Rajinder Kaur Chohka

8-ਮਾਰਚ ਕੌਮਾਂਤਰੀ ਦਿਵਸ ‘ਤੇ : ਇਸਤਰੀ ਬੰਦ ਖਲਾਸੀ ਲਈ  ਸੰਘਰਸ਼ ਜ਼ਰੂਰੀ - ਰਾਜਿੰਦਰ ਕੌਰ ਚੋਹਕਾ

ਜਦੋਂ ਤੋਂ ਹੀ ਇਸ ਮਨੁੱਖੀ ਸਮਾਜ ਅੰਦਰ ਮਨੁੱਖ ਨੇ ਉਤਪਾਦਿਕ ‘ਚ ਵਾਧਾ ਕਰਨ ਦਾ ਸਫ਼ਰ ਸ਼ੁਰੂ ਕੀਤਾ, ਕੁਦਰਤ ਸਮਾਜ ਅਤੇ ਸੋਚ ਦੀਆਂ ਧਾਰਨਾਵਾਂ ਵੀ ਵਿਕਸਤ ਹੋਣੀਆਂ ਸ਼ੁਰੂ ਹੋ ਗਈਆਂ। ਜਿਨ੍ਹਾਂ ਨੇ ਅੱਗੋਂ ਆਰਥਿਕ ਰਿਸ਼ਤਿਆਂ ਨੂੰ ਜਨਮ ਦਿੱਤਾ। ਖੇਤੀ ਦੀ ਸੂਝ ਨਾਲ ਹੀ ਮਨੁੱਖੀ ਸਮਾਜ ਅੰਦਰ ਆਰਥਿਕਤਾ ਅਧਾਰਿਤ ਸਮਾਜ ਇਸ ਰਾਹ ਤੇ ਤੁਰ ਪਿਆ। ਸਮਾਜਿਕ ਤਬਦੀਲੀਆਂ ਅੰਦਰ ਹੀ ‘ਇਕ ਔਰਤ ਅਤੇ ਇਕ ਮਰਦ` ਦੀ ਸਾਂਝ ਨੇ ਹੀ ਇਕ ਪ੍ਰਵਾਰ ਰੂਪੀ ਸਮਾਜਿਕ ਜੀਵਨ ਨੂੰ ਜਨਮ ਦਿੱਤਾ। ਹੌਲੀ ਹੌਲੀ ਮਾਤਰੀ ਸਮਾਜ ਦੀ ਥਾਂ, ਪਿਤਰੀ ਸਮਾਜ ਹੋਂਦ ‘ਚ ਆਉਂਦਾ ਗਿਆ ਤੇ ਮਜ਼ਬੂਤ ਹੁੰਦਾ ਗਿਆ। ਆਰਿਥਕ ਅਧਿਕਾਰਾਂ ਤੋਂ ਵਿਰਵੀ ਹੋਈ ਇਸਤਰੀ, ਪਹਿਲਾਂ ‘ਸਮਾਜਿਕ ਅਧਿਕਾਰਾਂ ਅਤੇ ਫਿਰ ਨਿੱਜੀ ਅਧਿਕਾਰਾਂ` ਤੋਂ ਵੀ ਵੰਚਿਤ ਹੁੰਦੀ ਗਈ। ਆਖਰ ਜਿਸਮਾਨੀ ਤੌਰ ਤੇ ਉਹ ਮਰਦ ‘ਪ੍ਰਧਾਨ ਸਮਾਜ ਦੀ ਗੁਲਾਮ` ਹੁੰਦੀ ਗਈ। ਮਾਂ ਦੀ ਆਪਣੇ ਬੱਚਿਆਂ ਨਾਲ ਮੋਹ ਮਮਤਾ, ਇਸ ਲਈ ਕਿ ? ਉਸ ਨੂੰ ਯਕੀਨ ਹੈ, ਕਿ ਇਹ ਉਸ ਦੇ ਬੱਚੇ ਹਨ ? ਇਸਤਰੀ ਮਰਦ ਦੀ ਦੁਨਿਆਵੀ ਸਾਂਝ ਕਾਰਨ ਹੀ ਇਸਤਰੀ ਪ੍ਰੀਵਾਰ ਦੀ ਨਾਰੀਵਾਦੀ ਦੇ ਅਰੰਭ ਤੇ ਵਿਕਾਸ ਅੰਦਰ ਯੁੱਗ ਵਿਚਾਰਧਾਰਾਵਾਂ ਦਾ ਅਤੇ ਉਨ੍ਹਾਂ ਦੇ ਟਕਰਾਅ ਦਾ ਰਿਹਾ ਹੈ। ਜਿਸ ਕਾਰਨ ਪ੍ਰੀਵਾਰ ਅੰਦਰ ਦੋ ਰੂਪ ਧਾਰਨ ਕਰਦਾ ਗਿਆ। ਸਦੀਆਂ ਤੋਂ ਹੀ ਇਸਤਰੀ  ਨੂੰ ਇਸ ਸਮਾਜ ਅੰਦਰ ‘‘ਸਮਾਜਿਕ ਅਤੇ ਆਰਥਿਕ ਅਧਿਕਾਰਾਂ ਅੰਦਰ ਬਰਾਬਰੀ ਦੇ ਹੱਕਾਂ ਤੋਂ ਵਾਝਿਆਂ ਰੱਖਿਆ ਗਿਆ ! ਉਸ ਨੂੰ ਸਮਾਜਿਕ, ਆਰਥਿਕ ਤੇ ਰਾਜਨੀਤਕ ਖੇਤਰ ਵਿੱਚ ਅਧਿਕਾਰਾਂ ਲਈ ਜਦੋ-ਜਹਿਦ ਕਰਨੀ ਪਈ ਅਤੇ ਕਰਨੀ ਪੈ ਰਹੀ ਹੈ ! `` ਅੱਜ ! ਵੀ 21-ਵੀਂ ਸਦੀ ਵਿੱਚ ਵੀ ਇਸਤਰੀਆਂ ਨਾਲ ਇਹ ਵਿਤਕਰੇ ਜਾਰੀ ਹਨ।

        ਕਬੀਲਦਾਰੀ ਯੁੱਗ ਵਿੱਚ ਇਸਤਰੀ ਨੂੰ ਘਰ ਦੀ ਮੁੱਖੀ ਵਜੋਂ ਮੰਨਿਆ ਜਾਂਦਾ ਸੀ। ਉਸ ਨੂੰ ਘਰ ਵਿੱਚ ਅਤੇ ਸਮਾਜ ਵਿੱਚ ਵੀ ਹਰ ਥਾਂ ਸਨਮਾਨ ਯੋਗ ਅਸਥਾਨ ਪ੍ਰਾਪਤ ਸੀ। ਪ੍ਰਤੂੰ ਗੁਲਾਮ ਦਾਰੀ ਯੁੱਗ ਇਸਤਰੀ ਗੁਲਾਮਾਂ ਵਾਂਗੂੰ ਵਿਚਰਦੇ ਹੋਏ, ਜਾਗੀਰਦਾਰੀ ਯੁੱਗ ਵਿੱਚ ਇਕ ਐਸ਼ੋ-ਇਸ਼ਰਤ ਦੀ ਵਸਤੂ ਬਣਾ ਦਿੱਤੀ ਗਈ ਅਤੇ ਅੱਜ ! ਸਰਮਾਏਦਾਰੀ ਸਿਸਟਮ ਵਿੱਚ ਉਸ ਦੀ ਲੁੱਟ-ਚੋਂਘ ਹੋਰ ਵੀ ਵੱਧ ਗਈ ਹੈ। ਸਮਾਜਿਕ ਸੁਧਾਰਕਾਂ, ਧਾਰਮਿਕ ਆਗੂਆਂ ਤੇ ਨੀਤੀਵਾਨ ਆਗੂਆਂ ਨੇ ਭਾਵੇਂ ! ਇਸਤਰੀਆਂ ਤੇ ਹੋ ਰਹੇ ਜ਼ੁਲਮਾਂ ਦੇ ਵਿਰੁੱਧ ਅਵਾਜ਼ ਉਠਾਈ ਹੈ ; ਪ੍ਰਤੂੰ ! ਵਿਡੰਬਨਾ ਇਹ ਹੈ, ‘ਕਿ ਅਜ੍ਹੇ ਤੱਕ ਵੀ ਇਸਤਰੀਆਂ ਨਾਲ ਘੋਰ ਬੇਇਨਸਾਫ਼ੀਆਂ ਜਾਰੀ ਹਨ। ਅੱਜ ! 21-ਵੀਂ ਸਦੀ ਵਿੱਚ ਦਾਖਲ ਹੋ ਗਏ ਹਾਂ, ਪਰ ! ਅਣਜੰਮੀਆਂ ਬੱਚੀਆਂ ਨੂੰ ਮਾਂ ਦੀ ਕੁੱਖ ਵਿੱਚ ਹੀ ਮਾਰਿਆ ਜਾ ਰਿਹਾ ਹੈ।

        ਭਾਵੇਂ ! ਭਾਰਤ ਦੇ ਸੰਵਿਧਾਨ ਵਿੱਚ ਇਸਤਰੀਆਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦਿੰਦੇ ਹੋਏ, ਇਨ੍ਹਾਂ ਅਧਿਕਾਰਾਂ ਵਿੱਚ ਸਪਸ਼ਟ ਤੌਰ ਤੇ ਇਹ ਵੀ ਲਿੱਖਿਆ ਗਿਆ ਹੈ; ‘‘ਕਿ ਰਾਜ ਸਰਕਾਰਾਂ ਕਿਸੇ ਵੀ ਵਿਅਕਤੀ ਦੇ ਨਾਲ ਰੰਗ, ਨੱਸਲ, ਲਿੰਗ ਦੇ ਅਧਾਰ ਤੇ ਭਿੰਨ-ਭੇਦ ਨਹੀਂ ਕਰਨਗੀਆਂ, ਪ੍ਰਤੂੰ ! ਵਿੱਦਿਆ ਦੇ ਦਰ ਖੁਲ੍ਹਣ ਬਾਦ, ‘‘ਸ਼ਹਿਰੀਕਰਨ ਅਤੇ ਸਨਅਤੀ ਕਰਨ`` ਹੋਣ ਬਾਦ, ਅਜ਼ਾਦੀ ਦੇ -73 ਸਾਲ ਬੀਤ ਜਾਣ ਤੇ ਅੱਜ ! ਵੀ ਭਾਰਤੀ ਇਸਤਰੀ ‘‘ਸਮਾਜਿਕ,ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਤੌਰ ਤੇ ਪੱਛੜੀ ਹੋਈ ਹੈ।`` ਦੁੱਨੀਆਂ ਅੰਦਰ ਆਰਥਿਕ ਸ਼ਕਤੀ ਕਹਿਲਾਉਣ ਵਾਲੇ ਭਾਰਤ ਦੇਸ਼ ਵਿੱਚ ਅਜੇ ਵੀ ਸਮਾਜ ਅੰਦਰ ਇਸਤਰੀ ਨੂੰ ਦੂਜੇ ਦਰਜੇ ਦੀ ਨਾਗਰਿਕ ਹੀ ਸਮਝਿਆ ਜਾ ਰਿਹਾ ਹੈ।

        ਇਸਤਰੀ ਦੀ ਮੁਕਤੀ ਦੇ ਸੰਘਰਸ਼ਾਂ ਦੀ ਜਦੋਂ-ਜਹਿਦ ਦਾ ਬਹੁਤ ਹੀ ਲੰਬਾ ਤੇ ਪੁਰਾਣਾ ਇਤਿਹਾਸ ਹੈ। ‘‘-1789 ਦੇ ਫਰਾਂਸ`` ਵਿੱਚ ਪਹਿਲੇ ਇਨਕਲਾਬ ਸਮੇਂ ਅਤੇ ਫਿਰ ‘‘1848 ਦੇ ਪੈਰਿਸ ਕਮਿਊਨ`` ਵੇਲ ਇਸਤਰੀਆਂ ਦੇ ‘ਬਰਾਬਰ ਦੀ ਮੰਗ` ਉਭਰੀ ਸੀ। -1848 ਨੂੰ ਪੈਰਿਸ ਵਿੱਚ ਪਹਿਲੇ ਸਰਵਹਾਰਾ ਇਨਕਲਾਬ ਨੇ ਇਸਤਰੀਆਂ ਨੂੰ ਉਤਸ਼ਾਹਿਤ ਕਰ ਦਿੱਤਾ। ਇਸ ਇਨਕਲਾਬ ਅੰਦਰ ਬਹਾਦਰ ਇਸਤਰੀਆਂ ਵਿਚੋਂ ਇਕ ਸੀ ਬਹਾਦਰ ਇਸਤਰੀ ‘‘ਲੂਈ ਮਿਸ਼ੇਲ`` ਜਿਸ ਨੇ ਇਸ ਇਨਕਲਾਬ ਦੀ ਜਿੱਤ ਵਿੱਚ ਮੋਹਰੀ ਰੋਲ ਅਦਾ ਕੀਤਾ। ‘‘ਐਲਿਜ਼ਾਬੈਥ ਕੈਂਡੀ ਸਟੈਨ ਟਨ ਅਤੇ ਲੁਕੇਸ਼ੀਆ ਕਫ਼ਿਨ ਮੋਟ ਨੇ ਫ਼ਰਾਂਸ`` ਅਤੇ ‘‘ਸੇਨੇਕਾ ਫਾਲਸ ਨੇ ਨਿਊਯਾਰਕ`` ਅੰਦਰ ਇਸਤਰੀਆਂ ਦੇ ਅਧਿਕਾਰਾਂ ਲਈ ਸਭ ਤੋਂ ਪਹਿਲਾਂ ਅਵਾਜ਼ ਉਠਾਈ। -‘‘1888 ਨੂੰ ਕੌਮਾਂਤਰੀ ਇਸਤਰੀ ਕੌਂਸਲ`` ਦੀ ਸਥਾਪਨ੍ਹਾ ਕੀਤੀ ਗਈ ਅਤੇ -1904 ਨੂੰ ਪਹਿਲੀ ਵਾਰ ‘‘ਕੌਮਾਂਤਰੀ ਇਸਤਰੀ ਮੱਤ ਅਧਿਕਾਰ ਗਠ-ਜੋੜ`` ਬਣਿਆ।        ਭਾਵੇ! 20-ਵੀਂ ਸਦੀ ਵਿੱਚ ਵੀ ਕੁਝ ਧਾਰਮਿਕ ਸੁਧਾਰਵਾਦੀ, ਅਧਿਆਤਮਵਾਦੀ ਅਤੇ ਸੰਕੀਰਨਤਾਵਾਦੀ ਕੌਮਪ੍ਰਸਤ ਗਰੁੱਪਾ ਵਲੋਂ ਵੀ ਇਸਤਰੀਆਂ ਦੇ ਹੱਕ ਵਿੱਚ ਅਵਾਜ਼ ਉਠਾਈ ਗਈ ! ਪਰ ! ਉਨ੍ਹਾਂ ਸਾਰਿਆਂ ਦੀ ਮਨਛਾ, ‘‘ਇਸਤਰੀਆਂ ਨੂੰ ਹਕੀਕੀ ਅਜ਼ਾਦੀ ਨੂੰ ਤੋਂ ਦੂਰ ਰੱਖ ਕੇ ਸੁਧਾਰਵਾਦੀ ਘੇਰਿਆਂ ਵਿੱਚ ਹੀ ਕੈਦ ਰੱਖਣਾ ਸੀ।`` ਪੈਰਿਸ ਕਮਿਊਨ ਦੌਰਾਨ ਇਸਤਰੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ। ਇਸ ਮੰਗ ਨੂੰ ਲੈ ਕੇ ਫਰਾਂਸ ਦੀ ਇਕ ਉੱਘੀ ਜੁਝਾਰੂ ਇਸਤਰੀ ਆਗੂ ਨੇ ਕਿਹਾ ਸੀ, ‘‘ਕਿ, ਜੇਕਰ ਇਸ ਸਮਾਜ ਅੰਦਰ ਇਸਤਰੀਆਂ ਨੂੰ ਜਲਾਦ ਦੀ ਛੁਰੀ ਹੇਠ ਮਰਨ ਦਾ ਹੱਕ ਹੈ, ਤਾਂ !  ਉਨ੍ਹਾਂ ਨੂੰ ‘‘ਸਮਾਜਿਕ ਬੇ-ਇਨਸਾਫ਼ੀ ਤੇ ਜ਼ੁਲਮਾ ਦੇ ਵਿਰੁਧ ਬੋਲਣ ਦਾ ਅਧਿਕਾਰ`` ਵੀ ਹੋਣਾ ਚਾਹੀਦਾ ਹੈ ?`` ‘‘ਇਹ ਮਹਾਨ ਇਸਤਰੀ ਖੁੱਦ ਵੀ ਫਰਾਂਸ ਦੀ ਮਜ਼ਦੂਰ ਜਮਾਤ ਲਈ ਬੜੀ ਬਹਾਦਰੀ ਨਾਲ ਲੜਦੀ ਹੋਈ ਫਾਂਸੀ ਤੇ ਚੜੀ ਸੀ। ਇਨ੍ਹਾਂ ਸ਼ਹਾਦਤਾਂ ਸਦਕਾ ਹੀ ਅਗੋਂ ਸੰਸਾਰ ਅੰਦਰ ਇਸਤਰੀਆਂ ਦੇ ਹੱਕਾਂ-ਹਿੱਤਾ ਲਈ ਜੂਝਣ ਵਾਸਤੇ ‘‘ਇਸਤਰੀ ਲਹਿਰਾਂ`` ਨੂੰ ਜਨਮ ਦਿੱਤਾ।

        ਇਸਤਰੀਾਂ ਦੀ ਲਹਿਰ ਦਾ ਮੁੱਢ, ਭਾਵੇਂ !  -1910 ਵਿੱਚ ‘ਕੋਪਨ ਹੈ ਗਨ`` ਵਿਖੇ ਸਮਾਜਵਾਦੀ ਵਿਚਾਰਧਾਰਾ ਵਾਲੀਆਂ ਇਸਤਰੀਆਂ ਦੀ ਦੂਸਰੀ ਕੌਮਾਂਤਰੀ ਕਾਨਫਰੰਸ ਜਿਸ ਦੀ ਨਿਧੜਕ ਆਗੂ ‘‘ਕਲਾਰਹ ਜੈਟਕਿਨ`` ਸੀ ਦੁਰਾਨ ਬਝਿਆ। ਕਾਨਫਰੰਸ ਵੱਲੋਂ 8-ਮਾਰਚ 1911 ਨੂੰ ਦੁੱਨੀਆਂ ਭਰ ਵਿੱਚ ‘‘ਇਸਤਰੀ ਦਿਵਸ`` ਵਜੋਂ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ। ਅੱਜ ਤੋਂ -164 ਸਾਲ ਪਹਿਲਾ, ਇਤਿਹਾਸਕ ਪੱਖੋਂ -8 ਮਾਰਚ 1857 ਵਿੱਚ ਅਮਰੀਕਾ ਵਿਖੇ ਸੂਤੀ ਮਿਲਾਂ ਵਿੱਚ ਕੰਮ ਕਰਦੀਆਂ ਇਸਤਰੀ ਕਾਮਿਆਂ ਵੱਲੋਂ -16 ਘੰਟੇ ਦੀ ਦਿਹਾੜੀ ਘਟਾ ਕੇ 10-ਘੰਟੇ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਗਿਆ ਸੀ। ਅਮਰੀਕਾ ਦੇ ਸ਼ਹਿਰ ‘ਮਨਹਟਨ` ਵਿਖੇ ਸੂਈਆਂ ਦੇ ਕਾਰਖਾਨੇ ਵਿੱਚ ਕੰਮ ਕਰਦੀਆਂ ਕਾਮਾਂ ਇਸਤਰੀਆਂ ਨੇ ਆਪਣੇ ਕੰਮ ਦੇ ਘੰਟਿਆਂ ਨੂੰ 10 ਘੰਟੇ ਕਰਨ ਲਈ ਹੜਤਾਲ ਕੀਤੀ ਸੀ ਅਤੇ ਸਾਰੇ ਸ਼ਹਿਰ ਵਿੱਚ ਇਸਤਰੀ ਕਾਮਿਆਂ ਨੇ ਚੱਕਾ ਜਾਮ ਕਰ ਦਿੱਤਾ ਸੀ। ਇਸ ਇਤਿਹਾਸਕ ਘਟਨਾ ਦੀ ਯਾਦ ਵਿੱਚ ਇਹ ਦਿਨ ਦੁੱਨੀਆਂ ਭਰ ਵਿੱਚ ਇਸਹਤਰੀਆਂ ਨਾਲ ਇਕ ਮੁਠਤਾ ਵਜੋਂ ਮਨਾਇਆ ਜਾਂਦਾ ਹੈ। ਇਸਤਰੀਆਂ ਦੇ ਇਨ੍ਹਾਂ ਸੰਘਰਸ਼ਾਂ ਦੇ ਸਦਕਾ ਹੀ ਕੌਮਾਂਤਰੀ ਪੱਧਰ ਤੇ ਇਸਤਰੀ ਲਹਿਰਾਂ ਅੱਗੇ ਝੁਕਦੇ ਹੋਏ ‘-1967 ਨੂੰ ਸੰਯੁਕਤ ਰਾਸ਼ਟਰ` ਵਲੋਂ ਇਸਤਰੀਆਂ ਨਾਲ ਹੋ ਰਹੇ ਹਰ ਤਰ੍ਹਾਂ ਦੇ ਵਿਤਕਰੇ, ਜੋ ਬਰਾਬਰ ਦੇ ਅਧਿਕਾਰਾਂ ਦੀ ਉਲੰਘਣਾ ਕਰਦੇ ਸਨ ਉਨ੍ਹਾਂ ਵਿਰੁੱਧ ਇਕ ਮੱਤਾ ਪਾਸ ਕਰਕੇ ਸਾਰੇ ਮੈਂਬਰ ਦੇਸ਼ਾਂ ਨੂੰ, -‘8ਮਾਰਚ -1975 ਤੋਂ ਲੈ ਕੇ -1985 ਤੱਕ ਇਕ ਦਹਾਕਾ ਇਸਤਰੀ ਦਿਵਸ, ਇਸਤਰੀਆਂ ਲਈ ਬਰਾਬਰਤਾ, ਉਨੱਤੀ ਅਤੇ ਅਮਨ ਦੇ ਨਾਅਰੇ ਹੇਠ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ। ਇਸ ਐਲਾਨਨਾਮੇਂ ਦੇ -46 ਸਾਲ ਬੀਤਣ ਬਾਦ ਵੀ ਇਸਤਰੀਆਂ ਦੀ ਦਸ਼ਾ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ।

        ਦੁੱਨੀਆਂ ਅੰਦਰ ਇਸਤਰੀਆਂ ਦ ਹੱਕਾਂ ਹਿਤਾਂ ਦੀ ਰਾਖੀ ਲਈ ਸਮੇਂ-ਸਮੇਂ ਤੇ ਕਈ ਕਾਨਫਰੰਸਾਂ ਵੀ ਹੋਈਆਂ। ‘‘ਪ੍ਰਿਥਵੀ ਸਿਖਰ ਸੰਮੇਲਨ, ਰੀਓ-ਡੀ-ਜੇਨੋਰੋ-1992,`` ‘‘ਮਨੁੱਖੀ ਅਧਿਕਾਰ ਵਿਆਨਾ-1993,`` ‘‘ਜਨਸੰਖਿਆ ਕਾਹਿਰਾ-1994``, ‘‘ਸਮਾਜਿਕ ਵਿਕਾਸ ਕੋਪਨ ਹੈਰਾਨ-1995``, ‘‘ਬੀਜਿੰਗ ਕਾਨਫਰੰਸ ਸਤੰਬਰ-1995,`` ‘‘5 ਤੋਂ 9 ਜੂਨ 2000 ਤੱਕ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਪੰਜਵਾਂ ਸੰਮੇਲਨ, ‘‘2005 ਵਿੱਚ ਕੀਨੀਆਂ  ਵਿਖੇ ਹੋਈ ਕਾਨਫਰੰਸ ਅਤੇ ਪ੍ਰਮੁੱਖ ਰਾਸ਼ਟਰੀ ਸੰਮੇਲਨਾ ਦੌਰਾਨ ਕਈ ਵਾਰ ਅਵਾਜ਼ਾ ੳੁੱਠੀਆਂ।`` -1 ਜੂਨ ਤੋਂ -18 ਜੂਨ ਤੱਕ -2010 ਨੂੰ ਜਨੇਵਾ ਵਿਖੇ  ਹੋਈ ਕਾਨਫਰੰਸ ਵਿੱਚ ਵੀ ਇਹਸਤਰੀਆਂ ਨਾਲ ਸਬੰਧਿਤ ਮਸਲਿਆਂ ਨੂੰ ਉਠਾਇਆ ਗਿਆ। -1975  ਤੋਂ ਲੈ ਕੇ ਹੁਣ ਤੱਕ (2021 -ਤਕ) ਅਲੱਗ-ਅਲੱਗ ਹੋਈਆਂ ਕਾਨਫਰੰਸਾਂ ਵਿੱਚ ਸੰਸਾਰ ਭਰ ਦੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਇਸਤਰੀਆਂ ਦੀਆਂ ਪ੍ਰਤੀਨਿਧਾਂ ਵਜੋਂ ਪ੍ਰਭਾਵਸ਼ਾਲੀ ਢੰਗ ਦੇ ਨਾਲ ਆਪਣੇ-ਆਪਣੇ  ਭਾਸ਼ਨਾਂ ਰਾਂਹੀ ਇਸਤਰੀਆਂ ਨਾਲ ਹੁੰਦੇ ਮਨੁੱਖੀ ਅਧਿਕਾਰਾਂ ਦੇ ਹਿਰਦੇ  ਵੇਧਿਕ ਵਿਥਿਆਵਾ ਨੂੰ ਦੁੱਨੀਆਂ ਦੇ ਕੋਨੇ-ਕੋਨੇ ‘ਚ ਪਹੰੁਚਾਇਆ। ਪਰ ! ਇਸਤਰੀਆਂ ਦੀ ਦਸ਼ਾ ਵਿੱਚ ਕੋਈ ਬਹੁਤਾ ਸੁਧਾਰ ਨਹੀ ਹੋਇਆ ਹੈ।

        1911 ਤੋਂ ਲੈ ਕੇ ਹੁਣ ਤੱਕ (2021) ਪਿਛਲੇ 110 ਸਾਲਾਂ ਵਿੱਚ ਕੌਮਾਂਤਰੀ ਇਸਤਰੀ ਲਹਿਰ ਨੇ ਦੁੱਨੀਆਂ ਦੀਆਂ ਇਸਤਰੀਆਂ ਨੂੰ ਕਾਫੀ ਪ੍ਰਭਾਵਿਤ ਕੀਤਾ। ਜਿਸ ਦਾ ਅਸਰ ਸਾਡੇ ਦੇਸ਼ ਭਾਰਤ ਤੇ ਪੈਣਾ ਵੀ ਲਾਜ਼ਮੀ ਸੀ। ‘‘ਵਿਸ਼ਵ ਬੈਂਕ ਦੀ ਸਰਵੇਖ਼ਣ ਰੀਪੋਰਟ (7-ਅਗਸਤ 2020) ਮੁਤਾਬਿਕ ਇਸਤਰੀ ਕਾਮਿਆਂ ਤੋਂ ਕੰਮ ਕਰਾਉਣ ਦੇ ਮਾਮਲੇ ਵਿੱਚ -190 ਦੇਸ਼ਾਂ ਦੀ ਸੂਚੀ ਵਿਚੋਂ ਭਾਰਤ 177-ਵੇਂ ਸਥਾਨ ਤੇ ਹੈ। ਜੋ ਬਹੁਤ ਹੀ ਚਿੰਤਾਜਨਕ ਹੈ। ਪਿਛਲੇ 15 ਸਾਲਾਂ ਤੋਂ ਭਾਰਤ ‘ਚ ਇਸਤਰੀ ਕਾਮਿਆਂ ਦੀ ਗਿਣਤੀ ਘਟਦੀ ੀਜਾ ਰਹੀ ਹੈ। ਸਾਲ -2005 ਵਿੱਚ 26.4 ਫੀ-ਸਦ ਇਸਤਰੀ ਕਾਮੇ ਸਨ ਤੇ 190 ਦੇਸ਼ਾਂ ਦੀ ਸੂਚੀ ਵਿਚੋਂ ਭਾਰਤ 168-ਵੇਂ ਸਥਾਨ ਤੇ ਸੀ। ਸਾਲ-2010 ‘ਚ ਇਸਤਰੀ ਕਾਮਿਆਂ ਦੀ ਗਿਣਤੀ 23-ਫੀ-ਸਦ ਸੀ ਜੋ 174-ਵੇਂ ਸਥਾਨ ਤੇ ਆ ਗਈ। ਵਿਸ਼ਵ ਭਰ ਵਿੱਚ ਇਸਤਰੀ ਕਾਮੇ 38.9ਫੀ-ਸਦ ਪਾਏ ਗਏ। ਜਦਕਿ ਭਾਰਤ ‘ਚ 20.1 ਫੀ-ਸਦ, ਚੀਨ ‘ਚ 43.7 ਫੀ-ਸਦ, ਅਫ਼ਗਾਨਿਸਤਾਨ 21.4 ਫੀ-ਸਦ (ਭਾਰਤ ਨਾਲੋ ਬਿਹਤਰ) ਪਾਕਿਸਤਾਨ 20.3 ਫੀ-ਸਦ ਨੇਪਾਲ 55.7 ਫੀ-ਸਦ, ਸ਼੍ਰੀ ਲੰਕਾ 34.7 ਫੀ-ਸਦ ਅਤੇ ਬੰਗਲਾ ਦੇਸ਼ 30.5 ਫੀ-ਸਦ ਇਸਤਰੀ ਕਾਮੇ ਸਨ। ਭਾਵ! ਇਹ ਦੇਸ਼ ਇਸਤਰੀ ਕਾਮਿਆਂ ਨੂੰ ਰੁਜ਼ਗਾਰ ਦੇਣ ‘ਚ ਭਾਰਤ ਨਾਲੋਂ ਮੋਹਰੀ ਹਨ।

        ਇਕ ਹੋਰ ਸਰਵੇਖਣ ਮੁਤਾਬਿਕ ਸੰਸਾਰ ਮੰਦੀ ਦੇ ਇਸ ਦੌਰ ਨੇ ਇਸਤਰੀਆਂ ਨੂੰ ਰੁਜ਼ਗਾਰ ਲਈ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਉਸ ਨੂੰ ਅਣਸੁਖਾਵੇਂ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਆਪਣੀ ਆਰਥਿਕਤਾ ਨੂੰ ਬਿਹਤਰ ਬਨਾਉਣ ਲਈ ਜਿਥੇ ਘਰੋਂ ਬਾਹਰ ਜਾ ਕੇ ਵੀ ਕੰਮ ਕਰਨਾ ਪੈਂਦਾ ਹੈ, ਉੱਥੇ ਘਰੇਲੂ ਕੰਮਾਂ ਵਿੱਚ ਵੀ ਉਸ ਦੀ ਭਾਗੀਦਾਰੀ ਮਰਦ ਨਾਲੋਂ ਵੱਧ ਹੁੰਦੀ ਹੈ। ਏਨੀ ਮੁਸ਼ਕਤ ਕਰਨ ਦੇ ਬਾਵਜੂਦ ਵੀ ਉਸ ਨੂੰ ਘਰ-ਬਾਰ, ਜਮੀਨ-ਜਾਇਦਾਦ ਅਤੇ ਸਮਾਜਕ ਰੁਤਬੇ ਅੰਦਰ ਬਰਾਬਰ ਦਾ ਅਧਿਕਾਰ ਨਹੀਂ ਮਿਲ ਰਿਹਾ ਹੈ। ਭਾਰਤ ਦੀ ਖੇਤੀ ਵਿਕਾਸ ਵਿੱਚ ਇਸਤਰੀ ਦੀ ਭੂਮਿਕਾ ਅਹਿਮ ਹੈ। ਇਸ ਸਮੇਂ ਦੇਸ਼ ਦੇ 6.4 ਲੱਖ ਪਿੰਡਾਂ ਵਿੱਚ ਤਕਰੀਬਨ  60 ਤੋਂ 65-ਫੀ-ਸਦ ਅਬਾਦੀ ਖੇਤੀ ਤੇ ਅਧਾਰਿਤ ਹੈ। -2015-16 ਦੇ ਸਰਵੇਖਣ ਮੁਤਾਬਿਕ ਦੇਸ਼ ‘ਚ 145 ਮਿਲੀਅਨ ਪ੍ਰੀਵਾਰ ਹਨ। ਦੁੱਨੀਆਂ ਭਰ ਵਿੱਚ 900 ਮਿਲੀਅਨ ਇਸਤਰੀਆਂ ਖੇਤੀ ਦੇ ਧੰਦਿਆਂ ਨਾਲ ਸਿੱਧਾ ਖੇਤੀ ਨਾਲ ਜੁੜੀਆਂ ਹੋਈਆਂ ਹਨ। ਭਾਰਤ ‘ਚ 80-ਫੀ-ਸਦ ਇਸਤਰੀਆਂ ਕਿਸੇ ਨਾ ਕਿਸੇ ਤਰ੍ਹਾਂ ਖੇਤੀ ਨਾਲ ਜੁੜੀਆਂ ਹਨ। ਪ੍ਰਤੂੰ ਸਭ ਤੋਂ ਵੱਧ ਹੈਰਾਨੀ ਵਾਲਾ ਤੱਥ ਇਹ ਹੈ, ‘ਕਿ ਜ਼ਮੀਨ ਤੇ ਮਾਲਿਕਾਨਾ ਅਧਿਕਾਰ ਅੰਦਰ ਇਸਤਰੀਆਂ ਦਾ ਸਿਰਫ਼ 13.87 ਫੀ-ਸਦ ਹਿੱਸਾ ਬਣਦਾ ਹੈ! -2018 ਦੇ ਅੰਕੜਿਆ ਮੁਤਾਬਿਕ ਇਸਤਰੀ ਕਿਰਤੀਆਂ ਦਾ ਮਾਲਿਕਾਨਾ ਅਧਿਕਾਰ ਸਿਰਫ-2ਫੀ-ਸਦ ਹੀ ਹੈ। ਕਿਸਾਨ ਪ੍ਰੀਵਾਰਾਂ ਨਾਲ ਸਬੰਧਤ 86-ਫੀ-ਸਦ ਇਸਤਰੀਆਂ ਜਮੀਨ ਦੇ ਅਧਿਕਾਰ ਤੋਂ ਵਾਂਝੀਆਂ ਹਨ। 98-ਫੀ-ਸਦ ਖੇਤ ਮਜ਼ਦੂਰ ਇਸਤਰੀਆਂ ਨੂੰ ਕੋਈ ਵੀ ਮਾਲਕਿਨਾ ਅਧਿਕਾਰ ਨਹੀਂ ਹੈ। ਇਨ੍ਹਾਂ ਵਿਚੋਂ 81-ਫੀ-ਸਦ ਇਸਤਰੀਆਂ ਅਨੁਸੂਚਿਤ ਜਾਤੀਆਂ ਅਤੇ ਆਦਿਵਾਸੀਆਂ ਨਾਲ ਸਬੰਧ ਰੱਖਦੀਆਂ ਹਨ। ਗੱਲ ਕੀ ? ਇਸਤਰੀਆਂ ਵੱਲ ਖੇਤੀ ਦੇ ਖੇਤਰ, ‘ਚ ਅਹਿਮ ਭੂਮਿਕਾ ਨਿਭਾਉਣ ਦੇ ਬਾਵਜੂਦ ਵੀ, ਉਹ ‘‘ਜਾਇਦਾਦ ਦੇ ਅਧਿਕਾਰ ਤੋਂ ਵਿਰਵੀਆਂ ਹਨ।`` ਘਰਾਂ ਦੇ ਕੰਮ ਕਰਨ ਤੋਂ ਬਾਦ ਝਾੜੂ ਪੋਚਾ, ਬਰਤਨ ਸਾਫ ਕਰਨਾਂ, ਘਰ ਦੀ ਸਫਾਈ, ਬੱਚਿਆਂ, ਬਜ਼ੁਰਗਾਂ ਦੀ ਦੇਖ ਭਾਲ, ਬੱਚਿਆਂ ਨੂੰ ਸਕੂਲ ਭੇਜਣਾ, ਪਸ਼ੂਅ ਦੀ ਦੇਖਭਾਲ, ਕਰਨ ਤੋਂ ਬਾਦ ਖੇਤੀ ਦੇ ਧੰਦਿਆਂ ਵਿੱਚ ਵੀ ਮਰਦ ਨਾਲ ਹੱਥ ਵਟਾਉਂਦੀਆਂ ਹਨ। ਫਸਲ ਦੀ ਬਿਜਾਈ ਕਟਾਈ ਦੀ ਦੇਖਭਾਲ ਵੀ ਕਰਦੀ ਹੈ। ਜ਼ਮੀਨ ਜਾਇਦਾਦ ਆਪਣੇ ਨਾਂ ਹੋਣ ਦੇ ਬਾਵਜੂਦ ਵੀ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਹੈ।

        ਅੱਜ ! ਦੀ ਇਸਤਰੀ ਮਰਦ ਪ੍ਰਧਾਨ ਸਮਾਜ ਅੰਦਰ ਮਰਦ ਦੇ ਬਰਾਬਰ ਦਾ ਰੁਤਬਾ ਰੱਖਣ ਵਾਲੀ ਜੋ ਭਾਵੇਂ ਦੇਸ਼ ਦੇ ਵਿਕਾਸ ਵਿੱਚ ਪੂਰਨ ਰੂਪ ਨਾਲ ਯੋਗਦਾਨ ਪਾਉਂਦੀ ਹੈ। ਪਰ ! ਜਾਇਦਾਦ ਦੀ ਵਿਰਾਸਤ ਦਾ ਹੱਕ ਲੈਣ ਲਈ ਸਮਾਜਿਕ ਰੀਤੀ ਰਿਵਾਜਾਂ ਅਧੀਨ ਵਿਆਹਾਂ ਦੇ ਨਰੜ ਵਿਰੁੱਧ ਵਿਆਹ ਤੇ ਤਲਾਕ ਸਬੰਧੀ ਕਾਨੂੰਨਾਂ ਨੂੰ ਲਾਗੂ ਕਰਾਉਣ ਲਈ ਬੇ-ਵਸ ਹੈ। ਘਰੇਲੂ ਹਿੰਸਾ, ਦਾਜ ਦਹੇਜ਼, ਭਰੂਣ ਹੱਤਿਆ (ਟੈਸਟ), ਗੁੰਡਾਗਰਦੀ, ਛੇੜ-ਛਾੜ ਅਤੇ ਬਲਾਤਕਾਰ ਵਿਰੁੱਧ ਸੰਘਰਸ਼ ਕਰਨਾ ਪੈ ਰਿਹਾ ਹੈ। ਵਿੱਦਿਆ ਸਿਹਤ ਸਹੂਲਤ ਲਈ ਅਤੇ ਬਰਾਬਰ ਦੇ ਅਧਿਕਾਰ ਲੈਣ ਲਈ ਅਜੇ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਦੇਸ਼ ਵਿੱਚ ਵੱਧ ਰਹੇ ਸੰਸਾਰੀਕਰਨ ਤੇ ਉਦਾਰੀਕਰਨ ਦੇ ਉਸ ਦੇ ਰੁਜ਼ਗਾਰ ਤੇ ਪੈ ਰਹੇ ਪ੍ਰਭਾਵਾਂ ਵਿਰੁੱਧ ਲੜਨਾ ਪੈ ਰਿਹਾ ਹੈ।

        ਪਿਛਲੇ ਦਿਨੀ ਦੇਸ਼ ਅੰਦਰ ਇਸਤਰੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। -16 ਦਸੰਬਰ-2012 ਨੂੰ ਦਾਮਨੀ ਘਟਨਾ ਤੋਂ ਬਾਦ ਇਹ ਘਟਨਾਵਾਂ ਰੁਕਣ ਦੀ ਬਜਾਏ ਤੇਜ਼ੀ ਨਾਲ ਵੱਧ ਰਹੀਆਂ ਹਨ। ਅੱਜ ! ਕੇਂਦਰ ਦੀ ਸਰਕਾਰ ਇਹੋ ਜਿਹੀਆਂ ਘਟਨਾਵਾਂ ਨੂੰ ਲੈ ਕੇ ਫਿਰਕੂ ਰੰਗਤ ਦੇ ਕੇ ਜਾਤਾਂ, ਧਰਮਾਂ, ਖਿੱਤਿਆਂ ਵਿੱਚ ਲੋਕਾਂ ਲੂੰ ਵੰਡ ਕੇ ਰਾਜਨੀਤੀ ਕਰ ਰਹੀ ਹੈ। ਦੇਸ਼ ਦੀ ਨਿਆ ਵਿਵਸਥਾ ‘ਚ ਨਿਘਾਰ ਆ ਰਿਹਾ ਹੈ। ਦਾਮਨੀ ਕੇਸ ਵਿੱਚ ‘‘ਜਸਟਿਸ ਵਰਮਾ` ਨੇ ਕਿਹਾ ਸੀ, ‘ਕਿ ਦੇਸ਼ ਅੰਦਰ ਚਾਹੇ ਅਪਰਾਧਿਕ ਵਿਰਤੀ ਵਾਲੇ ਲੋਕ ਹੋਣ, ਵਰਦੀਧਾਰੀ, ਪੁਲੀਸ ਜਾਂ ਫੌਜ਼, ਸਮਾਜ ਅੰਦਰ ਵੱਡਾ ਜਾ ਛੋਟਾ, ਰਾਜਨੀਤਕ ਲੋਕ ਕੋਈ ਵੀ ਹੋਵੇ, ਜੋ ਸੈਕਸ ਅਪਰਾਧ ਕਰਦਾ ਹੈ, ਉਸ ਵਿਰੁੱਧ ਤੁਰੰਤ ਕਾਰਵਾਈ ਕਰਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾਵਾਂ ਮਿਲਣਗੀਆਂ ਚਾਹੀਦੀਆਂ ਹਨ? ਹਥਿਆਰਬੰਦ ਫੋਰਸਾਂ ਸਬੰਧੀ, ਵਿਸ਼ੇਸ਼ ਅਧਿਕਾਰ ਕਾਨੂੰਨ ਦੀ ਮੁੜ ਸਮੀਖਿਆ ਹੋਣੀ ਚਾਹੀਦੀ ਹੈ। ਯੌਨ ਸੋਸ਼ਣ ਨਾਲ ਜੁੜੇ ਸਾਰੇ ਕੇਸਾਂ ਸਬੰਧੀ ਅਤੇ ਯੌਨ ਹਿੰਸਾਂ ਦੇ ਕੇਸਾਂ ਦੇ ਨਿਪਟਾਰੇ ਲਈ ਪੂਰੇ ਅਧਿਕਾਰਾਂ ਨਾਲ  ਲੈੱਸ ਵਿਸ਼ੇਸ਼ ਕਮਿਸ਼ਨਰ ਨਿਯੁਕਤ ਕੀਤੇ ਜਾਣ। ਪ੍ਰਤੂੰ ! -9 ਸਾਲ ਬੀਤ ਜਾਣ ਦੇ ਬਾਦ ਵੀ ਕੇਂਦਰ ਦੀ ਬੀ.ਜੇ.ਪੀ. ਦੀ ਮੋਦੀ ਸਰਕਾਰ ਵਲੋਂ ਇਨ੍ਹਾਂ ਸਿਫ਼ਾਰਸ਼ਾਂ ਨੂੰ ਲਾਗੂ ਤਾਂ ਕੀ ਕਰਨਾ, ਸਗੋਂ ! ਤੇ ਇਹੋ ਜਿਹੇ ਕੇਸਾਂ ਵਿੱਚ ਵਾਧਾ ਹੀ ਹੋ ਰਿਹਾ ਹੈ ? ਊਨਾਓ ਕਾਂਡ, ਹਾਥਰਸ ਦੀ ਘਟਨਾ, ਤੇਲਗਾਨਾਂ ਕਾਂਡ, ਜਲਾਲਪੁਰ ਤੋਂ ਇਲਾਵਾ ਹੋਰ ਛੋਟੀਆਂ ਛੋਟੀਆਂ ਬੱਚੀਆਂ ਨਾਲ ਹੋ ਰਹੀਆਂ ਇਹੋ ਜਿਹੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਛੋਟੀਆਂ ਬੱਚੀਆਂ ਨਾਲ ਰੇਪ ਕੇਸਾਂ ‘ਚ ਵਾਧਾ ਇਕ ਗੰਭੀਰ ਵਿਸ਼ਾ ਬਣਦਾ ਜਾ ਰਿਹਾ ਹੈ।

        ਇਸਤਰੀਆਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾਂ, ‘‘ਸੂਚਨਾ ਤੇ ਸਹਾਇਕ ਕੇਂਦਰ, ਥਾਮਸਨ ਰਾਈਟਰਜ਼ ਟਰਸਟ ਲਾਅ ਵੋਮੈਨ`` ਵਲੋਂ ਜਾਰੀ ਕੀਤੀ ਗਈ ਰੀਪਰੋਟ ਮੁਤਾਬਿਕ, ‘‘ਭਾਰਤ ਦੇ਼ਸ ਇਸਤਰੀਆਂ ਦੇ ਰਹਿਣ ਲਈ ਖਤਰਨਾਕ ਦੇਸ਼ ਹੈ ?`` ‘‘ਗਰਡੀਅਨ ਦੀ ਰੀਪੋਰਟ ਮੁਤਾਬਿਕ, ‘‘ਜੀ-20 ਦੇਸ਼ਾਂ ‘ਚ ਇਸਤਰੀਆਂ ਲਈ ਭਾਰਤ ‘ਚ ਰਹਿਣ ਲਈ ਸਭ ਤੋਂ ਮਾੜੀ ਥਾਂ ਹੈ?`` ਭਾਰਤ ਦੇਸ਼ ਦੁੱਨੀਆਂ ਅੰਦਰ ਸਭ ਤੋਂ ਵੱਡਾ ਲੋਕਤੰਤਰ ਕਹਾਉਣ ਤੇ ਮਾਣ ਕਰ ਰਿਹਾ ਹੈ ; ਪਰ ! ਇਸਤਰੀਆਂ ਘੱਟ ਗਿਣਤੀ, ਦਲਿਤਾਂ ਅਤੇ ਕਬਾਇਲੀ ਲੋਕਾਂ ਅਤੇ ਉਨ੍ਹਾਂ ਦੀਆਂ ਇਸਤਰੀਆਂ ਅਤੇ ਬੱਚਿਆਂ ਉਪਰ ਸਭ ਤੋਂ ਵੱਧ ਅਪਰਾਧ, ਹਿੰਸਕ ਵਾਰਦਾਤਾਂ ਅਤੇ ਸ਼ੋਸ਼ਣ ਦੀਆਂ ਘਟਨਾਵਾਂ ਇਨ੍ਹਾਂ ਨਾਲ ਵਾਪਰ ਰਹੀਆਂ ਹਨ। ਜਿਸ ਦਾ ਮੁੱਖ ਕਾਰਨ, ‘‘ਕਾਨੂੰਨ ਦਾ ਪਾਲਣ ਕਰਾਉਣ ਅਤੇ ਨਿਆਂ ਦਿਵਾਉਣ ਵਾਲੀ ਪੁਰਾਣੀ ਬਰਤਾਨਵੀ ਸਾਮਰਾਜ ਵੇਲੇ ਦੀ ਨਿਆਂ ਪ੍ਰਣਾਲੀ ਅਤੇ ਸਾਡਾ ਗਲਿਆ-ਸੜਿਆ ਸਮਾਜ, ਰਾਜਸੀ ਢਾਂਚਾ ਤੇ ਰਾਜਤੰਤਰ ਹੀ ਮੁੱਖ ਜਿੰਮੇਵਾਰ ਹੈ ?`` ਇਸ ਨੁੂੰ ਬਦਲਣ  ਤੋਂ ਬਿਨ੍ਹਾਂ ਇਸਤਰੀ ਦੀ ਬੰਦ ਖਲਾਸੀ ਸੰਭਵ ਨਹੀਂ ਹੋ ਸਕਦੀ ਹੈ !

