ਮਤ੍ਰੇਈ ਮਾਂ ਦੇ ਬੋਲ - ਕਬੋਲ - ਗੌਰਵ ਧੀਮਾਨ
ਜਦੋਂ ਕਰਮੇ ਨੂੰ ਪਤਾ ਲੱਗਿਆ,ਜੀਤੋ ਪੇਟ ਤੋਂ ਹੈ ਤਾਂ ਕਰਮਾ ਆਪਣੀ ਮਾਂ ਨੂੰ ਵਧਾਈ ਦਿੰਦਾ ਹੋਇਆ ਆਖਦਾ ਹੈ,' ਮਾਂ...ਜੀਤੋ ਪੇਟ ਤੋਂ ਹੈ। ਹੁਣ ਤੁਸੀ ਉਸਦਾ ਪੁਰਾ ਖਿਆਲ ਰੱਖਣਾ ਹੈ।' ਕਰਮਜੀਤ ਦੀ ਮਤ੍ਰੇਈ ਮਾਂ ਬਿਅੰਤ ਕੌਰ ਬੜੀ ਅੜਬ ਤੇ ਅਣਖੀ ਵਾਲੀ ਸੀ। ਜਦੋਂ ਕਰਮਜੀਤ ਛੋਟਾ ਸੀ ਤਾਂ ਉਸਦੀ ਮਾਂ ਬੀਮਾਰ ਹੋਣ ਕਰਕੇ ਅਕਾਲ ਚਲਾਣਾ ਕਰ ਗਈ। ਉਸ ਵਕਤ ਕਰਮਜੀਤ ਦੀ ਉਮਰ ਪੰਜ ਵਰ੍ਹੇ ਸੀ। ਜਿਸ ਕਰਕੇ ਕਰਮਜੀਤ ਦੇ ਬਾਪੂ ਜਗਤਾਰ ਸਿੰਘ ਨੂੰ ਦੂਜਾ ਵਿਆਹ ਕਰਵਾਉਣਾ ਪਹਿ ਗਿਆ। ਜਦੋਂ ਕਰਮਜੀਤ ਛੋਟਾ ਸੀ ਤਾਂ ਉਸ ਵਕਤ ਤੋਂ ਹੀ ਮਾਂ ਆਪਣੀ ਨੂੰ ਬਹੁਤ ਪਿਆਰ ਕਰਦਾ ਸੀ ਤੇ ਉਸ ਵਕਤ ਬਿਅੰਤ ਨੂੰ ਪਸੰਦ ਵੀ ਨਹੀਂ ਕਰਦਾ ਸੀ। ਹੋਲੀ ਹੋਲੀ ਕਰਮਜੀਤ ਵੱਡਾ ਹੁੰਦਾ ਗਿਆ ਤੇ ਬਿਅੰਤ ਵੀ ਸ਼ੁਰੂ ਵਿੱਚ ਪਿਆਰ ਜਤਾਉਂਦੀ ਰਹੀ ਜਿਸ ਨਾਲ ਕਰਮਜੀਤ ਦਾ ਮੋਹ ਆਪਣੀ ਮਤ੍ਰੇਈ ਮਾਂ ਨਾਲ ਪਹਿ ਗਿਆ।
ਮਤ੍ਰੇਈ ਮਾਂ ਨੇ ਕਰਮ ਨੂੰ ਜਵਾਬ ਵਿੱਚ ਕਿਹਾ,' ਮੇਰੀ ਗੱਲ ਕੰਨ ਖੋਲ੍ਹ ਕੇ ਸੁਣ ਲਵੋ ਪੁੱਤਰ ਜੀ...ਔਲਾਦ ਪੁੱਤ ਹੋਵੇ ਤੇ ਮੈਨੂੰ ਪੋਤਾ ਹੀ ਚਾਹੀਦਾ ਐ।' ਕਰਮਜੀਤ ਬਿਲਕੁੱਲ ਚੁੱਪ ਖੜ੍ਹ ਜਾਂਦਾ ਹੈ ਤੇ ਫਿਰ ਆਖਦਾ ਹੈ...ਦੇਖ ਮਾਂ ਧੀ ਹੋਵੇ ਭਾਵੇਂ ਪੁੱਤ,ਘਰ ਵਿੱਚ ਖੁਸ਼ੀਆਂ ਤਾਂ ਦੋਵਾਂ ਪਾਸੋਂ ਹੀ ਆਉਣੀ।' ਅਚਾਨਕ ਮਤ੍ਰੇਈ ਮਾਂ ਗੁੱਸੇ ਹੋ ਬੋਲਦੀ ਹੈ,' ਇਸ ਘਰ ਦਾ ਮੈਨੂੰ ਵੰਸ਼ ਚਾਹੀਦਾ ਐ..ਜੇ ਧੀ ਹੋਈ ਤਾਂ ਮੈ ਉਸਨੂੰ ਖੁਦ ਮਾਰ ਦਵਾਂਗੀ,ਧੀ ਇਸ ਘਰ ਵਿੱਚ ਹੋਣੀ ਵੀ ਨਹੀਂ ਚਾਹੀਦੀ। ਇੱਕ ਵਾਰ ਫਿਰ ਸੁਣ ਲੈ ਕਰਮ...ਇਸ ਘਰ ਦਾ ਵੰਸ਼ ਹੋਵੇ ਧੀ ਨਹੀਂ!
ਕਰਮਜੀਤ ਆਪਣੀ ਮਾਂ ਅੱਗੇ ਫ਼ਾਲਤੂ ਨਹੀਂ ਬੋਲਦਾ ਸੀ। ਕਰਮਜੀਤ ਦੇ ਬਾਪੂ ਜੀ ਨੂੰ ਗੁਜਰੇ ਪੰਜ ਮਹੀਨੇ ਹੀ ਹੋਏ ਸੀ ਕਿ ਉਸਦੀ ਮਾਂ ਦਾ ਵਿਵਹਾਰ ਬਿਲਕੁੱਲ ਹੀ ਬਦਲ ਗਿਆ। ਕਰਮਜੀਤ ਆਪਣੀ ਮਤ੍ਰੇਈ ਮਾਂ ਦਾ ਆਗਿਆਕਾਰੀ ਸੀ। ਕਰਮਜੀਤ ਦੇ ਵਿਆਹ ਨੂੰ ਸੱਤ ਮਹੀਨੇ ਹੋ ਚੱਲੇ ਸੀ। ਜੀਤੋ ਮਾਂ ਦੀ ਹਰ ਗੱਲ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਜੀਤੋ ਚੁੱਪ ਤਾਂ ਸੀ ਕਿਉਂਕਿ ਕਰਮਜੀਤ ਨੇ ਪਹਿਲੇ ਦਿਨ ਸਮਝਾਇਆ ਸੀ ਕਿ ਮੇਰੀ ਇਹ ਮਤ੍ਰੇਈ ਮਾਂ ਹੈ ਜਿਸਨੂੰ ਮੈ ਪਸੰਦ ਵੀ ਹਾਂ ਤੇ ਨਹੀਂ ਵੀ...ਕਿਉਕਿ ਮੇਰੀ ਮਤ੍ਰੇਈ ਮਾਂ ਕਦੇ ਵੀ ਮਾਂ ਨਹੀਂ ਬਣੀ। ਜਿਸ ਕਰਕੇ ਮੈਨੂੰ ਲੱਗਦਾ ਉਹ ਤਾਂ ਗੁੱਸੇ ਵਿੱਚ ਰਹਿੰਦੇ ਪਰ ਤੂੰ ਕਦੇ ਘਬਰਾਉਣਾ ਨਹੀਂ। ਜੇ ਕਦੇ ਉੱਚਾ ਬੋਲ ਵੀ ਪੈਂਦੇ ਹਨ ਤਾਂ ਚੁੱਪ ਰਹਿ ਉਹਨਾਂ ਦੀ ਗੱਲ ਨੂੰ ਸੁਣ ਲੈਣਾ।'
ਮਾਂ ਦੇ ਬੋਲ ਸੁਣ ਕਰਮਜੀਤ ਆਪਣੀ ਘਰਵਾਲੀ ਜੀਤੋ ਕੋਲ਼ ਚਲਾ ਗਿਆ। ਜੀਤੋ ਨੂੰ ਸਾਰਾ ਸੱਚ ਦੱਸ ਦਿੱਤਾ ਤੇ ਅੱਖਾਂ ਭਰ ਕਰਮ ਨੇ ਕਿਹਾ,' ਤੂੰ ਫ਼ਿਕਰ ਨਾ ਕਰ...ਪ੍ਰਮਾਤਮਾ ਸਾਡੇ ਨਾਲ ਹੈ ਉਸਨੇ ਜੋ ਦੇਣਾ ਹੈ ਅਸੀਂ ਉਹ ਕਬੂਲਣਾ ਹੈ। ਮੈਨੂੰ ਰੱਬ ਉੱਤੇ ਪੂਰਾ ਭਰੋਸਾ ਹੈ ਉਹ ਸਾਡਾ ਪੱਖ ਹੀ ਰੱਖਣਗੇ ਤੇ ਧੀ ਪੁੱਤ ਦੇ ਭੇਦ ਭਾਵ ਜਰੂਰ ਖ਼ਤਮ ਕਰਨਗੇ। ਮਾਂ ਦੇ ਇਸ ਵਿਤਕਰੇ ਤੋਂ ਮੈ ਸੱਚੀ ਹੈਰਾਨ ਹਾਂ। ਜਦੋਂ ਮੈ ਛੋਟਾ ਸੀ ਤਾਂ ਮੈਨੂੰ ਗੋਦੀ ਚੁੱਕ ਲਾਡ ਲਡਾਉਂਦੀ ਰਹਿੰਦੀ ਸੀ। ਜਦੋਂ ਹੁਣ ਦੇਖਦਾ ਤਾਂ ਇੰਝ ਲੱਗਦਾ ਕਿ ਉਹ ਮੇਰੀ ਮਾਂ ਬਿਲਕੁੱਲ ਵੀ ਨਹੀਂ। ਅੱਜ ਮੇਰੀ ਸੱਚੀ ਮੁੱਚੀ ਮਾਂ ਹੁੰਦੀ ਤਾਂ ਮੈਨੂੰ ਇੰਝ ਧਮਕੀ ਨਾ ਦਿੰਦੀ।' ਕਰਮਜੀਤ ਆਪਣੀ ਕਿਸਮਤ ਨੂੰ ਕੋਸਦਾ ਹੋਇਆ।
' ਤੁਸੀ ਫ਼ਿਕਰ ਨਾ ਕਰੋ...ਮੈ ਤੁਹਾਡੇ ਨਾਲ ਹਾਂ,ਸਾਡੇ ਬੱਚੇ ਨੂੰ ਕੁਝ ਨਹੀਂ ਹੋਵੇਗਾ।' ਜੀਤੋ ਦੇ ਹੌਸਲੇ ਨੇ ਕਰਮੇ ਨੂੰ ਜਿਉਂਦਾ ਰੱਖਿਆ। ਕਰਮਜੀਤ ਨੇ ਮਹੀਨਾ ਰੁੱਕ ਕੰਮ ਤੋਂ ਕੁਝ ਛੁੱਟੀਆਂ ਲੈ ਲਈਆਂ ਤੇ ਜੀਤੋ ਦਾ ਪੂਰੀ ਤਰ੍ਹਾਂ ਖਿਆਲ ਰੱਖਣ ਬਾਰੇ ਸੋਚ ਲਿਆ। ਹੁਣ ਜਦੋਂ ਵੀ ਕਰਮਜੀਤ ਆਪਣੀ ਮਾਂ ਅੱਗੇ ਆਉਂਦਾ ਤਾਂ ਮੂੰਹ ਫੇਰ ਲੈਂਦਾ। ਬਿਅੰਤ ਸਮਝ ਗਈ ਸੀ ਕਿ ਕਰਮ ਉਂਦੇ ਤੋਂ ਬਹੁਤ ਨਰਾਜ਼ ਹੈ ਪਰ ਬਿਅੰਤ ਦਾ ਫ਼ੈਸਲਾ ਵੀ ਅਟੱਲ ਸੀ। ਉਸਨੂੰ ਘਰ ਦਾ ਵੰਸ਼ ਹੀ ਚਾਹੀਦਾ ਸੀ। ਬਿਅੰਤ ਵੀ ਬੇਪਰਵਾਹ ਹੋ ਕੇ ਅੜ੍ਹਬ ਦੀ ਅੜ੍ਹਬ ਬਣ ਕੇ ਰਹੀ। ਬਿਅੰਤ ਚਾਹ ਪੀਂਦੀ ਪਈ ਸੀ ਤਾਂ ਉਸਦੇ ਘਰ ਦੋ ਸਾਧੂ ਅਾਏ। ਦਰਵਾਜ਼ੇ ਮੁਰੇ...ਅਲਖ਼ ਨਿਰੰਜਣ! ਅਲਖ਼ ਨਿਰੰਜਣ! ਫ਼ਕੀਰ ਨੂੰ ਕੁਝ ਖਾਣ ਨੂੰ ਦੇ ਦਿਓ ਬੀਬੀ...ਏ ਬੀਬੀ... ਫ਼ਕੀਰਾਂ ਨੂੰ ਖ਼ਾਲੀ ਨੀ ਮੋੜੀਦਾ।'
ਬਿਅੰਤ ਉੱਠ ਕੇ ਬਾਹਰ ਆਈ ਤੇ ਬੋਲੀ,' ਸਾਡੇ ਪੱਲੇ ਕੀ ਬਾਬਾ ਜੀ..ਸਾਨੂੰ ਤਾਂ ਆਪ ਜਿੰਦਗੀ ਨੇ ਹਾਰਾਮ ਕੀਤਾ।' ਇਹ ਗੱਲ ਸੁਣ ਅਚਾਨਕ ਫ਼ਕੀਰ ਬੋਲੇ,' ਤੂੰ ਬੀਬੀ ਏ...ਦੋ ਵਾਰ ਧੋਖਾ ਖਾਦਾ। ਇਸ ਵਾਰ ਵੀ ਖਾਏਂਗੀਂ। ਤੈਨੂੰ ਪਤਾ ਵੀ ਨਹੀਂ ਲੱਗਣਾ।' ਫ਼ਕੀਰਾਂ ਦੇ ਬੋਲ ਸੁਣ ਕੇ ਬੇਅੰਤ ਥੋੜ੍ਹੀ ਘਬਰਾਈ ਤੇ ਅਚਾਨਕ ਬੋਲੀ,' ਤੁਹਾਨੂੰ ਕਿਵੇਂ ਪਤਾ ਬਾਬਾ ਜੀ...ਮੈ ਤਾਂ ਸੱਚੀਓਂ ਦੋ ਵਾਰ ਧੋਖਾ ਖਾਦਾ ਸੀ। ਹੁਣ ਮੈਨੂੰ ਧੋਖਾ ਕਿੰਨੇ ਦੇਣਾ ਬਾਬਾ ਜੀ...? ਬਿਅੰਤ ਦੇ ਮਨ ਅੰਦਰ ਸਵਾਲ ਖੜ੍ਹਾ ਹੋ ਗਿਆ ਤੇ ਫ਼ਕੀਰ ਉੱਥੋਂ ਦੀ ਅੱਗੇ ਵੱਲ ਚੱਲਣ ਲਈ ਰਵਾਨਾ ਹੋਣ ਲੱਗੇ। ਬਿਅੰਤ ਬਾਹਰ ਆ ਗਈ ਤੇ ਬਾਬਾ ਜੀ ਮੁਰੇ ਹੱਥ ਜੋੜ ਖੜ੍ਹ ਗਈ।
' ਬਾਬਾ ਜੀ ਤੁਸੀ ਸੱਚੋ ਸੱਚ ਦੱਸ ਦਵੋ... ਕੌਣ ਦਊ ਧੋਖਾ,ਮੈ ਅੱਗੇ ਹੀ ਬਹੁਤ ਪਰੇਸ਼ਾਨ ਹਾਂ।' ਫ਼ਕੀਰ ਨੇ ਮੱਥੇ ਉੱਤੇ ਹੱਥ ਰੱਖ ਕਿਹਾ,' ਤੇਰਾ ਪੋਤਾ ਤੈਨੂੰ ਧੋਖਾ ਦੇਵੇਗਾ...ਉਸ ਵਕ਼ਤ ਤੇਰਾ ਅੰਤ ਹੋਣਾ ਨਿਸ਼ਚਿਤ ਹੈ।' ਬਿਅੰਤ ਕੌਰ ਅਚਾਨਕ ਡਰ ਬੋਲੀ,' ਬਾਬਾ ਜੀ ਇਸਦਾ ਕੋਈ ਉਪਾਏ ਨਹੀਂ ਹੈ..ਮੈ ਧੋਖੇ ਤੋਂ ਕਿਵੇਂ ਬਚਾ? ਮੈਨੂੰ ਤਾਂ ਇਸ ਘਰ ਦਾ ਵੰਸ਼ ਚਾਹੀਦਾ ਸੀ ਪਰ ਤੁਹਾਡੀ ਗੱਲ ਸੁਣ ਕੇ ਮੇਰਾ ਦਿਲ ਡਰੀ ਜਾਂਦਾ ਪਿਆ।' ਫ਼ਕੀਰ ਬਾਬਾ ਜੀ ਨੇ ਫਿਰ ਆਖਿਆ,' ਜੋ ਔਲ਼ਾਦ ਘਰ ਜਨਮ ਲਵੇਗੀ...ਉਸਨੂੰ ਕਬੂਲਣਾ ਹੋਵੇਗਾ। ਜੇ ਘਰ ਵਿੱਚ ਧੀ ਹੁੰਦੀ ਤਾਂ ਉਸਨੂੰ ਅਪਣਾਉਣਾ ਹੋਵੇਗਾ ਤੇ ਪੁੱਤ ਹੋਏ ਤੇ ਵੀ ਉਸਨੂੰ ਅਪਣਾਉਣਾ ਹੀ ਹੋਵੇਗਾ।'
ਫ਼ਕੀਰ ਬਾਬੇ ਦੀ ਗੱਲ ਨੂੰ ਧਿਆਨ ਵਿੱਚ ਰੱਖ ਬਿਅੰਤ ਨੇ ਸਾਰੀ ਗੱਲ ਮੰਨ ਲਈ ਤੇ ਆਖਿਆ,' ਠੀਕ ਅੈ ਬਾਬਾ ਜੀ! ਤੁਸੀ ਬਖਸ਼ਣਹਾਰ ਹੋ...ਮੇਰੇ ਸਿਰ ਉੱਤੋਂ ਬੋਝ ਪਲਾਂ ' ਚ ਲਾਹ ਦਿੱਤਾ।' ਫ਼ਕੀਰ ਬਾਬਾ ਫਿਰ ਆਖਦੇ,' ਬੋਝ ਨਾ ਆਖ! ਬੀਬੀ ਏ...ਇਹ ਤਾਂ ਈਸ਼ਵਰ ਦੀ ਮਾਇਆ ਏ। ਸਭ ਕੁਝ ਉਹਦਾ ਦਿੱਤਾ ਏ ਤੇ ਉਸਨੇ ਹੀ ਬੇੜ੍ਹਾ ਪਾਰ ਲਗਾਉਣਾ ਹੈ। ਬੀਬੀ ਏ...ਆਪਣੇ ਪੁੱਤ ਨੂੰ ਪਿਆਰ ਕਰੇਂਗੀ ਤਾਂ ਤੇਰਾ ਬਾਲ ਵਿੰਗਾ ਵੀ ਨਹੀਂ ਹੋਣਾ। ਇੱਕ ਵਾਰ ਆਪਣੇ ਪੁੱਤ ਉੱਤੇ ਭਰੋਸਾ ਕਰਕੇ ਵੇਖ..ਜੋ ਤੈਨੂੰ ਚਾਹੀਦਾ ਹੈ ਉਹ ਵੀ ਮਿਲੁ ਤੇ ਤੈਨੂੰ ਧੋਖਾ ਵੀ ਨਾ ਮਿਲੁ।'
' ਹਾਂਜੀ! ਬਾਬਾ ਜੀ, ਮੈ ਅੱਜ ਤੋਂ ਹੀ ਇਸ ਗੱਲ ਨੂੰ ਅਮਲ ਕਰਦੀ ਆ..ਮੈਨੂੰ ਦੋ ਧੋਖਿਆ ਨੇ ਕਿਵੇਂ ਢਾਹਿਆ ਸੀ,ਮੈ ਹੀ ਜਾਣਦੀ ਆ। ਤੁਸੀ ਬਾਬਾ ਜੀ ਰੋਟੀ ਛਕੋਂਗੇ...! ਫ਼ਕੀਰ ਨੇ ਕਿਹਾ,' ਹੁਣ ਤੂੰ ਅੰਦਰ ਜਾ ਬੀਬੀ ਏ...ਪਿੱਛੇ ਮੁੜ ਕੇ ਨਾ ਦੇਖੀ। ਜਦੋਂ ਬਿਅੰਤ ਦੇ ਛਣ ਛਣ ਕਰਦੇ ਪੈਰ ਅੰਦਰ ਨੂੰ ਹੋਏ,ਤਿਉਂ ਹੀ ਫ਼ਕੀਰ ਬਾਬਾ ਜੀ...ਅਲਖ਼ ਨਿਰੰਜਣ! ਆਖ ਗਾਇਬ ਹੋ ਗਏ। ਬਿਅੰਤ ਥੋੜ੍ਹੀ ਦੇਰ ਬਾਅਦ ਬਾਹਰ ਜਾ ਦੇਖਦੀ ਹੈ ਪਰ ਫ਼ਕੀਰ ਬਾਬਾ ਕਿੱਧਰੇ ਵੀ ਨਜ਼ਰ ਨਹੀਂ ਆਉਂਦੇ ਤੇ ਬਿਅੰਤ ਬੁਹਾ ਬੰਦ ਕਰ ਅੰਦਰ ਚੱਲ ਜਾਂਦੀ ਹੈ। ਬਿਅੰਤ ਕਾਫ਼ੀ ਦੇਰ ਤੱਕ ਕੁਰਸੀ ਉੱਤੇ ਬੈਠੀ ਰਹਿੰਦੀ ਹੈ। ਜੀਤੋ ਮਾਂ ਬਿਅੰਤ ਦੇ ਕੋਲ਼ ਦੀ ਲੰਘ ਰਹੀ ਹੁੰਦੀ ਹੈ ਤੇ ਅਚਾਨਕ ਬਿਅੰਤ ਆਖਦੀ ਹੈ,' ਪੁੱਤ ਜੀਤੋ..ਕੀ ਕਰਦੀ ਪਈ ਐਂ?
