Gurbhinder Singh Guri

ਉੱਥੇ ਜਨਰਲ ਸਟੋਰ ਦੀ ਤੁਲਨਾ 'ਚ ਬੰਦੂਕ ਦੀਆਂ ਦੁਕਾਨਾ ਜ਼ਿਆਦਾ ਹਨ : ਅਲੀ ਫੈਜ਼ਲ - ਗੁਰਭਿੰਦਰ  ਗੁਰੀ

ਅਮੇਜ਼ਨ ਪ੍ਰਾਈਮ ਵੀਡੀਓ ਓਰਿਜਨਲ ਅਤੇ ਐਕਸਲ ਐਂਟਰਟੇਨਮੈਂਟ ਦੀ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਵੈੱਬ ਸੀਰੀਜ਼ 'ਮਿਰਜ਼ਾਪੁਰ' 'ਚ ਅਭਿਨੇਤਾ ਅਲੀ ਫੈਜ਼ਲ (ਗੁੱਡੂ ਪੰਡਿਤ) ਅਹਿਮ ਭੂਮਿਕਾ ਨਿਭਾ ਰਹੇ ਹਨ। ਅਜਿਹੇ 'ਚ ਅਲੀ ਫੈਜ਼ਲ ਨੇ ਪੂਰਵਾਂਚਲ 'ਚ ਸ਼ੂਟਿੰਗ ਦਾ ਤਜ਼ਰਬਾ ਸਾਂਝਾ ਕੀਤਾ। ਅਲੀ ਫੈਜ਼ਲ ਇਸ ਤੋਂ ਪਹਿਲਾਂ ਸ਼ਰੀਫ ਤੇ ਸਵੀਟ ਲੜਕੇ ਦੀ ਭੂਮਿਕਾ ਨਾਲ ਪ੍ਰਸ਼ੰਸਕਾਂ ਦਾ ਦਿੱਲ ਜਿੱਤ ਚੁੱਕੇ ਹਨ ਅਤੇ ਹੁਣ ਆਪਣੇ ਗੁੱਡੂ ਪੰਡਿਤ ਦੇ ਕਿਰਦਾਰ ਨਾਲ ਸਭ ਨੂੰ ਹੈਰਾਨ ਕਰਨ ਲਈ ਤਿਆਰ ਹਨ। ਇਸ ਕਿਰਦਾਰ ਨੂੰ ਬਾਖੂਬੀ ਨਿਭਾਉਣ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ ਸੀ।

ਅਲੀ ਫੈਜ਼ਲ ਨੇ ਆਪਣਾ ਤਜ਼ਰਬਾ ਸ਼ੇਅਰ ਕਰਦੇ ਹੋਏ ਦੱਸਿਆ, ''ਜਿਸ ਨੇ ਇਸ ਕਿਰਦਾਰ ਨੂੰ ਨਿਭਾਉਣ 'ਚ ਮੇਰੀ ਮਦਦ ਕੀਤੀ, ਉਹ ਬਨਾਰਸ ਦੇ ਬੰਦੂਕ ਦੀਆਂ ਦੁਕਾਨਾਂ 'ਤੇ ਸਮਾਂ ਬਤੀਤ ਕਰਨਾ ਸੀ। ਬਨਾਰਸ 'ਚ ਕਈ ਦੁਕਾਨਾਂ ਹਨ। ਭਾਵ ਉੱਥੇ ਜਨਰਲ ਸਟੋਰ ਦੀ ਤੁਲਨਾ 'ਚ ਬੰਦੂਕ ਦੀਆਂ ਦੁਕਾਨਾਂ ਜ਼ਿਆਦਾ ਗਿਣਤੀ 'ਚ ਹਨ। ਸਭ ਤੋਂ ਵਧੀਆ ਗੱਲ ਬੰਦੂਕਾਂ ਵੀ ਦੁਕਾਨਾਂ ਦੇ ਬਾਹਰ ਪਈਆਂ ਹਨ''।

'ਮਿਰਜ਼ਾਪੁਰ' ਐਕਸ਼ਨ ਸੀਨਜ਼ ਨਾਲ ਭਰਪੂਰ ਇਹ ਇਕ ਕਾਨੂੰਨਹੀਨ ਭੂਮੀ ਹੈ ਜਿੱਥੇ ਨਿਯਮ ਕਾਲੀਨ ਭਈਯਾ ਉਰਫ ਪੰਕਜ ਤ੍ਰਿਪਾਠੀ ਤੋਂ ਇਲਾਵਾ ਕਿਸੇ ਹੋਰ ਵਲੋਂ ਨਹੀਂ ਰੱਖੇ ਜਾਂਦੇ।'ਮਿਰਜ਼ਾਪੁਰ' 'ਚ ਪੰਕਜ ਤ੍ਰਿਪਾਠੀ, ਅਲੀ ਫੈਜ਼ਲ, ਵਿਕ੍ਰਾਂਤ ਮੈਸੀ, ਦਿਵਯੇਂਦੂ ਸ਼ਰਮਾ, ਕੁਲਭੂਸ਼ਨ, ਸ਼ਵੇਤਾ ਤ੍ਰਿਪਾਠੀ, ਸ਼੍ਰੇਆ ਪਿਲਗਾਂਵਕਰ, ਰਸਿਕਾ ਦੁਗਲ, ਹਰਸ਼ਿਤਾ ਗੌਰ ਅਤੇ ਅਮਿਤ ਸਿਆਲ ਵਰਗੇ ਦਮਦਾਰ ਕਲਾਕਾਰ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਐਕਸਲ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਇਹ ਸੀਰੀਜ਼ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਵਲੋਂ ਨਿਰਮਿਤ ਹੈ।

