Baltej Sandhu

ਔਰਤ - ਬਲਤੇਜ ਸੰਧੂ ਬੁਰਜ ਲੱਧਾ

ਔਰਤ ਹਾਂ ਮੈਂ ਬੇਸ਼ੱਕ ਪਰ ਨਾ ਨਿਰਬਲ ਨਾ ਨਾਦਾਨ ਹਾ
ਪੀਰ, ਫਕੀਰ, ਯੋਧੇ ਮੇਰੀ ਹੀ ਕੁੱਖੋ ਪੈਂਦਾ ਹੋਈ ਸੰਤਾਨ ਹੈ

ਪਰ ਫਿਰ ਵੀ ਮੈਂ ਜੰਮਦੀ ਤਾਂ ਮੈਨੂੰ ਕਿਉਂ ਤੁਸੀਂ ਦੁਰਕਾਰਦੇ
ਲਾਲਚੀ ਡਾਕਟਰ ਤੇ ਆਪਣੇ ਹੀ ਮੈਂਨੂੰ ਜੰਮਣ ਤੋਂ ਪਹਿਲਾਂ ਮਾਰਦੇ

ਕਿਸੇ ਗੱਲੋਂ ਘੱਟ ਨਹੀਂ ਮੈਂ ਪਰ ਫੇਰ ਵੀ ਪੈਰ ਪੈਰ ਤੇ ਵਿਤਕਰਾ ਕਿਉਂ
ਸਮਾਜ ਅਧੂਰਾ ਹੈ ਮੇਰੇ ਬਿਨ ਫਿਰ ਵੀ ਮੇਰੇ ਨਾਲ ਕਰਦੇ ਇਸਤਰ੍ਹਾਂ ਕਿਉ

ਕਹਿਣ ਨੂੰ ਤਾਂ ਦੋ ਘਰ ਨੇ ਮੇਰੇ ਪਰ ਮੇਰਾ ਆਪਣਾ ਇੱਕ ਵੀ ਨਹੀਂ
ਪਹਿਲਾਂ ਮਾਪੇ ਫੇਰ ਪਤੀ ਵਿੱਚ ਬੁਢਾਪੇ ਪੁੱਤਰਾਂ ਵੱਲ ਤੱਕਦੀ ਰਹੀ

ਸਦੀਆਂ ਬਦਲ ਗਈਆਂ ਮਰਦ ਪ੍ਰਧਾਨ ਦੇਸ਼ ਦੀ ਸੋਚ ਨਾ ਬਦਲੀ
ਕਿਉਂ ਸਮਝੋ ਔਰਤ ਨੂੰ ਪੈਰ ਦੀ ਜੁੱਤੀ ਨਾ ਗੱਲ ਕਰਦੇ ਅਗਲੀ

ਅੱਜ ਦੀ ਔਰਤ ਕਿਸੇ ਵੀ ਖੇਤਰ ਵਿੱਚ ਕਿਤੇ ਵੀ ਰਹੀ ਘੱਟ ਨਹੀਂ
ਫੌਜ,ਪਾਇਲਟ,ਪੁਲਾੜ ਵਿੱਚ ਅਸੀਂ ਕਦਮ ਸਾਡੇ ਵੀ ਘੱਟ ਨਹੀਂ

ਜੱਜ ਵਕੀਲ ਅਧਿਆਪਕ ਦੇ ਵਧੀਆ ਅਹੁਦੇ ਸਾਡੇ ਪੱਲੇ ਆ
ਹੁਣ ਤਾਂ ਹਰ ਖੇਤਰ ਵਿੱਚ ਔਰਤ ਦੀ ਪੂਰੀ ਬੱਲੇ ਬੱਲੇ ਆ

ਸੋਚ ਨੂੰ ਬਦਲੋ ਇਨਸਾਨੀਅਤ ਦੇ ਦੁਸਮਣੋ ਸਮਝੋ ਸਾਡੀ ਤਾਕਤ ਨੂੰ
ਉਂਝ ਨਾ ਸਮਝੋ ਐਹ ਦੁਨੀਆਂ ਦੇ ਇਨਸਾਨੋ ਸਾਡੀ ਤਾਕਤ ਨੂੰ ।।

ਬਲਤੇਜ ਸੰਧੂ ਬੁਰਜ ਲੱਧਾ
ਜ਼ਿਲਾ ਬਠਿੰਡਾ
9465818158

 ਲੋਕ ਰੰਗ (ਸੇ਼ਅਰ) - ਬਲਤੇਜ ਸੰਧੂ ਬੁਰਜ ਲੱਧਾ

ਝਿੜਕ ਨਾ ਮਾਰੀਏ ਆਸ਼ਕ ਨੂੰ
ਤੇ ਨਹਾਉਣਾ ਅਮਲੀ ਨੂੰ ਝੱਬ ਲੱਗੇ

ਪੈ ਜਾਏ ਜਿਸ ਨਾਲ ਪ੍ਰੀਤ ਗੂੜੀ
ਉਹੀ ਇਨਸਾਨ ਫੇਰ ਲੋਕੋ ਰੱਬ ਲੱਗੇ

ਸੱਚ ਹੁੰਦਾ ਏ ਕਹਿੰਦੇ ਬਹੁਤ ਕੌੜਾ
ਸੁਣ ਕੇ ਝੂਠੇ ਨੂੰ ਸੱਤੀ ਕੱਪੜੀ ਅੱਗ ਲੱਗੇ

ਠੱਗਿਆ ਜਾਏ ਇਨਸਾਨ ਇੱਕ ਵਾਰ ਜਿਹੜਾ
ਫੇਰ ਹਰ ਇੱਕ ਬੰਦਾ ਹੀ ਉਸ ਨੂੰ ਠੱਗ ਲੱਗੇ

ਘਰ ਦਿਆਂ ਦੀ ਘੱਟ ਤੇ ਬੇਗਾਨਿਆਂ ਦੀ ਵੱਧ ਸੁਣੇ ਜਿਹੜਾ
ਬੰਦਾ ਉਹ ਮੈਂਨੂੰ ਸੰਧੂਆਂ ਸਿਰੇ ਦਾ ਲਾਈ ਲੱਗ ਲੱਗੇ।।

