Jaspreet Kaur Mangat

26 ਜਨਵਰੀ ਤੇ ਸਪੈਸ਼ਲ (ਭਾਰਤੀ ਫੌਜ) - ਜਸਪ੍ਰੀਤ ਕੌਰ ਮਾਂਗਟ

ਭਾਰਤੀਆ ਫੌਜੀ ਨੌਜਵਾਨਾਂ ਦੀਆਂ ਟੁੱਕੜੀਆਂ, ''26 ਜਨਵਰੀ ਸੁਤੰਤਰਤਾਂ ਦਿਵਸ'' ਤੇ ਬਹੁਤ ਹੀ ਖੂਬਸੁਰਤੀ ਨਾਲ ਝੱਲਕਾਂ ਪੇਸ਼ ਕਰਦੀਆਂ ਨਜ਼ਰ ਆਉਣਗੀਆਂ। ਦਿੱਲੀ ਤੋਂ ਇਲਾਵਾਂ ਵੱਖ-ਵੱਖ ਚੈਨਲਾਂ ਅਤੇ ਸ਼ੋਸ਼ਲ ਨੈੱਟਵਰਕ ਸਾਈਟਾਂ ਤੇ ਫੌਜੀ ਨੌਜਵਾਨਾ ਨੂੰ ਕਰਤੱਵ ਦਿਖਾਉਦੇ ਦੇਖ ਸਕਦੇ ਹਾਂ.........। ਫੌਜ਼ ਦੀਆਂ ਟੁੱਕੜੀਆਂ ਅਜਿਹੇ ਵੱਖ-ਵੱਖ ਤਰ੍ਹਾਂ ਦੇ ਕਰਤੱਵ ਦਿਖਾਉਣਗੀਆਂ ਜੋ ਸਾਢੇ ਦਿਲਾਂ ਨੂੰ ਛੂਹ ਜਾਣਗੇ.........। ਫੌਜੀ ਅਫ਼ਸਰ ਨੌਜਵਾਨਾਂ ਨਾਲ ਵੱਖੋ-ਵੱਖਰੇ ਅੰਦਾਜ਼ ਵਿੱਚ ਤਾਇਨਾਤ ਰਹਿਣਗੇ। ਭਾਰਤੀ ਫੌਜੀ ਸੰਗੀਤ ਦੀਆਂ ਤਰਜਾਂ ਤੇ ਅਜਿਹੇ ਕਰਤੱਵ ਕਰਦੇ ਨਜ਼ਰ ਆਉਣਗੇ ਜੋ ਸਾਨੁੰ ਆਪਣੇ ਦੇਸ਼ ਭਾਰਤ ਨਾਲ ਜੁੜੇ ਰਹਿਣ ਲਈ ਭਾਵੁਕ ਕਰਨਗੇ .........। ਇਹਨਾਂ ਝਲਕਾਂ ਨੂੰ ਦੇਖ ਕੇ ਅਸੀਂ ਭਾਰਤੀ ਹੋਣ ਤੇ ਮਾਣ-ਮਹਿਸੂਸ ਕਰਾਗੇਂ। ਦੇਸ਼ ਭਾਰਤ ਛੱਡ ਕੇ ਜਾਂ ਚੁੱਕੇ ਲੋਕਾ ਨੂੰ ਜਾਂ ਵਿਦੇਸ਼ਾ ਵਿੱਚ ਪੜ੍ਹਨ ਗਏ ਨੋਜਵਾਨਾ ਮੁੰਡੇ-ਕੁੜੀਆਂ ਨੂੰ ਭਾਰਤ ਤੋਂ ਨਹੀਂ ਇੱਥੋਂ ਦੀਆਂ ਸਰਕਾਰਾਂ ਤੋਂ ਨਰਾਜਗੀਆਂ ਨੇ............। ਸਰਕਾਰਾਂ ਸਹੀਂ ਚੱਲਣ ਤਾਂ ਭਾਰਤ ਦੇਸ਼ ਆਪਣੇ-ਆਪ ਸਹੀ ਦਿਸ਼ਾ ਵੱਲ੍ਹ ਵਧੇਗਾ...............। ਨੌਕਰੀਆਂ ਨਾ ਮਿਲਣ ਕਰਕੇ ਸਾਡੇ ਦੇਸ਼ ਦੇ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਵਸੇ ਹਨ............... ਅਤੇ ਹੋਰ ਬਹੁਤ ਗਿਣਤੀ ਵਿੱਚ ਅਜਿਹਾ ਸੋਚਦੇ ਹਨ ਜੋ ਵਿਦੇਸ਼ਾਂ 'ਚ ਜਾਣ ਦੇ ਚਾਹਵਾਨ ਹਨ। ਇਸੇ ਦੇਸ਼ ਵਿੱਚ ਭਾਰਤੀ ਫੌਜੀਆਂ ਵਾਂਗ ਨੌਕਰੀੳਾਂ ਕਰ ਸਕਣ ਇੱਥੋਂ ਦੇ ਬੱਚੇ ਤਾਂ ਹੋਰ ਪਾਸੇ ਜਾਣ ਦੀ ਕੀ ਲੋੜ ............। ਭਾਰਤੀ ਫੌਜੀ ਨੌਜਵਾਨਾਂ ਦੀ ਗੱਲ ਕਰੀਏ ਤਾਂ ਇਹ ਬਹੁਤ ਮੁਸ਼ਕਿਲਾਂ ਨਾਲ ਆਪਣੇ ਫਰਜ਼ ਨੂੰ ਇੰਨਜਾਮ ਦਿੰਦੇ ਨੇ............। ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਆਪਣੀਆਂ ਕਸਮਾਂ ਨਿਭਾਉਂਦੇ ਹਨ। ਦੇਸ਼ ਭਾਰਤ ਲਈ ਹਰ ਪਲ ਹਰ ਘੜੀ ਆਪਣੀ ਜਾਨ ਹਥੇਲੀ ਤੇ ਰੱਖੀ ਫਿਰਦੇ ਹਨ ............। ਭਾਰਤੀ ਫੌਜੀਆਂ ਨੂੰ ਤਾਂ ਸਲੂਟ ਬੰਨਦਾ ਹੀ ਏ ਨਾਲ ਇਹਨਾਂ ਦੀਆਂ ਪਤਨੀਆਂ ਨੂੰ ਵੀ ਸਲੂਟ......... ਏ। ਜੋ ਕਈ-ਕਈ ਮਹੀਨੇ ਆਪਣੇ ਫੌਜੀ ਪਤੀ ਦੇ ਛੁੱਟੀ ਤੇ ਆਉਣ ਦੀ ਉਡੀਕ ਕਰਦੀਆਂ ਨੇ............। ਉਡੀਕ ਕੀ ਹੁੰਦੀ ਏ ਜਾਂ ਪ੍ਰੇਦਸ਼ੀ ਜਾਣਦੇ ਨੇ ਜਾਂ ਫੌਜੀ .........। ਦਿਨ-ਤਿਉਹਾਰਾਂ ਤੇ ਆਪਣਿਆਂ ਤੋਂ ਦੂਰ ਰਹਿਣਾ............ ਅਤੇ ਜੰਗਾਂ ਛਿੜਨ ਤੇ ਜਾਨਾਂ ਜਾਣ ਦਾ ਖਤਰਾਂ ਇਹ ਬਹੁਤ ਦਲੇਰੀ ਵਾਲਾ ਕੰਮ ਏ ............ ਜੋ ਸਾਡੀ ਫੌਜ਼ ਆਪਣੇ ਫਰਜ਼ ਸਮਝ ਕੇ ਕਰਦੀ ਏ............। ਭਾਰਤ ਦੇਸ਼ ਨੂੰ ਬਹੁਤ ਮਹਾਨ ਦੇਸ਼ ਮੰਨਿਆਂ ਜਾਂਦਾ ਹੈ ਕਿਉਂ ਕਿ ਇਸ ਦੇਸ਼ ਵਿੱਚ ਹਰ ਰੰਗ ਦੇ ਲੋਕ ਵੱਸਦੇ ਹਨ.........। ਹਰ ਧਰਮ ਦੇ ਲੋਕ ......... ਇਸ ਮਹਾਨਤਾ ਦੇ ਹਿੱਸੇ 'ਚ ਭਾਰਤੀ ਫੌਜੀਆਂ ਦਾ ਬਹੁਤ ਬੜਾ ਯੋਗਦਾਨ ਹੈ .........। ਹਿੰਦੋਸਤਾਨੀ ਫੋਜ਼ ਵਾਂਗ ਭਾਵਨਾਤਮਕ ਤੌਰ ਤੇ ਜੁੜਨ ਦੀ ਜਰੂਰਤ ਹੈ ਸਾਰੀ ਜਨਤਾਂ ਨੂੰ.........।
ਆਓ 26 ਜਨਵਰੀ ਤੇ ਦੇਸ਼ ਭਾਰਤ ਨਾਲ ਜੁੜੀਏ ...............
ਤਿਰੰਗੇ ਝੰਡੇ ਦੀ ਸ਼ਾਨ ਵਧਾਈਏ.........