ਗੁਰਭਿੰਦਰ  ਗੁਰੀ
99157-27311

ਹਾਰਟ ਅਟੈਕ ਹੋਣ ਦਾ ਕਾਰਨ ਹਵਾ ਦਾ ਤੇਜ਼ ਚੱਲਣਾ, ਘੱਟ ਧੁੱਪ ਤੇ ਸਰਦੀ ਦਾ ਠੰਢਾ ਤਾਪਮਾਨ ਖ਼ਤਰਨਾਕ  ਹੈ,  ਦਿਲ ਦੇ ਮਰੀਜ਼ਾਂ ਲਈ - ਗੁਰਭਿੰਦਰ ਗੁਰੀ

ਸਰਦੀ ਦਾ ਠੰਢਾ ਤਾਪਮਾਨ ਖ਼ਤਰਨਾਕ  ਹੈ,  ਦਿਲ ਦੇ ਮਰੀਜ਼ਾਂ ਲਈ। ਇਸ ਦੌਰਾਨ ਦਿਲ ਪ੍ਰਤੀ ਜ਼ਿਆਦਾ ਸਾਵਧਾਨੀ ਰੱਖਣੀ ਚਾਹੀਦੀ ਹੈ, ਕਿਉਂਕਿ ਠੰਢਾ ਤਾਪਮਾਨ ਹਾਰਟ ਅਟੈਕ ਦੇ ਖਤਰੇ ਨੂੰ ਵਧਾ ਦਿੰਦਾ ਹੈ। ਇੱਕ ਖੋਜ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ।
 ਗਰਮੀਆਂ ਦੀ ਤੁਲਨਾ 'ਚ ਠੰਢ ਦੇ ਦਿਨਾਂ 'ਚ ਪ੍ਰਤੀ ਦਿਨ ਹਾਰਟ ਅਟੈਕ 'ਚ ਵਾਧਾ ਕਾਫ਼ੀ ਜ਼ਿਆਦਾ ਹੁੰਦਾ ਹੈ।  ਤਾਪਮਾਨ ਦੇ ਜ਼ੀਰੋ ਡਿਗਰੀ ਸੈਲਸੀਅਸ ਤੋਂ ਘੱਟ ਹੋਣ ਕਾਰਨ ਹਾਰਟ ਅਟੈਕ ਦੀ ਔਸਤ ਦਰ ਇਕ ਦਿਨ 'ਚ ਵਧ ਕੇ ਚਾਰ ਹੋ ਜਾਂਦੀ ਹੈ, ਜਿਹੜੀ ਕਿ 10 ਡਿਗਰੀ ਉਪਰਲੇ ਤਾਪਮਾਨ ਦੀ ਤੁਲਨਾ 'ਚ ਜ਼ਿਆਦਾ ਹੈ। ਇਸ ਤੋਂ ਇਲਾਵਾ ਹਾਰਟ ਅਟੈਕ ਹੋਣ ਦਾ ਕਾਰਨ ਹਵਾ ਦਾ ਤੇਜ਼ ਚੱਲਣਾ, ਘੱਟ ਧੁੱਪ ਤੇ ਊਸਮ ਵੀ ਦੱਸਿਆ ਗਿਆ ਹੈ।

ਹਾਰਟ ਅਟੈਕ ਤੋਂ ਬਚਣ ਲਈ

: ਕੋਲੇਸਟਰੋਲ ਨੂੰ ਰੱਖੋ ਕੰਟਰੋਲ, ਹਾਰਟ ਅਟੈਕ ਦਾ ਮੁੱਖ ਕਾਰਨ ਵਧਿਆ ਹੋਇਆ ਕੋਲੇਸਟਰੋਲ ਹੁੰਦਾ ਹੈ। ਇਸ ਕਾਰਨ ਹੀ ਵਿਅਕਤੀ ਨੂੰ ਕਈ ਪ੍ਰਕਾਰ ਦੀਆਂ ਦਿਲ ਦੀਆਂ ਬਿਮਾਰੀਆਂ ਵੱਧਦੀਆਂ ਹਨ। ਬਲੱਡ ਪ੍ਰੈਸ਼ਰ ਤੇ ਕੋਲੇਸਟਰੋਲ ਨੂੰ ਕੰਟਰੋਲ 'ਚ ਰੱਖੋ। ਇਸ 'ਚ ਹਰ ਰੋਜ਼ ਤੁਹਾਨੂੰ ਖ਼ਿਆਲ ਰੱਖਣ ਦੇ ਨਾਲ-ਨਾਲ ਸਾਵਧਾਨੀ ਵਰਤਣੀ ਚਾਹੀਦੀ ਹੈ।


 ਕਸਰਤ ਕਰਕੇ ਤੁਸੀਂ ਦਿਲ ਦੇ ਰੋਗਾਂ ਤੇ ਹੋਰ ਬਿਮਾਰੀਆਂ ਨੂੰ ਵੀ ਘੱਟ ਕਰ ਸਕਦੇ ਹੋ। ਇਸ ਨਾਲ ਤੁਹਾਡਾ ਕੋਲੇਸਟਰੋਲ ਤੇ ਬਲੱਡ ਪ੍ਰੈਸਰ ਵੀ ਕੰਟਰੋਲ 'ਚ ਰਹਿੰਦਾ ਹੈ।


