Satwinder Kaur Satti

ਮਰਦ ਵੋਮੈਨ ਸ਼ੈਲਟਰ ਅੰਦਰ ਆਉਣੇ ਮਨਾਂ ਹਨ ਦੁਨੀਆ ਵਾਲੇ ਦੂਜੇ ਨੂੰ ਨੰਗਾ ਦੇਖਣਾ ਚਹੁੰਦੇ ਹਨ - ਸਤਵਿੰਦਰ ਕੌਰ ਸੱਤੀ

ਪ੍ਰੀਤ ਦੀ ਮੰਮੀ ਨੇ ਮੇਰਾ ਇੱਕ ਘੰਟਾ ਚੰਗਾ ਜੀਅ ਲਿਆਇਆ। ਇੱਕ ਘੰਟਾ ਖ਼ਰਾਬ ਵੀ ਕੀਤਾ। ਇੰਨੇ ਵਿੱਚ ਮੈਂ ਬਹੁਤ ਕੁੱਝ ਲਿਖ ਲੈਣਾ ਸੀ। ਉਸੇ ਵੇਲੇ ਤੜਕੇ ਬਹੁਤ ਨੀਂਦ ਆਉਂਦੀ ਹੈ। ਇਸ ਨੇ ਪੰਜਾਬੀ ਵਿੱਚ ਗੱਲਾਂ ਮਾਰ ਕੇ ਖ਼ੂਬ ਜੀਅ ਲੁਵਾ ਦਿੱਤਾ ਸੀ। ਪਰ ਜੋ ਚੀਜ਼ ਆਪ ਦੇ ਘਰੋਂ ਲੈਣ ਗਈ। ਲੈਣ ਗਈ ਹੋਈ ਉਹ ਆਪ ਵੀ ਮੁੜ ਕੇ ਨਹੀਂ ਆਈ ਸੀ। ਸ਼ਾਇਦ ਸੋਚਦੀ ਹੋਣੀ ਹੈ। ਇੱਕ ਪੈਕੇਜ ਖ਼ਰਾਬ ਹੋ ਜਾਵੇਗਾ। ਖੋਲਣ ਤੋਂ ਬਗੈਰ ਉਸ ਅਲਜਬਰੇ ਦੀ ਸਮਝ ਨਹੀਂ ਲੱਗਣੀ। ਅੱਜ ਦੀਆਂ ਵਰਕਰ ਦੋਨੇਂ ਹੀ ਗੋਰੀਆਂ ਸਨ। ਸਾਡੀ ਪੰਜਾਬੀ ਸੁਣ ਕੇ ਹਾਸਾ ਠੱਡਾ ਦੇਖ ਕੇ ਉਹ ਵੀ ਦੋਨੇਂ ਕੋਲੇ ਆ ਗਈਆਂ ਸਨ। ਕਿਸੇ-ਕਿਸੇ ਗੱਲ ਦੀ ਉਨ੍ਹਾਂ ਨੂੰ ਸਮਝ ਆ ਰਹੀ ਸੀ। ਕਈ ਲਫ਼ਜ਼ ਮੂੰਹ ਵਿਚੋਂ ਅੰਗਰੇਜ਼ੀ ਦੇ ਨਿਕਲ ਜਾਂਦੇ ਸਨ। ਸਾਨੂੰ ਦੇਖ ਕੇ ਉਹ ਵੀ ਹੱਸ ਰਹੀਆਂ ਸਨ। ਇੱਕ ਗੋਰੀ ਨੇ ਮੈਨੂੰ ਪੁੱਛਿਆ, " ਇਹ ਕੀ ਗੱਲਾਂ ਕਰਦੀ ਸੀ? " ਮੈਂ ਉਸ ਨੂੰ ਦੱਸਿਆ, " ਜੋ ਤੁਸੀਂ ਪਿਛਲੇ ਦਿਨ ਕੌਡਮ ਬਾਥਰੂਮਾਂ ਵਿੱਚ ਰੱਖੇ ਸੀ। ਇਹ ਕਹਿੰਦੀ, " ਹੋਰ ਰੱਖ ਦਿਉ ਮੁੱਕ ਗਏ ਹਨ। " ਦੂਜੀ ਗੋਰੀ ਬੋਲ ਪਈ। ਉਸ ਨੇ ਕਿਹਾ, " ਕੀ ਇਸ ਨੂੰ ਹੋਰ ਚਾਹੀਦੇ ਹਨ? ਮੈਂ ਰੂਮ ਵਿੱਚ ਫੜਾ ਆਉਂਦੀ ਹਾਂ। ਇਸ ਦੇ ਮੂੰਹ ਵਿੱਚ ਤਾਂ ਕੋਈ ਦੰਦ ਨਹੀਂ ਹੈ। "
ਮੈਂ ਉਸ ਨੂੰ ਕਿਹਾ, " ਬੱਚਾ ਨਾਂ ਹੋਵੇ ਤੇਰੇ ਵਰਗੀਆਂ ਤਾਂ ਪੱਕਾ ਇਲਾਜ ਕਰਾ ਕੇ ਰੱਖਦੀਆਂ ਹਨ। ਮੈਨੂੰ ਲੱਗਦਾ ਹੈ। ਸਾਰੇ ਇਹੀ ਲੈ ਗਈ ਹੈ। ਮੁਫ਼ਤ ਦੀ ਗਾਂ ਦੇ ਕੋਈ ਦੰਦ ਨਹੀਂ ਦੇਖਦਾ। ਕਿਸੇ ਨੇ ਕਿਹੜਾ ਇਸ ਨਾਲ ਵਿਆਹ ਕਰਾਉਣਾ ਹੈ? ਜਿਸ ਨੇ ਵਿਆਹ ਕਰਾਇਆ ਹੈ। ਉਹ ਵੀ ਈਦ ਦਾ ਚੰਦ ਹੋ ਗਿਆ ਹੈ। ਇਹ ਕਹਿੰਦੀ ਦੁਬਈ ਵਿਚੋਂ ਦੋ ਸਾਲੀ ਮੁੜਦਾ ਹੈ। ਇੱਕ ਮਹੀਨਾ ਹੀ ਇਸ ਕੋਲ ਆ ਕੇ ਰਹਿੰਦਾ ਹੈ। ਹੁਣ ਚਾਰ ਸਾਲ ਮਿਲਿਆ ਨਹੀਂ ਹੈ। ਇਹ ਚਾਰ ਸਾਲ ਦੀ ਕੈਨੇਡਾ ਵਿੱਚ ਰਹਿ ਰਹੀ ਹੈ। " ਗੋਰੀ ਨੂੰ ਚੰਬਾ ਜਿਹਾ ਲੱਗਾ। ਉਸ ਨੇ ਪੁੱਛਿਆ, " ਕੀ ਦੋ ਸਾਲਾਂ ਵਿੱਚ ਇੱਕ ਮਹੀਨਾ ਹੀ ਇਸ ਕੋਲ ਆ ਕੇ ਰਹਿੰਦਾ ਹੈ? ਫਿਰ ਤਾਂ ਇਹ ਹੌਲੀਡੇ ਮਨਾਉਣ ਵਾਲਾ ਹੋਟਲ ਹੋ ਗਿਆ। " ਮੈਂ ਉਸ ਨੂੰ ਦੱਸਿਆ, " ਜੇ ਕਿਸੇ ਦੀ ਇੰਨੀ ਕੁ ਛੁੱਟੀ ਹੋਵੇ ਇੱਕ ਮਹੀਨੇ ਵਿੱਚ ਤਾਂ ਪੰਜਾਬੀਆਂ ਦੇ ਆਇਆ, ਗਿਆ ਨਹੀਂ ਮੁੱਕਦਾ। ਇੰਨੇ ਸਮੇਂ ਵਿੱਚ ਰਿਸ਼ਤੇਦਾਰਾਂ ਨੂੰ ਹੀ ਮਸਾਂ ਮਿਲ ਹੁੰਦਾ ਹੈ। ਇੰਨੇ ਰਿਸ਼ਤੇਦਾਰ ਇਕੱਠੇ ਹੋ ਜਾਂਦੇ ਹਨ। ਮੰਜਾ ਡਾਹੁਣ ਨੂੰ ਥਾਂ ਨਹੀਂ ਲੱਭਦਾ। ਇਸ ਨੂੰ ਕੌਣ ਪੁੱਛਦਾ ਹੋਣਾ ਹੈ? ਇਹ ਤਾਂ ਸਿਰਫ਼ ਬੱਚੇ ਜੰਮ ਕੇ ਖ਼ਾਨ ਦਾਨ ਚਲਾਉਣ ਨੂੰ ਰੱਖੀ ਹੋਈ ਸੀ। ਬੱਚੇ ਇਕੱਲੀ ਨੇ ਪਾਲ ਦਿੱਤੇ ਹਨ। ਬੱਚੇ ਵੀ ਪਿਉ ਵਰਗੇ ਹੀ ਨਿਕਲਣੇ ਸੀ। ਇਸੇ ਲਈ ਬੱਚਿਆ ਨੇ ਇੱਥੇ ਕੱਢ ਕੇ ਬੈਠਾ ਦਿੱਤੀ ਹੈ। ਜਿਸ ਨੇ ਸਾਰੀ ਉਮਰ ਆਪਣੀਆਂ ਚਲਾਈਆਂ ਹੋਣ, ਉਹ ਫਿਰ ਦੂਜੇ ਦੀ ਧਰੀ ਇੱਟ ਨਹੀਂ ਰਹਿਣ ਦਿੰਦਾ। ਇਹ ਵੀ ਮੈਨੂੰ ਇਕੱਲ-ਖੋਰ ਲੱਗਦੀ ਹੈ। ਤਾਂਹੀਂ ਅਗਲਾ ਘਰ ਨਹੀਂ ਵੜਦਾ। 35 ਸਾਲਾਂ ਵਿੱਚ ਦੁਬਈ ਵਿੱਚ ਕੋਈ ਹੋਰ ਰੱਖ ਲਈ ਹੋਣੀ ਹੈ। ਉਸ ਦੀ ਜਾਇਦਾਦ ਬੱਚੇ ਲੈ ਗਏ। ਨਾਂ ਇਹ ਘਰ ਵਾਲੇ ਦੀ ਨਾਂ ਬੱਚਿਆਂ ਦੀ ਬਣ ਸਕੀ। ਸਿਆਣੇ ਲੋਕ ਉਸ ਘਰ ਔਲਾਦ ਨਹੀਂ ਵਿਆਹਉਂਦੇ। ਜਿਸ ਦੇ ਸਿਰ ਉੱਤੇ ਪਿਉ ਨਾਂ ਹੋਵੇ। ਕਈ ਐਸੇ ਪਰਿਵਾਰਾਂ ਦੇ ਬੱਚੇ ਠੀਠ ਹੁੰਦੇ ਹਨ। ਉਸ ਘਰ ਦੀ ਔਰਤ ਤੇ ਬੱਚੇ ਜ਼ਿਆਦਾ ਲਗਾਮ ਤੋਂ ਬਗੈਰ ਹੁੰਦੇ ਹਨ। ਕਿਸੇ ਦਾ ਡਰ ਨਹੀਂ ਮੰਨਦੇ " ਦੂਜੀ ਗੋਰੀ ਨੇ ਕਿਹਾ, " ਜੇ ਇਸ ਦਾ ਪਤੀ ਕੈਨੇਡਾ ਵਿੱਚ ਚਾਰ ਸਾਲਾਂ ਵਿੱਚ ਨਹੀਂ ਆਇਆ। ਤਾਂ ਉਹ ਇਸ ਨੇ ਕੀ ਕਰਨੇ ਹਨ? ਅਸੀਂ ਕੀ ਲੈਣਾ ਹੈ? ਅਸੀਂ ਹੋਰ ਰੱਖ ਆਉਂਦੀਆਂ ਹਾਂ। ਜੇ ਤੂੰ ਕਹੇ, ਇੱਥੇ ਹੀ ਤੇਰੇ ਕਾਊਟਰ ਉੱਤੇ ਰੱਖ ਦਿੰਦੇ ਹਾਂ। "
ਮੇਰਾ ਉੱਚੀ ਹਾਸਾ ਨਿਕਲ ਗਿਆ। ਮੈਂ ਕਿਹਾ, " ਇਸ ਨੂੰ ਲੋਕ ਵੋਮੈਨ ਸ਼ੈਲਟਰ ਨਾਲ ਜਾਣਦੇ ਹਨ। ਹੁਣ ਕੌਡਮ ਕਲੈਕਸ਼ਨ ਕਹਿਣ ਲੱਗ ਜਾਣਗੇ। ਅਗਲਿਆਂ ਨੂੰ ਇਹ ਵੀ ਦੱਸਦੀਆਂ ਹੋਣੀਆਂ ਹਨ। ਇਹ ਮਿਲਦੇ ਕਿਥੋਂ ਹਨ? ਤਾਂ ਹੀ ਤਾਂ ਸਾਰੇ ਦਰ ਮੱਲੀ ਖੜ੍ਹੇ ਹਨ। " ਪਹਿਲੀ ਗੋਰੀ ਨੇ ਕਿਹਾ, " ਮਰਦ ਵੋਮੈਨ ਸ਼ੈਲਟਰ ਅੰਦਰ ਆਉਣੇ ਮਨਾਂ ਹਨ। ਪਰ ਔਰਤਾਂ ਤਾਂ ਮਰਦਾਂ ਨੂੰ ਮਿਲਣ ਜਾ ਸਕਦੀਆਂ ਹਨ। ਇੱਥੇ ਲੜ ਕੇ ਤਾਂ ਪਤੀਆਂ , ਬੱਚਿਆਂ ਨਾਲ ਆਈਆਂ ਹਨ। ਬੁਆਏ ਫਰਿੰਡ ਨੂੰ ਮਿਲਦੀਆਂ ਰਹਿੰਦੀਆਂ ਹਨ। ਜਦੋਂ ਹੋਰ ਲੱਭਦੀਆਂ ਹਨ। ਤਾਂ ਪਹਿਲੇ ਨੂੰ ਛੱਡਦੀਆਂ ਹਨ। ਮੈਂ ਕਿਹਾ, " ਕੋਈ ਹੀ ਐਸੀ ਵੈਸੀ ਹੁੰਦੀ ਹੈ। ਜ਼ਿਆਦਾ ਤਰ ਔਰਤਾਂ ਜੇ ਲੜਨ ਦੀ ਹਿੰਮਤ ਵੀ ਕਰਦੀਆਂ ਹਨ। ਫਿਰ ਵੀ ਉਸੇ ਦੀ ਝਾਕ ਵਿੱਚ ਰਹਿੰਦੀਆਂ ਹਨ। ਉਹ ਗੋਰੀਆ ਕਾਲੀਆਂ ਵਾਂਗ ਹੋਰ ਮਾਮਲਾ ਨਹੀਂ ਖੜ੍ਹਾ ਕਰਦੀਆਂ। ਜੇ ਮਿਲਣਾ ਵੀ ਹੋਇਆ। ਉਸੇ ਨੂੰ ਸੱਦਣ ਗੀਆਂ। ਜਿਸ ਨੇ ਕੁੱਟ ਕੇ ਘਰੋਂ ਕੱਢੀਆਂ ਹਨ। ਕੇਸ ਅਦਾਲਤਾਂ ਵਿੱਚ ਦੋ ਸਾਲ ਚੱਲਣ ਪਿੱਛੋਂ ਵੀ ਉਸੇ ਦੇ ਮੁੜ ਜਾਂਦੀਆਂ ਹਨ। ਬਹੁਤੀਆਂ ਔਰਤਾਂ ਨੂੰ ਪਤੀ ਮਾਪਿਆ, ਰਿਸ਼ਤੇਦਾਰਾਂ ਨੇ ਲੱਭ ਕੇ ਦਿੱਤੇ ਹਨ। ਰਹੀ ਪਤੀ ਨਾਲ ਜਾਂਦੀਆਂ ਹਨ। ਡਰੀ ਪਤੀ ਮਾਪਿਆ, ਰਿਸ਼ਤੇਦਾਰਾਂ ਤੋਂ ਹਨ। ਬਈ ਕਿਤੇ ਕੋਈ ਗ਼ਲਤੀ ਨਾਂ ਹੋ ਜਾਵੇ। ਜਿਹੜੀਆਂ ਪਹਿਲਾਂ ਆਪ ਮਰਦਾਂ ਨੂੰ ਪਿਆਰ ਕਰ ਕੇ ਵਿਆਹ ਕਰਾਉਂਦੀਆਂ ਹਨ। ਉਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਹੁੰਦਾ ਹੈ। ਉਹ ਐਨੀਆਂ ਆਜ਼਼ਾਦ ਹੋ ਜਾਂਦੀਆਂ ਹਨ। ਮਾਪਿਆ ਦੁਨੀਆ ਦੀ ਪ੍ਰਵਾਹ ਨਹੀਂ ਕਰਦੀਆਂ। ਤਾਸ਼ ਦੇ ਪੱਤਿਆਂ ਵਾਂਗ ਮਰਦ ਬਦਲਦੀਆਂ ਹਨ। "
