Gaurav-Dhiman

ਗ਼ੁਲਾਮ ਨਹੀਓਂ - ਗੌਰਵ ਧੀਮਾਨ

ਤੇਰੇ ਕੰਨੀ ਨਾ ਪੈਂਦੀ ਆਵਾਜ਼ ਸਰਕਾਰੇ,
ਦੁਨੀਆ ਝੱਲ ਰਹੀ ਭੁੱਖ ਮਾਰ ਵਿਚਾਰੇ।
ਜੁਲਮ ਕਿਤਿਆ ਦਾ ਤੈਨੂੰ ਪਤਾ ਲਗਿਓ,
ਰਿਹਾਈ ਬੰਦੀ ਸਿੰਘਾਂ ਦੀ ਕਿਉ ਛੁਪਾਰੇ।
ਤੈਥੋਂ ਇੱਕ ਪੈਰ ਪੁੱਟ ਖੜ੍ਹ ਨਹੀਓਂ ਹੋਣਾ,
ਕਿਉਂ ਝੁੱਕੀਏ ਗ਼ੁਲਾਮ ਨਹੀਓ ਪਿਆਰੇ।

ਹੱਥ ਸ਼ਸ਼ਤਰ ਦਸਮ ਪਿਤਾ ਦੀ ਬਖਸ਼ਿਸ਼,
ਪੱਗ ਇੱਜਤ ਮਿੱਟੀ ਨਾ ਰੋਲ਼ ਤੂੰ ਸਰਕਾਰੇ।
ਜੁਲਮ ਹੇਠ ਦੱਬ ਜਾਣਾ ਤੂੰ ਭਾਰ ਸਹਿਓ,
ਜਦੋਂ ਦੁਨੀਆ ਦੇ ਰੰਗ ਬਦਲ ਜਾਣ ਸਾਰੇ।
ਤੈਥੋਂ ਇੱਕ ਪੈਰ ਪੁੱਟ ਖੜ੍ਹ ਨਹੀਓਂ ਹੋਣਾ,
ਕਿਉਂ ਝੁੱਕੀਏ ਗ਼ੁਲਾਮ ਨਹੀਓ ਪਿਆਰੇ।

ਬੇਅਦਬੀ ਕਰ ਅੱਜ ਪੱਗ ਰੋਲਣੀ ਚਾਹੀ,
ਗੁਰੂਆਂ ਦੀ ਫੌਜ਼ ਤੋਂ ਡਰ ਕਿੱਥੇ ਤੱਕ ਜਾਣੇ।
ਮਨ - ਮਰਜ਼ੀ ਹਰ ਵਰ੍ਹੇ ਜੁਲਮ ਹੀ ਕੀਤਾ,
ਪੈਸਿਆਂ ਵਪਾਰੀ ਤੂੰ ਉੱਚ ਵਿੱਦਿਆ ਮਾਣੇ।
ਤੈਥੋਂ ਇੱਕ ਪੈਰ ਪੁੱਟ ਖੜ੍ਹ ਨਹੀਓਂ ਹੋਣਾ,
ਕਿਉਂ ਝੁੱਕੀਏ ਗ਼ੁਲਾਮ ਨਹੀਓ ਪਿਆਰੇ।

ਉੱਚ ਪਦਵੀਂ ਮੋਰ,ਕਬੂਤਰ,ਬਾਜ ਕਹਾਉਂਣੇ,
ਤੈਨੂੰ ਸਮਝ ਇਹ ਨਹੀਓ ਕੀ ਲੋਕ ਚਾਉਣੇ।
ਜਦੋਂ ਉਮਰਾਂ ਕੈਦ ਜਵਾਨੀ ਹੀ ਰੋਲ ਦਿੱਤੀ,
ਫਿਰ ਕਿਉਂ ਨਾ ਛੱਡਣ ਦੀ ਤੂੰ ਕਸਮਾਂ ਖਾਣੇ।
ਤੈਥੋਂ ਇੱਕ ਪੈਰ ਪੁੱਟ ਖੜ੍ਹ ਨਹੀਓਂ ਹੋਣਾ,
ਕਿਉਂ ਝੁੱਕੀਏ ਗ਼ੁਲਾਮ ਨਹੀਓ ਪਿਆਰੇ।

ਇਨਸਾਫ਼ ਮੰਗ ਪੰਜਾਬ ਰਿਹਾ ਨਾ ਗ਼ੁਲਾਮ,
ਤੇਰੇ ਧੁੰਦਲੇ ਜੇ ਫ਼ੈਸਲੇ ਦੀ ਗੱਲ ਨਾ ਪਛਾਣੇ।
ਵਕ਼ਤ ਵਾਂ ਜਿੰਦਗੀ ਦੇ ਸਹੀ ਕਰ ਬਿਆਨ,
ਗੌਰਵ ਦੇ ਲਫ਼ਜਾ ਤੋਂ ਹੱਥ ਜੋੜ ਫ਼ਰਮਾਨ ਨੇ।
ਤੈਥੋਂ ਇੱਕ ਪੈਰ ਪੁੱਟ ਖੜ੍ਹ ਨਹੀਓਂ ਹੋਣਾ,
ਕਿਉਂ ਝੁੱਕੀਏ ਗ਼ੁਲਾਮ ਨਹੀਓ ਪਿਆਰੇ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016

ਇੱਜਤ ਮਿੱਟੀ ਮਿਲਾਈ - ਗੌਰਵ ਧੀਮਾਨ

ਮਿੱਠ ਬੋਲ ਰੱਖ ਨੇੜ੍ਹਤਾ ਬਣਾਈ,
ਬੜੀ ਖੂਬ ਪਿਆਰ ਦੀ ਸੇਕ ਲਵਾਈ।
ਜਿੰਦਗੀ ਨਿਭਾਵਣ ਕਸਮ ਖਾਈ,
ਨਿਸ਼ਾਨੇ ਕੱਸ ਹਵੱਸ ਦੀ ਪਿਆਸ ਬੁਝਾਈ।
ਕਿੱਥੋਂ ਤੂੰ ਔਲ਼ਾਦ ਦਾ ਸੁੱਖ ਪ੍ਰੋਵੇੰਗਾ,
ਬਲਾਤਕਾਰੀ ਬਣ ਤੂੰ ਇੱਜਤ ਮਿੱਟੀ ਮਿਲਾਈ।

ਚਾਨਣ ਇਹ ਨਾ ਆਖੇ ਮੈ ਰੋਸ਼ਨੀ,
ਸੱਜ ਧੱਜ ਖੜ੍ਹ ਚਾਨਣ ਦੀ ਕਿਰਨ ਘਟਾਈ।
ਜਿੱਥੋਂ ਪੈਰ ਪੁੱਟ ਦੇਹਲਿਜ ਤੋਂ ਟੱਪਿਆ,
ਮਾਂ ਤੋਂ ਧੀ ਫਿਰ ਭੈਣ ਦੀ ਤੂੰ ਕਦਰ ਨਾ ਪਾਈ।
ਕਿੱਥੋਂ ਤੂੰ ਔਲ਼ਾਦ ਦਾ ਸੁੱਖ ਪ੍ਰੋਵੇੰਗਾ,
ਬਲਾਤਕਾਰੀ ਬਣ ਤੂੰ ਇੱਜਤ ਮਿੱਟੀ ਮਿਲਾਈ।

