Shiv Nath Dardi

ਚੰਨ ਬਣ ਗਿਆ - ਸ਼ਿਵਨਾਥ ਦਰਦੀ

ਕੀਹਦੀ ਯਾਦ ਚ ਰੋਵੇਂ ਅੜੀਏ ,
ਕੀਹਦੇ ਖ਼ਤ ਫਰੋਲ ਰਹੀ ,
ਓਹ ਤਾਂ , ਅੜੀਏ ਚੰਨ ਬਣ ਗਿਆ ,
ਕਿਓਂ ਤੂੰ , ਜ਼ਿੰਦਗੀ ਰੋਲ ਰਹੀ ।
ਓਹ ਤਾਂ , ਬੁੱਤ ਹੈ , ਲੀਰਾਂ ਦਾ ,
ਜਿਨੂੰ ਮਾਲਕ ਸਮਝੇ , ਤਕਦੀਰਾਂ ਦਾ ,
ਆਪਣੇ ਆਪ ਨੂੰ ਸਾਂਭ ,
ਕਿਓਂ ਬਿਰਹੋਂ ਦੀ ਤੱਕੜੀ ਤੋਲ ਰਹੀ ।
ਓਹ ਤਾਂ ,ਅੜੀਏ ..................
ਏਥੇ ਪਲ ਭਰ ਵਿਚ ਤੋੜ ਦਿੰਦੇ ,
ਏਥੇ ਅੱਧ ਰਾਹਾਂ ਵਿਚ ਛੋੜ ਦਿੰਦੇ ,
ਸਭ ਝੂਠੇ ਵਾਅਦੇ ਕਸਮਾਂ ਨੇ ,
ਤੂੰ ਪਾਕ ਪਵਿੱਤਰ ਬੋਲ ਰਹੀ ।
ਓਹ ਤਾਂ ਅੜੀਏ ........................
ਸੌਦੇ ਹੁੰਦੇ , ਏਥੇ ਰਾਤਾਂ ਨੂੰ ,
ਸਭ ਭੁੱਲ ਜਾਂਦੇ ਪ੍ਰਭਾਤਾ ਨੂੰ ,
ਰੋਜ ਮੰਡੀ ਲੱਗਦੀ ਜਿਸਮਾਂ ਦੀ ,
'ਦਰਦੀ' ਕੋਲ ਭੇਦ ਖੋਲ ਰਹੀ ।
ਓਹ ਤਾਂ ਅੜੀਏ .......................
                ਸ਼ਿਵਨਾਥ ਦਰਦੀ

ਸੰਪਰਕ:- 98551/55392

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ

ਅੱਖਾਂ ਭਰ ਭਰ - ਸ਼ਿਵਨਾਥ ਦਰਦੀ

ਅੱਖਾਂ ਭਰ ਭਰ ਰੋਵਾਂ , ਨੀਂ ਮੈਂ ਰਾਤਾਂ ਨੂੰ ,
ਕੁਲਹਿਣੇ ਵੇਲੇ ਹੋਈਆਂ , ਓਨਾਂ ਮੁਲਾਕਾਤਾਂ ਨੂੰ ।
ਪਿਆਰ ਭਰੇ , ਤੇਰੇ ਖੱਤ ਕਿਵੇਂ ਮੈਂ ਪਾੜਾਂ ਨੀਂ ,
ਇਸ਼ਕ ਦੀ ਸ਼ੂਲੀ ,  ਆਪਣੇ ਆਪ ਨੂੰ ਚਾੜਾ ਨੀਂ ,
ਵੱਖ ਕਿਵੇਂ ਮੈਂ ਕਰਾਂ , ਦਿੱਤੀਆਂ ਤੇਰੀਆਂ ਸੌਗਾਤਾਂ ਨੂੰ ।
ਅੱਖਾਂ ਭਰ ਭਰ ....................................
ਭੁਲਦੇ ਨਾ ਭੁਲਾਇਆ , ਲੱਖ  ਓਹ ਥਾਂ ਨੀ ,
ਬਸ ਅਧੂਰੇ ਰਹਿ ਗਏ , ਦਿਨ ਵਿਚ ਚਾਅ ਨੀਂ ,
ਕਾਲੀਆਂ ਕਰ ਗਿਆ , ਮੇਰੀਆਂ ਤੂੰ ਪ੍ਰਭਾਤਾਂ ਨੂੰ ।
ਅੱਖਾਂ ਭਰ ਭਰ.....................................
ਨਾ ਅੰਬਰਾਂ ਵਿੱਚ ਤਾਰੇ , ਨਾ ਚੰਨ ਹੀ ਦਿੱਸਦਾ ,
ਦਰਦੀ ਦੀ ਕਲਮ ਚੋਂ ,  ਖੂਨ ਪਿਆ ਰਿਸਦਾ ,
ਅੱਜ ਰੋਵੇਂ ਦੇਖ ਮਨੁੱਖੀ , ਓਹ ਜਾਤਾਂ ਪਾਤਾਂ ਨੂੰ ।
ਅੱਖਾਂ ਭਰ ਭਰ .............................

