Baltej Sandhu

ਵਿਸ਼ਾ-ਪੰਜਾਬੀ ਗੀਤ - ਬਲਤੇਜ ਸੰਧੂ

(ਪੈਸੇ ਨਾਲੋ ਛੋਟੇ ਹੋ ਗਏ ਰਿਸ਼ਤੇ)
(1) ਅੱਜ ਯਾਰੋ ਗੱਲ ਕਰਾ ੳਸ ਮੈ ਪੰਜਾਬ ਦੀ
ਜਿੱਥੇ ਦੁੱਧ ਅਤੇ ਖੂਨ ਨਾਲੋ ਮਹਿੰਗੀ ਮਿਲੇ ਬੋਤਲ ਸ਼ਰਾਬ ਦੀ,
ਹੱਥਾ ਵਿੱਚ ਬੇਰੁਜ਼ਗਾਰ ਨੌਜਵਾਨ ਡਿਗਰੀਆ ਚੱਕੀ ਫਿਰਦੇ
ਕਿਊ ਨਾ ਸਰਕਾਰੇ ਤੈਨੂੰ ਦਿਸਦੇ।।
ਕਾਹਤੋ ਖੂਨ ਦੁੱਧ ਨਾਲੋ ਚਿੱਟਾ ਹੋ ਗਿਆ
ਕਿਊ ਅੱਜ ਪੈਸੇ ਨਾਲੋ ਛੋਟੇ ਹੋ ਗਏ ਰਿਸ਼ਤੇ,,,,
(2)ਕਾਹਤੋ ਧੀਆ ਦਾ ਕੁੱਖ ਵਿੱਚ ਕਤਲ ਹੋਵੇ
ਕਿਊ ਦਾਜ ਲਈ ਸਹੁਰੇ ਘਰ ਜਾਦੀਆ ਨੇ ਸਾੜੀਆ
ਇਹਨਾ ਉੱਤੇ ਕਿਉ ਕਰਦੇ ਉ ਵੈਰੀਉ ਤੇਜ਼ਾਬੀ ਹਮਲੇ,
ਹਵਸ ਦੇ ਭੁੱਖੇ ਕਾਸਤੋ ਨੀਤਾ ਰੱਖਦੇ ਨੇ ਮਾੜੀਆ।
ਲੱਖ ਵਾਰ ਸਲਾਮ ਉਹਨਾ ਧੀਆ ਨੂੰ ਕਰੀਏ
ਜੋ ਕੁੱਖ ਵਿੱਚੋ ਜੰਮਣ ਫਰਿਸਤੇ।।
ਕਾਹਤੋ ਖੂਨ ਦੁੱਧ ਨਾਲੋ ਚਿੱਟਾ ਹੋ ਗਿਆ
ਕਿਊ ਅੱਜ ਪੈਸੇ ਨਾਲੋ ਛੋਟੇ ਹੋ ਗਏ ਰਿਸ਼ਤੇ,,,,
(3)ਸਰਕਾਰੀ ਕੁਰਸੀ ਬੈਠ ਜੋ ਫੈਲਾਉਦੇ ਭ੍ਰਿਸਟਾਚਾਰ ਨੇ
ਲੈ ਲੈ ਵੱਢੀਆ ਖਾਵਦੇ ਢਿੱਡ ਫੇਰ ਵੀ ਨਾ ਭਰਦੇ,
ਅੱਜ ਅੱਧਾ ਦੇਸ਼ ਮੇਰਾ ਭੁੱਖ ਨੰਗ ਨਾ ਘੁੱਲੇ
ਕੁੱਝ ਐਸੇ ਵੀ ਨੇ ਪੈਸਿਉ ਬਗੈਰ ਬਿਨਾ ਇਲਾਜ ਤੋ ਹੈ ਮਰਦੇ।
ਰਿਸ਼ਵਤ ਖਾਣੇ ਬਣ ਗਏ ਨਾਸੂਰ ਦੇਸ਼ ਲਈ
ਜਿਹੜੇ ਹਰਦਮ ਰਹਿੰਦੇ ਰਿਸਦੇ।।
