Pooja Sharma

ਵਿਕਲਾਗ ਬੱਚੇ ਦੀ ਜ਼ਿੰਦਗੀ ਵਿੱਚ ਸਕੂਲ ਦੀ ਮਹੱਤਤਾ - ਪੂਜਾ ਸ਼ਰਮਾ

ਸਿੱਖਿਆ ਸਮਾਜਿਕ ਬਦਲਾਅ ਦਾ ਇੱਕ ਸ਼ਕਤੀਸ਼ਾਲੀ ਸਾਧਨ ਹੈ। ਇਹ ਸਮਾਜ ਦੇ ਵੱਖੋ-ਵੱਖ ਵਰਗਾਂ ਵਿੱਚ ਪਾੜੇ ਨੂੰ ਭਰਨ ਲਈ ਇਕ ਪੁਲ ਦਾ ਕੰਮ ਕਰਦੀ ਹੈ। ਸੁਤੰਤਰ ਭਾਰਤ ਵਿਚ ਪਹਿਲੇ ਸਿੱਖਿਆ ਕਮਿਸ਼ਨ ਕੋਠਾਰੀ ਕਮਿਸ਼ਨ ਦੇ ਅਨੁਸਾਰ,"ਅੰਗਹੀਣ ਬੱਚਿਆਂ ਦੀ ਸਿੱਖਿਆ ਸਾਡੀ ਸਿੱਖਿਆ ਪ੍ਰਣਾਲੀ ਦਾ ਅਭਿੰਨ ਹਿੱਸਾ ਹੋਣੀ ਚਾਹੀਦੀ ਹੈ।" ਸੰਨ 1970 ਤੱਕ ਜ਼ਿਆਦਾਤਰ ਸਿੱਖਿਆ-ਸ਼ਾਸਤਰੀ ਮੰਨਦੇ ਸੀ ਕਿ ਸਰੀਰਕ, ਸੰਵੇਦਕ ਅਤੇ ਬੋਧਿਕ ਅੰਗਹੀਣਤਾ ਵਾਲੇ ਬੱਚੇ ਇੰਨੇ ਭਿੰਨ ਹਨ ਕਿ ਉਹ ਇੱਕੋ ਸਕੂਲ ਵਿਚ ਕਰਵਾਈਆਂ ਜਾਣ ਵਾਲੀਆਂ ਕਿਰਿਆਵਾਂ ਦਾ ਹਿੱਸਾ ਨਹੀਂ ਬਣ ਸਕਦੇ। ਸੰਨ 1970 ਵਿਚ ਸਰਕਾਰ ਨੇ ਅੰਗਹੀਣ ਬੱਚਿਆਂ ਲਈ ਏਕੀਕ੍ਰਿਤ ਸਿੱਖਿਆ ਦੀ ਸਕੀਮ ਚਲਾਈ ਜਿਸ ਦਾ ਉਦੇਸ਼ ਅੰਗਹੀਣ ਬੱਚਿਆਂ ਨੂੰ ਰੈਗੁਲਰ ਸਕੂਲਾਂ ਵਿੱਚ ਵਿਦਿਅਕ ਮੌਕੇ ਪ੍ਰਦਾਨ ਕਰਨਾ ਸੀ ਤਾਂ ਕਿ ਉਹ ਅੰਗਹੀਣ ਬੱਚਿਆਂ ਨੂੰ ਆਮ ਸਮਾਜ ਨਾਲ ਜੋੜਨ ਅਤੇ ਉਨ੍ਹਾਂ ਨੂੰ ਹਿੰਮਤ ਅਤੇ ਵਿਸ਼ਵਾਸ ਨਾਲ ਜ਼ਿੰਦਗੀ ਦਾ ਸਾਹਮਣਾ ਕਰਨ ਦੇ ਯੋਗ ਬਣਾਉਣ ਅਤੇ ਉਨ੍ਹਾਂ ਦਾ  ਵਿਕਾਸ ਹੋ ਸਕੇ।

ਸੰਨ 1987 ਵਿਚ ਐੱਨ ਸੀ ਈ ਆਰ ਟੀ ਨੇ ਯੂਨੀਸੈਫ਼ ਨਾਲ ਮਿਲ ਕੇ "ਪ੍ਰੋਜੈਕਟ ਇੰਟੈਗ੍ਰੇਟੇਡ ਐਜੂਕੇਸ਼ਨ ਫਾੱਰ ਡਿਸੇਬਲਡ ਚਿਲਡਰਨ" ਸ਼ੁਰੂ ਕੀਤਾ ਜਿਸ ਦੇ ਤਹਿਤ ਰੈਗੁਲਰ ਸਕੂਲਾਂ ਵਿੱਚ ਅੰਗਹੀਣ ਵਿਦਿਆਰਥੀਆਂ ਦੇ ਏਕੀਕਰਣ ਕਰਨ ਕਰਨ ਨੂੰ ਬਲ ਦਿੱਤਾ ਗਿਆ। ਇਸ ਤੋਂ ਬਾਅਦ ਸਰਬ ਸਿੱਖਿਆ ਅਭਿਆਨ ਤਹਿਤ ਅੰਗਹੀਣ ਬੱਚਿਆਂ ਨੂੰ ਪ੍ਰੀ-ਸਕੂਲ ਟ੍ਰੇਨਿੰਗ, ਮਾਂ-ਬਾਪ ਦੀ ਕਾਉਂਸਲਿੰਗ, ਕਿਤਾਬਾਂ, ਵਰਦੀਆਂ ਆਦਿ ਅਤੇ ਵਜੀਫਾ ਦਿੱਤਾ ਜਾਣ ਲੱਗਾ। ਵਿਕਲਾਂਗ ਵਿਅਕਤੀਆਂ ਦੇ ਅਧਿਕਾਰ ਐਕਟ 2016 ਦੇ ਅਧਿਆਏ 3 ਐਕਟ 16(1)  ਅਨੁਸਾਰ ਸਬੰਧਤ ਸਰਕਾਰ ਅਤੇ ਸਥਾਨਕ ਅਥਾਰਟੀਆਂ ਯਤਨ ਕਰਨਗੀਆਂ ਕਿ ਉਨ੍ਹਾਂ ਵੱਲੋਂ ਫੰਡ ਦਿੱਤੇ ਜਾਂ ਮਾਨਤਾ ਪ੍ਰਾਪਤ ਸਿੱਖਿਅਕ ਸੰਸਥਾਵਾਂ ਵਿਕਲਾਂਗ ਬੱਚਿਆਂ ਨੂੰ ਪੂਰਣ ਸਿੱਖਿਆ ਮੁਹਈਆ ਕਰਨ ਅਤੇ ਬਿਨਾਂ ਕਿਸੇ ਵਿਤਕਰੇ ਤੋਂ ਉਨ੍ਹਾਂ ਨੂੰ ਦਾਖ਼ਲਾ ਦੇਣਗੀਆਂ ਅਤੇ ਉਨ੍ਹਾਂ ਨੂੰ ਹੋਰਾਂ ਦੇ ਬਰਾਬਰ ਖੇਡਾਂ ਅਤੇ ਮਨੋਰੰਜਕ ਗਤੀਵਿਧੀਆਂ ਲਈ ਮੌਕੇ ਜਾਂ ਅਵਸਰ ਪ੍ਰਦਾਨ ਕਰਨਗੀਆਂ। ਸਕੂਲਾਂ ਦਾ ਇੱਕ ਬੱਚੇ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਆਓ ਜਾਣਦੇ ਹਾਂ ਕਿਵੇਂ ਸਕੂਲ ਵਿਕਲਾਗ ਬੱਚੇ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਹਨ।

