Baljinder Kaur Shergill

 ਤੈਨੂੰ ਮਿਲਣ ਲਈ - ਬਲਜਿੰਦਰ ਕੌਰ ਸ਼ੇਰਗਿੱਲ

ਸਾਲਾਂ ਬੀਤ ਗਏ ਬਿਨ ਤੇਰੇ,
ਕੋਲ ਕੋਈ ਰਸੀਦ ਨਾ ਮੇਰੇ।  

ਤੈਨੂੰ ਮਿਲਣ ਲਈ,
ਕੋਲ ਆਉਣ ਲਈ,
ਹੁਣ ਨਹੀਂਓ ਲੋੜ।

ਤੂੰ  ਹਰ ਪਲ ਲਈ,
ਅੰਦਰ ਆ ਗਿਆ ਖਲੋ।

ਤੈਨੂੰ ਦੇਖਣ ਲਈ,  
ਤੈਨੂੰ ਸੁਣਨ ਲਈ,
ਧੁਰੋਂ ਕੁੰਡੇ ਖੁੱਲ ਗਏ ਆ।

ਗਮ ਨੂੰ ਛੁਪਾਉਣ ਲਈ,
ਹਾਸੇ ਦਿਖਾਉਣ ਲਈ,
ਦਿਲਾਸੇ ਦਿੰਦੇ ਹਾਂ ਰੋਜ।

ਤੂੰ  ਇੱਕਲਾ ਨਹੀਂ,
ਸੰਗ ਹਾਂ ਮੈਂ ਤੇਰੇ,
ਇਕੱਠੇ ਆਪਾਂ ਹੁੰਦੇ ਹਾਂ ਰੋਜ।

ਤੈਨੂੰ ਮਿਲ ਦੱਸ ਕੀ, ਗੱਲਾਂ ਕਰਾਂ,
ਗੱਲਾਂ ਤਾਂ ਹੁੰਦੀਆਂ ਨੇ ਰੋਜ।

ਸੌਵਾਂ ਤਾਂ ਤੂੰ ,ਖਾਬਾਂ ’ਚ ਹੁੰਦਾ,
ਦਿਨੇਂ ਅੱਖੀਆਂ ਦੇ ਪਾਣੀ ’ਚ ਤੂੰ ।

ਤੈਨੂੰ ਮਿਲਣ ਲਈ,
ਕੋਲ ਆਉਣ ਲਈ,
ਹੁਣ ਨਹੀਂਓ ਲੋੜ।

ਬਲਜਿੰਦਰ ਕੌਰ ਸ਼ੇਰਗਿੱਲ  
ਮੋਹਾਲੀ
9878519278                           

ਨੀ ਮਾਏਂ - ਬਲਜਿੰਦਰ ਕੌਰ ਸ਼ੇਰਗਿੱਲ

ਕੁਝ ਦਰਦ ਸੁਣਾਦੇ ਮਾਏਂ, ਨੀ ਮਾਏਂ
ਕੁੁਝ ਭੇਦ ਦੇ ਦੱਸਦੇ ਨੀ ਮਾਏਂ,

ਨੌ ਮਹੀਨੇ ਕੀ-ਕੀ ਸੁਣਿਆ,
ਹੁਣ ਵੀ ਸੁਣਦੀ ਜਾਏ, ਨੀ ਮਾਏਂ
ਕੁਝ ਦਰਦ ਸੁਣਾਦੇ ਮਾਏਂ, ਹਾਏ ਨੀ ਮਾਏਂ।

ਚਾਰ ਧੀਆਂ ਤੂੰ ਜਨਮ ਦਿੱਤਾ, ਇੱਕ ਗਈ ਸੀ ਮੋਈ
ਤੂੰ ਕਿੰਝ ਕਲੇਜੇ ਲਾ ਪਾਲੇ, ਕੁਝ ਤੇ ਦੱਸਦੇ ਮਾਏਂ,
ਕੁਝ ਦਰਦ ਸੁਣਾਦੇ ਮਾਏਂ ਹਾਏ ਨੀ ਮਾਏਂ।

ਮੁੰਡਾ ਆਵੇਗਾ ਕਹਿੰਦੇ ਇਸ ਵਾਰੀ,
ਪਰ ਧੀਆਂ ਨੇ ਤੇਰੀ ਝੋਲੀ ਭਰਤੀ, ਨੀ ਮਾਏਂ
ਕੁਝ ਦਰਦ ਸੁਣਾਦੇ ਮਾਏਂ, ਹਾਏ ਨੀ ਮਾਏਂ।


ਕੁੜੀਆਂ- ਕੁੜੀਆਂ ਹੋਣ ਦੇ ਤਾਨੇ,
ਸੁਣ ਕਿੰਝ ਦਿਨ ਲੰਘਾਏ, ਨੀ ਮਾਏਂ,
ਕੁਝ ਦਰਦ ਸੁਣਾਦੇ ਮਾਏ, ਹਾਏ ਨੀ ਮਾਏਂ।

ਤੋਰ ਕਲੇਜੇ ਦੇ ਟੁਕੜਿਆ ਨੂੰ,
ਘੁੱਟ ਸਭਰਾਂ ਦੇ ਕਿੰਝ ਪਾਏ, ਨੀ ਮਾਏਂ,
ਕੁਝ ਦਰਦ ਸੁਣਾਦੇ ਮਾਏਂ, ਹਾਏ ਨੀ ਮਾਏਂ।

ਕਰਜਾ ਤੇਰਾ ਲਾ ਨੀ ਸਕਦੇ,
ਭਾਵੇਂ ਹਰ ਜਨਮ ਲਾਵਾਂ, ਤੇਰੀ ਕੁੱਖੇ, ਨੀ ਮਾਏਂ
ਕੁਝ ਦਰਦ ਸੁਣਾਦੇ ਮਾਏਂ, ਹਾਏ ਨੀ ਮਾਏਂ।


ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
98785-19278 

ਮਾਂ - ਬਲਜਿੰਦਰ ਕੌਰ ਸ਼ੇਰਗਿੱਲ

ਮਾਂ ਰੱਬ ਦਾ ਨਾਂ  ਦੂਜਾ ਹੈ
ਮਾਂ ਹੀ ਜੱਗ ਦੀ ਸਾਨ ਹੈ

ਮਾਂ ਮਮਤਾ ਦੀ ਮੂਰਤ ਹੈ
ਮਾਂ ਹੀ ਘਰ ਦੀ ਸੂਰਤ ਹੈ

ਮਾਂ ਅਸੀਸਾਂ ਦਾ ਨਾਂ  ਹੈ
ਮਾਂ ਸਾਡੇ ਲਈ ਵਰਦਾਨ ਹੈ

ਮਾਂ ਹੁੰਦੀ ਠੰਡੀ ਛਾਂ ਵਰਗੀ
ਜੋ ਗਲੇ ਸੁਕੇ ਦਾ ਭੇਦ ਨਾ ਕਰਦੀ

ਆਂਚ ਪੈਂਦੀ ਜਦ ਮੇਰੇ ’ਤੇ
ਮਾਂ ਦੀ ਦੁਆ ਪਹੁੰਚੇ ਉਥੇ

ਮਾਂ ਲਾਡ ਲਡਾਵੇ
ਮਾਂ ਲਾਡਾਂ ਨਾਲ਼ ਪਾਲੇ ਬੱਚੇ


ਮਾਂ ਦੇ ਨਿੱਘ ’ਚ ਜਦ ਵੀ ਸੁੱਤੇ
ਬਿਨ ਫਿਕਰਾ ਤੋਂ ਉੱਠੇ

ਜੱਗ 'ਤੇ ਜਦ ਵੀ ਅਾਉਣਾ
ਮਾਂ ਨੇ ਹੀ ਜਨਮ ਦੁਵਾਉਣਾ

ਮਾਂ ਰੱਬ ਅਨਮੋਲ ਖ਼ਜ਼ਾਨਾ  
ਮਾਂ ਹੀ ਜੱਗ ਦੀ ਸਾਨ ਹੈ

ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
9878519278

ਸਾਂਝੀ ਦਾ ਤਿਉਹਾਰ - ਬਲਜਿੰਦਜ ਕੌਰ ਸ਼ੇਰਗਿੱਲ


ਭਾਰਤ ਵਿਚ ਸਾਂਝੀ ਦਾ ਤਿਉਹਾਰ ਬੜੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਨਵਰਾਤੇ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਘਰ-ਘਰ ਵਿਚ ਮਾਤਾ ਸਾਂਝੀ ਨੂੰ ਕੰਧ ’ਤੇ ਬਣਿਆ ਜਾਂਦਾ ਹੈ। ਪੰਜਾਬ ਵਿਚ ਬੱਚੇ ਆਪਣੀ ਮਾਂ ਦੀ ਮਦਦ ਨਾਲ  ਮਾਤਾ ਸਾਂਝੀ ਦੀ ਮੂਰਤ ਨੂੰ ਮੋਰ, ਚਿੜੀਆਂ, ਚੰਦ, ਤਾਰੇ ਤੇ ਮਿੱਟੀ ਦੇ ਪੱਤੇ, ਇੰਨ ਬਿਨ ਨੱਕ, ਬੁਲ, ਮਾਤਾ ਦਾ ਮੂੰਹ ਬਣਾ ਕੇ ਪਹਿਲਾਂ ਹੀ ਤਿਆਰ ਕਰ ਸੁੱਕਾ ਕਿ ਰੱਖ ਲੈਂਦੇ ਹਨ, ਫਿਰ ਨਵਰਾਤਿਆਂ ਦੇ ਇੱਕ ਦਿਨ ਪਹਿਲਾਂ ਸ਼ਾਮ ਵੇਲੇ ਮਾਤਾ ਸਾਂਝੀ ਨੂੰ ਕੰਧ ’ਤੇ ਗੋਹਾ ਲਗਾ ਜਾਂਦੀ ਹੈ। ਸਾਂਝੀ ਲਗਾਉਣ ਤੋਂ ਬਾਅਦ ਮਾਤਾ ਸਾਂਝੀ ਦੀ ਜਾਂ ਬਰੋਟੇ ਦੇ ਹੇਠਾਂ ਮਿੱਟੀ ਦੇ ਕੁੱਜੇ ਜਾਂ ਭੁੱਜੇ ਹੀ ਮਿੱਟੀ ਦੀ ਕਿਆਰੀ ਬਣਾ ਕਿ ਜੌਂਅ ਬੀਜੇ ਜਾਂਦੇ ਹਨ। ਜੌਂਅ ਨੂੰ ਪੱਤਿਆਂ ਨਾਲ ਢੱਕ ਦਿੱਤਾ ਜਾਂਦਾ ਹੈ। ਮਾਤਾ ਸਾਂਝੀ ਦੀ ਪੂਜਾ ਦੁਸਹਿਰੇ ਤੋਂ ਪਹਿਲਾਂ ਨੌ ਨਵਰਾਤਿਆਂ ਦੌਰਾਨ ਕੀਤੀ ਜਾਂਦੀ ਹੈ। ਮਾਤਾ ਸਾਂਝੀ ਅੱਗੇ ਆਪਣੀ ਮਨੋਕਾਮਨਾ ਰੱਖ ਔਰਤਾਂ ਜਾਂ ਕੁੜੀਆਂ ਸ਼ਰਧਾ ਨਾਲ ਪਾਠ ਪੂਜਾ ਕਰਦੀਆਂ ਹਨ। ਇਸ ਤਰ੍ਹਾਂ ਮਾਤਾ ਸਾਂਝੀ ਦੇ ਤਿਉਹਾਰ ਦੀ ਸ਼ੁਰੂਆਤ ਹੋ ਜਾਂਦੀ ਹੈ।

ਇਹਨਾਂ ਨੌ ਨਰਾਤਿਆਂ ਦੌਰਾਨ ਕੁੜੀਆਂ ਮਾਤਾ ਸਾਂਝੀ ਅੱਗੇ ਹਰ ਰੋਜ ਮੱਥਾ ਟੇਕਦੀਆਂ ਹਨ, ਜੌਆਂ ਨੂੰ ਪਾਣੀ ਦਿੰਦੀਆਂ ਹਨ। ਪੂਜਾ ਲਈ ਦੀਵੇ ਜਲਾ ਕਿ ਸ਼ਾਮ ਵੇਲੇ ਫਲ ਲੈ ਪੂਜਾ ਵੀ ਕਰਦੀਆਂ ਹਨ। ਇਸ ਤਰ੍ਹਾਂ ਸਾਂਝੀ ਨੰੂ ਜਗਾਇਆ ਜਾਂਦਾ ਹੈ। ਆਰਤੀ ਦੇ ਬਾਅਦ ਵਿਚ ਪ੍ਰਸ਼ਾਦ ਵਿਚ ਫ਼ਲ ਅਤੇ ਪਜੀਰੀ ਦਾ ਪ੍ਰਸਾਦ ਵੰਡਿਆ ਜਾਂਦਾ ਹੈ। ਇਹ ਸਿਲਸਿਲਾ ਲਗਾਤਾਰ ਨੌ ਨਰਾਤੇ ਚੱਲਦਾ ਹੈ। ਆਰਤੀ ਦੌਰਾਨ ਔਰਤਾਂ ਜਾਂ ਕੁੁੜੀਆਂ ਵੱਲੋਂ ਗਾਇਆ ਜਾਣ ਵਾਲੇ ਵੱਖ ਵੱਖ  ਗੀਤ..........

