Varinder Azad

ਸਫ਼ਲਤਾ ਦੇ ਝੰਡੇ ਗੱਡ ਰਿਹੈ ਪਾਲੀਵੁੱਡ - ਵਰਿੰਦਰ ਅਜ਼ਾਦ

    ਪੰਜਾਬੀ ਸਿਨੇਮਾ ਨੇ ਸਮੇਂ ਸਮੇਂ ਅਨੁਸਾਰ ਬਹੁਤ ਉਤਰਾਅ-ਚੜ੍ਹਾਅ ਵੇਖੇ ਹਨ, ਇੱਕ ਵੇਲਾ ਸੀ ਪਾਲੀਵੁੱਡ ਅਕਾਸ਼ ਦੀਆਂ ਬੁਲੰਦੀਆਂ ਸਰ ਕਰ ਰਿਹਾ ਸੀ। ਉਸ ਦੇ ਬਾਅਦ ਮੱਧਮ ਪੈ ਗਿਆ ਅਤੇ ਬਾਅਦ ਵਿੱਚ ਪਾਲੀਵੁੱਡ ਗਿਰਾਵਟ ਵੱਲ ਵੱਧਣ ਲੱਗ ਪਿਆ। ਅੱਜ ਹੋਰ, ਕੱਲ੍ਹ ਹੋਰ ਦਿਨੋਂ-ਦਿਨ ਪਾਲੀਵੁੱਡ ਗਿਰਾਵਟ ਵੱਲ ਹੀ ਵੱਧਦਾ ਰਿਹਾ। ਉਹ ਦਿਨ ਵੀ ਪਾਲੀਵੁੱਡ ਨੂੰ ਵੇਖਣਾ ਨਸੀਬ ਹੋਏ ਜਦੋਂ ਪਾਲੀਵੁੱਡ ਦੀ ਹੋਂਦ ਖ਼ਤਰੇ 'ਚ ਪੈ ਗਈ। ਬਹੁਤ ਸਾਰੀਆਂ ਫ਼ਿਲਮਾਂ ਡੱਬਿਆਂ 'ਚ ਬੰਦ ਰਹਿ ਗਈਆਂ ਜਿਹੜੀਆਂ ਬਣੀਆਂ ਉਨ੍ਹਾਂ ਨੂੰ ਦਰਸ਼ਕਾਂ ਨੇ ਬੁਰੀ ਤਰ੍ਹਾਂ ਨਾਕਾਰ ਦਿੱਤਾ। ਅੰਤ ਪਾਲੀਵੁੱਡ 'ਚ ਨਾ ਮਾਤਰ ਫ਼ਿਲਮਾਂ ਬਣਨ ਲੱਗੀਆਂ। ਕਲਾਕਾਰ ਅਤੇ ਫ਼ਿਲਮ ਨਿਰਮਾਤਾ ਨਿਰਦੇਸ਼ਕ ਲੱਗਭਗ ਵਿਹਲੇ ਬੈਠ ਗਏ। ਇਹ ਨਹੀਂ ਕਿ ਪਾਲੀਵੁੱਡ ਨੇ ਤਰੱਕੀ ਨਹੀਂ ਕੀਤੀ। ਭਾਵੇਂ ਕਿ ਪਾਲੀਵੁੱਡ ਦਾ ਸੁਨਹਿਰਾ ਦੌਰ ਵੀ ਗੁਜ਼ਰਿਆ ਅਤੇ ਪਾਲੀਵੁੱਡ ਬਾਲੀਵੁੱਡ ਦੇ ਮੁਕਾਬਲੇ ਤੇ ਹੁੰਦਾ ਸੀ। ਫਿਰ ਕੀ ਕਾਰਣ ਹੈ ਪਾਲੀਵੁੱਡ ਅਸਫ਼ਲਤਾ ਦੀ ਹਨ੍ਹੇਰੀ ਗੁਫ਼ਾ 'ਚ ਚਲਿਆ ਗਿਆ?
    ਸਭ ਨਾਲੋਂ ਵੱਡਾ ਕਾਰਨ ਆਰਥਿਕਤਾ ਹੈ ਕਿਉਂਕਿ ਪੈਸੇ ਤੋਂ ਬਗ਼ੈਰ ਤਾਂ ਕੁੱਝ ਵੀ ਸੰਭਵ ਨਹੀਂ। ਇਹ ਆਰਥਿਕ ਸਮੱਸਿਆ ਵੀ ਪਾਲੀਵੁੱਡ ਦੀ ਆਪਣੀ ਪੈਦਾ ਕੀਤੀ ਹੋਈ ਸੀ। ਨਿਰਮਾਤਾ, ਨਿਰਦੇਸ਼ਕਾਂ ਅਤੇ ਕਲਾਕਾਰਾਂ ਦੀਆਂ ਗ਼ਲਤ ਨੀਤੀਆਂ। ਸਭ ਭਲੀ-ਭਾਂਤ ਜਾਣਦੇ ਹਨ। ਪਾਲੀਵੁੱਡ ਦਾ ਸਫ਼ਰ ਬਾਲੀਵੁੱਡ ਦੇ ਨਾਲ ਹੀ ਸ਼ੁਰੂ ਹੋਇਆ। ਬਾਲੀਵੁੱਡ ਹਮੇਸ਼ਾਂ ਹੀ ਅਕਾਸ਼ ਦੀਆਂ ਬੁਲੰਦੀਆਂ ਤੇ ਰਿਹਾ ਹੈ। ਚਾਹੇ ਬਹੁਤ ਸਾਰੇ ਬਾਲੀਵੁੱਡ ਦੇ ਨਿਰਮਾਤਾ, ਨਿਰਦੇਸ਼ਕ ਅਤੇ ਕਲਾਕਾਰਾਂ ਦੀ ਪਿੱਠ ਭੂਮੀ ਪੰਜਾਬ ਸੀ।
    ਪਾਲੀਵੁੱਡ ਦੀ ਅਸਫ਼ਲਤਾ ਦਾ ਸਭ ਨਾਲੋਂ ਵੱਡਾ ਕਾਰਨ, ਪਾਲੀਵੁੱਡ ਦਰਸ਼ਕਾਂ ਦੀ ਪਸੰਦ ਨੂੰ ਸਮਝਣ ਵਿੱਚ ਅਸਮੱਰਥ ਰਿਹਾ, ਉਨ੍ਹਾਂ ਦੀ ਸੋਚ ਇਹ ਰਹੀ ਕਿ ਅਸੀਂ ਜੋ ਦਰਸ਼ਕਾਂ ਨੂੰ ਪਰੋਸ ਕੇ ਦੇ ਦੇਵਾਂਗੇ, ਦਰਸ਼ਕ ਉਸ ਨੂੰ ਸਤ ਬਚਨ ਕਹਿ ਕੇ ਸਵਿਕਾਰ ਕਰ ਲੈਣਗੇ ਪਰ ਇਹ ਉਨ੍ਹਾਂ ਦਾ ਭਰਮ ਸਿੱਧ ਹੋਇਆ। ਪਾਲੀਵੁੱਡ ਦਰਸ਼ਕ ਫ਼ਿਲਮ ਮੇਕਰ ਨਾਲੋਂ ਵੀ ਦੋ ਕਦਮ ਅੱਗੇ ਨਿਕਲੇ। ਹਲਕੀ ਕਿਸਮ ਦਾ ਹਾਸ ਵਿਅੰਗ (ਕਮੇਡੀ) ਇੱਕੋ ਵਿਸ਼ੇਸ਼ ਬਾਰ ਦੋ ਰਾਹੀਂ ਜਾਣਾ ਇਸ ਤੋਂ ਦਰਸ਼ਕ ਅੱਕ ਚੁੱਕੇ ਸਨ। ਦਰਸ਼ਕ ਨਵਾਂ ਵੇਖਣਾ ਚਾਹੁੰਦੇ ਸਨ। ਉਹ ਪਾਲੀਵੁੱਡ ਬਾਲੀਵੁੱਡ ਨਾਲੋਂ ਘੱਟ ਨਹੀਂ ਵੇਖਣਾ ਚਾਹੁੰਦੇ ਸਨ। ਪਾਲੀਵੁੱਡ ਦੱਖਣ ਅਤੇ ਬੰਗਾਲੀ ਫ਼ਿਲਮ ਨਾਲੋਂ ਕਾਫ਼ੀ ਪੱਛੜਿਆ ਹੋਇਆ ਹੈ। ਦੱਖਣੀ ਅਤੇ ਬੰਗਾਲੀ ਫ਼ਿਲਮੀ ਤਾਂ ਬਾਲੀਵੁੱਡ ਨਾਲੋਂ ਵੀ ਚਾਰ ਕਦਮ ਅੱਗੇ ਹੈ, ਇੱਕ ਉੱਥੇ ਨਿਰਮਾਤਾ, ਨਿਰਦੇਸ਼ਕ ਆਰਥਿਕ ਪੱਖੋਂ ਮਜ਼ਬੂਤ ਹਨ ਦੂਸਰਾ ਉੱਥੋਂ ਦੀ ਸਰਕਾਰ ਸਿਨੇਮਾ ਦਿਲ ਖੋਲ੍ਹ ਕੇ ਮਦਦ ਕਰਦੀ ਹੈ। ਉੱਥੇ ਹਰ ਬੱਚੇ ਬੱਚੇ ਨੂੰ ਆਪਣੀ ਮਾਂ ਬੋਲੀ ਅਤੇ ਸੱਭਿਆਚਾਰ ਪ੍ਰਤੀ ਅਥਾਹ ਮੋਹ ਹੈ। ਉਹ ਅੰਗਰੇਜ਼ੀ ਜਾਂ ਬਾਲੀਵੁੱਡ ਮਗਰ ਨਹੀਂ ਦੋੜਦੇ ਪਹਿਲੇ ਉਹ ਆਪਣੀ ਭਾਸ਼ਾ ਦੀਆਂ ਫ਼ਿਲਮਾਂ 'ਚ ਮਿਹਨਤ ਕਰਦੇ ਹਨ ਬਾਅਦ ਵਿੱਚ ਕਿਸੇ ਹਰ ਭਾਸ਼ਾ 'ਚ ਹੱਥ ਅਜਮਾਉਂਦੇ ਹਨ। ਬਹੁਤ ਸਾਰੇ ਐਕਟਰ ਹੀਰੋ, ਮੁੱਖ ਮੰਤਰੀ ਅਤੇ ਮੰਤਰੀ ਵੀ ਰਹੇ ਆਪਣੇ ਆਪ ਸੂਬਿਆਂ 'ਚ ਐਨ. ਟੀ. ਰਾਮਾ ਰਾਓ, ਐਮ. ਜੀ. ਰਾਮਾ ਚੰਦਰ, ਜੈ ਲਲਿਤ। ਇਨ੍ਹਾਂ ਨੇ ਆਪਣੀ ਭਾਸ਼ਾ ਫ਼ਿਲਮਾਂ ਨੂੰ ਅਹਿਮ ਪਹਿਲ ਦਿੱਤੀ। ਇਹੋ ਹੀ ਕਰਨ ਮਦਰਾਸੀ ਅਤੇ ਬੰਗਾਲੀ, ਗੁਜਰਾਤੀ, ਬਿਹਾਰੀ ਫ਼ਿਲਮਾਂ ਹਿੰਦੀ ਅਨੁਵਾਦ ਹੋਈਆਂ। ਪੰਜਾਬੀ ਕਲਾਕਾਰ ਤਾਂ ਕੀ ਬਹੁਤ ਸਾਰੇ ਸਧਾਰਨ ਪੰਜਾਬੀ ਨੂੰ ਆਪਣੀ ਮਾਂ ਬੋਲੀ ਪ੍ਰਤੀ ਵਫ਼ਾਦਾਰਨਹੀਂ ਹਨ। ਪੰਜਾਬੀ ਕਲਾਕਾਰ ਨੇ ਪੰਜਾਬੀ ਫ਼ਿਲਮਾਂ ਨੂੰ ਸਫ਼ਲਤਾ ਦੀ ਪੌੜੀ ਸਮਝੀ, ਸਮਝਦੇ ਰਹੇ। ਮਾੜੀ ਮੋਟੀ  ਸਫ਼ਲਤਾ ਹਾਸਲ ਕਰ ਹੋਣ ਤੋਂ ਉਹ ਪੰਜਾਬੀ ਫ਼ਿਲਮਾਂ ਤੋਂ ਬੇਮੁੱਖ ਹੋ ਗਏ, ਜਿਹੜੇ ਸਫ਼ਲ ਵੀ ਹੋ ਗਏ ਬਾਲੀਵੁੱਡ 'ਚ ਉਨ੍ਹਾਂ 'ਚ ਬਹੁਤ ਸਾਰਿਆਂ ਨੇ ਤਾਂ ਪਾਲੀਵੁੱਡ ਵੱਲ ਮੁੜ ਮੂੰਹ ਨਹੀਂ ਕੀਤਾ। ਇਸ ਦੇ ਉਲਟ ਬਹੁਤ ਸਾਰੇ ਕਲਾਕਾਰ ਅਤੇ ਫ਼ਿਲਮ ਮੇਕਰ ਪੰਜਾਬੀ ਮਾਂ ਬੋਲੀ ਪ੍ਰਤੀ ਗੰਭੀਰ ਅਤੇ ਪੰਜਾਬੀ ਪ੍ਰਤੀ ਵਫ਼ਾਦਾਰ ਵੀ ਸਨ ਉਨ੍ਹਾਂ ਕਲਾਕਾਰਾਂ ਨੇ ਹੀ ਪੰਜਾਬੀ ਪਾਲੀਵੁੱਡ ਨੇ ਸੁਨਹਿਰੀ ਦੌਰ ਵ ਵੇਖਿਆ। ਪੰਜਾਬੀ ਦਰਸ਼ਕ ਬਾਲੀਵੁੱਡ ਨੂੰ ਉਸ ਵੇਲੇ ਤਾਂ ਭੁੱਲ ਹੀ ਗਏ ਸਨ। ਉਸ ਸਮੇਂ ਪਾਲੀਵੁਡ 'ਚ ਪੰਜਾਬੀ ਕਲਾਕਾਰਾਂ ਤੋਂ ਇਲਾਵਾ ਜੋ ਬਾਲੀਵੁੱਡ 'ਚ ਪੰਜਾਬੀ ਪਿੱਠ ਭੂਮੀ ਨਾਲ ਸਬੰਧਤ ਕਲਾਕਾਰ ਸੀ ਉਨ੍ਹਾਂ ਨੇ ਪਾਲੀਵੁੱਡ 'ਚ ਬਹੁਤ ਵੱਡਾ ਯੋਗਦਾਨ ਪਾਇਆ, ਚਾਹੇ ਉਹ ਜਿਸ ਮਰਜ਼ੀ ਕੈਟਾਗਰੀ ਨਾਲ ਸਬੰਧਤ ਸਨ। ਗਾਇਕ 'ਚ ਬਾਲੀਵੁੱਡ ਦੇ ਪ੍ਰਮੁੁੱਖ ਮੁਹੰਮਦ ਰਫ਼ੀ ਸਾਹਿਬ, ਮਹਿੰਦਰ ਕਪੂਰ ਜੀ, ਸੁਖਵਿੰਦਰ, ਗੁਰਦਾਸ ਮਾਨ, ਹੰਸ ਰਾਜ ਹੰਸ, ਮੰਗਲ ਚੰਨੀ ਤੋਂ ਇਲਾਵਾ ਉਹ ਬਹੁਤ ਸਾਰੇ ਕਲਾਕਾਰਾਂ ਨੇ ਪੰਜਾਬੀ ਮਾਂ ਬੋਲੀ ਦੀ ਰੱਜ ਕੇ ਸੇਵਾ ਕੀਤੀ। ਇਨ੍ਹਾਂ 'ਚ ਵਿਸ਼ੇਸ਼ ਪੰਜਾਬੀ ਭਾਸ਼ਾ ਲਈ ਮੁਹੰਮਦ ਰਫ਼ੀ ਸਾਹਿਬ ਅਤੇ ਮਹਿੰਦਰ ਕਪੂਰ ਦਾ ਯੋਗਦਾਨ ਭੁੱਲਣ ਯੋਗ ਨਹੀਂ ਹੈ। ਰਫ਼ੀ ਸਾਹਿਬ ਨੇ ਚੋਟੀ ਦੇ ਪੰਜਾਬੀ ਗੀਤ ਅਤੇ ਸ਼ਬਦ ਬਗ਼ੈਰ ਕਿਸੇ ਲਾਲਚ ਅਤੇ ਲਾਭ ਤੋਂ ਬਗ਼ੈਰ ਗਾਏ। ਏਸੇ ਤਰ੍ਹਾਂ ਮਹਿੰਦਰ ਕਪੂਰ ਅਤੇ ਹੋਰ ਕਲਾਕਾਰਾਂ ਨੇ ਪੰਜਾਬੀ ਪਾਲੀਵੁੱਡ ਨੂੰ ਅਮੀਰ ਬਣਾਇਆ।
