Sukhpal Singh Gill

ਇੱਧਰ ਕਣਕਾਂ ਉੱਧਰ ਕਣਕਾਂ - ਸੁਖਪਾਲ ਸਿੰਘ ਗਿੱਲ

 ਹਾੜ੍ਹੀ ਦੀ ਰਾਣੀ ਕਣਕ ਨੇ ਪੰਜਾਬ ਰਾਹੀਂ ਮੁਲਕ ਦੇ ਭੰਡਾਰ ਭਰ ਕੇ ਦੇਸ਼ ਨੂੰ ਆਤਮ ਨਿਰਭਰਤਾ ਦਿੱਤੀ ਹੈ।ਇਹ ਪੰਜਾਬ ਦੀ ਧਰਤੀ ਤੇ ਲਹਿਰਾਉਂਦੀ ਹੋਈ ਕੁਦਰਤ ਦਾ ਵਰਣਨ ਕਰਦੀ ਰਹਿੰਦੀ ਹੈ। ਜਾਨਸਨ ਦਾ ਵਿਚਾਰ ਹੈ ਕਿ "ਖੇਤੀਬਾੜੀ ਭੰਡਾਰੇ ਭਰਦੀ ਹੈ ਦੇਸ਼ ਇਹਨਾਂ ਭੰਡਾਰਾਂ ਨੂੰ ਹੀ ਆਪਣੇ ਭੰਡਾਰ ਮੰਨ ਸਕਦਾ ਹੈ" ਅਕਤੂਬਰ-ਨਵੰਬਰ ਮਹੀਨੇ ਪੰਜਾਬ ਵਿੱਚ ਪ੍ਰਤੀ ਕਿੱਲਾ 40 ਕਿਲੋ  ਬੀਜੀ ਕਣਕ ਹਾੜ੍ਹੀ ਦੀ ਫਸਲ ਵਜੋਂ ਅਪ੍ਰੈਲ ਵਿੱਚ 25-30 ਕੁਇੰਟਲ ਝਾੜ ਕੱਢ ਕੇ "ਮਾਰਦਾ ਦਮਾਮੇ ਜੱਟ ਮੇਲੇ ਆ ਗਿਆ" ਦੀ ਵਿਰਾਸਤ ਲਿਖਦੀ ਹੈ। ਕਣਕ ਦੀ ਫਸਲ ਬੀਜ ਕੇ ਕਿਸਾਨ ਤਰ੍ਹਾਂ-ਤਰ੍ਹਾਂ  ਦੇ ਸੁਪਨੇ ਬੁਣਦੇ ਹਨ, ਜਿਸ ਦੇ ਪਿੱਛੇ ਪੇਂਡੂ ਸਮਾਜ ਦਾ ਸਿੱਧਾ ਸਾਦਾ ਜੀਵਨ ਹੁੰਦਾ ਹੈ। ਇਸ ਲਈ ਅਗਲੀ ਛਿਮਾਹੀ ਵੀ ਸੁਹੇਲੀ ਕਰਨ ਲਈ ਸਾਰਾ ਪ੍ਰੀਵਾਰ ਟੀਮ ਵਰਕ ਕਰਕੇ ਹੱਡ-ਭੰਨਵੀਂ ਮਿਹਨਤ ਕਰਦਾ ਹੈ। ਬਾਅਦ ਦਾ ਸਿੱਟਾ ਸਮੇਂ ਦੇ ਗਰਭ ਵਿੱਚ ਹੁੰਦਾ ਹੈ। ਇਸੇ ਲਈ ਅਗਿਆਤ ਨੇ ਵੀ ਕਿਹਾ ਸੀ ਕਿ "ਕਿਸਾਨ ਨੂੰ ਆਸ਼ਾਵਾਦੀ ਹੋਣਾ ਹੀ ਪਵੇਗਾ ਨਹੀਂ ਤਾਂ ਉਹ ਖੇਤੀਬਾੜੀ ਕਰ ਹੀ ਨਹੀਂ ਸਕਦਾ" 
                              ਕਣਕ ਉੱਤੇ ਖੁਸ਼ਹਾਲੀ ਅਤੇ ਮੰਦਹਾਲੀ ਪ੍ਰਤੀ ਬਹੁਤ ਸਾਰਾ ਸਾਹਿਤ ਵੀ ਸਿਰਜਿਆ ਗਿਆ ਹੈ। ਅਸਲ ਵਿੱਚ ਕਣਕ ਦੀ ਫਸਲ ਅੰਦਰ ਪਿੰਡਾਂ ਦਾ ਸਮੁੱਚਾ ਜੀਵਨ ਦੇਖਿਆ ਜਾਦਾ ਹੈ। "ਬੂਰ ਪਿਆ ਕਣਕਾਂ ਨੂੰ ਮਾਂਏ, ਵਿੱਚ ਬਾਗੀਂ ਅੰਬੀਆਂ ਪੱਕੀਆਂ" ਇਸ ਸੱਭਿਆਚਾਰਕ ਸਤਰ ਵਿੱਚ ਮਾਂ-ਧੀ ਦੇ ਮੇਲ-ਜੋਲ ਵਿੱਚੋਂ ਧੀ ਦਾ ਭਵਿੱਖ ਚਿਤਰਿਆ ਗਿਆ ਹੈ। ਹਰੀ  ਤੋਂ ਸੁਨਹਿਰੀ ਹੁੰਦੀ ਕਣਕ ਦੇ ਨਾਲ ਹੀ ਅੰਬਾਂ ਨੂੰ ਬੂਰ ਪੈਂਦਾ ਹੈ। ਇਸ ਦੇ ਨਾਲ ਹੀ ਗੁਲਾਬ ਵੀ ਖਿੜ੍ਹ ਜਾਂਦੇ ਹਨ। ਕਿਸਾਨ ਆਪਣੇ ਸੁਪਨੇ ਪੂਰੇ ਹੋਣ ਦੀ ਆਸ ਬੰਨ੍ਹਦਾ ਹੈ। ਕਣਕ ਕਿਸਾਨੀ ਜੀਵਨ ਦੇ ਉਤਸ਼ਾਹ ਨੂੰ ਬਾਖੂਬੀ ਚਿਤਰਦੀ ਹੈ। ਇੱਕ ਲਿਖਾਰੀ ਨੇ ਕਣਕਾਂ ਦਾ ਚਿਤਰਨ ਆਪਣੇ ਅਣਮੁੱਲੇ ਵਿਚਾਰਾਂ ਨਾਲ ਇਉਂ ਪੇਸ਼ ਕੀਤਾ ਹੈ "ਹਰੀਆਂ ਕਣਕਾਂ, ਨੀਲਾ ਅੰਬਰ,ਖਿੜਿਆ ਕੁੱਲ ਜਹਾਨ, ਮਹਿਕਾਂ ਦੱਸਦੀਆਂ ਨੇ ਕਿੰਨੀ ਮਿਹਨਤ ਕਰਦਾ ਕਿਸਾਨ" ਮੁਸ਼ੱਕਤ ਅਤੇ ਸਬਰ ਦੀ ਉਡੀਕ ਤੋਂ ਬਾਅਦ ਹੀ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗਦੇ ਹਨ, ਜਦੋਂ ਵੀ ਕਿਸਾਨ ਮੰਡੀਆਂ ਵਿੱਚ ਬੈਠ ਕੇ ਬਾਦਸ਼ਾਹੀ ਮਹਿਸੂਸ ਕਰਦਾ ਹੁੰਦਾ ਤਾਂ ਕਈ ਵਾਰ ਗਲਤ ਫੈਸਲੇ ਵੀ ਲੈ ਸਕਦਾ ਹੈ। ਜਿਸ ਤੋਂ ਬਚਣਾ ਚਾਹੀਦਾ ਹੈ।ਕਣਕ ਵਿੱਚੋਂ ਪਿੰਡਾਂ ਵਿੱਚ, ਮਨੁੱਖਵਾਦੀ, ਸਰਬ-ਸਾਂਝੀਵਾਲਤਾ ਅਤੇ ਜੀਵਨ ਰਾਗ ਦਾ ਸੁਨੇਹਾ ਮਿਲਣਾ ਚਾਹੀਦਾ ਹੈ।ਬਹੁਤ ਵਾਰੀ ਕੁਦਰਤ ਨਾਲ ਛੇੜਛਾੜ ਕਣਕ ਦੀ ਫਸਲ ਉੱਤੇ ਭਾਰੂ ਪੈ ਜਾਂਦੀ ਹੈ। ਮੌਸਮ ਪੇਸ਼ ਨਹੀਂ ਜਾਣ ਦਿੰਦਾ। ਕਣਕ ਦੀ ਫਸਲ ਤੇ ਗੜੇ ਪੈ ਜਾਂਦੇ ਹਨ। ਸਭ ਕੁਝ ਸਮੇਟਿਆ ਜਾਂਦਾ ਹੈ ਕਿਹਾ ਵੀ ਗਿਆ ਹੈ "ਕਿੱਥੇ ਰੱਖ ਲਾ ਲੁਕੋ ਕੇ ਤੈਨੂੰ ਕਣਕੇ ਨੀਂ ਰੁੱਤ ਬੇਈਮਾਨ ਹੋ ਗਈ"
                                      ਛੇ ਮਹੀਨੇ ਤਰ੍ਹਾਂ ਤਰ੍ਹਾਂ ਦੀ ਨੁਹਾਰ ਵਿੱਚੋਂ ਲੰਘ ਕੇ ਕਣਕਾਂ ਆਪਣੇ ਪਰਛਾਵੇਂ ਪਾਉਂਦੀਆਂ ਰਹਿੰਦੀਆਂ ਹਨ। ਬੂਰ ਪੈਣ ਤੱਕ ਦਾ ਨਜਾਰਾ ਦੇਖਣਯੋਗ ਹੁੰਦਾ ਹੈ। ਬੂਰ ਤੋਂ ਬਾਅਦ ਦੋਧਾ ਦਾਣਾ ਖੁਸ਼ੀ ਦੂਣੀ ਕਰਦਾ ਹੈ।ਚਾਰ-ਚੁਫੇਰੇ ਕਣਕਾਂ ਦੇਖ ਕੇ "ਇੱਧਰ ਕਣਕਾਂ ਉੱੱਧਰ ਕਣਕਾਂ, ਵਿੱਚ ਕਣਕਾਂ  ਦੇ ਬੂਰ ਪਿਆ, ਮੁਟਿਆਰੇ ਜਾਣਾ ਦੂਰ ਪਿਆ" ਆਸਾ ਸਿੰਘ ਮਸਤਾਨਾ ਜੀ ਨੇ ਇਸ ਦਾ ਬਾਖੂਬੀ ਚਿਤਰਨ ਕੀਤਾ ਹੈ।ਇਹ ਚਿਤਰਨ ਸਦਾਬਹਾਰ ਰਹੇਗਾ। ਅਜਿਹੇ ਗਾਣੇ ਕਣਕ ਦੇ ਇਤਿਹਾਸ ਨਾਲ ਸ਼ੁਰੂ ਤੋਂ ਚਲਦੇ ਆਉਂਦੇ ਹਨ। ਹਰੀ ਕ੍ਰਾਂਤੀ ਤੋਂ ਬਾਅਦ1970-80 ਤੱਕ ਕੇਂਦਰੀ ਪੂਲ ਚ ਪੰਜਾਬ ਦਾ ਹਿੱਸਾ40.45 ਰਿਹਾ,2009 ਤੱਕ ਇਹ ਹਿੱਸਾ 43.73 ਹੋ ਗਿਆ। ਪੰਜਾਬ ਵਿੱਚ ਕਣਕ ਹੇਠ 34.90ਲੱਖ ਹੈਕਟੇਅਰ ਰਕਬਾ ਹੈ। 1970-71 ਵਿੱਚ 3.90 ਲੱਖ ਹੈਕਟੇਅਰ ਅਤੇ 2023-24 ਵਿੱਚ31.79ਲੱਖ ਹੈਕਟੇਅਰ ਰਕਬਾ ਸੀ। ਔਸਤ ਝਾੜ 27.70 ਰਹਿੰਦਾ ਹੈ। ਕਣਕ ਹੀ ਘਰੇਲੂ ਮੁਸ਼ਕਲਾਂ ਦਾ ਸਹਾਰਾ ਬਣਦੀ ਹੈ। ਇਸ ਤੋਂ ਪਹਿਲਾਂ ਤਾਂ ਘਰ ਚਲਾਉਣਾ ਕੱਪੜੇ ਲੀੜੇ ਅਤੇ ਜ਼ਮੀਨਾਂ ਦਾ ਮਾਮਲਾ ਦੇਣਾ ਵੀ ਮੁਸ਼ਕਿਲ ਹੋ ਜਾਂਦਾ ਸੀ। ਉਸ ਸਮੇਂ ਦਾ ਵਰਤਾਰਾ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ। "ਅਸੀਂ ਮਰ ਗਏ ਕਮਾਈਆਂ ਕਰਦੇ, ਅਜੇ ਤੇਰੇ ਬੰਦ ਨਾ ਬਣੇ, ਪਾਟੀ ਘੱਗਰੀ ਤੇ ਬਗੜ ਦਾ ਨਾਲਾ, ਤੇਰਾ ਦੱਸ ਕੀ ਵੇਖਿਆ?ਇਸੇ ਤਰ੍ਹਾਂ ਕਣਕ ਦੀ ਫਸਲ ਦੇ ਜ਼ਰੀਏ ਕਿਸਾਨੀ ਜੀਵਨ ਸੱਭਿਆਚਾਰਕ ਤੇ ਸਮਾਜਿਕ ਚਿਤਰਨ ਅਤੇ ਆਰਥਿਕ ਲਚਾਰੀ ਦੇ ਦਰਸ਼ਨ ਵੀ ਕਰਦੇ ਹਾਂ। ਇਸ ਦੇ ਨਾਲ ਹੀ ਕਹਾਵਤ ਵੀ ਹੈ ਜੋ ਬਿਨਾਂ ਪਾਣੀ ਤੋਂ ਮੌਜੇ ਖੋਲਣ ਦੇ ਬਰਾਬਰ ਹੁੰਦੀ ਹੈ "ਕਣਕ ਖੇਤ ਵਿੱਚ, ਕੁੜੀ ਪੇਟ ਵਿੱਚ ਆ ਜਵਾਈਆ ਮੰਡੇ ਖਾਹ" 
                                        ਸੁਨਹਿਰੀ ਹੋਈ ਕਣਕ ਪੰਜਾਬ ਨੂੰ ਖੁਸ਼ਹਾਲੀ ਦਾ ਪ੍ਰਤੀਕ ਦਿਸਣ ਲੱਗ ਜਾਂਦੀ ਹੈ। ਇਸ ਸਮੇਂ ਦਾ ਨਜ਼ਾਰਾ ਸੱਭਿਆਚਾਰਕ ਪੱਖੋਂ ਕਿਸਾਨ ਦੀ ਮਿਹਨਤ ਪੱਖੋਂ ਅਤੇ ਪ੍ਰਕਿਰਤੀ ਧਰਤੀ ਦੀ ਸੁੰਦਰਤਾ ਪੱਖੋਂ ਕਵੀਆਂ ਨੂੰ ਸਾਹਿਤ ਰਚਣ ਦਾ ਹੁਲਾਰਾ ਦਿੰਦੀ ਹੈ। ਪੱਕੀਆਂ ਕਣਕਾਂ ਦੀ ਸੋਨੇ ਨਾਲ ਤੁਲਨਾ ਕੀਤੀ ਜਾਂਦੀ ਹੈ।ਗੱਲ ਕੀ ਇਸ ਦੀ ਬਿਜਾਈ ਕਟਾਈ ਸਮੇਂ ਦੀ ਸੰਭਾਲ ਹੈ। ਕੱਤਕ ਦੀ ਬੀਜੀ ਕਣਕ ਦੀ ਫਸਲ ਅਤੇ ਜੇਠਾ ਪੁੱਤ ਇੱਕ ਨਿਆਮਤ ਮੰਨੇ ਜਾਂਦੇ ਹਨ। ਇਹ ਫਸਲ ਜਿੰਨੀ ਵੀ ਪੁਰਾਣੀ ਹੋਵੇ ਬੇਸੁਆਦ ਨਹੀਂ ਹੁੰਦੀ। ਸਦਾ ਬਹਾਰ ਹੀ ਖਾਧੀ ਜਾਂਦੀ ਹੈ। ਇਸੇ ਲਈ ਇਹ ਛਿਮਾਹੀ ਭਰ ਆਪਣੀ ਆਮਦ ਲਈ ਚਾਰ ਚੁਫੇਰੇ ਖੇਤਾਂ ਵਿੱਚ ਲਹਿਰਾ ਕੇ ਜੀਵਨ ਨੂੰ ਟੁੰਬਦੀ ਰਹਿੰਦੀ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 
9878111445

