ਮੀਡੀਆ ਪੰਜਾਬ Breaking News

Mahiya | Hargun Kaur | Nirmal Sidhu I Ram Bhogpuria

ਮੀਡੀਆ ਪੰਜਾਬ ਦੇ ਲੇਖ
ਮੀਡੀਆ ਪੰਜਾਬ ਟੀਵੀ
india time

01:07:24

europe time

21:37:24

uk time

20:37:24

nz time

07:37:24

newyork time

15:37:24

australia time

05:37:24

CURRENCY RATES

ਹੇਠਲੇ ਪੱਧਰ ਦੀ ਹੋ ਰਹੀ ਰਾਜਨੀਤੀ - ਗੁਰਦੀਸ਼ ਪਾਲ ਕੌਰ ਬਾਜਵਾ
ਭਾਰਤ ਦੇਸ਼ ਵਿੱਚ ਇਸ ਸਮੇਂ ਲੋਕ ਸਭਾ ਚੋਣਾਂ ਦਾ ਦੌਰ ਚਲ ਰਿਹਾ ਹੈ। ਹਰ ਪਾਰਟੀ ਕਿਸੇ ਨਾ ਕਿਸੇ ਤਰ੍ਹਾਂ ਸੱਤਾ ਤੇ ਕਾਬਜ਼ ਹੋਣ ਲਈ ਤਰਲੋ ਮੱਛੀ ਹੈ।ਇਨ੍ਹਾਂ ਚੋਣਾਂ ਦੌਰਾਨ ਪਾਰਟੀ ਨੇਤਾਵਾਂ ਵਲੋਂ ਜਿਹੜੀ ਰਾਜਨੀਤੀ ਕੀਤੀ ਜਾ ਰਹੀ ਹੈ ਉਸ ਇੰਨੇ ਹੇਠਲੇ ਪੱਧਰ ਦੀ ਹੈ ਕਿ ਰਾਜਨੀਤਕ ਲੋਕਾਂ ਤੋਂ ਆਮ ਜਨਤਾ ਦਾ ਵਿਸ਼ਵਾਸ ਪੂਰੀ ਤਰ੍ਹਾਂ ਨਾਲ ਉੱਠ ਚੁਕਿਆ ਹੈ। ਇਕ ਪਾਸੇ ਤਾਂ ਨੇਤਾਵਾਂ ਵਲੋਂ ਇਕ ਦੂਜੇ ਤੇ ਨਿੱਜੀ ਟਿਪਣੀਆਂ ਕੀਤੀਆਂ ਜਾ ਰਹੀਆਂ ਹਨ ਦੂਜੇ ਪਾਸੇ ਸੱਤਾਧਾਰੀ ਪਾਰਟੀ ਵਲੋਂ ਧਰਮ ਦੀ ਆੜ ਵਿੱਚ ਹਿੰਦੂ ਵੋਟਰਾਂ ਨੂੰ ਰਾਮ ਮੰਦਰ ਦਾ ਨਾਂਅ ਲੈ ਕੇ ਭਰਮਾਇਆ ਜਾ ਰਿਹਾ ਹੈ। ਦੇਸ਼ ਦੇ ਮੋਜੂਦਾ ਪ੍ਰਧਾਨ ਮੰਤਰੀ ਦੀ ਭਾਸ਼ਾ ਵੀ ਚੋਣ ਰੈਲੀਆਂ ਦੌਰਾਨ ਕਿਸੇ ਵੀ ਤਰ੍ਹਾਂ ਨਾਲ ਸਹੀ ਹੈ। ਉਨ੍ਹਾਂ ਵਲੋਂ ਜਿਥੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਲੈ ਕੇ ਨਿੱਜੀ ਟਿਪਣੀਆਂ ਕੀਤੀਆਂ ਗਈਆਂ ਹਨ ਉਨ੍ਹਾਂ ਤੇ ਦੇਸ਼ ਦੇ ਬਹੁਤ ਸਾਰੇ ਲੋਕਾਂ ਨੂ ਇਤਰਾਜ਼ ਹੈ। ਉਨ੍ਹਾਂ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਦੇਸ਼ ਦੇ ਹਿੰਦੂਆਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ ਅਤੇ ਘੱਟ ਗਿਣਤੀਆਂ ਨੂੰ ਜ਼ਿਆਦਾ ਤਵੱਜੋ ਦੇ ਰਹੇ ਹਨ ਜਦਕਿ ਕਾਂਗਰਸ ਵਲੋਂ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸ਼ਰੇਆਮ ਇਹ ਕਿਹਾ ਜਾ ਰਿਹਾ ਹੈ ਕਿ ਰਾਮ ਮੰਦਰ ਬਣਾ ਕੇ ਉਨ੍ਹਾ ਨੇ ਹਿੰਦੂਆਂ ਲਈ ਬਹੁਤ ਵੱਡਾ ਕਾਰਜ ਕੀਤਾ ਹੈ। ਉਨ੍ਹਾ ਵਲੋਂ ਲੋਕ ਸਭਾ ਚੋਣਾਂ ਦੌਰਾਨ ਇਹ ਗਾਣਾ ਵੀ ਵਜਾਇਆ ਜਾ ਰਿਹਾ ਹੈ ਕਿ " ਜੋ ਰਾਮ ਕੋ ਲਾਏ ਹੈ, ਹਮ ਉਨਕੋ ਲਾਏਗੇਂ"। ਦੇਖਿਆ ਜਾਵੇ ਤਾਂ ਬੀਜੇਪੀ ਨੂੰ ਇਹ ਪੁਛਿਆ ਜਾਣਾ ਚਾਹੀਦਾ ਹੈ ਕਿ ਦੇਸ਼ ਵਿੱਚ 70-75 ਸਾਲ ਰਾਮ ਨਹੀ ਸਨ ? ਕੀ ਪਹਿਲਾਂ ਦੇਸ਼ ਵਿੱਚ ਹਿੰਦੂ ਰਾਮ ਚੰਦਰ ਜੀ ਨੂੰ ਨਹੀਂ ਸਨ ਪੂਜਦੇ ? ਇਸ ਤਰ੍ਹਾਂ ਦੇ ਜੁੰਮਲੇ ਹਰ ਰੋਜ਼ ਬੀਜੇਪੀ ਅਤੇ ਉਨ੍ਹਾਂ ਦੀਆਂ ਸਾਥੀ ਪਾਰਟੀਆਂ ਵਲੋਂ ਛੱਡੇ ਜਾ ਰਹੇ ਹਨ ਜਿਸ ਕਾਰਨ ਦੇਸ਼ ਦੀ ਆਮ ਜਨਤਾ ਇਨ੍ਹਾਂ ਨੇਤਾਵਾਂ ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ। ਰਾਹੁਲ ਵਲੋਂ ਨਰਿੰਦਰ ਮੋਦੀ ਤੇ ਵੱਡੇ ਧਨਾਢਾਂ ਨਾਲ ਮਿਲੇ ਹੋਣ ਦੇ ਦੋਸ਼ ਲਾ ਰਹੇ ਹਨ ਕਦੇ ਉਨ੍ਹਾਂ ਦੇ ਪਹਿਨੇ ਜਾਣ ਵਾਲੇ ਕਪੜਿਆਂ ਤੇ ਟਿਪਣੀਆਂ ਕਰ ਰਹੇ ਹਨ। ਦੇਖਿਆ ਜਾਵੇ ਤਾਂ ਪਹਿਲਾਂ ਕਦੇ ਵੀ ਇੰਨੇ ਹੇਠਲੇ ਪੱਧਰ ਤੇ ਜਾ ਕੇ ਨੇਤਾ ਬਿਆਨਬਾਜ਼ੀ ਨਹੀਂ ਸਨ ਕਰਦੇ। ਪੰਜਾਬ ਵਿੱਚ ਹੀ ਦੇਖਿਆ ਜਾਵੇ ਤਾਂ ਨੇਤਾਵਾਂ ਦੀ ਬਿਆਨਬਾਜ਼ੀ ਵੀ ਕੋਈ ਚੰਗੇ ਪੱਧਰ ਦੀ ਨਹੀਂ ਹੈ। ਪਾਰਟੀਆਂ ਇਕ ਦੂਜੀ ਪਾਰਟੀ ਦੇ ਨੇਤਾਵਾਂ ਤੇ ਚਿੱਕੜ ਸੁੱਟਣ ਤੋਂ ਬਿਲਕੁਲ ਗੁਰੇਜ਼ ਨਹੀਂ ਕਰ ਰਹੀਆਂ। ਇਸ ਮਾਮਲੇ ਵਿੱਚ ਕੋਈ ਵੀ ਰਾਜਸੀ ਪਾਰਟੀ ਕਿਸੇ ਤੋਂ ਘੱਟ ਨਹੀਂ ਹੈ। ਜਿਥੇ ਬੀਜੇਪੀ, ਕਾਂਗਰਸ ਅਤੇ ਅਕਾਲੀਆਂ ਵਲੋਂ ਸ਼ਰੇਆਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਰਾਬੀ ਕਹਿ ਕੇ ਪੁਕਾਰਿਆ ਜਾ ਰਿਹਾ ਹੈ ਉਥੇ ਆਮ ਆਦਮੀ ਪਾਰਟੀ ਵਲੋਂ ਇਨ੍ਹਾਂ ਪਾਰਟੀਆਂ ਦੇ ਨੇਤਾਵਾਂ ਤੇ ਨਿੱਜੀ ਟਿਪਣੀਆਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਆਮ ਲੋਕਾਂ ਨਾਲ ਕੋਈ ਵਾ-ਵਾਸਤਾ ਵੀ ਨਹੀਂ ਹੈ। ਬੀਤੇ ਦਿਨ੍ਹੀਂ ਜਲੰਧਰ ਤੋਂ ਚੋਣ ਲੜ੍ਹ ਰਹੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਬੀਬੀ ਜਗੀਰ ਕੌਰ ਨਾਲ ਨਾਮਜਦਗੀ ਭਰਨ ਸਮੇਂ ਕੀਤੇ ਗਏ ਸੁਖਾਵੇਂ ਮਾਹੌਲ ਵਿੱਚ ਮਜਾਕ ਨੂੰ ਬੀਜੇਪੀ ਅਤੇ ਆਮ ਆਦਮੀ ਪਾਰਟੀ ਨੂੰ ਇੰਨਾ ਵੱਡਾ ਬਣਾ ਦਿੱਤਾ ਅਤੇ ਕਿਹਾ ਕਿ ਇਹ ਸਾਰੀ ਔਰਤ ਜਾਤ ਦਾ ਅਪਮਾਨ ਹੈ ਕਿ ਚਰਨਜੀਤ ਚੰਨੀ ਨੇ ਬੀਬੀ ਜਗੀਰ ਕੌਰ ਦੀ ਠੋਡੀ ਤੇ ਹੱਥ ਲਾਇਆ। ਜਦਕਿ ਚਰਨਜੀਤ ਚੰਨੀ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਬੀਬੀ ਨੂੰਂ ਆਪਣੀ ਵੱਡੀ ਭੈਣ ਅਤੇ ਮਾਂ ਬਰਾਬਰ ਸਮਝਦੇ ਹਨ ਅਤੇ ਦੂਜੇ ਪਾਸੇ ਤੋਂ ਬੀਬੀ ਜਗੀਰ ਕੌਰ ਨੇ ਵੀ ਕਹਿ ਦਿੱਤਾ ਸੀ ਕਿ ਉਨ੍ਹਾਂ ਦਾ ਕਿਸੇ ਤਰ੍ਹਾਂ ਦਾ ਕੋਈ ਅਪਮਾਨ ਨਹੀਂ ਹੋਇਆ ਸਗੋਂ ਚਰਨਜੀਤ ਚੰਨੀ ਨੇ ਉਨ੍ਹਾਂ ਨੂੰ ਸਤਿਕਾਰ ਦਿੱਤਾ ਸੀ। ਇਨ੍ਹਾਂ ਪਾਰਟੀਆਂ ਨੇ ਉਸ ਵੀਡਿਓ ਨੂੰ ਇੰਨਾ ਕੱਟ ਵੱਢ ਕੇ ਪੇਸ਼ ਕੀਤਾ ਕਿ ਉਸ ਨਾਲ ਕਾਂਗਰਸੀ ਉਮੀਦਵਾਰ ਦਾ ਅਕਸ ਖਰਾਬ ਕੀਤਾ ਜਾ ਸਕੇ। ਇਥੋਂ ਤੱਕ ਕਿ ਮੋਜੂਦਾ ਸਰਕਾਰ ਦੇ ਮਹਿਲਾ ਕਮਿਸ਼ਨ ਨੇ ਬਿਨ੍ਹਾਂ ਕਿਸੇ ਸ਼ਿਕਾਇਤ ਦੇ ਹੀ ਇਸ ਮਾਮਲੇ ਵਿੱਚ ਪੰਜਾਬ ਦੇ ਡੀਜੀਪੀ ਨੂੰ ਕਾਰਵਾਈ ਕਰਨ ਲਈ ਲਿਖਤੀ ਤੌਰ ਤੇ ਭੇਜ ਦਿੱਤਾ।ਦੇਖਿਆ ਜਾਵੇ ਤਾਂ ਇਨ੍ਹਾਂ ਚੋਣਾਂ ਵਿੱਚ ਰਾਜਸੀ ਪਾਰਟੀਆਂ ਦੇ ਨੇਤਾਵਾਂ ਦਾ ਕਿਰਦਾਰ ਬਿਲਕੁਲ ਹੇਠਾਂ ਡਿੱਗ ਗਿਆ ਹੈ। ਇਹ ਵੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਿਆਸੀ ਨੇਤਾਵਾਂ ਦਾ ਹਸ਼ਰ ਜੋ ਆਮ ਲੋਕ ਕਰਨਗੇ ਉਹ ਵੀ ਕਿਸੇ ਤੋਂ ਲੁਕਿਆ ਨਹੀਂ ਹੈ। ਇਸ ਸਮੇਂ ਹਾਲਾਤ ਇਹ ਬਣ ਚੁੱਕੇ ਹਨ ਕਿ ਕੋਈ ਵੀ ਆਮ ਨਾਗਰਿਕ ਸਿਆਸੀ ਨੇਤਾਵਾਂ ਦੀ ਕਿਸੇ ਵੀ ਗੱਲ ਤੇ ਵਿਸ਼ਵਾਸ਼ ਕਰਨ ਤੋਂ ਗੁਰੇਜ਼ ਕਰਦਾ ਹੈ ਅਤੇ ਚੋਣ ਰੈਲੀਆਂ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਬਿਲਕੁਲ ਘੱਟ ਚੁੱਕੀ ਹੈ ਸਿਰਫ ਇਨ੍ਹਾਂ ਚੋਣ ਰੈਲੀਆਂ ਵਿੱਚ ਪੁਲਿਸ ਅਧਿਕਾਰੀ ਅਤੇ ਪਾਰਟੀਆਂ ਦੇ ਕੁਝ ਕੁ ਵਰਕਰ ਸ਼ਾਮਲ ਹੋ ਰਹੇ ਹਨ, ਜੋ ਕਿ ਆਉਣ ਵਾਲੇ ਸਮੇਂ ਵਿੱਚ ਰਾਜਨੀਤਕ ਲੋਕਾਂ ਲਈ ਸ਼ੁਭ ਸੰਕੇਤ ਨਹੀਂ ਹੈ। ਕੋਈ ਸਮਾਂ ਸੀ ਜੋ ਆਮ ਲੋਕ ਰਾਜਸੀ ਨੇਤਾਵਾਂ ਦੇ ਭਾਸ਼ਣ ਸੁਣਨ ਲਈ ਦੂਰੋ ਦੂਰੋਂ ਆਉਂਦੇ ਸਨ ਪਰ ਹੁਣ ਹਾਲਾਤ ਬਿਲਕੁਲ ਬਦਲ ਚੁੱਕੇ ਹਨ। ਦੇਸ਼ ਦੀ ਰਾਜਨੀਤਕ ਦਸ਼ਾ ਨਿਘਾਰ ਵੱਲ ਜਾ ਚੁੱਕੀ ਹੈ।

