Gurcharan Singh Jiwanwala

ਸਿੱਖਾਂ ਦੇ ਰਾਸ਼ਟਰੀ ਗੀਤ ਦੀ ਅਸਲੀਅਤ  - ਗੁਰਚਰਨ ਸਿੰਘ ਜਿਉਣ ਵਾਲਾ

ਸਿੱਖਾਂ ਦੇ ਲੀਡਰ ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ ਜਾਂ ਆਹ ਨਿੱਕੜ-ਸੁੱਕੜ ਜੱਥੇਦਾਰਾਂ ਦੀ ਤਾਂ ਗੱਲ ਛੱਡੋ ਸਾਡੇ ਵੱਡੇ ਵੱਡੇ ਪ੍ਰੋਫੈਸਰਾਂ ਨੇ ਵੀ ਇਹ ਨਹੀਂ ਸੋਚਿਆ ਕਿ ਅਸੀਂ ਕੀ ਕਰੀ ਜਾ ਰਹੇ ਹਾਂ। 1967 ਵਿਚ ਜਦੋਂ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਪੜ੍ਹਨ ਲਈ ਦਾਖਲ ਹੋਇਆ ਤਾਂ ਸਿਰਦਾਰ ਬਿਸ਼ਨ ਸਿੰਘ ਸਮੁੰਦਰੀ ਪ੍ਰਿੰਸੀਪਲ ਸਨ। ਕਲਾਸ ਸ਼ੁਰੂ ਹੋਣ ਤੋਂ ਪਹਿਲਾਂ, “ਦੇਹਿ ਸ਼ਿਵਾ ਬਰ ਮੋਹਿ ਇਹੈ” ਹਰ ਕਮਰੇ ਵਿਚ ਸਪੀਕਰ ਰਾਹੀਂ ਸੁਣਨ ਲਈ ਸਾਰੇ ਵਿਦਿਆਰਥੀ ਸਾਵਧਾਨ ਖੜੇ ਹੋ ਜਾਂਦੇ। ਮੈਂ ਵੀ ਇਹੀ ਸੋਚਦਾ ਸੀ ਕਿ ਇਹ ਕੋਈ ‘ਸ਼ਬਦ’ ਹੋਵੇਗਾ। ਨਾ ਸਾਨੂੰ ਕਿਸੇ ਸਮਝਾਇਆ ਤੇ ਨਾ ਹੀ ਅਸੀਂ ਕਿਸੇ ਨੂੰ ਪੁੱਛਿਆ। ਫਿਰ ਰੇਡੀਓ ਦਾ ਜ਼ਮਾਨਾ ਆਇਆ, 1971 ਦੀ ਜੰਗ ਹੋਈ, ਕੁੱਝ ਫਿਲਮਾਂ ਵੀ ਬਣੀਆਂ, ਫੌਜੀਆਂ ਦੇ ਮਾਰਚ ਕਰਦਿਆਂ ਦੇ ਮੂੰਹੋ ਵੀ ਇਹੋ, “ਦੇਹਿ ਸ਼ਿਵਾ ਬਰ ਮੋਹਿ ਇਹੈ” ਗੀਤ ਹਮੇਸ਼ਾਂ ਸੁਣਿਆ। ਨਾ ਵਿਚਾਰੇ ਫੌਜੀ ਕਮਾਂਡਰਾਂ ਨੂੰ ਪਤਾ ਤੇ ਨਾ ਹੀ ਸਿਪਾਹੀਆਂ ਨੂੰ ਕਿ ਉਹ ਕੀ ਗਾ ਰਹੇ ਹਨ। ਫੌਜੀਆਂ ਨੂੰ ਤਾਂ ਸਿਖਾਇਆ ਵੀ ਇਹੋ ਹੀ ਜਾਂਦਾ ਹੈ ਕਿ , “ ਨ ਡਰੋਂ ਅਰਿ ਸੋਂ ਜਾਇ ਲਰੋਂ ਨਿਸਚੈ ਕਰ ਅਪਨੀ ਜੀਤ ਕਰੋਂ॥ ਅਰੁ ਸਿੱਖ ਹੋਂ ਅਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋਂ॥ ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ॥ ਹਰ ਦੇਸ਼ ਦੇ ਫੌਜੀ ਨੂੰ ਜੰਗ ਜਿੱਤਣ ਅਤੇ ਮਰਨ ਤੋਂ ਸਿਵਾ ਹੋਰ ਕੁੱਝ ਨਹੀਂ ਸਿਖਾਇਆ ਜਾਂਦਾ ਹੈ ਅਤੇ ਪੰਜਾਬ ਪੁਲੀਸ ਦਾ ਮੋਟੋ ਵੀ, “ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ” ਹੈ ਅਤੇ ਸਾਨੂੰ ਇਹ ਵੀ ਪਤਾ ਹੈ ਕਿ ਉਹ ਕੀ ਕਰਦੇ ਹਨ। ਕੈਨੇਡਾ ਵਿਚ ਆਪਣੇ ਆਪ ਸਿੱਖਾਂ ਦੀਆਂ ਮੋਢੀ ਸੰਸਥਾਵਾਂ ਅਖਵਾਉਣ ਵਾਲਿਆਂ ਵਿਚੋਂ; ਜਿਵੇਂ ਡਬਲਯੂ.ਐਸ.ਓ ਹੈ ਵੀ, “ਦੇਹਿ ਸ਼ਿਵਾ ਬਰ ਮੋਹਿ ਇਹੈ” ਨੂੰ ਸਿੱਖਾਂ ਦਾ ਰਾਸ਼ਟਰੀ ਗੀਤ ਹੀ ਮੰਨਦੀਆਂ ਹਨ। ਇਹੋ ਹੀ ਕਾਰਣ ਹੈ ਕਿ ਉਹ ‘ਲਕੀਰ ਦੇ ਫਕੀਰ’ ਬਣੇ ਓਹੀ ਕੁੱਝ ਕਰ ਰਹੇ ਹਨ ਜੋ ਕਿਸੇ ਨੇ ਦੱਸਿਆ ਸੀ। ਸਾਡਾ ਸੋਚਣ ਦਾ ਖਾਨਾ ਬੰਦ ਹੋ ਚੁੱਕਿਆ ਹੈ ਤੇ ਅਸੀਂ ਖੋਲ੍ਹਣਾ ਵੀ ਨਹੀਂ ਚਾਹੁੰਦੇ। ਇਸੇ ਕਰਕੇ ਅਸੀਂ ਪੜ੍ਹਾਈ-ਲਿਖਾਈ ਵਿਚ ਪਿੱਛੇ ਰਹਿ ਚੁੱਕੇ ਹਾਂ।
“ਦੇਹਿ ਸ਼ਿਵਾ ਬਰ ਮੋਹਿ ਇਹੈ” ਵਾਲਾ ਸਲੋਕ ਦਸਮ ਗ੍ਰੰਥ ਦੇ ਪੰਨਾ 99 ਤੇ ਮਾਰਕੰਡੇ ਪੁਰਾਣ ਤੇ ਅਧਾਰਤ ਲਿਖੀ “ ਅਥਿਚੰਡੀਚਰਿਤ੍ਰ ਉਕਤਿਬਿਲਾਸ” ਦਾ 231ਵਾਂ ਸਲੋਕ ਹੈ। ਇਸ ਤੋਂ ਅਗਲੇ ਸਲੋਕ ਵਿਚ ਕਵੀ ਆਪ ਹੀ ਲਿਖ ਰਿਹਾ ਹੈ, “ ਕਉਤਕ ਹੇਤ ਕਰੀ ਕਵਿ ਨੇ ਸਤਿਸਯ ਕੀ ਕਥਾ ਇਹ ਪੂਰੀ ਭਈ ਹੈ॥ ਜਾਹਿ ਨਮਿੱਤ ਪੜੈ ਸੁਨਿ ਹੈ ਨਰ ਸੋ ਨਿਸਚੈ ਕਰਿ ਤਾਹਿ ਦਈ ਹੈ॥ ॥232॥ ਦੋਹਰਾ॥ ਗ੍ਰੰਥ ਸਤਿਸਯ ਕੋ ਕਰਿਓ ਜਾ ਸਮ ਅਵਰਿ ਨ ਕੋਇ॥ ਜਿਹ ਨਮਿੱਤ ਕਵਿ ਨੇ ਕਹਿਓ ਸੁ ਦੇਹ ਚੰਡਕਾ ਸੋਇ॥233॥ ਚੰਡੀ ਅਤੇ ਚੰਡਕਾ ਇਕੋ ਹੀ ਦੇਵੀ ਦੇ ਨਾਮ ਹਨ। ਸਨਾਤਨ ਧਰਮ ਦੇ ਗ੍ਰੰਥਾਂ ਮੁਤਾਬਕ ਦੁਰਗਾ ਦੇਵੀ ਦੇ 14 ਕੁ ਖਾਸ ਨਾਮ ਹਨ ਪਰ ਜੇਕਰ ਸਾਰੇ ਸਧਾਰਣ ਅਤੇ ਖਾਸ ਨਾਵਾਂ ਨੂੰ ਜੋੜ ਲਿਆ ਜਾਵੇ ਤਾਂ ਇਹ 141 ਦੇ ਕਰੀਬ ਬਣਦੇ ਹਨ। ਜਿਹੜੀ ਗੀਤਾ ਸਭ ਤੋਂ ਪਹਿਲਾਂ ਲਿਖੀ ਗਈ ਉਸ ਦੇ ਸਿਰਫ 700 ਸਲੋਕ ਹੀ ਸਨ ਬਾਅਦ ਵਿਚ ਹਜ਼ਾਰਾਂ ਹੋਰ ਸਲੋਕ ਨਾਲ ਜੋੜ ਦਿੱਤੇ ਗਏ। ਜਿਵੇਂ; ਪਿਆਰਾ ਸਿੰਘ ਪਦਮ ਦੀ ਐਡਿਟ ਕੀਤੀ ‘ਹੀਰ ਵਾਰਿਸ ਸ਼ਾਹ” ਦੇ ਪੰਨਾ 11 ਤੇ ਲਿਖਿਆ ਹੈ ਕਿ 1860 ਤਕ ‘ਹੀਰ ਵਾਰਿਸ ਸ਼ਾਹ’ ਦੀਆਂ 4000 ਤੋਂ ਕੁੱਝ ਵਧੇਰੇ ਤੁਕਾਂ ਸਨ ਜੋ 1887 ਵਿਚ ਵੱਧ ਕੇ 8000 ਹੋ ਗਈਆਂ। ਕਿਸੇ ਵੀ ਗੁਰਬਾਣੀ ਰਚੇਤਾ ਨੇ ਕੁੱਝ ਵੀ ਕੌਤਕ (ਕਉਤਕ) ਹੇਤ ਕੁੱਝ ਨਹੀਂ ਲਿਖਿਆ। ਕਉਤਕ ਲਫਜ਼ ਹੀ ਸਾਨੂੰ ਇਹ ਸਮਝਾ ਦਿੰਦਾ ਹੈ ਕਿ ਇਹ ਲਿਖਤ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੋ ਸਕਦੀ।
ਸਿਵਾ ਸਕਤਿ ਸੰਬਾਦੰ ॥ ਮਨ ਛੋਡਿ ਛੋਡਿ ਸਗਲ ਭੇਦੰ ॥ ਸਿਮਰਿ ਸਿਮਰਿ ਗੋਬਿੰਦੰ ॥ ਭਜੁ ਨਾਮਾ ਤਰਸਿ ਭਵ ਸਿੰਧੰ ॥੪॥੧॥ {ਗੁ.ਗ੍ਰੰਥ ਪੰਨਾ 873}। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਿਰਫ ਇਕ ਵਾਰ ਸ਼ਬਦ “ਸਿਵਾ” ਪੜ੍ਹਨ ਨੂੰ ਮਿਲਦਾ ਹੈ ਅਤੇ ਇਸ ਦਾ ਮਤਲਬ ਮਹਾਨ ਕੋਸ਼ ਦੇ ਪੰਨਾ 201 “ਸ਼ਿਵ ਦੀ ਇਸਤ੍ਰੀ ਦੁਰਗਾ/ਪਾਰਵਤੀ” ਅਤੇ ਇਸੇ ਸਲੋਕ ਦੀ ਵਿਆਖਿਆ ਕਰਦੇ ਪ੍ਰੋ. ਸਾਹਿਬ ਸਿੰਘ ਜੀ ਵੀ ਸ਼ਿਵ ਦੀ ਪਤਨੀ ਦੁਰਗਾ/ਪਾਰਵਤੀ ਹੀ ਕਰਦੇ ਹਨ ਅਤੇ ਜਦੋਂ ਅਸੀਂ ਇਸ ਸਲੋਕ ਦੇ ਅਰਥਾਂ ਵੱਲ ਧਿਆਨ ਧਰਦੇ ਹਾਂ ਤਾਂ; “ਸਿਵਜੀ ਨੇ ਜਿਹੜੀਆਂ ਕਹਾਣੀਆਂ ਆਪਣੀ ਪਤਨੀ ਦੁਰਗਾ/ਪਾਰਵਤੀ ਨੂੰ ਸੁਣਾਈਆਂ ਹਨ ਉਹ ਪ੍ਰਮਾਤਮਾ ਨਾਲ ਭੇਦ ਪਾਉਣ ਵਾਲੀਆਂ ਹਨ। ਹੇ ਮੇਰੇ ਮਨਾ! ਤੂੰ ਉਨ੍ਹਾਂ ਦਾ ਖਹਿੜਾ ਛੱਡ” ਫਿਰ ‘ਸਿਵਾ’ ਦੇ ਮਤਲਬ ਸ਼ਿਵ ਦੀ ਪਤਨੀ ਦੁਰਗਾ ਹੀ ਬਣਦੇ ਹਨ। ਬੋਲੀ ਦੇ ਇਕ ਹੋਰ ਨੁਕਤੇ ਮੁਤਾਬਕ; ਜਿਵੇਂ ਬਿਮਲ ਤੋਂ ਬਿਮਲਾ, ਕਮਲ ਤੋਂ ਕਮਲਾ, ਨਿਰਮਲ ਤੋਂ ਨਿਰਮਲਾ ਆਦਿ ਅੱਖਰ ਬਣਦੇ ਹਨ ਇਸੇ ਹੀ ਤਰ੍ਹਾਂ ਸਿਵ ਤੋਂ ਸਿਵਾ ਬਣਿਆ ਹੈ। ਬਿਮਲ, ਕਮਲ, ਨਿਰਮਲ, ਸਿਵ ਇਹ ਸਾਰੇ ਲਫਜ਼ ਪੁਰਸ਼ ਵਾਚਿਕ ਹਨ ਅਤੇ ਬਿਮਲਾ, ਕਮਲਾ, ਨਿਰਮਲਾ ਅਤੇ ਸਿਵਾ ਇਸਤ੍ਰੀ ਵਾਚਿਕ ਹਨ।
ਬਹੁਤ ਸਾਰੇ ਗੁਰਦਵਾਰਿਆਂ ਦੇ ਗ੍ਰੰਥੀ ਅਤੇ ਕੀਰਤਨ ਕਰਨ ਵਾਲੇ ਸਿੰਘਾਂ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਜਾਂ ਉਹ ਜਾਣਕਾਰੀ ਦੇ ਹੁੰਦਿਆਂ-ਸੁੰਦਿਆਂ ਵੀ ਪ੍ਰਬੰਧਕੀ ਕਮੇਟੀ ਦੇ ਡਰੋਂ ਅਨਭੋਲ ਬਣੇ ਰਹਿਣਾ ਹੀ ਪਸੰਦ ਕਰਦੇ ਹਨ। ਉਹ ਇਹ ਕਹਿੰਦੇ; ‘ਸਾਨੂੰ ਕੀ ਜੀ ਕਮੇਟੀ ਜੋ ਚਾਹੁੰਦੀ ਹੈ ਜੀ ਅਸੀਂ ਕਰੀ ਜਾਂਦੇ ਹਾਂ’ ਮੈਂ ਕਈ ਵਾਰ ਆਪ ਸੁਣ ਚੁੱਕਿਆਂ ਹਾਂ। ਅਸਲ ਵਿਚ ਸਾਨੂੰ ਇਹ ਵੀ ਪਤਾ ਨਹੀਂ ਕਿ ਗੁਰਦਵਾਰੇ ਅਸੀਂ ਕੀ ਲੈਣ ਜਾਣਾ ਹੈ? ਅਸੀਂ ਤਾਂ ਗੁਰਦਵਾਰੇ ਦਾ ਮਤਲਬ ਇਹੀ ਕੱਢਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੋ-ਚਾਰ ਡਾਲਰ ਮੱਥਾ ਟੇਕ ਕੇ ਮਾੜੀ-ਮੋਟੀ ਅਰਦਾਸ ਕਰਕੇ ਆਪਣੀ ਮੰਨਤ ਮਨੌਣੀ ਹੈ ਅਤੇ ਬਾਹਰ ਨਿਲਕਣ ਤੋਂ ਪਹਿਲਾਂ ਲੰਗਰ ਵਿਚ ਗੇੜਾ ਮਾਰਨਾ ਵੀ ਨਹੀਂ ਭੁੱਲਣਾ। ਕਾਸ਼! ਕਿਤੇ ਸਾਨੂੰ ‘ਗੁਰਦਵਾਰੇ’ ਦੇ ਅਸਲੀ ਮਤਲਬ ਦਾ ਪਤਾ ਲੱਗ ਜਾਂਦਾ।
ਸੂਹੀ ਮਹਲਾ ੧ ॥ ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥ ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ ॥ ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਏਤੁ ਦੁਆਰੈ ਧੋਇ ਹਛਾ ਹੋਇਸੀ ॥ ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ ॥ ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥ ਜੇਹੇ ਕਰਮ ਕਮਾਇ ਤੇਹਾ ਹੋਇਸੀ ॥ ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ ॥ ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ ॥ ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥ ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ ॥੧॥੪॥੬॥ {ਪੰਨਾ 730}
ਜੇ ਮੱਤ ਮਲੀਣ ਜਾਂ ਭੈੜੀ ਹੋਵੇ ਤਾਂ ਉਹ ਨਹਾਉਣ-ਧੋਣ ਨਾਲ ਚੰਗੀ ਨਹੀਂ ਬਣ ਜਾਂਦੀ ਸਗੋਂ ਸੋਝੀ ਪਾਉਣ ਨਾਲ ਵਧੀਆ ਬਣਨੀ ਹੈ। ਸੋਝੀ ਸਾਨੂੰ ਗੁਰਦਵਾਰਿਓ ਮਿਲਣੀ ਸੀ। ਕਰੋੜਾਂ ਰੁਪਿਆ ਗੁਰਦਵਾਰਿਆਂ ਦੀ ਉਸਾਰੀ ਤੇ ਲਾ ਕੇ ਗ੍ਰੰਥੀ ਅਸੀਂ ਭਾਲਦੇ ਹਾਂ 1500 ਵਾਲਾ। ਸਕੂਲ ਦੀ ਇਮਾਰਤ ਵਧੀਆ ਬਨਾਉਣ ਨਾਲ ਸਕੂਲ ਵਧੀਆ ਨਹੀਂ ਬਣਦਾ? ਜੇਕਰ ਮਾਸਟਰ ਹੀ ਮਾੜਾ ਹੈ ਤਾਂ ਪੜ੍ਹਾਈ ਵੀ ਮਾੜੀ ਹੀ ਹੋਵੇਗੀ। ਮਾਸਟਰ ਦੇ ਚੰਗੇ ਹੋਣ ਨਾਲ ਹੀ ਪੜ੍ਹਾਈ ਚੰਗੀ ਹੋਣੀ ਹੈ। ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਗੁਰੂ ਆਸ਼ੇ ਮੁਤਾਬਕ ਸਮਝਣਾ ਚਾਹੁੰਦੇ ਹਾਂ ਤਾਂ ਸਾਨੂੰ ਚੰਗੇ ਤਨਖਾਹਦਾਰ ਗ੍ਰੰਥੀਆਂ ਦੀ ਭਾਲ ਕਰਨੀ ਪਵੇਗੀ। ਇਹ ਕਹਾਵਤ ਆਮ ਸੁਣਨ ਨੂੰ ਮਿਲਦੀ ਹੈ; ਪੁਰਾਣੇ ਜ਼ਮਾਨਿਆਂ ਵਿਚ ਗੁਰਦਵਾਰੇ ਕੱਚੇ ਪਰ ਸਿੱਖੀ ਪੱਕੀ ਹੁੰਦੀ ਸੀ ਅਤੇ ਅੱਜ-ਕੱਲ੍ਹ ਗੁਰਦਵਾਰੇ ਪੱਕੇ ਅਤੇ ਸਿੱਖੀ ਕੱਚੀ ਹੈ।
ਜੇਕਰ ਅਸੀਂ ਰਾਸ਼ਟਵਾਦ ਦੇ ਸੰਗੀਤ ਹੀ ਗਾਉਣੇ ਹਨ ਤਾਂ ਸਾਡੇ ਕੋਲ ‘ਗੁਰੂ ਗ੍ਰੰਥ ਸਾਹਿਬ ਜੀ’ ਵਿਚ ਬਹੁਤ ਸਾਰੇ ਐਸੇ ਸਲੋਕ ਹਨ। ਜਿਵੇਂ ਸਲੋਕ ਮਃ ੫ ॥ ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥ {ਪੰਨਾ 1102} ਸਲੋਕ ਕਬੀਰ ॥ ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥ ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥ {ਪੰਨਾ 1105}
ਪਉੜੀ ॥ ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥ ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥ ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ ॥ ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ ॥ ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ ॥ ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ ॥ ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ ॥ ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ ॥੭॥ {ਪੰਨਾ 1096}
ਡਖਣੇ ਮਃ ੫ ॥ ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ॥ ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ ॥੧॥ {ਪੰਨਾ 1096}
ਸਿੱਖ ਸਿਧਾਂਤ ਵਿਚ ਵਿਸ਼ਵਾਸ਼ ਕਰਨ ਵਾਲੇ ਸੱਜਣੋ! ਆਓ ਰਲ-ਮਿਲ ਕੇ ਪਹਿਚਾਣੀਏ ਕਿ ਜੋ ਅਸੀਂ ਕਰੀ ਜਾ ਰਹੇ ਹਾਂ ਕੀ ਓਹ ਗੁਰੂ ਦੀ ਸਿੱਖਿਆ ਮੁਤਾਬਕ ਹੈ ਜਾਂ ਨਹੀਂ। ਬਸ ਇਹੀ ਪਹਿਚਾਨਣ ਦੀ ਲੋੜ ਹੈ ਕਿ ਗੁਰੂ ਜੀ ਕੀ ਕਰਨ ਲਈ ਕਹਿੰਦੇ ਹਨ ਤੇ ਅਸੀਂ ਕੀ ਕਰੀ ਜਾ ਰਹੇ ਹਾਂ। ਗੁਰਿ ਕਹਿਆ ਸਾ ਕਾਰ ਕਮਾਵਹੁ ॥ ਗੁਰ ਕੀ ਕਰਣੀ ਕਾਹੇ ਧਾਵਹੁ ॥ ਨਾਨਕ ਗੁਰਮਤਿ ਸਾਚਿ ਸਮਾਵਹੁ ॥੨੭॥ {ਪੰਨਾ 933}
ਜੋ ਗੁਰੂ ਜੀ ਕਹਿ ਰਹੇ ਹਨ ਤੇ ਉਨ੍ਹਾਂ ਆਪ ਕਰਕੇ ਦਿਖਾਇਆ ਹੈ ਸਾਨੂੰ ਓਹੀ ਕਰਨ ਤੋਂ ਭੱਜਣਾ ਨਹੀਂ ਚਾਹੀਦਾ। ਗੁਰੂ ਦੀ ਮੱਤ ਲੈ ਕੇ ਸੱਚ ਵਿਚ ਸਮਾ ਜਾਣਾ ਚਾਹੀਦਾ ਹੈ। ਗੁਰੂ ਪਿਆਰਿਓ! ਹੁਣ ਫੈਸਲਾ ਤੁਹਾਡੇ ਹੱਥ ਹੈ ਕਿ ਤੁਸੀਂ ਕੀ ਕਰਨਾ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # + 647 966 3132

ਪਟਿਆਲਾ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੀਆਂ ਪ੍ਰਾਪਤੀਆਂ/ਬਾਬੇ ਦੇ ਸਿਧਾਂਤ ਦਾ ਖੰਡਨ - ਗੁਰਚਰਨ ਸਿੰਘ ਜਿਉਣ ਵਾਲਾ

