MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਚੀਨ ਖਿਲਾਫ ਭਾਰਤ ਨੇ ਲਿਆ ਵੱਡਾ ਫੈਸਲਾ,TikTok ਤੇ UC Browser ਸਮੇਤ 59 ਚੀਨੀ ਐੱਪ ਕੀਤੇ ਬੈਨ

ਨਵੀਂ ਦਿੱਲੀ 29 ਜੂਨ (ਮਪ) ਪਿਛਲੇ ਕੁਝ ਸਮੇਂ ਤੋਂ ਭਾਰਤ ਅਤੇ ਚੀਨ ਦੇ ਵਿਚਾਲੇ ਸੀਮਾ ਵਿਵਾਦ ਵਿਚ ਹੁਣ ਭਾਰਤ ਸਰਕਾਰ ਦੇ ਵੱਲੋਂ ਇਕ ਵੱਡਾ  ਫੈਸਲਾ ਲਿਆ ਗਿਆ ਹੈ। ਜਿਸ ਵਿਚ ਸਰਕਾਰ ਦੇ ਵੱਲੋਂ 59 ਚੀਨੀ ਐੱਪਸ ਤੇ ਪਾਬੰਧੀ ਲਗਾਉਂਣ ਦਾ ਫੈਸਲਾ ਲਿਆ ਗਿਆ ਹੈ। ਇਨ੍ਹਾਂ ਬੈਨ ਹੋਣ ਵਾਲੇ ਐੱਪਸ ਵਿਚ ਟਿਕ ਟੌਕ ਅਤੇ ਯੂਸੀ ਬਰਾਉਜ਼ਰ ਵੀ ਸ਼ਾਮਿਲ ਹੈ। ਦੱਸ ਦੱਈਏ ਕਿ ਪਿਛਲੇ ਕੁਝ ਸਮੇਂ ਤੋਂ ਚੀਨੀ ਐੱਪਸ ਖਿਲਾਫ ਸੋਸ਼ਲ ਮੀਡੀਆ ਤੇ ਅਭਿਆਨ ਚਲਾਇਆ ਜਾ ਰਿਹਾ ਸੀ, ਪਰ ਹੁਣ ਪਹਿਲਾ ਵਾਰ ਭਾਰਤ ਸਰਕਾਰ ਦੇ ਵੱਲੋਂ ਚੀਨੀ ਐੱਪਸ ਵਿਰੁੱਧ ਆਧਿਕਾਰਿਤ ਤੌਰ ਤੇ ਬੈਨ ਲਗਾਇਆ ਗਿਆ ਹੈ। ਸਰਕਾਰ ਨੇ ਸ਼ੇਅਰ ਇਟ, ਐਮਆਈ ਵੀਡੀਓ ਕਾਲ, ਵੀਗੋ ਵੀਡਿਓ, ਬੁਤਰੀ ਪਲੱਸ, ਲਿਕੀ, ਵੀ ਮੈਟ, ਯੂ ਸੀ ਨਿਊਜ਼ ਵਰਗੇ ਐਪਸ ਉਤੇ ਵੀ ਰੋਕ ਲਗਾ ਦਿੱਤੀ ਹੈ। ਜੋ ਕਿ ਲੋਕਾਂ ਵਿਚ ਕਾਫੀ ਮਸ਼ਹੂਰ ਸਨ।