Jaspreet Kaur Mangat

ਓੜਨੀ - ਜਸਪ੍ਰੀਤ ਕੌਰ ਮਾਂਗਟ

ਮੇਰੇ ਤਨ ਦਾ ਗਹਿਣਾ ਮੇਰੀ ਓੜਨੀ,
ਸਾਂਭ-ਸਾਂਭ ਕੇ ਰੱਖਾਂ ਮੇਰੀ ਓੜਨੀ।

ਕਦੇ ਨਾ ਤਨ ਤੋਂ ਦੂਰ ਕਰਾਂ,
ਕਦੇ ਨਾ ਤੈਨੂੰ ਪਰੇ ਸੁੱਟਾਂ ਮੇਰੀ ਓੜਨੀ।

ਤੇਰੇ ਨਾਲ ਨੇ ਇੱਜ਼ਤਾਂ ਜੁੜੀਆਂ,
ਤੂੰ ਮਿਲੀ ਸਾਨੂੰ ਨਾਲ ਸੁੱਖਾਂ ਮੇਰੀ ਓੜਨੀ।

ਤਨ ਦਾ ਦਿਖਾਵਾ ਤੂੰ ਜੋ ਢੱਕਦੀ ਏ,
ਗੁਣ ਤੇਰੇ ਕਿਹਨੂੰ-ਕਿਹਨੂੰ ਦੱਸਾਂ ਮੇਰੀ ਓੜਨੀ।

ਦਲਾਸੂ ਵਾਂਗ ਰੱਖੇ ਤੈਨੂੰ ‘ਮਾਂਗਟ’ ਲਪੇਟ ਕੇ,
ਲੱਖੀਂ ਹਜ਼ਾਰੀਂ ਨਜ਼ਰਾਂ ਦਾ ਓਹਲਾ ਮੇਰੀ ਓੜਨੀ।

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)
99143-48246

ਸ਼ਹੀਦ ਜਵਾਨਾਂ ਦੇ ਪਰਿਵਾਰ ਬੇਵੱਸ - ਜਸਪ੍ਰੀਤ ਕੌਰ ਮਾਂਗਟ

ਪੁਲਵਾਮਾ ਅੱਤਵਾਦੀ ਹਮਲੇ ਕਾਰਨ ਦੇਸ਼ ਦੁਖੀ ਹੈ। ਦੇਸ਼ ਵਾਸੀਆਂ ਵਿੱਚ ਗੁੱਸੇ ਦੀਆਂ ਲਹਿਰਾਂ ਜਨਮ ਲੈ ਚੁੱਕੀਆਂ ਹਨ। ਵੱਖ-ਵੱਖ ਕਸਬਿਆਂ ਵਿੱਚ ਰੋਸ-ਮਨਾਰੇ ਕੀਤੇ ਜਾ ਰਹੇ ਹਨ। ਸ਼ਹੀਦ ਜਵਾਨਾਂ ਦੇ ਪਰਿਵਾਰ ਆਪਣੇ ਫੌਜ਼ੀ ਪੁੱਤ ਜਵਾਨਾਂ ਦੀਆਂ ਲਾਸ਼ਾਂ ਦੇਖ ਕੇ ਵੀ ਬੇਵੱਸ ਰਹੇ....। ਕੀ ਕਰਨ......? ਕਿੱਧਰ-ਕਿੱਧਰ ਕਿੱਥੇ ਗੁਹਾਰ ਲਾਉਣ.....? ਸਮਝ ਤੋਂ ਪਰੇ ਹੈ...। ਪੁਲਵਾਮਾ ਵਿੱਚ ਫਿਦਾਈਨ ਹਮਲੇ ਵਿੱਚ ਅਨੇਕਾਂ ਫੌਜ਼ੀ ਜਵਾਨ ਸ਼ਹੀਦ ਹੋ ਗਏ..... ਪਰ ਖਾਮੋਸ਼ੀ ਕਿਉਂ.....? ਤਸਵੀਰਾਂ ‘ਚ ਦੇਖ ਹਾਲ ਬੇਹਾਲ ਹੋ ਰਿਹਾ ਦੇਖਿਆ ਨਹੀਂ ਜਾ ਰਿਹਾ, ਹਮਲੇ ਵਾਲਾ ਮਹੌਲ.....। ਸੀ.ਆਰ.ਪੀ.ਐਫ ਦੇ ਸ਼ਹੀਦ ਜਵਾਨਾਂ ਦੀਆਂ ਲਾਸ਼ਾਂ ਦੇਖ ਸਭ ਦੀਆਂ ਅੱਖਾਂ ਨਮ ਹੋ ਗਈਆਂ, ਉਹ ਪਰਿਵਾਰਾਂ ਦਾ ਕੀ ਹਾਲ ਹੁੰਦਾ ਹੋਵੇ ਜਿਹਨਾਂ ਨੇ ਆਪਣੇ ਘਰ ਦੇ ਚਿਰਾਗ ਗਵਾ ਲਏ........। ਤਸਵੀਰਾਂ ਦੇਖ ਮਨ ਬੜਾ ਭਾਵੁਕ ਹੋ ਰਿਹਾ....... ਤਾਂ ਹੀ ਜਨਤਾਂ ਸਰਕਾਰ ਤੋਂ ਹੱਟ ਕੇ ਆਪਣੇ ਹੱਥਾਂ ‘ਚ ਕਮਾਨ ਲੈਣ ਦੀਆਂ ਤਾਘਾਂ ਪੁਟਣਾ ਚਾਹੁੰਦੀ ਹੈ, ਜੋ ਹੋ ਤਾਂ ਨਹੀਂ ਸਕਦਾ ਪਰ ਜਨੂੰਨ ਸਭ ਨੇ ਦੇਖਿਆ ਤੇ ਸੁਣਿਆ......। ਇਸ ਦੇਸ਼ ਦੇ ਫੌਜ਼ੀ ਨੌਜਵਾਨ ਅਤੇ ਉਹਨਾਂ ਦੇ ਪਰਿਵਾਰ ਵਾਲੇ ਹੀ ਜਾਣਦੇ ਹਨ ਕਿ ਫਰਜ਼ ਮੂਹਰੇ ਕਿਵੇਂ ਤੇ ਕਿੰਨੇ ਬੇਵੱਸ ਹੋ ਕੇ ਅਜਿਹੇ ਮਹੌਲ ਦਾ ਸਾਹਮਣਾ ਕਰਦੇ ਹਨ......। ਇੱਕ ਅਜਿਹੀ ਨੌਕਰੀ ਜਿਹਦੇ ਵਿੱਚ ਫਰਜ਼ ਅਤੇ ਕਸਮ ਨਿਭਾਉਂਦੇ ਹੋਏ ਕਿਸੇ ਵੀ ਸਥਿਤੀ ਚੋਂ ਲੰਘਣਾ ਪੈ ਸਕਦਾ......। ਚਾਣ-ਚੱਕੇ ਹਮਲੇ ਵੀ ਸਹਿਣੇ ਪੈ ਸਕਦੇ ਹਨ

 ਪੁਲਵਾਮਾ ਅੱਤਵਾਦੀ ਹਮਲਾ ਬੜਾ ਦੁੱਖੀ ਕਰ ਗਿਆ। ਅੰਦਰੋਂ ਤੋੜ ਗਿਆ ਸਭ ਨੂੰ.......। ਅੱਤਵਾਦ ਸ਼ਬਦ ਹੀ ਆਪਣੇ-ਆਪ ‘ਚ ਬੜਾ ਬਚਿਦਾ ਹੈ, ਇਸ ਤੋਂ ਬੱਚਾ ਕੀ ਬੜਾਂ ਕੀ ਸਭ ਜਾਣੂ ਹਨ.........।
(ਜੰਗਾਂ ਲੜਦੇ ਸ਼ਹੀਦੀਆਂ ਪਾਉਂਦੇ ਫੌਜ਼ੀ ਨੌਜਵਾਨਾਂ ਨੂੰ ਰੂਹ ਤੋਂ ਸਲਾਮੀ.....ਏ।)

ਜਸਪ੍ਰੀਤ ਕੌਰ ਮਾਂਗਟ,
ਬੇਗੋਵਾਲ ਦੋਰਾਹਾ, ਲੁਧਿਆਣਆ।

ਆਈਲੈਟਸ ਦੀ ਅੰਨ੍ਹੀ ਦੌੜ - ਜਸਪ੍ਰੀਤ ਕੌਰ ਮਾਂਗਟ

ਆਈਲੈਟਸ ਬਾਰੇ ਲਗਪਗ ਹਰ ਕਿਸੇ ਨੂੰ ਪਤਾ ਹੈ। ਅੱਜ ਦੇ ਨੌਜਵਾਨ ਮੁੰਡੇ-ਕੁੜੀਆਂ ਸਿਰਫ਼ ਤੇ ਸਿਰਫ਼ ਵਿਦੇਸ਼ਾਂ ਵਿੱਚ ਜਾ ਕੇ ਵਸਣਾ ਚਾਹੁੰਦੇ ਹਨ। ਬਹੁਤ ਘੱਟ ਬੱਚੇ ਹੋਣਗੇ ਜੋ ਭਾਰਤ ਵਿਚ ਹੀ ਰਹਿਣਾ ਪਸੰਦ ਕਰਦੇ ਹੋਣਗੇ। ਕਈ ਅਜਿਹੇ ਵੀ ਹਨ ਜੋ ਖ਼ਰਚਾ ਨਹੀਂ ਕਰ ਸਕਦੇ। ਇਸ ਲਈ ਮਨ ਮਾਰ ਕੇ ਇੱਥੇ ਹੀ ਰਹਿ ਜਾਂਦੇ ਹਨ। ਹਰ ਪਾਸੇ ਬੱਸ ਇਹੀ ਸੁਣੀਦਾ ਕਿ ਇੰਡੀਆ ਵਿੱਚ ਤਾਂ ਕੁਝ ਨਹੀਂ, ਜੋ ਕੁਝ ਹੈ ਬਾਹਰ ਵਿਦੇਸ਼ਾਂ ਵਿੱਚ ਹੀ ਹੈ, ਉੱਥੋਂ ਦੀ ਜ਼ਿੰਦਗੀ ਹੀ ਅਸਲ ਜ਼ਿੰਦਗੀ ਹੈ ਆਦਿ। ਲੋਕਾਂ ਦੀ ਸੋਚ ਹੀ ਅਜਿਹੀ ਬਣ ਗਈ ਹੈ। ਕਿਉਂ ਆਪਣੇ ਹੀ ਦੇਸ਼ 'ਤੇ ਭਰੋਸਾ ਨਹੀ ਕੀਤਾ ਜਾ ਰਿਹਾ,  ਇਹ ਸੋਚਣ ਵਾਲੀ ਗੱਲ ਹੈ। ਜੇ ਪੜ੍ਹੇ-ਲਿਖੇ ਨੂੰ ਇੱਥੇ ਹੀ ਨੌਕਰੀ ਮਿਲ ਜਾਵੇ ਤਾਂ ਉਸ ਨੂੰ ਵਿਦੇਸ਼ਾਂ ਵਿੱਚ ਧੱਕੇ ਖਾਣ ਦੀ ਕੀ ਜਰੂਰਤ ਹੈ? ਵਿਦੇਸ਼ਾਂ ਵਿੱਚ ਪੜ੍ਹਨ ਗਿਆ ਬੱਚਾ ਕਿਵੇਂ ਰਹਿ ਰਿਹਾ ਹੈ, ਇਸ ਬਾਰੇ ਕਿਸੇ ਨੂੰ ਪਤਾ ਨਹੀਂ। ਬਸ ਉਡੀਕ ਹੈ ਕਿ ਕਦੋਂ ਪੜ੍ਹਾਈ ਪੂਰੀ ਕਰ ਕੇ ਨੌਕਰੀ ਮਿਲ ਜਾਵੇ। ਹੋਰ ਵੀ ਕਈ ਪੰਗੇ ਨੇ ਕਦੇ ਵੀਜ਼ਾ ਵਧਾਓ ਤੇ ਕਦੇ ਪੱਕੇ ਹੋਣ ਦੀ ਫ਼ਿਕਰ। ਕਈ ਬੱਚਿਆਂ ਦੇ ਮਾਂ-ਪਿਓ ਨੂੰ ਵਿਦੇਸ਼ਾਂ ਵਿੱਚ ਰਹਿਣਾ ਪਸੰਦ ਨਹੀਂ। ਇਸ ਲਈ ਬੱਚਾ ਦੂਰ ਪ੍ਰਦੇਸ਼ ਵਿੱਚ ਰਹਿ ਰਿਹਾ ਹੁੰਦਾ ਹੈ ਤੇ ਮਾਂ-ਬਾਪ ਇਕੱਲੇ ਇੱਥੇ। ਆਈਲੈਟਸ ਕਰ ਕੇ ਵਿਦੇਸ਼ ਜਾਣ ਦੀ ਅੰਨ੍ਹੀ ਦੌੜ ਨੇ ਲੋਕਾਂ ਨੂੰ ਕਮਲੇ ਕੀਤਾ ਪਿਆ ਹੈ। ਕੋਈ ਜ਼ਮੀਨ ਵੇਚ ਕੇ ਪੜ੍ਹਨ ਵਿਦੇਸ਼ ਭੇਜਦਾ ਹੈ ਤੇ ਕੋਈ ਅੰਤਾਂ ਦਾ ਕਰਜ਼ਾ ਚੁੱਕ ਕੇ। ਕੋਈ ਵਿਰਲਾ-ਟਾਵਾਂ ਹੀ ਕਿਸਮਤ ਵਾਲਾ ਹੁੰਦਾ ਹੈ ਜਿਸ ਦੀ ਰਿਸ਼ਤੇਦਾਰ ਮਦਦ ਕਰ ਦਿਉ। ਮਦਦ ਵੀ ਉਹੀ ਕਰ ਸਕਦਾ ਹੈ ਜਿਸ ਕੋਲ ਪੈਸਾ ਹੋਊ। ਦੂਜੇ ਦੇ ਹੱਕਾਂ ਵੱਲ ਝਾਕਣਾ ਬਹੁਤ ਔਖਾ ਹੁੰਦਾ ਹੈ। ਆਓ, ਸਾਰੇ ਆਪਣੀ ਸੋਚ ਬਦਲੀਏ। ਆਪਣੇ ਦੇਸ਼ ਨੂੰ ਪਿਆਰ ਕਰੀਏ। ਇਸ ਦੇਸ਼ ਦੀਆਂ ਗਲੀਆਂ ਸੁੰਨੀਆਂ ਨਾ ਹੋਣ ਦਿਉ।

