Gurbhinder Singh Guri

ਹੈਮਿਓਪੈਥਿਕ  ਦਾ ਸਿਧਾਂਤ ਰੋਗ ਨਾਲੋਂ ਰੋਗੀ ਦੀ ਜਿਆਦਾ  ਦੇਖਭਾਲ ਕੀਤੀ ਜਾਵੇ l  - ਗੁਰਭਿੰਦਰ ਗੁਰੀ

   ਹੈਮਿਓਪੈਥਿਕ ਵਿੱਚ ਡਾਕਟਰ ਰੋਗੀ ਨੂੰ ਅਲੱਗ ਅੱਲਗ ਹਿੱਸਿਆ ਵਿੱਚ ਨਹੀਂ ਦੇਖਦਾ  ਸਗੋਂ ਰੋਗੀ ਦੀਆਂ ਸਾਰੀਆਂ ਅਲਾਮਤਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ।

    .................................................


    ਹੈਮਿਓਪੈਥਿਕ ਇਕ ਕੁਦਰਤੀ ਇਲਾਜ ਪ੍ਰਣਾਲੀ ਹੈ, ਇਹ ਦੁਨੀਆਂ ਦੀ ਇਕੋ ਇਕ ਅਜਿਹੀ ਇਲਾਜ ਪ੍ਰਣਾਲੀ ਹੈ ਜੋ ਬਿਮਾਰੀ ਨੂੰ ਜੜ੍ਹ ਤੋ ਖਤਮ ਕਰਦੀ ਹੈ, ਅਤੇ ਇਸ ਦਾ ਕੋਈ ਸਾਈਡਇਫੈਕਟ ਨਹੀ ਹੈ॥

    ਦੁਨੀਆਂ ਵਿੱਚ ਜਿੱਥੋਂ ਤੱਕ ਡਾਕਟਰੀ ਸਾਇੰਸ ਦਾ ਸਬੰਧ ਹੈ, ਕੋਈ ਵੀ ਹੋਰ ਇਲਾਜ ਜਾਂ ਹੋਰ ਢੰਗ ਤਰੀਕਾ 160 ਸਾਲ ਪਹਿਲਾ ਹੋਂਦ ਵਿੱਚ ਆਈ ਹੈਮਿਓਪੈਥਿਕ ਵਿੱਚ ਹੁਣ ਸਾਇਸ ਦਾਨੀਆਂ ਨੇ ਹੋਰ ਜਿਆਦਾ ਵਾਧਾ ਕਰ ਦਿੱਤਾ ਹੈ, ਅੱਜਕੱਲ੍ਹ ਹੋਮਿਓਪੈਥੀ ਜਰਮਨ ਤੋਂ ਸ਼ੁਰੂ ਹੋ ਕੇ ਦੁਨੀਆਂ ਦੇ ਹਰ ਕੋਨੇ ਕੋਨੇ ਵਿੱਚ ਮਸ਼ਹੂਰ ਹੋ ਗਈ ਹੈ, ਹੋਮਿਓਪੈਥੀ ਡਾਕਟਰਾਂ ਕੋਲ ਆਉਣ ਵਾਲਾ ਹਰ ਮਰੀਜ ਆ ਕੇ ਇਹੋ ਗੱਲ ਕਹਿੰਦਾ ਹੈ ਕਿ ਮੈਂ ਵੱਡੇ ਵੱਡੇ ਹਸਪਤਾਲਾਂ ਵਿੱਚ ਮਹਿੰਗੇ ਮਹਿੰਗੇ ਟੈਸਟ ਕਰਵਾ ਕੇ ਹਸਪਤਾਲਾਂ ਦੀਆਂ ਮੋਟੀਆਂ ਫੀਸਾਂ ਭਰ ਕੇ ਕੌੜੀਆਂ ਦਵਾਈਆਂ ਬਹੁਤ ਖਾ ਚੁੱਕਿਆ ਹਾਂ, ਪਰ ਮੈਂ ਠੀਕ ਨਹੀਂ ਹੋ ਸਕਿਆ, ਹੁਣ ਮੈਨੂੰ ਤੁਹਾਡੇ ਤੋਂ ਆਸ ਦੀ ਕਿਰਨ ਨਜ਼ਰ ਆ ਰਹੀ ਹੈ, ਮੈਂ ਆਪਣੇ ਕਿਸੇ ਜਾਣਕਾਰ ਦੱਸਣ ’ਤੇ ਤੁਹਾਡੇ ਕੋਲ ਆਏ ਹਾਂ, ਜਿਸ ਤਰ੍ਹਾਂ ਤੁਹਾਡੀਆਂ ਮਿੱਠੀਆਂ ਗੋਲੀਆਂ ਨੇ ਮੇਰੇ ਜਾਣਕਾਰ ਨੂੰ ਠੀਕ ਕੀਤਾ ਹੈ, ਇਸ ਤਰ੍ਹਾਂ ਮੈਨੂੰ ਵੀ ਮਿੱਠੀਆਂ ਗੋਲੀਆਂ ਵਾਲੀ ਦਵਾਈ ਦੇ ਕੇ ਠੀਕ ਕਰੋ, ਦਵਾਈ ਖਾਣ ਤੋਂ ਬਾਅਦ ਉਹੀ ਮਰੀਜ ਆਪਣੇ ਠੀਕ ਹੋਣ ਦੀ ਖੁਸ਼ੀ ਵਿੱਚ ਖੀਵਾ ਹੋਇਆ,  ਹੈਮਿਓਪੈਥਿਕ ਦੇ ਗੁਣ ਗਾਉਂਦਾ ਹੋਇਆ ਹੋਰ ਸੈਕੜੇ ਲੋਕਾਂ ਨੂੰ ਉਸ ਡਾਕਟਰ ਬਾਰੇ ਦੱਸਦਾ ਹੈ, ਜਦੋਂ  ਹੈਮਿਓਪੈਥਿਕ ਡਾਕਟਰ ਕੋਲ ਪੁੱਜਦਾ ਹੈ, ਤਾਂ ਹੈਮਿਓਪੈਥਿਕ ਵਾਲਾ ਡਾਕਟਰ ਮਰੀਜ਼ ਦੇ ਠੀਕ ਦੀ ਖੁਸ਼ੀ ਵਿੱਚ ਗਦਗਦ ਹੋ ਉਠਦਾ ਹੈ, ਅਤੇ ਹੋਰ ਮਿਹਨਤ ’ਤੇ ਲਗਨ ਨਾਲ ਮਰੀਜ਼ਾਂ ਨੂੰ ਦਵਾਈ ਦੇ ਕੇ ਠੀਕ ਕਰਦਾ ਹੈ।

          ਬਹੁਤੇ ਲੋਕਾਂ ਨੂੰ ਹਾਲੇ ਵੀ ਨਹੀਂ ਪਤਾ ਕਿ ਹੈਮਿਓਪੈਥਿਕ ਕੀ ਹੈ ਜਾਂ ਫਿਰ ਹੈਮਿਓਪੈਥਿਕ ਇਲਾਜ ਦਾ ਢੰਗ ਕੀ ਹੈ, ਇਹ ਕਿੱਥੋ ਮਿਲਦੀ ਹੈ ।ਹੈਮਿਓਪੈਥਿਕ  ਇਲਾਜ ਦਾ ਉਹ ਢੰਗ ਹੈ, ਜੋ ਸਿਮਲੀਆ ਸਿਮਲੀਵੱਸ ਕਿਊਰੈਟਰ ਦੇ ਅਧਾਰ ਤੇ ਹੈ, ਜਿਸ ਤਰ੍ਹਾਂ ਜਹਿਰ-ਜਹਿਰ ਨੂੰ ਮਾਰਦੀ ਹੈ, ਲੋਹਾਂ ਲੋਹੇ ਨੂੰ ਮਾਰਦਾ ਹੈ, ਉਸੇ ਤਰ੍ਹਾਂ ਇਹ ਦਵਾਈ ਤੰਦਰੁਸਤ ਇਨਸਾਨ ਉਪਰ ਜੋ ਆਪਣਾ ਅਸਰ ਛੱਡਦੀ ਹੈ, ਉਹ ਬਿਮਾਰੀ ਦੀ ਹਾਲਤ ਵਿੱਚ ਇਹਨਾਂ ਅਲਾਮਤਾਂ ਨੂੰ ਠੀਕ ਵੀ ਕਰਦੀ ਹੈ, ਹੈਮਿਓਪੈਥਿਕ ਵਰਗੀ ਹੋਰ ਕੋਈ ਅਸਰਦਾਰ ਦਵਾਈ ਹੋਰ ਪੈਥੀਆਂ ਵਿੱਚ ਦੁਨੀਆਂ ਭਰ ਵਿੱਚ ਹੋ ਹੀ ਨਹੀਂ ਸਕਦੀ,  ਹੈਮਿਓਪੈਥਿਕ ਵਿੱਚ ਡਾਕਟਰ ਰੋਗੀ ਨੂੰ ਅਲੱਗ ਅੱਲਗ ਹਿੱਸਿਆ ਵਿੱਚ ਨਹੀਂ ਦੇਖਦਾ ਨਹੀਂ ਸਗੋਂ ਰੋਗੀ ਦੀਆਂ ਸਾਰੀਆਂ ਅਲਾਮਤਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ।

          ਹੈਮਿਓਪੈਥਿਕ  ਦਾ ਸਿਧਾਂਤ ਹੈ ਕਿ ਰੋਗ ਨਾਲੋਂ ਰੋਗੀ ਦੀ ਜਿਆਦਾ ਰੋਗੀ ਦੀ ਜਿਆਦਾ ਦੇਖਭਾਲ ਕੀਤੀ ਜਾਵੇ, ਰੋਗੀ ਵਿੱਚ ਜੋ ਮਾਨਸ਼ਿਕ, ਸਰੀਰਿਕ ਤਬਦੀਲੀਆਂ ਡਾਕਟਰ ਨੂੰ  ਨਜ਼ਰ ਆਉਂਦੀਆਂ ਹਨ, ਜਾਂ ਅਨੁਭਵ ਕੀਤੀਆਂ ਜਾਂਦੀਆਂ ਹਨ, ਉਹੀ ਹੈਮਿਓਪੈਥਿਕ ਡਾਕਟਰ ਨੂੰ ਦਵਾਈ ਦੀ ਚੋਣ ਕਰਨ ਵਿੱਚ ਸਹਾਈ ਸਿੱਧ ਹੁੰਦੀਆਂ ਹਨ ਆਮ ਤੌਰ ਤੇ ਲੋਕਾਂ ਵਿੱਚ ਇਹੋ ਧਾਰਨਾ ਹੈ ਕਿ ਹੋਮਿਓਪੈਥੀ ਡਾਕਟਰ ਰੋਗੀ ਤੋਂ ਵੱਧ ਸਵਾਲ-ਜਵਾਬ ਕਰਦੇ ਹਨ, ਪਰ ਇਹ ਸਵਾਲ ਜਵਾਬ ਬਹੁਤ ਜਰੂਰੀ ਹੁੰਦੇ ਹਨ, ਕਿਉਂਕਿ ਇਸ ਨਾਲ ਹੀ ਰੋਗੀ ਦੀਆਂ ਸਾਰੀਆ ਅਲਾਮਤਾਂ ਨੂੰ ਦੇਖਦੇ ਹੋਏ, ਡਾਕਟਰ ਦਵਾਈ ਨੂੰ ਬਹੁਤ ਬਹੁਤ ਸੁਕਸਮ ਰੂਪ ਵਿੱਚ ਦਿੰਦਾ ਹੈ, ਕਿਉਂ ਕਿ ਬਿਮਾਰੀ ਜੋ ਬਾਹਰੋਂ ਸਾਨੂੰ ਦਿਖਾਈ ਦਿੰਦੀ ਹੈ, ਉਹ ਉਸਦਾ ਅਸਲੀ ਰੂਪ ਨਹੀਂ ਹੁੰਦਾ, ਸਗੋਂ ਅਸਲੀ ਰੋਗ ਤਾਂ ਰੋਗੀ ਦੇ ਮਨ ਤੋਂ ਪੈਦਾ ਹੋ ਕੇ ਬਾਅਦ ਵਿੱਚ ਸਰੀਰ ਵਿੱਚ ਜਾਂਦਾ ਹੈ, ਮਨ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਸੁਕਸਮ ਹੁੰਦੀਆਂ ਹਨ, ਕਿਉਂਕਿ ਮਨ ਸੁਕਸਮ ਹੁੰਦਾ ਹੈ। ਜਦੋਂ ਤੱਕ ਦਵਾਈ ਸੁਕਸਮ ਨਾ ਹੋਵੇ, ਉਹ ਰੋਗ ਦੀ ਜੜ੍ਹ ਤੱਕ ਨਹੀਂ ਪਹੁੰਚਦਾ  ਹੈਮਿਓਪੈਥਿਕ ਰੋਗ ਅਧਾਰਿਤ ਦਵਾਈ ਨਹੀਂ ਸਗੋਂ ਰੋਗੀ ਅਧਾਰਿਤ ਹੈ,

                       ਭਾਵ ਕਿ ਕਿਸੇ ਰੋਗੀ ਨੂੰ ਬੁਖਾਰ ਹੋ ਗਿਆ, ਉਸ ਦੀ ਦਵਾਈ ਦੂਸਰਾ ਬੁਖਾਰ ਵਾਲਾ ਰੋਗੀ ਨਹੀਂ ਖਾ ਸਕਦਾ, ਦੂਸਰੇ ਰੋਗੀ ਦੀ ਦਵਾਈ ਅਲੱਗ ਹੁੰਦੀ ਹੈ, ਉਸ ਦੀਆਂ ਅਲਾਮਤਾਂ ਨੂੰ ਧਿਆਨ ਵਿੱਚ ਰੱਖ ਦੇ ਹੋਏ ਤਿਆਰ ਕੀਤੀ ਜਾਂਦੀ ਹੈ, ਡਾਕਟਰ ਜਿੰਨਾ ਵੀ ਦਵਾਈ ਨੂੰ ਸੁਕਸਮ ਰੂਪ ਵਿੱਚ ਦਿੰਦੇ ਹਨ, ਉਨੀ ਹੀ ਉਸ ਦਵਾਈ ਦੀ ਤਾਕਤ ਵੱਧ ਹੁੰਦੀ ਹੈ, ਦੁਨੀਆਂ ਪੱਧਰ ਤੇ ਘੱਟ ਗਿਆਨ ਰੱਖਣ ਵਾਲੇ ਲੋਕ ਇਸ ਦਵਾਈ ਨੂੰ ਮਿੱਠੀਆਂ ਗੋਲੀਆਂ ਹੀ ਸਮਝਦੇ ਹੋਏ ਮਜਾਕ ਉਡਾਉਂਦੇ ਸਨ। ਉਹਨਾਂ ਦਾ ਮੰਨਣਾ ਸੀ ਕਿ ਇਹਨਾਂ ਦਵਾਈਆਂ ਨਾਲ ਇਹ ਕਿਵੇਂ ਹੋ ਸਕਦਾ ਕਿ ਰੋਗੀ ਨੂੰ ਮਿੱਠੀਆਂ ਗੋਲੀਆਂ ਠੀਕ ਕਰ ਸਕਣ, ਪਰ ਅੱਜ ਸਾਇੰਸ ਨੇ ਇਹ ਗੱਲ ਭਲੀਭਾਂਤ ਮੰਨ ਲਈ ਹੈ ਕਿ ਜਦੋਂ ਕਿਸੇ ਵੀ ਦਵਾਈ ਨੂੰ ਵੱਡੇ ਘੋਲ  (Solnent) ਵਿੱਚ ਮਿਲਾ ਕੇ ਝਟਕੇ ਦੇ ਦੇ ਕੇ ਕੀ ਬਣਾਇਆ ਜਾਂਦਾ ਹੈ ਤਾਂ ਉਸ ਵਿੱਚ ਬਿਜਲੀ ਵਰਗੀ ਤਾਕਤ ਪੈਦਾ ਹੋ ਜਾਂਦੀ ਹੈ, ਜਿਸ ਕਰਕੇ  ਹੈਮਿਓਪੈਥਿਕ ਦੀਆਂ ਸੁਕਸਮ ਦਵਾਈਆਂ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ। ਇਹ ਦਵਾਈਆਂ ਵੱਡੇ ਤੋਂ ਵੱਡੇ ਰੋਗਾਂ ਨੂੰ ਠੀਕ ਕਰਨ ਲਈ ਵੱਡੀ ਤਾਕਤ ਰੱਖਦੀਆਂ ਹਨ, ਪਰ ਅਫਸੋਸ ਹੈਮਿਓਪੈਥਿਕ ਦੇ ਜਨਮ ਦਾਤਾ ਡਾਕਟਰ ਸੈਮਿਊਲ ਹੈਨੇਮਨ (ਜਰਮਨੀ) ਦੀ ਇਸ ਖੋਜ ਨੂੰ  ਮੰਨਣ ਲਈ 160 ਸਾਲਾਂ ਤੋਂ ਉਪਰ ਦਾ ਸਮਾਂ ਸਾਡੇ ਲੋਕਾਂ ਨੇ ਲਗਾ ਦਿੱਤਾ ਹੈ, ਹੁਣ ਹੋਮਿਓਪੈਥੀ ਦੁਨੀਆਂ ਪੱਧਰ ਤੇ ਫੈਲ ਚੁੱਕੀ ਹੈ, ਲੋਕਾਂ ਨੂੰ ਪਤਾ ਲੱਗ ਚੁੱਕਾ ਹੈ, ਕਿ ਲਾ-ਇਲਾਜ ਰੋਗੀਆਂ ਨੂੰ ਸਿਰਫ ਹੈਮਿਓਪੈਥਿਕ ਦਵਾਈ ਹੀ ਠੀਕ ਕਰ ਸਕਦੀ ਹੈ, ਜਿਸ ਕਾਰਨ ਅੱਜ ਕੱਲ੍ਹ ਅਯੂਰਵੈਦਿਕ ਅਤੇ ਐਲੋਪੈਥੀ ਡਾਕਟਰਾਂ ਦਾ ਝੁਕਾਓ ਵੀ ਹੁਣ ਹੈਮਿਓਪੈਥਿਕ  ਵੱਲ ਵਧ ਰਿਹਾ ਹੈ, ਕਿਉਂਕਿ  ਹੈਮਿਓਪੈਥਿਕ ਦਵਾਈ ਤੁਰੰਤ ਅਸਰ ਕਰਦੀ ਹੋਈ, ਰੋਗੀ ਐਲੋਪੈਥੀ ਤੇ ਦੇਸ਼ੀ ਦਵਾਈਆਂ ਨਾਲੋਂ ਬਹੁਤ ਜਲਦੀ ਠੀਕ ਹੀ ਨਹੀਂ ਕਰਦੀ ਸਗੋਂ ਇਸ ਦਾ ਕੋਈ ਸਾਈਇਫੈਕਟ ਨਹੀਂ ਹੁੰਦਾ, ਤੇ ਇਹ ਰੋਗੀ ਨੂੰ ਤੁਰੰਤ ਅਸਰ ਕਰਦੀ ਹੋਈ ਜਲਦੀ ਠੀਕ ਕਰਦੀ ਹੈ, ਜੋ ਰੋਗ ਵੱਡੇ ਵੱਡੇ ਹਸਪਤਾਲਾਂ ਵਿੱਚ ਮਹਿੰਗੇ ਭਾਅ ਲੱਖਾਂ ਦੇ ਹਿਸਾਬ ਨਾਲ ਅਪ੍ਰੇਸ਼ਨ ਕਰਨ ’ਤੇ ਠੀਕ ਹੁੰਦੇ ਹਨ, ਉਹ ਹੋਮਿਓਪੈਥੀ ਦਵਾਈ ਨਾਲ ਸਸਤੇ ਰੇਟਾਂ ਵਿੱਚ ਠੀਕ ਹੁੰਦੇ ਹਨ, ਇਹੋ ਕਾਰਨ ਹੈ ਕਿ  ਹੈਮਿਓਪੈਥਿਕ ਦੁਨੀਆਂ ਪੱਧਰ ਤੇ ਕਾਰਗਰ ਸਿੱਧ ਹੁੰਦੀ ਹੋਈ ਬੜੀ ਤੇਜੀ ਨਾਲ ਫੈਲ ਰਹੀ ਹੈ।



    ਗੁਰਭਿੰਦਰ ਗੁਰੀ

    9915727311

ਵਿਸ਼ਵ ਹੋਮਿਓਪੈਥਿਕ ਦਿਨ -10 ਅਪ੍ਰੈਲ - ਗੁਰਭਿੰਦਰ  ਗੁਰੀ

ਨਸ਼ੇ ਦੀ ਆਦਤ ਤੋਂ ਪਰੇਸ਼ਾਨ ਹੋ ਤਾਂ ਤੁਹਾਡੇ ਲਈ ਹੋਮਿਓਪੈਥਿਕ ਇਲਾਜ ਬਹੁਤ ਫ਼ਾਇਦੇਮੰਦ ਹੈ।

ਹੈਮਿਓਪੈਥਿਕ  ਦਾ ਸਿਧਾਂਤ ਹੈ ਕਿ ਰੋਗ ਨਾਲੋਂ ਰੋਗੀ ਦੀ ਜਿਆਦਾ ਰੋਗੀ ਦੀ ਜਿਆਦਾ ਦੇਖਭਾਲ ਕੀਤੀ ਜਾਵੇ
........

ਡਾ. ਸੈਮੂਅਲ ਹਾਇਮੈਨ ਇੱਕ ਫਿਜਿਸ਼ਿਅਨ ਸੀ ਜਿਨ੍ਹਾਂ ਨੇ ਹੋਮਿਓਪੈਥਿਕ ਦਵਾਈਆਂ ਦੀ ਖੋਜ਼  ਕੀਤੀ।ਉਨ੍ਹਾਂ ਦੀ ਯਾਦ ‘ਚ ਵਿਸ਼ਵ ਹੋਮਿਓਪੈਥਿਕ ਦਿਨ -10 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ।ਬਹੁਤ ਲੋਕ  ਹੋਮਿਓਪੈਥਿਕ ਦਵਾਈਆਂ ਤੇ ਭਰੋਸਾ ਕਰਦੇ ਹਨ।
 ਹੋਮਿਓਪੈਥਿਕ ਬਿਮਾਰੀ ਨੂੰ ਜੜੋਂ ਖ਼ਤਮ ਕਰਨ ‘ਚ ਬਹੁਤ ਫਾਇਦੇਮੰਦ ਹੈ।  ਕਿਡਨੀ ਅਤੇ ਥਾਇਰੋਇਡ ਦੀ ਬਿਮਾਰੀ ਲਈ ਸਭ ਤੋਂ ਵਧੀਆ ਹੋਮਿਓਪੈਥਿਕ ਦਵਾਈ ਹੀ ਹੈ।ਇਸ ਤੋ ਇਲਾਵਾ ਇਹ ਦਵਾਈ ਬੁਖਾਰ, ਜੁਕਾਮ, ਖਾਂਸੀ, ਪਥਰੀ, ਹਾਰਮੋਨਲ ਸਮੱਸਿਆ , ਬਾਂਝਪਨ ਆਦਿ ਲਈ ਵੀ ਫ਼ਾਇਦੇਮੰਦ ਹੈ।ਸਭ ਤੋ ਜ਼ਰੂਰੀ ਗ਼ੱਲ ਜੇਕਰ ਤੁੱਸੀ ਲੰਬੇ ਸਮੇਂ ਤੋ ਨਸ਼ੇ ਦੀ ਆਦਤ ਤੋਂ ਪਰੇਸ਼ਾਨ ਹੋ ਤਾਂ ਤੁਹਾਡੇ ਲਈ ਹੋਮਿਓਪੈਥਿਕ ਇਲਾਜ ਬਹੁਤ ਫ਼ਾਇਦੇਮੰਦ ਹੈ।
ਹਮੇਸ਼ਾ ਹੋਮਿਓਪੈਥਿਕ ਦਵਾਈਆਂ ਡਾਕਟਰ ਦੀ ਸਲਾਹ ਨਾਲ ਹੀ ਲਵੋ।।ਹੋਮਿਓਪੈਥਿਕ ਦਵਾਈ ਖਾਣ ਤੋ ਪਹਿਲਾਂ ਕੁਝ ਨਿਯਮ ਯਾਦ ਰੱਖੋ ਜਿਵੇਂ ਕਿ ਹੋਮਿਓਪੈਥਿਕ ਦਵਾਈ ਨੂੰ ਧੁੱਪ ‘ਚ ਖੁੱਲਾ ਨਾ ਰਖੋ। ਇਸ ਨਾਲ ਦਵਾਈ ਦੀ ਕੰਮ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ।ਹੋਮਿਓਪੈਥਿਕ ਦਵਾਈ ਹਮੇਸ਼ਾ ਦੱਸੀ ਡੋਸੇਜ਼ ਮੁਤਾਬਿਕ ਲਵੋ। ਇਸ ਨੂੰ ਹੱਥ ਨਾ ਲਗਾਓ, ਢੱਕਣ ‘ਚ ਪਾ ਕੇ ਸਿੱਧਾ ਮੂੰਹ ‘ਚ ਪਾ ਲਵੋ।
ਜ਼ੇਕਰ ਤੁਸੀ ਹੋਮਿਓਪੈਥਿਕ ਦਵਾਈ ਖਾ ਰਹੇ ਹੋ ਤਾਂ ਖੱਟੀਆਂ ਚੀਜਾਂ ਡਾਇਟ ਵਿੱਚੋ ਕੱਢ ਦਵੋ। ਇਸ ਨਾਲ ਦਵਾਈ ਦਾ ਅਸਰ ਘੱਟ ਜਾਂਦਾ ਹੈ ਅਤੇ ਤੁਹਾਡਾ ਇਲਾਜ ਚੰਗੀ ਤਰਾਂ ਨਹੀ ਹੋ ਪਾਉਂਦਾ।    
ਹੋਮਿਓਪੈਥਿਕ ਦਵਾਈ ਖਾਣ ਤੋ 1 ਘੰਟਾ ਪਹਿਲਾ ਜਾਂ ਬਾਅਦ ‘ਚ ਕੁਝ ਨਾ ਖਾਓ ਪੀਓ।ਹੋਮਿਓਪੈਥਿਕ ਦਵਾਈ ਦੇ ਇਲਾਜ ਸਮੇਂ ਅਦਰਕ, ਲਸਣ, ਪਿਆਜ ਦਾ ਸੇਵਨ ਨਹੀਂ ਕਰਨਾ ਚਾਹੀਦਾ।
 ਹੋਮਿਓਪੈਥਿਕ ਦਵਾਈ ਖਾ ਰਹੇ ਹੋ ਤਾਂ ਉਸ ਨਾਲ ਐਲੋਪੈਥੀ ਜਾਂ ਆਯੂਰਵੈਦਿਕ ਦਵਾਈ ਦਾ ਸੇਵਨ ਨਾ ਕਰੋ।
ਹੈਮਿਓਪੈਥਿਕ ਦੁਨੀਆਂ ਦੀ ਇਕੋ ਇਕ ਅਜਿਹੀ ਇਲਾਜ ਪ੍ਰਣਾਲੀ ਹੈ ਜੋ ਬਿਮਾਰੀ ਨੂੰ ਜੜ੍ਹ ਤੋ ਖਤਮ ਕਰਦੀ ਹੈ,
ਜਰਮਨ ਤੋਂ ਸ਼ੁਰੂ ਹੋ ਕੇ ਹੈਮਿਓਪੈਥਿਕ ਦੁਨੀਆਂ ਪੱਧਰ ਤੇ ਕਾਰਗਰ ਸਿੱਧ ਹੁੰਦੀ ਹੋਈ ਬੜੀ ਤੇਜੀ ਨਾਲ ਫੈਲ ਰਹੀ ਹੈ।
ਹੈਮਿਓਪੈਥਿਕ ਵਿੱਚ ਡਾਕਟਰ ਰੋਗੀ ਨੂੰ ਅਲੱਗ ਅੱਲਗ ਹਿੱਸਿਆ ਵਿੱਚ ਨਹੀਂ ਦੇਖਦਾ  ਸਗੋਂ ਰੋਗੀ ਦੀਆਂ ਸਾਰੀਆਂ ਅਲਾਮਤਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ।
ਹੈਮਿਓਪੈਥਿਕ  ਦਾ ਸਿਧਾਂਤ ਹੈ ਕਿ ਰੋਗ ਨਾਲੋਂ ਰੋਗੀ ਦੀ ਜਿਆਦਾ ਰੋਗੀ ਦੀ ਜਿਆਦਾ ਦੇਖਭਾਲ ਕੀਤੀ ਜਾਵੇ, ਰੋਗੀ ਵਿੱਚ ਜੋ ਮਾਨਸ਼ਿਕ, ਸਰੀਰਿਕ ਤਬਦੀਲੀਆਂ ਡਾਕਟਰ ਨੂੰ  ਨਜ਼ਰ ਆਉਂਦੀਆਂ ਹਨ, ਜਾਂ ਅਨੁਭਵ ਕੀਤੀਆਂ ਜਾਂਦੀਆਂ ਹਨ, ਉਹੀ ਹੈਮਿਓਪੈਥਿਕ ਡਾਕਟਰ ਨੂੰ ਦਵਾਈ ਦੀ ਚੋਣ ਕਰਨ ਵਿੱਚ ਸਹਾਈ ਸਿੱਧ ਹੁੰਦੀਆਂ
ਹੈਮਿਓਪੈਥਿਕ ਇਕ ਕੁਦਰਤੀ ਇਲਾਜ ਪ੍ਰਣਾਲੀ ਹੈ, ਇਹ ਦੁਨੀਆਂ ਦੀ ਇਕੋ ਇਕ ਅਜਿਹੀ ਇਲਾਜ ਪ੍ਰਣਾਲੀ ਹੈ ਜੋ ਬਿਮਾਰੀ ਨੂੰ ਜੜ੍ਹ ਤੋ ਖਤਮ ਕਰਦੀ ਹੈ, ਅਤੇ ਇਸ ਦਾ ਕੋਈ ਸਾਈਡਇਫੈਕਟ ਨਹੀ ਹੈ॥


