ਪਤਨੀ ਦੇ ਚਸ਼ਮੇ ਵਿੱਚੋਂ ਦਿਖਦਾ - ਤਰਸੇਮ ਬਸ਼ਰ
(ਰੇਖਾ-ਚਿੱਤਰ )
ਇਹ ਮਰਹੂਮ ਬਲਵੰਤ ਗਾਰਗੀ ਦੀਆਂ ਲਿਖੀਆਂ ''ਸਰਬਤ ਦੀਆਂ ਘੁੱਟਾਂ'' ਦਾ ਅਸਰ ਸੀ ਕਿ ਮੈਂ ਰੇਖਾ ਚਿੱਤਰ ਲਿਖਣ ਦੀ ਸੋਚੀ ਤੇ ਇਹ ਸੋਚਣ ਲਈ ਮੈਨੂੰ ਬਹੁਤਾ ਵਕਤ ਨਹੀਂ ਲੱਗਿਆ ਕਿ ਮੈਂ ਰੇਖਾ ਚਿੱਤਰ ਆਪਣੇ ਪਤੀ ਤਰਸੇਮ ਬਸ਼ਰ ਦਾ ਲਿਖਣਾ ਹੈ ਂਜੋ ਲੇਖਕ ਨੇ ਤੇ ਜਿੰਨ੍ਹਾਂ ਦੇ ਸੈਂਕੜੇ ਪਾਠਕ ਨੇ ।ਜਰੂਰ ਉਹਨਾਂ ਨੂੰ ਦਿਲਚਸਪੀ ਵੀ ਹੋਵੇਗੀ ਕਿ ਉਹਨਾਂ ਦਾ ਅਜੀਜ ਲੇਖਕ ਕੀ ਸੋਚਦਾ ਹੈ ? ਕਿਸ ਤਰ੍ਹਾਂ ਲਿਖਦਾ ਹੈ ? ਕਦੋਂ ਲਿਖਦਾ ਹੈ ? ਕਿੱਦਾਂ ਰਹਿੰਦਾ ਹੈ ?ਇਹ ਇੱਕ ਵੱਡਾ ਕੰਮ ਸੀ ਮੇਰਾ ਲੇਖ ਲਿਖਣ ਦੀ ਪਹਿਲੀ ਕੋਸ਼ਿਸ਼ ਜਿਸ ਨੂੰ ਮੈਂ ਮਾਮੂਲੀ ਸਮਝ ਕੇ ਸ਼ੁਰੂ ਕਰ ਬੈਠੀ ਸੀ ।ਮੈਨੂੰ ਚੰਗੀ ਤਰ੍ਹਾਂ ਅਹਿਸਾਸ ਹੈ ਕਿ ਪ੍ਰਭਾਵਸ਼ਾਲੀ ਲਿਖਤ ਉਦੋਂ ਹੀ ਲਿਖੀ ਜਾ ਸਕਦੀ ਹੈ ਜਦੋਂ ਇਸ ਵਿੱਚ ਸੱਚਾਈ ਦੀ ਖੁਸ਼ਬੂ ਹੋੇਵੇਗੀ ਤੇ ਮੈਂ ਸੁਚੇਤ ਵੀ ਹਾਂ ਕਿ ਇਹ ਸ਼ਬਦ ਚਿੱਤਰ ਇਹ ਪਤਨੀ ਦੀ ਪ੍ਰਸ਼ੰਸ਼ਾਂਮਈ ਤਹਿਰੀਰ ਹੀ ਨਾ ਬਣ ਕੇ ਰਹਿ ਜਾਵੇ ।
ਘਰ ਓਹੋ ਜਗ੍ਹਾ ਹੁੰਦੀ ਹੈ ਜਿੱਥੇ ਤੁਸੀਂ ਆਪਣੇ ਮੌਲਿਕ ਸੁਭਾਅ ਨਾਲ ਰਹਿਣਾ ਹੁੰਦਾ ਹੈ ਬਾਹਰ ਤੁਸੀਂ ਲੇਖਕ ਬਣ ਕੇ ਚੈਤੰਨਤਾ ਨਾਲ ਵਿਚਰਦੇ ਹੋ ਤਾਂ ਘਰ ਵਿੱਚ ਇਸ ਸਾਵਧਾਨੀ ਦੀ ਜਰੂਰਤ ਨਹੀਂ ਹੁੰਦੀ ਉਦੋਂ ਕੋਈ ਵੀ ਹੋਵੇ ਉਹ ਆਪਣੇ ਮੌਲਿਕ ਸੁਭਾਅ ,ਪ੍ਰਕਿਰਤੀ ਵਿੱਚ ਹੁੰਦਾ ਹੈ । ਇੱਕ ਸਾਧਾਰਨ ਪਰ ਮੌਲਿਕ ਮਨੁੱਖ ।
ਤਰਸੇਮ ਬਸ਼ਰ ਨੂੇੰ ਤੁਸੀਂ ਲਿਖਣ ਦੇ ਪੱਖੋਂ ਮਿਹਨਤੀ ਸਮਝਦੇ ਹੋ ਕਿਉਂਕਿ ਉਹਨਾਂ ਦਾ ਲਿਖਿਆ ਹੋਇਆ ਤੁਸੀਂ ਬਹੁਤ ਕੁੱਝ ਪੜ੍ਹਿਆ ਹੈ ਤਾਂ ਮੈਨੂੰ ਲਗਦਾ ਹੈ ਕਿ ਇਹ ਪੂਰਾ ਸੱਚ ਨਹੀਂ । ਉਹ ਲਿਖਣ ਤੇ ਬਹੁਤੀ ਮਿਹਨਤ ਨਹੀਂ ਕਰਦੇ । ਉਹਨਾਂ ਦਾ ਲਿਖਿਆ ਹੋਇਆ ਬਹੁਤ ਕੁੱਝ ਤੁਹਾਡੇ ਤੱਕ ਪਹੁੰਚਿਆ ਹੋਇਆ ਹੈ । ਇਸ ਵਿੱਚ ਵੱਡਾ ਕਾਰਨ ਇਹ ਵੀ ਹੈ ਕਿ ਉਹਨਾਂ ਦਾ ਲਿਖਿਆ ਹੋਇਆ ਲੱਗਭੱਗ ਸਾਰਾ ਹੀ ਅਖਬਾਰਾਂ ,ਰਸਾਲਿਆਂ ਵਿੱਚ ਛਪਿਆ ਹੈ ,ਵੱਡੇ ਅਖਬਾਰ ,ਵੱਡੇ ਰਸਾਲੇ । ਬਿਨਾਂ ਸ਼ੱਕ ਦੂਜਾ ਕਾਰਨ ਹੈ ,ਉਹਨਾਂ ਦਾ ਜ਼ਹੀਨ ਹੋਣਾ..........। ਇਹਨਾਂ ਨੇ ਕਦੇ ਰਾਤ ਨੂੰ ਉੱਠ ਕੇ ਜਾਂ ਸਵੇਰੇ ਜਲਦੀ ਉੱਠ ਕੇ ਨਹੀਂ ਲਿਖਿਆ । ਇਹ ਅਕਸਰ ਦਿਨ ਦਾ ਸਮਾਂ ਹੁੰਦਾ ਹੈ ਤੇ ਤਕਰੀਬਨ ਲੇਖ ,ਕਹਾਣੀ, ਵਿਅੰਗ ਜਿਹਨ ਵਿੱਚ ਬਣ ਚੁੱਕਿਆ ਹੁੰਦਾ ਹੈ । ਜਿਸਨੂੰ ਕਾਗਜ਼ ਤੇ ਉਤਾਰਨਾ ਹੀ ਹੁੰਦਾ ਹੈ । ਮਨੋਵਿਗਿਆਨ ਦੀ ਭਾਸ਼ਾ ਵਿੱਚ ਕਹਾਂ ਤਾਂ ਇਹਨਾਂ ਦੇ ਅਚੇਤ ਵਿੱਚ ਂਜੋ ਕੁੱਝ ਚੱਲਦਾ ਰਹਿੰਦਾ ਹੈ ਓਹੀ ਇਹਨਾਂ ਦੇ ਸਾਹਿਤ ਦਾ ਆਧਾਰ ਹੁੰਦਾ ਹੈ । ਅਚੇਤ ਅਵਸਥਾ ਦਰਮਿਆਨ ਵੀ ਇਹਨਾਂ ਦਾ ਰਾਬਤਾ ਆਲੇ-ਦੁਆਲੇ ਨਾਲ ਜੁੜਿਆ ਹੁੰਦਾ ਹੈ । ਅਚੇਤ ਦੀ ਇਹ ਟੁੱਟ-ਭੱਜ ਹੀ ਜਿਸ ਤੋਂ ਕਿ ਅਸੀਂ ਅਕਸਰ ਬੇਖ਼ਬਰ ਹੁੰਦੇ ਹਾਂ ਬਾਅਦ ਵਿੱਚ ਕਹਾਣੀ ਜਾਂ ਲੇਖ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ ।
ਉਹ ਜ਼ਹੀਨ ਹੈ ਹਰ ਚੀਜ਼ ਨੂੰ ਸਮਝਣ ਦੀ ਸਮਰੱਥਾ ਹੈ ਪਰ ਇਹ ਸਮਝ ,ਚੇਤੰਨਤਾ ਤੱਕ ਸੀਮਤ ਹੁੰਦੀ ਹੈ । ਮੈਂ ਕਦੇ ਨਹੀਂ ਦੇਖਿਆ ਕਿ ਇਹ ਕਿਸੇ ਗਰਜ ਭਰੀ ਚਲਾਕੀ ਤੱਕ ਪਹੁੰਚੀ ਹੋਵੇ । ਇਹ ੳਹਨਾਂ ਦੀ ਆਪਣੀ ਬਣਾਈ ਹੋਈ ਮਰਿਆਦਾ ਹੈ ਤੇ ਨਿਭਾਉਂਦੇ ਹਨ । ਉਹ ਇਸ ਸਮਰੱਥਾ ਨੂੰ ਆਪਣੇ ਦੁਨਿਆਵੀ ਕਾਰਜਾਂ ਵਿੱਚ ਇਸਤੇਮਾਲ ਕਰ ਹੀ ਨਹੀਂ ਸਕਦੇ ।
ਉਹ ਰਸਮੀ ਪਿਆਰ ,ਰਸਮੀ ਰਿਸ਼ਤੇਦਾਰੀਆਂ ਦੇ ਕਾਇਲ ਨਹੀਂ ਤੇ ਉੰਤੋਂ ਸਿਤਮ ਇਹ ਹੈ ਕਿ ਉਹਨਾਂ ਕੋਲ ਇੱਕ ਤੀਖਣ ਨਜ਼ਰ ਹੈ ਂਜੋ ਜਲਦੀ ਹੀ ਰਸਮੀ ਮੁਹੱਬਤ ਦੇ ਬੋਲਾਂ ਨੂੰ ਵੀ ਪਰਖ ਲੈਂਦੀ ਹੈ । ਭਾਵੇਂ ਕਿ ਇਸ ਅਮਲ ਦੀ ਕੀਮਤ ਵੀ ਹੁੰਦੀ ਹੈ । ਕਈ ਲੋਕ ਹਨ ਂਜੋ ਸਪਸ਼ਟਵਾਦ ਦੇ ਇਸ ਸੇਕ ਨੂੰ ਸਹਿ ਨਾ ਸਕੇ ਤੇ ਦੂਰ ਹੋ ਗਏ ।
ਤਰਸੇਮ ਬਸ਼ਰ ਨੂੰ ਦਿਖਾਵਾ ਪਸੰਦ ਨਹੀਂ ।ਨਾ ਆਪਣੀ ਨਿਰਮਾਣਤਾ ਦਾ ,ਨਾ ਆਪਣੀ ਦਿਆਲੂ ਪ੍ਰਕਿਰਤੀ ਦਾ ,ਨਾ ਆਪਣੇ ਹੰਝੂਆਂ ਦਾ ਅਤੇ ਨਾ ਹੀ ਆਪਣੀ ਕਿਸੇ ਸ਼ੈਅ ਦਾ ,ਆਪਣੀ ਸਮਝ ਦਾ ਵੀ ਨਹੀਂ । ਉਹਨਾਂ ਕਦੇ ਘੜੀ ਨਹੀਂ ਪਹਿਣੀ ,ਇੱਥੋਂ ਤੱਕ ਕਿ ਅਕਸਰ ਇੰਨ੍ਹਾਂ ਕੋਲ ਪੈੱਨ ਵੀ ਨਹੀਂ ਹੁੰਦਾ । ਕੋਈ ਗਹਿਣਾ ਨਹੀਂ ਪਹਿਣਦੇ । ਜੇ ਤੁਸੀਂ ਸੋਨਾ ਪਾ ਕੇ ਉਹਨਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਨਿਰਾਸ਼ ਹੋਵੋਗੇ ਉਹਨਾਂ ਨੂੰ ਸੋਨੇ ਦੀ ਕੀਮਤ ਨਹੀਂ ਪਤਾ ਹੁੰਦੀ । ਪੀਲੀ ਧਾਤੂ ਤੋਂ ਵੱਧ ਉਹਨਾਂ ਲਈ ਇਹ ਕੁੱਝ ਵੀ ਨਹੀਂ ।ਇਸ ਪਰਿਪੇਖ ਵਿੱਚ ਮੇਰਾ ਆਪਣਾ ਖਿਆਲ ਹੈ ,ਉਹ ਬਹੁਤੇ ਵਿਵਹਾਰਿਕ ਨਹੀਂ ।ਕੀ ਇੰਨੀ ਦੁਨੀਆਂ ਆਪਣੇ ਪੱਧਰ ਨੂੰ ਦਿਖਾਉਣ ਵਾਸਤੇ ਇੰਨਾ੍ਹਂ ਕੁੱਝ ਢਕਵੰਜ ਕਰਦੀ ਹੈ,ਉਹ ਬੇਅਕਲ ਹਨ ? ਪਰ ਪਿਛਲੇ ਵੀਹ ਸਾਲਾਂ ਵਿੱਚ ਮੈਂ ਆਪਣੀ ਇਹ ਗੱਲ ਇੰਨ੍ਹਾਂ ਤੋਂ ਨਹੀਂ ਮੰਨਵਾ ਸਕੀ ।
ਉਹ ਆਪਣੀ ਤਕਲੀਫ਼ ਲੁਕੋ ਲੈਣਗੇ ,ਤੁਹਾਨੂੰ ਪਤਾ ਨਹੀਂ ਲੱਗੇਗਾ ਪਰ ਜੇ ਇਹੀ ਕੋਸ਼ਿਸ਼ ਤੁਸੀਂ ਉਹਨਾਂ ਕੋਲ ਕਰੋਗੇ ਤਾਂ ਉਹ ਤੁਹਾਡੇ ਚਿਹਰੇ ਦੀਆਂ ਪਰਤਾਂ ਦਰ ਪਰਤਾਂ ਹਟਾ ਕੇ ਉਸ ਬੇਚੈਨੀ ਨੂੰ ਪੜ੍ਹ ਲੈਣਗੇ ਤੇ ਜਰੂਰ ਸੋਚਣਗੇ ਕੇ ਆਪਣੇ ਇਸ ਪਿਆਰੇ ਦਾ ਕੀ ਕੀਤਾ ਜਾ ਸਕਦਾ ਹੈ । ਼ਵਿਡੰਬਣਾ ਇਹ ਵੀ ਹੈ ਕਿ ਅਜਿਹੇ ਅਹਿਸਾਸ ਦਾ ਇਲਹਾਮ ਉਹਨਾਂ ਨੂੰ ਫੋਰਨ ਹੋ ਜਾਂਦਾ ਹੈ । ਉਹ ਵਿਵਹਾਰਿਕ ਨਹੀਂ ਹੈ । ਮੈਂ ਕਈ ਲੇਖਕ ਦੇਖੇ ਹਨ । ਉਹ ਸਮਾਜਿਕ ਤੌਰ ਤੇ ਕੁੱਝ ਹੋਰ ਤਰ੍ਹਾਂ ਵਿਚਰਦੇ ਹਨ ਤੇ ਆਪਣੀਆਂ ਲਿਖਤਾਂ ਵਿੱਚ ਕੁੱਝ ਹੋਰ । ਉਹ ਅਜਿਹੇ ਦੋਹਰੇ ਕਿਰਦਾਰ ਦੀ ਭੂਮਿਕਾ ਦਾ ਕਿਰਦਾਰ ਨਹੀਂ ਢੋਅ ਸਕਦੇ ।ਲੇਖਣੀ ਦੇ ਦੌਰ ਵਿੱਚ ਉਹਨਾਂ ਨੂੰ ਇਸ ਦੀ ਕੀਮਤ ਵੀ ਤਾਰਣੀ ਪਈ ਹੈ । ਇੱਕ ਪੂਰਾ ਇਤਿਹਾਸ ਹੈ ਪਰ ਉਹ ਕਦੇ ਇਸ ਦਾ ਲਾਹਾ ਲੈਣ ਦੀ ਕੋਸ਼ਿਸ਼ ਨਹੀਂ ਕਰਦੇ ਬਲਕਿ ਇਸ ਦਾ ਜ਼ਿਕਰ ਵੀ ਨਹੀਂ ਕਰਦੇ ਜਦ ਕੇ ਕੋਈ ਹੋਰ ਹੁੰਦਾ ਤਾਂ ਜ਼ਰੂਰ ਇਸ ਦੌਰ ਨੂੰ ਲਿਖ ਲੈਂਦਾ ਤੇ ਪ੍ਰਚਾਰਦਾ ਵੀ ।ਆਪਣੀਆਂ ਲਿਖਤਾਂ ਵਿੱਚ ਸੱਚਾਈ ਦੇ ਸੇਕ ਕਾਰਨ ਉਹਨਾਂ ਨੇ ਪੂਰਾ ਇੱਕ ਦਹਾਕਾ ਂਜੋ ਅਜੇ ਵੀ ਜਾਰੀ ਹੈ ਮੁਸ਼ਕਿਲਾਂ ਦੇ ਦੌਰ ਵਿੱਚ ਗੁਜਾਰਿਆਂ ਪਰ ਮੈਂ ਹੈਰਾਨ ਹਾਂ ।ਉਹਨਾਂ ਕਦੇ ਕਿਸੇ ਲਿਖਤ ਵਿੱਚ ਇਸ ਦਾ ਜ਼ਿਕਰ ਤੱਕ ਨਹੀਂ ਕੀਤਾਂ । ਸ਼ਾਇਦ ਇਸ ਵਿੱਚ ਉਹਨਾਂ ਨੂੰ ਰਚਨਾਤਮਿਕਤਾ ਦਾ ਕੋਈ ਪਹਿਲੂ ਨਜ਼ਰ ਨਹੀਂ ਆਉਂਦਾ ਹੋਣਾ ਜੇਕਰ ਮੈਂ ਵੀ ਇੰਨ੍ਹਾ ਦੀ ਜਗ੍ਹਾ ਹੁੰਦੀ ਤਾਂ ਉਸ ਕਾਲੇ ਦੌਰ ਜਿਸ ਨੇ ਇੱਕ ਲੇਖਕ ਨੂੰ ਢੱਕ ਲੈਣ ਦੀ ਕੋਸ਼ਿਸ਼ ਕੀਤੀ ,ਰਾਹ ਰੋਕ ਲੈਣ ਦੀ ਕੌਸ਼ਿਸ਼ ਕੀਤੀ ਦੇ ਇੱਕ-ਇੱਕ ਪਲ ਨੂੰ ਲਿਖਦੀ ਵੀ ਤੇ ਪ੍ਰਚਾਰਦੀ ਵੀ । ਮੈਨੂੰ ਪਤਾ ਹੈ ਸਮਾਂ ਆਉਣ ਤੇ ਇਤਿਹਾਸ ਦਾ ਉਹ ਪੰਨਾ ਵੀ ਜਰੂਰ ਲਿਖਿਆ ਜਾਊਗਾ ਜਿਸ ਦੀ ਕੀਮਤ ਇਹਨਾਂ ਨੇ ਹੀ ਨਹੀਂ ਪੂਰੇ ਪਰਿਵਾਰ ਨੇ ਚੁਕਾਈ ਹੈ ਤੇ ਇਹ ਇੱਕ ਲੰਮਾ ਦੌਰ ਹੈ ।