        ਅੱਜ ! ਸਾਡੇ ਲਈ ਸਮਝਣ ਵਾਲੀ ਗੱਲ ਹੈ, ਕਿ ਮੌਜੂਦਾ ਪੂੰਜੀਵਾਦੀ ਯੁੱਗ ਅੰਦਰ ਹਾਕਮ ਆਪਣੀ ਗਦੀ ਬਚਾਉਣ ਲਈ ਸਾਮਰਾਜੀ ਲੁੱਟ ਰਾਂਹੀ ਮਨੁੱਖੀ ਖੂਨ ਨਿਚੋੜਨ ਲਈ ਹੀ ਨੀਤੀਆਂ ਘੜ ਰਹੇ ਹਨ। ਤਾਂ ਇਹੋ ਜਿਹੇ ਦੇਸ਼ ਅੰਦਰ ਉਨ੍ਹਾਂ ਦੇ ਸ਼ੋਸ਼ਣ ਦਾ ਸਿ਼ਕਾਰ ਇਸਤਰੀ ਵਰਗ ਹੀ ਹੋਵੇਗੀ ? ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਇਸਤਰੀ ਵਰਗ ਨੂੰ ਸਮਾਜਿਕ-ਸਭਿਆਚਾਰਕ ਧਰਾਤਲ ਉਪਰ ਵੀ ਇਸਤਰੀਆਂ ਨੂੰ ਸੰਗਠਿਤ ਹੋ ਕੇ ਸੰਘਰਸ਼ ਕਰਨਾ ਜ਼ਰੂਰੀ ਹੈ। ਪੂੰਜੀਵਾਦੀ ਯੁੱਗ ਅੰਦਰ ਇਸ ਮਰਦ ਪ੍ਰਧਾਨ ਸਮਾਜ ਦੀਆਂ ਵਿਵਸਥਾਵਾਂ ਦੇ ਪੁਰਾਣੇ ਘਸੇ-ਪਿਟੇ ਰੀਤੀ-ਰਿਵਾਜ, ਮਾਨਤਾਵਾਂ ਅਤੇ ਸੰਸਥਾਂਗਤ ਸੋਚਾਂ ਵਿਰੁੱਧ ਸੰਘਰਸ਼, ਇਕ ਲੰਬੇ ਸਮੇਂ ਵਾਲਾ ਸੰਘਰਸ਼ ਹੀ ਉਸ ਨੂੰ ਮੁਕਤੀ ਦਿਵਾ ਸਕਦਾ ਹੈ। ਸਮਾਜਵਾਦੀ ਸਮਾਜ ਦੀ ਸਥਾਪਨਾ ਦੇ ਅੰਤਰਗਤ ਇਕ ਲੰਬੇ ਸਮੇਂ ਦੇ ਸੰਘਰਸ਼ ਬਾਦ ਹੀ ਇਸਤਰੀ ਦੀ ਪੂਰਨ ਬੰਦ ਖੁਲਾਸੀ ਸੰਭਵ ਹੈ। ਕਿਉਂਕਿ ਇਹ ਸਵਾਲ ਸਮਾਜਵਾਦ ਦੀ ਜਿੱਤ-ਹਾਰ ਨਾਲ ਜੁੜਿਆ ਹੋਇਆ ਹੈ। ਸੋਵੀਅਤ ਰੂਸ ਦੇ ਟੁੱਟਣ ਬਾਅਦ ਦੁਨੀਆਂ ਅੰਦਰ ਕਿਰਤੀ ਵਰਗ ਦੀ ਲੁੱੱਟ ਲਈ ਸਾਮਰਾਜੀਆਂ ਨੇ ਕਿਵੇਂ ਦਰਵਾਜੇ ਖੋਲ ਦਿੱਤੇ ਹਨ, ਉਹ ਸਾਰੀਆਂ ਆਰਥਿਕ ਸਹੂਲਤਾਂ ਜੋੋ ਸਮਾਜਵਾਦੀ ਦਬਾਓ ਕਾਰਨ ਕਿਰਤੀ ਮਾਣ ਰਿਹਾ ਸੀ, ਉਹ ਸਾਰੀਆਂ ਆਰਥਿਕ ਸਹੂਲਤਾਂ ਇਕ ਇਕ ਕਰਕੇ ਖੁੱਸ ਰਹੀਆਂ ਹਨ।

        ਅੱਜ ! ਇਸਤਰੀ ਵਰਗ ਨੂੰ ਆਪਣੀ ਹੋਂਦ ਕਾਇਮ ਰੱਖਣ ਲਈ ਹਰ ਮੋਰਚਿਆ ਤੇ ਭਾਵੇਂ ! ਉਹ ਸਮਾਜਿਕ, ਆਰਥਿਕ, ਰਾਜਨੀਤਕ ਜਾਂ ਸਭਿਆਚਾਰ ਹੋਣ, ਉਨ੍ਹਾਂ ਨਾਲ ਮਿਲ ਕੇ ਸੰਘਰਸ਼ਸ਼ੀਲ ਹੋਣਾ ਪਏਗਾ। ਇਸਤਰੀ ਵਰਗ ਵਿਰੁੱਧ ਪੈਦਾ ਹੋਈ ਸਦੀਆਂ ਪੁਰਾਣੀ ਮਾਨਸਿਕ ਗੁਲਾਮੀ ਦੇ ਖਾਤਮੇ ਲਈ ਇਸਤਰੀ ਸੰਗਠਨਾਂ ਦੀਆਂ ਪਹਿਲ ਕਦਮੀਆਂ, ਫੈਸਲਾ ਲੈਣ ਦੀ ਅਜ਼ਾਦੀ, ਆਪਣੀ ਸਖਸ਼ੀ ਅਜ਼ਾਦੀ ਨੂੰ ਅੱਗੇ ਵਧਾਉਣ ਲਈ, ਕਿਰਤੀ ਵਰਗ ਦੀ ਪਾਰਟੀ  ਨੂੰ ਇਸਤਰੀਆਂ ਨੂੰ ਆਪਣੀਆਂ ਸਫ਼ਾ ਅੰਦਰ ਸ਼ਮੂਲੀਅਤ ਕਰਾਉਣ ,ਹਰ ਪੱਧਰ ਦੇ ਕਾਜ ਸੰਗਠਨਾਂ ਦੀ ਹਿੱਸੇਦਾਰੀ ਬਨਾਉਣ ਲਈ ਉਤਸ਼ਾਹਿਤ ਕੀਤਾ ਜਾਵੇ ਤੇ ਸੰਘਰਸ਼ਸ਼ੀਲ ਬਣਾਇਆ ਜਾਵੇ।

        ਜੀਵਨ ਦੇ ਹਰ ਖੇਤਰ ਵਿੱਚ ਇਸਤਰੀ ਦੀ ਆਪਣੀ ਸੁਤੰਤਰ ਹੈਸੀਅਤ ਤੇ ਅਜ਼ਾਦ ਪਹਿਚਾਣ ਲਈ ਸੰਘਰਸ਼ ਦਾ ਸਵਾਲ ਦੂਰਗਾਮੀ ਅਤੇ ਇਤਿਹਾਸਕ ਮਹੱਤਤਾ ਰੱਖਦਾ ਹੈ। ਇਸ ਨੂੰ ਕੇਵਲ ਇਕ ਗੈਰ ਦ੍ਰਿਸ਼ਟੀਕੋਨ ਕਹਿ ਕੇ ਖਾਰਜ ਕਰ ਦੇਣਾ ਠੀਕ ਨਹੀਂ ਹੈ। ‘‘ਅੱਜ ਦੇ ਯੁੱਗ ਅੰਦਰ ਉਠ ਰਹੇ ਪੱਛਮੀ ਨਾਰੀਵਾਦੀ ਅੰਦੋਲਨ ਗਲਤ ਧਾਰਨਾਵਾਂ, ਕਿਰਤੀ ਵਰਗ ਅੰਦਰ ਵੰਡੀਆਂ ਪਾਉਣ, ਨਸਲਵਾਦ ਅਤੇ ਸੱਜ ਪਿਛਾਖੜ ਸਭ ਕੁਰਾਹਿਆਂ ਜਿਹੜੇ ਕਿਰਤੀ ਜਮਾਤ ਅੰਦਰ ਫੁੱਟ ਪਾਉਂਦੇ ਹਨ ਉਨ੍ਹਾਂ ਨੂੰ ਨਕਾਰਨਾ ਚਾਹੀਦਾ ਹੈ। ਇਸਤਰੀਆਂ ਨੂੰ ਆਪਣੀ ਬੰਦ ਖਲਾਸੀ ਲਈ ‘‘ਰੁਜ਼ਗਾਰ ਦੇਣ, ਬੇ-ਰੁਜ਼ਗਾਰੀ ਵਿਰੁੱਧ, ਮਹਿੰਗਾਈ, ਗਰੀਬੀ ਨੂੰ ਖਤਮ ਕਰਾਉਣ, ਹਰ ਇਕ ਨੂੰ ਵਿੱਦਿਆ ਤੇ ਸਿਹਤ ਸੇਵਾਵਾਂ ਦਾ ਹੱਕ, ਫ਼ਿਰਕਾਪ੍ਰਸਤੀ ਤੇ ਨਸਲਵਾਦ ਵਿਰੁੱਧ, ‘‘ਵਾਤਾਵਰਣ ਦੀ ਰੱਖਿਆ ਅਤੇ ਸੰਸਾਰ ਅਮਨ`` ਦੀ ਮੰਗ ਉਠਾਉਣੀ ਚਾਹੀਦੀ ਹੈ।

        ‘‘ਆਓ! ਇਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਸਾਨੂੰ ‘ਜਮਹੂਰੀਅਤ-ਬਰਾਬਰਤਾ, ਇਸਤਰੀਆਂ ਦੀ ਬੰਦ ਖਲਾਸੀ ਲਈ ਅਵਾਜ਼ ਬੁਲੰਦ ਕਰੀਏ ? ਸਾਨੂੰ ਸੰਗਠਿਤ ਹੋ ਕੇ ਲੜਾਈ ਜਾਰੀ ਰੱਖਣੀ ਪਏਗੀ। ਤਾਂ ਹੀ ਅਸੀਂ ਜਿੱਤ ਵੱਲ ਵੱਧ ਸਕਦੇ ਹਾਂ।``

 
ਰਾਜਿੰਦਰ ਕੌਰ ਚੋਹਕਾ
91-98725-44738   
001-403-285-4208

ਲਵ-ਜਿਹਾਦ ਕਨੂੰਨ : ਇਸਤਰੀ ਹੱਕਾਂ ‘ਤੇ ਫਾਸ਼ੀਵਾਦੀ ਹਮਲਾ ! - ਰਾਜਿੰਦਰ ਕੌਰ ਚੋਹਕਾ

ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਜਿਸ ਦਾ ਜਨਮ 1925 ਨੂੰ ਹੋਇਆ ਅਤੇ ਇਸ ਦੀ ਵਿਚਾਰਧਾਰਾ ਦਾ ਸਾਮਰਾਜੀ, ਬਰਤਾਨਵੀ ਬਸਤੀਵਾਦੀ ਗੋਰਿਆਂ ਵਿਰੁੱਧ ਦੇਸ਼ ਦੇ ‘ਮੁਕਤੀ ਸੰਗਰਾਮ` ਅੰਦਰ ਕੋਈ ਵੀ ਰੋਲ ਨਹੀ ਹੈ ! ਅੱਜ ! ਦੇਸ਼ ਦਾ ਸਭ ਤੋਂ ਵੱਡਾ ਰਖਵਾਲਾ, ਸਭ ਤੋਂ ਵੱਡਾ ਦੇਸ਼ ਭਗਤ ਅਤੇ ਭਾਰਤ ਦੀ ਵ਼ਫਾਦਾਰ ਕਹਾਉਣ ਵਾਲੀ ਆਰ.ਐਸ.ਐਸ. ਅਜਿਹੀ ਸੰਸਥਾ ਹੈ, ‘‘ਜੋ ਨਾਂ ਤਾਂ ਅਜ਼ਾਦ ਭਾਰਤ ਦੇ ਸੰਵਿਧਾਨ, ਕੌਮੀ ਝੰਡਾ ਤੇ  ਨਾ ਹੀ ਪ੍ਰਜਾਤੰਤਰਿਕ ਧਰਮ-ਨਿਰਪੱਖਤਾ ਅਤੇ ਦੇਸ਼ ਦੀਆਂ ਕੌਮੀ ਮਾਨਤਾਵਾ ਵਿੱਚ ਕੋਈ ਵਿਸ਼ਵਾਸ਼ ਰੱਖਦੀ ਹੈ ?`` ਦੇਸ਼ ਦੇ ਮੁਕਤੀ ਅੰਦੋਲਨ ਦੌਰਾਨ ਲੱਖਾਂ ਭਾਰਤੀ, ਜਿਨ੍ਹਾਂ ਨੇ ਦੇਸ਼ ਦੀ ਅਜ਼ਾਦੀ ਲਈ ਹਰ ਤਰ੍ਹਾਂ ਦੀਆਂ ‘ਕੁਰਬਾਨੀਆਂ` ਕੀਤੀਆਂ, ਉਨ੍ਹਾਂ ਪ੍ਰਤੀ ਇਸ ਦਾ ਫਿਰਕੂ, ਹਿੰਦੂਤਵੀ ਅਤੇ ਇਕ ਪਾਸੜ ਰਵੱਈਆ ਰਿਹਾ ਹੈ। ਦੇਸ਼ ਦੇ ਸੰਘੀ ਢਾਂਚੇ ਪ੍ਰਤੀ ਨਫ਼ਰਤ, ਬਹੁ- ਕੌਮੀ, ਬਹੁ-ਭਾਸ਼ਾਈ ਅਤੇ ਫਿਰਕਿਆਂ ਦੇ ਵਿਰੁੱਧ, ਫਿਰਕੂ ਜ਼ਹਿਰ, ਜੋ ਲੋਕਤੰਤਰੀ ਸਿਧਾਂਤਾ ਦੇ ਉਲੱਟ ਹੈ, ਹਿੰਦੂਤਵ ਵਿਚਾਰਧਾਰਾ ਰਾਂਹੀ, ਭਾਰਤ ਅੰਦਰ ‘ਨਾਜ਼ੀ ਅਤੇ ਫਾਸ਼ੀਵਾਦੀ` ਤਰਜ਼ ਦਾ ਹਿੰਦੂ-ਰਾਜ ਸਥਾਪਿਤ ਕਰਨ ਦੀ ਹੋੜ ਵਿੱਚ ਹੈ ! ਜਦੋਂ ‘ਭਗਤ ਸਿੰਘ, ਰਾਜਗੁਰੂ, ਸੁਖਦੇਵ ਅਸ਼ਫ਼ਾਕ ਉਲਾ, ਰਾਮ ਪ੍ਰਸਾਦ ਬਿਸਮਿਲ, ਚੰਦਰ ਸ਼ੇਖਰ ਅਜ਼ਾਦ, ਰਾਜਿੰਦਰ ਲਹਿਰੀ` ਵਰਗੇ ਸੈਂਕੜੇ ਨੌਜਵਾਨ ਜਾਤ, ਧਰਮ ਅਤੇ ਫਿਰਕਿਆਂ ਨੂੰ ਭੁਲਾ ਕੇ ਦੇਸ਼ ਦੀ ਅਜ਼ਾਦੀ ਲਈ ਜਾਨਾਂ ਕੁਰਬਾਨ ਕਰ ਰਹੇ ਸਨ , ਤਾਂ ! ਉਸ ਵੇਲੇ ਹੇਡਗੇਵਾਰ ਅਤੇ ਉਸ ਦੇ ਸਾਰੇ ਸਾਥੀ ਪੂਰੇ ਦੇਸ਼ ਅੰਦਰ ਕੇਵਲ, ਹਿੰਦੂ ਰਾਸ਼ਟਰ ਅਤੇ ਹਿੰਦੂ ਸੱਭਿਆਚਾਰ ਤੱਕ ਹੀ ਆਪਣੇ ਆਪ ਨੂੰ ਸੀਮਤ ਰੱਖ ਰਹੇ ਸਨ।
    ਅੱਜ ! ਵੀ ਆਰ.ਐਸ.ਐਸ. ਗੋਲਵਲਕਰ ਦੀਆਂ ਲਿਖਤਾਂ, ਜਿਸ ਵਿੱਚ ‘ਹਿਟਲਰ ਵਲੋਂ ਉਭਾਰੇ ਗਏ ਨਾਜੀਵਾਦੀ ਸੱਭਿਆਚਾਰਕ ਰਾਸ਼ਟਰਵਾਦ ਦਾ ਗਾਉਣ ਗਾਇਆ ਗਿਆ ਹੈ, ਜਿਸ ਰਾਹੀਂ ਦੇਸ਼ ਦੀਆਂ ਘੱਟ ਗਿਣਤੀਆਂ ਸਬੰਧੀ ਦੁਰ-ਮਨਸੂਬੇ ਰੱਚੇ ਗਏ ਹਨ, ‘ਉਹ ਦੇਸ਼ ਦੇ ਟੁਕੜੇ ਕਰਨ ਵਾਲੀ ਅਜਿਹੀ ਕਿਸੇ ਵੀ ਸੰਸਥਾ ਨੂੰ ਮਨਭਾਉਂਦੇ ਲਗਦੇ ਹਨ । ਭਾਵ ! ਘੱਟ ਗਿਣਤੀਆਂ ਨੂੰ ਆਪਣੀ ਵੱਖਰੀ ਪਹਿਚਾਣ ਦੀ ਹਰ ਭਾਵਨਾ ਦਾ ਤਿਆਗ ਕਰਦੇ ਹੋਏ, ਆਪਣੇ ਵਿਦੇਸ਼ੀ ਮੂਲ ਨੂੰ ਭੁੱਲਦੇ ਹੋਏ, ਦੇਸ਼ ਦੀ ਅਬਾਦੀ ਦੇ ਮੁੱਖ ਹਿੱਸੇ, ਭਾਵ ! ‘‘ਰਾਸ਼ਟਰੀ ਨਸਲ (ਹਿੰਦੂ) ਦੇ ਸੱਭਿਆਚਾਰ ਤੇ ਬੋਲੀ ਨੂੰ ਅਪਨਾਉਣਾ ਹੋਵੇਗਾ ? ਜੇਕਰ ਉਹ ਅਜਿਹਾ ਨਹੀਂ ਕਰਦੇ, ਤਾਂ ! ਉਹ ਰਾਸ਼ਟਰ ਦੇ ਸਾਰੇ ਬੰਧਨਾਂ ਅਤੇ ਨਿਯਮਾਂ (ਦੇਸ਼ ਅੰਦਰ ਬਹੁ-ਗਿਣਤੀ) ‘ਚ ਬੱਧੇ ਹੋਏ ਰਾਸ਼ਟਰ ਦੀ ਇਜ਼ਾਜ਼ਤ ਅਨੁਸਾਰ ਵਿਦੇਸ਼ੀਆਂ ਦੀ ਤਰ੍ਹਾਂ ਰਹਿ ਸਕਦੇ ਹਨ ! ਉਹ ਦੇਸ਼ ਅੰਦਰ ਕਿਸੇ ਵੀ ਅਧਿਕਾਰ ਜਾਂ ਸਹੂਲਤ ਦੇ ਹੱਕਦਾਰ ਹੋਣਾ ਛੱਡ ਦੇਣ ?`` ਗੋਲਵਲਕਰ ਮੁਤਾਬਿਕ, ‘‘ ਮੁਸਲਮਾਨ, ਸ਼ਹਿਰੀ (ਨਾਗਰਿਕ) ਭਾਰਤ ਅੰਦਰ  ਇਕ ਨੰਬਰ ਦੁਸ਼ਮਣ, ਦੋ ਨੰਬਰ ਈਸਾਈ ਅਤੇ ਤਿੰਨ ਨੰਬਰ ਤੇ ਕਮਿਊਨਿਸਟ ਹਨ।`` ਉਹ ਲੁਕਵੇਂ ਅਜੰਡੇ ਰਾਂਹੀ ਮੰਨੂ ਸਿਮ੍ਰਤੀ ਦੇ ਧਰਮ ਗ੍ਰੰਥ, ਜਿਹੜਾ ਹਿੰਦੂ ਰਾਸ਼ਟਰ ਲਈ ਵੇਦਾਂ ਤੋਂ ਬਾਅਦ,  ਉਨ੍ਹਾਂ ਲਈ ਪ੍ਰਾਚੀਨ ਕਾਲ ਤੋਂ ਹੀ ਸਾਡੇ ਲਈ ਸੱਭਿਆਚਾਰ, ਰੀਤੀ-ਰਿਵਾਜ਼, ਵਿਚਾਰ,ਆਚਰਣ ਦਾ ਆਧਾਰ ਬਣ ਗਿਆ ਹੈ। ਅੱਜ ! ਮਨੁੂੰ-ਸਿਮ੍ਰਤੀ ਹੀ ਹਿੰਦੂ ਵਿਧੀ ਹੈ ? ਜਿਸ ਅਨੁਸਾਰ ‘ਦਲਿਤਾਂ ਅਤੇ ਇਸਤਰੀਆਂ ਵਾਸਤੇ, ਗੈਰ-ਮਨੁੱਖੀ ਫਲਸਫ਼ੇ ਦਾ ਇਹ ਇਕ ਵਾਹਕ ਹੈ ! ਮੰਨੂ ਸਿਮ੍ਰਤੀ ‘ਚ ਸ਼ੂਦਰਾਂ (ਅਛੂਤਾਂ) ਅਤੇ ਇਸਤਰੀਆਂ ਨੂੰ ਅਜਿਹੇ ਜੀਵ ਮੰਨਿਆ ਗਿਆ ਹੈ, ‘‘ਜਿਨ੍ਹਾਂ ਨੂੰ ਕਿਸੇ ਵੀ ਕਿਸਮ ਦੇ ਮਨੁੱਖੀ ਅਧਿਕਾਰਾਂ ਦੀ ਜ਼ਰੂਰਤ ਨਹੀਂ ਹੈ? ``
    ਆਰ.ਐਸ.ਅਸ ਅਤੇ ਉਸ ਦਾ ਸਮੁੱਚਾ ਸੰਘ ਪਰਿਵਾਰ ਭਾਰਤ ਦੇ ‘‘ਪਾਰਲੀਆਮੈਂਟਰੀ ਜਮਹੂਰੀਅਤ`` ਦੀ ਪੌੜੀ ਚੜ੍ਹ ਕੇ ਦੇਸ਼ ਦੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ, ਪਿੜ੍ਹ ਅੰਦਰ ਬਹੁਲਤਾਵਾਦੀ ਜਮਹੂਰੀ ਢਾਂਚੇ, ਧਰਮਾਂ, ਰਸਮਾਂ, ਰਿਵਾਜ਼, ਭਾਸ਼ਾ ਅਤੇ ਸੱਭਿਆਚਾਰ ਵਾਲੀ ਵੱਖਰੀ ਪਹਿਚਾਣ ਨੂੰ ਆਪਣੀ ਬੁਨਿਆਦੀ, ਮੂਲਵਾਦੀ ਵਿਚਾਰਧਾਰਾ ਰਾਂਹੀ, ਹਿੰਦੂ, ਹਿੰਦੀ ਅਤੇ ਹਿੰਦੂਤਵ ਦਿੱਖ ਵਾਲਾ ਇਕ ਹਿੰਦੂ ਰਾਸ਼ਟਰ ਕਾਇਮ ਕਰਨ ਵੱਲ ਤੁਰ ਪਿਆ ਹੈ ? ਹੁਣ ਉਹ ਹਿੰਦੂਤਵ ਵਿਚਾਰਧਾਰਾ ਦੀ ਮੌਜੂਦਾ ਚੜ੍ਹਾਈ ਵੱਲ ਆਪਣੀ ਯਾਤਰਾ ਸ਼ੁਰੂ ਕਰ ਰਿਹਾ ਹੈ ! ਦੂਸਰੇ ਧਰਮਾਂ ਪ੍ਰਤੀ ਨਫ਼ਰਤ, ਅਸਹਿਣਸ਼ੀਲਤਾ ਅਤੇ ਅੰਧ ਰਾਸ਼ਟਰਵਾਦੀ ਸ਼ਾਵਨਵਾਦ ਦੇ ਪਸਾਰੇ ਅਧੀਨ ਹੁਣ ਇਸਤਰੀ ਦੀ ਮਾਣ-ਮਰਿਆਦਾ ਅਤੇ ਉਸ ਦੇ ਅਧਿਕਾਰਾਂ ਤੇ ਹਮਲੇ ਸੇਧਣ ਵੱਲ ਵੀ ਸੰਘ ਪਰਿਵਾਰ ਤੁਰ ਪਿਆ ਹੈ! ਕੋਈ ਵੀ ਬਾਲਗ ਲੜਕੀ 18-ਸਾਲ ਉਮਰ ਤੇ ਲੜਕਾ 21-ਸਾਲ ਉਮਰ ਵਾਲਾ ਭਾਰਤ ਦੇ ਸੰਵਿਧਾਨ ਅੰਦਰ ਆਪਸੀ  ਵਿਆਹ ਕਰਵਾਉਣ ਦਾ ਹੱਕਦਾਰ ਹੈ ! ਸੰਵਿਧਾਨ ਦੀ ਧਾਰਾ 14, 15, 21,29 ਅਨੁਸਾਰ ਲੜਕੀ ਅਤੇ ਲੜਕਾ ਕਿਸੇ ਵੀ ਧਰਮ, ਜਾਤ ਅਤੇ ਫਿਰਕੇ ਦੇ ਹੋਣ, ‘ਆਪਸੀ ਵਿਆਹ ਕਰਵਾ ਸਕਦੇ ਹਨ। ਉਨ੍ਹਾਂ ਨੂੰ ਵਿਆਹ ਕਰਵਾ ਕੇ ਵਿਆਹ ਰਜਿਸਟਰ ਕਰਵਾਉਣ ਦਾ ਅਧਿਕਾਰ ਹੈ?` ਪਰ ! ਅਜਿਹੇ ਪਾਕ ਰਿਸ਼ਤੇ ਨੂੰ ਸੰਘ ਪਰਿਵਾਰ ਦੀਆਂ ਰਾਜ ਸਰਕਾਰਾਂ ਨੇ ‘‘ਲਵ-ਜਿਹਾਦ`` (ਸਿ਼ਊਡੋ ਮੈਰਿਜ) ਦਾ ਨਾਂ ਦੇ ਕੇ ਰੋਕਾਂ ਖੜੀਆਂ ਕਰ ਦਿੱਤੀਆਂ ਹਨ ? ਕੇਂਦਰ ਦੀ ਸਰਕਾਰ ‘‘ਅੰਤਰਜਾਤੀ, ਰਾਜ ਤੇ ਫਿਰਕਿਆ`` ਵਿਚਕਾਰ ਵਿਆਹ ਕਰਾਉਣ ਵਾਲੇ ਭਾਰਤੀ ਜੋੜੇ ਨੂੰ ਹਰ ਤਰ੍ਹਾਂ ਦੀ ‘ਸਹੂਲਤ ਅਤੇ ਹਿਫ਼ਾਜਤ`` ਦੇਣ ਦੇ ਵਾਅਦੇ ਕਰਦੀ ਹੈ ? ਪਰ ! ਸੰਘ ਪਰਵਾਰ ਦੀਆਂ ਰਾਜ ਸਰਕਾਰਾਂ ਕਾਨੂੰਨੀ ਰੋਕਾਂ ਲਾ ਰਹੀਆਂ ਹਨ ਅਤੇ ਕੇਂਦਰ ਦੀ ਸੰਘ ਸਰਕਾਰ ਵੀ ‘‘ਚੁੱਪ ਧਾਰ`` ਬੈਠੀ ਹੋਈ ਹੈ। ‘‘ਨਿਆਂ ਦਾ ਤਰਾਜੂ ਵੀ ਘੇਸ ਮਾਰੀ ਚੁੱਪ ਬੈਠਾ ਹੈ`` ! ਯੂ.ਪੀ., ਮੱਧ-ਪ੍ਰਦੇਸ਼, ਹਰਿਆਣਾ, ਆਸਾਮ ਆਦਿ ਰਾਜਾਂ ਅੰਦਰ ਸੰਘੀ ਸਰਕਾਰਾਂ ‘‘ਲਵ-ਜਿਹਾਦ`` ਦੇ ਨਾਂ ਹੇਠ ਨੌਜਵਾਨ ਬਾਲਗ ਲੜਕੀ ਤੇ ਲੜਕੇ ਨੂੰ ਆਪਸ ਵਿੱਚ ਵਿਆਹ ਕਰਾਉਣ ਤੋਂ ਰੋਕਣ ਲਈ, ਕਨੂੰਨੀ ਰੋਕਾਂ ਖੜੀਆਂ ਕਰਨ ਲਈ, ‘‘ਹਿੰਦੂ ਵਿਆਹ ਕਾਨੂੰਨ`` ਦੇ ਹੁੰਦਿਆ, ‘‘ਹਿੰਦੂਤਵੀ ਧੌਂਸ`` ਜਮਾਂ ਰਹੀਆਂ ਹਨ। ਇਹ ਵਰਤਾਰਾ ਇਸਤਰੀ ਵਰਗ ਦੇ ਅਧਿਕਾਰਾਂ ਵਿਰੁਧ ‘‘ਖੁਲ੍ਹਾ ਡਾਕਾ`` ਹੈ ਅਤੇ ਦੇਸ਼ ਅੰਦਰ ਦੋ ਫਿਰਕਿਆ ਅੰਦਰ ਦੀਵਾਰਾਂ ਖੜੀਆਂ ਕਰਨ ਦੇ ਤੁੱਲ ਹੈ ! ਭਾਰਤ ਦੇ ਮੀਡੀਆ ਰਾਹੀਂ ਦੋ ਫਿਰਕੇ ਦੇ ਬਾਲਗ ਲੜਕੀ ਅਤੇ ਲੜਕੇ ਨੂੰ ਆਪਸੀ ਵਿਆਹ ਕਰਾਉਣ ਤੋਂ  ਰੋਕਣ, ਪੁਲੀਸ ਰਾਂਹੀ ਤੰਗ-ਪ੍ਰੇਸ਼ਾਨ ਕਰਨ ਅਤੇ ਸੰਘ ਪਰਵਾਰ ਦੇ ਪਾਲੇ ਗੁੰਡਿਆਂ ਰਾਹੀਂ ਡਰਾਉਣ ਧਮਕਾਉਣ ਦੀਆਂ ਵਾਰਦਾਤਾਂ ਦੀਆਂ ਦਿਲ ਦਹਿਲਾਉਣ ਵਾਲੀਆਂ ਕਹਾਣੀਆਂ ਨਿੱਤ-ਦਿਨ ਸਾਹਮਣੇ  ਆ ਰਹੀਆਂ  ਹਨ। ਜਦੋਂ ! ਲੜਕਾ ਮੁਸਲਿਮ ਫਿਰਕੇ ਦਾ ਹੋਵੇ ?
    ਸਾਡੇ ਦੇਸ਼ ਨੂੰ ਅਜ਼ਾਦ ਹੋਇਆ ਭਾਵੇ ! 73 ਸਾਲ ਹੋ ਗਏ ਹਨ।ਕੇਂਦਰ ਵਿੱਚ ਲੰਬਾ ਸਮਾਂ ਕਾਂਗਰਸ ਪਾਰਟੀ ਦੀ ਦੀ ਗੈਰ ਕਾਂਗਰਸ ਪਾਰਟੀਆਂ ਦੀਆਂ ਸਰਕਾਰਾਂ ਵੀ ਰਹੀਆਂ ਹਨ। ਸੰਸਦ, ਵਿਧਾਨ ਸਭਾਵਾਂ ਜਾਂ ਚੁਣੇ ਹੋਏ ਜਮਹੂਰੀ ਅਦਾਰਿਆ ਵਿੱਚ ਸੰਵਿਧਾਨ ਅਨੁਸਾਰ ਕਾਰਵਾਈ ਹੁੰਦੀ ਰਹੇ ਤਾਂ ਸੰਸਥਾਵਾਂ ਦੇ ਨਤੀਜੇ ਚੰਗੇ ਨਿਕਲਦੇ ਹਨ। ਪ੍ਰੰਤੂ ! ਜਦੋਂ ਇਹੋ ਜਿਹੇ ਅਦਾਰਿਆ ਵਿੱਚ ਖਾਸ ਕਰਕੇ ਸੰਸਦ ਜਾਂ ਵਿਧਾਨ ਸਭਾਵਾਂ ਵਿੱਚ, ਕਿਸੇ ਵੀ ਪਾਰਟੀ ਨੂੰ ਭਾਰੂ ਬਹੁ-ਮਤ ਗਿਣਤੀ ਵਿੱਚ ਜਿੱਤ ਮਿਲ ਜਾਵੇ, ਤਾਂ ! ਉਹ ਸੰਸਦ ਜਾਂ ਵਿਧਾਨ ਸਭਾਵਾਂ ਵਿੱਚ ਬਿਨ੍ਹਾਂ ਜਮਹੂਰੀ ਕਾਰਵਾਈ ਕਰਾਏ, ਬਿਨ੍ਹਾਂ ਖਰੜਾ ਵੰਡੇ, ਬਿਨ੍ਹਾਂ ਚਰਚਾ ਕਰਵਾਏ ਆਪ ਹੀ ਆਪਣੀ ਬਹੁ-ਮੱਤ ਨਾਲ ਕਾਨੂੰਨ ਪਾਸ ਕਰਵਾ ਲਵੇ, ਤਾਂ ! ਵਿਰੋਧੀ ਸੰਸਦ ਮੈਂਬਰਾਂ ਵਿੱਚ ‘‘ਰੋਹ`` ਤਾਂ ਆਵੇਗਾ ਹੀ ? ਪ੍ਰੰਤੂ, ਜਦੋਂ ਇਹੋ ਜਿਹੇ, ‘ਲੋਕ ਵਿਰੋਧੀ ਕਾਨੂੰਨ` ਬਣਾਏ ਜਾ ਰਹੇ ਹੋਣ,  ਤਾਂ ਉਥੇ ਦੇਸ਼ ਦੀ ਜੰਤਾ ਅੰਦਰ ਵੀ ਰੋਹ ਤਾਂ ਪੈਦਾ ਹੀ ਹੋਣਾ ਹੈ?` -2014 ਤੋਂ ਕੇਂਦਰ ਵਿੱਚ ਬੀ.ਜੇ.ਪੀ. ਦੀ ਮੋਦੀ ਸਰਕਾਰ ਸੀ ਅਤੇ ਦੁਬਾਰਾ 2019 ਵਿੱਚ ਦੂਸਰੀ ਵਾਰੀ ਬੀ.ਜੇ.ਪੀ. ਨੇ ਬਹੁ-ਮਤ ਹਾਸਲ ਕਰਕੇ ਕੇਂਦਰ ਵਿੱਚ ਸਤਾ ਤੇ ਕਬਜ਼ਾ ਕਰ ਲਿਆ। ਇਸ ਜਿੱਤ ਦੇ ‘‘ਨਸ਼ੇ ਦੇ ਗਰੂਰ`` ਵਿੱਚ ਚੂਰ ਹੋਈ ਬੀ.ਜੇ.ਪੀ. ਦੀ ਮੋਦੀ ਸਰਕਾਰ ਨੇ ਦੇਸ਼ ਵਿੱਚ ਅਜਿਹੇ ਲੋਕ ਵਿਰੋਧੀ ਕਾਲੇ ਕਾਨੂੰਨ ਬਨਾਉਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਨਾਲ ਦੇਸ਼ ਵਿੱਚ ਹਰ ਪਾਸੇ ਆਮ ਲੋਕਾਂ ਵਿੱਚ ਰੋਹ ਫੈਲ ਰਿਹਾ ਹੈ। -2014 ਤੋਂ ਹੀ ਮੋਦੀ ਸਰਕਾਰ ਦੇ ਰਾਜ ਵਿੱਚ ਆਰਥਿਕ ਅਸਮਾਨਤਾ ਵਧਣ ਕਾਰਨ ਨੰਗ, ਭੁੱਖ, ਮਹਿੰਗਾਈ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਹੱਦਾਂ ਬੰਨੇ ਟੱਪ ਗਿਆ ਹੈ। ਨਿਆ-ਕਾਨੂੰਨੀ ਵਿਵਸਥਾ ਤੇ ਮੀਡੀਆ ਵੀ ਸਰਕਾਰਾਂ ਦੇ ਪੱਖ ਵਿਚ ਹੀ ਭੁਗਤ ਰਿਹਾ ਹੈ। ਅੱਜ ! ਸਰਕਾਰ ਕੋਵਿਡ-19 ਦੇ ਛਾਏ ਹੇਠ ਸੰਸਦ ਅੰਦਰ ਕਈ ਅਜਿਹੇ ਕਾਨੂੰਨ ਜੋ ਲੋਕ ਵਿਰੋਧੀ ਹਨ, ਬਿਨਾ ਚਰਚਾ ਕਰਵਾਏ, ਵਿਰੋਧੀ ਧਿਰ ਨੂੰ ਬਿਨ੍ਹਾਂ ਵਿਸ਼ਵਾਸ਼ ਵਿੱਚ ਲਏ ਬਗੈਰ ‘‘ਥੋਕ-ਮਾਲ`` ਦੀ ਤਰ੍ਹਾਂ ਲੋਕ ਸਭਾ ਅਤੇ ਰਾਜ ਸਭਾ ਵਿੱਚ ਪਾਸ ਕਰਵਾਏ ਜਾ ਰਹੇ ਹਨ।
    5-ਅਗਸਤ 2019 ਨੂੰ ਜੰਮੂ ਕਸ਼ਮੀਰ ਵਿੱਚ 370 ਧਾਰਾ ਖਤਮ ਕਰਨਾ, ਨਾਗਰਿਕਤਾ ਸੋਧ ਬਿਲ, ਤਿੰਨ ਤਲਾਕ ਕਾਨੂੰਨ, ਕਿਰਤ ਵਿਰੋਧੀ 4-ਕਿਰਤ ਕੋਡ ਤੇ ਹੁਣ ਕਿਸਾਨ ਵਿਰੋਧੀ ਤਿੰਨ ਮਾਰੂ ਬਿਲ ਆਪਣੇ ਬਹੁ-ਮੱਤ ਰਾਹੀਂ ਸੰਸਦ ਤੇ ਰਾਜ ਸਭਾ ਵਿੱਚ ਰੌਲੇ ਰੱਪੇ ਦੁਰਾਨ ਹੀ ਪਾਸ  ਕਰਵਾ ਕੇ ਰਾਸ਼ਟਰਪਤੀ ਤੋਂ ਮੋਹਰ ਲਗਵਾ ਕੇ ਕਾਨੂੰਨ ਬਣਾ ਲਏ ਗਏ ਹਨ। ਪਿਛਲੇ ਦੋ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਕਿਸਾਨ ਇਨ੍ਹਾਂ ਬਿਲਾਂ ਨੂੰ ਖਤਮ ਕਰਾਉਣ ਲਈ ਸੰਘਰਸ਼ ਦੇ ਰਾਹ ਪਏ ਹਨ ਅਤੇ ਦਿੱਲੀ ਵਿੱਚ ਲੱਖਾਂ ਦੀ ਗਿਣਤ ਵਿੱਚ ਕਿਸਾਨ ਮੋਦੀ ਨੂੰ ਇਹ ਬਿਲ ਵਾਪਸ ਲੈਣ ਦੀ ਗੁਹਾਰ ਲਗਾ ਰਹੇ ਹਨ। ਪ੍ਰਤੂੰ ਮੋਦੀ ਦੀ ਸਰਕਾਰ ਦੇ ਕੰਨਾਂ ਤੇ ਜੂੰ ਹੀ ਨਹੀਂ ਸਰਕਦੀ ਨਜ਼ਰ ਆ ਰਹੀ ਹੈ, ਅਜੇ ਤੱਕ ਇਹ ਮਸਲਾ ਹੱਲ ਹੁੰਦਾ ਨਜ਼ਰ ਹੀ ਨਹੀਂ ਆ ਰਿਹਾ ਹੈ, ਕਿ ਸੰਘ ਸਰਕਾਰ ਦੀਆਂ  ਰਾਜ ਸਰਕਾਰਾਂ ਵੱਲੋਂ (ਬੀ.ਜੇ.ਪੀ.) ਦੇਸ਼ ਭਰ ਅੰਦਰ ‘‘ਲਵ-ਜਿਹਾਦ`` ਦੂਸਰੇ ਧਰਮਾਂ ਵਿੱਚ ਲੜਕੇ ਲੜਕੀ ਵਲੋਂ ਕੀਤੇ ਜਾ ਰਹੇ ਵਿਆਹਾਂ ‘ਚ ਵਿਵਾਦਤ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਹਨ। ਬਹੁਤ ਹੀ ਦੁੱਖ ਦੀ ਗੱਲ ਹੈ ਕਿ ਜਿਨ੍ਹਾਂ ਰਾਜਾਂ ਵਿੱਚ ਬੀ.ਜੇ.ਪੀ. ਦੀਆਂ ਰਾਜ ਸਰਕਾਰਾਂ ਹਰਿਆਣਾ, ਮੱਧ ਪ੍ਰਦੇਸ਼, ਉਤੱਰ ਪ੍ਰਦੇਸ਼ ਅਸਾਮ ਆਦਿ ਵਿੱਚ ਹਨ, ਉਥੇ ‘‘ਲਵ-ਜਿਹਾਦ ਵਿਰੁਧ ਕਾਨੂੰਨ`` ਬਣਾ ਦਿੱਤੇ ਗਏ ਹਨ; ਜਾਂ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ? ਅੱਜ ! ਅਸੀਂ 21-ਵੀਂ ਸਦੀ ਵਿੱਚ ਪਹੰੁਚ ਗਏ ਹਾਂ, ਤਾਂ ਅਜੇ ! ਵੀ ਸਾਡੀ ਰਾਜਨੀਤਕ ਸੋਚ ਵਿੱਚ ਸੱਜ-ਪਿਛਾਕੜ ਸ਼ਕਤੀਆਂ ਆਪਣੀ ਹੋਂਦ ਕਾਇਮ ਰੱਖਣ ਲਈ ‘‘ਧਰਮ ਤੇ ਜਾਤ`` ਦਾ ਸ਼ਬਦ ਇਕ ਹਥਿਆਰ ਵਜੋਂ ਵਰਤ ਰਹੀਆਂ ਹਨ!
    ਅੱਜ ! ਦੇ ਯੁੱਗ ਵਿੱਚ ‘ਪ੍ਰੇਮ ਵਿਆਹ` ਕਰਾਉਣ ਦਾ ਮਤਲਬ ‘‘ਪ੍ਰੇਮ ਯੁੱਧ`` ? ਪ੍ਰੰਤੂ ! ਦੁੱਨੀਆਂ ਭਰ ਵਿੱਚ ਪੇ੍ਰਮ ਤੋਂ ਵੱਡੀ ਕੋਈ ਵੀ ਜਾਤੀ ਜਾਂ ਧਰਮ ਨਹੀਂ ਹੁੰਦਾ ਹੈ। ਇਸ ਤਰ੍ਹਾਂ ਕਿਸੇ ਵੀ ਲੜਕੇ ਅਤੇ ਲੜਕੀ ਨੂੰ ਕਿਸੇ ਵੀ ਧਰਮ ਵਿੱਚ ਵਿਆਹ ਕਰਾਉਣ ਤੋਂ ਰੋਕਿਆ ਵੀ ਨਹੀਂ ਜਾ ਸਕਦਾ। ਅੱਜ! ਵੀ ਸਾਡੀ ਪਿਤਰੀ ਸੋਚ ਇਥੇ ਖੜੀ ਹੈ, ‘‘ਕਿ ਆਪਣੇ ਧਰਮ ਵਿੱਚ ਹੀ ਵਿਆਹ ਕਰਾਉਣ ਲਈ ਲੜਕੇ ਅਤੇ ਲੜਕੀ ਉਪੱਰ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੰੁਚਾਈ ਜਾ ਰਹੀ ਹੈ।`` ਇਹ  ਸੋਚ ਇਸਤਰੀ ਦੇ ਵਿਰੋਧ ‘ਚ ਖੜੀ ਹੈ, ਜਦ ਕਿ ਬੱਚਿਆਂ ਦੇ ਬਾਲਗ ਹੋਣ ਤੇ ਉਹ ਆਪਣੀ ਮਰਜ਼ੀ ਦਾ ਸਾਥੀ ਚੁਨਣ ਦਾ ਫੈਸਲਾ ਲੈ ਸਕਣ ਦਾ ਹੱਕਦਾਰ ਹੁੰਦਾ ਹੈ !
    ਇਹ ਅਫ਼ਸੋਸ ਦੀ ਗੱਲ ਹੈ, ‘ਕਿ ਕੇਂਦਰ ਦੀ ਬੀ.ਜੇ.ਪੀ. ਅਤੇ ਰਾਜਾਂ ਅੰਦਰ ਸੰਘ ਪਰਵਾਰ ਸਰਕਾਰਾਂ ਦੇਸ਼ ਵਿੱਚ,ਆਪਸੀ ਵਿਚਾਰਾਂ ਦੀ ਸਾਂਝ ਰਾਹੀਂ ਜਿੰ਼ਦਗੀ ਭਰ ਦਾ ਸਾਥ ਨਿਭਾਉਣ ਵਾਲੇ ਸਾਥੀ ਦੀ ਪਿਆਰ ਰਾਹੀਂ ਚੋਣ ਕਰਨ ਲਈ, ਕਾਨੂੰਨੀ ਰੋਕਾਂ ਪੈਦਾ ਕਰ ਰਹੀਆਂ ਹਨ । ਹਰ ਨੌਜਵਾਨ ਬਾਲਗ ਲੜਕਾ ਲੜਕੀ, ਜੋ ਜਾਤਾਂ, ਧਰਮਾਂ ਤੋਂ ਉੱਪਰ ਉੱਠ ਕੇ ਆਪਣੀ ਜਿ਼ੰਦਗੀ ਨੂੰ ਬਸਰ ਕਰਨ ਲਈ ‘‘ਪਿਆਰ ਅਤੇ ਉਲਹਾਸ`` ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ, ਇਹ ਸੰਘ ਪਰਵਾਰ ਸਰਕਾਰਾਂ ਪਿਆਰ ਅੰਦਰ ਵੀ ਦੀਵਾਰਾਂ ਖੜੀਆਂ ਕਰਨ ਦੇ ਤੁੱਲ ਹੈ। ਪਰ ਸੰਘ ਪਰਿਵਾਰ ਸਰਕਾਰਾਂ ਦੀ ਮਨਮਰਜ਼ੀ ਰਾਂਹੀ ਇਹੋ ਜਿਹੇ ਪਿਆਰ, ਵਿਆਹਾਂ ਨੂੰ ਵੀ ਪ੍ਰਵਾਨਗੀ ਦੇਣ ਲਈ ਇਕ ਹੋਰ ਕਾਲਾ ਕਾਨੂੰਨ ‘‘ਲਵ-ਜਿਹਾਦ`` ਦਾ ਨਾਂ  ਦਿੱਤਾ ਗਿਆ ਹੈ, ਬਣਾ ਦਿੱਤੇ ਗਏ ਹਨ। ਅੱਜ ! ਯੂ.ਪੀ., ਮੱਧ-ਪ੍ਰਦੇਸ਼ ਅਤੇ ਹਰਿਆਣਾ ਵਿੱਚ ਆਪਸੀ ਪਿਆਰ ਵਿਆਹ ਨੂੰ ਰੋਕਣ ਲਈ ਲਵ-ਜਿ਼ਹਾਦ ਦੇ ਨਾਂ ਦੇ ਹੇਠ ਲੜਕੇ ਅਤੇ ਲੜਕੀ ਨੂੰ ਸਜ਼ਾ ਦੇਣ ਲਈ ‘ਕਰਨੀ ਸੈਨਾ, ਬਜਰੰਗ ਦਲ` ਆਦਿ ਅਜਿਹੇ ਨਾਵਾਂ ਥੱਲੇ ਮੋਹਰਲੀਆਂ ਸਫਾ ਵਿੱਚ ਖੜੇ ਕੀਤੇ ‘‘ਸੰਘੀ ਲੰਪਨ ਫੌਜ ਦੇ ਗੁੰਡਿਆਂ ਰਾਹੀਂ`` ਲਵ-ਜਿਹਾਦ ਦਾ ਨਾਂ ਦੇ ਕੇ ਵਿਆਹਾਂ ਨੂੰ ਜਬਰੀ ਰੋਕਿਆ,ਡਰਾਇਆ ਅਤੇ ਧਮਕਾਇਆ ਜਾ ਰਿਹਾ ਹੈ ! ਨੌਜਵਾਨਾਂ ਦੇ ਪ੍ਰੇਮ ਵਿਆਹ ਅਤੇ ਉਨ੍ਹਾਂ ਦੀ ਇੱਛਾ ਦੀ ਜਿਊਣ ਦੀ ਅਜ਼ਾਦੀ ਉੱਤੇ ਹਮਲੇ ਕੀਤੇ ਜਾ ਰਹੇ ਹਨ।
    ਅਸਲ ਵਿੱਚ 2008 ਤੋਂ ਪਹਿਲਾਂ ਕਦੀ ਵੀ ਲਵ-ਜਿਹਾਦ ਦਾ ਨਾਂ ਸੁਣਿਆ ਵੀ ਨਹੀਂ ਗਿਆ ਸੀ ? ‘‘ਰੋਮੀਓ`` ਵਰਗੇ ਸ਼ਬਦਾਂ ਦੀ ਚਰਚਾ ਜ਼ੋਰਾ ਤੇ ਸੀ। ਇਕ ਵਿਸ਼ਲੇਸ਼ਣ ਰਾਂਹੀ ਪਤਾ ਲੱਗਿਆ ਹੈ, ‘‘ਕਿ ਰਿਟਾਇਰਡ ਜਸਟਿਸ ਕੇਟੀ ਸ਼ੰਕਰ ` ਨੇ ਮੰਨਿਆ ਸੀ, ‘‘ਕਿ ਕੇਰਲਾ ਅਤੇ ਬੈਂਗਲੂਰ ਵਿੱਚ ਜਬਰਦਸਤ ਧਰਮ ਬਦਲਣ ਦੇ ਸ਼ੰਕੇ ਪੈਦਾ ਹੋਏ ਸਨ, ਤਾਂ ਉਨ੍ਹਾਂ ਨੇ ਕੋਰਟ  ਨੂੰ ਇਸ ਤਰ੍ਹਾਂ ਧਰਮ ਬਦਲ ਕੇ ਵਿਆਹਾਂ ਨੂੰ ਕਾਨੂੰਨੀ ਕਾਰਵਾਈ ਕਰਕੇ ਰੁਕਵਾਉਣ ਦੀ ਰਾਏ ਦਿੱਤੀ ਸੀ।`` ਪ੍ਰਤੂੰ ! ਕੋਰਟ ਨੇ ਕਿਹਾ ਸੀ, ‘‘ਕਿ, ਪ੍ਰੇਮ ਦੇ ਨਾਂ ਤੇ ਕਿਸੇ ਨੂੰ ਧੋਖੇ ਜਾਂ ਉਨ੍ਹਾਂ ਦੀ ਮਰਜ਼ੀ ਤੋਂ ਬਿਨ੍ਹਾਂ ਧਰਮ ਤਬਦੀਲ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ?`` ਇਹ ਵੀ ਸੰ਼ਕਾ ਜ਼ਾਹਿਰ ਕੀਤੀ ਜਾ ਰਹੀ ਹੈ, ‘ਕਿ ਲਵ-ਜਿਹਾਦ ਨਾਲ ਕੀਤੇ ਗਏ ਵਿਆਹਾਂ ਬਾਰੇ ਕੋਈ ਵੀ ਅੰਕੜਾ ਗ੍ਰਹਿ ਵਿਭਾਗ/ਮੰਤਰੀ ਕੋਲ ਨਹੀਂ ਹੈ ?`` ਗ੍ਰਹਿ ਮੰਤਰੀ ਜੀ ਕਿਸ਼ਨ ਰੈਡੀ ਨੇ ਫਰਵਰੀ 2020 ‘ਚ ਸੰਸਦ ‘ਚ ਬਿਆਨ ਦਿੱਤਾ ਸੀ, ‘‘ਕਿ ਵਰਤਮਾਨ ਕਾਨੂੰਨ ਵਿੱਚ ‘ਲਵ-ਜਿਹਾਦ` ਜਿਹਾ ਕੋਈ ਵੀ ਸ਼ਬਦ ਨਹੀ ਹੈ ਅਤੇ ਨਾ ਹੀ ਲਵ ਜਿਹਾਦ ਦੇ ਨਾਂ ਤੇ ਕੋਈ ਕੇਸ ਕੇਂਦਰੀ ਏਜੰਸੀ ਵਲੋਂ ਦਰਜ ਕੀਤਾ ਗਿਆ ਹੈ।``
    20 ਅਕਤੂਬਰ 2020 ਨੂੰ ‘ਰਾਸ਼ਟਰੀ ਮਹਿਲਾ ਆਯੋਗ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਮਹਾਂਰਾਸ਼ਟਰ ਦੇ ਰਾਜਪਲ` ਨਾਲ ਇਸ ਵਿਸ਼ੇ ਤੇ ਵਿਸਥਾਰ ਸਹਿਤ ਗੱਲ-ਬਾਤ ਕੀਤੀ ਸੀ। ਇਕ ਆਰ.ਟੀ. ਆਈ. ਰਾਹੀਂ ਰਾਸ਼ਟਰੀ ਮਹਿਲਾ ਆਯੋਗ ਨੇ ਦਸਿਆ, ‘‘ਕਿ ਉਨ੍ਹਾਂ ਦੇ ਕੋਲ ‘‘ਲਵ-ਜਿਹਾਦ`` ਨਾਲ ਜੁੜਿਆ ਕੋਈ ਮੁੱਦਾ/ਡੇਟਾ ਜਾਂ ਇਹੋ ਜਿਹਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਇਆ ਹੈ।``
ਦੇਸ਼ ਵਿੱਚ ਜੁੜਿਆ ਕਾਨੂੰਨ ਕੀ ਹੈ :- ਭਾਰਤ ਵਿੱਚ ਦੋ ਅਲੱਗ-ਅਲੱਗ ਧਰਮਾਂ ਦੇ ਵਿਸ਼ੇਸ਼ ਵਿਆਹ 1954 ਦੇ ਕਾਨੂੰਨ ਤਹਿਤ ਹਿੰਦੂ ਧਰਮ ਦੇ ਲੋਕ ਹਿੰਦੂ ਵਿਆਹ ਕਾਨੂੰਨ 1955 ਦੇ ਤਹਿਤ, ਮੁਸਲਿਮ ਧਰਮ ਵਾਲੇ ਮੁਸਲਿਮ ਪਰੰਪਰਾਵਾਂ ਨਾਲ ਵਿਆਹ ਕਰ ਸਕਦੇ ਹਨ। ਗਲਤ ਐਫੀਡੈਵਿਟ ਦੇਣ, ਉਮਰ ਜਾਂ ਧਰਮ ਨੂੰ ਲੁਕਾਉਣ, ਵਿਵਿਹਾਕ ਸਥਿਤੀ ਨੂੰ ਲੁਕਾਉਣ ਜਿਹੀਆਂ ਗਲਤ ਜਾਣਕਾਰੀ ਦੇਣ ਵਾਲਿਆਂ ਵਿਰੁੱਧ ਕਾਨੂੰਨ ਤਹਿਤ ਸਜ਼ਾ ਦਿੱਤੀ ਜਾ ਸਕਦੀ ਹੈ। ਆਈ.ਪੀ.ਸੀ. ਦੀ ਧਾਰਾ 366 ਤਹਿਤ ਅਗਵਾ ਕਰਨ ਦੇ ਮਾਮਲਿਆਂ ਵਿੱਚ 10 ਸਾਲ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਜੇਕਰ ਕਿਸੇ ਦੇ ਨਾਲ ਤੁਸੀਂ ਧੋਖਾ ਕਰਕੇ ਉਸ ਨਾਲ ਸਰੀਰਕ ਸਬੰਧ ਬਣਾਉਂਦੇ ਹੋ, ਉਸ ਉਪੱਰ ਧੋਖਾ-ਧੜੀ ਦਾ ਕੇਸ ਵੀ ਚੱਲ ਸਕਦਾ ਹੈ!
    ਸਾਡੇ ਦੇਸ਼ ਵਿੱਚ ਅੱਜ! ਦੀ ਰਾਜਨੀਤੀ ਨੂੰ ਧਰਮਾਂ, ਜਾਤਾਂ, ਮਜ਼ਹਬਾਂ ਤੇ ਖਿੱਤਿਆਂ ਦੇ ਤੌਰ ਤੇ ਇਕ ਮਜ਼ਬੂਤ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ, ਜੋ ਦੇਸ਼ ਦੀ ਪ੍ਰਭੂਸਤਾ ਨੂੰ ਸੱਟ ਮਾਰਦਾ ਹੈ ਅਤੇ ਦੇਸ਼ ਦੀ ਤਰੱਕੀ ਦੀ ਰਾਹ ਵਿੱਚ ਇਕ ਰੋੜਾ ਹੈ। ਇਹ ਸਾਡੀ ਧਰਮ ਨਿਰੱਪਖਤਾ, ਜਮਹੂਰੀਅਤ ਅਤੇ ਸਮਾਜਵਾਦੀ ਸੋਚ ਦੇ ਰਾਹ ਅੱਗੇ ਰੋਕ ਹੈ। ਅੱਜ ਜਿਸ ਤਰ੍ਹਾਂ ਸਤਾਧਾਰੀ ਪਾਰਟੀ ਵੱਲੋੋਂ ‘ਲਵ-ਜਿਹਾਦ` ਦੇ ਨਾਂ ਹੇਠ ‘ਘੱਟ-ਗਿਣਤੀ ਫਿਰਕੇ ਵਿਰੁੱਧ ਜਹਾਦ` ਛੇੜਿਆ ਹੋਇਆ ਹੈ, ਇਹ ਘੱਟ ਗਿਣਤੀ ਲੋਕਾਂ ਵਿਰੁੱਧ ਇਕ ਨਫ਼ਰਤ/ਘਿਰਣਾ ਪੈਦਾ ਕਰਕੇ ਵੰਡੀਆਂ ਪਾਉਣ ਵਾਲਾ ਰਾਹ ਹੈ।
    ਸੰਘ ਪਰਿਵਾਰ ਵੱਲ ਕਿਸੇ ਮੁਸਲਮਾਨ ਲੜਕੇ ਵਲੋਂ ਕਿਸੇ ਹਿੰਦੂ ਲੜਕੀ ਨਾਲ ਵਿਆਹ ਕਰਾਉਣਾ, ਸਿਰਫ ਉਸ ਦਾ ਧਰਮ ਪਰੀਵਰਤਨ ਨੀਤੀ  ਵਜੋਂ ਹੀ ਦੇਖਿਆ ਤੇ ਦਿਖਾਇਆ ਜਾਂਦਾ ਹੈ, ਜੋ ਠੀਕ ਨਹੀਂ ਹੈ? ਅਸੀਂ ਅੱਜ ! ਤਕ ਇਹ ਨਹੀਂ ਸੋਚਿਆ ਕਿ ਇਸਤਰੀ ਦੀ ਵੀ ਕੋਈ ਮਰਜ਼ੀ ਜਾਂ ਹੈਸੀਅਤ ਵੀ ਹੁੰਦੀ ਹੈ। ਇਸ ਲਈ ਮਰਜ਼ੀ (ਸਹਿਮਤੀ) ਦੇ ਵਿਆਹ ਨੂੰ ਵੀ ਕੱਟੜ-ਪੰਥੀਆਂ ਨੇ ਇਸ ਨੂੰ ਲਵ-ਜਿਹਾਦ ਦਾ ਨਾਂ ਦੇ ਕੇ ਪ੍ਰੇਮ ਤੇ ਵੀ ਸੰਘ ਪ੍ਰੀਵਾਰ ਨੇ ਰਾਜਨੀਤੀ ਰਾਹੀਂ ਕਾਲਖ ਫੇਰਨ ਦੀ ਕੋਸਿ਼ਸ਼ ਕੀਤੀ ਹੈ।
    ਕੇਂਦਰ ਅੰਦਰ ਵੀ ਸੰਘ ਪ੍ਰਵਾਰ ਸਰਕਾਰ ਹੈ ਤੇ ਕਈ ਰਾਜਾਂ ਅੰਦਰ ਵੀ ਸੰਘ ਪ੍ਰਵਾਰ ਦੀਆਂ ਸਰਕਾਰਾਂ ਹਨ। ਕੇਂਦਰ ਪਾਸ ਕੌਮੀ ਪੱਧਰ ਤੱਕ ਅੰਤਰ-ਧਰਮ ਸ਼ਾਦੀਆਂ ਸਬੰਧੀ ਕੋਈ ਅੰਕੜਾ ਮੌਜੂਦ ਨਹੀਂ ਹੈ। ਆਈ.ਆਈ.ਫਾਰ ਪੀ.ਐਸ. ਦੀ ਰਿਪੋਰਟ-2013 ਅਨੁਸਾਰ ਇੰਟਰਫੇਥ ਮੈਰਿਜ ਅਨੁੁਸਾਰ 41554 ਪ੍ਰਵਾਰਾਂ ਦੇ ਸਰਵੇਖਣ ਮੁਤਾਬਿਕ 15 ਤੋਂ 49 ਸਾਲ ਦੀਆਂ ਸ਼ਾਦੀ ਸ਼ੁਦਾ ਇਸਤਰੀਆਂ ਵਿਚੋਂ 2.21 ਫੀ ਸਦ ਇਸਤਰੀਆਂ ਨੇ ਦੂਸਰੇ ਧਰਮਾਂ ‘ਚ ਸ਼ਾਦੀਆਂ ਕੀਤੀਆਂ। ਪਰ ਰਿਪੋਰਟ ਅੰਦਰ ਇਹ ਨਹੀਂ ਦੱਸਿਆ ਕਿ ਕਿਸ ਧਰਮ ਦੇ ਲੜਕੇ ਨਾਲ ਸ਼ਾਦੀ ਕਰਾਈ। 2008 ਤੋਂ ਪਹਿਲਾ ‘ਲਵ ਜਿਹਾਦ` ਦੀ ਕੋਈ ਹੋਂਦ ਨਹੀਂ ਸੀ। ਲਵ-ਜਿਹਾਦ ਦੀ ਚਰਚਾ ਕੋਵਿਡ-19 ਦੇ ਸਮੇਂ ਹੋਈ ਜਦੋਂ ਕੇਂਦਰ ਦੀ ਸੰਘ ਪ੍ਰਵਾਰ ਸਰਕਾਰ ਨੂੰ ‘ਲੋਕ ਵਿਰੋਧੀ ਕਨੂੰਨ` ਪਾਸ ਕਰਨ ਲਈ ਵੱਧੀਆ ਮਾਹੌਲ ਮਿਲਿਆ। ਉਸ ਸਮੇਂ ਲੋਕਾਂ ਤੇ ਹਮਲੇ ਸੇਧਣ ਲਈ ਅਜਿਹੇ ਕਈ ਕਨੂੰਨ ਹੋਂਦ ਵਿੱਚ ਲਿਆਂਦੇ ਗਏ। ਅਜਿਹੇ ਕਨੂੰਨਾਂ ਰਾਹੀਂ ਲੋਕਾਂ  ਨੂੰ ਕੋਈ ਨਿਆਂ ਦੇਣਾ, ਇਨਸਾਫ਼ ਅਤੇ ਆਰਥਿਕ ਪੱਧਰ ਉੱਚਾ ਚੁਕਣ ਲਈ ਨਹੀਂ ? ਸਗੋਂ ਇਹ ਹਾਕਮੀ ਹੁਲਾਰਾ, ਜੋ ਉਨ੍ਹਾਂ ਨੇ ਆਪਣੀ ਡਿੱਗ ਰਹੀ ਸ਼ਾਖ ਨੂੰ ਠੁੱਮਣਾ ਦੇਣਾ ਹੈ। ਅਮਲ ਵਿੱਚ ਇਹ ਦੇਖਿਆ ਹੈ, ‘ਕਿ ਕੋਈ ਵੀ ਕੱਟੜ ਵਿਚਾਰਧਾਰਾ ਆਜ਼ਾਦ ਪਿਆਰ ਨੂੰ ਬਰਦਾਸ਼ਤ ਨਹੀਂ ਕਰਦੀ ਹੈ। ਕੱਟੜਤਾ , ਹਕੀਕੀ ਧਾਰਮਿਕਤਾ ਦੇ ਖਿਲਾਫ਼ ਹੈ। ਸਾਨੂੰ ਜੋ ਪੁਜਾਰੀ ਦੱਸਦੇ ਜਾਂ ਪ੍ਰਚਾਰਦੇ ਹਨ ? ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ‘‘ਕਿ ਪਿਆਰ ਤਾਂ ਜ਼ਿੰਦਗੀ ਅੰਦਰੋ ਉਪਜਦਾ ਹੈ ਜੋ ਮਨੁੱਖ ਨੇ ਹਜ਼ਾਰਾਂ ਵਰ੍ਹਿਆ ਦੇ ਨੇਮ ਤੇ ਸਤਿ ਰਾਹੀਂ ਪ੍ਰਾਪਤ ਕੀਤਾ ਹੈ। ਪਿਆਰ ਇਕ ਇਨਕਲਾਬ ਹੈ ਜੋ ਫਾਸ਼ੀਵਾਦ ਰਾਹੀ ਨਾਂ ਉਪਜਦਾ ਹੈ ਤੇ ਨਾ ਹੀ ਦਬਾਇਆ ਜਾ ਸਕਦਾ ਹੈ।``
    ਸਮਾਜਵਾਦੀ ਵਿਚਾਰਧਾਰਾ ਤੇ ਅਮਲ, ਅੰਦਰ ਜਦੋ ਕੋਈ ਅਟਕਾਅ ਆ ਜਾਂਦਾ ਹੈ, ਤਾਂ ਪ੍ਰਚਲਤ ਪੂੰਜੀਵਾਦੀ ਸੱਭਿਆਚਾਰਕ ਰਾਜਨੀਤੀ, ਮੀਡੀਆ ਤੇ ਕਾਰਪੋਰੇਟ ਜਗਤ ਇਥੋਂ ਤਕ ਕਿ ਧਰਮ ਸਭ ਤੋਂ ਆਪਣੇ ਨਾਂਹ ਪੱਖੀ ਕਿਰਦਾਰਾ ਕਾਰਨ ਦੱਬੇ ਹੋਏ ਹੁੰਦੇ ਹਨ, ਬਾਹਰ ਆਉਂਦੇ ਹਨ। ਖੁਲ੍ਹੇਪਣ,ਜਮਹੂਰੀ ਅਤੇ ਧਰਮ ਨਿਰਪੱਖ ਪੱਖ ਹੇਠਾਂ ਚਲੇ ਜਾਂਦੇ ਹਨ। ਇਨ੍ਹਾਂ ਹਲਾਤਾਂ ਅੰਦਰ ਕਮਜ਼ੋਰ, ਘੱਟ ਗਿਣਤੀ ਅਤੇ ਇਸਤਰੀ ਵਰਗ ਜੋ ਸਭ ਤੋਂ ਹੇਠਾਂ ਹਨ, ਸਮਾਜ ਅੰਦਰ ਰੌਂਦੇ ਜਾਂਦੇ ਹਨ। ਜਦੋਂ ਮਜ਼ਹਬੀ ਰਾਸ਼ਟਰਵਾਦ ਦੀ ਪਿੱਤਰਵਾਦੀ ਵਿਚਾਰਧਾਰਾ ਮਜ਼ਬੂਤ ਹੁੰਦੀ ਹੈ, ਤਾਂ ਫਿਰਕੂ ਸ਼ਕਤੀਆਂ ਵਿੱਚ ਅਜਿਹੇ ਹਊਏ ਖੜੇ ਕਰਕੇ ਇਸਤਰੀ ਵਰਗ ਦੀ ਆਜ਼ਾਦੀ ਨੂੰ ਖਤਮ ਕਰਨ ਵੱਲ ਵਧਦੇ ਹਨ। ਦੇਸ਼ ਅੰਦਰ ਲੋਕ ਭਲਾਈ ਦੀ ਥਾਂ ਸਤਾਵਾਦ ਹੋਂਦ ਦੀ ਕਾਇਮੀ ਲਈ ਪਿੱਤਰ ਸੱਤਾ -ਵਾਦੀ ਅਤੇ ਦਮਨਕਾਰੀ ਬਣਦਾ ਹੈ। ਇਸ ਲਈ ਇਸਤਰੀ ਵਰਗ ਪ੍ਰਤੀ ਸਾਡੀ ਮਾਨਸਿਕਤਾ ਅੱਜੇ ਵੀ ਇਤਨੀ ਪੱਛੜੀ ਹੋਈ ਹੈ, ‘ਕਿ ਅਸੀਂ ਉਸ ਦੇ ਮਨੁੱਖੀ ਅਧਿਕਾਰਾਂ ਨੂੰ ਹਰ ਤਰ੍ਹਾਂ ਨਾਲ ਦਬਾਉਣ ਲਈ ਤੱਤਪਰ ਰਹਿੰਦੇ ਹਾਂ। ਉਹ ਪ੍ਰੇਮ ਵੀ ਨਹੀਂ ਕਰ ਸਕਦੀ ਹੈ। ਸੰਘ ਪ੍ਰਵਾਰ ਦੀਆਂ ਸਰਕਾਰਾਂ ਇਸਤਰੀ ਨੂੰ ਆਰਥਿਕ-ਆਜ਼ਾਦੀ, ਸੁਰੱਖਿਆ ਤੇ ਖੁਦਮੁੱਖਤਾਰੀ ਦੇਣ ਤੋਂ ਤਾਂ ਪਿੱਛੇ ਹੱਟ ਰਹੀਆਂ ਹਨ। ਇਸਤਰੀਆਂ ਨੂੰ 33-ਫੀ ਸਦ ਸੰਸਦ ਤੇ ਅਸੰਬਲੀ ਅੰਦਰ ਸੀਟਾਂ ਦਾ ਰਾਖਵਾਕਰਨ ਦੇਣ ਤੋਂ ਨਾਬਰ ਹਨ। ਇੱਥੋਂ ਤਕ ਇਸਤਰੀ ਦੇ ਬਰਾਬਰ ਨਾਗਰਿਕ ਅਧਿਕਾਰਾਂ ਨੂੰ ਦੋਵਾਂ ਪਾਸਿਆਂ ਤੋਂ ਨਿਸ਼ਾਨਾ ਬਣਾਇਆ ਹੋਇਆ ਹੈ। ਪਰ ਝੂਠ ‘ਤੇ ਅਧਾਰਿਤ ਲਵ-ਜਿਹਾਦ ਦੇ ਨਾਂ ਹੇਠ ਇਸਤਰੀ ਦੇ ਪਿਆਰ, ਵਿਆਹ ਦੇ ਹੱਕ ਨੂੰ ਖਤਮ ਕਰਕੇ ਕਨੂੰਨ ਬਣਾਇਆ ਗਿਆ ਹੈ, ਜੋ ਸੰਘ ਪ੍ਰਵਾਰ ਦਾ ਫਾਸ਼ੀਵਾਦੀ ਇਸਤਰੀ ਵਰਗ ਤੇ ਇਕ ਹੋਰ ਵੱਡਾ ਹਮਲਾ ਹੈ। ਇਸ ਵਿਰੁਧ ਕਦਮ-ਕਦਮ ਤੇ ਲੜਨਾ ਪਏਗਾ।
    ਲਾਜਿ਼ਮ ਹੈ ਕਿ ਹਮ ਭੀ ਦੇਖੇਂਗੇ, ਵੋ ! ਦਿਨ ਕੇ: ਜਿਸ ਕਾ ਵਾਹਦਾ ਹੈ, ਹਮ ਦੇਖੇਂਗੇ,