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ (ਲੁਧਿਆਣਾ)
9914348246

ਮੇਰਾ ਭਾਰਤ ਮਹਾਨ

ਜਿਸ ਦੇਸ਼ ਦੇ ਅਸੀਂ ਨਾਗਰਿਕ ਹਾਂ
ਉਸ ਦੇਸ਼ ਨੂੰ ਕਿਵੇਂ ਭੁੱਲ ਜਾਵਾਂ
ਰਹਿੰਦੀ ਦੁਨੀਆਂ ਤੱਕ
ਮੇਰਾ ਭਾਰਤ ਮਹਾਨ ਦੇ
ਨਾਹਰੇ ਲੱਗਦੇ ਰਹਿਣ ਸਦਾ.........
ਰੰਗ-ਬਰੰਗੇ ਲੋਕ ਨੇ ਵੱਸਦੇ
ਰਹਿਣ ਸਦਾ ਹੀ ਹੱਸਦੇ-ਵੱਸਦੇ
ਨਹੀਂ ਰੀਸਾਂ ਹਿੰਦੋਸਤਾਨ ਦੀਆਂ
ਨਹੀਂ ਥੋੜ੍ਹਾਂ ਇਹਨੂੰ ਸ਼ਾਨ ਦੀਆਂ
ਭਾਰਤ ਵਰਗਾ ਦੇਸ਼ ਨਾ ਕੋਈ
ਦੁਨੀਆਂ ਵਾਲੇ ਕਹਿਣ ਸਦਾ............
ਵਿੱਚ ਵਿਦੇਸ਼ਾਂ ਚੱਲਦੀਆਂ ਨੇ
ਇਸ ਦੇਸ਼ ਦੀਆਂ ਰਚਨਾਵਾਂ
ਮੇਰਾ ਭਾਰਤ ਮਹਾਨ ਦੇ
ਸਦਾ ਗੀਤ ਮੈਂ ਗਾਵਾਂ
ਕਹੇ 'ਮਾਂਗਟ' ਸੁੰਦਰ ਭਾਰਤ ਨੂੰ
ਮੈਂ 'ਸੱਜਦਾ' ਵਾਰ-ਵਾਰ ਕਰਾਂ..........
 
ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)
99143-48246

07 Feb. 2019

ਸਰਪੰਚ ਗੁਰਮਿੰਦਰ ਸਿੰਘ ਨਿੰਦਾਂ - ਜਸਪ੍ਰੀਤ ਕੌਰ ਮਾਂਗਟ

ਪਿੰਡ ਬੇਗੋਵਾਲ (ਲੁਧਿਆਣਾ) ਦੇ ਮੌਜੂਦਾ ਸਰਪੰਚ ਗੁਰਮਿੰਦਰ ਸਿੰਘ ਨਿੰਦਾ ਜੀ ਨੇ ਅਪਣੀ ਕਾਬਿਲੀਅਤ ਦੇ ਸਦਕਾ ਪਿੰਡ ਅਤੇ ਬਾਹਰਲੀ ਦੁਨੀਆਂ 'ਚ ਬਹੁਤ ਸਿਫਤਾਂ ਵਟੋਰੀਆਂ ਹਨ........। ਇਹਨਾਂ ਦਾ ਜਨਮ 29-03-1960 ਨੂੰ ਪਿੰਡ ਬੇਗੋਵਾਲ ਵਿੱਚ ਪਿਤਾ ਪ੍ਰੀਤਮ ਸਿੰਘ ਅਤੇ ਮਾਤਾ ਰਜਿੰਦਰ ਕੌਰ ਦੀ ਕੁਖੋਂ ਹੋਇਆ। ਵਧੀਆਂ ਪਾਲਣ-ਪੋਸਣ ਹੋਇਆ ਨਿੰਦਾਂ ਜੀ ਦਾ ......। ਪੜ੍ਹਾਈ ਕੀਤੀ ਅਤੇ 1980 ਵਿੱਚ ਅਮਰੀਕਾ ਚਲੇ ਗਏ। ਵਿਦੇਸ਼ ਵਿੱਚ ਮਿਹਨਤ ਕਰਨ ਦੇ ਨਾਲ-ਨਾਲ ਅਪਣਾ ਘਰ ਵਸਾਇਆ ਅਤੇ ਪਿੱਛੇ ਪਿੰਡ ਬੇਗੋਵਾਲ ਦਾ ਪੂਰਾ ਖਿਆਲ ਰੱਖਿਆ........। ਜਿੰਨ੍ਹਾਂ ਹੋ ਸਕਦਾ ਸੀ ਪਿੰਡ ਦੇ ਜਰੂਰੀ ਕੰਮਾਂ ਲਈ ਪੈਸਾ ਖਰਚ ਕੀਤਾ ..........। ਪਿੰਡ ਵਿੱਚ ਬਣੇ ਗੁਰਦੁਆਰੇ ਲਈ ਸਕੂਲ ਲਈ ਅਤੇ ਹਰ ਸਾਲ ਮੇਲਾ ਭਰਦਾ ਬਾਬਾ ਰਾਮ ਦੇਵ ਜੀ ਦੇ ਸਥਾਨ ਲਈ ਰਾਸ਼ੀ ਦਾਨ ਦਿੱਤੀ........। ਪਿੰਡ ਬੇਗੋਵਾਲ ਦੇ ਲੋਕਾਂ ਨਾਲ ਭਾਈਚਾਰਾ ਰੱਖਣ ਦੇ ਨਾਲ-ਨਾਲ ਵੱਧ ਤੋਂ ਵੱਧ ਦੁੱਖ-ਸੁੱਖ 'ਚ ਸਰੀਕ ਹੋਣ ਦੀ ਤਾਂਘ ਰੱਖਦੇ ਨੇ ਸਰਪੰਚ ਗੁਰਮਿੰਦਰ ਸਿੰਘ ਨਿੰਦਾ ਜੀ........। ਅਪਣੇ ਪਿੰਡ ਨਾਲ ਸਾਂਝ ਰੱਖਣੀ ਸੁਭਾਵਿਕ ਹੈ ........। ਪਰ ਆਲੇ-ਦੁਆਲੇ ਦੇ ਪਿੰਡਾਂ ਅਤੇ ਕਸਬਿਆਂ ਜਿਵੇਂ ਅੜੈਚਾਂ, ਸਮਰਾਲਾ, ਮਾਲਵਾ ਕਾਲਜ ਆਦਿ ਨੂੰ ਖੇਡਾਂ ਲਈ ਵੱਧ ਚੜ੍ਹ ਕੇ ਖਰਚ ਕੀਤਾ ........। ਉਹਨਾਂ ਦੇ ਪਰਿਵਾਰ ਵਿੱਚ ਦੋ ਬੇਟੇ ਅਤੇ ਦੋ ਧੀਆਂ ਹਨ। ਅਪਣੀ ਪਤਨੀ ਅਤੇ ਬੱਚਿਆਂ ਵਿੱਚ ਵਧੀਆਂ ਸਬੀ ਬਣਾਉਣ ਦੇ ਨਾਲ-ਨਾਲ ਪਿੰਡ ਬੇਗੋਵਾਲ ਨਾਲ ਦਿਲੀ ਦਿਲੀ ਸਾਂਝ ਰੱਖਦੇ ਨੇ ਸਰਪੰਚ ਗੁਰਮਿੰਦਰ ਸਿੰਘ ਨਿੰਦਾ ਜੀ ........। ਅਮਰੀਕਾ ਵਿੱਚ ਅਪਣੇ ਚੰਗੇ ਕੰਮਾਂ ਕਰਕੇ ਜਾਣੇ ਜਾਂਦੇ ਹਨ ਪ੍ਰਮਾਤਮਾਂ ਕਰੇ ਅਜਿਹੇ ਕੰਮਾਂ 'ਚ ਹਮੇਸ਼ਾਂ ਸਿਫਤਾਂ ਬਟੋਰਦੇ ਰਹਿਣ .......... ਅਤੇ ਨਿੰਦਾ ਜੀ ਦੇ ਚੰਗੇ ਕੰਮਾਂ ਤੋਂ ਹੋਰਾਂ ਨੂੰ ਵੀ ਸੇਧ ਮਿਲੇ। ਨੌਜ਼ਵਾਨ ਪੀੜ੍ਹੀ ਅਜਿਹੇ ਸਰਪੰਚ ਤੋਂ ਕੁਝ ਸਿੱਖ ਸਕੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪਿੰਡ ਬੇਗੋਵਾਲ (ਦੋਰਾਹਾ-ਲੁਧਿਆਣਾ) ਦੀ ਸ਼ਾਨ 'ਚ ਵਾਧਾ ਹੋਵੇ।

