MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪੀਐੱਮ ਮੋਦੀ ਦੀ ਦੇਸ਼ਵਾਸੀਆਂ ਨੂੰ ਅਪੀਲ - 2 ਅਕਤੂਬਰ ਤਕ ਬੰਦ ਹੋਵੇ ਸਿੰਗਲ ਯੂਜ਼ ਪਲਾਸਟਿਕ

ਮਥੁਰਾ, 11 ਸਤੰਬਰ (ਮਪ) ਪਲਾਸਟਿਕ ਵਾਤਾਵਰਨ ਨੂੰ ਕਿਸ ਤਰ੍ਹਾਂ ਨੁਕਸਾਨ ਪਹੁੰਚਾ ਰਿਹਾ ਹੈ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ। ਦੇਸ਼ 'ਚ ਪਲਾਸਟਿਕ ਨਾਲ ਹੋ ਰਹੇ ਨੁਕਸਾਨਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਿੰਗਲ ਯੂਜ਼ ਪਲਾਸਿਟਕ ਤੋਂ ਮੁਕਤੀ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ। ਮਥੁਰਾ 'ਚ ਵੈਟੇਨਰੀ ਯੂਨੀਵਰਸਿਟੀ 'ਚ ਪਸ਼ੂ ਅਰੋਗ ਮੇਲੇ ਨੂੰ ਸੰਬੋਧਨ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ 2 ਅਕਤੂਬਰ ਯਾਨੀ ਗਾਂਧੀ ਜੈਅੰਤੀ ਤਕ ਦੇਸ਼ 'ਚ ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਪੂਰੀ ਤਰ੍ਹਾਂ ਨਾਲ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਦੇਸ਼ ਦੇ ਹਰ ਵਿਅਕਤੀ, ਹਰ ਸੰਗਠਨ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਵੀ ਕੀਤੀ ਹੈ।
ਪੀਐੱਮ ਮੋਦੀ ਨੇ ਕਿਹਾ ਪਲਾਸਟਿਕ ਨਾਲ ਵਾਤਾਵਰਨ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਅਜਿਹੇ 'ਚ ਹੁਣ ਜ਼ਰੂਰਤ ਹੈ ਕਿ ਦੇਸ਼ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਹੋਵੇ। ਇਸ ਲਈ ਆਮ ਆਦਮੀ ਸਹਿਭਗੀ ਬਣਦਾ ਹੋਇਆ ਬਾਜ਼ਾਰ 'ਚ ਖ਼ਰੀਦਦਾਰੀ ਕਰਨ ਲਈ ਕੱਪੜੇ ਜਾਂ ਜੂਟ ਦੇ ਥੈਲੇ ਦਾ ਇਸਤੇਮਾਲ ਕਰੇ। ਉੱਥੇ ਹੀ ਪੀਐੱਮ ਮੋਦੀ ਨੇ ਇਹ ਵੀ ਕਿਹਾ ਸਰਕਾਰ ਪਲਾਸਟਿਕ ਦਾ ਉਪਯੋਗ ਸੜਕ ਬਣਾਉਣ ਲਈ ਕਰੇਗੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕਈ ਯੋਜਨਾਵਾਂ ਦਾ ਉਦਘਾਟਨ ਕੀਤਾ। ਮਥੁਰਾ ਦੇ ਲੋਕਾਂ ਨੂੰ ਸੌਗਾਤ ਦਿੰਦੇ ਹੋਏ ਪੀਐੱਮ ਮੋਦੀ ਨੇ ਇੱਥੇ 1059 ਕਰੋੜ ਦੇ ਵਿਕਾਸ ਕਾਰਜ ਕੀਤੇ ਜਾਣ ਦਾ ਐਲਾਨ ਕੀਤਾ। ਪੀਐੱਮ ਮੋਦੀ ਨੇ ਅਗਲੇ 5 ਸਾਲਾ 'ਚ ਪਸ਼ੂਆਂ ਨੂੰ ਗੰਭੀਰ ਬਿਮਾਰੀਆਂ ਤੋਂ ਨਿਜ਼ਾਤ ਦਿਵਾਉਣ ਦਾ ਟੀਚਾ ਬਣਾਏ ਜਾਣ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੇ ਜਾਣ ਦੀ ਵੀ ਗੱਲ ਕੀਤੀ।