Kehar Sharif

ਦਰਦ ਪੰਜਾਬੀ ਦਾ - ਕੇਹਰ ਸ਼ਰੀਫ਼

ਦੇਖ  ਲੈ   ਪੰਜਾਬੀਏ   ਨੀ   ਪੁੱਤ   ਤੇਰੇ   ਲਾਡਲੇ
ਇਨ੍ਹਾਂ ਨੂੰ ਤਾਂ ਤੇਰੀ  ਹੀ ਸਿਆਣ  ਭੁੱਲੀ ਜਾਂਦੀ ਐ।

ਨਾਮ ਤੇਰਾ ਜਪਦੇ ਆ ਬਹਿ ਕੇ ਜਿਹੜੇ ਦਿਨੇ ਰਾਤੀਂ
ਅੱਖਰਾਂ ਦੀ  ਉਨ੍ਹਾਂ  ਨੂੰ  ਪਛਾਣ  ਭੁੱਲੀ  ਜਾਂਦੀ  ਐ।

ਮਨੁੱਖਤਾ ਦਾ ਪਿੱਟਦੀ ਢੰਡੋਰਾ ਜਿਹੜੀ ਅੱਠੇ ਪਹਿਰ
ਉਹੋ  ਈ  ਲੋਕਾਈ  ਇਨਸਾਨ   ਭੁੱਲੀ  ਜਾਂਦੀ  ਐ।

ਅੱਗੇ ਹੋਣਾ  ਕੀ ਐ ਇਹੋ ਕੋਈ ਵੀ  ਨਹੀਂ ਜਾਣਦਾ
ਭਵਿੱਖ ਦੀ ਜੁਆਨੀ  ਵਰਤਮਾਨ ਭੁੱਲੀ  ਜਾਂਦੀ ਐ।

ਕਿਵੇਂ  ਦਦਿਔਰੇ,  ਪਤਿਔਰੇ  ਤੇ  ਨਨਿਔਰੇ   ਕਹੂ
ਜਿਹੜੀ ਪੀੜ੍ਹੀ  ਆਪਣੀ ਜ਼ੁਬਾਨ  ਭੁੱਲੀ  ਜਾਂਦੀ ਐ।

ਕੱਖੋਂ   ਹੌਲੇ  ਰਿਸ਼ਤੇ   ਤੇ  ਮਰ   ਰਿਹਾ  ਮੋਹ  ਵੇਖ
ਭਾਬੀ ਨੂੰ  ਤਾਂ  ਆਪਣੀ ਨਣਾਨ  ਭੁੱਲੀ  ਜਾਂਦੀ ਐ।

ਸੁਹਜ ਭਰੀਆਂ ਪੈੜਾਂ ਦਾ ਸਿਰਜਕ - ਪ੍ਰੋ. ਲਖਬੀਰ ਸਿੰਘ - ਕੇਹਰ ਸ਼ਰੀਫ਼

ਮਨੁੱਖ ਦਾ ਇਸ ਸੰਸਾਰ 'ਤੇ ਆਉਣਾ ਜੇ ਸਬੱਬ ਹੈ ਤਾਂ ਤੁਰ ਜਾਣਾ ਵੀ ਅਟੱਲ ਸੱਚਾਈ ਹੈ। ਯਾਦ ਰਹਿਣਯੋਗ ਇਹ ਕਿ ਜਾਣ ਵਾਲਾ ਕਿਵੇਂ ਜੀਵਿਆ। ਕੀ ਉਹ ਸਮਾਜਿਕ ਜੀਵ ਬਣਕੇ ਸਮਾਜ ਵਾਸਤੇ ਫਿਕਰਮੰਦ ਹੋਇਆ ਜਾਂ ਫੇਰ ਆਪਣੀ ਫਿਕਰਮੰਦੀ ਨਾਲ ਹੀ ਜੂਨ ਪੂਰੀ ਕਰ ਗਿਆ, ਅੱਜ ਦੀ ਬਹੁਗਿਣਤੀ ਅੰਤਰਮੁਖੀ ਤੇ ਸਵੈਮੁਖੀ ਹੋ ਕੇ ਜੀਊਣ ਵਿਚ ਮਸਤ ਹੈ ਜੋ ਗੈਰਕੁਦਰਤੀ ਹੋਣ ਦੇ ਨਾਲ ਸਮਾਜ ਦੇ ਭਵਿੱਖ ਵਾਸਤੇ ਨੁਕਸਾਨਦੇਹ ਹੈ।
     ਬਹੁਤ ਥੋੜੇ ਲੋਕ ਹੁੰਦੇ ਹਨ ਜੋ ਦੂਜਿਆਂ ਦੇ ਫਿਕਰ ਵਿਚ ਆਪਣਾ ਫਿਕਰ ਸ਼ਾਮਲ ਸਮਝਦੇ ਹਨ, ਇਸ ਕਰਕੇ ਉਨ੍ਹਾਂ ਨੂੰ ਸਮਾਜ ਦਰਦੀ ਕਿਹਾ ਜਾਂਦਾ ਹੈ। ਪ੍ਰੋ. ਲਖਬੀਰ ਸਿੰਘ ਵਰਗੇ ਲੋਕ ਸਮਾਜ ਦੇ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਹ ਆਪਣੇ ਵਰਗੇ ਲੋਕਾਂ ਨੂੰ ਜੋੜ ਕਾਫਲਿਆਂ ਦੀ ਸ਼ਕਲ ਬਣਾ ਕੇ ਸਾਹਮਣੇ ਦਿਸਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਦੇ ਜਤਨ ਕਰਦੇ ਹਨ। ਸਵਾਲ ਵਿਰਸੇ ਦੀ ਭਵਿੱਖਮੁਖੀ ਸਾਂਭ-ਸੰਭਾਲ ਦਾ ਹੋਵੇ,  ਮਾਂ ਬੋਲੀ ਪ੍ਰਤੀ ਸਮਾਜ ਅੰਦਰ ਹਾਂ ਪੱਖੀ ਹੁੰਗਾਰਾ ਪੈਦਾ ਕਰਨ ਦਾ ਹੋਵੇ ਜਾਂ ਫੇਰ ਜੀਊਣ ਨੂੰ ਸੌਖਿਆਂ ਰੱਖਣ ਵਾਸਤੇ ਵਾਤਾਵਰਣ ਪ੍ਰਤੀ ਚੇਤਨਾ ਪੈਦਾ ਕਰਨ ਦਾ ਹੋਵੇ। ਹਵਾ ਨੂੰ ਸਾਫ ਰੱਖਣ ਵਾਸਤੇ ਵੱਧ ਤੋਂ ਦਰੱਖਤ ਲਾਉਣ ਦਾ ਹੋਵੇ ਇਸ ਵਾਸਤੇ ਲਖਬੀਰ ਸਿੰਘ ਨੇ ਆਪਣੀ ਸੀਮਾ, ਸਮਰੱਥਾ ਤੋਂ ਬਹੁਤ ਜ਼ਿਆਦਾ ਇਸ ਵਾਸਤੇ ਕੰਮ ਕੀਤਾ ਕਿ ਉਹ ਜ਼ਿੰਦਗੀ ਨੂੰ ਪਿਆਰ ਕਰਨ ਵਾਲਿਆਂ ਵਿਚੋਂ ਸੀ।
        ਮਨੁੱਖਤਾ ਨੂੰ ਪਿਆਰ ਕਰਨ ਦਾ ਹੋਕਾ ਸਾਡੇ ਵਡੇਰਿਆਂ ਦੀ ਸੱਭਿਅਚਾਰਕ ਰੀਤ ਰਹੀ ਹੈ ਉਹ ਇਸ ਰੀਤ ਦਾ ਵਾਹਕ ਬਣਕੇ ਪਿੰਡ ਪਿੰਡ ਹੋਕਾ ਦਿੰਦਾ ਫਿਰਿਆ, ਬਹੁਤ ਸਾਰੇ ਲੋਕ ਉਸ ਦੇ ਮਿਸ਼ਨ ਨਾਲ ਜੁੜੇ, 'ਪਹਿਲ' ਵਰਗੀ ਸਮਾਜ ਸੇਵੀ ਸੰਸਥਾ ਬਣਾ ਉਸਨੇ ਸਮਾਜ ਅੰਦਰ ਜਾਗਰੂਕਤਾ ਪੈਦਾ ਕਰਨ ਲਈ ਪ੍ਰਚਾਰ ਦੇ ਮਾਧਿਅਮ ਰਾਹੀਂ ਆਪਣਾ ਸੁਨੇਹਾ ਲੋਕਾਂ ਤੱਕ ਪਹੁੰਚਾਇਆ। ਸਮਾਜ ਪ੍ਰਤੀ ਆਪਣਾ ਫ਼ਰਜ਼ ਨਿਭਾਉਣਾ ਉਸਨੂੰ ਸਦਾ ਯਾਦ ਰਿਹਾ। ਨਾਮੁਰਾਦ ਬੀਮਾਰੀ ਨਾਲ ਲੜਦਿਆਂ ਵੀ ਉਹ ਚੜ੍ਹਦੀਕਲਾ ਵਿਚ ਰਿਹਾ, ਪਰ ਆਖਰ ਸਦੀਵੀ ਵਿਛੋੜਾ ਦੇ ਗਿਆ।
       ਅਜਿਹੇ ਲੋਕ ਆਪਣੇ ਕੀਤੇ ਕੰਮਾਂ ਕਰਕੇ ਹਮੇਸ਼ਾ ਜ਼ਿੰਦਾ ਰਹਿੰਦੇ ਹਨ। ਪ੍ਰੋ. ਲਖਬੀਰ ਸਿੰਘ ਜ਼ੀੰਦਗੀ ਨੂੰ ਅੰਤਾਂ

"ਮੀਡੀਆ ਪੰਜਾਬ" ਜਰਮਨੀ  ਵਲੋਂ ਸਦੀਵੀ ਵਿਛੋੜਾ ਦੇ ਗਏ ਪ੍ਰੋ. ਲਖਬੀਰ ਸਿੰਘ ਨੂੰ ਸ਼ਰਧਾਂਜਲੀ - ਕੇਹਰ ਸ਼ਰੀਫ਼

ਸੁਹਜ ਭਰੀਆਂ ਪੈੜਾਂ ਦਾ ਸਿਰਜਕ - ਪ੍ਰੋ. ਲਖਬੀਰ ਸਿੰਘ - ਕੇਹਰ ਸ਼ਰੀਫ਼                                                                         
ਮਨੁੱਖ ਦਾ ਇਸ ਸੰਸਾਰ 'ਤੇ ਆਉਣਾ ਜੇ ਸਬੱਬ ਹੈ ਤਾਂ ਤੁਰ ਜਾਣਾ ਵੀ ਅਟੱਲ ਸੱਚਾਈ ਹੈ। ਯਾਦ ਰਹਿਣਯੋਗ ਇਹ ਕਿ ਜਾਣ ਵਾਲਾ ਕਿਵੇਂ ਜੀਵਿਆ। ਕੀ ਉਹ ਸਮਾਜਿਕ ਜੀਵ ਬਣਕੇ ਸਮਾਜ ਵਾਸਤੇ ਫਿਕਰਮੰਦ ਹੋਇਆ ਜਾਂ ਫੇਰ ਆਪਣੀ ਫਿਕਰਮੰਦੀ ਨਾਲ ਹੀ ਜੂਨ ਪੂਰੀ ਕਰ ਗਿਆ, ਅੱਜ ਦੀ ਬਹੁਗਿਣਤੀ ਅੰਤਰਮੁਖੀ ਤੇ ਸਵੈਮੁਖੀ ਹੋ ਕੇ ਜੀਊਣ ਵਿਚ ਮਸਤ ਹੈ ਜੋ ਗੈਰਕੁਦਰਤੀ ਹੋਣ ਦੇ ਨਾਲ ਸਮਾਜ ਦੇ ਭਵਿੱਖ ਵਾਸਤੇ ਨੁਕਸਾਨਦੇਹ ਹੈ।
     ਬਹੁਤ ਥੋੜੇ ਲੋਕ ਹੁੰਦੇ ਹਨ ਜੋ ਦੂਜਿਆਂ ਦੇ ਫਿਕਰ ਵਿਚ ਆਪਣਾ ਫਿਕਰ ਸ਼ਾਮਲ ਸਮਝਦੇ ਹਨ, ਇਸ ਕਰਕੇ ਉਨ੍ਹਾਂ ਨੂੰ ਸਮਾਜ ਦਰਦੀ ਕਿਹਾ ਜਾਂਦਾ ਹੈ। ਪ੍ਰੋ. ਲਖਬੀਰ ਸਿੰਘ ਵਰਗੇ ਲੋਕ ਸਮਾਜ ਦੇ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਹ ਆਪਣੇ ਵਰਗੇ ਲੋਕਾਂ ਨੂੰ ਜੋੜ ਕਾਫਲਿਆਂ ਦੀ ਸ਼ਕਲ ਬਣਾ ਕੇ ਸਾਹਮਣੇ ਦਿਸਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਦੇ ਜਤਨ ਕਰਦੇ ਹਨ। ਸਵਾਲ ਵਿਰਸੇ ਦੀ ਭਵਿੱਖਮੁਖੀ ਸਾਂਭ-ਸੰਭਾਲ ਦਾ ਹੋਵੇ,  ਮਾਂ ਬੋਲੀ ਪ੍ਰਤੀ ਸਮਾਜ ਅੰਦਰ ਹਾਂ ਪੱਖੀ ਹੁੰਗਾਰਾ ਪੈਦਾ ਕਰਨ ਦਾ ਹੋਵੇ ਜਾਂ ਫੇਰ ਜੀਊਣ ਨੂੰ ਸੌਖਿਆਂ ਰੱਖਣ ਵਾਸਤੇ ਵਾਤਾਵਰਣ ਪ੍ਰਤੀ ਚੇਤਨਾ ਪੈਦਾ ਕਰਨ ਦਾ ਹੋਵੇ। ਹਵਾ ਨੂੰ ਸਾਫ ਰੱਖਣ ਵਾਸਤੇ ਵੱਧ ਤੋਂ ਦਰੱਖਤ ਲਾਉਣ ਦਾ ਹੋਵੇ ਇਸ ਵਾਸਤੇ ਲਖਬੀਰ ਸਿੰਘ ਨੇ ਆਪਣੀ ਸੀਮਾ, ਸਮਰੱਥਾ ਤੋਂ ਬਹੁਤ ਜ਼ਿਆਦਾ ਇਸ ਵਾਸਤੇ ਕੰਮ ਕੀਤਾ ਕਿ ਉਹ ਜ਼ਿੰਦਗੀ ਨੂੰ ਪਿਆਰ ਕਰਨ ਵਾਲਿਆਂ ਵਿਚੋਂ ਸੀ।
        ਮਨੁੱਖਤਾ ਨੂੰ ਪਿਆਰ ਕਰਨ ਦਾ ਹੋਕਾ ਸਾਡੇ ਵਡੇਰਿਆਂ ਦੀ ਸੱਭਿਅਚਾਰਕ ਰੀਤ ਰਹੀ ਹੈ ਉਹ ਇਸ ਰੀਤ ਦਾ ਵਾਹਕ ਬਣਕੇ ਪਿੰਡ ਪਿੰਡ ਹੋਕਾ ਦਿੰਦਾ ਫਿਰਿਆ, ਬਹੁਤ ਸਾਰੇ ਲੋਕ ਉਸ ਦੇ ਮਿਸ਼ਨ ਨਾਲ ਜੁੜੇ, 'ਪਹਿਲ' ਵਰਗੀ ਸਮਾਜ ਸੇਵੀ ਸੰਸਥਾ ਬਣਾ ਉਸਨੇ ਸਮਾਜ ਅੰਦਰ ਜਾਗਰੂਕਤਾ ਪੈਦਾ ਕਰਨ ਲਈ ਪ੍ਰਚਾਰ ਦੇ ਮਾਧਿਅਮ ਰਾਹੀਂ ਆਪਣਾ ਸੁਨੇਹਾ ਲੋਕਾਂ ਤੱਕ ਪਹੁੰਚਾਇਆ। ਸਮਾਜ ਪ੍ਰਤੀ ਆਪਣਾ ਫ਼ਰਜ਼ ਨਿਭਾਉਣਾ ਉਸਨੂੰ ਸਦਾ ਯਾਦ ਰਿਹਾ। ਨਾਮੁਰਾਦ ਬੀਮਾਰੀ ਨਾਲ ਲੜਦਿਆਂ ਵੀ ਉਹ ਚੜ੍ਹਦੀਕਲਾ ਵਿਚ ਰਿਹਾ, ਪਰ ਆਖਰ ਸਦੀਵੀ ਵਿਛੋੜਾ ਦੇ ਗਿਆ।
       ਅਜਿਹੇ ਲੋਕ ਆਪਣੇ ਕੀਤੇ ਕੰਮਾਂ ਕਰਕੇ ਹਮੇਸ਼ਾ ਜ਼ਿੰਦਾ ਰਹਿੰਦੇ ਹਨ। ਪ੍ਰੋ. ਲਖਬੀਰ ਸਿੰਘ ਜ਼ਿੰਦਗੀ ਨੂੰ ਅੰਤਾਂ ਦਾ ਪਿਆਰ ਕਰਨ ਵਾਲੇ ਸਮਾਜ ਦੇ ਰਾਹ ਦਸੇਰੇ ਮਹਾਨ ਵਿਅਕਤੀ ਵਜੋਂ ਯਾਦ ਕੀਤਾ ਜਾਂਦਾ ਰਹੇਗਾ।