ਚੰਗਾ ਭੋਜਨ ਤੁਹਾਡੀ ਸਿਹਤ 'ਤੇ ਸਿੱਧਾ ਅਸਰ ਪਾÀੁਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਚੰਗੇ ਭੋਜਨ ਦਾ ਹੀ ਸੇਵਨ ਕਰੋ। ਦਿਲ ਨੂੰ ਦਰੁਸਤ ਰੱਖਣ ਲਈ ਖਾਣ 'ਚ ਫ਼ਲ, ਹਰੀ ਪੱਤੇਦਾਰ ਸਬਜ਼ੀਆਂ ਤੇ ਕੱਚੇ ਭੋਜਨ ਨੂੰ ਸ਼ਾਮਲ ਕਰੋ। ਵਾਸੇ ਭੋਜਨ ਦਾ ਸੇਵਨ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।


ਸਿਗਰਟਨੋਸ਼ੀ ਕ8ਈ ਪ੍ਰਕਾਰ ਦੇ ਰੋਗਾਂ ਦਾ ਕਾਰਨ ਬਣਦੀ ਹੈ।  ਸਿਗਰਟ ਪੀਣ ਨਾਲ ਦਿਲ ਨੂੰ ਖੂਨ ਸੰਚਾਰ ਕਰਨ 'ਚ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਅਜਿਹੇ 'ਚ ਹਾਰਟ ਅਟੈਕ ਫੇਲ ਹੋਣ ਦਾ ਸ਼ੱਕ ਵਧਦਾ ਹੈ। ਸਿਗਰਨੋਸ਼ੀ ਤੋਂ ਬਚਾਅ ਕਰੋ।
ਇਕ ਅਧਿਐਨ ਵਿਚ ਦੇਖਿਆ ਗਿਆ ਹੈ ਕਿ ਪ੍ਰੋਟੀਨ ਨਾਲ ਭਰਪੂਰ ਰੈੱਡ ਮੀਟ ਖਾਣ ਨਾਲ ਦਿਲ ਦੇ ਰੋਗ ਦਾ ਖ਼ਤਰਾ ਵਧ ਸਕਦਾ ਹੈ। ਜਦ ਕਿ ਬਦਾਮ, ਅਖਰੋਟ, ਮੂੰਗਫਲੀ ਤੇ ਬੀਜ ਦਾ ਪ੍ਰੋਟੀਨ ਦਿਲ ਲਈ ਫਾਇਦੇਮੰਦ ਹੋ ਸਕਦਾ ਹੈ। ਇਹ ਨਤੀਜਾ ਕਰੀਬ 80 ਹਜ਼ਾਰ ਲੋਕਾਂ 'ਤੇ ਕੀਤੇ ਗਏ ਅਧਿਐਨ ਦੇ ਆਧਾਰ 'ਤੇ ਕੱਢਿਆ ਗਿਆ ਹੈ। ਅਧਿਐਨ ਮੁਤਾਬਕ ਜ਼ਿਆਦਾ ਮਾਤਰਾ ਵਿਚ ਮੀਟ ਪ੍ਰੋਟੀਨ ਦਾ ਸੇਵਨ ਕਰਨ ਵਾਲਿਆਂ ਵਿਚ ਦਿਲ ਦੇ ਰੋਗ ਦਾ ਖ਼ਤਰਾ 60 ਫ਼ੀਸਦੀ ਜ਼ਿਆਦਾ ਪਾਇਆ ਗਿਆ। ਜਦ ਕਿ ਪ੍ਰੋਟੀਨ ਨਾਲ ਭਰਪੂਰ ਬਦਾਮ, ਅਖਰੋਟ, ਮੂੰਗਫਲੀ ਜਿਹੇ ਪਦਾਰਥਾਂ ਦਾ ਸੇਵਨ ਕਰਨ ਵਾਲਿਆਂ ਵਿਚ ਇਸ ਬਿਮਾਰੀ ਦੇ ਜ਼ੋਖਮ ਵਿਚ 40 ਫ਼ੀਸਦੀ ਤੱਕ ਦੀ ਕਮੀ ਪਾਈ ਗਈ। ਅਮਰੀਕਾ ਦੀ ਲੋਮਾ ਲਿੰਡਾ ਯੂਨੀਵਰਸਿਟੀ ਦੇ ਸ਼ੋਧਕਰਤਾ ਗੈਰੀ ਫਰੇਜ਼ਰ ਨੇ ਕਿਹਾ ਕਿ ਇਨ੍ਹਾਂ ਖੁਰਾਕੀ ਪਦਾਰਥਾਂ ਦੇ ਪ੍ਰਭਾਵ ਦਾ ਇਹ ਨਵਾਂ ਸਬੂਤ ਸਾਹਮਣੇ ਆਇਆ ਹੈ।ਸੂਰਜਮੁਖੀ ਦੇ ਬੀਜ  ਸਿਹਤ ਦੇ ਲਈ ਬੇਹੱਦ ਫਾਇਦੇਬੰਦ ਹੁੰਦੇ ਹਨ। 