1. ਮਾਨਸਿਕ ਵਿਕਾਸ- ਇਕ ਵਿਕਲਾਂਗ ਬੱਚਾ ਜਦੋਂ ਘਰ ਦੇ ਵਾਤਾਵਰਣ ਤੋਂ ਬਾਹਰ ਨਿਕਲ ਕੇ ਵਿਚਰਦਾ ਹੈ ਤਾਂ ਉਸ ਦੀ ਮਾਨਸਿਕ ਸ਼ਕਤੀ ਦਾ ਵਿਕਾਸ ਹੁੰਦਾ ਹੈ। ਉਸ ਦੀ ਸੋਚਣ, ਸਮਝਣ ਅਤੇ ਉਨ੍ਹਾਂ ਦੀ ਕਾਬਲੀਅਤ ਵਿੱਚ ਵਾਧਾ ਹੁੰਦਾ ਹੈ। ਇੱਕ ਸਿਹਤਮੰਦ ਬੱਚੇ ਦੀ ਸੰਗਤ ਵਿੱਚ ਉਹ ਮਾਨਸਿਕ ਉਲਝਣਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਸਿੱਖ ਜਾਂਦਾ ਹੈ।

2. ਭਾਵਨਾਤਮਕ ਵਿਕਾਸ- ਸਭ ਤੋਂ ਪਹਿਲਾਂ ਬੱਚੇ ਦਾ ਭਾਵਨਾਤਮਕ ਵਿਕਾਸ ਘਰ ਦੇ ਮਾਹੌਲ ਵਿਚ ਹੁੰਦਾ ਹੈ ਕਿਉਂਕਿ ਬੱਚਾ ਆਪਣੇ ਪਰਿਵਾਰਕ ਮੈਂਬਰਾਂ ਉੱਤੇ ਭਾਵਨਾਤਮਕ ਤੌਰ ਤੇ ਨਿਰਭਰ ਕਰਦਾ ਹੈ। ਜਦੋਂ ਉਹ ਬੱਚਾ ਸਕੂਲ ਜਾਂਦਾ ਹੈ ਤਾਂ ਉਹ ਆਪਣੇ ਅਧਿਆਪਕ ਅਤੇ ਦੋਸਤਾਂ ਦੇ ਰਵਈਏ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ। ਜੇਕਰ ਉਨ੍ਹਾਂ ਦਾ ਵਿਵਹਾਰ ਉਸ ਪ੍ਰਤੀ ਪਿਆਰ ਅਤੇ ਹਮਦਰਦੀ ਭਰਿਆ ਹੁੰਦਾ ਹੈ ਤਾਂ ਉਹ ਭਾਵਨਾਤਮਕ ਤੌਰ ਤੇ ਹੋਰ ਮਜ਼ਬੂਤ ਹੋ ਜਾਂਦਾ ਹੈ ਅਤੇ ਇਸ ਦੇ ਉਲਟ ਉਸ ਦਾ ਆਤਮ-ਵਿਸ਼ਵਾਸ ਡਾਵਾਂਡੋਲ ਹੋ ਜਾਂਦਾ ਹੈ ਅਤੇ ਸਮੇਂ ਨਾਲ ਸਭ ਕੁਝ ਸਹਿਣਾ ਜਾਂ ਵਿਰੋਧ ਕਰਨਾ ਸਿੱਖ ਜਾਂਦਾ ਹੈ।

3. ਸਮਾਜਿਕ ਭਾਵਨਾ ਦਾ ਵਿਕਾਸ- ਸਕੂਲ  ਸਮਾਜ ਦਾ ਛੋਟਾ ਰੂਪ ਹੈ। ਵਿਕਲਾਗ ਬੱਚੇ ਨੂੰ ਸਕੂਲ ਵਿਚ ਕੈਂਪ, ਉਤਸਵ ਜਾਂ ਖੇਡਾਂ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਦਾ ਇੰਨਾ ਮੌਕਾ ਤਾਂ ਨਹੀਂ ਮਿਲਦਾ ਜਿਨ੍ਹਾਂ ਇੱਕ ਸਿਹਤਮੰਦ ਬੱਚੇ ਨੂੰ ਮਿਲਦਾ ਹੈ ਪਰ ਫਿਰ ਵੀ ਉਹ ਦੂਸਰੇ ਬੱਚਿਆਂ ਨੂੰ ਦੇਖ ਕੇ ਬਹੁਤ ਕੁਝ ਸਿਖਦਾ ਹੈ। ਇਸ ਦੇ ਨਾਲ ਜੇਕਰ ਉਹ ਸੰਗੀਤ ਸਮਾਰੋਹ, ਨਾਟਕ ਜਾਂ ਹੋਰ ਸਹਿ-ਅਕਾਦਮਿਕ ਗਤੀਵਿਧੀਆਂ ਦਾ ਹਿੱਸਾ ਬਣਦਾ ਹੈ ਤਾਂ ਉਸ ਦਾ ਮਨੋਬਲ ਤਾਂ ਵੱਧਦਾ ਹੀ ਹੈ ਇਸ ਦੇ ਨਾਲ ਸਮਾਜਿਕ ਬੁਰਾਈਆਂ ਆਦਿ ਪ੍ਰਤੀ ਜਾਗਰੂਕਤਾ ਵੀ ਵੱਧਦੀ ਹੈ। ਬਾਕੀ ਬੱਚਿਆਂ ਨਾਲ ਸਹਿਯੋਗ ਅਤੇ ਭਾਈਚਾਰਕ ਸਾਂਝ ਵਿੱਚ ਵੀ ਵਾਧਾ ਹੁੰਦਾ ਹੈ।