ਅਣਡਿੱਠੀਆਂ ਰਾਹਾਂ ਤੇ ਤੁਰ ਗਏ ਯਾਰ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ - ਬਲਦੇਵ ਸਿੰਘ ਬਾਜਵਾ ਜਰਮਨੀ
ਪ੍ਰੋ. ਲਖਬੀਰ ਸਿੰਘ ਮੇਰੇ ਉਹਨਾਂ ਮਿੱਤਰਾਂ ਵਿੱਚ ਸ਼ਾਮਿਲ ਸਨ ਜੋ ਕਈ ਵਾਰ ਖਾਮੋਸ਼ ਰਹਿ ਕਿ ਵੀ ਤੁਹਾਡੇ ਚੰਗੇ ਦੀ ਕਾਮਨਾ ਕਰਦੇ ਹਨ । ਲਖਬੀਰ ਦਾ ਬੇਵਕਤ ਤੁਰ ਜਾਣਾ ਪਰਿਵਾਰ ਨੂੰ ਹੀ ਨਹੀਂ ਮਿੱਤਰਾਂ ਨੂੰ ਵੀ ਵੱਡਾ ਘਾਟਾ ਪਾ ਗਿਆ। ਮੈਂ ਰਣਧੀਰ ਕਾਲਜ ਕਪੂਰਥਲਾ 1982 ਦੇ ਸਾਰੇ ਬੈਂਚ ਵੱਲੋਂ ਅਣਡਿੱਠੀਆਂ ਰਾਹਾਂ ਤੇ ਤੁਰ ਗਏ ਯਾਰ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ । ਪਰਿਵਾਰ ਵਾਸਤੇ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ

------------------------------------------------------------

                                                     ਨਾਮ ਫ਼ਕੀਰ ਤਹੈਂ ਦਾ ਬਾਹੂ,
                                       ਕਬਰ  ਜਿਨ੍ਹਾਂ  ਦੀ  ਜੀਵੇ ਹੂ ।                

