Jaspreet Kaur Mangat

ਸਾਡਾ ਨਹਿਰਾਂ ਵਾਲਾ ਦੋਰਾਹਾ - ਜਸਪ੍ਰੀਤ ਕੌਰ ਮਾਂਗਟ

ਜੀ. ਟੀ. ਰੋਡ ਤੇ ਸ਼ਹਿਰ ਸਾਡਾ, ਨਹਿਰਾਂ ਸੰਗ ਹੈ ਵੱਸਿਆ,
ਨਾਲੇ ਲੱਗਦਾ ਲੁਧਿਆਣਾ, ਸਭ ਪੁੱਛਦੇ ਮਾਣ ਨਾਲ ਦੱਸਿਆ।
ਪਿੰਡ ਰਾਮਪੁਰ ਤੇ ਬੇਗੋਵਾਲ, ਜਿਓਦੇ ਸ਼ਹਿਰ ਦੇ ਸਾਹਾਂ,
ਸ਼ਹਿਰ ਸਾਡੇ ਨੂੰ ਕਹਿੰਦੇ ਸਾਰੇ, ਨਹਿਰਾਂ ਵਾਲਾ ਦੋਰਾਹਾ।

ਆਨੰਦਪੁਰ ਸਾਹਿਬ ਹਾਈਵੇ, ਨਾਲੋ-ਨਾਲ ਨਹਿਰ ਦੇ ਜਾਈਏ,
ਆਉਂਦੇ-ਜਾਂਦੇ ਗੁਰੂ ਘਰਾਂ ਦੇ, ਸੰਗਤੋ ਦਰਸ਼ਨ ਪਾਈਏ।
ਮਾਰੀਆਂ ਵੱਡੀਆਂ ਮੱਲਾਂ, ਕਰਦਾ ਚਾਨਣ ਮੁਨਾਰਾ,3
ਸ਼ਹਿਰ ਸਾਡੇ ਨੂੰ ਕਹਿੰਦੇ ਸਾਰੇ, ਨਹਿਰਾਂ ਵਾਲਾ ਦੋਰਾਹਾ।

ਇਥੋਂ ਦੇ ਪੁਲਿਸ ਮਹਿਕਮਿਆਂ, ਨਸ਼ਿਆਂ ਤੇ ਪਾਏ ਪਰਚੇ,
ਚਾਰ-ਚੁਫੇਰ ਖੇਡਾਂ ਅਤੇ ਖਿਡਾਰੀਆਂ, ਦੇ ਬੜੇ ਚਰਚੇ।
ਰੇਲਵੇ ਸਟੇਸ਼ਨ, ਸਕੂਲ-ਕਾਲਜਾਂ ਮਹਿਕਦੀਆਂ ਬਹਾਰਾ,
ਸ਼ਹਿਰ ਸਾਡੇ ਨੂੰ ਕਹਿੰਦੇ ਸਾਰੇ, ਨਹਿਰਾਂ ਵਾਲਾ ਦੋਰਾਹਾ।

ਦੋਰਾਹਾ ਸ਼ਹਿਰ ਦੀ ਗੋਦ ਵੱਸਦੇ, ਗਾਇਕ ਤੇ ਸਾਹਿਤਕਾਰ,
ਇਸ ਧਰਤੀ ਤੇ ਅੱਜ ਵੀ, ਮਿਲਦੇ ਪੁਰਾਤਨ ਉਪਹਾਰ।
ਬੜੇ ਪੁਰਾਣੇ ਪਾਣੀ ਦੇ ਨਲ, ਚੱਲਦੇ ਨੇ ਵਿੱਚ ਰਾਹਾਂ,
ਸ਼ਹਿਰ ਸਾਡੇ ਨੂੰ ਕਹਿੰਦੇ ਸਾਰੇ, ਨਹਿਰਾਂ ਵਾਲਾ ਦੋਰਾਹਾ।