ਬੀਜ ਵਿਚ ਜ਼ਰੂਰੀ ਫੈਟੀ ਐਸਿਡ, ਵਿਟਾਮਿਨ ਅਤੇ ਮਿਨਰਲ ਹੁੰਦੇ ਹਨ, ਜੋ ਸਾਡੇ ਸਰੀਰ ਦੇ ਲਈ ਬੇਹੱਦ ਮਹੱਤਵਪੂਰਣ ਹੁੰਦੇ ਹਨ ਅਤੇ ਇਸ ਲਈ ਇਨ੍ਹਾਂ ਕਿਸੇ ਨਾ ਕਿਸੇ ਰੂਪ ਵਿਚ ਆਹਾਰ ਵਿਚ ਸ਼ਾਮਲ ਕਰਨਾ ਜ਼ਰੂਰੀ ਹੈ। ਆਓ, ਸੂਰਜਮੁਖੀ ਦੇ ਬੀਜਾਂ ਨਾਲ ਮਿਲਣ ਵਾਲੇ ਸਿਹਤ ਲਾਭਾਂ ਦੇ ਬਾਰੇ ਵਿਚ ਜਾਣਦੇ ਹਾਂ।

ਸੂਰਜਮੁਖੀ ਦੇ ਬੀਜ ਵਿਚ ਫਾਈਬਰ ਵੀ ਭਰਪੂਰਾ ਮਾਤਰਾ ਵਿਚ ਹੁੰਦੀ ਹੈ। ਇਸ ਨੂੰ ਖਾਣ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ। ਇਨ੍ਹਾਂ ਚੀਜ਼ਾਂ ਵਿਚ ਵਿਟਾਮਿਨ ਸੀ ਅਤੇ ਈ ਹੁੰਦਾ ਹੈ ਜੋ ਦਿਲ ਦੀ ਬਿਮਾਰੀਆਂ ਤੋਂ ਬਚਾਅ ਰੱਖਣ ਦਾ ਕੰਮ ਕਰਦਾ ਹੈ। ਵਿਟਾਮਿਨ ਈ ਕੋਲੈਸਟਰੋਲ ਨੂੰ ਕੰਟਰੋਲ ਕਰਦਾ ਹੈ ਜਿਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਘੱਟ ਹੁੰਦਾ ਹੈ। ਸੂਰਜਮੁਖੀ ਦੇ ਬੀਜਾਂ ਵਿਚ ਮੋਨੋ ਅਤੇ ਪੋਲੀਸੈਚਿਉਦਰੇਟਡ ਫੈਟਸ ਹੁੰਦੇ ਹਨ, ਜੋ ਕਿ ਇੱਕ ਚੰਗੇ ਫੈਟ ਮੰਨੇ ਜਾਂਦੇ ਹਨ। ਇਹ ਖਰਾਬ ਕੋਲੈਸਟਰੋਲ ਨੂੰ ਘਟਾਉਣ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਵਿਚ ਢੇਰ ਸਾਰਾ ਫਾਈਬਰ ਵੀ ਹੁੰਦਾ ਹੈ ਜੋ ਕੋਲੈਸਟਰੋਲ ਨੂੰ ਘਟਾਉਂਦਾ ਹੈ।

ਸੂਰਜਮੁਖੀ ਦੇ ਬੀਜਾਂ ਵਿਚ ਮੈਗਨੀਸ਼ਿਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਨੂੰ ਖਾਣ ਨਾਲ ਹੱਡੀਆਂ ਵਿਚ ਮਜ਼ਬੂਤੀ ਅਤੇ ਲਚਕੀਲਾਪਣ ਆਉਂਦਾ ਹੈ। ਗਠੀਆ ਰੋਗ ਦੇ ਲਈ ਇਹ ਬਹੁਤ ਲਾਭਕਾਰੀ ਹੈ। ਬੀਜ ਕੈਂਸਰ ਦੀ ਰੋਕਥਾਮ ਦਾ ਵੀ ਕੰਮ ਕਰਦੇ ਹਨ। ਇਸ ਦੇ ਐਂਟੀਆਕਸੀਡੈਂਟ ਗੁਣ ਸਿਹਤ ਦੇ ਲਈ ਬਹੁਤ ਫਾਇਦੇਬੰਦ ਹਨ।

ਗੁਰਭਿੰਦਰ ਗੁਰੀ
99157-27311

ਸਾਜਿਦ ਨਾਡਿਆਡਵਾਲਾ ਨੇ ਮ੍ਰਿਤਕ ਵਰਕਰ ਦੇ ਪਰਿਵਾਰ ਦੀ ਸਹਾਇਤਾ ਲਈ ਦਿੱਤੇ 35 ਲੱਖ ਰੁਪਏ  - ਗੁਰਭਿੰਦਰ ਗੁਰੀ

ਸਾਜਿਦ ਨਾਡਿਆਡਵਾਲਾ ਦੀ 'ਹਾਊਸਫੁੱਲ 4' ਦੀ ਸਥਾਪਨਾ ਪ੍ਰਕਿਰਿਆ ਦੌਰਾਨ ਸੋਲਾਈ ਕਰੱਪਨ (44) ਇਕ ਸਹਾਇਕ ਵੈਲਡਰ ਮੰਦਭਾਗੀ ਘਟਨਾ ਦਾ ਸ਼ਿਕਾਰ ਹੋ ਗਿਆ ਸੀ, ਜਿਸ 'ਚ ਉਸ ਦੀ ਜਾਨ ਚਲੀ ਗਈ। ਸੋਲਾਈ ਆਪਣੀ ਪਤਨੀ ਅਤੇ ਇਕ ਬੇਟੀ ਨਾਲ ਰਹਿੰਦਾ ਸੀ, ਜਿਨ੍ਹਾਂ ਨੂੰ ਸਾਜਿਦ ਨਾਡਿਆਡਵਾਲਾ ਤੋਂ ਸਹਾਇਤਾ ਪ੍ਰਾਪਤ ਹੋਈ ਹੈ। ਉਹ 22 ਅਗਸਤ ਨੂੰ ਗੰਭੀਰ ਰੂਪ ਨਾਲ ਬੀਮਾਰ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਗੋਰੇਗਾਂਵ ਦੇ ਲਾਈਫਲਾਈਨ ਹਸਪਤਾਲ 'ਚ ਦਾਖਲ ਕਰਵਾਇਆ ਪਰ 5 ਅਕਤੂਬਰ ਨੂੰ ਉਸ ਦਾ ਦਿਹਾਂਤ ਹੋ ਗਿਆ।