4. ਬਹੁਮੁਖੀ ਸੰਸਕ੍ਰਿਤਕ ਚੇਤਨਾ ਦਾ ਵਿਕਾਸ- ਸਕੂਲ ਇਕ ਅਜਿਹਾ ਥਾਂ ਹੈ ਜਿੱਥੇ ਭਿੰਨ ਪਰਿਵਾਰਾਂ, ਜਾਤੀਆਂ, ਧਰਮਾਂ ਅਤੇ ਸੰਸਕ੍ਰਿਤੀਆਂ ਦੇ ਬੱਚੇ ਵਿਦਿਆ ਪ੍ਰਾਪਤ ਕਰਨ ਆਉਂਦੇ ਹਨ। ਜਦੋਂ ਉਹ ਨਾਲ ਨਾਲ ਪੜ੍ਹਦੇ ਹਨ ਤਾਂ ਉਨ੍ਹਾਂ ਵਿੱਚ ਸ੍ਰਿਸ਼ਟਾਚਾਰ, ਨਿਰਪੇਖਤਾ, ਸਹਿਯੋਗ ਦੀ ਭਾਵਨਾ ਆਦਿ ਗੁਣਾਂ ਦਾ ਵਿਕਾਸ ਆਪਣੇ-ਆਪ ਹੋ ਜਾਂਦਾ ਹੈ। ਸਮੇਂ ਦੌਰਾਨ ਉਹ ਇੱਕ ਦੂਜੇ ਦੀ ਸੰਸਕ੍ਰਿਤੀ ਤੋਂ ਵੀ ਜਾਣੂ ਹੋ ਜਾਂਦੇ ਹਨ ਅਤੇ ਇਸ ਤਰ੍ਹਾਂ ਉਨ੍ਹਾਂ ਵਿੱਚ ਬਹੁਮੁਖੀ ਸੰਸਕ੍ਰਿਤਕ ਚੇਤਨਾ ਦਾ ਵਿਕਾਸ ਹੁੰਦਾ ਹੈ।

5. ਸਿੱਖਿਅਤ ਨਾਗਰਿਕ ਦੇ ਰੂਪ ਵਿੱਚ ਵਿਕਾਸ- ਸਕੂਲ ਬੱਚਿਆਂ ਨੂੰ ਸਮਾਜ ਅਤੇ ਦੇਸ਼ ਪ੍ਰਤੀ ਨਾਗਰਿਕ ਦੇ ਕਰਤੱਵ ਅਤੇ ਅਧਿਕਾਰਾਂ ਦਾ ਗਿਆਨ ਪ੍ਰਦਾਨ ਕਰਦਾ ਹੈ। ਜਿਸ ਨਾਲ ਉਸ ਵਿੱਚ ਚੰਗੇ ਨਾਗਰਿਕ ਦੇ ਗੁਣ ਜਿਵੇਂ ਸਹਿਯੋਗ ਦੀ ਭਾਵਨਾ, ਦੇਸ਼ ਭਗਤੀ ਦੀ ਭਾਵਨਾ, ਰਾਸ਼ਟਰ ਪ੍ਰਤੀ ਸਨਮਾਨ ਅਤੇ ਭਾਈਚਾਰਕ ਸਾਂਝ ਆਦਿ ਗੁਣ ਵਿਕਸਿਤ ਹੁੰਦੇ ਹਨ। ਇਨ੍ਹਾਂ ਗੁਣਾਂ ਸਦਕਾ ਬੱਚਾ ਵੱਡਾ ਹੋ ਕੇ ਇੱਕ ਸਿੱਖਿਅਤ ਅਤੇ ਜਾਗਰੁਕ ਨਾਗਰਿਕ ਦੇ ਰੂਪ ਵਿੱਚ ਆਪਣਾ ਫਰਜ਼ ਨਿਭਾਉਂਦਾ ਹੈ। ਇੱਕ ਵਿਕਲਾਂਗ ਬੱਚਾ ਸਿਹਤਮੰਦ ਬੱਚਿਆਂ ਵਾਂਗ ਇਨ੍ਹਾਂ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ ਅਤੇ ਉਸ ਵਿੱਚ ਵੀ ਚੰਗੇ ਨਾਗਰਿਕ ਦੇ ਗੁਣ ਪੈਦਾ ਹੋ ਜਾਂਦੇ ਹਨ।

6. ਚਰਿੱਤਰ ਨਿਰਮਾਣ- ਸਕੂਲ ਦਾ ਸਭ ਤੋਂ ਮਹੱਤਵਪੂਰਨ ਕੰਮ ਬੱਚੇ ਵਿੱਚ ਨੈਤਿਕ ਗੁਣ ਪੈਦਾ ਕਰਨਾ ਅਤੇ ਉਸ ਦੇ ਚਰਿੱਤਰ ਦਾ ਵਿਕਾਸ ਕਰਨਾ ਹੈ। ਸਕੂਲ ਬੱਚੇ ਵਿੱਚ ਪਵਿੱਤਰ ਅਤੇ ਸ਼ੁੱਧ ਵਾਤਾਵਰਨ ਪ੍ਰਦਾਨ ਕਰਨ ਤਾਂ ਬੱਚੇ ਉਸ ਵਿੱਚ ਰਹਿੰਦੇ ਹੋਏ ਸੁਤੰਤਰਤਾ ਦਾ ਅਨੁਭਵ ਕਰਦੇ ਹੋਏ ਸਮਾਜ ਵਿੱਚ ਵਧੀਆ ਚਰਿੱਤਰਵਾਨ ਨਾਗਰਿਕ ਵੱਜੋਂ ਵਿਕਸਿਤ ਹੋ ਸਕਦੇ ਹਨ ਅਤੇ ਵਿਕਲਾਂਗ ਬੱਚਾ  ਵੀ ਇਸ ਤੋਂ ਵਾਂਝਾ ਨਹੀਂ ਰਹਿੰਦਾ। ਉਸ ਦੇ ਚਰਿੱਤਰ ਨਿਰਮਾਣ ਵਿਚ ਸਕੂਲ ਅਹਿਮ ਭੂਮਿਕਾ ਨਿਭਾਉਂਦਾ ਹੈ।