ਜਸਪ੍ਰੀਤ ਕੌਰ ਮਾਂਗਟ,
ਬੇਗੋਵਾਲ, ਦੋਰਾਹਾ (ਲੁਧਿਆਣਾ)।
ਮੋਬਾਇਲ ਨੰਬਰ 9914348246

ਵਿਹਲੀ ਬਿਜ਼ੀ, ਜਨਤਾ - ਜਸਪ੍ਰੀਤ ਕੌਰ ਮਾਂਗਟ

ਨਾ ਕੋਈ ਕੰਮ ਨਾ ਧੰਦਾ, ਫੇਰ ਵੀ ਹਾਲ ਹੈ ਮੰਦਾ..........।
ਅੱਜ ਦੇ ਸਮੇਂ ਨੂੰ ਦੇਖਦੇ ਹੋਏ, ਵੱਡੇ ਬਜ਼ੁਰਗ ਬੜੇ ਹੈਰਾਨ ਹਨ। ਇਸੇ ਜਨਤਾ ਵਿੱਚੋਂ ਬਹੁਤ ਵਾਰ ਜਸਪ੍ਰੀਤ ਨੂੰ ਲਿਖਣ ਵਾਰੇ ਕਿਹਾ ਗਿਆ। ਦੱਸਣਾ ਚਾਹੁੰਦੀ ਹਾਂ ਕਿ ਮੈਂ ਅਕਸਰ ਲਿਖਦੀ ਆਈ ਹਾਂ, ਅੱਜ ਦੇ ਮਹੌਲ ਤੇ 'ਸਿਆਣੇ ਕਹਿੰਦੇ ਹਨ, ਏਦੋਂ ਮਾੜਾ ਸਮਾਂ ਹੋਰ ਕੀ ਹੋਣਾ ਭਲਾਂ? ਕਿਤੇ ਵਜ਼ਾ ਬਣਦੀ ਹੈ ਬੇਰੁਜ਼ਗਾਰੀ, ਕਿਤੇ ਨਸ਼ੇ, ਬਾਕੀ ਰਹਿੰਦੀ ਕਸਰ ਕੱਢ ਤੀ ਮੁਬਾਇਲਾਂ ਨੇ। ਏਸੇ ਲਈ ਹੱਸਦੇ ਕਹਿੰਦੇ ਨੇ ਸਭ, ਵਿਹਲੀ ਬਿਜ਼ੀ ਜਨਤਾ। ਜੇ ਸਾਡੇ ਦੇਸ਼ ਦੀ ਹਾਲਤ ਵੀ ਵਿਦੇਸ਼ਾਂ ਨਾਲ ਮੇਲ ਖਾਂਦੀ ਤਾਂ ਕਾਹਨੂੰ ਆਪੇ ਤੇ ਮਜਾਕ ਉੜਾਉਦੇਂ।ਅੱਜ ਦੀ ਨੌਜਵਾਨ ਪੀੜੀ ਨੂੰ ਸਰਕਾਰਾਂ ਤੇ ਆਸ ਰੱਖਣ ਦੀ ਵਜਾਏ ਕੋਈ ਕੰਮ ਧੰਦਾ ਤੋਰ ਲੈਣਾ ਚਾਹੀਦਾ, ਕਿਓਂਕਿ ਹਰ ਵਾਰ ਸਰਕਾਰਾਂ ਤੇ ਆਸਾਂ ਰੱਖਦੇ ਨੇ ਦੇਸ਼ ਵਾਸੀ ਪਰ ਕੁਝ ਵੀ ਪੱਲੇ ਨਹੀਂ ਪੈਂਦਾ। ਸਰਕਾਰਾਂ ਆਉਦੀਆਂ ਜਾਂਦੀਆਂ ਰਹਿੰਦੀਆਂ, ਜਨਤਾਂ ਓਥੇ ਦੀ ਓਥੇ ਹੈ ਰੁਜ਼ਗਾਰ ਵਿੱਚ, ਬਾਕੀ ਸਭ ਗੱਲਾਂ 'ਚ ਬਹੁਤ ਤੇਜ਼ੀ ਵਰਤੀ ਜਾ ਰਹੀ ਹੈ। ਜਿਵੇਂ ਕਿ ਨੈੱਟਵਰਕ ਦੇ ਆਦਿ ਅਸੀ ਸਾਰਾ ਦਿਨ ਇਸ ਜਾਲ 'ਚ ਉਲਝੇ ਰਹਿੰਦੇ ਹਾਂ ਭਾਵੇਂ ਵਿਹਲੇ ਵੀ ਹੋਈਏ ਤਾਂ ਵੀ ਬਿਜੀ ਲੱਗਦੇ ਹਾਂ। ਬੜੇ ਬਜ਼ੁਰਗ ਤਰਸਦੇ ਨੇ ਗੱਲਾਂ ਕਰਨੇ ਨੂੰ ਕਿ ਜਦੋਂ ਪਰਾਂ ਹੋ ਕੇ ਸਾਡੇ ਨਾਲ ਗੱਲ ਕਰਨਗੇ। ਕਿਹੋ ਜਿਹਾ ਮਹੌਲ ਬਣ ਗਿਆ ਹੈ, ਸਾਡੇ ਚਾਰ-ਚੁਫੇਰੇ ਏਸ ਤੋਂ ਮਾੜਾ ਕੀ ਹੋਜੂ। ਗਲੀਆਂ ਦੀ ਰੌਣਕ ਤੇ ਲੋਕਾਂ ਦਾ ਮਿਲਵਰਤਣ ਦਿਨੋਂ-ਦਿਨ ਖਤਮ ਹੁੰਦਾ ਜਾ ਰਿਹਾ।
ਸੜਕਾਂ ਤੇ ਤੁਰਦੇ-ਫਿਰਦੇ ਜਾਂ ਸਫਰ ਕਰਦੇ ਹੋਏ, ਮੁਬਾਇਲਾਂ ਤੇ ਲੱਗੇ ਹੈੱਡਫੋਨ ਹਾਦਸਿਆਂ ਦਾ ਕਾਰਨ ਬਣਦੇ ਹਨ। ਫੇਰ ਵੀ ਸਮਝਣ ਦੀ ਵਜਾਏ, ਜਨਤਾ ਅੰਨੇ-ਵਾਹ ਚੱਲਦੀ ਜਾਂਦੀ ਆ। ਹਰ ਸਮੇਂ ਕਿਸੇ ਤਲਾਸ਼ ਵਿੱਚ ਭੱਜੇ ਫਿਰਦੇ ਰਹਿੰਦੇ ਹਾਂ ਅਸੀਂ, ਜਿਵੇਂ ਬਹੁਤ ਬਿਜ਼ੀ ਹੋਈਏ। ਸਮਝ ਨਹੀਂ ਆਉਂਦੀ ਕੀ ਭਾਲਦੇ ਹਾਂ, ਉਲਝੇ ਰਹਿੰਦੇ ਹਾਂ, ਮਨ ਦਾ ਚੈਨ ਖੋ ਕੇ .....। ਅੱਜ ਰਿਸ਼ਤੇਦਾਰੀਆਂ 'ਚ ਜਾਣ ਤੋਂ ਪਹਿਲਾਂ ਫੋਨ ਕਰ ਕੇ ਦੱਸਣਾ ਪੈਂਦਾ, ਓਹ ਵੀ ਦਿਨ ਹੁੰਦੇ ਸੀ ਜਦੋਂ ਬਨੇਰੇ ਕਾਂ ਬੋਲਦਾ ਸੁਣ ਕੇ ਉਡੀਕਦੇ ਸੀ ਕਿ ਕਿਹੜਾ ਰਿਸ਼ਤੇਦਾਰ ਆਵੇਗਾ?? ਬੜਾ ਚਾਅ ਮੰਨਿਆ ਜਾਂਦਾ ਸੀ। ਅੰਤਾਂ ਦੇ ਕੰਮ ਧੰਦਿਆਂ ਚੋਂ ਨਿਕਲ ਕੇ ਵੀ ਇੱਕ ਦੂਜੇ ਦੀ ਸਾਰ ਲੈਂਦੇ ਸੀ ਤੇ ਅੱਜ ਵਿਹਲੇ ਵੀ ਬਿਜੀ ਰਹਿੰਦੇ ਹਾਂ। ਸੱਚ ਹੀ ਕਿਹਾ ਗੁਰਦਾਸ ਮਾਨ ਜੀ ਨੇ ਸੱਚੇ ਪਾਤਸ਼ਾ ਵਾਹਿਗੁਰੂ ਜਾਣੇ, ਕੀ ਬਣੂ ਦੁਨੀਆਂ ਦਾ................