ਮਿੱਠ ਬੋਲੜ ਕੀ ਸੱਚ ਪਿਆਰ ਪਾਵੇਂਗਾ,
ਸੱਚ ਪਤਾ ਲੱਗ ਸਾਰੀ ਉਮਰ ਮਿਲਣ ਦੁਹਾਈ।
ਹਰ ਕਿੱਸੇ ਬਲਾਤਕਾਰੀ ਪੇਸ਼ ਅਾਈ,
ਸਾਹ ਮੁੱਕਿਆ ਅੰਗ ਸਾੜ ਤੈਨੂੰ ਸ਼ਰਮ ਨਾ ਅਾਈ।
ਕਿੱਥੋਂ ਤੂੰ ਔਲ਼ਾਦ ਦਾ ਸੁੱਖ ਪ੍ਰੋਵੇੰਗਾ,
ਬਲਾਤਕਾਰੀ ਬਣ ਤੂੰ ਇੱਜਤ ਮਿੱਟੀ ਮਿਲਾਈ।

ਤਰਸ ਨਾ ਆਇਆ ਇੱਜਤ ਤੂੰ ਰੋਲੀ,
ਤੇਰੀ ਹਵੱਸ ਨੇ ਇੱਕ ਬਾਬੁਲ ਦੀ ਧੀ ਮੁਕਾਈ।
ਕਿੰਝ ਹੈਵਾਨੀਅਤ ਦਾ ਨੰਗਾ ਨਾਚ ਕਰ,
ਰਤਾ ਵੀ ਤੈਨੂੰ ਉਸ ਵਕ਼ਤ ਦੀ ਸੂਈ ਦਿੱਖ ਪਾਈ।
ਕਿੱਥੋਂ ਤੂੰ ਔਲ਼ਾਦ ਦਾ ਸੁੱਖ ਪ੍ਰੋਵੇੰਗਾ,
ਬਲਾਤਕਾਰੀ ਬਣ ਤੂੰ ਇੱਜਤ ਮਿੱਟੀ ਮਿਲਾਈ।

ਸ਼ਬਦਾਬਲੀ ਗਲਤ ਧੀ ਭੈਣ ਨੂੰ ਤੱਕਣ,
ਉੱਤੋ ਅੱਖ ਡੂੰਘੀ ਰੱਖਣ ਕੀ ਹਵੱਸ ਅਪਣਾਈ।
ਨਿੰਦਿਆਂ ਲੱਗਣ ਧੀ ਚੁੱਪ ਹੀ ਚਾਈਂ,
ਗੌਰਵ ਦੱਸ ਹੈਵਾਨੀਅਤ ਕਿਸ ਹੱਦ ਕੌਣ ਬਚਾਈ।
ਕਿੱਥੋਂ ਤੂੰ ਔਲ਼ਾਦ ਦਾ ਸੁੱਖ ਪ੍ਰੋਵੇੰਗਾ,
ਬਲਾਤਕਾਰੀ ਬਣ ਤੂੰ ਇੱਜਤ ਮਿੱਟੀ ਮਿਲਾਈ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016

ਕਿਉਂ ਮੁਕਾਵਣ ਡਏ ਓ - ਗੌਰਵ ਧੀਮਾਨ

ਅੱਧਾ ਸੁੱਖ ਰੁੱਖ ਸਾਨੂੰ ਦਿੱਤਾ,
ਫ਼ਿਰ ਕਿਉਂ ਰੁਵਾਵਣ ਡਏ ਓ।
ਗੋਦ ਰੁੱਖਾਂ ਦੀ ਟਾਹਣ ਹੇਠ,
ਫ਼ਿਰ ਕਿਉਂ ਮੁਕਾਵਣ ਡਏ ਓ।

ਜੰਮ ਪਲ਼ ਪੌਸ਼ਣ ਖੁਦ ਕੀਤਾ,
ਫ਼ਿਰ ਕਿਉਂ ਉਜਾੜਨ ਡਏ ਓ।
ਹੱਥ ਬੰਨ੍ਹ ਵੱਢ ਤੁਸਾਂ ਵੇ ਦਿੱਤਾ,
ਫ਼ਿਰ ਕਿਉਂ ਉਗਾਵਣ ਡਏ ਓ।

ਘਰ ਸਲਾਮਤ ਦੁੱਖ ਨਾ ਕੋਈ,
ਫ਼ਿਰ ਕਿਉਂ ਸੁਣਾਵਣ ਡਏ ਓ।
ਜਿਨ੍ਹਾਂ ਦੀ ਜਿੰਦਗੀ ਰੁੱਲ ਹੋਈ,
ਫ਼ਿਰ ਕਿਉਂ ਉਛਾਲਣ ਡਏ ਓ।

ਬੜੇ ਪਿਆਰੇ ਲੱਗਦੇ ਫੁੱਲ ਜੋ,
ਫ਼ਿਰ ਕਿਉਂ ਸੁਲਾਵਣ ਡਏ ਓ।
ਸਾਹਾਂ ਵਿੱਚ ਜੋ ਸਾਹ ਆਉਂਦੈ,
ਫ਼ਿਰ ਕਿਉਂ ਕਟਾਵਣ ਡਏ ਓ।

ਦੇਖ ਤੁਸਾਂ ਨੂੰ ਤਰਸ ਨਾ ਆਵੇ,
ਫ਼ਿਰ ਕਿਉਂ ਪ੍ਰਚਾਰਣ ਡਏ ਓ।
ਗੌਰਵ ਹਿੱਤ ਤੋਂ ਸੱਚ ਬਿਆਨੇਂ,
ਫ਼ਿਰ ਕਿਉਂ ਡਰਾਵਣ ਡਏ ਓ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016