ਬਲਤੇਜ ਸੰਧੂ ਬੁਰਜ ਲੱਧਾ
ਬਠਿੰਡਾ
9465818158

ਕਿੰਝ ਸੇਰ ਹੈ ਦਹਾੜ ਮਾਰਦਾ - ਬਲਤੇਜ ਸੰਧੂ ਬੁਰਜ ਲੱਧਾ

ਸਾਡੇ ਦਿਲਾਂ ਵਿੱਚ ਜਜ਼ਬੇ ਤੇ ਖੂਨ ਵਿੱਚ ਅਣਖਾਂ ਨੇ
ਵੈਰੀ ਮੁੱਕਗੇ ਮੁਕਾਉਂਦੇ ਸਾਡੀਆਂ ਮੁੱਕੀਆਂ ਨਾ ਅਣਖਾਂ ਨੇ
ਸਾਡੇ ਕੇਸਰੀ ਨਿਸ਼ਾਨ ਸਦਾ ਰਹਿਣੇ ਝੂਲਦੇ
ਬਾਜਾਂ ਵਾਲੇ ਦੇ ਕੇਸਰੀ ਨਿਸ਼ਾਨ ਰਹਿਣੇ ਸਦਾ ਝੂਲਦੇ
ਜੋਰ ਲਾ ਲਾ ਹੰਬ ਗੇ ਹਰਾਉਣ ਵਾਲੇ ਕਦੇ ਨਾ ਪੰਜਾਬ ਹਾਰਦਾ।
ਉਏ ਤੁਸੀਂ ਖੜ ਖੜ ਵੇਖੋਗੇ
ਦੋ ਪੈਰ ਪਿੱਛੇ ਹੱਟ ਕੇ
ਕਿੰਝ ਸੇਰ ਹੈ ਦਹਾੜ ਮਾਰਦਾ


ਹੁਣ ਹੋਰ ਬਹੁਤਾ ਟਾਈਮ ਖੜਨਾ ਨਹੀਂ ਤੇਰਾ ਕਿਲਾ ਹੰਕਾਰ ਦਾ ਢਹਿ ਜਾਣਾ
ਕੌਲੀ ਚੱਟ ਲੱਭਿਆ ਥਿਆਉਣੇ ਨਹੀਂ ਵਖਤ ਹਾਕਮਾਂ ਤੇਰੀ ਹਕੂਮਤ ਨੂੰ ਪੈ ਜਾਣਾ
ਪੰਜਾਬ ਸਿਉ ਗੁਲਾਮੀ ਬਹੁਤਾ ਚਿਰ ਨਾ ਸਹਾਰਦਾ।
ਉਏ ਤੁਸੀਂ ਖੜ ਖੜ ਵੇਖੋਗੇ
ਦੋ ਪੈਰ ਪਿੱਛੇ ਹੱਟ ਕੇ
ਕਿੰਝ ਸੇਰ ਹੈ ਦਹਾੜ ਮਾਰਦਾ, ,,,


ਅਸੀਂ ਵਖਤਾਂ ਚ ਭਾਵੇਂ ਪਿਆ ਫੇਰ ਵੀ ਵਖਤ ਸਰਕਾਰਾਂ ਨੂੰ
ਗਿੱਦੜ ਨੇ ਹੈਰਾਨ ਵੇਖ ਬੱਬਰ ਸੇ਼ਰਾਂ ਦੀਆਂ ਮਾਰਾ ਨੂੰ
ਸਿੰਘ ਡਰਦੇ ਨਾ ਮੌਤ ਕੋਲੋ ਸਿਰ ਉੱਤੇ ਹੱਥ ਕਰਤਾਰ ਦਾ।
ਉਏ ਤੁਸੀਂ ਖੜ ਖੜ ਵੇਖੋਗੇ
ਦੋ ਪੈਰ ਪਿੱਛੇ ਹੱਟ ਕੇ
ਕਿੰਝ ਸੇਰ ਹੈ ਦਹਾੜ ਮਾਰਦਾ, ,,,,


ਅਸੀਂ ਅਣਖਾਂ ਨਾਲ ਜਿਊਂਦੇ ਮਰਦੇ ਹਾ ਹੈ ਗੱਲ ਹੱਕੀ ਮੰਗਾਂ ਦੀ
ਤੁਸੀਂ ਗੱਲ ਗੱਲ ਤੇ ਸਿਆਸਤ ਰਹੋ ਕਰਦੇ ਕੰਮ ਏਹੇ ਚੰਗਾ ਨਈ
ਵੈਰੀ ਮੂਹਰੇ ਬੋਲੇ ਸੋ ਨਿਹਾਲ ਦੇ ਜੈਕਾਰੇ ਬੁਲਾ ਦੀਏ
ਜੈਕਾਰਾ ਸਿੰਘ ਦਾ ਦੁੱਧੋ ਪਾਣੀ ਹੈ ਨਿਤਾਰਦਾ।
ਉਏ ਤੁਸੀਂ ਖੜ ਖੜ ਵੇਖੋਗੇ
ਦੋ ਪੈਰ ਪਿੱਛੇ ਹੱਟ ਕੇ
ਕਿੰਝ ਸੇਰ ਹੈ ਦਹਾੜ ਮਾਰਦਾ, ,,

ਬਲਤੇਜ ਸੰਧੂ ਬੁਰਜ ਲੱਧਾ
ਜ਼ਿਲਾ ਬਠਿੰਡਾ
9465818158

ਦੱਸ ਚੌਕੀਦਾਰਾਂ ਕਾਹਦੀਆ ਇਹ ਚੌਕੀਦਾਰੀਆਂ - ਬਲਤੇਜ ਸੰਧੂ ਬੁਰਜ ਲੱਧਾ

ਗੁਆਂਢ ਵਿੱਚ ਬਣੇ ਨਾ ਸੱਤ ਸਮੁੰਦਰੋਂ ਤੋਂ ਪਾਰ ਯਾਰੀਆਂ
ਦੱਸ ਚੌਕੀਦਾਰਾਂ ਤੇਰੀਆਂ ਕਾਹਦੀਆ ਇਹ ਚੌਕੀਦਾਰੀਆਂ


ਦਿੱਲੀ ਵਿੱਚ ਬੈਠੇ ਕਿਸਾਨਾਂ ਨੂੰ ਤੁਸੀਂ ਦੱਸੋ ਨਕਸਲਵਾਦੀ ਅੱਤਵਾਦੀ
ਗੁਜਰਾਤੀ ਨਕਲੀ ਕਿਸਾਨਾਂ ਨਾਲ ਫਿਰਦੇ ਪੁਗਾਉਂਦੇ ਵਫਾਦਾਰੀਆ


ਮਹਿਲਾਂ ਵਿੱਚੋਂ ਵੀਹ ਕਿਲੋਮੀਟਰ ਬੈਠੇ ਕਿਸਾਨ ਅੱਖੋਂ ਪਰੋਖੇ ਕੀਤੇ
ਹਸਪਤਾਲਾਂ ਵਿੱਚ ਜਾ ਦਿੱਤੀਆਂ ਵਧਾਈਆਂ ਮਿੱਠੀਆਂ ਕਰਾਰੀਆਂ


ਗੁਆਂਢ ਵਿੱਚ ਬਣੇ ਨਾ ਸੱਤ ਸਮੁੰਦਰੋਂ ਤੋਂ ਪਾਰ ਯਾਰੀਆਂ
ਦੱਸ ਚੌਕੀਦਾਰਾਂ ਤੇਰੀਆਂ ਕਾਹਦੀਆ ਇਹ ਚੌਕੀਦਾਰੀਆਂ


ਕਈ ਮੂਤ ਪੀ ਕੇ ਦੱਸਦੇ ਤਰੱਕੀ ਗੋਹਾ ਹੀਰਿਆਂ ਤੋਂ ਮਹਿੰਗਾ ਏ
ਚਿੜੀਆਂ ਨੂੰ ਪਿੰਜਰੇ ਚ ਕੈਦ ਕਰ ਬਾਜਾਂ ਦੀਆਂ ਨਾਪ ਦੇ ਉਡਾਰੀਆਂ


ਕਰੋਨਾ ਦੀ ਆੜ ਵਿੱਚ ਕਰੋਨਾ ਤੋਂ ਵੀ ਭੈੜਾ ਕਹਿਰ ਕਮਾ ਗਏ
ਜੀ,ਐਸ,ਟੀ ਨੋਟਬੰਦੀ ਪਿੱਛੋਂ ਆਰਡੀਨੈਂਸ ਦੀਆਂ ਆਈਆ ਵਾਰੀਆਂ


ਛੜਿਆ ਨੂੰ ਕਹਿੰਦੇ ਫਿਕਰ ਨਹੀਂ ਹੁੰਦਾ ਭੋਰਾ ਵੀ ਕਬੀਲਦਾਰੀ ਦਾ
ਤਾਹੀਓਂ ਮਹਿੰਗੇ ਸੂਟ, ਬੂਟ ਪਾ ਕੇ ਵਿਦੇਸ਼ਾ ਨੂੰ ਖਿੱਚ ਦਿੰਦਾ ਏ ਤਿਆਰੀਆਂ


ਗੁਆਂਢ ਵਿੱਚ ਬਣੇ ਨਾ ਸੱਤ ਸਮੁੰਦਰੋਂ ਤੋਂ ਪਾਰ ਯਾਰੀਆਂ
ਦੱਸ ਚੌਕੀਦਾਰਾਂ ਤੇਰੀਆਂ ਕਾਹਦੀਆ ਇਹ ਚੌਕੀਦਾਰੀਆਂ


ਬਲਤੇਜ ਸੰਧੂ ਬੁਰਜ ਲੱਧਾ
 ਜ਼ਿਲਾ ਬਠਿੰਡਾ
9465818158

ਦਿੱਲੀਏ - ਬਲਤੇਜ ਸੰਧੂ "ਬੁਰਜ ਲੱਧਾ"

ਦਿੱਲੀਏ ਦੋ ਪਰਸੈਟ ਵਾਲਿਆਂ ਨਾ ਲੈ ਲਿਆ ਤੂੰ ਪੰਗਾ ਨੀ
ਸੇਰ ਸੁੱਤਾ ਪਿਆ ਛੇੜ ਕੇ ਪਾਪਣੇ ਤੈ ਕੀਤਾ ਕੰਮ ਚੰਗਾ ਨੀ
ਕਰੇ ਮਨ ਆਈਆਂ ਸਾਨੂੰ ਫਿੱਟ ਨਹੀਂਓ ਆਈਆ
ਏਸੇ ਕਰਕੇ ਹੈ ਲਿਆ ਤੈਨੂੰ ਏ ਕਿਸਾਨਾਂ ਘੇਰ ਦਿੱਲੀਏ।
ਪਾੜ ਦੇ ਕਾਨੂੰਨਾਂ ਵਾਲੇ ਸਾਰੇ ਵਰਕੇ ਤੂੰ ਹਾਕਮਾਂ
ਸੰਘੀ ਛੱਡਾਂਗੇ ਤੇਰੀ ਫੇਰ ਦਿੱਲੀਏ,,,,