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)
9914348246

ਨਵੀਂ ਸਰਕਾਰ, ਨਵੀਂ ਆਸ - ਜਸਪ੍ਰੀਤ ਕੌਰ ਮਾਂਗਟ,

ਹਰ ਵਾਰ ਇਹੀ ਹੁੰਦਾ, ਜਨਤਾ ਲਾਉਂਦੀ ਏ ............ ਸਰਕਾਰ ਤੇ ਨਵੀਂ ਆਸ ................ ਹਰ ਵਾਰ ਹੱਥ ਲੱਗਦੀ ਏ ਨਿਰਾਸ਼ਾ ............. ਬੇਰੁਜ਼ਗਾਰੀ, ਕਿਸਾਨਾਂ ਦੀਆਂ ਮੰਗਾਂ, ਸਕੂਲੀ ਅਧਿਆਪਕਾਂ, ਆਂਗਨਵਾੜੀ ਵਰਕਰਾਂ, ਪਾਣੀਆਂ ਦੇ ਮਸਲੇ ਜਿਹੇ ਅਨੇਕਾਂ ਮੁੱਦੇ ਹਨ ................... ਜਿਹਨਾਂ ਦਾ ਹੱਲ ਪੂਰੀ ਤਰ੍ਹਾਂ ਨਹੀਂ ਕਰਦੀ ਸਰਕਾਰ ............... ਲੋਕ ਅੱਕ ਜਾਂਦੇ ਹਨ ਆਪਣੀਆਂ ਸਮੱਸਿਆਵਾਂ ਨੂੰ ਦੇਖ-ਦੇਖ ................ ਕਿਉਂਕਿ ਹੋਰ ਕਿਹਦੇ ਵੱਲ ਦੇਖਣ ਜੇ ਸਾਡੀ ਸਰਕਾਰ ਨਹੀਂ ਸੁਣਦੀ ਤਾਂ ……………? ਕਿੱਤੇ ਕਾਂਗਰਸ, ਕਿੱਤੇ ਅਕਾਲੀ-ਭਾਜਪਾ ਤੇ ਹੋਰ ਕਈ ਨਵੀਆਂ ਪਾਰਟੀਆਂ ਹਰ ਵਾਰ ਵੋਟਾਂ ਵੇਲੇ ਇਹੀ ਤਸੱਲੀ ਦਿਵਾਉਂਦੀਆਂ ਹਨ ਕਿ ਅਸੀਂ ਕਰਾਂਗੇ ਹਰ ਮਸਲੇ ਦਾ ਹੱਲ ................... ਅਸੀਂ ਸੁਣਾਂਗੇ ਜਨਤਾ ਦੀ ............ ਅਸੀ ਉਠਾਵਾਂਗੇ ਗੰਭੀਰ ਮੁੱਦੇ .................। ਪਰ ਲੋਕਾਂ ਦੀਆਂ ਆਸਾਂ ਟੁੱਟਦਿਆਂ ਦੇਰ ਨਹੀਂ ਲੱਗਦੀ ..............। ਜੇ ਦੇਖਿਆ ਜਾਵੇ ਤਾਂ ਅਕਾਲੀ-ਭਾਜਪਾ ਸਰਕਾਰ ਨੇ ਲੋਕਾਂ ਦੀਆਂ ਕੁਝ ਮੁਸ਼ਕਿਲਾਂ ਹੱਲ ਕੀਤੀਆਂ ............... ਪਰ ਕਾਂਗਰਸ ਨੇ ਉਨੀਆਂ ਵੀ ਨਹੀਂ .................. ਦੇਖਣ 'ਚ ਇਹੀ ਆਉਂਦਾ ਹੈ ਕਿ ਕਾਂਗਰਸ ਨੂੰ ਲੈ ਕੇ  ਲੋਕਾਂ 'ਚ ਜਿਆਦਾ ਨਰਾਜ਼ਗੀ ਹੈ ..............। ਨੌਕਰੀ ਪੇਸ਼ੇ ਵਾਲਿਆਂ ਨੂੰ ਵੇਲੇ ਸਿਰ ਤਨਖਾਹਾਂ ਨਹੀਂ, ਕਿਸਾਨਾਂ ਨੂੰ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ .................. ਬਹੁਤ ਸਾਰੇ ਅਜਿਹੇ ਗੰਭੀਰ ਮੁੱਦਿਆਂ ਤੇ ਕਾਂਗਰਸ ਸਰਕਾਰ ਤੋਂ ਜਨਤਾ ਨਿਰਾਸ਼ ਹੋਈ ਹੈ ...................। ਚਲਾਈ ਗਈ ਮੁਹਿੰਮ, "ਰੁਜ਼ਗਾਰ ਨਹੀਂ ਵੋਟ ਨਹੀਂ" ਨੂੰ ਭਰਮਾਂ ਹੁੰਗਾਰਾ ਮਿਲ ਰਿਹਾ ..................। ਲੋਕ ਆਪਣੇ ਹੀ ਦੇਸ਼ ਭਾਰਤ ਤੋਂ ਬਿਹਤਰ ਵਿਦੇਸ਼ਾ 'ਚ ਜਾ ਕੇ ਵੱਸਣਾ ਸਹੀ ਸਮਝਦੇ ਨੇ ................। ਜੇਕਰ ਸਾਡੀਆਂ ਸਰਕਾਰਾਂ ਰੁਜ਼ਗਾਰ, ਸਹੂਲਤਾਂ, ਵਧੀਆਂ ਰੂਲ ਅਤੇ ਸਾਫ਼-ਸਫਾਈ ਜਿਹੇ ਬਹੁਤ ਸਾਰੇ ਮਸਲੇ ਹੱਲ ਕਰੇ ਤਾਂ ਆਪਣਾ ਦੇਸ਼ ਛੱਡ ਕੇ ਜਾਣਦੀ ਜ਼ਰੂਰਤ ਨਹੀਂ ...................। ਵੋਟਾਂ ਨੂੰ ਲੈ ਕੇ ਭਾਰਤ ਵਿੱਚ ਘਮਸਾਨ ਮੱਚਿਆ ਪਿਆ ............... ਕਿਧਰੇ ਰੈਲੀਆਂ, ਜਿੱਥੇ ਕਿਧਰੇ ਵੀ ਨਾਹਰੇਬਾਜੀਆਂ ਪੂਰੇ ਜੋਰਾਂ ਤੇ ਚੱਲ ਰਹੀਆਂ ਹਨ ................ ਵੋਟਾਂ 'ਚ ਖੜ੍ਹੇ ਅਕਾਲੀ-ਭਾਜਪਾ ਲਈ ਫਿਲਮੀ ਹੀਰੋ ਸਨੀ ਦਿਉਲ ਨੂੰ ਲੈ ਕੇ ਅਲੱਗ-ਅਲੱਗ ਰਾਇ ਦੇ ਰਹੇ ਹਨ ਲੋਕ .............। ਇੰਨਾਂ ਤਾਂ ਸਭ ਜਾਣਦੇ ਹਨ ਕਿ ਸਨੀ ਦਿਉਲ ਪੰਜਾਬ ਦਾ ਬਹੁਤ ਹਰਮਨ ਪਿਆਰਾ ਹੀਰੋ ਰਿਹਾ ਤੇ ਨੇਤਾ ਵੀ ਬਣੇਗਾ ਤਾਂ ਉਮੀਦਾਂ ਤੇ ਖਰਾ ਉਤਰੇ ...........। ਇਹੀ ਆਸ ਕਰਦੇ ਹਾਂ ...............। ਦੇਖਦੇ ਹਾਂ, ਕਿਹੜੀ ਨਵੀਂ ਸਰਕਾਰ ਬਣੇਗੀ .............। ਵਾਅਦੇ ਪੂਰੇ ਕਰੇਗੀ ................