ਕਾਹਤੋ ਖੂਨ ਦੁੱਧ ਨਾਲੋ ਚਿੱਟਾ ਹੋ ਗਿਆ
ਕਿਊ ਅੱਜ ਪੈਸੇ ਨਾਲੋ ਛੋਟੇ ਹੋ ਗਏ ਰਿਸ਼ਤੇ, ,,,
(4)ਇੱਕ ਬੋਤਲ ਦਾਰੂ ਦੀ ਤੇ ਕੁੱਝ ਨੋਟਾ ਖਾਤਿਰ ਜਿਹੜੇ ਆਪਣਾ ਜਮੀਰ ਵੇਚਦੇ ਉਥੋ ਕਿੱਥੇ ਬੁਰਜ ਵਾਲਿਆ ਤੁਸੀ ਇਨਕਲਾਬ ਭਾਲਦੇ,
ਜਿਹੜੇ ਬਣਦੇ ਨੇ ਨੇਤਾ ਪੈਸੇ ਨਸ਼ੇ ਅਤੇ ਨਾਲ ਜੋਰ ਦੇ
ਉਹੀਉ ਤੁਹਾਡੇ ਪੁੱਤਰਾ ਲਈ ਸਿਵਿਆ ਦੀ ਅੱਗ ਬਾਲਦੇ।
ਜਿਹੜਾ ਬੰਦਾ ਆਉਣ ਵਾਲੇ ਭਵਿੱਖ ਦਾ ਨਾ ਫਿਕਰ ਕਰੇ
ਬਲਤੇਜ ਸੰਧੂ ਉਹ ਸਦਾ ਗੁਲਾਮੀ ਦੀ ਚੱਕੀ ਵਿੱਚ ਰਹਿੰਦੇ ਪਿਸਦੇ।।
ਕਾਹਤੋ ਖੂਨ ਦੁੱਧ ਨਾਲੋ ਚਿੱਟਾ ਹੋ ਗਿਆ
ਕਿਊ ਅੱਜ ਪੈਸੇ ਨਾਲੋ ਛੋਟੇ ਹੋ ਗਏ ਰਿਸ਼ਤੇ,,,,

ਬਲਤੇਜ ਸੰਧੂ
ਬੁਰਜ ਲੱਧਾ(ਬਠਿੰਡਾ)
9465818158

ਨਿੱਤ ਵੱਧਦੇ ਰੇਟ ਲੋਕਾ ਲਈ ਸਿਰਦਰਦੀ - ਬਲਤੇਜ ਸੰਧੂ

ਇੱਕ ਪਾਸੇ ਤਾ ਪੰਜਾਬ ਦੇ ਕਿਸਾਨ ਕਰਜੇ ਦੇ ਭਾਰ ਥੱਲੇ ਪਹਿਲਾ ਹੀ ਦੱਬ ਕੇ ਦਿਨੋ ਦਿਨ ਖੁਦਕੁਸ਼ੀਆ ਕਰ ਮੌਤ ਦੇ ਮੂੰਹ ਵਿੱਚ ਜਾ ਰਹੇ ਨੇ। ਦੂਜੇ ਪਾਸੇ ਸਰਕਾਰਾ ਆਏ ਦਿਨ ਪਟਰੋਲ ਡੀਜ਼ਲ ਖਾਦਾ ਆਦਿ ਦੀਆ ਕੀਮਤਾ ਨੂੰ ਅਸਮਾਨੀ ਚੜਾ ਰਹੀ ਹੈ।ਕੁੱਝ ਦਿਨ ਪਹਿਲਾ ਹਾੜ੍ਹੀ ਦੀ ਫਸਲ ਕਣਕ ਦੇ ਮੁੱਲ ਚ ਇਕ ਸੌ ਪੰਜ ਰੁਪਏ ਕੁਇੰਟਲ ਮਾਮੂਲੀ ਵਾਧਾ ਕਰ ਸਰਕਾਰ ਆਪਣੀ ਆਪਣੇ ਆਪ ਹੀ ਪਿੱਠ ਥਪਥਪਾ ਰਹੀ ਸੀ।