MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਬਰਨਾਲਾ ਚ ਹੋਈ ਸੰਵਿਧਾਨ ਬਚਾਓ ਰੈਲੀ 'ਚ ਹਜ਼ਾਰਾਂ ਦੇ ਠਾਠਾਂ ਮਾਰਦੇ ਇੱਕਠ ਨੇ ਵਿਧਾਇਕ ਕਾਲਾ ਢਿੱਲੋਂ ਦਾ ਕੱਦ ਪਾਰਟੀ ਤੇ ਲੋਕਾਂ ਚ ਸਿਖਰਾਂ ਚ ਪਹੁੰਚਾਇਆ

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ,ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ,ਸਾਬਕਾ ਵਿਧਾਇਕ ਗੁਰਪ੍ਰੀਤ ਕੋਟਲੀ ਸਣੇ ਸੈਂਕੜੇ ਆਗੂਆਂ ਨੇ ਬਰਨਾਲਾ ਦੀ ਧਰਤੀ ਤੋਂ 2027 ਦੀਆਂ ਚੋਣਾਂ ਦਾ ਮੁੱਢ ਐਲਾਨਿਆ   ਵਿਧਾਇਕ ਕਾਲਾ ਢਿੱਲੋਂ ਰੈਲੀਆਂ ਨੂੰ ਪੈਲਸਾਂ ਚੋਣ ਕੱਢ ਕੇ ਖੁੱਲੇ ਮੈਦਾਨ ਚ ਲਿਆਇਆ -ਵਿਜੇਇੰਦਰ ਸਿੰਗਲਾ


ਬਰਨਾਲਾ,3 ਜੂਨ/ ਕਰਨਪ੍ਰੀਤ ਕਰਨ /-ਬਰਨਾਲਾ ਚ ਹੋਈ ਸੰਵਿਧਾਨ ਬਚਾਓ ਰੈਲੀ 'ਚ ਹਜ਼ਾਰਾਂ ਦੇ ਠਾਠਾਂ ਮਾਰਦੇ ਇੱਕਠ ਨੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਕੱਦ ਪਾਰਟੀ ਤੇ ਲੋਕਾਂ ਚ ਸਿਖਰਾਂ ਚ ਪਹੁੰਚਾ ਦਿੱਤਾ ਜਿੱਥੇ ਕਾਲਾ ਢਿੱਲੋਂ ਜਿੰਦਾਬਾਦ ਦੇ ਨਾਹਰੇ ਗੂੰਜਦੇ ਰਹੇ ਇਸ ਮੌਕੇ ਸਥਾਨਕ ਅਨਾਜ ਮੰਡੀ ਬਰਨਾਲਾ ਵਿਖੇ ਸੰਵਿਧਾਨ ਬਚਾਓ ਰੈਲੀ 'ਚ ਭਾਰੀ ਇਕੱਠ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਹਿੰਦੀ ਸੀ ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਕੁੱਝ ਸਮੇਂ ਵਿਚ ਹੀ ਠੱਲ੍ਹ ਪਾ ਲਈ ਜਾਵੇਗੀ ਪਰ ਅੱਜ ਦੇ ਹਲਾਤ ਇਹ ਹਨ ਕਿ ਚਿੱਟਾ, ਸਮੈਕ ਤੇ ਹੋਰ ਨਸ਼ੇ ਸ਼ਰ੍ਹੇਆਮ ਵਿਕ ਰਹੇ ਹਨ ਤੇ ਇਹ ਨਸ਼ੇ ਵੇਚਣ ਵਿਚ ਇਨ੍ਹਾਂ ਦੇ ਆਗੂਆਂ ਦੀ ਸ਼ਮੂਲੀਅਤ ਆਮ ਦੇਖੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਅੰਦਰ ਸੰਵਿਧਾਨ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਸਾਰੇ ਅੰਦਰ ਸੰਵਿਧਾਨ ਨੂੰ ਬਚਾਉਣ ਲਈ ਵੱਡੇ ਪੱਧਰ 'ਤੇ ਰੈਲੀਆਂ ਕਰ ਰਹੀ ਹੈ ਤੇ ਅਸੀਂ ਇਸ ਲੜਾਈ ਵਿਚ ਆਪਣੀ ਪੂਰੀ ਜਿੰਦ ਜਾਨ ਲਗਾ ਦੇਵਾਂਗੇ। ਪੁਲਿਸ ਵਲੋਂ ਪੰਜਾਬ ਅੰਦਰ ਹਜ਼ਾਰਾਂ ਮੁਕੱਦਮੇ ਦਰਜ ਕੀਤੇ ਦੱਸੇ ਜਾ ਰਹੇ ਹਨ ਪਰ ਬਾਵਜੂਦ ਇਸ ਦੇ ਨਸ਼ੇ ਨੂੰ ਠੱਲ੍ਹ ਨਹੀਂ ਪਾਈ ਜਾ ਸਕੀ। ਅੱਜ ਦੇ ਇੱਕਠ ਨੇ ਸਿੱਧ ਕਰ ਦਿੱਤਾ ਕਿ 2027 ਦੀਆਂ ਚੋਣਾਂ ਵਿਚ ਇਤਿਹਾਸ ਬਰਨਾਲਾ ਤੋਂ ਲਿਖਿਆ ਜਾਵੇਗਾ।