ਜਸਪ੍ਰੀਤ ਕੌਰ ਮਾਂਗਟ,
ਬੇਗੋਵਾਲ , ਦੋਰਾਹਾ(ਲੁਧਿਆਣਾ)
ਮੋਬਾਇਲ ਨੰਬਰ : 99143-48246

ਰਿਸ਼ਤੇ ਰੂਹਾਂ ਦੇ - ਜਸਪ੍ਰੀਤ ਕੌਰ ਮਾਂਗਟ

ਏਨੇ ਵੀ ਨਹੀਂ ਸੋਖੇ
ਜੋ ਤੂੰ ਲੱਭਦੀ ਏਂ
ਭਾਲਦਿਆਂ ਨਹੀਂ ਮਿਲਦੇ
ਰਿਸ਼ਤੇ ਰੂਹਾਂ ਦੇ

ਰੱਬ ਦੇ ਨਾਂ ਵਰਗੇ
ਤਪਦੀ ਲੋਅ ਵਿੱਚ ਛਾਂ ਵਰਗੇ
ਨਾਲ ਨਸੀਬਾਂ ਮਿਲਦੇ
ਰਿਸ਼ਤੇ ਰੂਹਾਂ ਦੇ

ਰਹਿ ਜੇ ਸਾਂਝ ਦਿਲਾਂ ਦੀ
ਖਿੜੇ ਰੁੱਤ ਮੁਹੱਬਤਾਂ ਦੀ
ਫਾਸਲੇ ਮਿਟਾਵਣ
ਰਿਸ਼ਤੇ ਰੂਹਾ ਦੇ

ਮਹਿਕਾਂ ਵੰਡਦੇ ਰਹਿਣ
ਸਦਾ ਬਹਾਰ ਜਿਹੇ
ਮਾਂਗਟ ਜੇ ਮਿਲ ਜਾਵਣ
ਰਿਸ਼ਤੇ ਰੂਹਾਂ ਦੇ

ਜਸਪ੍ਰੀਤ ਕੌਰ ਮਾਂਗਟ,
ਬੇਗੋਵਾਲ ਦੋਰਾਹਾ (ਲੁਧਿਆਣਾ),
ਮੋਬਾਇਲ ਨੰਬਰ 99143-48246

ਜ਼ੱਦੀ ਸਰਦਾਰ / ਦਿਲਪ੍ਰੀਤ ਢਿੱਲੋਂ - ਜਸਪ੍ਰੀਤ ਕੌਰ ਮਾਂਗਟ

ਸਾਡਾ ਸਾਰਿਆਂ ਦਾ ਚਹੇਤਾ ਤੇ ਹਰਮਨ ਪਿਆਰਾ, “ਗਾਇਕ ਤੇ ਐਕਟਰ” ਦਿਲਪ੍ਰੀਤ ਢਿੱਲੋਂ ਨੂੰ ਮਿਲ ਕੇ ਰੂਹ ਖੁਸ਼ ਹੋ ਗਈ ਮੇਰੀ ................ 23 ਅਪ੍ਰੈਲ ਨੂੰ ਮੇਰੇ ਭਰਾ ਕੁਲਵੀਰ ਸੇਖੋਂ ਅਤੇ ਸਤਿੰਦਰਜੀਤ (ਸਿੰਦਾ) ਜੋ ਦਿਲਪ੍ਰੀਤ ਦੇ ਬੜੇ ਕਰੀਬੀ ਹਨ, ਇਹਨਾਂ ਨੇ ਮੇਰੀ ਦਿਲਪ੍ਰੀਤ ਢਿੱਲੋਂ ਨਾਲ ਮੁਲਾਕਾਤ ਕਰਵਾਈ। ਇਸ ਨਾਚੀਜ਼  ਨੇ ਆਪਣੀ ਕਿਤਾਬ, “ਰਿਸ਼ਤੇ ਰੂਹਾਂ ਦੇ” ਦਿਲਪ੍ਰੀਤ ਢਿੱਲੋਂ  ਦੇ ਹੱਥਾਂ ’ਚ ਸੌਂਪੀ ................। ਗਾਇਕ ਦਿਲਪ੍ਰੀਤ ਨੂੰ ਮਿਲ ਕੇ ਅਪਾਰ ਸੌਹਰਤ ਦਾ ਘਮੰਡ ਕਿਤੇ ਨਜ਼ਰ ਨਹੀਂ ਆਇਆ ................। ਬਹੁਤ ਹੀ ਮਿਲਣਸਾਰ ਅਤੇ ਸਤਿਕਾਰ ਦੇਣ ਚ ਪਹਿਲ ਕਦਮੀਂ ਦੇਖਣ ਨੂੰ ਮਿਲੀ ................।
ਹੁਣ ਤੱਕ ਆਏ ਅਣਗਿਣਤ ਗੀਤ ................ Picka, Yaaran da Group ਨਵਾ ਗੀਤ ਬਹਿਮ, Gunday & Gunday Return, Gulab, Watch, Red Rose ................ ਆਦਿ ਚਰਚਾ 'ਚ ਰਹੇ ................। ਪਿੰਡ ਮਾਨੂੰਪੁਰ (ਖੰਨਾ) 'ਚ ਰਿਹਾਇਸ਼ ਹੋਣ ਕਰਕੇ ਉਸ ਇਲਾਕੇ ਦਾ ਬਹੁਤ ਮਾਣ ਵਧਾਇਆ ਦਿਲਪ੍ਰੀਤ ਢਿੱਲੋਂ ਨੇ ................ । ਖੰਨਾਂ ਸ਼ਹਿਰ ਅਤੇ ਵੱਖੋ-ਵੱਖਰੇ ਸ਼ਹਿਰਾਂ ਚ ਆਏ ਦਿਨ ਸ਼ੋਅ ਲੱਗਦੇ ਹਨ, ਦਿਲਪ੍ਰੀਤ ਦੇ ................। ਆਪਣੀ ਮਿਹਨਤ ਦੇ ਸਦਕਾ ਅੰਬਰੀ ਉਡਾਰੀਆਂ ਭਰ ਰਿਹਾ ਦਿਲਪ੍ਰੀਤ ਢਿੱਲੋਂ ................ ਵਧੀਆਂ ਆਵਾਜ਼ ਦਾ ਮਾਲਿਕ, ਗੀਤ ਅਜਿਹੇ ਗਾਉਂਦਾ ਕਿ ਸਿੱਧੇ ਦਿਲ 'ਚ ਉਤਰ ਜਾਂਦੇ ਹਨ ਅਤੇ ਸੁਣਨ ਵਾਲੇ ਵਾਰ-ਵਾਰ ਸੁਣਨਾਂ ਪਸੰਦ ਕਰਦੇ ਹਨ। ਗਾਉਣ ਦੇ ਨਾਲ-ਨਾਲ ਪੰਜਾਬੀ ਫਿਲਮਾਂ 'ਚ ਬਤੌਰ ਐਕਟਰ ਕੰਮ ਕਰ ਚੁੱਕਾ ਦਿਲਪ੍ਰੀਤ ਢਿੱਲੋਂ ਨਵੀਂ ਫਿਲਮ ਜ਼ੱਦੀ  ਸਰਦਾਰ  ਲੈ ਕੇ ਹਾਜਿਰ ਹੋ ਰਿਹਾ ਜੋ ਕਿ 12 ਜੁਲਾਈ ਨੂੰ ਸਿਨੇਮਾਂ ਘਰਾਂ ਦਾ ਸਿੰਗਾਰ ਬਣਨ ਜਾਂ ਰਹੀ ਹੈ ................। ਇਸ ਫਿਲਮ ਤੋਂ ਪਹਿਲਾਂ ਵੀ ਵਧੀਆ ਕਹਾਣੀਆਂ ਤੇ ਕੰਮ ਕਰ ਚੁੱਕਾ ਦਿਲਪ੍ਰੀਤ ਢਿੱਲੋਂ ................। ਛੋਟਾ ਭਰਾ ਜੋਬਨ ਢਿੱਲੋਂ ਵੀ ਨਾਮਵਰ ਗਾਇਕਾਂ 'ਚ ਸ਼ਾਮਿਲ ਹੋ ਚੁੱਕਾ ਹੈ, ਸਰੋਤਿਆਂ ਦੀ ਕਚਿਹਰੀ 'ਚ ਆਇਆ ਜੋਬਨ ਢਿੱਲੋਂ ਦਾ ਗੀਤ, " ਅਪਰੋਚ" ਕਮਾਲ ਕਰ ਗਿਆ ................ ਜ਼ੱਦੀ ਸਰਦਾਰ ਬਹੁਤ ਹੀ ਲਾਜ਼ਵਾਬ ਵਿਸ਼ੇ ਤੇ ਬਣੀ ਫਿਲਮ ਹੈ, ਜਿਸ ਵਿੱਚ ਦਿਲਪ੍ਰੀਤ ਢਿੱਲੋਂ, ਸਿੱਪੀ ਗਿੱਲ, ਗੱਗੂ ਗਿੱਲ ਅਤੇ ਹੌਬੀ ਧਾਲੀਵਾਲ ਤੋਂ ਇਲਾਵਾ ਹੋਰ ਕਈ ਵਧੀਆ ਕਲਾਕਾਰਾਂ ਨੇ ਭੂਮਿਕਾ ਨਿਭਾਈ ਹੈ ................। ਸਾਫ਼ - ਸੁਥਰੀ ਅਤੇ ਚੰਗੀ ਸੇਧ ਦੇਣ ਵਾਲੀ ਕਹਾਣੀ ਤੇ ਫਿਲਮ ਬਣੀ ਹੈ ................ ਜ਼ੱਦੀ ਸਰਦਾਰ। ਆਪਣੇ ਪਰਿਵਾਰਾਂ ਅਤੇ ਦੋਸਤਾਂ – ਮਿੱਤਰਾਂ ਨਾਲ ਸਿਨੇਮਾਂ ਘਰਾਂ 'ਚ ਜਾ ਕੇ ਜਰੂਰ ਦੇਖਣੀ। ਐਨਾਂ ਅੰਦਾਜਾ ਤਾਂ ਜ਼ਰੂਰ ਹੈ ਕਿ ਲੋਕਾਂ ਦਾ ਭਰਮਾਂ ਹੁੰਗਾਰਾ ਮਿਲੇਗਾ ਦਿਲਪ੍ਰੀਤ ਢਿੱਲੋਂ ਦੀ ਇਸ ਪੰਜਾਬੀ ਫਿਲਮ ਨੂੰ ................ ਕਿਉਂਕਿ ਆਪਣੇ ਹੁਨਰ ਅਤੇ ਮਿਹਨਤ ਨਾਲ ਦੁਨੀਆਂ ਦਾ ਚਹੇਤਾ ਹੈ ਗਾਇਕ ਤੇ ਐਕਟਰ, ਦਿਲਪ੍ਰੀਤ ਢਿੱਲੋਂ, ਪ੍ਰਮਾਤਮਾਂ ਕਰੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ, ਆਪਣੇ ਗੀਤਾਂ ਅਤੇ ਫਿਲਮਾਂ ਨਾਲ ................ ਦਿਲਪ੍ਰੀਤ ਢਿੱਲੋਂ
ਜਸਪ੍ਰੀਤ ਕੌਰ ਮਾਂਗਟ,
ਬੇਗੋਵਾਲ (ਦੋਰਾਹਾ),
                99143-48246