ਸ਼ਿਵਨਾਥ ਦਰਦੀ
ਸੰਪਰਕ 98551/55392

 ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ ।

ਛੇਤੀ ਆਜਾ ਵਤਨਾਂ ਨੂੰ - ਸ਼ਿਵਨਾਥ ਦਰਦੀ

ਲੰਘ ਗਈਆਂ ਬਾਰਸ਼ਾਂ ਵੇ , ਲੰਘ ਗਈਆਂ ਹਨੇਰੀਆਂ ,
ਛੇਤੀ ਆਜਾ ਵਤਨਾਂ ਨੂੰ , ਵੇ ਕਾਤੋ ਲਾਈਆਂ ਦੇਰੀਆਂ ।
ਕੋਈ ਬੋਲੇ ਅੱਲ੍ਹਾ ਅੱਲ੍ਹਾ , ਕੋਈ ਬੋਲੇ ਰਾਮ ਜੀ ,
ਦਿਨ ਮੇਰਾ ਲੰਘ ਜਾਂਦਾ , ਨਾ ਲੰਘਦੀ ਸ਼ਾਮ ਜੀ ,
ਦਿਲ ਮੇਰਾ ਰੋਵੇਂ , ਰਹਿਣ ਅੱਖਾਂ ਮੂਹਰੇ ਸੂਰਤਾ ਵੇ ਤੇਰੀਆਂ ।
ਛੇਤੀ ਆਜਾ ਵਤਨਾਂ ਨੂੰ ..............................
ਰਾਹ ਮੈਨੂੰ ਘੂਰਦੇ ਵੇ , ਗਲੀ ਮੈਨੂੰ ਘੂਰਦੀ ,
ਖੱਡੇ ਪੱਟੇ ਬਿਰਹੋਂ ਦੇ , ਮੈਂ ਤਾਂ ਫਿਰਾਂ ਪੂਰਦੀ ,
ਜਿਥੇ ਰਲ ਬਹਿੰਦੇ ਸੀ , ਵੇ ਸੁਕ ਗਈਆਂ ਓਹ ਬੇਰੀਆਂ ।
ਛੇਤੀ ਆਜਾ ਵਤਨਾਂ ਨੂੰ .................................
ਮੰਜ਼ਿਲ ਹੈ ਬੜੀ ਦੂਰ , ਪੈਰ ਮੇਰੇ ਥੱਕ ਗਏ ,
ਨਾਂ ਤੇਰਾ ਲੈ ਲੈ 'ਦਰਦੀ' , ਦੇਖ ਬੁੱਲ ਮੇਰੇ ਅੱਕ ਗਏ ,
ਚਾਵਾਂ ਵਾਲੇ ਮਹਿਲ ਵੇ , ਹੋ ਗਏ ਨੇ ਢਹਿ ਢੇਰੀਆਂ ।
ਛੇਤੀ ਆਜਾ ਵਤਨਾਂ ਨੂੰ .................................
                        ਸ਼ਿਵਨਾਥ ਦਰਦੀ
               ਸੰਪਰਕ :-98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ ।