ਸੋ ਕਿਉ ਮੰਦਾ ਆਖੀਐ - ਸੁਖਪਾਲ ਸਿੰਘ ਗਿੱਲ

 ਔਰਤ ਦੀ ਹੋਣੀ ਅਤੇ ਹੋਣਾ ਸਮਾਜ ਵਿੱਚ ਅੱਡਰੇ ਹੋ ਕੇ ਚੱਲਦੇ ਦੋ ਵਿਸ਼ੇ ਹਨ। ਸਾਡੀ ਸੋਚ ਔਰਤ ਦੇ ਹੋਣ ਨੂੰ ਹੋਣੀ ਵਿੱਚ ਬਦਲ ਦਿੰਦੀ ਹੈ।ਇਹ ਆਦਿ ਕਾਲ ਤੋਂ ਚੱਲਦਾ ਆਇਆ ਹੈ।ਇਸ ਲਈ ਧਾਰਮਿਕ, ਸਮਾਜਿਕ ਅਤੇ ਇਤਿਹਾਸਕ ਕਲਮਾਂ ਇਸ ਵਰਤਾਰੇ ਦੀਆਂ ਖੈਰ ਖਵਾਹ ਬਣੀਆਂ।ਹਿਰਦੇ ਵਿੱਚੋਂ ਨਿਕਲੀ ਹੂਕ ਵਿੱਚੋਂ ਲਿਖੇ ਸ਼ਬਦ  ਕਈ ਵਾਰ ਅਹਿਜੀ ਛਾਪ ਛੱਡਦੇ ਹਨ ਜੋ ਰਹਿੰਦੀ ਦੁਨੀਆਂ ਤੱਕ ਸੁਨਹਿਰੀ ਪੰਨੇ ਦੇ ਲਿਖੇ ਮਿਲਦੇ ਹਨ। ਇਸ ਪ੍ਰਸੰਗ ਵਿੱਚ ਔਰਤ ਪ੍ਰਤੀ ਸਮਾਜਿਕ ਨਜ਼ਰੀਏ ਨੂੰ ਪੇਸ਼ ਕਰਦੇ ਨਾਨਕ ਸਿੰਘ ਦੇ ਸ਼ਬਦ ਹਨ,"ਓ ਇਸਤਰੀ! ਤੂੰ ਏਡੀ ਉੱਚਤਾ ਏਡੀ ਵਿਸ਼ਾਲਤਾ ਕਿੱਥੋਂ ਪ੍ਰਾਪਤ ਕਰ ਲਈ? ਸਹਿਨਸ਼ੀਲਤਾ ਦੇ ਸੋਮੇ ਤੇਰੇ ਅੰਦਰ ,ਮਮਤਾ ਦੀਆਂ ਕਾਂਗਾਂ ਤੇਰੇ ਵਿੱਚ,ਤਿਆਗ ਦੇ ਅਟੁੱਟ ਪਹਾੜ ਤੇਰੇ ਵਿੱਚ,ਪਿਆਰ ਦੇ ਅਥਾਹ ਸਮੁੰਦਰ ਤੇਰੇ ਵਿੱਚ,ਇਹ ਸਭ ਕੁੱਝ,ਹੇ ਇਸਤ੍ਰੀ! ਤੂੰ ਕਿੱਥੋਂ ਪ੍ਰਾਪਤ ਕਰ ਲਿਆ?"।ਔਰਤ ਬਾਰੇ ਬਹੁਤ ਪੜਿਆ, ਲਿਖਿਆ ਅਤੇ ਸੁਣਿਆ ਜਾ ਚੁੱਕਾ ਹੈ। ਵੱਖ ਵੱਖ ਖਿੱਤਿਆਂ ਦੀਆਂ ਰੁਚੀਆਂ, ਸੰਭਾਵਨਾਵਾਂ ਅਤੇ ਦਿ੍ਸ਼ਟੀਕੋਣ ਵੱਖ ਵੱਖ ਹੁੰਦੇ ਹਨ। ਸਾਡੀ ਸੰਸਕਿ੍ਤੀ ਵਿੱਚ ਔਰਤ ਮਹਾਨ ਸੀ, ਮਹਾਨ ਹੈ, ਮਹਾਨ ਰਹੇਗੀ। ਪਰ ਇਹ ਕਥਨ ਔਰਤ ਇਮਾਨ ਇੱਜਤ ਦੇ ਚੱਕਰ ਵਿੱਚ ਫਸਕੇ ਵਯੂਦ ਗੁਆ ਦਿੰਦਾ ਹੈ।ਇਤਿਹਾਸ ਅਤੇ ਮਿਥਿਹਾਸ ਔਰਤ ਨੂੰ ਮਰਦ ਤੋਂ ਕਮਜੋਰ ਦੱਸਦਾ ਹੈ। ਇਸ ਨੂੰ ਸੀਮਤ ਦਾਇਰੇ ਵਿੱਚ ਰਹਿਣਾ ਪੈਂਦਾ ਹੈ। ਦਾਰਸ਼ਨਿਕ ਸੈਕਸ਼ਪੀਅਰ ਦਾ ਕਥਨ ਹੈ, "ਕਮਜੋਰੀ ਤੇਰਾ ਨਾਮ ਔਰਤ ਹੈ" ਔਰਤ ਖਿਲਾਫ਼ ਲਿੰਗਕ ਅਪਰਾਧ ਭਾਰੂ ਰਹਿੰਦੇ ਹੈ। ਸੰਯੁਕਤ ਰਾਸ਼ਟਰ ਵਿੱਚ ਵੀ ਔਰਤ ਦੀ ਤ੍ਰਾਸਦੀ ਲਿਖੀ ਪਈ ਹੈ, 
"ਔਰਤ ਅਤੇ ਕੁੜੀਆਂ ਖਿਲਾਫ਼ ਹਿੰਸਾ ਮਹਾਂਮਾਰੀ ਹੈ, ਦੁਨੀਆਂ ਵਿੱਚ ਹਰ ਤਿੰਨ ਵਿੱਚੋਂ ਇੱਕ ਔਰਤ ਕੁੱਟ ਦਾ ਸਿਕਾਰ ਹੁੰਦੀ ਹੈ, ਸੰਭੋਗ ਲਈ ਮਜਬੂਰ ਕੀਤੀ ਜਾਂਦੀ ਹੈ ਜਾਂ ਜਿੰਦਗੀ ਵਿੱਚ ਉਸ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ, ਦੁਰਵਿਵਹਾਰੀ ਨਜ਼ਦੀਕੀ ਹੁੰਦਾ ਹੈ"
  ਸਮਾਜ ਦਾ ਪ੍ਰਚੱਲਿਤ ਕਥਨ ਹੈ ਕਿ ਔਰਤ ਨੂੰ ਘਰ ਅੰਦਰ ਮਰਦ ਪਹਿਲਾਂ ਅਤੇ ਤਸੱਲੀ ਨਾਲ ਖੁਆ ਕੇ ਆਪ ਤਸੱਲੀ ਪ੍ਰਗਟ ਕਰਦੀ ਹੈ। ਕਿੰਨਾ ਤਹਿਜ਼ੀਬ ਵਾਲਾ ਸੁਭਾਅ! ਇਹ ਸਲੀਕਾ ਔਰਤ ਪ੍ਰਤੀ ਸਾਰੀਆਂ ਧਾਰਨਾਵਾਂ ਨੂੰ ਹਜ਼ਮ ਕਰਕੇ ਇੱਕ ਨੁਕਤੇ ਵਿੱਚ ਨਿਬੇੜ ਦਿੰਦਾ ਹੈ,ਜਾਂ ਕਹਿ ਲਿਆ ਜਾਵੇ ਇਸ ਨੁਕਤੇ ਵਿੱਚ ਸਮੁੰਦਰ ਹੈ। ਪਰ ਧੰਨ ਹੈ ਔਰਤ ਸਭ ਕੁੱਝ ਚੁੱਪ ਚੁਪੀਤੇ ਸਹਿਣ ਕਰੀ ਜਾਂਦੀ ਹੈ। ਅੰਮਿ੍ਤਾ ਪ੍ਰੀਤਮ ਦਾ ਇਹ ਕਥਨ ਇਸ ਵਰਤਾਰੇ ਤੇ ਢੁੱਕਵਾਂ ਹੈ,
"ਪ੍ਰਛਾਵਿਆਂ ਨੂੰ ਪਕੜਨ ਵਾਲਿਓ, ਛਾਤੀ ਵਿੱਚ ਬਲਦੀ ਅੱਗ ਦਾ ਪ੍ਰਛਾਵਾਂ ਨਹੀੰ ਹੁੰਦਾ"
  ਇਸਤਰੀ ਸੰਭੋਗ ਲਈ ਮਰਦ ਦੀ ਇੱਛਾ ਬਣਦੀ ਹੈ। ਪਰ ਇੱਛਾਵਾਂ ਦਾ ਅੰਤ ਨਹੀਂ ਹੁੰਦਾ ਨਾ ਹੀ ਤਿ੍ਪਤ ਹੁੰਦੀਆ ਹਨ। ਔਰਤ ਨੂੰ ਮਰਦ ਦਾ ਡਰ ਭੈਅ ਰਹਿੰਦਾ ਹੈ। ਇਸ ਪ੍ਰਤੀ ਕਨੂੰਨੀ ਸਿਕੰਜਾ ਤਾਂ ਹੈ ਪਰ ਸਾਡੀ ਸੰਸਕਿ੍ਤੀ ਵਿੱਚ ਇੱਜ਼ਤ ਬੜੀ ਸਮਝੀ ਜਾਂਦੀ ਹੈ। ਇਸ ਲਈ ਗੁਨਾਹ ਨੂੰ ਇੱਜ਼ਤ ਦੀ ਆੜ ਹੇਠ ਛੁਪਣ ਦਾ ਮੌਕਾ ਮਿਲਦਾ ਹੈ। ਹੋਰ ਦੇਸ਼ਾ ਵਿੱਚ ਅਜਿਹੀ ਸੋਚ ਨਹੀੰ ਹੈ। ਮਨੁੱਖ ਜੋ ਮਰਜ਼ੀ ਦਾ ਹੋਵੇ ਔਰਤ ਪ੍ਰਤੀ ਸੋਚ ਉਹੀ ਰੱਖਦਾ ਹੈ ਜੋ ਹੋਣੀ ਨਹੀਂ ਚਾਹੀਦੀ। ਬਹੁਤ ਕੁੱਝ ਬਦਲ ਚੁੱਕਿਆ ਹੈ ਪਰ ਔਰਤ ਪ੍ਰਤੀ ਨਜ਼ਰੀਆ ਅਤੇ ਮਨੁੱਖੀ ਸੋਚ ਘਰ ਦੀ ਸਰਦਲ ਦੇ ਬਾਹਰ ਕੁੱਤੇ ਵਾਂਗ ਬੈਠੀ ਹੈ। ਲੱਖ ਉਪਾਵਾਂ ਅਤੇ ਵਿਚਾਰਾਂ ਦੇ ਬਾਵਯੂਦ ਸਰਦਲ ਟੱਪਣ ਲਈ ਮਾਯੂਸ ਬੈਠੀ ਹੈ। ਔਰਤ ਨੂੰ ਪ੍ਰਕਿਰਤੀ ਦੀ ਕੰਨਿਆ ਸਮਝਿਆ ਜਾਂਦਾ ਹੈ। ਪਰ ਇਹ ਸਿਰਫ਼ ਸਮਝਿਆ ਹੀ ਜਾਂਦਾ ਹੈ ਮਨੁੱਖੀ ਸੋਚ ਮੂਹਰੇ ਇਹ ਵਿਚਾਰ ਗੋਡੇ ਟੇਕ ਦਿੰਦਾ ਹੈ। ਇਸ ਦਾ ਨਿਪਟਾਰਾ ਲਾਰਡ ਵਿਲੀਅਮ ਬਲੇਕ ਨੇ ਸੋਹਣੇ ਸ਼ਬਦਾਂ ਵਿੱਚ ਕੀਤਾ ਹੈ, "ਜਿਹੜਾ ਵਿਅਕਤੀ ਆਪਣੀ ਸੋਚ ਸਮਝ ਨਹੀਂ ਬਦਲ ਸਕਦਾ ਉਹ ਖੜ੍ਹੇ ਪਾਣੀ ਵਾਂਗ ਹੈ, ਜਿਸ ਵਿੱਚ ਮਾਨਸਿਕ ਕੀੜੇ ਪੈਦਾ ਹੁੰਦੇ ਹਨ"ਇਹ ਕਥਨ ਸਿਰੇ ਤੇ ਗੰਢ ਮਾਰਨ ਲਈ ਕਾਫੀ ਹੈ।
    ਜੀਵ ਵਿਗਿਆਨਕ, ਕੁਦਰਤੀ ਅਤੇ ਦੁਨਿਆਵੀ ਤੌਰ ਤੇ ਮਰਦ ਔਰਤ ਸਿੱਕੇ ਦੇ ਦੋਵਾਂ ਪਾਸਿਆਂ ਵਾਂਗ ਹਨ। ਜੇ ਦੋਵੇਂ ਪਾਸੇ ਛੇੜਛਾੜ ਹੋਵੇ ਤਾਂ ਜੱਚਦਾ ਨਹੀਂ। ਇਸ ਪ੍ਰਤੀ ਸੀਮਤ ਦਾਇਰਾ ਲਾਜ਼ਮੀ ਹੈ। ਇਸ ਤੋਂ ਇਲਾਵਾ ਮਰਦ ਦੀ ਮਰਦਾਨਗੀ ਅਤੇ ਪ੍ਰਧਾਨਗੀ ਨੂੰ ਸੀਮਤ ਰੱਖਣ ਵਾਲੀ ਸੋਚ ਉਭਾਰਨੀ ਚਾਹੀਦੀ ਹੈ। ਇੱਥੇ ਪੈਪਸੀਕੋ ਦੇ ਮੁਖੀ ਦੀ ਮਾਂ ਦਾ ਕਥਨ ਵੀ ਦਰਜ਼ ਕੀਤਾ ਗਿਆ ਹੈ,"ਤੂੰ ਪੈਪਸੀਕੋ ਦੀ ਮੁਖੀ ਬਣ ਗਈ ਹੈ ਪਰ ਘਰ ਦੇ ਬੂਹੇ ਅੰਦਰ ਪੈਰ ਧਰਦਿਆਂ ਹੀ ਤੂੰ ਇੱਕ ਪਤਨੀ ਇੱਕ ਮਾਂ ਹੈ ਜਿਸ ਦੀ ਕੋਈ ਥਾਂ ਨਹੀਂ ਲੈ ਸਕਦਾ" ਮਾਂ ਦੇ ਇਸ ਵਿਚਾਰ ਨੂੰ ਗਲਤ ਵੀ ਨਹੀਂ ਕਿਹਾ ਜਾ ਸਕਦਾ। ਜਦੋਂ ਸੱਭਿਅਤਾ ਦਾ ਵਿਕਾਸ ਹੋ ਰਿਹਾ ਸੀ, ਤਾਂ ਔਰਤ ਨੂੰ ਜਿਸ ਸੀਮਤ ਦਿਸ਼ਾ ਚ ਰੱਖਿਆ ਸੀ ਉੱਥੇ ਮਰਦ ਨੂੰ ਵੀ ਬਾਹਰੀ ਅਤੇ ਆਰਥਿਕ ਪ੍ਰਬੰਧਨ ਦੀ ਜਿੰਮੇਵਾਰੀ ਦਿੱਤੀ ਗਈ ਸੀ। ਇਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
     ਮਨੂੰ ਸਿਮਰਤੀ ਵਿੱਚ ਔਰਤ ਨੂੰ ਮਾਂ ਪਿਓ, ਘਰਵਾਲੇ ਅਤੇ ਪੁੱਤਰਾਂ ਦੇ ਅਧੀਨ ਰੱਖਿਆ ਗਿਆ ਹੈ। ਇਹ ਭਾਰਤੀ ਸੰਸਕਿ੍ਤੀ ਦੀ ਤਰਜ਼ਮਾਨੀ ਕਰਦਾ ਹੈ। ਆਲਮੀ ਪੱਧਰ ਤੇ ਇਹ ਠੀਕ ਨਹੀਂ ਜਾਪਦਾ। ਔਰਤਾਂ ਦੀ ਸਰਕਾਰ ਨੇ ਹਰ ਥਾਂ ਭਾਗੀਦਾਰੀ ਅਤੇ ਰਾਖਵਾਂਕਰਨ ਕਰਕੇ ਮਰਦ ਔਰਤ ਦੀ ਬਰਾਬਰਤਾ ਵੱਲ ਤੋਰਿਆ ਕਦਮ ਹੀ ਹੈ, ਮਾਨਸਿਕਤਾ ਨੂੰ ਮੋੜਾ ਦੇਣ ਲਈ ਕਾਫੀ ਕੁੱਝ ਕਰਨ ਲਈ ਬਾਕੀ ਹੈ। ਮਰਦ ਦੀ ਸੋੜੀ ਸੋਚ ਜਿਸ ਨੂੰ ਸਮਾਜ ਵੀ ਮਾਨਤਾ ਦੇ ਦਿੰਦਾ ਹੈ, ਇਸ ਅੱਗੇ ਸਭ ਬੇਵੱਸ ਹੋ ਜਾਂਦਾ ਹੈ। ਆਦਮੀ ਗਾਲ ਔਰਤ ਨੂੰ ਮੁਖਾਤਿਬ ਹੋ ਕੇ ਕੱਢਦਾ ਹੈ, ਔਰਤ ਮਰਦ ਨੂੰ ਗਾਲ ਨਹੀਂ ਕੱਢਦਾ। ਸਰਦਲ ਅੰਦਰ ਜਾਣ ਲਈ ਕੋਈ ਭਵਿੱਖੀ ਸੰਕੇਤ ਨਹੀਂ ਹੈ। ਔਰਤ ਅੱਜ ਵੀ ਵਿਚਾਰੀ ਹੈ। ਸਵੇਰੇ ਤੋਂ ਆਥਣ ਤੱਕ ਟੱਬਰ ਦੀ ਜੂਠ ਮਾਂਜਦੀ ਹੋਈ ਬਾਕੀ ਮੈਂਬਰਾਂ ਦਾ ਢਿੱਡ ਭਰਦੀ ਹੈ। ਇਹ ਸਭ ਕੁੱਝ ਸਹਿਣ ਕਰਦੀ ਹੈ, ਪਰ ਅਹਿਸਾਸ ਵੀ ਨਹੀਂ ਹੋਣ ਦਿੰਦੀ। ਉੱਮਦਾ ਹੁਕਮ ਸ੍ਰੀ ਗੁਰੂ ਨਾਨਕ ਦੇਵ ਜੀ ਸੁਣਾਇਆ ਸੀ, "ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ"
 ਔਰਤ ਪ੍ਰਤੀ ਸੋਚ ਇਸ ਕਦਰ ਹੀ ਬਦਲ ਜਾਵੇ ਕਿ ਘਰ ਵਿੱਚ ਨੈਤਿਕ ਬਰਾਬਰੀ ਹਾਸਿਲ ਕਰ ਸਕੇ। ਲੈਨਿਨ ਦਾ ਵਿਚਾਰ ਇਸ ਰੁਖ ਵੱਲ ਸਹੀ ਸਾਬਿਤ ਹੁੰਦਾ ਹੈ, "ਜਦੋਂ ਤੱਕ ਔਰਤ ਨੂੰ ਰਸੋਈ ਦੀ ਗੁਲਾਮੀ ਤੋਂ ਆਜਾਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਸਦੀ ਅਜਾਦੀ ਅਧੂਰੀ ਹੈ" ਸਮਾਜ ਨੂੰ ਸਮਝਣਾ ਚਾਹੀਦਾ ਹੈ ਕਿ ਆਦਮੀ ਆਇਆ ਕਿੱਥੋਂ? ਪਤਾ ਲੱਗ ਵੀ ਜਾਵੇ ਤਾਂ ਮਰਦ ਮਾਨਸਿਕਤਾ ਘੁੰਮ ਕੇ ਉੱਥੇ ਹੀ ਖੜ੍ਹ ਜਾਂਦੀ ਹੈ। ਆਦਮੀ ਦੇ ਮਨ ਵਿੱਚ ਮਰਦਾਨਗੀ, ਪ੍ਰਧਾਨਗੀ ਅਤੇ ਅਣਖ ਦੀ ਉੱਪਜ ਦਾ ਕੀੜਾ, ਜੋ ਉਸ ਦੀ ਸੋਚ ਦੀ ਤਰਜ਼ਮਾਨੀ ਕਰਦਾ ਹੈ, ਇਹੀ ਔਰਤ ਪ੍ਰਤੀ ਚੰਗੀ ਸੋਚ ਨੂੰ ਅੱਗੇ ਨਹੀਂ ਤੁਰਨ ਦਿੰਦਾ। ਮਾੜੀ ਸੋਚ ਦੀ ਬੁਨਿਆਦ ਉੱਤੇ ਟਿਕਿਆ ਮਰਦ ਪ੍ਰਧਾਨ ਸਮਾਜ ਅੱਗੇ ਨਹੀਂ ਵਧ ਸਕਦਾ ਜਦੋਂ ਤੱਕ ਇਹ ਨਹੀਂ ਸਮਝ ਲੈਂਦਾ ਚੰਗਾ ਮਾੜਾ ਕੁੱਝ ਨਹੀਂ ਹੁੰਦਾ, ਕੇਵਲ ਸੋਚ ਹੀ ਚੰਗੀ ਮਾੜੀ ਹੁੰਦੀ ਹੈ।ਆਓ ਆਪਣੀ ਸੰਸਕ੍ਰਿਤੀ ਮੁਤਾਬਿਕ ਔਰਤ ਦੇ ਸਤਿਕਾਰ ਨੂੰ ਘੋਖੀਏ ਇਸ ਨਾਲ ਹਵਸ਼, ਹਿੰਸਾ ਅਤੇ ਦਾਜ ਦਰਿੰਦਗੀ ਨੂੰ ਮੋੜਾ ਪੈਣ ਦੀ ਗੁੰਜਾਇਸ਼ ਜ਼ਰੂਰ ਬਣੇਗੀ।
 ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445

ਸੋ ਕਿਉ ਮੰਦਾ ਆਖੀਐ - ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ

 ਔਰਤ ਦੀ ਹੋਣੀ ਅਤੇ ਹੋਣਾ ਸਮਾਜ ਵਿੱਚ ਅੱਡਰੇ ਹੋ ਕੇ ਚੱਲਦੇ ਦੋ ਵਿਸ਼ੇ ਹਨ। ਸਾਡੀ ਸੋਚ ਔਰਤ ਦੇ ਹੋਣ ਨੂੰ ਹੋਣੀ ਵਿੱਚ ਬਦਲ ਦਿੰਦੀ ਹੈ।ਇਹ ਆਦਿ ਕਾਲ ਤੋਂ ਚੱਲਦਾ ਆਇਆ ਹੈ।ਇਸ ਲਈ ਧਾਰਮਿਕ, ਸਮਾਜਿਕ ਅਤੇ ਇਤਿਹਾਸਕ ਕਲਮਾਂ ਇਸ ਵਰਤਾਰੇ ਦੀਆਂ ਖੈਰ ਖਵਾਹ ਬਣੀਆਂ।ਹਿਰਦੇ ਵਿੱਚੋਂ ਨਿਕਲੀ ਹੂਕ ਵਿੱਚੋਂ ਲਿਖੇ ਸ਼ਬਦ  ਕਈ ਵਾਰ ਅਹਿਜੀ ਛਾਪ ਛੱਡਦੇ ਹਨ ਜੋ ਰਹਿੰਦੀ ਦੁਨੀਆਂ ਤੱਕ ਸੁਨਹਿਰੀ ਪੰਨੇ ਦੇ ਲਿਖੇ ਮਿਲਦੇ ਹਨ। ਇਸ ਪ੍ਰਸੰਗ ਵਿੱਚ ਔਰਤ ਪ੍ਰਤੀ ਸਮਾਜਿਕ ਨਜ਼ਰੀਏ ਨੂੰ ਪੇਸ਼ ਕਰਦੇ ਨਾਨਕ ਸਿੰਘ ਦੇ ਸ਼ਬਦ ਹਨ,"ਓ ਇਸਤਰੀ! ਤੂੰ ਏਡੀ ਉੱਚਤਾ ਏਡੀ ਵਿਸ਼ਾਲਤਾ ਕਿੱਥੋਂ ਪ੍ਰਾਪਤ ਕਰ ਲਈ? ਸਹਿਨਸ਼ੀਲਤਾ ਦੇ ਸੋਮੇ ਤੇਰੇ ਅੰਦਰ ,ਮਮਤਾ ਦੀਆਂ ਕਾਂਗਾਂ ਤੇਰੇ ਵਿੱਚ,ਤਿਆਗ ਦੇ ਅਟੁੱਟ ਪਹਾੜ ਤੇਰੇ ਵਿੱਚ,ਪਿਆਰ ਦੇ ਅਥਾਹ ਸਮੁੰਦਰ ਤੇਰੇ ਵਿੱਚ,ਇਹ ਸਭ ਕੁੱਝ,ਹੇ ਇਸਤ੍ਰੀ! ਤੂੰ ਕਿੱਥੋਂ ਪ੍ਰਾਪਤ ਕਰ ਲਿਆ?"।ਔਰਤ ਬਾਰੇ ਬਹੁਤ ਪੜਿਆ, ਲਿਖਿਆ ਅਤੇ ਸੁਣਿਆ ਜਾ ਚੁੱਕਾ ਹੈ। ਵੱਖ ਵੱਖ ਖਿੱਤਿਆਂ ਦੀਆਂ ਰੁਚੀਆਂ, ਸੰਭਾਵਨਾਵਾਂ ਅਤੇ ਦਿ੍ਸ਼ਟੀਕੋਣ ਵੱਖ ਵੱਖ ਹੁੰਦੇ ਹਨ। ਸਾਡੀ ਸੰਸਕਿ੍ਤੀ ਵਿੱਚ ਔਰਤ ਮਹਾਨ ਸੀ, ਮਹਾਨ ਹੈ, ਮਹਾਨ ਰਹੇਗੀ। ਪਰ ਇਹ ਕਥਨ ਔਰਤ ਇਮਾਨ ਇੱਜਤ ਦੇ ਚੱਕਰ ਵਿੱਚ ਫਸਕੇ ਵਯੂਦ ਗੁਆ ਦਿੰਦਾ ਹੈ।ਇਤਿਹਾਸ ਅਤੇ ਮਿਥਿਹਾਸ ਔਰਤ ਨੂੰ ਮਰਦ ਤੋਂ ਕਮਜੋਰ ਦੱਸਦਾ ਹੈ। ਇਸ ਨੂੰ ਸੀਮਤ ਦਾਇਰੇ ਵਿੱਚ ਰਹਿਣਾ ਪੈਂਦਾ ਹੈ। ਦਾਰਸ਼ਨਿਕ ਸੈਕਸ਼ਪੀਅਰ ਦਾ ਕਥਨ ਹੈ, "ਕਮਜੋਰੀ ਤੇਰਾ ਨਾਮ ਔਰਤ ਹੈ" ਔਰਤ ਖਿਲਾਫ਼ ਲਿੰਗਕ ਅਪਰਾਧ ਭਾਰੂ ਰਹਿੰਦੇ ਹੈ। ਸੰਯੁਕਤ ਰਾਸ਼ਟਰ ਵਿੱਚ ਵੀ ਔਰਤ ਦੀ ਤ੍ਰਾਸਦੀ ਲਿਖੀ ਪਈ ਹੈ, 
"ਔਰਤ ਅਤੇ ਕੁੜੀਆਂ ਖਿਲਾਫ਼ ਹਿੰਸਾ ਮਹਾਂਮਾਰੀ ਹੈ, ਦੁਨੀਆਂ ਵਿੱਚ ਹਰ ਤਿੰਨ ਵਿੱਚੋਂ ਇੱਕ ਔਰਤ ਕੁੱਟ ਦਾ ਸਿਕਾਰ ਹੁੰਦੀ ਹੈ, ਸੰਭੋਗ ਲਈ ਮਜਬੂਰ ਕੀਤੀ ਜਾਂਦੀ ਹੈ ਜਾਂ ਜਿੰਦਗੀ ਵਿੱਚ ਉਸ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ, ਦੁਰਵਿਵਹਾਰੀ ਨਜ਼ਦੀਕੀ ਹੁੰਦਾ ਹੈ"
  ਸਮਾਜ ਦਾ ਪ੍ਰਚੱਲਿਤ ਕਥਨ ਹੈ ਕਿ ਔਰਤ ਨੂੰ ਘਰ ਅੰਦਰ ਮਰਦ ਪਹਿਲਾਂ ਅਤੇ ਤਸੱਲੀ ਨਾਲ ਖੁਆ ਕੇ ਆਪ ਤਸੱਲੀ ਪ੍ਰਗਟ ਕਰਦੀ ਹੈ। ਕਿੰਨਾ ਤਹਿਜ਼ੀਬ ਵਾਲਾ ਸੁਭਾਅ! ਇਹ ਸਲੀਕਾ ਔਰਤ ਪ੍ਰਤੀ ਸਾਰੀਆਂ ਧਾਰਨਾਵਾਂ ਨੂੰ ਹਜ਼ਮ ਕਰਕੇ ਇੱਕ ਨੁਕਤੇ ਵਿੱਚ ਨਿਬੇੜ ਦਿੰਦਾ ਹੈ,ਜਾਂ ਕਹਿ ਲਿਆ ਜਾਵੇ ਇਸ ਨੁਕਤੇ ਵਿੱਚ ਸਮੁੰਦਰ ਹੈ। ਪਰ ਧੰਨ ਹੈ ਔਰਤ ਸਭ ਕੁੱਝ ਚੁੱਪ ਚੁਪੀਤੇ ਸਹਿਣ ਕਰੀ ਜਾਂਦੀ ਹੈ। ਅੰਮਿ੍ਤਾ ਪ੍ਰੀਤਮ ਦਾ ਇਹ ਕਥਨ ਇਸ ਵਰਤਾਰੇ ਤੇ ਢੁੱਕਵਾਂ ਹੈ,
"ਪ੍ਰਛਾਵਿਆਂ ਨੂੰ ਪਕੜਨ ਵਾਲਿਓ, ਛਾਤੀ ਵਿੱਚ ਬਲਦੀ ਅੱਗ ਦਾ ਪ੍ਰਛਾਵਾਂ ਨਹੀੰ ਹੁੰਦਾ"
  ਇਸਤਰੀ ਸੰਭੋਗ ਲਈ ਮਰਦ ਦੀ ਇੱਛਾ ਬਣਦੀ ਹੈ। ਪਰ ਇੱਛਾਵਾਂ ਦਾ ਅੰਤ ਨਹੀਂ ਹੁੰਦਾ ਨਾ ਹੀ ਤਿ੍ਪਤ ਹੁੰਦੀਆ ਹਨ। ਔਰਤ ਨੂੰ ਮਰਦ ਦਾ ਡਰ ਭੈਅ ਰਹਿੰਦਾ ਹੈ। ਇਸ ਪ੍ਰਤੀ ਕਨੂੰਨੀ ਸਿਕੰਜਾ ਤਾਂ ਹੈ ਪਰ ਸਾਡੀ ਸੰਸਕਿ੍ਤੀ ਵਿੱਚ ਇੱਜ਼ਤ ਬੜੀ ਸਮਝੀ ਜਾਂਦੀ ਹੈ। ਇਸ ਲਈ ਗੁਨਾਹ ਨੂੰ ਇੱਜ਼ਤ ਦੀ ਆੜ ਹੇਠ ਛੁਪਣ ਦਾ ਮੌਕਾ ਮਿਲਦਾ ਹੈ। ਹੋਰ ਦੇਸ਼ਾ ਵਿੱਚ ਅਜਿਹੀ ਸੋਚ ਨਹੀੰ ਹੈ। ਮਨੁੱਖ ਜੋ ਮਰਜ਼ੀ ਦਾ ਹੋਵੇ ਔਰਤ ਪ੍ਰਤੀ ਸੋਚ ਉਹੀ ਰੱਖਦਾ ਹੈ ਜੋ ਹੋਣੀ ਨਹੀਂ ਚਾਹੀਦੀ। ਬਹੁਤ ਕੁੱਝ ਬਦਲ ਚੁੱਕਿਆ ਹੈ ਪਰ ਔਰਤ ਪ੍ਰਤੀ ਨਜ਼ਰੀਆ ਅਤੇ ਮਨੁੱਖੀ ਸੋਚ ਘਰ ਦੀ ਸਰਦਲ ਦੇ ਬਾਹਰ ਕੁੱਤੇ ਵਾਂਗ ਬੈਠੀ ਹੈ। ਲੱਖ ਉਪਾਵਾਂ ਅਤੇ ਵਿਚਾਰਾਂ ਦੇ ਬਾਵਯੂਦ ਸਰਦਲ ਟੱਪਣ ਲਈ ਮਾਯੂਸ ਬੈਠੀ ਹੈ। ਔਰਤ ਨੂੰ ਪ੍ਰਕਿਰਤੀ ਦੀ ਕੰਨਿਆ ਸਮਝਿਆ ਜਾਂਦਾ ਹੈ। ਪਰ ਇਹ ਸਿਰਫ਼ ਸਮਝਿਆ ਹੀ ਜਾਂਦਾ ਹੈ ਮਨੁੱਖੀ ਸੋਚ ਮੂਹਰੇ ਇਹ ਵਿਚਾਰ ਗੋਡੇ ਟੇਕ ਦਿੰਦਾ ਹੈ। ਇਸ ਦਾ ਨਿਪਟਾਰਾ ਲਾਰਡ ਵਿਲੀਅਮ ਬਲੇਕ ਨੇ ਸੋਹਣੇ ਸ਼ਬਦਾਂ ਵਿੱਚ ਕੀਤਾ ਹੈ, "ਜਿਹੜਾ ਵਿਅਕਤੀ ਆਪਣੀ ਸੋਚ ਸਮਝ ਨਹੀਂ ਬਦਲ ਸਕਦਾ ਉਹ ਖੜ੍ਹੇ ਪਾਣੀ ਵਾਂਗ ਹੈ, ਜਿਸ ਵਿੱਚ ਮਾਨਸਿਕ ਕੀੜੇ ਪੈਦਾ ਹੁੰਦੇ ਹਨ"ਇਹ ਕਥਨ ਸਿਰੇ ਤੇ ਗੰਢ ਮਾਰਨ ਲਈ ਕਾਫੀ ਹੈ।
    ਜੀਵ ਵਿਗਿਆਨਕ, ਕੁਦਰਤੀ ਅਤੇ ਦੁਨਿਆਵੀ ਤੌਰ ਤੇ ਮਰਦ ਔਰਤ ਸਿੱਕੇ ਦੇ ਦੋਵਾਂ ਪਾਸਿਆਂ ਵਾਂਗ ਹਨ। ਜੇ ਦੋਵੇਂ ਪਾਸੇ ਛੇੜਛਾੜ ਹੋਵੇ ਤਾਂ ਜੱਚਦਾ ਨਹੀਂ। ਇਸ ਪ੍ਰਤੀ ਸੀਮਤ ਦਾਇਰਾ ਲਾਜ਼ਮੀ ਹੈ। ਇਸ ਤੋਂ ਇਲਾਵਾ ਮਰਦ ਦੀ ਮਰਦਾਨਗੀ ਅਤੇ ਪ੍ਰਧਾਨਗੀ ਨੂੰ ਸੀਮਤ ਰੱਖਣ ਵਾਲੀ ਸੋਚ ਉਭਾਰਨੀ ਚਾਹੀਦੀ ਹੈ। ਇੱਥੇ ਪੈਪਸੀਕੋ ਦੇ ਮੁਖੀ ਦੀ ਮਾਂ ਦਾ ਕਥਨ ਵੀ ਦਰਜ਼ ਕੀਤਾ ਗਿਆ ਹੈ,"ਤੂੰ ਪੈਪਸੀਕੋ ਦੀ ਮੁਖੀ ਬਣ ਗਈ ਹੈ ਪਰ ਘਰ ਦੇ ਬੂਹੇ ਅੰਦਰ ਪੈਰ ਧਰਦਿਆਂ ਹੀ ਤੂੰ ਇੱਕ ਪਤਨੀ ਇੱਕ ਮਾਂ ਹੈ ਜਿਸ ਦੀ ਕੋਈ ਥਾਂ ਨਹੀਂ ਲੈ ਸਕਦਾ" ਮਾਂ ਦੇ ਇਸ ਵਿਚਾਰ ਨੂੰ ਗਲਤ ਵੀ ਨਹੀਂ ਕਿਹਾ ਜਾ ਸਕਦਾ। ਜਦੋਂ ਸੱਭਿਅਤਾ ਦਾ ਵਿਕਾਸ ਹੋ ਰਿਹਾ ਸੀ, ਤਾਂ ਔਰਤ ਨੂੰ ਜਿਸ ਸੀਮਤ ਦਿਸ਼ਾ ਚ ਰੱਖਿਆ ਸੀ ਉੱਥੇ ਮਰਦ ਨੂੰ ਵੀ ਬਾਹਰੀ ਅਤੇ ਆਰਥਿਕ ਪ੍ਰਬੰਧਨ ਦੀ ਜਿੰਮੇਵਾਰੀ ਦਿੱਤੀ ਗਈ ਸੀ। ਇਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
     ਮਨੂੰ ਸਿਮਰਤੀ ਵਿੱਚ ਔਰਤ ਨੂੰ ਮਾਂ ਪਿਓ, ਘਰਵਾਲੇ ਅਤੇ ਪੁੱਤਰਾਂ ਦੇ ਅਧੀਨ ਰੱਖਿਆ ਗਿਆ ਹੈ। ਇਹ ਭਾਰਤੀ ਸੰਸਕਿ੍ਤੀ ਦੀ ਤਰਜ਼ਮਾਨੀ ਕਰਦਾ ਹੈ। ਆਲਮੀ ਪੱਧਰ ਤੇ ਇਹ ਠੀਕ ਨਹੀਂ ਜਾਪਦਾ। ਔਰਤਾਂ ਦੀ ਸਰਕਾਰ ਨੇ ਹਰ ਥਾਂ ਭਾਗੀਦਾਰੀ ਅਤੇ ਰਾਖਵਾਂਕਰਨ ਕਰਕੇ ਮਰਦ ਔਰਤ ਦੀ ਬਰਾਬਰਤਾ ਵੱਲ ਤੋਰਿਆ ਕਦਮ ਹੀ ਹੈ, ਮਾਨਸਿਕਤਾ ਨੂੰ ਮੋੜਾ ਦੇਣ ਲਈ ਕਾਫੀ ਕੁੱਝ ਕਰਨ ਲਈ ਬਾਕੀ ਹੈ। ਮਰਦ ਦੀ ਸੋੜੀ ਸੋਚ ਜਿਸ ਨੂੰ ਸਮਾਜ ਵੀ ਮਾਨਤਾ ਦੇ ਦਿੰਦਾ ਹੈ, ਇਸ ਅੱਗੇ ਸਭ ਬੇਵੱਸ ਹੋ ਜਾਂਦਾ ਹੈ। ਆਦਮੀ ਗਾਲ ਔਰਤ ਨੂੰ ਮੁਖਾਤਿਬ ਹੋ ਕੇ ਕੱਢਦਾ ਹੈ, ਔਰਤ ਮਰਦ ਨੂੰ ਗਾਲ ਨਹੀਂ ਕੱਢਦਾ। ਸਰਦਲ ਅੰਦਰ ਜਾਣ ਲਈ ਕੋਈ ਭਵਿੱਖੀ ਸੰਕੇਤ ਨਹੀਂ ਹੈ। ਔਰਤ ਅੱਜ ਵੀ ਵਿਚਾਰੀ ਹੈ। ਸਵੇਰੇ ਤੋਂ ਆਥਣ ਤੱਕ ਟੱਬਰ ਦੀ ਜੂਠ ਮਾਂਜਦੀ ਹੋਈ ਬਾਕੀ ਮੈਂਬਰਾਂ ਦਾ ਢਿੱਡ ਭਰਦੀ ਹੈ। ਇਹ ਸਭ ਕੁੱਝ ਸਹਿਣ ਕਰਦੀ ਹੈ, ਪਰ ਅਹਿਸਾਸ ਵੀ ਨਹੀਂ ਹੋਣ ਦਿੰਦੀ। ਉੱਮਦਾ ਹੁਕਮ ਸ੍ਰੀ ਗੁਰੂ ਨਾਨਕ ਦੇਵ ਜੀ ਸੁਣਾਇਆ ਸੀ, "ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ"
 ਔਰਤ ਪ੍ਰਤੀ ਸੋਚ ਇਸ ਕਦਰ ਹੀ ਬਦਲ ਜਾਵੇ ਕਿ ਘਰ ਵਿੱਚ ਨੈਤਿਕ ਬਰਾਬਰੀ ਹਾਸਿਲ ਕਰ ਸਕੇ। ਲੈਨਿਨ ਦਾ ਵਿਚਾਰ ਇਸ ਰੁਖ ਵੱਲ ਸਹੀ ਸਾਬਿਤ ਹੁੰਦਾ ਹੈ, "ਜਦੋਂ ਤੱਕ ਔਰਤ ਨੂੰ ਰਸੋਈ ਦੀ ਗੁਲਾਮੀ ਤੋਂ ਆਜਾਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਸਦੀ ਅਜਾਦੀ ਅਧੂਰੀ ਹੈ" ਸਮਾਜ ਨੂੰ ਸਮਝਣਾ ਚਾਹੀਦਾ ਹੈ ਕਿ ਆਦਮੀ ਆਇਆ ਕਿੱਥੋਂ? ਪਤਾ ਲੱਗ ਵੀ ਜਾਵੇ ਤਾਂ ਮਰਦ ਮਾਨਸਿਕਤਾ ਘੁੰਮ ਕੇ ਉੱਥੇ ਹੀ ਖੜ੍ਹ ਜਾਂਦੀ ਹੈ। ਆਦਮੀ ਦੇ ਮਨ ਵਿੱਚ ਮਰਦਾਨਗੀ, ਪ੍ਰਧਾਨਗੀ ਅਤੇ ਅਣਖ ਦੀ ਉੱਪਜ ਦਾ ਕੀੜਾ, ਜੋ ਉਸ ਦੀ ਸੋਚ ਦੀ ਤਰਜ਼ਮਾਨੀ ਕਰਦਾ ਹੈ, ਇਹੀ ਔਰਤ ਪ੍ਰਤੀ ਚੰਗੀ ਸੋਚ ਨੂੰ ਅੱਗੇ ਨਹੀਂ ਤੁਰਨ ਦਿੰਦਾ। ਮਾੜੀ ਸੋਚ ਦੀ ਬੁਨਿਆਦ ਉੱਤੇ ਟਿਕਿਆ ਮਰਦ ਪ੍ਰਧਾਨ ਸਮਾਜ ਅੱਗੇ ਨਹੀਂ ਵਧ ਸਕਦਾ ਜਦੋਂ ਤੱਕ ਇਹ ਨਹੀਂ ਸਮਝ ਲੈਂਦਾ ਚੰਗਾ ਮਾੜਾ ਕੁੱਝ ਨਹੀਂ ਹੁੰਦਾ, ਕੇਵਲ ਸੋਚ ਹੀ ਚੰਗੀ ਮਾੜੀ ਹੁੰਦੀ ਹੈ।ਆਓ ਆਪਣੀ ਸੰਸਕ੍ਰਿਤੀ ਮੁਤਾਬਿਕ ਔਰਤ ਦੇ ਸਤਿਕਾਰ ਨੂੰ ਘੋਖੀਏ ਇਸ ਨਾਲ ਹਵਸ਼, ਹਿੰਸਾ ਅਤੇ ਦਾਜ ਦਰਿੰਦਗੀ ਨੂੰ ਮੋੜਾ ਪੈਣ ਦੀ ਗੁੰਜਾਇਸ਼ ਜ਼ਰੂਰ ਬਣੇਗੀ।

 ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445

ਔਰਤ - ਸੁਖਪਾਲ ਸਿੰਘ ਗਿੱਲ   

" ਕੁੜੀਏ ਕਿਸਮਤ ਥੁੜੀਏ ,
ਤੈਨੂੰ ਇੰਨਾ ਪਿਆਰ ਦਿਆ ,
ਜੀ ਕਰਦਾ ਆਪਣੇ ਹਿੱਸੇ ਦੀ ਦੁਨੀਆਂ ਵੀ ,
ਤੈਥੋਂ ਵਾਰ ਦਿਆ "  ਗੁਰਦਾਸ ਮਾਨ
ਕਿਸਮਤ ਥੁੜੀਆ ਦੀ ਦਸ਼ਾ  :- 
             ਤੂੰ ਜੰਮ ਪਈ ਐ ਕੁੜੀਏ  ਕਿੱਦਾਂ "  ਆਦਮੀ ਹੈਰਾਨ ਹਾਂ ਮੈਂ ,
      ਅਜੇ ਤੂੰ ਭਾਗਾਂ ਵਾਲੀ ਨਾ ਸਮਝੀ ,ਅੱਗੇ ਬੀਆਬਾਨ ਆਦਮੀ ਹਾਂ ਮੈਂ ।
   ਵਿੱਦਿਆ ਵਿਚਾਰੀ ਕੀ ਕਰੂੰਗੀ, ਅੱਗੇ ਸ਼ੈਤਾਨ ਆਦਮੀ ਹਾਂ ਮੈਂ ,
      ਤੈਨੂੰ ਹਵਸ਼ ਦਾ ਸ਼ਿਕਾਰ ਬਣਾਉਣ ਲਈ , ਤੇਰਾ ਮਹਿਮਾਨ ਵੀ ਹਾਂ ਮੈਂ ।
     ਦਾਜ ਦੇ ਦੈਂਤ ਤਿੱਖੇ ਕਰਨ  ਵਾਲਾ , ਅੱਜ ਇਨਸਾਨ ਵੀ ਹਾਂ ਮੈਂ ,
  ਕੁੜੀ ਜੰਮਣ ਲਈ ਕਸਾਈ ਬਣਦਾ , ਮੁੰਡੇ ਲਈ ਆਦਮੀ ਦੀ ਸ਼ਾਨ ਵੀ ਹਾਂ ਮੈਂ ।
    ਸਭ ਦੀ ਜੂਠ ਮਾਂਜਣ ਲਈ , ਮਰਦ ਪ੍ਰਧਾਨ ਦੀ  ਸ਼ਾਨ ਵੀ ਹਾਂ  ਮੈਂ ,
"  ਨਾਨਕ "  ਦੀ ਬਚਾਈ ਹੋਈ , ਮਰਦ ਦਾ ਈਮਾਨ ਵੀ ਹਾਂ ਮੈਂ ।
ਬਚਣ ਬਚਾਉਣ ਲਈ ਰੋਲਾ ਪਾਉਣਾ , ਬੇਲੋੜੀ ਕੁਰਬਾਨ ਵੀ ਹਾਂ ਮੈਂ ,
ਮਰਦ ਦੀ ਮਰਜ਼ੀ ਲਈ , ਵੀਰਾਨ ਅਤੇ ਸੁੰਨਸਾਨ ਵੀ ਹਾਂ ਮੈਂ ।
ਤੇਰੀ ਕੀਮਤ ਤੂੰ ਹੀ ਜਾਣੇ ,  ਤੇਰਾ ਅਨੁਵਾਦ ਅਤੇ ਅਨੁਭਵ ਤੋਂ ਅਗਿਆਨ ਵੀ ਹਾਂ ਮੈਂ ।
ਕਲਮਾਂ ਨੇ ਤੇਰੀ ਲੱਜ ਬਚਾਈ ,ਆਦਮੀ ਨਾ ਬਣਿਆ ਫੇਰ ਵੀ ਸ਼ੈਤਾਨ ਹੀ ਹਾਂ ਮੈਂ ।  
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ 9878111445
ਅੱਠ ਮਾਰਚ ਇਸਤਰੀ ਦਿਵਸ ਤੇ ਵਿਸੇਸ

