MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਐਫਸੀਆਈ ਆਰ.ਓ ਪੰਜਾਬ ਦੇ ਜੀ.ਐਮ ਸ਼੍ਰੀ ਬੀ. ਸ਼੍ਰੀਨੀਵਾਸਨ ਵੱਲੋਂ ਸਰਹਿੰਦ ਡੀਪੂ ਦਾ ਕੀਤਾ ਦੌਰਾ


ਫਤਿਹਗੜ੍ਹ ਸਾਹਿਬ, 23 ਅਪ੍ਰੈਲ (ਹਰਪ੍ਰੀਤ ਕੌਰ ਟਿਵਾਣਾ)  ਐਫਸੀਆਈ ਆਰ.ਓ ਪੰਜਾਬ ਦੇ ਜੀ.ਐਮ ਸ਼੍ਰੀ ਬੀ. ਸ਼੍ਰੀਨੀਵਾਸਨ ਵੱਲੋਂ ਸਰਹਿੰਦ ਡੀਪੂ ਦਾ ਕੀਤਾ ਗਿਆ ਤੇ ਉਹਨਾਂ ਨਾਲ ਐਫਸੀਆਈ ਡੀ.ਓ ਚੰਡੀਗੜ੍ਹ ਦੇ ਡੀ.ਐਮ ਅਮਿਤ ਪੰਥ, ਐਫਸੀਆਈ ਡੀਓ ਚੰਡੀਗੜ੍ਹ ਦੇ ਏਜੀਐਮ ਹਿਮਾਂਸ਼ੂ ਸ਼ਾਹੀ ਤੇ ਏ.ਐਮ.ਐਫ.ਐਸ.ਡੀ ਡਿਪੂ ਹਰਸ਼ਬੀਰ ਸਿੰਘ ਵੀ ਨਾਲ ਮੌਜੂਦ ਰਹੇ ।  ਇਸ ਮੌਕੇ ਤੇ ਸਰਹੰਦ ਡੀਪੂ ਵਿਖੇ ਵਾਤਾਵਰਨ ਦੀ ਸ਼ੁੱਧਤਾ ਨੂੰ ਮੁੱਖ ਰੱਖਦਿਆਂ ਹੋਇਆਂ ਐਫਸੀਆਈ ਪੰਜਾਬ ਦੇ ਜੀਐਮ ਸ਼੍ਰੀ ਬੀ.ਸ਼੍ਰੀਨੀਵਾਸਨ ਵੱਲੋਂ ਐਫਸੀਆਈ ਦੇ ਗੁਦਾਮਾ ਵਿੱਚ ਬੂਟਾ ਵੀ ਲਗਾਇਆ ਗਿਆ।  ਇਸ ਮੌਕੇ  ਰਾਈਸ ਮੇਲਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਸੰਧੂ ਨੇ ਜਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਚੋਲ ਲਗਾਉਣ ਵਾਸਤੇ ਜਿੱਥੇ ਕਿਤੇ ਵੀ ਸਪੇਸ ਦੀ ਘਾਟ ਆਉਣ ਅਤੇ ਹੋਰ ਰਾਈਸ ਮਿਲਰਸ ਦੀਆਂ ਪਰੇਸ਼ਾਨੀਆਂ ਤੇ ਦਿੱਕਤਾਂ ਨੂੰ  ਉਨਾਂ ਦੇ ਧਿਆਨ ਵਿੱਚ ਲਿਆਂਦੀਆਂ । ਇੰਦਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹ ਪ੍ਰਸ਼ਾਸਨ ਖਾਸ ਤੌਰ ਤੇ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਡਾ. ਸੋਨਾ ਥਿੰਦ ਵੱਲੋਂ ਵੀ ਸੈਲਰ ਐਸੋਸੀਏਸ਼ਨ ਨੂੰ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ ਅਤੇ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਪੇਸ਼ ਨਾ ਆਉਣ ਦਾ ਜਿੱਥੇ ਯਕੀਨ ਦਵਾਇਆ ਗਿਆ ਹੈ ਉੱਥੇ ਉਹਨਾਂ ਪਰੇਸ਼ਾਨੀਆਂ ਦਾ ਪਹਿਲਾ ਹੀ ਹੱਲ ਕੱਢ ਦਿੱਤਾ ਗਿਆ ਹੈ ਜਿਸ ਲਈ ਉਹ ਜ਼ਿਲਾ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦੇ ਹਨ । ਇਸ ਮੌਕੇ ਤੇ ਐਫਸੀਆਈ ਪੰਜਾਬ ਦੇ ਜੀਐਮ ਸ਼੍ਰੀ ਬੀ.ਸ਼੍ਰੀਨੀਵਾਸਨ ਵੱਲੋਂ ਪ੍ਰਾਈਸ ਮਿਲਰਜ ਦੀਆਂ  ਪਰੇਸ਼ਾਨੀਆਂ ਸੁਣ ਕੇ ਦੂਰ ਕਰਵਾਉਣ ਦਾ ਵਿਸ਼ਵਾਸ ਵੀ ਦਿਵਾਇਆ । ਉਹਨਾਂ ਦੱਸਿਆ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ 80 ਤੋਂ 85% ਤੱਕ ਮਿਲਿੰਗ ਮੁਕੰਮਲ ਹੋ ਚੁੱਕੀ ਹੈ।  ਇਸ ਮੌਕੇ ਰਾਈਸ ਮੇਲਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਸੰਧੂ, ਰਾਈਸ ਮਿਲਰਜ ਐਸੋਸੀਏਸ਼ਨ ਸਰਹਿੰਦ ਦੇ ਪ੍ਰਧਾਨ ਕੁਲਦੀਪ ਸਿੰਘ ਸੋਢਾ ਵਲੋਂ ਦਰਬਾਰਾ ਸਿੰਘ ਰੰਧਾਵਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤੀਸ਼ ਮੱਖਣ, ਅੰਸ਼ੁਲ ਵਰਮਾ ਵਿਨੋਦ ਗੁਪਤਾ ਯੋਗੇਸ਼ ਬਿਥਰ ਅਤੇ ਹੋਰ ਆਗੂ ਵੀ ਹਾਜ਼ਰ ਸਨ।