Jagdish Singh Chohka

''ਖੁਰਾਸਾਨ  ਖਸਮਾਨਾ ਕੀਆ ਹਿੰਦੂਸਤਾਨ ਡਰਾਇਆ'' - ਜਗਦੀਸ਼ ਸਿੰਘ ਚੋਹਕਾ

ਭਾਰਤ ਦੇ ਸੰਵਿਧਾਨ ਅੰਦਰ ਸਾਰੇ ਵਰਗਾਂ ਦੇ ਨਾਗਰਿਕਾਂ ਨੂੰ ਮੁੱਢਲੇ (ਮੌਲਿਕ) ਹੱਕਾਂ ਦੇ ਬਰਾਬਰ ਅਧਿਕਾਰ ਦਿੱਤੇ ਗਏ ਹਨ।ਇਨ੍ਹਾਂ ਮੌਲਿਕ ਅਧਿਕਾਰਾਂ ਅੰਦਰ ਧਾਰਾ 19-ਅਧੀਨ ਵਿਚਾਰ ਪ੍ਰਗਟ ਦੀ ਆਜ਼ਾਦੀ ਅਤੇ ਬੋਲਣ ਦੇ ਅਧਿਕਾਰਾਂ ਤੋਂ ਬਿਨਾਂ ਪੁਰ-ਅਮਨ ਇੱਕਠੇ ਹੋਣ ਅਤੇ ਦੇਸ਼ ਅੰਦਰ ਆਜਾਦਰਾਨਾ ਫਿਰਨ ਤੁਰਨ ਦਾ ਅਧਿਕਾਰ ਵੀ ਹੈ। ਪਰ ਇਹ ਉਥੇ ਨਹੀਂ ਜਿੱਥੇ ਕੋਈ ਬੰਦਸ਼ ਹੋਵੇ ਜਾਂ ਦੇਸ਼ ਦੀ ਆਜ਼ਾਦੀ ਲਈ ਖਤਰਾ (ਪ੍ਰਭੁਤਾ ਤੇ ਅਖੰਡਤਾ ਨੂੰ ਖਤਰਾ) ਹੋਵੇ ਜਾਂ ਉਥੇ ਜਾਣ ਦੀ ਮਨਾਹੀ ਹੋਵੇ ਜਾਂ ਉਹ ਸਥਾਨ ਜਿੱਥੇ ਦੇਸ਼ ਦੀ ਸੁਰੱਖਿਆ ਜਾਂ ਜਨਤਕ ਹੁਕਮ ਜਿੱਥੇ ਕੋਈ ਭੜਕਾਹਟ ਪੈਦਾ ਹੋਣ ਦਾ ਖੰਦਸ਼ਾ ਹੋਵੇ ! ਪਰ ਸੰਵਿਧਾਨ ਦੀ ਧਾਰਾ 21-ਅਧੀਨ ਹਰ ਸ਼ਹਿਰੀ ਦੀ ਜ਼ਿੰਦਗੀ ਅਤੇ ਸਖਸ਼ੀ-ਆਜਾਦੀ ਲਈ ਜਿਊਣ ਦਾ ਵੀ ਪੂਰਾ ਅਧਿਕਾਰ ਦਿੱਤਾ ਹੋਇਆ ਹੈ। ਮਾਣਯੋਗ ਸੁਪਰੀਮ ਕੋਰਟ ਨੇ ਇਸ ਸਬੰਧੀ ਆਪਣੇ ਅਨੇਕਾਂ ਫੈਸਲਿਆਂ ਅੰਦਰ ਵਿਅਕਤੀ ਦੀ ਨਿਜੀ ਆਜਾਦੀ ਲਈ ਕਈ ਵਾਰ ਤੱਥਾਂ ਸਮੇਤ ਵਿਆਖਿਆਵਾਂ ਵੀ ਕੀਤੀਆਂ ਹਨ।ਜਿਨਾ ਅੰਦਰ ਉਪਰੋਕਤ ਆਜਾਦੀ ਲਈ ਤਰਕ-ਸੰਗਤ ਆਚਰਣ ਰਾਹੀ ਵਿਸ਼ੇਸ਼ਤਾ ਵੱਜੋ ਉਸ ਦਾ ਹੱਕ ਦਿੱਤਾ ਹੈ, ਤਾਂ ਜੋ ਉਹ ਆਪਣੇ ਮੰਤਵ ਦੀ ਪੂਰਤੀ ਲਈ ਤੈਹ ਕੀਤੇ ਕਰਮ ਸਬੰਧੀ (ਟੀਚੇ ਲਈ) ਅੱਗੇ ਵੱਧ ਸੱਕੇ। ਮਾਣਯੋਗ ਸੁਪਰੀਮ ਕੋਰਟ ਨੇ ''ਹਿੰਮਤ ਲਾਲ ਕੇ ਸ਼ਾਹ (1973)' ਦੇ ਕੇਸ ਸਬੰਧੀ ਇਕ ਫੈਸਲੇ ਅੰਦਰ ਪੂਰੀ ਦ੍ਰਿੜਤਾ ਨਾਲ ਹੁਕਮ ਸੁਣਾਇਆ ਸੀ, 'ਕਿ ਸਰਕਾਰ (ਸਟੇਟ) ਕਿਸੇ ਕਨੂੰਨ ਰਾਹੀਂ ਪਬਲਿਕ ਰਾਹ (ਗਲੀ) ਜਾਂ ਥਾਂ 'ਤੇ ਇੱਕਠੇ ਹੋਣ ਲਈ ਨਾਗਰਿਕਾਂ ਦੇ ਹੱਕਾਂ ਨੂੰ ਘਟਾ ਨਹੀਂ ਸਕਦੀ ਹੈ। ਹਾਂ! ਸਰਕਾਰ ਲੋਕਾਂ ਦੇ ਇਕੱਠੇ ਹੋਣ ਦੇ ਹੱਕ ਲਈ ਸਹਾਇਤਾ ਵਜੋਂ ਕੋਈ ਨਿਆਂ-ਪੂਰਣ ਰੋਕ ਜੋ ਸਰਵਜਨਿਕ ਹੋਵੇ ਦੀ ਵਿਵੱਸਥਾ ਕਰ ਸਕਦੀ ਹੈ। ਪਰ ਸਰਕਾਰ ਕੋਈ ਅਜਿਹੀ ਅਨੁਚਿਤ (ਤਰਕਹੀਣਤਾ ਵਾਲੀ) ਰੋਕ ਵੀ ਨਹੀਂ ਲਾ ਸਕਦੀ ਹੈ। ਹਾਕਮਾਂ ਨੂੰ ਸੰਵਿਧਾਨ ਦੀ ਧਾਰਾ-19 (1) (b) read with ਧਾਰਾ-13 ਨੂੰ ਵੀ ਪੜ੍ਹ ਲੈਣਾ ਚਾਹੀਦਾ ਹੈ ਜੋ ਲੋਕਾਂ ਦੇ ਹੱਕਾਂ ਦੀ ਰਾਖੀ ਕਰਦੀ ਹੈ ਤੇ ਲੋਕਾਂ ਵਿਰੁਧ ਗੈਰ-ਸੰਵਿਧਾਨਿਕ ਕਾਰਵਾਈ ਕਰਨ ਤੋਂ ਰੋਕਦੀ ਹੈ। ਕੀ ਹੁਣ ਲੋਕ ਹੀ ਇਹ ਫੈਸਲਾ ਕਰਨ ਕਿ ਸਿੰਘੂ, ਗਾਜ਼ੀਪੁਰ ਅਤੇ ਟਿਕਰੀ ਬਾਰਡਰਾਂ 'ਤੇ ਲਾਈਆਂ ਜਾ ਰਹੀਆਂ ਰੋਕਾਂ, ਵਾੜਾਂ, ਕਿਲ, ਟੋਏ, ਸੀਮਿੰਟ ਦੀਆਂ ਖੜੀਆਂ ਕੀਤੀਆਂ ਜਾ ਰਹੀਆਂ ਦੀਵਾਰਾਂ ਲਾ ਕੇ ਕੌਣ ਸੰਵਿਧਾਨ ਦੀਆਂ ਅਵੱਗਿਆ ਕਰ ਰਿਹਾ ਹੈ ? ਕੀ ਕਿਸਾਨ ਜੋ ਤਿੰਨ ਕਾਲੇ ਕਨੂੰਨਾਂ ਦੀ ਵਾਪਸੀ ਲਈ ਸੰਘਰਸ਼ਸ਼ੀਲ ਹਨ ਉਹ ਦੇਸ਼ਵਾਸੀ ਨਹੀਂ ਹਨ, ਜਿਨਾ ਦਾ ਪਬਲਿਕ ਰਾਹ ਪੁਲੀਸ ਰਾਹੀਂ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ ? ਇਸ ਸ਼ਾਂਤਮਈ ਕਿਸਾਨ ਅੰਦੋਲਨ ਨੂੰ ਲਤਾੜਨ ਵਲ ਕੌਣ ਤੁਰ ਰਿਹਾ ਹੈ ਜਦ ਸੁਪਰੀਮ ਨੇ ਇਕੱਠ ਕਰਨ ਦੀ ਆਗਿਆ ਦਿੱਤੀ ਹੋਈ ਹੈ।
    ਮਾਣਯੋਗ ਜੱਜ ਮੈਥੀਓ ਦੀ ਇਕ ਸ਼ਕਤੀਸ਼ਾਲੀ ਮੇਲ ਖਾਣ ਵਾਲੀ ਸਹਿਮਤੀ ਹੈ, 'ਕਿ ਇੱਕਠੇ ਹੋਣ ਦੀ ਆਜ਼ਾਦੀ ਜਮਹੂਰੀ ਸਿਸਟਮ ਦਾ ਇਕ ਜ਼ਰੂਰੀ ਅੰਗ ਹੈ। ਇਸ ਧਾਰਨਾ ਦੀਆਂ ਜੜ੍ਹਾਂ ਨਾਗਰਿਕਾਂ ਦੇ ਜਮਹੂਰੀ ਹੱਕਾਂ ਅੰਦਰ ਇਕ ਦੂਸਰੇ ਨੂੰ ਆਹਮਣੇ-ਸਾਹਮਣੇ ਹੋ ਕੇ  ਤਾਂ ਜੋ ਉਹ ਇਕ-ਦੂਸਰੇ ਨਾਲ ਆਪਣੇ ਵਿਚਾਰਾਂ, ਸਮੱਸਿਆਵਾਂ ਨੂੰ ਵਿਚਾਰਨਾਂ ਜੋ ਧਰਮ, ਸਿਆਸੀ, ਆਰਥਿਕ ਜਾਂ ਸਮਾਜ ਸਬੰਧੀ ਹੋਣ, ਜੁੜੀਆਂ ਹੋਈਆਂ ਹੁੰਦੀਆਂ ਹਨ। ਖੁਲੀਆਂ ਥਾਵਾ 'ਤੇ ਜਨਤਕ ਮੀਟਿੰਗਾਂ ਅਤੇ ਪਬਲਿਕ ਗਲੀਆਂ ਅੰਦਰ ਇੱਕਠੇ ਹੋਣਾ ਤੇ ਗੱਲਬਾਤ ਕਰਨੀ ਇਹ ਸਾਡੇ ਕੌਮੀ ਜੀਵਨ ਦੀ ਰਿਵਾਇਤ ਹੈ। ਉਸ ਨੇ ਇਹ ਵੀ ਐਲਾਨ ਕੀਤਾ, 'ਕਿ ਹਾਕਮ ਅਤੇ ਸਥਾਨਕ ਸਰਕਾਰਾਂ ਵੱਲੋਂ ਲੋਕਾਂ ਨੂੰ ਇੱਕਠੇ ਹੋਣ ਦੇ ਮਿਲੇ ਮੌਲਿਕ ਅਧਿਕਾਰਾਂ ਨੂੰ ਜੇਕਰ ਉਹ ਕਨੂੰਨੀ ਤੌਰ ਤੇ ਰੋਕਦੇ ਹਨ ਅਤੇ ਉਨ੍ਹਾਂ ਥਾਵਾਂ ਨੂੰ ਬੰਦ ਕਰ ਦਿੰਦੇ ਹਨ ਜਿੱਥੇ ਲੋਕ ਇੱਕਠੇ ਹੁੰਦੇ ਹਨ ਉਨ੍ਹਾਂ ਦਾ ਇਹ ਵਰਤਾਰਾ ਵਿਅਰਥ ਹੋਵੇਗਾ ਕਿ ਇਨ੍ਹਾਂ ਥਾਵਾਂ 'ਤੇ ਕੇਵਲ ਬਹੁਤ ਸਾਰੇ ਲੋਕਾਂ ਦੀ ਭੀੜ੍ਹ ਹੀ ਜਮਾਂ ਹੋ ਜਾਵੇਗੀ ! ਕਿਉਂਕਿ ਇਹ ਉਨ੍ਹਾਂ ਦਾ ਮੌਲਿਕ ਅਧਿਕਾਰ ਹੈ। ਪਰ ਲੋਕਾਂ ਦਾ ਹੱਕ ਖੋਹਿਆ ਨਹੀਂ ਜਾ ਸਕਦਾ ਹੈ ਭਾਵੇਂ ਇਹ ਵਿਚਾਰਸ਼ੀਲਤਾ ਵਾਲਾ ਰਾਹ ਹੀ ਹੋਵੇ। ਧਾਰਾ-141 ਅਧੀਨ ਸਾਰੀਆਂ ਅਥਾਰਟੀਆਂ ਭਾਵੇਂ ਉਹ ਸਿਵਲ ਜਾਂ ਜੁਡੀਸ਼ੀਅਲ ਹੋਣ ਉਨ੍ਹਾਂ ਤੋਂ ਆਸ ਕੀਤੀ ਜਾਂਦੀ ਹੈ, 'ਕਿ ਉਹ ਮਾਣਯੋਗ ਸੁਪਰੀਮ ਕੋਰਟ ਦੀ ਸਹਾਇਤਾ ਕਰਨ। ਕਿਉਂਕਿ ਉਨ੍ਹਾਂ ਨੂੰ ਇਸ ਕਨੂੰਨ ਮੁਤਾਬਿਕ ਚੱਲਣਾ ਪੈਣਾ ਹੈ।
    ਪਰ ਦੇਖਣ ਨੂੰ ਇਹ ਮਿਲ ਰਿਹਾ ਹੈ ਕਿ 26-ਨਵੰਬਰ, 2020 ਤੋਂ ਕਿਸਾਨਾਂ ਦੇ ਅੰਦੋਲਨ ਨਾਲ ਨਜਿੱਠਣ ਲਈ ਕੇਂਦਰੀ ਤੇ ਰਾਜ-ਸਰਕਾਰਾਂ ਇਸ ਘੋਸ਼ਣਾ ਦੇ ਸਰੋਸਰ ਹਰ ਤਰ੍ਹਾਂ ਵਿਪਰੀਤ ਚਲ ਰਹੀਆਂ ਹਨ। ਉਹ ਕੇਵਲ ਸੰਵਿਧਾਨ ਦਾ ਮਖੌਲ ਹੀਂ ਨਹੀਂ ਉਡਾਅ ਰਹੀਆਂ ਹਨ ਪ੍ਰੰਤੂ ਉਹ ਸੁਪਰੀਮ ਕੋਰਟ ਦੀ ਕਿਸਾਨਾਂ ਵੱਲੋਂ ਪੂਰ-ਅਮਨ ਇੱਕਠੇ ਹੋਣ, ਆਜਾਦਾਨਾ ਫਿਰਨ-ਤੁਰਨ, ਵਿਚਾਰ ਪੇਸ਼ ਕਰਨ ਲਈ ਦਿੱਤੀ ਆਗਿਆ ਦੀ ਵੀ ਹੁਕਮ ਅਦੂਲੀ ਕਰ ਰਹੀਆਂ ਹਨ। ਮੌਲਿਕ ਅਧਿਕਾਰ ਸੰਵਿਧਾਨ ਘਾੜਿਆ ਵੱਲੋਂ ਨਾਗਰਿਕਾਂ ਨੂੰ ਦਿੱਤਾ ਤੋਹਫਾ ਹੈ, ਨਾ ਕਿ ਇਹ ਕਿਸੇ ਹੋਰ ਵੱਲੋਂ ਭਾਵੇਂ ਉਹ ਸੰਸਦ ਅਤੇ ਨਿਆਂ ਪਾਲਕਾਂ ਹੈ ਜਾਂ ਹੋਵੇ ਕਾਰਜਕਾਰਨੀ ਇਸ ਨੂੰ ਘਟਾਉਣ ਜਾਂ ਖੋਹਣ ਦਾ ਹੱਕ ਨਹੀਂ ਹੈ। ਮੌਲਿਕ ਅਧਿਕਾਰਾਂ ਸਬੰਧੀ ਸਲਾਹਕਾਰ ਕਮੇਟੀ ਜਿਸ ਦੀ ਪ੍ਰਧਾਨਗੀ ਵਲਭ ਭਾਈ ਪਟੇਲ ਦੀ ਪ੍ਰਧਾਨਗੀ ਹੇਠ ਹੋਈ ਸੀ, ਉਨ੍ਹਾਂ ਵੱਲੋਂ ਇਕ ਪੱਤਰ 24-ਅਪ੍ਰੈਲ, 1947 ਨੂੰ ਸੰਵਿਧਾਨ ਘਾੜਨੀ ਅਸੰਬਲੀ ਦੇ ਪ੍ਰਧਾਨ ਨੂੰ ਸੰਬੋਧਨ ਕਰਦੇ ਲਿਖਿਆ ਸੀ, 'ਕਿ ਅਸੀਂ ਇਨ੍ਹਾਂ ਹੱਕਾਂ ਨੂੰ ਉਚਤਿਤਾ-ਸ਼ੀਲ ਬਣਾਉਣ ਦੀ ਮਹੱਤਤਾ ਦੇ ਰਹੇ ਹਾਂ। ਇਸ ਲਈ ਅਸੀਂ ਧਾਰਾ-32 ਦਾ ਗਠਨ ਕੀਤਾ ਹੈ, ਤਾਂ ਕਿ ਜਿਸ ਰਾਹੀ ਸੁਪਰੀਮ ਕੋਰਟ ਮੌਲਿਕ ਅਧਿਕਾਰਾਂ ਨੂੰ ਜ਼ਬਰਦਸਤੀ ਲਾਗੂ ਕਰ ਸੱਕੇ। 24-ਅਪ੍ਰੈਲ, 1947 ਨੂੰ ਪਟੇਲ ਨੇ ਫਿਰ ਕਿਹਾ ਕਿ ਦੋ ਤਰ੍ਹਾਂ ਦੇ ਵਿਚਾਰ ਇਸ ਰਿਪੋਟ ਅਧੀਨ ਵਿਚਾਰੇ ਗਏ ਹਨ। ਜਿਹੜੇ ਮੌਲਿਕ ਅਧਿਕਾਰ ਵਿਚਾਰੇ ਗਏ, ਜੋ  ਇਕ ਦੇਸ਼ ਦੇ ਹੀ  ਨਹੀਂ ਸਗੋਂ ਸੰਸਾਰ ਦੇ ਹਰ ਦੇਸ਼ ਤੋਂ ਲੈਕੇ ਪੜਚੋਲੇ ਗਏ ਸਨ। ਸਾਰੇ ਦੇਸ਼ਾਂ ਦੇ ਸੰਵਿਧਾਨਾਂ ਨੂੰ ਪੜਚੋਲਣ ਬਾਦ ਅਸੀਂ ਇਸ ਸਿੱਟੇ ਤੇ ਪੁਜੇ ਹਾਂ ਕਿ ਇਸ ਰਿਪੋਰਟ ਅੰਦਰ ਉਨ੍ਹਾਂ ਹਰ ਮੁਮਕਿਨ ਅਧਿਕਾਰਾਂ ਨੂੰ ਸ਼ਾਮਿਲ ਕੀਤਾ ਜਾਵੇ ਜਿਨ੍ਹਾਂ ਨੂੰ ਅਸੀਂ ਵਿਵੇਕਪੂਰਨ ਸਮਝਦੇ ਹਾਂ। 1 ਤੇ 2-ਦਸੰਬਰ, 1948 ਨੂੰ ਵਿਧਾਨ-ਘਾੜਣੀ ਅਸੰਬਲੀ ਦੀ ਇਕ ਬਹਿਸ ਦੌਰਾਨ ਮੁੱਢਲੇ ਮੌਲਿਕ ਹੱਕਾਂ ਸਬੰਧੀ ਕਮੇਟੀ ਦੌਰਾਨ ਕੇ.ਐਮ.ਮੁਨਸ਼ੀ ਨੇ ਗਿਆਨ ਪੂਰਣ ਬਿਆਨ ਦੌਰਾਨ ਮੂਲ ਮੁੱਦੇ ਬਾਰੇ ਕਿਹਾ ਕਿ ਜਮਹੂਰੀਅਤ ਦਾ ਸਤ (ਅਰਕ) ਇਹ ਕਿ ਸਰਕਾਰ ਦੀ ਅਲੋਚਨਾ ਕਰਨੀ ਹੁੰਦੀ ਹੈ। ਭਾਰਤ ਦਾ ਸੰਵਿਧਾਨ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਮਾਨਣ ਦਾ ਅਧਿਕਾਰ ਦਿੰਦਾ ਹੈ। 26-ਨਵੰਬਰ 2020 ਤੋਂ ਦਿੱਲੀ ਦੇ ਬਾਰਡਰ ਟਿਕਰੀ, ਸਿੰਘੂ ਅਤੇ ਗਾਜ਼ੀਪੁਰ ਬੈਠੇ ਪੁਰ-ਅਨ ਕਿਸਾਨ ਜਿਨ੍ਹਾਂ ਨੂੰ ਚਾਰੇ ਪਾਸਿਆਂ ਤੋਂ ਪੁਲਿਸ ਵੱਲੋਂ ਕਈ ਤਰ੍ਹਾਂ ਨਾਲ ਘੇਰਿਆ ਜਾ ਰਿਹਾ ਹੈ, ਕਦੀ ਸੰਚਾਰ ਸਾਧਨ, ਪਾਣੀ ਸਪਲਾਈ, ਬਾਥ-ਰੂਮ ਤੇ ਬਿਜਲੀ ਬੰਦ ਕਰਨੀ, 'ਕੀ ਇਹ ਕਿਸਾਨਾਂ ਦੇ ਮੌਲਿਕ ਅਧਿਕਾਰਾਂ ਦਾ ਹਾਕਮਾਂ ਵਲੋਂ ਹਨਨ ਨਹੀਂ ਕੀਤਾ ਜਾ ਰਿਹਾ ਹੁੰਦਾ ਹੈ।
    ਕੇ.ਟੀ.ਸ਼ਾਹ ਵੱਲੋਂ ਸੰਵਿਧਾਨ ਘੜਨੀ ਅਸੰਬਲੀ ਨੂੰ ਸੰਬੋਧਨ ਕਰਦੇ ਚਿਤਾਵਨੀ ਦਿੱਤੀ ਸੀ, ਕਿ ਕਿਸੇ ਵਿਅੱਕਤੀ ਦੀ ਆਜਾਦੀ ਭਾਵੇਂ ਉਹ ਜ਼ਮੀਰ ਅਧੀਨ ਸਿਵਲ-ਆਜਾਦੀ ਵੀ ਹੋਵੇ। ਜਿਸ ਦਾ ਆਧਾਰ ਨਿਰੰਕਸ਼ ਵੱਜੋ ਹੋਵੇ ਭਾਵੇਂ ਉਹ ਉਸ ਵਿਰੁਧ ਸੰਘਰਸ਼ ਕਰ ਰਿਹਾ ਹੋਵੇ। ਇਨ੍ਹਾਂ ਵਿਚਕਾਰ ਜੇਕਰ ਕੋਈ ਥੋੜਾ ਜਿਹਾ ਫਰਕ ਦਿਸਦਾ ਹੋਵੇ ਜੋ ਦੋਨਾ ਵਿਚਕਾਰ ਪਰੇਸ਼ਾਨ ਕਰਨ ਵਾਲਾ  ਜਾਂ ਕਸ਼ਟ ਦੇਣ ਵਾਲਾ ਹੋਵੇ ਜਿਸ ਨੇ ਸ਼ਕਤੀ ਦੀ ਵਰਤੋਂ ਕਰਕੇ ਵਿਅੱਕਤੀ ਨੂੰ ਜੇਲ੍ਹ ਭੇਜਿਆ ਜਾਂ ਗ੍ਰਿਫਤਾਰ ਜਾਂ ਹਿਰਾਸਤ 'ਚ ਲਿਆ ਹੋਵੇ, ਬਿਨ੍ਹਾਂ ਕਿਸੇ ਦੋਸ਼ ਜਾਂ ਚਲਾਨ ਦੇ ਉਸ ਦੀ ਆਜਾਦੀ ਦਾ ਧਿਆਨ ਰੱਖਿਆ ਜਾਵੇ। ਦੇਸ਼ ਦੇ ਕਿਸਾਨ ਜਿਹੜੇ ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਪੁਰ-ਅਮਨ ਇਕ ਸਾਹੇ ਸੱਤਿਆਗ੍ਰਿਹ ਚਲਾ ਰਹੇ ਹਨ, ਉਨ੍ਹਾਂ ਨੂੰ ਬਿਨ੍ਹਾਂ ਕਿਸੇ ਕਾਰਨ ਅਪਰਾਧੀ ਕੇਸਾਂ ਅੰਦਰ ਫਸਾਇਆ ਜਾ ਰਿਹਾ ਹੈ। ਪਰ ਬੜੀ ਹੈਰਾਨੀ ਵਾਲੀ ਗੱਲ ਹੈ, 'ਕਿ ਦਿੱਲੀ ਪੁਲੀਸ ਵੱਲੋਂ ਉਨ੍ਹਾਂ ਸਿਆਸੀ ਪਾਰਟੀਆਂ ਦੇ ਆਗੂਆਂ ਵਿਰੁਧ ਜਿਨ੍ਹਾਂ ਨੇ ਫਰਵਰੀ, 2020 ਦੌਰਾਨ ਭੜਕਾਊ ਭਾਸ਼ਣ ਦਿੱਤੇ ਸਨ, ਉਨ੍ਹਾਂ ਵਿਰੁਧ ਕੋਈ ਕਾਰਵਾਈ ਕਰਨ ਤੋਂ ਤਾਂ ਉਹ ਇਨਕਾਰੀ ਹੈ, ਜਿਸ ਕਾਰਨ ਹੀ ਨਫਰਤ ਅਤੇ ਹਿੰਸਾ ਕਾਰਨ ਕਈ ਜਾਨਾਂ ਗਈਆਂ ਸਨ। ਪਰ ਦਿੱਲੀ ਵਿਖੇ ਕਿਸਾਨ ਅੰਦੋਲਨ ਦੌਰਾਨ  ਜੋ 26-ਜਨਵਰੀ, 2021 ਨੂੰ ਹੀ ਕੇਵਲ ਕਿਸਾਨ ਮਾਰਚ ਦੌਰਾਨ ਹਿੰਸਾ ਭੜਕੀ, 'ਜੋ ਨਿੰਦਣਯੋਗ ਹੈ। ਇਸ ਹਿੰਸਾ ਲਈ ਦੋਸ਼ੀਆਂ ਵਿਰੁਧ ਕਾਰਵਾਈ ਕਰਨੀ ਬਣਦੀ ਹੈ। ਪਰ ਜਿਹੜੇ ਬੇਕਸੂਰ ਹਨ ਉਨ੍ਹਾਂ ਨੂੰ ਰਿਹਾਅ ਕੀਤੇ ਜਾਵੇ। ਪਰ 26 ਜਨਵਰੀ ਨੂੰ ਲਾਲ ਕਿਲੇ ਤੇ ਹੋਈ  ਭੰਨ-ਤੋੜ ਤੇ ਉਥੇ ਹੋਏ ਨੁਕਸਾਨ ਕਾਰਨ ਪੁਲੀਸ ਵੀ ਆਪਣੀ ਜਿਮੇਵਾਰੀ ਤੋਂ ਬਰੀ ਨਹੀਂ ਹੋ ਸਕਦੀ। ਕੀ ਦੇਸ਼ ਕਦੀ ਵੀ ਇਹ ਨਹੀਂ ਜਾਣ ਸਕੇਗਾ ਕਿ ਵਿਖਾਵਾ ਕਰਨ ਵਾਲੇ ਜੋ ਕਿਸਾਨਾਂ ਦੇ ਭੇਸ 'ਚ ਸਨ, 'ਕਿਵੇਂ ਕਤਾਰਾਂ 'ਚ ਲਾਲ ਕਿੱਲਾ ਪੁੱਜ ਗਏ ? ਜਿਥੇ ਕਿ ਪੁਲੀਸ ਵੱਲੋਂ ਅੱਗੋ ਰੋਕਣ ਲਈ ਕੋਈ ਪ੍ਰਭਾਵੀ ਕਦਮ ਨਹੀਂ ਚੁੱਕੇ ਗਏ ਹੋਏ ਸਨ। ਉਨ੍ਹਾਂ ਕਾਰਨ ਹੋਈ ਹਿੰਸਾ ਨੇ ਇਕ ਨੌਜਵਾਨ ਕਿਸਾਨ ਦੀ ਜਾਨ ਲੈ ਲਈ ਅਤੇ ਕਈ ਹੋਰ ਜ਼ਖ਼ਮੀ ਵੀ ਹੋ ਗਏ ਸਨ।
    ਦਿੱਲੀ ਵਿਖੇ ਅੰਦੋਲਨਕਾਰੀ ਕਿਸਾਨ ਅਤੇ ਉਨ੍ਹਾਂ ਦੇ ਆਗੂ ਸ਼ੁਰੂ ਤੋਂ ਹੀ ਪੁਰ-ਅਮਨ ਰੈਲੀ ਅਤੇ ਇਸ ਦੀ ਇਕ-ਸੁਰਤਾ ਨਾਲ ਹੀ ਪੁਰ-ਅਮਨ ਜੱਥੇਬੰਦਕ ਮਾਰਚ ਕਰਨਾ ਚਾਹੁੰਦੇ ਸਨ। ਪਰ ਕੁਝ ਲੋਕਾਂ ਨੇ (ਸ਼ਰਾਰਤੀ ਅਨਸਰਾਂ ਨੇ) ਉਨ੍ਹਾਂ ਦੇ ਇਸ ਮਾਰਚ ਅੰਦਰ ਛੇਕ ਕਰਕੇ  ਮਾਰਚ ਦੇ ਇਕ ਹਿਸੇ ਨੂੰ ਕੁਹਾਰੇ ਪਾਉਣ ਲਈ ਕੰਮ ਕੀਤਾ ? ਹੁਣ ਅਸੀਂ ਇਹੀ ਆਸ ਰੱਖ ਸਕਦੇ ਹਾਂ ਕਿ ਪੁਲੀਸ ਅਤੇ ਖਾਸ ਕਰਕੇ ਅਦਾਲਤੀ ਜਾਂ ਹੇਠਲੀ ਅਦਾਲਤ ਹੀ ਇਹ ਦੇਖ ਕੇ ਦੱਸ ਸਕਦੀ ਹੈ, 'ਕਿ ਮਾਰਚ ਦੌਰਾਨ ਲਾਲ ਕਿੱਲੇ ਵੱਲ ਜਾਣ ਲਈ ਕਿਸ ਨੇ ਇਹ ਛੜਜੰਤਰ ਰਚਾਇਆ, ਤਾਂ ਕਿ ਦੋਸ਼ੀਆਂ ਨੂੰ ਨੰਗਾ ਕੀਤਾ ਜਾ ਸੱਕੇ ਅਤੇ ਨਿਰਦੋਸ਼ ਬਰੀ ਕੀਤੇ ਜਾਣ। ਕਿਸਾਨਾਂ ਦਾ ਇਹ ਅੰਦੋਲਨ ਭਵਿੱਖ ਲਈ ਆਪਣੀਆਂ ਮੰਗਾਂ ਨੂੰ ਮੰਗਵਾਉਣ ਲਈ ਅਤੀ-ਚਿੰਤਾਤਰ ਹੈ। ਇਸ ਦੇ ਨਾਲ ਹੀ ਉਹ ਆਪਣੇ ਅੰਦੋਲਨ ਦੇ ਹੱਕ ਲਈ ਵੀ। ਪੁਲੀਸ ਵੱਲੋਂ ਅੰਦੋਲਨ ਕਰਦੇ ਕਿਸਾਨਾਂ ਦੇ  ਅੰਦੋਲਨ ਸਥਾਨਾਂ ਦੇ ਆਲੇ ਦੁਆਲੇ ਭੜਕਾਊ ਕਾਰਵਾਈਆਂ ਕਰਨੀਆਂ, ਨੁਕੀਲੀਆਂ ਤਾਰਾਂ ਵਾਲੀਆਂ ਵਾੜਾਂ ਲਾਉਣੀਆਂ, ਸੀਮਿੰਟ ਦੇ ਸਲੈਬਾਂ ਨਾਲ ਰਾਹ ਰੋਕਣੇ, ਟੋਏ ਪੁੱਟਣੇ, ਤਿੱਖੇ ਕਿਲ ਗੱਡਣੇ, ਪਾਣੀ, ਬਿਜਲੀ, ਸੰਚਾਰ, ਟੈਟਰੀਨਾਂ ਆਦਿ ਦੀਆਂ ਸਹੂਲਤਾਂ ਨੂੰ ਬੰਦ ਕਰਨਾ ਤਾਂ ਕਿ ਕਿਸਾਨ ਨਿਰਾਸ਼ ਹੋ ਕੇ ਅੰਦੋਲਨ ਬੰਦ ਕਰ ਦੇਣ ਲਈ ਮਜਬੂਰ ਹੋ ਜਾਣ, ਕੀ ਜਮਹੂਰੀ ਦੇਸ਼ ਅੰਦਰ ਸੰਵਿਧਾਨਕ ਲੀਹਾਂ ਅਨੁਸਾਰ ਇਹ ਕਦਮ ਜਮਹੂਰੀ ਤੇ ਠੀਕ ਹੈ।
    ਜਦੋਂ ਭਾਰਤ ਬਸਤੀਵਾਦੀ ਗੋਰਿਆ ਦੇ ਅਧੀਨ ਸੀ ਤਾਂ ਲੋਕ ਉਸ ਵੇਲੇ ਵੀ ਆਪਣੇ ਹੱਕਾਂ ਅਤੇ ਆਜਾਦੀ ਲਈ ਲੜਦੇ ਸਨ, ਤਾਂ ਬਸਤੀਵਾਦੀ ਸਾਮਰਾਜੀ ਹਾਕਮ ਅੰਦੋਲਨਕਾਰੀ ਕਿਸਾਨਾਂ, ਕਬੀਲਿਆਂ ਅਤੇ ਹੱਕਾਂ ਲਈ ਲੜਦੇ ਲੋਕਾਂ 'ਤੇ ਅਸਹਿ ਜ਼ੁਲਮ ਢਾਉਂਦੇ ਸਨ। ਭਾਰਤ ਦਾ ਇਤਿਹਾਸ ਲੋਕਾਂ ਉਪਰ ਹਾਕਮ ਬਸਤੀਵਾਦੀਆਂ ਵੱਲੋਂ ਕੀਤੇ ਜ਼ੁਲਮਾਂ ਨਾਲ ਭਰਿਆ ਪਿਆ ਹੈ। ਪਰ ਆਜ਼ਾਦ ਭਾਰਤ ਅੰਦਰ ਦੇਸ਼ ਦੇ ਕਿਸਾਨਾਂ ਨਾਲ ਦਿੱਲੀ ਬਾਰਡਰ ਤੇ ਜੋ ਵਿਵਹਾਰ ਹੋ ਰਿਹਾ ਹੈ ਇਸ ਨੂੰ ਕੀ ਦੇਸ਼ ਦੇ ਲੋਕ ਉਪਰੋਕਤ ਇਤਿਹਾਸ ਤੋਂ ਅੱਡ ਦੇਖਣਗੇ ? ਈਸਟ ਇੰਡੀਆ ਕੰਪਨੀ ਨੇ ਤਾਂ ਬ੍ਰਿਟਿਸ਼ ਸਾਮਰਾਜ ਦੇ ਪ੍ਰਭਾਵ ਨੂੰ ਵਧਾਉਣ ਲਈ ਸ਼ਾਹੀ ਰਿਆਸਤਾਂ, ਗਰੀਬ ਕਬੀਲਿਆ ਤੇ ਮੱਧ ਵਰਗੀ ਕਿਸਾਨਾਂ ਵਿਰੁਧ ਸ਼ੋਸ਼ਣ ਤੇਜ਼  ਕਰਨ ਲਈ ਦੇਸ਼ ਦੇ ਰਾਜਨੀਤਕ ਅਤੇ ਸਮਾਜਕ ਤਾਣੇ-ਪੇਟੇ ਅੰਦਰ ਦਖਲ ਅੰਦਾਜੀ ਸ਼ੁਰੂ ਕਰ ਦਿੱਤੀ ਸੀ। ਜਿਸਦੇ ਫਲ-ਸਰੂਪ ਲੋਕਾਂ ਨੇ ਕੰਪਨੀ ਵਿਰੁੱਧ ਬਗਾਬਤ ਦਾ ਬਿਗਲ ਵਜਾਉਣ ਵਿੱਚ ਪਹਿਲ ਕਦਮੀ ਕੀਤੀ ਜਿਸ ਦੀਆਂ ਇਤਿਹਾਸ ਅੰਦਰ ਇਸ ਸਬੰਧੀ ਅਨੇਕਾਂ ਉਦਾਹਰਣਾਂ ਮਿਲਦੀਆਂ ਹਨ। ਪਰ ਭਾਰਤ ਅੰਦਰ ਜਦੋਂ ਵੀ ਲੋਕਾਂ  ਨਾਲ ਅਨਿਆਏ ਹੋਇਆ ਉਸ ਵਿਰੁੱਧ ਲੋਕ ਉਠੇ ਭਾਵੇਂ ਹਾਕਮਾਂ ਵੱਲੋਂ ਦਬਾਅ ਦਿੱਤੇ ਜਾਂਦੇ ਰਹੇ ਹਨ ਪਰ ਇਕ ਦਿਨ ਸਵੇਰ ਦੀ ਲਾਲ ਸੂਹੀ ਰੌਸ਼ਨੀ ਤਾਂ ਆਉਣੀ ਹੀ ਸੀ ਜਿਸ  ਨੇ ਲੋਕਾਂ ਨੂੰ ਰੁਸ਼ਨਾਉਣ ਲਈ ਸਾਹਮਣੇ ਆਉਣਾ ਸੀ ਅਤੇ ਹਨ੍ਹੇਰਾ ਦੂਰ ਹੋਇਆ ਤੇ ਭਾਰਤ ਦੇਸ਼ ਨੂੰ ਆਜਾਦੀ ਮਿਲੀ।
    ਦੇਸ਼ ਦੀ ਆਜ਼ਾਦੀ ਲਈ ਸੰਗਰਾਮ ਕਰਨ ਵਾਲੇ ਅਨੇਕਾਂ ਭਾਰਤੀਆਂ  ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ। ਇਸ ਸੰਗਰਾਮ ਅੰਦਰ ਸਿਰਾਜ-ਉਲ-ਦੀਨ ਦੌਲਾ (1733-1757), ਟੀਪੂ ਸੁਲਤਾਨ (1750-1799), ਵੈਲੂਰ ਦੀ ਬਗਾਵਤ (1806-1807), ਵਹਾਬੀ ਬਗ਼ਾਵਤ (1830-1870), ਕਿਸਾਨੀ ਬਗ਼ਾਵਤਾਂ-ਫ਼ਕੀਰ ਅਤੇ ਸੰਨਿਆਸੀ ਬਗ਼ਾਵਤ (1770-1820),  ਇੰਡੀਗੋ ਬਗ਼ਾਵਤ (1804-1860), ਕਬੀਲਾ ਬਗ਼ਾਵਤਾਂ - ਸੰਥਲ ਬਗ਼ਾਵਤ (1855-1857), ਮੁੰਡਾ ਬਗ਼ਾਵਤ (1899-1900), ਜੇਂਤੀਆ ਅਤੇ ਗਾਰੋ ਬਗ਼ਾਵਤ (1860-1870), ਭੀਲ ਕਬੀਲੇ ਦੀ ਬਗ਼ਾਵਤ (1818-1846), ਕੋਲ ਬਗ਼ਾਵਤ (1836-1854), ਆਜਾਦੀ ਦੀ ਪਹਿਲੀ ਗਦਰ-ਲਹਿਰ-1857, ਰਾਜਨੀਤਕ ਅਤੇ ਸਮਾਜਿਕ ਲਹਿਰਾਂ-ਖਿਲਾਫ਼ਤ ਲਹਿਰ (1919-1924), ਮਾਪੀਲਾ ਲਹਿਰ (1836-1854), ਦਿਓਬੰਦੀ ਲਹਿਰ (1867-1947), ਰੇਸ਼ਮੀ ਰੁਮਾਲ ਲਹਿਰ (1913-1920), ਖੁਦਾ ਏ-ਖਿਤਮਤਗਾਰ ਲਹਿਰ (1929-1947), ਖ਼ਾਕਸਾਰ ਲਹਿਰ (1930-1947), ਪਰਜਾਮੰਡਲ ਅੰਦੋਲਨ (1920-1948) ਆਦਿ ਉਹ ਲਹਿਰਾਂ ਸਨ ਜਿਨ੍ਹਾਂ ਅੰਦਰ ਉਪ ਮਹਾਂਦੀਪ ਭਾਰਤ ਦੇ ਲੋਕਾਂ ਨੇ ਸਾਮਰਾਜੀ ਬਸਤੀਵਾਦੀ ਗੋਰਿਆਂ ਵਿਰੁਧ ਆਜ਼ਾਦੀ ਲਈ ਕਿਸੇ ਨਾ ਕਿਸੇ ਰੂਪ ਵਿੱਚ ਹਿੱਸਾ ਲਿਆ। ਇਸ ਤੋਂ ਬਿਨ੍ਹਾਂ ਛੋਹੇ ਅਤੇ ਅਣਛੋਹੇ ਬਹੁਤ ਸਾਰੇ ਲੋਕਾਂ, ਲਹਿਰਾਂ ਅਤੇ ਜੱਥੇਬੰਦੀਆਂ ਨੇ ਆਜਾਦੀ ਅੰਦੋਲਨ 'ਚ ਭਰਪੂਰ ਯੋਗਦਾਨ ਪਾਇਆ ਸੀ। ਕੁਰਬਾਨੀਆਂ ਦੇਣ ਵਾਲੇ ਲੋਕਾਂ ਦੀ ਇਹ ਤਮੰਨਾ ਸੀ ਕਿ ਆਜਾਦੀ ਬਾਦ ਲੋਕਾਂ ਦਾ ਆਪਣਾ ਰਾਜ ਆਵੇਗਾ ਤੇ ਹਰ ਤਰ੍ਹਾਂ ਦੇ ਵਿਤਕਰੇ ਦੂਰ ਹੋਣਗੇ ਤੇ ਸਾਰੇ ਭਾਰਤ ਵਾਸੀ ਬਰਾਬਰਤਾ ਦੇ ਹੱਕ ਵੱਲ ਵੱਧਣਗੇ ? ਪਰ ਹੋਇਆ ਇਸ ਤੋਂ ਉਲਟ ?
    ਆਜਾਦ ਭਾਰਤ ਅੰਦਰ ਰਾਜਸਤਾ ਦੇ ਗਿਲਿਆਰਿਆ ਅੰਦਰ ਸਥਾਪਤ ਬੈਠੇ ਹਾਕਮਾਂ ਦੀਆਂ ਨੀਤੀਆਂ ਕਾਰਨ ਦੇਸ਼ ਦਾ ਹਰ ਵਰਗ ਅਨਿਸ਼ਚਿਤਤਾ ਦੇ ਆਲਮ ਵਿੱਚ ਡੁੱਬਿਆ ਹੋਇਆ ਹੈ। ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਅਨਿਆਏ ਕਾਰਨ ਹਰ ਦੇਸ਼ਵਾਸੀ ਹਾਕਮਾਂ ਦੀ ਬੇਭਰੋਸਗੀ ਦਾ ਸ਼ਿਕਾਰ ਹੋਣ ਕਾਰਨ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਅਨੁਕੂਲਤਾ ਦਾ ਵਾਤਾਵਾਰਨ ਨਾ ਹੋਣ ਕਾਰਨ ਹਰ ਪਾਸੇ ਬੇਚੈਨੀ ਦਾ ਮਾਹੌਲ ਫੈਲਿਆ ਹੋਇਆ ਹੈ। ਹਾਕਮ ਲੋਕਾਂ ਦੇ ਜ਼ਖਮਾਂ ਤੇ ਮੱਲ੍ਹਮ ਲਾਉਣ ਦੀ ਥਾਂ ਸਗੋਂ ਲੋਕਾਂ ਅੰਦਰ ਵੰਡੀਆਂ ਪਾ ਰਹੇ ਹਨ। ਫਿਰਕਾਪ੍ਰਸਤੀ, ਵੰਡਵਾਦੀ ਅਤੇ ਲੋਕਾਂ ਦੀ ਏਕਤਾ ਨੂੰ ਤਾਰ ਤਾਰ ਕਰਨ ਲਈ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਹੱਕ ਮੰਗਦੇ ਲੋਕਾਂ 'ਤੇ ਜ਼ਬਰ ਕੀਤੇ ਜਾ ਰਹੇ ਹਨ। ਕਿਸੇ ਪਾਸੇ ਵੀ ਅਪਣੱਤ ਨਜ਼ਰ ਨਹੀਂ ਆ ਰਹੀ ਹੈ।ਭਾਰਤ ਦਾ ਅੰਨਦਾਤਾ ਕਿਸਾਨ ਤੇ ਮਜ਼ਦੂਰ ਹੀ ਸਨ ਜਿਨ੍ਹਾਂ ਨੇ ਕੋਵਿਡ-19 ਦੇ ਕਾਲ ਦੁਰਾਨ ਦੇਸ਼ ਅੰਦਰ ਆਪਣਾ ਬਣਦਾ ਯੋਗਦਾਨ ਪਾ ਕੇ ਦੇਸ਼ ਨੂੰ ਪੈਰਾਂ ਤੇ ਖੜਾ ਰੱਖਿਆ। ਹਰ ਹਾਕਮਾਂ ਨੇ ਇਸ ਮਹਾਂਮਾਰੀ ਦੌਰਾਨ ਜਿਵੇਂ ਦਾਅ ਲਾਉਣਾ ਹੁੰਦਾ ਹੈ, ਕਿਸਾਨਾਂ ਅਤੇ ਕਿਰਤੀਆਂ  ਨੂੰ ਹੋਰ ਨਿਸਲ ਕਰਨ ਲਈ ਇਨ੍ਹਾਂ ਵਰਗਾਂ ਵਿਰੁਧ ਕਾਲੇ ਕਨੂੰਨ ਲਿਆਂਦੇ ਗਏ। ਦੇਸ਼ ਦੀ ਕਿਸਾਨੀ ਤਾਂ ਪਹਿਲਾ ਹੀ ਖੇਤੀ ਸੰਕਟ ਕਾਰਨ ਆਪਣੇ ਭਵਿੱਖ ਲਈ ਚਿੰਤਤ ਸੀ। ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਵੱਲੋਂ ਖੇਤੀ ਸੰਕਟ ਦੇ ਛਾਏ ਹੇਠ ਖੁਦਕਸ਼ੀਆਂ ਕਰਨ ਦਾ ਗ੍ਰਾਫ ਦਿਨੋ ਦਿਨ ਵੱਧ ਰਿਹਾ ਹੈ। ਜੇਕਰ ਉਹ ਆਪਣੇ ਹੱਕਾਂ ਲਈ ਅੱਗੇ ਆਏ ਹਨ ਤਾਂ ਉਨ੍ਹਾਂ ਦੇ ਰਾਹ ਰੋਕਣ ਲਈ ਬੈਰੀਕੇਡ, ਕੰਡੇਦਾਰ-ਤਾਰਾਂ, ਨਕੀਲੇ ਕਿਲ, ਰਸਤੇ ਰੋਕਣ ਲਈ ਟੋਏ ਪੁੱਟੇ ਗਏ ਹਨ। ਉਨ੍ਹਾਂ ਲਈ ਪਾਣੀ ਦੀ ਸਪਲਾਈ, ਲੈਟਰੀਨਾਂ, ਬਿਜਲੀ, ਇੰਟਰਨੈੱਟ ਸਹੂਲਤਾਂ ਬੰਦ ਕਰਕੇ ਕਿਸਾਨਾਂ ਨੂੰ ਆਪਣਾ ਅੰਦੋਲਨ ਬੰਦ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। 26 ਨਵੰਬਰ, 2020 ਤੋਂ ਲੈਕ ਅੱਜ ਤੱਕ ਠੰਡ ਕਾਰਨ ਕਈ ਦਰਜਨ ਕਿਸਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ, ਹਾਕਮਾਂ ਨੂੰ ਭੋਰਾ ਚਿੰਤਾ ਨਹੀਂ ਹੈ।
    ਅੰਦੋਲਨਕਾਰੀ ਕਿਸਾਨ ਜਿਹੜੇ ਦਿੱਲੀ ਦੇ ਬਾਰਡਰ ਤੇ ਪੁਰ ਅਮਨ ਧਰਨਾ ਮਾਰੀ ਬੈਠੇ ਹਨ, ਉਨ੍ਹਾਂ ਪ੍ਰਤੀ ਹੋ ਰਿਹਾ ਸਲੂਕ ਬਹੁਤ ਅਫ਼ਸੋਸਜਨਕ ਅਤੇ ਨਿੰਦਣ ਯੋਗ ਹੈ। ਇਹ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਉਹ ਦਾਨਵ ਹੋਣ ? ਕਿਸਾਨ ਵੀ ਆਪਣੇ ਹਨ ਅਤੇ ਦੇਸ਼ ਵੀ ਆਪਣਾ ਹੈ। ਪਰ ਹਾਕਮਾਂ ਵੱਲੋਂ ਕਿਸਾਨਾਂ ਨੂੰ ਪੰਜਾਬੀ ਕਿਸਾਨ ਜਾਂ ਸਿੱਖਾਂ ਵੱਜੋਂ ਪੇਸ਼ ਕੀਤਾ ਜਾ ਰਿਹਾ ਹੈ ਜਦਕਿ ਇਹ ਅੰਦੋਲਨ ਦੇਸ਼ ਦੇ ਸਾਰੇ ਕਿਸਾਨਾ ਦਾ ਹੈ। 9-ਅਗਸਤ, 1946 ਨੂੰ ਸੰਵਿਧਾਨਕ ਘਾੜਨੀ ਅਸੰਬਲੀ ਅੰਦਰ ਇਸ ਦੇ ਇਕ ਮੈਂਬਰ ਸਰਦਾਰ ਉਜਲ ਸਿੰਘ ਨੇ ਕਿਹਾ ਸੀ ਕਿ ਸਿੱਖਾਂ ਦਾ ਆਜਾਦੀ ਲਈ ਮਨੋਭਾਵ (ਪੈਂਸ਼ਨ) ਹੈ।ਜਿਨੀ ਕੁਰਬਾਨੀ ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਨੇ ਕਿੀਤੀ ਹੋਰ ਕੋਈ ਇਕੱਲਾ ਨਹੀਂ ਕਰ ਸੱਕਿਆ ? ਬਾਬਾ ਸਾਹਿਬ ਬੀ.ਆਰ.ਅੰਬੇਦਕਰ ਜਿਹੜੇ ਸੰਵਿਧਾਨ ਦੇ ਰਚੇਤਾ ਸਨ, ਉਨ੍ਹਾਂ ਨੇ ਦੇਸ਼ ਦੇ ਭਵਿੱਖ ਬਾਰੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਭਿੰਨ-ਭਿੰਨ ਤਰ੍ਹਾਂ ਦੇ ਦੇਸ਼ ਵਾਸੀਆਂ  ਨੂੰ ਇਕੱਠਾ ਰੱਖਣਾ ਬੜਾ ਮੁਸ਼ਕਲ ਹੋਵੇਗਾ ਜੇਕਰ ਅਸੀਂ ਇਕ ਆਮ ਰਾਏ ਵਾਲਾ ਫੈਸਲਾ ਨਹੀਂ ਲਵਾਂਗੇ। ਨਹੀਂ ਤਾਂ ਦੇਸ਼ ਨੂੰ ਇਕ ਰੱਖਣਾ ਮੁਸ਼ਕਲ ਹੋ ਜਾਵੇਗਾ। ਸਰਵ ਸੱਤਾਧਾਰੀ ਵੱਲੋਂ ਆਪਣੀ ਸ਼ਕਤੀ  ਨੂੰ ਪੂਰੀ ਸੂਝ-ਬੂਝ ਨਾਲ ਵਰਤਣਾ ਚਾਹੀਦਾ ਹੈ, ਕਿਉਂਕਿ ਇਸ ਤੋਂ ਬਿਨ੍ਹਾਂ ਏਕਤਾ ਲਈ ਕੋਈ ਹੋਰ ਰਾਹ ਨਹੀਂ ਹੈ।
    26-ਨਵੰਬਰ 2020 ਤੋਂ ਦਿੱਲੀ ਦੇ ਬਾਰਡਰ ਤੇ ਚਲ ਰਿਹਾ ਪੁਰ-ਅਮਨ ਕਿਸਾਨ ਅੰਦੋਲਨ ਦੇਸ਼ ਹੀ ਨਹੀਂ ਦੁਨੀਆਂ ਭਰ ਅੰਦਰ ਇਕ ਮਿਸਾਲੀ ਅੰਦੋਲਨ ਦਾ ਰੂਪ ਧਾਰ ਗਿਆ ਹੈ। 26-ਜਨਵਰੀ 2021 ਨੂੰ ਵਾਪਰੀਆਂ ਕੁਝ ਅਣ-ਸੁਖਾਵੀਆਂ ਨਿੰਦਨਯੋਗ ਘਟਨਾਵਾਂ, ਜਿਨਾ ਪਿਛੇ ਕੁਝ ਕਿਸਾਨ ਦੋਖੀ ਸ਼ਕਤੀਆਂ ਕੰਮ ਕਰਦੀਆਂ ਸਨ। ਇਸ ਤੋਂ ਬਿਨਾਂ ਹਾਕਮਾਂ ਵੱਲੋਂ ਵਰਤੇ ਜਾ ਰਹੇ ਹੱਥ-ਕੰਡੇ ਅਤੇ ਸਾਜ਼ਸ਼ਾਂ ਸਭ ਦਿਨੋ ਦਿਨ ਜਿਵੇਂ ਫੇਲ੍ਹ ਹੋ ਰਹੀਆਂ ਹਨ, ਇਹ ਅੰਦੋਲਨ ਅੱਗੇ ਵੱਧ ਰਿਹਾ ਹੈ । ਅੰਦੋਲਨ ਦੀ ਅਗਵਾਈ ਕਰ ਰਹੇ ਆਗੂ ਵੀ ਅਡੋਲ ਲਹਿਰ ਨੂੰ ਅੱਗੇ ਵਧਾਅ ਰਹੇ ਹਨ। ਸ਼ੁਰੂ ਤੋਂ ਹੀ ਕਿਸਾਨ ਵਿਰੋਧੀ ਤਾਕਤਾਂ ਇਹ ਸਮਝਦੀਆਂ ਸਨ ਕਿ ਇਸ ਪੁਰ ਅਮਨ ਅੰਦੋਲਨ ਨੂੰ ਰਾਸ਼ਟਰ ਵਿਰੋਧੀ ਰੰਗਤ ਦੇਣ, ਫੁੱਟ ਪਾਉਣ ਅਤੇ ਰਾਜਤੰਤਰੀ ਦਬਾਅ ਰਾਹੀ ਫੇਲ੍ਹ ਹੋਣ ਲਈ ਮਜਬੂਰ ਕਰ ਦੇਣਗੇ ?  ਪਰ ਹਾਕਮਾਂ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਰਾਸ਼ਟਰ ਹੀ ਲੋਕ ਹਨ। ਰਾਸ਼ਟਰ (ਦੇਸ਼) ਲੋਕਾਂ ਤੋਂ ਬਾਹਰੀ ਨਹੀਂ ਹੈ। ਇਸ ਦੇਸ਼ ਨੂੰ ਚਲਾਉਣ ਵਾਲੇ ਵੀ ਕਿਰਤੀ-ਕਿਸਾਨ ਜੋ ਪੈਦਾਵਾਰੀ ਸ਼ਕਤੀਆਂ ਹਨ, ਇਸ ਨੂੰ ਚਲਾ ਰਹੇ ਹਨ। ਫਿਰ ਰਾਸ਼ਟਰ ਦੇ ਨਾਂ ਤੇ ਕਿਰਤੀ-ਕਿਸਾਨਾਂ ਦੇ ਹੱਕਾਂ ਨੂੰ ਲਤਾੜਨ ਵਾਲੇ ਇਹ ਤੱਤ ਕਿਵੇਂ ਇਨ੍ਹਾਂ ਕਿਰਤੀਆਂ  ਨੂੰ ਰਾਸ਼ਟਰ ਦਾਂ ਨਾਂ ਵਰਤਕੇ ਬਦਨਾਮ ਕਰ ਸਕਦੇ ਹਨ ! ਦੇਸ਼ ਦਾ ਕਿਰਤੀ ਅਤੇ ਕਿਸਾਨ ਵਰਗ ਹੀ ਸੱਚਾ-ਸੁਚਾ ਜੀਵੀ ਹੈ। ਜ਼ੋ ਦੇਸ਼ ਲਈ ਪੂਰੀ ਇਮਾਨਦਾਰੀ ਨਾਲ ਪੈਦਾਵਾਰੀ ਸ਼ਕਤੀ ਵੱਜੋਂ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਲਈ ਕੰਮ ਕਰਦੇ ਹਨ। ਲੋਟੂ ਤੇ ਸ਼ੋਸ਼ਣ ਕਰਨ ਵਾਲੇ ਹੀ ਪ੍ਰਜੀਵੀ ਹਨ ਜਿਨ੍ਹਾਂ ਨੂੰ ਮੋਦੀ ਜੀ ਤੁਸੀਂ ਪਾਲ ਰਹੇ ਹੋ, ਕਿਰਤੀ ਨਹੀਂ ਹਨ ? ਦੁਨੀਆਂ ਭਰ ਵਿੱਚ ਜਿੰਨੇ ਵੀ ਸਮਾਜਕ ਬਦਲਾਅ ਆਏ ਹਨ, ਚਾਹੇ ਉਹ ਜਮਹੂਰੀ ਢੰਗ ਨਾਲ ਜਾਂ ਕਿਸੇ ਹੋਰ ਢੰਗ ਨਾਲ ਕੀ ਲੋਕਾਂ ਦੀ ਸ਼ਮੂਲੀਅਤ ਤੋਂ ਬਿਨਾਂ ਆਏ ਹਨ ? ਕੀ ਉਹ ਸਾਰੇ ਰਾਸ਼ਟਰ ਵਿਰੋਧੀ ਸਨ ? ਹੱਕ ਨੇ ਜਿੱਤਣਾ ਹੈ, ਕੁਫ਼ਰ, ਝੂਠ ਅਤੇ ਅਨਿਆਏ ਸਦਾ ਹਾਰਦਾ ਰਿਹਾ ਅਤੇ ਹਾਰੇਗਾ ! ਕਿਸਾਨਾ ਦਾ ਅੰਦੋਲਨ ਤਿੰਨ ਖੇਤੀ ਕਾਲੇ ਕਨੂੰਨ ਵਾਪਸ ਕਰਾਉਣ ਤੱਕ ਸੀਮਤ ਹੀ ਨਹੀਂ ਸਗੋਂ ਇਹ ਕਾਰਪੋਰੇਟ ਘਰਾਣਿਆ ਦੇ ਅੰਨ੍ਹੇ ਮੁਨਾਫ਼ੇ ਦੇ ਵਿਕਾਸ ਮਾਡਲ ਦੀ ਤਬਦੀਲੀ ਦਾ ਨਜ਼ਰੀਆ ਵਿਕਸਤ ਕਰਨ ਵਾਲਾ ਵੀ ਹੈ, ਜਿਸ ਦੀ ਕਿਸਾਨ ਵਿਰੋਧਤਾ ਕਰ ਰਹੇ ਹਨ।
        ਜਦੋਂ ਧਰਤੀ ਪਾਸਾ ਬਦਲੇਗੀ,
                ਜਦੋਂ ਨੰਗ-ਭੁੱਖ ਦੀ ਕੈਦ 'ਚ ਲੋਕੀ ਛੁੱਟਣਗੇ,
        ਜਦੋਂ ਸ਼ੋਸ਼ਣ ਦੇ ਬੇੜੇ ਡੁੱਬਣਗੇ,
                ਜਦੋਂ ਜੁਲਮ ਦੀਆਂ ਕੜੀਆਂ ਟੁੱਟਣਗੀਆਂ,
        ਲੋਕੀ ਗੁਰਬਤ ਦੀਆਂ ਜੇਲ੍ਹਾਂ 'ਚ ਰਿਹਾਅ ਹੋਣਗੇ,
                ਫਿਰ ਲੋਕ ਸਰਕਾਰਾਂ ਬਣਨਗੀਆਂ,
        ਫਿਰ ਉਹ ਲਾਲ ਸਵੇਰਾ ਅਸੀਂ  ਲਿਆਵਾਂਗੇ,
                ਫਿਰ ਸੂਰਜ ਦੀ ਪਹਿਲੀ ਲਾਲੀ ਸਾਡੀ ਹੋਵੇਗੀ।
                        (ਲੇਖਕ ਦੀ ਰਚਨਾ ਦਾ ਪੰਜਾਬੀ ਅਨੁਵਾਦ)

(JOSEPH E. STIGLITZ ਆਰਥਿਕ ਵਿਗਿਆਨੀ ਅਮਰੀਕਾ ਨੋਬਲ ਇਨਾਮ ਜੇਤੂ 2001)