ਗੋਲਡ ਰਿਕੌਡਰ, ਗੁਰੀ ਮਾਂਗਟ - ਜਸਪ੍ਰੀਤ ਕੌਰ ਮਾਂਗਟ

ਸੱਚ ਹੀ ਕਹਿੰਦੇ ਨੇ, ਕਹਿਣ ਵਾਲੇ ਕਿ ਜਿੰਨਾਂ ਨੂੰ ਜਿੰਦਗੀ 'ਚ ਕੁਝ ਅਲੱਗ ਕਰਨ ਦੀ ਤਾਂਘ ਹੋਵੇ, ਉਹ ਜ਼ਿੰਦਗੀ ਦੇ ਰੁਝੇਮਿਆਂ ਵਿਚੋਂ ਵੀ ਸਮਾਂ ਕੱਢ ਹੀ ਲੈਂਦੇ ਹਨ......। ਅਜਿਹੀ ਕੋਸ਼ਿਸ਼ ਵਿੱਚ ਰਹਿੰਦਾ ਹੈ, "ਗੁਰੀ ਮਾਂਗਟ ਬੇਗੋਵਾਲ" ......। ਮਾਤਾ ਦਵਿੰਦਰ ਕੌਰ ਅਤੇ ਪਿਤਾ ਪਵਿੱਤਰ ਸਿੰਘ ਦੇ ਘਰ ਜਨਮੇਂ, "ਗੁਰੀ ਮਾਂਗਟ ਦਾ ਸੰਗੀਤ ਅਤੇ ਸਭਿਆਚਾਰ ਨਾਲ ਖਾਸ ਨਾਤਾ ਰਿਹਾ ਹੈ। ਗੋਲਡ ਰਿਕੌਰਡ ਕੰਪਨੀ ਦਾ ਮਾਲਿਕ 'ਗੁਰੀ ਮਾਂਗਟ" ਕਈ ਗੀਤ ਪ੍ਰਡਿਊਸ ਕਰ ਚੁੱਕਾ ਹੈ। ਇਹਨਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਨ ਛੋਟੇ ਭਰਾਂ ਨਵਜੀਤ ਸਿੰਘ ਮਾਂਗਟ ਕਹਿੰਦੇ ਹਨ ਭਰਾਂ ਬਰਾਬਰ ਦੀ ਬਾਂਹ ਹੁੰਦਾ ਹੈ, ਰੱਬ ਕਰੇ ਇਹਨਾਂ ਭਰਾਵਾਂ ਦਾ ਆਪਸੀ ਸਹਿਯੋਗ ਬਣਿਆ ਰਹੇ। ਗੁਰੀ ਮਾਂਗਟ ਦੇ ਪ੍ਰਡਿਊਸਰ ਦੇ ਕਾਰਜ਼ਕਾਲ ਚੱਲਦਿਆਂ ਕਈ ਸਿੰਗਰ ਚਰਚਾ ਦਾ ਵਿਸ਼ਾਂ ਬਣੇ ਹਨ, ਜਿਹਨਾਂ 'ਚ ਸ਼ਾਮਿਲ ਗਾਇਕ ਮਨਪ੍ਰੀਤ ਸ਼ੇਰਗਿੱਲ ਅਤੇ ਪਿੰਡ ਬੇਗੋਵਾਲ ਤੋਂ ਗਾਇਕ ਐਮ ਰਹਿਮਾਨ ਕੁਝ ਸਮਾਂ ਪਹਿਲਾਂ ਹੀ, ਗੋਲਡ ਰਿਕੌਡ ਵੱਲੋਂ ਤਿਆਰ ਗੀਤ, 'ਝੂਠੀਏ'  ਬੜਾ ਚਰਚਾ 'ਚ ਰਿਹਾ ਜਿਸ ਗੀਤ ਨੂੰ ਆਵਾਜ਼ ਐਮ ਰਹਿਮਾਨ ਨੇ ਦਿੱਤੀ ਸੀ........। ਪਿਆਰ-ਮੁਹੱਬਤ ਦੇ ਝੂਠ ਨੂੰ ਦਰਸਾਉਦਾ ਗੀਤ "ਝੂਠੀਏ" ਦਿਲਾਂ ਨੂੰ ਛੂ ਗਿਆ........। 'ਗੁਰੀ ਮਾਂਗਟ' ਦਾ ਵਿਦੇਸ਼ਾ ਵਿੱਚ ਆਉਣਾ-ਜਾਣਾ ਆਮ ਰਹਿੰਦਾ ਹੈ ਤੇ ਪਿੰਡ ਬੇਗੋਵਾਲ 'ਚ ਵਧੀਆਂ ਸੁਭਾਅ ਅਤੇ ਸਾਝਤਾ ਨੂੰ ਲੈ ਕੇ ਸਤਿਕਾਰ ਦਾ ਹੱਕਦਾਰ ਹੈ........। ਸਾਨੂੰ ਮਾਣ ਹੈ ਕਿ ਪਿੰਡ ਬੇਗੋਵਾਲ ਦੇ ਵਾਸੀ ਅਸੀਂ ਕਈ ਜਾਣੇ, ਸੰਗੀਤ, ਸਾਹਿਤ ਅਤੇ ਸਭਿਆਚਾਰ ਨਾਲ ਜੁੜੇ ਹੋਏ ਹਾਂ ........ । ਰੱਬ ਸਾਨੂੰ ਪਿੰਡ ਬੇਗੋਵਾਲ ਦੇ ਵਾਸੀਆਂ ਅਤੇ ਸਾਰੇ ਪ੍ਰਸੰਸਕਾਂ ਤੋਂ ਸਤਿਕਾਰ ਨਾਲ ਨਵਾਜ਼ੀ ਰੱਖੇ......। 'ਗੁਰੀ ਮਾਂਗਟ' ਨੇ ਛੋਟੀ ਉਮਰੇ ਵੱਡੀਆਂ ਪੁਲਾਗਾਂ ਪੁੱਟੀਆਂ ਹਨ, ਕਈ ਗੀਤਾਂ ਤੋਂ ਬਾਅਦ ਹੁਣ ਪੰਜਾਬੀ ਫਿਲਮ ਲੈ ਕੇ ਆਉਣ ਦੀ ਤਿਆਰੀ ਵਿੱਚ ਹੈ। ਜੋ ਇੱਕ ਚੰਗੇ ਵਿਸ਼ੇ ਤੇ ਬਣੇਗੀ......। ਪ੍ਰਮਾਤਮਾਤ ਕਰੇ ਇਹ ਫਿਲਮ ਏਨੀ ਚੱਲੇ ਕਿ 'ਗੁਰੀ ਮਾਂਗਟ' ਦੀ ਪਛਾਣ ਵਿੱਚ ਵਾਧਾ ਕਰੇ .........।