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)
99143-48246

05 Feb. 2019

ਸੇਵਾ ਭਾਵਨਾ - ਜਸਪ੍ਰੀਤ ਕੌਰ ਮਾਂਗਟ

ਪਿਛਲੇ ਬਾਈਆਂ-ਤੇਈਆਂ ਸਾਲਾਂ ਤੋਂ ਦੇਖ ਰਹੇ ਹਾਂ, ਉਸਨੂੰ ਭਗਵਾਨ ਸਿਵਜ਼ੀ ਦੇ ਮੰਦਿਰ ਵਿੱਚ ਸੇਵਾ ਕਰਦੇ ਨੂੰ। ਉਹ ਗੂੰਗਾਂ ਵੀ ਆ ਤੇ ਬੋਲਾ ਵੀ। ਆਪਣੇ-ਆਪ 'ਚ ਮਸਤ ਰਹਿਣ ਵਾਲਾ ਸਵੇਰੇ ਉੱਠ ਕੇ ਧੂਫ-ਬੱਤੀ ਕਰਦਾ ਤੇ ਮੰਦਿਰ ਵਿੱਚ ਸਾਫ਼-ਸਫ਼ਾਈ ਕਰਦਾ ਏ। ਇੰਨੇ ਸਾਲਾਂ ਤੋਂ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਉਸ ਨਾਲ। ਨਾ ਉਸ ਨੇ ਕਦੇ ਕੁਝ ਬੋਲਿਆ ਨਾ ਸੁਣਿਆ ਬਸ ਇਸ਼ਾਰਿਆਂ ਨਾਲ ਸਮਝ ਜਾਂਦਾ ਏ ਹਰ ਗੱਲ ਅਤੇ ਆਪ ਵੀ ਇਸ਼ਾਰੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਏ। ਜਿਹਦੇ ਕੋਲ ਦੀ ਲੰਘਦਾ ਏ ਮੁਸਕਰਾ ਕੇ, ਬਸ ਉਸਦੀ ਮੁਸਕਰਾਹਟ ਹੀ ਸਭਦਾ ਹਾਲ-ਚਾਲ ਪੁੱਛ ਲੈਂਦੀ ਆ। ਇਸੇ ਮੁਸਕਰਾਹਟ ਨਾਲ ਉਹਦਾ ਹਾਲ ਜਾਣ ਜਾਂਦੇ ਨੇ ਸਾਰੇ। ਪਿੰਡ ਚੋਂ ਰੋਟੀ-ਦੁੱਧ ਉਸਨੂੰ ਮਿਲਦਾ ਰਿਹਾ ਅਤੇ ਮਿਲਦਾ ਰਹੁਗਾ ਕਿਉਂ ਕਿ ਇਹ ਉਸਦੀ ਇਮਾਨਦਾਰੀ ਅਤੇ ਸੇਵਾ ਦਾ ਫਲ ਹੈ। ਦਿਨ ਵਿੱਚ ਵਿਹਲੇ ਟਾਈਮ ਮਸ਼ੀਨ ਤੇ ਸਲਾਈ ਵੀ ਕਰਦਾ। ਮਰਦਾਂ ਦੇ ਕੱਪੜੇ ਸਿਲਾਈ ਕਰਨੇ ਜਾਣਦਾ। ਥੋੜ੍ਹਾ ਬਹੁਤ ਇਹ ਕੰਮ ਵੀ ਕਰ ਲੈਂਦਾ। ਜਦੋਂ ਵੀ ਕੋਈ ਮੰਦਿਰ 'ਚ ਦਰਸ਼ਨ ਕਰਨ ਜਾਂਦਾ ਤਾਂ ਜਿਹੜਾ ਚਾਅ ਉਸਦੇ ਚਿਹਰੇ ਤੇ ਦੇਖਣ ਨੂੰ ਮਿਲਦਾ, ਮੰਨ ਲੋ ਜਿਵੇਂ ਬਹੁਤ ਗੱਲਾਂ ਦੀ ਥਾਂ ਬਸ ਉਸਦੀ ਖੁਸ਼ੀ ਭਰੀ ਮੁਸਕਰਾਹਟ ਹੀ ਲੈ ਲੈਂਦੀ ਹੈ। ਇਸ਼ਾਰੇ ਨਾਲ ਬੈਠਣ ਨੂੰ ਕਹਿਣਾ ਤੇ ਪ੍ਰਸ਼ਾਦ ਵੰਡਣਾ, ਉਸਦਾ ਇਹੀ ਰੂਪ ਅੱਜ ਤੋਂ ਕਈ ਸਾਲ ਪਹਿਲਾਂ ਸੀ ਤੇ ਅੱਜ ਇੰਨੇ ਸਾਲਾਂ ਬਾਅਦ ਵੀ ਉਹੀ ਸੁਭਾਅ ਅਤੇ ਸੇਵਾ। ਪਿੰਡ ਦੇ ਲੋਕਾਂ ਦਾ ਮਨ ਮੋਹ ਲਿਆ ਉਸਨੇ। ਇਹੋ ਜਹੀ ਸੇਵਾ-ਭਾਵਨਾ ਦਾ ਕੋਈ ਮੁੱਲ ਨਹੀਂ।