7. ਸੰਪੂਰਣ ਵਿਅਕਤੀਤਵ ਦਾ ਵਿਕਾਸ- ਜਦੋਂ ਬੱਚਾ ਸਕੂਲ ਵਿਚ ਦਾਖਲ ਹੁੰਦਾ ਹੈ ਤਾਂ ਉਹ ਇੱਕ ਅਨਘੜ ਮਿੱਟੀ ਵਾਂਗ ਹੁੰਦਾ ਹੈ ਹਰ ਸਕੂਲ ਵਿੱਚ ਉਸ ਨੂੰ ਅਜਿਹਾ ਵਾਤਾਵਰਨ ਪ੍ਰਦਾਨ ਕੀਤਾ ਜਾਂਦਾ ਹੈ ਕਿ ਉਸ ਦੇ ਵਿਅਕਤੀਤਵ ਦਾ ਨਿਰਮਾਣ ਹੁੰਦਾ ਹੈ। ਉਸ ਵਿੱਚ ਸਵੈਮਾਨ, ਸਵੈ-ਵਿਸ਼ਵਾਸ, ਅਨੁਸ਼ਾਸਨ, ਸੁਹਿਰਦਤਾ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਵਿਕਲਾਂਗ ਬਚੇ ਲਈ ਸਕੂਲ ਅਜਿਹਾ ਮਾਧਿਅਮ ਹੈ ਜਿੱਥੇ ਉਸ ਦੇ ਵਿਅਕਤੀਤਵ ਵਿੱਚ ਨਿਖਾਰ ਆਉਂਦਾ ਹੈ ਅਤੇ ਉਹ ਆਪਣੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਸਿੱਖ ਜਾਂਦਾ ਹੈ।

8. ਸਵੈ ਨਿਰਭਰ ਬਣਾਉਣਾ- ਜਿੱਥੇ ਵਿਦਿਆ ਇੱਕ ਆਮ ਬੱਚੇ ਲਈ ਬਹੁਤ ਜ਼ਰੂਰੀ ਹੈ ਉੱਥੇ ਇਸ ਦਾ ਮਹੱਤਵ ਵਿਕਲਾਂਗ ਲਈ ਹੋਰ ਵੀ ਵਧ ਜਾਂਦਾ ਹੈ। ਵਿਦਿਆ ਭਾਵੇਂ ਉਹ ਕਿੱਤਾਮੁਖੀ ਹੈ ਜਾਂ ਆਮ ਉਸ ਦੇ ਜੀਵਨ ਵਿੱਚ ਪਰਿਵਰਤਨ ਲੈ ਕੇ ਆਉਂਦੀ ਹੈ। ਸਕੂਲ ਵਿਚ ਕਿੱਤਾ ਮੁਖੀ ਵਿਦਿਆ ਹਾਸਲ ਕਰਕੇ ਵਿਕਲਾਂਗ ਬੱਚਾ ਆਰਥਿਕ ਤੌਰ ਤੇ ਸਵੈ-ਨਿਰਭਰ ਬਣ ਜਾਂਦਾ ਹੈ ਅਤੇ ਸਨਮਾਨ ਨਾਲ ਜਿੰਦਗੀ ਜਿਉਣ ਦੇ ਕਾਬਲ ਹੋ ਜਾਂਦਾ ਹੈ। ਫਿਰ ਨਾ ਪਰਿਵਾਰ ਤੇ ਨਾ ਹੀ ਸਮਾਜ ਉਸ ਨੂੰ ਬੋਝ ਮੰਨਦੇ ਹਨ। ਇਸ ਲਈ ਇੱਕ ਵਿਕਲਾਂਗ ਨੂੰ ਸਵੈ-ਨਿਰਭਰ ਬਣਾਉਣ ਵਿੱਚ ਸਕੂਲ ਦੀ ਅਹਿਮ ਭੂਮਿਕਾ ਹੁੰਦੀ ਹੈ।

9. ਮੁੱਖ ਧਾਰਾ ਨਾਲ ਜੋੜਨਾ- ਸਕੂਲ ਇੱਕ ਵਿਕਲਾਂਗ ਬਚੇ ਨੂੰ ਮੁੱਖ ਧਾਰਾ ਨਾਲ ਜੋੜਨ ਦੀ ਪਹਿਲੀ ਕੜੀ ਹੈ। ਘਰ ਵਿੱਚ ਰਹਿ ਕੇ ਬੱਚਾ ਸਾਰੇ ਸਮਾਜ ਤੋਂ ਵੱਖ ਮਹਿਸੂਸ ਕਰਦਾ ਹੈ। ਉਹੀ ਬੱਚਾ ਜਦੋਂ ਸਕੂਲ ਵਿੱਚ ਬਾਕੀ ਬੱਚਿਆਂ ਨਾਲ ਪੜ੍ਹਦਾ ਹੈ ਤਾਂ ਉਸ ਦੇ ਮਨ ਵਿਚ ਸਵੈ-ਮਾਣ ਅਤੇ ਸਵੈ-ਵਿਸ਼ਵਾਸ ਦੀ ਭਾਵਨਾ ਵੱਧਦੀ ਹੈ ਅਤੇ ਉਹ ਖੁਦ ਨੂੰ ਦੂਜਿਆਂ ਤੋਂ ਵੱਖ ਨਹੀਂ ਬਲਕਿ ਉਨ੍ਹਾਂ ਦਾ ਹੀ ਇਕ ਹਿੱਸਾ ਸਮਝਦਾ ਹੈ। ਸਮਾਜ ਵੀ ਹੌਲੀ-ਹੌਲੀ ਉਸ ਨੂੰ ਖਿੜੇ ਮੱਥੇ ਸਵੀਕਾਰ ਕਰਨ ਲੱਗ ਪੈਂਦਾ ਹੈ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਘਰ ਤੋਂ ਬਾਅਦ ਇੱਕ ਵਿਕਲਾਂਗ ਬੱਚੇ ਦੇ ਜੀਵਨ ਵਿਚ ਸਭ ਤੋਂ ਅਹਿਮ ਭੂਮਿਕਾ ਸਕੂਲ ਦੀ ਹੁੰਦੀ ਹੈ। ਜਿੱਥੇ ਵਿੱਦਿਆ ਦਾ ਚਾਨਣ ਉਸ ਦੀ ਜ਼ਿੰਦਗੀ ਦੇ ਹਨੇਰੇ ਨੂੰ ਰੌਸ਼ਨ ਕਰਦਾ ਹੈ। ਵਿਦਿਆ ਪ੍ਰਾਪਤੀ ਦੇ ਨਾਲ ਉਸ ਵਿਚ ਸਕਾਰਾਤਮਕ ਸੋਚ ਪੈਦਾ ਹੁੰਦੀ ਹੈ ਅਤੇ ਉਹ ਆਪਣੇ ਸਮਾਜ ਦੇਸ਼ ਅਤੇ ਵਿਸ਼ਵ ਦੇ ਕਲਿਆਣ ਵਿੱਚ ਆਪਣੇ ਯੋਗਦਾਨ ਪ੍ਰਤੀ ਸੁਚੇਤ ਹੁੰਦਾ ਹੈ ਅਤੇ ਹਰ ਸੰਭਵ ਕੋਸ਼ਿਸ਼ ਕਰਦਾ ਹੈ ਕਿ ਉਹ ਦੂਸਰੇ ਬੱਚਿਆਂ ਅਤੇ ਸਮਾਜ ਲਈ ਇਕ ਪ੍ਰੇਰਨਾ ਸਰੋਤ ਬਣ ਸਕੇ।