ਸਾਡੇ ਚੇਤਿਆਂ ਵਿਚ ਸਦਾ ਹੀ ਜੀਵੰਤ - ਪ੍ਰੋ. ਲਖਬੀਰ ਸਿੰਘ - ਗੁਰਦੀਸ਼ ਪਾਲ ਕੌਰ ਬਾਜਵਾ                                       
ਆਵਾਗਮਨ ਸੰਸਾਰ ਦਾ ਨਿਯਮ ਹੈ, - ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਆਂ|| ਸਭ ਨੇ ਇਸ ਸੰਸਾਰ ਆਵਾਗਮਨ ਤੋਂ ਰੁਖਸਤੀ ਲੈਣੀ ਹੈ ਪਰ ਬੇਵਕਤੀ ਰੁਖਸਤੀ ਮਨ ਨੂੰ ਵਲੂੰਧਰ ਕੇ ਧਰ ਦੇਂਦੀ ਹੈ ।
       ਸਾਡੇ ਸਤਿਕਾਰਤ ਪ੍ਰੋ. ਲਖਬੀਰ ਸਿੰਘ ਜੀ ਸੰਸਾਰ ਆਵਾਗਮਨ ਤੋਂ ਪਿਆਨਾ ਕਰ ਗਏ ਅਤੇ ਆਪਣੇ ਪਿਛੇ ਨਾ ਭਰਨ ਵਾਲਾ ਇਕ ਖਲਾਅ ਛੱਡ ਗਏ । ਸਮਾਜ ਦਰਦੀ ਤੇ ਵਾਤਾਵਰਣ ਪ੍ਰੇਮੀ ਕੁਦਰਤ ਚੋਂ ਕਾਦਰ ਨੂੰ ਨਿਹਾਰਨ ਦੀਆਂ ਗੱਲਾਂ ਕਰਨ ਵਾਲਾ ਭਲਾ ਪੁਰਖ ਸਰੀਰਕ ਤੌਰ ਤੇ ਲੰਮੀ ਵੇਦਨਾ ਨੂੰ, ਇੱਕ ਐਸੀ ਪੀੜ੍ਹ ਨੂੰ ਸਹਾਦਰਾ ਹੋਇਆ ਆਪਣੀ ਦਰਦ ਗਾਥਾ ਨੂੰ ਕਲਮਬੰਦ ਇਸ ਭਾਵਨਾ ਨਾਲ ਕਰਦਾ ਰਿਹਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਐਸੇ ਕੈਂਸਰ ਨਾਲ ਪੀੜ੍ਹਤ ਲੋਕਾਂ ਲਈ ਹਿੰਮਤ ਤੇ ਦੁੱਖ ਨੂੰ ਜਰਨ ਤਾਕਤ ਦੂਣੀ ਹੋਵੇ । ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਚੌਂਦਾ ਸਾਲ ਜੰਗ ਲਾਈ ਰੱਖਣੀ ਤੇ ਆਪ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਕਿਸੇ ਦਲੇਰ ਮਰਦ ਦਾ ਹੀ ਕੰਮ ਹੋ ਸਕਦਾ । ਜਦੋਂ ਵੀ ਕਦੇ ਫੋਨ ਤੇ ਗੱਲ ਹੋਣੀ ਸਰੀਰ ਭਾਵੇਂ ਦਰਦ ਨਾਲ ਭੰਨਿਆਂ ਹੁੰਦਾ ਪਰ ਆਵਾਜ਼ ਤੋਂ ਕੋਈ ਅੰਦਾਜਾ ਨਹੀਂ ਲਾ ਸਕਦਾ ਸੀ।
       ਪ੍ਰੋ. ਲਖਬੀਰ ਸਿੰਘ ਜੀ ਨਾਲ 30 ਸਾਲ ਦਾ ਮੇਰਾ ਅਟੁੱਟ ਸੰਬੰਧ ਰਿਹਾ, ਐਨੇ ਲੰਮੇ ਸਮੇਂ ਵਿੱਚ ਜੀਵਨ ਵਿੱਚ ਆਏ ਸਭ ਉਤਰਾਅ ਚੜਾਅ ਦੇ ਉਹ ਸਾਖਸ਼ੀ ਰਹੇ ਹਮੇਸ਼ਾ ਬੇਜਿਝਕ ਉਨ੍ਹਾਂ ਨਾਲ ਗੱਲ ਕੀਤੀ ਜੀਵਨ ਦੇ ਹਰ ਮਸਲੇ ਦਾ ਹਲ ਉਹਨਾਂ ਕੋਲ ਹੁੰਦਾ । ਅਜੇ ਤੱਕ ਉਹ ਕੱਲ ਦੀ ਗੱਲ ਲੱਗਦੀ ਹੈ ਕਿ ਜਦੋਂ ਉਹਨਾਂ ਦਾ ਪਹਿਲੀ ਵਾਰ ਕੈਂਸਰ ਹੋਣ ਦਾ ਪਤਾ ਲੱਗਾ ਅਸੀਂ ਮੈਂ ਤੇ ਰਮਨਪ੍ਰੀਤ ਹਸਪਤਾਲ ਵਿੱਚ ਹੀ ਸਾਂ ਜਦੋਂ ਡਾਕਟਰ ਰਿਪੋਰਟ ਲੈ ਕੇ ਆ ਗਿਆਂ ਜਿੰਦਗੀ ਮੌਤ ਦੀ ਗੱਲ ਸੀ, ਘਰ ਪਰਿਵਾਰ ਦੀਆਂ ਚੂਲ਼ਾਂ ਹਿੱਲ ਜਾਂਦੀਆਂ ਹਨ ਸਭ ਬੇ-ਜ਼ੁਬਾਨੇ ਹੋ ਗਏ ਹਰਵਿੰਦਰ ਮੈਡਮ ਵਲ ਵੇਖ ਕੇ ਸਭ ਦੀਆਂ ਅੱਖਾਂ ਹੂੰਝਆਂ ਵਿੱਚ ਤਰ ਸਨ ਛੋਟੇ ਬੱਚੇ ਲਿਆਕਤ, ਬਘੇਸ਼ਵਰ ਬੇਖਬਰ ਖੇਡ ਰਹੇ ਸਨ ਪਰ ਇੱਕ ਬੰਦਾ ਪਹਾੜ ਵਰਗੇ ਜਿਗਰੇ ਵਾਲਾ ਅਡੋਲ ਸੀ ਉਹ ਸੀ ਪ੍ਰੋ. ਲਖਬੀਰ ਸਿੰਘ ਉਹ ਸਭ ਵੱਲ ਵੇਖ ਕੇ ਕਹਿ ਰਿਹਾ ਸੀ ਫਿਰ ਕੀ ਹੋਇਆ ... ਆਪਾ ਲੜੇਂਗੇ ਤੇ ਜਿੱਤਾਂਗੇ ।
ਮੈਂ ਅੱਜ ਵੀ ਸੋਚਦੀ ਹਾਂ ਸਰ ਲੜੇ ਤੇ ਜਿੱਤੇ ਉਹ ਹਾਰੇ ਨਹੀਂ।
    ਲੰਬੀ ਜੱਦੋਜਹਿਦ ਕੋਈ ਰਹੱਸਭਰੀਆਂ ਗੱਲਾਂ ਨਹੀਂ ਸਨ ਸਾਰਾ ਸੰਸਾਰ ਸਾਰਾ ਸਮਾਜ ਇਸ ਕਰਮ ਯੁੱਧ ਨੂੰ ਵੇਖ ਰਹਿਆਂ ਸੀ । ਉਹ ਸੂਰਮਾਂ ਇੱਕ ਸੂਰਮਗਾਥਾ ਲਿਖ ਰਿਹਾ ਸੀ ।  ਕੋਈ ਸਿਸਟਮ ਹਮਦਰਦ ਬਣ ਕੇ ਨਾ ਬਹੁੜਿਆਂ ਨਾ ਸਰਕਾਰ ਨਾ ਕੋਈ ਮੈਡੀਕਲ ਸੰਸਥਾਂ ਪਰ ਪ੍ਰੋ. ਲਖਬੀਰ ਸਿੰਘ ਜੀ ਦੀ ਕਮਾਈ ਦੋਸਤ ਮਿੱਤਰ ਕਾਲਜ ਸਟਾਫ, ਵਿਦਿਆਰਥੀ ਉਹਨਾਂ ਨਾਲ ਮੋਢਾ ਜੋੜ ਕੇ ਖੜੇ ਰਹੇ । ਐਮ.ਏ ਪੰਜਾਬੀ ਕਰਦਿਆਂ ਅਸੀਂ ਮੁੰਡੇ ਕੁੜੀਆਂ ਦਾ ਪਹਿਲਾਂ ਗਰੁੱਪ ਜਿਨ੍ਹਾਂ ਨੂੰ ਪ੍ਰੋ. ਸਾਹਿਬ ਦੀ ਰਹਿਨੁਮਾਈ ਪ੍ਰਾਪਤ ਹੋਈ, ਉਹ ਸਮਾਂ ਜਦੋਂ  ਸਾਰੇ ਅਧਿਆਪਕ ਚੜ੍ਹਦੇ ਤੋਂ ਚੜ੍ਹਦੇ ਗਿਆਨ ਭਰਭੂਰ ਸਮਾਂ ਸੀ, ਡਾ. ਟੀ. ਆਰ ਸ਼ਿੰਗਾਰੀ, ਡਾ. ਥਿੰਦ, ਪ੍ਰੋ.ਅਗਨੀਹੋਤਰੀ, ਪ੍ਰੋ.ਭੱਟੀ ਹੋਰ ਬਹੁਤ ਸਤਿਕਾਰਤ ਨਾਮ ਜਿੰਨ੍ਹਾਂ ਨੇ ਜੀਵਨ ਜਾਂਚ ਸਿਖਾਈ ਇੱਕ ਵਕਫੇ ਤੋਂ ਬਾਅਦ ਉਹਨਾਂ ਨਾਲ ਸੰਪਰਕ ਘਟਿਆ ।  ਪਰ ਅਧਿਆਪਕ ਜੋ ਨਾ ਚੇਤਿਆਂ ਵਿੱਚੋਂ ਨਾ ਸੰਪਰਕ ਵਿੱਚੋਂ ਕਦੀ ਮਨਫੀ ਹੋਇਆ ਉਹ ਸੀ ਪ੍ਰੋ☬ ਲਖਬੀਰ ਸਿੰਘ।
     ਅਸੀਂ ਕੋਸ਼ਿਸ਼ ਵੀ ਕੀਤੀ ਕਿ ਸਮਾਂ ਨਹੀ, ਵਿਹਲੇ ਨਹੀਂ ਹਾਂ ਪਰ ਉਸ ਰੁਝੇਵੇਂ ਭਰਪੂਰ ਅਧਿਆਪਕ ਕੋਲ ਸਦਾ ਹੀ ਮੇਰੇ ਲਈ ਸਮਾਂ ਸੀ , ਉਹ ਫਿਰ ਯਾਦ ਕਰਦੇ  ਮੈਨੂੰ ਫਿਰ ਲੱਭ ਹੀ ਲੈਂਦੇ । ਕੁਝ ਕੁ ਸਮਾਂ ਪਹਿਲਾਂ ਦੀ ਗੱਲ ਉਹਨਾਂ ਦੇ ਬੇਟੇ ਨੇ ਦੱਸਿਆ ਹੁਣ ਬਹੁਤ ਨਾਜੁਕ ਘੜ੍ਹੀ ਹੈ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ । ਮੇਰੀ ਹੈਰਾਨੀ ਦੀਆ ਸਾਰੀਆਂ ਹੱਦਾਂ ਪਾਰ ਹੋ ਗਈਆਂ, ਉਹਨਾਂ ਦਾ ਅਗਲੇ ਦਿਨ ਮੈਨੂੰ ਫੋਨ ਆਇਆਂ ਕਹਿੰਦੇ ਡਾਕਟਰਾਂ ਤਾਂ ਮੈਨੂੰ ਰਾਤੀਂ ਤੋਰ ਹੀ ਦਿੱਤਾ ਸੀ, ਉਹਨਾਂ ਮੈਨੂੰ ਆਖਿਆਂ ਜਦੋਂ ਮੈਂ ਬੇਸੁਰਤ ਸੀ ਮੇਰੀਆਂ ਅੱਖਾਂ ਸਾਹਵੇਂ ਤੁਹਾਡੇ, ਮੇਰੇ ਸਾਰੇ ਵਿਦਿਆਰਥੀਆਂ ਦੇ ਚਿਹਰੇ ਕਾਲਜ ਤੇ ਉਹ ਸਮਾਂ ਘੁੰਮ ਰਿਹਾ ਸੀ ।  ਮੈਂ ਸਵੇਰੇ ਆਪ ਸਾਹ ਲੈਣ ਲੱਗ ਪਿਆਂ ।  ਮੈਨੂੰ ਲੱਗਾ ਮੈਂ ਉੱਠਣਾ, ਮੈਂ ਸੋਚਿਆਂ ਮੈ ਅਜੇ ਬੜੇ ਕੰਮ ਕਰਨੇ ਹਨ ।
      ਸਾਰਾ ਜੀਵਨ ਉਹਨਾਂ ਪਹਿਲਾ ਹੀ ਸਮਾਜ ਭਲਾਈ ਦੇ ਕੰਮਾਂ ਨੂੰ ਸਮਰਪਿਤ ਕੀਤਾ ਸੀ । ਬਿਮਾਰੀ ਨੇ ਉਹਨਾਂ ਦਾ ਰਾਹ ਰੋਕਿਆਂ, ਉਹਨਾਂ ਚੌਦਾਂ ਸਾਲ ਹੋਣੀ ਨੂੰ ਪੱਲਾ ਨਹੀ ਫੜਾਇਆਂ ।  ਮੈਡਮ ਹਰਵਿੰਦਰ ਜੀ ਦਾ ਹਰ ਪਲ ਤੇ ਸਾਥ ਉਹ ਕਹਿੰਦੇ ਸੀ ਉਹਨਾਂ ਦਾ ਵੱਡਾ ਹੌਸਲਾ ਸੀ । ਕਈ ਵਾਰ ਇਸ ਗੱਲ ਤੋਂ ਭਾਵੁਕ ਵੀ ਹੁੰਦੇ ਸਨ ਕਿ ਤੁਹਾਡੀ ਮੈਡਮ ਮੇਰੇ ਤੋਂ ਵੀ ਵੱਧ ਤਕਲੀਫ ਹੰਢਾਂ ਰਹੀ ਹੈ ਪਰ ਕਦੀ ਇਸ ਗੱਲ ਦਾ ਸ਼ਿਕਵਾ ਨਹੀਂ ਕਰਦੀ । ਧਰਤੀ ਵਾਂਗ ਸਭ ਸਹੀ ਜਾਂਦੀ ਹੈ ।
       ਮੇਰੇ ਹਸਬੈਂਡ ਨਾਲ ਉਹਨਾਂ ਦੇ ਭਰਾਵਾਂ ਵਰਗੇ ਸੰਬੰਧ ਸਨ ਮੇਰਾ ਫੋਨ ਬੰਦ ਹੋਣ ਤੇ ਘੰਟੀ ਉਹਨਾਂ ਦੇ ਫੋਨ ਤੇ ਵੱਜਦੀ ਮੇਰੇ ਵੋੱਲੋਂ ਬਹਾਨਿਆਂ ਦੀ ਲੰਮੀ ਕਤਾਰ .... ਉਹ ਸਦਾ ਮੈਨੂੰ ਫੋਨ ਕਰਦੇ । ਉਹਨਾਂ ਦੇ ਤੁਰ ਜਾਣ ਤੋਂ ਬਾਅਦ ਮੈਂ ਉਹਨਾਂ ਨੂੰ ਕਈ ਵਾਰ ਫੋਨ ਕੀਤਾ ।  ਪਹਿਲੀ ਵਾਰ ਕਾਲ ਮਿਸ ਅੱਗੋਂ ਕਿਸੇ ਨੇ ਫੋਨ ਨਹੀਂ ਚੁੱਕਿਆਂ ਇਹ ਮੈਨੂੰ ਵੀ ਪਤਾ ਸੀ ਪਰ ਯਕੀਨ ਐਨੀ ਛੇਤੀ ਆਉਦਾ ਨਹੀਂ ।  ਲਿਆਕਤਬੀਰ ਨੇ ਦੱਸਿਆਂ ਕਿ ਉਸ ਤੋਂ ਅਟੈਂਡ ਨਹੀ ਹੋ ਸਕਿਆਂ ਮੈਂ ਉਹਦੇ ਫੋਨ ਤੇ ਫੋਨ ਕਰਦੀ ਤਾਂ ਉਹ ਗੱਲ ਕਰ ਸਕਦਾ ਸੀ ।
      "ਅਸਾਂ ਹਿੰਮਤ ਯਾਰ ਬਣਾਈ" ਲਿਖੀ  ਪ੍ਰੋ. ਲਖਬੀਰ ਸਿੰਘ ਜੀ ਦੀ ਪੁਸਤਕ  ਹਿੰਮਤ ਅਤੇ ਹੌਸਲੇ ਦਾ ਦੂਜਾ ਨਾਂ ਹੈ। ਉਹਨਾਂ ਮੈਨੂੰ ਪੀ.ਡੀ.ਐਫ ਭੇਜੀ ਪੁਸਤਕ ਰੂਪ ਵਿੱਚ ਮੈਨੂੰ ਅਜੇ ਮਿਲੀ ਨਹੀਂ, ਮੈ ਚਾਹੁੰਦੀ ਆਉਣ ਵਾਲੇ ਸਮੇਂ ਵਿੱਚ ਇਹ ਕਿਤਾਬ ਸਭ ਦੇ ਹੱਥਾਂ ਵਿੱਚ ਪੁੰਹਚਾਵਾਂ। ਅੱਜ ਤੋਂ 21 ਸਾਲ ਪਹਿਲਾਂ ਸਰ ਮੇਰੇ ਕੋਲ ਜਰਮਨੀ ਮੇਰੇ ਘਰ ਆਏ ਸਦਾ ਹੀ ਕਹਿੰਦੇ ਰਹੇ ਮੈ ਫਿਰ ਆਵਾਗਾਂ ਪਰ ਸਮਾਂ ਨਾ ਬਣਿਆਂ । ਪਿਛਲੇ ਸਾਲ ਉਹਨਾਂ ਦਾ ਵੱਡਾ ਬੇਟਾ ਲਿਆਕਤਬੀਰ ਕੁਦਰਤੀ ਮੇਰੇ ਕੋਲ ਜਰਮਨੀ ਆਇਆਂ ਅਸੀਂ ਬੈਠ ਕੇ ਸਰ ਬਾਰੇ ਬਹੁਤ ਗੱਲਾਂ ਕੀਤੀਆਂ । ਬਾਜਵਾ ਸਾਹਿਬ ਬਾਰ ਬਾਰ ਇਹੀ ਕਹਿੰਦੇ ਰਹੇ ਕਿ ਲਿਆਕਤਬੀਰ ਹਰ ਪਾਸਿਉ ਸ. ਲਖਬੀਰ ਸਿੰਘ ਦੀ ਪਰਛਾਈ ਹੈ । ਸਚਾਈ ਵਿੱਚ ਹੈ ਵੀ ਇਸ ਤਰਾਂ ਹੀ ਹੈ । ਪਾਪਾ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨਾ ਉਸਦਾ ਟੀਚਾ ਹੈ,ਵਾਹਿਗੁਰੂ ਉਸ ਨੂੰ ਤਾਕਤ ਦੇਵੇ ।