ਜਗਦੀਸ਼ ਸਿੰਘ ਚੋਹਕਾ
91-9217997445
001-403-285-4208

jagdishchohka@gmail.com

ਕੁਲ ਹਿੰਦ ਕਿਸਾਨ ਸਭਾ ਦਾ ਸ਼ਾਨੇ-ਮੱਤਾ ਇਤਿਹਾਸ

ਅਣ-ਫਰੋਲੇ ਵਰਕੇ !
ਜਗਦੀਸ਼ ਸਿੰਘ ਚੋਹਕਾ
        ਭਾਰਤ ਦੇ ਇਤਿਹਾਸ ਅੰਦਰ ਅਨਿਆਏ, ਜ਼ਬਰ ਅਤੇ ਨਾਬਰਾਬਰੀ ਵਿਰੁਧ ਲੜਦਿਆਂ ਇਨਕਲਾਬੀ ਸੂਰਮਗਤੀ, ਸ਼ਹਾਦਤਾਂ ਦੇਣ ਅਤੇ ਕੁਰਬਾਨੀ ਕਰਨ ਵਾਲੇ ਨਾਬਰ ਸੂਰਮਿਆਂ ਦੀ ਇਕ ਬਹੁਤ ਵੱਡੀ ਕਤਾਰ ਹੈ। ਰਾਜਨੀਤਕ ਤਬਦੀਲੀ ਲਈ ਮੱਧ-ਯੁੱਗ ਤੋਂ ਲੈ ਕੇ ਆਜ਼ਾਦੀ ਤੋਂ ਪਹਿਲਾ ਅਤੇ ਬਾਅਦ ਵਿੱਚ ਸਮਾਜਕ ਜੀਵਨ ਦੇ ਵੱਖੋ ਵੱਖ ਖੇਤਰਾਂ ਅੰਦਰ ਚਲੀਆਂ ਅਤੇ ਲੜੀਆਂ ਗਈਆਂ ਅਚੇਤ ਅਤੇ ਸੁਚੇਤ ਲਹਿਰਾਂ ਜਿਨਾਂ ਨੇ ਸਮਾਜਕ ਤਬਦੀਲੀ ਅੰਦਰ ਬਹੁਤ ਇਨਕਲਾਬੀ ਰੋਲ ਅਦਾ ਕੀਤਾ ਸੀ, ਉਨ੍ਹਾਂ ਲਹਿਰਾਂ ਨੂੰ ਸਮਝਣ ਅਤੇ ਮੁਲੰਕਣ ਕਰਨ ਲਈ ਅੱਜ ਇਕ ਵੱਡੀ ਲੋੜ ਹੈ! ਸਮਾਜਕ ਪ੍ਰੀਵਰਤਨ ਦੇ ਪਿੜ ਅੰਦਰ ਸ਼ਹਾਦਤਾਂ ਦੇਣ ਵਾਲੇ ਇਨਕਲਾਬੀਆਂ ਦਾ ਸੁਪਨਾ ਸੀ, 'ਕਿ ਆਜਾਦੀ ਬਾਅਦ ਦੇਸ਼ ਦੇ ਵਾਰਸ ਉਹ ਹੋਣੇ ਚਾਹੀਦੇ ਹਨ ਜਿਹੜੇ ਲੋਕਾਂ ਨੂੰ ਇਕ ਸ਼ਾਨਦਾਰ ਸਮਾਜ ਦੇ ਸੱਕਣ? ਪਰ ਮਾਜੂਦਾ ਲੁਟੇਰਾ ਹਾਕਮ ਸਾਡੇ ਸਿਦਕੀ ਤੇ ਅਡੋਲ ਰਹਿ ਕੇ ਕੁਰਬਾਨੀਆਂ ਕਰਨ ਵਾਲੇ ਇਨਕਲਾਬੀਆਂ ਦੀਆਂ ਖਾਹਸ਼ਾਂ ਨਾ ਪੂਰੀਆਂ ਕਰ ਸਕੇ ਤੇ ਨਾ ਹੀ ਉਨ੍ਹਾਂ ਦੇ ਵਾਰਸ ਬਣ ਸਕੇ। ਅੱਜ ਦੇਸ਼ ਦੀ ਸਭ ਤੋਂ ਵੱਡੀ ਮੁੱਖੀ ਲੋਕਾਈ ਦਿੱਲੀ ਦੇ ਕਿੰਗਰਿਆ ਦੇ ਆਲੇ-ਦੁਆਲੇ ਘੇਰਾ ਪਾਈ ਬੈਠੀ ਕਿਸਾਨੀ, 'ਆਰਥਿਕ, ਸੱਭਿਆਚਾਰਕ ਅਤੇ ਬੌਧਿਕ ਪੱਖੋ ਤਬਦੀਲੀ ਲੋੜਦੀ ਹੈ। ਪਰ ਹਕੀਕਤ ਵਿੱਚ ਅਜੋਕੇ ਭਾਰਤੀ ਸਮਾਜ ਦੀ ਰਾਜਸਤਾ ਤੇ ਕਾਬਜ ਬਾਹਰੀ ਤੇ ਅੰਦਰੂਨੀ ਪਰਤਾ ਅੰਦਰ ਕਾਰਪੋਰੇਟੀ ਪੂੰਜੀਵਾਦੀ ਤੇ ਫਿਰਕੂ ਸ਼ਕਤੀਆਂ ਦਾ ਰੰਗ ਚੜ੍ਹਿਆ ਹੋਇਆ ਹੈ। ਇਸ ਤਨਾਅ ਅੰਦਰ ਲੋਕਾਂ ਦੀ ਤਾਕਤ, ਜੱਥੇਬੰਦੀ ਅਤੇ ਸੰਘਰਸ਼ਾਂ ਰਾਹੀਂ ਪੈਦਾ ਹੋਈ ਚੇਤਨਾ ਦੀਆਂ ਸੰਭਾਵਨਾ  ਨੂੰ ਤੋਲਦੇ ਹੋਏ ਹੀ ਅੱਗੇ ਵੱਧਿਆ ਜਾ ਸਕਦਾ ਹੈ। ਕਿਸਾਨੀ ਦੇ ਉਭਾਰ ਨੂੰ ਅੱਗੇ ਵਧਣ ਲਈ ਆਰਥਿਕ ਸੰਸਾਰੀਕਰਨ ਦੀ ਵਿਰੋਧੀ ਸੰਸਾਰੀ ਮਾਨਵੀ ਲਹਿਰ ਦਾ ਅੰਜ਼ਾਦਾ ਲਾਉਣ ਤੋਂ ਉਕਣਾ ਵੀ ਨਹੀਂ ਚਾਹੀਦਾ ਹੈ। ਸਾਨੂੰ ਆਪਣਾ ਯੁੱਧਨੀਤਕ ਨਿਸ਼ਾਨਾਂ ਅਤੇ ਜਮਾਤੀ ਦੁਸ਼ਮਣ ਨੂੰ ਕਦੀ ਵੀ ਨਾ ਭੁਲਣਾ ਅਤੇ ਨਾ ਹੀ ਕਦੀ ਕਮਜੋਰ ਸਮਝਣਾ ਚਾਹੀਦਾ ਹੈ।
    ਦੇਸ਼ ਅੰਦਰ ਕਿਸਾਨੀ ਲਹਿਰ, ਸੰਗਠਨ, ਸੰਘਰਸ਼ ਅਤੇ ਪ੍ਰਾਪਤੀਆਂ ਨੂੰ ਜਾਣਨਾ ਵੀ ਜ਼ਰੂਰੀ ਹੈ। ਇਨ੍ਹਾਂ ਪਿਛੇ ਸਾਡੇ ਆਰਥਿਕ, ਸਮਾਜਕ ਅਤੇ ਸੱਭਿਆਚਾਰਕ ਹਿਤ,  ਵਿਰਸਾ ਤੇ ਇਤਿਹਾਸ ਲੁਕਿਆ ਹੋਇਆ ਹੁੰਦਾ ਹੈ। ਲਹਿਰਾਂ ਨੂੰ ਸਮਝਣ, ਮਜ਼ਬੂਤ ਕਰਨ ਤੇ ਅੱਗੇ ਵੱਧਣ ਲਈ ਪਿਛੋਕੜ ਦੀ ਪਰਪੱਕਤਾ ਪ੍ਰਤੀ ਜਾਣਕਾਰੀ ਹੀ ਸਾਡੇ ਵਿਰਸੇ ਨੂੰ ਜਿਊਂਦਾ ਰੱਖਦੀ ਹੈ। ਭਾਵੇਂ ਤਬਦੀਲੀ ਕੁਦਰਤ ਦੇ ਨਿਯਮ ਹਨ। ਪਰ ਵਸਤੂ  ਨਿਰੰਤਰ ਗਤੀ ਅਤੇ ਵਿਕਾਸ ਦੇ ਅਮਲ ਵਿੱਚੋਂ ਹੀ ਲੰਘ ਕੇ ਅੱਗੋ ਵੱਧਦੀ ਹੈ। ਇਸ ਲਈ ਸਾਨੂੰ ਬੌਧਿਕ ਅਤੇ ਵਿਚਾਰਾਤਮਕ ਪ੍ਰਾਪਤੀਆਂ ਵਲ ਵੱਧਣ ਲਈ ਬਰੀਕੀ ਨਾਲ ਉਨ੍ਹਾਂ ਰਾਹਾਂ ਨੂੰ ਸਾਕਾਰਾਤਮਕ ਢੰਗ ਨਾਲ ਵਿਚਾਰਨਾ ਚਾਹੀਦਾ ਹੈ। ਜੋ ਰਾਹ, ਵਿਚਾਰ ਅਤੇ ਨਿਸ਼ਾਨੀਆਂ ਸਾਡੇ ਵੱਡੇ-ਵਡੇਰੇ ਛੱਡ ਗਏ ਹਨ। ਅੱਜ ਦੇਸ਼ ਅੰਦਰ ਚਲ ਰਿਹਾ ਕਿਸਾਨੀ ਅੰਦੋਲਨ ਜੋ ਪੜ੍ਹਾਵਾਂ, ਰਾਹਿਆਂ, ਸਮੱਸਿਆਵਾਂ, ਮੁਸ਼ਕਲਾਂ ਅਤੇ ਰਾਜਸਤਾ ਅੰਦਰ ਕਾਬਜ਼ ਛਾਤੁਰ ਰਾਜਨੀਤਕਾਂ ਦੇ ਅੜਿਕਿਆ ਨੂੰ ਪਾਰ ਕਰਦਾ ਹੋਇਆ ਅੱਗੇ ਵੱਧ ਰਿਹਾ ਹੈ। ਉਸ  ਨੂੰ ਜਿੱਤ ਤੱਕ ਪੁੱਜਣ ਲਈ ਸਮਾਂ ਤਾਂ ਜ਼ਰੂਰ ਲੱਗੇਗਾ, ਪਰ ਕਾਹਲ ਦੀ ਲੋੜ ਨਹੀਂ, ਆਪਣਾ ਘੇਰਾ ਵਧਾਈ ਜਾਵੋ, ਹਾਕਮਾਂ ਦਾ ਘਾਮੰਡ ਅਤੇ ਹੱਠਪੁਣਾ ਖੁਦ ਤੈਸ-ਨੈਸ ਹੋ ਜਾਵੇਗਾ। ਸਾਨੂੰ ਸਬਰ, ਕੁਰਬਾਨੀ ਅਤੇ ਜੱਥੇਬੰਦੀ ਦੀ ਮਜ਼ਬੂਤੀ ਲਈ ਸਬਕ ਤੇ ਸੇਧਾ ਜੋ ਕੁਲ ਹਿੰਦ ਕਿਸਾਨ ਸਭਾ ਤੋਂ ਮਿਲੀਆਂ ਹਨ, ਨੂੰ ਵਾਰ ਵਾਰ ਦੁਹਰਾਉਂਦੇ ਹੋਏ ਅੱਗੇ ਵੱਧਣਾ ਚਾਹੀਦਾ ਹੈ। 
    ਦੇਸ਼ ਦੀ ਪੁਰਾਣੀ ਵਿਰਾਸਤ ਅਤੇ ਇਤਿਹਾਸ ਨੂੰ ਸਮੇਂ ਸਮੇਂ ਦੇ ਹਾਕਮਾਂ ਨੇ ਆਪਦੀ ਖੁਸ਼ਨੂਦੀ ਲਈ ਨੇਸਤੋਨਾਬੂਦ ਕਰਨ 'ਚ ਕੋਈ ਕਸਰ ਨਹੀਂ ਛੱਡੀ ਸੀ। ਪਰ ਸਮਾਂ ਅਤੇ ਮਨੁੱਖੀ ਕਿਰਤ ਸਭ ਤੋਂ ਵੱਡੀ ਮਹਾਂ-ਸ਼ਤੀ ਹੁੰਦੀ ਹੈ ਜੋ ਉਜੜੇ ਤੇ ਤਬਾਹ ਹੋਏ ਯੁਗਾਂ ਵਿਚਕਾਰ ਰਸਤਿਆਂ ਨੂੰ ਮੁੜ ਜੋੜ ਕੇ ਸਗੋਂ ਇਕ ਨਵਾਂ ਸੰਸਾਰ ਵਸਾ ਕੇ ਤਸ਼ਬੀਹ ਪੈਦਾ ਕਰਦੀ  ਹੈ। ਦੇਸ਼ ਅੰਦਰ 1857 ਦੇ ਪਹਿਲੇ ਮੁਕਤੀ ਅੰਦੋਲਨ ਲਈ ਉਠੇ ਭਾਂਬਰਾਂ ਨੇ ਈਸਟ ਇੰਡੀਆ ਕੰਪਨੀ ਵਿਰੁੱਧ (ਬਰਤਾਨਵੀ ਬਸਤੀਵਾਦੀ ਸਾਮਰਾਜ) ਇਕ ਬੇ-ਮਿਸਾਲ ਜੇਹਾਦ ਛੇੜਿਆ ਸੀ। ਪਹਿਲੇ ਆਜ਼ਾਦੀ ਦੇ ਇਸ ਗਦਰ ਦੇ ਫੇਲ੍ਹ ਹੋ ਜਾਣ ਬਾਦ ਬਰਤਾਨਵੀਂ ਸਾਮਰਾਜ ਨੇ ਈਸਟ ਇੰਡੀਆਂ ਕੰਪਨੀ ਭੰਗ ਕਰਕੇ ਭਾਰਤ ਨੂੰ ਸਿੱਧਾ ਬ੍ਰਿਟਿਸ਼ ਸਲਤਨਤ ਦੇ ਅਧੀਨ ਲਿਆ ਕੇ ਭਾਰਤ ਦਾ ਪਹਿਲਾ ਗਵਰਨਰ ਜਨਰਲ ਲਾਰਡ ਕੈਨਿੰਗ ਨੂੰ ਭਾਰਤੀਆਂ ਸਿਰ ਮੜ੍ਹ ਦਿੱਤਾ ਸੀ। ਪਰ ਲੋਕ ਅੰਦੋਲਨ ਨਾ ਕਦੀ ਬੰਦ ਹੁੰਦੇ ਹਨ ਤੇ ਨਾ ਕਦੀ ਖਤਮ ਕੀਤੇ ਜਾ ਸਕਦੇ ਹਨ। 1857 ਦੇ ਗਦਰ ਤੋਂ ਪਹਿਲਾਂ ਵੀ ਭਾਰਤ ਅੰਦਰ ਬਹੁਤ ਸਾਰੇ ਕਿਸਾਨੀ ਤੇ ਕਬਾਈਲੀ ਲੋਕਾਂ ਦੇ ਅੰਦੋਲਨ ਹੋ ਚੁੱਕੇ ਸਨ। ਸਾਲ 1770-1820 ਤਕ ਫਕੀਰ ਤੇ ਸੰਨਿਆਸੀ ਬਗ਼ਾਵਤਾਂ ਤੇ 1804-1860 ਤੱਕ ਇੰਡੀਗੋ ਬਗ਼ਾਵਤ ਹੋਈ ਸੀ। ਕਬੀਲਾ ਬਗ਼ਾਵਤਾਂ 'ਚ ਸੰਥਲ ਬਗ਼ਾਵਤ 1855-1857, ਮੁੰਡਾ ਬਗ਼ਾਵਤ 1899-1900, ਜੇਂਤੀਅ ਤੇ ਗਾਰੋ ਬਗ਼ਾਵਤਾਂ 1860-1870, ਭੀਲ ਕਬੀਲੇ ਦੀ ਬਗ਼ਾਵਤ 1818-1846 ਤੇ ਕੋਲ ਬਗ਼ਾਵਤਾਂ 1836-1854 ਹੋਈਆਂ ਸਨ। ਇਨ੍ਹਾਂ ਤੋਂ ਬਿਨ੍ਹਾਂ ਦੇਸ਼ ਅੰਦਰ ਰਾਜਨੀਤਕ ਤੇ ਸਮਾਜਕ ਲਹਿਰਾਂ ਜਿਨਾਂ ਵਿੱਚ ਖਿਲਾਫ਼ਤ ਲਹਿਰ 1919-1924, ਮਾਪਲਾ ਲਹਿਰ 1836-1854, ਦਿਓਬੰਦੀ ਲਹਿਰ 1867-1947, ਰੇਸ਼ਮੀ ਰੁਮਾਲ ਲਹਿਰ 1913-1920, ਖੁਦਾ-ਏ-ਖਿਦਮਤਗਾਰ ਲਹਿਰ 1929-1947, ਖ਼ਾਕਸਾਰ ਲਹਿਰ 1930-1947 ਤੇ ਪਰਜਾ ਮੰਡਲ ਤੇ ਕਿਸਾਨੀ ਅੰਦੋਲਨ 1920-1948 ਵੀ ਸ਼ਾਮਲ ਹਨ।
    ਇਨ੍ਹਾਂ ਅੰਦੋਲਨਾਂ ਦਾ ਮੂਲ ਕਾਰਨ ਸੀ ਕਿਸਾਨੀ ਤੇ ਪੇਂਡੂ ਦਸਤਕਾਰਾਂ ਦੀ ਨਿਗਰ ਰਹੀ ਦਿਨੋ ਦਿਨ ਮਾੜੀ ਆਰਥਿਕ ਹਾਲਤ ? ਬਸਤੀਵਾਦੀ -ਰਾਜ ਅਤੇ ਰਾਜਸ਼ਾਹੀ ਇਲਾਕਿਆਂ ਅੰਦਰ ਕਿਸਾਨਾਂ ਦੀਆਂ ਮਾੜੀਆਂ ਫਸਲਾਂ, ਕੁਦਰਤੀ ਆਫ਼ਤਾਂ ਅਤੇ ਨਾ ਖੁਸ਼-ਗਵਾਰ ਹਾਲਾਤਾਂ ਕਾਰਨ ਜੇਕਰ ਕੋਈ ਕਿਸਾਨ ਵਕਤ ਸਿਰ ਮਾਮਲਾ ਨਾ ਤਾਰੇ ਤਾਂ ਉਸ ਦੀ ਜ਼ਮੀਨ ਵੇਚ ਕੇ ਮਾਮਲਾ ਤਾਰਿਆ ਜਾਂਦਾ ਸੀ। ਕਿਸਾਨਾਂ ਨੂੰ ਮਾਮਲਾ ਤਾਰਨ ਲਈ ਮਹਾਜਨਾਂ ਜਾਂ ਸ਼ਾਹੂਕਾਰਾਂ ਤੋਂ ਪੈਸਾ ਉਧਾਰ ਲੈ ਕੇ ਮਾਮਲਾ ਤਾਰਨਾ ਪੈਂਦਾ ਸੀ। ਹਲ ਵਾਹਕ ਵਿਆਜ ਤਾਰਦਾ ਹੀ ਮਰ ਜਾਂਦਾ ਸੀ, ਜਦਕਿ ਉਸ ਦਾ ਮੂਲ ਖੜਾ ਰਹਿੰਦਾ ਸੀ। ਫਿਰ ਮਰਦਾ ਕੀ ਨਾ ਕਰਦਾ! ਕਿਸਾਨਾਂ ਵੱਲੋਂ ਲੋਟੂਆਂ ਤੇ ਸ਼ਾਹੂਕਾਰਾਂ ਵਿਰੁਧ ਹਮਲੇ ਕਰਨੇ ਸ਼ੁਰੂ ਕਰ ਦਿੱਤੇ । ਉਹ ਗਰੀਬੀ, ਭੁੱਖਮਰੀ ਤੇ ਮਜਬੂਰੀ ਦਾ ਸਦਾ ਹੀ ਮਜਬੂਰ ਰਹਿੰਦਾ ਸੀ। ਸਮੇਂ ਸਮੇਂ ਅਤੇ ਵੱਖ-ਵੱਖ ਹਲਾਤਾਂ ਵੇਲੇ ਭਾਰਤ ਅੰਦਰ ਵੱਖ-ਵੱਖ ਵਰਗਾਂ ਦੇ ਕਿਸਾਨਾਂ, ਕਬੀਲਿਆਂ ਅਤੇ ਲੋਕਾਂ ਦੀ ਜਦੋਂ ਵੀ ਜ਼ਮੀਨ ਅਤੇ ਰੋਟੀ ਖੋਹੀ ਗਈ ਬਗ਼ਾਵਤੀ ਸੁਰਾਂ ਦਾ ਉਠਣਾ ਵੀ ਲਾਜ਼ਮੀ ਸੀ। ਆਪਣੀ ਲੁੱਟ ਲਈ ਹਾਕਮਾਂ ਵਲੋਂ ਜਿਵੇਂ ਜਿਵੇਂ ਲੋਕਾਂ ਦਾ ਸ਼ੋਸ਼ਣ ਤੇਜ਼ ਕੀਤਾ ਜਾਂਦਾ, ਲੋਕਾਂ ਅੰਦਰ ਰੋਹ ਵੀ ਪੈਦਾ ਹੁੰਦਾ ਜਾਂਦਾ ਅਤੇ ਹੱਕਾਂ ਲਈ ਲਹਿਰਾਂ ਵੀ  ਉਠਦੀਆਂ ਰਹਿੰਦੀਆਂ। ਇਹ ਲਹਿਰਾਂ ਹੀ ਅੱਗੋ ਇਕ ਲੋਕ ਕਾਰਵਾਂ ਦਾ ਰੂਪ ਧਾਰਦੀਆਂ ਰਹੀਆਂ।
    ਈਸਟ ਇੰਡੀਆ ਕੰਪਨੀ ਦੇ ਭਾਰਤ ਅੰਦਰ 1757-1857 ਦੇ ਇਕ ਸੌ ਸਾਲਾਂ ਦੇ ਰਾਜ ਅੰਦਰ ਭੂ-ਮਾਲਕੀ ਨੂੰ ਨਿਜੀ ਜਾਇਦਾਦ ਵਿੱਚ ਤਬਦੀਲ ਕਰਕੇ ਕਿਸਾਨਾਂ ਦਾ ਸ਼ੋਸ਼ਣ ਤੇਜ਼ ਕਰਨ ਲਈ ਰਾਹ ਖੋਲ੍ਹ ਦਿੱਤਾ। ਸਾਮਰਾਜੀਆਂ ਨੇ (1852 ਰੈਗੂਲਰ ਸੈਟਲਮੈਂਟ) ਜ਼ਰਈ ਮਾਲਕੀ ਸਿਸਟਮ ਰਾਹੀ ਪਹਿਲਾ ਜਿਮੀਦਾਰਾਂ ਨੂੰ ਭੋਅ ਮਾਲਕੀ ਦਾ ਹੱਕ ਦੇ ਕੇ ਜੋ ਸਰਕਾਰ ਨੂੰ ਮਾਮਲਾ ਦੇਵੇ ਤੇ ਅੱਗੋ ਮੁਜਾਰਾ ਰੈੱਟ 'ਤੇ ਭੋਅ ਲੈ ਕੇ ਇਸ ਨੂੰ ਵਾਹੁੰਦਾ ਸੀ, ਅਜਿਹਾ ਜ਼ਮੀਨੀ ਬੰਦੋਬਸਤ ਸਿਸਟਮ ਨੂੰ ਉਤਰੀ ਭਾਰਤ ਅੰਦਰ ਪ੍ਰਚਲਤ ਕੀਤਾ। ਦੱਖਣੀ ਭਾਰਤ ਅੰਦਰ ਰਿਉਤਵਾੜੀ (ਰਿਆਇਤ) ਸਿਸਟਮ ਚਾਲੂ ਸੀ। ਮਾਹਾਲਵਾੜੀ ਸਿਸਟਮ ਭਵ ਸਾਰਾ ਪਿੰਡ ਜਮੀਨ ਨੂੰ ਮਾਮਲੇ ਤੇ ਲੈ ਕੇ ਆਪੋ-ਆਪਣੀ ਜ਼ਮੀਨ ਮੁਤਾਬਿਕ ਮਾਮਲਾ ਤਾਰਦੇ ਸਨ। ਜੰਗਲਾਤ ਕਨੂੰਨ 1920 ਮੁਤਾਬਿਕ ਆਦਿਵਾਸੀ ਲੋਕਾਂ ਨੂੰ ਪੁਸ਼ਤ-ਦਰ-ਪੁਸ਼ਤ ਜਮੀਨੀ ਮਾਲਕੀ ਦਾ ਅਧਿਕਾਰ ਸੀ। ਪਰ ਅਮਲ ਵਿੱਚ ਲੈਂਡ ਲਾਰਡ ਤੇ ਅਮੀਰ ਜ਼ਿਮੀਦਾਰ ਹੀ ਜ਼ਮੀਨਾਂ 'ਤੇ ਅਧਿਕਾਰ ਰੱਖਦੇ ਸਨ। ਬਾਕੀ ਸਭ ਮੁਜਾਰੇ ਹੁੰਦੇ ਸਨ। 1947 ਤੱਕ ਖੇਤ-ਮਜ਼ਦੂਰਾਂ ਦੀ ਗਿਣਤੀ 40ਫੀ ਸਦ ਸੀ। ਈਸਟ ਇੰਡੀਆਂ ਕੰਪਨੀ ਨੂੰ 18-ਵੀਂ ਤੋਂ 19-ਵੀਂ ਸਦੀ ਤੱਕ ਭਾਰਤ ਅੰਦਰ ਅਰਧ-ਸਾਮੰਤਵਾਦੀ ਜ਼ਮੀਨੀ ਹੱਕਾਂ  ਨੂੰ ਉਪਰੋਕਤ ਸਿਸਟਮ ਅੰਦਰ ਹੋਰ ਮਜ਼ਬੂਤ ਕਰਦੇ ਹੋਏ ਕਿਸਾਨਾਂ ਤੇ ਮੁਜਾਰਿਆਂ ਦੇ ਸ਼ੋਸ਼ਣ ਨੂੰ ਹੋਰ ਤੇਜ਼ ਕਰਨ ਲਈ ਮੌਕਲੇ ਜਿਹੇ ਕੁਝ ਕਨੂੰਨ ਵੀ ਬਣਾਏ। ਜਮੀਨੀ ਸਿਸਟਮ ਅਤੇ ਇਨ੍ਹਾਂ ਕਨੂੰਨਾਂ ਅਧੀਨ ਭਾਰਤ ਦੇ ਕਰੋੜਾਂ ਕਿਸਾਨਾਂ, ਮੁਜਾਰਿਆਂ ਅਤੇ ਆਦੀਵਾਸੀ ਲੋਕਾਂ ਦਾ ਇਕ ਸਦੀ ਤਕ ਖੂਬ ਖੂਨ ਨਿਚੋੜਿਆ ਜਾਂਦਾ ਗਿਆ।
    ਬਸਤੀਵਾਦ ਦੌਰਾਨ ਕਿਸਾਨੀ ਦੇ ਸ਼ੋਸ਼ਣ , ਆਰਥਿਕ ਮੰਦਹਾਲੀ ਅਤੇ ਸਮਾਜਕ ਅੱਤਿਆਚਾਰਾਂ ਦੀ ਹੱਦ ਦਾ ਕੋਈ ਸਿਰਾ ਹੀ ਨਾ ਰਿਹਾ ! ਕਿਸਾਨਾਂ ਦੀ ਬੇ-ਦਖਲੀ, ਮਾਮਲਾ ਨਾ ਤਾਰਨ ਕਾਰਨ ਕੁਰਕੀਆਂ, ਜੇਲ੍ਹਾਂ, ਕਰਜ਼ੇ ਦਾ ਭਾਰ, ਟੈਕਸਾਂ ਦੀ ਮਾਰ, ਮੰਡੀਆਂ ਅੰਦਰ ਹੁੰਦੀ ਲੁੱਟ, ਕਿਸਾਨੀ ਵਸਤ (ਅਨਾਜ) ਦੇ ਵਾਜਬ ਭਾਅ ਨਾ ਮਿਲਣੇ, ਖੇਤ-ਮਜ਼ਦੂਰਾਂ ਦੀ ਹਾਲਤ, 'ਗਰੀਬੀ ਤੇ ਕੰਗਾਲੀ ਕਾਰਨ ਬਹੁਤ ਉਲਟ-ਪੁਲਤ ਕਰਕੇ ਭਿਆਨਕ ਬਣਾ ਦਿੱਤੀ ਸੀ। ਕਈ ਵਾਰ ਕੁਦਰਤੀ ਆਫ਼ਤਾਂ ਅਤੇ ਅਕਾਲ ਕਾਰਨ ਲੱਖਾਂ ਲੋਕ ਮੌਤ ਦੇ ਮੂੰਹ 'ਚ ਚਲੇ ਗਏ। ਦੇਸ਼ ਅੰਦਰ ਬਸਤੀਵਾਦੀ ਹਾਕਮਾਂ ਵਿਰੁੱਧ ਆਵਾਜ਼ ਉਠਾਉਣ ਵਾਲੀ ਪਾਰਟੀ ਕਾਂਗਰਸ (1885 -ਤੋਂ ਬਾਦ) ਮਿਲ-ਵਰਤੋ ਵਾਲਾ ਰੋਲ ਅਦਾ ਕਰ ਰਹੀ ਸੀ। ਭਾਵੇਂ ਭਾਰਤ ਅੰਦਰ ਬਹੁਤ ਸਾਰੀਆਂ ਕਿਸਾਨੀ, ਆਦੀਵਾਸੀ ਅਤੇ ਸਮਾਜਕ ਨਿਆਂ ਲਈ ਅਚੇਤ ਅਤੇ ਸੁਚੇਤ ਲਹਿਰਾਂ ਵੀ ਚਲੀਆ। ਪਰ ਦੇਸ਼ ਅੰਦਰ ਕਿਸਾਨੀ ਦਾ ਕੋਈ ਜੱਥੇਬੰਦਕ ਢਾਂਚਾ, ਜੱਥੇਬੰਦੀ ਅਤੇ ਨਿਸ਼ਾਨਾਂ ਨਾ ਹੋਣ ਕਰਕੇ ਕਿਸੇ ਟੀਚੇ ਨੂੰ ਤੈਹ ਕਰਨਾ ਅਤੇ ਉਸ ਤੱਕ ਪੁੱਜਣ ਲਈ ਕੋਈ ਸਾਰਥਿਕ ਅਤੇ ਜੱਥੇਬੰਦਕ ਰਾਹ ਸਾਹਮਣੇ ਨਹੀਂ ਦਿਸਦਾ ਸੀ ? 20-ਵੀਂ ਸਦੀ ਦੇ ਦੂਸਰੇ ਦਹਾਕੇ ਪਹਿਲੀ ਸੰਸਾਰ ਜੰਗ (1914-1918) ਬਾਦ ਭਾਰਤ ਅੰਦਰ ਦੇਸ਼ ਦੀ ਆਰਥਿਕਤਾ ਸਮੇਤ ਸਾਰੇ ਭਾਰਤ-ਵਾਸੀਆਂ ਨੂੰ ਜੰਗ ਨੇ ਝੰਜੋੜ ਕੇ ਰੱਖ ਦਿੱਤਾ। ਪਰ 1917 ਨੂੰ ਮਹਾਨ ਸਮਾਜਵਾਦੀ ਸੋਵੀਅਤ ਅਕਤੂਬਰ ਇਨਕਲਾਬ ਨੇ ਤਾਂ ਦੁਨੀਆਂ ਦਾ ਨਕਸ਼ਾ ਹੀ ਬਦਲ ਦਿੱਤਾ। ਭਾਰਤ ਅੰਦਰ ਵਿਚਾਰ ਵਾਲਾਂ, ਚਿੰਤਕਾਂ ਅਤੇ ਸਮਾਜ ਦੇ ਅੰਦਰ ਇਕ ਵਰਗ ਦੇ ਲੋਕਾਂ ਦੀ ਰਾਜਸੀ ਸੋਚ ਨੂੰ ਟੂੰਬਦੇ ਹੋਏ ਅਕਤੂਬਰ ਸਮਾਜਵਾਦੀ ਇਨਕਲਾਬ ਨੇ ਉਨਾਂ ਦੀ ਸੋਚ ਨੂੰ ਬਦਲ ਕੇ ਰੱਖ ਦਿੱਤਾ।
    ਕਿਸਾਨੀ ਅੰਦਰ ਜ਼ਰਈ ਸਮੱਸਿਆਵਾਂ ਅਤੇ ਇਨ੍ਹਾਂ ਦਾ ਸਮਾਜਕ ਜੀਵਨ ਤੇ ਪੈ ਰਹੇ ਪ੍ਰਭਾਵਾਂ ਸਬੰਧੀ 19-ਵੀਂ ਸਦੀ ਤੱਕ ਦੇਸ਼ ਅੰਦਰ ਕੋਈ ਵੀ ਤਰਤੀਬਵਾਰ ਸਟੱਡੀ ਹੋਂਦ ਵਿੱਚ ਨਹੀਂ ਆਈ ਸੀ। ਕਾਰਲ ਮਾਰਕਸ ਨੇ ਹੀ 1853 ਨੂੰ ''ਬ੍ਰਿਟਿਸ਼ ਰੂਲ ਇੰਨ ਇੰਡੀਆ ਲਿਖਤਾਂ'' ਵਿੱਚ ਭਾਰਤ ਅੰਦਰ ਹਾਲਾਤਾਂ ਸਬੰਧੀ ਦੱਸਿਆ, 'ਕਿ ਸਭ ਸਿਵਲ ਜੰਗਾਂ, ਹਮਲੇ, ਇਨਕਲਾਬ, ਜਿੱਤਾਂ, ਅਕਾਲ, ਅਣ-ਕਿਆਸੇ ਰੂਪ ਵਿੱਚ ਗੁੰਝਲਦਾਰ, ਇਕ ਤੋਂ ਬਾਦ ਇਕ, ਭਾਰਤ ਵਿੱਚ ਇਹ ਐਕਸ਼ਨ ਜਿਵੇਂ ਵੀ ਮਰਜੀ ਦਿੱਸਣ, 'ਪਰ ਉਹ ਇਸ ਦੀ ਸਤ੍ਹਾਂ ਤੋਂ ਵਧੇਰੇ ਡੂੰਘੇਰੇ ਨਹੀਂ ਗਏ ਸਨ ! ਇੰਗਲੈਂਡ ਨੇ  ਭਾਰਤੀ ਸਮਾਜ ਦੇ ਸਮੁੱਚੇ ਚੌਖਦੇ ਨੂੰ ਬੁਰੀ ਤਰ੍ਹਾਂ ਖੇਰੂ-ਖੇਰੂ ਕਰ ਦਿੱਤਾ ਹੈ ! ਜਿਸ ਦਾ ਕਿ ਮੁੜ ਇਕੱਠੇ ਹੋਣ ਦਾ ਕੋਈ ਲੱਛਣ  ਅੱਜੇ ਨੇੜੇ-ਤੇੜੇ ਵੀ ਨਹੀਂ ਦਿੱਸ ਰਿਹਾ ਹੈ ? ਨਵੇਂ ਦੀ ਪ੍ਰਾਪਤੀ ਹੋਏ ਬਿਨ੍ਹਾਂ, 'ਪੁਰਾਣੇ ਸੰਸਾਰ ਦਾ ਗੁਆਚ ਜਾਣਾ, ਭਾਰਤ ਦੀ ਮਾਜੂਦਾ ਮੁਸੀਬਤ ਨੂੰ ਇਕ ਖਾਸ ਕਿਸਮ ਦੀ ਦਿਲਗੀਰੀ ਪ੍ਰਦਾਨ ਕਰਦਾ ਹੈ। ਬਰਤਾਨੀਆ, 'ਬਸਤੀਵਾਦੀ ਭਾਰਤ ਨੂੰ ਹਿੰਦੋਸਤਾਨ ਤੋਂ ਵੱਖ ਕਰਦਾ ਹੈ ! ਇਸ ਦੀਆਂ ਸਭ ਪੁਰਾਤਨ ਪ੍ਰੰਪਰਾਵਾਂ ਨਾਲੋਂ ਅਤੇ ਇਸ ਦੇ ਸਮੁੱਚੇ ਪਿਛਲੇ ਇਤਿਹਾਸ ਨਾਲੋ। ਈਸਟ ਇੰਡੀਆ ਕੰਪਨੀ, ਬਿਟਿਸ਼ ਵਪਾਰੀਆਂ ਅਤੇ ਪੂੰਜੀਪਤੀਆ ਦੀ ਇੱਕ ਵੱਡੀ ਜੱਥੇਬੰਦੀ ਨੇ ਭਾਰਤ ਨਾਲ ਇਕ ਵਪਾਰਕ ਵਸਤੂਆਂ ਦੀ ਮੰਡੀ ਵਜੋਂ ਵਿਵਹਾਰ ਕੀਤਾ!  ਇਸ ਦੀ ਵਰਤੋਂ ਕੀਤੀ ਅਤੇ ਬਿਨ੍ਹਾਂ ਕਿਸੇ ਨਿਵੇਸ਼ ਕੀਤਿਆਂ ਅਤੇ ਬਿਨ੍ਹਾਂ ਭੁਗਤਾਨ ਕੀਤਿਆ, 'ਕੱਚਾ ਮਾਲ ਲੈਣ ਲਈ ਕਿਸਾਨੀ ਦੀ ਲੁੱਟ-ਖਸੁੱਟ ਦੇ ਜਾਗੀਰੂ ਢੰਗ-ਤਰੀਕਿਆਂ ਨੂੰ ਤਿਖਾ ਕੀਤਾ। ਵਪਾਰ ਅਤੇ ਭੋਅ ਉਤੇ ਟੈਕਸ ਲਗਾ ਕੇ ਉਨ੍ਹਾਂ ਨੂੰ ਲਾਭ ਵੱਜੋਂ ਪ੍ਰਾਪਤ ਕੀਤਾ। ਜਿਵੇਂ ਜਿਵੇਂ ਬਸਤੀਵਾਦ ਦੀ ਤਰੱਕੀ ਹੋਈ, ਬਰਤਾਨਵੀ-ਸਾਮਰਾਜ ਨੇ  ਭਾਰਤੀ ਉਤਪਾਦਕਾਂ ਦੀ ਮੰਡੀ ਨੂੰ ਫਿਰ ਖਤਮ ਕਰਦੇ ਹੋਏ ਭਾਰਤੀ ਵਸਤਾਂ ਦੀ ਬਰਾਮਦ ਨੂੰ ਬਰਤਾਨੀਆਂ ਵਿੱਚ ਬਣੀਆਂ ਤਿਆਰ ਵਸਤਾਂ ਦੀ ਦਰਾਮਦ ਨਾਲ ਤਬਦੀਲ ਕਰ ਦਿੱਤਾ। ''ਪੁਰਾਤਨ ਪਿੰਡ ਅਧਾਰਤ ਢਾਂਚੇ ਦੇ ਟੁੱਟ ਜਾਣ ਨਾਲ ਉਤਪਾਦਕ ਸ਼ਕਤੀਆਂ ਵਿੱਚ ਸੁਧਾਰ ਤਾਂ ਹੋਇਆ'' ਪਰ ਕੰਗਾਲੀ ਅਤੇ ਬਸਤੀਵਾਲੀ ਲੁੱਟ-ਖਸੁੱਟ, ਅਕਾਲ ਅਤੇ ਮਹਾਂਮਾਰੀਆ ਕਾਰਨ ਪੈਦਾ ਹੋਈਆਂ ਦੁਸ਼ਵਾਰੀਆਂ ਅਤੇ ਕਰੋੜਾਂ ਲੋਕਾਂ ਦੀਆਂ ਹੋਈਆਂ ਮੌਤਾਂ 'ਤੇ ਗੋਰਿਆਂ ਨੇ ਕੋਈ ਪਛਤਾਵਾ ਨਹੀ ਕੀਤਾ ?
    ਦੇਸ਼ ਅੰਦਰ ਬਹੁਤ ਸਾਰੀਆਂ ਕਿਸਾਨੀ ਲਹਿਰਾਂ ਅਤੇ ਵਿਦਰੋਹ ਵੀ ਨੋਟ ਕਰਨ ਨੂੰ ਦੇਖੇ ਜਾ ਸਕਦੇ ਹਨ। ਜਦੋਂ ਜਾਗੀਰਦਾਰਾਂ ਦੇ ਜ਼ੁਲਮਾਂ ਦੀ ਕੋਈ ਹਦ ਨਾ ਰਹੀ, ਸ਼ੋਸ਼ਣ ਹੱਦਾਂ-ਬੰਨੇ ਟੱਪ ਗਿਆ ਅਤੇ ਗੁੰਡਾਗਰਦੀ ਨੇ ਧੀ-ਭੈਣ ਤੇ ਹੱਥ ਚੱਕ ਲਏ ਤਾਂ ਲੋਕਾਂ ਦਾ ਸ਼ਾਂਤ ਪਿਆ ਖੂਨ ਫਿਰ ਇਕ ਉਬਾਲੇ ਦੇ ਰੂਪ ਧਾਰਕੇ ਕਈ ਵਾਰ ਸਾਹਮਣੇ ਵੀ ਆਉਂਦਾ ਰਿਹਾ। ਕੂਕਾਂ ਲਹਿਰ, ਮਾਲਾਬਾਰ ਅੰਦਰ ਮੋਪਲਾ ਵਿਦਰੋਹ, ਦੱਖਣ ਅੰਦਰ ਦੰਗੇ, ਸੰਥਾਲ ਤੇ ਇੰਡੀਗੋ ਬਗਾਵਤਾਂ ਇਨ੍ਹਾਂ ਸਭ ਪਿਛੇ ਕਿਸੇ ਨਾ ਕਿਸੇ ਰੂਪ ਵਿੱਚ ਕਿਸਾਨੀ ਸ਼ਾਮਲ ਸੀ ? ਵਹਾਬੀ ਲਹਿਰ, ਸੰਨਿਆਸੀ ਵਿਦਰੋਹ, ਫਿਰਾਇਜ਼ੀ ਲਹਿਰ, ਜਿਨ੍ਹਾਂ ਦਾ ਰਾਜਸੀ ਚਰਿਤਰ ਸੀ ਤੇ ਜੱਥੇਬੰਦਕ ਵੀ ਸਨ ਭਾਵੇਂ ਉਹ ਆਰਜੀ ਹੀ ਸਨ, ਪਰ ਕੋਈ ਮੰਤਵ ਸੀ ? ਕੁਝ ਲਹਿਰਾਂ ਕਈ ਵਾਰ ਹੇਠਾਂ ਤੱਕ ਪ੍ਰਭਾਵਤ ਹੋ ਕੇ ਅੱਗੇ ਵੱਧਦੀਆਂ ਰਹੀਆਂ। ਰੂਸੀ ਇਨਕਲਾਬ ਨੇ ਭਾਰਤ ਅੰਦਰ ਕੌਮੀ ਲਹਿਰਾਂ ਨੂੰ ਕਾਇਆ-ਪਲਟਣ ਵਾਲਾ ਰੂਪ ਦੇਣ ਦਾ ਕੰਮ ਕੀਤਾ। ਬਹੁਤ ਸਾਰੇ ਰਾਜਾਂ 19-ਵੀਂ ਸਦੀ ਦੌਰਾਨ ਪੰਜਾਬ, ਮਾਲਾਬਾਰ, ਆਂਧਰਾ, ਬੰਗਾਲ, ਬਿਹਾਰ, ਯੂ.ਪੀ. ਤੇ ਹੋਰ ਥਾਵਾਂ  'ਤੇ  ਕਿਸਾਨੀ ਲਹਿਰਾਂ ਅਤੇ ਅੰਦੋਲਨ ਪਨਪੇ । ਕਿਉਂਕਿ ਆਪਸੀ ਤਾਲ-ਮੇਲ ਨਾ ਹੋਣ ਕਰਕੇ ਅਣਡਿਟ ਰਹੇ, ਤੇ ਇਤਿਹਾਸ  ਦਾ ਹਿੱਸਾ ਨਹੀਂ ਬਣ ਸਕੇ।
    ਅਮਰੀਕਾ ਤੇ ਕੈਨੇਡਾ ਦੇਸ਼ਾਂ ਅੰਦਰ ਰੁਜ਼ਗਾਰ ਲਈ ਗਏ ਬਹੁਤ ਸਾਰੇ ਪੰਜਾਬੀ ਕਿਸਾਨਾਂ ਵੱਲੋਂ 1914-15 ਚਲਾਈ ਗਦਰ ਪਾਰਟੀ ਲਹਿਰ ਵਜੋਂ ਅਤੇ 1920-22 ਦੌਰਾਨ ਚਲੀ ਨਾ-ਮਿਲਵਰਤਨ ਲਹਿਰ ਜੋ ਕਾਂਗਰਸ ਅਤੇ ਖਿਲਾਫਤ ਕਮੇਟੀ ਵਲੋਂ ਚਲਾਈ ਗਈ ਤੇ ਬਾਦ ਵਿੱਚ ਵਾਪਸ ਲੈ ਲਈ ਗਈ ਸੀ, ਦਾ ਕਿਸਾਨਾਂ ਅੰਦਰ ਕਾਫੀ ਪ੍ਰਭਾਵ ਪਿਆ। ਸਾਲ 1920 ਦੌਰਾਨ ਦੇਸ਼ ਦੇ ਕਈ ਭਾਗਾਂ ਅੰਦਰ ਕਿਸਾਨਾਂ ਅੰਦਰ ਆਈ ਚੇਤਨਾ ਅਤੇ ਉਭਾਰ ਮਿਲਣ ਦੇ ਸਬੂਤ ਵੀ ਮਿਲਦੇ ਹਨ। ਜ਼ਰਈ ਮੱਸਲਿਆਂ ਸਬੰਧੀ ਪੰਜਾਬ, ਮਾਲਾਬਾਰ, ਆਂਧਰਾ, ਬੰਗਾਲ ਅਤੇ ਯੂ.ਪੀ. ਅੰਦਰ ਕਿਸਾਨਾਂ ਦੇ ਕਈ ਗਰੁਪਾਂ ਅਤੇ ਜੱਥੇਬੰਦੀਆਂ ਦੇ ਪਨਪਣ ਅਤੇ ਜੱਥੇਬੰਦ ਹੋਣਾ ਵੀ ਮਿਲਦਾ ਹੈ। ਪਰ ਉਨ੍ਹਾਂ ਅੰਦਰ ਕੋਈ ਤਾਲਮੇਲ ਨਾ ਹੋਣਾ ਜਿਸ ਰਾਹੀਂ ਦੇਸ਼ ਅੰਦਰ ਇਕ ਸੰਗਠਨ ਖੜਾ ਕੀਤਾ ਜਾ ਸੱਕੇ, ਮੁਮਕਿਨ ਨਹੀਂ ਦਿਸ ਰਿਹਾ ਸੀ। ਵੀਹਵਿਆਂ ਦੇ ਦੂਸਰੇ ਤੇ ਤੀਸਰੇ ਦਹਾਕਿਆਂ, 'ਚ ਗਦਰ ਪਾਰਟੀ ਦੇ ਕੁਝ ਆਗੂਆਂ ਵੱਲੋਂ ਮਾਸਕੋ ਪੜ੍ਹਕੇ ਕੋਮਿਨਟਰਨ ਨਾਲ ਰਿਸ਼ਤਾ ਜੋੜਿਆ। ਕੁਝ ਵਿਅੱਕਤੀਗਤ ਗਰੁੱਪਾਂ ਵਲੋਂ ਮਾਰਕਸਵਾਦੀ ਵਿਚਾਰਾਂ ਦੇ ਪ੍ਰਚਾਰ ਰਾਹੀਂ, ਕੁਝ ਬੁੱਧੀਜੀਵੀਆਂ ਵੱਲੋਂ ਲਾਹੌਰ, ਪੇਸ਼ਾਵਰ, ਕਾਨਪੁਰ ਤੇ ਮੇਰਠ ਸਾਜਸ਼ ਕੇਸ ਦੇ ਪ੍ਰਭਾਵ ਅੰਦਰ, ਕਾਬਲ ਵਿੱਚ ਗਦਰ ਪਾਰਟੀ ਦਾ ਕੇਂਦਰ ਕਾਇਮ ਹੋਣ ਕਾਰਨ, ਮਦਰਾਸ ਵਿਖੇ ਚਟਿਆਰ ਆਦਿ ਸਭ ਸੋਚਾਂ, ਵਿਚਾਰਵਾਨਾਂ ਅਤੇ ਗਰੁਪਾਂ ਵੱਲੋਂ ਦੇਸ਼ ਦੀ ਕਿਸਾਨੀ ਅੰਦਰ ਚੇਤਨਾ ਦੇ ਬੀਜ ਬੀਜੇ ਗਏ। 1926 ਨੂੰ ਭਾਈ ਸੰਤੋਖ ਤੇ ਭਾਈ ਰਤਨ ਸਿੰਘ ਵੱਲੋਂ  ਕਿਰਤੀ (ਪੰਜਾਬੀ ਵਿੱਚ), 1922 ਨੂੰ ਲਾਹੌਰ ਵਿਖੇ ਇਨਕਲਾਬ ਪਰਚਾ ਗੁਲਾਮ ਹੂਸੈਨ ਵੱਲੋਂ (ਉੜਦੂ ਵਿੱਚ) ਕਾਕਾ-ਬਾਬੂ ਕਲਕੱਤਾ ਨੇ ਵੀ ਕਿਸਾਨੀ ਨੂੰ ਜਾਗਰੂਕ ਕੀਤਾ। ਵਰਕਰਜ਼ ਐਂਡ ਪੀਜੈਂਟਸ ਪਾਰਟੀ ਨੇ ਕਿਰਤੀਆਂ ਅਤੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਤੇ ਜਾਗੀਰਦਾਰੀ ਵਿਵੱਸਥਾ ਦੇ ਖਾਤਮੇ ਵਿਰੁਧ ਆਵਾਜ਼ ਉਠਾਈ।
    1929-30 ਦੌਰਾਨ ਜਦੋਂ ਸੰਸਾਰ ਮੰਦਾ ਉਬਾਲੇ ਖਾਕੇ ਸਾਰੇ ਪੂੰਜੀਵਾਦੀ ਦੇਸ਼ਾਂ  ਨੂੰ ਨਿਗਲ ਰਿਹਾ ਸੀ ਤਾਂ ਭਾਰਤ ਵੀ ਇਸ ਮੰਦੇ ਦੀ ਤਬਾਹੀ ਤੋਂ ਬੱਚ ਨਹੀਂ ਸਕਿਆ। ਸਭ ਤੋਂ ਵੱਧ ਮਾਰ ਪਈ ਕਿਸਾਨੀ ਅਤੇ ਪੇਂਡੂ ਲੋਕਾਂ ਨੂੰ ! ਖੇਤੀ ਵਸਤਾਂ (ਅਨਾਜ) ਦੀਆਂ ਕੀਮਤਾਂ ਇਕਦਮ ਹੇਠਾਂ ਡਿਗ ਪਈਆਂ। ਦੂਸਰੇ ਪਾਸੇ ਜਮੀਨੀ ਮਾਮਲਾ, ਟੈਕਸ, ਕਿਰਾਇਆ ਅਤੇ ਸ਼ਾਹੂਕਾਰਾਂ ਦੇ ਵਿਆਜ ਵਿੱਚ ਕੋਈ ਛੋਟ ਨਾ ਮਿਲੀ। ਬਹੁਤ ਸਾਰੇ ਸਥਾਨਾਂ 'ਤੇ ਕਿਸਾਨਾਂ ਦੀਆਂ ਜ਼ਮੀਨਾਂ ਖੁਸ ਗਈਆਂ ਅਤੇ ਮੰਦੇ ਕਾਰਨ ਪਏ ਭਾਰ ਨੇ ਉਨ੍ਹਾਂ ਨੂੰ ਬੇ-ਜਮੀਨੇ ਬਣਾ ਦਿੱਤਾ। ਪੇਂਡੂ ਦਸਤਕਾਰਾਂ ਦੇ ਧੰਦੇ ਚੌਪਟ ਹੋ ਗਏ ਤੇ ਇਹ ਸਾਰੇ ਬਦਕਿਸਮਤ ਭੀੜ ਅੰਦਰ ਮਰ-ਖੱਪ ਗਏ। ਤਬਾਹੀ ਅਤੇ ਉਜੜੇ ਭਵਿੱਖ ਦੀ ਇਕਟਿਕੀ ਵਾਲੇ ਇਹ ਪੇਂਡੂ ਗਰੀਬ ਸਹਿਕਦੇ ਹਰ ਪਾਸੇ ਦਿਸ ਰਹੇ ਸਨ। 1930 ਦੇ ਨੇੜੇ-ਤੇੜੇ ਭਾਰਤ ਦੇ ਪੇਂਡੂ ਖੇਤਰਾਂ ਅੰਦਰ ਆਰਥਿਕ ਮੰਦਵਾੜੇ ਕਾਰਨ ਹੋਈ ਗਰੀਬੀ, ਬੇਰੁਜ਼ਗਾਰੀ, ਕੰਗਾਲੀ ਨੇ ਭੁੱਖੇ ਤੇ ਲਾਚਾਰ ਲੋਕਾਂ ਦੀ ਬਹੁਤ ਧੁੰਧਲੀ ਤਸਵੀਰ ਹਰ ਪਾਸੇ ਦਿਸ ਰਹੀ ਸੀ। ਇਨ੍ਹਾਂ ਗੰਭੀਰ ਹਾਲਾਤਾਂ ਨੂੰ ਦੇਖਦੇ ਹੋਏ ਦੇਸ਼ ਦੀ ਕੌਮੀ ਲਹਿਰ ਅੰਦਰ ਕੰਮ ਕਰਦੇ ਖੱਬੇ ਪੱਖੀ ਲੋਕਾਂ ਨੇ ਇਕ ਬੀੜਾ ਉਠਾਇਆ ਕਿ ਦੇਸ਼ ਅੰਦਰ ਲੱਖਾਂ ਲੋਕਾਂ ਦੀ ਮਦਤ ਤੇ ਸਹਾਇਤਾ ਲਈ ਅੱਗੇ ਆਇਆ ਜਾਵੇ। ਇਹ ਉਹ ਸਮਾਂ ਸੀ ਜਦੋਂ ਦੇਸ਼ ਅੰਦਰ ਸਿਵਲ ਨਾ-ਫੁਰਮਾਨੀ ਲਹਿਰ ਦੀ ਅਗਵਾਈ (1930-34) ਕੌਮੀ ਕਾਂਗਰਸ ਕਰ ਰਹੀ ਸੀ, ਜਿਸ ਪ੍ਰਤੀ ਲੋਕਾਂ ਦਾ ਵਿਸ਼ਵਾਸ਼ ਨਹੀਂ ਰਿਹਾ ਸੀ ? ਇਹ ਗੰਭੀਰ ਸੰਕਟ ਸਮੇਂ ਖੱਬੇ ਪੱਖੀ ਸੋਚ ਨੇ ਕੇਵਲ ਫੌਰੀ ਤੌਰ 'ਤੇ ਜਨਤਾ ਦੀ ਮਦਤ ਕਰਨਾ ਹੀ ਨਹੀਂ ਸੀ, ਸਗੋਂ ਅਜਿਹੇ ਸਮੇਂ ਦੇਸ਼ ਅੰਦਰ ਜ਼ਰਈ ਸੁਧਾਰਾਂ ਲਈ ਤਿਖੇ ਕਦਮ ਪੁਟੇ ਜਾਣ ਸਬੰਧੀ ਵਿਚਾਰਾਂ ਨੂੰ ਅੱਗੇ ਲਿਆਂਦਾ। ਕਿਸਾਨਾਂ ਦਾ ਇਕ ਕੌਮੀ ਸੰਗਠਨ ਬਣਾਉਣ ਦਾ ਸਵਾਲ ਵੀ ਸਾਹਮਣੇ ਆਇਆ ਅਤੇ ਉਸ ਦੀ ਪੂਰਤੀ ਲਈ ਉਸਾਰੂ ਉਪਰਾਲੇ ਸਾਹਮਣੇ ਆਏ।
    ਕਾਂਗਰਸ ਸੋਸਾਲਿਸਟ ਪਾਰਟੀ ਦੀ ਕੌਮੀ ਕਾਨਫਰੰਸ ਜਨਵਰੀ, 1936 ਨੂੰ ਮੇਰਠ ਵਿਖੇ ਕੀਤੀ ਗਈ। ਇਸ ਕਾਨਫਰੰਸ ਵਿੱਚ ਇਕ-ਸੁਰਤਾ ਰੱਖਣ ਵਾਲੇ ਖੱਬੇ ਪੱਖੀ ਰਾਜਸੀ ਵਰਕਰਾਂ ਸਮੇਤ ਕਾਂਗਰਸ  ਸੋਸਾਲਿਸਟ ਪਾਰਟੀ ਦੇ ਉਘੇ ਆਗੂਆਂ ਨੇ 15-ਜਨਵਰੀ, 1936 ਨੂੰ ਕਿਸਾਨੀ ਅਤੇ ਮਾਰੂ ਮੰਦੇ ਕਾਰਨ ਪੈਦਾ ਹੋਈ ਉਨ੍ਹਾਂ ਦੀ ਦਰਦਨਾਕ ਹਾਲਤ ਦੇ ਸਵਾਲ ਸਬੰਧੀ ਗੰਭੀਰਤਾ ਨਾਲ ਵਿਚਾਰ ਕੀਤੀ। ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ''ਕੁਲ ਹਿੰਦ ਕਿਸਾਨ ਕਾਂਗਰਸ'' ਸੱਦੀ ਜਾਵੇ ਜਿਸ  ਨੂੰ ਜੱਥੇਬੰਦ ਕਰਨ ਲਈ ਐਨ. ਜੀ. ਰੰਗਾ ਜੋਆਇੰਟ ਕਨਵੀਨਰ ਅਤੇ ਜੈ-ਪ੍ਰਕਾਸ਼ ਨਰਾਇਣ ਕਨਵੀਨਰ ਦੀ ਚੋਣ ਕੀਤੀ ਗਈ। ਇਸ ਫੈਸਲੇ ਦਾ ਬੜੇ ਸ਼ੋਰਾਂ ਨਾਲ ਹਰ ਪਾਸੇ ਬਹੁਤ ਸਵਾਗਤ ਕੀਤਾ ਗਿਆ। ਇਹ ਵੀ ਫੈਸਲਾ ਹੋਇਆ ਕਿ ਦੇਸ਼ ਦੀਆਂ ਕਿਸਾਨ ਜੱਥੇਬੰਦੀਆਂ ਦੇ ਵੱਖ ਵੱਖ ਰਾਜਾਂ ਦੇ ਨੁਮਾਇੰਦੇ 11-ਅਪ੍ਰੈਲ 1936 ਨੂੰ ਲੱਖਨਊ ਵਿਖੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੈਸ਼ਨ ਦੌਰਾਨ ਚੋਣ ਕਰਨਗੇ। ਕਾਨਫਰੰਸ ਵਿੱਚ ਸ਼ਾਮਲ ਹੋਣ ਵਾਲੇ ਡੈਲੀਗੇਟ ਪਹਿਲਾ ਹੀ ਕਿਸਾਨਾਂ ਦੀਆਂ ਜੱਥੇਬਦੀਆਂ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਕਿਸਾਨਾਂ ਦੀਆਂ ਜੱਥੇਬੰਦੀਆਂ ਬਣਾ ਕੇ ਉਨ੍ਹਾਂ ਅੰਦਰ ਆਜਾਦਰਾਨਾ ਢੰਗ  ਨਾਲ ਕੰਮ ਕਰਨਾ ਸ਼ੁਰੂ ਕੀਤਾ ਹੋਇਆ ਸੀ। ਜਦ ਕਿ ਕਿਸਾਨ ਰਾਜਾਂ ਤੇ ਜ਼ਿਲ੍ਹਿਆ ਅੰਦਰ ਖਿਲਰੇ-ਪੁਲਰੇ ਹੁੰਦੇ ਸਨ। ਇਸ ਤਰ੍ਹਾਂ ਦੇਸ਼ ਅੰਦਰ 11-ਅਪ੍ਰੈਲ, 1936 ਨੂੰ ਲੱਖਨਊ ਵਿਖੇ ਬਕਾਇਦਾ ਦੇਸ਼ ਭਰ ਦੇ ਕਿਸਾਨਾਂ ਦੇ ਡੈਲੀਗੇਟ ਜਿਹੜੇ ਵੱਖ ਵੱਖ ਰਾਜਾਂ 'ਚ ਆਏ ਸਨ ਨੇ ਪਹਿਲੀ ਕੁਲ ਹਿੰਦ ਕਿਸਾਨ ਕਾਨਫਰੰਸ ਕਰਕੇ ਪਹਿਲੀ ਕਿਸਾਨਾਂ ਦੀ ਕੁਲ ਹਿੰਦ ਕਿਸਾਨ ਸਭਾ (ਸੰਘ) ਦੀ ਚੋਣ ਕੀਤੀ।
    ਕੁਲ ਹਿੰਦ ਕਿਸਾਨ ਸਭਾ ਦੀ ਚੋਣ ਵੇਲੇ ਕਾਨਫ੍ਰੰਨ ਦੌਰਾਨ ਸ਼ਾਮਲ ਸਨ, ਹੋਰਨਾਂ ਤੋਂ ਇਲਾਵਾ (11-ਅਪ੍ਰੈਲ, 1936 ਲੱਖਨਊ) ਹੇਠ ਲਿਖੇ ਆਗੂ:
    ਸਵਾਮੀ ਸਹਜਾਨੰਦ ਸਰਸਵਤੀ (ਬਿਹਾਰ), ਐਨ.ਜੀ. ਰੰਗਾ (ਆਂਧਰਾ), ਇੰਦੂ ਲਾਲ ਯੱਗਨੀਕ (ਗੁਜਰਾਤ), ਮੋਹਨ ਲਾਲ ਗੌਤਮ (ਯੂ.ਪੀ.), ਕੇ.ਐਮ. ਅਸ਼ਰਫ਼ (ਯੂ.ਪੀ.), ਸੋਹਣ ਸਿੰਘ ਜ਼ੋਸ਼ ਅਤੇ ਅਹਮਦ ਦੀਨ (ਪੰਜਾਬ), ਕਮਲ ਸਰਕਾਰ ਅਤੇ ਸੁਧੀਨ ਪ੍ਰਾਮਾਨਿਕ (ਬੰਗਾਲ), ਜੈ-ਪ੍ਰਕਾਸ਼ ਨਰਾਇਣ ਅਤੇ ਆਰ.ਐਮ. ਲੋਹੀਆ (ਕਾਂਗਰਸ.ਸੋਸਾਲਿਸਟ. ਪਾਰਟੀ)।
    ਕੌਮੀ ਕਾਂਗਰਸ ਦੀ ਕਾਨਫਰੰਸ ਜਿਸ ਦੀ ਪ੍ਰਧਾਨਗੀ ਜਵਾਹਰ ਲਾਲ ਨਹਿਰੂ ਕਰ ਰਹੇ ਸਨ, ਨੇ ਜਾਤੀ ਤੌਰ ਤੇ ਕਿਸਾਨ ਕਾਨਫਰੰਸ ਹੋਣ ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਸਾਨ ਕਾਂਗਰਸ ਨੂੰ ਵਧਾਈ ਦਿੱਤੀ ਤੇ ਇਕਮੁਠਤਾ ਜਿਤਾਈ। ਇਹ ਵੀ ਕਿਹਾ ਕਿ ਦੇਸ਼ ਅੰਦਰ ਕਿਸਾਨ ਹੀ ਸਭ ਤੋਂ ਵੱਧ ਸ਼ੋਸ਼ਤ ਲੋਕ ਹਨ।
    ਮੋਹਨ ਲਾਲ ਗੌਤਮ ਨੇ ਸਵਾਗਤੀ ਕਮੇਟੀ ਵੱਲੋਂ ਆਏ ਡੈਲੀਗੇਟਾਂ ਨੂੰ ਜੀ-ਆਇਆ ਕਿਹਾ। ਸਵਾਮੀ ਸਹਜਾਨੰਦ ਨੇ ਪ੍ਰਧਾਨਗੀ ਭਾਸ਼ਣ ਅੰਦਰ ਜ਼ਰਈ ਸਮੱਸਿਆਵਾਂ, ਕਿਸਾਨਾਂ ਦਾ ਸ਼ੋਸ਼ਣ ਅਤੇ ਜਿਮੀਦਾਰੀ ਸਿਸਟਮ ਦੇ ਖਾਤਮੇ ਵਾਰੇ ਕਿਹਾ। ਇਸ ਤੋਂ ਬਿਨ੍ਹਾਂ ਲੋਹੀਆ, ਸੋਹਣ ਸਿੰਘ ਜ਼ੋਸ਼ ਅਤੇ ਹੋਰ ਡੈਲੀਗੇਟਾਂ ਨੇ ਸਾਮਰਾਜ ਤੋਂ ਮੁਕਤੀ ਦੀ ਮੰਗ ਕੀਤੀ। ਇਸ ਕਿਸਾਨ ਕਾਨਫਰੰਸ ਨੇ ਬਹੁਤ ਸਾਰੇ ਮੱਤੇ  ਵੀ ਪਾਸ ਕੀਤੇ।
    ਅੱਜ ਵੀ 85-ਸਾਲਾਂ ਬਾਅਦ ਕੁਲ ਹਿੰਦ ਕਿਸਾਨ ਸਭਾ, 'ਕਿਸਾਨੀ ਬਾਰੇ ਸਮਝਦੀ ਹੈ, 'ਕਿ ਭਾਰਤ ਦੇ ਲੋਕਾਂ ਸਾਹਮਣੇ ਸਭ ਤੋਂ ਮੋਹਰੀ ਰਾਸ਼ਟਰੀ ਸਵਾਲ ਕਿਸਾਨੀ ਬਣਿਆ ਹੋਇਆ ਹੈ ? ਜ਼ਰਈ ਖੇਤਰ ਅੰਦਰ ਇਸ ਵਾਸਤੇ ਲੋੜ ਹੈ, 'ਇਕ ਇਨਕਲਾਬੀ ਤਬਦੀਲੀ ਦੀ ! ਜਿਸ ਵਿੱਚ ਤਿਖੇ ਅਤੇ ਇਕ ਸਿਰੇ ਤੋਂ ਜ਼ਰਈ ਸੁਧਾਰ ਸ਼ਾਮਲ ਹਨ ।ਜਿਨ੍ਹਾਂ ਦਾ ਨਿਸ਼ਾਨਾਂ ਜਿੰਮੀਦਾਰੀ, ਸੂਦਖੋਰੀ, ਸ਼ਾਹਾਂ ਵੱਲੋਂ ਸ਼ੋਸ਼ਣ ਅਤੇ ਪੇਂਡੂ ਖੇਤਰਾਂ ਵਿੱਚ ਜਾਤਪਾਤ ਅਤੇ ਜਿਨਸੀ ਦਮਨ ਹੈ। ਭਾਰਤ ਵਿੱਚ ਸਰਮਾਏਦਾਰ, ਜਾਗੀਰਦਾਰ ਪੱਖੀ ਫਿਰਕੂ ਹਕੂਮਤ ਦਾ ਦੀਵਾਲੀਆਪਣ ਵਧੇਰੇ ਪ੍ਰਤੱਖ ਹੈ ਜਦੋਂ ਕਿ  ਉਸ ਨੂੰ ਹੱਲ ਤਾਂ ਕੀ ਇਸ ਦੇ ਕਿਸਾਨੀ ਸਬੰਧੀ ਸਵਾਲ ਨੂੰ ਅਗਾਂਹਵਧੂ ਅਤੇ ਜਮਹੂਰੀ ਢੰਗ ਨਾਲ ਮੁਖਾਤਬ ਹੋਣ ਦੀ ਨਾਕਾਮਯਾਬੀ ਵੀ ਘੱਟ ਨਹੀਂ ਹੈ। ਖੇਤੀ ਵਸਤਾਂ ਦਾ ਸਮਰੱਥਨ ਕੀਮਤ (ਘੱਟੋ ਘੱਟ ਹਮਾਇਤੀ ਕੀਮਤਾਂ) ਤੇ ਸਰਕਾਰੀ ਖਰੀਦ ਕਰਨ ਜਮੀਨ ਅਧਿਗ੍ਰਹਿਣ ਵਿਰੁਧ, ਕਰਜ਼ਾ ਤੇ ਕਰਜ਼ਾਂ ਮੁਆਫੀ, ਬੀਮਾ ਕਵਰ, ਜਮੀਨਾਂ ਦੀ ਕਾਰਪੋਰੇਟ ਖੇਤੀ ਤੇ ਨਿਜੀਕਰਨ ਆਦਿ ਦੀ ਮਨਾਹੀ, ਸਾਰੀਆਂ (23 ਫਸਲਾਂ) ਫਸਲਾਂ ਦੇ ਵਾਜਬ ਭਾਅ ਦੇਣੇ ਆਦਿ ਮੰਗਾਂ ਲਈ ਕਿਸਾਨ ਸਭਾ ਸੰਘਰਸ਼ਸ਼ੀਲ ਹੈ। ਖੇਤੀ ਸਬੰਧੀ ਤਿੰਨ ਕਾਲੇ ਕਨੂੰਨ 2020 ਦੀ ਵਾਪਸੀ, ਸਰਕਾਰੀ ਖਰੀਦ ਦੀ ਗ੍ਰੰਟੀ ਅਤੇ ਜਨਤਕ ਵੰਡ ਪ੍ਰਣਾਲੀ ਲਈ ਕਨੂੰਨੀ ਵਿਵੱਸਥਾ ਕਰਾਉਣ ਲਈ ਸੰਘਰਸ਼।
    ਕੁਲ ਹਿੰਦ ਕਿਸਾਨ ਸਭਾ ਅੱਜ ਵੀ ਆਪਣੇ ਪੁਰਾਣੇ ਵਿਰਸੇ ਸਾਮਰਾਜ ਵਿਰੁਧ, ਕਿਰਤੀ ਲੋਕਾਂ ਦੀ ਰਾਖੀ, ਧਰਮ ਨਿਰਪੱਖਤਾ, ਸੰਘਵਾਦ, ਜਮਹੂਰੀਅਤ ਦੀ ਰਾਖੀ, ਸੰਸਾਰ ਅਮਨ, ਜਲਵਾਯੂ ਦੀ ਰਾਖੀ ਲਈ ਕੌਮਾਂਤਰੀ ਵਿਵੱਸਥਾ ਬਣਾਉਣ ਲਈ ਯਤਨਸ਼ੀਲ ਹੈ। ਫ਼ਿਰਕਾਪ੍ਰਸਤੀ, ਨਵਉਦਾਰੀਵਾਦ ਤੇ ਨਿਜੀਕਰਨ ਅਤੇ ਪਿਛਾਖੜੀ ਵਿਚਾਰ ਧਾਰਾਵਾਂ ਵਿਰੁਧ ਵਿਚਾਰਧਾਰਕ ਸੰਘਰਸ਼ ਲਾਮਬੰਦ ਕਰਨ ਲਈ ਬਚਨਬੱਧਤਾ ਦੁਹਰਾਉਂਦੀ ਹੈ। ( ਂ।ਜ਼।ਾਂ।ਛ। ਦਾ ਪ੍ਰੋਗਰਾਮ)
    
919217997445
ਜਗਦੀਸ਼ ਸਿੰਘ ਚੋਹਕਾ

0014032854208  

ਕਿਸਾਨਾਂ ਦੇ ਅਰਮਾਨਾਂ ਨੂੰ ਹੋਰ ਨਾ ਪਰਖੋ ! - ਜਗਦੀਸ਼ ਸਿੰਘ ਚੋਹਕਾ

26-ਨਵੰਬਰ 2020 ਤੋਂ ਸ਼ੁਰੂ ਹੋਇਆ ਦੇਸ਼ ਅੰਦਰ ਕਿਸਾਨ ਅੰਦੋਲਨ 'ਜਿਹੜਾ ਤਿੰਨ ਖੇਤੀ ਕਨੂੰਨਾਂ ਅਤੇ ਬਿਜਲੀ ਦਾ ਤਜਵੀਜ਼ਸ਼ੁਦਾ ਕਨੂੰਨ ਰੱਦ ਕਰਾਉਣ ਲਈ ਹੈ। ਹਾਕਮਾਂ ਦੀਆਂ ਅਨੇਕਾਂ ਰੋਕਾਂ ਦੇ ਬਾਵਜੂਦ ਪੁਰ-ਅਮਨ ਦ੍ਰਿੜਤਾਪੂਰਬਕ ਅਤੇ ਇਕ ਸੁਰਤਾ ਰਾਹੀ ਪੈਰ ਪੈਰ ਦਿੱਲੀ ਦੀਆਂ ਬਰੂਹਾਂ ਵਲ ਅੱਗੇ ਵੱਧ ਰਿਹਾ ਹੈ। ਭਾਵੇਂ ਇਨ੍ਹਾਂ ਕਾਲੇ ਕਨੂੰਨਾਂ ਵਿਰੁਧ ਪਹਿਲ ਕਦਮੀ ਪੰਜਾਬ ਦੇ ਕਿਸਾਨਾਂ ਵੱਲੋਂ ਹੋਈ ਸੀ ! ਪਰ ਅੱਜ ਇਹ ਅੰਦੋਲਨ ਦੇਸ਼ ਵਿਆਪੀ ਕਿਸਾਨ ਅੰਦੋਲਨ ਦਾ ਰੂਪ ਧਾਰ ਗਿਆ ਹੈ। ਕਿਸਾਨਾਂ ਦੇ ਹੱਕ ਵਿੱਚ 8-ਦਸੰਬਰ, 2020 ਦਾ ਭਾਰਤ ਬੰਦ ਤੇ 14-ਦਸੰਬਰ ਦੇ ਧਰਨੇ ਹਾਕਮਾਂ ਵੱਲੋ ਪਾਸ ਕੀਤੇ ਤਿੰਨ ਖੇਤੀ ਕਨੂੰਨਾਂ ਵਿਰੁਧ ਫੱਤਵਾ ਸੀ। ਕਿਸਾਨਾਂ ਦੇ ਹੱਕ ਵਿੱਚ ਇਹ ਭਾਰਤ ਬੰਦ ਤੇ ਧਰਨੇ ਹਾਕਮਾਂ ਵੱਲੋਂ ਦੇਸ਼ ਦੇ ਕੁਦਰਤੀ ਸੋਮਿਆਂ ਜਲ, ਜੰਗਲ ਅਤੇ ਜ਼ਮੀਨ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚੋ ਦੇਣ ਤੋਂ ਰੋਕਣਾ ਹੈ ? ਪੰਜਾਬ 'ਚੋ ਖੇਤੀ ਕਨੂੰਨਾਂ ਵਿਰੁਧ ਚਲੀ ਇਸ ਲਹਿਰ ਨੂੰ ਕੁਚਲਣ ਲਈ ਹਾਕਮ ਕਾਰਪੋਰੇਟ ਘਰਾਣਿਆ ਦੇ ਇਸ਼ਾਰਿਆਂ ਹੱਥੀ ਚੜ੍ਹਕੇ ਬਹੁਤ ਉਲ੍ਹਾਰ ਹੋ ਗਏ ਲੱਗਦੇ ਹਨ। ਉਹ ਆਪਣੇ ਗਰੂਰ 'ਚ ਹਨ, 'ਕਿਉਂਕਿ ਉਨ੍ਹਾਂ ਦੀ ਦੇਸ਼ ਦੀ ਸੰਸਦ ਅੰਦਰ ਭਾਰੂ ਬਹੁ-ਗਿਣਤੀ ਹੈ। ਜੋ ਉਨ੍ਹਾਂ ਨੇ ਇਹ ਬਹੁ ਗਿਣਤੀ ਭਾਵ ਮਾਨਸਿਕਤਾ ਵਾਲੀ ਫਿਰਕੂ ਸੋਚ ਪੈਦਾ ਕਰਕੇ ਪ੍ਰਾਪਤ ਕੀਤੀ ਹੈ। ਹੁਣ ਉਸ ਦੇ ਬਲ ਬੂਤੇ ਦੇਸ਼ ਅੰਦਰ ਉਹ ਹਿੰਦੂ ਰਾਜ ਕਾਇਮ ਕਰਨ ਲਈ ਬਜ਼ਿਦ ਹਨ। ਇਕ ਦੇਸ਼, ਇਕ ਭਾਸ਼ਾ, ਇਕ ਕੌਮ, ਇਕ ਮਾਲਕੀ ਤੇ ਇਕ ਹੀ ਹਾਕਮ ਜਮਾਤ ਦਾ ਬੋਲਬਾਲਾ ਹੋਵੇ ਭਾਵ ਸਭ ਲੋਕਰਾਜੀ ਕਦਰਾਂ-ਕੀਮਤਾਂ ਦਾ ਮੱਲਿਆਮੇਟ ਕਰਨਾ ?
    ਭਾਰਤ ਦੇ ਹਾਕਮਾਂ ਵੱਲੋਂ ਪਾਰਲੀਮੈਂਟ ਅੰਦਰ ਲੋਕਰਾਜੀ ਕਦਰਾਂ ਕੀਮਤਾਂ ਨੂੰ ਜੋਰ-ਜ਼ਬਰ ਨਾਲ ਪਸਤ ਕੀਤਾ ਜਾ ਰਿਹਾ ਹੈ। ਸਤਾ ਦੇ ਦਬਾਅ ਅਧੀਨ ਆਪਣੀ ਹੌਮੇ ਲਈ, ਅਸਹਿਮਤੀ ਨੂੰ ਦਬਾਇਆ ਜਾ ਰਿਹਾ ਹੈ। ਇਥੋਂ ਤਕ ਕਿ ਚਿੰਤਕਾਂ ਦੇ ਲੋਕਾਂ ਪ੍ਰਤੀ ਜਾਰੀ ਕੀਤੇ ਕਥਨਾਂ ਨੂੰ ਵੀ ਹਾਕਮ ਆਪਣੀਆਂ ਮੰਦ-ਭਾਵਨਾਵਾਂ ਨਾਲ ਜੋੜ ਕੇ ਮਨਸੂਰ ਵਾਂਗ ਫਾਹੇ ਲਾਉਣ ਦੇ ਮਨਸੂਬੇ ਰੱਚ ਰਹੇ ਹਨ ! ਦੇਸ ਦੇ ਅੰਨ-ਦਾਤਾ ਦੀ ਜ਼ਬਾਨ ਨੂੰ ਬੰਦ ਕਰਨ, ਹੱਕ ਲਈ ਫਰਿਆਦ ਕਰਨ ਲਈ ਜਾਣ ਤੋਂ ਰੋਕਣਾ ! ਰੜੇ-ਮੈਦਾਨ ਠੰਡੀਆਂ 'ਤੇ ਕੋਹਰੇ ਵਾਲੀਆਂ ਰਾਤਾਂ ਅੰਦਰ ਮੰਗਾਂ ਨਾ ਮੰਨਣ ਲਈ ਲੰਬੇ ਸਮੇਂ ਦੀ ਸਜ਼ਾ ਰਾਹੀਂ ਮਜਬੂਰ ਕਰਨਾ ਤਾਂ ਕਿ ਮਾਨਸਿਕ ਤੇ ਸਰੀਰਕ ਸਜ਼ਾਵਾਂ ਰਾਹੀਂ ਕਿਸਾਨ ਪਿਛੇ ਹਟ ਜਾਣ ? ਅੱਜ ਹਾਕਮ ਆਪਣੇ ਨਿਜੀ ਮੁਫ਼ਾਦਾ ਅਤੇ ਕਾਰਪੋਰੇਟ ਘਰਾਣਿਆਂ ਦੇ ਹਿਤਾਂ ਲਈ, 'ਕਿਸਾਨਾਂ ਨੂੰ ਵਿਸਾਰ ਕੇ ਸਭ ਕੁਝ ਕਰਨ ਨੂੰ ਤਿਆਰ ਹੋ ਗਏ ਹਨ। ਹੁਣ ਉਹ ਕਿਵੇਂ ਦੇਸ਼-ਭਗਤ ਤੇ ਭਾਰਤ ਦੇ ਲੋਕਾਂ ਪੱਖੀ ਕਹੇ ਜਾ ਸਕਦੇ ਹਨ ? ਪਰ ਯਾਦ ਰੱਖੋ ! ਹਿਟਲਰ ਵੀ ਨਹੀਂ ਰਿਹਾ ਸੀ ਅਤੇ ਹਾਕਮ ਵੀ ਨਹੀਂ ਰਹਿਣਗੇ? ਇਤਿਹਾਸ ਗਵਾਹ ਹੈ, 'ਕਿ ਇਹ ਕਿਸਾਨ ਅੰਦੋਲਨ ਕਿਸਾਨਾਂ ਦਾ ਹੈ। ਕਿਸਾਨਾਂ ਨੇ ਮਨ 'ਚ ਠਾਣ ਲਿਆ ਹੈ, ਜਿੱਤ ਹੋਵੇਗੀ ? ਇਹ ਖੁਸ਼ੀ ਮੇਰੀ ਨਹੀਂ ਕਿਉਂਕਿ ਸਾਰੇ ਕਿਸਾਨ ਭਾਈਚਾਰੇ ਦੀ ਖੁਸ਼ੀ ਇਸ ਵਿੱਚ ਸਮੋਈ ਹੈ। ਸਾਡਾ ਭਵਿੱਖ ਲੋਕਾਂ ਦਾ ਭਵਿੱਖ ਹੈ, ਕਿਉਂਕਿ ਉਨ੍ਹਾਂ ਨੇ ਆਪਣੇ ਸੁਪਨਿਆਂ ਅੰਦਰ ਲੋਕਾਂ ਦੀ ਭਲਾਈ ਦੀ ਕਿਆਸ-ਅਰਾਈ ਕੀਤੀ ਹੈ ! ਫਿਰ ਜਿਤ ਸਾਡੀ ਹੀ ਹੋਵੇਗੀ?
    ਮਲੂਮ ਹੁੰਦਾ ਹੈ, 'ਕਿ ਹਾਕਮਾਂ ਨੇ ਪੰਜਾਬ ਦੇ ਇਤਿਹਾਸ ਤੇ ਚਿੰਤਨ ਦਾ ਮੁਲਾਂਕਣ ਫਿਰਕੂ ਹਿਤਾਂ ਦੇ ਕਲਾਵੇ ਅੰਦਰ ਜੋੜ ਕੇ ਹੀ ਕੀਤਾ ਹੋਵੇਗਾ ! ਆਰੀਆ ਲੋਕਾਂ ਦੇ ਆਗਮਨ ਤੋਂ ਲੈ ਕੇ ਅਠਾਰ੍ਹਵੀਂ ਸਦੀ ਅਫ਼ਗਾਨਾਂ ਦੇ ਹਮਲਿਆ ਤਕ, 'ਪੰਜਾਬ ਦੇ ਲੋਕਾਂ ਨੂੰ ਵਿਦੇਸ਼ੀ ਹਮਲਾਵਾਰ ਇਰਾਨੀ, ਯੂਨਾਨੀ, ਕੁਸ਼ਨ, ਹੁਨ, ਤੁਰਕ, ਮੁਗਲ ਤੇ ਅਫ਼ਗਾਨ ਜੋ ਉਤਰ-ਪੱਛਮੀ ਦੱਰਿਆ ਰਾਹੀਂ ਆਏ, ਨਾਲ ਕਈ ਵਾਰ ਦੋ-ਹੱਕ ਹੋਣਾ ਪਿਆ ਸੀ। ''ਕਰੀ'' ਦੀ ਲੜਾਈ, ''ਤਰੇਨ'' ਦੀਆਂ ਲੜਾਈਆਂ, ''ਪਾਣੀਪਤ'' ਦੀਆਂ ਲੜਾਈਆਂ ਸਭ ਪੰਜਾਬ ਅੰਦਰ ਹੀ ਲੜੀਆਂ ਗਈਆਂ ਸਨ। ਵਿਦੇਸ਼ੀਆਂ ਦੇ ਲਗਾਤਾਰ ਹਮਲਿਆ ਕਾਰਨ ਤੇ ਜੰਗਾਂ ਕਰਕੇ ਪੰਜਾਬੀਆਂ ਨੇ ਸਰੀਰਕ ਅਤੇ ਆਰਥਿਕ ਤੌਰ ਤੇ ਭਾਵੇਂ ਬਹੁਤ ਸਾਰੇ ਨੁਕਸਾਨ ਉਠਾਏ! ਇਹ ਸਾਰੇ ਕਸ਼ਟ ਉਨ੍ਹਾਂ ਨੂੰ ਪੰਜਾਬ ਦੀ ਭੂਗੋਲਿਕ ਸਥਿਤੀ ਕਾਰਨ ਕਈ ਵਾਰ ਭੋਗਣੇ ਵੀ ਪਏ! ਪਰ ਇਨ੍ਹਾਂ ਸੰਘਰਸ਼ਾਂ ਅੰਦਰ ਹੀ ਪੰਜਾਬੀ ਚਰਿਤਰ ਵੱਜੋ ਨਰੋਏ ਬਣ ਕੇ ਹਰ ਵਾਰ ਨਿਖ਼ਰ ਕੇ ਅੱਗੇ ਆਏ! ਇਨ੍ਹਾਂ ਕਾਰਨਾਂ ਕਰਕੇ ਹੀ ਪੰਜਾਬੀ, 'ਹੌਸਲਾ, ਸਹਿਣ-ਸ਼ੀਲਤਾ, ਆਤਮ-ਨਿਰਭਰਤਾ, ਸੇਵਾ-ਭਾਵਨਾ ਤੇ ਕੁਰਬਾਨੀ ਆਦਿ ਗੁਣਾਂ ਨੂੰ ਪ੍ਰਣਾਏ ਅਤੇ ਅਤੇ ਅਡੋਲ ਰਹਿਣ ਵਾਲੇ ਸੰਸਾਰ ਅੰਦਰ ਆਪਣੀ ਇਕ ਅਦਿੱਖ ਕਰਨੀ ਤੇ ਕਹਿਣੀ ਕਰਕੇ ਹੀ ਜਾਣੇ ਜਾਂਦੇ ਰਹੇ ਹਨ। ਪਿਛਲਾ ਇਤਿਹਾਸ, 'ਨਦੀਆਂ, ਜੰਗਲਾਂ 'ਤੇ ਇਥੋਂ ਦੇ ਪੌਣ-ਪਾਣੀ ਦੇ ਕਾਰਨ ਹੀ ਵਿਦੇਸ਼ੀਆਂ ਨਾਲ ਲੋਹਾ-ਲੈਣ ਲਈ ਸਹਾਈ ਹੁੰਦਾ ਰਿਹਾ। ਭਾਵੇਂ ਲਗਾਤਾਰ ਸ਼ਾਂਤੀ ਨਾ ਰਹਿਣ ਕਰਕੇ ਕਲਾ ਤੇ ਸਾਹਿਤ 'ਚ ਪੰਜਾਬ ਜੋ ਪਿਛੇ ਰਹਿ ਗਿਆ ਸੀ। ਪਰ ਸਿੱਖ ਧਰਮ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਣ ਨੇ ਇਸ ਘਾਟ ਨੂੰ ਸਦਾ ਲਈ ਦੂਰ ਕਰ ਦਿੱਤਾ। ਪੰਜਾਬ ਹੀ ਆਖਰੀ ਰਾਜ ਸੀ ਜੋ ਅੰਗਰੇਜ਼ਾਂ ਦੇ ਅਧਿਕਾਰ ਅਧੀਨ ਭਾਰਤ ਅੰਦਰ ਗੁਲਾਮ ਹੋਇਆ ਸੀ।ਪੰਜਾਬੀਆਂ ਦੀ ਦੇਸ਼ ਭਗਤੀ ਤੇ ਉਂਗਲ ਕਰਨੀ ਹਾਕਮਾਂ ਦੀ ਖੁਦ ਦੀ 'ਸਾਕਤ ਸਚੁ ਨਾ ਭਾਵਈ' ਵਾਲੀ ਮਕਾਰ ਭਰੀ ਨੀਤੀ ਤੇ ਨੀਤ ਹੋਵੇਗੀ।
    ਪੰਜਾਬ ਦੀ ਧਰਤੀ ਉਪਜਾਊ-ਪਣ ਦੇ ਨਜ਼ਰੀਏ ਤੋਂ ਕਈ ਪ੍ਰਕਾਰ ਦੀ ਹੈ। ਕਿਤੇ ਉਪਜਾਊ, ਕਿਤੇ ਸੁੱਕੀ, ਬੰਜਰ ਤੇ ਟਿੱਬੇ ! ਸਰਦੀਆਂ ਵਿੱਚ ਇੱਥੇ ਬਹੁਤ ਠੰਡ ਤੇ ਗਰਮੀਆਂ ਨੂੰ ਗਰਮੀ ਤੇ ਨਮਵਾਲੀ ਹੋਣ ਕਰਕੇ ਇਥੋਂ ਦਾ ਪੌਣ-ਪਾਣੀ ਕਣਕ ਤੇ ਦੂਸਰੇ ਅਨਾਜਾਂ ਹਾੜੀ-ਸੌਂਣੀ ਲਈ ਵੱਤਰ ਕਿਹਾ ਜਾ ਸਕਦਾ ਹੈ। ਖੇਤੀ ਪੱਖੋ ਤੇ ਆਰਥਿਕ ਤੌਰ ਤੇ ਸੌਲ੍ਹਵੀ ਸਦੀ ਤੋਂ ਹੀ ਪੰਜਾਬ ਇਕ ਧਨੀ-ਪ੍ਰਾਂਤ ਸੀ। ਖਾਸ ਕਰਕੇ ਸਤਲੁਜ ਤੋਂ ਜਿਹਲਮ ਦੇ ਵਿਚਕਾਰ ਫੈਲੇ ਉਪਜਾਊ ਮੈਦਾਨ, 'ਕਈ ਤਰ੍ਹਾਂ ਦੇ ਅਨਾਜ ਦੀ ਪੈਦਾਵਾਰ ਹੋਣ ਕਾਰਨ ਹੀ ਲੋਕਾਂ ਦੇ ਢਿੱਡ ਭਰਨ ਲਈ ਇਥੇ ਕਾਫੀ ਅੰਨ ਪੈਦਾ ਹੁੰਦਾ ਸੀ। ਸ਼ੁਰੂ ਤੋਂ ਹੀ ਇਥੇ ਭਾਰਤ ਦੇ ਬਾਕੀ ਲੋਕਾਂ ਨਾਲੋ ਜੀਵਨ ਪੱਧਰ ਉਚਾ ਸੀ। ਖੇਤੀਬਾੜੀ ਨਾਲ ਸਬੰਧਤ ਪੰਜਾਬੀ ਜੋ 'ਜੱਟ' ਕਹਿਲਾੳਂਦੇ ਸਨ, ਮਿਹਨਤੀ, ਹਠੀਲੇ ਅਤੇ ਉਚੇ-ਲੰਬੇ ਪੰਜਾਬੀ ਹੀ ਸਿੱਖ ਧਰਮ ਦੇ ਪੈਰੋਕਾਰ ਬਣੇ। ਸਿੱਖਾਂ ਅੰਦਰ ਬਹੁ ਗਿਣਤੀ ਜੱਟਾਂ ਦੀ ਸੀ, ਜੋ ਆਪਣੇ ਲੜਾਕੇ ਤੇ ਮਿਹਨਤੀ ਸੁਭਾਅ ਦੇ ਕਾਰਨ ਸਿੱਖ ਧਰਮ ਵਿੱਚ ਆਪਣਾ ਦਰਜਾ ਰੱਖਦੇ ਸਨ ! ਦੱਸਵੇਂ ਗੁਰੂ ਗੋਬਿੰਦ ਸਿੰਘ ਜੀ ਵੱਲੋ ਚਲਾਇਆ ਗਿਆ ''ਖਾਲਸਾ ਪੰਥ'' ਜੋ ਸਾਂਝ ਮਿਸ਼ਨ, ਜਾਤ-ਪਾਤ ਰਹਿਤ, ਪੰਜ ਪਿਆਰਿਆ ਵਾਲੀ ਪੰਚਾਇਤੀ ਜਮਹੂਰੀਅਤ ਅਤੇ ਕੁਰਬਾਨੀ ਵਾਲਾ ਸੀ, ਜਿਸ ਕਾਰਨ ਹੀ ਅੱਗੋ ਬੰਦਾ ਬਹਾਦਰ ਦੇ ਆਗਮਨ ਰਾਹੀ ਜਿਸ ਨੇ ਭਾਰਤ ਦੇ ਉਤਰ-ਪੱਛਮ (ਪੰਜਾਬ)  ਖਿਤੇ ਅੰਦਰ ਇਕ ਰਾਜਨੀਤਕ ਸ਼ਕਤੀ ਦੇ ਰੂਪ ਵਿੱਚ ਲਿਆਂਦੇ ਉਭਾਰ  ਨੇ ਹੀ ਮੁਗ਼ਲ ਰਾਜ ਦੀਆਂ ਜੜ੍ਹਾਂ ਨੂੰ ਉਖਾੜ ਦਿੱਤਾ ਸੀ। ਇਸ ਅੰਦੋਲਨਕਾਰੀ ਇਤਿਹਾਸਕ ਪ੍ਰੀਵਰਤਨ ਨੇ ਹੀ ਭਾਰਤ ਦੀ ਧਰਤੀ ਤੇ ਬਹੁਤ ਸਾਰੀਆਂ ਕੁਰਬਾਨੀਆਂ ਕਰਕੇ ਅੱਗੋ ਲਈ ਇਕ ਜਿਊਂਦਾ ਜਾਗਦਾ ਇਤਿਹਾਸ ਕਾਇਮ ਕਰਦੇ ਹੋਏ ਪੰਜਾਬ ਨੂੰ ਦੁਨੀਆਂ ਅੰਦਰ ਗਤੀ-ਸ਼ੀਲ ਬਣਾ ਦਿੱਤਾ ? ਹਾਕਮਾਂ ਨੂੰ ਦੱਸ ਦਿਉ ਸਾਡਾ ਨਿਸ਼ਾਨ ਠੀਕ ਹੈ, ਤੁਹਾਨੂੰ ਪਿਛੇ ਹੱਟਣਾ ਪਏਗਾ।
    ਭਾਰਤ ਦੇ ਮੱਧਕਾਲ ਵੇਲੇ ਦਿਲੀ ਦਾ ਸਾਸ਼ਕ ਇਬਰਾਹਿਮ ਲੋਧੀ (1517-1526 ਈ:) ਪਠਾਨ ਬਾਦਸ਼ਾਹ ਸੀ। ਪੰਜਾਬ ਅੰਦਰ ਉਸ ਵੇਲੇ ਦਾ ਰੁਕਨ ਦੌਲਤ ਖਾਂ ਸੀ। ਦੇਸ਼ ਅੰਦਰ ਅਸ਼ਾਂਤੀ, ਬੇ-ਇਤਬਾਰੀ, ਦਿਲ ਕੰਬਾਊ ਘਟਨਾਵਾਂ, ਕਤਲ, ਜੋਰ-ਜ਼ਬਰ ਅਤੇ ਸੀਨਾ ਜੋਰੀ ਦਾ ਮਾਹੌਲ ਸੀ। ਧਰਮ, ਮਾਣ, ਸਚਾਈ, ਰੁਤਬਾ ਤੇ ਕਿਸਾਨ ਦੀ ਮਿਹਨਤ ਸਭ ਬਾਜ਼ਾਰਾਂ ਅੰਦਰ ਵਿਕਤੀ ਤੇ ਰੁੱਲਦੀ ਸੀ। ਸਰਕਾਰੀ ਅਮਲਾ ਤੇ ਨਾਜ਼ਿਮ ਸਭ ਭਰਿਸ਼ਟ, ਜ਼ਾਲਮ, ਤੁਅੱਸਬੀ ਅਤੇ ਮਾਰ-ਖੋਰ ਹੋ ਚੁੱਕੇ ਸਨ!
        ਸਾਹਾਂ ਸੁਰਤਿ ਗਵਾਈਆ, ਰੰਗ ਤਮਾਸ਼ੇ ਚਾਇ। (ਗੁਰੂ ਨਾਨਕ)
    ਲੋਕਾਂ ਦੀ ਭਲਾਈ ਦਾ ਕੋਈ ਖਿਆਲ ਨਹੀਂ, ਝੂਠ, ਭ੍ਰਿਸ਼ਟਚਾਰ ਅਤੇ ਹਾਕਮ ਭੋਗ ਵਿਲਾਸ 'ਚ ਗਲਤਾਨ, ਆਦਮਖੋਰ ਬਣ ਗਏ ਬੈਠੇ ਹੋਏ ਸਨ। ਮੁਨਸਿਬਾਂ ਦਾ ਵਤੀਰਾ ਕੁਤਿਆਂ ਵਰਗਾ ਸੀ। ਮਾਨੋ ਉਹ ਲੋਕਾਈ ਦਾ ਮਾਸ ਨੋਚ-ਨੋਚ ਕੇ ਖਾ ਰਹੇ ਸਨ ਅਤੇ ਖੂਨ ਚੱਟਦੇ ਸਨ !
        ਕਲ ਆਈ ਕੁਤੇ ਮੂਹੀ, ਖਾਜ ਹੋਆ ਮੁਰਦਾਰ ਗੁਸਾਈ।
        ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕੋ ਖਾਈ ।
    ਹੁਕਮਰਾਨ ਜਮਾਤ ਬੇਅਸੂਲੀ, ਹਿੰਸਾਵਾਦੀ ਤੇ ਲੋਕਾਂ ਨਾਲ ਅਨਿਆਏ ਦੇ ਰਾਹ ਪਈ ਹੋਈ ਸੀ। ਹਾਕਮਾਂ ਨੇ ਕੁੜ ਤੇ ਪਾਪ ਦਾ ਰਾਹ ਫੜਿਆ ਹੋਇਆ ਸੀ। ਕਿਉਂਕਿ ਪਰਜਾ ਅੱਜੇ ਏਨੀ ਸਿਆਣੀ ਅਤੇ ਗੁਣੀ-ਗਿਆਨੀ ਨਹੀਂ ਸੀ। ਉਹ ਹਾਕਮਾਂ ਦੇ ਜੁਲਮਾਂ ਨੂੰ ਜਰਦੀ ਸੀ, ਕਿਉਂਕਿ ਉਹ ਜਾਗਰੂਕ ਨਹੀਂ ਸੀ ?
        ਪਰਜਾ ਅੰਧੀ ਗਿਆਨ ਥਿਣ ਕੂੜ ਕੁਸਤੁ ਮੁਖਹੁ ਅਲਾਈ।
        ਵਰਤਿਆ ਪਾਪ ਸਭਸ ਜਗ ਮਾਹੀ (ਭਾਈ ਗੁਰਦਾਸ ਜੀ)।
    ਦਿਲੀ ਦੇ ਹਾਕਮ ਇਬਰਾਹਿਮ ਲੋਧੀ ਦੇ ਜੁਲਮਾਂ ਅਤੇ ਅੱਤਿਆਚਾਰਾਂ ਵਿਰੁਧ ਗੁਰੂ ਨਾਨਕ ਦੇਵ ਜੀ (1469-1539) ਨੇ ਲੋਕਾਂ ਦੀ ਪੀੜਾਂ ਅਤੇ ਆਚਰਣ ਅੱਧੋਗਤੀ ਲਈ ਹਾਕਮਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ, 'ਇਸ ਅਨਿਆਏ ਵਿਰੁਧ, 'ਉਸ ਵੇਲੇ ਹਾਕਮਾਂ ਨੂੰ ਵੰਗਾਰਦੇ ਹੋਏ ਉਨ੍ਹਾਂ ਨੁੰ ਫਿਟ-ਲਾਹਨਤਾਂ ਪਾਈਆਂ। ਗੁਰੂ ਜੀ ਨੇ ਹਾਕਮਾਂ ਨੁੰ ''ਕੁੱਤਿਆ'' ਸਮਾਨ ਕਿਹਾ, 'ਜਿਨ੍ਹਾਂ ਨੇ ''ਰਤਨ'' ਜਿਹੇ ਹਿੰਦੁਸਤਾਨ ਨੂੰ ਘੱਟੇ-ਕੌਡੀ ਰੁਲਾ ਦਿੱਤਾ। ਨਾਲ ਹੀ ਇਹ ਵੀ ਕਿਹਾ, 'ਕਿ ਜਦੋਂ ਉਹ ਮਰ ਜਾਣਗੇ ਤਾਂ ਕਿਸੇ ਨੇ ਇਨ੍ਹਾਂ ਦੀ ਬਾਤ ਵੀ ਨਹੀ਼ ਪਾਉਂਣੀ ! ਇਸ ਤਰ੍ਹਾ ਬਾਬਰ ਦੇ ਅੱਤਿਆਚਰਾਂ ਨੂੰ ਵੀ ਗੁਰੂ ਜੀ ਨਾ ਜ਼ਰ ਸੱਕੇ ਅਤੇ ਬਾਬਰ ਨੂੰ ਵੀ ਨਿਰਦਈ ਕਹਿ ਕੇ ਉਸ ਦੀ ਨਿਖੇਧੀ ਕੀਤੀ।ਸਗੋਂ ! ਰੱਬ ਨਾਲ ਵੀ ਸ਼ਿਕਵਾ ਕੀਤਾ।
        ਪਾਪ ਦੀ ਜੰਞ ਲੈ ਕਾਬਲਹੁ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ ।
        ਸ਼ਰਮ ਧਰਮ ਦੋਏ ਛਪ ਖਲੋਏ, ਕੁੜ ਫਿਰੈ ਪ੍ਰਧਾਨ ਵੇ ਲਾਲੋ।    (ਗੁਰੂ ਨਾਨਕ)
        ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ॥
                            (ਪੰਨਾ 360/13 ਗੁਰੂ ਗ੍ਰੰਥ ਸਾਹਿਬ ਜੀ)
    ਦਿੱਲੀ ਅੰਦਰ ਚਲ ਰਿਹਾ ਕੁਲ ਹਿੰਦ ਦਾ ਕਿਸਾਨ ਅੰਦੋਲਨ ਕਈ ਪੜਾਵਾਂ ਥਾਂਈ ਲੰਘ ਚੁੱਕਾ ਹੈ। ਦਿੱਲੀ ਵਿਖੇ ਹਾਕਮਾਂ ਦੀ ਧੱਕੇਸ਼ਾਹੀ ਵਿਰੁਧ ਪੰਜਾਬ, ਹਰਿਆਣਾ, ਯੂ.ਪੀ., ਰਾਜਸਥਾਨ ਅਤੇ ਦੇਸ਼ ਦੇ ਦੂਸਰੇ ਹਿੱਸਿਆਂ 'ਚੋ 'ਕਿਸਾਨ ਇੱਥੇ ਪੁਜ ਕੇ ਅੰਦੋਲਨ ਵਿੱਚ ਪੂਰਾ-ਪੂਰਾ ਯੋਗਦਾਨ ਪਾ ਰਹੇ ਹਨ। ਪਰ ਪੰਜਾਬੀਆਂ ਦੇ ਅਣਚੇਤਨ ਅੰਦਰ ਪਿਛਲੇ ਸਮਿਆਂ ਦੌਰਾਨ ਹਾਕਮਾਂ ਵਲੋਂ ਕੀਤੇ ਧੱਕੇਸ਼ਾਹੀ ਦੇ ਜਖ਼ਮ ਅੱਜੇ ਪੰਜ-ਸਦੀਆਂ ਬਾਦ ਵੀ ਭਰੇ ਗਏ ਨਹੀ਼ ਲਗਦੇ ਹਨ। ਦਿੱਲੀ ਉਨ੍ਹਾਂ ਨੂੰ ਜਾਬਰ, ਵਿਸ਼ਵਾਸ਼ਘਾਤੀ ਅਤੇ ਚਾਤੁਰ ਨੀਤ ਤੇ ਨੀਤੀ ਵੱਜੋ ਚੁੱਭ ਰਹੀ ਹੈ। ਇਸ ਲਈ ਕੁਝ ਸਦੀਆਂ ਪਿਛੇ ਜਾਣਾ ਪਏਗਾ ਤਾਂ ਕਿ ਹਾਕਮਾਂ ਨੂੰ ਕਿਸਾਨਾਂ ਦੇ ਸੰਘਰਸ਼ ਦਾ ਹੱਲ ਤਲਾਸ਼ਣ ਲਈ ਮਜਬੂਰ ਹੋਣਾ ਪਏ। ਪੰਜਾਬ ਅੰਦਰ ਬੰਦਾ ਬਹਾਦਰ ਦੀ ਮੌਤ ਦੇ ਦੌਰ ਪਿਛੋਂ ਸਿੱਖਾਂ ਨੇ ਇਕ ਆਜ਼ਾਦ ਰਿਆਸਤ ਬਣਾਈ। ਪ੍ਰੰਤੂ ਇਹ ਬੰਦਾ ਬਹਾਦਰ ਹੀ ਸੀ ਜਿਸ ਨੇ ਉਨ੍ਹਾਂ ਨੂੰ ਲੜਨਾ, ਫਤਹਿ ਕਰਨਾ ਅਤੇ ਸਦੀਆਂ ਦੀ ਗੁਲਾਮੀ ਦੇ ਪਿਛੋਂ ਪੰਜਾਬੀਆਂ ਦੇ ਦਿਲਾਂ ਵਿੱਚ ਇਕ ਆਜਾਦ ਹਕੂਮਤ ਬਣਾਉਣ ਦਾ ਜਜ਼ਬਾ ਉਤਪਨ ਕੀਤਾ ! ਇਹ ਬੰਦਾ ਬਹਾਦਰ ਦੇ ਕਾਰਨਾਮੇ ਹੀ ਸਨ ਜਿਨ੍ਹਾਂ ਨੇ ਸਿੱਖਾਂ ਅੰਦਰ ਦੇਸ਼ ਅਤੇ ਕੌਮ ਲਈ ਜਿਊਂਦੇ ਰਹਿਣ ਅਤੇ ਮਰਨ ਦਾ ਪੱਕਾ ਨਿਸ਼ਚਾ ਉਤਪਨ ਕੀਤਾ ਅਤੇ ਇਹ ਉਸੇ ਪੱਕੇ ਨਿਸਚੇ ਕਾਰਨ ਹੀ ਸੀ, 'ਕਿ ਪੰਜਾਬੀ ਹਿੰਦੂ-ਸਿੱਖਾਂ ਨੇ ਇੱਕਠੇ ਮਿਲ ਕੇ ਪੰਜਾਬ ਵਿੱਚੋਂ ਘ੍ਰਿਣਤ ''ਮੁਗਲ ਅਤੇ ਅਫ਼ਗਾਨ'' ਰਾਜ ਦਾ ਅੰਤ ਕੀਤਾ। ਉਥੇ ਆਪਣੇ ਲਈ ਇਕ ਆਜ਼ਾਦ ਰਾਜ ਸਥਾਪਤ ਕੀਤਾ ਜਿਸ ਨੂੰ ਉਹ ਆਪਣਾ ਜਮਾਂਦਰੂ ਅਧਿਕਾਰ ਸਮਝਦੇ ਸਨ (ਡਾ:ਗੰਡਾ ਸਿੰਘ)
    ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਅੰਦਰ (ਪੈਰੋਕਾਰਾਂ) ਧਰਮ ਦੀ ਕਿਰਤ ਕਰਨੀ, ਵੰਡ ਕੇ ਛੱਕਣਾ ਤੇ ਬੇਲੋੜੇ ਆਦਰਸ਼ਾਂ ਅਤੇ ਵਿਖਾਇਆ ਦੇ ਰੀਤ-ਰਿਵਾਜਾਂ ਤੋਂ ਪ੍ਰਹੇਜ਼ ਕਰਨਾ ਤੇ ਭਾਈਚਾਰੇ ਨੂੰ ਮਜ਼ਬੂਤ ਕਰਨਾ ਸਿਖਾਇਆ। ਸਿੱਖ ਧਰਮ ਅੰਦਰ ਲੰਗਰ ਦੀ ਪ੍ਰਥਾ ਚਾਲੂ ਕਰਕੇ ਸਿੱਖ ਗੁਰੂਆਂ ਨੇ ਜਾਤ-ਪਾਤ, ਊਚ-ਨੀਚ ਅਤੇ ਵੱਡੇ-ਛੋਟੇ ਵਿਚਕਾਰ ਭਿੰਨ-ਭੇਦ ਨੂੰ ਸੱਟ  ਮਾਰੀ। ਸਿੱਖ ਗੁਰੂਆਂ ਦੀ ਸਹਿਣਸ਼ੀਲਤਾ ਅਤੇ ਭਾਈਚਾਰਕ ਸਾਂਝ ਅਤੇ ਭਾਰਤ ਦੇ ਇਤਿਹਾਸ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਇਕ ਬਹੁਤ ਹੀ ਮਹਾਨ ਘਟਨਾ ਸੀ। ਇਸ ਸ਼ਹਾਦਤ ਨੇ ਹੀ ਇਕ ਗੱਲ ਪੱਕੀ ਕਰ ਦਿੱਤੀ ਸੀ, 'ਕਿ ਸਿੱਖ ਧਰਮ ਗਰੀਬਾਂ, ਮਜ਼ਲੂਮਾਂ ਅਤ ਨਿਰਆਸਰਿਆ ਦੀ ਰੱਖਿਆ ਅਤੇ ਜ਼ੁਲਮ ਵਿਰਧ ਹਾਅ ! ਦਾ ਨਾਹਰਾ ਮਾਰਨ ਵਾਲੀ ਇਕ ਸੰਸਥਾ ਹੈ। ਦੂਸਰੇ ਫ਼ਿਰਕੇ ਲਈ ਕੁਰਬਾਨੀ ਦੇਣ ਦੀ ਪ੍ਰਥਾ ਦਾ ਸਿਹਰਾ ਵੀ ਸਿੱਖ ਗੁਰੂਆਂ ਦੇ ਸਿਰ ਜਾਂਦਾ ਹੈ। ਦੇਸ਼ ਅੰਦਰ ਅਜਿਹੀਆਂ ਹਜ਼ਾਰਾਂ ਉਦਾਹਰਣਾਂ ਹਨ ਜਿਥੇ ਹੋਰ ਲੋਕਾਂ ਨੇ ਵੀ ਹਾਕਮੀ ਜ਼ਬਰ ਵਿਰੁਧ ਪੂਰੇ ਸਬਰ, ਸਿਦਕ ਅਤੇ ਸ਼ਾਂਤਮਈ ਢੰਗ ਨਾਲ ਸਾਮੰਤਵਾਦ, ਬਸਤੀਵਾਦ ਅਤੇ ਮੌਜੂਦਾਂ ਹਾਕਮਾਂ ਦੇ ਅੱਤਿਆਚਾਰ ਦਾ ਡੱਟ ਕੇ ਮੁਕਾਬਲਾ ਕੀਤਾ। ਮੁਕਤੀ ਅੰਦੋਲਨ ਵੇਲੇ ਬੰਗਾਲ ਤੇ ਆਸਾਮ ਅੰਦਰ ਤੇ-ਭਾਗਾ ਲਹਿਰ, ਟਰਾਵਨਕੋਰ ਰਿਆਸਤ ਅੰਦਰ ਪੁਨਪਰਾ ਵਾਇਆ ਲਾਰ ਲਹਿਰ, ਬਿਹਾਰ ਅੰਦਰ ਬਿਰਸਾ ਮੁੰਡਾ, ਆਂਧਰਾ ਅੰਦਰ ਤਿੰਲਗਾਨਾ, ਦਿੱਲੀ ਦੇ ਆਲੇ-ਦੁਆਲੇ ਸਤਨਾਮੀ ਲਹਿਰ, ਪੰਜਾਬ ਅੰਦਰ ਕਿਸਾਨੀ ਮੋਰਚੇ, ਕਸ਼ਮੀਰ ਅੰਦਰ ਨੁਕਾ ਨਲ ਅਜਿਹੇ ਹੋਰ ਸੈਂਕੜੇ ਕਿਸਾਨ ਮੋਰਚੇ ਸਨ। ਜਿਨ੍ਹਾਂ ਅੰਦਰ ਕਿਸਾਨਾਂ ਨੇ ਨਿਸ਼ਾਨੇ ਨੂੰ ਸਥਾਪਤ ਕਰਕੇ ਅਨ੍ਹੇਰੇ ਨੂੰ ਰੌਸ਼ਨੀ 'ਚ ਬਦਲਣ ਲਈ ਸਫਲਤਾ ਪ੍ਰਾਪਤ ਕੀਤੀ ਸੀ।
    ਦਿੱਲੀ ਦੇ ਆਲੇ ਦੁਆਲੇ ਕਿਸਾਨਾਂ ਦਾ ਪੁਰ-ਅਮਨ ਅੰਦੋਲਨ ਅੱਗੇ ਵੱਧ ਰਿਹਾ ਹੈ। ਇਸ ਅੰਦੋਲਨ ਦੀ ਸ਼ੁਰੂਆਤ ਭਾਵੇਂ ਪੰਜਾਬ ਦੀਆਂ ਵੱਖ-ਵੱਖ ਕਿਸਾਨ ਸਭਾਵਾਂ ਨੇ ਬੀੜਾ ਚੁੱਕ ਕੇ ਇਸ ਅੰਦੋਲਨ ਨੂੰ ਦੇਸ਼ ਦੇ ਸੰਗਠਨ ਕਿਸਾਨਾਂ ਦਾ ਰੂਪ ਦੇਣ ਲਈ ਇਕ ਨਿਗਰ ਹਿੱਸਾ ਪਾਇਆ ਹੈ। ਪਰ ਹਾਕਮ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰਨ ਦੀ ਥਾਂ ਨਿਤ-ਦਿਨ ਕੋਈ ਨਾ ਕੋਈ ਭਸੂੜੀ ਖੜੀ ਕਰਕੇ ਅੰਦੋਲਨ ਨੂੰ ਕੁਰਾਹੇ ਪਾਉਣ ਦੀਆਂ ਚਾਲਾਂ ਚਲ ਰਹੇ ਹਨ। ਬਾਵਜੂਦ ਇਸ ਦੇ ਕਿਸਾਨ ਲਹਿਰ ਅੱਗੇ ਵੱਧ ਰਹੀ ਹੈ। ਸ਼ਾਂਤ ਤੇ ਅਨੁਸ਼ਾਸਿਤ ਅੰਦੋਲਨ ਤੋਂ ਘਬਰਾਏ ਹਾਕਮ ਪਾੜੋ ਤੇ ਰਾਜ ਕਰੋ ਨੀਤੀ ਰਾਹੀਂ ਕੋਈ ਨਾ ਕੋਈ ਬਹਾਨਾ ਲੱਭ ਰਹੇ ਹਨ ! ਤਿੰਨ ਖੇਤੀ ਕਨੂੰਨਾਂ ਦੇ ਕਿਸਾਨੀ  ਤੇ ਪੈਣ ਵਾਲੇ ਦੁਰ-ਪ੍ਰਭਾਵਾਂ ਵਿਰੁਧ, ਵਾਤਾਵਰਨ ਸਬੰਧੀ ਲੋਕ ਵਿਰੋਧੀ ਆਰਡੀਨੈੱਸ ਤੇ ਬਿਜਲੀ ਸੋਧ ਬਿਲ 2020 ਰੱਦ ਕਰਨ ਦੀ ਥਾਂ, ਮੋਦੀ-ਸ਼ਾਹ ਦਾ ਅੜੀਅਲ ਵਤੀਰਾ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਥਾਂ ਕਿਸਾਨ ਅੰਦੋਲਨ ਉਤੇ ਜ਼ਬਰ ਢਾਉਣ ਲਈ ਸਖ਼ਤੀ ਕਰਨ ਦੇ ਬਹਾਨੇ ਲੱਭ ਰਿਹਾ ਹੈ। ਦੇਖੋ ! ਮੰਤਰੀ ਮੰਡਲ ਦੇ ਵਜ਼ੀਰ ਤੋਮਰ ਤੇ ਗੋਇਲ ਬਿਆਨ ਦਾਗਦੇ ਹਨ, 'ਕਿ ਕਿਸਾਨਾਂ ਦੇ ਪ੍ਰਦਰਸ਼ਨ ਪਿਛੇ ਕੌਣ ਸਨ ? ਹਾਕਮਾਂ ਦਾ ਗੋਦੀ ਮੀਡੀਆਂ, ਗਲੇ-ਸੜੇ ਸਮਾਜ ਅੰਦਰ ਪਾਲੇ ਜਾਂਦੇ ਹਾਕਮਾਂ ਵੱਲੋਂ ਵਿਸ਼ਟਾ ਦੇ ਇਹ ਕੀੜੇ ਅਤੇ ਖੁਦ ਹਾਕਮ ਵੀ ਤਰਕ ਦੀ ਥਾਂ ਅੰਦੋਲਨਕਾਰੀਆਂ  ਨੂੰ ਬਦਨਾਮ ਕਰਨ  ਲਈ ਊਲ-ਜਲੂਲ ਬੋਲਦੇ ਦੇਖੇ ਜਾ ਸਕਦੇ ਹਨ ! ਮੋਦੀ ਸਰਕਾਰ ਅੰਦਰ ਖੁਰਾਕ ਮੰਤਰੀ ਰਾਵ ਸਾਹਿਬ ਦਾਨਵੇ ਇਹ ਕਹਿ ਰਿਹਾ ਹੈ, 'ਕਿ ਦਿੱਲੀ ਬੈਠੇ ਲੋਕਾਂ ਨੂੰ ਪਾਕਿ ਤੇ ਚੀਨ ਦੀ ਸ਼ਹਿ ਹੈ ! ਪਰ ਜਦਕਿ ਕਿਸਾਨ ਅੰਦੋਲਨ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਵੱਡੀ ਪੱਧਰ ਤੇ ਹਮਾਇਤ ਮਿਲਣ 'ਤੇ ਮੋਦੀ ਸਰਕਾਰ ਖੁਦ ਘਬਰਾਈ ਹੋਈ ਹੈ। ਹਾਕਮ ਅਨਿਆਏ ਨੂੰ ਪਾਲ ਰਹੇ ਹਨ। 
    ਜਿਥੇ ਕਿਸਾਨ ਅੰਨ-ਦਾਤਾ ਆਪਣੇ ਖ਼ੂਨ ਪਸੀਨੇ ਰਾਹੀ ਖੇਤਾਂ 'ਚ ਭਾਂਤ-ਭਾਂਤ ਤਰ੍ਹਾਂ ਦੇ ਅਨਾਜ, ਫਲ ਅਤੇ ਸਬਜ਼ੀਆਂ ਪੈਦਾ ਕਰਕੇ ਲੋਕਾਈ ਦੀ ਭੁੱਖ ਦੂਰ ਕਰਨ ਲਈ ਇਸ ਸਮਾਜ ਅੰਦਰ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੈ। ਪਰ ਇਹ ਅੰਨ-ਦਾਤਾ ਸਦੀਆਂ ਤੋਂ ਹੀ ਅਣਗੌਲਿਆਂ ਆ ਰਿਹਾ ਹੈ। ਕਿਸਾਨ ਦੀ ਕਿਰਤ ਨਾਲ ਪੈਦਾ ਹੋਏ ਅਨਾਜ ਦੀ ਚੇਨ ਨਾਲ ਜੁੜੇ ਪੂੰਜੀਪਤੀ ਅਤੇ ਕਾਰਪੋਰੇਟ ਤਾਂ ਕਰੋੜਾਂਪਤੀ ਬਣ ਜਾਂਦੇ ਹਨ। ਪਰ ਇਹ ਕਿਸਾਨ ਖੁਦ ਕਿਸਾਨ ਹੀ ਰਹਿ ਜਾਂਦਾ ਹੈ।ਜੇਕਰ ਅੱਜ ਕਿਸਾਨਾਂ ਨੇ ਹੱਕ ਲਈ ਆਵਾਜ ਉਠਾਈ ਤਾਂ ਸਾਰੇ ਦੇਸ਼ ਅੰਦਰ ਹਾਕਮ ਜਮਾਤਾਂ, ਕਾਰਪੋਰੇਟ ਤੇ ਖੁਦ ਹਾਕਮਾਂ ਨੇ ਕੁਰਲਾਟ ਪਾ ਦਿੱਤੀ ਹੈ ! ਖੁਦ ਮੋਦੀ ਦੇ ਆਕਾ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਜੁੜੇ ਕਿਸਾਨ ਵਿੰਗ ''ਭਾਰਤੀ ਕਿਸਾਨ ਸੰਘ'' ਨੇ ਵੀ ਪਾਸ ਕੀਤੇ ਇਨ੍ਹਾਂ ਖੇਤੀ ਕਨੂੰਨਾਂ ਨੂੰ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਘਰਾਣਿਆ ਪੱਖੀ ਕਿਹਾ ਹੈ। ਪਰ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰਨ ਦੀ ਥਾਂ ਨੰਨਾ ਧਰੀ ਬੈਠੀ ਹੈ। ਅਸਲ 'ਚ ਸਰਕਾਰ ਨੂੰ ਇਹ ਹਾਊਮੇ ਦੀ ਲੜਾਈ ਦੀ ਥਾਂ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਲਈ ਵੀ ਇਕ ਥਾਂ ਦੇਣੀ ਬਣਦੀ ਹੈ। ਸਰਕਾਰ ਵੱਲੋਂ ਕੇਵਲ ਰਾਜਸੀ ਵਣਜ ਅਤੇ ਵਾਪਾਰੀ ਦੇ ਖੇਤਰ ਦੇ ਦਾਇਰੇ ਅੰਦਰ ਰਹਿ ਕੇ ਕਨੂੰਨ ਬਣਾ ਕੇ ਪਿਛਾ ਛੁਡਾਉਣਾ ਇਹ ਰਾਹ ਤੇ ਫੈਸਲਾ ਕਰੋੜਾਂ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਨਹੀ ਹੈ।ਸਗੋ! ਰੁ।ੳ।+। ਦੇ ਦਿਸ਼ਾਂ ਨਿਰਦੇਸ਼ ਅਤੇ ਦੇਸ਼ ਦੇ ਚੰਦ ਕੁ ਕਾਰਪੋਰੇਟ ਘਰਾਣਿਆਂ ਦੇ ਹਿਤਾਂ ਲਈ ਖੇਤੀ, ਵਣਜ ਤੇ ਵਾਪਾਰ ਅੰਦਰ ਆ ਰਹੀਆਂ ਰੋਕਾਂ ਦੂਰ ਕਰਨ ਲਈ ਇਹ ਕਿਸਾਨ ਵਿਰੋਧੀ ਕਨੂੰਨ ਬਣਾਏ ਗਏ ਹਨ। ਇਹ ਕਨੂੰਨ ਕਿਸਾਨ ਵਿਰੋਧੀ ਹੀ ਨਹੀਂ ਸਗੋਂ ਦੇਸ਼ ਦੇ ਸੰਘੀ ਢਾਂਚੇ ਨੂੰ ਵੀ ਢਾਅ ਲਾਈ ਗਈ ਹੈ।
    ਕਿਸੇ ਵੀ ਲਹਿਰ, ਸੰਘਰਸ਼ ਅਤੇ ਤਬਦੀਲੀ ਦੇ ਪਿਛੇ ਸਾਡੇ ਸਮਾਜਕ-ਸੱਭਿਆਚਾਰ ਵਿਰਸੇ ਦੇ ਇਤਿਹਾਸ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਲਹਿਰਾਂ ਨੂੰ ਸਮਝਣ ਅਤੇ ਇਨ੍ਹਾਂ ਵਿੱਚ ਸ਼ਾਮਲ ਹੋ ਕੇ ਹੀ ਇਤਿਹਾਸ ਦਾ ਇਕ ਹਿਸਾ ਬਣਨ ਲਈ ਇਸ ਦੇ ਪਿਛੋਕੜ ਦੀ ਪਰਪੱਕਤਾ ਪ੍ਰਤੀ ਜਾਣਕਾਰੀ ਹੀ ਸਾਡੇ ਵਿਰਸੇ ਨੂੰ ਜਿਊਂਦਾ ਰੱਖਦੀ ਹੈ। ਹਾਕਮ ਕਦੀ ਵੀ ਨਰੋਏ ਵਿਰਸੇ ਨੂੰ ਪਨਪਣ ਨਹੀਂ ਦੇਣਗੇ ? ਮਨੁੱਖੀ ਕਿਰਤ ਅਤੇ ਮਿਹਨਤ ਦੇ ਚਿੰਨ੍ਹ ''ਕਿਰਤੀ-ਕਿਸਾਨ'' ਦੇ ਵਿਰਸੇ, ਇਤਿਹਾਸ ਅਤੇ ਕੁਰਬਾਨੀਆਂ ਨੂੰ ਅੱਜ ਵੱਖਰੀ ਪਹਿਚਾਣ, ਫਿਰਕੂ ਰੰਗਤ ਅਤੇ ਕਾਰਪੋਰੇਟੀ ਖਪਤਵਾਦੀ ਪੁਠ ਚਾੜ੍ਹ ਕੇ ਮੌਜੂਦਾ ਹਾਕਮ ਸਦਾ ਹੀ ਆਪਣੇ ਹਿਤਾਂ ਲਈ ਬਦਲਣ ਦੇ ਯਤਨਾਂ 'ਚ ਰਹਿੰਦੇ ਹਨ। ਭਾਵੇਂ ਤਬਦੀਲੀ ਕੁਦਰਤ ਦੇ ਨਿਯਮ ਹਨ। ਪਰ ਕੁਦਰਤ ਅੰਦਰ ਹਰ ਵਸਤੂ ਨਿਰੰਤਰ ਗਤੀ ਅਤੇ ਵਿਕਾਸ ਦੇ ਅਮਲ ਵਿਚੋਂ ਲੰਘ ਰਹੀ ਹੁੰਦੀ ਹੈ। ਜੇਕਰ ਅਸੀਂ ਆਪਣਾ ਪੁਰਾਣਾ ਇਤਿਹਾਸ ਹੀ ਭੁੱਲ ਜਾਵਾਂਗੇ ਤਾਂ ਅਸੀਂ ਬੌਧਿਕ ਅਤੇ ਵਿਚਾਰਾਤਮਕ ਪ੍ਰਾਪਤੀਆਂ ਵਲ  ਨਹੀਂ ਵੱਧ ਸਕਾਂਗੇ ? ਨਵੇਂ ਵਿਚਾਰ, ਸੰਕਲਪ ਅਤੇ ਅੱਗੇ ਵੱਧਣ ਲਈ ਸਾਨੂੰ ਸਾਕਾਰਾਤਮਕ ਰਾਹ ਨੂੰ ਅਪਨਾਉਣਾ ਪਏਗਾ ਜੋ ਸਾਡੇ ਵੱਡੇ ਵਡੇਰੇ ਸਾਡੇ ਲਈ ਛੱਡ ਗਏ ਹਨ ! ਜਦੋਂ ਭਾਰਤ ਅੰਦਰ ਬਸਤੀਵਾਦ ਵੇਲੇ ਕਿਸਾਨੀ ਅਤਿ ਸੰਕਟ ਗ੍ਰਸਤ ਸੀ ਤਾਂ ਉਸ ਵੇਲੇ 11-ਅਪ੍ਰੈਲ, 1936 ਨੂੰ ਲਖਨਊ ਵਿਖੇ ਕੁਲ ਹਿੰਦ ਕਿਸਾਨ ਸਭਾ ਅਤੇ ਬਾਦ ਵਿੱਚ 7-ਮਾਰਚ, 1937 ਨੂੰ ਲਾਹੌਰ ਦੇ ਬਰੈਡਲੇ ਹਾਲ ਵਿਖੇ ਪੰਜਾਬ ਕਿਸਾਨ ਸਭਾ ਦੀ ਨੀਂਹ ਧਰੀ ਸੀ। ਪੰਜਾਬ ਅੰਦਰ ਕਿਸਾਨ ਸਭਾ ਦੇ ਝੰਡੇ ਹੇਠ ਆਜ਼ਾਦੀ ਤੋਂ ਪਹਿਲਾ ਲੜੇ ਗਏ ਕਿਸਾਨੀ ਘੋਲਾਂ ਦੌਰਾਨ 28-ਸੱਤਿਅਗ੍ਰਹੀ ਸ਼ਹੀਦ ਹੋਏ ਸਨ ਅਤੇ 4636 ਕਿਸਾਨਾਂ ਨੇ ਲੰਬੀਆਂ ਕੈਦਾਂ ਕੱਟੀਆਂ ਸਨ।
    ਪੰਜਾਬ ਦੀ ਕਿਸਾਨ ਲਹਿਰ ਦੇ ਇਤਿਹਾਸਕ ਪਿਛੋਕੜ 'ਚ ਬਹੁਤ ਸਾਰੇ ਕਿਸਾਨੀ ਘੋਲ ਲੜੇ ਗਏ ਤੇ ਪ੍ਰਾਪਤੀਆਂ ਵੀ ਹੋਈਆ। 1905-07 ਤਕ ਪੱਗੜੀ ਸੰਭਾਲ ਜੱਟਾਂ, ਮੁਲਤਾਨ ਦੇ ਇਲਾਕੇ ਅੰਦਰ ਵਹੀਆਂ ਖਾਤੇ ਸਾੜਨ, ਨਾ-ਮਿਲਵਰਤਨ ਲਹਿਰ, ਅਬਿਆਨਾ ਨਾ ਤਾਰਨ, ਪਹਿਲੀ ਜੰਗ ਬਾਦ ਫੌਜੀਆਂ ਨੂੰ ਪੈਨਸ਼ਨ ਨਾ ਦੇਣ, ਕੁਠਾਲਾ ਪਿੰਡ ਦੇ ਕਿਸਾਨਾਂ ਵਿਰੁਧ ਗੋਲੀ ਕਾਰਨ 11-ਮੌਤਾਂ, ਕਿਸਾਨੀ ਮੋਰਚੇ, ਪਰਜਾ ਮੰਡਲ ਲਹਿਰ, ਮੁਜਾਰਾ ਲਹਿਰ, ਆਜ਼ਾਦੀ ਤੋਂ ਪਹਿਲਾ ਜਗੀਰਦਾਰਾਂ ਵਿਰੁਧ ਮੋਰਚੇ ਤੇ ਅਨੇਕਾਂ ਕਿਸਾਨ ਸੰਘਰਸ਼ ਲੜੇ ਗਏ। ਕਿਸਾਨ ਸਭਾ ਪੰਜਾਬ ਦੀ ਅਗਵਾਈ 'ਚ ਕਿਸਾਨਾਂ 'ਤੇ ਮੁਜਾਰਿਆਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਹੱਕ ਮਿਲੇ ਤੇ ਮਾਮਲਿਆਂ 'ਚ ਛੋਟਾਂ ਮਿਲੀਆਂ। ਆਜ਼ਾਦੀ ਬਾਦ 1959 ਦਾ ਖੁਸ਼ਹੈਸੀਅਤੀ ਟੈਕਸ ਵਿਰੁਧ, ਕੰਢੀ-ਬੀਤ ਦੀਆਂ ਸਮੱਸਿਆਵਾਂ, ਸੰਗੋਵਾਲ ਸੀਡ ਫਾਰਮ, ਅਬੋਹਰ ਸੀਡ ਫਾਰਮ ਮੋਰਚਾ, ਆਬਾਦਕਾਰਾਂ, ਖਾਲੇ ਪੱਕੇ ਕਰਨ, ਨਜੂਲੀ, ਨਿਕਾਸੀ ਤੇ ਜੰਗਲਾਤ ਅਧੀਨ ਜਮੀਨਾਂ ਮੁਜਾਰਿਆਂ ਨੂੰ ਦੇਣ, ਪੁਲਿਸ ਜ਼ਬਰ, ਮਹਿੰਗਾਈ ਤੇ ਲੋਕ ਮੰਗਾਂ, ਬੱਸ ਕਿਰਾਇਆ ਅੰਦੋਲਨ ਵਿਰੁਧ ਅਨੇਕਾਂ ਕਿਸਾਨ  ਘੋਲ ਲੜੇ ਗਏ ਤੇ ਪ੍ਰਾਪਤ ਵੀ ਹੋਈਆਂ। ਪੰਜਾਬ ਕਿਸਾਨ ਸਭਾ ਸਦਾ ਹੀ ਆਪਣੀ ਸਮਰੱਥਾ ਅਨੁਸਾਰ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਹਿੱਤਾਂ ਦੀ ਰਾਖੀ ਲਈ ਸੰਘਰਸ਼ਸ਼ੀਲ ਰਹੀ ਹੈ। ਕਿਸਾਨਾਂ ਦਾ ਰਾਹ-ਦਸੇਰਾ ਬਣਨ ਦਾ ਸਭਾ ਦਾ ਪੁਰਾਣਾ ਇਤਿਹਾਸ ਰਿਹਾ ਹੈ। ਅੱਜ ਵੀ ਅਸੀਂ ਇਕੱਠੇ ਹਾਂ ਕੱਲ ਨੂੰ ਵੀ ਇਕੱਠੇ ਰਹਾਂਗੇ। ਇਹ ਕਿਸਾਨਾਂ ਦਾ ਨਾਹਰਾ ਹੈ।
    ਕਿਸਾਨ ਲੋਕਾਂ ਦੇ ਅੰਨ-ਦਾਤਾ ਹਨ ! ਕਿਸਾਨ ਸਹਿਣਸ਼ੀਲਤਾ ਤੇ ਸ਼ਾਂਤੀ ਰਾਹੀਂ ਭੁੱਖੇ ਪੇਟ ਲਈ ਅਨਾਜ ਪੈਦਾ ਕਰਕੇ ਇਸ ਧਰਤੀ 'ਤੇ ਵਧੀਆ ਮਨੁੱਖੀ ਸਮਾਜ ਨੂੰ ਕਾਇਮ ਰੱਖਣ, ਵੱਧਣ-ਫੁਲਣ ਲਈ ਯਤਨਸ਼ੀਨ ਰਹੇ ਹਨ। ''ਸਾਡੀ ਮਿਹਨਤ, ਦ੍ਰਿੜਤਾ ਤੇ ਕੁਰਬਾਨੀ ਕਿੰਨੇ ਸੋਹਣੇ ਅਨਾਜ, ਫਲ, ਸਬਜ਼ੀਆਂ ਮਨੁੱਖਤਾ ਦੀ ਭੁੱਖ ਮਿਟਾਉਣ ਲਈ ਹਰ ਵੇਲੇ ਤਤਪਰ ਰਹਿੰਦੀ ਹੈ।'' ਅਸੀਂ ਆਪਣਾ ਹੱਕ ਮੰਗ ਰਹੇ ਹਾਂ। ਭੀਖ ਨਹੀਂ ! ਤੁਸੀਂ ਲੋਕਤੰਤਰ ਦਾ ਘਾਣ ਨਾ ਕਰੋ ! ਯਾਦ ਰੱਖੋ ਜੇਕਰ ਕਿਸਾਨ ਅੰਦੋਲਨ ਦਾ ਸੁਭਾਅ ਹਠੀ ਹੋ ਗਿਆ ਤਾਂ ਇਸ ਲਈ ਹਾਕਮ ਹੀ ਜਿੰਮੇਵਾਰ ਹੋਣਗੇ ! ਕਿਉਂਕਿ ਅਕਤੂਬਰ-1795, ਨੂੰ ਪੈਰਿਸ (ਵੇਂਡੀਮਾਈਰੇ) ਵਿਖੇ ਜਦੋਂ ਨੋਪੋਲੀਅਨ ਦੀਆਂ ਵਹਿਫ ਆਫ ਗ੍ਰੇਪ ਸ਼ਾਟ ਦੀਆਂ ਤੋਪਾਂ  ਨੇ ਕਿਸਾਨਾਂ ਤੇ ਗੋਲੇ ਵਰਸਾਏ ਅਤੇ 1905 ਨੂੰ ਸੇਂਟ ਪੀਟਰ ਵਰਗ ਵਿਖੇ (ਖੂਨੀ ਐਤਵਾਰ) ਕਿਸਾਨਾਂ ਦੇ ਖੂਨ ਨਾਲ ਹੋਲੀ ਖੇਡੀ ਗਈ ਸੀ ਤਾਂ ਬਾਦ ਵਿੱਚ ਕੀ ਭਾਣਾ ਵਰਤਿਆ ਸੀ ? ਇਤਿਹਾਸ ਨੂੰ ਪੁਛ ਕੇ ਦੇਖੋ ? ਕਿਸਾਨਾਂ ਦੇ ਇਮਾਨ ਨੂੰ ਪਛਾਣੋ ਤੇ ਅਰਮਾਨਾਂ ਨੂੰ ਹੋਰ ਨਾ ਪਰਖੋ ?
    ਅਮਲ ਕਰਿ ਧਰਤੀ, ਬੀਜ ਸ਼ਬਦ ਕਰਿ, ਸਚ ਕੀ ਆਬ, ਨਿਤ ਦੇਹਿ ਪਾਣੀ ॥
    ਹੋਇ ਕਿਰਸਾਣੁ, ਈਮਾਨ ਕੰਮਾਇ ਲੈ; ਭਿਸਤੁ ਦੋਜਕ ਮੂਡੇ ਏਵ ਜਾਣੀ॥੧॥
                                (ਸਿਰੀ ਰਾਗੁ ਮਹੱਲਾ ੧)