ਪਰ ਕਿਸਾਨਾ ਅਤੇ ਕਿਸਾਨ ਯੂਨੀਅਨਾ ਵੱਲੋ ਸਵਾਮੀਨਾਥਨ ਰਿਪੋਰਟ ਅਨੁਸਾਰ ਬਣਦਾ ਸਮਰਥਨ ਮੁੱਲ ਲਗਭਗ ਸਤਾਈ ਸੌ ਰੁਪਏ ਕੁਇੰਟਲ ਦੀ ਮੰਗ ਕੀਤੀ ਜਾ ਰਹੀ ਹੈ।ਕਿਸਾਨਾ ਦੀ ਹਮਦਰਦ ਬਣਨ ਦੇ ਦਿਖਾਵੇ ਕਰ ਰਹੀ ਕੇਂਦਰ ਸਰਕਾਰ ਨੇ ਡੀ ਏ ਪੀ ਖਾਦ ਇੱਕ ਸੌ ਦਸ ਰੁਪਏ ਪ੍ਰਤੀ ਥੈਲਾ ਵਧਾ ਕੇ ਨਿਘਾਰ ਵੱਲ ਜਾ ਰਹੀ ਕਿਸਾਨੀ ਦੇ ਡੂੰਘੀ ਸੱਟ ਮਾਰੀ ਹੈ।ਜਦੋਂਕਿ ਕਣਕ ਦੀ ਬਿਜਾਈ ਵੇਲੇ ਕਿਸਾਨਾ ਨੂੰ ਡੀ ਏ ਪੀ ਖਾਦ ਦੀ ਜਰੂਰਤ ਜਿਆਦਾ ਹੁੰਦੀ ਹੈ।ਜਿਸ ਨਾਲ ਦੇਸ਼ ਦੇ ਕਿਸਾਨਾ ਤੇ ਵਾਧੂ ਬੋਝ ਪਾ ਦਿੱਤਾ ਗਿਆ ਹੈ।ਇਸ ਵੇਲੇ ਝੋਨੇ ਦੀ ਕਟਾਈ ਲਈ ਡੀਜ਼ਲ ਦੀ ਖਪਤ ਵੱਧ ਜਾਣੀ ਹੈ ਇਹੋ ਜਿਹੇ ਸਮੇ ਨੂੰ ਦੇਖਦੇ ਹੋਏ ਸਰਕਾਰ ਨੂੰ ਡੀਜ਼ਲ ਤੇ ਲੱਗ ਰਹੇ ਟੈਕਸਾ ਚ ਭਾਰੀ ਛੋਟ ਦੇਣੀ ਚਾਹੀਦੀ ਹੈ।ਤਾ ਜੋ ਕਿਸਾਨ ਅਤੇ ਟਰੱਕ ਅਪ੍ਰੇਟਰ ਆਰਥਿਕ ਮੰਦਹਾਲੀ ਤੋ ਬਚ ਸਕਣ।ਸਰਕਾਰ ਨੂੰ ਚਾਹੀਦਾ ਹੈ ਕਿ ਉਹ ਖਾਦਾ ਦੇ ਵਧੇ ਹੋਏ ਰੇਟ ਤੁਰੰਤ ਵਾਪਸ ਲੈ ਕੇ  ਡੁੱਬਦੀ ਕਿਸਾਨੀ ਨੂੰ ਮੁੜ ਪੈਰਾ ਸਿਰ ਖੜ੍ਹਾ ਕਰਨ ਲਈ ਉਪਰਾਲੇ ਕਰਨ ਦੀ।ਨਾ ਕੇ ਖੇਤੀਬਾੜੀ ਨੂੰ ਘਾਟੇ ਵੱਲ ਲਿਜਾਇਆ ਜਾਵੇ।

ਬਲਤੇਜ ਸੰਧੂ
ਪਿੰਡ ਬੁਰਜ ਲੱਧਾ ਸਿੰਘ ਵਾਲਾ
ਡਾਕ ਭਗਤਾ ਭਾਈ ਕਾ(ਬਠਿੰਡਾ)
9465818158

ਭਵਿੱਖ ਦੀ ਚਿੰਤਾ - ਬਲਤੇਜ ਸੰਧੂ