ਅਸੀਂ ਉਨ੍ਹਾਂ ਦੀ ਬੇਟੀ ਦੀਪਿਕਾ ਨਾਲ ਗੱਲਬਾਤ ਕੀਤੀ, ਜਿਸ 'ਚ ਉਸ ਨੇ ਦੱਸਿਆ, ''ਮੇਰੇ ਪਿਤਾ ਨੇ ਕਰੀਬ 25 ਸਾਲਾਂ ਤੱਕ ਫਿਲਮ ਇੰਡਸਟਰੀ 'ਚ ਕੰਮ ਕੀਤਾ ਅਤੇ ਉਹ ਕਮਾਈ ਕਰਨ ਵਾਲਾ ਪਰਿਵਾਰ ਦਾ ਇਕੱਲਾ ਮੈਬਰ ਸੀ। ਆਰਥਿਕ ਰੂਪ ਨਾਲ ਸਾਡੇ ਲਈ ਬਹੁਤ ਵੱਡਾ ਝਟਕਾ ਹੈ। ਅਸੀਂ ਇਕ ਅਜਿਹੇ ਪਰਿਵਾਰ ਬਾਰੇ ਜਾਣਦੇ ਹਾਂ ਜੋ ਇਸ ਤਰ੍ਹਾਂ ਦੀ ਸਥਿਤੀ 'ਚੋਂ ਗੁਜ਼ਰ ਚੁੱਕਾ ਹੈ ਪਰ ਉਨ੍ਹਾਂ ਨੂੰ ਕੋਈ ਵਿੱਤੀ ਸਹਾਇਤਾ ਨਹੀਂ ਮਿਲੀ ਸੀ। ਜਦਕਿ ਸਾਡੇ ਲਈ ਸਾਜਿਦ ਸਰ ਨੇ ਸਾਨੂੰ ਆਰਥਿਕ ਤੇ ਭਾਵਨਾਤਮਕ ਰੂਪ ਨਾਲ ਸਮਰਥਨ ਦਿੱਤਾ।

ਸਾਡੇ ਬਿਹਤਰ ਭਵਿੱਖ ਲਈ ਉਨ੍ਹਾਂ ਵਲੋਂ ਕੀਤੇ ਗਏ 35 ਲੱਖ ਦੇ ਯੋਗਦਾਨ ਲਈ ਅਸੀਂ ਉਨ੍ਹਾਂ ਦੇ ਬਹੁਤ ਧੰਨਵਾਦੀ ਹਾਂ। ਉਨ੍ਹਾਂ ਮੇਰੇ ਪਿਤਾ ਦਾ ਮਾਹਿਰ ਡਾਕਟਰ ਵਲੋਂ ਸਮੇਂ 'ਤੇ ਇਲਾਜ ਕਰਵਾ ਕੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਬਚ ਨਹੀਂ ਸਕੇ। ਉਨ੍ਹਾਂ ਮੇਰੇ ਪਿਤਾ ਦੇ ਹਸਪਤਾਲ ਦੇ ਬਿਲ ਦਾ ਭੁਗਤਾਨ ਵੀ ਕੀਤਾ ਜੋ ਕਰੀਬ 11 ਲੱਖ ਰੁਪਏ ਸੀ। ਸੈੱਟ 'ਤੇ ਹੋਣ ਵਾਲੀ ਮੰਦਭਾਗੀ ਘਟਨਾਵਾਂ ਕਿਸੇ ਦੇ ਹੱਥ 'ਚ ਨਹੀਂ ਹੁੰਦੀਆਂ ਪਰ ਇਸ ਤਰ੍ਹਾਂ ਕਿਸੇ ਦੀ ਮਦਦ ਲਈ ਅੱਗੇ ਆਉਣਾ ਅਸਲ 'ਚ ਕਾਬੀਲ-ਏ-ਤਾਰੀਫ ਹੈ।

99157-27311

ਜਨਮਦਿਨ ਤੋਂ ਇਕ ਦਿਨ ਪਹਿਲਾਂ 'ਬਾਹੂਬਲੀ' ਫੇਮ ਐਕਟਰ ਪ੍ਰਭਾਸ ਦੇ ਪ੍ਰਸ਼ੰਸਕਾਂ ਨੂੰ ਮਿਲਿਆ ਤੋਹਫਾ - ਗੁਰਭਿੰਦਰ  ਗੁਰੀ

