Khushpreet Kaur Bhullar

ਆਜ਼ਾਦੀ - ਖੁਸ਼ਪ੍ਰੀਤ ਕੌਰ ਭੁੱਲਰ

ਆਜ਼ਾਦੀ ?? ਕੌਣ ਕਹਿੰਦਾ ਹੈ ਦੇਸ਼ ਨੂੰ ਮਿਲ ਗਈ ਆਜ਼ਾਦੀ।।
 ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਗੋਰਿਆਂ ਤੋਂ ਲਈ ਸੀ ਇਹ ਆਜ਼ਾਦੀ......
 ਪਰ ਅਸਲ 'ਚ ਹੈ ਕਿੱਥੇ ਇਹ ਆਜ਼ਾਦੀ ???
 ਆਪਣੇਆਂ ਕਾਲੇ ਬਣ ਕੇ ਖਤਮ ਕਰ ਦਿੱਤੀ ਹੈ ਇਹ ਆਜ਼ਾਦੀ ...
ਸਿਆਸੀ ਲੀਡਰਾਂ, ਆਗੂਆਂ ਅਤੇ ਪਾਰਟੀਆਂ ਮਿਲ ਕੇ ਖੋਖਲੀ ਕਰ ਦਿੱਤੀ ਹੈ ਇਹ ਆਜ਼ਾਦੀ।।
ਕਿਵੇਂ ਭੁਲਾਈਏ ਸੰਨ ''84" ਦੇ ਉਨ੍ਹਾਂ ਦੰਗਿਆਂ ਨੂੰ ਜਦ ਆਪਣਿਆਂ ਹੀ ਬੇਦੋਸ਼ਿਆਂ ਨੂੰ ਮਾਰਿਆ, ਮਾਵਾਂ ਕੋਲੋਂ ਜਵਾਨ ਪੁੱਤ ਖੋਹ ਕੇ ਜਿਉਂਦਾ ਸਾੜਿਆ, ਧੀਆਂ ਭੈਣਾਂ ਦੀਆਂ ਇਜਤਾਂ ਤਾਰ-ਤਾਰ ਕੀਤੀਆਂ ਘਾਣ ਕੀਤਾ ਇਨਸਾਨੀਅਤ ਦਾ ਤੇ ਖੇਡੀ ਖੂਬ ਰਾਜਨੀਤੀ....
 ਕੀ ਇਸ ਕਰਕੇ ਹੀ ਕ੍ਰਾਂਤੀਕਾਰੀਆਂ ਲੜੀ ਸੀ ਜੰਗ ਲੈਣ ਲਈ ਆਜ਼ਾਦੀ....
ਬੇਗਾਨਿਆਂ ਨੇ ਤਾਂ ਡੁੱਬਦੇ ਪੰਜਾਬ ਨੂੰ ਸਾਂਭਿਆ, ਪਰ ਆਪਣੇਆਂ ਆਪਣੇਆਂ  ਤਾਂ ਚਿੱਟਾ, ਭ੍ਰਿਸ਼ਟਾਚਾਰ, ਦੰਗੇ, ਕਤਲੇਆਮ ਦੇ ਰਾਹੇ ਬੰਨ੍ਹ ਦਿੱਤਾ ਏਸ ਆਜ਼ਾਦੀ ਨੂੰ,
ਗਿਰ ਗਿਆ ਪੱਧਰ ਰਾਜਨੀਤੀ ਦਾ ਇੰਝ ਹੱਦ ਤੱਕ ਪੈਸਿਆਂ ਦੇ ਧਰਮ ਵੀ ਘਰ ਦਿੱਤੇ ਵਿਕਾਊ ਲੋਕਾਂ ਦੇ,
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕਾਰਨ ਹੈ ਇਹ ਆਜ਼ਾਦੀ....
 ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਕਾਰਨ ਹੈ ਇਹ ਆਜ਼ਾਦੀ....
 ਕੋਈ ਇਨਸਾਫ਼ ਨਹੀਂ, ਕੋਈ ਆਵਾਜ਼ ਨਹੀਂ, ਸਵਾਲ ਬਹੁਤ ਨੇ, ਮੁੱਦੇ ਬਹੁਤ ਨੇ, ਪਰ ਜਵਾਬ ਤੇ ਹੱਲ ਕੋਈ ਨਹੀਂ ।।
ਸਿਰਫ ਸਰਕਾਰਾਂ ਦੀ ਹੈ ਇਹ ਆਜ਼ਾਦੀ।। ਅਸੀਂ ਅੱਜ ਵੀ ਗੁਲਾਮ ਹਾਂ ਇਹ ਸਰਕਾਰਾਂ ਦੇ, ਪਰ  ਸਵਾਲ ਇਹ  ਹੈ ਕਦੋਂ ਤੇ ਕਿਵੇਂ ਜਾ ਕੇ ਮਿਲੇਗੀ ਸਾਨੂੰ ਆਜ਼ਾਦੀ ।।

ਖੁਸ਼ਪ੍ਰੀਤ ਕੌਰ ਭੁੱਲਰ, ਮੰਡੀ ਕਲਾਂ,  ਬਠਿੰਡਾ।।