    ਪੰਜਾਬੀ ਕਲਾਕਾਰ 'ਚ ਐਕਟਰ ਵਰਗ 'ਚ, ਪ੍ਰਿਥਵੀਰਾਜ ਕਪੂਰ, ਦਾਰਾ ਸਿੰਘ, ਰਾਜ ਬੱਬਰ, ਸੁਨੀਲ ਦੱਤਾ, ਰਜਾ ਮੁਰਾਦ, ਕੁਲਭੁਸ਼ਨ ਖਰਬੰਦਾ, ਮਦਨ ਪੁਰੀ, ਓਮ ਪੁਰੀ, ਅਮਰੀਸ਼ ਪੁਰੀ, ਧਰਮਿੰਦਰ, ਦੀਪ ਢਿੱਲੋਂ ਇਨ੍ਹਾਂ ............... ਚੋਟੀ ਦੀਆਂ ਫ਼ਿਲਮਾਂ ਪਾਲੀਵੁੱਡ ਨੇ ਦਿੱਤੀਆਂ ਜਿਵੇਂ ૶ਚੰਨ ਪ੍ਰਦੇਸੀ, ਵਾਰਿਸ, ਨਾਨਕ ਦੁਖੀਆ ਸਭ ਸੰਸਾਰ, ਨਨਕ ਨਾਲ ਜਹਾਜ, ਦੁੱਖ ਭੰਜਨ ਤੇਰਾ ਨਾਮ, ਧੰਨਾ ਭਗਤ, ਪਿਆਸੂ ਭਗਤ, ਉੱਚਾ ਦਰ ਬਾਬੇ ਨਾਨਕ ਦਾ, ਮਾਮਲਾ ਗੜਬੜ ਹੈ, ਸਰਪੰਚ, ਲੰਬੜਦਾਰੀ, ਤੇਰੀ ਮੇਰੀ ਇੱਕ ਜ਼ਿੰਦੜੀ, ਲੱਛੀ, ਦੋ ਲੱਛੀਆਂ, ਸੁੱਖੀ ਪਰਿਵਾਰ ਤੋਂ ਇਲਾਵਾ ਹੋਰ ਅਨੇਕਾਂ ਸਫ਼ਲ ਫ਼ਿਲਮਾਂ ਦਿੱਤੀਆਂ ਪਾਲੀਵੁੱਡ ਨੂੰ। ਜਿੱਥੇ ਗੰਭੀਰ ਕਲਾਕਾਰ ਨੇ ਪਾਲੀਵੁੱਡ ਨੂੰ ਚਾਰ ਚੰਨ ਲਗਾਇਆ ਉੱਥੇ ਕਮੈਡੀ ਕਲਾਕਾਰਾਂ ਨੇ ਪਾਲੀਵੁੱਡ ਅਕਾਸ਼ ਦੀਆਂ ਬੁਲੰਦੀਆਂ ਉੱਪਰ ਪਹੁੰਚਾ ਦਿੱਤਾ ਜਿਨ੍ਹਾਂ 'ਚ ਸੁੰਦਰ, ਗੋਪਾਲ ਸਹਿਗਲ, ਰਜਿੰਦਰ ਨਾਥ, ਟੂਨ ਟੂਨ, ਆਈ ਅਸ ਜੋਹਰ, ਬੰਬ ਬੀਰਬਲ, ਖੈਰਾਤੀ ਭੈਂਗਾ ਜਿਨ੍ਹਾਂ ਬਗ਼ੈਰ ਬਾਲੀਵੁੱਡ ਵੀ ਸੱਖਣਾ-ਸੱਖਣਾ ਹੁੰਦਾ ਹੈ। ਫਿਰ ਇੱਕ ਦੌਰ ਆਇਆ ਮੇਹਰ ਮਿੱਤਰ ਦਾ ਜੋ ਕਾਮੇਡੀ ਕਿੰਗ ਸਾਬਤ ਹੋਇਆ। ਇਸ ਦੇ ਬਗ਼ੈਰ ਪਾਲੀਵੁੱਡ ਦੀ ਹੋਂਦ ਨਾ ਬਰਾਬਰ ਨਜ਼ਰ ਆਉਣ ਲੱਗ ਪਈ। ਪਾਲੀਵੁੱਡ ਦੇ ਦਰਸ਼ਕਾਂ ਦਾ ਮੇਹਰ ਮਿੱਤਰ ਹੀਰੋ ਸੀ। ਮੇਹਰ ਮਿੱਤਰ ਚਾਹੇ ਬਜ਼ੁਰਗ ਸੀ ਫਿਰ ਵੀ ਉਹ 'ਜਵਾਨ ਹੀਰੋਈਨਾਂ ਨਾਲ ਹੀਰੋ ਆਇਆ' ਸਭ ਨੇ ਉਸ ਨੂੰ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕੀਤਾ। ਉਸ ਦੇ ਡਾਇਲੌਗ:
'ਮਾਰਿਆ ਕੁੱਕੜ ਪਾ ਤੇ ਮੋਛੇ....।'
'ਹੈ ਕੇ ਨਾ...।'
ਇਹ ਡਾਇਲੌਗ ਬੱਚੇ-ਬੱਚੇ ਦੀ ਜ਼ੁਬਾਨ 'ਤੇ ਸਨ।
    ਵਰਿੰਦਰ ਸਮੇਂ ਪਾਲੀਵੁੱਡ ਸੁਨਹਿਰੀ ਦੌਰ 'ਚੋਂ ਗੁਜ਼ਰ ਰਿਹਾ ਸੀ। ਉਸ ਨੇ ਪਾਲੀਵੁੱਡ ਨੂੰ ਸਰਪੰਚ, ਸੰਤੋ-ਬੰਤੋ, ਯਾਰ ਜੱਟੀ ਆਦਿ ਫ਼ਿਲਮਾਂ ਦਿੱਤੀਆਂ। ਉਸ ਦੀ ਮੌਤ ਤੋਂ ਬਾਅਦ ਯੋਗਰਾਜ ਗੁੱਗੂ ਗਿੱਲ, ਦੀਪ ਢਿੱਲੋਂ, ਯਸ਼ ਸ਼ਰਮ ਯੋਗੇਸ਼ ਛਾਬੜਾ ਦਾ ਦੌਰ ਆਇਆ ਇਨ੍ਹਾਂ ਪਾਕਿਸਤਾਨੀ ਤਰੀਕੇ ਦੀਆਂ ਫ਼ਿਲਮਾਂ ਬਣਾਈਆਂ ਜੋ ਲਗਾਤਾਰ ਚੱਲੀਆਂ। ਦਰ ਅੰਤ ਦਰਸ਼ਕਾਂ ਨੇ ਇਨ੍ਹਾਂ ਫ਼ਿਲਮਾਂ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ।
    ਗੁਰਦਾਸ ਮਾਨ ਤੋਂ ਗਾਇਕਾ ਹੀਰੋ ਬਣਨਾ ਇਹ ਸਿਲਸਿਲਾ ਪਾਲੀਵੁੱਡ 'ਚ ਸ਼ੁਰੂ ਹੋਇਆ ਜੋ ਅੱਜ ਤੱਕ ਚੱਲ ਰਿਹਾ ਹੈ। ਗੁਰਦਾਸ ਮਾਨ ਪਾਲੀਵੁੱਡ ਨੂੰ ਚੰਗੀਆਂ ਚੰਗੀਆਂ ਫ਼ਿਲਮਾਂ ਦਿੱਤੀਆਂ। ਮਾਮਲਾ ਗੜਬੜ, ਉੱਚਾ ਦਰ ਬਾਬੇ ਨਾਨਕ ਦਾ। ਦਰਸ਼ਕਾਂ ਨੇ ਇਨ੍ਹਾਂ ਫ਼ਿਲਮਾਂ ਨੂੰ ਭਰਵਾਂ ਹੁੰਗਾਰਾ ਦਿੱਤਾ। ਫਿਰ ਇੱਕ ਤਰ੍ਹਾਂ ਫ਼ਿਲਮਾਂ ਦਾ ਸਿਲਸਿਲਾ ਸ਼ੁਰੂ ਹੋਇਆ ਉਹ ਹੀ ਪੈਂਡੂ ਮਾਹੌਲ, ਜੱਟਾਂ ਵਾਲੇ ਡਾਇਲੌਗ, ਅੱਕਾ ਦੇਣ ਵਾਲੀ ਕਾਮੇਡੀ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਹੋਰ ਹੀਰੋ ਲੋਕਾਂ ਨੇ ਕਾਮੇਡੀ ਕਰਨੀ ਸ਼ੁਰੂ ਕਰ ਦਿੱਤੀ। ਕਲਾ ਦਾ ਜਿਵੇਂ ਪਾਲੀਵੁੱਡ 'ਚ ਕਾਲ ਹੀ ਪੈ ਗਿਆ ਸੀ। ਨਤੀਜਾ ਦਰਸ਼ਕਾਂ ਨੇ ਪਾਲੀਵੁੱਡ ਦੀਆਂ ਫ਼ਿਲਮਾਂ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ। ਇਨਾਂ ਕੁੱਝ ਹੋਣ ਦੇ ਬਾਅਦ ਫ਼ਿਲਮ ਮੇਕਅਰ ਦੀਆਂ ਅੱਖਾਂ ਖੁੱਲ੍ਹੀਆਂ ਉਨ੍ਹਾਂ ਨੂੰ ਅਕਲ ਆਈ ਤੇ ਉਨ੍ਹਾਂ ਪਾਲੀਵੁੱਡ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕੀਤਾ।
    ਦਿਲਜੀਤ ਦੋਸਾਂਝ, ਹਰਭਜਨ ਮਾਨ, ਜਿੰਮੀ ਸ਼ੇਰਗਿੱਲ, ਹਨੀ ਸਿੰਘ, ਸ਼ੇਰੀ ਮਾਨ, ਐਮ ਈ ਵਿਰਕ, ਗੈਰੀ ਸੰਧੂ, ਬੱਬੂ ਮਾਨ, ਨੀਰੂ ਬਾਜਵਾ, ਸੁਰਵੀਨ ਚਾਵਲਾ, ਮਿਸ ਪੂਜਾ, ਨੇਹਾ ਕੱਕੜ, ਗਿੱਪੀ ਗਰੇਵਾਲ ਆਦਿ ਕਲਾਕਾਾਂ ਨੇ ਪਾਲੀਵੁੱਡ 'ਚ ਆਪਣੇ ਜ਼ੋਹਰ ਵਿਖਾਏ। ਫ਼ਿਲਮ ਮੇਕਅਰ ਨੇ ਦਰਸ਼ਕਾਂ ਦੀ ਨਬਜ਼ ਪਹਿਚਾਣੀ ਸੱਭਿਆਚਾਰਕ, ਕਲਾਤਮਕ ਅਤੇ ਧਾਰਮਿਕ ਸਫ਼ਲ ਫ਼ਿਲਮਾਂ ਦਿੱਤੀਆਂ। ਜਿਨ੍ਹਾਂ ਦਾ ਦਰਸ਼ਕਾਂ ਨੇ ਭਰਵੇਂ ਦਿਲ ਨਾਲ ਸਵਾਗਤ ਕੀਤਾ। ਬਾਲੀਵੁੱਡ ਦੇ ਮੁਕਾਮ ਮੁਕਾਬਲੇ ਤਾਂ ਨਹੀਂ ਕਹਿ ਸਕਦੇ ਪਾਲੀਵੁੱਡ ਨਹੀਂ ਫਿਰ ਵੀ ਘੱਟ ਵੀ ਨਹੀਂ ਹੈ ਹੁਣ ਪਾਲੀਵੁੱਡ।
    ਅਰਦਾਸ, ਅਮਰ ਸ਼ਹੀਦ, ਬਾਬਾ ਦੀਪ ਸਿੰਘ, ਛੋਟੇ ਸਾਹਿਬਜ਼ਾਦੇ, ਪੰਜਾਬ ਨਵੰਬਰ 84, ਕਿਸਮਤ, ਅੰਗਰੇਜ਼, ਲਹੌਰੀਏ, ਕੈਰੀ ਅੋਨ ਜੱਟਾ 2, ਰੋਮੀਓ ਰਾਂਝਾ, ਸ਼ਰੀਕ ਅਨੇਕਾਂ ਫ਼ਿਲਮਾਂ ਦਾ ਪਾਲੀਵੁੱਡ 'ਚ ਨਿਰਮਾਣ ਹੋਇਆ।
    ਹਰਭਜਨ ਮਾਨ ਨੇ ਵਿਦੇਸ਼ 'ਚ ਬੈਠੇ ਪੰਜਾਬੀਆਂ ਦਾ ਦਰਦ ਸਮਝਿਆ ਉਨ੍ਹਾਂ ਦੀ ਸਮੱਸਿਆ ਉੱਪਰ ਸਫ਼ਲ ਪੰਜਾਬੀ ਫ਼ਿਲਮਾਂ ਪਾਲੀਵੁੱਡ ਦੀ ਝੋਲੀ 'ਚ ਪਾਈਆਂ। ਨਤੀਜਾ ਅੱਜ ਪਾਲੀਵੁੱਡ ਦੇ ਦਰਸ਼ਕ ਪਾਲੀਵੁੱਡ ਤੋਂ ਖ਼ੁਸ਼ ਨਜ਼ਰ ਆ ਰਹੇ ਹਨ। ਸਫ਼ਲਤਾ ਦਾ ਇਹ ਸਫ਼ਰ ਇਸੇ ਤਰ੍ਹਾਂ ਜਾਰੀ ਰਹਿਣਾ ਚਾਹੀਦਾ ਹੈ ਜੋ ਕਦੀ ਘੱਟਣਾ ਨਹੀਂ ਵੱਧਣਾ ਹੀ ਚਾਹੀਦਾ ਹੈ। ਉਮੀਦ ਹੈ ਕਿ ਪਾਲੀਵੁੱਡ ਬੀਤੇ ਤੋਂ ਬਹੁਤ ਕੁੱਝ ਸਿੱਖਿਆ ਗਿਆ ਆਪਣੀਆ ਗ਼ਲਤੀਆਂ ਮੁੜ ਨਹੀਂ ਦੁਹਰਾਏਗਾ।