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)
99143-48246

ਮਾਂ ਦਾ ਦਰਦ - ਜਸਪ੍ਰੀਤ ਕੌਰ ਮਾਂਗਟ

ਫੌਜੀ ਪੁੱਤ ਨੂੰ ਮਾਰਿਆਂ ਕਹਿ
ਲੋਕੀਂ ਰੋਂਦੇ ਤੇ ਕੁਰਲਾਉਂਦੇ
ਮਾਂ ਕਹੇ ਮੈਨੂੰ ਗਰਵ ਬੜਾ
ਤੁਸੀਂ ਕਿਉਂ ਨੀਰ ਵਹਾਉਂਦੇ

ਮੇਰਾ ਪੁੱਤ ਸ਼ਹੀਦ ਹੋ ਗਿਆ
ਕਹਿੰਦੀ ਮਾਂ ਗਲ ਲਾਉਂਦੇ
ਹੋਰ ਵੀ ਸ਼ੇਰ ਜੰਮਣ ਐਸੇ
ਜੋ ਜਾਨ ਦੇਣੋ ਨਾ ਘਬਰਾਉਂਦੇ

ਮਾਂ ਕਹੇ ਮੇਰੇ ਸ਼ਹੀਦ ਪੁੱਤ ਨੂੰ
ਦੋਵੇ ਸਲਾਮੀ ਗੀਤ ਗਾਉਂਦੇ
ਵਿਰਲੇ ਹੀ ਪੈਦਾ ਹੁੰਦੇ
ਜੋ ਨਾਮ ਮਾਪਿਆਂ ਦਾ ਚਮਕਾਉਂਦੇ
ਮਾਂਗਟ ਲਿਖੇ ਕਲਮ ਨਾਲ ਸਭ
ਜੋ ਤਰੀਫ 'ਚ ਅਲਫਾਜ਼ ਆਉਂਦੇ .........

29 Jan. 2019

ਆਖੇ ਜਿੰਦ ਮੇਰੀ - ਜਸਪ੍ਰੀਤ ਕੌਰ ਮਾਂਗਟ

ਮਿਲਜੇ ਸਕੂਨ
ਤਰਲੇ ਪਾਵਾਂ
ਵਾਂਗ ਪਹਿੰਦੇ
ਉੱਡਣਾਂ ਚਾਹ ਵਾਂ
ਆਖੇ ਜਿੰਦ ਮੇਰੀ.........

ਫੈਲਾਅ ਕੇ ਆਂਚਲ
ਜੀ ਲਵਾਂ ਆਜ਼ਾਦ ਪਲ
ਦੁੱਖ ਦੇਂਦੇ ਜਿਹੜੇ
ਐਸੇ ਵੇਲਿਆਂ ਨੂੰ ਭੁੱਲ ਜਾਂ
ਆਖੇ ਜਿੰਦ ਮੇਰੀ............

ਪਵਨ ਬਣ ਜਾਂ
ਨਾ ਛੂਹ ਸਕੇ ਕੋਈ ਮੈਨੂੰ
ਅਪਣੇ ਆਗੋਸ਼ ਵਿੱਚ
ਨਾ ਰੱਖ ਸਕੇ ਕੋਈ ਮੈਨੂੰ
ਆਖੇ ਜ਼ਿੰਦ ਮੇਰੀ ............