ਜਸਪ੍ਰੀਤ ਕੌਰ ਮਾਂਗਟ,
ਬੇਗੋਵਾਲ ਦੋਰਾਹਾ (ਲੁਧਿਆਣਾ),
ਮੋਬਾਇਲ ਨੰਬਰ 99143-48246

09 April 2019

ਗਿੱਧੇ ਦਾ ਕੋਚ, ''ਰੋਹੀ ਰਾਮ'' ਬੇਗੋਵਾਲ - ਜਸਪ੍ਰੀਤ ਕੌਰ ਮਾਗਟ

ਮੁਟਿਆਰਾ ਦਾ ਗਿੱਧਾ ਸਦਾ ਹੀ ਪੰਜਾਬ ਦੀ ਸ਼ਾਨ ਰਿਹਾ ਹੈ ਅਤੇ ਰਹੇਗਾਂ ਵੀ............ ਪਰ ਗਿੱਧਾ ਸਿਖਉਣ ਵਾਲਾ ਆਪ ਗਿੱਧੇ 'ਚ ਮਾਹਿਰ ਹੋਵੇ ਤਾਂ ਚਾਰ-ਚੰਨ ਲੱਗ ਜਾਂਦੇ ਹਨ......। ਪਿੰਡ ਬੇਗੋਵਾਲ ਦਾ ਰਹਿਣ ਵਾਲ ਰੋਹੀ ਰਾਮ ਜੋ ਗਿੱਧਾ ਗਰੁੱਪ ਨਾਲ ਪ੍ਰੋਗਰਾਮਾਂ ਦੀ ਸ਼ਾਨ ਵਧਾਉਂਦਾ ਹੈ ਬੜਾ ਮਾਹਿਰ ਕੋਚ ਹੈ.........। 20-06-1976 ਨੂੰ ਮਾਤਾ ਮੁਖਤਿਆਰ ਕੌਰ ਪਿਤਾ ਸਦੀਕ ਮਹੁੰਮਦ ਦੇ ਘਰ ਜਨਮੇ ਰੋਹੀ ਰਾਮ ਪੰਜ ਭੈਣਾਂ ਦਾ ਭਰਾ ਹੈ। ਰੋਹੀ ਰਾਮ ਦੇ ਦੋਨੇਂ ਭਰਾਵਾਂ ਵਿੱਚੋਂ ਉਹਨਾਂ ਤੋਂ ਛੋਟਾ ਭਰਾ ਇਕਬਾਲ ਮਹੁੰਮਦ ਵੀ ਗਿੱਧਾ ਗਰੁੱਪ ਚਲਾਉਦਾ ਹੈ ਜੋ ਵੱਖ-ਵੱਖ ਸਟੇਜਾਂ ਤੇ ਸ਼ੋਅ ਕਰ ਚੁੱਕੇ ਹਨ ਅਤੇ ਛੋਟਾ ਭਰਾ 'ਮਹੁੰਮਦ ਰਹਿਮਾਨ' (ਗਾਇਕ ਐਮ ਰਹਿਮਾਨ) ਦੇ ਨਾਂ ਨਾਲ ਮਸ਼ਹੂਰ ਹੈ। ਜਿਹਨਾਂ ਦੇ ਕਈ ਗੀਤ ਆ ਚੁੱਕੇ ਹਨ.........। ਰੋਹੀ ਰਾਮ  ਪਿੰਡ ਬੇਗੋਵਾਲ 'ਚ ਆਪਣੇ ਚੰਗੇ ਸੁਭਾਅ ਅਤੇ ਦਿਲੋਂ ਸਭ ਨਾਲ ਸ਼ਾਂਝ ਰੱਖਣ ਸਦਕਾ ਜਾਣਿਆ ਜਾਦਾ ਹੈ ਜਿਹਨਾਂ ਨੂੰ ਘਰ ਪਰਿਵਾਰ ਅਤੇ ਬਾਹਰੋਂ ਮਾਣ-ਸਤਿਕਾਰ ਹਾਸਿਲ ਹੈ............। ਪਿੰਡ ਬੇਗੋਵਾਲ (ਦੋਰਾਹਾ/ਲੁਧਿਆਣਾ) ਵਿਖੇ ਅਪਣੀ ਪਤਨੀ ਅਤੇ ਬੱਚਿਆਂ ਨਾਲ ਰਹਿੰਦੇ 'ਰੋਹੀ ਰਾਮ' ਜੀ ਅੱਜ ਵੀ ਭਰਾਵਾਂ ਭਾਬੀਆਂ, ਬੱਚਿਆਂ ਅਤੇ ਮਾਤਾ-ਪਿਤਾ ਦੇ ਨਾਲ ਇਕੱਠ 'ਚ ਰਹਿ ਰਹੇ ਹਨ। ਜਿਹਨਾਂ ਦੇ ਪਰਿਵਾਰ ਦੀ ਸਾਂਝ ਅਤੇ ਭਾਈਚਾਰੇ ਤੋਂ ਹੋਰਾਂ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ.........। ਪਰਿਵਾਰਾਂ ਦੇ ਅਜਿਹੇ ਇਕੱਠ ਅੱਜ-ਕੱਲ ਦੇਖਣ ਨੂੰ ਬਹੁਤ ਘੱਟ ਮਿਲਦੇ ਹਨ ............। ਰੋਹੀ ਰਾਮ ਜੀ ਨੂੰ ਗਿੱਧਿਆ 'ਚ ਬਹੁਤ ਮੁਹਾਰਤ ਹਾਸਿਲ ਹੈ ਅਤੇ ਵਿਰਸੇ ਤੋਂ ਸੰਗੀਤ ਦੀ ਦੁਨੀਆਂ ਨਾਲ ਇਹਨਾਂ ਦਾ ਨਾਤਾ ਰਿਹਾ ਹੈ .........। ਗਿੱਧਾਂ ਦਾ ਬਹੁਤ ਹੀ ਵਧੀਆਂ ਕੋਚ ਰੋਹੀ ਰਾਮ ਵੱਖ-ਵੱਖ ਸਕੂਲਾਂ ਕਾਲਜਾਂ ਅਤੇ ਅਨੇਕਾ ਪ੍ਰੋਗਰਾਮਾ 'ਚ ਗਿੱਧੇ ਦੇ ਜੋਹਰ ਦਿਖਾ ਚੁੱਕੇ ਹਨ ਜਿਹਨਾਂ ਦੀ ਇਲਾਕੇ ਦੇ ਲੋਕਾਂ 'ਚ ਵੱਖਰੀ ਪਹਿਚਾਣ ਬਣੀ ਹੋਈ ਹੈ.........। ਰੱਬ ਕਰੇ ਰੋਹੀ ਰਾਮ ਦਾ ਗਿੱਧਾ ਗਰੁੱਪ ਦੀਆ ਸਟੇਜਾਂ ਤੇ ਧੂੰਮਾਂ ਪੈਂਦੀਆਂ ਰਹਿਣ.........।

