MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਮਾਨਵ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ

ਨਵੀਂ ਦਿੱਲੀ  8 ਦਸੰਬਰ (ਮਪ) ਭਾਰਤ ਦੇ ਮਾਨਵ ਠੱਕਰ ਨੇ ਚੀਨੀ ਤਾਈਪੈ ਦੇ ਫੇਂਗ ਯਿ ਸਿਨ ਨੂੰ 11-7, 8-11, 11-4, 9-11, 14-12, 11-1 ਨਾਲ ਹਰਾ ਕੇ ਆਸਟਰੇਲੀਆ 'ਚ ਚਲ ਰਹੀ ਵਿਸ਼ਵ ਜੂਨੀਅਰ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਮਾਨੁਸ਼ ਸ਼ਾਹ ਅਤੇ ਜੀਤ ਚੰਦਰਾ ਹਾਲਾਂਕਿ ਪਹਿਲੇ ਹੀ ਦੌਰ 'ਚ ਹਰਾ ਕੇ ਬਾਹਰ ਹੋ ਗਏ। ਜੀਤ ਨੂੰ ਰੋਮਾਨੀਆ ਦੇ ਕ੍ਰਿਸਟੀਅਨ ਪਲੇਟਾ ਨੇ ਹਰਾਇਆ ਜਦਕਿ ਮਾਨੁਸ਼ ਨੂੰ ਸਿੰਗਾਪੁਰ ਦੇ ਪਾਂਗ ਯੂ ਐੱਨ ਕੋਏਨ ਨੇ ਹਰਾਇਆ। ਮਾਨਵ ਨੇ ਪਿਛਲੇ ਮੈਚ 'ਚ ਕੈਨੇਡਾ ਦੇ ਜੇਰੇਮੀ ਹਾਜਿਨ ਨੂੰ 11-9, 11-6, 11-3, 11-5 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਚੀਨ ਦੇ ਸ਼ੀਆਂਗ ਪੇਨ ਨਾਲ ਹੋਵੇਗਾ। ਇਸ ਤੋਂ ਪਹਿਲਾਂ ਮਾਨਵ ਠੱਕਰ ਅਤੇ ਮਾਨੁਸ਼ ਸ਼ਾਹ ਨੇ ਅਰਜਨਟੀਨਾ ਦੇ ਮਾਰਟਿਨ ਬੇਂਟਾਕੋਰ ਅਤੇ ਸੈਂਟੀਆਗੋ ਲੋਰੇਂਜੋ ਨੂੰ 12-14, 11-8, 11-6, 11-13, 11-7 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਹੁਣ ਉਨ੍ਹਾਂ ਦਾ ਸਾਹਮਣਾ ਤਾਈਪੈ ਦੇ ਫੇਂਗ ਯੀ ਸਿਨ ਅਤੇ ਲਿ ਸਿਨ ਯਾਂਗ ਨਾਲ ਹੋਵੇਗਾ।