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)
99143-48246

05 Jan. 2019

ਸੋਹਣੀਆਂ ਰਚਨਾਵਾਂ ਲਿਕਦੇ ਨੇ, 'ਜਗਮੀਤ ਬਰਾੜ ਜੀ' - ਜਸਪ੍ਰੀਤ ਕੌਰ ਮਾਂਗਟ

ਜਿਹਨਾ ਨੂੰ ਕਮਲ ਚੱਕਣ ਦੀ ਆਦਤ ਪੈ ਜਾਵੇ, ਉਹ ਆਪਣੇ ਆਪ ਨੂੰ ਰੋਕਿਆਂ ਵੀ ਰੋਕ ਨਹੀਂ ਸਕਦੇ ............। ਕਦੇਂ ਨਾ ਕਦੇਂ ਨਾ ਚਾਹੁੰਦੇ ਹੋਏ ਵੀ ਲਿਖਦੇ ਨੇ......। ਆਪਣੇ ਲਿਖੇ ਫੁੱਲਾਂ ਵਰਗੇ ਅੱਖਰਾਂ ਨਾਲ ਲਿਖਤ ਨੂੰ ਸਜ਼ਾਉਂਦੇ ਨੇ ਚਾਹੇ ਉਹ ਲਿਖਤ ਕਵਿਤਾ ਹੋਵੇ, ਗਜ਼ਲ ਹੋਵੇ ਜਾਂ ਕਹਾਣੀ ਹੋਵੇ............। ਅਜਿਹਾ ਹੀ ਮੇਰੇ ਵਾਗੂੰ ਲਿਖਣ ਦਾ ਸੌਕ ਰੱਖਦੇ ''ਜਗਮੀਤ ਬਰਾੜ ਜੀ'' ਉਹਨਾਂ ਦੀ ਲਿਖੀ ਰਚਨਾਂ..................
ਤੇਰੇ ਨੈਣਾਂ ਦੀ ਤੱਕਣੀ, ਦਿਲ ਨੂੰ ਠੱਗਦੀ ਏ,
    ਵੇ ਤੇਰੇ ਕਰਕੇ ਸੱਜਣਾਂ, ਜਿੰਦਗੀ ਆਪਣੀ ਲੱਗਦੀਂ ਏ,
        ਤੇਰੇ ਕਰਕੇ ਚੰਗਾ ਲਗਦਾ, ਇਹ ਜੱਗ ਸਾਰਾ ਏ,
            ਤੂੰ ਆਪਣੇ ਆਪ ਤੋਂ ਵੀ ਵੱਧ ਕੇ ਲੱਗਦਾ ਪਿਆਰਾਂ ਏ।
ਬਹੁਤ ਹੀ ਖੂਬਸੁਰਤੀ ਨਾਲ ਲਿਖੀ ਹੈ ਤੇ ਪਿਆਰ ਦਾ ਇਜ਼ਹਾਰ ਕਰਦੀ ਹੈ। ਜਗਮੀਤ ਜੀ ਪਿੰਡ ਸੋਥਾ ਸ੍ਰੀ ਮੁਕਤਸਰ ਵਿਖੇ ਆਪਣੇ ਪਰਿਵਾਰ ਖੁਸ਼ਹਾਲ ਜਿੰਦਗੀ ਬਿਤਾ ਰਿਹਾ ਹੈ। ਘਰ ਦੀਆਂ ਜਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਲਿਖਣ ਦਾ ਬੇਹੱਦ ਸ਼ੋਂਕ ਰੱਖਦੇ ਨੇ ਜਗਮੀਤ ਬਰਾੜ ਜੀ......। ਆਪਣੀ ਧਰਮ ਪਤਨੀ ਨਾਲ ਉਹਨਾਂ ਦਾ ਅਥਾਹ ਪਿਆਰ ਹੈ.........।
ਵੇ ਸੱਜਣਾ ਖੁਸਬੂ ਤੇਰੇ ਸਾਹਾਂ ਦੀ,,
    ਜੀਅ ਕਰਦਾ ਜਿਸਮ ਦੇ ਵਿੱਚ ਸਮੋਂ ਲਵਾਂ,
        ਕੋਈ ਹੰਝੂ ਨਾ ਰਹੇ, ਦੁੱਖ ਵਾਲਾ ਦਿਲ ਦੇ ਅੰਦਰ,
            ਤੈਨੂੰ ਸੀਨੇ ਲਾ ਕੇ ਐਨਾ ਰੋ ਲਵਾਂ......।
ਅਜਿਹੀਆਂ ਬਹੁਤ ਸਾਰੀਆਂ ਦਿਲ ਨੂੰ ਛੂਹ ਲੈਣ ਵਾਲੀਆਂ ਰਚਨਾਵਾਂ ਪੇਸ਼ ਕਰ ਚੁੱਕੇ ਨੇ ਜਗਮੀਤ ਬਰਾੜ ਜੀ''। ਉਹਨਾਂ ਨੂੰ ਮਾਣ ਇਸ ਗੱਲ ਦਾ ਵੀ ਹੈ। ਕਿ ਜਿਸ ਧਰਤੀ ਤੇ ਉਹ ਰਹਿੰਦੇ ਹਨ ਉਹ ਧਰਤੀ ਗੁਰੂਆਂ-ਸੂਰਵੀਰਾਂ ਦੀ ਹੈ। ਪਵਿੱਤਰ ਧਰਤੀ ਇਤਿਹਾਸਿਕ ਜਿਲ੍ਹਾਂ ਵਿਖੇ ਰਹਿਣ ਦਾ ਸੋਭਾਗ ਪ੍ਰਾਪਤ ਹੈ।
ਵਖਤ ਬੀਤ ਗਿਆ, ਉਮਰ ਬੀਤ ਗਈ,
    ਬਦਲ ਗਿਆ ਜਮਾਨਾਂ ਵੇ ਸੱਜਣਾ।
        ਨਾ ਭੁੱਲੀ ਆਉਣੋਂ ਯਾਦ ਤੇਰੀ,
            ਨਾ ਭੁੱਲਿਆਂ ਉਹ ਤੇਰਾ ਮਿੱਠੀਆਂ ਗੱਲਾਂ ਨਾਲ ਠੱਗਣਾ।
ਦਰਦਾਂ ਦਾ ਇਜ਼ਹਾਰ ਵੀ ਕਰਦੀਆਂ ਨੇ, ਇਹਨਾਂ ਦੀਆਂ ਰਚਨਾਵਾਂ ਹੋਰ ਸਮਾਜਿਕ ਸੇਧ ਵੀ ਦਿੰਦੀਆਂ ਨੇ............। ਜਗਮੀਤ ਜੀ ਦੀ ਦਿਲੀ ਤਮੰਨਾ ਹੈ ਕਿ ਉਹਨਾਂ ਦੀ ਜਲਦੀ ਹੀ ਕਿਤਾਬ ਮਾਰਕਿਟ 'ਚ ਆਵੇ.........। ਪ੍ਰਮਾਤਮਾਂ ਕਰੇ ਉਹਨਾਂ ਦੀ ਰੀਜ਼ ਜਲਦੀ ਪੂਰੀ ਹੋਵੇ.........।
 

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)
99143-48246

ਪੰਜਾਬੀ ਸ਼ਾਨ ਗਿੱਧਾ (ਇਕਬਾਲ ਮੁਹੰਮਦ) - ਜਸਪ੍ਰੀਤ ਕੌਰ ਮਾਂਗਟ


ਪੰਜਾਬੀ ਮੁਟਿਆਰਾਂ ਜਦੋਂ ਗਿੱਧਾ ਪਾਉਂਦੀਆਂ ਨੇ ਤਾਂ ਧਰਤੀ ਦਾ ਹਿੱਲਣਾਂ ਸੁਭਾਵਿਕ ਹੈ............। ਗਿੱਧੇ ਦੀ ਧਮਕ ਦੂਰ-ਦੂਰ ਤੱਕ ਆਪਣਾ ਅਦਰ ਛੱਡਦੀ ਏ...............। ਜਦੋਂ ਗਿੱਧੇ ਨੂੰ ਸਹੀ ਸੇਧ ਦੇਣ ਵਾਲਾ ਕੋਈ ਕਲਾਕਾਰ ਨਾਲ ਹੋਵੇ ਤਾਂ ਹੋਰ ਵੀ ਕਮਾਲ ਕਰਨ ਵਾਲੀ ਗੱਲ ਏ .........। ਮੈਂ ਦੱਸਣਾ ਚਾਹੁੰਦੀ ਹਾਂ, ਉਸ ਕਲਾਕਾਰ ਬਾਰੇ ਜੋ ਇਸ ਸਮੇਂ, ''ਪਿੰਡ ਬੇਗੋਵਾਲ ਨੇੜੇ ਦੋਰਾਹਾ (ਲੁਧਿਆਣਾ) ਵਿਖੇ ਆਪਣੇ ਪਰਿਵਾਰ ਨਾਲ ਰਹਿ ਰਿਹਾ, ''ਇਕਬਾਲ ਮੁਹੰਮਦ ਜੀ''। ਪੰਜ ਭੈਣਾਂ ਦਾ ਭਰਾ ਅਤੇ ਇਹਨਾਂ ਨੂੰ ਵੱਡੇ ਬਜ਼ੁਰਗਾ ਦੇ ਨਾਲ-ਨਾਲ ਆਪ ਤੋਂ ਬੜੇ ਵੀਰ ਰੂਹੀ ਰਾਮ ਦਾ ਆਸ਼ਰੀਵਾਦ ਪ੍ਰਾਪਤ ਹੈ। ਇਹਨਾਂ ਦਾ ਛੋਟਾ ਭਰਾ, '' ਐੱਮ ਰਹਿਮਾਨ ਬਹੁਤ ਵਧੀਆਂ ਗਾਇਕ ਹੈ। ਖਾਨਦਾਨੀ ਗੁਣਾਂ ਨਾਲ ਭਰੇ ਹਨ ਇਹ ਵੀਰ............। ਇੱਕਬਾਲ ਮੁਹੰਮਦ ਗਿੱਧੇ 'ਚ ਬਹੁਤ ਮਾਹਿਰ ਨੇ। ਵੱਖ-ਵੱਖ ਸਕੂਲਾਂ-ਕਾਲਜਾਂ 'ਚ ਗਿੱਧੇ ਦੇ ਪ੍ਰੋਗਰਾਮ ਕਰਵਾਅ ਚੁੱਕੇ ਨੇ ਹੁਣ ਤੱਕ ............। ਬਹੁਤ ਹੀ ਖੂਬਸੁਰਤੀ ਨਾਲ ਗਿੱਧੇ ਨੂੰ ਪੇਸ਼ ਕਰਦੇ ਨੇ .........। ਵੱਖੋ-ਵੱਖਰੇ ਸਕੂਲਾਂ-ਕਾਲਜਾਂ 'ਚ ਗਿੱਧੇ ਦੇ ਪ੍ਰੋਗਰਾਮ ਕਰਵਾਅ ਚੁੱਕੇ ਹਨ............। ਅਲੱਗ-ਅਲੱਗ ਯੂਨੀਵਰਸਟੀਆਂ 'ਚ ਇਕਬਾਲ ਮੁਹੰਮਦ ਜੀ ਦਾ ਗਿੱਧਾ ਗਰੁੱਪ ਧੂੰਮਾਂ ਪਾ ਚੁੱਕਾ ਹੈ। ਬਹੁਤ ਵਾਰ ਮਾਨ-ਸ਼ਨਮਾਨ ਪ੍ਰਾਪਤ ਕਰ ਚੁੱਕੇ ਹਨ ਇਕਬਾਲ ਮੁਹੰਮਦ ਜੀ............। ਆਪਣੇ ਪਿੰਡ ਬੇਗੋਵਾਲ 'ਚ ਨਿਮਰਤਾ ਅਤੇ ਸਾਂਝ ਬਣਾ ਕੇ ਚੱਲਣ ਵਾਲੇ ਇਕਬਾਲ ਜੀ ਬਹੁਤ ਹੀ ਸਹਿਮਤਾ ਨਾਲ ਪੇਸ਼ ਆਉਂਦੇ ਹਨ............। ਵੱਡੇਂ ਬਜ਼ੁਰਗਾ ਤੋਂ ਖਾਨਦਾਨੀ ਗੁਣਾਂ ਸਦਕਾ ਹੀ ਇਹ ਤਿੰਨ ਭਰਾ ਸੰਗੀਤ ਖੇਤਰ ਨਾਲ ਜੁੜੇ ਹੋਏ ਹਨ।
ਪ੍ਰਮਾਤਮਾਂ ਕਰੇ ਇਹਨਾਂ ਦੇ ਅੰਦਰ ਦੀ ਕਲਾਕਾਰੀ ਨੂੰ ਕਦਮ-ਕਦਮ ਤੇ % ਫ਼ਲ ਮਿਲਦਾ ਰਹੇ............। ਮਿਹਨਤ ਦਾ ਮੁੱਲ ਪੈਂਦਾ ਰਹੇ.........। ਇਹਨਾਂ ਦੇ ਸਿਖਾਏ ਜਾਂਦੇ ਗਿੱਧੇ ਨਾਲ ਮੁਟਿਆਰਾਂ ਅਪਣੇ ਰੰਗ ਬਿਖੇਰਦੀਆਂ ਰਹਿਣ ............। ਬੱਚੀਆਂ ਇਹਨਾਂ ਦਾ ਬਹੁਤ ਸਤਿਕਾਰ ਕਰਦੀਆਂ ਨੇ ............ ਹਮੇਸ਼ਾ ਏਦਾ ਹੀ ਇਕਬਾਲ ਮੁਹੰਮਦ ਨੂੰ ਸਤਿਕਾਰ ਮਿਲਦਾ ਰਹੇ ......। ਇਹਨਾਂ ਦੇ ਸਿਖਾਏ ਗਿੱਧੇ ਦੀਆਂ ਗੂੰਜਾ ਇਉਂ ਪੈਦੀਆਂ ਰਹਿਣ.........। ਮੁਟਿਆਰਾਂ ਗਿੱਧੇ ਨਾਲ ਪੰਜ਼ਾਬੀ ਸ਼ਾਨ ਬਣਾਈ ਰੱਖਣ.........।

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)
99143-48246

ਹਾਕੀ ਟ੍ਰੇਨਿੰਗ ਸੈਂਟਰ ਰਾਮਪੁਰ (ਲੁਧਿਆਣਾ) - ਜਸਪ੍ਰੀਤ ਕੌਰ ਮਾਂਗਟ

ਹਾਕੀ ਖੇਡ ਸਬ ਦੀ ਮਨਪਸੰਦ ਖੇਡ ਹੈ। ਸਾਲਾਂ ਪਹਿਲਾਂ ਤੋਂ ਇਹ ਰੋਮਾਚਿਕ ਖੇਡ ਰਹੀ ਏ........। ਸਮੇਂ ਦੇ ਨਾਲ-ਨਾਲ ਹਾਕੀ ਖੇਡ ਪ੍ਰਫੁਲਿਤ ਹੁੰਦੀ ਚਲੀ ਗਈ ........। ਇਹ ਸਾਲਾਂ ਪਹਿਲਾਂ ਵੀ ਸਾਡੀ ਪਸੰਦੀ ਦਾ ਖੇਡ ਸੀ ਤੇ ਅੱਜ਼ ਵੀ ਏ ........ ਹਾਕੀ ਖੇਡ ਨੂੰ ਨੰਬਰ ਇੱਕ ਬਣਾਉਣ ਲਈ ਸਭ ਦੀ ਦਿਲੋਂ ਰੀਝ ਏ। ਮੁੰਡਿਆ ਦੀ ਹੀ ਇਸ ਖੇਡ ਵਿੱਚ ਦਿਲਚਸਪੀ ਨਹੀਂ ........ ਕੁੜੀਆਂ ਨੂੰ ਖੇਡਦੇ ਦੇਖ ਦਿਲ ਬਾਗੋਬਾਗ ਹੋ ਜਾਂਦਾ ਏ........। ਹਾਕੀ ਖੇਡ ਨੇ ਕਿੱਥੇ-ਕਿੱਥੇ ਝੰਡੇ ਨਹੀਂ ਗੱਡੇ ........। ਪੰਜ਼ਾਬ 'ਚ ਹਾਕੀ ਪਹਿਲੀ ਪਸੰਦ ਖੇਡ ਹੈ। ਇਸ ਦੇ ਨਾਲ-ਨਾਲ ਹੀ ਪੂਰੇ ਭਾਰਤ ਦੀ ਪਸੰਦੀ ਦਾ ਖੇਡ ਵੀ ........। ਵੱਖ-ਵੱਖ ਪੱਧਰ ਤੇ ਵਿਦੇਸ਼ੀ ਚ ਵੀ ਹਾਕੀ ਖੇਡ ਨੇ ਅਪਣਾ ਨਾਂ ਬਣਾਇਆ........। ਹਾਕੀ ਖੇਡ ਨੂੰ ਲੈ ਕੇ ਜੋ ਕੋਸਿਸਾ ਮੈਂ ਦੇਖੀਆਂ......। ਉਹ ਕਾਬਿਲੇ ਤਾਰੀਫ ਨੇ ........। ਦੋਰਾਹਾ ਤੋਂ ਅਨੰਦਪੁਰ ਸਾਹਿਬ ਹਾਈਵੇ ਤੇ ਪੈਂਦੇ ਪਿੰਡ ਰਾਮਪੁਰ (ਲੁਧਿਆਣਾ) ਦੀ ਗ੍ਰਾਮ ਪੰਚਾਇਤ ਅਤੇ ਵਿਦੇਸ਼ੀ ਵੀਰਾਂ ਦੀ ਹੱਦੋਂ ਵੱਧ ਕੋਸ਼ਿਸ਼ ਹੈ ਕਿ ਹਾਕੀ ਖੇਡ ਵਧੇ ਫੁੱਲੇ। ਹਾਕੀ ਟ੍ਰੇਨਿੰਗ ਸੈਂਟਰ ਰਾਮਪੁਰ ਅਤੇ ਪ੍ਰਵਾਸੀ ਵੀਰਾਂ ਵੱਲੋਂ ਕੁਛ ਦਿਨ ਪਹਿਲਾਂ ਸਵਰਗੀ ਹਾਕੀ ਕੋਚ ਹਰਚੰਦ ਸਿੰਗ ਅਤੇ ਸਾਬਕਾ ਕੌਮੀ ਹਾਕੀ ਖਿਡਾਰੀ ਸੁਰਿੰਦਰ ਸਿੰਘ ਨੀਟਾ ਦੀ ਯਾਦ ਵਿੱਚ ਟੂਰਨਾਮੈਂਟ ਕਰਵਾਇਆ ਗਿਆ........। ਇਸ ਮੌਕੇ ਹਲਕੇ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਈ ......। ਸਾਬਕਾ ਕੌਮਾਤਰ-ਹਾਕੀ ਸਿਤਾਰੇ ਵਿਸ਼ਵ ਚੈਪਅਨ ਇੰਦਰਜੀਤ ਸਿੰਘ ਚੱਢਾ ਅਤੇ ਗੋਲਕੀਪਰ ਬਲਜੀਤ ਸਿੰਘ ਡਡਵਾਲ ਨੇ ਮੁੱਖ ਮਹਿਮਾਨ ਦੇ ਤੌਰ ਤੇ ਆਪਣਾ ਯੋਗਦਾਨ ਪਾਇਆ। ਇਹਨਾਂ ਅਦਾਰਿਆਂ ਨੇ ਪਿੰਡ ਰਾਮਪੁਰ ਦੇ ਟ੍ਰੇਨਿੰਗ ਸੈਂਟਰ ਦੇ ਉਪਰਾਲਿਆਂ ਦੀ ਸਲਾਘਾ ਕੀਤੀ........। ਰਾਮਪੁਰ ਪਿਮਡ ਦੇ ਸਾਬਕਾਂ ਕੌਮੀ ਖਿਡਾਰੀ ਅਤੇ ਹਾਕੀ ਪ੍ਰਮੋਟਰ ਮਨਮੋਹਨ ਸਿੰਘ 'ਮੋਹਣੀ' ਮਾਂਗਟ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਮੋਹਣੀ ਮਾਂਗਟ ਜੀ ਨੇ ਟੂਰਨਾਮੈਂਟ ਅਤੇ ਟ੍ਰੇਨਿੰਗ ਸੈਂਟਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਹੈ। ਇਸ ਟੂਰਨਾਮੈਂਟ 'ਚ ਖੇਡ ਮੈਦਾਨ ਬੋਲਦਾ ਹੈ ਮੈਗਜੀਨ ਅਤੇ ਚੈਨਲ ਦੇ ਸਾਰੇ ਮੈਂਬਰ ਹਾਜ਼ਿਰ ਸਨ ........। ਕਲੱਬ ਮੈਂਬਰ ਅਤੇ ਪਿੰਡ ਵਾਸੀ ਵੱਡੀ ਗਿਣਤੀ 'ਚ ਸ਼ਾਮਿਲ ਹੋਏ ........। ਖਾਸ ਕਰਕੇ ਪ੍ਰਧਾਨ ਰਣਯੋਧ ਸਿੰਘ, ਚੇਅਰਮੈਂ ਪਰਮਿੰਦਰ ਸਿੰਘ ਪੰਜਾਬ ਪੁਲਿਸਮ ਇੰਸਪੈਕਟਰ ਕੰਵਲਜੀਤ ਸਿੰਘ, ਐਡਵੋਕੇਟ ਸੁਮੀਤ ਸਿੰਘ, ਚੇਅਰਮੈਂਨ ਕੁਲਦੀਪ ਸਿੰਘ ਸੂਬੇਦਾਰ, ਸੈਕਟਰੀ ਪ੍ਰੇਮ ਸਿੰਘ ਕੋਚ ਐਸ.ਪੀ.ਜੀ., ਅਮਨਦੀਪ ਮਾਂਗਟ ਕੋਚ ਅਵਤਾਰ ਸਿੰਘ, ਮਨਦਪਿ ਸਿੰਘ ਰਾਜੂ ਮਾਨ, ਅਤੇ ਮਨਮੋਹਨ ਸਿੰਘ ਯੂ.ਐਸ.ਏ. ਦੇ ਨਾਲ-ਨਾਲ ਹੋਰ ਕਈ ਵਿਦੇਸ਼ੀ ਵੀਰਾਂ ਦਾ ਸਹਿਯੋਗ ਹੈ ਹਾਕੀ ਖਿਡਾਰੀਆਂ ਨੂੰ ........। ਬੱਚਿਆਂ ਦਾ ਹਾਕੀ ਖੇਡ ਨਾਲ ਪਿਆਰ ਦੇਖ ਕੇ ਬਹੁਤ ਖੁਸ਼ੀ ਹੋਈ ........। ਖਾਸ ਕਰਕੇ ਕੁੜੀਆਂ ਦਾ ਹਾਕੀ ਖੇਡ 'ਚ ਦਿਲਸਚਪੀ ਦੇਖ ਮੇਰਾ ਦਿਲ ਬਾਗੋਵਾਗ ਹੋ ਗਿਆ ............ ਹਾਕੀ ਖੇਡ ਵੱਡੇ ਪੱਧਰ ਤੇ ਕਾਇਮ ਰਹੇ ਹਮੇਸ਼ਾ