ਸਾਡਾ ਰਾਸ਼ਟਰੀ ਪੰਛੀ-ਮੋਰ - ਸੁਖਪਾਲ ਸਿੰਘ ਗਿੱਲ

ਪੰਛੀਆਂ ਵਿੱਚੋਂ ਸੋਹਣਾ ਸੁਨੱਖਾ ਮੋਰ ਸੱਭਿਆਚਾਰਕ, ਸਾਹਿਤਕ ਅਤੇ ਅਧਿਆਤਮਿਕ ਤੌਰ ਤੇ ਉੱਤਮ  ਮੰਨਿਆ ਜਾਂਦਾ ਹੈ। ਹਰ ਦੇਸੀ ਮਹੀਨਾ ਪੰਜਾਬ ਦੀ ਰੂਹ-ਏ-ਰਵਾਂ ਨਾਲ ਜੁੜਿਆ ਹੋਇਆ ਹੈ। ਸਾਵਣ ਮਹੀਨੇ ਦੀ ਸੱਭਿਆਚਾਰਕ ਮਹੱਤਤਾ ਦੇ ਨਾਲ ਨਾਲ  ਮੋਰ ਦਾ ਵੀ ਬਹੁਤ ਸਾਰਥਿਕ ਸਥਾਨ ਹੈ। ਮੋਰ ਦੀ ਚਿਤਰਕਾਰੀ ਰੱਬ ਦੇ ਰੂਪ ਨੂੰ ਉਜਾਗਰ ਕਰਦੀ ਹੈ। ਸਾਵਣ ਮਹੀਨੇ ਮੋਰ ਬਾਗਾਂ ਚ ਰਹਿਣਾ ਪਸੰਦ ਕਰਦਾ ਹੈ। ਮੋਰ ਅਤੇ ਸਾਵਣ ਮਹੀਨੇ ਦਾ ਜਿਸਮ ਰੂਹ ਵਾਲਾ ਸੁਮੇਲ ਹੁੰਦਾ ਹੈ। ਦੋਵੇਂ ਇੱਕ ਦੂਜੇ ਤੋਂ ਬਿਨਾਂ ਅਧੂਰੇ ਲੱਗਦੇ ਹਨ। ਬਰਸਾਤ ਦਾ ਪਹਿਲਾ ਮਹੀਨਾ ਸਾਵਣ ਹੁੰਦਾ ਹੈ। ਇਸ ਵਿੱਚ ਮੋਰ ਦੀ ਰੂਹ ਅਤੇ ਕੂਕ ਬੋਲਦੀ ਹੋਈ ਧਰਤੀ ਤੇ ਸਵਰਗ ਦੀ ਬਾਤ ਵੀ ਪਾਉਂਦੀ ਹੁੰਦੀ ਹੈ। ਹਰ ਪੱਖ ਤੋਂ ਮੋਰ ਸਾਵਣ ਮਹੀਨੇ ਨੂੰ ਰੂਪਮਾਨ ਕਰਦਾ ਹੋਇਆ ਰੂਹਾਨੀ ਰੂਪ ਦਿੰਦਾ ਹੈ। 
ਮੋਰ ਇੱਕ ਨਿਵੇਕਲਾ ਪੰਛੀ ਹੈ। ਜਿਸ ਦਾ ਮੂਲ ਸਥਾਨ ਦੱਖਣ ਪੂਰਬੀ ਏਸ਼ੀਆ ਹੈ। ਇਸ ਦਾ ਮੂਲ ਸਥਾਨ ਵੀ ਖੁੱਲੇ ਖੁੱਲੇ ਬਾਗਾਂ ਵਿੱਚ ਹੁੰਦਾ ਹੈ। ਨੀਲਾ ਮੋਰ ਭਾਰਤ ਅਤੇ ਸ਼੍ਰੀ ਲੰਕਾ ਦਾ ਰਾਸ਼ਟਰੀ ਪੰਛੀ ਵੀ ਹੈ। ਨਰ ਮੋਰ ਦਾ  ਵਿਗਿਆਨਕ ਗੁਣ ਇਹ ਹੈ ਕਿ ਇਹ ਆਪਣੀ ਖੂਬਸੂਰਤ ਪੂਛ ਨਾਲ ਪ੍ਰੇਮ ਨੂੰ ਪ੍ਰਗਟਾਉਂਦਾ ਹੈ। ਖਾਸ ਕਰਕੇ ਸਾਵਣ ਦੇ ਮਹੀਨੇ ਵਿੱਚ ਇਹ ਆਪਣੇ ਪ੍ਰੇਮ ਦੇ ਪ੍ਰਸੰਗ ਛੇੜਦਾ ਹੈ। ਮਿਲਾਪ ਵੀ ਕਰਦਾ ਹੈ।ਮੋਰ ਦੀ ਮਾਦਾ ਨੂੰ ਮੋਰਨੀ ਕਿਹਾ ਜਾਂਦਾ ਹੈ। ਮੋਰ ਦੀ ਖਾਸੀਅਤ ਸੁੰਦਰਤਾ ਕਰਕੇ ਹੀ ਇਸ ਨੂੰ ਰਾਸ਼ਟਰੀ ਪੰਛੀ ਹੋਣ ਦਾ ਮਾਣ ਪ੍ਰਾਪਤ ਹੋਇਆ। ਮੋਰ ਨੂੰ ਭਾਰਤ ਦਾ ਰਾਸ਼ਟਰੀ ਪੰਛੀ ਚੁਣੇ ਜਾਣ ਦਾ ਇਤਿਹਾਸ ਖੂਬਸੂਰਤੀ ਦੇ ਨਾਲ ਨਾਲ ਹੋਰ ਵੀ ਕਈ ਕਾਰਨਾਂ ਕਰਕੇ ਹੈ। ਮਾਧਵੀ ਕ੍ਰਿਸ਼ਨਨ ਨੇ 1961 ਵਿੱਚ ਲਿਖੇ ਆਪਣੇ ਇੱਕ ਲੇਖ ਵਿੱਚ ਕਿਹਾ ਸੀ, ਕਿ ਓਟਾਂਕਮੁੰਡ ਵਿੱਚ ਭਾਰਤੀ ਜੰਗਲੀ ਜੀਵ ਬੋਰਡ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਾਰਸ ਕਰੇਨ, ਬ੍ਰਾਹਮਣੀ ਪਤੰਗ, ਬਸਟਰਡ ਅਤੇ ਹੰਸ ਦੇ ਨਾਵਾਂ ਦੀ ਚਰਚਾ ਹੋਈ। ਇਨਾਂ ਸਾਰਿਆਂ ਵਿੱਚੋਂ ਮੋਰ ਚੁਣਿਆ ਗਿਆ। ਇਸੇ ਲਈ 26 ਜਨਵਰੀ 1963 ਨੂੰ ਮੋਰ ਭਾਰਤ ਦਾ ਰਾਸ਼ਟਰੀ ਪੰਛੀ ਬਣਾਇਆ ਗਿਆ। ਰਾਸ਼ਟਰੀ ਪੰਛੀ ਐਲਾਨੇ ਜਾਣ ਲਈ ਜ਼ਰੂਰੀ ਹੈ ਕਿ ਉਹ ਪੰਛੀ ਸਾਰੇ ਭਾਰਤ ਵਿੱਚ ਮੌਜੂਦ ਹੋਣਾ ਚਾਹੀਦਾ ਹੈ। ਆਮ ਆਦਮੀ ਨੂੰ ਇਸ ਦੀ ਪਛਾਣ ਹੋਣੀ ਚਾਹੀਦੀ ਹੈ। ਸਮਰਾਟ ਚੰਦਰਗੁਪਤ ਮੋਰੀਆ ਦੇ ਰਾਜ ਵਿੱਚ ਸਿੱਕਿਆਂ ਦੇ ਇੱਕ ਪਾਸੇ ਮੋਰ ਦੀ ਫੋਟੋ ਹੁੰਦੀ ਸੀ। ਮੁਗਲ ਬਾਦਸ਼ਾਹ ਸ਼ਾਹਜਹਾਨ ਦਾ ਤਖਤ ਵੀ ਮੋਰ ਦੀ ਸ਼ਕਲ ਦਾ ਸੀ। ਇਸ ਤਖਤ ਦਾ ਨਾਮ ਤਖਤ-ਏ- ਤਾਊਸ ਸੀ। ਅਰਬੀ ਭਾਸ਼ਾ ਵਿੱਚ ਮੋਰ ਨੂੰ ਤਾਊਸ ਕਿਹਾ ਜਾਂਦਾ ਹੈ। ਅੰਗਰੇਜ਼ੀ ਭਾਸ਼ਾ ਵਿੱਚ ਮੋਰ ਨੂੰ "ਬਲੂ ਪਿਫਾਊਲ ਅਤੇ ਵਿਗਿਆਨਿਕ ਭਾਸ਼ਾ ਵਿੱਚ ਮੋਰ ਨੂੰ "ਪਾਵੋ ਕ੍ਰਿਸਟੇਟਸ" ਕਿਹਾ ਜਾਂਦਾ ਹੈ। ਮੋਰ ਇਕ ਤੋਂ ਵੱਧ ਜੋੜੇ ਬਣਾਉਂਦਾ ਹੈ। ਜਿਸ ਕਰਕੇ ਵਿਗਿਆਨ ਨੇ ਇਸ ਨੂੰ ਬਹੁ- ਵਿਵਾਹਿਤ ਸ਼੍ਰੇਣੀ ਵਿੱਚ ਰੱਖਿਆ ਹੈ। ਇਹ ਵੀ ਸਬੂਤ ਮਿਲਦੇ ਹਨ ਕਿ ਦੱਖਣ ਏਸ਼ੀਆ ਦੇ। ਵਿੱਚ ਜਾਵਾ ਦੇ ਹਰੇ ਰੰਗ ਵਾਲੇ ਮੋਰ ਨੂੰ ਅਸਲ ਵਿੱਚ ਪਤਨੀ ਵਰਤਿਆ ਮੋਰ ਕਿਹਾ ਜਾਂਦਾ ਹੈ।
 ਮੋਰ ਬਾਰੇ ਕਿਤਾਬ ਦੱਸਦੀ ਹੈ ਕਿ ਰੋਮਾਂਸ ਸਮੇਂ ਆਪਣੇ ਖੰਭਾਂ ਨੂੰ ਉੱਪਰ ਚੁੱਕ ਕੇ ਪੈਲ ਪਾਉਂਦਾ ਹੈ ਇਸ ਸਮੇਂ ਉਸ ਦਾ ਸੁਹੱਪਣ ਦੂਣਾ ਚੌਣਾ ਹੋ ਜਾਂਦਾ ਹੈ। ਇਸ ਸਮੇਂ ਰੋਮਾਂਸ ਦੀਆਂ ਤਰੰਗਾਂ ਅਤੇ ਆਵਾਜ਼ਾਂ ਨੂੰ ਸੁਣ ਕੇ ਮਾਦਾ ਮੋਰਨੀ ਕੋਲ ਆ ਜਾਂਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਮੋਰਨੀ ਜਿਸ ਮੋਰ ਦੀਆਂ ਪੂੰਛਾਂ ਤੇ ਸੁਹੱਪਣ ਅਤੇ ਖੰਭਾਂ ਤੇ ਅੱਖਾਂ ਤੇ ਨਿਸ਼ਾਨ ਹੋਣ  ਮੋਰਨੀ ਉਸ ਵੱਲ ਵੱਧ ਆਕਰਸ਼ਿਤ ਹੁੰਦੀ ਹੈ। ਖੁਰਾਕ ਦੇ ਤੌਰ ਤੇ ਮੋਰ ਨੂੰ ਸਭ ਕੁਝ ਹਜ਼ਮ ਹੁੰਦਾ ਹੈ। ਕੀੜੇ -ਮਕੌੜੇ, ਸੱਪ ਅਤੇ ਫਸਲੀ ਚੱਕਰ ਵਿੱਚ ਇਹ ਆਪਣੀ ਖੁਰਾਕ ਲੈਂਦਾ ਹੈ ।ਕਈ ਜੀਵ ਇਸ ਦੀ ਖੁਰਾਕ ਦਾ ਆਧਾਰ ਬਣ ਜਾਂਦੇ ਹਨ। ਖੁਰਾਕੀ ਲੋੜਾਂ ਸਮੇਂ ਸਾਵਣ ਵਿੱਚ ਇਹ ਆਪਣਾ ਨਜ਼ਾਰਾ ਹੋਰ ਵੀ ਵੱਧ ਬੰਨਦਾ ਹੈ। ਇਸ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਸਾਉਣ ਦੇ ਮਹੀਨੇ ਦੀ ਮਹੱਤਤਾ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿੱਚ ਇਉਂ ਅੰਕਿਤ ਕੀਤਾ ਹੈ:-
" ਮੋਰੀ ਰੋਣ ਝੁਣ ਲਾਇਆ, ਭੈਣੇ ਸਾਵਣ ਆਇਆ" ਭਾਵ ਪ੍ਰਗਟਾਇਆ ਜਾਂਦਾ ਹੈ ਕਿ ਸਾਵਣ ਦੇ ਮਹੀਨੇ ਹੇ, ਭੈਣ ਸਾਵਣ ਆ ਗਿਆ ਹੈ ਇਸ ਨਾਲ ਜੀਵ ਇਸਤ੍ਰੀ ਨੂੰ ਸਿੱਖਿਆ ਦਿੱਤੀ ਗਈ ਹੈ।ਸਾਵਣ ਦੀਆਂ ਕਾਲੀਆਂ ਘਟਾਵਾਂ ਦੇਖ ਕੇ ਮੋਰਾਂ ਨੇ ਮਿੱਠੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਹਨ।  ਇਸ ਪ੍ਰਸੰਗ ਵਿੱਚ ਜੀਵ ਇਸਤਰੀ ਨੂੰ ਮੁਖਾਤਬ ਹੋ ਕੇ ਗੁਰੂ ਸਾਹਿਬ ਨੇ ਫ਼ੁਰਮਾਇਆ ਹੈ। 
ਅਧਿਆਤਮਿਕ ਤੌਰ ਤੇ ਸਨਾਤਨ ਮੱਤ ਵਿੱਚ ਮੋਰ ਦੀ ਪ੍ਰਤਿਭਾ ਕਾਫੀ ਮਹਾਨ ਮੰਨੀ ਜਾਂਦੀ ਹੈ। ਮੋਰ ਦੇ ਖੰਭਾਂ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਹ ਖੰਭ ਫਜ਼ੂਲ ਖਰਚੀ ਰੋਕਣ ਲਈ ਵੀ ਪੂਜਾ ਦੇ ਸਥਾਨ ਤੇ ਲਗਾਇਆ ਜਾਂਦਾ ਹੈ। ਸਾਕਾਰਆਤਮਿਕ ਊਰਜਾ ਲਈ ਮੋਰ ਦਾ ਖੰਭ ਸਹਾਈ ਹੁੰਦਾ ਹੈ। ਇਸ ਤੋਂ ਇਲਾਵਾ ਵਸਤੂ ਸ਼ਾਸਤਰ ਵਿੱਚ ਮੋਰ ਦਾ ਖੰਭ ਕਿਸਮਤ ਬਦਲਣ ਦੀ ਸਮਰੱਥਾ ਰੱਖਦਾ ਹੈ।ਮੰਨਿਆ ਜਾਂਦਾ ਹੈ ਕਿ ਇਸ ਦੇ ਸੋਹਣੇ ਖੰਭ ਦੇਖ ਕੇ ਸਾਕਾਰਆਤਮਿਕ ਊਰਜਾ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਨੂੰ ਭਗਵਾਨ ਕ੍ਰਿਸ਼ਨ ਜੀ ਨੇ ਸਿਰ ਤੇ ਸਜਾਉਣ ਲਈ ਵੀ ਚੁਣਿਆ ਸੀ। ਨਿਆਣੇ ਹੁੰਦੇ ਅਸੀਂ ਵੀ ਆਪਣੀਆਂ ਕਿਤਾਬਾਂ ਵਿੱਚ ਮੋਰ ਦੇ ਖੰਭ ਰੱਖਦੇ ਹੁੰਦੇ ਸਨ। ਸਾਡੀ ਮਿੱਥ ਹੁੰਦੀ ਸੀ ਕਿ ਕਿਤਾਬਾਂ ਵਿੱਚ ਮੋਰ ਦਾ ਖੰਭ ਰੱਖਣ ਨਾਲ ਪੜ੍ਹਾਈ ਵੱਧ ਆਉਂਦੀ ਹੈ। ਲਾਲਾ ਹਰਦਿਆਲ ਨੇ ਇੱਕ ਵਾਰ ਕਿਹਾ ਸੀ ਕਿ "ਪੰਛੀਆਂ ਅਤੇ ਕੀੜੀਆਂ ਨੂੰ ਕੇਵਲ ਸ਼ੁਗਲ ਲਈ  ਨਾ ਮਾਰੋ, ਜ਼ਾਲਮ ਹੋਣ ਚ ਕੋਈ ਸ਼ੁਗਲ ਨਹੀਂ ਹੁੰਦਾ" ਮੋਰ ਦਾ ਸ਼ਿਕਾਰ ਕਰਕੇ ਇਸ ਨੂੰ ਚੋਰੀ ਛਿਪੇ ਖਾਧਾ ਵੀ ਜਾਂਦਾ ਹੈ। ਉਂਝ ਮੋਰ ਦੇ ਸ਼ਿਕਾਰ ਦੀ ਮਨਾਹੀ ਹੈ।ਇਹ ਕਨੂੰਨੀ ਕਾਇਦੇ ਵਿੱਚ ਆਉਂਦਾ ਹੈ।ਪਿਛਲੇ ਸਮਿਆਂ ਵਿੱਚ ਪੰਜਾਬ ਚ ਇੱਕ ਅਫਸਰ ਮੋਰ ਦੇ ਸ਼ਿਕਾਰ ਵਿੱਚ ਨਾਮਜ਼ਦ ਹੋਇਆ ਸੀ। ਮੋਰ ਮਿੱਤਰ ਅਤੇ ਦੁਸ਼ਮਣ ਨੂੰ ਪਛਾਣਦਾ ਹੈ। ਇਹ ਹਿੰਸਾ ਕਰਨ ਵਾਲੇ ਨੂੰ ਦੇਖ ਕੇ ਭੱਜ ਜਾਂਦਾ ਹੈ। ਜਦੋਂ ਕਿ ਪ੍ਰੇਮੀ ਅਤੇ ਰਿਸ਼ੀਆਂ -ਮੁਨੀਆਂ ਦੇ ਕੋਲ ਆ ਜਾਂਦਾ ਹੈ। ਮੋਰ ਬੰਦੇ ਦਾ ਵਧੀਆ ਮਿੱਤਰ ਹੈ। ਇਹ ਦੇਖਣ ਸੁਣਨ ਵਿੱਚ ਖੂਬਸੂਰਤੀ ਹੀ ਦਿੰਦਾ ਹੈ। ਇਸ ਦੇ ਖੰਭਾਂ ਦੀ ਗਿਣਤੀ ਲਗਭਗ 200 ਹੁੰਦੀ ਹੈ। ਆਵਾਜ਼ ਇਸਦੀ ਉੱਚੀ ਅਤੇ ਤਿੱਖੀ ਹੁੰਦੀ ਹੈ। ਸਾਹਿਤਕ ਅਤੇ ਸੱਭਿਆਚਾਰਕ ਪੱਖ ਵਿੱਚ ਮੋਰ ਦਾ ਕਾਫੀ ਸਹਾਰਾ ਲਿਆ ਜਾਂਦਾ ਹੈ।                ਪੰਜਾਬ ਰੰਗਲਾ ਸੂਬਾ ਹੈ। ਇੱਥੇ ਕੁਦਰਤ ਬਹੁ ਰੰਗੀ ਨਿਖਾਰ ਪੇਸ਼ ਕਰਦੀ ਹੈ। ਹਰਿਆਵਲ ਮੀਂਹ ਘਟਾਵਾਂ ਅਤੇ ਮੌਸਮ ਇੱਕ ਦੂਜੇ ਨੂੰ ਗਲਵੱਕੜੀ ਪਾਉਂਦੇ ਰਹਿੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਵੀ ਇਸ ਪ੍ਰਸੰਗ ਵਿੱਚ ਕੁਦਰਤ ਨੂੰ ਜੋੜਿਆ ਹੈ "ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨ ਜਾਈ ਲਖਿਆ"। ਪੰਜਾਬਣ ਦੀ ਤੋਰ ਦੀ ਤੁਲਨਾ ਵੀ ਮੋਰ ਦੀ ਚਾਲ ਨਾਲ ਕੀਤੀ ਜਾਂਦੀ ਹੈ। ਸਿਰ ਤੇ ਮੁਕਟ ਵਾਲੇ ਮੋਰ ਨੂੰ ਕਲਹਿਰੀ ਮੋਰ ਕਿਹਾ ਜਾਂਦਾ ਹੈ।ਸਾਵਣ ਅਤੇ ਬਾਗਾਂ ਨਾਲ  ਰਿਸ਼ਤੇ ਨੂੰ ਵੀ ਮੋਰ ਵੱਲੋਂ ਸਾਂਭਿਆ ਜਾਂਦਾ ਹੈ। ਖੇਤਾਂ ਵਿੱਚੋਂ ਦੁਸ਼ਮਣ ਕੀੜੇ ਖਾਣ ਲਈ ਕਿਸਾਨ ਦਾ ਸਾਥੀ ਵੀ ਸਮਝਿਆ ਜਾਂਦਾ ਹੈ। ਸਾਹਿਤ ਦੀਆਂ ਸਤਰਾਂ ਵਿੱਚ ਇਸ ਦੀਆਂ ਵੰਨਗੀਆਂ ਇਸ ਤਰ੍ਹਾਂ ਹਨ:- "ਮੋਰ ਪਾਵੇ ਪੈਲਾਂ ਸੱਪ ਜਾਵੇ ਖੱਡ ਨੂੰ, ਬਗਲਾ ਭਗਤ ਚੱਕ ਲਿਆਇਆ ਡੱਡ ਨੂੰ" ਮੋਰ ਦੀ ਮਨਮੋਹਕ ਚਾਲ ਦੀ ਤੁਲਨਾ ਸੱਭਿਆਚਾਰ ਵਿੱਚ ਬਾਖੂਬੀ ਮਿਲਦੀ ਹੈ"ਮਿਰਗਾਂ ਵਰਗੇ ਨੈਣ ਤੇਰੇ ਤੇ ਮੋਰਾਂ ਵਰਗੀ ਤੋਰ, ਤੇਰੇ ਹੱਥ ਮੇਰੇ ਦਿਲ ਦੀ ਡੋਰ"  ਇਹ ਵੀ ਕਿਹਾ ਜਾਂਦਾ ਹੈ ਕਿ, "ਤੋਰ ਪੰਜਾਬਣ ਦੀ ਸਿੱਖ ਲੈ ਕਲਹਿਰੀਆ ਮੋਰਾ" ਚਰਖੇ ਦੀ ਮਿੱਠੀ ਮਿੱਠੀ ਘੂੰ ਘੂੰ ਦੀ ਤੁਲਨਾ ਵੀ ਮੋਰ ਨਾਲ ਮਿਲਦੀ ਹੈ, "ਚੀਕੇ ਚਰਖਾ ਬਿਸ਼ਨੀਏ ਤੇਰਾ ਲੋਕਾਂ ਭਾਵੇਂ ਮੋਰ ਕੂਕਦਾ"  ਪੰਜਾਬੀ ਜਵਾਨ ਆਪਣੇ ਸਰੀਰ ਤੇ ਮੋਰ ਮੋਰਨੀਆਂ ਦੀਆਂ ਤਸਵੀਰਾਂ ਬਣਵਾਉਂਦੇ ਹਨ। ਮੋਰਾਂ ਦੀ ਬਾਗ ਨਾਲ ਨੇੜਤਾ ਨੂੰ ਇੱਕ ਲੋਕ ਸਾਹਿਤ ਦੀ ਵੰਨਗੀ ਵਿੱਚ ਇਉਂ ਤਰਾਸ਼ਿਆ ਗਿਆ ਹੈ, "ਸੁਣ ਵੇ ਬਾਗ ਬਗ਼ੀਚਿਆਂ ਦੇ ਮਾਲੀ,ਹੋਰਾਂ ਦੇ ਬਾਗੀ ਮੋਰ ਬੋਲਦੇ ਤੇਰੇ ਬਾਗ ਕਿਉਂ ਖਾਲੀ"ਸਾਹਿਤਿਕ ਪੱਖ ਦੀ ਇੱਕ ਹੋਰ ਵੰਨਗੀ ਵੀ ਗੂੰਜਦੀ ਹੈ। ਸਾਵਣ ਦੇ ਮਹੀਨੇ ਨਵੀਆਂ ਵਿਆਹੀਆ ਮਾਪਿਆਂ ਦੇ ਘਰ  ਕੱਟਦੀਆਂ ਹਨ।ਇਸ ਪਿੱਛੇ  ਸਿਹਤ ਦਾ ਕਾਰਣ ਦੱਸਿਆ ਜਾਂਦਾ ਹੈ।ਇਸ ਲਈ ਇਸ ਸਮੇਂ ਦੇ ਦ੍ਰਿਸ਼ ਨੂੰ ਵੀ ਮੋਰ ਰਾਹੀਂ ਕਲਮ ਬੰਦ ਕੀਤਾ ਹੈ, "ਸਾਉਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ, ਅਸੀਂ ਨੀ ਸਹੁਰੇ ਜਾਣਾ ਗੱਡੀ ਨੂੰ ਖਾਲੀ ਮੋੜ ਦੇ" ਮੋਰ ਕੁਦਰਤ ਨਾਲ  ਇੱਕਮਿਕਤਾ ਨੂੰ ਵੀ ਦਰਸਾਇਆ ਗਿਆ ਹੈ, "ਪੰਛੀ ਬੋਲਣ ਮਿੱਠੜੇ ਬੋਲ ਰੱਖਣ ਕੁਦਰਤ ਦਾ ਸੰਮਤੋਲ"ਜਦੋਂ ਸੱਜ ਵਿਆਹੀ ਮਾਪੇ ਨਹੀਂ ਆਉਂਦੀ ਤਾਂ ਧੀ ਦਾ ਬਾਪ ਇਉਂ ਸੁਨੇਹਾ ਭੇਜਦਾ ਹੈ:-"ਮੋਰਾਂ ਨੇ ਪੈਲਾਂ ਪਾ ਲਈਆਂ ਬਾਬਲ ਛਮ ਛਮ ਰੋਵੇ, ਨਾ ਰੋਅ ਮੇਰਿਆ ਬਾਬਲਾ ਧੀਆਂ ਤਨ ਪਰਾਇਆ"
ਮੁੱਕਦੀ ਗੱਲ ਇਹ ਹੈ ਕਿ ਮੋਰ ਇੱਕ ਅਜਿਹਾ ਪੰਛੀ ਹੈ ਜਿਸ ਬਿਨਾਂ ਸਾਵਣ ਮਹੀਨਾ ਅਧੂਰਾ ਲੱਗਦਾ ਹੈ। ਬਾਗੀਂ ਬੋਲਦੇ ਮੋਰ ਸਾਵਣ ਨੂੰ ਖੂਬਸੂਰਤ ਬਣਾ ਕੇ ਸੱਭਿਆਚਾਰ ਦੀ ਚਾਦਰ ਵਿੱਚ ਵਲੇਟ ਦਿੰਦੇ ਹਨ।
   ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 
9878111445
26 ਜਨਵਰੀ 1963 ਨੂੰ ਰਾਸਟਰੀ ਪੰਛੀ ਘੋਸਿਤ ਕਰਨ ਤੇ ਵਿਸੇਸ਼

