MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਡੀਜੀਪੀ ਦਿਲਬਾਗ ਸਿੰਘ ਨੇ ਸੁਰੱਖਿਆ ਬਲਾਂ ਨੂੰ ਕੀਤਾ ਅਲਰਟ, ਕਿਹਾ, ਵੱਡੀ ਵਾਰਦਾਤ ਦੀ ਕੋਸ਼ਿਸ਼ ਵਿੱਚ ਅੱਤਵਾਦੀ

ਸ਼੍ਰੀਨਗਰ 31 ਜੁਲਾਈ (ਮਪ) ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਦਿਲਬਾਗ ਸਿੰਘ ਨੇ ਸੁਰੱਖਿਆ ਬਲਾਂ ਨੂੰ ਅਗਲੇ ਪੰਦਰਵਾੜੇ ਦੌਰਾਨ ਕਿਸੇ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਅਲਰਟ ਰਹਿਣ ਦਾ ਨਿਰਦੇਸ਼ ਦਿੱਤਾ ਹੈ। ਈਦ, ਰੱਖੜੀ, ਪੰਜ ਅਗਸਤ, ਸੁਤੰਤਰਤਾ ਦਿਵਸ ਦੌਰਾਨ ਅੱਤਵਾਦੀ ਅਤੇ ਅਲਗਾਵਵਾਦੀ ਹਾਲਾਤ ਵਿਗਾੜਨ ਤੇ ਸਨਸਨੀਖੇਜ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਪੁਲਿਸ ਹੈੱਡਕੁਆਰਟਰ 'ਚ ਉੱਚ ਪੱਧਰੀ ਸੁਰੱਖਿਆ ਬੈਠਕ 'ਚ ਪੁਲਿਸ ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਕਿ ਅਗਲਾ ਪੰਦਰਵਾੜਾ ਤਿਉਹਾਰਾਂ ਅਤੇ ਸਮਾਗਮਾਂ ਵਾਲਾ ਹੈ। ਪਾਕਿ ਅਤੇ ਉਸਦੇ ਏਜੰਟ ਮਾਹੌਲ ਵਿਗਾੜਨ ਲਈ ਤਿਉਹਾਰਾਂ ਦੇ ਸਮੇਂ ਪੂਰੀ ਕੋਸ਼ਿਸ਼ ਕਰਦੇ ਹਨ। ਉਹ ਲੋਕਾਂ ਨੂੰ ਭੜਕਾਉਣ ਲਈ ਵਿਭਿੰਨ ਹੱਥਕੰਢੇ ਅਪਣਾਉਣਗੇ, ਇਸ ਲਈ ਗਸ਼ਤੀ ਦਲਾਂ, ਨਾਕਾ ਪਾਰਟੀਆਂ ਅਤੇ ਅੱਤਵਾਦ ਰੋਕੂ ਮੁਹਿੰਮਾਂ 'ਚ ਸ਼ਾਮਿਲ ਜਵਾਨਾਂ ਦੇ ਨਾਲ-ਨਾਲ ਕਾਨੂੰਨ ਵਿਵਸਥਾ ਬਣਾਏ ਰੱਖਣ 'ਚ ਡਿਊਟੀ 'ਚ ਸ਼ਾਮਿਲ ਜਵਾਨਾਂ ਨੂੰ ਹਾਲਾਤ ਪ੍ਰਤੀ ਜਾਗਰੂਕ ਬਣਾਇਆ ਜਾਵੇ। ਡੀਜੀਪੀ ਨੇ ਅੱਤਵਾਦ ਰੋਕੂ ਮੁਹਿੰਮਾਂ ਦੇ ਸਫ਼ਲ ਸੰਚਾਲਨ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਬਣਾਏ ਰੱਖਣ 'ਚ ਪੁਲਿਸ ਤੇ ਹੋਰ ਸਬੰਧਿਤ ਸੁਰੱਖਿਆ ਏਜੰਸੀਆਂ ਨੂੰ ਸਰਾਹਿਆ। ਸਾਨੂੰ ਲਗਾਤਾਰ ਸਾਵਧਾਨ ਰਹਿਣ ਦੀ ਜ਼ਰੂਰਤ ਹੈ, ਛੋਟੀ ਜਿਹੀ ਲਾਪਰਵਾਹੀ ਪੂਰੀ ਮਿਹਨਤ ਨੂੰ ਬੇਕਾਰ ਕਰ ਦੇਵੇਗੀ। ਪੰਚਾਇਤ ਤੇ ਸਿਆਸਤ ਨਾਲ ਜੁੜੇ ਲੋਕਾਂ ਦੀ ਸੁਰੱਖਿਆ ਲਈ ਉੱਚਿਤ ਕਦਮ ਚੁੱਕਿਆ ਜਾਵੇ। ਸਾਰੇ ਅਧਿਕਾਰੀ ਇਸ ਗੱਲ ਨੂੰ ਪੱਕਾ ਕਰਨ ਕਿ ਡਿਊਟੀ 'ਤੇ ਤਾਇਨਾਤ ਜਵਾਨ ਹਮੇਸ਼ਾ ਅਲਰਟ ਰਹਿਣ। ਉਨ੍ਹਾਂ ਦਾ ਹਥਿਆਰ ਉਨ੍ਹਾਂ ਦੇ ਕੋਲ ਹੀ ਹੋਵੇ ਅਤੇ ਉਹ ਬੁਲੇਟ ਪਰੂਫ ਜੈਕੇਟ ਪਾ ਕੇ ਰੱਖਣ। ਕਾਨੂੰਨ ਵਿਵਸਥਾ ਦੀ ਸਥਿਤੀ, ਅੱਤਵਾਦੀ ਘਟਨਾਵਾਂ ਤੇ ਹੋਰ ਸੰਵੇਦਨਸ਼ੀਲ ਘਟਨਾਵਾਂ ਨਾਲ ਜੁੜੇ ਮਾਮਲਿਆਂ ਦੀ ਰਿਕਾਰਡਿੰਗ ਕੀਤੀ ਜਾਵੇ। ਉੱਤਰੀ ਕਸ਼ਮੀਰ 'ਚ ਕੰਟਰੋਲ ਰੇਖਾ ਨੇੜੇ ਕਰਨਾਹ ਦੇ ਚਤਕਾਰੀ (ਕੁੱਪਵਾੜਾ) ਪਿੰਡ 'ਚ ਭੈਣ ਦੇ ਘਰ ਜਾਂਦੇ ਸਮੇਂ ਭਟਕ ਕੇ ਗੁਲਾਮ ਕਸ਼ਮੀਰ 'ਚ ਪਹੁੰਚਿਆ 16 ਸਾਲ ਦਾ ਰਈਸ ਅਹਿਮਦ ਛੇ ਮਹੀਨਿਆਂ ਬਾਅਦ ਵੀਰਵਾਰ ਨੂੰ ਵਾਪਸ ਘਰ ਆਇਆ। ਕੰਟਰੋਲ ਰੇਖਾ 'ਤੇ ਹੋਈ ਝੰਡਾ ਬੈਠਕ 'ਚ ਫ਼ੌਜ ਤੇ ਕੁੱਪਵਾੜਾ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ 'ਚ ਕਿਸ਼ੋਰ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਗਿਆ। ਇਹ ਝੰਡਾ ਬੈਠਕ ਐੱਲਓਸੀ 'ਤੇ ਟੀਟਵਾਲ 'ਚ ਜੰਮੂ ਕਸ਼ਮੀਰ ਤੇ ਗੁਲਾਮ ਕਸ਼ਮੀਰ ਨੂੰ ਆਪਸ 'ਚ ਜੋੜਨ ਵਾਲੇ ਪੈਦਲ ਮਾਰਗ 'ਤੇ ਸਵੇਰੇ ਸਵਾ ਗਿਆਰਾਂ ਵਜੇ ਹੋਈ।