ਉੱਠ ਨੀ ਸਾਂਝੀਏ ਘੁੰਢਾ ਖੋਲ
ਕੁੜੀਆਂ ਆਈਆਂ ਤੇਰੇ ਕੋਲ............

ਜਾਗੂਗੀਂ ਜਾਗਾਊਂਗੀ ਆਪਣੇ ਵੀਰ ਖੜ੍ਹਾਉਂਗੀ,
ਉੱਠ ਉੱਠ ਮੇਰੀ ਸਾਂਝੀ ਬਟਰੇ ਕੋਲ
ਮੈਂ ਖੜ੍ਹੀ ਤੇਰੇ ਪੂਜਨ ਕੋ,
ਪੂਜ ਪੁਜਾਈ ਕਿਆ ਕੁਝ ਲਿਆਈ
ਸੱਤ ਭਤੀਜੇ 16 ਮੇਰੇ ਭਾਈ ............

ਬਲਜਿੰਦਜ ਕੌਰ ਸ਼ੇਰਗਿੱਲ
ਮੋਹਾਲੀ
9878519278

ਲੋਹੜੀ - ਬਲਜਿੰਦਰ ਕੌਰ ਸ਼ੇਰਗਿੱਲ


 ਲੋਹੜੀ ਦਾ ਤਿਉਹਾਰ ਪੰਜਾਬ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਨੂੰ ਹਿੰਦੂ ਸਿੱਖ ਸਾਰੇ  ਧਰਮ ਦੇ ਲੋਕ ਬੜੇ ਚਾਅ ਨਾਲ ਮਨਾਉਂਦੇ ਹਨ। ਇਹ ਤਿਉਹਾਰ ਸਰਦ ਰੁੱਤ ਵਿੱਚ ਕੜਾਕੇ ਦੀ ਠੰਢ ਵਿੱਚ ਆਉਂਦਾ ਹੈ। ਇਹ ਦੇਸੀ ਮਹੀਨੇ ਪੋਹ ਦੇ ਅਖੀਰਲੇ ਦਿਨ ਮਨਾਇਆ ਜਾਂਦਾ ਹੈ ਉਸ ਤੋਂ ਦੂਜੇ ਦਿਨ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਜਿਸ ਨੂੰ ਮਕਰ ਸੰਕ੍ਰਾਂਤੀ ਵੀ ਆਖਿਆ ਜਾਂਦਾ ਹੈ।

 ਲੋਹੜੀ ਦੇ ਇਤਿਹਾਸ ਉੱਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਇਹ ਤਿਉਹਾਰ ਦਹਾਕੇ ਪਹਿਲਾਂ ਜਦੋਂ ਜ਼ਿੰਮੀਦਾਰਾਂ ਜਾਂ (ਮੁਗਲਾਂ ) ਦਾ ਰਾਜ ਹੋਇਆ ਕਰਦਾ ਸੀ ਉਦੋਂ ਜ਼ਿਮੀਂਦਾਰ ਆਪਣੀ ਹੈਸੀਅਤ ਅਤੇ ਰੁੱਤਵੇ ਕਰਕੇ ਆਮ ਲੋਕਾਂ ਦਾ ਸ਼ੋਸ਼ਣ ਕਰਦੇ ਅਤੇ ਉਨ੍ਹਾਂ ਉੱਤੇ ਨਾਜਾਇਜ ਅੱਤਿਆਚਾਰ ਕਰਦੇ ਹੁੰਦੇ ਸੀ। ਇਸੇ ਤਰ੍ਹਾਂ ਹੀ ਸੁੰਦਰੀ ਤੇ ਮੁੰਦਰੀ ਦੋ ਸਕੀਆਂ ਭੈਣਾਂ ਨੇ ਇੱਕ ਹਿੰਦੂ ਪਰਿਵਾਰ ਵਿੱਚ ਜਨਮ ਲਿਆ। ਜੋ ਕਿ ਬਹੁਤ ਸੋਹਣੀਆਂ ਸਨ। ਇੱਕ ਦਿਨ ਸੁੰਦਰੀ ਤੇ ਮੁੰਦਰੀ ਦੀ ਸੁੰਦਰਤਾ ਨੂੰ ਦੇਖ ਕੇ ਉੱਥੇ ਦੇ ਜਿੰਮੀਦਾਰ ਉਨ੍ਹਾਂ ਉੱਤੇ ਮੋਹਿਤ ਹੋ ਗਏ ਅਤੇ ਉਨ੍ਹਾਂ ਨੂੰ ਜਬਰੀ ਚੁੱਕ ਕੇ ਲਿਜਾਣ ਦੀ ਗੱਲ ਸਾਰੇ ਨਗਰ ਵਾਸੀਆਂ ਸਾਹਮਣੇ ਆਖ ਕੇ ਚਲੇ ਗਏ। ਇਹ ਗੱਲ ਸੁਣ ਸੁੰਦਰੀ ਤੇ ਮੁੰਦਰੀ ਦਾ ਚਾਚਾ ਬਹੁਤ ਘਬਰਾ ਗਿਆ।
ਆਖਿਰਕਾਰ ਉਹ ਭੱਟੀ ਪਿੰਡ ਦੁੱਲੇ ਸਰਦਾਰ ਕੋਲ ਪੁੱਜਦਾ ਹੈ ਜਿੱਥੇ ਉਹ ਆਪਣੀ ਧੀਆਂ ਦੀ ਰਖਵਾਲੀ ਲਈ ਉਸ ਤੋਂ ਮਦਦ ਮੰਗਦਾ ਹੈ। ਦੁੱਲੇ ਸਰਦਾਰ ਕੋਲੋਂ ਜਿਮੀਦਾਰ ਡਰਦੇ ਸੀ ਕਿਉਂਕਿ ਦੁੱਲਾ ਗਰੀਬਾਂ ਦਾ ਮਸੀਹਾ ਸੀ। ਸੁੰਦਰੀ ਤੇ ਮੁੰਦਰੀ ਦੇ ਚਾਚੇ ਨੇ ਦੁੱਲ੍ਹੇ ਸਰਦਾਰ ਕੋਲ ਉਸ ਨੇ ਜ਼ਿਮੀਂਦਾਰਾਂ ਦੀ ਕਹੀਆਂ ਗੱਲਾਂ ਦੱਸੀਆਂ। ਦੁੱਲੇ ਅੱਗੇ ਗੁਹਾਰ ਲਗਾਈ ਕਿ ਉਹ ਉਸ ਦੀ ਧੀਆਂ ਦੀ ਲਾਜ ਰੱਖ ਲਵੇ ਕਿਉਂਕਿ ਉਹ ਬਹੁਤ ਗਰੀਬ ਹੈ। ਉਸ ਕੋਲ ਧੀਆਂ ਦਾ ਵਿਆਹ ਕਰਨ ਦੀ ਸਮਰੱਥਾ ਵੀ ਨਹੀਂ ਹੈ। ਦੁੱਲਾ ਸਰਦਾਰ ਉਸ ਹਿੰਦੂ ਪਰਿਵਾਰ ਦੀ ਸਾਰੀ ਗੱਲ ਸੁਣ ਉਸ ਦੀ ਮਦਦ ਕਰਨ ਲਈ ਤੱਤਪਰ ਉਨ੍ਹਾਂ ਦੇ ਪਿੰਡ ਤੁਰ ਪਿਆ ਉਸ ਨੇ ਪਿੰਡ ਵਾਸੀਆਂ ਦੀ ਮੱਦਦ ਨਾਲ ਰਾਤ ਨੂੰ ਚੁਰਾਹੇ ਵਿਚ ਲੱਕੜਾਂ ਬਾਲੀਆਂ ਅਤੇ ਸੁੰਦਰੀ ਤੇ ਮੁੰਦਰੀ ਦੀ ਜੋ ਕਿ ਪਹਿਲਾਂ ਹੀ ਮੰਗੀਆਂ ਹੋਈਆਂ ਸਨ ਉਨ੍ਹਾਂ ਦੇ ਵਰ੍ਹਾਂ ਨਾਲ ਫੇਰੇ ਕਰਵਾ ਦਿੱਤੇ। ਫਿਰ ਜਦੋਂ ਉਨ੍ਹਾਂ ਦੋਹਾਂ ਧੀਆਂ ਦਾ ਕੰਨਿਆਦਾਨ ਕਰ ਦਿੱਤਾ ਤਾਂ ਦੁੱਲੇ ਕੋਲ ਦੇਣ ਲਈ ਭਾਵੇਂ ਕੁਝ ਨਹੀਂ ਸੀ ਪਰ ਫਿਰ ਵੀ ਉਸ ਨੇ ਉਨ੍ਹਾਂ ਧੀਆਂ ਦੇ ਹੱਥਾਂ ਉੱਤੇ ਸੇਰ ਸ਼ੱਕਰ ਰੱਖੀ ਤੇ ਉਨ੍ਹਾਂ ਨੂੰ ਖੁਸ਼ੀ -ਖੁਸ਼ੀ ਉਨ੍ਹਾਂ ਦੇ ਸਹੁਰੇ ਘਰ ਭੇਜ ਦਿੱਤਾ ਉਸ ਸਮੇਂ ਦਾ ਇੱਕ ਲੋਕ ਗੀਤ ਵੀ ਪ੍ਰਸਿੱਧ ਹੋਇਆ ......੦
ਸੁੰਦਰ ਮੁੰਦਰੀਏ ਹੋ
ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਧੀ ਵਿਆਹੀ ਹੋ
ਸੇਰ ਸ਼ੱਕਰ ਪਾਈ ਹੋ
ਕੁੜੀ ਦੇ ਬੋਝੇ ਪਾਈ ਹੋ ..
...ਇਸ ਤਰ੍ਹਾਂ ਇਹ ਲੋਕ ਗੀਤ ਵੀ ਸਮੇਂ  ਦਾ ਪ੍ਰਸਿੱਧ ਹੋਇਆ ਹੈ।
ਇਹ ਤਿਉਹਾਰ ਵਿਆਹੇ ਜੋੜਿਆਂ ਨਾਲ ਵੀ ਸੰਬੰਧਿਤ ਹੈ। ਨਵੇਂ ਵਿਆਹੇ ਜੋੜਿਆਂ ਦੀ ਲੋਹੜੀ ਪਾਈ ਜਾਂਦੀ ਹੈ। ਜੇਕਰ ਕਿਸੇ ਘਰ ਮੁੰਡਾ ਜਾਂ ਕੁੜੀ ਹੋਵੇ ਤਾਂ ਵੀ ਲੋਹੜੀ ਦੀ ਖੁਸ਼ੀ ਮਨਾਈ ਜਾਂਦੀ ਹੈ ਅੱਜ ਸਮਾਜ ਵਿੱਚ ਬਹੁਤ ਬਦਲਾਅ ਆਉਣ ਕਰਕੇ ਲੋਕਾਂ ਨੇ ਕੁੜੀ ਮੁੰਡੇ ਦਾ ਅੰਤਰ ਖਤਮ ਕਰ ਦਿੱਤਾ ਹੈ। ਇਹ ਲੋਹੜੀ ਧੀਆਂ ਦੀ ਲੋਹੜੀ ਵਜੋਂ ਵੀ ਮਨਾਈ ਜਾਂਦੀ।
ਲੋਹੜੀ ਦਾ ਤਿਉਹਾਰ ਪਾਥੀਆਂ (ਲੱਕੜਾਂ )ਦਾ ਗੁਹਾਰਾ ਬਣਾ ਕੇ ਬਾਲੀ ਜਾਂਦੀ ਹੈ ਇਸ ਮੌਕੇ ਜਿਵੇਂ ਕਿ ਦੁੱਲ੍ਹੇ ਸਰਦਾਰ ਨੇ ਸੁੰਦਰੀ ਤੇ ਮੁੰਦਰੀ ਦੀ ਝੋਲੀ ਸੇਰ ਸ਼ੱਕਰ ਪਾ ਤੋਰਿਆ ਸੀ ਉਸੇ ਤਰ੍ਹਾਂ ਲੋਹੜੀ ਦੇ ਤਿਉਹਾਰ ਉੱਤੇ ਗੁੜ, ਗੱਚਕ, ਮੂੰਗਫਲੀ,ਤਿਲ, ਰੇਵੜੀਆਂ, ਮੱਕੀ ਦੇ ਦਾਣੇ ਦੀਆਂ ਫੁੱਲੀਆਂ ਨਾਲ ਮੱਥਾ ਟੇਕਿਆ ਜਾਂਦਾ ਹੈ। ਅੱਗ ਅੱਗੇ ਮੱਥਾ ਟੇਕਦੇ ਸਮੇਂ ਇਸ ਤਰ੍ਹਾਂ ਉਚਾਰਨ ਵੀ ਕੀਤਾ ਜਾਂਦਾ ਹੈ ....
ਈਸ਼ਰ ਆਏ ਦਲਿੱਦਰ ਜਾਏ
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ
ਬੋਲਿਆ ਜਾਂਦਾ ਹੈ ਈਸ਼ਰ ਤੋਂ ਭਾਵ ਹੈ ਖ਼ੁਸ਼ਹਾਲੀ ਤੋਂ ਹੁੰਦਾ ਹੈ ਦਲਿੱਦਰ ਤੋਂ ਭਾਵ ਮੰਦਹਾਲੀ ਜਾਂ ਗ਼ਰੀਬੀ ਤੋਂ ਹੁੰਦਾ ਹੈ।
ਲੋਹੜੀ ਦਾ ਤਿਉਹਾਰ ਆਪਸੀ ਪਿਆਰ ਸਨੇਹ ਦਾ ਸੁਨੇਹਾ ਹੁੰਦਾ ਹੈ ਇਸ ਤਿਉਹਾਰ ਰਾਹੀਂ ਆਪਸੀ ਪਿਆਰ ਵਧਦਾ ਹੈ ਇਹ ਤਿਉਹਾਰ ਪੁਰਾਤਨ ਸਮੇਂ ਦੀ ਦੇਣ ਹੈ।
ਇਸ ਤਿਉਹਾਰ ਤੋਂ ਦੂਜੇ ਦਿਨ ਮਾਘ ਮਹੀਨਾ ਸ਼ੁਰੂ ਹੋ ਜਾਂਦਾ ਹੈ ਆਮ ਹੀ ਪ੍ਰਚੱਲਿਤ ਹੈ ਕਿ ਪੋਹ ਰੰਨਿਆ ਮਾਘ ਖਾਧਾ ਇਸ ਮਹੀਨੇ ਮਾਘੀ ਦੇ ਮੇਲੇ ਵੀ ਭਰਦੇ ਹਨ ਸ੍ਰੀ ਮੁਕਤਸਰ ਸਾਹਿਬ ਮਾਘੀ ਮੌਕੇ ਵੱਡਾ ਮੇਲਾ ਭਰਦਾ ਹੈ।
ਆਓ ਇਸ ਤਿਉਹਾਰ ਦੀ ਮਹੱਤਤਾ ਨੂੰ ਜਾਣਦੇ ਹੋਏ ਇਸ ਤਿਉਹਾਰ ਨੂੰ ਆਪਸ ਵਿਚ ਰਲ ਮਿਲ ਕੇ ਮਨਾਈਏ। ਕੜਾਕੇ ਦੀ ਠੰਡ ਵਿਚ ਕਾਲੇ ਕਾਨੂੰਨਾਂ ਦੇ ਖਿਲਾਫ਼ ਧਰਨਿਆਂ ਤੇ ਬੈਠੇ ੁਬਜ਼ਰਗ ਮਾਤਾਵਾਂ ਅਤੇ ਭੈਣਾਂ, ਭਰਾਵਾਂ ਨਾਲ ਮਨਾਈਏ। ਦੇਸ਼ ਦੀ ਤੇ ਪੰਜਾਬ ਦੀ ਖੁਸ਼ਹਾਲੀ ਲਈ ਪ੍ਰਰਾਥਨਾ ਕਰੀਏ ਕਿ ਇਸ ਸਮੱਸਿਆ ਦੇ ਹੱਲ ਲਈ ਦੁੱਲੇ ਭਰਾ ਵਾਂਗ ਸਰਕਾਰਾਂ ਛੇਤੀ ਤੋਂ ਛੇਤੀ ਹੱਲ ਕਰਨ, ਤਾਂ ਕਿ ਆਉਣ ਵਾਲੇ ਸਮੇਂ ’ਚ  ਸਾਡੇ ਬੱਚੇ ਕੇਂਦਰ ਸਰਕਾਰ ਨੂੰ ਦੁੱਲੇ ਵਾਂਗ ਯਾਦ ਕਰਨ।   