ਤਰਸੇਮ ਬਸ਼ਰ ਨੂੰ ਤੁਸੀਂ ਦਿਲ ਦੁਖਾਉਣ ਵਾਲੀ ਗੱਲ ਕਹਿ ਦਿੱਤੀ ਤਾਂ ਉਹ ਕਦੇ ਨਹੀਂ ਭੁਲਣਗੇ । ਇਹ ਉਹਨਾਂ ਦੀ ਸੋਚ ਦੇ ਸੰਦੂਕ ਵਿੱਚ ਕਿਸੇ ਕੋਨੇ 'ਚ ਪਈ ਰਹੇਗੀ । ਇਹ ਗੱਲ ਅਲਹਿਦਾ ਹੈ ਕਿ ਇਹ ਖ਼ੁਦ ਵੀ ਉਸਨੂੰ ਨਹੀਂ ਛੇੜਣਗੇ ਪਰ ਇਹ ਪੱਕਾ ਹੈ ,ਇਹ ਸ਼ਬਦ ਉਹਨਾਂ ਦੀ ਯਾਦ ਵਿੱਚ ਹੁੰਦੇ ਹਨ ਤੇ ਉਹ ਹਮੇਸ਼ਾ ਹੁੰਦੇ ਹਨ ।
ਉਹਨਾਂ ਦੇ ਸੁਭਾਅ ਦੀ ਹੋਰ ਗੱਲ ਕਰਾਂ ਉਹ ਆਪਣੇ ਤੋਂ ਮਾੜੇ , ਦਰਜ਼ੇ ਤੋਂ ਛੋਟੇ ਦਾ ਮਾਨਸਿਕ ਤਸ਼ੱਦਦ ਵੀ ਜਰ ਜਾਣਗੇ ਪਰ ਆਪਣੇ ਤੋਂ ਤਕੜੇ ਤਾਕਤਵਰ ਮਨੁੱਖ ਤਾਕਤਵਰ ਮਨੁੱਖ ਦੀ ਮਾਮੂਲੀ ਜਿਹੀ ਨਜਾਇਜ ਗੱਲ ਸਹਿਣ ਨੂੰ ਤਿਆਰ ਨਹੀਂ ਹੁੰਦੇ ਭਾਵੇਂ ਇਸ ਦਾ ਨਤੀਜਾ ਕਿਸੇ ਤਰਾ੍ਹਂ ਦਾ ਵੀ ਹੋਵੇ ਤੇ ਅਕਸਰ ਇਹ ਆਦਤ ਉਹਨਾਂ ਲਈ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਲੈ ਕੇ ਆਉਂਦੀ ਹੈ ਪਰ ਉਹ ਬਦਲ ਨਹੀਂ ਸਕੇ ਹਨ । ਉਹ ਖੂਬਸੂਰਤ ਦਿਖ ਵਾਲੇ ਲੇਖਕ ਹਨ ਪਰ ਇਹੀ ਗੱਲ ਤੁਸੀਂ ਉਹਨਾਂ ਨੂੰ ਕਹਿ ਦਿਓਗੇ ਤਾਂ ਉਹਨਾਂ ਦੀ ਪ੍ਰਤਿਕਿਰਿਆ ਅਜਿਹੀ ਹੋਵੇਗੀ ,ਜਿਸ ਵਿੱਚ ਇੰਨੀ ਸੰਗ ਅਤੇ ਇੰਨਾ ਸੰਕੋਚ ਹੋਵੇਗਾ ਕਿ ਤੁਸੀਂ ਦੁਬਾਰਾ ਇਸ ਤਰ੍ਹਾਂ ਨਹੀਂ ਕਰੋਗੇ ।
''ਸਖਸ਼ੀ ਆਜਾਦੀ'' ਦਾ ਸ਼ਬਦ ਮੈਂ ਪਹਿਲੀ ਵਾਰ ਉਹਨਾਂ ਤੋਂ ਹੀ ਸੁਣਿਆ ਸੀ ।ਪਰ ਹੌਲ਼ੀ-ਹੌਲ਼ੀ ਮੈਨੂੰ ਪਤਾ ਲੱਗਾ ਉਹਨਾਂ ਵਾਸਤੇ ਇਹ ਇੱਕ ਸ਼ਬਦ ਮਾਤਰ ਨਹੀਂ ਹੈ । ਇਹ ਇੱਕ ਲੜਾਈ ਹੈ ਜਿਸ ਨੂੰ ਉਹਨਾਂ ਨੇ ਆਪਣੇ ਉੱਤੇ ਢਾਲ ਲਿਆ ਹੈ । ਇੱਕ ਵਾਰ ਅਸੀਂ ਇੱਕ ਦੁਕਾਨ ਤੋਂ ਸੌਦਾ ਲੈਣ ਗਏ ਦੁਕਾਨਦਾਰ ਇੱਕ ਛੋਟੀ ਉਮਰ ਦਾ ਮੁੰਡਾ ਸੀ ਤੇ ਨੌਕਰ ਇੱਕ ਵੱਡੀ ਉਮਰ ਦਾ ਬੰਦਾ ।ਮਾਲਕ ਨੇ ਉਸ ਵੱਡੀ ਉਮਰ ਦੇ ਨੌਕਰ ਨੂੰ ਬੇਟਾ ਕਹਿ ਕੇ ਸੱਦਿਆ ਤਾਂ ਇਹ ਸ਼ਬਦ ਇਹਨਾਂ ਦੇ ਜ਼ਿਹਨ ਵਿੱਚ ਕਿਸੇ ਤੀਰ ਵਾਂਗ ਖੁੱਬ ਗਏ ।ਮੂਡ ਖਰਾਬ ਹੋ ਗਿਆ ਘਰੇ ਆਏ ਤਾਂ ਉਦਾਸ ਸਨ ,ਕਹਿਣ ਲੱਗੇ ,''ਇਹ ਆਜਾਦੀ ਉਹ ਆਜਾਦੀ ਨਹੀਂ ਜਿਸ ਲਈ ਭਗਤ ਸਿੰਘ ਹੋਰੀਂ ਲੜਦੇ ਰਹੇ ਸਨ ਜਦੋਂ ਤੱਕ ਇਹ ਮਾਨਸਿਕ ਗੁਲਾਮੀ ਹੈ ਉਦੋਂ ਤੱਕ ਆਜਾਦੀ ਦਾ ਅਰਥ ਕਦੇ ਪੂਰਾ ਨਹੀ ਹੋ ਸਕਦਾ...........ਉਹ ਪਤਾ ਨਹੀਂ ਕਿੰਨਾ ਕੁੱਝ ਬੋਲਦੇ ਰਹੇ ਸਨ ਤੇ ਮੈਨੂੰ ਉਹਨਾਂ ਦੇ ਅਗਲੇ ਸ਼ਬਦ ਨਹੀਂ ਸਨ ਸੁਣ ਰਹੇ ਮੈਂ ਸਿਰਫ ਇਹ ਸੋਚ ਰਹੀ ਸੀ ਕਿ ਕਾਸ਼ ! ਉਹ ਬੰਦਾ ਜਾਣਦਾ ਹੁੰਦਾ ਕਿ ਕੋਈ ਉਸ ਵਾਸਤੇ ਇੰਨਾਂ ਕਲਪ ਰਿਹਾ ਹੈ । ਿ
ਇੱਥੋਂ ਤੱਕ ਤੁਸੀਂ ਬੇਸ਼ੱਕ ਇਹ ਸੋਚਣ ਲੱਗੋਂ ਕਿ ਇੱਕ ਪਤਨੀ ਫਰਜ਼ ਸੱਨਾਸ਼ੀ ਕਰ ਰਹੀ ਹੈ । ਆਪਣੇ ਪਤੀ ਦੀ ਸ਼ਾਨ ਵਿੱਚ ਲਿਖ ਰਹੀ ਹੈ ਪਰ ਅਜਿਹਾ ਨਹੀਂ ਹੈ । ਇੱਕ ਬਹੁਤ ਸੰਵੇਦਨਸ਼ੀਲ ਮਨੁੱਖ ਨਾਲ ਰਹਿਣਾ ਉਸਨੂੰ ਨੇੜੇ ਤੋਂ ਜਾਣਨਾ ,ਇੱਕ ਬਹੁਤ ਵੱਖਰਾ ਅਨੁਭਵ ਹੁੰਦਾ ਹੈ ਕਾਲਪਨਿਕ ਲੱਗਣ ਵਰਗਾ ਇੱਕ ਯਥਾਰਥ ।
ਇਸ ਕਾਲਪਨਿਕ ਯਥਾਰਥ ਨੂੰ ਅਨੁਭਵ ਕਰਨਾ ਹੋਵੇ ਤਾਂ ਤੁਹਾਨੂੰ ਉਹਨਾਂ ਦੀ ਚਰਚਿਤ ਕਹਾਣੀ 'ਆਫ਼ਤ' ਪੜ੍ਹ ਲੈਣੀ ਚਾਹੀਦੀ ਹੈ । ਉਸ ਵਿੱਚ ਇੱਕ ਮਨੁੱਖ ਦਾ ਵਿਰਤਾਂਤ ਹੈ ਕੇ ਕਿਵੇਂ ਉਹ ਮਹਾਂਮਾਰੀ ਕਰਕੇ ਲੱਗੇ ਕਰਫਿਉ ਦੌਰਾਨ ਸਾਹਮਣੇ ਪਲਾਟ ਵਿੱਚ ਰਹਿੰਦੇ ਛੋਟੇ ਛੋਟੇ ਕੁੱਤਿਆਂ ਦੇ ਬਚਿੱਆਂ ਨਾਲ ਭਾਵਨਾਤਮਕ ਤੌਰ ਤੇ ਜੁੜ ਜਾਂਦਾ ਹੈ ਤੇ ਉਹਨਾਂ ਦੇ ਫਿਕਰ ਵਿੱਚ ਪ੍ਰੇਸ਼ਾਨ ਹੋ ਜਾਂਦਾ ਹੈ । ਇਹ ਕਿਰਦਾਰ ਨਿਰੀ ਕਲਪਣਾ ਨਹੀਂ । ਇਸ ਵਿੱਚ ਤਰਸੇਮ ਬਸ਼ਰ ਦਾ ਆਪਣਾ ਪ੍ਰਛਾਵਾਂ ਹੈ । ਉਹਨਾਂ ਦੀਆਂ ਬਹੁਤੀਆਂ ਰਚਨਾਵਾਂ ਮਨੋਵਿਗਿਆਨ ਆਧਾਰਿਤ ਹੁੰਦੀਆਂ ਹਨ ।ਉਹਨਾਂ ਨੇ ਕਦੇ ਕਵਿਤਾ ਨਹੀਂ ਲਿਖੀ ਇੱਕ-ਦੋ ਵਾਰ ਕਵਿਤਾ ਲਿਖੀ ਉਹ ਅਖ਼ਬਾਰ ਵਿੱਚ ਫੋਟੋ ਸਮੇਤ ਛਪ ਗਈ ਤਾਂ ਉਹਨਾਂ ਨੇ ਕਵਿਤਾ ਲਿਖਣੀ ਬੰਦ ਕਰ ਦਿੱਤੀ........। ਸ਼ਾਇਰੀ ਨੂੰ ਜਿੰਨ੍ਹਾਂ ਉਹ ਮਾਣਦੇ ਹਨ ઑਸ਼ਾੰਿੲਦ ਹੀ ਕੋਈ ਮਾਣਦਾ ਹੋਵੇ ।ਉਰਦੂ ਸ਼ਾਇਰੀ ਉਹਨਾਂ ਨੂੰ ਜਿਆਦਾ ਪਸੰਦ ਹੈ ,ਉਹਨਾਂ ਦੇ ਦਿਲ ਦੇ ਨੇੜੇ ਹੈ ।
ਉਹ ਵੀਹ ਸਾਲ ਤੋਂ ਅਖਬਾਰਾਂ ਲਈ ਕਾਲਮ ਲਿਖਦੇ ਰਹੇ ਹਨ ਪਰ ਤੁਸੀਂ ਉਹਨਾਂ ਦਾ ਕੋਈ ਲੇਖ ,ਕੋਈ ਕਹਾਣੀ ਚੱਕ ਲਓ । ਉਹ ਅੱਜ ਵੀ ਪ੍ਰਸੰਗਿਕ ਜਾਪੇਗੀ ਤੇ ਨਵੀਂ ਨਰੂਪ ਵਿੱਚ ਸਾਹਮਣੇ ਹੋਵੇਗੀ । ਇਸ ਨੂੰ ਚਾਹੇ ਤੁਸੀਂ ਇੱਕ ਬੀਵੀ ਦਾ ਇੱਕ ਤਰਫ਼ਾ ਕਥਨ ਸਮਝੋ ਪਰ ਮੈਨੂੰ ਲਗਦਾ ਹੈ ਕਿ ਸਾਹਿਤਕ ਪੱਤਰਕਾਰਤਾ ਵਿੱਚ ਉਹਨਾਂ ਇੱਕ ਵੱਡੀ ਭੂਮਿਕਾ ਨਿਭਾਈ ਹੈ ਆਪਣੀ ਦਿਲਚਸਪ ਸ਼ੈਲੀ ਵਿੱਚ ਸਮਾਜ ਦੇ ਦੁੱਖ ਦਰਦ ਦੀ ਕਹਾਣੀ ਛੂਹੀ ਹੈ ।ਮੈਨੂੰ ਯਾਦ ਆਉਂਦਾ ਹੈ ਉਹ ਸਮਾਂ ਜਦੋਂ ਉਹ ਦੁੱਖੀ ਪਰਿਵਾਰਾਂ ਕੋਲ ਜਾਂਦੇ ਸਨ ਤਾਂ ਕਿ ਉਹਨਾਂ ਦੇ ਦੁੱਖ ਦਰਦ ਨੂੰ ਦੁਨੀਆਂ ਤੱਕ ਪਹੁੰਚਾਇਆ ਜਾ ਸਕੇ ।ਪਤਾ ਨਹੀਂ ਮੈਨੂੰ ਕਿਉਂ ਲਗਦਾ ਹੈ ਕਿ ਇਹ ਪਿਰਤ ਇਹਨਾਂ ਨੇ ਹੀ ਪਾਈ ਸੀ । ਇਹ ਤਰਸੇਮ ਬਸ਼ਰ ਦੀ ਪਹਿਲ ਸੀ ।
ੲੁਣ ਕੁੱਝ ਦਿਲਚਸਪ ਪ੍ਰਸੰਗ ਸਾਝਾਂ ਕਰਦੀ ਹਾਂ । ਮੰਨ ਲਓ ਉਹ ਤੁਹਾਡੇ ਘਰ ਆਏ ਤੁਸੀਂ ਬਹੁਤੀ ਖਾਤਰ ਤਵੱਜੋਂ ਸ਼ੁਰੂ ਕਰ ਦਿੱਤੀ ।ਉਹਨਾਂ ਲਈ ਵਿਸ਼ੇਸ਼ ਤੌਰ ਤੇ ਇੱਕ ਨਵੀਂ ਰਜਾਈ ਵੀ ਕੱਢੀ ਤੇ ਸਵੇਰ ਨੂੰ ਉਹ ਬਿਮਾਰ ਹੋ ਜਾਣਗੇ । ਨਵੇਂ ਬਿਸਤਰੇ ਤੋਂ ਉਹਨਾਂ ਨੂੰ ਐਲਰਜੀ ਹੈ ਤੇ ਬਹੁਤੀ ਖਾਤਿਰ ਤਵੱਜੋਂ ਨਾਲ ਉਹ ਅਸਹਿਜ ਹੋ ਜਾਣਗੇ ।ਤਰਸ ਤੇ ਵੈਰਾਗ ਉਹਨਾਂ ਦੀ ਰਗ-ਰਗ ਵਿੱਚ ਵਹਿੰਦਾ ਹੈ ਪਰ ਇਸ ਤੇ ਪ੍ਰਦਰਸ਼ਨ ਤੋਂ ਬਚਣ ਦੀ ਕੋਸ਼ਿਸ਼ ਕਰਦੇ ਨੇ ਤੇ਼ ਜਿਆਦਾਤਰ ਵਾਰ ਅਸਫਲ ਹੋ ਜਾਂਦੇ ਹਨ । ਨੇਕੀ ਦਰਅਸਲ ਉਹਨਾਂ ਨੇ ਪਹਿਨੀ ਨਹੀਂ ਹੋਈ ।ਪਹਿਣਨਾ ਉਹਨਾਂ ਨੂੰ ਕੁੱਝ ਵੀ ਨਹੀਂ ਆਉਂਦਾ ,ਨਾ ਕੱਪੜੇ ,ਨਾ ਜੁੱਤੇ ਤੇ ਨੇਕੀ ਵੀ ਨਹੀਂ । ਨੇਕੀ ਉਹਨਾਂ ਦੇ ਅੰਦਰ ਹੈ ,ਆਤਮਾ ਵਿੱਚ। ਇੱਕ ਹੋਰ ਦਿਲਚਸਪ ਸਮੱਸਿਆ ਹੈ । ਮੈਨੂੰ ਅਰਸੇ ਬਾਅਦ ਪਤਾ ਲੱਗਿਆ ਕਿ ਆਮ ਘਰਾਂ ਵਾਂਗੁੰ ਇਹਨਾਂ ਨੂੰ ਕੰਮਕਾਰ ਵਿੱਚ ਨਿਪੁੰਨ ਸੁਆਣੀ ਨਹੀਂ ਚਾਹੀਦੀ ਇਹਨਾਂ ਨੂੰ ਪਤਨੀ ਵਿੱਚੋਂ ਕਈ ਕਿਰਦਾਰ ਚਾਹੀਦੇ ਨੇ ,ਫਿਕਰ ਕਰਨ ਵਾਲੀ ਮਾਂ ,ਖਿਆਲ ਰੱਖਣ ਵਾਲੀ ਧੀ ਤੇ ਚਿਹਰੇ ਪੜ੍ਹਣ ਵਾਲਾ ਦੋਸਤ ਵੀ । ਹਾਂ ! ਸੱਚ ਇਹ ਸਭ ਪਾਤਰ ਚਾਹੀਦੇ ਹਨ ਪਰ ਪਤਨੀ ਵਿੱਚ ਸੇਵਾਦਾਰ ਦੀ ਝਲਕ ਬਿਲਕੁਲ ਵੀ ਨਹੀਂ ਚਾਹੀਦੀ ਅਜਿਹੀ ਕੋਸ਼ਿਸ਼ ਇਹਨਾਂ ਨੂੰ ਨਾਰਾਜ਼ ਕਰ ਦਿੰਦੀ ਹੈ ।ਇਹ ਬਰਾਬਰੀ ਦੇ ਮੁਰੀਦ ਹਨ ,ਬਾਹਰ ਵੀ ਤੇ ਘਰ ਵੀ ।
ਜਦੋਂ ਮਾਂ ਕਹਿੰਦੀ ਹੈ ਫਲਾਂ ਫਲਾਂ ਡਾਕਟਰ ਤੋਂ ਦਵਾਈ ਲੈ ਆ ਪਰ ਮੈਨੂੰ ਪਤਾ ਹੁੰਦਾ ਹੈ ਇਹਨਾਂ ਨੂੰ ਦਵਾਈ ਦੀ ਨਹੀੋਂਂ ਸੰਵਾਦ ਦੀ ਲੋੜ ਹੈ । ਇੱਥੇ ਵੀ ਦਿੱਕਤ ਪੈਦਾ ਹੁੰਦੀ ਹੈ ਇਹਨਾਂ ਨੂੰ ਖਾਣਾ ਵੀ ਵਧੀਆ ਚਾਹੀਦਾ ਹੈ, ਘਰ ਵਿੱਚ ਵੱਜਦਾ ਸੰਗੀਤ ਵੀ ਵਧੀਆ ਚਾਹੀਦਾ ਹੈ ,ਅਖਬਾਰ ਵਿੱਚ ਛਪੀ ਹੋਈ ਰਚਨਾ ਵੀ ਵਧੀਆ ਚਾਹੀਦੀ ਹੈ ਤੇ ਸੰਵਾਦ ਵੀ ਬੇਹਤਰੀਨ ਚਾਹੀਦਾ ਹੈ ਂਜੋ ਅਕਸਰ ਮੁਮਕਿਨ ਨਹੀਂ ਹੋ ਸਕਦਾ । ਮੇਰੇ ਭਰਭੂਰ ਯਤਨ ਦੇ ਬਾਵਜੂਦ ਵੀ ।ਬੇਹਤਰੀਨ ਸੰਵਾਦ ਇਹਨਾਂ ਲਈ ਲਿਖਣ ਦੀ ਪ੍ਰੇਰਨਾ ਵੀ ਬਣ ਜਾਂਦੀ ਹੈ ਤੇ ਇੱਕ ਟਾੱਨਿਕ ਵੀ ।
