MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਰਾਹੁਲ ਗਾਂਧੀ ਨੇ ਕਿਹਾ- ਮਰ ਜਾਵਾਂਗਾ ਪਰ ਮੋਦੀ ਦੇ ਮਾਤਾ-ਪਿਤਾ ਦਾ ਨਿਰਾਦਰ ਨਹੀਂ ਕਰਾਂਗਾ

ਨਵੀਂ ਦਿੱਲੀ 14 ਮਈ (ਮਪ)  ਲੋਕ ਸਭਾ ਚੋਣਾਂ ਦੇ ਆਖ਼ਰੀ ਦੌਰ 'ਚ ਮੱਧ ਪ੍ਰਦੇਸ਼ ਦੇ ਮਾਲਵਾ-ਨਿਮਾੜ ਦੀਆਂ 8 ਸੀਟਾਂ 'ਤੇ ਵੋਟਿੰਗ ਹੋਵੇਗੀ। ਅਜਿਹੇ 'ਚ ਦੋਵਾਂ ਹੀ ਪਾਰਟੀਆਂ ਦੇ ਵੱਡੇ ਆਗੂ ਤਾਬੜਤੋੜ ਰੈਲੀਆਂ ਤੇ ਰੋਡ ਸ਼ੋਅ ਕਰ ਰਹੇ ਹਨ। ਸੋਮਵਾਰ ਨੂੰ ਪ੍ਰਿਅੰਕਾ ਗਾਂਧੀ ਇੰਦੌਰ ਤੇ ਉਜੈਨ 'ਚ ਰੋਡ ਸ਼ੋਅ ਤੋਂ ਬਾਅਦ ਅੱਜ ਰਾਹੁਲ ਗਾਂਧੀ ਦੇ ਮਾਲਵਾ ਮਿਸ਼ਨ 'ਤੇ ਆਏ ਹਨ। ਉਨ੍ਹਾਂ ਨੇ ਇੱਥੇ ਸੰਦਸੌਰ-ਨੀਮਚ ਸੀਟ 'ਤੇ ਕਾਂਗਰਸੀ ਉਮੀਦਵਾਰ ਮੀਨਾਕਸ਼ੀ ਨਟਰਾਜਨ ਦੇ ਸਮਰਥਨ 'ਚ ਰੈਲੀ ਕੀਤੀ। ਨੀਮਚ ਦੀ ਰੈਲੀ ਤੋਂ ਬਾਅਦ ਰਾਹੁਲ ਗਾਂਧੀ ਉਜੈਨ ਦੇ ਤਰਾਨਾ ਦੀ ਇਕ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ। ਰਾਹੁਲ ਗਾਂਧੀ ਨੇ ਤਰਾਨਾ ਜ਼ਿਲ੍ਹੇ 'ਚ ਕਿਹਾ, 'ਮੈਂ ਪ੍ਰਧਾਨ ਮੰਤਰੀ ਦਾ ਇੰਟਰਵਿਊ ਦੇਖ ਰਿਹਾ ਹਾਂ, ਉਸ 'ਚ ਉਹ ਰੁਜ਼ਗਾਰ, 15 ਲੱਖ ਤੇ ਕਿਸਾਨਾਂ ਦੀ ਗੱਲ ਨਹੀਂ ਕਰ ਰਹੇ। ਉਹ ਦੱਸ ਰਹੇ ਹਨ ਕਿ ਅੰਬ ਕਿਸ ਤਰ੍ਹਾਂ ਖਾਂਦਾ ਹਾਂ। ਦੱਸ ਰਹੇ ਹਨ ਕਿ ਕੁੜਤਾ ਕੱਟ ਲਿਆ ਕਿਉਂਕਿ ਸੂਟਕੇਸ 'ਚ ਜਗ੍ਹਾ ਨਹੀਂ ਹੁੰਦੀ, ਫਿਰ ਕਹਿੰਦੇ ਹਨ ਕਿ ਮੇਰੇ ਕੋਲ ਤਾਂ ਕੱਪੜੇ ਵੀ ਨਹੀਂ। ਮੈਂ ਪੁਛਦਾ ਹਾਂ ਸੂਟਕੇਸ 'ਚ ਕੱਪੜੇ ਨਹੀਂ ਤਾਂ ਜਗ੍ਹਾ ਕਿਸ ਤਰ੍ਹਾਂ ਭਰ ਗਈ।'
