MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਰਤਨ ਟਾਟਾ ਨੇ ਕਿਹਾ, ਮਹਾਮਾਰੀ ਨਾਲ ਨਿਪਟਣ ਲਈ ਤੁਰੰਤ ਐਮਰਜੈਂਸੀ ਵਸੀਲਿਆਂ ਨੂੰ ਲਗਾਉਣ ਦੀ ਲੋੜ, ਕੋਰੋਨਾ ਖ਼ਿਲਾਫ਼ ਜੰਗ ਲਈ ਦੇਵੇਗਾ 500 ਕਰੋੜ

ਨਵੀਂ ਦਿੱਲੀ 28 ਮਾਰਚ (ਮਪ)  ਟਾਟਾ ਟਰੱਸਟ ਨੇ ਕੋਰੋਨਾ ਵਾਇਰਸ ਸੰਕਟ ਨਾਲ ਨਿਪਟਣ ਦੀ ਮੁਹਿੰਮ 'ਚ ਦਰਿਆਦਿਲੀ ਦਿਖਾਉਂਦੇ ਹੋਏ ਆਪਣਾ ਖ਼ਜ਼ਾਨਾ ਖੋਲ੍ ਦਿੱਤਾ ਹੈ। ਟਾਟਾ ਟਰੱਸਟ ਦੇ ਚੇਅਰਮੈਨ ਰਤਨ ਟਾਟਾ ਨੇ ਸਿਹਤ ਮੁਲਾਜ਼ਮਾਂ ਤੇ ਕੋਰੋਨਾ ਪ੍ਭਾਵਿਤਾਂ ਲਈ ਮੈਡੀਕਲ ਉਪਕਰਣ ਤੇ ਜਾਂਚ ਕਿੱਟਾਂ ਦੀ ਖ਼ਰੀਦ ਦੇ ਇਲਾਜ ਸਹੂਲਤਾਂ ਦੀ ਸਥਾਪਨਾ ਲਈ 500 ਕਰੋੜ ਰੁਪਏ ਦੀ ਵੱਡੀ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਇਸ ਸਬੰਧ 'ਚ ਜਾਰੀ ਬਿਆਨ 'ਚ ਰਤਨ ਟਾਟਾ ਨੇ ਕਿਹਾ ਹੈ ਕਿ ਟਾਟਾ ਟਰੱਸਟ ਤੇ ਟਾਟਾ ਸਮੂਹ ਦੀਆਂ ਕੰਪਨੀਆਂ ਪਹਿਲਾਂ ਵੀ ਹਮੇਸ਼ਾ ਲੋੜ ਦੇ ਸਮੇਂ ਦੇਸ਼ ਦੇ ਕੰਮ ਆਈਆਂ ਹਨ ਪਰ ਕੋਰੋਨਾ ਦਾ ਇਹ ਸੰਕਟ ਪਿਛਲੇ ਸਾਰੇ ਸੰਕਟਾਂ ਤੋਂ ਵੱਡਾ ਹੈ। ਮੇਰਾ ਮੰਨਣਾ ਹੈ ਕਿ ਇਸ ਮੁਸ਼ਕਲ ਦੌਰ 'ਚ ਮਨੁੱਖ ਜਾਤੀ ਦੇ ਇਤਿਹਾਸ ਦੀ ਸਭ ਤੋਂ ਮੁਸ਼ਕਲ ਚੁਣੌਤੀਆਂ 'ਚੋਂ ਇਕ ਹੈ। ਲਿਹਾਜ਼ਾ ਟਾਟਾ ਟਰੱਸਟ ਸਾਰੇ ਪ੍ਰਭਾਵਿਤ ਫਿਰਕਿਆਂ ਦੀ ਸੁਰੱਖਿਆ ਦੀ ਸਹੁੰ ਮੁਤਾਬਕ ਮੈਡੀਕਲ ਮੁਲਾਜ਼ਮਾਂ ਨੂੰ ਸੁਰੱਖਿਆ ਉਪਕਰਣ, ਮਰੀਜ਼ਾਂ ਲਈ ਸਾਹ ਪ੍ਰਣਾਲੀਆਂ ਤੇ ਜਾਂਚ ਕਿੱਟ ਖ਼ਰੀਦਣ, ਇਨਫੈਕਟਿਡ ਰੋਗੀਆਂ ਲਈ ਮਾਡਿਊਲਰ ਇਲਾਜ ਸਹੂਲਤਾਂ ਦੀ ਸਥਾਪਨਾ ਤੇ ਸਿਹਤ ਮੁਲਾਜ਼ਮਾਂ ਤੇ ਪੀੜਤਾਂ ਦੇ ਗਿਆਨ ਪ੍ਬੰਧਨ ਤੇ ਸਿਖਲਾਈ ਖਾਤਿਰ 500 ਕਰੋੜ ਰੁਪਏ ਦੇ ਯੋਗਦਾਨ ਦਾ ਐਲਾਨ ਕਰਦਾ ਹੈ। ਰਤਨ ਟਾਟਾ ਨੇ ਕਿਹਾ ਕਿ ਟਾਟਾ ਟਰੱਸਟ, ਟਾਟਾ ਸੰਨਜ਼ ਤੇ ਟਾਟਾ ਗਰੁੱਪ ਦੀਆਂ ਕੰਪਨੀਆਂ ਆਪਣੇ ਸਮਰਪਿਤ ਦੇਸੀ-ਵਿਦੇਸ਼ੀ ਭਾਈਵਾਲਾਂ ਤੇ ਸਰਕਾਰਾਂ ਨਾਲ ਮਿਲ ਕੇ ਕੋਰੋਨਾ ਖ਼ਿਲਾਫ਼ ਸਾਂਝੇ ਤੌਰ 'ਤੇ ਜਨਤਕ ਸਿਹਤ ਦੀ ਲੜਾਈ ਲੜਨਗੀਆਂ ਤੇ ਸਮਾਜ ਦੇ ਸਾਰੇ ਗ਼ਰੀਬ ਤੇ ਕਮਜ਼ੋਰ ਤਬਕਿਆਂ ਤਕ ਪਹੁੰਚਣ ਦੀ ਕੋਸ਼ਿਸ਼ ਕਰਨਗੀਆਂ। ਇਸ ਦੇ ਨਾਲ ਉਨ੍ਹਾਂ ਨੇ ਕੋਰੋਨਾ ਖ਼ਿਲਾਫ਼ ਲੜਾਈ 'ਚ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਕੰਮ ਕਰਨ ਵਾਲੇ ਵਿਅਕਤੀਆਂ ਤੇ ਸੰਗਠਨਾਂ ਦੇ ਪ੍ਰਤੀ ਧੰਨਵਾਦ ਵੀ ਪ੍ਰਗਟਾਇਆ।