ਰਾਜਿੰਦਰ ਕੌਰ ਚੋਹਕਾ
91-98725-44738
001-403-285-4208

EMail: chohkarajinder@gmail.com
   

ਨਾਜ਼ੀਆਂ ਵਿੱਰੁਧ ਲੜਦੀ ਸ਼ਹੀਦ ਹੋਣਵਾਲੀ ਰੂਸ ਦੀ ਮਹਾਨ ਅਮਰ ਨਾਇਕਾ ! ਤਾਨਿਆ ! - ਰਾਜਿੰਦਰ ਕੌਰ ਚੋਹਕਾ

ਰੂਸ ਦੀ ਮਹਾਨ ਅਮਰ ਨਾਇਕਾ 'ਤਾਨਿਆ' ਦੀ ਆਪਣੇ ਵਤਨ ਲਈ, ਦੁਸ਼ਮਣਾਂ ਹੱਥੋਂ ਰਾਖੀ ਕਰਦਿਆਂ ਅਤੇ ਦੁਸ਼ਮਣਾਂ ਵਲੋਂ ਦਿੱਤੇ ਗਏ ਅਣ-ਮਨੁੱਖੀ ਤੇ ਅਸਿਹ-ਤਸੀਹਿਆਂ ਦੀ ਲਾ-ਮਿਸਾਲ ਕੁਰਬਾਨੀ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ! ਉਸ ਨੇ ਆਪਣੇ ਦੇਸ਼ ਦੀ ਪਵਿੱਤਰ ਧਰਤੀ ਦੀ ਖਾਤਰ ਸ਼ਹੀਦ ਹੋਏ ਉਨ੍ਹਾਂ ਲੱਖਾਂ ਹੀ ਦੇਸ਼ ਵਾਸੀਆਂ ਦੇ ਡੁਲ੍ਹੇ-ਖੂਨ ਦੀ ਸੋਂਹ ਖਾ ਕੇ, ਉਨ੍ਹਾਂ ਦੀ ਸ਼ਹਾਦਤ ਦਾ, ਦੁਸ਼ਮਣ ਪਾਸੋਂ ਬਦਲਾ ਲੈਣ ਦਾ ਪ੍ਰਣ ਕੀਤਾ ਤੇ ਉਸ ਪ੍ਰਣ ਨੂੰ, ਉਸ ਨੇ ਆਪ ਫਾਂਸੀ ਦਾ ਰਸਾ ਚੁੰਮ ਕੇ ਪੂਰਾ ਕੀਤਾ !
    ਜਰਮਨ ਨਾਜ਼ੀਆਂ ਹੱਥੋਂ ਸੂਰਮਗਤੀ ਨਾਲ ਸ਼ਹੀਦੀ, ਪ੍ਰਾਪਤ ਕਰਨ ਵਾਲੀ ਇਸ ਮਹਾਨ ''ਰੂਸੀ-ਬੇਟੀ'' ਦਾ ਅਸਲੀ ਨਾ ''ਤਾਨਿਆਂ'' ਨਹੀਂ ਸੀ ? ਉਸ ਦਾ ਨਾਂ ''ਜੋਇਆ'' ਸੀ। ਉਸ ਨੇ ਨਾਜ਼ੀਆਂ ਵੱਲੋਂ, ਉਸ ਉੱਪਰ ਕੀਤੇ ਅਕਿਹ-ਅਸਿਹ ਜ਼ਬਰ ਵੇਲੇ ਵੀ ਵੈਰੀਆਂ ਨੂੰ ਆਪਣਾ ਨਾਂਅ, ਆਪਣੀ ਪਛਾਣ ਤੇ ਆਪਣੇ ਛਾਪੇਮਾਰ ਦਸਤੇ' ਵਾਰੇਂ ਕੁਝ ਵੀ ਦਸਣ ਤੋਂ ਨਾਂਹ ਕਰ ਦਿੱਤੀ ! ਇੱਥੋਂ ਤੱਕ, ਉਸ ਨੇ  ''ਪੈਟਰੀਸੀਵੋ ਦੇ ''ਕੁਲਕਵੈਸ਼ਲੀ'' ਨੂੰ ਤੇ ਪੈਟਰੀਸੀਵੋ ਜਾਂਦਿਆਂ ਰਾਸਤੇ ਵਿੱਚ ਇੱਕ ਪੁਰਾਣੇ ਮਿਲੇ ਸਾਥੀ ਤੋਂ ਵੀ ਆਪਣੇ ਅਸਲੀ ਨਾਮ ਨੂੰ ਲਕੋਈ ਰੱਖਿਆ !
    'ਜੋਇਆ' (ਤਾਨਿਆ) ਇੱਕ ਬਹੁਤ ਹੀ ਹੁਸ਼ਿਆਰ, ਉੱਚੀ, ਲੰਬੀ, ਸਨੁੱਖੀ ਤੇ ਸੁੰਦਰ ਲੜਕੀ ਸੀ। ਉਸ ਦਾ ਜਨਮ 13-ਸਤੰਬਰ 1923 ਨੂੰ ਪਿਤਾ 'ਅਨਾਤੌਲੀ ਮਾਤਾ ਲਿਊਬੋਫ਼ ਤਿਮੋਫ਼ੀਵਨਾ' ਦੇ ਘਰ ਹੋਇਆ। ਉਸ ਨੇ 'ਮਾਸੋਕਾ ਉਟਬਰਕੀ ਜਿਲ੍ਹੇ ਦੇ ਸਕੂਲ ਵਿੱਚ ਪੜ੍ਹਾਈ ਪੂਰੀ ਕੀਤੀ ! ਛੋਟੇ ਹੁੰਦੇ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਉਹ ਆਪਣੀ ਵਿਧਵਾਂ ਮਾਤਾ (ਛੋਟਾ ਨਾਂ) 'ਲੋਬੋ' ਤੇ ਭਰਾ ਦਾ ਨਾਲ ''ਅਲੈਜ਼ਦਰਸ਼ਕੀ ਦੀ ਗਲੀ ਨੰਬਰ 7 ਵਿੱਚ ਰਹਿੰਦੀ ਸੀ। ਉਸ ਨੇ ਆਪਣੀ ਸਕੂਲੀ ਪੜ੍ਹਾਈ ਦੌਰਾਨ ਹੀ ਦੇਸ਼ ਦੇ ਮਹਾਨ ਲੇਖਿਕਾਂ, ਬੁੱਧਜੀਵੀਆਂ, ਇਨਕਲਾਬੀਆਂ, ਯੋਧਿਆਂ, ਕਵੀਆਂ ਅਤੇ ਸ਼ਹੀਦਾਂ ਦੀਆਂ ਜੀਵਨੀਆਂ ਪੜ੍ਹ ਕੇ ਉਨ੍ਹਾਂ ਪਾਸੋਂ ਪ੍ਰੇਰਨਾ ਲਈ ਸੀ। ਮਹਾਨ ਲੈਨਿਨ ਦੇ ਪ੍ਰਤੀ ਉਸ ਦੇ ਦਿਲ ਵਿੱਚ ਅਥਾਹ ਵਿਸ਼ਵਾਸ਼ ਸੀ। ''ਉਸ ਨੇ ਆਪਣੀ ਡਾਇਰੀ ਦੇ ਪੰਨ੍ਹਿਆਂ ਵਿੱਚ ''ਮਹਾਨ ਫ਼ਿਲਾਸਫਰ ਲੈਨਿਨ ਨੂੰ ਆਪਣੇ ਦੇਸ਼ ਦੇ ਅਤੀਤ ਦਾ ਇੱਕ ਗੌਰਵਮਈ-ਲੋਹ ਪੁਰਸ਼ ਵਰਤਮਾਨ ਦਾ ਚਮਕਦਾ ਸਿਤਾਰਾ ਤੇ ਆਸਾਂ ਭਰੇ ਭੱਵਿਖ ਦਾ ਪ੍ਰਤੀਕ ਜਾਣ ਕੇ ਯਾਦ ਕੀਤਾ ਸੀ।''
    ਜੂਨ-1941 ਵਿੱਚ ਮਾਸਕੋ ਦੇ ਇੱਕ ਪੇਂਡੂ ਖੇਤਰ ''ਗੋਲਤਸੀਨੋ'' ਵਿੱਚ ਜਦੋਂ ਨਾਜੀਆਂ ਦੀਆਂ ਫੌਜਾਂ ਪਹੁੰਚ ਗਈਆਂ, ਤਾਂ ਜੋਇਆ ਉਸ ਸਮੇਂ ਦਸਵੀਂ ਜਮਾਤ ਵਿੱਚ ਪੜ੍ਹਦੀ ਸੀ। ਉਸ ਨੇ ਉਸ ਸਮੇਂ ਹੀ ਫੌਜ ਵਿੱਚ ਭਰਤੀ ਹੋਣ ਦੀ ਪ੍ਰਤਿਗਿਆ ਕੀਤੀ ਤੇ ਆਪਣੀ ਪੜ੍ਹਾਈ ਵਿਚਕਾਰ ਛੱਡ ਕੇ ਫੌਜ ਵਿੱਚ ਭਰਤੀ ਹੋਣ ਦਾ 'ਪ੍ਰਣ-ਪੱਤਰ' ਭਰਿਆ। ਉਸ ਦੀ ਫੌਜੀ ਸੇਵਾ ਵਿੱਚ ਰੂਚੀ ਨੂੰ ਦੁਸ਼ਮਣਾਂ ਵਿਰੁੱਧ, ਉਸ ਦੀ ਯੋਗ ਭੂਮਿਕਾ ਤੇ ਉਸ ਦੇ ਦਲੇਰਾਨਾ ਹੌਸਲੇ ਭਰੇ ਵਤੀਰੇ ਨੂੰ ਦੇਖਦਿਆਂ ਉਸ ਦੀ ਬੇਨਤੀ ਪੱਤਰ ਨੂੰ ਪ੍ਰਵਾਨ ਕਰਦਿਆਂ, ਚੋਣ ਅਧਿਕਾਰੀ ਨੇ, ਉਸ ਦੀ ਚੋਣ ਪ੍ਰੀਖਿਆ ਦੌਰਾਨ ਉਸ ਦੀ ਦਲੇਰਾਨਾ ਹਿੰਮਤ, ਨਿਡਰਤਾ, ਸੂਰਮਾਗਤੀ ਗੰਭੀਰਤਾ ਅਤੇ ਦ੍ਰਿੜਤਾ ਤੋਂ ਪ੍ਰਭਾਵਿਤ ਹੋ ਕੇ 'ਜੋਇਆ' ਨੂੰ ਇੱਕ ਛਾਪੇਮਾਰ-ਦਸਤੇ ਵਿੱਚ ਭਰਤੀ ਕਰ ਲਿਆ ਗਿਆ। ਆਪਣੀ ਦਲੇਰਾਨਾ ਹਿੰਮਤ ਸਦਕਾ, ਉਹ ਜਲਦੀ ਹੀ ਉਸ ਛਾਪੇਮਾਰ ਦਸਤੇ ਦੀ ਆਗੂ ਬਣ ਗਈ। ਇੱਕ ਦਿਨ ਆਪਣੇ ਹੋਰ 'ਕਾਮ ਸਮੋਲ ਛਾਪੇਮਾਰ ਸਾਥੀਆਂ ਸਮੇਤ ''ਉਸਤੋ ਖੋਵ" ਜੰਗੀ ਖੇਤਰ ਦੀ ਹੱਦ ਟੱਪ ਕੇ, ਜਿੱਥੇ ਨਾਜ਼ੀ ਕਾਬਜ਼ ਸਨ, ਵੈਰੀ ਦੀ ਸੈਨਾ ਦੇ ਪਿੱਛੇ ਲੱਗ ਗਈ। ਗੁਰੀਲਾ ਦਸਤੇ (ਛਾਪੇਮਾਰ ਦਸਤੇ) ਦੇ ਸਾਰੇ ਹੀ ਸਮਰਥਕ ਉਸ ਜੰਗਲ ਵਿੱਚ 15 ਦਿਨ ਠਹਿਰੇ, ਰਾਤ ਨੂੰ ਉਹ ਦੁਸ਼ਮਣਾ ਵਿਰੁੱਧ ਲੱਗੀ ਗੁਰੀਲਾ ਕਾਰਵਾਈ ਕਰਦੇ ਅਤੇ ਦਿਨੇ ਲੁੱਕ-ਛਿਪ ਕੇ ਉੜਕ ਦੀ ਠੰਡ ਵਿੱਚ ਰਹਿੰਦੇ ! ਨਾਲ ਲਿਆਦਾਂ ਫੌਜੀ ਰਾਸ਼ਨ, ਜੋ ਸਿਰਫ ਪੰਜਾਂ ਦਿਨਾਂ ਲਈ ਹੀ ਸੀ, ਖਤਮ ਹੋਣ ਤੋਂ ਬਾਦ ਭੁੱਖੇ-ਪਿਆਸੇ, ਠੰਡ ਦੇ ਸਤਾਏ ਤੇ ਉਨੀਦਰੇਂ ਦੇ ਮਾਰੇ, ਔਕੜਾਂ ਭਰੇ ਇਸ ਜੀਵਨ ਤੋਂ ਅੱਕ ਕੇ ਕੁਝ ਸਮਰਥਕ ਵਾਪਸ (ਗੁਰੀਲਾ ਦਸਤੇ ਤੇ ਮੈਂਬਰ) ਤਾਨਿਆਂ ਨੂੰ ਛੱਡ ਕੇ ਵਾਪਸ ਚਲੇ ਗਏ ! ਪਰ ! ਸਿਰਫ ਦੋ ਗੁਰੀਲਾ ਮੈਂਬਰ ਹੀ ਉਸ ਨਾਲ ਰਹੇ। ਪਰ ! (ਜੋਇਆ) ਤਾਨਿਆਂ ਨੇ ਇੱਕ ਨਿਸ਼ਾਨਾ ਜੀਵਨ ਦਾ ਮਿੱਥਿਆ ਹੋਇਆ ਸੀ, 'ਕਿ ਨਾਜ਼ੀਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣਾ ਜਾਂ ! ਮਰ ਮਿਟਣਾ !! ਉਸ ਨੇ ਆਪਣੇ ਮਨ ਵਿੱਚ ਲਈ ਇਸ ਪ੍ਰਤਿਗਿਆਂ ਨੂੰ ਪੂਰਾ ਕਰਨ ਲਈ ਆਪਣੀ ਜਿੰਦਗੀ ਦੀ ਵੀ ਪ੍ਰਵਾਹ ਨਹੀਂ ਕੀਤੀ ? ਆਪਣੇ ਵਾਪਸ ਜਾਂਦੇ ਸਾਥੀਆਂ ਨੂੰ ਕਿਹਾ ਕਿ, ''ਤੁਸੀਂ ਮੇਰੀ ਚਿੰਤਾ ਨਹੀਂ ਕਰਨੀ ? ਮੈਂ ਪਹਿਲਾਂ ਦਸ ਜਰਮਨਾਂ ਨੂੰ ਮਾਰ ਕੇ ਮਰਾਂਗੀ ? ਕਿੰਨੀ ਸਾਹਸੀ ਤੇ ਦਲੇਰਾਨਾਂ ਹਿੰਮਤ ਵਾਲੀ ਸੀ ? ਜੋਇਆ ?
    ਅਖੀਰ ਵਿੱਚ ਦਸੰਬਰ-1941 ਨੂੰ ਪਿੰਡ 'ਪੈਟਰੀਸੀਵੋ'' ਜਿਹੜਾ ਨਾਜ਼ੀਆਂ ਦੇ ਅਧਿਕਾਰ ਹੇਠ ਸੀ, ਆਪਣੇ ਦੋ ਸਾਥੀਆਂ ਨਾਲ ਬੜੀ ਨਿਡਰਤਾ ਦੇ ਨਾਲ ਉਨ੍ਹਾਂ ਦੇ ਸੈਨਿਕ ਟਿਕਾਣਿਆਂ ਤੇ ਪੁੱਜ ਗਈ। ਪਰ! ਅਖੀਰ 'ਚ ਉਹ ਦੋ ਸਾਥੀ ਵੀ ਉਸ ਨੂੰ ਇੱਕਲੀ ਨੂੰ ਛੱਡ ਗਏ। ਆਪਣੇ ਮਨ ਵਿੱਚ ਧਾਰੀ ਪ੍ਰਤਿਗਿਆ  ਨੂੰ ਪੂਰਾ ਕਰਨ ਲਈ, ਉਸ ਨੂੰ ਦੋ ਦਿਨ ਲੁੱਕ-ਛਿਪ ਕੇ ਉਸ ਖੇਤਰ ਵਿੱਚ ਰਹਿਣਾ ਪਿਆ। ਉਸ ਨੇ, ਉਸ ਖੇਤਰ ਵਿੱਚ ਨਾਜ਼ੀਆਂ ਦੇ ਫੌਜੀ ਟਿਕਾਣਿਆਂ ਦੀਆਂ ਸਾਰੀਆਂ ਟੈਲੀਫੋਨ ਤਾਰਾ ਕੱਟ ਦਿੱਤੀਆਂ ! ਜਿਊਂ ਹੀ ! ਉਸ ਨੇ ਘੋੜ ਤਬੇਲੇ ਤੇ ਅਸਲੇ ਖਾਨੇ ਨੂੰ ਅਗਨੀ ਦਿਖਾਈ, ਤਾਂ ਇੱਕ ਨਾਜੀ ਪਹਿਰੇਦਾਰ ਨੇ ਇਕ ਨੌਜਵਾਨ ਲੜਕੇ ਨੂੰ ਫੜ ਲਿਆ। ਜਿਉਂ ਹੀ ਤਾਨਿਆ ਨੇ ਪਹਿਰੇਦਾਰ ਨੂੰ ਧੱਕਾ ਦੇ ਕੇ ਸੁੱਟਿਆ ਤਾਂ ਤਾਨਿਆਂ ਨੇ ਆਪਣੀ ਕੋਟ ਵਿੱਚੋਂ ਰੀਵਾਲਵਰ ਕੱਢ ਲਿਆ। ਫੁਰਤੀ ਨਾਲ ਨੌਜਵਾਨ ਨੂੰ ਪਹਿਰੇਦਾਰ ਨੇ ਫੜ ਲਿਆ। ਖਿੱਚਾ-ਧੂਹੀ ਵਿੱਚ ਜਦੋਂ ਰੌਲਾ ਪੈ ਗਿਆ ਤਾਂ, ਪੁਲਿਸ ਦੀ ਟੁਕੜੀ ਵੀ ਆ ਗਈ ਤੇ, ਲੜਕੇ ਨੂੰ ਫੜ ਕੇ ਪੁਲਿਸ ਦੇ ਅਫਸਰਾਂ, ਦੇ ਅਗੇ ਪੇਸ਼ ਕੀਤਾ ਗਿਆ ! ਨਾਜ਼ੀਆਂ ਵਲੋਂ ਲੜਕੇ ਦੀ ਤਲਾਸ਼ੀ ਲੈਣ ਸਮੇਂ, ਉਹ ਹੱਕੇ-ਬੱਕੇ ਰਹਿ ਗਏ, ਕਿ ''ਜਿਸ ਕੈਦੀ ਨੂੰ ਫੜਿਆ ਹੈ, ਉਹ ਲੜਕਾ ਨਹੀਂ ਹੈ ? ਉਹ ਇੱਕ ਲੰਮੀ ਪਤਲੀ, ਸੁੰਦਰ ਤੇ ਛੋਟੀ ਉਮਰ ਦੀ ਇੱਕ ਲੜਕੀ ਹੈ ? '' ਨਾਜ਼ੀਆਂ ਵਲੋਂ ਉਸ ਦਾ ਨਾ ਪੁੱਛਣ ਤੇ ਉਸ ਨੇ ਆਪਣਾ ਨਾਅ 'ਤਾਨਿਆ' ਦੱਸਿਆ ! ਜਾਬਰ ਨਾਜ਼ੀਆਂ ਨੇ ਉਸ ਦੀ ਪੁੱਛ ਪੜਤਾਲ ਕਰਨ ਸਮੇਂ, ਉਸ ਤੇ ਅੰਨ੍ਹਾਂ ਤਸ਼ਦਦ ਕੀਤਾ, ਚਮੜੇ ਦੀਆਂ ਪੇਟੀਆਂ ਨਾਲ, ਉਸ ਦੇ ਸਰੀਰ ਤੇ ਥਾਂ-ਥਾਂ ਲਾਸ਼ਾਂ ਪਾ ਦਿੱਤੀਆਂ। ਲਾਸ਼ਾਂ ਵਾਲੀ ਥਾਂ ਤੋਂ ਚਮੜੀ ਉੱਧੜ ਗਈ ਅਤੇ ਸਰੀਰ ਖੂਨ ਨਾਲ ਲੱਥ-ਪੱਥ ਹੋ ਗਿਆ। ਉਸ ਦੇ ਸਾਰੇ ਸਰੀਰ ਤੋਂ ਸਾਰੇ ਕੱਪੜੇ ਲਾਹ ਕੇ (ਸਮੀਜ ਅਤੇ ਕਛੇ-ਅੰਡਰਵੀਅਰ) ਤੋਂ ਬਿਨ੍ਹਾਂ, ਉਸ ਉੱਪਰ ਅਸਿਹ ਤੇ ਅਕਿਹ ਜ਼ਬਰ-ਜ਼ੁਲਮ ਢਾਹਿਆ ਗਿਆ । ਪਰ ! ਉਸ ਮਹਾਨ, ਰੂਸ ਦੀ ਮਾਣਮਤੀ ਇਨਕਲਾਬਣ ਨੇ ਆਪਣੀ ਜੁਬਾਨ ਵਿੱਚੋਂ ਆਪਣੇ ਸੈਨਿਕ ਟਿਕਾਣਿਆਂ ਵਾਰੇ, ਕੁਝ ਵੀ ਦਸਤ ਤੋਂ ਨਾਂਹ ਕਰ ਦਿੱਤੀ ! ਤਾਨਿਆਂ ਦਾ ਸਾਰਾ ਸਰੀਰ ਪੁਲਿਸ ਦੇ ਅੰਨ੍ਹੇ ਤਸ਼ਦਦ ਦੇ ਨਾਲ ਬਿਨ੍ਹਿਆ ਗਿਆ, ਬਾਹਾਂ ਪਿੱਛੇ ਬੰਨ੍ਹ ਕੇ ਸੰਗੀਨਾਂ ਦੀ ਛਾਂ ਹੇਠਾਂ ਠੰਡੀ ਯੱਖ ਧਰਤੀ ਉੱਤੇ, ਜਿਹੜੀ ਬਰਫ਼ ਨਾਲ ਲਦੀ ਪਈ ਸੀ, ਨੰਗੇ ਪੈਰੀ ਚੱਲਣ ਲਈ ਮਜ਼ਬੂਰ ਕੀਤਾ ! ਪਹਿਰੇਦਾਰ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਨੰਗੇ ਪੈਰੀ ਚੱਲਣ ਲਈ ਕਹਿੰਦਾ। ਉਹ ਉਸੇ ਤਰ੍ਹਾਂ ਹੀ ਕਰਦੀ ਰਹੀ, ਪਰ ! ਉਹ ਪਹਿਰੇਦਾਰ ਬਦਲ ਕੇ ਦੂਸਰਾ ਆ ਗਿਆ, ਤਾਂ ਉਸ ਨੇ ਤਾਨਿਆਂ ਨੂੰ ਬੈਂਚ ਤੇ ਬੈਠਣ ਦਾ ਇਸ਼ਾਰਾ ਕੀਤਾ। ਸਾਰੀ ਰਾਤ ਠੰਡ ਵਿੱਚ ਨੰਗੀ ਬੈਂਚ ਤੇ ਬੈਠੀ ਨੇ ਉਨੀਦਰੇ ਵਿੱਚ ਹੀ ਉਸ ਨੇ ਪੂਰੀ ਰਾਤ ਕੱਟੀ!
    ਅੰਨ੍ਹੇ ਤਸ਼ਦਦ ਤੋਂ ਬਾਦ ਤਾਨਿਆਂ ਨੂੰ ਫਾਂਸੀ ਦੇਣ ਲਈ ਪਿੰਡ ਦੇ ਚੌਰਾਹੇ ਦੇ ਵਿੱਚ ਫਾਂਸੀ ਦਾ ਤਖਤਾ ਗਡਿਆ ਗਿਆ। ਉਹ ਬਹੁਤ ਹੀ ਭਿਆਨਕ ਤੇ ਦਿਲ ਕੰਬਾਊ ਦ੍ਰਿਸ਼ ਲੋਕਾਂ ਨੂੰ ਦਿਖਾਉਣ ਲਈ, ਪਿੰਡ ਦੇ ਸਾਰੇ ਕਿਸਾਨਾਂ, ਕਿਰਤੀਆਂ, ਬੱਚਿਆਂ, ਇਸਤਰੀਆਂ ਨੂੰ ਜਬਰੀ ਇਸ ਅਣ-ਮਨੁੱਖੀ ਕਹਿਰ ਨੂੰ ਦਿਖਾਉਣ ਲਈ ਲਿਆਂਦਾ ਗਿਆ ਸੀ। ਫਾਂਸੀ ਦੇ ਤਖਤੇ ਤੇ ਜਾਣ ਤੋਂ ਪਹਿਲਾ, ਇੱਕਠ ਵਿੱਚ ਆਏ ਲੋਕਾਂ ਨੂੰ ਲਲਕਾਰ ਕੇ ਸੰਬੋਧਨ ਕਰਦਿਆਂ ਕਿਹਾ ਕਿ, ''ਸਾਥੀਓ ਤੁਸੀਂ ਉਦਾਸ ਨਹੀਂ ਹੋਣਾ, ਮੈਂ ਮੌਤ ਤੋਂ ਨਹੀਂ ਡਰਦੀ ? ਤਾਨਿਆਂ ਨੂੰ ਆਪਣੇ ਵਤਨ ਤੋਂ ਜਾਨ ਦੇਣ ਦਾ ਸੁਭਾਗਾ ਸਮਾਂ ਇਸ ਤੋਂ ਚੰਗਾ ਹੋਰ ਕੋਈ, ਨਹੀਂ ਹੋ ਸਕਦਾ ? ਮੇਰੇ ਮਰਨ ਤੋਂ ਬਾਦ ਤੁਸੀਂ ਹਿੰਮਤ ਤੋਂ ਕੰਮ ਲੈਣਾ ! ਯੁੱਧ ਕਰਨਾ ਅਤੇ ਨਾਜ਼ੀਆਂ ਨੂੰ ਮਾਰ ਕੇ ਅੱਗ ਵਿੱਚ ਸਾੜ ਦੇਣਾ, ਫਾਂਸੀ ਦੇ ਤਖਤੇ ਤੇ ਖੜੀ ਨੂੰ ਵੀ ਜਾਲਮ ਨਾਜੀ ਤਸੀਹੇ ਦਿੰਦੇ ਰਹੇ ਤੇ ਉਹ ਮਾਣ ਮਤੀ ਰੂਸ ਦੀ ਵੀਰਾਂਗਣ ਅਡੋਲ ਖੜੀ ਰਹੀ ?
    ''ਵੈਸਲੀ ਕੁਲਕ ਦੀ ਪਤਨੀ ਪ੍ਰਾਸਕੋਇਆ ਨੂੰ ਇੱਕ ਨਾਜ਼ੀ ਅਫਸਰ ਨੇ ਤਾਨਿਆ ਦੀਆਂ ਕੁਝ ਚੀਜ਼ਾਂ ਜੈਕੇਟ, ਬੂਟ, ਜੁਰਾਬਾਂ, ਪੈਂਟ, ਆਦਿ ਪਾਉਣ ਨੂੰ ਦਿੱਤੀਆਂ ਤੇ ਕੁਝ ਬੋਤਲਾਂ, ਜਿਸ ਥੈਲੇ ਵਿੱਚ ਪਾਈਆਂ ਸਨ, ਤੀਲਾਂ ਦੀ ਡੱਬੀ ਤੇ ਕਾਰਤੂਸ ਉਸ ਥੈਲੇ ਵਿੱਚ ਪਾ ਕੇ, ਉਸ ਦੇ ਗੱਲ ਵਿੱਚ ਪਾ ਦਿੱਤਾ। ਪ੍ਰਾਸਕੋਇਆ ਨੇ ਤਾਨਿਆ ਨੂੰ ਪੁੱਛਿਆ ਕਿ, "ਕੀ ? ਤੂੰ ! ਜਰਮਨਾਂ ਦੇ ਤਬੇਲੇ ਨੂੰ ਅੱਗ ਲਾਈ ਸੀ ਤੇ ਕਿੰਨੇ ਜਰਮਨ ਮਰੇ?" ਤਾਨਿਆਂ ਨੇ ਕਿਹਾ ਕਿ, ''ਜਰਮਨ ਤਾਂ ਨਹੀਂ ਮਰੇ, ਪਰ ! ਤਬੇਲੇ ਦੇ ਕੁਝ ਘੋੜੇ ਤੇ ਅਸਲਾ ਸੜ ਕੇ ਸੁਆਹ ਹੋ ਗਿਆ ?"
    ਜਦੋਂ ਤਾਨਿਆਂ ਨੂੰ ਫਾਂਸੀ ਦਿੱਤੀ ਜਾਣ ਲੱਗੀ ਤੇ ਉੱਥੋਂ ਖੜੀ ਭੀੜ ਵਿੱਚ ਕਿਸਾਨਾਂ ਮਜ਼ਦੂਰਾਂ, ਇਸਤਰੀਆਂ ਬੁੱਢੇ ਤੇ ਬੱਚੇ ਰੋਣ ਲੱਗ ਪਏ ਅਤੇ ਇਸ ਭਿਆਨਕ ਦ੍ਰਿਸ਼ ਦੇਖਣ ਤੋਂ ਪਹਿਲਾ ਹੀ ਮੂੰਹ ਪਿੱਛੇ ਕਰ ਲਏ ! ਜਲਾਦ ਨੇ ਫਾਂਸੀ ਅਫਸਰ ਦੇ ਹੁਕਮਾਂ ਵੱਲ ਦੇਖਦਿਆਂ ਅੱਗੇ ਹੱਥ ਵਧਾਇਆ ਹੀ ਸੀ, ਕਿ ''ਤਾਨਿਆ ਨੇ ਇੱਕ ਝਟਕੇ ਨਾਲ ਫਾਂਸੀ ਵਾਲੇ ਰਸੇ ਨੂੰ ਦੋਨਾਂ ਹੱਥਾਂ ਨਾਲ ਪੂਰਾ ਜੋਰ ਲਾ ਕੇ, ਉੱਪਰ ਚੁੱਕ ਕੇ, ਪੈਰਾਂ  ਹੇਠਲੇ ਲੱਕੜ ਦੇ ਉੱਪਰ ਪਬਾ ਭਾਰ ਖੜੀ ਹੋ ਕੇ ਉੱਚੀ ਅਵਾਜ ਵਿੱਚ ਸ਼ਹੀਦੀ ਦੇ ਰੌਅ ਵਿੱਚ ਨਾਜ਼ੀ ਸੈਨਿਕਾਂ ਨੂੰ ਵੰਗਾਰਿਆਂ, ਕਿ ਤੁਸੀਂ ਅੱਜ ਮੈਨੂੰ ਫਾਂਸੀ ਲਾਉਣ ਲੱਗੇ ਹੋ ? ਤੁਸੀਂ ਮੈਨੂੰ ਇੱਕਲੀ ਨੂੰ ਫਾਂਸੀ ਲਾ ਦਿਉਗੇ ? ਮੇਰੀ ਅਵਾਜ਼ ਬੰਦ ਕਰ ਦਿਉਗੇ ? ਮੇਰੇ ਪਿੱਛੋਂ ਮੇਰੇ ਦੇਸ਼ ਵਾਸੀ ਮੇਰੀ ਮੌਤ ਦਾ ਬਦਲਾ ਤੁਹਾਡੇ ਪਾਸੋਂ ਜਰੂਰ ਲੈਣਗੇ ? ਮੇਰੇ ਨਾਲ ਇਸ ਵੇਲੇ ਮੇਰੇ ਦੇਸ਼ ਦੇ ਵੀਹ ਕਰੋੜ ਲੋਕ ਮੇਰੇ ਨਾਲ ਹਨ, ਅਖੀਰ 'ਚ ਜਿੱਤ ਸਾਡੀ ਹੀ ਹੋਵੇਗੀ ? ਮੇਰੇ ਦੇਸ਼ ਵਾਸੀ ਮੇਰੀ ਮੌਤ ਦਾ ਬਦਲਾ ਤੁਹਾਡੇ ਪਾਸੋਂ ਜਰੂਰ ਲੈਣਗੇ ? ਆਪਣੇ ਦੇਸ਼ ਦੇ ਸਾਥੀਆਂ ਨੂੰ ਜੰਗੀ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੰਦਿਆਂ ਕਿਹਾ ਕਿ, ''ਇਸ ਯੁੱਧ ਨੂੰ ਨਿਡਰਤਾ ਪੂਰਵਕ ਸਿਰੇ ਚੜਾਉਣਾ ! ਜਲਾਦ ਦੇ ਤਾਨਿਆਂ ਦੇ ਪੈਰਾਂ ਹੇਠੋਂ ਲੱਕੜ ਦਾ ਫੱਟਾ ਕੱਢ ਲਿਆ ! ਇਹ ਦ੍ਰਿਸ਼ ਦੇਖ ਦੇ ਲੋਕ ਭੈਅ-ਭੀਤ ਹੋ ਗਏ। ਤਾਨਿਆਂ ਦੀ ਲਾਸ਼ ਇੱਕ ਮਹੀਨਾ ਪਿੰਡ ਦੇ ਚੌਂਕ ਵਿੱਚ ਫਾਂਸੀ ਤੇ ਲਟਕਦੀ ਰਹੀ। ਤਾਨਿਆਂ ਦੀ ਲਾਸ਼ ਨੂੰ ਵੀ ਵਹਿਸ਼ੀ ਨਾਜ਼ੀਆਂ ਨੇ, ਵਹਿਸ਼ੀ ਢੰਗ ਨਾਲ ਸੰਗੀਨਾਂ, ਸੋਟੀਆਂ, ਬੰਦੂਕਾਂ ਨਾਲ ਆਉਂਦਿਆਂ ਜਾਂਦਿਆਂ ਵਿੰਨ ਸੁਟਿਆਂ ਤੇ ਉਸ ਦੀ ਲਾਸ਼ ਨੂੰ ਵੀ ਅਪਮਾਨਿਤ ਕਰਦੇ ਰਹੇ ?  ਸ਼ਰਾਬ ਦੀ ਲੋਰ ਵਿੱਚ ਆਉਂਦੇ ਜਾਂਦੇ ਸਿਪਾਹੀਆਂ, ਨਾਜ਼ੀਆਂ ਨੇ ਉਸ ਦੀ ਲਾਸ਼ ਤੋਂ ਕੱਪੜੇ ਵੀ ਲਾਹ ਦਿੱਤੇ ਅਤੇ ਉਸ ਦੇ ਸਰੀਰ ਤੇ ਚਾਕੂ ਮਾਰ-ਮਾਰ ਕੇ ਟੁੱਕ ਲਾ ਦਿੱਤੇ ? ਇਹੋ ਜਿਹਾ ਦਿਲ-ਕੰਬਾਊ ਦ੍ਰਿਸ਼ ਦੇਖ ਕੇ ਪਿੰਡ ਦੇ ਲੋਕ ਗਮ ਵਿੱਚ ਡੁੱਬ ਗਏ ਤੇ ਭੈਅ-ਭੀਤ ਹੋ ਗਏ । ਜਰਮਨ ਨਾਜ਼ੀਆਂ ਦੇ ਹੁਕਮ ਨਾਲ ਤਾਨਿਆਂ ਦੀ ਲਾਸ਼ ਨੂੰ ਫਾਂਸੀ ਤੋਂ ਉਤਾਰਿਆ ਗਿਆ। ਪਿੰਡ ਵਾਸੀਆਂ ਨੇ ਪਿੰਡੋਂ ਬਾਹਰ ਬਰਫ਼ ਲੱਦੀ ਜਮੀਨ ਵਿੱਚ ਟੋਆ ਪੁੱਟ ਕੇ ਮਹਾਨ ਵੀਰਾਂਗਣ ਸ਼ਹੀਦ ਦੀ ਲਾਸ਼ ਨੂੰ ਰੂਸੀ ਧਰਤੀ ਦੀ ਗੋਦ ਵਿੱਚ ਪਾ ਦਿੱਤਾ !
    ਤਾਨਿਆ ਦੀ ਸ਼ਹੀਦੀ ਤੋਂ ਥੋੜ੍ਹੀ ਦੇਰ ਬਾਦ ਹੀ 'ਰੂਸ ਦੀ ਲਾਲ ਫੌਜ' ਨੇ ਨਾਜ਼ੀ ਹਮਲਾਵਰਾਂ ਨਾਲ ਲੋਹਾ ਲਿਆ ਅਤੇ ਨਾਜ਼ੀਆਂ ਨੂੰ ਆਪਣੀ ਸਰ ਜਮੀਨ ਤੋਂ ਖਦੇੜ ਦਿੱਤਾ। ਨਾਜ਼ੀਆਂ ਨੇ ਪਿੱਛੇ ਹੱਟਦੇ ਹੋਏ ਕਈ ਪਿੰਡ ਸਾੜ-ਫੂਕ ਦਿੱਤੇ। ਇਸ ਸਮੇਂ ਸਿਰਫ ''ਪੈਟਰੀਸੀਵੋ'' ਪਿੰਡ ਹੀ ਸਾੜ-ਫੂਕ ਤੋਂ ਬਚਿਆ। ''ਰੂਸੀ ਮੁਕਤੀ ਫੌਜ ਦੇ ਸਿਪਾਹੀਆਂ ਨੇ ਅਤੇ ਉੱਚ ਅਧਿਕਾਰੀਆਂ ਨੇ ਇਸ ਪਿੰਡ ਰੁੱਕ ਕੇ, ਇਸ ਮਹਾਨ ਮਾਣ-ਮਤੀ ਵੀਰਾਂਗਣ ਅਤੇ ਦੇਸ਼ ਭਗਤ, ਜਿਸ ਨੇ ਦੇਸ਼ ਦੀ, ਦੁਸ਼ਮਣਾਂ ਤੋਂ ਰਾਖੀ ਕਰਦਿਆਂ ਫਾਂਸੀ ਦਾ ਰੱਸਾ ਚੁੰਮਿਆ, ਦੀ ਕਬਰ ਤੇ ਸ਼ਰਧਾ ਨਾਲ ਸਿਰ ਝਕਾਉਂਦੇ ਹੋਏ ਤੇ ਉਸ ਦੀ ਕਬਰ ਤੇ ਫੁੱਲ ਭੇਂਟ ਕਰਦੇ ਹੋਏ ਨੂੰ ਸਿਜਦਾ ਕੀਤਾ ਅਤੇ ਉੱਥੇ ਸਕੂਲੀ ਟੀਚਰਾਂ ਨੂੰ ਵੀ ਸਿਰ ਨਿਵਾ ਕੇ ਪਿਆਰ ਭੇਂਟ ਕੀਤਾ ਅਤੇ ਉਸ ਦੇ ਮਾਤਾ ਪਿਤਾ ਨੂੰ ਵੀ ਸਿਜਦਾ ਕੀਤਾ ਜਿਨ੍ਹਾਂ ਨੇ ਇਹੋ ਜਿਹੀ ਵੀਰਾਂਗਣ ਦੇਸ਼ ਭਗਤ ਪੁੱਤਰੀ ਨੂੰ ਪੈਦਾ ਕੀਤਾ ਤੇ ਜਿਨ੍ਹਾਂ ਨੇ ਦੇਸ਼ ਕੁਰਬਾਨੀ ਦੀ ਲਾ ਮਿਸਾਲ ਸਿੱਖਿਆ ਦਿੱਤੀ !
    ''ਤਾਨਿਆ'' ਦੀ ਇਸ ਸ਼ਹਾਦਤ ਦੀ ਵੀਰ ਗਾਥਾ ਦੀ ਜੀਵਨੀ 27 ਜਨਵਰੀ 1942 ਦੇ ਪਰਾਵਦਾ ਅਖਬਾਰ'' ਵਿੱਚ ਛਪੀ। ਉਸ ਸਮੇਂ ਤੱਕ ਸਾਰੇ ਦੇਸ਼ ਦੇ ਲੋਕ ਉਸ ਦੇ ਅਸਲੀ ਨਾਂ ਤੋਂ ਅਣਜਾਣ ਸਨ। ਸੋਵੀਅਤ ਦੇਸ਼ ਦੀ ਸਰਵ-ਉੱਚ-ਸਵਿੰਧਾਨ ਪ੍ਰੀਸ਼ਦ ਵਿੱਚ ਇਸ ਮਹਾਨ ਵੀਰਾਂਗਣ, ਜਿਸ ਨੇ ਬਹੁਤ ਹੀ ਸੂਰਮਗਤੀ ਨਾਲ ਨਾਜ਼ੀਆਂ ਦੇ ਨਾਲ ਮੁਕਾਬਲਾ ਕੀਤਾ, ਜੋਇਆ (ਤਾਨਿਆ) ਨੂੰ ਸੋਵੀਅਤ ਦੇਸ਼ ਦੇ ਅਮਰ-ਨਾਇਕਾ ਦੀ ਪਦਵੀ ਨਾਲ ਸਨਮਾਨਿਤ ਕੀਤਾ। ਤਾਨਿਆ ਦੀ ਲਾ-ਮਿਸਾਲ ਕੁਰਬਾਨੀ ਇਤਿਹਾਸ ਦੇ ਪੰਨਿਆ ਤੇ ਲਿਖੀ ਗਈ, ਜਿਸ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ ?