ਤਰਸੇਮ ਬਸ਼ਰ ਦਲੇਰ ਨੇ ਉਹ ਆਪਣੀ ਸੱਚਾਈ ਨੂੰ ਨਾਲ ਲੈ ਕੇ ਵੱਡੇ ਤੋਂ ਵੱਡੇ ਦੁਸ਼ਮਣ ਦੇ ਘਰ ਵੀ ਜਾ ਸਕਦੇ ਨੇ ਤੇ ਸੱਚਾਈ ਅਕਸਰ ਉਹਨਾਂ ਨਾਲ ਹੁੰਦੀ ਹੈ ।ਜੇ ਇਹ ਦਲੇਰੀ ਹੈ ਤਾਂ ਲਗਾਤਾਰ ਮਾਨਸਿਕ ਟੁੱਟ-ਭੱਜ ਤੇ ਅਤਿ ਭਾਵੁਕਤਾ ਦੇ ਚੱਲਦਿਆਂ ਅਨੇਕਾਂ ਡਰ ਵੀ ਹਨ ,ਜਿੰਨ੍ਹਾਂ ਬਾਰੇ ਹਰ ਕੋਈ ਨਹੀਂ ਜਾਣਦਾ ਹੁੰਦਾ । ਉਹ ਡਰ ਜਾਂਦੇ ਨੇ ਉਸ ਬੰਦੇ ਤੋਂ ਂਜੋ ਆਪਣੀ ਚਤੁਰਾਈ ਨਾਲ ਉਸ ਤੋਂ ਕੰਮ ਕਢਵਾਉਣ ਦਾ ਯਤਨ ਕਰਦਾ ਹੈ । ਉਹ ਡਰ ਜਂਾਂਦੇ ਹਨ ਜਦੋਂ ਇਹ ਪਤਾ ਹੋਵੇ ਕਿ ਉਹ ਕਿਸੇ ਅਜਿਹੇ ਬੰਦੇ ਨੂੰ ਮਿਲਣ ਜਾ ਰਿਹੇ ਹਨ , ਜਿੱਥੇ ਸੰਵਾਦ ਬਹੁਤ ਹਲਕੇ ਪੱਧਰ ਦਾ ਹੋਣ ਵਾਲਾ ਹੈ । ਉਹ ਡਰ ਜਾਂਦੇ ਨੇ ਜਦੋਂ ਕਦੇ ਪਤਾ ਲੱਗਦਾ ਹੈ ਕਿ ਫਲਾਂ-ਫਲਾਂ ਜਣਾ ਦੁਨੀਆਂ ਤੋਂ ਰੁਖਸਤ ਹੋ ਗਿਆ ਹੈ । ਉਹ ਉਸਦੀ ਮੱਈਅਤ ਵਿੱਚ ਸ਼ਾਮਲ ਨਹੀਂ ਹੋਣਗੇ ,ਨਾ ਹੀ ਉਸਦੀ ਯਾਦ ਵਿੱਚ ਕੀਤੀ ਜਾ ਰਹੀ ਗੱਲ ਬਾਤ ਸੁਣਨਗੇ ।ਦਰਅਸਲ ਉਹ ਸੁਣ ਹੀ ਨਹੀਂ ਸਕਦੇ ਪਰ ਦੁੱਖ ਉਹਨਾਂ ਦੇ ਅੰਦਰ ਹੁੰਦਾ ਹੈ ,ਉਹਨਾਂ ਤੋਂ ਵੀ ਵੱਧ ਂਜੋ ਉੱਥੇ ਬੈਠੇ ਮਾਯੂਸ ਚਿਹਰਿਆਂ ਦੇ ਅੰਦਰ ਵੀ ਨਹੀਂ ਹੁੰਦਾ ਪਰ ਇਸ ਦੁੱਖ ਨੂੰ ਸਾਝਾਂ ਕਰਨਾ ਉਹਨਾਂ ਨੂੰ ਨਹੀਂ ਆਉਂਦਾ ।ਉਹਨਾਂ ਮਿੰਨੀ ਕਹਾਣੀ ''ਮਾਸੀ ਮੈਂ ਚੱਲਿਐ'' ਂਜੋ ਆਪਣੇ ਆਪ ਵਿੱਚ ਵਿਲੱਖਣ ਸ਼ੈਲੀ ਦੀ ਮਿੰਨੀ ਕਹਾਣੀ ਸੀ ,ਰਾਹੀਂ ਆਪਣੀ ਇਸ ਦੁਬਿਧਾ ਨੂੰ ਲਿਖਤ ਦੀ ਜਦ ਵਿੱਚ ਲਿਆਦਾਂ ਸੀ । ਨਿਰੀ ਆਦਰਸ਼ਵਾਦਿਤਾ ਅਤੇ ਸੁਨੇਹੇ ਦੇਣ ਵਾਲੀ ਰਚਨਾ ਤੋਂ ਵੀ ਉਹਨਾਂ ਨੂੰ ਡਰ ਲੱਗਦਾ ਹੈ ਭਾਵੇਂ ਸਮਾਜ ਦੀ ਦੁੱਖਦੀ ਰਗ ਤੇ ਉੰਂਗਲ ਰੱਖਣ ਲੱਗਿਆ ਉਹਨਾਂ ਵਿੱਚ ਬਲਾ ਦੀ ਦਲੇਰੀ ਵੀ ਆ ਜਾਂਦੀ ਹੈ । ਬੇਮੁਰੱਬਤ ਲੋਕਾਂ ਤੋਂ ਹਰ ਕੋਈ ਡਰਦਾ ਹੈ ਤੇ ਤਰਸੇਮ ਬਸ਼ਰ ਸ਼ਾਇਦ ਸਭ ਤੋਂ ਵੱਧ ।
ਤਰਸੇਮ ਬਸ਼ਰ ਓਹੋ ਜਿਹੇ ਹਰਗਿਜ਼ ਨਹੀਂ ਂਜੋ ਤੁਸੀਂ ੳਹਨਾਂ ਬਾਰੇ ਚਿਤਵਿਆ ਹੋਵੇਗਾ ,ਲਿਖਤਾਂ ਤੋਂ ਅੰਦਾਜ਼ਾ ਲਗਾਇਆ ਹੋਵੇਗਾ । ਲੇਖਕ ਦੇ ਤੌਰ ਤੇ ਜਾਣਨਾ ਹੋਵੇ ਤਾਂ ਉਹਨਾਂ ਦੀ ਤੀਖਣ ਬੁੱਧੀ , ਸਿਰਜਣਾ ,ਕਲਾ ,ਨੂੰ ਜਾਣਨਾ ਹੋਵੇ ਤਾਂ ਤੁਹਾਨੂੰ ਉਹਨਾਂ ਦੀਆਂ ਲਿਖਤਾਂ ਵੱਲ ਹੀ ਜਾਣਾ ਪਵੇਗਾ ਨਹੀਂ ਤਾਂ ਜਦੋਂ ਤੁਸੀਂ ਮਿਲੋਗੇ ਤਾਂ ਤੁਹਾਨੂੰ ਇੱਕ ਮਾਨਸਿਕ ਝਟਕੇ ਦਾ ਸਾਹਮਣਾ ਕਰਨਾ ਪਵੇਗਾ । ਉਹ ਇੱਕ ਬਹੁਤ ਸਾਧਾਰਨ ਇਨਸਾਨ ,ਜਿਹੋ ਜਿਹਾ ਬੌਧਿਕ ਪੱਧਰ ਤੁਹਾਡਾ ਹੋਵੇਗਾ ,ਉਸੇ ਪੱਧਰ ਦਾ ਤਰਸੇਮ ਬਸ਼ਰ ਤੁਹਾਨੂੰ ਮਿਲੇਗਾ । ਜੇ ਤੁਹਾਨੂੰ ਸੰਗੀਤ ਵਿੱਚ ਦਿਲਚਸਪੀ ਹੈ ਤਾਂ ਤੁਹਾਨੂੰ ਉਹ ਅਜਿਹਾ ਕੁੱਝ ਦੱਸ ਦੇਣਗੇ ਕਿ ਤੁਸੀਂ ਚੋਕ ਜਾਉਗੇ। ਜੇ ਤੁਸੀਂ ਕੁੱਤਿਆਂ ਦੇ ਸੌਕੀਨ ਹੋ ਤਾਂ ਉਹ ਇਸ ਵਿੱਚ ਵੀ ਦਿਲਚਸਪੀ ਪੈਦਾ ਕਰ ਲੈਣਗੇ ਭਾਵੇਂ ਕਿ ਉਹਨਾਂ ਨੂੰ ਇਸ ਦਾ ੳ ਅ ਵੀ ਪਤਾ ਨਹੀਂ ਹੁੰਦਾ। ਤੁਸੀ ਆਪਣੀ ਦਿਲਚਸਪੀ ਦੇ ਕਿਸੇ ਵਿਸ਼ੇ ਤੇ ਵੀ ਉੱਤੇ ਓਹਨਾਂ ਨਾਲ ਗੱਲ ਕਰੋ ਉਹਨਾਂ 'ਚ ਬਲਾ ਦਾ ਸਬਰ ਹੈ , ਉਹ ਕਰਦੇ ਰਹਿਣਗੇ ਪਰ ਇਹ ਮੈਂ ਜਾਣਦੀ ਹਾਂ ਕਿ ਜੇ ਤੁਸੀਂ ਹਲਕੇ ਪੱਧਰ ਦੀ ਗੱਲ ਕਰ ਰਹੇ ਹੋ , ਉਹ ਅੱਕ ਵੀ ਚੁੱਕੇ ਹੋਣਗੇ ,ਪ੍ਰੇਸ਼ਾਨ ਵੀ ਹੋਣਗੇ ਪਰ ਤੁਹਾਨੂੰ ਅਹਿਸਾਸ ਨਹੀਂ ਹੋਣ ਦੇਣਗੇ ਤੇ ਇਹ ਵੀ ਸੋਚ ਰਹੇ ਹੋਣਗੇ ਕਿ ਇਹਤੋਂ ਨਿਜ਼ਾਤ ਪਾ ਕੇ ਕੁੱਝ ਚੰਗਾ ਸੁਣਾਗਾ ਜਾਂ ਫਿਰ ਕੁੱਝ ਪੜ੍ਹਾਗਾ.......।
ਮੇਚ ਦੇ ਬੰਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਵਿੱਚ ਇੱਕ ਰਵਾਨਗੀ ਆ ਜਾਂਦੀ ਹੈ । ਇੱਕ ਖੇੜਾ ਤੇ ਉਹ ਗੱਲਬਾਤ ਵਿੱਚ ਆਸਾਧਾਰਨ ਮਾਨਸਿਕ ਗੁੰਝਲਾਂ ਦੀਆਂ ਗੱਲਾਂ ਇਸ ਤਰ੍ਹਾਂ ਕਰ ਦੇਣਗੇ ਜਿਵੇਂ ਕੋਈ ਘਰੇਲੂ ਸੁਆਣੀਆਂ ਆਪਣੇ ਬੱਚਿਆਂ ਬਾਰੇ ਗੱਲ ਕਰਦਿਆਂ ਡੂੰਘੇ ਰਹੱਸ ਦੀ ਗੱਲ ਕਰ ਜਾਂਦੀਆਂ ਹਨ । ਉਹਨਾਂ ਨੂੰ ਲਿਖਣਾ ਆਉਂਦਾ ਹੈ ਪਰ ਆਪਣੀ ਵਿਦਵਤਾ ਦਾ ਵਖਿਆਣ ਉਹਨਾਂ ਲਈ ਥੋੜਾ ਨਹੀਂ ਕਾਫ਼ੀ ਮੁਸ਼ਕਿਲ ਕੰਮ ਹੈ ।
ਅਜੇ ਕੱਲ ਦੀ ਹੀ ਗੱਲ ਹੈ ਕਿ ਇੱਕ ਚੈਨਲ ਵਾਲੇ ਦੋਸਤ ਧਰਮ ਚੰਦਰ ਲੋਗੋਵਾਲ ਵੱਲੋਂ ਉਹਨਾਂ ਨੂੰ ਪੋਗ੍ਰਾਮ ਵਾਸਤੇ ਬੁਲਾਇਆ ਤਾਂ ਉਹਨਾਂ ਦੀ ਹਾਲਤ ਦੇਖਣ ਵਾਲੀ ਸੀ । ਗੱਲਬਾਤ ਬਲਵੰਤ ਗਾਰਗੀ ਹੋਰਾਂ ਦੀ ਸਖਸ਼ੀਅਤ ਬਾਰੇ ਹੋਣੀ ਸੀ ਂਜੋ ਇਹਨਾਂ ਲਈ ਜਰਾ ਵੀ ਮੁਸ਼ਕਿਲ ਵਾਲੀ ਨਹੀਂ ਸੀ । ਜਦੋਂ ਕਿ ਲੋਕ ਅਜਿਹੇ ਮੌਕੇ ਭਾਲਦੇ ਹਨ ਇਹਨਾਂ ਵਿੱਚ ਇੱਕ ਸੰਕੋਚ ਸੀ ,ਇੱਕ ਵਿਚਾਰਗੀ ।
ਮੈਨੂੰ ਕਹਿਣ ਲੱਗੇ ,''ਇੱਕ ਆਸਾਧਰਨ ਮਨੁੱਖ ਬਾਰੇ ਬੋਲਣ ਲਈ ਉਹਨਾਂ ਬਹੁਤ ਸਾਧਾਰਨ ਮਨੁੱਖ ਨੂੰ ਬੁਲਾਇਆ ਐ ।''
ਇਹ ਕਹਿੰਦੇ ਹੋਏ ਉਹਨਾਂ ਦੇ ਚਿਹਰੇ ਤੇ ਸ਼ਰਧਾ ਦੇ ਭਾਵ ਸਨ ਤੇ ਭਾਵੁਕਤਾ ਦਾ ਲੇਪ । ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ,ਆਪਣੇ ਚਹੇਤੇ ਲੇਖਕ ਲਈ ਉਹਨਾਂ ਦੀ ਇਹ ਸ਼ਰਧਾ ਨੇ ਮੈਨੂੰ ਅੰਦਰ ਤੱਕ ਝੰਜੋੜ ਦਿੱਤਾ ਸੀ । ਖੈਰ ! ਇਹ ਇੰਟਰਵਿਊ ਹੋਈ ਤੇ ਐਤਵਾਰ ਨੂੰ ਚੈਨਲ ਵੱਲੋਂ ਕਈ ਵਾਰ ਦੁਹਰਾਈ ਗਈ ,ਗਲੀ ਮੁਹੱਲੇ ਵਾਲਿਆਂ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਤਰਸੇਮ ਇੱਕ ਲੇਖਕ ਹੈ । ਅਦਬ ਤੇ ਅਖਬਾਰੀ ਖੇਤਰ ਵਿੱਚ ਬਹੁਤ ਸਾਰੇ ਲੋਕ ਇੰਨਾ੍ਹਂ ਨੂੰ ਜਾਣਦੇ ਸਨ ਪਰ ਆਢੀ-ਗੁਆਢੀ ,ਰਿਸ਼ਤੇਦਾਰ ਇਸ ਨਵੀਂ ਦਿਖ ਤੇ ਹੈਰਾਨ ਸਨ। ਇੱਕ ਨਵਾਂ ਤਰਸੇਮ ਉਹਨਾਂ ਦੇ ਸਾਹਮਣੇ ਸੀ ਜਿਸ ਨੂੰ ਲੋਕ ਤਰਸੇਮ ਬਸ਼ਰ ਕਹਿੰਦੇ ਹਨ । ਆਸਾਧਰਨ ਮਨੁੱਖ ਵਿੱਚ ਅਤਿਅੰਤ ਸਾਧਾਰਨ ਮਨੁੱਖ ਨੂੰ ਦੇਖਣਾ ਹੋਵੇ ਤਾਂ ਤੁਸੀਂ ਤਰਸੇਮ ਬਸ਼ਰ ਨੂੰ ਮਿਲ ਸਕਦੇ ਹੋ ਪਰ ਉਹਨਾਂ ਨੂੰ ਜਾਣਨਾ ਹੋਵੇ ਤਾਂ ਤੁਹਾਨੂੰ ਵੀ ਆਸਾਧਰਨ ਮਨੁੱਖ ਹੋਣਾ ਚਾਹੀਦਾ ਹੈ । ਕਈ ਪਰਤਾਂ ਦੇ ਅੰਦਰ ਜਾ ਕੇ ਦੇਖਣ ਵਾਲੀ ਦਿਵਦ੍ਰਿਸ਼ਟੀ ਵਾਲਾ ਮਨੁੱਖ । ਆਪਣੀ ਕਹਾਂ ਤਾਂ ਦੋ ਦਹਾਕਿਆਂ ਤੋਂ ਬਾਅਦ ਵੀ ਅਪਣੇ ਆਪ ਨੂੰ ਇਸ ਜਗ੍ਹਾ ਨਹੀਂ ਪਾਉਂਦੀ ।
ਵੀਰਪਾਲ ਸ਼ਰਮਾਂ (ਪਤਨੀ ਤਰਸੇਮ ਬਸ਼ਰ)
ਈਮੇਲ :--- bashartarsem@gmail.com
ਮੋਬਾਇਲ 9915620944
ਚੁਨੌਤੀ ਭਰੀਆਂ ਭੂਮਿਕਾਵਾਂ ਨੂੰ ਉਡੀਕਦਾ ਤੁਰ ਗਿਆ ਇਰਫ਼ਾਨ ਖਾਨ - ਤਰਸੇਮ ਬਸ਼ਰ
ਇਰਫ਼ਾਨ ਖ਼ਾਨ ਜਦੋਂ ਰਾਜਸਥਾਨ ਛੱਡ ਕੇ ਮੁੰਬਈ ਆਏ ਤਾਂ ਟੈਲੀਵਿਜ਼ਨ ਦਾ ਦੌਰ ਸ਼ੁਰੂ ਹੋ ਚੁਕਿਆ ਸੀ । ਨਵੇਂ ਕਲਾਕਾਰਾਂ ਨੂੰ ਕੰਮ ਮਿਲ ਰਿਹਾ ਸੀ । ਉਹਨਾਂ ਨੂੰ ਵੀ ਕਈ ਨਾਟਕਾਂ ਵਿੱਚ ਛੋਟਾ ਮੋਟਾ ਕੰਮ ਮਿਲਿਆ ਤੇ ਉਹਨਾਂ ਨੇ ਇਹ ਭੂਮਿਕਾਵਾਂ ਵੀ ਸ਼ਿੱਦਤ ਨਾਲ ਨਿਭਾਈਆਂ । ਉਹ ਪ੍ਰਤਿਭਾਸ਼ਾਲੀ ਸਨ ਸੋ ਉਹਨਾਂ ਨੂੰ ਕੰਮ ਮਿਲਦੇ ਰਹਿਣ ਵਿੱਚ ਕੋਈ ਵੱਡੀ ਪ੍ਰੇਸ਼ਾਨੀ ਨਹੀਂ ਸੀ ਹੋਈ । ਭਾਰਤ ਇੱਕ ਖੋਂਜ, ਚੰਦਰ ਕਾਂਤਾ ,ਦਾ ਗਰੇਟ ਮਰਾਠਾ ,ਚਾਨੱਕਿਆ ਅਜਿਹੇ ਨਾਟਕ ਸਨ ਜਿੰਨ੍ਹਾਂ ਰਾਹੀਂ ਉਹਨਾਂ ਨੇ ਅਭਿਨੇਤਾ ਦੇ ਤੌਰ ਤੇ ਆਪਣੀ ਪਛਾਣ ਨੂੰ ਮਜਬੂਤ ਕੀਤਾ । 1988 ਵਿੱਚ ਆਈ ''ਸਲਾਮ ਬੰਬੇ' ਫਿਲਮ ਰਾਹੀਂ ਼ਉਹਨਾਂ ਦਾ ਉਹ ਸੁਪਨਾ ਪੂਰਾ ਹੋਇਆ ਂਜੋ ਉਹਨਾਂ ਨੇ ਰਾਜਸਥਾਨ ਦੇ ਟੋਂਕ ਜ਼ਿਲ੍ਹੇ ਵਿੱਚ ਪੈਂਦੇ ਆਪਣੇ ਪਿੰਡ ਵਿੱਚ ਰਹਿੰਦਿਆਂ ਦੇਖਿਆ ਸੀ । ਅਭਿਨਤਾ ਦੇ ਤੌਰ ਤੇ ਉਹਨਾਂ ਦਾ ਇਹ ਸਫ਼ਰ ਉਹਨਾਂ ਨੂੰ ਸਫਲਤਾ ਦੀਆਂ ਨਵੀਆਂ ਮੰਜ਼ਿਲਾਂ ਤੱਕ ਲੈ ਗਿਆ ਸੀ । ਮਕਬੂਲ ,ਹਾਸਿਲ ,ਪਾਨ ਼ਿਸੰਘ ਤੋਮਰ ,ਬਿਲੂ ਬਾਰਬਰ ,ਦੇਹਲੀ ਸਿਕਸ ,ਆਦਿ ਫਿਲਮਾਂ ਸਮੇਤ ਉਹਨਾਂ ਨੇ ਬਾਲੀਵੁਡ ਦੀਆਂ ਲੱਗਭੱਗ 30 ਫਿਲਮਾਂ ਵਿੱਚ ਕੰਮ ਕੀਤਾ । ਇਸ ਤੋਂ ਇਲਾਵਾ ਹਾਲੀਵੁੱਡ ਵੀ ਉਹਨਾਂ ਦੀ ਪ੍ਰਤੀਭਾ ਦਾ ਕਾਇਲ ਸੀ ।ਜੁਰਾਸਿਕ ਪਾਰਕ ਸਲੱਮ ਡਾੱਗ ਮਿਲਿਅਨੇਅਰ ,ਲਾਈਫ਼ ਆਫ ਪਾਈ , ਦਾ ਇਮੇਜਿੰਗ ਸਪਾਈਡਰ਼ਮੈਨ , ਵਰਗੀਆਂ ਫ਼ਿਲਮਾਂ ਵਿੱਚ ਆਪਣੇ ਫ਼ਨ ਦਾ ਬਾਖੂਬੀ ਮੁਜਾਹਰਾ ਕੀਤਾ । ਇਰਫ਼ਾਨ ਖਾਨ ਤੋਂ ਬਹੁਤ ਸਾਰੀਆਂ ਉਮੀਦਾਂ ਸਨ ਕਿ ਉਹ 29 ਅਪ੍ਰੈਲ 2020 ਨੂੰ ਮੁਬੰਂਈ ਵਿਖੇ ਜੰਨਤ ਨੂੰ ਨਸੀਬ ਹੋ ਗਏ ।
7 ਜਨਵਰੀ 1967 ਨੂੰ ਜੈਪੁਰ ਵਿਖੇ ਪੈਦਾ ਹੋਏ ਇਰਫ਼ਾਨ ਖਾਨ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਸਨ । ਫਿਲਮ ਜਗਤ ਉਹਨਾਂ ਦੇ ਜਲਦੀ ਠੀਕ ਹੋਣ ਦੀਆਂ ਦੁਆਵਾਂ ਕਰ ਰਿਹਾ ਸੀ । ਉਹ ਇੱਕ ਸਮਰੱਥ ਅਭਿਨਤਾ ਸਨ ਤੇ ਬਹੁਤ ਸਾਰੇ ਲੋਕਾਂ ਦੀਆਂ ਉਮੀਦਾਂ ਉਹਨਾਂ ਨਾਲ ਜੁੜੀਆਂ ਹੋਈਆਂ ਸਨ ਕਿ ਇਹ ਦੁੱਖਭਰੀ ਖਬਰ ਸਾਹਮਣੇ ਆਈ ਕਿ ਉਹ ਹੁਣ ਦੁਨੀਆਂ 'ਦ ਚ ਨਹੀਂ ਰਹੇ । ਪਦਮ ਸ੍ਰੀ ,ਨੈਸਨਲ ਅਵਾਰਡ ਨਾਲ ਸਨਮਾਨਿਤ ਇਰਫਾਨ ਖਾਨ ਬਾਰੇ ਇਹ ਮੰਨਣ ਵਾਲੇ ਲੋਕਾਂ ਦੀ ਵੀ ਕਮੀ ਨਹੀਂ ਂਜੋ ਉਹਨਾਂ ਨੂੰ ਫਿਲਮ ਜਗਤ ਦੇ ਇਤਿਹਾਸ ਵਿੱਚ ਅੱਜ ਤੱਕ ਦਾ ਸਭ ਤੋਂ ਸਮਰੱਥ ਅਭਿਨੇਤਾ ਮੰਨਦੇ ਹਨ । ਉਹ ਇੱਕ ਸਮਰਪਿਤ ਕਲਾਕਾਰ ਸਨ ਅਤੇ ਜਮੀਨ ਨਾਲ ਜੁੜੇ ਹੋਏ ਇਨਸਾਨ । ਆਪਣੀ ਸਮਰੱਥਾ ਪਅਨੁਸਾਰ ਕੰਮ ਨਾ ਮਿਲਣ ਵਾਲਾ ਇੱਕ ਅਸ਼ੰਤੁਸ਼ਟ ਇਸ ਕਲਾਕਾਰ ਦੇ ਸ਼ੀਰ ਦਾ ਹਰ ਅੰਗ ਅਭਿਨੈ ਕਰ ਰਿਹਾ ਹੁੰਦਾ ਸੀ ਅੱਖਾਂ ਬੋਲਦੀਆਂ ਸਨ ਤਾਂ ਚਿਹਰੇ ਦੇ ਹਾਵਭਾਵ ਦਰਸ਼ਕ ੈਨੂੰ ਕਿਰਦਾਰ ਬਾਰੇ ਬਿਨਾਂ ਕੁੱਝ ਬੋਲਿਆਂ ਬਹੁਤ ਕੁੱਝ ਦੱਸ ਦਿੰਦੇ ਸਨ ।
ਅਜੋਕੇ ਦੌਰ ਵਿੱਚ ਉਹਨਾਂ ਦੇ ਕੱਦ ਦਾ ਅਭਿਨੇਤਾ ਨਜ਼ਰ ਨਹੀਂ ਆਉਂਦਾ । ਇੱਥੇ ਇਹ ਦੱਸਣ ਬਹੁਤ ਜਰੂਰੀ ਹੈ ਕਿ ਇਰਫ਼ਾਨ ਖ਼ਾਨ ਆਪਣੇ ਹੁਣ ਤੱਕ ਦੇ ਕੀਤੇ ਕੰਮ ਤੋਂ ਸ਼ੰਤੁਸ਼ਟ ਨਹੀਂ ਸਨ । ਉਹ ਅਕਸਰ ਕਹਿੰਦੇ ਸਨ ਕਿ ਹਿੰਦੀ ਫ਼ਿਲਮ ਉਦਯੋਗ ਵਿੱਚ ਵਧੀਆ ਲਿਖਣ ਵਾਲੇ ਲੇਖਕਾਂ ਦੀ ਕਮੀ ਹੈ । ਮੇਰੀ ਬੇਚੈਨੀ ਉਦੋਂ ਸ਼ਾਂਤ ਹੁੰਦੀ ਹੈ ਜਦੋਂ ਮੈਂ ਕੋਈ ਆਸਧਾਰਨ ਕਿਰਦਾਰ ਜੀ ਰਿਹਾ ਹੋਵਾਂ । ਪਰ ਅਫ਼ਸੋਸ ਹੈ ਕਿ ਮੈਨੂੰ ਅਜਿਹੀਆਂ ਭੂਮਿਕਾਵਾਂ ਜਿਆਦਾ ਨਹੀਂ ਮਿਲੀਆਂ । ਆਪਣੇ ਅੰਦਰ ਦੇ ਅਭਿਨੇਤਾ ਨੂੰ ਸ਼ਾਂਤ ਕਰਨ ਵਾਸਤੇ ਮੈਂ ਕਈ ਅਜਿਹੀਆਂ ਫ਼ਿਲਮਾਂ ਕੀਤੀਆਂ ਹਨ ਜਿੰਨ੍ਹਾਂ ਨੂੰ ਮੁੱਖ ਧਾਰਾ ਦੀਆਂ ਼ਿਫਲਮਾਂ ਨਹੀ ਕਿਹਾ ਜਾਂਦਾ । ਫਿਲਮ ਉਦਯੋਗ ਵਿੱਚ ਸਭ ਕੁੱਝ ਹੈ ਪੈਸਾ ,ਨਾਮ ,ਇੱਜਤ । ਮੇਰੇ ਕੋਲ ਵੀ ਸਭ ਕੁੱਝ ਹੈ ਪਰ ਅਸੀਂ ਦੋਵੇਂ ਹੀ ਗਰੀਬ ਹਾਂ ।ਫ਼ਿਲਮ ਇੰਡਸਟਰੀ ਕੋਲ ਚੰਗੀਆਂ ਫ਼ਿਲਮਾਂ ਦੇ ਦਰਸ਼ਕ ਨਹੀਂ ਹਨ ਂਜੋ ਇਹਨਾਂ ਫਿਲਮਾਂ ਦੇ ਖਰਚੇ ਦੀ ਪੂਰਤੀ ਕਰ ਦੇਣ । ਮੇਰੇ ਕੋਲ ਅਜਿਹੀਆਂ ਭੂਮਿਕਾਵਾਂ ਨਹੀਂ ਹਨ ,ਂਜੋ ਇੱਕ ਚੁਨੌਤੀ ਦੀ ਤਰ੍ਹਾਂ ਹੋਣ । ਹੁਣ ਦੇ ਲੇਖਕ ਮੇਰੇ ਲਈ ਔਖਾ ਨਹੀਂ ਲਿਖਦੇ ।
ਤਰਸੇਮ ਬਸ਼ਰ
ਪ੍ਰਤਾਪ ਨਗਰ
ਬਠਿੰਡਾ
ਈਮੇਲ :----bashartarsem@gmail.com 9814163071
ਇਹ ਸਿਰਫ਼ ਮਿੰਨੀ ਕਹਾਣੀ ਨਹੀਂ - ਤਰਸੇਮ ਬਸ਼ਰ
ਛੇਤੀ ਕਿਤੇ ਮੈਂ ਸਿਵਿਆਂ ਵੱਲ ਨਹੀਂ ਜਾਂਦਾ । ਸ਼ਹਿਰ ਦੀ ਉਸ ਸ਼ੜਕ ਵੱਲ ਵੀ ਨਹੀਂ ,ਜਿੱਥੇ ਇਹ ਜਗ੍ਹਾ ਮੌਜੂਦ ਹੈ । ਨੰਨ੍ਹੇ-ਨੰਨ੍ਹੇ ਪੈਰਾਂ ਨੂੰ ਦੇਖ ਕੇ ਮੈਨੂੰ ਬਚਪਣ ਦਾ ਉਹ ਦ੍ਰਿਸ਼ ਯਾਦ ਆਉਂਦਾ ਹੈ ਜਦੋਂ ਮੇਰੇ ਨੰਨ੍ਹੇ ਪੈਰ ਸਿਵਿਆਂ ਵੱਲ ਭੱਜ ਰਹੇ ਹੁੰਦੇ ਸਨ.........। ਦਵਾਲੀ ਵਾਲੇ ਦਿਨ ਮਾਂ ਸਾਨੂੰ ਦੋਹਾਂ ਭਰਾਵਾਂ ਨੂੰ ਮੱਥਾ ਟੇਕਣ ਲੈ ਕੇ ਜਾਂਦੀ ਹੁੰਦੀ ਸੀ । ਮਾਂ ਹਰ ਸਾਲ ਇੱਕੋ ਜਗ੍ਹਾ ਤੇ ਪਾਣੀ ਡੋਲਦੀ ,ਸ਼ਾਇਦ ਮਾਂ ਨੂੰ ਜਗ੍ਹਾ ਦੀ ਪਛਾਣ ਸੀ ।ਫਿਰ ਦੀਵਾ ਜਗਾ ਕੇ ਸਾਡਾ ਮੱਥਾ ਟਿਕਾ ਦਿੰਦੀ । ਅਸੀਂ ਬਹੁਤ ਛੋਟੇ ਸੀ ਸੋ ਉਹ ਆਪਣੇ-ਆਪ ਨਾਲ ਹੀ ਗੱਲਾਂ ਕਰਦੀ ਹੁੰਦੀ ਸੀ ,ਹੁਣ ਮੈਨੂੰ ਲਗਦਾ ਹੈ ਮਾਂ ਉਦੋਂ ਪਿਤਾ ਜੀ ਨਾਲ ਗੱਲਾਂ ਕਰਦੀ ਹੁੰਦੀ ਸੀ ,ਆਪਣੇ ਦੁੱਖਾਂ ਦੀਆਂ ,ਆਪਣੇ ਫਿਕਰਾਂ ਦੀਆਂ ।
ਸਾਨੂੰ ਦੋਹਾਂ ਨੂੰ ਵੀ ਇਹ ਲਗਦਾ ਭਾਪਾ ਜੀ ਹਨ ,ਉਹ ਇੱਥੇ ਰਹਿੰਦੇ ਨੇ,ਦਿਵਾਲੀ ਵਾਲੇ ਦਿਨ ਮਿਲਣ ਆਉਂਦੇ ਹਨ........।
ਦਿਨ ਛਿਪੇ ਅਸੀਂ ਵਾਪਸ ਆ ਜਾਂਦੇ । ਮੈਂ ਕਈ ਵਾਰ ਮੁੜ ਕੇ ਸਿਵਿਆਂ ਵੱਲ ਦੇਖਣਾ ,ਸ਼ਾਇਦ ਕੋਈ ਸਾਨੂੰ ਦੇਖ ਰਿਹਾ ਹੋਵੇ ।ਮੈਨੂੰ ਬੜੇ ਵਾਰੀ ਲੱਗਿਆ ਹਾਂ......ਉੱਥੇ ਕੋਈ ਖੜ੍ਹਾ ਹੈ......ਉਹੋ ਜਿਹਾ ਹੀ ਕੋਈ ਜਿਹੋ ਜਿਹਾ ਲੋਕ ਮੇਰੇ ਪਿਤਾ ਨੂੰ ਦੱਸਦੇ ਸਨ । ਉਦੋਂ ਮੈਂ ਸਿਵਿਆਂ ਤੋਂ ਨਹੀਂ ਡਰਦਾ ਸੀ ,ਸਾਡਾ ਖੇਤ ਓਧਰ ਸੀ ,ਸਿਵੇ ਟੱਪ ਕੇ । ਅਕਸਰ ਓਧਰ ਦੇਖਦਾ ਕਿ ਸ਼ਾਇਦ ਭਾਪਾ ਖੜ੍ਹਾ ਹੋਵੇ ,ਮੈਂ ਉਹਨੂੰ ਚੰਗੀ ਤਰ੍ਹਾਂ ਤੱਕ ਲਵਾਂ........ਥੋੜਾ ਵੱਡੇ ਹੋਏ ਤਾਂ ਮੈਨੂੰ ਸਮਝ ਆਇਆ ਦਿਵਾਲੀ ਵਾਲੇ ਦਿਨ ਸਿਰਫ ਅਸੀਂ ਹੀ ਸਿਵਿਆਂ ਵੱਲ ਜਾਂਦੇ ਸਾਂ ਤੇ ਕਿਉਂ ਜਾਂਦੇ ਸਾਂ ।
ਕਦੇ-ਕਦੇ ਸੋਚਦਾ ਹਾਂ ਸਿਆਣਪ ਨੇ ਬਚਪਣ ਦਾ ਉਹ ਭਰਮ ਤੋੜ ਦਿੱਤਾ ਂਜੋ ਬਣਿਆ ਰਹਿੰਦਾ ਤਾਂ ਚੰਗਾ ਸੀ ।ਦਰਅਸਲ ਬਚਪਣ ਹੀ ਬਣਿਆ ਰਹਿੰਦਾ ਤਾਂ ਚੰਗਾ ਸੀ ।
ਤਰਸੇਮ ਬਸ਼ਰ
ਪ੍ਰਤਾਪ ਨਗਰ
ਮੋਬਾ:---98141-63071 ਬਠਿੰਡਾ
.ਈਮੇਲ :-----bashartarsem@gmail.com
ਲੋਕ ਸਭਾ ਚੋਣਾਂ :-- ਇੱਕ ਮਹੱਤਵਪੂਰਨ ਪੜ੍ਹਾਅ - ਤਰਸੇਮ ਬਸ਼ਰ
ਲੋਕ ਸਭਾ ਚੌਣ਼ਾਂ ਦਾ ਮਾਹੌਲ ਗਰਮ ਹੈ। ਇਹ ਚੋਣਾਂ ਕਈ ਪੱਖਾਂ ਤੋਂ ਬੇਹੱਦ ਦਿਲਚਸਪ ਹਨ ਤੇ ਮਹੱਤਵਪੂਰਨ ਵੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧੁਰ ਵਿਰੋਧੀ ਚਾਹ ਕੇ ਵੀ ਇਕੱਠੇ ਨਹੀਂ ਹੋ ਸਕੇ ਇੱਥੋਂ ਤੱਕ ਕਿ ਕਈ ਸੀਟਾਂ ਤੇ ਆਪਣੀਆਂ ਹੀ ਹਮਖਿਆਲ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਵਾਸਤੇ ਖੜੇ ਵੀ ਹਨ । ਚੋਣਾਂ ਦਾ ਨਤੀਜਾ ਚਾਹੇ ਕੁੱਝ ਵੀ ਹੋਵੇ ਵਿਰੋਧੀ ਧਿਰ ਦਾ ਇਕੱਠੇ ਨਾ ਹੋ ਸਕਣਾ ਬੀਜੇ.ਪੀ ਵਾਸਤੇ ਰਾਮ ਬਾਣ ਦਾ ਕੰਮ ਕਰੇਗਾ । ਰਵਾਇਤੀ ਤੌਰ ਤੇ ਹਿੰਦੂਤਵ ਦੀ ਰਾਜਨੀਤੀ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਨੇ ਚੋਣਾਂ ਦੌਰਾਨ ਵੀ ਕਈ. ਨਵੇਂ ਨਾਅਰੇ ਦਿੱਤੇ , ਕਈ ਮੁੱਦੇ ਬਦਲੇ । ਰਾਸ਼ਟਰਵਾਦ ਦੇ ਮੁੱਦੇ ਤੇ ਵਿਰੋਧੀਆਂ ਨੂੰ ਘੇਰਦੀ ਰਹੀ ਉੱਥੇ ਹੀ ਸਾਧਵੀ ਪ੍ਰੱਗਿਆ ਠਾਕੁਰ ਨੂੰ ਟਿਕਟ ਦੇ ਕੇ ਆਪਣੇ ਰਵਾਇਤੀ ਵੋਟ ਬੈਂਕ ਨੂੰ ਵੀ ਸੁਨੇਹਾ ਦਿੱਤਾ ਕਿ ਹਿੰਦੂਤਵ ਭਾਜਪਾ ਲਈ ਹਾਲੇ ਵੀ ਮਹੱਤਵਪੂਰਨ ਹੈ ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੈਲੀਵਿਜਨ ਚੈਨਲਾਂ ਤੇ ਛਾਏ ਹੋਏ ਹਨ । ਇਸ ਵਾਰ ਦੀਆਂ ਚੋਣਾਂ ਵਿੱਚ ਮੀਡੀਆ ਦੀ ਭੂਮਿਕਾ ਵੀ ਚਰਚਾ ਵਿੱਚ ਰਹੀ ਹੈ ।ਕਾਰਪੋਰੇਟ ਜਗਤ ਦੀ ਦਖਲਅੰਦਾਜ਼ੀ ਪ੍ਰਤੱਖ ਰੂਪ ਵਿੱਚ ਨਜ਼ਰ ਆ ਰਹੀ ਹੈ । ਹੱਦ ਤਾਂ ਇਹ ਹੈ ਕਿ ਕਈ ਮੀਡੀਆ ਘਰਾਣਿਆ ਨੇ ਨਿਰਪੱਖਤਾ ਦਾ ਨਾਟਕ ਕਰਨਾ ਤੱਕ ਛੱਡ ਦਿੱਤਾ ਹੈ । ਜਿੱਥੇ ਇਹ ਚੋਣਾਂ ਮੀਡੀਆ ਵੱਲੋਂ ਨਿਭਾਈ. ਗਈ ਆਪਣੀ ਭੂਮਿਕਾ ਲਈ ਜਾਣੀਆ ਜਾਣਗੀਆਂ ਉੱਥੇ ਹੀ ਇਹ ਚੋਣਾਂ ਰਾਜਨੀਤਿਕ ਦਲਾ ਦੇ ਵਿਵਹਾਰ ਲਈ ਵੀ ਜਾਣੀਆ ਜਾਣਗੀਆ । ਸਿਧਾਤਿਕ ਮਤਭੇਦ , ਵਿਅਕਤੀਗਤ ਵਿਰੋਧਾਂ ਵਿੱਚ ਬਦਲ ਗਏ ਹਨ। ਵਿਅਕਤੀਗਤ ਇਲਜਾਮ ਲਗਾਏ ਜਾ ਰਹੇ ਹਨ ।ਅਹੁਦਿਆਂ ਦੀ ਮਰਿਯਾਦਾ ਨੂੰ ਤਾਕ ਵਿੱਚ ਰੱਖ ਕੇ ਨਾਅਰੇ ਘੜ੍ਹੇ ਜਾ ਰਹੇ ਹਨ । ਦੇਸ਼ ਦੇ ਨਾਇਕਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਗਈ ।ਪਹਿਲਾਂ ਦੀ ਰਾਜਨੀਤੀ ਵਿੱਚ ਪਤਨ ਇੱਥੋਂ ਤੱਕ ਨਹੀਂ ਸੀ ਵੇਖਿਆ ਜਾਂਦਾ ।
ਪੁਲਵਾਮਾਂ ਕਾਂਡ ਨਾ ਵਾਪਰਦਾ ਤਾਂ ਇਸ ਵਾਰ ਚੋਣ ਮੁਹਿੰਮ ਦੇ ਮੁੱਦੇ ਕੁੱਝ ਹੋਰ ਹੋਣੇ ਸਨ ਤੇ ਭਾਜਪਾ ਲਈ ਸਥਿਤੀ ਕੁੱਝ ਵੱਧ ਮੁਸ਼ਕਿਲ ਵਾਲੀ ਹੋਣੀ ਸੀ। ਪਰ ਏਅਰਸਟਰਾਈਕ ਤੋਂ ਬਾਅਦ ਦੇਸ਼ ਵਿੱਚ ਰਾਜਨੀਤਿਕ ਮਾਹੌਲ ਅਚਾਨਕ ਬਦਲ ਗਿਆ । ਦੇਸ਼ ਭਗਤੀ ਅਤੇ ਅੱਤਵਾਦ ਵਿਰੋਧ ਦੇ ਨਾਂ ਤੇ ਭਾਜਪਾ ਨੂੰ ਅਜਿਹਾ ਮੁੱਦਾ ਮਿਲ ਗਿਆ ਜਿਸ ਦਾ ਤੋੜ ਵਿਰੋਧੀ ਪਾਰਟੀਆਂ ਕੋਲ ਨਹੀਂ ਸੀ ਹੋ ਸਕਦਾ । ਭਾਜਪਾ ਅਤੇ ਰਾਸ਼ਟਰੀ ਸਵੈਮ ਸੰਘ ਦੀ ਧਰੁਵੀਕਰਨ ਦੀ ਰਾਜਨੀਤੀ ਤੇ ਉਠ ਰਹੀਆਂ ਵਿਰੋਧੀ ਧਿਰ ਦੀਆਂ ਅਵਾਜਾਂ ਮੱਠੀਆਂ ਪੈ ਗਈਆਂ । ਇਹ ਗੱਲ ਅਲਹਿਦਾ ਹੈ ਕਿ ਭਾਜਪਾ ਤੀਜੇ ਪੜ੍ਹਾਅ ਦੀਆਂ ਚੋਣਾਂ ਤੋ ਂ ਬਾਅਦ ਹੋਰਨਾਂ ਮੁੱਦਿਆਂ ਤੇ ਧਿਆਨ ਕੇਦਰਿਤ ਕਰਨ ਲੱਗੀ ਸੀ ।ਭਾਜਪਾ ਨੇ ਆਪਣੀ ਧਾਰ ਮੁੱਖ ਤੌਰ ਤੇ ਗਾਂਧੀ ਪਰਿਵਾਰ ਵਿਰੁੱਧ ਰੱਖੀ ,ਵਿਅਕਤੀਗਤ ਹਮਲੇ ਕੀਤੇ ਉੱਥੇ ਹੀ ਕਾਂਗਰਸ ਮੋਦੀ ਵਿਰੋਧੀਆਂ ਨਾਲ ਇੱਕ ਸੁਰ ਹੋਣ ਵਿੱਚ ਅਸਫਲ ਰਹੀ ਭਾਵੇਂ ਕਿ ਮਮਤਾ ਬੈਨਰਜੀ ,ਮਾਇਆਵਤੀ ,ਅਖਿਲੇਸ਼ ਯਾਦਵ ਦੇ ਰੂਪ ਵਿੱਚ ਵਿਰੋਧੀ ਆਵਾਜ਼ਾਂ ਮੌਜੂਦ ਸਨ । ਮੁਖਰ ਅਵਾਜਾਂ ਦੀ ਗੱਲ ਹੋ ਰਹੀ ਹੈ ਤਾਂ ਇੱਕ ਦਿਲਚਸਪ ਪੱਖ ਇਹ ਵੀ ਵੇਖਣ ਵਾਲਾ ਹੈ ਕਿ ਵਿਰੋਧੀ ਧਿਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਉੱਠਣ ਵਾਲੀਆਂ ਸਖਤ ਅਵਾਜਾਂ ਵਿੱਚ ਚਰਚਿਤ ਰਹੇ ਵਿਦਿਆਰਥੀ ਆਗੂ ਕਨੱਈਆ ਕੁਮਾਰ ,ਮੁਸਲਮਾਨ ਨੇਤਾ ਅਸ-ਉ-ਦੀਨ ਉਵੈਸੀ ਅਤੇ ਰਾਜ ਠਾਕਰੇ ਭਾਵੇਂ ਕਿ ਇੰਨਾ੍ਹਂ ਦਾ ਰਾਜਨੀਤਿਕ ਆਧਾਰ ਬਹੁਤ ਸੀਮਿਤ ਸੀ । ਭਾਵੇਂ ਮਾਇਆਵਤੀ ,ਮਮਤਾ ਬੈਨਰਜੀ , ਅਖਿਲੇਸ਼ ਯਾਦਵ , ਰਾਹੁਲ ਗਾਂਧੀ , ਤੇਜੱਸਵੀ ਯਾਦਵ ਅਰਵਿੰਦ ਕੇਜਰੀਵਾਲ ਭਾਜਪਾ ਸਰਕਾਰ ਦੇ ਵਿਰੁੱਧ ਬੋਲਦੇ ਰਹੇ ਪਰ ਆਮ ਲੋਕਾਂ ਵਿੱਚ ਚਰਚਾ ਕਨੱਈਆ ਕੁਮਾਰ ਅਤੇ ਉਵੈਸੀ ਦੀ ਰਹੀ ।ਬੇਗੂਸਰਾਏ ਬਿਹਾਰ ਤੋਂ ਖੱਬੇ ਪੱਖੀ ਪਾਰਟੀ ਦੇ ਉਮੀਦਵਾਰ ਕਨੱਈਆ ਕੁਮਾਰ ਨੂੰ ਚੋਣਾਂ ਦੌਰਾਨ ਵੱਡੀ ਚਰਚਾ ਮਿਲੀ ਤੇ ਇਸੇ ਆਧਾਰ ਤੇ ਮਿਲੀ ਕਿ ਉਹ ਬਹੁਤ ਮੁਖਰ ਹੋ ਕੇ ਸਖਤ ਸ਼ਬਦਾਂ ਵਿੱਚ ਭਾਜਪਾ ਅਤੇ ਆਰ ਐਸ ਐਸ ਦੀ ਆਲੋਚਨਾ ਕਰਦਾ ਰਿਹਾ ਹੈ ਅਤੇ ਮੋਦੀ ਦੇ ਵਿਰੋਧੀਆਂ ਵਿੱਚੋਂ ਇੱਕ ਪ੍ਰਮੁੱਖ ਚੇਹਰੇ ਵਜੋਂ ਸਥਾਪਿਤ ਹੋਣ ਵਿੱਚ ਉਹ ਕਾਮਯਾਬ ਰਿਹਾ ਹੈ । ਕਿਹਾ ਜਾਂਦਾ ਰਿਹਾ ਹੈ ਕਿ ਉਹ ਬੇਗੂਸਰਾਏ ਤੋਂ ਜਿੱਤਣ ਦੀ ਸਥਿਤੀ ਵਿੱਚ ਵੀ ਹੈ । ਭਾਵੇ ਦੇਸ਼ ਵਿੱਚ ਖੱਬੇ ਪੱਖੀ ਪਾਰਟੀਆਂ ਦੇ ਬਹੁਤੇ ਕਿਲੇ ਢਹਿ ਚੁੱਕੇ ਹਨ ਪਰ ਕਨੱਈਆਂ ਕੁਮਾਰ ਦੇ ਰੂਪ ਵਿੱਚ ਅਜਿਹਾ ਚਿਹਰਾ ਮਿਲ ਗਿਆ ਹੈ ਂਜੋ ਮੁੱਖ ਧਾਰਾ ਦੀ ਰਾਜਨੀਤੀ ਵਿੱਚ ਉਹਨਾਂ ਦੀ ਹੋਂਦ ਅਤੇ ਚਰਚਾ ਨੂੰ ਬਣਾਏ ਰੱਖਣ ਵਿੱਚ ਸਹਾਇਕ ਸਾਬਤ ਹੋ ਰਿਹਾ ਹੈ ।ਅਜੋਕੀ ਕੌਮੀ ਰਾਜਨੀਤੀ ਵਿੱਚ ਕੁੱਝ ਚੋਣ ਪ੍ਰਸਥਿਤੀਆਂ ਹੋਰ ਵੀ ਦਿਲਚਸਪ ਹਨ। ਕਿਹਾ ਜਾਂਦਾ ਹੈ ਕਿ ਨਿਤੀਸ਼ ਕੁਮਾਰ ਭਾਜਪਾ ਨਾਲ ਗਠਬੰਧਨ ਹੋਣ ਦੇ ਬਾਵਜੂਦ ਅਸਹਿਜ ਹਨ।ਵਿਚਾਰਧਾਰਕ ਭਿੰਨਤਾ ਕਾਰਨ ਚੋਣ ਮੈਨੀਫੈਸਟੋ ਤੱਕ ਰੀਲੀਜ ਨਹੀਂ ਕਰ ਰਹੇ ।ਉੱਤਰਪ੍ਰਦੇਸ ਼ ਦੇ ਚਰਚਿਤ ਮਹਾਗਠਬੰਧਨ ਵਿੱਚ ਅਖਿਲੇਸ਼ ਯਾਦਵ ਵੀ ਅਸਥਿਰਤਾ ਦੀ ਭਾਵਨਾ ਚੋਂ ਲੰਘ ਰਹੇ ਹਨ । ਉਹਨਾਂ ਨੂੰ ਨਹੀਂ ਭਰੋਸਾ ਕਿ ਚੋਣਾਂ ਬਾਅਦ ਮਾਇਆਵਤੀ ਦਾ ਕੀ ਰਵੱਈਆ ਹੋਵੇਗਾ । ਰਾਜਨੀਤਿਕ ਹਲਕਿਆਂ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਭਾਜਪਾ ਦੀਆਂ ਸੀਟਾ ਘੱਟ ਆਈਆਂ ਤਾ ਸ਼ਿਵ ਸੈਨਾ ਭਾਜਪਾ ਨਾਲੋਂ ਤੋੜ ਵਿਛੋੜਾ ਕਰ ਸਕਦੀ ਹੈ ।
ਇੰਨਾਂ ਚੋਣਾਂ ਦੌਰਾਨ ਭਾਜਪਾ ਨੂੰ ਫਿਲਮੀ ਸਿਤਾਰਿਆਂ ਉੱਪਰ ਕਾਫੀ ਭਰੋਸਾ ਜਤਾਇਆ ਹੈ ।ਫਿਲਮੀ ਦੁਨੀਆਂ ਵਿੱਚ ਧਰਮਿੰਦਰ ਅਤੇ ਉਹਨਾਂ ਦੇ ਪੁੱਤਰ ਸੰਨੀ ਦਿਉਲ ਨੱਚਣ ਵਾਲੇ ਪੱਖ ਤੋਂ ਕਮਜੋਰ ਹੀ ਮੰਨੇ ਜਾਂਦੇ ਰਹੇ ਹਨ । ਹੁਣ ਦੇਖਣਾ ਹੋਵੇਗਾ ਕੇ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਉਲ ਰਾਜਨੀਤਿਕ ਮੈਦਾਨ ਵਿੱਚ ਖਰੇ ਉੱਤਰੇ ਹਨ ਜਾਂ ਨਹੀਂ । ਉਹਨਾਂ ਦਾ ਮੁਕਾਬਲੇ ਪੰਜਾਬ ਦੇ ਧੁਰਿੰਦਰ ਸੁਨੀਲ ਜਾਖੜ ਨਾਲ ਹੈ ।ਦੇਸ਼ ਦੇ ਭਵਿੱਖ ਲਈ. ਆਮ ਚੋਣਾਂ ਮਹੱਤਵਪੂਰਨ ਹੁੰਦੀਆਂ ਹਨ ਤੇ ਇਹ ਵੀ ਹਨ ਪਰ ਰਾਜਨੀਤਿਕ ਪਾਰਟੀਆਂ ਵੱਲੋਂ ਵੋਟਾਂ ਲਈ ਜਿਸ ਤਰ੍ਹਾਂ ਧਾਰਮਿਕ ਆਧਾਰ ਤੇ ਧਰੁਵੀਕਰਨ ਦੀ ਕੌਸ਼ਿਸ਼ ਕੀਤੀ ਗਈ ਹੈ ,ਇਤਿਹਾਸ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਗਈ। ਊਹ ਕਿਸੇ ਵੀ ਲੋਕਤੰਤਰ ਲਈ ਵਧੀਆ ਮਿਸਾਲ ਨਹੀਂ ਹੈ। ਮੀਡੀਆ ਖਾਸ ਕਰ ਇਲੈਕਟਰੋਨਿਕ ਮੀਡੀਆ ਦੇ ਕੁੱਝ ਚੈਨਲਾਂ ਵੱਲੋਂ ਜਿਸ ਤਰ੍ਹਾਂ ਰਾਜਨੀਤਿਕ ਪਾਰਟੀਆਂ ਦੇ ਅਕਸ਼ ਨੂੰ ਉਭਾਰਨ ਅਤੇ ਖਰਾਬ ਕਰਨ ਦੀ ਕਵਾਇਦ ਕੀਤੀ ਜਾਂਦੀ ਹੈ ਉਹ ਵੀ ਕੌਮਾਂਤਰੀ ਪੱਧਰ ਤੇ ਭਾਰਤ ਦੇ ਮੀਡੀਆ ਦਾ ਅਕਸ਼ ਧੁੰਦਲਾ ਕਰਦੀ ਹੈ । ਲੁਕੇ ਹੋਏ ਰੂਪ ਵਿੱਚ ਇਸ ਵਾਰ ਦੀਆਂ ਚੋਣਾਂ ਵਿੱਚ ਕਾਰਪੋਰੇਟ ਜਗਤ ਦੀ ਦਖਲਅੰਦਾਜੀ ਵੀ ਨਜ਼ਰ ਆਉਂਦੀ ਹੈ ਪੈਸਾ ਪਾਣੀ ਦੀ ਤਰ੍ਹਾਂ ਵਹਾਇਆ ਜਾ ਰਿਹਾ ਹੈ ਇਹ ਵੀ ਕਿ ਮੈਂ ਲੋਕਤੰਤਰ ਵਿੱਚ ਸਿਹਤਮੰਦ ਰੁਝਾਣ ਨਹੀਂ ਹੈ। ਭਵਿੱਖ ਵਿੱਚ ਇਹ ਦਖਲ ਹੋਰ ਵੱਧ ਸਕਦਾ ਹੈ ਜਿਸ ਦੇ ਸਿੱਟੇ ਚੰਗੇ ਨਹੀਂ ਨਿੱਕਲ ਸਕਦੇ।ਸ਼ੋਸ਼ਲ ਮੀਡੀਆ ਦਾ ਪ੍ਰਭਾਵ ਵੀ ਇੰਨ੍ਹਾਂ ਚੋਣਾ ਦੌਰਾਨ ਮਿਲਿਆ ਹੈ ਤੇ ਇਸ ਦੇ ਪ੍ਰਭਾਵ ਨੂੰ ਵੀ ਘੱਟ ਕਰਕੇ ਨਹੀਂ ਦੇਖਿਆ ਜਾਣਾ ਚਾਹੀਦਾ ।ਸ਼ੋਸ਼ਲ ਮੀਡੀਆ ਅੱਜ ਦਾ ਸਥਾਪਿਤ ਸੱਚ ਹੈ ਅਤੇ ਆਮ ਲੋਕਾਂ ਦੀ ਆਵਾਜ਼ ਵਜੋਂ ਜਾਣਿਆ ਜਾਣ ਲੱਗਾ ਹੈ । ਕਨੱਈਆ ਕੁਮਾਰ ਵਰਗੇ ਨੌਜਵਾਨ ਆਗੂ ਸ਼ੋਸ਼ਲ ਮੀਡੀਆ ਰਾਹੀਂ ਹੀ ਸਥਾਪਿਤ ਹੋਣ ਵਿੱਚ ਕਾਮਯਾਬ ਹੋਏ ਹਨ ।