ਬਲਜਿੰਦਰ ਕੌਰ ਸ਼ੇਰਗਿੱਲ
9878519278

ਲੋਹੜੀ - ਬਲਜਿੰਦਰ ਕੌਰ ਸ਼ੇਰਗਿੱਲ

ਲੋਹੜੀ ਦਾ ਤਿਉਹਾਰ ਪੰਜਾਬ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਨੂੰ ਹਿੰਦੂ ਸਿੱਖ ਸਾਰੇ  ਧਰਮ ਦੇ ਲੋਕ ਬੜੇ ਚਾਅ ਨਾਲ ਮਨਾਉਂਦੇ ਹਨ। ਇਹ ਤਿਉਹਾਰ ਸਰਦ ਰੁੱਤ ਵਿੱਚ ਕੜਾਕੇ ਦੀ ਠੰਢ ਵਿੱਚ ਆਉਂਦਾ ਹੈ । ਇਹ ਦੇਸੀ ਮਹੀਨੇ ਪੋਹ ਦੇ ਅਖੀਰਲੇ ਦਿਨ ਮਨਾਇਆ ਜਾਂਦਾ ਹੈ ਉਸ ਤੋਂ ਦੂਜੇ ਦਿਨ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ ।ਜਿਸ ਨੂੰ ਮਕਰ ਸੰਕ੍ਰਾਂਤੀ ਵੀ ਆਖਿਆ ਜਾਂਦਾ ਹੈ ।


 ਲੋਹੜੀ ਦੇ ਇਤਿਹਾਸ ਉੱਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਇਹ ਤਿਉਹਾਰ ਦਹਾਕੇ ਪਹਿਲਾਂ ਜਦੋਂ ਜ਼ਿੰਮੀਦਾਰਾਂ ਜਾਂ (ਮੁਗਲਾਂ ) ਦਾ ਰਾਜ ਹੋਇਆ ਕਰਦਾ ਸੀ ਉਦੋਂ ਜ਼ਿਮੀਂਦਾਰ ਆਪਣੀ ਹੈਸੀਅਤ ਅਤੇ ਰੁੱਤਵੇ ਕਰਕੇ ਆਮ ਲੋਕਾਂ ਦਾ ਸ਼ੋਸ਼ਣ ਕਰਦੇ ਅਤੇ ਉਨ੍ਹਾਂ ਉੱਤੇ ਨਾਜਾਇਜ਼ ਅੱਤਿਆਚਾਰ ਕਰਦੇ ਹੁੰਦੇ ਸੀ। ਇਸੇ ਤਰ੍ਹਾਂ ਹੀ ਸੁੰਦਰੀ ਤੇ ਮੁੰਦਰੀ ਦੋ ਸਕੀਆਂ ਭੈਣਾਂ ਨੇ ਇੱਕ ਹਿੰਦੂ ਪਰਿਵਾਰ ਵਿੱਚ ਜਨਮ ਲਿਆ । ਜੋ ਕਿ ਬਹੁਤ ਸੋਹਣੀਆਂ ਸਨ । ਇੱਕ ਦਿਨ ਸੁੰਦਰੀ ਤੇ ਮੁੰਦਰੀ ਦੀ ਸੁੰਦਰਤਾ ਨੂੰ ਦੇਖ ਕੇ ਉੱਥੇ ਦੇ ਜਿੰਮੀਦਾਰ ਉਨ੍ਹਾਂ ਉੱਤੇ ਮੋਹਿਤ ਹੋ ਗਏ ਅਤੇ ਉਨ੍ਹਾਂ ਨੂੰ  ਜਬਰੀ ਚੁੱਕ ਕੇ ਲਿਜਾਣ ਦੀ ਗੱਲ ਸਾਰੇ ਨਗਰ ਵਾਸੀਆਂ ਸਾਹਮਣੇ ਆਖ ਕੇ ਚਲੇ ਗਏ। ਇਹ ਗੱਲ ਸੁਣ  ਸੁੰਦਰੀ ਤੇ ਮੁੰਦਰੀ ਦਾ ਚਾਚਾ ਬਹੁਤ ਘਬਰਾ ਗਿਆ ।
ਆਖਿਰਕਾਰ ਉਹ ਭੱਟੀ ਪਿੰਡ ਦੁੱਲੇ ਸਰਦਾਰ ਕੋਲ ਪੁੱਜਦਾ ਹੈ ਜਿੱਥੇ ਉਹ ਆਪਣੀ ਧੀਆਂ ਦੀ ਰਖਵਾਲੀ ਲਈ ਉਸ ਤੋਂ ਮਦਦ ਮੰਗਦਾ ਹੈ। ਦੁੱਲੇ ਸਰਦਾਰ ਕੋਲੋਂ ਜਿਮੀਦਾਰ ਡਰਦੇ ਸੀ ਕਿਉਂਕਿ  ਦੁੱਲਾ ਗਰੀਬਾਂ ਦਾ ਮਸੀਹਾ ਸੀ।ਸੁੰਦਰੀ ਤੇ ਮੁੰਦਰੀ ਦੇ ਚਾਚੇ ਨੇ  ਦੁੱਲ੍ਹੇ ਸਰਦਾਰ ਕੋਲ ਉਸ ਨੇ ਜ਼ਿਮੀਂਦਾਰਾਂ ਦੀ ਕਹੀਆਂ ਗੱਲਾਂ ਦੱਸੀਆਂ। ਦੁੱਲੇ ਅੱਗੇ ਗੁਹਾਰ ਲਗਾਈ ਕਿ ਉਹ ਉਸ ਦੀ ਧੀਆਂ ਦੀ ਲਾਜ ਰੱਖ ਲਵੇ ਕਿਉਂਕਿ ਉਹ ਬਹੁਤ ਗਰੀਬ ਹੈ। ਉਸ ਕੋਲ ਧੀਆਂ ਦਾ ਵਿਆਹ ਕਰਨ ਦੀ ਸਮਰੱਥਾ ਵੀ ਨਹੀਂ ਹੈ। ਦੁੱਲਾ ਸਰਦਾਰ ਉਸ ਹਿੰਦੂ ਪਰਿਵਾਰ ਦੀ ਸਾਰੀ ਗੱਲ ਸੁਣ ਉਸ ਦੀ ਮਦਦ ਕਰਨ ਲਈ ਤੱਤਪਰ ਉਨ੍ਹਾਂ ਦੇ ਪਿੰਡ ਤੁਰ ਪਿਆ ਉਸ ਨੇ ਪਿੰਡ ਵਾਸੀਆਂ ਦੀ ਮੱਦਦ ਨਾਲ ਰਾਤ ਨੂੰ ਚੁਰਾਹੇ ਵਿੱਚ ਲੱਕੜਾਂ ਬਾਲੀਆਂ ਅਤੇ ਸੁੰਦਰੀ ਤੇ ਮੁੰਦਰੀ ਦੀ ਜੋ ਕਿ ਪਹਿਲਾਂ ਹੀ ਮੰਗੀਆਂ ਹੋਈਆਂ ਸਨ ਉਨ੍ਹਾਂ ਦੇ ਵਰ੍ਹਾਂ ਨਾਲ ਫੇਰੇ ਕਰਵਾ ਦਿੱਤੇ।  ਫਿਰ ਜਦੋਂ ਉਨ੍ਹਾਂ ਦੋਹਾਂ ਧੀਆਂ ਦਾ ਕੰਨਿਆਦਾਨ ਕਰ ਦਿੱਤਾ ਤਾਂ ਦੁੱਲੇ ਕੋਲ ਦੇਣ ਲਈ ਭਾਵੇਂ ਕੁਝ ਨਹੀਂ ਸੀ ਪਰ ਫਿਰ ਵੀ ਉਸ ਨੇ ਉਨ੍ਹਾਂ ਧੀਆਂ ਦੇ ਹੱਥਾਂ ਉੱਤੇ ਸੇਰ ਸ਼ੱਕਰ ਰੱਖੀ ਤੇ ਉਨ੍ਹਾਂ ਨੂੰ ਖੁਸ਼ੀ -ਖੁਸ਼ੀ ਉਨ੍ਹਾਂ ਦੇ ਸਹੁਰੇ ਘਰ ਭੇਜ ਦਿੱਤਾ ਉਸ ਸਮੇਂ ਦਾ ਇੱਕ ਲੋਕ ਗੀਤ ਵੀ ਪ੍ਰਸਿੱਧ ਹੋਇਆ ......
ਸੁੰਦਰ ਮੁੰਦਰੀਏ ਹੋ
ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਧੀ ਵਿਆਹੀ ਹੋ
ਸੇਰ ਸ਼ੱਕਰ ਪਾਈ ਹੋ
ਕੁੜੀ ਦੇ ਬੋਝੇ ਪਾਈ ਹੋ ..
...ਇਸ ਤਰ੍ਹਾਂ ਇਹ ਲੋਕ ਗੀਤ ਵੀ ਸਮੇਂ  ਦਾ ਪ੍ਰਸਿੱਧ ਹੋਇਆ ਹੈ ।
ਇਹ ਤਿਉਹਾਰ ਵਿਆਹੇ ਜੋੜਿਆਂ ਨਾਲ ਵੀ ਸੰਬੰਧਿਤ ਹੈ ।ਨਵੇਂ ਵਿਆਹੇ ਜੋੜਿਆਂ ਦੀ ਲੋਹੜੀ ਪਾਈ ਜਾਂਦੀ ਹੈ। ਜੇਕਰ ਕਿਸੇ ਘਰ ਮੁੰਡਾ ਜਾਂ ਕੁੜੀ ਹੋਵੇ  ਤਾਂ ਵੀ ਲੋਹੜੀ ਦੀ ਖੁਸ਼ੀ ਮਨਾਈ ਜਾਂਦੀ ਹੈ ਅੱਜ ਸਮਾਜ ਵਿੱਚ ਬਹੁਤ ਬਦਲਾਅ ਆਉਣ ਕਰਕੇ ਲੋਕਾਂ ਨੇ ਕੁੜੀ ਮੁੰਡੇ ਦਾ ਅੰਤਰ ਖਤਮ ਕਰ ਦਿੱਤਾ ਹੈ। ਇਹ ਲੋਹੜੀ ਧੀਆਂ ਦੀ ਲੋਹੜੀ ਵਜੋਂ ਵੀ ਮਨਾਈ ਜਾਂਦੀ ।
ਲੋਹੜੀ ਦਾ ਤਿਉਹਾਰ ਪਾਥੀਆਂ (ਲੱਕੜਾਂ )ਦਾ ਗੁਹਾਰਾ ਬਣਾ ਕੇ ਵਾਲੀ ਜਾਂਦੀ ਹੈ ਇਸ ਮੌਕੇ ਜਿਵੇਂ ਕਿ ਦੁੱਲ੍ਹੇ ਸਰਦਾਰ ਨੇ ਸੁੰਦਰੀ ਤੇ ਮੁੰਦਰੀ ਦੀ ਝੋਲੀ ਸੇਰ ਸ਼ੱਕਰ ਪਾ ਤੋਰਿਅਾ ਸੀ ਉਸੇ ਤਰ੍ਹਾਂ ਲੋਹੜੀ ਦੇ ਤਿਉਹਾਰ ਉੱਤੇ ਗੁੜ, ਗੱਚਕ, ਮੂੰਗਫਲੀ,ਤਿਲ, ਰੇਵੜੀਆਂ, ਮੱਕੀ ਦੇ ਦਾਣੇ ਦੀਆਂ ਫੁੱਲੀਆਂ ਨਾਲ ਮੱਥਾ ਟੇਕਿਆ ਜਾਂਦਾ ਹੈ। ਅੱਗ ਅੱਗੇ ਮੱਥਾ ਟੇਕਦੇ ਸਮੇਂ ਇਸ ਤਰ੍ਹਾਂ  ਉਚਾਰਨ ਵੀ ਕੀਤਾ ਜਾਂਦਾ ਹੈ ....
ਈਸ਼ਰ ਆਏ ਦਲਿੱਦਰ ਜਾਏ
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ
ਬੋਲਿਆ ਜਾਂਦਾ ਹੈ ਈਸ਼ਰ ਤੋਂ ਭਾਵ ਹੈ ਖ਼ੁਸ਼ਹਾਲੀ ਤੋਂ ਹੁੰਦਾ ਹੈ ਦਲਿੱਦਰ ਤੋਂ ਭਾਵ ਮੰਦਹਾਲੀ ਜਾਂ ਗ਼ਰੀਬੀ ਤੋਂ ਹੁੰਦਾ ਹੈ।
ਲੋਹੜੀ ਦਾ ਤਿਉਹਾਰ ਆਪਸੀ ਪਿਆਰ ਸਨੇਹ ਦਾ ਸੁਨੇਹਾ ਹੁੰਦਾ ਹੈ ਇਸ ਤਿਉਹਾਰ ਰਾਹੀਂ ਆਪਸੀ ਪਿਆਰ ਵਧਦਾ ਹੈ ਇਹ ਤਿਉਹਾਰ ਪੁਰਾਤਨ ਸਮੇਂ ਦੀ ਦੇਣ ਹੈ ।
ਇਸ ਤਿਉਹਾਰ ਤੋਂ ਦੂਜੇ ਦਿਨ ਮਾਘ ਮਹੀਨਾ ਸ਼ੁਰੂ ਹੋ ਜਾਂਦਾ ਹੈ ਆਮ ਹੀ ਪ੍ਰਚੱਲਿਤ ਹੈ ਕਿ ਪੋਹ ਰੰਨਿਆ ਮਾਘ ਖਾਧਾ ਇਸ ਮਹੀਨੇ ਮਾਘੀ ਦੇ ਮੇਲੇ ਵੀ ਭਰਦੇ ਹਨ ਸ੍ਰੀ ਮੁਕਤਸਰ ਸਾਹਿਬ ਮਾਘੀ ਮੌਕੇ ਵੱਡਾ ਮੇਲਾ ਭਰਦਾ ਹੈ ।
ਆਓ ਇਸ ਤਿਉਹਾਰ ਦੀ ਮਹੱਤਤਾ ਨੂੰ ਜਾਣਦੇ ਹੋਏ ਇਸ ਤਿਉਹਾਰ ਨੂੰ ਆਪਸ ਵਿੱਚ ਰਲ ਮਿਲ ਕੇ ਮਨਾਈਏ ।