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)
99143-48246

25 Dec. 2018

ਆ ਗੱਲਾਂ ਕਰੀਏ, 'ਪ੍ਰੀਤ' - ਜਸਪ੍ਰੀਤ ਕੌਰ ਮਾਂਗਟ

ਕੀ ਕਹਿਣੇ ਲੇਖਿਕਾ, 'ਗੁਰਪ੍ਰੀਤ ਕੌਰ ਦੇ' ਇਹਨਾਂ ਦੀਆਂ ਰਚਨਾਵਾਂ ਵਿੱਚ ਸੰਜੀਦਗੀ ਵੀ ......... ਦੀਵਾਨਗੀ ਵੀ ............। ਅੰਬਾਲਾ ਸ਼ਹਿਰ ਵਿਖੇ ਆਪਣੇ ਪਤੀ ਅਤੇ ਬੇਟੇ ਨਾਲ ਖੂਬਸੁਰਤ ਜੀਵਨ ਬਿਤਾ ਰਹੀ ਇਸ ਪੰਜਾਬੀ ਕਵਿਤਰੀ' ''ਪ੍ਰੀਤ'' ਦੀ ਕਲਮ 'ਚ ਲਿਖਤ ਨੂੰ ਚਾਰ-ਚੰਨ ਲਾਉਣ ਦੀ ਤਾਕਤ ਹੈ .........। ਸਕੂਲ ਟੀਚਰ ਹੈ ਗੁਰਪ੍ਰੀਤ ਕੌਰ। ਉਹ ਆਪਣਾ ਟੀਚਰ ਦਾ ਫਰਜ਼ ਨਿਭਾਉਣ ਦੇ ਨਾਲ-ਨਾਲ ਘਰ ਦੇ ......... ਪਰਿਵਾਰ ਦੇ ਸਾਰੇ ਕੰਮ-ਕਾਜ਼ ਸੰਭਾਲਦੀ ਹੈ ਤੇ ਨਾਲ-ਨਾਲ ਲਿਖਣ ਦਾ ਸੌਕ ਵੀ ਪੂਰਾ ਕਰਦੀ ਹੈ ............। ਬਹੁਤ ਹੀ ਮਾਣ ਵਾਲੀ ਗੱਲ ਏ, ਇੱਕ ਔਰਤ ਹੋ ਕੇ ਇੰਨੇਂ ਕੰਮਾਂ ਚੋਂ ਲੰਘਣਾ ............। ਅਕਸਰ ਦੇਖਣ ਨੂੰ ਮਿਲਦਾ ਹੈ ਕਿ ਲੜਕੀਆਂ ਵਿਆਹ ਤੋਂ ਬਾਅਦ ਘਰੇਲੂ ਜ਼ਿੰਮੇਵਾਰੀਆਂ 'ਚ ਉਲਜ ਜਾਂਦੀਆਂ ਨੇ ......... ਪਰ ਜੋ ਵਿਆਹ ਤੋਂ ਬਾਅਦ ਵੀ ਪਰਿਵਾਰਿਕ ਕੰਮਾਂ ਦੇ ਨਾਲ-ਨਾਲ ਆਪਣੇ ਮੰਨ ਦੀ ਰੀਜ਼ ਪੁਗਾਉਂਦੀਆਂ ਨੇ, ਉਹਨਾਂ ਤੋਂ ਦੂਜ਼ੀਆਂ ਲੜਕੀਆਂ ਨੂੰ ਕੁਛ ਸਿੱਖਣਾ ਚਾਹੀਦਾ .........। ਗੁਰਪ੍ਰੀਤ ਕੌਰ ਦੀਆਂ ਰਚਨਾਵਾਂ ਵਿੱਚ ਨਾਰੀ-ਮਨ ਦੀਆਂ ਭਾਵਨਾਵਾਂ ਨੂੰ ਪੇਸ਼ ਕੀਤਾ ਗਿਆ ਹੈ .........। ਕੁਛ ਦਿਨ ਪਹਿਲਾਂ ਹੀ ਆਈ ਕਿਤਾਬ, ''ਆ ਗੱਲਾਂ ਕਰੀਏ'' ਪੜ੍ਹੀ ਤਾਂ ਇੱਕ-ਇੱਕ ਰਚਨਾਂ ਬਾਹ-ਕਮਾਲ ਸੀ .........। ਬਹੁਤ ਹੀ  ਭਾਵਨਾਤਮ ਨਾਰੀ ਦੇ ਅੰਤਰ-ਮੰਨ ਦੀਆਂ ਗੱਲਾਂ ਨੂੰ ਖੂਬਸੁਰਤੀ ਨਾਲ ਪੇਸ਼ ਕੀਤਾ ਗਿਆ ਹੈ, ਕਿਤਾਬ ''ਆ ਗੱਲਾਂ ਕਰੀਏ'' ਵਿੱਚ ............। ਦਿਲ ਨੂੰ ਛੂਹਦੀਆਂ ਰਚਨਾਵਾਂ ਵਾਲੀ ਇਸ ਕਿਤਾਬ ਨੂੰ ਪੜ੍ਹੋਗੇ ਤਾਂ ਇਊ ਲੱਗੇਗਾਂ ਕਿ ਵਾਰ-ਵਾਰ ਪੜ੍ਹੀ ਜਾਈਏ ...............। ਜਮਾਨੇ ਦੇ ਦੋਗਲੇ ਕਿਰਦਾਰਾਂ 'ਚ ਕਿੰਝ ਨਾਰੀ ਸੰਤਾਪ ਭੋਗਦੀ ਏ ............ ਅਜਿਹੀਆਂ ਬਹੁਤ ਹੀ ਭਾਵਨਾਤਮਿਕ ਗੱਲਾਂ ਤੋਂ ਜਾਣੂ ਕਰਵਾਉਂਦੀ ਹੈ ਕਿਤਾਬ, '' ਆ ਗੱਲਾ ਕਰੀਏ'' .........। ਗੁਰਪ੍ਰੀਤ ਕੌਰ 'ਪ੍ਰੀਤ' ਦੀ ਕਲਮ ਨੂੰ ਪ੍ਰਮਾਤਮਾਂ ਚੱਲਦੀ ਰੱਖੇ ......... ਜਿਸ ਕਲਮ ਨਾਲ ਉਹ ਏਨੀਆਂ ਸੋਹਣੀਆਂ ਰਚਨਾਵਾਂ ਲਿਖ ਕੇ ਸਜਾਉਂਦੀ ਹੈ .........। ਜਿੱਥੇ ਚੰਗਾ ਲਿਖਿਆ ਜਾਦਾ ਹੋਵੇ ............ਉਧਰ ਸਭ ਦੀਆਂ ਨਜਰਾਂ ਟਿਕਦੀਆ ਜਿੱਥੇ ਚੰਗਾ ਲਿਖਿਆ ਜਾਂਦਾ ਹੋਵੇ .........। ਅੱਜ-ਕੱਲ੍ਹ ਦਿੱਲੀ 'ਚ ਹੋ ਰਹੇ ਕਾਵਿ ਸੰਮੇਲਨ 'ਚ ਹਿੱਸਾ ਲੈ ਰਹੀ ਏ ਗੁਰਪ੍ਰੀਤ ਕੌਰ 'ਪ੍ਰੀਤ' ...... ਆਪਣੀਆਂ ਕਾਵਿਤਾਵਾਂ ਤੇ ਗਜ਼ਲਾਂ ਦਾ ਮੁਜ਼ਾਹਰਾ ਕਰੇਗੀ ............। ਬਾਹ ਕਮਾਲ .........


ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)
99143-48246

17 Dec. 2018

ਫੂੱਲ਼ਕਾਰੀ - ਜਸਪ੍ਰੀਤ ਕੌਰ ਮਾਂਗਟ

ਫੁੱਲਕਾਰੀ ਦੇ ਕੀ ਕਹਿਣੇ ............... ਇਹ ਸਾਲਾ ਪਹਿਲਾਂ ਵੀ ਸਭ ਦੀ ਮਨਪਸੰਦ ਸੀ ਅਤੇ ਅੱਜ ਵੀ ਹੈ .....................। ਇਹ ਸਦਾ ਬਹਾਰ ਹੈ.........। ਅੱਜ ਵੀ ਯਾਦ ਏ ਮੈਨੂੰ ਸਕੂਲ-ਕਾਲਜ਼ ਦੇ ਫੰਕਸ਼ਨਾਂ 'ਚ ਜਦੋਂ ਗਿੱਧੇ 'ਚ ਭਾਗ ਲੈਂਦੇ ਸੀ ਤਾਂ ਫੁੱਲਕਾਰੀ ਪਹਿਲਾਂ ਤਿਆਰ ਕਰਦੇ ਸੀ ਅਸੀਂ ......... ਪੜਾਈ ਦੇ ਨਾਲ-ਨਾਲ ਜਿੱਥੇ ਮੈਨੂੰ ਲਿਖਣ ਦਾ ਸ਼ੌਕ ਸੀ, ਉੱਥੇ ਪ੍ਰੋਗਰਾਮਾਂ 'ਚ ਹਿੱਸਾ ਵੀ ਲੈਂਦੀ ਸੀ ਮੈਂ .....................। ਮੈਂ ਤੇ ਮੇਰੀਆਂ ਸਹੇਲੀਆਂ ਨੇ ਸ਼ਭ ਗਿੱਧਿਆਂ 'ਚ ਹਿੱਸੇ ਲਏ ...............। ਅੱਜ ਤੋਂ ਕਿੰਨੇ ਸਾਲ ਪਹਿਲਾਂ ਦੀ ਗੱਲ ਏ ਅਸੀਂ ਆਪ ਤੋਂ ਵੱਡੀਆਂ ਭੈਣਾਂ ਨੂੰ ਤੀਆਂ ਮਨਾਉਦੇਂ ਦੇਖਦੀਆਂ ਹੁੰਦੀਆਂ ਸੀ ਤੇ ਸਾਨੂੰ ਉਹਨਾਂ ਤੋਂ ਬੜਾਂ ਕੁਛ ਸਿੱਖਣ ਨੂੰ ਮਿਲਿਆਂ...............। ਉਹ ਵੀ ਫੁੱਲਕਾਰੀ ਦੀਆਂ ਬੜੀਆਂ ਸੌਕੀਨ ਹੁੰਦੀਆਂ ਸੀ.........ਤੇ ਅਸੀਂ ਉਹਨਾਂ ਫੁੱਲਕਾਰੀਆਂ ਲੈ ਕੇ ਸਕੂਲ 'ਚ ਗਿੱਧੇ ਦੇ ਪ੍ਰੋਗਰਾਮ ਕੀਤੇ। ਸਾਨੂੰ ਖੁਸ਼ੀ ਏ ਕਿ ਅਸੀਂ ਪੜ੍ਹਾਈ ਦੇ ਨਾਲ-ਨਾਲ ਆਪਣੇ ਸ਼ੋਂਕ ਪੂਰੇ ਕੀਤੇ............। ਉਹਨਾਂ ਵੇਲਿਆਂ 'ਚ ਤਾਂ ਲਗਦਾ ਸੀ ਕਿ ਸਕੂਲਾਂ-ਕਾਲਜਾਂ ਦੀ ਪੜ੍ਹਾਈ ਤੋਂ ਬਾਅਦ ਵਿਛੜੀਆਂ ਸਹੇਲੀਆਂ ............। ਵਿਆਹ ਤੋਂ ਬਾਅਦ ਮਿਲਣੀਆਂ ਮੁਸ਼ਕਿਲ ਨੇ...............। ਪਰ ਨਹੀਂ ਮੈਨੂੰ ਬਹੁਤ ਖੁਸ਼ੀਏ ਕਿ ਮੇਰੀਆਂ ਕਈ ਸਹੇਲੀਆਂ ਅੱਜ ਵੀ ਮੇਰੇ ਸਪੰਰਕ 'ਚ ਨੇ ...............। ਵੱਟਸਐਪ ਅਤੇ ਫੇਸਬੁੱਕ ਤੇ ਮਿਲ ਗਈ ਕਈ ਸਹੇਲੀਆਂ............। ਕਮਾਲ ਹੋ ਗਿਆ......... ਜਦੋਂ ਵੀ ਗਰੁੱਪ ਚੈਟ ਕਰਦੇ ਹਾਂ ਅਸੀਂ ਸਾਰੀਆਂ ਸਹੇਲੀਆਂ ਤਾਂ ਬੜਾ ਯਾਦ ਕਰਦੀਆਂ ਪੁਰਾਨੀਆਂ ਗੱਲਾ, ਜਿਗਧੇ ਤੇ ਫੁੱਲਕਾਰੀਆਂ ਨੂੰ ...............। ਫੁੱਲਕਾਰੀ ਦਾ ਰਿਵਾਜ਼ ਕਦੇਂ ਨਹੀਂ ਗਿਆ, ਇਹ ਹਰ ਔਰਤ ਦਾ ਬਹੁਤ ਹੀ ਖੂਬਸੁਰਤ ਲਿਬਾਸ ਹੈ ............। ਪੰਜਾਬੀ ਔਰਤਾਂ ਦੀ ਖਾਸ ਪਹਿਚਾਣ ਹੈ, ਫੁੱਲਕਾਰੀ......... ਅੱਜ਼ ਮੇਰੀਆਂ ਕਈ ਸਹੇਲੀਆਂ ਵਿਦੇਸ਼ਾਂ 'ਚ ਨੇ ............ ਪਰ ਉਹਨਾਂ ਨੂੰ ਪੰਜਾਬੀ ਸੂਟ ਅਤੇ ਫੁੱਲਕਾਰੀ ਦੀਆਂ ਗੱਲਾਂ ਕਰਦੇ ਸੁਣੀਦਾ ............... ਤਾਂ ਇਹੀ ਲਗਦਾ ਕਿ ਪੰਜਾਬੀ ਜਿੱਥੇ ਮਰਜ਼ੀ ਰਹਿਣ ............... ਪਰ ਪੰਜਾਬੀਅਤ ਨੂੰ ਨਹੀਂ ਭੁੱਲਦੇ ............। ਫੁੱਲਕਾਰੀ ਕੱਲ ਵੀ ਔਰਤਾ ਦਾ ਸਿੰਗਾਰ ਸੀ ਤੇ ਅੱਜ਼ ਵੀ ਏ .........।

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)

ਕਮਾਲ ਦਾ ਸ਼ਿੰਗਾਰ 'ਐੱਮ ਰਹਿਮਾਨ' - ਜਸਪ੍ਰੀਤ ਕੌਰ ਮਾਂਗਟ

ਮਾੜਾ-ਮੋਟਾ ਗਾਇਕ ਨਹੀਂ, ਪਰਿਵਾਰਿਕ ਵਿਰਸੇ ਤੋਂ ਮਿਲੀ ਗਾਇਕੀ ਦਾ ਕਮਾਲ ਹੈ ਐੱਮ ਰਹਿਮਾਨ ਦੀ ਗਾਇਕੀ 'ਚ ....... ਸਕੂਲ ਪੜ੍ਹਦਿਆਂ ਛੇਵੀਂ ਕਲਾਸ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ.......। ਪਿੰਡ ਬੇਗੋਵਾਲ (ਦੋਰਾਹਾ, ਲੁਧਿਆਣਾ) ਵਿਖੇ ਮਾਤਾ ਮੁਖਤਿਆਰ ਕੌਰ ਪਿਤਾ ਸਦੀਕ ਮੁਹੰਮਦ ਦੇ ਘਰ ਜਨਮ ਲੈਣ ਵਾਲਾ ਇਹ ਹੋਣਹਾਰ ਗਾਇਕ ਆਪਣੇ ਪਰਿਵਾਰ ਦਾ ਦਿਲੋਂ ਪਿਆਰ ਕਰਦਾ ਹੈ.........। ਪੰਜ ਭੈਣ-ਭਰਾਵਾਂ 'ਚ ਸਭ ਤੋਂ ਛੋਟਾ ਹੈ, ਪਰ ਭਰਾਵਾਂ 'ਚੋਂ ਰੂਹੀ ਰਾਮ ਅਤੇ ਇਕਬਾਲ ਮੁਹੰਮਦ ਦੀ ਹੱਲਾਸ਼ੇਰੀ ਸਦਕਾ ਅੱਗੇ ਵਧਿਆ...........। ਸਕੂਲ ਪੜ੍ਹਦਿਆਂ ਪਹਿਲੀ ਵਾਰ ''ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ'' ਵਿਖੇ ਗਾਇਆ............। ਸਕੂਲ ਵਿੱਚ ਕਰਵਾਏ ਜਾਂਦੇ ਵਿਦਿਅਕ ਮੁਕਾਬਲਿਆਂ 'ਚ 1 ਤੇ 2 ਨੰਬਰ ਤੇ ਰਿਹਾ ਐੱਮ ਰਹਿਮਾਨ ........... ਉਸਤਾਦ ਅਮਰਜੀਤ ਮਾਂਗਟ ਕੋਲੋਂ ਸਿੱਖਿਆ ਲਈ.....। ਪਹਿਲੀ ਟੇਪ ਆਈ, ''ਸਾਰੇ ਕਾਲਜ 'ਚੋਂ ਸੋਹਣੀ'' ..........। ਸੁਪਰ-ਡੁਪਰ ਹਿੱਟ ਰਹੀ। ਦੂਜੀ ਟੇਪ ''ਗਲਤੀ ਅੱਖੀਆਂ ਦੀ'' ..........। ਇਸ ਟੇਪ ਵਿੱਚ ਦੋ ਗੀਤ ਮਿਸ ਪੂਜਾ ਨਾਲ ਸਾਂਝੇ ਗਾਏ.................। ઠਤੀਜੀ ਟੇਪ ਵੀ ਹਿੱਟ ਰਹੀ, ''ਕੀ ਗਲ ਸੋਹਣਿਆ'' .....................। ਇਸ ਕਾਮਯਾਬੀ ਤੋਂ ਬਾਅਦ ਆਈ ਕੈਸਿਟ, 'ਐੱਡਰੈਸ (ਪਤਾ)'। ਇੰਨਾ ਹੀ ਨਹੀਂ ਕੁਲਦੀਪ ਮਾਣਕ ਜੀ ਨਾਲ, ''ਮਨਸਾ ਦੇਵੀ ਦੇ ਦੁਆਰੇ (ਭੇਂਟਾਂ) ਵੀ ਗਾਈਆਂ'' .................। ਏਨੀਆਂ ਬੁਲੰਦੀਆਂ ਨੂੰ ਛੂਹਦਿਆਂ-ਛੂਹਦਿਆਂ ਇਸ ਨਾਮਵਰ ਗਾਇਕ ਨੇ ਸਿੰਗਲ ਟਰੈਕ ਕੱਢਿਆ, ''ਮੇਰੀ ਜਾਨ'' ......। ਇਸ ਤੋਂ ਬਾਅਦ ਫਿਰ ਸਿੰਗਲ ਟਰੈਕ, ''ਤੇਰਾ ਪਿੰਡ ਤੇਰੇ ਨਾਨਕੇ ਨੇ ਕਮਾਲ૴૴૴ਕਰਤੀ.........''। ਗੋਲਡਨ ਰਿਕੋਰਡ, ''ਗੁਰੀ ਮਾਂਗਟ ਤੇ ਪੋਲੂ ਮਾਂਗਟ ਦੇ ਅਮਨਮੱਤੇ ਸਾਥ ਦਾ ਨਤੀਜਾ ਵੀ ਹੈ'' ......। ਇਸ ਗਾਇਕ ਨੇ ਸਭ ਦਾ ਦਿਲੋਂ ਸਤਿਕਾਰ ਕੀਤਾ ਹੈ ........... ਤੇ ਕਰਦਾ ਰਹੂਗਾ ...........। ਹੁਣੇ ਕੁਛ ਦਿਨ ਪਹਿਲਾਂ ਆਇਆ ਨਿਊ ਗੀਤ, ''ਝੂਠੀਏ'' ਦਿਲ ਨੂੰ ਛੂਹ ਲੈਣ ਵਾਲਾ ਗੀਤ ਏ........। ਬਹੁਤ ਹੀ ਵਧੀਆ ਢੰਗ ਨਾਲ ਪੋਲੂ ਮਾਂਗਟ ਜੀ ਨੇ ਲਿਖਿਆ ਤੇ ਉਸ ਤੋਂ ਸੋਹਣੇ ਢੰਗ ਨਾਲ ਐੱਮ ਰਹਿਮਾਨ ਨੇ ਇਹ ਗੀਤ ਗਾਇਆ..........। ਐਮ ਰਹਿਮਾਨ ਦੇ ਗੀਤ ਸਦਾ ਸੁਣਨ ਨੂੰ ਮਿਲਦੇ ਰਹਿਣ............।
ਜਸਪ੍ਰੀਤ ਕੌਰ ਮਾਂਗਟ ਬੇਗੋਵਾਲ(ਦੋਰਾਹਾ)
ਮੋਬਾਇਲ ਨੰਬਰ:- 9914348246