ਡਾ. ਦਲਜੀਤ ਸਿੰਘ ਵਾਲੀਆ, ਇੰਚਾਰਜ ਸ੍ਰੀ ਗੁਰੂ ਤੇਗ ਬਹਾਦਰ ਰਾਸ਼ਟਰੀ ਏਕਤਾ ਚੇਅਰ ਅਤੇ ਅਸਿਸਟੈਂਟ ਪ੍ਰੋਫੈਸਰ, ਪੰਜਾਬ ਇਤਿਹਾਸ ਅਧਿਅਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਨੇ ਆਪਣੀ ਕਿਤਾਬ ਸ੍ਰੀ ਗੁਰੂ ਨਾਨਕ ਦੇਵ ਜੀ (1469-1539 ਈ.) ਵਿਚ ਜੋ ਕੜੀ ਘੋਲੀ ਹੈ ਉਸ ਵਿਚੋਂ ਵੰਨਗੀ ਮਾਤਰ ਕੁੱਝ ਅੰਸ਼ ਸਾਰੀ ਸਿੱਖ ਕੌਮ ਦੇ ਸਾਹਮਣੇ ਰੱਖਣ ਦਾ ਉਪਰਾਲਾ ਕਰ ਰਿਹਾ ਹਾਂ। ਸਾਨੂੰ ਸੱਭ ਨੂੰ ਇਹ ਵੀ ਪਤਾ ਹੈ ਕਿ ਸੰਪਾਦਕ ਆਪਣੀ ਕਿਤਾਬ ਵਿਚਲੀਆਂ ਸਾਰੀਆਂ ਲਿਖਤਾਂ ਦੇ ਠੀਕ ਨਾ ਠੀਕ ਹੋਣ ਦਾ ਜ਼ੁਮੇਵਾਰ ਹੁੰਦਾ ਹੈ। ਸਾਨੂੰ ਇਹ ਵੀ ਪਤਾ ਹੈ ਕਿ ਅੱਜ ਦੇ ਸਾਰਕਾਰੀ ਮਹੌਲ ਵਿਚ ਇਹੀ ਵਾਪਰਦਾ ਹੈ ਕਿ “ ਤੂੰ ਮੈਨੂੰ ਮੁੱਲਾ ਕਹੋ ਮੈਂ ਤੈਨੂੰ ਕਾਜ਼ੀ ਕਹਾਂ”। ਇਸ ਕਿਤਾਬ ਅੰਦਰਲੀਆਂ ਲਿਖਤਾਂ ਵਿਚੋਂ ਵੀ ਇਹੀ ਸਾਬਤ ਹੁੰਦਾ ਹੈ।
ਸਿਰਦਾਰ ਦਲਜੀਤ ਸਿੰਘ ਵਾਲੀਆ ਜੀ 16 ਜੂਨ 2019 ਨੂੰ ਗੁਰੂ ਨਾਨਕ ਪ੍ਰਕਾਸ਼ ਉਤਸਵ ਬਾਰੇ ਬੁਲਾਈ ਗਈ ਕਾਂਨਫ੍ਰੰਸ ਵਿਚ ਹਿਸਾ ਲੈਣ ਲਈ ਬਰੈਂਪਟਨ, ਕੈਨੇਡਾ, ਆਏ ਤੇ ਜੋ ਪੇਪਰ ਉਨ੍ਹਾਂ ਪੜ੍ਹਿਆ ਉਹ ਮੁੱਖ ਤੌਰ ਤੇ ਇਸ ਕਿਤਾਬ ਦੇ ਮੁੱਖ ਬੰਦ ਦਾ ਹਿਸਾ ਹੀ ਸੀ। ਜਿਵੇਂ ਦਸਵੀਂ ਜਮਾਤ ਦਾ ਵਿਦਿਆਰਥੀ ਆਪਣੇ ਅਧਿਆਪਕ ਨੂੰ ਪਾਠ ਸੁਣਾ ਰਿਹਾ ਹੁੰਦਾ ਹੈ ਇਵੇਂ ਉਹ 15-20 ਮਿੰਟ ਵਿਚ ਆਪਣਾ ਪਰਚਾ ਪੜ੍ਹ ਕੇ ਮੁੱਖ ਮਹਿਮਾਨ ਵਾਲੀ ਕੁਰਸੀ ਤੇ ਜਾ ਬਿਰਾਜੇ। ਮੇਰੇ ਵਲੋਂ ਪਾਏ ਗਏ ਸਵਾਲ ਦਾ ਜਵਾਬ ਦੇਣਾ ਵੀ ਮੁਨਾਸਬ ਨਹੀਂ ਸਮਝਿਆ ਗਿਆ। ਸਵਾਲ ਸਿਰਫ ਇਹ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦੀ ਕਿਹੜੀ ਤਾਰੀਕ ਠੀਕ ਹੈ? ਬਾਅਦ ਵਿਚ ਪੁੱਛਣ ਦੇ ਜਵਾਬ ਦਿੱਤਾ ਕਿ ਇਹ ਵਿਵਾਦੀ ਵਿਸ਼ਾ ਹੈ। ਮੇਰਾ ਜਵਾਬ ਸੀ ਕਿ ਤੁਸੀਂ ਪੰਜਾਬ ਇਤਿਹਾਸ ਅਧਿਅਨ ਵਿਭਾਗ ਨੂੰ ਵਲਗਣਾ ਮਾਰ ਕੇ ਬੈਠੇ ਹੋ ਤੇ ਇਸਦਾ ਹੱਲ ਕੋਈ ਹੋਰ ਲੱਭੇਗਾ? ਹੁਣ ਇਸ ਚਿੱਠੀ ਰਾਹੀਂ ਇਹ ਸਵਾਲ ਪੁੱਛ ਰਿਹਾ ਹਾਂ ਕਿ ਇਸ ਕਿਤਾਬ ਦੀਆਂ ਸਿਰਫ 150 ਕਾਪੀਆਂ ਹੀ ਛਾਪੀਆਂ ਗਈਆਂ ਹਨ ਇਸਦਾ ਭੇਦ ਕੀ ਹੈ? ਜੇਕਰ ਇਹ ਕਿਤਾਬ ਵਾਕਿਆ ਹੀ ਪਾਏਦਾਰ ਹੈ ਤਾਂ ਇਹ ਆਮ ਜਨਤਾ ਦੇ ਹੱਥਾਂ ‘ਚ ਹੋਣੀ ਚਾਹੀਦੀ ਹੈ। ਪਰ 150 ਕਿਤਾਬਾਂ ਤਾਂ ਪੰਜ ਦਸ ਥਾਂਵਾਂ ਤੇ ਰਲੀਜ਼ ਕਰਨ ਨਾਲ ਹੀ ਮੁੱਕ ਜਾਣੀਆਂ ਹਨ ਤੇ ਇਹ ਕਿਤਾਬ ਫਿਰ ਉਨ੍ਹਾਂ ਦੇ ਹੱਥਾਂ ਤਕ ਹੀ ਸੀਮਤ ਹੋ ਜਵੇਗੀ ਜੋ ਇਨ੍ਹਾਂ ਨੂੰ ਮੁੱਲਾ ਕਹਿਣਗੇ ਤੇ ਇਹ ਉਨ੍ਹਾਂ ਨੂੰ ਕਾਜ਼ੀ।
ਭੂਮਿਕਾ ਦੇ ਦੂਜੇ ਪਹਿਰੇ ਦੀ ਦੂਜੀ ਸਤਰ; “ਭਟਕੇ ਹੋਏ ਲੋਕਾਂ ਨੂੰ ਸਿੱਧੇ ਰਾਹ ਪਾਉਣ ਅਤੇ ਨਾਮ ਸਿਮਰਨ ਤੇ ਸ਼ਬਦ ਦੀ ਸ਼ਕਤੀ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ 1498 ਤੋਂ 1509 ਈ. ਤਕ ਚਾਰੋਂ ਦਿਸ਼ਾਵਾਂ ਵਿਚ ਵੱਖ-ਵੱਖ ਸਥਾਨਾਂ ਦੀ ਯਾਤਰਾ ਕੀਤੀ”। ਮਤਲਬ ਗੁਰੂ ਨਾਨਕ ਪਿਤਾ ਜੀ ਨੇ ਸਿਰਫ 11 ਸਾਲ ਯਾਤਰਾਵਾਂ ਕੀਤੀਆਂ। ਪਰ ਇਸੇ ਕਿਤਾਬ ਦਾ ਪੰਨਾ 196 ਇਨ੍ਹਾਂ ਦੀ ਉਪਰਲੀ ਮਨੌਤ ਨੂੰ ਕੱਟਦਾ ਹੈ। ਭਾਰਤਬੀਰ ਕੌਰ ਸੰਧੂ , ਅਸਿਸਟੈਂਟ ਪ੍ਰੋ., ਗੁਰੂ ਨਾਨਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਆਪਣੇ ਲੇਖ ਵਿਚ ਲਿਖਦੇ ਹਨ; “ ਜਨਮਸਾਖੀਆਂ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ 1499 ਈਸਵੀ ਤੋਂ ਲੈ ਕੇ 1520-21 ਈਸਵੀ ਤਕ ਦੇਸ਼ ਵਿਦੇਸ਼ ਦੇ ਕਈਆਂ ਹਿਸਿਆਂ ਵਿਚ ਯਾਤਰਾਵਾਂ/ਉਦਾਸੀਆਂ ਕੀਤੀਆਂ ਸਨ”। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਦੋਹਾਂ ਅਸਿਸਟੈਂਟ ਪ੍ਰੋਫੈਸਰਾਂ ਵਿਚੋਂ ਕਿਹੜਾ ਠੀਕ ਤੇ ਕਿਹੜਾ ਗਲਤ ਹੈ? ਠੀਕ ਜਿਹੜਾ ਵੀ ਹੋਵੇ ਓਹ ਗੱਲ ਨਹੀਂ ਸਵਾਲ ਇਹ ਹੈ ਕਿ ਸੰਪਾਦਕ ਨੇ ਦੂਸਰਿਆਂ ਲਿਖਾਰੀਆਂ ਦੇ ਸਾਰੇ ਲੇਖ ਪੜ੍ਹ ਕੇ ਚੰਗੀ ਤਰ੍ਹਾਂ ਘੋਖ ਕੇ ਆਪਣੀ ਕਿਤਾਬ ਵਿਚ ਛਾਪੇ ਹਨ ਜਾਂ ਫਿਰ ਅੱਖਾਂ ਮੀਚ ਕੇ? ਮੈਨੂੰ ਤਾਂ ਮੇਰੀ ਆਪਣੀ ਦਲੀਲ “ਅੱਖਾਂ ਮੀਚ ਕੇ” ਵਾਲੀ ਠੀਕ ਲੱਗਦੀ ਹੈ। ਇਸੇ ਪਹਿਰੇ ਦੀ ਪਹਿਲੀ ਪੰਗਤੀ ਵੱਲ ਨਜ਼ਰ ਮਾਰੋ। “ਸ਼ਬਦ ਦੀ ਸ਼ਕਤੀ” ਪ੍ਰੋਫੈਸਰ ਵਾਲੀਆ ਜੀ ਤੁਸੀਂ ਕਿਸੇ ਨੂੰ ਸਿੱਖੀ ਬਾਰੇ ਕੀ ਦੱਸੋਓਗੇ ਤੁਹਾਡੀ ਤਾਂ ਸੋਚ ਹੀ ਪੰਡਿਤ ਵਾਲੀ ਹੈ। ਸ਼ਬਦ/ਮੰਤਰ ਵਿਚ ਸ਼ਕਤੀ ਤਾਂ ਪੰਡਿਤ ਜੀ ਦੀ ਬੋਲੀ ਹੈ। ਇਹ ਤਾਂ ਓਹ ਕਹਿੰਦਾ ਹੈ ਕਿ ਮੰਤਰ ਮੇਰੇ ਕੋਲ ਹੈ ਇਸਦਾ ਰਟਨ ਕਰਨ ਨਾਲ ਦੇਵੀ, ਦੇਵਤੇ, ਬੀਰ ਵਗੈਰਾ ਸੱਭ ਵੱਸ ਹੋ ਜਾਂਦੇ ਹਨ। ਕੀ ਤੁਸੀਂ ਇਹ ਪੰਗਤੀਆਂ ਪੜ੍ਹੀਆਂ ਹਨ; ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥3॥ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਸ਼ਬਦ ਵਿਚ ਸ਼ਕਤੀ ਨਹੀਂ ਹੁੰਦੀ ਸਗੋਂ ਸ਼ਬਦ ਨੂੰ ਸਮਝਣ ਵਾਲੇ ਵਿਚ ਸ਼ਕਤੀ ਪੈਦਾ ਹੁੰਦੀ ਹੈ। ਸ਼ਬਦ ਤਾਂ ਇਕ ਕਿਸਮ ਦਾ ਸਿਧਾਂਤ ਹੈ/ਗਿਆਨ ਹੈ। ਇਸ ਨੇ ਤਾਂ ਮੂਰਖ ਨੂੰ ਇਨਸਾਨ ਬਣਾਉਣਾ ਹੈ। ਤੁਸੀਂ ਤਾਂ ਉਹ ਗੱਲ ਕਰਤੀ ਜਿਵੇਂ ਕਿਸੇ ਨੇ ਬੰਬ ਬਣਾੳਣ ਵਾਲੇ ਫਾਰਮੂਲੇ ਵਿਚ ਸ਼ਕਤੀ ਦੇਖ ਲਈ ਹੋਵੇ ਤੇ ਫਾਰਮੂਲੇ ਦੀ ਹੀ ਪੂਜਾ ਕਰਨੀ ਸ਼ੁਰੂ ਕਰ ਦੇਵੇ। ਜੇਕਰ ਫਾਰਮੂਲੇ ਵਿਚ ਸ਼ਕਤੀ ਹੈ ਤਾਂ ਬੰਬ ਬਣਾਉਣ ਦੀ ਕੀ ਜ਼ਰੂਰਤ? ਸਿਧਾਂਤ ਵਿਚ ਸ਼ਕਤੀ ਪੈਦਾ ਕਰਨ ਦਾ ਤਰੀਕਾ ਦੱਸਿਆ ਗਿਆ ਹੈ ਤੇ ਸ਼ਕਤੀ ਬੰਬ/ਬੰਦਿਆਂ ਵਿਚ ਪੈਦਾ ਹੋਣੀ ਹੈ। ਇਸੇ ਹੀ ਪਹਿਰੇ ਦੀਆਂ ਆਖਰੀ ਸਤਰਾਂ; ਪਰਮਾਤਮਾ ਨੂੰ ਮਿਲਣ ਲਈ ਜਾਂ ਉਸ ਤਕ ਪਹੁੰਚਣ ਲਈ ਨਾਮ ਸਿਮਰਨ, ਨਿਮਰਤਾ ਅਤੇ ਸੇਵਾ ਭਾਵਨਾ ਦੀ ਜ਼ਰੂਰਤ ਹੈ। ਇਨ੍ਹਾਂ ਨੂੰ ਆਪਣੇ ਜੀਵਨ ਵਿਚ ਅਪਣਾ ਕੇ ਹੀ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਸਵਾਲ ਹੈ ਕੀ ਪ੍ਰਮਾਤਮਾ ਕੋਈ ਪ੍ਰਾਪਤ ਕਰਨ ਵਾਲੀ ਵਸਤੂ ਹੈ ਜਾਂ ਫਿਰ ਗਿਆਨ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪ੍ਰਮਾਤਮਾ ਕਿਹਾ ਗਿਆ। ਪੋਥੀ ਪਰਮੇਸਰ ਕਾ ਥਾਨੁ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥ ਪੰਨਾ 1226॥
ਸੱਭ ਤੋਂ ਪਹਿਲਾ ਲੇਖ, “ ਸਤਿਗੁਰ ਨਾਨਕ ਪ੍ਰਗਟਿਆ” ਡੀ. ਲਿਟ ਡਾ. ਰਤਨ ਸਿੰਘ ਜੱਗੀ ਸਾਬਕਾ ਪ੍ਰੋਫੈਸਰ ਅਤੇ ਮੁਖੀ, ਪੰਜਾਬੀ ਸਾਹਿਤ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਹੈ। ਡਾ. ਰਤਨ ਸਿੰਘ ਜੱਗੀ ਜੀ ਅਖਬਾਰ ਦਾ ਨਾਮ ਅਤੇ ਤਰੀਕ ਦੱਸਣ ਤੋਂ ਬਗੈਰ ਹੀ ਹਵਾਲਾ ਦੇ ਕੇ ਕਹਿੰਦੇ ਹਨ; “ ਇਕ ਮੁਸਲਮਾਨ ਗੁਰੂ ਨਾਨਕ ਸਾਹਿਬ ਦੇ ਜਨਮ ਉਤਸਵ ਤੇ ਨਨਕਾਣਾ ਸਾਹਿਬ ਆਇਆ ਹੋਇਆ ਸੀ ਅਤੇ ਗੁਰੂ-ਧਾਮ ਦੇ ਦੁਆਰ ਤੋਂ ਮਿੱਟੀ ਇਕੱਠੀ ਕਰਕੇ ਇਕ ਡੱਬੇ ਵਿਚ ਪਾ ਰਿਹਾ ਸੀ। ਵੇਖਣ ਵਾਲਿਆਂ ਦੇ ਪੁੱਛਣ ‘ਤੇ ਉਸਨੇ ਦੱਸਿਆ ਕਿ ਉਹ ਰਾਵਲਪਿੰਡੀ ਵਿਚ ਹਿਕਮਤ ਕਰਦਾ ਹੈ। ਇਸ ਚਰਣ-ਧੂੜ ਦਾ ਕਿਣਕਾ ਉਹ ਆਪਣੇ ਮਰੀਜ਼ਾਂ ਦੀ ਦਵਾਈ ਵਿਚ ਪਾ ਦਿੰਦਾ ਹੈ। ਇਸ ਤਰ੍ਹਾਂ ਉਹ ਦਵਾ ਅਕਸੀਰ ਬਣ ਜਾਂਦੀ ਹੈ ਅਤੇ ਮਰੀਜ਼ ਬਿਲਕੁਲ ਸ਼ਫਾ ਪਾ ਲੈਂਦਾ ਹੈ। ਇਸ ਘਟਨਾ ਦੇ ਨਸ਼ਰ ਹੋਣ ਨਾਲ ਗੁਰੂ ਸਾਹਿਬ ਪ੍ਰਤੀ ਸਭ ਦੇ ਮਸਤਕ ਝੁੱਕ ਗਏ”।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰਬਾਣੀ ਵਿਚ ਚਰਣ-ਧੂੜ ਕਿਸ ਨੂੰ ਕਿਹਾ ਗਿਆ ਹੈ? ਕੀ ਡਾ. ਰਤਨ ਸਿੰਘ ਜੱਗੀ ਜੀ ਇਸ ਤੋਂ ਨਾਵਾਕਿਫ ਹਨ? ਡਾ. ਰਤਨ ਸਿੰਘ ਜੱਗੀ ਜੀ ਹੋਰਾਂ ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਤਰਜ਼ਮਾ ਕੀਤਾ ਹੈ। ਨਹੀਂ ਨਹੀਂ ਡਾ. ਰਤਨ ਸਿੰਘ ਜੱਗੀ ਜੀ ਤਾਂ ਸੱਭ ਕੁੱਝ ਜਾਣਦੇ ਹਨ। ਇਹ ਤਾਂ ਗੁਰਬਾਣੀ ਨਾਲੋਂ ਤੋੜਣ ਦਾ ਕੋਝਾ ਉਪਰਾਲਾ ਕੀਤਾ ਗਿਆ ਹੈ। ਸੂਹੀ ਮਹਲਾ ੫ ॥ ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ ॥ ਚਰਣ ਧੂੜਿ ਤੇਰੀ ਸੇਵਕੁ ਮਾਗੈ ਤੇਰੇ ਦਰਸਨ ਕਉ ਬਲਿਹਾਰਾ ॥੧॥ {ਪੰਨਾ 749}॥ ਚਰਣ-ਧੂੜ ਮੰਗਣ ਦੀ ਕੀ ਜ਼ਰੂਰਤ ਉਹ ਤਾਂ ਕਿਸੇ ਵੀ ਧਾਰਮਿਕ ਸਥਾਨ ਤੋਂ ਚੁੱਕ ਕੇ ਡੱਬੇ ਵਿਚ ਪਾ ਕੇ ਨਾਲ ਨਾਲ ਲਿਜ਼ਾਈ ਜਾ ਸਕਦੀ ਹੈ।  ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ ॥ ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ ॥੧॥ ਰਹਾਉ ॥ {ਪੰਨਾ 749}॥ ਚਰਣ ਧੂੜਿ ਤੇਰੇ ਜਨ ਕੀ ਹੋਵਾ ਤੇਰੇ ਦਰਸਨ ਕਉ ਬਲਿ ਜਾਈ ॥ ਅੰਮ੍ਰਿਤ ਬਚਨ ਰਿਦੈ ਉਰਿ ਧਾਰੀ ਤਉ ਕਿਰਪਾ ਤੇ ਸੰਗੁ ਪਾਈ ॥੨॥{ਪੰਨਾ 749॥
ਡਾ. ਰਤਨ ਸਿੰਘ ਜੱਗੀ ਜੀਓ! ਜੇ ਚਰਣ-ਧੂੜ ਦਾ ਮਤਲਬ ਮਿੱਟੀ ਹੈ ਤੇ ਮਨੁੱਖ ਮਿੱਟੀ ਹੋਣਾ ਚਾਹੁੰਦਾ ਹੈ ਤਾਂ ਪ੍ਰਮਾਤਮਾ ਨੂੰ ਪਾਇਆ ਉਹ ਕਿਵੇਂ ਸਮਝੇਗਾ? ਚਰਣ-ਧੂੜ ਦਾ ਮਤਲਬ ਨਿਮਰਤਾ ਵੀ ਨਹੀਂ ਸਗੋਂ ਪ੍ਰਮਾਤਮਾ ਦਾ ਉਪਦੇਸ਼ ਹੈ ਜੋ ਤੀਜੀ ਉਦਾਹਰਣ ਦੀ ਅਖੀਰਲੀ ਪੰਗਤੀ ਬਿਲਕੁੱਲ ਸਾਫ ਕਰ ਦਿੰਦੀ ਹੈ। ਅੰਮ੍ਰਿਤ ਬਚਨ ਰਿਦੈ ਉਰਿ ਧਾਰੀ ਤਉ ਕਿਰਪਾ ਤੇ ਸੰਗੁ ਪਾਈ ॥੨॥{ਪੰਨਾ 749॥ ਜਦੋਂ ਗੁਰੂ ਦਾ ਉਪਦੇਸ਼ “ਰਿਦੈ ਉਰਿ ਧਾਰੀ” ਹਿਰਦੇ ਵਿਚ ਵਸਾ ਲਿਆ ਤਾਂ ਇਸ ਉਪਦੇਸ਼ ਦੀ ਕ੍ਰਿਪਾ ਨਾਲ ਪ੍ਰਮਾਤਮਾ ਦਾ ਸੰਗ ਪ੍ਰਾਪਤ ਹੋ ਗਿਆ। ਇਸੇ ਹੀ ਲੇਖ ਵਿਚ ਡਾ. ਰਤਨ ਸਿੰਘ ਜੱਗੀ ਜੀ ਹਸਨ ਨਾਮ ਦੇ ਵਿਆਕਤੀ ਵਲੋਂ ਖਿਝ ਕੇ ਇਕ ਵੱਡੇ ਅਕਾਰ ਵਾਲਾ ਪੱਥਰ ਰੋੜਨ ਦਾ ਜ਼ਿਕਰ ਕਰਦੇ ਹਨ ਗੁਰੂ ਜੀ ਆਪਣੇ ਸੱਜੇ ਹੱਥ ਨਾਲ ਪੱਥਰ ਨੂੰ ਰੋਕ ਲੈਂਦੇ ਹਨ। ਜਿਸ ਕਰਕੇ ਪੱਥਰ ਉਪਰ ਹੱਥ ਦਾ ਨਿਸ਼ਾਨ ਬਣ ਗਿਆ। ਡਾ. ਰਤਨ ਸਿੰਘ ਜੀਓ! ਹੁਣ ਉਹ ਜ਼ਮਾਨਾ ਗਿਆ ਜਦੋਂ ਕੋਈ ਕੁੱਝ ਕਹੀ ਜਾਂਦਾ ਸੀ ਤੇ ਅਸੀਂ ਚੁਪ-ਚਾਪ ਲਿਖਤਾਂ ਜਾਂ ਭਾਸ਼ਣਾਂ ਨੂੰ ਪੜ੍ਹੀ/ਸੁਣੀ ਜਾਂਦੇ ਸੀ। ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਜਨਮ ਸਾਖੀ ਵਿਚ ਪੰਜੇ ਵਾਲੀ ਸਾਖੀ ਦਾ ਕੋਈ ਜ਼ਿਕਰ ਨਹੀਂ। ਤੁਹਾਡੀ ਹੀ ਯੂਨੀਵਰਸਿਟੀ ਦਾ ਛਾਪੀ ਹੋਈ ਪੁਸਤਕ,  “ ਜਨਮਸਾਖੀ ਪ੍ਰੰਪਰਾ” ਡਾ. ਕਿਰਪਾਲ ਸਿੰਘ, ਵਿਚ ਇਸਦਾ ਕੋਈ ਜ਼ਿਕਰ ਨਹੀਂ। ਸਗੋਂ ਹਸਨ ਨਾਮੀ ਗੁਜ਼ਰ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਨੂੰ ਦੁੱਧ ਪਿਆਉਣ ਦਾ ਜ਼ਿਕਰ ਹੈ। ਪੰਨਾ 110 । ਕਨਿੰਗਮ, ਬਾਈਰਨ ਹੂਗਲ ਇਸ ਥਾਂ ਤੇ ਬੋਧੀ ਮੱਠ ਹੋਣ ਦਾ ਜ਼ਿਕਰ ਕਰਦੇ ਹਨ। ਜਰਮਨ ਯਾਤਰੀ ਬਾਇਰਨ ਹੂਗਲ ਤਾਂ ਇਹ ਵੀ ਲਿਖਦਾ ਹੈ ਕਿ ਗੁਰੂ ਜੀ ਵਲੀ ਕੰਧਾਰੀ ਦੇ ਕਿਸੇ ਚੇਲੇ ਨੂੰ ਮਿਲੇ ਸਨ ਤੇ ਪਾਣੀ ਦਾ ਚਸ਼ਮਾ ਬੋਧੀਆਂ ਦੇ ਸਮੇਂ ਤੋਂ ਹੋਣ ਦਾ ਵਰਨਣ ਕਰਦਾ ਹੈ। ਪੰਨਾ 111 । ਡਾ. ਰਤਨ ਸਿੰਘ ਜੱਗੀ ਜੀ ਇਹ ਪੰਜਾ ਖੁਦਿਆ ਹੋਇਆ ਹੈ ਧਸਿਆ ਹੋਇਆ ਨਹੀਂ। ਮੈਂ ਆਪਣੀ ਯਾਰਤਾ ਸਮੇਂ ਹੇਠ ਲਿਖੀਆਂ ਗੱਲਾਂ ਦਾ ਖਾਸ ਖਿਆਲ ਰੱਖਿਆ ਸੀ: ਕੀ ਇਸ ਪਹਾੜੀ ਤੇ ਪੰਜੇ ਵਾਲੇ ਪੱਥਰ ਦੀ ਕਿਸਮ ਦਾ ਕੋਈ ਹੋਰ ਪੱਥਰ ਹੈ? ਨਹੀਂ? ਕੀ ਇੱਥੋਂ ਰੋੜਿਆ ਹੋਇਆ ਪੱਥਰ ਇਸ ਤਰ੍ਹਾਂ ਦੀ ਸ਼ਕਲ ਦਾ ਹੀ ਹੋਵੇਗਾ? ਨਹੀਂ ਸਗੋਂ ਗੋਲ ਹੋ ਜਾਣਾ ਚਾਹੀਦਾ ਸੀ। ਕੀ ਇਸ ਪਹਾੜੀ ਦੀ ਢਾਲ ਉਧਰ ਨੂੰ ਹੈ ਜਿਧਰ ਇਹ ਪੰਜੇ ਵਾਲਾ ਪੱਥਰ ਪਿਆ ਹੈ? ਨਹੀਂ। ਕੀ ਪੱਥਰ ਵਿਚ ਕਿਸੇ ਦਾ ਹੱਥ, ਚਾਹੇ ਉਹ ਗੁਰੂ ਜੀ ਦਾ ਹੀ ਕਿਉਂ ਨਾ ਹੋਵੇ, ਧੱਸ ਸਕਦਾ ਹੈ? ਨਹੀਂ। ਭਾਈ ਗੁਰਦਾਸ ਜੀ ਵੀ ਗੁਰੂ ਜੀ ਦੇ ਸਫਰਾਂ ਦਾ ਵਿਸਥਾਰ ਲਿਖਦੇ ਪੰਜੇ ਸਾਹਿਬ ਵਾਲੀ ਸਾਖੀ ਦਾ ਜ਼ਿਕਰ ਬਿਲਕੁੱਲ ਨਹੀਂ ਕਰਦੇ। ਇਸੇ ਹੀ ਲੇਖ ਵਿਚ ਜੱਗੀ ਜੀ ਲਿਖਦੇ ਹਨ: “ ਉਨ੍ਹਾਂ ਨੇ ਪਰਮਾਤਮਾ ਨੂੰ ਸੰਬੰਧਨ ਕਰਦਿਆ ਕਿਹਾ, “ ਏਤੀ ਮਾਰਿ ਪਈ ਕੁਰਲਾਣੇ ਤੈ ਕੀ ਦਰਦੁ ਨਾ ਆਇਆ’ ਇਤਨਾ ਜ਼ੁਲਮ ਹੋ ਰਿਹਾ ਹੈ। ਹੇ ਪਰਮਾਤਮਾ! ਤੂੰ ਸਾਰਿਆਂ ਦਾ ਮਾਲਕ ਹੈਂ, ; ਵਾਰਿਸ ਹੈਂ, ; ਇਨ੍ਹਾਂ ਨੂੰ ਪੈਦਾ ਕਰਨ ਵਾਲਾ ਹੈਂ, ਫਿਰ ਕੀ ਤੈਨੂੰ ਇਨ੍ਹਾਂ ਤੇ ਤਰਸ ਨਹੀਂ ਆਇਆ? ਜੱਗੀ ਜੀ ਇਹ ਅਰਥ ਕਰਦਿਆਂ ਤੁਹਾਨੂੰ ਅੱਗੇ ਲਿਖੀ ਪੰਗਤੀ ਯਾਦ ਨਹੀਂ ਆਈ:  ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ ਗੁਰੂ ਜੀ ਤਾਂ ਪਰਮਾਤਮਾ ਨੂੰ ਤਾਹਨਾ ਮਾਰ ਹੀ ਨਹੀਂ ਸਕਦੇ ਕਿਉਂਕਿ ਇਸ ਵਿਚ ਰੱਬ ਜੀ ਦਾ ਕੀ ਦੋਸ਼। ਦੋਸ਼ ਤਾ ਹੁਕਮਰਾਨਾ ਅਤੇ ਉਸਦੇ ਕਰਿੰਦਿਆਂ ਦਾ ਹੈ। ਇਸੇ ਕਰਕੇ ਗੁਰੂ ਜੀ ਲਿਖਦੇ ਹਨ: ਕਿ ਲੋਕ ਆਪਣੇ ਆਪ ਨੂੰ ਦੋਸ਼ ਨਾ ਦੇ ਕੇ ਕਰਤੇ ਨੂੰ ਦੋਸ਼ ਦੇ ਰਹੇ ਹਨ ਕਿ ਤੂੰ ਮੁਗਲਾਂ ਨੂੰ ਸਾਡੇ ਉਪਰ ਜਮਾਂ ਦੇ ਰੂਪ ਵਿਚ ਚੜ੍ਹਾ ਕੇ ਲੈ ਆਇਆ ਹੈਂ ਤੇ ਸਾਨੂੰ ਇਤਨੀ ਮਾਰ ਪਈ ਹੈ ਕਿ ਤੈਨੂੰ ਤਰਸ ਹੀ ਨਹੀਂ ਆਇਆ। ਇਸ ਤਰ੍ਹਾਂ ਕਾਮਾ ਲਾ ਕੇ ਪੜ੍ਹਨ ਨਾਲ ਅਰਥ ਬਿਲਕੁਲ ਸਹੀ ਬਣਦੇ ਹਨ।
ਆਪੈ ਦੋਸੁ ਨ, ਦੇਈ ਕਰਤਾ, ਜਮੁ ਕਰਿ ਮੁਗਲੁ ਚੜਾਇਆ ॥ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥ ਪੰਨਾ
360॥ ਇਸੇ ਹੀ ਲੇਖ ਵਿਚ ਅੱਗੇ ਜਾ ਕੇ ਜੱਗੀ ਜੀ ਲਿਖਦੇ ਹਨ: “ ਉਸ ਵਕਤ ਗੁਰੂ ਨਾਨਕ ਸਾਹਿਬ ਦੀ ਵਿਸ਼ੇਸਤਾ ਸੀ ਕਿ ਉਨ੍ਹਾ ਨੇ ਆਪਣੀ ਬਾਣੀ ਨੂੰ ਸੰਗੀਤ ਨਾਲ ਇਕਸੁਰ ਕਰ ਦਿੱਤਾ। ਇਸ ਵਾਸਤੇ ਕੀਰਤਨ ਦਾ ਸਿੱਖ ਧਰਮ ਵਿਚ ਉਹੀ ਸਥਾਨ ਹੈ ਜਿਹੜਾ ਕਿਸੇ ਸਰੀਰ ਵਿਚ ਰੀੜ ਦੀ ਹੱਡੀ ਦਾ ਹੁੰਦਾ ਹੈ”। ਜੱਗੀ ਜੀ ਤੁਹਾਡਾ ਇਹ ਵੀਚਾਰ ਵੀ ਗਲਤ ਹੈ। ਬਾਣੀ ਨੂੰ ਸੰਗੀਤ ਨਾਲ ਇਕਸੁਰ ਤਾਂ ਜ਼ਰੂਰ ਕੀਤਾ ਹੈ ਪਰ ਰੀੜ ਦੀ ਹੱਡੀ ਸਿਰਫ ਤੇ ਸਿਰਫ ਬਾਣੀ ਹੈ, ਬਾਣੀ ਵਿਚ ਪੇਸ਼ ਕੀਤਾ ਗਿਆ ਸਿਧਾਂਤ ਹੈ। ਬਾਣੀ ਨੂੰ ਰਾਗਾਂ ਵਿਚ ਗਾਉਣ ਦਾ ਹੁਕਮ ਜ਼ਰੂਰ ਹੈ ਪਰ ਕੀਰਤਨ ਬਾਰੇ ਖੁਦ ਗੁਰੂ ਜੀ ਦੀ ਬਣੀ ਦਾ ਕੀ ਫੁਰਮਾਣ ਹੈ:
1. ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥ ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥ ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਰੋਗ ਹਥੁ ਦੀਜੈ ॥ ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ ॥੪॥੧੧॥੧੮॥ {ਪੰਨਾ 450}
2. ਪਉੜੀ ॥ ਕੋਈ ਗਾਵੈ ਕੋ ਸੁਣੈ ਕੋਈ ਕਰੈ ਬੀਚਾਰੁ ॥ ਕੋ ਉਪਦੇਸੈ ਕੋ ਦ੍ਰਿੜੈ ਤਿਸ ਕਾ ਹੋਇ ਉਧਾਰੁ ॥ ਕਿਲਬਿਖ ਕਾਟੈ ਹੋਇ ਨਿਰਮਲਾ ਜਨਮ ਜਨਮ ਮਲੁ ਜਾਇ ॥ ਹਲਤਿ ਪਲਤਿ ਮੁਖੁ ਊਜਲਾ ਨਹ ਪੋਹੈ ਤਿਸੁ ਮਾਇ ॥ {ਪੰਨਾ 300}॥
3.  ਕਲਜੁਗ ਮਹਿ ਕੀਰਤਨੁ ਪਰਧਾਨਾ ॥ ਗੁਰਮੁਖਿ ਜਪੀਐ ਲਾਇ ਧਿਆਨਾ ॥ 1075॥ ਉਪਰਲੀਆਂ ਦੋ ਉਦਾਹਰਣਾਂ ਤੋਂ ਤਾਂ ਬਿਲਕੁਲ ਸਪੱਸ਼ਟ ਸੰਦੇਸ਼ ਮਿਲਦਾ ਹੈ ਕਿ ਰਾਗਾਂ ਵਿਚ ਗਾਉਣ ਨਾਲ ਕੁੱਝ ਵੀ ਪ੍ਰਾਪਤ ਨਹੀਂ ਹੁੰਦਾ ਸਗੋਂ ਗੁਰ ਉਪਦੇਸ਼ ਨੂੰ ਦ੍ਰਿੜ ਕਰਨ ਨਾਲ ਹੀ ਜਨਮ ਜਨਮ ਦੀ ਮਲ ਲੱਥ ਦੀ ਹੈ। ਇਸ ਉਦਾਹਰਣ ਵਿਚ ਵੀ ਇਹੋ ਉਪਦੇਸ਼ ਹੈ। ਜਪਣਾ ਵੀ ਦ੍ਰਿੜ ਕਰਨਾ ਹੁੰਦਾ ਹੈ ਨਾ ਕਿ ਗਾਉਣਾ ਜਾਂ ਰਾਗਾਂ ਵਿਚ ਗਾਉਣਾ।
4.  ਭਲੋ ਭਲੋ ਰੇ ਕੀਰਤਨੀਆ ॥ ਰਾਮ ਰਮਾ ਰਾਮਾ ਗੁਨ ਗਾਉ ॥ ਛੋਡਿ ਮਾਇਆ ਕੇ ਧੰਧ ਸੁਆਉ ॥੧॥ ਰਹਾਉ ॥
ਗੁਰਬਣੀ ਵਿਚ ਸੱਭ ਤੋਂ ਸ੍ਰੇਸ਼ਟ ਬਾਣੀ ਨੂੰ ਵਿਚਾਰਨ ਦੀ ਤਾਗੀਦ ਕੀਤੀ ਗਈ ਹੈ। ਜਿਵੇਂ:
ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥ ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥੪੦॥ {ਪੰਨਾ 935}
ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥ ਹੋਰ ਕਥਨੀ ਬਦਉ ਨ ਸਗਲੀ ਛਾਰੁ ॥ ਪੰਨਾ 904॥
ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ ॥ ਇਕਿ ਆਵਹਿ ਇਕਿ ਜਾਵਹੀ ਪੂਰਿ ਭਰੇ ਅਹੰਕਾਰਿ ॥ ਪੰਨਾ 20॥
ਡਾ. ਰਤਨ ਸਿੰਘ ਜੱਗੀ ਜੀਓ! ਮੈਂ ਆਪਣੀ ਪਹਿਚਾਣ ਕਰਾਵਾਂ।  ਫਰਵਰੀ 2016 ਵਿਚ ਮੈਂ ਤੁਹਾਨੂੰ ਦਸਮ ਗ੍ਰੰਥ ਬਾਰੇ ਇੰਟਰਵਿਊ ਕਰਨ ਲਈ ਫੂਨ ਕੀਤਾ ਸੀ ਪਰ ਤੁਸੀਂ ਇਨਕਾਰ ਕਰ ਦਿੱਤਾ ਤੇ ਸਧਾਰਣ ਤੌਰ ਤੇ ਮਿਲਣ ਦੀ ਇਜ਼ਾਜ਼ਤ ਦੇ ਦਿੱਤੀ। ਜਦੋਂ ਹੀ ਇੰਦਰਜੀਤ ਸਿੰਘ ਘੱਗਾ ਜੀ ਤੇ ਮੈਂ ਤੁਹਾਡੇ ਬੈਠਣ ਵਾਲੇ ਕਮਰੇ ਵਿਚ ਗਏ ਤਾਂ ਮੇਰੀ ਨਜ਼ਰ ਤੁਹਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਤੇ ਟੀਕੇ ਤੇ ਪਈ ਤਾਂ ਮੈਂ ਪੁੱਛ ਲਿਆ। ਜੀ ਤੁਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕੀਤਾ ਹੈ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਹੋਰਾਂ ਨਾਲੋਂ ਤੁਹਾਡੇ ਅਰਥਾਂ ਦਾ ਕਿਤਨਾ ਕੁ ਫਰਕ ਹੈ। ਤੁਹਾਡਾ ਜਵਾਬ ਸੀ ਕਿ ਪ੍ਰੋਫੈਸਰ ਸਾਹਿਬ ਸਿੰਘ ਨੂੰ ਸਾਹਿਤ ਦਾ ਕੀ ਪਤਾ ਉਹ ਤਾਂ ਸਿਰਫ ਬੀ.ਏ. ਸੀ। ਫਿਰ ਮੈਂ ਕਿਹਾ ਚਲੋ ਛੱਡੋ ਤੇ ਇਉਂ ਕਰੋ ਪੰਨਾ 315 ਤੇ ਮਃ ੫ ॥ ਮੁੰਢਹੁ ਭੁਲੇ ਮੁੰਢ ਤੇ ਕਿਥੈ ਪਾਇਨਿ ਹਥੁ ॥ ਤਿੰਨੈ ਮਾਰੇ ਨਾਨਕਾ ਜਿ ਕਰਣ ਕਾਰਣ ਸਮਰਥੁ ॥੨॥ {ਪੰਨਾ 315}॥ ਅਰਥ ਵਿਖਾਓ। ਤੁਹਾਡੇ ਅਰਥ ਬਿਲਕੁੱਲ ਓਹੀ ਜੋ ਪ੍ਰੋ. ਸਾਹਿਬ ਸਿੰਘ ਵਾਲੇ ਹਨ ਦੇਖ ਕਿ ਮੈਂ ਕਿਹਾ “ਜੀ ਤੁਹਾਡੇ ਅਰਥ ਅਤੇ ਪ੍ਰੋਫੈਸਰ ਸਾਹਿਬ ਦੇ ਅਰਥ ਹੂ-ਬਹੂ ਇਕੋ ਹਨ। ਤੁਹਾਡੇ ਅਰਥ ਵੀ ਗਲਤ ਹਨ ਤੇ ਉਨ੍ਹਾਂ ਦੇ ਵੀ”। ਜੋ ਇਸ ਤਰ੍ਹਾਂ ਹਨ:
ਅਰਥ: ਜੋ ਮਨੁੱਖ ਪਹਿਲੋਂ ਤੋਂ ਹੀ ਪ੍ਰਭੂ ਵਲੋਂ ਖੁੰਝੇ ਹੋਏ ਹਨ, ਉਹ ਹੋਰ ਕਿਹੜਾ ਆਸਰਾ ਲੈਣ? (ਕਿਉਂਕਿ) ਹੇ ਨਾਨਕ! ਇਹ ਉਸ ਪ੍ਰਭੂ ਨੇ ਆਪ ਮਾਰੇ ਹੋਏ ਹਨ, ਜੋ ਸਾਰੀ ਸ੍ਰਿਸ਼ਟੀ ਨੂੰ ਰਚਨ ਦੇ ਸਮਰੱਥ ਹੈ।2। ਗੁਰਬਾਣੀ ਦਾ ਰੱਬ ਕਿਸੇ ਨੂੰ ਮਾਰਦਾ ਨਹੀਂ ਸਗੋਂ ਆਪਣੇ ਵੱਲ ਨੂੰ ਖਿਚਦਾ ਹੈ। ਠੀਕ ਅਰਥ ਇਹ ਬਣਦੇ ਹਨ ਕਿ ਜਿਹੜੇ ਮਨੁੱਖ ਰੱਬ ਜੀ ਨਾਲੋਂ ਟੁੱਟੇ ਹੋਏ ਹਨ ਉਹ ਕੀ ਕਰਨ ਕਿ ਉਨ੍ਹਾਂ ਨੂੰ ਰੱਬ ਜੀ ਦਾ ਮੇਲ ਪ੍ਰਾਪਤ ਹੋ ਜਾਵੇ। ਹੁਣ ਜਵਾਬ ਹੋਣਾ ਚਾਹਿਦਾ ਹੈ ਕਿ ਜਿਨ੍ਹਾਂ ਕਾਰਣਾਂ ਕਰਕੇ ਤੂੰ ਰੱਬ ਜੀ ਨਾਲੋਂ ਟੁੱਟਿਆ ਹੋਇਆ ਹੈਂ ਉਨ੍ਹਾਂ ਨੂੰ ਮਾਰ ਜੇ ਰੱਬ ਜੀ ਨੂੰ ਮਿਲਣਾ ਚਾਹੁੰਦਾ ਹੈਂ ਤਾਂ। ਤੁਸੀਂ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ , “ਤਿੰਨੈ ਮਾਰੇ” ਦੇ ਅਰਥ ਨਹੀਂ ਸਮਝ ਸਕੇ। ਇਸ ਤੋਂ ਅੱਗੇ ਅਸੀਂ ਹੋਰ ਗੱਲ-ਬਾਤ ਕਰਨੀ ਮੁਨਾਸਬ ਨਹੀਂ ਸਮਝੀ ਤੇ ਫਤਿਹ ਬੁਲਾ ਕੇ ਛੁੱਟੀ ਲੈ ਕੇ ਰਵਾਨਾ ਹੋ ਗਏ।
ਦੂਸਰਾ ਲੇਖ ਹੈ ਡਾ. ਰਤਨ ਸਿੰਘ ਜੱਗੀ ਜੀ ਦੇ ਧਰਮ ਪਤਨੀ ਗੁਰਸ਼ਰਨ ਕੌਰ ਜੱਗੀ ਜੀ ਦਾ: ਪਹਿਲੀ ਸਤਰ: “ਗੁਰੂ ਨਾਨਕ ਦੇਵ ਜੀ ਦਾ ਮੱਧ-ਯੁੱਗ ਦੀ ਪ੍ਰੇਮ-ਭਗਤੀ ਦੇ ਸਾਧਕਾਂ ਵਿਚ ਪ੍ਰਮੁੱਖ ਅਤੇ ਮਹੱਤਵਪੂਰਨ ਸਥਾਨ ਹੈ”। ਗੁਰੂ ਨਾਨਕ ਪਾਤਸ਼ਾਹ ਤਾਂ ਸੁਤਿਆਂ ਲੋਕਾਂ ਨੂੰ ਗਫਲਤਾ ਦੀ ਨੀਂਦ ਵਿਚੋਂ ਕੱਢ ਕੇ ਆਪਣੇ ਹੱਕ-ਹਕੂਕਾਂ ਲਈ ਲੜਨ ਵਾਸਤੇ ਤਿਆਰ ਕਰਦੇ ਹਨ ਪਰ ਸਾਡੇ ਯੂਨੀਵਰਸਿਟੀਜ਼ ਦੇ ਮੰਨੇ-ਪ੍ਰਮੰਨੇ ਪ੍ਰੋਫੈਸਰ ਪਤਾ ਨਹੀਂ ਕਿਹੜੀ ਪ੍ਰੇਮਾ-ਭਗਤੀ ਦੀ ਗੱਲ ਕਰਦੇ ਹਨ। ਗੁਰੂ ਨਾਨਕ ਪਿਤਾ ਜੀ ਦੀ ਆਪਣੀ ਬਾਣੀ:1. ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨ੍ਹਿ ਬੈਠੇ ਸੁਤੇ॥ ਚਾਕਰ ਨਹਦਾ ਪਾਇਨ੍ਹਿ ਘਾਉ। ਰਤੁ ਪਿਤੁ ਕੁਤਿਹੋ ਚਟਿ ਜਾਹੁ॥ 2. ਜਿਸ ਸਿਕਦਾਰੀ ਤਿਸਹਿ ਖੁਆਰੀ ਚਾਕਰ ਕੇਹੇ ਡਰਣਾ॥ ਜਾ ਸਿਕਦਾਰੈ ਪਵੈ ਜੰਜੀਰੀ ਤਾ ਚਾਕਰ ਹਥਹੁ ਮਰਣਾ॥ 3. ਨਾਵਹੁ ਧੋਵਹੁ ਤੋਲਕੁ ਚੜਾਵਹੁ ਸੁਚ ਵਿਣ ਸੋਚ ਨ ਹੋਈ॥ 4. ਉਡਿ ਨ ਜਹੀ ਸਿਧ ਨ ਹੋਹਿ॥ 5. ਜਉ ਤਉ ਪ੍ਰੇਮ ਖੈਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ ਗੁਰਸ਼ਰਨ ਕੌਰ ਜੱਗੀ ਜੀਓ! ਇਸ ਤਰ੍ਹਾਂ ਦੀਆਂ ਹੋਰ ਸੈਂਕੜੇ ਪੰਗਤੀਆਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਹਨ ਅਤੇ ਇਸੇ ਦੀ ਬਦੌਲਤ ਹੀ ਬੰਦਾ ਸਿੰਘ ਬਹਾਦਰ ਨੇ ਸਿਰਹੰਦ ਦੀ ਇੱਟ ਨਾਲ ਇੱਟ ਖੜਕਾਈ, ਮਿਸਲਾਂ ਵਾਲੇ ਸਿਰਦਾਰਾਂ ਖਲਾਸਾ ਰਾਜ ਦੀ ਨੀਂਹ ਰੱਖੀ ਅਤੇ ਸਿਰਦਾਰ ਰਣਜੀਤ ਨੇ ਸਿੰਘ ਖਾਲਸਾ ਰਾਜ ਸਥਾਪੱਤ ਕੀਤਾ ਅਤੇ ਓਸ ਵੇਲੇ ਦੁਨੀਆਂ ਦੀ ਸਿਰਮੌਰ ਸ਼ਕਤੀ ਬਣ ਕੇ ਆਪਣੇ ਲੋਕਾਂ ਨੂੰ ਪੱਛਮੀ ਧਾੜਵੀਆਂ ਤੋਂ ਬਚਾਇਆ। ਕੀ ਤੁਸੀਂ ਆਪਣੇ ਲਫਜ਼ਾਂ ਵਿਚ ਇਸ ਨੂੰ ਪ੍ਰੇਮਾ ਭਗਤੀ ਕਹਿੰਦੇ ਹੋ? ਜਿਹੜੀ ਤਲਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਵਾਹੀ, ਬਾਬਾ ਬੰਦਾ ਸਿੰਘ ਬਹਾਦਰ, ਮਿਸਲਾਂ ਦੇ ਸਿਰਦਾਰਾਂ ਅਤੇ ਖਾਲਸਾ ਰਾਜ ਦੇ ਫੌਜੀਆਂ ਨੇ ਖੜਕਾਈ ਉਸਦਾ ਫੌਲਾਦ ਗੁਰੂ ਨਾਨਕ ਸਾਗਿਬ ਤਿਆਰ ਕਰਦੇ ਹਨ।
ਗੁਰਸ਼ਰਨ ਕੌਰ ਜੱਗੀ ਜੀ ਪ੍ਰਚੱਲਤ ਕਹਾਵਤ ਅਨੁਸਾਰ ਲਿਖਦੇ ਹਨ, “ਸਗੋਂ ਲੋਕਾਂ ਦੇ ਦਰਦ ਨੂੰ ਵੰਡਾਂਦੇ ਹੋਏ ਬਾਬਰ ਦੀ ਕੈਦ ਕੱਟਦੇ ਹਨ”। ਭੈਣ ਜੀਓ! ਪ੍ਰੋ. ਐਸ. ਐਸ ਪਦਮ ਜੀ ਨੇ ਆਪਣੇ ਖੋਜ ਕੰਮ ਦੇ ਅਧਾਰਤ ਦੋ ਕਿਤਾਬਾਂ ਲਿਖੀਆਂ ਹਨ; ਸਿੱਖਾਂ ਦੀ ਭਗਤਮਾਲਾ ਕਰਤਾ ਸੂਰਤ ਸਿੰਘ ਅਤੇ ਸਾਖੀ ਮਹਿਲ ਪਹਿਲੇ ਕੀ ਕਰਤਾ ਸੀਂਹਾ ਉਪਲ। ਇਨ੍ਹਾਂ ਦੇ ਅਧਾਰ ਤੇ ਮੈਂ ਕਹਿ ਸਕਦਾ ਹਾਂ ਕਿ ਗੁਰੂ ਜੀ ਐਮਨਾਬਾਦ ਵਾਲੇ ਸਾਕੇ ਤੋਂ ਕੋਈ ਤਕਰੀਬਨ 1-2 ਮਹੀਨੇ ਬਾਦ ਹੀ ਇਸ ਸ਼ਹਿਰ ਵਿਚ ਪਹੁੰਚਦੇ ਹਨ। ਹੋ ਸਕਦਾ ਹੈ ਕਿ ਡਾ. ਕਿਰਪਾਲ ਸਿੰਘ ਜੀ ਨੇ ਵੀ “ਜਨਮਸਾਖੀ ਪ੍ਰੰਪਰਾ ਵਿਚ ਇਹੀ ਸਾਬਤ ਕੀਤਾ ਹੋਵੇ ਪਰ ਹੁਣ ਮੈਨੂੰ ਪੱਕਾ ਯਾਦ ਨਹੀਂ। ਇਹ ਗੱਲ ਕਿਉਂ ਚਲਾਈ ਗਈ ਕਿ ਗੁਰੂ ਜੀ ਨੂੰ ਬਾਬਰ ਨੇ ਕੈਦ ਕੀਤਾ? ਸੱਭ ਤੋਂ ਪਹਿਲਾਂ ਗੁਰੂ ਜੀ ਕੋਲ ਕੋਈ ਗੈਬੀ ਸ਼ਕਤੀਆਂ ਦਿਖਾਉਣੀਆਂ ਹਨ, ਫਿਰ ਚੱਕੀਆਂ ਨੂੰ ਗੈਬੀ ਸ਼ਕਤੀਆਂ ਚਲਾ ਰਹੀਆਂ ਹਨ, ਫਿਰ ਬਾਬਰ ਗੁਰੂ ਜੀ ਨੂੰ ਦੁਆ ਸਲਾਮ ਕਰਦਾ ਹੈ, ਫਿਰ ਗੁਰੂ ਜੀ ਨੂੰ ਭੰਗ ਪੀਂਦਾ ਦਿਖਾਉਣਾ ਹੈ, ਤੇ ਬਾਅਦ ਵਿਚ ਬਾਬਰ ਨੂੰ ਸੱਤ-ਮੁੱਠਾਂ ਭੰਗ ਦੀਆਂ ਬਦਲੇ ਸੱਤ-ਪੀਹੜੀਆਂ ਦਾ ਰਾਜ-ਭਾਗ ਬਖਸ਼ਣਾ ਹੈ ਜੋ ਸਾਡੇ ਹੁਣ ਵਾਲੇ ਸਾਧਾਂ ਦੇ ਬਿਲਕੁੱਲ ਫਿਟ ਬੈਠਦਾ ਹੈ। ਇਹ ਵਿਹਲੜ ਤੇ ਢਿਢਲ ਸਾਧ-ਲਾਣੇ ਦੀ ਚਲਾਈ ਹੋਈ ਕਹਾਣੀ ਹੈ ਨਾ ਕਿ ਇਹ ਇਤਹਾਸ ਹੈ। ਅੱਗੇ ਜਾ ਕੇ ਤੁਸੀਂ ਆਪ ਹੀ ਲਿਖ ਦਿੱਤਾ “ ਸਗੋਂ ਰਾਜਨੈਤਿਕ ਅਵਸਥਾ ਪ੍ਰਤੀ ਵੀ ਅਸੰਤੁਸ਼ਟ ਸਨ” ਜੋ ਅਸਲੀਅਤ ਹੈ। ਇਸੇ ਲੇਖ ਵਿਚ ਤੁਸੀਂ ਲਿਖਦੇ ਹੋ ਕਿ ਗੁਰੂ ਨਾਨਕ ਪਿਤਾ ‘ਅਧਿਆਤਮਿਕ ਸਾਧਨਾਂ ਵਿਚ ਪ੍ਰਬੀਨ ਹੀ ਨਹੀਂ ਸਨ ਸਗੋਂ ਪ੍ਰਮਾਤਮਾ ਨੂੰ ਜਾਨਣ ਵਾਲੇ ਵੀ ਸਨ’।  ਮਾਰੂ ਮਹਲਾ ੧ ॥ ਅਸੁਰ ਸਘਾਰਣ ਰਾਮੁ ਹਮਾਰਾ ॥ ਘਟਿ ਘਟਿ ਰਮਈਆ ਰਾਮੁ ਪਿਆਰਾ ॥ ਨਾਲੇ ਅਲਖੁ ਨ ਲਖੀਐ ਮੂਲੇ ਗੁਰਮੁਖਿ ਲਿਖੁ ਵੀਚਾਰਾ ਹੇ ॥੧॥ ਪੰਨਾ 1028॥ ਇਨ੍ਹਾਂ ਪੰਗਤੀਆਂ ਵਿਚ ਤਾਂ ਗੁਰੂ ਨਾਨਕ ਪਾਤਸ਼ਾਹ ਆਪ ਲਿਖਦੇ ਹਨ ਕਿ ਪ੍ਰਮਾਤਮਾ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ। ਫਿਰ ਓਹ ਪ੍ਰਮਾਤਮਾ ਨੂੰ ਜਾਨਣ ਵਾਲੇ ਕਿਵੇਂ ਹੋਏ? ਗੁਰਬਾਣੀ ਵਿਚ ਅਨੇਕਾਂ ਵਾਰ ਲਿਖਿਆ ਮਿਲਦਾ ਹੈ, “ ਅਲਖ ਨ ਜਾਈ ਲਖਿਆ”। ਗੁਰਬਾਣੀ ਵਿਚ ‘ਅਧਿਆਤਮ” ਲਫਜ ਤਿੰਨ ਵਾਰ ਆਉਂਦਾ ਹੈ ਤੇ ਤਿੰਨੇ ਵਾਰ ਅਧਿਆਤਮ ਕਰਮਾਂ ਦਾ ਖੰਡਨ ਕਰਦਾ ਹੈ। ਜਿਵੇਂ: ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬ ਹੀ ਪਾਇ ॥ ਗੁਰ ਕੈ ਸਬਦਿ ਜੀਵਤੁ ਮਰੈ ਹਰਿ ਨਾਮੁ ਵਸੈ ਮਨਿ ਆਇ ॥੧॥ ਪੰਨਾ 33॥ ਅਧਿਆਤਮ ਕਰਮ ਕਰੇ ਤਾ ਸਾਚਾ॥ ਮੁਕਤਿ ਭੇਦੁ ਕਿਆ ਜਾਣੈ ਕਾਚਾ ॥੧॥ ਪੰਨਾ 223॥ ਅਧਿਆਤਮ ਕਰਮ ਕਰੇ ਦਿਨੁ ਰਾਤੀ ॥ ਨਿਰਮਲ ਜੋਤਿ ਨਿਰੰਤਰਿ ਜਾਤੀ ॥ ਸਬਦੁ ਰਸਾਲੁ ਰਸਨ ਰਸਿ ਰਸਨਾ ਬੇਣੁ ਰਸਾਲੁ ਵਜਾਇਆ ॥੯॥ ਪੰਨਾ 1039॥ ਅਗਲੇ ਪੰਨੇ ਤੇ ਤੁਸੀਂ ਜਨਮ ਸਾਖੀਆਂ ਦੇ ਹਵਾਲੇ ਅਨੁਸਾਰ ਲਿਖਦੇ ਹੋ: “ ਆਗਿਆ ਪਰਮੇਸਰ ਕੀ ਹੋਈ ਜੋ ਨਾਨਕ ਭਗਤੁ ਹਾਜ਼ਰ ਹੋਆ, ਤਾਂ ਅੰਮ੍ਰਤਿ ਦਾ ਕਟੋਰਾ ਭਰਿ ਕਰਿ ਆਗਿਆ ਨਾਲਿ ਮਿਲਿਆ। ਹੁਕਮੁ ਹੋਆ- ਨਾਨਕੁ ਇਹ ਅੰਮ੍ਰਿਤ ਨਾਹੀ, ਇਹ ਮੇਰੇ ਨਾਮ ਦਾ ਪਿਆਲਾ ਹੈ, ਤੂ ਪੀਉ। ਤਬਿ ਗੁਰੂ ਨਾਨਕ ਤਸਲੀਮ ਕੀਤੀ, ਪਿਆਲਾ ਪੀਤਾ।....... ਤਦਿ ਗੁਰੂ ਨਾਨਕ ਪੈਰੀ ਪਇਆ”। ਸਤਿਕਾਰ ਯੋਗ ਭੈਣ ਜੀਓ! ਸਾਖੀਕਾਰ ਨੂੰ ਆਪ ਹੀ ਪਤਾ ਨਹੀਂ ਕਿ ਉਹ ਕੀ ਲਿਖ ਰਿਹਾ ਹੈ। ਪਹਿਲੀ ਪੰਗਤੀ ਵਿਚ ਕਟੋਰੇ ਵਿਚ “ਅੰਮ੍ਰਤ” ਤੇ ਅਗਲੀ ਪੰਗਤੀ ਵਿਚ ਉਸੇ ਪਿਆਲੇ ਵਾਲੇ ਅੰਮ੍ਰਤਿ ਨੂੰ ਪਰਮਾਤਮਾ ਦੇ ਨਾਮ ਵਾਲਾ ਪਿਆਲਾ ਬਣਾ ਧਰਿਆ ਹੈ। ਕੀ ਥੁੜਿਆ ਪਿਆ ਹੈ ਐਸੀਆਂ ਸਾਖੀਆਂ ਵੱਲੋਂ? ਗੁਰਬਾਣੀ ਸਾਨੂੰ ਗਿਆਨ ਨਾਲ ਜੋੜਦੀ ਹੈ ਪਰ ਸਾਖੀਆਂ ਸਾਨੂੰ ਕਿਸੇ ਰੱਬ ਦੇ ਨਾਮ ਦਾ ਪਿਆਲਾ ਪਿਲਾ ਕੇ ਗਿਆਨਵਾਨ ਬਣਾਉਦੀਆਂ ਹਨ। ਇਹ ਵੀਚਾਰ ਤਾਂ ਇਕ ਦੂਜੇ ਦੇ ਵਿਪਰੀਤ ਹਨ। ਗੁਰਬਾਣੀ ਦਾ ਫੁਰਮਾਣ ਹੈ: “ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥3॥ ਗੁਰੂ ਨਾਨਕ ਪਾਤਸ਼ਾਹ ਜਦੋਂ ਪੂਰਾ ਮੰਗਲਾਚਰਣ ਲਿਖਦੇ ਹਨ ਤਾਂ ਪਰਮਾਤਮਾ ਦਾ ਸਰੂਪ ਬਿਆਨ ਕਰਦੇ “ਅਜੂਨੀ” ਲਿਖਦੇ ਹਨ। ਫਿਰ ਪਰਮਾਤਮਾ ਦੀ ਦਰਗਾਹ ਕਿੱਥੇ? ਫਿਰ ਕਿਹੜੇ ਪਰਮਾਤਮਾ ਨਾਲ ਗੱਲਾਂ? ਕਿਹੜਾ ਸਵਰਗ ਤੇ ਕਿਹੜਾ ਨਰਕ? ਗੁਰਬਾਣੀ ਤਾਂ ਇਨ੍ਹਾਂ ਗੱਲਾਂ ਨੂੰ ਮੰਨਦੀ ਹੀ ਨਹੀਂ। ਪਰ ਤੁਸੀਂ ਆਪਣੇ ਇਸ ਸਾਰੇ ਲੇਖ ਵਿਚ ਬਾਰ ਬਾਰ ਸਾਖੀਆਂ ਦਾ ਹਵਾਲਾ ਦਿਤਾ ਹੈ ਜੋ ਸੱਚੀਆਂ ਨਹੀਂ ਹਨ। ਕੀ ਅਸੀਂ ਲੋਕਾਂ ਦੀਆਂ ਮਨ-ਕਲਪਤ ਗਪੌੜਾਂ ਤੇ ਵਿਸ਼ਵਾਸ ਕਰੀਏ ਜਾਂ ਫਿਰ ਗੁਰਬਾਣੀ ਤੇ? ਰਾਜਨੈਤਿਕ ਦ੍ਰਿਸ਼ਟੀ ਤੋਂ; ਵਾਲੇ ਹਿਸੇ ਵਿਚ ਮੱਧ-ਯੁੱਗ ਦੇ ਭਗਤ ਜਨਾਂ ਦੀਆਂ ਰਚਨਾਵਾਂ ਵਿਚ ਰਾਜਨੈਤਿਕ ਘਟਨਾਵਾਂ ਦਾ ਅਭਾਵ ਹੈ। ਭਗਤ ਕਬੀਰ, ਰਵੀਦਾਸ, ਤ੍ਰਲੋਚਨ, ਨਾਮਦੇਵ ਆਦਿ ਸਾਰੇ ਕ੍ਰਾਂਤੀਕਾਰੀ ਹੋਏ ਹਨ ਤੇ ਇਨ੍ਹਾਂ ਦੇ ਹਵਾਲੇ ਗੁਰਬਾਣੀ ਵਿਚੋਂ ਇਉਂ ਮਿਲਦੇ ਹਨ: ਬ੍ਰਾਹਮਣ ਨੂੰ ਨਿੰਦਣਾ ਉਸ ਵਕਤ ਕਤਲ ਦੇ ਬਰਾਬਰ ਸੀ, “ ਗਉੜੀ ਕਬੀਰ ਜੀ ॥ ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥ ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥੨॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥੩॥ ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥੭॥ {ਪੰਨਾ 324} ਜਿਸ ਰਸਤੇ ਅਸੀਂ ਇਸ ਸੰਸਾਰ ਵਿਚ ਆਏ ਉਸੇ ਰਸਤੇ ਰਾਹੀਂ ਹੀ ਤੂੰ ਇਸ ਸੰਸਾਰ ਵਿਚ ਆਇਆ। ਤੇਰੀਆ ਨਾੜਾਂ ਵਿਚ ਕਿਹੜਾ ਦੁੱਧ ਹੈ ਤੇ ਸਾਡੇ ਲਹੂ। ਫਿਰ ਤੁੰ ਪੰਡਿਤ ਕਿਵੇਂ ਹੋਇਆ ਤੇ ਅਸੀਂ ਨੀਵੇ ਕਿਵੇਂ ਹੋਏ? ਇਹ ਲੋਕਾਂ ਨੂੰ ਜਗਾਉਣ ਵਾਲਾ ਸਿਧਾਂਤ ਨਹੀਂ ਤਾਂ ਹੋਰ ਕੀ ਹੈ?  ਭਗਤ ਰਵਿਦਾਸ; ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥ ਅਬ ਮੋਹਿ ਖੂਬ ਵਤਨ ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥ ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ ਏਕ ਸੋ ਆਹੀ ॥ ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥੨॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ ਮਹਰਮ ਮਹਲ ਨ ਕੋ ਅਟਕਾਵੈ ॥ ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥ {ਪੰਨਾ 345} ਕੀ ਇਹ ਰਾਜਨੈਤਿਕ ਅਵਸਥਾ ਦਾ ਜ਼ਿਕਰ ਨਹੀਂ? ਭਗਤ ਨਾਮਦੇਵ : ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ॥ ਪੰਨਾ 1292॥ ਬ੍ਰਾਹਮਣ ਦੇ ਸਿਧਾਂਤ ਨੂੰ ਕੱਟਣਾ ਉਸ ਵਕਤ ਦਾ ਭਾਰੀ ਤੋਂ ਭਾਰੀ ਜ਼ੁਰਮ ਸੀ। ਕੀ ਭਗਤ ਨਾਮਦੇਵ ਜੀ ਜਾਗਰਤੀ ਲਿਆਉਣ ਵਾਸਤੇ ਕੋਈ ਕੰਮ ਕਰ ਰਹੇ ਹਨ ਜਾਂ ਨਹੀਂ? ਜੇਕਰ ਗੁਰੂ ਜੀ ਦੇ ਵਿਚਾਰ ਦੂਸਰੇ ਬਾਣੀਕਾਰਾਂ ਨਾਲ ਮੇਲ ਨਾ ਖਾਂਦੇ ਹੁੰਦੇ ਤਾਂ ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਵਿਚ ਦਰਜ਼ ਹੀ ਨਹੀਂ ਸੀ ਹੋਣੀ। ਡਾ. ਗੁਰਸ਼ਰਨ ਕੌਰ ਜੱਗੀ ਜੀ ਸਾਨੂੰ ਸਾਖੀਆਂ ਤੋਂ ਸੇਧ ਲੈ ਕੇ ਇਹ ਮੰਨਣ ਦੀ ਲੋੜ ਨਹੀਂ ਕਿ ਗੁਰੂ ਜੀ ਨੂੰ ਬਾਣੀ ਉਚਾਰਣ ਕਰਨ ਲਈ ਕੋਈ ਉਚੇਚ ਨਹੀਂ ਕਰਨੀ ਪਈ ਸਗੋਂ ਬਾਣੀ ਆਪ ਬੋਲ ਕੇ ਸਾਨੂੰ ਦੱਸ ਰਹੀ ਹੈ ਕਿ ਗੁਰੂ ਜੀ ਉੱਚ-ਕੋਟੀ ਦੇ ਕਵੀ, ਢਾਡੀ, ਨਵੀਂ ਕਿਸਮ ਦੀ ਮਨੁੱਖਤਾ ਦੇ ਘਾੜੇ ਅਤੇ ਸਿਧਾਂਤ-ਘਾੜੇ ਵੀ ਸਨ। ਉਹ ਪੂਰਨ ਮਨੁੱਖ ਸਨ।
ਗੁਰਬਚਨ ਸਿੰਘ ‘ਰਾਹੀ’ ਆਪਣੇ ਲੇਖ, “ ਜਪੁ ਜੀ-ਗੁਰਮਤਿ ਦਾ ਅਧਾਰ” ਵਿਚ ਲਿਖਦੇ ਹਨ; ‘ ਵੇਦਾਂਤ ਵਾਂਗ ਗੁਰੂ ਨਾਨਕ ਦੇਵ ਜੀ ਕਰਮ ਸਿਧਾਂਤ ਵਿੱਚ ਵਿਸ਼ਵਾਸ਼ ਰੱਖਦੇ ਹਨ। ਕਰਮ ਤਿੰਨ ਪ੍ਰਕਾਰ ਦੇ ਮੰਨੇ ਜਾਂਦੇ ਹਨ।......। ਮਨੁੱਖ ਦੇ ਚੰਗੇ ਜਾਂ ਬੁਰੇ ਕਰਮਾਂ ਦਾ ਨਿਬੇੜਾ ਜਾਂ ਲੇਖਾ-ਜੋਖਾ ਪਰਮਾਤਮਾ ਦੀ ਦਰਗਾਹ ਵਿੱਚ ਜਰੂਰ ਦੇਣਾ ਹੁੰਦਾ ਹੈ। ਜਿਨ੍ਹਾਂ ਨੇ ਚੰਗੇ ਕਰਮ ਕੀਤੇ ਹੁੰਦੇ ਹਨ, ਉਹ ਪ੍ਰਭੂ ਦੇ ਨੇੜੇ ਹੋ ਜਾਂਦੇ ਹਨ। ਜਿਨ੍ਹਾਂ ਨੇ ਬੁਰੇ ਕਰਮ ਕੀਤੇ ਹੁੰਦੇ ਹਨ, ਉਹ ਉਸ ਤੋਂ ਦੂਰ ਚਲੇ ਜਾਂਦੇ ਹਨ ਤੇ ਆਵਾਗਵਣ ਦੇ ਚੱਕਰ ਵਿਚ ਪਏ ਰਹਿੰਦੇ ਹਨ- ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰਿ॥ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਿ”॥ ਗੁਰਬਚਨ ਸਿੰਘ ਰਾਹੀ ਜੀ ਜਦੋਂ ਪਰਮਾਤਮਾ ਹਰ ਇਕ ਦੇ ਦਿਲ ਵਿਚ ਜਾਂ ਹਰ ਥਾਂ ਵੱਸਦਾ ਹੈ ਤਾਂ ਪਰਮਾਤਮਾ ਦੀ ਦਰਗਾਹ ਕਿਧਰੇ ਸੱਤਵੇਂ ਅਸਮਾਨ ਵਿਚ ਨਹੀਂ ਹੋ ਸਕਦੀ? ਪਰਮਾਤਮਾ ਦੀ ਦਰਗਾਹ ਵੀ ਅੱਜ ਹੈ ਅਤੇ ਇਸੇ ਜਨਮ ਵਿਚ ਅਤੇ ਇਹ ਦੁਨੀਆਂ ਹੀ ਪਰਮਾਤਮਾ ਦੀ ਦਰਗਾਹ ਹੈ। ਕਰਮਾਂ ਦੇ ਸਿਧਾਂਤ ਨੂੰ ਗੁਰਬਾਣੀ ਕੱਟਦੀ ਹੈ ਜਿਵੇਂ: ਸੂਹੀ ਮਹਲਾ ੫ ॥ ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ ॥ ਅਪਨਾ ਖੇਲੁ ਆਪਿ ਕਰਿ ਦੇਖੈ ਠਾਕੁਰਿ ਰਚਨੁ ਰਚਾਇਆ ॥੧॥ ਪੰਨਾ 748॥ ਭਗਤ ਕਬੀਰ ਜੀ॥ ਕਰਮ ਬਧ ਤੁਮ ਜੀਉ ਕਹਤ ਹੌ ਕਰਮਹਿ ਕਿਨਿ ਜੀਉ ਦੀਨੁ ਰੇ ॥੨॥ ਹਰਿ ਮਹਿ ਤਨੁ ਹੈ ਤਨ ਮਹਿ ਹਰਿ ਹੈ ਸਰਬ ਨਿਰੰਤਰਿ ਸੋਇ ਰੇ ॥ ਕਹਿ ਕਬੀਰ ਰਾਮ ਨਾਮੁ ਨ ਛੋਡਉ ਸਹਜੇ ਹੋਇ ਸੁ ਹੋਇ ਰੇ ॥੩॥੩॥ {ਪੰਨਾ 870} ਜਦੋਂ ਇਸ ਸੰਸਾਰ ਵਿਚ ਕੋਈ ਹੈ ਹੀ ਨਹੀਂ ਸੀ ਤਾਂ ਪਹਿਲਾ ਮਨੁੱਖੀ ਜੀਵ ਕਿਹੜੇ ਕਰਮ ਕਰਕੇ ਇੱਥੇ ਆਇਆ? ॥ ਇਹ ਬ੍ਰਾਹਮਣ ਦੇ ਕਰਮ ਕਾਂਢ ਦੇ ਸਿਧਾਂਤ ਨੂੰ ਕੱਟਣਾ ਹੈ। ਖੰਡਨਾ ਹੈ ਮੰਡਨਾ ਨਹੀਂ। ਗੁਰੂ ਨਾਨਕ ਪਾਤਸਾਹ ਜਾਂ ਕਿਸੇ ਹੋਰ ਭਗਤ ਜਨ ਦਾ ਕਿਸੇ ਵੇਦਾਂਤ ਨਾਲ ਕੋਈ ਸੰਬੰਧ ਨਹੀਂ। ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥ {ਪੰਨਾ 1158-1159}
ਵੇਦਾਂਤ ਮੱਤ ਬਾਰੇ: ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ ॥ ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ ॥ ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ ॥ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ ॥ ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ ॥੨੭॥ {ਪੰਨਾ 920}
ਗੁਰਬਚਨ ਸਿੰਘ ਰਾਹੀ ਜੀ ਜੇਕਰ ਤੁਸੀਂ ਹਾਲੇ ਵੀ “ਵੇਦਾਂਤ ਵਾਂਗ ਗੁਰੂ ਨਾਨਕ ਵੀ ਕਰਮ ਸਿਧਾਂਤ ਵਿਚ ਵਿਸ਼ਵਾਸ਼ ਰੱਖਦੇ ਹਨ” ਲਿਖਣਾ ਹੈ ਤਾਂ ਇਸ ਸਵਾਲ ਦਾ ਜਵਾਬ ਦਿਓ ਜੀ : ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ। ਵਾਰ 1, ਪਉੜੀ 45। ਰਾਹੀ ਜੀ ਤੁਹਾਡੇ ਲੇਖ ਦਾ ਨਾਮ ਹੀ ਬ੍ਰਾਹਮਣੀ-ਸੋਚ ਦੀ ਉਪਜ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿਚ ਅਨੇਕਾਂ ਸਿਧਾਂਤ ਹਨ ਜੋ ਗੁਰੂ ਜੀ ਦੀ ਬਾਣੀ ‘ਜਪੁ’ ਵਿਚ ਨਹੀਂ ਹਨ। ਫਿਰ ‘ਜਪੁ’ ਗੁਰਮਤਿ ਦਾ ਅਧਾਰ ਕਿਵੇਂ ਹੋਇਆ?
ਇਸ ਤੋਂ ਅਗਲਾ ਲੇਖ “ ਆਸਾ ਦੀ ਵਾਰ: ਸੰਦੇਸ਼ ਤੇ ਸੰਚਾਰ” ਹੈ ਅੰਮ੍ਰਿਤਪਾਲ ਕੌਰ ਜੀ ਦਾ। ਇਸ ਵੀਚਾਰੀ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਰਾਗ ਆਸਾ ਵਿਚ ਦਰਜ਼ ਗੁਰੂ ਨਾਨਕ ਪਾਤਸ਼ਾਹ ਦੀ ਵਾਰ ਦਾ ਸਿਰਲੇਖ ਕੀ ਹੈ? ਜਦੋਂ ਅਸੀਂ ਇਸ ਵਾਰ ਨੂੰ “ ਆਸਾ ਦੀ ਵਾਰ ਲਿਖਦੇ ਜਾਂ ਬੋਲਦੇ ਹਾਂ ਤਾਂ ਇਸ ਵਾਰ ਦਾ ਕਰਤਾ ਕੋਈ ‘ਆਸਾ’ ਬਣ ਜਾਂਦਾ ਹੈ। ਆਸਾ ਕੋਈ ਲਿਖਾਰੀ ਨਹੀਂ। ਆਸਾ ਤਾਂ ਰਾਗ ਦਾ ਨਾਮ ਹੈ ਤੇ ਇਸ ਵਾਰ ਦਾ ਕਰਤਾ ਗੁਰੂ ਨਾਨਕ। ਗੁਰੂ ਗ੍ਰੰਥ ਸਾਹਿਬ ਜੀ ਵਿਚ ਇਸ ਤਰ੍ਹਾਂ ਦਰਜ਼ ਹੈ: ਆਸਾ ਮਹਲਾ ੧ ॥ ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ॥ {ਪੰਨਾ 462}॥ ਜਿਸ ਲਿਖਾਰੀ ਨੇ ਗੁਰੂ ਨਾਨਕ ਪਾਤਸ਼ਾਹ ਦੀ ਵਾਰ ਦਾ ਕਰਤਾ ਹੀ ਕਿਸੇ ਆਸੇ ਨੂੰ ਬਣਾ ਧਰਿਆ ਹੈ ਤਾਂ ਉਸਦੀ ਬਾਕੀ ਲਿਖਤ ਨੂੰ ਪੜ੍ਹਨ ਦਾ ਕੀ ਫਾਇਦਾ? ਬਾਕੀ ਦੇ ਲਿਖਾਰੀਆਂ ਨੇ ਵੀ ਇਸੇ ਤਰ੍ਹਾਂ ਦਾ ਹੀ ਕੁੱਝ ਕੀਤਾ ਹੋਊ, ਪਤਾ ਨਹੀਂ, ਪਰ ਹੋਊ ਜ਼ਰੂਰ ਇਸੇ ਤਰ੍ਹਾਂ ਦਾ। ਇਸ ਕਰਕੇ ਇਸ ਕਿਤਾਬ, “ਸ੍ਰੀ ਗੁਰੂ ਨਾਨਕ ਦੇਵ ਜੀ (1469- 1539 ਈ.)” ਸੰਪਾਦਕ ਡਾ. ਦਲਜੀਤ ਸਿੰਘ ਵਾਲੀਆ, ਤੇ ਹੋਰ ਸਮਾਂ ਬਰਬਾਦ ਕਰਨ ਦਾ ਕੀ ਮਕਸਦ?
ਸਿੱਖ ਭਰਾਵੋ! ਜੇਕਰ ਬਾਬਾ ਜੀ ਬਾਰੇ ਕੁੱਝ ਸੱਚਾ-ਸੁੱਚਾ ਜਾਨਣਾ ਚਾਹੁੰਦੇ ਹੋ ਤਾਂ ਬਾਬਾ ਜੀ ਦੀ ਲਿਖਤ ਨੂੰ ਕਲਾਵੇ ਵਿਚ ਲਓ, ਜੱਫੀ ਪਾਓ ਮਤਲਬ ਪੜ੍ਹੋ, ਸਮਝੋ ਅਤੇ ਅਮਲੀ ਜਾਮਾ ਪਹਿਨਾਵੋ। ਛੱਡੋ ਸਾਖੀਆਂ, ਜਨਮ ਸਾਖੀਆਂ ਤੇ ਲੋਕਾਂ ਦੀਆਂ ਲਿਖੀਆਂ ਮਨ- ਘੜਤ ਗੱਪਾਂ ਨੂੰ ਜੋ ਗੁਰੂ ਸਾਹਿਬਾਨ ਦੀ ਸ਼ਖਸ਼ੀਅਤ ਨੂੰ ਕਲੰਤ ਹੀ ਨਹੀਂ ਕਰਦੀਆਂ ਸਗੋਂ ਸਿੱਖੀ ਦਾ ਵੀ ਭੋਗ ਪਾ ਰਹੀਆਂ ਹਨ ਅਤੇ ਬਚੋ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਤੋਂ ਜੋ ਪੈਸੇ ਪਿੱਛੇ ਬਰਾਛਾਂ ਵਿਚੋਂ ਲਾਅਲਾਂ ਵਗਾ ਕੇ ਆਪਣੀਆਂ ਕਮੀਜ਼ਾਂ ਗਿਲੀਆਂ ਕਰੀ ਜਾ ਰਹੇ ਨੇ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # + 647 966 3132