ਮੈਂ ਅਜੇ ਗੱਲ ਕਰਦੀ ਸੀ। ਪ੍ਰੀਤ ਦੀ ਮੰਮੀ ਸਾਡੇ ਵੱਲ ਤੁਰੀ ਆ ਰਹੀ ਸੀ। ਉਹ ਸਾਡੇ ਕੋਲ ਆ ਗਈ। ਉਸ ਦੀ ਮੁੱਠੀ ਵਿੱਚ ਕੁੱਝ ਸੀ। ਮੈਨੂੰ ਸਮਝ ਲੱਗ ਗਈ ਸੀ। ਉਸ ਕੋਲ ਕੀ ਹੈ? ਉਹ ਬਹੁਤ ਸ਼ਰਮਾ ਰਹੀ ਸੀ। ਉਸ ਨੇ ਕਿਹਾ, " ਮੈਨੂੰ ਗੋਰੀਆਂ ਤੋਂ ਸੰਗ ਲੱਗਦੀ ਹੈ। ਇੰਨਾ ਨੂੰ ਤਾਂ ਕੋਈ ਸ਼ਰਮ ਨਹੀਂ ਹੈ। ਆਪਾਂ ਥੋੜ੍ਹੀ ਇੰਨਾ ਵਰਗੀਆਂ ਬਣਨਾ ਹੈ। ਤੂੰ ਇੱਧਰ ਨੂੰ ਹੋ ਕੇ ਦੇਖ ਲੈ। ਤੇਰਾ ਛੱਕ ਨਿਕਲ ਜਾਵੇਗਾ। " ਮੈਂ ਉਸ ਨੂੰ ਕਿਹਾ, " ਮੈਨੂੰ ਇਹ ਸਮਝਾ, ਇਹ ਗੋਰੀਆਂ ਕਿਹੋ ਜਿਹੀਆਂ ਹੁੰਦੀਆਂ ਹਨ? ਇੰਨਾ ਹੀ ਫ਼ਰਕ ਹੈ। ਇਹ ਗੋਰੀਆਂ, ਗੋਰੇ ਸੱਚ ਗੱਲ ਦੱਸ ਦਿੰਦੇ। ਜੋ ਅਸੀਂ ਦੇਖ ਰਹੇ ਹਾਂ। ਉਹੀ ਇੰਨਾ ਦੀ ਜ਼ਿੰਦਗੀ ਹੈ। ਆਪਣੇ ਸਬ ਕੁੱਝ ਲੁੱਕ-ਛਿਪ ਕੇ ਕਰੀ ਵੀ ਜਾਂਦੇ ਹਨ। ਮੁੱਕਰ ਵੀ ਜਾਂਦੇ ਹਨ। ਹੁਣ ਤੇਰੇ ਪਤੀ ਦੀ ਹੀ ਗੱਲ ਕਰਦੇ ਹਾਂ। ਉਹ ਦੋ ਸਾਲਾਂ ਵਿੱਚ ਇੱਕ ਮਹੀਨਾ ਤੇਰੇ ਕੋਲ ਆਉਂਦਾ ਹੈ। ਕੀ ਤੈਨੂੰ ਇਹੀ ਲੱਗਦਾ ਹੈ? ਬਾਕੀ ਦੇ 23 ਮਹੀਨੇ ਮਾਰੂਥਲ ਬਣ ਜਾਂਦਾ ਹੋਣਾ ਹੈ। ਦੁਬਈ ਵਿੱਚ ਵੀ ਉੱਧਰ ਦੀਆਂ ਗੋਰੀਆਂ ਹਨ। ਕੀ ਉਨ੍ਹਾਂ ਤੋਂ ਤੈਨੂੰ ਆਪ ਦੇ ਪਤੀ ਤੋਂ ਕੋਈ ਖ਼ਤਰਾ ਨਹੀਂ ਹੈ? ਨਾਲੇ ਇਹ ਜੋ ਤੂੰ ਸੰਭਾਲੀ ਫਿਰਦੀ ਹੈ। ਤੂੰ ਕਿਹਨੂੰ ਦੇਣੇ ਹਨ?" ਉਸ ਨੇ ਕਿਹਾ, " ਐਡਾ ਜ਼ੁਲਮ ਨਾਂ ਕਰ। ਮੇਰਾ ਪਤੀ ਮੈਨੂੰ ਬਹੁਤ ਪਿਆਰ ਕਰਦਾ ਹੈ। ਹੁਣ ਪੈਸੇ ਕਮਾਉਣ ਰੋਜ਼ੀ ਰੋਟੀ ਲਈ ਸਾਡੇ ਕਰ ਕੇ ਤੁਰਿਆ ਫਿਰਦਾ ਹੈ। ਬੱਚਿਆਂ ਦੇ ਤਾਏ ਨੇ ਬੱਚੇ ਪਾਲਨ ਵਿੱਚ ਮੇਰੀ ਬਹੁਤ ਮਦਦ ਕੀਤੀ ਹੈ। "
ਮੈਂ ਸਮਝ ਗਈ। ਦੋਨਾਂ ਪਤੀ-ਪਤਨੀ ਨੇ ਜੁਗਾੜ ਫਿੱਟ ਕੀਤਾ ਹੋਇਆ ਸੀ। ਇਸ ਕੋਲ ਜੇਠ ਸੀ। ਉਸ ਕੋਲ ਦੁਬਈ ਵਾਲੀਆਂ ਹਨ। ਉਸ ਦੇ ਸਾਰੇ ਮੂੰਹ ਉੱਤੇ ਬਹੁਤ ਝੁਰੜੀਆਂ ਪਈਆਂ ਹੋਈਆਂ ਸਨ। ਮੈਂ ਉਸ ਨੂੰ ਪੁੱਛਿਆ," ਤੇਰੀ ਉਮਰ ਕਿੰਨੀ ਹੈ? ਤੇਰਾ ਵਿਆਹ ਕਿੰਨੀ ਉਮਰ ਵਿੱਚ ਹੋਇਆ ਸੀ?" ਉਸ ਨੇ ਕਿਹਾ, " ਇਹ ਮੇਰੇ ਮਾਂ-ਬਾਪ ਨੂੰ ਪਤਾ ਹੋਣਾ ਹੈ। ਮੈਨੂੰ ਨਹੀਂ ਪਤਾ। " ਮੈਨੂੰ ਉਸ ਦੀਆਂ ਗੱਲਾਂ ਡਿੱਕ-ਡੋਲੇ ਖਾਂਦੀਆਂ ਦਿਸ ਰਹੀਆਂ ਹਨ। ਕੋਈ ਸਿੱਧਾ ਜੁਆਬ ਨਹੀਂ ਦੇ ਰਹੀ ਸੀ। ਇਹ ਔਰਤਾਂ ਜਿਆਦਾਤਰ ਗੌਰਮਿੰਟ ਤੋਂ ਭੱਤਾ ਲੈ ਕੇ ਬੱਚੇ ਜੰਮੀ ਜਾਂਦੀਆਂ ਹਨ। ਇੰਨਾ ਦੇ ਕੈਨੇਡਾ ਵਿੱਚ ਵੀ 6,7,8 ਤੋਂ ਵੀ ਵੱਧ ਬੱਚੇ ਹਨ। ਘੱਟ ਇਮਕਮ ਹੋਣ ਕਰਕੇ ਇੱਕ ਬੱਚੇ ਦਾ 350 ਡਾਲਰ ਵੀ ਮਿਲਦਾ ਹੈ। ਇਸੇ ਲਈ ਜੌਬ ਨਹੀਂ ਕਰਦੀਆਂ। ਚਾਰ ਬੱਚੇ ਜੰਮਣ ਨਾਲ ਇਮਕਮ 1400 ਡਾਲਰ ਬਣ ਜਾਂਦੀ ਹੈ।
6 ਬੱਚੇ ਪਾਲਨ ਵਾਲੀ ਸਿਧਰੀ ਕਿਵੇਂ ਹੋ ਸਕਦੀ ਹੈ? ਉਹ ਐਡੀ ਭੋਲੀ ਵੀ ਨਹੀਂ ਸੀ। ਪੂਰੀ ਚਾਲੂ ਜ਼ਨਾਨੀ ਸੀ। ਜੋ ਬਗੈਰ ਨੌਕਰੀ ਕੀਤੇ। ਗੌਰਮਿੰਟ ਦਾ ਮਕਾਂਨ ਲਈ ਬੈਠੀ ਸੀ। ਮਹੀਨੇ ਦਾ 800 ਡਾਲਰ ਬਿਲ ਫੇਅਰ ਸਰਕਾਰੀ ਭੱਤਾ ਦਵਾਈਆਂ ਮੁਫ਼ਤ, ਫ਼ਰਨੀਚਰ, ਟੀਵੀ ਘਰ ਦਾ ਸਮਾਨ, ਭੋਜਨ, ਲੈਣ ਲੱਗ ਗਈ ਸੀ। ਐਸੀ ਔਰਤ ਨੇ ਬੱਚਿਆਂ ਤੋ ਕੀ ਕਰਾਉਣਾ ਹੈ? ਨੂੰਹਾਂ ਦੇ ਬੱਚੇ ਸੰਭਾਲਣ ਤੇ ਰਸੋਈ ਕਰਨ ਤੋਂ ਬਚ ਗਈ ਸੀ। ਉਸ ਨੇ ਦੋਨਾਂ ਗੋਰੀਆਂ ਵੱਲ ਉਹਲਾ ਕਰ ਲਿਆ ਸੀ। ਮੇਰੀ ਬਾਂਹ ਨੂੰ ਹਿਲਾ ਕੇ ਮੁੱਠੀ ਵੱਲ ਇਸ਼ਾਰਾ ਕੀਤਾ। ਮੁੱਠੀ ਖ਼ੋਲ ਕੇ, ਦੋਨਾਂ ਹੱਥਾਂ ਨਾਲ ਲੰਬਾ ਕਰ ਕੇ, ਮੈਨੂੰ ਦਿਖਾ ਕੇ ਬੋਲੀ, " ਮੈਂ ਕਿਤੇ ਝੂਠ ਬੋਲਦੀ ਸੀ। ਹੁਣ ਆਪ ਹੀ ਅੱਖਾਂ ਨਾਲ ਦੇਖ ਲੈ। " ਮੈਂ ਹੈਰਾਨ ਜਿਹੀ ਹੁੰਦੀ ਨੇ ਪੁੱਛਿਆ, " ਇਹ ਕੀ ਹੈ? ਮੈਂ ਇਸ ਨੂੰ ਪਹਿਲਾਂ ਕਦੇ ਨਹੀਂ ਦੇਖਿਆ। " ਉਸ ਨੇ ਕਿਹਾ, " ਇਹ ਉਹੀ ਹੈ। ਜੋ ਬਾਥਰੂਮ ਵਿੱਚ ਰੱਖੇ ਹੋਏ ਸਨ। ਇਹੀ ਤਾਂ ਹਨ ਜੋ ਗੌਰਮਿੰਟ ਵਾਲਿਆਂ ਨੇ ਰਖਾਏ ਸਨ। ਤਾਂ ਹੀ ਤਾਂ ਮੁੱਕ ਗਏ ਹਨ। ਇੰਨਾ ਗੋਰੀਆਂ, ਕਾਲੀਆ ਕੋਲ ਹੋਰ ਵੀ ਮਰਦ ਹੁੰਦੇ ਹਨ। " ਮੈਂ ਉਸ ਤੋਂ ਪਿੱਛਾ ਛੱਡਾਉਣ ਨੂੰ ਕਿਹਾ, " ਬਾਕੀ ਵੀ ਔਰਤਾਂ ਤੇਰੇ ਵਰਗੀਆਂ ਹੋ ਸਕਦੀਆਂ ਹਨ। ਇਹ ਤੈਨੂੰ ਕਿਉਂ ਨਹੀਂ ਲੱਗਦਾ? ਤੂੰ ਆਪ ਨੂੰ ਚਾਲਚਲਣ ਵਾਲੀ ਦੱਸ ਰਹੀ ਹੈ। ਦੂਜੀਆਂ ਔਰਤਾਂ ਨੂੰ ਬਦ-ਚੱਲਣ ਦੱਸਦੀ ਹੈ। ਆਪ ਦੇ ਉੱਤੇ ਲਾ ਕੇ ਦੇਖ ਤੈਨੂੰ ਜੁਆਬ ਮਿਲ ਜਾਵੇਗਾ। " ਉਹ ਮਸ਼ਕਰੀਆਂ ਹੱਸਦੀ ਹੋਈ ਬੋਲੀ, " ਆਪਾਂ ਨੂੰ ਕਿਸੇ ਦੇ ਮਨ ਕੀ ਪਤਾ ਹੈ? ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। "

