Iqbal Singh Hassanbhatti

ਅਲੋਪ ਹੋ ਰਹੀਆ ਪੰਜਾਬ ਦੀਆ ਲੋਕ ਖੇਡਾਂ

ਖੇਡਾਂ ਸਾਡੇ ਜੀਵਨ ਅਹਿਮ ਹਿੱਸਾ ਹਨ । ਇਹ ਮਨ ਪ੍ਰਚਾਵੇ  ਦਾ ਸਾਧਨ ਹਨ । ਇੰਨਾਂ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਦਿਨ ਬਹੁਤ ਵਧੀਆ ਨਿਕਲ ਜਾਦਾ ਹੈ । ਖੇਡਾਂ ਵੀ ਕਈ ਪ੍ਰਕਾਰ ਦੀਆ ਹੁੰਦੀਆ ਹਨ । ਕੁੱਝ ਖੇਡਾਂ ਅੱਜ ਦੀ ਨੌਜਵਾਨ ਪੀੜੀ ਖੇਡਦੀ ਹੈ ਕੁੱਝ ਬਜੁਰਗ ਸੱਥਾਂ ਵਿੱਚ ਬੈਠ ਕੇ ਖੇਡਦੇ ਹਨ । ਪਰ ਅੱਜ ਇਹ ਖੇਡਾਂ ਸਾਡੇ ਪੰਜਾਬ ਵਿੱਚੋ ਅਲੋਪ ਹੋ ਰਹੀਆ ਹਨ ਜਿਵੇ ਕਿ -


ਕਬੱਡੀ: - ਮਾਂ ਖੇਡ ਕਬੱਡੀ ਦੀ ਜਨਮ ਭੂਮੀ ਸਾਡਾ ਪੰਜਾਬ ਹੈ । ਇਸ ਵਿੱਚ ਅੱਠ ਖਿਡਾਰੀ ਹੁੰਦੇ ਹਨ । ਦੋ ਖਿਡਾਰੀ ਸਾਹਮਣੇ ਆਕੇ ਜੱਫਾ ਪਾਉਦੇ ਹਨ । ਇਸ ਮਾਂ ਖੇਡ ਕਬੱਡੀ ਦੀ ਬਦੌਲਤ ਪੰਜਾਬ ਦੇ ਕਈ ਖਿਡਾਰੀ ਅੰਤਰਰਾਸਟਰੀ ਬਣ ਚੁੱਕੇ ਹਨ ।


ਗੁੱਲੀ ਡੰਡਾ :-  ਇਹ ਖੇਡ ਪੰਜਾਬ ਦੇ ਕਈ ਲੋਕਾਂ ਲਈ ਮਹੱਤਤਾ ਰੱਖਦੀ ਹੈ । ਬੱਚੇ ਇਸ ਨੂੰ ਬਹੁਤ ਦਿਲਚਸਪੀ ਦੇ ਨਾਲ ਖੇਡਦੇ ਹਨ । ਇਸ ਖੇਡ ਦਾ ਸੰਬੰਧ ਲੋਕਾਂ ਨਾਲ ਕਈ ਸਦੀਆ ਤੋ ਜੁੜਿਆ ਹੋਇਆ ਹੈ । ਦੋ ਢਾਈ ਇੰਚ ਦੀ ਗੁੱਲੀ ਅਤੇ ਡੇਢ ਦੋ ਫੁੱਟ ਦਾ ਡੰਡਾ ਸਾਰਿਆ ਨੂੰ ਅੱਗੇ ਲਾਈ ਰੱਖਦਾ  ਹੈ । ਬਹੁਤ ਦਿਲਚਸਪ ਖੇਡ ਹੈ । ਇਹ ਖੇਡ ਹਮੇਸਾ ਪਿੰਡ ਤੋ ਬਹਾਰ ਖੁੱਲੇ ਮੈਦਾਨਾ ਵਿੱਚ ਖੇਡੀ ਜਾਦੀ ਹੈ ।


ਕੋਟਲਾ ਛਪਾਕੀ :-ਇਹ ਖੇਡ ਵੀ ਪੰਜਾਬੀਆ ਲਈ ਬਹੁਤ ਮਹੱਤਤਾ ਰੱਖਦੀ ਹੈ । ਇਹ ਖੇਡ ਇੱਕ ਦਾਇਰੇ ਵਿੱਚ  ਬੈਠ ਕੇ ਖੇਡੀ ਜਾਦੀ ਹੈ । ਇੱਕ ਕੱਪੜੇ ਦਾ ਰੱਸਾ ਵੱਟ ਕੇ ਪਿੱਛੇ ਪਿੱਛੇ ਦੋੜਦਾ ਹੈ ਜਿਸ ਨਾਲ ਸਰੀਰ ਦੀ ਕਸਰਤ ਹੁੰਦੀ ਹੈ ਤੇ ਮਨ ਪ੍ਰਚਾਵਾ ਵੀ । ਇਹ ਪੰਜਾਬ ਦੇ ਲੋਕਾਂ ਦੀ ਮਨਪਸੰਦ ਖੇਡ ਹੈ ।