ਔਹ ਵੇਖ ਤੁਰੇ ਆਉਂਦੇ ਕਾਫਲੇ ਤੇਰਾ ਟੁੱਟਣਾ ਹੰਕਾਰ ਨੀ
ਹਰ ਵਾਰ ਸਾਡੀ ਹੋਂਦ ਉੱਤੇ ਵੈਰਨੇ ਤੂੰ ਕਰਦੀ ਏ ਵਾਰ ਨੀ
ਪੁੱਤ ਹਾ ਕਿਸਾਨਾਂ ਦੇ ਆਖ ਅੱਤਵਾਦੀ ਰਹੇ ਘੂਰਦੀ
ਸੇਰ ਨੂੰ ਪਾਵਾਂਗੇ ਸਵਾ ਸੇਰ ਦਿੱਲੀਏ।
ਪਾੜ ਦੇ ਕਾਨੂੰਨਾਂ ਵਾਲੇ ਸਾਰੇ ਵਰਕੇ ਤੂੰ ਹਾਕਮਾਂ
ਸੰਘੀ ਛੱਡਾਂਗੇ ਤੇਰੀ ਫੇਰ ਦਿੱਲੀਏ ,,,

ਅਸੀਂ ਐਨੀ ਛੇਤੀ ਮੰਨੀਏ ਨਾ ਹਾਰ ਨਾ ਸਬਰਾ ਨੂੰ ਅਜਮਾ ਨੀ
ਸਾਡੇ ਖੇਤਾਂ ਦਾ ਤੂੰ ਖਾ ਕੇ ਅੰਨ ਸਾਨੂੰ ਹੀ ਅੱਖਾਂ ਰਹੀ ਏ ਦਿਖਾ ਨੀ
ਘਰ ਬਾਰ ਛੱਡ ਸੜਕਾਂ ਤੇ ਬੈਠੇ ਸਾਨੂੰ ਦੱਸ ਕਾਹਦਾ ਚਾਅ  ਨੀ
ਲੋਕ ਮਾਰੂ ਨੀਤੀਆਂ ਦਾ ਛਾਇਆ ਪੂਰਾ ਹਨੇਰ ਦਿੱਲੀਏ।
ਪਾੜ ਦੇ ਕਾਨੂੰਨਾਂ ਵਾਲੇ ਸਾਰੇ ਵਰਕੇ ਤੂੰ ਹਾਕਮਾਂ
ਸੰਘੀ ਛੱਡਾਂਗੇ ਤੇਰੀ ਫੇਰ ਦਿੱਲੀਏ ,,,,

ਕੁੱਝ ਸਮੇਂ ਲਈ ਸੇ਼ਰ ਕਾਹਦਾ ਪਾਸਾ ਵੱਟ ਸੌ ਗਿਆ
ਟਿੱਡੀਆ ਨੂੰ ਲੱਗਦੈ ਜੁਕਾਮ ਹੋ ਗਿਆ
ਸਾਡੇ ਵਡੇਰਿਆਂ ਨੇ ਬੜੀ ਵਾਰ ਜਿੱਤਿਆ ਏ ਤੈਨੂੰ
ਫੇਰ ਦੱਸ ਕਾਹਦੀ ਕਰਦੀ ਏ ਮੇਰ ਦਿੱਲੀਏ ।
ਪਾੜ ਦੇ ਕਾਨੂੰਨਾਂ ਵਾਲੇ ਸਾਰੇ ਵਰਕੇ ਤੂੰ ਹਾਕਮਾਂ
ਸੰਘੀ ਛੱਡਾਂਗੇ ਤੇਰੀ ਫੇਰ ਦਿੱਲੀਏ ,,  