ਕੀ ਹਾਲ ਏ ਜਗਦੇਵ ਜਸਕਰਨ ਨੇ ਆਪਣੇ ਸਕੂਲ ਟਾਈਮ ਦੇ ਮਿੱਤਰ ਨੂੰ ਅਚਾਨਕ ਸ਼ਹਿਰ ਚ ਮਿਲਦਿਆ ਪੁੱਛਿਆ।ਉ ਜਸਕਰਨ ਯਾਰ ਕਿਵੇ ਹੋ।ਮੈ ਠੀਕ-ਠਾਕ ਹਾ।ਹੋਰ ਦੱਸੋ ਜਸਕਰਨ ਸਿੰਘ ਜੀ ਅੱਜ ਕੱਲ੍ਹ ਕੀ ਕਰਦੇ ਹੋ।ਹੋਰ ਸੁਣਾਉ ਪਰਿਵਾਰ ਬਾਰੇ ਅੱਗੇ ਜਸਕਰਨ ਨੇ ਸਭ ਠੀਕ ਠਾਕ ਏ ਕਹਿ ਖੁਸ਼ੀ ਇਜ਼ਹਾਰ ਕੀਤੀ।ਵਿਆਹ ਕਰਵਾ ਲਿਆ ਕੇ ਹਾਲੇ।ਜਸਕਰਨ ਨਹੀ ਨਹੀ ਕਰਵਾ ਲਿਆ ਆਪਾ ਤਾ ਸ਼ੁੱਖ ਨਾਲ ਬੱਚੇ ਵੀ ਸਕੂਲੇ ਪੜਨੇ ਪਾ ਛੱਡੇ ਨੇ।ਤੇ ਕੰਮ ਕਾਰ ਕੀ ਤੋਰਿਆ ਜਗਦੇਵ ਨੇ ਲੱਗਦੇ ਹੱਥ ਅਗਲਾ ਸੁਆਲ ਵੀ ਪੁੱਛ ਲਿਆ।ਜਸਕਰਨ ਥੋੜ੍ਹਾ ਮਾਯੂਸ ਹੁੰਦਿਆ ਕਾਹਦੇ ਕੰਮ ਕਾਰ ਵੀਰ ਬੱਸ ਛੋਟੇ ਮੋਟੇ ਪਲਾਂਟਾ ਦੇ ਸੌਦੇ ਕਰਵਾ ਦਈਦੇ ਆ ਪ੍ਰਾਪਰਟੀ ਡੀਲਰ ਆ ਛੋਟਾ ਜਿਹਾ।ਭਰਾਂਵਾ ਘਰ ਵੀ ਤਾ ਚਲਾਉਣਾ ਹੋਇਆ।ਇਕ ਪਾਸੇ ਬੈਚ ਤੇ ਬੈਠਦਿਆ ਚਾਹ ਦੀ ਘੁੱਟ ਭਰਦਿਆ ਜਸਕਰਨ ਨੇ ਜਾਣੋ ਆਪਣੀ ਅੰਦਰਲੀ ਪੀੜ ਬਿਆਨ ਕਰ ਦਿੱਤੀ।ਤੂੰ ਸੁਣਾ ਜਗਦੇਵ ਸਿਆ ਮੇਰੀ ਛੱਡ।ਆਪਾ ਵੀਰ ਬਣਗੇ ਸਰਕਾਰੀ ਮੁਲਾਜ਼ਮ  ਸਰਕਾਰੀ ਸਕੂਲ ਚ ਅਧਿਆਪਕ ਆ।ਚਾਲੀ ਪਨਤਾਲੀ ਹਜ਼ਾਰ ਤਨਖਾਹ ਆ ਜਾਂਦੀ ਏ ਚੜੇ ਮਹੀਨੇ ਇਹੀ ਤਾ ਮੌਜ ਏ ਸਰਕਾਰੀ ਮੁਲਾਜ਼ਮ ਹੋਣ ਦੀ ਪ੍ਰਾਈਵੇਟ ਨੌਕਰੀ ਚ ਕੀ ਏ ਧੱਕੇ ਨੇ ਧੱਕੇ।ਸਰਕਾਰੀ ਮੁਲਾਜ਼ਮ ਹੋਣ ਕਰਕੇ ਜਗਦੇਵ ਦਾ ਹੌਸਲਾ ਸੱਤਵੇ ਆਸਮਾਨ ਤੇ ਸੀ।