ਦੱਸ ਤਾਂ - ਸ਼ਿਵਨਾਥ ਦਰਦੀ

ਮੈਨੂੰ , ਉਸ ਰਾਤ ਨੇ ਦੱਸ ਤਾਂ ,
ਤੇਰੇ ਨੈਣਾਂ ਦੀ , ਗੱਲ ਬਾਤ ਨੇ ਦੱਸ ਤਾਂ ।
ਤੇਰੀ ਮੁਹੱਬਤ , ਤਾਂ ਫਰਜ਼ੀ ਸੀ ,
ਤੇਰੇ ਸਹਿਕਦੇ , ਜਜ਼ਬਾਤ ਨੇ ਦੱਸ ਤਾਂ ।
ਮੌਸਮ ਨਾਲ , ਤੂੰ ਹੈਂ ਬਦਲੀ ,
ਰੰਗ ਢੰਗ , ਕਾਇਨਾਤ ਨੇ ਦੱਸ ਤਾਂ ।
ਤੇਰੇ ਲਫ਼ਜ਼ਾਂ ਚ , ਹੁਣ ਵਫ਼ਾ ਨਹੀਂ ,
ਬੇਵਫਾ , ਸਿਆਹੀ ਦਵਾਤ ਨੇ ਦੱਸ ਤਾਂ ।
'ਦਰਦੀ', ਝੂਠੇ ਸ਼ੇਅਰ ਨਾ ਲਿਖਿਆ ਕਰ ,
ਹਰ ਸ਼ੇਅਰ ਦੀ , ਮਾਤ ਨੇ ਦੱਸ ਤਾਂ ।
                    ਸ਼ਿਵਨਾਥ ਦਰਦੀ
              ਸੰਪਰਕ :- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ ।

ਮੇਰੇ ਬਿਨਾ - ਸ਼ਿਵਨਾਥ ਦਰਦੀ

ਮੇਰੇ ਬਿਨਾ , ਓਸ ਨੂੰ ,
ਯਾਰ ਰਹਿਣਾ ਆ ਗਿਆ ,
ਬਿਰਹੋ ਦਾ , ਹਰ ਦਰਦ ,
ਦਿਲ ਤੇ , ਸਹਿਣਾ ਆ ਗਿਆ ।
ਮੈਂ ਸੋਚਦਾ ਸੀ ,
ਪੱਥਰ ਹੋ ਜਾਣਗੇ , ਓਹ
ਰੇਤਾ ਵਿਚ ਗੁਆਚੀ ,
ਅੱਥਰ ਹੋ ਜਾਣਗੇ, ਓਹ
ਓਹਨਾਂ ਨੂੰ ਤਾਂ , ਬਣ ਕੇ
ਆਪੇ ਢਹਿਣਾ ਆ ਗਿਆ ।
ਮੇਰੇ ਬਿਨਾ...................
ਦਿਲ ਤੇ ਸ਼ੀਸ਼ਾ , ਜਦੋਂ
ਦੋਵੇਂ , ਟੁੱਟ ਜਾਂਦੇ ਨੇ ,
ਜੁੜੇ ਜੋੜਿਆ , ਨਾ ਜਾਵਣ
ਇਹ ਲੁੱਟ ਜਾਂਦੇ ਨੇ ,
ਗਲ ਵਿਚ ਪਾਉਣਾ ਲਾਉਣਾ ,
ਓਨਾਂ ਨੂੰ ਗਹਿਣਾ ਆ ਗਿਆ ।
ਮੇਰੇ ਬਿਨਾ ..................
ਯਾਦ ਨੂੰ , ਦਿਲ ਵਿਚ ਰੱਖ ,
ਤੁਰਦੀ ਫਿਰਦੀ ਲਾਸ਼ ਬਣੇ ਹਾਂ ,
ਹੁਣ ਆਪਣਿਆ ਲਈ , ਯਾਰਾਂ
ਅਸੀਂ ਕਾਸ਼ ਬਣੇ ਹਾਂ ,
ਦਰਦਾਂ ਦੀ ਬੁੱਕਲ ਚ ,
'ਦਰਦੀ' ਨੂੰ , ਪੈਣਾ ਆ ਗਿਆ ।
ਮੇਰੇ ਬਿਨਾ .................
                      ਸ਼ਿਵਨਾਥ ਦਰਦੀ
               ਸੰਪਰਕ:- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਨਾਵਲ :- ਮਮਤਾ - ਸ਼ਿਵਨਾਥ ਦਰਦੀ