ਮੀਡੀਆ ਰਾਹੀਂ ਜਿਸ ਤਰ੍ਹਾਂ ਦੀ ਤਸਵੀਰ ਪੇਸ਼ ਕੀਤੀ ਜਾ ਰਹੀ ਹੈ ਮੇਰੀ ਨਜ਼ਰ ਵਿੱਚ ਨਤੀਜੇ ਉਸ ਤਰ੍ਹਾਂ ਦੇ ਨਹੀਂ ਆਉਂਣਗੇ । ਭਾਵੇਂ ਵਿਕਾਸ ,ਰੋਜਗਾਰ ,ਗਰੀਬੀ ਆਦਿ ਮੁੱਦੇ ਮੁੱਖ ਜਗ੍ਹਾ ਨਹੀਂ ਬਣਾ ਸਕੇ ਪਰ ਇਹ ਨਤੀਜੇ ਆਮ ਭਾਰਤੀਆਂ ਦੇ ਵਿਵੇਕ ਦਾ ਪ੍ਰਦਰਸ਼ਨ ਹੋਣਗੇ। ਉਹ ਭਾਰਤੀ ਂਜੋ ਆਪਣਾ ਵਿਚਾਰ ਰੱਖਦੇ ਹਨ ,ਆਪਣੀ ਸਮਝ ਰੱਖਦਾ ਹੈ ।ਇੰਨ੍ਹਾਂ ਨੂੰ ਵਰਗਲਾਇਆ ਨਹੀਂ ਜਾ ਸਕਦਾ ,ਭਰਮਾਇਆ ਨਹੀਂ ਜਾ ਸਕਦਾ । ਅੱਜ ਨਹੀਂ ਤਾਂ ਕੁੱਝ ਰਾਜਨੀਤਿਕ ਪਾਰਟੀਆਂ ਨੂੰ ਹੱਥਕੰਢੇ ਅਪਣਾਉਣਾ ਛੱਡਣਾ ਹੀ ਪਵੇਗਾ । ਲੋਕਮੱਤ ਤੇ ਮੁੱਦਾ ਅਧਾਰਿਤ ਰਾਜਨੀਤੀ ਵੱਲ ਆਉਣਾ ਹੀ ਹੋਵੇਗਾ ।
ਤਰਸੇਮ ਬਸ਼ਰ
ਪ੍ਰਤਾਪ ਨਗਰ
ਬਠਿੰਡਾ
99156-20944
ਈਮੇਲ : bashartarsem@gmail.com
ਮਿੰਨੀ ਕਹਾਣੀ : ਸੌਦਾਗਰ - ਤਰਸੇਮ ਬਸ਼ਰ
ਇਹ ਸਰਦੀਆਂ ਦੇ ਦਿਨ ਸਨ । ਐਤਵਾਰ ਦੀ ਸਜ਼ੀ ਖਾਸ ਮਾਰਕਿਟ ਵਿੱਚ ਦੁਕਾਨਨੁਮਾ ਰੇਹੜੀ ਵੀ ਖਾਸ ਨਜ਼ਰ ਆਉਂਦੀ ਸੀ । ਬੱਚਿਆ ਦੇ ਰੰਗ-ਬਿਰੰਗੇ ਕੱਪੜੇ ,ਨੰਨੇ-ਨੰਨੇ ਪੈਰਾਂ ਲਈ ਸਿਤਾਰਿਆਂ ਤੇ ਸ਼ੀਸ਼ਿਆਂ ਨਾਲ ਚਮਕਦੀਆਂ ਛੋਟੀਆਂ-ਛੋਟੀਆਂ ਜੁੱਤੀਆਂ ਨਾਲ ਭਰੀ ਪਈ ਦੁਕਾਨ । ਦੁਕਾਨ ਦਾ ਮਾਲਕ ਸ਼ਾਇਦ ਸਮਾਨ ਪਿੱਛੇ ਗੱਲ੍ਹੇ ਤੇ ਪੈਸਿਆਂ ਨੂੰ ਗਿਣ ਰਿਹੈ ਹੋਣੈ ,ਉਹ ਨਜ਼ਰ ਨਹੀਂ ਸੀ ਆ ਰਿਹਾ ਕਿ ਮੇਰੀ ਨਜ਼ਰ ਉਸ ਤੇ ਪਈ । ਸਿਰ ਤੇ ਪੁਰਾਣੀ ਟੋਪੀ ਫਟੀ ਕਮੀਜ਼ ਤੇ ਪਾਇਆ ਘਸਮੈਲਾ ਜਿਹਾ ਸਵੈਟਰ ਦੇ ਨਾਲ ਪੋਂਚਿਆਂ ਤੋਂ ਉਦੜ ਚੁੱਕਿਆ ਇੱਕ ਪੁਰਾਣਾ ਪਜਾਮਾ । ਠੰਢ ਵਿੱਚ ਵੀ ਉਸ ਦੇ ਪੈਰੀਂ ਚੱਪਲਾਂ ਪਾਈਆਂ ਹੋਈਆਂ ਸਨ ।
''ਲੈ ਲਓ...... ਲੈ ਲਓ ਬੱਚਿਆਂ ਲਈ ਗਰਮ ਸੂਟ ਟੌਰੀ ਜੁੱਤੀਆਂ ਲੈ ਲਓ...........ਥੋਡੇ ਬੱਚੇ ਖੁਸ਼ ਹੋ ਜਾਣਗੇ ।''
ਉਹ ਅੱਠ-ਨੌ ਸਾਲਾਂ ਦਾ ਹੋਣੈ ਪਰ ਲਗਦਾ ਨਹੀਂ ਸੀ ਉਹ ਸਮਾਨ ਵੇਚਣ ਲਈ ਪੂਰਾ ਤਤਪਰ ਲੱਗ ਰਿਹਾ ਸੀ ਗਾਹਕਾਂ ਦਾ ਹੱਥ ਫੜਨ ਤੱਕ ਜਾ ਰਿਹਾ ਸੀ । ਮੈਂ ਵੀ ਉਸ ਆਵਾਜ ਵੱਲ ਖਿਚਿਆ ਗਿਆ ਤੇ ਸੋਚਿਆ ਕਿ ਕੁੱਝ ਲੈ ਵੀ ਲਵਾਂ। ਰੇਹੜੀ ਨੇੜੇ ਹੋਇਆ ਵੀ ਪਰ ਦੇਖਿਆ ਉਹ ਨਜ਼ਰ ਚੁਰਾ ਕੇ ਹਸਰਤ ਭਰੀ ਨਿਗਾਹਾਂ ਨਾਲ , ਨਾਲ ਦੀ ਬੂਟਾਂ ਵਾਲੀ ਰੇਹੜੀ ਤੇ ਪਏ ਬੂਟਾ ਵੱਲ ਦੇਖ ਰਿਹਾ ਸੀ । ਉਹ ਬੂਟਾਂ ਵੱਲ ਦੇਖ ਰਿਹਾ ਸੀ ਤੇ ਮੈਂ ਕਦੇ ਉਸ ਦੀ ਦੁਕਾਨ ਤੇ ਪਈਆਂ ਚਮਕਦੀਆਂ ਜੁੱਤੀਆਂ ਵੱਲ, ਕਦੇ ਉਸ ਦੇ ਠਰਦੇ ਪੈਰਾਂ ਵੱਲ ।ਮੈਂ ਰੇਹੜੀ ਵੱਲ ਜਾਂਦਾ ਰੁਕ ਗਿਆ ਮੇਰੇ ਕਦਮ ਹੋਰ ਅੱਗੇ ਵਧਣ ਤੋਂ ਇਨਕਾਰੀ ਸਨ । ਮੇਰੀ ਹਿੰਮਤ ਨਾ ਹੋਈ ਕਿ ਸੁਪਨਿਆ ਦੇ ਉਸ ਸੌਦਾਗਰ ਨਾਲ ਆਪਣੀ ਕਿਸੇ ਹਸਰਤ ਦੇ ਸਮਾਨ ਦਾ ਸੌਦਾ ਕਰ ਸਕਾਂ ਮੈਨੂੰ ਲੱਗਿਆ ਸੀ ਕਿ ਜਿਵੇਂ ਉਹ ਆਪਣੇ ਸੁਪਨੇ ਵੇਚ ਰਿਹਾ ਸੀ ਹਸਰਤਾਂ ਨੂੰ ਸੁਆ ਦੇਣ ਲਈ ਕੋਈ ਲੋਰੀ ਸੁਣਾ ਰਿਹਾ ਸੀ ।ਇਸ ਲੋਰੀ ਦੀ ਲੈਅ ਨੇ ਜਿਵੇਂ ਮੈਨੂੰ ਜੜ੍ਹ ਕਰ ਦਿੱਤਾ ਸੀ ।
ਤਰਸੇਮ ਬਸ਼ਰ,
ਪ੍ਰਤਾਪ ਨਗਰ,
ਬਠਿੰਡਾ ।
99156-20944
.ਈ ਮੇਲ---bashartarsem@gmail.com
ਬੂਟਾ - ਤਰਸੇਮ ਬਸ਼ਰ
ਪਤਾ ਨਹੀਂ ਕਿਹੜੀ ਚੀਜ਼ ਹੈ ਂਜੋ ਮੈਨੂੰ ਉਸ ਛੋਟੀ ਜਿਹੀ ਸੜਕ ਤੇ ਲੈ ਜਾਂਦੀ ਹੈ ਂਜੋ ਰੇਲਵੇ ਸਟੇਸ਼ਨ ਦੇ ਨੇੜੇ ਬਣੀ ਬਾਬੇ ਦੀ ਦਰਗਾਹ ਤੋਂ ਸ਼ੁਰੂ ਹੁੰਦੀ ਹੈ ਤੇ ਕਿਲੋ ਕੁ ਮੀਟਰ ਅੱਗੇ ਜਾ ਕੇ ਖਤਮ ਹੋ ਜਾਂਦੀ ਹੈ । ਰੇਲਵੇ ਲਾਈਨਾਂ ਦੇ ਬਰਾਬਰ ਚਲਦੀ ਇਸ ਸੜਕ ਤੇ ਦਿਨੇ ਕੁੱਝ ਨਹੀਂ ਹੁੰਦਾ ਪਰ ਰਾਤ ਨੂੰ ਮਾਹੌਲ ਬਦਲਦਾ ਹੈ ਕਈ ਬਿਮਾਰ ,ਰਾਹਗੀਰ ਭਿਖਾਰੀ ਤੇ ਗਰੀਬ ਪਰਿਵਾਰ ਇੱਥੇ ਰਾਤ ਕੱਟਣ ਆਉਂਦੇ ਹਨ । ਥੋੜੀ ਰੌਣਕ ਹੋ ਜਾਂਦੀ ਹੈ ।ਬੇਸ਼ੱਕ ਰੋਜ਼ ਨਵੇਂ ਚਿਹਰੇ ਜੁੜਦੇ ਹਨ ਪਰ ਅਜਿਹੇ ਵੀ ਹਨ ਕਈ ,ਜਿਵੇਂ ਉਹ ਇੱਥੋਂ ਦੇ ਪੱਕੇ ਵਸਨੀਕ ਹੋਣ ।ਇਹ ਰੇਲਵੇ ਸ਼ਟੇਸ਼ਨ ਦੇ ਪਲੇਟਫਾਰਮਾਂ ਤੇ ਰਾਤ ਕੱਟਣ ਵਾਲੇ ਲੋਕ ਨਹੀਂ ਹਨ । ਇੱਕ ਨੌਜੁਆਨ ਸਾਧੂ ਨੂੰ ਮੈਂ ਅਰਸੇ ਤੋਂ ਦੇਖਦਾ ਆ ਰਿਹਾ ਹਾਂ। ਪਹਿਲਾਂ ਉਹ ਇਕੱਲਾ ਹੁੰਦਾ ਸੀ ਫਿਰ ਛੋਟੀ ਜਿਹੀ ਤਰਪਾਲ ਵਾਲੀ ਉਸਦੀ ਝੁੱਗੀ ਵਿੱਚ ਇੱਕ ਨੌਜੁਆਨ ਔਰਤ ਵੀ ਆ ਗਈ ਸੀ ਤੇ ਹੁਣ ਕੁੱਝ ਅਰਸੇ ਤੋਂ ਇੱਕ ਛੋਟਾ ਜਿਹਾ ਬੱਚਾ ਵੀ ਮੈਂ ਦੇਖਦਾ ਆ ਰਿਹਾ ਹਾਂ ।
ਜਿਸ ਚੀਜ਼ ਨੂੰ ਅਕਸਰ ਦੇਖਦੇ ਹੋਈਏ ਤੇ ਉਹ ਨਜ਼ਰ ਨਾ ਆਵੇ ਤਾਂ ਦਿਮਾਗ ਚੇਤੰਨ ਹੋ ਜਾਂਦਾ ਹੈ। ਸਾਉਣ ਦੀ ਇੱਕ ਸ਼ਾਮ ਜਦੋਂ ਉੱਥੋਂ ਦੀ ਗੁਜਰਿਆ ਤਾਂ ਦੇਖਿਆ ਉਹ ਨੌਜੁਆਨ ਸਾਧੂ ਦੀ ਆਰਜੀ ਕੁੱਲੀ ਦਾ ਨਾਂ ਨਿਸ਼ਾਨ ਨਹੀਂ ਸੀ । ਉਸ ਜਗ੍ਹਾ ਤੇ ਇੱਟਾਂ ਬਿਖਰੀਆਂ ਪਈਆਂ ਸਨ ਤੇ ਨੇੜੇ ਹੀ ਇੱਕ ਬੂਟਾ ਲੱਗਿਆ ਹੋਇਆ ਸੀ ਜਿਸ ਦੀਆਂ ਜੜ੍ਹਾਂ ਵਿੱਚ ਪਈ ਮਿੱਟੀ ਦੀ ਤਾਸੀਰ ਤੋਂ ਪਤਾ ਲੱਗਦਾ ਸੀ ਕਿ ਬੂਟਾ ਕੁੱਝ ਕੁ ਦਿਨ ਪਹਿਲਾਂ ਦਾ ਹੀ ਲੱਗਿਆ ਹੈ । ਇਹ ਸਭ ਦੇਖ ਕੇ ਮੇਰੇ ਅੰਦਰ ਉਤਸੁਕਤਾ ਪੈਦਾ ਹੋ ਗਈ ਸੀ ਕਿ ਇਹ ਪਰਿਵਾਰ ਕਿੱਧਰ ਗਿਆ ਹੈ ? ਇਹ ਬੂਟਾ ਕਿਹਨੇ ਲਾਇਆ ਹੈ ? ਇਹਨਾਂ ਖਿੱਲਰੀਆਂ ਪਈਆਂ ਇੱਟਾਂ ਦਾ ਕੀ ਮਤਲਬ ਹੈ ? ਮੈਂ ਆਸ-ਪਾਸ ਨਿੱਗ੍ਹਾ ਦੌੜਾਈ ਰਾਤ ਕੱਟਣ ਵਾਲੇ ਲੋਕ ਆ ਗਏ ਸਨ। ਥੋੜੀ ਦੂਰ ਰੇਲਵੇ ਦੇ ਬਣੇ ਕਮਰਿਆਂ ਦੇ ਬਰਾਡੇਂ ਵਿੱਚ ਇੱਕ ਬਜੁਰਗ ਬੈਠਾ ਸੀ । ਮੈਂ ਪਛਾਣਦਾ ਸੀ ਕਿ ਇਹ ਵੀ ਇੱਥੇ ਰਹਿੰਦਾ ਹੈ । ਮੈਂ ਝਕਦਾ-ਝਕਦਾ ਉਹਦੇ ਕੋਲ ਗਿਆ ।
''ਯਹਾਂ ਂਜੋ ਬਾਬਾ ਰਹਿਤਾ ਥਾ ਵੋਹ ਕਹਾਂ ਚਲੇ ਗਏ ।''
ਬਜੁਰਗ ਨੇ ਬੇਰੁਖ਼ੀ ਨਾਲ ਮੇਰੇ ਵੱਲ ਤੱਕਿਆ ਸ਼ਾਇਦ ਉਹ ਗੱਲਬਾਤ ਕਰਨ ਦੇ ਰੋਂਅ 'ਚ ਨਹੀਂ ਸੀ ਪਰ ਬੋਲ ਪਿਆ ।
ਉਹ ਪੰਜਾਬੀ ਵਿੱਚ ਬੋਲਿਆ ਸੀ ,''ਬਾਊ ਜੀ ਤੁਸੀਂ ਕੀ ਲੈਣੈ ''
''ਵੈਸੇ ਹੀ ,ਮੈਂ ਉਹਨੂੰ ਜਾਣਦਾ ਆਂ ''
''ਉਹ ਮੀਹਾਂ ਕਰਕੇ ਕਿਤੇ ਗਏ ਆ , ਪਹਿਲਾਂ ਤਾਂ ਕੱਲ੍ਹੇ ਹੁੰਦੇ ਸੀ ਮੀਹਾਂ ਦਾ ਟੈਮ ਇੱਥੇ ਹੀ ਕੱਢ ਲੈਦੇ ਸੀ ਪਰ ਹੁਣ ਛੋਟੇ ਬੱਚੇ ਕਰਕੇ ਔਖਿਆਈ ਸੀ ।''
''ਤੇ ਆਹ ਬੂਟਾ ''
''ਬੂਟਾ ਓਹੀ ਲਾ ਕੇ ਗਏ ਆ ,ਕਹਿੰਦਾ ਸੀ ਆਪੇ ਟੈਮ ਪਾ ਕੇ ਵੱਡਾ ਹੋ ਜੂ ਤੇ ਆਹ ਇੱਟਾਂ ਵੀ ਓਹੀ ਨਿਸ਼ਾਨੀ ਵਜੋਂ ਖਿਲਾਰ ਕੇ ਗਏ ਨੇ ''
''ਵਾਪਸ ਆਉਣਗੇ ''
''ਤੇ ਹੋਰ ਬਾਊਜੀ ਆਉਣਗੇ ਹੀ........ ਉਹਨਾਂ ਕਿੱਥੇ ਜਾਣੈ..........ਨਾਲੇ ਉਹਨਾਂ ਦਾ ਮੁੰਡਾ ਹੋਰ ਕਿਤੇ ਜੀ ਵੀ ਤਾਂ ਨਹੀਂ ਲਾਉਂਦਾ , ਜਿੱਦਣ ਗਏ ਸੀ ਓਦਣ ਵੀ ਬਹੁਤ ਰੋਇਆ ਸ਼ੀ, ਆਹ ਬੂਟੇ ਨੂੰ ਦੇਖਦਾ ਹਾਂ ਤਾਂ ਮੈਨੂੰ ਵੀ ਛੋਰ ਦੀ ਬਹੁਤ ਯਾਦ ਆਉਦੀ ਐ ।''
ਇਹ ਕਹਿ ਕਿ ਬਾਬਾ ਚੁੱਪ ਕਰ ਗਿਆ ਤੇ ਭਾਰੀ ਕਦਮਾਂ ਨਾਲ ਉੱਠ ਕੇ ਬੂਟੇ ਲਾਗੇ ਗਿਆ ਤੇ ਮਿੱਟੀ ਥਪਥਪਾਉਣ ਲੱਗਿਆ ਸੀ ।ਮੈਂ ਵਾਪਿਸ ਘਰ ਨੂੰ ਪੈਦਲ ਚੱਲ ਪਿਆ ਮਨ ਵਿੱਚ ਕਦੇ ਉਹਨਾਂ ਦੇ ਬੱਚੇ ਦਾ ਮਾਸੂਮ ਚਿਹਰਾ ਦਸਤਕ ਦਿੰਦਾ ਤੇ ਕਦੇ ਬੂਟੇ ਦੇ ਚਮਕਦੇ ਹਰੇ ਪੱਤੇ ਤੇ ਕਦੇ ਬਜ਼ੁਰਗ ਦੇ ਕਹੇ ਇਹ ਸ਼ਬਦ ਗੂੰਜਦੇ ਰਹਿੰਦੇ ਨੇ ਕਿ ''ਉਹ ਕਿਤੇ ਹੋਰ ਜੀ ਵੀ ਤਾਂ ਨਹੀਂ ਲਾਉਂਦਾ ।''ਮਾਸੂਮ ਦਾ ਜੀ ਵੀ ਕਿੱਥੇ ਲੱਗ ਗਿਆ ਸੀ !