ਭਾਈ ਵੀਰ ਸਿੰਘ ਦੀ ਅਸਲੀਅਤ - ਗੁਰਚਰਨ ਸਿੰਘ (ਜਿਉਣ ਵਾਲਾ)

ਸੰਤ ਕਵੀ ਦੇ ਨਾਮ ਨਾਲ ਜਾਣੇ ਜਾਂਦੇ ਭਾਈ ਵੀਰ ਸਿੰਘ ਦੀ ਅਸਲੀਅਤ ਤਾਂ ਕੁੱਝ ਹੋਰ ਹੀ ਹੈ। 1987 ਵਿਚ ਜਦੋਂ ਮੈਂ ਦਿੱਲੀ ਰਹਿਣਾ ਸ਼ੁਰੂ ਕੀਤਾ ਤਾਂ ਬੰਗਲਾ ਸਾਹਿਬ ਗੁਰਦੁਆਰਾ ਵਿਚੋਂ ਬਾਹਰ ਆਉਂਦੇ ਸਮੇਂ ਮੇਰੀ ਨਜ਼ਰ ‘ਭਾਈ ਵੀਰ ਸਿੰਘ ਰੋਡ’ ਦੇ ਬੋਰਡ ਤੇ ਪਈ। ਮੇਰਾ ਦਫਤਰ ਭਾਈ ਵੀਰ ਸਿੰਘ ਸਦਨ ਦੇ ਬਿਲਕੁਲ ਨਜ਼ਦੀਕ ਸੀ ਇਸ ਕਰਕੇ ਇਹ ਫੁਰਨਾ ਮਨ ਵਿਚ ਆਇਆ ਕਿ ਪਤਾ ਕਰੀਏ ਕਿ ਭਾਈ ਵੀਰ ਸਿੰਘ ਜੀ ਕੌਣ ਸਨ?
ਇਕ ਦਿਨ ਬੰਗਲਾ ਸਾਹਿਬ ਗੁਰਦੁਆਰੇ ਗਿਆ ਤਾਂ ਸਿੱਖ ਰਹਿਤ ਮਰਯਾਦਾ ਹੱਥ ਲੱਗੀ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਿਆਂ ਵਿਚ ਗੁਰ-ਮਰਯਾਦਾ ਨੂੰ ਠੀਕ ਤਰ੍ਹਾਂ ਲਾਗੂ ਕਰਨ ਹਿੱਤ, ਸਿੱਖ ਰਹਿਤ ਮਰਯਾਦਾ ਦਾ ਇਕ ਖਰੜਾ ਤਿਆਰ ਕਰਨ ਲਈ, ਇਕ ਸਬ-ਕਮੇਟੀ ਬਣਾਈ ਸੀ ਜਿਸਦੇ ਮੈਂਬਰਾਂ  ਦੀ ਲਿਸਟ ਵਿਚ ਭਾਈ ਵੀਰ ਸਿੰਘ ਜੀ ਦਾ ਨਾਮ ਗਿਆਰਵੇਂ ਸਥਾਨ ਤੇ ਦਰਜ ਵੇਖ ਕੇ ਮੇਰੇ ਮਨ ਵਿਚ ਹੋਰ ਉੱਤਸੁਕਤਾ ਜਾਗ ਪਈ ਕਿ ਭਾਈ ਵੀਰ ਸਿੰਘ ਜੀ ਕੌਣ ਸਨ ਅਤੇ ਉਨ੍ਹਾਂ ਬਾਰੇ ਪਤਾ ਕੀਤਾ ਜਾਵੇ? ਸਿੱਖੀ ਨੂੰ ਸਮਰਪਤ ਸਿੱਖਾਂ ਨਾਲ ਗੱਲਬਾਤ ਕਰਨ ਉਪਰੰਤ ਅਤੇ ਘੋਖ ਪੜਤਾਲ ਕਰਨ ਤੋਂ ਬਾਅਦ ਨਤੀਜਾ ਇਹ ਨਿਕਲਿਆ ਕਿ ਭਾਈ ਵੀਰ ਸਿੰਘ ਦੀ ਸ਼ਖਸੀਅਤ ਸਾਫ-ਸੁਥਰੀ ਨਹੀਂ ਸੀ, ਸਗੋਂ ਉਹ ਸਿੱਖਾਂ ਵਿਚ ਘੁਸਪੈਠੀਏ ਸਨ।ਕਿਵੇਂ?
 1. ਸਿੱਖ ਦੀ ਤਾਰੀਫ ਵਿਚ “ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਹਿਬਾਨ ਦੀ ਬਾਣੀ ਤੇ ਨਿਸ਼ਚਾ ਰੱਖਦਾ ਹੋਵੇ ਉਹ ਸਿੱਖ ਹੈ” ਦਰਜ ਕਰਾਉਣ ਵਾਲਾ ਭਾਈ ਵੀਰ ਸਿੰਘ ਹੈ। ਜਦੋਂ ਸਾਨੂੰ ਸਪੱਸ਼ਟ ਰੂਪ ਵਿਚ ਇਹ ਪਤਾ ਹੈ ਕਿ ਛੇਵੇਂ, ਸੱਤਵੇਂ ਅਤੇ ਅੱਠਵੇਂ ਗੁਰੂ ਸਹਿਬਾਨ ਦੀ ਕੋਈ ਬਾਣੀ ਨਹੀਂ ਮਿਲਦੀ ਤਾਂ ਫਿਰ ਇਹ ਲਿਖ ਦੇਣਾ ਕਿ ਦਸ ਗੁਰੂ ਸਹਿਬਾਨ ਦੀ ਬਾਣੀ ਨੂੰ ਮੰਨਣ ਵਾਲਾ ਸਿੱਖ ਹੈ, ਠੀਕ ਨਹੀਂ ਸਗੋਂ ਗਲਤ ਹੈ। ਦਸਮ ਗ੍ਰੰਥ (ਜੋ ਅੱਜ ਸਿੱਖਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ, ਹੱਥ ਦੇ ਨਸੂਰ ਵਾਂਗੂ ਤੇ ਕਣਕ ਦੇ ਘੁਣ ਵਾਂਗੂ ਸਿੱਖੀ ਨੂੰ ਖਾਈ ਜਾ ਰਿਹਾ ਹੈ) ਨੂੰ ਸਾਡੇ ਗਲ ਮੜਨ ਵਾਲਾ ਹੋਰ ਕੋਈ ਨਹੀਂ, ਸਗੋਂ ਇਹ ਕਰਾਮਾਤ ਭਾਈ ਵੀਰ ਸਿੰਘ ਤੋਂ ਬਗੈਰ ਹੋਰ ਕੋਈ ਕਰ ਹੀ ਨਹੀਂ ਸਕਦਾ।
 2. ਨਿੱਤਨੇਮ ਦੀਆਂ ਪੰਜ ਬਾਣੀਆਂ, ਗੁਰੂ ਗ੍ਰੰਥ ਸਾਹਿਬ ਵਿਚੋਂ ਜਪੁ ਜੀ ਅਤੇ ਅਨੰਦ ਸਾਹਿਬ ਪਰ ਦਸਮ ਗ੍ਰੰਥ, ਜਿਸ ਦੇ ਕਰਤੇ ਦਾ ਕੋਈ ਪਤਾ ਨਹੀਂ, ਵਿਚੋਂ ਤਿੰਨ ਬਾਣੀਆਂ ਜਾਪੁ, ਸਵੱਯਏ ਅਤੇ ਚੌਪਈ ਨਿਸਚਤ ਕਰਨ ਵਾਲਾ ਵੀ ਭਾਈ ਵੀਰ ਸਿੰਘ ਹੀ ਹਨ। ਸਿੱਖ ਰਹਿਤ ਮਰਯਾਦਾ, ਜੋ 1942-45 ਵਿਚ ਲਾਗੂ ਹੋਈ ਸੀ, ਤੋਂ ਪਹਿਲਾਂ ਦਾ ਕੋਈ ਵੀ ਸਬੂਤ ਨਹੀਂ ਮਿਲਦਾ, ਕਿ ਗੁਰੂ ਗੋਬਿੰਦ ਸਿੰਘ ਜੀ ਵੇਲੇ ਅੰਮ੍ਰਿਤ ਤਿਆਰ ਕਰਨ ਵੇਲੇ ਕਿਹੜੀਆਂ ਪੰਜ ਬਾਣੀਆਂ ਪੜ੍ਹੀਆਂ ਗਈਆਂ ਸਨ ਅਤੇ ਨਿਤਨੇਮ ਕੀ ਸੀ? ਪਹਿਲੋ-ਪਹਿਲ ਕੇਸਰ ਸਿੰਘ ਛਿਬਰ ਨੇ ਜਪੁ ਅਤੇ ਅਨੰਦ ਬਾਣੀ ਪੜ੍ਹ ਕੇ ਖੰਡੇ-ਬਾਟੇ ਦੀ ਪਾਹੁਲ ਤਿਆਰ ਕਰਨ ਦਾ ਜ਼ਿਕਰ ਕੀਤਾ। ਉਸ ਤੋਂ ਬਾਅਦ ਮੁਨਸ਼ੀ ਖੁਸ਼ਵਕਤ ਰਾਇ ਨੇ ਪੰਜ ਸਵੈਯੀਆਂ ਦਾ ਜ਼ਿਕਰ ਕੀਤਾ(ਪਰ ਕਿਹੜੇ)। ਰਾਜ ਕਵੀ ਭਾਈ ਸੰਤੋਖ ਸਿੰਘ ਨੇ ਇਨ੍ਹਾਂ ਦੋਹਾਂ ਲਿਖਾਰੀਆਂ ਦੀਆਂ ਲਿਖਤਾਂ ਮੁਤਾਬਕ ਆਪਣੇ ਗ੍ਰੰਥ “ਗੁਰ ਪ੍ਰਤਾਪ ਸੂਰਜ” ਵਿਚ ਜਪੁ ਜੀ, ਅਨੰਦ ਸਾਹਿਬ, ਅਤੇ ਪੰਜ ਸਵੈਯੀਆਂ ਨੂੰ ਜੋੜ ਦਿੱਤਾ, ਜੋ ਬਾਅਦ ਵਿਚ ਨਿਰਮਲੇ ਸੰਤ ਭੂਪ ਸਿੰਘ ਮੁਤਾਬਕ ਅੱਜ ਵਾਲੀਆਂ ਪੰਜ ਬਾਣੀਆਂ ਬਣ ਗਈਆਂ (ਹਵਾਲਾ ਪ੍ਰੇਮ ਸੁਮਾਰਗ ਗ੍ਰੰਥ ਰੀਸਰਚ ਸਕਾਲਰ ਭਾਈ ਰਣਧੀਰ ਸਿੰਘ)। ਗੁਰੂ ਅਰਜਨ ਪਾਤਸ਼ਾਹ ਮੁਤਾਬਕ ਤਾਂ ਗੁਰੂ ਗ੍ਰੰਥ ਸਾਹਿਬ ਦੇ ਮੁੱਢਲੇ 13 ਪੰਨੇ ਹੀ ਸਿੱਖ ਦੀ ਨਿੱਤਨੇਮ ਦੀ ਬਾਣੀ ਹੈ। ਸਿੱਖੋ ਕੁੱਝ ਹੋਸ਼ ਕਰੋ! ਪੰਜਾਂ ਬਾਣੀਆਂ ਵਿਚੋਂ ਤਿੰਨ ਬਾਣੀਆਂ ਤਾਂ ਦਸਮ ਗ੍ਰੰਥ ਵਿਚੋਂ ਹਨ ਜਿਨ੍ਹਾਂ ਦੇ ਲਿਖਾਰੀਆਂ ਦੇ ਨਾਮ ਹਨ: ਰਾਮ, ਸ਼ਾਮ, ਸਿਯਾਮ, ਕਲ, ਆਤਮਾ ਰਾਮ ਅਤੇ ਬੁੱਧ। ਇਹ ਸਿਰਫ ਅਖੌਤੀ ਨਾਮ ਹਨ ਅਸਲ ਲਿਖਾਰੀ ਕੋਈ ਹੋਰ ਹਨ। ‘ਨਿਤਨੇਮ’ ਦਾ ਮਤਲਬ ਇਹ ਨਹੀਂ ਕਿ ਇਹੋ ਪੰਜ ਬਾਣੀਆਂ ਹੀ ਹਰ ਰੋਜ਼ ਪੜ੍ਹਨੀਆਂ ਹਨ ਸਗੋਂ ‘ਨਿਤਨੇਮ’ ਦਾ ਮਤਲਬ ਹੈ ਹਰ ਰੋਜ਼ ਬਾਣੀ ਪੜ੍ਹਨੀ, ਗੁਰਬਾਣੀ ਭਾਂਵੇਂ ਕੋਈ ਵੀ ਹੋਵੇ। ਇਸੇ ਕਰਕੇ ਹੀ ਤਾਂ ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਚੁੱਕੇ ਹਾਂ, ਕਿਉਂਕਿ ਪੰਜ ਬਾਣੀਆਂ ਪੜ੍ਹਨ ਵਾਸਤੇ ਤਾਂ ਸਾਡੇ ਕੋਲ ਸਮਾਂ ਹੀ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਕਦੋਂ ਪੜ੍ਹਨਾ ਹੋਇਆ?
3. ਭੋਗ ਦੇ ਸਿਰਲੇਖ ਹੇਠਾਂ: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਪਾਇਆ ਜਾਵੇ ਇਹ ਮਤਾ ਸ਼੍ਰੋ. ਗੁ. ਪ੍ਰ. ਕਮੇਟੀ ਨੇ 1936 ਵਿਚ ਪਾਸ ਕੀਤਾ ਅਤੇ ਰਾਗਮਾਲਾ ਦਾ ਟੈਂਟਾ ਵੱਢਿਆ। ਅੱਜ ਵੀ ਅਕਾਲ-ਤਖਤ ਸਾਹਿਬ ਤੇ ਰਾਗਮਾਲਾ ਨਹੀਂ ਪੜ੍ਹੀ ਜਾਂਦੀ, ਪਰ ਦਰਬਾਰ ਸਾਹਿਬ ਦੇ ਕੰਟਰੋਲ ਹੇਠਾਂ ਚੱਲ ਰਹੇ ਅਖੰਡ-ਪਾਠਾਂ ਦੇ ਭੋਗ ਤੇ ਰਾਗਮਾਲਾ ਪੜ੍ਹੀ ਜਾਂਦੀ ਹੈ। ਸਿੱਖ ਸਿਧਾਂਤ ਇਕ ਹੈ ਤੇ ਦੋਗਲੀ ਨੀਤੀ ਨੂੰ ਕੋਈ ਥਾਂ ਨਹੀਂ। ਪਰ ਭਾਈ ਵੀਰ ਸਿੰਘ ਜੀ ਆਪਣੀ ਵਜ਼ੀਰ ਹਿੰਦ ਪ੍ਰੈਸ ਵਿਚ 250 ਕੁ ਦੇ ਕਰੀਬ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਛਾਪ ਕੇ ਬੈਠੇ ਹੋਏ ਸਨ ਇਸ ਕਰਕੇ 1945 ਵਿਚ ਰਾਜਸੀ ਦਬਾਓ ਪੈਣ ਕਰਕੇ ਪਹਿਲਾ ਫੈਸਲਾ ਬਦਲ ਕੇ ਇਹ ਲਿਖ ਦਿੱਤਾ ਗਿਆ ਕਿ ਭੋਗ ਪ੍ਰਚੱਲਤ ਸਥਿੱਤੀ (ਰਾਗਮਾਲ ਪੜ੍ਹਕੇ ਜਾਂ ਰਾਗਮਾਲਾ ਪੜ੍ਹਨ ਤੋਂ ਬਗੈਰ) ਮੁਤਾਬਕ ਪਾਇਆ ਜਾਵੇ। ਇਸ ਗੱਲ ਬਾਬਤ ਪੰਥ ਵਿਚ ਅਜੇ ਤਕ ਮੱਤਭੇਦ ਹੈ ਅਤੇ ਇਸ ਕਰਕੇ ਰਾਗਮਾਲਾ ਤੋਂ ਬਿਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਕੋਈ ਹੀਆ ਨਾ ਕਰੇ। ਭਾਈ ਵੀਰ ਸਿੰਘ ਸਿੱਖ ਰਹਿਤ ਮਰਯਾਦਾ ਵਿਚ ਇਹ ਸਤਰਾਂ ਪਾਉਣ ਵਿਚ ਸਫਲ ਹੋ ਗਏ। ਆਪ ਇਸ ਸੰਸਾਰ ਤੋਂ ਕੂਚ ਕਰ ਗਏ ਪਰ ਰਾਗਮਾਲਾ ਨੂੰ ਪੰਥ ਦੇ ਗਲੇ ਦੀ ਹੱਡੀ ਬਣਾ ਗਏ ਜਿਹੜੀ ਸ਼ਾਇਦ ਹੀ ਕਦੇ ਨਿਕਲੇ।
 4. ਅਰਦਾਸ ਵਾਰ ਦੁਰਗਾ ਦੀ ਪਹਿਲੀ ਪਉੜੀ ਨਾਲ ਸ਼ੁਰੂਆਤ ਕਰਨ ਵਿਚ ਵੀ ਪੜ੍ਹੇ-ਲਿਖੇ ਭਾਈ ਵੀਰ ਸਿੰਘ ਜੀ ਦਾ ਹੱਥ ਹੈ ਜੋ ਗੁਰਮਤਿ ਮੁਤਾਬਕ ਨਹੀਂ, ਸਗੋਂ ਵਿਪਰੀਤ ਹੈ।
 5. ਭਾਈ ਵੀਰ ਸਿੰਘ ਜੀ ਦੇ ਚਲਾਣਾ ਕਰਨ ਉਪਰੰਤ ਇਨ੍ਹਾਂ ਦੀ ਵਜ਼ੀਰ ਹਿੰਦ ਪ੍ਰੈਸ ਵਿਚੋਂ 155 ਹੱਥ ਲਿਖਤ ਖਰੜੇ ਮਿਲੇ ਹਨ, ਜੋ ਭਾਈ ਜੀ ਨੇ ਨਾ ਤਾਂ ਛਾਪੇ ਅਤੇ ਨਾ ਹੀ ਇਨ੍ਹਾਂ ਲਿਖਤਾਂ ਦੇ ਲਿਖਾਰੀਆਂ ਨੂੰ ਇਹ ਖਰੜੇ ਵਾਪਸ ਕੀਤੇ। ਇਸ ਬਾਰੇ ਕੁੱਝ ਕਹਿਣ ਤੋਂ ਪਹਿਲਾਂ ਸਾਨੂੰ ਭਾਈ ਜੀ ਦੇ ਨਾਮ ਨਾਲੋਂ ਸੰਤ ਕਵੀ ਵਿਸ਼ੇਸ਼ਣ ਨੂੰ ਜ਼ਰੂਰ ਹਟਾ ਲੈਣਾ ਚਾਹੀਦਾ ਹੈ।
 6. ਗਿਆਨੀ ਗਿਆਨ ਸਿੰਘ ਜੀ ਦੀਆਂ ਲਿਖਤਾਂ ਚੋਰੀ ਕਰਨ ਵਾਲੇ ਭਾਈ ਵੀਰ ਸਿੰਘ, ਚੋਰ/ਸਾਧ/ ਸੰਤ ਕਵੀ ਹੋ ਸਕਦੇ ਹਨ, ਬਾਰੇ ਤਾਂ ਆਪਾਂ ਗਿਆਨੀ ਜੀ ਦੀ ਹੱਥ ਲਿਖਤ ਰਾਹੀਂ ਹੀ ਸਮਝ ਗਏ ਹਾਂ।
 7. ਧਨੀ ਰਾਮ ਚਾਤ੍ਰਿਕ ਜੀ ਪਹਿਲਾਂ ਵਜ਼ੀਰ ਹਿੰਦ ਪ੍ਰੈਸ ਤੇ ਹੀ ਕੰਮ ਕਰਦੇ ਸਨ। ਜਦੋਂ ਭਾਈ ਵੀਰ ਸਿੰਘ ਜੀ ਨੇ ਧਨੀਰਾਮ ਜੀ ਦੀਆਂ ਕਵਿਤਾਵਾਂ ਆਪਣੇ ਨਾਮ ਥੱਲੇ ਹੀ ਛਾਪ ਦਿੱਤੀਆਂ ਤਾਂ ਧਨੀ ਰਾਮ ਚਾਤ੍ਰਿਕ ਜੀ ਇਨ੍ਹਾਂ ਨੂੰ ਛੱਡ ਕੇ ਵੱਖ ਹੋ ਗਏ ਤੇ ਉਨ੍ਹਾਂ ਨੇ ਆਪਣੀ ਪ੍ਰੈਸ ਅਲੱਗ ਲਗਾ ਲਈ।
 8. ਹੇਮਕੁੰਟ ਨੂੰ ਸਿੱਖਾਂ ਦੇ ਗਲ ਮੜ੍ਹਨ ਵਾਲੇ ਵੀ ਇਹੀ ਭਾਈ ਵੀਰ ਸਿੰਘ ਹਨ। ਆਪਣੀਆਂ ਲਿਖਤਾਂ ਵਿਚ ਇਹ ਲਿਖਦੇ ਹਨ ਕਿ ਹੇਮਕੁੰਟ ਦਾ ਰਿਕਾਰਡ ਇਨ੍ਹਾਂ ਨੂੰ ਆਪਣੇ ਨਾਨੇ ਦੇ ਬਸਤੇ ਵਿਚੋਂ ਮਿਲਿਆ, ਜਦੋਂ ਕਿ ਜਿਉਂਦੇ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਇਕ ਵੀ ਸਿੱਖ ਨੂੰ ਕਦੀ ਵੀ ਹੇਮਕੁੰਟ ਬਾਰੇ ਕੁੱਝ ਨਹੀਂ ਦੱਸਿਆ। ਆਪਣੇ ਪਿਛਲੇ ਜਨਮ ਬਾਰੇ ਕੋਈ ਨਹੀਂ ਦੱਸ ਸਕਦਾ ਕਿ ਉਹ ਕੀ ਸੀ, ਜਾਂ ਕਿੱਥੇ ਸੀ, ਜਾਂ ਕੀ ਕਰਦਾ ਸੀ। ਗਉੜੀ ਚੇਤੀ ਮਹਲਾ ੧ ॥ ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥ ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥ ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥ ਕਹੇ ਨ ਜਾਨੀ ਅਉਗਣ ਮੇਰੇ ॥੧॥ ਰਹਾਉ ॥ ਪੰਨਾ 156॥ ਇਹ ਵੀ ਹਿੰਦੂ ਮੱਤ ਦਾ ਹੀ ਅੰਗ ਹੈ। ਕਥਾ-ਸਰਿਤਸਾਗਰ ਸਨਾਤਨੀਆਂ ਦਾ ਗ੍ਰੰਥ ਹੈ ਤੇ ਰਾਜੇ –ਮਹਾਂਰਾਜਿਆਂ ਬਾਰੇ, ਜੋ ਆਪ ਲਿਖਾਰੀ ਨਹੀਂ ਸਨ, ਹੋਰ ਲੋਕ ਉਨ੍ਹਾਂ ਬਾਰੇ ਕਹਾਣੀਆਂ ਬਣਾ-ਬਣਾ ਲਿਖਦੇ ਸਨ ਅਤੇ ਮਨ ਭਾਉਂਦੇ ਇਨਾਮ ਪ੍ਰਾਪਤ ਕਰਦੇ ਸਨ। 1925 ‘ਚ ਸੱਭ ਤੋਂ ਪਹਿਲਾਂ ਭਾਈ ਵੀਰ ਸਿੰਘ ਨੇ ਰਵਾਲਸਰ, ਮੰਡੀ ਸੁਕੇਤ, ਹਿਮਾਚਲ ਪ੍ਰਦੇਸ ਵਿਚ ਸੁੰਦਰ ਨਗਰ ਡੈਮ ਦੇ ਕੋਲ ਇਕ ਹੇਮਕੁੰਟ ਬਣਾਇਆ ਸੀ, ਪਰ ਉਹ ਸਫਲ ਨਾ ਹੋ ਸਕਿਆ। ਇਸ ਕਰਕੇ 1930 ਤੋਂ ਬਾਅਦ ਹੀ ਭਾਈ ਵੀਰ ਸਿੰਘ ਜੀ ਨੇ ਅੱਜ ਵਾਲਾ ਹੇਮਕੁੰਟ ਜ਼ਾਹਰ ਕੀਤਾ, ਜੋ ਸਨਾਤਨ-ਧਰਮ ਦੇ ਚਾਰੋ-ਧਾਮਾਂ ਦੇ ਰਸਤੇ ਵਿਚ ਪੈਂਦਾ ਹੈ। 1925 ਵਾਲੇ ਹੇਮਕੁੰਟ ਬਾਰੇ ਸੂਚਨਾ ਭਾਈ ਵੀਰ ਸਿੰਘ ਜੀ ਨੂੰ ਆਪਣੀ ਨਾਨੀ ਦੇ ਬਸਤੇ ਵਿਚੋਂ ਅਤੇ ਅੱਜ ਵਾਲੇ ਹੇਮਕੁੰਟ ਬਾਰੇ ਜਾਣਕਾਰੀ ਭਾਈ ਜੀ ਨੂੰ ਆਪਣੇ ਨਾਨੇ ਦੇ ਬਸਤੇ ਵਿਚੋਂ ਮਿਲੀ?
9. ਭਾਈ ਵੀਰ ਸਿੰਘ ਜੀ ਦੀਆਂ ਲਿਖਤਾਂ ਜੋ ਸ਼ਟਮ ਚਮਤਕਾਰ ਅਤੇ ਦਸਮ ਚਮਤਕਾਰ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਹਨ, ਉਹ ਭਾਈ ਜੀ ਨੇ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚੋਂ ਜ਼ਿਆਦਾਤਰ ਨਕਲ ਕਰਕੇ ਤਿਆਰ ਕੀਤੀਆਂ ਹਨ ਅਤੇ ਜ੍ਹਿਨਾਂ ਦਾ ਵੀ ਸਿੱਖੀ ਨਾਲ ਦੂਰ ਦਾ ਸਬੰਧ ਨਹੀਂ। ਉਨ੍ਹਾਂ ਵਿਚ ਸਿੱਖੀ ਵਾਲੀ ਤਾਂ ਕੋਈ ਗੱਲ ਨਹੀਂ, ਪਰ ਚਮਤਕਾਰ ਜ਼ਰੂਰ ਲੱਭ ਪੈਣਗੇ। ਭਾਈ ਵੀਰ ਸਿੰਘ ਜੀ ਚਮਤਕਾਰਾਂ ਦੀ ਗੱਲ ਕਰਦੇ ਹਨ, ਪਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਸਾਦੀ-ਹਾਥੀ ਅਤੇ ਆਪਣੀ ਜਾਨ ਨਾਲੋਂ ਵੀ ਵੱਧ ਪਿਆਰੇ ਸਿੱਖ ਭੁੱਖ ਦੇ ਦੁੱਖ ਨਾਲ ਅਨੰਦਪੁਰੀ ਵਿਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਗੁਰੂ ਜੀ ਨੇ ਕਿਸੇ ਚਮਤਕਾਰ ਨਾਲ ਨਾਂ ਤਾਂ ਪ੍ਰਸਾਦੀ ਹਾਥੀ ਵਾਸਤੇ ਦੋ ਪੰਡਾਂ ਘਾਹ ਦੀਆਂ ਤਿਆਰ ਕੀਤੀਆਂ ਅਤੇ ਨਾਂ ਹੀ ਆਪਣੇ ਸਿੱਖਾਂ ਦੇ ਖਾਣ ਵਾਸਤੇ ਮਣ ਦੋ ਮਣ ਛੋਲੇ ਪੈਦਾ ਕੀਤੇ।
10. ਭਾਈ ਵੀਰ ਸਿੰਘ ਜੀ ਦੀ ਪ੍ਰੇਰਨਾ ਸਦਕਾ ਹੀ ਆਰਟਿਸਟ ਸੋਭਾ ਸਿੰਘ ਨੇ ਦਸ ਗੁਰੂ ਸਹਿਬਾਨ ਦੀਆਂ ਤਸਵੀਰਾਂ, ਜੋ ਗੁਰਮਿਤ ਅਨਕੂਲ ਨਹੀਂ ਹਨ, ਸਿੱਖਾਂ ਦੇ ਗਲ ਮੜੀਆਂ। ਗੁਰੂ ਸਹਿਬਾਨ ਦੇ ਗਲਾਂ ਵਿਚ ਮਾਲਾ, ਹੱਥਾਂ ਵਿਚ ਮਾਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੇ ਅਨਕੂਲ ਨਹੀਂ। ਲੰਮੇ ਪੈਂਡਿਆਂ ਤੇ ਹਰ ਰੋਜ਼ ਦੇ ਸਫਰ ਕਰਕੇ ਗੁਰੂ ਜੀ ਦੀ ਦਾਹੜੀ ਕਰੜ-ਬਰੜੀ, ਖੁਸ਼ਕ ਤੇ ਬਿਖੜੀ ਜਿਹੀ ਹੋਣੀ ਚਾਹੀਦੀ ਸੀ, ਪਰ ਸੋਭਾ ਸਿੰਘ ਨੇ ਮਖਮਲੀ ਤੇ ਮਲਾਇਮ ਦਾਹੜੀ ਵਿਖਾਈ ਹੈ ਇਹ ਵੀ ਹਾਲਾਤ ਮੁਤਾਬਕ ਠੀਕ ਨਹੀਂ। ਹਰ ਰੋਜ਼ ਦੀ ਮੁਸੱਕਤ ਤੇ ਕਈ ਕਈ ਮੀਲਾਂ ਦਾ ਲੰਮਾ ਪੈਂਡਾ ਤਹਿ ਕਰਕੇ ਚੇਹਰੇ ਦੀ ਸੁੱਕੀ ਹੋਈ ਚਮੜੀ ਨਾ ਦਿਖਾ ਕੇ ਸਗੋਂ ਸ਼ੇਰਾਂ ਵਾਲੀ ਮਾਤਾ ਵਰਗੇ ਲਾਲ-ਗੁਲਾਬੀ ਹੋਠ ਤੇ ਗੱਲ੍ਹਾਂ, ਫਟੇ ਪੁਰਾਣੇ ਜਾਂ ਖੱਦਰ ਦੇ ਮਿਹਨਤਕਸ਼ ਲੋਕਾਂ ਵਾਲੇ ਬਸਤਰ ਨਾ ਪਹਿਨਾ ਕੇ ਦੁਰਗਾ ਮਾਤਾ ਵਰਗੇ ਰੇਸ਼ਮੀ ਬਸਤਰ, ਵਿਆਈਆਂ ਨਾਲ ਫਟੀਆਂ ਅੱਡੀਆਂ ਨਾ ਦਿਖਾ ਕੇ ਕਿਸੇ ਰਾਜੇ ਦੀ ਰਾਣੀ ਦੀਆਂ ਅੱਡੀਆਂ ਵਰਗੀਆਂ ਅੱਡੀਆਂ। ਜਿਸ ਗੁਰੂ ਨੂੰ ਚਮਕੌਰ ਦੀ ਲੜਾਈ ਦੇ ਦਿਨ ਤੋਂ ਪਹਿਲੇ ਸੱਤ ਦਿਨ ਸੌਣ ਦਾ ਮੌਕਾ ਵੀ ਨਾ ਮਿਲਿਆ ਹੋਵੇ, ਕੀ ਉਸਦੀ ਦਾਹੜੀ ਇਸ ਤਰ੍ਹਾਂ ਦੀ ਹੋ ਸਕਦੀ ਹੈ, ਜਿਸ ਤਰ੍ਹਾਂ ਦੀ ਅਸੀਂ ਅੱਜ ਦੇਖਦੇ ਹਾਂ? ਇਹ ਸਾਰਾ ਕੁੱਝ ਸਿੱਖ ਸਿਧਾਂਤ ਦੇ ਅਨੁਸਾਰ ਨਹੀਂ ਤੇ ਇਸ ਦੇ ਜ਼ੁਮੇਵਾਰ ਭਾਈ ਵੀਰ ਸਿੰਘ ਹਨ।
ਹੋਰ ਵੀ ਬਹੁਤ ਸਾਰੇ ਕਾਰਣ ਲੱਭੇ ਜਾ ਸਕਦੇ ਹਨ। ਇਸੇ ਹੀ ਤਰ੍ਹਾਂ ਪ੍ਰੋ. ਸਾਹਿਬ ਸਿੰਘ ਜੀ (ਡੀ.ਲਿਟ) ਆਪਣੀ ਜੀਵਨੀ ਵਿਚ ਭਾਈ ਵੀਰ ਸਿੰਘ ਜੀ ਦਾ ਨਾਮ ਲਇਆਂ ਬਗੈਰ, ਪਰ ਅੰਮ੍ਰਿਤਸਰ ਦਾ ਪ੍ਰਸਿੱਧ ਲਿਖਾਰੀ ਕਰਕੇ ਸਾਨੂੰ ਇਸ਼ਾਰਾ ਕਰਦੇ ਹਨ, ਕਿ ਜੇ ਕਰ ਡਾ. ਰਣ ਸਿੰਘ ਮੈਨੂੰ ਇਸ਼ਾਰਾ ਨਾ ਕਰਦੇ ਤਾਂ ਮੈਂ ਵੀ ਆਪਣੀ ਗੁਰਬਾਣੀ ਵਿਆਕਰਣ ਵਾਲੀ ਪੁਸਤਕ ਭਾਈ ਵੀਰ ਸਿੰਘ ਜੀ ਨੂੰ ਦੇ ਬਹਿਣੀ ਸੀ। ਜਦੋਂ ਮੈਂ ਦਿੱਲੀ ਰਹਿੰਦਾ ਸੀ ਤਾਂ ਕੋਈ 1993-94 ‘ਚ ਪੰਜਾਬੀ ਟਰੀਬਿਊਨ ਵਿਚ ‘ਭਾਈ ਵੀਰ ਸਿੰਘ ਦਾ ਦੂਜਾ ਪਾਸਾ’ ਲੇਖ ਪੜ੍ਹਨ ਨੂੰ ਮਿਲਿਆ ਤੇ ਇਸ ਦੇ ਸਕੇ ਸਬੰਧੀਆਂ ਦੀ ਜ਼ਬਾਨੀ, “ਭਾਈ ਵੀਰ ਸਿੰਘ ਦਾ ਸਰਕਾਰੇ ਦਰਬਾਰੇ ਬੈਠਣ ਉੱਠਣ ਸੀ ਤੇ ਅਸੀਂ ਅਣਪੜ੍ਹ ਲੋਕ ਕੁੱਝ ਜਾਣਦੇ ਬੁੱਝਦੇ ਵੀ ਨਹੀਂ ਸੀ, ਇਸ ਕਰਕੇ ਉਹ ਤਾਂ ਸਾਡੀਆਂ ਜ਼ਮੀਨਾਂ ਵੀ ਆਪਣੇ ਹੀ ਨਾਮ ਲਵਾ ਗਿਆ”। ਗੁਰੂ ਪਿਆਰੇ ਸਿੱਖ ਭਰਾਵੋ! ਫੈਸਲਾ ਹੁਣ ਤੁਸੀਂ ਕਰਨਾ ਹੈ ਕਿ ਭਾਈ ਵੀਰ ਸਿੰਘ ਜੀ ਕੌਣ ਸਨ?

ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ। + 647 966 3132

ਸਾਹਿਤਕ ਚੋਰ ਭਾਈ ਵੀਰ ਸਿੰਘ? ਸਿੰਘ ਸਭਾ ਜਨਮ-ਦਿਨ ਵਿਸ਼ੇਸ਼ - ਗੁਰਚਰਨ ਸਿੰਘ ਜਿਉਣ ਵਾਲਾ


ਪਿੰਡੇ ਤੇ ਹੰਡਾਇਆ ਸੱਚ ਤਾਂ ਮੂੰਹ ਬੋਲਦੀ ਤਸਵੀਰ ਤੋਂ ਘੱਟ ਨਹੀਂ ਹੁੰਦਾ। ਜੇ ਮੂੰਹ ਬੋਲਦੀ ਤਸਵੀਰ ਖਿਚਣ ਅਤੇ ਪਿੰਡੇ ਤੇ ਸੱਚ ਹੰਡਾਉਣ ਵਾਲਾ ਮੁਦੱਈ ਵੀ ਆਪ ਹੀ ਹੋਵੇ ਤਾਂ ਤੁਹਾਡਾ ਕੀ ਖਿਆਲ ਹੈ ਕਿ ਸ਼ੱਕ ਦੀ ਕੋਈ ਗੁੰਜ਼ਾਇਸ ਬਾਕੀ ਹੋ ਸਕਦੀ ਹੈ? ‘ਸਾਹਿਤਕ ਚੋਰ’ ਨੂੰ ਸੰਤ ਕਵੀ ਭਾਈ ਵੀਰ ਸਿੰਘ ਕਰਕੇ ਪ੍ਰਚਾਰਿਆ ਜਾਣਾ ਹੀ ਕਾਫੀ ਹੈ। ਇਸ ਕਰਕੇ ਜੇ ਕੋਈ ਖੋਜੀ ਸਿੱਖ ਭਾਈ ਵੀਰ ਸਿੰਘ ਬਾਰੇ ਕੁੱਝ ਲਿਖਦਾ ਹੈ ਤਾਂ ਲੋਕਾਂ ਨੂੰ ਮਿਰਚਾਂ ਵਾਂਗ ਚੁੱਭਦਾ ਹੈ। ਜਾਣੇ-ਅਣਜਾਣੇ ‘ਚ ਸ਼ਹਿਦ ‘ਚ ਵਲੇਟੀ ਜ਼ਹਿਰ ਨੂੰ ਅਸੀਂ ਅੰਮ੍ਰਿਤ ਨਾਲੋ ਜ਼ਿਆਦਾ ਪਸੰਦ ਕਰਦੇ ਹਾਂ। ਜੋ ਕੁੱਝ ਅੱਜ ਅਸੀਂ ਬਣ ਚੁੱਕੇ ਹਾਂ, ਓਹੀ ਬਣੇ ਰਹਿਣ ਨੂੰ ਹੀ ਅਸੀਂ ਸਿੱਖੀ ਸਮਝ ਚੁੱਕੇ ਹਾਂ, ਜੋ ਇਕ ਵੱਡੀ ਭੁੱਲ ਹੈ। ਭਾਈ ਵੀਰ ਸਿੰਘ ਬਾਰੇ ਪੜਚੋਲ, ਇਤਹਾਸਕ ਤੱਥਾਂ ਦੇ ਅਧਾਰ ਤੇ, ਸ਼ੁਰੂ ਕਰਦੇ ਹਾਂ ਗਿਆਨੀ ਗਿਆਨ ਸਿੰਘ ਤੋਂ।

ਚੋਣਵੀਆਂ ਸਿੱਖ ਜੀਵਨੀਆਂ–ਸਿੱਖ ਮਿਸ਼ਨਰੀ ਕਾਲਜ਼(ਲੁਧਿਅਣਾ) ਪੰਨਾ 44. ਗਿਆਨੀ ਗਿਆਨ ਸਿੰਘ ਦੀ ਜ਼ਬਾਨੀ।
“ਗਿਆਨੀ ਗਿਆਨ ਸਿੰਘ ਭਾਵੇਂ ਆਪ ਨਿਰਮਲੇ ਸਨ, ਪਰ ਉਨ੍ਹਾਂ ਨੇ ਜਦੋਂ ਕੂਕਿਆਂ (ਨਾਮਧਾਰੀਆਂ), ਨਿਹੰਗਾਂ ਉਦਾਸੀਆਂ ਆਦਿਕ ਬਾਰੇ ਲਿਖਿਆ ਤਾਂ ਬੜੀ ਨਿਰਪੱਖਤਾ ਨਾਲ ਸਭ ਦੀ ਪ੍ਰਸ਼ੰਸਾ ਕੀਤੀ। ਆਪ ਸਭ ਨੂੰ ਪੰਥ ਦਾ ਅੰਗ ਸਮਝਦੇ ਸਨ। ਆਪ ਨੇ ਸਿੱਖ-ਸਰਦਾਰਾਂ ਦੇ ਜੀਵਨ ਵਿਚ ਆਈਆਂ ਊਣਤਾਈਆਂ ਅਤੇ ਮਗਰਲੇ ਉਦਾਸੀਆਂ ਦੇ ਪੰਥਕ-ਧਾਰਾ ਤੋਂ ਦੂਰ ਜਾਣ ਦੀ ਆਲੋਚਨਾ ਵੀ ਕੀਤੀ ਹੈ। ਗਿਆਨੀ ਜੀ  ਦੀਆਂ ਪੁਸਤਕਾਂ ਦਾ ਵਿਸ਼ਾ-ਵਸਤੂ ਅਤੇ ਉੁਨ੍ਹਾਂ ਦੇ ਵਿਚਾਰ ਭਾਵੈਂ ਕੈਸੇ ਵੀ ਹੋਣ, ਗਿਆਨੀ ਜੀ ਆਪਣੀਆਂ ਰਚਨਾਂਵਾਂ ਨੂੰ ਪੰਥ ਦੀ ਅਮਾਨਤ ਸਮਝਦੇ ਸਨ। ਇਹ ਸਭ ਉਨ੍ਹਾਂ ਨੇ ਪੰਥ-ਸੇਵਾ ਦੀ ਭਾਵਨਾ ਨਾਲ ਹੀ ਲਿਖੀਆਂ ਸਨ। ਉਨ੍ਹਾਂ ਨੇ ਆਪਣੀਆਂ ਸਾਰੀਆਂ ਛਪੀਆਂ ਤੇ ਅਣ-ਛਪੀਆਂ ਪੁਸਤਕਾਂ ਖਾਲਸਾ ਟ੍ਰੈਕਟ ਸੁਸਾਇਟੀ, ਅੰਮ੍ਰਿਤਸਰ ਨੂੰ ਦੇ ਦਿਤੀਆਂ ਸਨ। ਸੁਸਾਇਟੀ ਦੇ ਇਕਰਾਰ ਮੁਤਾਬਿਕ ਇਹ ਪੁਸਤਕਾਂ’ ਵਜ਼ੀਰ ਹਿੰਦ ਪ੍ਰੈਸ” ਵਿਚ ਛਪਣੀਆਂ ਸਨ।
ਗਿਆਨੀ ਜੀ ਤੋਂ ਪੁਸਤਕਾਂ ਲੈ ਕੇ ਖਾਲਸਾ ਟ੍ਰੈਕਟ ਸੁਸਾਇਟੀ ਵਾਲਿਆਂ ਨੇ ਗਿਆਨੀ ਜੀ ਦੀ ਪ੍ਰਸੰਸਾ ਵਿਚ ਇਕ ਇਸ਼ਤਿਹਾਰ ਆਪਣੀ ਅਖਬਾਰ ਵਿਚ ਛਾਪਿਆ ਅਤੇ ਗਿਆਨੀ ਜੀ ਦੇ ਅੰਨ-ਬਸਤਰਾਂ ਦੇ ਨਿਰਬਾਹ ਵਾਸਤੇ 12 ਰੁਪਏ ਮਹੀਨਾ ਦੇਣ ਦਾ ਜੁੰਮਾ ਲਿਆ। ਇਸ ਸੁਸਾਇਟੀ ਦੇ ਪ੍ਰਬੰਧਕ ਸਨ ਭਾਈ ਵੀਰ ਸਿਘ ਜੀ ਦੇ ਪਿਤਾ ਡਾ: ਚਰਨ ਸਿਘ ਜੀ, ਸ੍ਰ: ਤਿਰਲੋਚਨ ਸਿੰਘ ਸ੍ਰ: ਵਜ਼ੀਰ ਸਿੰਘ ਤੇ ਸ੍ਰ ਸੁਰਜਨ ਸਿੰਘ ਆਦਿਕ। ਖਾਲਸਾ ਟ੍ਰੈਕਟ ਸੁਸਾਇਟੀ ਨੇ ਗਿਆਨੀ ਜੀ ਨਾਲ ਕੀਤਾ ਇਕਰਾਰ ਨਾ ਪਾਲਿਆ ਤੇ ਗਿਆਨੀ ਜੀ ਦੀਆਂ ਕੁੱਝ ਅਣਛੱਪੀਆਂ ਪੁਸਤਕਾਂ ਨਾ ਛਾਪੀਆਂ। ਗਿਆਨੀ ਜੀ ਦੇ ਵਾਰ ਵਾਰ ਕਹਿਣ ਉਤੇ ਵੀ ਸੁਸਾਇਟੀ ਨੇ ਕੋਈ ਪ੍ਰਵਾਹ ਨਾ ਕੀਤੀ। ਇਸ ਗੱਲ ਦਾ ਗਿਆਨੀ ਜੀ ਨੂੰ ਬੁਹਤ ਦੁਖ ਹੋਇਆ ਤੇ ਉਨ੍ਹਾਂ ਸਮਝਿਆ ਕਿ ਸੁਸਾਇਟੀ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਤੇ ਉਨ੍ਹਾਂ ਆਪਣੇ ਸੁਆਰਥ ਲਈ ਗਿਆਨੀ ਜੀ ਦੀ ਤੀਹ ਵਰਿਆਂ ਦੀ ਮਿਹਨਤ ਬਰਬਾਦ ਕਰ ਦਿਤੀ ਹੈ। ਗਿਆਨੀ ਜੀ ਨੇ ਆਪਣੇ ਦੁਖ ਨੂੰ ‘ਰਿਪਦੁਮਨ ਪ੍ਰਕਾਸ਼’ ਦੇ ਪੰਨਾ-69 ਵਿਚ ਪ੍ਰਗਟ ਕੀਤਾ ਹੈ । ਆਪ ਲਿਖਦੇ ਹਨ :-
     ‘ਜੋ ਪੁਸਤਕ ਗਿਆਨੀ ਰਚੇ ਹਮ ਛਾਪੇਂਗੇ ਸੋਇ। ’ਇਹ ਸ਼ਰਤ ਉਨ ਜੋ ਲਿਖੀ, ਪਾਲੀ ਨਹੀ ਕੋਇ ।
    ਅਤਿ ਅਨਿਆਇ, ਉਨ ਜ਼ੁਲਮ ਬਡ, ਮੁਝ ਸੇ ਕੀਨੋ ਆਪ। ਨਹਿ ਖਰੜੇ  ਮੁੜ ਦੇਤ ਹੈਂ, ਨਹਿ ਛਾਪਤ ਹੈਂ ਆਪ ।
      ਵਰਸ ਸਤਾਰਾਂ ਭਏ ਹੈਂ, ਉਨ ਕੋ ਦਏ ਬਨਾਇ। ਖਟੇ ਮੇਂ ਪਾ ਰਹੇ ਹੈਂ, ਟਾਲਾ ਕਰਤ ਰਹਾਇ ।                                                            
      ਐਸੇ ਸਿੱਖਨ ਕੋ ਗੁਰੂ, ਬਖਸੇ ਆਪ ਸੁਮੱਤਿ। ਕਰੈਂ ਨਾ ਆਗੈ ਔਰ ਸੋਂ, ਮੁਝ ਸੈ ਕਰੀ ਕੁਪੱਤ ।
      ਮਿਹਨਤ ਮੇਰੀ ਬਿਰਧ ਕੀ, ਤੀਸ ਬਰਸ ਕੀ ਜੋਇ। ਬੇ-ਕਦਰੇ, ਨਾ–ਸ਼ੁਕਰੀਆਂ, ਬਿਰਥਾ ਰਾਖੀ ਖੋਇ ।
      ਸੇਵਾ ਜੋ ਮੈਂ ਪੰਥ ਕੀ, ਕਰੀ ਲਾਭ ਕੇ ਹੇਤ। ਗਰੇ ਪਰੇ ਮਤਸਰ ਭਰੇ, ਮਰੇ ਮਾਰ ਪਕ ਖੇਤ ।
      ਮਮ ਰਚਨਾਂ ਸੇ ਪੰਥ ਕਾ, ਹੋਨਾ ਥਾ ਜੋ ਲਾਭ। ਸੋ ਸੁਸਾਇਟੀ ਨ ਦਯੋ, ਪੰਥ ਰਹਿ ਗਯੋ ਅਲਾਭ ।
      ਸਾਗਰ ਸਮ ਮਮ-ਕ੍ਰਿਤ ਸੇਂ, ਟਰੈਕਟ ਛਾਪ ਅਨੇਕ। ਧਨ ਅਰ ਨਾਮ ਕਮਾ ਰਹੇ, ਪੰਥਕ ਆਗੂ ਨੇਕ ।
 ਸੁਸਾਇਟੀ ਦੇ ਆਗੂਆਂ ਦਾ ਕਿਰਦਾਰ ਪੇਸ਼ ਕਰਨ ਮਗਰੋਂ ਗਿਆਨੀ ਜੀ ਆਪਨੇ ਮਨ ਨੂੰ ਸਮਝਾਉਂਦੇ ਹਨ :-
ਤਬ ਮੈਂ ਨਿਸਚਾ ਐਸੋ ਕੀਨਾ। ਬੋ ਮਨ ਤੂੰ ਠਗਨ ਲੀਨਾ। ਨਾਮ ਸਿੰਘ, ਯਹਿ ਦਿਲ ਕੇ ਚੋਰ। ਠਗੀ ਕਰਤ ਮਿਸਟ ਬਣ ਘੋਰ ।
ਪੰਥਕ ਸੇਵਾ ਕੀ ਲੈ ਆੜ। ਜੇਬਾਂ ਖੀਸੇ ਲੇਵਤ ਝਾੜ। ਪੰਥਕ ਸੇਵਾ ਸ਼ੋਰ ਮਚਾਤੇ । ਇਸ ਬਿਧ, ਠਗ ਕਰ ਲੋਕਾਂ ਖਾਤੇ ।
ਫਿਰ ਮੈਂ ਨਿਜ ਮਨ ਸਮਝਾਇੳ । ਭੋ ਮਨ ਤੈਂ ਬਡ ਧੋਖਾ ਖਾਇਓ ।
ਆਪਣੀ ਜ਼ਿੰਦਗੀ ਨੂੰ ਪੰਥ ਸੇਵਾ ਵਿਚ ਬਤੀਤ ਕਰਦਿਆਂ ਹੋਇਆਂ, 99 ਵਰਿਆਂ ਦੀ ਆਯੂ ਭੋਗ ਕੇ, ਗਿਆਨੀ ਗਿਆਨ ਸਿੰਘ ਜੀ 24 ਸਤੰਬਰ 1921 ਨੂੰ ਇਸ ਨਾਸ਼ਵੰਤ ਸੰਸਾਰ ਤੋਂ ਕੂਚ ਕਰ ਗਏ” ।