' ਮਾਂ ਜੀ ਸਾਰੇ ਕਮਰੇ ਦਾ ਝਾੜੂ ਲੱਗ ਗਿਆ ਐ..ਹੁਣ ਪੋਚਾ ਮਾਰਨ ਚੱਲੀ ਆ।' ਫਿਰ ਬਿਅੰਤ ਜਵਾਬ ' ਚ ਕਹਿੰਦੀ ਹੈ,' ਅੱਜ ਪੁੱਤ ਪੋਚਾ ਨਾ ਮਾਰ..ਕੱਲ੍ਹ ਤੋਂ ਕੰਮ ਵਾਲੀ ਰੱਖ ਲਵਾਂਗੇ। ਉਹ ਘਰ ਦਾ ਕੰਮ ਕਰਿਆ ਕਰੇਗੀ।' ਜੀਤੋ ਇਹਨਾਂ ਸੁਣ ਘਬਰਾ ਜਾਂਦੀ ਹੈ ਤੇ ਆਖਦੀ ਹੈ,' ਮਾਂ ਜੀ! ਮੈਤੋਂ ਕੋਈ ਗਲਤੀ ਹੋ ਗਈ ਐ,ਅਗਰ ਹੋ ਗਈ ਐ ਤਾਂ ਮਾਫ਼ ਕੇ ਦਿਓ ਪਰ ਇੰਝ ਕੰਮਵਾਲੀ ਨਾ ਰੱਖੋ। ਮੈਨੂੰ ਫਿਰ ਚੰਗਾ ਨਹੀਂ ਲੱਗੇਗਾ।' ਬਿਅੰਤ ਨੇ ਮੋਢੇ ਉੱਤੇ ਹੱਥ ਰੱਖ ਕਿਹਾ,' ਘਬਰਾ ਨਾ..ਮੈ ਕੋਈ ਦੁਸ਼ਮਣ ਨਹੀਂ ਆ। ਤੇਰੇ ਬੱਚੇ ਦਾ ਖਿਆਲ ਰੱਖਣ ਲਈ ਕਰਮ ਨੇ ਹੀ ਕਿਹਾ। ਜਦੋਂ ਤੱਕ ਬੱਚਾ ਹੋ ਨਹੀਂ ਜਾਂਦਾ ਉਦੋਂ ਤੱਕ ਤੂੰ ਕੰਮ ਨਹੀਂ ਕਰੇਗੀ।'
ਜੀਤੋ ਮਨ ਅੰਦਰੋਂ ਥੋੜ੍ਹੀ ਖੁਸ਼ ਹੁੰਦੀ ਹੈ। ਜੀਤੋ ਆਪਣੇ ਕਮਰੇ ਵੱਲ ਆਰਾਮ ਕਰਨ ਚਲੀ ਜਾਂਦੀ ਹੈ। ਘੰਟਾ ਬੀਤ ਜਾਣ ਮਗਰੋਂ ਕਰਮਜੀਤ ਜੀਤੋ ਕੋਲ਼ ਆ ਜਾਂਦਾ ਹੈ। ਜੀਤੋ ਕੋਲ਼ ਬਿਠਾ ਕੇ ਕਰਮੇ ਨੂੰ ਸਾਰੀ ਗੱਲ ਦੱਸ ਦਿੰਦੀ ਹੈ। ਕਰਮਜੀਤ ਸੁਣ ਕੇ ਖੁਸ਼ ਹੁੰਦਾ ਹੈ। ਕਰਮਜੀਤ ਉੱਠ ਕੇ ਮਾਂ ਕੋਲ਼ ਜਾਂਦਾ ਹੈ। ਬਿਅੰਤ ਆਪਣੇ ਕਮਰੇ ਸੁੱਤੀ ਪਈ ਹੁੰਦੀ ਹੈ। ਮਾਂ ਦੀ ਸ਼ਕਲ ਵੇਖ ਵਾਪਿਸ ਆਪਣੇ ਕਮਰੇ ਜੀਤੋ ਕੋਲ਼ ਬੈਠ ਜਾਂਦਾ ਹੈ। ਜੀਤੋ ਨਾਲ ਕਰਮਜੀਤ ਸਦਾ ਨਾਲ ਰਹਿਣ ਦੀਆਂ ਗੱਲਾਂ ਕਰਦਾ ਹੈ। ਜੀਤੋ ਵੀ ਕਰਮੇ ਦਾ ਹੱਥ ਫੜ੍ਹ ਇੱਕਠੇ ਰਹਿਣ ਦਾ ਵਾਅਦਾ ਕਰਦੀ ਹੈ।
ਦਿਨ ਬੀਤਦੇ ਗਏ ਤੇ ਜੀਤੋ ਦੀ ਕੁੱਖ ਭਰ ਆਈ ਤੇ ਜੀਤੋ ਦਾ ਚੱਲਣਾ ਹੋਲੀ ਹੋਲੀ ਘੱਟਣ ਲੱਗ ਪਿਆ। ਕਰਮਜੀਤ ਦੇ ਸਿਰ ਉੱਤੇ ਦੋ ਜਿੰਮੇਵਾਰੀ ਸੀ। ਪਹਿਲੀ ਜਿੰਮੇਵਾਰੀ ਜੀਤੋ ਤੇ ਦੂਜੀ ਉਸਦੀ ਹੋਣ ਵਾਲੀ ਔਲਾਦ। ਪਹਿਲੀ ਵਾਰ ਕਰਮਜੀਤ ਘਬਰਾਇਆ ਨਜ਼ਰ ਸੀ। ਮਾਂ ਬਿਅੰਤ ਕਰਮਜੀਤ ਨਾਲ ਪਿਆਰ ਨਾ ਬੋਲਣ ਲੱਗ ਪੈਂਦੀ ਹੈ ਜਿਸ ਕਰਕੇ ਕਰਮਜੀਤ ਦੇ ਦਿਲ ਵਿੱਚ ਮਾਂ ਲਈ ਪਿਆਰ ਪਹਿਲਾਂ ਵਾਂਗਰ ਨਜ਼ਰ ਆਉਣ ਲੱਗ ਪਿਆ। ਕਰਮਜੀਤ ਦੇ ਜੋ ਗੱਲ ਦਿਲ ਵਿੱਚ ਘਰ ਕਰ ਗਈ ਸੀ ਉਹ ਹੁਣ ਨਾ ਰਹੀ। ਕਰਮਜੀਤ ਨੇ ਕਾਰਨ ਨਹੀਂ ਪੁੱਛਿਆ...! ਕਰਮਜੀਤ ਹੁਣ ਖੁਸ਼ ਸੀ ਕਿ ਉਸਦੀ ਮਾਂ ਉਸਨੂੰ ਕੁਝ ਨਹੀਂ ਕਹਿੰਦੀ।
ਇੱਕ ਦਿਨ ਜੀਤੋ ਦੀ ਅਚਾਨਕ ਤਬੀਅਤ ਬਿਗੜ੍ਹ ਗਈ। ਉਸਨੂੰ ਚੁੱਕ ਕੇ ਕਰਮਜੀਤ ਹਸਪਤਾਲ਼ ਲੈ ਪੁੱਜਾ। ਬਿਅੰਤ ਦੀ ਸੋਚ ਵਿੱਚ ਫ਼ਕੀਰ ਬਾਬਾ ਤੇ ਪੋਤਾ ਸੀ ਜੋ ਉਸਨੂੰ ਸਤਾਉਂਦੇ ਰਹੇ। ' ਜਿਸਤੋਂ ਧੋਖਾ ਮਿਲਣਾ ਸੀ ਉਹ ਪੁੱਤ ਸੀ ਅਗਰ ਪੁੱਤ ਹੀ ਹੋ ਗਿਆ ਤਾਂ ਮੈ ਕੀ ਕਰਾਂਗੀ।' ਬਿਅੰਤ ਦੇ ਮਨ ਅੰਦਰ ਵਾਰ ਵਾਰ ਸਵਾਲ ਉਸਨੂੰ ਖਾ ਰਿਹਾ ਸੀ। ਜੀਤੋ ਦਾ ਹੱਥ ਕਰਮਜੀਤ ਨੇ ਘੁੱਟ ਕੇ ਫੜ੍ਹ ਰੱਖਿਆ ਸੀ। ਕਰਮਜੀਤ ਨੇ ਹਸਪਤਾਲ਼ ਪਹੁੰਚਦਿਆਂ ਕਿਹਾ,' ਤੂੰ ਫ਼ਿਕਰ ਨਾ ਕਰ...ਮੈ ਤੇਰੇ ਨਾਲ ਆ।'
ਹਸਪਤਾਲ਼ ਪਹੁੰਚਦਿਆ ਹੀ ਡਾਕਟਰ ਜੀਤੋ ਨੂੰ ਐਮਰਜੈਂਸੀ ਵਿੱਚ ਲੈ ਕੇ ਗਏ। ਇਸ ਵਾਰ ਬੱਚੇ ਦਾ ਜਨਮ ਲੈਣਾ ਤਹਿ ਸੀ। ਦੂਜੇ ਪਾਸੇ ਬੇਅੰਤ ਇਹ ਸੋਚਾਂ ਵਿੱਚ ਗੁਆਚੀ ਹੋਈ ਸੀ ਕਿ ਸੱਚੀ ਪੁੱਤ ਨਾ ਹੋ ਜਾਵੇ ਜਿਸ ਨਾਲ ਮੇਰੀ ਜਾਨ ਨੂੰ ਖ਼ਤਰਾ ਹੋ। ਬਿਅੰਤ ਬੇਹੱਦ ਡਰੀ ਹੋਈ ਤੇ ਸਹਿਮੀ ਹੋਈ ਸੀ। ਕਰਮਜੀਤ ਰੱਬ ਅੱਗੇ ਹੱਥ ਜੋੜੀ ਖੜ੍ਹਾ ਸੀ। ਕਰਮਜੀਤ ਦੇ ਪਹਿਲੀ ਔਲ਼ਾਦ ਨੇ ਜਨਮ ਲੈਣਾ ਸੀ। ਜਿਸ ਕਰਕੇ ਉਹ ਥੋੜ੍ਹਾ ਘਬਰਾਇਆ ਹੈ। ਇੱਕ ਘੰਟੇ ਬਾਅਦ ਡਾਕਟਰਨੀ ਐਮਰਜੈਂਸੀ ਵਿੱਚੋਂ ਬਾਹਰ ਆਉਂਦੀ ਹੈ ਤੇ ਉਹ ਵਧਾਈ ਦਿੰਦੀ ਹੈ। ਕਰਮਜੀਤ ਵਧਾਈ ਦੀ ਖ਼ਬਰ ਸੁਣ ਕੇ ਬਹੁਤ ਖੁਸ਼ ਹੁੰਦਾ ਹੈ ਤੇ ਮਾਂ ਨੂੰ ਆਵਾਜ਼ ਮਾਰ ਆਖਦਾ ਹੈ,' ਮਾਂ ਮੈ ਪਿਓ ਬਣ ਗਿਆ ਤੇ ਤੁਸੀ ਦਾਦੀ ਮਾਂ...ਜਲਦੀ ਆਓ ਮਾਂ,ਜੀਤੋ ਤੇ ਬੱਚੇ ਨੂੰ ਦੇਖਣ ਚੱਲਦੇ ਆ।'
ਖੁਸ਼ਖਬਰੀ ਸੁਣ ਕੇ ਬਿਅੰਤ ਖੁਸ਼ ਤਾਂ ਹੋਈ ਲੇਕਿਨ ਉਸਦੇ ਮਨ ਦੀ ਉਦਾਸੀ ਨੂੰ ਕੌਣ ਪੜ੍ਹੇ। ਮਨ ਮਰਕੇ ਬੇਅੰਤ ਕਰਮ ਦੇ ਨਾਲ ਐਮਰਜੈਂਸੀ ਕਮਰੇ ਵੱਲ ਚੱਲ ਪੈਂਦੀ ਹੈ। ਡਾਕਟਰਨੀ ਦੱਸਦੀ ਹੈ,' ਤੁਹਾਨੂੰ ਧੀ ਹੋਈ ਹੈ।' ਜਦੋਂ ਇਹ ਸ਼ਬਦ ਬੇਅੰਤ ਦੇ ਕੰਨੀ ਪਏ ਤਾਂ ਬੇਅੰਤ ਦੇ ਚਿਹਰੇ ਉੱਤੇ ਥੋੜ੍ਹੀ ਮੁਸਕਾਨ ਆਈ ਤੇ ਆਪਣੇ ਆਪ ਦੀ ਜਾਨ ਬਚ ਪਾਉਣ ਦਾ ਰੱਬ ਨੂੰ ਸ਼ੁਕਰਾਨਾ ਕਰਦੀ। ਕਰਮਜੀਤ ਬਹੁਤ ਖੁਸ਼ ਸੀ। ਕਰਮਜੀਤ ਨੂੰ ਪਤਾ ਸੀ ਕਿ ਧੀ ਨੇ ਹੀ ਜਨਮ ਲੈਣਾ ਹੈ ਕਿਉਂਕਿ ਜੀਤੋ ਚਾਉਂਦੀ ਸੀ ਸਾਡੀ ਪਹਿਲੀ ਔਲ਼ਾਦ ਧੀ ਹੋ। ਧੀ ਦੇ ਹੋ ਜਾਣ ਮਗਰੋਂ ਘਰ ਵਾਪਸੀ ਜਸ਼ਨ ਮਨਾਏ ਤੇ ਬਿਅੰਤ ਨੇ ਪਿੰਡ ਵਾਲਿਆਂ ਨੂੰ ਵਧਾਈਆਂ ਦਿੱਤੀਆਂ। ਬਿਅੰਤ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਸ ਨਾਲ ਅੱਗੇ ਕੀ ਹੋਣਾ ਹੈ ਜਿਸ ਕਰਕੇ ਪੁੱਤ ਦਾ ਖਿਆਲ ਦਿਲੋਂ ਕੱਢ ਦਿੱਤਾ।
ਜੀਤੋ ਨੇ ਮਾਂ ਨੂੰ ਮਾਫ਼ ਉਸ ਦਿਨ ਹੀ ਕਰ ਦਿੱਤਾ ਸੀ ਜਿਸ ਦਿਨ ਘਰ ਦਾ ਕੰਮ ਕਰਨ ਤੋਂ ਰੋਕਿਆ ਸੀ। ਜੀਤੋ ਹੁਣ ਖੁਸ਼ ਸੀ ਕਿਉਂਕਿ ਮਾਂ ਜੀ ਨੇ ਧੀ ਹੋਈ ' ਤੇ ਦੁੱਖ ਨਹੀਂ ਪ੍ਰਗਟਾਇਆ। ਕਰਮਜੀਤ ਨੇ ਆਪਣੀ ਮਾਂ ਨੂੰ ਆਖ ਕਿਹਾ,' ਮਾਂ ਤੁਸੀ ਫ਼ਿਕਰ ਨਾ ਕਰੋ..ਰੱਬ ਨੇ ਚਾਹਿਆ ਤਾਂ ਪੁੱਤ ਵੀ ਸਾਡੀ ਝੋਲੀ ਜਰੂਰ ਪਾਉ। ਬਿਅੰਤ ਨੂੰ ਹੁਣ ਸਮਝ ਅਾ ਗਿਆ ਕਿ ਧੀ ਤੇ ਪੁੱਤ ਇੱਕ ਹੀ ਨੇ..ਬਸ ਫ਼ਰਕ ਇਹਨਾਂ ਉਹ ਦੂਜੀ ਪੀੜ੍ਹੀ ਨੂੰ ਜਨਮ ਦਿੰਦੀ ਹੈ ਤੇ ਇਸ ਪੀੜ੍ਹੀ ਨੂੰ ਖੁਸ਼ੀਆਂ। ਧੀ ਦੇ ਬਾਰੇ ਜੋ ਵੀ ਮਾਂ ਜੀ ਨੇ ਬੁਰਾ ਮਾੜਾ ਆਖਿਆ ਸੀ ਉਸ ਗੱਲ ਦੀ ਜੀਤੋ ਤੇ ਕਰਮੇ ਤੋਂ ਦਿਲੋਂ ਮਾਫ਼ੀ ਮੰਗੀ। ਬਿਅੰਤ ਨੇ ਸਾਫ਼ ਸਾਫ਼ ਕਹਿ ਦਿੱਤਾ,' ਧੀ ਦਾ ਹੱਕ ਵੀ ਉਹਨਾਂ ਹੀ ਰਹੇਗਾ ਜਿਹਨਾਂ ਪੁੱਤ ਨੂੰ ਮੈ ਦੇਣਾ ਸੀ। ਕੀ ਹੋਇਆ ਹੁਣੇ ਪੁੱਤ ਨਾ ਹੋਇਆ...ਸਬਰ ਸਹੀ।' ਫ਼ਕੀਰ ਬਾਬੇ ਸੱਚ - ਮੁਚ ਅਦਭੁੱਤ ਸੀ ਜੋ ਧੀ ਦੀ ਜਿੰਦਗੀ ਨੂੰ ਜਿੰਦਗੀ ਬਣਾ ਗਏ।
ਅੱਜ ਦਾ ਸਮਾਂ ਦੇਖਿਆ ਜਾਵੇ ਤਾਂ ਸੱਚੀਓਂ ਖ਼ਰਾਬ ਚੱਲ ਰਿਹਾ ਹੈ। ਹਰ ਪਾਸੇ ਇੱਕੋ ਗੱਲ ਸੁਣਨ ਨੂੰ ਮਿਲੇਗੀ ਕਿ,' ਧੀ ਨਹੀਂ ਪੁੱਤ ਹੀ ਹੋ ਅਗਰ ਹੋਈ ਧੀ ਤਾਂ ਬੇਦਖਲ ਜਾਂ ਫਿਰ ਧੀ ਨੂੰ ਕੈਦੀ ਬਣਾ ਕੇ ਰੱਖ ਦੇਣਾ। ਅੱਜ ਦਾ ਸਮਾਜ ਧੀ ਲਈ ਖ਼ਤਰਾ ਬਣ ਗਿਆ ਹੈ ਜੋ ਕਿ ਸਿਰਫ਼ ਇੱਜਤਾਂ ਵੱਲ ਦੇਖਦਾ ਹੈ। ਇੱਜਤ ਢੱਕ ਤੁਰਨਾ ਵੀ ਧੀ ਲਈ ਖ਼ਤਰਾ ਹੈ। ਕਈ ਥਾਵਾਂ ' ਤੇ ਧੀਆਂ ਨੂੰ ਹਵਸ ਦਾ ਸ਼ਿਕਾਰ ਬਣਾਇਆ ਹੈ। ਸਮਾਜ ਦੀ ਕੁਰੀਤੀਆਂ ਵੇਖ...ਮਾਪੇ ਪੁੱਤ ਪੁੱਤ ਕਰਨ ਲੱਗ ਪੈਂਦੇ ਹਨ ਤੇ ਧੀ ਦੀ ਬਲੀ ਦੇ ਦਿੰਦੇ ਹਨ। ਧੀਆਂ ਧਿਆਣੀਆਂ ਕੈਦੀ ਕਿਉਂ ਬਣਨ, ਉਹਨਾਂ ਨੂੰ ਜਿੰਦਗੀ ਜਿਉਣ ਦਾ ਪੂਰਾ ਹੱਕ ਹੈ ਤੇ ਇਸ ਸਮਾਜ ਨੂੰ ਧੀ ਦੀ ਇੱਜਤ ਨਾਲ ਖਿਲਵਾੜ ਕਰਨ ਦਾ ਕੋਈ ਵੀ ਹੱਕ ਨਹੀਂ ਹੈ।
ਪੜ੍ਹਾਈ ਦਾ ਸੰਚਾਲਣ ਨਵੇਂ ਯੁੱਗ ਨੇ ਮਸਲਿਆ - ਗੌਰਵ ਧੀਮਾਨ
ਰੋਜ਼ ਦੀ ਨਵੀਂ ਪੀੜ੍ਹੀ ਬੜੀ ਤੇਜੀ ਨਾਲ ਅੱਗੇ ਵੱਧ ਰਹੀ ਹੈ ਤੇ ਕੁਝ ਪੀੜ੍ਹੀ ਨੂੰ ਬੜੀ ਦਿਕੱਤ,ਜਿਸ ਨਾਲ ਬੱਚਿਆ ਦੇ ਭਵਿੱਖ ਉੱਤੇ ਮਾੜਾ ਪ੍ਰਭਾਵ ਪਹਿ ਰਿਹਾ ਹੈ। ਅੱਜ ਕੱਲ੍ਹ ਪੜ੍ਹਾਈ ਨੂੰ ਆਮ ਪੜ੍ਹਾਈ ਵਾਂਗ ਨਹੀਂ ਦੇਖਿਆ ਜਾ ਸਕਦਾ ਇਸਨੂੰ ਟੈਕਨਾਲੋਜੀ ਤੌਰ ਉੱਤੇ ਵਰਤਿਆ ਜਾ ਰਿਹਾ ਹੈ। ਜਿਸ ਨਾਲ ਪੜ੍ਹਾਈ ਕਰਨਾ ਤੇ ਪੜ੍ਹਨਾ ਸੋਖਾ ਹੋ ਗਿਆ ਹੈ ਪਰ ਇਸ ਨੂੰ ਸਮਝਣਾ ਬਹੁਤ ਮੁਸ਼ਕਿਲ। ਹਰ ਬੱਚਾ ਘਰ ਬੈਠ ਕੇ ਮੋਬਾਈਲ ਉੱਤੇ ਪੜ੍ਹਾਈ ਕਰਦਾ ਹੈ ਲੇਕਿਨ ਇਸਦਾ ਮਾੜਾ ਅਸਰ ਦੋ ਪਾਸਿਓ ਸਾਫ਼ ਸਾਫ਼ ਦਿਖਾਈ ਦਿੰਦਾ ਹੈ। ਪਹਿਲਾ ਮਾੜਾ ਅਸਰ ਅੱਖਾਂ ਦੀ ਰੌਸ਼ਨੀ ਦਾ ਘੱਟਣਾ ਤੇ ਦੂਜਾ ਮਾੜਾ ਅਸਰ ਹਾਰਟ ਅਟੈਕ ਦਾ ਖ਼ਤਰਾ। ਸੋਖੇ ਤਰੀਕੇ ਦੀ ਪੜ੍ਹਾਈ ਜਾਨਲੇਵਾ ਸਾਬਤ ਹੋ ਸਕਦੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ।