ਵਰਿੰਦਰ ਅਜ਼ਾਦ
ਮੋ. 9815021527

'ਨਿੱਤ ਬਦਲੇ ਪੰਜਾਬ ਦੇ ਰਾਜਨੀਤਿਕ ਹਾਲਾਤ...' - ਵਰਿੰਦਰ ਆਜ਼ਾਦ

    ਪੰਜਾਬ ਅੰਦਰ ਰਾਜਨੀਤਿਕ ਹੱਲ ਚੱਲ ਦਿਨੋ-ਦਿਨ ਤੇਜ਼ ਹੁੰਦੀ ਜਾ ਰਹੀ ਹੈ। ਪਹਿਲੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਟਕਸਾਲੀ ਆਗੂ ਨੇ ਨਵੇਂ ਰਾਜਨੀਤਿਕ ਸਗੰਠਨ ਦਾ ਐਲਾਨ ਕੀਤਾ ਤੇ ਨਵਾਂ ਰਾਜਨੀਤਿਕ ਅਕਾਲੀ ਦਲ ਬਣਾ ਲਿਆ। ਹੁਣੇ ਹੁਣੇ ਆਮ ਆਦਮੀ ਪਾਰਟੀ ਦੇ ਆਗੂ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਉਨ੍ਹਾਂ ਨੇ ਆਪਣਾ ਰਾਜਨੀਤਿਕ ਦਲ ਬਣਾ ਲਿਆ। ਇਸ ਰਾਜਨੀਤਿਕ ਦਲ ਦਾ ਨਾਂ ਆਪਣਾ ਪੰਜਾਬ ਪਾਰਟੀ ਰੱਖਿਆ। ਟਕਸਾਲੀ ਆਗੂ ਅਕਾਲੀ ਅਕਾਲੀ ਭਾਜਪਾ ਸਰਕਾਰ 'ਚ ਦਸ ਸਾਲ ਸਤਾ ਦਾ ਸੁੱ ਭੋਗਦੇ ਰਹੇ ਜਦ ਸਤਾ ਤੋਂ ਬਾਹਰ ਹੋਏ ਤਾਂ ਪਾਰਟੀ ਵਿਰੋਧ ਬਗਾਵਤ ਦਾ ਬਿਗਲ ਵਜਾ ਦਿੱਤਾ। ਜੋ ਕਮੀਆਂ ਅੱਜ ਅਕਾਲੀ ਭਾਜਪਾ ਸਰਕਾਰ 'ਚ ਇਨ੍ਹਾਂ ਟਕਸਾਲੀਆਂ ਨੂੰ ਨਜ਼ਰ ਆ ਰਹੀਆਂ ਹਨ ਉਹ ਸਤਾ ਵੇਲੇ ਕਿਉਂ ਨਹੀਂ ਨਜ਼ਰ ਆਈਆਂ। ਇਨ੍ਹਾਂ ਦਾ ਉਹ ਹੀ ਪੁਰਾਣਾ ਰਾਗ ਅਸੀਂ ਪੰਥ ਅਤੇ ਪੰਜਾਬੀਆਂ ਦੀ ਹਿਮਾਇਤ ਕਰਦੇ ਹਾਂ। ਵੈਸੇ ਤਾਂ ਸਤਾਧਾਰੀ ਕਾਂਗਰਸ ਦੇ ਅੰਦਰ ਵੀ ਸਭ ਕੁੱਝ ਨਹੀਂ। ਇਹ ਗੱਲ ਵੱਖਰੀ ਹੈ ਇਸ ਪਾਰਟੀ ਰਾਜ ਕਰ ਰਹੀ ਹੈ, ਕੋਈ ਵੀ ਸਤਾ ਦਾ ਸੁੱਖ ਛੱਡ ਕੇ ਬਗਾਵਤ ਦੀ ਰਾਹ ਤੇ ਨਹੀਂ ਤੁਰੇਗਾ। ਸਤਾ ਤੋਂ ਬਾਹਰ ਹੋਣ ਜਾਂ ਪਾਰਟੀ ਨੂੰ ਬਹੁਮਤ ਦੀ ਘਾਟ ਹੋਣ ਉਸ ਸਮੇਂ ਬਗਾਵਤ ਦਾ ਚੇਤਾ ਆਉਂਦਾ ਹੈ ਰਾਜਨੀਤਿਕ ਲੋਕਾਂ ਨੂੰ। ਇਸ ਗੱਲ ਤੋਂ ਤਾਂ ਇਹ ਸਿੱਧ ਹੁੰਦਾ ਹੈ ਇਨ੍ਹਾਂ ਰਾਜਨੀਤਿਕ ਲੋਕਾਂ ਨੂੰ ਆਪਣਾ ਹਿੱਤ ਪਿਆਰ ਹੈ ਦੇਸ਼ ਕੌਮ ਤੋਂ ਇਨ੍ਹਾਂ ਨੇ ਕੀ ਲੈਣਾ। ਅੱਜ ਤੱਕ ਤਾਂ ਸੱਚਾਈ ਇਹ ਹੈ, ਅੱਗੋਂ ਕੁੱਝ ਬਦਲਾਵ ਆਉਂਦਾ ਹੈ ਉਸ ਬਾਰੇ ਕੁੱਝ ਕਹਿਣਾ ਸੰਭਵ ਨਹੀਂ।
    ਇਹ ਸਿਲਸਿਲਾ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਆਜ਼ਾਦੀ ਤੋਂ ਬਾਅਦ ਦੀ ਗੱਲ ਕਰਦੇ ਹਾਂ ਪਹਿਲਾ ਵਿਸ਼ਵ ਪੰਜਾਬ ਸੀ। ਰਾਜਨੀਤਿਕ ਸਵਾਰਥਾ ਦੀ ਖ਼ਾਤਿਰ ਪੰਜਾਬ ਦੇ ਕਈ ਟੋਟੇ ਕਰ ਦਿੱਤੇ ਅਤੇ ਛੋਟਾ ਜਿਹਾ ਪੰਜਾਬ ਬਣਾ ਦਿੱਤਾ। ਪੰਜਾਬ ਵਾਸੀਆਂ ਦੀਆਂ ਮੁਸ਼ਕਿਲਾਂ 'ਚ ਦਿਨੋ-ਦਿਨ ਵਾਧਾ ਹੀ ਹੁੰਦਾ ਆਇਆ ਹੈ। ਰਾਜਨੀਤਿਕ ਲੋਕ ਨਿੱਜੀ ਸਵਾਰਥ ਦੀ ਖ਼ਾਤਰ ਰਾਜਨੀਤਿਕ ਪਾਰਟੀਆਂ ਬਦਲਦੇ ਰਹਿੰਦੇ ਹਨ ਅਤੇ ਨਵੇਂ ਰਾਜਨੀਤਿਕ ਦਲਾਂ ਦਾ ਨਿਰਮਾਣ ਕਰਦੇ ਰਹਿੰਦੇ ਹਨ।
    ਦੇਸ਼ ਦੀ ਵੰਡ ਵੀ ਇਨ੍ਹਾਂ ਖ਼ੁਦਗਰਜ਼ ਚੌਧਰੀਆਂ ਖ਼ੁਦਗਰਜ਼ੀ ਦਾ ਹੀ ਨਤੀਜਾ ਹੈ। ਭੁਗਤਾਨ ਸਧਾਰਨ ਲੋਕਾਂ ਨੂੰ ਕਰਨਾ ਪਿਆ। ਸਧਾਰਨ ਵਿਅਕਤੀ ਚਾਹੇ ਭਾਰਤੀ ਹੈ ਜਾਂ ਪਾਕਿਸਤਾਨੀ। ਉਹ ਕੋਈ ਵੱਖਰਾ ਦੇਸ਼ ਜਾਂ ਸੂਬਾ ਨਹੀਂ ਚਾਹੁੰਦਾ, ਉਸਦੀ ਮੰਗ ਤਾਂ ਸਿਰਫ਼ ਹੈ ਦੋ ਵਕਤ ਦੀ ਮਿਹਨਤ ਅਤੇ ਇੱਜ਼ਤ ਨਾਲ ਰੋਟੀ ਹੋਰ ਲੋੜ ਅਨੁਸਾਰ ਸਹੂਲਤਾਂ। ਉਹ ਪਰਿਵਾਰ ਅਤੇ ਸਮਾਜ 'ਚ ਭਾਈਚਾਰੇ ਨਾਲ ਰਹਿਣਾ ਚਾਹੁੰਦੇ ਹਨ। ਲੇਕਿਨ ਇਹ ਹੋਣ ਹੀ ਨਹੀਂ ਦਿੱਤਾ ਜਾਂਦਾ, ਸਧਾਰਨ ਵਿਅਕਤੀ ਨੂੰ ਇਨ੍ਹਾਂ ਖ਼ੁਦਗਰਜ਼ ਲੋਕਾਂ ਨੇ ਐਸੇ ਚੱਕਰਵਿਊ ਵਿੱਚ ਫਸਾਇਆ ਕਿ ਉਹ ਆਪਣੇ ਜੀਵਨ ਦਾ ਅਸਲੀ ਮਕਸਦ ਹੀ ਭੁੱਲ ਗਿਆ ਹੈ।
    ਆਜ਼ਾਦੀ ਤੋਂ ਬਾਅਦ ਵੀ ਪੰਜਾਬ ਦੀ ਵੰਡ ਦਾ ਸਿਲਸਿਲਾ ਖ਼ਤਮ ਹੋਣ ਦੀ ਥਾਂ ਉਲਝਦਾ ਹੀ ਗਿਆਪ ਕਦੀ ਪੰਥ ਦੇ ਨਾਂ ਤੇ ਪੰਜਾਬੀ ਸੂਬੇ। ਪੰਜਾਬ ਵਾਸੀਆਂ ਦਾ ਕੀਮਤੀ ਸਮਾਂ ਮੋਰਚਾ 'ਚ ਉਲਝ ਕੇ ਖ਼ਰਾਬ ਕੀਤਾ ਗਿਆ। ਭਾਸ਼ਾ ਅਤੇ ਧਰਮ ਦੇ ਨਾਂ ਤੇ ਵੰਡੀਆਂ ਪਾਈਆਂ ਗਈਆਂ ਨਤੀਜਾ, ਹਰਿਆਣਾ, ਹਿਮਾਚਲ ਦਾ ਨਿਰਮਾਣ ਹੋਇਆ ਵਿਸ਼ਾਲ ਪੰਜਾਬ ਛੋਟਾ ਜਿਹਾ ਪੰਜਾਬ ਬਣਾ ਦਿੱਤਾ। ਏਸੇ ਤਰ੍ਹਾਂ ਪੰਜਾਬ ਦੇ ਭਲੇ ਦੇ ਨਾਂ ਤੇ ਅਨੇਕਾਂ ਰਾਜਨੀਤਿਕ, ਧਾਰਮਿਕ, ਸਮਾਜਿਕ ਜਥੇਬੰਦੀਆਂ ਹੋਂਦ 'ਚ ਆਈਆਂ ਏਸ ਤਰ੍ਹਾਂ ਮਜ਼ਦੂਰ ਭਰਾਵਾਂ ਦੇ ਅਧਿਕਾਰ ਹੇਠ ਸੀ. ਪੀ. ਆਈ.ਅਤੇ ਸੀ.ਪੀ ਐਮ. ਝੋ ਰਾਸ਼ਟਰੀ ਪਾਰਟੀਆਂ ਹਨ ਪੰਜਾਬ ਵਿੱਚ ਇਨ੍ਹਾਂ ਨੇ ਖ਼ੂਬ ਯੋਗਦਾਨ ਪਾਇਆ। ਅਧਿਕਾਰਾਂ ਦੀ ਗੱਲ ਹੜਤਾਲਾਂ ਧਰਨੇ ਬੰਦ ਦੇ ਸਿਲਸਿਲੇ ਜਾਰੀ ਰਹੇ, ਇਸ ਦਾ ਮਜ਼ਦੂਰ ਵਰਗ ਨੂੰ ਲਾਭ ਤਾਂ ਹੋਇਆ ਨਾਲ ਹੀ, ਉਦਯੋਗਪਤੀ ਵਪਾਰੀ ਵਰਗ ਦਾ ਮਜ਼ਦੂਰ 'ਚ ਪਾੜਾ ਵਧਿਆ, ਜਿੱਥੇ ਇਨ੍ਹਾਂ ਜਥੇਬੰਦੀਆਂ ਨੇ ਲਾਭ ਦਿੱਤਾ ਉੱਤੇ ਇਨ੍ਹਾਂ ਕਾਰਨ ਨੁਕਸਾਨ ਵੀ ਬਹੁਤ ਹੋਇਆ। ਨਤੀਜਾ ਉਦੋਯੋਗ ਬੰਦ ਹੋ ਗਏ ਅਤੇ ਮਜ਼ਦੂਰ ਬੇਰੁਜ਼ਗਾਰੀ ਦੀ ਭੱਠੀ 'ਚ ਝੁਲਸ ਗਏ।
    ਸ਼ਮਾਜ ਨੂੰ ਇੱਕ ਸੂਤਰ ਵਿੱਚ ਬੰਨਣ ਲਈ ਪੰਜਾਬ ਅੰਦਰ ਹੀ ਇੱਕ ਇਨਕਲਾਬ ਲਹਿਰ ਜਾਤ ਤੋੜੋ ਸਮਾਜ ਜੋੜੋ ਲਹਿਰ ਨੇ ਜਨਮ ਲਿਆ। ਸਦੀਆਂ ਤੋਂ ਚੱਲੇ ਆ ਰਹੇ ਭੇਦ, ਜਾਤ ਪਾਤ ਦੇ ਭੇਦ ਭਾਵ ਨੂੰ ਖ਼ਤਮ ਕਰਨ ਦੀ ਆਵਾਜ਼ ਬੁਲੰਦ ਕੀਤੀ ਗਈ। ਇਸ ਨਾਲ ਸਮਾਜ ਤਾਂ ਜੁੜਿਆ ਨਹੀਂ ਸਮਾਜ ਨੂੰ ਤੋੜਨ ਦਾ ਕੰਮ ਜ਼ਰੂਰ ਇਸ ਲਹਿਰ ਨੇ ਕੀਤਾ। ਏਸੇ ਰਾਜਨੀਤਿਕ ਪਾਰਟੀ ਦੇ ਲੋਕ ਨਿੱਜੀ ਹਉਮੈ, ਤਾਨਾਸ਼ਾਹੀ, ਸਵਾਰਥ ਦੇ ਸ਼ਿਕਾਰ ਹੋ ਗਏ ਅਤੇ ਇਹ ਇਨਕਲਾਬੀ ਕਦਮ ਖ਼ਤਮ ਹੋ ਗਿਆ।
    ਧਰਮ ਕੌਮ ਭਾਸ਼ਾ ਅਤੇ ਪਾਣੀਆਂ ਦੇ ਨਾ ਹੇਠਾਂ ਪੰਜਾਬੀਆਂ ਨੂੰ ਭਾਰੀ ਸੰਕਟ ਦਾ ਸਾਹਮਣਾ ਕਰਨਾ ਪਿਆ, ਆਗੂਆਂ ਵੱਲੋਂ ਲਗਾਏ ਗਏ ਮੋਰਚੇ ਦਿਸ਼ਾਹੀਣ ਹੋ ਗਏ, ਪੰਜਾਬ ਨੂੰ ਬਹੁਤ ਸਾਲਾਂ ਤੱਕ ਅੱਗ ਦੀ ਭੱਠੀ 'ਚ ਝੋਕ ਦਿੱਤਾ। ਪੰਜਾਬ ਦਾ ਜਿਹੜਾ ਸੂਬਾ ਮੋਹਰੀ ਹੁੰਦਾ ਸੀ ਉਹ ਪੱਛੜ ਗਿਆ, ਇਹ ਸਰਹੱਦੀ ਸੂਬਾ ਹੋਣ ਤੇ ਗੁਆਂਢੀ ਦੇਸ਼ ਦੇ ਕਰੋਧ ਦਾ ਵੀ ਭਾਰੀ ਸ਼ਿਕਾਰ ਹੋਣਾ ਪਿਆ। ਇਨੇਂ ਸਾਲ ਬੀਤ ਜਾਣ ਦੇ ਬਾਅਦ ਵੀ ਪੰਜਾਬ ਦੇ ਜ਼ਖ਼ਮ ਭਰੇ ਨਹੀਂ। ਸਗੋਂ ਹਰੇ ਹੋ ਰਹੇ ਹਨ।
    ਪੰਜਾਬ ਅੰਦਰ ਲਗਾਤਾਰ ਦੋ ਹੀ ਰਵੈਤੀ ਪਾਰਟੀਆਂ ਹਕੂਮਤ ਕਰਦੀਆਂ ਆਈਆਂ ਹਨ। ਇੱਕ ਪਾਰਟੀ ਤੋਂ ਲੋਕ ਤੰਗ ਆ ਜਾਂਦੇ ਹਨ ਤੇ ਦੂਸਰੀ ਪਾਰਟੀ ਨੂੰ ਸਤਾ ਸੌਂਪ ਦਿੰਦੇ ਹਨ। ਇਹ ਸਿਲਸਿਲਾ ਆਜ਼ਾਦੀ ਤੋਂ ਬਾਅਦ ਲਗਾਤਾਰ ਜਾਰੀ ਹੈ। ਕਈ ਵਾਰ ਤੀਜੀ ਧਿਰ ਬਣਨ ਦੇ ਕੁੱਝ ਸਮੇਂ ਬਾਅਦ ਹੀ ਖ਼ਤਮ ਹੋ ਗਈ।
    ਕੁੱਝ ਸਮੇਂ ਪਹਿਲੇ ਪੰਜਾਬ ਵਾਸੀਆਂ ਨੂੰ ਆਸ ਦੀ ਕਿਰਨ ਨਜ਼ਰ ਆਈ ਸੀ ਆਮ ਆਦਮੀ ਪਾਰਟੀ। ਇਸ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਬਹੁਤ ਆਸਾਂ ਉਮੀਦਾਂ ਸਨ। ਇਸ ਨਾਲ ਸਮਾਜ ਦੇ ਬੁੱਧੀਜੀਵ, ਕਲਾਕਾਰ, ਰਿਵਾਇਤੀ ਪਾਰਟੀਆਂ ਤੋਂ ਦੁੱਖੀ ਹੋਏ ਬਾਗੀ, ਸਮਾਜ ਸੇਵਕ ਸਰਕਾਰੀ ਮੁਲਾਜ਼ਮ ਸਭ ਨੇ ਮਿਲਕੇ ਇਸ ਰਾਜਨੀਤਿਕ ਪਾਰਟੀ ਤਾਜ ਪਹਿਨਾ ਦਿੱਤਾ। ਪਹਿਲੇ ਲੋਕ ਸਭਾ 'ਚ 4 ਸੀਟਾਂ ਅਤੇ ਬਾਅਦ 'ਚ ਵਿਧਾਨ ਸਭਾ ਵਿਰੋਧੀ ਧਿਰ ਹੋਣ ਦਾ ਮਾਣ ਬਣ ਗਿਆ।
    ਲੋਕ ਤਾਂ ਏਸੇ ਰਾਜਨੀਤਿਕ ਪਾਰਟੀ ਨੂੰ ਦਿਲੀ ਦੀ ਤਰ੍ਹਾਂ ਪੰਜਾਬ 'ਚ ਵੀ ਸਤਾ ਦੇਣ ਲਈ ਤਿਆਰ-ਬਰ-ਤਿਆਰ ਸਨ, ਇਸ ਨੂੰ ਰਿਵਾਇਤੀ ਪਾਰਟੀਆਂ ਨੇ ਵੀ ਸਵਿਕਾਰ ਕੀਤਾ ਅਤੇ ਪ੍ਰੈੱਸ ਨੇ ਵੀ। ਲੇਕਿਨ ਹੋਇਆ ਉਹ ਹੀ ਜੋ ਹਮੇਸ਼ਾ ਹੀ ਪੰਜਾਬ ਵਾਸੀਆਂ ਨਾਲ ਹੁੰਦਾ ਆਇਆ ਹੈ। ਇਹ ਰਾਜਨੀਤਿਕ ਪਾਰਟੀ ਵੀ ਨਿੱਜੀ ਹਉਮੈ ਦਾ ਸ਼ਿਕਾਰ ਹੋ ਗਈ ਇਸ ਨਾਲ ਆਗੂਆਂ 'ਚ ਤਾਨਾਸ਼ਾਹੀ ਪੂਰੀ ਤਰ੍ਹਾਂ ਸਮਾਅ ਗਈ, ਇਸ ਰਾਜਨੀਤਿਕ ਪਾਰਟੀ ਨੇ ਸਭ ਨੂੰ ਭ੍ਰਿਸ਼ਟ ਅਤੇ ਚੋਰ ਕਹਿਣਾ ਸ਼ੁਰੂ ਕਰ ਦਿੱਤਾ। ਲੋਕਾਂ ਦਾ ਸਨਮਾਨ ਕਰਨਾ ਤਾਂ ਦੂਰ ਦੀ ਗੱਲ ਹੈ ਏਸੇ ਪਾਰਟੀ ਨੇ ਆਪਣੀ ਪਾਰਟੀ ਦੇ ਆਗੂ ਅਤੇ ਵਰਕਰਾਂ ਦੀ ਪ੍ਰਵਾਹ ਕਰਨੀ ਛੱਡ ਦਿੱਤੀ। ਬਗ਼ੈਰ ਕਸੂਰ ਦੇ ਮਿਹਨਤੀ ਅਤੇ ਇਮਾਨਦਾਰ ਪਾਰਟੀ ਆਗੂ ਅਤੇ ਵਰਕਰਾਂ ਨੂੰ ਬਾਹਰ ਦਾ ਰਸਤਾ ਦਿਖਾਇਆ।
    ਅੱਜ ਏਸੇ ਪਾਰਟ ਦਾ ਬਾਗੀ ਹੋਇਆ ਆਗੂ, ਆਪਣੀ ਪਾਰਟੀ 'ਚ ਅਨੇਕਾਂ ਪ੍ਰਕਾਰ ਦੇ ਨੁਕਸ ਕੱਢ ਰਿਹਾ ਹੈ। ਰਿਵਾਇਤੀ ਪਾਰਟੀਆਂ ਨੂੰ ਪਾਣੀ ਪੀ ਕੇ ਕੋਸ ਰਿਹਾ ਹੈ। ਕਦੀ ਇਹ ਵੀ ਰਵੈਤੀ ਪਾਰਟੀ ਦਾ ਸਰਗਰਮ ਅਤੇ ਜ਼ਿੰਮੇਵਾਰ ਆਗੂ ਸੀ। ਉਸ ਨੇ ਵੀ ਇਸ ਬਗਾਵਤ ਦਾ ਬਿਗਲ ਵਾਜਿਆ ਅਤੇ ਆਮ ਆਦਮੀ ਪਾਰਟੀ ਦੇ ਮੋਢੀਆਂ 'ਚ ਸ਼ਾਮਲ ਹੋ ਗਿਆ। ਇਹ ਵੀ ਦਸ ਸਾਲ ਸਤਾ ਦਾ ਸੁੱਖ ਭੋਗ ਚੁੱਕੇ ਟਕਸਾਲੀ ਆਗੂਆਂ ਦੀ ਤਰ੍ਹਾਂ ਪੰਜਾਬ ਹਿੱਤ ਦੀਆ ਗੱਲਾਂ ਕਰ ਰਿਹਾ ਹੈ ਅਤੇ ਰਵੈਤੀ ਪਾਰਟੀਆਂ ਦਾ ਬੋਰੀ ਬਿਸਤਰਾ ਗੋਲ ਕਰਕੇ ਹਮ ਖਿਆਲੀ ਪਾਰਟੀਆਂ ਅਤੇ ਲੋਕ ਰਹੀ ਪੰਜਾਬ ਦੀ ਸਤਾ ਦਾ ਸੁਪਨਾ ਵੇਖ ਰਿਹਾ ਹੈ।
    ਆਖ਼ਿਰ ਮਹਾਂ ਗਠਬੰਧਨ ਹੈ ਕਿ ਇਸ ਦੀ ਸੱਚਾਈ ਕੀ ਇਸ ਦੇ ਨਿਸ਼ਾਨੇ ਕੀ, ਪੰਜਾਬ ਅਤੇ ਪੰਜਾਬੀ ਨਾਲ ਸੱਚ ਮੁੱਚ ਹੀ ਇਨ੍ਹਾਂ ਨੂੰ ਹਮਦਰਦੀ ਹੈ ਕੁੱਝ ਲੈਣ ਦੇਣ ਹੈ ਜਾਂ ਫਿਰ ਰਿਵਾਇਤੀ ਪਾਰਟੀਆਂ ਅਤੇ ਆਪਣੀਆਂ ਹੀ ਪਾਰਟੀਆਂ ਵਿਰੁੱਧ ਗੁੱਸਾ, ਨਫ਼ਰਤ ਨਿੱਜੀ ਹਉਮੈ ਸਤਾ ਦਾ ਲਾਲਚ ਹੀ ਇਨ੍ਹਾਂ ਸਭ ਦਾ ਮਕਸਦ ਹੈ ਜੋ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਪੰਜਾਬ ਦੀ ਜੋ ਹਾਲਤ ਹੈ ਕਿਸੇ ਤੋਂ ਜਾਂ ਇਨ੍ਹਾਂ ਤੋਂ ਛੁੱਪੀ ਨਹੀਂ ਇਹ ਆਪਣੇ ਆਪ ਨੂੰ ਧੋਖਾ ਦੇ ਰਹੇ ਹਨ ਜਾਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਏਨਾ ਕੁੱਝ ਕਹਿਣਾ ਅਸੰਭਵ ਜਿਹਾ ਲੱਗਦਾ ਹੈ, ਪੰਜਾਬ ਅੱਜ ਕਿਸ ਦੌਰ 'ਚੋਂ ਗੁਜਰ ਰਿਹਾ ਹੈ ਇਸ ਬਾਰੇ ਇੱਕ ਝਾਤ ਜ਼ਰੂਰੀ ਹੈ।
    ਪੰਜਾਬ 'ਚ ਗੈਂਗਵਾਰ ਮੂੰਹ ਅੱਡੀ ਖੜ੍ਹਾ ਹੈ, ਨਿੱਤ ਸਧਾਰਨ ਅਤੇ ਅਸਰ ਰਸੂਖ ਵਾਲਿਆਂ ਲੋਕਾਂ ਦਾ ਕਤਲ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ 'ਚ ਵਾਧਾ, ਨਿੱਤ ਲੁੱਟਾਂ-ਖੋਹਾਂ ਅਤੇ ਬਲਾਤਕਾਰ ਅਤੇ ਤੇਜ਼ਾਬ ਕਾਂਡ ਹੋ ਰਹੇ ਹਨ। ਨਸ਼ਿਆਂ ਦਾ ਬਾਜ਼ਾਰ ਗਰਮ ਹੈ ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਇੱਥੇ ਹੀ ਨਸ਼ਾ ਵੱਡੀ ਪੱਧਰ 'ਤੇ ਸੱਮਗਲਰ ਹੁੰਦਾ ਹੈ। ਨੌਜਵਾਨ ਮੁੰਡੇ ਕੁੜੀਆਂ ਦੇ  ਲੋਕ ਵੀ ਇਸ ਨਸ਼ੇ ਦੇ ਪ੍ਰਭਾਵ ਤੋਂ ਨਹੀਂ ਬਚ ਸਕੇ। ਪ੍ਰਾਈਵੇਟ ਪੜ੍ਹਾਈ ਹੱਦੋਂ ਮਹਿੰਗੀ, ਪੜ੍ਹਾਈ ਦਾ ਅੱਜ ਵਪਾਰੀਕਰਨ ਹੋ ਚੁੱਕਿਆ ਹੈ, ਸਰਕਾਰੀ ਸਕੂਲ ਦੀ ਹਾਲਤ ਖ਼ਸਤਾ ਟੀਚਰ ਮੌਜ ਮਸਤੀ 'ਚ ਲੱਗੇ ਹੋਏ ਹਨ, ਬਹੁਤ ਸਾਰੇ ਟੀਚ ਬੇਰੁਜ਼ਗਾਰ, ਰੋਜ਼ ਧਰਨਾ, ਹੜਤਾਲਾਂ, ਅਗਰ ਕੋਈ ਮੁਸ਼ਕਲ ਨਾਲਲ ਕੋਈ ਪੜ੍ਹ ਵੀ ਜਾਂਦਾ ਹੈ ਨਾ ਸਰਕਾਰੀ ਨੌਕਰੀ ਤੇ ਨਾ ਪ੍ਰਾਈਵੇਟ ਨੌਕਰੀ ਕੰਮ ਕਰਨ ਲਈ ਪੈਸਾ ਨਹੀਂ। ਬਹੁਤ ਸਾਰੇ ਨੌਜਵਾਨ ਵਿੱਚ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ। ਜਿਹੜੇ ਉਦਯੋਗ 84 ਤੋਂ ਬਾਅਦ ਪੰਜਾਬ ਤੋਂ ਬਾਹਰ ਚੱਲੇ ਗਏ ਸਨ ਉਹ ਤਾਂ ਵਾਪਸ ਨਹੀਂ ਆਏ ਜਿਹੜੇ ਲੱਗੇ ਹੋਏ ਉਦਯੋਗ ਹਨ ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਉਹ ਵੀ ਬੰਦ ਹੋ ਰਹੇ ਹਨ। ਅਗਰ ਸਰਕਾਰ ਕੋਈ ਸਹੂਲਤ ਹੀ ਨਹੀਂ ਦੇਵੇਗੀ ਤਾਂ ਕਾਰੋਬਾਰ ਕੀ ਹੋਣਾ। ਕਿਸਾਨਾਂ ਦੀ ਹਾਲਤ ਵੀ ਹੱਦ ਲਾਹਨਤ ਵਾਲੀ ਹੈ। ਕਰਜ਼ੇ ਕਾਰਨ ਨਿੱਤ 4 ਖ਼ੁਦਕੁਸ਼ੀਆਂ ਦਾ ਬਾਜ਼ਾਰ ਗਰਮ ਹੈ। ਦਿਹਾੜੀਦਾਰ ਛੋਟੇ ਮੋਟੇ ਕੰਮ ਕਰਨ ਵਾਲਿਆਂ ਦੀ ਹਾਲਤ ਵੀ ਚਿੰਤਾ ਜਨਕ ਹੈ ਫੈਕਟਰੀ ਮਜ਼ਦੂਰ ਦੀ ਹਾਲਤ ਦਿਹਾੜੀਦਾਰ ਨਾਲੋਂ ਵੀ ਬੱਤਰ ਹੈ, ਪਹਿਲੇ ਤਾਂ ਲੋਕ ਅੰਗ੍ਰੇਜ਼ਾਂ ਦੇ ਗ਼ੁਲਾਮ ਸੀ ਅੱਜ ਲੋਕ ਆਪਣੀ ਮਰਜ਼ੀ ਨਾਲ ਸਰਮਾਏਦਾਰਾਂ ਦੀ ਗ਼ੁਲਾਮੀ ਕਰਨ ਲਈ ਮਜ਼ਬੂਰ ਹਨ। ਅੰਧ ਵਿਸ਼ਵਾਸ ਅਤੇ ਪਿੱਛਾ ਖਿੱਚੋ ਸੋਚ ਕਾਰਨ ਲੋਕ ਇਨ੍ਹਾਂ ਦੰਬੀ ਪਾਖੰਡੀ ਸਾਧਾਂ ਦੇ ਮਗਰ ਲੱਗ ਕੇ ਵੀ ਆਪਣੇ ਜੀਵਨ ਨੂੰ ਤਬਾਹ ਬਰਬਾਦ ਕਰ ਰਹੇ ਹਨ।
    ਗ਼ੈਰ ਮੈਡੀਕਲ ਸਹੂਲਤ ਘੱਟ ਸਰਕਾਰੀ ਹਸਪਤਾਲ 'ਚ ਇਲਾਜ਼ ਹੁੰਦਾ ਨਹੀਂ। ਸਰਕਾਰੀ ਡਾਕਟਰ ਹੋਣ ਦੇ ਬਾਅਦ ਨਿੱਜੀ ਹਸਪਤਾਲ ਅਤੇ ਦੁਕਾਨਾਂ ਚਲਾ ਰਹੇ ਹਨ। ਬਹੁਤੇ ਲੋਕਾਂ ਦਾ ਜੀਵਨ ਪੈਸੇ ਦੀ ਕਮੀ ਅਤੇ ਡਾਕਟਰਾਂ ਦੀ ਲਾਪ੍ਰਵਾਹੀ ਨਾਲ ਖ਼ਤਰੇ 'ਚ ਨਜ਼ਰ ਆ ਰਿਹਾ ਹੈ। ਸਧਾਰਨ ਵਿਅਕਤੀ ਰੋਜ਼ੀ ਰੋਟੀ ਵੀ ਹੱਡ ਭੰਨਵੀ ਮਿਹਨਤ ਕਰਨ ਦੇ ਬਾਅਦ ਚੱਲਣਾ ਮੁਸ਼ਕਲ ਹੈ। ਜਿਹੜੀ ਵੀ ਰਾਜਨੀਤਿਕ ਪਾਰਟੀ ਸਤਾ 'ਚ ਆਉਂਦੀ ਹੈ ਪੰਜਾਂ ਸਾਲਾਂ ਦੀ ਹਕੂਮਤ ਕਰਨ ਦੇ ਬਾਅਦ ਆਪਣੀ ਸਤਾ ਦੇ ਕੀਤੇ ਕੰਮਾਂ ਦੇ ਸੋਹਲੇ ਗਾਉਂਦੇ ਹਨ ਵਿਰੋਧੀ ਧਿਰ ਨੂੰ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ, ਉਸ ਦਾ ਸਾਰੇ ਦਾ ਸਾਰਾ ਸਮਾਂ ਹਕੂਮਤ ਕਰ ਰਹੀ ਪਾਰਟੀ ਦੇ ਲੋਕਾਂ 'ਚ ਨੁਕਸ ਕੱਢਣੇ ਉਨ੍ਹਾਂ ਦੇ ਵਿਰੁੱਧ ਭੰਡੀ ਪ੍ਰਚਾਰ ਅਤੇ ਖ਼ੁਦ ਸਤਾ ਵਿੱਚ ਆਉਣ ਲਈ ਲੋਕਾਂ ਨੂੰ ਗੁਮਰਾਹ ਕਰਨਾ ਸ਼ਾਇਦ ਇਹੋ ਇਨ੍ਹਾਂ ਦਾ ਮਕਸਦ ਹੈ।
    ਅੱਜ ਜਿਹੜੇ ਮਹਾਂ ਗਠਬੰਧਨ ਬਣਾਉਣ ਲਈ ਤਰਲੋ ਮੱਛੀ ਹੋ ਰਹੇ ਹਨ ਉਹ ਪੰਜਾਬ ਜਾਂ ਪੰਜਾਬ 'ਚ ਬਾਹਰ ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਦਾ ਅਹਿਸਾਸ ਹੈ ਉਹ ਲੋਕਾਂ 'ਚ ਵਿਚਰ ਰਹੇ ਹਨ। ਸਰਕਾਰ ਅਤੇ ਗਠਬੰਧਨ ਦਾ ਕੰਮ ਤਾਂ ਹੁੰਦਾ ਹੈ ਲੋਕਾਂ ਦੀ ਸੇਵਾ ਕਰਨ ਇਹ ਗਠਬੰਧਨ ਦਾ ਕੰਮ ਤਾਂ ਹੁੰਦਾ ਹੈ ਲੋਕਾਂ ਦੀ ਸੇਵਾ ਕਰਨ ਇਹ ਗਠਬੰਧਨ ਲੋਕਾਂ ਲਈ ਹੋਣੇ ਚਾਹੀਦੇ ਹਨ ਨਾ ਕਿ ਲੋਕ ਇਨ੍ਹਾਂ ਦੀ ਗ਼ੁਲਾਮੀ ਕਰਨ ਲਈ। ਅੱਜ ਰਾਜਨੀਤਿਕ ਇੱਕਕ ਵਪਾਰ ਬਣ ਕੇ ਰਹਿ ਗਿਆ। ਰਾਜਨੀਤੀ ਸਿਰਫ਼ ਪੈਸੇ ਵਾਲੇ ਦੀ ਖੇਡ ਬਣ ਕੇ ਰਹਿ ਗਈ ਹੈ। ਚਾਹੇ ਮਹਾਂ ਗਠਬੰਧਨ ਹੈ ਚਾਹੇ ਰਵੈਤੀ ਪਾਰਟੀਆਂ ਇਨ੍ਹਾਂ ਸਭ ਨੂੰ ਲੋਕ ਹਿੱਤ 'ਚ ਗੱਲ ਕਰਨੀ ਚਾਹੀਦੀ ਹੈ। ਨਿਜੀ ਸਵਾਰਥ ਲੜਾਈ ਝਗੜੇ ਛੱਡ ਕੇ ਪੰਜਾਬ ਦੇ ਵਿਕਾਸ ਦੀ ਗੱਲ ਕਰਨੀ ਚਾਹੀਦੀ ਹੈ। ਪੰਜਾਬ ਅੱਗੇ ਹੀ ਬੜਾ ਪੱਛੜ ਗਿਆ ਉੱਪਰ ਰਹਿਮ ਕਰੋ। ਪੰਜਾਬ ਪੰਜਾਬੀਆਂ ਦੇ ਹਿੱਤਾਂ ਦੀ ਰੱਖਿਆ ਕਰੋ।