ਚੋਣਵੀਆਂ ਸਿੱਖ ਜੀਵਨੀਆਂ – ਪੰਨਾ 24-25,
ਸਿੱਖ ਮਿਸ਼ਨਰੀ ਕਾਲਜ਼ (ਲੁਧਿਅਣਾ) । “ ਭਾਈ ਵੀਰ ਸਿੰਘ ਕੁਦਰਤ ਦਾ ਕਵੀ ਹੋਣ ਕਰਕੇ ਆਲੋਚਕ ਆਪ ਨੂੰ ‘ਪੰਜਾਬ ਦਾ ਵਰਡਜ਼ ਵਰਥ’ ਵੀ ਕਹਿੰਦੇ ਸਨ। ਆਮ ਤੌਰ ਤੇ ਆਪ ਨੂੰ ਗੁਰਬਾਣੀ ਤੋਂ ਪ੍ਰਭਾਵਤ, ਸੰਤ ਕਵੀ ਤੇ ਸਿੱਖੀ ਦੇ ਵਿਆਖਿਆਕਾਰ ਕਿਹਾ ਜਾਂਦਾ ਹੈ। ਪਰ ਹੀਰਾ ਸਿੰਘ ‘ਦਰਦ’ ਵਰਗੇ ਅਲੋਚਕ ਇਸ ਵੀਚਾਰ ਨਾਲ ਸਹਿਮਤ ਨਹੀਂ ਸਨ। ਉਨ੍ਹਾ ਦੇ ਖਿਆਲ ਵਿਚ ਜਿੱਥੇ ਗੁਰਮਤਿ, ਜੀਵਨ ਵਿਚ ਜੂਝਣ ਅਥਵਾ ਸੰਘਰਸ਼ ਕਰਨ ਦਾ ਉਪਦੇਸ਼ ਦਿੰਦੀ ਹੈ, ਉਥੇ ਭਾਈ ਵੀਰ ਸਿੰਘ ਦੀ ਕਵਿਤਾ ਸੰਸਾਰ ਦੇ ਝਮੇਲਿਆ ਤੋਂ ਦੂਰ ਜੰਗਲਾਂ, ਬੇਲਿਆਂ ਤੇ ਨਦੀਆਂ ਦੇ ਕਿਨਾਰਿਆਂ ਤੇ ਵਧਣ ਦਾ ਪੈਗਾਮ ਦਿੰਦੀ ਹੈ। ਗੁਰੂ ਸਾਹਿਬ ਦੀ ਬਾਣੀ ਇਨਕਲਾਬੀ ਬਾਣੀ ਹੈ। ਗੁਰੂ ਸਾਹਿਬ ਨੇ ਧਾਰਮਿਕ ਖੇਤਰ ਦੇ ਨਾਲ ਨਾਲ ਸਮਾਜਕ ਅਤੇ ਰਾਜਸੀ ਖੇਤਰਾਂ ਵਿਚ ਵੀ ਕ੍ਰਾਂਤੀ ਲਿਆਦੀ। ਉਨ੍ਹਾ ਨੇ ਸਮਾਜਕ ਕੁਰੀਤੀਆਂ ਉਤੇ ਵਿਅੰਗ ਕਸੇ, ਉਨ੍ਹਾਂ ਨੂੰ ਨਿੰਦਿਆ ਅਤੇ ਰਾਜਸੀ ਅਤਿਅਚਾਰਾਂ ਵਿਰੁਧ ਵੀ ਗੁਰਬਾਣੀ ਵਿਚ ਅਵਾਜ਼ ਬੁਲੰਦ ਕੀਤੀ। ਪਰ ਭਾਈ ਜੀ ਦੇ ਸਮੇਂ ਦੇਸ਼ ਅਜ਼ਾਦੀ ਲਈ ਜੂਝ ਰਿਹਾ ਸੀ, ਪੰਜਾਬ ਵਿਚ ਸਿੱਖਾਂ ਨੇ ਮੋਰਚੇ ਲਾਏ, ਗੁਰਦਵਾਰਾ ਸੁਧਾਰ ਲਹਿਰ ਚਲਾਈ, ਸਿੱਖਾਂ ਤੇ ਗੋਲੀਆਂ ਵਰੀਆਂ, ਜੱਲਿਆਂ ਵਾਲੇ ਬਾਗ ਦਾ ਸਾਕਾ ਵਰਤਿਆ- ਭਾਈ ਵੀਰ ਸਿੰਘ ਇਸ ਬਾਰੇ ਵੀ ਚੁੱਪ ਰਹੇ। ਨਾ ਤਾਂ ਉਨ੍ਹਾ ਨੇ ਆਪਣੀ ਕਿਸੇ ਕਵਿਤਾ ਵਿਚ ਜਨਤਾ ਨੂੰ ਕੋਈ ਸੇਧ ਦਿੱਤੀ ਤੇ ਹੀ ਆਪ ਸਰਗਰਮੀਆਂ ਵਿਚ ਹਿਸਾ ਲਿਆ।
ਇਸੇ ਤਰ੍ਹਾਂ ਹੀ ਆਪ ਨੇ 1936 ਵਿਚ ਹੇਮਕੁੰਟ ਗੁਰਦਵਾਰੇ ਦਾ ਸਥਾਪਨਾ ਕਰਕੇ ਜੋ ਸਿੱਖਾਂ ਵਿਚ ਨਵੀਂ ਰਸਮ ਚਲਾਈ, ਉਸ ਨਾਲ ਵੀ ਭਾਈ ਸਾਹਿਬ ਅਰਮਦਮਨ ਸਿੰਘ ਜੀ ਬਾਗੜੀਆਂ, ਗਿਆਨੀ ਭਾਗ ਸਿੰਘ ਅੰਬਾਲਾ (ਹੁਣ ਚੰਡੀਗੜ੍ਹ) ਤੇ ਮਾਨ ਸਿੰਘ, ਮਾਨਸਰੋਵਰ’ ਜੀ ਸਹਿਮਤ ਨਹੀਂ ਹਨ”।
ਭਾਈ ਵੀਰ ਸਿੰਘ ਜੀ ਹੋਰਾਂ ਨੇ ਪਹਿਲਾ ’ਹੇਮਕੁੰਟ’ 1932 ‘ਚ ਸੁੰਦਰ ਨਗਰ ਡੈਮ ਦੇ ਨਜ਼ਦੀਕ ਰਵਾਲਸਰ ‘ਮੰਡੀ’ ਵਿਚ ਖੜਾ ਕੀਤਾ। ਪਰ ਉਹ ਥਾਂ ਮਸ਼ਹੂਰ ਨਾ ਹੋ ਸਕਿਆ। ਫਿਰ 1936 ਵਿਚ ਗ੍ਰੰਥੀ ਸੋਹਣ ਸਿੰਘ ਤੇ ਹੌਲਦਾਰ ਮੋਦਨ ਸਿੰਘ ਹੋਰਾਂ ਰਾਹੀਂ ਹਿੰਦੂਆਂ ਦੇ ਚਾਰ ਧਾਮਾਂ ਵਾਲੇ ਰਸਤੇ ਤੇ ਹੁਣ ਵਾਲਾ ‘ ਹੇਮਕੁੰਟ’ ਗੁਰਦਵਾਰਾ ਸਥਾਪਤ ਕੀਤਾ। ਹੌਲਦਾਰ ਮੋਦਨ ਸਿੰਘ ਤੇ ਗ੍ਰੰਥੀ ਸੋਹਨ ਸਿੰਘ ਦੀ ਤਨਖਾਹ ਭਾਈ ਵੀਰ ਸਿੰਘ ਆਪਣੀ ਜੇਬ ਵਿਚੋਂ ਉਤਨਾ ਚਿਰ ਦਿੰਦਾ ਰਿਹਾ ਜਿਤਨਾ ਚਿਰ ‘ਹੇਮਕੁੰਟ’ ਸਥਾਪਤ ਨਹੀਂ ਹੋ ਗਿਆ। ਇਸ ਥਾਂ ਬਾਰੇ ਭਾਈ ਵੀਰ ਸਿੰਘ ਨੇ ਕਹਾਣੀ ਇਹ ਘੜੀ ਕਿ ਮੇਰੇ ਨਾਨੇ ਹਜ਼ਾਰਾ ਸਿੰਘ ਦੇ ਬਸਤੇ ਵਿਚੋਂ ਸਾਨੂੰ ਇਕ ਪੁਰਾਣਾ ਕਿਤਾਬਚਾ ਲੱਭਿਆ ਹੈ। ਉਸ ਮੁਤਾਬਕ ਹੁਣ ਵਾਲਾ ‘ਹੇਮਕੁੰਟ’ ਸਹੀ ਥਾਂ ਪੁਰ ਹੈ। ਮੌਕੇ ਦੇ ਵਿਦਵਾਨਾਂ ਨੇ ਜਦੋਂ ਭਾਈ ਵੀਰ ਦੇ ਨਾਨੇ ਦੇ ਬਸਤੇ ਬਾਰੇ ਪੜਤਾਲ ਕਰਨੀ ਚਾਹੀ ਤਾਂ ‘ਨਾਨੇ ਦਾ ਬਸਤਾ ਗਇਬ ਹੋ ਗਿਆ’ ਜਵਾਬ ਸੀ।
ਮੇਰੇ ਖਿਆਲ ਮੁਤਾਬਕ ਪਹਿਲਾ ‘ਹੇਮਕੁੰਟ’ ਨਾਨੀ ਦੇ ਬਸਤੇ ਤੇ ਦੂਜਾ ਨਾਨੇ ਦੇ ਬਸਤੇ ਵਿਚੋਂ ਨਿਕਲਿਆ। ਇਹ ਕਹਾਣੀਆਂ ਭਾਈ ਵੀਰ ਸਿੰਘ ਦੀਆਂ ਘੜੀਆਂ ਹਨ ਜੋ ਇਤਬਾਰ ਯੋਗ ਨਹੀਂ।                
                                             
(ਆਰਸੀ ਸਵੈ-ਜੀਵਨੀ ਪ੍ਰਿੰ: ਤੇਜਾ ਸਿੰਘ 1894-1958)
ਇਹ ਜੀਵਨੀ ਉਸ ਸੰਤ ਤੇਜਾ ਸਿੰਘ ਦੀ ਨਹੀਂ ਜੋ ਸੰਤ ਅਤਰ ਸਿੰਘ ਮਸਤੂਆਣੇ ਵਾਲੇ ਦਾ ਚੇਲਾ ਸੀ। ਉਹ ਤੇ ਉਹ ਤਾਂ ਦੋਵੇਂ ਹੀ ਪਾਖੰਡੀ ਸਨ ਪਰ ਇਹ ਤੇਜਾ ਸਿੰਘ ਖਾਲਸਾ ਕਾਲਜ਼ ਅੰਮ੍ਰਿਤਸਰ ਵਿਚ ਵੀ ਲੈਕਚਰਾਰ ਰਿਹਾ ਹੈ ਤੇ ਖਾਲਸਾ ਕਾਲਜ਼ ਬੰਬਈ ਦਾ ਪ੍ਰਿੰਸੀਪਲ ਵੀ। ਉਸ ਦੀ ਸਵੈ ਜੀਵਨੀ ਦੇ ਪੰਨਾ 50 ਤੇ ਸੰਤ ਕਵੀ ਭੀ ਵੀਰ ਸਿੰਘ ਬਾਰੇ ਕੁੱਝ ਸਤਰਾਂ ਦਰਜ਼ ਹਨ ਜੋ ਹੂਬਹੂ ਤੁਹਾਡੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।
“ ਇਕ ਵੇਰੀ ਸੰਤ ਗੁਲਾਬ ਸਿੰਘ ਹੋਰਾਂ ਨੇ ਭਗਤ ਲਛਮਣ ਸਿੰਘ ਨੂੰ ਮੇਰੇ ਖਿਲਾਫ ਚਮਕਾ ਦਿੱਤਾ। ਮੇਰੀ ਇਕ ਕਵਿਤਾ ਅੰਗਰੇਜ਼ੀ ’ਚ ਭਾਈ ਵੀਰ ਸਿੰਘ ਹੋਰਾਂ ਦੀ ਉਸਤਤ ਵਿਚ ਛਪੀ ਸੀ। ਸੰਤ ਗੁਲਾਬ ਸਿੰਘ ਨੇ ਕਿਹਾ, “ਭਗਤ ਜੀ, ਵੇਖੋ ਤੁਹਾਡਾ ਚਾਟੜਾ ਭਾਈ ਵੀਰ ਸਿੰਘ ਦੀ ਸਿਫਤ ਵਿਚ ਕਵਿਤਾ ਲਿਖਦਾ ਹੈ”। ਜਦ ਸ਼ਾਮ ਨੂੰ ਪੁਰਾਣੇ ਕਿਲ੍ਹੇ ਕੋਲ ਅਸੀਂ ਮਿਲੇ, ਤਾਂ ਭਗਤ ਜੀ ਕਹਿਣ ਲੱਗੇ, “ਮੈਂ ਸੁਣਿਆ ਹੈ, ਤੂੰ ਭਾਈ ਵੀਰ ਸਿੰਘ ਦੀ ਤਾਰੀਫ ਵਿਚ ਕਵਿਤਾ ਲਿਖੀ ਹੈ”। ਮੈਂ ਕਿਹਾ, “ ਜੀ ਉਹ ਤਾਂ ਦੇਰ ਹੋਈ ਲਿਖੀ ਸੀ। ਉਸ ਵਿਚ ਮੈ  ਉਨ੍ਹਾ ਦੀ ਰਚਨਾ ‘ਰਾਣਾ ਸੂਰਤ ਸਿੰਘ’ ਦੀ ਤਾਰੀਫ ਕੀਤੀ ਸੀ। ਮੈਂ ਤਾਂ ਭਾਈ ਸਾਹਿਬ ਨੂੰ ਜਾਣਦਾ ਵੀ ਨਹੀਂ। ਮੈਂ ਤਾਂ ਉਨ੍ਹਾ ਦੀ ਰਚਨਾ ਪੜ੍ਹੀ ਹੈ, ਜੋ ਸ਼ਲਾਘਾ ਯੋਗ ਹੈ”। “ਪਰ ਇਹ ਤਾਂ ਤੂੰ ਮੰਨਦਾ ਹੈਂ ਨਾ ਕਿ ਤੂੰ ਕਵਿਤਾ ਲਿਖੀ ਹੈ?” “ਜੀ ਹਾਂ”। ਇਹ ਸੁਣ ਕੇ ਭਗਤ ਜੀ ਖਲੋ ਗਏ ਅਤੇ ਸੋਟੀ ਨਾਲ ਇਸ਼ਾਰਾ ਕਰਕੇ ਕਹਿਣ ਲੱਗੇ, “ਬੱਸ, ਤੇਰਾ ਰਾਹ ਔਹ, ਤੇ ਮੇਰਾ ਇਹ, ਅੱਜ ਤੋਂ ਸਾਡੀ ਮੁੱਕ-ਚੁੱਕ”  ਉਸ ਤੋਂ ਬਾਅਦ ਚਿਰਾਂ ਤੀਕ ਮੈਨੂੰ ਮਿਲੇ ਨਾ”। ਭਗਤ ਲੱਛਮਣ ਸਿੰਘ ਖਾਲਸਾ ਕਾਲਜ਼ ਅੰਮ੍ਰਿਤਸਰ ਵਿਚ ਲੈਕਚਰਾਰ ਤੇ ਪ੍ਰਿੰ: ਤੇਜਾ ਸਿੰਘ ਐਮ.ਏ. ਦੇ ਖਾਸ ਦੋਸਤ ਸਨ। ਪੜ੍ਹੀ ਲਿਖੀ ਜਮਾਤ ਉਸ ਵਕਤ ਵੀ ਸਮਝਦੀ ਸੀ ਕਿ ਭਾਈ ਵੀਰ ਸਿੰਘ ਕੌਣ ਹੈ?
ਰਹਿਤਨਾਮੇ ਸੰਪਾਦਕ ਪਿਆਰਾ ਸਿੰਘ ਪਦਮ, ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਪੰਨਾ 66:
ਗੁਰੂ ਖਾਲਸਾ ਮਾਨੀਅਹਿ, ਪ੍ਰਗਟ ਗੁਰੂ ਕੀ ਦੇਹ। ਜੋ ਸਿਖ ਮੋ ਮਿਲਬੋ ਚਹਿਹ, ਖੋਜ ਇਨਹੁ ਮਹਿ ਲੇਹ।24॥....
ਅਕਾਲ ਪੁਰਖ ਕੇ ਬਚਨ ਸਿਉਂ, ਪ੍ਰਗਟ ਚਲਾਯੋ ਪੰਥ। ਸਭ ਸਿਖਨ ਕੋ ਬਚਨ ਹੈ, ਗੁਰੂ ਮਾਨੀਅਹੁ ਗ੍ਰੰਥ।30॥
ਗਿਆਨੀ ਗਿਆਨ ਸਿੰਘ ਦੇ ਪ੍ਰਾਚੀਨ ਪੰਥ ਪ੍ਰਕਾਸ਼ ਨੂੰ ਜਦੋਂ ਭਾਈ ਵੀਰ ਸਿੰਘ ਨੇ ਸੰਪਾਦਤ ਕੀਤਾ ਤਾਂ ਇਸ ਦੋਹਰੇ:
“ਸਭਿ ਸਿਖਨ ਕੋ ਹੁਕਮੁ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਖਾਲਸਾ ਮਾਨੀਅਹਿ, ਪ੍ਰਗਟ ਗੁਰੂ ਕੀ ਦੇਹ”
ਨੂੰ ਬਦਲ ਕੇ ਭਾਈ ਵੀਰ ਸਿੰਘ ਨੇ “ ਗੁਰੂ ਗ੍ਰੰਥ ਜੀ ਮਾਨੀਅਹਿ ਪ੍ਰਗਟ ਗੁਰਾਂ ਕੀ ਦੇਹ” ਸਿੱਖ ਪੰਥ ਦੀ ਝੋਲੀ ਪਾ ਦਿੱਤਾ ਤੇ ਸਿੱਖ ਜਗਤ ਅੱਜ ‘ਗੁਰੂ ਗ੍ਰੰਥ’ ਨੂੰ ਬੁੱਤ ਦੀ ਤਰ੍ਹਾਂ ਪੂਜ ਰਿਹਾ ਹੈ। ਇਹ ਹੈ ਭਾਈ ਵੀਰ ਸਿੰਘ ਜੀ ਦੀ ਪੰਥ ਨੂੰ ਦੇਣ?
1997 ‘ਚ ਕਨੇਡਾ ਆਉਣ ਤੋਂ ਪਹਿਲਾਂ ਮੈਂ ਆਪਣੇ ਪ੍ਰੀਵਾਰ ਨਾਲ ਮੰਡੀ ਸੁਕੇਤ, ਕੁਲੂ ਮਨਾਲੀ, ਖਜਿਆਰ ਆਦਿ ਥਾਵਾਂ ਤੇ ਹੁੰਦਾ ਹੋਇਆ ਸੋਭਾ ਸਿੰਘ ਆਰਟਿਸਟ ਦੀ ਗੈਲਰੀ ਅੰਧਰੇਟਾ, ਕਾਂਗੜਾ ਜਿਲੇ ਵਿਚ, ਵੀ ਵੇਖਣ ਚਲਾ ਗਿਆ। ਗਾਈਡ ਨੂੰ ਸਵਾਲ ਕੀਤਾ ਕਿ ਸੋਭਾ ਸਿੰਘ ਨੂੰ ਗੁਰੂ ਸਹਿਬਾਨ ਦੀਆਂ ਤਸਵੀਰਾਂ ਬਣਾਉਣ ਦਾ ਖਿਆਲ ਕਿਵੇਂ ਆਇਆ? ਉਸ ਨੇ ਵੀ ਇਹੋ ਦੱਸਿਆ ਤੇ ਇਕ ਛੋਟਾ ਜਿਹਾ ਕਿਤਾਬਚਾ ਵੀ ਮੇਰੇ ਹੱਥ ਫੜਾ ਦਿੱਤਾ। ਜਿਸ ਵਿਚ ਲਿਖਿਆ ਹੋਇਆ ਸੀ ਕਿ ਭਾਈ ਵੀਰ ਸਿੰਘ ਨੇ ਮੈਨੂੰ ਗੁਰੂ ਸਹਿਬਾਨ ਦੀਆਂ ਤਸਵੀਰਾਂ ਬਣਾਉਣ ਲਈ ਪ੍ਰੇਰਤ ਕੀਤਾ। ਫਿਰ ਮੈਂ ਵੱਖਰੇ ਵੱਖਰੇ ਸਥਾਨਾਂ ਜਿਵੇਂ ਹਰੀਦੁਆਰ, ਰਿਸ਼ੀਕੇਸ਼, ਬਨਾਰਸ ਆਦਿਕ ਥਾਵਾਂ ਤੇ ਜਾ ਕੇ ਪੰਡਿਤਾਂ ਕੋਲੋਂ ਇਹ ਪੁੱਛਦਾ ਫਿਰਦਾ ਰਿਹਾ ਕੇ ਐਸੇ ਮਹਾਂਪੁਰਖਾਂ ਦੇ ਹੱਥਾਂ ਦੀ ਰੇਖਾਵਾਂ ਕੈਸੀਆਂ ਹੋਣੀਆਂ ਚਾਹੀਦੀਆਂ ਹਨ। ਇਹ ਅਨਰਥ, ਜੋ ਸੋਭਾ ਸਿੰਘ ਗੁਰੂ ਸਹਿਬਾਨ ਦੀਆਂ ਤਸਵੀਰਾਂ ਬਣਾ ਕੇ ਕੀਤਾ ਹੈ, ਸਿੱਖ ਕੌਮ ਨੂੰ ਖਾਰੇ ਸਮੁੰਦਰ ਵਿਚ ਲੈ ਡੁਬਿਆ ਹੈ। ਆਰਟਿਸਟ ਸੋਭਾ ਸਿੰਘ ਨੂੰ ਕੀ ਪਤਾ ਕਿ “ਗੁਰਬਾਣੀ” ਹੀ ਗੁਰੂ ਸਾਹਿਬਾਨ ਦੀ ਤਸਵੀਰ ਹੈ ਤੇ ਤਸਵੀਰ ਬਣਾਉਣੀ ਮਨਾਹ ਹੈ।  ਗੋਂਡ ਮਹਲਾ ੫ ॥ ਗੁਰ ਕੀ ਮੂਰਤਿ ਮਨ ਮਹਿ ਧਿਆਨੁ ॥ ਗੁਰ ਕੈ ਸਬਦਿ ਮੰਤ੍ਰੁ ਮਨੁ ਮਾਨ ॥ ਗੁਰ ਕੇ ਚਰਨ ਰਿਦੈ ਲੈ ਧਾਰਉ ॥ ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ ॥੧॥ ਪੰਨਾ 864॥
‘ ਭਾਈ ਕੇਸਰ ਸਿੰਘ ਛਿੱਬਰ ਕ੍ਰਿਤ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ’ ਸੰਪਾਦਕ ਪਿਆਰਾ ਸਿੰਘ ਪਦਮ ਮੁੱਖਬੰਦ ਵਿਚ ਪੰਨਾ 17 ਤੇ ਇੰਞ ਲਿਖਦੇ ਹਨ:
“ਅਲਫ ਉਸਦੀ ਤਰਫ ਨਿਗਾਹ ਕਰਕੇ, ਕਿੱਸੇ ਛੋਡਿ ਸਭ ਬਾਦਸ਼ਾਹੀਆਂ ਦੇ ।
ਗੁਨਾਹਗਾਰ ਨੂੰ ਬਖਸ਼ ਕੇ ਰਾਜ ਦੇਵਨਿ, ਵੋ ਪੁੱਛਦੀਆਂ ਨਹੀਂ ਉਗਾਹੀਆਂ ਦੇ।
ਚਾਹੇ ਚਿੜੀਆਂ ਥੀਂ ਬਾਜ਼ ਤੁੜਾਇ ਸੁੱਟੇ, ਬੇੜੇ ਗਰਕ ਕਰਦਾ ਬਾਦਸ਼ਾਹੀਆਂ ਦੇ।
ਗੁਰਬਖਸ਼ ਸਿੰਘ ਡਰੀਏ ਸੱਚੇ ਰੱਬ ਕੋਲਹੁੰ, ਉਸ ਦੇ ਖਿਆਲ ਨੀ ਬੇਪ੍ਰਵਾਹੀਆਂ ਦੇ।1।
ਵੱਡੀ ਗੱਲ ਨਹੀਂ, ਇਹ ਭਾਈ ਕੇਸਰ ਸਿੰਘ ਛਿੱਬਰ ਦੇ ਪਿਤਾ ਦੀ ਹੀ ਰਚਨਾ ਹੋਵੇ, ...।
ਸਾਡਾ ਇਸ ਚਰਚਾ ਤੋਂ ਭਾਵ ਇਤਨਾ ਹੀ ਹੈ ਕਿ ਇਹ ਸਾਰਾ ਲਿਖਾਰੀ ਘਿਰਾਣਾ ਸੀ। ਕੇਸਰ ਸਿੰਘ ਆਪ ਚੰਗਾ ਵਿਦਵਾਨ, ਲੇਖਕ ਤੇ ਕਵੀ ਸੀ ਤੇ ਇਸ ਦੇ ਪੁੱਤ ਪੋਤਰੇ ਵੀ ਚੰਗੇ ਨਾਮਵਾਰ ਸਾਹਿਤਕਾਰ ਹੋਏ।
ਇਕ ਕੇਸਰੀ ਚਰਖਾ ਨਾਮ ਦੀ ਰਚਨਾ ਭਾਈ ਵੀਰ ਸਿੰਘ ਜੀ ਨੇ ਆਪਣੇ ਪਿਤਾ ਡਾ: ਚਰਨ ਸਿੰਘ (1850-1908 ਈ:) ਦੀ ਕ੍ਰਿਤ ਸਮਝ ਕੇ ਭੁਲੇਖੇ ਨਾਲ ਛਾਪੀ ਸੀ ਪਰ ਉਹ ਮੈਨੂੰ ਕੇਸਰ ਸਿੰਘ ਛਿੱਬਰ ਦੀ ਕ੍ਰਿਤ ਹੀ ਜਾਪਦੀ ਹੈ। ਡਾ: ਚਰਨ ਸਿੰਘ ਸਾਹਿਤ ਦੇ ਸ਼ੌਕੀਨ ਸਨ, ਉਨ੍ਹਾ ਕਿਸੇ ਪੂਣੀ ਕੀਤੀ ਪੁਰਾਣੀ ਹੱਥ-ਲਿਖਤ ਤੋਂ ਇਸ ਦਾ ਉਤਾਰਾ ਕੀਤਾ ਸੀ। ਉਨ੍ਹਾ ਦੇ ਦੇਹਾਂਤ ਤੋਂ ਬਾਅਦ 1912 ਈ: ਵਿਚ ਆਪ ਦੀ ਸਵੈ-ਕ੍ਰਿਤ ਸਮਝ ਕੇ ਛਾਪ ਦਿੱਤਾ ਗਿਆ। ਇਹ ਕੇਵਲ ਮੇਰਾ ਅਨੁਮਾਨ ਮਾਤਰ ਨਹੀਂ, ਇਸ ਰਚਨਾ ਵਿਚ ਕੇਸਰ ਸਿੰਘ ਛਿੱਬਰ ਦਾ ਨਾਮ ਦੋ ਤਿੰਨ ਥਾਈਂ ਸਾਫ ਆਇਆ ਹੈ, ਜੈਸਾ ਕਿ:
ਕੇਸਰ ਕਿਸ ਨੋ ਆਖੀਐ, ਇਹ ਵੇਲਾ ਕਿਹੜਾ। ਸੇਜ ਪਲੰਘ ਦੁਲੀਚੜੇ, ਛੱਡ ਗਇਓਸੁ ਜਿਹੜਾ।
ਅਜੇ ਸੁ ਵਲ ਨਾ ਆਈਆ, ਰੱਸੀ ਸੜਿ ਗਈਆ। ਚਰਖੀ ਹੱਲੀ ਗੁੱਡੀਆਂ, ਪੀੜੀ ਭੱਜ ਪਈਆਂ।
ਮੈਂ ਰੱਤ ਰੋਂਦੀ ਅੱਥਰੂ, ਹਾਇ! ਕੋਈ ਛੁਡਾਏ। ਕੇਸਰ ਸਿੰਘ ਗੁਲਾਮ ਹੁਇ, ਸਦ ਘੁੰਮੇ ਜਾਏ।
ਇਸ ਨਾਂ ਉੱਤੇ ਨਿਸ਼ਾਨ ਲਾ ਕੇ ਪੈਰ ਟੂਕ ਦਿੱਤੀ ਗਈ ਹੈ, “ ਇਹ ਉਨ੍ਹਾਂ ਗੁਰਮੁਖਾਂ ਦਾ ਨਾਮ ਜਾਪਦਾ ਹੈ, ਜਿਨ੍ਹਾਂ ਦੀ ਸੁਹਬਤ ਵਿਚ ਆਪ ਨੂੰ ਆਤਮ ਜੀਵਨ ਦਾ ਲਾਭ ਹੋਇਆ ਸੀ”। ਪਰ ‘ਸ੍ਰੀ ਚਰਣ ਹਰਿ ਵਿਸਥਾਰ’ ਵਿਚ ਕਿਧਰੇ ਅਜਿਹੇ ਮਹਾਂਪੁਰਸ਼ਾਂ ਦਾ ਨਾਮ ਨਹੀਂ ਮਿਲਦਾ। ਸੋ ਗੱਲ ਬੜੀ ਸਪੱਸ਼ਟ ਹੈ ਕਿ ਡਾ: ਚਰਨ ਸਿੰਘ ਜੀ ਨੇ ‘ਕੇਸਰੀ ਚਰਖਾ’ ਰਚਨਾ ਦਾ ਕਿਸੇ ਪੁਰਾਤਨ ਖ੍ਰੜੇ ਤੋਂ ਉਤਾਰਾ ਕੀਤਾ ਸੀ ਲੇਕਿਨ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਭੂਲੇਖੇ ਨਾਲ ਇਹ ਰਚਨਾ ਉਨ੍ਹਾਂ ਦੇ ਨਾਂ ਨਾਲ ਮਨਸੂਬ ਹੋ ਗਈ”।
“ਸਾਖੀ ਮਹਿਲ ਪਹਿਲੇ ਕੀ”‘ਸਾਖੀਕਾਰ ਸੀਹਾਂ ਉਪਲ’ ਸੰਪਾਦਕ ਸਾਧੂ ਸਿੰਘ ਪਦਮ ਦੀਆਂ ਭਾਈ ਵੀਰ ਸਿੰਘ ਬਾਰੇ ਟਿਪਣੀਆਂ:
ਪੰਨਾ 88: ਤੇ ਐਸ.ਐਸ ਪਦਮ ਜੀ ਲਿਖਦੇ ਹਨ। “ਇਸ ਤਰ੍ਹਾਂ ਬਾਲਾ ਪ੍ਰਸਤਾਂ ਦੀ ਇਕ ਤਕੜੀ ਲਾਬੀ ਕਾਇਮ ਹੋ ਗਈ ਜਿਸ ਦੀ ਖਾਤਰ ਹੰਦਾਲੀਆਂ ਨੇ ਤਕੜਾ ਨਿਵੇਸ਼ ਕੀਤਾ ਸੀ। ਇਸੇ ਲਾਬੀ ਦੇ ਦਬਾਅ ਨੇ ਚੀਫ ਖਾਲਸਾ ਦੀਵਾਨ ਵਲੋਂ 1912 ਵਿਚ ਆਪਣੇ ਪ੍ਰਕਾਸ਼ਤ ਕੀਤੇ, ਕਰਮ ਸਿੰਘ ਹਿਸਟੋਰੀਅਨ ਦੇ ਤਿਆਰ ਕੀਤੇ, ਜਨਮ ਸਾਖੀ ਦੇ ਲਾਜਵਾਬ ਕ੍ਰਿਟੀਕ ‘ਕੱਤਕ ਕਿ ਵਿਸਾਖ’ ਦੀ ਵਿਕਰੀ ਤੁਰੰਤ ਬੰਦ ਕਰਵਾਈ। ਹੀਰਾ ਸਿੰਘ ਦਰਦ ਨੇ ਇਸ ਦਾ ਨੋਟਿਸ ਲਿਆ ਅਤੇ ਇਸ ਦੀ ਖੋਜ ਅਤੇ ਵਿਚਾਰ ਦੀ ਮਹੱਤਤਾ ਨੂੰ ਧਿਆਨ ਵਿਚ ਰੱਖਦਿਆਂ ਇਕ ਕਾਪੀ ਸ. ਗੁਰਬਖਸ਼ ਸਿੰਘ ਬਾਗਬਾਨਪੁਰਾ ਦੀ ਲਾਇਬਰੇਰੀ ਵਿਚੋਂ ਲੈ ਕੇ 1932 ਵਿਚ ਮੁੜ ਪ੍ਰਕਾਸ਼ਤ ਕੀਤਾ, ਨਹੀਂ ਤਾਂ ਇਸ ਦਾ ਵੀ ਸਦਾ ਲਈ ਭੋਗ ਪੈ ਗਿਆ ਸੀ। ਸੱਚ ਪਿਛਾੜਿਆ ਤਾਂ ਜਾਂਦਾ ਹੈ ਪਰ ਹਮੇਸ਼ਾ ਲਈ ਦਬਾਇਆ ਨਹੀਂ ਜਾ ਸਕਦਾ”।
ਪੰਨਾ 105: “ ਕਰਮ ਸਿੰਘ ਦੀ ਰਚਨਾ ‘ਕੱਤਕ ਕਿ ਵਿਸਾਖ’ ਦੀ ਵਿਕਰੀ ਨਾਟਕੀ ਢੰਗ ਨਾਲ ਬੰਦ ਕੀਤੇ ਜਾਣ ਦੀ ਇਤਫਾਕੀਆ ਗਵਾਹੀ ਚੀਫ ਖਾਲਸਾ ਦੀਵਾਨ ਵੱਲ ਸੰਕੇਤ ਕਰਦੀ ਹੈ ਇਸ ਵਿਚ ਬਾਲਾ ਪ੍ਰਸਤ ਲਾਬੀ ਦਾ ਵੀ ਤਕੜਾ ਰੋਲ ਹੈ”। ਭਾਈ ਵੀਰ ਸਿੰਘ ਦਾ ‘ਚੀਫ ਖਾਲਸਾ ਦੀਵਾਨ’ ਵਿਚ ਹੱਥ ਸੱਭ ਤੋਂ ਉਪਰ ਸੀ।
ਪੰਨਾ 154:  ਭਾਈ ਵੀਰ ਨੇ ਛਾਂਟੀ ਕੀਤੇ ਭਾਗ ਨੂੰ ‘ਹਾਫਿਜ਼ਾਬਾਦੀ’ ਨੁਸਖੇ ਵਿਚੋਂ ਲੈ ਕੇ ਆਪਣੇ ਸੰਪਾਦਨ ਵਿਚ ਮੁੜ ਜੋੜ ਦਿੱਤਾ; ਇਹ ਦਿਸ਼ਾਹੀਣ, ਬਿਲੋੜੀ, ਅਪ੍ਰਸੰਗਕ ਦਖਲ-ਅੰਦਾਜ਼ੀ ਹੈ, ਵੇਖੋ, ਕਿਰਤੋਕਤ, ਪੰਨੇ 65-67, ਫੁੱਟ ਨੋਟ।
ਪੰਨਾ 216: “ਹੀਰਾ ਸਿੰਘ ਦਰਦ , ਜਿਨ੍ਹਾਂ ਨੇ ਇਸ ਨੂੰ 1932 ਵਿਚ ਦੁਬਾਰਾ ਛਪਵਾਉਣ ਦਾ ਉਦਮ ਕੀਤਾ, ਦੀ ਇਸ ਪੁਸਤਕ (ਕੱਤਕ ਕਿ ਵਿਸਾਖ) ਬਾਰੇ ਰਾਇ ਸੀ; ਇਕ ਵੇਰਾਂ ਇਸ ਨੂੰ ਹਰ ਇਕ ਖੋਜੀ ਤੇ ਹਰ ਸਿੱਖ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਭਾਈ ਵੀਰ ਸਿੰਘ ਨੇ ਕਰਮ ਸਿੰਘ ਦੀਆਂ ਪ੍ਰਾਪਤੀਆਂ ਨੂੰ “ਅਤਿਅੰਤ ਕੀਮਤੀ” ਮੰਨਿਆ। ਸਥਿਤੀ ਦਾ ਵਿਅੰਗ ਇਹ ਕਿ ਇਸ ਪੁਸਤਕ ਦੇ ਪਹਿਲੇ ਪ੍ਰਕਾਸ਼ਕ ‘ਚੀਫ ਖਾਲਸਾ ਦੀਵਾਨ’ ਜਿਸ ਦੇ ਮੁੱਖ ਸਲਾਹਕਾਰ ਖੁਦ ਭਾਈ ਵੀਰ ਸਿੰਘ ਸਨ, ਨੇ ਇਸ ਨੂੰ ਹਰ ਸਿੱਖ ਤਕ ਅੱਪੜਦਾ ਕਰਨ ਦੀ ਥਾਂ, ਛੇਤੀ ਹੀ ਇਸ ਦੀ ਵਿਕਰੀ ਬੰਦ ਕਰ ਦਿੱਤੀ। ਇਸ ਫੈਸਲੇ ਦਾ ਲਾਭ ਸਿੱਧਾ ਕੱਤਕ-ਪੱਖੀਆਂ ਨੂੰ ਜਾਂਦਾ ਸੀ , ਜਿਸ ਤੋਂ ਅਨੁਮਾਨ ਲੱਗਦਾ ਹੈ ਕਿ ਸੱਭ ਕੁੱਝ ਬਾਲਾ ਪ੍ਰਸਤ ਲਾਬੀ ਦੇ ਦਬਾਉ ਹੇਠ ਹੋਇਆ”।                                                                                     
ਸਿੱਖਾਂ ਦੀ ਭਗਤ ਮਾਲਾ ਕ੍ਰਿਤ ਭਾਈ ਸੂਰਤ ਸਿੰਘ ਸੰਪਾਦਕ ਸ. ਸ. ਪਦਮ।
ਪੰਨਾ 15।  ਭਾਈ ਵੀਰ ਸਿੰਘ ਦਾ ਉਦੇਸ਼, ਭਗਤਮਾਲਾ ਨੂੰ ਸੁੱਧ ਵਿਚਾਰਧਾਰਾ ਦਾ ਦਸਤਾਵੇਜ਼ ਮੰਨ ਕੇ- ਜੋ ਇਹ ਹੈ ਨਹੀਂ- ਇਸ ਵਿਚਲੀਆਂ ਅਸੰਗਤੀਆਂ ਨੂੰ ਖਾਰਜ ਕਰਨਾ ਸੀ। ਅਜਿਹੀ ਪਹੁੰਚ ਦੇ ਸਿੱਟੇ ਵਜੋਂ ਪਾਠ ਦਾ ਚੋਖਾ ਭਾਗ ‘ਅਖੇਪਕਾ’ ਗਰਦਾਨ ਕੇ ਛਾਂਗਿਆ ਗਿਆ ਜਿਸ ਨਾਲ ਪਾਠ ਦੀ ਪੂਰਨਤਾ ਵਿਚ ਬੱਜ ਪੈ ਗਿਆ।
ਪੰਨਾ 20। ਸੰਪਾਦਨ ਭਾਈ ਵੀਰ ਸਿੰਘ ਵਾਲਾ:
“ਜਿਨ੍ਹਾ ਗੁਣੀ ਗਿਆਨੀਆਂ ਨੇ ਇਸ ਤੋਂ ਪਹਿਲੇ ਪ੍ਰਕਾਸ਼ਨ ਵੇਖੇ ਜਾਂ ਪੜ੍ਹੇ ਹੋਏ ਸਨ, ਉਨ੍ਹਾਂ ਲਈ ਇਹ ਸੰਸਕਰਨ ਨੈਤਕ ਦੁਬਿਧਾ ਵਾਲਾ ਸਿੱਧ ਹੋਇਆ, ਕਿਉਂਕਿ ਇਸ ਵਿਚ ਪਹਿਲੀਆਂ ਛਾਪਾਂ ਵਾਲੀ ਬਹੁਤ ਸਾਰੀ ਸਮੱਗਰੀ, ਜਿਸ ਦਾ ਸੰਬੰਧ ਪੁਰਾਣੇ ਵਿਸ਼ਵਾਸ਼ਾਂ  ਜਾਂ ਰਹਿਤ ਮਰਯਾਦਾ ਨਾਲ ਸੀ, ਗਾਇਬ ਸੀ। ਚਰਚਾ ਵੀ ਛਿੜੀ, ਜਿਸ ਦਾ ਉੱਤਰਫਲ ਭਾਈ ਵੀਰ ਸਿੰਘ ਵਾਲਾ ਅਣਪ੍ਰਕਾਸ਼ਕ ਨੋਟ ਹੈ। ਆਲੋਚਕ ਗਲਤ ਨਹੀਂ ਸਨ; ਪ੍ਰਕਾਸ਼ੇ ਪਾਠ ਨੂੰ ਉਸ ਦੇ ਮੂਲ ਖਰੜੇ ਨਾਲ ਮੇਲਣ ਤੋਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਇਹ ਉਸ ਦੀ ਹੂਬਹੂ ਨਕਲ ਨਹੀਂ, ਸੁਧਾਈ ਕਿਤੇ ਕਿਤੇ ਹੋਣ ਦੀ ਬਜਾਇ ਸੰਪਾਦਕੀ ਕੈਂਚੀ ਨੇ ਲਗਭਗ 10% ਪਾਠ ਕਲਮ ਕੀਤਾ ਹੋਇਆ ਹੈ। ਪਾਠ ਦੇ ਬਹੁਤ ਵੱਡੇ ਭਾਗ ਦੇ ਦੱਬੇ ਜਾਣ ਨਾਲ, ਸਾਰੀਆਂ ਜਾਨਦਾਰ ਗਵਾਹੀਆਂ ਗੁੰਮ ਹੋ ਗਈਆਂ, ਜਿਨ੍ਹਾ ਤੋਂ ਇਸ ਨਾਲ ਸੰਬੰਧਤ ਰਚਨਾ-ਕਾਲ ਅਤੇ ਰਚਿਆਰਤਾ ਦੇ ਮਹੱਤਵਪੂਰਨ ਮਸਲੇ ਹੱਲ ਕਰਨ ਵਿਚ ਸਹਾਇਤਾ ਲਈ ਜਾ ਸਕਦੀ ਸੀ”।
 
ਮੇਰੀ ਜੀਵਨੀ ਪ੍ਰੋ: ਸਾਹਿਬ ਸਿੰਘ। ਪੰਨਾ 183, 192, 194, 195।
ਪ੍ਰੋ: ਸਾਹਿਬ ਆਪਣੀ ਜੀਵਨੀ ਵਿਚ ਲਿਖਦੇ ਹਨ ਕਿ ‘ਚੀਫ ਖਾਲਸਾ ਦੀਵਾਨ’ ਹਰ ਸਾਲ “ਸਿੱਖ ਐਜੂਕੇਸ਼ਨ ਕਾਨਫ੍ਰੰਸ” ਕਰਵਾਉਂਦੇ ਸਨ। ਉਹ ਲਿਖਦੇ ਹਨ ਕਿ 1925 ‘ਚ ਗੁਜਰਾਂਵਾਲਾ ‘ਸਿੱਖ ਐਜੂਕੇਸ਼ਨ ਕਾਨਫ੍ਰੰਸ’ ਵਿਚ ਮੈਨੂੰ ਬੋਲਣ ਲਈ ਸੱਦਾ ਆਇਆ ਤੇ ਅੱਧਾ ਘੰਟਾ ਸਮਾ ਮਿਲਿਆ। ਮੈਨੂੰ ਬੋਲਦੇ ਨੂੰ ਹਾਲੇ ਮਸੀਂ ਪੰਜ ਕੁ ਮਿੰਟ ਹੀ ਹੋਏ ਸਨ ਕਿ ਭਾਈ ਵੀਰ ਸਿੰਘ, ਸਟੇਜ ਸਕੱਤਰ ਸਨ, ਨੇ ਚਿੱਟ ਭੇਜ ਦਿੱਤੀ “ਤੁਹਾਡਾ ਸਮਾਂ ਮੁੱਕ ਚੁਕਿਆ ਹੈ”। ਗੁਰੂ ਪਿਆਰੀ ਸੰਗਤ ਜੀਓ! ਮੇਰਾ ਸਮਾ ਸਮਾਪਤ ਹੈ ਤੇ ਮੈਂ ਫਤਿਹ ਬੁਲਾ ਕੇ ਚੁੱਪ ਕਰ ਗਿਆ। ਪਰ ਸਰੋਤਿਆਂ ਦੇ ਰੌਲਾ ਪਾਉਣ ਤੇ ਮੈਨੂੰ ਫਿਰ ਬੋਲਣ ਦਾ ਸਮਾ ਮਿਲਿਆ ਤੇ ਸਿਰਦਾਰ ਸੁੰਦਰ ਸਿੰਘ ਮਜੀਠਾ ਕਹਿਣ ਲੱਗੇ ਜਿਤਨਾ ਚਿਰ ਤੂੰ ਬੋਲ ਸਕਦਾ ਹੈਂ ਬੋਲ ਤੈਨੂੰ ਕੋਈ ਨਹੀਂ ਹਟਾਏਗਾ। ਫਿਰ ਮੈਂ ਡੇਢ ਘੰਟਾ ਬੋਲਿਆ, ਲੋਕਾਂ ‘ਚ ਵਿਆਕਰਣ ਬਾਰੇ ਜਾਨਣ ਦੀ ਰੁਚੀ ਪੈਦਾ ਹੋ ਚੁੱਕੀ ਸੀ ਤੇ ਕਿਸੇ ਨੇ ਚੂੰ ਤਕ ਨਹੀਂ ਕੀਤੀ। ਕਾਨਫ੍ਰੰਸ ਤੋਂ ਕੁੱਝ ਦਿਨਾਂ ਬਾਅਦ ਮੈਨੂੰ ਭਾਈ ਵੀਰ ਸਿੰਘ ਜੀ ਦਾ ਸੱਦਾ ਮਿਲਿਆ “ਸਾਨੂੰ ਵਿਆਕਰਣ ਦਾ 50 ਸਾਲ ਪੁਰਾਣਾ ਖਰੜਾ ਮਿਲਿਆ ਹੈ ਤੇ ਅਸੀਂ ਤੁਹਾਡੇ ਖਰੜੇ ਨਾਲ ਮੇਲ ਕੇ ਵੇਖਣਾ ਚਾਹੁੰਦੇ ਹਾਂ”। ਡਾ: ਰਣ ਸਿੰਘ ਮੈਨੂੰ ਭਾਈ ਵੀਰ ਸਿੰਘ ਬਾਰੇ ਪਹਿਲਾਂ ਹੀ ਕਾਫੀ ਕੁੱਝ ਦੱਸ ਚੁੱਕੇ ਸਨ ਅਤੇ ਕਿਹਾ ਕਿ ਅੰਮ੍ਰਿਤਸਰ ਜਰੂਰ ਜਾਓ ਪਰ ਆਪਣਾ ਖਰੜਾ ਭਾਈ ਵੀਰ ਸਿੰਘ ਪਾਸ ਨਾ ਛੋੜ ਕੇ ਆਉਣਾ। ਮੈਂ ਤਿੰਨ ਵਾਰ ਅੰਮ੍ਰਿਤਸਰ ਗਿਆ ਤੇ ਹਰ ਵਾਰ ਇਹੋ ਜਵਾਬ ਮਿਲਦਾ ‘ਆਪਣਾ ਖਰੜਾ ਛੋੜ ਜਾਓ, ਅੱਜ ਮੇਰੇ ਪਾਸ ਸਮਾਂ ਨਹੀਂ, ਮੈਂ ਬਾਅਦ ਵਿਚ ਮੇਲ ਕੇ ਵੇਖਾਂਗਾ’। ਮੈਂ ਉੱਤਰ ਦਿੰਦਾ ‘ਫਿਰ ਆਉਂਗਾ’। ਤੀਸਰੀ ਵਾਰ ਜਾਣ ਤੋਂ ਬਾਅਦ ਮੈਂ ਫੈਸਲਾ ਕਰਕੇ ਆਪਣਾ ਖਰੜਾ ਛਪਵਾ ਦਿੱਤਾ ਜੋ ਬਹੁਤ ਹੀ ਮਕਬੂਲ ਹੋਇਆ ਹੈ। ਪ੍ਰੋ: ਸਾਹਿਬ ਸਿੰਘ ਵੀ ਸਾਨੂੰ ਦੱਸ ਗਏ ਹਨ ਕਿ ਭਾਈ ਵੀਰ ਸਿੰਘ ਕੌਣ ਸੀ।

ਮਿਸ਼ਨਰੀ ਜਗਮੋਹਨ ਸਿੰਘ ਜੀ ਦੀ ਜ਼ਬਾਨੀ।
“ਮਿਸ਼ਨਰੀ ਜਗਮੋਹਨ ਸਿੰਘ ਜੀ ਹੋਰਾਂ ਨੇ 1995 ਵਿਚ ਦੱਸਿਆ ਕਿ ਮੈਂ 1965 ਵਿਚ ਭਾਈ ਵੀਰ ਸਿੰਘ ਹੋਰਾਂ ਦੇ ਜੱਦੀ ਮਕਾਨ ਨੂੰ ਦੇਖਣ ਲਈ ਅੰਮ੍ਰਿਤਸਰ ਚਲਾ ਗਿਆ। ਜਦੋਂ ਮੈਂ ਕੁੱਝ ਅਣਛੱਪੇ ਖਰੜੇ ਚੁੱਕ ਕੇ ਵੇਖੇ ਤੇ ਪੁਛਿਆ ਕਿ ਇਹ ਕੀ ਹੈ? ਤਾਂ ਜਵਾਬ ਮਿਲਿਆ ਕਿ ਭਾਈ ਵੀਰ ਸਿੰਘ ਜੀ ਹੋਰੀਂ ਜਾਨਣ। ਮੈਂ ਕਿਹਾ ਉਹ ਤੇ ਅੱਜ ਸੰਸਾਰ ਵਿਚ ਨਹੀਂ ਹਨ। ਹੋਰ ਗੱਲਬਾਤ ਕਰਨ ਤੇ ਪਤਾ ਚੱਲਿਆ ਕਿ ਕੋਈ 150 ਖਰੜੇ ਭਾਈ ਵੀਰ ਸਿੰਘ ਹੋਰਾਂ ਦੀ ਨਿੱਜੀ ਲਾਇਬਰੇਰੀ ਵਿਚ ਪਏ ਸਨ ਜੋ ਉਨ੍ਹਾਂ ਨੇ, ਜਿਨ੍ਹਾਂ ਦੇ ਸਨ, ਵਾਪਸ ਨਹੀਂ ਕੀਤੇ”।