ਬਲਜਿੰਦਰ ਕੌਰ ਸ਼ੇਰਗਿੱਲ
 ਮੋਹਾਲੀ ਫ਼ੇਜ ਗਿਆਰਾਂ
1323/26
9878519278

ਇਤਿਹਾਸਕ ਵਰ੍ਹਾ 2019 - ਬਲਜਿੰਦਰ ਕੌਰ ਸ਼ੇਰਗਿੱਲ

ਨਵੇਂ ਸਾਲ ਤੇ ਵਿਸ਼ੇਸ ਲੇਖ.........
ਸੰਨ 2019 ਇਤਿਹਾਸਿਕ ਵਰ੍ਹਾਂ

ਸਮਾਂ12ਮਹੀਨੇ365 ਦਿਨ ਭਾਵ ਇੱਕ ਵਰ੍ਹਾ ਪੂਰਾ ਹੋਣ ਬਾਅਦ ਦੂਜੇ ਨਵੇਂ ਵਰ੍ਹੇ ਦੀ ਸ਼ੁਰੂਆਤ ਹੋ ਜਾਣਾ  ਜਿਵੇਂ ਹਨ੍ਹੇਰੇ ਤੋਂ ਬਾਅਦ ਚਾਨਣ ਹੋਣਾ ਲਾਜ਼ਮੀ ਹੈ ਉਸੇ ਤਰ੍ਹਾਂ ਇੱਕ ਸਾਲ ਬੀਤ ਜਾਂਣ ਮਗਰੋਂ ਨਵੇਂ ਸਾਲ ਦਾ ਆਗਾਜ਼ ਹੋਣਾ ਹੀ ਹੁੰਦਾ ਹੈ। ਇਹ ਚੱਕਰ ਇਸੇ ਤਰ੍ਹਾਂ ਨਿਰੰਤਰ ਚੱਲਦਾ ਰਹਿੰਦਾ ਹੈ। ਬੀਤੇ ਹੋਏ ਸਾਲ ਦੌਰਾਨ ਕਈ ਉਤਾਰ ਚੜ੍ਹਾਅ ਆਉਂਦੇ ਜਾਂਦੇ ਰਹੇ ਹੋਣਗੇ ਪਰ ਇਹ ਵਿਧੀ ਦਾ ਵਿਧਾਨ ਹੈ ਇਸ ਨੂੰ ਕੋਈ ਟਾਲ ਨਹੀਂ ਸਕਦਾ, ਜੇਕਰ ਜਨਮ ਹੋਇਆ ਹੈ ਤਾਂ ਇਸ ਦਾ ਅੰਤ ਹੋਣਾ ਵੀ ਅਟੱਲ ਸੱਚਾਈ ਹੈ।
ਸੰਨ 2019 ਇਤਿਹਾਸਿਕ ਵਰ੍ਹਾਂ
ਇਸ ਸਾਲ ਨੂੰ ਇਤਿਹਾਸਕ ਵਰ੍ਹਾ ਆਖਿਆ ਜਾ ਸਕਦਾ ਹੈ ਇਹ ਵਰ੍ਹਾਂ ਇਤਿਹਾਸਿਕ ਇਸ ਲਈ ਹੈ ਕਿਉਂਕਿ ਇਸ ਵਰ੍ਹੇ ਦੌਰਾਨ ਵੱਡਭਾਗੇ ਸਮੇਂ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਭਾਵੇਂ ਉਨ੍ਹਾਂ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਿਲ ਹੈ
ਪਰੰਤੂ ਇਹ ਉਹ ਦੌਰ ਆਇਆ ਹੈ ਜਿੱਥੇ ਕਰਤਾਰਪੁਰ, ਪਾਕਿਸਤਾਨ ਲਾਂਘਾ ਖੁੱਲ੍ਹਣ ਨਾਲ ਦੋ ਮੁਲਕਾਂ ਦਾ ਮਿਲਾਪ ਹੋਇਆ ਹੈ। ਸੰਨ 1947 ਭਾਰਤ ਤੇ ਪਾਕਿਸਤਾਨ ਦੀ ਵੰਡ ਕਾਰਨ ਦੋਨੋਂ ਮੁਲਕ ਅਜਿਹੇ ਵੱਖੋਂ -ਵੱਖ ਹੋਏ ਕਿ ਲੋਕਾਂ ਦੀ ਅਸਥਾ ਨਾਲ ਜੁੜੇ ਧਾਰਮਿਕ ਅਸਥਾਨ ਵੀ ਵੱਖ ਹੋਏ ਗਏ ਸਨ ਹੁਣ ਲਾਂਘਾ ਖੁੱਲਣ ਨਾਲ ਇਹਨਾਂ ਗੁਰੂ ਧਾਮਾਂ ਦੇ ਦਰਸ਼ਨ ਤਾਂਘ ਵੀ ਪੂਰੀ ਹੋ ਗਈ ਹੈ। ਇਸ ਵਰ੍ਹੇ ਦੌਰਾਨ ਲੋਕਾਂ ਦੀ ਸ਼ਰਧਾ ਭਾਵਨਾ ਬਾਖੂਬੀ ਦੇਖਣ ਨੂੰ ਮਿਲੀ ਹੈ। ਬੜੇ ਉਤਸ਼ਾਹ ਤੇ ਗੁਰੂ ਦੀ ਕ੍ਰਿਪਾ ਨਾਲ ਵੱਡੇ ਪੱਧਰ ਤੇ ਗੁਰੂ ਦਾ ਲੰਗਰਾਂ ਦਾ ਪ੍ਰੰਬਧ ਕੀਤੇ ਗਏ। ਇਹ ਸਭ  ਇਹ ਵਰ੍ਹਾ ਦੋ ਮੁਲਕਾਂ ਲਈ ਪਿਆਰ ਦਾ ਸੁਨੇਹਾ ਲੈ ਕੇ ਆਇਆ ਹੈ। ਲਾਂਘਾ ਖੁੱਲ੍ਹਣ ਤੇ ਮਹਿਸੂਸ ਹੋਇਆ ਜਿਵੇਂ ਕਿ ਦੋ ਵਿਛੜੇ ਯਾਰ ਮਿਲ ਗਏ ਹੋਣ।
ਵਿਰਾਸਤੀ ਖੇਡ
ਵਿਰਾਸਤੀ ਖੇਡ ਗੱਤਕਾ, ਸਿੱਖਾਂ ਦੇ ਮਾਰਸ਼ਲ ਆਖੀ ਜਾਂਦੀ ਹੈ ਇਸ ਖੇਡ ਦੀ ਸ਼ਰੂਆਤ ਦਹਾਕੇ ਪਹਿਲਾ ਹੋ ਚੁੱਕੀ ਸੀ ਭਾਵੇ ਕਿ ਇਹ ਖੇਡ ਉਦੋਂ ਵਿੱਦਿਅਕ ਅਦਾਰਿਆਂ ਦਾ ਹਿੱਸਾ ਨਹੀਂ ਸੀ ਪਰੰਤੂ ਯੋਧਿਆ ਸੂਰਬੀਰਾਂ  ਲਈ ਇਹ ਖੇਡ ਮੁੱਖ ਹਿੱਸਾ ਹੁੰਦੀ ਸੀ।  ਇਹ ਖੇਡ ਆਪਣੇ ਆਪ ਦਾ ਬਚਾਓ ਕਰਨਾ ਤੇ ਦੁਸਮਣ ਦੇ ਵਾਰ ਦਾ ਡੱਟ ਕੇ ਸਾਹਮਣਾ ਕਰਨਾ ਵੀ ਸਿਖ਼ਾਉਂਦੀ ਹੈ ਇਸ ਖੇਡ ਨਾਲ ਸਰੀਰਕ ਫਿੱਟਨੈਸ ਵੀ ਮਿਲਦੀ ਹੈ। ਇਹ ਖੇਡ ਨੂੰ ਵਿੱਦਿਅਕ ਅਦਾਰੇ 'ਚ ਸ਼ਾਮਿਲ ਕਰ ਬੱਚਿਆਂ ਨੂੰ ਇਹ ਖੇਡ ਦੇ ਮਹੱਤਵ ਬਾਰੇ ਭਰਪੂਰ ਜਾਣਕਾਰੀ ਹਾਸਿਲ ਹੋਵੇਗੀ। 
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖਿਆ ਸਕੱਤਰ ਵਲੋਂ ਲਿਆ ਇਹ ਫ਼ੈਸਲਾ ਸੁਲਾਹਣਯੋਗ ਹੈ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਗੱਤਕਾ ਖੇਡ ਨੀਤੀ 2019 ਦਾ ਹਿੱਸਾ ਬਣਾਉਂਦੇ ਇਸ ਸਾਲ ਇਸ ਨੂੰ ਪ੍ਰਾਇਮਰੀ ਖੇਡ ਮੁਕਾਬਲਿਆਂ 'ਚ ਸ਼ਾਮਲ ਕਰ ਲਿਆ ਹੈ। ਵਿਦਿਆਰਥੀਆਂ ਲਈ ਗੱਤਕਾ ਖੇਡ ਸਵੈ ਗੁਣ ਪੈਦਾ ਕਰਨ ਦੇ ਨਾਲ -ਨਾਲ ਸਰੀਰਕ ਪਾਸੋਂ  ਵੀ ਫਿੱਟ ਰਹਿਣ ਲਈ ਕਾਰਗਾਰ ਸਿੱਧ ਹੋਵੇਗਾ । ਉਨ੍ਹਾਂ ਦੇ ਇਸ ਕਦਮ ਨਾਲ ਵਿਰਾਸਤੀ ਖੇਡ ਨਾਲ ਜੁੜਣ ਦਾ ਮਾਣ ਹਾਸਲ ਹੋਇਆ ਹੈ। ਜੋ ਬੱਚਿਆਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗਾ ।
ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਗੁਰੂਆਂ ਪੀਰਾਂ ਨੇ ਅਵਤਾਰ ਧਾਰਿਆ ਹੈ ।ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਗੁਰੂਆਂ ਦੀ ਛੋਹ ਪ੍ਰਾਪਤ ਹੁੰਦੀ ਹੈ। ਅੱਜ ਸਮੇਂ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਗਈ ਹੈ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿਖਾਏ ਰਸਤੇ ਤੇ ਚੱਲ ਵੈਰ ਵਿਰੋਧ ਖ਼ਤਮ ਕਰ ਆਪਸ ਵਿਚ ਭਾਈਚਾਰਾ ਬਣਾ ਇੱਕ ਦੂਜੇ ਨੂੰ ਗਲੇ ਲਗਾਉਣਾ ਸ਼ੁਰੂ ਕਰ ਦਿੱਤਾ ਹੈ।