ਪ੍ਰੋ. ਲਖਬੀਰ ਸਿੰਘ ਹੋਰੀਂ ਭਾਵੇਂ ਜਿਸਮਾਨੀ ਤੌਰ 'ਤੇ ਸਾਥੋਂ ਵਿਛੜ ਗਏ ਹਨ ਲਿਖਦਿਆਂ ਵੀ ਆਹ ਨਿਕਲਦੀ ਹੈ। ਜਦੋਂ ਪੰਜਾਬ ਪਰਤਾਂਗੇ ਤਾਂ ਇਹ ਖਲਾਅ ਤਾਂ ਸਾਡੇ ਲਈ ਕਦੀਂ ਨਹੀਂ ਭਰੇਗਾ  ਪਰ ਉਨ੍ਹਾਂ ਦੇ ਵਿਚਾਰ ਸਾਡੇ ਰਾਹ ਦਸੇਰਾ ਬਣੇ ਰਹਿਣਗੇ, ਅਸੀਂ ਉਨ੍ਹਾਂ ਨੂੰ ਯਾਦ ਕਰਦੇ ਰਵ੍ਹਾਂਗੇ।
ਮੁੱਖ ਸੰਪਾਦਕ, ਮੀਡੀਆ ਪੰਜਾਬ
-------------------          
ਦਰਦ ਨਾਲ ਜੂਝਦੇ ਦਰਦਮੰਦ ਦਾ ਵਿਛੋੜਾ - ਡਾ. ਨਵਜੋਤ
ਵੈਸੇ ਤਾਂ ਕਿਸੇ ਵੀ ਇਨਸਾਨ ਦਾ ਇਸ ਫ਼ਾਨੀ ਦੁਨੀਆ ਤੋਂ ਜਾਣਾ ਤਕਲੀਫ਼ਦੇਹ ਹੁੰਦਾ ਹੈ ਪਰ ਇਕ ਵਧੀਆ ਇਨਸਾਨ, ਜ਼ਿੰਦਗੀ ਨਾਲ ਜੂਝਣ ਵਾਲੇ ਸਿਰੜੀ ਯੋਧੇ ਦਾ ਜਾਣਾ ਸਮਾਜ ਲਈ ਬਹੁਤ ਵੱਡਾ ਘਾਟਾ ਹੈ। ਅਜੋਕੇ ਮਸ਼ੀਨੀ ਮਾਨਸਿਕਤਾ ਵਾਲੇ ਯੁੱਗ ਵਿਚ ਜਦੋਂ ਸਰਮਾਇਆ ਹੀ ਆਮ ਬੰਦੇ ਦਾ ਧਰਮ ਹੋਵੇ, ਜ਼ਮੀਰ ਦੀ ਆਵਾਜ਼ ’ਤੇ ਸਾਬਤਕਦਮੀ ਪਹਿਰਾ ਦੇਣ ਵਾਲੇ ਲੋਕ ਬਹੁਤ ਘੱਟ ਮਿਲਦੇ ਹਨ। ਪਿਛਲੇ ਪੰਦਰਾਂ ਸਾਲ ਤੋਂ ਕੋਮਲਭਾਵੀ ਲਖਬੀਰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਦਸਤਪੰਜਾ ਲੈ ਰਿਹਾ ਸੀ। ਮੌਤ ਉਸ ਨੂੰ ਧੂਹ ਰਹੀ ਸੀ ਪਰ ਜਿਸ ਬਹਾਦਰੀ ਨਾਲ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਿਆ, ਉਹ ਕਾਬਲੇ ਤਾਰੀਫ਼ ਹੈ। ਆਖ਼ਰ ਛੇ ਅਗਸਤ ਸਵੇਰੇ ਛੇ ਵੱਜ ਕੇ ਵੀਹ ਮਿੰਟ ’ਤੇ ਜ਼ਿੰਦਗੀ ਹਾਰ ਗਈ ਅਤੇ ਚੰਦਰੀ ਮੌਤ ਜਿੱਤ ਗਈ।
     ਸਵੱਛ ਰੂਹ ਦਾ ਮਾਲਕ, ਮਾਨਵ ਹਿਤੈਸ਼ੀ ਇਨਸਾਨ, ਲੱਖਾਂ ਲੋਕਾਂ ਦਾ ਵੀਰ ਸੀ ਪ੍ਰੋ. ਲਖਬੀਰ ਸਿੰਘ। ਅਪਾਰ ਮਿਠਾਸ ਤੇ ਨਿਮਰਤਾ ਉਸ ਦੇ ਸੁਭਾਅ ਦਾ ਸਦੀਵੀ ਅੰਗ ਸੀ। ਗੋਰਾ ਨਿਛੋਹ ਰੰਗ, ਛੇ ਫੁੱਟ ਉੱਚਾ ਕੱਦ, ਹਮੇਸ਼ਾ ਹੱਸਦਾ ਮੁਸਕਰਾਉਂਦਾ ਚਿਹਰਾ ਹਰ ਵੇਲੇ ਹਰ ਕਿਸੇ ਦੇ ਕੰਮ ਆਉਣ ਦੇ ਭਾਵ ਨਾਲ ਓਤਪੋਤ ਸੀ। ਉਸ ਦੇ ਜ਼ਿਹਨ ਵਿਚ ਚੇਤਨਾ ਦੀ ਮਘਦੀ ਚਿਣਗ ਸੀ, ਜੋ ਉਸ ਦੀ ਅਸੀਮ ਸੋਚ ਨੂੰ ਸਦਾ ਪਰਵਾਜ਼ ਬਖ਼ਸ਼ਦੀ ਰਹੀ।
ਬੜਾ ਉੱਚਾ ਤੇ ਸੁੱਚਾ ਆਦਰਸ਼ ਸੀ ਉਸ ਦੇ ਸਾਹਮਣੇ। ਜ਼ਿੰਦਗੀ ਨੂੰ ਮੁਹੱਬਤ ਕਰਨ ਵਾਲਾ ਇਨਸਾਨ ਸੀ ਉਹ ਤਾਂ। ਸੱਜਣ-ਫੱਬਣ ਦਾ ਸ਼ੌਕ, ਵਧੀਆ ਖਾਣ ਦਾ ਸ਼ੌਕੀਨ। ਜਨੂੰਨ ਦੀ ਹੱਦ ਤਕ ਜ਼ਿੰਦਗੀ ਨੂੰ ਇਸ਼ਕ ਕਰਨ ਵਾਲਾ ਇਨਸਾਨ ਸਮੁੱਚੀ ਕਾਇਨਾਤ ਨੂੰ ਇਸ਼ਕ ਕਰ ਸਕਦਾ ਸੀ।
ਲਖਬੀਰ ਇਕ ਸ਼ੂਕਦਾ ਵਗਦਾ ਦਰਿਆ ਸੀ, ਜੋ ਆਪਣੇ ਰਾਹਵਾਂ ਦਾ ਹਰ ਟੋਆ- ਟਿੱਬਾ ਢਾਹ ਆਪਣੀ ਮੰਜ਼ਿਲ ਵੱਲ ਵਧਦਾ ਹੀ ਜਾਂਦਾ ਸੀ। ਸੇਵਾ ਉਸ ਦਾ ਪਰਮ ਧਰਮ ਸੀ। ਲੋੜਵੰਦਾਂ ਦੇ ਕੰਮ ਆਉਣਾ ਉਸ ਦੀ ਰੂਹ ਦੀ ਖ਼ੁਰਾਕ ਸੀ। ਉਹ ਹਮੇਸ਼ਾ ਦਰਦਮੰਦਾਂ ਦੇ ਦਰਦ ਨੂੰ ਘਟਾਉਣ ਦੇ ਆਹਰ ’ਚ ਲੱਗਾ ਰਹਿੰਦਾ ਸੀ। ਲੋੜਾਂ ਤੇ ਥੁੜਾਂ ਮਾਰੀ ਲੋਕਾਈ ਦੇ ਜ਼ਖ਼ਮਾਂ ’ਤੇ ਫੇਹੇ ਰੱਖਣ ਦੀ ਕੋਸ਼ਿਸ਼ ਕਰਦਾ। ਇਸ ਸਭ ਕਾਸੇ ਵਿੱਚੋਂ ਉਸ ਨੂੰ ਸਕੂਨ ਮਿਲਦਾ ਸੀ। ਇਸ ਸਕੂਨ ਵਿੱਚੋਂ ਕਿਸੇ ਨਸ਼ੇ ਦਾ ਅਹਿਸਾਸ ਹੁੰਦਾ ਉਹ ਇਲਾਹੀ ਨਸ਼ਾ ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਅਨੇਕਾਂ ਵਾਰ ਖ਼ੂਨਦਾਨ ਹੀ ਨਹੀਂ ਕੀਤਾ ਸਗੋਂ ਹਜ਼ਾਰਾਂ ਲੋਕਾਂ ਨੂੰ ਇਸ ਨੇਕ ਕੰਮ ਲਈ ਪ੍ਰੇਰਿਤ ਵੀ ਕੀਤਾ।
ਉਹ ਸਮੁੱਚੀ ਕਾਇਨਾਤ ਨੂੰ ਪਿਆਰ ਕਰਨ ਵਾਲਾ ਸੀ। ਉਸ ਨੇ ਨੌਂ-ਦਸ ਲੱਖ ਦਰੱਖ਼ਤ ਲਗਵਾ ਕੇ ਲੋਕਾਂ ਨੂੰ ਵਾਤਾਵਰਨ ਸ਼ੁੱਧਤਾ ਤੋਂ ਜਾਣੂ ਕਰਵਾਇਆ ਸੀ। ਭਰੂਣ ਹੱਤਿਆ, ਏਡਜ਼ ਅਤੇ ਕੈਂਸਰ ਵਰਗੀਆਂ ਮਾਰੂ ਬਿਮਾਰੀਆਂ ਬਾਰੇ ਜਨ ਸਧਾਰਨ ਨੂੰ ਚੇਤਨ ਕਰਵਾਉਣਾ ਉਸ ਦੇ ਤਰਜੀਹੀ ਕੰਮਾਂ ’ਚੋਂ ਸੀ। ਉਹ ਤਾਉਮਰ ਕੀਟਨਾਸ਼ਕ ਦਵਾਈਆਂ ਤੇ ਜ਼ਹਿਰੀਲੀਆਂ ਰਸਾਇਣਕ ਖਾਦਾਂ ਖ਼ਿਲਾਫ਼ ਦੁਹਾਈਆਂ ਪਾਉਂਦਾ ਰਿਹਾ।
ਨਸ਼ਿਆਂ ਕਾਰਨ ਪੰਜਾਬ ਦੀ ਜਵਾਨੀ ਦਾ ਹੋ ਰਿਹਾ ਘਾਣ ਉਸ ਤੋਂ ਜਰਿਆ ਨਹੀਂ ਸੀ ਜਾਂਦਾ। ਉਹ ਲੱਕ ਬੰਨ੍ਹ ਕੇ ਸਮਾਜ ਨੂੰ ਸੋਹਣਾ-ਸੁਨੱਖਾ ਬਣਾਉਣ ਦੇ ਸੁਪਨੇ ਵੇਖਦਾ ਸੀ। ਉਹ ਹਊਮੈ ਮੁਕਤ ਇਨਸਾਨ ਸੀ। ਲੋਕਾਂ ਲਈ ਜੀਊਣ ਵਾਲਾ ਅਭਿਮਾਨ ਮੁਕਤ ਆਪੇ ਹੀ ਹੋ ਜਾਂਦਾ ਹੈ। ਉਹ ਇਕ ਵਧੀਆ ਇਨਸਾਨ ਹੀ ਨਹੀਂ ਸਗੋਂ ਪ੍ਰਤੀਬੱਧ ਅਧਿਆਪਕ, ਵਫ਼ਾਦਾਰ ਪਤੀ ਤੇ ਜ਼ਿੰਮੇਵਾਰ ਬਾਪ ਸੀ।
ਪਿਆਰ ਸਤਿਕਾਰ ਅਤੇ ਦੁੱਖ ਦੇ ਮਿਲੇ-ਜੁਲੇ ਅਨੁਭਵ ਮੈਨੂੰ ਪੰਦਰਾਂ ਸਾਲ ਪਿੱਛੇ ਧੂਹ ਕੇ ਲਈ ਜਾ ਰਹੇ ਨੇ। ਕੁਲਹਿਣੀ ਬਿਮਾਰੀ ਦੌਰਾਨ ਤਕਲੀਫ਼ ਨੂੰ ਜਰਨ ਦੀ ਅਥਾਹ ਸਮਰੱਥਾ ਮੈਂ ਲਖਬੀਰ ਵਿਚ ਵੇਖੀ। ਦੂਜਿਆਂ ਦੇ ਦਰਦ ਨੂੰ ਵੰਡਾਉਣ ਵਾਲਾ ਹਰ ਘੜੀ ਆਪਣੇ ਸਮੁੱਚੇ ਦਰਦ ਨੂੰ ਸਿਦਕ ਨਾਲ ਪੀਂਦਾ ਰਿਹਾ। ਅੰਤਾਂ ਦੀ ਸਰੀਰਕ ਤਕਲੀਫ਼ ਵਿਚ ਵੀ ਉਹ ਸ਼ਾਂਤ ਗੰਭੀਰ ਅਤੇ ਮੁਸਕਰਾ ਕੇ ਦੂਜਿਆਂ ਦੀ ਹਿੰਮਤ ਵਧਾਉਂਦਾ ਸੀ। ਔਖੇ ਵੇਲੇ ਜ਼ਿੰਦਗੀ ਕਿਵੇਂ ਜੀਵੀਦੀ ਹੈ, ਇਹ ਉਹ ਬਹਾਦਰ ਵੀਰ ਦੱਸ ਗਿਆ ਹੈ। ਪੰਜਾਬੀ ਦੇ ਆਦਿ ਕਵੀ ਅਤੇ ਮਹਾਨ ਸੂਫ਼ੀ ਬਾਬਾ ਫ਼ਰੀਦ ਜੀ ਨੇ ਦਰਵੇਸ਼ ਰੂਹਾਂ ਬਾਰੇ ਫੁਰਮਾਇਆ ਹੈ ਕਿ ਉਨ੍ਹਾਂ ਦਾ ਜੇਰਾ ਰੁੱਖਾਂ ਵਰਗਾ ਚਾਹੀਦਾ ਹੈ ਜੋ ਖ਼ੁਦ ਧੁੱਪ-ਛਾਂ ਝੇਲ ਕੇ ਦੂਜਿਆਂ ਨੂੰ ਠੰਢੀਆਂ ਛਾਵਾਂ ਵੰਡਦੇ ਹਨ, ‘‘ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ।’’ ਪ੍ਰੋ. ਲਖਬੀਰ ਸਿੰਘ ਵੀ ਤਾਂ ਅਜਿਹਾ ਹੀ ਸੀ। ਇਹ ਜੀਰਾਂਦ ਦੂਜਿਆਂ ਤੋਂ ਆਪਾ ਵਾਰਨ ਵਾਲੇ ਵਿਚ ਹੀ ਆ ਸਕਦੀ ਹੈ।
‘ਪਹਿਲ’ ਨਾਂ ਦੀ ਸੰਸਥਾ ਰਾਹੀਂ ਉਸ ਨੇ ਸਮਾਜ ਸੇਵਾ ਦੇ ਕੰਮ ਕਰਨ ਦੀ ਪਹਿਲ ਕੀਤੀ, ਜਿਸ ਤੋਂ ਸਮਾਜ ਦੇ ਵੱਡੀ ਗਿਣਤੀ ਲੋਕਾਂ ਨੇ ਸੇਧ ਲਈ। ਅਧਿਆਪਕ ਹੋਣ ਦੇ ਨਾਤੇ ਉਸ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵੱਲ ਧਿਆਨ ਦਿੱਤਾ। ਵਿਦਿਆਰਥੀਆਂ ’ਚ ਸਾਹਿਤ ਦੀ ਚੇਟਕ ਪੈਦਾ ਕਰਨ ਦਾ ਕੰਮ ਉਸ ਨੇ
ਬੜੀ ਸ਼ਿੱਦਤ ਨਾਲ ਕੀਤਾ। ਖ਼ੁਦ ਸਮਾਜ ਸੇਵਾ ਦੇ ਜਜ਼ਬੇ ਨਾਲ ਲਬਰੇਜ਼ ਇਸ ਹਸਤੀ ਨੇ ਆਪਣੇ ਵਿਦਿਆਰਥੀਆਂ ਨੂੰ ਵੀ ਹਮੇਸ਼ਾ ਦੂਜਿਆਂ ਦੇ ਕੰਮ ਆਉਣ ਦਾ ਵੱਲ ਸਿਖਾਇਆ। ਉਸ ਦੀ ਸ਼ਖ਼ਸੀਅਤ ਤੇ ਵਿਚਾਰਧਾਰਾ ਉਸ ਦੇ ਅੰਗਸੰਗ ਰਹਿਣ ਵਾਲਿਆਂ ਤੇ ਚਾਹੁਣ ਵਾਲਿਆਂ ਨੂੰ ਹਮੇਸ਼ਾ ਸੇਧ ਦਿੰਦੀ ਰਹੇਗੀ।
ਲਖਬੀਰ ਵਰਗੇ ਜ਼ਹੀਨ ਇਨਸਾਨ ਸਦਾ ਨਹੀਂ ਜੰਮਦੇ। ਸਰੀਰਕ ਕਸ਼ਟ ਦੇ ਦੌਰਾਨ ਲਖਬੀਰ ਸਮਾਜ ਸੇਵਾ ’ਚ ਪਹਿਲਾਂ ਤੋਂ ਵੀ ਵੱਧ ਤਾਕਤ ਨਾਲ ਜੁਟਿਆ। ਲੰਮੀ ਤਪੱਸਿਆ ਅਤੇ ਘਾਲਣਾ ਤੋਂ ਬਾਅਦ ਮਿਲੀ ਲੋਕਾਈ ਦੀ ਮੁਹੱਬਤ ਲਖਬੀਰ ਦੀ ਬੇਨਜ਼ੀਰ ਕਮਾਈ ਹੈ। ਅੱਜ ਲਖਬੀਰ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਸਭ ਉਸ ਨੂੰ ਚਾਹੁਣ ਵਾਲੇ, ਉਸ ਦੇ ਕੰਮਾਂ ਨੂੰ ਪਿਆਰਨ ਵਾਲੇ ਉਸ ਦੀ ਜੀਵਨ ਦ੍ਰਿਸ਼ਟੀ ਨੂੰ ਸਤਿਕਾਰਨ ਵਾਲੇ ਉਸ ਦੇ ਲੋਕ ਹਿਤਕਾਰੀ ਜੀਵਨ ਤੋਂ ਪ੍ਰੇਰਨਾ ਲਈਏ।
- ਪ੍ਰਿੰਸੀਪਲ, ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈਨ, ਜਲੰਧਰ।
  ਸੰਪਰਕ : 81468-2804
----------------------
ਬਹੁਤਾ ਰੋਣਗੇ ਦਿਲਾਂ ਦੇ ਜਾਨੀ... ! - ਡਾ.ਰਾਮ ਮੂਰਤੀ
                                                                                    