29 Jan. 2019

ਪਿੰਡ ਬੇਗੋਵਾਲ ਸਰਪੰਚ ਰਾਜਵਿੰਦਰ ਸਿੰਘ ਮਾਂਗਟ

ਪਿੰਡ ਬੇਗੋਵਾਲ ਸਰਪੰਚ ਤੇ ਅਹੁਦੇ ਤੇ ਆਉਣ ਦਾ ਬਹੁਤ ਨੂੰ ਮੌਕਾ ਮਿਲਦਾ ਏ ਪਰ ਸਰਪੰਚ ਦੀ ਸਬੀ ਲੋਕਾਂ ਦੇ ਮਨਾਂ 'ਚ ਬੈਠ ਜਾਵੇ ਇਹ ਕਿਸੇ-ਕਿਸੇ ਦੇ ਹੀ ਵੱਸ ਦੀ ਗੱਲ ਦੇ ਹੀ ਵੱਸ ਦੀ ਗੱਲ ਹੈ............... ਬਹੁਤ ਹੀ ਵਧੀਆਂ ਅਤੇ ਚੰਗੀ ਸਬੀ ਪਿੰਡ 'ਚ ਬਣਾ ਚੁੱਕੇ ਨੇ ਸਾਬਕਾ ਸਰਪੰਚ ਰਾਜਵਿੰਦਰ ਸਿੰਘ ਰਾਜ਼ ਜਿਹਨਾਂ ਦੇ ਕੰਮਾਂ ਦੀ ਵਿਦੇਸ਼ਾ ਤੱਕ ਧੁਮ ਪੈ ਚੁੱਕੀ ਏ...............। ਉਹਨਾਂ ਨੇ ਆਪਣੇ ਚੰਗੇ ਕੰਮਾ ਨਾਲ ਆਪਣੀ ਪਹਿਚਾਣ ਬਣਾਈਏ...............। ਪਿੰਡ ਬੇਗੋਵਾਲ ਨੇੜੇ ਦੋਰਾਹਾ (ਲੁਧਿਆਣਾ) ਵਿਖੇ 3 ਅਪ੍ਰੈਲ 1954 ਨੂੰ ਪਿਤਾ ਸ. ਸਰਜਨ ਸਿੰਘ ਅਤੇ ਮਾਤਾ  ਦਲੀਪ ਕੌਰ ਦੇ ਘਰ ਜਨਮ ਹੋਇਆ। ਆਪਣੀ ਚੰਗੀ ਸੋਚ, ਚੰਗੇ ਕੰਮਾ ਅਤੇ ਪਿੰਡ ਦੇ ਲੋਕਾਂ ਦੀਆਂ ਆਪਣੇ ਮਨੋਂ ਪਾਈਆਂ ਵੋਟਾਂ ਸਦਕਾ ਕਈ ਵਾਰ ਸਰਪੰਚ ਦੇ ਅਹੂਦੇ ਤੇ ਵਿਰਾਜਮਾਨ ਹੋਏ ...............। ਦੋਰਾਹਾ ਤੋਂ ਅਨੰਦਪੁਰ ਸਾਹਿਬ ਹਾਈਵੇ ਤੇ ਪੈਂਦੇ ਪਿੰਡ ਰਾਮਪੁਰ ਤੋਂ ਸਿੱਧੀ ਸੜਕ ਬੇਗੋਵਾਲ ਨੂੰ ਆਉਂਦੀ ਏ............... ਉਸ ਸੜਕ ਦੇ ਆਲੇ-ਦੁਆਲੇ ਫੁੱਲ-ਬੂਟੇ ਲਗਵਾਏ ਗਏ ਹਨ। ਜੋ ਪਿੰਡ ਬੇਗੋਵਾਲ ਦੇ ਮੇਨ ਗੇਟ ਤੱਕ ਲੱਗੇ ਹੋਏ ਹਨ...............। ਪਿੰਡ ਦੇ ਚਾਰ-ਚੁਪੇਰੇ ਪੱਕੀ ਕੰਧ ਵੀ ਬਣਵਾਈ ਏ ਰਾਜ ਮਾਂਗਰ ਜੀ ਨੇ। ਬਹੁਤ ਵਾਰ ਪਿੰਡ 'ਚ ਹੋਰ ਸੱਜਣਾ ਨੂੰ ਵੀ ਮੌਕਾ ਮਿਲਿਆ ਸਰਪੰਚੀ ਦੀਆਂ ਚੋਣਾ ਲੜਨ ਦਾ ਅਤੇ ਬਣੇ ਵੀ ............... ਪਰ ਰਾਜ਼ਵਿੰਦਰ ਸਿੰਘ ਰਾਜ ਸਦਾ ਬਹਾਰ ਫੁੱਲ ਦੀ ਤਰ੍ਹਾਂ ਪਿੰਡ ਦੇ ਲੋਕਾਂ 'ਚ ਸਜੇ ਰਹਿੰਦੇ ਹਨ...............। ਬੇਗੋਵਾਲ ਪਿੰਡ 'ਚ ਅਨੇਕਾ ਹੀ ਕੰਮਾਂ 'ਚ ਸਾਬਾਸ ਲੈ ਚੁੱਕੇ ਰਾਜ ਮਾਂਗਟ ਜੀ ਨੇ ਇੱਕ ਬਹੁਤ ਹੀ ਸਰਾਹਉਣ ਵਾਲਾ ਕੰਮ ਕੀਤਾ, ''ਸ਼ਮਸ਼ਾਨ ਘਾਟ ਨੂੰ ਜਾਦੇ ਰਸਤੇ ਤੇ ਫੁੱਲ-ਬੂਟੇ ਲਗਵਾਏ ......... ਦੁੱਖ ਦੀ ਘੜੀ ਤੇ ਆਉਣ ਵਾਲੇ ਮਹਿਮਾਨਾਂ ਲਈ ਬੈਠਣ ਦਾ ਖਾਸ ਪ੍ਰਬੰਧ ਕੀਤਾ ਅਤੇ ਖਰਾਬ ਮੌਸਮ 'ਚ ਦਿੱਕਤ ਨਾ ਆਵੇ ਇਸ ਲਈ ਸ਼ਮਸ਼ਾਨਘਾਟ ਤੇ ਬਹੁਤ ਸਾਰੇ ਸ਼ੈੱਡ ਪਵਾਏ.........। ਜਦੋਂ ਵੀ ਬਾਹਰੋਂ ਆੇੲ ਮਹਿਮਾਨ ਦੇਖਦੇ ਹਨ ਅਤੇ ਸਰਾਹਉਂਦੇ ਹਨ ਤਾਂ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਏ ...............। ਸਰਪੰਚ ਬਣ ਕੇ ਪਿੰਡ 'ਚ ਕੰਮ ਸਵਾਰਨੇ ਅਤੇ ਕੁਝ ਖਾਸ ਕਰ ਜਾਣ 'ਚ ਬਹੁਤ ਅੰਤਰ ਹੈ ...............। ਰਾਜਵਿੰਦਰ ਸਿੰਘ ਮਾਂਗਟ ਜੀ ਅਜਿਹੀ ਤਾਰੀਫ ਬਟੋਰ ਚੁੱਕੇ ਹਨ। ਉਨ੍ਹਾਂ ਦਾ ਵਿਦੇਸ਼ਾਂ ਵਿੱਚ ਅਕਸਰ ਜਾਣਾ-ਆਉਣਾ ਰਹਿੰਦਾ ਏ ..................। ਪਰ ਜਦੋਂ ਪਿੰਡ ਬੇਗੋਵਾਲ 'ਚ ਹੁੰਦੇ ਹਨ ਉਦੋਂ ਪਿੰਡ ਵਾਲਿਆਂ ਲਈ ਹਾਜ਼ਿਰ ਰਹਿੰਦੇ ਹਨ ............। ਉਹਨਾਂ ਦੀ ਸਰਪੰਚੀ ਵੇਲੇ ਜੋ ਵੀ ਗਰਾਟਾਂ ਆਉਦੀਆਂ ਰਹਿੰਦੀਆਂ ਨੇ ਪਿੰਡ ਦੇ ਹਰ ਜਰੂਰੀ ਕੰਮਾਂ ਕਰਵਾਏ ਜਾਂਦੇ ਹਨ "ਜਿਹਨਾਂ ਸਾਰਿਆਂ ਦਾ ਜਿਕਰ ਵੀ ਕਰਨਾਂ ਮੁਸ਼ਕਿਲ ਏ ............। ਰਾਮਪੁਰ ਤੋਂ ਬੇਗੋਵਾਲ ਪਿੰਡ ਨੂੰ ਆਉਣ ਵਾਲੀ ਸੜਕ ਤੇ ਅਸੋਕਾ ਬੂਟਿਆਂ ਤੋਂ ਬਿਨਾਂ ਪੱਕੀ ਕੰਧ ਵੀ ਬਣਾਈ ਗਈ ਏ ਅਤੇ ਇਥੋਂ ਦੇ ਸਰਕਾਰੀ ਸਕੂਲ ਦੀ ਹਰ ਗੱਲ ਨੂੰ ਲੈ ਕੇ ਪੂਰਾ ਬੰਦੋਬਸਤ ਕੀਤਾ ਗਿਆ ਹੈ। ਪੰਜਾਬ ਦੇ ਗਵਰਨਰ ਵੀ ਪਿੰਡ ਬੇਗੋਵਾਲ ਨੂੰ ਦੇਖਣ ਆਏ ਸੀ ੳਤੇ ਆਪਣੇ ਵੱਲੋਂ 2 ਲੱਖ ਰੁਪਏ ਦੀ ਰਾਸ਼ੀ ਵੀ ਦੇ ਕੇ ਗਏ ਸਨ..................। ਸਰਪੰਚ ਰਾਜਵਿੰਦਰ ਸਿੰਘ ਮਾਂਗਟ ਜੀ ਦੇ ਸਾਰੇ ਕੰਮਾਂ ਦੀ ਗਿਣਤੀ ਨਹੀਂ ਕਰ ਸਕਦੇ। ਇੰਨੇ ਕੰਮ ਕਿ ਪਿੰਡ ਬੇਗੋਵਾਲ ਚਾਨਣ ਮੁਨਾਰਾ ਬਣਾ ਦਿੱਤਾ.........

