Rajwinder Raunta

ਚਾਨਣਾਂ ਦਾ ਕਾਲਾ ਭਵਿੱਖ ਕਰਨ ਵਾਲਾ ਸਰਕਾਰ ਦਾ ਤੁਗਲਕੀ ਫ਼ੈਸਲਾ - ਰਾਜਵਿੰਦਰ ਰੌਂਤਾ

ਅਧਿਆਪਕ ਕੌਮ ਦੇ ਸਿਰਜਣਹਾਰ ਹੁੰਦੇ ਹਨ ਦੇਸ਼ ਦਾ ਭਵਿੱਖ ਵੀ  ਇਹਨਾਂ ਨੇ ਹੀ ਸੰਵਾਰਨਾ ਹੁੰਦਾ ਹੈ। ਅਧਿਆਪਕ ਸਮਾਜ ਦਾ ਸਭ ਤੋਂ ਸਤਿਕਾਰਤ ਵਰਗ ਹੁੰਦਾ ਹੈ ਕਿਉਂ ਜੋ ਦੇਸ਼ ਦਾ ਮੁਖੀ ਵੀ ਅਤੇ ਅਦਾਲਤ ਤੇ ਕਾਨੂੰਨ ਦਾ ਮੁਖੀ ਵੀ ਅਧਿਆਪਕ ਤੋਂ ਹੀ ਪੜ੍ਹਿਆ ਹੁੰਦਾ ਹੈ। ਗਿਆਨਵਾਨ ਤੇ ਉਚੇਰੀ ਸੋਚ ਵਾਲੇ ਲੋਕ ਅਧਿਆਪਕ ਦਾ ਸਤਿਕਾਰ ਕਰਦੇ ਹਨ। ਪਰ ਅਜੋਕੀ  ਸਰਕਾਰ ਨੇ ਤੁਗਲਕੀ ਫ਼ੁਰਮਾਨ ਜਾਰੀ ਕਰਕੇ ਤੋਏ ਤੋਏ ਕਰਵਾ ਲਈ ਹੈ।
  ਇਸ ਵਿੱਚ ਕੋਈ ਸ਼ੱਕ ਨਹੀਂ ਕਿ  ਮਾਨਸਿਕ ਤੌਰ ਤੇ ਤੰਦਰੁਸਤ ਅਧਿਆਪਕ ਹੀ ਬੱਚਿਆਂ ਨੂੰ ਸਹੀ  ਵਿਦਿਆ ਦਾਨ ਕਰਕੇ ਚੰਗਾ ਵਿਦਵਾਨ ਬਣਾ ਸਕਦੇ ਹਨ। ਅਧਿਆਪਕ ਦਾ ਹਰ ਪੱਖੋਂ ਖੁਸ਼ਹਾਲ ਹੋਣਾਂ ਹੀ ਚੰਗੇ ਸਮਾਜ ਦੀ ਸਿਰਜਣਾ ਲਈ ਜਰੂਰੀ ਹੈ।
   ਪਰ  ਪੰਜਾਬ ਸਰਕਾਰ ਵੱਲੋਂ ਐਸਐਸਏ ਰਮਸਾ ਅਧਿਆਪਕਾਂ ਦੀਆਂ 75 % ਤਨਖਾਹਾਂ 'ਚ ਕਟੌਤੀ ਲਗਾ ਕੇ  ਅਪਣਾ ਕਰੂਰ ਤੇ ਤੁਗਲਕੀ ਸੋਚ  ਦਾ ਪ੍ਰਗਟਾਵਾ ਕੀਤਾ ਗਿਆ ਹੈ ਇਸ ਨਾਲ ਕੈਪਟਨ ਦੇ ਝੂਠ ਤੇ ਲਾਰੇ ਹੋਰ ਜਵਾਨ ਹੋ ਗਏ ਹਨ। ਸਰਕਾਰ ਨੇ  ਵਿਆਪਕ ਪੱਧਰ ਤੋਏ ਤੋਏ ਕਰਵਾ ਲਈ ਹੈ ਂ ਕੁੱਝ ਅਧਿਆਪਕਾਂ  ਦੇ ਮਨਾਂ  'ਚ ਪਿਆ ਭਰਮ ਵੀ ਖਤਮ ਹੋ ਗਿਆ ਹੋਵੇਗਾ ਕਿ ਦੋਨੋ ਬੋਤਲਾਂ ਚ ਲੇਬਲ ਹੀ ਅਲੱਗ ਹਨ। ਦੋਨੋ ਹੀ ਨਿੱਜੀ ਕਰਨ ਦੇ ਪੱਖੀ ਤੇ ਸਰਮਾਏਦਾਰ ਤੇ ਅੰਤਰਰਾਸ਼ਟਰੀ ਨੀਤੀਆਂ ਲਾਗੂ ਕਰਨ ਦੇ ਪੂਰਕ ਹਨ।     ਪੰਚਾਇਤੀ ਚੋਣਾਂ ਸਿਰ 'ਤੇ ਹਨ ਸੰਸਦ ਵੋਟਾਂ ਵੀ ਨੇੜੇ ਹਨ ਇਸ ਕਰਕੇ  ਇਹ ਗੱਲ ਸਮਝ ਤੋਂ ਬਾਹਰ ਹੈ ਕਿ ਇਹ ਤਗਲਕੀ ਫੈਸਲਾ ਕਿਉਂ ਲਿਆ ਗਿਆ । ਕੀ ਇਹ ਐਸਐਸਏ ਰਮਸਾ ਅਧਿਆਪਕ ਯੋਗ ਨਹੀਂ ਸਨ? ਜੇ ਨਹੀਂ ਤਾਂ ਭਰਤੀ ਕਿਉਂ ਕੀਤੇ ਗਏ /  ਇਹ ਅਧਿਆਪਕ  ਦਹਾਕੇ ਭਰ ਤੋਂ ਂ ਪੜ੍ਹਾ ਰਹੇ ਹਨ। ਇਹਨਾਂ ਨੂੰ ਦਖਣ ਪਰਖਣ ਦੀ ਲੋੜ ਨਹੀਂ ਐਂਕਰੀਮੈਂਟ ਤੇ ਪੱਕੀ ਭਰਤੀ ਦੀ ਜਰੂਰਤ ਹੈ । ਇਹਨਾਂ ਅੀਧਆਪਕਾਂ ਨੇ ਬੀਏ ਬੀਐਸਸੀ ਬੀਐਡ ਦੇ ਕੋਰਸ ਕੀਤੇ ਹਨ ਪੜ੍ਹਾਉਣ ਦੇ ਮਾਪ ਦੰਡ ਪੂਰੇ ਕਰਦੇ ਹਨ।