ਪੜ੍ਹੇ ਲਿਖੇ ਬੇਰੁਜਗਾਰ - ਗੌਰਵ ਧੀਮਾਨ

ਸੱਚਾਈ ਤਾਂ ਇਹ ਹੈ ਕਿ ਸਰਕਾਰੀ ਮਹਿਕਮਿਆਂ ਦਾ ਰੁੱਤਬਾ ਆਮ ਜਨਤਾ ਨਾਲੋਂ ਕਿਤੇ ਜਾਦਾ ਉੱਚਾ ਹੈ। ਉੱਚ ਅਹੁਦੇ ਹੀ ਨਿਕੰਮ ਕੱਸਦੇ ਹਨ। ਦਸਤਾਵੇਜਾਂ ਨੂੰ ਤੇ ਸਵਾਲਾਂ ਦੇ ਸਿੱਧੇ ਤੌਰ ' ਤੇ ਜਵਾਬ ਵੀ ਨਹੀਂ ਦਿੰਦੇ ਹਨ। ਸਰਕਾਰ ਸਮਾਜਿਕ ਪੱਖ ਨੂੰ ਸਹੀ ਕਰਨ ਲਈ ਤਿਆਰ ਹੁੰਦੀ ਹੈ। ਜੋ ਉੱਚ ਅਹੁਦੇ ਉੱਤੇ ਦਿਖਾਈ ਦਿੰਦੇ ਹਨ,ਉਹ ਹਮੇਸ਼ਾ ਹੀ ਆਪਣੀ ਜੇਬ ਭਰਨ ਬਾਰੇ ਸੋਚਦੇ ਹਨ। ਸਮਾਜ ਨੂੰ ਸਾਫ਼ - ਸੁਥਰਾ ਦੇਖਿਆ ਨਹੀਂ ਜਾ ਸਕਦਾ। ਕੁਝ ਸਮਾਂ ਹੁੰਦਾ ਹੈ ਜਦੋਂ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਜਾਂਦੀ ਹੈ ਤੇ ਕੁਝ ਅਧਿਕਾਰੀ ਇਸਨੂੰ ਦਾਅਵੇ ਦੇ ਨਾਲ ਪੂਰਾ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ।
       ਗ਼ਰੀਬ ਦੀ ਸੰਖਿਆ ਭਾਰਤ ਵਿੱਚ ਸਬ ਤੋਂ ਜਿਆਦਾ ਹੈ। ਉੱਚ  ਕੋਟੇ ਦੇ ਲੋਕ ਹੀ ਨੀਵੀਂ ਜਾਤੀ ਨੂੰ ਹੋਰ ਨੀਵਾਂ ਦੱਸਦੇ ਹਨ। ਸਰਕਾਰ ਦਾ ਕੰਮ ਹੈ ਹਰ ਇਕ ਨੂੰ ਉਸਦਾ ਹੱਕ ਦੇਣਾ ਪਰ ਇੱਥੇ ਉਹ ਵੀ ਨਹੀਂ ਮਿਲ ਸਕਦਾ। ਜਦੋਂ ਸਰਕਾਰੀ ਅਸਾਮੀਆਂ ਨਿਕਲਦੀਆਂ ਹਨ ਤਾਂ ਕੁਝ ਵਿਦਿਆਰਥੀ ਨੌਕਰੀ ਫਾਰਮ ਭਰਦੇ ਹਨ। ਸਾਰਿਆ ਦੇ ਸੁਪਨੇ ਵੱਖੋ ਵੱਖ ਹੁੰਦੇ ਹਨ ਤੇ ਉਹ ਇਨ੍ਹਾਂ ਸੁਪਨਿਆ ਨੂੰ ਪੂਰਾ ਕਰਨ ਲਈ ਦਿਨ ਰਾਤ ਇੱਕ ਕਰ ਦਿੰਦੇ ਹਨ। ਇੱਕ ਨੌਜਵਾਨ ਆਪਣੀ ਗ਼ਰੀਬੀ ਨੂੰ ਵੇਖ ਹੀ ਪੜ੍ਹਦਾ ਹੈ ਤੇ ਉਹ ਹਰ ਮੁਸੀਬਤਾਂ ਦਾ ਸਾਹਮਣਾ ਕਰਦਾ ਹੈ ਜੋ ਉਸਦੇ ਕਦਮਾਂ ਚੱਲ ' ਤੇ ਆਉਂਦੀਆਂ ਹਨ। ਸਰਕਾਰ ਨੂੰ ਇਸਦੀ ਸੂਚਨਾ ਹੋਣੀ ਚਾਹੀਦੀ ਹੈ ਕਿ ਸਰਕਾਰੀ ਨੌਕਰੀ ਤਾਂ ਹੈ ਮਿਲਣਯੋਗ ਪਰ ਕੁਝ ਲੋਕ ਉੱਚ ਅਹੁਦੇ ਦੀ ਬੈਠਕ ਨਾਲ ਇਸਦਾ ਫ਼ਾਇਦਾ ਚੁੱਕ ਨੌਕਰੀ ਦੇਣ ਤੋਂ ੲਿਨਕਾਰ ਕਰ ਦਿੰਦੇ ਹਨ। ਜਦੋਂ ਤੱਕ ਹੱਥ ਉੱਤੇ ਨੋਟਾਂ ਦਾ ਭਾਰ ਨਾ ਦਿੱਤਾ ਜਾਏ,ਉਦੋਂ ਤੱਕ ਇੱਕ ਗ਼ਰੀਬ ਲਈ ਸਰਕਾਰੀ ਨੌਕਰੀ ਕਰਨਾ ਬਹੁਤ ਮੁਸ਼ਕਿਲ ਹੈ। ਅੱਜ ਕੱਲ੍ਹ ਇਹ ਸਬ ਆਮ ਗੱਲ ਹੈ। ਇੱਥੇ ਘਰ ਦੇ ਵੀ ਕੋਈ ਕਾਨੂੰਨੀ ਕੰਮ ਹੋਣਗੇ ਤਾਂ ਉਸ ਲਈ ਵੀ ਪੈਸੇ ਦੀ ਮੰਗ ਕੀਤੀ ਜਾਂਦੀ ਹੈ।
       ਸਰਕਾਰ ਨੂੰ ਵਕ਼ਤ ਲੈ ਲੈਣਾ ਚਾਹੀਦਾ ਹੈ ਤੇ ਭਰੋਸੇ ਨਾਲ ਕਹਿਣਾ ਚਾਹੀਦਾ ਹੈ ਕਿ ' ਤੁਹਾਡੇ ਹਿੱਤ ਦੀ ਨੌਕਰੀ ਤੁਹਾਡੀ ਮਿਹਨਤ ਸਦਕਾ ਹੀ ਮਿਲ ਪਾਵੇਗੀ ਤੇ ਅਸੀ ਪੂਰੇ ਯਕੀਨ ਨਾਲ ਕਹਿੰਦੇ ਹਨ ਕਿ ਇਸ ਵਾਰ ਕੋਈ ਗਲਤੀ ਨਹੀਂ ਹੋਵੇਗੀ। ਜੋ ਸਰਕਾਰੀ ਅਹੁਦੇ ਦਾ ਗਲਤ ਇਸਤੇਮਾਲ ਕਰੇਗਾ,ਉਸ ਨੂੰ ਬਖਸ਼ਿਆ ਬਿਲਕੁੱਲ ਨਹੀਂ ਜਾਏਗਾ।' ਜਦੋਂ ਸਰਕਾਰ ਆਮ ਜਨਤਾ ਵਾਂਗ ਪੇਸ਼ ਆਏਗੀ,ਉਸ ਵਕ਼ਤ ਹੀ ਪੜ੍ਹੇ ਲਿਖੇ ਬੇਰੁਜਗਾਰ ਦੀ ਗਣਨਾ ਘੱਟ ਹੋਵੇਗੀ।
       ਜੋ ਦਿਨ ਰਾਤ ਜਾਗ ਮਿਹਨਤ ਕਰਦਾ ਹੈ ਉਸ ਹੱਥ ਦੀ ਲਕੀਰ ਜਰੂਰ ਚਮਕਦੀ ਹੈ। ਕੁਝ ਵਿਦਿਆਰਥੀ ਇੱਕ ਅੰਕ ਪੂਰੇ ਨਾ ਆਵਣ ' ਤੇ ਆਤਮ ਹੱਤਿਆ ਕਰ ਲੈਂਦੇ ਹਨ ਤੇ ਕੁਝ ਸਰਕਾਰੀ ਨੌਕਰੀ ਨਾ ਮਿਲਣ ' ਤੇ ਵੀ। ਜਿਸ ਦਾ ਕਾਰਨ ਸਰਕਾਰ ਦੇ ਚੱਲਦੇ ਨਿਯਮ ਵੀ ਹੋ ਸਕਦੇ ਹਨ ਤੇ ਕੁਝ ਅਧਿਕਾਰੀ ਜਿਸਨੂੰ ਕੋਈ ਕੁਝ ਕਹਿ ਨਹੀਂ ਸਕਦਾ।