ਪੂਜਾ ਸ਼ਰਮਾ

ਲੈਕਚਰਾਰ ਅੰਗਰੇਜ਼ੀ

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ

ਸ਼ਹੀਦ ਭਗਤ ਸਿੰਘ ਨਗਰ

9914459033

ਵਿਕਲਾਂਗਤਾ-ਇੱਕ ਚੁਣੌਤੀ ਅਤੇ ਸਮਾਧਾਨ - ਪੂਜਾ ਸ਼ਰਮਾ  

ਵਿਕਲਾਂਗਤਾ ਸ਼ਬਦ ਦਾ ਅਰਥ ਸਧਾਰਨ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਜਦੋਂ ਕਿਸੇ  ਵਿਅਕਤੀ ਦਾ ਕੋਈ ਅੰਗ ਕੰਮ ਨਾ ਕਰਦਾ ਹੋਵੇ ਭਾਵ ਸ਼ਰੀਰ ਦੇ ਕਿਸੇ ਅੰਗ ਵਿੱਚ ਵਿਕਰਤੀ  ਹੋਵੇ। ਵਿਕਲਾਂਗਤਾ ਜਨਮ ਤੌਂ ਵੀ ਹੋ ਸਕਦੀ ਹੈ ਅਤੇ ਬਾਅਦ ਵਿੱਚ ਵੀ ਕਿਸੇ ਦੁਰਘਟਨਾ  ਕਾਰਨ ਵੀ ਹੋ ਸਕਦੀ ਹੈ । ਆਮ ਤੌਰ ਤੇ ਬੁਢਾਪੇ ਵਿੱਚ ਵਿਅਕਤੀ ਦੇ ਅੰਗ ਕੰਮ ਕਰਨ ਤੋਂ  ਅਸਮਰਥ ਹੋ ਜਾਂਦੇ ਹਨ ਉਸ ਵੇਲੇ ਵੀ ਵਿਕਲਾਂਗਤਾ ਹੋ ਸਕਦੀ ਹੈ।ਵਿਕਲਾਂਗਤਾ ਇੱਕ ਬਹੁਤ
   ਵੱਡੀ ਚੁਣੌਤੀ ਹੈ ਸਭ ਤੋਂ ਪਹਿਲਾਂ ਉਸ ਮਨੁੱਖ ਲਈ ਜੋ ਇਸ ਤੋਂ ਗ੍ਰਸਤ ਹੈ। ਉਹ ਇੱਕ  ਆਮ ਮਨੁੱਖ ਦੀ ਜਿੰਦਗੀ ਨਹੀਂ ਜੀ ਸਕਦਾ । ਉਸਦੇ  ਸਰੀਰ ਦੇ ਕਿਸੇ ਵੀ ਅੰਗ ਦੀ ਅਸਮਰਥਤਾ  ਉਸਨੂੰ ਬਾਕੀ ਮਨੁੱਖਾਂ ਤੋਂ ਵੱਖ ਕਰ ਦਿੰਦੀ ਹੈ। ਨਤੀਜੇ ਵਜੋਂ ਉਹ ਹੀਣ ਭਾਵਨਾ ਦਾ  ਸ਼ਿਕਾਰ  ਹੋ  ਜਾਂਦਾ  ਹੈ  । ਉਸ  ਮਨੁੱਖ  ਦੇ  ਜੀਵਨ  ਦਾ  ਹਰ  ਪਲ ਉਸ  ਲਈ  ਚੁਣੋਤੀ  ਬਣਿਆ  ਰਹਿੰਦਾ ਹੈ ।
   ਦੂਸਰੀ ਚੁਣੋਤੀ ਉਸ ਪਰਿਵਾਰ ਲਈ ਹੁੰਦੀ ਹੈ ਜਿਸ ਵਿੱਚ ਕਿਸੇ ਅਪਾਹਜ ਵਿਅਕਤੀ ਦਾ  ਜਨਮ ਹੁੰਦਾ ਹੈ । ਉਸ ਪਰਿਵਾਰ ਦਾ ਹਰ ਵਿਅਕਤੀ ਹਮੇਸ਼ਾ ਮਾਨਸਿਕ ਬੋਝ ਨੂੰ ਲੈ ਕੇ   ਜਿਊਂਦਾ   ਹੈ   ।   ਇੱਕ   ਤਾਂ   ਅਪਾਹਜ   ਵਿਅਕਤੀ   ਦੇ   ਪਾਲਣ   ਪੋਸ਼ਣ   ਵਿੱਚ   ਆ   ਰਹੀਆਂ   ਸਮੱਸਿਆਵਾਂ  ਤੋ  ਜੂਝਣਾ  ਪੈਂਦਾ  ਹੈ  ।  ਦੂਸਰਾ  ਉਸ  ਬੱਚੇ   ਦੇ  ਭਵਿੱਖ  ਨੂੰ  ਲੈ  ਕੇ   ਪਰਿਵਾਰ ਵਿੱਚ ਹਮੇਸ਼ਾ ਡਰ ਅਤੇ ਚਿੰਤਾ ਦਾ ਵਾਸ ਹੁੰਦਾ ਹੈ ।
   ਤੀਸਰੀ ਚੁਣੌਤੀ ਵਿਕਲਾਂਗ ਵਿਅਕਤੀ ਲਈ ਸਮਾਜ ਹੈ । ਸਮਾਜ ਦਾ ਨਜ਼ਰੀਆ ਇੱਕ ਵਿਕਲਾਂਗ ਲਈ ਵਧੀਆ ਨਹੀਂ ਹੈ। ਉਸਨੂੰ ਜਨਮ ਤੋਂ ਹੀ ਨਕਾਰਾ ਮੰਨ ਲਿਆ ਜਾਂਦਾ ਹੈ । ਉਸਦੀ ਅਸਮਰਥਾ ਲਈ ਉਸਦਾ ਮਖੌਲ ਉਡਾਇਆ ਜਾਂਦਾ ਹੈ ।