ਇਸ ਵਰ੍ਹੇ ਦੌਰਾਨ ਭਾਵੇਂ ਬਹੁਤ ਸਾਰੇ ਦੁਖ਼ਾਂਤ, ਘਟਨਾਵਾਂ ਨੇ ਮਨ ਨੂੰ ਝੰਜੋੜਿਆ ਹੋਵੇਗਾ ਪ੍ਰੰਤੂ ਕੁਦਰਤ ਦੇ ਅੱਗੇ ਕੋਈ ਕੁੱਝ ਨਹੀਂ ਕਰ ਸਕਦਾ। ਜੇਕਰ ਕੁਝ ਪਲ ਦੁੱਖ ਦੇ ਆਉਂਦੇ ਹਨ ਤਾਂ ਕੁਝ ਪਲ ਖੁਸ਼ੀ ਦੇ ਜ਼ਿੰਦਗੀ 'ਚ ਆਉਣੇ ਹੁੰਦੇ ਲਾਜ਼ਮੀ ਹਨ।
ਇਸ ਵਰ੍ਹੇ  ਦੌਰਾਨ 550ਸਾਲਾਂ ਨੂੰ ਪ੍ਰਕਾਸ਼ ਪੁਰੁਬ ਦੇ ਵਿਰਾਸਤੀ ਖੇਡ ਨੂੰ ਮੁੱਖ ਰੱਖਦਿਆ ਇਸ ਯਾਦਗਰ ਯਾਦਗਾਰ ਬਣਾ ਸਕੰਲਪ ਲਈਏ ਕਿ ਆਉਣ ਵਾਲੇ ਸਮੇਂ ਨੂੰ ਹੋਰ ਬਹਿਤਰ ਕਰ ਦਿਖਾਵਾਂਗੇ ਅਤੇ ਗ਼ਲਤ ਜਾਂ ਮਾੜੀਆਂ ਸੰਗਤ ਵਿਚ ਫਸ ਹੋਏ ਹਨ ਇਸ ਨਾਸ਼ਵਾਨ ਦੁਨੀਆਂ ਤੋਂ ਨਿਕਲ  ਗੁਰੂ ਨਾਲ ਜੁੜਨ ਦਾ ਯਤਨ ਕਰਨਗੇ ਤਾਂ ਜੋ ਸ੍ਰੀ ਗੁਰੂ ਨਾਨਕ ਦੇ ਜੀ ਦੇ ਦੱਸੇ ਹੋਏ ਪੂਰਨੇ ਤੇ ਚੱਲ ਨਵੇਂ ਸਾਲ ਨੂੰ                                                                  ਸਫ਼ਲਾ ਕਰ ਸਕੀਏ।

ਬਲਜਿੰਦਰ ਕੌਰ ਸ਼ੇਰਗਿੱਲ
  
1323/26
ਫੇਜ਼ ਗਿਆਰਾਂ
ਮੋਹਾਲੀ

ਕਲਿ ਤਾਰਣਿ ਗੁਰੂ ਨਾਨਕ ਆਇਆ - ਬਲਜਿੰਦਰ ਕੌਰ ਸ਼ੇਰਗਿੱਲ

ਪੰਜ ਸੌ ਪੰਜਾਹ ਸਾਲ ਪਹਿਲਾਂ, ਪੰਦਰਾ ਅਪਰੈਲ ਸੰਨ ਚੌਦਾਂ ਸੌ ਉਨੱਤਰ ਈਸਵੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਸ੍ਰੀ ਨਾਨਕ  ਦੇਵ ਜੀ ਜਗਤ ਜਲੰਦਾ ਰੱਬੀ ਰਬਾਬੀ ਧੁਨਾਂ ਸਨ ।ਆਪ ਜੀ ਸਿੱਖ ਧਰਮ ਦੇ ਸੰਸਥਾਪਕ ਅਤੇ ਪਹਿਲੇ ਗੁਰੂ ਹੋਏ ਸਨ । ਉਹਨਾਂ ਦਾ ਜਨਮ ਅਸਥਾਨ ਰਾਏ ਭਇ ਦੀ ਤਲਵੰਡੀ ਨਨਕਾਣਾ ਸਾਹਿਬ ਜੋ ਅੱਜ ਕੱਲ੍ਹ ਪਾਕਿਸਤਾਨ ਦੇ ( ਪੰਜਾਬ ) ਵਿੱਚ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਂ ਕਲਿਆਣ ਚੰਦ ਬੇਦੀ ਜਾਂ ਮਹਿਤਾ ਕਾਲੂ ਵੀ ਆਖਿਆ ਜਾਂਦਾ ਸੀ । ਆਪ ਜੀ ਨੇ ਮਾਤਾ ਤ੍ਰਿਪਤਾ ਦੇਵੀ ਜੀ ਦੀ ਕੁੱਖੋਂ ਜਨਮ ਲਿਆ। ਆਪ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਅਤੇ ਜੀਜਾ ਜੈ ਰਾਮ ਜੀ ਸਨ ।ਆਪ ਜੀ ਦਾ ਵਿਆਹ ਅਠਾਰਾਂ ਸਾਲ ਦੀ ਉਮਰ ਵਿੱਚ ਬਟਾਲਾ ਦੇ ਨਿਵਾਸੀ ਸ੍ਰੀ ਮੂਲ ਚੰਦ ਜੀ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਹੋਇਆ। ਆਪ ਜੀ ਦੇ ਦੋ ਪੁੱਤਰ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਚੰਦ ਪੈਦਾ ਹੋਏ ਸਨ ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਸੰਦੇਸ਼ ਉਨ੍ਹਾਂ ਦੀਆਂ ਸਿੱਖਿਆਵਾਂ ਸਾਡੇ ਸਮਾਜਿਕ ਜੀਵਨ ਤੇ ਵਿਅਕਤੀਗਤ ਜੀਵਨ ਨੂੰ ਸਾਰਥਿਕ ਬਣਾਉਣ ਵਿੱਚ ਸਮਰੱਥਾ ਰੱਖਦੀਆਂ ਹਨ ।ਪ੍ਰਚੀਨ ਦੌਰ ਵਿੱਚ ਬਹੁਤ ਸਾਰੇ ਕਰਮ ਕਾਂਡ, ਲੁੱਟ ਖਸੁੱਟ, ਭਰਮ ਭੁਲੇਖੇ, ਆਮ ਲੋਕਾਂ ਦਾ ਸ਼ੋਸ਼ਣ ਆਦਿ ਬਹੁਤ ਸਾਰੀਆਂ ਬੁਰਾਈਆਂ ਪੈਦਾ ਹੋ ਗਈਆਂ ਹਨ। ਇਨ੍ਹਾਂ ਕੁਰੀਤੀਆਂ ਨੂੰ ਦੂਰ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਆਪਣੇ ਬਹੁਤ ਸਾਰੇ ਉਪਦੇਸ਼ ਵੀ ਦਿੱਤੇ ਹਨ। ਉਹਨਾਂ ਦੇ ਉਪਦੇਸ਼ਾਂ ਤੇ ਚੱਲਦਿਆਂ ਅਸੀਂ  ਇਹ ਸੰਸਾਰ ਰੂਪੀ ਬੇੜਾ ਪਾਰ ਕਰ ਸਕਦੇ  ਹਾਂ । ਮਨੁੱਖਤਾ ਸਾਹਮਣੇ ਗੁਰੂ ਨਾਨਕ ਦੇਵ ਜੀ ਦਾ ਜੀਵਨ ਇੱਕ ਚਾਨਣ ਮੁਨਾਰਾ ਹੈ।


ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਧਰਤੀ ਉੱਤੇ ਭੁੱਲੇ ਭਟਕੇ ਲੋਕਾਂ ਨੂੰ ਕਰਮ ਕਾਂਡ ਕਰਦੇ ਦੇਖਿਆ ਤਾਂ ਉਨ੍ਹਾਂ ਨੇ ਇਸ ਸੰਸਾਰ ਵਿੱਚ ਇਸ ਤਰ੍ਹਾਂ ਦੀਆਂ ਕੁਰੀਤੀਆਂ ਦਾ ਖੰਡਨ ਕੀਤਾ।  ਉਨ੍ਹਾਂ ਨੇ ਪਰਮਾਤਮਾ ਨੂੰ ਸਰਵ ਸ਼ਕਤੀਮਾਨ ਆਖਿਆ ਹੈ। ਉਸ ਅਕਾਲ ਪੁਰਖ ਦਾ ਨਾਮ ਜਪਣ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਨੇ ਸਾਰੀ ਖ਼ਲਕਤ (ਦੁਨੀਆਂ ) ਨੂੰ ਸੱਚ ਬੋਲਣ,  ਨਾਮ ਜਪਣ, ਵੰਡ ਛਕਣਾ , ਰੱਬ ਦਾ ਭਾਣਾ ਮੰਨਣਾ ਉਪਦੇਸ਼ ਦਿੱਤੇ ।ਉਨ੍ਹਾਂ ਨੇ ਇਸ ਸੰਸਾਰ ਉੱਤੇ ਆ ਕੇ ਚਾਰੋ ਦਿਸ਼ਾਵਾਂ ਦੀਆਂ ਉਦਾਸੀਆਂ ਵੀ ਕੀਤੀਆਂ । ਇਨ੍ਹਾਂ ਉਦਾਸੀਆਂ ਦਾ ਮੁੱਖ ਉਦੇਸ਼ ਸਿਰਫ਼ ਤੇ ਸਿਰਫ਼ ਲੋਕ ਕਲਿਆਣ ਸੀ। ਉਨ੍ਹਾਂ ਨੇ ਪ੍ਰਮਾਤਮਾ ਨੂੰ ਸਰਬ ਵਿਆਪੀ ਆਖਿਆ ਹੈ , ਉਹ ਕਦੇ ਵੀ ਨਾਸ਼ਵਾਨ ਨਹੀਂ ਹੋਣ ਵਾਲਾ । ਉਹ ਪਰਮਾਤਮਾ ਸਾਡੇ ਸਾਰਿਆਂ ਦੇ ਅੰਦਰ ਵੱਸਦਾ ਹੈ। ਸਾਡੀ ਉਤਪਤੀ ਉਸ ਦੀ ਹੀ ਸਿਰਜਣਾ ਹੈ ।ਉਹ ਕਣ ਕਣ ਵਿੱਚ ਮੌਜੂਦ ਹੈ ।ਉਹ ਸਾਰੀ ਕਾਇਨਾਤ ਦਾ ਮਾਲਕ ਹੈ। ਉਹ ਸਦਾ ਰਹਿਣ ਵਾਲਾ ਹੈ। ਉਹ  ਸ੍ਰਿਸ਼ਟੀ ਦਾ ਰਚਨਹਾਰਾ ਹੈ ।ਉਸ ਦੀ ਹੋਂਦ ਅਟੱਲ ਹੈ ਆਦਿ ਸਿੱਖਿਆਵਾਂ  ਦਿੱਤੀਆਂ ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸੰਸਾਰ ਉੱਤੇ ਜਾਤ ਪਾਤ ਦਾ ਖੰਡਨ ਕਰਦਿਆਂ ਆਖਿਆ ਹੈ ਕਿ "ਨਾ ਕੋ ਹਿੰਦੂ ਨਾ ਮੁਸਲਮਾਨ " ਉਨ੍ਹਾਂ ਨੇ ਆਪਣੇ ਉਪਦੇਸ਼ ਰਾਹੀਂ ਦੁਨੀਆਂ ਨੂੰ ਸਮਝਾਇਆ ਕਿ ਜਾਤਾਂ  -ਪਾਤਾਂ  ਇਨਸਾਨ ਵੱਲੋਂ ਰਚੀਆਂ ਗਈਆਂ  ਹਨ । ਉਸ ਪਰਮਾਤਮਾ ਨੇ ਸਭ ਨੂੰ ਇੱਕੋ ਜਿਹਾ ਪੈਦਾ ਕੀਤਾ ਹੈ । ਉਨ੍ਹਾਂ ਨੇ ਪ੍ਰਮਾਤਮਾ ਦੇ ਭਾਣੇ ਅੰਦਰ ਰਹਿ ਕੇ ਸਾਰੀ ਸ੍ਰਿਸ਼ਟੀ ਨੂੰ ਆਪਸ ਵਿੱਚ ਮਿਲ ਜੁਲ ਕੇ ਰਹਿਣ ਦਾ ਉਪਦੇਸ਼ ਦਿੱਤਾ ।


ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ  ਔਰਤਾਂ ਦੀ ਸਥਿਤੀ ਨੂੰ ਨਿਰਾਸ਼ਜਨਕ ਦੇਖੀ ਤਦ ਉਨ੍ਹਾਂ ਨੇ ਔਰਤਾਂ ਦੇ ਹੱਕਾਂ ਲਈ ਆਵਾਜ਼ ਉਠਾਈ। ਉਨ੍ਹਾਂ ਨੇ ਅੌਰਤ ਨੂੰ ਬਰਾਬਰ ਦਾ ਸਨਮਾਨ ਦਿਵਾਉਣ ਲਈ ਬਹੁਤ ਸਾਰੀਆਂ ਕੁਰੀਤੀਆਂ ਦਾ ਖੰਡਨ ਕੀਤਾ । ਉਨ੍ਹਾਂ ਨੇ ਔਰਤ ਨੂੰ ਜੀਵਨ ਜਿਊਣ ਦਾ ਅਧਿਕਾਰ ਦਿਵਾਇਆ।


ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਰਾਹੀਂ "ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮੁਹਤ" ਸਾਰੀ ਸ੍ਰਿਸ਼ਟੀ ਨੂੰ ਇਕ ਉਪਦੇਸ਼ ਦਿੱਤਾ ਕਿ ਹਵਾ ਰੂਪੀ ਗੁਰੂ ਤੇ ਪਾਣੀ ਰੂਪੀ ਪਿਤਾ ਅਤੇ ਮਾਤਾ ਰੂਪੀ ਧਰਤੀ ਵੀ ਸਾਨੂੰ ਸੰਭਾਲ ਕਰਨੀ ਚਾਹੀਦੀ । ਉਨ੍ਹਾਂ ਬਿਨਾਂ ਇਹ ਸੰਸਾਰ ਨਾਸ਼ਵਾਨ ਹੈ ।ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਫਰਮਾਇਆ ਹੈ ਕਿ ਕੁਦਰਤ ਦੀ ਸਿਰਜਣਾ ਉਸ ਪਰਮਾਤਮਾ ਨੇ ਆਪ ਕੀਤੀ ਹੈ, ਭਾਵ ਕਿ ਸਾਨੂੰ ਪ੍ਰਕਿਰਤੀ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ।


ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਾਰ ਦਿਸ਼ਾਵਾਂ ਦੀ ਯਾਤਰਾਵਾਂ ਵਿੱਚ ਮਰਦਾਨਾ ਯਾਰ ਦੀ ਸ਼ਮੂਲੀਅਤ ਨੇ ਸਾਬਿਤ ਕੀਤਾ ਹੈ ਕਿ ਯਾਰੜ ਹੋਵੇ ਤਾਂ ਮਰਦਾਨੇ ਵਰਗਾ। ਉਨ੍ਹਾਂ ਨੇ ਮਰਦਾਨੇ ਵਰਗੇ ਯਾਰ ਨਾਲ ਚਾਰ ਦਿਸ਼ਾਵਾਂ ਦੀ ਯਾਤਰਾਵਾਂ ਨੂੰ ਸਫਲਤਾ ਪੂਰਵਕ ਪੂਰਾ ਕੀਤਾ। ਮਰਦਾਨੇ ਨੂੰ ਇਹ ਵਡਮੁੱਲਾ ਸੁਭਾਗ ਪ੍ਰਾਪਤ ਹੋਇਆ ਕਿ ਉਨ੍ਹਾਂ ਨੇ ਪ੍ਰਮਾਤਮਾ ਰੂਪੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਾਥ ਪ੍ਰਾਪਤ ਕੀਤਾ। ਉਨ੍ਹਾਂ ਦਾ  ਜੀਵਨ ਇਸ  ਸ੍ਰਿਸ਼ਟੀ ਉੱਤੇ ਸਾਰਥਿਕ ਹੋਇਆ ਹੈ ।ਭਾਈ ਮਰਦਾਨਾ ਜੀ ਅਜਿਹੇ ਵਿਅਕਤੀ ਹੋਏ ਹਨ ਜਿਨ੍ਹਾਂ ਨੇ ਬਿਨਾਂ ਕੁਝ ਲਾਲਚ ਕੀਤੇ ,ਬਿਨਾਂ ਥੱਕੇ ਹਾਰੇ ਬਾਬਾ ਜੀ ਦੇ ਹੁਕਮਾਂ ਅਨੁਸਾਰ  ਚੱਲਦੇ ਰਹੇ।ਇਹ ਰੂਹਾਂ ਕਿੰਨੀਆਂ ਪਾਕ ਤੇ ਪਵਿੱਤਰ ਹਨ ਜਿਨ੍ਹਾਂ ਨੇ ਇਸ ਕਲਜੁਗੀ ਦੁਨੀਆਂ ਨੂੰ ਸੰਵਾਰਨ  ਦਾ ਯਤਨ ਕੀਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਉਹ ਪ੍ਰਕਾਸ਼ ਰੂਪੀ ਰੂਹਾਂ ਹਨ , ਜਿੱਥੇ ਪਰਮਾਤਮਾ ਖੁਦ ਪ੍ਰਗਟ ਹੋ ਕੇ ਇਸ ਸ੍ਰਿਸ਼ਟੀ ਦਾ ਭਲਾ ਕਰਨ ਆ ਪਹੁੰਚੇ। ਉਨ੍ਹਾਂ ਦੇ ਜੀਵਨ ਤੋਂ ਸਾਨੂੰ ਬਹੁਤ ਸਾਰੀਆਂ ਸਿੱਖਿਆਵਾਂ ਪ੍ਰਾਪਤ ਹੁੰਦੀਆਂ ਹਨ । ਉਨ੍ਹਾਂ ਨੇ ਆਪਣੇ ਜੀਵਨ ਨੂੰ ਸਿਰਫ਼ ਤੇ ਸਿਰਫ਼ ਮਨੁੱਖਤਾ ਦੇ ਲੇਖੇ ਲਾ ਦਿੱਤਾ।
ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਸਿੱਖਿਆਵਾਂ ਅਤੇ ਸਾਖੀਆਂ ਨਾਲ ਮਨੁੱਖਤਾ ਨੂੰ ਇੱਕ ਸੇਧ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਦੱਸੇ ਉਪਦੇਸ਼ ਤੇ ਅਟੱਲ ਰਹਿਣ ਦੀ ਕੋਸ਼ਿਸ਼ ਕਰਨ। ਕਲਯੁਗੀ ਦੁਨੀਆਂ ਵਿੱਚ ਪ੍ਰਮਾਤਮਾ ਦਾ ਨਾਮ ਹੀ ਇੱਕ ਮਾਤਰ ਸਹਾਰਾ ਹੈ , ਬਾਕੀ ਸਭ ਕੁਝ ਨਾਸ਼ਵਾਨ ਹੋਣਾ ਅਟੱਲ ਸੱਚਾਈ ਹੈ। ਜੀਵਨ ਦਾ ਅੰਤ ਹੋਣਾ ਲਾਜ਼ਮੀ ਹੈ ।ਮਨੁੱਖਾ ਜੀਵਨ ਨੂੰ ਸਹੀ ਅਰਥਾਂ ਵਿੱਚ ਪਰਮਾਤਮਾ ਦੇ ਨਾਮ ਦੀ ਲੋੜ ਹੈ ।ਇਸ ਜਨਮ ਮਰਨ ਦੇ ਗੇੜ  ਵਿੱਚੋਂ ਨਿਕਲਣ ਦਾ ਇੱਕੋ ਇੱਕ ਉਪਰਾਲਾ ਹੈ ,ਪਰਮਾਤਮਾ ਦਾ ਨਾਮ ਜਪਣਾ।
 ਸ੍ਰੀ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਸਾਨੂੰ ਹਰ ਗੱਲ ਬੜੀ ਹੀ ਸਹਿਜਤਾ ਨਾਲ ਸਮਝਾਈ ਹੈ। ਅਕਾਲ ਪੁਰਖ ਤੋਂ ਬਿਨਾ ਮਨੁੱਖ ਇਸ ਕਾਲ ਚੱਕਰ ਵਿੱਚ ਵਿਚਰਦਾ ਰਹੇਗਾ ।


ਅੰਤ ਵੇਲੇ ਬਾਬਾ ਨਾਨਕ ਜੀ ਕਰਤਾਰਪੁਰ (ਪਾਕਿਸਤਾਨ ) ਦੀ ਧਰਤੀ ਤੇ ਹੱਕ ਸੱਚ , ਕਿਰਤ ਦੀ ਕਮਾਈ ਕਰਦੇ, ਕਰਦੇ 22 ਸਤੰਬਰ 1539  ਈ.  ਨੂੰ ਜੋਤੀ ਜੋਤ ਸਮਾ ਗਏ।
ਆਉ ਅੱਜ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰ ਉਨ੍ਹਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦਾ ਪ੍ਰਣ ਕਰ ਆਪਣਾ ਜੀਵਨ ਸਫਲ ਬਣਾਉਣ ਦਾ ਯਤਨ ਕਰੀਏ।


ਬਲਜਿੰਦਰ ਕੌਰ ਸ਼ੇਰਗਿੱਲ
#1323/26
phase 11
Mohali
punjab
98785-19278

ਸੈੱਲ ਫੋਨ ਦੀ ਲਪੇਟ ਵਿੱਚ ਹਰ ਇਨਸਾਨ ਜਾਂ ਸੈੱਲ ਫੋਨ ਉੱਤੇ ਹੁੰਦੇ ਖਤਰਨਾਕ ਕੀਟਾਣੂ - ਬਲਜਿੰਦਰ ਕੌਰ ਸ਼ੇਰਗਿੱਲ