ਸਰਕਾਰ ਹਰ ਅਧਿਆਪਕ ਨੂੰ ਮਹੀਨਾਵਰ ਤਨਖਾਹ ਮੁਹੱਈਆ ਕਰਵਾਉਂਦੀ ਹੈ ਪਰ ਅਸਲ ਵਿੱਚ ਅਧਿਆਪਕ ਹੀ ਆਪਣਾ ਫ਼ਰਜ ਭੁਲਾ ਬੈਠੇ ਹਨ। ਜਿਸ ਨਾਲ ਹਜਾਰਾਂ ਬੱਚਿਆ ਦੀ ਪੜ੍ਹਾਈ ਦੇ ਨਾਲ ਨਾਲ ਉਹਨਾਂ ਦੀ ਜਿੰਦਗੀ ਨਾਲ ਵੀ ਖਿਲਵਾੜ੍ਹ ਕੀਤਾ ਜਾਂਦਾ ਹੈ। ਨਵੇਂ ਯੁੱਗ ਦੇ ਬੱਚੇ ਖੇਡਾਂ ਖੇਡਣ ਦੀ ਥਾਂ ਮੋਬਾਈਲ ਚਲਾਉਣਾ ਵਧੇਰੇ ਪਸੰਦ ਕਰਦੇ ਹਨ ਤੇ ਕੁਝ ਮੋਬਾਈਲ ਨੂੰ ਹੀ ਆਪਣਾ ਜੀਵਨ ਬਣਾ ਬੈਠਦੇ ਹਨ ਜਿਸ ਵਿੱਚੋਂ ਕਈ ਬੱਚੇ ਬਿਮਾਰ ਪਹਿ ਜਾਂਦੇ ਹਨ ਤੇ ਕੁਝ ਬਿਮਾਰੀ ਵਿੱਚ ਹੀ ਘਿਰੇ ਰਹਿ ਜਾਂਦੇ ਹਨ। ਬੱਚਿਆ ਦੇ ਜੀਵਨ ਨਾਲ ਖੇਡਣ ਦਾ ਹੱਕ ਨਾ ਸਰਕਾਰ ਨੂੰ ਹੈ ਤੇ ਨਾ ਹੀ ਅਧਿਆਪਕ ਨੂੰ ਜੋ ਇਸ ਯੁੱਗ ਵਿੱਚ ਹੋ ਰਿਹਾ ਹੈ ਉਹ ਬਿਲਕੁੱਲ ਹੀ ਗਲਤ ਹੈ। ਪੜ੍ਹਾਈ ਅਭਿਆਨ ਜਮਾਤਾਂ ਵਿੱਚ ਹੋਣਾ ਚਾਹੀਦਾ ਹੈ ਨਾ ਕਿ ਮੋਬਾਈਲ ਦੇ ਅੰਦਰ।
ਅੱਜ ਦੇ ਸਮੇਂ ਨੇ ਬੱਚਿਆ ਦੀ ਪੜ੍ਹਾਈ ' ਤੇ ਬੁਰਾ ਪ੍ਰਭਾਵ ਪਾਇਆ ਹੈ। ਜੋ ਜਮਾਤਾਂ ਅੱਜ ਕੱਲ੍ਹ ਲੱਗਦੀਆਂ ਹਨ ਉਸ ਵਿੱਚ ਅਧਿਆਪਕ ਆਪਣੇ ਹੀ ਕੰਮ ਵਿੱਚ ਰੁੱਝਿਆ ਨਜਰ ਆਉਂਦਾ ਹੈ ਤੇ ਬੱਚੇ ਪੜ੍ਹਾਈ ਦੀ ਥਾਂ ਖੇਡਾਂ ਖੇਡਦੇ ਨਜਰ ਆਉਂਦੇ ਹਨ। ਪੜ੍ਹਾਈ ਦਾ ਗਿਆਨ ਬਿਲਕੁੱਲ ਹੀ ਖਤਮ ਹੁੰਦਾ ਜਾ ਰਿਹਾ ਹੈ। ਜੋ ਬੱਚੇ ਨਵੇਂ ਯੁੱਗ ਦੇ ਜੰਮੇ ਹਨ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਉਹਨਾਂ ਹੱਥ ਮੋਬਾਈਲ ਫੜ੍ਹਾ ਦਿੰਦੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਬੱਚਾ ਤੰਗ ਪਰੇਸ਼ਾਨ ਨਹੀਂ ਕਰੇਗਾ ਤੇ ਬੱਚਾ ਚੁੱਪ ਚਾਪ ਖੇਡਦਾ ਰਹੇਗਾ ਪਰ ਇਹ ਸਭ ਕਿੱਥੋਂ ਤੱਕ ਸਹੀ ਹੈ। ਨਿੱਕੀ ਜਿਹੀ ਉਮਰ ਵਿੱਚ ਅੱਖਾਂ ਖਰਾਬ ਹੋ ਜਾਣੀਆਂ ਤੇ ਦਿਲ ਦੀਆਂ ਬਿਮਾਰੀਆਂ ਦਾ ਵੱਧਣਾ...ਜੋ ਕਿ ਹਾਨੀਕਾਰਕ ਹੈ। ਪੜ੍ਹਾਈ ਦਾ ਗਿਆਨ ਇੱਕ ਸ਼ੋਸ਼ਲ ਮਾਧਿਅਮ ਰਾਹੀਂ ਨਹੀਂ ਹੋਣਾ ਚਾਹੀਦਾ,ਇਸਨੂੰ ਚੰਗੀ ਤਰ੍ਹਾਂ ਲਿਖਾਇਆ ਪੜ੍ਹਾਇਆ ਤੇ ਸਮਝਾਇਆ ਜਾਣਾ ਚਾਹੀਦਾ ਹੈ।
ਹਰ ਬੱਚੇ ਦੀ ਉਮਰ ਪੜ੍ਹਾਈ ਦੇ ਨਾਲ ਵੱਧਦੀ ਫੁੱਲਦੀ ਹੈ ਪਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਬੱਚਾ ਬਹੁਤ ਕਮਜ਼ੋਰ ਹੁੰਦਾ ਜਾ ਰਿਹਾ ਹੈ। ਉਸਦਾ ਖਾਣ ਪੀਣ ਵਿੱਚ ਮਨ ਨਹੀਂ ਲੱਗਦਾ ਹੈ। ਬੱਚੇ ਦੀ ਉਮਰ ਦਿਨ - ਬ - ਦਿਨ ਘੱਟਦੀ ਜਾ ਰਹੀ ਹੈ। ਆਨਲਾਈਨ ਕਲਾਸ ਜੋ ਲਗਾਈ ਜਾਂਦੀ ਹੈ ਉਸ ਵਿੱਚ ਅੱਧ ਤੋਂ ਵੱਧ ਸਮਾਂ ਸ਼ੋਸ਼ਲ ਮੀਡੀਏ ਨੂੰ ਪਹਿਲਾਂ ਹੀ ਦੇ ਦਿੱਤਾ ਜਾਂਦਾ ਹੈ ਜਿਸ ਨਾਲ ਆਨਲਾਈਨ ਪੜ੍ਹਾਈ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਹੈ। ਕੁਝ ਬੱਚੇ ਅਜਿਹੇ ਹਨ ਜੋ ਸਾਰਾ ਦਿਨ ਮੋਬਾਈਲ ਦੇ ਨਾਲ ਚਿਪਕੇ ਰਹਿੰਦੇ ਹਨ ਤੇ ਖੇਡਾਂ ਘਰ ਬੈਠੇ ਹੀ ਮੋਬਾਈਲਾਂ ਉੱਤੇ ਖੇਡਦੇ ਹਨ। ਜੋ ਖੇਲ - ਕੁੱਦ ਗਰਾਉਂਡ ਵਿੱਚ ਹੋਣੀ ਚਾਹੀਦੀ ਹੈ ਉਹ ਮੋਬਾਈਲ ਉੱਤੇ ਕਿਉਂ ? ਅੱਜ ਦੇ ਵਕ਼ਤ ਇਹ ਸਭ ਗੱਲਾਂ ਧਿਆਨ ਵਿੱਚ ਰੱਖਣ ਦੀ ਬਹੁਤ ਲੋੜ ਹੈ।
ਬੱਚਿਆ ਦੇ ਜੀਵਨ ਨੂੰ ਨਜਰਅੰਦਾਜ਼ ਬਿਲਕੁੱਲ ਨਹੀਂ ਕਰਨਾ ਚਾਹੀਦਾ ਹੈ। ਪੜ੍ਹਾਈ ਦੇ ਮਾਮਲੇ ਵਿੱਚ ਤਾਂ ਪੜ੍ਹਾਈ ਅਧਿਆਪਕ ਦੀ ਹਜੂਰੀ ਤੇ ਜਮਾਤਾਂ ਵਿੱਚ ਹੋਣੀ ਚਾਹੀਦੀ ਹੈ। ਘਰ ਬੈਠੇ ਆਨਲਾਈਨ ਪੜ੍ਹਾਈ ਦਾ ਗਿਆਨ ਕਦੇ ਵੀ ਬੱਚੇ ਦੀ ਬੁੱਧੀ ਨੂੰ ਸਪੱਸ਼ਟ ਰੂਪ ਵਿੱਚ ਸਹੀ ਸੇਧ ਨਹੀਂ ਦੇ ਸਕਦਾ। ਜਦੋਂ ਅਧਿਆਪਕ ਪੜ੍ਹਾਉਂਦਾ ਹੈ ਤਾਂ ਬੱਚੇ ਬੜੇ ਧਿਆਨ ਨਾਲ ਸੁਣਦੇ ਹਨ ਤੇ ਪੜ੍ਹਨ ਦੀ ਦਿਲਚਸਪੀ ਵਧੇਰੇ ਰੱਖਦੇ ਹਨ। ਪੁਰਾਣੇ ਯੁੱਗ ਵਿੱਚ ਜੋ ਵੀ ਪੜ੍ਹਾਇਆ ਲਿਖਾਇਆ ਜਾਂਦਾ ਸੀ ਉਹ ਚੰਗੀ ਤਰ੍ਹਾਂ ਸਮਝ ਵਿੱਚ ਆਉਂਦਾ ਸੀ। ਉਸ ਵਕ਼ਤ ਨਾ ਰੌਸ਼ਨੀ ਹੁੰਦੀ ਸੀ ਤੇ ਨਾ ਪੱਖੇ ਦੀ ਹਵਾ ਫਿਰ ਵੀ ਪੜ੍ਹਾਈ ਦਾ ਜਨੂੰਨ ਹੁੰਦਾ ਸੀ ਲੇਕਿਨ ਅੱਜ ਦੇ ਵਕ਼ਤ ਸਭ ਕੁਝ ਹੋਣ ਦੇ ਬਾਵਜੂਦ ਵੀ ਪੜ੍ਹਾਈ ਨਹੀਂ ਹੁੰਦੀ ਤੇ ਨਾ ਪੜ੍ਹਾਇਆ ਜਾਂਦਾ ਹੈ। ਜਿੱਥੇ ਪੜ੍ਹਾਉਣ ਦੀ ਗੱਲ ਹੈ ਉੱਥੇ ਸਕੂਲ ਦਾ ਗੇਟ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਨਵੇਂ ਯੁੱਗ ਨੇ ਆਨਲਾਈਨ ਧੰਦਾ ਸ਼ੁਰੂ ਕੀਤਾ ਹੈ ਜਿਸ ਨਾਲ ਬੱਚਿਆ ਦੇ ਜੀਵਨ ਉੱਤੇ ਬਹੁਤ ਪ੍ਰਭਾਵ ਪਹਿ ਰਿਹਾ ਹੈ। ਇਸ ਤਰ੍ਹਾਂ ਦੀ ਪੜ੍ਹਾਈ ਨੂੰ ਜਲਦ ਰੋਕਿਆ ਜਾਵੇ ਤਾਂਕਿ ਪੜ੍ਹਨ ਵਾਲੇ ਬੱਚੇ ਸਹੀ ਤਰੀਕੇ ਨਾਲ ਪੜ੍ਹ ਤੇ ਸਮਝ ਸਕਣ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਸਪੰਰਕ: 7626818016
ਗ਼ਰੀਬ ਕਿਸਾਨ ਦੇ ਮਸਲੇ ਤੇ ਸਰਕਾਰ ਦੇ ਬਣਾਏ ਟੋਏ - ਗੌਰਵ ਧੀਮਾਨ
ਸਾਨੂੰ ਆਜਾਦੀ ਕਿਸ ਕੌਮ ਨੇ ਦਿੱਤੀ...ਇਸ ਬਾਰੇ ਸਭ ਜਾਣਦੇ ਹਨ ਪਰ ਕੀ ਅਸੀ ਇਹ ਨਹੀਂ ਜਾਣਦੇ ਕਿ,' ਸਾਨੂੰ ਭੁੱਖ ਤੋਂ ਤੰਗ ਨਾ ਹੋਣ ਵਾਲਾ ਅੰਨ ਇੱਕ ਗ਼ਰੀਬ ਕਿਸਾਨ ਦੇ ਖੇਤਾਂ ਵਿੱਚੋਂ ਹੀ ਆਉਂਦਾ ਹੈ।' ਜੇ ਅਸੀ ਇਸ ਬਾਰੇ ਜਾਣੂ ਹਾਂ ਤਾਂ ਫਿਰ ਸਰਕਾਰ ਕੀ ਤਮਾਸ਼ਾ ਕਰਕੇ ਵਖਾਉਣਾ ਚਾਹੁੰਦੀ ਹੈ। ਸਰਕਾਰਾਂ ਦੇ ਬਣਾਏ ਗਏ ਨਿਯਮ ਹਰ ਕੋਈ ਮਨੁੱਖ ਮੰਨਦਾ ਹੈ। ਸਰਕਾਰ ਵਿਰੁੱਧ ਨਾਅਰੇਬਾਜ਼ੀ ਉਦੋਂ ਹੀ ਕੀਤੀ ਜਾਂਦੀ ਹੈ ਜਦੋਂ ਕਿਸੇ ਪਾਸੇ ਭਰੂਣ ਹੁੰਦਾ ਹੋਵੇ,ਭ੍ਰਿਸਟਾਖੋਰੀ ਵਧੇਰੇ ਹੁੰਦੀ ਹੋਵੇ,ਧੀਆਂ ਦਾ ਸ਼ਿਕਾਰ ਹੁੰਦਾ ਹੋਵੇ ਜਾਂ ਫਿਰ ਗ਼ਰੀਬ ਕਿਸਾਨਾਂ ਦੀਆਂ ਫਸਲਾਂ ਦਾ ਮੁੱਲ ਹੋਰ ਘਟਾ ਵਧਾ ਦਿੱਤਾ ਜਾਵੇ ਆਦਿ। ਇਹ ਸਭ ਗੱਲਾਂ ਧਿਆਨ ਵਿੱਚ ਲਿਆਉਂਦੇ ਹੋਏ ਸਾਫ਼ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਲਾਪ੍ਰਵਾਹ ਬਹੁਤ ਹੈ ਜਿੱਥੇ ਅੰਨ੍ਹੇ - ਵਾਹ ਸਰਕਾਰ ਫ਼ਾਲਤੂ ਇਰਧ ਗਿਰਧ ਦਾ ਜਾਇਜਾ ਲੈ ਕੇ ਯਕੀਨ ਦਿਲਾਉਂਦੀ ਹੈ ਕਿ ' ਸਰਕਾਰ ਆਪਕੀ ਸੇਵਾ ਮੇ ਸਦਾ ਹੀ ਹਾਜਿ਼ਰ ਹੈ।' ਸਰਕਾਰ ਦੇ ਬੋਲ ਸੁਣੋਂਗੇ ਤਾਂ ਇੰਝ ਲੱਗੇਗਾ ਕਿ ਜਿਵੇਂ ਸੱਚ - ਮੁੱਚ ਇਹ ਸੇਵਾ ਕਰੇਗੀ ਤੇ ਸੱਚਾ ਇਨਸਾਨ ਹੋਣ ਦਾ ਫ਼ਰਜ ਅਦਾ ਕਰੇਗੀ ਲੇਕਿਨ ਇਹ ਸਭ ਸੁਣ ਕੇ ਹੀ ਵਧੀਆ ਲੱਗਦਾ ਹੈ ਸੱਚ - ਮੁੱਚ ਤਾਂ ਕੁਝ ਵੀ ਨਹੀਂ ਹੁੰਦਾ। ਸਰਕਾਰ ਦੇ ਫ਼ੈਸਲੇ ਜੋ ਵੀ ਇਹਨਾਂ ਦਿਨਾਂ ਵਿੱਚ ਦੇਖਣ ਨੂੰ ਮਿਲ ਰਹੇ ਹਨ ਉਹ ਸਭ ਗ਼ਲਤ ਦਿਖਾਈ ਦੇ ਰਹੇ ਹਨ। ਕਿਸਾਨਾਂ ਦੇ ਮੁੱਦੇ ਦੀ ਗੱਲ ਕਰੀਏ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਫ਼ਸਲਾਂ ਉੱਤੇ M.S.P ਸਹੀ ਨਹੀਂ ਦਿੱਤੀ ਜਾ ਰਹੀ,ਮਤਲਬ ਕਿ ਸਹੀ ਮੁੱਲ ਫ਼ਸਲਾਂ ਉੱਤੇ ਨਹੀਂ ਦਿੱਤਾ ਜਾ ਰਿਹਾ ਜਿਸ ਨਾਲ ਕਿਸਾਨਾਂ ਦੀ ਮਿਹਨਤ ਉੱਤੇ ਪਾਣੀ ਫਿਰ ਰਿਹਾ ਹੈ ਤੇ ਉਹਨਾਂ ਦਾ ਵਧੇਰੇ ਨੁਕਸਾਨ ਵੀ ਹੋ ਰਿਹਾ ਹੈ। ਹਰੇਕ ਫ਼ਸਲਾਂ ਦੀ ਕਾਸ਼ਤ ਨੂੰ ਅਗਰ ਇੰਝ ਹੀ ਮੁੱਲ ਮਿਲਦਾ ਰਿਹਾ ਤਾਂ ਬਜਾਰ ਵਿੱਚ ਵਿਕ ਰਹੇ ਆਟੇ ਦਾ ਮੁੱਲ ਤੀਹ ਪੈਂਤੀ ਪਰ ਕਿੱਲੋ ਦੀ ਜਗ੍ਹਾ ਸੌ ਰੁਪਏ ਪਰ ਕਿੱਲੋ ਹੋਇਆ ਕਰਨਾ। ਗ਼ਰੀਬ ਘਰਾਂ ਦੇ ਚੁੱਲ੍ਹੇ ਰੋਟੀ ਪੱਕ ਸਕੇ ਇਸ ਕਾਰਨ ਕਿਸਾਨ ਆਪਣਾ ਹੱਕ ਮੰਗ ਰਹੇ ਹਨ ਪਰ ਸਰਕਾਰ ਉਲਝਣਾਂ ਵਿੱਚ ਪਾ ਕੇ ਆਪ ਪੈਸਾ ਖਾਣਾ ਚਾਹੁੰਦੀ ਹੈ ਜਿਸ ਨਾਲ ਹਰ ਘਰ ਦਾ ਨੁਕਸਾਨ ਹੈ। ਇੱਕ ਕਿਸਾਨ ਅਗਰ ਆਵਾਜ਼ ਚੁੱਕਦਾ ਹੈ ਤੇ ਬਾਕੀ ਘਰ ਬੈਠੇ ਉਸਨੂੰ ਵੇਖੀ ਜਾਂਦੇ ਹਨ ਤੇ ਕਹਿੰਦੇ ਹਨ ਕਿ ਉਹ ਤਾਂ ਪਾਗ਼ਲ ਨੇ ਜੋ ਇੰਝ ਆਵਾਜ਼ ਚੁੱਕਦੇ ਹਨ ਤਾਂ ਉਹ ਘਰ ਬੈਠਾ ਇਨਸਾਨ ਮੁਰਖ ਹੈ। ਉਸਨੂੰ ਇਸ ਬਾਰੇ ਇੱਕ ਦਮ ਨਹੀਂ ਪਤਾ ਲੱਗਣਾ,ਜਦੋਂ ਬਜਾਰ ਵਿੱਚ ਆਟੇ ਦਾ ਭਾਅ ਸੌ ਰੁਪਏ ਪਰ ਕਿੱਲੋ ਹੋ ਗਿਆ ਉਸ ਦਿਨ ਘਰ ਬੈਠੇ ਹੋਏ ਇਨਸਾਨ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ। ਨਿਆਣੇ ਹੁੰਦੇ ਤਾਂ ਮੰਨ ਵੀ ਲੈਂਦੇ ਕਿ ਉਹ ਪਾਗ਼ਲ ਹਨ ਇੱਥੇ ਤਾਂ ਉਹਨਾਂ ਦੀ ਗੱਲ ਹੋ ਰਹੀ ਹੈ ਜੋ ਸਾਰਾ ਦਿਨ ਖੇਤਾਂ ਵਿੱਚ ਖੇਤੀ ਕਰਦੇ ਹਨ। ਸਾਰਾ ਸਾਰਾ ਦਿਨ ਧੁੱਪੇ ਸੜਦੇ ਹਨ ਤੇ ਆਪਣੇ ਖੇਤ ਨੂੰ ਹੀ ਆਪਣੀ ਅੰਨ ਮਾਂ ਸਮਝਦੇ ਹਨ। ਕਿਸਾਨ ਦਾ ਰਿਸ਼ਤਾ ਉਸ ਫ਼ਸਲ ਨਾਲ ਹੁੰਦਾ ਹੈ ਜਿਸ ਨਾਲ ਉਸਨੂੰ ਪਿਆਰ ਵੀ ਹੈ ਤੇ ਇੱਜਤ ਵੀ...