ਵਰਿੰਦਰ ਆਜ਼ਾਦ
9815021527

ਕਹਾਣੀ : ਤੇਰਾ ਭਾਣਾ - ਵਰਿੰਦਰ ਆਜ਼ਾਦ

ਜਦੋਂ ਡਾਕਟਰਾਂ ਨੇ ਦੇਖਿਆ ਕਿ ਬੱਚਾ ਹੱਦੋਂ ਬਾਹਰ ਹੋ ਗਿਆ ਹੈ । ਕਮਰੇ ਵਿਚ ਨਰਸ ਤੇ ਬਾਹਰ ਆਈ ਤੇ ਬੋਲੀ ''ਇਕਬਾਲ ਸਿੰਘ ਜੀ ਤੁਹਾਨੂੰ ਡਾਕਟਰ ਸਾਹਿਬ ਅੰਦਰ ਬੁਲਾ ਰਹੇ ਹਨ.....।''
    ''ਅੱਛਾ ਜੀ...।'' ਇਹ ਲ਼ਫਜ਼ ਇਕਬਾਲ ਨੇ ਕਹੇ ਅਤੇ ਨਰਸ ਦੇ ਮਗਰ-ਮਗਰ ਤੁਰ ਪਿਆ । ਅੰਦਰ ਛੋਟੇ ਜਿਹੇ ਬੱਚੇ ਨੂੰ ਨਾਲੀਆਂ ਲੱਗੀਆ ਹੋਈਆ ਸਨ । ਲੈਟਰਿੰਗ ਦੇ ਰਸਤੇ ਖੂਨ ਪਰਲ-ਪਰਲ ਵੱਗ ਰਿਹਾ ਸੀ । ਇਹ ਸਭ ਵੇਖ ਕੇ ਇਕਬਾਲ ਦੀ ਭੁੱਬ ਜਿਹੀ ਨਿਕਲ ਗਈ ਮੂੰਹੋ ਕੋਈ ਗੱਲ ਨਾ ਨਿਕਲੀ । ਡਾਕਟਰ ਖਮੋਸ਼ੀ ਤੋੜਦਾ ਹੋਇਆ ਬੋਲਿਆ, ''ਦੇਖੋ ਇਕਬਾਲ ਜੀ ਬੱਚੇ ਦੀ ਹਾਲਤ ਕਾਫੀ ਸੀਰੀਅਸ ਹੈ । ਸਾਰਿਆ ਵੱਲੋਂ ਇਹੋ ਕੋਸ਼ੀਸ਼ ਹੈ ਕਿ ਬੱਚਾ ਠੀਕ ਹੋ ਜਾਵੇ, ਵੱਡੇ ਡਾਕਟਰ ਨੇ ਖੁਦ ਚੈਕਅੱਪ ਕੀਤਾ, ਪਰ ਇਨਸਾਨ ਦੇ ਹੱਥ ਵਿਚ ਕੋਸ਼ੀਸ਼ ਹੀ ਹੰਦੀ ਹੈ, ਬਾਕੀ ਸਭ ਰੱਬ ਦੇ ਹੱਥਾਂ ਵਿਚ ਹੁੰਦਾ ਹੈ....।''
    ਇਕਬਾਲ ਦੀਆਂ ਅੱਖਾਂ ਵਿਚੋਂ ਤਾਂ ਹੰਝੂ ਰੁਕੱਣ ਦਾ ਨਾ ਤੱਕ ਨਹੀਂ ਲੈ ਰਹੇ ਸਨ । ਰਾਤ ਦੇ ਦੱਸ ਵੱਜ ਚੁਕੇ ਸਨ, ਹਸਪਤਾਲ ਵਿਚ ਜਨਾਨੀਆਂ ਦੀ ਗਿਣਤੀ ਵੱਧ ਸੀ ਤੇ ਆਦਮੀਆਂ ਦੀ ਗਿਣਤੀ ਘੱਟ ਸੀ । ਹਸਪਤਾਲ ਵਿਚ ਕਾਫੀ ਸਮਾਂ ਰਹਿਣ ਨਾਲ ਇਕਬਾਲ ਦੀ ਜਨਾਨੀ ਦੀ ਜਾਣ ਪਹਿਚਾਣ ਹੋ ਗਈ । ਸਾਰੇ ਹੀ ਆਪਣੀ- ਆਪਣੀ ਮੁਸੀਬਤ ਦੇ ਮਾਰੇ ਸਨ । ਡਾਕਟਰ ਇਕਬਾਲ ਵੱਲ ਫਾਈਲ ਕਰਦਾ ਹੋਇਆ ਬੋਲਿਆ, ''ਇਕਬਾਲ ਸਿੰਘ! ਇਹ ਕੁੱਝ ਫਾਰਮੈਲਟੀ ਹੈ, ਇਸ ਫਾਈਲ ਤੇ ਤੁਹਾਡੇ ਸਾਈਨ ਚਾਹੀਦੇ ਹਨ...।''
    ਰੋਂਦਾ-ਰੋਂਦਾ ਇਕਬਾਲ ਪੇਜ ਪੱਲਟ ਰਿਹਾ ਸੀ ਤੇ ਸਾਈਨ ਕਰੀ ਜਾ ਰਿਹਾ ਸੀ । ਜਦੋਂ ਫਾਈਲ ਤੇ ਸਾਰੇ ਸਾਈਨ ਕਰ ਲਏ ਤੇ ਹਸਪਤਾਲ ਦਾ ਮਾਲਕ ਡਾਕਟਰ ਇਕਬਾਲ ਕੋਲ ਆਇਆ ਤੇ ਬੋਲਿਆ,  ''ਦੇਖੋ ਜੀ ਸਾਡੀ ਤਾਂ ਪੂਰੀ ਕੋਸ਼ੀਸ਼ ਹੈ, ਅੱਗੋਂ ਰੱਬ ਦੀ ਮਰਜ਼ੀ ਹੈ ਹਾਲੀ ਸਾਡੀ ਆਸ ਨਹੀਂ ਟੁੱਟੀ.....।'' ਇਹ ਲਫਜ਼ ਡਾਕਟਰ ਨੇ ਕਹੇ ਤੇ ਰੁਮਾਲ ਨਾਲ ਆਪਣਾ ਮੂੰਹ ਸਾਫ ਕਰਦਾ ਬਾਹਰ ਚਲਾ ਗਿਆ । ਇਕਬਾਲ ਵੀ ਕਮਰੇ ਵਿਚੋਂ ਬਾਹਰ ਆ ਗਿਆ । ਬਾਹਰ ਜਨਾਨੀ ਬੇਚੈਨੀ ਨਾਲ ਉਡੀਕ ਕਰ ਰਹੀ ਸੀ ਕਿ ਪਤਾ ਨਹੀਂ ਅੰਦਰ ਕੀ ਹੋ ਰਿਹਾ ਸੀ (?) ਜਦੋਂ ਇਕਬਾਲ ਬਾਹਰ ਆਇਆ ਤਾਂ ਇਕਬਾਲ ਦੀ ਜਨਾਨੀ ਕਾਹਲੀ-ਕਾਹਲੀ ਬੋਲੀ, ''ਕਾਕੇ ਬਾਰੇ ਡਾਕਟਰ ਸਾਹਿਬ ਕੀ ਕਹਿ ਰਹੇ ਸਨ....?'' ''ਉਹ ਕਹਿੰਦੇ ਸਨ ਕਿ ਅਸੀਂ ਕੋਸ਼ਿਸ਼ ਤਾਂ ਪੂਰੀ ਕਰ ਰਹੇ ਹਾਂ ਪਰ ਅੱਗੋਂ ਭਗਵਾਨ ਦੀ ਮਰਜ਼ੀ ਹੈ...।'' ਨਾਲ ਇਕ ਹੋਰ ਮਰੀਜ਼ ਸੀ ਬੱਚੇ ਦਾ ਦਾਦਾ ਦਾਦੀ, ਮਾਂ ਪਿਉ ਵੀ ਸੀ ਦਾਦਾ ਪੁਲਿਸ ਵਿਚ ਸੀ ਤੇ ਜਨਾਨੀ ਦੀ ਉਮਰ ਵੀ ਛੋਟੀ ਲੱਗਦੀ ਸੀ ਉਸਨੂੰ ਦੁਨੀਆਂ ਦਾਰੀ ਦਾ ਤਜ਼ੁਰਬਾ ਵੀ ਘੱਟ ਲੱਗਦਾ ਸੀ । ਇਕਬਾਲ ਦੀ ਪਤਨੀ ਦੀ ਹਾਲਤ ਵੇਖ ਕੇ ਨਾਲੇ ਹੀ ਮੁੰਡੇ ਦੀ ਦਾਦੀ ਬੋਲੀ ।
    ''ਕੋਈ ਨੀ ਆਸ ਰੱਖੋ ਤੁਹਾਡਾ ਕਾਕਾ ਜਲਦੀ ਠੀਕ ਹੋ ਜਾਵੇਗਾ, ਸਾਡੇ ਵੱਲ ਹੀ ਵੇਖ ਲਉ ? ਅਸੀਂ ਸਭ ਕੁੱਝ ਛੱਡ-ਛੁਡਾ ਕੇ ਬੈਠੇ ਹਾਂ । ਇੱਥੇ ਤਾਂ ਕੰਧਾਂ ਪੈਸੇ ਮੰਗ ਦੀਆਂ ਹਨ....।''
''ਚੱਲੋ ਪੈਸੇ ਦੀ ਕਈ ਪ੍ਰਵਾਹ ਨਹੀਂ ਬੱਚਾ ਠੀਕ ਹੋ ਜਾਣਾ ਚਾਹੀਦਾ ਹੈ, ਬੰਦਾ ਕਮਾਉਦਾ ਹੀ ਕਿਸ ਲਈ ਹੈ ਬੱਚਿਆਂ ਲਈ ਹੀ ਸਭ ਕੁੱਝ ਕਰਦਾ ਹੈ....।'' ਨਾਲੇ ਇਕਬਾਲ ਗੱਲ ਕਰ ਰਿਹਾ ਸੀ ਪਤਾ ਨਹੀਂ ਕਿਉਂ ਇਕਬਾਲ ਦੀਆਂ ਆਂਦਰਾਂ ਨੂੰ ਖਿੱਚ ਜਿਹੀ ਪੈ ਰਿਹੀ ਸੀ, ਉਸਦੇ ਸਬਰ ਦਾ ਬੰਨ੍ਹ ਜਿਹਾ ਟੁੱਟ ਗਿਆ, ਉੱਚੀ-ਉੱਚੀ ਇਕਬਾਲ ਬੱਚਿਆਂ ਵਾਂਗ ਰੋਣ ਲੱਗ ਪਿਆ ਸਭ ਇਕਬਾਲ ਵੱਲ ਹੋ ਗਏ।
ਜਨਾਨੀ ਨੇ ਬੜਾ ਕਿਹਾ ''ਤੁਸੀਂ ਕਿਉ ਹੋਂਸਲਾ ਛੱਡੀ ਬੈਠੇ ਹੋ ਰੱਬ ਸਭ ਕੁੱਝ ਠੀਕ ਕਰੇਗਾ । ਕਾਕਾ ਠੀਕ ਹੋ ਜਾਵੇਗਾ, ਇਹ ਬਹੁਤ ਵਧੀਆ ਹਸਪਤਾਲ ਹੈ । ਸਭ ਤਾਂ ਕਾਕੇ ਦੇ ਅੱਗੇ ਪਿੱਛੇ ਹਨ ਤੇ ਰੱਬ ਸਾਰਿਆਂ ਨਾਲ ਧੋਖਾ ਨਹੀਂ ਕਰੇਗਾ । ਬੱਸ ਹੋਂਸਲਾ ਰੱਖੋ ਅਗਰ ਤੁਸੀਂ ਇਵੇਂ ਕਰੋਗੇ ਤਾਂ ਮੇਰਾ ਕੀ ਬਣੇਗਾ.....?''
    ''ਪ੍ਰੀਤੀ ਇਹ ਮੇਰੇ ਵੱਸ ਦਾ ਰੋਗ ਨਹੀਂ ਹੈ ਪਤਾ ਨਹੀਂ ਕਿਉਂ ਮੇਰਾ ਮਨ ਭਰ-ਭਰ ਆਉਂਦਾ ਹੈ ਤੇ ਦਿਲ ਟਿਕਾਣੇ ਹੀ ਨਹੀਂ ਹੈ.....।'' ਇਹ ਸਭ ਕਹਿ ਕਿ ਇਕਬਾਲ ਡੁਸਕਣ ਲੱਗ ਪਿਆ । ਮਹੀਨਾ ਹੋ ਚੱਲਿਆ ਸੀ ਇਕਬਾਲ ਤੇ ਪ੍ਰੀਤੀ ਨੂੰ ਹਸਪਤਾਲ ਦੇ ਧੱਕੇ ਖਾਂਦਿਆ ਨੂੰ ਇਕਬਾਲ ਤਾਂ ਕੰਮ ਵੀ ਛੱਡੀ ਬੈਠਾ ਸੀ ਇਕ ਟੱਬਰ ਹੋਣ ਕਰਕੇ ਰੋਟੀ ਤੇ ਪਾਣੀ ਭਰਜਾਈ ਤੇ ਇਕਬਾਲ ਦੀ ਮਾਂ ਕਰ ਰਹੀਆਂ ਸਨ । ਰਾਤ ਦੇ ਇੱਕ ਕੁ ਵਜੇ ਨਰਸ ਕਮਰੇ ਵਿਚੋਂ ਬਾਹਰ ਨਿਕਲੀ ਤੇ ਇਕਬਾਲ ਨੂੰ ਕਮਰੇ ਵਿਚ ਲੈ ਗਈ । ਅੰਦਰ ਜਾਂਦੇ ਹੀ ਡਾਕਟਰ ਨੇ ਇਕਬਾਲ ਨੂੰ ਕਿਹਾ ''ਅਸੀਂ ਸਾਰੀ ਕੋਸ਼ੀਸ਼ ਕਰਕੇ ਵੇਖ ਲਈ ਬੱਚੇ ਦੀ ਹਾਲਤ ਠੀਕ ਨਹੀਂ ਹੋਈ ਸੋ ਅਸੀਂ ਤੁਹਾਡੇ ਬੱਚੇ ਨੂੰ ਬਚਾ ਨਹੀਂ ਸਕੇ, ਤੁਹਾਡਾ ਬੱਚਾ ਪੂਰਾ (ਮਰ) ਹੋ ਗਿਆ ਹੈ......।''
    ਆਪਣੇ ਪੁੱਤ ਦੀ ਮੌਤ ਦੀ ਖਬਰ ਸੁਣ ਕੇ ਇਕਬਾਲ ਖਾਮੋਸ਼ ਜਿਹਾ ਹੋ ਗਿਆ । ਕਮਰੇ ਦੇ ਬਾਹਰ ਇਕਬਾਲ ਦੀ ਜਨਾਨੀ ਖੜ੍ਹੀ ਸੀ । ਇਕਬਾਲ ਨੂੰ ਆਪਣੇ ਪੁੁੱਤ ਦੀ ਮੋਤ ਦਾ ਦੁੱਖ ਤਾਂ ਸੀ ਤੇ ਉਸ ਨੂੰ ਆਪਣੀ ਜਨਾਨੀ ਦੀ ਫਿਕਰ ਵੀ ਸੀ ਕਿ ਇਹ ਸਭ ਕਿਵੇਂ ਉਸ ਨੂੰ ਦੱਸੇਗਾ ? ਦੱਸਣਾ ਤਾਂ ਸਭ ਕੁੱਝ ਸੀ ਕਾਹਲੀ-ਕਾਹਲੀ ਇਕਬਾਲ ਪੋੜੀਆਂ ਤੋਂ ਹੇਠਾਂ ਉੱਤਰਿਆ ਰਿਸ਼ੈਪਸ਼ਨ ਵਿਚ ਬੇਠੇ ਮੁੰਡੇ ਨੂੰ ਕਹਿਣ ਲੱਗਾ ''ਵੀਰ ਜੀ ਇਕ ਫੋਨ ਕਰਨਾ ਹੈ.....? ਮੁੰਡੇ ਨੇ ਨਾਂਹ ਵਿਚ ਸਿਰ ਹਿਲਾਉਂਦੇ ਨੇ ਕਿਹਾ, ''ਵੀਰ ਜੀ ਇਸ ਵੱਕਤ ਬਾਹਰ ਫੋਨ ਨਹੀਂ ਹੋ ਸਕਦਾ....।''