ਤੁਸੀਂ ਲੰਘੀਆਂ ਜ਼ਿਮਨੀ ਚੋਣਾਂ 'ਚ ਕਾਂਗਰਸ ਪਾਰਟੀ 'ਤੇ ਵਿਸ਼ਵਾਸ ਕਰ ਕੇ ਹਲਕਾ ਬਰਨਾਲਾ ਤੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਜਿਤਾ ਕੇ ਭੇਜਿਆ ਹੈ। ਜਿਸ ਦੇ ਅਸੀਂ ਸਦਾ ਹੀ ਰਿਣੀ ਰਹਾਂਗੇ। ਮੈਂ ਪੂਰੀ ਕਾਂਗਰਸ ਪਾਰਟੀ ਵਲੋਂ ਆਪ ਸਭ ਦਾ ਧੰਨਵਾਦ ਵੀ ਕਰਦਾ ਹਾਂ ਤੇ ਹੁਣ ਸਮਾਂ ਫਿਰ ਦੁਹਰਾਉਣ ਦੀ ਲੋੜ ਹੈ। ਆਉਣ ਵਾਲੀਆਂ 2027 ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਨੂੰ ਮੁੜ ਤੋਂ ਪੰਜਾਬ ਅੰਦਰ ਲੈ ਕੇ ਆਈਏ ਤੇ ਪੰਜਾਬ 'ਚੋਂ ਨਸ਼ਾ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਜੜੋਂ ਖ਼ਤਮ ਕਰੀਏ।
ਇਸ ਰੈਲੀ ਵਿਚ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਅੰਦਰੋਂ ਕੋਈ ਪਾਰਟੀ ਨਸ਼ਾ ਖ਼ਤਮ ਕਰ ਸਕਦੀ ਹੈ ਤਾਂ ਉਹ ਸਿਰਫ਼ ਕਾਂਗਰਸ ਪਾਰਟੀ ਹੈ। ਪਿਛਲੇ ਸਮੇਂ ਵਿਚ 'ਆਪ' ਦੇ ਆਗੂਆਂ ਦੀ ਨਸ਼ਾ ਵੇਚਣ `ਚ ਸ਼ਮੂਲੀਅਤ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਅੰਦਰੋਂ ਨਸ਼ਾ ਖ਼ਤਮ ਕਰਨ 'ਚ ਇਹ ਗੰਭੀਰ ਨਹੀਂ ਹਨ। ਜਿਸ ਨੂੰ ਲੋਕ ਵੀ ਭਲੀਭਾਂਤੀ ਜਾਣੂ ਹਨ। ਹੁਣ ਲੋਕ ਵੀ ਆਪਣਾ ਫ਼ਤਵਾ ਸੁਣਾਉਣ ਲਈ ਤਿਆਰ ਬੈਠੇ ਹਨ ਤੇ 2027 ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਲਿਆ ਕੇ ਸਰਕਾਰ ਬਣਾਉਣਗੇ। ਗੁਰਪ੍ਰੀਤ ਕੋਟਲੀ ਦੇ ਜੋਸ਼ੀਲੇ ਭਾਸ਼ਣ ਨੇ ਕਾਲਾ ਢਿੱਲੋਂ ਦੀ ਪਿੱਠ ਥੱਪ ਥਪਾਈ