ਉਹਨਾਂ ਦੀਆਂ ਲੋੜਾ ਖਰਚੇ ਦਿਨ ਬ ਦਿਨ ਵਧ ਰਹੇ ਹਨ ਪਰ ਇਹ ਰਮਸਾ ,ਐਸਐਸਏ ਅਧਿਆਪਕਾਂ ਮਸਾਂ ਮਸਾਂ  ਤੇ ਪੈਂਤੀ ਹਜ਼ਾਰ 'ਤੇ ਪੁੱਜੇ ਹਨ ਹੁਣ ਵਿਚਾਰਿਆਂ ਨੂੰ ਅਨਪੜ੍ਹ ਮਜਦੂਰਾਂ ਦੀ ਸ਼੍ਰੇਣੀ 'ਚ ਲਿਆ ਕਿ ਸੋਸ਼ਣ ਕੀਤਾ ਜਾ ਰਿਹਾ ਹੈ ।  ਕੀ ਉਹਨਾਂ ਦੇ ਖਰਚੇ ਜੀਵਨ ਪੱਧਰ ਵਾਪਸ ਛੜੇ ਛਾਂਟ ਵਾਲੇ ਜੀਵਨ 'ਚ ਆ ਜਾਵੇਗਾ। ਕਈ ਅਧਿਆਪਕਾਂ 'ਤੇ ਮਾਂ ਪਿਉ ਪਤਨੀ ਬੱਚੇ ਪਲਦੇ ਹਨ ਕੀ ਉਹ ਸਾਰੀ ਫੌਜ ਕਿਸਾਨ ਵਾਂਗ ਗਲ਼ਾਂ 'ਚ ਰੱਸੇ ਪਾਵੇਗੀ।  ਅਧਿਆਪਕ ਸਨਮਾਨਤ ਸਖਸ਼ੀਅਤ ਹੁੰਦਾ ਹੈ । ਹਰ ਪੱਖੋਂ ਖੁਸ਼ਹਾਲ ,ਬੇਫ਼ਿਕਰ ਅਧਿਆਪਕ ਤੋਂ ਹੀ ਚੰਗੇ ਹੋਣਹਾਰ ਭਵਿੱਖ ਦੀ ਆਸ ਕੀਤੀ ਜਾ  ਸਕਦੀ ਹੈ।
    ਪਰ ਇਹ ਅਧਿਆਪਕ ਕਦੇ ਤਨਖਾਹ 'ਚ ਦੇਰੀ ਕਦੇ ਗੈਰ ਸਰਕਾਰੀ ਕੰਮ ਵੋਟਾਂ ਮਰਦਮਸ਼ੁਮਾਰੀ ,ਗਿਣਤੀਆਂ ,ਮਿਣਤੀਆਂ 'ਚ ਉਲਝਿਆ ਰਹਿੰਦਾ ਹੈ ਅਤੇ ਲਾਂਗਰੀ ਤੇ ਪੀਅਨ ਤੱਕ ਬਣਦਾ ਹੈ । ਰਿਜਲਟ ਦਾ ਬੋਝ ਦਾਖਲਿਆਂ ਦੀ ਗਿਣਤੀ ਦਾ ਬੋਝ ਤੇ ਕ੍ਰਿਸ਼ਨ ਕੁਮਾਰ ਦਾ ਡਰ ਅਧਿਆਪਕਾਂ ਦਾ ਮਾਨਸਿਕ ਸੰਤੁਲਤ ਗਵਾ ਰਿਹਾ ਹੈ। ਰਹਿੰਦਾ ਖੂੰਹਦਾ ਆਹ ਤਨਖਾਹ 'ਚ ਘਟੋਤਰੀ ਵਾਲਾ ਮਾਮਲਾ ਉਸ ਨੂੰ ਅੰਦਰੋਤੋੜਨ ਵੱਲ ਲੈ ਜਾਵੇਗਾ।  ਚਾਹੀਦਾ ਇਹ ਹੈ ਕਿ ਅਧਿਆਪਕ ਦੀ ਤਨਖਾਹ 'ਤੇ ਐਗਰੀਮੈਂਟ ਲਗਦੀ । ਉਹ ਪੱਕੇ  ਕੀਤੇ ਜਾਂਦੇ ਸਰਕਾਰ ਦੇ ਵਾਅਦਿਆਂ ਨੂੰ ਬੂਰ ਪੈਂਦਾ  ਹੋਇਆ ਉਲਟ,,,,
ਵਿਚਾਰਨ ਵਾਲੀ ਗੱਲ ਹੈ ਕਿ ਮੰਤਰੀਆਂ ,ਵਿਧਾਇਕਾਂ ਦੇ ਲੱਖਾਂ ਰੁਪਏ ਦੇ ਮਹੀਨਾ ਖਰਚੇ ਹੀ ਹਨ ਤਨਖਾਹਾਂ ਵੀ ਭੱਤੇ ਵੀ ਵਧ ਦੇ ਰਹਿੰਦੇ ਹਨ । ਪੈਨਸ਼ਨਾਂ ਵੀ ਜਿਸ ਮੁੱਦੇ ਤੇ ਵਿਰੋਧੀ ਵਿਧਾਇਕ ਵੀ ਇੱਕ ਹੋ ਜਾਂਦੇ ਹਨ। ਕੀ ਉਹ ਵੀ ਤੇ ਬਾਕੀ ਅਦਾਰੇ ਵੀ 75 % ਕਟੌਤੀ ਕਰਨਗੇ ਆਪਣੀਆਂ ਤਨਖਾਹਾਂ ਵਿੱਚ ?
  ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਲਈ ਅਧਿਆਪਕ ਦਾ ਮਾਣ ਸਨਮਾਨ ਹੋਣਾ ਚਾਹੀਦਾ ਹੈ ਉੇਸ ਉੱਪਰ ਕੋਈ ਮਾਨਸਿਕ ਬੋਝ ਨਹੀਂ ਹੋਣਗਾ ਚਾਹੀਦਾ। ਉਹ ਆਪਣੇ ਰੈਣ ਬਸੇਰੇ ਦੇ ਕੋਲ ਹੋਣਾ ਚਾਹੀਦਾ ਹੈ। ਵਾਟਾਂ ਵਿੱਚ ਹੀ ਰੁਲਣ ਵਾਲੇ ਪਰਿਵਾਰ ਤੋਂ ਦੂਰ ਅਧਿਆਪਕ ਤੋਂ ਵੀ ਬੱਚਿਆਂ ਦੇ ਮਨ ਬੇਫ਼ਿਕਰੀ ਨਾਲ ਨਹੀਂ ਪੜ੍ਹੇ ਜਾ ਸਕਦੇ। ਆਰਥਿਕ ਬੋਝ ਥੱਲੇ ਦਬਿਆ ਅਧਿਆਪਕ ਜਿੰਦਗੀ ਦੀ ਰੋਜ ਮੱਰਾ ਦੀਆਂ ਲੋੜਾਂ ਖਰਚਿਆਂ ਦੀ ਜਮਾਂ ਘਟਾਉ ਕਰਦਿਆ ਕਿਵੇਂ ਪੜ੍ਹਾਵੇਗਾ। ਸਮੇ ਦੀ ਲੋੜ ਹੈ ਕਿ  ਪੀੜਤ ਅਧਿਆਪਕਾਂ ਨੂੰ ਐਂਕਰੀਮੈਂਟ ਲਗਾ ਕੇ ਪੂਰੀ ਤਨਖਾਹ ਤੇ ਪੱਕਾ ਕੀਤਾ ਜਾਵੇ।ਜਿਸ ਨਾਲ ਸਰਕਾਰ ਦੇ ਝੂਠੇ ਲਾਰੇ ਗੱਪਾਂ ਦੀ ਸਿਆਸਤ ਵਿੱਚ ਇੱਕ ਤਾਂ ਸਚਾਈ ਹੋਵੇਗੀ। ਨਿਯਮਾਂ ਮੁਤਾਬਕ ਵੀ ਕਿਸੇ ਅਧਿਆਪਕ ਕਰਮਚਾਰੀ ਦੀ ਤਨਖਾਹ ਘਟਾਈ ਨਹੀਂ ਜਾ ਸਕਦੀ ਅਧਿਆਪਕਾਂ ਨਾਲ ਖੱਜਲ ਖੁਆਰੀ ਅਨਿਆ ਆਪਣੇ ਤੇ ਸਮਾਜ ਨਾਲ ਧੋਖਾ ਹੈ। ਅਧਿਆਪਕ ਮੋਤੀ ਬਾਗ ਮੂਹਰੇ ਮਰਨ ਵਰਤ 'ਤੇ ਬੈਠ ਰਹੇ ਹਨ ਕੈਪਟਨ ਵਿਰੋਧੀ ਤੇ ਅਧਿਆਪਕ ਪੱਖੀ ਲਹਿਰ ਲੋਕ ਲਹਿਰ ਬਣ ਰਹੀ ਹੈ। 
ਕੈਪਟਨ ਸਰਕਾਰ ਕੋਲ ਸੁਨਹਿਰੀ ਮੌਕਾ ਹੈ ਵੇਲਾ ਸੰਭਾਲਣ ਦਾ ਅਤੇ ਜੱਸ ਖੱਟਣ ਦਾ। ਇਹ ਅਧਿਆਪਕ , ੇਇਹਨਾਂ ਅਧਿਆਪਕਾਂ  ਦੇ ਮਾਪੇ ਰਿਸ਼ਤੇਦਾਰ ਪਰਿਵਾਰ ਵੀ ਧੰਨਵਾਦੀ ਹੋਣ ਗੇ ਨਹੀਂ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਨਤੀਜੇ ਬਦਲ ਸਕਦੇ ਹਨ ਲੱਕੜ ਦੀ ਹਾਂਡੀ ਵੀ ਵਾਰ ਵਾਰ ਨਹੀਂ ਚੜ੍ਹਦੀ।   ਰਾਜਵਿੰਦਰ ਰੌਂਤਾ ,ਰੌਂਤਾ (ਮੋਗਾ)9876486187

ਖਾਕੀ ਤੇ ਕਾਲ਼ਾ ਦਾਗ - ਰਾਜਵਿੰਦਰ ਰੌਂਤਾ 

ਪਿਛਲੇ ਦਿਨੀਂ ਅੰਮ੍ਰਿਤਸਰ ਜਿਲ੍ਹੇ ਦੇ ਸ਼ਹਿਜ਼ਾਦੀ ਚ  ਪੁਲਿਸ ਵੱਲੋਂ ਇੱਕ ਅੌਰਤ ਨੂੰ ਜੀਪ ਦੀ ਛੱਤ ਲੱਦ ਕੇ ਪਿੰਡ ਚ ਘੁਮਾਉਣ ਦੀ ਨਿੰਦਾਯੋਗ ਘਟਨਾ ਨੇ ਪੁਲਿਸ ਦੀ ਵਰਦੀ ਤੇ ਇਕ ਵਾਰ ਫਿਰ ਕਾਲਾ ਧੱਬਾ ਲਗਾ ਦਿੱਤਾ ਹੈ। ਵਿਚਾਰਨ ਵਾਲੀ ਗੱਲ ਹੈ ਕਿ ਅਜਿਹੀਆਂ ਘਟਨਾਵਾਂ ਪੁਲਿਸ ਵਲੋਂ ਕੀਤੀਆਂ ਜਾਂਦੀਆਂ ਹਨ ਜੋ ਅਜੋਕੇ ਸਮੇਂ ਚ ਸੋਚਨਯੋਗ ਵੀ ਨਾ ਹੋਣ।ਇਹ ਕਹਿਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਇਸ ਘਟਨਾ ਚ ਡੱਬੂ ਕੰਧ ਤੇ ਵਾਲੀ ਗੱਲ  ਹੋਵੇਗੀ।
ਜੀ ਹਜੂਰੀ ਤੇ ਆਕਾ  ਖੁਸ਼ ਕਰਨ ਜਾਂ ਚਾਂਦੀ ਦੀ ਜੁੱਤੀ ਦਾ ਮੁੱਲ ਤਾਰਨ ਲਈ ਅਜਿਹੀ ਘਟਨਾ ਨੂੰ ਅੰਜਾਮ ਦੇ ਦਿੱਤਾ ਜਾਪਦਾ ਹੈ। ਜਿਸ ਦਾ ਖਮਿਆਜਾ ਕਿੰਝ ਭੁਗਤਣਾ ਪਵੇਗਾ ਸ਼ਾਇਦ ਮੌਕੇ ਦੇ ਜਿੰਮੇਵਾਰ ਅਮਲੇ ਦੇ  ਦਿਮਾਗ ਚ ਵੀ ਨਾ ਆਇਆ ਹੋਵੇ। ਇਸ ਘਟਨਾ ਨੇ ਪੰਜਾਬ ਪੁਲਿਸ ਦਾ ਨੱਕ ਕੌਮਾਂਤਰੀ ਪੱਧਰ ਤੇ ਕਟਾ ਦਿੱਤਾ ਹੈ ਪੰਜਾਬੀਆਂ ਦਾ ਵੀ।ਕਿ ਅਜਿਹੀ ਹੈ ਪੰਜਾਬ ਪੁਲਿਸ ਤੇ ਅਜਿਹੇ ਵੀ ਹਨ ਪੰਜਾਬ ਚ ਲੋਕ ?