ਪ੍ਰੋ. ਲਖਬੀਰ ਸਿੰਘ ਦਾ ਜਨਮ 14 ਜੂਨ 1962 ਨੂੰ ਮਾਤਾ ਸ਼੍ਰੀਮਤੀ ਹਰਭਜਨ ਕੌਰ ਅਤੇ ਪਿਤਾ ਸ.ਅਜੀਤ ਸਿੰਘ ਦੇ ਘਰ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਜਾਤੀ ਕੇ ਵਿਖੇ ਹੋਇਆ। ਉਨ੍ਹਾਂ ਐਮ.ਏ.ਪੰਜਾਬੀ ਅਤੇ ਐਮ.ਫਿਲ ਦੀਆਂ ਡਿਗਰੀਆਂ ਹਾਸਿਲ ਕੀਤੀਆਂ ਅਤੇ ਡੀ.ਏ.ਵੀ.ਕਾਲਜ ਜਲੰਧਰ ਵਿਖੇ ਬਤੌਰ ਪੰਜਾਬੀ ਪ੍ਰਾਧਿਆਪਕ ਪੜ੍ਹਾਉਣ ਲੱਗ ਪਏ। ਉਨ੍ਹਾਂ ਆਪਣੀ ਨੌਕਰੀ ਅਨੁਸ਼ਾਸਨ ਵਿਚ ਰਹਿ ਕੇ ਬੜੀ ਸਿਦਕਦਿਲੀ ਨਾਲ ਕੀਤੀ। ਇਹ ਉੱਚਾ ਲੰਮਾਂ ਗੋਰਾ ਨਿਛੋਹ ਗੱਭਰੂ ਬੜਾ ਮਿੱਠ ਬੋਲੜਾ ਸੀ ਤੇ ਹਮੇਸ਼ਾ ਮੁਸਕਰਾ ਕੇ ਗੱਲ ਕਰਦਾ ਸੀ ਤੇ ਪਹਿਲੀ ਮੁਲਾਕਾਤ ਵਿਚ ਹੀ ਦੂਸਰੇ ਦਾ ਮਨ ਮੋਹ ਲੈਂਦਾ ਸੀ।
ਇਹ 1993 ਦੀ ਘਟਨਾਂ ਹੈ ਜਦੋਂ ਮੇਰਾ ਪ੍ਰੋ.ਲਖਬੀਰ ਸਿੰਘ ਨਾਲ ਇਸ ਕਾਲਜ ਦੇ ਪੰਜਾਬੀ ਵਿਭਾਗ ਵਿਚ ਮੇਲ ਹੋਇਆ। ਮੈਂ ਉਸ ਕਾਲਜ ਵਿਚ ਐਮ.ਏ.ਪੰਜਾਬੀ ਵਿਚ ਦਾਖ਼ਲਾ ਲੈਣਾ ਸੀ ਤੇ ਉੱਥੇ ਮੈਨੂੰ ਕੋਈ ਨਹੀਂ ਸੀ ਜਾਣਦਾ। ਦਾਖ਼ਲੇ ਦੀਆਂ ਆਖ਼ਰੀ ਤਾਰੀਖ਼ਾਂ ਚੱਲ ਰਹੀਆਂ ਸਨ। ਮੇਰੇ ਪਿੰਡ ਮੱਲ੍ਹੀਆਂ ਖੁਰਦ ਵਿਖੇ ਉਨ੍ਹਾਂ ਦੀ ਛੋਟੀ ਭੈਣ ਸ਼੍ਰੀਮਤੀ ਰਣਜੀਤ ਕੌਰ ਮੇਰੇ ਵੱਡੇ ਭਰਾ ਵਰਗੇ ਮਿੱਤਰ ਸ਼੍ਰੀ ਪ੍ਰਦੀਪ ਕੁਮਾਰ ਉਰਫ ਦੀਨਾਂ ਨਾਥ ਚਮਦਲ ਨਾਲ ਵਿਆਹੀ ਹੋਈ ਹੈ। ਉਨ੍ਹਾਂ ਪ੍ਰੋ. ਲਖਬੀਰ ਕੋਲ ਮੇਰੀ ਸਿਫਾਰਿਸ਼ ਕਰ ਦਿੱਤੀ। ਪੁੱਛਦਾ ਪੁਛਾਉਂਦਾ ਜਦੋਂ ਮੈਂ ਪੰਜਾਬੀ ਵਿਭਾਗ ਪੁੱਜਾ ਤਾਂ ਕੁਦਰਤੀ ਉਹ ਡਾ.ਟੀ.ਆਰ.ਸ਼ੰਗਾਰੀ ਦੇ ਬਿਲਕੁਲ ਸਾਹਮਣੇ ਵਾਲੀ ਕੁਰਸੀ 'ਤੇ ਬੈਠੇ ਸਨ। ਮੈਂ ਉਨ੍ਹਾਂ ਦੇ ਕੰਨ ਵਿਚ ਜਾ ਕੇ ਕਿਹਾ ਕਿ ਮੈਂ ਮੱਲ੍ਹੀਆਂ ਤੋਂ ਆਇਆ ਹਾਂ। ਉਨ੍ਹਾਂ ਡਾ. ਸ਼ੰਗਾਰੀ ਜੋ ਉਸ ਵੇਲੇ ਵਿਭਾਗ ਦੇ ਮੁਖੀ ਸਨ ਕੋਲ ਮੇਰੀ ਸਿਫਾਰਿਸ਼ ਕਰ ਦਿੱਤੀ। ਪਰ ਡਾ. ਸ਼ੰਗਾਰੀ ਇਨਸਾਫ ਪਸੰਦ ਸਨ ਤੇ ਉਨ੍ਹਾਂ ਪ੍ਰਵੇਸ਼ ਪ੍ਰੀਖਿਆ ਰਾਹੀਂ ਆਉਣ ਦੀ ਸ਼ਰਤ ਰੱਖ ਦਿੱਤੀ। ਪ੍ਰਵੇਸ਼ ਪ੍ਰੀਖਿਆ ਹੋਈ ਤੇ ਮੇਰਾ ਦਾਖ਼ਲਾ ਵੀ ਹੋ ਗਿਆ। ਮੇਰੇ ਪਿੰਡ ਰਿਸ਼ਤੇਦਾਰੀ ਹੋਣ ਸਦਕਾ ਪ੍ਰੋ. ਲਖਬੀਰ ਸਿੰਘ ਮੇਰਾ ਉਚੇਚਾ ਧਿਆਨ ਰੱਖਣ ਲੱਗ ਪਏ।
      ਉਨ੍ਹਾਂ ਦਿਨਾਂ ਵਿਚ ਹੀ ਉਨ੍ਹਾਂ ਨੇ ਆਪਣੇ ਕੁਝ ਸਹਿਯੋਗੀ ਪ੍ਰਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ 'ਪਹਿਲ' ਸੰਸਥਾ ਦਾ ਗਠਨ ਕੀਤਾ। ਇਹ ਸੰਸਥਾ ਸਮਾਜ ਭਲਾਈ ਦੇ ਕੰਮ ਨੂੰ ਸਮਰਪਿਤ ਸੀ। ਵਾਤਾਵਰਣ ਨੂੰ ਵਧ ਰਹੇ ਪ੍ਰਦੂਸ਼ਣ ਤੋਂ ਬਚਾਉਣ ਲਈ ਵੱਡੀ ਗਿਣਤੀ ਵਿਚ ਰੁੱਖ ਲਗਾਉਣੇ, ਖ਼ੂਨਦਾਨ ਕੈਂਪ ਲਗਾਉਣੇ, ਕੈਂਸਰ ਨਾਲ ਪੀੜਿਤ ਮਰੀਜ਼ਾਂ ਦੇ ਇਲਾਜ ਲਈ ਦਵਾਈਆਂ ਦਾ ਪ੍ਰਬੰਧ ਕਰਵਾਉਣਾਂ, ਵਾਤਾਵਰਣ ਸੁਰੱਖਿਆ ਲਈ ਸੈਮੀਨਾਰਾਂ ਤੇ ਕਾਨਫਰੰਸਾਂ ਦਾ ਆਯੋਜਨ ਕਰਨਾਂ, ਸਾਖਰਤਾ ਅਭਿਆਨ ਵਿਚ ਆਪਣੀ ਮੋਹਰੀ ਭੂਮਿਕਾ ਨਿਭਾਉਣਾ ਇਸ ਸੰਸਥਾ ਦੇ ਕੰਮਾਂ ਵਿਚ ਸ਼ਾਮਿਲ ਸੀ।
ਪ੍ਰੋ. ਲਖਬੀਰ ਸਿੰਘ ਨੂੰ ਅਜਿਹੀ ਸੇਵਾ ਕਰਨ ਦਾ ਜਨੂੰਨ ਜਿਹਾ ਸੀ। ਕਾਲਜ ਡਿਊਟੀ ਤੋਂ ਬਾਅਦ ਉਨ੍ਹਾਂ ਦਾ ਸੁਰਮਈ ਰੰਗ ਦਾ ਵੈਸਪਾ ਸਕੂਟਰ ਜਲੰਧਰ ਅਤੇ ਪੰਜਾਬ ਦੇ ਹੋਰ ਦੂਰ ਦੁਰੇਡੇ ਇਲਾਕਿਆਂ ਵਿਚ ਅੱਧੀ ਅੱਧੀ ਰਾਤ ਤੱਕ ਦੌੜਦਾ ਰਹਿੰਦਾ। ਜਲੰਧਰ ਸ਼ਹਿਰ ਦੀ ਭਲਾਈ ਲਈ ਪ੍ਰਸਾਸ਼ਨ ਨਾਲ ਮਿਲਣੀਆਂ, ਪਿੰਡਾਂ ਸ਼ਹਿਰਾਂ ਵਿਚ ਖੂਨਦਾਨ ਕੈਂਪਾਂ ਦਾ ਆਯੋਜਨ, ਰੇਡੀਓ ਤੇ ਦੂਰਦਰਸ਼ਨ ਦੇ ਪ੍ਰੋਗਰਾਮ ਉਸ ਦਾ ਵਿਹਲ ਨਾ ਲੱਗਣ ਦਿੰਦੇ। ਉਹ ਸਾਨੂੰ ਵੀ ਇਸ ਸੇਵਾ ਵਿਚ ਲੱਗ ਜਾਣ ਦੀ ਪ੍ਰੇਰਣਾਂ ਅਕਸਰ ਦਿੰਦੇ ਰਹਿੰਦੇ। ਉਹ ਮੈਨੂੰ ਪਹਿਲ ਨਾਲ ਪੱਕੇ ਤੌਰ 'ਤੇ ਜੋੜਨਾਂ ਚਾਹੁੰਦੇ ਸਨ ਪਰ ਉਨ੍ਹਾਂ ਦੇ ਥਕਾਵਟ ਭਰੇ ਰੁਝੇਵਿਆਂ ਨੂੰ ਵੇਖ ਕੇ ਮੈਂ ਜਕਦਾ ਹੀ ਰਿਹਾ ਤੇ ਉਨ੍ਹਾਂ ਤੋਂ ਵਲ਼ ਭੰਨ ਕੇ ਲੰਘਣ ਲੱਗ ਪਿਆ। ਪਰ ਗਾਹੇ ਬਗਾਹੇ ਉਹ ਮੈਨੂੰ ਫੜ ਹੀ ਲੈਂਦੇ ਤੇ ਹਸਦਿਆਂ ਹੋਇਆਂ ਆਖਦੇ, "ਜਿੰਨਾਂ ਮਰਜ਼ੀ ਦੌੜ ਲੈ ਪੁੱਤਰਾ ਮੈਂ ਨੀ ਤੈਨੂੰ ਛੱਡਣਾਂ!" ਇਸ ਤਰ੍ਹਾਂ ਮੇਰੇ ਜਿਹੇ ਸੁਸਤ ਤੇ ਆਲਸੀ ਇਨਸਾਨ ਤੋਂ ਵੀ ਉਹ ਚੋਖਾ ਕੰਮ ਕਰਵਾ ਗਏ। ਉਨ੍ਹਾਂ ਦੀ ਅਗ਼ਵਾਈ ਵਿਚ ਅਸੀਂ ਆਪਣੇ ਪਿੰਡ ਵਿਚ ਵੀ ਖੂਨਦਾਨ ਕੈਂਪ ਆਯੋਜਿਤ ਕੀਤੇ। ਉਨ੍ਹਾਂ ਨੇ ਹੀ ਮੇਰਾ ਮਰਨ ਉਪਰੰਤ ਅੱਖਾਂ ਦਾਨ ਕਰਨ ਦਾ ਫਾਰਮ ਭਰਿਆ ਅਤੇ ਇਸਸ ਸਬੰਧੀ ਕਾਰਡ ਬਣਵਾ ਕੇ ਦਿੱਤਾ। ਉਹ ਮੈਨੂੰ ਜਦ ਵੀ ਮਿਲਦੇ, ਇਹੋ ਆਖ਼ਦੇ, "ਕੁਝ ਕਰ ਯਾਰ … ਤੂੰ ਕਰ ਸਕਦਾਂ! ਤੇਰੇ 'ਚ ਬੜਾ ਪੁਟੈਂਸ਼ੀਅਲ ਏ … ਆ ਜਾ ਮੇਰੇ ਨਾਲ!" ਪਰ ਮੈਂ ਉਨ੍ਹਾਂ ਦਾ ਇਹ ਸੱਦਾ ਕਬੂਲ ਕਰਨ ਤੋਂ ਡਰਦਾ ਸਾਂ ਤੇ ਡਰਦਾ ਹੀ ਰਿਹਾ। ਆਪਣੀ ਨੌਕਰੀ ਦੀ ਸਮੱਸਿਆ ਕਰਕੇ ਮੈਂ ਚਾਹੁੰਦਾ ਹੋਇਆ ਵੀ ਪਹਿਲ ਦਾ ਪੱਕਾ ਮੈੰਬਰ ਨਾ ਬਣ ਸਕਿਆ।
     ਪ੍ਰੋ. ਲਖਬੀਰ ਸਿੰਘ ਇਕ ਦਿਨ ਜਦੋਂ ਸਮਾਜ ਸੇਵਾ ਦੇ ਕਾਰਜ ਲ ਘਰੋਂ ਤੁਰਨ ਹੀ ਵਾਲਾ ਸੀ ਤਾਂ ਉਸ ਨੂੰ  ਇਕ ਜ਼ਬਰਦਸਤ ਛਿੱਕ ਆ ਗਈ ਜਿਸ ਨਾਲ ਉਸ ਦੀ ਰੀੜ ਦੀ ਹੱਡੀ ਨੂੰ ਝਟਕਾ ਲੱਗਾ ਤੇ ਇਕ ਮਣਕਾ ਟੁੱਟ ਗਿਆ। ਡਾਕਟਰੀ ਜਾਂਚ ਤੋਂ ਬਾਅਦ ਬੋਨ ਕੈਂਸਰ ਦੀ ਪਛਾਣ ਕੀਤੀ ਗਈ। ਅਸਲ ਵਿਚ ਇਹ ਛਿੱਕ ਮੌਤ ਰਾਣੀ ਦੀ ਛਿੱਕ ਸੀ ਜੋ ਉਸ ਨੂੰ ਯਾਦ ਕਰ ਰਹੀ ਸੀ। ਪਰ ਲਖਬੀਰ ਆਪਣੇ ਆਰੰਭੇ ਕਾਰਜ ਵਿਚੇ ਛੱਡ ਇੰਝ ਕਿਵੇਂ ਜਾ ਸਕਦਾ ਸੀ ? ਉਸ ਨੇ ਪੂਰੇ ਚੌਦਾਂ ਸਾਲ ਮੌਤ ਨਾਲ ਅਠਖੇਲੀਆਂ ਕੀਤੀਆਂ। ਆਪਣੇ ਆਰੰਭ ਕੀਤੇ ਅਨੇਕਾਂ ਕਾਰਜ ਸੰਪੂਰਨ ਕੀਤੇ।ਸਮਾਜ ਸੇਵਾ ਦੇ ਕਾਰਜਾਂ ਦੇ ਨਾਲ ਨਾਲ ਆਪਣੇ ਦੋ ਬੇਟਿਆਂ ਲਿਆਕਤਵੀਰ ਸਿੰਘ ਤੇ ਬਾਗੇਸ਼ਵਰ ਸਿੰਘ ਨੂੰ ਪੜ੍ਹਾਇਆ-ਲਿਖਾਇਆ ਤੇ ਜਿਊਣਯੋਗ ਬਣਾਇਆ। ਮੌਤ ਬਥੇਰੇ ਤਰਲੇ ਕਰਦੀ ਰਹੀ ਕਿ ਆ ਜਾ, ਆ ਜਾ! ਪਰ ਇਸ ਸੂਰਮੇ ਮਨੁੱਖ ਨੇ ਮੌਤ ਦੀਆਂ ਵੀ ਗੋਡਣੀਆਂ ਲਗਵਾ ਦਿੱਤੀਆਂ ਤੇ ਉਸ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਅਖਿਆ, "ਲਖਬੀਰ ਨੂੰ ਲੈ ਜਾਣਾਂ ਇੰਨਾਂ ਸੌਖਾ ਨਹੀਂ।" ਮੈਨੂੰ ਨਹੀਂ ਲਗਦਾ ਕਿ ਕਿਸੇ ਮਨੁੱਖ ਨੂੰ ਲਿਜਾਣ ਵਿਚ ਮੌਤ ਦਾ ਇੰਨਾਂ ਜ਼ੋਰ ਲੱਗਾ ਹੋਊ। ਅਜਿਹੇ ਸਿਰੜੀ ਮਨੁੱਖ ਦੁਨੀਆਂ 'ਤੇ ਕਦੇ ਕਦੇ ਆਉਂਦੇ ਹਨ।
     ਜਦੋਂ ਮੈਂ ਪ੍ਰਫੈਸਰ ਸਾਹਿਬ ਦੇ ਅਜਿਹੇ ਜੀਵਨ ਸੰਘਰਸ਼ ਨੂੰ ਵੇਖਦਾ ਹਾਂ ਤਾਂ ਮੈਨੂੰ ਰੂਸੀ ਲੇਖਕ ਬੋਰਿਸ ਪੋਲੇਵੋਈ ਦੇ ਨਾਵਲ 'ਅਸਲੀ ਇਨਸਾਨ ਦੀ ਕਹਾਣੀ' ਦੇ ਨਾਇਕ 'ਅਲੈਕਸੀ ਮਾਰਸੀਯੇਵ' ਦਾ ਚੇਤਾ ਆ ਜਾਂਦਾ ਹੈ ਜੋ ਇਕ ਪਾਇਲਟ ਸੀ ਤੇ ਦੂਜੀ ਸੰਸਾਰ ਜੰਗ ਵੇਲੇ ਭਿਆਨਕ ਹਾਦਸੇ ਤੋਂ ਬਾਅਦ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਜਾਂਦੀਆਂ  ਹਨ। ਉਸ ਨੂੰ ਜਹਾਜ਼ ਉਡਾਉਣ ਦੇ ਅਯੋਗ ਕਰਾਰ ਦਿੱਤਾ ਜਾਂਦਾ ਹੈ ਪਰ ਉਹ ਆਪਣੇ ਸਿਰੜ ਦੇ ਬਲਬੂਤੇ ਕਠਿਨ ਮਿਹਨਤ ਕਰ ਕੇ ਲੱਕੜ ਦੀਆਂ ਲੱਤਾਂ ਨਾਲ ਦੁਬਾਰਾ ਜਹਾਜ਼ ਉਡਾਉਣ ਵਿਚ ਕਾਮਯਾਬ ਹੋ ਜਾਂਦਾ ਹੈ। ਇਹੋ ਜਿਹੀ ਕਹਾਣੀ ਹੈ ਸਾਡੇ ਇਸ ਮਹਿਬੂਬ ਅਧਿਆਪਕ ਦੀ। ਉਨ੍ਹਾਂ ਨੇ ਸਿੱਧ ਕਰ ਦਿਖਾਇਆ ਕਿ ਮਨੁੱਖ ਦੇ ਪੱਕੇ ਸਿਰੜ ਤੇ ਅਕੀਦੇ ਅੱਗੇ ਮੌਤ ਵੀ ਹਾਰ ਜਾਂਦੀ ਹੈ।
ਪੌਫ਼ੈਸਰ ਲਖਬੀਰ ਸਿੰਘ ਦੇ ਜਾਣ ਦਾ ਸਮਾਜ ਸੇਵਾ ਵਿਚ ਲੱਗੀਆਂ ਧਿਰਾਂ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੇ ਰਿਸ਼ਤੇਦਾਰਾਂ, ਦੋਸਤਾਂ ਸਨੇਹੀਆਂ ਨੇ ਉਨ੍ਹਾਂ ਦੀ ਔਖੇ ਵੇਲੇ ਸਹਾਇਤਾਂ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਸਦਕੇ ਜਾਈਏ ਉਨ੍ਹਾਂ ਦੀ ਜੀਵਨ ਸਾਥਣ ਸ਼੍ਰੀਮਤੀ ਹਰਵਿੰਦਰ ਕੌਰ ਦੇ ਜਿਸਨੇ ਉਨ੍ਹਾਂ ਦੀ ਸੇਵਾ ਕਰਦਿਆਂ ਪਿਛਲੇ ਚੌਦਾਂ ਸਾਲਾਂ ਵਿਚ ਸ਼ਾਇਦ ਹੀ ਕਦੇ ਰੱਜ ਕੇ ਸੌਂ ਦੇਖਿਆ ਹੋਵੇ। ਪ੍ਰੋ.ਸਾਹਿਬ ਦੇ ਜਾਣ 'ਤੇ ਅੱਜ ਉਨ੍ਹਾਂ ਦੀ ਮਿੱਤਰ ਮੰਡਲ਼ੀ ਤੇ ਵਿਦਿਆਰਥੀ ਡਾਹਢੇ ਉਦਾਸ ਹਨ। ਆਓ! ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਸਮਾਜ ਸੇਵਾ ਦੇ ਇਸ ਮਹਾਨ ਕਾਰਜ ਨੂੰ ਅੱਗੇ ਤੋਰੀਏ! ਇਹੋ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
--------------------          
ਸਦਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਜਾਂਬਾਜ਼ ਪ੍ਰੋ. ਲਖਬੀਰ ਸਿੰਘ ਨੂੰ ਸ਼ਰਧਾਂਜਲੀ - ਡਾ. ਗੁਰਵਿੰਦਰ ਸਿੰਘ
ਹਜ਼ਾਰਾਂ ਨੌਜਵਾਨਾਂ ਦੇ ਪ੍ਰੇਰਨਾ ਸਰੋਤ, ਹੌਸਲੇ ਦੀ ਅਨੋਖੀ ਮਿਸਾਲ ਅਤੇ ਚੜ੍ਹਦੀ ਕਲਾ ਭਰਪੂਰ ਸ਼ਖ਼ਸੀਅਤ ਦੇ ਮਾਲਕ ਪ੍ਰੋਫ਼ੈਸਰ ਲਖਵੀਰ ਸਿੰਘ ਸਦੀਵੀ ਵਿਛੋੜਾ ਦੇ ਗਏ ਹਨ। ਕਰੀਬ 15 ਸਾਲ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਨੂੰ ਹਰਾਉਂਦੇ ਆ ਰਹੇ ਇਸ ਮਹਾਨ ਸ਼ਖ਼ਸ ਨੇ ਅੱਜ ਜੀਵਨ ਦੀ ਹਰ ਚੁਣੌਤੀ 'ਤੇ ਜਿੱਤ ਹਾਸਲ ਕਰ ਲਈ ਹੈ। ਦਿੱਲੀ ਦੇ ਕੈਂਸਰ ਹਸਪਤਾਲ 'ਚ ਪ੍ਰੋਫੈਸਰ ਸਾਹਿਬ ਨੇ ਆਖ਼ਰੀ ਸਵਾਸ ਲਏ। ਅਖੀਰ ਤਕ ਆਪ ਜੀ ਦਾ ਮੁਸਕਰਾਉਂਦਾ ਚਿਹਰਾ ਸਭ ਲਈ ਹਿੰਮਤ ਦਾ ਪ੍ਰਤੀਕ ਬਣਿਆ ਰਿਹਾ। ਪਿੱਛੇ ਪਰਿਵਾਰ ਦੀ ਹਿੰਮਤ ਦੀ ਵੀ ਕੋਈ ਮਿਸਾਲ ਨਹੀਂ। ਮਾਣਯੋਗ ਭੈਣ ਜੀ ਅਤੇ ਦੋਵੇਂ ਬੱਚਿਆਂ ਨੇ ਸੇਵਾ ਦੀ ਮਿਸਾਲ ਕਾਇਮ ਕੀਤੀ। ਸੰਨ 1988 ਤੋਂ ਲੈ ਕੇ ਹੁਣ ਤਕ ਪ੍ਰੋਫ਼ੈਸਰ ਸਾਹਿਬ ਨਾਲ ਅਟੁੱਟ ਸਾਂਝ ਕਾਇਮ ਰਹੀ।
ਕੁਝ ਸਮਾਂ ਪਹਿਲਾਂ ਪੰਜਾਬ ਫੇਰੀ ਦੌਰਾਨ ਜਲੰਧਰ 'ਚ ਉਨ੍ਹਾਂ ਦੇ ਗ੍ਰਹਿ ਵਿਖੇ ਬਿਤਾਏ ਪਲ ਅਭੁੱਲ ਯਾਦਾਂ ਦਾ ਖ਼ਜ਼ਾਨਾ ਬਣੇ। "ਅਸਾਂ ਹਿੰਮਤ ਯਾਰ ਬਣਾਈ" ਕਿਤਾਬ ਅਣਗਿਣਤ ਨੌਜਵਾਨਾਂ ਨੂੰ ਚੜ੍ਹਦੀ ਕਲਾ ਦੀ ਪ੍ਰੇਰਨਾ ਦੇਣ ਵਾਲੀ ਮਹਾਨ ਲਿਖਤ ਹੋ ਨਿੱਬੜੀ।
     ਅੱਜ ਹਜ਼ਾਰਾਂ ਵਿਦਿਆਰਥੀਆਂ ਅਤੇ 'ਪਹਿਲ' ਸੰਸਥਾ ਦੇ ਵਲੰਟੀਅਰਾਂ ਅੰਦਰ ਜਿੱਥੇ ਸੋਗ ਦੀ ਲਹਿਰ ਹੈ,  ਉਥੇ ਹਜ਼ਾਰਾਂ ਨੌਜਵਾਨਾ ਵੱਲੋਂ ਪ੍ਰੋਫ਼ੈਸਰ ਸਾਹਿਬ ਦਾ ਧੰਨਵਾਦ ਹੈ, ਜਿਨ੍ਹਾਂ ਦੀ ਜ਼ਿੰਦਗੀ ਪ੍ਰੋ. ਲਖਵੀਰ ਸਿੰਘ ਜੀ ਹੁਰਾਂ ਬਦਲ ਦਿੱਤੀ । ਐਸੇ ਵਿਅਕਤੀ ਅਮਰ ਰਹਿੰਦੇ ਹਨ ਅਤੇ ਮੁਸ਼ਕਿਲਾਂ 'ਤੇ ਫਤਿਹ ਪਾ ਕੇ ਆਪਣਾ ਕਾਰਜ ਨੇਪਰੇ ਚਾੜ੍ਹ ਕੇ ਜੇਤੂ ਹੋ, ਇਸ ਸੰਸਾਰ ਨੂੰ ਛੱਡ ਜਾਂਦੇ ਹਨ । ਪ੍ਰੋਫ਼ੈਸਰ ਸਾਹਿਬ ਦੀ  ਪ੍ਰੇਰਨਾ ਅਤੇ  ਪਿਆਰ, ਮਹਾਨ ਸੌਗਾਤ ਵਜੋਂ ਹਮੇਸ਼ਾ ਹੀ ਜੀਵਨ ਭਰ ਲਈ ਸੰਭਾਲਣ ਯੋਗ ਖ਼ਜ਼ਾਨਾ ਹਨ। ਅੱਜ ਆਪਣੇ ਮਾਣਯੋਗ ਪ੍ਰੋਫੈਸਰ ਲਖਵੀਰ ਸਿੰਘ ਹੁਰਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮਨ ਬਹੁਤ ਭਰਿਆ ਹੈ, ਪਰ ਹੌਸਲੇ ਉਤਸ਼ਾਹ ਅਤੇ ਹਿੰਮਤ ਨਾਲ, ਕਿਉਂਕਿ ਪ੍ਰੋਫ਼ੈਸਰ ਸਾਹਿਬ ਸਦਾ ਹੀ ਆਖਦੇ  ਸਨ :
"ਹਾਸ਼ਮ ਫਤਹਿ ਨਸੀਬ ਉਨ੍ਹਾਂ ਨੂੰ
 ਜਿਨ੍ਹਾਂ ਹਿੰਮਤ ਯਾਰ ਬਣਾਈ।"
----------
ਤੁਰ ਗਿਆ ਦਿਲਾਂ ਦਾ ਜਾਨੀ - ਪ੍ਰੋ. ਲਖਵੀਰ ਸਿੰਘ - ਪਵਨ ਪ੍ਰਵਾਸੀ , ਜਰਮਨ