ਪ੍ਰਦੂਸ਼ਨ, ਇੱਕ ਗੰਭੀਰ ਮੂੱਦਾ - ਜਸਪ੍ਰੀਤ ਕੌਰ ਮਾਂਗਟ

ਅੱਜ ਤੋਂ ਕਈਆਂ ਸਾਲ ਪਹਿਲਾਂ ਜੋ ਸਾਫ-ਸੁਥਰਾ ਵਾਤਾਵਰਣ ਸੀ, ਉਹ ਹੋਲੀ-ਹੋਲੀ ਘਟਦਾ ਚਲਾ ਗਿਆ। ਪ੍ਰਦੂਸ਼ਣ ਕਈ ਕਾਰਨਾਂ ਕਰਕੇ ਫੈਲਦਾ, ਆਉਣ ਵਾਲਾ ਤਿਉਹਾਰ ਦੀਵਾਲੀ ਜੋ ਕਿ ਸਭ ਦਾ ਮਨ ਪਸੰਦ ਤਿਉਹਾਰ ਹੈ, ਇਸ ਦਿਨ ਬੰਬ-ਪਟਾਕੇ ਅਤੇ ਅਤਸ਼-ਬਾਜੀਆਂ ਨਾਲ ਬਹੁਤ ਹੀ ਪ੍ਰਦੂਸ਼ਨ ਫੈਲਦਾ। ਇਸ ਤਿਉਹਾਰ ਨੂੰ ਸਿੰਪਲ ਤਰੀਕੇ ਨਾਲ ਵੀ ਬਹੁਤ ਵਧੀਆ ਮਨਾਇਆ ਜਾ ਸਕਦਾ...। ਬਿਮਾਰੀਆਂ ਦਾ ਪਹਿਲਾਂ ਕੋਈ ਹਿਸਾਬ ਨਹੀਂ.........। ਪ੍ਰਦੂਸ਼ਨ ਨੂੰ ਲੈ ਕੇ ਰੋਲਾ ਤਾਂ ਬਹੁਤ ਪੈਂਦਾ ਪਰ ਹੱਲ ਨਹੀਂ ਹੋ ਸਕੇ.........। ਜੱਟਾਂ ਨੂੰ ਹਰ ਸਾਲ ਝੋਨੇ ਦੀ ਫਸਲ ਵੱਡਣ ਵੇਲੇ ਪਰਾਲੀ ਨੂੰ ਲੈ ਕੇ ਸਖਤਾਈ ਵਰਤੀਂ ਜਾਂਦੀ ਹੈ। ਅੱਗਾਂ ਲਾਉਣ ਤੋਂ ਰੋਕਿਆਂ ਜਾਂਦਾ ਖੇਤੀ ਕਰਨ ਵਾਲੇ ਹਰ ਇਨਸਾਨ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ............। ਦਸਿਹਰੇ ਤੇ ਰਾਵਣ ਨੂੰ ਜਲਾਉਣ ਸਬੰਧੀ ਹੁਣ ਬਹੁਤ ਲੋਕਾਂ ਨੂੰ ਐਤਰਾਜ਼ ਹੈ............। ਇਸਨੂੰ ਜਲਾਉਣ ਨੂੰ ਲੈ ਕੇ ਵੀ ਤੇ ਖਰਚੇ ਨੂੰ ਲੈ ਵੀ ......... ਇਸਨੂੰ ਸਿੰਪਲ ਤਰੀਕੇ ਨਾਲ ਵੀ ਮਨਾਇਆ ਜਾ ਸਕਦਾ ............। ਅਮ੍ਰਿਤਸਰ ਵਿੱਚ ਹੋਏ ਟਰੇਨ ਹਾਦਸੇ ਦਾ ਕਿਸਨੂੰ ਪਤਾ ਨਹੀ੍ਹ ............। ਇਸ ਹਾਦਸੇ ਦਾ ਕਾਰਨ ਵੀ ਅੱਗ ਅਤੇ ਧੂਏ ਦੇ ਪ੍ਰਦੂਸ਼ਣ ਕਾਰਨ ਹੋਈ ਭੱਜ-ਦੋੜ ਹੀ ਸੀ। ਦੂਸਿਹਰੇ ਦੇ ਤਿਉਹਾਰ ਤੇ ਏਨਾ ਬੜਾ ਹਾਦਸਾ ਹੋ ਗਿਆ ਕਿੰਨੀਆਂ ਜਾਨਾਂ ਚਲੀਆਂ ਗਈਆਂ ਤੇ ਕਿੰਨੇ ਜਖਮੀ ਹੋ ਗਏ.........। ਇਸ ਹਾਦਸੇ ਕਾਰਨੇ ਸਰਿਆਂ ਨੂੰ ਦੂਸਿਹਰੇ ਦੀ ਖੂਸੀਂ ਘੱਟ ਤੇ ਦੁੱਖ ਜਿਆਦਾ ਹੋਇਆ ............... ਸਾਰੇ ਧਰਮਾਂ ਨੂੰ ਆਪਣੇ ਤਿਉਹਾਰ ਮਨਾਉਣ ਦਾ ਹੱਕ ਹੈ......... ਪਰ ਮਨਾਉਣ ਦਾ ਤਰੀਕਾ ਸਹੀ ਹੋਵੇ.........। ਦਿਨੋ-ਦਿਨ ਤਰੱਖਤਾਂ ਦੀ ਕਟਾਈ ਵੀ ਪ੍ਰਦੂਸ਼ਨ ਵੱਧਣ ਦਾ ਕਾਰਨ ਹੈ.........। ਇਨ੍ਹਾਂ ਰੁੱਖਾਂ ਤੇ ਪੇੜ-ਪੌਦਿਆਂ ਤੋਂ ਸਾਨੂੰ ਸੁੱਧ ਵਾਤਾਵਰਨ ਮਿਲਦਾ ਅਤੇ ਨਵਾਂ ਜੀਵਨ ਵੀ ...... ਸੋ ਅਜਿਹੀਆਂ ਚੀਜਾਂ ਨੂੰ ਸਾਂਭਣ ਦੀ ਜਰੂਰਤ ਹੈ..........।