ਕਿਸਾਨ ਕਦੇ ਵੀ ਫ਼ਸਲਾਂ ਵਿੱਚ ਜਹਿਰ ਨਹੀਂ ਘੋਲ਼ੇਗਾ ਪਰ ਸਰਕਾਰ ਕੀ ਚਾਹੁੰਦੀ ਹੈ ਇਹ ਸਾਫ਼ ਨਜਰ ਆਉਂਦਾ ਹੈ। ਕਿਸਾਨਾਂ ਦੇ ਹੱਕ ਦੀ ਆਵਾਜ਼ ਉਸ ਹੱਦ ਬਿਲਕੁੱਲ ਵੀ ਗਲਤ ਨਹੀਂ ਹੈ ਜਿੱਥੇ ਉਹਨਾਂ ਨਾਲ ਧੱਕਾ ਹੋ ਰਿਹਾ ਹੋ। ਹਰ ਥਾਂ ਤੋਂ ਕਿਸਾਨ ਆਪਣੀ ਖੇਤੀ ਕਰਦਾ ਹੈ ਤੇ ਉਹ ਦੂਜੇ ਕਿਸਾਨ ਦਾ ਮੁੱਲ ਸਮਝਦਾ ਹੈ। ਇਕਜੁੱਟ ਤਾਕਤ ਹੀ ਕਿਸਾਨਾਂ ਦੇ ਹੱਕ ਦੀ ਆਵਾਜ਼ ਹੈ। ਜੋ ਨੇਤਾ ਬਣ ਕੇ ਉੱਚ ਦਰਜੇ ਦਾ ਤਾਪ ਤੇ ਚੜ੍ਹਤ ਰੱਖਦੇ ਹਨ ਉਹਨਾਂ ਨੂੰ ਪੁਰਾਣੇ ਦਿਨ ਨਹੀਂ ਭੁੱਲਣੇ ਚਾਹੀਦੇ ਜਿਹਨਾਂ ਵਿੱਚ ਉਹਨਾਂ ਦੀ ਮਾਵਾਂ ਨੇ ਕਦੇ ਦੂਜੇ ਘਰ ਕੰਮ ਕਰ ਕੇ ਦੋ ਸਮੇਂ ਦਾ ਨਿਵਾਲਾ ਮੂੰਹ ਵਿੱਚ ਪਾਇਆ ਹੋ। ਜੋ ਨਿਵਾਲਾ ਮੂੰਹ ਵਿੱਚ ਗਿਆ ਸੀ ਉਹ ਕਿਸਾਨਾਂ ਵੱਲੋਂ ਉਗਾਈ ਗਈ ਖੇਤੀ ਦੀ ਮਿਹਨਤ ਦਾ ਨਤੀਜਾ ਸੀ। ਅੱਜ ਅਸੀਂ ਭੁੱਖੇ ਨਹੀਂ ਮਰਦੇ ਕਿਉਂ...ਕਿਉਕਿ ਅੰਨ ਉਗਾਉਣ ਵਾਲਾ ਇੱਕ ਕਿਸਾਨ ਹੀ ਹੈ। ਸਰਕਾਰਾਂ ਦੇ ਨਜ਼ਰੀਏ ਸਾਫ਼ ਸਾਫ਼ ਬਿਆਨ ਹੋ ਰਹੇ ਹਨ ਕਿ ਉਹ ਪੰਜਾਬ ਦੇ ਲੋਕਾਂ ਤੋਂ ਨਿਰਾਸ਼ ਹਨ ਕਿਉਂਕਿ ਪੰਜਾਬ ਆਪਣੇ ਆਪ ਨੂੰ ਹਿੰਦੁਸਤਾਨੀ ਨਹੀਂ ਆਖਦਾ ਹੈ ਉਹ ਸਿੱਖ ਕੌਮ ਅਖਵਾਉਂਦਾ ਹੈ।
ਸਰਕਾਰਾਂ ਦੀ ਤਾਨਾਸ਼ਾਹੀ ਅਗਰ ਇੰਝ ਹੀ ਚੱਲਦੀ ਹੈ ਤਾਂ ਫਿਰ ਇਸ ਜੱਗ ਉੱਤੇ ਸਰਕਾਰ ਹੀ ਇੱਕ ਹਕੂਮਤ ਬਣ ਕੇ ਰਹੇਗੀ ਜੋ ਸਿਰਫ਼ ਗ਼ੁਲਾਮ ਰੱਖਣਾ ਚਾਹੁੰਦੀ ਹੈ ਇਨਸਾਨ ਨੂੰ ਇਨਸਾਨ ਨਹੀਂ ਦੇਖਣਾ ਚਾਹੁੰਦੀ। ਪੁਰਾਣੇ ਸਮੇਂ ਅੰਗ੍ਰੇਜੀ ਸਾਮਰਾਜ ਨੇ ਵੀ ਇਹ ਸਕੀਮ ਅਪਣਾਈ ਸੀ ਕਿ ਤਾਨਾਸ਼ਾਹੀ ਬਣ ਕੇ ਹਰ ਇੱਕ ਨੂੰ ਗ਼ੁਲਾਮ ਬਣਾਇਆ ਜਾਵੇ ਪਰ ਉਹ ਗ਼ਲਤ ਸੀ ਉਹਨਾਂ ਨੇ ਭਾਰਤ ਵਿੱਚ ਗ਼ਲਤ ਥਾਂ ਉੱਤੇ ਪੈਰ ਰੱਖ ਲਿਆ ਸੀ ਜਿਸਦਾ ਨਾਂ ਪੰਜਾਬ ਵਜੋਂ ਜਾਣਿਆ ਜਾਂਦਾ ਹੈ। ਪੰਜਾਬ ਦੇ ਅਜਿਹੇ ਸੂਰਬੀਰ ਪੈਦਾ ਹੋਏ ਸੀ ਜਿਹਨਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਗ਼ੁਲਾਮ ਹੋਣ ਤੋਂ ਬਚਾਇਆ। ਇਹ ਕਿਹੜੀ ਸਰਕਾਰ ਹੈ ਜੋ ਸਿਰਫ਼ ਨਾਮ ਲਈ ਮੰਦਿਰ ਮਸਜਿਦ ਗੁਰੂਦੁਆਰਾ ਸਾਹਿਬ ਜਾ ਵੜਦੀ ਹੈ ਤੇ ਆਪਣੇ ਆਪ ਨੂੰ ਦੇਸ਼ ਭਗਤ ਕਹਾਉਂਦੀ ਹੈ। ਸਰਕਾਰਾਂ ਦੇ ਨਜ਼ਰੀਏ ਗ਼ੁਲਾਮੀ ਦਾ ਚਿੰਨ ਦਰਸਾਉਂਦੇ ਹਨ ਜਿਸ ਨਾਲ ਹਰ ਇੱਕ ਇਨਸਾਨ ਲਈ ਖਤਰਾ ਹੈ। ਇੱਕੋ ਥਾਲੀ ਵਿੱਚ ਖਾਣ ਵਾਲੀ ਸਰਕਾਰ ਅੱਜ ਇਹ ਫ਼ੈਸਲਾ ਕਰਕੇ ਕਹਿੰਦੀ ਹੈ,' ਹਮ ਸਦਾ ਹੀ ਆਪਕੀ ਸਹਾਇਤਾ ਮੇ ਖੜ੍ਹੇ ਹੈ।' ਜੋ ਨੇਤਾ ਭਾਸ਼ਣ ਦਿੰਦੇ ਹਨ ਤੇ ਆਪਣੇ ਵਿਚਾਰ ਦੀ ਥਾਂ ਉਹ ਸ਼ਬਦ ਦੁਹਰਾਉਂਦੇ ਹਨ ਜੋ ਉਹਨਾਂ ਦੇ ਮੈਂਬਰਾਂ ਵੱਲੋਂ ਪਹਿਲੋਂ ਤਿਆਰ ਕਰਕੇ ਰੱਖੇ ਗਏ ਹਨ। ਇਹ ਸਭ ਦਿਖਾਵਾ ਕਿਉਂ...ਕਿਉਂ ਹਰ ਥਾਂ ਪੋਸਟਰ ਲਗਾ ਕੇ ਇਹ ਕਿਹਾ ਜਾਂਦਾ ਹੈ,' ਅਬ ਯੇ ਸਾਥ ਤੁਮਾਰਾ ਹੈ ਔਰ ਤੁਮਾਰਾ ਨੇਤਾ ਕੰਮ ਕਰ ਦਿਖਾਣੇ ਵਾਲਾ ਹੈ।' ਸਰਕਾਰ ਵੱਲੋਂ ਬਿਆਨ ਸਭ ਝੂਠੇ ਹਨ। ਕਿਸਾਨਾਂ ਦੇ ਹੱਕ ਦੀ ਗੱਲ ਕਰੀਏ ਤਾਂ ਪਿੱਛਲੇ ਗਿਆਰਾਂ ਦਿਨਾਂ ਵਿੱਚ ਉਹਨਾਂ ਉੱਤੇ ਸਿਰਫ਼ ਤੇ ਸਿਰਫ਼ ਹੱਤਿਆ - ਚਾਰ ਹੋਇਆ ਹੈ। ਦਿਨੋਂ ਦਿਨ ਵੱਧ ਰਹੇ ਹਾਲਾਤ ਵਿੱਚ ਵਧੇਰੇ ਲੋਕ ਜਖਮੀ ਹੋ ਚੁੱਕੇ ਹਨ ਜਿੱਥੇ ਕਈ ਡਾਕਟਰ ਵੀ ਥੱਕ ਚੁੱਕੇ ਹਨ। ਅਜਿਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਹਿ ਰਿਹਾ ਹੈ ਜੋ ਕਿਸਾਨਾਂ ਨੇ ਕਦੇ ਸੋਚਿਆ ਵੀ ਨਹੀਂ ਹੈ। ਕਿਸਾਨ ਬਹੁਤੇ ਪੜ੍ਹੇ ਲਿਖੇ ਵੀ ਨਹੀਂ ਹਨ ਜਿਹਨਾਂ ਨੂੰ ਪਤਾ ਹੋ ਕਿ ਮਹਾਰਾਜੇ ਕਦੇ ਵੀ ਆਪਣੇ ਰਾਜ ਦਾਖਲ ਹੋਣ ਨਹੀਂ ਦਿੰਦੇ। ਜਿਸ ਢੰਗ ਨਾਲ ਇਹਨਾਂ ਫੌਜ਼ ਨੂੰ ਖੜ੍ਹਾਇਆ ਗਿਆ ਹੈ ਇਸਤੋਂ ਸਾਫ਼ ਨਜਰ ਆਉਂਦਾ ਹੈ ਕਿ ਇੱਕ ਸਾਮਰਾਜ ਦਾ ਮਹਾਰਾਜਾ ਵੀ ਹੈ ਜੋ ਹੱਕਾਂ ਦੀ ਆਵਾਜ਼ ਨੂੰ ਦਬਾਏ ਰੱਖਣ ਦਾ ਬਲ ਰੱਖਦਾ ਹੈ।
ਸਰਕਾਰਾਂ ਦੇ ਬਣਾਏ ਗਏ ਨਿਯਮ ਅੱਜ ਨਿਯਮ ਤਹਿਤ ਨਜਰ ਨਹੀਂ ਅਾ ਰਹੇ। ਇੱਕ ਫੌਜ਼ ਵਿੱਚ ਸਰਕਾਰੀ ਸੈਨਿਕ ਬਿਨਾਂ ਵਰਦੀ ਤੋਂ ਨਜਰ ਆਉਂਦਾ ਹੈ ਤੇ ਆਖਦਾ ਹੈ ਕਿ ਸਰਕਾਰ ਦੇ ਫ਼ੈਸਲੇ ਹਨ ਕਿ ਦਿੱਲੀ ਆਉਣ ਨਹੀਂ ਦੇਣਾ। ਜਦੋਂ ਇੱਕ ਮੀਡੀਆ ਵੱਲੋਂ ਸਵਾਲ ਪੁੱਛਿਆ ਜਾਂਦਾ ਹੈ ਕਿ ਤੁਹਾਡੀ ਵਰਦੀ ਕਿੱਥੇ ਹੈ ਤਾਂ ਉਸਦਾ ਜਵਾਬ ਹੁੰਦਾ ਹੈ ਕਿ ' ਵਰਦੀ ਦੀ ਕੀ ਲੋੜ...ਉੱਤੋਂ ਸਰਕਾਰੀ ਕਵਚ ਪਾਇਆ ਤਾਂ ਹੈ।' ਹੁਣ ਸਰਕਾਰੀ ਨਿਯਮ ਕਿੱਥੇ ਗਏ ਤੇ ਕਿਉਂ ਸਰਕਾਰ ਆਪਣਾ ਧਿਆਨ ਇਹਨਾਂ ਵੱਲ ਨਹੀਂ ਦੇ ਰਹੀ। ਇੱਥੋਂ ਪਤਾ ਲੱਗਦਾ ਹੈ ਕਿ ਸਰਕਾਰ ਮਾਸਟਰ ਬਲਾਸਟਰ ਬਣ ਕੇ ਬੈਠੀ ਹੈ ਜਿਸਨੂੰ ਗ਼ਰੀਬਾਂ ਉੱਤੇ ਕੋਈ ਰਹਿਮ ਨਹੀਂ ਆਉਂਦਾ ਹੈ। ਸਰਕਾਰ ਵਿਰੁੱਧ ਨਾਅਰੇਬਾਜ਼ੀ ਸਿਰਫ਼ ਹੱਕ ਤੇ ਸੱਚ ਲਈ ਕੀਤੀ ਜਾਂਦੀ ਹੈ ਪਰ ਸਰਕਾਰ ਵੱਲੋਂ ਕੁਝ ਅਹਿਮ ਆਵਾਜ਼ਾਂ ਨੂੰ ਦਬਾ ਦਿੱਤਾ ਜਾਂਦਾ ਹੈ। ਸੀਨੀਅਰ ਅਧਿਕਾਰੀ ਸਰਕਾਰਾਂ ਦੇ ਹੁਕਮ ਦਾ ਇੰਤਜ਼ਾਰ ਕਰਦੇ ਹਨ ਜਿਹਨਾਂ ਕਰਕੇ ਉਹ ਹਰ ਤਾਕਤ ਵਰਤਦੇ ਹਨ ਜਿਹਨਾਂ ਨਾਲ ਹੱਕ ਸੱਚ ਨੂੰ ਖ਼ਤਮ ਕੀਤਾ ਜਾ ਸਕੇ। ਇਸ ਤਰ੍ਹਾਂ ਕਰਨ ਨਾਲ ਕੀ ਸਾਬਿਤ ਹੋ ਜਾਵੇਗਾ...ਕਿਸਾਨ ਆਪਣੀ ਫ਼ਸਲ ਲਈ ਕੁਰਬਾਨ ' ਤੇ ਹੋ ਸਕਦਾ ਹੈ ਪਰ ਆਪਣੇ ਉੱਤੇ ਧੱਕਾ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਪੜ੍ਹੀ ਲਿਖੀ ਵੇਲੀ ਜਨਤਾ ਸਿਰਫ਼ ਘਰ ਬੈਠੇ ਫ਼ਾਲਤੂ ਦਾ ਬਿਆਨ ਕਰ ਬੋਲ ਦਿੰਦੀ ਹੈ,' ਇਹ ਕਿਸਾਨ ਨਹੀਂ ਖਾਲਿਸਤਾਨੀ ਨੇ,ਦੂਜੇ ਪਾਸੇ ਸਿੱਖ ਕੌਮ ਮੁਰਦਾਬਾਦ,ਤੀਜੇ ਪਾਸੇ ਇੱਕ ਸਰਦਾਰ ਪੁਲਿਸ ਨੂੰ ਨੇਤਾ ਹੀ ਆਖ ਦਿੰਦਾ ਹੈ,' ਤੁਮ ਬੀ ਖਾਲਿਸਤਾਨੀ ਹੋ।' ਕੀ ਮਤਲਬ ਹੈ ਤੁਹਾਡੇ ਕੀਤੇ ਸਵਾਲਾਂ ਦਾ..ਜਦੋਂ ਇਹ ਸਵਾਲ ਤੁਹਾਡੇ ਸਾਹਮਣੇ ਖੜ੍ਹ ਫਿਰ ਤੋਂ ਬੁਲਵਾਇਆ ਜਾਵੇ ਤਾਂ ਤੁਸੀ ਹੱਥ ਜੋੜਦੇ ਦਿੰਦੇ ਹੋ ਤੇ ਮਾਫ਼ੀ ਮੰਗਦੇ ਹੋ। ਕੁਝ ਲੋਕਾਂ ਦੀ ਵਜ੍ਹਾ ਕਰਕੇ ਹੀ ਹਰ ਹਕੂਮਤ ਗ਼ੁਲਾਮ ਬਣਾਉਣ ਦਾ ਸੁਪਨਾ ਵੇਖ ਲੈਂਦੀ ਹੈ।
ਸਰਕਾਰਾਂ ਨੂੰ ਹਰ ਨਿਯਮ ਤੇ ਕਾਨੂੰਨ ਦਾ ਪਤਾ ਹੈ ਕਦੇ ਆਪਣੇ ਆਪ ਦੇ ਕਾਨੂੰਨ ਨੂੰ ਵੇਖਿਆ। ਇੱਕ ਪਾਰਲੀਮੈਂਟ ਵਿੱਚ ਦੋ ਸੌ ਤੋਂ ਵੱਧ ਨੇਤਾ ਬੈਠ ਕੇ ਨੇਤਾਗਿਰੀ ਕਰਦੇ ਹਨ ਤੇ ਇੱਕ ਦੂਜੇ ਉੱਤੇ ਉਂਗਲ ਵੀ ਚੁੱਕਦੇ ਹਨ ਕਿ ਉਹ ਭਲਾਈ ਕਰਨ ਵਾਲੇ ਨੇਤਾ ਹੋ ਸਕਦੇ ਹਨ। ਸਰਕਾਰਾਂ ਦੇ ਫ਼ੈਸਲੇ ਆਮ ਘਰਾਂ ਲਈ ਹੱਕ ਦੀ ਰੋਟੀ ਖੋਹ ਲੈਣਾ ਹੈ ਤੇ ਹੱਕਾਂ ਦੀ ਆਵਾਜ਼ ਚੁੱਕਣ ਵਾਲੇ ਨੂੰ ਮਾਰ ਕੇ ਆਪਣੇ ਆਪ ਨੂੰ ਸਹੀ ਕਹਿਣਾ ਹੈ। ਇਸ ਤਰ੍ਹਾਂ ਦੀ ਸਰਕਾਰ ਇਹੋ ਜਿਹੀ ਕੁਰਸੀ ਤੋਂ ਲੱਥ ਜਾਣੀ ਚਾਹੀਦੀ ਹੈ। ਡਰ ਹਰ ਇੱਕ ਇਨਸਾਨ ਨੂੰ ਹੁੰਦਾ ਹੈ ਉਸਦਾ ਨਾਂ ਮੌਤ ਹੈ। ਮੌਤ ਬਿਮਾਰੀ ਦਾ ਰੂਪ ਧਾਰ ਕੇ ਵੀ ਆ ਸਕਦੀ ਹੈ ਜਿਸਨੂੰ ਬਚਾਇਆ ਤੱਕ ਵੀ ਨਹੀਂ ਜਾ ਸਕਦਾ।