    ''ਮੇਰਾ ਬੇਟਾ ਪੂਰਾ (ਮਰ) ਹੋ ਗਿਆ ਹੈ ਘਰ ਸੁਨੇਹਾ ਦੇਣਾ ਹੈ....।'' ਅੱਜੇ ਗੱਲਾਂ ਹੀ ਕਰ ਰਹੇ ਸਨ ਕਿ ਬਾਹਰ ਇਕ ਵੈਨ ਆ ਕੇ ਖਲੋਤੀ, ਉਸ ਵਿਚੋਂ ਕੁਝ ਬੰਦੇ ਨਿਕਲੇ ਅੰਦਰ ਆਏ ਤਾਂ ਰਿਸ਼ੈਪਸ਼ਨ ਵਿਚ ਬੈਠੇ ਮੁੰਡੇ ਨੇ ਕਿਹਾ ਤੁਹਾਡੇ ਕੋਲ ਮੋਬਾਇਲ ਤਾਂ ਹੋਣਾ ਹੀ ਹੈ......? ਹਾਂ ਸਾਡੇ ਸਭ ਕੋਲ ਮੋਬਾਇਲ ਹੈ ।
    ''ਸਰ ਜੀ ਇਹਨਾਂ ਨੂੁੰ ਮੋਬਾਇਲ ਦੇਣਾ ਇਹਨਾਂ ਦਾ ਕਾਕਾ ਪੂਰਾ ਹੋ ਗਿਆ ਹੈ ਇਹਨਾਂ ਨੇ ਘਰ ਸੁਨੇਹਾ ਦੇਣਾ ਹੈ.....।''
    ''ਬੜੀ ਮਾੜੀ ਗੱਲ ਹੋਈ ਵੈਸੇ ਬੰਦਾ ਮੋਬਾਇਲ ਇਕਬਾਲ ਨੂੰ ਦੇਂਦਾ ਹੋਇਆ ਬੋਲਿਆ । ਟੁੱਟੇ ਜਿਹੇ ਮੰਨ ਨਾਲ ਇਕਬਾਲ ਨੇ ਘਰ ਨੂੰ ਫੋਨ ਕੀਤਾ । ਫੋਨ ਇਕਬਾਲ ਦੇ ਭਰਾ ਨੇ ਚੁੱਕਿਆ ।''
    ''ਵੀਰ ਜੀ ਕਾਕਾ ਪੂਰਾ ਹੋ ਗਿਆ ਹੈ....। ਤੁਸੀਂ ਆ ਜਾਉ.....। ਅੱਛਾ ਇਕਬਾਲ ਤੂੰ ਹੌਸਲਾ ਰੱਖੀਂ । ਨਾਲੇ ਪ੍ਰੀਤੀ ਨੂੁੰ ਸਾਂਭੀ । ਮੈਂ ਤੇ ਤੇਰੀ ਭਰਜਾਈ ਆਉਂਦੇ ਹਾਂ । ਦੁੱਖੀ ਮਨ ਨਾਲ ਗੱਲ ਕੀਤੀ ਇਕਬਾਲ ਦੇ ਭਰਾ ਨੇ, ਇਕਬਾਲ ਟੁੱਟੇ ਜਿਹੇ ਮਨ ਨਾਲ ਪੋੜੀਆਂ ਚੜਦਾ ਗਿਆ । ਪਹੁੰਚ ਦੇ ਹੀ ਇਕਬਾਲ ਦੀ ਜਨਾਨੀ ਨੇ ਸਵਾਲ ਕੀਤਾ । ਇੰਨੀ ਰਾਤ ਨੂੰ ਕਿੱਥੇ ਗਏ ਸੀ.....? ਨਾਲੇ ਡਾਕਟਰ ਨੇ ਕੀ ਕਿਹਾ....? ਕੁੱਝ ਨਹੀਂ ਆਪਣਾ ਕਾਕਾ ਠੀਕ-ਠਾਕ ਹੈ । ਝੂਠ ਇਕਬਾਲ ਦੇ ਮੂੰਹ ਤੋਂ ਸਾਫ ਦਿਖਾਈ ਦੇ ਰਿਹਾ ਸੀ । ਤੁਸੀਂ ਝੂਠ ਬੋਲਦੇ ਹੋ ਗੱਲ ਤਾਂ ਕੋਈ ਹੋਰ ਹੀ ਹੈ ਮੈਂ ਸ਼ੀਸ਼ੇ ਵਿਚੋਂ ਵੇਖਿਆ ਸੀ ਕਾਕੇ ਨੂੰ ਚੁੱਕ ਕੇ ਦੂਸਰੀ ਥਾਂ ਰੱਖਿਆ ਸੀ, ਤੁਸੀਂ ਝੂਠ ਬੋਲਦੇ ਹੋ ਮੈਂਨੂੰ ਤਾਂ ਲੱਗਦਾ ਹੈ ਕਿ ਸਾਡਾ ਕਾਕਾ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ । ਇਹ ਸਭ ਕਿਹ ਕੇ ਪ੍ਰੀਤੀ ਉੱਚੀ-ੳੱਚੀ ਰੋਣ ਲੱਗ ਪਈ । ਇਕਬਾਲ ਬਹੁਤ ਸਮਾਂ ਪ੍ਰੀਤੀ ਕੋਲ ਝੂਠ ਨਾ ਬੋਲ ਸਕਿਆ ਨਾਲ ਦੀਆਂ ਸਭ ਜਨਾਨੀਆਂ ਪ੍ਰੀਤੀ ਨੂੰ ਹੋਂਸਲਾ ਦੇ ਰਹੀਆ ਸਨ ।''
    ਦੋ ਕੁੜੀਆਂ ਦੇ ਬਾਅਦ ਪ੍ਰੀਤੀ ਫਿਰ ਗਰਭਵਤੀ ਹੋ ਗਈ । ਘਰ ਦੀ ਹਾਲਤ ਚਾਹੇ ਠੀਕ ਨਹੀਂ ਸੀ ਅਤੇ ਇਕਬਾਲ ਦੇ ਪਿਤਾ ਦੀ ਮੌਤ ਦੋ ਕੁ ਸਾਲ ਪਹਿਲਾਂ ਹੀ ਹੋਈ ਸੀ । ਇਸ ਤੋਂ ਪਹਿਲਾਂ ਇਕਬਾਲ ਦੀ ਛੋਟੀ ਕੁੜੀ ਹਾਲੀ ਕੁਛੜ ਹੀ ਸੀ । ਸਰੀਰਕ ਪੱਖੋਂ ਚਾਹੇ ਪ੍ਰੀਤੀ ਕਮਜ਼ੋਰ ਸੀ ਫਿਰ ਵੀ ਬਰਦਾਸ਼ ਕੀਤਾ ਸੋਚਿਆ ਦੋ ਕੁੜੀਆਂ ਹਨ ਰੱਬ ਸ਼ਾਇਦ ਮਿਹਰ ਕਰੇ ਤੇ ਕੁੜੀਆਂ ਢੱਕੀਆਂ ਜਾਣਗੀਆਂ, ਮਾਂ-ਬਾਪ ਦੇ ਬਾਅਦ ਕੁੜੀਆਂ ਲਈ ਭਰਾ ਭਰਜਾਈ ਹੀ ਸਭ ਕੁੱਝ ਹੁੰਦੇ ਹਨ । ਇਹ ਗੱਲ ਵੱਖਰੀ ਹੈ ਕਿ ਕੋਈ ਪ੍ਰਵਾਹ ਕਰੇ ਜਾਂ ਨਾ ਕਰੇ । ਇਕਬਾਲ ਦਾ ਕੰਮ ਕਾਰ ਕੋਈ ਖਾਸ ਚੰਗਾ ਨਹੀਂ ਸੀ । ਕਾਰਖਾਨੇ ਵਿਚ ਕੰਮ ਕਰਦਾ ਸੀ ਤੇ ਸਾਲ ਵਿਚ ਚਾਰ ਮਹਿਨੇ ਤੇਜ਼ੀ ਅਤੇ ਬਾਕੀ ਅੱਠ ਮਹੀਨੇ ਮੰਦੇ ਦੀ ਮਾਰ ਝੱਲਣੀ ਪੈਂਦੀ । ਮਹਿੰਗਾਈ ਦਿਨੋਂ-ਦਿਨ ਵੱਧਦੀ ਜਾ ਰਹੀ ਸੀ । ਜਿੰਮੇਦਾਰੀਆਂ ਦਾ ਵੀ ਬੋਝ ਵਿਚ ਵੱਧ ਹੋ ਰਿਹਾ ਸੀ ਲੇਕਿਨ ਆਮਦਨੀ ਦਿਨੋਂ-ਦਿਨ ਵੱਧਣ ਦੀ ਥਾਂ ਘੱਟਦੀ ਜਾ ਰਹੀ ਸੀ । ਇੰਨ੍ਹੇ ਪੈਸਿਆਂ ਵਿਚ ਤਾਂ ਘਰ ਦੀ ਰੋਟੀ ਦਾ ਖਰਚ ਚਲਾਉਣਾ ਵੀ ਬਹੁਤ ਮੁਸ਼ਕਿਲ ਸੀ ਤੇ ਫਿਰ ਬੱਚਿਆਂ ਦੇ ਖਰਚੇ ਕਰਨੇ ਹੱਦੋਂ ਵੱਧ ਅੋਖੇ ਸੀ, ਪਰ ਗੁਜ਼ਾਰਾ ਤਾਂ ਕਰਨਾ ਹੀ ਸੀ ।
    ਜਦੋਂ ਪ੍ਰੀਤੀ ਗਰਭ ਅਵਸਥਾ ਵਿਚ ਸੀ ਤਾਂ ਉਸ ਦਾ ਕੋਈ ਖਾਸ ਧਿਆਨ ਨਾ ਦਿੱਤਾ ਗਿਆ । ਇਕਬਾਲ ਦੀ ਮਾਂ ਆਪਣੀ ਮਰਜ਼ੀ ਕਰਦੀ ਤੇ ਘਰ ਦਾ ਮਾਹੌਲ ਵੀ ਕੋਈ ਖਾਸ ਠੀਕ ਨਹੀਂ ਸੀ । ਇਕਬਾਲ ਦੀ ਜਨਾਨੀ ਦੇ ਦਿਨ ਪੂਰੇ ਹੋ ਗਏ । ਨੇੜੇ ਹੀ ਨਰਸਿੰਗ ਹੋਮ ਵਿਚ ਬੱਚਾ ਹੋਇਆ, ਪੈਦਾ ਹੰਦਾ ਹੀ ਬੱਚਾ ਹੋਸ਼ ਵਿਚ ਨਾ ਆਇਆ ਕਾਫੀ ਕੋਸ਼ੀਸ਼ ਕਰਨ ਤੋਂ ਬਾਅਦ ਬੱਚਾ ਹੋਸ਼ ਵਿਚ ਆਇਆ । ਤਿੰਨ ਕੁ ਦਿਨਾਂ ਬਾਅਦ ਪ੍ਰੀਤੀ ਨੂੰ ਹਸਪਤਾਲ ਵਿਚੋਂ ਛੁੱਟੀ ਮਿਲ ਗਈ ਘਰ ਵਿਚ ਛੋਟੀ-ਮੋਟੀ ਖੁਸ਼ੀ ਕੀਤੀ ਗਈ ਪਰ ਖੁਸ਼ੀ ਘੱਟ ਤੇ ਚਿੰਤਾ ਜ਼ਿਆਦਾ ਸੀ । ਕਾਕਾ ਢਿੱਲਾ ਰਹਿਣ ਲੱਗ ਪਿਆ । ਨੇੜੇ ਹੀ ਇਕ ਐੱਮ.ਬੀ.ਬੀ.ਐੱਸ ਡਾਕਟਰ ਕੋਲੋਂ ਕਾਕੇ ਦਾ ਚੈੱਕਅੱਪ ਕਰਵਾਇਆ ਗਿਆ । ਫਿਕਰ ਵਾਲੀ ਕੋਈ ਗੱਲ ਨਹੀਂ ਹੈ । ਉਸ ਨੇ ਆਪਣੀ ਸਮਝ ਅਨੁਸਾਰ ਦਵਾਈਆਂ ਲਿਖ ਕੇ ਦੇ ਦਿੱਤੀਆਂ, ਕੁੱਝ ਟੈਸਟ ਜਿਵੇਂ ਪੇਸ਼ਾਬ, ਖੂਨ, ਟੱਟੀ ਟੈਸਟ ਕਰਵਾਏ ਗਏ । ਇਕਬਾਲ ਦੀ ਪਰੇਸ਼ਾਨੀ ਦਿਨੋਂ-ਦਿਨ ਵੱਧਦੀ ਜਾ ਰਹੀ ਸੀ ਪ੍ਰੀਤੀ ਦੀ ਹਾਲਤ ਵੀ ਦਿਨੋਂ-ਦਿਨ ਮਾੜੀ ਹੰਦੀ ਜਾ ਰਹੀ ਸੀ । ਇਕ ਦਿਨ ਰਾਤ ਅਚਾਨਕ ਕਾਕੇ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ । ਸਵੇਰੇ-ਸਵੇਰੇ ਇਕਬਾਲ ਪ੍ਰੀਤੀ ਸਮੇਤ ਕਾਕੇ ਨੂੰ ਲੈ ਕੇ ਬੱਚਿਆ ਦੇ ਮਸ਼ਹੁਰ ਡਾਕਟਰ ਕੋਲ ਲੈ ਕੇ ਚੱਲਾ ਗਿਆ । ਡਾਕਟਰ ਕਾਫੀ ਸਿਆਣਾ ਤੇ ਨੇਕ ਸੁਭਾਅ ਦਾ ਸੀ । ਇਸ ਤੋਂ ਪਹਿਲਾਂ ਇਕਬਾਲ ਦੀ ਛੋਟੀ ਕੁੱੜੀ ਦਾ ਚੈੱਕਅਪ ਵੀ ੳਸ ਨੇ ਕੀਤਾ ਸੀ । ਉਸ ਦੀ ਜਨਾਨੀ ਵੀ ਡਾਕਟਰ ਸੀ । ਉਸ ਬਾਰੇ ਤਾਂ ਇਕਬਾਲ ਦੇ ਦਿਮਾਗ ਵਿਚੋਂ ਖਿਆਲ ਹੀ ਨਿਕਲ ਗਿਆ ਸੀ ।
    ''ਬੱਚੇ ਦੀ ਸਿਹਤ ਕਿੰਨੇ ਦਿਨਾਂ ਤੋਂ ਖਰਾਬ ਹੈ....? ਡਾਕਟਰ ਨੇ ਸਵਾਲ ਕੀਤਾ ।'' 
    ''ਜੀ ਡਾਕਟਰ ਕਾਫੀ ਦਿਨਾਂ ਤੋਂ ਖਰਾਬ ਹੈ, ਇਲਾਜ ਚੱਲ ਰਿਹਾ ਹੈ...।''
    ''ਕਿਸ ਡਾਕਟਰ ਕੋਲੋਂ ਦਵਾਈ ਚੱਲ ਰਹੀ ਹੈ....।''
    ''ਜੀ ਡਾਕਟਰ ਜਸਵੰਤ ਸੱਚਦੇਵਾ.....।''
    ''ਉਹ ਬੱਚਿਆਂ ਦੇ ਡਾਕਟਰ ਤਾਂ ਨਹੀਂ ਹਨ ਹਾਂ ਪਰ ਐੱਮ.ਬੀ.ਬੀ.ਐੱਸ ਡਾਕਟਰ ਜ਼ਰੂਰ ਹਨ....।''
''ਹਾਂ ਅਸੀਂ ਸੋਚਿਆ ਡਾਕਟਰ ਸਿਆਣਾ ਹੈ ....।''
      ''ਉਹ ਤਾਂ ਠੀਕ ਹੈ ਪਰ ਹੁਣ ਬੱਚੇ ਦੀ ਸਿਹਤ ਕਾਫੀ ਖਰਾਬ ਹੋ ਚੱਕੀ ਹੈ....।''
    ''ਹੁਣ ਕੀ ਕੀਤਾ ਜਾਵੇ ਜੋ ਹੋਣਾ ਸੀ ਸੋ ਹੋ ਗਿਆ, ਅਸੀਂ ਬਹੁਤ ਵੱਡੀ ਗਲਤੀ ਕੀਤੀ । ਇਕਬਾਲ ਪ੍ਰੇਸ਼ਾਨ ਹੰਦਾ ਬੋਲਿਆ ।''
    ''ਨੇੜੇ ਹੀ ਨਰਸਿੰਗ ਹੋਮ ਵਿਚ ਬੱਚੇ ਨੂੰ ਦਾਖਲ ਕਰਵਾਉਣਾ ਪੈਣਾ ਹੈ । ਬੱਚੇ ਨੂੰ ਬੀਮਾਰੀ ਹੋਰ ਇਲਾਜ ਹੋਰ ਹੰਦਾ ਰਿਹਾ ਕੇਸ ਕਾਫੀ ਵਿਗੜ ਚੁੱਕਾ ਹੈ.....।''