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ (ਦੋਰਾਹਾ)
ਲੁਧਿਆਣਾ।

ਹੱਸਣਾ ਤੇ ਹਸਾਉਣਾ - ਜਸਪ੍ਰੀਤ ਕੌਰ ਮਾਂਗਟ

ਹੋਰ ਭਾਵੇਂ ਜਿੰਦਗੀ 'ਚ ਸਭ ਕੁਝ ਮਿਲ ਜਾਵੇ, ਪਰ ਫੁੱਲਾਂ ਜਹੇ ਹਾਸੇ ਨਾ ਮਿਲਣ ਤਾਂ ਜ਼ਿੰਦਗੀ ......... ਕੋਈ ਜਿੰਦਗੀ ਨਹੀਂ ...............। ਅਸੀਂ ਉਸ ਜਿੰਦਗੀ ਨੂੰ ਜੀਵਾਂਗੇ ਤਾਂ ਸਈ ਪਰ ਹਾਸਿਆਂ ਤੋਂ ਬਿਨ੍ਹਾਂ ਖਾਲੀ-ਖਾਲੀ ਲੱਗੂ ............ ਹੱਸਣਾ ਤੇ ਹਸਾਉਣਾ ਵੀ ਇੱਕ ਕਲਾ ਹੈ .........। ਹਾਸਾ ਜਿੰਦਗੀ ਦੇ ਸਫ਼ਰ 'ਚ ਚਾਰ ਚੰਨ ਲਾਉਂਦਾ ............... ਫੇਰ ਜ਼ਿੰਦਗੀ ਜਿਊਣ ਦਾ ਮਜ਼ਾ ਹੀ ਕੁਛ ਹੋਰ ਹੁੰਦਾਂ.........।   
    ਕਈ ਲੋਕ ਸਿਰਫ ਆਪਣੀ ਹੀ ਖੁਸ਼ੀ ਦੇਖਦੇ ਨੇ, ਦੂਜਿਆਂ ਦੀ ਪ੍ਰਭਾਅ ਨਹੀਂ ਕਰਦੇ......। ਪਰ ਕਈ ਅਜਿਹੇ ਵੀ ਨੇ ਜੋ ਦੂਜਿਆਂ ਦੀ ਪ੍ਰਭਾਅ ਕਰੇ ਬਿਨਾਂ ਨਹੀਂ ਰਹਿ ਸਕਦੇ.........। ਹੋਰਨਾਂ ਵੀ ਖੁਸ਼ੀ ਦਾ ਖਿਆਲ ਰੱਖਦੇ ਨੇ............ ਦੁੱਖ ਦੇ ਕਈ ਪਲ੍ਹਾਂ 'ਚ ਜੇ ਕੋਈ ਇੱਕ ਪਲ ਦਾ ਹਾਸਾ ਵੀ ਵੰਡ ਦੇਵੇ ਤਾਂ ਇਸ ਤੋਂ ਵੱਡਾ ਦਾਨ ਕੋਈ ਨਹੀਂ.........। ਦੁਖੀ ਨੂੰ ਦੁਖੀ ਦੇਖ ਕੇ ਛੱਡ ਦੇਵਾ ਬਹੁਤ ਬੜੀ ਨਾ ਸਮਝੀ ਏ............। ਬਹੁਤ ਥੋੜੇ ਲੋਕ ਹੀ ਇਸ ਨਾ ਸਮਝੀ ਦਾ ਸ਼ਿਕਾਰ ਨੇ......। ਬਹੁਤੇ ਲੋਕ ਦੂਜਿਆਂ ਨੂੰ ਮਿਲ ਕੇ, ਹਾਸਾ ਮਜ਼ਾਕ ਕਰਕੇ ਖੁਸ਼ ਨੇ......। ਆਪਣੀ-ਆਪਣੀ ਸਮਝ ਹੂੰਦੀ ਏ............। ਕੋਈ ਕੱਲਾ ਰਹਿ ਕੇ ਰਾਜ਼ੀ ਏ ਤੇ ਕੋਈ ਸਭ ਨਾਲ ਮਿਲ-ਜੁਲ ਕੇ.........।
    ਅੱਜ ਦੇ ਸਟੈਰੱਸ ਭਰੇ ਮਹੌਲ 'ਚ ਦੂਜਿਆਂ ਨਾਲ ਮਿਲ-ਜੁਲ ਕੇ ਰਹਿਣਾ ਅਤੇ ਖੁਸ਼ ਰਹਿਣਾ ਹੀ ਸਮਝਦਾਰੀ ਹੈ.........। ਇੱਕਲਾਪਣ ਕਿਸੇ ਦੀ ਵੀ ਜ਼ਿੰਦਗੀ ਲਈ ਨੁਕਸਾਨਦੇਹ ਹੈ ............। ਹੱਸਣਾ-ਹਸਾਉਣਾ ਜ਼ਿੰਦਗੀ ਦੇ ਹਰ ਰਿਸ਼ਤੇ ਨਾਲ ਹੋਣਾ ਚਾਹੀਦਾ......... ਚਾਹੇ ਇੱਕ ਮਾਂ ਦਾ ਆਪਣੇ ਬੱਚੇ ਨਾ ਹੱਸਣਾ-ਖੇਡਣਾ ਚਾਹੇ ਭੈਣ-ਭਰਾਵਾਂ ਵਾਲ ਹਾਸਾ ਮਜਾਕ............, ਪਤੀ ਪਤਨੀ ਦੋਨਾਂ ਦਾ ਇੱਕ ਦੂਜੇ ਨੂੰ ਖੁਸ਼ ਰੱਖਣਾ ਤੇ ਹਾਸਾ ਮਜ਼ਾਕ ............। ਜ਼ਿੰਦਗੀ ਚ' ਸ਼ਾਮਲ ਹੋਣਾ ਜਰੂਰੀ ਹੈ। ਸਭ ਤੋਂ ਵੱਖਰਾ ਤੇ ਰੋਮਾਂਚਿਕ ਹੱਸਣਾ-ਬੋਲਣਾ ਹੁੰਦਾ, ਕੁੜੀਆਂ ਦਾ ਆਪਣੀਆਂ ਸਹੇਲੀਆਂ ਨਾਲ ਅਤੇ ਮੂੰਡਿਆਂ ਦਾ ਆਪਣੇ ਦੋਸਤਾਂ ਨਾਲ......। ਹਰ ਵੇਲੇ ਸਮਾਂ ਤੇ ਮੂਡ ਇਕੋ ਜਿਹਾ ਨਹੀਂ ਰਹਿੰਦਾ......... ਮੰਨਦੇ ਆਂ......... ਪਰ ਲੋੜ ਹੈ ਅੱਜ ਦੇ ਮਹੌਲ 'ਚ ਹੱਸਣ ਤੇ ਹਸਾਉਣ ਦੀ ਇਹ ਇੱਕ ਕਲਾ ਹੈ, ਕਿਸੇ 'ਚ ਥ੍ਹੋੜੀ ...... ਕਿਸੇ 'ਚ ਜਿਆਦਾ.........।

ਜਸਪ੍ਰੀਤ ਕੌਰ ਮਾਂਗਟਹੱਸਣਾ ਤੇ ਹਸਾਉਣਾ
ਹੋਰ ਭਾਵੇਂ ਜਿੰਦਗੀ 'ਚ ਸਭ ਕੁਝ ਮਿਲ ਜਾਵੇ, ਪਰ ਫੁੱਲਾਂ ਜਹੇ ਹਾਸੇ ਨਾ ਮਿਲਣ ਤਾਂ ਜ਼ਿੰਦਗੀ ......... ਕੋਈ ਜਿੰਦਗੀ ਨਹੀਂ ...............। ਅਸੀਂ ਉਸ ਜਿੰਦਗੀ ਨੂੰ ਜੀਵਾਂਗੇ ਤਾਂ ਸਈ ਪਰ ਹਾਸਿਆਂ ਤੋਂ ਬਿਨ੍ਹਾਂ ਖਾਲੀ-ਖਾਲੀ ਲੱਗੂ ............ ਹੱਸਣਾ ਤੇ ਹਸਾਉਣਾ ਵੀ ਇੱਕ ਕਲਾ ਹੈ .........। ਹਾਸਾ ਜਿੰਦਗੀ ਦੇ ਸਫ਼ਰ 'ਚ ਚਾਰ ਚੰਨ ਲਾਉਂਦਾ ............... ਫੇਰ ਜ਼ਿੰਦਗੀ ਜਿਊਣ ਦਾ ਮਜ਼ਾ ਹੀ ਕੁਛ ਹੋਰ ਹੁੰਦਾਂ.........।   
    ਕਈ ਲੋਕ ਸਿਰਫ ਆਪਣੀ ਹੀ ਖੁਸ਼ੀ ਦੇਖਦੇ ਨੇ, ਦੂਜਿਆਂ ਦੀ ਪ੍ਰਭਾਅ ਨਹੀਂ ਕਰਦੇ......। ਪਰ ਕਈ ਅਜਿਹੇ ਵੀ ਨੇ ਜੋ ਦੂਜਿਆਂ ਦੀ ਪ੍ਰਭਾਅ ਕਰੇ ਬਿਨਾਂ ਨਹੀਂ ਰਹਿ ਸਕਦੇ.........। ਹੋਰਨਾਂ ਵੀ ਖੁਸ਼ੀ ਦਾ ਖਿਆਲ ਰੱਖਦੇ ਨੇ............ ਦੁੱਖ ਦੇ ਕਈ ਪਲ੍ਹਾਂ 'ਚ ਜੇ ਕੋਈ ਇੱਕ ਪਲ ਦਾ ਹਾਸਾ ਵੀ ਵੰਡ ਦੇਵੇ ਤਾਂ ਇਸ ਤੋਂ ਵੱਡਾ ਦਾਨ ਕੋਈ ਨਹੀਂ.........। ਦੁਖੀ ਨੂੰ ਦੁਖੀ ਦੇਖ ਕੇ ਛੱਡ ਦੇਵਾ ਬਹੁਤ ਬੜੀ ਨਾ ਸਮਝੀ ਏ............। ਬਹੁਤ ਥੋੜੇ ਲੋਕ ਹੀ ਇਸ ਨਾ ਸਮਝੀ ਦਾ ਸ਼ਿਕਾਰ ਨੇ......। ਬਹੁਤੇ ਲੋਕ ਦੂਜਿਆਂ ਨੂੰ ਮਿਲ ਕੇ, ਹਾਸਾ ਮਜ਼ਾਕ ਕਰਕੇ ਖੁਸ਼ ਨੇ......। ਆਪਣੀ-ਆਪਣੀ ਸਮਝ ਹੂੰਦੀ ਏ............। ਕੋਈ ਕੱਲਾ ਰਹਿ ਕੇ ਰਾਜ਼ੀ ਏ ਤੇ ਕੋਈ ਸਭ ਨਾਲ ਮਿਲ-ਜੁਲ ਕੇ.........।
    ਅੱਜ ਦੇ ਸਟੈਰੱਸ ਭਰੇ ਮਹੌਲ 'ਚ ਦੂਜਿਆਂ ਨਾਲ ਮਿਲ-ਜੁਲ ਕੇ ਰਹਿਣਾ ਅਤੇ ਖੁਸ਼ ਰਹਿਣਾ ਹੀ ਸਮਝਦਾਰੀ ਹੈ.........। ਇੱਕਲਾਪਣ ਕਿਸੇ ਦੀ ਵੀ ਜ਼ਿੰਦਗੀ ਲਈ ਨੁਕਸਾਨਦੇਹ ਹੈ ............। ਹੱਸਣਾ-ਹਸਾਉਣਾ ਜ਼ਿੰਦਗੀ ਦੇ ਹਰ ਰਿਸ਼ਤੇ ਨਾਲ ਹੋਣਾ ਚਾਹੀਦਾ......... ਚਾਹੇ ਇੱਕ ਮਾਂ ਦਾ ਆਪਣੇ ਬੱਚੇ ਨਾ ਹੱਸਣਾ-ਖੇਡਣਾ ਚਾਹੇ ਭੈਣ-ਭਰਾਵਾਂ ਵਾਲ ਹਾਸਾ ਮਜਾਕ............, ਪਤੀ ਪਤਨੀ ਦੋਨਾਂ ਦਾ ਇੱਕ ਦੂਜੇ ਨੂੰ ਖੁਸ਼ ਰੱਖਣਾ ਤੇ ਹਾਸਾ ਮਜ਼ਾਕ ............। ਜ਼ਿੰਦਗੀ ਚ' ਸ਼ਾਮਲ ਹੋਣਾ ਜਰੂਰੀ ਹੈ। ਸਭ ਤੋਂ ਵੱਖਰਾ ਤੇ ਰੋਮਾਂਚਿਕ ਹੱਸਣਾ-ਬੋਲਣਾ ਹੁੰਦਾ, ਕੁੜੀਆਂ ਦਾ ਆਪਣੀਆਂ ਸਹੇਲੀਆਂ ਨਾਲ ਅਤੇ ਮੂੰਡਿਆਂ ਦਾ ਆਪਣੇ ਦੋਸਤਾਂ ਨਾਲ......। ਹਰ ਵੇਲੇ ਸਮਾਂ ਤੇ ਮੂਡ ਇਕੋ ਜਿਹਾ ਨਹੀਂ ਰਹਿੰਦਾ......... ਮੰਨਦੇ ਆਂ......... ਪਰ ਲੋੜ ਹੈ ਅੱਜ ਦੇ ਮਹੌਲ 'ਚ ਹੱਸਣ ਤੇ ਹਸਾਉਣ ਦੀ ਇਹ ਇੱਕ ਕਲਾ ਹੈ, ਕਿਸੇ 'ਚ ਥ੍ਹੋੜੀ ...... ਕਿਸੇ 'ਚ ਜਿਆਦਾ.........।