ਬਲਤੇਜ ਸੰਧੂ "ਬੁਰਜ ਲੱਧਾ"
ਪਿੰਡ ਬੁਰਜ ਲੱਧਾ
ਜ਼ਿਲਾ ਬਠਿੰਡਾ
9465818158

ਕਰੋਨਾ ਵਾਇਰਸ ਤੋ ਬਚਾਅ ਵਿੱਚ ਹੀ ਬਚਾਉ - ਬਲਤੇਜ ਸੰਧੂ ਬੁਰਜ

ਕਰੋਨਾ ਵਾਇਰਸ ਨੇ ਚੀਨ ਤੋ ਬਾਅਦ ਹੋਰ ਕਈ ਮੁਲਕਾ ਦੇ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਇਸ ਵਾਇਰਸ ਨੂੰ ਭਾਰਤ ਵਿੱਚ ਦਿੱਲੀ ਅਤੇ ਕੁੱਝ ਹੋਰ ਸੂਬਿਆਂ ਚ ਮਹਾਂਮਾਰੀ ਐਲਾਨ ਦਿੱਤਾ ਗਿਆ ਹੈ।ਇਸ ਨੂੰ ਹੋਰ ਅੱਗੇ ਫੈਲਣ ਤੋਂ ਰੋਕਣ ਲਈ ਸਰਕਾਰ ਨੇ ਜਿਆਦਾ ਭੀੜ ਭੜੱਕੇ ਵਾਲੀਆ ਥਾਵਾਂ 31ਮਾਰਚ ਤੱਕ ਬੰਦ ਰੱਖਣ ਦਾ ਫੁਰਮਾਨ ਜਾਰੀ ਕੀਤਾ ਹੈ ਇੰਨਾ ਵਿੱਚ ਸਕੂਲ ਸਿਨੇਮਾ ਹਾਲ ਕਲੱਬਾਂ ਆਦਿ ਨੂੰ ਸਾਮਲ ਕੀਤਾ ਹੈ ਇਹ ਫੈਸਲਾ ਕਾਫੀ ਵਧੀਆ ਏ ਜਿੰਨ੍ਹਾਂ ਵੀ ਇਸ ਦੇ ਪ੍ਰਕੋਪ ਤੋਂ ਬਚਾਅ ਹੋ ਸਕੇ ਵਧੀਆ ਗੱਲ ਹੈ ਨਾਲੇ ਪ੍ਰਹੇਜ਼ ਅਤੇ ਸਾਵਧਾਨੀ ਵਰਤਣੀ ਬਹੁਤ ਜਰੂਰੀ ਏ ਬਚਾਉ ਵਿੱਚ ਹੀ ਬਚਾਉ ਹੈ ਸਾਨੂੰ ਵੀ ਭੀੜ ਭੜੱਕੇ ਵਾਲੀਆ ਥਾਵਾਂ ਤੇ ਜਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਜੇਕਰ ਕਿਸੇ ਮਜਬੂਰੀ ਵੱਸ ਜਾਣਾ ਪਵੇ ਤਾ ਮੂੰਹ ਤੇ ਮਾਸਿਕ ਪਹਿਨਣਾ ਜਰੂਰੀ ਹੈ ਬੀਮਾਰ ਸੱਕੀ ਵਿਅਕਤੀ ਤੋ ਦੂਰੀ ਰੱਖੋ ਜਿਆਦਾ ਹੱਥ ਮਿਲਾਉਣ ਦੀ ਖੇਚਲ ਨਾ ਕੀਤੀ ਜਾਵੇ।ਇਸ ਬੰਦ ਦੇ ਦੌਰਾਨ ਲੋਕਾਂ ਦੀ ਭਲਾਈ ਲਈ ਵਿਦੇਸ਼ਾ ਵਿੱਚ ਧਾਰਮਿਕ ਸਥਾਨਾਂ ਨੂੰ ਵੀ ਕੁੱਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ ਭਾਵੇਂ ਲੋਕਾਂ ਦੀਆ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਨੇ ਪਰ ਲੋਕਾਂ ਦੀ ਸਿਹਤ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਚੰਗਾ ਫੈਸਲਾ ਕਹਿ ਸਕਦੇ ਹਾਂ।ਇਸ ਤਰ੍ਹਾਂ ਭਾਰਤ ਵਿੱਚ ਵੀ ਬਹੁਤ ਸਾਰੇ ਅਣਗਿਣਤ ਧਾਰਮਿਕ ਸਥਾਨ ਹਨ ਜਿਵੇਂ ਮੰਦਿਰ ਗਿਰਜਾਘਰ ਗੁਰਦੁਆਰਾ ਸਾਹਿਬ ਖਾਸ ਕਰ ਪੰਜਾਬ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਆਉਦੀਆਂ ਹਨ ਅਤੇ ਇਸ ਲਈ ਕਈ ਵਾਰ ਧਾਰਮਿਕ ਭਾਵਨਾਵਾਂ ਵਿੱਚ ਬਹਿ ਕੇ ਕੋਈ ਅਣਗਹਿਲੀ ਨਾ ਵਰਤੀ ਜਾਵੇ ਅਤੇ ਕਿਸੇ ਦੀ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਇਸ ਲਈ ਗੁਰਦੁਆਰਾ ਸਾਹਿਬ ਦੀਆ ਪ੍ਰਬੰਧਕ ਕਮੇਟੀਆਂ ਨੂੰ ਚਾਹੀਦਾ ਹੈ ਕਿ ਉਹ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਨ ਕੇ ਉਹ ਇਸ ਬਿਮਾਰੀ ਦੇ ਪ੍ਰਕੋਪ ਤੋਂ ਬਚਾਅ ਦੇ ਉਪਾਅ ਲਈ ਧਿਆਨ ਵਿੱਚ ਰੱਖਦਿਆਂ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਇਕੱਠ ਨਾ ਕੀਤਾ ਜਾਵੇ ਅਤੇ ਸੰਗਤਾਂ ਘਰਾਂ ਵਿੱਚ ਹੀ ਕੁੱਝ ਦਿਨ ਸਿਮਰਨ ਕਰਨ ਲੋਕ ਖੁਦ ਵੀ ਸਾਵਧਾਨੀ ਵਰਤਣ ਕਿਉਂਕਿ ਬਚਾਉ ਵਿੱਚ ਹੀ ਬਚਾਉ ਹੈ।ਅੱਜ ਕੱਲ੍ਹ ਸਹਿਰ ਵਿੱਚ ਇੱਕ ਹੋਰ ਚੀਜ਼ ਦੇਖਣ ਨੂੰ ਮਿਲ ਰਹੀ ਹੈ ਆਈਸ ਕ੍ਰੀਮ ਜਿਸ ਨੂੰ ਖਾਸ ਕਰ ਬੱਚੇ ਖਾਣ ਦੀ ਜਿੱਦ ਕਰਦੇ ਹਨ ਜਿਸ ਨਾਲ ਖੰਘ ਜੁਕਾਮ ਆਦਿ ਲੱਗਣਾ ਸੁਭਾਵਿਕ ਹੈ।ਲਗਾਤਾਰ ਪਿਛਲੇ ਦਿਨੀਂ ਹੋਈ ਬਾਰਿਸ਼ ਕਾਰਨ ਮੌਸਮ ਵਿੱਚ ਤਬਦੀਲੀ ਆਉਣ ਕਾਰਨ ਠੰਡ ਨੇ ਫਿਰ ਤੋਂ ਜੋਰ ਫੜ ਲਿਆ ਜਿਸ ਨਾਲ ਠੰਡੀਆ ਚੀਜਾ ਤੋ ਖੰਘ ਜੁਕਾਮ ਗਲਾ ਹੋਣਾ ਸੁਭਾਵਿਕ ਹੀ ਹੈ ਇਸ ਪਾਸੇ ਵੀ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਜਰੂਰਤ ਹੈ ਇੰਨਾ ਚੀਜਾ ਦੀ ਵਿਕਰੀ ਤੇ ਤੁਰੰਤ ਪਾਬੰਦੀ ਲੱਗਣੀ ਚਾਹੀਦੀ ਹੈ।ਲੋਕ ਖੁਦ ਵੀ ਏਦਾਂ ਦੀਆ ਚੀਜਾਂ ਤੋ ਦੂਰੀ ਬਣਾ ਕੇ ਰੱਖਣ।ਲੋੜ ਅਨੁਸਾਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਬਲਤੇਜ ਸੰਧੂ ਬੁਰਜ
ਜ਼ਿਲਾ ਬਠਿੰਡਾ