919217997445
ਜਗਦੀਸ਼ ਸਿੰਘ ਚੋਹਕਾ

0014032854208  

ਦੁਨੀਆਂ ਅੰਦਰ ਸੱਜ-ਪਿਛਾਖੜ ਦਾ ਮਾਰੂ ਉਭਾਰ - ਜਗਦੀਸ਼ ਸਿੰਘ ਚੋਹਕਾ

ਇਕੀਵੀਂ ਸਦੀ ਦੇ ਪਹਿਲੇ ਦਹਾਕੇ ਦੇ ਸ਼ੁਰੂਆਤ ਸਾਲਾਂ ਦੌਰਾਨ ਛਾਲਾਂ ਮਾਰਦੇ ਆਏ ਵਿਤੀ ਸੰਕਟ ਦੇ ਛਾਏ ਅੰਦਰ ਭਾਵੇਂ ਮੱਧਮ ਕਿਸਮ ਦੀ ਸੰਸਾਰ ਆਰਥਿਕ ਬਹਾਲੀ ਦੀਆਂ ਭਵਿੱਖ ਬਾਣੀਆਂ ਹੋ ਰਹੀਆਂ ਹਨ। ਪਰ ਵਿਤੀ ਸੰਕਟ ਅਜੇ ਵੀ ਜਾਰੀ ਹੈ। ਜਿਸ ਦੇ ਸਿੱਟੇ ਵਜੋਂ ਜਨਤਾ ਦੀ ਇਕ ਵਿਸ਼ਾਲ ਬਹੁ ਗਿਣਤੀ ਦਾ ਆਰਥਿਕ ਸੋਸ਼ਣ ਸਾਰੇ ਪੂੰਜੀਵਾਦੀ ਦੇਸ਼ਾਂ ਅੰਦਰ ਚਾਲੂ ਹੈ। ਕਿਉਂਕਿ ਹਾਕਮਾਂ ਵੱਲੋਂ ਸਰਕਾਰੀ ਖਰਚਿਆਂ ‘ਚ ਕਫ਼ਾਇਤ ਕਰਨ ਦੀਆਂ ਨੀਤੀਆਂ ਜਾਰੀ ਹਨ। ਇਸ ਕਰਕੇ ਇਹ ਸੰਕਟ ਹੋਰ ਤੇਜ਼ ਹੋਇਆ ਹੈ। ਇਸ ਦੇ ਫਲਸਰੂਪ ਵੱਖੋ ਵੱਖ ਦੇਸ਼ਾਂ ਅੰਦਰ ਰੋਹ ਵੀ ਪੈਦਾ ਹੋ ਰਹੇ ਹਨ। ਜਿਨ੍ਹਾਂ ਨੂੰ ਦਬਾਉਣ ਲਈ ਲੋਕਾਂ ਦੇ ਜਮਹੂਰੀ ਅਧਿਕਾਰਾਂ ਉਪਰ ਹਮਲੇ ਤੇਜ਼ ਹੋ  ਗਏ ਹਨ। ਬਹੁਤ ਸਾਰੇ ਦੇਸ਼ਾਂ ਅੰਦਰ ਸਾਮਰਾਜੀ ਅਮਰੀਕਾ ਦੀ ਰਾਜਨੀਤਕ ਅਤੇ ਫੌਜੀ ਦਖਲ ਅੰਦਾਜ਼ੀ ਕਾਰਨ ਗੰਭੀਰ ਟਕਰਾਅ ਵੀ ਹੋ ਰਹੇ ਹਨ। ਖਾਸ ਕਰਕੇ ਲਾਤੀਨੀ ਅਮਰੀਕੀ ਦੇਸ਼ਾਂ ਅੰਦਰ ਅੱਗੇ ਵੱਧ ਰਹੀਆਂ ਖੱਬੀ ਸੋਚ ਤੇ ਅਗਵਾਈ ਵਾਲੀਆਂ ਸਰਕਾਰਾਂ  ਨੂੰ, ‘ਅਸਥਿਰ ਕਰਨ ਵਾਸਤੇ ਅਤੇ ਆਵਾਮ ਅੰਦਰ ਸਾਮਰਾਜੀ ਵਿਰੋਧੀ ਜਨਤਕ ਲਹਿਰਾਂ ਨੂੰ ਉਲਟਾਉਣ ਲਈ ਅਮਰੀਕਾ ਤੇ ਉਸ ਦੀਆਂ  ਭਾਈਵਾਲ ਪੂੰਜੀਵਾਦੀ ਹਾਕਮ ਧਿਰਾਂ ਪੂਰੀ ਤਰ੍ਹਾਂ ਸਰਗਰਮ ਹਨ। ਬੁਲੀਵੀਆਂ ਦੀ ਜਮਹੂਰੀ ਮੋਰੇਲਜ਼  ਦੀ ਸਰਕਾਰ ਨੂੰ ਉਲਟਾਉਣਾ ! ਭਾਵੇਂ ਇਕ ਸਾਲ ਦੇ ਅੰਦਰ ਅੰਦਰ ਬੁਲੀਵੀਆਂ ਦੇ ਲੋਕਾਂ  ਨੇ ਮੁੜ ਉਥੋਂ ਦੀ ਸਮਾਜਵਾਦੀ ਸੋਚ ਵਾਲੀ ‘‘ਮੋਰੇਲਜ਼`` ਦੀ ਪਾਰਟੀ  ਨੂੰ ਫਿਰ ਅੱਗੇ ਲੈ ਆਂਦਾ ਹੈ। ਪਰ ਸਮੁੱਚੇ ਤੌਰ ਤੇ ਇਸ ਸਮੇਂ ਦੇ ਦੌਰ ਅੰਦਰ ਬਹੁਤ ਸਾਰੇ ਦੇਸ਼ਾਂ ਅੰਦਰ ਰਾਜਨੀਤਕ  ਤੌਰ ‘ਤੇ ਸੱਜ-ਪਿਛਾਖੜ ਵੱਲ ਤਬਦੀਲੀ ਹੋਰ ਜਿ਼ਆਦਾ ਹੋਈ ਹੈ। ਖਾਸ ਕਰਕੇ ਯੂਰਪ ਅੰਦਰ ਅਤਿ ਸੱਜ-ਪੱਖੀ ਨਵਫ਼ਾਸ਼ੀ-ਵਾਦੀ ਸ਼ਕਤੀਆਂ ਨੇ ਸਿਰ ਚੁੱਕ ਲਿਆ ਹੈ। ਭਾਵੇਂ ਅਮਰੀਕਾ ਅੰਦਰ ਰਾਜਸੀ ਤਬਦੀਲੀ ਹੋਈ ਹੈ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਾਰ ਹੋਈ ਹੈ। ਪਰ ਅਮਰੀਕਾ ਅੰਦਰ ਉਹ ਸ਼ਕਤੀਆਂ ਅਤੇ ਸੋਚ ਖਤਮ ਨਹੀਂ ਹੋਈ ਹੈ ਜਿਹੜੀ ਪਿਛਾਖੜੀ ਭਾਗਾਂ ਦੀ ਪ੍ਰਤੀਨਿਧਤਾ ਕਰਦੀ ਸੀ।

          ਸੰਸਾਰ ਪੂੰਜੀਵਾਦੀ ਆਰਥਿਕ ਸੰਕਟ ਦੇ ਪਿਛੋਕੜ ਅੰਦਰ ਸਾਮਰਾਜੀ ਅਮਰੀਕਾ ਦੀ ਅਗਵਾਈ ਵਿੱਚ ਸਾਮਰਾਜੀ ਹਮਲਾਵਰੀ ਵੱਧਣ ਲਈ ਪਿੱਠ ਭੂਮੀ ਉਪਲਬੱਧ ਕੀਤੀ ਹੈ। ਸੰਸਾਰ ਦੇ ਵੱਖ-ਵੱਖ ਭਾਗਾਂ ਵਿੱਚ, ਖਾਸ ਕਰਕੇ ‘ਤੇ ਮੱਧ ਏਸ਼ੀਆ, ਉਤਰੀ ਅਫਰੀਕਾ, ਲਾਤੀਨੀ ਅਮਰੀਕਾ ਤੇ ਦੱਖਣੀ ਏਸ਼ੀਆ ਅੰਦਰ ਅਮਰੀਕੀ ਫੌਜੀ ਦਖਲ ਅੰਦਾਜ਼ੀ ਜਾਂ ਅਮਰੀਕਾ ਦੀ ਅਗਵਾਈ ਵਾਲੀ ਨਾਟੋ ਦੀਆਂ ਫੌਜਾਂ ਦੀ ਦਖਲ ਅੰਦਾਜ਼ੀ  ਵੀ ਵੱਧੀ ਹੈ। ਜਿਸ ਕਾਰਨ ਇਨਾਂ ਦੇਸ਼ਾਂ ਅੰਦਰ ਜਮਹੂਰੀ ਲਹਿਰਾਂ ਨੂੰ ਢਾਹ ਲੱਗੀ ਹੈ ਤੇ ਸੱਜ-ਪਿਛਾਖੜ ਸ਼ਕਤੀਆਂ ਜਿਹੜੀਆਂ ਅਸਿੱਧੇ ਜਾਂ ਸਿੱਧੇ ਤੌਰ ‘ਤੇ ਰਾਜਸਤਾ ਤੇ ਕਾਬਜ਼ ਪੂੰਜੀਵਾਦੀ ਤਰਜ਼ ਦੀ ਨੁਮਾਇੰਦਗੀ ਕਰਦੀਆਂ ਸਰਕਾਰਾਂ ਸਨ, ‘ਉਨ੍ਹਾਂ ਨੂੰ ਹੋਰ ਬਲ ਮਿਲਿਆ ਹੈ! ਸੱਜ-ਪਿਛਾਖੜ ਦੀ ਦਿਸ਼ਾ ਵਿੱਚ ਇਸ ਝੁਕਾਅ ਦੇ ਹੀ ਪ੍ਰਗਟਾਵੇ ਹੋਏ ਸਨ। ਜਿਵੇਂ ਭਾਰਤ ਅੰਦਰ ਅਤਿ ਫਿਰਕਾਪ੍ਰਸਤ ਆਰ.ਐਸ.ਐਸ. ਦੀ ਅਗਵਾਈ ‘ਤੇ ਸੇਧ ਅੰਦਰ ਬੇ.ਜੇ.ਪੀ. ਹੋਰ ਮਜ਼ਬੂਤ ਹੋ ਕੇ ਅੱਗੇ ਆਈ ਹੈ।ਇਸ ਪ੍ਰਵਿਰਤੀ ਦਾ ਵੀ ਸ਼ੀਸ਼ਾ ਭਾਰਤ ਦੀ ਰਾਜਨੀਤੀ ਅੰਦਰ ਪ੍ਰਤੀਬਿੰਬਤ ਹੋ ਕੇ ਦਿਸ ਰਿਹਾ ਹੈ। ਮੌਜੂਦਾ ਸੰਸਾਰ ਆਰਥਿਕ ਸੰਕਟ ਦੇ ਇਸ ਦੌਰ ਵਿੱਚ ਇਕ ਰਾਜਨੀਤਕ ਲੜਾਈ ਜੋ ਸਾਹਮਣੇ ਆਈ ਹੈ, ‘ਕਿ ਇਸ ਬੇਚੈਨੀ ਨੂੰ ਰਾਜਨੀਤਕ ਸੱਜ-ਪਿਛਾਖੜ ਨੇ, ‘ਖੱਬੇਪੱਖੀ ਤੇ ਜਮਹੂਰੀ ਲਹਿਰਾਂ ਨੂੰ ਕਮਜ਼ੋਰ ਕਰਨ ਲਈ ਪੂਰੀ ਤਰ੍ਹਾਂ ਵਰਤਿਆ ਹੈ। ਲੋਕ ਬੈਚੇਨੀ ਨੂੰ, ‘ਅੱਤ-ਸੱਜ ਪਿਛਾਖੜੀ  ਨਵ-ਫਾਸ਼ੀਵਾਦੀ ਤਾਕਤਾਂ ਨੇ ਹਰ ਤਰ੍ਹਾਂ ਦੇ ਫਿਰਕੂ, ਕੱਟੜਵਾਦੀ, ਰਾਸ਼ਟਰਵਾਦੀ ਅਤੇ ਸਮਾਜ ਨੂੰ ਪੁਠੇ ਪਾਸੇ ਗੇੜਾ ਦੇਣ ਲਈ ਬਾਲਣ ਮੁਹੱਈਆ ਕੀਤਾ ਹੈ। ਜਿਸ ਨੇ ਕਿਰਤੀ ਜਮਾਤ ਦੀ ਏਕਤਾ  ਨੂੰ ਤਾਰ-ਤਾਰ ਕਰਨ ਲਈ ਕੋਈ ਕਸਰ ਬਾਕੀ  ਨਹੀਂ ਛੱਡੀ ਹੈ। ਭਾਵੇਂ ਇਨ੍ਹਾਂ ਹਾਲਾਤਾਂ ਦੇ ਟਾਕਰੇ ਮੋੜਵੇਂ ਰੁਝਾਨ ਵੀ ਸਾਹਮਣੇ ਆ ਰਹੇ ਹਨ। ਖੱਬੇ ਪੱਖੀ ਸੰਗਠਨ ਉਭਰ ਰਹੇ ਹਨ। ਕਿਰਤੀ-ਜਮਾਤ, ਕਿਸਾਨ, ਵਿਦਿਆਰਥੀ ਤੇ ਬੁੱਧੀ-ਜੀਵੀ ਲੋਕ ਉਠ ਰਹੇ ਹਨ। ਭਵਿੱਖ ਹੁਣ ਰਾਜਨੀਤਕ ਲੜਾਈਆਂ ਦਾ ਮੈਦਾਨ ਬਣ ਮੁੜ ਉਭਰ ਰਿਹਾ ਹੈ। ਅਮਰੀਕਾ ਅੰਦਰ ਹੁਣੇ-ਹੁਣੇ ਰਾਸ਼ਟਰਪਤੀ ਪਦ ਦੀ ਚੋਣ ਵਿਚਕਾਰ ਭਾਵੇਂ ਮੁਕਾਬਲਾ ਦੁਨੀਆਂ ਦੇ ਸਭ ਤੋਂ ਵੱਧ ਉਨਤ ਸਾਮਰਾਜੀ ਅਮਰੀਕਾ ਦੀ ਰਾਜਨੀਤੀ ਅੰਦਰ ਕਾਬਜ਼ ਕਾਰਪੋਰੇਟ ਤੇ ਬੈਂਕ ਸਿੰਡੀਕੇਟਾਂ ਵਿਚਕਾਰ ਸੀ।ਪਰ ਅਮਰੀਕਾ ਅੰਦਰ ਵੋਟਰਾਂ ਵੱਲੋਂ ਦੋ-ਪੱਖਾਂ ਦੇ ਸਮੀਕਰਨਾਂ ਦੇ ਰਾਜਨੀਤਕ ਸੱਜ-ਪਿਛਾਖੜ ਅਜਿਹੇ ਹਾਲਾਤਾਂ ਦੌਰਾਨ  ਟਰੰਪ ਵਰਗੇ, ਸੱਜ-ਪਿਛਾਖੜ ਨੂੰ ਖਿਦੇੜਣ ਵਿਰੁਧ ਇਕ ਹਾਂ ਪੱਖੀ ਰੋਲ ਅਦਾ ਕਰਨਾ, ‘ਸਾਮਰਾਜ ਅੰਦਰ ਵਿਰੋਧਤਾਈ ਨੂੰ ਤਿਖਾ ਕਰਨਾ ਹੈ ?

          ਆਧੁਨਿਕ ਵਰਤਮਾਨ ਯੁੱਗ ਅੰਦਰ ਕੇਂਦਰੀ ਵਿਰੋਧਤਾਈ ਸਾਮਰਾਜ ਅਤੇ ਸਮਾਜਵਾਦੀ ਦੇਸ਼ਾਂ ਵਿਚਕਾਰ ਕਲਾਸੀਕਲ ਵਿਰੋਧਤਾਈ ਭਾਵੇਂ ਤਿਖੀ  ਹੋ ਰਹੀ ਹੈ। ਪਰ ਇਸ ਦੇ ਬਾਵਜੂਦ ਸੰਸਾਰ ਅੰਦਰ ਪੂੰਜੀਵਾਦੀ ਦੇਸ਼ਾਂ ਅੰਦਰ ਰਾਜਸਤਾ ਤੇ ਕਾਬਜ਼ ਧੁਰ ਸੱਜ-ਪਿਛਾਖੜ ਸੋਚ  ਵਾਲੀਆਂ ਰਾਜਨੀਤਕ ਪਾਰਟੀਆਂ ਅਤੇ ਰਾਜਨੇਤਾ ਆਪਣੀ ਖਤਮ ਹੋ ਰਹੀ ਹੋਂਦ ਨੂੰ ਕਾਇਮ ਰੱਖਣ ਲਈ ਵਿਭਾਜਨਕਾਰੀ ਨੀਤੀਆਂ ਦੇ ਬਲਬੂਤੇ ਹਰਮਨ ਪਿਆਰੇ ਹੋ ਰਹੇ ਹਨ। ਆਪਣੀਆਂ ਫੁੱਟ ਪਾਓ, ਵੰਡਵਾਦੀ ਅਤੇ ਫਿਰਕੂ ਨੀਤੀਆਂ ਰਾਹੀਂ ਰਾਜਸਤਾ ਤੇ ਕਾਬਜ਼ ਹੋ ਕੇ ਜਨ-ਸਮੂਹ ਨੂੰ ਹਰ ਤਰ੍ਹਾਂ ਗੁਮਰਾਹ ਕਰ ਰਹੇ ਹਨ। ਲੋਕ ਮਸਲੇ ਹਲ ਕਰਨ ਦੀ ਥਾਂ ਉਹ ਲੋਕਾਂ ਅੰਦਰ ਵੰਡੀਆਂ ਪਾ ਕੇ ਘੱਟ ਗਿਣਤੀ ਧਾਰਮਿਕ ਲੋਕਾਂ ਅੰਦਰ ਨਸਲੀ-ਵਿਤਕਰੇ ਪੈਦਾ ਕਰਕੇ ਤੇ ਖਿਤਿਆ ਅੰਦਰ ਫਿਰਕੂ ਫਸਾਦਾਂ ਨੂੰ ਸ਼ਹਿ ਦੇ ਕੇ ਆਵਾਮ ਵਿਚਕਾਰ ਦੀਵਾਰਾਂ ਖੜੀਆਂ ਕਰ ਰਹੇ ਹਨ। ਲੋਕਾਂ ਦੀਆਂ ਰੋਟੀ, ਕਪੜਾ ਤੇ ਮਕਾਨ ਜਿਹੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਦੀ ਥਾਂ ਉਨ੍ਹਾਂ ਅੰਦਰ ਸਦਮਿਆਂ ਦੀ ਮਾਨਸਿਕਤਾ ਨੂੰ ਜਨਮ ਦੇ ਕੇ ਸੋਚ ਸ਼ਕਤੀ ਨੂੰ ਹੀ ਨਿਪੁੰਸਕ ਬਣਾਇਆ ਜਾ ਰਿਹਾ ਹੈ। ਵਿਕਾਸ ਦੇ ਵੱਡੇ-ਵੱਡੇ ਅੰਕੜੇ ਦੇ ਕੇ ਸਮਾਜ ਅੰਦਰ ਇਕ ਖਿਆਲੀ ਅਜਿਹੀ ਦੌੜ ਪੈਦਾ ਕੀਤੀ ਜਾ ਰਹੀ ਹੈ, ‘ਕਿ ਖਾਲੀ ਪੇਟ, ਤਨ ‘ਤੇ ਕਪੜਾ ਨਹੀਂ ਤੇ ਖੁਲ੍ਹੇ ਅਸਮਾਨ ਡੇਰੇ ਹਨ ਫਿਰ ਵੀ ਦੇਸ਼ ਤਰੱਕੀ ਕਰ ਰਿਹਾ ਹੈ। ਘੋਰ ਨਿਰਾਸ਼ਤਾ ਦੇ ਆਲਮ ‘ਚ ਛਾਈ ਮਾਯੂਸੀ ਅਤੇ ਖੋਖਲੇ ਸੰਕੀਰਨ ਵਿਚਾਰਾਂ ਵਿਚਕਾਰ ਘਿਰਿਆ ਮਨੁੱਖ ਖੁਦ ਨਾਲ ਹੀ ਜੂਝਦਾ ਹੋਇਆ ਬਣਾ ਦਿੱਤਾ ਗਿਆ ਹੈ। ਇਹ ਦਸ਼ਾ ਅੱਜ ਦੀ 21-ਵੀਂ ਸਦੀ ਦੇ ਦੂਸਰੇ ਦਹਾਕੇ ਬਾਦ ਵੀ, ‘ਮਨੁੱਖ ਨੂੰ ਆਪਣੀ ਹੋਂਦ ਕਾਇਮ ਰੱਖਣ ਲਈ ਮੱਧਯੁੱਗ ਜਾਤੀ, ਰਾਜਨੀਤਕ, ਨਸਲ ਤੇ ਧਾਰਮਿਕ ਵਿਚਾਰਕ ਦਵੰਦ ਨੂੰ ਮੁੜ ਸਥਾਪਿਤ ਕਰਨ ਲਈ ਪ੍ਰਤੀਬੰਧਤ ਨਜ਼ਰ ਆ ਰਹੀ ਹੈ। ਇਸ ਦੀ ਸਵੇਰ ਪਿਛੜੇ, ਵਿਕਾਸਸ਼ੀਲ ਦੇਸ਼ਾਂ ਤੋਂ ਲੈਕੇ ਵਿਕਸਤ ਦੇਸ਼ਾਂ ਅੰਦਰ ਵੀ ਦੇਖੀ ਜਾ ਸਕਦੀ ਹੈ।

          ਯੂਰਪ ਨਾਲ ਜੁੜਿਆ ਮੁਸਲਿਮ ਬਹੁ ਗਿਣਤੀ ਵਾਲਾ ਦੇਸ਼ ਤੁਰਕੀ ਵਿਕਾਸ ਤੇ ਖੂਬਸੂਰਤੀ ਨਾਲ ਪਹਿਚਾਣਿਆ ਜਾਂਦਾ ਹੈ।ਪਰ ਪਿਛਲੇ ਦਿਨੀ ਉਥੋਂ ਦੀ ਰਾਜਸਤਾ ਤੇ ਕਾਬਜ਼ ਪਾਰਟੀ ਨੇ ਸਥਾਨਕ ਚੋਣਾਂ ਦੌਰਾਨ ਰਾਜਨੀਤਕ ਲਾਭ ਲੈਣ ਲਈ, ‘ਨਿਊਜ਼ੀਲੈਂਡ ਅੰਦਰ ਇਕ ਕੱਟੜਵਾਦੀ ਵੱਲੋ ਮਸਜਿਦ ਅੰਦਰ ਵੜ ਕੇ ਨਿਮਾਜ਼ ਅਦਾ ਕਰ ਰਹੇ ਘੱਟ ਗਿਣਤੀ ਲੋਕਾਂ ਨੂੰ ਨਿਸ਼ਾਨਾ ਬਣਾਇਆਸੀ, ਜੋ ਨਿੰਦਣਯੋਗ ਕਾਰਾ ਸੀ, ‘ਦੀ ਵੀਡਿਓ ਦਿਖਾਈ ਗਈ ਸੀ। ਤੁਰਕੀ ਅੰਦਰ ਕਈ ਦਹਾਕੇ ਪਹਿਲਾਂ ਧਰਮ ਨਿਰਪੱਖਤਾ ਦਾ ਬੋਲਬਾਲਾ ਰਿਹਾ ਸੀ ਤੇ ਕੱਟੜਵਾਦ ਵਿਰੁੱਧ ਸੰਘਰਸ਼ ਚੱਲਿਆ ਸੀ।ਦੂਸਰੇ ਪਾਸੇ ਨਿਊਜ਼ੀਲੈਂਡ ਨੂੰ ਵੀ ਕਿਸੇ ਹੱਦ ਤਕ ਧਰਮ ਨਿਰਪੱਖ ਦੇਸ਼ ਮੰਨਿਆ ਜਾਂਦਾ ਰਿਹਾ ਹੈ। ਵੀਡੀਓੁ ਦਿਖਾਉਣਾ ਰਾਜਨੀਤਕ ਲਾਭ ਲਈ ਮੁਸਲਿਮ ਬਨਾਮ ਇਸਾਈ ਭਾਈਚਾਰੇ ਵਿਚਕਾਰ ਫਿਰਕੂ ਰੰਗਤ ਦੇ ਕੇ ਵੋਟਾਂ ਪ੍ਰਾਪਤ ਕਰਨਾ ਸੀ ? ਯੂਰਪ ਦੇ ਕਈ ਦੇਸ਼ਾਂ ਜਿਵੇਂ ਫਰਾਂਸ ਅੰਦਰ ਨੈਸ਼ਨਲ ਫਰੰਟ ‘‘ਮੈਰੀਨ ਲਾ ਪੇਨ``, ਯੂ.ਕੇ. ਅੰਦਰ ਬ੍ਰਿਜਿਟ ਲਈ ਚੋਣਾਂ ਦੌਰਾਨ ਸੱਜ ਪਿਛਾਖੜ ਲਾਮਬੰਦੀ, ਜਰਮਨੀ ਅੰਦਰ ‘‘ਅਲਟਰਨੇਟਿਵ ਫਾਰ ਡਾਇਸਲੈਂਟ``, ਆਸਟਰੀਆ ਅੰਦਰ ‘‘ਫ੍ਰੀਡਮ ਪਾਰਟੀ`` ਦਾ  ਉਭਰਨਾ। ਅਮਰੀਕਾ ਅੰਦਰ ਹੁਣੇ-ਹੁਣੇ ਰਾਸ਼ਟਰਪਤੀ ਚੋਣ ਹਾਰਿਆ ਟਰੰਪ ਵੀ ਸੱਜ-ਪਿਛਾਖੜੀ ਖੇਮੇ ਦਾ ਆਗੂ ਸੀ। ਯੂਰਪ ਅੰਦਰ ਲਗਪਗ ਇਕ-ਤਿਹਾਈ ਮੈਂਬਰਾਂ ਦਾ ਸੱਜ-ਪਿਛਾਖੜੀ ਅਤੇ ਅਤਿ-ਸੱਜੇ ਪੱਖੀ ਰਾਜਨੀਤਕ ਪਾਰਟੀਆਂ ਦੀ ਨਮਾਇੰਦਗੀ ਕਰਨਾ ਇਸ ਦਿਸ਼ਾ ਵੱਲ ਖਤਰਨਾਕ ਪ੍ਰਗਟਾਵਾ ਹੈ। ਭਾਰਤ ਅੰਦਰ ਬੀ.ਜੇ.ਪੀ. ਦਾ ਦੂਸਰੀ ਵਾਰ ਜਿੱਤ ਕੇ ਮਜ਼ਬੂਤੀ ਨਾਲ ਅੱਗੇ ਆਉਣਾ ਉਸਦੀ ਇਸ ਪ੍ਰਵਿਰਤੀ ਦਾ ਪ੍ਰਗਟਾਵਾ ਵੀ ਭਾਰਤ ਦੀ ਰਾਜਨੀਤੀ ਅੰਦਰ ਖਤਰਨਾਕ ਪ੍ਰਤੀਬਿੰਬਤ ਹੋ ਰਿਹਾ ਹੈ ? ਮੱਧ ਪੂਰਬ ਦੇਸ਼ ਇਰਾਕ, ਲੈਬਨਾਨ, ਸੀਰੀਆ ਆਦਿ ਜਿਥੇ ‘‘ਬਾਥ ਪਾਰਟੀ`` ਕਦੀ ਕਾਇਮ ਸੀ। ਇਨ੍ਹਾਂ ਦੇਸ਼ਾਂ ਅੰਦਰ ਬਹੁ ਗਿਣਤੀ ਮੁਸਲਿਮ ਭਾਈਚਾਰਾ ਹੋਣ ਦੇ ਬਾਵਜੂਦ ਰਾਜਨੀਤਕ ਢਾਂਚਾ ਉਦਾਰਵਾਦੀ ਸੀ। ਇਸੇ ਤਰ੍ਹਾਂ ਲੀਬੀਆ, ਟੂਨੀਸ਼ੀਆ ਤੇ ਮਿਸਰ ਇਨ੍ਹਾਂ ਦੇਸ਼ਾਂ ਅੰਦਰ ਵੀ ਮੁਸਲਿਮ ਬਹੁਗਿਣਤੀ ਹੋਣ ਤੇ ਵੀ ਉਦਾਰਵਾਦ ਭਾਰੂ ਸੀ। ਪਰ ਸਾਮਰਾਜੀ ਅਮਰੀਕਾ ਤੇ ਨਾਟੋ ਭਾਈਚਾਰੇ ਦੇ ਦੇਸ਼ਾਂ ਵੱਲੋਂ ਕੁਦਰਤੀ ਸੋਮਿਆਂ ਤੇ ਕਬਜ਼ੇ ਕਰਨ ਤੇ ਸਾਮਰਾਜੀ ਲਾਲਸਾ ਕਰਕੇ ਫੌਜੀ ਹਮਲੇ ਅਤੇ ਹਮਲਾਵਰੀ ਦਬਾਅ ਬਾਦ ਇਨ੍ਹਾਂ ਦੇਸ਼ਾਂ ਅੰਦਰ ਇਸਲਾਮਿਕ ਦਹਿਸ਼ਤਗਰਦੀ ਦਾ ਪੈਦਾ ਹੋਣਾ, ‘ਲਈ ਸਾਮਰਾਜੀ ਹੀ ਜਿੰਮੇਵਾਰ ਹਨ।

          ਫਰਾਂਸ ਦੇ ਇਨਕਲਾਬ ਬਾਦ ਹੀ ਯੂਰਪ ਅੰਦਰ ਉਦਾਰਵਾਦੀ ਵਿਚਾਰਧਾਰਾ ਪਨਪੀ, ਜਿਸ  ਨੇ ਰਾਸ਼ਟਰਵਾਦੀ-ਵਿਚਾਰਧਾਰਾ ਰਾਹੀਂ ਧਰਮ ਨਿਰਪੱਖਤਾ ਨੂੰ ਇਕ ਆਦਰਸ਼ ਵੱਜੋ ਪ੍ਰਮਾਣਤ ਕੀਤਾ । ਉਦਾਰਵਾਦ 18-ਵੀਂ ਸਦੀ ਦੇ ਬੌਧਿਕ ਅੰਦੋਲਨ ਤੋਂ ਪੇ੍ਰਰਿਤ ਸੀ। ਜਿਸ ਨੇ ਅਸਮਾਨਤਾ ਅਤੇ ਨਿਰੰਕੁਸ਼ਤਾ ਦਾ ਵਿਰੋਧ ਕਰਦੇ ਹੋਏ ਸੰਸਦੀ ਸ਼ਾਸਨ ਅਤੇ ਵਿਧੀ-ਵਿਧਾਨ ਨੂੰ ਉਪਰ ਰੱਖਦੇ ਹੋਏ ਮਾਨਤਾ ਦੇਣ ਦਾ ਸਮਰਥਨ ਕੀਤਾ ਸੀ। ਇਸ ਦੇ ਦੂਰ-ਦਰਸ਼ੀ ਨਤੀਜਿਆਂ ਨੇ ਸੰਸਾਰ ਭਰ ਦੇ ਸਾਰੇ ਰਾਜਸਤਾ ਦੇ ਗਿਲਿਆਰਿਆ ਨੂੰ ਪ੍ਰਭਾਵਿਤ ਕਰਦੇ ਹੋਏ ‘‘ਆਜ਼ਾਦੀ, ਧਰਮ ਨਿਰਪੱਖਤਾ, ਬਰਾਬਰਤਾ ਅਤੇ ਸਮਾਜਕ ਨਿਆਂ`` ਦੇ ਵਿਚਾਰਾਂ ਨੂੰ ਮਜ਼ਬੂਤ ਕੀਤਾ ਸੀ। ਸੱਭਿਅਤਾ ਜਦੋਂ ਸਿਖਰਤਾ ਤੇ ਪੁੱਜ ਜਾਂਦੀ ਹੈ ਤਾਂ ਉਸ ਦਾ ਪਤਨ ਵੀ ਸ਼ੁਰੂ ਹੋ ਜਾਂਦਾ ਹੈ। ਅਮਰੀਕਾ ਸਮੇਤ ਯੂਰਪ, ਏਸ਼ੀਆ ਅਤੇ ਅਫਰੀਕਾ ਦੇ ਕਈ ਦੇਸ਼ਾਂ ਅੰਦਰ ਬੀਤੇ ਕੁਝ ਸਾਲਾਂ ਤੋਂ ਸਤਾ ਦਾ ਸੰਕਰਮਣ (ਲਗਾਤਾਰਤਾ) ਕਾਲ ਰਿਹਾ ਹੈ। ਮੱਧ ਯੁੱਗੀ ਪੁਰਾਤਨਵਾਦੀ ਰਾਜਸਤਾ ਹੁਣ ਮੌਜੂਦਾ ਰਾਜਨੀਤਕ ਸਤਾ ਦੇ ਰੂਪ ਵਿੱਚ ਸਮੋਅ ਨਹੀਂ ਸਕਦੀ ਹੈ ? ਇਸ ਕਰਕੇ ਸੰਸਾਰ ਭਾਈਚਾਰੇ ਦੇ ਸਾਹਮਣੇ ਇਕ ਸੰਕਟ ਖੜਾ ਹੋ ਰਿਹਾ ਹੈ ! ਜਿਸ ਅਨੁਸਾਰ ਰਾਜਸਤਾ ਸੰਕੀਰਨ ਰਾਸ਼ਟਰਵਾਦ ਦੀ ਆੜ ਲੈ ਕੇ ਸਮਾਜ ਦੇ ਸਰਵਭੌਮਿਕ (ਸੰਸਾਰ ਪੱਖੀ) ਵਿਚਾਰਾਂ ਦੇ ਢਾਂਚੇ ਨੂੰ (ਉਦਾਰਵਾਦੀ ਵਿਚਾਰਾਂ ਨੂੰ) ਖਤਮ ਕਰਨਾ ਚਾਹੁੰਦੀ ਹੈ। ਇਸ ਦਾ ਵਿਆਪਕ ਅਸਰ ਸਮੁੱਚੀ ਦੁਨੀਆਂ ਤੇ ਪੈ ਸਕਦਾ ਹੈ। ਕਈ ਦੇਸ਼ਾਂ ਅੰਦਰ ਜਿਸ ਤੇਜ਼ੀ ਨਾਲ ਫਿਰਕੂਅ ਤਨਾਅ ਵਧ ਰਹੇ ਹਨ, ਉਨ੍ਹਾਂ ਦੇਸ਼ਾਂ ਨੂੰ ਗ੍ਰਿਹ-ਯੁੱਧ ਦੇ ਕਗਾਰ ਤਕ ਧੱਕ ਸਕਦੇ ਹਨ। ਭਾਰਤ ਵਰਗੇ ਬਹੁਲਤਾਵਾਦੀ, ਬਹੁ-ਕੌਮੀ, ਬਹੁ-ਭਸ਼ਾਈ ਤੇ ਬਹੁ-ਧਰਮਾਂ ਵਾਲੇ ਦੇਸ਼ ਅੰਦਰ ਧਰਮ ਨਿਰਪੱਖਤਾ, ਜਮਹੂਰੀਅਤ ਅਤੇ ਸਮਾਜਵਾਦ ਵਾਲੀ ਨਿਸ਼ਠਾ, ਸੋਚ ਅਤੇ ਸੱਭਿਆਚਾਰ ਹੀ ਸਾਡੀ ਕੌਮੀ ਪਹਿਚਾਣ ਹਨ। ਇਸ ਨੂੰ ਭੰਨ-ਤੋੜ ਕੇ ਮੱਧ-ਯੁੱਗੀ ਪੁਰਾਤਨਵਾਦੀ ਰਾਜਸਤਾ ਵਿੱਚ ਬਦਲ ਕੇ ਮੱਧ-ਯੁੱਗੀ ਸੱਭਿਆਚਾਰ ਕਾਇਮ ਕਰਨਾ ਨਾ ਸੰਭਵ ਹੈ, ਤੇ ਨਾ ਹੀ ਮੁਸ਼ਕਿਲ ਹੈ? ਰਾਜ ਸਤਾ ਤੇ ਕਾਬਜ਼  ਮੌਜੂਦਾ ਹਾਕਮ ਜੇਕਰ ਅਜਿਹਾ ਸੋਚਦੇ ਹਨ ਤਾਂ ਉਨ੍ਹਾਂ ਦੀ ਸੰਕੀਰਨ ਰਾਸ਼ਟਰਵਾਦੀ ਵਿਚਾਰਧਾਰਾ ਦੇਸ਼ ਦੇ ਸਰਵਭੌਮਿਕ ਵਿਚਾਰਧਾਰਾ ਵਾਲੇ ਢਾਂਚੇ ਨੂੰ ਨਸ਼ਟ ਕਰਨਾ ਹੋਵੇਗਾ ?

          1917 ਦੇ ਸਮਾਜਵਾਦੀ ਮਹਾਨ ਅਕਤੂਬਰ ਇਨਕਲਾਬ ਬਾਦ ਤਾਂ ਦੁਨੀਆਂ ਦਾ ਰਾਜਨੀਤਕ ਨਕਸ਼ਾ ਹੀ ਬਦਲ ਗਿਆ। ਗੁਲਾਮ ਦੇਸ਼ਾਂ ਅੰਦਰ ਉਠੀਆਂ ਮੁਕਤੀ ਲਹਿਰਾਂ, ਗਰੀਬ ਦੇਸ਼ਾਂ ਤੋਂ ਕੌਮਾਂ ਅੰਦਰ ਆਈ ਜਾਗਰਿਤੀ ਕਾਰਨ ਹਰ ਖੇਤਰ ਅੰਦਰ ਤਬਦੀਲੀਆਂ ਨੇ ਸਿਰ ਚੁੱਕ ਤੇ ਇਕ ਨਵੀਂ ਸਵੇਰ ਨੇ ਹਰ ਪਾਸੇ, ਰੌਸ਼ਨੀ ਕੀਤੀ ਸੀ ! ਮਹਾਨ ਚਿੰਤਕ ਕਾਰਲ-ਮਾਰਕਸ ਦੇ ਸਮਾਜਕ ਪ੍ਰਵਰਤਨ ਦੇ ਸਿਧਾਂਤ ‘ਤੇ ਆਰਥਿਕਤਾ ਨੂੰ ਅਮਲੀ ਜਾਮਾ ਪਹਿਨਾਉਣ ਕਾਰਨ ਮਹਾਨ ਅਕਤੂਬਰ ਇਨਕਲਾਬ ਬਾਦ ਬਹੁਤ ਸਾਰੀਆਂ ਤਬਦਲੀਆਂ ਨੂੰ ਜਨਮ ਦਿੱਤਾ ਤੇ ਜੋ ਅੱਜ ਵੀ ਜਾਰੀ ਹਨ। ਦੁਨੀਆਂ ਅੰਦਰ ਸਮਾਜਕ, ਆਰਥਿਕ ਅਤੇ ਸੱਭਿਆਚਾਰਕ ਖੇਤਰ ‘ਚ ਨਵੀਆਂ ਤਬਦੀਲੀਆਂ ਆਈਆਂ ਅਤੇ ਦੁਨੀਆਂ ਅੰਦਰ ਸਾਮੰਤਵਾਦ ਤੇ ਰੂੜੀਵਾਦੀ ਪ੍ਰੰਪਰਾਵਾਂ, ਗੁਲਾਮੀ ਕਾਰਨ ਪੈਦਾ ਹੋਇਆ ਜਮਾਤੀ-ਭੈਅ ਤੋਂ ਪਰਦਾ ਚੁੱਕਿਆ ਗਿਆ ! ਸੱਜ-ਪਿਛਾਖੜ ਸੱਭਿਆਚਾਰ ਦੇ ਦ੍ਰੰਦਵਾਦ ਅੰਦਰ ਬਹੁਤ ਸਾਰੀਆਂ ਤਰੇੜਾਂ ਆਈਆਂ। ਸਮਾਜਵਾਦ ਦੀਆਂ ਬਰਕਤਾਂ ਅਤੇ ਦੂਸਰੀ ਸੰਸਾਰ ਜੰਗ ਬਾਦ ਸਮਾਜਵਾਦੀ ਪ੍ਰਭਾਵ ‘ਤੇ ਰਾਜਨੀਤਕ ਸ਼ਕਤੀ ਦੇ ਵੱਧਣ ਬਾਦ ਦੁਨੀਆਂ ਅੰਦਰ ਇਕ ਸਮਾਜਵਾਦੀ-ਬੌਧਿਕ ਕਰਾਂਤੀ ਨੇ ਜਨਮ ਲਿਆ। ਜਿਸ ਨੇ ਸਾਮੰਤਵਾਦੀ, ਬਸਤੀਵਾਦੀ ਅਤੇ ਪੂੰਜੀਵਾਦੀ ਪ੍ਰੰਪਰਾਵਾਂ ਅੰਦਰ ਸੱਜ-ਪਿਛਾਖੜ ਸੋਚ ‘ਤੇ ਧਰਮ ਅਧਾਰਿਤ ਸਮਾਜ ਨੂੰ ਖੋਰਾ ਲਾ ਕੇ ਮੱਧ ਮਾਰਗੀ ਉਦਾਰਵਾਦ ਨੂੰ ਅੱਗੇ ਵੱਧਣ ਦਾ ਮੌਕਾ ਦਿੱਤਾ ਤੇ ਸਮਾਜਵਾਦੀ ਬੌਧਿਕ ਵਿਕਾਸ ਮਜ਼ਬੂਤ ਹੋਇਆ !

          ਸਮਾਜਵਾਦੀ ਸੋਚ ਅਤੇ (ਭੂਤਪੂਰਬ ਸੋਵੀਅਤ ਯੂਨੀਅਨ) ਸਮਾਜਵਾਦੀ ਦੇਸ਼ਾਂ ਦੇ ਪ੍ਰਭਾਵ ਕਾਰਨ ਹੀ ਕੱਟੜਵਾਦੀ ਇਸਾਈ, ਇਸਲਾਮਿਕ ਤੇ ਯਹੂਦੀ ਰਾਸ਼ਟਰਵਾਦ ਨੂੰ ਰੋਕਣ ਅਤੇ ਧਰਮ ਨਿਰਪੱਖਤਾ ਦੇ ਆਦਰਸ਼ਾਂ ਨੂੰ ਸਥਾਪਤ ਕਰਨ ਲਈ ਦੁਨੀਆਂ ਅੰਦਰ ਅਤੇ ਸੰਯੁਕਤ-ਰਾਸ਼ਟਰ ਰਾਹੀਂ ਸੱਜ-ਪਿਛਾਖੜ ਨੂੰ ਲਲਕਾਰਿਆ ਗਿਆ ਸੀ। ਜਦ ਕਿ ਸਾਰਾ ਪੂੰਜੀਵਾਦ ਅੱਜ ਵੀ ਦੂਸਰੇ ਪਾਸੇ ਹਰ ਤਰ੍ਹਾਂ ਦੇ ਸੱਜ-ਪਿਛਾਖੜ ਵਿਖੇ ਤੁਰਿਆ ਹੋਇਆ ਹੈ। ਇਰਾਕ, ਸੀਰੀਆ ਤੇ ਤੁਰਕੀ ਆਦਿ ਦੇਸ਼ਾਂ ਅੰਦਰ ਸਾਮਰਾਜੀਆਂ ਦਾ ਰੋਲ ਅਤੇ ਲੱਖਾਂ ਲੋਕਾਂ ਦੇ ਕਤਲਾਂ ਦੀ ਜਿ਼ੰਮੇਵਾਰੀ ਵੀ ਇਨ੍ਹਾਂ ਸਿਰ ਆਉਂਦੀ ਹੈ। ਦੂਸਰੀ ਜੰਗ ਦੌਰਾਨ ਸੱਜ-ਪਿਛਾਖੜ-ਨਾਜ਼ੀ ਹਿਟਲਰ ਤੇ ਉਸ ਦੀ ਜੁੰਡਲੀ ਕਾਰਨ 5-ਕਰੋੜ ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਮੱਧ-ਪੂਰਬ ਦੇ ਸੰਕਟ ਲਈ ਸੱਜ-ਪਿਛਾਖੜ ਇਸਰਾਇਲ ਅੰਦਰ ਕੱਟੜਪੰਥੀ ਯਹੂਦੀ ਜਿਨ੍ਹਾਂ ਨੇ ਫਲਸਤੀਨ  ਦੇ ਬਸਿ਼ਦਿਆਂ ਨੂੰ ਦੇਸ਼-ਬਦਰ ਕਰਕੇ ਕਬਜ਼ੇ ਕਰ ਲਏ। ਇਹ ਸਾਰੀ ਕਾਰਵਾਈ ਯਹੂਦੀਆਂ ਨੂੰ ਸਾਰੇ ਇਸਰਾਈਲ ਅੰਦਰ ਆਪਣੀ ਸਰਦਾਰੀ ਕਾਇਮ ਕਰਨ ਲਈ ਹੀ ਹੋ ਰਿਹਾ ਹੈ। ਦੂਸਰੀ ਸੰਸਾਰ ਜੰਗ ਬਾਦ ਜਿਥੇ ਸਾਮਰਾਜੀ ਅਮਰੀਕਾ ਆਪਣੀ ਸਰਦਾਰੀ ਤੇ ਧੌਂਸ ਮਜ਼ਬੂਤ ਕਰ ਰਿਹਾ ਸੀ। ਪਰ ਸਮਾਜਵਾਦੀ ਸੋਵੀਅਤ ਰੂਸ ਨੇ ਸੱਭਿਅਤਾ ਤੇ ਸੰਸਕ੍ਰਿਤੀ ਦੇ ਦਵੰਦ ਅੰਦਰ ਵਿਗਿਆਨਕ ਬੌਧਿਕ ਕਰਾਂਤੀ ਰਾਹੀਂ ਪ੍ਰੰਪਰਾਵਾਦੀ, ਸੱਜ-ਪਿਛਾਖੜ ਤੇ ਧਰਮ ਅਧਾਰਿਤ ਸਮਾਜ ਨੂੰ ਉਦਾਰਤਾ, ਲੋਕ ਪੱਖੀ ਤੇ ਸਰਬੰਗੀ ਲੀਹਾਂ ਤੇ ਪਾ ਕੇ ਧਰਮ ਨਿਰਪੱਖ ਤੇ ਸਮਾਜਵਾਦੀ ਰਾਹ ਤੇ ਪਾਉਣ ਦੀ ਵੱਡੀ ਭੂਮਿਕਾ ਨਿਭਾਈ।

          ਅੱਜ ਦੁਨੀਆ ਦਾ ਭਵਿੱਖ ਇਹ ਤੈਅ ਕਰੇਗਾ ਕਿ ਕੌਣ ਲੋਕਾਂ ਨੂੰ ਜਿਉਣ ਲਈ, ਸਮਾਨਤਾ ਲਈ ਤੇ ਸਮਾਜਕ ਨਿਆਂ ਦੇਵਾਗਾਂ? ਸਾਮਰਾਜੀ ਅਮਰੀਕਾ ਅੰਦਰ ਸੱਜ - ਪਿਛਾਖੜ ਪੰਥੀ ਟਰੰਪ ਦਾ ਆਗਮਨ ਸੰਸਾਰ ਮੰਦੇ ਵਿਚੋ ਨਿਕਲਿਆ ਸੀ। ਪਰ ਉਸਦੀਆ ਨਸਲਵਾਦੀ,ਧਾਰਮਿਕ ਭੇਦਭਾਵ ਤੇ ਜਾਤੀਆਂ ਪ੍ਰਤੀ ਵਿਰੋਧੀ ਨੀਤੀਆਂ ਕਾਰਨ ਰਾਜਨੀਤਿਕ ਅੰਤ  ਵੀ ਹੋ ਗਿਆ ਹੈ? ਭਾਰਤ ਅੰਦਰ ਵੀ  ਅਜਿਹਾ ਹੀ ਹੋਵੇਗਾ ਜੇਕਰ  ਬੀ ਼ਜੇ਼ ਪੀ ਼ ਦਾ ਹਿੰਦੂਤਵ ਦਾ ਅਜੰਡਾ ਜਿਹੜਾ ਧਰਮ ਨਿਰਪੱਖਤਾ, ਸਮਾਨਤਾ ਅਤੇ ਸਮਾਜਿਕ ਨਿਆ ਵਿਰੁੱਧ ਹੈ, ਜਾਰੀ ਰਿਹਾ ਤਾਂ ਫਿਰ ਇਹ ਉਸਦੀ ਰਾਜਨੀਤਿਕ ਮੌਤ ਦਾ ਕਾਰਨ ਬਣੇਗਾ? ਬਦਲਦੇ ਦੌਰ ਅੰਦਰ ਇਹ ਮੰਦਭਾਗਾ ਹੈ, ‘ਕਿ ਸੱਜ-ਪਿਛਾਖੜ ਸ਼ਕਤੀਆ ਨੂੰ ਨਾ ਕੇਵਲ ਵਿਧਾਨਕ-ਸਭਾ ਦੇ ਜਰੀਏ ਹੀ ਨਹੀ, ਸਗੋ ਮੌਜੂਦਾ ਵਿਵਸਥਾਵਾਂ ਨੇ ਵੀ ਉਨ੍ਹਾ ਨੂੰ ਜਨ-ਸਮੂਹਾਂ ਅੰਦਰ ਜਾਤੀ, ਧਰਮ ਅਤੇ ਫਿਰਕਿਆਂ ਅੰਦਰ ਲੋਕਾਂ ਦੇ ਆਗੂ ਬਣਾ ਦਿਤਾ ਹੈ। ਘੱਟ ਗਿਣਤੀਆਂ, ਫਿਰਕਿਆਂ ਸਮੂਹਾਂ, ਇਸਤਰੀਆਂ ਤੇ ਦਲਿਤਾਂ ਦੀ ਸੁਰੱਖਿਆ ਕਰਨ ਦੇ ਸਵਾਲ  ਤੇ ਪ੍ਰਭਾਵੀ ਧਾਰਮਿਕ ਸਮੂਹਾਂ (ਬਹੁਗਿਣਤੀ) ਦੀਆ ਵੋਟਾਂ ਤੋਂ ਡਰਦੇ ਹੋਏ ਹਾਕਮ ਜਮਾਤਾਂ ਕੋਈ ਵੀ ਸਖ਼ਤ ਕਦਮ ਲੈਣ ਤੋਂ ਜਰਕਦੀਆ ਹਨ। ਅਜਿਹੇ ਕਦਮ ਹੀ ਕੱਟੜਤਾ ਤੋਂ ਅੱਗੇ ਵੱਧ ਕੇ ਦਹਿਸ਼ਤਾਦ ਨੂੰ ਜਨਮ ਦਿੰਦੇ ਹਨ। ਭਾਰਤ ਅੰਦਰ ਬਹੁਗਿਣਤੀ ਭਾਰੂ ਰਾਜਨੀਤਿਕ ਹਿੰਦੂਤਵ ਆਸਥਾ ਵਾਲੇ ਵਿਧਾਨਕ ਸਤਾ ਤੇ ਕਾਬਜ ਹੋਣ ਕਾਰਨ ਹੀ ‘ਬੀ ਼ਜੀ ਼ਪੀ ਼ ਏਕਾਅਧਿਕਾਰਵਾਦ ਵੱਲ ਬੜੀ ਤੇਜੀ ਨਾਲ  ਅੱਗੇ ਵੱਧ ਰਹੀ ਹੈ। ਵਿਕਾਸਵਾਦੀ ਯੁੱਗ ਅੰਦਰ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਆਪਸੀ ਪ੍ਰਤੀ ਦਵੰਦਵਤਾ ਵੱਧਣ ਕਾਰਨ ਸੱਜ -ਪਿੱਛਾਖੜ ਅਤੇ ਅਤਿ ਰਾਸ਼ਟਰਵਾਦੀ ਸ਼ਕਤੀਆਂ ਦੇ ਰਾਜਨੀਤਿਕ ਤੇ ਸਮਾਜਿਕ ਪ੍ਰਭਾਵ ਵੀ ਵੱਧੇ ਹਨ।

          ਬਦਲਦੇ ਦੌਰ ਅੰਦਰ ਸੱਜ ਪਿਛਾਖੜ ਸ਼ਕਤੀਆਂ ਨੇ ਨਾ ਕੇਵਲ ਵਿਧਾਨਕ ਸਤਾ ਰਾਹੀ ਵਿੱਵਸਥਾ ਨੂੰ ਤਬਦੀਲ ਕਰ ਦਿੱਤਾ ਹੈ, ਸਗੋਂ ਜਾਤਾਂ ਅਤੇ ਧਾਰਮਿਕ ਸਮੂਹਾਂ ਦੇ ਪੈਰੋਕਾਰ ਵੀ ਬਣ ਗਏ ਹਨ। ਪਾਕਿ ਜਿਹੜਾ ਇੱਕ ਮਜ਼ਹਬੀ ਦੇਸ਼ ਹੈ, ਬਰਤਾਨੀਆਂ ਜਿੱਥੇ ਧੁਰ ਸੱਜ-ਪਿਛਾਖੜ ਨੈਸ਼ਨਲ ਪਾਰਟੀ,ਫਰਾਂਸ ਅੰਦਰ ਸੱਜ-ਪਿੱਛਾਖੜ ਨੂੰ ਰੋਕਣ ਲਈ,ਬਰਾਜ਼ੀਲ ਅੰਦਰ ਕੱਟੜ ਸੱਜੇ-ਪੱਖੀ ‘ ਜੇਅਰ ਬੋਲਸੋਨਾਰੋ‘ ਜਿਹੜਾ ਨਸਲਵਾਦੀ, ਸਮਲੈਗਿੰਕ-ਵਿਰੋਧੀ, ਇਸਤਰੀਆਂ-ਵਿਰੋਧੀ ਸੋਚ ਵਾਲਾ ਸੀ,‘ਇਹ ਸਾਰੇ ਵੱਖਵਾਦੀ ਨੀਤੀਆਂ ਰਹੀ ਹੀ ਵੋਟਾਂ ਪ੍ਰਾਪਤ ਕਰਕੇ ਵੱਡੇ ਫਰਕਾਂ ਨਾਲ ਜਿਤੇ ਸਨ। ਪੂੰਜੀਵਾਦੀ ਨਵ- ਉਦਾਰੀਵਾਦੀ ਯੁੱਗ ਅੰਦਰ ਕੱਟੜਵਾਦੀ, ਸੱਜ-ਪਿਛਾਖੜੀ ਪਾਰਟੀਆਂ ਅਤੇ ਰਾਜਨੇਤਾ ਕਿਰਤੀ - ਸਮਾਜ ਦੀ ਏਕਤਾ ਨੂੰ ਤੋੜਨ ਲਈ ਨਸਲਵਾਦੀ, ਫਿਰਕੂ ਤੇ ਵੰਡਵਾਦੀ ਨੀਤੀਆਂ ਰਾਹੀ ਫੁੱਟ ਪਾ ਕੇ ਰਾਜਨੀਤਿਕ ਲਾਭ ਲੈ ਕੇ  ਪ੍ਰਸਿੱਧ ਹੋ ਜਾਂਦੇ ਹਨ। ਕਈ ਵਾਰ ਉਨ੍ਹਾ ਦੀਆ ਇਹ ਨੀਤੀਆ ਉਨ੍ਹਾ ਦੇ ਦੇਸ਼ ਅੰਦਰ ਹੀ ਨਹੀ ਸਗੋਂ ਸਾਰੇ ਸੰਸਾਰ ਅੰਦਰ ਖਤਰਾ  ਬਣ ਜਾਂਦੀਆਂ ਹਨ। ਪਰ ਉਹ ਖੁਦ ਇਕ ਸ਼ਕਤੀਸ਼ਾਲੀ ਨੇਤਾ  ਬਣ ਕੇ ਮਸ਼ਹੂਰੀ ਪ੍ਰਾਪਤ ਕਰ ਲੈਦੇ ਹਨ। ਬਾਅਦ ਵਿੱਚ ਘੱਟ ਗਿਣਤੀਆਂ,ਨਸਲਾਂ, ਫਿਰਕਿਆਂ ਤੇ ਸਮੂਹਾਂ ਵਿਰੁੱਧ ਗੰਭੀਰ ਖਤਰੇ ਪੈਦਾ ਕਰਕੇ ਵਿਸ਼ਾਨਕਾਰੀ ਸਾਬਤ ਹੋ ਜਾਂਦੇ ਹਨ। ਅਜਿਹੀਆਂ ਪਾਰਟੀਆਂ ਤੇ ਰਾਜਨੀਤਿਕ ਨੇਤਾਵਾ ਤੋਂ ਲੋਕਾਂ ਨੂੰ ਬਰਾਬਰਤਾਂ ਅਜ਼ਾਦੀ ਅਤੇ ਸਮਾਜਿਕ ਨਿਆਂ ਦੀ ਥਾਂ ਵਿਰੋਧਤਾਰੀਆਂ ਵਾਲਾ ਸਮਾਜ ਹੀ ਮਿਲਦਾ ਹੈ। ਸਗੋਂ ਉਨ੍ਹਾ ਤੋਂ ਲੋਕਾਂ, ਕੌਮਾਂ ਤੇ ਸੰਸਾਰ ਅੰਦਰ ਅਮਨ ਵਿਕਾਸ ਅਤੇ ਰੱਜਵੀਂ ਰੋਟੀ ਦੀ ਥਾਂ ਤਬਾਹੀ ਹੀ ਪੱਲੇ ਲੈਂਦੀ ਹੈ। ਇਸ ਵੇਲੇ 80 ਤੋ ਵੱਧ ਦੇਸ਼(ਪਾਰਟੀਆਂ) ਸਮੇਤ ਬੀ.ਜੇ.ਪੀ. ਸੱਜ-ਪਿਛਾਖੜੀ ਸੰਗਠਨਾਂ ਦੇ ਰੂਪ ਵਿੱਚ ਇੱਕਠੇ ਹੋਏ ਹਨ। ਜੋ ਇੱਕ ਖਤਰਨਾਕ ਰੁਝਾਂਨ  ਹੈ।

          ਰਾਜਨੀਤਿਕ ਸੱਜ-ਪਿਛੜਾਖੜ ਦਾ ਉਭਾਰ ਪਹਿਲਾਂ 1929 -30 ਦੀ ਮਹਾਂਮੰਦੀ ਦੇ ਪਿਛੋਕੜ ਵਿੱਚ,ਸੰਸਾਰ ਦੀ ਅਜ਼ਾਰੇਦਾਰ ਪੂੰਜੀ ਦੇ ਸਮਰਥਨ ਨਾਲ,  ਫਾਸ਼ੀਵਾਦ ਦੇ ਉਭਰਨ ਦੇ ਪੱਧਰ ਤੱਕ ਪੁੱਜ ਗਿਆ ਸੀ। ਇਹ ਉਭਾਰ ਸੰਕਟ ਦੇ ਚਲਦੇ ਪੈਦਾ ਹੋਏ ਵੱਧਦੀ ਲੋਕ ਬੇਚੈਨੀ ਦਾ ਫਾਸ਼ੀਵਾਦੀ ਤਾਕਤਾਂ ਵਜੋ ਸਫਲਤਾਂ ਨਾਲ ਸ਼ੋਸ਼ਣ ਕੀਤੇ ਜਾਣ ‘ਤੇ ਅਧਾਰਿਤ ਸੀ। ਵਰਤਮਾਨ ਹਾਲਤ, ਸੰਯੋਗ ਦੇ ਸੰਦਰਭ ਵਿੱਚ ਲੰਬੇ ਆਰਥਿਕ ਸੰਕਟ ਦੇ ਵਿਰੁੱਧ ਵੱਧਦੀ ਲੋਕ ਬੇਚੈਨੀ, ਅੱਤ ਸੱਜ ਪਿਛਾਖੜੀ ਨਵ-ਫਾਸ਼ੀ ਤਾਕਤਾਂ ਦੇ ਉਭਾਰ ਦੇ ਲਈ ਬਾਲਣ ਮੁਹੱਈਆਂ ਕਰਾ ਰਿਹਾ ਹੈ। ਇਸਦੇ ਵਿਰੁੱਧ ਮਜ਼ਦੂਰ ਵਰਗ ਦੀ ਝੰਡਾ ਬਰਦਾਰੀ, ਨਵ-ਉਦਾਰਵਾਦ ਵਿਰੁੱਧ ਤੇ ਲੋਕ ਬੇਚੈਨੀ ਜਿਸਨੂੰ   ਸੱਜ-ਪਿਛਾਖੜ ਵਰਤਦਾ ਹੈ,‘ਲੋਕ ਲਾਮਬੰਦੀ ਅਤੇ ਸੰਘਰਸ਼ਾਂ ਦੀ ਮਜ਼ਬੂਤੀ ਰਹੀ ਹੀ ਰੋਕਿਆਂ ਜਾ ਸਕਦਾ ਹੈ। ਲੋਕਾਂ ਦੇ ਭੱਖਦੇ ਮੁੱਦੇ ਲੈ ਕੇ ਸਮਾਜਿਕ,ਆਰਥਿਕ   ਅਤੇ ਸੱਭਿਆਚਾਰ ਖੇਤਰ ਅੰਦਰ ਵਰਗੀ ਸੰਘਰਸ਼ ਤੇਜ ਕਰਕੇ ਹੀ ਕਿਰਤੀ-ਜਮਾਤ ਦੀ ਅਗਵਾਈ ਵਿੱਚ ਸੱਜ-ਪਿਛਾਖੜ ਨੂੰ ਭਾਂਜ ਦਿੱਤੀ ਜਾ ਸਕਦੀ ਹੈ।ਸੱਜ, ਪਿਛਾਖੜ ਕਿਰਤੀ-ਜਮਾਤ ਦੀ ਏਕਤਾ, ਵਰਗੀ, ਸੰਘਰਸ਼ ਅਤੇ ਹੱਕਾਂ ਲਈ ਚੱਲ ਰਹੇ ਸੰਘਰਸ਼ਾਂ ਦੇ ਰਾਹ ਵਿੱਚ ਸਭ ਤੋਂ ਵੱਡਾ  ਰੋੜਾ ਹੈ! ਖੱਬੇ ਪੱਖੀ ਸ਼ਕਤੀਆਂ, ਜਮਰੂਹੀ ਲੋਕਾਂ ਅਤੇ ਬੁੱਧੀਜੀਵੀ ਵਰਗ ਨੂੰ  ਇਸਨੂੰ ਹਰਾਉਣ ਲਈ ਮਿਲ ਕੇ ਲੋਕ ਲਹਿਰ ਚਲਾਉਣੀ ਚਾਹੀਦੀ ਹੈ!