ਇੱਥੇ ਵੀ ਉਨ੍ਹਾਂ ਨੇ ਨੋਟਬੰਦੀ, ਜੀਐੱਸਟੀ ਤੇ ਬੇਰੁਜ਼ਗਾਰੀ ਦੇ ਮੁੱਦੇ 'ਤੇ ਪੀਐੱਮ ਨੂੰ ਕੋਸਿਆ। ਉਨ੍ਹਾਂ ਕਿਹਾ ਕਿ, 'ਨਿਆਂ ਯੋਜਨਾ ਜ਼ਰੀਏ ਅਸੀਂ ਕਿਸਾਨਾਂ, ਮਹਿਲਾਵਾਂ ਤੇ ਬੇਰੁਜ਼ਗਾਰਾਂ ਦੇ ਖਾਤਿਆਂ 'ਚ ਹਰ ਮਹੀਨੇ 6 ਹਜ਼ਾਰ ਰੁਪਏ ਭੇਜਾਂਗੇ। ਜਦਕਿ ਨਰਿੰਦਰ ਮੋਦੀ ਨੇ ਸਾਲ ਦੇ 6 ਹਜ਼ਾਰ ਰੁਪਏ ਦੇਣ ਦੀ ਗੱਲ ਕਹੀ ਹੈ। ਜਿਵੇਂ ਹੀ ਲੋਕਾਂ ਕੋਲ ਪੈਸਾ ਆਵੇਗਾ ਅਰਥ ਵਿਵਸਥਾ ਪਟੜੀ 'ਤੇ ਆ ਜਾਵੇਗੀ। ਲੋਕਾਂ ਨੂੰ ਨੌਕਰੀਆਂ ਤੇ ਕੰਮ ਮਿਲਣ ਲੱਗੇਗਾ। ਦੁਕਾਨਦਾਰ ਅਤੇ ਛੋਟੇ ਵਪਾਰੀਆਂ ਦਾ ਧੰਦਾ ਚੱਲ ਪਵੇਗਾ। ਨਿਆਂ ਯੋਜਨਾ ਤੁਹਾਡਾ ਹੱਕ। ਇਹ ਤੁਹਾਡਾ ਜੋ ਨੁਕਸਾਨ ਕੀਤਾ ਗਿਆ ਹੈ, ਉਸ ਦੀ ਭਰਪਾਈ ਕਰੇਗੀ।
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਨੀਮਚ ਦੀ ਰੈਲੀ 'ਚ ਸੰਦਸੌਰ ਗੋਲ਼ੀਕਾਂਡ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਇੱਥੇ ਕਿਸਾਨਾਂ 'ਤੇ ਗੋਲ਼ੀ ਚਲਾਈ ਗਈ। ਬੇਰੁਜ਼ਗਾਰੀ ਦੇ ਮੁੱਦੇ 'ਤੇ ਵੀ ਉਨ੍ਹਾਂ ਨੇ ਪੀਐੱਮ ਮੋਦੀ ਨੂੰ ਘੇਰਦੇ ਹੋਏ ਕਿਹਾ ਕਿ ਪਿਛਲੇ 45 ਸਾਲਾਂ 'ਚ ਇਹ ਅਜਿਹਾ ਦੌਰ ਹੈ ਜਦੋਂ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਹੈ। ਮੋਦੀ ਇੰਟਰਵਿਊ 'ਚ ਅੰਬ ਖਾਣ ਦੀ ਗੱਲ ਕਰਦੇ ਹਨ।
ਰਾਹੁਲ ਗਾਂਧੀ ਨੇ ਫਿਰ ਯੋਜਨਾ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ 25 ਕਰੋੜ ਪਰਿਵਾਰਾਂ ਨੂੰ ਕਾਂਗਰਸ 6 ਹਜ਼ਾਰ ਰੁਪਏ ਮਹੀਨਾ ਦੇਵੇਗੀ। ਅਸੀਂ ਇਸ ਨੂੰ ਨਿਆਂ ਯੋਜਨਾ ਦਾ ਨਿਆਂ ਦਿੱਤਾ ਹੈ, ਕਿਉਂਕਿ ਜੀਐੱਸਟੀ, ਨੋਟਬੰਦੀ ਜ਼ਰੀਏ ਮੋਦੀ ਸਰਕਾਰ ਨੇ ਲੋਕਾਂ ਨਾਲ ਅਨਿਆਂ ਕੀਤਾ ਸੀ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਅਨਿਲ ਅੰਬਾਨੀ ਦੀ ਜੇਬ 'ਚੋਂ ਪੈਸਾ ਕੱਢਾਂਗਾ, ਫਿਰ ਨੀਰਵ ਮੋਦੀ ਤੇ ਮਾਲਿਆ ਤੋਂ ਪੈਸਾ ਲਵਾਂਗਾ। ਇਨ੍ਹਾਂ ਤੋਂ ਲਿਆ ਗਿਆ ਪੈਸਾ ਮੈਂ ਨਿਆਂ ਯੋਜਨਾ 'ਚ ਪਾਵਾਂਗਾ। ਰਾਹੁਲ ਗਾਂਧੀ ਨੇ ਕਿਹਾ, 'ਸੰਦਸੌਰ ਦੇ ਕਿਸਾਨਾਂ 'ਤੇ ਗੋਲ਼ੀ ਚੱਲੀ ਸੀ। ਮੈਨੂੰ ਬੁਲਾਇਆ ਗਿਆ ਸੀ। ਅਸੀਂ ਮਨੋਰਥ ਪੱਤਰ 'ਚ ਲਿਖ ਦਿੱਤਾ ਹੈ। ਸੰਦਸੌਰ, ਮੱਧ ਪ੍ਰਦੇਸ਼ ਤੇ ਹਿੰਦੁਸਤਾਨ ਦਾ ਕੋਈ ਵੀ ਕਿਸਾਨ ਕਰਜ਼ਾ ਨਾ ਮੋੜਨ ਲਈ 2019 ਦੀਆਂ ਚੋਣਾਂ ਤੋਂ ਬਾਅਦ ਜੇਲ੍ਹ 'ਚ ਨਹੀਂ ਸੁੱਟਿਆ ਜਾਵੇਗਾ। ਉੱਥੇ ਉਨ੍ਹਾਂ ਨੇ ਕਿਸਾਨਾਂ ਲਈ ਵੱਖਰਾ ਬਜਟ ਪੇਸ਼ ਕਰਨ ਦੀ ਗੱਲ ਦੁਹਰਾਈ। ਉਨ੍ਹਾਂ ਕਿਹਾ ਕਿ ਭਾਰਤ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਦੋ ਬਜਟ ਪੇਸ਼ ਹੋਣਗੇ। ਕਿਸਾਨਾਂ ਲਈ ਪਹਿਲਾ ਬਜਟ ਪੇਸ਼ ਹੋਵੇਗਾ। ਸਾਲ ਦੀ ਸ਼ੁਰੂਆਤ 'ਚ ਸੰਦਸੌਰ ਦੇ ਕਿਸਾਨਾਂ ਨੂੰ ਦੱਸ ਦਿੱਤਾ ਜਾਵੇਗਾ ਕਿ ਇੰਨਾ ਪੈਸਾ ਤੁਹਾਡੇ ਲਈ ਦਿੱਤਾ ਜਾਵੇਗਾ। ਤੁਹਾਡੇ ਲਈ ਕਿੰਨਾ ਸਮਰਥਨ ਮੁੱਕ ਵਧਾਇਆ ਜਾਵੇਗਾ, ਇਸ ਦੀ ਜਾਣਕਾਰੀ ਦਿੱਤੀ ਜਾਵੇਗੀ। ਮੌਸਮ ਦੀ ਮਾਰ ਨਾਲ ਹੋਣ ਵਾਲੇ ਨੁਕਸਾਨ ਲਈ ਕਿੰਨਾ ਮੁਆਵਜ਼ਾ ਮਿਲੇਗਾ, ਇਹ ਪਹਿਲਾਂ ਹੀ ਦੱਸ ਦਿੱਤਾ ਜਾਵੇਗਾ। ਕਾਂਗਰਸ ਪ੍ਰਧਾਨ ਨੇ ਕਿਹਾ, 'ਅਸੀਂ ਆਪਣੇ ਮਨੋਰਥ ਪੱਤਰ 'ਚ ਵਪਾਰ ਸ਼ੁਰੂ ਕਰਨ ਲਈ ਇਕ ਗੱਲ ਲਿਖੀ ਹੈ। ਬਿਨਾਂ ਮਨਜ਼ੂਰੀ ਦੇ ਨੌਜਵਾਨ ਆਪਣਾ ਵਪਾਰ ਸ਼ੁਰੂ ਕਰ ਸਕਣਗੇ। ਤਿੰਨ ਸਾਲ ਬਾਅਦ ਸਰਕਾਰ ਤੋਂ ਮਨਜ਼ੂਰੀ ਲੈਣੀ ਹੋਵੇਗੀ। ਦਸ ਲੱਖ ਨੌਜਵਾਨਾਂ ਨੂੰ ਪੰਚਾਇਤ 'ਚ ਨੌਕਰੀ ਦੇਵਾਂਗੇ।