ਹੁਣ ਵੀ ਕਈ ਵਾਰ ਓਧਰ ਗਿਆ ਹਾਂ ।ਬੂਟੇ ਨੂੰ ਦੇਖਦਾ ਹਾਂ ਤੇ ਫਿਰ ਸੋਚਦਾ ਹਾਂ ਕਾਹਦਾ ਬੂਟਾ ਲਾ ਕੇ ਗਏ ਸਨ ਉਹ ? ਆਸਾਂ-ਉਮੀਦਾਂ ਦਾ ਜਾਂ ਫਿਰ ਕੁੱਝ ਵੀ ਨਾ ਬਦਲੇ ਜਾਣ ਦੀ ਨਾਉਮੀਦੀ ਦਾ ।
ਤਰਸੇਮ ਬਸ਼ਰ
ਮੋਬਾਇਲ ---9915620944
.ਈਮੇਲ ----bashartarsem@gmail.com
ਅਜੋਕੇ ਹਾਲਾਤ ਤੇ ਸਆਦਤ ਹਸਨ ਮੰਟੋ - ਤਰਸੇਮ ਬਸ਼ਰ
ਮੌਬ ਲਿੰਚਿੰਗ..........ਬੱਚਾ ਚੋਰੀ ਕਰਨ ਦੇ ਸ਼ੱਕ ਵਿੱਚ ,ਅਫ਼ਵਾਹਾਂ ਫੈਲਣ ਕਾਰਨ ਉਨਮਾਦੀ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤੇ ਦੋ ਬੇਗੁਨਾਹ..........।
'' ਇਹ ਪਾਗਲਖਾਨੇ ,ਇਸ ਵੱਡੇ ਪਾਗਲਖਾਨੇ'' (ਨਫ਼ਰਤ ਭਰਿਆ ਸਮਾਜ ) ਤੋਂ ਕਿਤੇ ਮਹਿਫੂਜ਼ ਤੇ ਸ਼ਾਤ ਥਾਵਾਂ ਨੇ । ਉੱਥੇ ਇੰਨੀਆਂ ਖਤਰਨਾਕ ਸੋਚਾਂ ਵਾਲੇ ਲੋਕ ਨਹੀਂ ਰਹਿੰਦੇ।ਉਹ ਬਹੁਤਾ ਦਿਮਾਗ ਨਹੀਂ ਚਲਾਉਂਦੇ ।''ਇਹ ਸ਼ਬਦ ਸਆਦਤ ਹਸਨ ਮੰਟੋ ਨੇ ਆਪਣੀ ਪਤਨੀ ਨੂੰ ਉਦੋਂ ਕਹੇ ਜਦੋਂ ਇਹ ਮਹਾਨ ਸਾਹਿਤਕਾਰ ਪਾਗਲਖਾਨੇ ਵਿੱਚ ਦਾਖਲ ਸੀ ਬਾਹਰ ਦੇਸ਼ ਦੀ ਵੰਡ ਕਾਰਨ ਮਨੁੱਖਤਾ ਲਹੂ-ਲੁਹਾਨ ਸੀ । ਸਆਦਤ ਹਸਨ ਮੰਟੋ ਦੇ ਕਹੇ ਸ਼ਬਦ ਉਦੋਂ ਵੀ ਸੱਚ ਸਨ ਤੇ ਅੱਜ ਵੀ ਸੱਚ ਹਨ । ਦੇਸ਼ ਦੀ ਵੰਡ ਕਾਰਨ ਸਮਾਜ ਵਿੱਚ ਘੁਲੀ ਨਫ਼ਰਤ , ਹੋਈ ਕਤਲੋ-ਗਾਰਤ ਦੇ ਹਾਲਾਤਾਂ ਨੇ ਉਰਦੂ ਦੇ ਇਸ ਮਹਾਨ ਲੇਖਕ ਦੀ ਸੋਚ ਤੇ ਡੂੰਘਾ ਅਸਰ ਪਾਇਆ ਸੀ ।ਮਾਨਸਿਕ ਤਵਾਜਨ ਡੋਲਿਆ ,ਮਾਨਸਿਕ ਟੁੱਟ-ਭੱਜ ਹੋਈ ਤੇ ਮੰਟੋ ਨੂੰ ਪਾਗਲਖਾਨੇ ਵਿੱਚ ਦਾਖਲ ਰਹਿਣਾ ਪਿਆ ਸੀ ।ਖੰਡਿਤ ਤੇ ਜ਼ਖਮੀ ਮਾਨਸਿਕ ਬਿਰਤੀ ਦੇ ਇਸੇ ਦੌਰ ਵਿੱਚੋਂ ਕਈ ਮਹਾਨ ਕਹਾਣੀਆਂ ਨੇ ਜਨਮ ਲਿਆ ਸੀ । ਵੰਡ ਵੇਲੇ ਲੋਕ ਕਿਵੇਂ ਧਰਮ ਦੀ ਆੜ੍ਹ ਵਿੱਚ ਇਨਸਾਨ ਤੋਂ ਹੈਵਾਨ ਬਣੇ ਤੇ ਆਪਣੇ-ਆਪ ਹੀ ਆਪਣੀ ਹੈਵਾਨੀਅਤ ਨੂੰ ਬਦਲੇ ਦੇ ਰੂਪ ਵਿੱਚ ਕੀਤੀ ਕਾਰਵਾਈ ਕਹਿ ਕੇ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਤਾਂ ਮੰਟੋ ਬੇਚੈਨ ਹੋ ਹੋ ਕੇ ਉਠਦੇ ,ਉਹ ਹੈਰਾਨ ਹੋ ਜਾਂਦੇ ਸਨ ਕਿ ਇਨਸਾਨ ਕਿਵੇਂ ਬਦਲ ਜਾਂਦਾ ਹੈ, ਕਿਵੇਂ ਇਨਸਾਨ ਵਿੱਚੋਂ ਇਨਸਾਨੀਅਤ ਮਨਫੀ ਹੋ ਜਾਂਦੀ ਹੈ ।
ਰਾਜਨੀਤੀ ਵੱਲੋਂ ਪੈਦਾ ਕੀਤੇ ਗਏ ਹਾਲਾਤ ਸਿੱਧੇ ਤੌਰ ਤੇ ਸਮਾਜਿਕ ਤਾਣੇ-ਬਾਣੇ ਤੇ ਅਸਰ ਪਾਉਂਦੇ ਰਹੇ ਹਨ ਤੇ ਇਹਦੇ ਸਿੱਟੇ ਕਦੇ ਵੀ ਚੰਗੇ ਨਹੀਂ ਨਿੱਕਲੇ ।ਦੇਸ਼ ਦੀ ਵੰਡ ਵੀ ਇੱਕ ਅਜਿਹਾ ਹੀ ਨਤੀਜਾ ਸੀ । ਇਹ ਕੋਈ ਅਚਾਨਕ ਵਾਪਰਿਆ ਘਟਨਾਕ੍ਰਮ ਨਹੀ ਸੀ ਰਾਜਨੀਤੀ ਨੇ ਕਈ ਦਹਾਕੇ ਪਹਿਲਾਂ ਇਸ ਦੀ ਬਿਸਾਤ ਵਿਛਾ ਦਿੱਤੀ ਸੀ ਤੇ ਹੌਲ਼ੀ-ਹੌਲ਼ੀ ਅਜਿਹੇ ਹਾਲਾਤ ਪੈਦਾ ਕੀਤੇ ਗਏ ਸਨ ਕਿ ਇਹ ਅਣਮਨੁੱਖੀ ਵਰਤਾਰਾ ਬਹੁਤ ਹੀ ਭਿਆਨਕ ਰੂਪ ਵਿੱਚ ਸਭ ਦੇ ਸਾਹਮਣੇ ਆਇਆ ਸੀ । ਸਆਦਤ ਹਸਨ ਮੰਟੋ ਨੇ ਆਪਣੀ ਕਹਾਣੀ ''ਟੋਬਾ ਟੇਕ ਸਿੰਘ ''ਵਿੱਚ ਇਸ ਅਣਮਨੁੱਖੀ ਵੰਡ ਤੇ ਗਹਿਰਾ ਵਿਅੰਗ ਕੀਤਾ ਹੈ ।ਉਹ ਕਹਿੰਦੇ ਹਨ ਕਿ ਆਮ ਲੋਕਾਂ ਨੇ ਵੰਡ ਨੂੰ ਤਸਲੀਮ ਕਰ ਲਿਆ ਪਰ ਪਾਗਲਖਾਨੇ ਵਿੱਚ ਬੰਦ ਪਾਗਲ ਇਸ ਵੰਡ ਨੂੰ ਤਸਲੀਮ ਕਰਨ ਤੋਂ ਮੁਨਕਰ ਸਨ ਉਹ ਇਸ ਵੰਡ ਨੂੰ ਸਮਝ ਹੀ ਨਹੀਂ ਪਾ ਰਹੇ ਸਨ ।ਉਹ ਨਹੀਂ ਸਨ ਸਮਝ ਪਾ ਰਹੇ ਕਿ ਅਜਿਹਾ ਵੀ ਹੋ ਸਕਦਾ ਹੈ , ਕਿਵੇਂ ਹੋ ਸਕਦਾ ਹੈ ?
ਅੱਜ ਦੇਸ਼ ਵਿੱਚ ਮੌਬ ਲਿੰਚਿੰਗ ਦਾ ਬੋਲ-ਬਾਲਾ ਹੈ ।ਭੀੜ ਫੈਲੀਆਂ ਅਫਵਾਹਾਂ ਨੂੰ ਸੁਣ ਕੇ ਮੌਕੇ ਤੇ ਹੀ ਇਨਸਾਫ਼ ਕਰ ਦਿੰਦੀ ਹੈ । ਇਨਸਾਨਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਹੈ ਜਿੱਥੇ ਮੌਬ ਲਿੰਚਿੰਗ ਚਿੰਤਾਂ ਦਾ ਵਿਸ਼ਾ ਹੈ ,ਉੱਥੇ ਹੀ ਧਾਰਮਿਕ ਫਿਕਰਮੰਦੀਆਂ ਦਾ ਵੀ ਆਪਣਾ ਵਜੂਦ ਹੈ ।ਇਉਂ ਲਗਦਾ ਹੈ ਹਰ ਧਰਮ ਨੂੰ ਆਪਣੀ ਹੋਂਦ ਤੇ ਖਤਰਾ ਹੈ ,ਹਰ ਫਿਰਕਾ ਦੂਸਕੇ ਫਿਰਕੇ ਤੋਂ ਦੂਰ ਹੈ ,ਧਾਰਮਿਕ ਸਦਭਾਵਨਾ ਅਜਿਹੀ ਸ਼ਕਲ ਵਿੱਚ ਨਹੀਂ ਹੈ ਜੋ ਸੋਚੀ ਜਾਂਦੀ ਰਹੀ ਹੈ ਤੇ ਜੋ ਹੋਣੀ ਚਾਹੀਦੀ ਹੈ ।ਅੱਜ ਵੀ ,ਕੋਈ ਵੀ ਛੋਟੀ ਜਿਹੀ ਘਟਨਾ ਸਮਾਜ ਲਈ ਘਾਤਕ ਸਿੱਧ ਹੋ ਜਾਂਦੀ ਹੈ ਤੇ ਕਈ ਵਾਰ ਮਨੁੱਖੀ ਏਕਤਾ ਦੀ ਹਿੱਕ ਤੇ ਲਹੂ ਦੀ ਲਕੀਰ ਵੀ ਖਿੱਚ ਜਾਂਦੀ ਹੈ ।
ਕਦੇ-ਕਦੇ ਸੋਚਦਾ ਹਾਂ ਕਿ ਇਹਨਾਂ ਖਬਰਾਂ ਦਾ। ਜੇਕਰ ਸਆਦਤ ਹਸਨ ਮੰਟੋ ਜਿੰਦਾ ਹੁੰਦੇ ਤਾਂ ਉਹਨਾਂ ਤੇ ਕਿਸ ਤਰਾ੍ਹਂ ਦਾ ਅਸਰ ਹੁੰਦਾ ।ਉਹ ਮਨੁੱਖੀ ਫ਼ਿਤਰਤ ਨੂੰ ਪੜ੍ਹਣ ਵਾਲੇ ਦਾਨੇਸ਼ਵਰ ਸਨ । ਇੱਕ ਅਫਵਾਹ ਦੇ ਆਧਾਰ ਤੇ ਹੀ ਲੋਕਾਂ ਨੇ ਕਿਸੇ ਮਨੁੱਖ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ,ਅਜਿਹੀਆਂ ਖ਼ਬਰਾ ਪੜ੍ਹ ਕੇ ਬੇਸ਼ੱਕ ਉਹ ਬਹੁਤ ਬੇਚੈਨ ਹੋ ਜਾਂਦੇ ।ਉਹ ਕਾਰਨ ਲੱਭਣ ਦੀ ਕੋਸ਼ਿਸ਼ ਕਰਦੇ ਕਿ ਕਿਉਂ ਭੀੜ ਨਾਲ ਜੁੜੇ ਇਨਸਾਨ ਕੁੱਝ ਪਲਾਂ ਵਿੱਚ ਹੀ ਅਜਿਹੇ ਹੋ ਜਾਂਦੇ ਹਨ ।ਸ਼ਾਇਦ ਜਲਦੀ ਹੀ ਉਹ ਕਿਸੇ ਸਿੱਟੇ ਤੇ ਵੀ ਪਹੁੰਚ ਜਾਂਦੇ ।ਜਰੂਰ ਕੋਈ ਮਹਾਨ ਕਹਾਣੀ ਜਨਮ ਲੈਂਦੀ । ਕਹਾਣੀ ਰਾਹੀਂ ਉਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਕਿ ਲੋਕ ਜਾਗਰੂਕ ਰਹਿਣ ,ਅਜਿਹੀ ਸੋਚ ਨੇ ਕਿਸੇ ਦਾ ਕੁੱਝ ਨਹੀਂ ਸਵਾਰਿਆ ।
ਜਿੰਨਾਂ ਦਿਨਾਂ ਵਿੱਚ ਭੀੜ ਨੇ ਇਖ਼ਲਾਕ ਨੂੰ ਮਾਰਿਆ ,ਉਹਨਾਂ ਦਿਨਾਂ ਵਿੱਚ ਮੈਂ ਸਆਦਤ ਹਸਨ ਮੰਟੋ ਨੂੰ ਯਾਦ ਕੀਤਾ ਸੀ ।ਜੇ ਉਹ ਹੁੰਦੇ ਤਾਂ ਜਰੂਰ ਕੋਈ ਅਫ਼ਸਾਨਾ ਲਿਖਦੇ ਜਾਂ ਫਿਰ ਲਿਖਦੇ ਕਿ ਇਖ਼ਲਾਕ ਨਹੀਂ ਸੀ ਮਰਨਾ ਚਾਹੀਦਾ । ਨਾ ਤਾਂ ਇਨਸਾਨ ਦੇ ਰੂਪ ਵਿੱਚ ਤੇ ਨਾ ਹੀ ਇਨਸਾਨ ਦਾ ਵਿਅਕਤੀਗਤ ਇਖ਼ਲਾਕ ।ਅੱਜ ਇਖ਼ਲਾਕ ਹੀ ਨਹੀਂ ਮਰਿਆ ,ਦੋਵੇਂ ਮਰੇ ਨੇ ।
ਤਰਸੇਮ ਬਸ਼ਰ
99156-20944
ਈਮੇਲ bashartarsem@gmail.com
ਮਿੰਨੀ ਕਹਾਣੀ : ਗੁਨਾਹ - ਤਰਸੇਮ ਬਸ਼ਰ
ਗਰੀਬੀ ਬੜ੍ਹੀ ਭੈੜੀ ਚੀਜ਼ ਹੈ । ਉਤੋਂ ਚਾਰ ਬੱਚੇ । ਘਰਵਾਲੀ ਨੇ ਦੋ-ਤਿੰਨ ਸਾਲ ਪਹਿਲਾਂ ਕੁਛ ਖਾ ਲਿਆ ਸੀ ਪਰ ਬਚ ਗਈ । ਇਹ ਸੌਦਾ ਉਸਨੂੰ ਮਹਿੰਗਾ ਪਿਆ ਸੀ । ਕਈ ਹਜ਼ਾਰ 'ਚ । ਨਾ ਉਸ ਨੂੰ ਪਤਾ ਸੀ ਤੇ ਨਾ ਘਰਵਾਲੀ ਨੂੰ ਕਿ ਦੇਸ਼ ਵਿੱਚ ਆਪੇ ਮਰਨ ਦੀ ਇਜ਼ਾਜਤ ਨਹੀਂ । ਇਹ ਇੱਕ ਜ਼ੁਰਮ ਸੀ ।
ਪਹਿਲਾਂ ਘਰਵਾਲੀ ਨੇ ਆਪੇ ਮਰਨ ਦੀ ਕੋਸ਼ਿਸ਼ ਦਾ ਜੁਰਮ ਕੀਤਾ ਸੀ ਤੇ ਅੱਜ ਉਹ ਆਪ ਫੜ੍ਹਿਆ ਗਿਆ । ਹੁਣ ਜੁਰਮ ਸੀ ਆਪਣੇ ਹੀ ਬੱਚੇ ਨੂੰ ਵੇਚਣ ਦਾ । ਠਾਣੇ ਦੀਆਂ ਡਰਾਉਣੀਆਂ ਕੰਧਾਂ ਤੇ ਗੋਦ ਵਿੱਚ ਬੈਠਾ ਮਾਸੂਮ , ਜਿਸ ਦਾ ਉਸਨੇ ਸੌਦਾ ਕੀਤਾ ਸੀ ਤਾ ਕਿ ਬਾਕੀ ਤਿੰਨਾਂ ਦੇ ਭਵਿੱਖ ਨੂੰ ਸੁਖਾਲਾ ਕਰ ਲਵੇ । ਉਸਨੂੰ ਨਹੀਂ ਸੀ ਪਤਾ ਜ਼ਿਗਰ ਦੇ ਟੁਕੜੇ ਨੂੰ ਵੇਚਣ ਦਾ ਇਹ ਜੁਰਮ ਉਸਨੂੰ ਹੋਰ ਮਹਿੰਗਾ ਪੈਣ ਵਾਲਾ ਹੈ ।ਉਹ ਸੋਚ ਰਿਹਾ ਸੀ ਇਸ ਧਰਤੀ ਤੇ ਵੱਡਾ ਗੁਨਾਹ ਕਿਹੜਾ ਹੈ ? ਆਪੇ ਮਰਨ ਦੀ ਕੋਸ਼ਿਸ਼ ਕਰਨੀ , ਆਪਣੇ ਜਿਗਰ ਦੇ ਟੁਕੜੇ ਨੂੰ ਵੇਚਣਾ , ਜੀਣਾ ਜਾਂ ਫਿਰ ਇਸ ਧਰਤੀ ਤੇ ਗਰੀਬੀ ਵਿੱਚ ਪੈਦਾ ਹੋਣਾ । ਸਵਾਲਾਂ ਦਾਂ ਇੱਕ ਬਵੰਡਰ ਸੀ ਜਾਂ ਫਿਰ ਗੁਆਚਦੇ ਜਾਂਦੇ ਉਸ ਦੇ ਹੋਸ਼।