ਗੁਰਭਿੰਦਰ  ਗੁਰੀ
99157-27311

ਵੱਡਾ ਘੱਲੂਘਾਰਾ ਸਿੱਖ ਕੌਮ ਦੇ ਸੀਨੇ 'ਤੇ ਇੱਕ ਵੱਡਾ ਜ਼ਖ਼ਮ - ਗੁਰਭਿੰਦਰ ਸਿੰਘ ਗੁਰੀ

ਅਹਿਮਦ ਸ਼ਾਹ ਅਬਦਾਲੀ ਇੱਕ ਗਰੀਬ ਪਠਾਣ ਸੀ,ਜੋ ਕਿ ਆਪਣੀ ਤਾਕਤ ਨੂੰ ਵਧਾਉਂਦੇ-ਵਧਾਉਂਦੇ ਬਲਖ,ਸਿੰਧ ਅਤੇ ਕੰਧਾਰ'ਤੇ ਜਿੱਤ ਪ੍ਰਾਪਤ ਕਰਨ ਮਗਰੋਂ ਪੰਜਾਬ ਤੇ ਕਸ਼ਮੀਰ ਨੂੰ ਵੀ ਆਪਣੇ ਅਧੀਨ ਕਰਨਾ ਚਾਹੁੰਦਾ ਸੀ।ਉਸ ਨੇ ਭਾਰਤ 'ਤੇ ਅੱਠ ਹਮਲੇ ਕੀਤੇ ਜਿਨ੍ਹਾਂ ਵਿੱਚੋਂ ਛੇਵਾਂ ਹਮਲਾ ਉਸ ਨੇ ਫਰਵਰੀ 5-  1762 ਨੂੰ ਸਿੱਖਾਂ ਦਾ ਸਰਵਨਾਸ਼ ਕਰਨ ਲਈ ਕੀਤਾ।ਇਸ ਹਮਲੇ ਵਿੱਚ ਉਸ ਦੀਆਂ ਤੁਰਕੀ ਫੌਜਾਂ ਅਤੇ ਸਰਹਿੰਦ ਤੇ ਮਾਲੇਰਕੋਟਲਾ ਦੀਆਂ ਮੁਗ਼ਲ ਫੌਜਾਂ ਹੱਥੋਂ ਇੱਕ ਹੀ ਦਿਨ ਵਿੱਚ 35,000-40,000 ਸਿੱਖਾਂ ਨੇ ਸ਼ਹੀਦੀ ਪਾਈ।ਇਹ ਤਿੰਨੇ ਫੌਜਾਂ ਸਿੱੱਖਾਂ 'ਤੇ ਇੱਕੋ ਹੀ ਸਮੇਂ ਅਲੱਗ-ਅਲੱਗ ਥਾਵਾਂ ,ਤੇ ਹਮਲੇ ਕਰਦੀਆਂ ਰਹੀਆਂ।ਅਬਦਾਲੀ ਨੇ ਇਸ ਹਮਲੇ ਦੌਰਾਨ ਸਿੱਖਾਂ ਦਾ ਸਰਵਨਾਸ਼ ਕਰਨ ਲਈ ਸਿੱਖਾਂ ਦੇ ਖਿਲਾਫ਼ ਜੋ ਇਕ ਵੱਡੀ ਪੱਧਰ 'ਤੇ ਤਬਾਹੀ ਮਚਾਈ ਉਸ ਨੂੰ 'ਵੱਡਾ ਘੱਲੂਘਾਰਾ' ਕਿਹਾ ਜਾਂਦਾ ਹੈ।
            ਇਸ ਛੇਵੇਂ ਹਮਲੇ ਦਾ ਪਿਛੋਕੜ ਇਹ ਹੈ ਕਿ 14 ਜਨਵਰੀ,1761 ਨੂੰ ਪਾਣੀਪਤ ਦੀ ਇਤਿਹਾਸ ਪ੍ਰਸਿੱਧ ਤੀਜੀ ਲੜਾਈ ਵਿੱਚ ਅਬਦਾਲੀ ਦੀ ਸੈਨਾ ਨੇ ਮਰਾਠਿਆਂ ਦੀ ਲਗਭਗ ਤਿੰਨ ਲੱਖ ਦੀ ਸੈਨਾ ਨੂੰ ਬੁਰੀ ਤਰ੍ਹਾਂ ਹਰਾ ਕੇ ਜਿੱਤ ਪਰਾਪਤ ਕੀਤੀ ਸੀ। ਜਿੱਤ ਤੋਂ  ਬਾਅਦ ਜਦੋਂ ਅਬਦਾਲੀ ਤਕਰਬੀਨ 2,200 ਮਰਾਠੀ ਹਿੰਦੂ ਕੁਆਰੀਆ ਲੜਕੀਆਂ ਨੂੰ ਲੈ ਕੇ ਅਫ਼ਗਾਨਿਸਤਾਨ ਜਾ ਰਿਹਾ ਸੀ ਤਾਂ ਸਤਲੁਜ ਨਦੀ ਪਾਰ ਕਰਨ ਸਮੇਂ ਸਿੱਖਾਂ ਨੇ ਹਮਲਾ ਕਰ ਕੇ ਉਨ੍ਹਾਂ ਦੇ ਮਾਪਿਆਂ ਕੋਲ ਪੁਹੰਚਾ ਦਿਤਾ ਸੀ। ਪਰ ਸਿੱਖਾਂ ਦੀ ਇਸ ਬਹਾਦਰੀ ਦੇ ਕਾਰਨਾਮੇ ਦਾ ਸਿੱਟਾ  ਇਹ ਨਿਕਲਿਆ ਕਿ ਅਬਦਾਲੀ ਜੋ ਹੁਣ ਤੱਕ ਸਿੱਖਾਂ ਨੂੰ ਡਾਕੂ ਹੀ ਸਮਝਦਾ ਸੀ ਜੋ ਕਿ ਉਸ ਦੇ ਵਾਪਰੀ ਦੇ ਰਸਤੇ ਸਮੇਂ ਲੁੱਟ-ਖਸੱਟ ਕਰ ਕੇ ਉਸ ਵੱਲੋਂ ਲਟਿਆ  ਹੋਇਆ ਧਨ-ਦੋਲਤ ਖੋਂਹਦੇ ਸਨ, ਨੂੰ ਹੁਣ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਸਿੱਖ ਡਾਕੂ ਨਹੀਂ ਸਨ ਸਗੋਂ ਇੱਕ ਸ਼ਕਤੀਸ਼ਾਲੀ ਕੋਮ ਸਨ, ਜੋ ਕਿ ਪੰਜਾਬ ਦੀ ਧਰਤੀ ਦੇ ਮਾਲਕ ਸਨ ।ਉਸ ਦੇ ਦਿਮਾਗ ਵਿੱਚ ਇਹ ਗਲ ਆਈ  ਕਿ ਜਦੋਂ ਤੱਕ ਉਹ  ਉਨ੍ਹਾਂ ਨੂੰ ਖ਼ਤਮ ਨਹੀਂ ਕਰੇਗਾ ਉਹ ਪੰਜਾਬ ਅਤੇ ਭਾਰਤ ਵਿੱਚ ਪਠਾਨੀ ਰਾਜ ਸੱਤਾ ਕਾਇਮ ਨਹੀਂ ਕਰ ਸਕੇਗਾ ।
             