ਕੀ ਘਟਨਾ ਨਾਲ ਸਬੰਧਤ  ਸਾਰੇ ਮੁਲਾਜ਼ਮਾਂ ਚ ਕਿਸੇ ਦੇ ਮਨ ਚ ਨਾ ਆਈ ਕਿ ਜੋ ਇਹ ਹੋਣ ਲੱਗਿਆ ਇਹਦਾ ਹਸ਼ਰ ਕੀ ਹੋਵੇਗਾ?
ਹੁਣ ਅਸੀਂ ਅਨਪੜ੍ਹ ਗਵਾਰ ਨਹੀਂ ਹਾਂ ।ਸੋਸ਼ਲ ਤੇ ਇਲੈਕਟ੍ਰਾਨਕ ਮੀਡੀਆ ਨੇ ਸਭ ਨੂੰ ਜਾਗਰੂਕ ਕੀਤਾ ਹੋਇਆ ਹੈ ।ਭੋਰਾ ਜਿੰਨੀ ਕੁਤਾਹੀ ਦੀ ਵੀਡੀਉ ਵੀ ਦਿੱਲੀ ਦੱਖਣ ਤੱਕ ਘੁੰਮ ਜਾਂਦੀ ਹੈ। 
ਪੁਲਿਸ ਵਿਭਾਗ ਅਕਸਰ ਹੀ ਮਹਿਕਮੇਂ ਨੂੰ ਚੁਸਤ ਫੁਰਤ ਕਰਨ ਦੀਆਂ ਗੱਲਾਂ ਤੇ ਸਮਾਗਮ ਆਦਿ ਕਰਦਾ ਆ ਰਿਹਾ ਹੈ। ਸਮਾਜ ਵਿਰੋਧੀ ਅਨਸਰਾਂ ਦੀਆਂ ਫੋਨ ਕਾਲਿੰਗ ਰਾਹੀਂ ਮੁਲਜ਼ਮ ਨੂੰ ਨੱਪਣ ਦੇ ਬੜੇ ਹੀ ਵਿਦੇਸ਼ ਪੱਧਰੀ ਢੰਗ ਤਰੀਕੇ ਵਿਕਸਤ ਹੋ ਰਹੇ ਨੇ। ਹਰ ਮੁਲਾਜ਼ਮ ਤੇ ਮੁਲਜ਼ਮ ਕੋਲ ਐਂਡਰਾਇਡ ਫੋਨ ਵੀ ਹੈ। ਫ਼ਿਲਮਾਂ ਰਾਹੀਂ ਵੀ ਅਤੇ ਵੈਸੇ ਵੀ ਭਾਰਤ ਤੇ ਵਿਦੇਸ਼ ਤੱਕ ਪੰਜਾਬ ਪੁਲਿਸ ਦੀ ਝੰਡੀ ਹੁੰਦੀ ਹੈ।
ਪਰ ਕੁਝ ਜਣਿਆਂ ਦੀ ਬੇਵਕੂਫੀ ਨਾਲ ਕੌਮਾਂਤਰੀ ਪੱਧਰ ਦੇ ਸਵਾਲਾਂ ਦਾ ਸਾਰਿਆਂ ਨੂੰ ਸਾਹਮਣਾ ਕਰਨਾ ਪੈਣਾ ਹੈ। ਇਸ ਘਟਨਾ ਤੋਂ ਸਬਕ ਲੈਣ ਦੀ ਲੋੜ ਹੈ ਇਹ ਪੁਲਿਸ ਨਵੇਂ ਮੁੰਡਿਆ ਦੇ ਨਾਲ ਨਾਲ ਖੂੰਡੀ ਸੋਚ ਤੇ ਅੱਧਖੜ੍ਹ ਜਵਾਨਾਂ ਨੂੰ ਵੀ ਨੈਤਿਕਤਾ ਦਾ ਪਾਠ ਪੜ੍ਹਾਵੇ। ਹਰ ਕਿਸੇ ਦੀ ਜੇਬ ਚ ਚੋਰੀ ਫੜਨ ਵਾਲਾ ਯੰਤਰ ਹੈ ਇਸ ਨੇ ਕਿੰਨੇ ਰਿਸ਼ਵਤੀਆਂ ,ਗਿੱਦੜ ਕੁੱਟੀਆਂ ਤੇ ਸ਼ਰਾਬੀਆਂ ਕਬਾਬੀਆਂ ਨੂੰ ਜਨਤਕ ਕੀਤਾ ਹੈ। ਜਾਂ ਇਹ ਵੀ ਉਪਜਦਾ ਹੈ ਕਿ ਕੀ ਫਲੌਰ, ਜਹਾਨਖੇਲਾਂ ,ਜਲੰਧਰ ਦੀਆਂ ਟ੍ਰੇਨਿੰਗਾਂ ਚ ਅਜੋਕੇ ਸਮੇਂ  ਦੇ ਹਾਣ ਦੇ ਪਾਠ ਨਹੀਂ ਪੜ੍ਹਾਏ ਜਾਂਦੇ ਹਨ ।ਜਾਂ ਮਹਿਜ ਖਾਨਾਪੁਰਤੀ ਰਹਿ ਜਾਂਦੀ ਹੈ।
 ਸੇਵਾ ਸੁਰੱਖਿਆ ਸਨਮਾਨ ਦਾ ਪੁਰਾਣਾ ਨਾਹਰਾ ਬਹਾਲ ਕਰਨ ਅਤੇ ਕੌਮਾਂਤਰੀ ਪੱਧਰ ਦੀ ਪੁਲਿਸ ਦੇ ਹਾਣ ਦਾ ਬਣਾਉਣ ਲਈ ਉਪਰਾਲਿਆਂ ਦੇ ਨਾਲ ਸਮੂਹ ਮੁਲਾਜ਼ਮਾਂ ,ਅਫ਼ਸਰਾਂ ਨੂੰ ਸਵੈ ਪੜਚੋਲ ਤੇ  ਵਿਸ਼ਲੇਸ਼ਣ ਕਰਨ  ਦੀ ਲੋੜ ਹੈ ਕਿ ਭਵਿਖ ਵਿਚ ਅਜਿਹੀ ਘਟਨਾ ਨਾ ਵਾਪਰੇ ਜਿਸ ਨਾਲ ਸੂਝਵਾਨ ਪੁਲਿਸ ਅਤੇ ਯੋਗ ਮੁਲਾਜ਼ਮਾਂ ਅਫ਼ਸਰਾਂ ਨੂੰ ਵੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਵੇ।
   ਰਾਜਵਿੰਦਰ ਰੌਂਤਾ,ਰੌਂਤਾ ਮੋਗਾ। 9876486187

ਗੁਰੂ ਦਾ ਬੰਦਾ ਹੈ ਜੋਸ਼ੀਲੀ ਇਤਿਹਾਸਕ ਫ਼ਿਲਮ - ਰਾਜਵਿੰਦਰ ਰੌਂਤਾ