ਡਾਕਟਰ ਰੱਬ ਦਾ ਰੂਪ ਹੀ ਹੁੰਦੇ ਹਨ - ਸੁਖਪਾਲ ਸਿੰਘ ਗਿੱਲ

ਸਿਰਲੇਖ ਅਧੀਨ ਕਹਾਵਤ ਨੂੰ ਜਦੋਂ ਹਕੀਕਤ ਵਿੱਚ ਦੇਖਿਆ ਜਾਵੇ ਤਾਂ ਕਹਾਵਤ ਵੱਧ ਪ੍ਰਭਾਵਸਾਲੀ ਅਤੇ ਹਕੀਕੀ ਲੱਗਦੀ ਹੈ। ਇਹ ਕਹਾਵਤ ਆਮ ਆਦਮੀ ਕਲੀਨਿਕ ਅਬਿਆਣਾ ਕਲਾਂ ਰੂਪਨਗਰ  ਵਿੱਚ ਲੱਗੇ ਡਾਕਟਰ ਜੋਤਵੰਸ਼ ਉੱਤੇ ਢੁੱਕਦੀ ਹੈ। ਕਿਹਾ ਵੀ ਗਿਆ ਹੈ ਗੁਲਾਬ ਦੀ ਕੀਮਤ ਉਸ ਦੀ ਖੁਸ਼ਬੂ ਲਈ ਹੈ, ਇਸੇ ਤਰਜ਼ ਤੇ ਆਪਣੇ ਕਿੱਤੇ ਨੂੰ ਸੁਹਿਰਦਤਾ ਨਾਲ ਨਿਭਾਉਣ ਲਈ ਡਾਕਟਰ ਜੋਤਵੰਸ਼ ਪੂਰੇ ਉਤਰਦੇ ਹਨ। ਜਦੋਂਂ ਇਹਨਾਂ ਨੇ ਜੁਆਇਨ ਕੀਤਾ ਜੀ ਤਾਂਂ ਓਪੀਡੀ ਮਹੀਨਾਵਾਰ 1200 ਸੀ, ਪਰ ਇਹਨਾਂ ਦੇ ਤਰੀਕੇ ਅਤੇ ਸਲੀਕੇ ਨਾਲ 2500 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਡਿਸਪੈਂਸਰੀ ਦੇ ਇੰਨਫਰਾਸਟਰਕਚਰ ਵਿੱਚ ਕਾਫੀ ਵਾਧਾ ਕੀਤਾ ਹੈ।ਮਰੀਜਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ। ਖੁਦ ਮੈਡੀਕਲ ਕੈਂਪ ਲਗਵਾ ਕੇ ਮਰੀਜਾਂ ਨੂੰ ਰਾਹਤ ਦਿੰਦੇ ਹਨ। ਆਪਣੇ ਕੋਲੋ ਪੈਸੇ ਖਰਚ ਕਰਕੇ ਦਵਾਈਆਂ ਅਤੇ ਛੋਟਾ ਮੈਡੀਕਲ ਸਮਾਨ ਵੀ ਖਰੀਦਦੇ ਹਨ। ਓਵਰ ਟਾਈਮ ਵੀ ਲਗਾ ਦਿੰਦੇ ਹਨ। ਇਲਾਕੇ ਵਿੱਚ ਇਸ ਆਮ ਆਦਮੀ ਕਲੀਨਿਕ ਦੀ ਡਾਕਟਰ ਕਰਕੇ ਕਾਫੀ ਚਰਚਾ ਹੈ। ਡਾਕਟਰ ਸਾਹਿਬ ਦੇ ਕੰਮ ਦੇ ਤਰੀਕੇ ਤੋਂ ਲੱਗਦਾ ਹੈ ਕਿ ਵਾਕਿਆ ਹੀ ਡਾਕਟਰ ਰੱਬ ਦਾ ਰੂਪ ਹੁੰਦੇ ਹਨ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 9878111445

ਕੁੱਤਿਆਂ ਦੀ ਸਮੱਸਿਆ ਲਈ ਠੋਸ ਨੀਤੀ ਬਣੇ -ਸੁਖਪਾਲ ਸਿੰਘ ਗਿੱਲ

ਨਿਤ ਦਿਨ ਅਖਬਾਰ ਦੀਆਂ ਸੁਰਖੀਆਂ  ਕੁੱਤਿਆਂ ਦੇ ਕੱਟਣ ਦੀਆਂ ਹੁੰਦੀਆਂ ਹਨ। ਇਹਨਾਂ ਪਿੱਛੇ ਵੱਡਾ ਕਾਰਨ ਇਹ ਹੈ,ਕਿ ਕੁੱਤੇ ਅਵਾਰਾ ਕਿਉਂ ਹੁੰਦੇ ਹਨ? ਇਹ ਹੈ ਕਿ ਇਹਨਾਂ ਬਾਰੇ ਸਾਡੇ ਮੁਲਕ ਵਿੱਚ  ਕੋਈ ਖਾਸ ਨੀਤੀ ਨਹੀਂ ਹੈ, ਜੇ ਨੀਤੀ ਬਣਦੀ ਹੈ ਤਾਂ ਧਾਰਮਿਕ ਤੇ ਪਾਪ ਪੁੰਨ ਦੇ ਫਲਸਫੇ਼ ਵਿੱਚ ਫਸ ਜਾਂਦੀ ਹੈ। ਮਨੁੱਖ ਤੋਂ ਬਾਅਦ ਹਰ ਸਾਹ ਵਾਲੀ ਚੀਜ਼ ਨੂੰ ਜੀਉਣ ਦਾ ਅਧਿਕਾਰ ਹੈ। ਪਰ "ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ"। ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਮਨੁੱਖ, ਮਨੁੱਖ ਹੈ, ਕੁੱਤਾ, ਕੁੱਤਾ ਹੈ। ਹੈਰਾਨੀ ਹੁੰਦੀ ਹੈ ਜਦ ਸੋਸ਼ਲ ਮੀਡੀਆ ਤੇ ਕੁੱਤਿਆਂ ਨਾਲ ਨਿਵੇਕਲੀ ਕਿਸਮ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ, ਜੋ ਘਟਨਾਵਾਂ ਬਣ ਜਾਦੀਆਂ ਹਨ।
            ਭਾਰਤ ਚ 6 ਕਰੋੜ ਦੇ ਲਗਭਗ ਅਵਾਰਾ ਕੁੱਤੇ ਹਨ। ਭਾਰਤ ਚ ਹਰ ਸਾਲ 2 ਕਰੋੜ ਲੋਕ ਜਾਨਵਰਾਂ ਦੀ ਹਿੰਸਾ ਵਿੱਚ ਗ੍ਰਸਤ ਹੁੰਦੇ ਹਨ, ਜਿਨਾਂ ਵਿੱਚ 92% ਕੁੱਤਿਆਂ ਰਾਹੀਂ ਹੁੰਦੇ ਹਨ। ਸੰਸਾਰ ਸਿਹਤ ਸੰਸਥਾ ਅਨੁਸਾਰ ਹਲਕਾਅ ਕਾਰਨ ਦੁਨੀਆਂ ਦੀਆਂ ਕੁਲ ਮੌਤਾਂ ਵਿੱਚੋਂ 36% ਮੌਤਾਂ ਭਾਰਤ ਵਿੱਚ ਹੁੰਦੀਆਂ ਹਨ। 2018 ਵਿੱਚ ਲੁਧਿਆਣਾ ਵਿੱਚ 15324, ਜਲੰਧਰ ਵਿੱਚ 9839 ਅਤੇ ਹੁਸ਼ਿਆਰਪੁਰ ਵਿੱਚ 9260 ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਹੋਈਆਂ ਸਨ। ਅੰਮ੍ਰਿਤਸਰ ਜ਼ਿਲ੍ਹੇ ਵਿੱਚ 1 ਜਨਵਰੀ 2025 ਤੋਂ ਜੂਨ 2025 ਤੱਕ 24601 ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਹੋਈਆਂ।ਭਾਰਤ ਚ ਹਲਕਾਅ ਕਾਰਨ 2023 ਵਿੱਚ 50 ਮੌਤਾਂ ਅਤੇ 2024 ਵਿੱਚ 54 ਮੌਤਾਂ ਹੋਈਆਂ ਸਨ। ਦਿੱਲੀ ਵਿੱਚ ਪਿਛਲੇ ਦਿਨੀ ਹਲਕਾਅ ਕਾਰਨ ਇੱਕ ਵਿਦਿਆਰਥੀ ਦੀ ਮੌਤ ਹੋਈ ਸੀ। 
 ਭਾਰਤ ਚ ਪਸ਼ੂ ਜਨਮ ਨਿਯੰਤਰਣ ਨਿਯਮ 2023 ਅਵਾਰਾ ਪਸ਼ੂਆਂ ਦੇ ਪ੍ਰਬੰਧਨ ਲਈ ਲਾਗੂ ਕੀਤੇ ਗਏ ਹਨ। ਇਸੇ ਤਹਿਤ ਅਵਾਰਾ ਕੁੱਤਿਆਂ ਦੀ ਗਿਣਤੀ ਕੰਟਰੋਲ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ। ਪਰ ਮਾਨਯੋਗ ਸੁਪਰੀਮ ਕੋਰਟ ਨੇ ਇਸ ਨੂੰ ਬੇਤੁਕਾ ਕਰਾਰ ਦਿੱਤਾ ਹੈ। ਵੱਖ-ਵੱਖ ਦੇਸ਼ਾਂ ਵਿੱਚ ਕੁੱਤਿਆਂ ਦੀ ਸਾਂਭ ਸੰਭਾਲ ਲਈ ਵੱਖ-ਵੱਖ ਨਿਯਮ ਹਨ। ਇੰਗਲੈਂਡ ਵਿੱਚ ਸਥਾਨਕ ਪ੍ਰਸ਼ਾਸਨ ਅਵਾਰਾ ਕੁੱਤਿਆਂ ਦੀ ਸੰਭਾਲ ਕਰਦਾ ਹੈ। ਵੱਖ-ਵੱਖ ਦੇਸ਼ਾਂ ਵਿੱਚ ਕੁੱਤਿਆਂ ਦੇ ਮਾਈਕਰੋ ਚਿੱਪਾਂ ਵੀ ਲਗਾਈਆਂ ਗਈਆਂ ਤਾਂ ਜੋ ਕੁੱਤੇ ਦੀ ਪਛਾਣ ਹੋ ਸਕੇ। ਦੂਜੇ ਪਾਸੇ ਕੁੱਤੇ ਮਨੁੱਖ ਦੇ ਸਾਥੀ ਅਤੇ ਵਫਾਦਾਰ ਵੀ ਹੁੰਦੇ ਹਨ ਇਸ ਪ੍ਰਤੀ ਬਾਬਾ ਬੁੱਲੇ ਸ਼ਾਹ ਦਾ ਕਲਾਮ ਸਾਂਝਾ ਕਰਨਾ ਬਣਦਾ ਹੈ:- "ਰਾਤੀ ਜਾਗਣ ਕੁੱਤੇ, ਕਰੇ ਇਬਾਦਤ, ਰਾਤੀ ਜਾਗਣ ਕੁੱਤੇ,
 ਤੈਥੋਂ ਉੱਤੇ, ਭੌਂਕਣੋ ਬੰਦ ਮੂਲ ਨਾ ਹੁੰਦੇ,
 ਜਾ ਰੂੜੀ ਤੇ ਸੁੱਤੇ ਤੈਥੋਂ ਉੱਤੇ,
ਖਸਮ ਆਪਣੇ ਦਾ ਦਰ ਨਾ, ਛੱਡਦੇ ਭਾਵੇਂ ਵੱਜਣ ਜੁੱਤੇ,
 ਤੈਥੋਂ ਉੱਤੇ, ਬੁੱਲੇ ਸ਼ਾਹ ਕੋਈ ਰਖਤ ਵਿਹਾਜ ਲੈ,
 ਨਹੀਂ ਤੇ ਬਾਜੀ ਲੈ ਗਏ ਕੁੱਤੇ, ਤੈਥੋਂ ਉੱਤੇ"
     ਪਾਲਤੂ ਕੁੱਤਿਆਂ ਨੂੰ ਭੋਜਨ ਮਿਲਦਾ ਹੈ, ਪਰ ਆਜ਼ਾਦੀ ਅਤੇ ਜੈਵਿਕ ਲੋੜਾਂ ਪੂਰੀਆਂ ਨਾ ਹੋਣ ਕਾਰਨ ਇਹ ਵੀ ਹਿੰਸਾ ਕਰਦੇ ਹਨ। ਇਹਨਾ ਪਾਲਤੂ ਕੁਤਿਆਂ ਦੇ ਸੌਂਕੀਆਂ ਲਈ ਵੀ ਸਖਤ ਨਿਯਮ ਅਤੇ ਜਿੰਮੇਵਾਰੀ ਬਣੇ।ਜਦਕਿ ਅਵਾਰਾ ਕੁੱਤੇ ਆਜ਼ਾਦੀ ਅਤੇ ਜੈਵਿਕ ਲੋੜਾਂ ਪੂਰੀਆਂ ਕਰਦੇ ਹਨ, ਪਰ ਭੋਜਨ ਨਾ ਮਿਲਣ ਕਾਰਨ ਇਹ ਵੀ ਹਿੰਸਾ ਕਰਦੇ ਹਨ।ਅਵਾਰਾ ਕੁੱਤੇ ਦੁਰਘਟਨਾਵਾਂ ਵੀ ਕਰਾਉਂਦੇ ਹਨ। ਸਕੂਟਰ ਮੋਟਰਸਾਈਕਲਾਂ ਵਿੱਚ ਵੱਜਦੇ ਹਨ। ਜਦੋਂ ਕੋਈ ਵਾਹਣ  ਲੰਘਦਾ ਹੈ ਤਾਂ ਉਸਦੇ ਅੱਗੇ-ਪਿੱਛੇ ਦੌੜਦੇ ਹਨ ਤਾਂ ਵੀ ਘਟਨਾਵਾਂ ਨੂੰ ਜਨਮ ਮਿਲਦਾ ਹੈ। ਕੁੱਤੇ ਦੀ ਸਰੀਰਕ ਭਾਸ਼ਾ ਸਮਝਣੀ ਵੀ ਚਾਹੀਦੀ ਹੈ। ਅਵਾਰਾ ਕੁੱਤਿਆਂ ਦੀ ਸਾਂਭ ਸੰਭਾਲ ਹਿੱਤ ਇੱਕ ਵਿਸਥਾਰਤ ਨੀਤੀ ਦੀ ਲੋੜ ਹੈ ਤਾਂ ਜੋ ਕੁੱਤਿਆਂ ਦੀ ਵਜਹਾ ਤੇ ਹੁੰਦੀਆਂ ਘਟਨਾਵਾਂ ਨੂੰ ਰੋਕਣ ਲਈ ਵੱਡੀ ਰਾਹਤ ਮਿਲੇ। ਇਸ ਨਾਲ ਹੀ ਕੁੱਤਿਆਂ ਨਾਲ ਹੁੰਦੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445