             ਅਬਦਾਲੀ ਸਿੰਘਾਂ ਦੇ ਖਿਲਾਫ਼ ਗੁੱਸੇ ਨਾਲ ਭਰਿਆ ਹੋਇਆ ਫਰਵਰੀ,1762 ਦੇ ਸ਼ੁਰੂ ਵਿੱਚ ਹੀ ਲਾਹੌਰ ਪਹੁੰਚ ਗਿਆ।ਦਲ ਖਾਲਸਾ ਨੂੰ ਪਤਾ ਸੀ ਕਿ ਇਸ ਵਾਰ ਅਬਦਾਲੀ ਉਨ੍ਹਾਂ ਨਾਲ ਦੋ-ਹੱਥ ਕਰਨ ਲਈ ਹੀ ਆਇਆ ਹੈ ਤੇ ਸਿੱਖ ਹੀ ਉਸ ਦਾ ਮੁੱਖ ਨਿਸ਼ਾਨਾ ਹਨ।ਇਸ ਲਈ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਆਪਣੇ ਸਾਰੇ ਪਰਵਾਰਾਂ ਨੂੰ ਹਮਲਾਵਾਰ ਦੀ ਪਹੁੰਚ ਤੋਂ ਕਿਤੇ ਦੂਰ ਕਿਸੇ ਦੱਖਣ-ਪੱਛਮੀ ਇਲਾਕੇ ਵਿੱਚ ਰਾਏਪੁਰ ਅਤੇ ਗੁੱਜਰਵਾਲ ਪਿੰਡਾਂ ਦੇ ਨੇੜੇ ਤੇੜੇ ਪਹੁੰਚਾ ਦੇਣ ਜੋ ਕਿ ਹੁਣ ਲੁਧਿਆਣਾ ਜ਼ਿਲ੍ਹਾ ਵਿੱਚ ਪੈਂਦੇ ਹਨ।ਪਿੰਡ ਗੁੱਜਰਵਾਲ ਲੁਧਿਆਣੇ ਤੋਂ 30 ਕਿਲੋਮੀਟਰ ਦੱਖਣ-ਪੱਛਮ ਵੱਲ ਹੈ ਅਤੇ ਡੇਹਲੋਂ ਦੇ ਅਸਥਾਨ ਤੋਂ ਲੁਧਿਆਣਾ-ਮਾਲੇਰਕੋਟਲਾ-ਸੰਗਰੂਰ ਮੁੱਖ ਸੜਕ ਨਾਲ ਜੁੜਿਆ ਹੋਇਆ ਹੈ।ਉਪਰੋਕਤ ਫੈਸਲੇ ਅਨੁਸਾਰ ਦਲ ਖਾਲਸਾ ਆਪਣੇ ਸਾਰੇ ਪਰਵਾਰਾਂ ਨੂੰ ਅਤੇ ਹੋਰ ਲੋੜੀਂਦਾ ਸਾਮਾਨ ਲੈ ਕੇ ਮਾਝੇ ਅਤੇ ਦੁਆਬੇ ਵਿੱਚੋਂ ਨਿਕਲ ਕੇ ਲੁਧਿਆਣੇ ਦੇ ਇਲਾਕੇ ਵਿੱਚ ਆ ਗਿਆ ਸੀ।ਇੱਥੇ ਲੁਧਿਆਣੇ ਜ਼ਿਲ੍ਹੇ ਦੇ ਦੋ ਪਿੰਡਾਂ ਗੁਰਮ ਅਤੇ ਡੇਹਲੋਂ ਜੋ ਕਿ ਇੱਕ ਦੂਜੇ ਦੇ ਨੇੜੇ-ਨੇੜੇ ਹਨ,ਦੀ ਜੂਹ ਵਿੱਚ ਖਾਲਸੇ ਦੇ ਪਰਿਵਾਰਾਂ ਨੇ ਡੇਰਾ ਲਾ ਲਿਆ ਸੀ।ਪਿੰਡ ਡੇਹਲੋਂ ਲੁਧਿਆਣੇ ਤੋਂ 19 ਕਿਲੋਮੀਟਰ ਦੱਖਣ ਵੱਲ ਲੁਧਿਆਣਾ-ਮਾਲੇਰਕੋਟਲਾ ਸੜਕ 'ਤੇ ਸਥਿਤ ਹੈ।ਇਸ ਇਲਾਕੇ ਦੀ ਅਬਾਦੀ ਸਿੱਖ ਸੀ ਅਤੇ ਸਾਰਾ ਇਲਾਕਾ ਰੇਤਲੇ ਟਿੱਬਿਆਂ ਵਾਲਾ ਅਤੇ ਸੰਘਣੇ ਜੰਗਲਾਂ ਵਾਲਾ ਸੀ।ਗੁਰਮ ਪਿੰਡ ਦੀ ਜੂਹ ਵਿੱਚ ਇੱਕ ਬਹੁਤ ਤਕੜਾ ਜੰਗਲ ਵੀ ਸੀ।ਸਿੱਖ ਪਰਵਾਰ ਇਸੇ ਪਿੰਡ ਵਿੱਚ ਹੀ ਡੇਰਾ ਲਾ ਕੇ ਬੈਠ ਗਏ ਸਨ।
            ਅਬਦਾਲੀ ਲਾਹੌਰ ਪਹੁੰਚ ਗਿਆ ਸੀ ਤੇ ਦਲ ਖਾਲਸਾ ਨੇ ਪਹਿਲੇ ਘੱਲੂਘਾਰੇ (1746) ਵਿੱਚ ਵਰਤੀ ਗਈ ਢਾਈ ਫੱਟ ਵਾਲੀ ਨੀਤੀ ਤਹਿਤ ਹੀ ਦੁਸ਼ਮਣ ਨਾਲ ਨਜਿੱਠਣ ਦਾ ਫੈਸਲਾ ਕਰ ਲਿਆ ਸੀ।ਇਸ ਦਾ ਪਹਿਲਾ ਫੱਟ ਜਾਂ ਪੈਂਤੜਾ ਹੁੰਦਾ ਹੈ ਕਿ ਦੁਸ਼ਮਣ ਉੱਪਰ ਉਸ ਸਮੇਂ ਇੱਕਦਮ ਹਮਲਾ ਕਰਨਾ ਜਦੋਂ  ਦੁਸ਼ਮਣ ਉਸ ਦੀ ਪੂਰੀ ਮਾਰ ਹੇਠਾ ਆ ਗਿਆ ਹੋਵੇ ।ਇੱਕਦਮ ਹਮਲਾ ਕਰਨਾ ਪਹਿਲਾ ਪੈਂਤੜਾ ਤੇ ਫਿਰ ਇੱਕਦਮ ਦੋੜ੍ਹ ਜਾਣਾ ਦੂਸਰਾ ਪੈਂਤੜਾ ਹੁੰਦਾ ਹੈ। ਬਾਕੀ ਦਾ ਅੱਧਾ ਫੱਟ ਸੀ ਕਿ ਜੇਕਰ ਸਿੰਘ ਤੋਂ ਭੱਜਿਆ ਨਾ ਜਾ ਸਕਦਾ ਹੋਵੇ ਅਤੇ ਅਚਾਨਕ ਘੇਰੇ ਵਿੱਚ ਘਿਰ ਗਿਆ ਹੋਵੇ ਤਾਂ ਉਸ ਨੇ ਜਿਉਂਦਿਆਂ ਦੁਸ਼ਮਣ ਦੇ ਹੱਥ ਨਹੀਂ ਆਉਣਾ ਬਲਕਿ ਲੜਦੇ ਲੜਦੇ ਸ਼ਹੀਦ ਹੋਣਾ ਹੈ।
            4 ਫਰਵਰੀ, 1762 ਨੂੰ ਸਰਹਿੰਦ ਦੇ ਫੌਜਦਾਰ ਜੈਨ ਖਾਨ ਨੂੰ ਖਬਰ ਦਿੱਤੀ ਗਈ ਕਿ ਅਬਦਾਲੀ ਸਤਲੁਜ਼ ਦਰਿਆ ਪਾਰ ਕਰ ਚੁੱਕਾ ਹੈ ਤੇ ਉਹ ਅਗਲੇ ਦਿਨ  ਸਵੇਰ ਸਾਰ ਸਿੱਖਾਂ ਉੱਤੇ ਹਮਲਾ ਕਰ ਦੇਵੇਗਾ ਤੇ ਉਸ ਨੂੰ  ਵੀ ਅਗਲੇ ਦਿਨ ਸਵੇਰ ਸਾਰ ਹੀ ਸਿੱਖਾਂ ਉੱਤੇ ਹਮਲਾ ਕਰਨਾ ਚਾਹੀਦਾ ਹੈ ।  ਤਕਰਬੀਨ ਡੇਢ ਲੱਖ ਪੈਦਲ ਤੇ ਘੋੜ ਸਵਾਰ  ਸਿੱਖ ਸਰਹਿੰਦ ਦੀ ਰੋਹੀ ਵੱਲ ਆ ਗਏ ਸਨ ਜਿਨ੍ਹਾਂ ਵਿੱਚ 50-60 ਹਜ਼ਾਰ ਸੈਨਿਕ ਸ਼ਾਮਲ ਸਨ।ਇਸੇ ਦੌਰਾਨ ਸਰਹਿੰਦ ਦੇ ਫੌਜਦਾਰ ਜੈਨ ਖਾਨ ਨੇ 10-15 ਹਜ਼ਾਰ ਪੈਦਲ ਅਤੇ ਘੋੜ ਸਵਾਰ ਸੈਨਿਕਾਂ ਨਾਲ ਮਲੇਰਕੋਟਲੇ ਵਿਖੇ ਡੇਰਾ ਲਾ ਲਿਆ ਸੀ।ਸਿੱਖ ਵੀ ਇੱਥੋਂ ਤਕਰੀਬਨ 28 ਕਿਲੋਮੀਟਰ ਦੀ ਦੂਰੀ ਤੇ ਪਹੁੰਚ ਚੁੱਕੇ ਸਨ।
               ਇਸ ਸਮੇਂ ਦਲ ਖਾਲਸਾ ਦੀਆਂ ਅਤੇ ਅਬਦਾਲੀ ਦੀਆਂ ਫੌਜਾਂ ਦਾ 15-20 ਕਿਲੋਮੀਟਰ ਦਾ ਫਾਸਲਾ ਹੀ ਸੀ।ਜਿਉਂ ਹੀ ਅਬਦਾਲੀ ਸਤਲੁਜ ਵਾਲੇ ਪੱਤਣ ਤੋਂ ਮਾਲਵੇ ਵੱਲ ਰਵਾਨਾ ਹੋਇਆ ਤਾਂ ਦਲ ਖਾਲਸੇ ਨੇ ਉਸ ਉੱਪਰ ਹਮਲਾ ਕਰ ਦਿੱਤਾ।ਦੋਹਾਂ ਫੌਜਾਂ ਦੀ ਆਪਸ ਵਿੱਚ ਗਹਿਗੱਚ ਲੜਾਈ ਹੋਈ।ਜਦੋਂ ਜੈਨ ਖਾਨ ਨੇ ਅਗਲੇ ਦਿਨ ਸਵਖਤੇ ਹੀ ਸਿੱਖਾਂ ਵੱਲ ਚੜ੍ਹਾਈ ਕਰਨ ਦੀ ਕੀਤੀ ਤਾਂ ਇਸ ਦਾ ਸਿੱਖਾਂ ਨੂੰ ਵੀ ਪਤਾ ਲੱਗ ਗਿਆ ਸੀ।ਇਸੇ ਕਰਕੇ ਉਹ ਵੀ ਅੱਗੇ (ਸਤਲੁਜ ਵੱਲ) ਨੂੰ ਰਵਾਨਾ ਹੋ ਗਏ ਸਨ।ਜੈਨ ਖਾਨ ਨੇ ਕਾਸਿਮ ਖਾਨ ਨੂੰ ਸਿੱਖਾਂ ਦਾ ਪਿੱਛਾ ਕਰਨ ਲਈ ਭੇਜਿਆ। :”ਸਿੱਖਾਂ ਦੇ ਸਾਹਮਣੇ ਗਏ ਤਾਂ ਉਹ ਦੌੜ ਗਏ ਸਨ। ਉਹਨਾਂ ਦਾ ਅੱਧਾ ਕੋਹ (ਦੋ ਕਿਲੋਮੀਟਰ) ਤੱਕ ਪਿੱਛਾ ਕੀਤਾ।ਅੱਗੋਂ ਅਚਾਨਕ ਹੀ ਉਹੀ ਦੌੜ੍ਹ ਰਹੇ ਸਿੱਖਾਂ  ਨੇ ਇੱਕਦਮ ਰੁਕ ਕੇ ਤੇ ਪਿੱਛੇ ਮੁੜ ਕੇ ਹਮਲਾ ਕਰ ਦਿੱਤਾ।ਕਾਸਿਮ ਖਾਨ ਇਸ ਹਮਲੇ ਦਾ ਮੁਕਾਬਲਾ ਨਾ ਕਰ ਸਕਿਆ ਅਤੇ ਦੌੜ੍ਹ ਗਿਆ ਸੀ। ਆਪਣੀ ਸਾਰੀ ਸੈਨਿਕ ਟੁਕੜੀ ਲੈ ਕੇ ਮਲੇਰਕੋਟਲੇ ਵੱਲ ਭੱਜ ਗਿਆ ਸੀ।ਉਥੇ ਜਾ ਕੇ ਉਸ ਨੇ ਆਪਣਾ ਡੇਰਾ ਲਾ ਲਿਆ ਸੀ।
                 5 ਫਰਵਰੀ 1762 ਨੂੰ ਸਵੇਰ ਸਾਰ ਹੋਈ ਇੱਕ ਝੜਪ ਵਿੱਚ ਸੈਨਾ ਸਿੱਖਾਂ ਦਾ ਮੁਕਾਬਲਾ ਨਾ ਕਰ ਸਕੀ ਅਤੇ ਉਹ ਆਪਣੀ ਸਾਰੀ ਸੈਨਿਕ ਟੁਕੜੀ ਲੈ ਕੇ ਮਾਲੇਰਕੋਟਲੇ ਵੱਲ ਭੱਜ ਗਿਆ ਸੀ।ਦਲ ਖਾਲਸੇ ਨੇ ਫੈਸਲਾ ਕੀਤਾ ਕਿ ਗੁਰਮ ਅਤੇ ਡੇਹਲੋਂ ਪਿੰਡਾਂ ਵਿਖੇ ਜੋ ਉਨ੍ਹਾਂ ਦੇ ਪਰਵਾਰਾਂ ਦੀ ਵਹੀਰ ਹੈ ਉਸ ਨੂੰ ਬਰਨਾਲੇ ਵੱਲ ਨੂੰ ਭੇਜ ਦਿੱਤਾ ਜਾਵੇ ਕਿਉਂਕਿ ਬਰਨਾਲੇ ਦਾ ਸਾਰਾ ਆਲਾ-ਦੁਆਲਾ ਸਿੱਖ ਅਬਾਦੀ ਵਾਲਾ ਸੀ,ਤੇ ਦਲ ਖਾਲਸਾ ਆਪ ਹੀ ਨਾਲ ਸਿੱਧੀ ਟੱਕਰ ਲਵੇ।ਇਸ ਫੈਸਲੇ ਅਨੁਸਾਰ ਤਿੰਨ ਸਿੱਖ ਆਗੂ-ਭਾਈ ਸੰਗੂ ਸਿੰਘ ਵਕੀਲ ਭਾਈ ਕੇ ਦਰਾਜ ਵਾਲਾ,ਭਾਈ ਸੇਖੂ ਸਿੰਘ ਹੰਬਲਕੇ ਵਾਸ ਵਾਲਾ ਅਤੇ ਭਾਈ ਬੁੱਢਾ ਸਿੰਘ-ਆਪਣੇ ਨੇਜ਼ਿਆਂ ਉੱਪਰ ਚਾਦਰੇ ਟੰਗ ਕੇ ਅੱਗੇ-ਅੱਗੇ ਚੱਲ ਪਏ ਤੇ ਸਾਰੀ ਵਹੀਰ ਉਨ੍ਹਾਂ ਚਾਦਰਿਆਂ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਦੇ ਪਿੱਛੇ-ਪਿੱਛੇ ਬਰਨਾਲੇ ਵੱਲ ਨੂੰ ਹੋ ਤੁਰੀ।
               ਜਦੋਂ ਦਲ ਖਾਲਸਾ ਅਬਦਾਲੀ ਨਾਲ ਗਹਿਗੱਚ ਲੜਾਈ ਕਰ ਰਿਹਾ ਸੀ ਅਤੇ ਵਹੀਰ ਅਜੇ ਗੁਰਮ ਪਿੰਡ ਤੋਂ ਦਸ-ਬਾਰਾਂ ਕਿਲੋਮੀਟਰ ਦੀ ਦੂਰੀ 'ਤੇ ਹੀ ਗਈ ਸੀ ਤਾਂ ਅੱਗੋਂ ਮਲੇਰਕੋਟਲੇ ਵੱਲੋਂ ਉਸ ਵਹੀਰ ਉੱਪਰ ਅਚਾਨਕ ਹੀ ਸਰਹਿੰਦ ਦੇ ਫੌਜਦਾਰ ਜੈਨ ਖਾਨ ਅਤੇ ਨਵਾਬ ਮਾਲੇਰਕੋਟਲਾ ਭੀਖਣ ਖਾਨ ਦੀਆਂ ਫੌਜਾਂ ਨੇ ਹਮਲਾ ਕਰ ਦਿੱਤਾ।ਇਸ ਸਮੇਂ ਇਹ ਵਹੀਰ ਸੰਗਰੂਰ ਜ਼ਿਲ੍ਹੇ ਦੇ ਰਹੀੜਾ ਅਤੇ ਕੁੱਪ ਪਿੰਡਾਂ ਜੋ ਇੱਕ ਦੂਜੇ ਤੋਂ 4 ਕਿਲੋਮੀਟਰ ਦੀ ਵਿੱਥ ਤੇ ਹਨ,ਵਿੱਚੋਂ ਲੰਘ ਰਹੀ ਸੀ।ਇਹ ਪਿੰਡ ਲੁਧਿਆਣਾ-ਮਾਲੇਰਕੋਟਲਾ ਸੜਕ 'ਤੇ ਮਾਲੇਰਕੋਟਲੇ ਵੱਲੋਂ ਕ੍ਰਮਵਾਰ 15 ਅਤੇ 11 ਕਿਲੋਮੀਟਰ ਦੀ 'ਤੇ ਸਥਿਤ ਹਨ।ਉਸ ਸਮੇਂ ਇਹ ਦੋਵੇਂ ਪਿੰਡ ਮੁਸਲਮਾਨ ਅਬਾਦੀ ਵਾਲੇ ਸਨ।ਇਸ ਵਹੀਰ ਉੱਤੇ ਮੁਗਲਾਂ ਵੱਲੋਂ ਕੀਤੇ ਗਏ ਹਮਲੇ ਵਿੱਚ ਸਿੱਖ ਪਰਵਾਰਾਂ ਦਾ ਬਹੁਤ ਵੱਡੇ ਪੱਧਰ ਤੇ ਕਤਲੇਆਮ ਕੀਤਾ ਗਿਆ।ਜਿਸ ਨਾਲ ਚਾਰੇ ਪਾਸੇ ਹਾਹਾਕਾਰ ਮਚ ਗਈ।ਜਦੋਂ ਅਬਦਾਲੀ ਨਾਲ ਲੜ ਰਹੇ ਸਿੰਘਾਂ ਨੂੰ ਇਹ ਪਤਾ ਲੱਗਾ ਕਿ ਦੁਸ਼ਮਣ ਨੇ ਉਨ੍ਹਾਂ ਦੀ ਵਹੀਰ ਨੂੰ ਘੇਰ ਲਿਆ ਹੈ ਤਾਂ ਉਨ੍ਹਾਂ ਨੇ ਇੱਕ ਜੱਥਾ ਸਰਦਾਰ ਸ਼ਾਮ ਸਿੰਘ ਕਰੋੜਸਿੰਘੀਏ ਦੀ ਅਗਵਾਹੀ ਹੇਠ ਵਹੀਰ ਦੀ ਮਦਦ ਲਈ ਭੇਜ ਦਿੱਤਾ।ਇਸ ਜੱਥੇ ਨੇ ਜੈਨ ਖਾਨ ਦੀਆਂ ਫੌਜਾਂ ਨੂੰ ਮਾਰ ਕੁੱਟ ਕੇ ਭਜਾ ਦਿੱਤਾ।ਇਸ ਉਪਰੰਤ ਵਹੀਰ ਫਿਰ ਪਹਿਲਾਂ ਵਾਲੇ ਤਿੰਨ ਆਗੂਆਂ ਨਾਲ ਬਰਨਾਲੇ ਵੱਲ ਚੱਲ ਪਈ।ਦਲ ਖਾਲਸੇ ਨੇ ਤਾਂ ਅਬਦਾਲੀ ਨੂੰ ਸਤਲੁਜ ਦੇ ਪੱਤਣ'ਤੇ ਬੈਠੇ ਨੂੰ ਹੀ ਜਾ ਲਲਕਾਰਿਆ ਸੀ ਪਰ ਹੁਣ ਉਨਾਂ ਦੇ ਸਾਹਮਣੇ ਆਪਣੇ ਪਰਵਾਰਾਂ ਦੀ,ਜਿਸ ਵਿੱਚ ਬਜ਼ੁਰਗ,ਬੱਚੇ ਅਤੇ ਔਰਤਾਂ ਸ਼ਾਮਲ ਸਨ,ਸੁਰੱਖਿਆ ਦਾ ਮਸਲਾ ਆ ਖੜ੍ਹਾ ਹੋਇਆ ਸੀ।ਇਸ ਲਈ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਅਬਦਾਲੀ ਅੱਗੋਂ ਇੱਕਦਮ ਪਿੱਛੇ ਦੌੜ੍ਹ ਕੇ ਪਹਿਲਾਂ ਆਪਣੀ ਵਹੀਰ ਨੂੰ ਆਪਣੇ ਘੇਰੇ ਵਿੱਚ ਲੈਣ ਤੇ ਫਿਰ ਪਿੱਛੇ ਮਾਲਵੇ ਵੱਲ ਨੂੰ ਵਧਣ।ਇਸ ਵਿਉਂਤ ਅਨੁਸਾਰ ਦਲ ਖਾਲਸਾ ਅਬਦਾਲੀ ਅੱਗੋਂ ਦੌੜ੍ਹ ਕੇ ਪਿੱਛੇ ਨੂੰ ਮਲੇਰਕੋਟਲੇ ਵੱਲ ਨੂੰ ਆ ਗਿਆ ਤੇ ਕੁੱਪ-ਰਹੀੜੇ ਦੀ ਜੂਹ ਵਿੱਚ ਆਪਣੀ ਵਹੀਰ ਨਾਲ ਰਲ ਗਿਆ।ਇੱਥੇ ਪਹੁੰਚ ਕੇ ਖਾਲਸੇ ਆਪਣੀ ਵਹੀਰ ਨੂੰ ਆਪਣੇ ਘੇਰੇ ਵਿੱਚ ਲੈ ਕੇ ਅਬਦਾਲੀ ਦੀ ਫੌਜ ਨਾਲ ਲੜਦੇ ਪਿੱਛੇ ਹਟਦੇ ਹਟਦੇ ਹੋਏ ਲੜ ਰਹੇ ਸਨ।ਜੈਨ ਖਾਨ ਅਤੇ ਭੀਖਨ ਖਾਨ ਦੀਆਂ ਫੌਜਾਂ ਵਹੀਰ ਨੂੰ ਅੱਗੋਂ ਘੇਰਨ ਦੀ ਕੋਸ਼ਸ਼ ਕਰ ਰਹੀਆਂ ਸਨ।ਖਾਲਸੇ ਨੇ ਉਨ੍ਹਾਂ ਦੋਹਾਂ ਫੌਜਾਂ ਨੂੰ ਕੱਖਾਂ ਕਾਨਿਆਂ ਵਾਂਗ ਆਪਣੇ ਅੱਗੇ ਰੋੜ੍ਹ ਲਿਆ ਸੀ।ਸਿੰਘਾਂ ਨੇ ਅਬਦਾਲੀ ਦੀਆਂ ਫੌਜਾਂ ਦੇ ਅਨੇਕਾਂ ਘੋੜ ਸਵਾਰਾਂ ਨੂੰ ਮਾਰ ਕੇ ਉਨ੍ਹਾਂ ਦੇ ਘੋੜੇ ਖੋਹ ਲਏ ਸ ਨ ਤੇ ਜਿਨ੍ਹਾਂ ਸਿੰਘਾਂ ਦੇ ਘੋੜੇ ਮਰ ਗਏ ਸਨ ਉਨ੍ਹਾਂ ਨੂੰ ਉਹ ਘੋੜੇ ਦੇ ਦਿੱਤੇ ਗਏ ਸਨ।
                      ਦਲ ਖਾਲਸੇ ਦਾ ਪਿੱਛਾ ਕਰਦਾ ਹੋਇਆ ਅਬਦਾਲੀ ਵੀ ਕੁੱਪ-ਕਹੀੜੇ ਦੇ ਪਿੰਡਾਂ ਵਿੱਚ ਪਹੁੰਚ         ਜਿਸ ਦਾ ਭਾਵ ਇਹ ਹੋਇਆ ਕਿ ਜੇਕਰ ਅਬਦਾਲੀ ਕੁੱਪ-ਕਹੀੜੇ ਪਿੰਡਾਂ ਵਿੱਚ ਹੋਵੇ ਤਾਂ ਇਹ ਲੜਾਈ ਉਸ ਥਾਂ ਤੋਂ 40 ਕਿਲੋਮੀਟਰ ਦੀ ਦੂਰੀ 'ਤੇ ਬਰਨਾਲੇ ਅਤੇ ਰਾਏਕੋਟ ਦੇ ਬਿਲਕੁਲ ਵਿਚਕਾਰ ਵਸੇ ਕੁਤਬਾ-ਬਾਹਮਣੀਆਂ ਪਿੰਡਾਂ ਜੋ ਕਿ ਕੁੱਪ-ਕਹੀੜੇ ਤੋਂ ਪੱਛਮ ਵੱਲ ਜਿਲ੍ਹਾ ਬਰਨਾਲਾ ਵਿੱਚ ਪੈਂਦੇ ਹਨ, ਹੁਣ ਕਿਉਂਕਿ ਸਿੱਧੀਆਂ ਸੜਕਾਂ ਬਣ ਗਈਆਂ ਹਨ ਇਹ ਫਾਸਲਾ 25 ਕੁ ਕਿਲੋਮੀਟਰ ਹੀ ਹੈ। ਇਸ ਥਾਂ 'ਤੇ ਵਜ਼ੀਰ ਸ਼ਾਹ, ਵਲੀ ਖਾਨ ਅਤੇ ਜੈਨ ਖਾਨ ਦੀਆਂ ਫੌਜਾਂ ਜਿਨ੍ਹਾਂ ਵਿੱਚ 4,000 ਘੋੜ ਸਵਾਰ ਅਤੇ 4,000 ਨਿਪੁੰਨ ਤੀਰ-ਅੰਦਾਜ਼ ਘੋੜ ਸਵਾਰ ਸਨ,ਦਲ ਖਾਲਸੇ ਨਾਲ ਲੜ ਰਹੀਆਂ ਸਨ ਅਤੇ ਕੁੱਝ ਸਿੱਖਾਂ ਨੂੰ ਵੀ ਬੰਦੀ ਬਣਾਇਆ ਜਾ ਚੁੱਕਿਆ ਸੀ ਜੋ ਕਿ ਬਹਾਨੇ ਲੱਭ-ਲੱਭ ਕੇ ਦੁਸ਼ਮਣ ਦੇ ਪੰਜੇ ਵਿੱਚੋਂ ਛੁੱਟਣ ਦੀ ਕੋਸ਼ਸ਼ ਕਰ ਰਹੇ ਸਨ।ਖਾਲਸੇ ਨੇ ਜੈਨ ਖਾਨ ਅਤੇ ਉਸ ਦੇ ਦੀਵਾਨ ਲੱਛਮੀ ਨਰਾਇਣ ਦੀ ਫੌਜ ਨੂੰ ਮਾਰ-ਮਾਰ ਕੇ ਦੂਰ ਭਜਾ ਦਿੱਤਾ ਸੀ ਤੇ ਅਫ਼ਗਾਨੀ ਫੌਜ ਨੂੰ ਕੁੱਟ-ਕੁੱਟ ਕੇ ਆਪਣੇ ਪਰਵਾਰਾਂ ਦੀ ਵਹੀਰ ਤੋਂ ਬਹੁਤ ਦੂਰ ਕਰ ਦਿੱਤਾ ਸੀ।ਸਿੰਘਾਂ ਦੀ ਨੀਤੀ ਸੀ ਕਿ ਲੜਦੇ-ਲੜਦੇ ਪਿੱਛੇ ਹਟਦੇ ਜਾਵੋ ਅਤੇ ਪਿੱਛੇ ਹਟਦੇ-ਹਟਦੇ ਲੜਦੇ ਜਾਵੋ।ਸਿੰਘ ਘੰਟਾ ਡੇਢ ਘੰਟਾ ਪੂਰੇ ਜੋਸ਼ ਨਾਲ ਲੜੇ ਫਿਰ ਅਬਦਾਲੀ ਦੇ ਦੋ ਹੋਰ ਫੌਜੀ ਟੁਕੜੀਆਂ ਭੇਜ ਦਿੱਤੀਆਂ ਜਿਸ ਨਾਲ ਦਲ ਖਾਲਸੇ ਦੇ ਪੈਰ ਹਿੱਲ ਗਏ।ਪਹਿਲਾਂ ਡੱਟ ਕੇ ਲੜਦੇ ਸਨ।ਫਿਰ ਜਦੋਂ ਉਹ ਦੇਖਦੇ ਸਨ ਕਿ ਉਨ੍ਹਾਂ ਦੀ ਵਹੀਰ ਕਾਫ਼ੀ ਅੱਗੇ ਨਿਕਲ ਗਈ ਹੈ ਤਾਂ ਉਹ ਉਸ ਦੀ ਸੁਰੱਖਿਆ ਲਈ ਪਿੱਛੇ ਭੱਜ ਕੇ ਵਹੀਰ ਕੋਲ ਚਲੇ ਜਾਂਦੇ ਸਨ।ਇਸ ਪਰਕਾਰ ਸਿੰਘਾਂ ਨੇ ਪੂਰੀ ਹਿੰਮਤ ਨਾਲ ਦੁਸ਼ਮਣ ਦਾ ਜ਼ੋਰ ਵਹੀਰ 'ਤੇ ਨਾ ਪੈਣ ਦਿੱਤਾ।ਸਿੰਘਾਂ ਨੇ ਇਸ ਨਵੇਂ ਹਮਲੇ ਨੂੰ ਇੱਕ ਘੜੀ ਤੱਕ ਰੋਕ ਕੇ ਰੱਖਿਆ।ਜਦੋਂ ਅਬਦਾਲੀ ਨੇ ਦੇਖਿਆ ਕਿ ਉਸ ਵੱਲੋਂ ਭੇਜੀਆਂ ਗਈਆਂ ਦੋ ਟੁਕੜੀਆਂ ਵੀ ਸਿੰਘਾਂ ਦਾ ਜ਼ਿਆਦਾ ਨੁਕਸਾਨ ਨਹੀਂ ਸਨ ਕਰ ਸਕੀਆਂ ਤਾਂ ਉਹ ਆਪ ਆਪਣੀ ਰਿਜ਼ਰਵ ਫੌਜ ਜਿਸ ਦੀਆਂ ਚਾਰ ਟੁਕੜੀਆਂ ਵਿੱਚ 12,000 ਸੈਨਿਕ ਸਨ,ਲੈ ਕੇ ਪਹੁੰਚ ਗਿਆ।ਅਬਦਾਲੀ ਦੇ ਇਸ ਹਮਲੇ ਨੇ ਖਾਲਸੇ ਨੂੰ ਵਹੀਰ ਤੋਂ ਅਲੱਗ ਕਰ ਦਿੱਤਾ ਤੇ ਹੁਣ ਵਹੀਰ ਇਕੱਲੀ ਰਹਿ ਗਈ।
              ਇਹ ਰੇਤਲੇ ਟਿੱਬਿਆਂ ਵਾਲਾ ਇਲਾਕਾ ਸੀ ਤੇ ਇੱਥੇ ਪਾਣੀ ਦਾ ਕੋਈ ਸੋਮਾ ਨਹੀਂ ਸੀ।ਇਸ ਘੋਰ ਯੁੱਧ ਵਿੱਚ ਜੋ ਵਿਅਕਤੀ ਇੱਕ ਵਾਰ ਡਿੱਗ ਪੈਂਦਾ ਸੀ ਉਹ ਘੋੜਿਆਂ ਦੇ ਪੌੜਾਂ ਹੇਠ ਹੀ ਲਤਾੜਿਆ ਜਾਂਦਾ ਸੀ ਤੇ ਜੋ ਇੱਕ ਵਾਰ ਆਪਣੇ ਜੱਥੇ ਨਾਲੋਂ ਵਿਛੜ ਜਾਂਦਾ ਸੀ ਉਹ ਮੁੜਕੇ ਆਪਣੇ ਸਾਥੀਆਂ ਨਾਲ ਨਹੀਂ ਸੀ ਰਲ ਸਕਦਾ।ਜਦੋਂ ਅਬਦਾਲੀ ਦੀ ਫੌਜ ਨੇ ਵਹੀਰ ਵਿੱਚ ਵੜ ਕੇ ਕਤਲੇਆਮ ਸ਼ੁਰੂ ਕੀਤਾ ਤਾਂ ਸਭ ਪਾਸੇ ਚੀਕ ਚਿਹਾੜਾ ਤੇ ਹਾਹਾਕਾਰ ਮਚ ਗਈ।ਇਸ ਭਿਆਨਕ ਕਤਲੇਆਮ ਨੇ ਬੱਚਿਆਂ,ਔਰਤਾਂ ਅਤੇ ਬਜ਼ੁਰਗ ਮਰਦਾਂ ਦੀ ਬਹੁਤ ਬੁਰੀ ਦਸ਼ਾ ਕੀਤੀ।ਸਿੰਘ ਅਤੇ ਉਨ੍ਹਾਂ ਦੇ ਪਰਵਾਰ ਜਿਸ ਦੁਖਦਾਈ ਦਸ਼ਾ ਵਿੱਚੋਂ ਉਸ ਵੇਲੇ ਲੰਘ ਰਹੇ ਹੋਣਗੇ ਉਹ ਬਿਆਨ ਤੋਂ ਬਾਹਰ ਹੈ।ਆਪਣੀ ਵਹੀਰ ਦਾ ਬੁਰਾ ਹਾਲ ਹੁੰਦਾ ਦੇਖ ਕੇ ਸਿੰਘਾਂ ਨੇ ਇੱਕ ਅਜਿਹਾ ਹੰਭਲਾ ਮਾਰਿਆ ਕਿ ਵਹੀਰ ਦਾ ਕਤਲੇਆਮ ਕਰ ਰਹੇ ਦੁਸ਼ਮਣਾਂ 'ਤੇ ਹਮਲਾ ਕਰ ਕੇ ਉਨ੍ਹਾਂ ਦੇ ਤਕੜੇ ਆਹੂ ਲਾਹੇ।ਅਬਦਾਲੀ ਇਹ ਦੇਖ ਕੇ ਹੈਰਾਨ ਹੋ ਰਿਹਾ ਸੀ ਕਿ ਲਹੂ-ਲੁਹਾਨ ਹੋਏ ਸਿੰਘ ਵੀ ਬਰਾਬਰ ਲੜ ਰਹੇ ਸਨ।
               ਅਬਦਾਲੀ ਨੇ ਆਪਣੇ ਹਰਕਾਰੇ ਭੇਜ ਕੇ ਜੈਨ ਖਾਨ ਨੂੰ ਆਪਣੇ ਪਾਸ ਬੁਲਾ ਕੇ ਝਾੜ ਪਾਉਂਦਿਆਂ ਕਿਹਾ:”ਜੋ ਗੱਲ ਕਰਨ ਨੂੰ ਤੈਂ (ਜੈਨ ਖਾਨ) ਕਿਹਾ ਸੀ ਉਹ ਤੂੰ ਅਜੇ ਤਕ ਮੈਨੂੰ ਕਰ ਕੇ ਨਹੀਂ ਦਿਖਾ ਸਕਿਆ।ਤੇਰੇ ਕੋਲੋਂ ਅਜੇ ਤੱਕ ਸਿੰਘ ਅੱਗੋਂ ਨਹੀਂ ਘੇਰੇ ਗਏ।ਤੇਰੇ ਪਾਸ ਵੀਹ ਹਜ਼ਾਰ ਘੋੜ ਸਵਾਰ ਹਨ।ਕੀ ਇਹ ਸਿੰਘਾਂ ਨੇ ਮਾਰ ਕੇ ਥੋੜ੍ਹੇ ਕਰ ਦਿੱਤੇ ਹਨ?ਤੇਰੇ ਪਾਸ ਲੱਛਮੀ ਨਰਾਇਣ ਅਤੇ ਮਾਲੇ ਰੀਏ ਪਠਾਣਾਂ ਦੀ ਵੀ ਫੌਜ ਹੈ।ਤੂੰ ਫੇਰ ਵੀ ਇਨ੍ਹਾਂ ਕਾਫ਼ਰਾਂ ਨੂੰ ਘੇਰ ਨਹੀਂ ਸਕਿਆ।ਜੇ ਤੂੰ ਇਹਨਾਂ ਨੂੰ ਸਿਰਫ਼ ਚਾਰ ਘੜੀਆਂ (2 ਘੰਟੇ) ਤੱਕ ਵੀ ਰੋਕ ਲਵੇਂ ਤਾਂ ਮੈਂ ਇਨ੍ਹਾਂ ਦਾ ਸਾਰਾ ਕੰਮ ਹੀ ਤਮਾਮ ਕਰ ਦਿਆਂਗਾ।ਬਿਨਾ ਘੇਰੇ ਤੋਂ ਇਹ ਮਾਰੇ ਨਹੀਂ ਜਾ ਰਹੇ।
            ਜੈਨ ਖਾਨ ਨੇ ਅਬਦਾਲੀ ਨੂੰ ਉੱਤਰ ਦਿੱਤਾ,”ਸਿੰਘਾਂ ਨੂੰ ਅੱਗੋਂ ਘੇਰਨਾ ਬਹੁਤ ਔਖਾ ਹੈ।ਦੇਖਣ ਨੂੰ ਇਹ ਥੋੜ੍ਹੇ ਦਿਸਦੇ ਹਨ ਪਰ ਲੜਨ ਸਮੇਂ ਪਤਾ ਨਹੀਂ ਇਹ ਜ਼ਿਆਦਾ ਕਿਉਂ ਦਿਸਦੇ ਹਨ?”ਜੈਨ ਖਾਨ ਨੇ ਅਬਦਾਲੀ ਸਲਾਹ ਦਿੱਤੀ ਕਿ ਉਹ ਖੁਦ ਹੀ ਵਹੀਰ ਦਾ ਖਿਆਲ ਛੱਡ ਕੇ ਖਾਲਸਾ ਜੱਥਿਆਂ ਨੂੰ ਅੱਗੋਂ ਤੋਂ ਰੋਕੇ।ਇਸ ਲਈ ਅਬਦਾਲੀ ਨੇ ਆਪ ਵੀ ਸਿੰਘਾਂ ਨੂੰ ਘੇਰਨ ਦੀ ਕੋਸ਼ਸ਼ ਕੀਤੀ।ਪਰ ਸਿੰਘ ਅੱਗੇ ਨੂੰ ਵਧਦੇ ਗਏ ਤੇ ਅਬਦਾਲੀ ਨੂੰ ਰੋਕਦੇ ਹੋਏ ਉਹ ਛੇ ਕਿਲੋਮੀਟਰ ਹੋਰ ਅੱਗੇ ਚਲੇ ਗਏ।ਸਰਦਾਰ ਚੜ੍ਹਤ ਸਿੰਘ ਜੋ ਕਿ ਰਣਜੀਤ ਸਿੰਘ ਦੇ ਦਾਦਾ ਜੀ ਬਣੇ,ਵਹੀਰ ਦੇ ਵਿੱਚ ਰਹਿ ਕੇ ਦੁਸ਼ਮਣ ਨੂੰ ਰੋਕਦੇ ਰਹੇ।ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੋ ਕਿ ਇਸ ਸਾਰੀ ਕਾਰਵਾਈ ਦੇ ਜਰਨੈਲ ਸਨ ਦੇ ਸਰੀਰ ਤੇ 22 ਜ਼ਖ਼ਮ ਹੋ ਗਏ ਸਨ ਤੇ ਉਨ੍ਹਾਂ ਦਾ ਘੋੜਾ ਫੱਟੜ ਹੋਣ ਕਰਕੇ ਉਨ੍ਹਾਂ ਨੂੰ ਇੱਕ ਹੋਰ ਸਿੰਘ ਦਾ ਘੋੜਾ ਲੈਣਾ ਪਿਆ ਸੀ।ਹੁਣ ਸਿੰਘ ਆਪਣੀ ਵਹੀਰ ਅਤੇ ਆਪਣੇ ਜੱਥੇਦਾਰ ਨੂੰ ਬਚਾਉਂਦੇ ਹੋਏ ਪਿੱਛੇ ਵੱਲ ਨੂੰ ਜਾ ਰਹੇ ਸਨ।
               ਸਿੰਘਾਂ ਨੇ ਫਿਰ ਹਮਲਾ ਕਰ ਕੇ ਆਪਣੀ ਵਹੀਰ ਨੂੰ ਅਬਦਾਲੀ ਦੀ ਸਿੱਧੀ ਮਾਰ ਵਿੱਚੋਂ ਕੱਢ ਲਿਆ ਪਰ ਅੱਗੇ ਕੁਤਬਾ ਤੇ ਬਾਹਮਣੀਆਂ ਪਿੰਡ ਜੋ ਹੁਣ ਜ਼ਿਲ੍ਹਾ ਬਰਨਾਲਾ ਵਿੱਚ ਪੈਂਦੇ ਹਨ,ਆ ਗਏ ਸਨ ਜੋ ਕਿ ਮੁਸਲਮਾਨ ਅਬਾਦੀ ਵਾਲੇ ਸਨ।ਇਹ ਦੋਵੇਂ ਪਿੰਡ ਇੱਕ ਦੂਜੇ ਤੋਂ ਡੇਢ ਕੁ ਕਿਲੋਮੀਟਰ ਦੀ ਵਿੱਥ ਤੇ ਬਰਨਾਲਾ-ਰਾਏਕੋਟ ਸੜਕ ਉੱਪਰੋਂ ਲੰਘਦੀ ਬਠਿੰਡਾ ਬਰਾਂਚ ਨਹਿਰ ਦੇ ਨੇੜੇ ਹੀ ਵਸੇ ਹੋਏ ਹਨ।ਇਹ ਸਾਰਾ ਇਲਾਕਾ ਬੀਆਬਾਨ ਤੇ ਰੇਤਲੇ ਟਿੱਬਿਆਂ ਵਾਲਾ ਸੀ।ਇਨ੍ਹਾਂ ਪਿੰਡਾਂ ਵਿੱਚ ਜਿਹੜੇ ਹਿੰਦੂ ਅਤੇ ਸਿੱਖ ਰਹਿੰਦੇ ਸਨ ਉਹ ਆਪਣੇ ਘਰਾਂ ਨੂੰ ਛੱਡ ਕੇ ਜਾ ਚੁੱਕੇ ਸਨ।ਜਿਉਂ ਹੀ ਵਹੀਰ ਇਨ੍ਹਾਂ ਦੋਹਾਂ ਪਿੰਡਾਂ ਵਿੱਚ ਵੜੀ ਪਿੰਡ ਵਾਲੇ ਸਿੰਘਾਂ ਨੂੰ ਲੁੱਟਣ ਤੇ ਕੁੱਟਣ ਲੱਗ ਪਏ।ਗੁਰਮ ਪਿੰਡ ਤੋਂ ਤੁਰਿਆ ਸਿੰਘਾਂ ਦਾ ਕਾਫਲਾ ਪਿਆਸਾ ਹੀ ਤੁਰਿਆ ਜਾ ਰਿਹਾ ਸੀ।ਇਹ 40-45 ਕਿਲੋਮੀਟਰ ਦਾ ਪੈਂਡਾ ਉਨ੍ਹਾਂ ਨੇ ਲੜਦਿਆਂ ਤੇ ਭੱਜਦਿਆਂ ਹੀ ਤੈਅ ਕੀਤਾ ਸੀ।ਕੁਤਬਾ ਤੇ ਬਾਹਮਣੀਆਂ ਪਿੰਡਾਂ ਦੇ ਲੋਕਾਂ ਨੇ ਸਿੱਖਾਂ ਦੇ ਪਰਵਾਰਾਂ ਦਾ ਬਹੁਤ ਬੁਰਾ ਹਾਲ ਕੀਤਾ।ਹੁਣ ਇਹ ਦੋਵੇਂ ਪਿੰਡ ਸਿੱਖ ਅਬਾਦੀ ਵਾਲੇ ਹਨ ਪਰ ਉਸ ਸਮੇਂ ਇਹ ਦੋਵੇਂ ਪਿੰਡ ਮੁਸਲਮਾਨ ਅਬਾਦੀ ਵਾਲੇ ਸਨ।ਜੋ ਸਿੱਖ ਉਨ੍ਹਾਂ ਦੇ ਘਰਾਂ ਵਿੱਚ ਲੁਕਣ ਲਈ ਜਾਂਦੇ ਸਨ ਉਹ ਉਨ੍ਹਾਂ ਨੂੰ ਬਾਹਰ ਕੱਢ ਕੇ ਨਾਲੇ ਲੁੱਟ ਲੈਂਦੇ ਸਨ ਤੇ ਨਾਲੇ ਮਾਰ ਦਿੰਦੇ ਸਨ।ਕਈ ਸਿੱਖ ਪਿੰਡ ਤੋਂ ਬਾਹਰ ਬਣੇ ਪਾਥੀਆਂ ਦੇ ਗੁਹਾਰਿਆਂ ਵਿੱਚ ਲੁਕ ਗਏ ਤੇ ਕਈ ਜਵਾਰ,ਬਾਜਰਾ ਤੇ ਮੱਕੀ ਦੇ ਮਿਨਾਰਾਂ ਵਿੱਚ ਲੁਕ ਗਏ।ਦੁਸ਼ਮਣ ਦੀ ਫੌਜ ਨੇ ਤੇ ਸਥਾਨਕ ਲੋਕਾਂ ਨੇ ਇਨ੍ਹਾਂ ਮਿਨਾਰਾਂ ਨੂੰ ਅੱਗਾਂ ਲਾ ਦਿੱਤੀਆਂ ਜਿਸ ਨਾਲ ਭਾਰੀ ਗਿਣਤੀ ਵਿੱਚ ਬੱਚੇ,ਇਸਤਰੀਆਂ ਤੇ ਬਜ਼ੁਰਗ ਅੱਗ ਵਿੱਚ ਝੁਲਸ ਕੇ ਮਰ ਗਏ।ਚਾਰੇ ਪਾਸੇ ਕੁਰਲਾਹਟ ਮਚ ਗਈ।ਜਦੋਂ ਸਰਦਾਰ ਚੜ੍ਹਤ ਸਿੰਘ ਨੇ ਦੇਖਿਆ ਕਿ ਦੁਸ਼ਮਣ ਦੀ ਫੌਜ ਸਿੱਖਾਂ ਨੂੰ ਅੱਗਾਂ ਲਾ ਕੇ ਸਾੜ ਰਹੀ ਹੈ ਤਾਂ ਉਹ ਆਪਣਾ ਜੱਥਾ ਕੈ ਕੇ ਇੱਕਦਮ ਕੁਤਬਾ ਪਿੰਡ ਪਹੁੰਚੇ।ਉਨ੍ਹਾਂ ਦੇ ਜੱਥੇ ਨੇ ਸਥਾਨਕ ਲੋਕਾਂ ਨੂੰ ਮਾਰ-ਮਾਰ ਕੇ ਉਨ੍ਹਾਂ ਦੀਆਂ ਲਾਸ਼ਾਂ ਦੇ ਢੇਰ ਲਗਾ ਦਿੱਤੇ।ਉਨ੍ਹਾਂ ਦੀਆਂ ਹੀ ਲਗਾਈਆਂ ਅੱਗਾਂ ਨਾਲ ਉਨ੍ਹਾਂ ਦੇ ਘਰ ਸਾੜ ਦਿੱਤੇ ਤੇ ਉਨ੍ਹਾਂ ਦੇ ਬਚੇ ਹੋਏ ਬਾਜਰੇ ਤੇ ਮੱਕੀ ਦੇ ਮਿਨਾਰਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਜਿਸ ਨਾਲ ਸਥਾਨਕ ਲੋਕ ਜਾਨ ਬਚਾਉਣ ਲਈ ਅਫਗਾਨ ਸੈਨਾ ਵੱਲ ਭੱਜ ਗਏ।ਅਫਗਾਨ ਸੈਨਾ ਦਾ ਵੀ ਬੁਰਾ ਹਾਲ ਹੋ ਰਿਹਾ ਸੀ।ਮਾਲੇਰਕੋਟਲੇ ਅਤੇ ਸਰਹਿੰਦ ਦੀਆਂ ਫੌਜਾਂ ਦਾ ਖਾਲਸੇ ਨੇ ਕਚੂਮਰ ਹੀ ਕੱਢ ਦਿੱਤਾ ਸੀ।ਅਬਦਾਲੀ ਦੀਆਂ ਫੌਜਾਂ ਨੇ ਕਈ ਵਾਰ ਸਿੱਖਾਂ ਵੱਲੋਂ ਵਹੀਰ ਦੇ ਦੁਆਲੇ ਕੀਤੀ ਗਈ ਨਾਕਾਬੰਦੀ ਨੂੰ ਤੋੜਿਆ ਤੇ ਗੈਰ-ਲੜਾਕੂ ਸਿੱਖਾਂ ਦਾ ਘਾਣ ਬੱਚਾ ਪੀੜਿਆ।ਪਰ ਹਰ ਵਾਰ ਸਿੱਖਾਂ ਨੇ ਵਹੀਰ ਦੁਆਲੇ ਦੁਬਾਰਾ ਘੇਰਾਬੰਦੀ ਕੀਤੀ ਤੇ ਵਹੀਰ ਨੂੰ ਅੱਗੇ ਨੂੰ ਚਲਦੀ ਰੱਖਿਆ।
                  ਕੁਤਬਾ ਪਿੰਡ ਤੋਂ ਬਾਹਰ ਵਾਰ ਇੱਕ ਬਹੁਤ ਵੱਡੀ ਪਾਣੀ ਦੀ ਢਾਬ ਸੀ।ਦੋਵੇਂ ਦੁਪਹਿਰ ਤੋਂ ਬਾਅਦ ਉੱਥੇ ਪਹੁੰਚ ਚੁੱਕੀਆਂ ਸਨ।ਦੋਹਾਂ ਧਿਰਾਂ ਦੇ ਸੈਨਿਕ ਜੋ ਕਿ ਬਹੁਤ ਥੱਕੇ ਟੁੱਟੇ ਤੇ ਪਿਆਸੇ ਸਨ ਇਸ ਵਿੱਚ ਵੜ ਗਏ।ਇਸ ਢਾਬ ਦੇ ਦੋਵੇਂ ਪਾਸੇ ਦੋਵਾਂ ਧਿਰਾਂ ਦੇ ਸੈਨਿਕਾਂ ਨੇ ਪਾਣੀ ਪੀਤਾ।ਜਿਨ੍ਹਾਂ ਅਫਗਾਨਾਂ ਦੇ ਘੋੜੇ ਢਾਬ ਵਿੱਚ ਵੜ ਗਏ ਸਨ ਉਹ ਅਫਗਾਨ ਧਰਤੀ ਉੱਤੇ ਹੀ ਲੰਮੇ ਪੈ ਗਏ।ਸੰਨ 1970-71 ਤੱਕ ਇਹ ਢਾਬ ਮੂਲ ਰੂਪ ਵਿੱਚ ਮੋਜੂਦ ਸੀ ਤੇ ਇਸ ਦੇ ਇੱਕੋ ਕੰਡੇ ਤੇ ਨਿਸ਼ਾਨ ਸਾਹਿਬ ਝੂਲਦੇ ਸਨ।ਪਰ ਹੁਣ ਇਸ ਢਾਬ ਵਾਲੀ ਥਾਂ ਨੂੰ ਮਿੱਟੀ ਨਾਲ ਭਰ ਕੇ ਇਸ ਨੂੰ ਵਾਹਕ ਜ਼ਮੀਨ ਨਾਲ ਮਿਲਾ ਦਿੱਤਾ ਗਿਆ ਹੈ ਕਿਉਂਕਿ ਇਹ ਢਾਬ ਮੁਰੱਬਾਬੰਦੀ ਸਮੇਂ ਕਿਸਾਨਾਂ ਨੂੰ ਅਲਾਟ ਕਰ ਦਿੱਤੀ ਗਈ ਸੀ।ਕੁੱਝ ਥਾਂ ਮੁੱਲ ਕੇ ਇੱਥੇ  ਇੱਕ ਛੋਟਾ ਜਿਹਾ ਗੁਰਦੁਆਰਾ ਗੁਰਦੁਆਰਾ ਢਾਬ ਸਾਹਿਬ ਉਸਾਰਿਆ ਗਿਆ ਹੈ।ਗਿਆਨ ਸਿੰਘ ਨੇ ਪਾਣੀ ਵਾਲੀ ਢਾਬ ਪਿੰਡ ਹਠੂਰ, ਜਿਲ੍ਹਾ ਲੁਧਿਆਣਾ ਵਿੱਖੇ ਦੱਸੀ ਹੈ। ਪਿੰਡ ਹਠੂਰ ਕੁਤਬਾ-ਬਾਹਮਣੀਆ ਤੋਂ ਅੱਗੇ ਪਰ ਇੱਕ  ਪਾਸੇ ਅੱਠ-ਦਸ ਕਿਲੋਮੀਟਰ ਦੀ ਵਿੱਥ 'ਤੇ ਹੈ।
                    ਜਦੋਂ ਅਫਗਾਨ ਸੈਨਿਕਾਂ ਨੇ ਮਾਲਵੇ ਵੱਲੋਂ ਸਿੱਖਾਂ ਦੇ ਜੱਥੇ ਜੈਕਾਰੇ ਬੁਲਾਉਂਦੇ ਹੋਏ ਤਾਂ ਉਹ ਡਰ ਗਏ ਤੇ ਪਿੱਛੇ ਨੂੰ ਹਟਣੇ ਸ਼ੁਰੂ ਹੋ ਗਏ।ਸਥਾਨਕ ਲੋਕਾਂ ਤੋਂ ਅਫ਼ਗਾਨਾਂ ਨੂੰ ਇਹ ਵੀ ਪਤਾ ਲੱਗ ਚੁੱਕਿਆ ਸੀ ਕਿ ਅੱਗੇ ਸਿੱਖਾਂ ਦੇ ਪਿੰਡ ਹਨ ਤੇ ਪਾਣੀ ਦੀਆਂ ਢਾਬਾਂ ਬਹੁਤ ਦੂਰ-ਦੂਰ ਹਨ।ਇਸ ਸਮੇਂ ਲੜਾਈ ਬੰਦ ਹੋ ਗਈ ਤੇ ਮੁੜ ਕਿਸੇ ਧਿਰ ਵੱਲੋਂ ਸ਼ੁਰੂ ਨਾ ਕੀਤੀ ਗਈ।
           ਮਾਲਵੇ ਵੱਲੋਂ ਆਏ ਜੱਥੇ ਸਿੰਘਾਂ ਦੀ ਵਹੀਰ ਨੂੰ ਆਪਣੇ ਘੇਰੇ ਵਿੱਚ ਲੈ ਕੇ ਅੱਗੇ ਮਾਲਵੇ ਦੇ ਪਿੰਡਾਂ ਵਿੱਚ ਲੈ ਗਏ।ਜਦੋਂ ਤੱਕ ਪਰਵਾਰਾਂ ਦੀ ਵਹੀਰ ਦੂਰ ਤੱਕ ਨਹੀਂ ਨਿਕਲ ਗਈ ਦਲ ਖਾਲਸਾ ਦੁਸ਼ਮਣ ਦੇ ਅੱਗੇ ਹੀ ਡੱਟਿਆ ਰਿਹਾ।ਪਿੰਡ ਗਹਿਲ,ਜ਼ਿਲ੍ਹਾ ਬਰਨਾਲਾ ਜੋ ਕਿ ਮਾਲੇਰਕੋਟਲਾ ਵੱਲੋਂ ਕੁਤਬਾ-ਬਾਹਮਣੀਆ ਤੋਂ ਤਕਰੀਬਨ ਪੰਦਰਾਂ ਕਿਲੋਮੀਟਰ ਅੱਗੇ ਹੈ,ਵਿੱਚ ਵੀ ਦੋਹਾਂ ਫੌਜਾਂ ਦੀ ਲੜਾਈ ਚਾਲੂ ਰਹੀ।ਇਸ ਮਹਾਂ ਯੁੱਧ ਵਿੱਚ ਜੋ ਕਿ ਕਈ ਪਿੰਡਾਂ ਵਿੱਚ ਫੈਲਿਆ ਰਿਹਾ ਕਿਸੇ ਵੀ ਧਿਰ ਨੂੰ ਜੇਤੂ ਨਹੀਂ ਕਿਹਾ ਜਾ ਸਕਦਾ।ਲੜਾਈ ਵਿੱਚ ਅਫ਼ਗਾਨਾਂ ਨੂੰ ਵੀ ਬਹੁਤ ਮਾਰ ਪਈ ਪਰ ਹਮਲਾਵਰ ਹੋਣ ਕਰਕੇ ਉਨ੍ਹਾਂ ਦੇ ਨੁਕਸਾਨ ਨੂੰ ਉਭਾਰਿਆ ਨਹੀਂ ਗਿਆ ਤੇ ਇਸ ਗੱਲ ਦੀ ਸੰਭਾਵਨਾ ਵੀ ਹੈ ਕਿ ਸਿੰਘਾਂ ਨਾਲੋਂ ਜ਼ਿਆਦਾ ਅਫਗਾਨ ਸੈਨਿਕ ਮਾਰੇ ਗਏ ਹੋਣ।
ਮੁਸਲਮਾਨੀ ਅਬਾਦੀ ਹੋਣ ਕਰਕੇ ਕੁੱਪ-ਕਹੀੜੇ ਵਿੱਚ ਅਤੇ ਕੁਤਬਾ-ਬਾਹਮਣੀਆਂ ਵਿੱਚ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਬਹੁਤ ਦੇਰ ਤੱਕ ਕੋਈ ਗੁਰੂਦੁਆਰਾ ਨਹੀਂ ਸੀ ਬਣਾਇਆ ਗਿਆ।ਹੁਣ ਪਿੰਡ ਰਹੀੜਾ ਵਿਖੇ ਵੱਡੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸਿੰਘਾਂ,ਸਿੰਘਣੀਆਂ ਤੇ ਭੁਜੰਗੀਆਂ ਦੀ ਪਵਿੱਤਰ ਯਾਦ ਵਿੱਚ ਗੁਰੂਦੁਆਰਾ ਸ਼ਹੀਦ ਗੰਜ ਵੱਡਾ ਘੱਲੂਘਾਰਾ ਸਾਹਿਬ ਸੁਸ਼ੋਬਿਤ ਹੈ।ਇਸ ਤੋਂ ਇਲਾਵਾ ਇਸ ਗੁਰੂਦੁਆਰੇ ਦੇ ਨੇੜੇ ਹੀ ਇਸੇ ਨਾਂ ਦਾ ਇੱਕ ਹੋਰ ਗੁਰੂਦੁਆਰਾ ਸੁਸ਼ੋਬਿਤ ਸੀ ਜਿਸ ਦੀ ਥਾਂ 'ਤੇ ਹੁਣ ਸ਼ਹੀਦਾਂ ਦੀ ਯਾਦਗਾਰ ਉਸਾਰੀ ਗਈ ਹੈ।ਇੱਥੋਂ ਦੇ ਰੇਲਵੇ ਸਟੇਸ਼ਨ ਦਾ ਨਾਂ ਵੀ 'ਘੱਲੂਘਾਰਾ ਰਹੀੜਾ ਰੇਲਵੇ ਸਟੇਸ਼ਨ' ਰੱਖਿਆ ਗਿਆ। ਕੁਤਬਾ ਪਿੰਡ ਵਿਖੇ ਇਸ ਘੱਲੂਘਾਰੇ ਦੇ ਸ਼ਹੀਦਾ ਦੀ ਪਵਿੱਤਰ ਯਾਦ ਵਿੱਚ ਗੁਰੂਦੁਆਰਾ ਅਤਿ ਵੱਡਾ ਘੱਲੂਘਾਰਾ ਸਾਹਿਬ  ਅਤੇ ਗੁਰੂਦੁਆਰਾ ਢਬਿ ਸਾਹਿਬ ਸੁਸ਼ੋਬਿਤ ਹਨ। ਜਦੋਂ ਸਿੱਖ ਮਾਲਵੇ ਦੇ ਪਿੰਡਾਂ ਵਿੱਚ ਪਹੁੰਚੇ ਤਾਂ ਪਿੰਡਾਂ ਦੇ ਪਿੰਡ ਉਨ੍ਹਾਂ ਲਈ ਭਾਂਤ- ਭਾਂਤ ਦੇ ਖਾਣੇ ਤੇ ਦੁੱਧ ਲੈ ਕੇ ਪਹੁੰਚ ਗਏ। ਹਰ ਸਿੱਖ ਪਰਵਾਰ ਅਤੇ ਹਰ ਘੋੜਾ ਜ਼ਖਮੀ ਸੀ।ਤੰਬੂ ਲਾ ਕੇ ਵੈਦਾਂ ਤੇ ਹਕੀਮਾਂ  ਨੂੰ ਬੁਲਾ ਕੇ ਜ਼ਖਮੀ ਸਿੰਘ, ਸਿੰਘਣੀਆਂ ਤੇ ਭੁਜੰਗੀਆਂ ਦੀ ਮਲ੍ਹਮ ਪੱਟੀ ਕੀਤੀ ਗਈ।  ਇਹ ਸਮੁੱਚਾ  ਘੱਲੂਘਾਰਾ 5 ਫਰਵਰੀ, 1762 ਨੂੰ ਅਰਥਾਤ ਇੱਕੋ ਦਿਨ ਲਗਾਤਾਰ 45-50 ਕਿਲੋਮੀਟਰ ਦੇ ਲੰਮੇ ਖੇਤਰ ਵਿੱਚ ਵਾਪਰਿਆ। ਇਸ ਵਿੱਚ ਕੁੱਪ-ਰਹੀੜਾ, ਕੁਤਬਾ-ਬਾਹਮਣੀਆ, ਗਹਿਲ ਅਤੇ ਹਠੂਰ ਪਿੰਡਾਂ ਦੇ ਨਾਮ ਲਏ ਜਾਂਦੇ। ਗਹਿਲ ਨੂੰ ਛੱਡ ਕੇ ਬਾਕੀ ਸਾਰੇ ਪਿੰਡ ਉਸ ਸਮੇਂ ਮੁਸਲਮਾਨੀ ਅਬਾਦੀ ਵਾਲੇ ਸਨ।  ਗਹਿਲ ਪਿੰਡ ਵਿੱਚ ਸੱਤਵੇਂ ਪਾਤਿਸ਼ਾਹ ਦੀ ਯਾਦ ਵਿੱਚ  ਇੱਕ  ਗੁਰਦੁਆਰਾ ਸਾਹਿਬ  ਉਸਾਰਿਆ ਹੈ। ਇਹ ਅਫਗਾਨਾਂ ਵੱਲੋਂ ਇੱਕੋ ਇੱਕ ਦਿਨ ਵਿੱਚ ਕੀਤਾ ਗਿਆ ਬਹੁਤ ਭਿਅੰਕਰ ਕਤਲੇਆਮ ਸੀ ਜਿਸ ਵਿੱਚ ਸਿੱਖਾਂ ਨੂੰ ਕੁਚਲਣ ਦੀ ਕੋਸ਼ਸ ਕੀਤੀ ਗਈ ਸੀ। ਦੂਜੇ ਪਾਸੇ ਜਿਹੜੇ ਕੁਤਬਾ ਅਤੇ ਬਾਹਮਣੀਆ ਪਿੰਡਾਂ ਦੇ ਲੋਕ ਸਿੱਖਾਂ ਨਾਲ ਲੜੇ ਸਨ ਸਿੱਖ ਸੈਨਿਕਾਂ ਵੱਲੋਂ ਉਨ੍ਹਾਂ ਦਾ ਵੀ ਵੱਡੀ ਪੱਧਰ ਤੇ ਕਤਲੇਆਮ ਕੀਤਾ ਗਿਆ ਸੀ। ਇਸ ਘੱਲੂਘਾਰੇ ਵਿੱਚ ਅਫ਼ਗਾਨਾਂ ਦਾ ਵੀ ਬਹੁਤ ਭਾਰੀ ਨੁਕਸਾਨ ਹੋਇਆ। ਇਸ ਨੁਕਸਾਨ ਤੋਂ ਡਰਦੇ ਮਾਰੇ ਹੀ ਅਬਦਾਲੀ ਪਿੱਛੇ ਮੁੜਿਆ ਸੀ। ਅਬਦਾਲੀ ਦਿਲੋਂ ਸ਼ਰਮਿੰਦਾ ਸੀ ਕਿ ਜਨਵਰੀ,1761 ਵਿੱਚ ਉਹ ਲਗਭਗ ਤਿੰਨ ਲੱਖ ਦੀ ਗਿਣਤੀ ਵਿੱਚ ਇਕੱਠੀ ਹੋਈ ਮਰਾਠਾ ਸੈਨਾ ਨੂੰ ਪੂਰੀ ਤਰ੍ਹਾਂ ਕੁਚਲ ਸਕਿਆ ਸੀ ਪਰ ਇਸ ਘੱਲੂਘਾਰੇ ਵਿੱਚ 50-60 ਹਜ਼ਾਰ ਦੀ ਗਿਣਤੀ ਵਾਲੇ ਦਲ ਖਾਲਸਾ ਨੂੰ ਉਹ ਘੇਰ ਕੇ ਨਹੀਂ ਸੀ ਮਾਰ ਸਕਿਆ।ਅਬਦਾਲੀ ਸ਼ਾਮ ਹੋਣ 'ਤੇ ਕੁਤਬਾ-ਬਾਹਮਣੀਆਂ ਪਿੰਡਾਂ ਵਿੱਚ ਲੜਨੋ ਹਟ ਗਿਆ ਸੀ।ਲੜਨ ਤੋਂ ਹਟਣ ਦੀ ਪਹਿਲ ਅਬਦਾਲੀ ਨੇ ਕੀਤੀ ਸੀ। ਘੱਲੂਘਾਰੇ ਵਿੱਚ ਅਬਦਾਲੀ ਸਿੱਖਾਂ ਨੂੰ ਕੁਚਲਣ ਵਿੱਚ ਅਸਫਲ ਰਿਹਾ। ਦੋ ਕੁ ਮਹੀਨਿਆਂ ਤੋਂ ਪਿੱਛੋਂ 1762 ਈ. ਦੀ ਵਿਸਾਖੀ ਦੇ ਮੌਕੇ 'ਤੇ ਜਦੋਂ ਥੱਕਿਆ ਟੁੱਟਿਆ ਖਤਲਸਾ ਮੁੜ ਤੋਂ ਤਿਆਰ-ਬਰ-ਤਿਆਰ ਹੋਇਆ ਤਾਂ ਉਸ ਨੇ ਸਭ ਤੋਂ ਪਹਿਲਾਂ ਕੁੱਪ-ਰਹੀੜਾ ਅਤੇ ਕੁੱਪ-ਬਾਹਮਣੀਆਂ ਪਿੰਡਾਂ ਨੂੰ ਉਜਾੜਨ ਦਾ ਕੰਮ ਕੀਤਾ।ਰਹੀੜੇ ਦਾ ਥੇਹ ਜੋ ਕਿ ਗੁਰੂਦੁਆਰੇ ਕੋਲ ਹੀ ਹੈ ਇਸ ਉਜਾੜੇ ਦੀ ਗਵਾਹੀ ਪੇਸ਼ ਕਰਦਾ ਹੈ।ਇਸ ਸਮੇਂ ਇਸ ਥੇਹ ਦੇ ਉੱਪਰ 125 ਫੁੱਟ ਉੱਚਾ ਨਿਸ਼ਾਨ ਸਾਹਿਬ ਝੂਲ ਰਿਹਾ ਹੈ। ਇਸ ਘੱਲੂਘਾਰੇ ਵਿੱਚ ਸ਼ਹੀਦ ਹੋਏ  50-60 ਹਜ਼ਾਰ ਸਿੱਖਾਂ ਦੇ ਸਿਰਾਂ ਨਾਲ ਭਰੇ ਹੋਏ ਗੱਡੇ ਅਬਦਾਲੀ ਨੇ ਲਾਹੌਰ ਨੂੰ ਤੋਰ ਦਿੱਤੇ।ਇਸ ਤੋਂ ਇਲਾਵਾ ਉਹ ਸਰਹਿੰਦ ਤੋਂ ਲਾਹੌਰ ਵੱਲ ਜਾਂਦਾ ਹੋਇਆ ਸਾਰੇ ਪਿੰਡਾਂ ਵਿੱਚ ਵੜ ਕੇ ਸਾਰੇ ਸਿੱਖਾਂ ਨੂੰ ਕੈਦੀ ਬਣਾ ਕੇ ਵੀ ਆਪਣੇ ਨਾਲ ਲੈ ਗਿਆ।ਉਹ 3 ਮਾਰਚ,1762 ਨੂੰ ਲਾਹੌਰ ਪਹੁੰਚਿਆ।ਲਾਹੌਰ ਜਾ ਕੇ ਕਤਲ ਹੋਏ ਸਿੱਖਾਂ ਦੇ ਸਿਰਾਂ ਦੇ ਮਿਨਾਰ ਉਸਾਰੇ ਗਏ ਅਤੇ ਕਿਹਾ ਜਾਂਦਾ ਹੈ ਕਿ ਅਬਦਾਲੀ ਦੁਆਰਾ ਉਨ੍ਹਾਂ ਮਸਜਿਦਾਂ ਦੀਆਂ ਦਿਵਾਰਾਂ ਨੂੰ ਜਿਨ੍ਹਾਂ ਨੂੰ ਸਿੱਖਾਂ ਨੇਅਬਦਾਲੀ ਅਪਵਿੱਤਰ ਕੀਤਾ ਸੀ ਸਿੱਖਾਂ ਦੇ ਖੁਨ ਨਾਲ ਧੋਤਾ ਗਿਆ।ਅਬਦਾਲੀ ਨੇ ਸਿੱਖਾਂ ਤੇ ਜੋ ਤਸ਼ੱਦਦ ਢਾਹੇ ਉਹ ਬਿਆਨ ਤੋਂ ਬਾਹਰ ਹਨ। ਲਾਹੌਰ ਪਹੁੰਚ ਕੇ ਅਬਦਾਲੀ ਨੇ ਸਿੱਖਾਂ ਦਾ ਸਰਵਨਾਸ਼ ਕਰਨ ਦੀ ਯੋਜਨਾ ਬਣਾਈ।ਪੰਜਾਬ ਅਤੇ ਉੱਤਰੀ ਭਾਰਤ ਵਿੱਚ ਸਿੱਖਾਂ ਦੀ ਸ਼ਕਤੀ ਨੂੰ ਖਤਮ ਕਰਨ ਸੰਬੰਧੀ ਉਸ ਨੂੰ ਇਹ ਜਾਣਕਾਰੀ ਪਰਾਪਤ ਹੋਈ ਕਿ ਸਿੱਖ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਕੇ ਨਿਡਰ ਹੋ ਜਾਂਦੇ ਹਨ ਤੇ ਲੜਾਈਆਂ ਵਿੱਚ ਜਿੱਤ ਜਾਂਦੇ ਹਨ।ਉਹ ਫਰਵਰੀ 1762 ਦੇ ਆਖਰੀ ਹਫਤੇ ਵਿੱਚ ਅੰਮ੍ਰਿਤਸਰ ਪਹੁੰਚਿਆ।ਸਿੱਖਾਂ ਨੂੰ ਹੋਰ ਤੰਗ ਕਰਨ ਲਈ ਉਸ ਨੇ 10 ਅਪ੍ਰੈਲ,1762 ਨੂੰ ਵਿਸਾਖੀ ਦੇ ਤਿਉਹਾਰ ਸਮੇਂ ਸਿੱਖਾਂ ਉੱਤੇ ਹਮਲਾ ਕੀਤਾ।ਸ੍ਰੀ ਦਰਬਾਰ ਸਾਹਿਬ ਨੂੰ ਬਾਰੂਦ ਨਾਲ ਉਡਵਾ ਦਿੱਤਾ ਤੇ ਪਵਿੱਤਰ ਸਰੋਵਰ ਨੂੰ ਗਊਆਂ ਦੇ ਖੁਨ ਨਾਲ ਅਪਵਿੱਤਰ ਕਰ ਕੇ ਇਸ ਵਿੱਚ ਕੂੜਾ ਕਰਕਟ ਅਤੇ ਮਲਵਾ ਭਰਵਾ ਦਿੱਤਾ।ਜੋ ਯਾਤਰੀਆਂ ਲਈ ਬੁੰਗੇ ਬਣੇ ਹੋਏ ਸਨ ਉਹ ਵੀ ਤਬਾਹ ਕਰਵਾ ਦਿੱਤੇ।ਜਿੰਨੇ ਸੇਵਾਦਾਰ ਖੜ੍ਹੇ ਸਨ,ਉਨ੍ਹਾਂ ਸਭ ਨੂੰ ਕਤਲ ਕਰਵਾ ਦਿੱਤਾ।ਇਤਿਹਾਸਕਾਰਾਂ ਅਨੁਸਾਰ ਜਦੋਂ ਦਰਬਾਰ ਸਾਹਿਬ ਨੂੰ ਬਾਰੂਦ ਨਾਲ ਉਡਾਇਆ ਜਾ ਰਿਹਾ ਤਾਂ ਇੱਕ ਉੜਦਾ ਹੋਇਆ ਰੋੜਾ ਅਬਦਾਲੀ ਦੇ ਨੱਕ ਤੇ ਵੱਜਿਆ ਅਤੇ ਉੱਥੇ ਅਜਿਹਾ ਜ਼ਖਮ ਹੋ ਗਿਆ ਜੋ ਕਦੇ ਠੀਕ ਨਾ ਹੋਇਆ।ਜਿਸ ਦਾ ਦੋ ਸਾਲ ਦੁੱਖ ਸਹਾਰਨ ਤੋਂ ਬਾਅਦ ਉਹ ਮਰ ਗਿਆ। ਜਦੋਂ 17 ਅਕਤੂਬਰ,1762 ਨੂੰ ਵੱਡੇ ਘੱਲੂਘਾਰੇ ਵਿੱਚ ਹੋਏ ਨੁਕਸਾਨ ਅਤੇ ਪਵਿੱਤਰ ਅਸਥਾਨ ਦੀ ਹੋਈ ਬੇਅਦਬੀ ਦਾ ਬਦਲਾ ਲੈਣ ਲਈ 60,000 ਖਾਲਸਾ ਅੰਮ੍ਰਿਤਸਰ ਦੀ ਖੰਡਰ ਹੋਈ ਧਰਤੀ 'ਤੇ ਦੀਵਾਲੀ ਦੇ ਸਮਾਗਮ ਲਈ ਇਕੱਠਾ ਹੋਇਆ ਤਾਂ ਅਬਦਾਲੀ ਵੀ ਆਪਣੀ ਸੈਨਾ ਲੈ ਕੇ ਪਹੁੰਚ ਗਿਆ।ਸਵੇਰ ਤੋਂ ਰਾਤ ਪੈਣ ਤੱਕ ਲੜਾਈ ਚੱਲਦੀ
 ਕਿ ਰਾਤ ਦੇ ਹਨੇਰੇ ਦੀ ਆੜ ਲੈ ਕੇ ਅੰਤ ਵਿੱਚ ਅਬਦਾਲੀ ਆਪਣੀਆਂ ਫੌਜਾਂ ਲੈ ਕੇ ਵਾਪਸ ਲਾਹੌਰ ਭੱਜ ਜਾਣ ਲਈ ਮਜਬੂਰ ਹੋ ਗਿਆ।ਅਗਲੇ ਦਿਨ ਅਬਦਾਲੀ ਦਾ ਇੱਕ ਵੀ ਸੇਨਿਕ ਲੜਾਈ ਵਾਲੀ ਥਾਂ 'ਤੇ ਨਾ ਪਹੁੰਚਿਆ।ਇਸ ਪਰਕਾਰ ਨਾਲ ਸਿੰਘਾਂ ਨੇ ਉਸ ਤੋਂ ਵੱਡੇ ਘੱਲੂਘਾਰੇ ਦਾ ਬਦਲਾ ਲੈ ਲਿਆ ਸੀ।
             12 ਦਸੰਬਰ,1762 ਨੂੰ ਅਬਦਾਲੀ ਨੇ ਲਾਹੌਰ ਤੋਂ ਕਾਬਲ ਜਾਣ ਤੋਂ ਪਹਿਲਾਂ ਦੀਵਾਨ ਕਾਬੁਲੀਮੱਲ ਨੂੰ ਧੱਕੇ ਨਾਲ ਲਾਹੌਰ ਦੀ ਸੂਬੇਦਾਰੀ ਸੌਂਪ ਦਿੱਤੀ।ਅਬਦਾਲੀ ਦੇ ਜਾਣ ਤੋਂ ਇੱਕਦਮ ਬਾਅਦ ਕਾਬੁਲੀਮੱਲ ਨੇ ਸਿੱਖਾਂ ਨੂੰ ਸੁਨੇਹੇ ਭੇਜ ਦਿੱਤੇ ਕਿ ਉਹ ਆ ਕੇ ਲਾਹੌਰ ਦਾ ਪਰਬੰਧ ਆਪਣੇ ਹੱਥਾਂ ਵਿੱਚ ਲੈ ਲੈਣ।ਕਾਬੁਲੀਮੱਲ ਦੇ ਸਮੇਂ ਸਿੰਘ ਬਹੁਤ ਸਾਰੇ ਪਠਾਣਾਂ ਨੂੰ ਕੈਦ ਕਰ ਕੇ ਅੰਮ੍ਰਿਤਸਰ ਲੈ ਆਏ ਤੇ ਉਨ੍ਹਾਂ ਤੋਂ ਅੰਮ੍ਰਿਤਸਰ ਦੇ ਪਵਿੱਤਰ ਅਸਥਾਨ ਦੀ ਕਾਰ ਸੇਵਾ ਕਰਵਾਈ।ਇਸ ਪਰਕਾਰ 1763 ਈ.ਦੀ ਵਿਸਾਖੀ ਤੱਕ ਅੰਮ੍ਰਿਤਸਰ ਮੁੜ ਤੋਂ ਸਾਫ ਸੁਥਰਾ ਕਰ ਲਿਆ ਗਿਆ।
             ਮੁਤੱਸਵੀ ਅਬਦਾਲੀ ਨੇ ਜੋ ਸਿੱਖਾਂ ਨਾਲ ਪਾਪ ਕਮਾਏ ਉਨ੍ਹਾਂ ਨੂੰ ਸਿੱਖ ਕੌਮ ਕਦੇ ਨਹੀਂ ਭੁੱਲ ਸਕਦੀ।ਵੱਡਾ ਘੱਲੂਘਾਰਾ ਸਿੱਖ ਕੌਮ ਦੇ ਸੀਨੇ 'ਤੇ ਇੱਕ ਵੱਡਾ ਜ਼ਖ਼ਮ ਹੈ।ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਵੱਡੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸਿੰਘਾਂ,ਸਿੰਘਣੀਆਂ ਤੇ ਭੁਜੰਗੀਆਂ ਦੀ ਕੁਰਬਾਨੀ ਨੂੰ ਯਾਦ ਰੱਖੇਗੀ ਤੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਟ ਭੇਟ ਕਰਦੀ ਰਹੇਗੀ।
ਗੁਰਭਿੰਦਰ ਸਿੰਘ ਗੁਰੀ
99157-27311

