MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕੇਜੀਐਮ ਹਾਕੀ ਲੀਗ - ਰਾਊਂਡ ਗਲਾਸ ਵਾਰੀਅਰਜ਼ ਅਤੇ ਡਾਇਨਾਮਾਇਟ ਟਾਇਗਰਜ਼ ਫਾਇਨਲ ਵਿੱਚ

ਜਲੰਧਰ 30 ਮਈ (ਮਪ) ਰਾਉਂਡ ਗਲਾਸ ਵਾਰੀਅਰਜ਼ ਅਤੇ ਡਾਇਨਾਮਾਇਟ ਟਾਇਗਰਜ਼ ਦੀਆਂ ਟੀਮਾਂ ਕੇਜੀਐਮ ਹਾਕੀ ਲੀਗ (5ਏ ਸਾਇਡ ਲੜਕੀਆਂ) ਦੇ ਫਾਇਨਲ ਵਿੱਚ ਆਹਮਣੇ ਸਾਹਮਣੇ ਹੋਣਗੀਆਂ। ਸਥਾਨਲ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਨੇ ਖੇਡ ਮੈਦਾਨ ਤੇ ਕਰਵਾਈ ਜਾ ਰਹੀ ਲੀਗ ਸ਼ਾਨਦਾਰ ਹਾਕੀ ਦੇਖਣ ਨੂੰ ਮਿਲੀ। ਪਹਿਲੇ ਸੈਮੀਫਾਇਨਲ ਵਿੱਚ ਰਾਉਂਡ ਗਲਾਸ ਵਾਰੀਅਰਜ਼ ਨੇ ਖਾਲਸਾ ਨਾਇਟਰਾਇਡਰਜ਼ ਨੂੰ 9-6 ਦੇ ਫਰਕ ਨਾਲ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ। ਜਦਕਿ ਦੂਜੇ ਸੈਮੀਫਾਇਨਲ ਵਿੱਚ ਡਾਇਨਾਮਾਇਟ ਟਾਇਗਰਜ਼ ਨੇ ਬੈਲਰੈਡ ਲਾਇਨਜ਼ ਨੂੰ ਸਕਤ ਮੁਕਾਬਲੇ ਮਗਰੋਂ 7-6 ਨਾਲ ਮਾਤ ਦੇ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ।

ਲੀਗ ਦੌਰ ਦੇ ਮੈਚਾਂ ਵਿੱਚ ਰਾਊਂਡ ਗਲਾਸ ਵਾਰੀਅਰਸ ਤੇ ਬੇਲਰੈਡ ਲਾਇਨਜ ਦੀਆਂ ਟੀਮਾਂ 4-4 ਦੀ ਬਰਾਬਰੀ ਤੇ ਰਹੀਆਂ। ਡਾਇਨਾਮਾਇਟ ਟਾਇਗਰਜ਼ ਨੇ ਖਾਲਸਾ ਨਾਇਟਰਾਇਡਰਜ਼ ਨੂੰ 4-3 ਨਾਲ ਮਾਤ ਦਿੱਤੀ। ਰਾਉਂਡ ਗਲਾਸ ਵਾਰੀਅਰਜ਼ ਨੇ ਬਲਿਊ ਥੰਡਰਜ਼ ਨੂੰ 19-6 ਨਾਲ ਮਾਤ ਦਿੱਤੀ। ਖਾਲਸਾ ਨਾਇਟ ਰਾਇਡਰਜ਼ ਨੇ ਲੇਡੀ ਹਾਕਸ ਨੂੰ 14-4 ਨਾਲ ਮਾਤ ਦਿੱਤੀ। ਬੈਲਰੈਡ ਲਾਇਨਜ਼ ਨੇ ਬਲਿਊ ਥੰਡਰਜ਼ ਨੂੰ 15-5 ਦੇ ਫਰਕ ਨਾਲ ਹਰਾਇਆ। ਡਾਇਨਾਮਾਇਟ ਟਾਇਗਰਜ਼ ਨੇ ਲੇਡੀ ਹਾਕਸ ਨੂੰ 7-2 ਦੇ ਫਰਕ ਨਾਲ ਹਰਾਇਆ। ਇਸ ਲੀਗ ਦੌਰਾਨ 10 ਤੋਂ 12 ਸਾਲ ਦੀਆਂ ਛੋਟੀਆਂ ਲੜਕੀਆਂ, ਜੋ ਕਿ ਬੀਐਸਐਫ ਸੀਨੀਅਰ ਸਕੈਂਡਰੀ ਸਕੂਲ ਦੀਆਂ ਵਿਦਿਆਰਥਣਾਂ ਹਨ ਦਾ ਨੁਮਾਇਸ਼ੀ ਮੈਚ ਕਰਵਾਇਆ ਗਿਆ। ਇਸ ਲੀਗ ਦਾ ਉਦਘਾਟਨ ਜਸਪਾਲ ਸਿੰਘ ਵੜੈਚ ਸਕੱਤਰ ਲਾਇਲਪੁਰ ਖਾਲਸਾ ਕਾਲਜ ਗਵਰਨਿੰਗ ਕੋਂਸਲ ਨੇ ਕੀਤਾ ਜਦਕਿ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਦੀ ਪ੍ਰਿੰਸੀਪਲ ਨਵਜੋਤ ਕੌਰ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਤੇ ਕਾਲਜ ਦੇ ਖੇਡ ਵਿਭਾਗ ਦੀ ਮੁੱਖੀ ਸੰਗੀਤਾ ਸਰੀਨ, ਪ੍ਰੋਫੈਸਰ ਵੀ ਕੇ ਸਰੀਨ ਵਾਇਸ ਪ੍ਰਿੰਸੀਪਲ ਡੀਏਵੀ ਕਾਲਜ ਜਲੰਧਰ, ਉਲੰਪੀਅਨ ਵਰਿੰਦਰ ਸਿੰਘ, ਪਰਮਿੰਦਰ ਕੌਰ, ਰਾਜਵੰਤ ਕੌਰ ਪੰਜਾਬ ਪੁਲਿਸ, ਸੁਰਜੀਤ ਬਾਜਵਾ ਅੰਤਰਰਾਸ਼ਟਰੀ ਹਾਕੀ ਖਿਡਾਰਣ, ਹੋਸਟਲ ਵਾਰਡਨ ਮੈਡਮ ਸ਼ਸ਼ੀ, ਮਨਦੀਪ ਕੌਰ ਰਾਸ਼ਟਰੀ ਹਾਕੀ ਖਿਡਾਰਣ ਵਿਸ਼ੇਸ਼ ਤੈਰ ਤੇ ਹਾਜ਼ਰ ਸਨ।