 ਰਾਜਿੰਦਰ ਕੌਰ ਚੋਹਕਾ
ਸਾਬਕਾ ਜਨਰਲ ਸਕੱਤਰ
 ਜਨਵਾਦੀ ਇਸਤਰੀ ਸਭਾ ਪੰਜਾਬ
ਮੋਬਾ: 98725-44738
ਕੈਲਗਰੀ 403-285-4208

ਕੈਨੇਡਾ ਅੰਦਰ ਮੂਲਵਾਸੀ ਇਸਤਰੀਆਂ ਦੀ ਨਸਲਕੁਸ਼ੀ ! - ਰਾਜਿੰਦਰ ਕੌਰ ਚੋਹਕਾ

''ਇਹ ਨਸਲਕੁਸ਼ੀ ਹੈ ! ਅਤੇ ਸਾਰੇ ਹੀ ਕੈਨੇਡੀਅਨਾਂ ਨੂੰ ਹਿੰਸਾਂ ਖਤਮ ਕਰਨ ਲਈ, ਆਪਣੀ-ਆਪਣੀ ਉਸਾਰੂ ਭੂਮਿਕਾ ਨਿਭਾਉਣੀ ਚਾਹੀਦੀ ਹੈ'' ਇਹ ਸ਼ਬਦ ਕੈਨੇਡਾ ਦੇ ਮੂਲਵਾਸੀਆਂ ਦੀਆਂ ''ਇਸਤਰੀਆਂ ਅਤੇ ਲੜਕੀਆਂ ਦੇ ਕਾਤਲਾਂ ਗੁਮਸ਼ੁਦਗੀ ਸੰਬੰਧੀ ਪੇਸ਼ ਕੀਤੀ ਗਈ'' ''ਕੋਮੀ ਕਮਿਸ਼ਨ ਦੀ ਇਨਕੁਆਰੀ ਰਿਪੋਰਟ'' ਸਬੰਧੀ, 'ਕਮਿਸ਼ਨ ਦੀ ਪ੍ਰਧਾਨ, ਸਾਬਕਾ ਬੀ.ਸੀ. ਦੀ ਜੱਜ 'ਮੇਰੀਅਨ-ਬੂਲਰ, ਨੇ ਕਹੇ ? ਉਸਨੇ ਇਹ ਵੀ ਕਿਹਾ, 'ਕਿ ''ਇਹ ਨਸਲਕੁਸ਼ੀ, 'ਪ੍ਰਣਾਲੀ- ਗੱਤ, ਨਸਲੀ ਅਤੇ ਲਿੰਗਕ ਅਨੁਪਾਤ ਤੇ ਸਥਾਈ ਹਮਲੇ ਅਤੇ ਮਨੁੱਖੀ ਹੱਕਾਂ ਦੀ ਉਲੰਘਣਾ ਵੀ ਹੈ ? '' ਇਨ੍ਹਾਂ ਦੁਰਵਿਵਹਾਰਾਂ ਦੇ ਚੱਲਦੇ ਹੋਏ ਨਤੀਜੇ ਵਜੋਂ, ਅੱਜ ! ਜੋ ਕੈਨੇਡਾ ਅੰਦਰ ਇਤਿਹਾਸ ਰੱਚਿਆ ਗਿਆ ਹੈ, 'ਉਸ ਦਾ ਸਿੱਟਾ ਮੂਲਵਾਸੀਆਂ ਨੂੰ ਉਹਨਾਂ ਦੀਆਂ ਜਮੀਨਾਂ, ਸਮਾਜਕ ਸਰੋਕਾਰ ਅਤੇ ਸਭਿਆਚਾਰ ਤੋਂ ਮਰਹੂਮ ਕਰਨਾ ਹੈ ? ਮੂਲਵਾਸੀ ਆਪਣੀ ਪ੍ਰਭੂਸੱਤਾ ਚਾਹੁੰਦੇ ਹਨ ?
    ''ਪਾਰਲੀਮੈਂਟ-ਹਿੱਲ'' ਦੇ ਸਾਹਮਣੇ ਕੈਨੇਡੀਅਨ ਮਿਊਜੀਅਮ ਆਫ ਹਿਸਟਰੀ ਦੇ ਗ੍ਰੇਡ ਹਾਲ ਵਿੱਚ ਮੂਲਵਾਸੀ ਲੋਕਾਂ ਦੇ ਇੱਕ ਵੱਡੇ ਇੱਕਠ ਦੌਰਾਨ ਇਨਕੁਆਰੀ ਰਿਪੋਰਟ ਸੰਬੰਧੀ ਚੀਫ ਕਮਿਸ਼ਨਰ ਸਾਬਕਾ ਜੱਜ ਬੀ ਸੀ ਮੇਰੀਅਨ ਬੂਲਰ ਨੇ ਇਹ ਵੀ ਕਿਹਾ ਕਿ ''ਸਰਕਾਰ ਨੂੰ ਸਾਰੇ ਪੱਧਰਾਂ ਅਤੇ ਪਬਲਿਕ ਸੰਸਥਾਵਾਂ ਤੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ! ਬੂਲਰ ਨੇ ਮੂਲਵਾਸੀ ਇਸਤਰੀਆਂ ਤੇ ਲੜਕੀਆਂ ਦੇ ਕਤਲ ਅਤੇ ਗੁੰਮਸ਼ੁਦਗੀ ਨੂੰ ਨਸਲਕੁਸ਼ੀ ਦਾ ਦਰਜਾ ਦਿੰਦੇ ਹੋਏ, ਇਸ ਨੂੰ ਨਿਯਮ-ਬੱਧ ਢੰਗ ਲਈ ਜਿੰਮੇਵਾਰ ਠਹਿਰਾਉਦੇ ਹੋਏ ਇਸ ਸਾਰੀ ਕੌਮ ਨੂੰ ਖਤਮ ਕਰਨ ਦਾ ਮੰਤਵ ਦੱਸਿਆ ?'' ਭਾਵੇ ! ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਸਿੱਧੇ ਤੋਰ 'ਤੇ ਇਸ ਨੂੰ ਨਸਲਕੁਸ਼ੀ ਦਾ ਨਾਂ ਤਾਂ ਨਹੀਂ ਦਿੱਤਾ, ਪਰ ! ਮੂਲਵਾਸੀ ਇਸਤਰੀਆਂ ਤੇ ਲੜਕੀਆਂ ਪ੍ਰਤੀ ਹਿੰਸਾ ਨੂੰ ਕੈਨੇਡਾ 'ਦੇ ਇਤਿਹਾਸਕ ਪਿਛੋਕੜ ਦੀ ਰਹਿੰਦ-ਖੂੰਹਦ ਐਲਾਨਣ ਦੀ ਥਾਂ, ਸਗੋਂ ਇਨ੍ਹਾਂ ਨੂੰ ਮੌਜੂਦਾ ਹਾਲਾਤਾਂ ਦਾ ਨਤੀਜਾ ਹੀ ਦੱਸਿਆ ? ਜਿਸ ਨੂੰ ਨਿਆਂ ਪ੍ਰਬੰਧ ਨੇ ਇਸ ਨੂੰ ਫੇਲ ਕਰ ਦਿੱਤਾ ਹੈ ? ਟਰੂਡੋ ਨੇ ਇਨ੍ਹਾਂ ਘਟਨਾਵਾਂ ਦੀ ਅਸਲੀਅਤ ਤੇ ਪੜ੍ਹਦਾ ਪਾਉਂਦੇ ਹੋਏ, ਮੂਲਵਾਸੀ ਇਸਤਰੀਆਂ ਅਤੇ ਲੜਕੀਆਂ ਦੇ ਕਤਲਾਂ ਤੇ ਗੁੰਮਸ਼ਦਗੀ ਅਤੇ ਹਿੰਸਾਂ ਨੂੰ ਅਖੋਂ ਪਰੋਖੇ ਕਰਦੇ ਹੋਏ, 'ਅਜਿਹੇ ਮੱਸਲਿਆ 'ਚ ਘੱਟ ਤਰਜੀਹ ਦੇਣ ਦੀ ਗੱਲ ਕਰਕੇ ਹੀ ਪਿੱਛਾ ਛੁਡਾ ਲਿਆ ਹੈ ! ਰਸਮੀ ਰਿਪੋਰਟ ਨੂੰ ਇੱਕਠ ਵਿੱਚ ਦੱਸਣ ਉਪਰੰਤ ਕਮਿਸ਼ਨਰ ਵਲੋਂ ਇਹ ਰਿਪੋਰਟ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸੋਂਪ ਦਿੱਤੀ ਗਈ !
    ਮੂਲਵਾਸੀ ਜਿਹੜੇ ਕੈਨੇਡਾ ਦੇ ਅਸਲੀ ਵਸਨੀਕ ਅਤੇ ਮਾਲਕ ਹਨ, ਉਹ ਕੈਨੇਡਾ ਦੀ ਕੁੱਲ-ਆਬਾਦੀ ਦਾ ਕੇਵਲ 4.3 ਫੀਸਦ ਹਿੱਸਾ ਹੀ ਬਣਦੇ ਹਨ ! ਗਰੀਬੀ, ਅਨਪੜ੍ਹਤਾ ਅਤੇ ਬਿਮਾਰੀਆਂ ਦੇ ਆਲਮ ਵਿੱਚ ਰਹਿੰਦੇ ਇਸ ਭਾਈਚਾਰੇ ਦੇ ਲੋਕ ਪਿਛਲੇ 400-500 (ਚਾਰ ਸੌ-ਪੰਜ ਸੌ-ਸਾਲਾਂ) ਤੋਂ ਜ਼ਬਰ ਅਤੇ ਹਿੰਸਾ ਦਾ ਸ਼ਿਕਾਰ ਬਣੇ ਹੋਏ ਹਨ। ਅੱਜ ! ਵੀ 21-ਵੀਂ ਸਦੀ, ਦੇ ਦੂਸਰੇ ਦਹਾਕੇ ਦੇ ਬੀਤ ਜਾਣ ਬਾਦ ਵੀ ਉਨ੍ਹਾਂ ਦੀਆਂ ਦੁਸ਼ਵਾਰੀਆਂ ਉਨ੍ਹਾਂ ਦਾ ਪਿੱਛਾ ਹੀ ਨਹੀਂ ਛੱਡ ਰਹੀਆਂ ਹਨ ? ਪਿਛਲੇ 160 ਸਾਲਾਂ ਤੋਂ ਪਹਿਲਾਂ ਇਸ ਭਾਈਚਾਰੇ ਦੇ 5000 (ਪੰਜ ਹਜ਼ਾਰ) ਤੋਂ ਵੱਧ ਬੱਚਿਆਂ ਨੇ ਸਿੱਖਿਆਂ ਦੇਣ, ਪਰਵਰਿਸ਼ ਅਤੇ ਰੁਜ਼ਗਾਰ ਮੁੱਖੀ ਬਨਾਉਣ ਦੇ ਨਾਂ ਹੇਠਾਂ ਉਨ੍ਹਾਂ ਦਾ ਨਸਲ-ਘਾਤ ਕੀਤਾ ਗਿਆ ਸੀ, ''ਸੱਚ ਅਤੇ ਸੁਲਾਹ-ਸਫਾਈ ਕਮਿਸ਼ਨ ਦੀ ਰਿਪੋਰਟ  'ਜੋ ਸਾਲ 2017 'ਚ ਜਾਰੀ ਹੋਈ ਸੀ, ਉਸ ਦੀਆਂ ਸਿਫਾਰਸ਼ਾਂ ਅਜੇ ਤੱਕ ਵੀ ਲਾਗੂ ਨਹੀਂ ਹੋਈਆਂ ਹਨ। ਹੁਣ ਲੱਗ-ਪੱਗ ਪਿਛਲੇ 30 ਸਾਲਾਂ ਤੋਂ ਮੂਲਵਾਸੀ ਲੋਕਾਂ ਦੀਆਂ 2000 ਤੋਂ ਵੱਧ ਇਸਤਰੀਆਂ ਅਤੇ ਲੜਕੀਆਂ ਦੇ ਕਤਲ ਅਤੇ ਗੁੰਮਸ਼ੁਦਗੀਆਂ ਸੰਬੰਧੀ, '' ਜੋ ਇਨਕੁਆਰੀ ਰਿਪੋਰਟ ਸਾਹਮਣੇ ਆਈ ਹੈ, ''ਕਰਾਊਨ ਇੰਡਜ਼ੀਨਸ ਰਿਲੇਸ਼ਨਜ਼ ਮੰਤਰੀ ਕੈਰੋਲਿਨ ਬੈਨੇਟ'' ਨੇ ਤਾਂ ! ਇਨ੍ਹਾਂ ਕਤਲਾਂ ਅਤੇ ਗੁੰਮਸ਼ੁਦਗੀਆਂ, ਜਿਸ ਨਾਲ ਇਸ ਭਾਈਚਾਰੇ ਦੇ ਪਹਿਲਾ ਬੱਚਿਆਂ ਦੀ, ਅਤੇ ਹੁਣ ਇਸਤਰੀਆਂ ਦੀ ਨਸਲਕੁਸ਼ੀ ਹੋਈ ਲਈ ਸ਼ਬਦ ਨਸਲਕੁਸ਼ੀ ਤੇ ਕੋਈ ਵੀ ਸਹਿਮਤੀ ''ਤੋਂ ਪਲਾ ਝਾੜ ਦੇ  ਹੋਏ, ਕੇਵਲ ਇਹ ਹੀ ਕਿਹਾ, 'ਕਿ ''ਲਿਬਰਲ ਸਰਕਾਰ ਨੇ ਕਮਿਸ਼ਨ ਦੀਆਂ 'ਲਭਤਾਂ' ਸਵੀਕਾਰ ਕਰ ਲਈਆਂ ਹਨ ? '' ਨਿਆਂ ਮੰਤਰੀ ''ਡੇਵਿਡ ਕਮੇਟੀ ਨੇ ਤਾਂ ਇਹ ਕਹਿ ਕੇ ਪਿੱਛਾ ਛੁਡਾ ਲਿਆ 'ਕਿ '' ਇਸ ਟਰਮ ਵਾਰੇ ਫੈਸਲਾ ਸਰਕਾਰ ਦੇ ਸਿੱਖਿਆ ਮਾਹਿਰ ਕਰਨਗੇ ?'' ਭਾਵ ! 1867 ਤੋਂ ਲੈ ਕੇ ਕੈਨੇਡਾ ਹੁਣ ਤੱਕ ਰਾਜ ਕਰ ਰਹੇ, ''ਟੋਰੀ ਤੇ ਲਿਬਰਲ ਜਿਨ੍ਹਾਂ ਦੇ ਰਾਜ ਭਾਗ ਅੰਦਰ ਮੂਲਵਾਸੀਆਂ ਦੇ ਪਹਿਲਾ ਬੱਚਿਆਂ ਅਤੇ ਹੁਣ ਇਸਤਰੀਆਂ ਦਾ ਨਸਲਘਾਤ ਹੋਇਆ ਹੈ, ਦੇ ਦੋਸ਼ਾਂ ਤੋਂ ਉਹ ਖੁਦ ਹੀ 'ਬਰੀ' ਹੋ ਰਹੇ ਹਨ ? ਕੀ ! ਇਹ ਨਸਲਘਾਤ ਨਹੀਂ ਜਾਂ ਮੌਤਾਂ ਹਨ ? ਬਸਤੀਵਾਦ ਨਸਲਪ੍ਰਸਤੀ ਨਫ਼ਰਤ ਅਤੇ ਵਿਤਕਰਾ ਅਜੇ ਵੀ ਖਤਮ ਨਹੀਂ ਹੋ ਰਿਹਾ ਹੈ, ਅਤੇ ਨਾ ਹੀ ਪਿੱਛਾ ਛੱਡ ਰਿਹਾ ਹੈ ? ''
    3 ਜੂਨ 2019 ਨੂੰ ''ਕਿਊਬੇਕ'' ਸੂਬੇ ਦੇ ਇੱਕ ਛੋਟੇ ਜਿਹੇ ਕਸਬੇ ਗੈਟਿਨਿਊ'' ਵਿਖੇ ਕੈਨੇਡਾ ਦੇ ਮੂਲਵਾਸੀ (ਫਸਟ ਨੇਸ਼ਨ) ਲੋਕਾਂ ਦੀਆਂ ਕਤਲ ਹੋਈਆਂ ਅਤੇ ਗੁੰਮਸ਼ੁਦਾ ਇਸਤਰੀਆਂ ਅਤੇ ਲੜਕੀਆਂ ਸੰਬੰਧੀ ਕਾਇਮ ਕੀਤਾ ਗਏ ਕੌਮੀ ਇਨਕੁਆਰੀ ਕਮਿਸ਼ਨ ਦੀ ਪੜਤਾਲੀਆਂ ਇਨਕੁਆਰੀ ਰਿਪੋਰਟ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਵੀ ਜਨਤਕ ਕੀਤੀ ਗਈ ! ਪਿਛਲੇ ਤਿੰਨ ਦਾਹਕਿਆਂ ਦੇ ਵੱਧ ਸਮੇਂ ਤੋਂ ਕੈਨੇਡਾ ਦੇ ਮੂਲਵਾਸੀਆਂ, ਸਾਰੇ ਭਾਈਚਾਰੇ ਇਸਤਰੀ ਜੱਥੇਬੰਦੀਆਂ, ਵਾਰਸਾਂ ਅਤੇ ਕੌਮਾਂਤਰੀ ਜੱਥੇਬੰਦੀਆਂ ਵੱਲੋਂ 25000 ਤੋਂ ਵੱਧ ਪੀੜਤ, ਕਤਲਾਂ ਅਤੇ ਗੁੰਮ ਹੋਈਆਂ ਇਸਤਰੀਆਂ ਅਤੇ ਲੜਕੀਆਂ ਸੰਬੰਧੀ, 'ਸੰਸਾਰ ਪੱਧਰ ਤੇ ਗੁਹਾਰ ਲਾ ਕੇ ਸਾਰੀਆਂ ਘਟਨਾਵਾਂ ਸੰਬੰਧੀ ਜਾਣਕਾਰੀ ਦੇਣ ਲਈ ਅਤੇ ਸਰਕਾਰੀ ਜਵਾਬ ਦੇਹੀ ਦੀ ਮੁੱਖ ਮੰਗ ਕੀਤੀ ਜਾ ਰਹੀ ਸੀ ? ''ਆਖਰਕਾਰ ਸਰਕਾਰ 3 ਜੂਨ 2019 ਨੂੰ ਲਿਬਰਲ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਪ੍ਰਧਾਨ-ਮੰਤਰੀ ਜਸਟਿਨ ਟਰੂਡੋ ਨੇ ਕਮਿਸ਼ਨ ਦੀ ਰਿਪੋਰਟ ਜਨਤਕ ਕਰਦੇ ਹੋਏ, 'ਪੀੜਤ ਪਰਿਵਾਰਾਂ, ਲੋਕਾਂ ਅਤੇ ਭਾਈਚਾਰੇ ਨਾਲ ਹਮਦਰਦੀ ਪ੍ਰਗਟ ਕੀਤੀ ਗਈ ! ਪ੍ਰੰਤੂ ! ਪ੍ਰਧਾਨ ਮੰਤਰੀ ਟਰੂਡੋ ਨੇ ਇਸ ਤਰਾਸਦੀ ਲਈ ਸ਼ਬਦ ਨਸਲਘਾਤ '' (GENOCIDE) ਵਰਤਣ ਤੋਂ ਪੂਰਾ-ਪੂਰਾ ਗੁਰੇਜ਼ ਕੀਤਾ ! ਇਸੇ ਤਰ੍ਹਾਂ ਹੀ ਕੈਨੇਡਾ ਅੰਦਰ 'ਵਿਰੋਧੀ-ਧਿਰ ਕਨਜ਼ਰਵੇ਀ਿ    ਟਵ (ਟੋਰੀ) ਪਾਰਟੀ ਦੇ ਆਗੂ ਐਡਰੀਓ ਸ਼ੀਅਰ ਨੇ ਵੀ ਪਿਛਲੇ ਤਿੰਨ ਦਹਾਕਿਆਂ ਤੋਂ ਵਾਪਰ ਰਹੇ ਇਨ੍ਹਾਂ ਦੁੱਖਦਾਈ ਦੁਖਾਤਾਂ ਨੂੰ ਨਸਲਘਾਤ ਨਹੀਂ ਕਿਹਾ ? ਹਾਂ ! ਐਨ.ਡੀ.ਪੀ. ਕਮਿਊਨਿਸਟ ਪਾਰਟੀ ਆਫ ਕੈਨੇਡਾ ਨੇ ਇਸ ਸਾਰੇ ਹੀ ਦੁਖਾਂਤ ਨੂੰ ਨਸਲਘਾਤ ਕਿਹਾ ! ਕਮਿਊਨਿਸਟ ਪਾਰਟੀ ਆਫ ਕੈਨੇਡਾ ਨੇ ਆਪਣੀ ਪਾਰਟੀ ਦੇ ਅਦਾਰੇ 'ਲੋਕ ਅਵਾਜ਼' (PEOPLE VOICE) ਅੰਦਰ ਮੂਲਵਾਸੀ ਲੋਕਾਂ ਦੀਆਂ ਦੁਸ਼ਵਾਰੀਆਂ, ਦੁਖਾਂਤ ਅਤੇ ਇਸ ਨਸਲਘਾਤ ਲਈ ਹਾਕਮਾਂ ਨੂੰ ਦੋਸ਼ੀ ਠਹਿਰਾਇਆ।
    ਕਮਿਸ਼ਨ ਨੇ ਆਪਣੀ ਰਿਪੋਰਟ 'ਚ ਕਿਹਾ ਹੈ, 'ਕਿ ਕੈਨੇਡਾ ਅੰਦਰ ਮੂਲਵਾਸੀ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਇਹ ਖੁਲ੍ਹੀ ਉਲੰਘਣਾ ਹੈ ? ਉਨ੍ਹਾਂ ਨਾਲ ਦੁਰ-ਵਰਤਾਓ, ਜਿਸ ਦਾ ਕਾਰਨ ਗਰੀਬੀ, ਪੱਛੜਾ-ਪਣ ਅਤੇ ਸਦੀਆਂ ਤੋਂ ਹੁੰਦੀ ਬਸਤੀਵਾਦੀਆਂ ਰਾਹੀ, ਜਾਰੀ ਰਹਿ ਰਹੀ ਨਫ਼ਰਤ ਮੁੱਖ ਜਿੰਮੇਵਾਰ ਹੈ ! ਰਿਪੋਰਟ 'ਚ ਇਹ ਵੀ ਕਿਹਾ ਹੈ, 'ਕਿ ਕੈਨੇਡਾ ਵਰਗੇ ਵਿਕਸਤ ਦੇਸ਼ ਅੰਦਰ ਮੂਲਵਾਸੀ ਇਸਤਰੀਆਂ, ਲੜਕੀਆਂ ਅਤੇ ''ਟੂ-ਐਸ.ਐਲ.ਜੀ.ਬੀ.ਟੀ.ਕਿਊ.ਕਿਊ. ਵਨ-ਏ'' ਨਾਲ ਹੋਇਆ ਇਹ ਅਮਾਨਵੀ ਵਰਤਾਉ ਅਤੇ ਹਿੰਸਾ, ਸਦੀਆਂ ਤੋਂ ਹੋ ਰਹੇ ਮਾੜੇ ਵਰਤਾਉ ਦਾ ਹੀ ਸਿੱਟਾ ਹੈ ? ਦੋ ਜਿਲਦਾ 'ਚ ਛਾਈ ਕਮਿਸ਼ਨ ਦੀ ਇਸ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ, 'ਕਿ ਮੂਲਵਾਸੀ ਲੋਕਾਂ ਦੀ ਕਾਇਆ ਕਲਪ ਲਈ ਜਿੱਥੇ ਕਾਨੂੰਨੀ ਚਾਰਾ ਜੋ ਵੀ ਹੋਵੇ, ਉੱਥੇ ਸਮਾਜਿਕ ਬਦਲਾਓ ਵੀ ਜਰੂਰੀ ਹੈ। ਜਿਸ ਰਾਹੀਂ ਮੂਲਵਾਸੀ ਭਾਈਚਾਰੇ ਦੀ ਬਰਬਾਦੀ ਨੂੰ ਰੋਕਿਆ ਜਾ ਸਕੇ। ਇਸ ਕਮਿਸ਼ਨ ਵਲੋਂ ਸਚਾਈ ਜਾਨਣ ਲਈ 2380 ਮੂਲਵਾਸੀ ਪ੍ਰੀਵਾਰਾਂ, ਜਿਊਂਦੇ ਗਵਾਹਾਂ ਜਿਨ੍ਹਾਂ ਦੀਆਂ ਰਿਸ਼ਤੇਦਾਰੀਆਂ 'ਚ ਕਤਲ ਹੋਈਆਂ, ਜਾਂ ਗੁੰਮ ਹੋਈਆਂ ਇਸਤਰੀਆਂ ਅਤੇ ਲੜਕੀਆਂ, ਮਾਹਿਰਾਂ, ਗਿਆਨਵਾਨਾਂ ਸਰਕਾਰੀ ਅੰਕੜੇ ਤੇ ਰਿਪੋਰਟਾਂ, ਦੇਸ਼ ਦੇ ਹਰ ਥਾਂ ਤੇ ਮੌਕੇ ਤੇ ਜਾ ਕੇ, ਜਿੱਥੋਂ ਵੀ ਕੋਈ ਜਾਣਕਾਰੀ ਮਿਲ ਸਕਦੀ ਸੀ, ਪੂਰੀਆਂ ਜਾਣਕਾਰੀਆਂ ਪ੍ਰਾਪਤ ਕੀਤੀਆਂ। ਸਤੰਬਰ 2016 ਤੋਂ, 3 ਜੂਨ 2019 ਤੱਕ ਪੂਰੀ ਮੁਸ਼ੱਕਤ ਬਾਦ, ਇਹ ਰਿਪੋਰਟ ਤਿਆਰ ਕੀਤੀ ਗਈ। 231 ਵਿਅਕਤੀਆਂ 2386 ਮੈਂਬਰਾਂ, 1486-ਪ੍ਰੀਵਾਰਾਂ ਤੇ 819 ਵਿਅਕਤੀਆਂ  ਨੇ ਮਿਲ ਕੇ, ਸੁਨੇਹੇ ਦੇ ਕੇ, ਸਰਕਾਰੀ ਸੰਸਥਾਵਾਂ ਸਮਾਜਕ ਸੇਵਾਵਾਂ ਵਾਲੇ ਅਦਾਰਿਆਂ, ਸਨਅਤਾਂ ਅਤੇ ਕੈਨੇਡੀਅਨ ਲੋਕਾਂ ਤੱਕ ਪਹੁੰਚ ਕੀਤੀ ਗਈ। ''ਇਸ ਕਮਿਸ਼ਨ ਦੀ ਮੁੱਖੀ ਬੀ.ਸੀ. ਦੀ ਸਾਬਕਾ ਜੱਜ ਮੇਰੀਅਨ ਬੂਲਰ ਅਤੇ ਉਸ ਦੀਆਂ ਤਿੰਨ ਹੋਰ ਸਾਥਣਾਂ ਵੀ ਕਮਿਸ਼ਨ ਦੀਆਂ ਮੈਂਬਰ ਸਨ !
    ਇਸ ਰਿਪੋਰਟ ਨੂੰ ਤਿਆਰ ਕਰਨ ਲਈ, ਪੀੜ੍ਹਤ ਇਸਤਰੀਆਂ ਅਤੇ ਲੜਕੀਆਂ ਦੇ ਪ੍ਰੀਵਾਰਾਂ ਦੇ ਬਿਆਨ, ਜਿੱਥੇ ਇਹ ਘਟਨਾਵਾਂ ਵਾਪਰੀਆਂ ਆਲਾ-ਦੁਆਲਾ, ਅਗਲੇ-ਪਿਛਲੇ ਰੀਕਾਰਡ ਕਾਰਨ ਗਰੀਬੀ, ਘਰੇਲੂ, ਬੇ-ਘਰੇ ਲੋਕਾਂ ਦੀਆਂ ਜੀਵਨ ਹਾਲਤਾਂ, ਸਿੱਖਿਆ ਸਬੰਧੀ ਰਿਕਾਰਡ, ਰੁਜ਼ਗਾਰ, ਲੋਕਾਂ ਦੀਆਂ ਸਿਹਤ ਸੇਵਾਵਾਂ ਸੰਬੰਧੀ ਜਾਣਕਾਰੀ, ਸੱਭਿਆਚਾਰ ਆਦਿ ਸਾਰੇ ਅੰਕੜਿਆਂ ਅਤੇ  ਲਿਖਤੀ ਬਿਆਨਾਂ ਨੂੰ ਅਧਾਰਿਤ ਬਣਾਇਆ ਗਿਆ। ਇਸ ਰਿਪੋਰਟ ਨੂੰ ਘੜਨ (ਤਿਆਰ ਕਰਨ) ਲਈ 83 ਮਾਹਿਰਾਂ, 9 ਗਿਆਨਵਾਨਾਂ, ਬਸਤੀਵਾਦੀ ਅਤੇ ਕੁਲਪਤੀ (ਪੈਂਤਰੀ) ਪਾਲਸੀਆਂ, ਜਿਨ੍ਹਾਂ ਕਾਰਨ ਇਸਤਰੀਆਂ ਤੇ ਹਿੰਸਾਂ, ਕਤਲ ਅਤੇ ਉਨ੍ਹਾਂ ਦੀ ਗੁੰਮਸ਼ਦਗੀ ਹੋਈ ਨੂੰ ਪੂਰੀ ਤਰ੍ਹਾਂ ਨਜ਼ਰ 'ਚ ਰੱਖਿਆ ਗਿਆ ! ਮੂਲਵਾਸੀ ਭਾਈਚਾਰੇ ਦੇ ਰਵਾਇਤੀ ਸਮਾਜ ਅੰਦਰ ਰੋਲ 'ਜਿਸ ਕਾਰਨ ਭਾਈਚਾਰੇ ਦਾ ਬਾਕੀ ਸਮਾਜ 'ਚ ਰੁਤਬਾ ਘੱਟਣਾ, ਜਿਸ ਕਰਕੇ ਇਨ੍ਹਾਂ ਨੂੰ ਦੁੱਖ ਭੋਗਣੇ ਪਏ ਹਨ। ਕਮਿਸ਼ਨ ਦਾ ਮੰਨਣਾ ਹੈ, 'ਕਿ ਰੀਨੇਮਿੰਗ ਪਾਵਰ ਐਂਡ ਪਲੇਸ ਦੀ ਰਿਪੋਰਟ ਤਿਆਰ ਕਰਨ ਵੇਲੇ, ਬੋਲੀ, ਵਿਰਾਸਤ, ਸਮਾਜਕ ਸੇਵਾਵਾਂ, ਧਾਰਮਿਕ ਇੱਕਠ ਅਤੇ  ਆਪਸੀ ਬੋਲ-ਚਾਲ, ਮੂਲਵਾਸੀ ਅਤੇ ਸਥਾਨਕ ਪੁਲਿਸ ਨਾਲ ਮੁਲਕਾਤਾਂ ਨੂੰ ਵੀ ਸਰੋਤ  ਬਣਾਇਆ ਗਿਆ ਹੈ ?
ਰਿਪੋਰਟ ਬਾਰੇ:- ਡਾਕੂਮੈਂਟ ਆਖਰੀ ਰਿਪੋਰਟ ਜਿਲਦ 1-ਏ
          ਡਾਕੂਮੈਂਟ ਆਖਰੀ ਰਿਪੋਰਟ ਜਿਲਦ 1-ਬੀ
ਕਾਰਜਕਾਰੀ ਸਮਰੀ : ਇਨਸਾਫ ਲਈ ਪੁਕਾਰ।
ਸਪਲੀਮੈਂਟਰੀ ਰਿਪੋਰਟ: ਕਿਊਬੈਂਕ, ਨਸਲਘਾਤ ਅਤੇ ਅੰਤਲੀ ਰਿਪੋਰਟ।
ਚੈਂਪਟਰ :-1    ਹਿੰਸਾ ਦਾ ਖਾਤਮਾ, 2-ਮੂਲਵਾਸੀ ਲੋਕਾਂ ਦੀਆਂ ਸ਼ਕਤੀਆਂ ਅਤੇ ਰੁਤਬਾ 3- ਮੁੱਨਖੀ ਅਧਿਕਾਰ ਅਤੇ ਉਨ੍ਹਾਂ ਲਈ ਜਿੰਮੇਵਾਰੀ, 4- ਬਸਤੀਵਾਦੀ (ਅਪਨਿਵੇਸ਼ਵਾਦ) ਅੱਤਿਆਚਾਰ, ਮੂਲਵਾਸੀਆਂ ਦੇ ਸੱਭਿਆਚਾਰ ਅਧਿਕਾਰ, ਸਿਹਤ, ਸੁਰੱਖਿਆ ਅਤੇ ਇਨਸਾਫ।
    ਕਮਿਸ਼ਨ    ਦੀ ਰਿਪੋਰਟ ਅੰਦਰ ਕਮਿਸ਼ਨ ਨੂੰ ਮੂਲਵਾਸੀ ਲੋਕਾਂ ਪ੍ਰਤੀ ਨਿੱਠ ਕੇ ਭਾਵੇ ! ਹੱਕਾਂ ਦੀ ਵਜਾਹਤ (ਤਾਈਦ) ਕੀਤੀ ਗਈ ਹੈ। ਪਰ ! ਦੇਖਣਾ ਇਹ ਹੈ, ਕਿ ਸਦੀਆਂ ਪੁਰਾਣੇ ਬਸਤੀਵਾਦੀ ਗਲਬੇ ਤੋਂ ਮੁਲਵਾਸੀ ਲੋਕਾਂ ਨੂੰ ਮੁਕਤੀ ਕਿਵੇਂ ਮਿਲੇਗੀ ?''
ਮੂਲਵਾਸੀ ਲੋਕਾਂ ਦੀਆਂ ਦੁਸ਼ਵਾਰੀਆਂ ਦਾ ਇਤਿਹਾਸਕ ਪਿਛੋਕੜ:-