ਗੁਰ ਪ੍ਰਤਾਪ ਸੂਰਜ ਗ੍ਰੰਥ ਕਰਤਾ ਭਾਈ ਸੰਤੋਖ ਸਿੰਘ
ਅੱਜ ਦੇ ਛਪੇ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਲਿਖਾਰੀ ਜਦੋਂ ਦੇਵੀ ਦੇਵਤਿਆਂ ਦੀ ਨਿਖੇਦੀ ਕਰਦਾ ਹੈ ਤਾਂ ਬਿਲਕੁੱਲ ਪਰਖਚੇ ਉਡਾ ਦਿੰਦਾ ਹੈ ਅਤੇ ਜਦੋਂ ਉਨ੍ਹਾਂ ਦੇ ਹੀ ਸਿਫਤਾਂ ਦੇ ਪੁਲ ਬੰਨਦਾ ਹੈ ਤਾਂ ਮਹਿਲ ਉਸਾਰ ਛੱਡਦਾ ਹੈ। ਇਹ ਖਿਆਲ ਇਕੋ ਕਵੀ ਦੇ ਨਹੀਂ ਹੋ ਸਕਦੇ। ਕਿਉਂਕਿ ਇਹ ਗ੍ਰੰਥ ਪਹਿਲੀ ਵਾਰ ਭਾਈ ਵੀਰ ਸਿੰਘ ਜੀ ਨੇ ਛਾਪਿਆ ਹੈ ਤੇ ਛਾਪਣ ਤੋਂ ਬਾਅਦ ‘ਮੂਲ ਖਰੜਾ ਗੁੰਮ ਹੋ ਗਿਆ’ ਦਾ ਪ੍ਰਚਾਰ ਕੀਤਾ ਗਿਆ ਵਾਲੀ ਕਹਾਣੀ ਵੀ ਭਾਈ ਵੀਰ ਸਿੰਘ ਜੀ ਨੇ ਬਦਨੀਤੀ ਨਾਲ ਘੜੀ ਲੱਗਦੀ ਹੈ। ਇਸੇ ਗ੍ਰੰਥ ਦੀ ਨਕਲ ਕਰਕੇ ਭਾਈ ਵੀਰ ਸਿੰਘ ਜੀ ਨੇ ‘ਨਾਨਕ ਚਮਤਕਾਰ’,‘ਅਸ਼ਟ ਚਮਤਕਾਰ’ ਅਤੇ ‘ਕਲਗੀਧਰ ਚਮਤਕਾਰ’ ਲਿਖੇ ਅਤੇ ਸਿੱਖ ਕੌਮ ਦੇ ਗਲ ਮੜ ਦਿੱਤੇ। ਦਿੱਲੀ ਸਾਹਿਤ ਅਕੈਡਮੀ ਨੇ ਅਧੁਨਿਕ ਪੰਜਾਬੀ ਪੁਰਸਕਾਰ, ਕਵਿਤਾ ਤੇ ਨਾਵਿਲਸਟ ਵਾਲੇ ਤਿੰਨੇ ਪੁਰਸਕਾਰ ਭਾਈ ਵੀਰ ਜੀ ਨੂੰ ਇਕੋ ਸਾਲ ‘ਚ ਅਲਾਟ ਕਰ ਦਿੱਤੇ। ਸਰਕਾਰਾਂ ਐਸੀਆਂ ਅਣਹੋਣੀਆਂ ਐਵੇਂ ਨਹੀਂ ਕਰਦੀਆਂ। ਬੇਗਾਨਿਆਂ ਨੂੰ ਕੁੱਝ ਨਹੀਂ ਮਿਲਦਾ। ‘ਅੰਨਾ ਵੰਡੇ ਸ਼ੀਰਨੀ ਮੁੜ ਮੁੜ ਘਰਦਿਆਂ ਨੂੰ ਦੇਹ’ ਬਿਲਕੁੱਲ ਸੱਚ ਹੈ।
ਉਧਰ ਸਿੱਖ ਕੌਮ ਅਜ਼ਾਦੀ ਲਈ ਲੜ ਰਹੀ ਸੀ, ਗੁਰਦਵਾਰੇ ਅਜ਼ਾਦ ਕਰਾਉਣ ਲਈ ਸੰਘਰਸ਼ ਕਰ ਰਹੀ ਸੀ, ਗੁਰੂ ਕੇ ਬਾਗ ਦਾ ਮੋਰਚਾ ਚੱਲ ਰਿਹਾ ਸੀ, ਬਾਬਾ ਖੜਕ ਸਿੰਘ ਨੇ ਲਾਹੌਰ ਵਿਚ ਅਕਾਲੀ ਲਹਿਰ ਵਲੋਂ ਬਹੁਤ ਵੱਡਾ ਜਲੂਸ ਕੱਢ ਕੇ ਅੰਗਰੇਜ਼ਾਂ ਦੇ ਪੈਰ ਹਿਲਾ ਦਿੱਤੇ। ਇੱਧਰ ਅਖੌਤੀ ਸੰਤ ਕਵੀ ਭਾਈ ਵੀਰ ਸਿੰਘ ਨੇ ਸਿੱਖ ਕੌਮ ਨੂੰ ਸੇਧ ਦੇਣ ਲਈ ਇਕ ਵੀ ਕਵਿਤਾ ਨਹੀਂ ਲਿਖੀ ਤੇ ਨਾ ਹੀ ਅੰਗਰੇਜ਼ ਸਾਮਰਾਜ ਵਿਰੁਧ ਕੋਈ ਅਵਾਜ਼ ਉਠਾਈ। ਇਸੇ ਕਰਕੇ ਦਿੱਲੀ ਅਤੇ ਅੰਮ੍ਰਿਤਸਰ ਵਿਚ ਭਾਈ ਵੀਰ ਸਿੰਘ ਸਦਨ ਉਸਰੇ ਜੋ ਅੱਜ ਵੀ ਸਿੱਖੀ ਨੂੰ ਕੁੱਚਲਣ ਲਈ ਮੁਫਤ ਵਾਂਗਰ ਕਿਤਾਬਾਂ ਵੰਡ ਰਹੇ ਹਨ। ਉਪਰੋਕਤ ਸਾਰੀ ਵੀਚਾਰ ਤੋਂ ਇਹ ਸਿੱਧ ਹੁੰਦਾ ਹੈ ਕਿ ਭਾਈ ਵੀਰ ਸਿੰਘ ਸਿੱਖ ਨਹੀਂ ਨਿਰਮਲਾ ਸੀ, ਅੰਗਰੇਜ਼ਾਂ ਦਾ ਪਿੱਠੂ ਤੇ ਸਿੱਖ ਸਿਧਾਂਤ ਨਾਲ ਧ੍ਰੋਹ ਕਰਨ ਵਾਲਾ ਚਿੱਟ-ਕਪੜੀਆ ਸੀ। ਇੱਧਰ ਭਾਈ ਵੀਰ ਸਿੰਘ ਚਮਤਕਾਰ ਲਿਖਦਾ ਰਿਹਾ ਉਧਰ ‘ਰੋਮ ਸੜਦਾ ਰਿਹਾ ਤੇ ਨੀਰੂ ਬੰਸਰੀ ਵਜਾਉਂਦਾ ਰਿਹਾ’। ਧੰਨਵਾਦ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ# 647 966 3132, 810 449 1079

ਸਲੋਕ ਮਰਦਾਨਾ 1 ਜਾਂ ਸਲੋਕ ਮਹਲਾ 1 ਮਰਦਾਨਾ(ਪੰਨਾ 553) - ਗੁਰਚਰਨ ਸਿੰਘ ਜਿਉਣਵਾਲਾ

ਡਾ. ਮੁਹਿੰਦਰ ਕੌਰ ਗਿੱਲ, ਪ੍ਰਿੰ. ਮਾਤਾ ਸੁੰਦਰੀ ਕੌਲਿਜ ਨਵੀਂ ਦਿੱਲੀ ਇੱਕੀਵੀਂ ਸਦੀ ਦੇ ਸ਼ੁਰੂ ਵਿਚ ਹੀ ਕੈਨੇਡਾ ਆਏ ਹੋਏ ਸਨ। ਉਨ੍ਹਾਂ ਦੀਆਂ ਲਿਖਤਾਂ ਦੀ ਰੇਡੀਓ ਅਤੇ ਅਖਬਾਰਾਂ ਵਿਚ ਕਾਫੀ ਚਰਚਾ ਹੋ ਰਹੀ ਸੀ। ਇਸ ਕਰਕੇ ਮੇਰਾ ਮਨ ਵੀ ਕੀਤਾ ਕਿ ਪ੍ਰਿੰ. ਮੁਹਿੰਦਰ ਕੌਰ ਗਿੱਲ ਜੀ ਨਾਲ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਜਾਵੇ। ਹੋ ਸਕਦਾ ਹੈ ਕਿ ਬਗੈਰ ਪੜ੍ਹਨ ਦੇ ਕਿਸੇ ਸੂਝਵਾਨ ਪੀ.ਐਚ.ਡੀ ਵਿਅਕਤੀ ਤੋਂ ਕੁੱਝ ਸਿੱਖਣ ਨੂੰ ਮਿਲੇ। ਇਸ ਕਰਕੇ ਮੈਂ ਉਨ੍ਹਾਂ ਦਾ ਪੀ.ਐਚ.ਡੀ. ਦਾ ਥੀਸਿਜ਼ ਲਾਇਬਰੇਰੀ ਵਿਚੋਂ ਲੈ ਕੇ ਪੜ੍ਹਨਾ ਸੁਰੂ ਕੀਤਾ ਤਾਂ ਕਿ ਆਪਣੇ ਮਨ ਦੇ ਖਦਸ਼ਿਆਂ ਨੂੰ ਦੂਰ ਕੀਤਾ ਜਾ ਸਕੇ ਅਤੇ ਸ਼ੰਕਿਆਂ ਦੀ ਨਵਿਰਤੀ ਲਈ ਨਾਲ ਦੀ ਨਾਲ ਕੁੱਝ ਸਵਾਲ ਵੀ ਨੋਟ ਕਰ ਲਏ। ਸਾਰੀ ਗੱਲ-ਬਾਤ ਤਾਂ ਕਾਫੀ ਲੰਬੀ ਹੋਈ ਅਤੇ ਉਸ ਵਕਤ (ਇਹ 2001-2 ਦੀ ਗੱਲ ਹੈ) ਕਈ ਸਾਰੇ ਲੇਖ ਲਿਖੇ ਗਏ। ਪਰ ਇਸ ਸਮੇਂ ਸਿਰਫ ਇਕ ਨੁਕਤੇ ਤੇ ਹੀ ਤੁਹਾਡੇ ਨਾਲ ਵਿਚਾਰ ਵਟਾਂਦਰੇ ਦੀ ਸਾਂਝ ਕੀਤੀ ਜਾ ਰਹੀ ਹੈ।
ਸਵਾਲ: ਡਾ. ਮੁਹਿੰਦਰ ਕੌਰ ਗਿੱਲ ਜੀਓ!  ਤੁਸੀਂ ਮੁਕੰਮਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਖੋਜ ਕਰਕੇ ਆਪਣੇ ਪੀ.ਐਚ.ਡੀ. ਦੇ ਥੀਸਿਜ਼ ਵਿਚ ਬਾਣੀਕਾਰਾਂ ਦੇ ਨਾਮ ਲਿਖਦੇ ਸਮੇਂ ਭਾਈ ਮਰਦਾਨੇ ਨੂੰ ਵੀ ਬਾਣੀਕਾਰਾਂ ਵਿਚ ਸ਼ਾਮਲ ਕਰਦੇ ਹੋ। ਗੁਰੂ ਗ੍ਰੰਥ ਸਾਹਿਬ ਦੇ ਪੰਨਾ 553 ਤੇ ਦੋ ਸਲੋਕ ਭਾਈ ਮਰਦਾਨੇ ਦੇ ਸਿਰਲੇਖ ਹੇਠ ਲਿਖੇ ਹੋਏ ਹਨ ਜਿਨ੍ਹਾਂ ਦੇ ਸਿਰਲੇਖ ਇਸ ਤਰ੍ਹਾਂ ਚੱਲਦੇ ਹਨ, “ਸਲੋਕ ਮਰਦਾਨਾ 1 ਅਤੇ ਮਰਦਾਨਾ 1”। ਪ੍ਰਿਸੀਪਲ ਸਤਬੀਰ ਸਿੰਘ ਜੀ ਵੀ ਆਪਣੀ ਪੁਸਤਕ “ਸੌ ਸਵਾਲ” ਵਿਚ ਇਹੀ ਮੰਨਦੇ ਹਨ ਕਿ ਮਰਦਾਨਾ ਬਾਣੀਕਾਰ ਹੈ ਪਰ ਦਲੀਲ ਕੋਈ ਨਹੀਂ ਦਿੰਦੇ ਕਿ ਉਹ ਭਾਈ ਮਰਦਾਨੇ ਨੂੰ ਬਾਣੀਕਾਰ ਕਿਉਂ ਮੰਨਦੇ ਹਨ। ਸਲੋਕ ਦੇ ਅਖੀਰ ਵਿਚ ਜਿੱਥੇ ਕਵੀ ਆਪਣਾ ਨਾਮ ਲਿਖਦਾ ਹੈ ਉੱਥੇ ਇਨ੍ਹਾਂ ਦੋਹਾਂ ਹੀ ਸਲੋਕਾਂ ਵਿਚ ਗੁਰੂ ਨਾਨਕ ਸਾਹਿਬ ਆਪਣਾ ਨਾਮ ਲਿਖਦੇ ਹਨ। ਜੇਕਰ ਇਹ ਬਾਣੀ ਭਾਈ ਮਰਦਾਨੇ ਦੀ ਹੈ ਤਾਂ ਗੁਰੂ ਨਾਨਕ ਸਾਹਿਬ ਸ਼ਾਇਰ ਦੇ ਰੂਪ ਵਿਚ ਆਪਣਾ ਨਾਮ ਕਦੀ ਨਹੀ ਲਿਖਣਗੇ। ਤੁਸੀਂ ਇਹ ਕਿਵੇਂ ਸਿੱਧ ਕਰੋਗੇ ਕਿ ਇਹ ਦੋਨੋਂ ਸਲੋਕ ਭਾਈ ਮਰਦਾਨੇ ਜੀ ਦੇ ਹੀ ਹਨ?
ਉੱਤਰ: ਜਿਥੋਂ ਤੁਸੀਂ ਇਹ ਗੱਲ ਪੜ੍ਹ ਰਹੇ ਹੋ ਨਾ, ਇਥੇ ਕੁੱਝ ਸਿੱਧਾਂ ਦੀ ਬਾਣੀ ਵੀ ਹੋਵੇਗੀ। ਜਦੋਂ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਦੀ ਬਾਣੀ ਦਾ ਖਿਆਲ, ਖਿਆਲ ਭਾਈ ਮਰਦਾਨੇ ਦਾ ਹੈ ਲਿਖਤ ਗੁਰੂ ਨਾਨਕ ਸਾਹਿਬ ਦੀ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਇਹ ਸਿੱਧ ਕਰਨਾ ਚਾਹੁੰਦੇ ਹਨ ਕਿ ਭਾਈ ਮਰਦਾਨਾ ਵੀ ਬਾਣੀਕਾਰਾਂ ਦੀ ਜਮਾਤ ਵਿਚ ਆ ਸਕਦਾ ਹੈ। ਲੇਕਿਨ ਉਹ ਬਾਣੀ ਕਿਵੇਂ ਉਚਾਰ ਰਿਹਾ ਹੈ ਗੁਰੂ ਸਾਹਿਬ ਉਸ ਵਿਚ ਕਿਸੇ ਤਰ੍ਹਾਂ ਦਾ ਸੰਦੇਹ ਨਹੀ ਰਹਿਣ ਦੇਣਾ ਚਾਹੁੰਦੇ ਇਸ ਕਰਕੇ ਇਹ ਖਿਆਲ ਭਾਈ ਮਰਦਾਨੇ ਦਾ ਹੈ ਤੇ ਲਿਖਤ ਗੁਰੂ ਸਾਹਿਬ ਦੀ ਆਪਣੀ ਹੈ। ਇਸੇ ਤਰ੍ਹਾਂ ਦੀ ਗੱਲ ਗੁਰੂ ਅਮਰਦਾਸ ਜੀ ਨੇ ਕੀਤੀ ਹੈ ਬਾਬਾ ਫਰੀਦ ਦੇ ਸਲੋਕਾਂ ਵਿਚ:
ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ॥ ਜੋ ਤਨ ਰਤੇ ਰਬ ਸਿਉ ਤਿਨ ਤਨਿ ਲੋਭੁ ਰਤੁ ਨ ਹੋਇ ॥51॥
ਮ:3॥ ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ॥ ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ॥ ਭੈ ਪਇਐ ਤਨਿ ਖੀਣੁ ਹੋਇ ਲੋਭੁ ਰਤੁ ਵਿਚਹੁ ਜਾਇ॥ ਜਿਉ ਬੈਸੰਤਰਿ ਧਾਤੁ ਸੁਧੁ ਹੋਇ ਲੋਭੁ ਰਤੁ ਵਿਚਹੁ ਜਾਇ॥
ਜਿਥੇ ਸ਼ੰਕਾ ਆ ਸਕਦਾ ਹੈ ਉਥੇ ਗੁਰੂ ਸਾਹਿਬਾਨ ਨੇ ਇਸ ਤਰ੍ਹਾਂ ਦੀ ਗਲ ਕੀਤੀ ਹੈ।
ਸਵਾਲ: ਵਿਚੋਂ ਹੀ ਟੋਕ ਕੇ  ਮੈਨੂੰ ਡਾ: ਮਹਿੰਦਰ ਕੌਰ ਗਿੱਲ ਨੂੰ ਆਪਣਾ ਸਵਾਲ ਫਿਰ ਤੋਂ ਦੁਹਰਾਉਣਾ ਪਿਆ, ਕਿਉਂਕਿ ਭਾਈ ਮਰਦਾਨੇ ਦੇ ਸਲੋਕਾਂ ਵਾਲੀ ਉਦਾਹਰਣ ਤੇ ਬਾਬਾ ਫਰੀਦ ਜੀ ਦੇ ਸਲੋਕਾਂ ਵਾਲੀ ਸਥਿਤੀ ਬਿਲਕੁਲ ਵੱਖਰੀ ਵੱਖਰੀ ਹੈ।ਜਿਥੇ ਤੀਸਰੀ ਪਾਤਸ਼ਾਹੀ ਨੇ ਬਾਬੇ ਫਰੀਦ ਜੀ ਦੇ ਸਲੋਕਾਂ ਦੇ ਨਾਲ ਆਪਣਾ ਸਲੋਕ ਲਿਖਿਆ ਹੈ ਉਥੇ ਤੀਸਰੀ ਪਾਤਸ਼ਾਹੀ ਨੇ ਮਹਲਾ ਤੀਜਾ ਲਿਖਿਆ ਹੋਇਆ ਹੈ। ਤੀਸਰੇ ਪਾਤਸ਼ਾਹ ਨੂੰ ਬਾਬਾ ਫਰੀਦ ਜੀ ਦੇ ਉਪਰ ਵਰਨਣ ਕੀਤੇ ਸਲੋਕ ਦੇ ਨਾਲ ਆਪਣਾ ਸਲੋਕ ਕਿਉਂ ਲਾਉਣ ਦੀ ਜ਼ਰੂਰਤ ਪਈ? ਕਿਉਂਕਿ ਕਈ ਪਾਠਕਾਂ ਨੂੰ ਭੁਲੇਖਾ ਪੈ ਸਕਦਾ ਸੀ ਕਿ ਲਹੂ/ ‘ਰਤੁ’ ਤੋਂ ਬਗੈਰ ਤਾਂ ਸ਼ਰੀਰ ਹੋ ਹੀ ਨਹੀਂ ਸਕਦਾ। ਸੋ ਤੀਸਰੇ ਪਾਤਸ਼ਾਹ ਜੀ ਬਾਬਾ ਫਰੀਦ ਜੀ ਦੇ ਸਲੋਕ ਨੂੰ ਆਪਣੇ ਲਫਜ਼ਾਂ ਵਿਚ ਖੋਲ੍ਹ ਕੇ ਬਿਆਨ ਕਰ ਰਹੇ ਹਨ ਕਿ ਲੋਭ ਵਾਲੀ ਰਤ/ਲਹੂ ਨਹੀਂ ਹੈ ਅਤੇ ਬਾਣੀਕਾਰ ਨੇ ਆਪਣਾ ਨਾਮ ਮ: ਤੀਜਾ ਲਿਖ ਕੇ ਦੱਸ ਵੀ ਦਿੱਤਾ ਕਿ ਇਹ ਬਾਣੀ ਕਿਸ ਦੀ ਹੈ। ਇਕ ਹੋਰ ਵੀ ਉਦਾਹਰਣ ਗੁਰੂ ਗ੍ਰੰਥ ਸਾਹਿਬ ਵਿਚੋਂ ਮਿਲਦੀ ਹੈ ਕਿ ਜੇ ਕਿਸੇ ਗੁਰੂ ਸਾਹਿਬ ਨੇ ਕਿਸੇ ਹੋਰ ਭਗਤ ਦੀ ਬਾਣੀ ਨਾਲ ਅਪਣੇ ਦੋ ਚਾਰ ਅੱਖਰ ਉਸਦੇ ਸਲੋਕ ਦੇ ਵਿਚ ਹੀ ਲਿਖੇ ਹਨ ਤਾਂ ਸਿਰਲੇਖ ਇੰਝ ਲਿਖਿਆ ਮਿਲਦਾ ਹੈ:
ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ 5॥ ਪੰਨਾ 326॥ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਉਦਾਹਰਣਾਂ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਹਨ॥
ਪੀ.ਐਚ.ਡੀ. ਪ੍ਰਿੰ. ਮਾਤਾ ਸੁੰਦਰੀ ਕੌਲਿਜ ਨੂੰ ਹੋਰ ਵੀ  ਕੀ ਸਾਰੇ ਸੁਆਲ ਕੀਤੇ ਗਏ ਜਿਵੇ; ਮਰਦਾਨਾ 1 ਦਾ ਮਤਲਬ ਤਾਂ ਇਹ ਬਣਦਾ ਹੈ ਕਿ ਭਾਈ ਮਰਦਾਨੇ ਕਈ ਸਾਰੇ ਹਨ। ਪਰ ਇਤਹਾਸ ਮੁਤਾਬਕ ਤਾਂ ਮਰਦਾਨਾ ਸਿਰਫ ਇਕ ਹੀ ਹੈ। ਜਿਵੇਂ ਬਾਬਾ ਫਰੀਦ, ਭਗਤ ਕਬੀਰ ਜੀਓ, ਭਗਤ ਰਵੀਦਾਸ, ਭਗਤ ਪੀਪਾ ਜੀ, ਭਗਤ ਸਧਨਾ ਆਦਿ। ਫਿਰ ਗੁਰੂ ਸਾਹਿਬਾਨ ਨੇ ਇਨ੍ਹਾਂ ਨਾਵਾਂ ਨਾਲ ਏਕਾ ਕਿਉਂ ਨਹੀਂ ਲਾਇਆ? ਪ੍ਰਿ. ਮੁਹਿੰਦਰ ਕੌਰ ਗਿੱਲ ਜੀ ਕੋਲ ਮੇਰੇ ਇਸ ਤਰ੍ਹਾਂ ਦੇ ਸਵਾਲਾਂ ਦਾ ਵੀ ਕੋਈ ਜਵਾਬ ਨਹੀਂ ਸੀ। ਪਾਠ-ਭੇਦਾਂ ਦੀ ਸੂਚੀ ਜੋ ਭਾਈ ਰਣਧੀਰ ਸਿੰਘ ਰੀਸਰਚ ਸਕਾਲਰ ਸ਼੍ਰੋ. ਗੁ. ਪ੍ਰ. ਕਮੇਟੀ ਅੰਮ੍ਰਿਤਸਰ, ਗਿਆਨੀ ਕੁੰਦਨ ਸਿੰਘ ਅਤੇ ਗਿਆਨ ਸਿੰਘ ਨਿਹੰਗ ਹੋਰਾਂ ਨੇ ਤਿਆਰ ਕੀਤੀ, ਜੋ 1977 ਵਿਚ ਅੰਮ੍ਰਿਤਸਰ ਕਮੇਟੀ ਵਲੋਂ ਆਪ ਹੀ ਛਾਪੀ ਗਈ ਸੀ, ਦੇ ਪੰਨਾ 166 ਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 553 ਤੇ ਦਰਜ ਸਲੋਕ ਦੇ ਸਿਰਲੇਖ ਬਾਰੇ ਜਿਵੇਂ ਅੰਕਿਤ ਹੈ ਉਹ ਇੱਥੇ ਲਿਖ ਵੀ ਰਿਹਾ ਹਾਂ ਅਤੇ ਨਾਲ ਦੀ ਨਾਲ ਇਸ ਦੀ ਫੋਟੋ ਵੀ ਲਾ ਕੇ ਭੇਜਾਂਗਾ ਤਾਂ ਕਿ ਪੜ੍ਹਨ ਵਾਲੇ ਸੱਜਣਾਂ ਦਾ ਭੁਲੇਖਾ ਦੂਰ ਹੋ ਸਕੇ ਕਿ ਸਹੀ ਪਾਠ ਕੀ ਹੈ। ਪੰਨਾ 553, ਸਤਰ 7, ਅਸ਼ੁੱਧ ਪਾਠ ਸਲੋਕ ਮਰਦਾਨਾ 1॥ ਕਾਇਆ ਲਾਹਣਿ ਆਪੁ ਮਦੁ, ਸ਼ੁੱਧ ਪਾਠ ਮ:1, ਸਲੋਕ ਮ:1 ਮਰਦਾਨਾ, ਮ:1॥ਮਰਦਾਨਾ॥ਅਤੇ ਸਲੋਕ ਮਰਦਾਨਾ ਮ:1॥ ਰਾਗ ਬਿਹਾਗੜਾ ਵਿਚ ਚੌਥੇ ਪਾਤਸ਼ਾਹ ਦੀ ਵਾਰ ਜੋ 548 ਪੰਨੇ ਤੋਂ ਸ਼ੁਰੂ ਹੁੰਦੀ ਹੈ ਉਸ ਵਿਚ ਪਉੜੀਆਂ ਦੇ ਨਾਲ ਜੋ ਸਲੋਕ ਲਾਏ ਗਏ ਹਨ ਉਹ ਮ:3, ਮ:4, ਫਿਰ ਮ:3, ਮ:4, ਫਿਰ ਮ:1, ਮ: 3, ਮ:5 ਅਤੇ ਪੰਨਾ 556 ਤੇ ਸਲੋਕ ਮ:1॥ ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅੳਤਾਰੁ॥ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਧਰੇ ਵੀ ਗੁਰੂ ਸਾਹਿਬਾਨ ਦੀ ਬਾਣੀ ਦੇ ਵਿਚਕਾਰ ਕਿਸੇ ਭਗਤ ਸਹਿਬਾਨ ਦੀ ਬਾਣੀ ਨਹੀਂ ਦਰਜ ਕੀਤੀ ਗਈ। ਇਸ ਕਰਕੇ ਹੀ ਮੇਰੇ ਮਨ ਵਿਚ ਸ਼ੰਕਾ ਪੈਦਾ ਹੋਇਆ ਸੀ ਕਿ ਪੰਨਾ 553 ਤੇ ਸਿਰਲੇਖ “ਸਲੋਕ ਮਰਦਾਨਾ 1”॥ ਉਤਾਰਾਕਾਰਾਂ ਨੇ ਗਲਤ ਲਿਖ ਛੱਡਿਆ ਹੈ। ਪਰ ਸਬੂਤਾਂ ਦੀ ਘਾਟ ਹੋਣ ਕਰਕੇ ਮੈਂ ਇਸ ਵਿਸ਼ੇ ਨੂੰ ਲੇਖ ਦੇ ਰੂਪ ਵਿਚ ਪਾਠਕਾਂ ਦੇ ਹਿਤ ਲਈ ਪੇਸ਼ ਕਰਨ ਤੋਂ ਰੁਕਿਆ ਹੋਇਆ ਸਾਂ। ਇਹ ਸਿਰਲੇਖ ਬਿਲਕੁੱਲ ਅੱਗੇ ਦਿੱਤੀਆਂ ਉਦਾਰਹਣਾਂ ਦੀ ਤਰ੍ਹਾਂ ਹੈ ਜਿਵੇਂ: ਸੂਹੀ ਮਹਲਾ 1 ਸੁਚਜੀ॥ ਪੰਨਾ 762, ਰਾਗੁ ਸੂਹੀ ਮਹਲਾ 1 ਕੁਚਜੀ॥ ਪੰਨਾ 762॥
 

ਅਸਲ ਵਿਚ ਜਦੋਂ ਉਤਾਰਾਕਾਰਾਂ ਨੇ ਉਤਾਰੇ ਕੀਤੇ ਉਦੋਂ ਪਤਾ ਨਹੀਂ ਕਿਨ੍ਹੀਆਂ ਕੁ ਗਲਤੀਆਂ ਉਨ੍ਹਾਂ ਨੇ ਕੀਤੀਆਂ ਅਤੇ ਸਾਡੇ ਧਾਰਮਿਕ ਸਲਾਹਕਾਰਾਂ ਨੇ ਇਨ੍ਹਾਂ ਉਤਾਰਾਕਾਰਾਂ ਦੀਆਂ ਗਲਤੀਆਂ ਬਾਰੇ ਕਦੀ ਵੀ ਸੋਚਿਆ ਨਹੀ। ਗੁਰਚਰਨ ਸਿੰਘ ਟੌਹੜੇ ਵਰਗੇ ਕਈ ਆਏ ਤੇ ਕਈ ਗਏ। ਆਪਣਾ ਆਪਣਾ ਢੋਲ ਵਜ੍ਹਾ ਗਏ, ਪਰ ਸਿੱਖ ਧਰਮ ਦੀ ਸਹੀ ਅਗਵਾਈ ਕਰਨ ਦੀ ਲੋੜ ਕਿਸੇ ਨੇ ਵੀ ਮਹਿਸੂਸ ਨਹੀਂ ਕੀਤੀ।

ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣਵਾਲਾ # +1 647 966 3132

ਸਰਬੰਸਦਾਨੀ ਅਤੇ ਸਰਬੰਸ ਕੁਰਬਾਨੀ ਵਿਚ ਕੀ ਫਰਕ ਏ - ਗੁਰਚਰਨ ਸਿੰਘ ਜਿਉਣ ਵਾਲਾ

ਸਿਰਦਾਰਾਂ ਅਤੇ ਨਚਾਰਾਂ ਵਿਚ ਕੀ ਫਰਕ ਏ? ਜਦੋਂ ਸਾਨੂੰ ਇਸ ਘੁੰਡੀ ਦਾ ਹੀ ਪਤਾ ਨਹੀਂ ਤਾਂ ਸਾਡੀ ਬਹਾਦਰਾਂ ਦੀ ਕੌਮ ਦਾ ਹਾਲ ਤਾਂ ਇਹੀ ਹੋਣਾ ਸੀ ਜੋ ਅੱਜ ਹੈ। ਜਦੋਂ ਸਾਨੂੰ ਗੁਰਦਾਸ ਮਾਨ ਵਰਗੇ ਨਚਾਰ ਸਿੱਖਿਆ ਦੇਣ ਲੱਗ ਪੈਣ ਤਾਂ ਜੁਝਾਰੂਆਂ ਦੀ ਕੌਮ ਨੇ ਥਾਂ-ਥਾਂ ਠੋਕਰਾਂ ਤਾਂ ਖਾਣੀਆਂ ਹੀ ਹੋਈਆਂ। ਨਚਾਰ ਵੀ ਪੈਸੇ ਦੀ ਚਮਕ-ਦਮਕ ਨਾਲ ਕਲਾਕਾਰ ਅਖਵਾਉਣ ਲੱਗ ਪਏ ਅਤੇ ਆਪਣਾ ਰੁਤਬਾ ਬਦਲ ਲਿਆ, ਕੋਈ ਗੱਲ ਨਹੀਂ। ਪਰ ਜਦੋਂ ਯੂਨੀਵਰਸਿਟੀ ਦਾ ਪੜ੍ਹਿਆ-ਲਿਖਿਆ ਲੋਕਾਂ ਨੂੰ ਇਹ ਸਮਝਾਵੇ ਕਿ ਮੇਰੀ ਪਤਨੀ ਦੀ ਗਠੀਏ ਦੀ ਬਿਮਾਰੀ ਮਸਤਾਂ ਦੀ ਨਜ਼ਰ/ਮਿਹਰਬਾਨੀ ਨਾਲ ਹੀ ਠੀਕ ਹੋ ਗਈ ਤਾਂ ਸਿੱਖ ਕੌਮ ਨੂੰ ਬਚਾਉਣ ਵਾਲਾ ਕੋਈ ਨਹੀਂ। ਜਿਸ ਮਸਤ ਨੂੰ ਸਿਵਾਏ ਗਾਲ੍ਹਾਂ ਦੇ ਹੋਰ ਕੁੱਝ ਆਉਂਦਾ ਹੀ ਨਹੀਂ, ਕੱਪੜੇ ਪਾਉਣ ਦਾ ਵੱਲ ਵੀ ਨਹੀਂ, ਆਪਣੇ ਸਰੀਰ ਦੀ ਦੇਖ-ਰੇਖ ਦਾ ਵੀ ਪਤਾ ਨਹੀਂ, ਨਸ਼ਾ ਕਰਦੇ ਦੇ ਦੰਦ ਨਿਕਲ ਗਏ, ਹੱਥਾਂ ਵਿਚ ਚਿਲਮ ਤੇ ਓਹ ਵੀ ਧੁੱਖਦੀ ਨਾਲ ਤੰਬਾਕੂ ਦੇ ਤੇ ਅਖਵਾਵੇ ਆਪਣੇ ਆਪ ਨੂੰ ਤੀਸਰੇ ਪਾਤਸ਼ਾਹ ਦੀ ਬੰਸ ਚੋਂ, ਪਟਿਆਲਾ ਯੂਨੀਵਰਸਿਟੀ ਦਾ ਪੜ੍ਹਿਆ ਬੰਦਾ ਉਸਦੇ ਪੈਰਾਂ ਵਿਚ ਲਿਟ ਜਾਵੇ ਤਾਂ ਫਿਰ ਐਸੇ ਰੋਲ-ਮਾਡਲਾਂ ਨੇ ਆਪਣੇ ਚੇਲਿਆਂ ਨੂੰ ਡੋਬਣਾ ਹੀ ਹੋਇਆ। ਇਸ ਨੇ ਇਕ ਗੀਤ ਗਾਇਆ ਸੀ, “ ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ”। ਜੇਕਰ ਯੂਨੀਵਰਸਿਟੀ ਪਟਿਆਲਾ ਦੇ ਐਮ.ਏ ਕਲਾਸਾਂ ਵਾਲਿਆਂ ਨੂੰ ਇਹ ਨਹੀਂ ਪਤਾ ਕਿ “ਸਰਬੰਸਦਾਨੀ” ਤੇ “ਸਰਬੰਸ ਕੁਰਬਾਨੀ” ਵਿਚ ਕੀ ਫਰਕ ਏ ਤਾਂ ਸਾਡਾ ਰੱਬ ਰਾਖਾ।
ਪੰਜਾਬੀ ਬੋਲੀ ਨੂੰ ਗਵਾਰਾਂ ਦੀ ਬੋਲੀ ਦੱਸਣ ਵਾਲੇ ਗੁਰਦਾਸ ਮਾਨ ਦਾ ਹੁਣ ਬਾਹਰਲੇ ਮੁਲਕਾਂ ਵਿਚ ਕਿਸੇ ਨੇ ਮੁੱਲ ਨਹੀਂ ਪਾਉਣਾ। ਇਸੇ ਕਰਕੇ ਸਤਿੰਦਰ ਸਰਤਾਜ ਤੋਂ ਜ਼ਫਰਨਾਮਾ ਗਾਇਨ ਕਰਵਾ ਕੇ ਚਮਕਾਇਆ ਜਾ ਰਿਹਾ ਹੈ। ਪਹਿਲੇ-ਪਹਿਲ ਉਹ ਪੱਗ ਤਾਂ ਬੰਨਦਾ ਸੀ ਪਰ ਵਾਲ ਪਿਛਾਂਹ ਨੂੰ ਲੰਮੇ ਸੁੱਟ ਕੇ, ਕਿਸੇ ਨੇ ਸਮਝਾਇਆ ਹੋਣਾ ਐ ਕਿ ਕਾਕਾ ਜੀ ਅੱਜ ਕੱਲ੍ਹ ਪੰਜਾਬ, ਚਾਹੇ ਚੱੜ੍ਹਦੇ ਵਾਲਾ ਹੋਵੇ ਚਾਹੇ ਛਿਪਦੇ ਵਾਲਾ, ਸੂਫੀ ਗੀਤਾਂ ਦਾ ਕੋਈ ਬਹੁਤਾ ਮੁੱਲ ਨਹੀਂ ਪਾਉਂਦਾ। ਇਸ ਕਰਕੇ ਆਪਣੀਆਂ ਜਟਾਂ ਸੰਭਾਲ ਕੇ ਚੰਗੀ ਟੂਟੀ ਵਾਲੀ ਪੱਗ ਬੰਨ। ਫਿਰ ਕਹੇ ਜਾਂਦੇ ‘ਦਸਮ ਗ੍ਰੰਥ’ ਵਿਚੋਂ ਕੁੱਝ ਚੋਟੀ ਦੀਆਂ ਬਾਣੀਆਂ ਗਾਇਨ ਕਰ। ਗੁਰਦਾਸ ਮਾਨ ਵਾਲਾ ਖਾਲੀ ਥਾਂ ਭਰ ਨਾਲੇ ਆਪਣੀ ਜੇਬ। ਬਹੁਤੇ ਸਿੱਖਾਂ ਨੇ ਬਗੈਰ ਸੋਚੇ ਸਮਝੇ ਆਪਣੀ ਉੱਨ ਲੁਹਾਉਣੀ ਹੀ ਹੁੰਦੀ ਹੈ ਤੇ ਚੁੱਪ-ਚਾਪ ਲਾਹ ਲੈ।
ਮੈਨੂੰ ਡਾ. ਗੰਡਾ ਸਿੰਘ ਹਿਸਟੋਰੀਅਨ ਅਤੇ ਮੇਰੇ ਜਰਮਨ ਦੋਸਤਾਂ ਦੀਆਂ ਗੱਲਾਂ ਯਾਦ ਹਨ ਕਿ ਜੇਕਰ ਕੋਈ ਬੋਲੀ ਸਿੱਖਣੀ ਹੈ ਤਾਂ ਉਸਨੂੰ ਉਸ ਦੇਸ਼ ਵਿਚ ਰਹਿ ਕੇ ਹੀ ਸਿੱਖਿਆ ਜਾ ਸਕਦਾ ਹੈ। ਮੈਂ ਅੱਜ ਵੀ ਜਰਮਨ ਚੰਗੀ ਤਰ੍ਹਾਂ ਪੜ੍ਹ, ਲਿਖ ਤੇ ਬੋਲ ਸਕਦਾ ਹਾਂ ਭਾਵੇਂ ਮੈਂ ਪਿਛਲੇ 35 ਸਾਲਾਂ ਤੋਂ ਜਰਮਨੀ ਵਿਚ ਨਹੀਂ ਹਾਂ ਕਿਉਂਕਿ ਮੈਂ ਤਿੰਨ ਸਾਲ ਜਰਮਨ ਬੋਲੀ ਯੂਨੀਵਰਸਿਟੀ ਵਿਚ ਸਿੱਖੀ ਅਤੇ 11 ਸਾਲ ਹੋਰ ਉਸ ਮੁਲਕ ਵਿਚ ਰਿਹਾ ਹਾਂ। ਇਸੇ ਹੀ ਤਰ੍ਹਾਂ ਡਾ. ਗੰਡਾ ਸਿੰਘ ਜੀ ਨੇ ਪਰਸ਼ੀਅਨ ਕਿਤਾਬਾਂ ਵਿਚੋਂ ਸਿੱਖ ਹਿਸਟਰੀ ਲੱਭਣ ਲਈ ਈਰਾਨ ਵਿਚ ਜਾ ਕੇ ਰਿਹਾਇਸ਼ ਕੀਤੀ। ‘ਸ੍ਰੀ ਗੁਰੂ ਨਾਨਕ ਪ੍ਰਕਾਸ਼ ਇਤਹਾਸਕ ਪਰਿਪੇਖ’ ਡਾ. ਕਿਰਪਾਲ ਦੀ ਕਿਤਾਬ ਪੜ੍ਹ ਰਿਹਾ ਸੀ। ਪੰਨਾ 40 ਤੇ ਇਕ ਲਫਜ਼ ਨਜ਼ਰੀਂ ਪਿਆ। ਫਾਰਸੀ ਦਾ ਲਫਜ਼ ‘ਅਲੁਸ਼’ ਗੁਰਮੁਖੀ ਵਿਚ ‘ਅਲੂਫਾ’ ਬਣ ਗਿਆ ਤੇ ਸਾਨੂੰ ਅਲੂਫਾ ਵੀ ਫਾਰਸੀ ਲੱਗਣੀ ਹੈ ਕਿਉਂਕਿ ਨਾ ਸਾਨੂੰ ਲਫਜ਼ ‘ਅਲੁਸ਼’ ਦਾ ਪਤਾ ਤੇ ਨਾ ਹੀ ‘ਅਲੂਫਾ’ ਦਾ। ਜਰਮਨੀ ਵਿਚ ਰਹਿੰਦਿਆਂ ਮੈਂ ਇਹ “ ਜ਼ਫਰਨਾਮਾ ” ਆਪਣੇ ਨਾਲ ਪੜ੍ਹਦੇ ਈਰਾਨੀ ਵਿਦਿਆਰਥੀਆਂ ਨੂੰ ਪੜ੍ਹ ਕੇ ਸੁਣਾਇਆ ਅਤੇ ਪੁੱਛਿਆ ਕਿ ਜੇ ਤੁਹਾਨੂੰ ਸਮਝ ਪਈ ਤਾਂ ਮੈਨੂੰ ਸਮਝਾਓ ਕਿ ਇਸ “ਜ਼ਫਰਨਾਮੇ” ਦਾ ਮਤਲਬ ਕੀ ਹੈ। ਜਵਾਬ ਵਿਚ ਓਹ ਕਹਿੰਦੇ ਕਿ ਸਾਨੂੰ ਤਾਂ ਇਸ ਦੀ ਸਮਝ ਹੀ ਨਹੀਂ ਪਈ ਕਿ ਤੂੰ ਕੀ ਪੜ੍ਹ ਰਿਹਾਂ ਹੈਂ? ਜੇਕਰ ਸਤਿੰਦਰ ਸਰਤਾਜ ਨੂੰ ਫਾਰਸੀ ਵਾਕਿਆ ਹੀ ਪੜ੍ਹਨੀ ਆਉਂਦੀ ਹੈ ਤਾਂ ਕਹੀ ਜਾਂਦੀ ਭਾਈ ਮਨੀ ਸਿੰਘ ਵਾਲੀ ਦਸਮ ਗ੍ਰੰਥ ਦੀ ਬੀੜ ਤੋਂ ਫਾਰਸੀ ਵਿਚ ਲਿਖਿਆ ਜ਼ਫਰਨਾਮਾ ਹੀ ਪੜ੍ਹ ਕੇ ਗਾਇਨ ਕਰਨਾ ਚਾਹੀਦਾ ਸੀ। ਅਸਲ ਵਿਚ ‘ਜ਼ਫਰਨਾਮਾ’ ਗੁਰੂ ਜੀ ਦੀ ਕ੍ਰਿਤ ਹੈ ਹੀ ਨਹੀਂ ਕਿਉਂਕਿ ਕਦੀ ਲਿਖਾਰੀ ਔਰੰਗਜ਼ੇਬ ਨੂੰ ਤਲਵਾਰ ਦਾ ਧਨੀ, ਬਹੁਤ ਸਿਆਣਾ ਅਤੇ ਭਗਵਾਨ ਦਾ ਰੂਪ ਵੀ ਲਿਖਦਾ ਹੈ। ਬੰਦ ਨੰਬਰ 59-64 ਤੱਕ ਲਿਖਾਰੀ ਇਕ ਹਜ਼ਾਰ ਦੇ ਘੋੜੇ ਬਦਲੇ ਸਾਰੀ ‘ਬਰਾੜ’ ਕੌਮ ਔਰੰਗਜ਼ੇਬ ਦੇ ਹਵਾਲੇ ਕਰਨ ਦੀ ਗੱਲ ਕਰਦਾ ਹੈ ਅਤੇ ਕਦੀ ਭੁੱਖ ਨਾਲ ਲਿਤਾੜੇ ਆਪਣੇ 40 ਸਿੰਘਾਂ ਦੀ ਸ੍ਰੀਰਕ ਕਮਜ਼ੋਰੀ ਦੱਸ ਕੇ ਦਸ ਲੱਖ ਫੌਜ ਨਾਲ ਮੁਕਾਬਲਾ ਨਾ ਕਰ ਸਕਣ ਦੀ ਅਸਮਰੱਥਾ ਵੀ ਜ਼ਾਹਰ ਕਰਦਾ ਹੈ। ਜੇਕਰ ਤੇਰਾ ਹੁਕਮ ਆ ਜਾਵੇ ਤਾਂ ਮੈਂ ਆਪਣੀ ਜਾਨ ਲੈ ਕੇ ਹਾਜ਼ਰ ਹੋ ਸਕਦਾ ਹਾਂ। ਵਾਸਤਵ ਵਿਚ ਗੁਰੂ ਗੋਬਿੰਦ ਸਿੰਘ ਜੀ ਵਰਗੇ ਮਹਾਨ ਯੋਧੇ ਨਾਲ ਐਸੀਆਂ ਲਿਖਤਾਂ ਮੜਨੀਆਂ ਗੁਰੂ ਜੀ ਦੀ ਸਖਸ਼ੀਅਤ ਨੂੰ ਕਲੰਕਤ ਕਰਨਾ ਹੀ ਕਹਿ ਸਕਦੇ ਹਾਂ। ਸਿੱਖ ਭਰਾਵੋ! ਐਵੇਂ ਨਾ ਫਸੋ ਚਲਾਕੀਆਂ ਵਿਚ, ਅਸਲੀਅਤ ਦੀ ਪਛਾਣ ਕਰੋ।
ਸਤਿੰਦਰ ਸਰਤਾਜ ਸਿੱਖ ਧਰਮ ਬਾਰੇ ਕਿਤਨਾ ਕੁ ਜਾਣਦਾ ਹੈ ਅਗੇ ਵਰਨਣ ਕੀਤੀ ਇਕ ਝਲਕੀ ਤੋਂ ਪਤਾ ਚੱਲ ਜਾਵੇਗਾ। ਹੰਸਾਲੀ ਵਾਲੇ ਬਾਬੇ ਅਜੀਤ ਸਿੰਘ, ਜਿਸ ਦਾ ਮੂੰਹ ਫੋੜੇ-ਫਿਨਸੀਆਂ ਨਾਲ ਭਰਿਆ ਪਿਆ ਹੈ ਤੇ ਦੇਖਣ ਨੂੰ ਵੀ ਦਿਲ ਨਹੀਂ ਕਰਦਾ, ਜੋ ਮਰ ਚੁੱਕਿਆ ਹੈ,  ਦੇ ਦਰ ਤੇ ਇਹ ਝੋਲੀ ਅੱਡੀ ਕੋਈ ਦਾਤ ਮੰਗ ਰਿਹਾ ਹੈ।
ਆਓ ਹੁਣ ਗੱਲ ਕਰੀਏ ਅਸਲ ਮੁੱਦੇ ਦੀ, ਅੱਜ ਤੋਂ ਕੋਈ ਚਾਰ ਕੁ ਮਹੀਨੇ ਪਹਿਲਾਂ ਪ੍ਰਿੰਸੀਪਲ ਡਾ. ਦਲਜੀਤ ਸਿੰਘ, ਖਾਲਸਾ ਕੌਲਿਜ ਅੰਮ੍ਰਿਤਸਰ ਦੀ ਇੱਕ ਚਿੱਠੀ ਇੰਟਰਨੈਟ ਤੇ ਪੜ੍ਹਨ ਨੂੰ ਮਿਲੀ। ਕਿਉਂਕਿ ਮੈਂ ਵੀ 67-68 ਵਿਚ ਇਸੇ ਕੌਲਿਜ ਵਿਚ ਪ੍ਰੈਪ ਨਾਨ-ਮੈਡੀਕਲ ਪਾਸ ਕੀਤੀ ਸੀ ਇਸ ਕਰਕੇ ਮਨ ਵਿਚ ਬਹੁਤ ਚਾਓ ਪੈਦਾ ਹੋਇਆ ਕਿ ਇਸ ਚਿੱਠੀ ਨੂੰ ਛੇਤੀ-ਛੇਤੀ ਪੜ੍ਹਾਂ ਕਿ ਕੀ ਲਿਖਿਆ ਹੋਇਆ ਹੈ? ਇਤਨੀ ਵੱਡੀ ਸੰਸਥਾ ਦੇ ਪ੍ਰਿੰਸੀਪਲ ਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਸਰਬੰਸਦਾਨੀ ਲਿਖਿਆ ਪੜ੍ਹ ਕੇ ਬਹੁਤ ਪ੍ਰੇਸ਼ਾਨੀ ਹੋਈ ਕਿ ਸਾਡੀ ਕੌਮ ਦਾ ਕੀ ਬਣੂੰ? ਜਦੋਂ ਸਾਡੇ ਵਿੱਦਿਅਕ ਅਦਾਰਿਆਂ/ਸੰਸਥਾਵਾਂ ਦੇ ਮੋਢੀ ਹੀ ਇਸ ਦੀ ਮਿੱਟੀ ਪੁੱਟ ਰਹੇ ਹਨ। ਮੈਥੋਂ ਰੁਕਿਆ ਨਾ ਗਿਆ ਅਤੇ ਥੱਲੇ ਦਿੱਤੇ ਨੰਬਰ ਤੇ ਕਾਲ ਕਰਕੇ ਜਾਣ-ਪਹਿਚਾਣ ਕਰਾਉਣ ਤੋਂ ਬਾਅਦ ਪੁੱਛ ਹੀ ਲਿਆ। “ਪ੍ਰਿੰਸੀਪਲ ਜੀਓ! ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪ੍ਰੀਵਾਰ, ਪਿਤਾ, ਮਾਤਾ, ਚਾਰ ਸਾਹਿਬਜ਼ਾਦੇ ਅਤੇ ਆਪਣਾ ਆਪ ਕਿਸ ਨੂੰ ਦਾਨ ਕੀਤਾ ਸੀ ”? ਕੋਈ ਨਾਮ ਦੱਸ ਸਕਦੇ ਹੋ? ਜਵਾਬ ਸੀ “ ਮੈਂ ਤਾਂ ਇਸ ਨੁਕਤੇ ਨੂੰ ਵੀਚਾਰਿਆ ਹੀ ਨਹੀਂ ”। ਮੈਂ ਕਿਹਾ ਜੀ “ ਤੁਸੀਂ ਐਨੇ ਵੱਡੇ ਅਹੁਦੇ ਤੇ ਹੁੰਦੇ ਹੋਏ ਨਹੀਂ ਵੀਚਾਰਦੇ ਤਾਂ ਮੈਂ ਹੋਰ ਕਿਸੇ ਨੂੰ ਕੀ ਆਖਾਂ? ਪਰ ਉਨ੍ਹਾਂ ਬੜੀ ਹਲੀਮੀ ਨਾਲ ਕਿਹਾ,“ ਵੀਰ ਜੀਓ! ਅੱਗੇ ਵਾਸਤੇ ਐਸੇ ਲਫਜਾਂ ਦਾ ਖਿਆਲ ਰੱਖਾਂਗਾ”।  ਇਹ ਡਾ. ਦਲਜੀਤ ਸਿੰਘ ਪਟਿਆਲਾ ਯੂਨੀਵਸਿਟੀ ਵਾਲੇ ਡਾ. ਦਲਜੀਤ ਸਿੰਘ ਵਾਲੀਆ ਜੀ ਨਹੀਂ ਹਨ।
ਮਹਾਨ ਕੋਸ਼ ਦੇ ਪੰਨਾ 628 ਤੇ ਜਦੋਂ ਮੈਂ ਦਾਨ ਲਫਜ਼ ਦੇ ਮਤਲਬ ਦੇਖਦਾ ਹਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ “ਸਰਬੰਸਦਾਨੀ” ਨਾ ਹੋ ਕੇ “ਸਰਬੰਸ ਕੁਰਬਾਨੀ” ਸਾਬਤ ਹੁੰਦਾ ਹੈ। ਦਾਨ ਦਾ ਮਤਲਬ ਹੈ ਮੁਫਤ ਵਿਚ ਕੁੱਝ ਮਿਲਣਾ।“ ਸਹੰਸਰ ਦਾਨ ਦੇ ਇੰਦ੍ਰ ਰੋਆਇਆ” ਵਾਰ ਰਾਮਕਲੀ ਮ:1 ॥ ਪੰਨਾ 953॥ ਇੰਦਰ ਦੇ ਹਿੰਦੂ-ਮਿੱਥ ਅਨੁਸਾਰ ਸਰਾਪ ਦੇ ਰੂਪ ਵਿਚ ਇਸਤ੍ਰੀ ਭਗ ਦੇ ਹਜ਼ਾਰ ਨਿਸ਼ਾਨ ਸ਼ਰੀਰ ਤੇ ਹੋ ਗਏ। ਰਾਜ ਨੀਤੀ ਦਾ ਇਕ ਅੰਗ, ਕੁੱਝ ਦੇ ਕੇ ਵੈਰੀ ਨੂੰ ਵਸ਼ ਕਰਨ ਦਾ ਉਪਾਓ। ਇਹ ਅਰਥ ਵੀ ਢੁਕਦੇ ਨਹੀਂ ਕਿਉਂਕਿ ਗੁਰੂ ਜੀ ਔਰੰਗਜ਼ੇਬ ਨੂੰ ਵੱਸ ਵਿਚ ਨਹੀਂ ਕਰਨਾ ਚਾਹੁੰਦੇ।
ਤੇਰੀਆ ਸਦਾ ਸਦਾ ਚੰਗਿਆਈਆਂ ॥ ਮੈ ਰਾਤਿ ਦਿਹੈ ਵਡਿਆਈਆਂ ॥ ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ॥ {ਪੰਨਾ 73} ਹੇ ਪ੍ਰਭੂ! ਤੇਰੇ ਸਦਾ ਕਾਇਮ ਰਹਿਣ ਵਾਲੇ ਗੁਣ, ਤੇਰੀ ਮਿਹਰ ਨਾਲ, ਮੈਂ ਦਿਨੇ ਰਾਤ ਸਾਂਭ ਕੇ ਰੱਖਦਾ ਹਾਂ। ਗੁਰੂ ਨਾਨਕ ਜੀ ਕਹਿੰਦੇ ਹਨ ਪ੍ਰਭੂ ਸਾਡੇ ਮੰਗਣ ਤੋਂ ਬਿਨਾਂ ਹੀ ਹਰੇਕ ਦਾਤਿ ਦੇਈ ਜਾ ਰਿਹਾ ਹੈ ਅਤੇ ਸਾਨੂੰ ਉਸ ਪ੍ਰਮਾਤਮਾ ਦੇ ਸੱਚੇ ਗੁਣਾਂ ਨੂੰ ਆਪਣੇ ਹਿਰਦੇ ਵਿਚ ਵਸਾਉਣਾ ਚਾਹੀਦਾ ਹੈ।
ਮਹਾਨ ਕੋਸ਼ ਦੇ ਪੰਨਾ 342 ਤੇ ਕੁਰਬਾਨ ਦੇ ਮਤਲਬ ਹਨ ‘ਨਿਛਾਵਰ ਕਰਨਾ’, ਸਦਾ ਸਦਾ ਜਾਈਐ ਕੁਰਬਾਨ। ਆਪਣੇ ਸਿਧਾਂਤ ਤੇ ਡਟੇ ਰਹਿਣਾ ਚਾਹੇ ਜਿੰਦ-ਜਾਨ ਚਲੀ ਜਾਏ ਇਸ ਨੂੰ ਕੁਰਬਾਨੀ ਆਖਦੇ ਹਨ ਦਾਨ ਨਹੀਂ। ਸਿੱਖਾਂ ਨੂੰ ਇੱਕ ਇੱਕ ਗਲਤ ਅੱਖਰ ਸਿਖਾ ਕੇ ਆਪਣੇ ਸਿਧਾਂਤ ਨਾਲੋਂ ਤੋੜ ਦਿੱਤਾ ਅਤੇ ਪਤਾ ਵੀ ਨਹੀਂ ਲੱਗਣ ਦਿੱਤਾ। ਅਸੀਂ ਘੱਟ ਗਿਣਤੀ ਹੋਣ ਦੇ ਨਾਤੇ ਹਰ ਹਰਬੇ ਬਹੁ-ਗਿਣਤੀ ਨੂੰ ਖੁਸ਼ ਕਰਨ ਲਈ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਜਿਵੇਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਕਵੀ ਸੈਨਾਪਤੀ ਗੁਰ ਸੋਭਾ ਗ੍ਰੰਥ ਵਿਚ ਲਿਖਦਾ ਹੈ, “ ਪ੍ਰਗਟ ਭਏ ਗੁਰ ਤੇਗ ਬਹਾਦਰ। ਸਗਲ ਸ੍ਰਿਸ਼ਟ ਪੈ ਢਾਕੀ ਚਾਦਰ”। ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਸਾਡੇ ਪ੍ਰਚਾਰਕਾਂ ਨੇ “ਹਿੰਦ ਦੀ ਚਾਦਰ” ਬਣਾ ਧਰਿਆ ਤੇ ਅਸੀਂ ਚੁੱਪ ਕਰ ਗਏ। ਮੇਰੀ ਬੇਨਤੀ ਹੈ ਕਿ “ਸਰਬੰਸਦਾਨੀ” ਨਹੀਂ “ਸਰਬੰਸ ਦੀ ਕੁਰਬਾਨੀ” ਹੈ ਪਰ ਫਿਰ ਵੀ ਚੜ੍ਹਦੀ ਕਲਾ ਹੈ। 1971 ‘ਚ ਪਾਕਿਸਤਾਨੀ ਜਰਨੈਲ ਨਿਆਜ਼ੀ ਨੇ 75-95,000 ਹਥਿਆਰ ਬੰਦ ਫੌਜ ਦੇ ਹੁੰਦਿਆਂ-ਸੁੰਦਿਆਂ ਵੀ ਜਰਨੈਲ ਜਗਜੀਤ ਸਿੰਘ ਅਰੋੜਾ ਕੋਲ ਆਤਮ ਸਮਰਪਨ ਕਰ ਦਿੱਤਾ ਸੀ। ਪਰ ਗੁਰੂ ਜੀ ਕੋਲ ਚਮਕੌਰ ਦੇ ਜੰਗ ਤੋਂ ਬਾਅਦ ਸਿਰਫ ਚਾਰ-ਪੰਜ ਸਿੱਖ ਹੀ ਹਨ ਤੇ ਉਹ ਵੀ ਭੁੱਖਣ-ਭਾਣੇ। ਆਪਣੀ ਜਾਨ ਤੋਂ ਵੱਧ ਪਿਆਰੇ ਸਿੱਖਾਂ ਦੀ ਸ਼ਹਾਦਤ ਅਤੇ ਆਪਣੇ ਦੋ ਵੱਡੇ ਪੁੱਤਰਾਂ ਦੀ ਕੁਰਬਾਨੀ ਤੋਂ ਬਾਅਦ ਵੀ ਆਤਮ ਸਮਰਪਨ ਨਹੀਂ ਕੀਤਾ। ਸਰਬੰਸਦਾਨੀ ਨਹੀਂ, ਯਾਦ ਰੱਖੋ ਸਰਬੰਸ ਦੀ ਕੁਰਬਾਨੀ ਹੈ ਦੇਣ ਵਾਲੇ ਨੂੰ?
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # 647 966 3132.