ਲੋਕਾਂ ਨੂੰ ਸਕੋਪੋਲਾਮਾਈਨ ਤੋਂ ਸੁਚੇਤ ਹੋਣ ਦੀ ਲੋੜ - ਗੁਰਦੀਸ਼ ਪਾਲ ਕੌਰ ਬਾਜਵਾ
ਸਮੇਂ ਸਮੇਂ ਠੱਗ ਲੋਕ ਠੱਗੀਆਂ ਮਾਰਨ ਲਈ ਨਵੇਂ ਨਵੇਂ ਤਰੀਕੇ ਅਜਾਦ ਕਰਦੇ ਰਹਿੰਦੇ ਹਨ । ਪਿਛਲੇ ਦਿਨੀ ਕਈ ਜਗਾਂ ਤੋਂ ਕੁਝ ਖਬਰਾਂ ਸੁਣਨ ਨੂੰ ਮਿਲੀਆਂ ਕਿ ਰਾਹ ਜਾਂਦੇ ਲੋਕਾਂ  ਨੂੰ ਕੁਝ ਮਿੰਟਾਂ ਵਿੱਚ ਗੱਲੀ ਲਾ ਕੇ ਲੋਕ ਕਿਵੇ ਆਪਣੇ ਵੱਸ ਵਿੱਚ ਕਰ ਲੈਂਦੇ ਹਨ ਤੇ ਫਿਰ ਉਸ ਉੱਪਰ ਆਪਣੀ ਮਨ ਮਰਜੀ ਕਰਦੇ ਹਨ । ਐਸਾ ਕਿਹੜਾ ਨਸ਼ਾਂ ਹੋ ਸਕਦਾ ਹੈ ਕਿ ਮੈ ਉਸ ਨੂੰ ਖੋਜ ਰਹੀ ਸੀ ਕਿ  ਮਿੱਤਰ ਜੋ ਬੰਗਲਾਦੇਸ਼ ਨਾਲ ਸੰਬੰਧਿਤ ਸੀ ਉਸ ਨੇ ਵੀ ਦੱਸਿਆਂ ਕਿ ਉਹਨਾਂ ਦੇ ਦੇਸ਼ ਵੀ ਐਸੀਆ ਘਟਨਾਵਾਂ ਘੱਟ ਰਹੀਆਂ ਹਨ ਮੈ ਇੰਟਰਨੈੱਟ ਤੇ ਇਸ ਦੀ ਜਾਣਕਾਰੀ ਇੱਕਤਰ ਕਰਨ ਦੀ ਕੋਸ਼ਿਸ਼ ਕੀਤਿ ਤਾਂ ਪਤਾ ਲੱਗਾ ਕਿ ਇਹ ਦਵਾਈ ਤਰਲ ਅਤੇ ਪਾਊਡਰ ਦੋਵਾਂ ਰੂਪਾਂ ਵਿੱਚ ਉਪਲਬਧ ਹੈ। ਅਪਰਾਧਿਕ ਇਰਾਦੇ ਨਾਲ ਇਸ ਨਸ਼ੀਲੇ ਪਦਾਰਥ ਨੂੰ ਕਾਗਜ਼, ਕੱਪੜੇ, ਹੱਥ ਜਾਂ ਮੋਬਾਈਲ ਦੀ ਸਕਰੀਨ 'ਤੇ ਲਗਾਉਣ ਨਾਲ ਇਸ ਦੀ ਖੁਸ਼ਬੂ ਕਿਸੇ ਦੇ ਵੀ ਮਨ ਨੂੰ ਕੁਝ ਸਮੇਂ ਲਈ ਕਾਬੂ ਕਰ ਸਕਦੀ ਹੈ ।
ਇਸਦੀ ਰਸਾਇਣਕ ਜਾਂਚ ਦੱਸਦੀ ਹੈ ਕਿ, ਸਕੋਪੋਲਾਮਾਈਨ, ਪੋਟਾਸ਼ੀਅਮ ਸਾਇਨਾਈਡ ਅਤੇ ਕਲੋਰੋਫਾਰਮ ਇੱਕਠੇ ਕੀਤੇ ਹਨ । ਬਹੁਤ ਸਾਰੇ ਲੋਕ ਇਸਨੂੰ ਸ਼ੈਤਾਨ ਦਾ ਸਾਹ ਕਹਿੰਦੇ ਹਨ, ਹੁਣ ਤੱਕ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ਾ ਤਸਕਰ ਕੋਰੀਅਰ ਜਾਂ ਹੋਰ ਤਰੀਕਿਆਂ ਨਾਲ ਇਨ੍ਹਾਂ ਨਸ਼ੀਲੀਆਂ ਦਵਾਈਆਂ ਨੂੰ ਦੇਸ਼ 'ਚ ਲਿਆ ਰਹੇ ਹਨ।