ਸਿੱਖ ਇਤਿਹਾਸ ਵਿੱਚ ਸਿੱਖ ਇਤਿਹਾਸ ਨਾਲ ਜੁੜੀਆਂ ਪੰਜਾਬੀ ਫ਼ਿਲਮਾਂ ਦਾ ਗੁਰੂ ਸਹਿਬਾਨਾਂ ਦੀ ਜਿੰਦਗੀ ਅਤੇ ਮਹਾਨ ਇਤਿਹਾਸ ਬਾਰੇ ਜਾਣੂੰ ਕਰਵਾਉਣ  ਦਾ ਮਹੱਤਵਪੂਰਨ ਉਪਰਾਲਾ ਹੁੰਦਾ ਹੈ। ਐਨੀਮੇਸ਼ਨ ਫ਼ਿਲਮ ਚਾਰ ਸਾਹਿਬਜਾਦੇ ਦੀ ਸਫ਼ਲਤਾ ਦੀ ਲੜੀ ਵਿੱਚ ਪਿਛਲੇ ਦਿਨੀ ਜਾਰੀ ਹੋਈ ਫ਼ਿਲਮ ਗੁਰੂ ਦਾ ਬੰਦਾ ਵੀ  ਅੱਜ ਕੱਲ੍ਹ ਚਰਚਾ ਵਿੱਚ ਹੈ।
 ਫ਼ਿਲਮ ਗੁਰੁ ਦਾ ਬੰਦਾ 3ਜੀ ਤਕਨੀਕ 'ਚ ਬਣੀ ਹੋਈ ਇਤਿਹਾਸਕ ਐਨੀਮੇਸ਼ਨ ਫ਼ਿਲਮ ਹੈ। ਇਸ ਦਾ ਨਿਰਮਾਣ ਪ੍ਰੀਤਮ ਫ਼ਿਲਮ ਕੰਪਨੀ ਨੇ ਕੀਤਾ ਹੈ। ਇਹ ਫ਼ਿਲਮ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹੰਦ ਦੀ ਫ਼ਤਿਹ ਦੀ ਮੁਹਿੰਮ 'ਤੇ ਅਧਾਰਤ ਹੈ। ਜਿਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਛੋਟੇ ਸਹਿਬਜਾਦਿਆਂ ਦੀ ਸ਼ਹਾਦਤ ਦਾ ਬਦਲਾ  ਇੱਟ ਨਾਲ ਇੱਟ ਖੜਕਾ ਕੇ ਲਿਆ ਹੈ। ਸਰਹੰਦ ਦੀ ਗਾਥਾ ਸਿੱਖ ਇਤਿਹਾਸ ਵਿੱਚ ਵੈਰਾਗ,ਦੁੱਖ, ਗੁੱਸਾ ਤੇ ਸੋਗ ਦਾ ਸੁਮੇਲ ਹੈ। ਬਹੁਤ ਹੀ ਜੋਸ਼ੀਲੀ ਭਾਵਨਾਤਮਕ ਫ਼ਿਲਮ ਗੁਰੂ ਦਾ ਬੰਦਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦੀ ਨੀਹ ਵੀ ਰੱਖੀ ਹੈ। ਇਤਿਹਾਸਕ ਤੇ ਧਾਰਮਿਕ ਫ਼ਿਲਮ ਦੀ ਸਕਰਿਪਟ ਸਤਨਾਮ ਚਾਨਾ ਨੇ ਲਿਖੀ ਹੈ। ਐਨੀਮੇਸ਼ਨ ਨਿਰਦੇਸ਼ਨ ਜਸਵਿੰਦਰ ਚਾਨਾ ਨੇ ਦਿੱਤਾ। ਦਲੇਰ ਮਹਿੰਦੀ ਦੇ ਖੂਬਸੂਰਤ ਅਵਾਜ਼ ਦੇ ਗੀਤ ਫ਼ਿਲਮ ਦਰਸ਼ਕਾਂ ਦੇ ਮਨਾਂ ਨੂੰ ਹੋਰ ਵੀ ਪ੍ਰਭਾਵਤ ਕਰਦੇ ਹਨ। ਫ਼ਿਲਮ ਦੇ ਦ੍ਰਿਸ਼ ਅਵਾਜ਼ ਐਨੀਮੇਸ਼ਨ ਕਲਾਕਾਰੀ ਦਿਲ ਟੁੰਬਵੀ ਹੈ। ਅਜੋਕੇ ਸਮੇਂ ਵਿੱਚ ਜਦੋਂ ਸਿੱਖ ਇਤਿਹਾਸ ਨੂੰ ਤੋੜ ਮਰੋੜ ਕਰਨ ਜਵਾਨੀ ਨੂੰ ਨਸ਼ਿਆਂ ਤੇ ਲਗਾਉਣ ਵਿਰਸੇ ਤੋਂ ਦੂਰ ਕਰਨ ਦੀਆਂ ਮਾੜੀਆਂ ਕੋਸ਼ਿਸ਼ਾਂ ਹੋ ਰਹੀਆਂ ਹੋਣ ਅਜਿਹੀਆਂ ਫ਼ਿਲਮਾਂ ਹੋਰ ਵੀ ਮਹੱਤਵਪੂਰਨ ਹੁੰਦੀਆਂ ਹਨ, ਰੁਝੇਵੇਂ ਤੇ ਕਾਹਲ਼ ਦੇ ਸਮੇਂ ਵਿੱਚ ਗੁਰੂ ਦਾ ਬੰਦਾ ਰਹੀ ਥੋੜੇ ਸਮੇਂ ਵਿੱਚ ਵੱਡੇ ੲਤਿਹਾਸ ਤੋਂ ਜਾਣੂੰ ਹੋਣ ਦਾ ਸਾਰਥਕ ਤਰੀਕਾ ਹੈ। ਇਹ ਫ਼ਿਲਮ ਗੁਰੂ ਦਾ ਬੰਦਾ ਨੌਜਵਾਨਾਂ ,ਸਕੂਲੀ ਬੱਚਿਆਂ ਨੂੰ ਆਪਣੇ ਗੌਰਵਸ਼ਾਲੀ  ਵਿਰਸੇ ਤੇ ਇਤਿਹਾਸਕ ਪਿਛੋਕੜ ਨਾਲ ਜੋੜਨ ਦਾ ਸ਼ਲਾਘਾਯੋਗ ਉਪਰਾਲਾ ਹੈ। - ਰਾਜਵਿੰਦਰ ਰੌਂਤਾ,ਰੌਂਤਾ (ਮੋਗਾ)

ਅੰਧ ਵਿਸ਼ਵਾਸ਼ ਦਾ ਸ਼ਿਕਾਰ ਹੋਈ ਰੱਖੜੀ - ਰਾਜਵਿੰਦਰ ਰੌਂਤਾ

ਇਸ ਵਾਰ ਵੀ ਸੁਣਿਆ ਹੈ ਕਿ ਪੈਂਚਕਾਂ ਹਨ ਜੋ 25 ਦੀ ਰਾਤ ਤੋਂ 30 ਤਰੀਕ ਤੱਕ ਹਨ ਜਿਸ ਕਰਕੇ ਭੈਣਾਂ ਰੱਖੜੀ ਦੇ  ਦਿਨ ਤੋਂ ਪਹਿਲਾਂ ਹੀ ਵੀਰਾਂ ਦੀ ਸਲਾਮਤੀ ਲਈ ਰੱਖੜੀ ਬੰਨ ਕੇ ਫ਼ਰਜ਼ ਨਿਭਾ ਰਹੀਆਂ ਹਨ । ਰਾਖੀ ਦਾ ਵਚਨ ਦੇਣ ਵਾਲੇ ਭਰਾ ਦਾ ਖੁਦ ਦਾ ਭਵਿਖ ਹਨੇਰੇ ਤੇ ਖਤਰੇ ਵਿਚ ਹੈ।
ਤਕਰੀਬਨ ਹਰ ਵਾਰ ਪੈਂਚਕਾਂ ਜਾਂ ਹੋਰ ਬਲਾ ਛਿੜਦੀ ਹੈ ਕਿ ਅੰਧ ਵਿਸ਼ਵਾਸੀ ਬੀਬੀਆਂ ਰੱਖੜੀ ਤੋਂ ਅੱਗੋਂ ਪਿੱਛੋਂ ਰੱਖੜੀ ਬੰਨ ਕੇ ਰੱਖੜ ਪੁੰਨਿਆ ਦੀ ਮਹੱਤਤਾ ਨੂੰ ਵੀ ਘੱਟ ਕਰ ਦਿੰਦੀਆਂ ਹਨ।
 ਵਿਚਾਰਨ ਵਾਲੀ ਗੱਲ ਹੈ ਕਿ ਐਨੇ ਅੰਧ ਵਿਸ਼ਵਾਸ,ਵਹਿਮ ਭਰਮ  ਮੰਨਣ ਦੇ ਬਾਵਜੂਦ ਵੀਰੇ ਚਿੱਟੇ ਤੇ ਹੋਰ ਨਸ਼ਿਆਂ ਦਾ ਸ਼ਿਕਾਰ ਹੋ ਕਿ ਸਿਵਿਆਂ ਦੇ ਰਾਹ ਪੈ ਰਹੇ ਹਨ । ਕੁਝ ਵੀਰੇ ਹਰ ਰੋਜ  ਹਾਦਸਿਆਂ ਆਦਿ ਰਾਹੀਂ ਆਪਣੀ ਕੀਮਤੀ ਜਵਾਨੀ ਤੋਂ ਹੱਥ ਧੋ ਰਹੇ ਹਨ।
ਮਨੁੱਖ ਨੂੰ ਚੇਤਨਾ ਤੇ  ਜਿੰਦਗੀ ਬਖਸ਼ਣ ਵਾਲੇ ਵਿਗਿਆਨਕ ਪਸਾਰੇ ਦੇ ਬਾਵਜੂਦ ਅਸੀਂ  ਹਜੇ ਵੀ ਮੰਗਲੀਕ, ਗੰਡਮੂਲ ,ਪੈਂਚਕਾਂ ,ਟੇਵੇਆਂ ਗ੍ਰਹਿ ਦੇ ਭਰਮਾ ,ਡਰਾਵਿਆਂ ਚ ਆਕੇ ਪਾਖੰਡੀਆਂ ਦਾ ਘਰ ਭਰ ਰਹੇ ਹਾਂ ।ਜਿਨ੍ਹਾਂ ਨੂੰ ਆਪਣੇ ਅਗਲੇ ਪਲ ਦਾ ਪਤਾ ਨਹੀਂ ਹੁੰਦਾ। ਕੁਝ ਵਿਚਾਰਨ ਤੇ ਚੇਤਨ ਹੋਣ ਦੀ ਲੋੜ ਹੈ।ਸਿੱਖ ਜੱਥੇਬੰਦੀਆਂ ਸ਼੍ਰੋਮਣੀ ਕਮੇਟੀ ਵੀ ਆਪਣਾ ਫਰਜ ਨਿਭਾਵੇ।।
 ਰਾਜਵਿੰਦਰ ਰੌਂਤਾ,ਮੋਗਾ 9876486187

 ਗੁਰੂਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ '550 ਰੁੱਖ ਗੁਰੂ ਦੇ ਨਾਮ' ਵਾਤਾਵਰਣ ਲਹਿਰ ਦੀ  ਸ਼ੁਰੂਆਤ - ਰਾਜਵਿੰਦਰ ਰੌਂਤਾ

ਪੱਤੋ ਹੀਰਾ ਸਿੰਘ ਵਿਚ ਬਣੇਗਾ ਗੁਰੂ ਨਾਨਕ ਬਾਗ
 ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ 13  ਰੁੱਖਾਂ  ਅਨੁਸਾਰ ਲਗਾਏ ਗਏ 400 ਤੋਂ ਵੱਧ ਪੌਦੇ ਤੇ ਰੁੱਖ
                                                      - ਰਾਜਵਿੰਦਰ ਰੌਂਤਾ
      ਵਸ਼ਿੰਗਟਨ ਸਥਿਤ ਸੰਸਥਾ, ਈਕੋਸਿੱਖ ਵੱਲੋਂ ਇੱਕ ਨਿਵੇਕਲੇ ਉਪਰਾਲੇ ਤਹਿਤ ਗੁਰਬਾਣੀ ਦੇ ਆਸ਼ੇ ਅਨੁਸਾਰ, ਪੰਜਾਬ ਵਿੱਚ ਆਪਣੀ ਕਿਸਮ ਦੇ ਪਹਿਲੇ ਹਰਿਆਵਲ-ਭਰਪੂਰ ਬਾਗ ਦੀ ਸ਼ੁਰੂਆਤ 400 ਤੋਂ ਵੱਧ ਰੁਖ ਪੌਦੇ ਲਗਾ ਕੇ ਕੀਤੀ।