ਨੈਤਿਕ ਨਾਬਰੀ ਦੀ ਤਾਸੀਰ ਦਾ ਮਾਲਕ-ਦੁੱਲਾ ਭੱਟੀ - ਸੁਖਪਾਲ ਸਿੰਘ ਗਿੱਲ

ਪੰਜਾਬੀ ਆਪਣੇ ਸੁਭਾਅ ਅਨੁਸਾਰ ਸੋਚ ਕੇ ਉਸ ਕੰਮ ਨੂੰ ਆਪਣੀ ਆਦਤ ਮੁਤਾਬਿਕ ਨੇਪਰੇ ਚਾੜਦੇ ਹਨ ਜਿਸ ਨੂੰ ਠਾਣ ਲੈਣ। ਇਸੇ ਕਰਕੇ ਪੰਜਾਬੀਆਂ ਨੂੰ ਨਾਬਰ ਮੰਨਿਆ ਜਾਂਦਾ ਹੈ। "ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ" ਦਾ ਆਗਾਜ਼ ਵੀ ਇਸੇ ਕਰਕੇ ਹੋਇਆ ਹੈ। ਇਸੇ ਪ੍ਰਸੰਗ ਵਿੱਚ ਨੈਤਿਕ ਨਾਬਰੀ ਦੀ ਤਾਸੀਰ ਦੇ ਮਾਲਕ ਦੁੱਲਾ ਭੱਟੀ ਦੀ ਗੱਲ ਕਰਦੇ ਹਾਂ। ਦੁੱਲਾ ਪੁਰਾਤਨ ਪੰਜਾਬ ਦਾ ਪ੍ਰਸਿੱਧ ਰਾਜਪੂਤ ਨਾਇਕ ਸੀ ਜਿਸ ਨੇ ਅਕਬਰ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ। ਇਸ ਦੀ ਮਾਂ ਦਾ ਨਾਂ ਲੱਧੀ ਅਤੇ ਪਿਓ ਦਾ ਨਾਂ ਫਰੀਦ ਸੀ। ਅਕਬਰ ਦੇ ਸਮੇਂ ਦੁਲੇ ਦਾ ਬਾਪ ਅਤੇ ਦਾਦਾ ਵੀ ਅਕਬਰ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਸਨ। ਜਦੋਂ ਦੁੱਲਾ ਪੰਜ ਮਹੀਨੇ ਦੇ ਗਰਭ ਵਿੱਚ ਸੀ, ਤਾਂ ਅਕਬਰ ਦੇ ਲਗਾਨ ਦੇ ਖਿਲਾਫ ਆਵਾਜ਼ ਬੁਲੰਦ ਕਰਨ ਕਰਕੇ ਮੁਗਲ ਫੌਜਾਂ ਨੇ ਦੁੱਲੇ ਦੇ ਪਿਓ ਦਾਦੇ ਦੇ ਸਿਰ ਕਲਮ ਕਰਕੇ ਉਨਾਂ ਦੇ ਸਿਰ ਵਿੱਚ ਘਾਹ ਫੂਸ ਭਰ ਕੇ ਲਾਹੌਰ ਵਿੱਚ ਟੰਗ ਦਿੱਤੇ ਸਨ। ਇਹਨਾਂ ਦੀ ਮੌਤ ਤੋਂ ਚਾਰ ਮਹੀਨੇ ਬਾਅਦ ਲੱਧੀ ਦੀ ਕੁੱਖੋਂ ਦੁੱਲੇ ਭੱਟੀ ਨੇ ਰਾਵੀ ਅਤੇ ਬਿਆਸ ਦਰਿਆ ਦੇ ਵਿਚਕਾਰ ਸਾਂਦਲ ਬਾਰ ਵਿੱਚ1547 ਨੂੰ ਜਨਮ ਲਿਆ। ਇੱਕ ਦੰਦ ਕਥਾ ਵੀ ਹੈ ਕਿ ਜੋ ਘਰ ਵਿੱਚ ਸੁਣਿਆ ਜਾਂਦਾ ਹੈ ਉਸੇ ਤਰ੍ਹਾਂ ਦਾ ਜਨਮ ਹੁੰਦਾ ਹੈ। ਦੁੱਲੇ ਦੇ ਗਰਭ ਵਿੱਚ ਬੀਰਤਾ ਵਾਲੀਆਂ ਗੱਲਾਂ ਹੀ ਸੁਣੀਆਂ ਸਨ।
 ਇਸੇ ਸਮੇਂ ਦੌਰਾਨ ਅਕਬਰ ਦੇ ਘਰ ਪੁੱਤਰ ਪੈਦਾ ਹੋਇਆ, ਜਿਸ ਦਾ ਨਾਮ ਸ਼ੇਖੂ ਰੱਖਿਆ ਗਿਆ ਸੀ। ਉਸ ਨੇ ਮਜੂੰਮੀਆਂ ਨੂੰ ਪੁੱਛਿਆ ਕਿ ਉਪਾਅ ਦੱਸੋ ਕਿ ਮੇਰਾ ਸ਼ੇਖੂ ਪੁੱਤਰ ਬਲਵਾਨ ਅਤੇ ਬੀਰਤਾ ਭਰਪੂਰ ਹੋਵੇ। ਅਕਬਰ ਨੂੰ ਦੱਸਿਆ ਗਿਆ ਕਿ, "ਕਿਸੇ ਰਾਜਪੂਤ ਔਰਤ ਦਾ ਦੁੱਧ ਸ਼ੇਖੂ ਨੂੰ ਚੁੰਘਾਇਆ ਜਾਵੇ" ਔਰਤ ਉਹੀ ਹੋਵੇ ਜਿਸ ਨੇ ਸ਼ੇਖੂ ਦੇ ਸਮੇਂ ਹੀ ਪੁੱਤਰ ਨੂੰ ਜਨਮ ਦਿੱਤਾ ਹੋਵੇ। ਸਾਰੇ ਪਾਸੇ ਖੰਗਾਲੇ ਗਏ। ਨਿਗਾਹ ਮਾਰੀ ਗਈ ਤਾਂ ਦੁੱਲਾ ਹੀ ਸ਼ੇਖੂ ਦਾ ਸਮਕਾਲੀ ਸੀ। ਲੱਧੀ ਨੂੰ ਸੇਖੂ ਨੂੰ ਦੁੱਧ ਪਿਲਾਉਣ ਲਈ ਕਿਹਾ ਗਿਆ। ਉਹ ਰਾਜੀ ਹੋ ਗਈ। ਦੋਵੇਂ ਇਕੱਠੇ ਦੁੱਧ ਚੁੰਘਣ ਲੱਗੇ। ਇੱਕ ਦਿਨ ਅਕਬਰ ਨੇ ਦੁੱਲੇ ਤੇ ਸ਼ੇਖੂ ਦੀ ਪ੍ਰੀਖਿਆ ਲੈਣ ਦੀ ਠਾਣ ਲਈ। ਬੀਰਤਾ ਭਰੀ ਪ੍ਰੀਖਿਆ ਵਿੱਚ ਦੁੱਲੇ ਨੇ ਸ਼ੇਖੂ ਨੂੰ ਮਾਤ ਦੇ ਦਿੱਤੀ। ਅਕਬਰ ਨੇ ਸੋਚਿਆ ਕਿ ਲੱਧੀ ਨੇ ਮੇਰੇ ਪੁੱਤ ਨੂੰ ਦੁੱਧ ਚੁੰਘਾਉਣ ਵਿੱਚ ਵਿਤਕਰਾ ਕੀਤਾ ਹੈ। ਦੁੱਲੇ ਨੂੰ ਕਾਜ਼ੀ ਕੋਲ ਪੜ੍ਹਨੇ ਪਾ ਦਿੱਤਾ। ਇਕ ਦਿਨ ਆਪਣੇ ਸੁਭਾਅ ਮੁਤਾਬਕ ਦੁੱਲਾ ਕਾਜੀ ਨੂੰ ਕੁੱਟ ਕੇ ਆ ਗਿਆ।
 ਦੁੱਲੇ ਨੇ ਜਵਾਨੀ ਚ ਪੈਰ ਧਰਿਆ ਤਾਂ ਸਰੂ ਵਰਗਾ ਸਰੀਰ ਨਿਕਲਿਆ। ਉਹ ਗਲੇਲ ਨਾਲ ਤੀਵੀਆਂ ਦੇ ਪਾਣੀ ਭਰੇ ਘੜੇ ਫੁੰਡਣ ਲੱਗਾ। ਔਰਤਾਂ ਨੇ ਦੁਖੀ ਹੋ ਗਈਆਂ। ਆਖਿਰ ਇੱਕ ਭੜਕੀ ਔਰਤ ਨੇ ਉਸਦੇ ਬਾਪ ਦਾਦੇ ਦਾ ਤਾਅਨਾ ਮਾਰ ਦਿੱਤਾ। ਦੁੱਲੇ ਦੇ ਸਰੀਰ ਚ ਕਰੰਟ ਆ ਗਿਆ। ਨੰਦੀ ਮਹਿਰੀ ਔਰਤ ਨੇ ਦੁੱਲੇ ਨੂੰ ਮਿਹਣਾ ਮਾਰਿਆ ਜੋ ਇਸ ਪ੍ਰਕਾਰ ਸੀ,
 "ਬੋਲੀ ਮਾਰ ਕੇ ਨੰਦੀ ਫਨਾਹ ਕਰਦੀ, ਸੀਨਾ ਦੁੱਲੇ ਦਾ ਚਾਕ ਹੋ ਜਾਂਵਦਾ ਜੇ, ਬਾਪ ਦਾਦਾ ਇਹਦਾ ਤੇ ਸੂਰਮਾ ਏ, ਕਾਹਨੂੰ ਨਿਤ ਗਰੀਬ ਦੁਖਾਂਵਦਾ ਜੇ, ਇੱਥੇ ਜੋਰ ਦਿਖਾਵਦਾ ਔਰਤਾਂ ਨੂੰ, ਤੈਨੂੰ ਰੱਤੀ ਹਯਾ ਨਾ ਆਵਦਾ  ਜੇ, ਤੇਰੇ ਬਾਪੂ ਦਾਦਾ ਦੀਆਂ ਸ਼ਾਹ ਅਕਬਰ,ਖੱਲਾਂ ਪੁੱਠੀਆਂ ਦਾ ਲੁਹਾਵਦਾ ਜੇ, ਅੱਜ ਤੀਕਰ ਲਾਹੌਰ ਵਿੱਚ ਲਟਕ ਰਹੀਆਂ, ਉੱਥੇ ਜੋਰ ਨਾ ਕਾਸ ਨੂੰ ਜਾਵਦਾ ਜੇ, 
        ਬਸ ਫਿਰ ਕੀ ਸੀ? ਦੁੱਲੇ ਨੇ ਆ ਕੇ ਲੱਧੀ ਨੂੰ ਪੁੱਛਿਆ। ਉਸਨੇ ਸਾਰਾ ਕਿੱਸਾ ਦੁੱਲੇ ਨੂੰ ਸੁਣਾ ਦਿੱਤਾ। ਦੁੱਲੇ ਵਿੱਚ ਬਦਲੇ ਦੀ ਭਾਵਨਾ ਪੈਦਾ ਹੋ ਗਈ। ਨਿਤ ਦਿਨ ਉਸ ਦੀ ਬਹਾਦਰੀ ਦੇ ਕਿੱਸੇ ਦਿਖਣ ਲੱਗੇ। ਉਹ ਅਮੀਰਾਂ ਤੋਂ ਲੁੱਟ ਕੇ ਗਰੀਬਾਂ ਨੂੰ ਵੰਡਣ ਲੱਗਾ।
           ਲੋਹੜੀ ਨਾਲ ਦੁੱਲੇ ਦਾ ਖਾਸ ਸੰਬੰਧ ਹੈ। ਇੱਕ ਗਰੀਬ ਬ੍ਰਾਹਮਣ ਦੇ ਦੋ ਕੁੜੀਆਂ ਸੁੰਦਰੀ ਅਤੇ ਮੁੰਦਰੀ ਹੋਈਆਂ ਹਨ। ਧੀਆਂ ਦੀ ਇੱਜ਼ਤ ਕਰਕੇ ਬਾਪ ਦੁੱਲੇ ਕੋਲ ਗਿਆ। ਦੁੱਲੇ ਨੇ ਵਿਆਹ ਕਰਨ ਦੀ ਹਾਮੀ ਭਰ ਦਿੱਤੀ। ਬਰਾਹਮਣ ਪਿਤਾ ਨੇ ਹਾਕਮ ਤੋਂ ਡਰਦੇ ਹੋਏ ਰਾਤ ਨੂੰ ਵਿਆਹ ਕਰ ਦਿੱਤਾ ਗਿਆ। ਇਹ ਸਮੇਂ ਅੱਗ ਬਾਲ ਕੇ ਰੋਸ਼ਨੀ ਕੀਤੀ ਗਈ।ਦੁੱਲੇ ਨੇ ਆਲੇ ਦੁਆਲੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਜਿਸ ਵਿੱਚ ਘਿਓ ਗੁੜ ਸ਼ੱਕਰ ਸਨ। ਆਖਰ ਧੀਆਂ ਦਾ ਡੋਲਾ ਤੋਰ ਦਿੱਤਾ ਗਿਆ। ਬ੍ਰਾਹਮਣ ਨੇ ਦੁੱਲੇ ਦਾ ਧੰਨਵਾਦ ਕੀਤਾ।ਉਦੋਂ ਤੋਂ ਹੀ ਲੋਹੜੀ ਦਾ ਰਿਵਾਜ਼ ਪੈ ਗਿਆ। ਇੱਥੇ ਹੀ ਇੱਕ ਲੋਕ ਗੀਤ ਲੋਹੜੀ ਲਈ ਘੜਿਆ ਗਿਆ,
,"ਸੁੰਦਰ ਮੁੰਦਰੀ ਹੋ,ਤੇਰਾ ਕੌਣ ਵਿਚਾਰਾ ਹੋ, ਦੁਲਾ ਭੱਟੀ ਵਾਲਾ ਹੋ, ਦੁਲੇ ਨੇ ਧੀ ਵਿਆਹੀ ਹੋ, ਦੁੱਲੇ ਨੇ ਧੀ ਵਿਆਹੀ ਹੋ, ਸੇ਼ਰ ਸ਼ੱਕਰ ਪਾਈ ਹੋ, ਕੁੜੀ ਦਾ ਲਾਲ ਪਟਾਕਾ ਹੋ, ਕੁੜੀ ਦਾ ਸਾਲੂ ਪਾਟਾ ਹੋ,ਸਾਲੂ ਕੌਣ ਸਮੇਟੇ ਹੋ, ਚਾਚਾ ਗਾਲੀ ਦੇਸੇ, ਚਾਚੇ ਚੂਰੀ ਕੁੱਟੀ, ਜਿਮੀਦਾਰਾਂ ਲੁੱਟੀ, ਜਿਮੀਦਾਰ ਸੁਧਾਏ, ਗਿਣ ਗਿਣ ਪਉਲੇ ਪਾਏ, ਇਕ ਪੋਲਾ ਰਹਿ ਗਿਆ, ਸਿਪਾਹੀ ਫੜ ਕੇ ਲੈ ਗਿਆ, ਸਿਪਾਹੀ ਨੇ ਮਾਰੀ ਇੱਟ, ਭਾਵੇਂ ਰੌਅ ਤੇ ਭਾਵੇਂ ਪਿੱਟ ਸਾਨੂੰ ਦੇ ਦੇ ਲੋਹੜੀ, ਤੇਰੀ ਜੀਵੇ ਜੋੜੀ"
  ਮੁਗਲਾਂ ਨੇ ਧੋਖੇ ਨਾਲ 1599ਵਿੱਚ ਦੁੱਲੇ ਨੂੰ ਸ਼ਹੀਦ ਕਰ ਦਿੱਤਾ।ਉਸ ਦੀ ਕਬਰ ਲਾਹੌਰ ਦੇ ਮਿਆਣੀ ਸਾਹਿਬ ਕਬਰਸਤਾਨ ਵਿੱਚ ਬਣੀ ਹੋਈ ਹੈ।ਪੰਜਾਬ ਵੰਡਿਆ ਗਿਆ, ਪਰ ਦੁੱਲਾ ਭੱਟੀ ਅੱਜ ਤੱਕ ਵੰਡਿਆ ਨਹੀਂ ਗਿਆ। ਦੁਲਾ ਭੱਟੀ ਅਮਰ ਹੋ ਕੇ ਪੰਜਾਬ ਦੀ ਨੈਤਿਕ ਨਾਬਰੀ ਨੂੰ ਚਿਰੰਜੀਵ ਕਰ ਗਿਆ।ਉਸ ਦੀ ਅਣਖ ਦੀ ਖੁਸ਼ਬੂ ਅੱਜ ਵੀ ਪੰਜਾਬ ਦੇ ਬੂਹੇ ਤੇ ਦਸਤਕ ਦਿੰਦੀ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 
9878111445