       ਨੌਜਵਾਨ ਪੀੜ੍ਹੀ ਅੱਜ ਦੇ ਵਕ਼ਤ ਪੜ੍ਹ ਲਿਖਣ ਦੇ ਬਾਵਜੂਦ ਵੀ ਪਿੱਛੇ ਵੱਲ ਨੂੰ ਜਾ ਰਹੀ ਹੈ। ਜੋ ਇਨਸਾਨ ਖੁਦ ਦੀ ਮਿਹਨਤ ਨਾਲ ਜਿਊਂਦਾ ਹੈ ਉਹ ਇੱਕ ਕਿਸਾਨ ਹੈ। ਜੋ ਨੌਜਵਾਨ ਖੁਦ ਦੀ ਮਿਹਨਤ ਨਾਲ ਅੱਗੇ ਨਹੀਂ ਵੱਧਦਾ ਉਹ ਬੇਰੁਜਗਾਰ ਹੈ ਉਸਦਾ ਕਾਰਨ ਨੌਕਰੀ ਬਿਨ ਪੈਸਿਆਂ ਦੇ ਨਾ ਮਿਲਣਾ। ਰਿਸ਼ਵਤਖੋਰੀ ਉੱਚ ਅਹੁਦੇ ਦੇ ਦਿਮਾਗ ਵਿੱਚ ਜੜੀ ਹੋਈ ਹੈ। ਕੋਈ ਵੀ ਨੌਜਵਾਨ ਇਹਨਾਂ ਵੱਲ ਉਂਗਲ ਨਹੀਂ ਚੁੱਕਦਾ। ਜੋ ਨੌਜਵਾਨ ਹਰ ਥਾਂ ਹੱਥ ਪੈਰ ਮਾਰਦਾ ਰਹਿੰਦਾ ਹੈ ਉਹ ਆਪਣੇ ਬਜੁਰਗ ਮਾਤਾ ਪਿਤਾ ਦੀ ਅੱਧੀ ਕਮਾਈ ਖਰਾਬ ਕਰ ਚੁੱਕਾ ਹੁੰਦਾ ਹੈ। ਉਹ ਸਰਕਾਰੀ ਨੌਕਰੀ ਦੀ ਭਾਲ ਕਰਦਾ ਹੈ ਤੇ ਹਰ ਵਾਰ ਦੀ ਤਰ੍ਹਾਂ ਨਿਕੰਮ ਫ਼ੈਸਲਾ ਵੇਖ ਵਾਪਿਸ ਪਰਤ ਆਉਂਦਾ ਹੈ। ਨਿਰਾਸ਼ ਮਾਤਾ ਪਿਤਾ ਦਾ ਇਹੋ ਕਹਿਣਾ ਹੈ ਕਿ ,' ਜੋ ਮਿਹਨਤ ਖੁਦ ਦੀ ਕੀਤੀ ਜਾਏ,ਉਹ ਪੈਸਿਆਂ ਦੇ ਜੋਰ ਨੂੰ ਮਿਲ ਜਾਂਦੀ ਹੈ।'
       ਬਥੇਰੇ ਮੁਲਾਜਮਾਂ ਦੇ ਬੱਚੇ ਸਰਕਾਰੀ ਨੌਕਰੀਆਂ ਪਾ ਜਾਂਦੇ ਹਨ। ਉਸਦਾ ਕਾਰਨ ਸਾਫ਼ ਹੈ ਕਿ ਸਰਕਾਰੀ ਮਹਿਕਮਾਂ ਇੱਕਠ ਹੋਣ ਦਾ ਦਾਅਵਾ ਕਰਦਾ ਹੈ ਪਰ ਉਹ ਇਹ ਨਹੀਂ ਵੇਖਦੇ ਕਿ ਹਰ ਕਸਬੇ ਤੇ ਹਰ ਨਿੱਕੇ ਘਰਾਂ ਤੋਂ ਆਏ ਨੌਜਵਾਨ ਕਿੰਨੀ ਮਿਹਨਤ ਕਰਦੇ ਹਨ। ਪ੍ਰੀਖਿਆ ਦੇ ਕੇ ਆਪਣੀ ਆਉਣ ਵਾਲੀ ਜਿੰਦਗੀ ਦੇ ਵਿਦਿਆਰਥੀ ਸੁਪਨੇ ਲੈਂਦੇ ਹਨ। ਅੱਜ ਕੱਲ੍ਹ ਪੜ੍ਹੇ ਲਿਖੇ ਦਾ ਕੋਈ ਫ਼ਾਇਦਾ ਨਹੀਂ ਹੈ। ਇੱਥੇ ਪੜ੍ਹੇ ਲਿਖੇ ਨੂੰ ਮਜ਼ਾਕ ਦਾ ਪਾਤਰ ਕਿਹਾ ਜਾਂਦਾ ਹੈ ਤੇ ਮਖੌਲ ਦਾ ਪਾਤਰ ਉਹਨਾਂ ਦੀ ਸ਼ਕਲਾਂ ਉੱਤੇ ਛਾਪ ਦਿੱਤਾ ਜਾਂਦਾ ਹੈ।
       ਜੋ ਸਬ ਹਕੀਕੀ ਜਿੰਦਗੀ ਵਿੱਚ ਇਸ ਵਕ਼ਤ ਹੋ ਰਿਹਾ ਹੈ ਉਹ ਸਬ ਬਿਲਕੁੱਲ ਵੀ ਸਹੀ ਨਹੀਂ ਹੈ। ਸਰਕਾਰ ਆਪਣੇ ਕਦਮਾਂ ਨੂੰ ਸਹੀ ਬਣਾਏ ਤੇ ਪੜ੍ਹੇ ਲਿਖੇ ਬੇਰੁਜਗਾਰ ਦਾ ਗਲ਼ ਨਾ ਵੱਢਣ। ਬੜਾ ਦੁੱਖ ਹੁੰਦਾ ਹੈ ਇਹ ਸੁਣ ਕੇ ਕਿ ਇੱਕ ਮਾਂ ਦਾ ਪੁੱਤ ਬੇਰੁਜਗਾਰ ਹੋਣ ਮਗਰੋਂ ਨਸ਼ਾ ਕਰਨ ਲੱਗ ਪਿਆ ਤੇ ਦੂਜੇ ਪਾਸੇ ਅੱਧੀ ਜਿੰਦਗੀ ਵੀ ਨਾ ਦੇਖ ਸਕਿਆ। ਜੋ ਹੱਤਿਆ ਤੇ ਦੁਰਘਟਨਾਵਾਂ ਹੋ ਰਹੀਆਂ ਹਨ ਉਹ ਸਬ ਸਰਕਾਰ ਦੀ ਬਣਾਈ ਗਈ ਕਾਰਜਗੁਜਾਰੀ ਕਰਕੇ ਹੈ। ਜਿਸ ਵਿੱਚ ਉੱਚ ਅਹੁਦੇ ਵਾਲੇ ਲੋਕ ਹੀ ਠੱਗੀ ਚੋਰੀ ਕਰਦੇ ਹਨ। ਉੱਚ ਅਹੁਦਿਆਂ ਉੱਤੇ ਬੈਠੇ ਭ੍ਰਸ਼ਟਾਚਾਰ ਲੋਕਾਂ ਨੂੰ ਬਿਲਕੁੱਲ ਨਾ ਬਖਸ਼ਿਆ ਜਾਵੇ। ਉਹਨਾਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਅਗਰ ਸਰਕਾਰ ਸਹੀ ਫੈਸਲਾ ਨਹੀ ਲਵੇਗੀ ਤਾਂ ਅੈਵੇਂ ਹੀ ਰੋਜ਼ ਪੜ੍ਹੇ ਲਿਖੇ ਨੌਜਵਾਨ ਬੇਰੁਜਗਾਰ ਬਣ ਕੇ ਰਹਿ ਜਾਵੇਗਾ। ਕੁਝ ਨੌਜਵਾਨ ਮਾਤਾ ਪਿਤਾ ਦੇ ਸੁਪਨਿਆਂ ਨੂੰ ਖਤਮ ਕਰ ਦੁਨੀਆ ਤੋਂ ਪਾਰ ਜਾਵੇਗਾ। ਥੋੜ੍ਹਾ ਸਮਝਣ ਦੀ ਲੋੜ ਹੈ ਤੇ ਇਸ ਬਾਰੇ ਜਾਣਨ ਦੀ ਵੀ ਜਿਸ ਨਾਲ ਆਮ ਜਨਤਾ ਦਾ ਵਿਸ਼ਵਾਸ਼ ਬਣਿਆ ਰਵੇਗਾ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016

