ਮੋਦੀ ਨੇ ਸ਼ਹੀਦ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ, ਕਿਹਾ- ਉਨ੍ਹਾਂ ਦਾ ਬਲੀਦਾਨ ਪੀੜ੍ਹੀਆਂ ਤੱਕ ਪ੍ਰੇਰਿਤ ਕਰਦਾ ਰਹੇਗਾ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਗਤ ਸਿੰਘ ਦੀ ਜਯੰਤੀ 'ਤੇ ਵੀਰਵਾਰ ਨੂੰ ਉਨ੍ਹਾਂ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਉਹ ਹਮੇਸ਼ਾ ਨਿਆਂ ਅਤੇ ਆਜ਼ਾਦੀ ਲਈ ਭਾਰਤ ਦੀ ਲਗਾਤਾਰ ਲੜਾਈ ਦਾ ਪ੍ਰਤੀਕ ਬਣੇ ਰਹਿਣਗੇ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਉਨ੍ਹਾਂ ਦੀ ਜਯੰਤੀ 'ਤੇ ਯਾਦ ਕਰ ਰਿਹਾ ਹਾਂ। ਭਾਰਤ ਦੀ ਆਜ਼ਾਦੀ ਲਈ ਉਨ੍ਹਾਂ ਦਾ ਬਲੀਦਾਨ ਅਤੇ ਅਟੁੱਟ ਸਮਰਪਣ ਪੀੜ੍ਹੀਆਂ ਤੱਕ ਪ੍ਰੇਰਿਤ ਕਰਦਾ ਰਹੇਗਾ।
ਸਾਹਸ ਦੀ ਪ੍ਰਤੀ ਮੂਰਤੀ ਦੇ ਰੂਪ 'ਚ ਉਹ ਹਮੇਸ਼ਾ ਨਿਆਂ ਅਤੇ ਆਜ਼ਾਦੀ ਲਈ ਭਾਰਤ ਦੀ ਲਗਾਤਾਰ ਲੜਾਈ ਦਾ ਪ੍ਰਤੀਕ ਬਣੇ ਰਹਿਣਗੇ। ਬ੍ਰਿਟਿਸ਼ ਸ਼ਾਸਕਾਂ ਨੇ 1931 'ਚ 23 ਸਾਲ ਦੀ ਉਮਰ ਵਿਚ ਭਗਤ ਸਿੰਘ ਨੂੰ ਫਾਂਸੀ ਦੇ ਦਿੱਤੀ ਸੀ। ਫਾਂਸੀ ਤੋਂ ਪਹਿਲਾਂ ਉਨ੍ਹਾਂ ਦੇ ਸਾਹਸ ਅਤੇ ਬਲੀਦਾਨ ਦੀ ਭਾਵਨਾ ਅਤੇ ਉਨ੍ਹਾਂ ਦੇ ਆਦਰਸ਼ਾਂ ਨੇ ਉਨ੍ਹਾਂ ਨੂੰ ਆਜ਼ਾਦੀ ਅੰਦੋਲਨ ਦੇ ਸਭ ਤੋਂ ਲੋਕਪ੍ਰਿਅ ਨਾਇਕਾਂ ਵਿਚੋਂ ਇਕ ਬਣਿਆ ਦਿੱਤਾ ਸੀ।