ਸਰਕਾਰਾਂ ਨੇ ਜੋ ਵੀ ਟੋਏ ਪੁੱਟੇ ਹਨ ਉਹ ਬਿਲਕੁੱਲ ਗ਼ਲਤ ਹਨ। ਕਿਸਾਨਾਂ ਨੂੰ ਆਪਣਾ ਹੱਕ ਮੰਗਣ ਦਾ ਪੂਰਾ ਅਧਿਕਾਰ ਹੈ। ਜੇ ਸਰਕਾਰ ਉਹਨਾਂ ਦਾ ਹੱਕ ਨਹੀਂ ਦੇਣਾ ਚਾਹੁੰਦੀ ਤਾਂ ਉਹ ਵੀ ਦਾਣਾ ਮੰਡੀ ਆ ਕੇ ਕਿਸਾਨਾਂ ਤੋਂ ਦਾਣਾ ਨਾ ਲੈਣ। ਜਦੋਂ ਸੱਚ - ਮੁੱਚ ਹੀ ਦਾਣਾ ਦੇਣਾ ਕਿਸਾਨਾਂ ਨੇ ਬੰਦ ਕਰਤਾ ਤਾਂ ਭਾਰਤ ਦਾ ਹਰ ਕੋਣਾਂ ਭੁੱਖੇ ਮਰ ਜਾਵੇਗਾ ਤੇ ਜਿਸ ਨਾਲ ਸਮਾਜ ਦਾ ਸ਼ੀਸ਼ਾ ਖਰਾਬ ਦਿਖਾਈ ਦੇਵੇਗਾ। ਇਹ ਹਾਲਾਤ ਬੇਹਤਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਇੰਝ ਕਿਸੇ ਦੇ ਵੀ ਉੱਤੇ ਬਹੁਤ ਗੰਦਾ ਤਸ਼ਦੱਦ ਨਾ ਕੀਤਾ ਜਾਏ। ਸਰਕਾਰਾਂ ਦੇ ਅੰਕੜੇ ਭਾਵੇਂ ਭਰਪੂਰ ਹੋਣ ਲੇਕਿਨ ਕਿਸਾਨ ਦਾ ਫ਼ੈਸਲਾ ਕਿਸੇ ਦੀ ਵੀ ਨੀਂਦ ਚੁਰਾ ਸਕਦਾ ਹੈ ਤੇ ਜਿੰਦਗੀ ਨੂੰ ਭੁੱਖ ਤੰਗ ਵੀ ਬਣਾ ਸਕਦਾ ਹੈ। ਇਸਦਾ ਕਾਰਨ ਸਿਰਫ਼ ਤੇ ਸਿਰਫ਼ ਸਰਕਾਰ ਹੋਵੇਗੀ। ਜਦੋਂ ਘਰ ਘਰ ਆਟੇ ਦਾ ਮੁੱਲ ਸੌ ਰੁਪਏ ਕਿੱਲੋ ਦੇ ਭਾਅ ਦਾ ਖਾਣਾ ਪੈ ਗਿਆ ਉਸ ਸਮੇਂ ਦੇਸ਼ ਕੌਮ ਦੀ ਅੱਖ ਭਰ ਆਉਣੀ ਹੈ ਕਿ ਕਿਸਾਨ ਸਹੀ ਸੀ ਤੇ ਸਰਕਾਰ ਨਾਮ ਦੀ ਬਣੀ ਸੀ।
ਕਿਸਾਨ ਯੂਨੀਅਨ ਏਕਤਾ ਜਿਵੇਂ ਤਿਵੇਂ ਵੀ ਬਣੀ ਹੈ ਉਹ ਸਦਾ ਆਬਾਦ ਰਹੇ ਉਹਨਾਂ ਦੇ ਸਿਰ ਉੱਤੇ ਆਈ ਮੁਸੀਬਤਾਂ ਸਾਡੀਆਂ ਵੀ ਮੁਸੀਬਤਾਂ ਹਨ। ਸਾਨੂੰ ' ਮਿਲੇ ਆਜਾਦੀ ' ਦਾ ਮੁੜ ਨਾਰਾ ਲਾਉਣਾ ਚਾਹੀਦਾ ਹੈ ਤੇ ਇਕਜੁੱਟ ਰਹਿ ਕੇ ਹੱਕ ਦੀ ਆਵਾਜ਼ ਚੁੱਕਣੀ ਚਾਹੀਦੀ ਹੈ। ਕਿਸਾਨਾਂ ਦੇ ਹੌਸਲੇ ਰੱਬ ਦੇ ਘਰ ਤੋਂ ਸ਼ੁਰੂ ਹੁੰਦੇ ਹਨ ਤੇ ਉਹਨਾਂ ਮਾਵਾਂ ਤੇ ਬਜੁਰਗਾਂ ਦੇ ਰਾਖੇ ਵਿੱਚ ਮਜਬੂਤ ਹੁੰਦੇ ਹਨ ਜੋ ਖੁਦ ਨਾਲ ਖੜ੍ਹੇ ਹਨ। ਕਿਸਾਨਾਂ ਨੂੰ ਹੱਕ ਮਿਲਣਾ ਚਾਹੀਦਾ ਹੈ। ਮੈ ਸਰਕਾਰ ਦੇ ਵਿਰੁੱਧ ਨਹੀਂ ਹਾਂ ਸਿਰਫ਼ ਉਹਨਾਂ ਨੂੰ ਉਹਨਾਂ ਦੀ ਔਕਾਤ ਬਾਰੇ ਜਾਣੂ ਕਰਵਾ ਰਿਹਾ ਹਾਂ ਜੋ ਆਪਣਾ ਰਾਹ ਭੱਟਕ ਗਏ ਹਨ ਸਿਰਫ਼ ਚੰਦ ਰੁਪਈਆਂ ਦੀ ਖਾਤਿਰ।
ਵਿਸ਼ਵਾਸ਼ ਉੱਤੇ ਪੈਰ - ਗੌਰਵ ਧੀਮਾਨ
ਗ਼ਰੀਬ ਦੇਸ਼ ਦਾ ਧਨ ਸਰਕਾਰ ਦੇ ਤਹਿਖਾਨੇ ਵਿੱਚ ਜੋੜ ਦਿੱਤਾ ਹੈ। ਜਿਸ ਥਾਂ ਪੈਸਾ ਜਰੂਰੀ ਨਹੀ ਉਸ ਥਾਂ ' ਤੇ ਪੈਸਾ ਸਰਕਾਰ ਨੇ ਖ਼ਰਚ ਕਰਨਾ ਸ਼ੁਰੂ ਕਰ ਦਿੱਤਾ ਹੈ। ਆਮ ਲੋਕਾਂ ਦੀਆਂ ਮੁਸੀਬਤਾਂ ਦਿਨ - ਬ - ਦਿਨ ਖਰਾਬ ਹੁੰਦੀਆਂ ਜਾ ਰਹੀਆਂ ਹਨ। ਹੜ੍ਹਾਂ ਦੇ ਪੈਂਦੇ ਪ੍ਰਭਾਵ ਸਰਕਾਰ ਨੂੰ ਨਜਰ ਹੀ ਨਹੀਂ ਆ ਰਹੇ। ਕਿਸ ਤਰ੍ਹਾਂ ਦੀ ਤਾਨਾਸ਼ਾਹ ਸਰਕਾਰ ਬਣ ਚੁੱਕੀ ਹੈ। ਜੋ ਆਪਣਾ ਹੱਕ ਮੰਗਣ ਲਈ ਅੱਗੇ ਵੱਧਦੇ ਹਨ ਉਹਨਾਂ ਉੱਤੇ ਝੂਠੇ ਪਰਚੇ ਦਰਜ ਕਰਵਾ ਦਿੱਤੇ ਜਾਂਦੇ ਹਨ। ਲੋਕਾਂ ਦੀ ਭਲਾਈ ਦਾ ਝੂਠਾ ਵਾਅਦਾ ਕਰਕੇ ਆਪ ਅਪਣਾ ਰਾਸਤਾ ਬਣਾ ਲੈਂਦੇ ਹਨ। ਕਿੱਥੋਂ ਦੀ ਸਰਕਾਰ ਨੇ ਇਹ ਕਿਹਾ ਕਿ ਜਿੱਥੇ ਅੰਨ ਦਾਣਾ ਖਤਮ ਉੱਥੇ ਅਸੀ ਨਹੀਂ ਪਹੁੰਚੇ ? ਸਵਾਲ ਤੇ ਜਵਾਬ ਬਣ ਕੇ ਰਹਿ ਜਾਂਦੇ ਹਨ ਪਰ ਸਰਕਾਰ ਦੇ ਬੋਲ ਇੱਕ ਵੰਗਾਰ ਦੀ ਤਰ੍ਹਾਂ ਪੇਸ਼ ਆਉਂਦੇ ਹਨ।
ਇਹਨਾਂ ਸਰਕਾਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਲੋਕ ਕੀ ਕੁਝ ਚਾਉਂਦੇ ਹਨ। ਤੁਹਾਡੀ ਹੀ ਬਣਾਈ ਸਰਕਾਰ ਲੋਕਾਂ ਉੱਤੇ ਝੂਠੇ ਪਰਚੇ ਬਣਾਉਂਦੀ ਹੈ ਤੇ ਲੋਕਾਂ ਉੱਤੇ ਬਹੁਤ ਹੱਤਿਆ ਚਾਰ ਕਰਦੀ ਹੈ। ਸਰਕਾਰ ਵਿਰੁੱਧ ਜੋ ਵੀ ਨਾਅਰੇ ਬਾਜੀ ਹੁੰਦੀ ਹੈ ਉਹ ਤੁਸੀ ਆਪ ਤਿਆਰ ਕੀਤੀ ਹੈ। ਤੁਸੀ ਆਪਣੇ ਵਾਅਦੇ ਕਦੇ ਵੀ ਪੂਰੇ ਨਹੀਂ ਕੀਤੇ। ਇੱਕ ਸਰਕਾਰ ਪੰਜਾਬ ਨੂੰ ਇਹ ਕਹਿ ਦੱਸਦਾ ਹੈ,' ਮੈ ਤੁਹਾਡਾ ਹੀ ਪੁੱਤ ਹਾਂ ਤੇ ਤੁਹਾਡਾ ਹੀ ਭਰਾ ਹਾਂ। ਮੈ ਵੀ ਤੁਹਾਡੇ ਬੱਚਿਆ ਵਰਗਾ ਹਾਂ। ਮੈ ਨਹੀ ਵੇਖਾਂਗਾ ਦੁੱਖ ਤਾਂ ਕੌਣ ਦੇਖੇਗਾ। ਤੁਸੀ ਘਬਰਾਓ ਨਾ ਮੈ ਆ ਗਿਆ। ਇਹ ਸਰਕਾਰ ਤੁਹਾਡੀ ਆਪਣੀ ਹੈ। ਤੁਸੀ ਜਿੰਦਗੀ ਜਿਊਣ ਦੇ ਪੂਰੇ ਹੱਕਦਾਰ ਹੋ।' ਇਹਨਾਂ ਸਭ ਸੁਣ ਕੇ ਤਾਂ ਸਾਫ਼ ਦਿਖਦਾ ਹੈ ਇਹ ਸਭ ਲੋਕਾਂ ਨੂੰ ਦਿਖਾਉਣ ਲਈ ਹੈ।
ਅਸਲ ਜਿੰਦਗੀ ਵਿੱਚ ਸਰਕਾਰ ਲੋਕਾਂ ਦੇ ਮੂੰਹ ' ਤੇ ਚਪੇੜ ਹੀ ਮਾਰਦੀ ਰਹੀ ਹੈ। ਦੋ ਥਾਵਾਂ ਦੇ ਲੋਕ ਅਸਲ ਮੁੱਦੇ ' ਤੇ ਗੱਲ ਕਰਨ ਲਈ ਸਰਕਾਰ ਕੋਲ਼ ਜਾਂਦੇ ਹਨ। ਦੋਵਾਂ ਦੇ ਬੋਲ ਅਟੱਲ ਸਨ ਤੇ ਇੱਕ ਸਵਾਲ ਰੱਖਦਾ ਹੈ,' ਹੜ੍ਹ ਨਾਲ ਵਧੇਰੇ ਨੁਕਸਾਨ ਹੋਇਆ,ਇਸਦਾ ਕੋਈ ਹੱਲ ਕੱਢੋ।' ਅੱਗੋ ਦੂਜਾ ਬੋਲ ਸੁਣਨ ' ਚ ਆਉਂਦਾ ਹੈ,' ਕੱਚੇ ਘਰ ਟੁੱਟ ਤਬਾਹ ਹੋ ਗਏ। ਉਹਨਾਂ ਮਾਸੂਮ ਗ਼ਰੀਬ ਲੋਕਾਂ ਦਾ ਘਰ ਬਾਰ ਬਣਵਾ ਕੇ ਦਵੋ।' ਦੋਵੇਂ ਸਵਾਲ ਸਰਕਾਰ ਨੂੰ ਝੱਟਕਾ ਦੇ ਰਹੇ ਸੀ। ਦੋਵਾਂ ਵਿੱਚ ਨੁਕਸਾਨ ਬਰਾਬਰ ਸੀ। ਸਰਕਾਰ ਇੱਕ ਫ਼ੈਸਲਾ ਕਰਦੀ ਹੈ। ਦੇਖੋ! ਦੋ ਪੈਸਿਆਂ ਦਾ ਨੁਕਸਾਨ ਨਹੀਂ ਹੋਇਆ ਇਹ ਅਸੀ ਬਾਖੂਬੀ ਜਾਣਦੇ ਹਾਂ ਤੇ ਅਸੀ ਇਸ ਬਾਰੇ ਅੱਗੇ ਦਰਖਾਸਤ ਕਰਾਂਗੇ। ਤੁਸੀ ਬੇਫ਼ਿਕਰ ਰਵੋ।'
ਇਹ ਸਭ ਸੁਣਨ ਤੋਂ ਬਾਅਦ ਦੋ ਆਗੂ ਚੁੱਪ ਨਹੀਂ ਰਹਿੰਦੇ ਤੇ ਸਰਕਾਰ ਇਹ ਅੱਗੇ ਕਹਿ ਲਲਕਾਰ ਦਿੰਦੇ ਹਨ ਅਗਰ ਤੁਸੀ ਸਾਡੀ ਕਹੀ ਗੱਲ ਨੂੰ ਧਿਆਨ ਵਿੱਚ ਨਹੀਂ ਲੈ ਕੇ ਆਉਂਦੇ... ਉਦੋਂ ਤੱਕ ਅਸੀਂ ਹੱਕ ਲਈ ਲੜ੍ਹਦੇ ਰਹਾਂਗੇ। ਸਰਕਾਰ ਦੇ ਫ਼ੈਸਲੇ ਬੇਸੁਆਦ ਲੱਗੇ। ਹਰ ਵਾਰ ਇੰਝ ਹੀ ਹੁੰਦਾ ਹੈ ਕਿ ਗਰੀਬ ਵਰਗ ਦੁੱਖ ਸਹਿ ਰਿਹਾ ਤੇ ਅਮੀਰਾਂ ਦਾ ਰਾਜ ਦੇਖਿਆ ਜਾ ਰਿਹਾ। ਜੋ ਇਸ ਸਾਲ ਭਾਰੀ ਵਰਖਾ ਨੇ ਸਭ ਤਬਾਹ ਕੀਤਾ ਉਸਤੋਂ ਮਗਰੋਂ ਸਰਕਾਰ ਦਾ ਵੀ ਹੱਥ ਲੱਗਿਆ। ਜਿਹਨਾਂ ਨੇ ਕੁਝ ਪਿੰਡਾਂ ਵਿੱਚ ਡੈਮ ਦਾ ਪਾਣੀ ਤੇਜ ਰਫ਼ਤਾਰ ਨਾਲ ਛੱਡ ਦਿੱਤਾ। ਪਾਣੀ ਨੂੰ ਛੱਡਿਆ ਜਾ ਸਕਦਾ ਹੈ ਲੇਕਿਨ ਵਹਾਅ ਘੱਟ ਕਰਕੇ...ਇੱਥੇ ਇੰਝ ਬਿਲਕੁੱਲ ਨਹੀਂ ਹੋਇਆ। ਰੋਜ਼ ਹੀ ਪਸ਼ੂ ਦੱਬ ਮਰ ਰਹੇ ਹਨ। ਕੱਚੇ ਘਰ ਹੜ੍ਹ ਦੀ ਲਪੇਟ ਵਿੱਚ ਆ ਟੁੱਟ ਰਹੇ ਹਨ ਤੇ ਮਾਸੂਮਾਂ ਦੀਆਂ ਜਾਨਾਂ ਜਾ ਰਹੀਆਂ ਹਨ। ਇਹਨਾਂ ਸਭ ਹੋਣ ਦੇ ਬਾਵਜੂਦ ਵੀ ਸਰਕਾਰ ਦਾ ਇਹ ਇਸ਼ਾਰਾ ਹੁੰਦਾ ਹੈ ਕਿ ਅਸੀਂ ਮਦਦ ਵਿੱਚ ਜੁੱਟੇ ਹਾਂ।
ਹਾਲਾਂਕਿ ਇਹ ਸਭ ਸੁਣਨ ਵਿੱਚ ਆਉਂਦਾ ਹੈ ਕਿ ਸਰਕਾਰ ਨੇ ਇੱਕ ਦੋ ਪਿੰਡ ਵਿੱਚ ਜਾ ਕੇ ਆਪ ਗ਼ਰੀਬ ਲੋਕਾਂ ਦੀ ਜਾਨ ਬਚਾਈ ਹੈ। ਜਦੋਂ ਪਤਾ ਹੈ ਪਿੰਡਾ ਵਿੱਚ ਪਾਣੀ ਛੱਡਿਆ ਜਾਵੇਗਾ ਫਿਰ ਕਿਉਂ ਉਹਨਾਂ ਲਈ ਪਹਿਲੋਂ ਇੰਤਜ਼ਾਮ ਨਹੀਂ ਕੀਤਾ ਗਿਆ। ਕਿਉਂ ਨਹੀਂ ਭਰੋਸਾ ਦਿਵਾਇਆ ਗਿਆ ਕਿ ਤੁਸੀ ਬੇਫ਼ਿਕਰ ਰਵੋ ਤੁਹਾਡਾ ਕੋਈ ਵੀ ਨੁਕਸਾਨ ਨਹੀਂ ਹੋਣ ਦਿਆਂਗੇ। ਝੂਠੇ ਵਾਅਦੇ ਝੂਠੇ ਲਾਰੇ ਹੀ ਬੋਲ ਸਰਕਾਰ ਨੂੰ ਹੁਣ ਮਹਿੰਗੇ ਪਹਿਣਗੇ। ਜੋ ਗ਼ਰੀਬਾਂ ਦਾ ਨੁਕਸਾਨੀਆਂ ਫ਼ਸਲਾਂ ਤੇ ਘਰ ਨੇ ਉਹ ਸਭ ਸਰਕਾਰ ਪੂਰਾ ਕਰੇਗੀ ਅਗਰ ਸਰਕਾਰ ਇਹ ਸਭ ਪੂਰਾ ਨਹੀਂ ਕਰਦੀ ਤਾਂ ਅਸੀ ਮਰਨ ਲਈ ਤਿਆਰ ਹਾਂ ਤੇ ਅਸੀ ਮਰਾਂਗੇ।
ਕੁਝ ਪਿੰਡਾਂ ਵਿੱਚ ਤਬਾਹੀ ਦਾ ਮੰਜ਼ਰ ਬਹੁਤ ਭਿਆਨਕ ਦਿਖਿਆ। ਉਹਨਾਂ ਵਿੱਚ ਬੇਕਸੂਰਾਂ ਦਾ ਬਹੁਤ ਨੁਕਸਾਨ ਹੋਇਆ। ਸਰਕਾਰ ਨੇ ਭਰੋਸਾ ਇਹ ਦਿਵਾਇਆ ਕਿ ਤੁਹਾਡਾ ਹੱਕ ਤੁਹਾਨੂੰ ਜਰੂਰ ਮਿਲੇਗਾ। ਲੋਕਾਂ ਦੇ ਮੂੰਹੋਂ ਸੁਣੀ ਇਹ ਗੱਲ ਬਿਲਕੁੱਲ ਅਜੀਬ ਲੱਗਦੀ ਹੈ,' ਲੁੱਟ ਖੋਹ ਵਾਂ ਸਰਕਾਰ ਜਿਹੜੀ ਗ਼ਰੀਬਾਂ ਦਾ ਧਨ ਦੱਬਣ ਲਈ ਬੈਠੀ ਹੈ। ਹੁਣ ਤੱਕ ਕਿਸੇ ਵੀ ਸਰਕਾਰ ਨੇ ਸਾਡੀ ਕੋਈ ਮਦਦ ਨਹੀਂ ਕੀਤੀ। ਸਾਡਾ ਸਾਰਾ ਪਿੰਡ ਹੜ੍ਹ ਕਰਕੇ ਡੁੱਬ ਗਿਆ ਤੇ ਪਸ਼ੂ ਸਾਡੇ ਮਰ ਮੁੱਕ ਗਏ।' ਇਹ ਸਭ ਜਾਣਕੇ ਬਹੁਤ ਦੁੱਖ ਹੁੰਦਾ ਹੈ ਕਿ ਸਰਕਾਰ ਹੁਣੇ ਵੀ ਚੁੱਪ ਹੀ ਬੈਠੀ ਹੈ। ਇੱਕ ਉੱਚ ਅਹੁਦੇ ਦਾ ਅਧਿਕਾਰੀ ਆਪਣੀ ਉਹ ਜਿੰਮੇਵਾਰੀ ਭੁੱਲ ਜਾਂਦਾ ਹੈ ਜੋ ਉਸਨੇ ਦੇਸ਼ ਭਾਰਤ ਦੀ ਰਕਸ਼ਾ ਕਰਨ ਸਮੇਂ ਜਿੰਮੇਵਾਰੀ ਲਈ ਸੀ। ਅੱਜ ਉਹ ਧਨੋਂ ਧਨ ਹੋਣ ਮਗਰੋਂ ਆਪਣੀਆਂ ਸਾਰੀਆਂ ਜਿੰਮੇਵਾਰੀਆਂ ਭੁੱਲ ਗਿਆ ਹੈ।