 
91-9217997445
ਜਗਦੀਸ਼ ਸਿੰਘ ਚੋਹਕਾ

001-403-285-4208
jagdishchohka@gmail.com

ਅਮਰੀਕੀ ਰਾਸ਼ਟਰਪਤੀ ਚੋਣ : ਸੱਤਾ ਦੀ ਡਗਰ ਬਾਈਡਨ ਅੱਗੇ, ਟਰੰਪ ਪਿਛੇ - ਜਗਦੀਸ਼ ਸਿੰਘ ਚੋਹਕਾ

ਵਾਈਟ ਹਾਊਸ ਤੱਕ ਪੁਜਣ ਲਈ ਅਤੇ ਸਿਰ ਤੇ ਤਾਜ ਸਜਾਉਣ ਲਈ, ' ਅਮਰੀਕਾ ਦੇ ਰਾਸ਼ਟਰਪਤੀ ਪਦ ਦੀ ਚੋਣ ਦਾ ਸਮਾਂ ਸਿਰਕਦੇ ਹੋਏ 3-ਨਵੰਬਰ ਦਾ ਦਿਨ ਨੇੜੇ ਢੁੱਕਦਾ ਆ ਰਿਹਾ ਹੈ।ਦੁਨੀਆ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਸਾਮਰਾਜੀ ਦੇਸ਼ ਅਮਰੀਕਾ ਅੰਦਰ, ' ਦੋ ਪਾਰਟੀ ਪ੍ਰਣਾਲੀ ਦੇ ਪੂੰਜੀਵਾਦੀ ਪ੍ਰੰਪਰਾਵਾਦੀ ਰਾਜਨੀਤਕ ਖਿਡਾਰੀ, 'ਇਸ ਖੇਡ ਅੰਦਰ ਪੂਰੀ ਤਰ੍ਹਾਂ ਸਰਗਰਮ ਹਨ ! ਰਿਪਬਲਿਕਨ ਤੇ ਡੈਮੋਕਰੇਟਿਕ ਪਾਰਟੀਆਂ ਦੇ ਆਗੂ, 'ਜਿਨ੍ਹਾਂ ਦੇ ਰਿਮੋਟ ਕੰਟਰੋਲ ਵੱਡੇ-ਵੱਡੇ ਕਾਰਪੋਰੇਟਰਾਂ ਦੇ ਹੱਥਾਂ 'ਚ ਹਨ, ਉਨ੍ਹਾਂ ਵਲੋਂ ਵਾਈਟ ਹਾਊਸ ਤੱਕ ਪੁੱਜਣ ਲਈ ਦੇਸ਼ ਦੇ ਭੋਲੇ ਭਾਲੇ ਅਮਰੀਕਨ ਜਨ-ਸਮੂਹ ਨੂੰ ਭੁਚਲਾਉਣ ਲਈ, 'ਲੋਕਾਂ ਦੇ ਮੁੱਖ ਮੱਸਲਿਆਂ ਤੋਂ ਉਨ੍ਹਾਂ ਨੂੰ ਦੂਰ ਰੱਖਿਆ ਜਾ ਰਿਹਾ ਹੈ। ਰੁਜ਼ਗਾਰ, ਸਿਹਤ ਸਹੂਲਤਾਂ, ਰਿਹਾਇਸ਼, ਅਮਨ-ਕਾਨੂੰਨ, ਨਸਲਵਾਦ, ਨਸ਼ੇ, ਗੰਨ-ਕਲਚਰ ਆਦਿ ਮੁੱਦਿਆਂ ਤੋਂ ਦੂਰ ਰੱਖ ਕੇ, 'ਕਦੀ ਚੀਨ ਕਦੀ ਉਤਰੀ ਕੋਰੀਆ, ਕਦੀ ਰੂਸ, ਕਦੀ ਖਾੜੀ ਅਤੇ ਕਦੀ ਕਿਊਬਾ ਤੇ ਮੱਧ-ਪੂਰਬ 'ਚ ਝਗੜੇ ਖੜੇ ਕਰਕੇ ਲੋਕਾਂ ਅੰਦਰ ਮਾਨਸਿਕ ਸਦਮੇ ਪੈਦਾ ਕੀਤੇ ਜਾ ਰਹੇ ਹਨ। ਸੰਸਾਰ ਅੰਦਰ ਅਮਨ, ਵਾਤਾਵਰਨ ਦੀ ਰੱਖਿਆ, ਗਰੀਬੀ-ਗੁਰਬਤ ਦੂਰ ਕਰਨ ਲਈ ਕੋਈ ਉਪਰਾਲਾ ਕਰਨ ਦੀ ਥਾਂ ਇਹ ਸਭ ਮੁੱਦੇ ਅਮਰੀਕੀ ਸਿਆਸਤ ਤੋਂ ਅੱਜ ਦੂਰ ਰੱਖੇ ਜਾ ਰਹੇ ਹਨ। ਕੋਵਿਡ-19 ਦੇ ਮਹਾਂਮਾਰੀ ਹਮਲੇ ਦਾ ਸਭ ਤੋਂ ਵੱਡਾ ਪ੍ਰਭਾਵਤ ਦੇਸ਼ ਅਮਰੀਕਾ ਹੀ ਹੈ। ਇਸ ਮਹਾਂਮਾਰੀ ਦੇ ਸ਼ਿਕਾਰ ਸਭ ਤੋਂ ਹੇਠ ਵਰਗ ਦੇ ਅਮਰੀਕੀ ਅਤੇ ਖਾਸ ਕਰਕੇ ਸਿਆਹ-ਫ਼ਾਸ ਲੋਕ ਹਨ। ਪਰ ਇਨ੍ਹਾਂ ਚੋਣਾਂ ਦੌਰਾਨ ਜੋ ਮੁੱਦੇ ਸਾਹਮਣੇ ਆ ਰਹੇ ਹਨ ਉਨ੍ਹਾਂ ਦਾ ਆਮ ਅਮਰੀਕੀਆਂ ਨਾਲ ਦੂਰ ਤੱਕ ਦਾ ਕੋਈ ਵਾਸਤਾ ਨਹੀਂ ਅਤੇ ਲੋਕਾਂ ਦੀ ਸਿਹਤ ਲਈ ਚੁੱਕੇ ਜਾ ਰਹੇ ਉਪਰਾਲਿਆਂ ਪ੍ਰਤੀ ਚੁੱਪੀ ਧਾਰੀ ਹੋਈ ਹੈ।
    ਅਮਰੀਕਾ ਅੰਦਰ ਸਭ ਤੋਂ ਵੱਧ ਜੇਕਰ ਕੋਈ ਸਰਗਰਮ ਮੁੱਦਾ ਹੈ ਤਾਂ ਉਹ ਹੈ ! ਕਰੋਨਾ, ਗਰੀਬੀ ਤੇ ਪ੍ਰਵਾਸੀਆਂ ਨੂੰ ਪੱਕੇ ਕਰਨ ਦਾ। ਪਿਛਲੇ ਕਈ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ 'ਐਚ-1 ਬੀ ਵੀਜ਼ਾ, ਪੱਕੇ ਹੋਣ ਲਈ ਅਰਜ਼ੀਆਂ ਦਾ ਨਿਪਟਾਰਾ, ਅਮਰੀਕਾ 'ਚ ਗੈਰ-ਕਾਨੂੰਨੀ ਢੰਗ ਨਾਲ ਪ੍ਰਵਾਸ ਕਰਨ ਵਾਲਿਆਂ ਲਈ ਛੋਟਾਂ ਦੇਣੀਆਂ ਮੁੱਦੇ ਪੈਡਿੰਗ ਹਨ। ਇਹ ਦਿਆਲਤਾ ਨਾਲ ਹਲ ਕਰਨ ਵਾਲਾ ਮੁੱਦਾ ਹੈ। ਪਰ ਨਾ ਤਾਂ ਰਿਪਬਲਿਕਨਾਂ ਅਤੇ ਨਾ ਹੀ ਡੈਮੋਕਰੇਟਿਕਾ ਦੋਨੋਂ ਪਾਰਟੀਆਂ ਨੇ ਅੱਜ ਤੱਕ ਇਸ ਮੁੱਦੇ ਦੇ ਹਲ ਲਈ ਕੋਈ ਹਾਂ-ਪੱਖੀ ਅਤੇ ਸਹਿਜ਼ਭਾਵਕ ਸਰਬੰਗੀ ਢੰਗ ਅਪਣਾਇਆ ਹੈ ? ਸਗੋਂ ਵੋਟਾਂ ਲੈਣ ਲਈ ਦੋਨੋਂ ਪਾਰਟੀਆਂ ਸਿਆਹ-ਫ਼ਾਮ, ਕਾਲੇ ਅਤੇ ਦੂਸਰੇ ਰੰਗਾਂ ਦੀ ਚਮੜੀ ਵਾਲੇ ਅਮਰੀਕੀ ਵੋਟਰਾਂ ਤੋਂ ਵੋਟਾਂ ਲੈਣ ਲਈ ਨਵੇਂ-ਨਵੇਂ ਬਿਆਨ ਦਾਗ਼ ਰਹੇ ਹਨ। ਦੁਨੀਆਂ ਅੰਦਰ ਸਾਰੇ ਹੀ ਲੋਕ ਅੱਜ ਭਲੀ ਭਾਂਤੀ ਮਹਿਸੂਸ ਕਰਨ ਲੱਗ ਪਏ ਹਨ, 'ਕਿ ਅਮਰੀਕੀ ਸਾਮਰਾਜ ਦਾ ਦੂਸਰੇ ਸੰਸਰ ਜੰਗ ਬਾਦ ਗੁਲਾਮ, ਗਰੀਬ, ਵਿਕਾਸਸ਼ੀਲ ਅਤੇ ਗੈਰ-ਗੋਰੇ ਰੰਗ ਵਾਲੇ ਇਨਸਾਨਾਂ ਪ੍ਰਤੀ ਅੱਜੇ ਵੀ ਨਸਲਵਾਦੀ ਭਰਿਆ ਵਤੀਰਾ ਜਾਰੀ ਹੈ ? ਅਮਰੀਕਾ ਅੰਦਰ ਆਗੂਆਂ ਨੇ ਸਗੋਂ ਇਕ ਨਵੀਂ ਬਹਿਸ ਇਨ੍ਹਾਂ ਚੋਣਾਂ ਅੰਦਰ ਸ਼ੁਰੂ ਕਰ ਦਿੱਤੀ ਗਈ ਹੈ। ਇਸ ਬਹਿਸ ਅੰਦਰ ਇਕ ਪਾਰਟੀ ਵੱਲੋਂ ਉਪ-ਰਾਸ਼ਟਰਪਤੀ ਲਈ ਨਾਮਜ਼ਦ ਇਕ ਉਮੀਦਵਾਰ ਜੋ ਗੈਰ-ਗੋਰਾ 'ਇਸਤਰੀ' ਹੈ, ਉਸ ਦੀ ਵਿਰਾਸਤ ਕਿ ਉਹ ਭਾਰਤੀ ਹੈ ਤਾਂ ਕਿ ਭਾਰਤੀ ਵੋਟਰਾਂ  ਦੀਆਂ ਵੋਟਾਂ ਪ੍ਰਾਪਤ ਕਰ ਸੱਕੀਆ ਜਾਣ, ਪ੍ਰਤੀ ਭਰਮਾਇਆ ਜਾ ਰਿਹਾ ਹੈ।
    ਇਸੇ ਹੀ ਤਰ੍ਹਾਂ  ਦੀ ਬੋਲੀ ਰਿਪਬਲਿਕਨਾਂ ਦੇ ਕੌਮੀ ਸੰਮੇਲਨ ਦੌਰਾਨ ਡੈਲੀਗੇਟਾਂ ਵਿੱਚ ਦੱਖਣੀ ਕਰੋਲੀਨਾ ਦੀ ਸਾਬਕਾ ਰਾਜਪਾਲ ਅਤੇ ਸੰਯੁਕਤ ਰਾਸ਼ਟਰ ਅੰਦਰ ਅਮਰੀਕਾ ਦੀ ਰਹੀ ਸਾਬਕਾ ਅੰਬੈਸਡਰ ਨਿਕੀ ਹੈਲੀ ਨੇ ਤਾਂ ਇਥੋ ਤੱਕ ਕਹਿ ਦਿੱਤਾ, 'ਕਿ ਉਸ ਦਾ ਪਿਤਾ ਪੱਗਧਾਰੀ ਹੈ ! ਪਿਛਲੇ ਦਿਨੀ ਡੈਮੋਕਰੇਟਿਕਾ ਦੇ ਕੌਮੀ ਡੈਲੀਗੇਟਾਂ ਦੇ ਸੰਮੇਲਨ ਦੌਰਾਨ ਉਪ-ਰਾਸ਼ਟਰਪਤੀ ਦੀ ਚੋਣ ਲਈ ਨਾਮਜ਼ਦ ''ਕਮਲਾ ਹੈਰਿਸ'' ਨੇ ਵੀ ਇਹੋ ਜਿਹੇ ਬਿਆਨ ਜਾਰੀ ਕੀਤੇ ਸਨ। ਮੇਰੀ ਮਾਂ ਤੇ ਹੋਰ ਰਿਸ਼ਤੇਦਾਰ ਭਾਰਤੀ ਹਨ ! ਭਾਵ ਮੇਰਾ ਪਿਛੋਕੜ ਭਾਰਤੀ ਹੈ। ''ਕਮਲਾ ਹੈਰਿਸ'' ਤਾਂ ਉਪ-ਰਾਸ਼ਟਰਪਤੀ ਲਈ ਡੈਮੋਕਰੇਟਿਕਾ ਵੱਲੋਂ ਨਾਮਜ਼ਦ ਹੋ ਚੁੱਕੀ ਹੈ ਪਰ ਨਿਕੀ ਹੈਲੀ ਪਿਛੇ ਰਹਿ ਗਈ ਹੈ। ''ਨਿਕੀ ਹੈਲੀ'' ਨੇ ਉਪ-ਰਾਸ਼ਟਰਪਤੀ ਵਜੋਂ ਵੀ ਆਸ ਰੱਖੀ ਸੀ। ਰਿਪਬਲਿਕਨਾਂ ਦੇ ਕੌਮੀ ਸੰਮੇਲਨ ਦੌਰਾਨ ਤਾਂ ਇੱਥੋਂ ਤਕ ਕਹਿ ਦਿਤਾ, 'ਕਿ ਡੈਮੋਕਰੇਟਿਕ ਉਮੀਦਵਾਰ ''ਜੋਏ ਬਾਈਡਨ'' ਤੇ ''ਕਮਲਾ ਹੈਰਿਸ'' ਜੇਕਰ ਜਿਤ ਗਏ ਤਾਂ ਅਮਰੀਕਾ ਸਮਾਜਵਾਦੀ ਯੂਟੋਪੀਆਈ ਬਣ ਜਾਏਗਾ ਤੇ ਦੇਸ਼ ਦਾ ਸਾਰਾ ਢਾਂਚਾ ਬਦਲ ਜਾਏਗਾ ? ''ਚਾਰਲੋਟ'' ਵਿਖੇ ਇਸ ਸੰਮੇਲਨ ਦੌਰਾਨ ''ਡੋਨਾਲਡ ਟਰੰਪ'' ਨੂੰ ਜਿਤਾਉਣ ਲਈ ਰਿਪਬਲਿਕਨਾਂ ਨੇ ਵਿਰੋਧੀ ਬਾਈਡਨ ਨੂੰ ਕਿਹਾ ਕਿ, 'ਉਹ ਰੈਡੀਕਲ (Left), ਅਨਾਰਕੀ (ANARCHY), ਦੰਗਈ (RIOTS) ਤੇ ਚੀਨੀ ਕੈਂਸਰ ਕਲਚਰ ਫੈਲਾਉਣ ਵਾਲਾ ਉਮੀਦਵਾਰ ਹੈ। ਪਰ ਜਦੋਂ ਅਮਰੀਕਾ ਅੰਦਰ ਨਸਲੀ ਹਨ੍ਹੇਰੀ ਚਲਦੀ ਹੈ, ਹਰ ਰੋਜ਼ ਦੋ ਸਿਆਹ-ਫ਼ਾਮ ਲੋਕ ਪੁਲੀਸ ਦੀ ਗੋਲੀ ਨਾਲ ਮਾਰੇ ਜਾਂਦੇ, ਉਸ ਸਮੇਂ ਨਾ ਕਦੇ ''ਕਮਲਾ'' ਬੋਲੀ ਤੇ ਨਾ ਕਦੇ ''ਨਿਕੀ'' ਨੇ ਮੂੰਹ ਖੋਲਿਆ ?
    ਅਮਰੀਕਾ ਅੰਦਰ ਫੈਲਿਆ ਕੋਵਿਡ-19 ਦੇ ਮਹਾਂਮਾਰੀ ਦੌਰਾਨ ਜੋ ਆਮ ਲੋਕਾਂ ਅੰਦਰ ਹਾ-ਹਾ-ਕਾਰ ਮੱਚੀ ਹੋਈ ਹੈ। ਦੇਸ਼ ਅੰਦਰ ਨਸਲੀ ਤੇ ਰੰਗ ਭੇਦੀ ਹਨ੍ਹੇਰੀ ਕਾਰਨ ਗਰੀਬੀ-ਗੁਰਬਤ ਦੀ ਮਾਰੀ ਹੇਠਲੇ ਪੱਧਰ ਦੀ ਆਮ ਜਨਤਾ ਅੰਦਰ ਟਰੰਪ-ਪ੍ਰਸ਼ਾਸਨ ਵਿਰੁਧ ਸਖ਼ਤ ਰੋਹ ਫੈਲ ਰਿਹਾ ਹੈ। ਹਰ ਰੋਜ਼ ਮੁਜ਼ਾਹਰੇ ਹੋ ਰਹੇ ਹਨ ਅਤੇ ਪੁਲੀਸ ਤਸ਼ੱਦਦ ਵੀ ਜ਼ੋਰਾਂ 'ਤੇ ਹੈ। ਡੋਨਾਰਡ ਟਰੰਪ ਦੇ ਰਾਸ਼ਟਰਪਤੀ ਦੇ ਰਾਜ-ਭਾਗ ਦੌਰਾਨ ਅਮਰੀਕਾ ਅੰਦਰ ਤੇ ਸੰਸਾਰ ਅੰਦਰ  ਉਸ ਦੇ ਬਿਆਨਾਂ ਕਾਰਨ ਕਈ ਵਿਵਾਦ ਵੀ ਖੜ੍ਹੇੇ ਹੋਏ? ਜਿਨ੍ਹਾਂ ਪ੍ਰਤੀ ਅੱਜ ਵੀ ਚਰਚਾ ਚਲ ਰਹੀ ਹੈ। ਟਰੰਪ ਨੇ ਕਈ ਨੀਤੀਆਂ ਬਣਾਈਆ ਤੇ ਉਨ੍ਹਾਂ ਪ੍ਰਤੀ ਕੋਰਟਾਂ ਨੇ ਕਈ ਵਾਰੀ ਉਸ ਦਾ ਮੂੰਹ ਮੋੜਿਆ। ਪ੍ਰਵਾਸ ਸਬੰਧੀ ਕਈ ਨੀਤੀਆਂ ਲਿਆਂਦੀਆ ਗਈਆਂ, ਜਿਨ੍ਹਾਂ ਵਿਰੁਧ ਸਾਰੇ ਅਮਰੀਕਾ ਅੰਦਰ ਵਿਰੋਧੀ ਅਵਾਜ਼ਾਂ ਉਠੀਆਂ। ਐਚ-1 ਬੀ ਵੀਜ਼ਾ ਵਿਵਾਦ, ਰੰਗ-ਭੇਦੀ ਨਫ਼ਰਤੀ ਮੱਸਲੇ, ਵਾਤਾਵਰਨ ਸਬੰਧੀ ਫਰਾਂਸ ਸੰਧੀ ਤੋਂ ਪਿਛੇ ਹੱਟਣਾ, ਸੰਸਾਰ ਸਿਹਤ ਸੰਸਥਾ ਨੂੰ ਫੰਡ ਬੰਦ ਕਰਨੇ, ਇਰਾਨ ਪ੍ਰਮਾਣੂ ਕਰਾਰ ਤੋਂ ਪਿਛੇ ਹੱਟਣਾ, ਸੰਸਾਰ ਵਪਾਰ ਸੰਸਥਾ ਨੂੰ ਢਾਅ ਲਾਉਣੀ ਅਜਿਹੇ ਮੁੱਦੇ ਹਨ, ਜਿਨ੍ਹਾਂ ਕਾਰਨ ਟਰੰਪ ਦੀ ਹਰਮਨ-ਪਿਆਰਤਾ ਦਾ ਗ੍ਰਾਫ ਹੇਠਾਂ ਡਿਗਿਆ ਹੈ ? ਪਰ ਅਮਰੀਕਾ ਅੰਦਰ ਚੋਣ ਯੁੱਧ ਤਾਂ ਕਾਰਪੋਰੇਟਰਾਂ ਵੱਲੋਂ ਲੜਿਆ ਜਾ ਰਿਹਾ ਹੈ। ਇਸ ਵੇਲੇ ਟਰੰਪ ਦੇ ਅਸਾਸੇ 3.1 ਬਿਲੀਅਨ ਡਾਲਰ ਹਨ (5-ਮਾਰਚ, 2019), ਚੋਣ 'ਚ ਤੀਸਰੀ ਧਿਰ ਗਾਇਬ ਹੈ। ਚੋਣ-ਯੁੱਧ ਪੂੰਜੀਪਤੀਆਂ ਵਿਚਕਾਰ ਹੈ, 'ਇਸ ਲਈ ਆਮ ਲੋਕਾਂ ਦੇ ਹੱਕ 'ਚ ਆਵਾਜ਼ ਬੰਦ ਹੈ।
    3-ਨਵੰਬਰ, 2020 ਨੂੰ ਅਮਰੀਕਾ ਦੇ 59-ਵੇਂ ਚਾਰ ਸਾਲਾਂ ਲਈ ਚੁਣੇ ਜਾਣ ਵਾਲੇ ਰਾਸ਼ਟਰਪਤੀ ਲਈ ਵੋਟਾਂ ਪੈਣਗੀਆਂ। ਚੋਣ ਜੇਤੂ ਉਮੀਦਵਾਰ 20-ਜਨਵਰੀ 2021  ਨੂੰ ਰਾਸ਼ਟਰਪਤੀ ਦੀ ਸੌਂਹ ਚੁਕੇਗਾ ਜਿਸ ਦੀ ਮਿਆਦ 4-ਸਾਲਾਂ ਲਈ ਹੋਵੇਗੀ। ਅਮਰੀਕਾ ਦੇ ਫੈਡਰਲ ਵਿਧਾਨ ਅਨੁਸਾਰ ਦੋ ਟਰਮਾਂ ਜਾਂ 8-ਸਾਲਾਂ ਲਈ ਇਕ ਉਮੀਦਵਾਰ ਚੁਣਿਆ ਜਾ ਸਕਦਾ ਹੈ। ਅਮਰੀਕਾ ਅੰਦਰ ਰਾਸ਼ਟਰਪਤੀ ਦੀ ਚੋਣ ਲਈ ਕੋਈ ਵੀ ਅਮਰੀਕੀ ਵੋਟਰ ਜਿਸ ਦੀ ਉਮਰ 35 ਸਾਲ ਦੀ ਹੋਵੇ, ਉਹ 14-ਸਾਲਾਂ ਤੋਂ ਅਮਰੀਕਾ ਦਾ ਰਿਹਾਇਸ਼ੀ ਹੋਵੇ, ਸੰਵਿਧਾਨ ਦੀ ਧਾਰਾ-2 ਅਨੁਸਾਰ ਉਮੀਦਵਾਰ ਬਣ ਸਕਦਾ ਹੈ, ਰਾਜਸੀ ਮਾਨਤਾ-ਪ੍ਰਾਪਤ ਪਾਰਟੀਆਂ ਤੋਂ ਇਲਾਵਾ ਲਿਬਰਟੇਰੀਅਨ ਪਾਰਟੀ ਨੂੰ ਚੋਣ ਲੜਨ ਲਈ ਕੁਝ ਛੋਟਾਂ ਹਨ। ਜਿਹੜਾ ਵੀ ਉਮੀਦਵਾਰ 270 ਘੱਟੋ-ਘੱਟ  ''ਇਲੈਕਟੋਰਲ-ਵੋਟਸ'' (ਹਾਊਸ ਆਫ ਰਿਪਰੇਜੇਂਟੇਟਿਵ) ਪ੍ਰਾਪਤ ਕਰਦਾ ਹੈ, ਉਹ ਰਾਸ਼ਟਰਪਤੀ ਜੇਤੂ ਘੋਸ਼ਿਤ ਹੁੰਦਾ ਹੈ। ਅਮਰੀਕਾ ਦੇ ਕੁਲ 538, ''ਇਲੈਕਟੋਰਲ-ਕਾਲਜ'' ਦੇ ਮੈਂਬਰ ਹਨ। ਰਾਸ਼ਟਰਪਤੀ ਦੀ ਚੋਣ ਦੇ ਨਾਲ ਹੀ ਸੈਨੇਟ, ਹਾਊਸ ਆਫ ਰਿਪਰੇਜੇਂਟੇਟਿਵ, ਗਵਰਨਰ ਤੇ ਅਸੈਂਬਲੀ ਦੀਆਂ ਚੋਣਾਂ ਵੀ ਹੋ ਸਕਦੀਆਂ ਹਨ। ਅਮਰੀਕਾ ਅੰਦਰ ਮਾਨਤਾ ਪ੍ਰਾਪਤ ਪਾਰਟੀਆਂ ਨੂੰ ਨਿਯਮਾਂ ਅਨੁਸਾਰ ਆਪਣਾ ਉਮੀਦਵਾਰ ਚੁਨਣ ਲਈ ਪਹਿਲਾ ਇਕ ਪ੍ਰਕਿਰਿਆ-ਪਾਰਟੀ ਡੈਲੀਗੇਟਾਂ ਦੀ ਚੋਣ, ਨਾਮੀਨੇਸ਼ਨ, ਪਾਰਟੀ ਕਨਵੈਨਸ਼ਨ, ਫਿਰ ਉਮੀਦਵਾਰ ਦੀ ਚੋਣ ਕੀਤੀ ਜਾਂਦੀ ਹੈ। ਅੱਗੋ ਜਨਰਲ ਚੋਣ, ਡੀਬੇਟ ਤੇ ਆਮ ਚੋਣਾਂ ਲਈ ਅਸਿਧੀਆ ਵੋਟਾਂ ਪਾਈਆਂ ਜਾਂਦੀਆਂ ਹਨ।
    3-ਨਵੰਬਰ, 2020 ਲਈ ਅਮਰੀਕਾ ਅੰਦਰ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਲਈ ਚੋਣਾਂ ਵਾਸਤੇ 450 ਉਮੀਦਵਾਰਾਂ ਨੇ ਫੈਡਰਲ ਚੋਣ ਕਮਿਸ਼ਨ ਪਾਸ ਰਜਿਸਟਰ ਕਰਾਇਆ ਸੀ ? ਹੁਣ ਜਦੋਂ ਦੋ ਮੁੱਖ ਵੱਡੀਆਂ ਅਤੇ (ਇੰਕਮਬੈਂਟ) ਜੇਤੂ ਪਾਰਟੀਆਂ ਨੇ ਆਪਣੇ ਉਮੀਦਵਾਰ ਨਾਮਜਦ ਕਰ ਦਿੱਤੇ ਹਨ ਤਾਂ ਹੋਰਨਾਂ ਤੋਂ ਬਿਨਾਂ ਚਾਰ ਪਾਰਟੀਆਂ ਦੇ ਉਮੀਦਵਾਰ ਹੀ ਇਸ ਚੋਣ ਦੇ  ਦੰਗਲ ਵਿੱਚ ਜੋਰ ਅਜ਼ਮਾਈ ਕਰ ਰਹੇ ਹਨ।
    59-ਵੇਂ ਅਮਰੀਕਾ ਦੇ ਰਾਸ਼ਟਰਪਤੀ ਲਈ ਵੋਟਾਂ, 3-ਨਵੰਬਰ, 2020 ਨੂੰ ਪੈਣਗੀਆਂ।






ਇਨ੍ਹਾਂ ਤੋਂ ਇਲਾਵਾ ਹੋਰ ਉਮੀਦਵਾਰ ਚੋਣ ਮੈਦਾਨ ਵਿੱਚ ਖੜੇ ਹਨ। ਭਾਵੇਂ ਅਮਰੀਕਾ ਦੇ ਸੰਵਿਧਾਨ ਮੁਤਾਬਿਕ ਕਾਰਜਕਾਰਨੀ ਦੀ ਪ੍ਰਕਿਰਿਆ ਰਾਸ਼ਟਰਪਤੀ ਤਰਜ਼ ਵਾਲੀ ਹੈ। ਪਰ ਹਾਊਸ ਆਫ ਰਿਪ੍ਰੇਜੇਂਟੇਟਿਵ ਅੰਦਰ ਜਿਸ ਦੇ 435 ਮੈਂਬਰ ਅਤੇ 6-ਨਾਨ ਵੋਟਿੰਗ ਮੈਂਬਰ ਹਨ। ਹਾਊਸ ਅੰਦਰ 218 ਦੀ  ਬਹੁਸੰਮਤੀ ਵਾਲਾ ਧੜਾ ਆਗੂ ਹੁੰਦਾ ਹੈ। ਇਸ ਵੇਲੇ ਹਾਊਸ ਅੰਦਰ ਰਾਜਸੀ ਬਹੁਸੰਮਤੀ ਵਾਲਾ ਗਰੁੱਪ ਡੈਮੋਕ੍ਰੇਟਿਕ ਹੈ, ਜਿਸ ਦੇ 232 ਮੈਂਬਰ ਤੇ ਨੈਨਸੀ ਪਲੋਸੀ ਹਾਊਸ ਦੀ ਸਪੀਕਰ ਹੈ। 198 ਮੈਂਬਰ ਰਿਪਬਲਿਕਨ ਪਾਰਟੀ ਦੇ, ਇਕ ਮੈਂਬਰ ਲਿਬਰਟੇਰੀਅਨ ਤੇ 4 ਸੀਟਾਂ ਖਾਲੀ ਹਨ। ਕਾਂਗਰਸ (ਹਾਊਸ ਦੇ ਮੈਂਬਰ) ਦੇ ਕੁਲ ਮੈਂਬਰ 535, ਜਿਨ੍ਹਾਂ ਵਿੱਚ 100 (ਸੈਨੇਟਰ) + 435 (ਹਾਊਸ ਆਫ ਰਿਪ੍ਰੇਜੇਂਟਿਵ) ਹੁੰਦੇ ਹਨ।
    ਅਮਰੀਕਾ ਦੇ 59-ਵੇਂ ਰਾਸ਼ਟਰਪਤੀ ਦੀ ਚੋਣ ਅੰਦਰ ਦੇਸ਼ ਦੇ ਭੋਲੇ ਭਾਲੇ ਲੋਕ ਤਾਂ ਕੇਵਲ ਅਸਿਧੀਆ ਵੋਟਾਂ ਹੀ ਪਾਉਣਗੇ ! ਪਰ ਇਸ ਚੋਣ ਸਿਆਸਤ ਦੀ ਖੇਡ ਅੰਦਰ ਬਾਦਸ਼ਾਹ, ਰਾਣੀਆਂ, ਗੋਲਿਆ ਦੇ ਰੂਪ ਵਿੱਚ 535-ਕੁ ਦੇਸ਼ ਦੇ ਵੱਡੇ-ਵੱਡੇ ਕਾਰਪੋਰੇਟਰਾਂ ਦਾ ਕੁਨਬਾ, 'ਆਪਣੇ ਮੀਡੀਆ ਨਾਲ ਪੂਰੀ ਤਰ੍ਹਾਂ ਲੈੱਸ ਹੋ ਕੇ, 'ਆਪਣੇ ਹਿਤਾਂ ਲਈ ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ ਖੇਡਣ ਲਈ ਆਪਣੇ ਪੱਤੇ ਵਰਤੇਗਾ? ਇਕ ਸਰਵੇਖਣ ਅਨੁਸਾਰ ਇਨ੍ਹਾਂ ਚੋਣਾਂ ਦੌਰਾਨ ਇਹ ਸਾਹਮਣੇ ਆਇਆ ਹੈ, 'ਕਿ 50-ਫੀ ਸਦ ਲੋਕਾਂ (ਭਾਵ ਅੱਧੀ ਆਬਾਦੀ) ਨੂੰ ਟਰੰਪ ਅਤੇ ਬਾਈਡਨ ਤੋਂ ਬਿਨ੍ਹਾਂ ਕਿਸੇ ਹੋਰ ਤਰ੍ਹਾਂ ਦੀ ਰਾਜਨੀਤਕ ਜਾਣਕਾਰੀ ਦਾ ਇਲਮ ਹੀ ਨਹੀਂ ਹੈ ? ਇਹ ਹੈ ! ਦੁਨੀਆਂ ਦੀ ਵੱਡੀ ਜਮਹੂਰੀਅਤ ਦੇ ਰੂਪ ਨਾਲ ਜਾਣੀ ਜਾਂਦੀ ਅਮਰੀਕਾ ਦੇਸ਼ ਦੀ ਵਿਡੰਬਨਾ ਦੀ ਕਹਾਣੀ ! ਯੂਰਪੀ ਸਮੁੰਦਰੀ ਗੋਰਿਆਂ ਵੱਲੋਂ ਉਤਰੀ ਅਮਰੀਕਾ ਤੇ ਕਾਬਜ਼ ਹੋ ਕੇ, 'ਇਸ ਮਹਾਂਦੀਪ ਤੇ ਕਬਜ਼ਾ ਕਰਕੇ ਲੱਖਾਂ ਮੂਲ ਵਾਸੀਆਂ ਨੂੰ ਕਤਲ ਕੀਤਾ ਸੀ, ਜੋ ਉਹੀ ਅੱਜ ਦੀ ਮਾਜੂਦਾ ਜਮਹੂਰੀਅਤ ਨੂੰ ਜਨਮ ਦੇਣ ਵਾਲੇ ਬਣੇ ਹਨ।ਅਮਰੀਕਾ 'ਤੇ ਕਾਬਜ਼ ਦੋ ਤਰ੍ਹਾਂ ਦੇ ਹਾਕਮ, 'ਦੱਖਣ ਦੇ ਵੱਡੇ ਕੁਲਕ (ਜਾਗੀਰਦਾਰ) ਅਤੇ ਉਤਰ ਦੇ ਸਨਅਤਕਾਰਾਂ ਨੇ ਰਾਜਸਤਾ ਤੇ ਪੂਰੀ ਤਰ੍ਹਾਂ ਕਾਬਜ਼ ਹੋਣ ਲਈ ਕਿਰਤ ਸ਼ਕਤੀ  ਨੂੰ ਆਪਣੇ ਹੱਥਾਂ 'ਚ ਲੈਣ ਲਈ 1861-65 ਤੱਕ ਇਕ ਸਿਵਲ ਯੁੱਧ ਨੂੰ ਜਨਮ ਦਿੱਤਾ ਸੀ। ਭਾਵੇਂ ਅਮਰੀਕਾ ਇਕ ਹੋ ਗਿਆ ਤੇ ਸਲੇਵਰੀ ਖਤਮ ਕਰ ਦਿੱਤੀ ਗਈ। ਪਰ ਦੇਸ਼ ਅੰਦਰ ਦੋ ਪਾਰਟੀ ਸਿਸਟਮ ਦੀ ਮਜ਼ਬੂਤੀ ਨਾਲ ਰਾਜਸਤਾ ਤੇ ਕਬਜ਼ਾ ਸਥਾਪਤ ਕਰਕੇ ਇਨ੍ਹਾਂ ਪਾਰਟੀਆਂ  ਨੇ ਸਦਾ ਲਈ ਸਾਮਰਾਜ ਨੂੰ ਵੱਧਣ ਫੁੱਲਣ ਦਾ ਮੌਕਾ ਦਿੱਤਾ। ਅੱਜ ਚਾਹੇ ਡੈਮੋਕ੍ਰੇਟਿਕ ਜਿਤ ਜਾਣ ਜਾਂ ਰਿਪਬਲਿਕਨ, ਪਰ ਰਾਜ ਸਤਾ 'ਤੇ ਕਾਬਜ਼ ਪੂੰਜੀਪਤੀ ਹੀ ਹੋਣਗੇ ? ਦੁਨੀਆਂ ਦੀ 30-ਫੀਸਦ ਆਰਥਿਕਤਾ 'ਤੇ ਅੱਜ ਅਮਰੀਕੀ ਪੂੰਜੀਪਤੀਆਂ ਦਾ ਕਬਜ਼ਾ ਹੈ ! ਪਰ 40-ਮਿਲੀਅਨ ਅਮਰੀਕੀ ਗਰੀਬੀ ਦੀ ਰੇਖਾ ਤੋਂ ਹੇਠਾਂ ਜੀਅ ਰਹੇ ਹਨ (ਨਵੰਬਰ, 2019) । ਪ੍ਰਤੀ ਜੀਅ ਆਮਦਨ 65,076 ਡਾਲਰ ਸਲਾਨਾ ਅਤੇ ਬੇਰੁਜ਼ਗਾਰੀ ਦੀ ਦਰ 3.7-ਫੀ  ਸਦ ਹੈ। ਜੀ.ਡੀ.ਪੀ. 2.4-ਫੀ ਸਦ ਅਤੇ ਮੁਦਰਾ ਸਫੀਤੀ ਦਰ 2.3-ਫੀ ਸਦ (ਜੁਲਾਈ 2020 ਅੰਕੀ ਗਈ) ਸੀ।
    ਦੇਖਣ ਨੂੰ ਤਾਂ ਇਹ ਪ੍ਰਤੀਤ ਹੋ ਰਿਹਾ ਹੈ, 'ਜਿਵੇਂ ਇਨ੍ਹਾਂ ਚੋਣਾਂ ਅੰਦਰ ਪੂਰੀ ਜਮਹੂਰੀ ਪ੍ਰਕਿਰਿਆ ਕੰਮ ਕਰ ਰਹੀ ਹੈ। ਪਰ ਜ਼ਮੀਨੀ ਹਕੀਕਤਾਂ ਕੁਝ ਹੋਰ ਹਨ। ਪਰਦੇ ਪਿਛੇ ਇਨ੍ਹਾਂ ਚੋਣਾਂ ਅੰਦਰ ਕਾਰਪੋਰੇਟ-ਜਮਾਤ, ਮੀਡੀਆ, ਬੈਂਕ-ਲਾਬੀ, ਹਥਿਆਰਾਂ ਦੇ ਕਾਰੋਬਾਰੀ, ਨਸ਼ਾ-ਤਸਕਰ ਮਾਫ਼ੀਆ ਪੂਰੀ ਤਰ੍ਹਾਂ ਸਰਗਰਮ ਹਨ ?
    ਅਮਰੀਕਾ ਅੰਦਰ ਰਾਸ਼ਟਰਪਤੀ ਤੇ ਉਪ-ਰਾਸ਼ਟਰਪਤੀ ਪੱਦ ਲਈ 3-ਨਵੰਬਰ, 2020 ਨੂੰ ਪੈ ਰਹੀਆਂ ਚੋਣਾਂ ਅੰਦਰ ਮੁੱਖ ਪਾਰਟੀਆਂ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਵੱਲੋ ਆਪੋ ਆਪਣੀ ਚੋਣ ਲਈ ਪੂਰੇ ਕਮਰ-ਕਸ ਲਏ ਹੋਏ ਹਨ। ਇਹ ਚੋਣ ਪ੍ਰਕਿਰਿਆ ਦਾ ਵੋਟਾਂ ਪਾਉਣ ਤੋਂ ਪਹਿਲਾਂ ਦਾ ਆਖਰੀ ਦੌਰ ਹੁੰਦਾ ਹੈ। ਬਹਿਸਾਂ, ਆਹਮੋ-ਸਾਹਮਣੇ ਡੀਬੇਟ, ਸਵਾਲ-ਜਵਾਬ ਅਤੇ ਮੀਟਿੰਗਾਂ-ਰੈਲੀਆਂ ਦਾ ਯੁੱਧ ਹੈ। ਦੋਨੋ ਪਾਰਟੀਆਂ ਵੱਲੋਂ ਅਰਬਾਂ ਡਾਲਰ ਦੇ ਫੰਡ ਇਕੱਠੇ ਕਰਕੇ ਇਨ੍ਹਾਂ ਚੋਣਾਂ ਲਈ ਖਰਚੇ ਜਾ ਰਹੇ ਹਨ। ਸੰਸਾਰ ਦਾ ਇਹ ਚੋਣ-ਦੰਗਲ ਸਭ ਤੋਂ ਵੱਧ ਖਰਚੀਲਾ ਹੈ। ਲੋਕਾਂ ਨੂੰ ਭਰਮਾਉਣ ਲਈ ਹਰ ਤਰ੍ਹਾਂ ਦੇ ਢੰਗ ਤਰੀਕੇ ਅਪਣਾਏ ਜਾ ਗਏ ਹਨ, ਕਿਉਂਕਿ ਸਵਾਲ ਹੈ ! ਸਾਮਰਾਜੀ ਚੌਧਰ 'ਚ ਕੌਣ ਜਿੱਤੇਗਾ ? ਡੈਮੋਕ੍ਰੇਟਿਕ ਪਾਰਟੀ ਦੇ ਆਗੂਆਂ ਬਾਈਡਨ-ਹੈਰਿਸ ਦਾ ਕਹਿਣਾ ਹੈ ਕਿ, ਅਸੀਂ ਨਵੀਂ ''ਕੋਲਡ-ਵਾਰ'' ਨਹੀਂ ਚਾਹੁੰਦੇ ਹਾਂ ! ਜਦਕਿ ਟਰੰਪ-ਪੇਂਸ ਇਹ ਕਹਿੰਦਾ ਹੈ 'ਕਿ ਡੈਮੋਕ੍ਰੇਟਿਕ ਖੱਬੇ ਪੱਖੀ ਮੋੜਾ ਕੱਟ ਕੇ ਦੇਸ਼ ਅੰਦਰ ਸਮਾਜਵਾਦ ਚਾਹੁੰਦੇ ਹਨ। ਅਸਲ ਵਿੱਚ ਦੋਨੋਂ  ਪਾਰਟੀਆਂ ਸਾਮਰਾਜੀ-ਸੱਜ ਪਿਛਾਖੜ ਪੂੰਜੀਵਾਦ ਨੂੰ ਹੀ ਮਜ਼ਬੂਤ ਚਾਹੁੰਦੀਆਂ ਹਨ। ਅਸਲ ਵਿੱਚ ਇਹ ਵੀ ਸਪਸ਼ਟ ਹੈ, 'ਕਿ ਟਰੰਪ ਨੇ ਦੁਨੀਆਂ ਅੰਦਰ ਪੂਰੀ ਤਰ੍ਹਾਂ ਤਨਾਅ ਪੈਦਾ ਕੀਤਾ ਹੈ। ਖਾਸ ਕਰਕੇ ਚੀਨ ਨਾਲ, ਵਾਪਾਰ ਸਬੰਧੀ, ਵਾਤਾਵਰਨ ਅਤੇ ਸੰਸਾਰ ਸਿਹਤ ਸੰਸਥਾ ਮੁੱਦਿਆ 'ਤੇ। ਪਰ ਬਾਈਡਨ ਚਾਹੁੰਦਾ ਹੈ, 'ਕਿ ਅਸੀਂ ਚੀਨ ਅਤੇ ਦਹਿਸ਼ਤਗਰਦੀ ਸਬੰਧੀ ਸਖਤ ਹਾਂ। ਅਸੀਂ ਸੰਸਾਰ ਮੁੱਦੇ, ਵਾਤਾਵਰਨ ਤੇ ਮਨੁੱਖੀ ਅਧਿਕਾਰਾਂ ਸਬੰਧੀ ਸਹਿਯੋਗ ਕਰਾਂਗੇ ਤੇ ਚੀਨ ਨਾਲ ਦੁਵੱਲੀ ਗਲਬਾਤ ਰਾਹੀਂ ਮੱਸਲਿਆਂ ਦੇ ਹਲ ਲਈ ਰਸਤਾ ਤਲਾਸ਼ਾਂਗੇ ? ਅਸੀਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਵੀ ਬਚਨ-ਬੱਧ ਹਾਂ।
    ਇਨ੍ਹਾਂ ਚੋਣਾਂ ਦੌਰਾਨ ਅੱਜੇ ਭਾਰਤ ਨੇ ਕੋਈ ਕੂਟਿਨੀਤਕ ਪੱਤਾ ਨਹੀਂ ਖੋਲ੍ਹਿਆ, ਜਦਕਿ ਅਮਰੀਕਾ ਦੇ ਲੋਕ ਮੋਦੀ ਵਲੋਂ ਧਾਰਾ 370 ਖਤਮ ਕਰਨ, 35-ਏ, ਸੀ.ਏ.ਏ. ਸੋਧ ਕਾਨੂੰਨ ਤੇ ਹਿੰਦੂਤਵ ਹਮਲਾਵਾਰੀ ਸੋਚ ਵਿਰੁਧ ਹਨ। ਦਿੱਸਦਾ ਇਓ ਹੈ, 'ਕਿ ਭਾਰਤ ਨੂੰ ਅਮਰੀਕਾ ਦੀ ਵਿਦੇਸ਼ ਨੀਤੀ, ਐਚ-1, ਬੀ ਵੀਜਾ ਤੇ ਆਰਥਿਕ ਨੀਤੀਆਂ ਨੂੰ ਮੁੱਖ ਰੱਖ ਕੇ ਜਿਧਰ ਵੀ ਪੱਲੜਾ ਭਾਰੀ ਹੋਇਆ, ''ਬਾਣੀਆ'' ਸੋਚ ਵਾਂਗ, ਪਲਟਾ ਮਾਰ ਲਿਆ ਜਾਵੇਗਾ ? ਇਨ੍ਹਾਂ ਚੋਣਾਂ ਦੌਰਾਨ ਗੈਰ-ਅਮਰੀਕੀ ਨਸਲ ਅਤੇ ਭਾਰਤੀ ਮੂਲ ਦੀ ਉਪ-ਰਾਸ਼ਟਰਪਤੀ ਪੱਦ ਦੀ ਉਮੀਦਵਾਰ ''ਕਮਲਾ ਹੈਰਿਸ'' ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਪੈਦਾ ਕੀਤੇ ਗਏ ਹਨ। ਸਾਨੂੰ ਇਹ  ਨਹੀਂ ਦੇਖਣਾ ਚਾਹੀਦਾ ਹੈ, 'ਕਿ ਉਮੀਦਵਾਰ ਕਿਸ ਨਸਲ ਵਿਚੋਂ ਹੈ ? ਸਗੋਂ ਉਨ੍ਹਾਂ ਦਾ ਸਿਆਸੀ, ਅਜੰਡਾ ਦੇਖਣਾ ਚਾਹੀਦਾ ਹੈ, 'ਕਿ ਉਹ ਕਿਸ ਵਰਗ ਦੀ ਨੁਮਾਇੰਦਗੀ ਕਰਦਾ ਹੈ ? ਅੱਜ ਅਮਰੀਕਾ ਅੰਦਰ ਗਰੀਬੀ ਤੇ ਬੇਰੁਜ਼ਗਾਰੀ ਦਾ ਹੱਲ ਕੌਣ ਕਰੇਗਾ ? ਸਭ ਲਈ ਸਿਹਤ ਤੇ ਸਿੱਖਿਆ ਕਿਵੇਂ ਮਿਲੇ ? ਪ੍ਰਵਾਸੀਆਂ ਲਈ ਐਚ-1, ਬੀ ਵੀਜ਼ਾ, ਪੱਕੇ ਕਰਨਾ, ਕੇਸਾਂ ਦਾ ਨਿਪਟਾਰਾ ਕਿਹੜੀ ਪਾਰਟੀ ਕਰੇਗੀ ? ਅਮਰੀਕਾ 'ਚ ਮਨੁੱਖੀ ਤੇ ਇਸਤਰੀ ਅਧਿਕਾਰਾਂ ਦੀ ਪ੍ਰਾਪਤੀ, ਸਿਆਹ-ਫ਼ਾਸ ਲੋਕਾਂ ਨਾਲ ਇਨਸਾਫ਼ ਉਨ੍ਹਾਂ ਪ੍ਰਤੀ ਪੁਲੀਸ ਦਾ ਦੁਰ-ਵਿਵਹਾਰ ਤੇ ਅੱਤਿਆਚਾਰ ਕਿਵੇਂ ਬੰਦ ਹੋਵੇਗਾ, ਇਹ ਮੁੱਦੇ ਜੋ ਅੱਜ ਵੋਟਰਾਂ ਸਾਹਮਣੇ ਹਨ। ਹੁਣ ਦੇਖਣਾ ਇਹ ਹੈ, 'ਕਿ ਟਰੰਪ-ਪੇਂਸ ਜਿਹੜੇ ਹਾਕਮ ਰਹੇ ਹਨ ਕਿੰਨੇ ਕੁ ਲੋਕਾਂ ਪ੍ਰਤੀ ਪਾਏਦਾਰ ਸਾਬਤ ਹੋਏ ਹਨ ? ਹੁਣ ਇਨ੍ਹਾਂ ਦਾ ਬਦਲ ਜੋ ਮੁਕਾਬਲੇ ਵਿੱਚ ਹੈ, 'ਬਾਈਡਨ-ਹੈਰਿਸ ਜੋੜੀ ! ਕਿੰਨੀ ਕੁ ਅਮਰੀਕੀਆਂ ਦੇ ਹੱਕਾਂ ਦੀ ਰਾਖੀ ਕਰਨ ਯੋਗ ਸਾਬਤ ਹੋਵੇਗੀ, 'ਦੀ ਚੋਣ ਕੀਤੀ ਜਾਵੇ? ਇਹ ਸਵਾਲ ! ਵੋਟਰਾਂ ਦੇ ਜ਼ਿਹਨ 'ਚ ਹੋਣੇ ਚਾਹੀਦੇ ਹਨ।
    1492 'ਚ ਕਰਿਸਟੋਫ਼ਰ ਕੋਲੰਬਸ ਵੱਲੋ ਅਮਰੀਕਾ ਦੇਸ਼ ਲੱਭਣ ਬਾਦ ਯੂਰਪੀ ਸਮੁੰਦਰੀ ਸਾਮਰਾਜੀ ਲੁਟੇਰਿਆ ਨੇ ਉਤਰੀ ਅਮਰੀਕਾ ਤੇ ਕਬਜ਼ਾ ਕਰਨਾ ਸ਼ੁਰੂ ਕਰ ਲਿਆ। 1600 ਈਸਵੀ ਤੱਕ ਇਹ ਕਲੋਨੀਆਂ ਵੱਧਦੀਆਂ ਗਈਆਂ ਅਤੇ 1760 ਤੱਕ 15-ਬ੍ਰਿਟਿਸ਼ ਕਲੋਨੀਆਂ ਜਿਨ੍ਹਾਂ 'ਚ 2.50 ਮਿਲੀਅਨ ਲੋਕ ਸਨ, ਸਥਾਪਤ ਹੋ ਗਈਆਂ। ਸਾਲ 1773 ਨੂੰ ਬੋਸਟਨ ਟੀ ਪਾਰਟੀ ਅਤੇ ਪਾਰਲੀਆਮੈਂਟ ਸਰਕਾਰ ਹੋਂਦ 'ਚ ਆਈ। ਜਾਰਜ ਵਸ਼ਿਗਟਨ ਜੇਤੂ ਹੋਇਆ ਤੇ ਫਰਾਂਸ ਦੀ ਮਦਦ ਨਾਲ 1783 ਨੂੰ ਅਮਨ ਸੰਧੀ ਹੋਈ ਤੇ ਕਨਫਡੇਸ਼ਨ ਬਣੀ ਅਤੇ 1787 ਨੂੰ ਨਵਾਂ ਸੰਧਿਾਨ ਬਣਿਆ। ਜਿਸ ਦੀ ਬੁਨਿਆਦ ਤੇ ਹੀ ਅੱਜ ਦੀ 21-ਵੀਂ ਸਦੀ ਦਾ ਅਮਰੀਕੀ ਸਾਮਰਾਜ ਹੋਂਦ 'ਚ ਆਇਆ! 1861-64 ਤੱਕ ਦੀ ਸਿਵਲ ਵਾਰ ਬਾਦ ਕਈ ਸਿਆਸੀ ਉਥਲ-ਪੁਥਲਾਂ ਬਾਦ ਅਮਰੀਕਾ ਅੱਜ 50 ਰਾਜਾਂ, ਇਕ ਫੈਡਰਲ ਜ਼ਿਲ੍ਹਾ ਅਤੇ 7-ਟੈਰੀਟੋਰੀਜ਼ ਦਾ ਸਮੂਹ ਫੈਡਰਲ ਰਿਪਬਲਿਕ ਹੈ। ਇਸ ਦਾ ਮਾਟੋ ਅਸੀਂ ਰੱਬ 'ਚ ਵਿਸ਼ਵਾਸ਼ ਰੱਖਦੇ ਹਾਂ ! 8-ਜਨਵਰੀ, 1828 ਨੂੰ ਥਾਮਸ ਜੈਫਰ ਸਨ ਅਤੇ ਜੇਮਜ਼ ਮਾਡੀ ਸਨ ਆਦਿ ਵੱਲੋਂ ਡੈਮੋਕ੍ਰੇਟਿਕ ਪਾਰਟੀ ਜੋ ਉਦਾਰਵਾਦੀ, ਸਮਾਜਕ, ਕੇਂਦਰੀ ਤੇ ਇਸਾਈਅਤ ਪੱਛਮੀ ਪਿਛੋਕੜ ਵਿਚਾਰਾਂ ਵਾਲੀ ਸੀ, ਦੀ ਨੀਂਹ ਧਰੀ ਸੀ। ਜਿਸ ਦਾ ਚੋਣ ਨਿਸ਼ਾਨ ਨੀਲਾ (ਖੋਤਾ-ਜਾਨਵਰ) ਹੈ।
    ਅਬਰਾਹਮ ਲਿੰਕਨ ਵੱਲੋਂ 20-ਮਾਰਚ, 1860 ਨੂੰ ਰਿਪਬਲਿਕਨ ਪਾਰਟੀ, 'ਜਿਹੜੀ ਅਮਰੀਕੀ-ਟੋਰੀ, ਕਾਰਪੋ ਪੱਖੀ ਨੀਤੀਆਂ ਵਾਲੀ ਜੋ ਗੋਰੇ ਅਮਰੀਕੀ ਤੇ ਇਸਾਈਅਤ ਪੱਖੀ ਹੈ, ਦੀ ਬੁਨਿਆਦੀ ਧਰੀ ਸੀ। ਇਸ ਪਾਰਟੀ ਦਾ ਚੋਣ ਨਿਸ਼ਾਨ ਲਾਲ (ਹਾਥੀ-ਜਾਨਵਰ) ਹੈ। ਦੋਨੋ ਪਾਰਟੀਆਂ ਪੱਛਮੀ-ਇਸਾਈਅਤ ਪੱਖੀ, ਪੂੰਜੀਵਾਦ ਅਤੇ ਨਸਲੀ ਭਿੰਨ-ਭੇਦ ਨਾਲ ਪ੍ਰਭਾਵਤ, ਸਮਾਜਵਾਦ ਵਿਰੁਧ, ਜੰਗ ਪੱਖੀ ਹਨ। ਦੂਸਰੀ ਸੰਸਾਰ ਜੰਗ ਬਾਦ ਕੌਮਾਂ, ਗੁਲਾਮ ਦੇਸ਼ਾਂ ਦੀ ਆਜ਼ਾਦੀ, ਜਮਹੂਰੀ ਚੁਣੀਆਂ ਸਰਕਾਰਾਂ ਨੂੰ ਦਬਾਉਣ ਅਤੇ ਲੋਕ ਪੱਖੀ ਹੱਕਾਂ ਲਈ ਲੜਨ ਵਾਲੇ ਲੋਕਾਂ ਵਿਰੁਧ ਅਮਰੀਕਾ ਸਦਾ ਹੀ ਅੱਗੇ ਰਿਹਾ ਹੈ। ਚਾਹੇ ਰਿਪਬਲਿਕਨ ਜਾਂ ਡੈਮੋਕ੍ਰੇਟਿਕ ਰਾਸ਼ਟਰਪਤੀ ਹੋਵੇ, 'ਅਮਰੀਕਾ ਨੇ ਸਦਾ ਹੀ ਰਾਜਨੀਤਕ, ਫੌਜੀ-ਧੌਂਸ ਤੇ ਦਖਲ-ਅੰਦਾਜ਼ੀ  ਨਾਲ ਆਜ਼ਾਦ ਤੇ ਚੁਣੀਆਂ ਲੋਕ ਸਰਕਾਰਾਂ ਤੇ ਦੇਸ਼ਾਂ ਵਿਰੁਧ ਹਮਲਾਵਰੀ ਰੁੱਖ ਹੀ ਅਪਣਾਇਆ ਹੈ। ਸਮਾਜਵਾਦੀ ਸੋਵੀਅਤ ਦੀ ਚੜ੍ਹਤ ਵਿਰੁਧ ਦੁਨੀਆ ਅੰਦਰ ਕੋਲਡ-ਵਾਰ ਦੇ ਨਾਂ ਹੇਠ 1953 ਨੂੰ ਨਾਟੋ ਦਾ ਗਠਨ ਕੀਤਾ ਗਿਆ। ਇਸ ਵੇਲੇ ਨਾਟੋ 'ਚ ਸ਼ਾਮਲ 31-ਦੇਸ਼ ਅਤੇ 273.2 ਮਿਲੀਅਨ ਯੂਰੋ (2019) ਬਜਟ ਹੈ। ਗਰੀਬ ਤੇ ਵਿਕਾਸਸ਼ੀਲ ਦੇਸ਼ਾਂ ਦੀ ਲੁੱਟ ਅਤੇ ਦਬਾਉਣ ਲਈ 150 ਦੇਸ਼ਾਂ 'ਚ  ਅਮਰੀਕੀ ਫੌਜਾਂ ਤਾਇਨਾਤ ਹਨ। ਦੂਸਰੇ ਦੇਸ਼ਾਂ ਅੰਦਰ 800 ਅੱਡੇ ਹਨ। ਪਹਿਲਾਂ ਇਹ ਫੌਜੀ ਚੜ੍ਹਾਈ ਸੋਵੀਅਤ ਯੂਨੀਅਨ ਵਿਰੁਧ ਹੁੰਦੀ ਸੀ, ਪਰ 1991 ਤੋਂ ਬਾਦ ਇਹ ਸਾਰਾ ਰੁੱਖ ਹੁਣ ਲੋਕ ਚੀਨ ਵਿਰੁਧ ਮੋੜਿਆ ਗਿਆ ਹੈ। ਅਮਰੀਕਾ ਦੀ 2.1 ਮਿਲੀਅਨ ਫੌਜ ਇਸ ਦੀ ਕਮਾਂਡ ਸੀ.ਆਈ.ਏ. (C.I.A) ਦੇ ਹੱਥ ਹੈ, 'ਵਿਦੇਸ਼ੀ ਸਰਕਾਰਾਂ ਦੇ ਤਖਤੇ ਉਲਟਾਉਣੇ, ਕਤਲ ਕਰਨੇ, ਟਾਰਚਰ ਕਰਨਾ, ਭਾੜੇ ਦੇ ਟੱਟੂ, ਸਭ ਦੀ ਅਗਵਾਈ ਰਾਸ਼ਟਰਪਤੀ ਦੇ ਹੱਥ ਹੁੰਦੀ ਹੈ।
    ਅਮਰੀਕਾ ਦੇ ਇਸ ਚੋਣ ਦੰਗਲ 'ਚ ''ਇਲੈਕਟੋਰਲ ਕਾਲਜ'' ਰਾਹੀਂ 538 ਮੈਂਬਰ ਚੁਣੇ ਜਾਂਦੇ ਹਨ। ਜਿਹੜਾ ਵੀ ਉਮੀਦਵਾਰ 270 ਇਲੈਕਟੋਰਲ ਵੋਟਾਂ ਪ੍ਰਾਪਤ ਲਏਗਾ ਜੇਤੂ ਹੋਵੇਗਾ ? ਅਮਰੀਕਾ ਦਾ ਰਕਬਾ 98,33,520 ਵਰਗ ਕਿਲੋਮੀਟਰ ਹੈ ਅਤੇ ਆਬਾਦੀ 32,82,39,523 (2019) ਹੈ। ਪ੍ਰਤੀ ਜੀਅ ਆਮਦਨ 67426 ਡਾਲਰ ਪ੍ਰਤੀ ਸਾਲ  (ਚਾਰ ਜੀਅ ਦਾ ਪਰਿਵਾਰ) ਹੈ। ਮਨੁੱਖੀ ਵਿਕਾਸ ਅੰਕ 'ਚ ਸਥਾਨ 0.920 (15-ਵੀਂ ਥਾਂ) ਹੈ। ਅਮਰੀਕਾ ਯੂ.ਐਨ., ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਕੋਸ਼, ਓ.ਏ.ਐਸ., ਨਾਟੋ ਦਾ ਮੈਂਬਰ ਹੈ। ਸੰਸਾਰ ਦੀ ਕੁਲ ਵੈਲਥ ਦਾ 30-ਫੀਸਦ ਹਿੱਸਾ  ਅਮਰੀਕਾ ਪਾਸ ਹੈ। ਪਰ ਆਰਥਿਕ ਅਸਮਾਨਤਾ ਪੱਖੋ 50ਫੀ ਸਦ ਪ੍ਰਵਾਰਾਂ ਪਾਸ 1.67 ਟ੍ਰੀਲੀਅਨ ਡਾਲਰ ਜਾਂ 1.6 ਫੀ ਸਦ  ਕੁਲ ਜਾਇਦਾਦ ਦਾ ਹਿੱਸਾ ਹੈ। ਜਦਕਿ 74.5 ਟ੍ਰੀਲੀਅਨ ਡਾਲਰ (10 ਪ੍ਰਵਾਰਾਂ ਪਾਸ) 70-ਫੀਸਦ ਜਾਇਦਾਦ ਹੈ (ਓਕਸ ਫੈਮ 2019)। 400 ਅਮੀਰ ਅਮਰੀਕੀ ਕੇਵਲ 0.003 ਫੀ ਸਦ ਟੈਕਸ ਦਿੰਦੇ ਹਨ।ਇਕ ਦਿਨ ਇਸਤਰੀ ਕਾਮੇ ਨੂੰ 77 ਫੀਸਦ ਜਦਕਿ ਮਰਦ ਕਾਮੇ ਨੂੰ 100 ਫੀਸਦ ਦਿਹਾੜੀ ਮਿਲਦੀ ਹੈ। ਅਮਰੀਕਾ 'ਚ ਚਿੰਤਾ ਕਾਰਨ ਖੁਸ਼ੀ 19-ਵੀ ਥਾਂ ਹੈ। ਗਰੀਬੀ ਕਾਰਨ ਲੋਕ ਨਸ਼ੇ, ਚੋਰੀਆਂ, ਕਤਲ , ਲੱਖਾਂ ਅਮਰੀਕੀ ਜੇਲ੍ਹਾਂ 'ਚ ਹਨ ਤੇ ਗੰਨ ਕਲਚਰ 'ਚ ਉਲਝੇ ਹੋਏ ਹਨ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ (ਡੀ.ਸੀ.), ਵੱਡਾ ਸ਼ਹਿਰ ਨਿਊਯਾਰਕ ਤੇ ਰਾਜ ਭਾਸ਼ਾ ਅੰਗਰੇਜ਼ੀ ਹੈ।
    59-ਵੇਂ ਰਾਸ਼ਰਪਤੀ ਦੀ ਚੋਣ ਲਈ ਅਸਿੱਧੇ ਤਰੀਕੇ ਨਾਲ ਪੈ ਰਹੀਆਂ ਵੋਟਾਂ ਲਈ ਆਉ! ਜ਼ਰਾ ਅਮਰੀਕਾ ਅੰਦਰ ਰਹਿ ਰਹੇ ਲੋਕਾਂ ਦੀ ਤਸੀਰ ਅਤੇ ਬੌਧਿਕ ਪਹੁੰਚ ਪ੍ਰਤੀ ਵੀ ਥੋੜ੍ਹਾ ਜਿਹਾ ਜਾਣ ਲਈਏ। ਅਮਰੀਕਾ ਅੰਦਰ 75.5-(ਗੋਰੇ), 13.4-(ਸਿਆਹ-ਫ਼ਾਸ), 5.9-(ਏਸ਼ੀਅਨ), 2.7-(ਦੂਸਰੇ), 1.3-(ਮੂਲਵਾਸੀ), 0.2-(ਪੈਸੀਫਿਕ), 18.3-(ਹਿਸਪਾਨਿਕ ਜਾਂ ਲਾਟਿਨੋ) ਫੀ ਸਦ ਨਸਲਾਂ ਦੇ ਲੋਕ ਰਹਿ ਰਹੇ ਹਨ। ਪ੍ਰੋਟੈਸ: 43-ਫੀਸਦ, ਕੈਥੋ:20-ਫੀਸਦ, ਮਾਰਮੋ: 2-ਫੀਸਦ, ਕੋਈ ਵੀ ਧਰਮ ਨਹੀ: 26-ਫੀ ਸਦ, ਯਹੂਦੀ:2-ਫੀ ਸਦ, ਇਸਲਾਮ:1-ਫੀ ਸਦ, ਬੋਧੀ: 1-ਫੀ ਸਦ, ਹਿੰਦੂ: 1-ਫੀ ਸਦ, ਦੂਸਰੇ: 3-ਫੀ ਸਦ, ਹੋਰ ਧਰਮ: 2-ਫੀ ਸਦ, 'ਧਰਮਾਂ ਦੇ ਲੋਕ ਅਮਰੀਕਾ 'ਚ ਰਹਿ ਰਹੇ ਹਨ। ਚੌਥੇ ਹਿੱਸੇ ਤੋਂ ਵੱਧ ਅਮਰੀਕੀ ਰੱਬ ਨੂੰ ਨਹੀਂ ਮਨਦੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ, 'ਕਿ ਅਮਰੀਕੀ ਵੋਟਰ ਕੀ ਰਾਜਨੀਤਕ ਸੋਚ ਰਾਹੀਂ ਵੋਟ ਪਾਉਣਗੇ ਜਾਂ ਧਾਰਮਿਕ ਅਕੀਦੇ ਅਨੁਸਾਰ ? ਇਸ ਵੇਲੇ ਅਮਰੀਕਾ ਅੰਦਰ ਲੋਕਾਂ ਸਾਹਮਣੇ ਮੁੱਖ ਮੁੱਦਾ ਕੋਵਿਡ-19 ਅਤੇ ਭੁੱਖ ਤੋਂ ਕਿਵੇਂ ਛੁਟਕਾਰਾ ਮਿਲੇ ਜੋ ਮੂੰਹ ਅੱਡੀ ਖੜਾ ਹੈ ? 4.7 ਮਿਲੀਅਨ (2015) ਪ੍ਰਵਾਸੀ ਅਮਰੀਕਾ ਅੰਦਰ ਵੱਖੋ-ਵੱਖ ਅਵੱਸਥਾਵਾਂ ਅੰਦਰ ਰਹਿ ਰਹੇ ਹਨ ? ਇਨ੍ਹਾਂ 'ਚ 10.5-12 ਮਿਲੀਅਨ ਲੋਕ ਬਿਨ੍ਹਾਂ ਕਾਗਜ਼ਾਂ ਤੋਂ ਹਨ। ਵੋਟਾਂ ਵੇਲੇ ਇਨ੍ਹਾਂ ਦਾ ਰੁੱਖ ਕਿਸ ਤਰਫ਼ ਭੁਗਤੇਗਾ ਸਮਾਂ ਹੀ ਦੱਸੇਗਾ?
    ਅਮਰੀਕਾ ਅੰਦਰ ਵੀ ਅਤੇ ਭਾਰਤ ਅੰਦਰ ਵੀ ਭਾਰਤੀ-ਅਮਰੀਕੀ ਵੋਟਰਾਂ ਦਾ ਕੀ ਰੁੱਖ ਹੋਵੇਗਾ, ਬਹੁਤ ਸਾਰੀਆਂ ਕਿਆਸ-ਅਰਾਈਆਂ ਲੱਗ ਰਹੀਆਂ ਹਨ ? ਅੱਜ ਭਾਵੇਂ ਸਿਆਸੀ ਤੌਰ ਤੇ ਅਮਰੀਕੀ ਸਿਆਸਤ ਅੰਦਰ ਬੌਬੀ ਜਿੰਦਲ, ਨਿੱਕੀ ਹੈਲੀ ਜਾਂ ਕਮਲਾ ਹੈਰਿਸ ਦੀ ਤੂਤੀ ਬੋਲਦੀ ਹੋਵੇ! ਪਰ ਅਮਰੀਕਾ ਅੰਦਰ ਸਭ ਤੋਂ ਪਹਿਲਾਂ ''ਏਸ਼ੀਅਨ-ਅਮਰੀਕੀ'' ਅਤੇ ਪਹਿਲਾ ''ਭਾਰਤੀ-ਅਮਰੀਕੀ'' ਸ: ਦਲੀਪ ਸਿੰਘ ਸੌਂਦ M.A., Ph.D. ਸੀ, 'ਜਿਹੜਾ ਬਹੁਤ ਸਾਰੀਆਂ ਰੋਕਾਂ ਨੂੰ ਸਰ ਕਰਕੇ ਅਮਰੀਕਾ ਦੇ ਹਾਊਸ ਆਫ ਰਿਪ੍ਰੇਜੈਂਟਿਵ (29-ਵਾਂ ਜ਼ਿਲਾ ਕੈਲੇਫੋਰਨੀਆ) ਦਾ ਮੈਂਬਰ ਜਿਤਿਆ ਸੀ। ਉਹ ਹਾਊਸ ਅੰਦਰ ਤਿੰਨ-ਜਨਵਰੀ, 1957 ਤੋਂ ਤਿੰਨ ਜਨਵਰੀ 1963 ਤੱਕ ਮੈਂਬਰ ਰਿਹਾ ਸੀ। ਉਹ ਡੈਮੋਕ੍ਰੇਟਿਕ (ਗੈਰ-ਅਬਰਾਹਿਮਕ-ਫੈਥ ਵੱਜੋ) ਕਾਂਗਰਸ ਲਈ ਚੁਣਿਆ ਗਿਆ ਸੀ। ਉਸ ਸਮੇਂ ਪ੍ਰਵਾਸੀ ਲੋਕ ਅਮਰੀਕਾ ਅੰਦਰ ਲੱਕ-ਲੱਕ ਤੱਕ ਨਸਲੀ ਵਿਤਕਰਿਆਂ ਦੇ ਸ਼ਿਕਾਰ ਸਨ। ''ਸੌਂਦ'' ਪਿੰਡ ਛੱਜਲ ਵੱਡੀ ਜ਼ਿਲ੍ਹਾ ਅੰਮ੍ਰਿਤਸਰ ਦਾ ਜੰਮ-ਪਲ ਸੀ, (ਬਰਤਾਨਵੀ ਪੰਜਾਬ) ਜੋ ਅਮਰੀਕਾ ਆਇਆ ਸੀ। ਅੱਜ ਦੇ ਪ੍ਰਵਾਸੀਆ ਲਈ ਜੋ ਸਾਜਗਾਰ ਮਾਹੌਲ ਹਨ ਉਨ੍ਹਾਂ ਲੋਕਾਂ ਦੀਆਂ ਕੁਰਬਾਨੀਆ ਨੇ ਹੀ ਸਾਜ਼ੇ ਸਨ। ਸਾਲ 2020 ਦੌਰਾਨ ਹੁਣ ਭਾਰਤੀ-ਅਮਰੀਕੀ 10-ਆਹੁਦੇਦਾਰ ਹਨ ਜੋ ਅਮਰੀਕਾ ਦੇ ਫੈਡਰਲ ਤੇ ਸੂਬਾਈ ਹਾਊਸ ਅੰਦਰ ਸੇਨੇਟਰ ਤੇ ਅਟਾਰਨੀ ਪਦਾਂ ਤਕ ਪਹੁੰਚੇ ਹੋਏ ਹਨ। ਕਾਰਪੋਰੇਟ ਸੈਕਟਰ ਅੰਦਰ ਅਰਵਿੰਦ ਕ੍ਰਿਸ਼ਨਾ ਆਈ.ਬੀ.ਐਮ., ਸੱਤਿਆ ਨਾਡੇਲਾ-ਮਾਈਕਰੋ ਸਾਫਟ, ਸੰਤਾਨੂ ਨਾਈਨਾਂ ਪ੍ਰੈਜ਼ੀਡੇਂਟ-ਏਡੋਬੇ, ਸੁੰਦਰ ਪਿਚਾਈ-ਅਲਫਾਬੇਟ, ਸੰਜੈ ਮਹਿਰੋਟਰਾ ਮਾਈਕਰੋਨ ਉਚ ਪੱਦਵੀਆਂ 'ਤੇ ਬਿਰਾਜਮਾਨ ਹਨ। ਇਸ ਵੇਲੇ 31,83,063 ਭਾਰਤੀ-ਅਮਰੀਕੀ ਆਬਾਦੀ ਅਮਰੀਕਾ ਅੰਦਰ ਰਹਿੰਦੀ ਹੈ। ਅਮਰੀਕਾ ਅੰਦਰ 8,16,975 ਨਾਲ-ਇਮੀਗਰੇਂਟ ਵੀਜਾ ਗ੍ਰਾਂਟਡ ਭਾਰਤੀ ਹਨ। (U.S. Census), ਇਹ ਤਸਵੀਰ ਅੱਜ ਦੇ ਭਾਰਤੀ ਡਾਇਚਸਪੋਰਾ ਦੀ ਹੈ, 'ਜਿਨ੍ਹਾਂ ਪਾਸੋਂ ਵੋਟਾਂ ਪ੍ਰਾਪਤ ਕਰਨ ਲਈ ਅਮਰੀਕੀ ਸਾਮਰਾਜ ਤੇ ਉਨ੍ਹਾਂ ਦੇ ਚਾਟੜੇ ਸਮੇਤ ਭਾਰਤੀ ਹਾਕਮ ਵੀ ਵੱਖੋ ਵੱਖ ਸਾਜ਼ ਵਜਾ ਰਹੇ ਹਨ। ਅਮਰੀਕਾ ਅੰਦਰ ਚੀਨੀ ਭਾਈਚਾਰੇ ਅਤੇ ਮੁਸਲਮਾਨ ਲੋਕ ਪਹਿਲਾਂ ਹੀ ਟਰੰਪ ਦੇ ਬਿਆਨਾਂ ਅਤੇ ਨੀਤੀਆਂ ਕਾਰਨ ਵਿਰੋਧੀ ਰੁੱਖ ਧਾਰਨ ਕਰੀ ਬੈਠੇ ਹਨ। ਜਾਰਜ ਫਰਾਇਡ ਦੇ ਡੁੱਲੇ ਖ਼ੂਨ ਕਾਰਨ ਅੱਜੇ ਵੀ ਅਮਰੀਕਾ ਦੇ ਹਰ ਵੇਹੜੇ ਅੰਦਰ ਗੁੱਸਾ ਲਾਲ ਹੀ ਲਾਲ ਨਜ਼ਰ ਆ ਰਿਹਾ ਹੈ। ਉਹ ਲੋਕ ਵੀ ਟਰੰਪ ਤੋਂ ਮੁਕਤੀ ਚਾਹੁੰਦੇ ਹਨ।
    ਅਮਰੀਕਾ ਅੰਦਰ ਟਰੰਪ ਪ੍ਰਸ਼ਾਸਨ ਵਿਰੁੱਧ ਰਾਸ਼ਟਰਪਤੀ ਚੋਣ ਦੌਰਾਨ ਜੋਏ ਬਾਈਡਨ ਵੱਲੋਂ ਧੂੰਆਂ ਧਾਰ ਹਮਲੇ ਹੋ ਰਹੇ ਹਨ ਤੇ ਉਹ ਮਿਡ ਵੈਸਟ ਦੇ ਗੋਰੇ ਵੋਟਰਾਂ ਨੂੰ ਭਰਮਾ ਰਿਹਾ ਹੈ। ਟਰੰਪ ਪਿਛਲੇ ਦਾਅ ਪੇਚਾਂ ਨੂੰ ਮੁੜ-ਸੁਰਜੀਤ ਕਰਕੇ ਪੇਂਡੂ ਵੋਟਰਾਂ ਤੇ ਇਸਾਈਅਤ-ਟੋਰੀ ਸੋਚ ਵੋਟ ਤੇ ਟੇਕ ਲਾ ਰਿਹਾ ਹੈ। ਦੋਨੋਂ ਪਾਰਟੀਆਂ ਦੀ ਚੋਣ ਮੁਹਿੰਮ, ਇਕੱਠ ਅਤੇ ਲੋਕਾਂ ਨੂੰ  ਭਰਮਾਉਣ ਲਈ ਮੀਡੀਆ ਦੀ ਪੂਰੀ ਵਰਤੋਂ ਹੋ ਰਹੀ ਹੈ। ਦੋਨੋਂ ਧੜੇ ਗੋਰੇ ਵੋਟਰਾਂ ਵਾਲੇ ਸੂਬੇ ਵਿਸਕੋਨਸਿਨ ਅਤੇ ਮਿਨੇਸੋਟਾ ਵਲ ਨੀਝਾਂ ਲਾ ਰਹੇ ਹਨ, ਕਿਉਂਕਿ ਪਿਛਲੀ ਵਾਰ ਟਰੰਪ ਇਥੋਂ ਨਸਲੀ ਵੰਡ ਰਾਹੀਂ ਵੋਟਾਂ ਪ੍ਰਾਪਤ ਕਰ ਗਿਆ ਸੀ। ਭਾਵੇਂ ਇਸ ਵਾਰ ਮੁਸਲਮਾਨਾਂ ਵਿਰੁਧ, ਪ੍ਰਵਾਸੀ ਲੋਕਾਂ ਅਤੇ ਗੈਰ-ਗੋਰੀ ਨਸਲ ਦੇ ਲੋਕਾਂ ਦੀ ਵਿਰੋਧਤਾ ਦੀ ਕੋਈ ਲਹਿਰ ਨਹੀਂ ਚਲ ਰਹੀ ਹੈ। ਇਸ ਲਈ ਇਸ ਦਾ ਲਾਭ ਬਾਈਡਨ ਨੂੰ ਹੀ ਹੋਵੇਗਾ ? ਰਾਸ਼ਟਰਪਤੀ ਚੋਣਾਂ ਅੰਦਰ ਟਰੰਪ ਆਪਣੀ ਹਾਰ ਨੂੰ ਰੋਕਣ ਲਈ ਹਰ ਤਰ੍ਹਾਂ ਦੇ ਹੱਥ-ਕੰਡੇ ਵਰਤ ਰਿਹਾ ਹੈ। ਉਸ ਨੇ ਸਾਮਰਾਜੀ ਹਠ, ਕਰਮ ਤੇ ਧਰਮ ਦੀ ਰੱਖਿਆ ਲਈ ਸਾਰੇ ਦਾਅ-ਪੇਚ ਝੋਕ ਦਿੱਤੇ ਹਨ। ਪਰ ਬੇੜਾ ਪਾਰ ਲੱਗਦਾ ਨਹੀਂ ਦਿਸ ਰਿਹਾ ਹੈ ?  ਪੱਛਮੀ ਸਾਮਰਾਜੀ ਸਿਆਸਤ ਅੱਜੇ ਚੁੱਪ ਹੈ।
    ਅਮਰੀਕਾ ਅੰਦਰ ਚੋਣ ਸਰਵੇਖਣ ਅੰਦਰ, 'ਇਹ ਪਹਿਲੀ ਵਾਰ 1940 ਤੋਂ ਬਾਦ ਸਾਹਮਣੇ ਆਇਆ ਹੈ, 'ਕਿ ਰਾਸ਼ਟਰਪਤੀ ਦੀ ਚੋਣ ਅੰਦਰ ਡੈਮੋਕ੍ਰੇਟਿਕ ਲਗਾਤਾਰ ਟੋਰੀਆਂ (ਰਿਪਬਲਿਕਨਾ) ਨਾਲੋ ਲੀਡ ਬਣਾ ਕੇ ਅੱਗੇ ਵੱਧ ਰਹੇ ਹਨ (C.B.S. News)। ਦੌੜ ਦੀ ਇਹ ਸਥਿਰਤਾ ਟਰੰਪ ਦੀ ਹਾਰ ਅਤੇ ਬਾਈਡਨ-ਹੈਰਿਸ ਦੀ ਜਿੱਤ ਦੀ ਪ੍ਰਤੀਕ ਜਿੱਤ ਰਹੀ ਹੈ ? ਭਾਵੇਂ ਰੂਸ ਅਤੇ ਚੀਨ ਦੀ ਦਖਲ-ਅੰਦਾਜ਼ੀ ਦੀਆਂ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਆ ਰਹੀਆਂ ਹਨ। ਕਰੋਨਾ ਵੈਕਸੀਨ ਦੀ ਆਸ ਅਤੇ ਵੋਟ ਪਾਉਣ ਤੋਂ ਦਬਾਉਣ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਭਰਮ ਭੁਲੇਖੇ ਹੁਣ ਟਰੰਪ ਲਈ ਕਾਰਗਾਰ ਸਾਬਤ ਨਹੀਂ ਹੋਣਗੇ ?
    ਸੋਵੀਅਤ ਰੂਸ ਦੇ ਟੁਟਣ ਬਾਦ ਇਹ ਪਹਿਲੀ ਵਾਰ ਹੋਵੇਗਾ, 'ਜਦੋਂ ਸਾਮਰਾਜੀ ਅਮਰੀਕਾ ਦੀ ਸੋਚ ਅੰਦਰ ਲੋਕ, 'ਸੰਸਾਰ ਆਰਥਿਕਤਾ, ਧੜਿਆ ਦੀ ਸਿਆਸਤ, ਵਿਸਥਾਰਵਾਦੀ ਨੀਤੀਆਂ ਅਤੇ ਪੂੰਜੀਵਾਦੀ ਪੱਛਮੀ ਸੋਚ ਦੇ ਨਾਟੋ ਧੜੇ ਨੂੰ ਮਜ਼ਬੂਤ ਕਰਨ ਦੀ ਥਾਂ, ਅਖੌਤੀ ਦਹਿਸ਼ਤਗਰਦੀ ਵਿਰੁਧ ਜੰਗ ਦੇ ਨਾਤੇ ਜਮਹੂਰੀ ਢੰਗਾਂ ਨਾਲ ਚੁਣੀਆਂ ਨਾ-ਪਸੰਦੀਦਾ ਸਰਕਾਰਾਂ ਦੇ ਤਖਤੇ ਪਲਟਾ ਕੇ ਲੋਕ ਕੌਮਾਂਤਰੀ ਪੱਧਰ 'ਤੇ ਆਪਣਾ ਸ਼ੋਸ਼ਣ ਬੰਦ ਕਰਨ ਲਈ ਸੋਚਣਗੇ। ਅਤਿ-ਆਧੁਨਿਕ ਅਤੇ ਵਿਕਸਤ ਫੌਜੀ ਧੌਂਸ ਵਾਲੀ ਵਿਦੇਸ਼ ਨੀਤੀ ਰਾਹੀਂ ਹਰ ਪਾਸੇ ਜੰਗਾਂ ਠੋਸ ਕੇ ਸੰਸਾਰ ਅਮਨ ਅਤੇ ਮਨੁੱਖੀ ਅਧਿਕਾਰਾਂ ਨਾਲ ਖਿਲਵਾੜ ਕਰਨਾ ਕਦੋਂ ਬੰਦ ਹੋਵੇਗਾ ? ਧਰਤੀ, ਅਸਮਾਨ ਤੇ ਸਮੁੰਦਰ 'ਜਿਤ ਲਈ ਦੌੜ ਨਾਲ ਸੰਸਾਰ ਅਮਨ, ਵਾਤਾਵਾਰਨ ਅਤੇ ਮਨੁੱਖਤਾ ਲਈ ਖਤਰੇ ਪੈਦਾ ਕਰਨ ਵਾਲੀਆਂ ਨੀਤੀਆਂ ਦੀ ਥਾਂ, 'ਅਮਰੀਕੀ ਵੋਟਰ ਅਜਿਹੀਆਂ ਨੀਤੀਆਂ ਦਾ ਬਦਲਾਅ ਲਿਆਉਣ, 'ਜੋ ਸਮਾਜ ਅੰਦਰ ਗਰੀਬੀ-ਗੁਰਬਤ ਤੇ ਬੇਰੁਜ਼ਗਾਰੀ ਦਾ ਖਾਤਮਾ ਅਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਬਚਨ-ਬੱਧ ਹੋਵੇ। ਚੋਣਾਂ ਦੇ ਇਸ ਦੇਸ਼ ਵਿਆਪੀ ਮੰਚ 'ਤੇ ਭਾਵੇਂ ਦੇਸ਼ ਦੀਆਂ ਦੋਨੋ ਵੱਡੀਆਂ ਪਾਰਟੀਆਂ ਨੇ ਲੋਕਾਂ ਦੇ ਉਪਰੋਕਤ ਦਰਪੇਸ਼ ਮੱਸਲਿਆਂ ਸਬੰਧੀ ਅੱਜੇ ਮੂੰਹ ਨਹੀਂ ਖੋਲ੍ਹੇ ਹਨ ਜੋ ਅਮਰੀਕਾ ਦੀ ਲੋਕ-ਰਾਜਨੀਤੀ ਅੰਦਰ ਇਹ ਇਕ ਨਿਘਾਰ ਹੈ ? ਜੋ ਬਹੁਤ ਖਤਰਨਾਕ ਅਤੇ ਅਮਰੀਕਾ ਅੰਦਰ ਉਠ ਰਹੀਆਂ ਜਮਹੂਰੀ ਲਹਿਰਾਂ ਲਈ ਇਕ ਨਿਰਾਸ਼ਾਜਨਕ ਇਸ਼ਾਰਾ ਵੀ ਹੈ।
    ਸੰਸਾਰ 'ਤੇ ਖਾਸ ਕਰਕੇ ਅਮਰੀਕੀ ਲੋਕਾਂ ਲਈ 3-ਨਵੰਬਰ, 2020  ਨੂੰ ਟਰੰਪ ਵਰਗੇ ਟੋਰੀ ਜੇਕਰ ਮੁੜ ਰਾਸ਼ਟਰਪਤੀ ਪੱਦ ਲਈ ਜਿਤ ਜਾਣ, ਇਕ ਅਸ਼ੁਭ ਹੋਵੇਗਾ ? ਅਜਿਹੀ ਜਿੱਤ ਅਮਰੀਕੀ ਸੱਤਾਧਾਰੀ ਵਰਗ ਦੇ ਸਭ ਤੋਂ ਵੱਧ ਪ੍ਰਤੀਕਿਰਿਆਵਾਦੀ ਹਲਕਿਆਂ ਅੰਦਰ ਇਹ ਸਾਬਤ ਕਰੇਗੀ, 'ਕਿ ਕਿਵੇਂ ਰਾਜਨੀਤਕ ਸੱਜ ਪਿਛਾਖੜ ਅਜਿਹੇ ਹਲਾਤਾਂ ਦੌਰਾਨ ਵੀ ਅਮਰੀਕੀ ਕਿਰਤੀ ਵਰਗ ਦੀ ਬੇਚੈਨੀ ਨੂੰ ਵਰਤ ਗਏ, ਇਹ ਇਕ ਕਲਾਸੀਕਲ ਉਦਾਹਰਣ ਹੋਵੇਗੀ ? ਆਉ !ਸਾਰੇ ਜਮਹੂਰੀ ਤੇ ਕਿਰਤੀ ਮਿਲ ਕੇ ਅਮਰੀਕੀ ਲੋਕਾਂ ਲਈ ਗੁਹਾਰ ਲਾਈਏ, 'ਕਿ ਟਰੰਪ ਵਰਗੇ ਸੱਜ-ਪਿਛਾਖੜ ਨਾ ਜਿਤਣ ! ਭਾਵੇਂ ਉਸ ਲਈ ਵਾਈਟ ਹਾਊਸ ਤਕ ਆਸਾਨ ਨਹੀਂ ਹੈ ਸੱਤਾ ਦੀ ਡਗਰ ?