ਮੌਤ ਨੂੰ ਮਾਸੀ ਆਖਣ ਵਾਲਾ ਸ੍ਰ. ਭਗਤ ਸਿੰਘ ਸੂਰਮਾ..... - ਗੁਰਭਿੰਦਰ ਗੁਰੀ

ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦਾ ਜਨਮ 28 ਸਤੰਬਰ 1907 ਈ: ਨੂੰ ਲਹਿੰਦੇ ਪੰਜਾਬ ਦੇ ਲਾਈਪੁਰ ਜ਼ਿਲ੍ਹਾ ਦੇ ਪਿੰਡ ਬੱਗਾ ਬਰਤਾਨਵੀ ਭਾਰਤ, ਹੁਣ ਪਾਕਿਸਤਾਨ) ਵਿਚ ਹੋਇਆ ਸੀ॥ ਹਾਲਾਕਿ ਉਨ੍ਹਾਂ ਦਾ ਜੱਦੀ ਨਿਵਾਸ ਅੱਜ ਵੀ ਭਾਰਤੀ ਪੰਜਾਬ ਦੇ ਨਵਾਂ ਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਜ਼ਿਲ੍ਹੇ ਦੇ ਖਟਕਲ ਕਲ੍ਹਾਂ ਪਿੰਡ ਵਿਚ ਸਥਿਤ ਹੈ, ਉਨ੍ਹਾਂ ਦੇ ਪਿਤਾ ਦਾ ਨਾਮ  ਸ੍ਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਮ ਵਿਦਿਆਵਤੀ ਸੀ॥
13 ਅਪ੍ਰੈਲ 1919 ਨੂੰ ਸਿਫਤੀ ਘਰ ਦੇ ਨਾਮ ਨਾਲ ਜਾਣੇ ਜਾਂਦੇ ਸ੍ਰੀ ਹਰਮਿੰਦਰ ਸਾਹਿਬ ਵਿਖੇ ਹੋਏ ਜ਼ਿਲ੍ਹਿਆਵਾਲੇ ਬਾਗ ਦੇ ਸਾਕੇ ਨੇ ਭਗਤ ਸਿੰਘ ਦੀ ਸੋਚ ਨੂੰ ਦੇਸ਼ ਭਗਤੀ ਦੇ ਰਾਹ ਪਾਇਆ॥ ਉਨ੍ਹਾਂ ਦੀ ਮੁੱਢਲੀ ਸਿੱਖਿਆ ਲਾਇਲਪੁਰ(ਹੁਣ ਪਾਕਿਸਤਾਨ ਵਿਚ) ਦੇ ਜ਼ਿਲ੍ਹਾਂ ਬੋਰਡ ਪ੍ਰਾਇਮਰੀ ਸਕੂਲ ਤੋ ਸ਼ੁਰੂ ਹੋਈ, ਫਿਰ ਡੀ.ਏ ਵੀ. ਹਾਈ ਸਕੂਲ ਵਿਚ ਪੜ੍ਹਾਈ ਕੀਤੀ॥ ਪਰ ਅੰਗਰੇਜ ਇਸਨੂੰ ਅੰਗਰੇਜ਼ੀ ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ ਸਮਝਦੇ ਹਨ॥ ਭਗਤ ਸਿੰਘ ਨੂੰ ਭਾਵੇਂ ਪੜ੍ਹਾਈ ਵਿਚ ਜਿਆਦਾ ਰੁਚੀ ਨਹੀ ਸੀ, ਪਰ ਫਿਰ ਵੀ ਉਹ ਵੱਖ ਵੱਖ ਵਿਸ਼ਿਆ ਨਾਲ ਕਿਤਾਬਾਂ ਪੜ੍ਹਦੇ ਰਹਿੰਦੇ ਸਨ॥ ਉਨ੍ਹਾਂ ਨੂੰ ਉਰਦੂ ਵਿਚ ਚੰਗੀ ਮੁਹਾਰਤ ਹਾਸਿਲ ਸੀ, ਜਿਸ ਕਾਰਨ ਉਹ ਆਪਣੇ ਪਿਤਾ ਸ੍ਰ. ਕਿਸ਼ਨ ਸਿੰਘ ਨੂੰ ਜਦ ਵੀ ਖਤ ਲਿਖਦੇ ਸਨ ਤਾਂ ਉਰਦੂ ਵਿਚ ਹੀ ਭੇਜਦੇ ਸਨ॥ ਮਿਤੀ 20 ਫਰਵਰੀ 1921 ਨੂੰ ਨਨਕਾਣਾ ਸਾਹਿਬ ਗੁਰਦੁਆਰੇ ਦੇ ਮੋਰਚੇ ਨੇ ਭਗਤ ਸਿੰਘ 'ਤੇ ਇੰਨ੍ਹਾਂ ਗਹਿਰ ਅਸਰ ਛੱਡਿਆ ਕਿ ਉਨ੍ਹਾਂ ਦੇ ਪਿੰਡ ਵਿਚ ਦੀ ਲੰਘਣ ਵਾਲੇ ਅੰਦੋਲਨਕਾਰੀਆ ਨੂੰ ਲੰਗਰ ਛਕਾਉਣ ਲੱਗ ਪਏ॥ ਸੰਨ 1923 ਵਿਚ ਉੱਚ ਵਿਦਿਆ ਲੈਣ ਲਈ ਭਗਤ ਸਿੰਘ ਨੇ ਲਾਹੌਰ ਦੇ ਨੈਸ਼ਨਲ ਕਾਲਜ ਵਿਚ ਦਾਖਲਾ ਲਿਆ ਅਤੇ ਆਪਣੀ ਸਾਹਿਤਕ ਅਤੇ ਸਮਾਜਿਕ ਰੁਚੀਆ ਕਾਰਨ ਜਲਦੀ ਹੀ ਕਾਲਜ ਦੀ ਡਰਾਮਾਂ ਕਾਮੇਟੀ ਦੇ ਸਰਗਰਮ ਮੈਂਬਰ ਬਣ ਗਏ॥ ਭਗਤ ਸਿੰਘ ਨੂੰ ਉਰਦੂ, ਹਿੰਦੀ, ਪੰਜਾਬੀ, ਅੰਗਰੇਜੀ 'ਤੇ ਸੰਸਕ੍ਰਿਤ ਭਾਸ਼ਾਵਾਂ ਤੇ ਕਾਫੀ ਪਕੜ ਸੀ॥ ਭਗਤ ਸਿੰਘ ਦੀ ਇਕ ਫੋਟੋ ਜਿਸ ਵਿਚ ਉਸਨੇ ਪੱਗ ਬੰਨੀ ਹੋਈ ਹੈ 'ਤੇ ਉਹ ਮੁੱਛ ਫੁਟ ਗੱਭਰੂ ਦਿਖ ਰਿਹਾ ਹੈ, ਉਹ ਉਸੇ ਡਰਾਮਾ ਕਲੱਬ ਦੀ ਯਾਦਗਾਰ ਹੈ ਆਪਣੇ ਲੇਖ ''ਮੈਂ ਨਾਸਤਕ ਕਿਉਂ ਹਾਂ'' ਵਿਚ ਕਾਲਜ਼ ਦੇ ਦਿਨਾਂ ਬਾਰੇ ਲਿਖਦਾ ਹੈ, ''ਮੈਂ ਕਾਲਜ ਵਿਚ ਆਪਣੇ ਕੁੱਝ ਅਧਿਆਪਕਾਂ ਦਾ ਚਹੇਤਾ ਸੀ, 'ਤੇ ਕੁੱਝ ਮੈਨੂੰ ਨਾਂ ਪਸੰਦ ਕਰਦੇ ਸਨ, ਮੈਂ ਬਹੁਤਾ ਪੜਾਕੂ ਨਹੀ ਸੀ ਮੈਂ ਇਕ ਸ਼ਰਮਾਕਲ ਲੜਕਾ ਸੀ ਤੇ ਆਪਣੇ ਭਵਿੱਖ ਬਾਰੇ ਬਹੁਤਾ ਆਸ਼ਾਵਾਦੀ ਨਹੀਂ ਸੀ''
ਸੰਨ 1923 ਪੰਜਾਬੀ ਹਿੰਦੀ ਸੰਮੇਲਨ ਵੱਲੋ ਕਰਵਾਏ ਲੇਖ ਮੁਕਾਬਲੇ 'ਚੋ ਭਗਤ ਸਿੰਘ ਨੇ ਪਹਿਲਾ ਇਨਾਮ ਜਿੱਤਿਆ॥ ਇਸ ਉਪਰੰਤ ਉਹ ਹਿੰਦੁਸਤਾਨ ਸੰਸ਼ਲਿਸਟ ਰਿਪਬਲਿਕਨ ਐਸੋਸ਼ੀਏਸ਼ਨ ਦਾ ਮੈਂਬਰ ਬਣ ਗਏ ਅਤੇ ਕ੍ਰਾਂਤੀਕਾਰੀ ਸੰਗਠਨ ਨਾਲ ਜੁੜ ਗਏ ਸਨ॥
ਸੰਨ 1927 ਵਿਚ ਕਾਕੋਰੀ ਕਾਂਡ ਰੇਲ ਗੱਡੀ ਡਾਕੇ ਦੇ ਮਾਮਲੇ ਵਿਚ ਉਸਨੂੰ ਗਿਰਫਤਾਰ ਕਰ ਲਿਆ ਗਿਆ॥ ਬਰਤਾਨਵੀ ਸਰਕਾਰ ਵੱਲੋ ਉਸ ਉਪਰ ਲਾਹੌਰ ਦੇ ਦੁਸ਼ਿਹਰਾ ਮੇਲਾ ਦੌਰਾਨ ਬੰਬ ਧਮਾਕਾ ਕਰਨ ਦਾ ਝੂਠਾ ਦੋਸ਼ ਮੜਿਆ ਗਿਆ॥ ਸੰਨ 1928 ਵਿਚ ਇਸ ਮਹਾਨ ਯੌਧੇ ਨੇ ਦੇਸ਼ ਦੀ ਆਜਾਦੀ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਿਨਾਂ ਕੀਤੀ, ਜਿਸਦਾ ਉਦੇਸ਼ ਦੇਸ਼ ਸੇਵਾ,ਤਿਆਗ ਅਤੇ ਪੀੜ ਸਹਿ ਸਕਣ ਵਾਲੇ ਨੌਜਬਾਨ ਤਿਆਰ ਕਰਕੇ ਭਰਤੀ ਕਰਨਾ ਸ਼ੁਰੂ ਕੀਤਾ ਜਿਨ੍ਹਾਂ ਸਭ ਤੋ ਪਹਿਲਾ ਕਸਮ ਖਾਧੀ ਕੀ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਰਾਜਗੁਰੂ ਦੇ ਨਾਲ ਮਿਲਕੇ ਲਹੌਰ ਵਿਚ ਸਹਾਇਕ ਪੁਲਿਸ ਮੁਖੀ ਰਹੇ ਅੰਗਰੇਜ ਅਦਾਕਾਰੀ ਜੇ.ਪੀ.ਸ਼ਾਂਡਰਸ ਨੂੰ ਮਾਰਿਆ ਜਾਵੇ॥ ਇਸ ਕਾਰਵਾਈ ਵਿਚ ਕ੍ਰਾਤੀਕਾਰੀ ਚੰਦਰ ਸੇਖਰ ਅਜ਼ਾਦ ਨੇ ਵੀ ਉਨ੍ਹਾ ਦੀ ਸਹਾਇਤਾ ਕੀਤੀ॥ ਕ੍ਰਾਂਤੀਕਾਰੀ ਸਾਥੀ ਵਟੁਕੇਸ਼ਵਰ ਦੱਤ ਨਾਲ ਮਿਲਕੇ ਸ਼ਹੀਦ ਭਗਤ ਸਿੰਘ ਨੇ ਨਵੀ ਦਿੱਲੀ ਦੀ ਸੈਂਟਰਲ ਅਸੈਬਲੀ ਦੇ ਸਭਾ ਹਾਲ ਵਿਚ 8 ਅਪ੍ਰੈਲ 1928 ਨੂੰ ਭਾਰਤ ਦੀ ਅਜਾਦੀ ਪ੍ਰਤੀ ਸੁੱਤੀ ਪਈ ਅੰਗਰੇਜ਼ ਸਰਕਾਰ ਨੂੰ ਜਗਾਉਣ ਲਈ ਬੰਬ ਅਤੇ ਪਰਚੇ ਸੁੱਟੇ ਅਤੇ ਦੋਵਾਂ ਦੇਸ਼ ਭਗਤ ਸਾਥੀਆ ਨੇ ਆਪਣੀ ਗ੍ਰਿਫਤਾਰੀ ਦੇ ਕੇ ਇਨਕਲਾਬ ਦਾ ਝੰਡਾ ਗੱਡ ਦਿੱਤਾ॥

ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣਾ

ਸੰਨ 1925 ਵਿਚ ਸਾਈਮਨ ਕਮੀਸ਼ਨ ਦੇ ਬਾਈਕਾਟ ਲਈ ਜ਼ੋਰਦਾਰ ਮੁਹਾਜ਼ਰੇ ਹੋਏ ਅਤੇ ਲਾਠੀਚਾਰਜ ਨਾਲ ਜਖਮੀ ਹੋਏ ਲਾਲਾ ਲਾਜਪਤ ਰਾਏ ਜੀ ਦੀ ਮੌਤ ਹੋ ਗਈ॥ ਗੁਪਤ ਯੋਜਨਾ ਬਣਾ ਅੰਗਰੇਜ ਪੁਲਿਸ ਦੇ ਸੁਪਰਡੈਂਟ ਨੂੰ ਮਾਰਨ ਦੀ ਸੋਚੀ॥ ਜਿਸ ਲਈ ਭਗਤ ਸਿੰਘ ਅਤੇ ਰਾਜਗੁਰੂ ਪੁਲਿਸ ਥਾਨੇ ਦੇ ਸਾਹਮਣੇ ਘਾਤ ਲਾ ਕੇ ਖੜ੍ਹੇ ਹੋ ਗਏ ਉਧਰ ਬਟੁਕੇਸ਼ਵਰ ਦੱਤ ਆਪਣੀ ਸਾਈਕਲ ਲੈ ਕੇ ਇਸ ਤਰ੍ਹਾਂ ਬੈਠ ਗਏ ਜਿਵੇ ਕਿ ਉਹ ਖਰਾਬ ਹੋ ਗਈ ਹੋਵੇ, ਦੱਤ ਦੇ ਇਸ਼ਾਰੇ ,ਤੇ ਦੋਨੋਂ ਸੁਚੇਤ ਹੋ ਗਏ, ਉਧਰ ਚੰਦਰ ਸੇਖਰ ਅਜ਼ਾਦ ਨਾਲ ਦੇ ਡੀ.ਏ.ਵੀ ਸਕੂਲ ਦੀ ਚਾਰ ਦਵਾਰੀ ਦੇ ਕੋਲ ਲੁਕੇ, ਜਦੋ ਸ਼ਾਂਡਰਸ ਬਾਹਰ ਆਇਆ ਤਾਂ ਰਾਜਗੁਰੂ ਨੇ ਇਕ ਗੋਲੀ ਸਿੱਧੀ ਉਸਦੇ ਸਿਰ ਵਿਚ ਮਾਰੀ, ਉਸ ਤੋ ਬਾਅਦ ਭਗਤ ਸਿੰਘ ਨੇ ਤਿੰਨ ਚਾਰ ਗੋਲੀਆ ਦਾਗ ਕੇ ਉਸਦੇ ਮਰਨ ਦਾ ਪੂਰਾ ਇੰਤਯਾਮ ਕਰ ਦਿੱਤਾ॥ ਇਸ ਤਰ੍ਹਾ ਇੰਨ੍ਹਾਂ ਲੋਕਾਂ ਨੇ ਲਾਲਾ ਲਾਜਪਤ ਰਾਏ ਦੇ ਮਰਨ ਦਾ ਬਦਲਾ ਲੈ ਲਿਆ॥

ਇਨਕਲਾਬੀ ਨਾਲ ਸੰਬੰਧ 

ਸ਼ਹੀਦ-ਏ-ਆਜ਼ਮ ਭਗਤ ਸਿੰਘ ਕਰੀਬ 12 ਸਾਲ ਦੇ ਸਨ ਜਦੋ ਜਿਲ੍ਹਿਆਂਵਾਲਾ ਬਾਗ ਹੱਤਿਆਕਾਂਡ ਹੋਇਅ ਸੀ, ਜਦੋ ਇਸ ਬਾਰੇ ਭਗਤ ਸਿੰਘ ਨੂੰ ਪਤਾ ਲੱਗਿਆ ਤਾਂ ਉਹ ਆਪਣੇ ਸਕੂਲ ਤੋ 12 ਮੀਲ ਦੂਰ ਪੈਦਲ ਚੱਲ ਕੇ ਜਿਲ੍ਹਿਆਂਵਾਲਾ ਬਾਗ ਪੁੱਜ ਗਏ॥ ਗਦਰ ਪਾਰਟੀਆਂ ਦੀਆਂ ਲਿਖਤਾਂ ਅਤੇ ਗਦਰ ਦੇ ਇਤਿਹਾਸ ਤੋ ਪਤਾ ਲੱਗਦਾ ਹੈ ਕਿ ਸ੍ਰ. ਭਗਤ ਸਿੰਘ ਗਦਰੀ ਵਿਚਾਰਧਾਰਾ ਤੋ ਵੀ ਪਰਭਾਵਿਤ ਸਨ॥ ਉਨ੍ਹਾਂ ਨੇ ਇਨਕਲਾਬ ਦੀਆ ਕ੍ਰਾਂਤੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆ, ਉਹ ਆਪਣੇ ਦਲ ਦੇ ਪ੍ਰਮੁੱਖ ਕ੍ਰਾਤੀਕਾਰੀਆਂ ਵਿਚੋ ਸਿਰ ਕੱਢ ਆਗੂ ਬਣੇ॥ ਉਨ੍ਹਾਂ ਦੇ ਦਲ ਦੇ ਪ੍ਰਮੁੱਖ ਕ੍ਰਾਤੀਕਾਰੀਆ ਵਿਚ ਚੰਦਰ ਸੇਖਰ ਅਜ਼ਾਦ, ਸੁਖਦੇਵ, ਰਾਜਗੁਰੂ ਅਤੇ ਭਾਗਵਤੀ ਚਰਨ ਬੋਹਰਾ ਆਦਿ ਸਨ॥

ਅਸੈਂਬਲੀ 'ਚ ਬੰਬ ਸੁੱਟਣਾ

ਭਾਵੇਂ ਭਗਤ ਸਿੰਘ ਮੂਲ ਰੂਪ ਵਿਚ ਖੂਨ ਖਰਾਬੇ ਦੇ ਹਾਮੀ ਨਹੀ ਸਨ, ਉਹ ਕਾਰਲ ਮਾਰਕਸ ਦੇ ਸਿਧਾਂਤਾ ਤੋ ਬੇਹੱਦ ਪ੍ਰਭਾਵਿਤ ਸਨ, ਅਤੇ ਸਮਾਜਵਾਦ ਦੇ ਸਮਰਥਕ ਸਨ॥ਸੰਵੇਦਨਸ਼ੀਲ ਨੌਜਵਾਨ ਇੰਨਕਲਾਬੀਆ ਨੇ ਭਗਤ ਸਿੰਘ ਅਤੇ ਉਸਦੇ ਸਾਥੀਆ ਦੀ ਅਗਵਾਈ ਵਿਚ ਬਰਤਾਨਵੀ ਹਕੂਮਤ ਨੂੰ ਅਤੇ ਨਾਲੋ ਨਾਲ ਹਿੰਦਵਾਸ਼ੀਆ ਨੂੰ ਦਿਲੋ ਝੁਜੋੜਨ ਲਈ ਦਿੱਲੀ ਅਸੈਂਬਲੀ ਵਿਚ ਬੰਬ ਧਮਾਕੇ ਕਰਨ ਦੀ ਯੋਜਨਾ ਬਣਾਈ॥ ਭਗਤ ਸਿੰਘ ਚਾਹੁੰਦੇ ਸਨ ਕਿ ਇਸ ਵਿਚ ਕੋਈ ਖੂਨ ਖਰਾਬਾ  ਨਾ ਹੋਵੇ॥ ਬੰਬ ਸੁੱਟਣ ਲਈ ਚੁਣੇ ਗਏ ਨਾਵਾਂ ਵਿਚ ਸਭ ਤੋ ਪਹਿਲਾ ਭਗਤ ਸਿੰਘ ਨੂੰ ਸ਼ਾਮਿਲ ਨਹੀ ਸੀ ਕੀਤਾ ਗਿਆ॥ਨਾਲ ਦੇ ਆਗੂਆ ਦੀ ਸੋਚ ਸੀ ਕਿ ਇਸ ਭਗਤ ਸਿੰਘ ਨੂੰ ਬਚਾ ਕੇ ਰੱਖਿਆ ਜਾਵੇ॥ਪਰ ਭਗਤ ਸਿੰਘ ਦੇ ਪਰਮ ਪਿਆਰੇ ਸਾਥੀ ਸੁਖਦੇਵ ਦੇ ਮਿਹਨਿਆਂ ਕਾਰਨ ਖੁਦ ਭਗਤ ਸਿੰਘ ਨੇ ਆਪਣਾ ਨਾਮ ਸ਼ਮਿਲ ਕਰ ਲਿਆ॥ ਭਖਵੇਂ ਵਾਦ- ਵਿਵਾਦਾਂ ਤੋ ਬਾਅਦ ਅੰਤ ਸਰਬਸੰਪਤੀ ਨਾਲ ਸ਼ਹੀਦ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦਾ ਨਾਮ ਚੁਣਿਆ ਗਿਆ॥ ਯੋਜਨਾ ਅਨੁਸਾਰ 8 ਅਪ੍ਰੈਲ 1929 ਨੂੰ ਕੇਂਦਰੀ ਅਸੈਂਬਲੀ ਵਿਚ ਇਨ੍ਹਾਂ ਦੋਵਾਂ ਦੇਸ਼ ਭਗਤਾ ਨੇ ਇਕ ਖਾਲੀ ਜਗ੍ਹਾ ਬੰਬ ਸੁੱਟਿਆ ਅਤੇ ਉਥੋ ਭੱਜਣ ਦੀ ਬਜਾਏ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਗਾਉਂਦਿਆ ਹੋਇਆ ਗ੍ਰਿਫਤਾਰੀਆ ਦਿੱਤੀਆ॥

ਜੇਲ ਦੇ ਦਿਨ

ਜੇਲ ਵਿਚ ਭਗਤ ਸਿੰਘ ਨੇ ਆਪਣੇ ਸਾਥੀਆ ਨਾਲ ਤਕਰੀਬਨ ਦੋ ਸਾਲ ਗੁਜ਼ਾਰੇ॥ ਅਪਣੇ ਉੱਪਰ ਚੱਲ ਰਹੇ ਮੁਕੱਦਮੇ ਦੌਰਾਨ ਭਾਰਤ ਦੇ ਇਕ ਮਹਾਨ ਸਰੂਪ ਨੇ ਆਪਣੀ ਰਿਹਾਈ ਲਈ ਉਸ ਸਮੇਂ ਦੀ ਅਦਾਲਤ ਵਿਚ ਰਹਿਣ ਦੀ ਅਪੀਲ ਨਹੀ ਪਾਈ, ਸਗੋ ਦੇਸ਼ ਦੀ ਅਜ਼ਾਦੀ ਲਈ ਅਖਰੀ ਸਾਹ ਤੱਕ ਲੜਨ ਦਾ ਐਲਾਨ ਕੀਤਾ॥ ਇਸ ਦੌਰਾਨ ਉਨ੍ਹਾਂ ਨੇ ਕਈ ਤਰ੍ਹਾ ਨਾਲ ਪੁੰਜੀ ਪਤੀਆ ਨੂੰ ਵੀ ਅਪਣਾ ਵੈਰੀ ਦੱਸਿਆ ਅਤੇ ਲਿਖਿਆ ਕਿ ਮਜ਼ਦੂਰਾਂ ਦਾ ਸ਼ੋਸਣ ਕਰਨ ਵਾਲਾ ਭਾਵੇਂ ਇਕ ਭਾਰਤੀ ਹੀ ਕਿਉਂ ਨਾ ਹੋਵੇ, ਉਹ ਵੀ ਉਨ੍ਹਾਂ ਦਾ ਵੈਰੀ ਹੈ॥ ਉਨ੍ਹਾਂ ਜੇਲ ਵਿਚ ਅੰਗਰੇਜ਼ੀ ਵਿਚ ਇਕ ਲੇਖ ਵੀ ਲਿਖਿਆ॥ ਜਿਸਦਾ ਸਿਰਲੇਖ ਸੀ ''ਮੈਂ ਨਾਸਤਕ ਕਿਉਂ ਹਾਂ'' ਜੇਲ ਵਿਚ ਭਗਤ ਸਿੰਘ ਅਤੇ ਬਾਕੀ ਸਾਥੀਆਂ ਨੇ 64 ਦਿਨਾਂ ਤੱਕ ਭੁੱਖ ਹੜਤਾਲ ਕੀਤੀ॥

ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਫਾਂਸੀ

ਲਾਹੌਰ ਵਿਚ ਸਾਂਡਰਸ ਦੇ ਕਾਤਲ, ਅਸੈਂਬਲੀ ਵਿਚ ਬੰਬ ਧਮਾਕਾ ਆਦਿ ਕੇਸ ਚੱਲੇ॥ 7 ਅਕਤੂਬਰ 1930 ਨੂੰ ਟ੍ਰਿਬਿਊਨਲ ਦਾ ਫੈਸਲਾ ਜੇਲ ਵਿਚ ਪਹੁੰਚਿਆ॥ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਅਤੇ ਕਮਲ ਨਾਥ ਤਿਵਾੜੀ ,ਵਿਜੈ ਕੁਮਾਰ ਸਿਲਹਾ,ਜੈ ਦੇਵ ਕਪੂਰ, ਸ਼ਿਵ ਬਰਮਾ ਨੂੰ ਉਮਰ ਕੈਦ ਅਤੇ ਕੁੰਦਨ ਲਾਲ ਨੂੰ ਸੱਤ ਅਤੇ ਪ੍ਰੇਮ ਦੱਤਾ ਨੂੰ ਤਿੰਨ ਸਾਲ ਦੀ ਕੈਦ ਸਜ਼ਾ ਸੁਣਾਈ॥
ਭਗਤ ਸਿੰਘ ਦਾ ਦੇਸ਼ ਦੇ ਨੌਜਵਾਨਾਂ ਦੇ ਨਾਮ ਸੁਨੇਹਾ
23 ਮਾਰਚ 1931 ਨੂੰ ਸ਼ਾਮੀ ਕਰੀਬ 7 ਵੱਜ ਕੇ 33 ਮਿੰਟ 'ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ॥ ਫਾਂਸੀ 'ਤੇ ਜਾਣ ਤੋ ਪਹਿਲਾ ਉਹ ਲੈਨਿਨ ਦੀ ਜੀਵਣੀ ਪੜ ਰਹੇ ਸਨ, ਕਿਹਾ ਜਾਂਦਾ ਹੇੈ ਕਿ ਜਦੋ ਜੇਲ ਦੇ ਅਧਿਕਾਰੀਆ ਨੇ ਉਨ੍ਹਾ ਨੂੰ ਸੂਚਨਾ ਦਿੱਤੀ ਕਿ ਉਨ੍ਹਾ ਦੀ ਫਾਂਸੀ ਦਾ ਸਮਾਂ ਆ ਗਿਆ ਹੈ, ਤਾਂ ਉਨ੍ਹਾਂ ਨੇ ਕਿਹਾ ਰੁਕੋ, ਇਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨੂੰ ਮਿਲ ਰਿਹਾ ਹੈ, ਫਿਰ ਇਕ ੰਿਮੰਟ ਦੇ ਬਾਅਦ ਕਿਤਾਬ ਛੱਤ ਦਾ ਵੱਲ ਉਛਾਲ ਕੇ ਕਿਹਾ,
''ਦਿਲੋਂ ਨਿਕਲੇਗੀ ਨਹੀ ਮਰਕੇ ਵੀ ਵਤਨ ਦੀ ਉਲਫਤ''
''ਮੇਰੀ ਮਿੱਟੀ ਤੋ ਵੀ ਖੁਸ਼ਬ ੂਏ ਵਤਨ ਆ ਗਈ''

ਗੁਰਭਿੰਦਰ ਗੁਰੀ
9915727311

ਡਾਲਰਾਂ-ਪੌਂਡਾਂ ਦੀ ਚਮਕ ਨੂੰ ਦੇਖ ਪੰਜਾਬੀ ਚੁਣਦੇ ਨੇ ਔਖੇ ਰਾਹਾਂ ਨੂੰ.... - ਗੁਰਭਿੰਦਰ ਸਿੰਘ ਗੁਰੀ