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com

ਨਸ਼ੇ ਕਰਨਾ ਬਿਮਾਰੀ ਹੈ ਬੁੱਝੋ ਮਨ ਵਿੱਚ ਕੀ? - ਸਤਵਿੰਦਰ ਕੌਰ ਸੱਤੀ

 ਅਖ਼ਬਾਰਾਂ, ਰੇਡੀਉ, ਟੀਵੀ ‘ਤੇ ਕਾਤਲਾਂ ਦੀਆਂ ਵੀ ਖ਼ਬਰਾਂ ਲਗਦੀਆਂ ਹਨ। ਫਲਾਨੇ ਕਾਤਲ ਨੂੰ ਫੜ ਲਿਆ। ਫਲਾਨੇ ਨੂੰ ਇੰਨੀ ਸਜਾ ਹੋਈ। ਫਲਾਨਾ ਭੱਜ ਗਿਆ। ਪੁਲਿਸ ਉਸ ਦੇ ਮਗਰ ਲੱਗੀ ਹੋਈ ਹੈ। ਕਿਤੋਂ ਦੀ ਵੀ ਪੁਲਿਸ ਕਦੇ ਬੰਦੇ ਕਾਤਲ ਨੂੰ ਖੁੱਲ੍ਹਾ ਨਹੀਂ ਛੱਡਦੀ। ਕਿਸੇ ਨੂੰ ਹੀ ਛੱਡ ਕੇ, ਝੱਟ ਫੜ ਲੈਂਦੇ ਹਨ। ਡਰੱਗ ਵੇਚਣ ਵਾਲੇ ਵੀ ਲੋਕਾਂ ਦੇ ਕਾਤਲ ਹਨ। ਪੁਲਿਸ ਵਾਲੇ ਵੀ ਪੈਸੇ ਵੱਲੋਂ ਕਮਜ਼ੋਰ ਬੰਦਿਆ ਦੇ ਉੱਤੇ ਛਾਪੇ ਮਾਰਦੇ ਹਨ। ਤਕੜੇ ਬਲੈਕੀਏ ਦੀਆਂ ਜੜ੍ਹ ਨੂੰ ਹੱਥ ਨਹੀਂ ਪਾਉਂਦੀ। ਜਦੋਂ ਜੜ੍ਹ ਪੱਟੀ ਜਾਂਦੀ ਹੈ। ਹੋਰਾਂ ਨਾਲ ਬਹੁਤ ਦੂਰ ਤੱਕ ਧਰਤੀ ਪੱਟੀ ਜਾਂਦੀ ਹੈ। ਅਖ਼ਬਾਰਾਂ, ਰੇਡੀਉ, ਟੀਵੀ ਤੇ ਨਿੱਤ ਖ਼ਬਰਾਂ ਲਗਦੀਆਂ ਹਨ। ਨਸ਼ੇ ਵਿੱਚ ਪੁੱਤਰ ਨੇ ਮਾਂ-ਪਿਉ ਮਾਰ ਦਿੱਤੇ। ਉੱਥੇ ਬੰਦੇ ਨਸ਼ਾ ਖਾ ਕੇ ਮਰ ਗਏ। ਨਸ਼ਾ ਖਾ ਕੇ ਬੰਦਾ ਗੱਡੀ ਥੱਲੇ ਆ ਗਿਆ। ਕਈ ਘਰਾਂ ਵਿੱਚ ਐਸੀਆਂ ਔਰਤਾਂ ਹਨ। ਜਿੰਨਾ ਦਾ ਪਿਉ, ਭਰਾ, ਸਹੁਰਾ, ਦੇਵਰ, ਜੇਠ, ਪਤੀ, ਪੁੱਤਰ ਹਰ ਦੇ ਸਬ ਮਰਦ ਨਸ਼ੇੜੀ ਹਨ। ਐਸੀਆਂ ਔਰਤਾਂ ਨੇ ਕਦੇ ਆਤਮ ਹੱਤਿਆ ਨਹੀਂ ਕੀਤੀ। ਇਹ ਮਰਦਾ ਨੂੰ ਹੀ ਸ਼ੌਕ ਜਾਗਿਆ ਹੈ। ਇੰਨਾ ਦਾ ਜਿਊਣ ਦਾ ਕੋਈ ਹੱਜ ਨਹੀਂ ਹੈ। ਨਸ਼ੇੜੀਆਂ ਤੋਂ ਚੰਗਾ ਹੈ। ਔਰਤਾਂ ਆਪ ਨੌਕਰੀਆਂ ਕਰ ਲੈਣ, ਇਹ ਨਸ਼ੇ ਖਾਣ ਵਾਲੇ ਲੋਕ ਖ਼ਬਰਾਂ ਨਹੀਂ ਪੜ੍ਹਦੇ। ਅਖ਼ਬਾਰ ਪੜ੍ਹਨ ਦਾ ਸਮਾਂ ਹੀ ਨਹੀਂ ਲੱਗਦਾ ਹੋਣਾ। ਰੇਡੀਉ, ਟੀਵੀ ਸੁਣਨ, ਦੇਖਣ ਦੇ ਸਮੇਂ ਹੀ ਤਾਂ ਖਾ ਪੀ ਕੇ ਲਿਟਦੇ ਹੁੰਦੇ ਹਨ। ਐਸੇ ਲੋਕਾਂ ਨੂੰ ਆਪਣੀ ਸੋਝੀ ਨਹੀਂ ਹੈ। ਅਖ਼ਬਾਰਾਂ, ਰੇਡੀਉ, ਟੀਵੀ ਦਾ ਤਾਂ ਚੇਤਾ ਹੀ ਨਹੀਂ ਹੋਣਾ। ਅਖ਼ਬਾਰਾਂ, ਰੇਡੀਉ, ਟੀਵੀ ਨਾਲ ਬੰਦਾ ਸੁਚੇਤ ਹੋ ਜਾਂਦਾ ਹੈ। ਸੋਝੀ ਆਉਂਦੀ ਹੈ। ਅਖ਼ਬਾਰਾਂ, ਰੇਡੀਉ, ਟੀਵੀ ਤੋਂ ਗਿਆਨ ਮਿਲਦਾ। ਬੰਦਾ ਅਕਲ ਬੰਧ ਬਣਦਾ ਹੈ। ਫੇਸ ਬੁੱਕ ‘ਤੇ ਇੱਕ ਫ਼ੋਟੋ ਲੱਗੀ ਸੀ। ਇੱਕ ਪਿੰਡ ਵਿੱਚ ਨਸ਼ੇੜੀਆਂ ਦੇ ਤਿੰਨ ਸਿਵੇ ਇੱਕੋ ਸਮੇਂ ਮੱਚ ਰਹੇ ਸਨ। ਯੂਰੀਆ ਰਿਉ, ਕਣਕ ਦੀ ਦਵਾਈ, ਘਾਹ, ਹਰੇ ਪੱਤੇ, ਮੀਟ ਬੰਦਾ ਸਬ ਕੁੱਝ ਛੱਕ ਜਾਂਦਾ ਹੈ। ਯੂਰੀਆ ਰਿਉ ਨੂੰ ਚੱਟ ਕੇ ਦੇਖਣਾ ਕਿੰਨਾ ਕੌੜਾ ਹੈ? ਯੂਰੀਆ ਡੰਗਰਾਂ ਦੇ ਚਾਰੇ ‘ਤੇ ਛਿੜਕਿਆ ਜਾਂਦਾ ਹੈ। ਪਸ਼ੂ ਖਾ ਕੇ ਦੁੱਧ ਦਿੰਦੇ ਹਨ। ਇਹ ਦੁੱਧ ਆਪ ਨਹੀਂ ਵਰਤਦੇ, ਸਗੋਂ ਸਾਰਾ ਕੁੱਝ ਦੁੱਧ ਤੋਂ ਬਣਿਆ ਹੋ ਲੋਕ ਖਾਦੇ, ਦੁੱਧ ਪੀਂਦੇ ਹਨ। ਯੂਰੀਆ ਚਾਰੇ ਡੰਗਰਾਂ ਦਾ ਮੀਟ ਵੀ ਖਾਂਦੇ ਹਾਂ। ਫ਼ਸਲਾਂ ਦੀ ਕੀੜੇ ਮਾਰ ਦਵਾਈ ਜ਼ਹਿਰ ਹੈ। ਯੂਰੀਆ, ਕੀੜੇ ਮਾਰ ਦਵਾਈ ਛਿੜਕ ਕੇ ਉਦੋਂ ਹੀ ਕਿਸਾਨ ਅਨਾਜ, ਫਲ ਲੋਕਾਂ ਨੂੰ ਕੱਟ ਕੇ ਵੇਚਣ ਲੱਗ ਜਾਂਦੇ ਹਨ। ਆਪੇ ਜਾਣੇ ਅਨਜਾਣੇ ਵਿੱਚ ਖਾਂਦੇ ਹੋਣੇ ਹਨ। ਤਾਂਹੀਂ ਤਾਂ ਲੋਕਾਂ ਨੂੰ ਇੰਨੀਆਂ ਬਿਮਾਰੀਆਂ ਲਗਦੀਆਂ ਹਨ। ਮੂੰਹ, ਜੀਭ ‘ਤੇ ਛਾਲੇ ਨਿਕਲ ਆਉਂਦੇ ਹਨ। ਜੰਮਦੇ ਬੱਚੇ ਨੂੰ ਕੈਂਸਰ ਹੋ ਜਾਂਦਾ ਹੈ। ਗੁਰਦੇ, ਫੇਫੜੇ, ਲੀਵਰ ਖ਼ਰਾਬ ਹੋ ਜਾਂਦੇ ਹਨ। ਚਮੜੀ ਖ਼ਰਾਬ ਹੋ ਜਾਂਦੀ ਹੈ। ਬਾਕੀ ਕਸਰ ਨਸ਼ੇ ਪੂਰੀ ਕਰੀ ਜਾਂਦੇ ਹਨ। ਕੋਈ ਵੀ ਚੀਜ਼ ਨਸ਼ੇ, ਸ਼ਰਾਬ ਬੰਦਾ ਮਰਜ਼ੀ ਨਾਲ ਖਾਂਦਾ-ਪੀਂਦਾ ਹੈ। ਬੱਚੇ ਦੇ ਮੂੰਹ ਵਿੱਚ ਮਿਰਚ ਲਾ ਕੇ ਦੇਖਣੀ। ਉਹ ਵੀ ਥੁੱਕ ਦਿੰਦਾ ਹੈ। ਜਦੋਂ ਬੱਚਾ ਵੱਡਾ ਹੋ ਕੇ ਵੀ ਮਾਂ ਦਾ ਦੁੱਧ ਚੁਗਣੋਂ ਨਹੀਂ ਛੱਡਦਾ। ਤਾਂ ਮਾਂ ਛਾਤੀ ਦੀ ਨਿਪਲ ਨੂੰ ਮਿਰਚ, ਲੂਣ ਲਾ ਲੈਂਦੀ ਹੈ। ਬੱਚਾ ਮੁੜ ਕੇ ਮਾਂ ਦਾ ਦੁੱਧ ਚੁੰਘਣ ਦੀ ਜਿਦ ਨਹੀਂ ਕਰਦਾ। ਜੇ ਮਾਂ ਬੱਚੇ ਨੂੰ ਕੋਲ ਬੁਲਾ ਕੇ ਦੁੱਧ ਚੁੰਘਣ ਨੂੰ ਕਹੇ। ਬੱਚਾ ਹੱਸਦਾ ਹੋਇਆ ਸਿਰ ਮਾਰ ਦਿੰਦਾ ਹੈ। ਜੋ ਵੀ ਮਰਦ, ਔਰਤ ਨੌਜਵਾਨ, ਟੀਨਏਜ਼ ਨਸ਼ੇ ਕਰਦੇ ਹਨ। ਉਨ੍ਹਾਂ ਨੂੰ ਨਸ਼ੇ ਖਾਣ ਦੀ ਭਲ ਉੱਠਦੀ ਹੈ। ਉਹ ਆਪ ਨੂੰ ਕਾਬੂ ਨਹੀਂ ਕਰ ਸਕਦੇ। ਉਸੇ ਤਰਾਂ ਮਹਿਸੂਸ ਹੁੰਦਾ ਹੈ। ਜਿਵੇਂ ਰੋਟੀ ਦੀ ਭੁੱਖ ਲਗਦੀ ਹੈ। ਸ਼ਰਾਬ, ਨਸ਼ੇ, ਚਾਹ, ਪਾਣੀ ਦੁੱਧ, ਜੂਸ ਪੀਣ ਵਾਲੇ ਨੂੰ ਪੀਣ ਦਾ ਸਮਾਂ ਪਤਾ ਲੱਗ ਜਾਂਦਾ ਹੈ। ਕੁੱਝ ਵੀ ਖਾਣ ਲੱਗ ਜਾਵੋ। ਆਦਤ ਬਣ ਜਾਂਦੀ ਹੈ। ਜੋ ਨਸ਼ਾ ਕਰਦਾ ਹੈ। ਉਸ ਦੇ ਢਿੱਡ, ਦਿਮਾਗ਼ ਵਿੱਚ ਉਸੇ ਸ਼ਰਾਬ, ਨਸ਼ੇ, ਚਾਹ, ਪਾਣੀ ਦੁੱਧ, ਜੂਸ ਪੀਣ ਦੇ ਡਜੀਜ਼ ਕੀੜੇ ਹੁੰਦੇ ਹਨ। ਜੋ ਮਾਂ-ਪਿਉ ਦੇ ਜੀਨਜ਼ ਵਿਚੋਂ ਵੀ ਮਿਲਦੇ ਹਨ। ਸਬ ਦੇ ਵਿੱਚ ਹੁੰਦੇ ਹਨ। ਡਜੀਜ਼ ਕੀੜੇ ਵੈਸੇ ਸੁੱਤੇ ਰਹਿੰਦੇ ਹਨ। ਇਹ ਉਹੀ ਖਾਦੇ ਹਨ। ਜੋ ਬੰਦਾ ਖਾਂਦਾ ਹੈ। ਜੇ ਕਿਤੇ ਬੰਦਾ ਨਸ਼ਾ ਕਰ ਲਵੇ। ਡਜੀਜ਼ ਕੀੜੇ ਹੋਰ ਨਸ਼ਾ ਕਰਨ ਲਈ ਬੰਦੇ ਭੁਸ ਵਾਲੀ ਆਦਤ ਪੂਰੀ ਕਰਨ ਲਈ ਉਕਸਾਉਂਦੇ ਹਨ। ਡਜੀਜ਼ ਕੀੜੇ ਹੀ ਨਸ਼ੇ ਖਾਣ ਵਾਲੇ ਨੂੰ ਪਾਗਲ, ਬੇਹੋਸ਼ੀ ਦੀ ਹਾਲਤ ਵਿੱਚ ਕਰਦੇ ਹਨ। ਕੈਮੀਕਲ ਨਾਲ ਮਿਲ ਕੇ ਬੰਦੇ ਵਿੱਚ ਭੜਥੂ ਮਚਾ ਦਿੰਦੇ ਹਨ। ਬੰਦੇ ਦਾ ਦਿਮਾਗ ਕੰਮ ਕਰਨੋਂ ਸੋਚਣੋਂ ਹੱਟ ਜਾਂਦਾ ਹੈ। ਨਸ਼ੇੜੀ ਦਾ ਕੋਈ ਰਿਸ਼ਤੇਦਾਰ ਧੀ, ਪੁੱਤਰ, ਭਰਾ, ਪਿਉ, ਪਤੀ, ਪਤਨੀ ਨਹੀਂ ਹੈ। ਉਸ ਨੂੰ ਨਸ਼ੇ ਤੋਂ ਰੋਕਣ ਵਾਲੇ ਸਬ ਦੁਸ਼ਮਣ ਹਨ। ਹੁਣ ਤੁਸੀਂ ਦੇਖਣਾ ਹੈ। ਧੀ, ਪੁੱਤਰ, ਭਰਾ, ਪਿਉ, ਪਤੀ, ਪਤਨੀ ਜੋ ਵੀ ਨਸ਼ੇੜੀ ਹੈ। ਕੀ ਉਸ ਨੂੰ ਪਾਗਲਪਨ, ਬੇਹੋਸ਼ੀ ਵਿੱਚ ਹੀ ਰਹਿਣ ਦੇਣਾ ਹੈ? ਜਾ ਕੀ ਉਸ ਦੀ ਮਦਦ ਕਰ ਕੇ ਡਜੀਜ਼, ਕੀੜਿਆਂ ਤੋਂ ਬਚਾਉਣਾ ਹੈ? ਬਚਾਉਣ ਲਈ ਆਪਦੇ ਪਿਆਰੇ ਨੂੰ ਪਿਆਰ ਨਾਲ ਸਮਝਾਉਣਾ ਪਵੇਗਾ। ਉਨ੍ਹਾਂ ਨੂੰ ਹੋਰ ਨਸ਼ੇ ਖਾਣ ਵਾਲੇ ਲੋਕਾਂ ਦੀ ਹਾਲਤ ਦਿਖਾਉਣੀ ਪਵੇਗੀ। ਪਿਆਰ ਕੰਮ ਨਹੀਂ ਆਇਆ ਤਾਂ ਲੜਨਾ ਵੀ ਪੈ ਸਕਦਾ ਹੈ। ਪਰ ਨਸ਼ੇ ਖਾਣ ਵਾਲੇ ਨੂੰ ਛੱਡਣਾ ਨਹੀਂ ਹੈ। ਨਾਂ ਹੀ ਉਸ ਤੋ ਦੂਰ ਹੋਣਾ ਹੈ। ਨਸ਼ੇ ਕਰਨਾ ਬਿਮਾਰੀ ਹੈ। ਬਿਮਾਰ ਬੰਦੇ ਦਾ ਪੂਰਾ ਖ਼ਿਆਲ ਰੱਖਿਆ ਜਾਂਦਾ ਹੈ। ਜੇ ਨਰਸਾਂ ਨੂੰ ਦਸ ਦੇਵੋ। ਬੰਦੇ ਨੂੰ ਦੌਰੇ ਪੈਂਦੇ ਹਨ। ਉਹ ਮਰੀਜ਼ ਦਾ ਬੈੱਡ ਆਪਦੀ ਕੁਰਸੀ ਕੋਲ ਡਹਾ ਲੈਂਦੀਆਂ ਹਨ। ਨਸ਼ੇ ਵਿੱਚ ਬੰਦਾ ਡਿਗ ਕੇ ਮਰ ਸਕਦਾ ਹੈ। ਉਲਟੀ ਆਉਣ, ਗਲੇ ਅੰਦਰ ਰਹਿਣ ਨਾਲ, ਚੋਕ ਹੋਣ ਨਾਲ ਹੱਥੂ ਆ ਕੇ ਨਾਲ ਸਾਹ ਬੰਦ ਹੋ ਸਕਦਾ ਹੈ। ਨਸ਼ੇ ਖਾਣ ਵਾਲੇ ਖਾਣਾ ਨਹੀਂ ਖਾਂਦੇ। ਐਸੇ ਭੁੱਖੇ ਲੋਕਾਂ ਨੂੰ ਰੋਟੀ ਖਵਾਉਣਾ ਪੁੰਨ ਦਾ ਕੰਮ ਹੈ। ਨਸ਼ੇ ਖਾਣ ਵਾਲਿਆਂ ਨੂੰ ਭੁੱਖੇ ਨਹੀਂ ਮਰਨ ਦੇਣਾ। ਜੇ ਐਸੇ ਨਸ਼ੇੜੀ ਬੰਦੇ ਮਰ ਜਾਂਦੇ ਹਨ। ਅਖ਼ਬਾਰਾਂ, ਟੀਵੀ, ਰੇਡੀਉ ‘ਤੇ ਖ਼ਬਰ ਲਗਦੀ ਹੈ। ਕਿਸਾਨ ਕਣਕ ਦੀ ਦਵਾਈ ਪੀ ਕੇ ਮਰ ਗਿਆ। ਕਿਸਾਨ ਸਿਰ ਕਰਜ਼ਾ ਬਹੁਤ ਸੀ। ਇਹ ਕੋਈ ਹੀ ਦੱਸਦਾ ਹੈ। ਬੰਦਾ ਸ਼ਰਾਬ ਜਾ ਨਸ਼ੇ ਨਾਲ ਰੱਜ ਕੇ ਜਾਂ ਨਸ਼ੇ ਦੀ ਤੋਟ ਨਾਲ ਮਰ ਗਿਆ। ਬਹੁਤ ਜ਼ਿਆਦਾ ਨਸ਼ਾ ਕਰਨ ਵਾਲੇ ਬੰਦੇ ਨੂੰ ਜੇ ਨਸ਼ਾ ਸਮੇਂ ਸਿਰ ਨਾ ਮਿਲੇ। ਖ਼ੂਨ ਦਾ ਦੌਰਾ ਘੱਟ ਜਾਂਦਾ ਹੈ। ਸ਼ੂਗਰ ਵੀ ਬਹੁਤ ਘੱਟ ਜਾਂਦੀ ਹੈ। ਦੇਖਿਆਂ ਹੋਣਾ ਹੈ। ਨਸ਼ੇੜੀ ਬਹੁਤ ਜ਼ਿਆਦਾ ਕੋਕ, ਜੂਸ ਠੰਢਾ ਪੀਂਦੇ ਹਨ। ਇਸ ਲਈ ਐਸੀ ਹਾਲਤ ਵਿੱਚ ਬੰਦੇ ਨੂੰ ਮਿੱਠਾ ਪਾਣੀ, ਜੂਸ ਬਹੁਤ ਮਾਤਰਾ ਵਿੱਚ ਦੇਣਾ ਚਾਹੀਦਾ ਹੈ। ਇੱਥੇ ਬੰਦੇ ਦਾ ਮਤਲਬ ਔਰਤ, ਮਰਦ ਦੋਨੇਂ ਹੀ ਹਨ। ਬੰਦੇ ਨੂੰ ਕਮਜ਼ੋਰੀ ਨਾਲ ਆਕਸੀਜਨ ਘਟਣ ਨਾਲ ਸੀਜਰ ਮਿਰਗੀ ਪੈਣ ਲੱਗ ਜਾਂਦੀ ਹੈ। ਦੰਦਲ ਪੈਣ ‘ਤੇ ਅੰਗੂਠਾ ਜਾਂ ਹੋਰ ਕੋਈ ਅੰਗ ਉਸ ਦੇ ਮੂੰਹ ਵਿੱਚ ਨਾ ਪਾਵੋ। ਦੰਦੀ ਨਾਲ ਉਂਗਲ ਕੱਟੀ ਜਾਂਦੀ ਹੈ। ਚਮਚੇ ਜਾਂ ਹੋਰ ਸਖ਼ਤ ਚੀਜ਼ ਨਾਲ ਦੰਦ ਟੁੱਟ ਸਕਦੇ ਹਨ। ਦੰਦਲ ਆਪੇ ਹੀ ਖੁੱਲ ਜਾਂਦੀ ਹੈ। ਦੇਖਿਆ ਸੁਣਿਆ ਹੋਣਾ ਹੈ। ਲੋਕ ਕਹਿੰਦੇ ਹਨ, “ ਮਿਰਗੀ, ਦੰਦਲ ਪਈ ਵਾਲੇ ਨੂੰ ਜੁੱਤੀ ਸੂੰਘਾਵੋ। “ ਜਦ ਤੱਕ ਬੰਦਾ ਜੁੱਤੀ ਚੁੱਕਣ ਜਾਂਦਾ, ਮੁੜਦਾ ਹੈ। ਮਿੰਟ ਦੋ ਮਿੰਟ ਵਿੱਚ ਦੰਦ ਖੁੱਲ ਜਾਂਦੇ ਹਨ। ਜੇ ਦੰਦਲ ਨਾ ਖੁੱਲ੍ਹੇ ਸਾਹ ਬੰਦ ਹੋ ਜਾਂਦਾ ਹੈ। ਬੰਦੇ ਨੂੰ ਖੜ੍ਹੇ, ਬੈਠੇ, ਪਏ ਨੂੰ ਵੀ ਦੌਰਾ ਪੈ ਸਕਦਾ ਹੈ। ਕਿਤੇ ਵੀ ਸੱਟ ਲੱਗ ਸਕਦੀ ਹੈ। ਸਿਰ ਵਿੱਚ ਵੱਜੀ ਤਾਂ ਬੰਦਾ ਮਰ ਸਕਦਾ ਹੈ। ਹੈਂਡੀਕੈਪਡ ਹੋ ਸਕਦਾ ਹੈ। ਬਹੁਤੇ ਬੰਦਿਆਂ ਨੂੰ ਨਸ਼ਾ ਨਾ ਮਿਲਣ ‘ਤੇ ਤੋੜ ਲੱਗਦੀ ਹੈ। ਸਿਰ ਦੁਖਦਾ ਹੈ। ਫਿਰ ਦੌਰਾ ਪੈਂਦਾ ਹੈ। ਤੋੜ ਲੱਗਣ ਨਾਲ ਘਬਰਾਹਟ ਹੁੰਦੀ ਹੈ। ਕਈ ਨਹਾਉਣ ਲੱਗ ਜਾਂਦੇ ਹਨ। ਜੇ ਬਾਥਰੂਮ ਦਾ ਦਰਵਾਜ਼ਾ, ਖਿੜਕੀ ਬੰਦ ਹਨ। ਨਸ਼ਾ ਨਾ ਮਿਲਣ ਵਾਲਾ ਨਸ਼ੇੜੀ ਜੇ ਗਰਮ ਪਾਣੀ ਨਾਲ ਨਹਾ ਰਿਹਾ ਹੈ। ਸ਼ਾਵਰ ਦਾ ਫੁਹਾਰਾ ਪੈਣ ਨਾਲ ਭਾਫ਼ ਨਾਲ ਆਕਸੀਜਨ ਘੱਟ ਜਾਂਦੀ ਹੈ। ਬੰਦੇ ਦਾ ਸਾਹ ਬੰਦ ਹੋ ਜਾਂਦਾ ਹੈ। ਦੌਰਾ ਪੈ ਜਾਂਦਾ ਹੈ। ਜਦੋਂ ਦੰਦਲ ਮਿੰਟ-ਦੋ ਕੁ ਮਿੰਟ ਪਿੱਛੋਂ ਖੁੱਲ੍ਹਦੀ ਹੈ ਤਾਂ ਕਈ ਬਾਰ ਉਹ ਬੰਦਾ ਘਬਰਾਹਟ ਵਿੱਚ ਹੁੰਦਾ ਹੈ। ਆਲ਼ੇ ਦੁਆਲੇ ਸੰਗਲ਼ ਤੜਾਏ ਪਸ਼ੂ ਵਾਗ ਭੱਜਦਾ ਹੈ। ਜੋ ਵੀ ਚੀਜ਼ ਮੂਹਰੇ ਹੁੰਦੀ ਹੈ। ਤੋੜੀ ਜਾਂਦਾ ਹੈ। ਐਸੇ ਬੰਦੇ ਤੋਂ ਬਚਾ ਵੀ ਕਰਨਾ। ਨਸ਼ੇੜੀ ਨੂੰ ਨਸ਼ਾ ਪਿਆਰਾ ਹੈ। ਤੁਸੀਂ ਨਹੀਂ। ਰਾਜ ਨੇ ਜਦੋਂ ਸ਼ਰਾਬ ਛੱਡੀ ਸੀ। ਇੱਕ ਦਿਨ ਤਾਂ ਉਲਟੀਆਂ ਹੀ ਲੱਗੀਆਂ ਰਹੀਆਂ ਸਨ। ਅਚਾਨਕ ਉਹ ਸ਼ਾਵਰ ਲੈਣ ਲੱਗ ਗਿਆ। ਕੈਨੇਡਾ ਵਿੱਚ ਗਰਮ ਪਾਣੀ ਦੀ ਕਮੀ ਨਹੀਂ ਹੈ। ਨਹਾਉਂਦੇ ਨੂੰ 5 ਮਿੰਟ ਹੋਏ ਹੀ ਸਨ। ਉਸ ਦੇ ਟੱਬ ਵਿੱਚ ਡਿੱਗਣ ਦਾ ਇੰਜ ਖੜਕਾ ਹੋਇਆ, ਜਿਵੇਂ ਬੰਬ ਫਟਿਆ ਹੋਵੇ। 6 ਫੁੱਟ ਦਾ ਜਵਾਨ ਮੁੰਡਾ ਡਿੱਗਾ ਸੀ। ਖੜਕਾ ਤਾਂ ਹੋਣਾ ਹੀ ਸੀ। ਘਰਦਿਆਂ ਨੂੰ ਕਾਹਲੀ ਵਿੱਚ ਪਤਾ ਨਾ ਲੱਗੇ ਕੀ ਕਰਨਾ ਹੈ? 911 ਨੂੰ ਫ਼ੋਨ ਕਰ ਦਿੱਤਾ ਸੀ। ਘਬਰਾਹਟ ਵਿੱਚ ਪਤਾ ਨਹੀਂ ਲੱਗ ਰਿਹਾ ਸੀ। ਉਸ ਨੇ ਅੰਦਰੋਂ ਲੋਕ ਲਗਾਇਆ ਹੋਇਆ ਸੀ। ਲੌਕ ਕਿਵੇਂ ਖੋਲਿਆਂ ਜਾਵੇ। ਬਾਥਰੂਮ ਦੇ ਲੋਕ ਐਸੇ ਹੁੰਦੇ ਹਨ। ਬਾਥਰੂਮ ਲੌਕ ਨੂੰ ਚਾਬੀ ਦੀ ਲੋੜ ਨਹੀਂ ਹੁੰਦੀ। ਸਿਰ ਦੀ ਸੂਈ ਜਾਂ ਕਿਸੇ ਲੋਹੇ ਦੀ ਸਖ਼ਤ ਤਾਰ, ਹੈਂਗਰ ਨਾਲ ਖੋਲਿਆਂ ਜਾ ਸਕਦਾ ਹੈ। ਉਸ ਦੀ ਮਾਂ ਦੇ ਵੀ ਵਾਲ ਕੱਟੇ ਹੋਏ ਸਨ। ਸਿਰ ‘ਤੇ ਸੂਈ ਨਹੀਂ ਸੀ। ਕੱਪੜੇ ਟੰਗਣ ਵਾਲੇ ਹੈਂਗਰ ਦੀ ਤਾਰ ਨਾਲ ਲੌਕ ਖੋਲਿਆਂ ਗਿਆ। 25 ਸਾਲਾਂ ਦਾ ਰਾਜ ਟੱਬ ਵਿੱਚ ਡਿੱਗਾ ਪਿਆ ਸੀ। ਉੱਪਰੋਂ ਦੀ ਸ਼ਾਵਰ ਦਾ ਪਾਣੀ ਚੱਲੀ ਜਾਂਦਾ ਸੀ। ਸਗੋਂ ਉਸ ਦੇ ਡਿੱਗਣ ਨਾਲ ਟੱਬ ਵਿੱਚੋਂ ਪਾਣੀ ਨਿੱਕਲਣਾ ਬੰਦ ਹੋ ਗਿਆ ਸੀ। ਟੱਬ ਦਾ ਪਾਣੀ ਭਰੀ ਜਾਂਦਾ ਸੀ। ਜੇ ਘਰ ਕੋਈ ਨਾ ਹੁੰਦਾ। ਇਹ ਮੁੰਡਾ ਪਾਣੀ ਵਿੱਚ ਡੁਬ ਕੇ ਜ਼ਰੂਰ ਮਰ ਜਾਂਦਾ। ਘਰ ਵੀ ਪਾਣੀ ਨਾਲ ਭਰ ਜਾਣਾ ਸੀ। ਕਦੇ ਘਰ ਵਿੱਚ ਵੀ ਇਕਲੇ ਨਾ ਰਹੋ। ਮਾਂ ਨੇ ਸ਼ਾਵਰ ਦਾ ਪਾਣੀ ਬੰਦ ਕੀਤਾ। ਮੁੰਡੇ ਦੇ ਦਾਦੇ, ਮਾਂ ਤੇ ਭੈਣ ਨੇ ਟੱਬ ਵਿਚੋਂ ਬਾਹਰ ਕੱਢਿਆ। ਉਸ ਦੇ ਨੰਗੇ ਲੱਕ ਉੱਤੇ ਤੌਲੀਆਂ ਸਿੱਟਿਆਂ। ਜ਼ਿਆਦਾਤਰ ਲੋਕ ਨੰਗੇ ਨਹਾਉਂਦੇ ਹਨ। ਇਸੇ ਲਈ ਅੰਮ੍ਰਿਤਧਾਰੀ ਸਿਖਾ ਵਿੱਚ ਕਛਹਿਰਾ ਨਹਾਉਣ ਪਿੱਛੋਂ ਉਤਾਰਿਆ ਜਾਂਦਾ ਹੈ। ਬਾਥਰੂਮ ਟੱਬ ਵਿੱਚ ਬਹੁਤ ਲੋਕ ਡਿਗਦੇ ਹਨ। ਸੱਟਾ ਖਾਂਦੇ ਤੇ ਮਰਦੇ ਵੀ ਹਨ। ਅੱਗੇ ਨੂੰ ਕਿਵੇਂ ਨਹਾਉਣ ਦਾ ਇਰਾਦਾ ਹੈ? ਦੰਦਲ ਅਜੇ ਵੀ ਪਈ ਹੋਈ ਸੀ। ਮਾਂ ਨੇ ਆਪਦੇ ਹੱਥ ਦਾ ਅੰਗੂਠਾ ਰਾਜ ਦੇ ਮੂੰਹ ਵਿੱਚ ਦੰਦਾ ਥੱਲੇ ਦੇਣ ਦੀ ਕੋਸ਼ਿਸ਼ ਕੀਤੀ। ਉਹ ਦੰਦਲ ਭੰਨਣੀ ਚਾਹੁੰਦੀ ਸੀ। ਰਾਜ ਦੇ ਦੰਦ ਬੰਦ ਸਨ। ਥੋੜੇ ਜਿਹੇ ਦੰਦ ਖੁੱਲ੍ਹਿਆ ਥੱਲੇ ਅੰਗੂਠਾ ਆ ਗਿਆ। ਦੰਦਾ ਦੀ ਦਾਬ ਆਉਣ ਨਾਲ ਅੰਗੂਠੇ ‘ਤੇ ਦੰਦੀ ਵੱਢੀ ਗਈ। ਮਾਂ ਦਾ ਹੱਥ ਲਹੂ ਨਾਲ ਭਰ ਗਿਆ। ਫਿਰ ਉਹ ਚਮਚਾ ਲੈ ਕੇ ਆਈ। ਇੰਨੇ ਨੂੰ ਰਾਜ ਨੂੰ ਸੁਰਤ ਆ ਗਈ। ਐਂਬੂਲੈਂਸ ਵੀ ਆ ਗਈ ਸੀ। ਰਾਜ ਦਾ ਮੂੰਹ ਵਿੰਗਾ ਹੋ ਗਿਆ ਸੀ। ਜੀਭ ‘ਤੇ ਦੰਦੀ ਵੱਡੀ ਜਾਣ ਕਰਕੇ, ਖ਼ੂਨ ਨਿਕਲ ਰਿਹਾ ਸੀ। ਐਂਬੂਲੈਂਸ ਦੇ ਕਰਮਚਾਰੀਆਂ ਨੇ ਦੱਸਿਆ, “ ਸੀਜ਼ਰ, ਦੰਦਲ ਪਏ ਤੋਂ ਮਰੀਜ਼ ਦੇ ਮੂੰਹ ਵਿੱਚ ਜੇ ਹੱਥ, ਉਗਲ ਪਾ ਲਵੋ। ਦੂਜੇ ਬੰਦੇ ਦੇ ਹੱਥ, ਉਗਲ ‘ਤੇ ਦੰਦੀ ਵੱਢੀ ਜਾ ਸਕਦੀ ਹੈ। ਚਮਚਾ ਮੂੰਹ ਵਿੱਚ ਪਾਉਣ ਨਾਲ ਦੰਦ ਟੁੱਟ ਸਕਦੇ ਹਨ। ਸੀਜ਼ਰ, ਦੰਦਲ ਆਪੇ ਖੁੱਲ ਜਾਂਦੇ ਹੁੰਦੇ ਹਨ। ਜੇ ਇਸ ਤਰਾਂ ਜ਼ਿਆਦਾ ਬਾਰ ਹੁੰਦਾ ਹੈ। ਸੀਜ਼ਰ, ਦੰਦਲ ਦੀ ਦਵਾਈ ਜ਼ਰੂਰ ਖਾਣੀ ਚਾਹੀਦੀ ਹੈ। ਮੌਤ ਹੋ ਸਕਦੀ ਹੈ। “ ਅਖ਼ਬਾਰਾਂ, ਰੇਡੀਉ, ਟੀਵੀ ਦੱਸਦੇ ਹਨ ਕਿ ਲੋਕ ਚਿੱਟੇ ਤੋਂ ਬਹੁਤ ਦੁਖੀ ਹਨ। ਕਦੇ ਨਰਮੇ ਨੂੰ ਚਿੱਟੀ ਮੱਖੀ ਪੈ ਗਈ। ਲੋਕਾਂ ਨੂੰ ਚਿੱਟੇ ਰੰਗ ਨੇ ਪੱਟ ਕੇ ਧਰਤਾ। ਇਹ ਲੋਕ ਚਿੱਟੇ ਦੇ ਪਿੱਛੇ ਬੜਾ ਲਗਦੇ ਹਨ। ਭਾਵੇਂ ਚਿੱਟੀਆਂ ਕੁੜੀਆਂ ਹੀ ਹੋਣ। ਚਿੱਟੇ ਕੱਪੜੇ ਸਾਧਾਂ ਤੇ ਚਿੱਟੇ ਰੰਗ ਨੇ ਇੰਨਾ ਨੂੰ ਖ਼ੂਬ ਠਗਿਆ ਹੈ। ਅੱਗੇ ਗੋਰੇ ਚਿੱਟੇ ਦੇਸ਼ ਨੂੰ ਲੁੱਟ ਕੇ ਲੈ ਗਏ। ਜੇ ਘਰ ਦੇ ਮਰਦ ਚਿੱਟੇ ਦਾ ਨਸ਼ਾ ਕਰਦੇ ਹਨ। ਘਰ ਵਿੱਚ ਖੁੱਲ੍ਹਾ ਹੀ ਪਿਆ ਹੋਣਾ ਹੈ। ਅੰਗੂਰਾਂ ਦੀ ਖੰਡ ਦੇ ਭੁਲੇਖੇ ਨਾਲ ਬੱਚੇ ਤੇ ਔਰਤਾਂ ਵੀ ਖਾ ਸਕਦੇ ਹਨ। ਸਬ ਨੇ ਸੁਣਿਆ ਹੈ। ਜੇ ਇਹ ਚਿੱਟਾ ਮੂੰਹ ਨੂੰ ਲੱਗ ਜਾਏ। ਛੁੱਟਦਾ ਨਹੀਂ ਹੈ। ਬੱਚਿਆਂ ਤੇ ਔਰਤਾਂ ਦਾ ਕੀ ਕਸੂਰ ਹੈ? ਕਸੂਰ ਵਾਰ ਵੇਚਣ ਖ਼ਰੀਦਣ ਵਾਲੇ ਨਹੀਂ ਹਨ। ਸਬ ਨੋਟਾਂ ਦੀ ਮਿਹਰਬਾਨੀ ਹੈ। ਬੰਦੇ ਕੋਲ ਨਾ ਵਾਧੂ ਪੈਸਾ ਹੋਵੇ, ਨਾ ਬੰਦਾ ਫ਼ਾਲਤੂ ਚੀਜ਼ਾਂ ‘ਤੇ ਪੈਸਾ ਖ਼ਰਚੇ। ਨਸ਼ੇੜੀਆਂ ਨੂੰ ਸੋਚਣਾ ਪੈਣਾ ਹੈ। ਨਸ਼ੇ ਖਾਣ ਵਾਲਿਆਂ ਦਾ ਕੀ ਹਾਲ ਹੁੰਦਾ ਹੈ। ਉਨ੍ਹਾਂ ਵਰਗਿਆਂ ਦੇ ਮਰਨ ਪਿੱਛੋਂ ਬੁੱਢੇ ਮਾਪੇ ਬੱਚੇ ਤੇ ਔਰਤਾਂ ਕਿਵੇਂ ਰੁਲਦੇ ਹਨ? ਇੱਕ ਗੱਲ ਪੱਕੀ ਹੈ। ਨਸ਼ੇ ਖਾਣ ਵਾਲਿਆਂ ਨੇ ਜੇ ਉਮਰ ਭਰ ਜਿਊਣਾ ਹੈ। ਮੰਨਣਾ ਪੈਣਾ ਹੈ। ਨਸ਼ੇ ਕਰਨਾ ਬਿਮਾਰੀ ਹੈ। ਡਾਕਟਰ ਦੀ ਸਲਾਹ ਨਾਲ ਘੱਟ ਨਸ਼ੇ ਵਾਲੀਆਂ ਗੋਲੀਆਂ ਖਾਣੀਆਂ ਹਨ। ਫਿਰ ਉਨ੍ਹਾਂ ਗੋਲੀਆਂ ਨੂੰ ਵੀ ਹੋਲੀ-ਹੋਲੀ ਛੱਡਣਾ ਹੈ। ਐਸੇ ਕਰਦੇ ਹੋਏ ਜੇ ਕਿਤੇ ਨਸ਼ਾ ਕਰ ਵੀ ਲਿਆ ਕੋਈ ਵੱਡੀ ਗੱਲ ਨਹੀਂ। ਫਿਰ ਡਾਕਟਰੀ ਸਹਾਇਤਾ ਲੈਣੀ ਹੈ। ਬਾਰ-ਬਾਰ ਕੋਸ਼ਿਸ਼ ਕਰਦੇ ਰਹਿਣਾ ਹੈ। ਹੋਰ ਵੀ ਘਰ ਦੀਆਂ ਔਰਤਾਂ, ਮਾਪਿਆਂ ਨੇ ਹਾਰ ਨਹੀਂ ਮੰਨਣੀ। ਨਸ਼ੇੜੀਆਂ ਨਾਲ ਲੜਨਾ ਹੈ। ਜੇ ਪਬਲਿਕ ਨਸ਼ੇ ਨਹੀਂ ਖ਼ਰੀਦੇਗੀ। ਕੋਈ ਧੱਕੇ ਨਾਲ ਨਾਂ ਹੀ ਮੁਫ਼ਤ ਵਿੱਚ ਨਸ਼ੇ ਦੇ ਸਕਦਾ ਹੈ। ਨਾ ਵੇਚ ਸਕਦਾ ਹੈ। ਮੁਫ਼ਤ ਵਿੱਚ ਤਾਂ ਕਈ ਜ਼ਹਿਰ ਵੀ ਲੈ ਲੈਂਦੇ ਹਨ। ਜ਼ਹਿਰ ਜਾਨ ਲੈਂਦੀ ਹੈ। ਕੀ ਇਹ ਸਚਾਈ ਪਤਾ ਹੈ? ਸਭ ਕੁੱਝ ਜਾਣ ਬੁੱਝ ਕੇ ਕਰਦੇ ਹੋ। ਜਿਊਣਾ ਹੈ ਜਾਂ ਮਰਨਾ ਸਬ ਦੀ ਆਪ ਦੀ ਮਰਜ਼ੀ ਹੈ। ਜਦੋਂ ਪਾਰਟੀਆਂ, ਖੇਤਾਂ, ਸੜਕਾਂ ‘ਤੇ ਨਸ਼ੇ ਖਾ ਕੇ ਲੋਕ ਲੜਦੇ ਤੇ ਡਿਗਦੇ ਫਿਰਦੇ ਹਨ। ਦੇਖਣ ਵਾਲੇ ਤਮਾਸ਼ਾ ਦੇਖਦੇ ਹਨ। ਨਸ਼ੇ ਖਾਣ ਵਾਲੇ ਆਪ ਦੀ ਹੈਸੀਅਤ ਦਿਖਾਉਂਦੇ ਹਨ। ਜੋ ਵੀ ਜ਼ਿੰਦਗੀ ਵਿੱਚ ਡਰਾਮਾ ਕਰਦੇ ਹੋ। ਨਸ਼ੇੜੀ, ਪਾਗਲ ਬੰਦੇ ਨੂੰ ਕਾਬੂ ਕਰਨਾ ਬਹੁਤ ਔਖਾ ਹੈ। ਮਨ ਨੂੰ ਸ਼ਾਂਤ ਰੱਖਣ ਲਈ ਦੂਜਿਆਂ ਨਾਲ ਛੇੜ-ਛੇੜ, ਚਲਾਕੀਆਂ ਬੰਦ ਕਰਨੀਆਂ ਪੈਂਦੀਆਂ ਹਨ। ਮਨ ਤਾਂਹੀਂ ਟਿਕਾ ਵਿੱਚ ਰਹਿ ਕੇ, ਤਾਂ ਸ਼ਾਂਤ ਹੁੰਦਾ ਹੈ। ਮਨ ਸ਼ਾਂਤ ਹੋਵੇ ਤਾਂ ਬਹੁਤ ਕੀਮਤੀ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ। ਬੰਦੇ ਨੂੰ ਬੁਲੰਦੀਆਂ ਉੱਤੇ ਲੈ ਜਾਂਦਾ ਹੈ।