ਕਰਦੀ ਕਦੋਂ ਦਾ ਇੰਤਜ਼ਾਰ - ਗੌਰਵ ਧੀਮਾਨ

ਉਮਰਾਂ ਤੱਕ ਸਾਥ ਨਿਭਾਉ ਸੀ ਤੇਰਾ
ਤੂੰ ਵਿਦੇਸ਼ਾ ਛੇਤੀ ਮੁੜ ਆ ਜਾ ਵੀਰਾ
ਰੱਖੜੀ ਬੰਨ ਕੇ ਪੂਰੀ ਕਰੂੰ ਹਰਜੋਈ
ਇੱਕ ਵਾਰੀ ਸ਼ਕਲ ਦਿਖਾ ਜਾ ਵੀਰਾ

ਸੁਪਨੇ ਅਧੂਰੇ ਮੈਤੋਂ ਕਬੂਲ ਨਾ ਹੋਏ
ਤੇਰੀ ਝਲਕਾਂ ਰੂਪ ਪਿਆਰਾ ਵੀਰਾ
ਤਸੀਹੇ ਦਿੱਤੇ ਮੈਨੂੰ ਰਿਸ਼ਤੇਦਾਰਾਂ ਨੇ
ਨਾ ਮੈ ਡਰੀ ਸੁੱਖ ਹੈ ਸਹਾਰਾ ਵੀਰਾ

ਮੁੱਕ ਜਾਵਣ ਦੀ ਆਸ ਹੀ ਬੱਚਗੀ
ਤੂੰ ਮਿਲਿਆ ਜਿੰਦ ਜਿੰਦਗੀ ਵੀਰਾ
ਮਰਨਾ ਪਾਪ ਸਾਂ ਲੱਗਿਆ ਏ ਮੈਨੂੰ
ਰਹਿ ਹਿੱਤ ਤੂੰ ਘੁੱਟ ਪਿਲਾ ਜਾ ਵੀਰਾ

ਬੰਦਗੀ ਹੋਵਣ ਉੱਤੋਂ ਉਮਰ ਆਈ
ਤੇਰਾ ਖ਼ਤ ਹੀ ਸਫ਼ਰ ਕਰਾਵੇ ਵੀਰਾ
ਕਦੋਂ ਦੀ ਤੇਰਾ ਇੰਤਜ਼ਾਰ ਸੀ ਕਰਦੀ
ਦੂਰ ਹੋਈਓ ਪਿਆਰ ਪਾ ਜਾ ਵੀਰਾ

ਰੋਂਦੀ ਐ ਮਾਂ ਮੈ ਚੁੱਪ ਹਾਂ ਕਰਾਉਂਦੀ
ਰੋਜ਼ ਦਰਦਾਂ ਦਾ ਮਨ ਸਤਾਵੇ ਵੀਰਾ
ਇੱਕ ਇੱਕ ਪਲ਼ ਤੈਥੋਂ ਹੈ ਵੀ ਦੱਸ ਕੀ
ਭੈਣ ਤੋਂ ਤੂੰ ਰੱਖੜੀ ਬਣਵਾ ਜਾ ਵੀਰਾ


ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016

ਸਮਾਂ ਉਡੀਕ ਨਹੀਂ ਕਰਦਾ - ਗੌਰਵ ਧੀਮਾਨ

ਬਚਪਨ ਤੋਂ ਦਾਦੀ ਮਾਂ ਕੋਲੋਂ ਸੁਣਦਾ ਆ ਰਿਹਾ ਹਾਂ ਕਿ ਜਿੰਦਗੀ ਦਾ ਸਮਾਂ ਕਦੇ ਵੀ ਕਿਸੇ ਦੀ ਉਡੀਕ ਨਹੀਂ ਕਰਦਾ, ਉਹ ਹਮੇਸ਼ਾ ਧੀਮੀ ਚਾਲ ਤੇ ਖੁਦ ਉੱਤੇ ਨਿਰਭਰ ਹੋ ਚੱਲਦਾ ਹੈ। ਇਨਸਾਨ ਕੱਠਪੁਤਲੀ  ਦੀ ਤਰ੍ਹਾਂ ਹੈ ਜੋ ਹਮੇਸ਼ਾ ਚੱਲਦਾ ਰਹਿੰਦਾ ਹੈ ਤੇ ਹਰ ਇੱਕ ਉੱਤੇ ਨਿਰਭਰ ਵੀ ਰਹਿੰਦਾ ਹੈ। ਮੈ ਉਸ ਵਕ਼ਤ ਬੜੇ ਧਿਆਨ ਨਾਲ ਇਹ ਗੱਲ ਸੁਣੀ। ਸੋਚ ਵਿਚਾਰ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇੱਥੇ ਸਬ ਸੱਚ ਹੈ। ਵਕ਼ਤ ਮਜਬੂਰ ਸੀ ਸਬ ਕੁਝ ਖੋਹ ਵੀ ਸਕਦਾ ਸੀ ਤੇ ਨਹੀਂ ਵੀ। ਕੁਦਰਤੀ ਆਫ਼ਤਾਂ ਦਾ ਦੌਰਾ ਤਾਂ ਸ਼ੁਰੂ ਤੋਂ ਹੀ ਸੀ ਲੇਕਿਨ ਇੱਥੇ ਕੁਝ ਵਕ਼ਤ ਦੀ ਵੀ ਹਿੱਲ ਜੁੱਲ ਸੀ ਜਿਸ ਕਰਕੇ ਕੁਝ ਸਮਾਂ ਬੀਤ ਜਾਣ ਮਗਰੋਂ ਮੇਰੀ ਕਿਸਮਤ ਦਾ ਅਫ਼ਸਾਨਾ ਵਕ਼ਤ ਹੀ ਨਾਲ ਲੈ ਗਿਆ। ਉਸ ਵਕ਼ਤ ਮੈ ਕੁਝ ਵੀ ਨਹੀਂ ਕਰ ਸਕਿਆ। ਮਾਤਾ ਪਿਤਾ ਜੀ ਦੇ ਦੂਰ ਜਾਣ ਦਾ ਅਫ਼ਸੋਸ ਰਿਹਾ।
          ਜਿੰਦਗੀ ਕੇਵਲ ਹੱਸ ਖੇਡ ਨਾਲ ਨਹੀਂ ਬਣੀ,ਇਹ ਹਰ ਪਹਿਲੂ ਦੇ ਆਧਾਰ ਉੱਤੇ ਬਣੀ ਹੈ। ਕੁਦਰਤ ਦੇ ਰੰਗ ਨਾਲ,ਜਿੰਦਗੀ ਦੇ ਭੰਗ ਨਾਲ ਤੇ ਸਬਰ ਸੰਤੋਖ ਦੇ ਦਮ ਉੱਤੇ ਪੇਸ਼ ਹੁੰਦੀ ਦਿਖਾਈ ਦਿੰਦੀ ਹੈ। ਇਨਸਾਨ ਜਾਣਦਾ ਹੈ ਕਿ ਮੇਰੀ ਮੌਤ ਨਿਸ਼ਚਿਤ ਹੈ। ਮੌਤ ਕਦੇ ਵੀ ਅਾ ਸਕਦੀ ਹੈ ਤੇ ਕਦੇ ਵੀ ਬੁਲਾ ਸਕਦੀ ਹੈ। ਮੇਰੀ ਦਾਦੀ ਮਾਂ ਵੀ ਕੁਝ ਸਮਾਂ ਠਹਿਰਣ ਮਗਰੋਂ ਵਿਛੋੜਾ ਕਰ ਗਏ। ਉਹਨਾਂ ਦਾ ਦੇਹਾਂਤ ਹੋ ਗਿਆ। ਹੁਣ ਮੈ ਆਪਣੇ ਆਪ ਵਿੱਚ ਇਕੱਲਾਪਨ ਮਹਿਸੂਸ ਕਰਨ ਲੱਗ ਪਿਆ ਸੀ। ਹੌਲੀ ਹੌਲੀ ਵਕ਼ਤ ਨੇ ਹੀ ਮੇਰੀ ਜਿੰਦਗੀ ਦੀ ਕਿਤਾਬ ਭਰ ਦਿੱਤੀ। ਮੈਨੂੰ ਮੇਰੀ ਮੰਜਿ਼ਲ ਵੱਲ ਤੁਰਨ ਲਈ ਪ੍ਰੇਰਿਆ। ਮੈ ਖੁਸ਼ ਵੀ ਹੋਇਆ ਤੇ ਬਹੁਤ ਦੁੱਖੀ ਵੀ ਕਿਉਂਕਿ ਉਸ ਵਕ਼ਤ ਮੇਰੇ ਆਪਣੇ ਨਹੀਂ ਸੀ।
          ਚਾਨਣ ਵਿੱਚ ਮੈ ਖੂਬ ਤੁਰਿਆ। ਤੁਰਦਾ ਤੁਰਦਾ ਹਰ ਕੁਦਰਤ ਦੇ ਰੰਗ ਨੂੰ ਵੇਖਿਆ। ਕੁਦਰਤ ਦੇ ਰੰਗ ਨਾਲ ਬਾ - ਕਮਾਲ ਪੇਸ਼ ਆਇਆ। ਜਦੋਂ ਫੁੱਲਾਂ ਦੀ ਖੁਸ਼ਬੋ ਲੈਣੀ ਤਾਂ ਮੈ ਵੱਖਰੀ ਹੀ ਦੁਨੀਆ ਵਿੱਚ ਖੋਹ ਜਾਣਾ। ਸਫ਼ਰ ਨੇ ਮੈਨੂੰ ਦਿਸ਼ਾ ਬਾਰੇ ਦੱਸਿਆ। ਜਿੰਦਗੀ ਨੇ ਮੈਨੂੰ ਰਾਹ ਦਿੱਤੇ। ਮੰਜਿ਼ਲ ਉਤਾਹ ਵੱਲ ਸੀ ਤੇ ਮੈਨੂੰ ਪੈਰ ਉਤਾਹ ਵੱਲ ਦੇ ਹੀ ਦਿੱਤੇ। ਜਿੰਦਗੀ ਨੇ ਜਿੱਥੇ ਮੇਰੇ ਨਾਲ ਧੋਖਾ ਕੀਤਾ ਸੀ ਉੱਥੇ ਮੇਰਾ ਸਾਥ ਵੀ ਦਿੱਤਾ। ਜਦੋਂ ਇਨਸਾਨ ਹਰ ਕਦਮ ਤੇ ਹਰ ਕੀਤੇ ਆਪਣੇ ਫ਼ੈਸਲੇ ਤੋਂ ਹਾਰਦਾ ਹੈ ਤਾਂ ਉਹ ਆਪਣਾ ਆਤਮਵਿਸ਼ਵਾਸ ਖੋਹ ਬੈਠਦਾ ਹੈ। ਇਨਸਾਨ ਨੂੰ ਖੁਦ ਉੱਤੇ ਭਰੋਸਾ ਹੋਣਾ ਬਹੁਤ ਜਰੂਰੀ ਹੈ।