ਹੋਰ ਫਿਰ ਜਸਕਰਨ ਵੀਰ ਬੱਚੇ ਕਿਹੜੇ ਕਾਨਵੈਂਟ ਸਕੂਲ ਚ ਪੜਨੇ ਪਾਏ ਨੇ।ਜਸਕਰਨ ਕਿਹੜਾ ਕਾਨਵੈਂਟ ਸਕੂਲ ਭਰਾਂਵਾ ਆਪਣੇ ਤਾ ਸਰਕਾਰੀ ਸਕੂਲ ਚ ਵਧੀਆ ਪੜ੍ਹਾਈ ਕਰ ਰਹੇ ਨੇ ਨਾਲੇ ਐਨਾ ਖਰਚਾ ਕੌਣ ਝੱਲੇ ਇਹ ਪ੍ਰਾਈਵੇਟ ਸਕੂਲ ਹੁਣ ਸਿੱਖਿਆ ਦੇਣ ਵਾਲੇ ਸਕੂਲ ਨਹੀ ਰਹੇ ਹੁਣ ਇਹ ਕੰਮ ਲਾਲਚੀ ਲੋਕਾ ਨੇ ਬਿਜਨਸ ਬਣਾ ਲਿਆ ਜਿੱਥੇ ਮਾਪਿਆ ਨੂੰ ਦਾਖਲਾ ਫੀਸਾ ਸਕੂਲੀ ਟਿਊਸ਼ਨ ਫੀਸ ਸਕੂਲੀ ਵੈਨਾ ਦੇ ਕਿਰਾਏ ਸਕੂਲ ਦੀ ਛਪਾਈ ਵਾਲੀਆ ਕਿਤਾਬਾ ਕਾਪੀਆ ਅਤੇ ਸਕੂਲ ਅੰਦਰਲੀਆ ਵਰਦੀਆ ਦੇ ਨਾ ਤੇ ਲੁੱਟਿਆ ਜਾਂਦਾ ਅਤੇ ਕੋਈ ਨਿੱਕੀ ਮੋਟੀ ਗਲਤੀ ਤੇ ਬੱਚਿਆ ਨੂੰ ਕੁੱਟਿਆ ਜਾਂਦਾ ਹੈ।ਸਾਡੇ ਵੇਲੇ ਇਹ ਸਭ ਕੁੱਝ ਕਿੱਥੇ ਸੀ ।ਹੁਣ ਤੇ ਸਭ ਸੋਸੋ ਨੇ ਐਨੇ ਐਨੇ ਪੈਸੇ ਖਰਚ ਕੇ ਨੌਕਰੀ ਤਾ ਕੋਈ ਢੰਗ ਦੀ ਮਿਲਦੀ ਨਹੀ।ਸਾਰਾ ਮੁਲਖ ਬੇਰੁਜ਼ਗਾਰ ਤੁਰਿਆ ਫਿਰਦਾ।ਮੇਰੇ ਵੱਲ ਹੀ ਦੇਖ ਲਾ ਐੱਮ ਏ ਪਾਸ ਆ।ਪਿਆ ਕੋਈ ਪੜ੍ਹਾਈ ਦਾ ਮੁੱਲ ਜਸਕਰਨ ਦੇ ਅੰਦਰਲਾ ਦਰਦ ਬੁੱਲਾ ਤੇ ਆ ਗਿਆ ਸੀ।ਤੂੰ ਦੱਸ ਤੇਰੇ ਬੱਚੇ ਤਾ ਫਿਰ ਸਰਕਾਰੀ ਸਕੂਲ ਵਿੱਚ ਪੜ੍ਹਦੇ ਹੋਣਗੇ।ਤੂੰ ਵੀ ਸਰਕਾਰੀ ਅਧਿਆਪਕ ਏ।ਜਸਕਰਨ ਨੂੰ ਵੀ ਜਗਦੇਵ ਦੇ ਪਰਿਵਾਰ ਅਤੇ ਬੱਚਿਆ ਬਾਰੇ ਜਾਣਨ ਦੀ ਉਤਸੁਕਤਾ ਸੀ।