MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

 ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਆਪਣੀ ਤਾਜਪੋਸ਼ੀ ਸਮੇਂ ਮਲਕੀਤ ਸਿੰਘ ਕੀਤੂ ਪ੍ਰਤੀ ਵਰਤੀ ਗਈ ਸ਼ਬਦਾਵਲੀ ਲਈ ਇੱਕ ਹਫਤੇ ਵਿੱਚ ਮੁਆਫੀ ਨਾ ਮੰਗੀ ਤਾਂ ਸਮੁੱਚਾ ਅਕਾਲੀ ਦਲ ਸੜਕਾਂ ਤੇ ਆ ਕੇ ਢਿੱਲੋਂ ਦਾ ਵਿਰੋਧ ਕਰੇਗਾ-ਕੁਲਵੰਤ ਕੀਤੂ

ਸਮੁੱਚੇ ਅਕਾਲੀ ਦਲ ਵੱਲੋਂ ਇੱਕ ਹਫਤੇ ਵਿੱਚ ਮੁਆਫੀ ਮੰਗਣ ਦਾ ਦਿੱਤਾ ਗਿਆ ਅਲਟੀਮੇਟਮ



ਬਰਨਾਲਾ, 6 ਜੂਨ (ਕਰਨਪ੍ਰੀਤ ਕਰਨ) ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ  ਕਿ   ਭਾਰਤੀ ਜਨਤਾ ਪਾਰਟੀ ਦੇ ਨਵ ਨਿਯੁਕਤ ਥਾਪੇ ਗਏ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਆਪਣੀ ਤਾਜਪੋਸ਼ੀ ਸਮੇਂ ਬਰਨਾਲਾ ਤੋਂ ਸਾਬਕਾ ਵਿਧਾਇਕ ਮਰਹੂਮ ਮਲਕੀਤ ਸਿੰਘ ਨਹੀਂ ਆਪਣਾ ਕੀਤੂ ਪ੍ਰਤੀ ਵਰਤੀ ਗਈ ਸ਼ਬਦਾਵਲੀ ਆਧਾਰ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਸਮੇਤ ਸਮੁੱਚੀ ਅਕਾਲੀ ਦਲ ਵੱਲੋਂ ਅੱਜ ਕੇਵਲ ਸਿੰਘ ਢਿੱਲੋ ਵਿਰੁੱਧ ਮੋਰਚਾ ਖੋਲਦਿਆਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਵੱਡੀ ਤਾਦਾਦ ਵਿੱਚ ਅਕਾਲੀ ਦਲ ਦੇ ਆਗੂਆਂ ਵਰਕਰਾਂ ਨੇ ਸ਼ਿਰਕਤ ਕੀਤੀ

                        ਇਸ ਮੌਕੇ ਕੁਲਵੰਤ ਸਿੰਘ ਸਿੰਘ ਕੀਤੂ ਨੇ  ਸੰਬੋਧਨ ਕਰਦੇ ਕਿਹਾ ਪ੍ਰਧਾਨ ਜੀ ਨੂੰ ਗਿਆ ਨੂੰ ਦਹਾਕੇ ਤੋਂ ਉੱਤੇ ਹੋ ਗਿਆ ਸਮਾਂ ਹੋ ਗਿਆ, ਇਸ ਤੋਂ ਪਤਾ ਲੱਗਦਾ ਕਿ ਪ੍ਰਧਾਨ ਜੀ ਦਾ ਕੀ ਪ੍ਰਭਾਵ ਸੀ । ਜੋ ਕੇਵਲ ਢਿੱਲੋਂ ਨੂੰ ਇੱਕ ਰਾਸ਼ਟਰੀ ਪਾਰਟੀ ਦੇ ਸੂਬਾ ਪ੍ਰਧਾਨ ਬਣਨ ਤੇ ਮੁੜ ਪ੍ਰਧਾਨ ਜੀ ਦੀ ਗੱਲ ਕਰਨੀ ਪਈ । ਕੇਵਲ ਢਿੱਲੋ ਵੱਲੋਂ ਵਰਤੀ ਗਈ ਅੱਤ ਦਰਜੇ ਦੀ ਭਦੀ ਸ਼ਬਦਾਵਲੀ ਨਾਲ ਜਿੱਥੇ ਸਾਡੇ ਹਿਰਦੇ ਵਲੂੰਦਰੇ ਗਏ ਹਨ ਉੱਥੇ ਹੀ ਸਮੁੱਚੇ ਅਕਾਲੀ ਦਲ ਸਮੇਤ ਸਾਰੀ ਦੁਨੀਆ ਵਿੱਚ ਬੈਠੇ ਉਹਨਾਂ ਦੇ  ਚਹੇਤਿਆਂ ਵੱਲੋਂ  ਕੇਵਲ ਢਿਲੋ ਲਾਹਨਤਾਂ ਪਾਈਆਂ ਜਾ ਰਹੀਆਂ ਹਨ
                                          ਕੁਲਵੰਤ ਕੰਤਾ ਨੇ ਅੱਗੇ ਬੋਲਦੇ ਕਿਹਾ ਪ੍ਰਧਾਨ ਜੀ ਤੇ ਮੇਰੀ ਮਾਂ ਨੇ ਮੈਨੂੰ ਹਮੇਸ਼ਾ ਸਿਖਾਇਆ ਕਿ ਆਪ ਤੋਂ ਉਮਰ ‘ਚ ਵੱਡੇ ਦਾ ਸਤਿਕਾਰ ਕਰਨਾ , ਮੈਂ ਅੱਜ ਉਹਨਾਂ ਦੀ ਦਿੱਤੀ ਸਿੱਖਿਆ ਨੂੰ ਨਿਭਾਵਾਂਗਾ … ਬੋਲਣ ਨੂੰ ਮੈਂ ਵੀ ਕੇਵਲ ਢਿੱਲੋਂ ਖ਼ਿਲਾਫ਼ ਨਿੱਜੀ ਟਿੱਪਣੀਆਂ ਕਰ ਸਕਦਾ ਪਰ ਇਹ ਟਿੱਪਣੀਆਂ ਮੈਂ ਨਹੀਂ ਬਰਨਾਲੇ ਤੇ ਨੇੜਲੇ ਸਾਰੇ ਪਿੰਡਾਂ ਦੇ ਲੋਕ ਕਰਨਗੇ ਤੇ ਦੱਸਣਗੇ ਕਿ ਢਿੱਲੋਂ ਸਾਬ ਕਿਵੇਂ ਐਨੇ ਅਮੀਰ ਬਣੇ  
ਕੀਤੂ ਪੰਜਾਬ ਦੀ ਸਭ ਤੋਂ ਅਮੀਰ ਸੰਸਥਾ ਪੰਜਾਬ ਟਰੱਕ ਅਪਰੇਟਰਜ ਯੂਨੀਅਨ ਦੇ ਪ੍ਰਧਾਨ ਰਹੇ … ਜੇ ਚਾਹੁੰਦੇ ਅਸੀਂ ਵੀ ਚੰਡੀਗੜ ਦਿੱਲੀ ਵੱਡੀਆਂ ਕੋਠੀਆਂ ‘ਚ ਰਹਿ ਸਕਦੇ ਸਾਂ ,ਪਰ ਉਹਨਾਂ ਲੋਕਾਂ ਨਾਲ ਸਾਂਝ ਪੁਗਾਈ ਭੈਣਾਂ ਦੇ ਵੀਰ ,ਧੀਆਂ ਦੇ ਬਾਪ , ਮਾਵਾਂ ਦੇ ਪੁੱਤ ਬਣੇ ਤੇ ਸਾਰਾ ਤਿਲ ਫੁੱਲ ਬਰਨਾਲੇ ਦੇ ਲੋਕਾਂ ਲਈ ਨਿਛਾਵਰ ਕਰ ਦਿੱਤਾ । ਇਸ ਮੌਕੇ ਹਲਕਾ ਭਦੌੜ ਦੇ ਇੰਚਾਰਜ ਸਤਨਾਮ ਸਿੰਘ ਰਾਹੀ ਨੇ ਮਲਕੀਤ ਸਿੰਘ ਕੀਤੂ ਉਤੇ ਚਲਦੇ ਸਮੁੱਚੇ ਕੇਸਾਂ ਦਾ ਵੇਰਵਾ ਦਿੰਦੇ ਆ ਤੇ ਉਹਨਾਂ ਵਿੱਚੋਂ ਬਾਜਤ ਬਰੀ ਹੋਣ ਦੀ ਗੱਲ ਕਰਦੇ ਕਿਹਾ ਕਿ ਜਿਸ ਇਨਸਾਨ ਨੂੰ ਇਸ ਦੁਨੀਆਂ ਤੋਂ ਗਏ ਨੂੰ 14 ਸਾਲ ਹੋ ਗਏ ਹੋਣ ਉਸਦੀ ਮਿੱਟੀ ਨੂੰ ਫਰੋਲਣਾ ਜਾਇਜ਼ ਨਹੀਂ ਉਹਨਾਂ ਕਿਹਾ ਮਨਜੀਤ ਸਿੰਘ ਕੀਤੂ ਦੀ ਸ਼ੁਰੂ ਕੀਤੀ ਆਟਾ ਦਾਲ ਸਕੀਮ ਕੇਂਦਰ ਸਰਕਾਰ ਨੇ ਅਡੋ ਕਰਕੇ ਉਸ ਦੇ ਸੁਪਨੇ ਨੂੰ ਸਾਕਾਰ ਕੀਤਾ ਗਰੀਬ ਕੁੜੀਆਂ ਦੇ ਵਿਆਹ ਕਰਨੇ ਆਟਾ ਦਾਲ ਸਲਾਈ ਮਸ਼ੀਨਾਂ ਪਤਾ ਨਹੀਂ ਕਿੰਨੇ ਕੁ ਪਰ ਉਪਕਾਰੀ ਕਾਰਜ ਕਰਕੇ ਅੱਜ ਵੀ ਸਿੰਘ ਕੀਤੂ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਹਨ ਕੇਵਲ ਢਿਲੋ ਵੱਲੋਂ ਵਰਤੀ ਇਹ ਮਾੜੀ ਸ਼ਬਦਾਵਲੀ ਇਨਸਾਨੀਅਤ ਤੋਂ ਗਿਰੀ ਹੋਈ ਹੈ
            ਇਸ ਮੌਕੇ ਹਲਕਾ ਮਹਿਲ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨਾਥ ਸਿੰਘ ਹਮੀਦੀ ਨੇ ਗਰਜਦਿਆਂ ਕਿਹਾ ਜੇ ਕੇਵਲ ਢਿੱਲੋਂ ਸਮਝਦਾ ਹੈ ਕਿ ਮਲਕੀਤ ਸਿੰਘ ਕੀਤੂ ਮਲੰਗ ਸੀ ਤਾਂ ਅਜਿਹੇ ਮਲੰਗ ਘਰ ਘਰ ਪੈਦਾ ਹੋਣੇ ਚਾਹੀਦੇ ਹਨ ਜੋ ਆਮ ਲੋਕਾਂ ਦੀ ਆਵਾਜ਼ ਬਣ ਕੇ ਉਹਨਾਂ ਦੀਆਂ ਸਮੱਸਿਆਵਾਂ ਅਤੇ ਸੁਵਿਧਾਵਾਂ ਦਾ ਖਿਆਲ ਰੱਖਦੇ ਹੋਣ ਜਿਨਾਂ ਆਪਣੀ ਜ਼ਿੰਦਗੀ ਲੋਕਾਂ ਦੇ ਲੇਖੇ ਲਾ ਕੇ ਆਪ ਕੁਝ ਨਹੀਂ ਖੱਟਿਆ ਅਤੇ ਸਮਾਜ ਦਾ ਸਭ ਕੁਝ ਸਵਾਰਨ ਲਈ ਆਪਣੀ ਜ਼ਿੰਦਗੀ ਲੇਖੇ ਲਾਈ ਉਹਨਾਂ ਕਿਹਾ ਇਹ ਬਹੁਤ ਹੀ ਕੇਵਲ ਢਿੱਲੋਂ ਵੱਲੋਂ ਬੋਲੀ ਗਈ ਸ਼ਬਦਾਵਲੀ ਇੱਕ ਘਨੋਣੀ ਹਰਕਤ ਹੈ ਜਿਸ ਲਈ ਜੇ ਜਲਦ ਮੁਆਫੀ ਨਾ ਮੰਗੀ ਗਈ ਤਾਂ ਸਮੁੱਚਾ ਅਕਾਲੀ ਦਲ ਸੜਕਾਂ ਤੇ ਆਕੇ ਹਰ ਜਗ੍ਹਾ ਵਿਰੋਧ  ਕਰਨਗੇ ਕੁਲਵੰਤ ਕੰਤੇ ਨੇ ਅੱਗੇ ਕਿਹਾ ਕੀਤੂ ਪ੍ਰਧਾਨ  ਦਸ ਸਾਲ MLA ਰਹੇ ਤੇ ਕੇਵਲ ਢਿੱਲੋਂ ਵੀ ਦਸ ਸਾਲ MLA ਰਹੇ … ਬਰਨਾਲੇ ‘ਚ ਕੋਈ ਇੱਕ ਵੀ ਉਹਨਾਂ ਦੀ ਅਸਲ ਰਿਹਾਇਸ਼ ਦਾ ਪਤਾ ਜਾਣਦਾ ਕਾਂਗਰਸੀਆਂ ਦੇ ਕਹਿਣ ਅਨੁਸਾਰ ਕਿ ਕੇਵਲ ਢਿੱਲੋਂ ਜਾਂਦਾ ਹੋਇਆ ਸਿਮ ਹਰੀਗੜ੍ਹ ਵਾਲੀ ਨਹਿਰ ਵਿੱਚ ਸੁੱਟ ਜਾਂਦਾ ਸੀ ਕਿਸੇ ਵੀ ਕਾਂਗਰਸੀ ਦਾ ਉਸਨੇ ਕਦੇ ਫੋਨ ਚੱਕਣ ਦੀ ਜਿੰਮੇਵਾਰੀ ਨਹੀਂ ਸਮਝੀ  ਇਸ ਸਮੇਂ ਵੱਡੀ ਗਿਣਤੀ ਵਿੱਚ ਜੁੜੇ ਅਕਾਲੀ ਆਗੂਆਂ ਵਰਕਰਾਂ ਨੇ ਭਾਜਪਾ ਦੇ ਕਾਡਰ ਨੂੰ ਬੇਨਤੀ ਹੈ ਕਿ ਤੁਹਾਡੇ ਨਾਲ ਠੱਗੀ ਵੱਜੀ ਹੈ , ਬਿਲਕੁਲ ਉਵੇਂ ਜਿਵੇਂ ਬਰਨਾਲੇ ਨਾਲ ਵੱਜੀ ਸੀ , ਬਰਨਾਲਾ ਤਾਂ ਜਾਣ ਗਿਆ ਪੰਜਾਬ ਭਾਜਪਾ ਨੂੰ ਵੀ ਸਮੇਂ ਨਾਲ ਪਤਾ ਲੱਗੂ ।

                       ਉਹਨਾਂ ਕਿਹਾ ਜੂਨ ਦਾ ਮਹੀਨਾ ਚੱਲ ਰਿਹਾ ਸ਼ਹੀਦਾ ਦਾ ਮਹੀਨਾ ਹੈ । ਅਸੀਂ ਇੱਕ ਹਫ਼ਤਾ ਦਿੰਦੇ ਹਾਂ , ਅਸੀਂ ਲੋਕਾਂ ‘ਚ ਜਾਵਾਂਗੇ ,ਜੇ ਢਿੱਲੋਂ  ਨੇ ਸਾਡੇ ਪਰਿਵਾਰ ਅਤੇ ਸਮੁੱਚੇ ਅਕਾਲੀ ਦਲ ਕ ਬਰਨਾਲੇ ਦੇ ਲੋਕਾਂ ਤੋਂ ਮੁਆਫ਼ੀ ਨਾ ਮੰਗੀ ਤਾਂ ਅਸੀਂ ਵੀ ਕਾਨੂੰਨੀ ਸਲਾਹ ਲੈ ਕੇ ਹਾਈਕੋਰਟ ਦਾ ਦਰਵਾਜ਼ਾ ਖੜਕਾਵਾਂਗੇ । ਇਸ ਮੌਕੇ ਸਾਬਕਾ ਵਿਧਾਇਕ ਸੰਤ ਬਲਬੀਰ ਸਿੰਘ ਘੁੰਨਸ ਐਸ ਜੀ  ਪੀ ਸੀ ਮੇਮ੍ਬਰ ਪਰਮਜੀਤ ਸਿੰਘ ਖਾਲਸ਼ਾ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਐਡਵੋਕੇਟ ਰੁਪਿੰਦਰ ਸਿੰਘ ਸੰਧੂ ,ਯਾਦਵਿੰਦਰ ਸਿੰਘ ਬਿੱਟੂ ਸ਼ਹਿਰੀ ਪ੍ਰਧਾਨ,ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ, ਹਲਕਾ ਮਹਿਲ ਕਲਾਂ ਦੇ ਇੰਚਾਰਜ ਨਾਥ ਸਿੰਘ ਹਮੀਦੀ ਜੱਥੇਦਾਰ ਰਣਧੀਰ ਸਿੰਘ ਧੀਰਾ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ ,ਜਰਨੈਲ ਸਿੰਘ ਭੋਤਨਾ ਬੇਅੰਤ ਸਿੰਘ ਬਾਠ ਸੁਖਪਾਲ ਸਿੰਘ ਰੁਪਾਣਾ , ਜਸਪ੍ਰੀਤ ਸਿੰਘ ਜੱਸਾ ,ਇਸਤਰੀ ਅਕਾਲੀ ਦਲ ਦੇ ਸੂਬਾ ਆਗੂ ਬੀਬੀ ਬੇਅੰਤ ਕੌਰ ਖਹਿਰਾ, ਸਹਿਰੀ ਪ੍ਰਧਾਨ ਅਨੀਤਾ ਮੱਟੂ ,ਜਸਵਿੰਦਰ ਕੌਰ ਸ਼ੇਰਗਿੱਲ ਵੱਡੀ ਗਿਣਤੀ ਚ ਅਕਾਲੀ ਆਗੂ ਵਰਕਰ ਹਾਜਿਰ ਸਨ !