ਮੀਡੀਆ ਪੰਜਾਬ Breaking News

Punjab ( Full Video) Singh Laly | Aar Bee | Sukhjeet Singh | Latest Punjabi Songs 2021

ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ
ਮੀਡੀਆ ਪੰਜਾਬ ਟੀਵੀ
india time

17:21:31

europe time

12:51:31

uk time

12:51:31

nz time

00:51:31

newyork time

06:51:31

australia time

22:51:31

CURRENCY RATES

ਕਾਂਡ 9 : ਖੇਤ ਟਿਊਬਵੈੱਲ ਚੱਲ ਰਿਹਾ ਸੀ।  - ਸ਼ਿਵਚਰਨ ਜੱਗੀ ਕੁੱਸਾ

ਚਲ੍ਹੇ ਵਿੱਚ ਚਾਂਦੀ ਰੰਗੇ ਪਾਣੀ ਦੀ ਧਾਰ ਡਿੱਗ ਰਹੀ ਸੀ... Read More >>

 

 

ਹਮਬਰਗ ਵਿਖੇ ਦੀਵਾਲੀ ਦਾ ਮੇਲਾ 6 ਨਵੰਬਰ ਨੂੰ ਮਨਾਇਆ ਗਿਆ। ਜਿਸ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ ।ਤਸਵੀਰਾਂ ਦਾ ਵੇਰਵਾ ਅਮਰਜੀਤ ਸਿੰਘ ਸਿੱਧੂ >>>

 

ਇੰਡੀਅਨ ਓਵਰਸੀਜ ਕਾਂਗਰਸ ਯੌਰਪ ਤੇ  ਸਪੇਨ ਇਕਾਈ ਦੀ ਮੀਟਿੰਗ 17 ਅਕਤੂਬਰ ਨੂੰ ਬਾਰਸੀਲੋਨਾ ਵਿਖੇ ਹੋਈ। ਜਿਸ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ  ।ਤਸਵੀਰਾਂ ਦਾ ਵੇਰਵਾ ਅਮਰਜੀਤ ਸਿੰਘ ਸਿੱਧੂ >>>

 

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਿੱਖ ਸੈਂਟਰ ਬਾਰਮਬੈਕ ਹਮਬਰਗ ਵਿੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਸਤਵ ਦਿਵਸ ਦੀਆਂ ਤਸਵੀਰਾਂ । ਅਮਰਜੀਤ ਸਿੰਘ ਸਿੱਧੂ-ਮਾਨ >>>

 

ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਹਮਬਰਗ ਦੇ ਵਿਦੇਸ਼ ਮੰਤਰੀ ਮਿ: ਨੀਲਸ ਐਨੇਨ ਤੇ ਐਮ ਐਲ ਏ ਗੁਲਫਾਮ ਮਲਿਕ ਨਤਮਸਤਕ ਹੋਏ ਇਸ ਸਮਾਗਮ ਦੀਆਂ ਤਸਵੀਰਾਂ ਵੇਖਣ ਲਈ ਕਲਿੱਕ ਕਰੋ। ਫੋਟੋ ਵੇਰਵਾ ਅਮਰਜੀਤ ਸਿੰਘ ਸਿੱਧੂ >>>

ਸੱਲੋ ਪੱਤੀ ਬੱਧਨੀ ਕਲਾਂ ਵਿਖੇ ਸੱਲੋ ਪੱਤੀ ਬੱਧਨੀ ਕਲਾਂ ਦੀ ਵਿਦੇਸ਼ੀ ਸੱਥ ਤੇ ਪੱਤੀ ਦੇ ਸਹਿਯੋਗ ਨਾਲ ਤੀਆਂ ਮਨਾਈਆਂ ਗਈਆਂ। ਇਸ ਸਮਾਗਮ ਦੀਆਂ ਤਸਵੀਰਾਂ ਵੇਖਣ ਲਈ ਕਲਿੱਕ ਕਰੋ । ਫੋਟੋ ਦਾ ਵੇਰਵਾ ਅਮਰਜੀਤ ਸਿੰਘ ਸਿੱਧੂ ਹਮਬਰਗ >>>

 