    ਕੈਨੇਡਾ ਦੇ ਮੂਲਵਾਸੀ ਭਾਈਚਾਰੇ ਦੇ ਲੋਕਾਂ ਦੀਆਂ ਦੁਸ਼ਵਾਰੀਆਂ ਨੂੰ ਕੈਨੇਡਾ ਦੇ ਰਾਜਨੀਤਿਕ ਸਿਸਟਮ, ਰਾਜਸਤਾ ਅਤੇ ਹਾਕਮ ਜਮਾਤਾਂ ਦੇ ਜਮਾਤੀ ਹਿੱਤਾਂ ਨੂੰ ਸਮਝਣਾ ਜਰੂਰੀ ਹੈ ! ਉੱਤਰੀ ਅਮਰੀਕਾ, ਜਿਸ ਦੇ ਉੱਤਰ ਦਾ ਹਿੱਸਾ ਕੈਨੇਡਾ ਅਤੇ ਦੱਖਣੀ ਹਿੱਸਾ, ਜਿਸ ਨੂੰ ਰਾਸ਼ਟਰ ਅਮਰੀਕਾ ਕਿਹਾ ਜਾਂਦਾ ਹੈ ! ਦੋਨੋਂ ਦੇਸ਼ ਯੂਰਪੀ ਦੇਸ਼ਾਂ ਤੋਂ ਆਏ ਸਮੁੰਦਰੀ ਲੁਟੇਰਿਆਂ, 'ਜਿਨ੍ਹਾਂ ਦੀ ਪੁਸ਼ਤ-ਪਨਾਹੀ ਉੱਥੋਂ ਦੇ ਸਾਮਰਾਜੀ ਹਾਕਮ ਕਰਦੇ ਸਨ, 'ਵਲੋਂ, ਹਥਿਆਇਆਂ ਉੱਤਰੀ ਅਮਰੀਕਾ, ਯੂਰਪੀ ਮੂਲ ਦੇ ਦੇਸ਼ਾਂ, ਫਰਾਂਸ ਬਰਤਾਨੀਆਂ, ਡੱਚ ਆਦਿ ਸਾਮਾਰਜੀ ਦੇਸ਼ਾਂ ਦੀਆਂ ਬਸਤੀਆਂ ਰਿਹਾ ਹੈ। ਇੱਥੋਂ ਦੇ ਕੁਦਰਤੀ ਸੋਮਿਆਂ, ਜੰਗਲ, ਜਲ ਅਤੇ ਜਮੀਨ ਨੂੰ ਹਥਿਆਉਣ ਲਈ, ਜਿੱਥੇ ਇੱਥੋਂ ਦੇ ਮੂਲਵਾਸੀਆਂ ਦਾ  ਨਸਲਘਾਤ ਕੀਤਾ ਗਿਆ, ਉੱਥੇ ਬਸਤੀਵਾਦੀ ਹਾਕਮਾਂ ਨੇ ਇਨ੍ਹਾਂ ਦੇ ਕੁਦਰਤੀ ਸੋਮਿਆਂ ਤੇ ਕਬਜ਼ੇ ਕਰਨ ਲਈ ਆਪਸੀ ਜੰਗਾਂ ਦੌਰਾਨ, ਮੂਲਵਾਸੀਆਂ ਦਾ ਵੀ ਸ਼ਰੇਆਮ ਕਤਲੇਆਮ ਕੀਤਾ ! ਇਹ ਜਰਵਾਣੇ, ਗੋਰੀ ਨਸਲ, ਇਸਾਈ ਕੈਥੋਲਿਕ ਧਰਮ ਦੇ ਧਾਰਨੀ, ਹਿੰਸਕ ਅਤੇ ਲੁੱਟਣ ਦੀ ਹਵਸ ਵਾਲੇ ਲੁਟੇਰੇ ਵਿਉਪਾਰੀ ਸਨ। ਇਹੀ ਕਾਰਨ ਹੈ, 'ਕਿ ਬਸਤੀਵਾਦੀ ਸਾਮਰਾਜੀ ਗੋਰਿਆਂ ਨੇ ਉੱਤਰੀ ਅਮਰੀਕਾ ਦੇ ਉੱਤਰੀ ਭਾਗ ਤੇ ਕਬਜਾਂ ਕਰਕੇ ਕਰਾਊਨ ਤੋਂ ਅੱਡ ਹੋ ਕੇ 1867 ਨੂੰ ਕੈਨੇਡਾ ਦੇਸ਼ ਦੀ ਸਥਾਪਨਾ ਕੀਤੀ।
    ਕੈਨੇਡਾ ਅੰਦਰ ਗੋਰੀ ਨਸਲ, ਈਸਾਈਅਤ (ਕੈਥੋਨਿਕ) ਧਰਮ ਦੀ ਪ੍ਰਭੂਸੱਤਾ ਅਤੇ ਪੂੰਜੀਪਤੀਆਂ ਦਾ ਹੀ ਦਾਬਾ ਰਿਹਾ ਹੈ ! ਕੈਨੇਡਾ ਅੰਦਰ ਇਤਿਹਾਸਕ ਤੌਰ ਤੇ, ਦੋ-ਪਾਰਟੀ ਪੂੰਜੀਵਾਦੀ ਰਾਜ ਹੀ ਚੱਲਿਆ ਆ ਰਿਹਾ ਹੈ ! ਭਾਵੇਂ ! ਸ਼ੁਰੂ ਤੋਂ ਹੀ ਪਾਰਲੀਮਾਨੀ ਜਮਹੂਰੀਅਤ ਕਾਇਮ ਰਹੀ ਹੈ ? ਪਰ ! ਅੱਜ ਕੈਨੇਡਾ ਦੀ ਜਮਹੂਰੀਅਤ 'ਚ 55 ਫੀਸਦ ਲੋਕਾਂ ਦਾ ਹੀ ਵਿਸ਼ਵਾਸ਼ ਰਹਿ ਗਿਆ ਹੈ ! ਮੁੱਖ ਤੌਰ ਤੇ ਦੋ ''ਸੱਜੇ-ਪੱਖੀ ਪਾਰਟੀਆਂ ਕੇਂਦਰੀ ਸੱਜੇ-ਪੱਖੀ ਕੰਜਰਵੇਟਿਵ ਪਾਰਟੀਆਂ ਹਨ। ਪਰ ਇਸ ਵੇਲੇ ਕੇਂਦਰੀ ਸੱਜੀ ਪੱਖੀ ਲਿਬਰਲ ਪਾਰਟੀ ਦਾ ਰਾਜ ਹੈ ! ਪਰ ! ਬਹੁਤਾਂ ਸਮਾਂ ਇਨ੍ਹਾਂ ਦੋਨਾਂ ਪਾਰਟੀਆਂ ਦਾ ਰਾਜ ਹੀ ਰਿਹਾ ਹੈ। ਹੋਰ ਵੀ ਤੀਸਰੀਆਂ ਧਿਰਾਂ, 'ਕੇਂਦਰੀ ਖੱਬੇ-ਪੱਖੀ ਸੋਚ ਵਾਲੀ ਐਨ.ਡੀ.ਪੀ.ਅਤੇ ਵੱਖਵਾਦੀ ਬਲਾਕ ਕਿਬੇਕੋਜ਼ ਤੇ ਗਰੀਨ ਪਾਰਟੀ ਦੀ ਵੀ ਹੋਂਦ ਹੈ। ਪਰ ! ਇਨ੍ਹਾਂ ਦਾ ਪਾਰਲੀਮੈਂਟ ਅੰਦਰ, ਐਨ.ਡੀ.ਪੀ. ਜੋ ਤੀਸਰੀ ਧਿਰ ਹੈ, ਤੋਂ ਬਿਨ੍ਹਾਂ ਕੋਈ ਖਾਸ ਹੋਂਦ ਨਹੀਂ ਹੈ ! ਕਮਿਊਨਿਸਟ ਪਾਰਟੀ ਆਫ ਕੈਨੇਡਾ ਜੋ 1921 ਤੋਂ ਹੋਂਦ ਰੱਖਦੀ ਹੈ, ਦਾ ਵੀ ਕੋਈ ਪਾਰਲੀਮਾਨੀ ਪ੍ਰਭਾਵ ਨਹੀਂ ਹੈ। ਲਿਬਰਲ ਪਾਰਟੀ ਜੋ ਸੁਧਾਰਵਾਦੀ ਫਰਾਂਸੀਸੀ ਕੈਨੇਡੀਅਨ ਅਤੇ ਕੈਥੋਲਿਕ ਗੋਰਿਆਂ ਦਾ ਗੱਠ-ਜੋੜ ਸੀ, 19ਵੀਂ ਸਦੀ ਵਿੱਚ ਹੋਂਦ ਵਿੱਚ ਆਈ। ਕੰਨਜਰਵੇਟਿਵ ਪਾਰਟੀ ਆਫ ਕੈਨੇਡਾ, ਨਵੀਂ ਪਾਰਟੀ 'ਚੋਂ 2003 'ਚ ਪ੍ਰੋਗਰੈਸਿਵ ਕੰਨਜਰਵੇਟਿਵ ਪਾਰਟੀ ਅਤੇ ਕੈਨੇਡੀਅਨ ਰੀਫੋਰਮ ਕੰਜ਼ਰਵੇਟਿਵ ਅੰਲਾਇਸ ਪਾਰਟੀ ਨੂੰ ਮਿਲਾ ਕੇ ਬਣਾਈ ਗਈ। ਇਸ ਦੀ ਹੋਂਦ 19ਵੀਂ ਸਦੀ 'ਚ ਕਲੋਨੀਅਨ-ਯੁੱਗ ਵੇਲੇ, ਜੋ ਬਰਤਾਨਵੀਂ ਸਾਮਰਾਜ ਪ੍ਰਤੀ ਵਫਾਦਾਰ ਪ੍ਰੋਟੈਸਟੈਂਟ ਇਸਾਈਅਤ ਅਤੇ ਅੰਗ੍ਰੇਜ਼ੀ ਸੱਭਿਅਤਾ ਵਾਲੀ (ਟੋਰੀ) ਸੋਚ ਰੱਖਦੀ ਸੀ, ਹੋਂਦ 'ਚ ਆਈ। ਇਸ ਤਰ੍ਹਾਂ ਕੈਨੇਡਾ ਅੰਦਰ, ਪੂੰਜੀਪਤੀਆਂ ਪੱਖੀ ਇਸਾਈਅਤ ਸੋਚ ਅਤੇ ਬਰਤਾਨਵੀ ਬਸਤੀਵਾਦੀ ਅਧੀਨ ਹੀ ਇਹ ਪਾਰਟੀਆਂ ਸਰਗਰਮ ਰਹੀਆਂ ਹਨ।
    ਪਿਛਲੀਆਂ ਦੋ ਸਦੀਆਂ ਦੇ ਵੱਧ ਸਮੇਂ ਤੋਂ ਕੈਨੇਡਾ ਅੰਦਰ ਯੂਰਪੀ ਮੂਲ ਦੇ ਬਸਤੀਵਾਦੀ ਜਰਵਾਣਿਆ ਦਾ ਹੀ ਰਾਜ ਰਿਹਾ ਹੈ। ਮੂਲਵਾਸੀ ਲੋਕਾਂ ਦੀ ਹੋਂਦ ਨੂੰ ਖਤਮ ਕਰਨ, ਉਨ੍ਹਾਂ ਦੇ ਕੁਦਰਤੀ ਸੋਮਿਆਂ ਨੂੰ ਹਥਿਆਉਣ ਅਤੇ ਬੱਚੇ-ਖੁੱਚੇ ਮੂਲਵਾਸੀਆਂ ਨੂੰ ਪੱਛਮੀ ਸਭਿਅਤਾ ਦਾ ਇੱਕ ਰਹਿੰਦ-ਖੂਹੰਦ ਵਾਲਾ ਹਿੱਸਾ ਬਣਾਉਣ ਲਈ ਉਨ੍ਹਾਂ ਲੋਕਾਂ ਦੀ ਸੱਭਿਅਤਾ ਬੋਲੀ,ਖਾਣ-ਪੀਣ, ਪੁਸ਼ਾਕ ਰੀਤੀ ਰਿਵਾਜ਼, ਸਭ ਤਹਿਸ-ਨਹਿਸ ਕਰ ਦਿੱਤੇ ਗਏ ! ਮੂਲਵਾਸੀਆਂ ਦੀ ਸੱਭਿਅਤਾ ਦਾ ਨਾਮੋ-ਨਿਸ਼ਾਨ ਖਤਮ ਕਰਨ ਲਈ, ਉਨ੍ਹਾਂ ਦੇ ਵਾਰਸ ਬੱਚਿਆਂ ਦਾ ਨਸਲਘਾਤ ਕਰਨ 'ਚ ਗੋਰਿਆਂ ਨੇ ਕੋਈ ਕਸਰ ਨਹੀਂ ਛੱਡੀ ! ਹੁਣ ਇਸ ਕੌਮ ਦੀਆਂ ਇਸਤਰੀਆਂ ਤੇ ਲੜਕੀਆਂ ਦੇ ਕਤਲ ਤੇ ਗੁੰਮਸ਼ੁਦਗੀਆਂ ਰਾਂਹੀ, ਇੱਕ ਯੋਜਨਾ-ਬੱਧ ਢੰਗ ਨਾਲ ਨਸਲਕੁਸ਼ੀ ਦਾ ਦੌਰ ਸ਼ੁਰੂ ਕੀਤਾ ਹੋਇਆ ਹੈ ? ਕੈਨੇਡਾ ਜਿਹੜਾ 1867 ਤੋਂ ਜਮਹੂਰੀ ਦੇਸ਼ ਪਾਰਲੀਮਾਨੀ ਰਾਜ-ਸਤਾ ਅਤੇ ਬਿਨਾਂ ਕਿਸੇ ਭਿੰਨ-ਭੇਦ ਦਾ ਰਾਗ ਅਲਾਪਦਾ ਆ ਰਿਹਾ ਹੈ, ਦੇ ਇਸ ਦੇਸ਼ ਅੰਦਰ ਪਹਿਲਾ 5000 ਤੋਂ ਵੱਧ ਮੂਲਵਾਸੀ ਲੋਕਾਂ ਦੇ ਬੱਚਿਆਂ ਦਾ ਨਸਲਘਾਤ ਅਤੇ ਹੁਣ ਉਨ੍ਹਾਂ ਦੀਆਂ 2500 ਤੋਂ ਵੱਧ ਇਸਤਰੀਆਂ ਤੇ ਲੜਕੀਆਂ ਦੇ ਕਤਲਾਂ ਰਾਹੀਂ ਨਸਲਕੁਸ਼ੀ ਨੂੰ ਰੋਕਣ ਲਈ ਹਾਕਮ ਉਦਾਸਹੀਣ ਹੀ ਰਹੇ ਹਨ !
    ਮੂਲਵਾਸੀ ਲੋਕਾਂ ਤੇ ਇਹ ਹਮਲੇ ਨਸਲਪ੍ਰਸ਼ਤੀ-ਵਿਤਕਰੇ, ਬਸਤੀਵਾਦੀ-ਕਾਨੂੰਨਾਂ, ਨਵ-ਉਦਾਰੀਵਾਦੀ ਨੀਤੀਆਂ ਅਤੇ ਗੋਰੀ ਨਸਲ ਦੀ ਉਚਤਮਤਾ ਹੈਂਕੜਬਾਜੀ ਦੇ ਸਿੱਟਿਆ ਦਾ ਹੀ ਨਤੀਜਾ ਹੈ ! ਇਨ੍ਹਾਂ ਵਿਤਕਿਰਿਆ ਵਿਰੁੱਧ ਭਾਵੇਂ ਮੂਲਵਾਸੀ ਕੌਮ ਉੱਠੀ ਹੈ ? ਜਾਗੀ ਹੈ ! ਪਰ ! ਉਨ੍ਹਾਂ ਦੀਆਂ ਉਪਰੋਕਤ ਦੁਸ਼ਵਾਰੀਆਂ ਤੋਂ ਮੁਕਤੀ ਲਈ ਅਜੇ ਮੰਜਿਲ ਦੂਰ ਦਿਖਾਈ ਦਿੰਦੀ ਹੈ ? ''ਕਦੋਂ' ਹਨੇਰਾ ਦੂਰ ਹੋਵੇਗਾ ਅਤੇ ਚੜੇ ਸੂਰਜ ਦੀ ਲਾਲ ਰੋਸ਼ਨੀ ਦੀ ਸਵੇਰ ਚਾਨਣ ਖਲਰੇਗੀ, ਫਿਰ ਖਲੱਕਤ ਉਠੇਗੀ ? ਬਾਹਾਂ ਉਲਾਰੇਗੀ ਤਾਂ ਮੁਕਤੀ ਲਈ ਬਿਗਲ ਵੱਜੇਗਾ ? ਪ੍ਰਭੂਸੱਤਾ ਲੈਣ ਲਈ ਬਹੁਤ ਯਤਨ ਕਰਨੇ ਪੈਣਗੇ ! ਰਿਪੋਰਟ ਕੀ ਕਹਿੰਦੀ ਹੈ ? :-
    ਮੂਲਵਾਸੀ ਲੋਕਾਂ ਅੰਦਰ ਸਿੱਖਿਆ ਤੇ ਗਰੀਬੀ ਅਤੇ ਉਨ੍ਹਾਂ ਦੀ ਸੰਗਠਤਕਾ-ਆਤਮਿਕ ਕੰਮਜੋਰੀ ਹੋਣ ਕਾਰਨ ਜਿੱਥੇ ਉਹ ਪੱਛੜੇ ਹੋਏ ਹਨ, ਉੱਥੇ ਰਾਜ ਸਤਾ ਅੰਦਰ ਉਨ੍ਹਾਂ ਨੂੰ ਹੋਰ ਕੰਮਜੋਰ ਕਰਨ ਲਈ ਨਸ਼ਈ ਅਤੇ ਭਾੜੇ ਤੇ ਲਾਉਣਾ, ਇਹ ਸਭ ਕਦਮ ਉਨ੍ਹਾਂ ਨੂੰ ਦੇਸ਼ ਦੀ ਮੁੱਖ ਧਾਰਾ ਤੋਂ ਅਲੱਗ-ਥਲੱਗ ਕਰਕੇ, ਮੁੜ ਅਰਧ-ਗੁਲਾਮੀ ਵੱਲ ਧੱਕਣਾ ਹੈ। ਹੁਣ ਉਨ੍ਹਾਂ ਨੂੰ ਨਿਪੁੰਨਸਿਕ ਬਣਾਉਣ ਲਈ ਉਨ੍ਹਾਂ ਦੇ ਸੱਭਿਆਚਾਰ, ਬੋਲੀ ਇਤਿਹਾਸ ਅਤੇ ਵੰਸ਼ਵਾਦ ਦਾ ਖਾਤਮਾ ਹੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ! ਮੂਲਵਾਸੀਆਂ ਦੇ ਉਠਾਨ ਲਈ ਬਣੇ ਐਕਟ, ਸਭ ਬਸਤੀਵਾਦੀ ਸ਼ਿਰਾਇਤ ਅਧੀਨ ਹੀ ਘੜੇ ਗਏ ਸਨ, ਜੋ ਨਫਰਤ, ਲਿੰਗਕ-ਵਿਤਕਰੇ ਅਤੇ ਆਰਥਿਕ ਅਸਮਾਨਤਾ ਨੂੰ ਦੂਰ ਕਰਨ ਲਈ ਨਹੀਂ ਸਨ ! ਸਗੋਂ ! ਇਹ ਸਮੁੱਚੀ ਮੂਲਵਾਸੀ ਕੌਮ ਨੂੰ ਕੰਮਜੋਰ ਕਰਨ ਲਈ ਸਾਬਤ ਹੋ ਚੁੱਕੇ ਹਨ। ''ਟਰੂਥ ਐਂਡ-ਰੀਕਨਸਾਈਲੇਸ਼ਨ ਕਮਿਸ਼ਨ ਰਿਪੋਰਟ,'' (ਟੀ.ਆਰ.ਸੀ. ਰਿਪੋਰਟ) ਜਿਸ ਅਧੀਨ, 5000 ਤੋਂ ਵੱਧ ਬੱਚਿਆਂ ਦੇ ਨਸਲਘਾਤ ਅਤੇ 3 ਜੂਨ 2019 ਨੂੰ ਨਸ਼ਰ ਹੋਈ ਐਮ.ਐਮ.ਆਈ.ਐਮ.ਜੀ ਰਿਪੋਰਟ, ਜਿਸ ਅਧੀਨ 2000 ਤੋਂ ਵੱਧ ਇਸਤਰੀਆਂ ਤੇ ਲੜਕੀਆਂ ਦੇ ਕਤਲ ਅਤੇ ਗੁੰਮਸ਼ੁਦਗੀਆਂ ਸੰਬੰਧੀ 'ਲੂੰ-ਕੰਡੇ' ਕਰਨ ਵਾਲੀਆਂ ਵਾਰਦਾਤਾਂ ਦੇ ਹਵਾਲੇ ਹਨ। ਕੈਨੇਡਾ ਦੀਆਂ 150 ਸਾਲਾਂ ਤੋਂ ਵੱਧ ਸਮੇਂ ਤੋਂ ਕਾਬਜ਼ ਰਹੀਆਂ ਪਾਰਟੀਆਂ ''ਲਿਬਰਲ ਅਤੇ ਕਨਜਰਵੇਟਿਵ'' ਜੋ ਪੂੰਜੀਪਤੀਆਂ ਦੀਆਂ ਪਾਰਟੀਆਂ ਹਨ ਦੇ ਦੋਨੋਂ ਆਗੂਆਂ ''ਜਸਟਿਨ ਟਰੂਡੋ ਅਤੇ ਸ਼ੀਅਰ'' ਵਲੋਂ ''ਇਸਤਰੀਆਂ ਦੀ ਨਸਲਕੁਸ਼ੀ ਨੂੰ ਨਾ ਮੰਨਣਾ ਭਾਵ ! ਭਾਵੁਕ ਅਤੇ ਮੂਲ ਤੌਰ ਤੇ ਕੋਈ ਪਛਤਾਵਾਂ ਨਾ ਕਰਨਾ, ਅੱਜ ! ਜੱਗ ਜ਼ਾਹਰ ਹੋ ਚੁੱਕਿਆ ਹੈ।'' ਹਾਕਮ ਇਸ ਰਿਪੋਰਟ ਵਾਰੇ ਕਹਿੰਦੇ ਹਨ'' ''ਕਿ ਇਹ ਮੌਤਾਂ ਜਾਤੀ-ਵਾਦੀ, ਗੈਰ-ਰਸਮੀ ਹਨ, ਕੋਈ ਨਸਲਘਾਤ ਨਹੀਂ ਹੈ !
    ਕਮਿਸ਼ਨ ਕਹਿੰਦਾ ਹੈ, 'ਕਿ ਕੈਨੇਡਾ ਦਾ ਮੁੜ ਇਤਿਹਾਸ ਲਿਖਣਾ ਪਵੇਗਾ ? ਕਿਉਂਕਿ ਇਨ੍ਹਾਂ ਘਟਨਾਵਾਂ ਨਾਲ ਅਸੀਂ ਸਾਰੇ ਹੀ ਜਿੰਮੇਵਾਰ ਅਤੇ ਚਿੰਤਤ ਹਾਂ, ''(Percistent and deliberate Pattern of System) ! ਇਸ ਤਰਾਸਦੀ ਲਈ ਮੌਜੂਦਾ ਪ੍ਰਣਾਲੀ ਜੋ ਨਸਲੀ ਵਿਤਕਰੇ ਭਰਪੂਰ, ਲਿੰਗਕ ਤੇ ਮਨੁੱਖੀ ਹੱਕਾਂ ਦੀ ਉਲੰਘਣਾ ਅਤੇ ਦੁਰ-ਵਿਵਹਾਰ ਦੇ ਸਿੱਧੇ ਸਿੱਟੇ ਵਜੋਂ ਜਿੰਮੇਵਾਰ ਹੈ। ਅੱਜ ਤੱਕ ਕੈਨੇਡਾ ਅੰਦਰ ਅਜਿਹਾ ਇਤਿਹਾਸ ਸਿਰਜਿਆ ਜਾ ਰਿਹਾ ਹੈ, 'ਕਿ ਮੂਲਵਾਸੀ ਲੋਕਾਂ ਨੂੰ 'ਬੇ-ਦਖਲ' ਕੀਤਾ ਜਾਵੇ ਜ਼ਮੀਨਾਂ, ਸਮਾਜਿਕ ਢਾਂਚਾ, ਸਰਕਾਰਾਂ, ਕੌਮਾਂ ਤੇ ਸਮਾਜ ਤੋਂ ਮਰਹੂਮ ਕਰਨਾ ਮਨੁੱਖੀ ਤਸਕਰੀ ਰਾਹੀਂ ਹੋਂਦ ਨੂੰ ਖਤਮ ਕਰਨਾ ਹੈ ! 'ਮੈਟਿਸ ਤੇ ਇਨਯੂਟ ਪੀੜਤਾਂ ਨੂੰ ਕੁਝ ਰਾਹਤਾਂ ਮਿਲਣ ਦੀ ਗੱਲ ਕੀਤੀ ਗਈ ਹੈ ? ਪਰ ! ਮੁਕਤੀ ਕੋਈ ਨਹੀਂ ਹੈ ? ਅਜੇ ਵੀ ਵਿਚਾਰਧਾਰਾ, ਉਪ-ਨਿਵੇਸ਼, ਨਸਲਵਾਦੀ ਪੁਰਾਣੇ ਸਾਜ਼ ਕਾਇਮ ਹਨ '' ! ਕਮਿਸ਼ਨ ਦੀ ਮੁੱਖੀ ਬੂਲਰ ਨੇ ਕਿਹਾ ਹੈ, 'ਕਿ ਟਰੂਡੋ ਦੇ ਮੂੰਹੋ ਨਸਲਕੁਸ਼ੀ ਸ਼ਬਦ ਦੀ ਜਰੂਰਤ ਨਹੀਂ ਹੈ ? ਕਾਨੂੰਨੀ ਵਿਸ਼ਲੇਸ਼ਕ ਨੇ ਰਿਪੋਰਟ 'ਚ 'ਨਸਲਕੁਸ਼ੀ' ਦਾ ਇਸਤੇਮਾਲ ਕੀਤਾ ਗਿਆ ਕਿਹਾ ਹੈ ! ਇਹ ਨਸਲਘਾਤ ਇੱਕ ਵੱਖਰੀ ਕਿਸਮ ਦਾ ਨਸਲਘਾਤ ਹੈ ? ਇਹ ਰਿਪੋਰਟ ਲੋਕਾਂ ਦੇ ਦਬਾਅ ਦਾ ਹੀ ਸਿੱਟਾ ਹੈ। ਸਰਕਾਰ ਨਸਲਕੁਸ਼ੀ ਦੇ ਸ਼ਬਦ ਤੋਂ ਡਰ ਰਹੀ ਹੈ ? ''ਜੋਹਨ ਆਈ ਵਿਸ਼ਨ- 'ਇਹ ਰਿਪੋਰਟ ਤਬਾਹ ਕੂੰਨ ਹੈ ? ਪੁਲਿਸ ਪ੍ਰਸ਼ਾਸ਼ਨ ਅਤੇ ਸਾਡੀਆਂ ਨੀਤੀਆਂ, ਜਿਨ੍ਹਾਂ ਰਾਹੀਂ ਲੋਕਾਂ ਦੇ ਹੱਕਾਂ ਦੀ ਰਾਖੀ ਹੋਣੀ ਹੈ, ਪੂਰੀ ਤਰ੍ਹਾਂ ਮੂਕ ਬੈਠੇ ਹੋਏ ਹਨ।''
ਰਿਪੋਰਟ ਦੀਆਂ ਕੁਝ ਸਿਫਾਰਸ਼ਾਂ :- ਰਿਪੋਰਟ 'ਚ 232 ਤੋਂ ਵੱਧ ਸਿਫਾਰਸ਼ਾਂ ਦੀ ਗੱਲ ਕੀਤੀ ਗਈ ਹੈ  ! ਜਿਸ 'ਚ ਪੁਲਿਸ ਸਰਵਿਸ 'ਚ ਸੁਧਾਰ, ਇਨਸਾਫ ਦੇਣ ਵਾਲੀਆਂ ਸੰਸਥਾਵਾਂ ਰਾਹੀਂ ਪਾਰਦਰਸ਼ਤਾਂ ਅਤੇ ਮੂਲਵਾਸੀ ਇਸਤਰੀਆਂ ਅਤੇ ''ਟੂ.ਐਸ.ਐਲ.ਜੀ.ਬੀ.ਟੀ.ਕਿਉ.ਕਿਉ ਵਨ.ਏ.'' ਦੀ ਹਿੱਸੇਦਾਰੀ ਹੋਵੇ ਦੀ ਵੀ ਗੱਲ ਕੀਤੀ ਗਈ ਹੈ।''
    '' ਕਤਲ ਹੋਈਆਂ, ਗੁੰਮਸ਼ੁਦਾ ਇਸਤਰੀਆਂ ਅਤੇ ਲੜਕੀਆਂ, ਜਿਨ੍ਹਾਂ ਦੀ ਗਿਣਤੀ 2000 (ਦੋ ਹਜ਼ਾਰ) ਤੋਂ ਵੱਧ ਹੈ ਸੰਬੰਧੀ ਕਮਿਸ਼ਨ ਪਾਸ ਪੂਰੇ-ਪੂਰੇ ਅੰਕੜੇ ਨਹੀਂ ਹਨ ਅਤੇ ਨਾਂ ਹੀ ਸਰਕਾਰ ਵਲੋਂ ਉਪਲੱਬਧ ਕਰਾਏ ਗਏ ਹਨ। 2005 ਦੀ ਮੂਲਵਾਸੀ ਇਸਤਰੀਆਂ ਦੀ ਜੱਥੇਬੰਦੀ ਅਤੇ ਆਰ.ਸੀ.ਐਮ.ਪੀ. ਦੀ ਰਿਪੋਰਟ 1980-2012 ਅਨੁਸਾਰ ਇਹ ਗਿਣਤੀ 1200 ਤੋਂ  (ਬਾਰਾਂ ਸੌ) ਵੱਧ ਬਣਦੀ ਹੈ। ਇਸ ਦੁਖਾਂਤ ਲਈ ਕੇਂਦਰੀ ਸਰਕਾਰ, ਰਾਜ ਸਰਕਾਰਾਂ ਅਤੇ ਇਨਸਾਫ ਦੇਣ ਵਾਲੇ ਸਾਰੇ ਅਦਾਰੇ ਵੀ ਜਿੰਮੇਵਾਰ ਹਨ ?  ਉਪਰੋਕਤ ਸਿਫਾਰਸ਼ਾਂ ਤਾਂ ਹੀ ਅਮਲ 'ਚ ਆ ਸਕਦੀਆਂ ਹਨ, ਜੇਕਰ ਸਾਰੀਆਂ ਸੰਸਥਾਵਾਂ, ਸਰਕਾਰ, ਲੋਕ, ਮਿਲਕੇ ਜਾਗਰੂਕਤਾ ਲਈ ਉਪਰਾਲੇ ਕਰਨ ਤੇ ਅਮਲ ਕੀਤਾ ਜਾਵੇ, ਤਾਂ ਹੀ ਸਾਰਥਿਕ ਨਤੀਜੇ ਤੇ ਇਨਸਾਫ ਮਿਲ ਸਕੇਗਾ ?''
    ਕੈਨੇਡਾ ਦੇ ਘੱਟ ਗਿਣਤੀ ਪ੍ਰਣਾਲੀ ਅਤੇ ਸਾਰੀਆਂ ਹੀ ਜਮਹੂਰੀ ਸ਼ਕਤੀਆਂ ਨੂੰ ਮਿਲਕੇ, ਸਾਰੇ ਜਮਹੂਰੀ ਢੰਗਾਂ ਨਾਲ ਮੂਲਵਾਸੀ ਲੋਕਾਂ ਦੇ ਹੱਕਾਂ ਲਈ ਅਵਾਜ਼ ਉਠਾਉਣੀ ਚਾਹੀਦੀ ਹੈ'' ! ਹੱਥ ਮਿਲਾਉਣ ਤੋਂ ਪਹਿਲਾ (ਰੀਕਨਸਾਈਲੇਸ਼ਨ) ਅਤੇ ਸਚਾਈ (ਟਰੂਥ) ਰਿਪੋਰਟ ਤੇ ਕਾਰਵਾਈ ਕੀ ਹੋਵੇ ?  ਬਸਤੀਵਾਦ ਦੌਰਾਨ ਅੱਜ ਤੱਕ ਜੋ ਅਸੀਂ ਦੁੱਖ ਝੇਲਦੇ ਆ ਰਹੇ ਹਾਂ ਅਤੇ ਇਤਿਹਾਸਕ ਤੌਰ ਤੇ ਬਸਤੀਵਾਦੀ ਨੀਤੀਆਂ, ਜੋ 1867 ਦੇ ਸੰਵਿਧਾਨ ਬਾਦ ਹੋਂਦ 'ਚ ਆਈਆਂ, ਤੋਂ ਕਿਵੇਂ ਛੁਟਕਾਰਾ ਹੋਵੇਗਾ, ਲਈ ਮੂਲ ਅਧਿਕਾਰ ਕੀ ਬਣਾਇਆ ਜਾਵੇਗਾ ? ਸਾਡੀਆਂ ਭੂੰਮੀ-ਜਮੀਨ, ਜੰਗਲ, ਪਾਣੀ ਅਤੇ ਵਾਤਾਵਰਣ ਕੀ ਸਾਨੂੰ ਮੁੜ ਮਿਲ ਸਕੇਗਾ ? ਮੂਲਵਾਸੀ ਲੋਕਾਂ (ਫਸਟਨੇਸ਼ਨ) ਲੋਕਾਂ ਦੇ ਖੁਦ-ਮੁਖਤਿਆਰੀ ਦੇ ਅਧਿਕਾਰ, ਜੋ ਸਮਝੌਤਿਆਂ, ਅਧਿਕਾਰ ਨਾਮਿਆਂ ਤੇ ਮੂਲਵਾਸੀ ਅਧਿਕਾਰਾਂ ਜੋ ਕੌਮਾਂਤਰੀ ਪ੍ਰਿੰਸੀਪਲਾਂ ਤੇ ਅਧਾਰਿਤ ਹਨ ! ਮੁਤਾਬਿਕ ਕੀ ਦਿੱਤੇ ਜਾਣਗੇ ? ਸਾਡੀ ਜਮੀਨ ਅਤੇ ਸੋਮੇ, ਜੋ ਸਾਡੇ ਮੁੱਖ ਸਰੋਤ ਸਨ, ਜਿਹੜੇ ਖੋਹ ਲਏ ਗਏ ਹਨ, ਸੰਯੁਕਤ ਰਾਸ਼ਟਰ ਦੇ ਘੋਸ਼ਣਾ-ਪੱਤਰ ਅਨੁਸਾਰ, ਕੀ ਵਾਪਸ ਹੋ ਜਾਣਗੇ ? ਸਾਡੀ ਇਹ ਵੀ ਮੰਗ ਹੈ, ''ਕਿ ਸਾਡੇ ਬੱਚਿਆਂ ਅਤੇ ਨੌਜਵਾਨਾਂ ਦੇ ਸ਼ਸ਼ਕਤੀਕਰਨ ਲਈ ਉਨ੍ਹਾਂ ਦੇ ਉਠਾਨ ਲਈ ਜੋਰ-ਸ਼ੋਰ ਨਾਲ ਉਪਰਾਲੇ ਕਰਨ ਲਈ 'ਨਸ਼ੇ ਤੇ ਹਿੰਸਾ ਤੇ ਰੋਕ ਅਤੇ ਰੁਜ਼ਗਾਰ ਲਈ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਮਿਲ ਕੇ ਯਤਨ ਕੀਤੇ ਜਾਣ ! ਮੂਲਵਾਸੀ ਭਾਈਚਾਰੇ ਦੀਆਂ ਇਸਤਰੀਆਂ ਅਤੇ ਲੜਕੀਆਂ ਦੀ ਸੁਰੱਖਿਆ ਲਈ ਪ੍ਰਭਾਵਸ਼ਾਲੀ ਢੰਗ ਨਾਲ ਕਦਮ ਚੁੱਕੇ ਜਾਣ ਅਤੇ ਇਸ ਵਰਗ ਅੰਦਰ ਜਾਗਰੂਕਤਾ ਲਿਆਉਣ ਲਈ, ਸਿੱਖਿਆ, ਰੁਜ਼ਗਾਰ ਅਤੇ ਖੁਦ ਸੁਰੱਖਿਆ ਪ੍ਰਤੀ ਸਰਕਾਰੀ ਪੱਧਰ ਤੇ ਉਪਰਾਲੇ ਕੀਤੇ ਜਾਣ। ਐਮ.ਐਮ.ਆਈ.ਡਬਲਯੂ.ਜੀ. ਸੰਬੰਧੀ ਰਿਪੋਰਟ ਨੂੰ ਪ੍ਰਵਾਨ ਕਰਦੇ ਹੋਏ, ''ਇਸ ਅੰਦਰ ਪਾਈਆਂ ਜਾ ਰਹੀਆਂ ਖਾਮੀਆਂ ਅਤੇ ਤਰੁੱਟੀਆਂ ਦੂਰ ਕਰਕੇ 'ਪੁਲਿਸ ਦੇ ਰੋਲ ਅਤੇ ਪੀੜਤਾਂ ਨਾਲ ਹੋਏ ਦੁਰ-ਵਿਵਹਾਰ ਸਬੰਧੀ ਦੋਸ਼ੀ ਵਿਅਕਤੀਆਂ ਵਿਰੁੱਧ ਸਖਤੀ ਨਾਲ ਕਾਰਵਾਈ ਕੀਤੀ ਜਾਵੇ ! 'ਯੂ.ਐਨ. ਤੇ ਮਨੁੱਖੀ ਅਧਿਕਾਰ ਸੰਸਥਾਵਾਂ ਰਾਹੀਂ ਇਸਤਰੀਆਂ, ਲੜਕੀਆਂ ਨਾਲ ਹੋਈਆਂ ਵਧੀਕੀਆਂ ਸਬੰਧੀ ਬਾਹਰੋਂ ਇਨਕੁਆਰੀਆਂ ਕਰਵਾ ਕੇ ਪੂਰਾ-ਪੂਰਾ ਇਨਸਾਫ ਦਿੱਤਾ ਜਾਵੇ ! ਮੂਲਵਾਸੀ ਕੌਮ ਨੂੰ ਮੁੜ ਪੈਰਾਂ, ਰੁਤਬੇ, ਹੱਕਾਂ ਅਤੇ ਪ੍ਰਭੂਸਤਾ ਦੇ ਹੱਕ ਦਿਵਾਉਣ ਲਈ ਅਤੇ ਫਸਟ ਨੇਸ਼ਨ ਐਸਬਲੀ, ਜੋ ਚੀਫਾਂ ਦੀ ਸੰਸਥਾ ਹੈ, ਨੂੰ ਵੀ ਉਸ ਦੇ ਆਪਣੇ ਚਾਰਟਰ ਨੂੰ ਲਾਗੂ ਕਰਨ ਲਈ, ਤਾਂ ਕਿ ਸਾਰੀ ਨੇਸ਼ਨ ਮਜ਼ਬੂਤ ਹੋ ਸਕਣ ? 'ਚ ਸੁਧਾਰ ਕਰਨੇ ਚਾਹੀਦੇ ਹਨ ! ਤਾਂ ਜੋ ਅਸੀਂ ਆਪਣੀ ਜਿੰਦਗੀ ਬਿਹਤਰ ਢੰਗ ਨਾਲ ਜੀਅ ਸੱਕੀਏ !