91-9217997445
ਜਗਦੀਸ਼ ਸਿੰਘ ਚੋਹਕਾ

001-403-285-4208
jagdishchohka@gmail.com

ਨਸਲਵਾਦੀ ਮਹਿਲ-ਮੁਨਾਰੇ ਢਾਹੇ ਜਾਣਗੇ - ਜਗਦੀਸ਼ ਸਿੰਘ ਚੋਹਕਾ

ਸਮਾਂ ਬਹੁਤ ਛੇਤੀ ਕਰਵਟ ਲੈ ਲੈਂਦਾ ਹੈ ! ਸਾਡੀ ਬੁੱਧੀ ਅਤੇ ਜਾਗਰੂਕਤਾ ਜੇਕਰ ਅੰਧ-ਭਗਤ ਨਾ ਹੋਵੇ, ‘ਤਾਂ ਅਸੀਂ ਛੇਤੀ ਹੀ ਸਮੇਂ ਦੇ ਬਦਲਾਅ ਤੋਂ ਸਿੱਖ ਕੇ ਆਪਣੀ ਆਤਮਿਕ ਗੁਲਾਮੀ ਦਾ ਬਚਾਅ ਵੀ ਕਰ ਸਕਦੇ ਹਾਂ ! ਅਜੋਕੀ ਸਥਿਤੀ ਤੋਂ ਸਿੱਖਦੇ ਹੋਏ ਲੋਕਾਂ ਦਾ ਮਾਰਗ ਦਰਸ਼ਕ ਬਣਨ ਲਈ ਸਾਡੀ ‘‘ਨੀਤ ਅਤੇ ਨੀਤੀ`` ਦਾ ਲੋਕ ਪੱਖੀ ਬਣਨਾ ਜ਼ਰੂਰੀ ਹੈ। ਫਿਰ ਅਸੀਂ ਛੇਤੀ ਹੀ ਚੰਗੇ ਅਤੇ ਮਾੜੇ ਪ੍ਰਤੀ ਠੀਕ ਨਿਰਣਾ ਲੈ ਕੇ ਦਰੁਸਤ ਸੇਧ ਵੀ ਦੇ ਸਕਦੇ ਹਾਂ ? ਨਹੀਂ ਤਾਂ ਫੌਜ ਦੀ ਛੱਤਰੀ ਹੇਠ ਹੀ ਲੁੱਕ ਕੇ ਕਾਗਜ਼ੀ ਸ਼ੇਰ ਬਣੇ, ‘ਲੋਕਾਂ ਨੂੰ ਗੁੰਮਰਾਹ ਕਰਦੇ ਹੋਏ ਸੰਮੋਹਕ ਰਾਹੀ ਤਾਨਾਸ਼ਾਹੀ ਤਾਣੇ-ਬਾਣੇ ਦੇ ਕਵਚ ਅਧੀਨ ਆਵਾਮ ਦੇ ਖ਼ੂਨ ਨਾਲ ਹੱਥ ਰੰਗ ਕੇ, ‘ਸਦਾ ਲਈ ਲੋਕਾਂ ਦੀ ਨਫ਼ਰਤ ਦਾ ਪਾਤਰ ਬਣ ਜਾਂਦੇ ਹਾਂ। ਤਾਨਾਸ਼ਾਹ, ਨਾਜ਼ੀ, ਫਾਂਸ਼ੀਵਾਦੀ ਅਤੇ ਇਨ੍ਹਾਂ ਦੇ ਲੱਖਾਂ ਹੋਰ ਕਾਤਲ ਹਮ ਸਫ਼ਰ ‘ਯੁੱਗਾਂ ਤੋਂ ਹੀ ਲੋਕਾਂ ਦੇ ਹਤਿਆਰਿਆਂ ਵੱਜੋਂ ਦੁਨੀਆਂ ਦੇ ਇਤਿਹਾਸ ਅੰਦਰ ਕਾਤਲਾਂ ਵੱਜੋ ਜਾਣੇ ਜਾਂਦੇ ਰਹਿਣਗੇ ? ਦੇਖੋ ! ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਤਾਕਤਵਰ, ਧੌਂਸਭਰੀ-ਆਕੜ ਵਾਲਾ ਅਤੇ ਡਰਾਵੇ ਦੇਣ ਵਾਲਾ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪ੍ਰਵਾਰ ਸਮੇਤ ਪੂਰਾ ਇਕ ਘੰਟਾ ਵਾਈਟ ਹਾਊਸ ਦੇ ਬੰਕਰਾਂ ਵਿੱਚ ਲੁਕ ਕੇ ਰਹਿਣਾ ਪਿਆ ! ਜਿਉਂ ਹੀ ਉਸ ਨੂੰ ਜਨਤਾ ਦੇ ਰੋਹ ਅਤੇ ਸ਼ਕਤੀ ਦਾ ਪਤਾ ਲੱਗਿਆ ! ਖ਼ੂਨ ਭਾਵੇਂ ਉਹ ਕਾਲਿਆ, ਤਾਂਬੇ  ਰੰਗਿਆਂ, ਪੀਲਿਆਂ, ਉਤਰ ਤੇ ਦੱਖਣ ਅਤੇ ਪੂਰਬ ਅਤੇ ਪੱਛਮ ਦਾ ਜਿੱਥੇ ਵੀ ਡੁੱਲੇਗਾ ਇਸ ਦਾ ਰੰਗ ਲਾਲ ਹੀ ਰਹੇਗਾ ? ਅੱਜ ਜਾਰਜ ਫਰਾਇਡ ਦਾ ਡੁੱਲਿਆ ਖੂੰਨ ਕਾਲਿਆਂ ਦਾ ਨਹੀਂ ਸਗੋਂ ਇਹ ਸਾਰੀ ਲੁਕਾਈ ਦਾ ਹੈ ! ਜੋ ਹਰ ਪਾਸੇ ਲਾਲ ਹੀ ਲਾਲ ਨਜ਼ਰ ਆਉਂਦਾ ਦਿਸ ਰਿਹਾ ਹੈ। ਹੁਣ ਇਸ ਲਾਲ ਖੂਨ ਦੀ ਲਹਿਰ ਦੁਨੀਆਂ ਅੰਦਰ ਜਾਰਜ  ਦੇ ਨਾਂ ਹੇਠ ਇੱਕ ਜੁਟ ਹੋ ਕੇ ਉਨ੍ਹਾਂ ਗੁਲਾਮੀ ਦੇ ਗੋਡਿਆਂ ਨੂੰ, ‘ ਜੋ ਸਾਡੇ ਧੌਣਾਂ ਤੇ ਰੱਖੇ ਹੋਏ ਹਨ, ਉਨ੍ਹਾਂ ਤੋਂ ਸਦਾ ਲਈ ਮੁਕਤੀ ਪਾਉਣ ਵਾਸਤੇ ਇੱਕ ਮੁਠ ਹੋਣ ਦਾ ਹੋਕਾ ਦੇ ਰਹੀ ਹੈ।
    ਅਮਰੀਕਾ ਅੰਦਰ ਅੱਜ ਆਰਥਿਕ ਸੰਕਟ, ਸੱਭਿਆਚਾਰ ਅੰਦਰ ਗਿਰਾਵਟ, ਪ੍ਰਵਾਸ ਸੈਕਸੂਐਲਿਟੀ, ਬੇਰੁਜ਼ਗਾਰੀ, ਗਰੀਬੀ-ਗੁਰਬਤ, ਨਸਲਵਾਦ, ਅਸਹਿਣਸ਼ੀਲਤਾ, ਭਿੰਨ-ਭੇਦ, ਗੰਨ ਕਲਚਰ, ਨਸ਼ੇ ਆਦਿ ਮੱਸਲੇ ਬਹੁਤ ਗੰਭੀਰ ਰੂਪ ਧਾਰ ਗਏ ਹਨ। ਕੋਵਿਡ-19 ਦੀ ਮਹਾਂਮਾਰੀ ਕਾਰਨ ਅਮਰੀਕਾ ਅੰਦਰ ਅੱਜ ਹਾਲਾਤ ਗੰਭੀਰ ਤੇ ਵਿਸਫੋਟਕ ਸਥਿਤੀ ਵਾਲੇ ਬਣੇ ਹੋਏ ਹਨ ? ਸਿਆਹਫ਼ਾਮ ਜਾਰਜ ਫਲਾਇਡ ਦੀ ਬੇਰਹਿਮ ਹੱਤਿਆ ਕਾਰਨ ਲੋਕਾਂ ਅੰਦਰ ਹਾਕਮਾਂ ਦੀ ਸੀਨਾਜ਼ੋਰੀ ਵਿਰੁੱਧ, ‘ਘਰ ਕਰ ਚੁੱਕੇ ਰੋਹ ਦਾ ਫੁੱਟਣਾ ਲਾਜ਼ਮੀ ਸੀ। ਕਾਲੇ ਨੌਜਵਾਨ ਦਾ ਕਤਲ ਮਾਜੂਦਾ ਵਿਸਫੋਟਿਕ ਸਥਿਤੀ ਅੰਦਰ ਇੱਕ ਲੰਬੇ ਸਮੇਂ ਦੇ ਪਨਪ ਰਹੇ ਰੋਹ ਦਾ ਜਵਾਲਾਮੁਖੀ ਰੂਪ ਧਾਰਕੇ ਪ੍ਰਚੰਡ ਹੋਣਾ ਹੀ ਸੀ। ਨਸਲਵਾਦ, ਗਰੀਬੀ-ਗੁਰਬਤ ਅਤੇ ਬੇਰੁਜ਼ਗਾਰੀ ਕਾਰਨ ਸਾਰੇ ਅਮਰੀਕਾ ਅੰਦਰ ਇਹ ਘਟਨਾ ਇੱਕ ਕੈਟਾਲਿਸਟ ਵੱਜੋਂ ‘‘ਸਿਵਲ ਅਧਿਕਾਰ`` ਲਹਿਰ ਦਾ ਰੂਪ ਧਾਰ ਗਈ ਹੈ। ਇਸ ਲਹਿਰ ਦਾ ਰੁੱਖ ਹੁਣ ਅਮਰੀਕਾ ਅੰਦਰ ਹੀ ਨਹੀਂ ਸਗੋਂ ਸਾਰੇ ਸੰਸਾਰ ਅੰਦਰ  ਇਹ ਜਵਾਲਾ ਬਣੇਗੀ ? ਇਹ ਲਹਿਰ ਜਿਓ ਜਿਓ ਲੋਕ ਮੰਗਾਂ, ਹਾਕਮੀ -ਤਸ਼ੱਦਦ ਵਿਰੁਧ ਅਤੇ ਅਮਨ ਦੇ ਅਜੰਡੇ ਨੂੰ ਅਪਣਾਉਂਦੀ ਜਾਵੇਗੀ, ਅੱਗੇ ਵੱਧਦੀ ਰਹੇਗੀ।
    ਅਮਰੀਕਾ ਦੇ ਮਿਨੀਸੈਟ ਸੂਬੇ ਦੇ ਸ਼ਹਿਰ ਮਿਨੀਏਪੋਲਿਸ ਅੰਦਰ ਇਕ ਮਾਮੂਲੀ ਕੇਸ ਲਈ, ‘ਬਿਨਾਂ ਕਾਰਨ, ਸਿਆਹਫ਼ਾਮ ਨੌਜਵਾਨ ‘‘ਜਾਰਜ ਫਲਾਇਡ`` ਨੂੰ, ‘ਪੁਲਿਸ ਮੈਨ  ਡੈਰੇਕ ਚੌਵਿਨ ਤੇ ਉਸ ਦੇ ਤਿੰਨ ਹੋਰ ਸਾਥੀਆਂ ਨੇ ਫੜ ਕੇ ਉਸ ਦੀ ਧੌਣ ਤੇ ਗੋਡਾ ਰੱਖ ਕੇ, ਅਜਿਹਾ ਦਬਾਇਆ ਕਿ ਉਸ ਦੀ ਦਿਲ ਦੀ ਧੜਕਣ ਬੰਦ ਹੋਣ ਕਾਰਨ ਮੌਤ ਹੋ ਗਈ। ਜਾਰਜ ਫਰਾਇਡ ਸਾਹ ਬੰਦ ਹੋਣ ਕਾਰਨ ਧੌਣ ਛੱਡਣ ਲਈ ਵਸਤਾ ਪਾਉਂਦਾ ਰਿਹਾ। ਪਰ ਅਮਰੀਕਾ ਅੰਦਰ ਗੌਰੇ ਸਮੁੰਦਰੀ ਲੁਟੇਰਿਆਂ ਦੀ ਔਲਾਦ ਜਿਨ੍ਹਾਂ ਅੰਦਰ ਯੂਰਪੀ ਬਸਤੀਵਾਦੀ  ਸਾਮਰਾਜੀਆਂ ਦਾ ਪੁਰਾਣਾ ਖੂਨ ਜੋ ਸਾਮਰਾਜ ਕਾਇਮ ਕਰਨ ਲਈ ਹਰ ਤਰ੍ਹਾਂ ਦੇ ਨਸਲੀ, ਜ਼ਾਬਰ ਅਤੇ ਤਸੀਹੇ ਦੇਣ ਦੇ ਸਬਕ ਵਾਲਾ ਕੁੱਟਕੁੱਟ ਕੇ ਭਰਿਆ ਹੋਇਆ ਸੀ। ਉਹ ਅੱਜ ਵੀ ਲੋਕਾਂ ਤੇ ਜ਼ੁਲਮ ਕਰਨ ਤੋਂ ਕਿਵੇਂ ਬਾਜ ਆ ਸਕਦੇ ਹਨ ? ਜਾਰਜ ਫਰਾਇਡ ਮਰਿਆ ਨਹੀਂ ਤੇ ਨਾ ਹੀ ਉਸ ਦੀ ਮੌਤ ਕਿਸੇ ਬਿਮਾਰੀ ਕਾਰਨ ਹੀ ਹੋਈ ਹੈ ? ਸਗੋਂ ਉਹ ਅਮਰੀਕਾ ਅੰਦਰ ਅੱਜੇ ਵੀ ਹੋ ਰਹੇ ਸਿਆਹਫ਼ਾਮ ਲੋਕਾਂ ਨਾਲ ਨਸਲੀ-ਵਿਤਕਰੇ, ਹਿੰਸਾ ਤੇ ਤਸ਼ੱਦਦ, ‘ਜੋ ਅਮਰੀਕੀ ਰਾਜਤੰਤਰ ਅੰਦਰ ਅਪਰਾਧਿਕ ਦੋਸ਼ ਪੂਰਣ ਇਨਸਾਫ਼ ਨਾ ਦੇਣ ਵਾਲਾ ਢਾਂਚਾ ਹੈ, ਉਸ ਵਿਰੁੱਧ ਕੁਰਬਾਨ ਹੋਇਆ ਹੈ! ਜਾਰਜ ਫਰਾਇਡ ਦੇ ਸ਼ਰਧਾਂਜਲੀ ਸਮਾਗਮ ਸਮੇਂ ਅਮਰੀਕਾ ਹੀ ਨਹੀਂ ਸਗੋਂ ਸਾਰੀ ਦੁਨੀਆਂ ਅੰਦਰ ਉਸ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਲੋਕ ਅਵਾਜਾਂ ਨੇ ਇਹ ਵਾਰ ਵਾਰ ਦੁਹਰਾਇਆ ‘ਕਿ ਜਾਬਰੋ ! ਧੌਣਾਂ ਤੋਂ ਗੋਡੇ ਚੁੱਕੋ ! ਇਹ ਕਸਟੋਡੀਅਨ ਮੌਤ, ਬੇਰੁਜ਼ਗਾਰੀ ਅਤੇ ਸਮਾਜਕ ਨਾ-ਬਰਾਬਰਤਾ ਕਰਕੇ ਹੈ, ਇਸ ਦਾ ਇਲਾਜ ਸਮਾਜਕ ਤਬਦੀਲੀ ਹੀ ਹੈ ?
    ਜਾਰਜ ਫਰਾਇਡ ਦੀ ਮੌਤ ਨੇ ਇਕ ਵਾਰ ਫਿਰ ਅਮਰੀਕਾ ਸਮੇਤ ਸਾਰੀ ਦੁਨੀਆਂ ਅੰਦਰ ਇਹ ਅਵਾਜ਼ ਹੋਰ ਉੱਚੀ ਚੁੱਕੀ ਹੈ, ‘ਕਿ ਮਾਜੂਦਾ ਸਿਸਟਮ ਨਸਲੀ ਵਿਤਕਰੇ, ਹਾਕਮੀ ਤਸ਼ੱਦਦ ਅਤੇ ਸਮਾਜਕ ਨਾ-ਬਰਾਬਰਤਾ ਵਾਲਾ ਹੈ। ਜਿਸ ਲਈ ਇਹ ਹਾਕਮ ਜਿ਼ੰਮੇਵਾਰ ਹਨ। ਲੋਕਾਂ ਦੇ ਮੁੱਢਲੇ ਅਧਿਕਾਰਾਂ ਦੀ ਰਾਖੀ, ਰੁਜ਼ਗਾਰ ਅਤੇ ਆਜ਼ਾਦੀ ਤੋਂ ਹਾਕਮ ਮੂੰਹ ਮੋੜ ਰਹੇ ਹਨ। ਅਮਰੀਕਾ ਅੰਦਰ ਕੋਰੋਨਾ ਮਹਾਂਮਾਰੀ ਕਾਰਨ ਮਈ ਮਹੀਨੇ ਤੱਕ 8.5-ਮਿਲੀਅਨ ਲੋਕਾਂ ਦੇ ਕੰਮ ਖੁਸ ਗਏ ਹਨ। ਬੇਰੁਜ਼ਗਾਰੀ ਦੀ ਦਰ 20-ਫੀ ਸਦ ਪੁੱਜ ਗਈ ਹੈ ਅਤੇ 40-ਮਿਲੀਅਨ ਲੋਕਾਂ ਨੇ ਬੇਰੁਜ਼ਗਾਰੀ-ਭੱਤੇ ਲਈ ਅਰਜੀਆਂ ਦਿੱਤੀਆਂ ਹਨ। ਅਮਰੀਕਾ ਅੰਦਰ ਫੈਲੀ ਇਸ ਬੇ-ਰੁਜ਼ਗਾਰੀ ਦਾ ਸਿ਼ਕਾਰ ਸਿਆਹਫ਼ਾਮ, ਘੱਟ ਗਿਣਤੀ ਅਤੇ ਗਰੀਬ ਲੋਕ ਹੀ ਹਨ। ਇਸ ਚੁੱਪ ਵਿਚੋਂ ਜਾਰਜ ਫਰਾਇਡ ਦੀ ਯਾਦ ਵਿੱਚ ਜੁੜੇ ਲੋਕਾਂ ਅੰਦਰ ਇਕ ਕੌਮੀ ਲਹਿਰ ਨੇ ਮੁੜ ਅੰਗੜਾਈ ਲਈ ਹੈ। ਹੁਣ ਲੋਕਾਂ ਨੇ ਆਪਣੇ ਸਮਾਜਕ ਮੁੱਦਿਆਂ, ‘ਜੋ ਉਨ੍ਹਾਂ ਦੇ ਰੋਜ਼ਾਨਾਂ ਜੀਵਨ ਨਾਲ ਸਰੋਕਾਰ ਹਨ, ਉਨ੍ਹਾਂ ਦੇ ਹੱਲ ਲਈ ਆਵਾਜ਼ ਨੂੰ ਬੁਲੰਦ ਕੀਤਾ ਹੈ। ਸਿਵਲ -ਅਧਿਕਾਰ  ਵਕੀਲ ‘‘ਬੇਂਜਾਮਿਨ ਕਰੰਪ`` ਤੇ ਸਤਿਕਾਰਤ ‘‘ਅਲ ਸ਼ਾਰਪਟੋਨ`` ਨੇ ਮਰਹੂਮ ਜਾਰਜ ਦੀ ਉਸਤਤ ‘ਚ ਕਿਹਾ, ‘ ਕਿ ਉਸ ਦੀ ਮੌਤ ਕਰੋਨਾ ਕਰਕੇ ਨਹੀਂ ਹੋਈ, ਸਗੋਂ ਇਹ ਨਸਲਵਾਦੀ ਨਫ਼ਰਤ ਤੇ ਵਿਤਕਰੇ ਵਾਲੀ ਮਹਾਂਮਾਰੀ ਕਾਰਨ ਹੋਈ ਹੈ। ਉਹ ਅਮਰ ਹੋ ਗਿਆ ਹੈ ! ਆਉ ਇਸ ਨਸਲਵਾਦੀ ਮਹਾਂਮਾਰੀ ਵਿਰੁਧ ਲੜੀਏ !
    ਸ਼ੁਰੂ ਤੋਂ ਹੀ ਅਮਰੀਕਾ ਅੰਦਰ ਪੁਲੀਸ ਅਤੇ ਫੌਜ ਦਾ ਵਤੀਰਾ ਸਦਾ ਹੀ ਸਿਆਹ-ਫ਼ਾਮ (ਅਫਰੀਕੀ-ਅਮਰੀਕੀ) ਲੋਕਾਂ ਵਿਰੁਧ ਅੱਤਿਆਚਰੀ ਅਤੇ ਦਮਨਕਾਰੀ ਵਾਲਾ ਰਿਹਾ ਹੈ। 14-ਵੀਂ ਸਦੀ ਦੇ ਆਖਰੀ ਦਹਾਕੇ ਅਤੇ 15-ਵੀਂ ਸਦੀ ਦੀ ਸ਼ੁਰੂਆਤ ਵੇਲੇ ਜਦੋਂ ਯੂਰਪੀ ਬਸਤੀਵਾਦੀ ਸਾਮਰਾਜੀਆਂ ਦੀ ਯੂਰਪ ਤੋਂ ਬਾਹਰਲੀ ਦੂਸਰੀ ਦੁਨੀਆਂ ਅੰਦਰ ਲੁੱਟ ਲਈ ਬਸਤੀਆਂ ਕਾਇਮ ਕਰਨ ਲਈ ਦੌੜ ਲੱਗੀ ਤਾਂ ਇਸ ਟੀਚੇ ਲਈ ਸਾਮਰਾਜੀਆਂ ਨੇ ਆਪੋ-ਆਪਣੇ ਮੰਤਵ ਲਈ ਸਮੁੰਦਰੀ ਲੁਟੇਰਿਆਂ ਦੀ ਮਦਦ ਲਈ। ਉਤਰੀ ਅਮਰੀਕਾ ਅੰਦਰ ਕਬਜ਼ੇ ਕਰਨ ਲਈ  ਬਹੁਤ ਸਾਰੇ ਯੂਰਪੀ ਸਾਮਰਾਜੀਆਂ  ਨੇ ਕਬਜਿ਼ਆਂ ਲਈ ਉੱਥੋਂ ਦੇ ਮੂਲ ਵਾਸੀਆਂ ਦਾ ਹਰ ਤਰ੍ਹਾਂ ਨਸਲ-ਘਾਤ ਕੀਤਾ। ਮੂਲਵਾਸੀਆਂ ਦੇ ਸਾਰੇ ਕੁਦਰਤੀ ਸਾਧਨਾਂ ਜ਼ਮੀਨ, ਜੰਗਲ ਤੇ ਜਲ ਤੇ ਕਬਜ਼ੇ ਕਰ ਲਏ। ਇਨ੍ਹਾਂ ਕੁਦਰਤੀ ਸੋਮਿਆਂ ਦੇ ਸ਼ੋਸ਼ਣ ਲਈ ਅਫਰੀਕਾ ਮਹਾਂਦੀਪ ਅੰਦਰੋ ਜਬ਼ਰੀ, ਕੁੱਟ-ਮਾਰ ਕਰਕੇ ਅਤੇ ਉਨ੍ਹਾਂ ਦੀ ਇੱਛਾਂ ਤੋਂ ਬਿਨ੍ਹਾਂ ਲੱਖਾਂ ਸਿਆਹਫ਼ਾਮ ਅਫਰੀਕੀਆਂ ਨੂੰ ਗੁਲਾਮ ਬਣਾ ਕੇ ਬੰਧੂਆਂ ਬਣਾ ਲਿਆ ਗਿਆ। ਗੁਲਾਮਾਂ ਦੇ ਵਪਾਰ ਦਾ ਮੁੱਖ ਧੰਦਾ ਵੀ ਯਹੂਦੀ ਵਪਾਰੀਆਂ ਰਾਹੀਂ ਹੋਇਆ। ਇਹ ਸਿਆਹ-ਫ਼ਾਸ ਅਫਰੀਕੀ, ‘ਅਮਰੀਕਾ ਅੰਦਰ ਜਾਇਦਾਤਰ ਦੱਖਣੀ ਰਾਜਾਂ ‘ਚ ਗੁਲਾਮਾਂ ਵੱਜੋਂ ਰੱਖੇ ਜਾਂਦੇ ਸਨ। ਜ਼ਬਰੀ ਮੁਸ਼ੱਕਤ, ਕੁੱਟ-ਮਾਰ, ਨੂੜਨਾਂ, ਸਿ਼ਕੰਜਿਆਂ ਰਾਹੀ ਬੰਨ੍ਹ ਕੇ ਰੱਖਣਾ, ਜਿਸਮਾਨੀ ਅਤੇ ਮਾਨਸਿਕ ਹਰ ਤਰ੍ਹਾਂ ਦੇ ਤਸੀਹੇ ਦੇਣੇ, ‘ਤਾਂ ਕੇ ਉਹ ਭੱਜ ਨਾ ਜਾਣ, ਬਾਗੀ ਨਾ ਹੋ ਜਾਣ ਅਤੇ ਬਰਾਬਰਤਾ ਦੀ ਮੰਗ ਨਾ ਕਰਨ ? ਅਜਿਹੀਆਂ ਸਜਾਵਾਂ ਦੇਣ ਦੇ ਢੰਗ ਤਰੀਕੇ ਵਰਤੇ ਜਾਂਦੇ ਤਾਂ ਕਿ ਗੁਲਾਮ ਲੋਕ ਗੁਲਾਮ ਹੀ ਰਹਿਣ ! ਗੋਰੇ ਮਾਲਕਾਂ ਦੀ ਇਹ ਇਤਿਹਾਸਕ ਜ਼ਹਿਨੀਅਤ ਦੀ ਜ਼ਾਲਮ ਵਿਰਾਸਤ ਸਦੀਆਂ ਤੋਂ ਚਲ ਰਹੀ ਹੈ। ਜੋ ਅੱਜ ਵੀ ਜਾਰੀ ਹੈ।
    ਜਦੋਂ ਅਮਰੀਕਾ ਅੰਦਰ 1861-1865 ਤੱਕ ਸਿਵਲ-ਵਾਰ ਚਲੀ, ਉਸ ਵੇਲੇ 34 ਰਾਜਾਂ ਵਿੱਚੋਂ 15-ਸਲੇਵ (ਗੁਲਾਮ) ਰਾਜ ਸਨ। ਇਨ੍ਹਾਂ ਰਾਜਾਂ ਅੰੰਦਰ ਸਰਕਾਰੀ ਤੌਰ ਤੇ ਗਸ਼ਤ ਕੀਤੀ ਜਾਂਦੀ ਸੀ ਤਾਂ ਕਿ ਗੁਲਾਮ (ਕਾਲੇ) ਭੱਜ ਨਾ ਜਾਣ ਅਤੇ ਬਗਾਵਤ ਨਾ ਕਰ ਦੇਣ ! ਦੱਖਣ ਦੀ ਕੈਰੋਲੀਨਾ ਰਾਜ ਜਿਥੇ ਕਾਲੇ ਲੋਕਾਂ ਵਿਰੁੱਧ ਗਸ਼ਤੀ ਹੁਕਮ 1704 ਨੂੰ ਲਾਗੂ ਕੀਤੇ ਗਏ ਸਨ । ਪਰ ਪਹਿਲਾਂ ਹੀ 1700 ਤਕ ਸਾਰੇ ਸਲੇਵ-ਰਾਜਾਂ ਅੰਦਰ ਸਲੇਵ-ਪੱਟਰੋਲਾਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਇਹ ਗੁਲਾਮੀ ਵਾਲੇ ਹੁਕਮ ਪੂਰੇ 150 ਸਾਲਾਂ ਤਕ ਲਾਗੂ ਰਹੇ। ਜਦੋ ਦੱਖਣ ‘ਚ ‘‘ਸਿਵਲ ਵਾਰ`` ਵਿੱਚ ਦੱਖਣੀ ਰਾਜ ਹਾਰ ਗਏ ਅਤੇ ਅਮਰੀਕਾ ਅੰਦਰ 13-ਵੀਂ ਸੰਵਿਧਾਨਕ ਸੋਧ ਨਾਲ ਹੀ ਗੁਲਾਮੀ ਦੇ ਖਾਤਮੇ ਲਈ ਰਾਹ ਵੀ ਖੁਲ੍ਹ ਗਿਆ। ਜਿਸ ਅਧੀਨ ‘‘ਗੁਲਾਮੀ`` ਗੈਰ-ਕਾਨੂੰਨੀ ਕਰਾਰ ਹੋ ਗਈ। ਪਰ ਗੁਲਾਮੀ ਵਾਲਾ ਨਾਸੂਰ ਫਿਰ ਵੀ ਬੰਦ ਨਹੀਂ ਹੋਇਆ। ਸਗੋਂ ਦੱਖਣੀ ਰਾਜਾਂ ਅੰਦਰ ਸਲੇਵ ਪੱਟਰੋਲ ਟੈਕਨੀਕੀ ਤੌਰ ਤੇ  ਪੁਲੀਸ-ਵਿਭਾਗ ‘ਚ ਰੂਪ-ਮਾਨ ਹੋ ਗਈ। ਭਾਵੇਂ ਅਸੀਂ ਗੁਲਾਮੀ  ਦੀਆਂ ਜੰਜੀਰਾਂ ਤੋਂ ਤਾਂ ਮੁਕਤ ਹੋ ਗਏ ਹਾਂ, ਪਰ ਬੁਨਿਆਦੀ ਤੌਰ ਤੇ ਜ਼ਾਬਰ ਅਮਰੀਕੀ ਪੁਲਿਸ ਲਈ ਮੁਕਤ ਹੋਏ ਇਹ ਸਿਆਹ-ਫ਼ਾਸ ਅੱਜੇ ਵੀ ਗੁਲਾਮ ਹਨ ! ਅਮਰੀਕਾ ਦੇ ਰਾਸ਼ਟਰਪਤੀ ਟਰੰੰਪ ਦਾ ਟਵਿਟਰ ਤੇ ਲਿਖਿਆ, ‘ਲੁੱਟਮਾਰ ਹੁੰਦੀ ਹੈ, ਸ਼ੂਟਿੰਗ ਸਟਾਰਟਸ` (ਵਹੈਨ ਲੂਟਿੰਗ ਸਟਾਰਟਸ, ਸ਼ੂਟਿੰਗ ਸਟਾਰਟਸ)। ਟਰੰਪ ਦੇ ਇਹ ਸ਼ਬਦ ਅਚਾਨਕ ਮੂੰਹ ‘ਚੋਂ ਨਿਕਲੀ ਪ੍ਰਤੀਕਿਰਿਆ ਨਹੀਂ, ਸਗੋਂ ਨਸਲਵਾਦ ਨਾਲ ਜੁੜਿਆ ਗੋਰੇ-ਸਾਮਰਾਜੀ ਹੈਂਕੜ ਦਾ ਇਕ ਪੁਰਾਣਾ ਮੁਹਾਵਰਾ ਹੈ`।
    ਦੁਨੀਆਂ ਅੰਦਰ ਗੋਰੇ-ਬਸਤੀਵਾਦੀ ਸਾਮਰਾਜ ਦੇ ਜ਼ੁਲਮਾਂ ਦੇ ਅੱਲ੍ਹੇ ਜ਼ਖ਼ਮਾਂ ਦੀ ਦਾਸਤਾਨ, ‘ਭਾਰਤ ਦੇ ਆਜ਼ਾਦੀ ਸੰਗਰਾਮ ਅੰਦਰ ਦੇਸ਼ ਭਗਤਾਂ ਤੇ ਹੋਏ  ਅੰਨ੍ਹੇ ਤਸ਼ੱਦਦ ਦੀ ਕਹਾਣੀ ਦੀ ਸਿਆਹੀ ਅੱਜੇ ਤੱਕ ਵੀ ਸੁੱਕੀ ਨਹੀਂ ਹੈ। ਸੱਠਵਿਆਂ ਦੇ ਦਹਾਕੇ ਦੌਰਾਨ ਬਰਾਬਰ ਅਧਿਕਾਰਾਂ ਲਈ ਜਦੋਂ ਅਮਰੀਕਾ ਅੰਦਰ ਮਰਹੂਮ ਮਾਰਟਿਨ ਲੂਥਰ ਕਿੰਗ (ਜੂਨੀਅਰ) ਦੀ ਅਗਵਾਈ ਹੇਠ ਅੰਦੋਲਨ ਚਲ ਰਿਹਾ ਸੀ,  ਤਾਂ ਫਲੋਰਿਡਾ ਦੇ ਇੱਕ ਪੁਲੀਸ ਅਧਿਕਾਰੀ ‘‘ਵਾਲਟਰ ਹੈਡਲੀ`` ਨੇ ਕਿਹਾ ਸੀ, ‘ਵਹੈਨ ਲੂਟਿੰਗ ਸਟਾਰਟਸ, ਸ਼ੂਟਿੰਗ ਸਟਾਰਟਸ``। ਦੁਨੀਆਂ ਦੀ ਵੱਡੀ ਜਮਹੂਰੀਅਤ ਕਹਿਲਾਉਣ ਵਾਲਾ ਸਾਮਰਾਜੀ ਅਮਰੀਕਾ, ‘ ਦੇ ਕਰੂਰ ਚੇਹਰੇ ਤੋਂ ਹੁਣ ਹਰ ਪੱਖੋਂ ਪਰਦਾ ਉਠ ਚੁੱਕਿਆ ਹੈ। ਦੂਸਰੀ ਸੰਸਾਰ ਜੰਗ ਦੇ ਖਾਤਮੇ ਬਾਦ, ‘ਸੰਸਾਰ ਸ਼ਕਤੀਆਂ ਦੇ ਸਮੀਕਰਨ ਬਦਲਣ ਕਾਰਨ, ਗੁਲਾਮ ਦੇਸ਼ਾਂ ਅਤੇ ਕੌਮਾਂ ਦੇ ਮੁਕਤੀ ਸੰਘਰਸ਼ਾਂ ਨੂੰ ਦਬਾਉਣ ਲਈ ਅਮਰੀਕਾ ਅਤੇ ਉਸ ਦੇ ਪੱਛਮੀ ਭਾਈਵਾਲਾਂ ਦੇ ਰੋਲ ਨੂੰ ਹਰ ਇਕ ਜਾਣਦਾ ਹੈ। ਸੋਵੀਅਤ ਯੂਨੀਅਨ ਦੇ ਸਮਾਜਵਾਦੀ ਪ੍ਰਭਾਵ ਅਤੇ ਬਰਕਤਾਂ ਕਾਰਨ ਜਦੋਂ ਗੁਲਾਮ ਦੇਸ਼ ਅਤੇ ਕੌਮਾਂ ਜਾਗੀਆਂ ਤਾਂ ਉਨ੍ਹਾਂ ਦੇਸ਼ਾਂ ਅੰਦਰ ਉਠੀਆਂ ਸਮਾਜਵਾਦੀ ਲਹਿਰਾਂ  ਨੂੰ ਕੁਚਲਣ ਲਈ ਅੰਕਲ -ਸੈਮ ਦੀਆਂ ਕਰਤੂਤਾਂ ਅੱਜ ਹਰ ਕੋਈ ਜਾਣਦਾ ਹੈ। ਕੋਰੀਆ, ਕਿਊਬਾ, ਵੀਤਨਾਮ, ਇੰਡੋਨੇਸ਼ੀਆਂ ਆਦਿ ਦੇਸ਼ਾਂ ਅੰਦਰ ਉਲਟ-ਇਨਕਾਲਬੀਆਂ ਦੀ ਮਦਦ ਅਤੇ ਲੋਕ ਲਹਿਰਾਂ ਵਿਰੁੱਧ ਅਮਾਨਵੀ ਕਾਰੇ ਕਰਨ ਲਈ ਪੁਰਾਣੇ ਨਸਲਵਾਦੀ ਵਿਚਾਰਾਂ ਦੀ ਆੜ ਹੇਠ ਅਮਰੀਕੀ ਸਾਮਰਾਜੀਆਂ ਵੱਲੋਂ ਕੀਤੇ ਜਾਂਦੇ ਜ਼ੁਲਮ ਸਾਡੇ ਅੱਜ ਵੀ ਸਨਮੁੱਖ ਹਨ, ਜਿਸ ਦੀ ਤਾਜ਼ਾ ਯਾਦ ‘‘ਜਾਰਜ-ਫਰਾਇਡ`` ਦੇ ਕਤਲ ਨੇ ਮੁੜ ਦੁਹਰਾਅ ਦਿੱਤੀ ਹੈ।
    ਜਾਰਜ ਫਲਾਇਡ ਦੇ ਕਤਲ ਦੀ ਕਾਲੀ ਕਹਾਣੀ, ‘ਕਾਲੇ ਅਤੇ ਸਫੈਦ ਲੋਕਾਂ ਵਿਚਕਾਰ ਨਹੀਂ ! ਸਗੋਂ ਇਹ ਦੁਨੀਆ ਅੰਦਰ ਫੈਲੀ ਗਰੀਬੀ ਅਮੀਰੀ ਵਿਰੁੱਧ ਆਰਥਿਕ-ਨਾਬਰਾਬਰੀਆਂ ਅਤੇ ਸਿਵਲ-ਅਧਿਕਾਰਾਂ ਦੇ ਹੋ ਰਹੇ ਹਨਲ ਵਿਰੁਧ ਹੈ। ਇਹ ਸੰਘਰਸ਼ ਬੜਾ ਪੁਰਾਣਾ ਤੇ ਲੰਬਾ ਹੈ। ਮਾਰਚ-7, 1965 ਨੂੰ ਇੱਕ ਸਿਵਲ-ਰਾਈਟਸ ਕਾਰਕੁੰਨ ‘‘ਜਿੰਮੀ ਲੀ ਜੈਕਸਨ`` ਜਿਹੜਾ ਬਾਕੀ ਸਾਥੀਆਂ ਨਾਲ ਸੇਲਮਾ ਜੋ ਅਲਾਬਾਮਾ ‘ਚ ਹੈ ਤੋਂ ਰਾਜ ਦੀ ਰਾਜਧਾਨੀ ਮੌਂਟਗੰੁਮਰੀ ਵਲ ਮਾਰਚ ਕਰ ਰਿਹਾ ਸੀ। ਮਾਰਚ ਦੌਰਾਨ ਉਨ੍ਹਾਂ ‘ਤੇ ਰਾਜਕੀ ਦਸਤਿਆਂ ਨੇ ਹਮਲਾ ਕਰ ਦਿੱਤਾ। ਇਸ ਘਟਨਾ ਨੂੰ ਅਮਰੀਕਾ ਅੰਦਰ ਸਿਵਲ ਅਧਿਕਾਰਾਂ ਤੇ ਹੋਏ ਹਮਲੇ ਨੂੰ ‘‘ਖੂਨੀ ਐਤਵਾਰ`` ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਸ ਘਟਨਾ ਦੇ ਦੋ ਦਿਨ ਬਾਦ ਮਾਰਟਿਨ ਲੂਥਰ ਕਿੰਗ (ਜੂਨੀਅਰ) ਵਲੋਂ ਉਸੇ ਖੂਨੀ ਸਥਾਨ ਵੱਲ ਮਾਰਚ ਕੀਤਾ ਜਿਥੇ ਉਨ੍ਹਾਂ ਦਾ ਸਰਕਾਰੀ ਰਸਾਲੇ ਨਾਲ ਟਕਰਾਅ ਹੋਇਆ। ਲੋਕਾਂ ਨੇ ਝੁਕ ਕੇ ਗੋਡੇ ਟੇਕੇ ਤੇ ਰੂਹਾਂ ਨੂੰ ਸਿਜਦਾ ਕੀਤਾ। ਹੁਣ ਫਿਰ 55-ਸਾਲਾਂ ਬਾਅਦ ਅਮਰੀਕਾ ਅੰਦਰ ਜਾਰਜ ਫਰਾਇਡ ਦੀ ਮੌਤ ਨੇ ਮੁੜ ਉਸ ਯਾਦ ਨੂੰ ਤਾਜ਼ਾ ਕਰ ਦਿੱਤਾ।
    ਸਾਮਰਾਜੀ ਅਮਰੀਕਾ ਦੀ ਪੁਲੀਸ ਅਤੇ ਫੌਜ ਅੰਦਰ ਕਾਲੇ ਲੋਕਾਂ ਪ੍ਰਤੀ ਭਿੰਨ-ਭੇਦ ਅਤੇ ਨਸਲੀ ਨਫ਼ਰਤ ਦੀਆਂ ਖਬਰਾਂ ਆਮ ਨਸ਼ਰ ਹੁੰਦੀਆਂ ਰਹਿੰਦੀਆਂ ਹਨ ਤੇ ਨਾ ਹੀ ਅਮਰੀਕਾ ਅੰਦਰ ਨਸਲਵਾਦ ਖਤਮ ਹੋਇਆ ਹੈ। ਹਰ ਰੋਜ਼ ਪੁਲੀਸ ਰਾਹੀਂ ਨਿਹੱਥੇ ਸਿਆਹ-ਫ਼ਾਸ ਲੋਕਾਂ ਤੇ ਗੋਲੀਆਂ ਚਲਾ ਦੇਣੀਆਂ ਇੱਕ ਆਮ ਵਰਤਾਰਾ ਹੈ। ਹਰ ਵਾਰ ਦੋਸ਼ੀ ਗੋਰੇ ਪੁਲੀਸ ਵਾਲੇ ਬਿਨ੍ਹਾਂ ਸਜ਼ਾ ਮੁਕਤ ਹੋ ਜਾਂਦੇ ਹਨ ! ਇਹ ਸੀਨਾਜੋਰੀ ਅਮਰੀਕਾ ਅੰਦਰ ਦਿਨ-ਬਦਿਨ ਵੱਧਦੀ ਹੀ ਜਾ ਰਹੀ ਹੈ।ਆਖਰ ਇਸ ਵਿਰੁੱਧ ਰੋਹ ਵੀ ਤਾਂ ਜਾਗਣਾ ਹੀ ਹੈ ! ਸਾਲ -2019 ਦੌ, ‘1000 ਗੋਲੀਵਾਰੀ ਅੰਦਰ 23-ਫੀ ਸਦ ਅਫਰੀਕੀ-ਅਮਰੀਕੀ ਹੀ  ਪੁਲੀਸ ਦੀ ਗੋਲੀ ਦਾ ਸਿ਼ਕਾਰ ਹੋਏ। ਜਦਕਿ ਸਿਆਹਫ਼ਾਮ ਲੋਕਾਂ ਦੀ ਵੱਸੋ 14-ਫੀ ਸਦ ਹੀ ਹੈ। ਪਿਛਲੇ  ਸਾਢੇ ਚਾਰ (4) ਸਾਲਾਂ ਦੌਰਾਨ ਪੁਲੀਸ ਗੋਲੀ ਨਾਲ 4400 ਸਿਆਹਫ਼ਾਮ ਮਾਰੇ ਗਏ। ਭਾਵ ਅਮਰੀਕਾ ਅੰਦਰ ਹਰ ਰੋਜ਼ ‘ਤਿੰਨ-ਕਾਲੇ ਅਫਰੀਕੀ-ਅਮਰੀਕੀ ਮਾਰੇ ਜਾਂਦੇ ਹਨ। ਅਮਰੀਕਾ ਦੀ ‘‘ਨੌਰਵਿੱਚ ਯੂਨੀਵਰਸਿਟੀ`` ਦੇ ਜਸਟਿਸ ਸਟਡੀਜ਼ ਅਤੇ ਸੋਸਿ਼ਓਲੋਜੀ ਵਿਭਾਗ ਦੀ ਸਹਾਇਕ ਪ੍ਰੋਫੈਸਰ ‘‘ਕੋਨੀ ਹਾਸੇਟ ਵਾਲਕਰ`` ਦਾ ਕਹਿਣਾ, ‘ਕਿ ਅਮਰੀਕਾ ਦੇ ਪੁਲੀਸ ਵਿਭਾਗ ਵਿੱਚ ਨਸਲੀ-ਨਫ਼ਰਤ ਦੀਆ ਜੜ੍ਹਾਂ ਸਦੀਆਂ ਪੁਰਣੀਆਂ ਹਨ, ਜੋ ਅੱਜੇ ਵੀ ਪੂਰੀ ਤਰ੍ਹਾਂ ਮਜ਼ਬੂਤ ਹਨ। ਮੈਂ ਅਮਰੀਕਾ ਅੰਦਰ ਗੁਲਾਮੀ (ਸਲੇਵਰੀ) ਦੇ 250 ਸਾਲ ਪੁਰਾਣੇ ਇਤਿਹਾਸ ਨੂੰ ਪੂਰੀ ਤਰ੍ਹਾਂ ਘੋਖਿਆ ਹੈ। ‘‘ਜਿੰਮ ਕਰੋਅ ਕਨੂੰਨ`` (80 ਸਾਲ ਲੰਬੇ) ਦੇ ਪ੍ਰਭਾਵ ਨੂੰ, ‘ਜੋ ਕੁਝ ਹੁਣ ਹੋਇਆ ਸਮਝਣਾ ਪਏਗਾ ! ਮੇਰੇ ਗਿਆਨ ਮੁਤਾਬਕ ਅੱਜ ਤੱਕ ਕਿਸੇ ਨੇ ਵੀ ‘‘ਪੁਲਿਸ ਸਲੇਵ ਪੱਟਰੋਲ`` ਨੂੰ ਖਤਮ ਕਰਨ ਲਈ ਇਸ ਦੀਆਂ ਜੜ੍ਹਾਂ ਤੱਕ ਜਾਣ ਦੀ ਕੋਸਿ਼ਸ਼ ਨਹੀਂ ਕੀਤੀ ਹੈ। ਜਦੋਂ ਪੁਲੀਸ ਸਲੇਵ ਪੱਟਰੋਲ -ਸੰਸਥਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਤਾਂ ਇਸ ਦੀ ਜੜ੍ਹ, ‘ਜੋ ਨਸਲੀ ਅਤੇ ਹਿੰਸਾ ਵਾਲੀ ਹੈ, ਵੀ ਖਤਮ ਹੋ ਜਾਵੇਗੀ। ਪਰ ਪਤਾ ਨਹੀਂ ਇਸ ਦਾ ਖਾਤਮਾ ਕਦੋ ਹੋਵੇਗਾ ?
    ਭਾਵੇਂ ਅਮਰੀਕਾ ਅੰਦਰ ‘‘ਸਿਵਲ ਅਧਿਕਾਰ ਲਹਿਰ``  ਦਾ ਕਾਫੀ ਪੁਰਾਣਾ ਇਤਿਹਾਸ ਹੈ। ਅਮਰੀਕਾ ਅੰਦਰ ਸਿਵਲ-ਵਾਰ ਜੋ ਦੱਖਣ ਦੇ ਵੱਡੇ ਵੱਡੇ ਜਾਗੀਰਦਾਰਾਂ ਅਤੇ ਉਤਰ ਦੇ ਸਨਅਤੀ ਘਰਾਣਿਆਂ ਵਿਚਕਾਰ ਹੋਈ ਸੀ, ਸਮਾਨਤਾ ਲਈ ਜੰਗ ਨਹੀਂ ਸੀ। ਸਗੋਂ ਤਾਂ ਇਹ ਜੰਗ ਦੱਖਣ ਦੇ ਭੂਮੀਪਤੀਆ ਵੱਲੋਂ ਗੁਲਾਮਾਂ ਨੂੰ ਗੁਲਾਮ ਰੱਖਣ ਲਈ ਸੀ ਤਾਂਕਿ ਉਹ ਸਿਆਹ-ਫ਼ਾਮ ਲੋਕਾਂ ਤੋਂ ਜਬ਼ਰੀ ਖੇਤਾਂ ‘ਚ ਕੰਮ ਕਰਾਉਣਾ ਚਾਲੂ ਰੱਖ ਸੱਕਣ ?  ਦੂਸਰੇ ਉਤੱਰ ਦੇ ਸਨਅਤਕਾਰਾਂ ਨੂੰ ਸਸਤਾ ਮਜ਼ਦੂਰ ਚਾਹੀਦਾ ਸੀ। ਅਸਲ ਵਿੱਚ ਇਹ ਜੰਗ ਜਾਗੀਰਦਾਰਾਂ ਤੇ ਸਨਅਤਕਾਰਾਂ ਵਿਚਕਾਰ ਕਿਰਤੀ ਦੀ ਕਿਰਤ ਦੇ ਸ਼ੋਸ਼ਣ ਦੇ ਬਟਵਾਰੇ ਲਈ ਸੀ। ਜਿਸ ਨੂੰ ਉਸ ਵੇਲੇ ਦੇ ਪੂੰਜੀਪਤੀ-ਵਰਗ ਪੱਖੀ ਇਤਿਹਾਸਕਾਰਾਂ ਨੇ ਸਿਵਲ ਵਾਰ ਦਾ ਨਾਂ ਦੇ ਦਿੱਤਾ ਸੀ ? 1861-65 ਦੀ ਇਸ ਜੰਗ ਦੇ ਖਾਤਮੇ ਬਾਦ ਭਾਵੇਂ ਅਮਰੀਕਾ ਅੰਦਰ ਗੁਲਾਮਦਾਰੀ (ਛ:ਂੜਥਞਢ) ਸਿਸਟਮ ਤਾਂ ਖਤਮ ਹੋ ਗਿਆ, ਪਰ ਕਿਰਤੀ ਸੋਸ਼ਣ ਖਤਮ ਨਹੀਂ ਹੋਇਆ। ਸਾਲ 1886 ਦਾ ਅਮਰੀਕਾ ਅੰਦਰ ਕਿਰਤੀ ਅੰਦੋਲਨ, ਜੋ  8-ਘੰਟੇ ਦੀ ਡਿਊਟੀ, ਐਤਵਾਰ ਦੀ ਛੁੱਟੀ ਬਰਾਬਰ ਕੰਮ ਲਈ ਬਰਾਬਰ  ਉਜਰਤ ਲਈ ਸੰਘਰਸ਼ ਸੀ । ਉਹ ਗੁਲਾਮਦਾਰੀ ਦੇ ਬਦਲੇ ਰੂਪ ਕਿਰਤੀ-ਜਮਾਤ ਦੇ ਰੂਪ ਵਿੱਚ ਕਿਰਤੀ-ਫਲ ਸੰਘਰਸ਼ ਲਈ ਸੀ !
    ਸਿਵਲ ਵਾਰ ਦੇ ਖਾਤਮੇ ਬਾਦ ਲਗਪਗ 20 ਸਾਲਾਂ ਦੇ ਅਰਸੇ ਅੰਦਰ ਅਮਰੀਕੀ ਲੋਕਾਂ  ਨੇ ‘ਜਿਸ ਕਰੋਆ ਕਨੂੰਨ` ਜਿਸ ਰਾਹੀਂ ਸਿਆਹਫ਼ਾਮ ਲੋਕਾਂ ਨੂੰ ਗੋਰਿਆਂ ਤੋਂ ਅਲੱਗ ਰਹਿਣ ਲਈ ਮਜਬੂਰ ਕੀਤਾ ਗਿਆ ਸੀ, ਇਸ ਕਾਨੂੰਨ  ਨੂੰ ਪੁਲੀਸ ਵੱਲੋਂ ਬੜੀ ਸਖ਼ਤੀ ਨਾਲ ਲਾਗੂ ਕੀਤਾ ਗਿਆ ਸੀ। ਆਖਰ ਇਸ ਕਾਨੂੰਨ ਦਾ 1964 ਬਾਦ ਭੋਗ ਪਾਇਆ ਗਿਆ। ਇਸ ਕਾਲੇ ਕਾਨੂੰਨ ਦੇ ਸਮੇਂ 1955 ਨੂੰ 14-ਸਾਲਾਂ ਇੱਕ ਕਾਲੇ ਲੜਕੇ ਨੂੰ ਕੋਹ ਕੋਹ ਕੇ ਗੋਰਿਆਂ ਨੇ ਮਾਰ ਕੇ ਨਦੀ (ਮਿਸੀਸੀਪੀ) ਵਿੱਚ ਸੁੱਟ ਦਿੱਤਾ ਗਿਆ ਸੀ। ਮੋਂਟ-ਗੁੰਮਰੀ ਵਿਖੇ ਸਿਆਹਫ਼ਾਮ ਰੋਜ਼ਾ-ਪਾਰਕਜ ਨੂੰ ਬੱਸ ਵਿਚੋਂ ਕੱਢ ਦਿੱਤਾ ਗਿਆ। 1965 ਨੂੰ ਲਾਂਸ-ਐਂਜਲ ‘ਚ ‘‘ਵਾਟਸ-ਦੰਗੇ`` ਅਤੇ ਕਿੰਗ ਲੂਥਰ ਦੀ ਸ਼ਹਾਦਤ ਬਾਦ 1968 ਅਮਰੀਕਾ ਅੰਦਰ ਹਰ ਪਾਸੇ ਕਾਲਾ ਰੋਹ ਜਾਗਿਆ ਸੀ। ਜਿੱਥੇ ਇਹ ਰੋਹ ਨਸਲੀ-ਨਫ਼ਰਤ ਵਿਰੁੱਧ ਸੀ, ਉੱਥੇ ਇਸ ਦਾ ਕਾਰਨ, ਅਮਰੀਕਾ ਅੰਦਰ ਵਧ ਰਹੀ ਆਰਥਿਕ-ਨਾਬਰਾਬਰਤਾ ਕਰਕੇ ਵੀ ਸੀ। ਮਾਰਚ-3, 1991 ‘‘ਰੋਡੇ ਕਿੰਗ ਦੀ ਪੁਲੀਸ ਰਾਹੀਂ ਕੁਟ-ਮਾਰ, 2008 ਨੂੰ ਡੇਵਿਸ ਦੀ ਮੌਤ ਭਾਵ 2019 ਤੱਕ ਸੈਂਕੜੇ ਕੇਸਾਂ ‘ਚ ਪੁਲੀਸ ਹੱਥੋ ਸਿਆਹਫ਼ਾਮ ਲੋਕਾਂ ਦੀ ਕੁੱਟਮਾਰ ਤੇ ਗੋਲੀ ਮਾਰ ਕੇ ਮਾਰ ਦੇਣਾ ਅਮਰੀਕਾ ਵਿੱਚ ਇਕ ਨਹੀਂ ਹਜ਼ਾਰਾਂ ਘਟਨਾ ਹਨ। ਜਿਨ੍ਹਾਂ ਦੀ ਲੜੀ ਅੰਦਰ ਹੁਣ ਜਾਰਜ-ਫਰਾਇਡ ਵੀ ਜੁੜ ਗਿਆ। ਕਦੋਂ ਇਸ ਜ਼ੁਲਮ ਦੀ ਕੜੀ ਟੁੱਟੇਗੀ ? ਆਖਰ 2013 ਨੂੰ ਇੱਕ ਲਹਿਰ ‘‘ਬਲੈਕ ਲਾਈਵਜ ਮੈਟਰ`` (ਨ;਼ਫਾ :ਜਡਕਤ ਝ਼ਵਵਕਗ) ਅੱਗੇ ਆਈ ਹੈ, ‘ਜਿਸ ਨੇ ਕਾਲੇ ਲੋਕਾਂ ਖਾਸ ਕਰਕੇ ਮਾਈਕਲ ਬਰਾਊਨ ਅਤੇ ਫਰਗੂਸਨ ਦੀ ਮੌਤ ਬਾਦ ਸਮੁੱਚੇ ਕਾਲੇ ਲੋਕਾਂ ਵਿਰੁੱਧ ਹਿੰਸਾ ਫੈਲਾਉਣ ਵਾਲਿਆਂ ਬਰਖਿਲਾਫ ਲਾਮਬੰਦੀ ਸ਼ੁਰੂ ਕੀਤੀ ਗਈ ਹੈ।
    ਨਸਲੀ-ਨਫ਼ਰਤ, ਨਸਲਘਾਤ ਅਤੇ ਘਿਰਣਾ ਵਿਰੁੱਧ, ‘ਸੰਯੁਕਤ ਰਾਸ਼ਟਰ ਦੇ ਗਠਨ ਬਾਦ ਲੋਕਾਂ  ਨੇ ਬਹੁਤ ਵਾਰੀ ਅਵਾਜ਼ ਉਠਾਈ ! ਇਸ ਸਬੰਧੀ 1948 ਦੀ ਕਨਵੈਨਸ਼ਨ, ਸਿਵਲ ਅਧਿਕਾਰ ਕਾਂਗਰਸ, ਅਫਰੀਕਨ-ਅਮਰੀਕਨ ਕਮਿਊਨਿਸਟ, ਇਨ੍ਹਾਂ ਜੱਥੇਬੰਦੀਆਂ ਵਲੋਂ ਨਸਲੀ ਨਫ਼ਰਤ ਵਿਰੁੱਧ ਮਿਲਕੇ ਅਵਾਜ਼ ਉਠਾਈ ਗਈ। 1951 ਦੀ ਪਟੀਸ਼ਨ ਵਿੱਚ ਅਮਰੀਕਾ ਅੰਦਰ ਪਿਛਲੇ 90 ਸਾਲਾਂ ਦੇ ਅਰਸੇ ਦੋਰਾਨ ਮਾਰੇ ਗਏ ਅਫਰੀਕੀ-ਅਮਰੀਕੀ 70,000 ਲੋਕਾਂ ਦੀ ਲਿਸਟ ਦਿੱਤੀ ਗਈ। ਪਰ ਸੰਯੁਕਤ ਰਾਸ਼ਟਰ ਅੰਦਰ ਅਮਰੀਕਾ ਤੇ ਪੱਛਮੀ ਭਾਈ ਵਾਲਾ ਦੇ ਦਬਾਅ ਅਧੀਨ ਅਮਰੀਕਾ ਅੰਦਰ ਇਸ ਨਸਲੀ-ਨਫ਼ਰਤ ਨੂੰ ਖਤਮ ਕਰਨ ਲਈ ਹੁਣ ਤੱਕ ਕੋਈ ਉਸਾਰੂ ਕਾਰਵਾਈ ਨਹੀਂ ਕੀਤੀ ਗਈ ਹੈ। ਦੁਨੀਆ ਅੰਦਰ ਭਾਵੇਂ ਸਲੇਵਰੀ (ਗੁਲਾਮੀ) ਖਤਮ ਹੋ ਗਈ ਹੈ, ਪਰ ਨਸਲੀ-ਨਫ਼ਰਤ, ਭਿੰਨ-ਭੇਦ, ਜਾਤ-ਪਾਤ ਅੱਜੇ ਖਤਮ ਨਹੀਂ ਹੋਏ ਸਨ। ਭਾਰਤ ਅੰਦਰ ਰਾਜਸਤਾ ਤੇ ਕਾਬਜ਼ ਭੰਗਵਾਕਰਨ ਵਾਲੀ ਰਾਜਨੀਤੀ ਨੂੰ ਚਲਾਉਣ ਵਾਲੀ ਮੋਦੀ ਸਰਕਾਰ ਵੀ, ‘ ਘੱਟ ਗਿਣਤੀਆਂ ਵਿਰੁੱਧ ਉਸੇ ਤਰ੍ਹਾਂ ਹੀ ਨਫ਼ਰਤ ਫੈਲਾਅ ਰਹੀ ਹੈ, ਜਿਵੇਂ ਅਮਰੀਕਾ ਅੰਦਰ ਕਾਲੇ ਲੋਕਾਂ ਵਿਰੁਧ ਫੈਲਾਇਆ ਗਿਆ ਹੈ। ਘੱਟ ਗਿਣਤੀ ਲੋਕ ਦੇਸ਼ ਦੇ ਲੋਕਤੰਤਰ ਦਾ ਇਕ  ਅਹਿਮ ਹਿੱਸਾ ਹਨ। ਇਨ੍ਹਾਂ ਲੋਕਾਂ ਦੇ ਹਿਤਾਂ ਦੀ ਸੁਰੱਖਿਆ ਕੌਮ ਅਤੇ ਸਮਾਜ ਲਈ ਬੇਹੱਦ ਜ਼ਰੂਰੀ ਹੈ। ਸਮਾਜ ਅੰਦਰ ਨਸਲੀ-ਨਫ਼ਰਤ ਜਿਥੇ ਦੇਸ਼ ‘ਚ ਸਦਭਾਵਨਾ ਤੇ ਏਕਤਾ ਲਈ ਸ਼ੁਭ ਸੰਕੇਤ ਨਹੀਂ; ਉੱਥੇ ਸਾਨੂੰ ਇਹ ਵੀ ਭੁਲਣਾ ਨਹੀਂ ਚਾਹੀਦਾ ਕਿ ਇਹ ਲੋਕ ਹੀ ਸਮਾਜਕ ਪ੍ਰੀਵਰਤਨ ਦਾ ਧੁਰਾ ਬਣਨਗੇ ?
    ਅੱਜ ਸਾਮਰਾਜੀ ਅਮਰੀਕਾ ਅਤੇ ਸਮੇਤ ਵਿਸ਼ਵੀ ਪੂੰਜੀਵਾਦ ‘ਜਿਸ ਅੰਦਰ ਪਹਿਲਾ ਜਾਰੀ ਆਰਥਿਕ ਸੰਕਟ ਅਤੇ ਹੁਣ ਕੋਵਿਡ-19 ਦੇ ਮਹਾਂਮਾਰੀ` ਪ੍ਰਭਾਵ ਕਾਰਨ ਹੋਰ ਨਵੇਂ ਪੈਦਾ ਹੋਏ ਆਰਥਿਕ ਸੰਕਟ ਦੇ ਨਤੀਜੇ ਵਜੋਂ, ਵੱਖ-ਵੱਖ ਦੇਸ਼ਾਂ ਅੰਦਰ ਆਰਥਿਕ ਨਾ-ਬਰਾਬਰੀਆਂ ਵਿੱਚ ਅਥਾਹ ਵਾਧਾ ਹੋਵੇਗਾ ? ਇਸ ਦਾ ਸੰਕੇਤ ਸੰਸਾਰ ਅੰਦਰ ਵੱਖ-ਵੱਖ ਰੂਪਾਂ ਵਿੱਚ ਰੂਪਵਾਨ ਹੋ ਰਿਹਾ ਹੈ। ਸਾਮਰਾਜ ਇਸ ਸੰਕਟ ਦੇ ਬਾਵਜੂਦ ਵਧੇਰੇ ਹਮਲਾਵਰੀ, ਖਾਸ ਕਰਕੇ ਰਾਜਨੀਤਕ, ਆਰਥਿਕ ਤੇ ਫ਼ੌਜੀ ਦਖਲ-ਅੰਦਾਜ਼ੀਆਂ ਰਾਹੀਂ ਹਮਲਾਵਾਰੀ ਦਾ ਪ੍ਰਗਟਾਵਾ ਕਰਦਾ ਰਹੇਗਾ। ਪਰ ਅੰਦਰੂਨੀ ਆਰਥਿਕ ਮੰਦੇਕਾਰਨ ਫੈਲੀ ਬੇਰੁਜ਼ਗਾਰੀ ਅਤੇ ਅਸਮਾਨਤਾਵਾਂ ਕਾਰਨ ਜਨਤਕ ਰੋਹ ਅਤੇ ਸੰਘਰਸ਼ ਵੀ ਉਭਰਨਗੇ। ਕਿਉਂਕਿ ਦੁਨੀਆਂ ਅੰਦਰ ਸੱਜ-ਪਿਛਾਖੜ ਵੱਲ ਰਾਜਨੀਤਕ ਝੁਕਾਅ ਵੱਧਿਆ ਹੈ। ਇਹ ਝੁਕਾਅ ਨਵ-ਉਦਾਰਵਾਦ ਨੂੰ ਅਪਣਾਉਂਦਾ ਹੈ। ਜੋ ਘਰੇਲੂ, ਸਥਾਨਿਕ ਅਤੇ ਖੇਤਰੀ ਤਨਾਵਾਂ ਨੂੰ ਵੀ ਤਕੜਾ ਕਰਦਾ ਹੈ। ਜਿਸ ਕਾਰਨ ਨਸਲਵਾਦ, ਦੂਜੇ ਦੇਸ਼ਾਂ ਪ੍ਰਤੀ ਨਫ਼ਰਤ ਅਤੇ ਪਿਛਾਖੜੀ ਨਵ ਫਾਸ਼ੀਵਾਦੀ ਪ੍ਰਵਿਰਤੀਆਂ ‘ਚ ਵਾਧਾ ਕਰਦਾ ਹੈ। ਪਰ ਇਨ੍ਹਾਂ ਪ੍ਰਸਿਥੀਆਂ ਦੇ ਬਾਵਜੂਦ ਅਮਰੀਕਾ ਅੰਦਰ ਪਨਪੀ ਸਿਆਹਫ਼ਾਮ ਅਤੇ ਆਮ ਲੋਕਾਂ ਦੀ ਲਹਿਰ ਜਿਸ ਨੇ ਲੋਕਾਂ ਨੂੰ ਇੱਕਠੇ ਕਰਨ ਲਈ ਇੱਕ ਪਲੇਟਫਾਰਮ ਦਿੱਤਾ ਹੈ। ਇਹ ਲਹਿਰ ਜਿਹੜੀ ਸੰਸਾਰ ਦੇ ਹਰ ਕੋਨੇ ਵੱਲ ਵੱਧ ਰਹੀ ਹੈ, ਸਾਮਰਾਜੀ ਮਨਸੂਬਿਆਂ ਨੂੰ ਘੱਟੋ ਘੱਟ ਅਟਕਾਉਣ ਲਈ ਸਹਾਈ ਹੋਵੇਗੀ। ਇਹ ਲਹਿਰ ਸੰਸਾਰ ਅੰਦਰ ਕੌਮਾਂਤਰੀ ਜਮਹੂਰੀ ਸ਼ਕਤੀਆਂ ਦੇ ਏਕੇ, ਸੰਸਾਰ ਅਮਨ ਅਤੇ ਜਲਵਾਯੂ ਪ੍ਰੀਵਰਤਨ ਦੇ ਕੰਟਰੋਲ ਲਈ ਇੱਕ ਨਿਘਰ ਹਿਸਾ ਪਾਏਗੀ।
    ਆਓ ਸਾਰੇ ! ਨਸਲੀ ਵਿਤਕਰੇ ਵਿਰੁਧ ਆਵਾਜ਼ ਉਠਾਈਏ। ਉਨ੍ਹਾਂ ਲੋਕਾਂ ਨੂੰ ਜਿਹੜੇ ਇਸ ਲਹਿਰ ‘ਚ ਕੁਰਬਾਨ ਹੋਏ ਹਨ, ਉਨ੍ਹਾਂ ਨੂੰ ਸਿਜਦਾ ਕਰੀਏ !! ਲਹਿਰ ਦੀ ਗਤੀਸ਼ੀਲਤਾ ਨੂੰ ਹੋਰ ਮਜ਼ਬੂਤ ਕਰੀਏ !!


91-9217997445
ਜਗਦੀਸ਼ ਸਿੰਘ ਚੋਹਕਾ
001-403-285-4208
jagdishchohka@gmail.com

ਸਾਮਰਾਜੀ ਅਮਰੀਕਾ ਦਾ ਹਮਲਾਵਰੀ ਰੁੱਖ ਅਮਨ ਲਈ ਖਤਰਾ - ਜਗਦੀਸ਼ ਸਿੰਘ ਚੋਹਕਾ

3-ਜਨਵਰੀ ਸਵੇਰ ਨੂੰ ਬਗਦਾਦ ਦੇ ਕੌਮਾਂਤਰੀ ਹਵਾਈ-ਅੱਡੇ ਤੇ ਇਕ ਅਮਰੀਕੀ ਡਰੋਨ ਹਮਲੇ ਰਾਹੀਂ ਇਰਾਨ ਦੀ ਕੁਦਸ ਫੋਰਸ ਦੇ ਮੁੱਖੀ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਕਰ ਦਿੱਤੀ ਗਈ। ਸੁਲੇਮਾਨੀ ਦੀ ਮੌਤ 'ਤੇ ਇਰਾਨ ਦੇ ਪ੍ਰਮੁੱਖ ਆਗੂ ਆਇਤਉਲਾ-ਅਲ-ਖਾਮਨੇਈ ਨੇ ਕਿਹਾ, 'ਕਿ ਸਹੀ ਜਗ੍ਹਾ ਅਤੇ ਸਹੀ ਸਮਾਂ ਆਉਣ 'ਤੇ ਅਸੀਂ ਬਦਲਾ ਲਵਾਂਗੇ ? ਤੁਰੰਤ ਹੀ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ- ਇਰਾਨ ਅਗਰ ਹਮਲਾ ਕਰੇਗਾ ਤਾਂ ਅਸੀਂ ਅਜਿਹੀ ਕਾਰਵਾਈ ਕਰਾਂਗੇ ਜੋ ਪਹਿਲਾਂ ਕਦੀ ਕਿਸੇ ਨੇ ਨਾ ਕੀਤੀ ਹੋਵੇਗੀ ! ਇਸ ਡਰੋਨ ਹਮਲੇ ਬਾਅਦ ਇਰਾਨ ਨੂੰ ਇਹ ਇਕ ਧਮਕੀ ਵੀ ਦਿੱਤੀ ਗਈ। ਜਿਹੜਾ ਕਿ ਸਾਮਰਾਜੀ ਅਮਰੀਕਾ ਦੀ ਤੀਜੇ ਸੰਸਾਰ ਜੰਗ ਛੇੜਨ ਦੀ ਆਸ਼ੰਕਾ ਨੂੰ ਜਨਮ ਵੀ ਦੇਣਾ ਹੈ ? ਰਾਜਨੀਤਕ ਹਲਕਿਆ ਅੰਦਰ ਇਸ ਡਰੋਨ ਹਮਲੇ ਅਤੇ ਟਰੰਪ ਦੀ ਧਮਕੀ ਬਾਦ ਦੁਨੀਆ ਅੰਦਰ ਇਹ ਇਕ ਚਰਚਾ ਵੀ ਗਰਮ ਹੋ ਗਈ ਹੈ, 'ਕਿ ਟਰੰਪ ਜਿਸ 'ਤੇ ਇਕ ਮਹਾ ਅਭਿਯੋਗ ਚਲ ਰਿਹਾ ਹੈ। ਰਾਸ਼ਟਰਪਤੀ ਚੋਣ ਜਿਤਣ ਲਈ ਅਜਿਹੇ ਮੌਕੇ ਦੀ ਤਾਲਾਸ਼ 'ਚ ਇਹੋ ਜਿਹੇ ਹਾਲਾਤ ਪੈਦਾ ਕਰ ਰਿਹਾ ਹੈ! ਕੁਝ ਵੀ ਹੋਵੇ! ਟਰੰਪ ਦੀ ਇਹ ਇਕ ਵੱਡੀ ਰਾਜਸੀ ਗਲਤੀ ਹੋਵੇਗੀ, 'ਜੇਕਰ ਉਹ ਇਰਾਨ ਵਿਰੁਧ ਜੰਗ ਛੇੜ ਕੇ ਰਾਸ਼ਟਰਪਤੀ ਦੀ ਚੋਣ ਜਿਤਣ ਦੀ ਆਸ ਰੱਖੇਗਾ?
    ਇਰਾਨ ਵਿਰੁਧ ਜੰਗ ਵਿੱਚ ਅਮਰੀਕਾ ਅੱਗੇ ਹੈ, ਪਰ ਲੋਕ ਰਾਏ ਅੰਦਰ ਉਹ ਅਮਨ ਨੂੰ ਢਾਅ ਲਾਉਣ ਕਰਕੇ ਉਸ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ ? ਸੁਲੇਮਾਨੀ 'ਤੇ ਹਮਲਾ ਇਸੇ ਰੋਸ਼ਨੀ 'ਚ ਸਮਝਿਆ ਜਾ ਰਿਹਾ ਹੈ। ਟਰੰਪ ਨੂੰ ਸਮਝਣਾ ਚਾਹੀਦਾ ਕਿ ਸੁਲੇਮਾਨੀ ਨੂੰ ਮਾਰਨਾ ਉਸ ਨੂੰ ਸ਼ਹੀਦ ਬਣਾ ਕੇ, 'ਇਸਲਾਮੀ ਮੁਲਕਾਂ ਅੰਦਰ ਉਸ ਨੂੰ ਹੀਰੋ ਬਣਾ ਦਿੱਤਾ ਹੈ ? ਹੁਣ ਜੇਕਰ ਟਰੰਪ ਨੇ ਮੱਧ-ਪੂਰਬ ਅੰਦਰ ਅੱਗ ਲਾ ਦਿੱਤੀ ਤਾਂ ਇਹ ਅੱਗ ਦੀ ਲਪੇਟ 'ਚ ਸਾਰਾ ਸੰਸਾਰ ਸਮੇਤ ਅਮਰੀਕਾ ਤਬਾਹ ਹੋ ਜਾਵੇਗਾ ? ਜੋ ਰੋਲ ਬਰਤਾਨੀਆਂ ਅਤੇ ਕੁਝ ਨਾਟੋ ਦੇ ਭਾਈਵਾਲ ਦੇਸ਼ ਅਦਾ ਕਰ ਰਹੇ ਹਨ, 'ਉਨ੍ਹਾਂ ਨੂੰ ਜਦੋਂ ਜੰਗ ਦਾ ਸੇਕ ਲੱਗੇਗਾ ਤਾਂ ਸਭ ਕੁਝ ਭੁਲ ਜਾਵੇਗਾ ! ਅੱਜ ਦੇ ਸੰਦਰਭ ਅੰਦਰ ਜੋ ਰੋਲ ਸੰਯੁਕਤ ਰਾਸ਼ਟਰ ਨੂੰ ਅਦਾ ਕਰਨਾ ਚਾਹੀਦਾ ਸੀ, 'ਉਹ ਵੀ ਕਾਫੀ ਕੁਝ ਨਹੀਂ। ਸਗੋਂ ਦੋਨੋਂ ਦੇਸ਼ਾਂ ਨੂੰ ਸੰਜਮ ਵਰਤਣ ਦਾ ਕਹਿ ਕੇ ਹਮਲਾਵਰ ਨੂੰ ਹੋਰ ਪਤਿਆਉਣਾ ਹੈ। ਅਮਰੀਕਾ ਵੱਲੋ ਹਮਲਾ ਕਰਨਾ ਤੇ ਧਮਕੀ ਵੀ ਦੇਣੀ  ਕਿਥੋਂ ਦਾ ਇਹ ਇਨਸਾਫ਼ ਹੈ ? ਭਾਰਤ ਜਿਹੜਾ ਕਦੀ ਗੁਟ-ਨਿਰਲੇਪ ਦੇਸ਼ਾਂ ਦਾ ਮੋਢੀ ਰਿਹਾ ਸੀ, ਮੋਦੀ ਸਰਕਾਰ ਵੱਲੋ ਇਹ ਕਹਿ ਕੇ ਪੱਲਾ ਝਾੜ ਦੇਣਾ ਕਿ, 'ਦੋਨੋ ਦੇਸ਼ ਸੰਜਮ ਵਰਤਣ ਕੌਮਾਂਤਰੀ ਪਿੜ ਅੰਦਰ ਭਾਰਤ ਦੀ ਵਿਦੇਸ਼ ਨੀਤੀ ਤੋਂ ਪਿਛੇ ਹੱਟਣਾ ਹੈ।
    ਅਮਰੀਕੀ ਰਾਸ਼ਟਰਪਤੀ ਦੀ ਇਹ ਧਮਕੀ ਕਿ ਇਰਾਨ ਦੇ 52-ਅਹਿਮ ਟਿਕਾਣਿਆ ਤੇ ਹਮਲੇ ਹੋਣਗੇ ਅਤੇ ਫਿਰ ਜਰਨੈਲਾਂ ਤੇ ਹਮਲਾ ਇਹ ਅਮਰੀਕੀ ਸਾਮਰਾਜ ਦੀ ਨਿੰਦਣਯੋਗ ਮਨਮਾਨੀ ਹੀ ਨਹੀਂ ਸਗੋਂ ਫੌਜੀ ਧੌਂਸ ਅਤੇ ਸੰਸਾਰ ਅਮਨ ਨੂੰ ਇਕ ਵੱਡਾ ਖਤਰਾ ਪੈਦਾ ਕਰਨਾ ਹੈ। ਦੁਨੀਆਂ ਅੰਦਰ ਜੇਕਰ ਜੰਗ ਭੜਕਦੀ ਹੈ ਤਾਂ ਇਸ ਲਈ ਸਾਮਰਾਜ ਅਮਰੀਕਾ ਜ਼ਿੰਮੇਵਾਰ ਹੋਵੇਗਾ ? ਆਪਣੀ ਵਿਸ਼ਵ ਵਿਆਪੀ ਸਰਦਾਰੀ ਨੂੰ ਹੋਰ ਮਜ਼ਬੂਤ ਕਰਨ ਅਤੇ ਆਰਥਿਕ ਸੰਕਟ ਦੇ ਨਾਂਹ ਪੱਖੀ ਪ੍ਰਭਾਵਾਂ ਉਪਰ ਕਾਬੂ ਪਾਉਣ ਦੇ ਆਪਣੇ ਯਤਨਾਂ ਵਿੱਚ, 'ਅਮਰੀਕੀ ਸਾਮਰਾਜਵਾਦ ਸਰਵ-ਪੱਖੀ ਵਧੇਰੇ ਹਮਲਾਵਰੀ ਦਾ, ਖਾਸਕਰ ਰਾਜਨੀਤਕ, ਆਰਥਿਕ ਤੇ ਫੌਜੀ ਦਖ਼ਲਅੰਦਾਜ਼ੀਆਂ ਰਾਹੀਂ ਹਮਲਾਵਰੀ ਰੁੱਖ ਦਾ ਪ੍ਰਗਟਾਵਾ ਕਰ ਰਿਹਾ ਹੈ। ਟਰੰਪ ਅਮਰੀਕਾ ਅੰਦਰ ਆ ਰਹੀ ਰਾਸ਼ਟਰਪਤੀ ਪੱਦ ਦੀ ਚੋਣ ਲਈ  ਉਪਰੋਕਤ ਪ੍ਰਭਾਵਾਂ ਨੂੰ ਵਰਤਣ ਲਈ ਯਤਨਸ਼ੀਲ ਹੈ। ਪੱਛਮੀ ਏਸ਼ੀਆ ਵਿੱਚ ਅਮਰੀਕਾ, ਇਜ਼ਰਾਇਲ ਧੁਰੀ ਨੇ ਆਪਣੀ ਕੇਂਦਰੀ ਭੂਮਿਕ ਨਿਭਾਉਂਦੇ ਹੋਏ ਆਪਣੇ ਟੀਚੇ ਅਨੁਸਾਰ ਅਮਰੀਕੀ ਸਾਮਰਾਜ ਨੇ ਆਪਣਾ ਰਾਜਨੀਤਕ ਕੰਟਰੋਲ ਵਧਾਉਣ ਅਤੇ ਇਜ਼ਰਾਇਲ ਨੂੰ ਮਜ਼ਬੂਤ ਕਰਨਾ, ਦੋਹਾਂ ਮੰਤਵਾਂ ਲਈ ਇਰਾਨ ਨੂੰ ਕਮਜ਼ੋਰ ਤੇ ਅਲੱਗ-ਥਲੱਗ ਕਰਨਾ ਹੈ।
    ਅਮਰੀਕਾ ਅਤੇ ਉਸ ਦੇ ਅਰਬ-ਸਹਿਯੋਗੀਆਂ ਵੱਲੋ ਸਮਰਥਿਤ ਇਸਲਾਮੀ ਸ਼ਕਤੀਆਂ ਦੇ ਅਸਫ਼ਲ ਹੋਣ ਦਾ, ਪੱਛਮੀ ਏਸ਼ੀਆ ਦੀ ਰਾਜਨੀਤੀ ਉਤੇ ਡੂੰਘਾ ਅਸਰ ਪੈਣ ਜਾ ਰਿਹਾ ਹੈ। ਸੀਰੀਆ ਵਿੱਚ ਰੂਸ ਦੀ ਯੁੱਧਨੀਤਕ ਫੌਜੀ ਦਖ਼ਲਅੰਦਾਜ਼ੀ ਨਾਲ, ਇਸ ਖੇਤਰ ਵਿੱਚ ਰੂਸ ਦਾ ਪ੍ਰਭਾਵ ਮਜ਼ਬੂਤ ਹੋਇਆ ਹੈ। ਰੂਸ-ਤੁਰਕੀ-ਇਰਾਨ ਸਾਂਝੀ ਪਹਿਲ ਨੇ ਇਸ ਖੇਤਰ ਵਿੱਚ ਅਮਰੀਕੀ ਮਨਸੂਬਿਆ ਨੂੰ ਅਸਫ਼ਲ ਕੀਤਾ ਹੈ। ਅਮਰੀਕਾ, 'ਅਸਦ ਨੂੰ ਸੀਰੀਆ ਵਿਚੋਂ ਉਖਾੜਨ ਦੇ ਆਪਣੇ ਟੀਚੇ 'ਚ ਅਸਫ਼ਲ ਹੋਇਆ ਹੈ। ਇਸ ਲਈ ਉਸ ਨੇ ਇਸ ਖੇਤਰ 'ਚ ਆਪਣਾ ਧਿਆਨ ਇਰਾਨ ਵਲ ਮੋੜ ਲਿਆ ਹੈ। ਹੁਣ ਇਰਾਨ ਇਸ ਖੇਤਰ ਵਿੱਚ ਅਮਰੀਕੀ ਯੁੱਧਨੀਤੀ ਦਾ ਮੁੱਖ ਨਿਸ਼ਾਨਾ ਬਣਿਆ ਹੈ। ਟਰੰਪ ਨੇ ਇਰਾਨ ਦੇ ਨਾਲ ਪ੍ਰਮਾਣੂ ਸਮਝੌਤੇ ਨੂੰ ਪ੍ਰਮਾਣਿਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਿਹੜਾ ਇਹ ਦਿਖਾਉਂਦਾ ਹੈ 'ਕਿ ਇਰਾਨ ਉਤੇ ਵੀ ਅਤੇ ਇਸ ਖੇਤਰ ਉਤੇ ਵੀ ਦੋਹਾਂ 'ਤੇ ਦਬਾਅ  ਲੱਦੇ ਜਾਣ ਵਾਲੇ ਹਨ। ਇਰਾਨ ਨੇ ਨਵੀਆਂ ਰੋਕਾਂ ਤੇ ਬੰਦਸ਼ਾਂ, ਤੇਲ ਸਪਲਾਈ 'ਚ ਵਿਘਨ, ਸਾਊਦੀ ਅਰਬ ਨੂੰ ਅਮਰੀਕਾ ਹੋਰ ਨੇੜੇ ਲਾ ਕੇ ਇਰਾਨ ਨੂੰ ਕਮਜ਼ੋਰ ਕਰਨ ਅਤੇ ਯਮਨ ਅੰਦਰ "ਹੌਥੀ" ਲੜਾਕਿਆ ਵਿਰੁੱਧ ਜਿਨ੍ਹਾਂ ਨੂੰ ਇਰਾਨ ਦੀ ਹਮਾਇਤ ਹੈ, 'ਵਿਰੁਧ ਹਵਾਈ ਹਮਲੇ ਕਰਾ ਰਿਹਾ ਹੈ। ਸਾਊਦੀ ਅਰਬ ਦੇ ਨਵੇਂ ਰਾਜਕੁਮਾਰ ਮੁਹੰਮਦ ਬਿਨ ਸਲਮਾਨ ਅਮਰੀਕਾ ਦੀ ਸ਼ਹਿ 'ਤੇ ਕਤਰ, ਸੀਰੀਆ, ਯਮਨ ਤੇ ਲਿਬਨਾਨ ਵਿਰੁੱਧ ਅੰਦਰੂਨੀ ਕਾਰਵਾਈਆਂ ਜਾਰੀ ਰੱਖ ਰਿਹਾ ਹੈ।
    ਇਰਾਨ ਦੇ ਮੁੱਖੀ ਖਾਮਨੇਈ ਨੇ ਅਮਰੀਕਾ ਹਮਲੇ ਦਾ ਜਵਾਬ ਦੇਣ ਲਈ ਕੌਮੀ ਸੁਰੱਖਿਆ ਪ੍ਰੀਸ਼ਦ ਦੀ ਤਹਿਰਾਨ ਵਿਖੇ ਇਕ ਬੈਠਕ ਬੁਲਾਈ। ਜਿਵੇਂ ਪਹਿਲਾ ਹੀ ਮਹਿਸੂਸ ਹੋ ਰਿਹਾ ਸੀ, 'ਕਿ ਇਰਾਨ ਵੀ ਕੋਈ ਕਾਰਵਾਈ ਕਰੇਗਾ। 8-ਜਨਵਰੀ ਨੂੰ ਇਰਾਨ ਵੱਲੋਂ ਇਰਾਕ ਸਥਿਤ ਅਮਰੀਕੀ ਫ਼ੌਜੀ ਅੱਡਿਆਂ-ਅਲਅਸਦ ਅਤੇ ਇਰਬਿਲ 'ਤੇ 22-ਮਿਜ਼ਾਇਲਾਂ ਦਾਗੀਆਂ ਗਈਆਂ। ਇਰਾਨੀ ਟੀ.ਵੀ. ਦੀਆਂ ਖਬਰਾਂ ਅਨੁਸਾਰ 80-ਅਮਰੀਕੀ ਫੌਜੀ ਮਾਰੇ ਜਾਣਾ ਦਾ ਦਾਅਵਾ ਕੀਤਾ ਗਿਆ। ਜਦਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ। ਇਸ ਵੇਲੇ ਮੱਧ-ਪੂਰਬ 'ਚ ਹਾਲਾਤ ਧਮਾਕਾ-ਖੇਜ ਬਣੇ ਹੋਏ ਹਨ। ਇਰਾਨ ਨੇ ਖਾੜੀ ਅੰਦਰ "ਹੋਰਮੁਜ" ਖਾੜੀ ਬੰਦ ਕਰਨ ਦੀ ਵੀ ਧਮਕੀ ਦਿੱਤੀ ਹੈ। ਅਮਰੀਕਾ ਦੇ ਇਸ ਵੇਲੇ ਮੱਧ-ਪੂਰਬ ਤੇ ਅਰਬ ਦੇਸ਼ਾਂ ਅੰਦਰ 2-ਲੱਖ ਸੈਨਿਕ, ਯੁੱਧ-ਬੇੜੇ,ਦੁਬਈ ਸਥਿਤ ਐਫ-22 ਹੰਪਟਰ ਫਾਈਟਰ ਬੇਸ, ਕਰੁਜ-ਮਿਜ਼ਾਇਲ, ਆਰਮਡ ਉਹੀਓ ਕਲਾਸ ਪਨਡੂਬੀਆਂ ਹਵਾਈ ਜਹਾਜ ਵਾਹਕ ਜੋ ਅਰਬ ਦੇਸ਼ਾਂ ਤੇ ਖਾੜੀ ਵਿੱਚ ਤਾਇਨਾਤ ਹਨ, ਉਸ ਪਾਸ ਬੀ-2 ਸਟੇਲਥ ਬੰਬ-ਵਰਸ਼ਕ ਹਵਾਈ ਜਹਾਜ਼ ਤੇ ਪ੍ਰਮਾਣੂ ਹਥਿਆਰ ਹਨ। ਜਿਵੇਂ ਇਰਾਨ ਅਤੇ ਅਮਰੀਕਾ 'ਚ ਟਕਰਾਅ ਦੀ ਤੀਬਰਤਾ ਜੋ ਵੱਧ ਰਹੀ ਹੈ, ਸੰਸਾਰ ਜੰਗ ਵੀ ਭੜਕ ਸਕਦੀ ਹੈ।
    ਇਰਾਨ ਨੂੰ ਕਿਸੇ ਵੀ ਦੇਸ਼ ਦੀ ਕੋਈ ਸਿਧੀ ਹਮਾਇਤ ਨਹੀ ਹੈ। ਉਸ ਪਾਸ ਦੁਨੀਆ ਦੀ 13-ਵੀਂ ਸਭ ਤੋਂ ਵੱਡੀ ਫੌਜੀ ਸ਼ਕਤੀ ਹੈ ਪਰ ਉਸ ਨਾਲ ਮੱਧ-ਪੂਰਬ ਅੰਦਰ ਫੈਲਿਆ ਮਿਲਿਸ਼ੀਆ ਸਮੂਹ, ਲੇਬਨਾਨ ਅੰਦਰ ਸਰਗਰਮ ਹਿਜ਼ਬੁਲਾਹ, ਯਮਨ ਦੇ ਹੌਥੀ ਵਿਦਰੋਹੀ, ਸੀਰੀਆ ਅੰਦਰ ਅਲ-ਅਸਦ ਦਾ ਸਹਿਯੋਗ ਹੈ। ਕਾਸਿਮ ਸੁਲੇਮਾਨੀ ਜੋ ਇਰਾਨ ਦੀ ਇਸਲਾਮਿਕ ਇਨਕਲਾਬੀ "ਕੁਦਸ ਫੌਰਸ" ਦਾ ਮੁੱਖੀ ਸੀ, 'ਇਰਾਨ ਦੀਆਂ ਵਿਦੇਸ਼ਾਂ ਅੰਦਰ ਚਲ ਰਹੀਆ ਗੁਪਤ ਮੁਹਿੰਮਾਂ ਨੂੰ ਲਾਮਬੰਦ ਕਰਦਾ ਸੀ। 1980 ਦੀ ਇਰਾਨ-ਇਰਾਕ ਜੰਗ ਦੇ ਬਾਦ ਪਿਛਲੇ ਚਾਰ-ਦਹਾਕਿਆ ਤੋਂ ਉਹ ਇਨਕਲਾਬੀ ਫੌਜ ਕੁਦਸ ਦੀ ਅਗਵਾਈ ਕਰ ਰਿਹਾ ਸੀ। ਜਿਸ ਤੋਂ ਅਮਰੀਕਾ ਭੈਅ-ਭੀਤ ਤੇ ਸੁਲੇਮਾਨੀ ਨੂੰ ਖਤਮ ਕਰਨਾ ਚਾਹੁੰਦਾ ਸੀ। ਇਰਾਨ ਤੋਂ ਹੁਣ ਇਰਾਕ ਤੇ ਸੀਰੀਆ ਅੰਦਰ ਅਮਰੀਕੀ ਫੌਜੀ ਅੱਡਿਆ, ਗੋਲਾਨ ਹਾਈਟਸ ਤੋਂ ਇਸਰਾਇਲ ਵਿਰੁਧ, "ਹੋਰਮੁਜ" ਜਲ-ਡੈਮਰੂ 'ਚ ਲੰਘਣ ਵਾਲੇ  ਤੇਲ ਟੈਂਕਰਾਂ 'ਤੇ ਹਮਲਿਆ ਦੀ ਸੰਭਾਵਨਾ ਹੋ ਸਕਦੀ ਹੈ। ਰੂਸੀ ਫੌਜਾਂ ਸੀਰੀਆਂ ਅੰਦਰ ਤਾਇਨਾਤ ਹਨ। ਸੀਰੀਆ ਇਰਾਨ ਦਾ ਸਮਰਥੱਕ ਹੈ। ਤੁਰਕੀ, 'ਨਾਟੋ ਦਾ ਮੈਂਬਰ ਹੋਣ ਦੇ ਬਾਵਜੂਦ ਰੂਸ ਤੇ ਇਰਾਨ ਦੇ ਕਰੀਬ ਹੈ। ਜੰਗ ਦੀ ਸੰਭਾਵਨਾ ਬਹੁਤ ਘੱਟ ਹੈ,ਪਰ ਇਰਾਨ ਆਹਮੋ-ਸਾਹਮਣੇ  ਨਹੀਂ ਲੜ੍ਹ ਸਕਦਾ ਹੈ ?
    ਇਰਾਨ ਵੱਲੋਂ ਇਰਾਕ ਵਿਖੇ ਦੋ ਅਮਰੀਕੀ ਫੌਜੀ ਟਿਕਾਣਿਆ ਤੇ ਹੋਏ ਹਮਲੇ ਬਾਦ ਅਮਰੀਕੀ ਰਾਸ਼ਟਰਪਤੀ ਡੋਨਾਰਡ ਟਰੰਪ ਨੇ ਦੇਸ਼-ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ, 'ਕਿ ਅਮਰੀਕਾ ਕੋਈ ਫੌਜੀ ਕਾਰਵਾਈ ਨਹੀ ਕਰੇਗਾ, ਇਰਾਨ ਇਕ ਅੱਤਵਾਦੀ ਦੇਸ਼ ਹੈ ਤੇ ਇਸ ਵੱਲੋਂ ਪ੍ਰਮਾਣੂ ਟੈਸਟ ਕਰਨ ਤੋਂ ਦੂਸਰੇ ਦੇਸ਼ ਦਬਾਅ ਪਾਉਣ। ਨਾਟੋ ਦੇ ਮੈਂਬਰ ਦੇਸ਼, ਅਮਨ ਲਈ ਕੰਮ ਕਰਦੇ ਰਹਿਣਗੇ। ਇਰਾਨੀ ਹਮਲੇ 'ਚ ਕੋਈ ਵੀ ਅਮਰੀਕੀ ਨਹੀਂ ਮਰਿਆ। ਅਮਰੀਕਾ ਅਰਥਿਕ ਤੌਰ ਤੇ ਮਜ਼ਬੂਤ ਹੈ ਤੇ ਮਿਲਟਰੀ ਪੱਖੋ ਵੀ। ਇਰਾਨ ਪ੍ਰਮਾਣੂ ਤਾਕਤ ਬਣਨ ਦਾ ਸੁਪਨਾ ਛੱਡ ਦੇਵੇ। ਸੁਲੇਮਾਨੀ ਇਕ ਅੱਤਵਾਦੀ ਸੀ ਉਸ ਨੂੰ ਪਹਿਲਾ ਹੀ ਮਾਰ ਦੇਣਾ ਚਾਹੀਦਾ ਸੀ। ਉਹ ਅਮਰੀਕੀ ਠਿਕਾਣਿਆ ਤੇ ਹਮਲੇ ਕਰਨ ਦੀ ਤਾਕ ਵਿੱਚ ਸੀ। ਉਹ ਹਿਜਬੁਲ੍ਹਾ ਦੀ ਮਦਦ ਕਰਦਾ ਸੀ। ਅਸੀਂ ਸ਼ਾਂਤੀ ਦੇ ਰਸਤੇ ਤੇ ਅੱਗੇ ਵੱਧ ਰਹੇ ਹਾਂ। ਉਧਰ ਅਮਰੀਕੀ ਡੈਮੋਕਰੇਟਾਂ ਨੇ ਕਿਹਾ ਕਿ ਟਰੰਪ ਅਮਰੀਕਾ ਤੇ ਇਰਾਨ ਵਿਚਕਾਰ ਫੌਜੀ ਟਕਰਾਅ 'ਚ ਤੀਬਰਤਾ ਲਿਆਉਣਾ ਚਾਹੁੰਦਾ ਹੈ। ਹੁਣ ਤੱਕ ਅਮਰੀਕਾ ਦੇ ਹੱਕ ਵਿੱਚ ਜੇਕਰ ਕੋਈ ਅੱਗੇ ਆਇਆ ਹੈ ਤਾਂ ਉਹ ਇਸਰਾਇਲ ਦਾ ਪ੍ਰਧਾਨ ਮੰਤਰੀ ਬਿਜਾਮਿਨਾ ਨੇਤਿਆਨਾਹੂ ਹੈ। ਕਿਉਂਕਿ ਮੱਧ-ਪੂਰਬ 'ਚ ਅਮਰੀਕਾ ਦਾ ਸਭ ਤੋਂ ਵੱਡਾ ਅੱਡਾ ਇਸਰਾਇਲ ਹੈ ਜੋ ਪ੍ਰਮਾਣੂ ਹਥਿਆਰਾਂ ਨਾਲ ਲੈਸ ਹੈ ਤੇ ਅਰਬ ਦੇਸ਼ਾਂ ਵਿਰੁਧ ਹਰ ਵੇਲੇ ਹਮਲਾਵਰੀ ਰਹਿੰਦਾ ਹੈ।
    ਅਮਰੀਕਾ, ਚੀਨ, ਰੂਸ, ਇਸਰਾਇਲ, ਸਾਰਿਆ ਪਾਸ ਪ੍ਰਮਾਣੂ ਹਥਿਆਰ ਹਨ। ਚੀਨ ਨੇ ਉਮਾਨ ਦੀ ਖਾੜੀ 'ਚ ਆਪਣਾ ਜੰਗੀ ਬੇੜਾ ਤੈਨਾਤ ਕੀਤਾ ਹੋਇਆ ਹੈ। ਹੁਣੇ ਹੁਣੇ ਇਸ ਖੇਤਰ 'ਚ ਇਰਾਨ ਤੇ ਰੂਸ ਨੇ ਸਾਂਝਾ ਫੌਜੀ ਅਭਿਆਸ ਕੀਤਾ ਹੈ। ਸਾਊਦੀ ਅਰਬ ਯਮਨ ਅੰਦਰ ਇਰਾਨੀ ਸਮਰਥਤ ਹੌਥੀ-ਵਿਦਰੋਹੀਆਂ ਨਾਲ ਲੜ ਰਿਹਾ ਹੈ। ਇਸ ਤਰ੍ਹਾਂ ਜੇਕਰ ਇਰਾਨ ਤੇ ਅਮਰੀਕਾ ਵਿਚਕਾਰ ਵਿਵਾਦ ਵੱਧਦਾ ਹੈ ਤਾਂ ਵੱਖੋ ਵੱਖ ਰਾਜਸੀ, ਆਰਥਿਕ ਤੇ ਸਰਦਾਰੀ ਦੀ ਹੋੜ ਕਾਰਨ ਕਈ ਤਰ੍ਹਾਂ ਦੇ ਸਮੀਕਰਨ ਸਾਹਮਣੇ ਆ ਸਕਦੇ ਹਨ। ਸਾਰੀਆਂ ਮਹਾਂਸ਼ਕਤੀਆਂ ਪਾਸ ਪ੍ਰਮਾਣੂ ਹਥਿਆਰ ਹਨ। ਸੋ ਪਹਿਲ ਕਰਨੀ ਕੋਈ ਆਸਾਨ ਨਹੀ ਹੋਵੇਗੀ। ਇਨ੍ਹਾਂ ਪਾਸ ਅਗਲੀ ਪੀੜੀ ਦੀਆਂ ਹਾਈਪਰਸੋਨਿਕ ਮਿਜ਼ਾਇਲਾ ਵੀ ਹਨ ਜੋ ਹਰ ਤਰ੍ਹਾਂ ਦੀਆਂ ਰੱਖਿਆ ਪ੍ਰਨਾਲੀਆਂ ਨੂੰ ਤੋੜਨ ਲਈ ਸਮਰੱਥ ਵੀ ਹਨ। "ਹੋਰਮੁਜ" ਜਲ ਡਮਰੂ ਰਸਤਾ ਮੱਧ ਪੂਰਬ ਦੇ ਤੇਲ ਪੈਦਾ ਕਰਨ ਵਾਲੇ ਅਰਬ ਦੇਸ਼ਾਂ ਨੂੰ ਏਸ਼ੀਆ, ਯੂਰਪ ਅਤੇ ਉਤਰੀ ਅਮਰੀਕਾ ਅਤੇ ਉਸ ਤੋਂ ਅੱਗੇ ਬਾਕੀ ਬਾਜ਼ਾਰਾਂ ਨੂੰ ਜੋੜਦਾ ਹੈ। ਇਰਾਨ ਵੱਲੋਂ ਇਸ ਰਸਤੇ ਨੂੰ ਰੋਕਣਾ ਜਿੱਥੇ ਤੇਲ-ਸ਼ਕਤੀ ਲਈ ਨਵੀਂ ਸਮੱਸਿਆਵਾਂ ਪੈਦਾ ਕਰੇਗਾ, 'ਉਥੇ ਪੀੜਤ ਦੇਸ਼ਾਂ ਨੂੰ ਮੁੜ ਆਪਣੇ ਹਿਤਾਂ ਲਈ ਸੋਚਣ ਲਈ ਮਜਬੂਰ ਕਰੇਗਾ ! ਜੰਗ ਦੇ ਹਲਾਤਾਂ ਦੌਰਾਨ ਤੇਲ ਸੰਕਟ ਕਾਰਨ ਸਾਰੀ ਦੁਨੀਆਂ ਨੂੰ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਫਿਰ ਜੰਗ ਬਾਰੇ ਹਰ ਇਕ ਨੂੰ ਵਾਰ-ਵਾਰ ਸੋਚਣਾ ਪਏਗਾ ?     ਇਰਾਨ 8.2 ਕਰੋੜ ਆਬਾਦੀ ਵਾਲਾ ਦੇਸ਼ ਜਿਸ ਪਾਸ ਕਰੀਬ 5-ਲੱਖ ਫੌਜ ਹੈ। ਇਸ ਪਾਸ ਆਧੁਨਿਕ ਹਥਿਆਰ ਹਨ। ਇਰਾਨ ਭੂਗੋਲਿਕ ਤੌਰ ਤੇ ਤਿੰਨ ਪਾਸਿਆਂ ਤੋਂ ਪਹਾੜੀਆਂ 'ਚ ਘਿਰਿਆ ਹੋਇਆ ਹੈ ਤੇ ਇਕ ਪਾਸੇ ਸਮੁੰਦਰ ਹੈ। ਦੇਸ਼ ਦੇ ਵਿਚਕਾਰ ਮਾਰੂਥਲ ਹੈ। ਇਸ ਤਰ੍ਹਾਂ ਅਮਰੀਕੀ ਫੌਜ  ਨੂੰ ਜ਼ਮੀਨੀ ਸਤਹਾਂ ਤੇ ਜੰਗ ਲੜਨਾ ਇਕ ਵੱਡੀ ਚੁਣੌਤੀ ਹੈ। ਪ੍ਰਮਾਣੂ ਸਮਝੌਤੇ ਦੇ ਟੁੱਟਣ ਬਾਦ ਇਰਾਨ ਨੇ ਯੂਰੇਨੀਅਮ ਭੰਡਾਰ ਦੀ ਸੀਮਾ ਦਾ ਉਲੰਘਨ ਕੀਤਾ ਤੇ ਆਪਣੇ ਊਰਜਾ ਖੇਤਰ 'ਚ ਵਾਧਾ ਕੀਤਾ। ਇਰਾਨ ਪਾਸ ਮੱਧ-ਪੂਰਬ ਦੇ ਦੇਸ਼ਾਂ ਵਿਚੋਂ ਸਭ ਤੋਂ ਵੱਧ ਮਿਜ਼ਾਇਲ ਸ਼ਕਤੀ ਜਿਸ ਵਿੱਚ ਜੋ 2000 ਕਿ.ਮੀ. ਤਕ ਮਾਰ ਕਰ ਸਕਦੀਆਂ ਹਨ। ਇਸ ਲਈ ਅਮਰੀਕਾ ਨੂੰ ਜੰਗ ਦੀ ਸੂਰਤ ਵਿੱਚ ਹਰ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕਰਨੀ ਪੈ ਸਕਦੀ ਹੈ। ਸਾਈਬਰ ਹਮਲਾ ਵੀ ਕੀਤਾ ਜਾ ਸਕਦਾ ਹੈ। ਇਰਾਕ ਅੰਦਰ 5000 ਤੋਂ ਵੱਧ ਅਮਰੀਕੀ ਫੌਜੀ ਤਾਇਨਾਤ ਹਨ। ਪਰ ਇਰਾਕ ਅੰਦਰ ਅਮਰੀਕਾ, ਸ਼ਿਆ ਮਿਲਿਸ਼ੀਆ ਜੱਥੇਬੰਦੀ ਦੇ ਨਿਸ਼ਾਨੇ ਤੇ ਹੈ। ਕੁਦਸ ਫੋਰਸ ਸੁਲੇਮਾਨੀ ਦੀ ਮੌਤ ਬਾਦ ਸਿਧੇ ਤੌਰ ਤੇ ਅਮਰੀਕਾ ਵਿਰੁਧ ਲੜੇਗੀ। ਇਸੇ ਤਰ੍ਹਾਂ ਸੀਰੀਆ ਨੇ ਰੂਸ ਤੇ ਇਰਾਨ ਦੀ ਸਹਾਇਤਾ ਨਾਲ ਆਪਣੀ ਸ਼ਕਤੀ ਮਜ਼ਬੂਤ ਕਰ ਲਈ ਹੈ। ਬਸ਼ਰ-ਅਲ-ਅਸਦ ਇਰਾਨ ਦੇ ਕਾਫੀ ਨੇੜੇ ਹੈ। ਇਸ ਤਰ੍ਹਾਂ ਜੇਕਰ ਕੋਈ ਜੰਗ ਦੀ ਸੰਭਾਵਨਾ ਬਣਦੀ ਹੈ ਤਾਂ ਅਮਰੀਕਾ ਨੂੰ ਇਰਾਨ ਨਾਲ ਜੰਗ ਲੜਨੀ ਮਹਿੰਗੀ ਪਏਗੀ ?
    ਸੁਲੇਮਾਨੀ ਜੋ ਇਰਾਨ ਦੀ ਇਨਕਲਾਬੀ ਫੌਜ ਕੁਦਸ ਜਿਸ ਪਾਸ ਇਸਲਾਮਿਕ ਰੀਪਬਲਿਕ ਫੋਰਸ ਦੀ ਵਾਗਡੋਰ ਸੀ, ਇਰਾਨ ਦੇ ਰਾਬਰੋ ਕਸਬੇ ਵਿੱਚ 11-ਮਾਰਚ, 1957 ਨੂੰ ਪੈਦਾ ਹੋਇਆ। ਇਰਾਨ ਦੇ ਰਾਜਾ ਪਹਲਾਵੀ ਵਿਰੁਧ ਉਠੀ ਲਹਿਰ 'ਚ ਸੁਲੇਮਾਨੀ ਸ਼ਾਮਲ ਹੋ ਗਿਆ। ਹੌਲੀ-ਹੌਲੀ ਖੂਮੈਨੀ ਦੇ ਨਜ਼ਦੀਕ ਚਲਾ ਗਿਆ। ਵਿਦੇਸ਼ੀ ਮੁਹਿੰਮਾਂ ਦਾ ਕਮਾਂਡਰ ਬਣ ਗਿਆ। ਇਰਾਨ ਅੰਦਰ ਇਕ ਹਰਮਨ ਪਿਆਰਾ ਆਗੂ ਸੀ। ਸੁਲੇਮਾਨੀ ਦਾ ਕਥਨ ਸੀ- ਅਸਲ ਮੌਤ ! ਜ਼ਿੰਦਗੀ ਦੀ ਸ਼ੁਰੂਆਤ ਹੈ, ਜ਼ਿੰਦਗੀ ਦਾ ਅੰਤ ਨਹੀ। ਉਹ ਇਰਾਕ ਦਾ ਇਕ ਸ਼ਕਤੀਸ਼ਾਲੀ ਫੌਜੀ ਨਾਲੋ ਰਾਜਸੀ ਆਗੂ ਸੀ। ਵਿਦੇਸ਼ੀ ਮੁਹਿੰਮਾਂ ਸ਼ੁਰੂ ਕਰਨ ਲਈ ਸਾਰੇ ਮਨਸੂਬੇ ਘੜਦਾ ਸੀ। ਜਿਸ ਤੋਂ ਅਮਰੀਕੀ "ਸੀ.ਆਈ.ਏ." ਵੀ ਘਬਰਾਉਂਦੀ ਸੀ। ਅੱਜ ਇਰਾਨ ਤੇ ਅਮਰੀਕਾ ਇਕ ਦੂਜੇ ਦੇ ਕੱਟੜ ਵਿਰੋਧੀ ਹਨ। ਕਦੀ ਉਹ ਇਕ ਦੂਜੇ ਨਾਲ ਜੁੜੇ ਹੋਏ ਸਨ। 1979 ਦੀ ਇਰਾਨ ਅੰਦਰ ਹੋਈ ਇਸਲਾਮਿਕ ਕ੍ਰਾਂਤੀ ਬਾਦ ਵਾਸ਼ਿੰਗਟਨ ਤੇ ਤਹਿਰਾਨ ਦੇ ਰਿਸ਼ਤੇ ਤਿੜਕ ਗਏ। ਮੱਧ-ਪੂਰਬ  ਅੰਦਰ ਅਮਰੀਕਾ ਦੀ ਸ਼ਹਿ ਤੇ ਇਸਰਾਇਲ ਦਾ ਹਮਲਾਵਰੀ ਰੁੱਖ ਕਰਕੇ ਇਰਾਨ ਦੇ ਸਬੰਧ ਰੂਸ ਅਤੇ ਚੀਨ ਨਾਲ ਹੋਰ ਮਜ਼ਬੂਤ ਹੋਏ ਹਨ। ਏਸ਼ੀਆ ਅੰਦਰ ਨਵੀਂ ਦਿੱਲੀ, ਅਮਰੀਕਾ ਤੇ ਇਸਰਾਇਲ ਨੂੰ ਨਾਲ ਲੈ ਕੇ ਇਰਾਨ ਨੂੰ ਨੇੜੇ ਰੱਖਣਾ ਚਾਹੁੰਦਾ ਹੈ। ਪਰ ਅਜਿਹੇ ਰਾਜਨੀਤਕ ਸਬੰਧ ਭਾਰਤ ਨੂੰ ਅਮਰੀਕਾ ਇਸਰਾਇਲ ਨਾਲ ਰੱਖਣੇ ਜਟਿਲ ਹਨ।
    ਅਮਰੀਕੀ ਸਾਮਰਾਜ ਦੀਆਂ ਅੱਥਰੀਆਂ ਅਤੇ ਤਬਾਹਕੁੰਨ ਖੇਡਾਂ ਤੋਂ ਸੰਸਾਰ ਦੇ ਸਾਰੇ ਸੰਵੇਦਨਸ਼ੀਲ ਦੇਸ਼ ਅਤੇ ਲੋਕ ਚਿੰਤਤ ਹਨ। ਉਹ ਅਮਨ ਨੂੰ ਲਾਂਬੂ ਲਾਉਣ ਦੀਆਂ ਅਮਰੀਕਾਂ ਦੀਆਂ ਹਰ ਤਰ੍ਹਾਂ ਦੀਆ ਚਾਲਾਂ ਤੋ ਸੁਚੇਤ ਹਨ, ਪਰ ਆਪੋ-ਆਪਣੇ ਨਿਜੀ ਰਾਜਸੀ ਅਤੇ ਕੂਟਨੀਤਕ ਹਿਤਾਂ ਕਾਰਨ ਆਵਾਜ਼ ਨਹੀਂ ਉਠਾ ਰਹੇ ਹਨ। ਮੋਦੀ ਸਰਕਾਰ ਭਾਰਤ ਦੀ ਪਹਿਲੀ ਵਿਦੇਸ਼ ਨੀਤੀ ਤੋਂ ਦੂਰ ਹੱਟ ਕੇ ਅਮਰੀਕਾ ਦੇ ਗਲਿਆਰੇ 'ਚ ਚੱਕਰ ਕੱਟ ਰਹੀ ਹੈ। ਜਦਕਿ ਭਾਰਤ ਦੇ ਇਰਾਨ, ਜਿਹੜਾ ਏਸ਼ੀਆਈ ਦੇਸ਼ ਅਤੇ ਭਾਰਤ ਨੂੰ ਕੱਚਾ ਤੇਲ ਸਪਲਾਈ ਕਰਦਾ ਹੈ ਨਾਲ ਪੁਰਾਣੀ ਨੇੜਤਾ ਹੈ। ਪਰ ਅਮਰੀਕੀ ਦਬਾਅ ਕਾਰਨ ਭਾਰਤ ਪਹਿਲਾਂ ਹੀ ਇਰਾਨ-ਭਾਰਤ ਤੇਲ ਪਾਈਪ ਲਾਈਨ ਤੋਂ ਪਾਸਾ ਵੱਟ ਰਿਹਾ ਹੈ। ਹੁਣ ਇਰਾਨ-ਅਮਰੀਕਾ ਖਾੜੀ ਤਨਾਅ ਕਾਰਨ ਦੋਗਲੀ ਨੀਤੀ ਅਪਣਾਅ ਰਿਹਾ ਹੈ। ਇਸ ਵੇਲੇ  ਖਾੜੀ ਦੇਸ਼ਾਂ ਅੰਦਰ 80-ਲੱਖ ਤੋਂ ਵੱਧ ਭਾਰਤੀ ਕਿਰਤੀ ਰੁਜ਼ਗਾਰ ਪ੍ਰਾਪਤ ਕਰ ਰਹੇ ਹਨ। 15-ਲੱਖ ਕਰੋੜ ਰੁਪਏ ਦਾ ਵਿਦੇਸ਼ੀ ਧਨ ਖਾੜੀ ਦੇਸ਼ਾਂ ਤੋਂ ਭਾਰਤ ਨੂੰ ਪ੍ਰਾਪਤ ਹੁੰਦਾ ਹੈ। ਜੰਗ ਹੋਣ ਦੀ ਸੂਰਤ 'ਚ ਭਾਰਤ ਦੀ ਆਰਥਿਕਤਾ 'ਤੇ ਇਕ ਵੱਡਾ ਬੋਝ ਪੈ ਜਾਵੇਗਾ ? ਭਾਰਤ ਦਾ ਭਲਾ ਇਸ ਤਨਾਅ ਸਮੇਂ ਗੁਟ-ਨਿਰਪੇਖ ਨੀਤੀ ਨੂੰ ਲਾਗੂ ਕਰਕੇ ਹੀ ਹੋਵੇਗਾ। ਸਾਮਰਾਜ ਦੁਨੀਆਂ ਨੂੰ ਨਿਗਲਣਾਂ ਚਾਹੁੰਦਾ ਹੈ। ਭਾਰਤ ਨੂੰ ਹਮ ਖਿਆਲੀ ਵਿਕਾਸਸ਼ੀਲ ਦੇਸ਼ਾਂ ਨਾਲ ਨੇੜਤਾ ਦੇ ਰਿਸ਼ਤਿਆਂ ਦੀ ਜਟਿਲਤਾ ਨੂੰ ਸਮਝਣਾ ਚਾਹੀਦਾ ਹੈ ਨਾ ਕਿ ਅਮਰੀਕਾ ਅਤੇ ਇਸਰਾਇਲ ਦੀ ਸ਼ਕਤੀ ਨੂੰ।
    ਰੂਸ, ਚੀਨ ਤੋਂ ਇਲਾਵਾ ਬਹੁਤ ਸਾਰੇ ਅਮਨ ਪਸੰਦ ਦੇਸ਼ਾਂ ਦੇ ਦਬਾਅ ਕਾਰਨ ਅਤੇ ਨਾਟੋ ਦੇਸ਼ਾਂ ਅੰਦਰ ਜੰਗ ਤੋਂ ਪਿਛੇ ਹੱਟਣ ਕਾਰਨ ਅਮਰੀਕਾ-ਇਰਾਨ ਟਕਰਾਅ ਨੂੰ ਰੋਕਣ ਲਈ ਹਵਾ ਦਾ ਰੁੱਖ ਭਾਵੇਂ ਤੇਜ਼ ਨਹੀ ਹੋਇਆ ਹੈ ! ਪਰ ਅਮਰੀਕਾ ਅੰਦਰ ਪੈਦਾ ਹੋ ਰਹੇ ਰਾਜਸੀ ਦਬਾਅ ਨੇ ਟਰੰਪ ਦੇ ਨਾ ਮਾਨੂੰ ਅੜਬ ਦਿਮਾਗ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਹੁਣ ਕੋਈ ਵੀ ਦੇਸ਼ ਆਪਣੀ ਧਰਤੀ ਨੂੰ ਜੰਗ ਦਾ ਮੈਦਾਨ ਬਣਨ ਲਈ ਤਿਆਰ ਨਹੀਂ ਹੈ। ਸਾਰੇ ਦੇਸ਼ ਜੰਗ ਦੇ ਮਾਰੂ ਨਤੀਜਿਆਂ ਤੋਂ ਜਾਣੂ ਹਨ। ਇਸੇ ਕਰਕੇ ਟਰੰਪ ਦੀ ਬੜਕ ਮੱਠੀ ਪੈ ਗਈ ਹੈ। ਪਹਿਲਾ ਹੀ ਦੁਨੀਆ ਅੰਦਰ ਮੰਦੇ ਕਾਰਨ ਬਹੁਤ ਸਾਰੇ ਦੇਸ਼ਾਂ ਦੀ ਆਰਥਿਕਤਾ ਲੁੜਕੀ ਹੋਈ ਹੈ। ਜੰਗ ਦੇ ਬੁਖਾਰ ਕਾਰਨ ਹਰ ਪਾਸੇ ਮੰਦਾ ਛਾ ਗਿਆ ਹੈ। ਸਾਨੂੰ ਸਾਰਿਆਂ ਨੂੰ ਅਮਨ ਦੀ ਸਲਾਮਤੀ ਅਤੇ ਜੰਗਬਾਜ਼ ਸਾਮਰਾਜੀ ਅਮਰੀਕਾ ਵਿਰੁਧ ਆਵਾਜ਼ ਉਠਾਉਣੀ ਚਾਹੀਦੀ ਹੈ। ਸਾਰੀਆਂ ਅਮਨ ਪਾਸੰਦ ਸ਼ਕਤੀਆਂ, ਲੋਕਾਂ ਅਤੇ ਸਾਮਰਾਜ ਵਿਰੁਧ ਲੜ ਰਹੇ ਆਵਾਮ ਨੂੰ ਆਪਣੇ ਬੱਚਿਆਂ ਦੇ ਭਵਿਖ ਤੇ ਸੰਸਾਰ ਨੂੰ ਹਰਾ-ਭਰਾ ਰੱਖਣ ਲਈ ਜੰਗ ਦੀ ਵਿਰੋਧਤਾ ਕਰਨ ਲਈ ਇਕ ਜੁੱਟ ਹੋਣਾ ਚਾਹੀਦਾ ਹੈ। 


