MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਭਾਸ਼ਾ ਵਿਭਾਗ ਵੱਲੋਂ ਸਵੱਛਤਾ ਤੇ ਸਾਫ ਸਫਾਈ ਨਾਲ ਸਬੰਧਤ ਨਾਟਕ " ਅਸੀਂ ਸਭ ਦੋਸ਼ੀ ਹਾਂ" ਦਾ ਮੰਚਨ ਕਰਵਾਇਆ ਗਿਆ

ਫ਼ਤਹਿਗੜ੍ਹ ਸਾਹਿਬ, 23 ਅਕਤੂਬਰ: (ਨਰਿੰਦਰ ਸਿੰਘ)


  ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਮਾਨਵ ਮੰਚ ਪਟਿਆਲਾ ਦੇ ਸਹਿਯੋਗ ਨਾਲ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ  ਸੰਸਥਾ (ਡਾਇਟ) ਵਿਖੇ ਸਵੱਛਤਾ ਤੇ ਸਾਫ ਸਫਾਈ ਨਾਲ ਸਬੰਧਤ ਨਾਟਕ "ਅਸੀਂ ਸਾਰੇ ਦੋਸ਼ੀ ਹਾਂ" ਦਾ ਮੰਚਨ ਕਰਵਾਇਆ ਗਿਆ। ਡਾ: ਸੁਖਦਰਸ਼ਨ ਸਿੰਘ ਚਹਿਲ ਵੱਲੋਂ ਲਿਖਿਤ ਤੇ ਨਿਰਦੇਸ਼ਿਤ ਇਸ ਨਾਟਕ ਦਾ ਵਿਸ਼ਾ ਸਵੱਛਤਾ ਤੇ ਸਾਫ ਸਫਾਈ ਨਾਲ ਸਬੰਧਤ ਸੀ, ਜਿਸ ਵਿੱਚ ਦਰਸਾਇਆ ਗਿਆ ਕਿ ਕਿਵੇਂ ਅਸੀਂ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖ ਕੇ ਬਹੁਤ ਸਾਰੀਆਂ ਮੁਸ਼ਕਲਾਂ ਤੇ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਾਂ। ਨਾਟਕ ਰਾਹੀਂ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਉਸ ਦੀ ਮਿੱਟੀ ਵਿੱਚ ਹੀ ਮਿਲਾ ਕੇ ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਦਾ ਸੰਦੇਸ਼ ਵੀ ਦਿੱਤਾ ਗਿਆ ਤੇ ਦਿਨੋ ਦਿਨ ਵੱਧਦੀ ਪਲਾਸਟਿਕ ਦੀ  ਵਰਤੋਂ ਨੂੰ ਘਟਾਉਣ ਤੇ ਆਲੇ ਦੁਆਲੇ ਵਿੱਚ ਅਣਜਾਣ ਨਾਗਰਿਕਾਂ ਵੱਲੋ ਖਿਲਾਰੇ ਜਾਂਦੇ ਕੂੜੇ ਕਰਕਟ ਨੂੰ ਉੱਚਿਤ ਜਗ੍ਹਾਂ ਤੇ ਨਿਪਟਾਉਣ ਦਾ ਸੰਦੇਸ਼ ਵੀ ਦਿੱਤਾ ਗਿਆ। ਇਸ ਨਾਟਕ ਦੇ ਮੁੱਖ ਪਾਤਰ ਸਿਮਰਤ ਰਾਜ ਸਿੰਘ, ਕਿਰਨ, ਰਿੱਕੀ, ਹਰਪ੍ਰੀਤ ਸਿੰਘ ਸੂਹਰੋਂ ਤੇ ਮਨਿੰਦਰ ਸਿੰਘ ਵੱਲੋਂ ਆਪਣੀ ਅਦਾਕਾਰੀ ਦੇ ਬਾਖੂਬੀ ਜੌਹਰ ਦਿਖਾਏ ਗਏ। ਇਸ ਮੌਕੇ ਡਾਇਟ ਦੇ ਪ੍ਰਿੰਸੀਪਲ ਡਾ: ਆਨੰਦ ਗੁਪਤਾ ਨੇ ਨਾਟਕ ਦੀ ਪੇਸ਼ਕਾਰੀ ਕਰਵਾਉਣ ਲਈ ਜ਼ਿਲ੍ਹਾ ਭਾਸ਼ਾ ਦਫ਼ਤਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਜਗਜੀਤ ਸਿੰਘ, ਉਘੇ ਸਾਹਿਤਕਾਰਾਂ ਸੰਤ ਸਿੰਘ ਸੋਹਲ, ਉਪਕਾਰ ਸਿੰਘ ਦਿਆਲਪੁਰੀ, ਗੁਰਜੀਤ ਸਿੰਘ ਬਾਠ, ਰਾਜ ਸਿਘ ਬਧੋਛੀ, ਪ੍ਰੇਮ ਲਤਾਂ, ਐਡਵੋਕੇਟ ਜਸਵਿੰਦਰ ਸਿੰਘ ਸਿੱਧੂ, ਐਡਵੋਕੇਟ ਦਰਬਾਰਾ ਸਿਘ ਢੀਂਡਸਾ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਦੇ ਅਧਿਆਪਕ ਤੇ ਵਿਦਿਆਰਥੀ ਹਾਜਰ ਸਨ। ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਮਾਨਵ ਮੰਚ ਪਟਿਆਲਾ ਦੇ ਸਹਿਯੋਗ ਨਾਲ ਘਰਵਾਲ ਗਏ ਸਮਾਗਮ ਦੌਰਾਨ ਆਈਆਂ ਸ਼ਖਸੀਅਤਾਂ ਦਾ ਸਨਮਾਨ ਕੀਤੇ ਜਾਣ ਦਾ ਦ੍ਰਿਸ਼