MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸੈਮੀਫਾਈਨਲ 'ਚ ਖ਼ਤਮ ਹੋਇਆ ਭਾਰਤ ਦਾ ਸਫ਼ਰ, ਫਾਈਨਲ 'ਚ ਪਹੁੰਚਣ ਦਾ ਸੁਫ਼ਨਾ ਟੁੱਟਿਆ

ਮੈਨਚੈਸਟਰ 10 ਜੁਲਾਈ 2019  (ਮਪ) ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਕੱਪ 2019 ਦਾ ਪਹਿਲਾ ਸੈਮੀਫਾਈਨਲ 10 ਜੁਲਾਈ ਰਿਜ਼ਰਵ ਡੇ ਵਿਚ ਓਲਡ ਟ੍ਰੈਫਰਡ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ ਜਿਸ ਵਿਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜੀਲੈਂਡ ਨੇ 50 ਓਵਰਾਂ ਵਿਚ 8 ਵਿਕਟਾਂ ਗੁਆ ਕੇ ਭਾਰਤ ਅੱਗੇ 240 ਦੌੜਾਂ ਦਾ ਟੀਚਾ ਰੱਖਿਆ ਜਿੱਥੇ ਭਾਰਤ ਨੂੰ ਨਿਊਜ਼ੀਲੈਂਡ ਹੱਥੋਂ 18 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਨਾਲ ਹੀ ਭਾਰਤ ਦਾ ਵਰਲਡ ਕੱਪ 2019 ਦਾ ਸਫਰ ਖਤਮ ਹੋਇਆ ਅਤੇ ਨਿਊਜ਼ੀਲੈਂਡ ਨੇ ਫਾਈਨਲ ਲਈ ਕੁਆਲੀਫਾਈ ਕਰ ਲਿਆ। ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਸਲਾਮੀ ਜੋੜੀ ਭਾਰਤ ਲਈ ਸਿਰਫ 4 ਦੌੜਾਂ ਹੀ ਜੋੜ ਸਕੀ ਅਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਸਿਰਫ ਇਕ ਦੌੜ ਬਣਾ ਕੇ ਮੈਟ ਹੈਨਰੀ ਦੀ ਗੇਂਦ 'ਤੇ ਟਾਮ ਲੈਥਮ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਵਿਰਾਟ ਕੋਹਲੀ ਵੀ ਕਪਤਾਨੀ ਪਾਰੀ ਖੇਡਣ ਤੋਂ ਖੁੰਝ ਗਏ ਅਤੇ ਸਿਰਫ 1 ਦੌੜ ਬਣਾ ਪਵੇਲੀਅਨ ਪਰਤ ਗਏ। ਕੋਹਲੀ ਦੇ ਆਊਟ ਹੋਣ ਤੋਂ ਬਾਅਦ ਭਾਰਤ ਦੀ ਪਾਰੀ ਤਾਸ਼ ਦੇ ਪੱਤਿਆਂ ਵਾਂਗ ਡਿਗਦੀ ਦਿਸੀ। ਦੂਜੇ ਸਲਾਮੀ ਬੱਲੇਬਾਜ਼ ਰਾਹੁਲ 1 ਦੌੜ, ਦਿਨੇਸ਼ ਕਾਰਤਿਕ 6, ਰਿਸ਼ਭ ਪੰਤ ਅਤੇ ਹਾਰਦਿਕ ਪੰਡਯਾ ਨੇ ਹਾਲਾਂਕਿ ਟੀਮ ਦਾ ਸਕੋਰ ਅੱਗੇ ਵਧਾਉਣ ਲਈ ਚੰਗਾ ਯੋਗਦਾਨ ਦਿੱਤਾ ਅਤੇ ਦੋਵੇਂ 32 ਦੌੜਾਂ ਦੇ ਨਿਜੀ ਸਕੋਰ 'ਤੇ ਆਊਟ ਹੋਏ। ਇਸ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਅਤੇ ਰਵਿੰਦਰ ਜਡੇਜਾ ਵਿਚਾਲੇ ਚੰਗੀ ਸਾਂਝੇਦਾਰੀ ਦੇਖਣ ਨੂੰ ਮਿਲੀ ਅਤੇ ਇਸ ਦੌਰਾਨ ਜਡੇਜਾ ਨੇ ਆਪਣਾ ਅਰਧ ਸੈਂਕੜਾ ਵੀ ਪੂਰਾ ਕੀਤਾ ਪਰ ਜਡੇਜਾ ਸ਼ਾਟ ਮਾਰਨ ਦੀ ਕੋਸ਼ਿਸ਼ ਵਿਚ 77 ਦੌੜਾਂ ਬਣਾ ਟ੍ਰੈਂਟ ਬੋਲਟ ਦੀ ਗੇਂਦ 'ਤੇ ਕੇਨ ਵਿਲੀਅਮਸਨ ਨੂੰ ਕੈਚ ਦੇ ਬੈਠੇ। ਇਸ ਤੋਂ ਬਾਅਦ ਧੋਨੀ ਵੀ 50 ਦੇ ਨਿਜੀ ਸਕੋਰ 'ਤੇ ਰਨਆਊਟ ਹੋ ਗਏ। ਧੋਨੀ ਦੇ ਆਊਟ ਹੋਣ ਤੋਂ ਬਾਅਦ ਭਾਰਤ ਲਈ ਖੇਡ ਸਿਰਫ ਰਸਮੀ ਰਹਿ ਗਈ। ਭੁਵਨੇਸ਼ਵਰ ਜ਼ੀਰੋ ਅਤੇ ਚਾਹਲ 5 ਦੌੜਾਂ ਬਣਾ ਆਊਟ ਹੋਏ ਅਤੇ ਟੀਮ ਨੂੰ 18 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਪਹਿਲਾਂ ਰਿਜ਼ਰਵ ਡੇ 'ਤੇ ਖਿੱਚੀ ਪਾਰੀ ਵਿਚ ਨਿਊਜ਼ੀਲੈਂਡ ਦਿਨ ਦੀ ਸ਼ੁਰੂਆਤ ਵਿਚ ਕੁਝ ਖਾਸ ਨਾ ਕਰ ਸਕਿਆ ਅਤੇ ਸੈੱਟ ਬੱਲੇਬਾਜ਼ ਰੌਸ ਟੇਰਲ ਆਪਣੀ ਪਾਰੀ ਵਿਚ 7 ਦੌੜਾਂ ਹੀ ਜੋੜ ਸਕੇ ਅਤੇ 74 ਦੌੜਾਂ ਬਣਾ ਆਊਟ ਹੋ ਗਏ। ਇਸ ਤੋਂ ਬਾਅਦ ਸਾਥੀ ਬੱਲੇਬਾਜ਼ ਟਾਮ ਲੈਥਮ ਵੀ 10 ਦੌੜਾਂ ਦੇ ਨਿਜੀ ਸਕੋਰ 'ਤੇ ਆਪਣਾ ਵਿਕਟ ਗੁਆ ਬੈਠੇ। ਭਾਰਤ ਨੂੰ 8ਵੀਂ ਸਫਲਤਾ ਮੈਟ ਹੈਨਰੀ (1) ਦੇ ਰੂਪ ਵਿਚ ਭੁਵਨੇਸ਼ਵਰ ਕੁਮਾਰ ਨੇ ਦਿਵਾਈ। ਮੀਂਹ ਆਉਣ ਤੋਂ ਪਹਿਲਾਂ ਹਾਲਾਂਕਿ ਕਲ ਭਾਰਤੀ ਗੇਂਦਬਾਜ਼ੀ ਨੇ ਕੱਸੀ ਹੋਈ ਗੇਂਦਬਾਜ਼ੀ ਕੀਤੀ। ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ (95 ਗੇਂਦਾਂ 'ਤੇ 67 ਦੌੜਾਂ) ਨੇ ਹੈਨਰੀ ਨਿਕੋਲਸ (51 ਗੇਂਦਾਂ 'ਤੇ 28 ਦੌੜਾਂ) ਨਾਲ ਦੂਜੀ ਵਿਕਟ ਲਈ 68 ਤੇ ਰੋਸ ਟੇਲਰ (ਅਜੇਤੂ 67) ਨਾਲ ਤੀਜੀ ਵਿਕਟ ਲਈ 65 ਦੌੜਾਂ ਜੋੜੀਆਂ ਪਰ ਭਾਰਤੀ ਗੇਂਦਬਾਜ਼ਾਂ ਨੇ ਸਹੀ ਸਮੇਂ 'ਤੇ ਵਿਕਟਾਂ ਕੱਢੀਆਂ। ਜਸਪ੍ਰੀਤ ਬੁਮਰਾਹ (25 ਦੌੜਾਂ 'ਤੇ 1 ਵਿਕਟ) ਤੇ ਭੁਵਨੇਸ਼ਵਰ ਕੁਮਾਰ (30 ਦੌੜਾਂ 'ਤੇ 1 ਵਿਕਟ) ਨੇ ਸ਼ੁਰੂ ਤੋਂ ਹੀ ਕੱਸੀ ਹੋਈ ਗੇਂਦਬਾਜ਼ੀ ਕਰ ਕੇ ਨਿਊਜ਼ੀਲੈਂਡ 'ਤੇ ਦਬਾਅ ਬਣਾਇਆ। ਵਿਚਾਲੇ ਦੇ ਓਵਰਾਂ ਵਿਚ ਰਵਿੰਦਰ ਜਡੇਜਾ (34 ਦੌੜਾਂ 'ਤੇ 1 ਵਿਕਟ) ਨੇ ਇਹ ਭੂਮਿਕਾ ਬਾਖੂਬੀ ਨਿਭਾਈ। ਹਾਰਦਿਕ ਪੰਡਯਾ (55 ਦੌੜਾਂ 'ਤੇ 1 ਵਿਕਟ) ਤੇ ਯੁਜਵੇਂਦਰ ਚਾਹਲ (63 ਦੌੜਾਂ 'ਤੇ 1 ਵਿਕਟ) ਆਪਣੇ ਆਖਰੀ ਓਵਰਾਂ ਵਿਚ ਦੌੜਾਂ 'ਤੇ ਰੋਕ ਨਹੀਂ ਲਾ ਸਕੇ।  ਸ਼ੁਰੂ ਵਿਚ ਗੇਂਦ ਸਵਿੰਗ ਲੈ ਰਹੀ ਸੀ ਤੇ ਬੁਮਰਾਹ ਤੇ ਭੁਵਨੇਸ਼ਵਰ ਨੇ ਬੱਲੇਬਾਜ਼ਾਂ 'ਤੇ ਚੰਗੀ ਤਰ੍ਹਾਂ ਦਬਾਅ ਬਣਾਇਆ। ਮਾਰਟਿਨ ਗੁਪਟਿਲ (1) ਇਸ ਦਾ ਫਾਇਦਾ ਨਹੀਂ ਚੁੱਕ ਸਕਿਆ ਤੇ ਬੁਮਰਾਹ ਨੇ ਚੌਥੇ ਓਵਰ ਵਿਚ ਉਸ ਨੂੰ ਕੋਹਲੀ ਹੱਥੋਂ ਕੈਚ ਕਰਵਾ ਕੇ ਸਕੋਰ ਇਕ ਵਿਕਟ 'ਤੇ ਇਕ ਦੌੜ ਕਰ ਦਿੱਤਾ। ਖੱਬੇ ਹੱਥ ਦੇ ਇਸ ਸਪਿਨਰ ਨੇ ਅੰਦਰ ਜਾਂਦੀ ਗੇਂਦ 'ਤੇ ਨਿਕੋਲਸ ਨੂੰ ਝਕਾਨੀ ਦੇ ਕੇ ਉਸ ਦਾ ਮਿਡਲ ਸਟੰਪ ਉਖਾੜਿਆ ਤੇ ਉਸ ਨੂੰ ਲੰਬੀ ਪਾਰੀ ਨਹੀਂ ਖੇਡਣ ਦਿੱਤੀ।