ਸਮੇਂ ਦੀ ਕਦਰ - ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 

ਮੈਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦਾ ਮੁਲਾਜ਼ਮ ਹਾਂ।ਬੀਹ ਕੁਝ ਸਾਲ ਪੁਰਾਣੀ ਗੱਲ ਹੈ।ਮੇਰੀ ਡਿਊਟੀ ਪੰਚਾਇਤਾਂ ਦੀਆਂ ਵੋਟਾਂ ਬਣਵਾਉਣ ਲਈ ਚੰਡੀਗੜ੍ਹ ਲੱਗ ਗਈ। ਵੋਟਾਂ ਦੇ ਕੰਮ ਤੋਂ ਵਿਹਲਾ ਸਮਾਂ ਮਿਲਿਆ। ਮੈਂ ਸਾਥੀ ਚੌਧਰੀ ਸੁਰਜੀਤ ਕੁਮਾਰ ਨਾਲ ਗੱਲ ਕੀਤੀ ਕਿ ਯਾਰ ਮੈਂ ਸਰਕਾਰੀ ਕਾਲਜ ਰੋਪੜ ਦੇ ਇੱਕ ਸਾਥੀ ਨੂੰ ਜਾਣਦਾ ਹਾਂ ਉਹ ਦੇਸ਼ ਸੇਵਕ ਅਖ਼ਬਾਰ ਦਾ ਐਡੀਟਰ ਜਸਵੀਰ ਸ਼ਮੀਲ ਹੈ।ਹੁਣ ਉਹ ਸ਼ਾਇਦ ਮੈਨੂੰ ਨਾ ਜਾਣਦਾ ਹੋਵੇ,ਪਰ ਮੈਂ ਉਸ ਨੂੰ ਜਾਣਦਾ ਹਾਂ।ਇੱਕ ਹੋਰ ਵੀ ਸੀ ਮੇਰੀ ਮਾਸੀ ਵੀ ਉਹਨਾਂ ਦੇ ਪਿੰਡ ਠੌਣਾਂ ਰੂਪਨਗਰ ਵਿਆਹੀ ਹੋਈ ਹੈ।ਉਹ ਮੇਰੇ ਘਰ ਮੇਰੀ ਮਾਸੀ ਦੇ ਮੁੰਡੇ ਨਾਲ ਆਇਆ ਵੀ ਸੀ। ਗੱਲ ਪੁਰਾਣੀ ਹੋਣ ਕਰਕੇ ਯੱਕਾਂ-ਤੱਕਾਂ ਵਿੱਚ ਅਸੀਂ ਉਹਨਾਂ ਨੂੰ ਦੇਸ ਸੇਵਕ ਦੇ ਦਫ਼ਤਰ ਮਿਲਣ ਦਾ ਹੌਸਲਾ ਕਰ ਲਿਆ।
                     ਦਫ਼ਤਰ ਪਹੁੰਚ ਕੇ ਅਸੀਂ ਉਹਨਾਂ ਨੂੰ ਮਿਲਣ ਲਈ ਕਾਰਵਾਈ ਪੂਰੀ ਕੀਤੀ। ਉਹਨਾਂ ਕੋਲ ਪਹੁੰਚ ਕੇ ਜਾਣ ਪਛਾਣ ਕਰਵਾਈ,ਉਹ ਪਛਾਣ ਦੇ ਨੇੜੇ ਤੇੜੇ ਪਹੁੰਚ ਗਏ। ਬੜੇ ਸਲੀਕੇ ਨਾਲ ਮਿਲੇ।ਉਹਨਾਂ ਚਾਹ ਪਾਣੀ ਦਾ ਪ੍ਰਬੰਧ ਕੀਤਾ,ਨਾਲ ਹੀ ਕਿਹਾ ਕਿ ਮੇਰੇ ਕੋਲ ਟਾਈਮ ਨਹੀਂ ਹੈ।ਇੱਕ ਵਾਰ ਤਾਂ ਅਸੀਂ ਅਚੰਭਾ ਮਹਿਸੂਸ ਕੀਤਾ।ਸਾਨੂੰ ਆਪਣੇ ਕਮਰੇ ਵਿੱਚ ਬੈਠਾ ਕੇ ਇਹ ਕਹਿ ਕੇ ਚਲੇ ਗਏ ਕਿ ,"ਤੁਸੀਂ ਬੈਠੋ ਬਈ,ਮੇਰਾ ਟਾਈਮ ਹੋ ਗਿਆ ਮੈਂ ਆਪਣੇ ਬੱਚੇ ਸਕੂਲ ਤੋਂ ਘਰ ਛੱਡਣ ਜਾਣਾ,ਆ ਕੇ ਅਖ਼ਬਾਰੀ ਕੰਮ ਨਿਬੇੜਨ ਦਾ ਸਮਾਂ ਤੈਅ ਹੈ, ਚੰਗਾ ਹੁੰਦਾ ਤੁਸੀਂ ਫੋਨ ਕਰਕੇ ਆਉਂਦੇ"ਅਸੀਂ ਚਾਹ ਪੀ ਕੇ ਵਾਪਸ ਵੋਟਾਂ ਬਣਵਾਉਣ ਦੇ ਕੰਮ ਵਿੱਚ ਰੁੱਝ ਗਏ। ਉਹਨਾਂ ਦੇ ਉਹ ਸ਼ਬਦ ਮੈਨੂੰ ਜ਼ਿੰਦਗੀ ਵਿੱਚ ਵਿਚਰਦੇ ਸਮੇਂ ਉਹਨਾਂ ਦੀ ਅਤੇ ਸਮੇਂ ਦੀ ਕਦਰ ਕਰਨ ਦੀ ਯਾਦ ਦਿਵਾਉਂਦੇ ਰਹਿੰਦੇ ਹਨ।
ਸ਼ਾਇਦ ਮੈਨੂੰ ਪਹਿਲੀ ਵਾਰ ਸਮੇਂ ਦੀ ਕੀਮਤ ਅਤੇ ਵਰਤੋਂ ਪਤਾ ਚੱਲੀ। ਅਸੀਂ ਗੁਰਬਾਣੀ ਦੇ ਕਥਨ ਅਨੁਸਾਰ ਸਕੂਲਾਂ ਵਿੱਚ 'ਸਮੇਂ ਦੀ ਕਦਰ ਕਰੋ' ਪੜ੍ਹ ਲਿਖ ਅਤੇ ਸੁਣ ਕੇ ਗੱਡੇ ਲੱਦ ਦਿੱਤੇ ਪਰ ਮੇਰੇ ਪੱਲੇ ਸਕੂਲੀ ਗਿਆਨ ਨਾਲ 'ਸਮੇਂ ਦੀ  ਕਦਰ ਕਰੋ' ਕੁਝ ਵੀ ਨਹੀਂ ਪਿਆ। ਜੋ ਸ਼ਮੀਲ ਦੇ ਕਹਿਣ ਤੇ ਪਿਆ।ਦੂਜੇ ਬੰਨੇ ਮੈਨੂੰ ਪਿਤਾ ਜੀ ਦੀ ਗੱਲ ਸਮਝ ਲੱਗਣ ਲੱਗੀ ਕਹਿੰਦੇ ਹੁੰਦੇ ਸਨ ਕਿ ਸਮਾਂ ਬਰਬਾਦ ਨਾ ਕਰੋ ਇਹ ਨਹੀਂ ਹੱਥ ਆਉਣਾ।ਇਸ ਤੋਂ ਇਲਾਵਾ ਅਗਿਆਤ ਦਾ ਕਥਨ ਵੀ ਯਾਦ ਆਇਆ ਜਿਸ ਤੋਂ ਸਪੱਸ਼ਟ ਹੋਇਆ ਕਿ ਸੰਪਾਦਕ ਸ਼ਮੀਲ ਵਰਗੇ ਲੋਕ ਇੱਕ ਪਲ ਵੀ ਸਮਾਂ ਬਰਬਾਦ ਨਹੀਂ ਕਰਦੇ,"ਜੋ ਪਲ ਅਸੀਂ ਵਿਅਰਥ ਗੁਆ ਦਿੰਦੇ ਹਾਂ,ਉਹ ਸਾਡੀ ਬਦਕਿਸਮਤੀ ਦੇ ਖਜ਼ਾਨੇ ਵਿੱਚ ਜਮ੍ਹਾਂ ਹੋ ਜਾਂਦੇ ਹਨ"ਮੈਂ ਆਪਣੇ ਆਪ ਵਿੱਚ ਗਵਾਚ ਗਿਆ ਕਿ ਅਸੀਂ ਸਮੇਂ ਦੀ ਕੋਈ ਸਾਰਨੀ ਨਹੀਂ ਬਣਾਈ ਹੋਈ ਇਸ ਲਈ ਸਾਡੇ ਜੀਵਨ ਦੀ ਚਾਲ ਹਨੇਰੇ ਵਿੱਚ ਭਟਕੇ ਪੰਛੀ ਵਰਗੀ ਹੈ।
     ਹੁਣ ਮੈਨੂੰ ਲਾਰਡ ਬਾਈਡਨ ਦੇ ਕਥਨ ਨਾਲ ਤਸੱਲੀ ਹੋਣੀ ਸ਼ੁਰੂ ਹੋਈ ਜੋ ਮੈਂ ਸ਼ਮੀਲ ਜੀ ਦੇ ਦਫ਼ਤਰ ਤੋਂ ਲੈ ਕੇ ਆਇਆ ਸਾਂ,"ਬੀਤਿਆ ਸਮਾਂ ਅਸੀਂ ਕਦੇ ਵਾਪਸ ਨਹੀਂ ਬੁਲਾ ਸਕਦੇ,ਆਉਣ ਵਾਲੇ ਸਮੇਂ ਬਾਰੇ ਸਾਨੂੰ ਕੋਈ ਯਕੀਨ ਨਹੀਂ ਹੈ,ਕੇਵਲ ਵਰਤਮਾਨ ਹੀ ਤੁਹਾਡੀ ਸਮਰੱਥਾ ਵਿੱਚ ਹੈ,ਇਸ ਲਈ ਹੁਣ ਵਰਤਮਾਨ ਸਮੇਂ ਨੂੰ ਹੀ ਸੁਧਾਰ ਲਓ"ਮੈਂ ਅੱਜ ਵੀ ਕੋਸ਼ਿਸ਼ ਕਰਦਾ ਰਹਿੰਦਾ ਹਾਂ ਕਿ ਹਕੀਕਤ ਵਿੱਚ ਸਮੇਂ ਦੀ ਸਾਰਣੀ ਬਣਾ ਕੇ ਚੱਲਿਆ ਜਾਵੇ, ਚੱਲਦਾ ਵੀ ਹਾਂ। ਸਮੇਂ ਦੀ ਕਦਰ ਅਤੇ ਸਮੇਂ ਦੀ ਪਾਬੰਦੀ ਵਿੱਚ ਵੱਖਰੀ ਕਿਸਮ ਦਾ ਸਵਾਦ ਹੈ। ਅੱਗੇ ਵਾਲੇ ਵੀ ਪਾਬੰਦ ਹੋਣ ਤਾਂ ਚੰਗਾ ਹੈ। ਸਿੱਖੀ ਸਮੇਂ ਦੀ ਕਦਰ ਅਨੁਸਾਰ ਸਮੇਂ ਦੀ ਸਾਰਣੀ ਬਣਾ ਕੇ ਮੇਰੇ ਵੱਲੋਂ ਚੱਲਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਸਮੇਂ ਤੇ ਕੀਤਾ ਕੰਮ ਬਾਕੀਆਂ ਨਾਲੋਂ ਅੱਗੇ ਲੈ ਜਾਂਦਾ ਹੈ।ਸ਼ਮੀਲ ਦੇ ਸਬਕ ਨੂੰ ਵਿਧਾਤਾ ਸਿੰਘ ਤੀਰ ਦੀਆਂ ਕਾਵਿ ਸਤਰਾਂ ਅਨੁਸਾਰ ਗੁਣ ਗੁਣਾਉਂਦਾ,"ਰਹੀ ਵਾਸਤੇ ਘੱਤ 'ਸਮੇਂ' ਨੇ ਇੱਕ ਨਾ ਮੰਨੀ,ਫੜ ਫੜ ਰਹੀ ਧਰੀਕ 'ਸਮੇਂ' ਖਿਸਕਾਈ ਕੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ, ਤਿੱਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ "ਕੰਮ ਸਮੇਂ ਤੇ ਕਰਨ ਲਈ ਆਪਣੀ ਆਦਤ ਨੂੰ ਅੱਜ ਤੱਕ  ਹੋਰ ਵੀ ਪਕੇਰੀ ਕਰਨ ਦੀ ਕੋਸ਼ਿਸ਼ ਵਿੱਚ ਰਹਿੰਦਾ ਹਾਂ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 

ਹਾਅ ਦਾ ਨਾਅਰਾ  - ਸੁਖਪਾਲ ਸਿੰਘ ਗਿੱਲ

ਸੱਤ ਅਤੇ ਨੌਂ ਸਾਲ ਦੇ ਮਾਸੂਮ ਸੁਨਹਿਰੀ ਪੰਨਾ ਲਿਖ ਕੇ  ਹੀਦ ਦੀ ਪ੍ਰੀਭਾਸ਼ਾ ਨੂੰ ਪ੍ਰਭਾਸ਼ਿਤ ਕਰਨ ਲਈ ਕਲਮਾਂ ਨੂੰ ਜਿੰਦਰਾ ਮਾਰ ਗਏ।ਇੱਕ ਰੱਬੀ ਰੀਤ ਹੈ ਕਿ ਜਦੋਂ ਵੀ ਕੋਈ ਅਨਿਆਂ, ਬੇਇਨਸਾਫ਼ੀ ਅਤੇ ਤਸ਼ੱਦਦ ਵਧਦਾ ਹੈ ਤਾਂ ਕੋਈ ਨਾ ਕੋਈ ਰਹਿਬਰ ਉਸ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਜ਼ਰੂਰ ਹੀ ਪੈਦਾ ਹੋ ਜਾਂਦਾ ਹੈ। ਇਸ ਦਾਸਤਾਨ ਨੂੰ ਪੋਹ ਮਹੀਨੇ ਵਿੱਚ ਨਵਾਬ ਮਲੇਰਕੋਟਲਾ ਤਾਜ਼ਾ ਰੱਖਦਾ ਹੈ। ਸੱਤ ਅਤੇ ਨੌਂ ਸਾਲ ਦੇ ਮਾਸੂਮਾਂ ਨੂੰ ਜਦੋਂ ਜ਼ੁਲਮ ਦੇ ਸ਼ਿਖਰ ਵਿੱਚੋਂ ਲੰਘਦੇ ਦੇਖਿਆ ਤਾਂ ਵਜ਼ੀਰ ਖਾਨ ਦੀ ਕਰਤੂਤ ਨੂੰ “ਹਾਅ ਦਾ ਨਾਹਰਾ” ਮਾਰ ਕੇ ਭੰਡਿਆ। ਇਸੇ ਲਈ ਸੱਚੇ ਮੁਸਲਮਾਨ ਅਤੇ ਸਿੱਖਾਂ ਵਿੱਚ ਨਵਾਬ ਮਲੇਰਕੋਟਲਾ ਨੇ ਕਾਬਲੇ ਅਹਿਤਰਾਮ ਵਿਅਕਤੀ ਦਾ ਰੁਤਬਾ ਪਾਇਆ, ਇਹ ਰੁਤਬਾ ਸਦੀਵੀ ਰਹੇਗਾ। ਪਿਛਲੇ ਸਾਲਾ ਵਿੱਚ ਹੀ ਉਹਨਾਂ ਦੀ ਆਖਰੀ ਨਿਸ਼ਾਨੀ ਬੇਗ਼ਮ ਮੁਸੱਵਰ ਕਰ ਨਿਸ਼ਾ ਵੀ ਜਹਾਨੋਂ ਰੁਖ਼ਸਤ ਹੋ ਗਈ ਸੀ। ਆਪਣੇ ਪ੍ਰੀਵਾਰ ਅਤੇ ਕੁਰਾਨ ਦੇ ਸੰਸਕਾਰ ਅਤੇ ਸਿੱਖਿਆ ਦੀ ਮਿਸਾਲ ਪੇਸ਼ ਕਰਕੇ ਨਵਾਬ ਮਲੇਰਕੋਟਲਾ ਨੇ ਸੱਚਾ ਮੁਸਲਮਾਨ ਹੋਣ ਦਾ ਸਬੂਤ ਪੇਸ਼ ਕੀਤਾ ਸੀ। ਓਧਰ ਗੁਰੂ ਦੇ ਮਾਸੂਮਾਂ ਨੇ ਗੁੜ੍ਹਤੀ ਰਾਹੀਂ ਮਿਲੇ ਸੰਸਕਾਰਾਂ ਦੀ ਵਿਆਖਿਆ ਇਉਂ ਕੀਤੀ “ਸੰਸਕਾਰ ਧਰਤ ਰੀਤ ਨਾਲ ਕੀਤਾ ਉਹ ਕਰਮ, ਜਿਸ ਦਾ ਅਸਰ ਚਿੱਤ ‘ਤੇ ਬਣਿਆ ਰਹੇ” ਇਹਨਾਂ ਸੰਸਕਾਰਾਂ ਨੇ ਹੀ ਇਸਲਾਮ ਨਹੀਂ ਮੰਨਣ ਦਿੱਤਾ। ਇਸ ਦੇ ਨਾਲ ਹੀ ਸ਼ਹੀਦੀ ਦਾ ਸੁਨਹਿਰੀ ਪੰਨਾ ਲਿਖ ਦਿੱਤਾ।
ਮਲੇਰਕੋਟਲਾ ਦੀ ਰਿਆਸਤ ਨੂੰ ਵਿਰਾਸਤ ਵਿੱਚ ਹਾਅ ਦੇ  ਨਾਅਰੇ ਅਤੇ ਨਿੱਕੀਆਂ ਜਿੰਦਾਂ ਕਰਕੇ ਬਦਲਿਆ ਗਿਆ। ਨਵਾਬ ਮਲੇਰਕੋਟਲਾ ਨੇ ਫ਼ਾਰਸੀ ਭਾਸ਼ਾ ਵਿੱਚ ਔਰੰਗਜ਼ੇਬ ਨੂੰ ਇਸ ਜ਼ੁਲਮ ਵਿਰੁੱਧ ਪੱਤਰ ਭੇਜ ਕੇ ਦੱਸਿਆ ਕਿ ਇਹ ਅਮਾਨਵੀ ਹੈ ।ਕੁਰਾਨ ਅਤੇ ਇਸਲਾਮ ਦੇ ਸਿਧਾਂਤ ਦੇ ਵਿਰੁੱਧ ਹੈ। ਇਸ ਨੂੰ ਹੀ “ਹਾਅ ਦਾ ਨਾਅਰਾ” ਕਿਹਾ ਗਿਆ ਹੈ। ਹਾਇ ਦਾ ਮਤਲਬ ਦੁੱਖ ਪੀੜਾ ਵੇਲੇ ਬੋਲਿਆ ਜਾਣ ਵਾਲਾ ਸ਼ਬਦ, ਨਾਅਰਾ ਅਨਿਆਂ ਬੇਇਨਸਾਫ਼ੀ ਵਿਰੁੱਧ ਅਵਾਜ਼ ਬੁਲੰਦ ਕਰਨ ਦਾ ਹੋਕਾ ਹੁੰਦਾ ਹੈ।
ਹਾਅ ਦਾ ਨਾਅਰਾ ਨਵਾਬ ਸ਼ੇਰ ਮੁਹੰਮਦ ਖ਼ਾਨ ਦਾ ਖ਼ਤ ਬਨਾਮ ਔਰੰਗਜ਼ੇਬ – ਅਰਜ਼ਦਾਸਤ
 ਹਜ਼ੂਰ ਇਸ ਸੰਸਾਰ ਵਿੱਚ ਰਹਿਮ ਕਰਮ ਕਰਨ ਲਈ ਆਏ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਖਾਨਦਾਨ ਵਲ ਤਵੱਜ਼ੋ ਦੇਣੀ ਬਣਦੀ ਸੀ, ਪਰ ਹਾਕਮਿ ਸਰਹੰਦ ਨੇ ਸਾਹਿਬਜ਼ਾਦਿਆਂ ਲਈ ਮੌਤ ਦਾ ਹੁਕਮ ਸੁਣਾਇਆ ਹੈ।ਨਾ ਕੀਤੇ ਗੁਨਾਹਾਂ ਕਰਕੇ ਦੀਵਾਰ ਵਿੱਚ ਚਿਣਨ ਦਾ ਹੁਕਮ ਕੀਤਾ ਹੈ। ਬੇਸ਼ੱਕ ਹਾਕਮ ਦਾ ਹੁਕਮ ਅਟੱਲ ਹੈ, ਕਿਸੇ ਦੀ ਤਾਕਤ ਨਹੀਂ ਉਸ ਦੇ ਉਲਟ ਬੋਲੇ, ਪਰ ਅਰਜ਼ ਇਹ ਹੈ ਕਿ ਜ਼ਿੱਲੇ ਸੁਬਹਾਨੀ ਆਪਣੀ ਸ਼ਾਨ ਬਰਕਰਾਰ ਰੱਖਦੇ ਹੋਏ, ਥੌੜੀ ਸਜ਼ਾ ਦੇ ਕੇ ਤਾੜਨਾ ਕਰ ਦੇਣ ਤਦ ਠੀਕ ਹੈ। ਪਰ ਜਾਨ ਲੈਣੀ ਹੱਦ ਤੋਂ ਗੁਜ਼ਰਨਾ ਹੈ। ਜੋ ਕਿਸੇ ਹੁਕਮਰਾਨ ਨੂੰ ਸ਼ੋਭਦਾ ਨਹੀਂ, ਕਿ ਅਪਰਾਧੀ ਦਾ ਬਦਲਾ ਉਸ ਦੇ ਬੱਚਿਆਂ ਤੋਂ ਲਿਆ ਜਾਵੇ। ਜੋ ਮੁਕਾਬਲੇ ਵਿੱਚ ਨਹੀਂ ਖਲੋ ਸਕਦੇ। ਇਸ ਨਾਲ ਲੋਕਾਂ ਦੇ ਦਿਲਾਂ ਵਿਚੋਂ ਹਕੂਮਤ ਪ੍ਰਤੀ ਅਦਬ ਖਤਮ ਹੋ ਜਾਵੇਗਾ। ਅੱਛਾ ਇਹ ਹੈ ਕਿ ਜਾਨ ਬਖਸ਼ ਦਿੱਤੀ ਜਾਵੇ। ਇਹ ਕੈਦ ਵਿੱਚ ਰੱਖੇ ਜਾ ਸਕਦੇ ਹਨ ਕਿ ਸੁਧਰ ਜਾਣ। ਏਨੀ ਵੱਡੀ ਹੋਣ ਜਾ ਰਹੀ ਦੁਰਘਟਨਾ ਉੱਪਰ ਇਤਰਾਜ਼ ਕਰਨ ਤੋਂ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ। ਜਿਸ ਸਦਕਾ ਮੈਨੂੰ ਮੁਆਫ਼ ਕੀਤਾ ਜਾਵੇ।
 ਦਸਤਖ਼ਤ ਸਮੇਤ ਮੋਹਰ
 ਇਹ ਹੈ ਸੰਸਕਾਰ ਜਿਸ ਨਾਲ ਨਵੀਂ ਗਾਥਾ ਲਿਖੀ ਗਈ, ਇਸ ਦੀ ਮਿਸਾਲ ਅੱਜ ਤੱਕ ਹੋਰ ਕਿਤੇ ਨਹੀਂ ਮਿਲਦੀ।
 ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 9878111445