ਨਾਵਲ :- ਮਮਤਾ
ਲੇਖ਼ਕ :- ਪ੍ਰਿੰਸੀਪਲ ਸ਼ਾਮ ਸੁੰਦਰ ਕਾਲੜਾ
ਪ੍ਰਕਾਸ਼ਨ :- ਨੈਸ਼ਨਲ ਬੁੱਕ ਸ਼ਾਪ ,ਪਲੱਈਅਰ ਗਾਰਡਨ
              ਚਾਂਦਨੀ ਚੌਕ , ਦਿੱਲੀ
ਮੁੱਲ :- 350/- ਰੁਪਏ     ਸਫ਼ੇ :- 160
         'ਮਮਤਾ' ਨਾਵਲ ਪ੍ਰਿੰਸੀਪਲ ਸ਼ਾਮ ਸੁੰਦਰ ਕਾਲੜਾ ਜੀ ਦਾ ਤੀਸਰਾ ਹੱਥ ਲਿਖਤ ਨਾਵਲ ਹੈ । ਨਾਵਲ ਦਾ ਨਾਂ ਪੜ੍ਹ ਝੱਟ , ਔਰਤ ਦੀ ਮਮਤਾ , ਸਾਡੀ , ਉਸਦੀ ਛੋਟੇ ਬੱਚੇ ਨਾਲ ਮੋਹ ਮੁਹੱਬਤ ਵੱਲ ਨਿਗਾਹ ਵੱਜਦੀ ਹੈ । ਪ੍ਰਿੰ:- ਕਾਲੜਾ ਜੀ , ਔਰਤ ਦੀ ਵੇਦਨਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ । ਪਹਿਲੇ ਦੋ ਨਾਵਲ ਵੀ ਔਰਤ ਤੇ ਅਧਾਰਿਤ ਸੀ ।  ਪ੍ਰਿੰ :- ਕਾਲੜਾ ਜੀ ਨੇ , ਆਪਣੇ ਨਾਵਲ ਚ , ਔਰਤ ਦੇ ਕਈ ਰੂਪ ਦਰਸਾਏ । ਬੱਬਲੀ ਉਰਫ਼ ਕਾਮਨੀ , ਸਵਿਤਰੀ , ਕਰੁਣਾ , ਕਮਲੇਸ਼ ਤੇ ਸਰੋਜ਼ ਦੇ ਅਲੱਗ ਅਲੱਗ ਪਾਤਰ ਬਣਾ ਪੇਸ਼ ਕੀਤੇ । ਕਿਸੇ ਪਾਤਰ ਚ , ਆਗਿਆਕਾਰੀ ਬੇਟੀ , ਕਿਸੇ ਪਾਤਰ ਚ, ਆਗਿਆਕਾਰੀ ਤੇ ਸੰਸਕਾਰੀ ਨੂੰਹ , ਕਿਸੇ ਪਾਤਰ ਚ , ਮਿਹਨਤੀ ਤੇ ਪਰਿਵਾਰ ਲਈ , ਇੱਛਾਵਾਂ ਨੂੰ ਮਾਰ ਕੁਰਬਾਨੀ ਦੇਣ ਵਾਲੀ ਔਰਤ ।
         ਪ੍ਰਿੰ :- ਕਾਲੜਾ ਜੀ ਨੇ , ਇਸ ਨਾਵਲ ਚ, ਪੈਸੇ ਦੇ ਲਾਲਚੀ ਵਿਚੋਲਿਆਂ ਦਾ ਪਰਦਾਫਾਸ਼ ਕੀਤਾ । ਜਿਹੜੇ ਪੈਸਿਆਂ ਖਾਤਰ , ਲੜਕੀਆਂ ਦੇ ਵਿਆਹ , ਝੂਠ ਬੋਲ , ਨਸ਼ਾ ਪੱਤਾ ਕਰਨ ਵਾਲੇ ਮੁੰਡਿਆਂ ਨਾਲ ਕਰਵਾਉਂਦੇ ਹਨ । ਨਸ਼ੇ ਕਰ , ਨੌਜਵਾਨ , ਕਿਵੇਂ ਲੁੱਟਾਂ-ਖੋਹਾਂ ਕਰਦੇ , ਲੋਕਾਂ ਨੂੰ  , ਕਈ ਵਾਰ ਜਾਨੋਂ ਵੀ ਮਾਰ ਦਿੰਦੇ । ਕੁਝ ਰਾਜਨੀਤਕ ਲੀਡਰ , ਨੌਜਵਾਨਾਂ ਨੂੰ ਵੋਟਾਂ ਸਮੇਂ , ਕਿਵੇਂ ਨਸ਼ੇ ਆਦੀ ਬਣਾਉਂਦੇ ਤੇ ਆਪਣੇ , ਨਜਾਇਜ਼ ਕੰਮ ਕਰਵਾਉਂਦੇ , ਦੁਕਾਨਦਾਰਾਂ ਦੇ ਦੁੱਖ ਤੇ ਛੋਟੇ ਬੱਚਿਆਂ ਦੀ ਕਰੈੱਚ ਚ, ਹਾਲਤ ਬਿਆਨ ਕੀਤੀ ਹੈ ।
     ਪ੍ਰਿੰ :- ਕਾਲੜਾ ਜੀ ਨੇ , ਨਾਵਲ ਚ , ਪੁਰਾਣੇ ਸਮੇਂ ਦੀ ਗੱਲਾਂਬਾਤਾਂ ਤੇ ਰੀਤੀ ਰਿਵਾਜਾਂ ਦਾ ਵੀ ਜ਼ਿਕਰ ਕੀਤਾ । ਪਾਣੀ ਚ ਮਧਾਣੀ ਪਾਉਣਾ , ਮੂੰਹ ਨਾ ਮੱਥਾ ਜਿੰਨ ਪਹਾੜੋਂ ਲੱਥਾ , ਰੰਡੀ ਤਾਂ ਰੰਡੇਪਾ ਕੱਟ ਲਵੇ ਆਦਿ , ਅਜਿਹੇ ਮੁਹਾਵਰੇ , ਕਹਾਵਤਾਂ ਨਾਵਲ ਚ , ਕਈ ਥਾਵਾਂ ਤੇ ਵਰਤੇ । ਜ਼ੋ ਨਾਵਲ ਨੂੰ ਚਾਰ ਚੰਨ ਲਾਉਂਦੇ ਹਨ । ਨਾਵਲ ਦੀ ਸ਼ਬਦਾਵਲੀ ਪਾਤਰਾਂ ਮੁਤਾਬਕ ਵਰਤੀ ਗਈ ਹੈ । ਜ਼ੋ ਸਿੱਧੇ ਤੌਰ ਤੇ ਪਾਠਕ ਦੀ ਸਮਝ ਪੈਂਦੀ ਹੈ । ਪ੍ਰਿੰ:- ਕਾਲੜਾ ਜੀ , ਨਾਵਲ ਦੀਆਂ ਬਰੀਕੀਆਂ ਤੋਂ ਜਾਣੂ ਹਨ ਤੇ ਪਾਠਕਾਂ ਦੀ ਪਸੰਦ ਨੂੰ ਸਮਝਦੇ ਹਨ । ਜਿਸ ਤਰ੍ਹਾਂ ਪਾਠਕਾਂ ਨੇ , "ਮੁਕਤੀ" ਤੇ "ਧੁਖਦੀ ਚਾਂਦਨੀ" ਨੂੰ ਮਣਾਂ ਮੂੰਹੀਂ ਪਿਆਰ ਦਿੱਤਾ । ਉਸੇ ਤਰ੍ਹਾਂ , ਇਸ ਨਾਵਲ ਨੂੰ ਦੇਣਗੇ । ਪ੍ਰਿੰ :- ਕਾਲੜਾ ਜੀ ਦੇ ਲਈ ਦੁਆਵਾਂ । ਓਨਾਂ ਦੀ ਕਲਮ ਨਿਰੰਤਰ ਚਲਦੀ ਰਹੇ ।
                                  ਸ਼ਿਵਨਾਥ ਦਰਦੀ
                          ਸੰਪਰਕ :- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਕੁਝ ਬੰਦੇ ਆਦਮਖੋਰ - ਸ਼ਿਵਨਾਥ ਦਰਦੀ