'ਬਾਹੂਬਲੀ' ਫੇਮ ਐਕਟਰ ਪ੍ਰਭਾਸ ਜਲਦੀ ਹੀ ਫਿਲਮ 'ਸਾਹੋ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦਾ ਬੀਤੇ ਦਿਨੀਂ ਇਕ ਹੋਰ ਪੋਸਟਰ ਰਿਲੀਜ਼ ਕੀਤਾ ਗਿਆ, ਜੋ ਪ੍ਰਭਾਸ ਦੇ ਫੈਨਸ ਲਈ ਇਕ ਤੋਹਫਾ ਹੈ, ਉਹ ਵੀ ਪ੍ਰਭਾਸ ਦੇ ਜਨਮਦਿਨ ਤੋਂ ਇਕ ਦਿਨ ਪਹਿਲਾਂ। ਭਾਵ ਅੱਜ 23 ਅਕਤੂਬਰ ਨੂੰ ਪ੍ਰਭਾਸ ਦਾ ਜਨਮਦਿਨ ਹੈ। ਇਸ ਦਿਨ ਮੇਕਰਸ 'ਸਾਹੋ' ਦੀ ਖਾਸ ਵੀਡੀਓ ਨੂੰ ਰਿਲੀਜ਼ ਕਰਕੇ ਉਸ ਨੂੰ ਤੇ ਉਸ ਦੇ ਫੈਨਸ ਨੂੰ ਖਾਸ ਤੋਹਫਾ ਦੇਣਾ ਚਾਹੁੰਦੇ ਹਨ। ਪ੍ਰਭਾਸ ਦੇ ਫੈਨਸ ਉਸ ਨੂੰ 'ਬਾਹੂਬਲੀ-2' ਤੋਂ ਬਾਅਦ ਵੱਡੇ ਪਰਦੇ 'ਤੇ ਦੇਖਣ ਲਈ ਕਾਫੀ ਬੇਤਾਬ ਹਨ।

ਪ੍ਰਭਾਸ ਦੀ 'ਬਾਹੂਬਲੀ' ਸੀਰੀਜ਼ ਤੋਂ ਬਾਅਦ ਇਹ ਪਹਿਲੀ ਫਿਲਮ ਹੈ। 'ਸਾਹੋ' ਮੇਕਰਸ 23 ਅਕਤੂਬਰ ਨੂੰ #ShadesOfSaaho ਰਿਵੀਲ ਕਰਨਗੇ। ਪ੍ਰਭਾਸ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਕੱਲ ਭਾਵ 23 ਅਕਤੂਬਰ ਨੂੰ ਫਿਲਮ ਦੀ ਖਾਸ ਮੇਕਿੰਗ ਰਿਲੀਜ਼ ਕੀਤੀ ਜਾਵੇਗੀ, ਜੋ ਸਵੇਰੇ 11 ਵਜੇ ਰਿਲੀਜ਼ ਕੀਤੀ ਜਾਣੀ ਹੈ। 

ਗੁਰਭਿੰਦਰ  ਗੁਰੀ
99157-27311

ਠਗਸ...' ਦੇ ਐਕਸ਼ਨ ਸੀਕਵੈਂਸ ਲਈ ਆਮਿਰ ਤੇ ਅਮਿਤਾਭ ਨੂੰ ਸਿੱਖਣੀ ਪਈ ਤਲਵਾਰਬਾਜ਼ੀ  - ਗੁਰਭਿੰਦਰ ਗੁਰੀ

ਯਸ਼ ਰਾਜ ਫਿਲਮਸ ਦੀ 'ਠਗਸ ਆਫ ਹਿੰਦੋਸਤਾਨ' ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਭਾਰਤੀ ਫਿਲਮ ਰਿਲੀਜ਼ ਕਿਹਾ ਜਾ ਸਕਦਾ ਹੈ। 'ਠਗਸ ਆਫ ਹਿੰਦੋਸਤਾਨ' ਇਸ ਦੀਵਾਲੀ 'ਤੇ ਰਿਲੀਜ਼ ਹੋਣ ਵਾਲੀਆਂ ਬਾਲੀਵੁੱਡ ਦੀਆਂ ਸਭ ਤੋਂ ਵੱਡੀਆਂ ਫਿਲਮਾਂ 'ਚੋਂ ਇਕ ਹੈ। ਇਸ ਫਿਲਮ ਰਾਹੀਂ ਪਹਿਲੀ ਵਾਰ ਭਾਰਤੀ ਸਿਨੇਮਾ ਦੇ ਦੋ ਵੱਡੇ ਦਿਗੱਜ ਸਟਾਰ ਅਮਿਤਾਭ ਬੱਚਨ ਤੇ ਆਮਿਰ ਖਾਨ ਇਕੱਠੇ ਪਰਦੇ 'ਤੇ ਨਜ਼ਰ ਆਉਣਗੇ। ਇਸ ਫਿਲਮ 'ਚ ਪ੍ਰਸ਼ੰਸਕਾਂ ਨੂੰ ਜ਼ਬਰਦਸਤ ਐਕਸ਼ਨ ਸੀਕਵੈਂਸ ਦੇਖਣ ਨੂੰ ਮਿਲੇਗਾ, ਜਿਸ ਨੂੰ ਅਮਿਤਾਭ ਤੇ ਆਮਿਰ ਨੇ ਬਾਖੂਬੀ ਨਿਭਾਇਆ ਹੈ। ਐਕਸ਼ਨ ਸੀਨਜ਼ ਨੂੰ ਫਿਲਮਾਉਣ ਲਈ ਅਭਿਨੇਤਾਵਾਂ ਨੂੰ ਸਪੈਸ਼ਲ ਟ੍ਰੇਨਿੰਗ ਲੈਣੀ ਪਈ।