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ ਦੋਰਾਹਾ ਲੁਧਿਆਣਾ

ਫੁੱਲਕਾਰੀ (ਕਵਿਤਾ) - ਜਸਪ੍ਰੀਤ ਕੌਰ ਮਾਂਗਟ

ਆ ਕਿਤੇ ਬਹਿ ਕੱਢ ਲਈਏ,
ਸਖੀਏ ਨੀ ਫੁੱਲਕਾਰੀ ਆਪਾਂ।
ਸੋਹਣੇ-ਸੋਹਣੇ ਫੁੱਲਾਂ ਵਾਲੀ
ਸਾਂਭ-ਸਾਂਭ ਕੇ ਰੱਖਣੀ ਏ ਫੁੱਲਕੀ ਆਪਾਂ।
ਕੱਢਣੀ ਫੁੱਲਕਾਰੀ ਨਾਲੇ ਕਰਾਂਗੇ,
ਦਿਲ ਦਿਆਂ ਗੱਲਾਂ ਨੀ।
ਲਵਾਂਗੀਆਂ ਫਰੋਲ ਜਿਹੜੇ,
ਦੁੱਖ ਮਾਰਦੇ ਛੱਲਾਂ ਨੀ।
ਬੜੇ ਹੀ ਸੋਖਮ ਕੱਟ,
ਇਕ ਜਿੰਦ ਗੁਜਾਰੀ ਆਪਾਂ।
ਆ ਕਿਤੇ ਬਹਿ ਕੱਢ ਲਈਏ,
ਸਖੀਏ ਨੀ ਫੁੱਲਕਾਰੀ ਆਪਾਂ।
ਮਾਪਿਆਂ ਧੀਆਂ ਲਾਲਡੀਆਂ ਨੂੰ,
ਬਥੇਰੇ ਗੁਣ ਸਿਖਾਏ ਨੇ।
ਉਹ ਗੁਣ ਜਿੰਦਗੀ ਵਿੱਚ,
ਬੜੇ ਹੀ ਕੰਮੀ ਆਏ ਨੇ।
ਤਨ ਦਾ ਗਹਿਣਾ ਸੌਕੇ ਨਾਲੇ
ਉੜ ਲੈਣੀ ਫੁੱਲਕਾਰੀ ਆਪਾਂ।
ਕਿਸੇ ਟਿਕਾਣੇ ਰੀਜਾਂ ਲਾ-ਲਾ
ਕੱਢਣੀ ਏ ਫੁੱਲਕਾਰੀ ਆਪਾਂ।
ਕਰ ਰੱਖੀਆਂ ਅਪਣੇ ਤੇ,
ਰੱਬ ਨੇ ਬੜੀਆਂ ਮਿਹਰਾਂ।
ਦੁੱਖ-ਸੁੱਖ ਵੀ ਕੱਟ ਲੈਣਾ,
ਆਵੇ ਰਾਂਹੀ ਜਿਹੜਾ ।
ਬੜੇ ਹੀ ਜ਼ਨਮ ਹੰਢਾਉਂਦੀ,
‘ਮਾਂਗਟ’ ਜੋ ਪਾਈ ਆਪਾਂ।
ਆ ਕਿਤੇ ਬਹਿ ਕੱਢ ਲਈਏ,
ਸਖੀਏ ਨੀ ਫੁੱਲਕਾਰੀ ਆਪਾਂ।

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ ਦੋਰਾਹਾ(ਲੁਧਿਆਣਾ)
99143-48246