ਕੁਝ ਬੰਦੇ ਆਦਮਖੋਰ ,
ਕੁਝ ਧੰਦੇ ਆਦਮਖੋਰ ।
ਏਥੇ ਰਿਸ਼ਤੇ ਯਾਰੋ , ਜਿਸਮਾਂ ਦੇ
ਰੋਜ਼ ਬਦਲ ਦੀਆਂ , ਕਿਸਮਾਂ ਦੇ
ਹਵਸਾਂ ਲਈ ਜੋ , ਲੋਕਾਂ ਤੋਰੇ
ਉਹ ਧੰਦੇ ਆਦਮਖੋਰ ।
ਕੁਝ ਬੰਦੇ .....................
ਕੀ ਕੀ ਕਰੀ ਜਾਂਦੀਆਂ , ਨਵੀਆਂ ਨਸਲਾਂ
ਬਿਮਾਰੀ ਦਾ ਘਰ ਨਿਰਾ, ਨਵੀਆਂ ਫ਼ਸਲਾਂ
ਫ਼ਸਲਾਂ ਨੂੰ ਕੱਟਦੇ ਯਾਰੋ ,
ਓਹ ਰੰਦੇ ਆਦਮਖੋਰ ।
ਕੁਝ ਬੰਦੇ .......................
ਦੁਨੀਆਂ , ਉੱਚੀ ਯਾਰ ਹਵੇਲੀ ,
ਇਹ  ਨਾ,  ਕਿਸੇ  ਦੀ   ਬੇਲੀ ,
ਏਨੂੰ ਯਾਰ ਬਨਾਵਣ ਵਾਲੇ ਦੇ ,
ਹਾਲ ਮੰਦੇ ਆਦਮਖੋਰ ।
ਕੁਝ ਬੰਦੇ .......................
ਕੁਝ ਮਾਰੇ , ਲੱਚਰ ਸੱਭਿਆਚਾਰਾਂ ਨੇ ,
ਕੁਝ  ਬਦਲ  ਦੀਆਂ  ਸਰਕਾਰਾਂ  ਨੇ ,
ਦਰਦੀ , ਚੁੱਕ ਬੰਦੇ ਨੂੰ ਲਿਜਾਂਦੇ ,
ਓਹ ਕੰਧੇ ਆਦਮਖੋਰ ।
ਕੁਝ ਬੰਦੇ ..........................
                   ਸ਼ਿਵਨਾਥ ਦਰਦੀ
         ਸੰਪਰਕ :- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ ।