ਗੁਰੂ ਤੇਗ ਬਹਾਦਰ ਸਗਲ ਸ੍ਰਿਸਟ ਕੀ ਚਾਦਰ - ਗੁਰਚਰਨ ਸਿੰਘ ਜਿਉਣ ਵਾਲਾ

ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਅਤੇ ਗੁਰੂ ਹਰਿ ਰਾਇ ਸਾਹਿਬ ਜੀ ਦੀ ਗੱਦੀ ਨਸ਼ੀਨੀ ਇਹ ਦੱਸਦੀ ਹੈ ਕਿ ਸਿੱਖ ਕੌਮ ਦੇ ਸਿਰਜਣਹਾਰੇ ਕਿੰਨੇ ਦੂਰ ਅੰਦੇਸ਼ ਸਨ। ਕੀ ਗੁਰੂ ਤੇਗ ਬਹਾਦਰ ਸਾਹਿਬ ਉਮਰ ਵਿਚ ਅਤੇ ਪੀਹੜੀ ਦਰ ਪੀਹੜੀ ਗੁਰੂ ਹਰਿ ਰਾਇ ਸਾਹਿਬ ਜੀ ਨਾਲੋਂ ਵੱਡੇ ਨਹੀਂ ਸਨ? ਜਦੋਂ ਗੁਰੂ ਹਰਿ ਰਾਇ ਜੀ ਨੂੰ ਗੁਰ-ਗੱਦੀ ਸੌਂਪੀ ਗਈ ਸੀ ਕੀ ਉਦੋਂ ‘ਤਿਆਗ ਮੱਲ’ 12 ਸਾਲ ਦੀ ਉਮਰੇ ਅੰਮ੍ਰਿਤਸਰ, ਅੱਜ-ਕੱਲ੍ਹ ਖਾਲਸਾ ਕੌਲਿਜ ਵਾਲੀ ਥਾਂ, ਦੀ ਲੜਾਈ  ਵਿਚ ਆਪਣੀ ਤਲਵਾਰ ਦੇ ਜੌਹਰ ਵਿਖਾ ਕੇ ‘ਤੇਗ ਬਹਾਦਰ’ ਨਹੀਂ ਸੀ ਬਣ ਗਏ? ਕੀ ਉਸ ਵਕਤ ਤੇਗ ਬਹਾਦਰ ਗੁਰੂ ਬਣਨ ਦੇ ਯੋਗ ਨਹੀਂ ਸਨ? ਇਨ੍ਹਾਂ ਸਵਾਲਾਂ ਦੇ ਜਵਾਬ ਲੱਭਦਾ-ਲੱਭਦਾ ਮੈਂ ਇਸ ਸਿੱਟੇ ਤੇ ਪਹੁੰਚਿਆ ਹਾਂ ਕਿ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਇਹ ਯਕੀਨੀ ਬਣ ਗਿਆ ਸੀ ਕਿ ਜੋ ਵੀ ਗੁਰੂ ਪਦਵੀ ਧਾਰਣ ਕਰੇਗਾ ਉਸ ਨੂੰ ਸਰਕਾਰ ਵਲੋਂ ਮੌਤ ਦਾ ਫਤਵਾ ਦਿੱਤਾ ਜਾਣਾ ਅਵੱਸ਼ ਹੈ। ਇਸੇ ਕਰਕੇ ਹੀ ਤਾਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਕਿਸੇ ਨੇ ਗੁਰੂ ਬਣਨ ਲਈ ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਵਿਰੋਧ ਨਹੀਂ ਕੀਤਾ। ਛੇਵੇਂ ਪਾਤਸ਼ਾਹ ਜੀ ਨੇ ਤੇਗ ਬਹਾਦਰ ਨੂੰ ਯੋਗ ਅਤੇ ਯੁੱਗ-ਪੁਰਸ਼ ਜਾਣ ਕੇ, ਦਿਲੀ ਸਰਕਾਰ ਦੀਆਂ ਨਜ਼ਰਾਂ ਤੋਂ ਦੂਰ, ਪ੍ਰਚਾਰ ਦੌਰਿਆਂ ਤੇ ਰਹਿਣ ਦੀ ਹਦਾਇਤ ਕੀਤੀ। ਆਪਣੇ ਪਿਤਾ, ਹਰਿ ਗੋਬਿੰਦ ਸਾਹਿਬ ਜੀ, ਦੇ ਜਿਉਂਦਿਆਂ-ਜਿਉਂਦਿਆਂ ਹੀ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ, ਕਰਤਾਰਪਰ, ਗੁਰੂ ਕਾ ਚੱਕ ਅਤੇ ਬਾਬਾ ਬਕਾਲਾ ਵਿਚ ਕਥਾ-ਵਾਰਤਾ ਕਰਦੇ ਰਹੇ ਹਨ। ਛੇਵੇਂ ਪਿਤਾ ਆਪਣੇ ਪੋਤਰੇ ਹਰਿ ਰਾਇ ਸਾਹਿਬ ਜੀ ਨੂੰ ਗੁਰ-ਗੱਦੀ ਸੌਂਪ ਕੇ, ਸ਼ਾਂਤ ਰਹਿਣ ਜਾਂ ਮੁਗਲੀਆ ਸਲਤਨਤ ਨਾਲ ਲੜਾਈਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦੇ ਕੇ, ਅਕਾਲ ਚਲਾਣਾ ਕਰ ਗਏ।
ਪਰ ਸਾਡੇ ਸਾਖੀਕਾਰਾਂ ਨੇ ਗੁਰੂ ਸਹਿਬਾਨ ਪ੍ਰਤੀ ਸਾਖੀਆਂ ਘੜ ਕੇ ਉਪਮਾ ਕਰਨ ਦੀ ਬਜਾਏ ਨਿੰਦਾ ਕੀਤੀ। ਲੋਕਾਂ ਨੂੰ ਖੰਡ ਵਿਚ ਲਪੇਟ ਕੇ ਜ਼ਹਿਰ ਦਿੱਤੀ, ਲੋਕਾਂ ਨੂੰ ਪਤਾ ਨਹੀਂ ਲੱਗਿਆ ਪਰ ਨਿਗਲ ਗਏ, ਮਰੇ ਨਹੀਂ ਪਰ ਮਰਿਆਂ ਨਾਲੋਂ ਵੱਧ ਮੂਰਸ਼ਤ ਕਰ ਦਿੱਤੇ ਗਏ ਅਤੇ ਅੱਜ ਵੀ ਬੇਹੋਸ਼ੀ ਅਤੇ ਬੇਸਮਝੀ ਦੀ ਹਾਲਤ ਵਿਚ ਸਿਰ ਸੁੱਟੀ ਜਿੰਦਗੀ ਬਸਰ ਕਰ ਰਹੇ ਹਨ। ਬੀਬੀ ਭਾਨੀ ਜੀ ਆਪਣੇ ਪਿਤਾ, ਤੀਸਰੇ ਪਾਤਸ਼ਾਹ ਜੀ, ਤੋਂ ਗੁਰ ਗੱਦੀ ਨੂੰ ਆਪਣੇ ਘਰ ਰੱਖਣ ਲਈ ਵਰ ਮੰਗਦੀ ਦਿਖਾ ਕੇ ਸਿੱਖ ਸਿਧਾਂਤ ਨੂੰ ਘੱਟੇ ਰੋਲਿਆ ਹੈ। ਜਦੋਂ ਕਿ ਸਿੱਖੀ ਵਿਚ ਨਾ ਵਰ ਨਾ ਸਰਾਪ। ਗੁਰੂ ਨਾਨਕ ਪਿਤਾ ਜੀ ਬਾਬਾ ਲਹਿਣਾ ਜੀ ਨੂੰ ਨਿਰਖ-ਪਰਖ ਕਰਕੇ ਗੁਰੁ-ਗੱਦੀ ਸੌਂਪਦੇ ਹਨ ਅਤੇ ਇਹ ਪ੍ਰੰਪਰਾ ਅੱਗੇ ਤੋਂ ਅੱਗੇ ਕਿਸੇ ਗੁਰੂ ਵਿਆਕਤੀ ਨੇ ਨਹੀਂ ਤੋੜੀ। ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥ ਸਹਿ ਟਿਕਾ ਦਿਤੋਸੁ ਜੀਵਦੈ ॥੧॥ {ਪੰਨਾ 966}ਅਤੇ ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥ ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥੪॥ {ਪੰਨਾ 967} ਬਾਬਾ ਬੁੱਢਾ ਜੀ ਮਾਤਾ ਗੰਗਾ ਨੂੰ ਵਰ ਦਿੰਦੇ ਹਨ ਕਿ ਮੁਗਲਾਂ ਦੇ ਸਿਰ ਭੰਨਣ ਵਾਲਾ ਯੋਧਾ ਤੁਹਾਡੇ ਘਰ ਪੈਦਾ ਹੋਵੇਗਾ ਜਦੋਂ ਕਿ ਇਹ ਵਰ-ਸਰਾਪ ਦੀ ਕਹਾਣੀ, ਗੁਰਬਾਣੀ ਮੁਤਾਬਕ: “ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ”  ਵੀ ਝੂਠੀ ਹੈ। ਗੁਰੂ ਹਰਿ ਰਾਇ ਸਾਹਿਬ ਤੇਗ ਬਹਾਦਰ ਨੂੰ ਪ੍ਰਚਾਰ ਦੇ ਯੋਗ ਸਮਝ ਕੇ ਸਿੱਖੀ ਦੇ ਮੁੱਖ ਕੇਂਦਰ ਤੋਂ ਦੂਰ ਅਤੇ ਮੁਗਲ ਸਾਮਰਾਜ ਦੀਆ ਨਜ਼ਰਾਂ ਤੋਂ ਵੀ ਦੂਰ ਰਹਿਣ ਦਾ ਉਪਦੇਸ਼ ਦੇ ਕੇ ਪੂਰਬ ਵੱਲ ਨੂੰ ਤੋਰ ਦਿੰਦੇ ਹਨ। ਇਸਦੇ ਸਬੂਤ ‘ਭੱਟ ਵਹੀ ਤਲਾਉਂਡਾ, ਪਰਗਣਾ ਜੀਂਦ’ ਵਿਚੋਂ ਮਿਲਦੇ ਹਨ ਜਿਸ ਦੀ ਬਦੌਲਤ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਹਜ਼ਾਰਾਂ ਦੀ ਤੈਦਾਦ ਵਿਚ ਲੋਕ ਹਥਿਆਰ-ਬੰਦ ਹੋ ਕੇ ਅਨੰਦਪੁਰ ਵੱਲ ਵਹੀਰਾਂ ਘੱਤ ਕੇ ਆਏ। ਇਸ ਕਰਕੇ ਹੀ ਦਸਵੇਂ ਪਾਤਸ਼ਾਹ, ਬਾਈਧਾਰ ਦੇ ਪਹਾੜੀ ਰਾਜਿਆਂ ਨਾਲ, ਜੋ ਸਿੱਖ ਲਹਿਰ ਤੋਂ ਖਫਾ ਸਨ, ਅਨੰਦਪੁਰ ਅਤੇ ਆਸ-ਪਾਸ ਦੀਆਂ ਜੰਗਾਂ ਲੜ ਸਕੇ।  
ਜਿਸ ਸਿੱਖ-ਲਹਿਰ ਦੇ ਬਾਨੀਆਂ ਨੇ ਖੁੱਡਾਂ ਵਿਚ ਵੜੇ ਸਿੱਧਾਂ, ਜੋਗੀਆਂ ਅਤੇ ਪੀਰਾਂ ਫਕੀਰਾਂ, ਡਾਕੂਆਂ ਅਤੇ ਲੁਟੇਰਿਆਂ ਨੂੰ ਬਾਹਰ ਕੱਢਕੇ ਲੋਕ-ਭਲਾਈ ਦੇ ਕੰਮ ਲਾਇਆ ਅੱਜ ਅਸੀਂ ਉਸੇ ਲਹਿਰ ਦੇ ਮੋਢੀਆਂ ਨੂੰ ਭੋਰਿਆਂ ਵਿਚ ਤਪ ਕਰਦੇ ਦਿਖਾ ਕੇ ਫਖਰ ਮਹਿਸੂਸ ਕਰਦੇ ਹਾਂ ਜਦੋਂ ਕਿ ‘ਜਪ ਅਤੇ ਤਪ’ ਨੂੰ ਸਿੱਖੀ ਵਿਚ ਕੋਈ ਥਾਂ ਹੀ ਨਹੀਂ। ਜਿਵੇ: ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ ॥ ਜਾ ਕੈ ਰਿਦੈ ਭਾਉ ਹੈ ਦੂਜਾ ॥੧॥ ਪੰਨਾ 324॥ ਕਿਸੇ ਲਿਖਾਰੀ ਨੇ 22 ਸਾਲ ਅਤੇ ਕਿਸੇ 25-26 ਸਾਲ ਗੁਰੂ ਤੇਗ ਬਹਾਦਰ ਜੀ ਨੂੰ ਭੋਰੇ ਵਿਚ ਤਪ ਕਰਨ ਲਈ ਵਾੜ ਦਿੱਤਾ। ਜੋ ਸਰਾ-ਸਰ ਗਲਤ ਅਤੇ ਮਨਘੜਤ ਹੈ। ਭੋਰਿਆਂ ਵਿਚ ਬੈਠਣ ਵਾਲੇ ਕੌਮਾਂ ਨਹੀਂ ਸਿਰਜ ਸਕਦੇ, ਸਮਾਜ ਸੁਧਾਰ ਲਈ ਆਪਣੀ ਚੀਚੀ ਦੇ ਨਹੁੰ ਤੇ ਝਰੀਟ ਵੀ ਨਹੀਂ ਸਹਾਰ ਸਕਦੇ, ਕੌਮ ਦੀ ਖਾਤਰ ਅਤੇ ਲੋਕਾਂ  ਦੇ ਜ਼ਮੂਹਰੀ ਹੱਕਾਂ ਲਈ ਬਲੀਦਾਨ ਦੇਣਾ ਤਾਂ ਦੂਰ ਦੀ ਗੱਲ। ਅੱਜ ਦੇ ਕਿਸੇ ਸਾਧੜੇ ਨੂੰ ਦੇਖ ਲਓ। ਇਸ ਦੀ ਮਸਾਲ ਅੱਜ ਢੱਢਰੀਆਂ ਵਾਲਾ ਹੈ ਜਿਹੜਾ ਹਰ ਰੋਜ਼ ਲੱਖ ਕੁ ਰੁਪੈ ਦੀ ਬਰਦੀ ਬਦਲਦਾ ਹੈ ਆਪਣੇ ਮੂਰਖ ਚੇਲਿਆਂ ਨੂੰ 500-500 ਡਾਲਰ ਮੱਥਾ ਟੇਕਣ ਲਈ ਕਹਿੰਦਾ ਹੈ। ਲੋਕ ਸਰਕਾਰੀ ਅੱਤਿਆਚਾਰ ਕਰਕੇ ਤੜਫ ਰਹੇ ਹੁੰਦੇ ਹਨ ਪਰ ਬਾਬਾ ਜੀ ‘ਵਾਹਿ ਗੁਰੂ’ ਦਾ ਜਾਪ ਕਰਨ ਦੀ ਗੱਲ ਕਰਕੇ ਪੱਲਾ ਝਾੜ ਕੇ ਤੁਰਦੇ ਬਣਦੇ ਹਨ। ਲੋਕੋ ! ਚਾਹੇ ਤੁਸੀਂ ਗੱਲ 1984 ਦੀ ਕਰੋ ਤੇ ਚਾਹੇ ਅੱਜ, “ਕਰੋਨਾ ਵਾਇਰਸ” ਦੀ, ਲੋਕਾਂ ਦਿਆਂ ਟੁਕੜਿਆਂ ਤੇ ਪਲਣ ਵਾਲਿਆਂ ਕਦੀ ਕਿਸੇ ਦੀ ਕੋਈ ਮੱਦਦ ਨਹੀਂ ਕੀਤੀ। ਢੱਢਰੀਆਂ ਵਾਲਾ ਤਾਂ ਸਗੋਂ ਕਿਸਾਨ ਅੰਦੋਲਨ ਦੇ ਉਲਟ ਹੀ ਭੁਗਤ ਰਿਹਾ ਹੈ। ਕੀ ਇਸ ਨੇ ਕਿਸੇ ਨੂੰ ਇਕ ਕੱਪ ਚਾਹ ਦਾ ਪਿਲਾਇਆ ਹੈ ? ਨਹੀਂ।
ਦੂਸਰੇ ਪਾਸੇ ਗੁਰੂ ਤੇਗ ਬਹਾਦਰ ਜੀ ਲੋਕਾਂ ਨੂੰ ਸ਼ਿਕਾਰ ਕਰਨਾ ਸਿਖਾਉਂਦੇ ਹਨ ਜਦੋਂ ਕਿ ਸਰਕਾਰ ਨੇ ਹਥਿਆਰ ਰੱਖਣੇ ਅਤੇ ਸ਼ਿਕਾਰ ਕਰਨ ਦੀ ਮਨਾਹੀ ਕੀਤੀ ਹੋਈ ਹੈ। ਇਸੇ ਵਜ੍ਹਾ ਕਰਕੇ 1665 ਈ: ਵਿਚ ਗੁਰੂ ਜੀ ਧਮਤਾਨ ਦੇ ਅਸਥਾਨ ਤੋਂ ਗ੍ਰਿਫਤਾਰ ਕੀਤੇ ਗਏ ਪਰ ਜੈਪੁਰੀਏ ਰਾਜੇ, ਰਾਮ ਸਿੰਹ, ਦੀ ਸ਼ਿਫਾਰਸ਼ ਕਰਨ ਉਪਰੰਤ ਗੁਰੂ ਜੀ ਨੂੰ ਛੱਡ ਦਿਤਾ ਗਿਆ। ਇਸ ਤੋਂ ਬਾਅਦ 1670 ਵਿਚ ਜਦੋਂ ਗੁਰੂ ਜੀ ਪੂਰਬੀ ਇਲਾਕਿਆਂ ਵਿਚ ਪ੍ਰਚਾਰ ਕਰਕੇ ਵਾਪਸ ਆ ਰਹੇ ਸਨ ਤਾਂ ਆਗਰੇ ਤੋਂ ਗ੍ਰਿਫਤਾਰ ਕਰ ਲਏ ਗਏ ਇਸ ਵਾਰ ਵੀ ਜੈਪੁਰੀਆਂ ਦੀ ਮੱਦਦ ਨਾਲ ਗੁਰੂ ਜੀ ਨੂੰ ਰਿਹਾ ਕਰ ਦਿੱਤਾ ਗਿਆ। ਪਰ 1675 ਈ: ਵਿਚ ਜਦੋਂ ਔਰੰਗਜੇਬ ਜ਼ਬਰਨ ਲੋਕਾਂ ਨੂੰ ਹਿੰਦੂ ਬਣਾ ਰਿਹਾ ਸੀ ਤਾਂ ਕਸ਼ਮੀਰੀ ਪੰਡਿਤਾਂ ਨੇ ਗੁਰੂ ਜੀ ਕੋਲ 25 ਮਈ 1675 ਈ: ਨੂੰ ਅਨੰਦਪੁਰ ਆ ਕੇ ਫਰਿਆਦ, “ ਸਾਨੂੰ ਬਚਾਓ, ਸਾਡੀ ਮੱਦਦ ਕਰੋ, ਸਾਡੀ ਬਾਂਹ ਪਕੜੋ ” ਕੀਤੀ। ਇਸ ਵਕਤ ਔਰੰਗਜੇਬ ਦੱਖਣ ਦੀ ਮੁਹਿੰਮ ਤੇ ਗਿਆ ਹੋਇਆ ਸੀ। ਪਰ ਕਸ਼ਮੀਰ ਦੇ ਸੂਬੇਦਾਰ ਨੇ ਸੂਹੀਏ ਰਾਹੀਂ ਇਹ ਖਬਰ ਦਿੱਲੀ ਦਰਬਾਰ ਪਹੁੰਚਦੀ ਕਰ ਦਿੱਤੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਵੀ ਜਾਰੀ ਹੋ ਗਏ। ਇਸ ਤੋਂ ਪਹਿਲਾਂ ਕਿ ਮੁਗਲ ਹਕੂਮਤ ਦੇ ਕਰਿੰਦੇ ਗੁਰੂ ਜੀ ਨੂੰ ਆ ਕੇ ਪਕੜਦੇ ਗੁਰੂ ਜੀ ਆਪ ਹੀ 10 ਜੁਲਾਈ 1675 ਈ: ਨੂੰ ਦਿੱਲੀ ਵੱਲ ਨੂੰ ਚੱਲ ਪਏ ਅਤੇ ਅਗਲੇ ਦਿਨ ਗੁਰੂ ਜੀ ਨੂੰ ਮਲਕਪੁਰ ਰੰਘੜਾਂ ਤੋਂ ਮੋਰਿੰਡੇ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ। ਮੋਰਿੰਡੇ ਦੇ ਥਾਣੇਦਾਰ ਨੂਰ ਮੁਹੰਮਦ ਹਸਨ ਨੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇ ਸਮੇਤ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਸੂਬਾ ਸਰਹਿੰਦ ਦੇ ਹੁਕਮ ਅਨੁਸਾਰ ਬੱਸੀ ਪਠਾਣਾਂ ਦੇ ਕਿਲੇ ਵਿਚ ਬੰਦ ਕਰ ਦਿੱਤਾ। ਨਕਸ਼ਬੰਦੀ ਫਿਰਕੇ ਦੇ ਸਰਹਿੰਦ ਦੇ ਕਾਜ਼ੀ, “ਸ਼ੈਖ ਸੈਫ-ਉਦ-ਦੀਨ” ਵਾਰਤਾਲਾਪ ਕਰਕੇ ਗੁਰੂ ਜੀ ਨੂੰ ਮੁਸਲਮਾਨ ਬਣਾਉਣ ਵਿਚ ਜਦੋਂ ਨਾਕਾਮਯਾਬ ਰਹੇ ਤਾਂ ਉਸ ਨੇ ਦਿੱਲੀ ਦਰਬਾਰ ਨੂੰ ਲਿਖ ਭੇਜਿਆ ਕਿ ਗੁਰੂ ਜੀ ਗੱਲਾਂ-ਬਾਤਾਂ ਨਾਲ ਮੁਸਲਮਾਨ ਧਰਮ ਕਬੂਲ ਨਹੀਂ ਕਰਨਗੇ। ਸ਼ਾਇਦ ਤਲਵਾਰ ਦੇ ਡਰ ਨਾਲ ਮਨਾਏ ਜਾ ਸਕਣ। ਕਾਫੀ ਲੰਮੀ ਚਰਚਾ-ਵਾਰਤਾ ਅਤੇ ਤਸੀਹੇ ਦੇਣ ਤੋਂ ਬਾਅਦ 3 ਨਵੰਬਰ 1675 ਈ: ਗੁਰੂ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਦਿੱਲੀ ਕੋਤਵਾਲੀ ਵਿਚ ਬੰਦ ਕਰ ਦਿਤਾ ਗਿਆ। 11 ਨਵੰਬਰ ਨੂੰ ਗੁਰੂ ਜੀ ਦੀਆਂ ਅੱਖਾਂ ਦੇ ਸਾਹਮਣੇ ਭਾਈ ਦਿਆਲਾ ਜੀ ਨੂੰ ਚਾਂਦਨੀ ਚੌਕ ਵਿਚ, ਪਾਣੀ ਨਾਲ ਭਰੀ ਵੱਡੀ ਦੇਗ ਵਿਚ ਬੰਨ ਕੇ, ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤੋਂ ਮਗਰੋਂ ਭਾਈ ਮਤੀ ਦਾਸ ਨੂੰ ਦੋ ਲੱਕੜਾਂ ਦੇ ਸ਼ਿਕੰਜੇ ਵਿਚ ਬੰਨ ਕੇ ਆਰੇ ਨਾਲ ਚੀਰ ਦਿੱਤਾ ਅਤੇ ਭਾਈ ਸਤੀ ਦਾਸ ਨੂੰ ਰੂੰ ਵਿਚ ਲਪੇਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸ਼ਾਮ ਦੇ ਵਕਤ ਕਾਜ਼ੀ ਦੇ ਆਖਰੀ ਫਤਵੇ ਮਗਰੋਂ ਜੱਲਾਦ, ਜਲਾਲ-ਉਦ-ਦੀਨ, (ਸਮਾਣੇ ਵਾਲੇ)  ਨੇ ਗੁਰੂ ਜੀ ਨੂੰ ਤਲਵਾਰ ਦੇ ਇਕੋ ਝਟਕੇ ਨਾਲ ਸ਼ਹੀਦ ਕਰ ਦਿਤਾ।
ਗੁਰੂ ਸਾਹਿਬ ਦੀ ਸ਼ਹਾਦਤ ਨੂੰ ‘ਸਿਰੀ ਗੁਰੁ ਸੋਭਾ’ ਗ੍ਰੰਥ ਦਾ ਲਿਖਾਰੀ, ਕਵੀ ਸੈਨਾਪਤਿ ਜਾਂ ਸੈਣਾ ਸਿੰਘ ਆਪਣੇ ਲਫਜਾਂ ਵਿਚ ਇੰਜ ਬਿਆਨ ਕਰਦਾ ਹੈ:  ਪ੍ਰਗਟ ਭਏ ਗੁਰੁ ਤੇਗ ਬਹਾਦਰ। ਸਗਲ ਸ੍ਰਿਸਟ ਪੈ ਜਾਕੀ ਚਾਦਰ।
ਕਰਮ ਧਰਮ ਕੀ ਜਿਨਿ ਪਤਿ ਰਾਖੀ। ਅਟਲ ਕਰੀ ਕਲਿਯੁਗ ਮੈਂ ਸਾਖੀ॥ 14॥ ਪੰਨਾ 10॥
ਅਤੇ ਗੁਰ ਪੰਥ ਪ੍ਰਕਾਸ਼ ਦਾ ਲਿਖਾਰੀ ਇਉਂ ਲਿਖਦਾ ਹੈ: ਤੇਗ ਬਹਾਦਰ ਫਿਰ ਗੁਰ ਭਯੋ ਪਰਸਵਾਰਥ ਹਿਤਿ ਜਿਨਿ ਸਿਰ ਦਯੋ॥ ਕਲਯੁਗ ਮੈ ਬਡ ਸਾਕਾ ਕੀਯਾ ਧਰਮ ਕਰਮ ਰਖ ਹਿੰਦੂ ਲੀਯਾ॥ ਇਹ ਵੀ ਗਲਤ ਹੈ। ਸਿਰਫ ਹਿੰਦੂ ਧਰਮ ਲਈ ਸ਼ਸ਼ਹਾਦਤ ਦੇਣੀ ਗੁਰੂ ਜੀ ਦੀ ਸ਼ਹਾਦਤ ਨੂੰ ਛੁਟਿਆਉਣਾ ਹੈ। ਇਹ ਨਿਰਮਲੇ ਕਵੀਆਂ ਦੀ ਚਾਲ ਹੈ ਜਿਸ ਨੂੰ ਅਸੀਂ ਸਮਝ ਨਹੀਂ ਸਕੇ।
ਪਰ ਬਚਿਤ੍ਰ ਨਾਟਿਕ ਦੇ ਲਿਖਾਰੀ ਕਵੀ ਸਿਯਾਮ ਨੇ ਤਾਂ ਗੁਰੂ ਜੀ ਦੀ ਸ਼ਹਾਦਤ ਨੂੰ ਮਿੱਟੀ-ਘੱਟੇ ਹੀ ਰੋਲ ਦਿਤਾ। ਜਿਵੇ: ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥ ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਆ ਪਰੁ ਸੀ ਨ ਉਚਰੀ॥ ਦ. ਗ੍ਰ. ਪੰਨਾ 54॥ ਜਿਸ ਤਿਲਕ-ਜੰਞੂ ਨਾਲ ਸਿੱਖ ਲਹਿਰ ਦਾ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਕੋਈ ਸਬੰਧ ਨਹੀਂ ਉਸ ਦੀ ਖਾਤਰ ਗੁਰੂ ਜੀ ਅਤੇ ਬਾਕੀ ਸਿੱਖਾਂ ਨੇ ਕੁਰਬਾਨੀਆ ਕਿਉਂ ਦੇਣੀਆਂ ਸਨ ? ਸਭ ਲੋਕਾਂ ਦੇ ਹੱਕਾਂ ਲਈ ਲੜਨ ਮਰਨ ਵਾਲੀ ਸਿੱਖ-ਲਹਿਰ ਨੂੰ ਕਿਸੇ ਇਕ ਧਰਮ ਦੀ ਰਾਖੀ ਲਈ ਜਾਨਾਂ ਕੁਰਬਾਨ ਕਰਦਿਆਂ ਦਿਖਾਉਣਾ ਇਕ ਸਾਜਿਸ਼ ਹੈ। ਸਿੱਖ-ਲਹਿਰ ਦੀਆਂ ਲੱਖਾਂ ਸ਼ਹਾਦਤਾਂ ਲੋਕਾਂ ਦੇ ਹੱਕਾਂ ਅਤੇ ‘ਸੱਚ ਧਰਮ’ ਨੂੰ ਬਹਾਲ ਕਰਾਉਣ ਲਈ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਅਸੀਂ ਅੱਜ ਭੁੱਲ ਚੁੱਕੇ ਹਾਂ। ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਪੰਨਾ 1427॥
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # + 647 966 3132 , www.singhsabhacanada.com