ਸਕੋਪੋਲਾਮਾਈਨ ਅਸਲ ਵਿੱਚ ਇੱਕ ਸਿੰਥੈਟਿਕ ਡਰੱਗ ਹੈ। ਇਸਦੀ ਵਰਤੋਂ ਮੈਡੀਕਲ ਵਿਗਿਆਨ ਵਿੱਚ ਦਵਾਈਆਂ ਬਣਾਉਣ ਵਿੱਚ ਕੀਤੀ ਜਾਂਦੀ ਹੈ। ਇਸਦੀ ਵਰਤੋਂ ਉਲਟੀ, ਮੋਸ਼ਨ ਸਿਕਨੇਸ ਅਤੇ ਕੁਝ ਮਾਮਲਿਆਂ ਵਿੱਚ ਓਪਰੇਸ਼ਨਾਂ ਤੋਂ ਬਾਅਦ ਪੀੜਤ ਮਰੀਜ਼ਾਂ ਲਈ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ।
ਸਕੋਪੋਲਾਮਾਈਨ ਨੂੰ ਕੁਦਰਤੀ ਪਦਾਰਥਾਂ ਵਿੱਚ ਕੁਝ ਹੋਰ ਸਮੱਗਰੀ ਮਿਲਾ ਕੇ ਨਕਲੀ ਢੰਗ ਨਾਲ ਤਿਆਰ ਕੀਤਾ ਜਾਂਦਾ ਹੈ। ਇਹ ਤਰਲ ਅਤੇ ਪਾਊਡਰ ਦੋਵਾਂ ਰੂਪਾਂ ਵਿੱਚ ਉਪਲਬਧ ਹੈ। ਇਸ ਦੀ ਤਿਆਰੀ ਲਈ ਮਹੱਤਵਪੂਰਨ ਜਾਂ ਮੂਲ ਸਮੱਗਰੀ ਧਤੂਰਾ ਦੇ ਫੁੱਲ ਤੋਂ ਮਿਲਦੀ ਹੈ।
ਇਹ ਵੀ ਸੁਣਨ ਵਿੱਚ ਆਉਦਾ ਹੈ ਕਿ ਪੁਰਾਤਨ ਸਮੇਂ ਲੋਕਾਂ ਨੂੰ ਪਾਗਲ ਬਣਾਉਣ ਲਈ, ਧਤੂਰੇ ਨੂੰ ਪੀਸ ਕੇ ਦੁੱਧ ਵਿੱਚ ਪਾ ਦਿੱਤਾ ਜਾਂਦਾ ਸੀ। ਧਤੂਰਾ ਦਾ ਫੁੱਲ ਇੱਕ ਕਿਸਮ ਦਾ ਜ਼ਹਿਰ ਹੈ। ਇਸ ਵਿੱਚੋਂ ਕੁਝ ਹਿੱਸਾ ਕੱਢ ਕੇ ਸਕੋਪੋਲਾਮਾਈਨ ਨੂੰ ਸਿੰਥੈਟਿਕ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ।"ਖਬਰਾਂ ਦੱਸਦੀਆਂ ਹਨ ਕਿ ਡਰੱਗ ਗੈਂਗ ਮੈਕਸੀਕੋ ਵਿੱਚ ਇਸ ਦਵਾਈ ਦਾ ਨਿਰਮਾਣ ਕਰ ਰਹੇ ਹਨ ਅਤੇ ਇਸਨੂੰ ਪੂਰੀ ਦੁਨੀਆ ਵਿੱਚ ਫੈਲਾ ਰਹੇ ਹਨ।"
ਸਕੋਪੋਲਾਮਾਈਨ ਕਦੋਂ ਅਤੇ ਕਿਵੇਂ ਕੰਮ ਕਰਦਾ ਹੈ ?
ਦੂਜੇ ਵਿਸ਼ਵ ਯੁੱਧ ਦੌਰਾਨ ਖੁਫੀਆ ਏਜੰਸੀਆਂ ਦੁਆਰਾ ਸਕੋਪੋਲਾਮਾਈਨ ਦੀ ਵਰਤੋਂ ਦੀ ਇੱਕ ਉਦਾਹਰਣ ਹੈ। ਉਸ ਸਮੇਂ ਇਸ ਨੂੰ ਇੰਜੈਕਸ਼ਨ ਰਾਹੀਂ ਤਰਲ ਰੂਪ ਵਿੱਚ ਵਰਤਿਆ ਜਾਂਦਾ ਸੀ।