ਗੈਰ ਕਾਨੂੰਨੀ ਢੰਗ ਅਪਣਾ ਕੇ ਹੁੰਦੇ ਨੇ ਪੱਛਮੀ ਮੁਲਕਾਂ ਵਿੱਚ ਦਾਖ਼ਲ
ਹਰ ਆਏ ਦਿਨ ਅਖ਼ਬਾਰਾਂ 'ਚ ਏਜੰਟਾਂ ਦੀ ਲੁੱਟ ਦਾ ਸ਼ਿਕਾਰ ਹੋਏ ਪੰਜਾਬੀ ਮੁੰਡੇ- ਕੁੜੀਆਂ ਦੀ ਕਹਾਣੀ ਅਕਸਰ ਹੀ ਪੜ੍ਹਨ ਨੂੰ ਮਿਲਦੀ ਹੈ। ਪਰ ਸਾਡੇ ਦੇਸ਼ ਅੰਦਰ ਪੜ੍ਹ- ਲਿਖ ਕੇ ਹੱਥੀਂ ਡਿਗਰੀਆਂ ਚੁੱਕੀ ਫਿਰਦੇ ਵਿਹਲੇ ਨੌਜਵਾਨ ਸਾਡੀਆਂ ਜ਼ਾਲਿਮ ਸਰਕਾਰਾਂ ਦੀ ਬੇਰੁਖ਼ੀ ਦੇ ਸਤਾਏ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਰੋਜ਼ੀ- ਰੋਟੀ ਦੀ ਭਾਲ 'ਚ ਠੱਗ ਟ੍ਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਡਾਲਰਾਂ- ਪੌਂਡਾਂ ਦੀ ਚਮਕ ਉਨ੍ਹਾਂ ਦੇ ਅੰਦਰ ਵੱਸ ਜਾਂਦੀ ਹੈ, ਇਨ੍ਹਾਂ ਨੂੰ ਤਾਂ ਇੰਝ ਲਗਦਾ ਹੈ ਕਿ ਬੇਗਾਨੇ ਮੁਲਕਾਂ 'ਚ ਜਾ ਕੇ ਡਾਲਰ- ਪੌਂਡ ਦਰੱਖਤਾਂ ਤੋਂ ਤੋੜਨੇ ਹਨ ਕਿਉਂਕਿ ਇਹ ਏਜੰਟ ਇੰਨ੍ਹਾਂ ਨੂੰ ਸਬਜ਼ਬਾਗ ਹੀ ਇੰਨੇ ਵੱਡੇ ਦਿਖਾ ਦਿੰਦੇ ਹਨ। ਇਹ ਭੋਲੇ- ਭਾਲੇ ਨੌਜਵਾਨ ਇਨ੍ਹਾਂ ਦੇ ਝਾਂਸੇ 'ਚ ਆ ਜਾਂਦੇ ਹਨ ਤੇ ਵਿਦੇਸ਼ੀ ਧਰਤੀ ਦੇ ਸੁਪਨੇ ਦਿਨ- ਰਾਤ ਦੇਖਣ ਲੱਗ ਪੈਂਦੇ ਹਨ। ਫਿਰ ਆਪਣਾ ਸਭ ਕੁੱਝ ਵੇਚ- ਵੱਟ ਕੇ ਹਕੀਕਤ ਤੋਂ ਅਨਜਾਣ ਇਨ੍ਹਾਂ ਖੁਦਗਰਜ਼ੀ ਏਜੰਟਾਂ ਨੂੰ ਵੱਡੀਆਂ ਰਕਮਾਂ ਦੇ ਕੇ ਗਲਤ ਤਰੀਕੇ ਨਾਲ ਰੁਲ੍ਹਦੇ- ਰਲਾਉਂਦੇ ਕਿਸੇ ਨਾ ਕਿਸੇ ਤਰ੍ਹਾਂ ਵਿਦੇਸ਼ੀ ਧਰਤੀ 'ਤੇ ਪਹੁੰਚ ਜਾਂਦੇ ਹਨ, ਜਿੱਥੇ ਜਾ ਕੇ ਉਨ੍ਹਾਂ ਨੂੰ ਅਸਲ ਹਕੀਕਤ ਪਤਾ ਲਗਦੀ ਹੈ। ਫਿਰ ਅੱਖਾਂ 'ਚ ਘਸੁੰਨ ਦੇ ਕੇ ਰੋਂਦੇ ਹਨ। 'ਧੋਬੀ ਦਾ ਕੁੱਤਾ ਘਰ ਦਾ ਨਾ ਘਾਟ ਦਾ' ਕਹਾਵਤ ਵਾਂਗ ਨਾ ਉਹ ਇੱਧਰ ਦੇ ਰਹਿੰਦੇ ਹਨ ਤੇ ਨਾ ਉੱਧਰ ਦੇ। ਪੰਜਾਬ ਤੋਂ ਯੂਰਪ ਦੀ ਧਰਤੀ 'ਤੇ ਵੱਸਣ ਲਈ 10 ਪੰਜਾਬੀ ਮੁੰਡਿਆਂ ਦਾ ਗਰੁੱਪ ਜੋ ਆਪਸ 'ਚ ਰਿਸ਼ਤੇਦਾਰ ਤੇ ਦੋਸਤ- ਮਿੱਤਰ ਹੀ ਸਨ ਨੇ ਲੱਖਾਂ ਰੁਪਈਆ ਪੰਜਾਬ ਦੇ ਇੱਕ ਟ੍ਰੈਵਲ ਏਜੰਟ ਨੂੰ ਦੇ ਕੇ ਤੇ ਆਪਣੀ ਜਾਨ ਜੋਖ਼ਿਮ 'ਚ ਪਾਉਂਦੇ ਹੋਏ ਰੁਲ੍ਹਦੇ- ਰੁਲ੍ਹਾਉਂਦੇ ਦਿੱਲੀ ਤੋਂ ਯੂਰਪ ਤੱਕ ਪਹੁੰਚਣ ਲਈ ਛੇ ਮਹੀਨੇ ਲਗਾ ਦਿੱਤੇ। ਇਨ੍ਹਾਂ ਨੌਜਵਾਨਾਂ ਨੇ ਅੱਧ ਤੋਂ ਵੱਧ ਸਫ਼ਰ ਪੈਦਲ ਕੀਤਾ। ਇਨ੍ਹਾਂ ਦੇ ਮਾਪਿਆਂ ਨੂੰ ਛੇ ਮਹੀਨੇ ਇਨ੍ਹਾਂ ਦੀ ਕੋਈ ਖ਼ਬਰਸਾਰ ਨਹੀਂ ਲੱਗੀ, ਤਾਂ ਚੰਡੀਗੜ੍ਹ ਤੋਂ ਛੱਪਦੇ ਇੱਕ ਪੰਜਾਬੀ ਅਖ਼ਬਾਰ ਦੇ ਸੰਪਾਦਕ ਨੇ ਆਪਣੇ ਇੱਕ ਮਿੱਤਰ ਪੱਤਰਕਾਰ ਨਾਲ ਇਹ ਗੱਲ ਸਾਂਝੀ ਕੀਤੀ। ਜੋ ਉਸ ਵਕਤ ਇੰਗਲੈਂਡ ਦੀ ਧਰਤੀ 'ਤੇ ਸੀ ਤਾਂ ਉਸਨੇ ਇਨ੍ਹਾਂ ਨੌਜਵਾਨਾਂ ਦੀ ਭਾਲ 'ਚ ਕਾਫੀ ਜੱਦੋ- ਜ਼ਹਿਦ ਕਰਦਿਆਂ ਇਨ੍ਹਾਂ ਨੌਜਵਾਨਾਂ ਨੂੰ ਆਖਿਰਕਾਰ ਯੂਰਪੀਅਨ ਦੇਸ਼ ਸਪੇਨ ਦੀ ਧਰਤੀ 'ਤੇ ਜਿੱਥੇ ਇਹ ਨੌਜਵਾਨ ਇੱਕ ਕੈਂਪ 'ਚ (ਜਿੱਥੇ ਗੈਰ- ਕਾਨੂੰਨੀ ਪ੍ਰਵਾਸੀਆਂ ਨੂੰ ਰੱਖਿਆ ਜਾਂਦਾ ਹੈ) ਜਾ ਕੇ ਆਖਿਰਕਾਰ ਲੱਭ ਹੀ ਲਿਆ। ਇਨ੍ਹਾਂ ਨੌਜਵਾਨਾਂ ਨੇ ਜੋ ਆਪਣੀ ਹੱਡਬੀਤੀ ਪੱਤਰਕਾਰ ਸਾਹਮਣੇ ਬਿਆਨ ਕੀਤੀ ਤਾਂ ਉਸ ਨੂੰ ਸੁਣ ਕੇ ਲੂ- ਕੰਢੇ ਖੜ੍ਹੇ ਹੋ ਜਾਂਦੇ ਹਨ। ਨੌਜਵਾਨਾਂ ਨੇ ਦੱਸਿਆ ਕਿ ਪੰਜਾਬ ਤੋਂ ਯੂਰਪ ਜਾਣ ਲਈ 10 ਜੁਲਾਈ ਨੂੰ ਪੰਜਾਬ (ਭਾਰਤ) ਤੋਂ 7-7 ਲੱਖ ਰੁਪਈਆ ਪ੍ਰਤੀ ਵਿਅਕਤੀ ਏਜੰਟ ਨੂੰ ਦੇ ਕੇ ਆਪਣੇ ਆਪ ਨੂੰ ਮੌਤ ਦੇ ਮੂੰਹ 'ਚ ਪਾ ਕੇ ਦਿੱਲੀ ਦੇ ਏਅਰਪੋਰਟ ਤੋਂ ਸਿੱਧਾ ਸਪੇਨ ਜਾਣਾ ਸੀ, ਕਿਉਂਕਿ ਉੱਥੋਂ ਦਾ ਵਰਕ ਪਰਮਿਟ ਲੈਣ ਲਈ ਏਜੰਟ ਨੂੰ ਰੁਪਈਏ ਦਿੱਤੇ ਸਨ, ਪਰ ਅਸੀਂ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਤੋਂ ਫਲੈਟ ਲੈ ਕੇ ਪਹਿਲਾਂ ਕੀਨੀਆ ਪਹੁੰਚੇ, ਉੱਥੇ ਵੀ ਸਾਡੇ ਦੋ ਸਾਥੀ 12 ਜੁਲਾਈ ਨੂੰ, 3 ਸਾਥੀ 14 ਜੁਲਾਈ ਨੂੰ, 2 ਮੁੰਡੇ 17 ਜੁਲਾਈ, 2 ਮੁੰਡੇ 21 ਜੁਲਾਈ ਨੂੰ ਤੇ ਇੱਕ 22 ਜੁਲਾਈ ਨੂੰ ਪਹੁੰਚਿਆ। ਉੱਥੇ ਅਸੀਂ ਸਾਰੇ 4 ਸਤੰਬਰ ਤੱਕ ਰੁਕੇ, ਫਿਰ ਕੀਨੀਆ ਤੋਂ ਟੈਕਸੀ ਕਰਕੇ ਏਜੰਟ ਸਾਨੂੰ ਤੇਜੋਨੀਆ ਦੇਸ਼ 'ਚ ਲੈ ਗਿਆ। ਅਸੀਂ ਇਸ ਮੁਲਕ ਦੇ ਸ਼ਹਿਰ ਧਾਰਾ ਮਲਾਮ ਦੇ ਇੱਕ ਗੁਰਦੁਆਰਾ ਸਾਹਿਬ 'ਚ ਰੁਕੇ। ਲਗਾਤਾਰ 20 ਘੰਟੇ ਦਾ ਸਫ਼ਰ ਤੈਅ ਕੀਤਾ, ਪਰ ਰਸਤੇ 'ਚ ਪਾਣੀ ਤੇ ਖਾਣਾ ਬਿਲਕੁਲ ਵੀ ਨਹੀਂ ਦਿੱਤਾ ਗਿਆ। ਅਸੀਂ ਇਵੇਂ ਹੀ ਭੁੱਖੇ- ਭਾਣੇ ਸਫ਼ਰ ਤੈਅ ਕੀਤਾ, ਉੱਥੋਂ ਸਾਨੂੰ 8 ਸਤੰਬਰ ਨੂੰ ਇੱਕ ਫਲੈਟ ਸ਼ੇਨੇਗਲ ਦੇਸ਼ ਦੇ ਇੱਕ ਸ਼ਹਿਰ ਡਾਕਰ ਵਿੱਚ ਉਤਾਰੀ ਗਈ, ਉੱਥੇ ਹੀ ਸਾਨੂੰ ਇੱਕ ਟੈਕਸੀ ਵਿੱਚ ਬਿਠਾਇਆ ਗਿਆ ਤੇ ਫਿਰ ਸਾਨੂੰ ਇੱਕ ਹੋਰ ਏਜੰਟ ਦੇ ਘਰ ਲੈ ਗਏ। ਉੱਥੋਂ ਜਾਂਦੇ ਹੀ ਸਾਡੇ ਤਿੰਨ ਨਵੇਂ ਮੋਬਾਇਲ ਫੋਨ ਸੈੱਟ, ਘੜੀਆਂ ਤੇ ਕੱਪੜੇ ਨਾਲ ਭਰੇ ਬੈਗ ਵੀ ਉੱਥੇ ਹੀ ਰੱਖ ਲਏ ਤੇ ਸਾਨੂੰ ਕਿਹਾ ਗਿਆ ਕਿ ਅੱਗੇ ਕੋਈ ਸਮਾਨ ਨਹੀਂ ਜਾ ਸਕਦਾ। ਇੱਕ ਘੰਟਾ ਅਸੀਂ ਉੱਥੇ ਰੁਕੇ ਅਤੇ ਫਿਰ ਸਾਨੂੰ ਦੁਬਾਰਾ ਟੈਕਸੀ 'ਚ ਬਿਠਾ ਕੇ ਬਾਰਡਰ 'ਤੇ ਇੱਕ ਗੰਦੀ ਜਿਹੀ ਬਸਤੀ 'ਚ ਸੁੱਟ ਦਿੱਤਾ ਗਿਆ, ਉੱਥੇ ਬਹੁਤੀ ਗਰਮੀ ਸੀ ਅਤੇ ਖਾਣ- ਪੀਣ ਦਾ ਕੋਈ ਇੰਤਜ਼ਾਮ ਨਹੀਂ ਸੀ। ਇੱਕ ਛੋਟਾ ਜਿਹਾ ਕਮਰਾ ਸਾਨੂੰ ਦੇ ਦਿੱਤਾ ਗਿਆ, ਪਰ ਖਾਣ ਨੂੰ ਸਾਨੂੰ ਸਿਰਫ ਇੱਕ ਵਕਤ ਚੌਲ ਦਿੱਤੇ ਜਾਂਦੇ ਸਨ। ਪੀਣ ਅਤੇ ਨਹਾਉਣ ਲਈ ਪਾਣੀ ਸਾਨੂੰ ਮੁੱਲ ਖਰੀਦਣਾ ਪੈਂਦਾ ਸੀ। ਜਿੱਥੇ ਸਾਨੂੰ 5 ਦਿਨ ਰੱਖਿਆ ਗਿਆ, ਪੰਜ ਦਿਨਾਂ ਬਾਅਦ ਰਾਤ ਨੂੰ ਦੋ ਕਿਲੋਮੀਟਰ ਤੁਰ ਕੇ ਅਸੀਂ ਇੱਕ ਕਿਸ਼ਤੀ ਕੋਲ ਪਹੁੰਚੇ, ਉਸ ਕਿਸ਼ਤੀ ਰਾਹੀਂ ਸਾਨੂੰ ਇੱਕ ਘੰਟੇ 'ਚ ਨਦੀ ਪਾਰ ਕਰਾਈ ਗਈ, ਜਦੋਂ ਅਸੀਂ ਕਿਨਾਰੇ 'ਤੇ ਪਹੁੰਚੇ ਤਾਂ ਇੱਕ ਟੈਕਸੀ ਜੋ ਬਿਨਾਂ ਸੀਟਾਂ ਵਾਲੀ ਸੀ, ਉਸ ਵਿੱਚ ਸਾਨੂੰ ਬਿਠਾਇਆ, ਪਰ ਖਾਣ ਲਈ ਸਾਨੂੰ ਕੁੱਝ ਨਹੀਂ ਦਿੱਤਾ ਗਿਆ। ਜਦੋਂ ਅਸੀਂ ਕੁੱਝ ਖਾਣ ਲਈ ਮੰਗਦੇ ਸੀ ਤਾਂ ਉਹ ਸਾਡੀ ਕੁੱਟਮਾਰ ਕਰਦੇ ਸੀ। ਰਸਤੇ 'ਚ ਜਦੋਂ ਗੱਡੀ ਰੇਗਿਸਤਾਨ 'ਚ ਪਹੁੰਚੀ ਤਾਂ ਰੇਤੇ 'ਚ ਗੱਡੀ ਧੱਸ ਗਈ, ਸਾਨੂੰ ਸਾਰਿਆਂ ਨੂੰ ਧੱਕਾ ਲਾਉਣ ਲਈ ਕਿਹਾ ਗਿਆ, ਇਸੇ ਤਰ੍ਹਾਂ 5-6 ਵਾਰ ਕਰਵਾਇਆ ਗਿਆ, ਫਿਰ ਉੱਥੇ ਹੀ ਗੱਡੀ ਰੋਕ ਕੇ ਸਾਡੇ ਸਾਰਿਆਂ ਤੋਂ ਪੈਸੇ ਖੋਹ ਲਏ ਗਏ। ਉਨ੍ਹਾਂ ਕਿਹਾ ਕਿ ਇਹ ਪੈਸੇ ਪੁਲਿਸ ਨੂੰ ਦੇ ਕੇ ਬਾਰਡਰ ਪਾਰ ਕਰਨਾ ਹੈ, ਪਰ ਇਹ ਸਭ ਕੁੱਝ ਕੋਰਾ ਝੂਠ ਹੈ। 10 ਘੰਟੇ ਭੁੱਖੇ- ਪਿਆਸੇ ਸਫਰ ਤੈਅ ਕੀਤਾ, ਉੱਥੇ ਪਹੁੰਚੇ ਤਾਂ ਇੱਕ ਟੈਕਸੀ ਖੜੀ ਸੀ, ਉਸ ਵਿੱਚ ਸਾਨੂੰ ਬਿਠਾਇਆ ਅਤੇ ਤਿੰਨ ਘੰਟੇ ਲਗਾਤਾਰ ਸਫਰ ਕੀਤਾ। ਰਾਤ ਜੰਗਲਾਂ 'ਚ ਸਾਨੂੰ ਬਿਨਾਂ ਕੱਪੜਿਆਂ ਤੋਂ ਸੋਣਾ ਪਿਆ। ਠੰਡ ਬਹੁਤ ਜ਼ਿਆਦਾ ਸੀ, ਫਿਰ ਇੱਕ ਹੋਰ ਟੈਕਸੀ ਮੰਗਵਾਈ ਗਈ, ਉਸ ਵਿੱਚ ਬਿਠਾ ਕੇ 18 ਘੰਟੇ ਲਗਾਤਾਰ ਸਫਰ ਕੀਤਾ। ਇੱਥੇ ਵੀ ਸਾਨੂੰ ਕੁੱਝ ਖਾਣ- ਪੀਣ ਨੂੰ ਨਹੀਂ ਦਿੱਤਾ ਗਿਆ। ਫਿਰ ਸਾਨੂੰ ਇੱਕ ਪਹਾੜ ਦੀ ਖੁੱਡ 'ਚ ਉਤਾਰਿਆ ਗਿਆ, ਜਿੱਥੇ ਪਹਿਲਾਂ ਹੀ 30-35 ਬੰਗਲਾਦੇਸ਼ੀ ਮੌਜੂਦ ਸਨ। ਦੋ ਗੱਡੀਆਂ ਬਿਨਾਂ ਸੀਟਾਂ ਤੋਂ ਤੇ ਬਗੈਰ ਛੱਤ ਵਾਲੀਆਂ ਸਨ ਵਿੱਚ ਸਾਨੂੰ 41 ਜਣਿਆਂ ਨੂੰ ਬਿਠਾ ਕੇ ਜਿੱਥੇ ਜਗ੍ਹਾ ਬਹੁਤ ਤੰਗ ਸੀ, ਜਿੱਥੇ ਅਸੀਂ ਇੱਕ- ਦੂਜੇ ਨੂੰ ਫੜ੍ਹ ਕੇ ਲਗਾਤਾਰ ਤਿੰਨ ਚਾਰ ਘੰਟੇ ਸਫਰ ਕੀਤਾ। ਖਾਣ ਲਈ ਥੋੜ੍ਹਾ- ਬਹੁਤਾ ਦਿੱਤਾ ਗਿਆ, ਫਿਰ ਸਾਨੂੰ ਇੱਕ ਬਹੁਤ ਵੱਡੀ ਪਹਾੜੀ 'ਤੇ ਉਤਾਰ ਦਿੱਤਾ ਗਿਆ ਕਿ ਇਸ ਤੋਂ ਅੱਗੇ 5 ਕਿਲੋਮੀਟਰ ਤੁਰ ਕੇ ਬਾਰਡਰ ਪਾਰ ਕਰਨਾ ਹੈ। ਪਰ ਅਸਲ 'ਚ ਇਹ ਰਸਤਾ 25 ਕਿਲੋਮੀਟਰ ਸੀ। ਅਸੀਂ ਸ਼ਾਮ ਨੂੰ 6 ਵਜੇ ਚੱਲੇ ਤੇ ਸਵੇਰੇ ਦੇ 7 ਵਜੇ ਤੱਕ ਰਸਤਾ ਤੈਅ ਕੀਤਾ। ਇਹ ਰਸਤਾ ਪਹਾੜੀ ਅਤੇ ਰੇਗਿਸਤਾਨੀ ਸੀ। ਇਸ ਰਸਤੇ 'ਚ ਝਾੜੀਆਂ ਹੋਣ ਕਰਕੇ ਸਾਡੇ ਸਰੀਰਾਂ 'ਤੇ ਜਖ਼ਮ ਹੋ ਗਏ। ਰਾਤ ਨੂੰ ਸਾਨੂੰ ਖਾਣ ਨੂੰ ਤਾਂ ਕੀ ਦੇਣਾ ਸੀ, ਪਾਣੀ ਦੀ ਇੱਕ ਘੁੱਟ ਵੀ ਨਹੀਂ ਦਿੱਤੀ ਗਈ। ਅਸੀਂ ਤਿੰਨ ਮੁੰਡਿਆਂ ਨੇ ਆਪਣਾ ਹੀ ਪਿਸ਼ਾਬ ਪੀ ਕੇ ਪਿਆਸ ਬੁਝਾਈ। ਮਰਦੇ ਕੀ ਨਾ ਕਰਦੇ, ਜਾਨ ਬਚਾਉਣ ਲਈ ਸਾਨੂੰ ਕੁੱਝ ਨਾ ਕੁੱਝ ਤਾਂ ਕਰਨਾ ਹੀ ਪੈਣਾ ਸੀ। ਫਿਰ ਸਵੇਰੇ ਸਾਨੂੰ ਗੱਡੀਆਂ 'ਚ ਬਿਠਾਇਆ ਗਿਆ ਅਤੇ ਤਿੰਨ ਦਿਨ ਲਗਾਤਾਰ ਸਫਰ ਕੀਤਾ, ਰਸਤੇ ਵਿੱਚ ਬੰਗਲਾਦੇਸ਼ੀ ਮੁੰਡਾ ਬਿਮਾਰ ਪੈ ਗਿਆ, ਉਹ ਚੱਲ- ਫਿਰ ਨਹੀਂ ਸੀ ਸਕਦਾ। ਸਾਡੇ ਸਾਹਮਣੇ ਹੀ ਏਜੰਟ ਨੂੰ ਉਸ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਤੇ ਲਾਸ਼ ਵੀ ਉੱਥੇ ਹੀ ਸੁੱਟ ਦਿੱਤੀ। ਅਸੀਂ 21 ਸਤੰਬਰ ਨੂੰ ਮਰੌਕ ਦੇਸ਼ ਦੇ ਸ਼ਹਿਰ ਲਿਉਨ 'ਚ ਪਹੁੰਚ ਗਏ। ਉੱਥੇ ਅਸੀਂ ਇੱਕ ਪਹਾੜ ਦੀ ਖੱਡ 'ਚ ਲੁੱਕ ਕੇ ਬੈਠ ਗਏ। ਸ਼ਾਮ ਨੂੰ ਟੈਕਸੀ 'ਚ ਬਿਠਾ ਕੇ 30 ਕਿਲੋਮੀਟਰ ਸਫਰ ਕਰਵਾਇਆ ਗਿਆ। ਜਿੱਥੇ ਸਾਨੂੰ ਇੱਕ ਹੋਰ ਪਹਾੜ ਦੀ ਖੱਡ 'ਚ ਬਿਠਾ ਦਿੱਤਾ ਗਿਆ, ਜਿੱਥੇ ਪਹਿਲਾਂ ਹੀ 20 ਕਾਲੇ ਅਫਰੀਕਾ ਦੇ ਬੈਠੇ ਸਨ, ਉੱਥੇ ਅਸੀਂ ਇੱਕ ਮਹੀਨਾ ਰੁਕੇ। ਫਿਰ ਸਾਨੂੰ ਇੱਕ ਹੋਰ ਪਹਾੜ ਦੀ ਖੱਡ 'ਚ ਲੈ ਗਏ ਅਤੇ ਜਿੱਥੇ ਅਸੀਂ 50 ਦਿਨ ਤੱਕ ਰੁਕੇ, ਜਿੱਥੇ ਧੁੱਪ- ਛਾਂ ਦਾ ਕੋਈ ਇੰਤਜ਼ਾਮ ਨਹੀਂ ਸੀ। ਰਾਤ ਨੂੰ ਠੰਡ ਵੀ ਬਹੁਤ ਪੈਂਦੀ ਸੀ। ਅਸੀਂ ਸ਼ਾਮ ਨੂੰ ਜੰਗਲ 'ਚ ਦੋ ਕਿਲੋਮੀਟਰ ਤੁਰ- ਫਿਰ ਕੇ ਲੱਕੜਾਂ ਇਕੱਠੀਆਂ ਕਰਕੇ ਲਿਆਉਂਦੇ, ਲੱਕੜਾਂ ਨੂੰ ਜਲਾ ਕੇ ਰਾਤ ਗੁਜ਼ਾਰਦੇ। ਸਾਨੂੰ ਸੁੱਤਿਆਂ ਲਗਭੱਗ 80 ਦਿਨ ਹੋ ਗਏ ਸਨ। ਦਿਨ ਵਿੱਚ ਥੋੜ੍ਹਾ- ਬਹੁਤਾ ਸੌਂ ਲੈਂਦੇ ਸੀ, ਭੁੱਖੇ ਪੇਟ ਨੀਂਦ ਵੀ ਨਹੀਂ ਆਉਂਦੀ ਸੀ, ਕੁੱਝ ਅਰਬੀ ਲੋਕ ਸਾਨੂੰ ਪਾਣੀ ਤੇ ਬਰੈੱਡ ਦੇਣ ਲਈ ਆਏ ਸਨ, ਜਿਸ ਨਾਲ ਤਿੰਨ ਚਾਰ ਦਿਨ ਲੰਘ ਗਏ ਸਨ। ਇੱਕ ਆਦਮੀ ਨੂੰ ਰੋਜ਼ਾਨਾ ਇੱਕ ਬਰੈੱਡ ਤੇ ਇੱਕ ਲੀਟਰ ਪਾਣੀ ਹੀ ਦਿੱਤਾ ਜਾਂਦਾ ਸੀ। ਕਈ ਵਾਰ ਅਰਬੀ ਲੋਕ ਤਿੰਨ- ਚਾਰ ਦਿਨਾਂ ਬਾਅਦ ਕੁੱਝ ਖਾਣ ਨੂੰ ਦੇਣ ਆਉਂਦੇ ਸਨ। ਅਸੀਂ ਮੂੰਹ ਚੁੱਕ- ਚੁੱਕ ਕੇ ਕੁੱਤਿਆਂ ਵਾਂਗ ਉਨ੍ਹਾਂ ਦਾ ਇੰਤਜ਼ਾਰ ਕਰਦੇ ਭੁੱਖੇ- ਭਾਣੇ ਹੀ ਟਾਈਮ ਪਾਸ ਕਰਦੇ ਸਨ। ਸਾਡੀ ਹਾਲਤ ਭਿਖਾਰੀਆਂ ਵਾਲੀ ਹੋ ਗਈ ਸੀ। ਮਰੇ ਹੋਏ ਕੁੱਤਿਆਂ ਵਾਂਗ ਲੇਟੇ ਰਹਿੰਦੇ ਸੀ। ਦਿਨ ਵਿੱਚ ਗਰਮੀ ਤੇ ਰਾਤ ਨੂੰ ਠੰਡ ਬਰਦਾਸ਼ਤ ਕਰਨੀ ਪੈਂਦੀ ਸੀ। ਫਿਰ ਸਾਨੂੰ ਤਿੰਨ ਤਿੰਨ ਆਦਮੀਆਂ ਨੂੰ ਕਿਸ਼ਤੀ ਵਿੱਚ ਬਿਠਾ ਕੇ ਰਾਤ ਨੂੰ 1 ਤੋਂ 2 ਵਜੇ ਤੱਕ ਬਿਠਾ ਕੇ ਜਿਸ ਵਿੱਚ ਪਹਿਲਾਂ ਹੀ 33 ਲੋਕ ਮੌਜੂਦ ਹੁੰਦੇ ਸਨ, ਰਾਹੀਂ ਸਮੁੰਦਰਪਾਰ ਕਰਵਾਇਆ ਜਾਂਦਾ ਸੀ। ਬਾਕੀ ਮੁੰਡੇ ਉੱਥੇ ਖੜ੍ਹ ਕੇ ਇੰਤਜ਼ਾਰ ਕਰਦੇ ਸੀ। ਸਮੁੰਦਰ ਦੇ ਕਿਨਾਰੇ ਖੜ ਕੇ ਪਾਣੀ ਅਵਾਜ਼ ਸੁਣ ਕੇ ਬਹੁਤ ਡਰ ਲਗਦਾ ਸੀ। ਪਰ ਵਾਪਸ ਇੰਡੀਆ ਜਾਣ ਦਾ ਵੀ ਕੋਈ ਰਸਤਾ ਨਹੀਂ ਸੀ। ਅੱਗੇ ਜਾਂਦੇ ਸੀ ਤਾਂ ਮੌਤ ਸਾਡੇ ਸਿਰ 'ਤੇ ਘੁੰਮਦੀ ਸੀ। ਉੱਥੋਂ ਸਪੇਨ ਸਿਰਫ 15 ਘੰਟੇ ਦਾ ਸਮੁੰਦਰੀ ਰਸਤਾ ਸੀ। ਜਦੋਂ ਸਾਡੀ ਕਿਸ਼ਤੀ ਸਪੇਨ ਪਹੁੰਚੀ ਤਾਂ ਉੱਥੇ ਸਾਨੂੰ ਰੈੱਡ ਕਰਾਸ ਵਾਲਿਆਂ ਦਾ ਸ਼ਿਪ ਮਿਲਿਆ। ਉਨ੍ਹਾਂ ਨੇ ਸਾਨੂੰ ਸ਼ਿੱਪ ਵਿੱਚ ਬਿਠਾਇਆ ਤੇ ਇੱਕ ਕੈਂਪ ਵਿੱਚ ਲੈ ਗਏ, ਜਿੱਥੇ ਜੁੱਤੇ, ਕੱਪੜੇ, ਚਾਹ, ਬਿਸਕੁੱਟ ਖਾਣ ਨੂੰ ਮਿਲੇ। ਭੁੱਖ ਬਹੁਤ ਲੱਗੀ ਹੋਈ ਸੀ ਕਿਉਂਕਿ ਕਿਸ਼ਤੀ ਵਿੱਚ 15-16 ਘੰਟੇ ਖਾਣ ਲਈ ਕੁੱਝ ਵੀ ਨਹੀਂ ਦਿੱਤਾ ਗਿਆ ਸੀ। ਸਪੇਨ ਪਹੁੰਚਣ 'ਤੇ ਰੈੱਡ ਕਰਾਸ ਵਾਲਿਆਂ ਨੇ ਸਾਡੇ ਨਾਮ ਤੇ ਪਤੇ ਲਿਖ ਲਏ ਤੇ 40 ਕਿਲੋਮੀਟਰ ਦੂਰ ਇੱਕ ਕੈਂਪ ਵਿੱਚ ਛੱਡ ਦਿੱਤਾ, ਜਿੱਥੇ ਸਾਨੂੰ ਸੌਣ ਲਈ ਕੰਬਲ ਮਿਲੇ। ਇਸ ਕੈਂਪ ਵਿੱਚ ਅਸੀਂ 33 ਦਿਨ ਰਹੇ। ਕੈਂਪ ਵਿੱਚ ਸਾਨੂੰ ਸਵੇਰੇ ਨਾਸ਼ਤਾ, ਦੁਪਹਿਰ ਤੇ ਰਾਤ ਨੂੰ ਖਾਣਾ ਮਿਲਦਾ ਸੀ। ਆਪਣੇ ਘਰ ਟੈਲੀਫੋਨ ਵੀ ਕਰ ਸਕਦੇ ਸੀ। ਡਾਕਟਰੀ ਸਹਾਇਤਾ ਵੀ ਮਿਲਦੀ ਸੀ। ਫੁੱਟਬਾਲ ਵੀ ਖੇਡਣ ਨੂੰ ਮਿਲਦੀ ਸੀ। ਫਿਰ ਉੱਥੋਂ ਹੀ ਸਾਨੂੰ ਜਹਾਜ਼ ਵਿੱਚ ਬਿਠਾ ਕੇ ਸਪੇਨ ਦੀ ਰਾਜਧਾਨੀ ਮੈਡਰਿਡ ਛੱਡ ਦਿੱਤਾ ਗਿਆ। ਉੱਥੋਂ ਅਸੀਂ ਜਿੱਥੇ ਮਰਜ਼ੀ ਜਾ ਸਕਦੇ ਸੀ। ਅਸੀਂ ਉੱਥੋਂ ਵੈਲਨਸੀਆ ਸ਼ਹਿਰ ਜਾਣਾ ਸੀ ਜੋ ਕਿ 360 ਕਿਲੋਮੀਟਰ ਦੂਰ ਸੀ। ਸਾਰੀ ਰਾਤ ਠੰਡ ਵਿੱਚ ਅਸੀਂ ਮੈਡਰਿਡ ਸ਼ਹਿਰ ਦੀਆਂ ਸੜਕਾਂ 'ਤੇ ਗੁਜ਼ਾਰੀ। ਭੁੱਖਾ ਪੇਟ ਹੋਣ ਕਾਰਨ ਕੂੜੇ ਦੇ ਢੋਲਾਂ 'ਚ ਹੱਥ ਮਾਰਦੇ ਰਹੇ ਕਿ ਸ਼ਾਇਦ ਖਾਣ ਲਈ ਕੁੱਝ ਮਿਲ ਜਾਵੇ। ਸਾਨੂੰ ਕੂੜੇ ਵਿੱਚੋਂ ਕੁੱਝ ਬਰੈੱਡ ਵਗੈਰਾ ਖਾਣ ਨੂੰ ਮਿਲੇ। ਫੇਰ ਅਸੀਂ ਉੱਥੇ ਪੈਸੇ ਮੰਗ ਕੇ ਟਰੇਨ ਦਾ ਟਿਕਟ ਲਿਆ ਤੇ ਵੈਲਨਸੀਆ ਸ਼ਹਿਰ ਦੇ ਗੁਰਦੁਆਰਾ ਸਾਹਿਬ 'ਚ ਪਹੁੰਚ ਗਏ, ਜਿੱਥੇ ਅਸੀਂ ਚਾਰ ਦਿਨ ਰਹੇ। ਚਾਹ ਤੇ ਰੋਟੀ ਦਾ ਸਵਾਦ ਅਸੀਂ 5 ਮਹੀਨੇ ਬਾਅਦ ਗੁਰਦੁਆਰਾ ਸਾਹਿਬ ਆ ਕੇ ਵੇਖਿਆ। ਫਿਰ ਉੱਥੇ ਸਾਨੂੰ ਰਹਿਣ ਲਈ ਮਕਾਨ ਤੇ ਸੰਤਰੇ ਤੋੜਨ ਦਾ ਕੰਮ ਮਿਲ ਗਿਆ। ਡੇਢ ਮਹੀਨਾ ਕੰਮ ਕਰਨ ਤੋਂ ਬਾਅਦ ਇਹ ਕੰਮ ਵੀ ਖ਼ਤਮ ਹੋ ਗਿਆ। ਫਿਰ ਅਪ੍ਰੈਲ 'ਚ ਮੁਸੰਮੀਆਂ ਤੋੜਨ ਦਾ ਕੰਮ ਕੀਤਾ, ਇਹ ਕੰਮ ਬਹੁਤ ਸਖ਼ਤ ਸੀ। ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਕਰਨਾ ਪੈਂਦਾ ਸੀ। ਜਿਸ ਦੇ ਸਾਨੂੰ 10 ਤੋਂ 20 ਯੂਰੋ ਮਿਲਦੇ ਸੀ, ਜਿਸ ਨਾਲ ਅਸੀਂ ਮਕਾਨ ਦਾ ਕਿਰਾਇਆ ਅਤੇ ਰੋਟੀ- ਪਾਣੀ ਦਾ ਖ਼ਰਚ ਹੀ ਚਲਾ ਸਕਦੇ ਸੀ। ਦੂਸਰੇ ਪਾਸੇ ਸਪੇਨ ਨੇ 7 ਫਰਵਰੀ ਤੋਂ 7 ਮਈ ਤੱਕ ਇਮੀਗ੍ਰੇਸ਼ਨ ਖੋਲ ਦਿੱਤੀ ਸੀ, ਪਰ ਸਾਡੇ ਕੋਲ ਪਾਸਪੋਰਟ ਹੀ ਨਹੀਂ ਸਨ। ਸਾਡੇ ਪਾਸਪੋਰਟ ਤਾਂ ਏਜੰਟਾਂ ਨੇ ਰਸਤੇ 'ਚ ਹੀ ਖੋਹ ਲਏ ਸਨ। ਏਜੰਟਾਂ ਨੇ ਸਾਡੇ ਨਾਲ ਜੋ ਖਿਲਵਾੜ੍ਹ ਕੀਤਾ, ਅਸੀਂ ਜ਼ਿੰਦਗੀ 'ਚ ਕਦੇ ਸੋਚਿਆ ਵੀ ਨਹੀਂ ਸੀ। ਇਹ ਅਸੀਂ ਕਦੇ ਨਹੀਂ ਭੁੱਲ ਸਕਦੇ। ਪੰਜਾਬ 'ਚ ਸਾਡੇ ਮਾਪੇ, ਪਤਨੀ ਅਤੇ ਬੱਚੇ ਸਾਡੀ ਉਡੀਕ 'ਚ ਸਨ ਕਿ ਅਸੀਂ ਕਦੋਂ ਪੰਜਾਬ ਵਾਪਸ ਆਵਾਂਗੇ। ਘਰ ਪੈਸੇ ਭੇਜਣ ਦੀ ਗੱਲ ਤਾਂ ਦੂਰ ਹੈ, ਅਸੀਂ ਤਾਂ ਆਪਣਾ ਗੁਜ਼ਾਰਾ ਵੀ ਮੁਸ਼ਕਿਲ ਨਾਲ ਚਲਾ ਰਹੇ ਹਾਂ। ਸਾਡੇ ਏਜੰਟ ਨੇ 100 ਤੋਂ 125 ਆਦਮੀ ਇਹੀ ਤਰੀਕੇ ਨਾਲ ਸਪੇਨ ਭੇਜਿਆ, ਜੋ ਬੈਠੇ ਆਪਣੀ ਕਿਸਮਤ ਨੂੰ ਰੋ ਰਹੇ ਹਨ। ਜੋ ਸਾਡੇ ਨਾਲ ਦੋ ਮੁੰਡੇ ਰਸਤੇ 'ਚ ਰਹਿ ਗਏ, ਉਨ੍ਹਾਂ ਦਾ ਕੋਈ ਅਤਾ- ਪਤਾ ਨਹੀਂ। ਏਜੰਟ ਨੇ 31 ਮਾਰਚ ਤੱਕ ਉਨ੍ਹਾਂ ਨੂੰ ਸਪੇਨ ਪਹੁੰਚਾਉਣ ਦਾ ਵਾਅਦਾ ਕੀਤਾ ਸੀ, ਪਰ ਉਹ ਅੱਜ ਤਕੱ ਸਪੇਨ ਨਹੀਂ ਪਹੁੰਚੇ। ਜਦੋਂ ਸਾਡੇ ਘਰ ਦੇ ਉਸ ਏਜੰਟ ਕੋਲ ਸਾਡਾ ਪਤਾ ਕਰਨ ਗਏ ਤਾਂ ਉਹ ਅੱਗੋਂ ਘਰਦਿਆਂ ਨੂੰ ਬੁਰਾ- ਭਲਾ ਕਹਿਣ ਲੱਗ ਗਿਆ ਅਤੇ ਸਾਡੇ ਪਰਿਵਾਰ ਦੇ ਖ਼ਿਲਾਫ ਹੀ ਥਾਣੇ 'ਚ ਰਿਪੋਰਟ ਦਰਜ਼ ਕਰਵਾ ਦਿੱਤੀ। ਸਪੇਨ ਪਹੁੰਚੇ ਨੌਜਵਾਨਾਂ ਨੇ ਕਿਹਾ ਕਿ ਜਦੋਂ ਅਸੀਂ ਪੰਜਾਬ ਤੋਂ ਚੱਲੇ ਸੀ, ਸਾਡਾ ਭਾਰ 75 ਕਿਲੋ ਸੀ, ਸਪੇਨ ਪਹੁੰਚਦੇ- ਪਹੁੰਚਦੇ 55 ਕਿਲੋ ਰਹਿ ਗਿਆ। ਅੱਜ ਤੱਕ ਵੀ ਸਾਡੀ ਸਿਹਤ ਠੀਕ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਸਾਡੇ ਨਾਲ ਆਏ ਦੋ ਸਾਥੀ ਜਿਨ੍ਹਾਂ ਨੂੰ ਅਸੀਂ 4 ਦਸੰਬਰ ਨੂੰ ਲਿਉਨ (ਮਰੌਕ) 'ਚ ਪਹਾੜ ਦੀ ਖੱਡ 'ਚ ਛੱਡ ਕੇ ਆਏ ਸੀ, ਉਦੋਂ ਤੋਂ ਅੱਜ ਤੱਕ ਉਨ੍ਹਾਂ ਦਾ ਕੋਈ ਅਤਾ- ਪਤਾ ਨਹੀਂ ਹੈ। ਇਹ ਤਾਂ ਏਜੰਟ ਹੀ ਦੱਸ ਸਕਦਾ ਹੈ ਕਿ ਉਹ ਕਿੱਥੇ ਹਨ। ਇਨ੍ਹਾਂ ਲੜਕਿਆਂ ਨੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਤੇ ਭਾਰਤ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਪੰਜਾਬ ਦੇ ਮੁੱਖ ਮੰਤਰੀ ਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਸਾਡੇ ਵੱਲੋਂ ਪੰਜਾਬੀ ਨੌਜਵਾਨਾਂ ਨੂੰ ਬੇਨਤੀ ਹੈ ਕਿ ਧੋਖੇਬਾਜ਼ ਏਜੰਟਾਂ ਦੇ ਧੱਕੇ ਚੜ੍ਹ ਕੇ ਆਪਣਾ ਪੈਸਾ ਤੇ ਜ਼ਿੰਦਗੀ ਬਰਬਾਦ ਕਰਨ ਲਈ ਕਦੇ ਵੀ ਵਿਦੇਸ਼ ਨਾ ਆਇਓ। ਨਹੀਂ ਤਾਂ ਤਸਵੀਰ ਤੁਹਾਡੇ ਸਾਹਮਣੇ ਹੀ ਹੈ।

