MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪੰਜਾਬ ਇਸ ਸਮੇਂ ਹਰ ਪੱਖ ਤੋਂ ਕਮਜੋਰ ਬਿੱਟੂ

19 ਫਰਵਰੀ ਲਈ ਤਿਆਰੀਆਂ ਆਰੰਭਣ ਦਾ ਦਿੱਤਾ ਸੱਦਾ


ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ, 07 ਫਰਵਰੀ (ਸੁਰਿੰਦਰ ਸਿੰਘ ਚੱਠਾ)-ਜੈਲ ਬਰੀਵਾਲਾ ਦੇ ਪਿੰਡ ਸਰਾਏਨਾਗਾ, ਮਰਾੜ ਕਲਾਂ,ਚੱਕ ਮੋਤਲੇਵਾਲਾ, ਮੋਤਲੇਵਾਲਾ, ਵੱਟੂ ਤੋਂ ਇਲਾਵਾ ਮੰਡੀ ਬਰੀਵਾਲਾ ਵਿਖੇ 'ਪੰਜਾਬ ਬਚਾਓ ਯਾਤਰਾ' ਦੇ ਸਬੰਧ ਵਿੱਚ ਕੰਵਰਜੀਤ ਸਿੰਘ ਰੋਜੀ ਬਰਕੰਦੀ ਸਾਬਕਾ ਵਿਧਾਇਕ ਅਤੇ ਮਨਜਿੰਦਰ ਸਿੰਘ ਬਿੱਟੂ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਬਰੀਵਾਲਾ ਵੱਲੋਂ ਵਰਕਰਾਂ ਨਾਲ ਤਾਲਮੇਲ ਕੀਤਾ ਗਿਆ। ਇਸ ਮੌਕੇ ਕੰਵਰਜੀਤ ਸਿੰਘ ਰੋਜੀ ਬਰਕੰਦੀ ਨੇ ਕਿਹਾ ਕਿ ਸੂਬੇ ਵਿੱਚ ਅਮਨ ਅਮਾਨ ਦੀ ਸਥਿਤੀ ਬਹੁਤ ਮਾੜੀ ਹੈ ਅਤੇ ਸਰਕਾਰ ਵਿਰੁੱਧ ਆਵਾਜ ਉਠਾਉਣ ਵਾਲਿਆਂ ਵਿਰੁੱਧ ਪਰਚੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਵਾਮ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਸ੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ 'ਪੰਜਾਬ ਬਚਾਓ ਯਾਤਰਾ' ਤਹਿਤ ਲੋਕਾਂ ਨਾਲ ਜਮੀਨੀ ਪੱਧਰ 'ਤੇ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਇਸ ਮੌਕੇ ਮਨਜਿੰਦਰ ਸਿੰਘ ਬਿੱਟੂ ਨੇ 19 ਫਰਵਰੀ ਲਈ ਤਿਆਰੀਆਂ ਆਰੰਭ ਕਰਨ ਦਾ ਸੱਦਾ ਦਿਦਿਆਂ ਕਿਹਾ ਕਿ ਇਸ ਯਾਤਰਾ ਦਾ ਮੁੱਖ ਉਦੇਸ਼ ਪੰਜਾਬ ਨੂੰ ਬਚਾਉਣਾ ਹੈ ਕਿਉਂਕਿ ਪੰਜਾਬ ਇਸ ਸਮੇਂ ਹਰ ਪੱਖ ਤੋਂ ਕਮਜੋਰ ਹੋ ਰਿਹਾ ਹੈ। ਇਸ ਮੌਕੇ ਗੁਰਦੀਪ ਸਿੰਘ ਮੜਮੱਲੂ, ਹੀਰਾ ਸਿੰਘ ਚੜੇਵਾਨ, ਜਗਵੰਤ ਸਿੰਘ ਲੰਬੀਢਾਬ, ਬਿੰਦਰ ਗੋਨਿਆਣਾ, ਕੁਲਦੀਪ ਸਿੰਘ, ਹੁਕਮਜੀਤ ਸਿੰਘ, ਰਣਜੀਤ ਸਿੰਘ, ਜਸਪਾਲ ਸਿੰਘ, ਹਰਪਾਲ ਸਿੰਘ, ਬੋਹੜ ਸਿੰਘ, ਰਜਿੰਦਰ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਜਲੰਧਰ ਸਿੰਘ, ਚਰਨਦਾਸ, ਬਲਜਿੰਦਰ ਸਿੰਘ ਰੰਗਪੁਰੀ, ਹਰਵਿੰਦਰ ਸਿੰਘ, ਮੇਜਰ ਸਿੰਘ, ਗੁਰਵਿੰਦਰ ਸਿੰਘ, ਜਸਪਾਲ ਪੀਏ, ਸੰਜੀਵ ਕੁਮਾਰ ਆਦਿ ਹਾਜਰ ਸਨ।