ਸੰਨ 91  ਦੀ ਗੱਲ ਆ ਜਦੋਂ ਪ੍ਰੋ. ਲਖਵੀਰ ਸਿੰਘ ਸਾਨੂੰ ਡੀ ਏ ਵੀ ਕਾਲਜ ਜਲੰਧਰ ਪੜ੍ਹਾਉਂਦੇ ਸੀ ਤੇ ਉਹ ਹਮੇਸ਼ਾ ਉਹ ਪੰਜਾਬੀ ਬੋਲਦੇ ਜਿਸ ਨੂੰ ਅਸੀਂ ਹੇਠ ਕਹਿੰਦੇ ਹਾਂ। ਪ੍ਰੋਫੈਸਰ ਸਾਹਿਬ ਹਮੇਸ਼ਾ ਇਹ ਕਹਿੰਦੇ ਸੀ ਕਿ ਜੇ ਜਿਉਣਾ ਹੈ ਤਾਂ ਮੜਕ ਦੇ ਨਾਲ। ਉਹਨਾਂ ਨੇ ਆਪਣੀ ਜ਼ਿੰਦਗੀ ਬੇਸ਼ੱਕ ਥੋੜ੍ਹੀ ਜਿਉਈਂ, ਪਰ ਮਾਣੀ ਪੂਰੀ ਸ਼ਿੱਦਤ ਨਾਲ। ਉਹਨਾਂ ਬਹੁਤ ਸਾਰੇ ਕਾਰਜ ਕੀਤੇ ਜੋ ਹਰ ਇਕ ਦੇ ਵੱਸ ਨਹੀਂ ਸੀ। ਪਰ ਲਗਭਗ 12 ਸਾਲ ਤੋਂ ਉਹ ਬੋਨ ਕੈਂਸਰ ਵਰਗੀ ਲਾਇਲਾਜ ਬਿਮਾਰੀ ਨਾਲ ਪੀੜਤ ਸੀ ਇਥੇ ਉਨ੍ਹਾਂ ਇਹ ਸਾਬਤ ਕੀਤਾ ਕਿ ਵਿਅਕਤੀ ਵਿੱਚ ਲੜਣ ਦਾ ਮਾਦਾ ਹੋਵੇ ਤਾਂ ਉਹ ਮੌਤ ਸਾਹਮਣੇ ਵੀ ਖੜ੍ਹ ਸਕਦਾ । ਇਸ ਮੌਤ ਦੇ ਜਮਦੂਤਾਂ ਨੂੰ ਤਕਰੀਬਨ 12 ਸਾਲ ਇੰਤਜ਼ਾਰ ਕਰਨਾ ਪਿਆ, ਕਿਉਂਕਿ ਪ੍ਰਫੈਸਰ ਸਾਹਿਬ ਨੇ ਹਰ ਵਾਰ ਆਈ ਮੌਤ ਨੂੰ ਵੰਗਾਰ ਕੇ ਪਰ੍ਹਾਂ ਕਰ ਦਿੱਤਾ ਸੀ।  ਇਨ੍ਹਾਂ ਬਾਰਾਂ ਸਾਲਾਂ ਵਿੱਚ ਪਤਾ ਨਹੀਂ ਮੌਤ ਕਿੰਨੀ ਵਾਰ ਉਨ੍ਹਾਂ ਨੂੰ ਲੈਣ ਆਈ ਤੇ ਹਰ ਵਾਰ ਹਾਰ ਗਈ। ਪਰ ਇਸ ਵਾਰ ਮੌਤ ਜਿੱਤ ਗਈ ਤੇ ਸਾਡੇ ਕੋਲੋਂ ਪ੍ਰੋ. ਲਖਵੀਰ ਸਿੰਘ ਜੀ ਨੂੰ ਸਦਾ ਲਈ ਲੈ ਕੇ ਚਲੀ ਗਈ ।
ਤੁਸੀਂ ਤੇ ਤੁਰ ਗਏ ਪਰ ਤੁਹਾਡਾ ਚੇਤਾ, ਤੁਹਾਡੀਆਂ ਕਹੀਆਂ ਗੱਲਾਂ ਅਤੇ ਤੁਹਾਡੇ ਉਹ ਪੰਜਾਬੀ ਮਾਂ ਬੋਲੀ ਜਾਂ ਸਮਾਜ ਲਈ ਕੀਤੇ ਕੰਮ ਹਮੇਸ਼ਾ ਤੁਹਾਨੂੰ ਚਮਕਦੇ ਤਾਰਿਆਂ ਵਿਚੋਂ ਨਿਹਾਰਦੇ ਰਹਿਣਗੇ। ਸਲਾਮ ਤੁਹਾਨੂੰ ਤੁਹਾਡੇ ਹੌਸਲੇ ਨੂੰ ਜਿਥੇ ਗਏ ਹੋ ਓਥੇ ਵੀ ਹੱਸਦੇ ਰਹਿਣਾ।
ਤੁਹਾਨੂੰ ਚੇਤੇ ਕਰਦਾ
ਪਵਨ ਪ੍ਰਵਾਸੀ , ਜਰਮਨ
---------------