      ਗੁਰੂ ਨਾਨਕ ਬਾਗ  ਪੱਤੋ ਹੀਰਾ  ਸਿੰਘ "ਸਿੱਖ ਇਤਿਹਾਸ ਵਿੱਚ ਇਹ ਅਜਿਹਾ ਪਹਿਲਾ ਅਸਥਾਨ ਬਣਨ ਜਾ ਰਿਹਾ ਹੈ ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਈ ਪਰਜਾਤੀਆਂ ਦੇ ਰੁੱਖ ਇੱਕੋ ਥਾਂ ਲਗਾਏ ਗਏ ਹੋਣ। ਕੁੱਲ ਮਿਲਾ 13 ਕਿਸਮਾਂ ਦੇ 400 ਤੋਂ ਵੱਧ ਰੁੱਖ ਲਗਾਏ ਗਏ ਜਿੰਨ੍ਹਾਂ ਵਿੱਚ ਅੰਬ, ਕਿੱਕਰ, ਸਿੰਮਲ, ਬੇਰ, ਮਹੂਆ, ਚੰਦਨ, ਬੋਹੜ ,ਮਜੀਠ ਆਦਿ ਹਨ। ਜੋ ਕਿ ਨਵੀਂ ਪੀੜ੍ਹੀ ਲਈ ਦੁਰਲੱਭ ਵੀ ਹੋਣਗੇ। 
ਇਹ ਪ੍ਰੋਜੈਕਟ ਈਕੋਸਿੱਖ ਵੱਲੋਂ ਗੁਰੂਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ '550 ਰੁੱਖ ਗੁਰੂ ਦੇ ਨਾਮ' ਵਾਤਾਵਰਣ ਲਹਿਰ ਦੇ ਹੇਠ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਹਰ ਇੱਕ ਰੁੱਖ ਦੀ ਪਹਿਚਾਨ ਲਈ ਉਸ ਨਾਲ ਢੁੱਕਦੀ ਗੁਰਬਾਣੀਦੀ ਤੁੱਕ ਦਿੱਤੀ ਗਈ ਹੈ।  ਡਾ. ਬਲਵਿੰਦਰ ਸਿੰਘ ਲੱਖੇਵਾਲੀ ਨੇ   ਗੁਰਬਾਣੀ ਦੇ ਦਰਜ ਰੁੁੱਖਾਂ ਦੀ ਖੋਜ ਅਤੇ ਬਾਗ ਦੀ ਲੈਂਡਸਕੇਪਿੰਗ ਕੀਤੀ ਹੈ।
ਪੱਤੋ ਹੀਰਾ ਸਿੰਘ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਕੁਦਰਤਪ੍ਰਤੀ ਚਾਅ ਅਤੇ ਸੰਵੇਦਨਸ਼ੀਲਤਾ ਕਰਕੇ ਇਹ ਕੰਮਸ਼ੁਰੂ ਹੋਇਆ ਹੈ।
ਜਿਕਰਯੋਗ ਹੈ ਕਿ  ਗੁਰੂ ਨਾਨਕ ਦੇਵ ਜੀ ਦੀਆਂ ਕੁਦਰਤ-ਪ੍ਰੇਮ ਪ੍ਰਤੀ ਦਿੱਤੀਆਂ ਗਈਆਂ ਸਿਖਿਆਵਾਂ ਅਤੇ ਸਿੱਖ ਧਰਮ ਦੇ ਕੁਦਰਤ ਦੇ ਸਬੰਧਾਂ ਵਾਲੇ ਫਲਸਫੇ ਨੂੰ ਸਮੁੱਚੇ ਸੰਸਾਰ ਤੱਕ ਪਹੁੰਚਾਉਣ ਦਾਟੀਚਾਲੈ ਕੇ ਚੱਲੀ ਈਕੋ ਸਿੱਖ  ਸਭ ਤੋਂ ਵਧੀਆ ਢੰਗ ਹੈ। ੲਹ ਪ੍ਰੌਜੈਕਟ ਨਾ ਕੇਵਲ ਪੰਜਾਬ ਬਲਕਿ ਭਾਰਤ ਦੇ ਨਾਲ-ਨਾਲ ਪੂਰੀ ਦੁਨੀਆਂ ਨੂੰ ਸਾਡੇ ਗੁਰੂ ਸਹਿਬਾਨਾਂ  ਦੀ ਵਿਚਾਰਧਾਰਾ ਪ੍ਰਤੀ ਪ੍ਰੇਰਿਤ ਕਰੇਗਾ।
ਪੈਟਲਸ ਦੇ ਸਹਿਯੋਗ ਨਾਲ ਹੋਣ ਵਾਲੇ  ਇਸ ਕਾਰਜ ਵਿੱਚ  ਗੁਰਬਾਣੀ ਤੋਂ ਸੇਧ ਲੈ ਕੇ ਗੁਰੂ ਦੇ ਨਾਮ ਤੇ ਮਨੁੱਖਤਾ, ਧਰਤੀ, ਪਸ਼ੂਆਂ ਅਤੇ ਪ੍ਰਕਿਰਤੀ ਨੂੰ ਬਚਾਉਣ ਲਈ ਰੁੱਖ ਲਗਾਉਣ ਤੋਂ ਵੱਡੀ ਮਾਣ ਵਾਲੀ ਗੱਲ ਸ਼ਾਇਦ ਕੋਈ ਹੋ ਨਹੀਂ ਸਕਦੀ।
 14 ਮਾਰਚ 2012 ਨੂੰ ਪਿੰਡ ਪੱਤੋ ਹੀਰਾ ਸਿੰਘ ਦੇ ਨਿਵਾਸੀਆਂਅ ਤੇ ਪੈਟਲਸਸੰਸਥਾ ਨੇ   13 ਏਕੜ ਜ਼ਮੀਨ ਵਿੱਚ ਵਾਤਾਵਰਣਦੀ ਸੁਰੱਖਿਆ ਦੇ ਮਨੋਰਥਨ ਨਾਲ ਕਾਰਜਸ਼ੁਰੂ ਕੀਤੇ ਸਨ। ਪਾਣੀ ਸੰਭਾਲ ,ਫ਼ੁਹਾਰਾ ਸਿਸਟਮ,ਸੁੰਦਰ ਘਾਹ ਦਾ  ਮੈਦਾਨ ,ਪਾਰਕ ਆਦਿ ਬਣੇ ਹੋਏ ਹਨ।