ਗੁਰੂ ਨਾਨਕ ਪਾਤਸ਼ਾਹ ਦੀ ਉਧਾਲੀ ਗਈ ‘ਸਿੱਖੀ’ ਅੰਤਲੇ ਸਾਹਾਂ ਤੇ - ਗੁਰਚਰਨ ਸਿੰਘ  ਜਿਉਣਵਾਲਾ

ਇਹ ਲੇਖ ਡਾ. ਕਰਮਿੰਦਰ ਸਿੰਘ ਜੀ ਦਾ ਹੈ ਮੈਂ ਤਾਂ ਸਿਰਫ ਪੰਜਾਬੀ ਵਿਚ ਅਨੁਵਾਦ ਹੀ ਕਰ ਰਿਹਾ ਹਾਂ।
ਬਾਬਾ! ਤੂੰ ਨੰਗੇ ਪੈਰੀਂ ਹਜ਼ਾਰਾਂ ਕਿਲੋਮੀਟਰ ਦਾ ਪੈਂਡਾ ਤਹਿ ਕੀਤਾ,  ਮਾਰੂਥਲਾਂ ਅਤੇ ਜੰਗਲ-ਬੇਲਿਆਂ ਵਿਚੋਂ ਦੀ ਲੰਘਦਾ ਹੋਇਆ, ਸੱਪਾਂ ਅਤੇ ਠੂਹਿਆਂ ਨੂੰ ਮਿਧਦਾ ਹੋਇਆ, ਸ਼ੇਰ-ਬਘੇਰਿਆਂ ਨਾਲ ਲੜਦਾ ਹੋਇਆ, ਤੱਤੀਆਂ ਅਤੇ ਬਰਫੀਲੀਆਂ ਹਵਾਵਾਂ ਨੂੰ ਅੱਖੋਂ-ਪਰੋਖੇ ਕਰਦਾ ਹੋਇਆ, ਪਾਟੀਆਂ ਅੱਡੀਆਂ ਅਤੇ ਲੀਰੋ-ਲੀਰ ਹੋਏ ਕਪੜਿਆਂ ਨਾਲ ਦੂਰ-ਦੂਰ ਤਕ ਹੋਕਾ ਦੇ ਕੇ “ “ਉਗਵਣਹੁ ਤੇ ਆਥਵਣੋ ਨਉ ਖੰਡ ਪ੍ਰਿਥਮੀ ਸਭ ਝੁਕਾਈ॥ ਜਗਿ ਅੰਦਰਿ ਕੁਦਰਤਿ ਵਰਤਾਈ”॥ ਚੜਿਆ ਸੋਧਣਿ ਧਰਤਿ ਲੁਕਾਈ॥24॥ ਪਰ ਅੱਜ ਤੇਰੇ ਪੈਰੋਕਾਰਾਂ ਨੇ ਤੁਹਾਨੂੰ ਹੀ ਸੋਧ ਦਿੱਤਾ ਹੈ। ਕਿਵੇਂ?
ਜਿਹੜੀ ਸਿੱਖੀ ਅੱਜ ਅਸੀਂ ਜਿਉਂ ਰਹੇ ਹਾਂ, ਇਹ ਓਹ ਨਹੀਂ ਜੋ ਸਾਡੇ ਗੁਰੂ ਸਾਹਿਬਾਨ ਨੇ ‘ਧੁਰਿ ਕੀ ਬਾਣੀ’ ਵਿਚ ਅੰਕਿਤ ਕੀਤੀ ਹੈ। ਸਗੋਂ ਤੇਰਾ ‘ ਕੀਤੋਸੁ ਆਪਣਾ ਪੰਥੁ ਨਿਰਾਲਾ’ ਨੂੰ ਭ੍ਰਿਸ਼ਟ ਤੇ ਦਾਗੀ ਕਰਨ ਦੇ ਨਾਲ-ਨਾਲ ਵਿਗਾੜ ਵੀ ਦਿੱਤਾ ਹੈ। ਬਾਬਾ! ਅੱਜ ਤੁਹਾਡੀ ਬਾਣੀ ਨੂੰ ਵੇਦਾਂ, ਪੁਰਾਣਾਂ ਅਤੇ ਸਨਾਤਨ ਧਰਮ ਦੀ ਧਾਰਣਾ ਤੇ ਵਿਖਿਆਨ ਕੇ ਸਿੱਖਾਂ ਨੂੰ ਓਸੇ ਰਾਹ ਤੋਰ ਦਿੱਤਾ ਗਿਆ ਹੈ ਜਿਸ ਤੋਂ ਤੁਸੀਂ ਲੁਕਾਈ ਨੂੰ ਬਾਹਰ ਨਿਕਲਣ ਦਾ ਹੋਕਾ ਦਿੱਤਾ ਸੀ। ਸਾਡੇ ਇਤਹਾਸ ਨੂੰ ਨਾ-ਵਿਸ਼ਵਾਸ ਕਰਨ ਯੋਗ ਚਮਤਕਾਰੀ ਸਾਖੀਆਂ ਰਾਹੀਂ ਵਿਗਾੜਿਆ ਹੀ ਨਹੀਂ ਗਿਆ ਸਗੋਂ ਤੁਹਾਨੂੰ ਵੀ ਚਮਤਕਾਰੀ ਸਿੱਧ ਕਰਕੇ ਹਵਾ ਖਾਣੇ ਅਤੇ ਅੱਖਾਂ ਮੀਚ ਕੇ ਹਵਾ ਵਿਚ ਉਡਣੇ ਸਾਬਤ ਕਰ ਦਿੱਤਾ ਗਿਆ ਹੈ।
ਜਿਨ੍ਹਾਂ ਮਸੰਦਾਂ ਨੂੰ ਤੁਸੀਂ ਯੋਗ ਸਜਾਵਾਂ ਦੇ ਕੇ  ਆਪਣੇ ‘ਨਿਰਾਲੇ ਪੰਥੁ’ ਨੂੰ ਮੁਕਤ ਕਰਾਇਆ ਸੀ ਅੱਜ ਓਹੀ ਮਸੰਦ ਕਰਮ-ਕਾਂਡਾਂ ਵਾਲੀ ਸਿੱਖੀ ਦਾ ਪ੍ਰਚਾਰ ਕਰਕੇ, ਤੁਹਾਡੇ ‘ਨਿਰਮਲ ਪੰਥੁ’ ਨੂੰ ਵਿਗਾੜ ਕੇ ਲੋਕਾਈ ਨੂੰ ਪੁਠੇ ਰਸਤੇ ਪਾ ਰਹੇ ਹਨ। 1469 ਤੋਂ ਪਹਿਲਾਂ ਦੇ ਚੱਲ ਰਹੇ ਜਿਹੜੇ ਕਰਮ-ਕਾਂਡ ਨੂੰ ਤੁਸੀਂ ਨਕਾਰਿਆ ਸੀ। ਅੱਜ ਓਹੀ ਕਰਮ-ਕਾਂਡ ਤੁਹਾਡੀ ਸਿੱਖੀ ਦਾ ਮੂਲ ਸਿਧਾਂਤ ਬਣਾ ਦਿੱਤੇ ਗਏ ਹਨ। ਤੁਹਾਡਾ ‘ਨਿਰਮਲ ਪੰਥੁ’ ਕਿਉਂ, ਕਿਵੇਂ ਅਤੇ ਕਦੋਂ ਅਗਵਾ ਕੀਤਾ ਗਿਆ?
ਡਾ. ਕਰਮਿੰਦਰ ਸਿੰਘ ਜੀ ਨੇ ਉਪਰ ਲਿਖੇ ਸੁਆਲਾਂ ਦੇ ਜਵਾਬ ਦੇਣ ਲਈ ਕਈ ਵੀਡੀਓਜ਼ ਅੰਗਰੇਜ਼ੀ ਬੋਲੀ ‘ਚ ਬਣਾਈਆਂ ਹਨ ਜੋ www.sikhvicharforum.org ਤੇ ਉਪਲੱਬਧ ਹਨ ਕਿ ਕਿਵੇਂ ਬਾਬਾ ਜੀ ਦੇ ‘ਨਿਰਮਲ ਪੰਥੁ’ ਨੂੰ ਵਿਗਾੜਿਆ ਗਿਆ ਹੈ, ਸਿੱਖੀ ਦੇ ਨਾਮ ਹੇਠ ਕਿਵੇਂ ਬ੍ਰਹਮਣੀ ਮੱਤਿ ਦੀ ਪੁੱਠ ਚਾਹੜੀ ਜਾ ਰਹੀ ਹੈ। ਗੁਰੂ ਸਹਿਬਾਨ ਦੇ 239 ਸਾਲਾਂ ਦੇ ਲੰਮੇ ਸਮੇਂ ਵਿਚ ਮਿਹਨਤ ਅਤੇ ਮਸ਼ੱਕਤ ਕਰਕੇ ਚਲਾਏ ‘ਨਿਰਮਲ ਪੰਥੁ’ ਨੂੰ ਵਿਗਾੜਨ ਦੀ ਇਕ ਦਰਦਨਾਕ ਕਹਾਣੀ ਪੇਸ਼ ਕੀਤੀ ਗਈ ਹੈ।
ਭਾਈ ਗੁਰਦਾਸ ਜੀ ਵੀ ਆਪਣੇ ਲਫਜ਼ਾਂ ਵਿਚ ਗੁਰੂ ਸਹਿਬਾਨ ਦੀ ਮਿਹਨਤ-ਮਸ਼ੱਕਤ ਦੀ ਸ਼ਾਹਦੀ ਭਰਦੇ ਹੋਏ ਲਿਖਦੇ ਹਨ; ‘ਰੇਤੁ ਅੱਕੁ ਆਹਾਰੁ ਕਰਿ ਰੋੜਾ ਕੀ ਗੁਰ ਕੀਅ ਵਿਛਾਈ’ ਅਤੇ  ‘ਮਾਰਿਆ ਸਿੱਕਾ ਜਗਤਿ ਵਿਚਿ ਨਾਨਕ ਮਿਰਮਲ ਪੰਥੁ ਚਲਾਇਆ’। ਨਿਰਮਲ ਦਾ ਮਤਲਬ ਹੈ ਇਕ ਵੱਖਰੀ ਕਿਸਮ ਦਾ ਜਿਸ ਵਿਚ ਕੋਈ ਖੋਟ ਨਾ ਹੋਵੇ। ਸੰਸਾਰ ਵਿਚ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰ-ਧਾਰਾ ਆਪਣੇ ਆਪ ਵਿਚ ਇਕ ਵੱਖਰੀ ਤੇ ਨਿਰਾਲੀ ਕਿਸਮ ਦੀ ਵਿਚਾਰ-ਧਾਰਾ ਕਰਕੇ ਜਾਣੀ ਜਾਂਦੀ ਹੈ। ਉਸ ਸਮੇਂ ਦੀਆਂ ਚੱਲ ਰਹੀਆਂ ਵਿਚਾਰ-ਧਾਰਕ ਮਨੌਤਾਂ ਨਾਲੋਂ ਬਿਲਕੁੱਲ ਵੱਖਰੀ ਅਤੇ ਅਨੋਖੀ।
ਕਿਸੇ ਦਾ ਰੱਬ ਅਸਮਾਨ ਵਿਚ ਤੇ ਕਿਸੇ ਦਾ ਪਤਾਲ ਵਿਚ, ਕਿਸੇ ਦੇ ਹਜ਼ਾਰਾਂ ਰੱਬ ਤੇ ਕਿਸੇ ਦਾ ਸੂਲੀ ਤੇ ਟੰਗਿਆ ਰੱਬ। ਇਨ੍ਹਾਂ ਸਭਨਾਂ ਨੂੰ ਨਕਾਰ ਕੇ ਗੁਰੂ ਨਾਨਕ ਪਾਤਸ਼ਾਹ ਨੇ ਇਕ ਵੱਖਰੀ ਕਿਸਮ ਦੇ ‘ਰੱਬ’ ਦਾ ਸੰਕਲਪ ਤਿਆਰ ਕੀਤਾ  ਜੋ ਸਭ ਦੇ ਅੰਦਰ ਹੈ ਤੇ ਉਸ ਵਰਗਾ ਬਣਨ ਦੀ ਪ੍ਰੇਰਨਾ ਦਿੱਤੀ। ਨਾ ਸ਼ਰੀਰ ਕਰਕੇ ਕੋਈ ‘ਰੱਬ’/ਗੁਰੂ ਤੇ ਨਾ ਸ਼ਰੀਰ ਕਰਕੇ ਕੋਈ ਚੇਲਾ। ਸਗੋਂ ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ’ ਦਾ ਸਿਧਾਂਤ ਦਿੱਤਾ ਜੋ ਪ੍ਰੀਵਾਰ ਨੂੰ, ਸੰਸਾਰ ਨੂੰ ਅਤੇ ਸਰਕਾਰ ਨੂੰ ਟਿਚ ਕਰਕੇ ਜਾਣਦਾ ਹੈ। ਮਰਨ ਤੋਂ ਬਾਅਦ ‘ਮੁਕਤੀ’ ਪ੍ਰਾਪਤ ਕਰਨ ਦੇ ਸਿਧਾਂਤ ਨੂੰ ਰੱਦ ਕਰਕੇ ਜਿਉਂਦੇ ਜੀਅ ਹੁਣੇ ਅਤੇ ਇੱਥੇ ‘ਮੁਕਤੀ’ ਪ੍ਰਾਪਤ ਕਰਨ ਦਾ ਇਕ ਵੱਖਰਾ ਸਿਧਾਂਤ ਦਿੱਤਾ ਜੋ ਵਚੋਲਗੀ ਰਹਿਤ ਹੈ। ਗੁਰੂ ਸਹਿਬਾਨ ਦਾ ਸਿਧਾਂਤ ਮਨੁੱਖ ਨੂੰ ‘ਮਨੁੱਖੀ ਸੋਚ’ ਕਰਕੇ ਬਹੁਤ ਉੱਚਾ ਚੁੱਕਦਾ-ਚੁੱਕਦਾ ‘ਰੱਬ’ ਵਿਚ ਅਭੇਦ ਕਰਦਾ ਹੈ। ਜਿਵੇ; ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ॥ ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ॥
‘ਗੁਰੂ ਗ੍ਰੰਥ’ ਵਿਚ ਨਾਮ ਕਰਕੇ ਵੱਖਰੇ-ਵੱਖਰੇ ਧਰਮਾਂ, ਜਾਤਾਂ-ਪਾਤਾਂ ਦੇ ਉਨ੍ਹਾਂ ਲੋਕਾਂ ਦੀਆਂ ਲਿਖਤਾਂ ਨੂੰ ਸ਼ਾਮਲ ਕਰ ਲਿਆ ਗਿਆ ਜਿਨ੍ਹਾਂ ਦਾ ਨਿਸ਼ਾਨਾ, “ ਏਕੋ ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ ਜੁਗਿ ਜੁਗਿ ਹੋਈ” ਸੀ ਅਤੇ ਉਹ ਮਨੁੱਖੀ ਸਮਾਨਤਾ ਦੇ ਹਾਮੀ ਸਨ/ ਹਨ।
ਪਰ ਇਸ ਅਨੋਖੇ ‘ਪੰਥੁ’ ਨੂੰ ਖਰਾਬ ਕਰਨ ਲਈ ਸਾਡਾ ਇਤਹਾਸ ਦੱਸਦਾ ਹੈ ਕਿ 1718 ਤੋਂ 1925 ਤਕ ਦੇ 207 ਸਾਲਾ ਦੇ ਸਮੇਂ ਵਿਚ ਇਸ ‘ਨਿਰਮਲ ਪੰਥ’ ਦੇ ਦੋਖੀਆਂ ਨੇ ਇਤਹਾਸ ਬਦਲਿਆ, ਗੁਰਬਾਣੀ ਦੇ ਅਰਥ ਵੈਦਿਕ ਅਤੇ ਸਨਾਤਨੀ ਮੱਤਿ ਅਨੁਸਾਰ ਕੀਤੇ ਅਤੇ ਨਾਲ ਦੀ ਨਾਲ ਸਾਡੇ ਧਰਮ ਦੀ ਸਿਖਿਆ ਦੇਣ ਵਾਲੇ ਗੁਰਦੁਆਰਿਆਂ ਤੇ ਵੀ ਕਬਜਾ ਕੀਤਾ। ਇਸੇ ਮੰਦਭਾਗੀ ਘਟਨਾ ਨੂੰ ਹੀ ਮੈਂ ‘ਸਿੱਖੀ ਨੂੰ ਉਧਾਲਣਾ ਜਾਂ ਅਗਵਾ ਕਰਨਾ ਕਹਿੰਦਾ ਹਾਂ। ਸਿੱਖੀ ਦੇ ਦੁਸ਼ਮਨਾਂ ਦੀ ਇਹ ਇਕ ਸੋਚੀ ਸਮਝੀ ਚਾਲ ਸੀ ਜਿਸ ਕਰਕੇ ਉਹ ਸਿੱਖੀ ਨੂੰ ਉਧਾਲਣ ਵਿਚ ਕਾਮਯਾਬ ਹੋਏ ਅਤੇ ਬਾਬੇ ਨਾਨਕ ਦੇ ਸਿੱਖਾਂ ਨੂੰ ਮੁੜ 1469 ਤੋਂ ਪਹਿਲਾਂ ਵਾਲੇ ਮੋੜ ਤੇ ਲਿਆ ਖੜਾ ਕਰਨ ਵਿਚ ਵੀ ਕਾਮਯਾਬ ਹੋਏ ਜਿਸ ਤੋਂ ਬਾਬਾ ਜੀ ਸਾਨੂੰ ਵਰਜਦੇ ਹਨ।
207 ਸਾਲਾਂ ਦੇ ਲੰਮੇ ਸਮੇਂ ਦੀ ਉਧਾਲੀ ਹੋਈ ਸਿੱਖੀ ਹੀ ਅੱਜ ਸਾਨੂੰ ‘ਅਸਲੀ ਸਿੱਖੀ’ ਲੱਗਣ ਲੱਗ ਪਈ ਹੈ। ਕਿਉਂਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਹੈ ਉਹ ਅਸੀਂ ਸਮਝੇ ਹੀ ਨਹੀਂ ਜਿਵੇਂ; ਜਾਤ-ਪਾਤ ਦਾ ਖੰਡਨ, ਲਿੰਗ ਦੇ ਭੇਦ ਭਾਵ ਦਾ ਖੰਡਨ, ਜਨੇਊ ਦਾ ਖੰਡਨ, ਅੰਧਾ ਭਰਿਆ ਭਰਿ ਭਰਿ ਧੋਵੈ ਅੰਤਰ ਕੀ ਮਲੁ ਕਦੇ ਨ ਲਹੈ ॥ ਨਾਮ ਬਿਨਾ ਫੋਕਟ ਸਭਿ ਕਰਮਾ ਜਿਉ ਬਾਜੀਗਰੁ ਭਰਮਿ ਭੁਲੈ ॥੧॥ ਪੰਨਾ 1343॥। ਜਦੋਂ ਅਸੀਂ ਆਪ ਪੜ੍ਹਨਾ ਹੀ ਨਹੀਂ ਫਿਰ ਸਮਝਣਾ ਤਾਂ ਦੂਰ ਦੀ ਗੱਲ। ਜੋ-ਜੋ ਕਰਮ-ਕਾਂਡ ਸਾਡੇ ਗੁਰੂ ਸਹਿਬਾਨ, ਭਗਤ ਸਾਹਿਬਾਨ, ਭੱਟਾਂ ਅਤੇ ਗੁਰ ਸਿੱਖਾਂ ਨੇ ਆਪਣੀ ਬਾਣੀ ਵਿਚ ਸਾਨੂੰ ਕੂੜੇਦਾਨ ਵਿਚ ਸੁੱਟਣ ਲਈ ਉਪਦੇਸ਼ ਦਿੱਤਾ,‘ਸਿੱਖੀ’ ਦੇ ਦੁਸਮਣਾਂ ਦੀ ਬਦੌਲਤ, ਅੱਜ ਅਸੀਂ ਫਿਰ ਤੋਂ ਉਸ ਨੂੰ ਆਪਣੀ ਸੋਚ ਦਾ ਹਿਸਾ ਬਣਾ ਲਿਆ ਹੈ।
207 ਸਾਲਾਂ ਦੇ ਲੰਮੇਂ ਅਰਸੇ ਵਿਚ ਉਧਾਲੀ ਹੋਈ ਸਿੱਖੀ ਪੂਰਨ ਤੌਰ ਤੇ ਅੱਜ ਰਸਮੀ ਸਿੱਖੀ ਬਣ ਚੁੱਕੀ ਹੈ। ਬ੍ਰਾਹਮਣਾਂ ਦੇ ਪ੍ਰਚਾਰੇ ਝੂਠ ਅਨੁਸਾਰ, ਅੱਜ ਦੇ ‘ਸਿੱਖ ਪ੍ਰਚਾਰਕ’ ਗੁਰੂ ਨਾਨਕ ਪਿਤਾ ਦੇ ਹੁਕਮ  ਮੁਤਾਬਕ ਭਾਈ ਮਰਦਾਨੇ ਤੋਂ ਕਿਕਰਾਂ ਨੂੰ ਲੱਗੀਆਂ ਮਠਿਆਈਆਂ ਝੜਵਾਈ ਜਾ ਰਹੇ ਹਨ, ਕਿਧਰੇ ਬਾਬਾ ਜੀ ਨੂੰ ਸੱਪ ਤੋਂ ਛਾਂ ਕਰਵਾਈ ਜਾ ਰਹੇ ਹਨ ਤੇ ਮਾਲਵੇ ਦੇ ਖੇਤਰ ਵਿਚ ਗੁਰੂ ਗੋਬਿੰਦ ਸਿੰਘ ਤੋਂ ਧਰਤੀ ਵਿਚ ਪੈਰ ਮਰਵਾ ਕੇ  ਮੋਹਰਾਂ ਦੇ ਖਜ਼ਾਨੇ ਲੱਭਵਾਈ ਜਾ ਰਹੇ ਹਨ, ਜਦੋਂ ਕਿ ਉਸ  ਗੁਰੂ ਜੀ ਦੇ ਸਿੱਖ ਅਤੇ ਘੋੜੇ ਖੁਰਾਕ ਖੁਣੋਂ ਸਦਾ ਦੀ ਨੀਂਦਰੇ ਸਉਂ ਗਏ। ਪ੍ਰਸਾਦੀ ਹਾਥੀ ਘਾਹ ਖੁਣੋ ਮਰ ਗਿਆ। ਅਸੀਂ ਗਿਆਨ ਧਾਰਕ ਬਣਨਾ ਸੀ ਪਰ ਸਾਨੂੰ ਗਿਆਨ ਪੂਜਕ ਬਣਾ ਦਿੱਤਾ ਗਿਆ ਹੈ। ਸਾਧ ਲਾਣਾ ਅੱਜ ਲੋਕਾਈ ਨੂੰ ‘ਸਿੱਖੀ’ ਨਾਲੋਂ ਤੋੜਨ ਲਈ ਆਪਣੀਆਂ ਮਨ ਭਾਉਂਦੀਆਂ ਧਾਰਣਾਂ ਗਾ ਰਿਹਾ ਹੈ। ਸ਼ਬਦ ਗੁਰੂ ਦੇ ਸਿਧਾਂਤ ਨੂੰ ਅਲੋਪ ਕਰ ਦਿੱਤਾ ਗਿਆ ਹੈ। ਜਿਸ ਗਿਆਨ ਨੂੰ ਪ੍ਰਾਪਤ ਕਰਕੇ ਅਸੀਂ ਰਕਮਾਂ-ਕਾਂਡਾਂ ਵਿਚੋਂ ਨਿਕਲਣਾ ਸੀ ਉਸ ਨੂੰ ਰੁਮਾਲਿਆਂ ਵਿਚ ਲਵੇਟ ਕੇ ਸਾਨੂੰ ਉਸ ਦੀ ਪੂਜਾ ਕਰਨ ਲਾ ਦਿੱਤਾ ਗਿਆ ਹੈ ਅਤੇ ਅਸੀਂ ਮੁੜ ਤੋਂ ਉਨ੍ਹਾਂ ਸਾਰੀਆਂ ਰੀਤਾਂ-ਰਿਵਾਜਾਂ ਦੇ ਸ਼ਿਕਾਰ ਹੋ ਗਏ ਹਾਂ ਜਿਸ ਤੋਂ ਸਾਨੁੰ ਗੁਰੂ ਸਹਹਿਬਾਨ ਆਪਣੀ ਬਾਣੀ ਵਿਚ ਵਰਜਤ ਕਰਦੇ ਹਨ। “ਗੁਰੂ ਦੁਆਰੈ ਹੋਇ ਸੋਝੀ ਪਾਇਸੀ॥ ਏਤਿ ਦੁਆਰੈ ਧੋਇ ਹਛਾ ਹੋਇਸੀ”॥  ਛੱਡ ਕੇ ਅੱਜ ਅਸੀਂ ਤੋਤਾ ਰਟਨੀ ਦਾ ਸ਼ਿਕਾਰ ਹੋ ਗਏ ਹਾਂ। ਪੈਸੇ ਦੇ ਕੇ ਕੀਰਤਨ ਕਰਵਾ ਰਹੇ ਹਾਂ, ਪਾਠ ਕਰਵਾ ਰਹੇ ਹਾਂ, ਸੰਪਟ ਪਾਠ, ਮੋਨ ਪਾਠ, ਗੁਪਤ ਪਾਠ ਅਤੇ ਹੋਰ ਪਤਾ ਨਹੀਂ ਕਿਤਨੇ ਕਿਸਮਾਂ ਦੇ ਪਾਠਾਂ ਵਿਚ ਉਲਝਾ ਕੇ ਸਾਨੁੰ ਮੂਰਖ ਬਣਾ ਦਿੱਤਾ ਗਿਆ ਹੈ ਅਤੇ ਸਾਨੂੰ ਪਤਾ ਵੀ ਨਹੀਂ ਲੱਗ ਰਿਹਾ ਕਿ ਅਸੀਂ ਗਲਤ ਹਾਂ।
ਗੁਰਦਵਾਰੇ ਅੱਜ ਪ੍ਰਬੰਧਕਾਂ ਲਈ ਵਪਾਰ ਦਾ ਕੇਂਦਰ ਬਣ ਚੁੱਕੇ ਹਨ। ਪ੍ਰਧਾਨਾਂ ਅਤੇ ਸਕੱਤਰਾਂ ਦਾ ਕੰਮ ਸਿਰਫ ਗੋਲਕ ਭਰਨਾ ਅਤੇ ਲੁੱਟਣਾ ਹੀ ਬਣ ਗਿਆ ਹੈ।‘ਸਿੱਖੀ’ ਆਪਣੇ ਅਸਲੀ ਤੱਤਾਂ ਤੋਂ ਸੱਖਣੀ ਹੋ ਚੁੱਕੀ ਹੈ। ਲੋਕ ਪੈਸੇ ਦੇ ਕੇ ਧਰਮ ਖਰੀਦ ਰਹੇ ਹਨ ਜਦੋਂ ਕਿ ਗੁਰਬਾਣੀ ਦਾ ਫੁਰਮਾਣ ਹੈ; “ ਕੰਚਨ ਸਿਉ ਪਾਈਅ ਨਹੀ ਤੋਲਿ॥ ਮਨੁ ਦੇ ਰਾਮ ਲੀਆ ਹੈ ਮੋਲਿ’॥ 1429 ਪੰਨਿਆਂ ਵਿਚ ਅੰਕਿਤ ਗੁਰਬਾਣੀ ਜੋ ਕੁੱਝ ਵੀ ਸਾਨੂੰ ਕਰਨ ਦਾ ਜਾਂ ਨਾ ਕਰਨ ਦਾ ਉਪਦੇਸ਼ ਦਿੰਦੀ ਹੈ ਅੱਜ ਅਸੀਂ ਬਿਲਕੁੱਲ ਉਸ ਦੇ ਉਲਟ ਕਰ ਰਹੇ ਹਾਂ। ਇਹ ਹੈ ਉਧਾਲੀ ਹੋਈ ‘ਸਿੱਖੀ’ ਜੋ ਇਸ ਦੇ ਦੁਸ਼ਮਣਾਂ ਦੇ ਸੂਤਰ ਵਿਚ ਬੱਝੀ ਹੋਈ ਹੈ।
ਉਧਾਲੀ ਹੋਈ ‘ਸਿੱਖੀ’ ਵਿਚ ਬੱਝਿਆ ਹੋਇਆ ‘ਸਿੱਖ’ ਅੱਜ ਉਪਰ ਵੱਲ ਮੂੰਹ ਚੁੱਕ ਕੇ ਸਵਰਗ ਵੱਲ ਤੱਕਦਾ ਹੈ। ਬ੍ਰਹਮਣੀ ਮੱਤਿ ਅਨੁਸਾਰ ਪੈਦਾ ਕੀਤੇ ਦੇਵੀ ਦੇਤਿਆਂ ਤੋਂ ਆਪਣੀਆਂ ਮਨੋ-ਕਾਮਨਾਵਾਂ ਪੂਰੀਆਂ ਕਰਾਉਣ ਲਈ ਪੈਸੇ ਦੇ ਕੇ ਅਰਦਾਸਾਂ ਕਰਵਾਉਂਦਾ ਹੈ। ਗੁਰਬਾਣੀ ਦਾ ਮੰਤਰ ਪਾਠ ਕਰਵਾ ਕੇ ਮਾਇਆ ਦੇ ਗੱਫੇ ਮਿਲਣ ਦੀਆਂ ਅਰਦਾਸਾਂ ਕਰਵਾਉਂਦਾ ਹੈ। ਪੁਜਾਰੀ ਉਸ ਦੀ ਜੇਬ ਖਾਲੀ ਕਰਕੇ ਆਪਣੇ ਖਜ਼ਾਨੇ ਭਰ ਰਹੇ ਹਨ ਜੋ ਉਸ ਨੂੰ ਨਜ਼ਰ ਨਹੀਂ ਆਉਂਦੇ। ਉਧਾਲੀ ਹੋਈ ਸਿੱਖੀ ਦੇ ਪੈਮਾਨੇ ਦੇ ਅੰਦਰ ਅੱਜ ਦਾ ਸਿੱਖ ਆਪਣੇ ਕੀਤੇ ਹੋਏ ਮਾੜੇ ਕੰਮਾਂ, ਅਪਰਾਧਾਂ, ਜੁਲਮਾਂ ਅਤੇ ਠੱਗੀ ਧੋਖਿਆਂ ਨੂੰ ਕੀਤੇ ਅਖੌਤੀ ਧਾਰਮਕ ਕਰਮਾਂ-ਕਾਂਡਾਂ ਨੂੰ ਕਰਕੇ ਮੁਕਤ ਹੋਣਾ ਸਮਝਦਾ ਹੈ ਜੋ ਗੁਰੂ ਨਾਨਕ ਪਾਤਸ਼ਾਹ ਦੇ ਫੁਰਮਾਣਾਂ ਦੇ ਬਿਲਕੁੱਲ ਵਿਪਰੀਤ ਹੈ।
ਉਧਾਲੀ ਹੋਈ ‘ਸਿੱਖੀ’ ਸਾਨੂੰ ਗਿਆਨ ਪ੍ਰਾਪਤ ਕਰਨ ਦੀ ਬਜਾਏ ਅੰਨ੍ਹੀ ਸ਼ਰਧਾ ਵੱਲ ਧਕੇਲ ਰਹੀ ਹੈ। ਸਿੱਖ ਧਰਮ ਦੇ ਗੁਰਦਵਾਰੇ ਸਿੱਖਿਆ ਕੇਂਦਰ ਨਾ ਹੋ ਕੇ ਪੁਜਾਰੀਆਂ ਦੇ ਫੁਰਮਾਣ ਕੇਂਦਰ ਬਣ ਚੁੱਕੇ ਹਨ। ਸਾਡੇ ਪੰਜਾਂ ਤਖਤਾਂ ਦੇ ਪ੍ਰਭਾਵਸ਼ਾਲੀ ਪੁਜਾਰੀ ਹਰ ਵਕਤ ਉਸ ਹਰ ਵਿਆਕਤੀ ਨੂੰ ਸਿੱਖ ਧਰਮ ਤੋਂ ਬਾਹਰ ਕੱਢਣ ਦਾ ਫੁਰਮਾਣ ਕਰਨ ਲਈ ਤੱਤਪਰ ਰਹਿੰਦੇ ਹਨ ਜੋ ਉਧਾਲੀ ਹੋਈ ਸਿੱਖੀ ਤੇ ਗੁਰਬਾਣੀ ਮੁਤਾਬਕ ਕਿਸੇ ਕਿਸਮ ਦਾ ਸਵਾਲ ਖੜਾ ਕਰਦਾ ਹੈ।ਗੁਰੂ ਨਾਨਕ ਪਾਤਸ਼ਾਹ ਨੇ ਮਨੁੱਖਤਾ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਪ੍ਰਮਾਤਮਾ ਹਰ ਜੀਵ-ਜੰਤੂੰ ਦੇ ਅੰਦਰ ਹੈ, ਹਰ ਕਿਸਮ ਦੀ ਬਨਾਸਪਤੀ ਦੇ ਅੰਦਰ ਹੈ। ਜਿਵੇਂ; ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥ ਇਸ ਕਰਕੇ ਜੋ ਕੁੱਝ ਵੀ ਸਾਨੁੰ ਜਨਮ ਸਮੇਂ ਤੋਂ ਪ੍ਰਾਪਤ ਹੋਇਆ ਹੈ ਉਸ ਤੋਂ ਵੀ ਕਿਤੇ ਵੱਧ ਇਸ ਸੰਸਾਰ ਨੂੰ ਹੋਰ ਸੋਹਣਾ ਬਣਾ ਕੇ ਛੱਡ ਜਾਈਏ ਤਾਂ ਕਿ  ਆਉਣ ਵਾਲੀਆਂ ਨਸਲਾਂ ਹੋਰ ਵੱਧੀਆ ਜੀਵਨ ਜਿਓ ਸਕਣ।  
ਬਾਬਾ ਜੀ ਦਾ ਆਪਣਾ ਜੀਵਨ ਇਕ ਅਰਦਸ਼ ਜੀਵਨ ਹੈ ਜੋ ਲੋਕਾਂ ਲਈ ਅਦਭੁੱਤ ਮਿਸਾਲ ਹੈ। ਗੁ.ਗ੍ਰੰ. ਪੰਨਾ 474 ਤੇ ਰਾਗ ਆਸਾ ਵਿਚ ਦਰਜ਼ ਆਪਣੀ ਵਾਰ ਵਿਚ ਫੁਰਮਾਉਂਦੇ ਹਨ; ‘ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ’ ॥੨੦॥ ਬਾਬਾ ਜੀ ਨੇ ਆਪਣੇ ਹੱਥੀਂ ਕਰਤਾਰਪੁਰ ਵਿਚ ਖੇਤੀ ਕੀਤੀ। ਅਸਲ ਵਿਚ ਸਿੱਖੀ ਦੀ ‘ਰੁਹਾਨੀਆਤ’ ਹੈ ਹੀ ਓਹ ਜੋ ਬਾਬਾ ਜੀ ਨੇ ਆਪ ਘਾਲ-ਕਮਾਈ ਕਰਕੇ ਸਾਨੂੰ ਦਿਖਾਈ। ਜੇ ਅਸੀਂ ਆਪ ਘਾਲ-ਕਮਾਈ ਕਰੀਏ ਤਾਂ ਸਿੱਖੀ ਦੀ ‘ਰੁਹਾਨੀਅਤ’ ਦੇ ਹੱਕਦਾਰ ਅਖਵਾ ਸਕਦੇ ਹਾਂ। ਸਿੱਖੀ ਦਿਖਾਵੇ ਦੀ ਨਹੀਂ ਸਗੋਂ ਆਪਣੇ ਅੰਦਰ ਸ਼ੁਭ ਗੁਣ ਪੈਦਾ ਕਰਕੇ ਮਨੁੱਖਤਾ ਦੀ ਭਲਾਈ ਲਈ ਜੂਝਣਾ ਹੀ ‘ਸਿੱਖੀ’ ਹੈ।
‘ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ’॥ ਪੰਨਾ 466॥ ਸਿੱਖੀ ਬਾਹਰੀ ਨਹੀਂ ਸਗੋਂ ਅੰਦਰ ਦੇ ਅਗਿਆਨਤਾ ਦੇ ਅੰਧੇਰੇ ਨੂੰ ਖਤਮ ਕਰਨਾ ਹੀ ‘ਸਿੱਖੀ’ ਹੈ। ਗੁਰਬਾਣੀ  ਦਾ ਫੁਰਮਾਣ ਹੈ; ਗੁਰ ਗਿਆਨ ਅੰਜਨੁ ਸਚੁ ਨੇਤ੍ਰੀ ਪਾਇਆ॥ ਅੰਤਰਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ॥ ਪੰਨਾ 124॥ ਇਨ੍ਹਾਂ ਫੁਰਮਾਣਾਂ ਦੇ ਉਲਟ ਅੱਜ ਪੁਜਾਰੀ ਦਾ ਫੈਲਾਇਆ ਹੋਇਆ ਝੂਠ, ਕਰਮ-ਕਾਂਡ, ਪੂਜਾ ਅਤੇ ਮੰਤਰ ਪਾਠ ਦਾ ਜੋ ਜਾਲ ਵਿਛਾਇਆ ਹੈ ਉਹ ਸਾਡੇ ਗਿਆਨ ਵਿਚ ਵਾਧਾ ਨਾ ਕਰਕੇ ਸਗੋਂ ਸਾਨੂੰ ਅਗਿਆਨਤਾ ਦੇ ਹਨੇਰੇ ਵਿਚ ਧਕੇਲੀ ਜਾ ਰਿਹਾ ਹੈ। ਅਸੀਂ ਉਸ ਸੱਭ-ਕਾਸੇ ਨੂੰ ਅਪਣਾ ਲਿਆ ਹੈ ਜੋ ਦੂਸਰੇ ਧਰਮਾਂ ਵਿਚ ਹੈ ਤੇ ਅਸੀਂ ਉਸ ਨੂੰ ਸਿੱਖੀ ਸਮਝ ਰਹੇ ਹਾਂ। ਜਿਵੇ: ਹਿੰਦੂ ਕਿਸੇ ਪ੍ਰਾਣੀ ਦੇ ਮਰਨੇ ਤੇ ‘ਗਰੁੜ ਪਰਾਣ’ ਦਾ ਪਾਠ ਕਰਦੇ ਹਨ ਤੇ ਅਸੀਂ ‘ਗੁਰੂ ਗ੍ਰੰਥ ਸਾਹਿਬ’ ਜੀ ਦਾ, ਉਹ ਸੜੀਆਂ ਹੋਈਆ ਹੱਡੀਆਂ ਨੂੰ ਚੁਣ ਕੇ ਗੰਗਾ ਵਿਚ ਸੁੱਟਣ ਜਾਣ ਨੂੰ ‘ਫੁੱਲ ਪਾਉਣਾ’ ਕਹਿੰਦੇ ਹਨ ਤੇ ਅਸੀਂ ਵੀ ਕੀਰਤਪੁਰ ਜਾਂ ਹਰੀਕੇ ਪੱਤਣ ਜਾ ਕੇ ਸੜੀਆ ਹੋਈਆਂ ਹੱਡੀਆਂ ਨੂੰ ‘ਫੁੱਲ ਪਾਉਣਾ’ ਕਹਿੰਦੇ ਹਾਂ, ਉਹ ਵੀ ਤੀਰਥ ਯਾਤਰਾ ਕਰਦੇ ਹਨ ਤੇ ਅਸੀਂ ਵੀ, ਉਹ ਵੀ ਸਰੋਵਰਾਂ ਵਿਚ ਇਸ਼ਨਾਨ ਕਰਨ ਨੂੰ ‘ਰੁਹਾਨੀਅਤ’ ਸਮਝਦੇ ਹਨ ਤੇ ਅਸੀਂ ਵੀ। ਜਦੋਂ ਕੇ ਗੁਰਬਾਣੀ ਦਾ ਉਪਦੇਸ਼ ਹੈ; ਅਨਿਕ ਜਲਾ ਜੇ ਧੋਵੈ ਦੇਹੀ॥ ਮੈਲਾ ਨ ਉਤਰੈ ਸੁਧੁ ਨ ਤੇਹੀ॥2॥
ਜੋ ਸਿੱਖ ਧਰਮ ਅੱਜ ਸਾਨੂੰ ਦਿਸ ਰਿਹਾ ਹੈ ਇਹ ਲੋਟੂ ਜਮਾਤ ਦਾ ਚਲਾਇਆ ਹੋਇਆ ਹੈ ਨਾ ਕਿ ਗੁਰ ਸਹਿਬਾਨ ਦਾ। ਇਸੇ ਨੂੰ ਹੀ ਉਧਾਲੀ ਹੋਈ ਸਿੱਖੀ ਕਿਹਾ ਜਾ ਸਕਦਾ ਹੈ। ਗੁਰੂ ਸਹਿਬਾਨ ਨੇ ਸਾਨੂੰ ਕੁਦਰਤ ਨਾਲ ਭਰਪੂਰ ਜੀਵਨ ਜਿਉਣ ਦਾ ਉਪਦੇਸ਼ ਦੇ ਕੇ ਸਮਝਾਇਆ ਹੈ ਕਿ ਕੁਦਰਤ ਨੂੰ ਪਿਆਰ ਕਰਨਾ, ਕੁਦਰਤੀ ਜੀਵਾਂ ਨੂੰ ਸੰਭਾਲਣਾ ਹੀ ਪ੍ਰਮਾਤਮਾ ਨੂੰ ਪਾਉਣਾ ਹੈ ਤੇ ਪ੍ਰਮਾਤਮਾ ਤੁਹਾਡੇ ਸਭ ਦੇ ਅੰਦਰ ਹੈ। ਅਸੀਂ ਅੱਜ ਪਾਠ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਖੜ ਕੇ ਅਰਜੋਈ
ਆਂ  ਕਰਦੇ ਹਾਂ, “ ਸਾਡੇ ਖਜ਼ਾਨੇ ਭਰਪੂਰ ਕਰਨੇ, ਪੁੱਤਰ ਦੀ ਦਾਤ ਬਖਸ਼ਿਸ ਕਰਨੀ ਜਾਂ ਸੁੱਖ ਸ਼ਾਂਤੀ ਰੱਖਣੀ”। ਜਦੋਂ ਕੇ ਇਹ ਸਾਡਾ ਆਪਣਾ ਕੰਮ ਹੈ ਨਾ ਕਿ ਕਿਸੇ ‘ਰੱਬ ਜੀ’ ਦਾ। ਗੁਰੂ ਸਾਹਿਬਾਨ ਦਾ ਉਪਦੇਸ਼ ਬੰਦੇ ਦੀ ਘਾੜਤ ਘੜਨ ਲਈ ਹੈ ਜਿਸ ਨੂੰ ਅਸੀਂ ‘ਰੁਹਾਨੀਅਤ’ ਵੀ ਕਹਿ ਸਕਦੇ ਹਾਂ। ਪਰ ਇਸ ਦੇ ਉਲਟ ਪੁਜਾਰੀ ਨੇ ਇੱਟਾਂ, ਪੱਥਰ ਅਤੇ ਸੰਗਮਰਮਰ ਲਾ ਕੇ ਸਾਨੁੰ ਇਸ ਜਾਲ ਵਿਚ ਫਸਾ ਲਿਆ ਹੈ ਕਿ ਪ੍ਰਮਾਤਮਾ ਇੱਥੇ ਵੱਸਦਾ ਹੈ। ਹਰ ਗੁਰਦਵਾਰੇ ਵਿਚ, ‘ਸਚਿਖੰਡ ਵਸੈ ਨਿਰੰਕਾਰੁ’ ਇਕ ਕਮਰੇ ਦੇ ਬਾਹਰ ਲਿਖਿਆ ਮਿਲੇਗਾ।  ਇਸ ਤਰ੍ਹਾਂ ਤਾਂ ‘ਨਿਰੰਕਾਰ’ ਵੀ ਬਹੁਤੇ ਹਨ ਤੇ ‘ਸਚੁਖੰਡ’ ਵੀ । ਜੋ ਸਿੱਖ ਧਰਮ ਦੇ ਇਕ ‘ਨਿਰੰਕਾਰ’ ਅਤੇ ਅਕਾਰ ਰਹਿਤ ‘ਪ੍ਰਮਾਤਮਾ’ ਦੇ ਸਿਧਾਂਤ ਨੂੰ ਕੱਟਦਾ ਹੈ।
ਸਿੱਖ ਧਰਮ ਅੱਜ ਸਿਆਸੀ ਤਾਕਤ ਅਤੇ ਮਾਇਆ ਇਕੱਠੀ ਕਰਨ ਦਾ ਇਕ ਸਾਧਨ ਬਣ ਚੁੱਕਿਆ ਹੈ। ਇਸੇ ਕਰਕੇ ਹੀ ‘ਸਿੱਖੀ’ ਦੀ ਵਿਲੱਖਣਤਾ ਖਤਮ ਹੋ ਚੁੱਕੀ ਹੈ। ਕਿਸੇ ਵੀ ‘ਧਰਮ’ ਵਿਚ ਜੋ ਕੁੱਝ ਅੱਜ ਦੇਖਣ ਨੂੰ ਮਿਲਦਾ ਹੈ ਉਹ ਇਹ ਹੈ; ਦਾਨ-ਪੁੰਨ ਕਰੋ ਸਵਰਗ ਜਾਓ, ਦੁੱਖਾਂ ਤਕਲੀਫਾਂ ਤੋਂ ਛੁਟਕਾਰਾ ਮਿਲੇਗਾ ਅਤੇ ਅਗਲੇ ਜਨਮ ਵਿਚ ਤੁਸੀਂ ਅਮੀਰ ਹੋਵੋਗੇ। ਜਦੋਂ ਕਿ ਗੁਰਬਾਣੀ ਆਪਾ ਚੀਨਣ ਨੂੰ ਕਹਿੰਦੀ ਹੈ। ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ॥ ਜਨੁ ਨਾਨਕ ਬਿਨੁ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ॥
ਕੁੱਝ ਸਿੱਖ ਅੱਜ ਬੜੇ ਮਾਣ ਨਾਲ ਕਹਿੰਦੇ ਸੁਣੀਂਦੇ ਹਾਂ ਕਿ ਸਿੱਖ ਧਰਮ ਹਿੰਦੂ ਧਰਮ ਅਤੇ ਇਸਲਾਮ ਵਿਚੋਂ ਚੰਗੇ ਚੰਗੇ ਸਿਧਾਂਤ ਲੈ ਕੇ ਬਣਾਇਆ ਗਿਆ ਹੈ। ਇਸੇ ਕਰਕੇ ਹੀ ਤਾਂ ਹਿੰਦੂ ‘ਗੁਰੂ ਗ੍ਰੰਥ ਸਾਹਿਬ’ ਜੀ ਨੂੰ ‘ਪੰਜਵਾਂ ਵੇਦ’ ਮੰਨਣ ਲਈ ਤੱਤਪਰ ਹਨ। ਜਦੋਂ ਕਿ ਗੁਰਬਾਣੀ ਕਿਸੇ ਇੱਕੜ-ਦੁੱਕੜ ਰਸਮ ਨੂੰ ਛੱਡ ਕੇ ਇਨ੍ਹਾਂ ਧਰਮਾਂ ਦੇ ਬਹੁਤੇ ਰੀਤਾਂ-ਰਿਵਾਜਾਂ ਨੂੰ ਕੱਟਦੀ ਹੈ। ਜਿਵੇ: ਜਨੇਊ ਨੂੰ, ਸੁੰਨਤ ਨੂੰ, ਵਿਆਹ ਦੇ ਤੌਰ-ਤਰੀਕਿਆਂ ਨੂੰ , ਮਰਨੇ-ਪਰਨੇ ਦੀਆਂ ਰਸਮਾਂ, ਤੀਰਥ ਯਾਤਰਾਵਾਂ ਅਤੇ ਖਾਣ-ਪੀਣ ਦੇ ਤੌਰ-ਤਰੀਕਿਆਂ ਨੂੰ ਰੱਦ ਕਰਨਾ ਆਦਿ। ਦਸਮ ਗ੍ਰੰਥ ਨੂੰ ਪੈਦਾ ਕਰਕੇ, ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਸਾਬਤ ਕਰਕੇ, ਗੁਰੂ ਨੂੰ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਦਿਖਾਉਣਾ ਅਤੇ ਦਾਹੜੀ ਕੇਸਾਂ ਵਾਲੇ ਸਿੱਖਾਂ ਦਾ ਇਹ ਮੰਨ ਲੈਣਾ ਕਿ ‘ਦਸਮ ਗ੍ਰੰਥ’ ਗੁਰੂ ਦੀ ਕਿਰਤ ਹੈ, ਦੱਸਦਾ ਹੈ, ਕਿ ਸਿੱਖ ਅਗਿਆਨਤਾ ਦੇ ਅੰਧੇਰੇ ਵਿਚ ਪੂਰੀ ਤਰ੍ਹਾਂ ਡੁੱਬ ਚੁੱਕੇ ਹਨ।  
ਸਭ ਤੋਂ ਵੱਧ ਅਫਸੋਸ ਵਾਲੀ ਤਾਂ ਗੱਲ ਇਹ ਹੈ ਕਿ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਅਤੇ ਸਾਡੇ ਸਾਰੇ ਗੁਰਦਵਾਰਿਆਂ ਦੇ ਮੁੱਖੀ ਅਤੇ ਜੱਥੇਦਾਰ ਸਿੱਖੀ ਤੋਂ ਕੋਰੇ ਹੀ ਨਹੀਂ ਸਗੋ ਉਨ੍ਹਾਂ ਸਾਰੀਆਂ ਅਲਾਹਮਤਾਂ ਨਾਲ ਵੀ ਨਕੋ-ਨੱਕ ਭਰੇ ਪਏ ਹਨ ਜਿਹੜੀਆਂ ਤੋਂ ਬਾਬਾ ਜੀ ਦੀ ਅਸਲ ‘ਸਿੱਖੀ’ ਮਨਾਹ ਕਰਦੀ ਹੈ। ਜਦੋਂ ਵੀ ਕੋਈ ਗੁਰਬਾਣੀ ਨੂੰ ਪੜ੍ਹ-ਸਮਝ ਕੇ ਅਸਲ ਸਿੱਖੀ ਦਾ ਹੋਕਾ ਦਿੰਦਾ ਹੈ ਤਾਂ ਉਧਾਲੀ ਹੋਈ ਸਿੱਖੀ ਦੇ ਸੇਵਕ/‘ਅਖੌਤੀ ਸਿੱਖ’ ਉਸ ਦਾ ਮੂੰਹ ਬੰਦ ਕਰਨ ਤੁਰ ਪੈਂਦੇ ਹਨ। ਜੇਕਰ ਉਹ ਮੂੰਹ ਬੰਦ ਨਹੀਂ ਕਰਦਾ ਤਾਂ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਣ ਤਕ ਵੀ ਨਉਬਤ ਪਹੁੰਚ ਜਾਂਦੀ ਹੈ। ਇਸ ਦੇ ਬਾਵਜੂਦ ਵੀ ਉਧਾਲੀ ਹੋਈ ਸਿੱਖੀ ਨੂੰ ਮੁੜ ਸੁਰਜੀਤ ਕਰਨ ਦੇ ਉਪਰਾਲੇ ਸਨ 1872 ਨੂੰ ਅੰਮ੍ਰਤਸਰ ਵਿਚ ਸਿੰਘ ਸਭਾ ਸਥਾਪਤ ਕਰਕੇ ਸ਼ੁਰੂ ਕੀਤੇ ਗਏ। 1978 ਵਿਚ ਇਕ ਹੋਰ ਸਿੰਘ ਸਭਾ ਲਹੌਰ ‘ਚ ਹੋਂਦ ਵਿਚ ਆਈ ਜਿਸ ਦੇ ਕਰਤਾ-ਧਰਤਾ ਪ੍ਰੋ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ ਅਤੇ ਭਾਈ ਕਾਹਨ ਸਿੰਘ ਨਾਭਾ ਅਤੇ ਹੋਰ ਕਈ ਸਾਰੇ ਵਿਦਵਾਨ ਸਨ। ਜਿਨ੍ਹਾਂ ਦਾ ਮੁੱਖ ਮੰਤਵ ਸੀ ਸਾਰੀਆਂ ਰਹੁ-ਰੀਤਾਂ,  ਜੋ ਗੁਰਬਾਣੀ ਦੇ ਉਲਟ ਹਨ, ਦੇ ਵਿਰੁਧ ਵਿਚ ਪ੍ਰਚਾਰ ਕਰਨਾ ਅਤੇ ਉਹ ਸਾਰੇ ਗ੍ਰੰਥ, ਜੋ ਸਾਡੇ ਗੁਰੂ ਸਹਿਬਾਨ ਦੇ ਨਾਮ ਉਪਰ ਲਿਖੇ ਗਏ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰ-ਧਾਰਾ ਨਾਲ ਮੇਲ ਨਹੀਂ ਖਾਂਦੇ, ਨੂੰ ਲੋਕਾਂ ਦੀ ਕਚਿਹਰੀ ਵਿਚ ਨੰਗਾ ਕਰਨਾ। ਇਹ ਲਹਿਰ ਅੱਜ ਫਿਰ ਤੋਂ ਕਾਫੀ ਜ਼ੋਰ ਫੜਦੀ ਨਜ਼ਰ ਆ ਰਹੀ ਹੈ। ਅੱਜ ਦੇ ਮੀਡੀਆ ਯੁੱਗ ਨੇ ਇਸ ਕੰਮ ਵਿਚ ਬਹੁਤ ਸਹਾਇਤ ਕੀਤੀ ਹੈ ਜਿਸ ਕਰਕੇ ਸਿੱਖੀ ਵਿਚ ਨਿਖਾਰ ਆਉਂਦਾ ਨਜ਼ਰ ਆ ਰਿਹਾ ਹੈ। ‘ਅਖੋਤੀ ਸਿੱਖੀ’ ਦੇ  ਹਮਾਇਤੀ ਵੀ ਆਪਣਾ ਪੂਰਾ ਜੋਰ ਲਾ ਰਹੇ ਹਨ ਪਰ ਸੱਚ ਦੇ ਸਾਹਮਣੇ ਝੂਠ ਟਿਕ ਨਹੀਂ ਸਕਦਾ। ਇਸ ਕਰਕੇ ਆਖਰ ਨੂੰ ਜਿੱਤ ਸੱਚ ਦੀ ਹੋਣ ਦੀ ਸੰਭਾਵਨਾ ਦਿਸਦੀ ਹੈ।
‘ਸਿੱਖੀ’ ਨੂੰ ਅਗਵਾ ਕਰਨ ਵਾਲੇ ਲੋਕਾਂ ਦਾ ਸਮੂਹ ਗੁਰੂ ਸਾਹਿਬਾਨ ਦੀ ਵੀਚਾਰ-ਧਾਰਾ ਤੋਂ ਬਹੁਤ ਦੁਖੀ ਸੀ। ਉਨ੍ਹਾਂ ਨੇ ਮੁਗਲੀਆ ਹਕੂਮਤ ਨਾਲ ਮਿਲ ਕੇ ਸਿੱਖੀ ਦਾ ਮਲੀਆਮੇਟ ਕਰਨ ਚਾਹਿਆ। ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਪਏ, ਛੋਟੇ-ਛੋਟੇ ਬੱਚਿਆਂ ਦੇ ਟੋਟੇ ਕਰਕੇ ਮਾਵਾਂ ਦੇ ਗਲਾਂ ਵਿਚ ਹਾਰ ਵੀ ਪਾਏ ਗਏ, ਔਰਤਾਂ ਤੋਂ ਸਵਾ-ਸਵਾ ਮਣ ਕੱਚਾ ਪੀਹਣ ਵੀ ਪਿਸਵਾਇਆ ਗਿਆ, ਖੋਪਰੀਆਂ ਵੀ ਲਾਹੀਆਂ ਗਈਆਂ, ਆਰਿਆਂ ਨਾਲ ਚੀਰਿਆ ਵੀ ਗਿਆ, ਬੰਦ-ਬੰਦ ਵੀ ਕੱਟੇ ਗਏ ਅਤੇ ਦੇਗਿਆਂ ਵਿਚ ਵੀ ਉਬਾਲਿਆ ਗਿਆ ਪਰ ਕਿਸੇ ਨੇ ਹਕੂਮਤ ਦੇ ਜੋਰ ਅੱਗੇ ਸਿਰ ਨਹੀਂ ਨਿਵਾਇਆ। ਦੋ ਗੁਰੂ ਸਹਿਬਾਨ ਨੂੰ ਅੱਤ ਦੇ ਤਸੀਹੇ ਕੇ ਸ਼ਹੀਦ ਵੀ ਕੀਤਾ ਗਿਆ ਪਰ ਅਡੋਲ ਉਹ ਆਪਣੇ ਸਿਧਾਂਤ ਤੇ ਕਾਇਮ ਰਹੇ।
1906 ਈ: ਤੋਂ ਪਹਿਲਾਂ ਦੇ ਸਿੱਖ ਇਤਹਾਸ ਵਿਚ ਇਕ ਵੀ ਸੰਤ/ਸਾਧ ਦਾ ਵਰਨਣ ਨਹੀਂ ਆਉਂਦਾ। ਅੰਗਰੇਜ਼ਾਂ ਨੇ 1906 ਈ: ਵਿਚ ਪੰਜ ਕਿਸਮ ਦੇ ਅਤਰੇ, ਅਤਰ ਸਿੰਘ ਮਸਤੁਆਣੇ ਵਾਲਾ, ਰੇਰੂ ਸਾਹਿਬ ਵਾਲਾ, ਅਤਲੇ ਵਾਲਾ, ਘੁਣਸਾਂ ਵਾਲਾ ਅਤੇ ਜਲਾਲਾਬਾਦ ਪੱਛਮੀ ਵਾਲਾ ਪੈਦਾ ਕੀਤੇ। ਉਸ ਤੋਂ ਬਾਅਦ ਨਾਨਕ ਸਰੀਏ, ਨੂਰਮਹਿਲੀਏ, ਸਿਰਸੇ ਵਾਲੇ, ਹਰਿਆਣੇ ਵਿਚ ਦੁੱਧ ਨਾਲ ਨਹਾਉਣ ਵਾਲੇ ਰਾਮਪਾਲ ਅਤੇ ਛੋਟੇ-ਮੋਟੇ ਪਤਾ ਨਹੀਂ ਹੋਰ ਕਿਨ੍ਹੀ ਕਿਸਮ ਦੇ ਸਾਧ ਪੈਦਾ ਕਰਕੇ ਜਨਤਾ ਨੂੰ ਲੁੱਟਿਆ। ਅੱਜ ਦੇ ਹਕੂਮਤੀਆਂ ਨੇ ਗੁਰਦਵਾਰਿਆਂ ਵਿਚ ਦਾਹੜੀ-ਕੇਸਾਂ ਵਾਲੇ ‘ਸਿੱਖੀ’ ਵਿਰੋਧੀ ਲੋਕ ਵਾੜੇ ਹੋਏ ਹਨ ਜੋ ਲਗਾਤਾਰ ਆਪਣਾ ਕੰਮ ਕਰੀ ਜਾ ਰਹੇ ਹਨ। ਪੁਰਾਣੇ ਜ਼ਮਾਨੇ ਦੀ ਮੁਗਲੀਆ ਅਤੇ ਅੰਗਰੇਜ਼ ਹਕੂਮਤ ਵੀ ਸਿੱਖ ਵੀਚਾਰ-ਧਾਰਾ ਦੀ ਪੱਕੀ ਦੁਸ਼ਮਣ ਰਹੀ ਹੈ। ਉਸੇ ਹੀ ਤਰਜ਼ ਤੇ ਅੱਜ ਦੀ ਸਰਕਾਰ ਕੰਮ ਕਰ ਰਹੀ ਹੈ। ਇਸ ਨੇ ਨਿਰਮਲੇ ਸੰਤਾਂ (ਭਗਵੇਂ ਕਪੜਿਆਂ ਵਾਲੇ) ਸਾਧਾਂ (ਚਿੱਟ ਕਪੜੀਏ), ਬਾਬੇ ਅਤੇ ਡੇਰੇਦਾਰ ਪੈਦਾ ਕਰਕੇ ਸਿੱਖੀ ਨੂੰ ਖਤਮ ਕਰਨ ਦਾ ਪੂਰਾ-ਪੂਰਾ ਪ੍ਰਬੰਧ ਕੀਤਾ ਹੋਇਆ ਹੈ। ਜਿਤਨੀ ਚਿਰ ਅਸੀਂ ਸਾਰੇ ਰਲ-ਮਿਲ ਕੇ ਸਿੱਖੀ  ਨੂੰ ਇਨ੍ਹਾਂ ਕੋਲੋਂ ਅਜ਼ਾਦ ਨਹੀਂ ਕਰਵਾ ਲੈਂਦੇ ਉਤਨੀ ਦੇਰ ਤਕ ਅਸੀਂ ਆਪਣੇ ਆਪ ਨੂੰ ਬਾਬੇ ਦੇ ਪੈਰੋਕਾਰ ਕਹਾਉਣ ਦੇ ਹੱਕਦਾਰ ਨਹੀਂ। ਆਓ ਆਪਾਂ ਰਲ-ਮਿਲ ਕੇ ਹੰਭਲਾ ਮਾਰੀਏ ਅਤੇ ਬਾਬਾ ਜੀ ਦੇ ਬਖਸ਼ਿਸ਼ ਕੀਤੇ ਹੋਏ ਉਪਦੇਸ਼ ਨੂੰ ਘਰ-ਘਰ ਪਹੁੰਚਾਉਣ ਦਾ ਯਤਨ ਕਰੀਏ। ਤੁਹਾਡੇ ਸਭ ਦੇ ਸਾਥ ਦੀ ਮੰਗ ਕਰਦਾ ਹੈ ਡਾ. ਕਰਮਿੰਦਰ ਸਿੰਘ ਧਾਰਮਕ ਢਿਲੋਂ, ਮਲੇਸ਼ੀਆ।