ਵੇਲੇ ਦਾ ਰਾਗ - ਕੇਹਰ ਸ਼ਰੀਫ਼

ਸਮੇਂ ਨਾਲ ਇਕਸੁਰ ਹੋ ਕੇ ਤੁਰਨਾ ਬਹੁਤ ਹੀ ਔਖਾ ਕਾਰਜ ਸਮਝਿਆ ਜਾਂਦਾ ਹੈ, ਕਈ ਲੋਕ ਤਾਂ ਇਸ ਨੂੰ ਔਝੜਿਆ ਰਾਹ ਵੀ ਆਖਦੇ ਹਨ। ਗੱਲ ਸੱਚੀ ਹੀ ਹੈ – ਕਿਹੜਾ ਕਾਰਜ ਹੈ ਜਿਹੜਾ ਕਰਨ ਤੋਂ ਪਹਿਲਾਂ ਸੌਖਾ ਲਗਦਾ ਹੋਵੇ। ਪਰ, ਸਮੇਂ ਵਲੋਂ ਪਾਈ ਵੰਗਾਰ ਵਾਲੇ ਰਾਹੇ ਤੁਰਨ ਤੋਂ ਬਿਨਾਂ ਸਰਨਾ ਵੀ ਤਾਂ ਨਹੀਂ ਹੁੰਦਾ – ਅਜਿਹੇ ਔਖੇ ਸਮੇਂ ਹੀ ਤਾਂ ਸਹਿਜ, ਗਿਆਨ ਤੇ ਬੌਧਿਕਤਾ ਭਰਪੂਰ ਸੂਰਬੀਰਤਾ ਦੀ ਪਛਾਣ ਹੁੰਦੀ ਹੈ। ਇਕ ਸਬੀਲ ਜਾਂ ਦਲੀਲ ਬਣਦੀ ਹੈ ਦੂਜੀ ਢੱਠਦੀ ਹੈ। ਇਹ ਬਣਨ, ਢੱਠਣ ਦੀ ਖਿੱਚੋਤਾਣ ਹੀ ਆਖਰ ਸਿਰਜਣਾ ਨੂੰ ਜਨਮ ਦਿੰਦੀ ਹੈ। ਇਸ ਕ੍ਰਿਆ ਨੇ ਅੱਗੇ ਵਧਦਿਆਂ ਕੀਤੀ ਜਾ ਰਹੀ ਸਿਰਜਣਾ ਅੰਦਰ ਨਿਖਾਰ ਪੈਦਾ ਕਰਨਾ ਹੁੰਦਾ ਹੈ। ਸਿਰਜਾਣਤਮਿਕਤਾ ਦਾ ਪਹਿਲਾ ਕਦਮ ਕਿਸੇ ਵਿਸ਼ੇ ਬਾਰੇ ਸਾਧਾਰਨ ਜਹੀ ਚਿੰਤਾ ਹੀ ਹੁੰਦੀ ਹੈ, ਫੇਰ ਇਸ ਚਿੰਤਾ ਪਿੱਛੇ ਕਾਰਜਸ਼ੀਲ ਸਥਿਤੀਆਂ ਦੇ ਕਾਰਨਾਂ ਨੂੰ ਲੱਭਣ ਦੇ ਅਧਿਅਨ ਭਰੇ ਜਤਨ ਆਰੰਭ ਹੁੰਦੇ ਹਨ ਤੇ ਇੱਥੋਂ ਹੀ ਚਿੰਤਾ ਤੋਂ ਚਿੰਤਨ ਵਲ ਵਧਦਾ ਰਾਹ/ ਜਾਂ ਪ੍ਰਵਾਹ ਕਿਸੇ ਵੀ ਅਗਲੇ ਕਾਰਜ ਦੀ ਅਗਵਾਈ ਕਰਨ ਦਾ ਸਬੱਬ ਬਣ ਜਾਂਦਾ ਹੈ। ਅਜਿਹੇ ਕਾਰਜ ਹੀ ਨਵੀਂ ਸੋਚ ਨੂੰ ਅਮਲ ਵਿਚ ਢਾਲਦੇ ਹਨ। ਇਹ ਸੋਚ ਹੀ ਸਾਂਝ ਪੈਦਾ ਕਰਨ ਵਾਲੀ ਮਨੁੱਖਵਾਦੀ/ਸਰਬੱਤ ਦੇ ਭਲੇ ਵਾਲੀ ਹੋਵੇ ਤਾਂ ਹੀ ਔਝੜੇ ਰਾਹਾਂ ਅਤੇ ਮੁਸ਼ਕਿਲ ਸਥਿਤੀਆਂ ਦਾ ਟਾਕਰਾ ਕਰਨ ਦੇ ਯੋਗ ਹੋ ਸਕਦੀ ਹੈ। ਇਸ ਤਰ੍ਹਾਂ ਦੂਜਿਆਂ ਨੂੰ ਵੀ ਕਿਸੇ ਕਾਰਜ ਵਿਚ ਸ਼ਾਮਲ ਹੋਣ ਵਾਸਤੇ ਪ੍ਰੇਰਿਆ ਜਾ ਸਕਦਾ ਹੈ। ਇਸ ਵਿਚ ਅਮਲ ਰਾਹੀਂ ਜੁੜਨ ਨਾਲ ਹੀ ਇਕੱਲਿਆਂ ਤੋਂ ਕਾਫਲੇ ਬਣਦੇ ਹਨ।  ਅਜਿਹੇ ਕਾਫਲਿਆਂ ਨੇ ਸਦਾ ਹੀ  ਸਮੇਂ ਦੀ ਅੱਖ 'ਚ ਅੱਖ ਪਾ ਕੇ ਗੱਲ ਕੀਤੀ, ਤਾਂ ਹੀ ਔਖੇ ਵਕਤਾਂ ਨੂੰ ਪਾਰ ਕਰਦਿਆਂ ਉਨ੍ਹਾਂ ਸੰਘਰਸ਼ੀ ਲੋਕਾਂ ਨੇ ਲੱਖ ਮੁਸੀਬਤਾਂ ਝੱਲੀਆਂ, ਸਿਦਕ ਨਾ ਹਾਰਿਆ  ਤੇ ਬਾਅਦ ਅਖੀਰ 'ਚ ਅਜਿਹੇ ਕਾਫਲਿਆਂ ਦੇ ਗਲ਼ ਹੀ ਸਦਾ ਜਿੱਤ ਦਾ ਹਾਰ ਪਾਇਆ ਗਿਆ ਹੈ।
      ਸਮੇਂ ਸਿਰ ਢੁੱਕਦੀ ਗੱਲ ਕਰਨ ਵਾਲੇ ਨੂੰ ਹੀ ਆਮ ਤੌਰ `ਤੇ ਸਿਆਣਾ ਜਾਂ ਸੂਝਵਾਨ ਕਿਹਾ ਜਾਂਦਾ ਹੈ। ਦਾਨੇ-ਬੀਬੇ ਤੇ ਦਾਨਿਸ਼ਵਰ ਬੰਦਿਆਂ ਦੀ ਸਿਫਤ ਇਸੇ ਕਰਕੇ ਹੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਖਰੀ ਸੋਚ, ਦੇ ਆਸਰੇ ਆਪਣੇ ਨਿਸ਼ਾਨੇ ਭਾਵ ਮੰਜਿ਼ਲ ਵੱਲ ਪ੍ਰਤੀਬੱਧਤਾ, ਨਿੱਖਰੀ ਚੇਤੰਨਤਾ ਦੇ ਆਸਰੇ ਸਮੇਂ ਨੂੰ ਉਂਗਲ ਲਾ ਕੇ ਤੋਰਨ ਦੇ ਸਮਰੱਥ ਹੁੰਦੇ ਹਨ। ਆਪਣੇ ਇਰਾਦੇ ਦੀ ਪਕਿਆਈ ਅਤੇ ਸੁਭਾਅ ਪੱਖੋਂ ਸੰਜਮ ਅਤੇ ਸਹਿਜਤਾ ਕਰਕੇ ਆਪਣੇ ਹੀ ਕੀਤੇ ਅਹਿਦ ਅਨੁਸਾਰ ਉਹ ਸਮੇਂ ਦੀ ਧਾਰਾ ਨੂੰ ਆਪਣੇ ਪੱਖ ਵਿਚ ਮੋੜਨ ਦੇ ਜਤਨ ਹੀ ਨਹੀਂ ਕਰਦੇ ਸਗੋਂ ਆਪਣੇ ਸਿਦਕ, ਸਿਰੜ, ਦ੍ਰਿੜਤਾ ਅਤੇ ਸਹਿਜ ਭਰੇ ਕਦਮਾਂ ਵਾਲੇ ਸਾਹਸ ਦੇ ਆਸਰੇ ਆਪਣੀ ਹਿੰਮਤ ਨਾਲ ਜਿੱਦ (ਜਾਂ ਆਪਣੇ ਨਾਲ ਕੀਤਾ ਵਾਅਦਾ/ਆਪਣੇ ਵਚਨ) ਪੁਗਾਉਂਦੇ ਵੀ ਹਨ। ਇਹ ਕਰਮ ਕਈ ਵਾਰ ਅਜੀਬ ਜਾਪਣ ਲੱਗ ਪੈਂਦਾ ਹੈ ਪਰ ਵਗਦੀ ਧਾਰਾ ਦੀ ਲਗਾਤਾਰਤਾ ਜਦੋਂ ਗਵਾਹੀ ਬਣਨ ਲਗਦੀ ਹੈ ਤਾਂ ਹੈਰਾਨੀ ਵੀ ਹੁੰਦੀ ਹੈ, ਅਤੇ ਖੁਸ਼ੀ ਭਰਿਆ ਧਰਵਾਸ ਵੀ,  ਜੋ ਸਮੇਂ ਦਾ ਸੱਚ ਬਣ ਜਾਂਦਾ ਹੈ। ਇਹ ਤੋਰ ਇਸ ਰਾਹ ਦੇ ਪਾਂਧੀਆਂ ਦੀ ਤਾਕਤ ਬਣ ਜਾਂਦੀ ਹੈ। ਆਖਰ, ਇਹ ਤਾਕਤ ਹੀ ਜਿੱਤ ਦੀ ਜਾਮਨ ਹੋ ਨਿੱਬੜਦੀ ਹੈ। ਇਹ ਰਾਹ ਲੰਬਾ ਵੀ ਹੋ ਸਕਦਾ ਹੈ, ਅਕਾਊ ਵੀ ਪਰ ਮੰਜ਼ਿਲ 'ਤੇ ਪਹੁੰਚਣ ਅਤੇ ਉਦੇਸ਼ ਦੀ ਪ੍ਰਾਪਤੀ ਵਾਸਤੇ ਆਪਣਾ ਪੂਰਾ ਤਾਣ ਲਾ ਕੇ  ਹਰ ਹੀਲੇ ਵਾਟ ਮੁਕਾਉਣੀ ਪੈਂਦੀ ਹੈ। ਹੁਣ ਤੱਕ ਸੰਸਾਰ ਦਾ ਹੋਇਆ ਸਮਾਜਕ ਵਿਕਾਸ ਇਸ ਗੱਲ ਦੀ ਗਵਾਹੀ ਬਣਕੇ ਸਾਡੇ ਸਾਹਮਣੇ ਰੂਪਮਾਨ ਹੈ। ਜਿਸ ਸੱਚ  ਨੂੰ ਇਸਦੇ ਦੋਖੀ ਵੀ ਝੁਠਲਾ ਨਹੀਂ ਸਕਦੇ, ਗਲਤ ਵੀ ਸਾਬਤ ਨਹੀਂ ਕਰ ਸਕਦੇ।
        ਵਕਤ ਦੇ ਕੁੱਝ ਪਲ ਸਾਡੇ ਵਾਸਤੇ ਬਹੁਤ ਕੁੱਝ ਅਜਿਹਾ ਪਰੋਸਦੇ ਹਨ ਜੋ ਸੱਚਮੁੱਚ ਅਜੀਬ ਹੋ ਜਾਂਦੇ ਹਨ – ਇਹੋ ਪਲ ਢਲ ਕੇ ਜਦੋਂ ਅੱਖਾਂ ਸਾਹਮਣੇ ਸੱਚ ਜਿਹਾ ਹੋ ਕੇ ਵਿਚਰਦੇ ਹਨ ਤਾਂ ਹੈਰਾਨੀ ਵੀ ਹੁੰਦੀ ਹੈ ਅਤੇ ਫਰਕ ਦਾ ਵੀ ਪਤਾ ਲਗਦਾ ਹੈ। ਮਿਸਾਲ ਵਜੋਂ ਸ਼ਹਿਨਾਈ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਸ਼ਹਿਨਾਈ ਖੁਸ਼ੀ ਤੇ ਗ਼ਮੀ ਦੋਵੇਂ ਮੌਕਿਆਂ `ਤੇ  ਵਜਾਈ ਜਾਂਦੀ ਹੈ। ਪਰ ਵਕਤ ਦੀ ਭਾਵਨਾ ਅਤੇ ਮੌਕਾ-ਮੇਲ਼ ਵਿਚ ਜ਼ਮੀਨ-ਅਸਮਾਨ ਦਾ ਫਰਕ ਹੁੰਦਾ ਹੈ। ਸ਼ਗਨਾਂ ਵਾਲੇ ਖੁਸ਼ੀ ਭਰੇ ਪਲਾਂ ਨੂੰ ਸੋਗ ਦੇ ਉਦਾਸੀ ਭਰੇ ਵਿਰਲਾਪ ਵਾਲੇ ਸੁਰਾਂ ਨਾਲ ਨਹੀਂ ਮੇਲਿਆ ਜਾ ਸਕਦਾ। ਵੈਣਾਂ ਦੇ ਉੱਚੇ ਨੀਵੇਂ ਸੁਰਾਂ ਨੇ ਵਿਸਰਦਿਆਂ ਹੀ ਉਦਾਸ ਅਤੀਤ ਭਾਵ ਬੀਤਿਆ ਹੋਇਆ ਵਕਤ  ਬਣ ਕੇ ਰਹਿ ਜਾਣਾ ਹੁੰਦਾ ਹੈ, ਪਰ ਸ਼ਗਨਾਂ ਦੇ ਹੁਲਾਸ ਭਰੇ ਸੁਰਾਂ ਨੇ ਨਿੱਤ ਦਿਨ ਮੌਲਣਾ ਤੇ ਨਿੱਖਰਨਾ ਹੁੰਦਾ ਹੈ। ਇਹੀ ਜਗਤ ਦੇ ਲਗਾਤਾਰ ਹੋ ਰਹੇ ਵਿਕਾਸ ਦਾ ਅੰਗ ਬਣਦਾ ਹੈ ਅਤੇ ਇਹ ਹੀ ਜਗਤ ਦਾ ਪਸਾਰਾ ਹੈ, ਜਿਸ ਤੋਂ ਕਦੇ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ। ਇਨ੍ਹਾਂ ਹਾਲਤਾਂ ਤੋਂ ਮੂੰਹ ਮੋੜਿਆ ਹੀ ਨਹੀਂ ਜਾ ਸਕਦਾ। ਜੇ ਕੋਈ ਇੰਜ ਕਰੇ ਤਾਂ ਉਹ ਸੰਸਾਰ ਨੂੰ ਨਖਿੱਧ ਜਹੀ, ਅਰਥਹੀਣ ਸੋਚ  ਦੇਣ ਦੇ ਜਤਨ ਵਿਚ ਹੁੰਦਾ ਹੈ। ਅਜਿਹੀ ਅਰਥਹੀਣ ਸੋਚ ਮਨੁੱਖੀ ਜੀਵਨ ਵਿਚ ਬੇਲੋੜੀ ਉਦਾਸੀ ਤਾਂ ਭਰ ਸਕਦੀ ਹੈ, ਕੁਰਾਹੇ ਵੀ ਪਾ ਸਕਦੀ ਹੈ ਪਰ ਅੱਗੇ ਵੱਲ ਕਦਮ ਨਹੀਂ ਪੁੱਟ ਸਕਦੀ ਅਤੇ ਕਦੇ ਵੀ ਸੱਚ ਸਾਬਤ ਨਹੀਂ ਹੋ ਸਕਦੀ । ਅੱਗੇ ਵਧਣ ਵਾਸਤੇ ਆਸਵੰਦ ਅਤੇ ਹੋਸ਼ਮੰਦ ਹੋਣਾ ਜਰੂਰੀ ਹੁੰਦਾ ਹੈ, ( ਯਾਦ ਰਹੇ ਜਜ਼ਬਾਤੀ ਜਾਂ ਭਾਵੁਕ ਮਨੁੱਖ ਜਦੋਂ ਜੋਸ਼ ਨੂੰ ਹੋਸ਼ ਨਾਲੋਂ ਤੋੜਕੇ ਕੋਈ ਕਾਰਜ ਕਰਦਾ ਹੈ ਤਾਂ ਉਸਦਾ ਘਾਟੇ ਵਿਚ ਰਹਿਣਾ ਲਾਜ਼ਮੀ ਹੁੰਦਾ ਹੈ) ਤਾਂ ਹੀ ਦਲੀਲ ਭਰੀ ਸੂਝ ਵਾਲਾ ਮਨੁੱਖ “ਜਾਨ ਨਾਲ ਜਹਾਨ ਵਾਲੀ`` ਧਾਰਨਾ ਬਾਰੇ ਸੋਚਦਾ ਹੈ ਕਿਉਂਕਿ ਇਹ ਸਰਬ ਪ੍ਰਵਾਨਤ ਹੈ ਕਿ ਆਸ ਨਾਲ ਹੀ ਜੱਗ ਜੀਊਂਦਾ ਹੈ, ਇਹ ਆਸ ਹੀ ਅੱਗੇ ਤੁਰਨ ਵਾਲੇ ਕਦਮਾਂ ਦਾ ਜੋਸ਼ ਤੇ ਤੋਰ ਦੀ ਰਵਾਨੀ ਬਣਦੀ ਹੈ। ਕਿਸੇ ਮੰਜਿ਼ਲ 'ਤੇ ਪਹੁੰਚਣ ਵਾਸਤੇ ਕਦਮਾਂ ਦੀ ਹਰਕਤ ਦੂਜਿਆਂ ਨਾਲ ਵੀ ਮੱਥੇ ਦੀ ਲੋਅ ਬਣ ਕੇ ਭਾਈਚਾਰਾ ਕਾਇਮ ਕਰਨ ਵਾਲੇ ਸਾਂਝਾਂ ਭਰੇ ਜੀਊਣ ਦਾ ਮਕਸਦ ਬਣ ਜਾਂਦੀ ਹੈ। ਕਿਸੇ ਮੰਜ਼ਿਲ 'ਤੇ ਪਹੁੰਚਣ ਵਾਸਤੇ ਕਦਮਾਂ ਦੀ ਹਰਕਤ ਦੂਜਿਆਂ ਨਾਲ ਅਜਿਹਾ ਸਾਂਝ ਭਰੇ ਜੀਊਣ ਦਾ ਮਕਸਦ ਅਤੇ ਨਾਲ ਹੀ ਜੀਵਨ ਅੰਦਰ ਸਫ਼ਲਤਾ ਦੀ ਕੁੰਜੀ ਬਣ ਜਾਂਦੀ ਹੈ। ਸੰਸਾਰ ਅੰਦਰ ਸੂਝਵਾਨ ਦਾਰਸ਼ਨਿਕਾਂ ਵਲੋਂ ਬੌਧਿਕ ਪੱਖੋਂ ਕੀਤੇ ਪ੍ਰਚਾਰ ਨੇ ਆਪਣੇ ਹੱਕਾਂ ਖਾਤਰ ਸਰਗਰਮ ਲੋਕ ਲਹਿਰਾਂ ਦੇ ਆਗੂਆਂ ਨੂੰ ਹੱਲਾਸ਼ੇਰੀ, ਸੇਧ ਅਤੇ ਹੌਸਲਾ ਦਿੱਤਾ ਜਿਸ ਦੇ ਸਿੱਟੇ ਵਜੋਂ ਇਨ੍ਹਾਂ ਲੋਕ ਲਹਿਰਾਂ ਨੇ ਦੁਨੀਆਂ ਦੇ ਵੱਖੋ-ਵੱਖ ਦੇਸ਼ਾਂ ਅਤੇ ਲੋਕ ਸਮੂਹਾ, ਭਾਈਚਾਰਿਆਂ ਦਾ ਮੂਹ-ਮੱਥਾ ਸਵਾਰਨ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ ।