ਪੁਰਾਣੀ ਤੇ ਨਵੀਂ ਪੀੜ੍ਹੀ - ਜਸਪ੍ਰੀਤ ਕੌਰ ਮਾਂਗਟ

ਦਿਨੋ-ਦਿਨੋ ਸਮੇਂ ਬਦਲਦੇ ਆਏ ਨੇ ………. ਕਦੇ ਵੇਲੇ ਹੋਰ ਹੁੰਦੇ ਸੀ ਅਤੇ ਅੱਜ਼ ਹੋਰ ਨੇ ……….। ਸਾਲਾ ਪਹਿਲਾਂ ਮਨੋ –ਮਨੀ ਸਭ ਦੀਆਂ ਭਾਵਨਾਵਾਂ ਇਕੋ-ਜਹੀਆਂ ਹੁੰਦੀਆਂ ਸੀ ਜਿਵੇਂ ਦੁਨੀਆਂ ਇਕੋ ਰੰਗ ਵਿੱਚ ਰੰਗੀ ਹੋਈ ਜਾਪਦੀ ਸੀ………. ਸਾਝਾਂ ਹੁੰਦੀਆਂ ਸੀ ਏਕਤਾ ਹੁੰਦੀ  ਸੀ ……….। ਸੱਥਾਂ ਚ ਬੈਠ ਜੋ ਰੋਣਕਾਂ ਲੱਗਦੀਆਂ ਸੀ ਉਹ ਅੱਜ਼ ਕਿਤੇ-ਕਿਤੇ ਹੀ ਨਸੀਬ ਹੁੰਦੀਆਂ ਹਨ ਉਹ ਵੀ ਪੁਰਾਣੇ ਬਜੁਰਗਾਂ ਚ ਨਾ ਕਿ ਅੱਜ ਦੀ ਨਵੀ ਪੀੜ੍ਹੀ ਚ ਜੋ ਕਿਸੇ ਮੋੜਤੇ ਬੋਹਤ ਥੱਲੇ ਜਾਂ ਕਿਸੇ ਬਜੁਰਗਾਂ ਦੀ ਸੱਥ ਚ ਮਿੱਟੀ ਤੇ ਬੈਠ ਕੇ ਰਾਜ਼ੀ ਨਹੀਂ ।ਬੇਸ਼ੱਕ ਅੱਜ ਦੇ ਨੌਜਵਾਨ ਵੀ ਆਪਣੇ ਦੋਸਤਾਂ ਮਿੱਤਰਾਂ ਚ ਬੈਠਦੇ ਉੱਠਦੇ ਹਨ,ਰੋਣਕਾਂ ਲਾਉਂਦੇ ਹਨ ……….। ਪਰ ਉਹ ਪੁਰਾਣੀ ਪੀੜ੍ਹੀ ਦੀ ਗੱਲ ਹੀ ਹੋਰ ਹੁੰਦੀ ਸੀ ਜੋ ਅੱਜ਼ ਵੀ ਉਵੇਂ ਨਜ਼ਰ ਆਉਂਦੀ ਏ ……….। ਅੱਜ਼ ਵੀ ਪੁਰਾਣੀ ਪੀੜ੍ਹੀ ਦੁਖ-ਸੁਖ ਦੀ ਸਾਂਝੀ ਹੈ ……….। ਇੱਕ ਦੂਜੇ ਦੇ ਬਹੁਤ ਨੇੜੇ ਹੈ ……….। ਜਦੋਂ ਕਦੇ ਇਹਨਾਂ ਨੂੰ ਸੱਥਾਂ ਚ ਬੈਠੇ ਦੇਖਦੇ ਹਾਂ ……….। ਬਹੁਤ ਵਧੀਆਂ ਲਗਦਾ ਏ ……….। ਨਵੀਂ ਪੀੜ੍ਹੀ ਤੇ ਵਾਰੀ ਜਾਵਾਂ ਕਿ ਇਹ ਨੋਜਵਾਨ ਨਸ਼ੇ ਤੋਂ ਦੂਰ ਹਨ ……….। ਜ਼ਦਕਿ ਇਹਨਾਂ ਤੋਂ ਵੱਡੇ ਗੱਭਰੂ ਨਸ਼ੇ ਦੇ ਬਹੁਤ ਆਦੀ ਹੋਏ ਪਾਏ ਗਏ। ਕੁਝ ਸਾਲਾਂ ਤੋਂ ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ ਵਿਚ ਫਸੀ। ਜਿਸ ਕਾਰਨ ਪੰਜਾਬ ਬਹੁਤ ਨੁਕਸਾਨ ਹੋਇਆ ………. । ਪਰ ਅੱਜ਼ ਨਵੇਂ ਮੁੰਡੇ ਜੋ ਦੱਸਵੀ –ਬਾਰਵੀ ਕਲਾਸਾਂ ਪਾਸ ਕਰਕੇ ਵਧੀਆ ਕਿੱਤੇ ਅਤੇ ਨਵੀਆਂ ਰਾਹਾਂ ਚੁਣਨਾਂ ਚਾਹੁੰਦੇ ਹਨ ……….। ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਬੱਚੇ ਬੇਸੱਕ ਦੋਸਤਾਂ-ਮਿੱਤਰਾਂ ਨਾਲ ਖੜ੍ਹਦੇ-ਬਹਿੰਦੇ ਹਨ ਪਰ ਫੇਰ ਵੀ ਸਮਝਦਾਰੀ ਨਾਲ ਚੱਲਦੇ ਹਨ……….। ਇਹ ਨੌਜਵਾਨ ਪੀੜ੍ਹੀ ਪੁਰਾਣੀ ਪੀੜ੍ਹੀ ਚ ਬੈਠੇ-ਖੜੇ ਤਾਂ ਹੋਰ ਵੀ ਚੰਗਾਂ ਹੈ……….। ਇਹਨਾਂ ਨੂੰ ਜ਼ੋ ਸਿੱਖਣ ਨੂੰ ਮਿਲੇਗਾ ਉਹ ਕੱਲਿਆਂ ਕਦੇ ਨਹੀਂ ਮਿਲ ਸਕਦਾ ----।ਪੁਰਾਣੀ ਪੀੜ੍ਹੀ ਅੱਜ ਦੇ ਯੁੱਗ ਤੋਂ ਹੈਰਾਨ ਜਾਂਦੀ ਹੈ ਕਿਉਂਕਿ ਸਮਾਂ ਕਿਥੋਂ –ਕਿੱਥੇ ਪਹੁੰਚ ਗਿਆ ……….। ਅੱਜ਼ ਵੀ ਬਜ਼ੁਰਗ ਇਕੱਠੇ ਬੈਠੇ ਵਿਰਸੇ ਦੀਆਂ ਝਲਕਾਂ ਪੇਸ਼ ਕਰਦੇ ਹਨ ਅਤੇ ਉਮਰਾਂ ਹੰਢਾਅ ਰਹੇ ਹਨ ………. ਅਤੇ ਨਵੀਂ ਪੀੜ੍ਹੀ ਨੂੰ ਦਿਲੋਂ ਦੁਆਵਾਂ ਅਤੇ ਆਸ਼ਿਰਵਾਦ ਦਿੰਦੇ ਹਨ। ਨਵੀਂ ਪੀੜ੍ਹੀ ਨੂੰ ਸਮਾਂ ਕੱਢ ਕੇ ਇਹਨਾਂ ਕੋਲ ਹਾਜ਼ਰੀ ਲਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਇਹਨਾਂ ਦੀ ਰੂਹ ਖੁਸ਼ ਰਹੇ ………. ਅਤੇ ਬਹੁਤ ਕੁਝ ਸਿੱਖਣ ਨੂੰ ਮਿਲੇ ਜੋ ਗੱਲਾਂ ਸਾਨੂੰ ਸਾਡੇ ਵਿਰਸੇ ਨਾਲ ਜੋੜੀ ਰੱਖਣਗੀਆਂ ……….। ਨਵੀਂ ਪੀੜ੍ਹੀਂ ਚੋਂ ਜਿਹੜੇ ਵੀ ਪੁਰਾਣੀ ਪੀੜ੍ਹੀਂ ਨਾਲ ਸਹਿਮਤ ਹੋ –ਕੇ ਚੱਲਦੇ ਹਨ ਉਹ ਸਹੀ ਰਾਹਾਂ ਵੱਲ ਵੱਧਦੇ ਹਨ ਅਤੇ ਚਣੋਤੀਆਂ ਨੂੰ ਮਾਤ ਪਾਉਂਦੇ ਹਨ……….। ਸਲਾਹ ਅਤੇ ਏਕਤਾ ਚ ਜੋ ਤਾਕਤ ਹੈ ਇਕੱਲੇਪਣ ਵਿੱਚ ਨਹੀਂ……….। ਬੇਸੱਕ ਅੱਜ਼ ਮਹੌਲ ਹੋਰ ਹੈ। ਕੰਮਾ-ਕਾਰਾਂ ਦੇ ਢੰਗ –ਤਰੀਕੇ ਬਦਲ ਗਏ ਹਨ ਪਰ ਫੇਰ ਵੀ ਨਵੀਂ ਪੀੜ੍ਹੀ ਨੂੰ ਪੁਰਾਣੀ ਪੀੜ੍ਹੀ ਦਾ ਪੱਲਾ ਫੜ ਕੇ ਰੱਖਣ ਦੀ ਜਰੂਰਤ ਹੈ……….। ਪੁਰਾਣੀ ਪੀੜ੍ਹੀ ਦਾ ਦਿਲੋਂ ਧੰਨਵਾਦ ਜੋ ਸਾਨੂੰ ਅੱਜ਼ ਵੀ  ਸੱਥਾਂ ਅਤੇ ਭਾਈਚਾਰੇ ਚ ਬੈਠੀ ਨਜ਼ਰ ਆਉਦੀ ਹੈ ਤਾਂ ਇੱਕ ਵੱਖਰਾ ਅਹਿਸਾਸ ਕਰਾਉਂਦੀ ਹੈ ਅਤੇ ਸਾਡੇ ਵਿਰਸੇ ਨਾਲ ਜੋੜੀ ਰੱਖਦੀ ਹੈ……….……….

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ ਦੋਰਾਹਾ(ਲੁਧਿਆਣਾ)
99143-48246

ਚਿੜਿਆਂ - ਜਸਪ੍ਰੀਤ ਕੌਰ ਮਾਂਗਟ

ਅੰਬਰੀ ਲੱਗੀਆਂ ਡਾਰਾਂ,
ਦਿੰਹਦੀਆਂ ਰਹਿਣ ਸਦਾ,
ਵੇਖ-ਵੇਖ ਰੂਹ ਰੱਜਦੀ,
ਉੱਡਦੀਆਂ ਚਿੜੀਆਂ ਨੂੰ।

ਇਹ ਡਾਰਾਂ ਨੀਲੇ ਅੰਬਰੀ,
ਵੇਖਦੇ ਰਹਿ ਜਾਈਏ,
ਚਾਵਾਂ ਨਾਲ ਨਿਹਾਰਾਂ,
ਉੱਡਦੀਆਂ ਚਿੜੀਆਂ ਨੂੰ।

ਚੀਂ-ਚੀਂ ਰੌਲਾ ਪਾਇਆ,
ਕਿਵੇਂ ਸੰਗੀਤ ਜਿਹਾ,
ਖ੍ਹੜ-ਖ੍ਹੜ ‘ਮਾਗਟ’ ਸੁਣਦੀ
ਉੱਡਦੀਆਂ ਚਿੜੀਆਂ ਨੂੰ।

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)
99143-48246