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com


ਹਰ ਬੰਦੇ ਨੂੰ ਸੱਚਾ ਇਮਾਨਦਾਰ, ਦਿਆਲੂ, ਦਾਨੀ ਸੇਵਾਦਾਰ ਬਣਨ ਦੀ ਲੋੜ ਹੈ - ਸਤਵਿੰਦਰ ਕੌਰ ਸੱਤੀ

ਭਾਰਤ ਵਾਂਗ ਹੋਰ ਦੇਸ਼ਾਂ ਵਿੱਚ ਵੀ ਹਸਪਤਾਲ, ਮੈਡੀਕਲ ਕਲੀਨਿਕ ਬਹੁਤ ਹਨ। ਦਵਾਈਆਂ ਤੇ ਇਲਾਜ ਕਰਨ ਨੂੰ ਡਾਕਟਰ ਵੀ ਬਹੁਤ ਵਧੀਆ ਹਨ। ਕਿਸੇ ਦੇ ਚੀਰਾ ਆ ਜਾਵੇ। ਆਮ ਬੰਦੇ ਤੋਂ ਖ਼ੂਨ ਦੇਖਿਆ ਨਹੀਂ ਜਾਂਦਾ। ਕਈ ਬੰਦੇ ਮਲ੍ਹਮ ਪੱਟੀ ਕਰਨ ਦੀ ਥਾਂ ਜ਼ਖ਼ਮੀ ਕੋਲੋਂ ਅੱਖਾਂ ਮੀਚ ਕੇ, ਖਿਸਕ ਜਾਂਦੇ ਹਨ। ਡਾਕਟਰ ਵੱਡੇ-ਵੱਡੇ ਫੱਟ ਜੋੜ ਦਿੰਦੇ ਹਨ। ਸਰੀਰ ਵਿੱਚ ਨਵੇਂ ਅੰਗ ਪਾ ਦਿੰਦੇ ਹਨ। ਡਾਕਟਰ ਮਰੀਜ਼ ਵਿੱਚ ਜਾਨ ਪਾ ਦਿੰਦੇ ਹਨ। ਕਈ ਡਾਕਟਰ ਬਗੈਰ ਦਵਾਈ ਤੋਂ ਗੱਲਾਂ ਨਾਲ ਹੀ ਮਰੀਜ਼ ਨੂੰ ਤੰਦਰੁਸਤ ਕਰ ਦਿੰਦੇ ਹਨ। ਕੁੱਝ ਡਾਕਟਰ ਐਸੇ ਵੀ ਹਨ। ਬੰਦੇ ਦੇ ਪੁਰਜ਼ੇ ਕੱਢ ਕੇ, ਚੰਗੇ ਭਲੇ ਬੰਦੇ ਨੂੰ ਮਾਰ ਦਿੰਦੇ ਹਨ। ਸੀਤੇ ਹੋਏ ਜ਼ਖ਼ਮ ਆਮ ਜਨਤਾ ਨਹੀਂ ਖੋਲ੍ਹਦੀ। ਡਾਕਟਰ ਤੋਂ ਬਗੈਰ, ਕਿਸੇ ਨੂੰ ਇਲਮ ਵੀ ਨਹੀਂ ਹੈ। ਕਿਹੜਾ ਅੰਗ ਕਿਥੇ ਹੋਣਾ ਚਾਹੀਦਾ ਹੈ? ਕਈ ਹਸਪਤਾਲਾਂ ਦੇ ਦੁਆਲੇ ਅਨ ਜੰਮੇ ਬੱਚਿਆਂ, ਗਰਭਪਾਤ ਸਮੇਂ ਮਰੀਆਂ ਜੱਚਾ-ਔਰਤਾਂ ਦੀਆਂ ਲਾਸ਼ਾਂ ਦਾ ਮੁਸ਼ਕ ਮਾਰਦਾ ਹੈ। ਸਰਕਾਰ ਤੇ ਲੋਕ ਭਲਾਈ ਦੇ ਸੇਵਕਾਂ ਦੀਆਂ ਅੱਖਾਂ ਮਿਚੀਆਂ ਹੋਈਆਂ ਹਨ। ਸਬ ਕੁੱਝ ਦਿਸਦੇ ਹੋਏ ਵੀ ਅੰਨ੍ਹੇ ਹੋਏ ਹਨ। ਕਿੰਨੇ ਕੁ ਮਰੀਜ਼ ਹਸਪਤਾਲਾਂ ਵਿਚੋਂ ਜਿਉਂਦੇ ਮੁੜਦੇ ਹਨ? ਡਾਕਟਰਾਂ ਦੀ ਫ਼ੀਸ ਖਰੀ ਹੋ ਜਾਂਦੀ ਹੈ। ਬੰਦਾ ਮਰੇ ਚਾਹੇ ਜਿਊਵੇ।

ਇਲਾਜ ਦੇ ਨਾਲ ਮਰੀਜ਼ ਨੂੰ ਖ਼ੁਰਾਕ ਵੀ ਚਾਹੀਦੀ ਹੈ। ਤਾਜ਼ਾ ਭੋਜਨ ਖਾਣ ਨਾਲ ਸਰੀਰ ਤਕੜਾ ਰਹਿੰਦਾ ਹੈ। ਇੰਡੀਆ ਦੇ ਹਸਪਤਾਲਾਂ ਵਾਂਗ ਮਰੀਜ਼ ਨੂੰ ਖ਼ੁਰਾਕ ਨਹੀਂ ਮਿਲੇਗੀ। ਸਰੀਰ ਨੂੰ ਜ਼ਰੂਰੀ ਤੱਤ ਨਹੀਂ ਮਿਲਣਗੇ[ ਮਰੀਜ਼ ਨੇ ਤੰਦਰੁਸਤ ਨਹੀਂ ਹੋ ਸੱਕਣਾਂ। ਇੰਡੀਆ ਵਿੱਚ ਮਰੀਜ਼ ਦੀ ਦੇਖਭਾਲ ਕਰਨ ਵਾਲਿਆਂ ਦੀ ਸਹਿਤ ਵੀ ਖ਼ਰਾਬ ਹੋ ਜਾਂਦੀ ਹੈ। ਉਹ ਵੀ ਆਪ ਦੇ ਖਾਣ ਦਾ ਧਿਆਨ ਨਹੀਂ ਰੱਖਦੇ। ਪੱਕੇ ਵਸਨੀਕਾਂ ਲਈ ਕੈਨੇਡਾ ਵਿੱਚ ਡਾਕਟਰੀ ਇਲਾਜ ਮੁਫ਼ਤ ਹੈ। ਹਸਪਤਾਲ ਵਿਚ ਮਰੀਜ਼ ਨੂੰ ਭੋਜਨ ਮੁਫ਼ਤ ਦਿੱਤਾ ਜਾਂਦਾ ਹੈ। ਸਗੋਂ ਖ਼ਬਰ ਨੂੰ ਗਏ ਰਿਸ਼ਤੇਦਾਰ ਵੀ ਵਿਚੋਂ ਹੀ ਭੋਜਨ ਛੱਕ ਲੈਂਦੇ ਹਨ। ਭਾਰਤ ਦੀ ਆਬਾਦੀ ਪਿੰਡਾ ਵਿੱਚ ਵੱਧ ਹੈ। ਲੋਕ ਬਹੁਤੇ ਧਨਵਾਨ ਨਹੀਂ ਹਨ। ਪਿੰਡਾ ਵਿੱਚ ਵੱਧ ਤੋਂ ਵੱਧ ਹਸਪਤਾਲ ਖੁੱਲ੍ਹਣੇ ਚਾਹੀਦੇ ਹਨ। ਭਾਰਤ ਵਿੱਚ ਹਸਪਤਾਲ ਜ਼ਿਆਦਾ ਸ਼ਹਿਰਾਂ ਵਿੱਚ ਹਨ। ਬਿਮਾਰ ਦਾ ਇਲਾਜ ਕਰਾਉਣ ਲਈ ਘਰ ਤੋਂ ਦੂਰ ਸ਼ਹਿਰ ਵਿੱਚ ਜਾਣਾ ਪੈਂਦਾ ਹੈ। ਹਰ ਰੋਜ਼ ਘਰ ਤੋਂ ਹਸਪਤਾਲ ਜਾਣਾ ਬਹੁਤ ਔਖਾ ਹੈ। ਹੋਟਲ ਵਿੱਚੋਂ ਖਾਣਾ ਮਹਿੰਗਾ ਪੈਂਦਾ ਹੈ। ਪਹਿਲਾਂ ਹੀ ਡਾਕਟਰਾਂ ਦੀਆਂ ਫ਼ੀਸਾਂ ਬਹੁਤ ਹਨ।