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)
99143-48246

ਪਿੰਡ ਤੇ ਮਿੱਟੀ ਨਾਲ ਜੁੜਿਆ ਲੇਖਕ ਮੱਖਣ ਸੇਰੋਂ ਵਾਲਾ - ਜਸਪ੍ਰੀਤ ਕੌਰ ਮਾਂਗਟ

ਸੰਗਰੂਰ ਜਿਲ੍ਹੇ ਵਿੱਚ ਪੈਦੇਂ ਪਿੰਡ ਸੇਰੋਂ ਦਾ ਜੰਮਪਲ ਹੈ। 15 ਜੁਲਾਈ 1990 ਵਿੱਚ ਸ੍ਰ. ਭੱਖਾ ਸਿੰਘ ਦੇ ਘਰ ਮਾਤਾ ਪਰਮਜੀਤ ਦੀ ਕੁੱਖੋਂ ਜਨਮ ਹੋਇਆ। ਮਾਪੇ ਬੜਾ ਫ਼ਖਰ ਨਾਲ ਆਪਣੇ ਪੁੱਤ ਦਾ ਨਾਮ ਲੋਕਾਂ ਦੀ ਜੁਬਾਨ ਤੋਂ ਸੁਣਦੇ ਹਨ। ਮੱਖਣ ਸੇਰੋਂ ਦੀ ਜਿੰਦਗੀ ਬਾਰੇ ਜਾਣਨ ਤੋਂ ਪਤਾ ਲਗਿਆ ਕਿ ਉਹ ਬਹੁਤ ਮੁਸ਼ਕਿਲਾਂ ਭਰੀ ਜਿੰਦਗੀ 'ਚੋਂ ਗੁਜਰਿਆ ਹੈ। ਫਿਰ ਵੀ ਆਪੋਣੀ ਜਿੰਦਗੀ ਨੂੰ ਖੁਸ਼ ਹੋ ਕੇ ਬਤੀਤ ਕਰ ਰਿਹਾ ਹੈ। ਲੇਖਾ, ਤਕਦੀਰਾਂ ਤੇ ਨਸੀਬਾਂ ਨੂੰ ਇੱਕ ਪਾਸੇ ਰੱਖ, ਮਿਹਨਤ ਨੂੰ ਪਹਿਲ ਦੇ ਰੱਖੀ ਏ ਮੱਖਣ ਸੇਰੋਂ ਵਾਲਾ ਜੀ ਨੇ...............। ਸਿੱਧਾ-ਸਾਧਾ ਦੇਸ਼ੀ ਲੁੱਕ ਰੱਖਣ ਵਾਲਾ, ਸ਼ੁੱਧ ਪੰਜਾਬੀ ਲਿਖਣ ਅਤੇ ਬੋਲਣ ਵਾਲਾ ਲਿਖਾਰੀ ''ਮੱਖਣ ਸੇਰੋਂ ਵਾਲਾ ਜੀ''............। ਮੱਖਣ ਜੀ ਨੂੰ ਪੜ੍ਹਦੇ-ਪੜ੍ਹਦੇ ਹੀ ਲਿਖਣ ਦੀ ਐਸੀ ਲਤ ਲੱਗੀ ਕਿ ਅੱਜ ਉਹਨਾਂ ਦੇ ਆਰਟੀਕਲਾਂ, ਕਵਿਤਾਵਾਂ ਅਤੇ ਕਹਾਣੀਆਂ ਦੀ ਗਿਣਤੀ ਕਰਨਾਂ ਮੁਸ਼ਕਿਲ ਏ...............। ਇਹਨਾਂ ਲਿਖਤਾਂ ਦੇ ਨਾਲ-ਨਾਲ ਮੱਖਣ ਸੇਰੋਂ ਵਾਲਾ ਜੀ ਦੇ ਦੋ ਗੀਤ ਵੀ ਰਿਕਾਰਡ ਹੋ ਚੁੱਕੇ ਹਨ ਜੋ ਗਾਇਕ ਸੋਹਲ ਡੁੰਮੇਵਾਲ ਜੀ ਅਤੇ ਮੇਜ਼ਰ ਰੱਖੜਾ ਜੀ ਨੇ ਗਾਏ ਹਨ। ਮੱਖਣ ਜੀ ਦੇ ਲਿਖੇ ਇਹ ਦੋ ਗੀਤ 'ਇਜਤਾ' ਅਤੇ 'ਚੰਨਾਂ'  ਜਿੱਥੇ ਦਿਲਾ ਨੂੰ ਛੂਹਦੇ ਨੇ...............। ਉੱਥੇ ਰਿਸ਼ਤੇ-ਨਾਤਿਆਂ ਦਾ ਮਤਲਵ ਵੀ ਸਮਝਾਉੇਦੇਂ ਨੇ..................। ਮੱਖਣ ਜੀ ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਦਿਲਾਂ 'ਚ ਏਸੇ ਲਈ ਵਸੇ ਨੇ ਕਿਉਂਕਿ ਉਹ ਆਪਣੀ ਮਿੱਟੀ ਨਾਲ ਜੁੜੇ ਰਹਿਣਾ ਚਾਹੁੰਦੇ ਨੇ ...............। ਦੇਸੀ ਸੁੱਧ ਪੰਜਾਬੀ ਬੋਲਣਾ ਅਤੇ ਲਿਖਣਾਂ ਉਹਨਾਂ ਦੀਆਂ ਇਹਨਾਂ ਗੱਲਾਂ ਤੋਂ ਅੱਜ਼ ਸਾਰੇ ਜਾਣੂ ਹਨ............। ਜੋ ਮਨ ਆਉਦਾ ਲਿਖਦੇ ਨੇ ਮੱਖਣ ਸੇਰੋਂ ਵਾਲਾ............। ਚਾਹੇ ਉਹ ਪਿੰਡ ਦੀ ਪੰਚਾਇਤ ਤੇ ਸਵਾਲੀਆਂ ਨਿਸ਼ਾਨ ਹੋਵੇ ਜਾਂ ਸਾਡੀਆਂ ਸਰਕਾਰਾਂ ਤੇ। ਉਹਨਾਂ ਨੇ ਹਰ ਮੁੱਦੇ ਤੇ ਲਿਖਿਆ ਏ...........। ਅਲੱਗ-ਅਲੱਗ ਅਖ਼ਬਾਰਾਂ 'ਚ ਉਹਨਾਂ ਦੀਆਂ ਲਿਖਤਾਂ ਆਏ ਦਿਨ ਲੱਗਦੀਆਂ ਨੇ। ਜਿਵੇਂ ਕਿ ਪੰਜਾਬੀ ਜਾਗਰਨ, ਦੇਸ਼ ਸੇਵਕ, ਪੰਜਾਬ ਟਾਈਮ ਅਤੇ ਸਭ ਤੋਂ ਵੱਧ ਲਿਖਤਾਂ ਹਾਲੈਡ ਦੇ ਅਖ਼ਬਾਰਾਂ 'ਚ ਦੇਖਣ ਨੂੰ ਮਿਲਦੀਆਂ ਨੇ ............। ਪਿੰਡ ਸੇਰੋਂ ਵਿਖੇ ਰਹਿੰਦੇ ਮੱਖਣ ਜੀ ਨੂੰ ਆਪਣੇ ਮਾਂ-ਬਾਪ ਨਾਲ ਬਹੁਤ ਲਗਾਅ ਏ...............। ਭੈਣਾਂ-ਭਰਾਵਾਂ ਨਾਲ ਰਿਸ਼ਤੇ ਨਿਭਾਉਣ ਦੀ ਕਾਬਲੀਅਤ ਹੈ ਇਹਨਾਂ 'ਚ ...............। ਦਿਲੀ ਭਾਵਨਵਾਂ ਨਾਲ ਆਪਣੇ ਪਰਿਵਾਰ ਨਾਲ ਜੁੜੇ ਮੱਖਣ ਸੇਰੋਂ ਵਾਲਾ ਆਪਣੀ ਬੀ.ਐਂਡ, ਐਮ.ਏ ਇਤਿਹਾਸ, ਐਮ.ਐਡ.ਟੈੱਟ ਪਾਸ ਪੰਜਾਬੀ ਐਮ.ਏ ਚੱਲਦੀ ਪੜ੍ਹਾਈ ਦੇ ਨਾਲ-ਨਾਲ ਸਕੂਲਾਂ ਅਤੇ ਕਾਲਜ਼ੀ ਬੱਚਿਆਂ ਨੂੰ ਟਿਊਸ਼ਨ ਵੀ ਪੜਾਉਂਦੇ ਹਨ............। ਆਪਣੇ ਪਰਿਵਾਰ ਨਾਲ ਮਿਲ ਕੇ ਘਰ  ਅਤੇ ਬਾਹਰਲੇ ਸਾਰੇ ਕੰਮਾਂ 'ਚ ਸਲਾਹ ਦਿੰਦੇ ਹਨ.........। ਸ਼ਬਦਾ ਦਾ ਭੰਡਾਰ ਹੈ ਇਹਨਾਂ ਦੇ ਅੰਦਰ ਜਦੋਂ ਲਿਖਣ ਬਹਿੰਦੇ ਹ ਕੋਈ ਹਿਸਾਬ ਨਹੀਂ ............। ਆਮ ਜਹੀ ਗੱਲ ਏ............ ਕੁਛ ਦਿਨ ਪਹਿਲਾਂ ਹੀ ਮੱਖਣ ਸੇਰੋਂ ਵਾਲਾ ਦੀਆਂ ਲਿਖੀਆਂ ''ਧੀਅ'' ਤੇ ਕੁਛ ਲਾਈਨਾਂ, ''ਗਾਇਕ ਕਨਵਰ ਗਰੇਵਾਲ'' ਜੀ ਨੇ ਕਿਸੇ ਪ੍ਰੋਗਰਾਮ ਤੇ ਗਾਈਆਂ ਲੋਕਾਂ ਦਾ ਅਖਾਹ ਪਿਆਰ ਮਿਲਿਆ.........। ਜਲਦੀ ਹੀ ਕਵਿਤਾਵਾਂ ਦੀ ਕਿਤਾਬ ਹਾਜ਼ਿਰ ਕਰਨਗੇ ਮੱਖਣ ਸੇਰੋਂ ਵਾਲਾ ਜੀ.........।

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)
99143-48246

14 Jan. 2019