91-921799744    5                            ਜਗਦੀਸ਼ ਸਿੰਘ ਚੋਹਕਾ
001-403-285-4208                            ਕੈਲਗਰੀ (ਕੈਨੇਡਾ)
Email-jagdishchohka@gmail.com

ਪੰਜਾਬੀ ਬੋਲੀ ਦੇ ਮਹਾਨ ਉਸਰਈਏ ਗੁਰੂ ਨਾਨਕ ਦੇਵ ਜੀ ਦੀ ਪੰਜਾਬੀ ਬੋਲੀ ਲਈ ਸਾਹਿਤਕ ਦੇਣ - ਜਗਦੀਸ਼ ਸਿੰਘ ਚੋਹਕਾ

ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਨੂੰ ਸਮਰਪਤ

ਪੰਜਾਬ, ਸਾਂਝੇ ਸੱਭਿਆਚਾਰ ਦਾ ਇੱਕ ਭੰਡਾਰਾ ਹੈ, ਜਿਸ ਦੀ ਰੂਹ ਅੰਦਰ ਸਾਰੇ ਸੰਸਕਾਰਾਂ ਦਾ ਗਿਆਨ ਮਿਲਦਾ ਹੈ। ਪੰਜਾਬੀਆਂ ਅੰਦਰ ਦਿਮਾਗੀ-ਉੱਚਤਮਤਾ, ਮਨੋਵਿਗਿਆਨਕ ਸੂਝ-ਬੂਝ ਅਤੇ ਆਚਰਣਤਾ ਤੇ ਪ੍ਰੇਮ-ਭਾਵਨਾ ਦੇਖਣੀ ਹੋਵੇ, ਤਾਂ ਇੱਥੋਂ ਦੀ ਮਾਂ-ਬੋਲੀ ਪੰਜਾਬੀ ਨੂੰ ਨਿੱਠ ਕੇ ਪਿਆਰ ਕਰਨਾ ਪਏਗਾ ? ਇਸ ਖਿਤੇ ਦੇ ਲੋਕਾਂ ਨੇ ਧੁਰ-ਮੁੱਢ ਤੋਂ ਆਪਣੇ ਸਥੂਲ ਅਤੇ ਪਦਾਰਥਕ ਭੌਤਿਕ-ਜੀਵਨ ਨੂੰ ਸੁੱਖੀ ਬਣਾਉਣ ਲਈ ਅਤੇ ਰਹਿਣ-ਸਹਿਣ ਦੇ ਪੱਧਰ ਨੂੰ ਉੱਚਾ ਕਰਨ ਲਈ, ਜੋ-ਜੋ ਸਾਧਨ ਅਤੇ ਯਤਨ ਕੀਤੇ ਹਨ, 'ਉਨ੍ਹਾਂ ਦੇ ਪਾਧਾਰ ਅਤੇ ਸੰਚਾਰ ਲਈ ਪੰਜਾਬੀ ਬੋਲੀ ਦੀ ਹੀ ਮੁੱਖ ਦੇਣ ਹੈ। ਸਮਾਜਕ ॥ਿੰਦਗੀ ਅੰਦਰ, ਪਰਿਵਾਰ, ਵਿਆਹ-ਪ੍ਰਥਾ, ਘਰ-ਬਾਰ, ਖੇਤੀ, ਪਸ਼ੂ ਧਨ, ਵਣਜ-ਵਾਪਾਰ, ਮੁਦਰਾ-ਸਿੱਕੇ , ਭਾਵੁਕ ॥ਿੰਦਗੀ, ਪੂਜਾ-ਪ੍ਰਤਿਸ਼ਠਾ, ਸ਼ਿਲਪ, ਮੂਰਤੀ ਕਲਾ, ਕਲਾਵਾਂ, ਧਾਰਮਿਕ-ਉਦਾਰਤਾ, ਬੌਧਿਕ-ਫਲਸਫ਼ਾ, ਸਿੱਖਿਆਾ, ਵਿੱਦਿਆ, ਵਿਗਿਆਨ, ਪ੍ਰਾਪਤੀਆਂ ਅਤੇ ਉਪਲੱਬਧੀਆਂ, ਸਾਹਿਤ, ਭਾਸ਼ਾ, ਲੋਕ-ਰੰਜਨ, ਸੰਗੀਤ, ਕਥਾ-ਵਾਰਤਾ ਨੂੰ ਸਮਝਣਾ ਮਹਿਸੂਸ ਕਰਨਾ, ਪ੍ਰਗਟ ਕਰਨਾ ਹੋਵੇ ਤਾਂ ਤੁਹਾਡੀ ਮਾਂ ਬੋਲੀ ਤੋਂ ਬਿਨ੍ਹਾਂ ਤੁਹਾਡਾ ਜੀਵਨ ਸੰਪੂਰਨ ਅਤੇ ਸਿਸ਼ਟਾਰੀ ਨਹੀਂ ਹੋ ਸੱਕੇਗਾ ? ਪੰਜਾਬ ਦੀ ਧਰਤੀ ਇੱਕ ਅਜਿਹੀ ਕੁਠਾਅੀ ਹੈ, ਜਿਸ ਵਿੱਚ ਵੱਖ-ਵੱਖ ਸੱਭਿਆਚਾਰਿਕ ਅੰਸ਼ ਮਿਲ ਕੇ ਇੱਕ ਸ਼ਕਤੀਸ਼ਾਲੀ ਪੰਜਾਬੀ ਬੋਲੀ ਦੀ ਅਕਸੀਰ ਬਣੇ ਹਨ !
ਇਤਿਹਾਸਕ ਵਿਕਾਸ ਦੇ ਪੱਖ ਤੋਂ ਪੰਜਾਬ, 'ਖਾਸ ਕਰਕੇ ਪ੍ਰਾਚੀਨ ਪੰਜਾਬ ਦੇ ਇਤਿਹਾਸ ਨੂੰ ਹੇਠ ਲਿਖੇ ਯੁੱਗਾਂ ਵਿੱਚ ਵੰਡਿਆਂ ਜਾ ਸਕਦਾ ਹੈ। ਜਿਨ੍ਹਾਂ ਰਾਹੀਂ ਗੁ॥ਰ ਕੇ ਮਾਂ ਬੋਲੀ, ਪੰਜਾਬੀ (ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ) ਦੁਨੀਆਂ ਦੇ ਨਕਸ਼ੇ ਅੰਦਰ, 'ਆਪਣਾ ਸ਼ਾਨਾਮਤਾ ਇਤਿਹਾਸ, ਸਾਹਿਤ ਅਤੇ ਅਮਰੀ ਸੱਭਿਆਚਾਰ, ਗੁਰਮੁੱਖੀ ਅਤੇ ਸ਼ਾਹ ਮੁੱਖੀ ਲਿੱਪੀ ਵਿੱਚ, ਇਤਿਹਾਸਕ ਵਿਲੱਖਣਤਾ ਦੀ ਧਾਰਣੀ ਬਣ ਕੇ, 'ਅੱਗੇ ਵਧ ਰਹੀ ਹੈ।
ਪੂਰਬ-ਹੜੱਪਾ ਯੁੱਗ ਦਾ ਪੰਜਾਬ, ਹੱੜਪਾ ਯੁੱਗ, ਰਿਗਵੇਦ, ਮਹਾਂ-ਭਾਰਤ, ਰਾਮਾਇਣ, ਪਾਣਿ ਨਿਕਾਲੀਨ, ਤਕਸ਼ਸ਼ਿਲਾ, ਪੰਜਾਬ ਦਾ ਇਰਾਨੀ-ਯੁੱਗ, ਯੂਨਾਨੀ, ਚੰਦਰਗੁਪਤ ਤੇ ਅਸ਼ੋਕ, ਇਸਲਾਮੀ, ਪੰਜਾਬ ਦਾ ਨਾਨਕ ਯੁੱਗ, ਰਣਜੀਤ ਸਿੰਘ, ਬਸਤੀਵਾਦੀ ਅਤੇ ਹੁਣ ਦਾ ਸੁਤੰਤਰਤਾ-ਯੁੱਗ ਦਾ ਪੰਜਾਬ, 'ਜਿਨ੍ਹਾਂ ਵੱਖ-ਵੱਖ ਯੁੱਗਾਂ ਦੀਆਂ ਮਹਾਨਤਾਵਾਂ ਰਾਹੀਂ ਮਾਂ ਬੋਲੀ ਪੰਜਾਬੀ, 'ਅੱਜ ਦੀ ਇਤਿਹਾਸਕ ਅਵੱਸਥਾ 'ਚ ਪੁੱਜੀ ਹੈ ! ਅਸੀ ਇੱਥੇ ਪੰਜਾਬ ਦੇ ਨਾਨਕ-ਯੁੱਗ ਅੰਦਰ, 'ਗੁਰੂ ਨਾਨਕ ਦੇਵ ਜੀ ਦੇ ਸਮੇਂ ਦੌਰਾਨ ਉਨ੍ਹਾਂ ਦੀ ਪੰਜਾਬੀ ਬੋਲੀ ਲਈ ਤੇ ਸਾਹਿਤਕ ਬੌਧਿਕਤਾ ਲਈ ਦੇਣ, 'ਇੱਕ ਚਿੰਤਨ, ਦਾ ਸੰਖੇਪ ਜਿਹਾ ਵਰਣਨ ਕਰਨ ਦਾ ਉਪਰਾਲਾ ਕਰਾਂਗੇ !
ਮਨੁੱਖੀ ਵਿਕਾਸ ਦੇ ਵਿਕਸਤ ਹੋਣ ਨਾਲ ਧਰਤੀ ਦੇ ਵੱਖ-ਵੱਖ ਭਾਗਾਂ ਅੰਦਰ ਵੱਖ-ਵੱਖ ਬੋਲੀਆਂ, ਭਾਸ਼ਾਵਾਂ ਅਤੇ ਉਨ੍ਹਾਂ ਦੀਆਂ ਲਿੱਪੀਆਂ ਨੂੰ ਵੱਧਣ-ਫੁੱਲਣ ਕਈ-ਕਈ ਸਦੀਆਂ ਲੱਗ ਗਈਆਂ। ਬਹੁਤ ਸਾਰੀਆਂ ਰੋਕਾਂ ਅਤੇ ਲਾਂਘਿਆਂ ਬਾਦ ਹੀ ਬੋਲੀਆਂ ਪ੍ਰਫੁੱਲਤ ਹੋਈਆਂ। ਅਮਲ ਵਿੱਚ ਕਈ ਵਾਰ ਅਨੁਕੂਲਤਾ ਨਾ ਹੋਣ ਕਰਕੇ, 'ਕਈ ਬੋਲੀਆਂ ਖ਼ਤਮ ਹੋ ਗਈਆਂ, ਭਾਵੇਂ ਕਈ ਭਾਸ਼ਾਵਾਂ ਦੀਆਂ ਲਿੱਪੀਆਂ ਵੀ ਸਨ। ਫ਼ਾਰਸ ਦੇ ਖਿਤੇ ਦੀ ਅਮਰੀ ਭਾਸ਼ਾ ਫ਼ਾਰਸੀ ਸੀ, ਉਸ ਦੀ ਆਪਣੀ ਲਿੱਪੀ ਵੀ ਸੀ। ਪਰ ਅਰਬਾਂ ਦੇ ਵਾਰ-ਵਾਰ ਹਮਲਿਆਂ ਬਾਦ, ਉਹ ਖ਼ਤਮ ਹੋ ਗਈ ! ਭਾਵੇਂ ਅੱਜ ਵੀ ਫ਼ਾਰਸੀ ਅੰਦਰ ਅਰਬੀ ਭਾਸ਼ਾ ਦੇ ਬਹੁਤ ਸਾਰੇ ਸ਼ਬਦ ਮਾਜੂਦ ਹਨ। ਫ਼ਾਰਸੀ ਬੋਲੀ ਅਰਬੀ ਬਣ ਗਈ, ਕਿਉਂਕਿ ਰਾਜਸੀ ਦਬਾਅ ਅਤੇ ਕਬੀਲਿਆਂ ਦਾ ਲੋਕ ਭਾਰੂ ਹੋਣਾ ਸੀ। ਇਸੇ ਤਰ੍ਹਾਂ ਸੰਸਕ੍ਰਿਤ ਭਾਸ਼ਾ ਕਦੀ ਵੇਦਾਂਤ ਯੁੱਗ ਵੇਲੇ ਇੱਕ ਅਮੀਰ ਭਾਸ਼ਾ ਸੀ। ਜੋ ਉੱਤਰੀ ਭਾਰਤ ਦੇ ਲੋਕਾਂ 'ਚ ਮਕਬੂਲਤਾ ਹੋਈ, 'ਪਰ ਲੋਕ ਭਾਸ਼ਾ ਨਾ ਬਣਨ ਕਰਕੇ ਵੇਦਾਂ ਦੀ ਸਨਾਤਕੀ-ਭਾਸ਼ਾ ਹੀ ਬਣ ਗਈ। ਜਿਨਾ ਚਿਰ ਇਸ ਨੂੰ ਰਾਜ-ਸਤਾ ਦੀ ਹੱਲਾ-ਸ਼ੇਰੀ ਮਿਲਦੀ ਰਹੀ, ਜਿਊਂਦੀ ਰਹੀ ! ਉੱਚ ਹਲਕਿਆਂ ਤੇ ਰਾਜਸੀ ਖੇਤਰਾਂ 'ਚ ਤਾਂ ਇਹ ਭਾਸ਼ਾ ਮਕਬੂਲਤ ਸੀ, ਪਰ ਆਮ ਲੋਕਾਂ ਦੀ ਪ੍ਰਾਕ੍ਰਿਤ ਭਾਵ ਸੁਭਾਵਿਕ,  ਕੁਦਰਤੀ, ਪੁਰਾਣੀ, ਪ੍ਰਚਲਤ, ਰਿਵਾਜੀ ਪਹਿਲੀ ਭਾਸ਼ਾ ਨਹੀਂ ਬਣ ਸੱਕੀ। ਇਸ ਲਈ ਆਮ ਲੋਕਾਂ ਨਾਲੋਂ ਟੁੱਟ ਕੇ ਅੱਜ ! ਸਹਿਕ ਰਹੀ !
ਪੰਜਾਬੀ ਬੋਲੀ ਵੱਲੋਂ ਭਾਸ਼ਾ ਦੇ ਰੂ ਵਿੱਚ ਇਸ ਦਾ ਇਤਿਹਾਸ 8-ਵੀਂ ਸਦੀ ਤੋਂ ਵੀ ਪਹਿਲਾਂ ਅਰੰਭ ਹੋਇਆ ਲੱਗਦਾ ਹੈ। ਚਰਪਟ ਤੋਂ ਗੋਰਖ ਨਾਥ ਵੇਲੇ ਨਾਥਾ ਅਤੇ ਜੋਗੀਆਂ ਦੀ ਬੋਲੀ ਦੇ ਰੂਪ ਵਿੱਚ ਪੰਜਾਬੀ, 'ਪੰਜਾਬ ਦੇ ਗਰਭ ਅੰਦਰ ਜੰਮੀ ਅਤੇ ਸਾਹਮਣੇ ਆਈ ਦੱਸੀ ਜਾਂਦੀ ਹੈ। ਭਾਵੇਂ ਇਸ ਦਾ ਵੱਧਣ-ਫੁੱਲਣ ਸਥਾਨਕ ਲੋਕਾਂ ਦੀ ਬੋਲੀ ਦੀ ਸ਼ਬਦਾਵਲੀ ਨਾਲ ਸ਼ੁਰੂ ਹੋ ਚੁੱਕਿਆਂ ਸੀ। ਇਤਿਹਾਸਕ ਪਰਿਪੇਖ ਅੰਦਰ ਆਦਿ ਕਾਲ ਪੰਜਾਬੀ-ਜੀਵਨ, ਇਤਿਹਾਸ, ਪੂਰਬ ਉਤਪਾਦਨ ਦੇ ਸਾਧਨ, ਪੁਰਾਣੀਆਂ ਸੱਭਿਅਤਾਵਾਂ ਤੇ ਪੰਜਾਬੀ ਸਮਾਜ ਦੇ ਅੱਗੇ ਵੱਧਣ ਨਾਲ ਪੰਜਾਬੀ ਬੋਲੀ ਤੇ ਭਾਸ਼ਾ ਦਾ ਵਿਕਾਸ ਹੁੰਦਾ ਗਿਆ। ਉਪਰੋਕਤ ਸਾਰੇ ਕਾਰਕਾਂ ਨੇ ਪੰਜਾਬੀ ਬੋਲੀ ਨੂੰ ਪੰਜਾਬ ਅੰਦਰ ਸਥਾਪਤ ਹੋਣ ਦੀ ਥਾਂ ਦਿੱਤੀ। ਨਾਥਾ ਤੇ ਜੋਗੀਆਂ ਦਾ ਲਾਇਆ ਬੂਟਾ (800-1100 ਈ: ਸਦੀ) ਬਾਬਾ ਫ਼ਰੀਦ ਤੱਕ ਪੁੱਜਦਿਆਂ-ਪੁੱਜਦਿਆਂ ਦਰੱਖਤ ਰੂਪੀ ਵੱਧਣ ਲੱਗ ਪਿਆ। ਸੂਫ਼ੀ ਮਤ ਨੇ ਇਸ ਬੂਟੇ ਦੀ ਪੂਰੀ ਦੇਖ-ਭਾਲ ਕੀਤੀ। ਬਾਅਦ ਵਿੱਚ ਗੁਰੂ ਨਾਨਕ ਦੇਵ ਜੀ (1469-1539ਈ:) ਦੇ ਸਮੇਂ ਤੱਕ, 'ਪੰਜਾੀ ਬੋਲੀ ਸਾਹਿਤਕ' ਪੱਖੋ ਇੱਕ ਫੁੱਲਾਂ-ਫੁੱਲਾਂ ਵਾਲੇ ਦਰੱਖਤ ਦੇ ਰੂਪ ਵਜੋਂ ਵਜੂਦ ਵਿੱਚ ਆ ਗਈ। ਨਾਥਾਂ ਤੋਂ ਸੂਫ਼ੀਆਂ ਥਾਣੀ ਹੁੰਦੀ ਹੋਈ ਪੰਜਾਬੀ, 'ਸੂਫ਼ੀ-ਵਿਚਾਰ ਤੋਂ ਸਿੱਖ-ਵਿਚਾਰਧਾਰਾਂ' ਤੱਕ ਪਹੁੰਚ ਗਈ। ਭਾਸ਼ਾ (ਬੋਲੀ) ਅਤੇ ਲਿਪੀ ਦਾ ਸਰੀਰ ਤੇ ਆਤਮਾ ਵਾਲਾ ਰਿਸ਼ਤਾ ਹੁੰਦਾ ਹੈ। ਪੰਜਾਬੀ ਬੋਲੀ ਦੀ ਲਿਪੀ ਪਹਿਲਾ ''ਮਹਾਕਾਨੀ'' ਲਿਪੀ ''ਟਾਕਰੀ'' ਵਿੱਚ ਲਿਖੀ ਜਾਂਦੀ ਸੀ। ਜੋ ਗੁਰੂ ਅੰਗਦ ਦੇਵ ਵੇਲੇ ਗੁਰਮੁੱਖੀ ਅੱਖਰਾਂ ਦੀ ਵਰਨਮਾਲਾ ਵਿਕਸਤ ਹੋਣ ਨਾਲ, 'ਪੰਜਾਬੀ' ਬੋਲੀ ਇੱਕ ਭਾਸ਼ਾ ਵਜੋਂ ਸਾਹਮਣੇ ਆਈ ਅਤੇ ਟਕਸਾਲੀ ਪਛਾਣ ਵਜੋਂ ਸਨਮਾਨ ਹੋਈ।
ਗੁਰੂ ਨਾਨਕ ਦੇਵ ਜੀ ਦੀ ਆਦਿ ਗੁਰੂ ਗ੍ਰੰਥ ਸਾਹਿਬ ਅੰਦਰ ਬਾਣੀ (ਰਚਨਾ) ਜਪੁਜੀ ਸਾਹਿਬ, ਸੋਦਰਿ, ਕੀਤਰਨ ਸੋਹਿਲਾ ਹੈ। ਇਸ ਸਾਰੀ ਬਾਦੀ (ਕਾਵਿ-ਰਚਨਾ) ਵਿੱਚ ਭਾਵ ਚਿਤਰਾਂ ਦੀ ਭਰਮਾਰ ਹੈ। ਵਾਸਤਵ ਵਿੱਚ ਕਵੀ ਦਾ ਜਗਤ ਭਾਵਾਂ ਦਾ ਜਗਤ ਹੈ। ਉਨ੍ਹਾਂ ਨੇ ਨਿੱਜੀ ਜੀਵਨ ਦੇ ਬਹੁ-ਭਾਂਤੇ ਦ੍ਰਿਸ਼ਾਂ ਤੋਂ ਇਲਾਵਾ ਲੋਕ-ਭਾਵਾਂ ਦੇ ਚਿੱਤਰ ਵੀ ਖਿੱਚੇ ਹਨ। ਉਹ ਚਿੱਤਰ ਭਾਵਕ ਰੰਗਣ ਦੀ ਅਦੁੱਛੀ-ਲਾਸਾਨੀ ਦੀ ਮਿਸਾਲ ਹਨ, ਜਿਨਾ ਦੇ ਤੱਤ ਅਤੇ ਗੁਣ ਬਹੁਤ ਉੱਚ ਪਾਏ ਦੇ ਹਨ। ਉਨ੍ਹਾਂ ਦੀ ਰਚਨਾ ਅੰਦਰ ਕਾਰਜਸ਼ੀਲਤਾ ਅਤੇ ਸੰਪੂਰਨ ਵਿਧਾ-ਵਿਧਾਨ ਵਾਲੇ ਗੁੱਣ ਹਨ। ਜਿਹੜੇ ਭੂਤ, ਵਰਤਮਾਨ ਅਤੇ ਭਵਿੱਖ ਲਈ ਰੌਸ਼ਨੀ ਦੇ ਰਹੇ ਹਨ। ਕਿਉਂਕਿ ਉਨ੍ਹਾਂ ਨੇ ਆਮ ਬੋਲੀ (ਭਾਸ਼ਾ) ਅੰਦਰ ਸਾਰਾ ਸਾਹਿਤ ਰੱਚਿਆ। ਜੋ ਨਾਥਾਂ ਅਤੇ ਸੂਫ਼ੀਆਂ ਦੇ ਕਾਲ ਬਾਦ ਸਾਹਿਤਕ ਪੱਖੋਂ ਸ਼ਬਦ, ਚੋਣ, ਪ੍ਰਤੀਕ-ਪ੍ਰਬੰਧ, ਬਿੰਬ, ਅਲੰਕਾਰ-ਰਚਨਾ ਕਰਕੇ ਪੰਜਾਬੀ ਬੋਲੀ ਨੂੰ ਪੈਰਾਂ ਤੇ ਖੜ੍ਹਾ ਕਰਨ ਵਾਲੀ ਕਾਵਿ ਰਚਨਾ ਹੋਣ ਕਰਕੇ, 'ਸਹਿਤ ਦੇ ਖੇਤਰ ਅੰਦਰ ਇਕਸਥੂਲ (ਥੜਾ) ਮਕਬੂਲ ਹੋਈ। ਗੁਰੂ ਜੀ ਵੱਲੋਂ ਪੰਜਾਬੀ ਬੋਲੀ ਅੰਦਰ ਪੇਸ਼ ਕੀਤੀਆਂ ਰਚਨਾਵਾਂ ਅੰਦਰ ਸਾਹਿਤਕ ਦੇਣ ਦਾ ਸਜੀਵ ਰੂਪ ਦਾ ਪ੍ਰਗਟਾਵਾਂ ਹੈ।
ਉਸ ਵੇਲੇ ਦੇ ਭਾਰਤ ਅੰਦਰ ਧਾਰਮਿਕ ਹੱਠ-ਧਰਮੀ ਅਤੇ ਕੱਟੜਤਾ (ਜੋ ਅੱਜ ਵੀ ਜਾਰੀ ਹੈ।) ਵਿਰੁੱਧ ਗੁਰੂ ਨਾਨਕ ਦੇਵ ਜੀ ਨੇ ਬੜੇ ਸਰਲ ਅਤੇ ਵਿਅੰਗਾਤਮਕ ਢੰਗ ਨਾਲ ਪੰਜਾਬੀ ਬੋਲੀ ਰਾਹੀਂ ਆਪਣੀ ਆਵਾ॥ ਲੋਕਾਂ ਤੱਕ ਪਹੁੰਚਾਈ। ਮਨੁੱਖੀ ਸਮਾਨਤਾ, ਪ੍ਰਚਲਤ ਗੈਰ-ਸੰਗਤ ਧਾਰਨਾਵਾਂ ਵਿਰੁੱਧ ਦਲੀਲਾਂ ਰਾਹੀਂ ਉਪਦੇਸ਼ ਦਿੱਤਾ, ਜਿਵੇਂ ਸੂਰਜ ਗ੍ਰਹਿਣ ਸਮੇਂ ਭੋਜਨ ਨਹੀਂ ਪਕਾਉਣਾ, ਭਰਮਾਂ-ਵਿਰੁੱਧ, ਜਾਤ-ਪਾਤ, ਛੂਆ-ਛੂਤ ਆਦਿ ਬੁਰਾਈਆਂ ਦੀ ਘੋਰ ਨਿੰਦਿਆ ਕੀਤੀ।
ਬਾਬਾ ਹੋਰੁ ਖਾਣਾ ਖੁਸ਼ੀ ਖੁਆਰ
ਸਥਾਪਤ ਫੋਕੀਆਂ ਧਾਰਨਾਵਾਂ ਵਿਰੁੱਧ ਬੜੇ ਤਰਕ-ਸੰਗਤ ਲਹਿਜੇ ਅੰਦਰ ਸਿੱਖਿਆ ਦਿੱਤੀ, ''ਸੋਚੇ ਸੋਚਿ ਨਾ ਹੋਵਲੀ ਜੇ ਸੋਚੀ ਲਖਵਾਰ।'' ਤਾਰੇ, ਆਕਾਸ਼, ਬ੍ਰਿਹ-ਮੰਡ, ਬਾਰੇ ਸਪਸ਼ਟੀ ਕਰਨ ਦਿੰਦੇ ਕਿਹਾ, ਅਰਬਦ ਨਰਬਦ ਧੰਧੂ ਕਾਗੈ। ਗੁਰੂ ਜੀ ਦਾ ਰੱਚਿਆ ਸਾਹਿਤ ਪੰਜਾਬੀ ਬੋਲੀ ਅੰਦਰ ਜਿੱਥੇ ਇੱਕ ਟਕਸਾਲੀ ਪ੍ਰੰਪਰਾ ਰਾਹੀ ਇਨਕਲਾਬੀ, ਲੋਕ-ਪੱਖੀ, ਨਿਡਰਤਾ ਵਾਲਾ, ਹੱਕ-ਸੱਚ ਦਾ ਹੋਕਾ ਦੇਣ ਲਈ ਹਾਕਮਾਂ ਦੇ ਅਨਿਆਏ ਵਿਰੁਧ ਸਮਾਜ ਅੰਦਰ ਬਰਾਬਰਤਾ ਵਲ ਉਪਦੇਸ਼ ਦਿੰਦਾ ਹੈ ! ਉੱਥੇ ਰੱਚਿਆ ਚਾਨ੍ਹਣ ਮੁਨਾਰਾ ਬਣਿਆ ਰਹੇਗਾ ? ਗੁਰੂ ਜੀ ਪੰਜਾਬੀ ਬੋਲੀ ਦੇ ਮਹਾਨ ਉਸਰਈਏ ਸਨ, ਜਿਨ੍ਹਾਂ ਨੇ ਪੰਜਾਬੀ ਬੋਲੀ ਨੂੰ ਜਨਤਕ ਧਾਰਨਾ ਦਾ ਰੂਪ ਦਿੱਤਾ।
ਸਾਹਿਤ, 'ਮਨੁੱਖੀ ਸਮਾਜ ਦੀਆਂ ਸਾਰੀਆਂ ਕਿਰਿਆਵਾਂ ਵਿਚੋਂ ਗ੍ਰਿਹਣ ਕੀਤੇ ਮਨ ਦੇ ਅਹਿਸਾਸਾਂ, ਤਨਾਵਾਂ, ਗੁੰਝਲਾਂ ਬਾਹਰਮੁੱਖੀ ਅਤੇ ਅੰਤਰਮੁੱਖੀ ਪ੍ਰਤੀਬਿੰਬਾਂ ਰਾਹੀਂ ਸੁਹਜਾਤਮਕ ਢੰਗਾਂ ਨਾਲ ਪ੍ਰਾਪਤ ਕੀਤੇ ਤ॥ਰਬਿਆਂ ਦਾ ਸਿੱਟਾਂ ਹੈ। ਸਾਹਿਤ ਮਨੁੱਖੀ ਸਮਾਜ ਦੇ ਹਰ ਤਰ੍ਹਾਂ ਦੇ ਵਿਹਾਰਾਂ ਵਿਚੋ ਪੈਦਾ ਹੋਇਆ ਹਾਂ ਪੱਖੀ ਵਰਤਾਰਾ ਹੈ ! ਸਮਾਜ ਅੰਦਰੋ ਰੋਸ਼ਨੀ ਲੈ ਕੇ ਸਮਾਜ ਨੂੰ ਹਾਂ-ਪੱਖੀ ਸੇਧ ਦੇਣ ਦਾ ਸਿਧਾਂਤਕ ਕਾਰਜ ਸਾਹਿਤ ਹੀ ਕਰਦਾ ਹੈ। ਭਾਵ ਸਾਹਿਤ ਮੌਲਿਕ ਜਾਂ ਲਿਖਤੀ ਹੋਵੇ, ਉਸ ਅੰਦਰ ਉਹ ਤੱਕ ਹੋਣ, 'ਜੋ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠਾ ਕਹਿਣ ਲਈ ਵਿਗਿਆਨਕ ਅਤੇ ਤਰਕਸ਼ੀਲਤਾ ਦਾ ਪ੍ਰਗਟਾਵਾ ਕਰਦੇ ਹੋਣ। ਪ੍ਰਪੱਕਤਾ ਬਾਦ ਹੀ ਸਾਹਿਤ ਸਮਾਜ ਨੂੰ ਸੇਣ ਦੇਣ ਦੇ ਸਿਧਾਂਤਕ ਕਾਰ ਜਾਂਦੀ ਹਾਂ ਪੱਖੀ ਜਿੰਮੇਵਾਰੀ ਹੀ ਨਿਭਾਅ ਸਕਦਾ ਹੈ ! ਦੁਨੀਆ ਦੇ ਭਾਵ ! ਸਾਹਿਤਕਾਰ ਵਿਚਾਰਵਾਦੀ ਅਧਿਆਤਮਵਾਦੀ ਜਾਂ ਯਥਾਰਣਵਾਦੀ ਹੋਏ ਹੋਣ, 'ਜਦੋਂ ਤਕ ਉਨ੍ਹਾਂ ਦੇ ਸਾਹਿਤ ਅੰਦਰ ਸਮਾਜ ਨੂੰ ਉਸਾਰੂ ਸੇਧ ਦੇਣ, ਲੋਕਾਂ ਨੂੰ ਜਾਗਰੂਕ ਕਰਨ ਅਤੇ ਵਰਗੀ-ਵਿਚਾਰਾਂ ਰਾਹੀਂ ਲੋਕ ਪੱਖੀ, ਲੋਕ ਧਾਰਾ ਵਾਲੀ ਸਿਧਾਂਤਕ ਅਤੇ ਵਿਹਾਰ ਪੱਖੋਂ ਠਣਕਦੀ ਸਾਹਿਤਕ ਰਚਣਾ ਹੋਵੇਗੀ, ਉਹ ਸਾਹਿਤ ਤਾਂ ਹੀ ਗਤੀਸ਼ੀਲ ਅਤੇ ਜਿਊਂਦਾ ਜਾਗਦਾ ਰਹਿ ਸੱਕੇਗਾ ?
ਗੁਰੂ ਨਾਨਕ ਦੇਵ ਜੀ ਦੀ ਸਾਹਿਤ ਸਿਰਜਣਾ ਦੀ ਪ੍ਰਕਿਰਿਆ ਪਿੱਛੇ, 'ਰਹਿਣ-ਸਹਿਣ, ਆਦਰਸ਼, ਤਾਂਘ, ਰੋਹ, ਗ਼ਮ, ਅਪੂਰਤੀ, ਲੋੜ ਆਦਿ ਤੋਂ ਬਿਨ੍ਹਾਂ ਵਰਗੀ-ਜਮਾਤ ਦੇ ਵਿਚਾਰਾਂ ਦਾ ਪ੍ਰਵਾਹ ਅਤੇ ਇਕਸੁਰਤਾ ਦੇ ਸੰਤੁਲਣ ਦਾ ਖਿਆਲ ਰੱਖਦੇ ਹੋਏ, 'ਉਨ੍ਹਾਂ' ਨੂੰ ਅਮਲ ਰੂਪੀ ਭਾਵਨਾਵਾਂ ਰਾਹੀਂ ਲੋਕਾਂ ਦੀ ਸਮਝ ਨੂੰ ਉੱਚਿਆਉਣ ਤੱਦ ਪਹੁੰਚਾਇਆ ਗਿਆ ਹੈ। ਗੁਰੂ ਜੀ ਦੀਆਂ ਸਾਰੀਆਂ ਰਚਨਾਵਾਂ  ਹੈ ਅਤੇ ਨਾ ਹੀ ਕਿਤੇ ਔਚਿਤਯ ਰੂਪ ਵਿੱਚ ਹੈ ! ਉਨ੍ਹਾਂ ਦੀ ਹਰ ਤਰ੍ਹਾਂ ਦੀ ਕਾਵਿ ਰਚਨਾ ਅੰਦਰ ਪੇਸ਼ਕਾਰੀ, 'ਨੈਤਿਕ ਪੱਖ ਤੋਂ ਉੱਚੀ-ਸੁੱਚੀ ਅੰਦਰੋਂ ਅਤੇ ਬਾਹਰੋਂ ਸੱਚ ਤੇ ਹੱਕ ਦਾ ਹੋਕਾ ਦੇਣ ਵਾਲੀ ਹੈ। ਉਨ੍ਹਾਂ ਵੱਲੋਂ ਪੇਸ਼ ਕੀਤੀ ਰਚਨਾ, 'ਬੌਧਿਕ ਵਿਚਾਰ, ॥॥ਬਾ, ਭਾਵਪੂਰਨ, ਕਲਪਨਾ ਵਾਲੀ, ਬਿੰਬ ਤੇ ਸ਼ੈਲੀ ਭਰਪੂਰ ਸਾਹਿਤਕ ਗੁਣਾਂ ਦੇ ਸਾਰੇ ਤੱਤਾਂ ਨਾਲ ਸੰਜੋਈ ਹੋਈ ਹੈ। ਸਗੋਂ ਇਸ ਅੰਦਰ ਵਸਤੂ ਤੇ ਰੂਪ ਨੂੰ ਟੇਢੇ ਢੰਗ ਨਾਲ ਜਾਂ ਡੂੰਘੇ ਅਤੇ ਵਿਅੰਗਾਤਮਕ ਸ਼ਬਦਾਂ ਰਾਹੀਂ ਪੇਸ਼ ਕਰਕੇ, ਸਮੱਗਰੀ ਅਤੇ ਪ੍ਰਗਟਾਅ ਢੰਗ, ਭਾਵ ਦੋਨੋ ਪੱਖ, 'ਦਵੰਦਾਤਮਕ ਰੂਪ ਨਾਲ ਜੁੜੇ ਮਿਲਦੇ ਹਨ। ਜੋ ਸਾਹਿਤਕ ਪੱਖੋ ਯਥਾਰਥ ਰੂਪ ੀ ਹਨ। ਗੁਰੂ ਨਾਨਕ ਦੇਵ ਜੀ ਵਲੋਂ ਰੁੱਚਿਆ ਸਾਹਿਤ ਲੋਕ-ਭਾਸ਼ਾ, ਲੋਕ ਧਾਰਾ ਅਤੇ ਲੋਕਾਂ ਦੀ ਦੁੱਖਦੀ ਰੱਗ ਤੇ ਹੱਥ ਰੱਖਣ ਵਾਲਾ, 'ਜੋ ਖੁਦ ਲੋਕਾਂ ਦੀਆਂ ਉੁੱਠ ਰਹੀਆਂ ਚੀਸਾਂ ਨਾਲ ਸੁਰ ਨਾਲ ਸੁਰ ਮਿਲਾਉਣ ਵਾਲਾ ਹੋਣ ਕਰਕੇ, 'ਅੱਜ ਵੀ ਲੋਕ ਪੱਖੀ, ਹੱਕ-ਸੱਚ ਦਾ ਹੋਕਾ ਦੇਣ ਵਾਲਾ ਤੇ ਮਨੁੱਖਤਾ ਦਾ ਭਲਾ ਚਾਹੁਣ ਵਾਲਾ ਅਮਰ ਰਹਿਣ ਵਾਲਾ ਸਾਹਿਤ ਹੈ।
ਯਥਾਰਥਿਕਤਾ ਦੀ ਬਹੁ-ਪੱਖੀ ਪ੍ਰਤਿਬਾ ਵਾਲੀ ਸਾਹਿਤਕ ਬੌਧਿਕਤਾ ਰੱਖਣ ਵਾਲੇ 'ਮਹਾਨ ਚਿੰਤਕ ਗੁਰੂ ਨਾਨਕ ਦੇਵ ਜੀ ਪੰਜਾਬੀ ਬੋਲੀ ਦੇ ਸਾਹਿਤਕਾਰ ਅਤੇ ਉਸਰੱਈਏ, ਹੋਏ ਹਨ। ਵਿਗਿਆਨਕ ਸੋਚ ਅਤੇ ਤਰਕਸ਼ੀਲਤਾ ਦੇ ਧਾਰਨੀ, 'ਸੱਚੋ-ਸੱਚ ਦਾ ਹੋਕਾ ਦੇਣ ਵਾਲੇ, ਪੰਜਾਬੀ ਸਾਹਿਤ ਅੰਦਰ ਉੱਚ ਦਰਜੇ ਦੀਆਂ ਰਚਨਾਵਾਂ ਰਾਹੀਂ, 'ਭਾਰਤੀ ਸਮਾਜ ਅੰਦਰ ਸਾਜੀਵ ਹਾਲਤਾਂ ਦਾ ਲੋਕ ਪੱਖੀ ਪ੍ਰਗਟਾਵਾਂ ਕਰਕੇ ਉਨ੍ਹਾਂ ਨੇ ਮਨੁੱਖੀ ਸਮਾਜ ਨੂੰ ਜਾਗਰੂਕ ਕਰਨ ਲਈ ਬਹੁਤ ਵੱਡਾ ਉਪਰਾਲਾ ਕੀਤਾ ਹੈ। ਉਸ ਵੇਲੇ ਸਮਾਜ ਅੰਦਰ ਰਚਨਾਤਮਕ ਵਸਤੂ ਨੂੰ ਗ੍ਰਹਿਣ ਕਰਕੇ, 'ਉਸ ਨੂੰ ਉਸ ਰੂਪ ਵਿੱਚ ਨਹੀਂ, 'ਬਲਕਿ ਇਕ ਵਿਸ਼ੇਸ਼ ਪ੍ਰਕਿਰਿਆ ਰਾਹੀਂ ਬਦਲੇ ਰੂਪ ਵਿੱਚ ਆਪਣੇ ਕਾਵਿ ਰਾਹੀਂ ਲੋਕਾਂ ਦੀ ਆਮ-ਬੋਲੀ ਵਿੱਚ ਪੇਸ਼ ਕਰਕੇ ਉਪਦੇਸ਼ ਦਿੱਤਾ। ਗੁਰੂ ਨਾਨਕ ਦੇਵ ਜੀ ਦੇ ਆਗਮਣ ਕਾਲ 1469-1539 ਈਸਵੀਂ ਤੋਂ ਪਹਿਲਾਂ ਪੰਜਾਬ ਦੇ ਸੰਦਰਭ ਵਿੱਚ ਸੱਭਿਅਤਾ ਜਾਂ ਸੰਸਕ੍ਰਿਤੀ ਦੇ ਮੌਲਿਕ ਅਤੇ ਬੁਨਿਆਦੀ ਤੱਤਾਂ ਵਿੱਚ ਆਈ ਤਬਦੀਲੀ ਭਾਵੇਂ ਬਾਹਰਲੇ ਸਵਰੂਪ ਵਿੱਚ ਨਾ ਦਿਸੇ, ਪਰ ਉਨ੍ਹਾਂ ਪ੍ਰਭਾਵਾਂ ਦੇ ਚਿੰਨ੍ਹ ਅਤੇ ਨਿਸ਼ਾਨ ਗੁਰੂ ਜੀ ਦੀ ਕਾਵਿ ਰਚਨਾ 'ਚ ਵੇਖੇ ਜਾ ਸਕਦੇ ਹਨ। ਦੇਸ਼ ਦੇ ਬਾਕੀ ਹਿੱਸਿਆ ਵਾਂਗ, 'ਪੰਜਾਬ ਅੰਦਰ ਵੀ ਸਾਂਮੰਤਵਾਦੀ ਰਾਜ ਪ੍ਰਬੰਧ ਅਧੀਨ ਹਾਕਮ ਵਰਗ ਲੋਕਾਂ ਤੇ ਹਰ ਤਰ੍ਹਾਂ ਦੇ ॥ੁਲਮ ਢਾਹੁੰਦੇ ਸਨ ! ਧਾਰਮਿਕ ਸਹਿਣਸ਼ੀਲਤਾ, ਸਤਿ, ਅਹਿੰਸਾ ਆਦਿ-ਨੈਤਿਕ ਗੁਣ, 'ਸਾਂਝੀਵਾਲਤਾ, ਗ੍ਰਹਿਣ-ਸ਼ੀਲਤਾਂ, ਸੰਯੁਕਤ ਪਰਿਵਾਰ ਦੀ ਵਿਵੱਸਥਾ ਅਤੇ ਹੋਰ ਭਾਰਤੀ ਸੱਭਿਆਚਾਰ ਦੇ ਪੱਖ ਸਨ, 'ਇਕ ਇਕ ਕਰਕੇ ਤੀਲਾ ਤੀਲਾ ਹੋ ਰਹੇ ਸਨ। ਹਰ ਖੇਤਰ ਅੰਦਰ ਆਮ ਲੋਕਾਂ ਦੀ ਪੀੜਾਂ ਨੂੰ ਬਹੁਤ ਨ॥ਦੀਕੀ ਤੋਂ ਦੇਖਿਆ ਅਤੇ ਇਸ ਦੇ ਮੂਲ ਕਾਰਨਾਂ ਨੂੰ ਸਮਝਦੇ ਹੋਏ ਹਾਕਮਾਂ ਵਿਰੁੱਧ ਆਵਾ॥ ਉਠਾਈ।
''ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ।
ਪਾਪਾ ਦੀ ਜੰਞ ਲੈ ਕਾਬਲਹੁੈ ਧਾਇਆ, ਜੋਰੀ ਮੇਗੈ ਦਾਨ ਵੇ ਲਾਲੋ।
ਸਰਮ ਧਰਮ ਦੁਇ ਛੁਪਿ ਖਲੋਏ, ਕੂੜ ਫਿਰੈ ਪਰ ਧਾਨੁ ਵੇ ਲਾਲੋ।
ਕਾਜੀਆਂ ਬਾਮਣਾਂ ਕੀ ਗਲ ਥਕੀ ਅਗਦੁ ਪੜੈ ਸ਼ੈਤਾਨ ਵੇ ਲਾਲੋ।''
ਤਿਲੰਗ ਮ: 1 (ਪੰਨਾ 722/15)
ਗੁਰੂ ਨਾਨਕ ਦੇਵ ਜੀ ਨੇ ਵਿਸ਼ਵ ਚੇਤਨਾ-ਗਤ, ਸੱਭਿਆਚਾਰਕ ਸੁਭਾਅ ਅਤੇ ਭੂਗੋਲਿਕ-ਇਤਿਹਾਸਕ ਪ੍ਰੀਸਥਿਤੀਆਂ ਅਤੇ ਉਪਰੋਕਤ ਬਣਤਰ ਪ੍ਰਤੀ ਪੰਜਾਬ ਦੇ ਲੋਕਾਂ ਦੀ ਹਾਲਤ ਦੇਖਦੇ ਹੋਏ ਸੱਭਿਆਚਾਰਕ ਹੁੰਗਾਰਾ ਭਰਿਆ। ਉਪਰੋਕਤ ਕਾਵਿ ਰਚਨਾ ਰਾਹੀਂ ਲੋਕਾਂ ਦੀ ਪੀੜਾ ਅਤੇ ਆਚਰਣ ਅੱਧੋਗਤੀ ਲਈ ਹਾਕਮਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ, 'ਇਸ ਅਨਿਆਏ ਵਿਰੁੱਧ, 'ਬੜੀ ਸਰਲ, ਲੋਕ ਬੋਲੀ, ਪੰਜਾਬ ਦੀ ਲੋਕ-ਚੇਤਨਾ ਨੂੰ ਆਪਣੇ ਸੁਭਾਅ ਅਨੁਕੂਲ ਸਥੂਲ ਸੱਭਿਆਚਾਰਕ ਰਾਹੀਂ ਪੇਸ਼ ਕੀਤਾ ਹੈ।
ਦਿੱਲੀ ਦੇ ਹਾਕਮ ਇਬਰਾਹੀਮ ਲੋਧੀ ਅਤੇ ਪੰਜਾਬ ਅੰਦਰ ਉਸ ਦੇ ਰੁਕਨ ਸਭ ਭ੍ਰਿਸ਼ਟ, ॥ਾਲਮ ਤੁਅੱਸਬੀ ਅਤੇ ਆਪ ਹੁਦਰੇ ਸਨ। ਜੋ ਆਮ ਲੋਕਾਂ ਤੇ ਹਰ ਤਰ੍ਹਾਂ ਦੇ ॥ੁਲਮ ਢਾਂਹੁੰਦੇ ਸਨ, ਤਾਂ ਗੁਰੂ ਜੀ ਨੇ ਉਨ੍ਹਾਂ ਦੇ ਅੱਤਿਆ ਚਾਰਾਂ ਵਿਰੁੱਧ ਆਵਾ॥ ਉਠਾਈ। ਹਾਕਮਾਂ ਨੂੰ ਵੰਗਾਰਦੇ ਹੋਏ ਉਨ੍ਹਾਂ ਨੂੰ ਫਿਟ-ਲਾਹਨਤਾਂ ਪਾਈਆਂ। ਉਨਾਂ ਨੂੰ ''ਕੁਤਿਆ'' ਸਮਾਨ ਕਿਹਾ, 'ਜਿਨਾਂ ਨੇ ''ਰਤਨ'' ਜਿਹੇ ਹਿੰਦੁਸਤਾਨ ਨੂੰ ਘੱਟੇ-ਕੌਡੀ ਰੁਲਾ ਦਿੱਤਾ। ਜਦ ਉਹ ਮਰ ਜਾਣਗੇ ਤਾਂ ਕਿਸੇ ਨੇ ਇਨ੍ਹਾਂ ਦੀ ਬਾਤ ਵੀ ਨਹੀਂ ਪਾਉਣੀ! ਜਦ ਉਹ ਮਰ ਜਾਣਗੇ ਤਾਂ ਕਿਸੇ ਨੇ ਇਨ੍ਹਾਂ ਦੀ ਬਾਤ ਵੀ ਨਹੀਂ ਪਾਉਣੀ ! ਇਸ ਤਰ੍ਹਾਂ ਬਾਬਰ ਦੇ ਅੱਤਿਆਚਾਰਾਂ ਨੂੰ ਵੀ ਉਹ ਨਾ-॥ਰ ਸੱਕੇ ਅਤੇ ਬਾਬਰ ਨੂੱ ਵੀ ਨਿਰਦਈ ਕਹਿ ਕੇ ਨਿਖੇਧੀ ਕੀਤੀ। ਸਗੋਂ ਰੱਬ ਨਾਲ ਵੀ ਸ਼ਿਕਵਾ ਕੀਤਾ।
ਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨ ਆਇਆ।
ਆਸਾ 1 (ਪੰਨਾ 360/13)
ਇਸ ਸਾਹਿਤਕ ਰਚਨਾ ਰਾਹੀਂ 'ਗੁਰੂ ਜੀ ਨੇ ਦੇਸ਼ ਭਗਤੀ ਦਾ ਇੱਕ ਬੇਮਿਸਾਲ ਕਾਵਿ ਦਾ ਪ੍ਰਗਟਾਵਾਂ ਕੀਤਾ ਹੈ। ਉਨ੍ਹਾਂ ਦੀ ਇਹ ਰਚਨਾ ਪੰਜਾਬੀ ਲੋਕ ਚੇਤਨਾ ਦੇ ਰੂਪਾਂਤਰਣ ਅੰਦਰ ਇੱਕ ਸੱਭਿਆਚਾਰ ਇਨਕਲਾਬ ਦਾ ਨਵਾਂ ਇਤਿਹਾਸਕ ਮੀਲ ਪੱਥਰ ਸੀ। ਇਸ ਲੋਕ ਚੇਤਨਾ ਨੇ ਭਾਰਤ ਇਤਿਹਾਸ ਅਤੇ ਸੱਭਿਅਚਾਰ ਅੰਦਰ, 'ਅਨੇਕਾਂ ਘੱਲੂ ਘਾਰਿਆਂ ਅਤੇ ਸੰਘਰਸ਼ਾਂ ਰਾਹੀਂ ਸਮਰਿੱਧੀ ਅਤੇ ਬਲ-ਬਖਸ਼ਣ ਦੀ ਸਮਰੱਥਾ ਪ੍ਰਗਟ ਕੀਤੀ। ਪੰਜਾਬ ਅੰਦਰ ਹਰ ਪਾਸੇ ਅੱਧੋਗਤੀ ਸੀ। ਹਰ ਪਾਸੇ ਜਾਤ-ਪਾਤ, ਛੂਆ-ਛੂਤ, ਕਰਮ-ਕਾਂਡ, ਭਰਮਾਂ ਅਤੇ ਅੰਧ-ਵਿਸ਼ਵਾਸਾਂ ਦਾ ਬੋਲ-ਬਾਲਾ ਸੀ। ਸਹਿਣਸ਼ੀਲਤਾਂ ਅਤੇ ਆਪਸੀ ਪ੍ਰੇਮ ਖਰੂ-ਖੇਰੂ ਹੋ ਚੁੱਕਾ ਸੀ। ਨਾ ਨਿਸ਼ਚਾਤਮਕ ਅਤੇ ਨਾ ਨਿਖਧਾਤਮਕ ਜਿਊਦਾ ਸੀ। ਅਜਿਹੇ ਹਲਾਤਾਂ ਵੇਲੇ ਗੁਰੂ ਨਾਨਕ ਦੇਵ ਜੀ ਨੇ ਕੂੜ ਵਿਰੁੱਧ ਸੱਚ ਲਈ ਅਲਖ ਜਗਾਈ ! ਹਿੰਦੂ ਅਤੇ ਇਸਲਾਮ ਦੀਨ-ਧਰਮ ਤੋਂ ਡਿਗ ਚੁੱਕੇ ਸਨ, ਕੌਣ ਵੱਡਾ ਅਤੇ ਕੌਣ ਉੱਚਾ ਗੁਰੂ ਜੀ ਨਿਰਣਾ ਦਿੱਤਾ।
''ਸਾਹ ਦੋਵੇ ਇੱਕ ਜਾਣੈ ਸੋਈ ਸਿਝ ਸੀ,
ਕੁਫਰ ਗੋਅ ਕੁਫਰਾਣੇ ਪਾਇਆ ਦੱਬ ਸੀ।''
ਇਸੇ ਤਰ੍ਹਾਂ ਹਿੰਦੂਆਂ ਦੇ ਪਿਤਰ-ਪੂਜਾ ਦੇ ਭਰਮਾਂ ਵਿਰੁੱਧ ਗੁਰੂ ਜੀ ਨੇ ਸਾਹਿਤਕ ਵਿਅੰਗ ਰਾਹੀਂ ਪਾਂਡਿਆਂ ਨੂੰ ਡਰਾਉਣੀ ਤਾੜਨਾ ਕੀਤੀ।
''ਜੇ ਮੋਹਾਕਾ ਘਰ ਮੁਹੈ ਘਲ ਮੁਹਿ ਪਿਤੀ ਦੇਹਿ
ਅਗੇ ਵਸਤੂ ਸਿਝਾਣੀਐ, ਪਿਤੀ ਚੋਰ ਕਰੇਇ।
14-ਵੀਂ ਤੋਂ 16-ਵੀਂ ਸਦੀ ਦੌਰਾਨ ਭਾਰਤ ਅੰਦਰ ਚਲੀ ਸਹਿਣਸ਼ੀਲਤਾ ਅਤੇ ਆਪਸੀ ਭਾਈਚਾਰਕ ਏਕਤਾ ਵੇਲੇ, 'ਪੰਜਾਬ ਅੰਦਰ ਗੁਰੂ ਜੀ ਨੇ ਸਾਰੇ ਉੱਪ-ਮਹਾਂਦੀਪ ਭਾਰਤ ਅਤੇ ਇਸ ਤੋਂ ਵੀ ਅੱਗੇ ਜਾ ਕੇ ਚਾਰ-ਦਿਸ਼ਾਵਾਂ ਵਲ ਯਾਤਰਾਵਾਂ ਕਰਕੇ, 'ਜਨ-ਸਮੂਹ ਨਾਲ ਮਿਲ ਕੇ ਰਾਬਤਾ ਕਾਇਮ ਕੀਤਾ, ਉਨ੍ਹਾਂ ਦੀਆਂ ਮੁਸੀਬਤਾਂ ਹਾਕਮਾਂ ਦੀ ਨਿਖੇਧੀ ਕੀਤੀ। ਲੋਕਾਂ ਪ੍ਰਤੀ ਦਿਖਾਈ ਉਦਾਸੀਨਤਾ ਅਤੇ ਡੀਠਤਾਈ ਲਈ ਹਾਕਮਾਂ ਨੂੰ ਆਪਣੇ ਸਾਹਿਤਕ ਰੰਗ ਰਾਹੀ ਕੱਸਿਆ।
ਕੱਲ ਆਈ ਕੁਤੇ ਮੁਹੀ, ਖਾਜ ਹੋ ਆ ਮੁਰਦਾਰ ਗੁਸਾਈ। ਗੜੇ ਪਾਪ ਕਮਾਂਵਦੇ, ਉਲਟੀ ਵਾੜ ਖੇਤ ਕੋ ਖਾਈ।
ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਲੋਕ-ਪ੍ਰਚਾਰ ਲਈ ਸਾਧ-ਬਾਣੀ ਤੋਂ ਜਰਾਂ ਪਰੇ ਹੱਟ ਕੇ, 'ਸਮਾਜਕ ਬੁਰਾਈਆਂ ਵਿਰੁਧ ਸੁਧਾਰਕ ਪੱਖ ਲਈ ਕ੍ਰਾਂਤੀਕਾਰੀ ਬਾਹ ਅਪਣਾਇਆ। ਇਸ ਮਾਰਗ ਤੇ ਚੱਲਣ ਲਈ ਹਾਕਮਾਂ ਦੇ ਲੋਕ ਵਿਰੋਧੀ ਰਵੱਈਏ ਵਿਰੁੱਧ ਉਨ੍ਹਾਂ ਦੇ ਕਰੂਰ ਤਰੀਕਿਆਂ ਤੇ ਸਿਧੀ ਸੱਟ ਮਾਰਨ, ਪਾਖੰਡੀਆਂ ਨੂੰ ਦਲੀਲ ਰਾਹੀਂ ਅਤ ਜਨ-ਸਮੂਹ ਨੂੰ ਸਧਾਰਨ ਅਤੇ ਪ੍ਰਾਂਤਿਕ ਬੋਲੀ ਪੰਜਾਬੀ ਰਾਹੀਂ ਕਾਇਲ ਕਰਕੇ ਉਪਦੇਸ਼ ਦਿੱਤਾ ! ਇਸ ਮੰਤਵ ਲਈ ਉਨ੍ਹਾਂ ਨੇ ਆਪਣੇ ਉਪਦੇਸ਼ ਲਈ ਸਮਾਜ ਅੰਦਰ ਲੋਕਾਂ ਨੂੰ ਸੇਧ ਦੇਣ ਲਈ ਮੌਖਿਕ ਅਤੇ ਕਾਵਿ ਰੂਪਾਂ ਦਾ ਰਾਹ ਅਪਣਾਇਆ। ਕਾਵਿ ਰਚਨਾ, ਗਾਇਨ, ਦ੍ਰਿਸ਼, ਦੇਖਣ-ਸੁਣਨ ਬਹਿਸ ਅਤੇ ਕਾਇਲ ਕਰਨ ਦੇ ਰੂਪ ਨੂੰ, 'ਵਿਸ਼ਾ-ਵਸ਼ਤੂ ਵਜੋਂ, ਇੱਕਹ ਨੀਤੀਵਾਨ ਦੇ ਰੂਪ 'ਚ ਦੇਸ਼-ਭਗਤੀ, ਪ੍ਰੇਮ ਭਾਵਨਾਅਤੇ ਨਿਮਰਤਾ ਦਾ ਪਾਠ ਪੜਾਉਣ ਲਈ, 'ਜੀਵਨ ਜਾਂਚ ਸਿੱਖਣ ਵਾਸਤੇ ਨਿਵੇਕਲੇ ਰਾਹ ਸਿੱਖ-ਧਰਮ ਨੂੰ ਜਨਮ ਦਿੱਤਾ। ਪੰਜਾਬ ਅੰਦਰ ਇਸ ਨਵੇਂ ਰੂਪ, ਮਾਰਗ ਅਤੇ ਸਮਾਜ ਨੂੰ ਜਨਮ ਦਿੱਤਾ। ਪੰਜਾਬ ਅੰਦਰ ਇਸ ਨਵੇਂ ਰੂਪ, ਮਾਰਗ ਅਤੇ ਸਮਾਜ ਅੰਦਰ ਤਬਦੀਲੀ ਲਈ ਖੁਦ ਅਗਵਾਈ ਵੀ ਕੀਤੀ। ਸੰਗਤ-ਪੰਗਤ, ਪ੍ਰੇਮ-ਭਾਵਨਾ ਅਤੇ ਬਰਾਬਰਤਾ ਲਈ ਗੁਰੂ ਨਾਨਕ ਦੇਵ ਜੀ ਦੇ ਆਪਣੇ ਕਾਵਿ ਫਲਸਫ਼ੇ ਨੂੰ ਧਰਮ ਦੀ ਕਿਰਤ ਕਰਨੀ, ਵੰਡ ਕੇ ਛੱਕਣਾ, ਸੱਚਾ ਜੀਵਨ ਜਿਊਣ ਅਤੇ ਹੰਡਾਉਣ ਲਈ ਪੇਸ਼ ਕੀਤਾ।
'ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ।'
ਅੰਦਰੋ ਰਚਨਾਤਮਕ ਵਸਤੂ ਗ੍ਰਹਿਣ ਕਰਨ, ਉਸ ਨੂੰ ਉਸੇ ਰੂਪ ਵਿੱਚ ਹੀ ਨਹੀਂ 'ਬਲਕਿ ਇਕ ਵਿਸ਼ੇਸ਼ ਪ੍ਰਕਿਰਿਅ ਰਾਹੀਂ ਬਦਲੇ ਰੂਪ ਗੁਣਾਂਤਮਕ ਕਾਵਿ'' ਰਾਹੀਂ ਪੇਸ਼ ਕੀਤਾ। ਪ੍ਰਕਿਰਤੀ ਦੇ ਗਿਆਨ ਨੂੰ ਸਾਹਿਤ ਰਾਹੀ ਲੋਕਾਂ ਤੱਕ ਪਹੁੰਚਾਉਣ ਲਈ ਮੂਲ ਰੂਪ ਵਿੱਚ ਹਿਰਦਿਆ ਅੰਦਰ ਵਸਾਇਆ। ਭਾਰਤੀ ਦਰਸ਼ਨ ਦੀ ਸਮੀਖਿਆ-ਪ੍ਰਨਾਲੀ ਅੰਦਰ ਉਨ੍ਹਾਂ ਨੇ ਰਸ, ਧੁੰਨੀ, ਅਲੰਕਾਰ, ਰੀਤੀ, ਵਕ੍ਰੋਕਤੀ, ਚੈਤਨਯ ਨੂੰ ਪੇਸ਼ ਕੀਤਾ, 'ਜੋ ਪੰਜਾਬੀ ਬੋਲੀ ਅੰਦਰ ਪਚਾਰ ਦਾ ਇੱਕ ਨਵਾਂ ਅਤੇ ਅਨੋਖਾ ਰਾਹ ਸੀ ! ਗੁਰੂ ਜੀ ਦੀ ਸਾਹਿਤਕ ਰਚਨਾ ਭਾਵ ਕਾਵਿ ਰਚਨਾ ਜੋ ਕਵਿਤਾ ਦੇ ਰੂਪ ਵਿੱਚ ਭਾਵੇਂ ਕੁਦਰਤ ਦੇ ਰੰਗਾਂ ਅੰਦਰ ਰੱਚੀ ਗਈ ਪ੍ਰਤੀਤ ਹੁੰਦੀ ਹੈ, ਪਰ ਉਹ ਲੋਕ ਪੱਖੀ, ਆਮ ਜਨਤਾ ਦੀ ਬੋਲ-ਬਾਣੀ ਨਾਲ ਮੇਲ ਖਾਂਦੀ ਹੈ। ਰੂਪਕ ਪੱਖ ਤੋਂ ਗੁਰੂ ਨਾਨਕ ਦੇਵ ਜੀ ਦੀ ਕਵਿਤਾ, 'ਪੰਜਾਬੀ ਸਾਹਿਤ ਦੇ ਇਤਿਹਾਸ ਅੰਦਰ, 'ਪੰਜਾਬੀ ਬੋਲੀ ਨੂੰ ਸਾਹਿਤਕ ਰੂਪ ਦੇਣ ਲਈ ਇੱਕ ਪਹਿਲਾ ਅਤੇ ਪ੍ਰਧੱਕ ਉਪਰਾਲਾ ਹੈ।
ਜਾਪੁਜੀ ਸਾਹਿਬ, ਸੋਦਰਿ, ਆਸਾ ਜੀ ਕੀ ਵਾਰ ਅਦਿ ਬਾਣੀਆਂ, ਜੋ ਬਾਕੀ ਭਗਤੀ ਦਾਰਸ਼ਨਿਕ-ਰਿਸ਼ੀਆਂ, ਸੰਤਾਂ, ਭਗਤਾਂ ਵਾਂਗ ਵੈਰਾਗ ਅਤੇ ਮਨੋਧਾਰਨਵਾਲੀ ਸੋਚ ਦੀ ਥਾਂ, 'ਸਕਾਰਾਤਮਿਕ ਵਿਗਿਆਨਕ ਅਤੇ ਤਰਕਸ਼ੀਲਤਾਂ ਵਾਲੇ ਰੌਂਅ ਵਿੱਚ ਮਿਲਦੀਆ ਹਨ। ਸਗੋਂ ਉਨ੍ਹਾਂ ਦੀ ਕਾਵਿ ਰਚਨਾ ਦਾ ਵਿਸ਼ਾ-ਵਸਤੂ ਕੁਦਰਤ ਦੇ ਰੰਗ ਅੰਦਰ ਰੰਗਿਆ ਹੋਇਆ ਮਿਲਦਾ ਹੈ।
'ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲੱਖਿਆ। ਉਨ੍ਹਾਂ ਦੇ ਕਾਵਿ ਅੰਦਰ ਲੋਹੜੇ ਦੀ ਕੁਦਰਤ ਨਾਲ ਨੇੜਤਾ ਦਰਸਾਈ ਮਿਲਦੀ ਹੈ। ਸਾਵਨ ਰੁਤ ਦੀ ਦਾਮਨੀ ਉਨ੍ਹਾਂ ਨੂੰ ਕੰਬਾ ਰਹੀ ਹੈ ਅਤੇ ਬੰਬੀਹੇ ਦੀ ਆਵਾ॥ ਉਨ੍ਹਾਂ ਨੂੰ ਡੰਗ ਰਹੀ ਹੈ। ਕਿਨਾ ਸੁਹੇਲਾ ਰੂਪ ਉਨ੍ਹਾਂ ਦੀ ਕਾਵਿ ਵਿੱਚ ਮਿਲਦਾ ਹੈ।
''ਬਰਸੇ ਨਿਸਿ ਕਾਲੀ ਕਿਓ ਸੁੱਖ ਬਾਲੀ, ਕਾਦਰ ਮੋਰ ਲਵੰਤੇ।
ਪ੍ਰਿ" ਪ੍ਰਿਉ ਚਵੇ ਬੰਬੀਰਾ ਬੋਲੇ, ਭੁਇ ਅੰਗਮ ਫਿ ਰਹਿ ਡਸੰਤੇ।''
ਗੁਰੂ ਜੀ ਜਦੋਂ ਧਰਮ, ਸਤ ਅਤੇ ਇਮਾਨ ਦੀ ਖੋਜ ਵਿੱਚ ਮਗਨ ਹੋਣ ਤਾਂ ਉਹ ਸ਼ਿਗਾਰ, ਵੇਸ, ਅਡੰਬਰ ਆਦਿ ਸਭ ਨੂੰ ਭੁੱਲ ਕੇ, 'ਬਸ ਇਕ ਬਿਹਰੋ ਦੀ ਸਿੱਕ ਨੂੰ ਮਨ ਅੰਦਰ ਧਾਰ ਕੇ,' ਬੇਚੈਨ ਹੋ ਜਾਂਦੇ ਹਨ। ! ਇਸ ਬੇਚੈਨੀ 'ਚ ਕੁਦਰਤ ਨਾਲ ਇਕਮਿਕ ਹੋ ਕੇ 'ਕੁਦਰਤ ਨੂੰ ਪੰਜਾਬੀ ਅੰਦਰ ਬੜੇ ਕਾਵਿ ਰੂਪ ਵਿੱਚ ਪੇਸ਼ ਕਰਦੇ ਹਨ।
'ਹਰਣੀ ਹੋਣਾ ਬਨਿ ਬਸਾ, ਕੰਦ ਮੂਲ ਚੁਣਿ ਖਾਉ।'
ਗੁਰੂ ਜੀ ਦੀ ਕਾਵਿਤਾ ਦਾ ਰੂਪ ਜਨਤਕ ਹੈ। ਜਦੋਂ ਉਹ ਲੋਕਾਂ ਦੇ ਦੁੱਖਾਂ ਨੂੰ ਦੇਖਦੇ ਹਨ, ਲੋਕਾਈ ਵਿਲਕਦੀ ਹੈ ! ਪਰ ਹਾਕਮ ਅਤੇ ਧਾਰਮਿਕ ਆਗੂ ਦੋਨਾਂ ਦੇ ਸ਼ਰਮ ਅਤੇ ਧਰਮ ਅਲੋਪ ਹੋਏ ਦਿਸਦੇ ਹਨ। ਚਾਹੇ ਉਹ ਦਿੱਲੀ ਦਾ ਹਾਕਮ ਲੋਧੀ ਹੋਵੇ ਜਾਂ ਹਮਲਾਵਰ ਲੁਟੇਰਾ (ਬਾਬਰ) ਹੋਵੇ, ਦੋਨੋਂ ਹਾਕਮ ਲੋਕਾਂ 'ਤੇ ਅੱਤਿਆਚਾਰਾਂ, ਕਤਲ ਅਤੇ ਲੁੱਟਮਾਰ ਨੂੰ ਸਮਾਜ ਅੰਦਰ ਕਾਵਿ ਰਚਨਾ ਰਾਹੀ ਪੇਸ਼ ਕਰਕੇ ਦੋਸ਼ੀਆਂ ਨੂੰ ਕਟਿਹਰੇ 'ਚ ਖੜਾ ਕਰਨਾ ਇੱਕ ਇਤਿਹਾਸਕ ਕਾਰਨਾਮਾ ਹੈ। ਸੱਯਦਪੁਰ ਵਿਖੇ ਹਿਦੂ ਅਤੇ ਮੁਸਲਮਾਨਾਂ ਦੋਨੋ ਵਰਗਾਂ ਦੇ ਲੋਕਾਂ ਨਾਲ ਹੋਏ ਅੱਤਿਆਚਾਰਾਂ ਨੂੰ ਜਿੱਥੇ ਨਿੰਦਿਆਂ ਗਿਆ, 'ਉਥੇ ਲੋਕਾਂ ਦੇ ਵੈਣਾਂ ਨੂੰ ਕਵੀ ਇਸ ਤਰ੍ਹਾਂ ਚਿਤਰਦਾ ਹੈ। ਇਸਤਰੀਆ ਦੇ ਸਤ ਭੰਗ ਹੋਏ ਹਨ, ਲੋਕਾਂ ਨੂੰ ਕਤਲ ਕੀਤਾ ਜਾ ਰਿਹਾ ਹੈ, ਲੁੱਟ-ਮਾਰ ਮਚਾਈ ਜਾ ਰਹੀ ਹੈ, ਹਰ ਪਾਸੇ ਹਾ-ਹਾਕਾਰ ਮੱਚੀ ਹੋਈ ! ਪਰ ਹਾਕਮਾਂ ਨੂੰ ਕੋਈ ਡਰ ਭੁ" ਨਹੀਂ ਹੈ ! ਇਸ ਭਾਵੁਕ ਅਤੇ ਕਰੁਣਾਮਈ ਸੀਨ ਨੂੰ ਲੋਕ ਵੇਦਨਾ ਅੰਦਰ ਪੇਸ਼ ਕਰਦੇ ਹੋਏ ਕਹਿੰਦੇ ਹਨ।
'ਏਤੀ ਮਾਰ ਪਈ ਕਰੁ ਲਾਣੇ ਤੈ ਕੀ ਦਰਦ ਨਾ ਆਇਆ।'
ਕਿਉਂਕਿ ਹਿੰਦੂਸਤਾਨੀਟਾਂ ਅੰਦਰ (ਹਾਕਮ ਤੇ ਧਾਰਮਿਕ ਆਗੂ) ਵੀ ਚੰਗਿਆਈਆਂ ਨਹੀਂ ਸਨ ਰਹੀਆਂ, ਜਿਸ ਕਰਕੇ ਉਨ੍ਹਾਂ ਨੂੰ ਵੀ ਸ॥ਾਅ ਮਿਲੀ ਹੈ।
'ਜਿਸ ਨੂੰ ਕਰਤਾ ਆਪ ਖੁਆਇ, ਖੱਸ ਲਏ ਚੰਗਿਆਏ।'
ਉਪਰੋਕਤ ਕਾਵਿ ਰਚਨਾਵਾਂ ਰਾਹੀਂ ਸਮਾਜ ਅੰਦਰ ਲੋਕਾਂ ਨਾਲ ਹੋ ਰਹੇ ਅਨਿਆਏ ਅਤੇ ਹਾਕਮਾਂ ਦੇ ਅੱਤਿਆਚਾਰਾਂ ਨੂੰ ਪੰਜਾਬੀ ਬੋਲੀ ਅੰਦਰ ਲੋਕ-ਹਿੱਤ ਵਿੱਚ ਪੇਸ਼ ਕਰਕੇ ਗੁਰੂ ਜੀ ਦੀ ਬੌਧਿਕ ਸਾਹਿਤਕਤਾ ਨੂੰ ਉੱਚ ਦਰਜੇ ਤੱਕ ਪਹੁੰਚਾਇਆ ਹੈ।
ਗੁਰੂ ਜੀ ਦੀ ਕਾਵਿ ਅੰਦਰ ਸੁੱਨਖੇ ਅਤੇ ਮਨਭਾਉਂਦੇ ਕਾਵਿ ਰੂਪ ਸਾਹਮਣੇ ਆਉਂਦੇ ਹਨ। ਉਨ੍ਹਾਂ ਨੇ ਭਾਰਤ ਅੰਦਰ ਪ੍ਰਚਲਤ ਸਨਾਤਕੀ ਕਾਵਿ-ਰੂਪਾਂ ਨੂੰ ਪਹਿਲ ਨਹੀਂ ਦਿੱਤੀ ਅਤੇ ਨਾ ਹੀ ਉਨ੍ਹਾਂ ਛੰਦਾਂ ਨੂੰ, 'ਜਿਹੜੇ ਵਧੇਰੇ ਕਰਕੇ ਬ੍ਰਾਹਮਣੀ-ਪੜਤ 'ਚ ਜੋ ਚਾਲੂ ਸਨ, 'ਨੂੰ ਅਪਣਾਇਆ। ਉਨ੍ਹਾਂ ਨੇ ਉਹ ਕਾਵਿ-ਰੂਪ ਵਰਤੇ ਜੋ ਉਸ ॥ਮਾਨੇ 'ਚ ਪ੍ਰਚਲਤ ਸਨ, ਭਾਵ ਲੋਕ ਪੱਖੀ ਅਤੇ ਆਮ ਲੋਕਾਂ ਦੀ ਭਾਖਿਆ ਵਿੱਚ ਸਨ ! ਛੰਤ, ਸੋਹਲੇ, ਅਲਾਹੁਣੀਆਂ, ਪਹਿਰੇ, ਵਾਰ, ਬਾਰਾਮਾਹ, ਪੱਟੀ ਆਦਿ ਦੀ ਵਰਤੋ ਕੀਤੀ ਜੋ ਉਨ੍ਹਾਂ ਦੀ ਬਾਣੀ ਅੰਦਰ ਮਿਲਦੇ ਹਨ। ਇਸ ਕਰਕੇ ਉਨ੍ਹਾਂ ਦੀ ਬਾਣੀ ਲੋਕ ਬਾਣੀ ਵੱਲੋਂ ਪ੍ਰਵਾਨ ਹੋਈ, 'ਕਿਉਂਕਿ ਇਸ ਵਿੱਚ ਲੋਕ ਪੱਖੀ ਗੁਣ ਸਨ ? ਇਸ ਤਰ੍ਹਾਂ ਲੋਕਾਂ ਵੱਲੋਂ ਬੋਲੀ ਜਾਂਦੀ ਬੋਲੀ ਨੂੰ ਕਾਵਿ ਰੂਪ ਮਿਲਣ ਨਾਲ ਇਹ ਲੋਕ ਬੋਲੀ ਵਜੋਂ ਟਕਸਾਲੀ  ਬਣ ਗਈ। ਸਗੋਂ ਗੁਰੂ ਜੀ  ਨੇ ਸਨਾਤਨੀ ਧਾਰਨਾਵਾਂ ਨੂੰ ਅਪਣਾਉਣ ਵਾਲੇ ਲਿਖਾਰੀਆਂ ਬਾਰੇ ਕਿਹਾ,
'ਨਾਮ ਵਿਸਾ ਰਹੇ ਬੰਘ ਸਮਾਲਹਿ, ਬਿਖ ਭੂਲ ਲੇਖਾਰੀ।'
ਗੁਰੂ ਜੀ ਦੀ ਕਾਵਿ ਰਚਨਾ ਅੰਦਰ ਚਿਤਰਾਂ ਦੀ ਭਰਮਾਰ ਹੈ। ਉਨ੍ਹਾਂ ਨੇ ਲੋਕ-ਭਾਵਾਂ ਚਿਤਰਾਂ ਅਤੇ ਵੱਖ-ਵੱਖ ਵੰਨਗੀਆਂ ਰਾਹੀਂ ਸਮਾਜ ਨੂੰ ਬਹੁਤ ਖੂਬਸੂਰਤੀ ਨਾਲ ਚਿਤਰਿਆ ਹੈ। ਮੌਸਮ ਦੇ ਵੱਖੋ-ਵੱਖ ਰੂਪਾਂ ਦਾ ਚਿਤਰਣ ਆਲੇਖਦੇ ਹੋਏ ਫਰਮਾਉਂਦੇ ਹਨ, ''ਕਿ ਇਹ ਕੁਦਰਤ ਬੇਅੰਤ ਅਤੇ ਭਾਂਤ-ਭਾਂਤ ਦੀ ਇਸ ਸ੍ਰਿਸ਼ਟੀ ਨੂੰ ਹਰਾ-ਭਰਾ ਬਣਾ ਰਹੀ ਹੈ। ਰੁੱਤਾਂ, ਮੌਸਮ, ਬਨਸਪਤੀ, ਫੁੱਲ, ਪੰਛੀ। ਭੌਰ, ਜੀਵ-ਜੰਤੂ, ਪੌਦੇ ਸਭ ਕੁਦਰਤ ਰਹਿੰਦੇ ਹਨ। ਕੁਦਰਤੀ ਦ੍ਰਿਸ਼ ਦਾ ਮਨਮੋਹਕ ਨਮੂਨਾ ਖ॥ਾਨੇਨੂੰ ਭਰਪੂਰ ਕਰਦੇ ਰਹਿੰਦੇ ਹਨ।'' ਕੁਦਰਤੀ ਦ੍ਰਿਸ਼ ਦਾ ਮਨਮੋਹਕ ਨਮੂਨਾ ਪੇਸ਼ ਕਰਦੇ ਹਨ।
'ਚੇਤ ਬਸੰਤ ਭਲਾ, ਭਵਰ ਸੁਹਾਵੜ
ਬਨ ਫੂਲ, ਮਝਿ ਬਾਰਿ, ਮੈ ਪਿਰ ਘਰ ਬਾਹੁੜੇ।'
ਪੰਛੀਆਂ ਨੂੰ ਕੁਦਰਤ ਨਾਲ ਕਲੋਲ ਕਰਦੇ ਦ੍ਰਿਸ਼ ਨੂੰ ਬਿਆਨ ਕਰਦੇ ਕਹਿੰਦੇ ਹਨ,
''ਕੋਕਿਲ ਅੰਬ ਸੁਹਾਣੀ ਬੋਲੇ, ਕਿਉਂ ਦੁੱਖ ਅਕਿ ਸਹੀਜੈ।
ਭਵਰ ਭਵੰਤਾ ਫੂਲੀ ਡਾਲੀ, ਕਿਉਂ ਜੀਵਾ ਮਾਰੂ ਮਾਏ।
ਸਾਵਰਿ ਸਰਮ ਮਨਾ ਘਣ ਵਰਸਹਿ ਰੁਤਿ ਆਵੈ।
ਮਨੁੱਖ ਨੂੰ ਕੁਦਰਤ ਨਾਲ ਪਿਆਰ ਕਰਨ, ਕੁਦਰਤ ਵਰਗਾ ਮੇਲ-ਮਿਲਾਪੀ ਬਣਨ ਅਤੇ ਕੁਦਰਤੀ ਹੋਣ ਦਾ ਕਿਵੇਂ ਭਾਵ ਅਰਥਾਂ ਰਾਹੀਂ ਸੁਨੇਹਾ ਦਿੱਤਾ ਹੈ।
ਗੁਰੂ ਨਾਨਕ ਦੇਵ ਜੀ ਦੇ ਸਾਹਿਤ ਅੰਦਰ ਲੋਹੜਾਂ ਦੀ ਬੌਧਿਕ ਰਵਾਨੀ ਮਿਲਦੀ ਹੈ। ਸਿਧ-ਗੋਸ਼ਟ ਅੰਦਰ ਸਿਧਾਂ ਨਾਲ ਗੋਸ਼ਟੀ ਵੇਲੇ ਹੋਏ ਸਵਾਲਾਂ ਦੇ ਉਤਰ ਵਜੋ, 'ਗੁਰੂ ਜੀ ਦੇ ਦਿੱਤੇ ਜਵਾਬ ਥੋੜ੍ਹ ਸ਼ਬਦ ਤੇ ਬਹੁਤਾ ਭਾਵ ਕਿੰਨੇ ਢੁੱਕਵੇਂ ਤੇ ਸੰਖੇਪ ਸਨ ਕਿ ਸਿਧਾਂ ਨੂੰ ਆਪਣੇ ਗੱਰੂਰ ਤੋਂ ਪਿਛੇ ਹੱਟਣਾ ਪਿਆ।
ਸਿਧ-ਆਦਿ ਕਉ ਕਵਨ ਬੀਚਾਰ ਕਥੀਅਲ ਸੁੰਨ ਕਹਾ ਘਰ ਵਾਸੋ।
ਗੁਰੂ ਨਾਨਕ ਦੇਵ-ਆਦਿ ਕਉ ਬਿਸਮਾਦ ਬੀਚਾਰ ਕਥੀਅਲੇ ਸੁੰਨ ਨਿਰੰਤਿਰ ਵਾਸੂਲੀਆ। ਇਸ ਗੋਸ਼ਟੀ ਅੰਦਰ ਗੁਰੂ ਜੀ ਨੇ ਬੌਧਿਕ ਤੇ ਸਾਹਿਤਕ ਧਰਾਵਾਂ ਅਤੇ ਰਵਾਇਤਾਂ ਰਾਹੀਂ ਜੋ ਵਿਚਾਰ ਪ੍ਰਗਟਾਏ, 'ਇਕ ਉਚ ਪਾਏ ਦੇ ਗਿਆਨ ਦਾ ਸਬੂਤ ਹੈ।
ਗੁਰੂ ਨਾਨਕ ਦੇਵ ਜੀ ਵੱਲੋ ਕਾਵਿ ਰਚਨਾ ਅੰਦਰ, 'ਮਾਣ-ਮਰਿਯਾਦਾਂ, ਇਨਾਸਫ਼, ਅਦਬ ਅਤੇ ਅਖਲਾਕ, ਦੇ ਸੰਕਲਪ ਨੂੰ ਪੰਜਾਬੀ ਬੋਲੀ ਅੰਦਰ ਚਿਤਰਨ ਲਈ, 'ਅੰਲਕਾਰਾਂ ਦੀ ਵਰਤੋਂ ਜਾਂ ਮਿਸਾਲਾਂ, ਤਸ਼ਬੀਹਾਂ, ਦ੍ਰਿਸ਼ਟਾਂਤ ਜੋ ਆਮ ਜੀਵਨ ਨਾਲ ਸਬੰਧਤ ਸਨ, 'ਸਨ ਵਰਤੇ ਗਏ ਹਨ ! ਇਸ ਤੋਂ ਬਿਨ੍ਹਾਂ ਲੋਕ-ਬੋਲੀ, ਸਿਸ਼ਟਾਂਚਾਰ, ਕੁਦਰਤ, ਆਲਾ-ਦੁਆਲਾ, ਜਨ-ਜੀਵਨ ਅੰਦਰ ਬੋਲੀ ਜਾਂਦੀ ਭਾਸ਼, ਵਿਰੋਧੀ ਭਾਸ਼ੀ ਸ਼ਬਦਾਬਲੀ, ਬਹੁ-ਵਚਨ, ਪੁਲਿੰਗ ਮੁਹਾਵਰਾਂ ਆਦਿ ਸ਼ਬਦ ਮਿਲਦੇ ਹਨ, 'ਜਿਨ੍ਹਾਂ ਨੇ ਪੰਜਾਬੀ ਬੋਲੀ ਨੂੰ ਖੂਬਸੂਰਤ ਹੀ ਨਹੀਂ ਸਗੋਂ ਅਮਰੀ ਬਣਾਇਆ। ਉਨ੍ਹਾਂ ਨੇ ਮੋਰਾਂ ਦੀ ਰੁਣ-ਝਣਾਂ, ਨਦੀਟਾਂ ਦੇ ਸੰਜੀਗੀ ਮੇਲ, ਅੰਬ-ਕੋਇਲ, ਫੁੱਲ-ਭੌਰ, ਪਾਣੀ-ਮੱਛੀ, ਕੌਡੀ-ਹੀਰਾਂ ਆਦਿ ਮਿਲਦੇ ਜਾਂ ਵਿਰੋਧੀ ਅਲੰਕਾਰ ਸਨ। ਆਪਣੀ ਰਚਨਾ ਅੰਦਰ ਜੋੜ ਕੇ, ਜੋ ਆਮ ਸਮਾਜ ਅੰਦਰ ਪ੍ਰਚਲਤ ਸਨ, ਇਕ ਦੂਸਰੇ ਦੇ ਵਿਰੋਧੀ ਪੂਰਕ ਸਨ, ਨੂੰ ਸੰਪੂਰਨ ਸਮੇਲ ਰਾਹੀਂ ਪੰਜਾਬੀ ਵਿਧਾ ਅੰਦਰ ਪੇਸ਼ ਕੀਤਾ।
ਗੁਰੂ ਜੀ ਦੀ ਕਾਵਿ ਰਚਨਾ ਅੰਦਰ ਬੋਲੀ : ਗੁਰੂ ਜੀ ਦੀਆਂ ਰਚਨਾਵਾਂ ਜਪੁਜੀ ਸਾਹਿਬ, ਸੋਦਰਿ, ਆਸਾ ਜੀ ਕੀ ਵਾਰ, ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਬਾਣੀ ਆਦਿ, 'ਕਿਤੇ ਕਿਤੇ ਸਾਧ ਭਾਸ਼ ਨੂੰ ਛੱਡ ਕੇ, 'ਬਾਕੀ ਸਭ ਟਕਸਾਲੀ ਪੰਜਾਬੀ ਬੋਲੀ ਅੰਦਰ ਹੀ ਅੰਕਿਤ ਹਨ। ਆਮ ਬੋਲੀ ਨੂੰ (ਉਸ ਸਮੇਂ) ਉਨ੍ਹਾਂ ਨੇ ਆਪਣੀਆਂ ਕਾਵਿ ਰਚਨਾਵਾਂ ਅੰਦਰ ਵਰਤੋਂ ਵਿੱਚ ਲਿਆਂਦਾ ਹੈ। ਜਿਸ ਵਿੱਚ ਫ਼ਾਰਸੀ ਅਤੇ ਅਰਬੀ ਕਈ ਸ਼ਬਦ ਜੋ ਪ੍ਰਚਲਤ ਸਨ ਵੀ ਮਿਲਦੇ ਹਨ। ਕਿਤੇ ਕਿਤੇ ਸੰਸਕ੍ਰਿਤੀ ਦੀਆਂ ਵੰਨੀਆਂ ਵੀ ਮਿਲਦੀਆਂ ਹਨ। ਬੋਲੀ ਦੀ ਸਰਲਤਾ, ਸਪੱਸ਼ਟਤਾ ਅਤੇ ਲੋਕਾਂ ਦੀ ॥ਬਾਨ ਨਾਲ ਮੇਲ ਖਾਂਦੀ ਹੈ। ਕਵਿਤਾ ਬਹਤੀ ਸਰੋਦੀ ਜਾਂ ਲਿਰ ਕੇ ਵਿੱਚ ਹੈ। ਸਰੋਦੀ ਕਵਿਤਾ ਜੋ ਨਿੱਜੀ ਪੀੜਾ ਨੂੰ ਆਪ-ਪਰਖੇ ਚਿਨ੍ਹਾਂ ਰਾਹੀਂ ਪ੍ਰਗਟ ਨਾ ਕਰੇ, ਉਸ ਦਾ ਰਸ ਮੁਕ ਜਾਂਦਾ ਹੈ। ਸਰੋਦੀ ਕਵਿਤਾ ਅੰਦਰ ਬਿਆਨ ਸੰ॥ਮ ਭਰਿਆ, ਸ਼ਬਦਾਵਾਲੀ ਆਪ ਮਹਿਸੂਸ ਹੋਣ ਵਾਲੀ ਅਤੇ ਲੈਅ-ਗੀਤ ਵਾਲੀ ਹੁੰਦੀ ਹੈ, ਜੋ ਸ਼ਪਸ਼ਟ ਵਾਕੀ ਹੈ। ਕੁਦਰਤ ਦੀ ਬੁਕੱਲ ਵਿੱਚ ਪਲ ਰਿਹਾ ਮਨੁੱਖੀ ਸੰਸਾਰ, ਉਸ ਦਾ ਜਨ-ਜੀਵਨ, ਬੋਲੀਆਂ ਅਤੇ ਸਾਰੀ ਕਾਇਨਾਤ ਦੇ ਅਨੁਭਵਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੀ ਕਾਵਿ ਰਚਨਾਵਾਂ ਰਾਹੀਂ ਸਰਲ ਭਾਸ਼ਾ ਅੰਦਰ ਬਿਆਨਿਆ ਹੈ।
ਬਾਬਾ ਫਰੀਦ ਜੀ (1173-1266 ਈ:) ਜਿਨ੍ਹਾਂ ਨੇ ਸੂਫ਼ੀਵਾਦ ਰਾਹੀਂ ਪੰਜਾਬੀ ਬੋਲੀ (ਭਾਸ਼ਾ) ਦੇ ਬੂਟੇ ਨੂੰ ਸਿੰਜਿਆ, ਉਨ੍ਹਾਂ ਦੀ ਇੱਕ ਕਾਵਿ ਰਚਨਾ ਜੋ ਸੂੀ ਲਲਿਤ (ਗੁਰੂ ਗ੍ਰੰਥ ਸਾਹਿਬ ਜੀ) ਅੰਦਰ ਦਰਜ ਹੈ,
'ਬੇੜਾ ਬੰਧਿ ਨ ਸਕਿਓ, ਬੰਧਨ ਕੀ ਵੇਲਾ।।
ਭਰਿ ਸਰਵਰੁ ਜਬ ਉਛਲੇ ਤਬ ਤਰਣੁ ਦੁਹੇਲਾ।।ਏ।।
ਹਥ ਨ ਲਾਇਕ ਸੁੰਭੜੈ ਜਲਿ ਜਾਸੀ ਢੋਲਾ।।ਏ।।ਰਹਾਓ।।
ਇਕ ਆਪੀ ਨੈ ਪਤਲੀ ਸਹ ਕੇਰੇ ਬੋਲਾ।। ੦੦੦੦੦੦੦੦੦੦
ਕਸੁੰਭਾ (ਕਸੁੰਭੜਾ) ਇੱਕ ਫੁੱਲਦਾ ਨਾਂ ਹੈ (ਕੁਸਮ) ਜੋ ਦੇਖਣ ਨੂੰ ਤਾਂ ਬਹੁਤ ਮਨਮੋਹਕ ਹੁੰਦਾ ਹੈ, ਪਰ ਛੇਤੀ ਹੀ ਖਰਾਬ ਹੋ ਜਾਂਦਾ ਹੈ। ਭਾਵ ਇਹ ਛੇਤੀ ਮੁਰਝਾਅ ਜਾਂਦਾ ਹੈ। ਬਾਬਾ ਫ਼ਰੀਦ ਜੀ ਨੇ ਗੁਰੂ ਨਾਨਕ ਦੇਵ ਜੀ ਤੋਂ ਲਗਪਗ ਤਿੰਨ-ਸਦੀਆਂ ਪਹਿਲਾਂ ਪੰਜਾਬੀ ਬੋਲੀ ਅੰਦਰ ਉਪਰੋਕਤ ਸ਼ਬਦ ਉਚਾਰਿਆ ਅਤੇ ਇਨਸਾਨੀ ॥ਿੰਦਗੀ ਦੀ ਇੱਕ ਖੂਬਸੂਰਤ ਮੁਕੰਮਲ ਤਸਵੀਰ ਪੰਜਾਬੀ ਬੋਲੀ ਅੰਦਰ ਪੇਸ਼ ਕੀਤੀ।
ਗੁਰੂ ਨਾਨਕ ਦੇਵ ਜੀ (1469-1539 ਈ:) ਜਿਨ੍ਹਾਂ ਨੇ ਉਪਰੋਕਤ ਫ਼ਰੀਦ ਜੀ ਦੇ ਸ਼ਬਦ ਦੇ ਆਹਮੋ-ਸਾਹਮਣੇ ਸੂਹੀ ਮਹੱਲਾ ਏ ਅੰਦਰ ਇੱਕ ਬੇ-ਮਿਸਾਲ ਅਜਿਹਾ ਹੀ ਪੰਜਾਬੀ ਅੰਦਰ ਸ਼ਬਦ ਪੇਸ਼ ਕੀਤਾ।
'ਜਪ ਤਪ ਕਾ ਬੰਧੂ ਬੋੜੂਲਾ, ਜਿਤੁ ਲੰਘਹਿ ਵੇਹਲਾ।।
ਨਾ ਸਰਵਰੁ ਨਾ ਉਛਲੈ ਲੈ ਐਸਾ ਪੰਥੁ ਸੁਹੇਲ।।ਏ।।
ਤੇਰਾ ਏਕੋ ਨਾਮ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ।।ਏ।।ਰਹਾਉ।।
ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ।।੦੦੦੦੦੦੦੦੦੦
ਕਸੁੰਭਾ (ਕਸੁੰਭੜਾ) ਜੋ ਛੇਤੀ ਮੁਰਝਾਅ ਜਾਂਦਾ ਹੈ, ਭਾਵ ਸੰਸਾਰ ਅੰਦਰ ਮਰਨਾ ਅਟੱਲ ਹੈ ! ਗੁਰੂ ਨਾਨਕ ਦੇਵ ਕਸੁੰਭੇ ਦੇ ਮੁਕਾਬਲੇ ਮਜੀਠ ਨੂੰ ਵਰਤਿਆ ! ਜੋ ਛੇਤੀ ਰੰਗ ਖਰਾਬ ਨਹੀਂ ਹੁੰਦਾ, ਭਾਵ ॥ਿੰਦਗੀ ਨੂੰ ਮੌਤ ਸਾਹਮਣੇ ਚੰਗੇਰੇ ਕਾਜ ਲਈ ਜੀਵੀਏ ! ਦੋਹਾਂ ਸ਼ਬਦਾਂ ਰਾਹੀਂ ਇਨਸਾਨੀ ॥ਿੰਦਗੀ ਦਾ ਇੱਕ ਬਹੁਤ ਖੂਬਸੂਰਤ ਰੇਖਾ ਚਿੱਤਰ ਦੋਨਾਂ ਦਾਰਸ਼ਨਿਕਾਂ ਨੇ ਪੰਜਾਬੀ ਬੋਲੀ ਰਾਹੀਂ ਰੂਪਮਾਨ ਕਰਕੇ ਪੰਜਾਬੀ ਭਾਸ਼ਾ ਨੂੰ ਅਮੀਰ ਬਣਾਉਣ ਲਈ ਉਪਰਾਲੇ ਕੀਤੇ ਹਨ। ਦੋਨਾਂ ਸ਼ਬਦਾਂ ਅੰਦਰ ਡੂੰਘੀ ਸਾਂਝ, ਬਰਾਬਰਤਾ ਅਤੇ ਪੰਜਾਬੀ ਭਾਸ਼ਾ ਸਬੰਧੀ ਸਪਸ਼ਟਤਾ ਮਿਲਦੀ ਹੈ।
ਗੁਰੂ ਨਾਨਕ ਦੇਵ ਜੀ ਦੀ ਕਾਵਿ ਰਚਨਾ ਅੰਦਰ, 'ਲੋਹੜੇ ਦਾ ਹਰ ਤੁਕ ਅੰਦਰ ਰਸ ਮਿਲਦਾ ਹੈ। ਜੋ ਸਾਹਿਤ ਨੂੰ ਸਦੀਵੀ ॥ਿੰਦਗੀ ਦਿੰਦਾ ਹੈ। ਸ਼ਾਂਤ-ਰਸ, ਰੋਦੁਰ, ਭਿਆਨਕ, ਹਸ-ਰਸ ਅਤੇ ਕਰੁਣਾ-ਰਸ ਹਰ ਪਾਸੇ ਫੈਲਰਿਆ ਹੋਇਆ ਮਿਲਦਾ ਹੈ।
ਗੁਰੂ ਜੀ ਦੀ ਰਚਨਾ ਅੰਦਰ ਸ਼ਿੰਗਾਰ-ਰਸ ਬਦੋ-ਬਦੀ ਪਾਠਕ ਨੂੰ ਆਪਣੇ ਵੱਲ ਖਿੱਚਦਾ ਅਤੇ ਇੱਕਗਰਤਾ ਪੈਦਾ ਕਰਦਾ ਹੈ। ਇਕ ਸੁਸ਼ੀਲ ਇਸਤਰੀ ਦੀ ਕੁਦਰਤੀ ਸੁਹੱਪਣ ਨੂੰ ਪੇਸ਼ ਕਰਦੇ ਸ਼ਿੰਗਾਰ ਦੀਆਂ ਵੰਨਗੀਆਂ, ਹੇਠ ਅਨੁਸਾਰ ਪੇਸ਼ ਹਨ,
ਤੇਰੇ ਬੰਕੇ ਲੋਇਨ ਦੰਤ ਰੀਸਾਲਾ, ਸੋਹਣੇ ਨਕ, ਜਿਨ ਲੰਮੜੇ ਵਾਲਾ।
ਕੰਚਨ ਕਾਇਆ ਸੋਇਨੇ ਕੀ ਢਾਲਾ ਬੰਕੇ ਲੋਇਣ ਦੰਤ ਗੰਸਾਲਾ।
ਜਪੁਜੀ ਸਾਹਿਬ ਰਾਹੀ ਗੁਰੂ ਜੀ ਨੇ ਉਸ ਵੇਲੇ ਦੀਆਂ ਗਲਤ ਸਮਾਜਕ ਧਾਰਨਾਵਾਂ, ਖੋਖਲੇ ਵਿਚਾਰਾਂ ਅਤੇ ਮਿੱਥਾਂ ਵਿਰੁੱਧ ਵਿਗਿਆਨਕ ਵਿਚਾਰਾਂ ਰਾਹੀਂ ਮਨੁੱਖ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ?
ਸੋਚ ਸੋਚਿ ਨਾ ਹੋਵਾਈ, ਜੇ ਸੋਚੀ ਲਖ ਵਾਰ।।
ਸਮਕਾਲੀ ਸੰਨਿਆਸੀਆਂ ਦੀ ਮੌਨ ਧਾਰਕ ਦੀ ਰੁਚੀ ਤੇ ਟਕੋਰ ਕਰਦਿਆਂ ਗੁਰੂ ਜੀ ਨੇ ਲਿਖਿਆ ਹੈ,
ਚੂਪੇ ਚੁਪ ਨਾ ਹੋਵਾਈ ਜੇ ਲਾਇ ਰਹਾ ਲਿਵ ਤਾਰ।।
ਸਗੋਂ ਉਨ੍ਹਾਂ ਨੇ ਮਨੁੱਖ ਨੂੰ ਸਹਿਜ ਰੂਪ ਵਿੱਚ ਜੀਵਨ ਜਿਊਣ, ਕਾਮ-ਕ੍ਰੋਧ, ਲੋਭ, ਮੋਹ, ਹੰਕਾਰ, ਝੂਠ ਅਤੇ ਨਿੰਦਾ ਤੋਂ ਨਿਰਲੇਪ ਰਹਿੰਦੇ ਹੋਏ ਇੱਕ ਵਧੀਆ ਮਨੁੱਖੀ ਜੀਵਨ ਜਿਊਣ ਲਈ ਉਪਦੇਸ਼ ਦਿੱਤਾ। ਜੀਵਨ ਦੇ ਰੰਗ-ਮੰਚ ਤੇ ਆਦਰਸ਼, ਨੈਤਿਕਤਾ, ਸੱਚਾਈ, ਵਿਵਹਾਰ-ਅਚਾਰ ਨੂੰ ਅਪਣਾਉਣ ਲਈ ਆਪਣੀ ਕਾਵਿ ਰਚਨਾ ਰਾਹੀਂ ਉਨ੍ਹਾਂ ਨੇ ਮਨੁੱਖ ਨੂੰ ਉਪਦੇਸ਼ ਦਿੱਤਾ। ਰੱਬ ਦੀ ਪ੍ਰਾਪਤੀ ਬਾਰੇ ਅਤੇ ਸੰਸਾਰਿਕ-ਨਸੀਅਤਾਂ ਦਿੰਦੇ ਹੋਏ ਕਿਹਾ,
ਅੰਜਨ ਮਾਹਿ ਨਿਰੰਜਨ ਰਹੀਏ।
ਆਪ ਗਵਾਈਏ ਤਾਂ ਸਹੁ ਪਾਈਏ।
ਹਊਮੈ ਦੀ ਰਘ ਰੋਗ ਹੈ, ਦਾਰੂ ਭੀ ਇਸ ਮਾਹਿ।
ਗਲੀ ਅਸੀਂ ਚੰਗੀਆਂ ਆਚਾਰੀ ਬੁਰੀਆਹ।
ਕੂੜ, ਨਿਖੁੱਟੇ ਨਾਨਕਾ ਓੜਕ ਸਚਿ ਸਹੀ।
ਭੌਤਿਕਵਾਦੀ ਸੰਸਾਰ ਅੰਦਰ ਰੂੜੀਵਾਦੀ ਵਿਚਾਰਾਂ, ਪ੍ਰੰਪਰਾਗਤ ਧਾਰਨਾਵਾਂ ਅਤੇ ਵਹਿਮ-ਭਰਮਾਂ ਵਿਰੁੱਧ ਮਨੁੱਖ ਨੂੰ ਇਕ ਆਦਰਸ਼ਵਾਦੀ ਇਨਸਾਨ ਵੱਜੋ ਵਿਚਰਨ ਲਈ ਕਿਹਾ,
ਸਚੁ ਉਪਰਿ ਸਭੁ ਕੋ, ਉਪਰਿ ਸਚਿ ਆਚਾਰੁ।
ਗੁਰੂ ਨਾਨਕ ਦੇਵ ਜੀ ਦੀ ਰਚਨਾ ਅੰਦਰ ਮਨੁੱਖੀ ਬਰਾਬਰਤਾ ਲਈ ਸੰਗਤ ਤੇ ਪੰਗ ਨੂੰ ਉੱਚ ਦਰਜਾ ਦਿੱਤਾ। ਇਸਤਰੀ ਦੀ ਅੱਧੋਗਤੀ ਵਿਰੁੱਧ ਸਮਾਜ ਨੂੰ ਜਿੰਮੇਵਾਰ ਠਹਿਰਾਉਂਦੇ ਹੋਏ, ਇਸਤਰੀ ਦੀ ਬੇਵੱਸੀ ਅਤੇ ਮ॥ਬੂਰੀ ਵਿਰੁੱਧ ਆਵਾ॥ ਉਠਾਉਂਦੇ ਹੋਏ, 'ਇਸਤਰੀ ਨੂੰ ਬਰਾਬਰਤਾ ਦਾ ਦਰਜਾ ਦੇਣ ਦੀ ਮੰਗ ਕਰਦੇ ਹੋਏ ਕਿਹਾ ਕਿ,
''ਸੋ ਕਿਉ ਮੰਦਾ ਆਖੀਐ, ਜਿਤੁ ਜੰਮੈ ਰਾਜਾਨ।''
ਸੰਖੇਪ 'ਚ ਗੁਰੁ ਨਾਨਕ ਦੇਵ ਜੀ ਦੀ ਕਾਵਿ ਰਚਨ ਅੰਦਰ ਸਮਾਜਕ ਮਿੱਥਾਂ ਦੇ ਵਿਰੁੱਧ ਤਰਕਸ਼ੀਲਤਾ ਰਾਹੀ, 'ਸਚਾਈ ਦੇ ਰਾਹ ਤੇ ਚੱਲਣ, ਚੰਗੇ ਕਰਮ ਕਰਨ ਲਾਈ, ਸਦਾਚਾਰਕ ਜੀਵਨ ਜਿਉਣ ਲਈ ਨਰੋਈ ਪਿਰਤ ਪਾਉਂਦੇ ਹੋਏ, ਲੋਕ ਬੋਲੀ ਜੋ ਜਨ-ਸਧਾਰਨ ਦੀ ਸਮਝ ਵਿੱਚ ਆਉਣ ਵਾਲੀ ਪ੍ਰਾਤਿਕ ਬੋਲੀ ਪੰਜਾਬੀ ਸੀ, ਨੂੰ ਪ੍ਰਚਲਤ ਕੀਤਾ। ਉਨ੍ਹਾਂ ਨੇ ਪੰਜਾਬੀ ਬੋਲੀ ਰਾਹੀਂ ਲੋਕਾਂ ਦੇ ਵਿਕਾਸ ਅਤੇ ਉਦੇਸ਼ਾਂ ਵਿੱਚ ਇਕਸਾਰਤਾ ਲਿਆਉਣ ਲਈ ਪੰਜਾਬੀਅਤ ਨੂੰ ਮ॥ਬੂਤ ਕੀਤਾ। ਜਿਸ ਨੇ ਲੋਕਾਂ ਅੰਦਰ ਦੇਸ਼ ਭਗਤੀ ਨੂੰ ਆਉਣ ਵਾਲੇ ਸਮੇਂ ਲਈ ਜਨਮ ਦਿੱਤਾ।
ਗੁਰੂ ਜੀ ਦੀ ਸਾਹਿਤਕ ਰਚਨਾ ਅੰਦਰ, 'ਸਰਲ ਭਾਸ਼ਾ, ਜੋ ਲੋਕ ਪੱਖੀ, ਲੋਕਾਂ ਦੇ ਰੋ॥ਾਨਾ ਜੀਵਨ 'ਚ ਵਿਚਰਨ ਵਾਲੀ ਭਾਸ਼ਾ ਸੀ, 'ਅਰਥ-ਭਰਪੂਰ ਬਣ ਗਈ। ਉਨ੍ਹਾਂ ਨੇ ਸਾਹਿਤ ਅੰਦਰ ਵਿਚਾਰ ਤੱਤ ਜੋ ਕਥਲ ਅਤੇ ਧਿਆਨ ਕੇਂਦਰਿਤ ਸਨ, ਨੂੰ ਮ॥ਬੂਤ ਕੀਤਾ। ਉਨ੍ਹਾਂ ਨੇ ਸਾਹਿਤਕ ਰਚਨਾਵਾਂ  ਅੰਦਰ ਆਪਣੇ ਵਿਚਾਰਾਂ ਨੂੰ ਵਸਤੂ ਦੀ ਹੋਂਦ ਜਾਂ ਅਣਹੋਂਦ ਨੂੰ ਸਿੱਧ ਕਰਕੇ, ਇੱਕ ਤਰਕ ਜਾਂ ਵਿਗਿਆਨਕ ਪ੍ਰਪੱਕਤਾ ਨੂੰ ਪੈਦਾ ਕੀਤਾ। ਸਾਹਿਤ ਪ੍ਰਮਾਣ, ਪ੍ਰਤੀਵਾਦ, ਕਰੁਣਾ, ਤ੍ਰਾਸਦੀ, ਕ੍ਰੋਧ ਆਦਿ ਭਾਵਾਂ ਦੀ ਉਕਸਾਹਟ ਦੀ ਥਾਂ, ਮੂਲ-ਤੱਤ, ਸਚਾਈ, ਵਰਗ-ਸੰਘਰਸ਼ ਦੇ ਵਿਚਾਰਾਂ ਦਾ ਪ੍ਰਗਟਾਵਾਂ ਕਰਕੇ, ਉਸ ਮੱਧ-ਯੁੱਗ ਅੰਦਰ ਇੱਕ ਯਥਾਰਥਵਾਦੀ ਪ੍ਰੰਪਰਾਂ ਨੂੰ ਅੰਗੇ ਤੋਰਿਆ ਅਤੇ ਪੰਜਾਬੀ ਬੋਲੀ ਨੂੰ ਅਮੀਰ ਬਣਾਇਆ। ਗੁਰੂ ਨਾਨਕ ਦੇਵ ਜੀ ਦੀ ਉਚ ਬੌਧਿਕ ਰਚਨ, ਜੋ ਲੋਕ ਪੱਖੀ ਅਤੇ ਪ੍ਰਾਂਤਿਕ ਸੀ। ਜਿਸ ਵੱਲੋਂ ਸਾਹਿਤਕ-ਖੇਤਰ ਅੰਦਰ ਅਹਿਮ-ਗਿਆਨ ਲਈ ਭਰਪੂਰ ਯੋਗਦਾਨ ਪਾਇਆ, ਨੇ ਪੰਜਾਬੀ ਬੋਲੀ ਨੂੰ ਸਦਾ ਲਈ ਸਥਾਪਤ ਕਰ ਦਿੱਤਾ।

