
Mahiya | Hargun Kaur | Nirmal Sidhu I Ram Bhogpuria
india time 13:28:06 |
europe time 08:58:06 |
uk time 08:58:06 |
nz time 20:58:06 |
newyork time 03:58:06 |
australia time 18:58:06 |
ਨਾਵਲ: ਕੁੱਲੀ ਯਾਰ ਦੀ ਸੁਰਗ ਦਾ ਝੂਟਾ - ਸ਼ਿਵਚਰਨ ਜੱਗੀ ਕੁੱਸਾ
"ਕੁੱਲੀ ਯਾਰ ਦੀ ਸੁਰਗ ਦਾ ਝੂਟਾ,
ਮੈਂ ਅੱਗ ਲਾਵਾਂ ਮਹਿਲਾਂ ਨੂੰ...!"...� Read More >>
ਆਖਰ ਕਦੋਂ ਮੁਕੂ ਪੰਜਾਬ ਕਾਂਗਰਸ ਦਾ ਕਲੇਸ਼ - ਗੁਰਦੀਸ਼ ਪਾਲ ਕੌਰ ਬਾਜਵਾਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਪੰਜਾਬ ਕਾਂਗਰਸ ਨੇ ਸਿੱਧੇ ਤੌਰ ਤੇ ਕਿਸਾਨਾਂ ਦਾ ਸਮਰਥਣ ਕਰਕੇ, ਕਿਸਾਨਾਂ ਦਾ ਸਮਰਥਣ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਸ ਵਿੱਚ ਕੁਝ ਹੱਦ ਤੱਕ ਕਾਂਗਰਸ ਸਫਲ ਵੀ ਹੋ ਗਈ ਲਗਦੀ ਸੀ। ਕਿਸਾਨ ਅੰਦੋਲਨ ਕਰਕੇ ਜਦੋਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਵਿੱਚ ਤੋੜ-ਵਿਛੋੜਾ ਹੋਇਆ ਤਾਂ ਕਾਂਗਰਸ ਪਾਰਟੀ ਦੇ ਨੇਤਾਵਾਂ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਉਨ੍ਹਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਤੋਂ ਬਾਜ਼ੀ ਜਿੱਤ ਲਈ ਹੋਵੇ ਅਤੇ ਉਨ੍ਹਾਂ ਲਈ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣੀਆਂ ਕੋਈ ਮੁਸ਼ਕਿਲ ਨਹੀਂ ਹਨ। ਉਦੋਂ ਇਸ ਤਰ੍ਹਾਂ ਲੱਗਾ ਸੀ ਕਿ ਕਿਸਾਨਾਂ ਦਾ ਭਾਜਪਾ ਅਤੇ ਅਕਾਲੀ ਦਲ ਪ੍ਰਤੀ ਬਹੁਤ ਰੋਹ ਹੈ, ਇਸ ਲਈ ਕਾਂਗਰਸ ਸਾਹਮਣੇ ਜਿੱਤ ਆਸਾਨ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਟਕਰਾਅ ਦੇ ਬਾਰੂਦ ਨੂੰ ਚੰਗਿਆੜੀ ਦੇਣ ਦਾ ਕੰਮ ਕੀਤਾ। ਹੁਣ ਇਹ ਟਕਰਾਅ ਸਿੱਖਰਾਂ ਤੇ ਹੈ, ਲਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਸ਼ਰ੍ਹੇਆਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਵਿੱਚ ਖੜ੍ਹ ਗਏ ਹਨ ਅਤੇ ਉਨ੍ਹਾਂ ਦੋਸ਼ ਲਗਾਏ ਹਨ ਕਿ ਬੇਅਦਬੀ ਮਾਮਲੇ ਵਿੱਚ ਉਹ ਬਾਦਲਾਂ ਨਾਲ ਰਲੇ ਹੋਏ ਹਨ ਅਤੇ ਉਨ੍ਹਾਂ ਦਾ ਬਚਾਅ ਕਰ ਰਹੇ ਹਨ। ਇਸੇ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਤੇ ਪਲਟਵਾਰ ਕਰਦਿਆਂ ਚੁਣੌਤੀ ਦਿੱਤੀ ਹੈ ਕਿ ਨਵਜੋਤ ਸਿੱਧੂ ਪਟਿਆਲੇ ਤੋਂ ਉਨ੍ਹਾਂ ਖਿਲਾਫ ਚੋਣ ਲੜ ਕੇ ਦੇਖ ਲੈਣ, ਉਸ ਦੀ ਜ਼ਮਾਨਤ ਜ਼ਬਤ ਹੋ ਜਾਵੇਗੀ। ਨਵਜੋਤ ਸਿੰਘ ਸਿੱਧੂ ਦੀ ਗਾਂਧੀ ਪਰਿਵਾਰ ਨਾਲ ਨੇੜਤਾ ਹੈ ਪਰ ਇਸ ਸਮੇਂ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਦਰਮਿਆਨ ਕਾਟੋ-ਕਲੇਸ਼ ਬਹੁਤ ਜ਼ਿਆਦਾ ਗੁੰਝਲਦਾਰ ਬਣ ਗਿਆ ਹੈ, ਜਿਸਦਾ ਜਲਦੀ ਨਿਪਟਾਰਾ ਹੋਣਾ ਮੁਸ਼ਕਿਲ ਜਾਪ ਰਿਹਾ ਹੈ। ਇਸ ਮਾਮਲੇ ਵਿੱਚ ਹੁਣ ਹਾਈਕਮਾਨ ਨੇ ਦਖਲ ਦਿੱਤਾ ਹੈ। ਹਾਈਕਮਾਨ ਨੇ ਆਖਰ ਵਿੱਚ ਦੋਵਾਂ ਧਿਰਾਂ ਨੂੰ ਨਸੀਹਤ ਦਿੰਦਿਆਂ ਕਿਹਾ ਹੈ ਕਿ ਉਹ ਹੁਣ ਬਿਆਨਬਾਜ਼ੀ ਨਾ ਕਰਨ। ਹੁਣ ਇਹ ਵੀ ਚਰਚਾ ਹੈ ਕਿ ਦੋਵਾਂ ਧਿਰਾਂ ਦਰਮਿਆਨ ਸਹਿਮਤੀ ਬਣਾਉਣ ਲਈ ਹਾਈਕਮਾਨ ਕਮੇਟੀ ਦਾ ਗਠਨ ਕਰ ਸਕਦੀ ਹੈ। ਹਾਈਕਮਾਨ ਦੇ ਦਖਲ ਦੇ ਬਾਵਜੂਦ ਵੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਕੈਪਟਨ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਕੈਪਟਨ ਵਲੋਂ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਦੂਜੀਆਂ ਦੇ ਮੁੱਖੀਆਂ ਦੇ ਸੰਪਰਕ ਵਿੱਚ ਹੈ ਅਤੇ ਉਹ ਕਿਸੇ ਸਮੇਂ ਵੀ ਕਾਂਗਰਸ ਛੱਡ ਸਕਦਾ ਹੈ। ਨਵਜੋਤ ਸਿੰਘ ਸਿੱਧੂ ਨੇ ਕੈਪਟਨ ਨੂੰ ਚੈਲੰਜ ਕਰਦੇ ਹੋਏ ਕਿਹਾ ਹੈ ਕਿ ਜੇਕਰ ਕਿਸੇ ਕੋਲ ਇਸ ਸਬੰਧੀ ਕੋਈ ਸਬੂਤ ਹੈ ਤਾਂ ਪੇਸ਼ ਕੀਤੇ ਜਾਣ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਉਹ ਕਿਸੇ ਵੀ ਅਹੁਦੇ ਲਈ ਇਹ ਸਭ ਕੁਝ ਨਹੀਂ ਕਰ ਰਹੇ ਸਗੋਂ ਉਨ੍ਹਾਂ ਦੇ ਦਿਲ ਵਿੱਚ ਪੰਜਾਬ ਲਈ ਦਰਦ ਹੈ ਅਤੇ ਬੇਅਦਬੀ ਕਾਂਡ ਨਾਲ ਹਰ ਪੰਜਾਬੀ ਦਾ ਦਿਲ ਵਲੂੰਦਰਿਆ ਗਿਆ ਸੀ, ਇਸ ਲਈ ਉਸਦੇ ਦੋਸ਼ੀਆਂ ਨੂੰ ਹਰ ਹਾਲਤ ਵਿੱਚ ਸਜ਼ਾ ਦਿਵਾਉਣ ਲਈ ਉਹ ਲਗਾਤਾਰ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੀ ਕਿਸੇ ਨਾਲ ਨਿੱਜੀ ਰੰਜਿਸ਼ ਨਹੀਂ ਹੈ ਅਤੇ ਉਹ ਕਾਂਗਰਸ ਪਾਰਟੀ ਵਿੱਚ ਰਹਿ ਕੇ ਹੀ ਆਪਣੇ ਪੱਖ ਰੱਖ ਰਹੇ ਹਨ। ਇਸ ਸਭ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਹਾਈਕਮਾਨ ਜਿਥੇ ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਨੂੰ ਪਿਛਾਂਹ ਕਰਨ ਤੋਂ ਗੁਰੇਜ਼ ਕਰ ਰਹੀ ਹੈ ਉਥੇ ਹਾਈਕਮਾਨ ਦੀ ਇਹੀ ਕੋਸ਼ਿਸ਼ ਹੈ ਕਿ ਕਿਸੇ ਵੀ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੁੰ ਵੀ ਨਰਾਜ਼ ਨਾ ਕੀਤਾ ਜਾਵੇ ਸਗੋਂ ਉਸ ਨੂੰ ਪਾਰਟੀ ਨਾਲ ਹੀ ਜੋੜ ਕੇ ਰੱਖਿਆ ਜਾਵੇ ਕਿਉਂਕਿ ਪਾਰਟੀ ਨਵਜੋਤ ਸਿੰਘ ਸਿੱਧੂ ਦੀ ਮਕਬੂਲੀਅਤ ਨੂੰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵਰਤਣਾ ਚਾਹੁੰਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਦਾ ਅੰਦਰੂਨੀ ਕਲੇਸ਼ ਕਦੋਂ ਤੱਕ ਮੁਕੂਗਾ।