ਅੱਜ ਯੁੱਗ ਭਾਵੇਂ ਕੰਪਿਊਟਰੀਕਰਨ ਦਾ ਚੱਲ ਰਿਹਾ ਹੈ| ਇਹਨਾਂ ਦੀ ਵਰਤੋਂ ਆਮ ਹੀ ਘਰਾਂ ਵਿੱਚ ਹੋਣ ਲੱਗ ਪਈ ਹੈ| ਅੱਜ ਹਰ ਘਰ ਵਿੱਚ ਕੰਪਿਊਟਰ , ਲੈਪਟਾਪ, ਸੈੱਲ ਫੋਨ ਆਮ ਹੋ ਗਏ ਹਨ| ਨਵੀਂ ਤਕਨੀਕ ਆਉਣ ਕਾਰਨ ਸਾਨੂੰ ਸਭ ਨੂੰ ਇਸ ਦੀ ਆਦਤ ਜਿਹੀ ਲੱਗ ਗਈ ਹੈ| ਇਹਨਾਂ ਦੇ ਆਉਣ ਨਾਲ ਕੁਝ ਕੰਮ ਆਸਾਨ ਜਰੂਰ ਹੋ ਗਏ ਹਨ ਪੰ੍ਰਤੂ ਇਹਨਾਂ ਦੀ ਲੱਤ ਲੱਗ ਜਾਣ ਕਾਰਨ ਸਾਡੇ ਜਨਜੀਵਨ ਅਤੇ ਸਿਹਤ ਤੇ ਮਾੜਾ ਅਸਰ ਜਰੂਰ ਪੈ ਗਿਆ ਹੈ| ਸਾਡਾ ਧਿਆਨ ਇਹਨਾਂ ਚੀਜਾਂ ਨਾਲ ਅਜਿਹਾ ਜੁੜ ਗਿਆ ਹੈ ਕੇ ਇਹਨਾਂ ਤੋਂ ਬਿਨਾਂ ਸਾਡਾ ਗੁਜਾਰਾ ਮੁਸ਼ਕਿਲ ਲੱਗ ਰਿਹਾ ਹੈ|  ਯੁਵਾ ਪੀੜ੍ਹੀ ਇੰਨਾ ਸੈੱਲ ਫੋਨਾਂ ਵਿਚ ਇਸ ਕਦਰ ਮਸਤ ਹੋ ਗਈ ਹੈ| ਉਹਨਾਂ ਨੂੰ ਆਪਣੇ  ਆਸੇ-ਪਾਸੇ ਕੀ ਕੁਝ ਹੋ ਰਿਹਾ ਹੈ| ਉਹਨਾਂ ਨੂੰ ਇਸ ਬਾਰੇ ਕੋਈ ਸੁੱਧ ਬੁੱਧ ਹੀ ਨਹੀਂ ਹੈ| ਅਕਸਰ ਅਜਿਹਾ ਦੇਖਣ ਨੂੰ ਮਿਲ ਹੀ ਜਾਂਦਾ ਹੈ|   
ਅੱਜ ਨੌਜਵਾਨਾਂ ਤੋਂ ਬਜ਼ੁਰਗਾਂ ਦੀ ਸਵੇਰੇ ਦੀ ਸ਼ੁਰੂਆਤ ਹੀ ਇਹਨਾਂ ਫੋਨਾਂ ਨੇ ਲੈ ਲਈ ਹੈ| ਸੈੱਲ ਫੋਨ ਦੀ ਇੰਨੀ ਵਰਤੋਂ ਕਾਰਨ ਸਮੇਂ ਦੀ ਬਰਬਾਦੀ ਵੀ ਹੋ ਰਹੀ ਹੈ| ਹਰੇਕ ਵਿਅਕਤੀ ਕੋਲ ਆਪਣਾ ਆਪਣਾ ਫੋਨ ਹੋਣ ਕਾਰਨ ਉੱਠਦੇ ਸਾਰ ਹੀ ਫੋਨ ਉੱਤੇ ਆਏ ਸੁਨੇਹੇ ਦੇਖਣ ਲੱਗ ਜਾਂਦੇ ਹਨ| ਕਈ ਤਾਂ ਸਾਰਾ ਸਾਰਾ ਦਿਨ ਆਪਣੇ ਕੰਪਿਊਟਰ ਜਾਂ ਲੈਪਟਾਪ ਉੱਤੇ ਹੀ ਲੱਗੇ ਰਹਿੰਦੇ ਹਨ| ਭਾਵੇਂ ਅੱਜ ਦਾ ਦੌਰ ਫੇਸ ਬੁੱਕ, ਟਵਿੱਟਰ, ਇੰਨਸਟ੍ਰਾ ਗ੍ਰਾਮ, ਮਸੈਂਜਰ ਆਦਿ ਦਾ ਆ ਗਿਆ ਹੈ| ਹੋਰ ਤਾਂ ਹੋਰ ਅੱਜ ਕੱਲ੍ਹ ਖਰੀਦਦਾਰੀ ਵੀ ਆਨਲਾਈਨ ਹੋ ਗਈ ਹੈ| ਜੇਕਰ ਕਿਸੇ ਨੇ ਆਸ- ਪਾਸ ਹੀ ਕਿਤੇ ਜਾਣਾ ਪਏ ਤਾਂ ਉਹ ਝੱਟ ਗੱਡੀ ਦੀ ਆਨਲਾਈਨ ਬੁਕਿੰਗ ਕਰਵਾ ਲੈਂਦੇ ਹਾਂ, ਅੱਜ ਹਰ ਕੰਮ ਹੀ ਆਨਲਾਈਨ ਹੁੰਦੇ ਹਨ| ਇਹ ਸਾਡੀਆਂ ਸਹੂਲਤਾਂ ਤਾਂ ਜਰੂਰ ਬਣ ਚੁੱਕੇ ਹਨ ਪ੍ਰੰਤੂ ਸੋਚਣ ਦਾ ਵਿਸ਼ਾ ਇਹ ਹੈ ਕੇ ਇਹਨਾਂ ਦੀ ਵਰਤੋਂ ਵੱਧ ਗਈ ਹੈ| 
ਅਜੌਕੇ ਦੌਰ ਵਿੱਚ ਹਰ ਵਿਅਕਤੀ ਆਪਣੇ ਆਪ ਨੂੰ ਕੋਈ ਨਾ ਕੋਈ ਬਿਮਾਰੀ ਹੋਣ ਬਾਰੇ ਜਦੋਂ ਦੱਸਦਾ ਹੈ| ਉਸ ਤੋਂ ਅਸੀਂ ਅੰਦਾਜਾ ਲਗਾ ਸਕਦੇ ਹਾਂ ਕੇ ਅਸੀਂ ਬਿਮਾਰੀਆਂ ਦੀ ਜਕੜ ਵਿੱਚ ਆ ਰਹੇ ਹਾਂ| ਜਿਆਦਾ ਦੇਰ ਤੱਕ ਕੰਪਿਊਟਰ ਜਾਂ ਸੈੱਲ ਫੋਨ ਦੀ ਵਰਤੋਂ ਨਾਲ ਜਿਵੇਂ ਸਿਰ ਦਰਦ, ਅੱਖਾਂ ਦੀ ਤਕਲੀਫਾਂ, ਸਰਵਾਈਕਲ ਆਦਿ ਪ੍ਰੇਸ਼ਾਨੀਆਂ ਆ ਰਹੀਆਂ ਹਨ| ਸਮਾਂ ਬਦਲਣ ਦੇ ਨਾਲ ਨਾਲ ਖਾਣ-ਪੀਣ ਦੇ ਢੰਗ,  ਪਹਿਰਾਵੇ, ਦੇਰ ਰਾਤ ਜਾਗਣਾ, ਸਵੇਰ ਦੀ ਸੈਰ ਦਾ ਖਾਤਮਾ, ਬੋਤਲ ਦਾ ਪਾਣੀ ਪੀਣਾ ਆਦਿ ਨੇ ਬਦਲਾਅ ਲਿਆ ਦਿੱਤੇ ਹਨ| ਇਹਨਾਂ ਸਭ ਬਦਲਾਅ ਕਾਰਨ ਇੱਥੇ ਕਹਿਣਾ ਠੀਕ ਹੀ ਹੋਵੇਗਾ ਕਿ ਅਸੀਂ 'ਆਪਣੇ ਪੈਰੀਂ ਆਪ ਕੁਹਾੜੀ ਮਾਰਨ' ਦੀ ਕੋਸ਼ਿਸ਼ ਵਿੱਚ ਹਾਂ|  
ਇੱਕ ਖੋਜ ਅਨੁਸਾਰ ਮਾਹਿਰਾਂ ਮੁਤਾਬਕ ਸਾਡੇ ਫੋਨਾਂ ਉੱਤੇ ਕੀਟਾਣੂਆਂ ਦੀ ਭਰਮਾਰ ਹੈ| ਇਹ ਕੀਟਾਣੂ ਆਮ ਨਹੀਂ ਹਨ ਬਹੁਤ ਹੀ ਖਤਰਨਾਕ ਬੈਕਟੀਰੀਆ ਹਨ| ਜੋ ਅੱਖਾਂ ਲਈ ਬਹੁਤ ਹੀ ਹਾਨੀਕਾਰਕ ਹੈ| ਜਿੰਨਾ ਵੱਡਾ ਫੋਨ ਹੋਵੇਗਾ ਉਨ੍ਹੇ ਹੀ ਜਿਆਦਾ ਇਸ ਉੱਤੇ ਖਤਰਨਾਕ ਬੈਕਟੀਰੀਆ ਹੋਣਗੇ| ਜਿੰਨੀ ਵਾਰ ਅਸੀਂ ਫੋਨ ਦਾ ਇਸਤੇਮਾਲ ਕਰਦੇ ਹਾਂ ਉਨ੍ਹੀ ਹੀ ਵਾਰ  ਅਸੀਂ ਇਹਨਾਂ ਬੈਕਟੀਰੀਆ ਦੇ ਸੰਪਰਕ ਵਿੱਚ ਆ ਰਹੇ ਹਾਂ| ਮਾਹਿਰਾਂ ਅਨੁਸਾਰ ਇੰਨੇ ਖਤਰਨਾਕ ਬੈਕਟੀਰੀਆਂ ਤਾਂ ਸਾਡੀ ਟਾਇਲਟ ਵਿੱਚ ਵੀ ਨਹੀਂ ਹੁੰਦੇ| ਜਿੰਨੇ ਸਾਡੇ ਫੋਨ ਉੱਤੇ ਮੌਜੂਦ ਹੁੰਦੇ ਹਨ|  ਕਿਉਂਕਿ ਅਸੀਂ ਟਾਇਲਟ ਜਿੰਨੀ ਵਾਰ ਜਾਂਦੇ ਹਾਂ ਉਨ੍ਹੀਂ ਹੀ ਵਾਰ ਪਾਣੀ ਛੱਡ ਉਸ ਨੂੰ ਸਾਫ ਕਰ ਆਉਂਦੇ ਹਾਂ| ਪ੍ਰੰਤੂ ਸਾਨੂੰ ਇਸ ਦਾ ਅੰਦਾਜਾ ਹੀ ਨਹੀਂ ਹੈ ਕੇ ਸਾਡੇ ਸੈੱਲ ਫੋਨ ਉੱਤੇ ਵੀ ਕੀਟਾਣੂ ਜਾਂ ਬੈਕਟੀਰੀਆ ਮੌਜੂਦ ਹਨ| ਮਹਿਰਾਂ ਨੇ ਸੋਧ ਵਿੱਚ ਪਾਇਆ ਹੈ ਕਿ ਸਭ ਤੋਂ ਵੱਧ ਸਾਨੂੰ ਬਿਮਾਰੀਆਂ ਆਪਣੇ ਹੀ ਫੋਨਾਂ ਦੇ ਕਾਰਣ ਪੈਦਾ ਹੋ ਰਹੀਆਂ ਹਨ| ਸੈੱਲ ਦਾ ਮਤਲਬ ਹੀ ਕੀਟਾਣੂ ਹੁੰਦਾ ਹੈ| ਜਿਵੇਂ ਸਾਡੇ ਸਰੀਰ ਵਿੱਚ ਸੈੱਲ ਹੁੰਦੇ ਹਨ ਉਸੇ ਹੀ ਤਰ੍ਹਾਂ ਇਹਨਾਂ ਸੈੱਲ ਫੋਨਾਂ ਵਿੱਚ ਵੀ ਖਤਰਨਾਕ ਕੀਟਾਣੂ ਹੁੰਦੇ ਹਨ| ਕਈ ਕਈ ਦੇਸ਼ਾਂ ਵਿੱਚ ਵੇਖਣ ਨੂੰ ਆਇਆ ਹੈ ਸੈੱਲ ਫੋਨ ਦੀ ਵਰਤੋਂ ਤਾਂ ਹਰ ਕੋਈ ਕਰਦਾ ਹੀ ਹੈ ਪ੍ਰੰਤੂ ਉਹ ਇਹਨਾਂ ਤੋਂ ਕੁਝ ਦੂਰੀ ਵੀ ਬਣਾਏ ਰੱਖਦੇ ਹਨ| ਉਹ ਸੈੱਲ ਫੋਨ ਨੂੰ ਆਪਣੇ ਬੈਗਾਂ ਵਿੱਚ ਰੱਖਦੇ ਹਨ|
ਜੇਕਰ ਅਸੀਂ ਛੋਟੇ ਬੱਚਿਆਂ ਦੀ ਗੱਲ ਕਰੀਏ ਤਾਂ ਉਹਨਾਂ ਵਿਚਾਰਿਆ ਦੇ ਛੋਟੀ ਉਮਰ ਵਿੱਚ ਹੀ ਅੱਖਾਂ ਉੱਤੇ ਚਸ਼ਮੇ ਲੱਗ ਜਾਂਦੇ ਹਨ| ਜਿਆਦਾਤਰ ਬੱਚਿਆਂ ਦੇ ਚਸ਼ਮੇ ਲੱਗੇ ਆਮ ਹੀ ਦੇਖਣ ਨੂੰ ਮਿਲ ਜਾਂਦੇ ਹਨ| ਇਹ ਸਭ ਦਾ ਕਾਰਨ ਕੀ ਹੈ? ਸਾਡੇ ਸੈੱਲ ਫੋਨ?  ਬੱਚਿਆਂ ਦੇ ਹੱਥਾਂ ਵਿੱਚ ਨਵੇਂ ਨਵੇਂ ਗੈਜਟ, ਫੋਨਾਂ ਉੱਤੇ ਗੇਮ ਖੇਡਣਾ, ਵੀਡਿਓ ਦੇਖਣਾ, ਹਰ ਕੰਮ ਗੂਗਲ ਦੀ ਮਦਦ ਨਾਲ ਕਰਨਾ, ਯੂ- ਟਿਊਬ ਉੱਤੇ ਆਪਣੇ ਚੈਨਲ ਬਣਾ ਕੇ ਚਾਲੂ ਕਰਨ ਨਾਲ  ਬੱਚਿਆਂ ਦਾ ਰੁਝਾਨ ਇੰਨਾ ਵੱਧ ਗਿਆ ਹੈ| ਉਹ ਹਰ ਵਕਤ ਆਪਣੇ ਯੂ -ਟਿਊਬ ਚੈਨਲ ਬਾਰੇ ਕੁਝ ਨਾ ਕੁਝ ਪਾਉਣ ਦੀ ਸੋਚਦੇ ਰਹਿੰਦੇ  ਹਨ| ਮੰਨਦੇ ਹਾਂ ਕੰਪਿਊਟਰੀਕਰਨ ਦੇ ਯੁੱਗ ਵਿੱਚ ਸਾਨੂੰ ਇਹਨਾਂ ਦੀ ਮਦਦ ਦੀ ਲੋੜ ਪੈ ਰਹੀ ਹੈ| ਪਰੰਤੂ ਆ ਰਹੀਆਂ ਸੱਮਸਿਆਵਾਂ ਤੋਂ ਨਿਜਾਤ ਪਾਉਣ ਬਹੁਤ ਜਰੂਰੀ ਹੈ| 
ਜੇਕਰ  ਕੁਝ ਕੁ ਦਹਾਕੇ ਪਿੱਛੇ ਨਜ਼ਰ ਮਾਰੀਏ ਤਾਂ ਬੱਚਿਆਂ ਦੇ ਐਨਕਾਂ ਲੱਗੀਆਂ ਬਹੁਤ ਘੱਟ ਨਜ਼ਰ ਆਉਂਦੀਆਂ ਸਨ|  ਬੁਢਾਪੇ ਵਿੱਚ ਜਾ ਕੇ ਤਾਂ ਹਰ ਕਿਸੇ ਦੀ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋ ਹੀ ਜਾਂਦੀ ਹੈ| ਬਚਪਨ ਵਿੱਚ ਰੋਸ਼ਨੀ ਕਮਜ਼ੋਰ ਹੋਣਾ ਚਿੰਤਾ ਦਾ ਕਾਰਨ ਹੈ|  ਸੋਚਣ ਦਾ ਵਿਸ਼ਾ ਹੈ ਇਨਸਾਨ ਇੰਨਾ ਬੁੱਧੀਮਾਨ  ਹੈ ਉਹ ਜੇਕਰ ਫੋਨ ਦੀ ਖੋਜ ਕਰ ਨਵੇਂ -ਨਵੇਂ ਗੈਜਟ ਤਿਆਰ ਕਰ ਸਕਦਾ ਹੈ, ਇਹਨਾਂ ਚੀਜ਼ਾਂ ਦੀ ਵਰਤੋਂ ਘੱਟ ਕਰਕੇ ਸਰੀਰਕ ਨੁਕਸਾਨ ਤੋਂ ਬਚਣ ਲਈ ਗੁਰੇਜ ਵੀ ਕਰ ਸਕਦਾ|
ਇੱਕ ਚੀਜ਼ ਜੇਕਰ ਨੁਕਸਾਨਦਾਇਕ ਹੈ ਤਾਂ ਉਸ ਤੋਂ ਕੁਝ ਦੂਰੀ ਬਣਾਏ ਰੱਖਣਾ ਹੀ ਬਿਹਤਰ ਹੁੰਦਾ ਹੈ| ਇਹੋ ਜਿਹੀ ਬਿਰਤੀ ਹਰ ਇਨਸਾਨ ਨੂੰ ਆਪਣੇ ਦਿਮਾਗ ਰੱਖ ਇਸ ਸਮੱਸਿਆ ਤੋਂ ਨਿਜਾਤ ਪਾਉਣੀ ਹੀ ਹੋਵੇਗੀ| ਤਦ ਹੀ ਅਸੀਂ ਇਹ ਕਹਿ ਸਕਦੇ ਹਾਂ ਕਿ  ''ਸਿਹਤਮੰਦ ਸਰੀਰ ਆਉਣ ਵਾਲੇ ਭੱਵਿਖ ਦੀ ਉਮੀਦ"| ਇਹਨਾਂ ਸੈੱਲ ਫੋਨਾਂ ਦੀ ਘੱਟ ਵਰਤੋਂ ਕਰ, ਅਸੀਂ ਇਹਨਾਂ ਕੀਟਾਣੂਆਂ ਦੀ ਚਪੇਟ ਵਿੱਚ ਆਉਣ ਤੋਂ ਬਚ ਸਕਦੇ ਹਾਂ| 


ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278
#1323/26
Phase 11
SAS Nager
punjab

ਭੈਣ-ਭਰਾ ਦਾ ਤਿਉਹਾਰ ਰੱਖੜੀ - ਬਲਜਿੰਦਰ ਕੌਰ ਸ਼ੇਰਗਿੱਲ

ਰੱਖੜੀ ਦਾ ਤਿਉਹਾਰ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਰੱਖੜੀ ਭੈਣ ਭਰਾ ਦੇ ਪਿਆਰ ਦਾ ਤਿਉਹਾਰ ਹੈ। ਮੁੱਖ ਤੌਰ ਤੇ ਇਹ ਹਿੰਦੂਆਂ ਦਾ ਤਿਉਹਾਰ ਹੈ ਪਰੰਤੂ ਸਾਰੇ ਧਰਮਾਂ ਦੇ ਲੋਕ ਇਸ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਇਹ ਤਿਉਹਾਰ ਅਗਸਤ ਮਹੀਨੇ ਵਿੱਚ ਆਉਂਦਾ ਹੈ।
            ਇਹ ਤਿਉਹਾਰ ਭੈਣ-ਭਰਾ ਦੇ ਅਟੁੱਟ ਬੰਧਨ ਦਾ ਪ੍ਰਤੀਕ ਹੈ। ਹਰ ਇੱਕ ਭੈਣ ਨੂੰ ਇਸ ਦਿਨ ਦਾ ਬੇਸਬਰੀ ਨਾਲ ਇੰਤਜਾਰ ਹੁੰਦਾ ਹੈ ਕਿ ਕਦੋਂ ਰੱਖੜੀ ਦਾ ਤਿਉਹਾਰ ਆਵੇ ਤੇ ਉਹ ਆਪਣੇ ਵੀਰ ਦੇ ਰੱਖੜੀ ਬੰਨੇ। ਰੱਖੜੀ ਭੈਣ ਵਲੋਂ ਆਪਣੇ ਵੀਰ ਨੂੰ ਸੱਜੀ ਬਾਂਹ ਜਾਂ ਗੁੱਟ ਤੇ ਧਾਗਾ ਜਾਂ ਰੱਖੜੀ ਬੰਨ ਕੇ ਮੱਥੇ ਟਿੱਕਾ ਲਗਾ ਕੇ ਫਿਰ ਮੂੰਹ ਮਿੱਠਾ ਕਰਾ ਕੇ, ਸ਼ਗਨ ਪੂਰਾ ਕਰਦੀ ਹੈ ਤੇ ਆਪਣੇ ਵੀਰ ਕੋਲੋਂ ਆਪਣੀ ਸੁਰੱਖਿਆ ਦਾ ਬਚਨ ਲੈਂਦੀ ਹੈ ਕਿ ਜਦੋਂ ਵੀ ਭੈਣ ਤੇ ਵੀ ਸੰਕਟ ਆਵੇ ਤਾਂ ਉਸਦਾ ਵੀਰ ਉਸਦੀ ਮਦਦ ਲਈ ਤਤਪਰ ਹੋਵੇ।
            ਉਂਝ ਤਾਂ ਸਾਡੇ ਸਮਾਜ ਵਿੱਚ ਭਰਾ ਆਪਣੀ ਭੈਣ ਲਈ ਹਰ ਸਮੇਂ ਮਦਦ ਲਈ ਅੱਗੇ ਆਉਂਦਾ ਹੈ ਜੋ ਕਿ ਭੈਣ ਭਰਾ ਦੇ ਪਿਆਰ ਨੂੰ ਹੋਰ ਜਿਆਦਾ ਮਜ਼ਬੂਤ ਬਣਾਉਂਦਾ ਹੈ।
             ਇਹ ਤਿਉਹਾਰ ਸਕੀ ਭੈਣ ਤੋਂ ਇਲਾਵਾ ਧਰਮ ਦੀ ਭੈਣ ਬਣਾ ਕੇ ਵੀ ਨਿਭਾਇਆ ਜਾ ਰਿਹਾ ਹੈ। ਜਿਹਨਾਂ ਵੀਰਾਂ ਦੀਆਂ ਭੈਣਾਂ ਨਹੀਂ ਹੁੰਦੀਆਂ ਉਹ ਧਰਮ ਦੀਆਂ ਭੈਣਾਂ ਤੋਂ ਰੱਖੜੀ ਬਨਾ ਕੇ ਆਪਣੇ ਭੈਣ ਭਰਾ ਦੇ ਰਿਸ਼ਤੇ ਹੋਰ ਗੂੜ੍ਹਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਧਰਮ ਦੀ ਭੈਣ ਤੋਂ ਰੱਖੜੀ ਬਨਾ ਕੇ ਸਾਡੇ ਸਮਾਜ ਅੰਦਰ ਜੋ ਜਾਤ -ਪਾਤ, ਭੇਦ ਭਾਵ ਦੀ ਭਾਵਨਾ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
              ਇਸ ਤਿਉਹਾਰ ਨੂੰ ਮਨਾਉਣ ਦੀ ਖੁਸ਼ੀ ਇੱਕ ਦੋ ਮਹੀਨੇ ਪਹਿਲਾਂ ਮਾਰਕੀਟਾਂ ਵਿੱਚ ਦਿਖਾਈ ਦੇਣ ਲੱਗ ਜਾਂਦੀ ਹੈ। ਜਿਹਨਾਂ ਭੈਣਾਂ ਦੇ ਵੀਰ ਪ੍ਰਦੇਸੀ ਹੁੰਦੇ ਹਨ ਉਹ ਭੈਣਾਂ ਆਪਣੇ ਵੀਰ ਲਈ ਪਹਿਲਾਂ ਹੀ ਰੱਖੜੀ ਭੇਜ ਦਿੰਦੀਆਂ ਹਨ ਤਾਂ ਕਿ ਉਹਨਾਂ ਦੇ ਵੀਰਾਂ ਕੋਲ ਇਹ ਸਹੀ ਵਕਤ ਤੇ ਪਹੁੰਚ ਸਕੇ। ਵੀਰਾਂ ਨੂੰ ਵੀ ਆਪਣੀ ਭੈਣ ਪਾਸੋਂ ਆਈ ਰੱਖੜੀ ਦੀ ਉਡੀਕ ਹੁੰਦੀ ਹੈ। ਉਹ ਪ੍ਰਦੇਸ਼ਾਂ ਵਿੱਚ ਆਪਣੀ ਭੈਣ ਦੀ ਰੱਖੜੀ ਦਾ ਇੰਤਜਾਰ ਕਰਦਾ ਹੈ।
              ਅੱਜ ਕਲ੍ਹ ਮਾਰਕੀਟ ਵਿੱਚ ਵੱਖ-ਵੱਖ ਕਿਸਮ ਦੀਆਂ ਰੱਖੜੀਆਂ ਆਉਂਦੀਆਂ ਹਨ। ਬੱਚਿਆਂ ਲਈ ਮਨਭਾਉਂਦੀਆਂ ਖੇਡਾਂ ਵਾਲੀਆਂ ਰੱਖੜੀਆਂ ਦੇਖਣ ਨੂੰ ਮਿਲਦੀਆਂ ਹਨ। ਉਹਨਾਂ ਵਿੱਚ ਖਾਸ ਕਿਸਮ ਦਾ ਲੂੰਬਾ ਵੀ ਦਿਖਾਈ ਦਿੰਦਾ ਹੈ। ਉਹ ਲੂੰਬਾ ਭਰਜਾਈ ਲਈ ਲਿਜਾਇਆ ਜਾਂਦਾ ਹੈ। ਭਰਜਾਈ ਇਸ ਨੂੰ ਆਪਣੀਆਂ ਚੂੜੀਆਂ ਨਾਲ ਕਲਾਈ ਵਿੱਚ ਪਾ ਬਹੁਤ ਖੁਸ਼ ਹੁੰਦੀ ਹੈ। ਇਹ ਲਟਕਣ ਦੀ ਤਰ੍ਹਾਂ ਬਾਹਾਂ ਵਿੱਚ ਪਾਇਆ ਦਿਖਾਈ ਦਿੰਦਾ ਹੈ।
              ਇਸ ਤਿਉਹਾਰ ਦੇ ਦਿਨ ਕੁਝ ਵੀਰ ਰੱਖੜੀ ਦੇ ਤਿਉਹਾਰ ਤੋਂ ਹੁਣ ਵੀ ਵਾਂਝੇ ਰਹਿ ਜਾਂਦੇ ਹਨ। ਉਹ ਕਿਵੇ, ਭਰੂਣ ਹੱਤਿਆ। ਸਾਡੇ ਸਮਾਜ ਵਿੱਚ ਅੱਜ ਵੀ ਔਰਤ ਨੂੰ ਜਾਂ ਤਾਂ ਕੁਖ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ ਜਾਂ ਉਸ ਨੂੰ ਪੈਦਾ ਹੁੰਦੇ ਹੀ ਮਾਰ ਦਿੱਤਾ ਜਾਂਦਾ ਹੈ। ਉਸ ਦੇ ਜਿੰਮੇਵਾਰ ਸਾਡਾ ਹੀ ਸਮਾਜ ਹੈ। ਭਰੂਣ ਹੱਤਿਆਂ ਜਿਹਾ ਪਾਪ ਕਰਕੇ ਸਾਡੀਆਂ ਧੀਆਂ ਨੂੰ ਮਾਰਿਆ ਜਾ ਰਿਹਾ ਹੈ। ਆਓ ਇਸ ਪਾਪ ਦੇ ਭਾਗੀਦਾਰਾਂ ਨੂੰ ਸਮਝਈਏ ਕੇ ਧੀਆਂ ਕਰਕੇ ਸੰਸਾਰ ਸੋਹਣਾ ਹੈ। ਇਹ ਮਾਂ, ਧੀ, ਨੂੰਹ ਬਣ ਇਸ ਜੱਗ ਨੂੰ ਰੁਸ਼ਨਾਉਂਦੀ ਹੈ। ਇਹ ਰੱਖੜੀ ਦਾ ਤਿਉਹਾਰ ਹਰ ਭੈਣ ਤੇ ਵੀਰ ਮਨਾਵੇ। ਹਰ ਇੱਕ ਭੈਣ ਉਸ ਦਿਨ ਬੋਲੇ 'ਬਹਿਨਾ ਨੇ ਭਾਈ ਕੀ ਕਾਲਾਈ ਪੇ ਪਿਆਰ ਬਾਂਧਾ ਹੈ। ਪਿਆਰ ਕੇ ਦੋ ਤਾਰ ਸੇ, ਸੰਸਾਰ ਬਾਂਧਾ ਹੈ।

ਬਲਜਿੰਦਰ ਕੌਰ ਸ਼ੇਰਗਿੱਲ
(ਮੁਹਾਲੀ)
phase 11
1323/26
98785-19278
punjab