ਆਖਰ ਕਦੋਂ ਮੁਕੂ ਪੰਜਾਬ ਕਾਂਗਰਸ ਦਾ ਕਲੇਸ਼ - ਗੁਰਦੀਸ਼ ਪਾਲ ਕੌਰ ਬਾਜਵਾ
ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਪੰਜਾਬ ਕਾਂਗਰਸ ਨੇ ਸਿੱਧੇ ਤੌਰ ਤੇ ਕਿਸਾਨਾਂ ਦਾ ਸਮਰਥਣ ਕਰਕੇ, ਕਿਸਾਨਾਂ ਦਾ ਸਮਰਥਣ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਸ ਵਿੱਚ ਕੁਝ ਹੱਦ ਤੱਕ ਕਾਂਗਰਸ ਸਫਲ ਵੀ ਹੋ ਗਈ ਲਗਦੀ ਸੀ। ਕਿਸਾਨ ਅੰਦੋਲਨ ਕਰਕੇ ਜਦੋਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਵਿੱਚ ਤੋੜ-ਵਿਛੋੜਾ ਹੋਇਆ ਤਾਂ ਕਾਂਗਰਸ ਪਾਰਟੀ ਦੇ ਨੇਤਾਵਾਂ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਉਨ੍ਹਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਤੋਂ ਬਾਜ਼ੀ ਜਿੱਤ ਲਈ ਹੋਵੇ ਅਤੇ ਉਨ੍ਹਾਂ ਲਈ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣੀਆਂ ਕੋਈ ਮੁਸ਼ਕਿਲ ਨਹੀਂ ਹਨ। ਉਦੋਂ ਇਸ ਤਰ੍ਹਾਂ ਲੱਗਾ ਸੀ ਕਿ ਕਿਸਾਨਾਂ ਦਾ ਭਾਜਪਾ ਅਤੇ ਅਕਾਲੀ ਦਲ ਪ੍ਰਤੀ ਬਹੁਤ ਰੋਹ ਹੈ, ਇਸ ਲਈ ਕਾਂਗਰਸ ਸਾਹਮਣੇ ਜਿੱਤ ਆਸਾਨ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਟਕਰਾਅ ਦੇ ਬਾਰੂਦ ਨੂੰ ਚੰਗਿਆੜੀ ਦੇਣ ਦਾ ਕੰਮ ਕੀਤਾ। ਹੁਣ ਇਹ ਟਕਰਾਅ ਸਿੱਖਰਾਂ ਤੇ ਹੈ, ਲਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਸ਼ਰ੍ਹੇਆਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਵਿੱਚ ਖੜ੍ਹ ਗਏ ਹਨ ਅਤੇ ਉਨ੍ਹਾਂ ਦੋਸ਼ ਲਗਾਏ ਹਨ ਕਿ ਬੇਅਦਬੀ ਮਾਮਲੇ ਵਿੱਚ ਉਹ ਬਾਦਲਾਂ ਨਾਲ ਰਲੇ ਹੋਏ ਹਨ ਅਤੇ ਉਨ੍ਹਾਂ ਦਾ ਬਚਾਅ ਕਰ ਰਹੇ ਹਨ। ਇਸੇ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਤੇ ਪਲਟਵਾਰ ਕਰਦਿਆਂ ਚੁਣੌਤੀ ਦਿੱਤੀ ਹੈ ਕਿ ਨਵਜੋਤ ਸਿੱਧੂ ਪਟਿਆਲੇ ਤੋਂ ਉਨ੍ਹਾਂ ਖਿਲਾਫ ਚੋਣ ਲੜ ਕੇ ਦੇਖ ਲੈਣ, ਉਸ ਦੀ ਜ਼ਮਾਨਤ ਜ਼ਬਤ ਹੋ ਜਾਵੇਗੀ। ਨਵਜੋਤ ਸਿੰਘ ਸਿੱਧੂ ਦੀ ਗਾਂਧੀ ਪਰਿਵਾਰ ਨਾਲ ਨੇੜਤਾ ਹੈ ਪਰ ਇਸ ਸਮੇਂ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਦਰਮਿਆਨ ਕਾਟੋ-ਕਲੇਸ਼ ਬਹੁਤ ਜ਼ਿਆਦਾ ਗੁੰਝਲਦਾਰ ਬਣ ਗਿਆ ਹੈ, ਜਿਸਦਾ ਜਲਦੀ ਨਿਪਟਾਰਾ ਹੋਣਾ ਮੁਸ਼ਕਿਲ ਜਾਪ ਰਿਹਾ ਹੈ। ਇਸ ਮਾਮਲੇ ਵਿੱਚ ਹੁਣ ਹਾਈਕਮਾਨ ਨੇ ਦਖਲ ਦਿੱਤਾ ਹੈ। ਹਾਈਕਮਾਨ ਨੇ ਆਖਰ ਵਿੱਚ ਦੋਵਾਂ ਧਿਰਾਂ ਨੂੰ ਨਸੀਹਤ ਦਿੰਦਿਆਂ ਕਿਹਾ ਹੈ ਕਿ ਉਹ ਹੁਣ ਬਿਆਨਬਾਜ਼ੀ ਨਾ ਕਰਨ। ਹੁਣ ਇਹ ਵੀ ਚਰਚਾ ਹੈ ਕਿ ਦੋਵਾਂ ਧਿਰਾਂ ਦਰਮਿਆਨ ਸਹਿਮਤੀ ਬਣਾਉਣ ਲਈ ਹਾਈਕਮਾਨ ਕਮੇਟੀ ਦਾ ਗਠਨ ਕਰ ਸਕਦੀ ਹੈ। ਹਾਈਕਮਾਨ ਦੇ ਦਖਲ ਦੇ ਬਾਵਜੂਦ ਵੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਕੈਪਟਨ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਕੈਪਟਨ ਵਲੋਂ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਦੂਜੀਆਂ ਦੇ ਮੁੱਖੀਆਂ ਦੇ ਸੰਪਰਕ ਵਿੱਚ ਹੈ ਅਤੇ ਉਹ ਕਿਸੇ ਸਮੇਂ ਵੀ ਕਾਂਗਰਸ ਛੱਡ ਸਕਦਾ ਹੈ। ਨਵਜੋਤ ਸਿੰਘ ਸਿੱਧੂ ਨੇ ਕੈਪਟਨ ਨੂੰ ਚੈਲੰਜ ਕਰਦੇ ਹੋਏ ਕਿਹਾ ਹੈ ਕਿ ਜੇਕਰ ਕਿਸੇ ਕੋਲ ਇਸ ਸਬੰਧੀ ਕੋਈ ਸਬੂਤ ਹੈ ਤਾਂ ਪੇਸ਼ ਕੀਤੇ ਜਾਣ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਉਹ ਕਿਸੇ ਵੀ ਅਹੁਦੇ ਲਈ ਇਹ ਸਭ ਕੁਝ ਨਹੀਂ ਕਰ ਰਹੇ ਸਗੋਂ ਉਨ੍ਹਾਂ ਦੇ ਦਿਲ ਵਿੱਚ ਪੰਜਾਬ ਲਈ ਦਰਦ ਹੈ ਅਤੇ ਬੇਅਦਬੀ ਕਾਂਡ ਨਾਲ ਹਰ ਪੰਜਾਬੀ ਦਾ ਦਿਲ ਵਲੂੰਦਰਿਆ ਗਿਆ ਸੀ, ਇਸ ਲਈ ਉਸਦੇ ਦੋਸ਼ੀਆਂ ਨੂੰ ਹਰ ਹਾਲਤ ਵਿੱਚ ਸਜ਼ਾ ਦਿਵਾਉਣ ਲਈ ਉਹ ਲਗਾਤਾਰ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੀ ਕਿਸੇ ਨਾਲ ਨਿੱਜੀ ਰੰਜਿਸ਼ ਨਹੀਂ ਹੈ ਅਤੇ ਉਹ ਕਾਂਗਰਸ ਪਾਰਟੀ ਵਿੱਚ ਰਹਿ ਕੇ ਹੀ ਆਪਣੇ ਪੱਖ ਰੱਖ ਰਹੇ ਹਨ। ਇਸ ਸਭ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਹਾਈਕਮਾਨ ਜਿਥੇ ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਨੂੰ ਪਿਛਾਂਹ ਕਰਨ ਤੋਂ ਗੁਰੇਜ਼ ਕਰ ਰਹੀ ਹੈ ਉਥੇ ਹਾਈਕਮਾਨ ਦੀ ਇਹੀ ਕੋਸ਼ਿਸ਼ ਹੈ ਕਿ ਕਿਸੇ ਵੀ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੁੰ ਵੀ ਨਰਾਜ਼ ਨਾ ਕੀਤਾ ਜਾਵੇ ਸਗੋਂ ਉਸ ਨੂੰ ਪਾਰਟੀ ਨਾਲ ਹੀ ਜੋੜ ਕੇ ਰੱਖਿਆ ਜਾਵੇ ਕਿਉਂਕਿ ਪਾਰਟੀ ਨਵਜੋਤ ਸਿੰਘ ਸਿੱਧੂ ਦੀ ਮਕਬੂਲੀਅਤ ਨੂੰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵਰਤਣਾ ਚਾਹੁੰਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਦਾ ਅੰਦਰੂਨੀ ਕਲੇਸ਼ ਕਦੋਂ ਤੱਕ ਮੁਕੂਗਾ।