ਭਾਰਤੀ ਲੋਕ ਧਰਮ ਦੇ ਮਾਮਲੇ ਵਿੱਚ ਬਹੁਤ ਦਾਨੀ ਹਨ। ਹਰ ਗੁਰਦੁਆਰੇ ਸਾਹਿਬ ਵਿੱਚ ਲੰਗਰ ਮੁਫ਼ਤ ਚੱਲਦਾ ਹੈ। ਜੇ ਹਸਪਤਾਲ ਗੁਰਦੁਆਰੇ ਸਾਹਿਬ ਦੇ ਨੇੜੇ ਹੋਣ। ਹਰ ਗੁਰਦੁਆਰੇ ਸਾਹਿਬ ਦੇ ਨਾਲ ਹਸਪਤਾਲ ਖੋਲੇ ਜਾਣ। ਭੋਜਨ ਦੀ ਭੁੱਖ ਕਾਰਨ ਕੋਈ ਨਹੀਂ ਮਰੇਗਾ। ਮਰੀਜ਼ ਤੇ ਉਸ ਦੇ ਦੁਆਲੇ ਰਹਿਣ ਵਾਲੇ ਉੱਥੋਂ ਢਿੱਡ ਭਰ ਸਕਦੇ ਹਨ। ਰਾੜਾ ਸਾਹਿਬ ਗੁਰਦੁਆਰੇ ਸਾਹਿਬ ਦੇ ਨਾਲ ਹਸਪਤਾਲ ਵੀ ਹੈ। ਸਗੋਂ ਬੁੱਢਿਆਂ ਲਈ ਆਸ਼ਰਮ, ਬੱਚਿਆਂ ਲਈ ਸਕੂਲ, ਨੌਜਵਾਨਾਂ ਲਈ ਕਾਲਜ ਖੋਲਿਆਂ ਗਿਆ ਹੈ। ਐਸਾ ਪੁੰਨ ਦਾ ਕੰਮ ਕਰਨ ਲਈ ਹਰ ਬੰਦੇ ਨੂੰ ਸੱਚਾ ਇਮਾਨਦਾਰ, ਦਿਆਲੂ, ਦਾਨੀ, ਸੇਵਾਦਾਰ ਬਣਨ ਦੀ ਲੋੜ ਹੈ।

ਕਿਮ ਦੀ ਸੱਸ ਇੰਡੀਆ ਮੋਗੇ ਤੋਂ ਗੋਡਿਆਂ ਦਾ ਅਪ੍ਰੇਸ਼ਨ ਕਰਾ ਕੇ ਆਈ ਸੀ। ਅਪ੍ਰੇਸ਼ਨ ਕਰਨ ਦੇ ਵੀ ਬਹੁਤ ਢੰਗ ਹਨ। ਰੋਗ ਕਿੰਨਾ ਕੁ ਹੈ? ਕਿੰਨਾ ਪੁਰਾਣਾਂ ਹੈ? ਉਸ ਦੇ ਹਿਸਾਬ ਨਾਲ ਅਪ੍ਰੇਸ਼ਨ ਕੀਤੇ ਜਾਂਦੇ ਹਨ। ਕਈ ਡਾਕਟਰ ਅੰਗ ਚੋਰ ਤੇ ਵਪਾਰੀ ਹਨ। ਸੀਬੋ ਦਾ ਲੱਕ ਦਾ ਜੋੜ ਖਿਸਕ ਗਿਆ ਸੀ। ਉਸ ਤੋਂ ਭਾਵੇਂ ਤੁਰਿਆ ਨਹੀਂ ਜਾਂਦਾ ਸੀ। ਉਸ ਨੇ ਇੰਡੀਆ ਜਾ ਕੇ ਇਲਾਜ ਕਰਾਉਣ ਦੀ ਜਿੰਦ ਫੜੀ ਹੋਈ ਸੀ। ਕੈਨੇਡਾ ਵਿੱਚ ਵੀਲ ਚੇਅਰ ਵਾਲੇ ਲਈ ਬਹੁਤ ਸਹੂਲਤਾਂ ਹਨ। ਪੈਦਲ ਤੁਰਨ ਵਾਲੇ ਜ਼ਿਆਦਾਤਰ ਐਸੇ ਲੋਕਾਂ ਦੀ ਮਦਦ ਕਰਦੇ ਹਨ। ਗੌਰਮਿੰਟ ਵੱਲੋਂ ਵੀ ਦਵਾਈਆਂ ਤੇ ਰਹਿਣ ਲਈ ਮੁਫ਼ਤ ਥਾਂ ਦਿੱਤੀ ਜਾਂਦੀ ਹੈ। ਅੰਗਹੀਣ ਲੋਕਾਂ ਲਈ ਐਸੀਆਂ ਕਾਰਾਂ, ਮੋਟਰਾਂ ਬਣਾਈਆਂ ਜਾਂਦੀਆਂ ਹਨ। ਜੋ ਆਸਾਨੀ ਨਾਲ ਚਲਾ ਸਕਣ। ਇੰਡੀਆ ਵਿੱਚ ਲੋਕ ਬੰਦੇ ਨੂੰ ਪੈਰਾਂ ਉੱਤੇ ਖੜ੍ਹੇ ਨੂੰ ਸਿੱਟ ਦਿੰਦੇ ਹਨ। ਸੀਬੋ ਕੈਨੇਡਾ ਨੂੰ ਛੱਡ ਕੇ, ਇੰਡੀਆ ਮੋਗੇ ਇਲਾਜ ਕਰਾਉਣ ਚੱਲੀ ਸੀ। ਬੈਂਕ ਵਿਚੋਂ ਸਾਰੇ ਡਾਲਰ ਵੀ ਲੈ ਗਈ। ਇੰਡੀਆ ਜਾਣ ਸਾਰ ਵੀਲ ਚੇਅਰ ਛੁੱਟ ਗਈ ਸੀ। ਵਿਹੜਾ ਵੀ ਪੱਧਰਾ ਨਹੀਂ ਸੀ। ਜਦੋਂ ਵੀ ਉਸ ਨੇ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਹੁੰਦਾ ਸੀ। ਦੋ ਜਾਣੇ ਚੱਕ ਕੇ ਇੱਧਰ-ਉੱਧਰ ਕਰਦੇ ਸਨ। ਸੀਬੋ ਦੀ ਜ਼ੁਬਾਨ ਬਿਲਕੁਲ ਚੁੱਪ ਨਹੀਂ ਹੁੰਦੀ ਸੀ। ਸਬ ਨੂੰ ਗਾਲ਼ਾਂ ਕੱਢਦੀ ਸੀ। ਮੁਰਦਾ ਬੋਲੂ, ਖੱਫਣ ਪਾੜੂ। ਜਦੋਂ ਮੌਤ ਨੇੜੇ ਦਿਸਦੀ ਹੈ। ਬੰਦੇ ਦਾ ਇਹੀ ਹਾਲ ਹੁੰਦਾ ਹੈ।

ਕੁੱਝ ਹੀ ਦਿਨਾਂ ਵਿੱਚ ਸੀਬੋ ਤੋਂ ਰਿਸ਼ਤੇਦਾਰ ਅੱਕ ਗਏ ਸਨ। ਉਸ ਨੂੰ ਹਸਪਤਾਲ ਵਿੱਚ ਮੋਗੇ ਦਾਖ਼ਲ ਕਰ ਦਿੱਤੀ। ਮੋਗੇ ਵਾਲੇ ਡਾਕਟਰਾਂ ਨੇ ਪੂਰੀ ਫ਼ੀਸ ਲੈ ਲਈ। ਸੀਬੋ ਨੂੰ ਜ਼ਿਆਦਾ ਬਿਮਾਰ ਦੇਖ ਕੇ. ਲੁਧਿਆਣੇ ਦੇ ਹੋਸਪੀਟਲ ਵਿੱਚ ਭੇਜ ਦਿੱਤਾ। ਉੱਥੇ ਲੱਕ ਦੀਆਂ ਹੱਡੀਆਂ ਸਿੱਧੀਆਂ ਕਰਨ ਦਾ ਅਪ੍ਰੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਰੱਬ ਜਾਣਦਾ ਹੈ। ਉਸ ਦੇ ਕਿਹੜੇ ਅੰਗ ਕੱਢੇ. ਬਦਲੇ ਗਏ? ਕੀ-ਕੀ ਰੀਸਰਚ ਕੀਤੀ ਗਈ? ਸੀਬੋ ਦੇ ਸਰੀਰ ਵਿੱਚ ਜ਼ਹਿਰ ਫੈਲ ਗਈ। ਤੀਜੇ ਦਿਨ ਉਸ ਦੀ ਲਾਸ਼ ਦੇ ਦਿੱਤੀ ਗਈ। ਲਾਸ਼ ਜ਼ਿਆਦਾ ਚਿਰ ਰੱਖਣ ਵਾਲੀ ਨਹੀਂ ਸੀ। ਗੈਰੀ ਦੇ ਕੈਨੇਡਾ ਤੋਂ ਆਉਣ ਤੋਂ ਪਹਿਲਾਂ ਹੀ ਦਾਗ਼ ਲੱਗਾ ਦਿੱਤਾ ਸੀ। ਕੈਨੇਡਾ ਦਾ ਸਿਟੀਜ਼ਨ ਹੋਣ ਕਰ ਕੇ, ਇੰਡੀਆ ਦਾ ਵੀਜ਼ਾ ਲੈਣ ਨੂੰ ਕਾਫ਼ੀ ਦਿਨ ਲੱਗ ਗਏ ਸਨ। ਸੀਬੋ ਦੇ ਭੋਗ ਦੀ ਅਰਦਾਸ ਵਿੱਚ ਤੇ ਦਾਨ ਪੁੰਨ ਕਰਨ ਵੇਲੇ ਨੂੰ ਗੈਰੀ ਪਹੁੰਚ ਗਿਆ ਸੀ। ਜਿਊਦੀ ਮਾਂ ਨੂੰ ਗੈਰੀ ਨੇ ਘਰੋਂ ਕੱਢ ਦਿੱਤਾ ਸੀ। ਗੈਰੀ ਉਸ ਨੂੰ ਮਿਲਣ ਵੀ ਨਹੀਂ ਜਾਂਦਾ ਸੀ। ਸੁੱਖੀ ਹੀ ਸੀਬੋ ਨੂੰ ਸੀਨੀਅਰ ਸੈਂਟਰ ਵਿਚੋਂ ਘਰ ਲੈ ਆਈ ਸੀ।

ਮਰਨ ਪਿੱਛੋਂ ਸਰੀਰ ਨਾਲ ਕੀ ਬੀਤਦੀ ਹੈ? ਕਿਸੇ ਜੀਵ ਨੂੰ ਪਤਾ ਨਹੀਂ ਲੱਗਦਾ। ਮ੍ਰਿਤਕ ਸਰੀਰ ਨੂੰ ਅੱਗ ਵਿੱਚ ਜਾਲੋਂ, ਮਿੱਟੀ ਵਿੱਚ ਦੁਬਾਉ, ਪਾਣੀ ਵਿੱਚ ਡੋਬੋ, ਚਾਹੇ ਚੀਰ ਫਾੜ ਕਰ ਕੇ ਰੀਸਰਚ ਕਰੋ। ਜਾਲ ਕੇ ਸੁਆਹ ਬਣਾਉਣ ਨਾਲੋਂ, ਪਾਣੀ ਜਾਂ ਮਿੱਟੀ ਵਿਚ ਕਿਸੇ ਜੀਵ ਦਾ ਢਿੱਡ ਭਰੇ ਵੱਡਾ ਪੁੰਨ ਹੈ। ਮਰੇ ਸਰੀਰ ਦੇ ਅੰਗ ਦਾਨ ਕਰਨੇ, ਮਰਿਆ ਸਰੀਰ ਰੀਸਰਚ ਕਰਨ ਨੂੰ ਦੇ ਕੇ, ਹੋਰ ਬਿਮਾਰੀਆਂ ਦਾ ਇਲਾਜ ਲੱਭਣ ਦਾ ਬਹੁਤ ਵੱਡਾ ਪੁੰਨ ਹੈ। ਜਿਉਂਦੇ ਬੰਦੇ ਨਾਲ ਚੰਗੀ ਬੋਲ-ਚਾਲ ਰੱਖਣਾ। ਹੋਰ ਵੀ ਬਹੁਤ ਇੱਜ਼ਤ ਤੇ ਮਾਣ ਦੀ ਗੱਲ ਹੈ।

ਗੈਰੀ ਨੂੰ ਪਿੰਡ ਦੀ ਹਵਾ ਰਾਸ ਆ ਗਈ ਸੀ। ਉਹ ਮਾਂ ਦੇ ਭੋਗ ਤੇ ਗਿਆ ਹੀ ਨਹੀਂ ਮੁੜਿਆ ਸੀ। ਗੈਰੀ ਦਾ ਮਸਾਂ ਸ਼ਿਫ਼ਟਾਂ ਲਗਾਉਣ ਤੋਂ ਖਹਿੜਾ ਛੁੱਟਿਆ ਸੀ। ਕੰਮ ਤੇ ਜਾਣ ਲਈ ਸੌਣ ਤੋਂ ਪਹਿਲਾਂ ਅਲਾਰਮ ਲਗਾਉਣਾ ਪੈਂਦਾ ਸੀ। ਜਦੋਂ ਅਲਾਰਮ ਵੱਜਦਾ ਸੀ। ਉਬੜ ਵਾਹੇ ਉੱਠਦਾ ਸੀ। ਜਿਵੇਂ ਕੋਈ ਡਰਾਉਣਾ ਸੁਪਨਾ ਦੇਖ ਲਿਆ ਹੋਵੇ। ਬਹੁਤੀ ਬਾਰ ਤਾਂ ਨੀਂਦ ਨਹੀਂ ਪੂਰੀ ਹੋਈ ਹੁੰਦੀ ਸੀ। ਥਕੇਵਾਂ ਵੀ ਨਹੀਂ ਲਹਿੰਦਾ ਸੀ। ਮਨ ਉੱਠਣ ਨੂੰ ਨਹੀਂ ਕਰਦਾ ਸੀ। ਸਰੀਰ ਨਾਲੋਂ ਕੈਨੇਡਾ ਦੇ ਡਾਲਰਾਂ ਦਾ ਮੋਹ ਜ਼ਿਆਦਾ ਸੀ। ਗੈਰੀ ਅੱਖ ਖੁੱਲ ਦੇ ਹੀ ਕੰਮ ਕਰਨ ਨੂੰ ਭੱਜਦਾ ਸੀ। ਰਾਤ ਨੂੰ ਸੌਣ ਲਈ ਹੀ ਘਰ ਆਉਂਦਾ ਸੀ। ਜਿਸ ਦਿਨ ਦਾ ਪਿੰਡ ਗਿਆ ਸੀ। ਜਾਨ ਸੌਖੀ ਹੋ ਗਈ ਸੀ। ਇੰਨੇ ਸਾਲਾਂ ਪਿੱਛੋਂ ਅਕਲ ਆਈ ਸੀ। ਸਾਰੀ ਉਮਰ ਕੰਮ ਕਰ ਕੇ ਵੀ ਕੁੱਝ ਹੱਥ ਨਹੀਂ ਆਇਆ ਸੀ।