ਇਸ ਬਾਰੇ 'ਚ ਗੱਲ ਕਰਦੇ ਹੋਏ ਅਮਿਤਾਭ ਨੇ ਕਿਹਾ, ''ਅਸਲ 'ਚ ਇਨ੍ਹਾਂ ਮੁਸ਼ਕਲਾਂ 'ਚ ਲੰਘਣ ਤੋਂ ਪਹਿਲਾਂ ਵਿਜੈ ਕ੍ਰਿਸ਼ਣ ਤੇ ਆਦਿਤਿਆ ਨੇ ਕਿਹਾ ਸੀ ਕਿ ਥੋੜ੍ਹੀ ਟ੍ਰੇਨਿੰਗ ਲੈਣੀ ਚਾਹੀਦੀ ਹੈ। ਇਸ ਲਈ ਅਸੀਂ ਤਲਵਾਰਬਾਜ਼ੀ ਦੀ ਟ੍ਰੇਨਿੰਗ ਲਈ। ਇਸ ਫਿਲਮ 'ਚ ਕਲਾਬਾਜ਼ੀ, ਗੋਤਾਖੋਰੀ ਅਤੇ ਚੜਾਈ ਕਰਨਾ ਵਰਗੇ ਬਹੁਤ ਸਾਰੇ ਐਕਸ਼ਨ ਸੀਕਵੈਂਸ ਸ਼ਾਮਲ ਹਨ। ਇਹ ਸਭ ਲਾਈਵ ਕੀਤੇ ਜਾਂਦੇ ਸਨ। ਜੇਕਰ ਤੁਸੀਂ ਖੁਦ ਨੂੰ ਕਿਸੇ ਮੁਕਾਬਲੇ ਲਈ ਤਿਆਰ ਕੀਤਾ ਤਾਂ ਮੈਨੂੰ ਲਗਦਾ ਹੈ ਕਿ ਤੁਹਾਨੂੰ ਸਭ ਮੁਸ਼ਕਲਾਂ ਤੇ ਚੁਣੌਤੀਆਂ ਨੂੰ ਦੂਰ ਰੱਖਦੇ ਹੋਏ, ਜੋ ਤੁਹਾਨੂੰ ਕਿਹਾ ਜਾਵੇ, ਉਹ ਕਰਨਾ ਚਾਹੀਦਾ''।

ਉੱਥੇ ਹੀ ਆਮਿਰ ਨੇ ਕਿਹਾ, ''ਠਗਸ ਆਫ ਹਿੰਦੋਸਤਾਨ ਤੋਂ ਪਹਿਲਾਂ ਮੈਂ 'ਦੰਗਲ' 'ਚ ਕੰਮ ਕੀਤਾ ਸੀ। ਅਸੀਂ ਦੋਵੇਂ (ਫਾਤਿਮਾ ਸਨਾ ਸ਼ੇਖ) ਕੁਸ਼ਤੀ ਲਈ ਡੇਢ ਸਾਲ ਤੋਂ ਟ੍ਰੇਨਿੰਗ ਲੈ ਰਹੇ ਹਾਂ। ਕੁਸ਼ਤੀ 'ਚ ਤੁਸੀਂ ਕਮਰ ਨਾਲ ਝੂਕਦੇ ਹੋ ਅਤੇ ਜਿੰਨਾ ਸੰਭਵ ਹੋ ਸਕਦਾ ਹੈ ਕਿ ਝੂਕੇ ਰਹਿਣ ਦੀ ਕੋਸ਼ਿਸ਼ ਕਰਦੇ ਹੋ। ਮੈਂ ਝੂਕ ਕੇ ਖੜਾ ਰਹਿੰਦਾ ਸੀ। ਮੁੱਕੇਬਾਜ਼ੀ, ਕਿਕਿੰਗ, ਰੋਲਿੰਗ, ਤਲਵਾਰਬਾਜ਼ੀ ਸਿੱਖਣ ਲਈ ਸਾਨੂੰ ਸਪੈਸ਼ਲ ਟ੍ਰੇਨਿੰਗ ਲੈਣੀ ਪਈ। ਅਜਿਹਾ ਬਹੁਤ ਕੁਝ ਹੋਇਆ ਜਿਸ ਨੇ ਸਾਨੂੰ ਇਸ ਫਿਲਮ ਲਈ ਹਿੰਮਤ ਦਿੱਤੀ।

ਦੱਸਣਯੋਗ ਹੈ ਕਿ 'ਠਗਸ ਆਫ ਹਿੰਦੋਸਤਾਨ' 'ਚ ਕੈਟਰੀਨਾ ਕੈਫ ਅਤੇ ਫਾਤਿਮਾ ਸ਼ਨਾ ਸ਼ੇਖ ਅਹਿਮ ਭੂਮਿਕਾਵਾਂ 'ਚ ਹਨ। ਯਸ਼ ਰਾਜ ਫਿਲਮਸ ਦੀ ਮੇਗਾ ਐਕਸ਼ਨ ਫਿਲਮ 8 ਨਵੰਬਰ ਨੂੰ ਹਿੰਦੀ, ਤਾਮਿਲ ਤੇ ਤੇਗਲੂ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ।


