MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕਮਲ ਹਸਨ ਦਾ ਬਿਆਨ- 'ਗੋਡਸੇ ਸੀ ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ'

ਚੇਨਈ 13 ਮਈ 2019 (ਮਪ) ਫ਼ਿਲਮੀ ਦੁਨੀਆ ਤੋਂ ਰਾਜਨੀਤੀ 'ਚ ਕਦਮ ਰੱਖਣ ਵਾਲੇ ਸਾਊਥ ਸੁਪਰਸਟਾਰ ਕਮਲ ਹਸਨ ਨੇ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, 'ਆਜ਼ਾਦ ਭਾਰਤ ਦਾ ਪਹਿਲਾਂ ਅੱਤਵਾਦੀ ਹਿੰਦੂ ਸੀ ਅਤੇ ਉਸ ਦਾ ਨਾਂ ਨਾਥੂਰਾਮ ਗੋਡਸੇ ਸੀ, ਜਿਸ ਨੇ ਮਹਾਤਮਾ ਗਾਂਧੀ ਦੀ ਹੱਤਿਆ ਕੀਤੀ ਸੀ।' ਉਨ੍ਹਾਂ ਨੇ ਅਰਾਵਕੁਰਿਚੀ ਵਿਧਾਨ ਸਭਾ ਉਪ ਚੋਣਾਂ ਲਈ ਆਪਣੀ ਪਾਰਟੀ ਮੱਕਲ ਨਿਧੀ ਮਾਇਆਯਮ ਦੇ ਸਮਰਥਨ 'ਚ ਕੀਤੀ ਇਕ ਰੈਲੀ 'ਚ ਇਹ ਗੱਲ ਕਹੀ। ਇੱਥੇ ਐਤਵਾਰ 19 ਮਈ ਨੂੰ ਮਤਦਾਨ ਹੋਵੇਗਾ। ਕਮਲ ਹਸਨ ਨੇ ਇਹ ਵੀ ਕਿਹਾ ਕਿ ਮੈਂ ਇਹ ਗੱਲ ਇਸ ਲਈ ਨਹੀਂ ਕਹਿ ਰਿਹਾ ਕਿਉਂਕਿ ਉਹ ਮੁਸਲਿਮ ਬਹੁ ਗਿਣਤੀ ਦਾ ਖੇਤਰ ਹੈ, ਬਲਕਿ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਮੇਰੇ ਸਾਹਮਣੇ ਮਹਾਤਮਾ ਗਾਂਧੀ ਦੀ ਪ੍ਰਤਿਮਾ ਹੈ। ਮੈਂ ਸੱਚਾ ਭਾਰਤੀ ਹਾਂ ਇਸ ਲਈ ਗਾਂਧੀ ਦੀ ਹੱਤਿਆ ਨਾਲ ਮੈਨੂੰ ਦੁੱਖ ਹੋਇਆ ਹੈ। ਗਾਂਧੀ ਦੀ ਹੱਤਿਆ ਨਾਲ ਹੀ ਅੱਤਵਾਦ ਸ਼ੁਰੂ ਹੋਇਆ ਸੀ। ਮੈਂ ਇੱਥੇ ਨਿਆਂ ਮੰਗਣ ਆਇਆ ਹਾਂ। ਮੈਂ ਸੱਚਾ ਦੇਸ਼ ਭਗਤ ਹਾਂ, ਕਿਉਂਕਿ ਮੈਂ ਚਾਹੁੰਦਾ ਹਾਂ ਕਿ ਦੇਸ਼ 'ਚ ਸ਼ਾਂਤੀ ਕਾਇਮ ਰਹੇ ਅਤੇ ਸਾਰਿਆਂ ਨਾਲ ਸਮਾਨਤਾ ਦਾ ਵਿਹਾਰ ਕੀਤਾ ਜਾਵੇ। ਉਨ੍ਹਾਂ ਨੇ ਤਾਮਿਨਾਡੂ ਦੀ ਸੱਤਾਧਾਰੀ ਏਆਈਏਡੀਐੱਮਕੇ ਪਾਰਟੀ 'ਚ ਵੀ ਨਿਰਾਸ਼ਾ ਸਾਧਿਆ ਅਤੇ ਕਿਹਾ ਕਿ ਸੂਬੇ 'ਚ ਰਾਜਨੀਤਕ ਕ੍ਰਾਂਤੀ ਹੋਣ ਵਾਲੀ ਹੈ। ਮੁੱਖ ਵਿਰੋਧੀ ਪਾਰਟੀ ਡੀਐੱਮਕੇ 'ਤੇ ਕਮਲ ਹਸਨ ਨੇ ਦੋਸ਼ ਲਗਾਇਆ ਕਿ ਇਹ ਪਾਰਟੀ ਜਨਤਾ ਦੇ ਦੁੱਖ-ਦਰਦ ਨੂੰ ਸਮਝਣ 'ਚ ਨਾਕਾਮ ਰਹੀ। ਇਸ ਸਾਲ 18 ਫਰਵਰੀ ਨੂੰ ਕਮਲ ਹਸਨ ਨੇ ਕਸ਼ਮੀਰ 'ਚ ਜਨਮਤ ਸੰਗ੍ਰਹਿ ਦੀ ਵਕਾਲਤ ਕੀਤੀ ਸੀ। ਉਦੋਂ ਵੀ ਉਨ੍ਹਾਂ ਦਾ ਵਿਰੋਧ ਹੋਇਆ ਸੀ। ਹਸਨ ਨੇ ਚੇਨਈ 'ਚ ਹੋਏ ਇਕ ਪ੍ਰੋਗਰਾਮ 'ਚ ਕਿਹਾ ਸੀ, ਸਾਡੇ ਜਵਾਨ ਕਿਉਂ ਸ਼ਹੀਦ ਹੁੰਦੇ ਹਨ? ਸਾਡੀ ਸਰਹੱਦਾਂ ਦੀ ਰਾਖੀ ਕਰਨ ਵਾਲੇ ਕਿਉਂ ਆਪਣੀ ਜਾਨ ਗੁਵਾਉਂਦੇ ਹਨ? ਜੇਕਰ ਭਾਰਤ ਤੇ ਪਾਕਿਸਤਾਨ, ਦੋਵੇਂ ਦੇਸ਼ਾਂ ਦੇ ਆਗੂ ਸਮਝਦਾਰ ਹੋਣ ਤਾਂ ਅਜਿਹਾ ਨਹੀਂ ਹੋਵੇਗਾ। ਭਾਰਤ ਕਸ਼ਮੀਰ 'ਚ ਜਨਮਤ ਸੰਗ੍ਰਹਿ ਕਿਉਂ ਨਹੀਂ ਕਰਵਾਉਂਦਾ? ਭਾਰਤ ਦੇ ਆਗੂ ਅਜਿਹਾ ਕਰਨ ਤੋਂ ਡਰਦੇ ਕਿਉਂ ਹਨ?