ਅੱਜ ਤੱਕ ਘਰ, ਕਾਰਾਂ ਦੀਆਂ, ਬੈਂਕ ਦੀਆਂ ਕਿਸ਼ਤਾਂ ਤੇ ਬਿਲ ਦੇਣ ਵਿੱਚ ਹੀ ਸਾਰੀ ਕਮਾਈ ਰੋੜ ਦਿੱਤੀ ਸੀ। ਘਰ ਫ਼ਰੀ ਕਰਨ ਦੇ ਚਾਅ ਵਿੱਚ ਦਾਰੂ ਤੋਂ ਬਗੈਰ ਚੱਜ ਨਾਲ ਖਾਂਦਾ ਪੀਤਾ ਵੀ ਨਹੀਂ ਸੀ। ਦਾਰੂ ਵੀ ਥਕੇਵਾਂ ਲਾਹੁਣ ਦੇ ਬਹਾਨੇ ਪੀਂਦਾ ਸੀ। ਗੈਰੀ ਨੂੰ ਪਿੰਡ ਤਾਂ ਸ਼ਰਾਬ ਤੇ ਰੋਟੀ ਕੈਨੇਡਾ ਤੋਂ ਆ ਕੇ ਸਸਤੀ ਲੱਗਦੀ ਹੈ। ਸਬਰ ਜਿਹਾ ਆ ਗਿਆ ਸੀ। ਪਿੰਡ ਜ਼ਮੀਨ ਚਾਚਾ ਵਾਹੁੰਦਾ ਸੀ। ਇਸੇ ਕਰ ਕੇ ਮਹੀਨਾ ਕੁ ਗੈਰੀ ਨੇ ਚਾਚੇ ਦੇ ਘਰੋਂ ਰੋਟੀ ਖਾਦੀ। ਗੈਰੀ ਨੂੰ ਲੱਗਣ ਲੱਗਾ ਸੀ। ਉਸ ਸਿਰ ਅਹਿਸਾਨ ਚੜ੍ਹ ਰਿਹਾ ਹੈ। ਉਸ ਨੇ ਆਪ ਦੇ ਚਾਚੇ ਨੂੰ ਕਿਹਾ, " ਚਾਚਾ ਜੀ ਇੰਨੇ ਦਿਨ ਹੋ ਗਏ। ਮੈਂ ਤੁਹਾਡੇ ਘਰੋਂ ਰੋਟੀ ਖਾਂਦਾ ਹਾਂ। " " ਫਿਰ ਕੀ ਹੋ ਗਿਆ? ਤੇਰਾ ਮੇਰਾ ਕਿਹੜਾ ਕੁੱਝ ਵੰਡਿਆ ਹੈ? " ਚਾਚੀ ਨੇ ਕਿਹਾ, " ਪੁੱਤਰ ਤੂੰ ਬੇਗਾਨਿਆਂ ਵਾਲੀਆਂ ਗੱਲਾਂ ਕਿਉਂ ਕਰਦਾ ਹੈ? ਜਿਹੋ ਜਿਹੇ ਮੇਰੇ  ਪੁੱਤਰ ਹਨ। ਵੈਸਾ ਹੀ ਸਾਨੂੰ ਤੂੰ ਵੀ ਹੈ। " " ਚਾਚੀ ਜੀ, ਉਹ ਤਾਂ ਠੀਕ ਹੈ। ਮੇਰਾ ਮਤਲਬ ਹੈ। ਹਿਸਾਬ ਕਿਤਾਬ ਰੱਖਣਾ ਚਾਹੀਦਾ ਹੈ। ਅਜੇ ਮੇਰਾ ਕੈਨੇਡਾ ਜਾਣ ਦਾ ਇਰਾਦਾ ਨਹੀਂ ਹੈ। " ਚਾਚੀ ਨੇ ਆਪਣੇ ਪਤੀ ਵੱਲ ਟੇਢਾ ਜਿਹਾ ਝਾਕਿਆ। ਉਸ ਨੇ ਕਿਹਾ, " ਪੁੱਤ ਇਹ ਕੀ ਕਿਹਾ? ਲੋਕ ਤਾਂ ਕੈਨੇਡਾ ਜਾਣ ਨੂੰ ਜਾਨ ਉੱਤੇ ਖੇਡ ਜਾਂਦੇ ਹਨ। ਤੇਰੀ ਵਹੁਟੀ ਉਡੀਕਦੀ ਹੋਣੀ ਹੈ। ਛੁੱਟੀਆਂ ਬਹੁਤ ਹੋ ਗਈਆਂ। ਹੁਣ ਤੂੰ ਜਾਣ ਦੀ ਤਿਆਰੀ ਕਰ ਲੈ। " " ਤਾਂ ਹੀ ਮੈਂ ਸੋਚਦਾ ਸੀ। ਬਹੁਤਾ ਚਿਰ ਵਿਹਲਿਆ ਨੂੰ ਰੋਟੀਆਂ ਨਹੀਂ ਮਿਲਦੀਆਂ। ਤੁਸੀਂ ਮੈਨੂੰ ਅਲੱਗ ਕਰ ਦਿਓ। ਨਾਲੇ ਮੈਨੂੰ ਜ਼ਮੀਨ ਦਾ ਮਾਮਲਾ ਵਟਾਈ ਵੀ ਚਾਹੀਦਾ ਹੈ। " ਚਾਚੇ ਦੀ ਆਵਾਜ਼ ਹੀ ਬਦਲ ਗਈ ਸੀ। ਉਹ ਔਖਾ ਜਿਹਾ ਬੋਲਿਆ, " ਉਏ ਭਤੀਜ ਜ਼ਮੀਨ ਦਾ ਹਿੱਸਾ ਤੇਰੇ ਪਿਉ ਨੇ ਮੇਰੇ ਤੋਂ ਨਹੀਂ ਮੰਗਿਆ ਸੀ। ਤੂੰ ਕਲ ਦਾ ਬੱਚਾ ਐਡਾ ਮੂੰਹ ਅੱਡਣ ਲੱਗਾ ਹੈ। ਜਾ ਮੈਂ ਨਹੀਂ ਦੁਆਨੀ ਦਿੰਦਾ। ਤੇਰੀ ਦਾਲ-ਰੋਟੀ ਵੀ ਅੱਜ ਤੋਂ ਬੰਦ ਕਰ ਦਿੰਦਾ ਹਾਂ। ਤੂੰ ਆਪ ਦਾ ਜ਼ੋਰ ਲਾ ਲੈ। " ਚਾਚੀ ਨੇ ਕਿਹਾ, " ਪੁੱਤ ਮਿੱਠੀ ਪਿਆਰ ਨਾਲ ਰਹੀਦਾ ਹੈ। ਘੂਰਨ ਨਾਲ ਤਾਂ ਕੁੱਤਾ ਵੀ ਲੱਤ ਪਾੜਨ ਆਉਂਦਾ ਹੈ। " ਗੈਰੀ ਨੇ ਰਾਤ ਦੀ ਰੋਟੀ ਨਹੀਂ ਖਾਂਦੀ ਸੀ। ਸ਼ਰਾਬ ਹੀ ਪੀ ਜਾਂਦਾ ਸੀ। ਜਿਸ ਦਾ ਉਸੇ ਨੂੰ ਕੋਈ ਨਸ਼ਾ ਨਹੀਂ ਹੋ ਰਿਹਾ ਸੀ। ਰੂੜੀ ਕੋਲ ਸੜਕ ‘ਤੇ ਉਸ ਨੇ ਦੋ ਕਮਰੇ ਕੈਨੇਡਾ ਤੋਂ ਜਾ ਕੇ ਪਾਏ ਸਨ। ਪਹਿਲੇ ਦਿਨ ਉਹ ਕਈ ਸਾਲਾਂ ਪਿੱਛੋਂ ਬਾਣ ਦੇ ਰੜੇ ਮੰਜੇ ਤੇ ਬਗੈਰ ਚਾਦਰ ਤੋਂ ਸੁੱਤਾ ਸੀ।


ਸੀਰੀ ਨੇ ਇਹ ਗੱਲ ਕਈਆਂ ਗੁਆਂਢੀਆਂ ਦੇ ਕੰਨਾਂ ਵਿੱਚ ਪਾ ਦਿੱਤੀ ਸੀ। ਗੈਰੀ ਨੂੰ ਆਸਰਾ ਦੇਣ ਵਾਲੇ ਕਈ ਸ਼ਰੀਕੇ ਵਿਚੋਂ ਚਾਚੇ ਤਾਏ ਆ ਗਏ ਸਨ। ਇੱਕ ਤਾਂ ਜਾ ਕੇ ਸਰਪੰਚ ਨੂੰ ਵੀ ਲੈ ਆਇਆ ਸੀ। ਇਹ ਸਰਪੰਚ ਤੇ ਸ਼ਰੀਕ ਕਈ ਬਾਰ ਗੈਰੀ ਤੋਂ ਦਾਰੂ ਪੀ ਕੇ ਗਏ ਸਨ। ਸਾਰੇ ਤਮਾਂਸਾਂ ਦੇਖਣ ਵਾਲੇ ਸਨ। ਸਰਪੰਚ ਨੇ, ਗੈਰੀ ਨੂੰ ਕਿਹਾ, " ਤੇਰੀ ਇਹ ਹਾਲਤ ਹੋ ਗਈ। ਤੂੰ ਰਾਤ ਮੇਰੇ ਕੋਲ ਆ ਜਾਣਾ ਸੀ। ਜਾਂ ਕਿਸੇ ਕੋਲ ਸੁਨੇਹਾ ਭੇਜ ਦਿੰਦਾ। ਐਸੇ ਸਮੇਂ ਹੀ ਤਾਂ ਬੰਦਾ ਕੰਮ ਆਉਂਦਾ ਹੈ। " " ਸਰਪੰਚ ਜੀ, ਤੁਸੀਂ ਬਹੁਤ ਖੇਚਲ ਕੀਤੀ ਹੈ। ਇੱਕ ਮਿਹਰਬਾਨੀ ਕਰ ਦਿਉ। ਮੈਨੂੰ ਮੇਰੀ ਜ਼ਮੀਨ ਵਿਚੋਂ ਹਿੱਸਾ ਵੰਡਾ ਦਿਉ। " " ਇਹੀ ਤਾਂ ਸਾਡਾ ਕੰਮ ਹੈ। ਮੇਰੇ ਹੁੰਦੇ ਹੋਏ, ਤੂੰ ਫ਼ਿਕਰ ਨਾਂ ਕਰ। ਮੈਂ ਹੁਣੇ ਤੇਰੇ ਚਾਚੇ ਵੱਲ ਜਾਂਦਾ ਹਾਂ। ਉਹ ਮੇਰੀ ਗੱਲ ਨਹੀਂ ਉਲੱਦਦਾ। ਲਿਆ ਪਹਿਲਾਂ ਸਾਨੂੰ ਦੋ-ਦੋ ਪੈੱਗ ਪਿਲਾ ਕੇ ਗਰਮ ਕਰ। ਕਿੱਲੋ ਮੱਛੀ ਵੀ ਮੰਗਾ ਲੈ। ਗੈਰੀ ਨੇ ਸਾਰਿਆ ਵਿਚਾਲੇ ਬੋਤਲ ਰੱਖ ਦਿੱਤੀ ਸੀ। ਸਣੇ ਸਰਪੰਚ ਤੇ ਸ਼ਰੀਕੇ ਵਾਲੇ ਕਾਂਵਾਂ ਵਾਂਗ ਬੋਤਲ ਦੁਆਲੇ ਹੋ ਗਏ ਸਨ। ਸੀਰੀ ਮੱਛੀ ਲੈਣ ਚਲਾ ਗਿਆ ਸੀ। ਮੱਛੀ ਦੇ ਪਕੌੜਿਆਂ ਵਾਲਾ ਪਿੰਡ ਦੇ ਦਰਵਾਜ਼ੇ ਮੂਹਰੇ ਦੁਕਾਨ ਲਗਾਉਂਦਾ ਸੀ। ਉਹ ਪਿੰਡ ਦੇ ਛੱਪੜ ਵਿਚੋਂ ਹੀ ਮੱਛੀਆਂ ਫੜਦਾ ਸੀ। ਛੱਪੜ ਦਾ ਪਾਣੀ ਸਾਬਣ ਤੇ ਨਾਲੀਆਂ ਦੇ ਗੰਦ ਨਾਲ ਤੱਤਾ ਭਰਪੂਰ ਰੂੜੀ ਦੇ ਰਿਉ ਤੋਂ ਵੀ ਗੁਣਕਾਰੀ ਸੀ।


ਮੱਛੀ ਦੀ ਵਾਸ਼ਨਾ ਸੁੰਘਦਾ ਗੈਰੀ ਦਾ ਚਾਚਾ ਵੀ ਆ ਗਿਆ ਸੀ। ਗੈਰੀ ਨੇ ਗ਼ੁੱਸੇ ਨਾਲ ਉਸ ਤੋਂ ਪਾਸਾ ਪਲਟ ਲਿਆ ਸੀ। ਸਰਪੰਚ ਨੇ ਕਿਹਾ, " ਜਵਾਨਾਂ ਚਾਚੇ ਭਤੀਜੇ ਦੀ ਕੋਈ ਲੜਾਈ ਨਹੀਂ ਹੁੰਦੀ। ਖ਼ੂਨ ਨੂੰ ਖ਼ੂਨ ਖਿੱਚਦਾ ਹੈ। ਬਾਈ ਤੂੰ ਵੀ ਜੁਆਕਾ ਵਾਲੀਆਂ ਗੱਲਾਂ ਕਰਦਾਂ ਹੈ। ਇੱਧਰ ਪਰੇ ਹੋ ਕੇ ਮੇਰੀ ਗੱਲ ਸੁਣ। " ਸਰਪੰਚ ਗੈਰੀ ਦੇ ਚਾਚੇ ਨੂੰ ਪਰੇ ਲੈ ਗਿਆ ਸੀ। ਉਸ ਨੇ ਕਿਹਾ, " ਯਾਰ ਤੂੰ ਇੰਨੇ ਚਿਰ ਦਾ ਜ਼ਮੀਨ ਖਾਂਦਾ ਹੈ। 30 ਹਜ਼ਾਰ ਇਸ ਦੇ ਹੱਥ ਤੇ ਰੱਖ ਦੇ। ਇਸ ਦਾ ਮੂੰਹ ਬੰਦ ਹੋ ਜਾਵੇਗਾ। ਇਸ ਨੇ ਕਿਹੜਾ ਉਮਰ ਭਰ ਇੱਥੇ ਬੈਠਣਾ ਹੈ? ਜਦੋਂ ਹਾੜ ਦੇ ਮਹੀਨੇ ਤ੍ਰੇਲੀਆਂ ਆਈਆਂ। ਇਸ ਨੇ ਕੈਨੇਡਾ ਨੂੰ ਭੱਜਣਾ ਹੈ। " ਚਾਚੇ ਦੀਆਂ ਵਾਸਾ ਖਿੜ ਗਈਆਂ। ਸਰਪੰਚ ਤੇ ਚਾਚੇ ਨੇ ਹੱਥ ਮਿਲਾਇਆ। ਦੋਨੇਂ ਬੁੱਲ੍ਹਾਂ ਵਿੱਚ ਹੱਸਦੇ ਢਾਣੀ ਵਿੱਚ ਆ ਬੈਠੇ। ਚਾਚੇ ਨੇ ਕਿਹਾ, " ਗੈਰੀ ਜੋ ਸਰਪੰਚ ਫ਼ੈਸਲਾ ਕਰ ਦੇਵੇਗਾ। ਉਹ ਮੈਨੂੰ ਮਨਜ਼ੂਰ ਹੈ। ਤੂੰ ਕਿਹੜਾ ਬਾਹਰ ਦਾ ਬੰਦਾ ਹੈ। ਮੇਰੇ ਭਰਾ ਦੀ ਔਲਾਦ ਹੈ। " ਉਸ ਨੇ ਗੈਰੀ ਨੂੰ ਜੱਫੀ ਵਿੱਚ ਲੈ ਲਿਆ।

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਕਈਆਂ ਨੂੰ ਬੰਦੇ ਤੋਂ ਵੱਧ ਜ਼ਮੀਨ ਜਾਇਦਾਦ ਪਿਆਰੀ ਹੈ - ਸਤਵਿੰਦਰ ਕੌਰ ਸੱਤੀ