ਜਗਦੇਵ ਨਾ ਉਏ ਭਰਾਂਵਾ ਨਾ ਨਾ ਸਰਕਾਰੀ ਸਕੂਲ ਚ ਕਦੇ ਵੀ ਨਹੀ ਸਰਕਾਰੀ ਸਕੂਲ ਚ ਪੜਾ ਕੇ ਬੱਚਿਆ ਦਾ ਭਵਿੱਖ ਖਰਾਬ ਕਰਨਾ।ਨਾਲੇ ਹੁਣ ਸਰਕਾਰੀ ਸਕੂਲਾ ਨੂੰ ਪੁੱਛਦਾ ਕੌਣ ਏ।ਸਰਕਾਰੀ ਸਕੂਲ ਵਿੱਚ ਪੜਨ ਵਾਲੇ ਨੂੰ ਲੋਕ ਦੇਸੀ ਸਮਝ ਦੇ ਨੇ ਦੇਸੀ।ਜਸਕਰਨ ਜਗਦੇਵ ਦੇ ਮੂੰਹੋ ਇਹ ਗੱਲ ਸੁਣ ਕੇ ਹੱਕਾ ਬੱਕਾ ਰਹਿ ਗਿਆ।ਕਮਾਲ ਕਰਦਾ ਏ ਜਗਦੇਵ ਆਪ ਖੁੱਦ ਤੂੰ ਸਰਕਾਰੀ ਅਧਿਆਪਕ ਏ ਚਾਲੀ ਹਜ਼ਾਰ ਦੇ ਲਗਭਗ ਤਨਖ਼ਾਹ ਸਰਕਾਰ ਤੋ ਲੈ ਕੇ ਬੱਚਿਆ ਨੂੰ ਸਕੂਲ ਪੜਾਉਣ ਆਉਦਾ ਏ।ਇਸਦਾ ਮਤਲਬ ਏ ਤੂੰ ਸਰਕਾਰ ਤੋ ਐਨੇ ਪੈਸੇ ਲੈ ਕੇ ਲੋਕਾ ਦੇ ਬੱਚਿਆ ਦਾ ਭਵਿੱਖ ਖਰਾਬ ਕਰ ਰਿਹਾ ਏ।ਤੇ ਕਿਸੇ ਪ੍ਰਾਈਵੇਟ ਸਕੂਲ ਚ ਸੱਤ ਅੱਠ ਹਜ਼ਾਰ ਰੁਪਏ ਲੈਣ ਵਾਲੇ ਅਧਿਆਪਕ ਤੋ ਆਪਣੇ ਬੱਚੇ ਦਾ ਭਵਿੱਖ ਬਣਾ ਰਿਹਾ ਏ।ਤੂੰ ਆਖਰਕਾਰ ਕੀ ਸਾਬਤ ਕਰ ਰਿਹਾ ਏ।ਯਾਰ ਮੈ ਤੈਨੂੰ ਲਾਹਨਤ ਪਾਵਾ ਜਾ ਸਰਕਾਰੀ ਨੌਕਰੀ ਮਿਲਣ ਦੀਆ ਸੁਭਕਾਮਨਾਂਵਾਂ ਦੇਵਾ ਮੈਨੂੰ ਤੇ ਇਹ ਵੀ ਸਮਝ ਨਹੀ ਆ ਰਿਹਾ।ਇਹ ਸਭ ਕੁੱਝ ਸੁਣ ਜਗਦੇਵ ਜਸਕਰਨ ਮੂਹਰੇ ਨਿੰਮੋ ਝੂਣਾ ਜਿਹਾ ਹੋਇਆ ਬੈਠਾ ਸੀ।ਮਨ ਦੇ ਅੰਦਰੋ ਅੰਦਰੀ ਉਸ ਨੂੰ ਆਪਣੀ ਸੋਚ ਤੇ ਕਿਤੇ ਨਾ ਕਿਤੇ ਜਰੂਰ ਪਛਤਾਵਾ ਹੋ ਰਿਹਾ ਸੀ।ਕਿ ਵਾਕਿਆ ਜੋ ਗੱਲ ਅਧਿਆਪਕ ਹੋਣ ਦੇ ਨਾ ਤੇ ਮੈਨੂੰ ਲੋਕਾ ਨੂੰ ਦੱਸਣੀ ਚਾਹੀਦੀ ਸੀ ਉਹ ਗੱਲ ਕੋਈ ਮੈਨੂੰ ਹੋਰ ਸਮਝਾ ਰਿਹਾ ਏ।