ਲੰਮੇ ਅਰਸੇ ਬਾਅਦ ਸਾਡੇ ਬਾਈ ਸਿ਼ਵਚਰਨ ਜੱਗੀ ਕੁੱਸਾ ਦੀ ਮੁੜ ਹੋ ਰਹੀ ਹੈ ਵਾਪਸੀ

ਲਾਈਪਸ਼ਿਗ (ਮਪ) - ਮੀਡੀਆ ਪੰਜਾਬ ਦੇ ਸੁਹਿਰਦ ਪਾਠਕਾਂ ਨਾਲ ਸਾਨੂੰ ਇਹ ਖ਼ਬਰ ਸਾਂਝੀ ਕਰਦਿਆਂ ਅਥਾਹ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੰਜਾਬੀ ਦੇ ਵਿਸ਼ਵ-ਪ੍ਰਸਿੱਧ ਨਾਵਲਕਾਰ, ਫਿ਼ਲਮਕਾਰ ਅਤੇ ਸਾਡੇ ਬਾਈ ਸਿ਼ਵਚਰਨ ਜੱਗੀ ਕੁੱਸਾ ਦੀ "ਮੀਡੀਆ ਪੰਜਾਬ" ਦੇ ਵਿਹੜੇ ਮੁੜ ਵਾਪਸੀ ਹੋ ਰਹੀ ਹੈ। ਬਾਈ ਜੱਗੀ ਕੁੱਸਾ ਜੀ ਦੇ ਬੇਹੱਦ ਜ਼ਰੂਰੀ ਰੁਝੇਵਿਆਂ ਕਾਰਨ ਉਹਨਾਂ ਦਾ ਨਾਵਲ "ਕੁੱਲੀ ਯਾਰ ਦੀ ਸੁਰਗ ਦਾ ਝੂਟਾ" ਅੱਧ ਵਿਚਕਾਰ ਹੀ ਲਮਕ ਗਿਆ ਸੀ, ਜਿਸ ਨੂੰ ਅਸੀਂ ਆਉਂਦੇ ਹਫ਼ਤੇ ਮੁੜ ਤੋਂ ਮੁੱਢੋਂ ਸ਼ੁਰੂ ਕਰਨ ਜਾ ਰਹੇ ਹਾਂ। ਸਾਡੇ ਨਜ਼ਦੀਕੀ ਦੋਸਤਾਂ ਅਤੇ ਪਾਠਕਾਂ ਨੂੰ ਪਤਾ ਹੈ ਕਿ ਬਾਈ ਜੱਗੀ ਕੁੱਸਾ ਸ਼ੁਰੂ ਤੋਂ ਹੀ ਮੀਡੀਆ ਪੰਜਾਬ ਨਾਲ ਜੁੜੇ ਹੋਏ ਹਨ, ਉਹਨਾਂ ਦੀ ਮੀਡੀਆ ਪੰਜਾਬ ਦੇ ਅਦਾਰੇ ਨੂੰ ਵੱਡਮੁੱਲੀ ਦੇਣ ਹੈ ਅਤੇ ਉਹਨਾਂ ਦੇ ਪਹਿਲੇ ਸਾਰੇ ਨਾਵਲ ਅਸੀਂ ਮੀਡੀਆ ਪੰਜਾਬ ਦੇ ਪਾਠਕਾਂ ਦੀ ਕਚਿਹਰੀ ਵਿੱਚ ਪੇਸ਼ ਕਰ ਚੁੱਕੇ ਹਾਂ। ਉਹਨਾਂ ਦੇ ਬਾਕੀ ਛਪੇ ਨਵੇਂ ਨਾਵਲ ਵੀ ਅਸੀਂ ਆਉਂਦੇ ਸਮੇਂ ਵਿੱਚ ਨਿਰੰਤਰ ਲੜੀਵਾਰ ਪਾਠਕਾਂ ਦੇ ਸਨਮੁੱਖ ਕਰਾਂਗੇ। ਅਗਲੇ ਹਫ਼ਤੇ ਤੋਂ "ਕੁੱਲੀ ਯਾਰ ਦੀ ਸੁਰਗ ਦਾ ਝੂਟਾ" ਫਿ਼ਰ ਲੜੀਵਾਰ ਛਪਣ ਲੱਗੇਗਾ। ਸਾਡੇ ਪਾਠਕਾਂ ਦੇ ਪੱਤਰਾਂ ਦੀ ਬੇਸਬਰੀ ਨਾਲ ਉਡੀਕ ਰਹੇਗੀ। ਯਾਦ ਰਹੇ ਜੱਗੀ ਕੁੱਸਾ ਦੇ ਬਹੁ-ਚਰਚਤਿ ਚਾਰ ਨਾਵਲ ਅੰਗਰੇਜ਼ੀ ਵਿੱਚ ਅਨੁਵਾਦ ਹੋ ਕੇ ਛਪ ਚੁੱਕੇ ਹਨ ਅਤੇ "ਐਮਾਜ਼ੋਨ" ਉਪਰ ਉਪਲੱਭਦ ਹਨ!  -ਸੰਪਾਦਕ