ਕਦੇ ਉਹ ਲੋਕਾਂ ਲਈ ਦਯਾ ਦਾ ਪਾਤਰ ਹੁੱੰਦਾ ਹੈ ਤੇ ਕਦੇ ਨਫਰਤ ਦਾ । ਸਮਾਜ ਉਸ ਨੂੰ ਖਿੜੇ ਮੱਥੇ ਸਵੀਕਾਰ ਨਹੀਂ ਕਰਦਾ ਬਲਕਿ ਉਸ ਦੀ ਹੋਂਦ ਨੂੰ ਹਰ ਪਲ ਚੁਣੌਤੀ ਦਿੱਤੀ ਜਾਂਦੀ ਹੈ । ਸਮਾਜ ਦਾ ਵਤੀਰਾ ਵਿਕਲਾਂਗ ਲਈ ਬਹੁੱਤ ਬੇਰੁਖਾ ਅਤੇ ਸੰਵੇਦਨਹੀਣ ਹੁੰਦਾ ਹੈ । ਜਿਸ ਦੇ ਨਤੀਜੇ ਵਜੋਂ ਇੱਕ ਵਿਕਲਾਂਗ ਵਿਅਕਤੀ ਦਾ ਮਨੋਬਲ ਗਿਰਦਾ ਰਹਿੰਦਾ ਹੈ ਅਤੇ ਕਦੇ ਕਦੇ ਉਹ ਆਤਮਹੱਤਿਆ ਵਰਗੇ ਘਿਨੌਣੇ ਕੰਮ ਕਰਨ ਦੀ ਵੀ ਕੋਸ਼ਿਸ਼ ਕਰਦਾ ਹੈ ।ਇੱਕ ਤਾਂ ਪਹਿਲਾਂ ਹੀ ਉਹ ਸ਼ਰੀਰਕ ਅਤੇ ਮਾਨਸਿਕ   ਵੇਦਨਾ   ਭੋਗ   ਰਿਹਾ   ਹੁੱੰਦਾ   ਹੈ   ਉਸ   ਉੱਤੇ   ਬਾਰ-ਬਾਰ   ਅਪਮਾਨ   ਅਤੇ ਬੇਰੁਖੀ ਉਸਨੰੂੰ ਮਾਨਸਿਕ ਰੂਪ ਵਿੱਚ ਹੋਰ ਜਖਮੀ ਕਰ ਦਿੰਦੀ ਹੈ ।
   ਚੌਥੀ ਚੁਣੌਤੀ ਸਰਕਾਰ ਦਾ ਰਵੱਈਆ ਅਤੇ ਨੀਤੀਆਂ ਹਨ । ਸਰਕਾਰ ਜੋ ਵੀ ਨੀਤੀਆਂ ਅਪਾਹਜ ਲੋਕਾਂ ਦੀ ਭਲਾਈ ਲਈ ਬਣਾaੁਂਦੀ ਹੈ ਉਹ ਸਹੀ ਰੂਪ ਵਿੱਚ ਵਿਕਲਾਂਗ ਲੋਕਾਂ ਤੱਕ   ਨਹੀਂ   ਪਹੁੰਚਦੀਆਂ   ।   ਜਿਆਦਾਤਰ   ਵਿਕਲਾਂਗ   ਸਰਕਾਰ   ਦੁਆਰਾ   ਦਿੱਤੀਆਂ   ਗਈਆਂ   ਸੁਵਿਧਾਵਾਂ ਤੋਂ ਵਾਂਝੇ ਰਹਿ ਜਾਂਦੇ ਹਨ ।ਵਿਕਲਾਂਗਤਾ ਇੱਕ ਅਜਿਹਾ ਅਭਿਸ਼ਾਪ ਹੈ ਜਿਸਨੂੰ   ਵਿਅਕਤੀ ਸਾਰੀ ਜਿੰਦਗੀ ਭੋਗਦਾ ਹੈ । ਪਰ ਜੇ ਵਿਅਕਤੀ ਨਿੱਜੀ ਰੂਪ ਵਿੱਚ ਆਤਮ ਵਿਸ਼ਵਾਸ ਅਤੇ  ਦ੍ਰਿੜ ਨਿਸ਼ਚਾ ਪੈਦਾ ਕਰ ਲਵੇ ਤਾਂ ਵੱਡੀ ਤੋਂ ਵੱਡੀ ਚੁਣੌਤੀ ਨੂੰ ਵੀ ਜਿੱਤਿਆ ਜਾ ਸਕਦਾ  ਹੈ।ਇੱਕ ਸ਼ਰੀਰਕ ਰੂਪ ਵਿੱਚ ਵਿਕਲਾਂਗ ਵਿਅਕਤੀ ਲਈ ਆਤਮਨਿਰਭਰ ਹੋਣ ਅਤੇ ਜਿੰਦਗੀ ਦੀਆਂ  ਮੁਸ਼ਕਿਲਾਂ ਸਹਿਣ ਵਿੱਚ ਵਿੱਦਿਆ ਬਹੁੱਤ ਵੱਡੀ ਭੂਮਿਕਾ ਨਿਭਾਉਂਦੀ ਹੈ । ਵਿੱਦਿਆ ਇੱਕ ਉਹ ਵਡਮੁੱਲਾ ਗਹਿਣਾ ਹੈ ਜਿਸ ਨਾਲ ਇਕ ਵਿਕਲਾਂਗ ਸਮਾਜ ਵਿੱਚ ਮਾਣਯੋਗ ਥਾਂ ਪ੍ਰਾਪਤ ਕਰ  ਸਕਦਾ ਹੈ । ਮਜਬੂਤ ਇੱਛਾ ਸ਼ਕਤੀ ਅਤੇ ਵਿੱਦਿਆ  ਦੇ ਭਰੋਸੇ ਆਤਮ ਨਿਰਭਰ ਬਣਿਆ ਜਾ   ਸਕਦਾ ਹੈ ਅਤੇ ਸਨਮਾਨ ਭਰੀ ਜਿੰਦਗੀ ਵਤੀਤ ਕੀਤੀ ਜਾ ਸਕਦੀ ਹੈ ।
   ਪਰਿਵਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਵਿਕਲਾਂਗ ਬੱਚੇ ਨੂੰ ਜਿੰਨਾ ਸੰਭਵ ਹੋ ਸਕੇ ਅਜਿਹਾ ਵਾਤਵਰਣ ਮੁਹੱਈਆ ਕਰਵਾਇਆ ਜਾਵੇ ਕਿ ਉਹ ਬੱਚਾ ਖੁਦ ਨੂੰ ਦੂਜਿਆਂ ਤੋ   ਅਲੱਗ ਨਾ ਸਮਝੇ । ਵਿਸ਼ੇਸ਼ ਤੌਰ ਤੇ ਉਸ ਦੀ ਪੜਾਈ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਉਸ ਨਾਲ ਕੋਈ ਭੇਦਭਾਵ  ਨਾ ਕੀਤਾ ਜਾਵੇ । ਸਗੋਂ ਉਸਦੀ ਸਰੀਰਕ ਕਮਜੋਰੀ ਨੂੰ ਉਸਦੀ ਤਾਕਤ ਦੇ ਰੂਪ ਵਿੱਚ  ਸਵੀਕਾਰ ਕਰਨ  ਵਿੱਚ ਸਹਾਈ ਹੋਣਾ ਚਾਹੀਦਾ  ਹੈ । ਪਹਿਲੀ ਇਕਾਈ   ਪਰਿਵਾਰ  ਹੀ  ਹੈ ਜਿਹੜੀ ਵਿਕਲਾਂਗ   ਵਿਅਕਤੀ  ਦਾ ਆਤਮ  ਵਿਸ਼ਵਾਸ   ਬਨਾਉਣ  ਵਿੱਚ  ਮਜ਼ਬੂਤ ਨੀਂਵ ਦਾ ਕੰਮ ਕਰਦੀ ਹੈ।
   ਸਮਾਜ ਦੀ ਨੈਤਿਕ ਜਿੰਮੇਵਾਰੀ ਬਣ ਜਾਂਦੀ ਹੈ ਕਿ ਵਿਕਲਾਂਗ ਵਿਅਕਤੀਆਂ ਨਾਲ ਭੇਦ-ਭਾਵ ਦੀ ਭਾਵਨਾ ਨਹੀਂ ਸਗੋਂ ਪਿਆਰ ਅਤੇ ਸਹਿਯੋਗ ਦੀ ਭਾਵਨਾ ਨਾਲ ਵਤੀਰਾ ਕਰਨ । ਮਾਨਸਿਕ ਰੂਪ ਵਿੱਚ ਵਿਕਲ਼ਾਂਗ ਵਿਅਕਤੀ ਦਾ ਜੀਵਨ ਸਰੀਰਕ ਪੱਖੋ ਵਿਕਲਾਂਗ ਨਾਲੋ ਵੀ ਜਿਆਦਾ ਦੁਖਦਾਈ   ਹੁੰਦਾ   ਹੈ   ।ਇਸ   ਲਈ   ਸਰੀਰਕ   ਅਤੇ   ਮਾਨਸਿਕ   ਦੋਵੇ   ਤਰਾਂ   ਦੇ   ਅਸਮਰਥ   ਵਿਅਕਤੀਆਂ   ਦੀ  ਸਹਾਇਤਾ ਕਰਨਾ, ਉਨਾ ਨੂੰ ਹਮੇਸ਼ਾ ਉਤਸ਼ਾਹਿਤ ਕਰਨਾ, ਉਨ੍ਹਾ ਦੁਆਰਾ ਕੀਤੇ ਛੋਟੇ ਛੋਟੇ ਯਤਨਾਂ ਦੀ ਵੀ ਸ਼ਲਾਘਾ ਕਰਨਾ ਤਾਂਕਿ ਉਹਨਾ ਦਾ ਆਤਮ ਵਿਸ਼ਵਾਸ ਵੱਧ ਸਕੇ ਅਤੇ ਉਹਨਾ ਨੂੰ ਸਵੈਰੁਜਗਾਰ ਜਾਂ ਆਤਮ ਨਿਰਭਰ ਹੋਣ ਦੇ ਮੋਕੇ ਪ੍ਰਦਾਨ ਕਰਨਾ ਵੀ ਸਮਾਜ ਦੀ ਜਿੰਮੇਵਾਰੀ ਹੈ। ਖਾਸ ਤੋਰ ਤੇ ਸਮਾਜ ਦੇ ਰਵੱਈਏ ਦੇ ਬਦਲਣ ਦੀ ਲੋੜ ਹੈ ਤਾਂ ਜੋ  ਪਹਿਲਾਂ ਤੋਂ ਹੀ ਤ੍ਰਾਸਦੀ ਭੋਗਦਾ ਵਿਅਕਤੀ ਹੋਰ ਦੁੱਖ ਨਾਲ ਪੀੜਤ ਨਾ ਹੋਵੇ । ਸਮਾਜ  ਂਘੌ ਦੇ ਰੂਪ ਵਿੱਚ ਆਪਣੀ ਜਿੰਮੇਵਾਰੀ ਨਿਭਾ ਸਕਦਾ ਹੈ ।
   ਸਰਕਾਰ ਦੀ ਜਿੰਮੇਵਾਰੀ ਇਹ ਹੈ ਕਿ ਵਿਕਲਾਂਗ ਵਿਅਕਤੀ ਉਸ ਦਾ ਹੀ ਅੰਗ ਅਤੇ ਨਾਗਰਿਕ ਹਨ।ਉਹਨਾਂ ਨੂੰ ਬਾਕੀ ਨਾਗਰਿਕਾਂ ਵਾਂਗ ਸਮਾਨ ਅਧਿਕਾਰ ਦੇਣ ਦੇ ਨਾਲ-ਨਾਲ ਉਹਨਾਂ   ਨੂੰ   ਆਤਮ-ਨਿਰਭਰ   ਬਨਾਉਣ   ਵਿੱਚ   ਅਹਿਮ   ਭੂਮਿਕਾ   ਅਦਾ   ਕਰੇ।ਸਮੇਂ-ਸਮੇਂ   ਤੇ   ਉਹਨਾਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਹੋਇਆਂ ਨੀਤੀਆਂ ਉਲੀਕੀਆਂ ਜਾਣੀਆਂ   ਚਾਹੀਦੀਆਂ   ਹਨ   ਅਤੇ   ਇਹਨਾਂ   ਨੂੰ   ਗਰਾਉਂਡ   ਲੈਵਲ   ਤੇ   ਪੀੜਤ   ਵਿਅਕਤੀਆਂ   ਤੱਕ