ਜਗਦੀਸ਼ ਸਿੰਘ ਚੋਹਕਾ
ਮੋਬਾ: ਨੰ. 403-285-420
ਕੈਲਗਰੀ।

ਕੈਨੇਡਾ : 43-ਵੀਆਂ ਸੰਸਦ ਲਈ ਚੋਣਾਂ ,ਸੱਜ-ਪਿਛਾਖੜ ਨੂੰ ਹਰਾਈਏ ? - ਜਗਦੀਸ਼ ਸਿੰਘ ਚੋਹਕਾ

ਮੱਧਮ ਕਿਸਮ ਦੀ ਸੰਸਾਰ ਆਰਥਿਕ ਬਹਾਲੀ ਦੀਆਂ ਭਵਿੱਖਬਾਣੀਆਂ, ਪੂੰਜੀਵਾਦ ਦੇ ਢਾਂਚਾਗਤ ਸੰਕਟ ਜਿਹੜਾ 2008 ਦੌਰਾਨ ਵਿਤੀ ਸੰਕਟ ਦੇ ਰੂਪ ਵਿੱਚ ਪ੍ਰਗਟ ਹੋਇਆ ਸੀ। ਜੋ ਅੱਜ ਵੀ ਜਾਰੀ ਹੈ, ਦੇ ਕਰੂਰ ਪ੍ਰਭਾਵਾਂ ਅਧੀਨ ਕੈਨੇਡਾ ਦੇ ਲੋਕਾਂ ਦੀ ਵਿਸ਼ਾਲ ਬਹੁਗਿਣਤੀ, ਜੋ ਆਰਥਿਕ ਸੋਸ਼ਣ ਦਾ ਸ਼ਿਕਾਰ ਹੈ, '21-ਅਕਤੂਬਰ, 2019 ਨੂੰ ਦੇਸ਼ ਦੀ 43-ਵੀਂ ਸੰਸਦ ਲਈ ਆਪਣਾ ਮਤਦਾਨ ਕਰਨ ਜਾ ਰਹੀ ਹੈ ? ਸੰਸਾਰ ਪੂੰਜੀਵਾਦ ਦੇ ਇਸ ਜਾਰੀ ਆਰਥਿਕ ਸੰਕਟ ਦੇ ਸਿੱਟੇ ਵੱਜੋਂ ਕੈਨੇਡਾ ਜਿਹਾ ਵਿਕਸਤ ਦੇਸ਼ ਵੀ ਇਨ੍ਹਾਂ ਆਰਥਿਕ ਨਾ-ਬਰਾਬਰੀਆਂ ਦੇ ਸਰਾਪ ਤੋਂ ਬਚ ਨਹੀਂ ਸਕਿਆ ਹੈ ? ਪੂੰਜੀਵਾਦੀ-ਕਾਰਪੋਰੇਟੀ ਪ੍ਰਵਾਸੀ ਲੋਕਾਂ ਦਾ ਇਹ ਦੇਸ਼, 1867 ਤੋਂ ਪਾਰਲੀਮਾਨੀ ਜਮਹੂਰੀ ਦੋ ਪਾਰਟੀ ਸਿਸਟਮ ਵਾਲਾ, 'ਸੱਜੇ ਪੱਖੀ, ਜੋ ਕਦੇ ਲੈਫਟ ਅਤੇ ਕਦੇ ਰਾਈਟ ਪੱਖ ਅਧੀਨ 'ਸਾਮਰਾਜ ਨਾਲ ਖੜ੍ਹਾ', 'ਪੱਛਮੀ ਸੋਚ, ਨਾਟੋ ਸੰਗ ਦ੍ਰਿੜਤਾ ਨਾਲ ਅੱਗੇ ਵੱਧਣ ਵਾਲਾ ਉਤਰੀ ਅਮਰੀਕਾ ਦਾ ਦੁਨੀਆਂ ਦਾ ਇਹ ਦੂਸਰਾ ਵੱਡਾ ਦੇਸ਼ ਹੈ! 21 ਅਕਤੂਬਰ, 2019 ਨੂੰ 3,74,91,203 (31.7.2019) ਆਬਾਦੀ ਵਾਲੇ ਦੇਸ਼ ਦੇ ਲੋਕ 'ਆਪਣੇ ਮਤਦਾਨ ਰਾਹੀਂ' ''338 ਸੀਟਾਂ'' ਲਈ, ਸੰਘੀ ਸਰਕਾਰ ਦੀ ਚੋਣ ਕਰਨਗੇ ? ਨਵ-ਉਦਾਰਵਾਦ ਦੇ ਇਸ ਸੰਕਟ ਦੌਰਾਨ ਪੈਦਾ ਹੋਏ ਅੰਤਰ ਵਿਰੋਧਾਂ ਵਿਚਕਾਰ, ਕੈਨੇਡਾ ਦੇ ਵੋਟਰ ਇਸ ਸੱਜ ਪਿਛਾਖੜ ਰਾਜਨੀਤੀ ਅੰਦਰ ਕੀ ਫੈਸਲਾ ਲੈਂਦੇ ਹਨ, ਇਹ ਇੱਕ ਮੁੱਖ ਸਵਾਲ ਅੱਜ ਦੁਨੀਆਂ ਸਾਹਮਣੇ ਹੋਵੇਗਾ ?
    ਕੈਨੇਡਾ ਦੇ ਰਾਜਨੀਤਕ ਰੱਖ ਨੂੰ ਤੈਅ ਕਰਨ ਲਈ 16-ਰਜਿਸਟਰਡ ਪਾਰਟੀਆਂ, 15-ਡੀਰਜਿਸਟਰਡ ਪਾਰਟੀਆਂ ਅਤੇ ਕਈ ਆਜ਼ਾਦ ਉਮੀਦਵਾਰ, '21 ਅਕਤੂਬਰ ਦੀ ਸੰਘੀ ਚੋਣਾਂ ਲਈ ਚੋਣ ਪਿੜ ਵਿੱਚ ਆਪੋ ਆਪਣੀ ਜਿੱਤ ਲਈ ਦਾਹਵੇਦਾਰੀਆਂ ਲੈ ਕੇ, 'ਮੌਜੂਦਾ ਇਸ ਦੰਗਲ ਵਿੱਚ ਹਿੱਸਾ ਲੈ ਰਹੇ ਹਨ ? ਵੋਟਰਾਂ ਨੂੰ ਭਰਮਾਉਣ, ਵਧੀਆਂ ਰਾਜ ਪ੍ਰਬੰਧ ਤੇ ਸਹੂਲਤਾਂ ਦੇਣ ਲਈ ਵੱਡੇ ਵੱਡੇ ਵਾਹਦੇ ਅਤੇ ਬਜਟ 'ਚ ਰਾਸ਼ੀਆਂ ਖਰਚਣ ਲਈ ਮੁਹਿੰਮਾਂ ਚਲਾ ਰਹੇ ਹਨ! ਰਾਜਨੀਤਕ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਵੱਲੋਂ 338-ਸੀਟਾਂ ਲਈ ਲਗਪਗ ਨਾਮਜ਼ਦਗੀਆਂ ਦੀ ਪ੍ਰਕਿਰਿਆ ਨੂੰ ਸਿਰੇ ਚਾੜ੍ਹਕੇ ਚੋਣ ਮੁਹਿੰਮ ਨੂੰ ਸਿਖਰਾਂ 'ਤੇ ਖੜ੍ਹਨ ਲਈ, 'ਸਾਰੀਆਂ ਪਾਰਟੀਆਂ ਦੇ ਮੁੱਖੀ ਖੁਦ ਹੀ ''ਸਟਾਰ ਕੰਪੈਨਰ'' ਦੀ ਜਿੰਮੇਵਾਰੀ ਵੀ ਨਿਭਾਉਣ ਲਈ ਪੂਰੀ ਤਰ੍ਹਾਂ ਸਰਗਰਮ ਹਨ। ਕੈਨੇਡਾ ਅੰਦਰ ਪਿਛਲੇ 152 ਸਾਲਾਂ ਤੋਂ ਇੱਕ ਅੱਧੀ ਵਾਰ ਛੱਡ ਕੇ, ਦੋ ਹੀ ਪਾਰਟੀਆਂ ਲਿਬਰਲ ਅਤੇ ਟੋਰੀਆਂ ਦਾ ਹੀ ਰਾਜ ਰਿਹਾ ਹੈ ! 24-ਵਾਰ ਲਿਬਰਲ, 17-ਵਾਰ ਟੋਰੀ ਅਤੇ ਇੱਕ ਵਾਰ ਯੂਨੀਨਿਸਟਾਂ ਦੀ ਸਰਕਾਰ ਰਹੀ ਹੈ। ਬੀਤੇ ਕੈਨੇਡਾ ਦੀ ਪਾਰਲੀਮੈਂਟ ਅੰਦਰ, 'ਜਸਟਿਨ ਟਰੂਡੋ ਦੀ ਅਗਵਾਈ ਅਧੀਨ ਲਿਬਰਲ ਪਾਰਟੀ ਨੇ 338 ਦੇ ਹਾਊਸ ਅੰਦਰ, 'ਸਾਲ 2015 ਦੌਰਾਨ 184-ਸੀਟਾਂ 'ਤੇ (39.47 ਫੀਸਦ ਵੋਟ) ਜਿੱਤ ਪ੍ਰਾਪਤ ਕੀਤੀ ਸੀ। ਹੁਣ ਉਸ ਦੇ 177-ਸੰਸਦ ਮੈਂਬਰ ਹਨ। ਮਾਨਤਾ ਪ੍ਰਾਪਤ ਵਿਰੋਧੀ ਧਿਰ, 'ਕੰਜ਼ਰਵੇਟਿਵ ਦੇ 99-ਮੈਂਬਰ ਜਿੱਤੇ ਸਨ ਤੇ ਹੁਣ ਉਨ੍ਹਾਂ ਦੀ ਗਿਣਤੀ 96 ਹੈ। ਕੰਜ਼ਰਵੇਟਿਵ ਨੂੰ 31.89-ਫੀਸਦ ਵੋਟ ਪ੍ਰਾਪਤ ਹੋਏ ਸਨ। ਤੀਸਰੇ ਸਥਾਨ 'ਤੇ ਰਹਿਣ ਵਾਲੀ ਐਨ.ਡੀ ਪੀ. ਸੀ, 'ਜਿਸ ਦੇ 44-ਸੰਸਦ (19.71-ਫੀਸਦ ਵੋਟ) ਸਨ ਤੇ ਹੁਣ ਗਿਣਤੀ 41 ਹੈ। ਬਲਾਕ ਕਿਊਬੇਕ ਦੇ 10-ਸੰਸਦ (4.66 ਫੀਸਦ ਵੋਟ) ਸਨ। ਗਰੀਨ ਪਾਰਟੀ ਦਾ ਇੱਕ ਸੰਸਦ (3.45 ਫੀਸਦ ਵੋਟ) ਸੀ ਤੇ ਲੋਕ ਪਾਰਟੀ ਦਾ ਵੀ ਇੱਕ ਮੈਂਬਰ ਸੀ।
    ਸੰਘੀ ਚੋਣਾਂ ਦੌਰਾਨ ਕੈਨੇਡਾ ਦੇ ਲੋਕਾਂ ਸਾਹਮਣੇ ਜੋ ਦਰਪੇਸ਼ ਮੱਸਲੇ ਅਤੇ ਚੁਣੌਤੀਆਂ ਹਨ, 'ਉਨ੍ਹਾਂ ਦੇ ਸਨਮੁੱਖ ਵੀ ਹੋਣਾ ਜ਼ਰੂਰੀ ਹੈ,' ਤਾਂ ਜੋ ਦਰੁਸਤ ਰਾਜਨੀਤਕ ਨਤੀਜੇ ਪ੍ਰਾਪਤ ਹੋ ਸਕਣ ? ਕੈਨੇਡਾ ਪ੍ਰਵਾਸੀ ਲੋਕਾਂ ਦਾ ਦੇਸ਼ ਹੈ, ਜਿੱਥੇ ਵੱਖੋ ਵੱਖ ਦੇਸ਼ਾਂ, ਧਰਮਾਂ, ਰੰਗਾਂ, ਨਸਲਾਂ ਅਤੇ ਖਿਤਿਆਂ ਦੇ ਲੋਕਾਂ ਨੇ ਇੱਥੋਂ ਦੇ ਮੂਲ ਵਾਸੀਆਂ ਦੇ ਘਰ ਅੰਦਰ ਦਾਖਲ ਹੋ ਕੇ ਆਪਣੀ ਹਰ ਤਰ੍ਹਾਂ ਸਥਾਪਤੀ ਕਾਇਮ ਕੀਤੀ ਹੈ। ਇੱਥੋਂ ਦੇ ਮੂਲ ਵਾਸੀ-ਕੈਨੇਡੀਆਈ ਲੋਕਾਂ ਦੀ ਗਿਣਤੀ 16,73,785 ਹੀ ਹੈ। ਪੰਜਾਬੀ ਭਾਈਚਾਰੇ ਦੀ ਗਣਤੀ 5 ਲੱਖ ਦੇ ਕਰੀਬ ਹੈ। ਮਨੁੱਖੀ ਵਿਕਾਸ ਇੰਡੈਕਸ (H.D.I-2018} ਅਨੁਸਾਰ ਕੈਨੇਡਾ 0.926 ਅੰਕ ਭਾਵ 12-ਵੇਂ ਦਰਜੇ 'ਤੇ ਖੜ੍ਹਾ ਹੈ। ਗਰੀਬੀ ਦੀ ਦਰ 9.5 ਫੀਸਦ (2017) ਜੋ 2030 ਤੱਕ ਅੱਧੀ ਰਹਿ ਜਾਵੇਗੀ। ਭਾਵ 3.4 ਮਿਲੀਅਨ ਕੈਨੇਡੀਅਨ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਜਿਨ੍ਹਾਂ ਵਿੱਚੋਂ 6,22,000 ਬੱਚੇ (2017) ਹਨ। ਪ੍ਰਤੀ ਵਿਅਕਤੀ (GNI) ਆਮਦਨ 43,433 ਡਾਲਰ ਹੈ। ਐਸ.ਐਨ.ਸੀ ਲਾਵਾਲਿਨ, ਭ੍ਰਿਸ਼ਟਾਚਾਰ ਫਰਾਡ ਜੋ ਟੋਰੀਆ ਦੇ ਰਾਜ ਤੋਂ ਚੱਲਿਆ ਆ ਰਿਹਾ ਹੈ, 'ਸਭ ਤੋਂ ਵੱਡਾ ਸਕੈਂਡਲ ਹੈ, ਜਿਸ ਪ੍ਰਤੀ ਦੋਨੋਂ ਵੱਡੀਆਂ ਰਾਜਨੀਤਕ ਧਿਰਾ ਚੁੱਪ-ਵੱਟੀ ਦਿੱਸਦੀਆਂ ਹਨ (ਰੁਜ਼ਗਾਰ ਤੇ ਸਮਾਜਕ ਵਿਕਾਸ ਕੈਨੇਡਾ-ਮਾਰਚ, 2019 ਦੀ ਰਿਪੋਰਟ) ? ਮੁੱਖ ਮੁੱਦੇ, ਜੋ ਹਰ ਕੈਨੇਡੀਆਈ ਲੋਕਾਂ ਦੇ ਜ਼ਿਹਨ 'ਚ ਘਰ ਕਰੀ ਬੈਠੇ ਹਨ, ਮੂਲ ਵਾਸੀ ਲੋਕਾਂ ਦੀਆਂ ਸਮੱਸਿਆਵਾਂ, ਬੇ-ਰੁਜ਼ਗਾਰੀ, ਟੈਕਸਾਂ ਦਾ ਬੋਝ, ਮਾੜੀ ਆਰਥਿਕਤਾ, ਸੇਵਾਮੁਕਤੀ ਤੇ ਸੀਨੀਅਰ ਤੇ ਬੱਚਿਆਂ ਦੀ ਦੇਖਭਾਲ, ਪ੍ਰਵਾਸੀਆਂ ਦੇ ਦੁੱਖੜੇ, ਯੂਥ, ਸਿੱਖਿਆ ਤੇ ਨਸ਼ੇ ਆਦਿ ਜੋ ਧੁਖ ਰਹੇ ਹਨ ਇਨ੍ਹਾਂ ਚੋਣਾਂ ਦੌਰਾਨ ਮੁੱਖ ਬਹਿਸ ਬਣਨੇ ਚਾਹੀਦੇ ਹਨ ?
    ਕੈਨੇਡਾ ਦੀ ਰਾਜਨੀਤੀ ਅੰਦਰ, ਦੋ ਹੀ ਪੂੰਜੀਵਾਦੀ ਕਾਰਪੋਰੇਟ ਪੱਖੀ, ਸੱਜੇ ਤੇ ਇਸਾਈਅਤ ਪ੍ਰਭਾਵਤ ਪਾਰਟੀਆਂ, 'ਲਿਬਰਲ ਤੇ ਟੋਰੀ ਸਦਾ ਹੀ ਭਾਰੂ ਰਹੀਆਂ ਹਨ। ਸੰਵਿਧਾਨਕ ਤੌਰ 'ਤੇ ਭਾਵੇਂ ਬਰਾਬਰੀ, ਇਨਸਾਫ਼, ਬਹੁ-ਸੱਭਿਆਚਾਰੀਆਂ-ਅਨੇਕਤਾ, ਬਹੁ-ਭਾਸ਼ਾਈ ਸਤਿਕਾਰ ਦੇ ਮੌਕਿਆਂ ਦੀ ਪੂਰੀ ਪ੍ਰੋੜ੍ਹਤਾ ਕੀਤੀ ਗਈ ਹੈ ? ਪਰ ਮੂਲਵਾਸੀ ਕੈਨੇਡਾ ਦੇ ਅਸਲੀ ਵਸਨੀਕਾਂ ਦੇ ਮੂਲ ਹੱਕਾਂ ਅਤੇ ਹੋਣੀ ਦੀ ਅਵਹੇਲਨਾ ਅੱਜੇ ਕਾਇਮ ਹੈ ? ਉਨ੍ਹਾਂ ਦੇ ਬੱਚਿਆਂ ਅਤੇ ਲੜਕੀਆਂ ਦੀ ਨਸਲਕੁਸ਼ੀ (ਟਰੂਥ ਐਂਡ ਰੀਕਨਸਾਈਲੇਸ਼ਨ ਅਤੇ ਐਮ.ਐਮ.ਆਈ.ਡਬਲਯੂ.ਜੀ. ਰਿਪੋਰਟਾਂ) ਅਜੇ ਜਾਰੀ ਹੈ। ਕੈਨੇਡਾ ਦੀ ਉਚੀ ਆਰਥਿਕ ਦਰ ਕਬੂਲਣ ਦੇ ਬਾਵਜੂਦ ਸਾਰੇ ਵਰਗਾਂ ਦੇ ਲੋਕਾਂ ਅੰਦਰ ਬਰਾਬਰਤਾ ਨਹੀਂ ਹੈ। ਕੈਨੇਡਾ ਦਾ 80 ਫੀਸਦ ਵਾਪਾਰ ਅਮਰੀਕਾ ਨਾਲ ਜੁੜਿਆ ਹੋਇਆ ਹੈ। ਖੁੱਲ੍ਹੀ ਮੰਡੀ ਅਤੇ ਨਵ-ਉਦਾਰਵਾਦੀ ਨੀਤੀਆਂ ਕਾਰਨ ਭਾਵੇਂ ਅੰਦਰੂਨੀ ਮੰਡੀ ਅੰਦਰ ਲੱਕੜ, ਕੋਇਲਾ, ਲੋਹਾ, ਸੋਨਾ, ਖੇਤੀ, ਡੇਅਰੀ, ਮੱਛੀ ਕਣਕ (ਗਰੇਨ), ਆਟੋ, ਤੇਲ (ਊਰਜਾ), ਪਣ-ਬਿਜਲੀ, ਕੁਦਰਤੀ ਗੈਸ, ਫੂਡ, ਰੇਲ, ਸਟੀਲ, ਕੈਮੀਕਲ ਖੇਤਰਾਂ 'ਚ ਕੁਝ ਹੱਦ ਤੱਕ ਬੱਝਵਾਂ ਰੁਜ਼ਗਾਰ ਹੈ। ਪਰ 75 ਫੀਸਦੀ ਕੈਨੇਡੀਅਨ ਸਰਵਿਸ ਸੈਕਟਰ, ਜਿੱਥੇ ਕੈਜੂਅਲ ਕੰਮ ਹੁੰਦਾ ਹੈ, ਸ਼ਿਫਟਾਂ 'ਚ ਕੰਮ ਕਰਕੇ ਜੀਵਨ ਲੀਲਾ ਚਲਾ ਰਹੇ ਹਨ। ਇਸੇ ਕਰਕੇ ਹੀ ਉਹ ਬੇ-ਰੁਜ਼ਗਾਰੀ, ਲੇਅ-ਆਫ਼, ਕਟ, ਕਿਫਾਇਤ ਆਦਿ ਕਿਰਤੀ ਵਿਰੋਧੀ ਮਨਸੂਬਿਆਂ ਦਾ ਸ਼ਿਕਾਰ ਰਹਿੰਦੇ ਹੋਏ, ਤਨਾਅ ਅਧੀਨ ਜ਼ਿੰਦਗੀ ਜੀਅ ਰਹੇ ਹਨ ?
    ਲਿਬਰਲ ਅਤੇ ਕੰਜ਼ਰਵੇਟਿਵ ਜਿਸ ਦੇ ਮੁੱਖੀ ਜਸਟਿਨ ਟਰੂਡੋ ਅਤੇ ਐਡਰੀਓ ਸ਼ੀਅਰ ਹਨ ਤੋਂ ਬਿਨਾਂ ਐਨ.ਡੀ.ਪੀ. ਜੋ ਸ਼ੋਸ਼ਲ ਡੈਮੋਕਰੈਟਿਕ ਮਿਲੀ ਜੁਲੀ ਆਰਥਿਕਤਾ ਦੀ ਹਾਮੀ ਹੈ, ਦਾ ਮੁੱਖੀ ਜਗਮੀਤ ਸਿੰਘ ਹੈ। ਬਲਾਕ ਕਿਓੂਬੇਕ ਜੋ ਵਧੇਰੇ ਕਰਕੇ ਵੱਖਵਾਦੀ-ਖੱਬੇਪੱਖੀ ਪਾਰਟੀ ਹੈ, ਅਤੇ ਗਰੀਨ ਪਾਰਟੀ ਜੋ ਵਾਤਾਵਰਨ ਦੀ ਸੁਰੱਖਿਆ ਲਈ ਗੁਹਾਰ ਲਾਉਂਦੀ ਹੈ ਦੀ, ਮੁੱਖੀ ਐਲਿਜ਼ਾਬੈਥ ਮੇਅ ਹੈ। ਕੰਜ਼ਰਵੇਟਿਵ ਤੋਂ ਵੱਖ ਹੋਇਆ ਆਗੂ, ਮੈਕਸਿਮ ਬਰਨੀਅਰ ਜਿਸ ਨੇ ਪੀ.ਪੀ. ਕੈਨੇਡਾ ਪਾਰਟੀ ਬਣਾਈ ਹੈ, 'ਪ੍ਰਵਾਸ ਅਤੇ ਵੰਨ-ਸਵੰਨਤਾ ਵਾਲੇ ਭਾਈਚਾਰੇ ਵਿਰੁੱਧ ਅੱਗ ਉਗਲਦਾ ਹੈ। ਹੋਰ ਬਹੁਤ ਸਾਰੀਆਂ ਪਾਰਟੀਆਂ ਤੋਂ ਬਿਨਾਂ, 'ਕਮਿਊਨਿਸਟ ਪਾਰਟੀ ਆਫ਼ ਕੈਨੇਡਾ ਜਿਸ ਦੀ ਮੁੱਖੀ ਏਲਿਜਾਬੇਥ ਰੌਲੇ ਹੈ, ਕੁਝ ਹਲਕਿਆਂ ਅੰਦਰ ਹੀ ਸਰਗਰਮ ਹੈ। ਕਮਿਊਨਿਸਟ ਪਾਰਟੀ ਆਫ਼ ਕਨੈਡਾ ਨੂੰ ਛੱਡ ਬਾਕੀ ਸਭ ਪਾਰਟੀਆਂ ਖੁੱਲ੍ਹੀ ਮੰਡੀ, ਨਾਟੋ ਨਾਲ ਭਾਈਵਾਲੀ, ਸਾਮਰਾਜ ਪੱਖੀ ਵਿਦੇਸ਼ ਨੀਤੀ, ਕਾਰਪੋਰੇਟੀ-ਆਰਥਿਕ ਨੀਤੀਆਂ ਦੀਆਂ ਸਮਰਥਕ ਹਨ ਜਾਂ ਹਮਦਰਦੀ ਰੱਖਦੀਆਂ ਹਨ।
    ਕੈਨੇਡਾ ਦੀਆਂ ਆਰਥਿਕ ਨੀਤੀਆਂ (ਮੋਨੋਟਰੀ) ਬੀ.ਓ.ਸੀ. ਵੱਲੋਂ ਤੈਹ ਕੀਤੀਆਂ ਜਾਂਦੀਆਂ ਹਨ। ਜੋ ਪਾਰਲੀਮੈਂਟ ਨੂੰ ਜਵਾਬਦੇਹ ਹੁੰਦੀਆਂ ਹਨ। ਸਾਲ 2016 ਦੌਰਾਨ ਬਿਲ ਘਾਟਾ 30 ਬਿਲੀਅਨ ਡਾਲਰ ਸੀ, ਜੋ ਹੁਣ 2019 'ਚ 19.8 ਬਿਲੀਅਨ ਡਾਲਰ ਰਹਿ ਗਿਆ ਹੈ। ਸਾਲ 2023-24 ਤੱਕ 9.8 ਬਿਲੀਅਨ ਡਾਲਰ ਰਹਿ ਜਾਵੇਗਾ (ਖਜ਼ਾਨਾ ਮੰਤਰੀ ਬਿਲ ਮੋਰਨੀਓ)। ਪਰ ਜਸਟਿਨ ਟਰੂਡੋ ਵੱਲੋਂ ਚੋਣਾਂ ਸਮੇਂ ਜੋ ਚੋਣ ਸੁਧਾਰਾਂ ਲਈ ਵਾਹਦੇ ਕੀਤੇ ਸਨ, ਪੂਰੇ ਨਹੀਂ ਹੋਏ ਹਨ। ਮੂਲ ਵਾਸੀ ਲੋਕਾਂ ਲਈ ਪਾਣੀ, ਰਿਹਾਇਸ਼, ਸਿਹਤ, ਬੱਚਿਆਂ ਅਤੇ ਔਰਤਾਂ ਦੀ ਨਸਲਕੁਸ਼ੀ ਸੰਬੰਧੀ ਕੀਤੇ ਵਾਹਦੇ ਵੀ ਉਸ ਤਰ੍ਹਾਂ ਹੀ ਲਟਕੇ ਪਏ ਹਨ। ਪ੍ਰਵਾਸੀਆਂ ਦੀਆਂ ਮੰਗਾਂ, ਪਰਾਂਸ ਮਾਊਂਟੈਂਨ ਪਾਈਪ ਦੇ ਮੁਕੰਮਲ ਹੋਣ ਲਈ ਸੰਘੀ ਸਰਕਾਰ ਵੱਲੋਂ ਕੀਤੀ ਗਈ ਢਿੱਲਮੱਠ ਅਤੇ ''ਲਾਵਾਲਿਨ'' ਫਰਾਡ ਵਿਰੁੱਧ ਇਥਿਕਸ ਕਮਿਸ਼ਨ ਨਾ ਕਾਇਮ ਕਰਨਾ ਅਜਿਹੇ ਅੰਦਰੂਨੀ ਸਵਾਲ ਜੋ ਅੱਜੇ ਹੱਲ ਹੋਣੇ ਪਏ ਹਨ ? ਇਨ੍ਹਾਂ ਤੋਂ ਬਿਨਾਂ ਨਾਟੋ ਨਾਲ ਪਾਈ ਭਾਈਵਾਲੀ ਜੋ ਸਾਡੇ ਲਈ ਇੱਕ ਵੱਡਾ ਆਰਥਿਕ ਬੋਝ ਅਤੇ ਕੌਮਾਂਤਰੀ ਤਨਾਅ ਹੈ। ਇਸ ਤੋਂ ਬਿਨਾਂ ਬੇਲੋੜੀ ਵੈਨਜੂਏਲਾ ਅਤੇ ਕਿਊਬਾ ਨਾਲ ਕੌੜ ਪੈਦਾ ਕਰਨੀ, ਯੂਕੇ ਤੇ ਅਮਰੀਕਾ ਦੇ ਦਬਾਅ ਅਧੀਨ ਹੁਆਵਾਈ ਕੰਪਨੀ ਦੀ ਸੀ.ਈ.ਓ ਨੂੰ ਗ੍ਰਿਫ਼ਤਾਰ ਕਰਨਾ, ਜੋ ਚੀਨ ਨਾਲ ਕੌਮਾਂਤਰੀ ਪੱਧਰ 'ਤੇ ਸਬੰਧਾਂ ਵਿਚਕਾਰ ਤਨਾਅ ਨੂੰ ਜਨਮ ਦੇਣਾ ਸੀ? ਯੂਕਰੀਨ ਮੱਸਲੇ ਸਬੰਧੀ ਰੂਸ ਨਾਲ ਸਬੰਧ ਵਿਗਾੜਨ ਤੋਂ ਬਿਨਾਂ ਭਾਰਤ ਨਾਲ ਦਹਿਸ਼ਤਗਰਦੀ ਦੇ ਮੁੱਦੇ 'ਤੇ ਫਿਕ ਪੈਦਾ ਕਰਨੀ ਆਦਿ ਕਾਰਨਾਂ ਕਰਕੇ ਕੈਨੇਡਾ ਵਿਦੇਸ਼ ਨੀਤੀ ਅੰਦਰ ਦੁਨੀਆਂ ਦੇ ਨਕਸ਼ੇ ਤੋਂ ਹੇਠਾਂ ਵੱਲ ਖਿਸਕਿਆ ਹੈ ? ਜਿਸ ਦਾ ਪ੍ਰਗਟਾਵਾ ਜੂਨ 2019 ਦੌਰਾਨ, ''ਉਸਾਕਾ ਜੀ-20'' ਚੋਟੀ ਵਾਰਤਾ ਵੇਲੇ, ਕੈਨੇਡੀਅਨ ਨਾਗਰਿਕਾਂ ਦੀ ਰਿਹਾਈ ਦੇ ਸਵਾਲ ਸਾਹਮਣੇ ਨਤੀਜਾ ਆਇਆ ਸੀ ? ਭਾਵ ਕੈਨੇਡਾ ਦੀਆਂ ਅੰਦਰੂਨੀ ਨੀਤੀਆਂ ਅਤੇ ਵਿਦੇਸ਼ ਨੀਤੀ ਦੀ ਪਿੱਠ-ਭੂਮੀ ਅੰਦਰ ਕੋਈ ਫਰਕ ਨਹੀਂ ਦਿੱਸਦਾ ਹੈ ।
    ਇਨ੍ਹਾਂ ਚੋਣਾਂ ਦੌਰਾਨ ਪ੍ਰਵਾਸ, ਰੁਜ਼ਗਾਰ, ਮਕਾਨ, ਲੋਕਾਂ ਲਈ ਆਵਾਜਾਈ ਦੇ ਸਾਧਨ ਰੇਲ-ਬੱਸ ਸਹੂਲਤਾਂ, ਨਵੇਂ ਬੱਚਿਆਂ ਦੀ ਸਿੱਖਿਆ-ਮੀਡੀਆਂ, ਵਾਤਾਵਰਨ ਲਈ ਪੈਦਾ ਹੋ ਰਹੇ ਖਤਰੇ ਸਮਾਜ ਅੰਦਰ ਵੱਧ ਰਹੇ ਨਸ਼ੇ-ਮੌਤਾਂ, ਭਾਈਚਾਰਿਆਂ ਅੰਦਰ ਨਫ਼ਰਤ, ਈਰਖਾ ਤੇ ਬੇਗਾਨਗੀ ਅਤੇ ਸਿਨੀਅਰ ਲੋਕਾਂ ਦੇ ਮੱਸਲਿਆਂ ਦੇ ਹੱਲ ਲਈ ਉਪਰੋਕਤ ਮੰਗਾਂ ਤੋਂ ਬਿਨਾਂ ਇਸਤਰੀਆਂ ਪ੍ਰਤੀ ਲਿੰਗਕ ਭੇਦ-ਭਾਵ, ਹਿੰਸਾ ਅਤੇ ਕਤਲਾਂ ਕਾਰਨ ਪੈਦਾ ਹੋਏ ਖੌਫ਼ ਵਿਰੁੱਧ, 'ਸੰਘੀ ਸਰਕਾਰ ਤੇ ਰਾਜ ਸਰਕਾਰਾਂ ਦੀ ਸਾਂਝੀ ਰਾਜਨੀਤਕ ਪਹਿਲ ਕਦਮੀ ਸਬੰਧੀ ਇੱਕਸਾਰਤਾ ਦੀ ਘਾਟ ਦਿਸ ਰਹੀ ਹੈ। ਇਸ ਵੇਲੇ ਸਮੁੱਚੇ ਕੈਨੇਡਾ ਅੰਦਰ ਜੋ ਲੋਕ ਰਾਏ ਅਤੇ ਰਾਜਨੀਤਕ ਸਰਵੇਖਣਾਂ ਰਾਹੀਂ 17 ਮੁੱਖ ਮੁੱਦੇ ਇਨ੍ਹਾਂ ਚੋਣਾਂ ਸਾਹਮਣੇ ਆਏ ਹਨ ਹਾਕਮ ਜਮਾਤਾਂ ਦੀਆਂ ਪਾਰਟੀਆਂ ਤੋਂ ਜਵਾਬਦੇਹੀ ਦੀ ਮੰਗ ਕਰਦੇ ਹਨ ? ਪਹਿਲਾ ਮੁੱਦਾ ਜੀਵਨ ਲੋੜਾਂ ਦੀ ਪੂਰਤੀ, ਦੂਸਰਾ ਸਿਹਤ, ਤੀਜਾ ਜਲਵਾਯੂ, ਟੈਕਸ ਦਾ ਬੋਝ, ਘਰਾਂ ਦੀ ਸਮੱਸਿਆ, ਰੁਜ਼ਗਾਰ ਤੇ ਘੱਟੋ ਘੱਟ ਉਜ਼ਰਤਾਂ, ਮੂਲਵਾਸੀ ਲੋਕਾਂ ਦੀਆਂ ਸਮੱਸਿਆਂ ਦਾ ਹੱਲ, ਯੂ.ਐਸ.ਐਮ.ਸੀ.ਏ. ਦਾ ਕੈਨੇਡਾ ਦੀ ਆਰਥਿਕਤਾ 'ਤੇ ਪਿਆ ਪ੍ਰਭਾਵ, ਲਾਵਾਲਿਨ-ਫਰਾਡ ਵਿਦੇਸ਼ ਨੀਤੀ ਅੰਦਰ ਫਿਰਕੀ ਵਾਂਗ ਉਪਰ-ਹੇਠਾਂ ਘੁੰਮਣਾ, ਕਾਰਬਨ ਟੈਕਸ ਨੀਤੀ, ਘਾਟੇ ਦਾ ਬਜ਼ਟ, ਵਪਾਰ ਨੀਤੀ, ਪਾਰਟੀ ਫੰਡ, ਚੋਣ ਸੁਧਾਰ ਆਦਿ ਉਹ ਇਹ ਮੁੱਦੇ, ਜਿਨ੍ਹਾਂ ਨੇ ਆਮ ਕੈਨੇਡੀਅਨਾਂ ਨੂੰ ਪ੍ਰਭਾਵਤ ਕੀਤਾ ਹੈ ਅਤੇ ਕਰਨਗੇ ? ਇਨ੍ਹਾਂ ਮੁੱਦਿਆਂ ਦੇ ਸਨਮੁੱਖ ਹੀ, 'ਹਾਕਮਾਂ ਦੀ ਜਵਾਬਦੇਹੀ, ਪਾਰਦਰਸ਼ਕਤਾ ਅਤੇ ਜਿੰਮੇਵਾਰੀ ਦੀ ਪਰਖ ਅਨੁਸਾਰ ਹੀ ਵੋਟ ਪਾਉਣੀ ਬਣਦੀ ਹੈ ?
    ਕੌਮਾਂਤਰੀ ਪੱਧਰ 'ਤੇ ਅਜਿਹੇ ਮੁੱਦੇ ਜਿਵੇਂ ਦਹਿਸ਼ਤਗਰਦੀ ਦੀ ਰੋਕ, ਜਲਵਾਯੂ ਦੀ ਸੰਭਾਲ ਲਈ ਪੈਰਿਸ ਸੰਧੀ, ਸੰਸਾਰ ਅਮਨ ਅਤੇ ਜੰਗੀ ਟਕਰਾਅ ਰੋਕਣ ਲਈ ਯਤਨ, ਗਰੀਬੀ ਗੁਰਬਤ ਦੇ ਟਾਕਰੇ ਲਈ ਉਪਰਾਲੇ, ਪ੍ਰਵਾਸੀ ਸਮੱਸਿਆ ਦੇ ਹੱਲ ਆਦਿ ਲਈ ਕੈਨੇਡਾ ਨੂੰ ਪਹਿਲ ਕਦਮੀ ਕਰਦੇ ਹੋਏ ਸਾਰਥਿਕ ਨੀਤੀ ਪੇਸ਼ ਕਰਨੀ ਸੀ ਪਰ ਪਿਛਲੇ 12 ਸਾਲਾਂ ਭਾਵ 2008 ਤੋਂ 2015 ਤੱਕ ਸਾਬਕਾ ਪ੍ਰਧਾਨ ਮੰਤਰੀ ਗਰਪਰ ਅਤੇ 2015 ਤੋਂ 2019 ਤੱਕ ਜਸਟਿਨ ਟਰੂਡੋ ਦੇ ਰਾਜ ਭਾਗ ਦੇ ਸਮੇਂ ਦੌਰਾਨ ਤੱਕ ਕੋਈ ਸਪੱਸ਼ਟ ਨਜ਼ਰੀਆਂ (VISION) ਸਾਹਮਣੇ ਨਹੀਂ ਆਇਆ ਹੈ। ਆਰਥਿਕ ਆਜ਼ਾਦੀ ਅਤੇ ਜਮਹੂਰੀਅਤ ਲਈ ਸੰਘਰਸ਼ਸ਼ੀਲ ਦੇਸ਼ਾਂ ਪ੍ਰਤੀ ਅਸੀਂ ਅਜੇ ਵੀ ਸਪੱਸ਼ਟ ਨਹੀਂ ਹਾਂ। ਠੰਡੀ ਜੰਗ ਦੇ ਖ਼ਾਤਮੇ ਬਾਦ ਵੀ ਕੈਨੇਡਾ ਨਾਟੋ ਦਾ ਭਾਈਵਾਲ ਬਣਿਆ ਹੋਇਆ ਹੈ। ਯੂ.ਐਨ ਦੀਆਂ ਮੀਟਿੰਗਾਂ ਅੰਦਰ ਕੈਨੇਡਾ ਇੱਕ ਮਹਾਂਸ਼ਕਤੀ ਹੁੰਦਿਆਂ ਹੋਇਆ, ਸੰਸਾਰ ਅਮਨ, ਹਥਿਆਰਾਂ ਦੀ ਦੌੜ ਖ਼ਤਮ ਕਰਨ, ਆਪਸੀ ਸਗਿਯੋਗ ਰਾਹੀਂ ਵਾਤਾਵਰਨ ਦੀ ਰੱਖਿਆ ਅਤੇ ਜੀ-20 ਦੇਸ਼ਾਂ ਅੰਦਰ ਗਰੀਬੀ-ਗੁਰਬਤ ਖ਼ਤਮ ਕਰਨ ਲਈ ਕੌਮਾਂਤਰੀ ਪਿੜ 'ਤੇ ਪੂਰਾ ਤਾਂ ਕੀ ਉਤਰਨਾ, ਸਗੋਂ ਯੂ.ਐਨ.ਅੰਦਰ ਸਥਾਈ ਮੈਂਬਰਸ਼ਿਪ ਵੀ ਪ੍ਰਾਪਤ ਨਹੀਂ ਕਰ ਸਕਿਆ ਹੈ ? ਕੈਨੇਡਾ ਅੰਦਰ ਹਾਕਮਾਂ ਦੇ ਉਪਰੋਕਤ ਮੁੱਦਿਆਂ ਪ੍ਰਤੀ ਨਜ਼ਰੀਏ ਅਨੁਸਾਰ ਹੀ ਕੈਨੇਡਾ ਦੇ ਹਿੱਤ 'ਚ ਪਾਰਟੀਆਂ ਨੂੰ ਪਰਖ ਕੇ ਸਾਨੂੰ ਵੋਟ ਪਾਉਣੀ ਚਾਹੀਦੀ ਹੈ ?
    ਕੈਨੇਡਾ ਦੇ ਅੰਕੜਾ ਵਿਭਾਗ ਅਨੁਸਾਰ ਅੱਧੇ ਤੋਂ ਵੱਧ ਕੈਨੇਡੀਅਨ ਅਜਿਹੇ ਹਨ, ਜਿਨ੍ਹਾਂ ਪਾਸ ਕਿਸੇ ਐਮਰਜੈਂਸੀ ਦੇ ਟਾਕਰੇ ਲਈ 10,000 ਡਾਲਰ ਵੀ ਨਹੀਂ ਹੁੰਦੇ ਹਨ ? ਕੌਮੀ ਕਰਜ਼ਾ 6.93 ਖਰਬ ਡਾਲਰ ਤੋਂ ਵੱਧ ਖੜ੍ਹਾ ਹੈ।ਬੱਚਿਆਂ ਦੀ ਦੇਖਭਾਲ (CHILD CARE) ਸਮਾਜਕ, ਸੁਰੱਖਿਆ (SOCIAL SECURITY), ਘੱਟੋ ਘੱਟ ਉਜ਼ਰਤ, ਹੈਲਥ ਕੇਅਰ, ਸੀਨੀਅਰਾਂ ਦੀ ਦੇਖ ਭਾਲ ਆਦਿ ਕਈ ਅਜਿਹੇ ਮੁੱਦੇ, ਭਾਵੇਂ ਰਾਜਾਂ ਨਾਲ ਵੀ ਸਬੰਧਤ ਹਨ? ਪਰ ਵਿਤੀ ਸਹਾਇਤਾ ਅਤੇ ਵਿਤੀ ਸੰਕਟ ਦੋਨੋਂ ਸੰਘੀ ਤੇ ਰਾਜ ਸਰਕਾਰਾਂ ਦੀਆਂ ਨੀਤੀਆਂ ਕਾਰਨ ਪ੍ਰਭਾਵਤ ਹੋਣ ਕਰਕੇ, ਇਨ੍ਹਾਂ ਦੀ ਪੂਰਤੀ ਲਈ ਫੰਡਾਂ 'ਚ ਹੁੰਦੀਆਂ ਕਟੌਤੀਆਂ ਕਾਰਨ, 'ਆਮ ਲੋਕਾਂ ਦੇ ਅਧਿਕਾਰਾਂ 'ਤੇ ਇੱਕ ਨੰਗਾ-ਚਿੱਟਾ ਹਮਲਾ ਹੋ ਰਿਹਾ ਹੈ'। ਆਮ ਜਨਤਾ 'ਤੇ ਦਰਜਨਾਂ ਤੋਂ ਵੱਧ ਟੈਕਸਾਂ ਦਾ ਬੋਝ ਪਾਇਆ ਜਾ ਰਿਹਾ ਹੈ ? ਪਰ ਕਾਰਪੋਰੇਟ, ਪੂੰਜੀਪਤੀ ਅਤੇ ਗੈਸ ਤੇ ਤੇਲ ਮਾਲਕਾਂ ਨੂੰ ਬਿਲੀਅਨ ਡਾਲਰਾਂ ਦੀਆਂ ਛੋਟਾਂ ਤੇ ਸਬਸਿਡੀਆਂ ਦਿੱਤੀਆਂ ਜਾਂ ਰਹੀਆਂ ਹਨ। ਉਪਰੋਕਤ ਵਰਤਾਰਿਆਂ ਰਾਹੀਂ ਕੈਨੇਡਾ ਅੰਦਰ ਰਾਜ ਕਰਦੀਆਂ ਆ ਰਹੀਆਂ ਹਾਕਮ ਪਾਰਟੀਆਂ ਦਾ ਲੋਕਾਂ ਪ੍ਰਤੀ ਨਜ਼ਰੀਆਂ ਅੱਜ ਸਪੱਸ਼ਟ ਹੈ। ਭਾਵੇਂ ਉਹ ਚਾਰ ਸਾਲਾਂ ਬਾਦ ਰੰਗ ਬਦਲ ਲੈਂਦੀਆਂ ਹਨ ? ਪਰ ਉਨ੍ਹਾਂ ਦੀਆਂ ਨੀਤੀਆਂ ਪਿਛਲੀਆਂ ਹੀ ਲਾਗੂ ਰਹਿੰਦੀਆਂ ਹਨ ? ਕੈਨੇਡਾ ਦੀ ਵਾਧਾਦਰ 2.1 ਫੀਸਦੀ ਸੀ (2018), ਜੋ ਪਹਿਲਾ 3 ਫੀਸਦੀ ਸੀ ? ਸਾਲ ਦੇ ਅੰਤ ਤੱਕ ਵਾਧਾ ਦਰ 2 ਫੀਸਦੀ ਹੀ ਰਹਿਣ ਦੀ ਆਸ ਹੈ। ਅਮਰੀਕਾ ਵੱਲੋਂ ਵਧਾਏ ਟੈਰਿਫ ਰੇਟਾਂ ਕਾਰਨ ਇਸ ਦੀ ਮਾਰ ਕੈਨੇਡੀਅਨ ਰੁਜ਼ਗਾਰ 'ਤੇ ਪਏਗੀ ਅਤੇ ਅਮਰੀਕੀ ਡਾਲਰ ਮਜ਼ਬੂਤ ਹੋਣ ਕਰਕੇ ਕੈਨੇਡੀਅਨ ਡਾਲਰ ਦੱਬਿਆ (LOONIE) ਰਹੇਗਾ ? ਇਸ ਵੇਲੇ ਕਨੈਡੀਅਨ ਲੋਕਾਂ ਨੂੰ ਸਭ ਤੋਂ ਵੱਧ ਖ਼ਤਰਾ ਹਰ ਵੇਲੇ ਰੁਜ਼ਗਾਰ ਖੁੱਸਣ ਦਾ ਰਹਿੰਦਾ ਹੈ ? ਕਿਉਂਕਿ ਰਾਜਨੀਤੀ ਅਤੇ ਆਰਥਿਕ ਨੀਤੀਆਂ ਅੰਦਰ ਕੋਈ ਵੱਡੀ ਤਬਦੀਲੀ ਦੀ ਸੰਭਾਵਨਾ ਨਜ਼ਰ ਨਹੀਂ ਆਂ ਰਹੀ ਹੈ ? ਇਸ ਲਈ ਮੌਜੂਦਾ ਸੰਸਾਰ ਸੱਜ-ਪਿਛਾਖੜ ਵੱਲ ਰਾਜਨੀਤਕ ਝੁਕਾਅ ਤੋਂ ਸੁਚੇਤ ਰਹਿੰਦੇ ਹੋਏ, ਵੋਟਰਾਂ ਨੂੰ ਰੀਗਨ-ਬੈਚਰ ਪੱਖੀ ਆਰਥੋਡੈਕਸ ਪੂੰਜੀਵਾਦੀ ਟੋਰੀਆ ਦੇ ਰੂਪ ਵਿੱਚ ਜੋ ਰੋਮਨ ਕੈਥੋਲਿਕ ਸੋਚ ਵਾਲੀ ਕੰਜ਼ਰਵੇਟਿਵ ਪਾਰਟੀ ਹੈ, ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ?
    ਕੈਨੇਡਾ ਦੇ ਸੁਚੇਤ ਲੋਕਾਂ ਅਤੇ ਕਿਰਤੀ ਜਮਾਤ ਨੂੰ ਸਮੁੱਚੇ ਭਾਈਚਾਰੇ ਨੂੰ ਨਾਲ ਲੈ ਕੇ ਉਹ ਨੀਤੀਆਂ ਜਿਹੜੀਆਂ ਕੈਨੇਡੀਅਨ ਕਨ-ਸਮੂਹ ਅੰਦਰ ਨਫ਼ਰਤ, ਲਿੰਗਕ, ਹੋਮੋਫੋਧੀਆਂ ਤੇ ਟਰਾਂਫੋਧੀਆਂ ਆਦਿ ਵਿਤਕਰੇ ਪੈਦਾ ਕਰਨ, ਅਜਿਹੀ ਰਾਜਨੀਤੀ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਹੈ ? ਅੱਜ ਦੇ ਨਵ-ਉਸਾਰੀਵਾਦ ਦੇ ਵਰਤਾਰੇ ਕਾਰਨ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀ ਮੁਫ਼ਤ, ਪਬਲਿਕ ਅਤੇ ਪੋਸਟ ਸੈਕੰਡਰੀ ਸਿੱਖਿਆ ਦੇ ਅਧਿਕਾਰ, ਰੁਣਗਾਰ ਦਾ ਰੁਜ਼ਗਾਰ ਅਤੇ ਰਿਹਾਇਸ਼ ਦੇ ਅਧਿਕਾਰ ਨੂੰ ਲਾਜ਼ਮੀ ਬਣਾਉਣ ਲਈ ਰਾਜਸ਼ੀਲ ਪਾਰਟੀ ਦੀ ਹੀ ਚੋਣ ਕਰਨੀ ਚਹਦੀ ਹੈ। ਕੈਨੇਡਾ ਦੀ ਸਮਰਿਧੀ-ਮੂਲਵਾਸੀ ਲੋਕਾਂ ਦੇ ਹੱਕਾਂ ਦੀ ਰਾਖੀ, ਲਿੰਗਕ ਬਰਾਬਰਤਾ ਅਤੇ ਕੈਨੇਡੀਅਨ ਕਲਚਰ ਦੀ ਬਹਾਲੀ ਨਾਲ ਹੀ ਮਜ਼ਬੂਤ ਹੋ ਸਕਦੀ ਹੈ। ਪ੍ਰਵਾਸੀਆਂ ਲਈ ਜਮਹੂਰੀ ਪਾਲਸੀ ਜਿਸ ਅਧੀਂ ਗੈਰ ਕਾਨੂੰਨੀ ਪ੍ਰਵਾਸ ਅਧੀਂ ਵਾਪਸੀ ਬੰਦ ਕਰਨੀ, ਪ੍ਰਵਾਸੀ ਪੀ.ਆਰ. ਕੈਨੇਡੀਅਨ ਲੋਕਾਂ ਨੂੰ ਆਪਣੇ ਮਾਂ-ਬਾਪ, ਦਾਦਾ-ਦਾਦੀ ਅਤੇ ਨਾਨਾ-ਨਾਨੀ ਨਾਲ ਸਥਾਈ ਜੋੜਨ ਲਈ ਪਹਿਲਾ ਵਾਲੀ ਬਹਾਲੀ ਪਾਲਸੀ ਜਾਰੀ ਕਰਨੀ ਚਾਹੀਦੀ ਹੈ। ਲਿਵ-ਇਨ-ਕੇਅਰ ਗਿਵਰ ਪ੍ਰੋ. ਘਰਾਮ ਸਕਰੈਪ ਕਰਕੇ ਸਪੱਸ਼ਟ ਤੇ ਕਲੀਅਰ ਪਹੁੰਚ ਵਾਲਾ ਕਨੂੰਨ ਜਿਸ ਰਾਹੀਂ ਪੀ. ਆਰ. ਅਤੇ ਸਿਟੀਜਨ ਅਤੇ ਪ੍ਰਵਾਸੀ ਕਿਰਤੀ ਕੈਨੇਡਾ ਸਥਾਈ ਤੌਰ 'ਤੇ ਪਹੁੰਚ ਜਾਣ ਵਾਲਾ ਹੋਣਾ ਚਾਹੀਦਾ ਹੈ।
    ਕੈਨੇਡਾ ਰਕਬੇ ਵਲੋਂ ਦੁਨੀਆਂ ਦਾ ਦੂਸਰਾ ਵੱਡਾ ਦੇਸ਼ ਹੈ। ਪਰ ਇਸ ਦੀ ਆਬਾਦੀ 3.94,91,203 (31.07.2019) ਹੈ। ਨਸਲਾਂ ਦੇ ਪੱਖੋਂ ਅੰਗਰੇਜ਼-18.3 ਫੀਸਦ, ਸਕੋਟਿਸ਼-13.9 ਫੀਸਦ, ਫਰੈਂਚ-13.6 ਫੀਸਦ, ਆਏਰਿਸ਼-13.4 ਫੀਸਦ, ਜਰਮਨ-9.6 ਫੀਸਦ, ਚੀਨੀ-5.1 ਫੀਸਦ, ਮੂਲ ਵਾਸੀ-4.9 ਫੀਸਦ, ਭਾਰਤੀ-3.8ਫੀਸਦ, ਜਿਨ੍ਹਾਂ ਵਿੱਚੋਂ 1,84,320 ਐਨ ਆਰ ਆਈ ਤੇ 8,31,865 ਪੀ. ਆਈ. ਓ. ਖੁਲ 10,16,185 (27.1.2018), ਹਿੰਦੂ 1.5 ਫੀਸਦ ਅਤੇ ਸਿੱਖ 1.4 ਫੀਸਦ ਹਨ। ਯਹੂਦੀ 1.1 ਫੀਸਦ, ਮੁਸਲਿਮ 3.2 ਫੀਸਦ ਅਤੇ ਬੋਧੀ 1.1 ਫੀਸਦ ਹਨ। ਕੈਨੇਡਾ ਦੇ ਅਸਲੀ ਵਸਨੀਕਾਂ (ਵਾਸੀ) ਦੀ ਗਿਣਤੀ 16,73,785 ਹੈ। 67 ਫੀਸਦ ਇਸਾਈ ਧਰਮ ਨੂੰ ਅਤੇ 24 ਫੀਸਦ ਅਜਿਹੇ ਹਨ ਜੋ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ ਹਨ। ਕੈਨੇਡਾ ਭਾਵੇਂ ਦੋ ਭਾਸ਼ਾਈ ਦੇਸ਼ ਹੈ, ਪਰ 56 ਫੀਸਦ ਅੰਗਰੇਜ਼ੀ ਅਤੇ 20.6 ਫੀਸਦ ਫਰੈਂਚ ਬੋਲਣ ਵਾਲੇ ਹਨ। ਕੁਦਰਤੀ ਤੌਰ 'ਤੇ ਦੁਨੀਆਂ ਦਾ ਇੱਕ ਖੂਬਸੂਰਤ ਦੇਸ਼, ਜਿੱਥੇ ਅਸਲੀ ਵਸਨੀਕ ਤੇ ਮਾਲਕ, 'ਕਨੈਡਾ ਦੇ ਹਾਸ਼ੀਏ ਤੋਂ ਵੀ ਪਰੇ ਧੱਕੇ ਜਾ ਚੁੱਕੇ ਹਨ।ਯੂਰਪ ਅਤੇ ਹੋਰ ਦੇਸ਼ਾਂ ਤੋਂ ਆਏ ਪ੍ਰਵਾਸੀ ਅੱਜ ਕੇਂਡਾ ਦੀ ਰਾਜ ਨਸਤਾ ਤੇ ਕਾਬਜ਼ ਹੋ ਕੇ ਰਾਜ ਕਰ ਰਹੇ ਹਨ ?
    ਕੈਨੇਡਾ ਦੀ 42-ਵੀਂ ਸੰਸਦ ਅੰਦਰ ਕੋਈ ਡੇੜ ਦਰਜਨ ਭਾਰਤੀ ਮੂਲ ਦੇ ਚੁੱਣੇ ਗਏ ਸੰਸਦਾਂ 'ਚ ਵੱਡੀ ਗਿਣਤੀ ਪੰਜਾਬੀ ਸਿੱਖ ਭਾਈ ਚਾਰੇ ਨਾਲ ਸਬੰਧ ਰੱਖਦੀ ਹੈ।ਭਾਵੇਂ ਉਹ ਮੁੱਖ ਤਿੰਨ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੁਣੇ ਗਏ ਸਨ ? ਪਰ ਹੁਣ ਵੇਖਣਾ ਹੈ ਕਿ ਬਦਲੇ ਸਮੀਕਰਨਾਂ ਅੰਦਰ ਵੋਟਰ, '21 ਅਕਤੂਬਰ ਨੂੰ ਕਿਸ ਉਮੀਦਵਾਰ ਦੇ ਹੱਕ ਵਿੱਚ ਫੈਸਲਾ ਕਰਦੇ ਹਨ ? 1897 ਨੂੰ ਪਹਿਲੀ ਵਾਰ ਭਾਰਤੀ ਫੌਜੀ, ਜਿਨ੍ਹਾਂ ਵਿੱਚੋਂ ਬਹੁਤੇ ਪੰਜਾਬੀ ਫੌਜੀ ਸਨ, 'ਕਨੈਡਾ ਦੀ ਧਰਤੀ 'ਤੇ ਪੈਰ ਧਰੇ ਸਨ। 1904 ਤੱਕ 45 ਪੰਜਾਬੀ ਬੀ.ਸੀ. ਵਿੱਚ, ਪੈਸੀਫਿਕ ਸਮੁੰਦਰ ਰਾਹੀਂ ਦਾਖਲ ਹੋਏ ਸਨ ? ਪੰਜਾਬੀਆਂ ਨੇ ਅੱਜ ਦੀ ਮੰਜ਼ਿਲ ਤੱਕ ਪੁਜਣ ਲਈ, ਇੱਕ ਬਹੁਤ ਲੰਬਾ ਇਤਿਹਾਸ ਸ਼ੁਰੂ ਕੀਤਾ ਹੈ। ਗਦਰ ਪਾਰਟੀ, ਕੋਮਾਗਾਟਾ ਮਾਰੂ ਘਟਨਾ, ਸਖ਼ਤ ਪ੍ਰਵਾਸੀ ਕਨੂੰਨ, ਰੋਕਾਂ, ਨਫ਼ਰਤ, ਠੰਡਾਂ-ਮੌਸਮ, ਇਕੱਲਤਾ ਤੇ ਹੋਰ ਬਹੁਤ ਸਾਰੀਆਂ ਰੋਕਾਂ ਨੂੰ ਪਾਰ ਕਰਦੇ, ਸਾਡੇ ਉਨ੍ਹਾਂ ਬਜ਼ੁਰਗਾਂ ਨੇ ਸਿਰੜ, ਕੁਰਬਾਨੀ ਅਤੇ ਸੰਘਰਸ਼ਾਂ ਰਾਹੀਂ ਇੱਕ ਇਤਿਹਾਸ ਸਿਰਜਿਆ ਸੀ ? ਉਨ੍ਹਾਂ ਦੇ ਸਿਰਜੇ ਇਸ ਇਤਿਹਾਸ ਅੰਦਰ ਜੋ ਸਾਨੂੰ ਵਸੀਅਤ ਮਿਲੀ ਸੀ, ਉਨ੍ਹਾਂ ਨੇ ਸਭ ਤੋਂ ਵੱਡਾ ਪਾਠ, ਸਾਮਰਾਜ ਵਿਰੋਧੀ, ਦੇਸ਼ ਭਗਤੀ, ਧਰਮ ਨਿਰਪੱਖਤਾ ਅਤੇ ਸਮਾਜਵਾਦੀ ਪ੍ਰੰਪਰਾਵਾਂ ਨੂੰ ਕਾਇਮ ਰੱਖਣ ਦਾ ਪੜ੍ਹਾਇਆ ਸੀ। ਰਹਿਣ ਤੇ ਪ੍ਰਵਾਸ ਦਾ ਹੱਕ, ਘੱਟੋ ਘੱਟ ਉਜ਼ਰਤ, ਵੋਟ ਦਾ ਅਧਿਕਾਰ, ਉਨ੍ਹਾਂ ਸਿਰਲੱਥ ਯੋਧਿਆਂ ਦੇ ਸੰਘਰਸ਼ਾਂ ਦਾ ਸਿੱਟਾ ਸੀ। ਜਿਸ ਕਰਕੇ ਅਸੀਂ ਇੱਥੇ ਮਾਣ ਨਾਲ ਸਿਰ ਉੱਚਾ ਕਰਕੇ ਅਣਖ ਨਾਲ ਜੀਅ ਰਹੇ ਹਾਂ। ''ਬਾਬਾਣੀਆਂ, ਕਹਾਣੀਆਂ ਪੁਤ ਸਪੁਤ ਕਰੇਣਿ ਦੇ ਇਸ ਵਿਰਸੇ ਨੂੰ ਹੁਣ ਮਾਂ ਦਾ ਕੋਈ ਪੰਜਾਬੀ ਲਾਲ, ਤੋੜ ਨਿਭਾਏ ਅਤੇ ਉਨ੍ਹਾਂ ਦੇਸ਼ ਭਗਤਾਂ ਦੀ ਸੋਚ 'ਤੇ ਪੈਹਰਾ ਦੇਣ ਲਈ ਅੱਗੇ ਆਏ ਤਾਂ ਹੀ ਲੋਕਾਂ ਦੀ ਜਿੱਤ ਹੋਵੇਗੀ ?
    ਅੱਜ ਅਮਲ ਵਿੱਚ ਲਿਬਰਲ ਪਾਰਟੀ ਦੇ ਉਦਾਰੀਵਾਦੀ ਨਾਹਰਿਆ ਨੇ ਸੱਜੇ-ਪੱਖੀ ਕੰਜ਼ਰਵੇਟਿਵ ਸੱਜ ਪਿਛਾਖੜ ਰਾਜਨੀਤੀ ਨੂੰ ਬਲ ਬਖ਼ਸ਼ਿਆ ਹੈ। ਕਿਉਂਕਿ ਲੋਕ ਪੱਖੀ ਅਤੇ ਜਮਹੂਰੀ ਸ਼ਕਤੀਆਂ ਕਮਜ਼ੋਰ ਹੋਣ ਕਰਕੇ, ਸਿੱਟੇ ਵੱਜੋਂ ਨਵੇਂ ਕਿਸਮ ਦੀ ਨਕਲੀ-ਜਮਹੂਰੀਅਤ ਕੈਨੇਡਾ ਅੰਦਰ ਮਜ਼ਬੂਤ ਹੋਈ ਹੈ ? ਉਨਟਾਰੀਓ ਪ੍ਰਾਂਤ ਤੇ ਅਲਬਰਟਾ ਅੰਦਰ, ਫੈਡਰਲ ਮੰਚ 'ਤੇ ਲਿਬਰਲ ਦੀਆਂ ਉਦਾਰਵਾਦੀ ਨੀਤੀਆਂ ਕਾਰਨ ਉਸ ਵਿਰੁੱਧ ਖਾਲੀ ਹੋਏ ਰਾਜਨੀਤਕ ਖਲਾਅ ਨੂੰ ਐਨ.ਡੀ ਪੀ. ਅਤੇ ਖੱਬੀਆਂ ਸ਼ਕਤੀਆਂ ਵੱਲੋਂ ਨਾ ਭਰ ਸਕਣ ਕਾਰਨ, ਸੱਜ-ਪਿਛਾਖੜ ਜੈਸਿਨ ਕੇਨੀ ਤੇ ਡੌਗ ਫੋਰਡ ਦਾ ਅੱਗੇ ਆਉਣਾ ਹੈ। ਟਰੂਡੋ ਵੱਲੋਂ 2015 ਬਾਦ ਅੱਜ ਤੱਕ ਕੀਤੇ ਵਾਹਦੇ ਪੂਰੇ ਨਾ ਕਰਨਾ ਤੇ ਐਨ. ਡੀ ਪੀ. ੜੱਲੋਂ ਕੇਂਦਰ ਅੰਦਰ ਇਨ੍ਹਾਂ ਨੀਤੀਆਂ ਵਿਰੱਧ ਲੋਕ-ਪੱਖੀ ਬਦਲ ਕਮਜ਼ੋਰ ਪੇਸ਼ ਕੀਤਾ ? ਹੁਣ ਉਭਰ ਰਹੀਆਂ ਸੱਜ-ਪਿਛਾਖੜ ਸ਼ਕਤੀਆਂ ਨੂੰ ਪਿਛਾੜਨ ਲਈ 'ਸ਼ਾਂਝੀ ਲੋਕ ਪੱਖੀ ਰਾਜਸੀ ਰਣਨੀਤੀ ਹੀ ਕਾਰਗਰ ਹੋ ਸਕਦੀ ਹੈ।

ਜਗਦੀਸ਼ ਸਿੰਘ ਚੋਹਕਾ
001-403-285-4208 (ਕੈਲਗਰੀ)

11-ਵੀਂ ਬਰਸੀ 'ਤੇ ਸ਼ਰਧਾਂਜਲੀ ! : ਮਹਾਨ ਦੇਸ਼ ਭਗਤ ਅਤੇ ਬੇਖੋਫ ਮਾਰਕਸੀ ਚਿੰਤਕ 'ਸਾਥੀ ਹਰਕਿਸ਼ਨ ਸਿੰਘ ਸੁਰਜੀਤ ! - ਜਗਦੀਸ਼ ਸਿੰਘ ਚੋਹਕਾ

ਭਾਰਤ ਅੰਦਰ ਕਮਿਊਨਿਸਟ ਲਹਿਰ ਦੇ ਇਨਕਲਾਬੀ ਤੇ ਸੁਨਹਿਰੇ ਇਤਿਹਾਸ ਦੇ ਕੌਮਾਂਤਰੀ ਮਾਰਕਸਵਾਦ ਅਤੇ ਲੈਨਿਨਵਾਦ ਦੇ ਰਾਖੇ ਵੱਜੋਂ, 'ਪੰਜਾਬੀਆਂ ਨੂੰ ਬਰਤਾਨਵੀਂ ਬਸਤੀਵਾਦੀ ਸਾਮਰਾਜ ਵਿਰੁੱਧ ਮੁਕਤੀ ਅੰਦੋਲਨਾਂ, 'ਕਿਸਾਨੀ ਦੀ ਲਾਮਬੰਦੀ, ਆਜ਼ਾਦੀ ਬਾਦ, ਸਰਬਹਾਰੇ ਦੀ ਮੁਕਤੀ, ਦੇਸ਼ ਅੰਦਰ  ਮੂਲਵਾਦੀ ਸ਼ਕਤੀਆਂ, ਨੂੰ ਨਿਖੇੜਨ ਅਤੇ ਲੋਕ ਜਮਹੂਰੀ ਇਨਕਲਾਬ ਲਈ ਪਾਏ ਯੋਗਦਾਨ ਲਈ ਸਾਥੀ ਹਰਕਿਸ਼ਨ ਸਿੰਘ ਸੁਰਜੀਤ ਰਹਿੰਦੀ ਦੁਨੀਆਂ  ਤੱਕ ਯਾਦ ਕੀਤਾ ਜਾਂਦਾ ਰਹੇਗਾ। ਇੱਕ-ਅਗਸਤ 2008 ਨੂੰ ਸਦੀਵੀਂ ਵਿਛੋੜਾ ਦਿੱਤਿਆ, 'ਸਾਥੀ ਜੀ ਨੂੰ ਵਿਛੋੜਿਆ ਭਾਵੇ ਹੁਣ 11 ਸਾਲ ਹੋ ਗਏ ਹਨ, 'ਪਰ ਉਨ੍ਹਾਂ ਵਲੋਂ ਦੇਸ਼ ਅੰਦਰ ਖੱਬੇਪੱਖੀ ਸੋਚ ਦੀ ਮਜ਼ਬੂਤੀ, ਜਮਹੂਰੀਅਤ, ਦੇਸ਼ ਦੀ ਏਕਤਾ-ਅਖੰਡਤਾ ਦੀ ਰਾਖੀ ਲਈ ਨਿਭਾਈ ਜਿੰਮੇਵਾਰੀ ਤੇ ਫਰਜ਼ਾਂ ਪ੍ਰਤੀ ਉਨ੍ਹਾਂ ਦੀ ਸਦੀਵੀ ਯਾਦ ਅੱਜ ਵੀ ਕਾਇਮ ਹੈ। ਉਨ੍ਹਾਂ ਦੇ ਇਨ੍ਹਾਂ ਪਾਏ ਠੋਸ ਪੂਰਨਿਆ ਕਾਰਨ ਅੱਜ ਵੀ ਸੀ.ਪੀ.ਆਈ.(ਐਮ.) ਕੌਮੀ ਅਤੇ ਕੌਮਾਂਤਰੀ ਰਾਜਨੀਤੀ ਦੇ ਪਿੜ ਅੰਦਰ ਇੱਕ ਮਹੱਤਵਪੂਰਨ ਰੋਲ ਅਦਾ ਕਰਨ ਲਈ ਅੱਗੇ ਵੱਧ ਰਹੀ ਹੈ ! ਦੇਸ਼  ਅੰਦਰ ਆਜ਼ਾਦੀ ਅੰਦੋਲਨਾਂ, ਕਿਸਾਨੀ ਤੇ ਕਿਰਤੀ ਵਰਗ ਦੇ ਹੱਕਾਂ-ਹਿੱਤਾਂ ਦੀ ਰਾਖੀ ਅਤੇ ਸਾਮਰਾਜ ਨੂੰ ਭਾਰਤ ਅੰਦਰ ਖੁਲ੍ਹੀ ਦਖਲ ਅੰਦਾਜੀ ਦੇਣ ਤੋਂ ਰੋਕਣ ਲਈ ਲੜੇ ਸ਼ੰਘਰਸ਼ਾਂ ਵਿੱਚ ਸਾਥੀ ਸੁਰਜੀਤ ਦਾ ਇੱਕ ਖਾਸ ਸਥਾਨ ਰਿਹਾ ਹੈ। ਉਨ੍ਹਾਂ ਵਲੋਂ ਜਿੰਦਗੀ ਦੇ 8 ਸਾਲ ਕੈਦ ਸਮੇਤ, 70 ਵਰ੍ਹੇਂ ਪੂਰੀ ਸਰਗਰਮੀ ਨਾਲ ਲੋਕ-ਸਮ੍ਰਪਤ, ਲਾਸਾਨੀ-ਜੀਵਨ, ਬੇਦਾਗ ਇੱਕ ਰਾਜਨੀਤਕ ਪੇਸ਼ਾਵਰ ਵੱਜੋਂ ਅਰਪਣ ਕੀਤੇ। ਉਨ੍ਹਾਂ ਦਾ ਇੱਕ ਮਿਸਾਲੀ ਜੀਵਨ ਸੀ।
    ਅੱਜ ਦੁਨੀਆਂ ਭਰ 'ਚ ਸਮੇਤ ਭਾਰਤ ਦੇ, 'ਪੂੰਜੀਵਾਦੀ ਤੇ ਸੰਸਾਰ-ਉਦਾਰਵਾਦੀ ਅਰਥ-ਵਿਵਸਥਾ ਦੀ ਚੱਕਾ ਚੌਂਧ-ਖਪਤਵਾਦੀ ਵਿਕਾਸ ਅਤੇ ਲਾਲਸਾਵਾਂ ਸਾਹਮਣੇ, 'ਸਾਰੀ ਪੂੰਜੀਵਾਦੀ-ਰਾਜਨੀਤੀ, ਰਾਜਨੀਤਕ ਨੇਤਾ ਅਤੇ ਪੂੰਜੀਵਾਦੀ ਅਰਥ ਵਿਵਸਥਾ ਉੱਪਰ ਚੱਲਣ ਵਾਲੀਆਂ ਰਾਜਨੀਤਕ ਪਾਰਟੀਆਂ ਸਿਰ ਤੋਂ ਪੈਰਾਂ ਤੱਕ ਭ੍ਰਿਸ਼ਟਾਚਾਰ ਅੰਦਰ ਲਿਬੜੀਆਂ ਹੋਈਆਂ ਹਨ। ਪਰ ਸਾਥੀ ਸੁਰਜੀਤ ਨੇ ਆਪਣੀ ਪਿਤਰੀ-ਨਿਜੀ ਸਾਰੀ ਜਾਇਦਾਦ ਪਾਰਟੀ ਸਪੂਰਦ ਕਰਕੇ ਇਕ ਸੱਚੇ-ਸੁੱਚੇ ਮਾਰਕਸਵਾਦੀ ਹੋਣ ਦੀ ਪਿਰਤ ਨੂੰ ਮਜਬੂਤ ਕਰਦੇ ਹੋਏ ਅੰਤਲੇ ਸਮੇਂ ਦੀ ਇਨਕਲਾਬੀ ਪ੍ਰੰਪਰਾਵਾਂ ਨੂੰ ਕਾਇਮ ਰੱਖਿਆ ! ਸਾਥੀ ਸੁਰਜੀਤ ਜੀ ਦੇਸ਼ ਦੇ ਉਨ੍ਹਾਂ ਕਮਿਊਨਿਸਟ ਆਗੂਆਂ ਦੀ ਪੀੜੀ ਨਾਲ ਸੰਬੰਧ ਰੱਖਦੇ ਸਨ, ਜਿਨ੍ਹਾਂ ਸਾਥੀਆਂ ਨੇ ਬਰਤਾਨਵੀਂ-ਬਸਤੀਵਾਦੀ ਸਾਮਾਰਜ ਵਿਰੁੱਧ, 'ਭਾਰਤ ਦੀ ਆਜ਼ਾਦੀ ਲਈ, ਮੁਕਤੀ ਅੰਦੋਲਨਾਂ ਅੰਦਰ ਅਤੇ ਆਜਾਦੀ ਬਾਦ ਲੋਕ ਜਮਹੂਰੀ ਇਨਕਲਾਬ ਲਈ ਅਨੁਕੂਲ ਹਾਲਾਤ ਪੈਦਾ ਕਰਨ ਲਈ ਸਾਰੀ ਜਿੰਦਗੀ ਸੰਘਰਸ਼ਾਂ 'ਚ ਬਿਤਾਈ ! ਸਾਥੀ ਸੁਰਜੀਤ ਜੀ ਸਾਥੀ ਈ.ਐਮ.ਐਸ. ਨੰਬੂਦਰੀਪਾਦ, ਪੀ.ਸੂੰਦਰੀਆਂ, ਏ.ਕੇ.ਗੁਪਾਲਨ, ਜੋਤੀ ਬਾਸੂ ਆਦਿ ਆਗੂਆਂ ਦੇ ਸਮਕਾਲੀ ਦੇਸ਼-ਭਗਤ ਅਤੇ ਆਜ਼ਾਦੀ ਘੁਲਾਟੀਏ ਮਾਰਕਸਵਾਦੀ ਮੂੜੈਲੀ ਸਨ ! ਜਿਨ੍ਹਾਂ ਪਹਿਲਾ ਕਾਂਗਰਸ ਪਾਰਟੀ ਫਿਰ ਕਾਂਗਰਸ ਸ਼ੋਸ਼ਲਿਸਟ ਅਤੇ ਇੱਕ ਸੱਚੇ-ਸੁੱਚੇ ਕਮਿਊਨਿਸਟ ਵੱਜੋਂ ਅੰਤਿਮ ਸਾਵਾਸ਼ ਲਏ ਅਤੇ ਲਾਲ ਝੰਡਾ ਉੱਚਾ ਚੁੱਕੀ ਰੱਖਿਆ ! ਸੁਰਜੀਤ ਦਾ 92 ਵਰ੍ਹਿਆਂ ਦਾ ਭਾਰਤ ਅੰਦਰ ਲੰਬਾ ਸਫਰ, 'ਉਨ੍ਹਾਂ ਦੇ ਵਿਗਿਆਨਕ-ਮਾਰਕਸਵਾਦੀ ਸਿਆਸੀ ਅਤੇ ਸਿਧਾਂਤਕ ਵਿਕਾਸ ਦਾ ਇੱਕ ਸਫਲ ਸੰਕੇਤ ਹੈ। ਉਹ ਮਾਰਕਸਵਾਦੀ ਲੈਨਿਨਵਾਦੀ ਧਾਰਨਾ ਦੇ ਪਰਪੱਕ ਅਤੇ ਹੰਢੇ ਹੋਏ ਆਗੂ ਸਨ, ਜੋ ਭਾਰਤ ਅੰਦਰ ਲੋਕ-ਜਮਹੂਰੀ ਇਨਕਲਾਬ ਦੇ ਜਮਾਤੀ ਸੰਘਰਸ਼ਾਂ ਦੇ ਤਿੰਨ ਰੂਪ-ਆਰਥਿਕ, ਵਿਚਾਰ ਧਾਰਕ ਅਤੇ ਰਾਜਨੀਤਿਕ ਪੱਖਾਂ ਤੋਂ ਬੜੀ ਮਜ਼ਬੂਤ ਪਕੜ ਰੱਖਦੇ ਸਨ।
    ਸਾਥੀ ਸੁਰਜੀਤ ਜੀ ਨੇ 'ਆਪਣੇ ਸਰਗਰਮ 70 ਸਾਲਾਂ ਦੇ ਲੰਬੇ ਸਿਆਸੀ ਜੀਵਨ ਅੰਦਰ, 'ਕਮਿਊਨਿਸਟ ਲਹਿਰਾਂ ਅੰਦਰ ਪੈਦਾ ਹੁੰਦੇ ਕੁਰਾਹਿਆਂ, 'ਸੋਧਵਾਦ ਅਤੇ ਖੱਬੇ ਕੁਰਾਹਿਆਂ' ਵਿਰੁੱਧ ਬੜੀ ਬੇਕਿਰਕੀ ਨਾਲ ਸੰਘਰਸ਼ ਕੀਤਾ ਅਤੇ ਕਦੀ ਵੀ ਥਿੜਕਣ ਨਹੀਂ ਦਿਖਾਈ ! ਇਸ ਧਾਰਨਾ ਕਰਕੇ ਹੀ ਸੀ.ਪੀ.ਆਈ.(ਐਮ.) ਵੱਲੋਂ ਮਾਰਕਸਵਾਦੀ ਲੈਨਿਨਵਾਦੀ ਵਿਚਾਰਧਾਰਾ ਰਾਹੀਂ ਸੋਵੀਅਤ ਰੂਸ ਦੇ ਟੁੱਟਣ ਬਾਦ, 'ਦੁਨੀਆਂ ਦੀਆਂ ਕਮਿਊਨਿਸਟ ਪਾਰਟੀਆਂ ਅੰਦਰ ਆਈਆਂ ਥਿੜਕਣਾ ਦੇ ਖੱਤਰਿਆਂ ਨੂੰ ਭਾਪਦੇ ਹੋਏ, 'ਕਮਿਊਨਿਸਟ ਪਾਰਟੀਆਂ ਨੂੰ ਇੱਕ ਸੂਤਰ ਕਰਨ ਲਈ ਅਗਵਾਨੀ ਕਰਦੇ ਪਹਿਲ-ਕਦਮੀ ਕੀਤੀ ! ਜਿਸ ਕਰਕੇ ਬਹੁਤ ਸਾਰੀਆਂ ਪਿਛਾੜਾਂ ਵੱਜਣ ਬਾਦ ਵੀ ਸੀ.ਪੀ.ਆਈ.(ਐਮ.) ਨਾਲ ਦੁਨੀਆਂ ਦੀਆਂ ਬਹੁਤ ਸਾਰੀਆਂ ਕਮਿਊਨਿਸਟ ਪਾਰਟੀਆਂ ਨਾਲ ਰਾਜਨੀਤਿਕ ਆਰਥਿਕ, ਵਿਚਾਰਧਾਰਕ ਨੇੜਤਾ ਅਤੇ ਸੰਸਾਰ-ਸਾਮਰਾਜ ਵਿਰੋਧਤਾ ਪ੍ਰਤੀ ਸਮਝ ਦੀ ਨੇੜਤਾ ਵੱਧੀ ! ਇਸ ਤਰ੍ਹਾਂ ਕੌਮਾਂਤਰੀ ਵਾਦ-ਇਕਮੁਠਤਾ ਨੂੰ ਅੱਗੇ ਵਧਾਉਣ ਦੇ ਉਪਰਾਲਿਆ ਨੂੰ ਸਰਗਰਮ ਰੱਖਿਆ।
    ਸਾਥੀ ਹਰਕਿਸ਼ਨ ਸਿੰਘ ਸੁਰਜੀਤ ਇੱਕ ਛੋਟੀ ਮੱਧ-ਵਰਗੀ ਕਿਸਾਨੀ, ਜਿਹੜਾ ਪ੍ਰਵਾਰ ਦੁਆਬੇ ਦੇ ਜਿਲਾ ਜਲੰਧਰ ਅੰਦਰ ਖਿਲਾਫਤੀਆਂ ਦਾ ਕੇਂਦਰ ਸੀ, 'ਦੇ ਪਿੰਡ ਬੰਡਾਲਾ ਵਿਖੇ 23 ਮਾਰਚ 1916 ਨੂੰ ਮਾਤਾ ਗੁਰਬਚਨ ਕੌਰ ਪਿਤਾ ਹਰਨਾਮ ਸਿੰਘ ਦੇ ਘਰ ਜਨਮੇ। ਉਨ੍ਹਾਂ ਦਾ ਜਨਮ ਤੇ ਮੁੱਢਲਾ ਪਾਲਣ-ਪੋਸ਼ਣ ਨਾਨਕੇ ਪਿੰਡ ਰੂਪੋਵਾਲ ਵਿਖੇ ਹੋਇਆ। ਸਾਥੀ ਸੁਰਜੀਤ ਜੀ ਦੇ ਬਾਬਾ ਜੀ ਜੋ ਕਾਫੀ ਸਮਾਂ ਵਿਦੇਸ਼ਾਂ 'ਚ ਵੀ ਰਹੇ, ਉਨ੍ਹਾਂ ਨੇ ਆਪਣੇ ਲੜਕੇ ਹਰਨਾਮ ਸਿੰਘ ਨਾਲ ਕੁਝ ਪ੍ਰਵਾਰਕ ਮੱਤ ਭੇਦਾਂ ਕਰਕੇ ਉਸ ਨੂੰ ਡੇੜ-ਕਿਲਾ (1.50) ਜਮੀਨ ਦੇ ਕੇ ਵੱਖ ਕਰ ਦਿੱਤਾ ਸੀ ! ਇਹ ਸਾਰਾ ਪ੍ਰਵਾਰ ਹੀ ਕਾਂਗਰਸ, ਗਦਰ ਪਾਰਟੀ, ਅਕਾਲੀ ਲਹਿਰ ਅਤੇ ਖਿਲਾਫਤੀ ਕਾਰਕੁੰਨਾਂ ਦੇ ਸੰਪਰਕ ਵਿੱਚ ਅਤੇ ਘਰ ਵਿੱਚ ਉਨ੍ਹਾਂ ਦਾ ਆਮ ਆਉਣਾ ਜਾਣਾ ਸੀ। ਇਸ ਕਰਕੇ ਦੇਸ਼ ਭਗਤੀ ਅਤੇ ਲਗਨ ਸਾਥੀ ਸੁਰਜੀਤ ਜੀ ਨੂੰ ਘਰੋਂ ਹੀ ਮਿਲੀ। ਛੋਟੀ ਕਿਸਾਨੀ, ਪੇਂਡੂ-ਵਾਤਾਵਰਨ ਅਤੇ ਖਿਲਾਫਤੀ ਵਿਚਾਰਾਂ ਅਧੀਨ ਆਰਥਿਕ-ਤੰਗੀਆਂ ਹੁੰਦਿਆਂ ਹੋਇਆ ਸੁਰਜੀਤ ਹੋਣੀ ਜਵਾਨੀ ਵੱਲ ਪੈਰ ਪਾਏ। ਉਹ ਅੱਗੇ ਦੱਸਵੀਂ ਜਮਾਤ ਦੇ ਇਮਤਿਹਾਨ ਹੀ ਦੇ ਰਹੇ ਸਨ ਤਾਂ 23 ਮਾਰਚ 1932 ਨੂੰ ਆਪਣੇ ਇਕ ਰਿਸ਼ਤੇ ਦਾਰ ਨੂੰ ਮਿਲਣ ਲਈ ਹੁਸ਼ਿਆਰਪੁਰ ਸ਼ਹਿਰ ਜਾ ਰਹੇ ਹਨ। ਉਸ ਦਿਨ ਕਾਂਗਰਸ ਪਾਰਟੀ ਵਲੋਂ (ਭਗਤ ਸਿੰਘ ਤੇ ਸਾਥੀਆਂ ਦੀ ਪਹਿਲੀ ਸ਼ਹੀਦੀ ਦਾ ਦਿਨ) ਪੰਜਾਬ ਅੰਦਰ ਯੂਨੀਅਨ ਜੈਕ ਉਤਾਰ ਕੇ ਤਰੰਗਾਂ ਝੰਡਾ ਲਹਿਲਆਉਣ ਦਾ ਫੈਸਲਾ ਕੀਤਾ ਸੀ। ਜਦੋਂ ਸਾਥੀ ਕਾਂਗਰਸ ਪਾਰਟੀ ਦੇ ਦਫਤਰ ਸਾਹਮਣੇ ਲੰਘਿਆ ਤਾਂ ਉਨ੍ਹਾਂ ਨੇ ਪਾਰਟੀ ਦੇ ਇੱਕ ਕਾਰਕੁੰਨ-'ਹਨੂੰਮਾਨ' ਨੂੰ ਪੁਛਿਆਂ, 'ਕਿ ਅੱਜ ਝੰਡੇ ਕਿਉਂ ਨਹੀਂ ਝੁਲਾਇਆ ? ਉਸ ਨੇ ਉੱਤਰ ਦਿੱਤਾ, 'ਕਿ ਤੈਨੂੰ ਨਹੀਂ ਪਤਾ, 'ਕਿ ਸਰਕਾਰ ਨੂੰ ਡੀ.ਸੀ.ਦਫਤਰ ਤੇ ਝੰਡਾ ਝੁਲਾਉਣ ਵਿਰੁੱਧ ਗੋਲੀ ਦੇ ਹੁਕਮ ਦਿੱਤੇ ਹੋਏ ਹਨ ! ਨੌਜਵਾਨ ! ਸੁਰਜੀਤ ਬੋਲਿਆ, ਫੈਸਲਾ ਕਰਕੇ ਗੋਲੀਆਂ ਤੋਂ ਡਰ ਗਏ ! ਕਾਰਕੁੰਨ ਨੇ ਕਿਹਾ, 'ਜੇ ਕਰ ਵੱਡਾ ਸ਼ੇਰ ਹੈ ਤਾਂ, 'ਇਹ ਲੈ ਝੰਡਾ, ਤੇ ਝੁਲਾਅ ਲੈ।
    16 ਸਾਲ ਦਾ ਇੱਕ ਨੌਜਵਾਨ ਡੀ.ਸੀ. ਦਫਤਰ ਹੁਸ਼ਿਆਰਪੁਰ ਦੀ ਬਿਲਡਿੰਗ ਉੱਪਰ ਯੂਨੀਅਨ-ਜੈਕ ਉਤਾਰ ਕੇ ਤਿਰੰਗਾਂ ਝੰਡਾ ਝੁਲਾਅ ਰਿਹਾ ਹੈ ! ਹੇਠੋਂ ਸਿਪਾਹੀਆਂ ਵੱਲੋਂ ਤਿੰਨ ਫਾਇਰ ਕੀਤੇ ਗਏ। ਗੋਲੀਆਂ ਦਾ ਆਵਾਜ਼ ਸੁਣ ਕੇ ਡੀ.ਸੀ. ਬਾਹਰ ਆਇਆ ਤੇ ਇੱਕ ਨੌਂਜਵਾਨ ਨੂੰ ਝੰਡਾ ਫੜੀ ਦੇਖ ਕੇ ਤੁਰੰਤ ਸਿਪਾਹੀਆਂ ਨੂੰ ਗੋਲੀ ਨਾ ਚਲਾਉਣ ਦੇ ਹੁਕਮ ਦਿੱਤੇ। ਇਹ ਡੀ.ਸੀ. ਮਹਾਂਰਾਸ਼ਟਰਾਂ ਆਈ.ਸੀ.ਐਸ. ਸੀ। ਨੌਜਵਾਨਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੱਜ-ਸਾਹਮਣੇ ਪੇਸ਼ ਕੀਤਾ ਗਿਆ। ਜੱਜ ਨੇ ਝੰਡਾ ਉਤਾਰ ਕੇ, 'ਤਿਰੰਗਾ ਝੰਡਾ ਝੁਲਾਉਣ ਲਈ ਨੌਜਵਾਨ ਪਾਸੋਂ ਕਈ ਸਵਾਲ ਪੁੱਛੇ। ਨਿਡਰ ! ਨੌਜਵਾਨ ਦੇ ਕੋਰੇ-ਕੋਰੇ ਉਤਰਾਂ ਤੋਂ ਖਿਝ ਕੇ ਜੱਜ ਨੇ ਪਹਿਲਾ 6 ਮਹੀਨੇ ਸਜ਼ਾਅ ਸੁਣਾਈ ! ਨੌਜਵਾਨ ਨੇ ਕਿਹਾ, 'ਸਿਰਫ 6 ਮਹੀਨੇ, ਜੱਜ ਨੇ ਫਿਰ ਸਜ਼ਾਅ ਇੱਕ ਸਾਲ 6 ਮਹੀਨੇ ਵਧਾ ਦਿੱਤੀ ! ਨੌਜਵਾਨ ਨੇ ਕਿਹਾ ਸਿਰਫ 1½ટ ਸਾਲ ਤਾਂ ਜੱਜ ਨੇ ਕਿਹਾ ਕਿ, ਮੈਂ ਇਸ ਤੋਂ ਵੱਧ ਸਜ਼ਾਅ ਨਹੀਂ ਦੇ ਸਕਦਾ ? ਹੁਸ਼ਿਆਰਪੁਰ ਕੋਰਟ ਤੋਂ ਝੰਡਾ ਉਤਾਰਨ ਅਤੇ ਹੁਕਮ ਅਦੂਲੀ ਕਰਨ ਲਈ ਹੋਈ ਸਜ਼ਾਅ ਦੌਰਾਨ ਡੰਡਾ-ਬੇੜੀ ! ਕੁੱਟਮਾਰ ਅਤੇ ਨਰਕੀ ਜੇਲ੍ਹ ਜੀਵਨ ਨੇ 16 ਸਾਲ ਦੇ ਨੌਜਵਾਨ ਅੰਦਰ, ਦੇਸ਼ ਭਗਤੀ ਅਤੇ ਸਾਮਰਾਜ ਵਿਰੋਧੀ ਜਾਜ਼ਬਾ ਹੋਰ ਮਜ਼ਬੂਤ ਹੋਇਆ। ਇਸ ਘਟਨਾ ਨੇ ਸਾਥੀ ਸੁਰਜੀਤ ਅੰਦਰ ਸ਼ੁਰੂ ਵਿੱਚ ਹੀ ਦੇਸ਼ ਸੇਵਾ ਅਤੇ ਲੋਕ ਸੇਵਾ ਦੇ ਨਿਸ਼ਾਨੇ ਨੂੰ ਹੋਰ ਮਜ਼ਬੂਤੀ ਨਾਲ ਚੁਨਣ ਅਤੇ ਵਿਸ਼ਾਲ ਇਰਾਦੇ ਦਾ ਧਾਰਨੀ ਬਣਨ ਦਾ ਰਾਹੀਂ ਬਣਾ ਦਿੱਤਾ ! ਬਾਦ ਵਿੱਚ ਉਨ੍ਹਾਂ ਨੇ ਆਪਣੀ ਵਿਚਾਰਧਾਰਾ ਨੂੰ ਵਿਗਿਆਨਕ ਅਤੇ ਸਰਬ-ਸਮਰੱਥ ਸਮਾਜਕ-ਪ੍ਰੀਵਰਤਨ ਲਿਆਉਣ ਵਾਲੇ ਫਲਸਫੇ ਮਾਰਕਸਵਾਦੀ ਨਾਲ ਆਪਣੇ ਆਪ ਨੂੰ ਲੈਸ ਕਰਦੇ ਹੋਏ ਕਿਰਤੀ-ਵਰਗ ਦੀ ਮੁਕਤੀ ਦੇ ਰਾਹ ਤੇ ਚੱਲਣ ਦਾ ਇੱਕ ਲੰਬਾ ਸਫਰ ਤੈਅ ਕੀਤਾ।
    ਸਾਥੀ ਜੀ ਦਾ ਮੁੱਢਲਾ-ਜੀਵਨ ਇੱਕ ਬੁੱਧੀਮਤਾ ਹੋਣ ਕਰਕੇ ਨੌਜਵਾਨ ਲਈ ਵੀ ਇੱਕ ਸੇਧ ਦੇਣ ਵਾਲਾ ਸੀ। ਇਨ੍ਹਾਂ ਭਾਵਨਾਵਾਂ ਨੇ ਹੀ ਆਜ਼ਾਦੀ ਬਾਦ ਲੁੱਟ-ਖਸੁੱਟ ਵਾਲੇ ਰਾਜ-ਪ੍ਰਬੰਧ ਨੂੰ ਬਦਲਣ ਲਈ ਸਾਥੀ ਨੇ ਆਖਰੀ ਉਮਰ ਤੱਕ ਲਾਲ ਝੰਡਾ ਉਠਾਈ ਰੱਖਿਆ। ਅਣਵੰਡੇ ਪੰਜਾਬ 'ਚ ਪਾਰਟੀ ਦੇ ਪ੍ਰਮੁੱਖ ਸਿਰਜਕਾਂ ਵਿੱਚੋਂ ਸਾਥੀ ਸੁਰਜੀਤ ਜੀ ਇੱਕ ਉਹ ਆਗੂ ਸਨ, ਜਿਨ੍ਹਾਂ ਦੀ ਅਗਵਾਈ ਵਿੱਚ ਕਮਿਊਨਿਸਟ ਪਾਰਟੀ ਇੱਕ ਸ਼ਕਤੀਸ਼ਾਲੀ ਖੱਬੀ-ਧਿਰ ਬਣ ਕੇ ਸਾਹਮਣੇ ਆਈ ਸੀ ! ਪਰ ਭਾਰਤ ਦੀ ਵੰਡ ਦੌਰਾਨ ! ਪੰਜਾਬ ਦੀ ਫਿਰਕੂ ਵੰਡ ਨੇ ਰਾਜ ਅੰਦਰ ਫਿਰਕੂ ਭਾਵਨਾਵਾਂ ਨੂੰ ਵੱਡੀ ਪੱਧਰ 'ਤੇ ਭੜਕਾਇਆ ! ਰਾਜ ਅੰਦਰ ਕਤਲੇਆਮ ਤੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਅਦਲਾ-ਬਦਲੀ ਦੇ ਦੌਰਾਨ ਕਾਰਨ ਕਮਿਊਨਿਸਟ ਲਹਿਰ ਨੂੰ ਵੀ ਗੰਭੀਰ ਚੋਟਾਂ ਲੱਗੀਆਂ 1980 ਤੋਂ 90 ਵਿਆਂ ਦੇ ਵਿਚਕਾਰ ਦੋ ਦਹਾਕਿਆਂ ਦੌਰਾਨ 'ਚਲੀ ਦਹਿਸ਼ਤ ਗਰਦੀ ਲਹਿਰ ਕਾਰਨ, 'ਮੁੜ ਪੰਜਾਬ ਅੰਦਰ ਖੱਬੀ ਲਹਿਰ ਨੂੰ ਸਭ ਤੋਂ ਵੱਧ ਨੁਕਸਾਨ ਉਠਾਉਣਾ ਪਿਆ ? ਪੰਜਾਬ ਅੰਦਰ ਖੱਬੀ ਲਹਿਰ ਦੀ ਕਮਜ਼ੋਰੀ ਕਾਰਨ ਹੀ, 'ਅੱਜ ਪੰਜਾਬੀ ਅਥਾਹ ਕਸ਼ਟ ਭੋਗ ਰਹੇ ਹਨ, 'ਕਿ ਕਿਉਂ ਕਿ ! ਰਾਜ ਅੰਦਰ ਜਮਹੂਰੀ ਲਹਿਰਾਂ ਸਾਹ-ਸੱਤਹੀਣ ਹੋ ਗਈਆਂ ?
    ਸਾਥੀ ਸੁਰਜੀਤ ਦਾ ਪੰਜਾਬ ਅਤੇ ਦੇਸ਼ ਅੰਦਰ ਕਿਸਾਨੀ ਲਹਿਰਾਂ ਨਾਲ ਡੂੰਘਾ ਸੰਬੰਧ ਰਿਹਾ ਹੈ। ਗੁਲਾਮੀ ਵੇਲੇ ਰਾਜ ਅੰਦਰ ਕਿਸਾਨੀ ਸੰਘਰਸ਼ ਆਜ਼ਾਦੀ ਬਾਦ ਪੈਪਸੂ 'ਚ ਜਾਗੀਰਦਾਰਾਂ ਵਿਰੁੱਧ ਅਤੇ 1959 ਨੂੰ ਖੁਸ਼-ਹੈਸੀਅਤੀ ਟੈਕਸ ਵਿਰੁੱਧ ਕਾਮਯਾਬ ਸੰਘਰਸ਼ਾਂ ਦੇ ਸਿੱਟੇ ਵਜੋ ਜਿੱਤਾਂ ਅਤੇ ਪ੍ਰਾਪਤੀਆਂ ਵੀ ਹੋਈਆਂ ! ਕਿਸਾਨੀ ਮੁਸੱਲਿਆਂ ਸੰਬੰਧੀ ਮਜ਼ਬੂਤ ਪਕੜ ਹੋਣ ਕਰਕੇ ਕੁੱਲ ਹਿੰਦ ਕਿਸਾਨ ਸਭਾ ਦੇ ਆਹੁਦੇਦਾਰ ਵੱਜੋਂ, ਸਾਥੀ ਜੀ ਨੇ ਪੰਜਾਬ ਅਤੇ ਕੇਂਦਰ ਅੰਦਰ ਇੱਕ ਐਮ.ਐਲ.ਏ. ਅਤੇ ਰਾਜ-ਸਭਾ ਦੇ ਮੈਂਬਰ ਵਜੋਂ ਇਨ੍ਹਾਂ ਮੰਚਾਂ ਤੋਂ ਕਿਸਾਨੀ ਸੰਬੰਧੀ ਅਨੇਕਾਂ ਮੱਸਲੇ ਉਠਾਏ ਅਤੇ ਦੇਸ਼ ਅੰਦਰ ਕਿਸਾਨੀ ਦੀ ਤਰਸਯੋਗ ਹਾਲਤ ਸੁਧਾਰਨ ਲਈ ਹਾਕਮਾਂ ਦਾ ਧਿਆਨ ਇਨ੍ਹਾਂ ਮਸੱਲਿਆਂ ਸੰਬੰਧੀ ਖਿੱਚਦੇ ਰਹੇ ! ਕਿਸਾਨੀ ਮੱਸਲਿਆਂ ਦੇ ਹੱਲ ਲਈ ਕੌਮੀ ਪੱਧਰ ਤੇ ਸੰਘਰਸ਼ ਉਲੀਕਦੇ ਰਹੇ। ਪੰਜਾਬ ਪ੍ਰਤੀ ਉਨ੍ਹਾਂ ਦੀ ਧਾਰਨਾ ਰਹੀ ਹੈ, 'ਕਿ ਜਿਨ੍ਹਾਂ ਚਿਰ ਇੱਥੇ ਜਿਊਦੀਆਂ ਜਾਗਦੀਆਂ ਕਿਸਾਨ-ਸਭਾਵਾਂ ਨਹੀਂ ਉਸਰਨਗੀਆਂ, 'ਰਾਜ ਅੰਦਰ ਕਮਿਊਨਿਸਟ ਪਾਰਟੀ ਦਾ ਵਿਕਾਸ ਸੰਭਵ ਨਹੀਂ ? ਸਾਥੀ ਸੁਰਜੀਤ ਆਪਣੇ ਕੌੜੇ ਅਨੁਭਵਾਂ ਰਾਹੀਂ ਸਦਾ ਹੀ ਇਹ ਸੁਚੇਤ ਕਰਦੇ ਰਹਿੰਦੇ ਸਨ ਕਿ, ਭਾਰਤ ਅੰਦਰ ਮਜ਼ਦੂਰ-ਜਮਾਤ ਦੇ ਸੰਘਰਸ਼ ਤੇ ਲਹਿਰਾਂ ਦੇ ਵਿਕਸਤ ਹੋਣ ਲਈ ਫਿਰਕਾਪ੍ਰਸਤੀ ਤੇ ਜਾਤਪਾਤ ਇੱਕ ਬਹੁਤ ਵੱਡਾ ਰੋੜਾ ਹੈ ? ਫਿਰਕਾਪ੍ਰਾਸਤੀ ਪ੍ਰਤੀ ਸੁਚੇਤ ਹੁੰਦਿਆ ਉਨ੍ਹਾਂ ਨੇ ਦੇਸ਼ ਅੰਦਰ ਹਰ ਤਰ੍ਹਾਂ ਦੇ ਮੂਲਵਾਦ, ਕੱਟੜਵਾਦ, ਆਰ.ਐਸ.ਐਸ. ਅਤੇ ਬੀ.ਜੇ.ਪੀ. ਗਠਜੋੜ ਵੱਲੋਂ ਫੈਲਾਈ ਜਾਂਦੀ ਫਿਰਕਾਪ੍ਰਸਤੀ ਦੇ ਖਿਲਾਫ ਗੰਭੀਰਤਾ ਨਾਲ ਪਾਰਟੀ ਨੂੰ ਸੰਘਰਸ਼ ਕਰਨ ਲਈ ਤਿਆਰ ਕੀਤਾ ! ਜਿਵੇਂ ਉਨ੍ਹਾਂ ਹਿੰਦੂਤਵ ਭਾਰੂ ਬਹੁ-ਗਿਣਤੀ ਫਿਰਕਾਪ੍ਰਸਤ ਸ਼ਕਤੀਆਂ ਦੇ ਖਿਲਾਫ ਸ਼ੰਘਰਸ਼ ਕਰਨ ਦਾ ਸੱਦਾ ਦਿੱਤਾ, ਉਸੇ ਤਰ੍ਹਾ ਪੰਜਾਬ ਅੰਦਰ 1978 ਤੋਂ 1992 ਤੱਕ ਚੱਲੀ ਸਿੱਖ ਬੁਨਿਆਦੀ-ਪ੍ਰੱਸਤ ਅਤੇ ਖਾਲਿਸਤਾਨੀ-ਦਹਿਸ਼ਤਗਰਦੀ ਲਹਿਰ ਵਿਰੁੱਧ ਵੀ ਬੜੀ ਨਿਡਰਤਾ ਨਾਲ ਪਾਰਟੀ ਨੂੰ ਲਾਮਵੰਦ ਕੀਤਾ। ਇਸੇ ਕਰਕੇ ਹੀ ਉਹ ਇਨ੍ਹਾਂ ਅਨਸਰਾਂ ਦਾ ਮੁੱਖ-ਨਿਸ਼ਾਨਾ ਵੀ ਬਣੇ ਰਹੇ ਸਨ ! 1984 ਦੇ ਦਿੱਲੀ ਸਿੱਖ ਕਤਲੇਆਮ, ਬਾਬਰੀ ਮਸਜਿਦ ਗਿਰਾਉਣੀ, 2002 ਦੇ ਗੁਜਰਾਤ ਵਿਖੇ ਮੁਸਲਮਾਨ ਭਾਈਚਾਰੇ ਦਾ ਮੋਦੀ ਸਰਕਾਰ ਅਧੀਨ ਵੈਹਿਸ਼ੀ ਕਤਲੋਂ-ਗਾਰਤ, ਉੜੀਸਾ 'ਚ ਇਸਾਈਆਂ ਦੇ ਹਮਲਿਆਂ ਪਿੱਛੇ ਕੰਮ ਕਰਦੀਆਂ ਫਿਰਕਾਪ੍ਰਸਤ ਅਤੇ ਮੂਲਵਾਦੀ ਸ਼ਕਤੀਆਂ ਨੂੰ ਲੋਕਾਂ ਵਿੱਚੋਂ ਨਿਖੇੜਨ ਲਈ ਪਾਰਟੀ ਨੂੰ ਸਦਾ ਸੁਚੇਤ ਕਰਦੇ ਹੋਏ ਇਨ੍ਹਾਂ ਲੋਕ ਦੋਖੀ ਸ਼ਕਤੀਆਂ ਵਿਰੁੱਧ ਵਿੱਢੇ ਸੰਘਰਸ਼ਾਂ ਤੋਂ ਪਿੱਛੇ ਨਾ ਹੱਟਣ ਦਾ ਆਹਿਦ ਦੁਹਰਾਉਂਦੇ ਰਹੇ ! ਅੱਜ ਵੀ ਬੁਰਜ਼ੂਆਂ ਅਤੇ ਸਮੇਤ ਕਾਂਗਰਸ ਤੇ ਖੇਤਰੀ ਪਾਰਟੀਆਂ, ਜਿਹੜੀਆਂ ਜਾਗੀਰੂ ਸੋਚ ਅਤੇ ਜਾਤਪਾਤ ਵਾਲੀ ਪਛਾਣ ਵਾਲੀ ਰਾਜਨੀਤੀ ਰਾਹੀ ਦੇਸ਼ ਦੇ ਵਡੇਰੇ ਹਿੱਤਾਂ ਦੀ ਥਾਂ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਫਿਰਕੂ ਤੇ ਮੌਕਾਪ੍ਰਸਤ ਸਿਆਸਤ ਨਾਲ ਸਮਝੋਤਾ ਕਰ ਲੈਂਦੀਆਂ ਹਨ। ਉਨ੍ਹਾਂ ਤੋਂ ਖੱਬੀਆਂ ਪਾਰਟੀਆਂ ਨੂੰ ਸਦਾ ਸੁਚੇਤ ਕਰਦੇ ਰਹੇ। ਇਹ ਖੱਬੀਆਂ ਪਾਰਟੀਆਂ ਹੀ ਹਨ, ਜੋ ਸਦਾ ਘੱਟ ਗਿਣਤੀ, ਇਸਤਰੀਆਂ ਅਤੇ ਦਲਿਤਾਂ ਦੇ ਹਿੱਤਾਂ ਲਈ ਰਾਖੀ ਅਤੇ ਦੇਸ਼ ਦੀ ਏਕਤਾ-ਅਖੰਡਤਾ ਦਾ ਝੰਡਾ ਬਰਦਾਰ ਰਹੀਆਂ।
    ਸਾਥੀ ਸੁਰਜੀਤ ਜੀ ਭਾਵੇਂ ਇੱਕ ਸਧਾਰਨ ਮੱਧ ਵਰਗੀ ਕਿਸਾਨ ਪ੍ਰੀਵਾਰ 'ਚ ਪੈਦਾ ਹੋਏ, ਪਰ ਇੱਕ ਸੱਚੇ-ਸੁੱਚੇ ਮਾਰਕਸਵਾਦੀ ਚਿੰਤਨ ਕਰਕੇ ਹੀ ਉਹ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਮਾਰਕਸਵਾਦੀ ਆਗੂ ਵਜੋਂ ਲੋਕ-ਪ੍ਰਵਾਨ ਹੋਏ, ਜੋ ਕੋਈ ਛੋਟੀ ਜਿਹੀ ਘਟਨਾ ਨਹੀਂ ਹੈ ! ਪਰ ਇਸ ਦੇ ਪਿੱਛੇ ਸਾਥੀ ਦਾ ਮਾਰਕਸਵਾਦ ਵਰਗੇ ਵਿਗਿਆਨਕ ਸਿਧਾਂਤ ਦਾ ਗਿਆਨ ਹੋਣਾ ਅਤੇ ਦੁਨੀਆਂ ਅੰਦਰ ਵਰਗ-ਸੰਘਰਸ਼ ਪ੍ਰਤੀ ਸ਼ਪਸ਼ਟਤਾ ਹੋਣੀ ਸੀ ? ਜੇਲ੍ਹਾਂ ਦੌਰਾਨ ਮਾਰਕਸਵਾਦ ਅਤੇ ਵਿਸ਼ਵ ਘਟਨਾਵਾਂ ਦਾ ਗੰਭੀਰਤਾਂ ਨਾਲ ਅਧਿਐਨ ਕਰਨਾ ਅਤੇ ਪਕੜ ਸੀ। ਉਹ ਇੱਕ ਗੰਭੀਰ ਕਮਿਊਨਿਸਟ ਦੇ ਤੌਰ 'ਤੇ ਇਸ ਕਰਕੇ ਸਨ, 'ਕਿ ਉਹ ਸਿਆਸੀ ਵਿਕਾਸ, ਸਾਮਰਾਜ ਵਿਰੋਧੀ ਧਾਰਨਾਵਾਂ ਅਤੇ ਕੌਮੀ ਲਹਿਰਾਂ ਨਾਲ ਸਦਾ ਜੁੜੇ ਰਹਿੰਦੇ ਸਨ ? ਸਾਲ 1942 ਅਤੇ 1948 'ਚ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਜੋ ਸੰਕੀਰਨ ਗਲਤੀਆਂ ਹੋਈਆਂ, ਉਨ੍ਹਾਂ ਸੰਬੰਧੀ ਉਹ ਸਦਾ ਹੀ ਸੁਚੇਤ ਰਹਿੰਦੇ ਹੋਏ ਪਾਰਟੀ ਨੂੰ ਵੀ ਅਗਾਂਹ ਕਰਦੇ ਰਹੇ ! ਜਿਸ ਕਰਕੇ ਸੀ.ਪੀ.ਆਈ.(ਐਮ.) ਨੇ 1964 ਤੋਂ ਬਾਦ ਪਾਰਟੀ ਨੂੰ ਹਰ ਤਰ੍ਹਾਂ ਦੇ ਕੁਰਾਹਿਆਂ ਤੋਂ ਸੁਚੇਤ ਕਰਦੇ, 'ਸਾਮਰਾਜ ਵਿਰੋਧੀ ਅਤੇ ਕੌਮੀ ਲਹਿਰਾਂ ਦੇ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਜਦ, 'ਕਿ ਇਸੇ ਵਿਰਸੇ ਨਾਲ ਦੇਸ਼ ਦੀਆਂ ਸਰਮਾਏਦਾਰ-ਜਾਗੀਰਦਾਰ ਜਮਾਤਾਂ ਦੀਆਂ ਪਾਰਟੀਆਂ ਹਮੇਸ਼ਾਂ ਧਰੋਹ ਕਮਾਉਂਦੀਆਂ ਰਹੀਆਂ ਹਨ ! 1992 ਨੂੰ ਜਦੋਂ ਸਾਥੀ ਸੁਰਜੀਤ 14ਵੀਂ ਪਾਰਟੀ ਕਾਂਗਰਸ ਦੌਰਾਨ ਕੁੱਲ ਹਿੰਦ ਪਾਰਟੀ ਦੇ ਜਨਰਲ ਸਕੱਤਰ ਚੁਣੇ ਗਏ ਤਾਂ ਉਸ ਸਮੇਂ ਸੋਵੀਅਤ-ਰੂਸ ਅਤੇ ਸਮਾਜਵਾਦੀ ਪੂਰਬੀ-ਯੂਰਪ ਦੇ ਬਹੁਤ ਸਾਰੇ ਦੇਸ਼ ਸਮਾਜਵਾਦੀ ਪੱਟੜੀ ਤੋਂ ਲਹਿ ਚੁੱਕੇ ਸਨ ? ਪਰ ਪਾਰਟੀ ਵਲੋਂ ਜੋ ਸਿਆਸੀ-ਸਿਧਾਂਤਕ ਪੈਤੜਾ ਲਿਆ, 'ਉਸ ਰਾਹੀਂ ਪਾਰਟੀ ਮਾਰਕਸਵਾਦ ਲੈਨਿਨਵਾਦ ਦੇ ਬੁਨਿਆਦੀ ਅਸੂਲਾਂ ਨੂੰ ਅੱਗੇ ਵਧਾਉਣ ਲਈ ਸਫਲ ਹੋਈ ! ਪਾਰਟੀ ਨੇ ਸਿਧਾਂਤ ਅਤੇ ਅਮਲ ਦੇ ਖੇਤਰ 'ਚ ਉਨ੍ਹਾਂ ਗਲਤੀਆਂ ਵੱਲ ਵੀ ਸੰਕੇਤ ਦਿੱਤੇ ਜਿਸ ਕਾਰਨ ਸੋਵੀਅਤ ਰੂਸ ਖੇਰੂ-ਖੇਰੂ ਹੋਇਆ ਸੀ ? ਬਿਨ੍ਹਾਂ ਝਿਜਕ 1981-1991 ਦੇ ਸਮੇਂ, 'ਜਦੋਂ ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਨੇ ਮਾਰਕਸਵਾਦ ਦੇ ਰਾਹ ਤੋਂ ਥਿੜਕ ਕੇ, ਗੈਰ-ਮਾਰਕਸਵਾਦੀ ਪੈਂਤੜੇ ਲੈਣੇ ਸ਼ੁਰੂ ਕੀਤੇ, ਤਾਂ ਪਾਰਟੀ ਨੇ ਰੂਸ ਦੀ ਪਾਰਟੀ ਨੂੰ ਅਗਾਂਹ ਕਰਦੇ ਹੋਏ ਇਨ੍ਹਾਂ ਕਦਮਾਂ ਦੀ ਘੋਰ ਨਿੰਦਿਆਂ ਕੀਤੀ ਸੀ ?
    ਸਾਥੀ ਸੁਰਜੀਤ ਦੀ ਕੌਮਾਂਤਰੀ ਕਮਿਊਨਿਸਟ ਲਹਿਰ ਦੀ ਡੂੰਘੀ ਸਮਝ ਦੇ ਅਧਾਰ ਤੇ ਪਾਰਟੀ ਦੀ ਸਮਝ ਦੇ ਵਿਕਾਸ ਵਿੱਚ ਉਨ੍ਹਾਂ ਨੇ ਵੱਡਾ ਰੋਲ ਅਦਾ ਕੀਤਾ। ਉਹ ਸਦਾ ਹੀ ਇਸ ਸੋਚ ਦੇ ਧਾਰਨੀ ਸਨ, 'ਕਿ ਪਾਰਟੀ ਨੂੰ ਮਾਰਕਸਵਾਦ-ਲੈਨਿਨਵਾਦ ਦੇ ਸਿਧਾਂਤਾਂ ਨੂੰ ਭਾਰਤੀ ਪ੍ਰਸਥਿਤੀਆਂ ਦੇ ਠੋਸ ਅਨੁਕੂਲ ਹਲਾਤਾਂ ਅਨੁਸਾਰ ਸਿਰਜਾਤਮਿਕ ਢੰਗ ਨਾਲ ਹੀ ਲਾਗੂ ਕਰਨਾ ਚਾਹੀਦਾ ਹੈ, ਨਾ ਕਿ ਦੂਜੇ ਦੇਸ਼ਾਂ ਦੇ ਮਾਰਕਸਵਾਦੀ ਸਰਕਾਰਾਂ ਦੇ ਮਾਡਲ ਨੂੰ ਅਧਾਰ ਬਣਾ ਕੇ ਮਕਾਨਕੀ ਢੰਗ ਨਾਲ ਇਸੇ ਕਰਕੇ ਸੀ.ਪੀ.ਆਈ. (ਐਮ.) ਕਿਸੇ ਕੌਮਾਂਤਰੀ ਕੁਰਾਹੇ ਦਾ ਨਾ ਸ਼ਿਕਾਰ ਹੋਈ ਅਤੇ ਨਾ ਹੀ ਪੂਛ ਬਣੀ ? ਸੋਵੀਅਤ ਰੂਸ ਦੇ 1991 ਨੂੰ ਢੈਅ-ਢੇਰੀ ਹੋਣ ਬਾਦ ਕੌਮਾਂਤਰੀ ਪੱਧਰਾਂ 'ਤੇ ਜਮਾਤੀ ਤਾਕਤਾਂ ਦੇ ਆਪਸੀ ਸੰਬੰਧਾਂ ਬਾਰੇ ਜੋ ਨਵੀਂ ਸਥਿਤੀ ਪੈਦਾ ਹੋਈ ਸੀ, ਉਸ ਵਾਰੇ ਇੱਕ ਚੇਤਨਾ ਲਹਿਰ ਚਲਾਈ ਗਈ, ਕਮਿਊਨਿਸਟ ਅਤੇ ਸਮਾਜਵਾਦੀ ਸੋਚ ਨੂੰ ਲੱਗੀਆਂ ਚੋਟਾਂ ਅਤੇ ਠੇਸਾਂ ਦਾ ਭਾਵੇਂ ਬਹੁਤ ਸਾਰੇ ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਨੂੰ ਝਟਕੇ ਲੱਗੇ। ਪਰ ਸੀ.ਪੀ.ਆਈ. (ਐਮ.) ਦੇ ਦਰੁਸਤ ਸਟੈਂਡ ਕਾਰਨ ਦੁਨੀਆਂ ਅੰਦਰ ਕੌਮਾਂਤਰੀ ਪੱਧਰ ਤੇ ਕਮਿਊਨਿਸਟ ਪਾਰਟੀਆਂ ਅਤੇ ਸਰਕਾਰਾਂ ਚੰਗੇ ਸੰਬੰਧ ਪੈਦਾ ਹੋਏ। ਸਾਮਰਾਜ ਵਿਰੁੱਧ ਇੱਕ ਸਾਂਝੀ ਰਣਨੀਤੀ ਤਿਆਰ ਕਰਨ ਲਈ ਕਿਊਬਾ, ਵੀਤਨਾਮ, ਚੀਨ, ਉਤਰੀ ਕੋਰੀਆ ਤੋਂ ਇਲਾਵਾ ਵਿਕਾਸਸ਼ੀਲ ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਨੂੰ ਇੱਕ ਜੁਟ ਕਰਨ ਲਈ ਉਪਰਾਲੇ ਵੀ ਹੋਏ ! 1991 ਬਾਦ ਜਦੋਂ ਸਾਮਰਾਜੀ ਅਮਰੀਕਾ ਨੇ ਕਿਊਬਾਂ ਦੀ ਆਰਥਿਕ-ਬੰਦੀ ਕਰਕੇ ਦਬਾਅ ਵਧਾਇਆ ਅਤੇ ਘੇਰਾਬੰਦੀ ਹੋਣ ਕਾਰਨ ਉੱਥੇ ਅੰਨ ਸੰਕਟ ਪੈਦਾ ਹੋਇਆ ਤਾਂ ਸਾਥੀ ਸੁਰਜੀਤ ਦੀ ਪਹਿਲ ਕਦਮੀ ਨਾਲ ਪਾਰਟੀ ਵਲੋਂ ਇੱਕ ਜਹਾਜ਼ ਅਨਾਜ, ਦਵਾਈਆਂ ਤੇ ਜਰੂਰੀ ਵਸਤਾਂ ਦਾ ਕਿਊਬਾ ਭੇਜਕੇ ਕੌਮਾਂਤਰੀ-ਭਰਾਤਰੀ ਭਾਵ ਦਿਖਾਉਂਦੇ ਹੋਏ ਸਮਾਜਵਾਦੀ-ਪ੍ਰਬੰਧ ਨੂੰ ਬਚਾਉਣ ਲਈ ਪ੍ਰਤੀਬੱਧਤਾ ਦਿਖਾਈ ਸੀ।
    ਸਾਥੀ ਸੁਰਜੀਤ ਦਾ ਰੋਲ ਪਾਰਟੀ ਲੀਡਰ ਹੋਣ ਤੋਂ ਵੀ ਬਿਨਾਂ ਬਹੁਤ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਸੀ। ਉਨ੍ਹਾਂ ਦਾ ਕੌਮੀ ਪੱਧਰ 'ਤੇ ਇਹ ਪ੍ਰਭਾਵ ਕਾਫੀ ਪ੍ਰਵਾਨ ਅਤੇ ਕਬੂਲਿਆਂ ਜਾਂਦਾ ਸੀ। 1989 'ਚ ਗੈਰ ਕਾਂਗਰਸੀ ਅਤੇ ਧਰਮ ਨਿਰਪੱਖ ਪਾਰਟੀਆਂ ਦੀ ਕੌਮੀ ਮੋਰਚੇ ਅਧੀਨ ਸਰਕਾਰ ਅਤੇ 1996 'ਚ ਸੰਯੁਕਤ ਮੋਰਚੇ ਦੀ ਸਰਕਾਰ ਦੀ ਕਾਇਮੀ ਨੇ, 'ਦੋਨੋਂ ਕਾਂਗਰਸ ਅਤੇ ਬੀ.ਜੇ.ਪੀ. ਪਾਰਟੀਆਂ ਨੂੰ ਪਿਛਾੜਨ ਲਈ ਸਾਥੀ ਸੁਰਜੀਤ ਨੇ ਬੜੇ ਸੂਝ-ਬੂਝ ਨਾਲ ਦਾਅ-ਪੇਚ ਅਪਨਾਏ ! ਉਹ ਇੱਕ ਸੱਚੇ-ਸੁੱਚੇ ਮਾਰਕਸਵਾਦੀ, ਅਮਲ 'ਚ ਪਾਰਟੀ ਦੇ ਸਿਆਸੀ ਦਾਅ-ਪੇਚਾਂ ਨੂੰ ਬੜੀ ਨਿਪੁੰਨਤਾ ਨਾਲ ਲਾਗੂ ਕਰਨ ਵਾਲੇ ਯੁਧਨੀਤਕ ਆਗੂ ਸਨ। ਭਾਵੇ ਬੁਰਜੂਆ ਭਾਰਤੀ ਰਾਜਨੀਤੀ ਅੰਦਰ ਉਨ੍ਹਾਂ ਨੂੰ ਚਾਣਕੀਆਂ ਵੀ ਕਿਹਾ ਗਿਆ, 'ਪਰ ਉਨ੍ਹਾਂ ਨੇ ਕਦੇ ਵੀ ਪਾਰਟੀ ਦੀ ਰਾਜਸੀ ਲਾਈਨ ਦੀ ਕਦੀ ਵੀ ਅਵੱਗਿਆ ਨਹੀਂ ਕੀਤੀ । ਸਗੋਂ ! ਇਸ ਨੂੰ ਅੱਗੇ ਵਧਾਉਣ ਦੇ ਹੀ ਯਤਨ ਕੀਤੇ। ਉਨ੍ਹਾਂ ਨੇ ਪੋਲਿਟ-ਬਿਊਰੋ ਅਤੇ ਕੇਂਦਰੀ ਕਮੇਟੀ ਦੇ ਘੇਰੇ ਤੋਂ ਕਦੀ ਵੀ ਕੋਈ ਬਾਹਰਲੀ ਨੀਤੀ ਨਹੀਂ ਅਪਨਾਈ ? ਸਗੋਂ ਉਨ੍ਹਾਂ ਨੇ ਦੇਸ਼ ਅੰਦਰ ਧਰਮ-ਨਿਰਪੱਖ ਅਤੇ ਜਮਹੂਰੀ ਸ਼ਕਤੀਆਂ ਨੂੰ ਅੱਗੇ ਲਿਆਉਣ, ਪੂੰਜੀਪਤੀ ਜਮਾਤ, ਵਿਰੁੱਧ, ਸਾਮਰਾਜ ਦੀ ਵਿਰੋਧਤਾ ਅਤੇ ਫਿਰਕਾਪ੍ਰਸਤੀ ਨੂੰ ਪਸਤ ਕਰਨ ਤੇ ਖੱਬੀਆਂ ਸ਼ਕਤੀਆਂ ਦੀ ਮਜ਼ਬੂਤੀ ਦੇ ਸੰਕਲਪ ਨੂੰ ਮਜ਼ਬੂਤ ਕਰਨ ਲਈ ਬਣਦਾ ਯੋਗਦਾਨ ਪਾਇਆ, ਜਿਸਦੀ ਭਾਰਤ ਅੰਦਰ ਮੁੱਖ ਲੋੜ ਹੈ ! ਤੇ ਇਹ ਅਹਿਸਾਸ ਪੱਛਮੀ ਬੰਗਾਲ, ਤ੍ਰੀਪੁਰਾ ਅਤੇ ਕੇਰਲਾ ਅੰਦਰ ਅਮਲੀ ਰੂਪ ਵਿੱਚ ਦੇਖਿਆ ਗਿਆ ?
    ਕੌਮਾਂਤਰੀ ਰਵਾਇਤਾਂ ਨੂੰ ਪ੍ਰਨਾਏ ਸਾਥੀ ਸੁਰਜੀਤ ਨੇ ਬੀਤੇ ਦੱਖਣੀ ਅਫਰੀਕਾ, ਫਲਸਤੀਨ ਅਤੇ ਕਿਊਬਾ ਦੇ ਲੋਕਾਂ ਦੇ ਘੋਲਾਂ ਦੀ ਹਮਾਇਤ, ਸੰਸਾਰ-ਅਮਨ ਤੇ ਪ੍ਰਮਾਣੂ ਹਥਿਆਰਾਂ ਦੀ ਦੌੜ ਨੂੰ ਖਤਮ ਕਰਨ ਵਿਰੁੱਧ ਦੇਸ਼ ਅੰਦਰ ਵੀ ਲਹਿਰਾ ਸ਼ੁਰੂ ਕਰਕੇ ਕੌਮਾਂਤਰੀਵਾਦ ਨੂੰ ਮਜ਼ਬੂਤ ਕੀਤਾ। ਸਾਲ 2004 ਦੌਰਾਨ ਦੇਸ਼ ਅੰਦਰ ਹੋਈਆਂ ਲੋਕ ਸਭਾ ਅੰਦਰ ਫਿਰਕਾਪ੍ਰਸਤ ਬੀ.ਜੇ.ਪੀ. ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੂੰ ਗੱਡੀਓ ਲਾਉਣ ਅਤੇ ਕੇਂਦਰ ਅੰਦਰ ਧਰਮ-ਨਿਰਪੱਖ ਅਤੇ ਜਮਹੂਰੀ ਸ਼ਕਤੀਆਂ ਨੂੰ ਇੱਕ ਜੁਟ ਕਰਨ ਅਤੇ ਯੂ.ਪੀ.ਏ. ਪਹਿਲੀ ਸਰਕਾਰ ਦੇ ਗਠਨ ਲਈ ਉਪਰਾਲਾ ਕੀਤਾ। ਪਹਿਲ ਕਦਮੀ ਕਰਕੇ ਕੌਮੀ ਘੱਟੋਂਂ-ਘੱਟ ਸਾਂਝਾ ਪ੍ਰੋਗਰਾਮ ਸਾਹਮਣੇ ਲਿਆ ਕੇ ਫਿਰਕਾਪ੍ਰਸਤ ਸ਼ਕਤੀਆਂ ਨੂੰ ਰੋਕਣ। ਸਾਮਰਾਜ ਤੋਂ ਦੂਰੀ, ਧਰਮ ਨਿਰਪੱਖਤਾ ਦੀ ਰਾਖੀ, ਉਦਾਰਵਾਦੀ ਨੀਤੀਆਂ ਨੂੰ ਰੋਕਣ ਅਤੇ ਲੋਕ ਹਿੱਤਾਂ ਲਈ ਮਨਰੇਗਾ, ਆਰ.ਟੀ.ਆਈ., ਨੌ-ਰਤਨਾਂ (ਪਬਲਿਕ ਸੈਕਟਰ) ਦੇ ਜਨਤਕ ਅਦਾਰਿਆ ਦਾ ਨਿੱਜੀਕਰਨ ਰੋਕਣ ਲਈ, ਕਿਰਤੀਆਂ ਲਈ ਸਮਾਜਕ ਸੁਰੱਖਿਆ ਦੇਣ ਲਈ ਪਾਰਲੀਮੈਂਟ ਵਿੱਚ ਸਹਿਮਤੀ ਬਣਾਈ ਤੇ ਅਮਲ ਕਰਾਉਣ ਲਈ ਸਰਕਾਰ ਨੂੰ ਅੱਗੇ ਵੱਲ ਤੋਰਿਆ। ਸਾਥੀ ਸੁਰਜੀਤ ਦੀ ਮੌਤ ਬਾਦ 2009 'ਚ ਮੁੜ ਹੋਂਦ ਵਿੱਚ ਆਈ ਯੂ.ਪੀ.ਏ. ਦੂਸਰੀ ਸਰਕਾਰ, 'ਜਿਸ ਦੀ ਅਗਵਾਈ ਕਾਂਗਰਸ ਕਰਦੀ ਸੀ, 'ਵਲੋਂ ਅਪਣਾਈਆਂ ਤੇ ਤੇਜ਼ ਕੀਤੀਆਂ ਉਦਾਰੀਵਾਦੀ ਨੀਤੀਆਂ, ਜਿਹੜੀਆਂ ਕਿਰਤੀ-ਵਰਗ ਦੇ ਹਿੱਤਾਂ ਨੂੰ ਘੋਰ ਨੁਕਸਾਨ ਪਹੁੰਚਾਅ ਰਹੀਆਂ ਸਨ। ਲੋਕਾਂ ਦੇ ਭਿੰਨ-ਭਿੰਨ ਭਾਗਾਂ ਦੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਅਤੇ ਭ੍ਰਿਸ਼ਟਾਚਾਰ ਹੱਦਾਂ ਬੰਨੇ ਟੱਪ ਗਿਆ। ਇਨ੍ਹਾਂ ਲੋਕ ਵਿਰੋਧੀ ਨੀਤੀਆਂ ਕਾਰਨ ਹੀ 2014 ਨੂੰ ਲੋਕ-ਸਭਾ ਚੋਣਾਂ ਦੌਰਾਨ ਕਾਂਗਰਸ ਸਮੇਤ ਯੂ.ਪੀ.ਏ. ਹੂੰਝਿਆ ਗਿਆ ! ਮੁੜ ਘਰੋ-ਫਿਰਕਾਪ੍ਰਸਤ ਬੀ.ਜੇ.ਪੀ. ਅੱਜ ਬਹੁ-ਸੰਮਤੀ ਵਿੱਚ ਦਿੱਲੀ ਤੇ ਫਿਰ ਕਾਬਜ਼ ਹੋ ਗਈ ! ਅੱਜ ਭਾਰਤ ਅੰਦਰ ਬਹੁਲਤਾਵਾਦੀ ਦਿੱਖ, ਘੱਟ ਗਿਣਤੀਆਂ ਇਸਤਰੀਆਂ ਤੇ ਦਲਿਤ, ਹਿੰਦੂਤਵ ਹਮਲੇ ਦਾ ਸ਼ਿਕਾਰ ਹੋ ਰਹੇ ਹਨ ਅਤੇ ਮੋਦੀ ਸਰਕਾਰ ਏਕਾਅਧਿਕਾਰ ਵੱਲ ਬੜੀ ਤੇਜ਼ੀ ਨਾਲ ਵੱਧ ਰਹੀ ਹੈ ! ਦੇਸ਼ ਦੀ ਧਰਮਨਿਰਪੱਖਤਾ, ਜਮਹੂਰੀਅਤ ਅਤੇ ਸੰਘੀ ਢਾਂਚਾ ਖਤਰੇ ਵਿੱਚ ਹੈ, ਜਿਨਾਂ ਪ੍ਰਤੀ ਸੁਰਜੀਤ ਜੀ ਦੀਆਂ ਸਿਖਿਆਵਾਂ ਸਾਨੂੰ ਸੁਚੇਤ ਕਰਦੀਆਂ ਰਹੀਆਂ ਸਨ !
    ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਤੇ ਮੂਲਵਾਦੀ ਨੀਤੀਆਂ ਕਾਰਨ ਸਮੁੱਚੇ ਭਾਰਤ ਅੰਦਰ ਕਿਰਤੀ ਵਰਗ, ਕਿਸਾਨੀ ਜਨ-ਸਮੂਹ ਸਭ ਸਮਾਜਕ ਨਿਆਂ ਨਾ ਮਿਲਣ ਕਾਰਨ ਬੇਚੈਨੀ ਦਾ ਸ਼ਿਕਾਰ ਹਨ। ਲੋਕਾਂ ਨੂੰ ਮੁਕਤੀ ਲਈ ਸੁਰਜੀਤ ਜੀ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਲਾਮਬੰਦ ਹੋ ਕੇ ਸੰਘਰਸ਼ਾਂ ਵਾਲੇ ਰਾਹ ਪੈਦਾ ਹੋਵੇਗਾ ? ਸਾਥੀ ਸੁਰਜੀਤ ਜੋ ਰਾਹ ਛੱਡ ਗਏ ਹਨ, 'ਉਨ੍ਹਾਂ ਦਾ ਸੁਪਨਾ ਸਾਕਾਰ ਕਰਨ ਲਈ ਸਾਨੂੰ ਨਵੇਂ ਜੋਸ਼ ਅਤੇ ਮਜ਼ਬੂਤ ਇਰਾਦੇ ਨਾਲ ਦੇਸ਼ ਅੰਦਰ ਜਮਾਤੀ ਸ਼ੋਸ਼ਣ ਦੇ ਖਾਤਮੇ ਅਤੇ ਕਰੋੜਾਂ ਭਾਰਤ-ਵਾਸੀਆਂ ਨਾਲ ਹੋ ਰਹੇ ਸਮਾਜਕ-ਜਬਰਾਂ ਵਿਰੁੱਧ ਲੋਕ ਜਮਹੂਰੀ ਇਨਕਲਾਬ ਵੱਲ ਵੱਧਣ ਲਈ ਹਰ ਮੋਰਚੇ 'ਤੇ ਲਾਮਬੰਦ ਹੋਣਾ ਪਏਗਾ ? ਸਾਥੀ ਸੁਰਜੀਤ ਜੀ ਦਾ ਜੀਵਨ ਕਹਿਣੀ ਅਤੇ ਕਥਨੀ ਵਾਲਾ ਸੀ। ਕਿਉਂਕਿ ਉਹ ਪੰਜਾਬ ਦੀ ਧਰਤੀ 'ਤੇ ਉਠੀਆਂ ਲਹਿਰਾ-ਕੂਕਾ ਲਹਿਰ, ਗਦਰ ਪਾਰਟੀ, ਅਕਾਲੀ, ਕੌਮੀ ਸੰਘਰਸ਼, ਭਗਤ ਸਿੰਘ ਸ਼ਹੀਦ ਅਤੇ ਉਨ੍ਹਾਂ ਦੇ ਸਾਥੀਆਂ ਦੀ ਇਨਕਲਾਬੀ ਲਹਿਰ ਸਮੇਤ ਹੋਰ ਅਨੇਕਾਂ ਆਜ਼ਾਦੀ ਸੰਗਰਾਮ ਦੇ ਯੋਧਿਆਂ ਵੱਲੋਂ ਕੀਤੀਆਂ ਅਥਾਹ ਕੁਰਬਾਨੀਆ ਵਾਲੀਆਂ ਜਮਹੂਰੀ ਕਦਰਾਂ-ਕੀਮਤਾਂ ਤੇ ਵਸੀਅਤ ਛੱਡ ਗਏ ਸਨ, ਉਨ੍ਹਾਂ ਦੇ ਪੂਰਨ ਧਾਰਨੀ ਹੀ ਨਹੀਂ, ਸਗੋਂ ਇਕ ਸੱਚੇ-ਸੁੱਚੇ ਮਾਰਕਸਵਾਦੀ ਵੀ ਸਨ ?
    ਸਾਥੀ ਸੁਰਜੀਤ ਜੀ ਕੇਵਲ ਦੂਰ-ਦਰਸ਼ੀ ਸੋਚ ਵਾਲੇ ਹੰਢੇ ਵਰਤੇ ਪ੍ਰਤੀਬਿੰਧਤ ਰਾਜਨੀਤਕ ਹੀ ਨਹੀਂ ਸਨ, ਸਗੋਂ ਉਹ ਇਕ ਵੱਧੀਆ ਮਾਰਕਸਵਾਦੀ ਲਿਖਾਰੀ ਵੀ ਸਨ ! ਉਨ੍ਹਾਂ ਦੀ ਬੌਧਿਕਤਾ ਦਾ ਸਬੂਤ ਉਨ੍ਹਾਂ ਦੀਆਂ ਮਸ਼ਹੂਰ ਲਿਖਤਾਂ ਵਿੱਚੋਂ ਮਿਲਦਾ ਹੈ ! ਇਹ ਲਿਖਤਾਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਆਮ ਲੋਕਾਂ ਦੀ ਪਹੁੰਚ ਅਤੇ ਸਮਝਣ ਦੇ ਅਨੁਕੂਲ ਸਨ ! ਸਾਥੀ ਸੁਰਜੀਤ ਜੀ ਨੇ,  'ਮਾਰਕਸੀ-ਫਲਸਫ਼ਾ, ਭਾਰਤ ਵਿੱਚ ਕਮਿਊਨਿਸਟ ਲਹਿਰ ਦਾ ਸਫ਼ਰ, ਆਜ਼ਾਦੀ ਸੰਗਰਾਮ ਦੇ ਸੁਨਹਿਰੀ ਪੰਨ੍ਹੇ-ਗਦਰ ਲਹਿਰ 1914-15, ਇਤਿਹਾਸ ਜਦੋਂ ਕਰਵਟ ਲੈਂਦਾ ਹੈ, ਦੂਸਰਾ ਸੰਸਾਰ ਯੁੱਧ, ਭਾਰਤ ਦੀ ਆਜ਼ਦੀ ਤੇ ਵੰਡ, ਸਿੱਖ ਪਛਾਣ ਦਾ ਸੰਕਟ, ਧਰਮ, ਭਾਸ਼ਾ ਅਤੇ ਰਾਜਨੀਤੀ ਦਾ ਉਭਾਰ ਅਤੇ ਪਾਸਾਰ, ਖੁਸ਼ ਹੈਸੀਅਤੀ ਟੈਕਸ ਵਿਰੁੱਧ ਮੋਰਚਾ, ਪੰਜਾਬ ਸੰਕਟ (ਸਾਥੀ ਜੀ ਨੇ ਨੀਲਾ-ਤਾਰਾ ਸਾਕਾ ਤੋਂ ਪਹਿਲਾਂ ਪਾਰਟੀ ਦੀ ਸਮਝ ਅਨੁਸਾਰ ਇੱਕ ਸਮਝੋਤਾ ਅਮਲ ਵਿੱਚ ਲਿਆਉਣ ਲਈ ਉਪਰਾਲਾ ਕੀਤਾ ਸੀ। ਪਰ ਕਾਂਗਰਸ ਦੀ ਬਦਨੀਅਤ ਅਤੇ ਅਕਾਲੀ ਲੀਡਰਸ਼ਿਪ ਦਾ ਦਹਿਸ਼ਤ ਗਰਦਾਂ ਦੇ ਦਬਾਅ ਅਧੀਨ ਝੁਕਣ ਕਰਕੇ, 'ਇਹ ਸਮਝੌਤਾਂ ਸਿਰੇ ਨਹੀਂ ਚੜ੍ਹ ਸੱਕਿਆ ਸੀ) ਆਦਿ ਮੌਲਿਕ-ਬੌਧਿਕ ਰਚਨਾਵਾਂ ਲਿਖੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਰਾਜ ਪੱਧਰੀ, ਕੌਮੀ ਅਤੇ ਕੌਮਾਂਤਰੀ ਪੱਧਰ ਦੇ ਰਾਜਨੀਤਕ ਲੇਖ, 'ਜੋ ਲੋਕ ਮੱਸਲਿਆ ਤੋਂ ਲੈ ਕੇ ਕੌਮਾਂਤਰੀ ਮੱਸਲਿਆਂ ਤੱਕ ਸੰਬੰਧ ਰੱਖਦੇ ਸਨ, 'ਲੋਕ ਲਹਿਰ (ਪੰਜਾਬੀ), ਦੇਸ਼ ਸੇਵਕ (ਪੰਜਾਬੀ), ਪੀਪਲ-ਡੈਮੋਕਰੇਸੀ (ਅੰਗਰੇਜੀ) ਅਤੇ ਪਾਰਟੀ ਦੇ ਜਨਤਕ ਜੱਥੇਬੰਦੀਆਂ ਦੇ ਰਸਾਲਿਆ ਲਈ ਲਿਖੇ। ਉਨ੍ਹਾਂ ਨੇ ਆਪਣੇ ਲੇਖਾਂ 'ਚ ਮਨੁੱਖੀ ਸਮਾਜ ਦੇ ਵਿਕਾਸ ਅੰਦਰ ਕਿਰਤ ਦੀ ਭੂਮਿਕਾ ਰਾਹੀਂ ਨਿਰੱਤਰ ਹੋ ਰਹੀ ਗਤੀ ਦੇ ਤਬਦੀਲੀ ਦੁਆਰਾ ਉਭਰ ਰਹੇ ਵਰਗ ਸੰਘਰਸ਼ਾਂ ਨੂੰ ਉਜਾਗਰ ਕਰਕੇ ਪਾਰਟੀ ਕਾਡਰ ਅੰਦਰ ਨਵੀਂ ਚੇਤਨਤਾ ਭਰਨ ਦੇ ਨਿਰੰਤਰ ਯਤਨ ਕੀਤੇ !
    ਪੰਜਾਬ ਦੇ ਇਨਕਲਾਬੀ ਵਿਰਸੇ ਨੂੰ ਕਾਇਮ ਰੱਖਣ ਲਈ ਅਤੇ ਸਦੀਵੀਂ ਯਾਦ ਵਲੋਂ ਚੰਡੀਗੜ੍ਹ ਵਿਖੇ ''ਬਾਬਾ ਕਰਮ ਸਿੰਘ ਚੀਮਾ ਭਵਨ'' ਅਤੇ ਬਾਬਾ ਸੋਹਣ ਸਿੰਘ ਭਕਨਾ ਭਵਨ'' ਦੀ ਉਸਾਰੀ ਲਈ ਮਹਾਨ ਉਪਰਾਲੇ ਕੀਤੇ ! ਕਿਰਤੀ ਲੋਕਾਂ ਦੇ ਹੱਕਾਂ-ਹਿੱਤਾਂ ਦੀ ਰਾਖੀ ਲਈ ਪਹਿਲਾ ਰੋਜ਼ਾਨਾ ਲੋਕ ਲਹਿਰ (ਹੁਣ ਮਹੀਨਾਵਾਰ) ਅਤੇ ਫਿਰ ਦੇਸ਼ ਸੇਵਕ ਪੰਜਾਬੀ 'ਚ ਸ਼ੁਰੂ ਕਰਕੇ ਪੰਜਾਬ ਅੰਦਰ ਮਾਰਕਸਵਾਦ ਅਤੇ ਲੈਨਿਨਵਾਦ ਦੇ ਪ੍ਰਚਾਰ ਅਤੇ ਪਸਾਰ ਲਈ ਇੱਕ ਅਹਿਮ ਤੇ ਇਤਿਹਾਸਕ ਪਿਰਤ ਪਾਈ !
    ਸਾਥੀ ਸੁਰਜੀਤ ਜੀ ਇਸ ਪੱਕੀ ਧਾਰਨਾ ਦੇ ਪੱਕੇ ਹਾਮੀ ਸਨ ਕਿ,' ਭਾਰਤ ਅੰਦਰ  ਕਿਰਤੀ ਜਮਾਤ ਦੀ ਇਨਕਲਾਬੀ ਵਿਚਾਰਧਾਰਾ ਅਤੇ ਇਨਕਲਾਬੀ ਸਿਧਾਂਤ ਤੋਂ ਬਿਨਾਂ ਲੁਟ-ਖਸੁੱਟ ਵਾਲਾ ਰਾਜ ਪ੍ਰਬੰਧ ਖਤਮ ਨਹੀਂ ਹੋ ਸੱਕੇਗਾ ? ਇਸ ਲਈ ਪਾਰਟੀ ਦੀ ਜੱਥੇਬੰਦੀ (ਕਮਿਊਨਿਸਟ ਪਾਰਟੀ) ਦੀ ਉਸਾਰੀ, ਜੋ ਮਾਰਕਸਵਾਦ ਲੈਨਿਨਵਾਦ ਉਪਰ ਅਧਾਰਤ ਹੋਵੇ ਅਤੇ ਜਮਹੂਰੀ ਕੇਂਦਰੀਵਾਦ ਦੇ ਅਸੂਲਾਂ ਉਪਰ ਸੰਗਠਤ ਹੋਵੇ, ਉਹ ਵੀ ਜਨਤਕ ਅਧਾਰ ਵਾਲੀ ਮਜ਼ਬੂਤ ਹੋਵੇ, ਤਾਂ ਹੀ ਲੋਕ ਜਮਹੂਰੀ ਇਨਕਲਾਬ ਵੱਲ ਵੱਧ ਸਕਦੀ ਹੈ ?
    ਆਉ ! ਅੱਜ ਉਨ੍ਹਾਂ ਦੀ 11-ਵੀਂ ਬਰਸੀ ਤੇ ਉਨ੍ਹਾਂ ਦੇ ਸੰਕਲਪ ਨੂੰ ਅੱਗੇ ਵਧਾਈਏ !

001-403-285-4208
ਜਗਦੀਸ਼ ਸਿਘ ਚੋਹਕਾ

91-9217997445
ਕੈਲਗਰੀ

Email Id: jagdishchohka@gmail.com