"ਸਕੋਪੋਲਾਮੀਨ ਦੀ ਵਰਤੋਂ ਅਜੇ ਵੀ ਇੱਕ ਦਵਾਈ ਦੇ ਤੌਰ 'ਤੇ ਕੀਤੀ ਜਾਂਦੀ ਹੈ।" ਇਹ ਅਸਲੀਅਤ ਹੈ ਕਿ
ਵਿਸ਼ਵ ਯੁੱਧ ਦੌਰਾਨ, ਖੁਫੀਆ ਏਜੰਸੀਆਂ ਨੇ ਦੁਸ਼ਮਣ ਤੋਂ ਪੁੱਛਗਿੱਛ ਕਰਨ ਲਈ ਇਸ ਨੂੰ ਸੱਚਾਈ ਦੇ ਸੀਰਮ ਵਜੋਂ ਵਰਤਿਆ। ਯਾਨੀ ਇਸ ਦਵਾਈ ਦਾ ਟੀਕਾ ਲੱਗਣ ਦੀ ਸੂਰਤ ਵਿੱਚ ਸਬੰਧਤ ਵਿਅਕਤੀ ਸੱਚ ਬੋਲਣਾ ਸ਼ੁਰੂ ਕਰ ਦੇਵੇਗਾ। ਇਸ ਦਾ ਕਾਰਨ ਇਹ ਸੀ ਕਿ ਉਹ ਆਪਣੇ ਮਨ 'ਤੇ ਕਾਬੂ ਗੁਆ ਬੈਠਦਾ ਸੀ। ਉਹ ਦੂਜਿਆਂ ਦੇ ਵੱਸ ਵਿਚ ਆ ਜਾਂਦਾ ਸੀ ਅਤੇ ਉਸ ਨੂੰ ਸੁਣਨ ਅਤੇ ਮੰਨਣ ਲੱਗ ਪੈਂਦਾ ਸੀ।"
, "ਜਦੋਂ ਤੁਸੀਂ ਕਿਸੇ ਨੂੰ ਸੱਚਾਈ ਨੂੰ ਬਾਹਰ ਲਿਆਉਣ   ਲਈ ਇਸਦੀ ਵਰਤੋਂ ਕਰਦੇ ਹੋ, ਤਾਂ ਇਹ ਸੱਚ ਸੀਰਮ ਹੈ। ਪਰ ਜਦੋਂ ਤੁਸੀਂ ਕਿਸੇ ਨੂੰ ਪਾਊਡਰ ਦੇ ਰੂਪ ਵਿੱਚ ਇਸਦੀ ਖੁਸ਼ਬੂ ਨੂੰ ਸਾਹ ਲੈਣ ਲਈ ਮਜਬੂਰ ਕਰਦੇ ਹੋ, ਤਾਂ ਇਹ 'ਸ਼ੈਤਾਨ ਦਾ ਸਾਹ' ਜਾਂ 'ਸ਼ੈਤਾਨ ਦਾ ਸਾਹ ਹੈ। ਇਸੇ ਤਰ੍ਹਾਂ, ਜਦੋਂ ਇਹ ਦਿਲ ਕੱਚਾ ਹੋਣਾ, ਉਲਟੀਆਂ ਜਾਂ ਮੋਸ਼ਨ ਬਿਮਾਰੀ ਦੇ ਮਾਮਲਿਆਂ ਵਿੱਚ ਵਰਤਿਆ ਜਾਂਦਾ ਹੈ, ਤਾਂ ਇਹ ਅਸਲ ਵਿੱਚ ਇੱਕ ਦਵਾਈ ਵਜੋਂ ਵਰਤਿਆ ਜਾਂਦਾ ਹੈ।
ਧੋਖਾਧੜੀ ਜਾਂ ਧੋਖਾਧੜੀ ਦੇ ਮਾਮਲਿਆਂ ਵਿੱਚ, ਸਕੋਪੋਲਾਮਾਈਨ ਮੁੱਖ ਤੌਰ 'ਤੇ ਪਾਊਡਰ ਦੇ ਰੂਪ ਵਿੱਚ ਵਰਤਿਆ ਜਾ ਰਿਹਾ ਹੈ। ਇਸ ਨੂੰ ਵਿਜ਼ਿਟਿੰਗ ਕਾਰਡ, ਕਾਗਜ਼, ਕੱਪੜੇ ਜਾਂ ਮੋਬਾਈਲ ਦੀ ਸਕਰੀਨ 'ਤੇ ਲਗਾ ਕੇ ਬਹੁਤ ਹੀ ਚਲਾਕੀ ਨਾਲ ਪੀੜਤ ਦੇ ਨੱਕ ਦੇ ਸਾਹਮਣੇ ਲਿਆਂਦਾ ਜਾਂਦਾ ਹੈ।
''ਇਹ ਨਸ਼ਾ ਵਿਅਕਤੀ ਦੇ ਸਾਹ ਲੈਣ ਦੀ ਸੀਮਾ ਦੇ ਅੰਦਰ ਉਦੋਂ ਆਉਂਦਾ ਹੈ ਜਦੋਂ ਇਹ ਉਸ ਦੇ ਨੱਕ ਤੋਂ ਚਾਰ ਤੋਂ ਛੇ ਇੰਚ ਦੀ ਦੂਰੀ 'ਤੇ ਆਉਂਦਾ ਹੈ, ਯਾਨੀ ਕਿ ਕਿਸੇ ਨੂੰ ਇਸ ਦਾ ਸ਼ਿਕਾਰ ਹੋਣ 'ਤੇ ਉਸ ਦੇ ਮੂੰਹ 'ਚ ਦਵਾਈ ਨਹੀਂ ਪਾਉਣੀ ਪੈਂਦੀ ਹੈ।'' ਨੱਕ ਤੋਂ ਚਾਰ ਤੋਂ ਛੇ ਇੰਚ ਦੀ ਦੂਰੀ ਰੱਖਣੀ ਜ਼ਰੂਰੀ ਹੈ।
"ਇਹ ਸਾਹ ਲੈਣ ਦੇ 10 ਮਿੰਟ ਦੇ ਅੰਦਰ ਜਾਂ ਇਸ ਤੋਂ ਪਹਿਲਾਂ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਬਾਅਦ, ਯਾਦਦਾਸ਼ਤ ਅਤੇ ਦਿਮਾਗ ਸੁਚੇਤ ਤੌਰ 'ਤੇ ਕੰਮ ਨਹੀਂ ਕਰ ਸਕਦੇ। ਕੁਝ ਲੋਕਾਂ ਨੂੰ ਇਸਦੇ ਪ੍ਰਭਾਵ ਤੋਂ ਬਾਅਦ ਕੁਦਰਤੀ ਹੋਣ ਲਈ ਇੱਕ ਘੰਟਾ ਲੱਗ ਜਾਂਦਾ ਹੈ, ਜਦੋਂ ਕਿ ਕੁਝ ਲੋਕ ਤਿੰਨ-ਚਾਰ ਘੰਟੇ ਆਪਣੀ ਕੁਦਰਤੀ ਸਥਿਤੀ ਵਿੱਚ ਵਾਪਸ ਨਹੀਂ ਆ ਸਕਦੇ ਹਨ। "
ਸਕੋਪੋਲਾਮਾਈਨ ਆਨਲਾਈਨ ਵੇਚੀ ਜਾ ਰਹੀ ਹੈ। ਇਸ ਦਵਾਈ ਨੂੰ ਦੇਸ਼ ਵਿੱਚ ਲਿਆਉਣ ਲਈ ਕੋਰੀਅਰ ਸੇਵਾ ਦੀ ਸਭ ਤੋਂ ਵੱਧ ਵਰਤੋਂ ਕੀਤੀ ਜਾ ਰਹੀ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਇਸ ਗੱਲ ਦੀ ਵੀ ਜਾਂਚ ਕਰ ਰਹੀਆਂ ਹਨ ਕਿ ਕੋਈ ਇੱਥੇ ਸਕੋਪੋਲਾਮਾਈਨ ਨੂੰ ਦਵਾਈ ਦੇ ਕੱਚੇ ਮਾਲ ਵਜੋਂ ਲਿਆ ਰਿਹਾ ਹੈ ਜਾਂ ਕਾਨੂੰਨੀ ਖਾਮੀਆਂ ਦਾ ਫਾਇਦਾ ਉਠਾ ਕੇ।
ਪਰ ਸਭ ਤੋਂ ਵੱਡਾ ਖਦਸ਼ਾ ਇਹ ਹੈ ਕਿ ਇਸ ਸਮੇਂ ਦੌਰਾਨ ਸਕੋਪੋਲਾਮਾਈਨ ਦੀ ਵਰਤੋਂ ਰਾਹੀਂ ਧੋਖਾਧੜੀ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਹਨ ਅਤੇ ਬਹੁਤ ਸਾਰੇ ਲੋਕ ਆਪਣੀ ਬੱਚਤ ਗੁਆ ਰਹੇ ਹਨ।