ਗੁਰਭਿੰਦਰ ਸਿੰਘ ਗੁਰੀ
੯੫੯੨੩-੨੧੨੯੯

ਕਈ ਕਲਾਵਾਂ ਦਾ ਸੁਮੇਲ ਗਾਇਕਾ ਗੁਰਪ੍ਰੀਤ ਕੌਰ

ਗਾਉਣਾ ਇੱਕ ਕਲਾ ਹੈ, ਜੋ ਕਿ ਪ੍ਰਮਾਤਮਾਂ ਦੀ ਦਿੱਤੀ ਇੱਕ ਸੌਗਾਤ ਦੀ ਤਰ੍ਹਾਂ ਹੈ, ਗਾਇਕੀ ਦੇ ਖੇਤਰ ਵਿੱਚ ਜਿੱਥੇ ਮਰਦਾਂ ਨੇ ਕਾਫੀ ਨਾਮਣਾਂ ਖੱਟਿਆ ਹੈ, ਉਥੇ ਔਰਤਾਂ ਵੀ ਕਿਸੇ ਗੱਲੋਂ ਘੱਟ ਨਹੀਂ ਹਨ, ਪੰਜਾਬ ਦੀਆਂ ਮਾਣਮੱਤੀਆਂ ਗਾਇਕਾਵਾਂ ਜਿੰਨ੍ਹਾਂ ਵਿੱਚ ਗੁਰਮੀਤ ਬਾਵਾ, ਸੁਰਿੰਦਰ ਕੌਰ, ਰੰਜ਼ਨਾ, ਨਰਿੰਦਰ ਬੀਬਾ, ਸਵਰਨ ਲਤਾ, ਜਗਮੋਹਣ ਕੌਰ, ਸੁਦੇਸ਼ ਕੁਮਾਰੀ ਆਦਿ ਨੇ ਜਿੱਥੇ ਆਪਣੀ ਗਾਇਕੀ ਦੇ ਪਿੜ ਵਿੱਚ ਲੋਹਾ ਮਨਵਾਇਆ ਹੈ, ਉਥੇ ਅੱਜ ਸ਼ਹਿਰ ਅੰਬਾਲੇ ਦੀ ਸੁੰਦਰ, ਮਿਲਾਪੜੇ ਸ਼ੁਭਾਅ ਦੀ ਮਲਿਕਾ ਉਭਰਦੀ ਗਾਇਕਾ ਗੁਰਪ੍ਰੀਤ ਕੌਰ, ਜੋ ਬੜੀ ਹੀ ਦਲੇਰੀ ਨਾਲ ਗਾਇਕੀ ਦੀਆਂ ਪੌੜੀਆਂ ਚੜ੍ਹਦੀ ਨਜ਼ਰ ਆ ਰਹੀ ਹੈ।           
           25 ਜੂਨ 1986 ਨੂੰ ਅੰਬਾਲਾ ਵਿਖੇ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ ਪਿਤਾ ਨਸ਼ੀਬ ਸਿੰਘ ਦੇ ਘਰ ਜਨਮੀ ਗੁਰਪ੍ਰੀਤ ਕੌਰ ਨੇ ਗਾਇਕੀ ਦੀ ਸੁਰੂਆਤ ਸਕੂਲ ਪੜ੍ਹਦੇ ਸਮੇਂ ਕੀਤੀ। ਆਪ ਜੀ ਨੇ ਆਪਣੀ ਮੁੱਢਲੀ ਪੜ੍ਹਾਈ ਕਰਨ ਉਪਰੰਤ ਗ੍ਰੈਜੂਏਸ਼ਨ ਸਰਕਾਰੀ ਕਾਲਜ ਅੰਬਾਲਾ ਤੋਂ ਕੀਤੀ ਅਤੇ ਪੀਐਚਡੀ ਦੀ ਪੜ੍ਹਾਈ ਵੀ ਕੂਰਕਸ਼ੇਤਰ ਯੂਨੀਵਰਸਿਟੀ ਤੋਂ ਪੂਰੀ ਕੀਤੀ। ਗੁਰਪ੍ਰੀਤ ਕੌਰ ਗਾਇਕਾ ਹੋਣ ਦੇ ਨਾਲ ਨਾਲ ਜਿੱਥੇ ਯੂਨੀਵਰਸਿਟੀ 'ਚ ਪੜ੍ਹਦੇ ਸਮੇਂ ਗਿੱਧੇ 'ਚ ਟੌਪਰ ਰਹੀ ਹੈ, ਉੱਥੇ ਕਵਿਤਾਵਾਂ, ਆਰਟੀਕਲ ਅਤੇ ਗਜ਼ਲਾ ਲਿਖਣ ਦਾ ਸ਼ੌਂਕ ਵੀ ਰੱਖਦੀ ਹੈ। ਆਪ ਦੇ ਲਿਖੇ ਆਰਟੀਕਲ, ਕਵਿਤਾਵਾਂ ਅਤੇ ਗਜ਼ਲਾਂ ਅਖ਼ਬਾਰਾਂ ਵਿੱਚ ਛਪਦੇ ਰਹਿੰਦੇ ਹਨ।
           ਸਾਲ 2016 'ਚ ਹਰਿਆਣਾ ਸਰਕਾਰ ਵੱਲੋਂ ਕਰਵਾਏ ਕਹਾਣੀ ਮੁਕਾਬਲੇ 'ਚ ਆਪ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਅਤੇ ਕੁੱਝ ਸਮਾਂ ਪਹਿਲਾਂ ਦਿੱਲੀ ਸਰਕਾਰ ਵੱਲੋਂ ਕਰਵਾਏ ਗਏ ਸਮਾਗਮ 'ਚ ਆਪ ਜੀ ਨੂੰ ਬਤੌਰ ਲੇਖਿਕਾ ਸਨਮਾਨ ਮਿਲ ਚੁੱਕਾ ਹੈ। ਪ੍ਰੋਡਿਊਸ਼ਰ ਗੁਰਪ੍ਰੀਤ ਸਿੰਘ ਕੈਨੇਡਾ ਦੇ ਯਤਨਾ ਸਦਕਾ ਗਾਇਕਾ ਗੁਰਪ੍ਰੀਤ ਕੌਰ ਆਪਣਾ ਨਵਾਂ ਗੀਤ 'ਬਰਿੱਥ' (ਸ਼ਾਹ ਰੂਹ ਪਿਆਰ ਦੀ) ਲੈ ਕੇ ਹਾਜ਼ਰ ਹੋਈ ਹੈ, ਮਿਊਜਿਕ ਡਾ. ਰਵੀ ਗੌਤਮ, ਵੀਡੀਓ ਫਿਲਮਾਂਕਣ ਸਤਵਿੰਦਰ ਬੀ ਵੱਲੋਂ ਕੀਤਾ ਗਿਆ ਹੈ ਅਤੇ ਇਸ ਗੀਤ ਨੂੰ ਜਸ ਰਿਕਾਰਡ ਕੰਪਨੀ ਵੱਲੋਂ ਮਾਰਕੀਟ ਵਿੱਚ ਰਿਲੀਜ ਕੀਤਾ ਗਿਆ ਹੈ, ਜਿਸ ਨੂੰ ਸਰੋਤਿਆਂ ਵੱਲੋਂ ਅਥਾਹ ਪਿਆਰ ਬਖ਼ਸਿਆ ਗਿਆ ਹੈ। ਗਾਇਕਾ ਗੁਰਪ੍ਰੀਤ ਕੌਰ ਅੱਜਕੱਲ੍ਹ ਬਤੌਰ ਅਧਿਆਪਕਾ ਜਿੱਥੇ ਆਪਣੀ ਸੇਵਾ ਨਿਭਾਅ ਰਹੇ ਹਨ, ਉੱਥੇ ਹੀ ਆਪਣੇ ਹਮਸਫ਼ਰ ਪੁਸ਼ਕਰਨ ਸਿੰਘ ਨਾਲ ਸ਼ਹਿਰ ਅੰਬਾਲਾ ਵਿਖੇ ਰਹਿ ਕੇ ਖੂਬਸੂਰਤ ਜ਼ਿੰਦਗੀ ਦੇ ਬਤੀਤ ਕਰ ਰਹੇ ਹਨ।
          ਗਾਇਕਾ ਗੁਰਪ੍ਰੀਤ ਕੌਰ ਪੰਜਾਬੀ ਗਾਇਕੀ 'ਚ ਆਪਣਾ ਯੋਗਦਾਨ ਪਾਉਂਦੀ ਹੋਈ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ਅਸੀਂ ਇਹੀ ਕਾਮਨਾ ਕਰਦੇ ਹਾਂ।

ਲੇਖਕ ਗੁਰਭਿੰਦਰ ਗੁਰੀ
99157-27311

ਮਾਲਵੇ ਦਾ ਮਸ਼ਹੂਰ ਮੇਲਾ ਛਪਾਰ - ਗੁਰਭਿੰਦਰ ਸਿੰਘ ਗੁਰੀ

ਕਿਤੇ ਢੋਲ ਵੱਜਦਾ ਵੇ ਕਿਤੇ ਚਿਮਟਾ..........

ਪੰਜਾਬ ਮੇਲਿਆਂ ਅਤੇ ਤਿਓਹਾਰਾਂ ਦਾ ਦੇਸ਼ ਹੈ। ਇਹ ਮੇਲੇ ਪੰਜਾਬ ਦੇ ਸਾਂਝੇ ਧਾਰਮਿਕ ਅਤੇ ਸੱਭਿਆਚਾਰ ਦਾ ਪ੍ਰਤੀਕ ਹਨ। ਮੇਲੇ, ਬੋਲੀ, ਨਸਲ, ਧਰਮ ਦੇ ਵਿਤਕਰੇ ਤੋਂ ਉਪਰ ਉੱਠ ਕੇ ਪੰਜਾਬ ਦੇ ਸੱਭਿਆਚਾਰ ਦਾ ਮਨ- ਭਾਉਂਦਾ ਬਿੰਬ ਪੇਸ਼ ਕਰਦੇ ਹਨ। ਪੰਜਾਬ ਵਿਚਲੇ ਪਿੰਡ ਛਪਾਰ ਦਾ ਮੇਲਾ ਦੁਨੀਆਂ ਦੇ ਕੋਨੇ- ਕੋਨੇ 'ਚ ਪ੍ਰਸਿੱਧ ਹੈ। ਸਾਰੇ ਮੇਲਿਆਂ ਦਾ ਸ਼ਹਿਰੀਕਰਨ ਹੋ ਰਿਹਾ ਹੈ। ਇਹ ਮੇਲਾ ਵੀ ਸ਼ਹਿਰੀਕਰਨ ਦੇ ਪ੍ਰਭਾਵ ਤੋਂ ਬੱਚ ਨਹੀਂ ਸਕਿਆ। ਜਿੱਥੇ ਸਮਾਜਿਕ ਤਬਦੀਲੀ ਹੋਵੇਗੀ, ਉੱਥੇ ਸਮਾਜ ਦੇ ਸਾਰੇ ਪਹਿਲੂਆਂ 'ਚ ਤਬਦੀਲੀਆਂ ਜ਼ਰੂਰ ਹੋਣਗੀਆਂ। 1970 ਦੇ ਨੇੜੇ- ਤੇੜੇ ਹਰੀ- ਕ੍ਰਾਂਤੀ ਨੇ ਖੇਤੀਬਾੜੀ ਦੇ ਖੇਤਰ 'ਚ ਇਨਕਲਾਬ ਲਿਆਂਦਾ। ਹੌਲੀ- ਹੌਲੀ ਇਹ ਵਰਤਾਰਾ ਮੱਧਮ ਤੋਰ ੍ਰੁਰਿਆ। ਸਮਾਜਿਕ ਰਿਸ਼ਤਿਆਂ 'ਚ ਤਰੇੜਾਂ ਨਜ਼ਰ ਆਉਣ ਲੱਗੀਆਂ। ਛਪਾਰ ਦੇ ਮੇਲੇ ਦਾ ਸਰੂਪ ਵੀ ਇਸ ਤਬਦੀਲੀ ਤੋਂ ਅਭਿੱਜ ਨਹੀਂ ਸਕਿਆ। ਛਪਾਰ ਦੇ ਮੇਲੇ 'ਚ ਸਿਆਸੀ ਪਾਰਟੀਆਂ ਦੀ ਇੱਕ- ਦੂਜੇ 'ਤੇ ਚਿੱਕੜ- ਉਛਾਲੀ ਵੱਧ ਗਈ। ਪਰ ਉਕਤ ਮੇਲੇ ਦੇ ਬਿੰਬ 'ਤੇ ਪ੍ਰਤੀਕ ਉਸ ਤਰ੍ਹਾਂ ਦੇ ਹੀ ਰਹੇ। ਸਾਡਾ ਕਹਿਣ ਦਾ ਇਹ ਭਾਵ ਬਣਦਾ ਹੈ ਕਿ ਮੇਲੇ ਦੇ ਅਸਲ ਸਰੂਪ ਨੂੰ ਕੁੱਝ ਘੱਟ ਗ੍ਰਹਿਣ ਲੱਗਿਆ। ਮੇਲੇ 'ਤੇ ਆਧੁਨਿਕ ਤਕਨੀਕਾਂ ਨੇ ਵੀ ਕੁੱਝ ਪ੍ਰਭਾਵ ਪਾਇਆ। ਨਵੇਂ ਕਿਸਮ ਦੇ ਝੂਲੇ- ਖਿਡੌਣੇ, ਵੱਖ- ਵੱਖ ਕਿਸਮ ਦੀਆਂ ਮਠਿਆਈਆਂ ਆਦਿ ਮੇਲੇ 'ਤੇ ਵਿਕਣ ਲੱਗ ਪਈਆਂ। ਇਸ ਤੋਂ ਇਲਾਵਾ ਜ਼ਿੰਦਾ ਡਾਂਸ, ਸਰਕਸਾਂ ਤੇ ਹੋਰ ਮਨੋਰੰਜਨ ਦੇ ਸਾਧਨਾਂ ਨੇ ਆਪਣੀ ਥਾਂ ਬਣਾ ਲਈ।


ਪੰਜਾਬ ਦੇ ਮਾਲਵੇ ਇਲਾਕੇ ਵਿੱਚ ਲੱਗਣ ਵਾਲਾ ਸਭ ਤੋਂ ਭਾਰੀ ਅਤੇ ਮਸ਼ਹੂਰ ਮੇਲਾ ਛਪਾਰ ਦੀ ਛੇ ਦਹਾਕੇ ਪਹਿਲਾਂ ਦੀ ਝਲਕ -


ਉਸ ਸਮੇਂ ਮੱਕੀ, ਕਪਾਹ, ਕਮਾਦ, ਚਰੀ, ਸਣ, ਮਾਂਹ- ਮੋਠ, ਹਾੜ੍ਹੀ ਦੀਆਂ ਫ਼ਸਲਾਂ ਨਾਲ ਡੁੱਲ- ਡੁੱਲ ਪੈਂਦੇ ਲਹਿਲਹਾਉਂਦੇ ਖੇਤ ਨਾ ਜਲ- ਜੀਰਣੀ, ਨਾ ਪਲ- ਪਲ ਪੱਲਾਂ ਮਾਰ ਕੇ ਦੀਵੇ ਬੁਝਾਉਂਦੀ ਬਿਜਲੀ, ਨਾ ਜ਼ਹਿਰੀਲੀ ਖਾਦ, ਨਾ ਪੱਤਝੜ ਕਾਈ, ਸਾਉਣ ਦੇ ਛਰਾਟਿਆਂ, ਨਹਿਰੀ ਪਾਣੀ, ਟਿੰਡਾਂ ਗੇੜਦੇ ਟੱਕ- ਟੱਕ ਕਰਦੇ ਕੁੱਤੇ ਵਾਲੇ ਹਲਟ ਤੋਂ ਪੌਣ- ਪਾਣੀ ਦਾ ਪ੍ਰਦੂਸ਼ਣ ਭਲਾ ਕੀ ਹੁੰਦਾ ਹੈ। ਇਸ ਮੇਲੇ 'ਤੇ ਗੁੱਗਾ- ਮਾੜੀ ਸਮਾਧ 'ਤੇ ਲੋਕ ਜੁੜਦੇ ਮਿੱਟੀ ਕੱਢਣ ਦੀ ਰਸਮ ਅਦਾ ਕਰਕੇ ਮੇਲੇ ਦਾ ਰੂਪ ਧਾਰਨ ਕਰ ਜਾਂਦੇ ਹਨ। ਇਹ ਮੇਲਾ ਪੰਜ ਦਿਨ ਰਹਿੰਦਾ ਹੈ। ਦਿਨ ਢੱਲਦੇ ਨਾਲ ਹਜ਼ਾਰਾਂ ਲੋਕ ਮੇਲੇ ਦੇ ਜਾਦੂਮਈ ਅਸਰ ਥੱਲੇ ਬੋਲੀਆਂ ਪਾਉਣ ਵਾਲੀਆਂ ਗੱਭਰੂਆਂ ਦੀਆਂ ਢਾਣੀਆਂ ਵੱਲ ਹੋ ਤੁਰਦੇ ਹਨ। ਜਾਂ ਲੋਕ ਕਥਾਵਾਂ, ਪ੍ਰੇਮ ਪ੍ਰਸੰਗ ਦੇ ਅਖਾੜਿਆਂ 'ਚ ਗੱਦਿਆਂ ਵਰਗੀ ਮਿੱਟੀ ਉਪਰ ਮੰਤਰ- ਮੁਗਧ ਹੋ ਜਾਂਦੇ ਹਨ। ਲੋਕ ਸਾਜ਼, ਢੋਲ- ਢੋਲਕੀਆਂ, ਸਰੰਗੀ, ਬੁਦਗੂ, ਕਾਟੋ, ਸੱਪ ਢੱਡ ਅਲਗੋਜ਼ੇ, ਦਿਲ ਟੁੰਬਵੀਆਂ ਧੁੰਨਾਂ ਨੂੰ ਸੁਣ ਕੇ ਮਸਤ ਹੋ ਜਾਂਦੇ ਹਨ। ਕਿਤੇ ਢੋਲ ਵੱਜਦਾ ਵੇ ਕਿਤੇ ਚਿਮਟਾ,


ਕਾਟੋ ਦੀ ਪੂੰਛ ਹਿੱਲਦੀ,


ਕਿਤੇ ਹਿੱਲਦਾ ਰੁਮਾਲ ਸੱਤ ਰੰਗ ਦਾ,


ਰੰਗਾਂ 'ਚ ਫਿਰੇ ਦੁਨੀਆਂ,


ਸਾਨੂੰ ਪਤਾ ਨਹੀਂ ਕਿਸੇ ਵੀ ਤੇਰੇ ਰੰਗ ਦਾ।


ਕਿਤੇ ਢੋਲ ਵੱਜਦਾ ਵੇ ਕਿਤੇ ਚਿਮਟਾ...........।


ਗੁੱਗੇ ਮਾੜੀ ਦੀ ਕਈ ਪੱਖਾਂ ਤੋਂ ਇਤਿਹਾਸਕ ਮਹੱਤਤਾ ਹੈ। ਇਸ ਮਾੜੀ ਤੋਂ ਅੱਠ ਰਾਹ ਨਿਕਲਦੇ ਹਨ।ਰਸੀਨ, ਰਸੂਲਪੁਰ, ਮਹੇਰਨਾ ਕਲਾਂ, ਮਹੇਰਨਾ ਖੁਰਦ, ਦਹਿਲੀਜ਼ ਕਲਾਂ, ਦਹਿਲੀਜ਼ ਖੁਰਦ, ਅਹਿਮਦਗੜ੍ਹ ਛਪਾਰ, ਧੂਲਕੋਟ, ਲਤਾਲਾ। ਇਕ ਦੰਦ ਕਥਾ ਦੇ ਅਨੁਸਾਰ ਇਸ ਧਾਰਮਿਕ ਥਾਂ 'ਤੇ ਇੱਕ ਪੰਡਤ ਰਹਿੰਦਾ ਸੀ, ਇਸ ਥਾਂ ਨੇੜੇ ਦੀ ਮਹਾਰਾਜਾ ਨਾਭਾ ਲੰਘ ਰਿਹਾ ਸੀ, ਉਸ ਨੇ ਪੰਡਤ ਨੂੰ ਵੇਖ ਕੇ ਇੱਕ ਪ੍ਰਸ਼ਨ ਕੀਤਾ ਕਿ ਉਹ ਇੱਥੇ ਕਿਵੇਂ ਰਹਿ ਰਿਹਾ ਹੈ ? ਤਾਂ ਪੰਡਤ ਨੇ ਉੱਤਰ ਦਿੱਤਾ ਕਿ ਇਹ ਗੁੱਗੇ ਪੀਰ ਦੀ ਥਾਂ ਹੈ, ਜਿੱਥੋਂ ਸਾਰੀਆਂ ਮਨ- ਮਨੌਤਾਂ ਪੂਰੀਆਂ ਹੁੰਦੀਆਂ ਹਨ। ਇਹ ਸੁਣ ਕੇ ਮਹਾਰਾਜਾ ਨਾਭਾ ਕੁੱਝ ਸਮੇਂ ਲਈ ਉੱਥੇ ਰੁਕਿਆ। ਉਸ ਨੇ ਇਸ ਥਾਂ 'ਤੇ ਮਾੜੀ ਬਣਾਉਣ ਦਾ ਹੁਕਮ ਦਿੱਤਾ।


ਛਪਾਰ ਮੇਲੇ ਦੀ ਇਹ ਵਿਲੱਖਣਤਾ ਬਣਦੀ ਹੈ ਕਿ ਇਸ ਦੀਆਂ ਤਿਆਰੀਆਂ ਦੋ- ਤਿੰਨ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਇਕੱਲੇ ਪੰਜਾਬ ਹੀ ਨਹੀਂ ਦੁਨੀਆਂ ਭਰ ਦੇ ਕੋਨੇ- ਕੋਨੇ ਤੋਂ ਲੋਕ ਇੱਥੇ ਗੁੱਗਾ ਪੀਰ ਦੀ ਸਮਾਧ 'ਤੇ ਮਿੱਟੀ ਕੱਢਣ ਅਤੇ ਮੇਲੇ ਦਾ ਆਨੰਦ ਮਾਨਣ ਲਈ ਇਕੱਠੇ ਹੁੰਦੇ ਹਨ। ਮੇਲੇ 'ਤੇ ਆਪੋ- ਆਪਣਾ ਸੌਦਾ ਵੇਚਣ ਲਈ ਰਵਾਇਤੀ ਅਤੇ ਨਵੀਆਂ ਪਾਰਟੀਆਂ ਵੋਟਾਂ ਵਟੋਰਨ ਲਈ ਲੰਗੋਟ ਕੱਸ ਲੈਂਦੀਆਂ ਹਨ।



ਗੁਰਭਿੰਦਰ ਸਿੰਘ ਗੁਰੀ
 9915727311

ਅਜ਼ਾਦੀ ਘੁਲਾਟੀਏ ਬਾਬਾ ਗੁਰਦਿਆਲ ਸਿੰਘ ਜੀ ਦੇ 8 ਸਤੰਬਰ ਨੂੰ ਭੋਗ 'ਤੇ ਵਿਸ਼ੇਸ਼

97 ਬਹਾਰਾਂ ਤੇ ਪੱਤਝੜ ਦੇ ਚਸ਼ਮਦੀਦ ਗਵਾਹ ਸਨ ਅਜ਼ਾਦੀ ਘੁਲਾਟੀਏ
ਬਾਬਾ ਗੁਰਦਿਆਲ ਸਿੰਘ

ਅਜ਼ਾਦ ਹਿੰਦ ਫੌਜ ਦੇ ਮੁਖੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਅਤਿ ਨਜ਼ਦੀਕੀ ਅਜ਼ਾਦੀ ਘੁਲਾਟੀਏ ਬਾਬਾ ਗੁਰਦਿਆਲ ਸਿੰਘ ਦਾ ਜਨਮ 1 ਜਨਵਰੀ, 1922 ਨੂੰ ਮਹਿਲ ਕਲਾਂ ਦੀ ਧਰਤੀ 'ਤੇ ਨਾਨਕੇ ਘਰ ਹੋਇਆ, ਜਿੱਥੇ ਇਨ੍ਹਾਂ ਨੇ ਆਪਣੇ ਬਚਪਨ ਦੇ ਜਵਾਨੀ
ਦਾ ਆਨੰਦ ਮਾਣਿਆ। ਉਨ੍ਹਾਂ ਦਾ ਜੱਦੀ ਪਿੰਡ ਭੋਤਨਾ (ਬਰਨਾਲਾ) ਹੈ।
                        ਬਾਬਾ ਗੁਰਦਿਆਲ ਸਿੰਘ ਦੇ ਪਿਤਾ ਸ. ਸੱਜਣ ਸਿੰਘ ਜੋ 1927 'ਚ ਮਲੇਸ਼ੀਆ 'ਚ ਪੀ. ਡਬਲਯੂ. ਦੀ ਨੌਕਰੀ ਕਰਨ ਚਲੇ ਗਏ। ਜਿਸ ਵਕਤ ਬਾਬਾ ਗੁਰਦਿਆਲ ਸਿੰਘ ਦੀ ਉਮਰ ਸਿਰਫ 15 ਸਾਲ ਸੀ। ਬਾਬਾ ਗੁਰਦਿਆਲ ਸਿੰਘ 1937 'ਚ ਆਪਣੇ ਪਿਤਾ ਕੋਲ ਮਲੇਸ਼ੀਆ ਪਹੁੰਚ ਕੇ ਉੱਥੇ ਮੋਟਰ ਗੱਡੀ ਚਲਾਉਣ ਦੀ ਨੌਕਰੀ ਕਰਨ ਲੱਗ ਪਏ। ਮਲੇਸ਼ੀਆ 'ਚ ਨੌਕਰੀ ਕਰਦੇ ਰੇਡੀਓ ਸੁਣਨ ਦੇ ਸ਼ੌਂਕੀ ਬਾਬਾ ਗੁਰਦਿਆਲ ਸਿੰਘ ਨੇ ਅੰਗਰੇਜ਼ਾਂ ਨੂੰ ਭਾਰਤ 'ਚੋਂ ਕੱਢਣ ਲਈ ਆਪਣੀ ਨੌਕਰੀ ਨੂੰ ਛੱਡ ਕੇ ਨੇਤਾ ਜੀ ਦੀ ਤਕਰੀਰ ਤੋਂ ਭਾਵੁਕ ਹੋ ਕੇ ਆਪਣੀ ਜੱਦੀ-ਪੁਸ਼ਤੀ ਜ਼ਮੀਨ- ਜ਼ਾਇਦਾਦ ਅਜ਼ਾਦ ਹਿੰਦ ਫੌਜ ਨੂੰ ਦਿੰਦੇ ਹੋਏ ਅਜ਼ਾਦੀ ਦੀ ਲਹਿਰ 'ਚ ਕੁੱਦ ਪਏ। ਪਰ ਇਹ ਉਤਸ਼ਾਹ ਹੀ ਅੱਜ ਬਾਬਾ ਗੁਰਦਿਆਲ ਸਿੰਘ ਨੂੰ ਜਲੀਲ ਕਰ ਰਿਹਾ ਹੈ। ਨਾ ਕੋਈ ਜ਼ਮੀਨ- ਜ਼ਾਇਦਾਦ ਨਾ ਆਪਣਾ ਘਰ ਬਲਕਿ ਇੱਕ ਛੋਟੇ ਜਿਹੇ ਘਰ 'ਚ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇਤਾ ਜੀ ਦੇ ਨੇੜਲੇ ਸਾਥੀ ਨੂੰ ਵਡੇਰੀ ਉਮਰ ਦੇ ਬਾਵਜ਼ੂਦ ਬੱਚਿਆਂ ਦਾ ਪੇਟ ਪਾਲਣ ਲਈ ਪਹਿਲਾਂ ਦਿੱਲੀ ਟੈਕਸੀ ਚਲਾਉਣੀ ਪਈ। ਫਿਰ 1960 ਤੋਂ 1993 ਤੱਕ ਪ੍ਰਾਇਵੇਟ ਬੱਸ 'ਤੇ ਡਰਾਇਵਰੀ ਕੀਤੀ। ਜਦੋਂ ਬਿਰਧ ਸਰੀਰ ਡਰਾਇਵਰੀ ਕਰਨ ਤੋਂ ਅਸਮਰੱਥ ਹੋ ਗਿਆ ਤਾਂ ਸੰਗਰੂਰ ਬੱਸ ਅੱਡੇ 'ਤੇ ਹਾਕਰ ਦਾ ਕੰਮ ਕੀਤਾ। ਬਿਰਧ ਸਰੀਰ ਸਾਰਾ ਦਿਨ ਸਵਾਰੀਆਂ ਨੂੰ ਹਾਕਾਂ ਮਾਰਦਾ ਥੱਕ- ਟੁੱਟ ਜਾਂਦਾ ਸੀ। ਜਦੋਂ ਬਾਬਾ ਗੁਰਦਿਆਲ ਸਿੰਘ ਅਜ਼ਾਦੀ ਦੀ ਲਹਿਰ 'ਚ ਕੁੱਦਿਆ ਸੀ, ਉਸ ਵਕਤ ਮਲੇਸ਼ੀਆ 'ਚ ਚੰਗੀ- ਭਲੀ ਵਧੀਆ ਨੌਕਰੀ ਕਰ ਰਿਹਾ ਸੀ। ਰੇਡੀਓ ਸੁਣਨ ਦੇ ਸ਼ੌਕੀਨ ਬਾਬਾ ਜੀ ਨੇ ਸੁਭਾਸ਼ ਚੰਦਰ ਬੋਸ ਦੀ ਰੇਡੀਓ 'ਤੇ ਤਕਰੀਰ ਸੁਣ ਕੇ ਭਾਵੁਕ ਹੋ ਕੇ ਅਜ਼ਾਦ ਹਿੰਦ ਫੌਜ 'ਚ ਬਤੌਰ ਡਰਾਇਵਰ ਨੰਬਰ- 34328 ਭਰਤੀ ਹੋ ਗਿਆ। ਉਸ ਸਮੇਂ ਬਾਬਾ ਗੁਰਦਿਆਲ ਸਿੰਘ ਜਵਾਨੀ ਦੇ ਪਹਿਲੇ ਪੜਾਅ 'ਤੇ ਮਸਾਂ 20 ਕੁ ਸਾਲ ਦੇ ਸਨ। ਬਾਬਾ ਗੁਰਦਿਆਲ ਸਿੰਘ ਨੂੰ ਅਜ਼ਾਦ ਹਿੰਦ ਫੌਜ ਵੱਲੋਂ ਲਾਇਸੈਂਸ ਨੰਬਰ 462 ਜਾਰੀ ਕੀਤਾ ਗਿਆ, ਫਿਰ ਜਦੋਂ ਜਪਾਨ ਅਤੇ ਮਲੇਸ਼ੀਆ ਗਿਆ ਤਾਂ ਫਿਰ ਜਪਾਨੀ ਲਾਇਸੈਂਸ ਜਾਰੀ ਕੀਤਾ ਗਿਆ। ਕੁੱਲ ਤਿੰਨ ਲਾਇਸੈਂਸ ਅਜ਼ਾਦ ਹਿੰਦ ਫੌਜ ਦੌਰਾਨ ਥਾਈਲੈਂਡ, ਮਲੇਸ਼ੀਆ ਅਤੇ ਜਪਾਨ ਵੱਲੋਂ ਜਾਰੀ ਕੀਤੇ ਗਏ। ਬਾਬਾ ਗੁਰਦਿਆਲ ਸਿੰਘ ਨੂੰ ਅਜ਼ਾਦ ਹਿੰਦ ਫੌਜ ਵੱਲੋਂ 4 ਮੈਡਲ ਦਿੱਤੇ ਗਏ। ਜਿੰਨ੍ਹਾਂ ਨੂੰ ਦੇਖ-ਦੇਖ ਬਾਬਾ ਗੁਰਦਿਆਲ ਸਿੰਘ ਭਾਵੁਕ ਹੁੰਦਾ ਹੋਇਆ ਅੱਖਾਂ ਭਰ ਆਉਂਦਾ ਹੈ। ਬਹੁਤਾ ਸਮਾਂ ਨੇਤਾ ਜੀ ਨਾਲ ਬ੍ਰਹਮਾ, ਸਿੰਗਾਪੁਰ ਅਤੇ ਮਲੇਸ਼ੀਆ ਦੀ ਧਰਤੀ 'ਤੇ ਰਹਿੰਦਿਆਂ ਅਜ਼ਾਦ ਹਿੰਦ ਫੌਜ 'ਚ ਬਗ਼ੈਰ ਤਨਖ਼ਾਹ ਤੋਂ ਦੇਸ਼ ਅਜ਼ਾਦ ਕਰਾਉਣ ਲਈ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਨਾਲ ਕੰਮ ਕੀਤਾ। ਨੇਤਾ ਜੀ ਸੁਭਾਸ਼ ਚੰਦਰ ਬੋਸ ਜੋ ਬਾਬਾ ਗੁਰਦਿਆਲ ਸਿੰਘ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਸਨ ਤਾਂ ਉਹ ਪੁਰਾਣੀਆਂ ਯਾਦਾਂ 'ਚ ਗੁਆਚ ਜਾਂਦੇ ਸਨ।
                   ਬਾਬਾ ਗੁਰਦਿਆਲ ਸਿੰਘ  1942 ਤੋਂ 1945 ਤੱਕ ਨੇਤਾ ਜੀ ਦੇ ਨਾਲ ਰਹਿੰਦਿਆਂ ਨੇਤਾ ਜੀ ਦੀ ਹੈਲਮਨ ਪੈਟਰੋਲ ਗੱਡੀ ਡਰਾਈਵ ਕਰਦੇ ਸਨ ਅਤੇ ਹਮੇਸ਼ਾਂ ਹੀ ਨੇਤਾ ਸੁਭਾਸ਼ ਚੰਦਰ ਬੋਸ ਦੇ ਨਾਲ ਰਹਿੰਦੇ ਸੀ। ਦੇਸ਼ ਦੀ ਅਜ਼ਾਦੀ 'ਚ ਹਿੱਸਾ ਪਾਉਣ ਵਾਲੇ ਬਾਬਾ ਗੁਰਦਿਆਲ ਸਿੰਘ ਨੂੰ ਉਦੋਂ ਬਹੁਤਾ ਜ਼ਲੀਲ ਹੋਣਾ ਪਿਆ, ਜਦੋਂ ਅਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਅਜ਼ਾਦ ਹਿੰਦ ਫ਼ੌਜ ਨੂੰ ਫ਼ੌਜ ਹੀ ਨਹੀਂ ਮੰਨਦੀ ਸੀ, ਸਗੋਂ ਅੱਤਵਾਦੀ ਕਹਿ ਕੇ ਜ਼ਲੀਲ ਕਰਦੀ ਸੀ। ਦੇਸ਼ ਅਜ਼ਾਦ ਹੋਣ ਤੋਂ ਬਾਅਦ 1947 ਤੋਂ ਲੈ ਕੇ 1996 ਕੋਈ ਪੈਨਸ਼ਨ  ਜਾਂ ਭੱਤਾ ਨਹੀਂ ਦਿੱਤਾ ਗਿਆ। ਜਦੋਂ ਬਾਬਾ ਗੁਰਦਿਆਲ ਸਿੰਘ ਨੂੰ ਪੈਨਸ਼ਨ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ ਤਾਂ ਬਾਬਾ ਗੁਰਦਿਆਲ ਸਿੰਘ ਨੇ ਇੱਕ ਰਿੱਟ ਨੰਬਰ 12350 ਸਾਲ 1996 'ਚ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਦਾਇਰ ਕੀਤੀ। ਕਾਨੂੰਨੀ ਫ਼ੈਸਲਾ ਬਾਬਾ ਗੁਰਦਿਆਲ ਸਿੰਘ ਦੇ ਹੱਕ 'ਚ ਹੋ ਗਿਆ। ਹਾਈਕੋਰਟ ਨੇ ਭਾਰਤ ਸਰਕਾਰ ਨੂੰ ਹੁਕਮ ਜਾਰੀ ਕੀਤਾ ਕਿ ਬਾਬਾ ਗੁਰਦਿਆਲ ਸਿੰਘ ਨੂੰ ਪੈਨਸ਼ਨ ਦਿੱਤੀ ਜਾਵੇ। ਪੈਨਸ਼ਨ ਸ਼ੁਰੂ ਹੋਣ ਤੋਂ ਬਾਅਦ ਬਾਬਾ ਗੁਰਦਿਆਲ ਸਿੰਘ ਨੇ ਜਦੋਂ ਫਿਰ 1998 'ਚ ਇੱਕ ਰਿੱਟ ਬਕਾਇਆ ਲੈਣ ਲਈ ਹਾਈਕੋਰਟ ਦਰਜ਼ ਕੀਤੀ ਤਾਂ ਕੋਰਟ ਨੇ ਪਹਿਲਾਂ ਲਾਗੂ ਪੈਨਸ਼ਨ ਵੀ ਬੰਦ ਕਰ ਦਿੱਤੀ ਤਾਂ ਬਾਬਾ ਗੁਰਦਿਆਲ ਸਿੰਘ ਨੇ ਸੁਪਰੀਮ ਕੋਰਟ 'ਚ 05-09-2001 ਨੂੰ ਰਿੱਟ ਪਾਈ ਤਾਂ ਮਾਣਯੋਗ ਸੁਪਰੀਮ ਕੋਰਟ ਨੇ 1996 ਤੋਂ ਭਾਰਤ ਸਰਕਾਰ ਨੂੰ ਬਾਬਾ ਗੁਰਦਿਆਲ ਸਿੰਘ ਨੂੰ ਬਕਾਇਆ ਦੇਣ ਲਈ ਕਹਿ ਦਿੱਤਾ। ਬਾਬਾ ਗੁਰਦਿਆਲ ਸਿੰਘ ਦਾ ਨਾਂ ਮਾਣਯੋਗ ਸੁਪਰੀਮ ਕੋਰਟ 'ਚ ਦੇਸ਼ ਭਗਤਾਂ ਦੀ ਸੂਚੀ 'ਚ 282 ਨੰਬਰ 'ਤੇ ਦਰਜ਼ ਹੈ।
                       97 ਬਹਾਰਾਂ ਤੇ ਪੱਤਝੜ ਦੇ ਚਸ਼ਮਦੀਦ ਗਵਾਹ ਬਾਬਾ ਗੁਰਦਿਆਲ ਸਿੰਘ ਨੂੰ ਦੇਸ਼ ਦੀ ਆਜ਼ਾਦੀ ਲਈ ਪਾਏ ਯੋਗਦਾਨ ਸਦਕਾ 9 ਅਗਸਤ 2019 ਨੂੰ ਰਾਸ਼ਟਰਪਤੀ ਭਵਨ ਦਿੱਲੀ ਵਿਖੇ ਦੇਸ਼ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਜੀ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਵੀ ਬਾਬਾ ਗੁਰਦਿਆਲ ਸਿੰਘ ਜੀ ਦੇ ਕੋਲ ਆ ਕੇ ਕਾਫੀ ਸਮਾਂ ਦੇਸ਼ ਦੀ ਆਜ਼ਾਦੀ 'ਚ ਪਾਏ ਯੋਗਦਾਨ ਸਬੰਧੀ ਵਾਰਤਾਲਾਪ ਕੀਤੀ ਗਈ।
                      15 ਅਗਸਤ ਨੂੰ ਤਾਂ ਉਹ ਸੰਗਰੂਰ ਵਿੱਚ ਹੋਏ ਆਜ਼ਾਦੀ ਜਸ਼ਨਾਂ ਚ ਸ਼ਾਮਿਲ ਹੋਏ ਸਨ। ਉਤਸ਼ਾਹ ਦੇ ਭਰੇ ਪੁਰਖ ਸਨ। ਬਾਬਾ ਗੁਰਦਿਆਲ ਸਿੰਘ ਮਿਤੀ 29 ਅਗਸਤ ਨੂੰ 2019 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਸਰਧਾਂਜਲੀ ਸਮਾਗਮ ਮਿਤੀ 8 ਸਤੰਬਰ 2019 ਨੂੰ ਗੁਰਦੁਆਰਾ ਨਾਨਕਿਆਣਾਂ ਸਾਹਿਬ ਸੰਗਰੂਰ ਵਿਖੇ ਹੋਵੇਗਾ।
                ਅਜਿਹੇ ਇੱਕ ਵੱਡੇ ਇਨਕਲਾਬੀ ਦੇ ਚਲੇ ਜਾਣ ਤੇ ਮਨ ਉਦਾਸ ਹੁੰਦਾ ਹੈ, ਇਸ ਕਰਕੇ ਕਿ ਜਿਸ ਆਜ਼ਾਦੀ ਦੀ ਲੜਾਈ ਉਨ੍ਹਾਂ ਲੜੀ ਸੀ ਉਹ ਤਾਂ ਹਰ ਲਿੱਸੇ ਨਿਤਾਣੇ ਤੇ ਰੱਜੇ ਪੁੱਜੇ ਲਈ ਇੱਕੋ ਜੇਹੀ ਹੋਣੀ ਸੀ, ਪਰ ਇਹ ਫਿੱਟੇ ਰੰਗ ਵਾਲੀ ਆਜ਼ਾਦੀ ਕਿਸ ਰਾਹ ਤੁਰ ਪਈ?
                     ਮੈਨੂੰ ਦਿੱਲੀ ਦੇ ਰਾਜਪਲਟੇ ਵੇਲੇ ਸੁਰਜੀਤ ਹਾਂਸ ਦੀ  ਲਿਖੀ ਕਵਿਤਾ ਚੇਤੇ ਆ ਰਹੀ ਏ ਜੋ ਉਸ ਨੇ ਰਾਜ ਪਲਟੇ ਤੋਂ ਕੁਝ ਅਰਸਾ ਪਹਿਲਾਂ ਮੋਏ ਚਿੱਲੀ ਦੇ ਰਾਸ਼ਟਰਪਤੀ ਅਲੈਂਡੇ ਦੇ ਹਵਾਲੇ ਨਾਲ ਲਿਖੀ ਸੀ।
ਭਲਾ ਅਲੈਂਡੇ ਮਰ ਗਿਆ।
ਦੇਸ਼ ਦੀ ਮਾੜੀ ਕਿਸਮਤ ਦਾ
ਉਸ ਕਾਲਾ ਦਿਨ ਨਹੀਂ ਵੇਖਿਆ।