ਸਰਕਾਰਾਂ ਦੇ ਹੁਕਮ ਨਾਲ ਰੋਜ਼ ਝੂਠੇ ਪਰਚੇ ਦਰਜ ਹੁੰਦੇ ਹਨ। ਰੋਜ਼ ਮਦਦਗਾਰ ਲੋਕ ਰੋਂਦੇ ਕੁਰਲਾਉਂਦੇ ਹਨ। ਜਿਹਨਾਂ ਦੀਆਂ ਫ਼ਸਲਾਂ ਉਜਾੜ ਹੋਈਆਂ, ਉਹਨਾਂ ਨੂੰ ਇੱਕ ਧੇਲਾ ਵੀ ਨਹੀਂ ਮਿਲਿਆ। ਜੋ ਵਾਅਦੇ ਸਰਕਾਰ ਨੇ ਕੀਤੇ ਉਹ ਥੋੜ੍ਹਾ ਚਿਰ ਹੀ ਨਜਰ ਆਏ। ਸਮੇਂ ਦੀ ਚਾਬੀ ਅੱਜ ਸਰਕਾਰ ਨੇ ਸਾਂਭ ਲਈ ਹੈ ਜਿਸ ਨਾਲ ਗ਼ਰੀਬ ਘਰ ਦਾ ਚੁੱਲ੍ਹਾ ਮੱਚਣ ਯੋਗ ਨਾ ਰਿਹਾ। ਖਾਣ ਪੀਣ ਦੀ ਹਰ ਚੀਜ਼ ਮਹਿੰਗੀ ਕੀਤੀ ਜਾ ਰਹੀ ਹੈ। ਜਿਸ ਥਾਂ ' ਤੇ ਰੇਡ ਪਹਿਣੀ ਚਾਹੀਦੀ ਹੈ ਉਸ ਥਾਂ ਉੱਤੇ ਪੈਸਿਆਂ ਦੇ ਢੇਰ ਇੱਕਠੇ ਕੀਤੇ ਜਾਂਦੇ ਹਨ। ਜਿਸ ਥਾਂ ਬਾਰੇ ਜਾਣਕਾਰੀ ਝੂਠ ਦਿੱਤੀ ਜਾਂਦੀ ਹੈ ਉਸ ਥਾਂ ਉੱਤੇ ਰੇਡ ਮਾਰ ਕੇ ਸ਼ੇਰ ਬਣ ਦਿਖਾਉਂਦੇ ਹਨ। ਹੱਕ ਮੰਗਣਾ ਕੋਈ ਮਾੜੀ ਗੱਲ ਨਹੀਂ ਹੈ। ਲੋਕਾਂ ਨੇ ਮਿਲ ਕੇ ਸਰਕਾਰ ਖੜ੍ਹੀ ਕੀਤੀ ਹੈ ਤੇ ਮਿਲ ਕੇ ਹੀ ਸਰਕਾਰ ਡਿੱਗ ਵੀ ਸਕਦੀ ਹੈ।
ਸਰਕਾਰ ਆਪਣਾ ਫ਼ੈਸਲਾ ਜਦੋਂ ਤੱਕ ਸਹੀ ਨਹੀਂ ਕਰਦੀ, ਉਦੋਂ ਤੱਕ ਲੋਕਾਂ ਵਿੱਚ ਦੱਬੀ ਆਵਾਜ਼ ਐਵੇਂ ਹੀ ਇੱਕ ਇੱਕ ਹੋ ਉੱਠੇਗੀ। ਸਰਕਾਰ ਨੂੰ ਸਹੀ ਫ਼ੈਸਲੇ ਲੈਣੇ ਚਾਹੀਦੇ ਹਨ। ਲੋਕਾਂ ਦੀ ਭਲਾਈ ਤਾਂ ਹੀ ਹੋ ਸਕਦੀ ਹੈ ਜੇ ਰੱਲੀ ਮਿਲੀ ਸਰਕਾਰ ਵੱਲ ਮੂੰਹ ਨਾ ਕੀਤਾ ਜਾਏ। ਜਿਸ ਧਰਤੀ ਤੋਂ ਜੰਮੇ ਹੋ ਉਸ ਧਰਤੀ ਨੂੰ ਹੀ ਖਾਣ ਨੂੰ ਤੁਰ ਪਏ ਹੋ। ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨਾ ਕੋਈ ਗਲਤ ਗੱਲ ਨਹੀਂ ਹੈ ਪਰ ਇਹ ਸੱਚ ਇੱਥੇ ਇਨਸਾਫ਼ ਵੀ ਛੇਤੀ ਨਹੀਂ ਹੈ। ਸਰਕਾਰਾਂ ਦੇ ਨਜ਼ਰੀਏ ਤੋਂ ਲੋਕਾਂ ਦਾ ਵਿਸ਼ਵਾਸ ਪੈਰੀ ਨਿੱਚੇ ਹੈ। ਜਿਹੜਾ ਕਿ ਪੈਰੀ ਹੇਠਾਂ ਦੱਬ ਦਿੱਤਾ ਜਾਂਦਾ ਹੈ। ਸਰਕਾਰ ਨੂੰ ਬਚਨਯੋਗ ਬਣ ਦਿਖਾਉਣਾ ਚਾਹੀਦਾ ਹੈ ਤੇ ਗ਼ਰੀਬਾਂ ਦੀ ਪੂਰੀ ਤਰ੍ਹਾਂ ਮਦਦ ਕਰਨੀ ਚਾਹੀਦੀ ਹੈ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016
ਪੁੱਤ ਜੱਗ ਗੁਆਇਆ - ਗੌਰਵ ਧੀਮਾਨ
ਹੀਰਾ ਸੀ ਮੇਰਾ ਪੁੱਤ ਮਾਂ ਰਹੀ ਬੋਲਦੀ,
ਜਦੋਂ ਗਿਆ ਨਸ਼ੇ ਵੱਲ ਤਾਂ ਰਹਿੰਦੀ ਟੋਲਦੀ।
ਉਹ ਵੀ ਨਾ ਜਾਣਦਾ ਸੀ ਜੱਗ ਹੋਣ ਦੀ,
ਮੁੜਿਆ ਨਾ ਗਿਆ ਪੁੱਤ ਰੱਬ ਦੇ ਕੋਲ਼ ਹੀ।
ਥਾਂ ਨਾ ਦੱਸੀ ਕਿੱਥੇ ਜਾਂਦਾ ਰੋਜ਼ ਸੀ,
ਆਪ ਤੰਗ ਹੋ ਮੈਨੂੰ ਤੜਫਾਉਂਦਾ ਉਹ ਸੀ।
ਰੰਗ ਤੋਂ ਬੇਰੰਗ ਹੋਇਆ ਕੀ ਖੌਫ਼ ਸੀ,
ਨਸ਼ਿਆਂ ਨੇ ਪੁੱਤ ਖੋਹ ਲਿਆ ਕੀ ਲੋੜ ਸੀ।
ਤਾਹਨੇ ਮਾਰ ਦੁਨੀਆ ਖੱਡੇ ਭੋਰਦੀ,
ਲੱਤ ਫ਼ਸਾ ਆਪਣਿਆ ਦੀ ਨਸਲ ਰੋਲਦੀ।
ਪੁੱਤ ਨਸ਼ੇ ਦਾ ਬਣਿਆ ਦਰਿਆ ਹੋਰ ਵੀ,
ਗਿਆ ਮਾਂ ਨੂੰ ਛੱਡ ਸਾਰੀ ਜਿੰਦਗੀ ਰੋਲਤੀ।
ਰਹਿੰਦਾ ਪੁੱਤ ਘਰ ਨਾ ਜਾਣਾ ਛੋੜ ਸੀ,
ਨਸ਼ਿਆਂ ਦਾ ਗੰਦਾ ਦਲਦਲ ਨਾ ਗੋਰ ਸੀ।
ਪੁੱਤ ਨੂੰ ਨਿੱਤ ਮਾਂ ਰੋਕਿਆ ਨਾ ਸੌਣ ਸੀ,
ਮਾਂ ਪੱਲ੍ਹਾ ਛੱਡਿਆ ਨਾ ਪੁੱਤ ਲੱਗਾ ਬੋਝ ਸੀ।
ਜਿੰਦਗੀ ਤੋਂ ਤੰਗ ਮਾਂ ਬਿਨ ਪੁੱਤ ਲੋਚਦੀ,
ਨਸ਼ਿਆਂ ਨੂੰ ਰੋਕਣ ਨਾ ਨਸ਼ਾ ਹੀ ਘੋਲਦੀ।
ਹੰਝੂਆਂ ਦਾ ਹੜ੍ਹ ਪੁੱਤ ਗਏ ' ਤੇ ਗੋਲਦੀ,
ਮੁੜ ਗੌਰਵ ਹੱਥ ਕਲਮ ਸੱਚ ' ਤੇ ਡੋਲਦੀ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016
ਅੰਨ੍ਹੇ ਨੂੰ ਦਾਣਾ - ਗੌਰਵ ਧੀਮਾਨ
ਫ਼ਕੀਰ ਨਹੀਂ ਮੁਰੀਦ ਨਹੀਂ,
ਦੁਨੀਆ ਦੀ ਮੈ ਭੀੜ੍ਹ ਨਹੀਂ।
ਪੈਰੀ ਮਸਲ ਰੋਜ਼ ਮੈ ਜਾਂਦਾ,
ਇੱਕ ਵਕ਼ਤ ਜਿੰਦਗੀ ਨਹੀਂ।
ਆਪੋ ਆਪਣੇ ਕੰਮ ਨੇ ਰਾਜੀ,
ਫ਼ਿਕਰ ਜੱਗ ਕਿਸੇ ਦੀ ਨਹੀਂ।
ਰਤਾ ਪ੍ਰਵਾਹ ਜਿੰਦਗੀ ਬਾਜੀ,
ਦਾਣਾ ਬਗ਼ੈਰ ਕੁਝ ਵੀ ਨਹੀਂ।
ਘੱਟ ਉਮੀਦਾਂ ਇੱਕ ਵਜਾਹ,
ਮੇਰੀ ਇੱਥੇ ਤਕਦੀਰ ਨਹੀਂ।
ਰੋਜ਼ ਭੁੱਖੇ ਮਰ ਦੀ ਵਜਾਹਦ,
ਦਿਲ ਸਕੂਨ ਕਿੱਥੇ ਵੀ ਨਹੀਂ।
ਪਲ਼ ਦੋ ਪਲ਼ ਗਿਆ ਸਮਾਂ,
ਜਿੰਦਗੀ ਬਹਾਨੇ ਦੀ ਨਹੀਂ।
ਪੈਰੋਂ ਦੱਬ ਮੈਨੂੰ ਮੌਤ ਜਲਦੀ,
ਮੁੱਕ ਦਾਣਾ ਪਾਣੀ ਹੀ ਨਹੀਂ।
ਜਿੰਦਗੀ ਤੋਂ ਚੱਲ ਭੁੱਖ ਸੇਕੀ,
ਦਾਣਾ ਮਿਲ ' ਤੇ ਖੁਸ਼ੀ ਸਹੀ।
ਇੱਕ ਕਤਾਰ ਅੰਨ੍ਹੇ ਨੂੰ ਦਾਣਾ,
ਗੌਰਵ ਰੱਬ ਮਰਜੀ ਵੀ ਨਹੀਂ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016
ਮਾਏ ਤੂੰ ਜੱਗ ਜੀਵੇ - ਗੌਰਵ ਧੀਮਾਨ
ਮੈਨੂੰ ਸਾਂਭਣ ਨਾ ਘਰ ਆਇਆ,
ਤੇਰਾ ਪੁੱਤ ਇੱਕਲਾ ਕੀ ਖੱਟ ਪਾਇਆ।
ਤੂੰ ਤਾਂ ਮਾਂ ਮੇਰਾ ਵਜੂਦ ਹੁੰਦਾ ਸੀ,
ਅੱਜ ਦੋ ਗੁੱਤਾਂ ਬਿਨ ਮੈ ਕਮਲਾਇਆ।
ਘਬਰਾ ਉੱਠਦੀ ਆ ਨਿੱਤ ਤੜਕੇ,
ਤੇਰੇ ਬੋਲ ਦਾ ਸੁੰਨਾ ਨਾਂ ਥਿਆਇਆ।
ਪੌੜੀ ਚੜ੍ਹਦੀ ਆ ਛੱਤ ਅੰਨ ਨਾ,
ਤੇਰਾ ਦਿੱਖਦਾ ਰਹਿੰਦਾ ਮੈਨੂੰ ਛਾਇਆ।
ਤੇਰੇ ਪਿਆਰ ਨੇ ਮੈਨੂੰ ਨਿਚੋੜ ਦਿੱਤਾ,
ਹਰ ਦਿਨ ਹਰ ਰਾਤ ਉੱਠ ਜਗਾਇਆ।
ਡਰਦੀ ਹਾਂ ਇਸ ਦੁਨੀਆ ਦੇ ਖੌਫ਼ ਤੋਂ,
ਤੇਰੀ ਧੀ ਦਾ ਮਜ਼ਾਕ ਸਭ ਨਾ ਬਣਾਇਆ।
ਰੋਜ਼ ਦੇ ਮਸਲੇ ਦਿਲ ਨੂੰ ਡਰ ਘਭਾਉਂਦੇ,
ਤੂੰ ਹੁੰਦੀ ਤਾਂ ਮੇਰਾ ਦਿਲ ਨਾ ਡਰ ਪਾਇਆ।
ਬੇਰੁੱਖੀ ਹੋ ਦਿਲ ਮੇਰਾ ਰੋਂਦਾ ਨੀ ਮਾਏ,
ਤੇਰੇ ਬਿਨ ਮੈ ਅਧੂਰੀ ਨਾ ਮੰਜਿਲ ਜਾਇਆ।
ਤੰਗ ਹੋ ਗਈ ਜਿੰਦਗੀ ਹਾਲਾਤਾਂ ਲੜ੍ਹਦੀ,
ਕੋਈ ਰਾਹ ਨਾ ਦਿਖਾਵੇ ਮੈ ਕਿੰਝ ਸਤਾਇਆ।
ਤੇਰੇ ਹੁੰਦੇ ਹੋਏ ਮਾਂ ਕਦੇ ਦੁੱਖ ਨਾ ਮਿਲਿਆ,
ਅੱਜ ਦਿਲ ਬਿਆਨ ਗੌਰਵ ਤੋਂ ਲਿਖਾਇਆ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016
ਮਾਂ ਧਰਤੀ ਦੇ ਪਾਲੇ - ਗੌਰਵ ਧੀਮਾਨ
ਜੰਗ ਹੋਵਣ ਸ਼ਹੀਦ ਸੂਰਮੇ ਪਿਆਰੇ,
ਮਾਂ ਦੇ ਜਾਏ ਧਰਤੀ ਮਾਂ ਸਾਡੀ ਦੇ ਦੁਲਾਰੇ।
ਦੁਨੀਆ ਭਰਪੂਰ ਰਾਤੋਂ ਰਾਤ ਸਿਤਾਰੇ,
ਜਿੰਦਗੀ ਨਸੀਬ ਜਿਊਣ ਧਰਤ ਦੇ ਸਹਾਰੇ।
ਇੱਕ ਥਾਂ ਰੱਬ ਰੂਪ ਦਿੱਖ ਹੋ ਸਕਦੈ,
ਜਿੱਥੇ ਢਿੱਡ ਭਰ ਜਮੀਨ ਮਾਂ ਧਰਤੀ ਦੇ ਪਾਲੇ।
ਜਲ੍ਹਿਆਂ ਵਾਲਾ ਬਾਗ਼ ਧਰਤ ਸੀ ਖਿਲਾਰੇ,
ਅੱਖਾਂ ਵਿੱਚੋਂ ਲਹੂ ਲੁਹਾਣ ਵੇਖ ਊਧਮ ਨੇ ਤਾੜੇ।
ਉੱਠ ਹੱਲ ਹੋ ਸਕਦੈ ਜਿੰਦਗੀ ਖੌਫ਼ ਦਾ,
ਦਿਲ ਦੱਬੀ ਆਵਾਜ਼ ਹੇਠ ਗੋਰੇ ਬੇਰੰਗ ਸੀ ਮਾਰੇ।
ਇੱਕ ਥਾਂ ਰੱਬ ਰੂਪ ਦਿੱਖ ਹੋ ਸਕਦੈ,
ਜਿੱਥੇ ਢਿੱਡ ਭਰ ਜਮੀਨ ਮਾਂ ਧਰਤੀ ਦੇ ਪਾਲੇ।
ਜਿੰਦਗੀਆਂ ਦਾ ਲੁੱਟ ਖੋਹ ਸਰਕਾਰ ਭਾਰੇ,
ਗ਼ਰੀਬ ਘਰ ਦੁੱਖ ਹੋ ਕਿੱਥੋਂ ਜਿਊਣ ਵਿਚਾਰੇ।
ਦੋ ਵਕ਼ਤ ਮਿੱਸੀ ਰੋਟੀ ਚਾਦਰ ਵੇਖ ਪਛਾੜੇ,
ਮਿਹਨਤ ਖੇਤ ਜਾ ਕੀਤੀ ਮਾਂ ਧਰਤੀ ਦੇ ਸਾਰੇ।
ਇੱਕ ਥਾਂ ਰੱਬ ਰੂਪ ਦਿੱਖ ਹੋ ਸਕਦੈ,
ਜਿੱਥੇ ਢਿੱਡ ਭਰ ਜਮੀਨ ਮਾਂ ਧਰਤੀ ਦੇ ਪਾਲੇ।
ਪੰਜਾਬ ਹਰਿਆਣਾ ਅਾਸ ਕਰਿੰਦੀ ਕਿਸ ਥਾਂ,
ਕੁਝ ਧਰਤ ਜੰਮ ਕੁਝ ਦੇਸ਼ ਤੋਂ ਬਾਹਰ ਦੇ ਗਦਾਰੇ।
ਪਾਣੀ ਦੀ ਖੋਹ ਨਾ ਨਸੀਬ ਪਾਣੀ ਧਰਤੀ ਮਾਂ,
ਕੀ ਹੈ ਹਿਸਾਬ ਕਿਤਾਬ ਦੇ ਚਾਰ ਪੰਨੇ ਤੱਕ ਪਾੜੇ।
ਇੱਕ ਥਾਂ ਰੱਬ ਰੂਪ ਦਿੱਖ ਹੋ ਸਕਦੈ,
ਜਿੱਥੇ ਢਿੱਡ ਭਰ ਜਮੀਨ ਮਾਂ ਧਰਤੀ ਦੇ ਪਾਲੇ।
ਜਦੋਂ ਸੰਸਾਰ ਦੇ ਬਾਗ਼ ਧਰਤ ਨਾ ਜਿਊਂਦੇ,
ਕਾਰਨ ਜਿੰਦਗੀ ਦੇ ਰੋਗ ਖੁਦ ਨੇ ਗ਼ੁਨਾਹਗਾਰੇ।
ਖੇਤ ਜਮੀਨ ਵਾਰ ਦਵਾਂਗੇ ਮਾਂ ਧਰਤੀ ਜਾਨ,
ਸਰਕਾਰ ਫ਼ੈਸਲੇ ਕੁਝ ਕਵੇ ਗੌਰਵ ਇੱਥੋਂ ਨਾ ਹਾਰੇ।
ਇੱਕ ਥਾਂ ਰੱਬ ਰੂਪ ਦਿੱਖ ਹੋ ਸਕਦੈ,
ਜਿੱਥੇ ਢਿੱਡ ਭਰ ਜਮੀਨ ਮਾਂ ਧਰਤੀ ਦੇ ਪਾਲੇ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016
ਹਵਸ ਦੇ ਲਾਲਚੀ ਬਣੇ ਇਨਸਾਨ -ਗੌਰਵ ਧੀਮਾਨ
ਦੋ ਚਾਰ ਮਹੀਨੇ ਤੋਂ ਮੈ ਇੱਕ ਰਾਹ ਤੋਂ ਰੋਜ਼ ਤੁਰ ਕੇ ਘਰ ਵਾਪਿਸ ਆਉਂਦਾ ਰਿਹਾ। ਜਦੋਂ ਵੀ ਰਾਤ ਦੱਸ ਵਜੇ ਦੇ ਇੱਕ ਮੋੜ ਤੋਂ ਲੰਘਣਾ ਤਾਂ ਉੱਥੇ ਪੰਜ ਤੋਂ ਛੇ ਕਿੰਨਰ ਦਾ ਇਕੱਠ ਦਿਖਾਈ ਦੇਣਾ ਤੇ ਉਹਨਾਂ ਦੇ ਆਸੇ ਪਾਸੇ ਪੰਜ ਸੱਤ ਨੌਜਵਾਨ ਤੇ ਮਰਦਾਂ ਦਾ ਖੜ੍ਹਨਾ। ਬੜਾ ਅਜੀਬ ਲੱਗਦਾ ਹੈ ਜਦੋਂ ਸਮਾਜ ਵਿੱਚ ਸ਼ਰ੍ਹੇਆਮ ਗੰਦਗੀ ਦਿਖਾਈ ਦਵੇ ਤੇ ਉਸ ਗੰਦਗੀ ਦਾ ਇੱਕ ਹਿੱਸਾ ਇਨਸਾਨ ਹੀ ਹੈ। ਉਹ ਥਾਂ ਕੋਈ ਸੁੰਨੀ ਥਾਂ ਨਹੀਂ ਹੈ ਜਿੱਥੇ ਇਹ ਸਬ ਨਹੀਂ ਦਿਖਾਈ ਦਿੰਦਾ, ਉਹ ਸੜਕ ਕਿਨਾਰੇ ਦੇ ਮੋੜ ਉੱਤੇ ਹੈ ਜਿੱਥੇ ਉਹਨਾਂ ਦਾ ਦਿਖਣਾ ਤੇ ਖੜ੍ਹਨਾ ਪੱਕਾ ਹੈ। ਚੱਲਦੇ ਵਾਹਨਾਂ ਦਾ ਅਚਾਨਕ ਰੁੱਕਣਾ ਤੇ ਕਾਫ਼ੀ ਦੇਰ ਇੰਤਜ਼ਾਰ ਕਰਨਾ.. ਕੀ ਇਹ ਇੱਕ ਹਵਸ ਦਾ ਲਾਲਚ ਨਹੀਂ ?