ਮੋਬਾਇਲਾਂ ਦਾ ਖਹਿੜਾ - ਸ਼ਿਵਨਾਥ ਦਰਦੀ

ਛੱਡ ਮੋਬਾਇਲਾਂ ਦਾ ਖਹਿੜਾ ,
ਗੱਲ ਕਰ ਕੋਈ , ਪਰਿਵਾਰਾਂ ਦੀ ,
ਝੂਠੇ ਕਮੈਂਟ , ਐਵੇਂ ਪਾਈ ਜਾਂਦੇ ,
ਗੱਲ  ਛੱਡ , ਓਨਾਂ  ਯਾਰਾਂ  ਦੀ ।
ਫੇਸਬੁੱਕ  ਤੇ  ਵਟਸਐਪ  ਵਾਲੇ ,
ਕਦੇ ਨਾਲ , ਕਿਸੇ ਦੇ ਨਾ ਖੜਦੇ ,
ਜਿਸ ਬੰਦੇ ਦੀ , ਔਕਾਤ ਨਾ ਕੋਈ ,
ਓਹੀ ਕਹਿੰਦਾ , ਮੇਰੇ  ਤੋਂ  ਸੜਦੇ ,
ਜਿੰਦਗੀ ਦੇ , ਦੋ ਅੱਖਰ ਨਹੀਂ ਪੜੇ ,
ਗੱਲਾਂ ਕਰਦੇ, ਉੱਚੀਆਂ ਮਾਰਾਂ ਦੀ ।
ਛੱਡ ਮੋਬਾਇਲਾਂ ਦਾ ................
ਸਾਇੰਸਦਾਨਾਂ ਨੇ , ਸਾਡੇ ਲਈ ,
ਚੰਗਾ ਬਣਾਇਆ , ਇਹ ਸੰਚਾਰ ,
ਬਣਾਓ , ਸਭ ਨਾਲ ਭਾਈਚਾਰਾ ,
ਵੰਡੋ   ,  ਸਭ    ਨਾਲ   ਪਿਆਰ ,
ਈਰਖੇ ਸਾੜੇ ਵਾਲੀ , ਗੱਲ ਨਾ ਕਰੋ ,
ਨਾ ਗੱਲ ਕਰੋ , ਹਥਿਆਰਾਂ ਦੀ ।
ਛੱਡ ਮੋਬਾਇਲਾਂ ਦਾ.............
ਰੱਖ ਮੋਬਾਇਲ , ਬਾਹਰ ਤੂੰ ਦੇਖ ,
ਕੀ ਲੋਕਾਂ ਦਾ , ਹੈ ਹਾਲ ਹੋਇਆ ,
ਕਿਸਾਨ , ਮਜ਼ਦੂਰ ਤੇ ਦੁਕਾਨਦਾਰ ,
ਹਰ ਬੰਦਾ ਏਥੇ , ਕੰਗਾਲ ਹੋਇਆ ,
ਆਪਣੇ ਦੇਸ਼ ਚ , ਮੰਗਤੇ ਬਣਾਤਾ ,
ਗੱਲ ਰਹੀ ਨਾ ਹੁਣ , ਸਰਦਾਰਾਂ ਦੀ ।
ਛੱਡ ਮੋਬਾਇਲਾਂ ਦਾ..................
ਜਿਨੂੰ ਕਹਿੰਦੇ ਸੀ ਓਏ , ਅੰਨਦਾਤਾ
ਅੱਜ  ਸੜਕਾਂ  ਉੱਤੇ , ਰੋਲ  ਦਿੱਤਾ ,
ਅੱਜ ਦਾਤੇ ਨੂੰ , ਦੇਖ  ਲੈ  ਦਰਦੀ ,
ਕਿਹੜੀ ਤੱਕੜੀ  ਚ,  ਤੋਲ  ਦਿੱਤਾ,
ਹਰ  ਚੀਜ਼  ਨੂੰ  ਵੇਚ ,  ਖਾ  ਰਹੀ ,
ਨਵੀਂ ਚਾਲ ਬਣੀ , ਸਰਕਾਰਾਂ ਦੀ ।
ਛੱਡ ਮੋਬਾਇਲਾਂ ਦਾ ................