ਦੇਸ਼ਭਗਤ ਬਾਪੂ ਗੁਰਦਿਆਲ ਸਿੰਘ ਭੋਤਨਾ ਤੇ ਸਾਥੀਆਂ ਦੇ ਸੁਪਨਿਆਂ ਵਾਲੀ ਆਜ਼ਾਦੀ ਵਿੱਚ ਮਨੁੱਖ ਲਈ ਸਰਬਪੱਖੀ ਵਿਕਾਸ ਦੇ ਬਰਾਬਰ ਮੌਕੇ ਹਾਸਲ ਕਰਨ ਲਈ ਇਹ ਲੋਕ ਸਾਡੀ ਪ੍ਰੇਰਕ ਸ਼ਕਤੀ ਬਣਨ ਦੇ ਸਮਰੱਥ ਹਨ।
ਸਮਾਜਿਕ, ਆਰਥਿਕ, ਰਾਜਨੀਤਕ ਤੇ ਸਭਿਆਚਾਰਕ ਵਿਕਾਸ ਲਈ ਸਾਫ਼ ਨੀਤ ਤੇ ਸਪਸ਼ਟ ਨੀਤੀ ਵਾਲੇ ਨੀਤੀ ਘਾੜੇ ਧਰਤੀ ਤੋਂ ਖੰਭ ਲਾ ਕੇ ਉੱਡ ਗਏ ਨੇ।

ਕੂੜ ਦੀ ਮੱਸਿਆ ਵੇਲੇ ਦੇਸ਼ ਭਗਤੀ ਵਾਲੇ ਚੰਨਾਂ ਦਾ ਅਲੋਪ ਹੋਣਾ ਹੋਰ ਵੀ ਦੁਖਦਾਈ ਹੁੰਦਾ ਹੈ।

ਪਰ ਆਸ ਤੇ ਜੱਗ ਜੀਂਦਾ ਹੈ।
ਵੋਹ ਸੁਬਹ ਕਭੀ ਤੋ ਆਏਗੀ
ਪਾਸ਼ ਦੇ ਕਹਿਣ ਮੁਤਾਬਕ
ਸੋਨੇ ਦੀ ਸਵੇਰ ਜਦੋਂ ਆਊ ਹਾਣੀਆ।
ਗਾਏਗਾ ਅੰਬਰ, ਭੂਮੀ ਗਾਊ ਹਾਣੀਆ।
ਸ: ਗੁਰਦਿਆਲ ਸਿੰਘ ਜੀ ਨੂੰ ਚੇਤੇ ਕਰਦਿਆਂ ਮੈਂ ਪਰਿਵਾਰ ਦੇ ਸਦਮੇ ਨੂੰ ਵੀ ਸਮੰਝਦਾ ਹਾਂ।
ਪਰ ਇਸ ਉਮਰੇ ਇਹੀ ਕਹਿਣਾ ਬਣਦਾ ਹੈ ਕਿ
ਜੋ ਗੁਜਰੀ ਸੋ ਵਾਹਵਾ ਗੁਜਰੀ।
ਸਲਾਮ
ਬਾਪੂ ਗੁਰਦਿਆਲ ਸਿੰਘ ਜੀ।

ਗੁਰਭਿੰਦਰ ਸਿੰਘ ਗੁਰੀ
99157-27311

ਦੁਨੀਆ ਦੀ ਪਹਿਲੀ ਰੋਟੀ  14 ਹਜ਼ਾਰ ਸਾਲ ਪਹਿਲਾਂ  ਪਕਾਈ ਗਈ ਸੀ - ਗੁਰਭਿੰਦਰ  ਗੁਰੀ

ਫਲੈਟਬਰੈਡ ਅਤੇ ਡਬਲਰੋਟੀ ਤੋਂ ਇਲਾਵਾ ਵੀ ਰੋਟੀ ਦੀ ਰੈਸਿਪੀ ਦੇ ਵੀਡੀਓ  ਇੰਟਰਨੈਟ 'ਤੇ ਭਰੇ ਪਏ ਹਨ ਲੇਕਿਨ ਇਹ ਗੱਲ ਵਾਕਈ ਹੈਰਾਨੀਜਨਕ ਹੈ ਕਿ ਇਨਸਾਨਾਂ ਨੇ ਹਜ਼ਾਰਾਂ ਸਾਲ ਪਹਿਲਾਂ ਰੋਟੀ ਪਕਾ ਕੇ ਖਾਣੀ ਸ਼ੁਰੂ ਕਰ ਦਿੱਤੀ ਸੀ।     ਦੁਨੀਆ ਦੀ ਪਹਿਲੀ ਰੋਟੀ ਕਦੋਂ ਪਕਾਈ ਗਈ ਇਸ ਨੂੰ ਲੈ ਕੇ ਇਤਿਹਾਸ ਵਿਚ ਅਲੱਗ ਅਲੱਗ ਮਤ ਹਨ ਲੇਕਿਨ ਹਾਲ ਹੀ ਵਿਚ ਸੋਧਾਰਥੀਆਂ ਨੂੰ ਜੋ ਰਹਿੰਦ ਖੂੰਹਦ ਮਿਲੀ ਹੈ ਉਹ ਹੈਰਾਨ ਕਰਨ ਵਾਲੀ ਹੈ। ਉਤਰ-ਪੂਰਵੀ ਜਾਰਡਨ ਵਿਚ ਸੋਧਾਰਥੀਆਂ ਨੂੰ ਇਕ ਅਜਿਹੀ ਜਗ੍ਹਾ ਮਿਲੀ ਹੈ। ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਦੁਨੀਆ ਦੀ ਪਹਿਲੀ ਰੋਟੀ ਕਦੋਂ ਪਕਾਈ ਗਈ ਇਸ ਨੂੰ ਲੈ ਕੇ ਇਤਿਹਾਸ ਵਿਚ ਅਲੱਗ ਅਲੱਗ ਮਤ ਹਨ ਲੇਕਿਨ ਹਾਲ ਹੀ ਵਿਚ ਸੋਧਾਰਥੀਆਂ ਨੂੰ ਜੋ ਰਹਿੰਦ ਖੂੰਹਦ ਮਿਲੀ ਹੈ ਉਹ ਹੈਰਾਨ ਕਰਨ ਵਾਲੀ ਹੈ। ਉਤਰ-ਪੂਰਵੀ ਜਾਰਡਨ ਵਿਚ ਸੋਧਾਰਥੀਆਂ ਨੂੰ ਇਕ ਅਜਿਹੀ ਜਗ੍ਹਾ ਮਿਲੀ ਹੈ। ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਉਥੇ ਕਰੀਬ ਸਾਢੇ 14 ਹਜ਼ਾਰ ਸਾਲ ਪਹਿਲਾਂ ਫਲੈਟਬਰੈਡ ਯਾਨੀ ਰੋਟੀ ਪਕਾਈ ਗਈ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਜਗ੍ਹਾ 'ਤੇ ਪੱਥਰ ਦੇ ਬਣੇ ਇਕ ਚੁਲ੍ਹੇ ਵਿਚ ਰੋਟੀ ਪਕਾਈ ਗਈ ਸੀ। ਦ ਹਿੰਦੂ ਦੀ ਖ਼ਬਰ ਮੁਤਾਬਕ ਸੋਧਾਰਥੀਆਂ ਨੂੰ ਮੌਕੇ ਤੋਂ ਉਹ ਪੱਥਰ ਦਾ ਚੁਲ੍ਹਾ ਮਿਲਿਆ ਵੀ ਹੈ। ਇਸ ਮੁਤਾਬਕ ਲੋਕਾਂ ਨੇ ਖੇਤੀ ਵਿਕਾਸ ਨਾਲ ਸਦੀਆਂ ਪਹਿਲਾਂ ਰੋਟੀਆਂ ਪਕਾ ਕੇ ਖਾਣੀ ਸ਼ੁਰੂ ਕਰ ਦਿੱਤੀ ਸੀ।  ਰਿਪੋਰਟ ਮੁਤਾਬਕ 4 ਹਜ਼ਾਰ ਸਾਲ ਪਹਿਲਾਂ ਇਨਸਾਨਾਂ ਨੇ ਖੇਤੀ ਕਰਨੀ ਸ਼ੁਰੂ ਕੀਤੀ, ਉਸ ਤੋਂ ਕਾਫੀ ਸਮਾਂ ਪਹਿਲਾਂ ਪੂਰਵੀ ਭੂ ਮੱਧ ਸਾਗਰ ਵਿਚ ਸ਼ਿਕਾਰੀਆਂ ਨੇ ਰੋਟੀਆ ਪਕਾਣੀ ਸ਼ੁਰੂ ਕਰ ਦਿੱਤੀਆਂ ਸਨ। ਕਿਹਾ ਜਾ ਰਿਹਾ ਹੈ ਕਿ ਉਸ ਸਮੇਂ ਰੋਟੀ ਨੂੰ ਬਣਾਉਣ ਵਿਚ ਜੰਗਲੀ ਅਨਾਜ ਦਾ ਇਸਤੇਮਾਲ ਕੀਤਾ ਜਾਂਦਾ ਸੀ।ਰਿਪੋਰਟ ਮੁਤਾਬਕ ਜੰਗਲੀ ਅਨਾਜ ਰਾਹੀਂ ਆਟਾ ਤਿਆਰ ਕੀਤੀ ਗਈ ਹੋਵੇਗੀ।  ਇਸ ਰੋਟੀ ਨੂੰ ਨੌਟਫਿਅਨ ਸੱਭਿਆਚਾਰ ਦੇ ਲੋਕਾਂ ਨੇ ਬਣਾÎਇਆ ਹੋਵੇਗਾ । ਇਹ ਰਹਿੰਦ ਖੂੰਹਦ ਬਲੈਕ ਡੈਜਰਟ ਅਰਕੇਓਲੌਜਿਕ ਸਾਈਟ 'ਤੇ ਮਿਲਿਆ ਹੈ। ਹੁਣ ਤੱਕ ਰੋਟੀ ਨੂੰ ਮੁਢਲੇ ਖੇਤੀਬਾੜੀ ਸਮਾਜ ਨਾਲ ਜੋੜ ਕੇ ਦੇਖਿਆ ਜਾਂਦਾ ਸੀ ਜੋ ਕਿ ਅਨਾਜ ਅਤੇ ਫਲੀਆਂ ਦੀ ਖੇਤੀ ਕਰਦਾ ਸੀ। ਸੋਧਾਰਥੀ ਅਮਾਇਆ ਅਰੰਜ-ਓਟੇਗੁਈ ਨੇ ਦੱਸਿਆ, ਇਹ ਸੰਭਵ ਹੈ ਕਿ ਰੋਟੀ ਨੇ ਬੂਟਿਆਂ ਦੀ ਖੇਤੀ ਕਰਨ ਦੇ ਲਈ ਲੋਕਾਂ ਨੂੰ ਪ੍ਰੋਤਸਾਹਨ ਦਿੱਤਾ ਹੋਵੇ।ਦੱਸ ਦੇਈਏ ਕਿ ਮੌਜੂਦਾ ਸਮੇਂ ਵਿਚ ਦੁਨੀਆ ਭਰ ਵਿਚ ਕਈ ਤਰ੍ਹਾਂ ਦੀ ਰੋਟੀਆਂ ਪਕਾਈ ਜਾਂਦੀਆਂ ਹਨ। ਫਲੈਟਬਰੈਡ ਅਤੇ ਡਬਲਰੋਟੀ ਤੋਂ ਇਲਾਵਾ ਵੀ ਰੋਟੀ ਦੀ ਰੈਸਿਪੀ ਦੇ ਵੀਡੀਓ  ਇੰਟਰਨੈਟ 'ਤੇ ਭਰੇ ਪਏ ਹਨ ਲੇਕਿਨ ਇਹ ਗੱਲ ਵਾਕਈ ਹੈਰਾਨੀਜਨਕ ਹੈ ਕਿ ਇਨਸਾਨਾਂ ਨੇ ਹਜ਼ਾਰਾਂ ਸਾਲ ਪਹਿਲਾਂ ਰੋਟੀ ਪਕਾ ਕੇ ਖਾਣੀ ਸ਼ੁਰੂ ਕਰ ਦਿੱਤੀ ਸੀ। ਹਜ਼ਾਰ ਸਾਲ ਪਹਿਲਾਂ ਫਲੈਟਬਰੈਡ ਯਾਨੀ ਰੋਟੀ ਪਕਾਈ ਗਈ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਜਗ੍ਹਾ 'ਤੇ ਪੱਥਰ ਦੇ ਬਣੇ ਇਕ ਚੁਲ੍ਹੇ ਵਿਚ ਰੋਟੀ ਪਕਾਈ ਗਈ ਸੀ। ਦ ਹਿੰਦੂ ਦੀ ਖ਼ਬਰ ਮੁਤਾਬਕ ਸੋਧਾਰਥੀਆਂ ਨੂੰ ਮੌਕੇ ਤੋਂ ਉਹ ਪੱਥਰ ਦਾ ਚੁਲ੍ਹਾ ਮਿਲਿਆ ਵੀ ਹੈ। ਇਸ ਮੁਤਾਬਕ ਲੋਕਾਂ ਨੇ ਖੇਤੀ ਵਿਕਾਸ ਨਾਲ ਸਦੀਆਂ ਪਹਿਲਾਂ ਰੋਟੀਆਂ ਪਕਾ ਕੇ ਖਾਣੀ ਸ਼ੁਰੂ ਕਰ ਦਿੱਤੀ ਸੀ।  ਰਿਪੋਰਟ ਮੁਤਾਬਕ 4 ਹਜ਼ਾਰ ਸਾਲ ਪਹਿਲਾਂ ਇਨਸਾਨਾਂ ਨੇ ਖੇਤੀ ਕਰਨੀ ਸ਼ੁਰੂ ਕੀਤੀ, ਉਸ ਤੋਂ ਕਾਫੀ ਸਮਾਂ ਪਹਿਲਾਂ ਪੂਰਵੀ ਭੂ ਮੱਧ ਸਾਗਰ ਵਿਚ ਸ਼ਿਕਾਰੀਆਂ ਨੇ ਰੋਟੀਆ ਪਕਾਣੀ ਸ਼ੁਰੂ ਕਰ ਦਿੱਤੀਆਂ ਸਨ। ਕਿਹਾ ਜਾ ਰਿਹਾ ਹੈ ਕਿ ਉਸ ਸਮੇਂ ਰੋਟੀ ਨੂੰ ਬਣਾਉਣ ਵਿਚ ਜੰਗਲੀ ਅਨਾਜ ਦਾ ਇਸਤੇਮਾਲ ਕੀਤਾ ਜਾਂਦਾ ਸੀ।ਰਿਪੋਰਟ ਮੁਤਾਬਕ ਜੰਗਲੀ ਅਨਾਜ ਰਾਹੀਂ ਆਟਾ ਤਿਆਰ ਕੀਤੀ ਗਈ ਹੋਵੇਗੀ।  ਇਸ ਰੋਟੀ ਨੂੰ ਨੌਟਫਿਅਨ ਸੱਭਿਆਚਾਰ ਦੇ ਲੋਕਾਂ ਨੇ ਬਣਾਇਆ ਹੋਵੇਗਾ । ਇਹ ਰਹਿੰਦ ਖੂੰਹਦ ਬਲੈਕ ਡੈਜਰਟ ਅਰਕੇਓਲੌਜਿਕ ਸਾਈਟ 'ਤੇ ਮਿਲਿਆ ਹੈ। ਹੁਣ ਤੱਕ ਰੋਟੀ ਨੂੰ ਮੁਢਲੇ ਖੇਤੀਬਾੜੀ ਸਮਾਜ ਨਾਲ ਜੋੜ ਕੇ ਦੇਖਿਆ ਜਾਂਦਾ ਸੀ ਜੋ ਕਿ ਅਨਾਜ ਅਤੇ ਫਲੀਆਂ ਦੀ ਖੇਤੀ ਕਰਦਾ ਸੀ। ਸੋਧਾਰਥੀ ਅਮਾਇਆ ਅਰੰਜ-ਓਟੇਗੁਈ ਨੇ ਦੱਸਿਆ, ਇਹ ਸੰਭਵ ਹੈ ਕਿ ਰੋਟੀ ਨੇ ਬੂਟਿਆਂ ਦੀ ਖੇਤੀ ਕਰਨ ਦੇ ਲਈ ਲੋਕਾਂ ਨੂੰ ਪ੍ਰੋਤਸਾਹਨ ਦਿੱਤਾ ਹੋਵੇ।ਦੱਸ ਦੇਈਏ ਕਿ ਮੌਜੂਦਾ ਸਮੇਂ ਵਿਚ ਦੁਨੀਆ ਭਰ ਵਿਚ ਕਈ ਤਰ੍ਹਾਂ ਦੀ ਰੋਟੀਆਂ ਪਕਾਈ ਜਾਂਦੀਆਂ ਹਨ। ਫਲੈਟਬਰੈਡ ਅਤੇ ਡਬਲਰੋਟੀ ਤੋਂ ਇਲਾਵਾ ਵੀ ਰੋਟੀ ਦੀ ਰੈਸਿਪੀ ਦੇ ਵੀਡੀਓ  ਇੰਟਰਨੈਟ 'ਤੇ ਭਰੇ ਪਏ ਹਨ ਲੇਕਿਨ ਇਹ ਗੱਲ ਵਾਕਈ ਹੈਰਾਨੀਜਨਕ ਹੈ ਕਿ ਇਨਸਾਨਾਂ ਨੇ ਹਜ਼ਾਰਾਂ ਸਾਲ ਪਹਿਲਾਂ ਰੋਟੀ ਪਕਾ ਕੇ ਖਾਣੀ ਸ਼ੁਰੂ ਕਰ ਦਿੱਤੀ ਸੀ।

ਗੁਰਭਿੰਦਰ  ਗੁਰੀ
99157-27311

ਮੈਮੋਗਰਾਮ ਦੁਆਰਾ ਬ੍ਰੈਸਟ ਕੈਂਸਰ ਦੀ ਜਾਂਚ ਕਰਵਾਓ - ਗੁਰਭਿੰਦਰ ਗੁਰੀ

ਬ੍ਰੈਸਟ ਕੈਂਸਰ  ਔਰਤਾਂ ਨੂੰ ਇਸ ਦਾ ਸਭ ਤੋਂ ਜ਼ਿਆਦਾ ਖ਼ਤਰਾ ਹੁੰਦਾ ਹੈ। ਬਦਲਦੀ ਜੀਵਨ ਸ਼ੈਲੀ ਅਤੇ ਗ਼ਲਤ ਖਾਣ-ਪੀਣ ਦੇ ਕਾਰਨ ਔਰਤਾਂ ਤੇਜ਼ੀ ਨਾਲ ਇਸ ਰੋਗ ਦੀ ਚਪੇਟ ਵਿੱਚ ਆ ਰਹੀਆਂ ਹਨ।  ਔਰਤਾਂ ਦੀ ਗਰਦਨ ਵਿੱਚ ਦਰਦ ਆਮ ਗੱਲ ਹੈ ਪਰ ਬ੍ਰੈਸਟ ਕੈਂਸਰ ਦੇ ਦੌਰਾਨ ਕੈਂਸਰ ਦੀਆਂ ਕੋਸ਼ਕਾਵਾਂ ਜਦੋਂ ਵਧਣ ਲੱਗਦੀਆਂ ਹਨ ਤਾਂ ਇਹ ਰੀੜ੍ਹ ਦੀ ਹੱਡੀ ਉੱਤੇ ਅਸਰ ਪਾਉਂਦਾ ਹੈ। ਜਿਸ ਦੇ ਨਾਲ ਗਰਦਨ ਵਿੱਚ ਤੇਜ਼ ਦਰਦ ਅਤੇ ਸੋਜ ਦੀ ਸਮੱਸਿਆ ਹੋਣ ਲੱਗਦੀ ਹੈਕੈਂਸਰ ਦੀਆਂ ਕੋਸ਼ਕਾਵਾਂ ਵਧਣ ਦੇ ਕਾਰਨ ਕੱਛਾਂ ਵਿੱਚ ਦਰਦ, ਸੋਜ । ਇਸ ਤਰ੍ਹਾਂ ਦੇ ਲੱਛਣ ਦਿੱਖਣ ਤਾ ਤੁਹਾਨੂੰ ਤੁਰੰਤ ਜਾਂਚ ਕਰਵਾਉਣੀ ਚਾਹੀਦੀ  ਬ੍ਰੈਸਟ ਕੈਂਸਰ ਹੋਣ ਉੱਤੇ ਔਰਤਾਂ ਨੂੰ ਹਮੇਸ਼ਾ ਥਕਾਵਟ ਮਹਿਸੂਸ ਹੁੰਦੀ ਹੈ। ਕੈਂਸਰ ਦੇ ਸੈੱਲਸ ਖ਼ੂਨ ਦੀਆਂ ਕੋਸ਼ਕਾਵਾਂ ਉੱਤੇ ਦਬਾਅ ਪਾਉਂਦੇ ਹਨ। ਸਰੀਰ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਕਰਦਾ ਹੈ ਛਾਤੀ ਦੇ ਨਿੱਪਲ ਵਿੱਚੋਂ ਹਲਕਾ ਪਾਣੀ ਵਰਗਾ ਡਿਸਚਾਰਜ ਹੋਣਾ ਵੀ ਬ੍ਰੈਸਟ ਕੈਂਸਰ ਦਾ ਹੀ ਸੰਕੇਤ ਹੁੰਦਾ ਹੈ। ਇਸ ਦੇ ਇਲਾਵਾ ਨਿੱਪਲ ਦਾ ਰੰਗ ਅਤੇ ਸਰੂਪ ਬਦਲਣ ਉੱਤੇ ਤੁਰੰਤ ਚੈੱਕਅਪ ਕਰਵਾਓ ਮਾਹਵਾਰੀ ਦੇ ਬਾਅਦ ਬ੍ਰੈਸਟ ਜਾਂ ਕੱਛਾਂ ਵਿੱਚ ਗੰਢ ਹੋਣਾ ਛਾਤੀ ਵਿੱਚ ਦਰਦ, ਖੁਰਕ ਜਾਂ ਉਸ ਦਾ ਲਾਲ ਹੋ ਜਾਣਾ ਵੀ ਇਸ ਰੋਗ ਦਾ ਕਾਰਨ ਹੋ ਸਕਦਾ ਹੈ13 ਸਾਲ ਦੀ ਉਮਰ ਤੋਂ ਪਹਿਲਾਂ ਮਾਹਵਾਰੀ ਆਉਣ ਨਾਲ ਅੱਗੇ ਚੱਲ ਕੇ ਬ੍ਰੈਸਟ ਕੈਂਸਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।  32 ਸਾਲ ਦੀ ਉਮਰ ਦੇ ਬਾਅਦ ਗਰਭਵਤੀ ਹੋਣ ਉੱਤੇ ਵੀ ਇਸ ਦਾ ਖ਼ਤਰਾ ਵੱਧ ਜਾਂਦਾ ਹੈ। ਮਾਹਵਾਰੀ 50ਦੀ ਉਮਰ ਦੇ ਬਾਅਦ ਹੀ ਬੰਦ ਹੋ ਗਈ ਹੈ, ਤਾਂ ਤੁਹਾਨੂੰ ਇਹ ਰੋਗ ਹੋ ਸਕਦਾ ਹੈ। ਅਜਿਹੇ ਵਿੱਚ ਤੁਸੀਂ ਮੈਮੋਗਰਾਮ ਦੁਆਰਾ ਬ੍ਰੈਸਟ ਕੈਂਸਰ ਦੀ ਜਾਂਚ ਕਰਵਾਓ ਲਸਣ ਅਤੇ ਪਿਆਜ਼ ਦਾ ਵੀ ਸੇਵਨ ਕਰਨਾ ਨਾ ਭੁੱਲੋ। ਰਿਸਰਚ ਦੇ ਮੁਤਾਬਕ ਲਸਣ ਅਤੇ ਪਿਆਜ਼ Nitrosamine ਬਣਨ ਤੋਂ ਰੋਕਦਾ ਹੈ। ਲਸਣ ਅਤੇ ਪਿਆਜ਼ ਦਾ ਜਿਨ੍ਹਾਂ ਸੇਵਨ ਕਰਨਗੇ। ਉਨ੍ਹਾਂ ਹੀ ਕੈਂਸਰ ਨਾਲ ਲੜਨ ਵਾਲੇ ਕੈਮੀਕਲ ਐਕਟਿਵ ਹੋ ਜਾਣਗੇ।ਵਿਗਿਆਨੀਆਂ ਦੇ ਅਨੁਸਾਰ ਵੀ ਗਊ ਦਾ ਪਿਸ਼ਾਬ ਛਾਤੀ ਦੇ ਕੈਂਸਰ  ਤੋਂ ਬਚਾਅ ਕਰਦਾ ਹੈ। ਗਊ ਦੇ ਪਿਸ਼ਾਬ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਕਾਰਬਨਿਕ ਐਸਿਡ, ਨਾਈਟਰੋਜਨ, ਮੈਗਨੀਜ਼, ਸਲਫਰ, ਅਮੋਨੀਆ, ਫਾਸਫੇਟ , ਅਮੀਨੋ ਐਸਿਡ, ਯੂਰਿਕ ਐਸਿਡ, ਲੈਕਟੋਜ ਮੌਜੂਦ ਹੁੰਦੇ ਹਨ। ਜੋ ਕੈਂਸਰ ਤੋਂ ਬਚਾੳੁ ਕਰਦੇ ਹਨ l

ਗੁਰਭਿੰਦਰ ਗੁਰੀ
99157-27311