 ਈਕੋਸਿੱਖ ਸੰਸਥਾ ਦੇ ਕੌਮਾਂਤਰੀ ਪ੍ਰਧਾਨ ਸੁਪਰੀਤ ਕੌਰ ਨੇ ਦੱਸਿਆ ਕਿ ਈਕੋਸਿੱਖ ਸੰਸਥਾ ਵੱਲੋਂ 2019 ਵਿਚ ਆ ਰਹੇ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼-ਪੁਰਬ ਨੂੰ ਸਮਰਪਿਤ, ਪੱਤੋ ਹੀਰਾ ਸਿੰਘ ਦੇ ਸਮੂਹ ਨਗਰ ਨਿਵਾਸੀ ਅਤੇ ਪੱਤੋ ਈਕੋ ਟ੍ਰੀ ਐਂਡ ਲੈਂਡਸਕੇਪ ਸੋਸਾਇਟੀ (ਪੈਟਲਸ) ਦੇ ਸਹਿਯੋਗ ਨਾਲ ਬਣਾਏ ਜਾ ਰਹੇ 'ਗੁਰੂ ਨਾਨਕ ਬਾਗ' ਵਿਚ ਜੋ ਕਿ   5 ਕਿੱਲੇ ਜਮੀਨ  ਵਿੱਚ ਬਣੇਗਾ।
ਧਾਰਮਿਕ ਮਹੱਤਤਾ ਦੇ ਪੱਖ ਤੋਂ ਜਿਲ੍ਹਾ  ਮੋਗਾ ਦੇ ਇਸ ਅਸਥਾਨ ਨੂੰ ਗੁਰੂ ਨਾਨਕ ਦੇਵ ਜੀ ਦੇ ਨਾਲ-ਨਾਲ ਪਾਤਸ਼ਾਹੀ ਛੇਵੀਂ, ਸੱਤਵੀਂ ਅਤੇ ਦਸਵੀਂ ਦੀ ਚਰਨ-ਛੋਹ ਪ੍ਰਾਪਤ ਹੈ।
ਇਸ ਸਮੇਂ  ਸਮੂੰਹ ਸਿੱਖ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 2019 ਵਿੱਚ ਮਨਾਏ ਜਾ ਰਹੇ 550ਵੇਂਪ੍ਰਕਾਸ਼ਪੁਰਬ ਦੇ ਮੌਕੇ ਸੰਸਾਰ   ਭਰ ਵਿੱਚ 1820 ਸਥਾਨਾਂ ਤੇ 10 ਲੱਖ ਰੁੱਖ ਲਗਾਉਣਦਾ ਸੱਦਾ ਦਿੱਤਾ ਗਿਆ ,ਜਿਸ ਨੂੰ ਪਿੰਡਾਂ ਅਤੇ ਸ਼ਹਿਰਾਂ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਇਸ ਸਮੇਂ  ਈਕੋ ਸਿੱਖ ਦੇ ਪ੍ਰੋਜੈਕਟ ਇੰਚਾਰਜ ਰਵਨੀਤ ਸਿੰਘ , ਡਾ.ਰਾਜਵੰਤ ਸਿੰਘ,ਪੇਟਲਜ਼ ਦੇ ਪ੍ਰਧਾਨ ਸੁਖਚੈਨ ਸਿੰਘ ਕਿੱਟੀ,ਅਜਮੇਰ ਸਿੰਘ ਪੰਚ,ਜਗਤਾਰ ਸਿੰਘ ਬਰਾੜ,ਲਾਡੀ ਬਰਾੜ ਆਦਿ ਸਮੇਤ ਈਕੋ ਸਿੱਖ ਸੰਸਥਾ ਦੇ ਸਤਵੀਰ ਕੌਰ,ਕੰਵਲਨੈਣ ਕੌਰ ਤੇ ਰਤਨ ਕੌਰ,ਜਸਕਰਨ ਸਿੰਘ,ਗੁਰਪ੍ਰੀਤ ਕੌਰ,ਭਵਨੀਤ ਸਿੰਘ ,ਸੁਖਮੀਤ ਸਿੰਘ ਆਦਿ  ਵਲੰਟੀਅਰ ਪਿੰਡ ਤੇ ਇਲਾਕੇ ਦੀਆਂ ਸੰਗਤਾਂ ਮੌਜੂਦ ਸਨ। 
           ਰਾਜਵਿੰਦਰ ਰੌਂਤਾ ,ਰੌਂਤਾ (ਮੋਗਾ )9876486187

ਦੋਸਤੀਆਂ - ਰਾਜਵਿੰਦਰ ਰੌਂਤਾ

ਤੁਹਾਡੇ ਜਿਹੇ ਜਨਾਬਾਂ ਵਿੱਚ
ਕਲੀਆਂ ਵਿੱਚ
 ਗੁਲਾਬਾਂ ਵਿਚ
ਹੁਸੀਨ ਦੁਨੀਆਂ ਤੇ
ਦਿਲ ਚ
ਮਚਲਦੇ ਖਾਬਾਂ ਵਿੱਚ
ਦੇਖਦਾ ਹਾਂ ਖੁਦਾ
ਜਦ ਝੌਂਕਾ ਆਵੇ
ਪਿਆਰਾਂ ਦਾ
ਮੂੰਹ ਮੁੜ ਜਾਵੇ
ਕੰਡਿਆਂ ਦਾ
  ਛੁਰੀਆਂ ਦਾ
ਖਾਰਾਂ ਦਾ
ਤੁਸੀਂ ਹੀ ਹੋ ਜਿੰਦਗੀ
ਹੌਂਸਲਾ ਤੇ
ਖੁਸ਼ੀ ਮੇਰੀ
ਕਿਵੇਂ ਸ਼ੁਕਰਗੁਜਾਰ ਨਾ ਹੋਵੇ
  ਭਲਾ ਰਾਜੂ ਰੌਂਤਾ
 ਤੁਹਾਡੇ ਜਿਹੇ
  ਸੱਜਣਾ ਦਾ
  ਦਿਲਦਾਰਾਂ ਦਾ
 ਪਤਝੜ ਰੁੱਤੇ
  ਬਸੰਤ ਬਹਾਰਾਂ ਦਾ।।
ਰਾਜਵਿੰਦਰ ਰੌਂਤਾ,98764086187