ਰਾਜਿੰਦਰ ਕੌਰ ਚੋਹਕਾ
 ਸਾਬਕਾ ਜਨਰਲ ਸਕੱਤਰ
ਜਨਵਾਦੀ ਇਸਤਰੀ ਸਭਾ ਪੰਜਾਬ
ਮੋਬਾ: 98725-44738
ਕੈਲਗਰੀ 001-403-285-4208
Email Jagdishchohka@gmailcom

17-ਵੀਆਂ ਲੋਕ ਸਭਾ ਚੋਣਾਂ ਅਤੇ ਇਸਤਰੀਆਂ ਦੀ ਨੁਮਾਇੰਦਗੀ ਦਾ ਸਵਾਲ ? - ਰਾਜਿੰਦਰ ਕੌਰ ਚੋਹਕਾ

17-ਵੀਆਂ ਲੋਕ ਸਭਾ ਚੋਣਾਂ ਦੇ ਇਸ ਦਲਗਤ ਵਾਲੀ ਸਿਆਸਤ ਦੇ ਦੰਗਲ ਵਿਚ ਹਰ ਪਾਰਟੀ  ਨੇ ਆਪਣੇ ਚੋਣ ਪੱਤਰ (ਚੋਣ ਮੈਨੀਫੈਸਟੋ) ਵਿੱਚ ਬੜਾ ਗਜ਼-ਵਜਾ ਕੇ ਬਾਕੀ ਵਾਹਦਿਆਂ ਦੇ ਨਾਲ ਇਸਤਰੀਆਂ ਲਈ ਅਸੰਬਲੀਆਂ ਅਤੇ ਪਾਰਲੀਮੈਂਟ ਵਿੱਚ 33 ਫੀਸਦ ਸੀਟਾਂ ਲਈ ਰਾਂਖਵੇਕਰਨ ਦੀ ਦਾਹਵੇਦਾਰੀ ਕੀਤੀ ਹੈ। ਭਾਵੇਂ ਇਹ ਰਾਖਵਾਂਕਰਨ ਪਿਛਲੇ ਕਈ ਸਾਲਾਂ ਤੋਂ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਦੇਵ ਗੌੜਾ ਦੇ ਪੇਸ਼ ਕੀਤੇ ਰਾਖਵਾਂਕਰਨ ਬਿਲ ਤੋਂ ਬਾਦ ਕਦੀ ਲੋਕ ਸਭਾ ਤੇ ਕਦੀ ਰਾਜ ਸਭਾ ਅੰਦਰ ਧੂੜ ਚੱਟਦਾ ਆ ਰਿਹਾ ਹੈ। ਇਸ ਤੋਂ ਆਮ ਆਦਮੀ ਸਹਿਜੇ ਹੀ ਅੰਦਾਜ਼ਾ ਲਾ ਸਕਦਾ ਹੈ, 'ਕਿ ਸਿਵਾਏ ਖੱਬੀਆਂ ਧਿਰਾਂ ਦੇ, ਦੇਸ਼ ਅੰਦਰ ਬਾਕੀ ਕੋਈ ਵੀ ਰਾਜਸੀ ਪਾਰਟੀਆਂ ਇਸ ਬਿੱਲ ਨੂੰ ਪਾਸ ਨਹੀਂ ਕਰਨਾ ਚਾਹੁੰਦੀਆਂ ਹਨ ? ਭਾਰਤ ਵਰਗੇ ਪੈਤ੍ਰਿਕ-ਮਾਨਸਿਕਤਾ ਰੱਖਣ ਵਾਲੇ ਦੇਸ਼ ਅੰਦਰ ਮਰਦ ਪ੍ਰਧਾਨ ਸਮਾਜ ਇਸਤਰੀਆਂ ਨੂੰ ਬਰਾਬਰਤਾ ਦੇ ਅਧਿਕਾਰ ਅਤੇ ਮਾਨ-ਸਨਮਾਨ ਦੇਣ ਤੋਂ ਅੱਜੇ ਵੀ ਪੱਲਾ ਝਾੜ ਰਿਹਾ ਹੈ ! ਭਾਵੇਂ 23 ਮਈ 2019 ਨੂੰ ਹੀ ਲੋਕ ਸਭਾ ਚੋਣਾਂ ਦੇ ਨਤੀਜੇ ਦੱਸਣਗੇ, 'ਕਿ ਦੇਸ਼ ਦੀ ਸਿਆਸਤ ਇਸਤਰੀਆਂ ਪ੍ਰਤੀ ਕਿੰਨੀ ਗੰਭੀਰ ਹੈ ? ਪਰ! ਚੋਣ ਮੈਦਾਨ ਵਿੱਚ ਉਤਾਰਨ ਲਈ ਇਸਤਰੀ ਉਮੀਦਵਾਰਾਂ ਸਬੰਧੀ ਜੋ ਤਸਵੀਰ ਅਖਬਾਰਾਂ 'ਚ ਆ ਰਹੀ ਹੈ, ਉਹ ਬਹੁਤ ਆਸ਼ਾਜਨਕ ਨਹੀ ਹੈ ! ਜੇਕਰ ਕੋਈ ਇਸਤਰੀ ਕਿਸੇ ਪਾਰਟੀ ਵੱਲੋਂ ਚੋਣ ਦੰਗਲ 'ਚ ਉਤਾਰੀ ਜਾ ਰਹੀ ਹੈ, ਤਾਂ ਉਹ ਪਛਾਣ ਦੀ ਰਾਜਨੀਤੀ, ਪ੍ਰਵਾਰਵਾਦ, ਰਿਸ਼ਤੇਦਾਰੀਆਂ, ਜੱਦੀ ਪੁਸ਼ਤੀ ਰਾਜਨੀਤਕ ਪ੍ਰਭਾਵ ਵਾਲੀ, ਆਗੂਆਂ ਦੀਆਂ ਪਤਨੀਆਂ ਜਾਂ ਧੀਆਂ ਨੂੰ ਹੀ ਟਿਕਟ ਦਿੱਤੇ ਗਏ ਹਨ ? ਭਾਰਤ ਦੇ ਹਰ ਨਾਗਰਿਕ ਨੂੰ ਚੋਣ ਲੜਨ ਜਾਂ ਚੋਣਾਂ 'ਚ ਖੜ੍ਹੇ ਹੋਣ ਦਾ ਪੂਰਾ-ਪੂਰਾ ਅਧਿਕਾਰ ਹੈ। ਪਰ ! ਕੀ ਕਦੀ ਇਹ ਦੇਖਿਆ ਹੈ,  ਕਿ ਰਾਜਨੀਤੀ ਦੇ ਇਸ ਦੰਗਲ ਵਿੱਚ ਕੁੱਦਣ ਵਾਲੇ ਕਿੰਨੇ ਕੁ ਪੇਸ਼ਾਵਰ ਰਾਜਨੀਤਕ ਜਾਂ ਜ਼ਮੀਨੀ ਹਕੀਕਤਾਂ ਨਾਲ ਜੁੜੇ ਹੋਏ ਉਮੀਦਵਾਰ ਹਨ ? ਦੇਸ਼ ਦੀ ਰਾਜ ਨੀਤੀ ਦਲ-ਬਦਲੂ ਤੇ ਮਰਿਯਾਦਾਹੀਣ ਬਣ ਗਈ ਹੈ। ਇਹੀ ਕਾਰਨ ਹੈ, ਕਿ ਜਿਹੜੇ ਲੋਕ-ਪੈਸਾ, ਬਲ-ਬਾਹੂ ਅਤੇ ਪਛਾਣ ਵਾਲੀ ਰਾਜਨੀਤੀ ਦੀ ਆੜ ਹੇਠਾਂ ਜਿੱਤ ਕੇ ਆਉਂਦੇ ਹਨ ਉਨ੍ਹਾਂ ਨੂੰ ਲੋਕਾਂ ਦੇ ਦੁੱਖਾਂ ਨਾਲ ਕੋਈ ਸ਼ਿਰੋਕਾਰ ਨਹੀਂ ਹੁੰਦਾ ?
    ਦੂਸ਼ਿਤ ਰਾਜਨੀਤਿਕ ਪ੍ਰਕਿਰਿਆ ਦੌਰਾਨ ਪੈਸਾ, ਧਰਮ, ਜਾਤ-ਪਾਤ ਅਤੇ ਗੁੰਡਾ ਗਰਦੀ ਦੀ ਵਰਤੋਂ 'ਚ ਬਹੁਤ ਵਾਧਾ ਹੋਇਆ ਹੈ ! ਚੋਣਾਂ ਦੌਰਾਨ ਸ਼ਰਾਬ, ਪੂੰਜੀਪਤੀ ਪਾਰਟੀਆਂ ਵੱਲੋਂ ਸਿਨੇਮੇ ਦੀ ਖਿੜਕੀ ਦੀਆਂ ਟਿਕਟਾਂ ਵਾਂਗ, ਟਿਕਟਾਂ ਦੀ ਵਿਕਰੀ, ਭਾਈ-ਭਤੀਜਾਵਾਦ ਦੀ ਖੇਡ ਨੇ ਸਾਰੀ ਰਾਜਨੀਤੀ ਨੂੰ ਗੰਧਲਾ ਕਰ ਦਿੱਤਾ ਹੈ ! ਹੁਣ ਆਪ ਹੀ ਅੰਦਾਜ਼ਾ ਲਾ ਲਿਆ ਜਾਵੇ, ਕਿ ਦੇਸ਼ ਅੰਦਰ ਇਸਤਰੀਆਂ ਦੇ ਹੱਕਾਂ ਹਿੱਤਾਂ ਦੀ ਰਾਖੀ ਲਈ ਸੰਘਰਸ਼ਸ਼ੀਲ ਇਸਤਰੀਆਂ, 'ਕੀ ? ਇਸ ਸਮਾਜ ਅੰਦਰ ਚੁਣਾਵੀ ਪ੍ਰਕਿਰਿਆ 'ਚ ਹਿੱਸੇਦਾਰੀ ਕਰਨ ਲਈ ਅੱਗੇ ਆ ਸਕਦੀਆਂ ਹਨ ? ਇਸ ਆਪਾ ਵਿਰੋਧੀ ਅਤੇ ਆਤਮ ਘਾਤੀ ਵਾਤਾਵਰਨ 'ਚ ਇਸਤਰੀਆਂ ਦੇ ਹੱਕਾਂ ਦੀ ਰਾਖੀ ਲਈ ਲੜਨ ਵਾਲੀਆਂ ਆਮ ਇਸਤਰੀਆਂ ਲਈ ਕੋਈ ਕੀ ਥਾਂ ਹੋਵੇਗੀ ? ਇਸ ਲਈ ਜਿੰਨਾ ਚਿਰ ਦੇਸ਼ ਅੰਦਰ ਰਾਜਨੀਤਕ ਤੇ ਜਮਹੂਰੀ ਜਾਗਰੂਕਤਾ ਲਈ ਵੱਧ ਤੋਂ ਵੱਧ ਪ੍ਰਸ਼ਾਸਨਿਕ ਚੌਕਸੀ ਅਤੇ ਚੋਣ-ਸੁਧਾਰ ਨਹੀਂ ਹੁੰਦੇ, ਯੋਗ ਇਸਤਰੀ ਉਮੀਦਵਾਰਾਂ ਲਈ ਚੁਣੇ ਜਾਣਾ ਸੰਭਵ ਨਹੀ ਹੈ ? ਲੋਕ ਸਭਾ ਅਤੇ ਰਾਜ ਸਭਾ ਦੇ ਪਿਛਲੇ ਸਮੇਂ ਦੇ ਅੰਕੜੇ ਬੋਲਦੇ ਹਨ, 'ਕਿ ਜਿਹੜੀਆਂ ਮਾਣਯੋਗ ਇਸਤਰੀਆਂ ਜਮਹੂਰੀ ਸੋਚ ਰੱਖਣ ਵਾਲੀਆਂ ਪਾਰਟੀਆਂ ਦੀਆਂ ਪੇਸ਼ਾਵਰ ਵਰਕਰ ਸਨ, 'ਉਨ੍ਹਾਂ ਨੇ ਹੀ ਸਭ ਤੋਂ ਵੱਧ ਪਾਰਲੀਮੈਂਟ 'ਚ ਇਸਤਰੀ ਵਰਗ ਲਈ ਆਵਾਜ਼ ਉਠਾਈ ਹੈ ! ਪਰ ਜੋ ਪੈਸਾ, ਪਹਿਚਾਣ ਦੀ ਰਾਜਨੀਤੀ ਜਾਂ ਵਿਰਸੇ 'ਚ ਜੱਦੀ-ਪੁਸ਼ਤੀ ਸਿਆਸਤ ਰਾਹੀਂ ਦਾਖਲ ਹੋਈਆਂ ਉਨ੍ਹਾਂ ਦੇ ਰਿਕਾਰਡ ਵੀ ਦੇਖੇ ਜਾ ਸਕਦੇ ਹਨ ? ਮਰਦ ਪ੍ਰਧਾਨ ! ਸਮਾਜ ਦੀ ਮਾਨਸਿਕਤਾ ਤਾਂ ਪਹਿਲਾਂ ਹੀ ਇਸਤਰੀ ਵਰਗ ਨੂੰ ਉੱਚਾ ਉਠਣ ਦੇ ਰਾਹ 'ਚ ਰੋਕ ਹੈ ? ਪਰ ! ਇਸਤਰੀ ਵਰਗ 'ਚ ਨੁਮਾਇੰਦਗੀ ਕਰਦੀਆਂ ਮਾਣਯੋਗ ਮੈਂਬਰ ਭੈਣਾਂ ਤੋਂ ਵੀ ਇਸਤਰੀਆਂ ਦੇ ਹੱਕਾਂ ਹਿੱਤਾਂ ਦੀ ਰਾਖੀ ਕਰਨ ਲਈ ਕੋਈ ਵੱਡੀ ਆਸ ਨਹੀਂ ਰੱਖੀ ਜਾ ਸਕਦੀ, 'ਕਿਉਂਕਿ ? ਉਹ ਉਸ ਵਰਗ ਦੇ ਹਿੱਤ ਵਿੱਚ ਹੀ ਜਾਣਗੀਆਂ ਜਿਸ ਵਰਗ ਦੀ ਉਹ ਨੁਮਾਇੰਦਗੀਆਂ ਕਰਦੀਆਂ ਹਨ ? 16-ਵੀਂ ਲੋਕਸਭਾ ਅੰਦਰ ਮਾਣਯੋਗ ਮੈਬਰਾਂ ਦੀ ਕਾਰਗੁਜ਼ਾਰੀ ਇਸ ਲਈ ਪ੍ਰਪੱਖ ਪਰਿਮਾਣ ਹੈ ?
    15-ਵੀਂ ਲੋਕ ਸਭਾ ਦੇ ਆਖਰ 'ਚ ਹੀ ਰਾਜ ਸਭਾ ਵਿੱਚ ਯੂ.ਪੀ.ਏ. ਸਰਕਾਰ ਵੱਲੋਂ ਇਸਤਰੀਆਂ ਲਈ ਅਸੰਬਲੀਆਂ ਅਤੇ ਪਾਰਲੀਮੈਂਟ ਵਿੱਚ 33 ਫੀਸਦ ਸੀਟਾਂ ਲਈ ਰਾਂਖਵੇਕਰਨ ਲਈ ਬੜੇ ਸ਼ੋਰ-ਸ਼ਰਾਬੇ ਨਾਲ ਬਿੱਲ ਪਾਸ ਕਰਾ ਲਿਆ। ਪਰ 16-ਵੀਂ ਲੋਕ ਸਭਾ ਵਿੱਚ ਨਾ ਹੀ ਯੂ਼. ਪੀ. ਏ. ਵਾਲੀ ਕਾਂਗਰਸ ਪਾਰਟੀ ਅਤੇ ਨਾਂ ਹੀ ਹਾਕਮ ਧਿਰ ਐਨ. ਡੀ. ਏ. ਵਾਲੀ ਬੀ. ਜੇ. ਪੀ ਨੇ ਇਸ ਬਿੱਲ ਨੂੰ ਕਾਨੂੰਨ ਬਣਾਉਣ ਲਈ ਲੋਕ ਸਭਾ 'ਚ ਪੇਸ਼ ਕਰਨ ਦੀ ਕੋਈ ਖੇਚਲ ਕੀਤੀ। ਸਗੋਂ ਬੜੀ ਚਲਾਕੀ ਅਤੇ ਮੌਕਾ ਪ੍ਰਸਤੀ ਦਿਖਾਉਂਦੇ ਹੋਏ, ਦੋਨੋ ਪਾਰਟੀਆਂ ਦੀ ਮਿਲੀ ਭਗਤ ਨੇ ਭਾਵੇ ਨਗਰ-ਨਿਗਮਾਂ ਅਤੇ ਨਗਰ ਕੌਸਲਾਂ 'ਚ ਇਸਤਰੀਆਂ ਲਈ 50 ਫੀਸਦ ਰਾਖਵਾਂਕਰਨ ਲਈ ਕਾਨੂੰਨ ਬਣਾ ਦਿੱਤਾ। ਇਹ ਕਿੱਡੀ ਮੌਕਾ ਪ੍ਰਸਤੀ ਹੈ, ਕਿ ਦੇਸ਼ ਦੀਆਂ ਦੋਨੋਂ ਵੱਡੀਆ ਪਾਰਟੀਆ ਜੋ ਅੱਜ ਦਿੱਲੀ ਤੇ ਕਾਬਜ਼ ਹੋਣ ਲਈ ਬੜੇ ਦਮਗਜ਼ੇ ਮਾਰ ਰਹੀਆ ਹਨ ? ਪਰ ! ਦੇਸ਼ ਦੀ ਲਤਾੜੀ ਹੋਈ ਅੱਧੀ ਆਬਾਦੀ ਇਸਤਰੀਆਂ ਨੂੰ, ਕਾਨੂੰਨ ਘੜਨੀ ਸਭਾ 'ਚ 33 ਫੀਸਦ ਹਿੱਸਾ ਦੇਣ ਤੋਂ ਮੁਕਰ ਰਹੀਆ ਹਨ ? ਬਰਾਬਰ ਦੀ ਨਾਗਰਿਕ- ਇਸਤਰੀ, ਪਾਰਲੀਮੈਂਟ ਅਤੇ ਅਸੰਬਲੀਆਂ ਆਪਣੇ ਹਿੱਤ 'ਚ ਕਾਨੂੰਨ ਬਣਾਉਣ ਤੋਂ ਮਰਹੂਮ ਕੀਤੀ ਜਾ ਰਹੀ ਹੈ ! ਦੇਸ਼ ਦੇ ਮਰਦ-ਪ੍ਰਧਾਨ ਸਮਾਜ ਅੰਦਰ ਪਿਛਲੇ ਸਦਨਾ ਅੰਦਰ ਆਮ ਲੋਕ ਸਭਾ ਚੋਣਾਂ 'ਚ ਇਸਤਰੀਆਂ ਦੀ 543 ਦੇ ਹਾਊਸ ਵਿੱਚ ਬਹੁਤ ਹੀ ਨਿਰਾਸ਼ਾਜਨਕ ਹਿੱਸੇਦਾਰੀ ਰਹੀ ਹੈ। ਸਾਲ 1957 ਨੂੰ ਦੂਜੀਆਂ ਲੋਕ ਸਭਾ ਚੋਣਾਂ 'ਚ 45 ਇਸਤਰੀਆਂ ਨੇ ਚੋਣ ਲੜੀ ਕੇਵਲ 22 ਜਿੱਤੀਆਂ। ਇਸੇ ਤਰ੍ਹਾ ਸਾਲ 1962 'ਚ ਉਮੀਦਵਾਰ-66, ਜਿੱਤੀਆਂ 31, 1967 'ਚ ਉਮੀਦਵਾਰ-67, ਜਿੱਤੀਆਂ 29,1971 'ਚ ਉਮੀਦਵਾਰ-86, ਜਿੱਤੀਆਂ 21,1977 'ਚ ਉਮੀਦਵਾਰ 70, ਜਿੱਤੀਆਂ 19,1980 'ਚ ਉਮੀਦਵਾਰ-143, ਜਿੱਤੀਆਂ 28, 1984-85 'ਚ ਉਮੀਦਵਾਰ-171, ਜਿੱਤੀਆਂ 43,1989 'ਚ ਉਮੀਦਵਾਰ-198, ਜਿੱਤੀਆਂ 29, 1991-92 'ਚ ਉਮੀਦਵਾਰ-330, ਜਿੱਤੀਆਂ 38, 1996'ਚ ਉਮੀਦਵਾਰ-599, ਜਿੱਤੀਆਂ 40, 1998 'ਚ ਉਮੀਦਵਾਰ-274, ਜਿੱਤੀਆਂ 43,1999'ਚ ਉਮੀਦਵਾਰ-284, ਜਿੱਤੀਆਂ 49,2004 'ਚ ਉਮੀਦਵਾਰ-355, ਜਿੱਤੀਆਂ 45ਸਾਲ 2009'ਚ ਉਮੀਦਵਾਰ ਇਸਤਰੀਆਂ-566, ਜਿੱਤੀਆਂ ਇਸਤਰੀਆਂ 59, (ਸੂਚਨਾ ਚੋਣ ਕਮਿਸ਼ਨ ਭਾਰਤ ਸਰਕਾਰ)। ਲੋਕ ਸਭਾ 'ਚ ਇਸਤਰੀ ਮੈਂਬਰਾਂ ਦੀ ਗਿਣਤੀ ਆਟੇ 'ਚ ਲੂਣ ਦੇ ਬਰਾਬਰ ਰਹੀ ਹੈ। ਫਿਰ ਇਸਤਰੀਆਂ ਦਾ ਸੁਸ਼ਕਤੀਕਰਨ ਕੀ ਹੋ ਰਿਹਾ ਹੈ ?
        ਉਪਰੋਕਤ ਅੰਕੜਿਆਂ ਤੋਂ ਇਹ ਸਪੱਸ਼ਟ ਹੁੰਦਾ ਹੈ, ਕਿ ਸਾਲ 1957 ਦੂਸਰੀ ਲੋਕ ਸਭਾ ਚੋਣਾਂ ਦੌਰਾਨ 45 ਉਮੀਦਵਾਰ ਇਸਤਰੀਆਂ ਵਿੱਚੋਂ 22 ਇਸਤਰੀਆ ਨੇ ਲਗਭਗ 50 ਫੀਸਦ ਜਿੱਤ ਪ੍ਰਾਪਤ ਕੀਤੀ। ਸਾਲ 2009 ਭਾਵ ਆਜ਼ਾਦੀ ਦੇ 62 ਸਾਲਾਂ ਬਾਅਦ ਇਸਤਰੀ ਉਮੀਦਵਾਰ 556 ਵਿੱਚੋਂ ਕੇਵਲ 59 ਇਸਤਰੀਆਂ ਹੀ ਲੋਕ ਸਭਾ(ਭਾਵ 10 ਫੀਸਦ ਹੀ ਜਿਤੀਆਂ) ਦੀਆਂ ਮੈਂਬਰ ਬਣ ਸਕੀਆਂ।ਇਸੇ ਤਰ਼ਾ 16 ਵੀ ਲੋਕ ਸਭਾ  ਮਈ 2014 ਦੇ ਨਤੀਜੇ ਵੀ ਸਮਝੇ ਜਾ ਸਕਦੇ ਹਨ ? ਜਿਸ ਤੇ ਕਾਨੂੰਨ ਘੜਨੀ (ਸਾਜਣੀ) ਸਭਾ ਅੰਦਰ ਸਵਾਲ, ਪੁੱਛਣ, ਮਤੇ ਪਾਸ ਕਰਨ, ਵੱਖੋਂ ਵੱਖ ਮਹਿਕਮਿਆਂ ਅੰਦਰ ਠੇਕੇ ਲੈਣ, ਵੱਡੇ'ਵੱਡੇ ਪੂੰਜੀਪਤੀਆਂ ਨੂੰ ਟੈਕਸਾਂ 'ਚ ਛੋਟਾਂ, ਕਟੌਤੀਆਂ ਅਤੇ ਕਰਜ਼ੇ ਮੁਆਫ ਕਰਨ ਲਈ, ਸਿਵਾਏ ਖੱਬੀ ਧਿਰ ਦੇ, ਬਾਕੀ ਸਾਰੀਆਂ ਪਾਰਟੀਆ ਦੇ ਕਈ ਮਾਣਯੋਗ ਮੈਂਬਰ ਵੱਢੀਆਂ ਲੈਂਦੇ ਫੜੇ ਜਾਣ ਅਤੇ ਕੇਸ ਭੁਗਤ ਰਹੇ ਹੋਣ ਤਾਂ ਅਜਿਹੇ ਵਾਤਾਵਰਣ 'ਚ ਇਕ ਇਸਤਰੀ ਮੈਂਬਰ ਹੀ ਬੇਦਾਗ ਰੋਲ ਅਦਾ ਕਰ ਸਕਦੀ ਹੈ ? ਪਿਛਲੀ 16 ਵੀਂ ਲੋਕ ਸਭਾ ਦੌਰਾਨ ਇਸਤਰੀਆਂ ਲਈ 33 ਫੀਸਦ ਸੀਟਾਂ ਲਈ ਰਾਖਵਾਂਕਰਨ ਦਾ ਬਿੱਲ ਪਾਸ ਨਹੀ ਹੋ ਸਕਿਆਂ ? ਇਸ ਲਈ 16-ਵੀ ਲੋਕ ਸਭਾ ਦੌਰਾਨ ਇਹ ਬਿੱਲ ਪਾਸ ਹੋਣ ਲਈ ਦੇਸ਼ ਦੀ ਅੱਧੀ ਆਬਾਦੀ ਨੂੰ ਮਾਜੂਦਾ ਹਾਕਮ ਧਿਰਾਂ ਤੋਂ ਆਸ ਲਈ ਕੋਈ ਬੂਰ ਨਹੀ ਪਿਆ ? ਇਸਤਰੀ ਜਿਸ ਦੀ ਨਾ ਕੋਈ ਜਾਤ ਤੇ ਨਾ ਹੀ ਕੋਈ ਧਰਮ ਹੈ, ਜਿਸ ਦੇ ਲੜ ਲਾਈ ਉਹ ਹੀ ਉਸਦੀ ਜਾਤ ਤੇ ਧਰਮ ਬਣ ਜਾਂਦਾ ਹੈ।ਫਿਰ ਉਸ ਨੂੰ ਅੱਗੋਂ ਵੰਡਣ ਦਾ ਬਹਾਨਾ ਲਾ ਕੇ ਬਿੱਲ ਦੀ ਵਿਰੋਧਤਾ ਕੀਤੀ ਜਾਂਦੀ ਰਹੀ ਹੈ ! ਕਈ ਵਾਰ ਤਾਂ ਲੋਕ ਸਭਾ 'ਚ ਇਸ ਬਿੱਲ ਦੇ ਪਾਸ ਹੋਣ ਤੇ ਮਰਨ ਦੀਆਂ ਧਮਕੀਆਂ ਵੀ ਦਿੱਤੀਆਂ ? ਅਰਧਾਂਗਨੀ ਨੂੰ ਹੱਕਾਂ ਤੋਂ ਮਹਰੂਮ ਕਰਨ ਲਈ ਅੱਗੋਂ ਵੰਡਣ ਲਈ ਜਿਨ੍ਹਾਂ ਨੇ ਢੁੱਚਰਾਂ ਡਾਹੀਆਂ, ਉਨ੍ਹਾ ਕੋਲੋਂ ਵੋਟਾਂ ਦੌਰਾਨ ਹਿਸਾਬ ਲੈਣ ਦਾ ਵੀ ਮੌਕਾ ਹੈ ? ਦੇਸ਼ ਦੀ ਅੱਧੀ ਆਬਾਦੀ ਇਸਤਰੀਆਂ ਨੂੰ ਆਪਣੀ ਹੋਣੀ ਖੁਦ ਸਿਰਜਣ ਲਈ ਜਿੱਥੇ ਵਿਸ਼ਾਲ ਏਕਤਾ ਤੇ ਲਾਮਬੰਦੀ ਕਰਨੀ ਪੈਣੀ ਹੈ ?  ਉੱਥੇ ਮੁਕਤੀ ਲਈ ਅੱਗੇ ਵੱਧਣ ਲਈ ਮਿਲਦੇ ਕਿਸੇ ਵੀ ਮੌਕੇ ਤੋਂ ਖੁੰਝਣਾ ਨਹੀ ਚਾਹੀਦਾ ! ਚੋਣਾਂ ਇੱਕ ਮੌਕਾ ਹੈ, ਆਓ ! ਇਸ ਮੁਹਿੰਮ ਵਿੱਚ ਜਿੱਥੇ ਲੋਕ ਪੱਖੀ ਤੇ ਜਮਹੂਰੀ ਸ਼ਕਤੀਆਂ ਦੇ ਉਮੀਦਵਾਰਾਂ ਨੂੰ ਕਾਮਯਾਬ  ਬਣਾਉਣ ਲਈ ਉਪਰਾਲੇ ਕਰੀਏ ! ਉੱਥੇ ਲੋਕ ਵਿਰੋਧੀ, ਫਿਰਕੂ ਅਤੇ ਵੰਡਵਾਦੀ ਪਾਰਟੀਆਂ ਨੂੰ ਭਾਂਜ ਦਈਏ! ਆਪਣੇ ਵੋਟ ਦਾ ਸਹੀ ਅਧਿਕਾਰ ਕਰਦੇ ਹੋਏ ਆਪਣੀ ਹੋਣੀ ਨੂੰ ਖੁਦ ਘੜੀਏ ਅਤੇ ਇੱਕ ਸੋਹਣਾ ਸਮਾਜ ਸਿਰਜੀਏ ਜੋ ਇਸਤਰੀਆਂ ਦੀ ਬੰਦ ਖਲਾਸੀ ਦੀ ਗਰੰਟੀ ਦੇਵੇ !