ਖੇਤਾ ਵਿੱਚ (ਕਾਵਿ ਕਿਆਰੀ) - ਬਲਤੇਜ ਸੰਧੂ ਬੁਰਜ

ਅਸੀ ਪੰਜਾਬੀ ਲੋਕੋ ਸਰਮ ਨੇ ਹੀ ਮਾਰ ਦਿੱਤੇ
ਛੋਟਾ ਕੰਮ ਕਰਨ ਨੂੰ ਅਸੀ ਆਪਣੀ ਹੇਠੀ ਮੰਨਦੇ ਹਾ
ਪਾ ਚਿੱਟੇ ਕੱਪੜੇ ਮੋਟਰਸਾਈਕਲ ਤੇ ਖੇਤਾ ਨੂੰ
ਗੇੜਾ ਲਾਈਦਾ ਉਂਝ ਜੱਟ ਕਮਾਊ ਬਣਦੇ ਹਾ।
ਪੰਜ ਸੱਤ ਜਾਣੇ ਹੁੰਦੇ ਘਰ ਵਿੱਚ ਖਾਣ ਲਈ
ਬਸ ਘਰ ਵਿੱਚ ਇੱਕੋ ਇੱਕ ਜੀ ਕਮਾਉ ਹੁੰਦਾ ਆ
ਤਾਹੀਉ ਤਾ ਬਾਪੂ ਸਿਰ ਚੜਦਾ ਫਿਰ ਕਰਜਾ ਏ।
ਧੀ ਘਰ ਕੋਠੇ ਜਿੱਡੀ ਹੋਈ ਪੁੱਤ ਨਸ਼ੇੜੀ
ਪਰ ਖੇਤਾ ਵਿੱਚ ਕੱਲਾ ਬਾਪੂ ਕੰਮ ਕਰਦਾ ਏ,,,,,

ਕਦੇ ਬੋਰ ਖੜ੍ਹ ਜਾਂਵੇ ਕਦੇ ਮੋਟਰ ਹੈ ਸੜ ਜਾਂਦੀ
ਹਲ ਸੁਹਾਗਾ ਟਰਾਲੀ ਖੇਤੀ ਦੇ ਸੰਦੇ ਆਉਂਦੇ ਪੂਰੇ ਨਾ
ਪੁੱਤ ਗੁੱਸੇ ਹੋ ਸਪਰੇਅ ਦਾ ਭੱਜ ਭੱਜ ਲੀਟਰ ਚੁੱਕਦਾ ਏ
ਏਸੇ ਗੱਲ ਤੋ ਡਰਦਾ ਪੁੱਤ ਨੂੰ ਪਿਉ ਕਦੇ ਘੂਰੇ ਨਾ
ਚੜਿਆ ਸਿਰੋ ਲਹਿ ਜਾਏ ਕਰਜਾ ਸਾਹੂਕਾਰਾ ਦਾ
ਗਰੀਬ ਕਿਸਾਨ ਹਰਦਮ ਟੁੱਟ ਟੁੱਟ ਮਰਦਾ ਏ।
ਪਰ ਖੇਤਾ ਵਿੱਚ ਕੱਲਾ ਬਾਪੂ ਕੰਮ ਕਰਦਾ ਏ, ,,,

ਕਦੇ ਗੜੇਮਾਰੀ ਕਦੇ ਸੋਕੇ ਦੀ ਜੱਟ ਨੂੰ ਪੈਂਦੀਆਂ ਮਾਰਾ ਨੇ
ਕਿਉਂ ਦੇਸ ਮੇਰੇ ਦੀਆ ਸੁੱਤੀਆ ਪਈਆ ਸਰਕਾਰਾ ਨੇ
ਕੁੱਝ ਗੱਭਰੂ ਮੁਟਿਆਰਾ ਦੇਸ਼ ਮੇਰੇ ਦੇ ਬੇਰੁਜ਼ਗਾਰੀ ਨੇ ਝੰਭੇ ਨੇ
ਵਿੱਚ ਮਹਿੰਗਾਈ ਦੇ ਰਸਤੇ ਜਿੰਦਗੀ ਦੇ ਸੰਧੂਆ ਲੰਬੇ ਨੇ
ਫਾਹੇ ਲੱਗ ਮਰਨਾ ਮਸਲੇ ਦਾ ਹੱਲ ਨਹੀ ਮੈ ਪੜਿਆ ਵਿੱਚ ਅਖਬਾਰਾ ਦੇ ਫਾਹੇ ਲੱਗ ਜੱਟ ਰੋਜ ਹੀ ਮਰਦਾ ਏ।
ਪਰ ਖੇਤਾ ਵਿੱਚ ਕੱਲਾ ਬਾਪੂ ਕੰਮ ਕਰਦਾ ਏ,,,,,,

ਬਲਤੇਜ ਸੰਧੂ ਬੁਰਜ
ਬੁਰਜ ਲੱਧਾ (ਬਠਿੰਡਾ)
9465818158

ਧੀਆਂ - ਬਲਤੇਜ ਸੰਧੂ ਬੁਰਜ

ਕਿਊ ਲੋਕੋ ਜੱਗ ਵਿੱਚ ਰੀਤ ਪੁੱਠੀ ਜਿਹੀ ਪੈ ਗਈ
ਧੀ ਜਨਮ ਲੈਣ ਤੋ ਪਹਿਲਾ ਹੀ ਵੱਸ ਮਸ਼ੀਨਾ ਦੇ ਪੈ ਗਈ
ਇਨਸਾਨ ਕਿਉ ਇੱਕੋ ਗੱਲ ਨੂੰ ਪੱਲੇ ਬੰਨ੍ਹ ਕੇ ਬਹਿ ਗਿਆ
ਕਿ ਸਭ ਕੁੱਝ ਦੁਨੀਆ ਤੇ ਪੁੱਤਰਾ ਨਾਲ ਹੀ ਰਹਿ ਗਿਆ
ਕਾਹਤੋ ਜਨਮ ਲੈਣ ਨੀ ਦਿੰਦੇ ਧੀਆ ਨੂੰ।
ਕਿਉ ਲੋਕੋ ਤੁਸੀ ਕੁੱਖਾ ਵਿੱਚ ਮਾਰਨ ਲੱਗ ਪਏ
ਰੱਬ ਦਿਆ ਜੀਆ ਨੂੰ,,,,,