ਵੀਹ ਸਾਲ ਦੇ ਨੌਜਵਾਨ ਇਹਨਾਂ ਦੇ ਸ਼ਿਕਾਰ ਆਮ ਹੁੰਦੇ ਹਨ ਤੇ ਮਰਦਾਂ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਰਿਹਾ। ਆਮ ਜਿੰਦਗੀ ਨੂੰ ਅਸੀ ਖ਼ੁਦ ਮੁਸ਼ਕਿਲ ਬਣਾਉਂਦੇ ਹਨ। ਇਸਤੋਂ ਸਾਫ਼ ਝਲਕਦਾ ਹੈ ਕਿ ਜਿੰਦਗੀ ਕਿੰਨੀ ਵਿਕਾਊ ਤੇ ਸਸਤੀ ਹੈ। ਉਸ ਮੋੜ ਦੇ ਇੱਕ ਪਾਸੇ ਖਾਲੀ ਪਲਾਟ ਹੈ ਜਿੱਥੇ ਇਹ ਸਬ ਆਮ ਹੁੰਦਾ ਹੈ। ਇਹ ਆਮ ਕਿੰਨਰ ਵਾਂਗ ਬਿਲਕੁੱਲ ਨਜਰੀ ਨਹੀਂ ਆਉਂਦੇ ਹਨ। ਇਹਨਾਂ ਦੇ ਕੋਲ਼ ਇੱਕ ਵੱਡੀ ਗੱਡੀ ਹੈ ਜਿਸ ਦੀ ਮਾਰਕੀਟ ਕੀਮਤ ਪੰਜਾਹ ਲੱਖ ਦੇ ਨੇੜੇ ਹੈ। ਇਹਨਾਂ ਦੇ ਨਾਲ ਇੱਕ ਆਦਮੀ ਹੈ ਜੋ ਗੱਡੀ ਦਾ ਚਾਲਕ ਜਾਂ ਡਰਾਈਵਰ ਲੱਗਦਾ ਹੈ। ਇਹਨਾਂ ਦਾ ਇੱਕ ਸਮੂਹ ਹੈ ਜੋ ਕਿ ਸਿਰਫ਼ ਰਾਤ ਵੇਲ ਹੀ ਬਾਹਰ ਨਿਕਲਦੇ ਹਨ। ਰੋਜ਼ ਹੀ ਇਹ ਵਿੱਤਕਰਾ ਦਿਖਾਈ ਦਿੰਦਾ ਹੈ।
ਇੱਕ ਨੌਜਵਾਨ ਖਾਲੀ ਪਲਾਟ ਜਾਂਦਾ ਹੈ ਤੇ ਮਗਰੋਂ ਹੀ ਇੱਕ ਕਿੰਨਰ ਤੁਰ ਪੈਂਦੀ ਹੈ। ਥੋੜ੍ਹੀ ਦੇਰ ਲੰਘ ਜਾਣ ਮਗਰੋਂ ਵਾਰੋ ਵਾਰੀ ਸਬ ਦਾ ਨੰਬਰ ਆਉਂਦਾ ਹੈ। ਇਸ ਤਰ੍ਹਾਂ ਹਵਸ ਦਾ ਲਾਲਚ ਵਧੇਰੇ ਵੱਧਦਾ ਦਿਖਾਈ ਦਿੰਦਾ ਹੈ। ਮੈ ਇਸ ਗੱਲ ਤੋਂ ਜਾਣੂ ਨਹੀਂ ਕਿ ਇਹ ਸਬ ਹੋਣਾ ਠੀਕ ਹੈ ਜਾਂ ਗਲਤ ਪਰ ਇਹ ਜਰੂਰ ਕਾਵਾਂਗਾ ਕਿ ਇਹ ਸਮਾਜ ਨੂੰ ਗੰਦਾ ਕਰਨਾ ਹੈ। ਇਸ ਨਾਲ ਵਧੇਰੇ ਘਰ ਤਬਾਹ ਵੀ ਹਨ। ਨਸ਼ੇ ਦੀ ਹਾਲਤ ਵਿੱਚ ਕੁਝ ਚਾਲਕ ਵੀ ਦਿਖਾਈ ਦਿੰਦੇ ਹਨ ਜਿਹੜੇ ਡਰ ਦਾ ਖੌਫ਼ ਬਿਲਕੁੱਲ ਨਹੀਂ ਰੱਖਦੇ ਹਨ। ਅੱਜ ਦੇ ਸਮੇਂ ਵਿੱਚ ਸਮਾਂ ਕਿਸੇ ਕੋਲ਼ ਨਹੀਂ ਹੈ। ਸਾਰੇ ਹੀ ਆਪਣੇ ਕੰਮੋ ਕਾਰ ਵਿੱਚ ਵਿਅਸਥ ਹਨ।
ਜਿੰਦਗੀ ਦਾ ਇੱਕ ਮੋੜ ਜਰੂਰ ਹੁੰਦਾ ਹੈ ਜਿਸਤੋਂ ਜਿੰਦਗੀ ਹੀ ਇੱਕ ਸਬਕ ਦਿੰਦੀ ਹੈ। ਜੋ ਇਨਸਾਨ ਇਸ ਵਿਤਕਰੇ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ,' ਇਸ ਤਰ੍ਹਾਂ ਦੇ ਖੇਡ ਨਾ ਖੇਡਣ ਜਿਸ ਨਾਲ ਜਿੰਦਗੀ ਵੀ ਤੁਹਾਡੇ ਨਾਲ ਖੇਡ ਖੇਡਣ ਦੀ ਕੋਸ਼ਿਸ਼ ਕਰੇ।' ਰੋਜ਼ ਦੇ ਗਾਹਕ ਬਣ ਕੇ ਆਉਣ ਵਾਲੇ ਸਮੇਂ ਸਿਰ ਅਾ ਖੜ੍ਹਦੇ ਹਨ ਤੇ ਇਸ ਤਰ੍ਹਾਂ ਹਵਸ ਦੇ ਲਾਲਚੀ ਇਨਸਾਨ ਬਣਦੇ ਹਨ। ਸਮਾਜ ਨੂੰ ਸਾਫ਼ ਰੱਖਣ ਲਈ ਆਪਣੇ ਆਪ ਦਾ ਸਾਫ਼ ਹੋਣਾ ਬਹੁਤ ਜਰੂਰੀ ਹੈ। ਜਿੰਦਗੀ ਨੂੰ ਕੋਈ ਖੇਡ ਤਮਾਸ਼ਾ ਪਸੰਦ ਨਹੀਂ ਤੇ ਨਾ ਹੀ ਜਿੰਦਗੀ ਨੂੰ ਗੰਦਗੀ। ਜਿਸ ਹਿਸਾਬ ਨਾਲ ਰੋਜ਼ ਕਿੰਨਰਾਂ ਦਾ ਇਕੱਠ ਦਿਖਾਈ ਦੇ ਰਿਹਾ ਹੈ ਇਹ ਇੱਕ ਆਵਾਜ਼ ਹੈ ਤੇ ਇਸ ਦਾ ਮਤਲਬ ਹੈ ਜਿੰਦਗੀ ਤੋਂ ਹੱਥ ਧੋਣਾ।
ਇੱਕ ਘਰ ਦਾ ਦੀਵਾ ਜੱਗਦਾ ਹੈ। ਮਗਰੋਂ ਇੱਕ ਦੋਸਤ ਤੁਹਾਡੇ ਘਰ ਆਉਣ ਬਹਿ ਜਾਵੇ ਤੇ ਰੋਜ ਤੁਹਾਡੀ ਘਰਵਾਲੀ ਉੱਤੇ ਅੱਖ ਰੱਖੇ ਤਾਂ ਫਿਰ ਕਿੰਝ ਮਹਿਸੂਸ ਹੋਵੇਗਾ। ਸਮੇਂ ਸਿਰ ਘਰ ਪਰਤ ਆਉਣਾ ਵੀ ਇੱਕ ਸਿਆਣਪ ਹੈ। ਜਿੰਦਗੀ ਨੂੰ ਮਜਾਕ ਬਣਾ ਕੇ ਜਿੰਦਗੀ ਨਾ ਖਰਾਬ ਕਰੋ। ਕੁਝ ਘਰ ਅਜਿਹੇ ਹਨ ਜਿਨ੍ਹਾਂ ਦਾ ਚੁੱਲ੍ਹਾ ਚੌਂਕਾ ' ਤੇ ਹੋ ਜਾਂਦਾ ਹੈ ਪਰ ਆਪਣੇ ਘਰਵਾਲੇ ਦੀ ਉਡੀਕ ਵਿੱਚ ਹੀ ਰਹਿ ਜਾਂਦੀ ਹੈ। ਰੋਜ਼ ਸਮੇਂ ਦੀ ਸੂਈ ਨੂੰ ਘੁੰਮਦੇ ਵੇਖਣਾ ਤੇ ਰੋਜ ਆਪਣੇ ਬੱਚਿਆ ਨੂੰ ਜਾਗ ਖੁੱਲ੍ਹੀ ' ਤੇ ਫਿਰ ਸਵਾਉਣਾ,ਇੱਕ ਮਾਂ ਦਾ ਦਿਲ ਹੀ ਹੈ ਜੋ ਰਾਜੀ ਰਹਿ ਕੇ ਦੁੱਖ ਨੂੰ ਜੜ੍ਹ ਲੈਂਦਾ ਹੈ। ਅੱਜ ਕੱਲ੍ਹ ਦੇ ਮੌਸਮ ਨੂੰ ਧਿਆਨ ਨਾਲ ਦੇਖੋ..ਇੱਥੇ ਸਬ ਮਤਲਬੀ ਹਨ। ਦੋਸਤ ਕੁਝ ਪਲ਼ ਲਈ ਖ਼ਾਸ ਹੁੰਦਾ ਹੈ ਤੇ ਜਦੋਂ ਗੱਲ ਆਪਣੇ ਘਰ ਵੱਲ ਹੋਣ ਦੀ ਹੋਵੇ ਤਾਂ ਉਸਦਾ ਖ਼ਾਸ ਦਿਖਣਾ ਵੀ ਸ਼ੱਕ ਹੀ ਅਖਵਾਉਂਦਾ ਹੈ।
ਸਮਾਜ ਨੂੰ ਹਵਸ ਦੇ ਲਾਲਚੀ ਬਣੇ ਇਨਸਾਨ ਨੂੰ ਸਾਫ਼ ਰਹਿਣ ਦਾ ਉਪਦੇਸ਼ ਦੇਣਾ ਚਾਹੀਦਾ ਹੈ ਜਿਸ ਨਾਲ ਕੋਈ ਵੀ ਘਰ ਉਜਾੜ ਨਾ ਹੋਵੇ ਤੇ ਨਾ ਕੋਈ ਹਵਸ ਦੇ ਰਾਹ ਜਾਵੇ। ਕਿੰਨਰ ਦੇ ਇਸ ਪਹਿਰਾਵੇ ਨੂੰ ਸਮਾਜ ਕੀ ਨਾਂ ਦਿੰਦਾ ਹੈ ਮੈ ਸੱਚ ਨਹੀਂ ਜਾਣਦਾ ਪਰ ਇਹਨਾਂ ਦਾ ਇਹ ਰਾਤ ਦਾ ਵਿੱਤਕਰਾ ਨਾ ਦਿਖਾਈ ਦਵੇ। ਸਮਾਜ ਇਹਨਾਂ ਦੀ ਮਨਾਹੀ ਇਸ ਲਈ ਨਹੀਂ ਕਰਦਾ ਹੈ ਕਿਉਕਿ ਇਹ ਸੱਚ ਦੇ ਧਨੀ ਤੇ ਰੱਬ ਦੇ ਬੰਦੇ ਹਨ ਪਰ ਜੋ ਇਹਨਾਂ ਦੇ ਇਸ ਪਹਿਰਾਵੇ ਨੂੰ ਖਰਾਬ ਕਰ ਰਹੇ ਹਨ ਜਾਂ ਕਰਦੇ ਹਨ ਉਹਨਾਂ ਨੂੰ ਇਹ ਸਬ ਹੋਣ ਤੋਂ ਰੋਕਿਆ ਜਾਵੇ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016
ਨਸ਼ੇ ਦਾ ਹੜ੍ਹ - ਗੌਰਵ ਧੀਮਾਨ
ਜਵਾਨੀ ਉਮਰ ਵਿੱਚ ਧੱਸਿਆ ਬਲਜੀਤ ਇੱਕ ਨਸ਼ੇ ਦਾ ਆਦੀ ਹੋ ਰਹਿ ਗਿਆ। ਜਦੋਂ ਮਾਂ ਜਿਊਂਦੀ ਸੀ ਉਸ ਵਕ਼ਤ ਲੋਕਾਂ ਘਰ ਜਾ ਝੂਠੇ ਬਰਤਣ ਸਾਫ਼ ਕਰ ਢਿੱਡ ਭਰ ਹੀ ਦਿੰਦੀ ਸੀ। ਬਲਜੀਤ ਨੂੰ ਅਠਾਰਾਂ ਸਾਲ ਦੀ ਉਮਰ ਵਿੱਚ ਹੀ ਬੁਰੀ ਸੰਗਤ ਨੇ ਆਪਣੀ ਲਪੇਟ ਵਿੱਚ ਕਾਬੂ ਕਰ ਲਿਆ ਸੀ। ਬਲਜੀਤ ਦਾ ਬਾਪੂ ਫੌਜ਼ ਵਿੱਚ ਸ਼ਹੀਦ ਹੋ ਗਿਆ ਸੀ। ਸਰਕਾਰ ਵੱਲੋਂ ਦਿੱਤੀ ਪੈਨਸ਼ਨ ਹਰਨਾਮ ਸਿੰਘ ਦੀ ਪਤਨੀ ਰਣਜੀਤ ਨੂੰ ਆਇਆ ਕਰਦੀ ਸੀ। ਘਰ ਦੇ ਹਾਲਾਤ ਬਹੁਤ ਭੈੜੇ ਹੋ ਗਏ ਸੀ। ਹਰਨਾਮ ਦੇ ਜਾਨ ਮਗਰੋਂ ਰਣਜੀਤ ਦੇ ਘਰ ਕੁਝ ਸਿਆਸੀ ਪਾਰਟੀਆਂ ਘਰ ਉੱਤੇ ਕਬਜਾ ਕਰਨ ਲਈ ਵੀ ਆਉਂਦੀ ਰਹੀ। ਬਲਜੀਤ ਜਵਾਨੀ ਉਮਰੇ ਨਸ਼ੇ ਦੇ ਗਲ਼ ਲੱਗ ਪਿਆ। ਹਰ ਥਾਂ ਥੂ..ਥੂ..! ਰਣਜੀਤ ਦੇ ਮੂੰਹ ਉੱਤੇ ਹੁੰਦੀ ਰਹੀਆਂ ਪਰ ਰਣਜੀਤ ਨੇ ਲੋਕਾਂ ਦੀ ਪ੍ਰਵਾਹ ਨਾ ਕੀਤੀ।
ਰਣਜੀਤ ਨੇ ਬਲਜੀਤ ਨੂੰ ਥੋੜ੍ਹਾ ਪੜ੍ਹਾਇਆ ਕਿਉਂਕਿ ਬਲਜੀਤ ਰੋਜ਼ ਹੀ ਨਵੀਂ ਨਵੀਂ ਚਲਾਕੀ ਨਾਲ ਲੜ੍ਹ ਘਰ ਮੁੜ ਆਉਂਦਾ ਸੀ। ਉਸਦਾ ਦੋ ਵਾਰ ਸਕੂਲ ਤੋਂ ਨਾਮ ਕੱਟਿਆ ਗਿਆ ਤੇ ਰਣਜੀਤ ਨੇ ਉਸਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਬਲਜੀਤ ਨਾ ਸਮਝਿਆ। ਹੌਲੀ ਹੌਲੀ ਦਿਨ ਬੀਤਦੇ ਜਾ ਰਹੇ ਸੀ। ਪੈਨਸ਼ਨ ਦਾ ਪੈਸਾ ਬਲਜੀਤ ਖੋਹ ਲੈਂਦਾ ਸੀ। ਰਣਜੀਤ ਨੇ ਹਾਰ ਨਾ ਮੰਨੀ ਤੇ ਆਪਣੇ ਪੁੱਤ ਦਾ ਢਿੱਡ ਭਰਨ ਲਈ ਲੋਕਾਂ ਘਰ ਜਾ ਝੂਠੇ ਬਰਤਣ ਸਾਫ਼ ਕੀਤੇ। ਬਲਜੀਤ ਦਿਨੋਂ ਦਿਨ ਵੱਡਾ ਹੁੰਦਾ ਜਾ ਰਿਹਾ ਸੀ। ਕਈ ਵਾਰ ਬਲਜੀਤ ਘਰ ਨਸ਼ੇ ਦੀ ਹਾਲਤ ਵਿੱਚ ਘਰ ਮੁੜਦਾ ਸੀ। ਰਣਜੀਤ ਉਸਨੂੰ ਰੋਜ਼ ਚੀਕਦੀ ਚਲਾਉਂਦੀ ਪਰ ਉਸਨੂੰ ਕੋਈ ਆਵਾਜ਼ ਕੰਨੀ ਤੱਕ ਨਾ ਪਹੁੰਚਦੀ।