11 Oct. 2018

ਪਿੰਡਾਂ ਦੇ ਮੇਲੇ - ਜਸਪ੍ਰੀਤ ਕੌਰ ਮਾਂਗਟ

ਬਹੁਤ ਸਾਰੇ ਮੇਲੇ ਇਹਨਾਂ ਦਿਨ੍ਹਾਂ 'ਚ ਸ਼ੁਰੂ ਹੁੰਦੇ ਨੇ। ਇਹਨਾਂ ਮੇਲਿਆਂ ਦਾ ਚਾਅ ਅਤੇ ਉਡੀਕ ਪੰਜਾਬੀ ਬਿਰਸੇ ਦੀ ਸ਼ਾਨ ਵਧਾਉਂਦੇ ਏ.........। ਮੇਲੇ ਪ੍ਰਤੀ ਖਿੱਚ ਤੋਂ ਪਤਾ ਚਲਦਾ ਕਿ ਕਿੰਨੇ ਪਿਆਰ ਅਤੇ ਮਾਣ ਨਾਲ ਉਡੀਕਦੇ ਹਾਂ ਅਸੀਂ ਇਹਨਾਂ ਮੇਲਿਆਂ ਨੂੰ .........। ਮੇਲਾ ਜਿਹੜੇ ਵੀ ਧਰਮ ਨਾਲ ਸਬੰਧਤ ਹੋਵੇ ......... ਰੱਬ ਦਾ ਨਾਂ ਹੈ ......। ਲੋਕਾਂ ਦੀ ਰੋਣਕ ਅਤੇ ਇਕੱਠ ਹੀ ਮੇਲੇ ਨੂੰ ਚਾਰ-ਚੰਨ ਲਾਉਦਾ ਹੈ .........। ਮੇਲਿਆਂ ਦੀ ਖੂਬਸੁਰਤੀ ਆਪਣੇ ਆਪ 'ਚ ਇੱਕ ਮਿਸਾਲ ਹੈ। ਬੱਚਿਆ ਨੂੰ ਚਾਅ ਤੇ ਵੱਡਿਆਂ ਨੂੰ ਉਡੀਕ ਰਹਿੰਦੀ ਹੈ ਮੇਲੇ ਦੀ ...। ਬੇਸ਼ੱਕ ਸ਼ਹਿਰਾਂ 'ਚ ਵੀ ਮੇਲੇ ਲੱਗਦੇ ਨੇ ਬੜੇ ਚਰਚੇ ਹੁੰਦੇ ਨੇ, ਤੇ ਰੌਣਕਾਂ ਨਾਲ ਬਾਜ਼ਾਰ ਭਰ ਜਾਂਦੇ ਨੇ......। ਬਹੁਤ ਵਧੀਆਂ ਲਗਦਾ ਸ਼ਹਿਰਾਂ 'ਚ ਮੇਲਿਆਂ ਖੂਬਸੁਰਤੀ ਦੇਖ ਕੇ.........। ਪਰ ਪਿੰਡਾਂ ਦੇ ਮੇਲੇ ਆਪਣੇ-ਆਪ 'ਚ ਵੱਖਰੀ ਸ਼ਾਨ ਹੈ। ਪਿੰਡਾਂ 'ਚ ਮੇਲਿਆਂ ਨੂੰ ਲੈ ਕੇ ਅੱਲਗ ਹੀ ਸਾਂਝ-ਪਿਆਰ ਦੇਖਣ ਨੂੰ ਮਿਲਦਾ ਏ ......। ਸਜਾਵਟਾਂ ਤੇ ਰੌਣਕਾਂ ਮਨ ਨੂੰ ਮੋਹ ਲੈਂਦੀਆ ਨੇ। ਬੇਚੈਨ ਰਹਿੰਦੇ ਨੇ ਲੋਕ ਕਿ ਕਦੋਂ ਮੇਲਾ ਲੱਗੂ ਤੇ ਅਸੀਂ ਦੇਖਣ ਜਾਈਏ ............। ਮੇਰੇ ਪੇਕੇ ਪਿੰਡ ਦਾ ਵੀ ਮੇਲਾ ਆਉਣ 'ਚ ਥੋੜੇ ਦਿਨ ਹੀ ਨੇ। ਸੇਖੋਂ ਪਰਿਵਾਰਾਂ ਨੂੰ ਜਿੰਨਾਂ ਇਸ ਮੇਲੇ ਦਾ ਚਾਅ ਹੁੰਦਾ, ਉਨ੍ਹਾਂ ਹੋਰਾਂ ਪਿੰਡਾ ਵਾਲਿਆਂ ਨੂੰ ਵੀ ਆਪਣੇ ਪਿੰਡ ਦੇ ਮੇਲਿਆਂ ਦਾ ਚਾਅ ਹੁੰਦਾਂ ਹੋਣਾ। ਮੇਲੇ ਤੇ ਸਹੇਲੀਆ ਨੂੰ ਮਿਲਣਾ, ਪਿੰਡ ਦੀਆਂ ਰੋਣਕਾਂ ਪੇਕਿਆਂ ਦਾ ਆਪਣੀਆਂ ਧੀਆਂ ਦੇ ਆਉਣ ਤੇ ਚਾਅ ਨੀ ਚੱਕਿਆਂ ਜਾਂਦਾ। ਉਹ ਇਕੱਠ ਤੇ ਰੌਣਕਾਂ ਦੇਖਣ ਯੋਗ ਹੁੰਦੀਆ ਨੇ। ਬੱਚਿਆ ਦੇ ਝੂਲੇ, ਖਾਣ-ਪੀਣ ਦੀਆਂ ਸਟਾਲਾਂ, ਹਾਰ-ਸਿੰਗਾਰ ਦੀਆਂ ਦੁਕਾਨਾ ਮੇਲੇ ਤੇ ਚਾਰ ਚੰਨ ਲਾਉਂਦੀਆਂ ਨੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਇਹਨਾਂ ਮੇਲਿਆਂ ਨੂੰ ਬੜਾ ਮਿਸ ਕਰਦੇ ਨੇ। ਅੰਤਾਂ ਦੀਆਂ ਸੁੱਖ-ਸਹੂਲਤਾਂ ਦੇ ਬਾਅਦ ਵੀ ਉਹ ਮੇਲਿਆਂ ਨੂੰ ਤੇ ਹੋਰ ਦਿਨ-ਤਿਉਹਾਰਾਂ ਨੂੰ ਦੇਖਣ ਨੂੰ ਤਰਸਦੇ ਨੇ .........। ਬਹੁਤ ਯਾਦ ਕਰਦੇ ਨੇ ਪੰਜਾਬੀ ਵਿਰਸੇ ਨੂੰ ਬਸ ਖਿੱਚੀਆਂ ਫੋਟੋਆਂ ਹੀ ਦੇਖਣ ਨੂੰ ਤਰਸਦੇ ਨੇ.........। ਬਹੁਤ ਯਾਦ ਕਰਦੇ ਨੇ ਪੰਜਾਬੀ ਵਿਰਸੇ ਨੂੰ ਬਸ ਖਿੱਚੀਆਂ ਫੋਟੋਆਂ ਹੀ ਦੇਖਣ ਨੂੰ ਨਸੀਬ ਹੁੰਦੀਆਂ ਨੇ। ਬੇਸ਼ੱਕ ਬਹੁਤੇ ਪੰਜਾਬੀ ਵਿਦੇਸ਼ਾਂ ਵਿੱਚ ਜਾ ਵਸੇ ਪਰ ਅੱਜ ਵੀ ਪੰਜਾਬ ਦੇ ਮੇਲਿਆਂ ਤੇ ਰੌਣਕਾਂ ਹੈਗੀਆਂ ਨੇ ਤੇ ਰਹਿਣ ਵੀ.........। ਮੇਲਾ ਜਿਸ ਵੀ ਧਾਰਮਿਕ ਸਥਾਨ ਤੇ ਲਗਿਆਂ ਹੋਣੇ, ਸਾਂਝ ਤੇ ਨੇੜ੍ਹਤਾ ਵਧਾਉਦਾ ਹੈ.........। ਮੇਲਿਆਂ ਤੇ ਜਾਣਾ ਮੱਥਾਂ ਟੇਕਣਾ ਬੜੇ ਮਾਣ ਵਾਲੀ ਗੱਲ ਹੈ ਤਾਂ ਕਿਹਾ ਜਾਦਾ ਹੈ ਕਿ ਮੇਲਾ ਮੇਲੀਆਂ ਦਾ ਹੁੰਦਾ ......।

ਜਸਪ੍ਰੀਤ ਕੌਰ ਮਾਂਗਟ।
ਬੇਗੋਵਾਲ, ਦੋਰਾਹਾ (ਲੁਧਿਆਣਾ)
99143-48246