ਖੋ-ਖੋ : - ਇਹ ਇੱਕ ਬਹੁਤ ਵਧੀਆ ਮਨਪ੍ਰਚਾਵੇ ਖੇਡ ਹੈ । ਦੋਵੇ ਪਾਸੇ ਪੋਲ ਗੱਡੇ ਜਾਦੇ ਹਨ ਉਸ ਵਿੱਚ   ਬੱਚੇ ਬੈਠਦੇ ਹਨ ਇੱਕ ਦੂਜੇ ਤੋ ਉਲਅ ਦਿਸਾ ਵਿੱਚ ਮੂੰਹ ਕਰਕੇ ਬੈਠਦੇ ਹਨ । ਹਿੱਕ ਕੱਪੜਾ ਲੈਕੇ ਇੱਕ ਦੂਜੇ ਨੂੰ ਖੋ ਦਿੰਦੇ ਹਨ । ਇਹ ਪੰਜਾਬ ਦੀ ਮੰਨੀ ਪ੍ਰਮੰਨੀ ਖੇਡ ਹੈ ।

ਲੱਲਾ ਰੋਕਣ :- ਇਹ ਕੱਪੜੇ ਦੀਆਂ ਲੀਰਾਂ ਕੱਟ ਕੇ ਗੇਂਦ ਬਣਾਈ ਜਾਦੀ ਹੈ ਅਤੇ ਖੂੰਡੀਆ ਨਾਲ ਖੇਡਿਆ ਜਾਦਾ ਹੈ । ਇਹ ਇੱਕ ਦੂਜੇ ਦੀ ਖੁੱਤੀ ਰੋਕਣ ਵਾਲੀ ਖੇਡ ਹੈ ।
ਕਈ ਖੇਡਾਂ ਬਜੁਰਗ ਵੀ ਖੇਡ ਦੇ ਹਨ । ਪਿੰਡਾਂ ਦੀਆ ਸੱਥਾਂ ਵਿੱਚ ਬੈਠੇ ਬਜੁਰਗਾ ਦੀਆ ਆਪਣੀਆ ਮਨਪਸੰਦ ਖੇਡਾਂ ਜਿਵੇ :-


ਤਾਸ :- ਇਹ ਇੱਕ  ਬਹੁਤ ਪੁਰਾਣੀ ਅਤੇ ਦਿਮਾਗ ਵਾਲੀ ਖੇਡ ਹੈ । ਇਸ ਨਹੀ ਤਾਸ ਦੇ ਪੱਤੇ ਵਰਤੇ ਜਾਦੇ ਹਨ । ਇਸ ਪੱਤਿਆ ਨਾਲ ਕੋਟ ਕਰਨ , ਸੀਪ , ਭਾਬੀ ਦਿਊਰ ਆਦਿ ਮਨਪ੍ਰਚਾਵੇ ਵਾਲੀਆ ਖੇਡਾਂ ਖੇਡਦੇ ਹਨ ।


ਛੇ ਟਾਹਣੀ , ਬਾਰੀ  ਟਾਹਣੀ :-ਇਹ ਖੇਡ ਵੀ ਬਹੁਤ ਦਿਮਾਗ ਵਾਲੀ ਹੈ ਇਸ ਖੇਡ ਲਈ ਤੀਲੇ ਅਤੇ ਰੋੜੀਆ ਦੀ ਵਰਤੋ ਕੀਤੀ ਜਾਦੀ ਹੈ । ਇਹ ਖੇਡ ਵੀ ਬਹੁਤ ਹੀ ਮਨਪ੍ਰਚਾਵੇ ਵੇਡ ਹੈ । ਪਰ ਪੰਜਾਬ ਅੰਦਰ ਇੰਨਾਂ ਖੇਡਾਂ ਨੂੰ ਅੱਜ ਦੀ ਨੌਜਵਾਨ ਪੀੜੀ ਨੇ ਅੱਖੋ ਉਹਲੇ ਕਰਕੇ ਰੱਖ ਦਿੱਤਾ । ਤੰਰ੍ਹਾਂ ਤੰਰ੍ਹਾਂ ਦੀਆ ਖੇਡਾਂ ਸੁਰੂ ਕਰ ਲਈਆ ਹਨ । ਪਰ ਪਹਿਲਾ ਲੋਕ ਚੁਸਤੀ ਫੁਰਤੀ ਵਾਲੇ ਸਨ । ਪਰ ਅੱਜ ਇਹ ਖੇਡਾਂ ਪੰਜਾਬ ਵਿੱਚੋ ਅਲੋਪ ਹੋ ਰਹੀਆ ਹਨ ।

ਇਕਬਾਲ ਸਿਘ ਹੱਸਣਭੱਟੀ
8847087360