ਇੱਕ ਧੀ ਹੀ ਤਾ ਭੈਣ ਭੂਆ ਮਾਸੀ
ਬਣ ਕੇ ਵੱਖ ਵੱਖ ਫਰਜ ਨਿਭਾਉਂਦੀ ਏ
ਆਪਣੇ ਹੱਥੀ ਤੁਸੀ ਕਰਾਉਦੇ ਫਿਰਦੇ
ਪਰ ਉਹ ਉਸ ਦਾਤੇ ਤੋ ਸੁੱਖ ਥੋਡੀ ਚਾਹੁੰਦੀ ਏ
ਦੁੱਖ ਵੰਡਾਉਦੀਆ ਮਾਪਿਆ ਦੇ ਫਿਰ ਵੀ ਬੋਝ ਸਮਝਦੇ ਧੀਆ ਨੂੰ।
ਕਿਉ ਲੋਕੋ ਤੁਸੀ ਕੁੱਖਾ ਵਿੱਚ ਮਾਰਨ ਲੱਗ ਪਏ
ਰੱਬ ਦਿਆ ਜੀਆ ਨੂੰ,,,,

ਭੁੱਖ ਪੈਸਿਆ ਦੀ ਹੈ ਵੱਧ ਗਈ
ਬਣ ਗਿਆ ਹੈਵਾਨ ਡਾਕਟਰੀ ਪੇਸ਼ਾ
ਔਰਤ ਅੱਜ ਕੱਲ੍ਹ ਮਰਦ ਬਰਾਬਰ ਚੱਲਦੀ
ਬੁਰਜ ਲੱਧੇ ਦੇ ਸੰਧੂਆ ਜਾ ਕੇ ਵੇਖ ਲੈ ਵਿੱਚ ਵਿਦੇਸ਼ਾ
ਪੰਜਾਬ ਚ ਵੇਖਣ ਲਈ ਤਰਸਣ ਅੱਖੀਆ
ਪਿੱਪਲਾ ਥੱਲੇ ਲੱਗਦੀਆ ਤੀਆ ਨੂੰ।
ਕਿਉ ਲੋਕੋ ਤੁਸੀ ਕੁੱਖਾ ਵਿੱਚ ਮਾਰਨ ਲੱਗ ਪਏ
ਰੱਬ ਦਿਆ ਜੀਆ ਨੂੰ  ,,,,,

ਬਲਤੇਜ ਸੰਧੂ ਬੁਰਜ
ਬੁਰਜ ਲੱਧਾ ਬਠਿੰਡਾ
9465818158

ਪੁਲਿਸ ਦਾ ਕਹਿਰ - ਬਲਤੇਜ ਸੰਧੂ ਬੁਰਜ

ਅਸੀ ਜਿੰਨਾ ਲਈ ਵੈਰੀ ਨਾਲ ਲੜਦੇ ਰਹੇ
ਕੁਰਬਾਨੀਆ ਸਭਨਾਂ ਦੇ ਹੱਕਾ ਲਈ ਕਰਦੇ ਰਹੇ
ਨੋਵੇ ਗੁਰੂ ਸਾਡੇ ਜਿੰਨਾ ਲਈ ਕੁਰਬਾਨ ਹੋਏ
ਉਸ ਦਿੱਲੀ ਨੇ ਸਾਨੂੰ ਵੱਖਰੀ ਸਜਾ ਸੁਣਾ ਦਿੱਤੀ।
ਢਾਹ ਤਸ਼ੱਦਤ ਪੁਲਿਸ ਵਾਲਿਆ ਸਿੱਖ ਪਿਉ ਪੁੱਤ ਤੇ।
ਸਾਨੂੰ ਅੱਜ ਫੇਰ ਦੁਬਾਰਾ 84 ਯਾਦ ਕਰਾ ਦਿੱਤੀ,,

ਵਿੱਚ 84 ਬੇਦੋਸ਼ੇ ਮਾਰੇ ਸੀ ਕਈ ਜਿਉਂਦੇ ਅੱਗ ਵਿੱਚ ਸਾੜੇ ਸੀ
ਇਨਸਾਨੀਅਤ ਦੀਆ ਹੱਦਾ ਟੱਪੇ ਭੁੱਖੇ ਹਵਸਾ ਦੇ
ਧੀਏ ਨੇ ਕੱਢੇ ਹਾੜੇ ਸੀ
ਪੀੜ ਉਮਰਾ ਦੀ ਪਤਾ ਨਹੀ ਕਿੰਨੀਆ ਮਾਂਵਾਂ ਦੀ ਝੋਲੀ ਪਾ ਦਿੱਤੀ।
ਢਾਹ ਤਸ਼ੱਦਤ ਪੁਲਿਸ ਵਾਲਿਆ ਸਿੱਖ ਪਿਉ ਪੁੱਤ ਤੇ
ਸਾਨੂੰ ਅੱਜ ਫੇਰ ਦੁਬਾਰਾ 84 ਯਾਦ ਕਰਾ ਦਿੱਤੀ,,,