    ''ਜਿਵੇਂ ਤੁਹਾਡੀ ਮਰਜ਼ੀ ਹੈ.....।'' ਇਹ ਕਹਿ ਕਿ ਆਪਣੀ ਪਤਨੀ ਨਾਲ ਸਲਾਹ ਕਰਨ ਲੱਗ ਪਿਆ ਤੇ ਬਾਹਰ ਆ ਕੇ ਘਰ ਟੈਲੀਫੋਨ ਕਰਨ ਲੱਗ ਪਿਆ ।
    ''ਘਰ ਫੋਨ ਕੀਤਾ ਤਾਂ ਅੱਗੋਂ ਭਰਾ ਨੇ ਫੋਨ ਚੁੱਕਿਆ । ਉਸ ਨੇ ਕਿਹਾ ਪੈਸੇ ਦੀ ਚਿੰਤਾ ਨਾ ਕਰੀਂ ਜਿਵੇਂ ਡਾਕਟਰ ਸਾਹਿਬ ਕਹਿੰਦੇ ਹਨ ਉਵੇਂ ਹੀ ਕਰੀ ਕਾਕੇ ਨੂੰ ਹਸਪਤਾਲ ਦਾਖਲ ਕਰਵਾ ਦੇ । ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਇਲਾਜ ਹੋਣ ਲੱਗ ਪਿਆ । ਇਕਬਾਲ ਦੀ ਮਾਂ ਵੀ ਹਸਪਤਾਲ ਪਹੁੰਚ ਗਈ ਬੱਚੇ ਦੀ ਹਾਲਤ ਠੀਕ ਹੋਣ ਦੀ ਥਾਂ ਵੱਧ ਖਰਾਬ ਹੋ ਗਈ । ਜਿਸ ਡਾਕਟਰ ਨੇ ਬੱਚੇ ਨੂੰ ਦਾਖਲ ਕਰਵਾਇਆ ਸੀ । ਉਸ ਨੇ ਹੋਰ ਡਾਕਟਰ ਨਾਲ ਸਲਾਹ ਕੀਤੀ । ਡਾਕਟਰ ਨੇ ਇਕਬਾਲ ਤੇ ਉਸ ਦੇ ਭਰਾ ਅਤੇ ਪ੍ਰੀਤੀ ਨੂੰ ਸੱਦਿਆ । ਡਾਕਟਰ ਨੇ ਕਿਹਾ ਬੱਚੇ ਦਾ ਪਿਤਾ ਕੀ ਕੰਮ ਕਰਦਾ ਹੈ .....?'' ਡਾਕਟਰ ਜੀ ਇਕ ਪ੍ਰਾਇਵੇਟ ਕਾਰਖਾਨੇ ਵਿਚ ਨੌਕਰੀ ਕਰਦਾ ਹੈ । ਦੇਖੋ ਹਾਲਤ ਕਾਬੂ ਤੋਂ ਬਾਹਰ ਹੈ ਤੇ ਇੱਥੇ ਬੱਚੇ ਦਾ ਇਲਾਜ ਸੰਭਵ ਨਹੀਂ । ਇਸ ਨੂੰ ਵੱਡੇ ਹਸਪਤਾਲ ਵਿਚ ਲਿਜਾਣਾ ਪਵੇਗਾ ਪਰ ਹਸਪਤਾਲ ਕਾਫੀ ਮਹਿੰਗਾ ਹੈ, ਉੱਥੇ ਬੱਚਾ ਠੀਕ ਹੋ ਸਕਦਾ ਹੈ । ਤੁਸੀਂ ਪਹਿਲਾਂ ਆਪਸ ਵਿਚ ਸਲਾਹ ਕਰ ਲਵੋ ਫਿਰ ਦੱਸਣਾ ਕਿ ਤੁਹਾਡੀ ਕੀ ਮਰਜ਼ੀ ਹੈ....।''
    ''ਸਲਾਹ ਕਾਹਦੀ ਕਰਨੀ ਹੈ ਇਲਾਜ ਤਾਂ ਕਰਵਾਉਣਾ ਹੈ ਪੈਸੇ ਧੇਲੇ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਬੱਚਾ ਠੀਕ ਹੋਣਾ ਚਾਹੀਦਾ ਹੈ । ਪੈਸੇ ਦਾ ਕੀ ਹੈ ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ ਹੈ । ਇਕਬਾਲ ਦੀ ਮਾਂ ਅੱਖਾਂ ਭਰਦੀ ਬੋਲੀ ।''
''ਹਾਂ ਡਾਕਟਰ ਸਾਹਿਬ ਬੱਚਿਆਂ ਨਾਲੋਂ ਪੈਸੇ ਚੰਗੇ ਨਹੀਂ ਬੱਚਾ ਠੀਕ ਹੋਣਾ ਚਾਹੀਦਾ ਹੈ, ਪੈਸਾ ਭਾਵੇਂ ਜਿੰਨਾਂ ਮਰਜ਼ੀ ਲੱਗ ਜਾਵੇ । ਇਹ ਦਲੇਰੀ ਭਰੇ ਬੋਲ ਇਕਬਾਲ ਦੇ ਭਰਾ ਦੇ ਸਨ ।''
ਡਾਕਟਰ ਨੇ ਫੋਨ ਕੀਤਾ ਕੁੱਝ ਦੇਰ ਬਾਅਦ ਹਸਪਤਾਲ ਦੀ ਗੱਡੀ ਆ ਗਈ । ਰਸਤੇ ਵਿਚ ਕਾਹਲੀ-ਕਾਹਲੀ ਬੱਚੇ ਦੇ ਐਕਸਰੇ ਕਰਵਾਏ ਗਏ ਅਤੇ ਪਹਿਲਾਂ ਹਸਪਤਾਲ ਵਿਚ ਪੰਜ ਹਜ਼ਾਰ ਰੁਪਏ ਜਮਾ੍ਹਂ ਕਰਵਾਇਆ ਗਿਆ ਤੇ ਬੱਚੇ ਨੂੰ ਦਾਖਲ ਕਰ ਲਿਆ ਗਿਆ ਤੇ ਦਵਾਈਆ ਦੇ ਖਰਚੇ ਅੱਲਗ ਤੇ ਕਈ ਹੋਰ ਖਰਚੇ ਹੋ ਗਏ ਇਕਬਾਲ ਦੇ ਭਰਾ ਦੀ ਪਿੱਠ ਸੁਣਦੀ ਹੈ ਪੈਸੇ ਧੇਲੇ ਦੇ ਮਾਮਲੇ ਵਿਚ ਉਸ ਨੇ ਕੋਈ ਕਮੀ ਆਉਣ ਨਹੀਂ ਦਿੱਤੀ ਤੇ ਪੈਸਾ ਤਾਂ ਪਾਣੀ ਦੇ ਵਾਂਗ ਵਹਾ ਰਿਹਾ ਸੀ । ਹਸਪਤਾਲ ਵਿਚ ਰਿਸ਼ਤੇਦਾਰਾਂ ਦਾ ਅਤੇ ਹੋਰ ਜਾਣਕਾਰਾ ਦਾ ਆਉਣ ਜਾਣ ਲੱਗਾ ਰਹਿਣ ਲੱਗਾ । ਪੈਸੇ ਧੇਲੇ ਦੇ ਮਾਮਲੇ ਵਿਚ ਕੋਈ ਕਸਰ ਨਾ ਛੱਡੀ ਗਈ । ਡਾਕਟਰ ਹੌਂਸਲਾ ਦੇ ਰਹੇ ਸਨ । ਬੱਚੇ ਦੀ ਹਾਲਤ ਵਿਚ ਵੀ ਸੁਧਾਰ ਹੋ ਰਿਹਾ ਸੀ । ਕੁੱਝ ਦਿਨਾਂ ਬਾਅਦ ਬੱਚੇ ਦੀ ਸਿਹਤ ਫਿਰ ਵਿਗੜਣ ਲੱਗ ਪਈ । ਇਕਬਾਲ ਦੀ ਪਤਨੀ ਜਿਵੇਂ ਸੂਲੀ ਤੇ ਟੰਗੀ ਗਈ ਹੋਵੇ । ਨਿੱਤ ਕੋਈ ਨਾ ਕੋਈ ਟੈਸਟ ਕਦੀ ਹਸਪਤਾਲ ਵਿਚ ਤੇ ਕਦੀ ਬਾਹਰ ਬੱਚਾ ਵੱਖਰਾ ਪ੍ਰੇਸ਼ਨ ਪੈਸਾ ਪਾਣੀ ਵਾਂਗ ਵਗ ਰਿਹਾ ਸੀ । ਇਕਬਾਲ ਦਾ ਭਰਾ ਤੇ ਮਾਂ ਹੱਦੋਂ ਵੱਧ ਨੱਠ ਭੱਜ ਕਰ ਰਹੇ ਸਨ । ਪਰ ਕੁਦਰਤ ਨੂੰ ਉਹਨਾਂ ਦੀ ਮਿਹਨਤ ਤੇ ਵਿਸ਼ਵਾਸ ਦੇ ਉੱਲਟ ਕੁੱਝ ਹੋਰ ਹੀ ਮਨਜ਼ੂਰ ਸੀ । ਡਾਕਟਰ ਨੇ ਖੂਨ ਦੀ ਮੰਗ ਕੀਤੀ । ਸਭ ਦਾ ਖੂਨ ਕਾਕੇ ਦੇ ਖੂਨ ਨਾਲ ਮੇਲ ਖਾਂਦਾ ਸੀ ।''
    ''ਪ੍ਰੀਤੀ ਨੇ ਕਿਹਾ ਮੇਰਾ ਖੂਨ ਲੈ ਲਉ । ਡਾਕਟਰ ਨੇ ਕਿਹਾ ਨਹੀਂ ਤੁਹਾਡਾ ਖੂਨ ਨਹੀਂ ਲਿਆ ਜਾ ਸਕਦਾ । ਇਕਬਾਲ ਦਾ ਛੋਟਾ ਮਾਸੜ ਵੀ ਆਇਆ ਹੋਇਆ ਸੀ । ਛੋਟੀ ਮਾਸੀ ਇਕਬਾਲ ਦੀ ਉਮਰ ਦੇ ਬਰਾਬਰ ਹੀ ਸੀ ।''
    ''ਇਕਬਾਲ ਦਾ ਮਾਸੜ ਕਹਿਣ ਲੱਗਾ ਕਿ ਬੱਚਾ ਠੀਕ ਹੋ ਜਾਵੇ ਖੂਨ ਦੀ ਕਿਹੜੀ ਗੱਲ ਹੈ, ਖੂਨ ਮੈਂ ਦੇ ਦੇਂਦਾ ਹਾਂ । ਇਕਬਾਲ ਨੇ ਕਿਹਾ ਨਹੀਂ ਇਹ ਕਮਜ਼ੋਰ ਹੈ ਨਾਲੇ ਇਸਦਾ ਕੰਮ ਵੀ ਵਜ਼ਨ ਵਾਲਾ ਹੈ, ਇਕਬਾਲ ਨੇ ਕਿਹਾ, ਇਹ ਬੀਮਾਰ ਹੋ ਜਾਵੇਗਾ ਖੂਨ ਮੈਂ ਦੇਂਦਾ ਹਾਂ । ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਖੂਨ ਮੈਂ ਦੇਂਦਾ ਹਾਂ । ਜੇ ਫਿਰ ਲੋੜ ਪਈ ਤਾਂ ਤੁਸੀਂ ਦੇ ਦੇਣਾ ਨਾਲੇ ਮੈਂ ਤਾਂ ਚੱਲੇ ਜਾਣਾਂ ਹੈ । ਇਕਬਾਲ ਦੇ ਮਾਸੜ ਨੇ ਖੂਨ ਦੇ ਦਿੱਤਾ । ਬਾਅਦ ਵਿਚ ਫਿਰ ਜ਼ਰੂਰਤ ਪੈਣ ਤੇ ਇਕਬਾਲ ਦੇ ਭਰਾ ਨੇ ਖੂਨ ਦਿੱਤਾ । ਉਸ ਨੇ ਕਿਹਾ ਬੱਚਾ ਠੀਕ ਹੋਣਾਂ ਚਾਹੀਦਾ ਹੈ । ਖੂਨ ਦੀ ਕਿਹੜੀ ਗੱਲ ਹੈ ਨਾਲੇ ਬੱਚਿਆਂ ਵਾਸਤੇ ਤਾਂ ਸਾਡੀ ਜਾਨ ਵੀ ਹਾਜ਼ਰ ਹੈ । ਅਗਰ ਅਸੀਂ ਲੋਕਾਂ ਵਾਸਤੇ ਇਨਾ੍ਹਂ ਕੁੱਝ ਕਰਦੇ ਹਾਂ ਤਾਂ ਫਿਰ  ਸਾਡਾ ਆਪਣਾ ਖੂਨ ਹੈ । ਸਭ ਦੀਆਂ ਇਨ੍ਹੀਆਂ ਕੁਰਬਾਨੀਆਂ ਦੇ ਬਾਅਦ ਕਾਕਾ ਫਿਰ ਮਰ (ਪੂਰਾ ਹੋ) ਗਿਆ ।''
''ਕੁੱਝ ਦੇਰ ਬਾਅਦ ਇਕਬਾਲ ਦੇ ਭਰਾ ਭਰਜਾਈ ਹਸਪਤਾਲ ਆਏ ਅਤੇ ਹਸਪਤਾਲ ਦੀ ਕਾਰਵਾਈ ਕੀਤੀ ਤੇ ਬੱਚੇ ਨੂੰ ਘਰ ਲੈ ਕੇ ਚੱਲੇ ਗਏ । ਸਭ ਰਿਸ਼ਤੇਦਾਰ ਇੱਕਠੇ ਹੋਏ ਪ੍ਰੀਤੀ ਰੋਂਦੀ ਪਿੱਟਦੀ ਰਹੀ ਦਾਦੀ ਭਰਾ ਭਰਜਾਈ ਸਭ ਡੁਸਕ ਰਹੇ ਸਨ । ਕੁੜੀਆਂ ਡਰੀਆਂ ਸਹਿਮੀਆਂ ਬੈਠੀਆਂ ਹੋਈਆਂ ਸਨ ਰਿਸ਼ਤੇਦਾਰ ਦੁੱਖ ਪ੍ਰਗਟ ਕਰਨ ਆਏ ਕਾਕੇ ਦਾ ਸੰਸਕਾਰ ਕੀਤਾ ਗਿਆ ਪ੍ਰੀਤੀ ਬੇਬਸ ਹੋਈ ਬੈਠੀ ਸੀ । ਇਕਬਾਲ ਦੀਆਂ ਅੱਖਾਂ ਭਰ ਆਈਆਂ ਤੇ ਪ੍ਰੀਤੀ ਦੀ ਭੂਬ ਨਿਕਲ ਗਈ ।''           
    ''ਮਾਂ ਹੌਸਲਾ ਦੇਂਦੀ ਹੋਈ ਬੋਲੀ । ਨਾ ਪੁੱਤ ਸੁੱਖ ਨਾਲ ਤੂੰ ਕਿਹੜੀ ਬੁੱਢੀ ਹੋ ਗਈ ਹੈ । ਉਸ ਨਾਲ ਤਾਂ ਸਾਡਾ ਸੰਬੰਧ ਹੀ ਇਹਨਾਂ ਸੀ । ਅਸੀਂ ਤਾਂ ਪੂਰੀ ਵਾਹ ਲਗਾਈ ਪਰ ਰੱਬ ਨੂੰ ਮਨਜ਼ੂਰ ਹੀ ਨਹੀਂ ਸੀ । ਉਹ ਖੇਡਣ ਗਿਆ ਹੈ ਇਕ ਦਿਨ ਮੁੜ ਫਿਰ ਤੇਰੀ ਗੋਦ ਵਿਚ ਜ਼ਰੂਰ ਖੇਡਣ ਆਵੇਗਾ ।
* * * * * * *
-ਵਰਿੰਦਰ ਆਜ਼ਾਦ
ਅੰਮ੍ਰਿਤਸਰ । ਮੋ. 98150-27527

22 Nov. 2018

ਤੂਫਾਨ ਦੇ ਬਾਅਦ - ਵਰਿੰਦਰ ਅਜ਼ਾਦ

ਜਿੰਦਰ ਦੀ ਕਾਇਆ ਪੱਲਟ ਚੁੱਕੀ ਹੈ, ਜ਼ਿੰਦਗੀ ਦਾ ਨਵਾਂ ਦੌਰ ਸ਼ੁਰੂ ਹੋ ਚੁੱਕਾ ਹੈ। ਨਸ਼ੇ ਦੀ ਦਲ-ਦਲ 'ਚ ਨਿਕਲ ਕੇ ਜਿੰਦਰ ਨਵੀਂ ਰੋਸ਼ਨੀ 'ਚ ਆ ਚੁੱਕਾ ਹੈ। ਇਸ ਨਸ਼ੇ ਕਾਰਨ ਉਸ ਨੇ ਜ਼ਿੰਦਗੀ 'ਚ ਬਹੁਤ ਕੁਝ ਖੋਇਆ। ਅੱਜ ਉਹ ਆਪੇ-ਆਪ ਨੂੰ ਹਲਕਾ ਹਲਕਾ ਮਹਿਸੂਸ ਕਰ ਰਿਹਾ ਸੀ। ਉਹ ਪ੍ਰੀਤੀ ਨੂੰ ਹਰ ਸੁੱਖ ਦੇਣਾ ਚਾਹੁੰਦਾ ਸੀ। ਉਸ ਨੇ ਨਸ਼ੇ ਕਾਰਨ ਪ੍ਰੀਤੀ ਨੂੰ ਖੋਇਆ ਸੀ।
ਪ੍ਰੀਤੀ ਅਤੀਤ ਦੇ ਵਰਕੇ ਫੋਲ ਰਹੀ ਸੀ, ਜ਼ਿੰਦਗੀ ਦੀਆਂ ਕੌੜੀਆਂ ਯਾਦਾਂ ਨੇ ਉਸਨੇ ਝੰਝੋਲ ਕੇ ਰੱਖ ਦਿੱਤਾ ਸੀ। ਜਿੰਦਰ ਉਸ ਨੂੰ ਕਿਸੇ ਦਰਿੰਦੇ ਨਾਲ ਘੱਟ ਦਿਖਾਈ ਨਹੀਂ ਦੇਂਦਾ ਸੀ। ਕਲਪਦੇ ਕਲਪਦੇ ਕਦ ਦਿਨ ਚੜ੍ਹਦਾ ਤੇ ਕਦ ਰਾਤ ਹੁੰਦੀ, ਕੁਝ ਪਤਾ ਨਹੀਂ ਲੱਗਦਾ।
''ਇਸ ਨੇ ਸਾਨੂੰ ਜਾਨੋਂ ਮਾਰਨਾ ਹੈ ਸਾਹ ਤੱਕ ਲੈਣਾ ਔਖਾ ਕੀਤਾ ਹੋਇਆ ਹੈ, ਪਤਾ ਨਹੀਂ ਕਿਹੜੇ ਮਾੜੇ ਵੇਲੇ ਇਸ ਦੇ ਪੱਲੇ ਪਈ। ਮੇਰੀ ਤਾਂ ਇਸ ਨੇ ਜੂਨ ਖਰਾਬ ਕੀਤੀ ਹੋਈ ਹੈ। ਬੱਚਿਆਂ ਦਾ ਵੀ ਜਿਊਣਾ ਹਰਾਮ ਹੋਇਆ ਹੈ। ਘਰ ਖਾਣ ਲਈ ਰੋਟੀ, ਤਨ ਢੱਕਣ ਲਈ ਢੰਗ ਦਾ ਕੱਪੜਾ ਨਹੀਂ। ਇਸ ਨੂੰ ਡੱਫਨ ਦੀ ਅੱਗ ਲੱਗੀ ਹੁੰਦੀ ਹੈ।
ਇਹ ਲਫ਼ਜ਼ ਸ਼ਰਾਬੀ ਹੋਏ ਜਿੰਦਰ ਨੂੰ ਪ੍ਰੀਤੀ ਕਹਿ ਰਹੀ ਸੀ।
''ਸਾਲੀਏ ਲੁਚੀਏ ਰੰਨੇ, ਪਿਉ ਤੇਰਾ ਦੇਂਦਾ ਹੈ ਪੈਸੇ, ਕੁੱਤੀ ਵਾਂਗ ਭੌਂਕੀ ਜਾਂਦੀ ਹੈ....''।
ਸ਼ਰਾਬੀ ਹੋਇਆ ਜਿੰਦਰ ਪ੍ਰੀਤੀ ਨੂੰ ਮਾਰਨ ਦੌੜਿਆ, ਅੱਗੋ ਸੜੀ ਫੁੱਕੀ ਹੋਈ ਪ੍ਰੀਤੀ ਨੇ ਗੁੱਸੇ ਨਾਲ ਜਿੰਦਰ ਨੂੰ ਜ਼ੋਰਦਾਰ ਧੱਕਾ ਮਾਰਿਆ। ਸ਼ਰਾਬੀ ਹੋਇਆ ਜਿੰਦਰ ਜਾ ਦਰਵਾਜੇ ਕੋਲ ਡਿੱਗਾ। ਡਿੱਗਦੇ ਸਾਰ ਜਿੰਦਰ ਉੱਚੀ ਉੱਚੀ ਬੋਲਣ ਲੱਗ ਪਿਆ ਫਿਰ ਉਸ ਦੀ ਅਵਾਜ਼ ਘੱਟ ਗਈ ਤੇ ਬਾਅਦ ਮੂੰਹ 'ਚ ਬੁੜ ਬੁੜ ਕਰਦਾ ਉੱਥੇ ਹੀ ਸੌਂ ਗਿਆ।
ਅੱਜ ਉਹ ਹੀ ਜਿੰਦਰ ਪਹਿਚਾਣ 'ਚ ਨਹੀਂ ਆ ਰਿਹਾ ਸੀ... ਖਚਰੀ ਖਚਰੀ ਹੱਸੀ ਹੱਸਦਾ ਹੋਇਆ ਪ੍ਰੀਤੀ ਕੋਲ ਆਇਆ ਤੇ ਕਹਿਣ ਲੱਗਾ।
''ਕੀ ਸੋਚ ਰਹੀ ਹੈ..''
''ਕੁਝ ਵੀ ਤਾਂ ਨਹੀਂ..''
'ਇਹ ਕਿਵੇਂ ਹੋ ਸਕਦਾ ਹੈ, ਸੋਚ ਰਹੀ ਹੋਵੇਗੀ, ਇਸ ਬੰਦੇ ਨੇ ਕਿੰਨੇ ਦੁੱਖ ਦਿੱਤੇ ਹਨ...''।
''ਜੀ ਜੋ ਬੀਤ ਗਿਆ ਸੋ ਬੀਤ ਗਿਆ ਹੁਣ ਤਾਂ ਮੈਂ ਖੁਸ਼ ਹਾਂ...''
''ਚੰਗਾ ਫਿਰ ਬੱਚਿਆਂ ਨੂੰ ਤਿਆਰ ਕਰ ਗੁਰਦੁਆਰੇ ਮੱਥਾ ਟੇਕਣ ਜਾਣਾ ਹੈ..''।
''ਠੀਕ ਹੈ ਜੀ, ਜਿਵੇਂ ਤੁਹਾਡੀ ਮਰਜ਼ੀ..''।
ਇਹ ਲਫ਼ਜ਼ ਕਹਿ ਕੇ ਪ੍ਰੀਤੀ ਖੁਸ਼ੀ-ਖੁਸ਼ੀ ਕਮਰੇ ਅੰਦਰ ਚੱਲੇ ਗਈ।
ਵਰਿੰਦਰ ਅਜ਼ਾਦ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
ਮੋ. 98150-21527

8 NOV. 2018

ਬੇਵਕਤ ਮੌਤ - ਵਰਿੰਦਰ ਆਜ਼ਾਦ

ਦਫੱਤਰ ਵਿੱਚ ਪਾਰਟੀ ਪ੍ਰਧਾਨ ਜਰਨਲ ਸੱਕਤਰ ਬੈਠੇ ਹੋਏ ਸਨ। ਅਚਾਨਕ  ਟੈਲੀਫੋਨ ਦੀ ਘੰਟੀ ਵਜੀ।ਪ੍ਰਧਾਨ ਸਾਹਿਬ ਨੇ ਟੈਲੀਫੋਨ ਦਾ ਰਸੀਵਰ ਚੁੱਕਿਆ ਤੇ ਪਤਾ ਲੱਗਾ ਇਹ ਟੈਲੀਫੋਨ ਪਾਰਟੀ ਦੇ ਉਪ-ਪ੍ਰਧਾਨ ਦਾ ਸੀ।
'ਪ੍ਰਧਾਨ ਸਾਹਿਬ ਜੀ ਸਾਡੀ ਸਭ ਨਾਲ ਵੱਡੀ ਵਿਰੋਧੀ ਪਾਰਟੀ ਦੇ ਪ੍ਰਧਾਨ ਦੀ ਬੰਬ ਧਮਾਕੇ 'ਚ ਹੱਤਿਆ ਹੋ ਗਈ...'
'ਅੱਛਾ......' ਇਹ ਲਫਜ਼ ਕਿਹ ਕੇ ਪਾਰਟੀ ਦੇ ਉੱਪ-ਪ੍ਰਧਾਨ ਦੇ ਸਨ। ਪ੍ਰਧਾਨ ਨੇ ਟੈਲੀਫੋਨ ਦਾ ਰਸੀਵਰ ਹੇਠ ਰੱਖਿਆ । ਟੈਲੀਫੋਨ ਸੁਣਦੇ ਸਾਰ ਪਾਰਟੀ ਪ੍ਰਧਾਨ ਹੈਰਾਨ ਪ੍ਰੇਸ਼ਾਨ ਹੋ ਗਿਆ। ਪਾਰਟੀ ਪ੍ਰਧਾਨ ਦੀ ਇਹ ਹਾਲਤ ਵੇਖਦੇ ਜਰਨਲ ਸੱਕਤਰ ਪਰੇਸ਼ਾਨ ਹੁੰਦਾ ਬੋਲਿਆ।
'ਪ੍ਰਧਾਨ ਸਾਹਿਬ ਇਹ ਟੈਲੀਫੋਨ ਕਿਸਦਾ ਸੀ .......//ਤੁਸੀ ਇਹ ਟੈਲੀਫੌੋਨ ਸੁਣ ਕੇ ਇਨ੍ਹੇਂ ਦੁੱਖੀ ਕਿਉਂ ਹੋ ਗਏ ਹੋ?'
'ਜਰਨਲ ਸਕੱਤਰ ਸਾਹਿਬ ਸਾਡੀ ਸਭ ਨਾਲ ਵੱਡੀ ਤੇ ਵਿਰੋਧੀ ਪਾਰਟੀ ਦੇ ਪ੍ਰਧਾਨ ਦਾ ਕੱਤਲ ਹੋ ਗਿਆ ਹੈ।'
'ਅੱਛਾ......' ਇਸ ੱਿਵਚ ਇੰਨੇ ਫਿਕਰਮੰਦ ਕਿਉਂ ਹੋ ਗਏ ਹੋ....?'
'ਫਿਕਰ ਅਤੇ ਦੁੱਖ ਵਾਲੀ ਗੱਲ ਹੈ'
'ਦੁੱਖ ਵਾਲੀ ਕਿਹੜੀ ਗੱਲ ਹੈ ਪ੍ਰਧਾਨ ਸਾਹਿਬ ਤੁਸੀ ਤਾਂ ਉਸਦੀ ਪਾਰਟੀ ਤੇ ਉਸ ਦੇ ਕੱਟੜ ਵਿਰੋਧੀ ਹੋ।"
"ਹਾਂ ਇੱਸ ਵਿੱਚ ਕੋਈ ਸ਼ੱਕ ਨਹੀ । ਮੈਂ ਤਾਂ ਹੁਣ ਵੀ ਉਸਦੀ ਪਾਰਟੀ ਦਾ ਕੱਟੜ ਵਿਰੋਧੀ ਹਾਂ"
"ਤਾਂ ਫਿਰ ਉਸਦੀ ਮੌਤ ਤੇ ਕਿਉਂ ਇੰਨ੍ਹੇਂ ਉਦਾਸ ਕਿਉਂ.....?ਤੁਹਾਡੀ ਇਹ ਗੱਲ ਮੇਰੀ ਸੱਮਝ ਤੋਂ ਬਾਹਰ ਹੈ।"
'ਜਰਨਲ ਸਕਤੱਰ ਸਾਹਿਬ ਗੱਲ ਤਾਂ ਤੁਹਾਡੀ ਬਿਲਕੁੱਲ ਠੀਕ ਹੈ ਪਰ ਫਿਰ ਵੀ ਸਾਡੇ ਵਾਸਤੇ ਫਿਕਰ ਤੇ ਚਿੰਤਾਂ ਵਾਲੀ ਗੱਲ ਹੈ।ਮੈਨੂੰ ਉਸਦੀ ਮੌਤ ਦਾ ਦੁੱਖ ਬਿਲਕੁੱਲ ਨਹੀ ਹੈ... ਉਸਦੀ ਮੌਤ ਦੀ ਖੁਸ਼ੀ ਹੈ ਪਰ ਚਿੰਤਾਂ ਦਾ ਕਾਰਨ ਉਸਦੀ ਬੇਵਕਤ ਮੌਤ ਹੈ।'
'ਪ੍ਰਧਾਨ ਸਾਹਿਬ ਕੀ ਪਹੇਲੀਆ ਪਾਈ ਜਾਂਦੇ ਹੋ।ਇਕ ਪਾਸੇ ਤਾਂ ਤੁਸੀਂ ਉਸਦੀ ਮੌਤ ਤੇ ਬੇਹੱਦ ਖੁਸ਼ ਹੋ ਦੂਜੇ ਪਾਸੇ ਗਮਗੀਨ ਹੋ...'
'ਜਰਨਲ ਸੱਕਤਰ ਸਾਹਿਬ ਤੁਸੀਂ ਵੀ ਝੱਲੀਆ ਮਾਰੇ ਜਾਂਦੇ ਹੋ, ਤੁਹਾਨੂੰ ਨਹੀ ਪਤਾ ਅਗਲੇ ਕੁੱਝ ਸਮੇਂ ਬਾਅਦ ਇਲੈਕਸ਼ਨ ਹੋਣ ਵਾਲੇ ਹਨ।ਇਸ ਵਕਤ ਵਿਰੋਧੀ ਪਾਰਟੀ ਦੇ ਪ੍ਰਧਾਨ ਦੀ ਹੱਤਿਆ ਉਸਦੀ ਪਾਰਟੀ ਲਈ ਲੋਕਾਂ ਦੇ ਦਿੱਲੋ ਦਿਮ੍ਹਾਗ 'ਚ ਹਮਦਰਦੀ ਪੈਦਾ ਕਰ ਦੇਵੇਗੀ। ਇਸ ਹਮਦਰਦੀ ਪੈਦਾ ਕਰ ਦੇਵੇਗੀ।ਇਸ ਹਮਦਰਦੀ  ਕਾਰਣ ਹੀ ਉਸਦੀ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਕੇ ਲੋਕ ਸਭਾ 'ਚ ਆਪਣੀ ਸਰਕਾਰ ਬਣਾ ਸਕਦੀ ਹੈ। ਸਾਡਾ ਸਮਾਜ ਸ਼ਹੀਦ ਲੋਕਾਂ ਦੀਆਂ ਕੁਰਬਾਨੀਆ ਦਾ ਬਹੁਤ ਮੁੱਲ ਪਾਉਂਦਾ ਹੈ.....'
'ਗੱਲ ਤਾਂ ਤੁਹਾਡੀ ਬਿਲਕੁੱਲ ਠੀਕ ਹੇ, ਉਸ ਦਾ ਕਤਲ ਸਾਡੀ ਹਾਰ ਨੂੰ ਨਿਸ਼ਚਿਤ ਬਣਾਵੇਗਾ ਤੇ ਉਸਦੀ ਪਾਰਟੀ 'ਚ ਯਕੀਨੀ ਤੌਰ ਤੇ ਬਹੁੱਮਤ ਹਾਸਲ ਕਰੇਗੀ.....'
ਇਹ ਲਫਜ਼ ਕਿਹ ਕੇ ਪਾਰਟੀ ਦਾ ਜਰਨਲ ਸਕੱਤਰ ਵੀ ਚਿੰਤਾਂ 'ਚ ਡੁੱਬ ਗਿਆ।

-ਵਰਿੰਦਰ ਆਜ਼ਾਦ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
ਮੋ. 98150-21527
ਈ-ਮੇਲ: azadasr@gmail.com

20 Oct. 2018