                               
ਰਾਜਿੰਦਰ ਕੌਰ ਚੋਹਕਾ
(ਸਾਬਕਾ ਜਨਰਲ -ਸਕੱਤਰ)
ਜਨਵਾਦੀ ਇਸਤਰੀ ਸਭਾ ਪੰਜਾਬ,

9872844738                          
001-403-285-4208
ਟੈਗੋਰ ਨਗਰ,ਹੁਸ਼ਿਆਰਪੁਰ।    

13 ਅਪ੍ਰੈਲ ਵਿਸਾਖੀ ਤੇ ਵਿਸ਼ੇਸ਼ - ਰਾਜਿੰਦਰ ਕੌਰ ਚੋਹਕਾ

"ਵਿਸਾਖੀ, ਖਾਲਸੇ ਦੀ ਸਾਜਨਾ
ਅੱਜ ਦੇ ਸੰਦਰਭ 'ਚ


    ਵਿਸਾਖੀ ਉਤਰੀ ਭਾਰਤ ਦਾ ਸਦੀਆਂ ਤੋਂ ਚੱਲਿਆ ਆ ਰਿਹਾ ਇਕ ਮੌਸਮੀ ਤਿਓਹਾਰ ਹੈ। ਹਾੜੀ ਦੀ ਫਸਲ ਕਿਸਾਨ ਦੇ ਘਰ ਪੁੱਜਦੀ ਹੈ ! ਮੌਸਸ ਤਬਦੀਲ ਹੋ ਕੇ ਕਰਵਟਾਂ ਲੈਂਦਾ ਹੈ ਅਤੇ ਪੰਜਾਬ ਅੰਦਰ ਇਕ ਖੁਸ਼ੀ ਦੀ ਲਹਿਰ ਦੌੜ ਉਠਦੀ ਹੈ ! ਤਾਰਾ ਵਿਗਿਆਨੀਆਂ ਅਨੁਸਾਰ "ਵੈਸਾਖਿ" ਵਿਸ਼ਾਖਾ-ਨੱਛਤਰ ਵਾਲੀ ਪੂਰਨਮਾਸੀ, ਮਹੀਨੇ ਦਾ ਪਹਿਲਾ ਦਿਨ ਜੋ ਸੂਰਜ ਦੇ ਹਿਸਾਬ ਨਾਲ ਬਣਦਾ ਹੈ। "ਵੈਸਾਖਿ  ਧੀਰਨਿ ਕਿਉ ਵਾਢੀਆ" (ਸਾਂਝ-ਬਾਰਹਮਾਹਾ) ਅਤੇ ਖਾਲਸਾ ਪੰਥ ਦਾ ਇਹ ਜਨਮ ਦਿਨ ਹੋਣ ਕਰਕੇ ਸਿੱਖ ਧਰਮ ਦੇ ਅਨੁਆਈਆਂ ਲਈ ਇਕ ਮਹਾਨ ਪੁਰਬ ਹੈ। ਇਸੇ ਹੀ ਦਿਨ 13-ਅਪ੍ਰੈਲ 1919 ਨੂੰ ਅੰਮ੍ਰਿਤਸਰ ਜਲ੍ਹਿਆਂ ਵਾਲਾ ਬਾਗ ਵਿਖੇ, 'ਪੁਰ ਅਮਨ ਪੰਜਾਬੀਆਂ ਨੂੰ ਰੋਸ ਕਰਨ ਲਈ ਕੀਤੇ ਜਾ ਰਹੇ ਜਲਸੇ ਦੌਰਾਨ ਬਰਤਾਨਵੀ ਬਸਤੀਵਾਦੀ ਸਾਮਰਾਜੀਆਂ ਨੇ ਗੋਲੀਆਂ ਚਲਾ ਕੇ ਸੈਂਕੜੇ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ ! ਇਸ ਤਰ੍ਹਾਂ ਵਿਸਾਖੀ ਪੰਜਾਬ ਦੇ ਇਤਿਹਾਸ ਅੰਦਰ ਇਕ ਬਹੁਤ ਹੀ ਇਤਿਹਾਸਕ ਮਹੱਤਤਾ ਰੱਖਣ ਵਾਲੀ ਘਟਨਾ ਹੈ। ਇਸੇ ਦਿਨ 13-ਅਪ੍ਰੈਲ 1699 ਨੂੰ ਅਨੰਦਪੁਰ ਸਾਹਿਬ ਵਿਖੇ, ਭਾਰਤੀਆਂ ਅੰਦਰ ਨਵੀਂ ਰੂਹ ਫੂਕਣ ਲਈ "ਗੁਰੂ ਗੋਬਿੰਦ ਸਿੰਘ ਜੀ" ਵੱਲੋਂ ਸੁਤੀਆਂ ਜ਼ਮੀਰਾਂ ਨੂੰ ਜਗਾਉਣ ਲਈ ਖਾਲਸਾ ਪੰਥ ਦੀ ਨੀਂਹ ਰੱਖ ਕੇ ਸਾਮੰਤਵਾਦੀ ਜੁਲਮਾਂ ਵਿਰੁੱਧ ਜਨ-ਸਮੂਹ ਨੂੰ ਲਾਮਬੰਦ ਕਰਨ ਦਾ ਮਹਾਨ ਉਪਰਾਲਾ ਕੀਤਾ ਸੀ !
    "ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਸਥਾਪਤ" ਕਰਨ ਦਾ ਆਰੰਭ ਕੋਈ ਸਹਿਜ-ਸੁਭਾਅ ਹੀ ਨਹੀਂ ਸੀ। ਸਗੋਂ ਦੇਸ਼ ਅੰਦਰ ਰਾਜਨੀਤਕ, ਆਰਥਿਕ, ਧਾਰਮਿਕ ਅਤੇ ਸਮਾਜਕ-ਸੱਭਿਆਚਾਰ ਖੇਤਰ 'ਚ ਜੋ ਗਿਰਾਵਟ ਆ ਚੁੱਕੀ ਸੀ, ਉਸ ਵਿਰੁਧ ਅਜਿਹੇ ਸੂਰਬੀਰਾਂ ਤੇ ਪਵਿੱਤਰ ਲੋਕਾਂ ਦਾ ਇਕ ਸੰਗਠਨ ਬਣਾਉਣਾ ਸੀ 'ਜਿਹੜੇ ਕਿ ਧਰਮ ਅਤੇ ਸਮਾਜ ਵਿੱਚ ਆਏ ਔਗੁਣਾਂ ਤੋਂ ਜਨਤਾ ਨੂੰ ਮੁੱਕਤੀ ਦਿਵਾ ਸਕਣ ! ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਦ ਪੰਜਾਬ ਵਿੱਚ ਸ਼ਿਵਾਲਕ ਦੀਆਂ ਪਹਾੜੀਆਂ ਦੇ ਪਹਾੜੀ ਰਾਜਪੂਤ ਰਾਜਿਆਂ ਦੇ ਵਿਵਹਾਰ ਅਤੇ ਉਨ੍ਹਾਂ ਅੰਦਰ ਮਰ ਚੁੱਕੀ ਜ਼ਮੀਰ ਤੋਂ ਸਬਕ ਸਿੱਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ (ਗੋਬਿੰਦ ਰਾਏ) ਨੇ ਲੋਕਾਂ 'ਚ ਕੌਮੀ ਏਕਤਾ ਦੀ ਲਹਿਰ ਪੈਦਾ ਕਰਨ ਲਈ ਦੇਸ਼ ਅੰਦਰ ਇਕ ਮਹਾਨ ਉਪਰਾਲਾ ਕੀਤਾ। ਗੁਰੂ ਜੀ ਨੇ ਛੇਤੀ ਹੀ ਇਹ ਵੀ ਮਹਿਸੂਸ ਕਰ ਲਿਆ, 'ਕਿ ਇਹ ਰਾਜਪੂਤ ਰਾਜੇ ਵਿਅੱਰਥ ਵਹਿਮਾਂ, ਭਰਮਾਂ ਅਤੇ ਪੁਰਾਣੇ ਧਾਰਮਿਕ, ਵਿਚਾਰਾਂ 'ਚ ਲਕੀਰ ਤੇ ਫ਼ਕੀਰ ਹੋਣ ਕਰਕੇ ਜਾਤ-ਪਾਤ ਅਤੇ ਜਾਤੀ-ਹਿੱਤਾਂ ਤੇ ਆਪਸੀ ਦੁਸ਼ਮਣੀ ਵਾਲੇ ਵੈਰ-ਭਾਵਾਂ ਤੋਂ ਨਾ ਤਾਂ ਮੁਕਤ ਹੋ ਸਕਦੇ ਹਨ ਅਤੇ ਨਾ ਹੀ ਇਹ ਲੋਕਾਂ ਦੀ ਮੁਕਤੀ ਲਈ ਕੌਮੀ ਏਕਤਾ ਲਈ ਇੱਕਠੇ ਹੋ ਸਕਦੇ ਹਨ ! ਇਨ੍ਹਾਂ 22-ਧਾਰ ਰਾਜਿਆਂ ਵਲੋਂ ਕਦੀ ਗੁਰੂ ਨਾਲ ਮਿਲ ਜਾਣਾ, ਕਦੀ ਵੈਰ ਵਿਰੋਧ ਰਾਹੀਂ ਮੁਗਲ ਹਾਕਮਾਂ ਨਾਲ ਮਿਲ ਕੇ ਗੁਰੂ ਦੇ ਵਿਰੁਧ ਹਥਿਆਰ ਉਠਾ ਲੈਣੇ, ਜਿਵੇਂ ਭੀਮ ਚੰਦ ਅਤੇ ਉਸ ਦੇ ਬਾਕੀ ਸਾਥੀ ਰਾਜਿਆਂ ਦਾ ਵਿਵਹਾਰ ਰਿਹਾ ? ਇਸ ਲਈ ਗੁਰੂ ਜੀ ਨੇ ਆਮ ਜਨਤਾ 'ਤੇ ਟੇਕ ਲਾ ਕੇ ਰਾਜਸੀ ਬਦਲ, ਨਾਲੋਂ ਆਮ ਤਬਦੀਲੀ ਲਈ, ਧਾਰਮਿਕ ਜਾਗਰਿਤੀ, ਜਾਤਪਾਤ ਵਿਰੁੱਧ ਅਤੇ ਛੂਆ-ਛਾਤ ਦੇ ਖਾਤਮੇ ਲਈ ਇਕ ਸਮਾਜਕ ਚੇਤਨਾ ਲਹਿਰ ਚਲਾਉਣ ਲਈ ਬਹੁਤ ਵੱਡਾ ਉਪਰਾਲਾ ਕੀਤਾ।
    ਗੁਰੂ ਜੀ  ਨੇ 13-ਅਪ੍ਰੈਲ 1699 ਨੂੰ ਵਿਸਾਖੀਪੁਰਬ 'ਤੇ ਖਾਲਸਾ ਪੰਥ ਦੀ ਸਿਰਜਨਾ ਕਰਕੇ ਭਾਰਤ ਅੰਦਰ ਪੁਰਾਣੇ ਜਾਤ-ਪਾਤ ਵਾਲੇ ਰੂੜਵਾਦੀ ਸਮਾਜ, ਛੂਆ-ਛੂਤ ਅਤੇ ਊਚ-ਨੀਚ ਵਿਰੁੱਧ ਇਕ ਇਨਕਲਾਬੀ ਹੱਲਾ ਬੋਲ ਕੇ ਬਰਾਬਰਤਾ ਵਾਲੇ ਮਾਹੌਲ ਨੂੰ ਜਨਮ ਦਿੱਤਾ। ਜਿਸ ਨੂੰ ਪਹਾੜੀ ਰਾਜੇ ਇਸ ਤਬਦੀਲੀ ਨੂੰ ਚੰਗਾ ਨਹੀਂ ਸਮਝਦੇ ਸਨ, ਕਿਉਂਕਿ ਇਹ ਲਹਿਰ ਜਾਤ-ਪਾਤ, ਮੂਰਤੀ ਪੂਜਾ ਅਤੇ ਅੰਧ-ਵਿਸ਼ਵਾਸ਼ਾਂ ਵਿਰੁੱਧ ਸੀ, ਜੋ ਉਨ੍ਹਾਂ ਦੇ ਹਿੱਤਾਂ ਨੂੰ ਸੱਟ ਮਾਰਦੀ ਸੀ ! ਦੂਸਰੇ ਪਾਸੇ ਆਮ ਜਨਤਾ ਅਤੇ ਸਮਾਜ ਦੇ ਲਤਾੜੇ ਲੋਕ, ਕਿਸਾਨ, ਦਲਿਤ ਅਤੇ ਪੱਛੜੇ ਵਰਗ ਨੇ ਇਸ ਲਹਿਰ ਪ੍ਰਤੀ ਚੰਗਾ ਹੁੰਗਾਰਾ ਭਰਿਆ। ਗੁਰੂ ਜੀ ਵਲੋਂ ਐਲਾਨੇ ਬਰਾਬਰਤਾ ਵਾਲੇ ਇਸ ਪੈਗਾਮ, ਫੌਜੀ ਸਿੱਖਿਆ ਅਤੇ ਪੰਜ-ਪਿਆਰਿਆਂ ਵਾਲੀ ਪੰਚਾਇਤੀ ਸਾਂਝ ਵਾਲੀ ਪਿਰਤ ਜੋ ਲੋਕ ਰਾਜ ਲਈ ਮੁਢਲੀ ਪੌੜੀ ਸੀ, ਜੋ ਅਮਲੀ ਸਿੱਖਿਆ, ਆਜ਼ਾਦੀ ਅਤੇ ਮਿਸਾਲ ਵਾਲੀ ਜਾਗੀਰੂ ਸੰਸਕਰਨਾਂ ਵਿਰੁਧ ਇਕ ਚੁਣੌਤੀ ਸੀ, ਨੇ ਗੁਰੂ ਜੀ ਅਤੇ ਪਹਾੜੀ ਰਾਜਿਆਂ ਵਿਚਕਾਰ ਸਥਾਪਤੀ ਹੋਂਦ ਲਈ ਇਥ ਰਾਜਸੀ ਤਨਾਅ ਵੀ ਪੈਦਾ ਕਰ ਦਿੱਤਾ। ਰਾਜਸੀ ਹੱਕਾਂ, ਸਮਾਜਕ ਅੱਡਰਤਾ ਅਤੇ ਵਰਗੀ-ਹੰਕਾਰ ਆਦਿ ਨੂੰ ਪਹਾੜੀ ਰਾਜਿਆਂ ਨੇ, ਲੋਕਾਂ ਦੀ ਮੁਕਤੀ ਲਈ ਉਠੀ ਇਸ ਲਹਿਰ ਨਾਲ ਜੁੜਨ ਦੀ ਥਾਂ, ਇਸ ਨੂੰ ਦਬਾਉਣ ਲਈ ਦਿੱਲੀ ਮੁਗਲ-ਸਲਤਨਤ ਨਾਲ ਜੁੜਨਾ ਚੰਗਾ ਸਮਝਿਆ। ਇਹ ਉਹ ਸਮਾਂ ਸੀ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਤਿਲਕ, ਜੰਝੂ ਅਤੇ ਧਰਮ ਤਬਦੀਲੀ ਵਿਰੁਧ ਖੁਦ ਕੁਰਬਾਨੀ ਦੇ ਕੇ "ਸਹਿਣਸ਼ੀਲਤਾ", ਪਿਆਰ, ਅਮਨ, ਕੁਰਬਾਨੀ ਅਤੇ ਭਾਈਚਾਰਕ ਸਾਂਝ" ਨੂੰ ਕਾਇਮ ਰੱਖਿਆ ਸੀ। ਹਿੰਦੂ ਹਾਕਮ ਅਤੇ ਅਹਿਲਕਾਰ ਖੁਦ-ਗਰਜ਼ੀ ਅਧੀਨ ਆਪਣੀ ਪ੍ਰਾਚੀਨ ਅਣਖ ਨੂੰ ਭੁਲਾਕੇ, ਆਤਮ-ਅਭਿਆਸ ਨੂੰ ਗਵਾ ਕੇ, ਪਤਿਤ ਹਾਲਤ ਨੂੰ ਪ੍ਰਾਪਤ ਹੋ ਗਏ ਸਨ ! ਉਹ ਆਤਮ-ਵਿਸ਼ਵਾਸ਼, ਜੋ ਉਨ੍ਹਾਂ ਨੂੰ ਅੱਤਿਆਚਾਰਾਂ ਤੋਂ ਛੁਡਵਾ ਸਕਦਾ ਸੀ,'ਉਸ ਦਾ ਪਤਨ ਹੋ ਚੁੱਕਿਆ "(ਤਿਲਕ ਜੰਝੂ ਪ੍ਰਭ ਤਾਂ ਕਾ ਕੀਨੂ, ਕਲੂ ਬੱਡੋ ਮਹਿ ਸਾਕਾ। ਧਰਮ ਹੇਤਿ ਸੀਸ ਦੀਆ, ਸਿਰ ਦੀਆਂ ਪਰ ਸਿਰੜ ਨਾ ਕੀਆ)" ਸੀ।
    ਸਿੱਖ ਧਰਮ ਅਤੇ ਭਾਰਤ ਦੇ ਇਤਿਹਾਸ ਅੰਦਰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਇਕ ਬਹੁਤ ਮਹਾਨ ਘਟਨਾ ਹੈ ! ਇਸ ਸ਼ਹਾਦਤ ਨੇ ਇਕ ਗਲ ਪੱਕੀ ਕਰ ਦਿੱਤੀ ਕਿ, "ਸਿੱਖ ਧਰਮ ਗਰੀਬਾਂ, ਮਜ਼ਲੂਮਾਂ ਅਤੇ ਨਿਰਆਸਰਿਆਂ ਦੀ ਰੱਖਿਆ ਅਤੇ ਜੁਲਮ ਵਿਰੁੱਧ ਹਾਅ ! ਦਾ ਨਾਹਰਾ ਮਾਰਨ ਵਾਲੀ ਇਕ ਸੰਸਥਾਂ ਹੈ !" ਧਰਮ ਲਈ ਬਲੀਦਾਨ ਦੇਣ ਦੀ ਪ੍ਰਥਾ ਨੂੰ, ਜਿਸ ਦਾ ਸਿਹਰਾ ਸਿੱਖ ਗੁਰੂਆਂ ਦੇ ਸਿਰ ਹੈ! ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਬਾਦ ਵਿੱਚ ਚਾਰ ਸਾਹਿਬਜ਼ਾਦੇ ਅਤੇ ਅਨੇਕਾਂ ਸਿੱਖਾਂ ਨੇ ਸਾਮੰਤਵਾਦੀ ਜੁਲਮਾਂ ਵਿਰੁਧ ਬਲੀਦਾਨ ਦੇਣ ਦੀ ਪ੍ਰਥਾ ਨੂੰ ਬੜੀ ਨਿਸ਼ਟਾਂ ਨਾਲ ਬਣਾਈ ਰੱਖਿਆ ! ਗੁਰੂ ਗੋਬਿੰਦ ਸਿੰਘ ਜੀ ਇਹ ਵੀ ਜਾਣਦੇ ਸਨ, 'ਕਿ ਦੇਸ਼ ਦੀ ਮੁਗਲ ਸਲਤਨਤ ਬਹੁਤ ਸ਼ਕਤੀਸ਼ਾਲੀ ਹੈ ਅਤੇ ਸਿੱਖਾਂ ਪਾਸ ਅਸੀਮਤ ਸਾਧਨ ਹਨ। ੳਹ ਇਹ ਵੀ ਜਾਣਦੇ ਸਨ, 'ਕਿ ਹਿੰਦੂ ਰਾਜੇ ਵੀ ਵਿਹਾਰਕ ਤੌਰ ਤੇ ਮੁਗਲਾਂ ਦੇ ਹਾਮੀ ਸਨ ? ਭਾਵੇਂ ਭਾਰਤੀ ਜਨ-ਸਮੂਹ (ਹਿੰਦੂ) ਉਨ੍ਹਾਂ ਦੀਆਂ ਮਹਾਨ ਚਾਹਾਂ ਦੀ ਬਹੁਤ ਘੱਟ ਪਰਵਾਹ ਕਰਦੀ ਹੈ। ਫਿਰ ਵੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਦਾ ਗੁਰੂ ਗੋਬਿੰਦ ਸਿੰਘ ਜੀ ਤੇ ਬਹੁਤ ਪ੍ਰਭਾਵ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਤੋਂ ਪਹਿਲਾਂ ਦੋ ਲੜਾਈਆਂ "ਭੰਗਾਣੀ" ਅਤੇ "ਨਦੋਣ" ਦਾ ਯੁੱਧ ਅਤੇ "ਖਾਲਸੇ ਦੀ ਸਾਜਨਾ" ਤੋਂ ਬਾਅਦ ਆਨੰਦਪੁਰ ਸਾਹਿਬ ਦੀ "ਪਹਿਲੀ ਲੜਾਈ", "ਦੂਜੀ ਲੜਾਈ", "ਚਮਕੌਰ ਦੀ ਲੜਾਈ" ਅਤੇ ਆਖਰੀ ਖਦਰਾਨਾ ਜਾਂ ਮੁਕਤਸਰ ਦੀ ਲੜਾਈ ਲੜੀ ! ਇਨ੍ਹਾਂ ਲੜਾਈਆਂ ਅਤੇ ਖਾਲਸਾ ਪੰਥ ਦੀ ਸਿਰਜਨਾ ਬਾਦ ਇਹ ਸਿੱਟਾ ਨਿਕਲਦਾ ਹੈ, "ਕਿ ਖਾਲਸਾ ਜਾਂ ਸੱਚੇ ਮੁਰੀਦਾਂ ਦੀ ਇਹ ਸੰਸਥਾਂ, ਜੋ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਜੀਵਨ, ਮਾਣ ਅਤੇ ਧਰਮ ਦੀ ਰੱਖਿਆ ਲਈ ਹੀ ਤਲਵਾਰ ਚੁੱਕਦੀ ਹੈ ! ਇਹ ਤਲਵਾਰ ਜੁਲਮ ਵਿਰੁਧ ਅਤੇ ਧਰਮ ਦੀ ਰੱਖਿਆ ਲਈ ਹੀ ਹੈ, 'ਕਿਸੇ ਧਰਮ ਜਾਂ ਫਿਰਕੇ ਵਿਰੁਧ ਨਹੀਂ ?
    ਖਾਲਸਾ ਪੰਥ ਦੀ ਸਾਜਨਾਂ ਨੇ ਸਿੱਧੇ ਤੌਰ ਤੇ ਪੁਰਾਣੇ ਪਰੰਪਰਾਵਾਦੀ ਸਮਾਜ, 'ਜੋ ਘੱਸਿਆ-ਪਿੱਟਿਆ, ਪੱਛੜਿਆ ਅਤੇ ਪਿਛਾਂਹ ਖਿਚੂ ਸੀ ਤੇ ਸੱਟ ਮਾਰੀ ! ਜਿਸ ਕਾਰਨ ਪੁਜਾਰੀਵਾਦ ਅਤੇ ਸਾਮੰਤਵਾਦ ਨਾਲ ਟਕਰਾਅ ਪੈਦਾ ਹੋਣਾ ਲਾਜ਼ਮੀ ਸੀ। ਗੁਰੂ ਜੀ ਦਾ ਨਿਸ਼ਾਨਾ ਜਾਤ-ਪਾਤ ਦਾ ਖਾਤਮਾ ਅਤੇ ਰਾਜਾਸ਼ਾਹੀ ਤੇ ਅੱਤਿਆਚਾਰਾਂ ਤੋਂ ਲੋਕਾਂ ਨੂੰ ਆਜ਼ਾਦ ਕਰਾਉਣਾ ਸੀ ! ਸਮਾਜਕ ਪ੍ਰੀਵਰਤਨ ਅਤੇ ਲੋਕ ਰਾਜ ਲਈ ਇਹ ਪਹਿਲਾ ਕਦਮ ਸੀ ? ਪਰ ਸੰਗਠਤ ਰੂਪ ਨਾ ਧਾਰਨ ਕਾਰਨ, 'ਨਿਸ਼ਾਨਾ ਅੱਗੇ ਨਾ ਵੱਧ ਸੱਕਿਆ ! ਪਿਛਲੇ ਗੁਰੂਆਂ ਵੱਲੋਂ ਇਕ ਖਾਨਦਾਨੀ ਗੁਰ-ਗੱਦੀ ਦਾ ਅਧਿਕਾਰ ਸਥਾਪਤ ਹੋਣ ਕਾਰਨ ਸਿੱਖ ਧਰਮ ਅੰਦਰ ਬਹੁਤ ਸਾਰੇ ਫਿਰਕੇ ਉਤਪੰਨ ਹੋ ਗਏ ! ਜਿਨ੍ਹਾਂ ਨੇ ਅੱਜ ਡੇਰਾਵਾਦ ਦਾ ਇਕ ਬਹੁਤ ਵੱਡਾ ਰੂਪ ਧਾਰਕੇ ਗਰੀਬ ਅਤੇ ਅਨਪੜ੍ਹ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ ! ਗੁਰੂ ਜੀ ਨੇ ਖਾਲਸਾ ਪੰਥ ਦੀ ਸਿਰਜਨਾ ਕਰਕੇ ਸਾਂਝੇ ਹਿੱਤਾਂ ਤੇ ਆਦਰਸ਼ਾਂ ਨੂੰ ਭਾਈ ਲਾਲੋ ਦੇ ਰੂਪ ਵਿੱਚ ਪੇਸ਼ ਕਰਨ ਲਈ ਜੋ ਉਪਰਾਲੇ ਕੀਤੇ ਸਨ, 'ਉਹ ਉਪਰੋਕਤ ਕਾਰਨਾਂ ਕਰਕੇ ਸਥਾਪਤ ਨਾ ਹੋ ਸਕੇ ? ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਮਸੰਦ-ਸਿਸਟਮ ਦਾ ਜਮਹੂਰੀ-ਕਰਨ ਨਾ ਹੋਣ ਕਰਕੇ ਸੰਗਤਾਂ ਵੱਲੋਂ ਦਿੱਤੀਆਂ ਭੇਟਾਂ ਦੀ ਅਯੋਗ ਵਰਤੋਂ ਦਾ ਜੋ ਆਰੰਭ ਹੋ ਗਿਆ ਸੀ, 'ਉਸ ਵਿੱਚ ਤਬਦੀਲੀ ਜ਼ਰੂਰੀ ਸੀ ? ਜਦ ਕਿ ਮਸੰਦ ਜਾਂ ਪ੍ਰਚਾਰਕਾਂ ਨੂੰ ਸਹੀ ਭਾਵਨਾ, ਲੋਕ ਸੇਵਾ ਅਤੇ ਇਖਲਾਕੀ ਤੌਰ ਤੇ ਮਿਸਾਲੀ ਬਣਨ ਲਈ ਖਾਲਸਾ ਪੰਥ ਤਿਆਰ ਕੀਤਾ ਸੀ ! (ਰਹਿਤ ਪਿਆਰੀ ਮੋਹ ਕੋ ਸਿਖ ਪਿਆਰਾ ਨਾਹਿ)।
    ਪੰਜ ਕਕਾਰਾਂ ਦੀ ਧਾਰਨਾਂ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ ਇਕ ਅਜਿਹੀ ਦਿਖ ਪ੍ਰਦਾਨ ਕੀਤੀ ਸੀ, ਕਿ "ਸਿੱਖ ਇਕ ਨਿਆਰਾ, ਵਿਸ਼ੇਸ਼ ਅਤੇ ਨਿਰਭਊ ਰੂਪ ਵਿੱਚ ਲੋਕਾਂ ਅੰਦਰ ਵਿਚਰੇ ! ਖੰਡੇ ਦੀ ਪਾਹੁਲ ਦੀ ਮਹਾਨਤਾ ਦਾ ਭਾਵ ਸਵੈਮਾਨ ਅਤੇ ਮਨੁੱਖੀ ਉਚਤਮਤਾ ਨੂੰ ਪਹਿਲ ਦੇਣੀ ! ਜਾਤ-ਪਾਤ ਦੇ ਬੰਧਨਾਂ ਤੋਂ ਮੁਕਤ ਹੋ ਕੇ ਸ਼ੁਰੂ ਵਿੱਚ ਧਾਰਮਿਕ ਅਤੇ ਅਖੀਰ 'ਚ ਰਾਜਸੀ ਏਕਤਾ ਅਤੇ ਸਾਂਝ ਵਿੱਚ ਬੰਨਣਾ ਸੀ ?" ਇਹੀ ਕਾਰਨ ਸੀ, 'ਕਿ ਦੇਸ਼ ਦੇ ਦੱਬੇ-ਕੁਚਲੇ ਅਤੇ ਦਲਿਤ ਲੋਕ ਸਿੱਖ ਧਰਮ ਵਲ ਖਿੱਚੇ ਗਏ ! ਪਰ ਬਾਅਦ ਵਿੱਚ ਜਿਓ ਜਿਓ ਕੁਰਬਾਨੀ ਦਾ ਜਜ਼ਬਾ ਖ਼ਤਮ ਹੁੰਦਾ ਗਿਆ, 'ਸਮੂਹਿਕ ਸੋਚ, ਪੰਗਤ ਅਤੇ ਸੰਗਤ ਰਸਮੀ ਰਹਿ ਗਈਆਂ ਤਾਂ ਸਿੱਖ ਧਰਮ ਵੀ ਮੁੜ ਬ੍ਰਹਮਣਵਾਦ ਅਤੇ ਪੁਜਾਰੀਵਾਦ ਦੇ ਤੰਦੂਆਂ ਜਾਲ ਵਿੱਚ ਫਸ ਗਿਆ ! ਗੁਰੂ ਜੀ  ਨੇ ਜਿਸ ਧਾਰਨਾ ਰਾਹੀ ਖਾਲਸੇ ਦੇ ਫਰਜ਼, ਨਿਤ-ਨੇਮ, ਜੀਵਨ ਦੇ ਸਿਰੋਕਾਰ ਦਿੱਤੇ ਸਨ, 'ਹੌਲੀ ਹੌਲੀ ਉਹ ਅਲੋਪ ਹੋ ਗਏ। ਅੱਜ ਰਸਮਾਂ ਹੀ ਰਹਿ ਗਈਆਂ ਹਨ। ਜਾਤ-ਪਾਤ ਨੂੰ ਸਭ ਤੋਂ ਵੱਡੀ ਸੱਟ ਸਿੱਖ ਧਰਮ ਨੇ ਮਾਰੀ ਸੀ ? ਅੱਜ ! ਇਹੋ ਧਰਮ, ਇਸ ਦੀਆਂ ਧਾਰਮਿਕ ਸੰਸਥਾਵਾਂ ਅਤੇ ਫਿਰਕੇ ਵੱਖੋ ਵੱਖ ਜਾਤਾਂ, ਗੋਤਾਂ ਅਤੇ ਵਰਗਾਂ ਵਿੱਚ ਸਾਰੇ ਸੰਸਾਰ ਅੰਦਰ ਦਿਸ ਰਹੇ ਹਨ ? ਗੁਰੂ ਜੀ ਦੀਆਂ ਭਾਵਨਾਵਾਂ ਜੋ ਲੋਕਾਂ ਨੂੰ ਮਨੁੱਖਤਾ ਵਿੱਚ ਪਰੋਅ ਕੇ ਇਕ ਮਾਲਾ ਦਾ ਰੂਪ ਦੇਣ ਵਾਲੀਆਂ ਸਨ, ਅੱਜ ਤਾਰ-ਤਾਰ ਹੋ ਗਈਆਂ ਹਨ (ਜਾਤਿ ਜਨਮੁ ਨਹ ਪੂਛੀਐ, ਸਭ ਘਰੁ ਲੇਹ ਬਤਾਇ। ਸਾ ਜਾਤਿ ਸਾ ਪਤਿਹਿ, ਜੇਹੇ ਕਰਮ ਕਮਾਇ॥ ਪ੍ਰਭਾਤੀ ਮਹਲਾ ੧) ਇਸਤਰੀ ਜਾਤੀ ਦੇ ਹੱਕ 'ਚ ਵੀ ਆਵਾਜ ਉਠਾਈ ਗਈ। ਪਤੀ ਨੂੰ ਗ੍ਰਿਸਤੀ ਜੀਵਨ 'ਚ ਇਕ ਹਿੱਸਾ ਤਾਂ ਦੱਸਿਆ ਜਾ ਸਕਦਾ ਹੈ। ਪਰ ! ਪਰਮੇਸ਼ਵਰ ਨਹੀਂ, ਇਸਤਰੀ ਖਰੀਦੀ ਹੋਈ ਕੋਈ ਦਾਸੀ ਨਹੀਂ, ਸਗੋਂ ਸਾਰੇ ਕਾਰਜਾਂ ਵਿੱਚ ਮਰਦ ਸਮਾਨ ਹੈ। ਪਰ ਅੱਜ ਪੰਜਾਬ ਕੁੜੀਮਾਰ ਬਣ ਗਿਆ ਹੈ ! ਲੜਕੀ ਨੂੰ ਜੰਮਣ ਹੀ ਨਹੀਂ ਦਿੱਤਾ ਜਾਂਦਾ (ਭੰਡਿ ਜੰਮੀਐ, ਭੰਡਿ ਨਿੰਮੀਐ, ਭੰਡਿ ਮੰਗਣੁ ਵੀ ਆਹੁ। ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੂ॥)!
    ਅੰਮ੍ਰਿਤ ਛਕਾਉਣ ਦਾ ਢੰਗ ਬਿਲਕੁਲ ਜਮਹੂਰੀ ਢੰਗ ਸੀ ! ਗੁਰੂ ਜੀ ਨੇ ਕਿਹਾ ਸੀ, 'ਕਿ ਜਿਥੇ ਕਿਤੇ ਵੀ ਪੰਜ ਸਿੱਖ ਹੋਣ (ਸਮੂਹਕ ਸੋਚ) ਤਾਂ ਸਮਝੋ ਕਿ ਮੈਂ ਉਥੇ ਹੀ ਹਾਜ਼ਰ-ਨਾਜ਼ਰ ਹਾਂ। ਗੁਰੂ ਜੀ  ਨੇ ਆਪ ਸੰਗਤਾਂ ਨੂੰ ਸਤਿਕਾਰ ਅਤੇ ਮਾਣ ਦਿੱਤਾ ਅਤੇ ਪਹਿਚਾਣਿਆ ! ਸੋ ਖਾਲਸੇ ਨੇ ਕੁਦਰਤੀ ਅਤੇ ਮਨੁੱਖੀ ਮਨੋਰਥ ਤੋਂ ਉਤਸ਼ਾਹਤ ਹੋ ਕੇ ਦੁਨੀਆਂ ਅੰਦਰ ਔਗੁਣਾਂ ਦਾ ਟਾਕਰਾ ਕਰਨ ਲਈ ਆਪਣੇ ਆਪ ਨੂੰ ਤਤਪਰ ਕੀਤਾ ! "ਸਵਾ-ਲਾਖ ਸੇ ਏਕਿ ਲੜਾਊ"। ਗੁਰੂ ਜੀ ਨੇ ਖਾਲਸੇ ਦੀ ਸਾਜਨਾ ਕਰਕੇ ਪੰਜਾਬ ਅੰਦਰ ਵਹਿਮਾਂ-ਭਰਮਾਂ ਤੋਂ ਮੁਕਤ ਹੋਣ, ਭਾਈਚਾਰੇ ਦਾ ਅਤੇ ਬਰਾਬਰੀ ਦਾ ਜਜ਼ਬਾ ਉਤਪੰਨ ਕੀਤਾ ਜੋ ਉਨ੍ਹਾਂ ਨੂੰ ਸਾਂਝ ਅਤੇ ਏਕਤਾ ਨਾਲ ਜੋੜਦਾ ਹੈ। ਡਰ ਅਤੇ ਬੁਜ਼ਦਿਲ ਲੋਕਾਂ ਨੂੰ ਫੌਜੀ ਪਹਿਰਾਵਾ ਅਤੇ ਕਵਾਇਦ ਦੇ ਕੇ ਗਰੀਬਾਂ ਦੀ ਰੱਖਿਆ ਲਈ ਤਿਆਰ ਕੀਤਾ ? ਜਿਸ ਦੇ ਸਿੱਟੇ ਵਜੋਂ ਸਾਂਝਾ ਮਿਸ਼ਨ, ਜੁਲਮਾਂ ਵਿਰੁਧ ਲੜਾਈ ਅਤੇ ਇਕ ਰਾਜਨੀਤਕ ਸ਼ਕਤੀ ਦੇ ਰੂਪ ਵਿੱਚ ਬੰਦਾ ਸਿੰਘ ਬਹਾਦਰ ਦਾ ਉਠਾਨ ਹੋਇਆ ! ਗੁਰੂ ਜੀ ਨੇ ਆਪਣੇ ਸਮੇਂ ਦੇ ਰਾਜਨੀਤਕ ਅਤੇ ਧਾਰਮਿਕ ਸੰਕਟ ਨੂੰ ਅਨੁਭਵ ਕੀਤਾ। ਰਾਜਨੀਤਕ ਸੰਕਟ ਵਿਦੇਸ਼ੀ ਹਮਲਾਵਰ, 'ਮੁਗਲਾਂ ਦੇ ਰਾਜ ਵੱਜੋਂ ਅਤੇ ਧਾਰਮਿਕ ਸੰਕਟ ਦੇਸ਼ ਅੰਦਰ ਧਰਮ ਦੇ ਠੇਕੇਦਾਰ ਬ੍ਰਾਹਮਣਾਂ, ਮੁਲਾ-ਮੁਲਾਣਿਆਂ ਅਤੇ ਕੱਟੜ-ਪੰਥੀਆਂ ਵੱਲੋਂ ਸ਼ੁਰੂ ਕੀਤਾ ਸੀ ! ਉਸ ਵਿਰੁਧ ਖਾਲਸਾ ਪੰਥ ਦੀ ਸਾਜਨਾ ਕੀਤੀ ? ਇਨ੍ਹਾਂ ਸੰਕਟਾਂ ਵਿਰੁਧ ਲੜ੍ਹਨ ਲਈ ਗੁਰੂ ਗੋਬਿੰਦ ਸਿੰਘ ਜੀ ਇਕ ਚਰਿਤਰਵਾਨ ਇਨਸਾਨ, ਗੁਰੂ ਦੇ ਰੂਪ ਵਿਚ, ਫੌਜੀ ਦੇ ਰੂਪ ਵਿੱਚ, ਇਕ ਉਸਾਰੂ ਸੋਚ ਵਾਲਾ ਨੀਤੀਵਾਨ, ਕੱਟੜਵਾਦ ਵਿਰੁਧ, ਧਾਰਮਿਕ ਇਨਸਾਫ਼ ਲਈ, ਇਕ ਸਮਾਜ ਸੁਧਾਰਕ, ਇਕ ਕਵੀ, ਸਾਹਿਤਕਾਰ ਅਤੇ ਸੰਤ-ਸਿਪਾਹੀ ਦੇ ਰੂਪ ਵਿੱਚ ਭਾਰਤ ਦੇ ਇਤਿਹਾਸ ਵਿੱਚ ਸਾਹਮਣੇ ਆਇਆ ! ਇਹ ਗੁਰੂ ਜੀ ਦੀਆਂ ਨੀਤੀਆਂ, ਕੁਰਬਾਨੀਆਂ ਅਤੇ ਕਾਰਵਾਈਆਂ ਸਨ, "ਕਿ ਜਿਨ੍ਹਾਂ ਨੇ ਮੁਗਲ ਰਾਜ ਦੀ ਅੱਧੋਗਤੀ ਲਈ ਰਾਹ ਪੱਧਰਾ ਕੀਤਾ ? ਜਿਸ ਨੇ ਆਉਣ ਵਾਲੇ ਸਮੇਂ ਵਿੱਚ ਮੁਗਲਾਂ ਨੂੰ ਪੰਜਾਬ ਛੱਡ ਦੇਣ ਲਈ ਮਜਬੂਰ ਕੀਤਾ ?"
    ਖਾਲਸੇ ਦੀ ਸਾਜਨਾ ਨੇ ਪੰਜਾਬ ਅੰਦਰ ਸਿੱਖੀ ਚਿੰਨ੍ਹ ਰਾਹੀ ਇਕ ਅਜਿਹਾ ਵਾਤਾਵਰਨ ਪੈਦਾ ਕਰ ਦਿੱਤਾ, 'ਜਿਸ ਨੇ ਸਿੱਖ ਮਤ ਨੂੰ ਹਿੰਦੂ ਧਰਮ ਤੋਂ ਪੂਰਨ ਤੌਰ ਤੇ ਵੱਖ ਕਰ ਦਿੱਤਾ। ਪੰਜ ਕਕਾਰਾਂ: ਕੇਸ, ਕੰਘਾ, ਕਿਰਪਾਨ, ਕੱਛਾ, ਕੜਾ, ਦੀ ਧਾਰਨਾ ਨੇ "ਕੌਰ" ਤੇ "ਸਿੰਘ" ਦੇ ਅਸਾਧਰਨ ਨਾਂ ਦੀ ਵਰਤੋ ਕਰਨੀ, ਨਵੀਂ ਕਿਸਮ ਦੇ ਸੰਸਕਰਣ ਅਤੇ ਹੁੱਕਾਂ ਪੀਣ ਦੀ ਬਿਲਕੁਲ ਮਨਾਹੀ ਕੁਝ ਮਹਾਨ ਗੱਲਾਂ ਸਨ, 'ਜਿਨ੍ਹਾਂ ਕਾਰਨ 'ਸਿੱਖ ਮੱਤ ਹਿੰਦੂ ਮਤ ਤੋਂ ਬਿਲਕੁੱਲ ਅਲਗ ਦਿੱਸਣ ਲੱਗ ਪਿਆ ! ਜਦੋਂ ਹਾਕਮ ਜ਼ੁਲਮ ਕਰਨ ਲਈ ਮਗਨ ਸਨ, 'ਤਾਂ ਅਜਿਹੇ ਸਮੇਂ ਖਾਲਸੇ ਦੀ ਸਥਾਪਨਾ ਉੱਚ ਮਹਾਨਤਾ ਰੱਖਦੀ ਸੀ ! ਇਹੀ ਮਤ ਅੱਗੋਂ ਹਿੰਦੂ ਧਰਮ ਦਾ ਰੱਖਿਅਕ ਬਣਿਆ।" ਗੁਰੂ ਗੋਬਿੰਦ ਸਿੰਘ ਜੀ ਦੇ ਵਿਛੋੜੇ ਤੋਂ ਬਾਅਦ ਸਾਰੀਆਂ ਕਠਿਨਾਈਆਂ ਦੇ ਹੁੰਦੇ ਹੋਏ ਵੀ, 'ਸਿੱਖ ਲਗਾਤਾਰ ਅੱਤਿਆਚਾਰਾਂ ਵਿਰੁਧ ਲੜਦੇ ਰਹੇ ! ਇਹੀ ਕਾਰਨ ਸੀ, 'ਇਕ ਧਾਰਮਿਕ ਸੰਸਥਾ ਅੱਗੋ ਰਾਜਨੀਤਕ ਉਨਤੀ ਦੇ ਸਾਧਨ ਦਾ ਰੂਪ ਧਾਰ ਗਈ ?
    ਅੱਜ ਦੇ ਪ੍ਰੀਪੇਖ 'ਚ, 'ਖਾਲਸੇ ਦਾ ਨਿਰਮਾਣ ਕਰਕੇ ਗੁਰੂ ਜੀ  ਨੇ ਜਿਸ ਨੂੰ ਇਕ ਅਜਿਹੀ ਸੰਸਥਾ ਦਾ ਰੂਪ ਦਿੱਤਾ ਸੀ, ਦਾ ਮਹੱਤਵ ਸਮਝਣਾ ਜ਼ਰੂਰੀ ਹੈ ! ਇਸ ਸੰਸਥਾ ਦੇ ਜੋ ਸਿਧਾਂਤ ਸਿਰਜੇ ਗਏ ਸਨ, 'ਉਨ੍ਹਾਂ ਦੀ ਪੂਰਤੀ ਲਈ ਅਸੀਂ ਕਿਨ੍ਹੇ ਕੁ ਪੂਰੇ ਉਤਰ ਰਹੇ ਹਾਂ ? ਗੁਰੂ ਜੀ  ਨੇ ਖਾਲਸੇ ਦੀ ਸੰਸਥਾ ਵਿੱਚ ਜੋ ਏਕਤਾ, ਵਿਸਥਾਰ ਅਤੇ ਕੁਰਬਾਨੀ ਦੇ ਗੁਣ ਭਰੇ ਸਨ, 'ਅੱਜ ਉਨ੍ਹਾਂ ਦੀ "ਮਹੱਤਤਾ ਅਤੇ ਅਮਲ ਦਾ ਮੁਲਅੰਕਣ" ਕਰਨਾ ਜ਼ਰੂਰੀ ਹੈ ? ਗੁਰੂ ਜੀ  ਨੇ ਭਾਰਤ ਦੇ ਢੱਠੇ-ਹਾਰੇ ਲੋਕਾਂ ਨੁੰ ਸਿਖਾਇਆ ਸੀ, 'ਕਿ ਕਿਸ ਤਰ੍ਹਾਂ ਰਾਜਨੀਤਕ ਪ੍ਰਭੂਤਾ ਅਤੇ ਕੌਮੀ ਸੁਤੰਤਰਤਾ ਪ੍ਰਾਪਤ ਕੀਤੀ ਜਾ ਸਕਦੀ ਹੈ? ਉਹ ਪਹਿਲੇ ਭਾਰਤੀ ਸਨ, 'ਜਿਨ੍ਹਾਂ ਨੇ ਇਕ ਦੂਜੇ ਨੂੰ ਭਰਾ ਸਮਝਣ ਦੀ ਪ੍ਰੇਰਨਾ ਦਿੱਤੀ ਅਤੇ ਗੁਰੂਮਤ ਅਨੁਸਾਰ ਚੱਲਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਨੇ ਦੱਬੇ-ਕੁੱਚਲੇ ਦਰਜੇ ਦੇ ਜਨ-ਸਮੂਹ ਨੂੰ ਇਕ ਸੁਸੰਗਠਤ ਸੰਸਥਾ ਵਿੱਚ ਪ੍ਰੋਣ ਦਾ ਉਪਰਾਲਾ ਕੀਤਾ ਜਿਸ ਦੀ ਮਿਸਾਲ ਹੋਰ ਕਿਤੇ ਨਹੀ ਮਿਲਦੀ ?
    ਅੱਜ! ਜਦੋਂ ਸੰਸਾਰ ਵਰਗਾਂ ਵਿੱਚ ਵੰਡਿਆ ਹੋਇਆ ਹੈ, 'ਤਾਂ ਖਾਲਸਾ ਪੰਥ ਦੇ ਸਿਰਜਕ ਵੱਲੋਂ ਜੋ ਗਰੀਬ-ਗੁਰਬੇ ਦੀ ਰੱਖਿਆ, ਹੱਕ ਲਈ ਸੰਘਰਸ਼ ਅਤੇ ਬਰਾਬਰਤਾ ਦਾ ਸੰਦੇਸ਼ ਦਿੱਤਾ ਹੈ, ਨੂੰ ਅਮਲੀ ਰੂਪ ਦੇਣ ਲਈ ਵਿਚਾਰਵਾਨ ਬਣਨਾ ਪਏਗਾ ! ਅੱਜ ਜਾਤ-ਪਾਤ, ਛੂਆ-ਛਾਤ, ਊਚ-ਨੀਚ ਅਤੇ ਅਸਮਾਨਤਾ ਪਹਿਲਾਂ ਨਾਲੋਂ ਵੀ ਵੱਧੀ ਹੈ। ਭਾਈ ਲਾਲੋਂ ਦਾ ਪ੍ਰੀਵਾਰ ਹਰ ਤਰ੍ਹਾਂ ਦੀਆਂ ਦੁਸ਼ਵਾਰੀਆਂ ਨਾਲ ਨਪੀੜਿਆ ਜਾ ਰਿਹਾ ਹੈ। ਉਸ ਦੀ ਬਾਂਹ ਫੜਨ ਲਈ ਅੱਜ ਮੁੜ ਖਾਲਸੇ ਦੀ ਸਥਾਪਨਾ ਤੇ ਪੁਨਰ-ਜਾਗਰਨ ਦੀ ਲੋੜ ਹੈ ! ਕਿਰਤ ਦੀ ਲੁੱਟ ਅਤੇ ਮਾਲਕ ਭਾਗੋਆਂ ਵੱਲੋਂ ਮਚਾਇਆ ਜਾ ਰਿਹਾ ਹੜਦੁੰਗ ਰੋਕਣ ਲਈ ਫਿਰ ਖਾਲਸੇ ਦੇ ਮੁੜ ਆਉਣ ਦੀ ਸਾਨੂੰ ਉਡੀਕ ਵਿੱਚ ਹੈ। ਵਿਸਾਖੀ ਜੋ ! ਖੁਸ਼ੀਆਂ ਭਰਿਆ ਤਿਓਹਾਰ ਹੈ, ਖਾਲਸਾ ਪੰਥ ਦਾ ਸਥਾਪਨਾ ਦਿਵਸ ਹੈ ? ਉਸ ਤੋਂ ਜਨ-ਸਮੂਹ ਇਹੀ ਆਸ ਰੱਖਦਾ, 'ਹੈ ਕਿ ਇਹ ਸੰਸਾਰ ਅਮਨ ! ਬਰਾਬਰਤਾ ! ਖੁਸ਼ੀਆਂ ! ਖੇੜੇ ! ਅਤੇ ਅਧਰਮੀਆਂ ਦੇ ਨਾਸ਼ ਵਾਲਾ ਸਿਰਜਿਆ ਜਾਵੇ।

ਅਮਲੁ ਕਰਿ ਧਰਤੀ, ਬੀਜੁ ਸ਼ਬਦ ਕਰਿ,
ਸਚ ਕੀ ਆਬ, ਨਿਤ ਦੇਹਿ ਪਾਣੀ॥
ਹੋਇ ਕਿਰਸਾਣੁ, ਈਮਾਨੁ ਜੰਮਾਇ ਲੈ,
ਭਿਸਤੁ ਦੋਜਕੁ ਮੂੜੇ ਏਵ ਜਾਣੀ ॥੧॥
                            (ਸਿਰੀ ਰਾਗੁ ਮਹਲਾ ੧)

ਰਾਜਿੰਦਰ ਕੌਰ ਚੌਹਕਾ
ਸਾਬਕਾ ਜਨਰਲ ਸਕੱਤਰ
 ਜਨਵਾਦੀ ਇਸਤਰੀ ਸਭਾ, ਪੰਜਾਬ

8-ਮਾਰਚ : ਕੌਮਾਂਤਰੀ ਇਸਤਰੀ ਦਿਵਸ 'ਤੇ - ਰਾਜਿੰਦਰ ਕੌਰ ਚੋਹਕਾ

ਇਸਤਰੀ ਵਰਗ ਦੀ ਮੁਕਤੀ ਲਈ ਸੰਘਰਸ਼ ਜਰੂਰੀ !