ਬਲਤੇਜ ਸਿੰਘ ਸੰਧੂ
ਪਿੰਡ ਬੁਰਜ ਲੱਧਾ ਸਿੰਘ ਵਾਲਾ।
ਡਾਕ ਭਗਤਾ ਭਾਈ ਕਾ (ਬਠਿੰਡਾ)
9465818158

06 Oct. 2018

ਗੱਲ ਸੋਚਣ ਵਾਲੀ - ਬਲਤੇਜ ਸੰਧੂ

ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆ 19 ਸਤੰਬਰ ਨੂੰ ਪੈ ਰਹੀਆ ਵੋਟਾ ਲਈ ਤਿੰਨੋ ਮੁੱਖ ਪਾਰਟੀਆ ਦਾ ਚੋਣ ਪ੍ਰਚਾਰ ਸਿਖਰਾ ਤੇ ਹੈ।ਸਾਰੀਆ ਪਾਰਟੀਆ ਦੇ ਮੁੱਢਲੀ ਕਤਾਰ ਦੇ ਆਗੂ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ।ਖੈਰ ਇਹਨਾ ਦਾਅਵਿਆ ਚ ਕਿੰਨਾ ਦਮ ਹੈ।ਇਹ ਤਾ 22 ਸਤੰਬਰ ਨੂੰ ਵੋਟਾ ਦੀ ਗਿਣਤੀ ਵਾਲੇ ਦਿਨ ਪਤਾ ਲੱਗ ਜਾਏਗਾ।ਇਹ ਵੀ ਪਤਾ ਲੱਗ ਜਾਏਗਾ ਕੌਣ ਕਿੰਨੇ ਪਾਣੀ ਚ ਹੈ।ਪਰ ਪੰਜਾਬ ਵਿੱਚ ਹੋ ਰਹੀਆ ਚੋਣਾ ਚ ਜਿੱਥੇ ਹਰ ਪਾਰਟੀ ਨੁਮਾਇੰਦਾ ਵਰਕਰ ਆਦਿ ਪੱਬਾ ਭਾਰ ਏ ਉੱਥੇ ਜੇਕਰ ਵੱਖੋ ਵੱਖ ਪਾਰਟੀਆ ਦੇ ਉਮੀਦਵਾਰਾ ਦੀ ਯੋਗਤਾ ਤੇ ਝਾਤ ਮਾਰੀਏ ਤਾ ਕਾਫੀ ਨਿਰਾਸ਼ ਕਰਨ ਵਾਲੇ ਅੰਕੜੇ ਹੀ ਦਿਖਾਈ ਦਿੰਦੇ ਨੇ।ਕਿਉਕਿ ਜਿਆਦਾਤਰ ਉਮੀਦਵਾਰ ਕੋਰੇ ਅਨਪੜ੍ਹ ਹੀ ਨੇ।ਇਹਨਾ ਚ ਕੁੱਝ ਦੂਸਰੀ ਤੀਸਰੀ ਜਾ ਪੰਜਵੀ ਕਲਾਸ ਤੱਕ ਪੜੇ ਹੋਏ ਨੇ ਹਾਲਾਂਕਿ ਕੁੱਝ ਅੱਠ ਤੋ ਲੈ ਕੇ ਬਾਰਵੀ ਜਮਾਤ ਵੀ ਪਾਸ ਨੇ ਪਰ ਇਹੋ ਜਿਹੇ ਉਮੀਦਵਾਰਾ ਦੀ ਗਿਣਤੀ ਨਾਮਾਤਰ ਹੀ ਏ।