ਮੱਥਿਆ ਤੇ ਟਿੱਕੇ ਲੱਗਦੇ ਨੇ ਟੱਲ ਮੰਦਿਰਾ ਚੋ ਵੱਜਦੇ ਨੇ
ਤੁਸੀ ਭੁੱਲ ਅਹਿਸਾਨ ਗਏ ਤਾਹੀਉ ਸਿੱਖ ਮਾੜੇ ਲੱਗਦੇ ਨੇ
ਦਰਦ ਨਾ ਕੀਤਾ ਬੇਕਦਰਾ ਢੁਈ ਤੇ ਡਾਂਗਾਂ ਦੀਆ ਲਾਂਸਾ
ਪੈ ਗਈਆ ਰੂਹ ਦਿੱਲੀ ਵਿੱਚ ਵੱਸਦੇ ਸਿੱਖਾ ਦੀ ਫੇਰ ਕੰਬਾ ਦਿੱਤੀ।
ਢਾਹ ਤਸ਼ੱਦਤ ਪੁਲਿਸ ਵਾਲਿਆ ਸਿੱਖ ਪਿਉ ਪੁੱਤ ਤੇ
ਸਾਨੂੰ ਅੱਜ ਫੇਰ ਦੁਬਾਰਾ 84 ਯਾਦ ਕਰਾ ਦਿੱਤੀ,,,

ਹਰ ਵਾਰੀ ਹਰ ਮੁੱਦੇ ਤੇ ਕਿਉ ਬਣਦੇ ਅਸੀ ਨਿਸ਼ਾਨਾ ਜੀ
ਐਵੇ ਤੁਸੀ ਨਫਰਤ ਦੀਆ ਜ਼ਹਿਰਾ ਘੋਲ ਰਹੇ ਕਦਰ ਕਰੋ ਇਨਸਾਨਾ ਦੀ
ਬੁਰਜ ਵਾਲਿਆ ਇੱਕ ਦੂਜੇ ਦੇ ਵੈਰੀ ਬਣ ਬਣ ਖੜਦੇ ਉ
ਧਰਮਾ ਵਿੱਚ ਪਾੜੇ ਦੀ ਕਿਸ ਚੰਦਰੇ ਪੁੱਠੀ ਰੀਤ ਚਲਾ ਦਿੱਤੀ।
ਢਾਹ ਤਸ਼ੱਦਤ ਪੁਲਿਸ ਵਾਲਿਆ ਸਿੱਖ ਪਿਉ ਪੁੱਤ ਤੇ
ਸਾਨੂੰ ਅੱਜ ਫੇਰ ਦੁਬਾਰਾ 84 ਯਾਦ ਕਰਾ ਦਿੱਤੀ,,,,,

ਬਲਤੇਜ ਸੰਧੂ ਬੁਰਜ
ਬੁਰਜ ਲੱਧਾ "ਬਠਿੰਡਾ"
9465818158

ਗੀਤ (ਪੁੱਤ ਕਿਉ ਪਰਦੇਸੀ ਹੋਏ) - ਬਲਤੇਜ ਸੰਧੂ

ਲੋਏ ਉਏ ਲੋਏ
ਹੱਥਾ ਵਿੱਚ ਡਿਗਰੀਆ ਚੱਕੀ ਫਿਰਦੇ
ਮਿਲਦਾ ਨਾ ਰੁਜ਼ਗਾਰ ਇੱਥੇ
ਪੁੱਤਰ ਪੰਜਾਬ ਦੇ ਤਾ ਪ੍ਰਦੇਸੀ ਹੋਏ।
ਪ੍ਰਦੇਸ ਜਾਂਦੇ ਪਰਦੇਸੀ ਪੁੱਤ ਨੂੰ
ਮਾਂ ਹੱਥੀ ਤੋਰ ਕੇ ਗਲ ਲੱਗ ਕੇ ਕੰਧਾ ਦੇ ਰੋਏ।
ਲੋਏ ਉਏ ਲੋਏ, ,,,

ਥਾਂਵਾ ਉਏ ਥਾਂਵਾ
ਜਿਹੜੇ ਘਰ ਵਿੱਚ ਪੁੱਤਾ ਤੈਨੂੰ ਲਾਡ ਲਡਾਏ
ਛੱਡ ਚੱਲਿਆ ਅੱਜ ਉਹ ਥਾਂਵਾ
ਅੱਖੀਆ ਤੈਨੂੰ ਰਹਿਣ ਉਡੀਕ ਦੀਆਂ
ਪੁੱਤਾ ਸੁੰਨੀਆ ਕਰ ਗਿਆ ਰਾਵਾਂ
ਥਾਂਵਾ ਉਏ ਥਾਂਵਾ,,,,

ਆਰੀ ਉਏ ਆਰੀ
ਮਾਂ ਪਿਉ ਦੇ ਫਿਰਦੀ ਸੀਨੇ ਚ ਆਰੀ
ਮੁੜ ਮੁੜ ਸੌਣ ਲਈ ਅੱਖਾ ਬੰਦ ਕਰਦੀ
ਸੁਪਨੇ ਚ ਪੁੱਤਾ ਤੇਰਾ ਮੁੱਖ ਦੇਖਣ ਦੀ ਮਾਰੀ।
ਆਰੀ ਉਏ ਆਰੀ,,,,,

ਹਵਾਵਾਂ ਉਏ ਹਵਾਵਾਂ
ਨਾ ਪੁੱਤਾ ਤੈਨੂੰ ਪਰਦੇਸਾ ਵਿੱਚ ਵੇ
ਤੱਤੀਆ ਕਦੇ ਲੱਗਣ ਹਵਾਵਾਂ
ਪੁੱਤ ਜਿੰਨਾ ਦੇ ਬਲਤੇਜ ਸੰਧੂ ਪਰਦੇਸ ਗਏ
ਘੁੱਟ ਸੀਨੇ ਨਾਲ ਲਾਉਣ ਨੂੰ ਰਹਿਣ ਤੜਫ ਦੀਆ ਮਾਂਵਾ
ਹਵਾਵਾਂ ਉਏ ਹਵਾਵਾਂ,,,,

ਬਲਤੇਜ ਸੰਧੂ
ਬੁਰਜ ਲੱਧਾ ਬਠਿੰਡਾ
9465818158