ਲੋਕ ਕਹਿੰਦੇ ਹਨ, “ ਬਹੁਤੇ ਲੰਬੇ ਬੰਦੇ ਦੀ ਮੱਤ ਗਿੱਟਿਆਂ ਵਿੱਚ ਹੁੰਦੀ ਹੈ। “ ਊਚਾ ਹੋਣ ਕਰਕੇ ਲੋਕਾਂ ਨੂੰ ਲੱਤਾਂ ਮਾਰਦਾ ਫਿਰਦਾ ਲੱਗਦਾ ਹੈ। ਜਿਉਂ ਹੀ ਬੰਦੇ ਦੀ ਉਮਰ ਵਧਦੀ ਜਾਂਦੀ ਹੈ। ਬੰਦਾ ਲਾਲਚੀ ਤੇ ਅਕਲੋਂ ਵੀ ਘਟਦਾ ਬੱਚਾ ਬਣਦਾ ਜਾਂਦਾ ਹੈ। ਨਿੰਦਰ ਤੋਂ ਵੱਡੇ ਨੇ ਤੇ ਉਨ੍ਹਾਂ ਦੇ ਤਾਏ ਨੇ ਜੋ ਤਮਾਸ਼ਾ ਉਸ ਦੀ ਮੰਮੀ ਦੇ ਭੋਗ ਉੱਤੇ ਕੀਤਾ ਸੀ। ਉਸ ਦੇ ਡੈਡੀ ਨੂੰ ਭੁੱਲਦਾ ਨਹੀਂ ਸੀ। ਉਹ ਰਾਤ ਨੂੰ ਸੁੱਤਾ ਹੋਇਆ, ਉਬੜ ਵਾਹੇ ਉੱਠ ਜਾਂਦਾ ਸੀ। ਪਤਨੀ ਦੇ ਮਰ ਜਾਣ ਦਾ ਵੀ ਵਿਯੋਗ ਸੀ। ਅਣਗਿਣਤ ਪੈਸੇ ਜ਼ਿੰਦਗੀ ਵਿੱਚ ਕਮਾਏ, ਗਵਾਏ ਸਨ। ਕੋਈ ਹਿਸਾਬ ਨਹੀਂ ਸੀ। ਭਰੇ ਇਕੱਠ ਵਿੱਚ ਸਾਲਾਂ ਦੀ ਬਣੀ ਹੋਈ, ਇੱਜ਼ਤ ਉੱਤਰ ਗਈ ਸੀ। ਆਪਣੇ ਹੀ ਤਾਂ ਡੂੰਘਾ ਫੱਟ ਲਗਾਉਂਦੇ ਹਨ। ਐਸੀ ਹਾਲਤ ਵਿੱਚ ਬੰਦੇ ਦਾ ਦਿਮਾਗ਼ ਹਿੱਲ ਜਾਂਦਾ ਹੈ। ਕਈ ਲੋਕਾਂ ਤੋਂ ਲੁਕਣ ਲੱਗ ਜਾਂਦੇ ਹਨ। ਕਈ ਬਿਮਾਰ ਹੋ ਜਾਂਦੇ ਹਨ। ਧੀਰਜ ਛੱਡ ਦਿੰਦੇ ਹਨ। ਹਿੰਮਤ ਹਾਰ ਜਾਂਦੇ ਹਨ। ਕਈ ਬਗ਼ਾਵਤ ਕਰ ਦਿੰਦੇ ਹਨ। ਲੜਨ ਨੂੰ ਤਕੜੇ ਹੋ ਜਾਂਦੇ ਹਨ। ਮਸੀਬਤ ਦੁਖ ਦੇਖ ਕੇ ਕਈ ਲੜਨ ਲਈ ਜੰਮ ਕੇ ਟਕੱਰ ਲੈਂਦੇ ਹਨ। ਕਈ ਹੌਸਲਾ ਹਾਰ ਜਾਂਦੇ ਹਨ। ਨਿੰਦਰ ਦੇ ਡੈਡੀ ਅੰਦਰ ਵੀ ਕੁੱਝ ਉਸਲ ਵੱਡੇ ਲੈ ਰਿਹਾ ਸੀ। ਉਹ ਉਨ੍ਹਾਂ ਨੂੰ ਚੰਗੀ ਤਰਾਂ ਸਬਕ ਸਿਖਾਉਣਾ ਚਾਹੁੰਦਾ ਸੀ। ਉਸ ਨੇ ਤਿੰਨਾਂ ਨੂੰ ਕੋਲ ਸੱਦ ਲਿਆ। ਨਿੰਦਰ ਨੂੰ ਪੁੱਛਿਆ, “ ਤੈਨੂੰ ਮੇਰੀ ਜ਼ਮੀਨ ਵਿੱਚ ਅੱਧ ਕਿਧਰ ਵਾਲੇ ਪਾਸਿਉਂ ਚਾਹੀਦਾ ਹੈ। “ “ ਡੈਡੀ ਮੈਂ ਕੈਨੇਡਾ ਰਹਿਣਾ ਹੈ। ਮੈਂ ਪਿੰਡ ਦੀ ਜ਼ਮੀਨ ਕੀ ਕਰਨੀ ਹੈ? ਇਸ ਦਾ ਤੁਸੀਂ ਜੋ ਮਰਜ਼ੀ ਕਰੋ। “ ਉਸ ਨੇ ਆਪਦੇ ਵੱਡੇ ਭਰਾ ਨੂੰ ਪੁੱਛਿਆ, “ ਤੂੰ ਕਿਧਰ ਵਾਲੀ ਜ਼ਮੀਨ ਲੈਣੀ ਹੈ? “ ਉਸ ਨੇ ਕਿਹਾ, “ ਛੋਟੇ ਭਾਈ, ਮੈਂ ਜ਼ਮੀਨ ਵਿਚੋਂ ਹਿੱਸਾ ਨਹੀਂ ਲੈਣਾ। ਜ਼ਮੀਨ ਵੰਡਣ ਦੀ ਕੀ ਲੋੜ ਹੈ? ਇਹ ਸਾਰੀ ਆਪਣੀ ਹੀ ਹੈ। ਤੇਰਾ ਮੇਰਾ ਕਿਹੜਾ ਕੁੱਝ ਵੰਡਿਆ ਹੈ? ਵੰਡੀ ਹੋਈ ਵੀ ਤੇਰੇ ਵੱਡੇ ਮੁੰਡੇ ਨੇ ਹੀ ਬਹੁਣੀ ਹੈ। “ “ ਬਾਈ ਜੇ ਤੂੰ ਆਪਦੀ ਮਰਜ਼ੀ ਨਹੀਂ ਦੱਸਣੀ। ਮੈਨੂੰ ਸਕੂਲ ਵੱਲ ਦਾ ਹਿੱਸਾ ਦੇਂਦੇ। ਜ਼ਿੰਦਗੀ ਦਾ ਕੁੱਝ ਪਤਾ ਨਹੀਂ। ਚਾਹੇ ਹੁਣੇ ਫ਼ੂਕ ਨਿਕਲ ਜਾਵੇ। ਅੱਜ ਹੀ ਪਟਵਾਰੀ ਤੇ ਸਰਪੰਚ ਦੇ ਸਾਹਮਣੇ ਗੱਲ ਕਰ ਲਈਏ। ਲੁਧਿਆਣੇ ਮੁਨਸ਼ੀ ਕੋਲ ਜਾ ਕੇ ਨਾਮ ਚੜ੍ਹਾ ਆਈਏ। “ “ ਤੇਰੇ ਤੋਂ ਵੱਡਾ ਮੈਂ ਹਾਂ। ਮੈਂ ਪਹਿਲਾਂ ਮਰਾਂਗਾ। ਤੈਨੂੰ ਕਿਉਂ ਫ਼ਿਕਰ ਲੱਗ ਗਿਆ? ਇਹ ਸਾਰੀ ਜ਼ਮੀਨ ਤੇਰੀ ਹੈ। “ “ ਮੌਤ ਛੋਟੀਆਂ, ਵੱਡੀਆਂ ਉਮਰਾਂ ਨਹੀਂ ਦੇਖਦੀ। ਨਿੰਦਰ ਦੀ ਮੰਮੀ ਮੇਰੇ ਤੋਂ ਬਹੁਤ ਛੋਟੀ ਸੀ। ਮੇਰੇ ਤੋਂ ਪਹਿਲਾਂ ਮਰ ਗਈ। ਮੈਨੂੰ ਮੇਰੀ ਹੀ ਜ਼ਮੀਨ ਮਿਲ ਜਾਵੇ। ਤੇਰੀ ਜ਼ਮੀਨ ਮੈਨੂੰ ਨਹੀਂ ਚਾਹੀਦੀ। ਅੱਗੇ ਭੋਗ ‘ਤੇ ਤੁਸੀਂ ਦੋਨਾਂ ਨੇ ਬਥੇਰੇ ਫੁੱਲ ਪਾ ਦਿੱਤੇ। “ ਪਟਵਾਰੀ ਤੇ ਸਰਪੰਚ ਵੀ ਆ ਗਏ ਸਨ। ਪਟਵਾਰੀ ਨੇ ਪੁੱਛਿਆ, “ ਕੀ ਤੁਸੀਂ ਮਿਣਤੀ ਕਰਾਉਣ ਨੂੰ ਤਿਆਰ ਹੋ? ਛੇਤੀ ਕਰੋ, ਮੈਂ ਲਾਗਲੇ ਪਿੰਡ ਵੀ ਜਾ ਕੇ, ਇਹੀ ਕੰਮ ਕਰਨਾ ਹੈ। “ ਨਿੰਦਰ ਦੇ ਤਾਏ ਨੇ ਕਿਹਾ, “ ਸਾਡਾ ਕਿਹੜਾ ਕੁੱਝ ਵੰਡਿਆ ਹੈ? ਅਸੀਂ ਕਾਹਦੀ ਮਿਣਤੀ ਕਰਾਉਣੀ ਹੈ? ਮੈਂ ਕਿਹੜਾ ਪੱਪੂ ਹੁਣੀ ਪਾਲਣੇ ਹਨ? ਮੇਰਾ ਸਬ ਕੁੱਝ ਇਸੇ ਦਾ ਹੀ ਹੈ। ਨਿੰਦਰ ਦੀ ਮਾਂ ਮਰਨ ਕਰਕੇ, ਇਸ ਦੀ ਮੱਤ ਮਾਰੀ ਗਈ ਹੈ। “ ਉਹ ਵੱਡੇ ਭਾਈ ਦੀ ਗੱਲ ਸੁਣ ਕੇ ਭੱਖ ਗਿਆ ਸੀ। ਉਸ ਨੇ ਕਿਹਾ, “ ਉਸ ਦੇ ਮਰਨ ਕਰਕੇ, ਮੈਨੂੰ ਅੱਕਲ ਆ ਗਈ ਹੈ। ਜੇ ਤੁਸੀਂ ਦੋਂਨੇ ਉਸ ਦੇ ਕੁੱਝ ਨਹੀਂ ਲੱਗਦੇ ਸੀ। ਮੈਂ ਤੁਹਾਡਾ ਕੀ ਲੱਗਦਾਂ ਹਾਂ? ਲੋਕ ਪਸ਼ੂ, ਕੁੱਤੇ ਨੂੰ ਵੀ ਟੋਆ ਪੱਟ ਕੇ ਦੱਬਦੇ ਹਨ। ਤੁਸੀਂ ਤਾਂ ਉਸ ਦੀ ਪਸ਼ੂ ਜਿੰਨੀ ਵੀ ਕਦਰ ਨਹੀਂ ਕੀਤੀ। “ ਸਰਪੰਚ ਨੇ ਕਿਹਾ, “ ਜੋ ਕੰਮ ਕਰਨਾ ਹੈ। ਸਿਆਣੇ ਬਣ ਕੇ, ਰਾਜ਼ੀਨਾਮੇ ਨਾਲ ਕਰੋ। ਕਲੇਸ਼ ਚੰਗਾ ਨਹੀਂ ਹੁੰਦਾ। ਅਜੇ ਹੋਰ ਸੋਚ ਲਵੋ। “ ਸਰਪੰਚ ਸਾਹਿਬ ਮੈਂ ਤੁਹਾਨੂੰ ਤਾਂਹੀਂ ਇਕੱਠੇ ਕੀਤਾ ਹੈ। ਮੈਂ ਆਪਣਾ ਹਿੱਸਾ 25 ਕਿੱਲੇ ਸਕੂਲ ਦੇ ਨਾਮ ਕਰਨਾ ਚਾਹੁੰਦਾ ਹਾਂ। ਮੈਂ ਇਸ ਜ਼ਮੀਨ ਦੀ ਬਹੁਤ ਕਮਾਈ ਖਾਦੀ ਹੈ। ਕੈਨੇਡਾ ਦੀ ਪੈਨਸ਼ਨ ਮੇਰੇ ਲਈ ਬਹੁਤ ਹੈ। “ ਉਹ ਗੱਲਾਂ ਕਰਦੇ ਘਰੋਂ ਬਾਹਰ ਨਿਕਲ ਗਏ। ਉਸ ਨੇ ਪੰਚਾਇਤ ਤੇ ਪਟਵਾਰੀ ਦੇ ਸਾਹਮਣੇ ਕੱਚੀ ਵਸੀਅਤ ਲਿਖ ਦਿੱਤੀ। ਗਵਾਹਾਂ ਨੇ ਸਾਈਨ ਕਰ ਦਿੱਤੇ। ਪੰਚਾਇਤ ਤੇ ਪਟਵਾਰੀ ਨੇ ਉਸ ਨਾਲ ਜਾ ਕੇ ਮਿਣਤੀ ਕਰਕੇ, ਠੱਡਾ ਲਾ ਦਿੱਤਾ। ਇੱਕ ਦੋ ਬਾਰ ਮੁਨਸ਼ੀ ਕੋਲ ਵੀ ਜਾ ਆਏ ਸਨ। ਸਬ ਫ਼ੀਸਾਂ ਭਰ ਦਿੱਤੀਆਂ ਸਨ। ਰਜਿਸਟਰੀ ਬਣਨ ਨੂੰ ਸਮਾਂ ਲੱਗਣਾ ਸੀ। ਨਿੰਦਰ ਦੇ ਤਾਏ ਤੇ ਵੱਡੇ ਭਰਾ ਨੂੰ ਜਦੋਂ ਸਾਰੀ ਖ਼ਬਰ ਲੱਗੀ। ਉਹ ਆਪਦਾ ਹੋਸ਼ ਖੋ ਬੈਠੇ ਸਨ। ਨਿੰਦਰ ਆਪਦੇ ਸਹੁਰੀ ਗਿਆ ਹੋਇਆ ਸੀ। ਉਸੇ ਰਾਤ ਉਸ ਦਾ ਤਾਇਆ ਤੇ ਨਿੰਦਰ ਦਾ ਵੱਡਾ ਭਰਾ ਦਾਰੂ ਦੇ ਨਸ਼ੇ ਵਿੱਚ ਸਨ। ਨਿੰਦਰ ਦਾ ਡੈਡੀ ਮੰਜੇ ਉੱਤੇ ਪਿਆ ਸੀ। ਤਾਏ ਨੇ ਕਿਹਾ, “ ਤੂੰ ਸਾਨੂੰ ਜਿਉਂਦਿਆ ਨੂੰ ਮਾਰ ਦਿੱਤਾ। ਕੀ ਸਾਡੀ ਜ਼ਮੀਨ ਹੁਣ ਪੰਚਾਇਤ ਬਾਹੇਗੀ? ਤੂੰ ਉੱਥੇ ਪਾਠਸ਼ਾਲਾ ਖੋਲਣ ਲੱਗਿਆਂ ਹੈ। ਛੋਟੇ ਭਰਾ ਜਿਵੇਂ ਤੇਰਾ ਮਨ ਕਰਦਾ ਹੈ। ਉਵੇਂ ਕਰ ਲੈ। ਅਸੀਂ ਤੇਰੇ ਤੋਂ ਬਾਹਰ ਨਹੀਂ ਹਾਂ। ਸਕੂਲ ਆਪਣੇ ਵੀ ਬੱਚੇ ਪੜ੍ਹਨਗੇ। ਇਸੇ ਖ਼ੁਸ਼ੀ ਵਿੱਚ ਲੈ ਵੱਡੇ ਭਾਈ ਹੱਥੋਂ ਪੈੱਗ ਪੀ ਲੈ। “ ਨਿੰਦਰ ਦੇ ਵੱਡੇ ਭਰਾ ਨੇ ਕਿਹਾ, “ ਡੈਡੀ ਨੇ ਮੈਨੂੰ ਛੱਡ ਕੇ, ਲੋਕਾਂ ਦੇ ਬੱਚਿਆਂ ਨੂੰ ਜ਼ਮੀਨ ਦੇਣ ਦੀ ਤਿਆਰੀ ਕੀਤੀ ਹੈ। ਕੀ ਮੈਂ ਇਸ ਦਾ ਪੁੱਤਰ ਨਹੀਂ ਹਾਂ? “ “ ਮੈਨੂੰ ਤਾਏ ਵਾਲੇ 25 ਕਿੱਲੇ ਨਹੀਂ ਮੁੱਕਦੇ। ਆਪਣਾ ਵੀ ਦਾਨੀਆਂ ਵਿੱਚ ਨਾਮ ਆ ਜਾਵੇਗਾ। ਡੈਡੀ ਇੱਕ ਬਾਰ ਤਾਂ ਇਲਾਕੇ ਸਾਰੇ ਵਿੱਚ ਧੰਨ-ਧੰਨ ਹੋ ਜਾਵੇਗੀ। ਚੱਲ ਖਿੱਚਦੇ ਦਾਰੂ, ਮੈਂ ਵੀ ਇਸੇ ਗਲਾਸੀ ਵਿੱਚ ਪੀਣੀ ਹੈ। “ ਤਾਏ ਨੇ ਮਲੋ ਮਲੀ ਪੈੱਗ ਫੜਾ ਕੇ, ਆਪਦੇ ਵੱਡੇ ਭਤੀਜੇ ਨੂੰ ਅੱਖ ਮਾਰੀ। ਨਿੰਦਰ ਦੇ ਡੈਡੀ ਨੇ, ਉਸ ਤੋਂ ਫੜ ਕੇ ਸ਼ਰਾਬ ਪੀ ਲਈ ਸੀ। ਸ਼ਰਾਬ ਨੇ ਉਦੋਂ ਹੀ ਗਲ਼ਾ ਫੜ ਲਿਆ। ਨਿੰਦਰ ਦੇ ਡੈਡੀ ਨੇ ਕਿਹਾ, “ ਹਾਏ ਮੇਰਾ ਗਲ਼ਾ ਮੱਚ ਗਿਆ। ਅੱਗ ਲੱਗ ਗਈ। “ ਉਦੋਂ ਹੀ ਉਸ ਦੀ ਜ਼ੁਬਾਨ ਬੰਦ ਹੋ ਗਈ। ਉਸ ਨੂੰ ਔਖੇ-ਔਖੇ ਕੁੱਝ ਸਾਹ ਆਏ। ਨਿੰਦਰ ਦਾ ਡੈਡੀ ਧਰਤੀ ਉੱਤੇ ਡਿਗ ਕੇ, ਦਮ ਤੋੜ ਗਿਆ। ਬੰਦੇ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੈ। ਜ਼ਮੀਨ ਜਾਇਦਾਦ ਬੰਦੇ ਦੀ ਜਾਨ ਲੈ ਲੈਂਦੀ ਹੈ। ਕਈਆਂ ਨੂੰ ਬੰਦੇ ਤੋਂ ਵੱਧ ਜ਼ਮੀਨ ਜਾਇਦਾਦ ਪਿਆਰੀ ਹੈ। ਜ਼ਮੀਨ ਜਾਇਦਾਦ ਲਈ ਬੰਦਾ, ਬੰਦੇ ਨੂੰ ਮਾਰ ਦਿੰਦਾ ਹੈ।

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com