ਪਿੰਡ ਪੱਧਰ ਤੇ ਰਸੂਖ ਰੱਖਣ ਵਾਲੇ ਮੁੱਢਲੀ ਕਤਾਰ ਦੇ ਆਗੂ ਆਪੋ ਆਪਣੇ ਹਮਾਇਤੀਆ ਨੂੰ ਟਿਕਟ ਤਾ ਦਵਾ ਦਿੰਦੇ ਨੇ।ਪਰ ਉਹਨਾ ਦੀ ਪੜ੍ਹਾਈ ਉਮਰ ਆਦਿ ਵੱਲ ਬਹੁਤਾ ਧਿਆਨ ਨਹੀ ਦਿੱਤਾ ਜਾਂਦਾ।ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਜੇਕਰ ਸਾਡੇ ਪਿੰਡਾ ਦੀ ਨੁਮਾਇੰਦਗੀ ਕਰਨ ਵਾਲੇ ਲੀਡਰ ਹੀ ਅਨਪੜ੍ਹ ਹੋਣਗੇ।ਤਾ ਉਹ ਪੜ੍ਹੇ ਲਿਖੇ ਲੋਕਾ ਅਫਸਰਾ ਅਤੇ ਹਲਕਾ ਵਿਧਾਇਕ ਜਾ ਮੰਤਰੀ ਆਦਿ ਸਾਹਮਣੇ ਉਹ ਚੰਗੀ ਤਰ੍ਹਾ ਪਿੰਡਾ ਦੀਆ ਸਮੱਸਿਆਵਾ ਜਾ ਹੋਰ ਮੁੱਦਿਆ ਦੀ ਗੱਲ ਚੰਗੇ ਤਰੀਕੇ ਨਾਲ ਨਹੀ ਕਰ ਸਕਦੇ।ਉਹ ਗੱਲ ਕਰਨ ਤੋ ਹਿਚਕਾਉਦੇ ਨੇ।ਗੱਲ ਸੋਚਣ ਵਾਲੀ ਏ ਕੇ ਇਸ ਇੰਟਰਨੈੱਟ ਦੇ ਯੁੱਗ ਵਿੱਚ ਕੀ ਅਨਪੜ੍ਹ ਉਮੀਦਵਾਰ ਦੇਸ਼ ਨੂੰ ਕਿੰਨਾ ਕੁ ਤਰੱਕੀ ਦੇ ਰਾਹ ਤੇ ਅੱਗੇ ਲਿਜਾਣ ਚ ਸਹਾਈ ਹੋਣਗੇ।ਜਿਸ ਦੇਸ਼ ਚ ਐੱਮ ਏ ਗਰੈਜੂਏਟ ਐੱਲ ਐੱਲ ਬੀ ਪੜੇ-ਲਿਖੇ ਬੇਰੁਜ਼ਗਾਰ ਨੌਜਵਾਨਾ ਦੀ ਭਰਮਾਰ ਏ।ਪਰ ਉੱਥੇ ਆਉਂਦੇ ਦਿਨਾ ਦੋਰਾਨ ਰਾਜਨੀਤੀ ਵਿੱਚ ਅਨਪੜ੍ਹਤਾ ਦੀ ਭਰਮਾਰ ਹੋਣ ਦੇ ਪੂਰੇ ਆਸਾਰ ਦਿਖਾਈ ਦੇ ਰਹੇ ਨੇ।

ਬਲਤੇਜ ਸੰਧੂ
ਪਿੰਡ ਬੁਰਜ ਲੱਧਾ
ਡਾਕ ਭਗਤਾ ਭਾਈ
ਤਹਿ ਫੂਲ (ਬਠਿੰਡਾ)
9465818158

16 Sep. 2018