ਮਾਂ ਦੀ ਮਮਤਾ ਬਗਾਵਤ ਕਦੇ ਵੀ ਨਹੀਂ ਹੋ ਸਕਦੀ ਤੇ ਨਾ ਜਿਊਂਦੇ ਜੀਅ ਆਪਣੇ ਪੁੱਤ ਨੂੰ ਭੁੱਖ ਤੰਗ ਵੇਖ ਸਕਦੀ। ਬਲਜੀਤ ਨੂੰ ਇਸ ਗੱਲ ਦੀ ਭੋਰਾ ਵੀ ਫ਼ਿਕਰ ਨਹੀਂ ਕਿ ਉਸਦੀ ਮਾਂ ਦਾ ਦਿਲ ਕਮਜ਼ੋਰ ਹੈ। ਬਲਜੀਤ ਨੇ ਸ਼ੁਰੂ ਤੋਂ ਹੀ ਮਾਂ ਦਾ ਪਿਆਰ ਪਾਇਆ ਸੀ ਤੇ ਹੌਲੀ ਹੌਲੀ ਵਕ਼ਤ ਨੇ ਉਸ ਨਾਲ ਚਾਲ ਚੱਲੀ। ਬਲਜੀਤ ਇੱਕ ਥਾਂ ਤੋਂ ਇਹੋ ਜਿਹੇ ਘੇਰੇ ਵਿੱਚ ਗਿਆ ਜਿੱਥੋਂ ਉਸਦਾ ਵਾਪਿਸ ਆਉਣਾ ਬਹੁਤ ਮੁਸ਼ਕਿਲ ਸੀ। ਰਣਜੀਤ ਸਦਾ ਦੁੱਖੀ ਰਹਿਣ ਲੱਗ ਪਈ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੀ ਰਹਿੰਦੀ। ਬਲਜੀਤ ਦੀ ਉਮਰ ਵੀਹ ਵਰ੍ਹੇ ਹੋ ਚੁੱਕੀ ਸੀ।
ਨਸ਼ੇ ਵਿੱਚ ਟੁੰਨ ਇੱਕ ਦਿਨ ਬਲਜੀਤ ਘਰ ਬੁਹੇ ਆਉਣ ਖਲੋ ਗਿਆ। ਦਰਵਾਜ਼ੇ ਨੂੰ ਜੋਰ ਜੋਰ ਦੀ ਖੱਟ - ਖਟਾਉਣ ਲੱਗਾ। ਅੱਧੀ ਰਾਤ ਨੂੰ ਬਲਜੀਤ ਪਤਾ ਨਹੀਂ ਕਿੱਥੋਂ ਆਇਆ ਸੀ। ਰਣਜੀਤ ਉੱਠ ਕੇ ਭੱਜੀ ਭੱਜੀ ਗਈ। ਬਲਜੀਤ ਆਪਣੀ ਮਾਂ ਨੂੰ ਬੋਲਦਾ,' ਬੁਹਾਂ ਖੋਲ੍ਹਣ ਨੂੰ ਇਹਨਾਂ ਵਕ਼ਤ ਕਿਉਂ ਲੱਗਾ..ਤੈਨੂੰ ਪਤਾ ਨਹੀਂ ਮੈ ਘਰ ਆਉਣਾ ਹੁੰਦਾ ਗਾ।' ਮਾਂ ਦੀ ਚੁੱਪੀ ਹਮੇਸ਼ਾ ਦੀ ਤਰ੍ਹਾਂ ਚੁੱਪ ਹੀ ਰਹੀ। ਆਪਣੇ ਪੁੱਤ ਅੱਗੇ ਇੱਕ ਸ਼ਬਦ ਨਾ ਬੋਲੀ। ਜੋ ਇਨਸਾਨ ਆਪਣੇ ਜਿਉਂਦੇ ਮਾਂ ਬਾਪ ਦੀ ਕਦਰ ਨਹੀਂ ਕਰਦਾ ਉਸਨੂੰ ਉਸਦੀ ਔਲਾਦ ਵੀ ਨਹੀਂ ਪੁੱਛਦੀ। ਵਕ਼ਤ ਫਿਰ ਬਦਲ ਗਿਆ।
ਦਿਨ ਚੜ੍ਹਦੇ ਨੂੰ ਬਲਜੀਤ ਆਪਣੀ ਮਾਂ ਰਣਜੀਤ ਕੋਲ਼ ਗਿਆ। ' ਅੱਜ ਮਾਏ ਤੂੰ ਮੈਨੂੰ ਕੁਝ ਪੈਸੇ ਦੇ ਮੈ ਯਾਰਾਂ ਮਿੱਤਰਾਂ ਨਾਲ ਐਸ਼ ਕਰਨੀ ਹੈ। ' ਰਣਜੀਤ ਨੇ ਗੁੱਸੇ ਵਿੱਚ ਅਾ ਕੇ ਹੱਥ ਅਲਮਾਰੀ ਦੀ ਚਾਬੀ ਧਰ ਦਿੱਤੀ ਤੇ ਆਖਿਆ,' ਮੈ ਕਿਹੋ ਜਿਹੀ ਔਲਾਦ ਨੂੰ ਜਨਮ ਦੇ ਦਿੱਤਾ ਜੋ ਆਪਣੀ ਮਾਂ ਦੀ ਕਦਰ ਵੀ ਨਹੀਂ ਕਰ ਸਕਦਾ। ਤੈਨੂੰ ਨਸ਼ੇ ਨੇ ਇੱਕ ਦਿਨ ਨਿਚੋੜ ਕੇ ਖਾ ਲੈਣਾ ਤੇ ਮੈ ਉਸ ਵਕ਼ਤ ਤੇਰੇ ਕੋਲ਼ ਵੀ ਨਹੀਂ ਹੋਣਾ। ਮੇਰੀ ਇਹ ਗੱਲ ਹਮੇਸ਼ਾ ਯਾਦ ਰੱਖੀ ਪੁੱਤਰਾਂ.." ਜਿੰਦਗੀ ਛੋਟੀ ਜਿਹੀ ਹੈ ਅੱਜ ਹੱਸਲੈ ਕੱਲ੍ਹ ਜਿੰਦਗੀ ਕੱਟਲੈ ਫਿਰ ਨਾ ਮੁੜ ਮਿਲਣੀ।"
ਰਣਜੀਤ ਦੇ ਸ਼ਬਦ ਸੁਣ ਬਲਜੀਤ ਨੂੰ ਕੋਈ ਅਫ਼ਸੋਸ ਨਾ ਹੋਇਆ। ਰਣਜੀਤ ਆਪਣੀ ਜਿੰਦਗੀ ਵਿੱਚ ਬਿਲਕੁੱਲ ਵੀ ਖੁਸ਼ ਨਹੀਂ ਸੀ। ਲੋਕਾਂ ਦੇ ਰੋਜ਼ ਦੇ ਤਾਹਨੇ ਸੁਣ ਅੱਕ ਗਈ ਸੀ। ਰਣਜੀਤ ਨੇ ਆਪਣੇ ਪੁੱਤ ਨੂੰ ਬਹੁਤ ਸਮਝਾਉਣਾ ਚਾਹਿਆ ਪਰ ਉਹ ਨਸ਼ੇ ਵਿੱਚ ਡੁੱਬਿਆ ਹੋਇਆ ਸੀ। ਉਸਨੂੰ ਹਰ ਵਕ਼ਤ ਪੈਸੇ ਚਾਹੀਦੇ ਸੀ। ਹਰ ਵਕ਼ਤ ਨਸ਼ੇ ਦਾ ਸੇਵਨ ਕਰਨ ਦਾ ਜਰੀਆ ਲੱਭਦਾ ਸੀ। ਬਲਜੀਤ ਦੀ ਇਸ ਹਾਲਤ ਨੂੰ ਵੇਖ ਕੁਝ ਗੁਆਂਢੀ ਵੀ ਘਰ ਆਉਣਾ ਬੰਦ ਕਰ ਗਏ ਸੀ। ਬਲਜੀਤ ਦੇ ਬੁਰੇ ਪ੍ਰਭਾਵ ਦਾ ਅਸਰ ਉਹਨਾਂ ਦੇ ਬੱਚਿਆ ਉੱਤੇ ਨਾ ਪਏ ਇਸ ਕਰਕੇ ਗੁਆਂਢੀ ਘਰਾਂ ਨੇ ਆਪਣੀ ਕੰਧ ਹੋਰ ਉੱਚੀ ਕਰ ਲਈ ਸੀ।
ਰਣਜੀਤ ਨੂੰ ਹੌਲੀ ਹੌਲੀ ਸਾਹ ਦੀ ਬਿਮਾਰੀ ਨੇ ਘੇਰ ਲਿਆ। ਕੋਠੀਆਂ ਘਰਾਂ ਦੀ ਸਫ਼ਾਈ ਤੇ ਬਰਤਣ ਰੋਜ਼ ਦਾ ਇਹ ਕੰਮ ਰਣਜੀਤ ਨੂੰ ਕਮਜ਼ੋਰ ਤੇ ਨਾ ਜਿਊਣਯੋਗ ਬਣਾ ਗਿਆ। ਬਲਜੀਤ ਨੂੰ ਇਸ ਗੱਲ ਦੀ ਭਣਕ ਵੀ ਨਹੀਂ ਸੀ। ਰਣਜੀਤ ਨੇ ਤਾਂ ਆਪਣੀ ਜਿੰਦਗੀ ਨੂੰ ਇੰਝ ਸੋਚ ਕੇ ਕੱਟਿਆ,' ਮੇਰਾ ਹਰਨਾਮ ਭਾਵੇਂ ਨਹੀਂ ਪੁੱਤ ਤਾਂ ਹੈ ਬਸ ਇਹ ਜਿੰਦਗੀ ਹੈ।' ਰਣਜੀਤ ਚੰਗੀ ਤਰ੍ਹਾਂ ਜਾਣਦੀ ਸੀ ਮੇਰੀ ਜਿੰਦਗੀ ਮੇਰੀ ਵੀ ਨਹੀਂ ਹੋ ਸਕਦੀ। ਬਲਜੀਤ ਨੂੰ ਸਹੀ ਰਾਹ ਪਾਉਣ ਦਾ ਇੱਕੋ ਇੱਕ ਤਰੀਕਾ ਸੀ ਉਹ ਸੀ,' ਵਕ਼ਤ ਦਾ ਚੱਕਾ ਜ਼ਾਮ ਕਰ ਇੱਕ ਦਿਨ ਦੁਨੀਆ ਤੋਂ ਕੁਰਬਾਨ ਜਾਣਾ। '
ਬਲਜੀਤ ਰੋਜ਼ ਦੀ ਤਰ੍ਹਾਂ ਟੁੰਨ ਹੋ ਘਰ ਆਇਆ ਜਾਇਆ ਕਰਦਾ ਸੀ। ਘਰ ਵਿੱਚ ਸਿਰਫ਼ ਦੋ ਜੀਅ ਦਾ ਰਹਿਣ ਸਹਿਣ ਸੀ ਤੇ ਰਿਸ਼ਤੇਦਾਰਾਂ ਨੇ ਮੁੱਖ ਫੇਰ ਲਿਆ ਸੀ ਕਿਉਂਕਿ ਬਲਜੀਤ ਦੇ ਵਰਤਾਰੇ ਤੋਂ ਸਬ ਦੁੱਖੀ ਸੀ। ਉਸਦੀ ਹਾਲਤ ਨੂੰ ਠੀਕ ਨਹੀਂ ਕੀਤਾ ਜਾ ਸਕਦਾ ਸੀ। ਰਣਜੀਤ ਉਸ ਵਕ਼ਤ ਇਹਨੀ ਜਿਆਦਾ ਕਮਜ਼ੋਰ ਹੋ ਗਈ ਕਿ ਉਹ ਹੁਣ ਘਰ ਘਰ ਕੰਮ ਵੀ ਨਹੀਂ ਕਰ ਸਕਦੀ। ਵਕ਼ਤ ' ਤੇ ਦਵਾਈ ਨਾ ਲੈਣ ਕਰਕੇ ਰਣਜੀਤ ਦੀ ਹਾਲਤ ਹੋਰ ਵਧੇਰੇ ਖਰਾਬ ਹੁੰਦੀ ਜਾ ਰਹੀ ਸੀ। ਰਣਜੀਤ ਨੇ ਇੱਕ ਖ਼ਤ ਲਿਖਣਾ ਚਾਹਿਆ ਤੇ ਉਸ ਵਿੱਚ ਸਿਰਫ਼ ਦੋ ਤੋਂ ਦੋ ਅੱਖਰ ਸਨ ਜਿਸ ਵਿੱਚ ਲਿਖਿਆ ਸੀ,' ਮੈ ਬੁਰੀ ਤੂੰ ਚੰਗਾ।'
ਜਦੋਂ ਘਰ ਬਲਜੀਤ ਆਇਆ ਤਾਂ ਉਸ ਦਿਨ ਟੁੰਨ ਨਹੀਂ ਦਿਖਿਆ। ਮਾਂ ਰਣਜੀਤ ਮੰਜੇ ਉੱਤੇ ਪਈ ਸੀ ਤੇ ਬੁਹਾ ਖੁੱਲ੍ਹਿਆ ਸੀ। ਬਲਜੀਤ ਦਰਵਾਜ਼ਾ ਖੋਲ੍ਹ ਅੰਦਰ ਵੜਿਆ। ਹੱਥ ਵਿੱਚ ਇੱਕ ਖ਼ਤ ਫੜ੍ਹਿਆ ਦਿਖਾਈ ਦਿੱਤਾ ਜੋ ਰਣਜੀਤ ਨੇ ਆਖਰੀ ਸਾਹ ਚੱਲਦੇ ਲਿਖਿਆ ਸੀ। ਬਲਜੀਤ ਆਪਣੀ ਮਾਂ ਰਣਜੀਤ ਕੋਲ਼ ਜਾ ਬੈਠਦਾ ਹੈ ਤੇ ਉੱਠਣ ਲਈ ਆਖਦਾ ਹੈ ਪਰ ਮਾਂ ਰਣਜੀਤ ਨਾ ਉੱਠਦੀ। ਇਹ ਵੇਖ ਬਲਜੀਤ ਨਬਜ ਫੜ੍ਹ ਵੇਖਦਾ ਹੈ ਤੇ ਨਾ ਨਬਜ ਚੱਲਣ ' ਤੇ ਬਲਜੀਤ ਉਸ ਥਾਂ ਤੋਂ ਥੱਲ੍ਹੇ ਡਿੱਗ ਪੈਂਦਾ ਹੈ। ਉੱਚੀ ਉੱਚੀ ਬਲਜੀਤ ਰੌਂਦਾ ਹੋਇਆ ਆਖਦਾ ਹੈ,' ਮਾਂ ਮੇਰੀਏ ਮੈਨੂੰ ਮਾਫ਼ ਕਰਦੇ..ਮੈ ਤੈਨੂੰ ਬਹੁਤ ਸਾਰੇ ਦੁੱਖ ਦਿੱਤੇ। ਤੂੰ ਮੈਨੂੰ ਇੰਝ ਛੱਡ ਕੇ ਨਹੀਂ ਜਾ ਸਕਦੀ।'
ਬਲਜੀਤ ਨੂੰ ਰੌਂਦਿਆ ਵੇਖ ਗੁਆਂਢੀ ਘਰ ਆਏ ਤੇ ਬਲਜੀਤ ਨੂੰ ਪੁੱਛਦੇ,' ਕੀ ਹੋਇਆ ਬਲਜੀਤ..ਸੁੱਖ ਤਾਂ ਹੈ। ਬਲਜੀਤ ਧਾਹਾਂ ਮਾਰ ਰੋਅ ਰਿਹਾ ਸੀ ਤੇ ਗੁਆਂਢੀ ਨੂੰ ਬਲਜੀਤ ਦੀ ਮਾਂ ਪੂਰੀ ਹੋਈ ਦਿਖੀ। ਗੁਆਂਢੀ ਨੇ ਬਲਜੀਤ ਨੂੰ ਸਹਾਰਾ ਦਿੱਤਾ ਤੇ ਹੋਰ ਬਾਕੀ ਗੁਆਂਢੀ ਵੀ ਇੱਕਠੇ ਹੋ ਗਏ। ਬਲਜੀਤ ਦੇ ਹੱਥ ਉਹ ਖ਼ਤ ਆਇਆ ਜੋ ਰਣਜੀਤ ਲਿੱਖ ਗਈ ਸੀ। ਜਦੋਂ ਬਲਜੀਤ ਨੇ ਉਹ ਖ਼ਤ ਦੇ ਬੋਲ ਪੜ੍ਹੇ ਤਾਂ ਉਸਦੇ ਪੈਰੋਂ ਜਮੀਨ ਹੀ ਖਿਸਕ ਗਈ। ਬਲਜੀਤ ਨੇ ਆਪਣੀ ਮਾਂ ਦਾ ਅਤਿੰਮ ਸੰਸਕਾਰ ਕੀਤਾ। ਵਕ਼ਤ ਨੇ ਰਣਜੀਤ ਦੇ ਫ਼ੈਸਲੇ ਨੂੰ ਅਹਿਮ ਸਮਝਿਆ ਤੇ ਬਲਜੀਤ ਨੂੰ ਨਸ਼ੇ ਦੇ ਹੜ੍ਹ ਤੋਂ ਬਚਾ ਲਿਆ।
ਹੁਣ ਬਲਜੀਤ ਨਸ਼ੇ ਦਾ ਸੇਵਨ ਨਹੀਂ ਕਰਦਾ ਹੈ। ਉਹ ਸਦਾ ਅਨਾਥ ਆਸ਼ਰਮ ਚੰਦਾ ਦਿੰਦਾ ਹੈ ਤੇ ਬਜੁਰਗਾਂ ਦਾ ਸਤਿਕਾਰ ਕਰਦਾ ਹੈ। ਬਲਜੀਤ ਹੁਣ ਆਪਣੀ ਭੂਆ ਘਰ ਰਹਿੰਦਾ ਹੈ ਤੇ ਬਲਜੀਤ ਦੀ ਇੱਕ ਭੈਣ ਹੈ ਜੋ ਭੂਆ ਦੀ ਹੀ ਧੀ ਹੈ। ਬਲਜੀਤ ਥੋੜ੍ਹੇ ਸਮੇਂ ਚੁੱਪ ਤੇ ਸ਼ਾਂਤ ਰਿਹਾ। ਇਕੱਲਾਪਨ ਜਿੰਦਗੀ ਨੂੰ ਨਰਕ ਬਣਾ ਦਿੰਦਾ ਹੈ ਤੇ ਇਸ ਬਾਰੇ ਬਲਜੀਤ ਚੰਗੀ ਤਰ੍ਹਾਂ ਜਾਣ ਗਿਆ ਸੀ। ਜੋ ਸ਼ਬਦ ਉਸਦੀ ਮਾਂ ਨੇ ਕਹੇ ਸੀ ਉਹ ਉਹਨਾਂ ਸ਼ਬਦਾਂ ਨੂੰ ਸਦਾ ਲਈ ਦਿਲ ਵਿੱਚ ਵਸਾ ਲੈਂਦਾ ਹੈ। ਬਲਜੀਤ ਦਾ ਜੀਵਨ ਕੁਝ ਸਮੇਂ ਬਾਅਦ ਠੀਕ ਹੋ ਜਾਂਦਾ ਹੈ ਤੇ ਆਪਣੀ ਨਵੀਂ ਜਿੰਦਗੀ ਜਿਊਂਦਾ ਹੈ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ:7626818016