ਗੁਰੂ ਤੇਗ ਬਹਾਦਰ ਸਗਲ ਸ੍ਰਿਸਟ ਕੀ ਚਾਦਰ - ਗੁਰਚਰਨ ਸਿੰਘ ਜਿਉਣ ਵਾਲਾ

ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਅਤੇ ਗੁਰੂ ਹਰਿ ਰਾਇ ਸਾਹਿਬ ਜੀ ਦੀ ਗੱਦੀ ਨਸ਼ੀਨੀ ਇਹ ਦੱਸਦੀ ਹੈ ਕਿ ਸਿੱਖ ਕੌਮ ਦੇ ਸਿਰਜਣਹਾਰੇ ਕਿੰਨੇ ਦੂਰ ਅੰਦੇਸ਼ ਸਨ। ਕੀ ਗੁਰੂ ਤੇਗ ਬਹਾਦਰ ਸਾਹਿਬ ਉਮਰ ਵਿਚ ਅਤੇ ਪੀਹੜੀ ਦਰ ਪੀਹੜੀ ਗੁਰੂ ਹਰਿ ਰਾਇ ਸਾਹਿਬ ਜੀ ਨਾਲੋਂ ਵੱਡੇ ਨਹੀਂ ਸਨ? ਜਦੋਂ ਗੁਰੂ ਹਰਿ ਰਾਇ ਜੀ ਨੂੰ ਗੁਰ-ਗੱਦੀ ਸੌਂਪੀ ਗਈ ਸੀ ਕੀ ਉਦੋਂ ‘ਤਿਆਗ ਮੱਲ’ 12 ਸਾਲ ਦੀ ਉਮਰੇ ਅੰਮ੍ਰਤਸਰ, ਅੱਜ-ਕੱਲ੍ਹ ਖਾਲਸਾ ਕਾਲਜ਼ ਵਾਲੀ ਥਾਂ, ਦੀ ਲੜਾਈ  ਵਿਚ ਆਪਣੀ ਤਲਵਾਰ ਦੇ ਜੌਹਰ ਵਿਖਾ ਕੇ ‘ਤੇਗ ਬਹਾਦਰ’ ਨਹੀਂ ਸੀ ਬਣ ਗਏ? ਕੀ ਉਸ ਵਕਤ ਤੇਗ ਬਹਾਦਰ ਗੁਰੂ ਬਣਨ ਦੇ ਯੋਗ ਨਹੀਂ ਸਨ? ਇਨ੍ਹਾਂ ਸਵਾਲਾਂ ਦੇ ਜਵਾਬ ਲੱਭਦਾ-ਲੱਭਦਾ ਮੈਂ ਇਸ ਸਿੱਟੇ ਤੇ ਪਹੁੰਚਿਆ ਹਾਂ ਕਿ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਇਹ ਯਕੀਨੀ ਬਣ ਗਿਆ ਸੀ ਕਿ ਜੋ ਵੀ ਗੁਰੂ ਪਦਵੀ ਧਾਰਣ ਕਰੇਗਾ ਉਸ ਨੂੰ ਸਰਕਾਰ ਵਲੋਂ ਮੌਤ ਦਾ ਫਤਵਾ ਦਿੱਤਾ ਜਾਣਾ ਅਵੱਸ਼ ਹੈ। ਇਸੇ ਕਰਕੇ ਹੀ ਤਾਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਕਿਸੇ ਨੇ ਗੁਰੂ ਬਣਨ ਲਈ ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਵਿਰੋਧ ਨਹੀਂ ਕੀਤਾ। ਛੇਵੇਂ ਪਾਤਸ਼ਾਹ ਜੀ ਨੇ ਤੇਗ ਬਹਾਦਰ ਨੂੰ ਯੋਗ ਅਤੇ ਯੁੱਗ-ਪੁਰਸ਼ ਜਾਣ ਕੇ, ਦਿਲੀ ਸਰਕਾਰ ਦੀਆਂ ਨਜ਼ਰਾਂ ਤੋਂ ਦੂਰ, ਪ੍ਰਚਾਰ ਦੌਰਿਆਂ ਤੇ ਰਹਿਣ ਦੀ ਹਦਾਇਤ ਕੀਤੀ। ਆਪਣੇ ਪਿਤਾ, ਹਰਿ ਗੋਬਿੰਦ ਸਾਹਿਬ ਜੀ, ਦੇ ਜਿਉਂਦਿਆਂ-ਜਿਉਂਦਿਆਂ ਹੀ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ, ਕਰਤਾਰਪਰ, ਗੁਰੂ ਕਾ ਚੱਕ ਅਤੇ ਬਾਬਾ ਬਕਾਲਾ ਵਿਚ ਕਥਾ-ਵਾਰਤਾ ਕਰਦੇ ਰਹੇ ਹਨ। ਛੇਵੇਂ ਪਿਤਾ ਆਪਣੇ ਪੋਤਰੇ ਹਰਿ ਰਾਇ ਸਾਹਿਬ ਜੀ ਨੂੰ ਗੁਰ-ਗੱਦੀ ਸੌਂਪ ਕੇ, ਸ਼ਾਂਤ ਰਹਿਣ ਜਾਂ ਮੁਗਲੀਆ ਸਲਤਨਤ ਨਾਲ ਲੜਾਈਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦੇ ਕੇ, ਅਕਾਲ ਚਲਾਣਾ ਕਰ ਗਏ।
ਪਰ ਸਾਡੇ ਸਾਖੀਕਾਰਾਂ ਨੇ ਗੁਰੂ ਸਹਿਬਾਨ ਪ੍ਰਤੀ ਸਾਖੀਆਂ ਘੜ ਕੇ ਉਪਮਾ ਕਰਨ ਦੀ ਬਜਾਏ ਨਿੰਦਾ ਕੀਤੀ। ਲੋਕਾਂ ਨੂੰ ਖੰਡ ਵਿਚ ਲਪੇਟ ਕੇ ਜ਼ਹਿਰ ਦਿੱਤੀ, ਲੋਕਾਂ ਨੂੰ ਪਤਾ ਨਹੀਂ ਲੱਗਿਆ ਪਰ ਨਿਗਲ ਗਏ, ਮਰੇ ਨਹੀਂ ਪਰ ਮਰਿਆਂ ਨਾਲੋਂ ਵੱਧ ਮੂਰਸ਼ਤ ਕਰ ਦਿੱਤੇ ਗਏ ਅਤੇ ਅੱਜ ਵੀ ਬੇਹੋਸ਼ੀ ਅਤੇ ਬੇਸਮਝੀ ਦੀ ਹਾਲਤ ਵਿਚ ਸਿਰ ਸੁੱਟੀ ਜਿੰਦਗੀ ਬਸਰ ਕਰ ਰਹੇ ਹਨ। ਬੀਬੀ ਭਾਨੀ ਜੀ ਆਪਣੇ ਪਿਤਾ, ਤੀਸਰੇ ਪਾਤਸ਼ਾਹ ਜੀ, ਤੋਂ ਗੁਰ ਗੱਦੀ ਨੂੰ ਆਪਣੇ ਘਰ ਰੱਖਣ ਲਈ ਵਰ ਮੰਗਦੀ ਦਿਖਾ ਕੇ ਸਿੱਖ ਸਿਧਾਂਤ ਨੂੰ ਘੱਟੇ ਰੋਲਿਆ ਹੈ। ਜਦੋਂ ਕਿ ਸਿੱਖੀ ਵਿਚ ਨਾ ਵਰ ਨਾ ਸਰਾਪ। ਗੁਰੂ ਨਾਨਕ ਪਿਤਾ ਜੀ ਬਾਬਾ ਲਹਿਣਾ ਜੀ ਨੂੰ ਨਿਰਖ-ਪਰਖ ਕਰਕੇ ਗੁਰੁ-ਗੱਦੀ ਸੌਂਪਦੇ ਹਨ ਅਤੇ ਇਹ ਪ੍ਰੰਪਰਾ ਅੱਗੇ ਤੋਂ ਅੱਗੇ ਕਿਸੇ ਗੁਰੂ ਵਿਆਕਤੀ ਨੇ ਨਹੀਂ ਤੋੜੀ। ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥ ਸਹਿ ਟਿਕਾ ਦਿਤੋਸੁ ਜੀਵਦੈ ॥੧॥ {ਪੰਨਾ 966}ਅਤੇ ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥ ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥੪॥ {ਪੰਨਾ 967} ਬਾਬਾ ਬੁੱਢਾ ਜੀ ਮਾਤਾ ਗੰਗਾ ਨੂੰ ਵਰ ਦਿੰਦੇ ਹਨ ਕਿ ਮੁਗਲਾਂ ਦੇ ਸਿਰ ਭੰਨਣ ਵਾਲਾ ਯੋਧਾ ਤੁਹਾਡੇ ਘਰ ਪੈਦਾ ਹੋਵੇਗਾ ਜਦੋਂ ਕਿ ਇਹ ਵਰ-ਸਰਾਪ ਦੀ ਕਹਾਣੀ, ਗੁਰਬਾਣੀ ਮੁਤਾਬਕ: “ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ”  ਵੀ ਝੂਠੀ ਹੈ। ਗੁਰੂ ਹਰਿ ਰਾਇ ਸਾਹਿਬ ਤੇਗ ਬਹਾਦਰ ਨੂੰ ਪ੍ਰਚਾਰ ਦੇ ਯੋਗ ਸਮਝ ਕੇ ਸਿੱਖੀ ਦੇ ਮੁੱਖ ਕੇਂਦਰ ਤੋਂ ਦੂਰ ਅਤੇ ਮੁਗਲ ਸਾਮਰਾਜ ਦੀਆ ਨਜ਼ਰਾਂ ਤੋਂ ਵੀ ਦੂਰ ਰਹਿਣ ਦਾ ਉਪਦੇਸ਼ ਦੇ ਕੇ ਪੂਰਬ ਵੱਲ ਨੂੰ ਤੋਰ ਦਿੰਦੇ ਹਨ। ਇਸਦੇ ਸਬੂਤ ‘ਭੱਟ ਵਹੀ ਤਲਾਉਂਡਾ, ਪਰਗਣਾ ਜੀਂਦ’ ਵਿਚੋਂ ਮਿਲਦੇ ਹਨ ਜਿਸ ਦੀ ਬਦੌਲਤ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਹਜ਼ਾਰਾਂ ਦੀ ਤੈਦਾਦ ਵਿਚ ਲੋਕ ਹਥਿਆਰ-ਬੰਦ ਹੋ ਕੇ ਅਨੰਦਪੁਰ ਵੱਲ ਵਹੀਰਾਂ ਘੱਤ ਕੇ ਆਏ। ਇਸ ਕਰਕੇ ਹੀ ਦਸਵੇਂ ਪਾਤਸ਼ਾਹ, ਬਾਈਧਾਰ ਦੇ ਪਹਾੜੀ ਰਾਜਿਆਂ ਨਾਲ, ਜੋ ਸਿੱਖ ਲਹਿਰ ਤੋਂ ਖਫਾ ਸਨ, ਅਨੰਦਪੁਰ ਅਤੇ ਆਸ-ਪਾਸ ਦੀਆਂ ਜੰਗਾਂ ਲੜ ਸਕੇ।  
ਜਿਸ ਸਿੱਖ-ਲਹਿਰ ਬਾਨੀਆਂ ਨੇ ਖੁੱਡਾਂ ਵਿਚ ਵੜੇ ਸਿੱਧਾਂ, ਜੋਗੀਆਂ ਅਤੇ ਪੀਰਾਂ ਫਕੀਰਾਂ, ਡਾਕੂਆਂ ਅਤੇ ਲੁਟੇਰਿਆਂ ਨੂੰ ਬਾਹਰ ਕੱਢਕੇ ਲੋਕ-ਭਲਾਈ ਦੇ ਕੰਮ ਲਾਇਆ ਅੱਜ ਅਸੀਂ ਉਸੇ ਲਹਿਰ ਦੇ ਮੋਢੀਆਂ ਨੂੰ ਭੋਰਿਆਂ ਵਿਚ ਤਪ ਕਰਦੇ ਦਿਖਾ ਕੇ ਫਖਰ ਮਹਿਸੂਸ ਕਰਦੇ ਹਾਂ ਜਦੋਂ ਕਿ ‘ਜਪ ਅਤੇ ਤਪ’ ਨੂੰ ਸਿੱਖੀ ਵਿਚ ਕੋਈ ਥਾਂ ਹੀ ਨਹੀਂ। ਜਿਵੇ: ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ ॥ ਜਾ ਕੈ ਰਿਦੈ ਭਾਉ ਹੈ ਦੂਜਾ ॥੧॥ ਪੰਨਾ 324॥ ਕਿਸੇ ਲਿਖਾਰੀ ਨੇ 22 ਸਾਲ ਅਤੇ ਕਿਸੇ 25-26 ਸਾਲ ਗੁਰੂ ਤੇਗ ਬਹਾਦਰ ਜੀ ਨੂੰ ਭੋਰੇ ਵਿਚ ਤਪ ਕਰਨ ਲਈ ਵਾੜ ਦਿੱਤਾ। ਜੋ ਸਰਾ-ਸਰ ਗਲਤ ਅਤੇ ਮਨਘੜਤ ਹੈ। ਭੋਰਿਆਂ ਵਿਚ ਬੈਠਣ ਵਾਲੇ ਕੌਮਾਂ ਨਹੀਂ ਸਿਰਜ ਸਕਦੇ, ਸਮਾਜ ਸੁਧਾਰ ਲਈ ਆਪਣੀ ਚੀਚੀ ਦੇ ਨਹੁੰ ਤੇ ਝਰੀਟ ਵੀ ਨਹੀਂ ਸਹਾਰ ਸਕਦੇ, ਕੌਮ ਦੀ ਖਾਤਰ ਅਤੇ ਲੋਕਾਂ  ਦੇ ਜ਼ਮੂਹਰੀ ਹੱਕਾਂ ਲਈ ਬਲੀਦਾਨ ਦੇਣਾ ਤਾਂ ਦੂਰ ਦੀ ਗੱਲ। ਅੱਜ ਦੇ ਕਿਸੇ ਸਾਧੜੇ ਨੂੰ ਦੇਖ ਲਓ। ਇਸ ਦੀ ਮਸਾਲ ਅੱਜ ਢੱਢਰੀਆਂ ਵਾਲਾ ਹੈ ਜਿਹੜਾ ਹਰ ਰੋਜ਼ ਲੱਖ ਕੁ ਰੁਪੈ ਦੀ ਬਰਦੀ ਬਦਲਦਾ ਹੈ ਆਪਣੇ ਮੂਰਖ ਚੇਲਿਆਂ ਨੂੰ 500-500 ਡਾਲਰ ਮੱਥਾ ਟੇਕਣ ਲਈ ਕਹਿੰਦਾ ਹੈ।ਲੋਕ ਸਰਕਾਰੀ ਅੱਤਿਆਚਾਰ ਕਰਕੇ ਤੜਫ ਰਹੇ ਹੁੰਦੇ ਹਨ ਪਰ ਬਾਬਾ ਜੀ ‘ਵਾਹਿ ਗੁਰੂ’ ਦਾ ਜਾਪ ਕਰਨ ਦੀ ਗੱਲ ਕਰਕੇ ਪੱਲਾ ਝਾੜ ਕੇ ਤੁਰਦੇ ਬਣਦੇ ਹਨ। ਲੋਕੋ ! ਚਾਹੇ ਤੁਸੀਂ ਗੱਲ 1984 ਦੀ ਕਰੋ ਤੇ ਚਾਹੇ ਅੱਜ, “ਕਰੋਨਾ ਵਾਇਰਸ” ਦੀ, ਲੋਕਾਂ ਦਿਆਂ ਟੁਕੜਿਆਂ ਤੇ ਪਲਣ ਵਾਲਿਆਂ ਕਦੀ ਕਿਸੇ ਦੀ ਕੋਈ ਮੱਦਦ ਨਹੀਂ ਕੀਤੀ। ਢੱਢਰੀਆਂ ਵਾਲਾ ਤਾਂ ਸਗੋਂ ਕਿਸਾਨ ਅੰਦੋਲਨ ਦੇ ਉਲਟ ਹੀ ਭੁਗਤ ਰਿਹਾ ਹੈ। ਕੀ ਇਸ ਨੈ ਕਿਸੇ ਨੂੰ ਇਕ ਕੱਪ ਚਾਹ ਦਾ ਪਿਲਾਇਆ ਹੈ ? ਨਹੀਂ।
ਦੂਸਰੇ ਪਾਸੇ ਗੁਰੂ ਤੇਗ ਬਹਾਦਰ ਜੀ ਲੋਕਾਂ ਨੂੰ ਸ਼ਿਕਾਰ ਕਰਨਾ ਸਿਖਾਉਂਦੇ ਹਨ ਜਦੋਂ ਕਿ ਸਰਕਾਰ ਨੇ ਹਥਿਆਰ ਰੱਖਣੇ ਅਤੇ ਸ਼ਿਕਾਰ ਕਰਨ ਦੀ ਮਨਾਹੀ ਕੀਤੀ ਹੋਈ ਹੈ। ਇਸੇ ਵਜ੍ਹਾ ਕਰਕੇ 1665 ਈ: ਵਿਚ ਗੁਰੂ ਜੀ ਧਮਤਾਨ ਦੇ ਅਸਥਾਨ ਤੋਂ ਗ੍ਰਿਫਤਾਰ ਕੀਤੇ ਗਏ ਪਰ ਜੈਪੁਰੀਏ ਰਾਜੇ, ਰਾਮ ਸਿੰਹ, ਦੀ ਸ਼ਿਫਾਰਸ਼ ਕਰਨ ਉਪਰੰਤ ਗੁਰੂ ਜੀ ਨੂੰ ਛੋੜ ਦਿਤਾ ਗਿਆ। ਇਸ ਤੋਂ ਬਾਅਦ 1670 ਵਿਚ ਜਦੋਂ ਗੁਰੂ ਜੀ ਪੂਰਬੀ ਇਲਾਕਿਆਂ ਵਿਚ ਪ੍ਰਚਾਰ ਕਰਕੇ ਵਾਪਸ ਆ ਰਹੇ ਸਨ ਤਾਂ ਆਗਰੇ ਤੋਂ ਗ੍ਰਿਫਤਾਰ ਕਰ ਲਏ ਗਏ ਇਸ ਵਾਰ ਵੀ ਜੈਪੁਰੀਆਂ ਦੀ ਮੱਦਦ ਨਾਲ ਗੁਰੂ ਜੀ ਨੂੰ ਰਿਹਾ ਕਰ ਦਿੱਤਾ ਗਿਆ। ਪਰ 1675 ਈ: ਵਿਚ ਜਦੋਂ ਔਰੰਗਜੇਬ ਜ਼ਬਰਨ ਲੋਕਾਂ ਨੂੰ ਹਿੰਦੂ ਬਣਾ ਰਿਹਾ ਸੀ ਤਾਂ ਕਸ਼ਮੀਰੀ ਪੰਡਿਤਾਂ ਨੇ ਗੁਰੂ ਜੀ ਕੋਲ 25 ਮਈ 1675 ਈ: ਨੂੰ ਅਨੰਦਪੁਰ ਆ ਕੇ ਫਰਿਆਦ, “ ਸਾਨੂੰ ਬਚਾਓ, ਸਾਡੀ ਮੱਦਦ ਕਰੋ, ਸਾਡੀ ਬਾਂਹ ਪਕੜੋ ” ਕੀਤੀ। ਇਸ ਵਕਤ ਔਰੰਗਜੇਬ ਦੱਖਣ ਦੀ ਮੁਹਿੰਮ ਤੇ ਗਿਆ ਹੋਇਆ ਸੀ। ਪਰ ਕਸ਼ਮੀਰ ਦੇ ਸੂਬੇਦਾਰ ਨੇ ਸੂਹੀਏ ਰਾਹੀਂ ਇਹ ਖਬਰ ਦਿੱਲੀ ਦਰਬਾਰ ਪਹੁੰਚਦੀ ਕਰ ਦਿੱਤੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਵੀ ਜਾਰੀ ਹੋ ਗਏ। ਇਸ ਤੋਂ ਪਹਿਲਾਂ ਕਿ ਮੁਗਲ ਹਕੂਮਤ ਦੇ ਕਰਿੰਦੇ ਗੁਰੂ ਜੀ ਨੂੰ ਆ ਕੇ ਪਕੜਦੇ ਗੁਰੂ ਜੀ ਆਪ ਹੀ 10 ਜੁਲਾਈ 1675 ਈ: ਨੂੰ ਦਿੱਲੀ ਵੱਲ ਨੂੰ ਚੱਲ ਪਏ ਅਤੇ ਅਗਲੇ ਦਿਨ ਗੁਰੂ ਜੀ ਨੂੰ ਮਲਕਪੁਰ ਰੰਘੜਾਂ ਤੋਂ ਮੋਰਿੰਡੇ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ। ਮੋਰਿੰਡੇ ਦੇ ਥਾਣੇਦਾਰ ਨੂਰ ਮੁਹੰਮਦ ਹਸਨ ਨੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇ ਸਮੇਤ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਸੂਬਾ ਸਰਹਿੰਦ ਦੇ ਹੁਕਮ ਅਨੁਸਾਰ ਬੱਸੀ ਪਠਾਣਾਂ ਦੇ ਕਿਲੇ ਵਿਚ ਬੰਦ ਕਰ ਦਿੱਤਾ। ਨਕਸ਼ਬੰਦੀ ਫਿਰਕੇ ਦੇ ਸਰਹਿੰਦ ਦੇ ਕਾਜ਼ੀ, “ਸ਼ੈਖ ਸੈਫ-ਉਦ-ਦੀਨ” ਵਾਰਤਾਲਾਪ ਕਰਕੇ ਗੁਰੂ ਜੀ ਨੂੰ ਮੁਸਲਮਾਨ ਬਣਾਉਣ ਵਿਚ ਜਦੋਂ ਨਾਕਾਮਯਾਬ ਰਹੇ ਤਾਂ ਉਸ ਨੇ ਦਿੱਲੀ ਦਰਬਾਰ ਨੂੰ ਲਿਖ ਭੇਜਿਆ ਕਿ ਗੁਰੂ ਜੀ ਗੱਲਾਂ-ਬਾਤਾਂ ਨਾਲ ਮੁਸਲਮਾਨ ਧਰਮ ਕਬੂਲ ਨਹੀਂ ਕਰਨਗੇ। ਸ਼ਾਇਦ ਤਲਵਾਰ ਦੇ ਡਰ ਨਾਲ ਮਨਾਏ ਜਾ ਸਕਣ। ਕਾਫੀ ਲੰਮੀ ਚਰਚਾ-ਵਾਰਤਾ ਅਤੇ ਤਸੀਹੇ ਦੇਣ ਤੋਂ ਬਾਅਦ 3 ਨਵੰਬਰ 1675 ਈ: ਗੁਰੂ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਦਿੱਲੀ ਕੋਤਵਾਲੀ ਵਿਚ ਬੰਦ ਕਰ ਦਿਤਾ ਗਿਆ। 11 ਨਵੰਬਰ ਨੂੰ ਗੁਰੂ ਜੀ ਦੀਆਂ ਅੱਖਾਂ ਦੇ ਸਾਹਮਣੇ ਭਾਈ ਦਿਆਲਾ ਜੀ ਨੂੰ ਚਾਂਦਨੀ ਚੌਕ ਵਿਚ, ਪਾਣੀ ਨਾਲ ਭਰੀ ਵੱਡੀ ਦੇਗ ਵਿਚ ਬੰਨ ਕੇ, ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤੋਂ ਮਗਰੋਂ ਭਾਈ ਮਤੀ ਦਾਸ ਨੂੰ ਦੋ ਲੱਕੜਾਂ ਦੇ ਸ਼ਿਕੰਜੇ ਵਿਚ ਬੰਨ ਕੇ ਆਰੇ ਨਾਲ ਚੀਰ ਦਿੱਤਾ ਅਤੇ ਭਾਈ ਸਤੀ ਦਾਸ ਨੂੰ ਰੂੰ ਵਿਚ ਲਪੇਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸ਼ਾਮ ਦੇ ਵਕਤ ਕਾਜ਼ੀ ਦੇ ਆਖਰੀ ਫਤਵੇ ਮਗਰੋਂ ਜੱਲਾਦ, ਜਲਾਲ-ਉਦ-ਦੀਨ, (ਸਮਾਣੇ ਵਾਲੇ)  ਨੇ ਗੁਰੂ ਜੀ ਨੂੰ ਤਲਵਾਰ ਦੇ ਇਕੋ ਝਟਕੇ ਨਾਲ ਸ਼ਹੀਦ ਕਰ ਦਿਤਾ।
ਗੁਰੂ ਸਾਹਿਬ ਦੀ ਸ਼ਹਾਦਤ ਨੂੰ ‘ਸਿਰੀ ਗੁਰੁ ਸੋਭਾ’ ਗ੍ਰੰਥ ਦਾ ਲਿਖਾਰੀ, ਕਵੀ ਸੈਨਾਪਤਿ ਜਾਂ ਸੈਣਾ ਸਿੰਘ ਆਪਣੇ ਲਫਜਾਂ ਵਿਚ ਇੰਜ ਬਿਆਨ ਕਰਦਾ ਹੈ:  ਪ੍ਰਗਟ ਭਏ ਗੁਰੁ ਤੇਗ ਬਹਾਦਰ। ਸਗਲ ਸ੍ਰਿਸਟ ਪੈ ਜਾਕੀ ਚਾਦਰ।
ਕਰਮ ਧਰਮ ਕੀ ਜਿਨਿ ਪਤਿ ਰਾਖੀ। ਅਟਲ ਕਰੀ ਕਲਿਯੁਗ ਮੈਂ ਸਾਖੀ॥ 14॥ ਪੰਨਾ 10॥
ਅਤੇ ਗੁਰ ਪੰਥ ਪ੍ਰਕਾਸ਼ ਦਾ ਲਿਖਾਰੀ ਇਉਂ ਲਿਖਦਾ ਹੈ: ਤੇਗ ਬਹਾਦਰ ਫਿਰ ਗੁਰ ਭਯੋ ਪਰਸਵਾਰਥ ਹਿਤਿ ਜਿਨਿ ਸਿਰ ਦਯੋ॥ ਕਲਯੁਗ ਮੈ ਬਡ ਸਾਕਾ ਕੀਯਾ ਧਰਮ ਕਰਮ ਰਖ ਹਿੰਦੂ ਲੀਯਾ॥
ਪਰ ਬਚਿਤ੍ਰ ਨਾਟਿਕ ਦੇ ਲਿਖਾਰੀ ਕਵੀ ਸਿਯਾਮ ਨੇ ਤਾਂ ਗੁਰੂ ਜੀ ਦੀ ਸ਼ਹਾਦਤ ਨੂੰ ਮਿੱਟੀ-ਘੱਟੇ ਹੀ ਰੋਲ ਦਿਤਾ। ਜਿਵੇ: ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥ ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਆ ਪਰੁ ਸੀ ਨ ਉਚਰੀ॥ ਦ. ਗ੍ਰ. ਪੰਨਾ 54॥ ਜਿਸ ਤਿਲਕ-ਜੰਞੂ ਨਾਲ ਸਿੱਖ ਲਹਿਰ ਦਾ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਕੋਈ ਸਬੰਧ ਨਹੀਂ ਉਸ ਦੀ ਖਾਤਰ ਗੁਰੂ ਜੀ ਅਤੇ ਬਾਕੀ ਸਿੱਖਾਂ ਨੇ ਬਲੀਦਾਨ ਕਿਉਂ ਦੇਣਾ ਸੀ? ਸਭ ਲੋਕਾਂ ਦੇ ਹੱਕਾਂ ਲਈ ਲੜਨ ਮਰਨ ਵਾਲੀ ਸਿੱਖ-ਲਹਿਰ ਨੂੰ ਕਿਸੇ ਇਕ ਧਰਮ ਦੀ ਰਾਖੀ ਲਈ ਜਾਨਾਂ ਕੁਰਬਾਨ ਕਰਦਿਆਂ ਦਿਖਾਉਣਾ ਇਕ ਸਾਜਿਸ਼ ਹੈ। ਸਿੱਖ-ਲਹਿਰ ਦੀਆਂ ਲੱਖਾਂ ਸ਼ਹਾਦਤਾਂ ਲੋਕਾਂ ਦੇ ਹੱਕਾਂ ਅਤੇ ‘ਸੱਚ ਧਰਮ’ ਨੂੰ ਬਹਾਲ ਕਰਾਉਣ ਲਈ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਅਸੀਂ ਅੱਜ ਭੁੱਲ ਚੁੱਕੇ ਹਾਂ। ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਪੰਨਾ 1427॥
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # + 647 966 3132 , WWW.SINGHSABHACANADA.COM

ਸਰਬੰਸਦਾਨੀ ਅਤੇ ਸਰਬੰਸ ਕੁਰਬਾਨੀ ਵਿਚ ਕੀ ਫਰਕ ਏ - ਗੁਰਚਰਨ ਸਿੰਘ ਜਿਉਣ ਵਾਲਾ

ਸਿਰਦਾਰਾਂ ਅਤੇ ਨਚਾਰਾਂ ਵਿਚ ਕੀ ਫਰਕ ਏ? ਜਦੋਂ ਸਾਨੂੰ ਇਸ ਘੁੰਡੀ ਦਾ ਹੀ ਪਤਾ ਨਹੀਂ ਤਾਂ ਸਾਡੀ ਬਹਾਦਰਾਂ ਦੀ ਕੌਮ ਦਾ ਹਾਲ ਤਾਂ ਇਹੀ ਹੋਣਾ ਸੀ ਜੋ ਅੱਜ ਹੈ। ਜਦੋਂ ਸਾਨੂੰ ਗੁਰਦਾਸ ਮਾਨ ਵਰਗੇ ਨਚਾਰ ਸਿੱਖਿਆ ਦੇਣ ਲੱਗ ਪੈਣ ਤਾਂ ਜੁਝਾਰੂਆਂ ਦੀ ਕੌਮ ਨੇ ਥਾਂ-ਥਾਂ ਠੋਕਰਾਂ ਤਾਂ ਖਾਣੀਆਂ ਹੀ ਹੋਈਆਂ। ਨਚਾਰ ਵੀ ਪੈਸੇ ਦੀ ਚਮਕ-ਦਮਕ ਨਾਲ ਕਲਾਕਾਰ ਅਖਵਾਉਣ ਲੱਗ ਪਏ ਅਤੇ ਆਪਣਾ ਰੁਤਬਾ ਬਦਲ ਲਿਆ, ਕੋਈ ਗੱਲ ਨਹੀਂ। ਪਰ ਜਦੋਂ ਯੂਨੀਵਰਸਿਟੀ ਦਾ ਪੜ੍ਹਿਆ-ਲਿਖਿਆ ਲੋਕਾਂ ਨੂੰ ਇਹ ਸਮਝਾਵੇ ਕਿ ਮੇਰੀ ਪਤਨੀ ਦੀ ਗਠੀਏ ਦੀ ਬਿਮਾਰੀ ਮਸਤਾਂ ਦੀ ਨਜ਼ਰ/ਮਿਹਰਬਾਨੀ ਨਾਲ ਹੀ ਠੀਕ ਹੋ ਗਈ ਤਾਂ ਸਿੱਖ ਕੌਮ ਨੂੰ ਬਚਾਉਣ ਵਾਲਾ ਕੋਈ ਨਹੀਂ। ਜਿਸ ਮਸਤ ਨੂੰ ਸਿਵਾਏ ਗਾਲ੍ਹਾਂ ਦੇ ਹੋਰ ਕੁੱਝ ਆਉਂਦਾ ਹੀ ਨਹੀਂ, ਕੱਪੜੇ ਪਾਉਣ ਦਾ ਵੱਲ ਵੀ ਨਹੀਂ, ਆਪਣੇ ਸਰੀਰ ਦੀ ਦੇਖ-ਰੇਖ ਦਾ ਵੀ ਪਤਾ ਨਹੀਂ, ਨਸ਼ਾ ਕਰਦੇ ਦੇ ਦੰਦ ਨਿਕਲ ਗਏ, ਹੱਥ ਵਿਚ ਚਿਲਮ ਤੇ ਓਹ ਵੀ ਧੁੱਖਦੀ ਨਾਲ ਤੰਬਾਕੂ ਦੇ ਤੇ ਅਖਵਾਵੇ ਆਪਣੇ ਆਪ ਨੂੰ ਤੀਸਰੇ ਪਾਤਸ਼ਾਹ ਦੀ ਬੰਸ ਚੋਂ, ਪਟਿਆਲਾ ਯੂਨੀਵਰਸਿਟੀ ਦਾ ਪੜ੍ਹਿਆ ਬੰਦਾ ਉਸਦੇ ਪੈਰਾਂ ਵਿਚ ਲਿਟ ਜਾਵੇ ਤਾਂ ਫਿਰ ਐਸੇ ਰੋਲ-ਮਾਡਲਾਂ ਨੇ ਆਪਣੇ ਚੇਲਿਆਂ ਨੂੰ ਡੋਬਣਾ ਹੀ ਹੋਇਆ। ਇਸ ਨੇ ਇਕ ਗੀਤ ਗਾਇਆ ਸੀ, “ ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ”। ਜੇਕਰ ਯੂਨੀਵਰਸਿਟੀ ਪਟਿਆਲਾ ਦੇ ਐਮ.ਏ ਕਲਾਸਾਂ ਵਾਲਿਆਂ ਨੂੰ ਇਹ ਨਹੀਂ ਪਤਾ ਕਿ “ਸਰਬੰਸਦਾਨੀ” ਤੇ “ਸਰਬੰਸ ਕੁਰਬਾਨੀ” ਵਿਚ ਕੀ ਫਰਕ ਏ ਤਾਂ ਸਾਡਾ ਰੱਬ ਰਾਖਾ।
ਪੰਜਾਬੀ ਬੋਲੀ ਨੂੰ ਗਵਾਰਾਂ ਦੀ ਬੋਲੀ ਦੱਸਣ ਵਾਲੇ ਗੁਰਦਾਸ ਮਾਨ ਦਾ ਹੁਣ ਬਾਹਰਲੇ ਮੁਲਕਾਂ ਵਿਚ ਕਿਸੇ ਨੇ ਮੁੱਲ ਨਹੀਂ ਪਾਉਣਾ। ਇਸੇ ਕਰਕੇ ਸਤਿੰਦਰ ਸਰਤਾਜ਼ ਤੋਂ ਜ਼ਫਰਨਾਮਾ ਗਾਇਨ ਕਰਵਾ ਕੇ ਚਮਕਾਇਆ ਜਾ ਰਿਹਾ ਹੈ। ਪਹਿਲੇ-ਪਹਿਲ ਉਹ ਪੱਗ ਤਾਂ ਬੰਨਦਾ ਸੀ ਪਰ ਵਾਲ ਪਿਛਾਂਹ ਨੂੰ ਲੰਮੇ ਸੁੱਟ ਕੇ, ਕਿਸੇ ਨੇ ਸਮਝਾਇਆ ਹੋਣਾ ਐ ਕਿ ਕਾਕਾ ਜੀ ਅੱਜ ਕੱਲ੍ਹ ਪੰਜਾਬ, ਚਾਹੇ ਚੱੜ੍ਹਦੇ ਵਾਲਾ ਹੋਵੇ ਚਾਹੇ ਛਿਪਦੇ ਵਾਲਾ, ਸੂਫੀ ਗੀਤਾਂ ਦਾ ਕੋਈ ਬਹੁਤਾ ਮੁੱਲ ਨਹੀਂ ਪਾਉਂਦਾ। ਇਸ ਕਰਕੇ ਆਪਣੀਆਂ ਜਟਾਂ ਸੰਭਾਲ ਕੇ ਚੰਗੀ ਟੂਟੀ ਵਾਲੀ ਪੱਗ ਬੰਨ। ਫਿਰ ਕਹੇ ਜਾਂਦੇ ‘ਦਸਮ ਗ੍ਰੰਥ’ ਵਿਚੋਂ ਕੁੱਝ ਚੋਟੀ ਦੀਆਂ ਬਾਣੀਆਂ ਗਾਇਨ ਕਰ। ਗੁਰਦਾਸ ਮਾਨ ਵਾਲਾ ਖਾਲੀ ਥਾਂ ਭਰ ਨਾਲੇ ਆਪਣੀ ਜੇਬ। ਬਹੁਤੇ ਸਿੱਖਾਂ ਨੇ ਬਗੈਰ ਸੋਚੇ ਸਮਝੇ ਆਪਣੀ ਉੱਨ ਲੁਹਾਉਣੀ ਹੀ ਹੁੰਦੀ ਹੈ ਤੇ ਚੁੱਪ-ਚਾਪ ਲਾਹ ਲੈ।
ਮੈਨੂੰ ਡਾ. ਗੰਡਾ ਸਿੰਘ ਹਿਸਟੋਰੀਅਨ ਅਤੇ ਮੇਰੇ ਜਰਮਨ ਦੋਸਤਾਂ ਦੀਆਂ ਗੱਲਾਂ ਯਾਦ ਹਨ ਕਿ ਜੇਕਰ ਕੋਈ ਬੋਲੀ ਸਿੱਖਣੀ ਹੈ ਤਾਂ ਉਸਨੂੰ ਉਸ ਦੇਸ਼ ਵਿਚ ਰਹਿ ਕੇ ਹੀ ਸਿੱਖਿਆ ਜਾ ਸਕਦਾ ਹੈ। ਮੈਂ ਅੱਜ ਵੀ ਜਰਮਨ ਚੰਗੀ ਤਰ੍ਹਾਂ ਪੜ੍ਹ, ਲਿਖ ਤੇ ਬੋਲ ਸਕਦਾ ਹਾਂ ਭਾਵੇਂ ਮੈਂ ਪਿਛਲੇ 35 ਸਾਲਾਂ ਤੋਂ ਜਰਮਨੀ ਵਿਚ ਨਹੀਂ ਹਾਂ ਕਿਉਂਕਿ ਮੈਂ ਤਿੰਨ ਸਾਲ ਜਰਮਨ ਬੋਲੀ ਯੂਨੀਵਰਸਿਟੀ ਵਿਚ ਸਿੱਖੀ ਅਤੇ 11 ਸਾਲ ਹੋਰ ਉਸ ਮੁਲਕ ਵਿਚ ਰਿਹਾ ਹਾਂ। ਇਸੇ ਹੀ ਤਰ੍ਹਾਂ ਡਾ. ਗੰਡਾ ਸਿੰਘ ਜੀ ਨੇ ਪਰਸ਼ੀਅਨ ਕਿਤਾਬਾਂ ਵਿਚੋਂ ਸਿੱਖ ਹਿਸਟਰੀ ਲੱਭਣ ਲਈ ਈਰਾਨ ਵਿਚ ਜਾ ਕੇ ਰਿਹਾਇਸ਼ ਕੀਤੀ। ‘ਸ੍ਰੀ ਗੁਰੂ ਨਾਨਕ ਪ੍ਰਕਾਸ਼ ਇਤਹਾਸਕ ਪਰਿਪੇਖ’ ਡਾ. ਕਿਰਪਾਲ ਦੀ ਕਿਤਾਬ ਪੜ੍ਹ ਰਿਹਾ ਸੀ। ਪੰਨਾ 40 ਤੇ ਇਕ ਲਫਜ਼ ਨਜ਼ਰੀਂ ਪਿਆ। ਫਾਰਸੀ ਦਾ ਲਫਜ਼ ‘ਅਲੁਸ਼’ ਗੁਰਮੁਖੀ ਵਿਚ ‘ਅਲੂਫਾ’ ਬਣ ਗਿਆ ਤੇ ਸਾਨੂੰ ਅਲੂਫਾ ਵੀ ਫਾਰਸੀ ਲੱਗਣੀ ਹੈ ਕਿਉਂਕਿ ਨਾ ਸਾਨੂੰ ਲਫਜ਼ ‘ਅਲੁਸ਼’ ਦਾ ਪਤਾ ਤੇ ਨਾ ਹੀ ‘ਅਲੂਫਾ’ ਦਾ। ਜਰਮਨੀ ਵਿਚ ਰਹਿੰਦਿਆਂ ਮੈਂ ਇਹ “ ਜ਼ਫਰਨਾਮਾ ” ਆਪਣੇ ਨਾਲ ਪੜ੍ਹਦੇ ਈਰਾਨੀ ਵਿਦਿਆਰਥੀਆਂ ਨੂੰ ਪੜ੍ਹ ਕੇ ਸੁਣਾਇਆ ਅਤੇ ਪੁੱਛਿਆ ਕਿ ਜੇ ਤੁਹਾਨੂੰ ਸਮਝ ਪਈ ਤਾਂ ਮੈਨੂੰ ਸਮਝਾਓ ਕਿ ਇਸ “ਜ਼ਫਰਨਾਮੇ” ਦਾ ਮਤਲਬ ਕੀ ਹੈ। ਜਵਾਬ ਵਿਚ ਓਹ ਕਹਿੰਦੇ ਕਿ ਸਾਨੂੰ ਤਾਂ ਇਸ ਦੀ ਸਮਝ ਹੀ ਨਹੀਂ ਪਈ ਕਿ ਤੂੰ ਕੀ ਪੜ੍ਹ ਰਿਹਾਂ ਹੈਂ? ਜੇਕਰ ਸਤਿੰਦਰ ਸਰਤਾਜ਼ ਨੂੰ ਫਾਰਸੀ ਵਾਕਿਆ ਹੀ ਪੜ੍ਹਨੀ ਆਉਂਦੀ ਹੈ ਤਾਂ ਕਹੀ ਜਾਂਦੀ ਭਾਈ ਮਨੀ ਸਿੰਘ ਵਾਲੀ ਦਸਮ ਗ੍ਰੰਥ ਦੀ ਬੀੜ ਤੋਂ ਫਾਰਸੀ ਵਿਚ ਲਿਖਿਆ ਜ਼ਫਰਨਾਮਾ ਹੀ ਪੜ੍ਹ ਕੇ ਗਾਇਨ ਕਰਨਾ ਚਾਹੀਦਾ ਸੀ। ਅਸਲ ਵਿਚ ‘ਜ਼ਫਰਨਾਮਾ’ ਗੁਰੂ ਜੀ ਦੀ ਕ੍ਰਿਤ ਹੈ ਹੀ ਨਹੀਂ ਕਿਉਂਕਿ ਕਦੀ ਲਿਖਾਰੀ ਔਰੰਗਜ਼ੇਬ ਨੂੰ ਤਲਵਾਰ ਦਾ ਧਨੀ, ਬਹੁਤ ਸਿਆਣਾ ਅਤੇ ਭਗਵਾਨ ਦਾ ਰੂਪ ਵੀ ਲਿਖਦਾ ਹੈ। ਬੰਦ ਨੰਬਰ 59-64 ਤੱਕ ਲਿਖਾਰੀ ਇਕ ਹਜ਼ਾਰ ਦੇ ਘੋੜੇ ਬਦਲੇ ਸਾਰੀ ‘ਬਰਾੜ’ ਕੌਮ ਔਰੰਗਜ਼ੇਬ ਦੇ ਹਵਾਲੇ ਕਰਨ ਦੀ ਗੱਲ ਕਰਦਾ ਹੈ ਅਤੇ ਕਦੀ ਭੁੱਖ ਨਾਲ ਲਿਤਾੜੇ ਆਪਣੇ 40 ਸਿੰਘਾਂ ਦੀ ਸ੍ਰੀਰਕ ਕਮਜ਼ੋਰੀ ਦੱਸ ਕੇ ਦਸ ਲੱਖ ਫੌਜ ਨਾਲ ਮੁਕਾਬਲਾ ਨਾ ਕਰ ਸਕਣ ਦੀ ਅਸਮਰੱਥਾ ਵੀ ਜ਼ਾਹਰ ਕਰਦਾ ਹੈ। ਜੇਕਰ ਤੇਰਾ ਹੁਕਮ ਆ ਜਾਵੇ ਤਾਂ ਮੈਂ ਆਪਣੀ ਜਾਨ ਲੈ ਕੇ ਹਾਜ਼ਰ ਹੋ ਸਕਦਾ ਹਾਂ। ਵਾਸਤਵ ਵਿਚ ਗੁਰੂ ਗੋਬਿੰਦ ਸਿੰਘ ਜੀ ਵਰਗੇ ਮਹਾਨ ਯੋਧੇ ਨਾਲ ਐਸੀਆਂ ਲਿਖਤਾਂ ਮੜਨੀਆਂ ਗੁਰੂ ਜੀ ਦੀ ਸਖਸ਼ੀਅਤ ਨੂੰ ਕਲੰਕਤ ਕਰਨਾ ਹੀ ਕਹਿ ਸਕਦੇ ਹਾਂ। ਸਿੱਖ ਭਰਾਵੋ! ਐਵੇਂ ਨਾ ਫਸੋ ਚਲਾਕੀਆਂ ਵਿਚ, ਅਸਲੀਅਤ ਦੀ ਪਛਾਣ ਕਰੋ।
ਸਤਿੰਦਰ ਸਰਤਾਜ਼ ਸਿੱਖ ਧਰਮ ਬਾਰੇ ਕਿਤਨਾ ਕੁ ਜਾਣਦਾ ਹੈ ਅਗੇ ਵਰਨਣ ਕੀਤੀ ਇਕ ਝਲਕੀ ਤੋਂ ਪਤਾ ਚੱਲ ਜਾਵੇਗਾ। ਹੰਸਾਲੀ ਵਾਲੇ ਬਾਬੇ ਅਜੀਤ ਸਿੰਘ, ਜਿਸ ਦਾ ਮੂੰਹ ਫੋੜੇ-ਫਿਨਸੀਆਂ ਨਾਲ ਭਰਿਆ ਪਿਆ ਹੈ ਤੇ ਦੇਖਣ ਨੂੰ ਵੀ ਦਿਲ ਨਹੀਂ ਕਰਦਾ, ਜੋ ਮਰ ਚੁੱਕਿਆ ਹੈ,  ਦੇ ਦਰ ਤੇ ਇਹ ਝੋਲੀ ਅੱਡੀ ਕੋਈ ਦਾਤ ਮੰਗ ਰਿਹਾ ਹੈ।
ਆਓ ਹੁਣ ਗੱਲ ਕਰੀਏ ਅਸਲ ਮੁੱਦੇ ਦੀ, ਅੱਜ ਤੋਂ ਕੋਈ ਚਾਰ ਕੁ ਮਹੀਨੇ ਪਹਿਲਾਂ ਪ੍ਰਿੰਸੀਪਲ ਡਾ. ਦਲਜੀਤ ਸਿੰਘ, ਖਾਲਸਾ ਕਾਲਜ ਅੰਮ੍ਰਿਤਸਰ ਦੀ ਇੱਕ ਚਿੱਠੀ ਇੰਟਰਨੈਟ ਤੇ ਪੜ੍ਹਨ ਨੂੰ ਮਿਲੀ। ਕਿਉਂਕਿ ਮੈਂ ਵੀ 67-68 ਵਿਚ ਇਸੇ ਕਾਲਜ ਵਿਚ ਪ੍ਰੈਪ ਨਾਨ-ਮੈਡੀਕਲ ਪਾਸ ਕੀਤੀ ਸੀ ਇਸ ਕਰਕੇ ਮਨ ਵਿਚ ਬਹੁਤ ਚਾਓ ਪੈਦਾ ਹੋਇਆ ਕਿ ਇਸ ਚਿੱਠੀ ਨੂੰ ਛੇਤੀ-ਛੇਤੀ ਪੜ੍ਹਾਂ ਕਿ ਕੀ ਲਿਖਿਆ ਹੋਇਆ ਹੈ? ਇਤਨੀ ਵੱਡੀ ਸੰਸਥਾ ਦੇ ਪ੍ਰਿੰਸੀਪਲ ਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਸਰਬੰਸਦਾਨੀ ਲਿਖਿਆ ਪੜ੍ਹ ਕੇ ਬਹੁਤ ਪ੍ਰੇਸ਼ਾਨੀ ਹੋਈ ਕਿ ਸਾਡੀ ਕੌਮ ਦਾ ਕੀ ਬਣੂੰ? ਜਦੋਂ ਸਾਡੇ ਵਿੱਦਿਅਕ ਅਦਾਰਿਆਂ/ਸੰਸਥਾਵਾਂ ਦੇ ਮੋਢੀ ਹੀ ਇਸ ਦੀ ਮਿੱਟੀ ਪੁੱਟ ਰਹੇ ਹਨ। ਮੈਥੋਂ ਰੁਕਿਆ ਨਾ ਗਿਆ ਅਤੇ ਥੱਲੇ ਦਿੱਤੇ ਨੰਬਰ ਤੇ ਕਾਲ ਕਰਕੇ ਜਾਣ-ਪਹਿਚਾਣ ਕਰਾਉਣ ਤੋਂ ਬਾਅਦ ਪੁੱਛ ਹੀ ਲਿਆ। “ਪ੍ਰਿੰਸੀਪਲ ਜੀਓ! ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪ੍ਰੀਵਾਰ, ਪਿਤਾ, ਮਾਤਾ, ਚਾਰ ਸਾਹਿਬਜ਼ਾਦੇ ਅਤੇ ਆਪਣਾ ਆਪ ਕਿਸ ਨੂੰ ਦਾਨ ਕੀਤਾ ਸੀ ”? ਕੋਈ ਨਾਮ ਦੱਸ ਸਕਦੇ ਹੋ? ਜਵਾਬ ਸੀ “ ਮੈਂ ਤਾਂ ਇਸ ਨੁਕਤੇ ਨੂੰ ਵੀਚਾਰਿਆ ਹੀ ਨਹੀਂ ”। ਮੈਂ ਕਿਹਾ ਜੀ “ ਤੁਸੀਂ ਐਨੇ ਵੱਡੇ ਅਹੁਦੇ ਤੇ ਹੁੰਦੇ ਹੋਏ ਨਹੀਂ ਵੀਚਾਰਦੇ ਤਾਂ ਮੈਂ ਹੋਰ ਕਿਸੇ ਨੂੰ ਕੀ ਆਖਾਂ? ਪਰ ਉਨ੍ਹਾਂ ਬੜੀ ਹਲੀਮੀ ਨਾਲ ਕਿਹਾ,“ ਵੀਰ ਜੀਓ! ਅੱਗੇ ਵਾਸਤੇ ਐਸੇ ਲਫਜ਼ਾਂ ਦਾ ਖਿਆਲ ਰੱਖਾਂਗਾ”।  ਇਹ ਡਾ. ਦਲਜੀਤ ਸਿੰਘ ਪਟਿਆਲਾ ਯੂਨੀਵਸਿਟੀ ਵਾਲੇ ਡਾ. ਦਲਜੀਤ ਸਿੰਘ ਵਾਲੀਆ ਜੀ ਨਹੀਂ ਹਨ।
ਮਹਾਨ ਕੋਸ਼ ਦੇ ਪੰਨਾ 628 ਤੇ ਜਦੋਂ ਮੈਂ ਦਾਨ ਲਫਜ਼ ਦੇ ਮਤਲਬ ਦੇਖਦਾ ਹਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ “ਸਰਬੰਸਦਾਨੀ” ਨਾ ਹੋ ਕੇ “ਸਰਬੰਸ ਕੁਰਬਾਨੀ” ਸਾਬਤ ਹੁੰਦਾ ਹੈ। ਦਾਨ ਦਾ ਮਤਲਬ ਹੈ ਮੁਫਤ ਵਿਚ ਕੁੱਝ ਮਿਲਣਾ।“ ਸਹੰਸਰ ਦਾਨ ਦੇ ਇੰਦ੍ਰ ਰੋਆਇਆ” ਵਾਰ ਰਾਮਕਲੀ ਮ:1 ॥ ਪੰਨਾ 953॥ ਇੰਦਰ ਦੇ ਹਿੰਦੂ-ਮਿੱਥ ਅਨੁਸਾਰ ਸਰਾਪ ਦੇ ਰੂਪ ਵਿਚ ਇਸਤ੍ਰੀ ਭਗ ਦੇ ਹਜ਼ਾਰ ਨਿਸ਼ਾਨ ਸ਼ਰੀਰ ਤੇ ਹੋ ਗਏ। ਰਾਜ ਨੀਤੀ ਦਾ ਇਕ ਅੰਗ, ਕੁੱਝ ਦੇ ਕੇ ਵੈਰੀ ਨੂੰ ਵਸ਼ ਕਰਨ ਦਾ ਉਪਾਓ। ਇਹ ਅਰਥ ਵੀ ਢੁਕਦੇ ਨਹੀਂ ਕਿਉਂਕਿ ਗੁਰੂ ਜੀ ਔਰੰਗਜ਼ੇਬ ਨੂੰ ਵੱਸ ਵਿਚ ਨਹੀਂ ਕਰਨਾ ਚਾਹੁੰਦੇ।
ਤੇਰੀਆ ਸਦਾ ਸਦਾ ਚੰਗਿਆਈਆਂ ॥ ਮੈ ਰਾਤਿ ਦਿਹੈ ਵਡਿਆਈਆਂ ॥ ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ॥ {ਪੰਨਾ 73} ਹੇ ਪ੍ਰਭੂ! ਤੇਰੇ ਸਦਾ ਕਾਇਮ ਰਹਿਣ ਵਾਲੇ ਗੁਣ, ਤੇਰੀ ਮਿਹਰ ਨਾਲ, ਮੈਂ ਦਿਨੇ ਰਾਤ ਸਾਂਭ ਕੇ ਰੱਖਦਾ ਹਾਂ। ਗੁਰੂ ਨਾਨਕ ਜੀ ਕਹਿੰਦੇ ਹਨ ਪ੍ਰਭੂ ਸਾਡੇ ਮੰਗਣ ਤੋਂ ਬਿਨਾਂ ਹੀ ਹਰੇਕ ਦਾਤਿ ਦੇਈ ਜਾ ਰਿਹਾ ਹੈ ਅਤੇ ਸਾਨੂੰ ਉਸ ਪ੍ਰਮਾਤਮਾ ਦੇ ਸੱਚੇ ਗੁਣਾਂ ਨੂੰ ਆਪਣੇ ਹਿਰਦੇ ਵਿਚ ਵਸਾਉਣਾ ਚਾਹੀਦਾ ਹੈ।
ਮਹਾਨ ਕੋਸ਼ ਦੇ ਪੰਨਾ 342 ਤੇ ਕੁਰਬਾਨ ਦੇ ਮਤਲਬ ਹਨ ‘ਨਿਛਾਵਰ ਕਰਨਾ’, ਸਦਾ ਸਦਾ ਜਾਈਐ ਕੁਰਬਾਨ। ਆਪਣੇ ਸਿਧਾਂਤ ਤੇ ਡਟੇ ਰਹਿਣਾ ਚਾਹੇ ਜਿੰਦ-ਜਾਨ ਚਲੀ ਜਾਏ ਇਸ ਨੂੰ ਕੁਰਬਾਨੀ ਆਖਦੇ ਹਨ ਦਾਨ ਨਹੀਂ। ਸਿੱਖਾਂ ਨੂੰ ਇੱਕ ਇੱਕ ਗਲਤ ਅੱਖਰ ਸਿਖਾ ਕੇ ਆਪਣੇ ਸਿਧਾਂਤ ਨਾਲੋਂ ਤੋੜ ਦਿੱਤਾ ਅਤੇ ਪਤਾ ਵੀ ਨਹੀਂ ਲੱਗਣ ਦਿੱਤਾ। ਅਸੀਂ ਘੱਟ ਗਿਣਤੀ ਹੋਣ ਦੇ ਨਾਤੇ ਹਰ ਹਰਬੇ ਬਹੁ-ਗਿਣਤੀ ਨੂੰ ਖੁਸ਼ ਕਰਨ ਲਈ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਜਿਵੇਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਕਵੀ ਸੈਨਾਪਤੀ ਗੁਰ ਸੋਭਾ ਗ੍ਰੰਥ ਵਿਚ ਲਿਖਦਾ ਹੈ, “ ਪ੍ਰਗਟ ਭਏ ਗੁਰ ਤੇਗ ਬਹਾਦਰ। ਸਗਲ ਸ੍ਰਿਸ਼ਟ ਪੈ ਢਾਕੀ ਚਾਦਰ”। ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਸਾਡੇ ਪ੍ਰਚਾਰਕਾਂ ਨੇ “ਹਿੰਦ ਦੀ ਚਾਦਰ” ਬਣਾ ਧਰਿਆ ਤੇ ਅਸੀਂ ਚੁੱਪ ਕਰ ਗਏ। ਮੇਰੀ ਬੇਨਤੀ ਹੈ ਕਿ “ਸਰਬੰਸਦਾਨੀ” ਨਹੀਂ “ਸਰਬੰਸ ਦੀ ਕੁਰਬਾਨੀ” ਹੈ ਪਰ ਫਿਰ ਵੀ ਚੜ੍ਹਦੀ ਕਲਾ ਹੈ। 1971 ‘ਚ ਪਾਕਿਸਤਾਨੀ ਜਰਨੈਲ ਨਿਆਜ਼ੀ ਨੇ 75,000 ਹਥਿਆਰ ਬੰਦ ਫੌਜ ਦੇ ਹੁੰਦਿਆਂ-ਸੁਦਿਆਂ ਵੀ ਜਰਨੈਲ ਜਗਜੀਤ ਸਿੰਘ ਅਰੋੜਾ ਕੋਲ ਆਤਮ ਸਮਰਪਨ ਕਰ ਦਿੱਤਾ ਸੀ। ਪਰ ਗੁਰੂ ਜੀ ਕੋਲ ਚਮਕੌਰ ਦੇ ਜੰਗ ਤੋਂ ਬਾਅਦ ਸਿਰਫ ਚਾਰ-ਪੰਜ ਸਿੱਖ ਹੀ ਹਨ ਤੇ ਉਹ ਵੀ ਭੁੱਖਣ-ਭਾਣੇ। ਆਪਣੀ ਜਾਨ ਤੋਂ ਵੱਧ ਪਿਆਰੇ ਸਿੱਖਾਂ ਦੀ ਸ਼ਹਾਦਤ ਅਤੇ ਆਪਣੇ ਦੋ ਵੱਡੇ ਪੁੱਤਰਾਂ ਦੀ ਕੁਰਬਾਨੀ ਤੋਂ ਬਾਅਦ ਵੀ ਆਤਮ ਸਮਰਪਨ ਨਹੀਂ ਕੀਤਾ। ਸਰਬੰਸਦਾਨੀ ਨਹੀਂ ਯਾਦ ਰੱਖੋ ਸਰਬੰਸ ਕੁਰਬਾਨੀ ਹੈ ਦੇਣ ਵਾਲੇ ਨੂੰ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # 647 966 3132.