    ''ਗੁਰੂ ਨਾਨਕ ਦੇਵ ਜੀ'' ਨੇ ਅੱਜ ਤੋਂ ! ਲੱਗ-ਪੱਗ 550 ਸਾਲ ਪਹਿਲਾਂ ਮਨੁੱਖ ਦੀ ਜਨਨੀ ਅਤੇ ਸਮਾਜ ਦੀ ਸਿਰਜਕ ਇਸਤਰੀ ਦੀ 15-ਵੀਂ ਸਦੀ ਦੌਰਾਨ ਸਾਮੰਤਵਾਦੀ ਰਾਜ ਦੌਰਾਨ ਜੋ ਦੁਰਗਤੀ ਦੇਖੀ ਸੀ, ਇਕ ਲੰਬੀ ਹੂਕ ਮਾਰਦੇ ਹੋਏ ਕਿਹਾ ਸੀ, "ਸੋ ਕਿਓ ਮੰਦਾ ਆਖੀਐ" ! ਉਹ ਸ਼ਬਦ ਅੱਜ ! ਵੀ 21-ਵੀਂ ਸਦੀ ਵਿੱਚ ਉਨੇ ਹੀ ਸਾਰਥਿਕ ਹਨ ! ਮਾਂ, ਭੈਣ, ਪਤਨੀ, ਪੁਤਰੀ ਦੇ ਸੱਚੇ-ਸੁੱਚੇ ਰਿਸ਼ਤਿਆਂ ਵਿੱਚ ਬੱਝੀ ਕੋਮਲਤਾ ਦੀ ਮੂਰਤ, ਸਦੀਆਂ ਤੋਂ ਹੀ ਇਸ ਸਮਾਜ ਵਿੱਚ ਪਿਸਦੀ ਆ ਰਹੀ ਹੈ ! ਉਹ ਜੰਮਣ ਤੋਂ ਲੈ ਕੇ ਮਰਨ ਤੱਕ, ਜਿਸਮਾਨੀ ਅਤੇ ਸਰੀਰਕ ਤਸੀਹਿਆਂ ਅਤੇ ਮਾਨਸਿਕ ਪੀੜਾ ਦੀ ਸ਼ਿਕਾਰ ਰਹੀ ਹੈ ! ਉਸ ਦੇ ਜੀਵਨ ਦੀ ਦਾਸਤਾਨ ਬਹੁਤ ਹੀ ਲੰਬੀ ਤੇ ਸੰਘਰਸ਼ਮਈ ਹੈ ! ਟਬਰ-ਕਬੀਲੇ ਦੇ ਯੁੱਗ ਤੋਂ ਲੈ ਕੇ ਮਨੂੰਵਾਦੀ ਕਾਲ ਨੂੰ ਪਾਰ ਕਰਕੇ ਅੱਜ ! ਅਤਿ ਪਿਛਾਕੜੀ ਪੂੰਜੀਵਾਦੀ ਯੁੱਗ ਵਿੱਚ ਉਸ ਨੇ ਪ੍ਰਵੇਸ਼ ਕੀਤਾ ਹੈ ! ਉਸ ਦੇ ਸਬਰ ਦਾ ਇਤਿਹਾਸ ਬਹੁਤ ਹੀ ਲੰਬਾ ਅਤੇ ਸੰਘਰਸ਼ਾਂ ਵਾਲਾ ਹੈ। 'ਦਾਰਸ਼ਨਿਕ', ਐਫ.ਏਂਜ਼ਲਜ਼ ਮੁਤਾਬਿਕ," ਉਂਝ ਤਾਂ ਬਹੁਤ ਹੀ ਲੰਬੇ ਸਮੇਂ ਤੋਂ 'ਕਿਰਤੀਆਂ ਤੇ ਇਸਤਰੀਆਂ' ਤੇ ਅੱਤਿਆਚਾਰ ਹੁੰਦੇ ਆ ਰਹੇ ਹਨ, ਪਰ ! ਸਭ ਤੋਂ ਵੱਧ ਅੱਤਿਆਚਾਰਾਂ ਦੀ ਸ਼ਿਕਾਰ 'ਇਸਤਰੀ' ਹੀ ਹੋਈ ਹੈ ? ਭਾਵੇਂ ਅਮਨ ਦਾ ਯੁੱਗ ਹੋਵੇ ਜਾਂ ਜੰਗ ਦਾ, ਮਨੁੱਖੀ ਇਤਿਹਾਸ ਵਿੱਚ ਵਾਪਰੀਆਂ ਘਟਨਾਵਾਂ ਦਾ ਸਭ ਤੋਂ ਵੱਧ ਸ਼ਿਕਾਰ ਹੋਈ ਹੈ ਇਸਤਰੀ ? "21-ਵੀਂ ਸਦੀ ਵਿੱਚ ਅੱਜ ! ਪ੍ਰਵੇਸ਼ ਕਰਨ ਤੋਂ ਬਾਦ ਵੀ ਉਸ ਦਾ ਲਿੰਗਕ ਸੋਸ਼ਣ ਜਾਰੀ ਹੈ ? ਕਿਉਂ ਕਿ, "ਉਸ ਨੂੰ ਅੱਜੇ ਤੱਕ ਇਕ ਇਨਸਾਨ ਵਜੋਂ ਮਾਨਤਾ ਨਹੀ ਹੈ ! 'ਸਗੋਂ ਤੇ ਇਕ ਇਸਤਰੀ ਲਿੰਗਕ ਵਜੋਂ ਹੀ ਦਿੱਤੀ ਜਾ ਰਹੀ ਹੈ ?" ਅੱਜ ! ਮਨੁੱਖ ਨੇ ਸਮਾਜ ਅੰਦਰ ਅਥਾਹ ਪ੍ਰਾਪਤੀਆਂ ਕੀਤੀਆ ਹਨ। ਪਰ ! ਇਸਤਰੀ ਨੂੰ ਅੱਗੇ ਨਾਲੋਂ ਵੀ ਵੱਧ ਮੰਡੀ ਦੀ ਇਕ ਵਸਤੂ ਸਮਝ ਕੇ ਦੂਸਰੇ ਦਰਜੇ ਦੀ ਨਾਗਰਿਕ ਹੀ ਸਮਝਿਆ ਜਾ ਰਿਹਾ ਹੈ ! ਉਹ ਅੱਜ, ''ਉਜਰਤੀ ਮੰਡੀ ਦਾ ਮਾਲ ਬਣਾ ਦਿੱਤੀ ਗਈ ਹੈ !''
    ਸਮਾਜ ਦੇ ਵਿਕਾਸ ਵਿੱਚ ਮਰਦ ਦੇ ਬਰਾਬਰ ਦਾ ਹਿੱਸਾ ਪਾਉਣ ਵਾਲੀ, ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਲੀ, ਸੰਸਾਰ ਦੀ ਜਨਨੀ, ਦੋਹਰੀ ਲੁੱਟ ਦਾ ਸ਼ਿਕਾਰ ਹੋਣ ਵਾਲੀ ਇਸਤਰੀ ਹੀ ਹੈ ? ਅੱਜੇ ਤੱਕ ਵੀ ਉਹ ਸਮਾਜ ਵਿੱਚ ਆਪਣੀ 'ਹੋਂਦ' ਤੇ 'ਪਹਿਚਾਣ' ਹੀ ਨਹੀ ਬਣਾ ਸਕੀ ਹੈ ? ਜੰਮਣ ਤੋਂ ਲੈ ਕੇ ਮਰਨ ਤੱਕ ਉਸ ਨਾਲ ਵਿਤਕਰਾ ਇਕ ਇਨਸਾਨ ਵਜੋਂ ਨਹੀ ? ਸਗੋਂ ਇਕ ਇਸਤਰੀ ਵਜੋਂ ਹੀ (ਲਿੰਗਕ ਤੌਰ ਤੇ) ਆ ਰਿਹਾ ਹੈ ! ਘਰ ਵਿੱਚ ਲੜਕੀ ਦਾ ਪੈਦਾ ਹੋਣਾ, ਵਿਧਵਾ ਵਿਆਹ ਤੇ ਰੋਕਾਂ, ਪਿਤਾ ਅਤੇ ਪਤੀ ਦੀ ਜਾਇਦਾਦ ਵਿੱਚੋਂ ਹਿੱਸਾ ਨਾ ਮਿਲਣਾ ਅਤੇ ਹੁਣ ਉਸ ਦੀ ਹੋਂਦ ਨੂੰ ਹੀ ਖਤਮ ਕਰਨ ਲਈ ਭਰੂਣ ਹੱਤਿਆਵਾਂ ਹਰ ਪਾਸੇ ਵਾਪਰ ਰਹੀਆਂ ਹਨ ! ਇਹ ਸਭ ਕੁਝ ਉਸ ਨਾਲ ਹੋ ਰਹੀ ਬੇ-ਇਨਸਾਫੀਆਂ ਦੀ ਗਵਾਹੀ ਭਰਦੀਆਂ ਹਨ ! ਸਦੀਆਂ ਤੋਂ ਹੀ ਇਸਤਰੀਆਂ ਨਾਲ ਛੇੜ-ਛਾੜ, ਚੀਰ-ਹਰਨ, ਬਲਾਤਕਾਰ, ਕੁਟ-ਮਾਰ ਅਜਿਹੀਆਂ ਗੈਰ ਮਨੁੱਖੀ ਅਪਰਾਧਿਕ ਘਟਨਾਵਾਂ ਜਿਨ੍ਹਾਂ ਨਾਲ ਇਤਿਹਾਸ ਦੇ ਪੰਨੇ ਭਰੇ ਪਏ ਹਨ ! ਜਦ ਕਿ, "ਸਮਾਜ ਦੀ ਹੋਂਦ ਇਸਤਰੀ ਤੋਂ ਬਿਨ੍ਹਾਂ ਸੰਭਵ ਨਹੀ ਹੈ?"
    "8-ਮਾਰਚ ਕੌਮਾਂਤਰੀ ਇਸਤਰੀ ਦਿਵਸ" ਦੀ ਸ਼ੁਰੂਆਤ ਦਾ ਵੀ ਇੱਕ ਲੰਬਾ ਇਤਿਹਾਸ ਹੈ ! 'ਇਸਤਰੀ ਮਜ਼ਦੂਰਾਂ ਦੇ ਸੰਘਰਸ਼, ਉਜਰਤਾਂ ਵਿੱਚ ਵਾਧੇ ਦੀਆਂ ਮੰਗਾਂ, ਉਨ੍ਹਾਂ ਪ੍ਰਤੀ ਇਨਸਾਨੀ ਵਰਤਾਓ, ਮਰਦ ਬਰਾਬਰ ਮਜ਼ਦੂਰੀ ਤੇ ਵੋਟ ਦੇ ਹੱਕ ਦਾ ਆਰੰਭ ਸਭ ਤੋਂ ਪਹਿਲਾਂ ਯੂਰਪੀ ਦੇਸ਼ਾਂ, ਫਰਾਂਸ, ਜਰਮਨੀ, ਇੰਗਲੈਂਡ, ਆਸਟਰੀਆ, ਸਵਿਟਜ਼ਰਲੈਂਡ, ਡੈਨਮਾਰਕ ਅਤੇ ਅਮਰੀਕਾ ਵਿੱਚ ਸ਼ੁਰੂ ਹੋਇਆ ਸੀ। ਇਸਤਰੀਆਂ ਦੇ ਬਰਾਬਰ ਦੇ ਹੱਕਾਂ ਦੀ ਮੰਗ ਸਭ ਤੋਂ ਪਹਿਲਾਂ ਫਰਾਂਸ ਵਿੱਚ-1789 ਦੇ ਇਨਕਲਾਬ ਦੌਰਾਨ ਉਭਰੀ ਤੇ '1848 ਦੇ ਪੈਰਿਸ ਕਮਿਊਨ' ਦੌਰਾਨ ਇਹ ਮੰਗ ਦੁਬਾਰਾ ਫਿਰ ਉਭਰੀ ਸੀ ? ਪੈਰਿਸ ਵਿੱਚ ਪਹਿਲੀ ਸਰਵਹਾਰਾ ਕ੍ਰਾਂਤੀ ਨੇ "ਇਸਤਰੀਆਂ ਨੂੰ ਰਾਜਨੀਤਿਕ ਅਤੇ ਨਾਗਰਿਕ ਅਧਿਕਾਰਾਂ" ਲਈ ਸੰਘਰਸ਼ ਕਰਨ ਲਈ ਲਾਮਬੰਦ ਕੀਤਾ ਸੀ ! ਪੈਰਿਸ ਕਮਿਊਨ ਦੀਆਂ ਇਹਨਾਂ ਬਹਾਦਰ ਇਸਤਰੀਆਂ ਵਿਚੋਂ "ਲੂਈਸ ਮਿਸ਼ੇਲ ਤੇ ਉਸ ਦੀ ਮਾਤਾ" ਨੇ "ਸੁਸਾਇਟੀ ਫਾਰ ਦੀ ਰਿਕਲੇਸ਼ਨ ਆਫ ਵੂਮੈਨ ਰਾਈਟਸ ਅਤੇ ਔਰਤ" ਨਾਂ ਦੀ ਅਖਬਾਰ ਸ਼ੁਰੂ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਸੀ। 1848 ਤੋਂ ਪਹਿਲਾਂ ਪੈਰਿਸ ਵਿੱਚ ਇਸਤਰੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀ ਸੀ ਤੇ ਇਸੇ ਮੰਗ ਨੂੰ ਲੈ ਕੇ ਫਰਾਂਸ ਦੀਆਂ ਉੱਘੀਆਂ ਸਮਾਜਵਾਦੀ ਸੋਚ ਵਾਲੀਆਂ ਇਸਤਰੀਆਂ ਨੇ ਐਲਾਨ ਕੀਤਾ ਸੀ, "ਕਿ ਜੇਕਰ ਇਸਤਰੀਆਂ ਨੂੰ ਹੱਕਾਂ ਲਈ ਫਾਂਸੀ ਦੇ ਫੰਦੇ ਤੇ ਚੜ੍ਹ ਕੇ ਮਰਨ ਦਾ ਹੱਕ ਹੈ ? ਤਾਂ ! ਉਸ ਨੂੰ "ਬੋਲਣ ਤੇ ਵੋਟ"ਪਾਉਣ ਦਾ ਹੱਕ ਵੀ ਹੋਣਾ ਚਾਹੀਦਾ ਹੈ ? ਉਸ ਸਾਲ ਹੀ ਕਈ ਇਸਤਰੀਆਂ ਨੂੰ ਫਰਾਂਸ ਦੀ ਮਜ਼ਦੂਰ ਜਮਾਤ ਲਈ ਲੜਦੇ ਹੋਏ ਫਾਂਸੀ ਤੇ ਚੜਨਾ ਪਿਆ ਸੀ ! ਇਹਨਾਂ ਸ਼ਹਾਦਤਾਂ ਨੇ ਹੀ ਅਗੋਂ ਇਸਤਰੀ ਲਹਿਰ ਨੂੰ ਜਨਮ ਦਿੱਤਾ ਸੀ। ਵੋਟ ਪਾਉਣ ਦਾ ਅਧਿਕਾਰ ਇਸਤਰੀਆਂ ਨੂੰ ਨਿਊਜ਼ੀਲੈਂਡ 'ਚ 1893, ਆਸਟਰੇਲੀਆ-1902, ਫਿਨਲੈਂਡ-1906, ਆਈਸਲੈਂਡ-1915, ਡੈਨਮਾਰਕ-1915, ਸੋਵੀਅਤ ਯੂਨੀਅਨ-1917, ਜਰਮਨੀ-1919, ਪੋਲੈਂਡ-1919, ਹੰਗਰੀ-1920, ਅਮਰੀਕਾ-1920, ਇੰਗਲੈਂਡ-1928, ਭਾਰਤ 'ਚ 1935, ਫਰਾਂਸ-1944 ਅਤੇ ਇਟਲੀ 'ਚ 1945 ਨੂੰ ਪਹਿਲੀ ਵਾਰ ਪ੍ਰਾਪਤ ਹੋਇਆ ਸੀ ?''
    ਉਸ ਸਮੇਂ ਜਰਮਨੀ ਸਮਾਜਵਾਦੀ ਲਹਿਰ ਦਾ ਕੇਂਦਰ ਸੀ ਤੇ ਮਜ਼ਦੂਰ ਜਮਾਤ ਦੇ ''ਮਹਾਨ ਚਿੰਤਕ ਕਾਰਲ ਮਾਰਕਸ'' ਜਿਸ ਨੇ ਪਹਿਲੀ ਅੰਤਰ-ਰਾਸ਼ਟਰੀ ਮਜ਼ਦੂਰ ਐਸ਼ੋਸ਼ੀਏਸ਼ਨ ਨੂੰ ਜਨਮ ਦਿੱਤਾ ਤੇ 1866 ਨੂੰ ਪਹਿਲੀ ਇੰਟਰਨੈਸ਼ਨਲ ਨੂੰ ਸੰਬੋਧਨ ਕਰਦਿਆ 'ਇਸਤਰੀ ਕਿਰਤ' ਬਾਰੇ ਇੱਕ ਮੰਗ ਪੱਤਰ ਪੇਸ਼ ਕੀਤਾ ਗਿਆ ਅਤੇ ਮਜ਼ਦੂਰ ਜਮਾਤ ਦੀ ਲੀਡਰਸ਼ਿਪ ਵਲੋਂ 'ਕਾਮਾ-ਇਸਤਰੀਆਂ' ਦੀਆਂ ਮੰਗਾਂ ਨੂੰ ਸ਼ਾਮਲ ਕਰ ਲੈਣ ਨਾਲ ਕਾਮਾ ਇਸਤਰੀਆਂ ਨੂੰ ਜੱਥੇਬੰਦ ਹੋਣ ਲਈ ਉਤਸ਼ਾਹਿਤ ਕੀਤਾ। ''ਐਲਿਜਾਬੈਥ ਕੈਂਡੀ ਸਟੇਨਟਨ ਅਤੇ ਲੁਕੇਸ਼ੀਆ ਕਫ਼ਨ ਮੇਂਟ ਨੇ ਫਰਾਂਸ ਅਤੇ 'ਸੇਨਕਾਂ ਫਾਲਸੇਨ ਨੇ ਨਿਯੂ-ਯਾਰਕ, ਅੰਦਰ ਇਸਤਰੀਆਂ ਦੇ ਅਧਿਕਾਰਾਂ ਲਈ ਸਭ ਤੋਂ ਪਹਿਲਾ ਅਵਾਜ਼ ਉਠਾਈ ! 1888 ਨੂੰ 'ਕੌਮਾਂਤਰੀ ਇਸਤਰੀ ਕੌਂਸਲ' ਦੀ ਸਥਾਪਨਾ ਕੀਤੀ ਗਈ ਅਤੇ 1904 ਨੂੰ ਪਹਿਲੀ ਵਾਰ 'ਕੌਮਾਂਤਰੀ ਇਸਤਰੀ ਮਤ-ਅਧਿਕਾਰ' ਗੱਠਜੋੜ ਬਣਾਇਆ। 1907 ਵਿੱਚ ''ਇਸਤਰੀਆਂ ਦੀ ਪਹਿਲੀ ਕਾਂਨਫਰੰਸ ਸਟਟਗਾਰਡ'' ਵਿਖੇ ਕੀਤੀ ਗਈ ਤੇ ਇਸੇ ਕਾਂਨਫਰੰਸ ਵਿੱਚ 'ਇਸਤਰੀ ਲਹਿਰ' ਗਠਿਤ ਕਰਨ ਲਈ ਇੱਕ ਸਕੱਤਰੇਤ ਬਣਾਇਆ ਗਿਆ। ਮਹਾਨ ਇਸਤਰੀ ਆਗੂ 'ਕਲਾਰਾ ਜੈਟਕਿਨ' ਨੂੰ ਇਸ ਦਾ ਆਗੂ ਚੁਣਿਆ ਗਿਆ। 'ਮਜ਼ਦੂਰ ਜਮਾਤ ਦੀ ਇੱਕ ਜੋਸ਼ੀਲੀ ਤੇ ਦ੍ਰਿੜ ਇਰਾਦੇ ਵਾਲੀ ਲੜਾਕੂ ਇਸਤਰੀ ਸੀ !
    ਇਤਿਹਾਸਿਕ ਪੱਖੋਂ, 'ਇਸਤਰੀ ਦਿਵਸ' ਦੀ ਸ਼ੁਰੂਆਤ 8 ਮਾਰਚ-1857 ਵਿੱਚ, ਅੱਜ ! ਤੋਂ 162 ਸਾਲ ਪਹਿਲਾ ਅਮਰੀਕਾ ਵਿੱਚ ਸੂਤੀ ਮਿੱਲਾਂ ਦੀਆਂ ਕਿਰਤੀ ਇਸਤਰੀਆਂ ਦੀ ਆਪਣੇ ਕੰਮ ਦੀ ਦਿਹਾੜੀ 16 ਘੰਟੇ ਤੋਂ ਘਟਾ ਕੇ 10 ਘੰਟੇ ਕੰਮ ਕਰਨ ਲਈ ਸੰਘਰਸ਼ ਆਰੰਭਿਆ ਸੀ। ਮਨਹਟਨ (ਅਮਰੀਕਾ) ਵਿਖੇ ਸੂਈਆਂ ਬਣਾਉਣ ਦੇ ਇੱਕ ਕਾਰਖਾਨੇ 'ਚ ਕੰਮ ਕਰਨ ਵਾਲੀਆਂ ਇਸਤਰੀਆਂ ਨੇ ਆਪਣਾ ਕੰਮ ਬੰਦ ਕਰਕੇ ਸੜਕਾਂ ਤੇ ਆ ਕੇ ਆਪਣੀਆਂ ਮੰਗਾਂ ਲਈ ਮੁਜ਼ਾਹਰੇ ਕੀਤੇ। ਪਹਿਲੀ-ਮਈ, 1886 ਦੀ ਇਤਿਹਾਸਿਕ ਹੜਤਾਲ ਅਤੇ ਸੰਘਰਸ਼ ਦੀ ਸ਼ੁਰੂਆਤ ਬਾਦ ਕਿਰਤੀ ਵਰਗ ਵੱਲੋਂ ਪਹਿਲੀ ਮਈ ਨੇ ਕਿਰਤੀਆਂ ਨੂੰ ਮਿਲ ਕੇ ਮੰਗਾਂ ਲਈ ਸੰਘਰਸ਼ ਕਰਨ ਲਈ ਪ੍ਰੇਰਿਆ। ਇਨ੍ਹਾਂ ਇਤਿਹਾਸਿਕ ਘਟਨਾਵਾਂ ਦੀ ਯਾਦ ਵਿੱਚ ਇਹ ਦਿਨ ਦੁੱਨੀਆਂ ਭਰ ਵਿੱਚ ਇਸਤਰੀਆਂ ਨਾਲ ਇੱਕਮੁਠਤਾ ਵਜੋਂ ਮਨਾਇਆ ਜਾਂਦਾ ਹੈ ! ਕੌਮਾਂਤਰੀ ਪੱਧਰ ਤੇ ਇਨ੍ਹਾਂ ਲਹਿਰਾਂ ਅੱਗੇ ਝੁੱਕਦੇ ਹੋਏ 'ਸੰਯੁਕਤ-ਰਾਸ਼ਟਰ' ਵਲੋਂ 1967 ਨੂੰ ਇਸਤਰੀਆਂ ਨਾਲ ਹੋ ਰਹੇ ਹਰ ਤਰ੍ਹਾਂ ਦੇ ਵਿਤਕਰੇ, ਜੋ ਬਰਾਬਰ ਦੇ ਅਧਿਕਾਰਾਂ ਦੀ ਉਲੰਘਣਾ ਕਰਦੇ ਸਨ, ਵਿਰੁੱਧ ਇੱਕ ਮਤਾ ਪਾਸ ਕਰਕੇ ''8 ਮਾਰਚ-1975 ਤੋਂ ਲੈ ਕੇ-1985 ਤੱਕ, ਸਾਰੇ ਮੈਂਬਰ ਦੇਸ਼ਾਂ ਨੂੰ ਇੱਕ ਦਹਾਕੇ ਤੱਕ, ਕੌਮਾਂਤਰੀ ਇਸਤਰੀ ਦਿਵਸ ਮਨਾਉਣ, ਇਸਤਰੀਆਂ ਲਈ ਬਰਾਬਰਤਾ, ਸਮਾਜਕ ਅਤੇ ਆਰਥਿਕ ਖੇਤਰ ਵਿੱਚ ਹੋ ਰਹੀਂ ਨਾ-ਬਰਾਬਰਤਾ ਅਤੇ ਲਿੰਗਕ ਸ਼ੋਸ਼ਣ ਦੇ ਖਿਲਾਫ ਉਨਤੀ ਅਤੇ ਅਮਨ ਦੇ ਨਾਅਰੇ ਹੇਠ ਮਨਾਉਣ ਦਾ ਸਦਾ ਦਿੱਤਾ ਗਿਆ ਸੀ !'' ਪ੍ਰੰਤੂ ਅੱਜ ! ਇਸ ਐਲਾਨ-ਨਾਮੇਂ ਦੇ 44 ਸਾਲ ਬੀਤਣ ਦੇ ਬਾਦ ਵੀ ਇਸਤਰੀਆਂ ਦੀ ਦਸ਼ਾ ਵਿੱਚ ਕੋਈ ਬਹੁਤਾ ਸੁਧਾਰ ਹੀ ਨਹੀਂ ਹੋਇਆ ਹੈ ?
    ਇਸਤਰੀਆਂ ਦੇ ਲਹਿਰ ਦੇ ਆਗਾਜ਼ ਦਾ ਮੁੱਢ 1910 ਵਿੱਚ ''ਕੋਪਨਹੈਗਨ'' (ਡੈਨਮਾਰਕ) ਵਿਖੇ ਸਮਾਜਵਾਦੀ ਵਿਚਾਰਾਂ ਵਾਲੀਆਂ ਇਸਤਰੀਆਂ ਦੀ ਦੂਸਰੀ ਕੌਮਾਂਤਰੀ ਕਾਨਫਰੰਸ ਜਿਸ ਦੀ ਆਗੂ ''ਕਲਾਰਾ ਜੈਟਕਿਨ'' ਸੀ, ਦੌਰਾਨ ਬੱਝਿਆ ਸੀ, ਜਿਸ ਵਿੱਚ 17 ਦੇਸ਼ਾਂ ਤੋਂ 100 ਤੋਂ ਵੱਧ ਇਸਤਰੀਆਂ ਨੇ ਭਾਗ ਲਿਆ ਸੀ ! ਕਾਨਫਰੰਸ ਵਲੋਂ 8 ਮਾਰਚ-1911 ਨੂੰ ਦੁੱਨੀਆਂ ਭਰ ਵਿੱਚ ''ਇਸਤਰੀ ਦਿਵਸ'' ਵਜੋਂ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ ! ਇਸ ਕਾਨਫਰੰਸ ਵਿੱਚ ''ਰੂਸ ਦੀ ਪ੍ਰਤੀਨਿਧਤਾ ਸੇਂਟ ਪੀਟਰਜ਼ਬਰਗ ਟੈਕਸਟਾਈਲ ਮਜ਼ਦੂਰ ਯੂਨੀਅਨ ਦੀ ਉੱਘੀ ਆਗੂ ਐਲੇਂਗਜੈਂਡਰਾ ਕੋਲਾਨਤਾਏ'' ਨੇ ਕੀਤੀ ਤੇ ਇਸੇ ਹੀ ਕਾਨਫਰੰਸ ਵਿੱਚ 8 ਮਾਰਚ ਨੂੰ ਅੰਤਰ-ਰਾਸ਼ਟਰੀ ਪੱਧਰ ਤੇ 'ਕਾਮਾ ਇਸਤਰੀ ਦਿਵਸ' ਵਜੋਂ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ !'' ਉਸ ਸਮੇਂ ਇਸਤਰੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ ? ਇਸ ਕਾਨਫਰੰਸ ਦਾ ਮੁੱਖ ਅਜੰਡਾ ਸੀ 'ਇਸਤਰੀਆਂ ਲਈ ਵੋਟ ਦਾ ਹੱਕ ਤੇ ਇਸਦੇ ਹੱਲ ਲਈ ਢੰਗ ਤਰੀਕੇ ?' ਕਲਾਰਾ ਜੈਟਕਿਨ ਨੇ ਕੌਮਾਂਤਰੀ ਕਾਮਾ ਇਸਤਰੀ ਦਿਵਸ ਕਾਇਮ ਕਰਨ ਲਈ ਮੱਤਾ ਪੇਸ਼ ਕੀਤਾ, 'ਕਿ ਸਮਾਜਵਾਦੀ ਸੋਚ ਦੀਆਂ ਇਸਤਰੀਆਂ ਹਰ ਇੱਕ ਦੇਸ਼ ਵਿੱਚ ਰਾਜਸੀ ਪਾਰਟੀਆਂ ਅਤੇ ਟਰੇਡ ਯੂਨੀਅਨਾਂ ਨਾਲ ਮਿਲ ਕੇ ਇੱਕ ਖਾਸ ਦਿਨ ਇਸਤਰੀ ਦਿਵਸ ਜੱਥੇਬੰਦ ਕਰਨ। ਜਿਸ ਦਾ ਪਹਿਲਾ ਮੁੱਖ ਨਿਸ਼ਾਨਾ ਇਸਤਰੀਆਂ ਦੇ ਵੋਟ ਦੇ ਹੱਕ ਲਈ ਸੰਘਰਸ਼ ਕਰਨਾ ਹੋਵੇਗਾ ? ਪਹਿਲੀ ਵਾਰੀ ਇਹ ਦਿਨ 1911 ਵਿੱਚ ਜਰਮਨੀ, ਆਸਟਰੀਆਂ, ਡੈਨਮਾਰਕ ਅਤੇ ਸਵਿੱਟਜ਼ਰਲੈਂਡ ਵਿੱਚ ਮਨਾਇਆ ਗਿਆ। ਰੂਸ ਵਿੱਚ ਇਹ ਦਿਨ-1913 ਨੂੰ, ਚੀਨ 'ਚ ਪਹਿਲੀ ਵਾਰ (ਸ਼ੰਘਾਈ) 1926 ਨੂੰ ਇਸਤਰੀਆਂ ਅਤੇ ਕਮਿਊਨਿਸਟਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਭਾਰਤ ਵਿੱਚ ਇਹ ਦਿਨ ਪਹਿਲੀ ਵਾਰ ਇਸਤਰੀਆਂ ਦੀ ਲਾਹੌਰ ਕਾਨਫਰੰਸ ਮੌਕੇ, 1931 ਨੂੰ ਮਨਾਇਆ ਗਿਆ। ਦੁੱਨੀਆਂ ਵਿੱਚ ਚਲੀਆ ਜਮਹੂਰੀ ਲਹਿਰਾਂ ਦਾ ਸਦਕਾ ਹੀ ਅੱਜ ! ਇਸਤਰੀ ਲਹਿਰਾਂ ਮਜ਼ਬੂਤ ਹੋਈਆਂ ਅਤੇ ਇਸਤਰੀਆਂ ਨੂੰ ਕੁਝ ਮਾਨਤਾਵਾਂ ਮਿਲੀਆਂ ਹਨ !
    ਅੱਜ ! ਇਸਤਰੀਆਂ ਦੇ ਰੁਤਬੇ ਦੀਆਂ ਸਮੱਸਿਆਵਾਂ ਵੱਖੋਂ-ਵੱਖ ਸਮਾਜਿਕ ਧਾਰਨੀ ਵਾਲੇ ਦੇਸ਼ਾਂ ਵਿੱਚ ਵੱਖ-ਵੱਖ ਹਨ ! ਚੀਨ, ਵੀਤਨਾਮ, ਉੱਤਰੀ ਕੋਰੀਆ, ਕਿਉਬਾ ਅਦਿ ਸਮਾਜਵਾਦੀ ਦੇਸ਼ਾਂ ਵਿੱਚ ਇਸਤਰੀਆਂ ਦਾ ਰੁਤਬਾ ਮਰਦ ਬਰਾਬਰ ਹੈ ਤੇ ਇਸਤਰੀਆਂ ਸਮਾਜ ਤੇ ਜੀਵਨ ਵਿੱਚ ਬਿਨ੍ਹਾਂ ਵਿਤਕਰੇ ਦੇ ਅੱਗੇ ਵੱਧ ਰਹੀਆਂ ਹਨ। ਪਰ ! ਇਸ ਦੇ ਉਲਟ ਪੂੰਜੀਵਾਦੀ ਪਹੁੰਚ ਵਾਲੇ ਵਿਕਸਤ ਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਇਸਤਰੀ, 'ਤੇ ਜ਼ਬਰ-ਜ਼ੁਲਮ, ਸ਼ੋਸ਼ਣ, ਹਿੰਸਾ, ਲਿੰਗਕ ਵਿਤਕਰੇ ਜਾਰੀ ਹਨ ਤੇ ਇਸਤਰੀ ਵਰਗ ਹਰ ਤਰ੍ਹਾਂ ਪੀੜ੍ਹਤ ਹੈ ! ਭਾਰਤ ਵਿੱਚ ਇਸਤਰੀਆਂ ਦੇ ਘੋਲ ਦਾ ਮੁੱਢ 1857 ਦੇ ਗਦਰ ਸਮੇਂ ਹੀ ਸ਼ੁਰੂ ਹੋ ਗਿਆ ਸੀ। ਬੇਗਮ ਅਵਧ, ਝਾਂਸੀ ਦੀ ਰਾਣੀ ਅਤੇ ਵੇਲੂ ਨਾਚੀਆਇਰ (ਭਾਰਤੀ) ਰਾਣੀ ਜਿਸ ਨੇ ਬਰਤਾਨਵੀ ਸਾਮਰਾਜ ਵਿਰੁੱਧ ਭਾਰਤ ਅੰਦਰ ਸੰਘਰਸ਼ ਸ਼ੁਰੂ ਕੀਤਾ ਦੇ ਰੋਲ ਨੂੰ ਕੌਣ ਭੁੱਲ ਸਕਦਾ ਹੈ ? ਕੂਕਾ ਲਹਿਰ, ਹੋਮ ਰੂਲ ਜੰਗ, ਪੰਜਾਬ ਤੇ ਬੰਗਾਲ ਦੇ ਕ੍ਰਾਂਤੀਕਾਰੀ ਅੰਦਲੋਨਾਂ ਵਿੱਚ, ਗਦਰ ਪਾਰਟੀ, ਕਾਂਗਰਸ ਲਹਿਰ, ਗੁਰੂਦੁਆਰਾ ਸੁਧਾਰ ਲਹਿਰ, ਸਿਵਲ-ਨਾ-ਫ਼ੁਰਮਾਨੀ, ਕਿਸਾਨਾਂ ਤੇ ਮਜ਼ਦੂਰਾਂ ਦੇ ਘੋਲ ਆਦਿ 'ਚ ਅਤੇ ਹੋਰ ਅਨੇਕਾਂ ਲਹਿਰਾਂ, ਅੰਦੋਲਨਾਂ ਤੇ ਮੋਰਚਿਆਂ ਵਿੱਚ ਇਸਤਰੀਆਂ ਵਲੋਂ ਪਾਏ ਯੋਗਦਾਨ ਸੰਬੰਧੀ ਇਤਿਹਾਸ ਦੇ ਵਰਕੇ ਭਰੇ ਪਏ ਹਨ ! ਕੌਮੀ ਆਜ਼ਾਦੀ ਤੋਂ ਬਾਅਦ ਆਰਥਿਕ ਬਰਾਬਰਤਾ ਅਤੇ ਸਮਾਜਿਕ ਨਿਆਂ ਲਈ ਚਲਾਏ ਹਰ ਮੋਰਚਿਆਂ ਵਿੱਚ ਇਹ ਵੀਰਾਗਣਾਂ ਸ਼ਾਮਿਲ ਹੁੰਦੀਆਂ ਰਹੀਆਂ ਹਨ ! ਇਨ੍ਹਾਂ ਸੰਘਰਸ਼ਾਂ ਵਿੱਚ ਸ਼ਮੂਲੀਅਤ, ਅੰਦੋਲਨਾਂ ਵਿੱਚ ਹਿੱਸੇਦਾਰੀ, ਦੇਸ਼ ਦੇ ਵਿਕਾਸ ਵਿੱਚ ਪੂਰਨ ਰੂਪ ਵਿੱਚ ਯੋਗਦਾਨ ਪਾਉਣ ਵਾਲੇ ਇਸਤਰੀ ਵਰਗ ਨੂੰ ਦੇਸ਼ ਅੰਦਰ ਅਜੇ ਵੀ 'ਅਬਲਾ' ਹੀ ਸਮਝਿਆ ਜਾ ਰਿਹਾ ਹੈ ?
    ਆਜ਼ਾਦੀ ਦੇ 71 ਸਾਲ ਬੀਤਣ ਬਾਦ ਵੀ ਦੇਸ਼ ਦੀ 80 ਫੀ-ਸਦ ਜਨਤਾਂ, ਨੰਗ, ਭੁੱਖ, ਮਹਿੰਗਾਈ, ਭ੍ਰਿਸ਼ਟਾਚਾਰ, ਬੇ-ਰੋਜਗਾਰੀ, ਬਿਮਾਰੀਆਂ, ਕੁੱਲੀ, ਗੁੱਲੀ, ਜੁੱਲੀ ਤੇ ਹੋਰ ਥੁੜਾ ਦੀ ਸ਼ਿਕਾਰ ਹੈ ! ਇਨ੍ਹਾਂ ਸਾਰੀਆਂ ਲਚਾਰੀਆਂ ਦਾ ਸਾਰਾ ਦੁੱਖ ਇਸਤਰੀਆਂ ਨੂੰ ਹੰਢਾਉਣਾ ਪੈ ਰਿਹਾ ਹੈ। ਜ਼ਬਰੀ ਸਮਾਜਿਕ ਰੀਤੀ ਰਿਵਾਜਾਂ ਅਧੀਨ, ਵਿਆਹ ਦਾ ਨਰੜ, ਤਲਾਕ ਲਈ ਮਜ਼ਬੂਰੀ, ਜਾਇਦਾਦ ਦੀ ਵਿਰਾਸਤ ਦਾ ਹੱਕ ਲੈਣ ਲਈ, ਸਿਹਤ ਸੇਵਾਵਾਂ ਦੀਆਂ ਸਹੂਲਤਾਂ ਨਾ ਦੇ ਬਰਾਬਰ ਹੋਣਾ, ਬਰਾਬਰ ਕੰਮ ਲਈ ਬਰਾਬਰ ਦੀ ਉਜਰਤ ਨਾ ਮਿਲਣਾ, ਦਾਜ-ਦਹੇਜ ਦੇ ਜਗੀਰੂ ਸੰਸਕਰਨਾਂ ਅਧੀਨ ਨਪੀੜੇ ਜਾਣਾ, ਭਰੂਣ ਹੱਤਿਆ, ਗੁੰਡਾ-ਗਰਦੀ, ਛੇੜ-ਛਾੜ, ਘਰੇਲੂ ਹਿੰਸਾ, ਐਨ.ਆਰ.ਆਈ. ਲਾੜਿਆ ਵਲੋਂ ਵਿਆਹ ਕਰਕੇ ਛੱਡ ਦੇਣਾ, ਤੇਜ਼ਾਬ ਸੁੱਟਣਾ, ਬਲਾਤਕਾਰ ਜਿਹੀਆਂ ਬੁਰਾਈਆਂ ਵਿੱਚ ਉਹ ਨਪੀੜੀ ਜਾ ਰਹੀ ਹੈ ! ਭਾਵੇਂ ! ਹਾਕਮ ਜਮਾਤਾਂ ਦੀਆਂ ਰਾਜ ਕਰ ਰਹੀਆਂ ਸਰਕਾਰਾਂ ਇਸਤਰੀਆਂ ਦੇ ਹੱਕਾਂ ਹਿੱਤਾਂ ਲਈ ਕਾਨੂੰਨ ਬਣਾਉਣ ਦੀਆਂ ਟਾਹਰਾਂ ਮਾਰ ਰਹੀਆਂ ਹਨ। ਪਰ ! ਇਨ੍ਹਾਂ ਕਾਨੂੰਨਾਂ ਦੀ ਲੰਬੀ ਪ੍ਰਕਿਰਿਆ ਰਾਹੀਂ ਇਸਤਰੀਆਂ ਦੇ ਲਈ ਕੋਈ ਮਸਲੇ ਹੱਲ ਹੀ ਨਹੀਂ ਹੋ ਰਹੇ ਹਨ ? ਵਾਰ-ਵਾਰ ਤਰੀਕਾ, ਗਵਾਹਾਂ ਦਾ ਮੁਕਰਨਾ, ਸਮਾਜਿਕ ਸੁਰੱਖਿਆ ਨਾ ਹੋਣਾ, ਕਚਿਹਰੀਆਂ ਵਿੱਚ ਕੇਸਾਂ ਦੇ ਨਬੇੜੇ ਅਧੀਨ ਸਾਲਾ ਭਰ ਬੀਤ ਜਾਂਦੇ ਹਨ। ਅੱਜ ! ਇਸਤਰੀਆਂ ਦੇ ਬੁਨਿਆਦੀ ਮਸਲਿਆਂ ਤੋਂ ਇਲਾਵਾ ਹੋਰ ਬਹੁਤ ਸਾਰੇ ਅਜਿਹੇ ਸ਼ਹਿਰੀ ਤੇ ਸਨਅਤੀ ਹਲਕਿਆਂ ਦੇ ਮਸਲੇ ਹਨ ਜੋ ਪੇਂਡੂ ਅਤੇ ਖੇਤੀ ਸੈਕਟਰ ਨਾਲ ਸੰਬੰਧ ਰੱਖਣ ਵਾਲੀਆਂ ਇਸਤਰੀਆਂ ਨਾਲੋਂ ਵੱਖਰੇ ਹਨ। 1976 ਵਿੱਚ ਬਰਾਬਰ ਕੰਮ ਲਈ ਬਰਾਬਰ ਦੀ ਉਜਰਤ ਐਕਟ ਪਾਸ ਹੋਣ ਉਪਰੰਤ ਖੇਤੀ, ਭੱਠਾ ਸੈਕਟਰ, ਫੈਕਟਰੀਆਂ ਆਦਿ ਵਿੱਚ ਕੰਮ ਕਰਦੀਆਂ ਇਸਤਰੀਆਂ ਦੀਆਂ ਉਜਰਤਾਂ ਅਜੇ ਵੀ ਕਾਮਾ ਮਰਦ ਮਜ਼ਦੂਰ ਤੋਂ  ਘੱਟ ਹਨ। ਆਗਣਵਾਂੜੀ ਵਰਕਰ ਅਤੇ ਹੈਲਪਰ, ਆਸ਼ਾ ਵਰਕਰ, ਮਿਡ-ਡੇ-ਮੀਲ ਵਰਕਰਾਂ ਅਤੇ ਸਕੀਮਾਂ ਅਧੀਨ ਕੰਮ ਕਰਦੀਆਂ ਇਸਤਰੀਆਂ ਦੀ ਕਿਰਤ ਦੀ ਚਿੱਟੇ ਦਿਨੀ ਲੁੱਟ ਜਾਰੀ ਹੈ। ਇਸਤਰੀਆਂ ਨਾਲ ਹੋ ਰਹੀਆਂ ਵਧੀਕੀਆਂ ਅਤੇ ਉਨ੍ਹਾਂ ਨਾਲ ਹੋ ਰਹੇ ਰੈਪ, ਜਿਨਸੀ ਛੇੜ-ਛਾੜ ਦੀਆਂ ਵੱਧ ਰਹੀਆਂ ਘਟਨਾਵਾਂ ਜਿਨ੍ਹਾਂ ਤੇ ਪਿਛਲੇ ਦਿਨੀ 'ਸੰਯੁਕਤ-ਰਾਸ਼ਟਰ' ਨੇ ਚਿੰਤਾ ਪ੍ਰਗਟ ਕਰਦਿਆ ਇਸਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਜੋਰ ਦਿੱਤਾ ਹੈ ! ਤਾਂ ਜੋ ! ਉਹ ਸਵੈ-ਮਾਣ ਨਾਲ ਤੁਰ ਫਿਰ, ਜੀਅ ਸਕਣ,  ਇਹ ਉਹਨਾਂ ਦਾ ਹੱਕ ਹੈ ? ਪਰ ! ਅਜੇ ਹਾਕਮਾਂ ਵਲੋਂ ਕੋਈ ਹੁੰਗਾਰਾ ਨਹੀਂ ਭਰਿਆ ਜਾ ਰਿਹਾ ਹੈ ?
    ਕੇਂਦਰ ਵਿੱਚ ਬੀ.ਜੇ.ਪੀ. ਦੀ ਐਨ.ਡੀ.ਏ. ਦੀ ਫਿਰਕੂ ਸਰਕਾਰ 2014-2019 ਤੱਕ ਜੋ ਸਤਾ 'ਤੇ ਕਾਬਜ਼ ਹੈ। ਮੋਦੀ ਸਰਕਾਰ ਦੀਆਂ ਉਦਾਰੀਵਾਦੀ ਨੀਤੀਆ ਨੇ, ਇਸਤਰੀਆਂ ਦੇ ਅਧਿਕਾਰਾਂ ਨੂੰ ਸੱਟ ਮਾਰੀ ਹੈ। ਇਹਨਾਂ ਨੀਤੀਆਂ ਕਾਰਨ ਇਸਤਰੀਆਂ ਦੀ ਆਰਥਿਕ, ਆਜ਼ਾਦੀ, ਸੁਰੱਖਿਆ ਅਤੇ ਖੁਦ-ਮੁਖਤਾਰੀ ਵਿੱਚ ਭਾਰੀ ਗਿਰਾਵਟ ਆਈ ਹੈ ! ਇਸਤਰੀਆਂ ਵਿਰੁੱਧ ਹਿੰਸਾ, ਸ਼ੋਸ਼ਣ, ਫਿਰਕੂ, ਘਰੇਲੂ ਹਿੰਸਾ, ਕਤਲ, ਸਾਈਬਰ ਜ਼ੁਰਮਾਂ, ਦਲਿਤ ਅਤੇ ਘਟ ਗਿਣਤੀ ਵਰਗ ਦੀਆਂ ਇਸਤਰੀਆਂ 'ਤੇ ਜਾਤ-ਪਾਤ ਦੇ ਅਧਾਰ ਤੇ ਹਿੰਸਾ ਵਿੱਚ ਤੇਜੀ ਨਾਲ ਵਾਧਾ ਹੋ ਰਿਹਾ ਹੈ ! 2016 'ਚ ਔਸਤ ਪ੍ਰਤੀ ਦਿਨ 106 ਬਲਾਤਕਾਰ ਕੇਸ ਰਜਿਸਟਰਡ ਹੋਏ ਹਨ। 2015 ਤੋਂ ਹੁਣ ਤੱਕ ਇਸਤਰੀਆਂ ਵਿਰੁੱਧ ਕੁੱਲ ਜ਼ੁਰਮਾਂ ਵਿੱਚ 2.9 ਫੀ-ਸਦ ਦਾ ਵਾਧਾ ਹੋਇਆ ਹੈ। ਜੋ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਹੈ ? ਇਸਤਰੀਆਂ ਨਾਲ ਹੋ ਰਹੇ ਬਲਾਤਕਾਰਾਂ ਵਿੱਚ 80 ਫੀ-ਸਦ ਦਾ ਵਾਧਾ ਹੋਇਆ ਹੈ ! ਕੰਮ ਦੇ ਸਥਾਨ ਤੇ ਛੇੜ-ਛਾੜ ਦੇ ਕੇਸ ਵਧੇ ਹਨ ! ਗੱਲ ਕੀ ? ਕੇਂਦਰ ਦੀ ਮੋਦੀ ਸਰਕਾਰ ਇਸਤਰੀਆਂ ਨੂੰ ਪੂਰਨ ਰੂਪ ਵਿੱਚ ਸੁਰੱਖਿਆ ਦੇਣ, ਵਰਮਾ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ ? ਸੰਸਦ ਅਤੇ ਐਂਸੰਬਲੀਆਂ ਵਿੱਚ 33 ਫੀ-ਸਦ ਇਸਤਰੀਆਂ ਲਈ ਰਾਖਾਂਵਾਕਰਨ ਦੇ ਬੜੇ ਹੀ ਦਮ-ਗਜੇ ਮਾਰੇ ਜਾ ਰਹੇ ਹਨ ! ਪਰ ! ਹਾਕਮ ਜਮਾਤਾਂ ਦੇ ਨੁਮਾਇੰਦੇ ਨਹੀਂ ਚਾਹੁੰਦੇ ਕਿ ''ਇਸਤਰੀਆਂ ਨੂੰ ਇਹ ਅਧਿਕਾਰ ਮਿਲੇ ?'' ਸਗੋਂ ਤੇ ਅੱਗੋਂ ਜਾਤਾ-ਧਰਮਾਂ, ਖਿੱਤਿਆ 'ਤੇ ਵਰਗਾਂ ਵਿੱਚ ਵੰਡਣ ਦੇ ਢੁੱਚਰ ਡਾਹ ਕੇ ਬੀ.ਜੇ.ਪੀ. ਤੇ ਕਈ ਹੋਰ ਪਾਰਟੀਆਂ ਨੇ ਇਸ ਬਿੱਲ ਨੂੰ 'ਕੋਲਡ-ਸਟੋਰਜ਼' ਵਿੱਚ ਲਗਾ ਦਿੱਤਾ ਹੈ ! ਜਦ ਕਿ ਆਪਣੇ ਭੱਤੇ ਤੇ ਸਹੂਲਤਾਂ ਦੇ ਵਾਧੇ ਲਈ ਬਿਨ੍ਹਾਂ ਕੋਈ ਬਹਿਸ ਬਿੱਲ ਪਾਸ ਕਰ ਦਿੱਤੇ ਜਾਂਦੇ ਹਨ।
    ਕੇਂਦਰ ਦੀ ਬੀ.ਜੇ.ਪੀ. ਸਰਕਾਰ ਨੇ ਵੀ ਪਿਛਲੀ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੇ ਹੀ ਪਹਿਰਾ ਦਿੰਦੇ ਹੋਏ, ਉਦਾਰੀਕਰਨ, ਨਿੱਜੀਕਰਨ ਤੇ ਸੰਸਾਰੀਕਰਨ ਨੂੰ ਲਾਗੂ ਕਰਦੇ ਹੋਏ ਦੇਸ਼ ਨੂੰ ਵੇਚਣ ਤੇ ਲੱਗਾ ਦਿੱਤਾ ਹੈ ? ਅੱਜ ਮੁਨਾਫਾ ਕਮਾਉਂਦੇ ਸਰਕਾਰੀ ਅਦਾਰੇ ਵੀ ਵੇਚੇ ਜਾ ਰਹੇ ਹਨ ! ਅਮਰੀਕੀ ਸਾਮਰਾਜ ਦੀ ਅਧੀਨਗੀ ਕਬੂਲਦੇ ਹੋਏ ਮਿਕਦਾਰੀ ਰੋਕਾਂ ਹਟਾ ਕੇ ਦੇਸ਼ ਦੀਆਂ ਮੰਡੀਆਂ ਦੇ ਦਰ ਸਾਮਰਾਜੀਆਂ ਲਈ ਖੋਲ੍ਹ ਦਿੱਤੇ ਹਨ। ਸਿੱਟੇ ਵਜੋਂ ਲੋਕ ਵਿਰੋਧੀ ਨੀਤੀਆਂ ਲਾਗੂ ਹੋਣ ਨਾਲ ਦੇਸ਼ ਦੀ ਸਨਅਤ ਤੇ ਖੇਤੀ ਸੈਕਟਰ ਲਈ ਗੰਭੀਰ ਖਤਰੇ ਪੈਦਾ ਹੋ ਗਏ ਹਨ। ਅੱਜ ! ਬੇ-ਰੋਜਗਾਰੀ ਵੱਧੀ ਹੈ, ਲੱਖਾਂ ਕਾਰਖਾਨੇ ਬੰਦ ਹੋ ਗਏ ਹਨ, ਮਜ਼ਦੂਰ ਵਰਗ ਤੇ ਹਮਲੇ ਤੇਜ਼ ਹੋਏ ਹਨ, ਠੇਕੇਦਾਰੀ ਪ੍ਰਥਾ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਸਿੱਟੇ ਵਜੋਂ ਹੋ ਰਹੀਆਂ ਛਾਟੀਆਂ ਦਾ ਸਭ ਤੋਂ ਪਹਿਲਾ ਕੁਹਾੜਾ ਇਸਤਰੀ ਕਾਮਿਆਂ ਤੇ ਹੀ ਚਲਾਇਆ ਜਾ ਰਿਹਾ ਹੈ ?
    ਅੱਜ ! ਦੇਸ਼ ਵਿੱਚ 'ਇਸਤਰੀ ਲਹਿਰ' ਦੀ ਹੋਰ ਵੀ ਮਹੱਤਤਾ ਹੈ ! ਕਿਉਂ 'ਕਿ ''ਭਾਰਤ ਦੀ ਇਸਤਰੀ ਪੂੰਜੀਵਾਦੀ ਅਤੇ ਸਾਮੰਤਵਾਦੀ ਰਹਿੰਦ-ਖੂੰਹਦ ਵਾਲੀ ਹਕੂਮਤ ਅਧੀਨ ਘੋਰ ਵਿਤਕਰੇ ਦੀ ਸ਼ਿਕਾਰ ਹੈ ! ਦੇਸ਼ ਦੀ ਅੱਧੀ ਆਬਾਦੀ, ਸਮਾਜ ਦੀ ਸਿਰਜਕ ਤੇ ਕੋਮਲਤਾ ਦੀ ਮੂਰਤ, ਅਜੇ ਵੀ 21-ਵੀਂ ਸਦੀ ਵਿੱਚ ਵੀ ਲਾਚਾਰ ਹੈ ? ਇਸ ਲਾਚਾਰੀ ਤੇ ਬੇ-ਵਸੀ 'ਚੋਂ ਨਿਜਾਤ ਪਾਉਣ ਲਈ ਮਰਦ ਪ੍ਰਧਾਨ ਸਮਾਜ ਦੇ ਇਸ ਜੂਲੇ ਵਿੱਚੋਂ ਨਿਕਲਣ ਲਈ ਉਸ ਨੂੰ ਚੰਡੀ ਦਾ ਰੂਪ ਧਾਰਨ ਕਰਨਾ ਪਏਗਾ ? ਪਰ ! ਇਹ ਤਾਂ ਹੀ ਹੋ ਸਕਦਾ ਹੈ ਜਦੋਂ ਉਹ ਲਾਮਬੰਦ ਹੋਵੇ ? ਉਸ ਦੀ ਮੁਕਤੀ ਦੀ ਆਸ ਇਸ ਤਰ੍ਹਾਂ ਹੀ ਬੱਝ ਸਕਦੀ ਹੈ ? ਪੈਂਡਾ ਬਹੁਤ ਹੀ ਲੰਬਾ ਹੈ, ਅਤੀਤ ਵਿੱਚ ਜੋ ਕੁਝ ਵੀ ਪ੍ਰਾਪਤ ਹੋਇਆ ਹੈ, ਉਹ ਸੰਘਰਸ਼ਾਂ ਦਾ ਹੀ ਸਿੱਟਾਂ ਹੈ ? ਇਸਤਰੀ ਮੁਕਤੀ ਲਈ ਸਾਮੰਤਵਾਦੀ, ਰਹਿੰਦ-ਖੂੰਹਦ, ਸਾਮਰਾਜੀ ਖੁੱਲ੍ਹੀ ਮੰਡੀ ਦਾ ਪ੍ਰਭਾਵ ਤੇ ਮਰਦ ਪ੍ਰਧਾਨ ਸਮਾਜ ਦੀ ਮਾਨਸਿਕਤਾ ਵਿਰੁੱਧ ਲੰਬੇ ਸੰਘਰਸ਼ ਕਰਨੇ ਪੈਣਗੇ ? ਆਪਣੀ ਹੌਂਦ ਨੂੰ ਬਚਾਉਣ ਲਈ ਦੇਸ਼ ਅੰਦਰ ਚੱਲ ਰਹੀਆਂ ਲੋਕ ਪੱਖੀ ਜਮਹੂਰੀ ਲਹਿਰਾਂ ਦਾ ਹਿੱਸਾ ਬਣ ਕੇ ਸੰਘਰਸ਼ੀਲ ਹੋਣਾ ਪਏਗਾ ? ਇਹ ਰਸਤਾ ਹੀ ਇਸਤਰੀ ਮੁਕਤੀ ਦੀ ਸਫਲਤਾ ਹੋਵੇਗੀ ?
    ਆਓ ! ਅੱਜ ! 8 ਮਾਰਚ ਕੌਮਾਂਤਰੀ ਇਸਤਰੀ ਦਿਵਸ ਤੇ ਇਹ ਅਹਿਦ ਕਰੀਏ, 'ਕਿ ਇਸ ਵਰਗ ਨਾਲ ਜੋ ਬੇ-ਇਨਸਾਫੀਆਂ ਹੋ ਰਹੀਆਂ ਹਨ, ਦੇ ਖਾਤਮੇ ਲਈ ? ਜਿੱਥੇ ਇਸਤਰੀ ਪੱਖੀ ਕਠੋਰ ਕਾਨੂੰਨਾਂ ਦੀ ਲੋੜ ਹੈ ? ਉੱਥੇ ਉਸ ਵੱਲੋਂ ਉਸਾਰੀ ਉਸ ਦੀ ਆਪਣੀ ਸ਼ਕਤੀਸ਼ਾਲੀ ਲਹਿਰ ਹੀ ਉਸ ਦੀ ਢਾਲ ਬਣ ਸਕਦੀ ਹੈ ? ''ਜਮਹੂਰੀਅਤ ! ਬਰਾਬਰਤਾ !! ਇਸਤਰੀਆਂ ਦੀ ਬੰਦ ਖਲਾਸੀ !!!'' ਤਾਂ ਹੀ ਹੋ ਸਕਦੀ ਹੈ ਜੇਕਰ ਇਸਤਰੀਆਂ ਦੇ ਵਿਸ਼ਾਲ ਹਿੱਸਿਆ ਨੂੰ ਸਰਗਰਮ ਕਰਕੇ ਸੰਘਰਸ਼ਾਂ 'ਚ ਪਾਈਏ ? ਇਸ ਲੁੱਟ-ਖਸੁੱਟ ਵਾਲੇ ਰਾਜ-ਪ੍ਰਬੰਧ ਨੂੰ ਖਤਮ ਕਰ ਕੇ ਉਸ ਸਮਾਜ ਦੀ ਸਿਰਜਣਾ ਕਰੀਏ ਜੋ ਵਿਤਕਰੇ ਰਹਿਤ ਹੋਵੇ ? 8 ਮਾਰਚ ਇਸਤਰੀ ਮੁਕਤੀ ਦੀ ਯਾਤਰਾ ਦਾ ਇਹ ਇੱਕ ਹਿੱਸਾ ਹੈ, ਜੋ ਉਸ ਨੂੰ ਵਾਰ-ਵਾਰ ਜਾਗਣ ਲਈ ਹਲੂਣੇ ਦਿੰਦਾ ਹੈ ?  ਸਾਡਾ ਅਸਲ ਨਿਸ਼ਾਨਾ ਹੈ ''ਸੰਪੂਰਨ-ਮੁਕਤੀ'' ਜੋ ਸਮਾਜਵਾਦ ਰਾਹੀਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ !''
    ਆਓ ! ਰੂਸ ਦੇ ਮਹਾਨ ਇਨਕਲਾਬੀ ਜਨਵਾਦੀ ਲੇਖਕ ''ਨੀਕੋਲਾਈ ਚਰਨੀ ਸ਼ੇਵਸੱਕ'' ਦੇ ਉਸ ਕਥਨ ਨੂੰ ਯਾਦ ਰੱਖੀਏ, ''ਜਿਸ ਨੇ ਇਸਤਰੀ ਵਾਰੇ ਲਿਖਿਆ ਹੈ, ''ਕਿ ਕੁਦਰਤ ਨੇ ਇਸਤਰੀ ਨੂੰ ਕਿੰਨੀ ਸਵੱਸ਼, ਮਜਬੂਤ ਅਤੇ ਨਿਆਕਾਰ ਮਾਨਸਿਕ ਦ੍ਰਿਸ਼ਟੀ ਪ੍ਰਦਾਨ ਕੀਤੀ ਹੈ ? ਇਸ ਦੇ ਬਾਵਜੂਦ ਵੀ ਉਹ ਸਮਾਜ ਲਈ ਵਰਤੋਂ ਰਹਿਤ ਬਣੀ ਹੋਈ ਹੈ ! ਉਸ ਨੇ ਕਿਹਾ ਸੀ ਕਿ ਜੇ ਕਰ ਇਸਤਰੀ ਦੀ ਮਾਨਸਿਕ ਸ਼ਕਤੀ ਨੂੰ ਨਾ ਨਸ਼ਟ ਕੀਤਾ ਜਾਂਦਾ ਤਾਂ ਮਨੁੱਖਤਾ ਦਸ ਗੁਣਾ ਅੱਗੇ ਵੱਧ ਸਕਦੀ ਸੀ !''
    ਦੁੱਨੀਆਂ ਦੇ ਮਹਾਨ ਚਿੰਤਕ ਲੈਨਿਨ ਨੇ ਕਿਹਾ ਸੀ ''ਕਿ ਜਦੋਂ ਤੱਕ ਇਸਤਰੀਆਂ ਨੂੰ ਆਮ ਤੌਰ ਤੇ ਨਾ ਕੇਵਲ ਰਾਜਸੀ ਜ਼ਿੰਦਗੀ ਵਿੱਚ ਸਗੋਂ ਨਿੱਤ ਦਿਹਾੜੀ ਦੇ ਅਤੇ ਆਮ ਜਨਤਕ ਸੇਵਾਵਾਂ ਵਿੱਚ ਸੁਤੰਤਰ ਤੌਰ ਤੇ ਹਿੱਸਾ ਲੈਣ ਲਈ ਨਹੀਂ ਲਿਆਂਦਾ ਜਾਂਦਾ, ਤਾਂ ! ਉਸ ਸਮੇਂ ਤੱਕ ਸਮਾਜਵਾਦ ਤਾਂ ਕੀ ? ਸੰਪੂਰਨ ਤੇ ਹੰਢਣਸਾਰ ਜਨਵਾਦ ਦੀ ਗੱਲ ਕਰਨ ਦਾ ਕੋਈ ਲਾਭ ਨਹੀਂ ਹੈ ?''
    ਦੁੱਨੀਆਂ ਦੀ ਅੱਧੀ ਆਬਾਦੀ ''ਇਸਤਰੀਆਂ'' ਹਨ ! ਕਿਰਤੀ ਜਮਾਤ ਆਪਣੀ ਮੁਕਤੀ ਦੀ ਕਲਪਨਾ ਹੀ ਨਹੀਂ ਕਰ ਸਕਦੀ, ਜਿਨ੍ਹਾਂ ਚਿਰ ਇਸ ਅੱਧੀ ਆਬਾਦੀ ਦੀਆਂ ਗੁਲਾਮੀ ਦੀਆਂ ਜੰਜੀਰਾਂ ਨਹੀਂ ਟੁੱਟਦੀਆਂ ! ਜੇਕਰ ਕੋਈ ! ਜੋ ਕੁਝ ਆਪਣੇ ਆਲੇ ਦੁਆਲੇ ਦੇਖਦਾ ਹੈ, ਉਸ ਨੂੰ ਬਦਲਣ ਦਾ ਯਤਨ ਨਹੀਂ ਕਰਦਾ ? ਦੱਬੇ-ਕੁੱਚਲੇ ਤੇ ਵੰਚਿਤ ਲੋਕਾਂ ਲਈ, ਖੁਸ਼ੀ ਦਾ ਹਿੱਸਾ ਪ੍ਰਾਪਤ ਕਰਨ ਲਈ ਹਰਕਤ ਨਹੀਂ ਕਰਦਾ, ਇਤਨੀ ਬੁਰਾਈ ਤੇ ਦਬਾਅ ਹੇਠ ਦੁੱਨੀਆ ਵਿੱਚ ਰਹਿ ਸਕਦਾ ਹੈ ? ਤਾਂ ਉਹ ਇੱਕ ਬੇ-ਸਮਝ ਪਸ਼ੂ ਦੀ ਰੂਹ ਵਾਲਾ ਮਨੁੱਖ ਹੀ ਹੋ ਸਕਦਾ ਹੈ ? ''ਕਲਾਰਾ ਜੈਟਕਿਨ''
            ''ਆਓ ! ਸੂਰਤ ਨਹੀਂ ? ਸੀਰਤ ਨਾਲ ਸਵੈ-ਮਾਨ ਪ੍ਰਾਪਤ ਕਰੀਏ ?''

ਰਾਜਿੰਦਰ ਕੌਰ ਚੋਹਕਾ
'ਸਾਬਕਾ' ਜਨਰਲ ਸਕੱਤਰ
ਜਨਵਾਦੀ ਇਸਤਰੀ ਸਭਾ ਪੰਜਾਬ

02 March 2019