ਸ਼ਿਵਨਾਥ ਦਰਦੀ
ਸੰਪਰਕ:- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਘੁਮੰਡ - ਸ਼ਿਵਨਾਥ ਦਰਦੀ

ਰੱਬ ਦਾ ਨਾਂ , ਜੇ ਲੈਣਾ ਬੰਦੇ ,
ਫਿਰ ਪਿਆਰ ਮੁਹੱਬਤ ਵੰਡ ,
ਅੰਦਰੋਂ ਜ਼ਹਿਰ ਤੂੰ , ਘੋਲੀ ਜਾਵੇ ,
ਕਿਓ ਬਾਹਰੋਂ , ਬਣੇ ਤੂੰ ਖੰਡ ।
ਦੇਹ ਤੇਰੀ , ਮੁੱਠੀ ਰਾਖ਼ ਦੀ ,
ਕਿਹੜੀ ਗੱਲੋਂ ਕਰੇਂ , ਘੁਮੰਡ ।
ਨਾਸ਼ਵਾਨ , ਹਰ ਇੱਕ ਵਸਤੂ ,
ਜੀਵ ਜੰਤੂ , ਤਾਰੇ ਵਿੱਚ ਬ੍ਰਹਿਮੰਡ ।
ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ ,
ਕੱਟੀ ਨਾ ਤੂੰ  , ਪਿੱਪਲ , ਬੋਹੜ , ਜੰਡ ।
ਆਓ ਬਣਾ ਰੱਖੀਏ , ਰਿਸ਼ਤੇ ਨਾਤੇ ,
'ਦਰਦੀ'  ਦੇ ਕੇ  ਇੱਜ਼ਤ  , ਨਾ  ਭੰਡ ।

 ਸ਼ਿਵਨਾਥ ਦਰਦੀ
ਸੰਪਰਕ :- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਚੰਚਲ ਨੈਣਾਂ ਚ - ਸ਼ਿਵਨਾਥ ਦਰਦੀ

ਚੰਚਲ ਨੈਣਾਂ ਚ ,
ਦਿਲ ਮੇਰਾ , ਗੋਤੇ ਖਾ ਰਿਹਾ ,
ਤੂੰ ਜਾਣੇ ਅੜੀਏ ,
ਸੁਰਗਾਂ ਦਾ ਝੂਟਾ ਆ ਰਿਹਾ ।
ਮਸਤ ਪਿਆਲੇ ,
ਰੱਬ ਨੇ , ਖੂਬ ਬਣਾਏ ,
ਜਿਉਂ ਸਾਗਰ , ਝੀਲਾਂ ,
ਵਿੱਚ ਪਹਾੜਾਂ , ਸਜਾਏ ,
ਏਸੇ ਕਰਕੇ , ਦਿਲ ਮੇਰਾ ,
ਤੇਰੇ  ਵਿਚ ਸਮਾਅ ਰਿਹਾ ।
ਤੂੰ ਜਾਣੇ ....................
ਕੁਦਰਤ ਦਾ ਕਾਦਰ ਵੀ ,
ਘੁੰਮਦਾ , ਤੇਰੇ ਨੈਣਾਂ ਚ ,
ਕਾਇਨਾਤ ਦਾ ਅਜਬ ਨਜ਼ਾਰਾ ,
ਚੁੰਮਦਾ , ਤੇਰੇ ਨੈਣਾਂ ਚ ,
ਨਖ਼ਰੇ ਤੇਰੇ ,
ਏਸੇ ਲਈ ਉਠਾ ਰਿਹਾ ।
ਤੂੰ ਜਾਣੇ ..................
ਬਣ ਮੁਰੀਦ ,
ਮੈਂ ਬੈਠਾ ਦਰ ਤੇਰੇ ,
ਕਦੇ ਆਪਣਾ ਬਣ ,
ਤੂੰ ਆ, ਘਰ ਮੇਰੇ ,
ਦਰਦੀ , ਸਾਹ ਆਪਣਾ ,
ਤੇਰੇ ਲਈ , ਲੈਣ ਸਾਹ ਰਿਹਾ ।
ਤੂੰ ਜਾਣੇ .....................
                ਸ਼ਿਵਨਾਥ ਦਰਦੀ
       ਸੰਪਰਕ ਨੰ:- 9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ ।