ਪੁੱਤ  ਪ੍ਰਦੇਸੀ  - ਕੇਹਰ ਸ਼ਰੀਫ਼ 

 ਲਿਖਤੁਮ  ਤੇਰਾ   ਪੁੱਤ  ਪ੍ਰਦੇਸੀ।
ਅੱਗੇ   ਮਾਤਾ   ਧਰਤ   ਪੰਜਾਬ।

ਅੱਖਰਾਂ  ਨੂੰ   ਪਹਿਰਾਵਾ  ਦਿੱਤਾ,
ਇਹ  ਧਰਤੀ  ਮੇਰੀ ਲਾਜਵਾਬ।

ਇਸ ਧਰਤੀ ਨੂੰ ਨਮਸਕਾਰ ਲੱਖ,
ਜਿਸ ਨੇ ਲਿਖੀ ਪਹਿਲੀ ਕਿਤਾਬ।

ਹਿੰਦ ਦਾ ਨੰਗਾ ਸਿਰ ਢਕਿਆ ਸੀ,
'ਚਾਦਰ'  ਸੀ   ਉਹ   ਬੇ-ਹਿਸਾਬ।

ਸੁੱਖੀਂ    ਵੱਸਦੇ    ਵਿਹੜੇ  ਅੰਦਰ,
ਕੀਹਨੇ  ਬੀਜਿਆ  ਦੱਸ  ਅਜ਼ਾਬ।

ਇਹ ਜਿਹੜੇ ਨਿਰਗੁਣੇ ਨੇ ਫਿਰਦੇ,
ਤੋਹਮਤਾਂ   ਵਰਗੇ   ਨਾ-ਮੁਰਾਦ।

ਹੱਥ   ਜੋੜਨ  ਵਾਲੇ  ਹੀ  ਪੁੱਛਣ,
ਸਾਥੋਂ   ਸਾਡਾ   "ਸਾਬ੍ਹ-ਕਿਤਾਬ"।

ਸਾਡੇ  ਅੰਨ  ਦੇ  ਨਾਲ  ਜੀਊਂਦੇ,
ਪੁੱਛਣ  'ਤੇ  ਨਾ   ਦੇਣ  ਜਵਾਬ।

ਇਸ ਧਰਤੀ ਕਦੇ ਹਾਰ ਨਾ ਮੰਨੀ,
ਜਿਸਦਾ ਨਾਮ  ਰਿਹਾ  ਪੰਜ-ਆਬ।

ਆਸ   ਰਹੇਗੀ   ਸਦਾ   ਜਿਉਂਦੀ,
ਇਹਦੇ  ਵਿਹੜੇ  ਖਿੜਨ ਗੁਲਾਬ।









ਗੈਰ ਸਿਆਸੀ ਟੋਟਕੇ --

ਉਹ ਤਾਂ ਵਿਕ ਗਏ ਮੰਡੀ ਦਾ ਮਾਲ ਬਣਕੇ
ਸ਼ਾਹੂਕਾਰਾਂ ਮੁੱਲ ਤਾਰ 'ਤਾ।

ਲੋਕੀ ਟੋਕਣਗੇ ਤਾਂ ਕੁਟਾਂਗੇ
ਆਪਾਂ ਕੱਠੇ ਹੋ ਕੇ ਲੁਟਾਂਗੇ ।

ਅਸੀਂ ਸੇਵਾ ਕਰਨ ਨੂੰ ਕਾਹਲ਼ੇ
ਲੋਕੀ  ਸਾਨੂੰ  ਠੱਗ  ਆਖਦੇ।

ਪੈ ਲੈਣ ਦੇ ਸਿੰਗਾਂ ਨੂੰ ਹੱਥ ਸਾਡਾ
ਫੇਰ ਆਪਣੇ  ਹੀ ਬੁੱਤ ਲਾਵਾਂਗੇ ।

ਲੋਕੀਂ ਰੋਣਗੇ ਅੱਖਾਂ ਨੂੰ ਥੁੱਕ ਲਾ ਕੇ
ਵੇਲਾ ਜਦੋਂ ਬੀਤ ਗਿਆ ।

ਢਿੱਲੀ ਪੱਗ ਤੇ ਲਮਕਦਾ ਨਾ਼ਲਾ