 ਗੁਰਭਿੰਦਰ ਗੁਰੀ
99157-27311

ਸਾਕਸ਼ੀ ਤੰਵਰ ਨੇ ਬੇਟੀ ਦਿਵਿਆ ਦਾ ਇਸ ਦੁਨੀਆ 'ਚ ਕੀਤਾ ਸਵਾਗਤ - ਗੁਰਭਿੰਦਰ ਸਿੰਘ ਗੁਰੀ

ਬਾਲੀਵੁੱਡ ਤੇ ਟੀ. ਵੀ. ਦੀ ਸਭ ਤੋਂ ਪਸੰਦੀਦਾ ਅਦਾਕਾਰਾ ਸਾਕਸ਼ੀ ਤੰਵਰ ਨੇ 'ਦਿਵਿਆ' ਨਾਂ ਦੀ ਬੱਚੀ ਗੋਦ ਲੈਣ ਦੀ ਖੁਸ਼ਖਬਰੀ ਆਪਣੇ ਫੈਨਜ਼ ਵਿਚਾਲੇ ਸ਼ੇਅਰ ਕੀਤੀ ਹੈ। ਨੌ ਮਹੀਨੇ ਦੀ ਇਸ ਬੱਚੀ ਨੇ ਸਿਰਫ ਸਾਕਸ਼ੀ ਦੀ ਜ਼ਿੰਦਗੀ 'ਚ ਹੀ ਨਹੀਂ ਖੁਸ਼ੀਆਂ ਦੇ ਰੰਗ ਭਰੇ, ਬਲਕਿ ਪੂਰੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਸਾਕਸ਼ੀ ਤੰਵਰ ਬੱਚਿਆਂ ਨੂੰ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਮੰਨਦੀ ਹੈ ਅਤੇ ਇਸ ਲਈ ਇਸ ਨੰਨ੍ਹੀ ਪਰੀ ਨੂੰ 'ਦਿਵਿਆ' ਨਾਂ ਦਿੱਤਾ, ਜੋ ਦੇਵੀ ਲਕਸ਼ਮੀ ਦਾ ਨਾਂ ਹੈ ਅਤੇ ਇਸ ਦਾ ਮਤਲਬ ਹੈ, ''ਉਹ ਜੋ ਪ੍ਰਾਥਨਾਵਾਂ ਦਾ ਉਤਰ ਦਿੰਦਾ ਹੈ''।

ਖੁਸ਼ਖਬਰੀ ਸ਼ੇਅਰ ਕਰਦੇ ਹੋਏ ਸਾਕਸ਼ੀ ਨੇ ਕਿਹਾ, ''ਮੇਰੇ ਮਾਤਾ-ਪਿਤਾ ਦੇ ਆਸ਼ੀਰਵਾਰ ਅਤੇ ਮੇਰੇ ਪਰਿਵਾਰ ਤੇ ਦੋਸਤਾਂ ਦੇ ਸਮਰਥਨ ਨਾਲ, ਮੈਂ ਇਕ ਬੱਚੀ ਨੂੰ ਗੋਦ ਲਿਆ, ਜੋ ਜਲਦ ਹੀ 9 ਮਹੀਨੇ ਦੀ ਹੋ ਜਾਵੇਗੀ। ਇਸ ਖੁਸ਼ਖਬਰੀ ਨੂੰ ਤੁਹਾਡੇ ਨਾਲ ਸ਼ੇਅਰ ਕਰਦੇ ਹੋਏ ਮਾਣ ਮਹਿਸੂਸ ਕਰ ਰਹੀ ਹਾਂ। ਇਹ ਮੇਰੇ ਜੀਵਨ ਦਾ ਸਭ ਤੋਂ ਵੱਡਾ ਪਲ ਹੈ ਅਤੇ ਮੈਂ ਤੇ ਮੇਰਾ ਪੂਰਾ ਪਰਿਵਾਰ ਦਿਵਿਆ ਨੂੰ ਗਲੇ ਲਗਾਉਣ ਲਈ ਉਤਸ਼ਾਹਿਤ ਹਾਂ। ਉਹ ਮੇਰੀਆਂ ਸਾਰੀਆਂ ਪ੍ਰਾਥਨਾਵਾਂ ਦਾ ਉਤਰ ਹੈ ਅਤੇ ਉਸ ਨੂੰ ਆਪਣੀ ਜ਼ਿੰਦਗੀ 'ਚ ਪਾ ਕੇ ਖੁਸ਼ੀ ਮਹਿਸੂਸ ਕਰ ਰਹੀ ਹਾਂ''।

ਸਾਕਸ਼ੀ ਤੰਵਰ ਭਾਰਤੀ ਟੈਲੀਵਿਜ਼ਨ ਦੀ ਸਭ ਤੋਂ ਪਸੰਦੀਦਾ ਅਦਾਕਾਰਾ ਦੀ ਲਿਸਟ 'ਚ ਸ਼ਾਮਲ ਹੈ ਅਤੇ 'ਕਹਾਣੀ ਘਰ ਘਰ ਕੀ' ਅਤੇ 'ਬੜੇ ਅਛੇ ਲਗਤੇ ਹੈ' ਵਰਗੇ ਸ਼ੋਅ ਲਈ ਜਾਣੀ ਜਾਂਦੀ ਹੈ। ਸਾਕਸ਼ੀ ਬਲਾਕਬਸਟਰ ਫਿਲਮ 'ਦੰਗਲ' 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰ ਚੁੱਕੀ ਹੈ।

ਗੁਰਭਿੰਦਰ ਸਿੰਘ ਗੁਰੀ
99157-27311