ਤਰਸੇਮ ਬਸ਼ਰ
99156-20944
ਮਾਂ ਬਾਰੇ ਮੇਰਾ ਲੇਖ ਦੇ ਕੁੱਝ ਅੰਸ਼ ਹਾਂ ! ਇਹ ਰਵਾਇਤੀ ਲੇਖ ਨਹੀਂ ਹੈ - ਤਰਸੇਮ ਬਸ਼ਰ
ਸ਼ੁਕਰ ਹੈ ਬਹੱਤਰ ਸਾਲ ਦੀ ਉਮਰ ਵਿੱਚ ਵੀ ਮੇਰੀ ਮਾਂ ਦਾ ਇੱਕ ਵੀ ਵਾਲ ਸਫੇਦ ਨਹੀਂ ਹੈ ਨਹੀਂ ਤਾਂ ਸ਼ਾਇਦ ਮੇਰੀਆਂ ਉਦਾਸੀਆਂ ਹੋਰ ਡੂੰਘੇਰੀਆਂ ਹੋ ਜਾਂਦੀਆਂ ਪਰ ਮੇਰੀ ਮਾਂ ਹੁਣ ਬੁੱ਼ਢੀ ਹੋ ਗਈ ,ਉਹ ਪਹਿਲਾਂ ਵਾਂਗੂੰ ਹੁਣ ਤੁਰ ਫਿਰ ਨਹੀਂ ਸਕਦੀ ,ਕੁੱਬ ਪੈਂਦਾ ਹੈ ,ਸ਼ਰੀਰ ਹੱਡੀਆਂ ਦਾ ਢਾਂਚਾ ਮਾਤਰ ਰਹਿ ਗਿਆ ਹੈ । ਵੱਡਾ ਤਪ ਕੀਤਾ ਹੈ ਉਸਨੇ ਜਿੰਦਗੀ ਵਿੱਚ ਤੇ ਜਿੰਦਗੀ ਹੁਣ ਆਰਾਮ ਚਾਹੁੰਦੀ ਹੈ । ਜਾਣਦਾ ਮੈਂ ਵੀ ਹਾਂ ਪਰ ਇਸ ਸੱਚਾਈ ਤੋਂ ਮੁਨਕਰ ਹੋਣਾ ਚਾਹੁੰਦਾ ਹਾਂ, ਸਮੇਂ ਨੂੰ ਖੜ੍ਹਾ ਲੈਂਣਾ ਚਾਹੁੰਦਾ ਹਾਂ । ਮੈਨੂੰ ਯਾਦ ਹੈ ਮੈਂ ਇੱਕ ਵਾਰ ਕਿਹਾ ਸੀ ,''ਮੇਰੇ ਸਾਹਮਣੇ ਕੁੱਬ ਜਿਹੇ ਨਾਲ ਨਾ ਤੁਰਿਆ ਕਰ ,ਮੈਨੂੰ ਡਰ ਲੱਗਦਾ ਐ ।'' ਉਹ ਮੇਰੇ ਸਾਹਮਣੇ ਤੰਦਰੁਸਤ ਰਹਿਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ ਸਿੱਧਾ ਹੋ ਕੇ ਤੁਰਨ ਦੀ ਕੋਸ਼ਿਸ਼ ਕਰਦੀ ਹੈ । ਮੈਨੂੰ ਪਤਾ ਹੈ ਇੰਨ੍ਹੀ ਦਿਨੀ ਉਹ ਸੌਂਦੀ ਨਈ, ਪੈਂਦੀ ਨਈ ਕਿਉਂਕਿ ਮੈ ਤਨਾਓ ਵਿੱਚ ਹਾਂ , ਉਲਝਿਆ ਹਾਂ ।ਉਹ ਮੇਰੇ ਨਾਲ ਗੱਲ ਕਰਦੀ ਹੈ ਤੇ ਮੈਂ ਸੋਚ ਛੱਡਦਾ ਹਾਂ ਇਸ ਵਿਚਾਰੀ ਅਨਪੜ੍ਹ ਨੂੰ ਕੀ ਪਤਾ ਇੰਨਾ ਪੰਗਿਆਂ ਦਾ । ਉਹ ਆਥਣ ਸਵੇਰ ਮੇਰੇ ਕੋਲ ਜਰੂਰ ਆਉਂਦੀ ਹੈ ।ਮੇਰੇ ਚਿਹਰੇ ਨੂੰ ਦੇਖਦੀ ਹੈ, ਕਮਜ਼ੋਰ ਨਜ਼ਰ ਨਾਲ ਪੜ੍ਹਣ ਦੀ ਕੋਸ਼ਿਸ਼ ਕਰਦੀ ਹੈ ਤੇ ਵੱਡਾ ਯਤਨ ਕਰਦੀ ਹੈ ਕਿ ਮੈਂ ੳਸਦੀ ਚਿੰਤਾਂ ਨੂੰ ਨਾ ਪੜ੍ਹ ਸਕਾਂ । ਇੱਕ ਦਿਨ ਮੈਨੂੰ ਉਸਦਾ ਚਿਹਰਾ ਉਤਰਿਆ ਲੱਗਿਆ, ਚਿੰਤਤ ਲੱਗਿਆ ਤੇ ਕਿਸੇ ਅਨਹੋਣੇ ਡਰੋਂ ਅਖੀਰ ਕਹਿ ਹੀ ਬੈਠਾ ,'' ਤੂੰ ,ਠੀਕ ਰਹਿ ਮਾਂ ਠੀਕ ਤੇਰੇ ਬਗੈਰ ਮੈਂ ਵੀ ਮਰਜੂੰਗਾ ।''ਤੇ ਮਾਂ ਨੇ ਸਭ ਕੁੱਝ ਬਦਲ ਲਿਆ । ਜਿਵੇਂ ਪਹਿਲਾਂ ਵਾਂਗੂੰ ਤਾਕਤ ਦੇ ਟੀਕੇ ਲਵਾ ਲਏ ਹੋਣ ।ਮੇਰੇ ਘਰੇ ਹੁੰਦਿਆਂ ਉਹ ਮੰਜੇ ਤੇ ਨਹੀਂ ਪੈਂਦੀ ਸਗੋਂ ਕੁੱਝ ਨਾ ਕੁੱਝ ਕਰਦੀ ਰਹਿੰਦੀ ਹੈ ।ਬੜੇ ਸਾਲ ਮੈਂ ਇਸ ਭੁਲੇਖੇ ਵਿੱਚ ਰਿਹਾ ਹਾਂ ਕਿ ਮਾਂ ਅਨਪੜ੍ਹ ਹੈ ਤੇ ਮੈਂ ਇੱਕ ਲਿਖਾਰੀ ਉਹ ਮੈਨੂੰ ਸਮਝਣ ਤੋਂ ਅਸਮਰਥ ਹੈ ਪਰ ਕਿੰਨੀ ਛੋਟੀ ਸੋਚ ਸੀ ਮੇਰੀ ਤੇ ਮਾਂ ਦਾ ਕਲਾਵਾ ਕਿੰਨਾ ਵੱਡਾ ।ਛੋਟੇ ਹੁੰਦਿਆਂ ਤੋਂ ਮਾਂ ਉਸ ਵੇਲੇ ਤੱਕ ਰੋਟੀ ਨਹੀਂ ਸੀ ਖਾਂਦੀ ਜਦੋਂ ਤੱਕ ਅਸੀਂ ਦੋਵੇਂ ਭਰਾ ਰੋਟੀ ਨਾ ਖਾਂ ਲੈਂਦੇ ਤੇ ਹੁਣ ਵੀ ਓਹੀ ਹਾਲ ਹੈ । ਬਾਹਰ ਜਾਣ ਵੇਲੇ ਸ਼ਾਮ ਨੂੰ ਤੁਰਨਾ ਪੈਂਦਾ ਹੈ ਤੇ ਰਸਤੇ ਵਿੱਚ ਬੀਵੀ ਦਾ ਫੋਨ ਆਉਂਦਾ ਹੈ'' ਰੋਟੀ ਖਾ ਲੀ'' ।ਮੈਨੂੰ ਪਤਾ ਹੁੰਦਾ ਹੈ ਇਹ ਮੇਰੀ ਮਾਂ ਪੁੱਛ ਰਹੀ ਹੁੰਦੀ ਹੈ ।ਮੇਰਾ ਭਾਵੁਕ ਦਿਲ ,ਘਰ ਵਿੱਚ ਮੌਜੂਦ ਗੂੰਗੀ ਬੋਲੀ ਬੱਚੀ, ਛੋਟਾ ਜਿਹਾ ਅਗਮ (2)ਅਜਿਹੇ ਹਾਲਾਤ ਹਨ ਕੇ ਸਦੀਵੀ ਅਰਾਮ ਦੀ ਮੁੰਤਜ਼ਰ ਮੇਰੀ ਮਾਂ ਨੇ ਮੌਤ ਨੂੰ ਫਿਲਹਾਲ ਟਾਲ ਦਿੱਤਾ ਹੈ ਤੇ ਪਤਾ ਨਹੀਂ ਮੈਨੂੰ ਕਿਉਂ ਵਿਸ਼ਵਾਸ਼ ਹੈ ਕਿ ਉਹ ਅਜਿਹਾ ਕਰ ਸਕਦੀ ਹੈ ।ਮੈਂ ਸਵੇਰੇ ਉੱਠ ਕੇ ਕਦੇ ਉਹਦੇ ਕਮਰੇ ਵਿੱਚ ਉਹਨੂੰ ਦੇਖਣ ਨਹੀਂ ਜਾਂਦਾ ।ਮੈਨੂੰ ਪਤਾ ਹੈ ਉਸਨੇ ਮੇਰੇ ਫਿਕਰ ਵਿੱਚ ਮੌਤ ਨੂੰ ਦੂਰ ਦੂਰ ਤੱਕ ਟਾਲ ਰੱਖਿਆ ਹੈ ।ਮੈਂ ਕਿਤੇ ਵੀ ਰਹਾਂ ਕਿਸੇ ਤਰ੍ਹਾਂ ਵੀ ਰਹਾਂ ਉਹ ਰੱਬ ਵਾਂਗੂੰ ਮੇਰੇ ਨਾਲ ਹੁੰਦੀ ਹੈ । ਇਹ ਚਮਤਕਾਰ ਮੇਰੇ ਨਾਲ ਰੋਜ਼ ਹੁੰਦਾ ਹੈ ਪਰ ਮੈਂ ਇਸ ਚਮਤਕਾਰ ਨੂੰ ਕੈਦ ਨਹੀਂ ਕਰ ਸਕਦਾ ਦੇਖਦਾ ਜਰੂਰ ਹਾਂ ।
ਤਰਸੇਮ ਬਸ਼ਰ
m. no 99156-20944
ਧਰਮ ਸੰਕਟ - ਤਰਸੇਮ ਬਸ਼ਰ
ਪਿੰਡ 'ਚ ਫੱਜੀ ਇੱਕ ਬੁੱਧੀਜੀਵੀ ਦੇ ਤੌਰ ਤੇ ਜਾਣਿਆ ਜਾਂਦਾ ਸੀ । ਪੰਜਾਹ ਨੂੰ ਪਹੁੰਚਿਆ ਫੱਜੀ ਅਖਬਾਰ ਦਾ ਸ਼ੌਕੀਨ ਸੀ ਤੇ ਲੋਕਾਂ ਨੂੰ ਵੀ ਬਦਲਦੇ ਹਾਲਾਤਾਂ ਤੋਂ ਜਾਣੂ ਕਰਾਉਣ ਦਾ ਸ਼ੌਕੀਨ ਵੀ ।ਵੋਟਾਂ ਦੇ ਦਿਨਾਂ ਵਿੱਚ ਤਨਦੇਹੀ ਨਾਲ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਅਹਿਮੀਅਤ ਬਾਰੇ ਦੱਸਦਾ ।ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਦੱਸਦਾ ਜਿਵੇਂ ਉਹ ਹੁਣ ਵੀ ਕੋਈ ਜੰਗ ਲੜ੍ਹ ਰਿਹਾ ਹੋਵੇ ।
ਵੋਟਾਂ ਦਾ ਦਿਨ ਆਇਆ ਤਾਂ ਉਹ ਆਪ ਤਨਾਅ ਵਿੱਚ ਸੀ । ਵੋਟ ਮਹਿਜ ਉਸ ਲਈ ਇੱਕ ਰਸਮੀ ਕਾਰਵਾਈ ਨਹੀਂ ਸੀ ਪਰ ਉਹ ਪਾਵੇ ਕਿਸ ਨੂੰ ।ਉਹ ਵੋਟ ਨੂੰ ਸਮਾਜ ਅਤੇ ਦੇਸ਼ ਦੀ ਤਕਰੀਰ ਨਾਲ ਜੋੜ ਕੇ ਦੇਖਦਾ ਸੀ । ਟਾਇਮ ਬੀਤਣ ਲੱਗਿਆ ਤਾਂ ਉਸ ਦਾ ਤਨਾਅ ਵੱਧਦਾ ਜਾ ਰਿਹਾ ਸੀ ।ਛੜਾ ਛਾਂਟ ਸੀ , ਇਕੱਲੀ ਵੋਟ ਸੀ ਪਰ ਬਟਨ ਦੱਬਣ ਦੇ ਖਿਆਲ ਨਾਲ ਉਹ ਪਸੀਨੇ ਨਾਲ ਤਰ-ਬ-ਤਰ ਹੋਇਆ ਪਿਆ ਸੀ । ਉਸ ਦੇ ਸਾਹਮਣੇ ਦੋ ਉਮੀਦਵਾਰ ਸਨ । ਇੱਕ ਉਮੀਦਵਾਰ ਨੂੰ ਉਹ ਪਸੰਦ ਕਰਦਾ ਸੀ ਪਰ ਉਸ ਦੀ ਪਾਰਟੀ ਦੀਆਂ ਨੀਤੀਆਂ ਠੀਕ ਨਹੀਂ ਸਨ ਜਾਪਦੀਆਂ ।ਦੂਜੀ ਪਾਰਟੀ ਼ਉਹ ਸੀ ਜਿਸ ਨੂੰ ਉਹ ਸ਼ੁਰੂ ਤੋਂ ਵੋਟ ਪਾਉਂਦਾ ਆਇਆ ਪਰ ਉਸਦਾ ਉਮੀਦਵਾਰ ੳਸ ਨੂੰ ਨਹੀਂ ਸੀ ਭਾਉਂਦਾ ਉਹ ਬਹੁਤ ਵੱਡਾ ਬੰਦਾ ਸੀ ਇੱਕ ਧਨਾਡ ।
ਚਾਹ ਕੀਤੀ ਫਿਰ ਚਾਹ ਪੀ ਕੇ ਮਨ ਬਣਾਉਣ ਲੱਗਿਆ ਟਾਇਮ ਹੁੰਦਾ ਜਾ ਰਿਹਾ ਸੀ ।ਉਹ ਘਰੋ ਤੁਰਿਆ ਤਾਂ ਸੋਚਾਂ ਦੇ ਭੰਬਲ-ਭੂਸੇ ਵਿੱਚ ਉਸਨੂੰ ਵੋਟ ਪਾਉਣ ਤੋਂ ਬਿਨਾਂ ਚੈਨ ਨਹੀਂ ਸੀ ਆਉਣਾ ਤੇ ਉਹ ਇਹ ਵੀ ਨਹੀਂ ਸੀ ਚਾਹੁੰਦਾ ਕਿ ਉਹਦੀ ਵੋਟ ਕਿਸੇ ਗਲਤ ਪਾਰਟੀ ਦੇ ਬੰਦੇ ਨੂੰ ਪੈ ਜਾਵੇ । ਹੁਣ ਉਹ ਦਿਲੋਂ ਚਾਹੁੰਦਾ ਸੀ ਕਿ ਉਹ ਪਹੁੰਚੇ ਤੇ ਟਾਂਇਮ ਹੋ ਚੁੱਕਿਆ ਹੋਵੇ ਤੇ ਹੋਇਆ ਵੀ ਇਹੀ । ਉਹ ਪਹੁੰਚਿਆਂ ਤਾਂ ਸੱਚੀ ਵੋਟਾਂ ਪੈਣੀਆਂ ਬੰਦ ਹੋ ਚੁੱਕੀਆਂ ਸਨ । ਉਸਨੇ ਇੱਕ ਸੌਖਾ ਤੇ ਲੰਮਾ ਸਾਹ ਲਿਆ ਸੀ। ਉਹ ਧਰਮ ਸੰਕਟ 'ਚੋਂ ਬਾਹਰ ਆ ਚੁੱਕਿਆ ਸੀ ............ਪਰ ਦੋ ਕੁ ਪਲਾਂ 'ਚ ਉਹ ਉਦਾਸ ਹੋ ਗਿਆ ਸੀ ਜਿਵੇਂ ਕੋਈ ਜੰਗ ਹਾਰ ਗਿਆ ਸੀ । ਉਸਦਾ ਤਣਿਆ ਹੋਇਆ ਜਿਸਮ ਥੋੜਾ ਢਿੱਲਾ ਪੈ ਗਿਆ ਸੀ ਤੇ ਦਹਿਕਦੀਆਂ ਮੁੱਛਾਂ ਨਾਲ ਸਜਿਆ ਚਿਹਰਾ ਝੁਕ ਗਿਆ ਸੀ ।
ਤਰਸੇਮ ਬਸ਼ਰ
ਮੋਬਾ:---9915620944
ਈਮੇਲ :-bashartarsem@gmail.com