          ਸੁਪਨਿਆਂ ਦੀ ਦੁਨੀਆ ਤੋਂ ਵੱਖ ਹੋ ਕੇ ਮੈ ਸਾਰੀ ਦੁਨੀਆ ਦੇ ਚੱਕਰ ਲਗਾਏ। ਮੈਨੂੰ ਮੇਰੀ ਮੰਜਿ਼ਲ ਦੀ ਕਹਾਣੀ ਯਾਦ ਆਈ। ਜਦੋਂ ਮੈ ਘਰ ਤੋਂ ਤੁਰਿਆ ਸੀ ਉਸ ਵਕ਼ਤ ਸਿਰਫ਼ ਦੋ ਸੌ ਰੁਪਏ ਨਕਦੀ ਸੀ। ਮੈ ਥੋੜ੍ਹਾ ਡਰਿਆ ਹੋਇਆ ਸੀ। ਮੈ ਦੁਨੀਆ ਬਾਰੇ ਕੁਝ ਵੀ ਨਹੀਂ ਜਾਣਦਾ ਸੀ। ਸਫ਼ਰ ਥੋੜ੍ਹਾ ਤਹਿ ਕੀਤਾ ਤਾਂ ਮੈ ਪੰਜਾਬ ਦੇ ਨਿੱਕੇ ਕਸਬਿਆਂ ਵਿੱਚ ਜਾ ਪਹੁੰਚਿਆ। ਗ਼ਰੀਬ ਦਾ ਹਾਲ ਵੇਖ ਮੈ ਉਸ ਵਕ਼ਤ ਰੋਅ ਪਿਆ। ਜਿੰਦਗੀ ਵਿੱਚ ਇਹਨਾਂ ਸਾਰਾ ਦੁੱਖ ਝੱਲਣਾ ਪੈਂਦਾ ਅਾ ਇਹ ਮੈਨੂੰ ਉਸ ਦਿਨ ਪਤਾ ਚੱਲਿਆ। ਵਕ਼ਤ ਦੀ ਮਾਰ ਬਹੁਤ ਬੁਰੀ ਹੈ। ਗ਼ਰੀਬ ਇਨਸਾਨ ਦਾ ਬੱਚਾ ਬਿਨ੍ਹਾਂ ਕੱਪੜੇ ਦੇ ਰਹਿੰਦਾ ਵੇਖਿਆ ਤੇ ਨੰਗੀ ਪੈਰੀ ਮਿੱਟੀ ਵਿੱਚ ਖੇਡ ਖੇਡਦੇ..ਕੋਈ ਫ਼ਰਕ ਨਹੀਂ ਦੀਖਿਆ। ਗ਼ਰੀਬ ਦਰਦਾਂ ਦਾ ਹਾਲ ਸਮਝਦਾ ਹੈ। ਇੱਕ ਮਾਂ ਆਪਣੇ ਬੱਚੇ ਨੂੰ ਛਾਵੇਂ ਪਾ ਕੇ ਖੁਦ ਧੁੱਪ ਵਿੱਚ ਇੱਟਾਂ ਚੁੱਕਦੀ ਵੇਖੀ ਤੇ ਉਸ ਉੱਤੇ ਜੋ ਜੋਰ ਪਹਿ ਰਿਹਾ ਹੈ ਉਹ ਉਸਦੀ ਮਿਹਨਤ ਹੈ। ਹੁਣ ਆਪਣੇ ਬੱਚੇ ਦਾ ਮਾਂ ਢਿੱਡ ਕੁਝ ਇਸ ਤਰ੍ਹਾਂ ਕੰਮ ਕਰ ਭਰਦੀ ਹੈ। ਮਾਂ ਦੀ ਮਮਤਾ ਕਦੇ ਵੀ ਨਹੀਂ ਖਤਮ ਹੋ ਸਕਦੀ। ਉਹ ਆਪਣੇ ਬੱਚੇ ਨੂੰ ਬਹੁਤ ਪਿਆਰ ਦਿੰਦੀ ਹੈ।
           ਜਿੰਦਗੀ ਨੂੰ ਵੇਖ ਮੈ ਜਿਊਂਦਾ ਰਿਹਾ। ਹਰ ਘੜੀ ਆਪਣੀ ਚਾਲ ਨਾਲ ਇੱਕੋ ਸਾਰ ਚੱਲਦੀ ਹੈ। ਜਿਊਂਦੇ ਰਹਿਣ ਲਈ ਰੋਟੀ ਦਾ ਹੋਣਾ ਜਰੂਰੀ ਹੈ। ਇਸ ਲਈ ਮੈ ਉਹਨਾਂ ਵਿੱਚ ਰਹਿ ਕੇ ਮਿਹਨਤ ਵੀ ਕੀਤੀ। ਮੈ ਆਪਣੇ ਯਕੀਨ ਨੂੰ ਹੋਰ ਮਜਬੂਤ ਕੀਤਾ। ਮੈ ਨਵੀਂ ਜਿੰਦਗੀ ਬਾਰੇ ਜਾਣਨਾ ਚਾਹੁੰਦਾ ਸੀ ਜਿਸ ਨਾਲ ਮੇਰਾ ਅਤੀਤ ਮੈਨੂੰ ਖੁਸ਼ ਦੇਖੇਗਾ ਕਿ ਮੈ ਸਮਝਦਾਰ ਤੇ ਕੰਮ ਕਰਨ ਦੇ ਕਾਬਿਲ ਹੋ ਗਿਆ। ਹਮੇਸ਼ਾ ਮੈ ਰੌਂਦਾ ਹੁੰਦਾ ਸੀ ਕਿ ਮੈ ਆਪਣੀ ਜਿੰਦਗੀ ਹੋਰ ਨਹੀਂ ਜੀਅ ਸਕਦਾ। ਹੌਲੀ ਹੌਲੀ ਵਕ਼ਤ ਨੇ ਹੀ ਮੈਨੂੰ ਰਾਸਤਾ ਦਿਖਾ ਦਿੱਤਾ।
         ਕੱਚੇ ਰਾਵਾਂ ਦੇ ਖੱਡਿਆ ਨੂੰ ਦੇਖ ਮੈ ਇਹ ਸੋਚਦਾ ਸੀ ਕਿ ਗ਼ਰੀਬੀ ਇੱਥੇ ਵੀ ਬਹੁਤ ਜਿਆਦਾ ਹੈ ਲੇਕਿਨ ਇਹ ਸਬ ਸੱਚ ਨਹੀਂ ਸੀ। ਮੈਨੂੰ ਸੁਣਨ ਵਿੱਚ ਆਇਆ ਕਿ ਇੱਥੇ ਸਰਕਾਰ ਦੇ ਰਾਜ ਹਨ। ਜਿਹਨਾਂ ਕਰਕੇ ਕਦੇ ਪੱਕੀਆਂ ਸੜਕਾਂ ਬਣੀਆਂ ਹੀ ਨਹੀਂ। ਮੈਨੂੰ ਇਸ ਗੱਲ ਦੀ ਸ਼ਰਮਿੰਦਗੀ ਵੀ ਮਹਿਸੂਸ ਹੋਈ ਪਰ ਮੈ ਕਿਸਨੂੰ ਬਿਆਨ ਕਰ ਸਕਦਾ ਸੀ ਮੇਰੀ ਤਾਂ ਕੋਈ ਗੱਲ ਸੁਣਨ ਵਾਲਾ ਵੀ ਨਹੀਂ ਸੀ। ਹਮੇਸ਼ਾ ਆਪਣੀ ਹੀ ਦੁਨੀਆ ਵਿੱਚ ਖੋਇਆ ਰਹਿੰਦਾ ਸੀ। ਮੁਸਾਫ਼ਿਰ ਮੇਰੇ ਕੋਲੋਂ ਰਾਹ ਪੁੱਛਦੇ ਤਾਂ ਮੈ ਪਾਸਾ ਵੱਟ ਕੇ ਆਪਣੇ ਰਾਹ ਵੱਲ ਵੱਧ ਜਾਂਦਾ ਸੀ। ਇੱਥੇ ਜੇ ਤੁਸੀ ਭਲਾ ਕਰ ਰਹੇ ਹੋ ਤਾਂ ਦੂਜਾ ਤੁਹਾਡੇ ਮੂੰਹ ਉੱਤੇ ਚਪੇੜ ਹੀ ਮਾਰ ਕੇ ਜਾਵੇਗਾ। ਇਸਦਾ ਅਹਿਸਾਸ ਮੈਨੂੰ ਉਸ ਵਕ਼ਤ ਹੋਇਆ। ਜਦੋਂ ਮੇਰੇ ਕੋਲ਼ ਖਾਣ ਨੂੰ ਧੇਲਾ ਨਹੀਂ ਸੀ ਤੇ ਨਾ ਰਹਿਣ ਨੂੰ ਛੱਤ। ਹਰ ਚੱਲਦੇ ਫਿਰਦੇ ਮੁਸਾਫ਼ਿਰ ਤੋਂ ਰਾਹ ਪੁੱਛਿਆ ਲੇਕਿਨ ਕਿਸੇ ਨੇ ਵੀ ਨਹੀਂ ਦੱਸਿਆ। ਕੋਈ ਕੋਈ ਤਾਂ ਮੇਰੇ ਮੂੰਹ ਉੱਤੇ ਚਪੇੜ ਮਾਰ ਹੀ ਅੱਗੇ ਲੰਘ ਜਾਂਦਾ ਸੀ। ਇਸ ਤੋਂ ਮੈ ਸਿੱਖ ਲਿਆ ਖੁਦ ਦੀ ਜਿੰਦਗੀ ਨੂੰ ਕਾਇਮ ਰੱਖਣਾ ਹੈ। ਮੈ ਵਕ਼ਤ ਨਾਲ ਚੱਲ ਕੇ ਵੀ ਕਿਸੇ ਨੂੰ ਰਾਹ ਨਹੀਂ ਦੱਸਦਾ।
          ਮੰਜਿ਼ਲ ਮੇਰੇ ਕਦਮ ਰੋਕਣ ਲਈ ਨਹੀਂ ਕਹਿੰਦੀ ਸੀ। ਉਹ ਤਾਂ ਨਾਲ ਤੁਰਦੀ ਸੀ। ਦੁੱਖਾਂ ਦਾ ਘਰ ਉਹ ਹੈ ਜਿੱਥੇ ਕਦਰ ਨਹੀਂ ਹੁੰਦੀ ਜਾਂ ਫਿਰ ਇੱਕ ਪਤੀ ਆਪਣੀ ਪਤਨੀ ਨੂੰ ਮਾਰਦਾ ਕੁੱਟਦਾ ਹੈ। ਅੱਜ ਦੇ ਵਕ਼ਤ ਇੱਕ ਪਤਨੀ ਆਪਣੇ ਪਤੀ ਦਾ ਗੁੱਸਾ ਸਹਿਣ ਕਰ ਲੈਂਦੀ ਹੈ ਕਿਉਂਕਿ ਉਸਨੂੰ ਆਦਤ ਪਹਿ ਚੁੱਕੀ ਹੁੰਦੀ ਹੈ ਪਰ ਇਸਦਾ ਅਸਰ ਛੋਟੇ ਬੱਚਿਆ ਉੱਤੇ ਜਰੂਰ ਪੈਂਦਾ ਹੈ। ਜਿਸ ਕਰਕੇ ਉਹ ਵੱਡੇ ਹੋ ਕੇ ਕਦਰ ਨਹੀਂ ਪਾਉਂਦੇ। ਜੋ ਗਲਤੀ ਸ਼ੁਰੂ ਵਿੱਚ ਪਿਤਾ ਨੇ ਕੀਤੀ ਹੁੰਦੀ ਹੈ ਉਸ ਗਲਤੀ ਦਾ ਭੁਗਤਾਨ ਆਉਣ ਵਾਲੀ ਪੀੜ੍ਹੀ ਤੋਂ ਪਤਾ ਚੱਲਦਾ ਹੈ। ਜਿੰਦਗੀ ਨੂੰ ਗਲ਼ ਲਾ ਕੇ ਚੱਲੋ ਜਿਸ ਨਾਲ ਕਦੇ ਵੀ ਕੋਈ ਦੁੱਖ ਨਹੀਂ ਆਵੇਗਾ ਤੇ ਨਾ ਕਦੇ ਝੱਗੜੇ ਹੋਣਗੇ। ਹਿਸਾਬ ਨਾਲ ਰਹਿਣ ਸਹਿਣ ਹੀ ਤੁਹਾਨੂੰ ਤੁਹਾਡੇ ਵਿਸ਼ਵਾਸ਼ ਨੂੰ ਕਾਇਮ ਰੱਖ ਸਕਦਾ ਹੈ।
           ਉਮਰ ਮੇਰੀ ਵੱਧਦੀ ਹੀ ਜਾ ਰਹੀ ਸੀ। ਮੈ ਨਿੱਕੀ ਉਮਰ ਤੋਂ ਹੀ ਘੁੰਮਦਾ ਫਿਰਦਾ ਜਾ ਰਿਹਾ ਸੀ। ਤੁਰਨਾ ਮੇਰੀ ਜਿੰਦਗੀ ਦਾ ਅਹਿਮ ਪਹਿਲੂ ਸੀ। ਵਕ਼ਤ ਮੇਰੀ ਜਾਨ ਜਿਸਨੇ ਮੈਨੂੰ ਨਵੀਂ ਜਿੰਦਗੀ ਦਿੱਤੀ। ਮੇਰਾ ਸਫ਼ਰ ਇੱਥੋਂ ਹੀ ਨਹੀਂ ਮੁੱਕਿਆ ਇਹ ਹੋਰ ਵੀ ਤੁਰਨ ਦੀ ਕੋਸ਼ਿਸ਼ ਕਰੇਗਾ। ਮੈ ਆਪਣੇ ਸੁਪਨਿਆ ਨਾਲ ਨਹੀਂ ਚੱਲਿਆ,ਮੈਨੂੰ ਚਲਾਉਣ ਵਾਲਾ ਵਕ਼ਤ ਹੈ। ਮੈ ਕਿਸੇ ਉੱਤੇ ਨਿਰਭਰ ਵੀ ਨਹੀਂ ਰਿਹਾ ਕਿਉਕਿ ਵਕ਼ਤ ਕਦੇ ਵੀ ਹਾਲ ਨਹੀਂ ਪੁੱਛਦਾ। ਜਿੰਦਗੀ ਨੂੰ ਲੋੜ ਹੈ ਸਿਰਫ਼ ਖੁਦ ਦੇ ਸਹਾਰੇ ਲਈ ਜਿਸ ਨਾਲ ਇੱਕ ਤਕਲੀਫ਼ ਤੇ ਮੁੱਕ ਜਾਵਣ ਵਾਲੀ ਜਿੰਦਗੀ ਬਿਲਕੁੱਲ ਮੁਫ਼ਤ ਮਿਲੇਗੀ। ਸਹਾਰਾ ਦੂਜੇ ਦਾ ਬਨਣ ਦਾ ਮਤਲਬ ਹੈ ਆਪਣੇ ਗਲ਼ ਵਿੱਚ ਅੰਗੂਠਾ ਦੇਣਾ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016