   ਮੁਹੱਈਆ ਵੀ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ । ਮਾਨਸਿਕ ਵਿਕਲਾਂਗ ਵਿਅਕਤੀਆਂ   ਲਈ ਵੱਖ-ਵੱਖ ਖੇਤਰਾਂ ਵਿੱਚ ਮਾਨਸਿਕ ਵਿਕਲਾਂਗ ਕੇਂਦਰ ਖੋਲੇ ਜਾਣੇ ਚਾਹੀਦੇ ਹਨ ।ਇਕਲੂਜਿਵ   ਐਜੂਕੇਸ਼ਨ (ੀਨਚਲੁਸਵਿe ਓਦੁਚaਟਿਨ)  ਨੂੰ ਪ੍ਰਮੁੱਖਤਾ ਦੇਣੀ ਚਾਹੀਦੀ ਹੈ । ਤਾਂ ਜੋ ਸਮਾਜ   ਦਾ ਅਪਾਹਜਾਂ ਪ੍ਰਤੀ ਵਿਤਕਰੇ ਦੀ ਭਾਵਨਾ ਖਤਮ ਹੋਵੇ । ਹਰ ਪਬਲਿਕ ਥਾਂ ਜਿਵੇਂ ਬਸ ਅੱਡਾ,   ਰੇਲਵੇ   ਸਟੇਸ਼ਨ,   ਬੈਂਕ,   ਹਸਪਤਾਲ,   ਸ਼ਾਪਿੰਗ   ਕੰਪਲੈਕਸ,   ਧਾਰਮਿਕ   ਥਾਵਾਂ   ਆਦਿ   ਤੇ   ਵਿਕਲਾਂਗ   ਵਿਅਕਤਆਂ   ਦੀ   ਪਹੁੰਚ   ਸੁਖਾਲੀ   ਹੋਣੀ   ਚਾਹੀਦੀ   ਹੈ   ।   ਰੈਂਪ   ਅਤੇ   ਵਿਸ਼ੇਸ਼   ਟੁਆਇਲਟਸ ਦੀ ਵਿਵਸਥਾ ਹਰ ਥਾਂ ਤੇ ਹੋਣੀ ਚਾਹੀਦੀ ਹੈ । ਇੱਥੋਂ ਤੱਕ ਕਿ ਹੋਟਲ, ਰਿਜਾਰਟ   ਆਦਿ ਵਿੱਚ ਵੀ ਇਹ ਸੁਵਿਧਾ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ  ਸਰਕਾਰ ਨੂੰ ਚਾਹੀਦਾ ਹੈ   ਕਿ ਵਿਕਲਾਂਗ ਵਿਅਕਤੀਆਂ ਦੀ ਯੋਗਤਾ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਨੂੰ   ਵੱਧ ਤੋਂ ਵੱਧ ਨੌਕਰੀਆਂ ਦਿੱਤੀਆਂ ਜਾਣ ਤਾਂ ਜੋ ਉਹ ਆਪਣੇ ਪਰਿਵਾਰ ਤੇ ਬੋਝ ਨਾ ਬਨਣ   ਬਲਕਿ ਖੁਦ ਦੂਜਿਆਂ ਨੂੰ ਪਾਲਣ ਦੇ ਸਮਰੱਥ ਬਣ ਜਾਣ ।
   ਅੰਤ ਵਿੱਚ ਮੈਂ ਇਹ ਹੀ ਕਹਿਣਾ ਚਾਹਾਂਗੀ ਕਿ ਵਿਕਲਾਂਗਤਾ ਇਕ ਸਰਾਪ ਜਰੂਰ ਹੈ ਪਰ   ਅਗਰ ਮਾਤਾ  ਪਿਤਾ ਅਤੇ ਸਰਕਾਰ ਸਹੀ ਭੂਮਿਕਾ ਨਿਭਾਉਣ, ਸਮਾਜ ਦਾ ਉਹਨਾਂ ਪ੍ਰਤੀ   ਨਜ਼ਰੀਆ ਅਤੇ ਰਵੱਈਆ ਬਦਲ ਜਾਵੇ ਅਤੇ ਪੀੜਤ ਵਿਅਕਤੀ ਵਿੱਚ ਆਤਮ ਵਿਸ਼ਵਾਸ ਪੈਦਾ ਹੋ   ਜਾਵੇ ਅਤੇ ਉਹ ਆਪਣੇ ਆਪ ਨੂੰ ਸਿੱਖਿਅਤ ਕਰ ਲਵੇ ਤਾਂ ਉਹ ਇੱਕ ਉਪਯੋਗੀ ਜੀਵਨ  ਵਤੀਤ   ਕਰ   ਸਕਦਾ   ਹੈ।ਸਰੀਰਕ   ਵਿਕਲਾਂਗਤਾ   ਕਿਸੇ   ਨੂੰ   ਨੁਕਸਾਨ   ਨਹੀਂ   ਪਹੁੰਚਾਦੀ   ਪਰ   ਮਾਨਸਿਕ ਵਿਕਲਾਂਗਤਾ ਅਰਥਾਤ ਮਾੜੀ ਸੋਚ ਸਮਾਜ ਨੂੰ ਹੋਰ ਨਿਘਾਰ ਵੱਲ ਲੈ ਕੇ ਜਾਂਦੀ ਹੈ ।
   ਆਉ ਅਸੀਂ ਵਿਕਲਾਂਗ ਵਿਅਕਤੀਆਂ ਦੇ ਵੱਲ ਪਿਆਰ ਅਤੇ ਸਹਿਯੋਗ ਦਾ ਹੱਥ ਵਧਾਈਏ ਅਤੇ   ਉਨ੍ਹਾਂ ਨੂੰ ਮਾਨਸਿਕ ਤੌਰ ਤੇ ਸਵੀਕਾਰੀਏ, ਤਾਂ ਜੋ ਉਹ ਹੀਣ ਭਾਵਨਾ ਚੋਂ ਬਾਹਰ ਨਿਕਲ   ਕੇ ਸਨਮਾਨਯੋਗ ਜੀਵਨ ਜੀ ਸਕਣ ।

ਪੂਜਾ ਸ਼ਰਮਾ  
ਲੈਕਚਰਾਰ (ਅੰਗ੍ਰੇਜ਼ੀ)
   ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ
   ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ)