MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਅਰਥਵਿਵਸਥਾ ਬਰਬਾਦ ਕਰਨ ਦੇ ਲਈ ਵੀ ਦਿਮਾਗ ਚਾਹੀਦਾ ਹੈ - ਸੁਬਰਾਮਨੀਅਮ ਸੁਆਮੀ

ਨਵੀਂ ਦਿੱਲੀ 19 ਜਨਵਰੀ (ਮਪ) ਦੇਸ਼ ਵਿਚ ਆਈ ਆਰਥਿਕ ਮੰਦੀ 'ਤੇ ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਸੁਬਰਾਮਨੀਅਮ ਸੁਆਮੀ ਨੇ ਆਪਣੀ ਹੀ ਸਰਕਾਰ 'ਤੇ ਵਿਅੰਗਮਈ ਤਰੀਕੇ ਨਾਲ ਤੰਜ ਕਸਦਿਆ ਕਿਹਾ ਹੈ ਕਿ ਇਸ ਤਰ੍ਹਾਂ ਦੇ ਨਾਲ ਅਰਥ ਵਿਵਸਥਾ ਵਿਗਾੜਨ ਲਈ ਵੀ ਦਿਮਾਗ ਚਾਹੀਦਾ ਹੈ। ਦੇਸ਼ ਵਿਚ ਆਈ ਆਰਥਿਕ ਮੰਦੀ ਸਰਕਾਰ ਦੇ ਲਈ ਇਕ ਵੱਡੀ ਚੁਣੋਤੀ ਬਣਦੀ ਜਾ ਰਹੀ ਹੈ। ਵਿਰੋਧੀ ਧੀਰਾਂ ਇਸ ਮੁੱਦੇ 'ਤੇ ਸਰਕਾਰ ਨੂੰ ਘੇਰਨ ਵਿਚ ਲੱਗੀਆਂ ਹੋਈਆਂ ਹਨ।ਮੰਦੀ ਦੇ ਕਾਰਨ ਵਪਾਰ ਬੰਦ ਹੋ ਰਹੇ ਹਨ ਅਤੇ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ ਪਰ ਹੁਣ ਇਸ ਮੰਦੀ 'ਤੇ ਭਾਜਪਾ ਵਿਚੋਂ ਖੁਦ ਹੀ ਵਿਰੋਧ ਦੀਆਂ ਅਵਾਜ਼ਾ ਸੁਣਨ ਨੂੰ ਮਿਲ ਰਹੀਆਂ ਹਨ।
ਦਰਅਸਲ ਭਾਜਪਾ ਦੇ ਸੀਨੀਅਰ ਲੀਡਰ ਅਤੇ ਸੰਸਦ ਮੈਂਬਰ ਸੁਬਰਾਮਨੀਅਮ ਸੁਵਾਮੀ ਨੇ ਵਿਅੰਗਮਈ ਢੰਗ ਨਾਲ ਇਕ ਟਵੀਟ ਕਰਦਿਆ ਕਿਹਾ ਕਿ ਆਮ ਤੌਰ 'ਤੇ ਮੰਦੀ ਮਹਿੰਗਾਈ ਦੇ ਨਾਲ ਨਹੀਂ ਆਉਂਦੀ ਹੈ। ਮੰਗ ਵਿਚ ਗਿਰਾਵਟ ਆਉਣ ਤੋਂ ਬਾਅਦ ਵਸਤੂਆਂ ਦੀ ਕੀਮਤਾਂ ਨਹੀਂ ਵੱਧਦੀਆਂ ਹਨ ਪਰ ਹੁਣ ਭਾਰਤ ਦੀ ਅਰਥਵਿਵਸਥਾ ਵਿਚ ਇਹ ਸਾਰੀਆ ਖਾਮੀਆਂ ਵੇਖਣ ਨੂੰ ਮਿਲ ਰਹੀਆਂ ਹਨ। ਹਾਲਾਂਕਿ ਇਹ ਗੱਲ ਮਜ਼ਾਕ ਵਿਚ ਕਹਿ ਰਿਹਾ ਹਾਂ ਪਰ ਇਸ ਤਰ੍ਹਾਂ ਨਾਲ ਫੇਲ੍ਹ ਹੋਣ ਵਿਚ ਵੀ ਦਿਮਾਗ ਲੱਗਦਾ ਹੈ । ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਭਾਜਪਾ ਦੇ ਸੀਨੀਅਰ ਆਗੂ ਸੁਬਰਾਮਨੀਅਮ ਸੁਆਮੀ ਆਪਣੇ ਦਿੱਤੇ ਬਿਆਨਾ ਕਾਰਨ ਸੁਰਖੀਆਂ ਵਿਚ ਆਏ ਹੋਣ। ਇਸ ਤੋਂ ਪਹਿਲਾਂ ਵੀ ਸਵਾਮੀ ਨੇ ਡੋਲਰ ਦੇ ਮੁਕਾਬਲੇ ਗਿਰਦੇ ਰੁਪਏ ਨੂੰ ਮਜ਼ਬੂਤ ਕਰਨ ਦੇ ਲਈ ਅਜ਼ੀਬੋ ਕਰੀਬ ਤਰਕ ਦਿੱਤਾ ਸੀ।ਸਵਾਮੀ ਨੇ ਕਿਹਾ ਸੀ ਕਿ ਭਾਰਤੀ ਕਰੰਸੀ ਦੀ ਸਥਿਤੀ ਨੂੰ ਸੁਧਾਰਨ ਦੇ ਲਈ ਨੋਟਾਂ ਵਿਚ ਧਨ ਦੀ ਦੇਵੀ ਲਕਸ਼ਮੀ ਦੀ ਤਸਵੀਰ ਛਾਪੀ ਜਾਣੀ ਚਾਹੀਦੀ ਹੈ।