ਸੁੱਚੇ ਜ਼ਜਬੇ - ਸੂਰਜੀ ਸੋਚਾਂ ਕਿਰਤੀ ਕਿਸਾਨ ਦੀਆਂ - ਸੁਰਿੰਦਰਜੀਤ ਕੌਰ
ਸੁੱਚੇ ਜ਼ਜਬਿਆਂ 'ਚ ਚਿੰਤਨ ਰਚ ਗਈ
ਸੂਰਜੀ ਸੋਚਾਂ ' ਚ ਹਲਚਲ ਮੱਚ ਗਈ
ਬਾਬਾ ਪੋਤਾ ਪੁੱਤ ਭਰਾ ਤੇ ਕੁੱਲ ਜ਼ਮਾਨਾ
ਸਾਡੇ ਹੱਕ ਦਾ ਇਸ਼ਕ ਦੀਵਾਨਾ
ਆਜ਼ਾਦੀ ਦੀ ਸ਼ਮ੍ਹਾਂ ਤੇ ਜਲ ਜਾਏ ਪਰਵਾਨਾ
ਕਾਲਖਾਂ ਧੋਣ ਦੀ ਦੀ ਰੀਝ ਨੱਚ ਪਈ
ਸੂਰਜੀ ਸੋਚਾਂ 'ਚ ਹਲਚਲ ਮੱਚ ਗਈ ।
ਦਾਦੀ ਪੋਤੀ ਨੂੰਹਾਂ ਤੇ ਧੀਆਂ
ਮਾਤਾ ਗੁਜਰੀ, ਭਾਗੋ ਬਣੀਆਂ
ਪੁੱਤਾਂ ਨੂੰ ਜੋ ਕਰਨ ਕੁਰਬਾਨ
ਉਹ ਫਿਰ ਕਿੱਦਾਂ ਪਿੱਛੇ ਰਹਿਣ
ਪੁੱਤਾਂ ਫਾਂਸੀ ਦੇ ਤਖ਼ਤੇ ਨੂੰ ਚੁੰਮਿਆਂ
ਮੌਤ ਲਾੜੀ ਵੀ ਖਿੜ ਖਿੜ ਹੱਸ ਪਈ
ਸੂਰਜੀ ਸੋਚਾਂ 'ਚ ਹਲਚਲ ਮੱਚ ਗਈ ।
ਪੜ੍ਹ ਸਾਡਾ ਇਤਿਹਾਸ ਜ਼ਾਲਿਮਾਂ
ਲੋਹੇ ਦੇ ਸੰਗਲ- ਜ਼ੰਜੀਰਾਂ ਨੂੰ ਤੋੜਨਾ
ਲੋਹੇ ਦੀਆਂ ਬੇੜੀਆਂ - ਸਲਾਖਾਂ ਨੂੰ ਮੋੜਨਾ
ਸਾਡੇ ਲਈ ਕੀ ਇਹ ? ਬੈਰੀਕੇਡ ਤੋੜਨਾ
ਲੱਟ - ਲੱਟ ਅੱਗ ਦਿਲ ਵਿਚ ਮੱਚ ਪਈ
ਸੂਰਜੀ ਸੋਚਾਂ 'ਚ ਹਲਚਲ ਮੱਚ ਗਈ