ਅਦਾਰਾ ਮੀਡੀਆ ਪੰਜਾਬ ਵੱਲੋਂ ਜਰੂਰੀ ਸੂਚਨਾ

1-- ਅਦਾਰਾ ਮੀਡੀਆ ਪੰਜਾਬ ਵੱਲੋਂ ਖਬਰਾਂ ਭੇਜਣ ਵਾਲੀਆਂ ਸਮੂੰਹ ਕਮੇਟੀਆਂ, ਸੰਸਥਾਵਾਂ ਤੇ ਮੋਹਤਵਾਰ  ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਜੋ ਵੀ ਖਬਰਾਂ ਭੇਜਣੀਆਂ ਹਨ ਉਹ ਅਦਾਰਾ ਮੀਡੀਆ ਪੰਜਾਬ ਦੇ ਪੱਤਰਕਾਰਾਂ ਰਾਹੀਂ ਭੇਜਣ ਦੀ ਕਿਰਪਾ ਕਰਨੀ। ਬਿੰਨਾਂ ਪ੍ਰਮਾਣਿਤ ਪੱਤਰਕਾਰ ਦੇ  ਆਈ ਹੋਈ ਖਬਰ ਨਹੀਂ ਲੱਗੇਗੀ।
2-- ਅਦਾਰਾ ਮੀਡੀਆ ਪੰਜਾਬ ਵੱਲੋਂ ਆਪਣੇ ਸਮੂੰਹ ਪੱਤਰਕਾਰਾਂ ਨੂੰ ਸੂਚਿਤ ਕੀਤਾ ਜਾਦਾ ਹੈ ਕਿ ਉਹ ਜੋ ਵੀ ਖਬਰ ਭੇਜਦੇ ਹਨ ਉਸ ਦੀ ਸਾਰੀ ਜੁੰਮੇਵਾਰੀ ਖਬਰ ਭੇਜਣ ਵਾਲੇ ਪੱਤਰਕਾਰ ਦੀ ਹੋਵੇਗੀ। ਉਸ ਦਾ ਜਵਾਬਦੇਹ ਉਹ ਪੱਤਰਕਾਰ ਹੀ ਹੋਵੇਗਾ। ਅਦਾਰਾ ਮੀਡੀਆ ਪੰਜਾਬ ਉਸ ਦਾ ਜਵਾਬਦੇਹ ਨਹੀਂ ਹੋਵੇਗਾ।  -ਸੰਪਾਦਕ