ਅਖੀਰ 'ਚ ਹਲਕਾ ਬਰਨਾਲਾ ਤੋਂ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਤੇ ਸੀਨੀਅਰ ਕਾਂਗਰਸੀ ਆਗੂਆਂ ਇਸ ਰੈਲੀ 'ਚ ਪਹੁੰਚਣ 'ਤੇ ਜੀ ਆਇਆਂ ਕਿਹਾ ਤੇ ਹਾਜ਼ਰ ਭਾਰੀ ਗਿਣਤੀ 'ਚ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਹਲਕਾ ਬਰਨਾਲਾ ਦੀ ਜਨਤਾ ਨੇ ਵਿਸ਼ਵਾਸ ਕਰ ਕੇ ਮੈਨੂੰ ਵੋਟਾਂ ਪਾਈਆਂ ਸਨ। ਉਨ੍ਹਾਂ ਦਾ ਸਦਾ ਰਿਣੀ ਰਹਾਂਗਾ ਤੇ ਉਨ੍ਹਾਂ ਦੇ ਦੁੱਖ ਸੁੱਖ ਵਿਚ 24 ਘੰਟੇ ਹਾਜ਼ਰ ਰਹਾਂਗੇ।  ਆਪਾਂ ਇਕ ਹੋਰ ਹੰਭਲਾ ਮਾਰੀਏ ਕਿ 2027 ਦਾ ਹੁਣੇ ਤੋਂ ਐਲਾਨ ਕਰਿਆ  ਜਾਵੇ ! ਇਸ ਮੌਕੇ ਗੁਰਪ੍ਰੀਤ ਸਿੰਘ ਕੋਟਲੀ, ਜਸਵੀਰ ਸਿੰਘ ਡਿੰਪਾ, ਸਾਬਕਾ ਵਿਧਾਇਕ ,ਵਿਧਾਇਕ ਮਦਨ ਲਾਲ ਜਲਾਲਪੁਰ,ਐਮ.ਐਲ.ਏ. ਧੂਰੀ ਦਲਬੀਰ ਸਿੰਘ ਗੋਲਡੀ,ਬੀਬੀ ਸੁਰਿੰਦਰ ਕੌਰ ਬਾਲੀਆ, ਕੁਲਦੀਪ ਸਿੰਘ ਗਿੱਲ ਮਲਕੀਤ ਸਿੰਘ ਦਾਖਾ,ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ, ਸਾਬਕਾ ਵਿਧਾਇਕ  ਜਸਵਿੰਦਰ ਸਿੰਘ ਧੀਮਾਨ, ਸਾਬਕਾ ਐਮ.ਪੀ. ਸਾਬਕਾ ਮੰਤਰੀ ਅਮਰਜੀਤ ਸਿੰਘ ਟਰਾਂਸਪੋਰਟਰ, ਬਾਜ ਸਿੰਘ ਰਟੋਲ, ਕੌਂਸਲਰ ਗਿਆਨ ਕੌਰ ਸੰਘੇੜਾ, ਸੀਨੀਅਰ ਆਗੂ ਬਲਦੇਵ ਸਿੰਘ ਭੁੱਚਰ ,ਸੁਰਿੰਦਰਪਾਲ ਸਿੰਘ  ਪ੍ਰਗਟ ਸਿੰਘ ਠੀਕਰੀਵਾਲਾ,ਜਿਲਾ ਪ੍ਰਧਾਨ ਜਸਮੇਲ ਸਿੰਘ ਡੇਅਰੀ ਵਾਲਾ ,ਹਲਕਾ ਮਹਿਲ ਕਲਾਂ ਤੋਂ ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ,,ਗੁਰਮੇਲ ਸਿੰਘ ਬੋਕਸਰ, ਭੁਪਿੰਦਰ ਸਿੰਘ ਝਲੂਰ, ਕੌਂਸਲਰ ਅਜੈ ਕੁਮਾਰ, ਕਾਕਾ ਡੇਂਟਰ ਅਜੈ  ਕੁਮਾਰ ਪਰਮਿੰਦਰ ਸਿੰਘ ਬੀਰੀ ਗਿੱਲ, ਸਾਬਕਾ ਮਨੀਸ਼ ਕੁਮਾਰ ਕਾਕਾ,ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਹਾਜ਼ਰ ਸਨ।  ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਸ੍ਰੀ ਮੱਖਣ ਸ਼ਰਮਾ, ਮਹਿਲਾ ਵਿੰਗ ਦੀ ਜਿਲਾ ਪ੍ਰਧਾਨ ਮਨਵਿੰਦਰ ਪੱਖੋਂ ,ਸੂਬਾ ਮੀਤ ਪ੍ਰਧਾਨ ਬੀਬੀ ਸੁਖਜੀਤ ਕੌਰ ਸੁੱਖੀ,  ਸਰਪੰਚ ਸਤਨਾਮ ਸਿੰਘ ਪੱਤੀ ਸੇਖਵਾਂ, ਸ਼ਹਿਰੀ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਕਿਸਾਨ ਸੈਲ ਦੇ ਸੂਬਾ ਮੀਤ ਪ੍ਰਧਾਨ ਧੰਨਾ ਸਿੰਘ ਗਰੇਵਾਲ, ਕੁਲਦੀਪ ਸਿੰਘ ਗੁੱਗ (ਸੰਧੂ ਖੇਤੀ ਸੇਵਾ ਸੈਂਟਰ ਵਾਲੇ), ਜਥੇਦਾਰ ਕਰਮਜੀਤ ਸਿੰਘ ਬਿੱਲੂ, ਵਰੁਣ ਬੱਤਾ, ਪੰਚ ਸਰਪੰਚ ਹਾਜਿਰ