      ਮਨੁੱਖ ਸਿਰਫ ਆਪਣੇ ਕਰਕੇ ਹੀ ਨਹੀਂ ਜੀਊਂਦਾ, ਪਰਵਾਰ/ਸਮਾਜ ਨਾਲ ਵੀ ਉਸਦਾ ਕੋਈ ਰਿਸ਼ਤਾ/ਵਾਸਤਾ ਹੁੰਦਾ ਹੈ। ਸਮਾਜ ਅੰਦਰਲੇ ਉਤਰਾਅ-ਝੜਾਅ ਹਰ ਇਨਸਾਨ ਨੂੰ ਪ੍ਰਭਾਵਿਤ ਕਰਦੇ ਹਨ। ਚੰਗੇ ਪ੍ਰਭਾਵਾਂ ਨੂੰ ਪ੍ਰਚਾਰਨਾ, ਪ੍ਰਸਾਰਨਾ ਹਰ ਨਾਗਰਿਕ ਦਾ ਫ਼ਰਜ਼ ਹੁੰਦਾ ਹੈ ਪਰ ਭੈੜੇ ਪ੍ਰਭਾਵਾਂ ਦਾ ਜ਼ਹਿਰ ਸਮਾਜ ਅੰਦਰ ਫੈਲ ਕੇ ਸਮਾਜ ਅੰਦਰ ਪ੍ਰੇਮ ਭਾਵ ਨਾਲ ਵਸਦੇ ਲੋਕਾਂ ਦੀ ਸਾਂਝ ਨੂੰ ਗਲਤ ਦਿਸ਼ਾ ਵੱਲ ਨਾ ਤੋਰ ਦੇਵੇ ਇਸ ਕਰਕੇ ਅਜਿਹੇ ਗਲਤ ਰੁਝਾਨਾਂ ਦੀ ਕਾਟ ਕਰਿਦਆਂ ਉਨ੍ਹਾਂ ਦੇ ਖਿਲਾਫ ਖੜ੍ਹੇ ਹੋਣਾ ਸਮਾਜ ਵਿਚ ਵਸਦੇ ਹਰ ਚੇਤੰਨ ਪ੍ਰਾਣੀ ਦਾ ਪਹਿਲਾ ਫ਼ਰਜ਼ ਹੁੰਦਾ ਹੈ। ਜੇ ਕੋਈ ਅਜਿਹਾ ਫ਼ਰਜ਼ ਅਦਾ ਨਹੀਂ ਕਰਦਾ ਤਾਂ ਉਹ 'ਸਮਾਜੀ ਜੀਵ` ਕਹਾਉਣ ਦਾ ਹੱਕਦਾਰ ਨਹੀਂ ਹੁੰਦਾ, ਬਸ! ਜੂਨ ਪੂਰੀ ਕਰ ਰਿਹਾ ਜੀਊੜਾ ਹੁੰਦਾ ਹੈ। ਇਹ ਆਮ ਹੀ ਕਿਹਾ ਜਾਂਦਾ ਹੈ ਕਿ ਕਿਸੇ ਵੀ ਭੈੜ, ਕੁਚੱਜ ਜਾਂ ਜ਼ੁਲਮ ਦੇ ਖਿਲਾਫ ਨਾ ਬੋਲਣਾ ਜਾਂ ਚੁੱਪ ਰਹਿਣਾ ਉਹਦੇ ਨਾਲ ਸਹਿਮਤੀ ਦੇਣ ਵਰਗਾ ਹੀ ਹੁੰਦਾ ਹੈ। ਅਜਿਹੇ ਲੋਕਾਂ ਦਾ ਵਰਤਮਾਨ ਨੂੰ ਦੂਸ਼ਿਤ ਕਰਨ ਵਾਲਾ ਨਾਂਹਪੱਖੀ ਰੋਲ ਹੁੰਦਾ ਹੈ- ਇਹ ਇਤਹਿਾਸ ਦੇ ਵੀ ਦੋਸ਼ੀ ਹੁੰਦੇ ਹਨ ਤੇ ਆਪਣੇ ਆਪ ਦੇ ਵੀ । ਆਜ਼ਾਦੀ ਦੇ ਸੰਘਰਸ਼ ਸਮੇਤ ਹੋਰ ਬਹੁਤ ਸਾਰੇ ਮੌਕਿਆਂ ਦਾ ਇਤਹਿਾਸ ਇਸ ਦੀ ਗਵਾਹੀ ਦਿੰਦਾ ਹੈ। ਸੰਸਾਰ ਦਾ ਇਤਿਹਾਸ ਹੋਰ ਵੀ ਘਿਨਾਉਣੇ ਰੂਪ ਵਿਚ ਸਾਡੇ ਸਾਹਮਣੇ ਅਣਮਨੁੱਖੀ ਤੱਥ ਪੇਸ਼ ਕਰਦਾ ਹੈ। ਇਤਿਹਾਸ ਬਾਰੇ ਗੱਲ ਕਰਦਿਆਂ ਉਸ ਸਮੇਂ ਜੇ ਅਜਿਹਾ ਨਾ ਹੋਇਆ ਹੁੰਦਾ ਕਹਿਣਾ ਵੀ ਨਾਂਹ-ਵਾਚਕ ਹੀ ਹੁੰਦਾ ਹੈ । ਪਰ, ਯਾਦ ਰੱਖਣ ਵਾਲੀ ਗੱਲ ਇਹ ਹੀ ਹੈ  ਕਿ ਬੀਤ ਗਏ ਸਮੇਂ ਬਾਰੇ ਅਸੀਂ ਖੁਸ਼ ਹੋ ਸਕਦੇ ਹਾਂ ਜਾਂ ਉਦਾਸ ਹੋ ਕੇ ਐਵੇਂ ਹੀ ਝੋਰਿਆਂ ਦੇ ਵਸ ਪੈ ਸਕਦੇ ਹਾਂ ਪਰ ਚਾਹੁੰਦੇ ਹੋਏ ਵੀ ਲੰਘ ਗਏ ਸਮੇਂ ਨੂੰ ਅਸੀਂ ਬਦਲ ਨਹੀਂ ਸਕਦੇ। ਅਤੀਤ ਵਿਚ ਹੋਈਆਂ ਗਲਤੀਆਂ ਅਤੇ ਉਸ ਸਮੇਂ ਰਹਿ ਗਈਆਂ ਘਾਟਾਂ ਤੋਂ ਸਿੱਖਦਿਆਂ ਹੋਇਆਂ ਉਨ੍ਹਾਂ ਦੀ ਪੂਰਤੀ ਕਰਨ ਵਾਸਤੇ ਤਾਂ ਵਰਤਮਾਨ ਵਿਚ ਹੀ ਜਾਗਣਾ ਪਵੇਗਾ ।
      ਆਧੁਨਿਕ ਦੌਰ ਦੇ ਬਹੁਗਿਣਤੀ ਸੱਤਾਧਾਰੀ ਸਿਆਸਤ ਅੰਦਰ ਵਿਚਰ ਰਹੇ ਆਪਣੇ ਆਪ ਨੂੰ ਧਨੰਤਰ ਸਮਝਣ ਵਾਲੇ ਵੀ ਅਮਲ ਵਲੋਂ ਗਏ-ਗੁਜ਼ਰੇ ਜਾਂ ਅ-ਪੂਰਨ ਮਨੁੱਖ ਲਗਦੇ ਹਨ, ਜਿਨ੍ਹਾਂ ਕੋਲ ਸਮਾਜ ਨੂੰ ਅੱਗੇ ਤੋਰਨ ਵਾਲੀ ਨਾ ਸੂਝ ਹੈ, ਨਾ ਸਮਝ, ਜੇ ਉਨ੍ਹਾਂ ਕੋਲ ਹੈ ਤਾਂ ਬੇਗਾਨੀਆਂ ਵੈਸਾਖੀਆਂ ਦਾ ਆਸਰਾ ਅਤੇ ਜ਼ਮੀਰ ਦਾ ਜੀਊਂਦੇ ਨਾ ਹੋਣਾ। ਇਸ ਕਰਕੇ ਉਹ ਲੋਕਤਾ ਦੇ ਦਰਦ ਨੂੰ ਮਹਿਸੂਸ ਕਰਨ ਦਾ ਕਸ਼ਟ ਨਹੀਂ ਸਹਿੰਦੇ। ਆਮ ਕਰਕੇ ਅਜਿਹੇ ਚਲਣ ਨੂੰ ਇਨਸਾਨੀ ਅਵਗੁਣ ਆਖਿਆ ਜਾ ਸਕਦਾ ਹੈ। ਬੇਗਾਨੀਆਂ ਵੈਸਾਖੀਆਂ ਉਨ੍ਹਾਂ ਲੋਕਾਂ ਦੀ ਚਾਲ ਹੀ ਨਹੀਂ ਸਗੋਂ ਚਾਲ-ਚਲਣ ਵੀ ਵਿਗਾੜ ਦਿੰਦੀਆਂ ਹਨ। ਕੁੱਲ ਆਲਮ ਉਨ੍ਹਾਂ ਦੀ ਪੱਤ ਚੌਰਾਹੇ ਰੁਲਦੀ ਵੇਖਦਾ ਹੈ। ਬੇਗਾਨੇ ਵਿਹੜੇ ਨੱਚਣ ਦਾ ਇਹੋ ਸਿੱਟਾ ਹੁੰਦਾ ਹੈ। ਅਜਿਹੇ ਉੱਚੇ ਰੁਤਬਿਆਂ ਵਾਲੇ ਲੋਕਾਂ ਕੋਲ ਆਪਣੇ ਪਿੱਛੇ ਛੱਡਣ ਵਾਸਤੇ ਪਛਤਾਵੇ ਤੋਂ ਬਿਨਾਂ ਹੋਰ ਕੁੱਝ ਵੀ ਨਹੀਂ ਹੁੰਦਾ। ਬਹੁਤ ਵਾਰ ਉਨ੍ਹਾਂ ਦੀ ਔਲਾਦ ਬੇ-ਕਸੂਰ ਹੁੰਦੇ ਹੋਏ ਵੀ ਆਪਣੇ ਵਡੇਰਿਆਂ ਦੀਆਂ ਕਿਸੇ ਵੀ ਤਰ੍ਹਾਂ ਦੇ ਲੋਭ/ਲਾਲਚ ਅਧੀਨ ਕੀਤੀਆਂ ਗਲਤੀਆਂ ਜਾਂ ਮੂਰਖਤਾਵਾਂ ਦੀ ਸਜ਼ਾ ਭੁਗਤਦੇ ਹਨ। ਇਹ ਅੱਜ ਹੀ ਨਹੀਂ ਹੋ ਰਿਹਾ ਬੀਤੇ ਸਮੇਂ ਦਾ ਇਤਿਹਾਸ ਵੀ ਅਜਿਹੇ ਲੋਕਾਂ ਦੀ ਗਵਾਹੀ ਭਰਦਾ ਹੈ। ਅਜਿਹੇ ਲੋਕਾਂ ਨੂੰ ਉਸ ਸਮੇਂ ਦੇ ਜ਼ਾਲਮ ਪਰ ਨਖਿੱਧ ਹਾਕਮ ਜਾਂ ਇਤਿਹਾਸ ਦੇ ਕਾਲੇ ਧੱਬੇ ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ। ਪਰ ਇਹੋ ਜਹੇ ਲੋਕ ਹਮੇਸ਼ਾ ਹੀ ਸਮਾਜ ਅੰਦਰ ਰਹੇ ਹਨ, ਅਤੇ ਆਧੁਨਿਕ ਯੁੱਗ ਵੀ ਇਸ ਦੀ ਭੈੜੀ ਮਿਸਾਲ ਬਣਕੇ ਹੀ ਵਿਚਰ ਰਿਹਾ ਹੈ। ਜਿਸ ਯੁੱਗ ਨੂੰ ਅੱਜ ਅਸੀਂ ਡਿਜੀਟਲ ਯੁੱਗ ਆਖ ਰਹੇ ਹਾਂ ਇਹ ਸਿਰਫ ਲੁੱਟ ਅਧਾਰਤ ਸਮਾਂ ਹੀ ਨਹੀਂ ਸਗੋਂ ਮਨੁੱਖ ਨੂੰ ਸਾਹ-ਸਤ ਹੀਣ ਅਤੇ ਉਸ ਦੀ ਕਦਰ ਘਟਾਈ ਕਰਦਿਆ ਉਸ ਵਿਚੋਂ ਮਨੁੱਖ ਹੋਣ ਦਾ ਮਾਣ-ਸਨਮਾਨ ਵੀ ਮਨਫੀ ਕਰ ਰਿਹਾ ਹੈ। ਇਸ ਬਾਰੇ ਸਭ ਨੂੰ ਰਲਕੇ ਸਾਂਝੇ ਤੌਰ 'ਤੇ ਸੋਚਣਾ ਅਤੇ ਇਸਦਾ ਚਿੰਤਨ-ਮੰਥਨ ਕਰਨਾ ਪਵੇਗਾ - ਨਹੀਂ ਤਾਂ ਇਹ ਦੁਨੀਆਂ ਅੰਦਰ ਬਹੁਤ ਸਾਰੇ ਵਿਗਾੜ (ਇਨਸਾਨੀਅਤ ਦੇ ਦੁਸ਼ਮਣਾਂ ਵਰਗੇ ਵਾਇਰਸ ) ਪੈਦਾ ਕਰ ਦੇਵੇਗਾ। ਜਿਸ ਦੇ ਸਿੱਟੇ ਵਜੋਂ ਸਾਡੇ ਕੋਲ ਪਛਤਾਵੇ ਤੋਂ ਬਿਨਾਂ ਹੋਰ ਕੁੱਝ ਵੀ ਨਹੀਂ ਬਚਣਾ। ਇਸ ਬਾਰੇ ਸਾਡੇ ਦਾਨਿਸ਼ਵਰਾਂ/ਬੁੱਧੀਜੀਵੀਆਂ ਨੂੰ ਫੌਰੀ ਤੌਰ 'ਤੇ ਬਹੁਤ ਸੁਚੇਤ ਹੋਣ ਦੀ ਤੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਜਿਸ ਨਾਲ ਮਨੁੱਖਤਾ ਵਿਰੋਧੀ ਅਜਿਹੇ ਵਾਇਰਸ ਦੇ ਡੰਗ ਵਿਚਲੀ ਜ਼ਹਿਰ ਤੋਂ ਲੋਕਾਂ ਨੂੰ ਬਚਾਉਣ ਦੇ ਸਾਰਥਕ ਢੰਗ-ਤਰੀਕੇ ਲੱਭੇ ਜਾ ਸਕਣ  - ਅੱਜ ਇਸ ਤੋਂ ਵੱਡੀ ਮਨੁੱਖਤਾ ਦੀ ਹੋਰ ਕੋਈ ਸੇਵਾ ਨਹੀਂ ਹੋ ਸਕਦੀ। ਪੰਜ ਜੀ (5 G) ਵਾਲੀ ਬਹਿਸ ਨੂੰ ਨੇੜਿਉਂ ਦੇਖਣ ਵਾਲੇ ਇਸ ਬਾਰੇ ਵੱਧ ਦੱਸ ਸਕਦੇ ਹਨ। ਇਹ ਮਨੁੱਖੀ ਹੋਂਦ ਲਈ ਹੀ ਖਤਰਾ ਨਾ ਬਣ ਜਾਵੇ ਇਸ ਕਰਕੇ ਇਸ ਬਾਰੇ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਸਭ ਤੋਂ ਪਹਿਲਾਂ ਜੀਵਨ ਦੀ ਰੱਖਿਆ ਕਰਨਾ ਹੀ ਸਭ ਦਾ ਫ਼ਰਜ਼ ਹੋਣਾ ਚਾਹੀਦਾ ਹੈ।
     ਵਰਤਮਾਨ ਅੰਦਰ ਵਿਚਰਦਾ ਮਨੁੱਖ ਹਮੇਸ਼ਾ ਹੀ ਅਤੀਤ ਦੇ ਅਕਸ ਤੋਂ ਸਿੱਖਣ ਅਤੇ ਰਹਿ ਗਈਆਂ ਘਾਟਾਂ ਨੂੰ ਸੁਧਾਰਨ ਦਾ ਜਜ਼ਬਾ/ਅਹਿਦ ਲੈ ਕੇ ਚੱਲਦਾ ਹੈ। ਇਸ ਵਾਸਤੇ ਜਰੂਰੀ ਹੁੰਦਾ ਹੈ ਕਿ ਸਮਾਜ ਦੀ ਅਗਵਾਈ ਕਰਨ ਵਾਲੇ ਆਗੂ ਸਹਿਣਸ਼ੀਲ ਵੀ ਹੋਣ, ਦੂਰਅੰਦੇਸ਼ ਵੀ ਹੋਣ ਅਤੇ ਲੋਕ ਪੀੜਾ ਦੇ ਅਰਥ ਵੀ ਸਮਝਦੇ ਹੋਣ। ਪਰ ਜਿਹੜੇ ਆਗੂ ਲੋਕ ਰਾਜੀ ਵਿਵਸਥਾ ਦੇ ਹੁੰਦਿਆਂ ਲੋਕਾਂ ਨੂੰ ਨਿਗੂਣੇ ਬਣਾਉਣ ਦਾ ਜਤਨ ਕਰਨ ਵਾਲੇ ਸੁਭਾਅ ਦੇ ਮਾਲਕ ਹੋਣ (ਮੈਂ, ਮੈਂ, ਮੈਂ) ਜਾਂ ਕਹਿ-ਕੁਹਾ ਕੇ ਆਪਣੇ ਬਾਰੇ ਬਣਾਈਆਂ ਗਲਤ ਧਾਰਨਾਵਾਂ (ਜਿਨਾਂ ਨੂੰ ਪੜ੍ਹੇ/ਲਿਖੇ ਲੋਕ ਪਰਸੈਪਸ਼ਨਜ਼ ਕਹਿੰਦੇ ਹਨ) ਵਾਲੇ ਭਰਮ ਦੇ ਸ਼ਿਕਾਰ ਹੋ ਜਾਣ ਉਹ ਸਮਾਜ ਲਈ ਹਰ ਵੇਲੇ ਖਤਰਾ ਬਣੇ ਰਹਿੰਦੇ ਹਨ। ਅਜਿਹੇ ਸ਼ਾਸਕਾਂ ਨੇ ਭੂਤਕਾਲ ਅੰਦਰ ਵੀ ਵੱਖੋ ਵੱਖ ਦੇਸ਼ਾਂ ਅੰਦਰ ਤਾਨਾਸ਼ਾਹੀਆਂ ਨੂੰ ਜਨਮ ਦਿੱਤਾ ਅਤੇ ਇਨਸਾਨੀਅਤ ਦਾ ਘਾਣ ਕੀਤਾ। ਅੱਜ ਦੇ ਯੁੱਗ ਅੰਦਰ ਕਿਸੇ ਵੀ ਇਤਿਹਾਸਕ ਦੁਖਾਂਤ ਨੂੰ ਮੁੜ ਦੁਹਰਾਏ ਜਾਣ ਦੀ ਖਾਹਿਸ਼ ਰੱਖਣ ਵਾਲੇ ਵੀ ਹਨ ਜੋ ਸ਼ਾਇਦ ਕਦੇ ਵੀ ਕਾਮਯਾਬ ਨਾ ਹੋਣ। ਆਪਣੇ ਆਪ ਦੀ ਆਪ ਹੀ ਪਿੱਠ ਥਾਪੜ ਕੇ ਆਪ ਨੂੰ "ਮਹਾਨਤਮ" ਸਾਬਿਤ ਕਰਨ ਵਾਲੇ ਭੁਲੇਖਾਵਾਦੀ ਜਾਂ ਜ਼ਿਹਨੀ ਮਰੀਜ਼ ਤਾਂ ਹੋ ਸਕਦੇ ਹਨ, ਪਰ ਉਨ੍ਹਾਂ ਨੂੰ ਚੰਗੇ ਸ਼ਾਸਕ ਜਾਂ “ਲੋਕ ਆਗੂ" ਨਹੀਂ ਕਿਹਾ ਜਾ ਸਕਦਾ। ਇਹੋ ਜਹੇ ਮਾਨਸਿਕ ਰੋਗ ਅੰਦਰ ਗ੍ਰਸਤ ਆਗੂਆਂ ਦੇ  ਗੜਵਈ ਜਾਂ ਅੰਧ-ਭਗਤ ਅਜਿਹੇ ਨਖਿੱਧ ਖਾਸ ਕਰਕੇ ਸਿਆਸਤਦਾਨਾਂ ਨੂੰ ਸੰਸਾਰ ਪ੍ਰਸਿੱਧ ਆਗੂ ਵੀ ਐਲਾਨ ਦਿੰਦੇ ਹਨ। ਯਾਦ ਰੱਖਣ ਯੋਗ ਸਬਕ ਇਹ ਹੀ ਹੈ ਕਿ ਅਜਿਹੇ ਲੋਕ ਪਹਿਲਾਂ ਵੀ ਇਤਿਹਾਸ ਦੇ ਕਾਲੇ ਧੱਬੇ ਬਣੇ ਹਨ। ਇਨ੍ਹਾਂ ਮਨਹੂਸ ਕਾਲੇ ਧੱਬਿਆਂ ਨੂੰ ਧੋਣਾ ਵੀ ਏਨਾ ਸੌਖਾ ਨਹੀਂ ਹੁੰਦਾ। ਅਜੇ ਤੱਕ ਕੋਈ ਕਾਸਟਕ ਸੋਢਾ ਅਜਿਹਾ ਨਹੀਂ ਬਣਿਆ ਜੋ ਇਨ੍ਹਾਂ ਦੇ ਲਾਏ ਦਾਗਾਂ ਨੂੰ ਮਿਟਾ ਸਕੇ। ਇਨ੍ਹਾਂ ਵਲੋਂ ਮਨੁੱਖਤਾ ਵਿਰੋਧੀ ਕੀਤੇ ਕਾਰਜਾਂ ਬਾਰੇ ਪੜ੍ਹਦਿਆਂ ਸੁਣਦਿਆਂ ਤਾਂ ਬੰਦੇ ਦੇ ਮਨ ਵਿਚ ਅਜਿਹੇ ਨਾਮੁਰਾਦਾਂ ਪ੍ਰਤੀ  ਨਫਰਤ ਹੀ ਪੈਦਾ ਹੁੰਦੀ ਹੈ। ਸੁਚੇਤ ਮਨੁੱਖ ਤਾਂ ਇਥੋਂ ਸਿਖਿਆ ਲੈ ਕੇ ਚੰਗੇ ਕਾਰਜ ਕਰਨ ਵੱਲ ਸਰਗਰਮ ਹੁੰਦਾ ਹੈ ਤਾ ਜੋ ਸਮਾਜ ਦਾ ਮੂੰਹ/ਮੱਥਾ ਸੰਵਾਰਿਆ ਜਾ ਸਕੇ।   
       ਇਤਿਹਾਸ ਅੰਦਰਲੇ ਮੁਹੰਮਦ ਤੁਗਲਕ ( ਜੀਹਨੂੰ ਮੂਰਖ ਰਾਜਾ ਗਿਣਿਆਂ ਜਾਂਦਾ ਹੈ) ਨੂੰ ਇਕੀਵੀਂ ਸਦੀ ਦੇ ਜਾਗ੍ਰਤਿ ਲੋਕ ਕਿਸੇ ਵੀ ਨਾਮ ਨਾਲ ਕਬੂਲ ਨਹੀਂ ਕਰਨ ਲੱਗੇ। ਅੱਜ ਦੀ ਆਧੁਨਿਕਤਾ ਨੂੰ ਪਿਛਲਖੁਰੀ ਨਹੀਂ ਤੋਰਿਆ ਜਾ ਸਕਦਾ। ਵਿਗਿਆਨ ਦੇ ਯੁੱਗ ਅੰਦਰ ਪੱਥਰਯੁੱਗ ਦਾ “ਤੰਤਰਿਕੀ" ਵਿਧਾਨ ਨਹੀਂ ਚੱਲ ਸਕਦਾ। ਅੱਜ ਦੇ ਸਮੇਂ  ਵਿਕਸਤ ਹੋਈ ਤਕਨੀਕ ਦੇ ਆਸਰੇ ਰੇਗਿਸਤਾਨ ਅੰਦਰ ਹਰਿਆਲੀ ਪੈਦਾ ਕੀਤੀ ਜਾ ਸਕਦੀ ਹੈ, ਪਰ ਜਿਹੜੇ ਲੋਕ ਤੁਗਲਕੀ ਫਾਰਮੂਲਾ ਵਰਤ ਕੇ ਹਰਿਆਲੀ ਨੂੰ ਰੇਗਿਸਤਾਨ ਬਨਾਉਣਾ ਲੋਚਦੇ ਹੋਣ, ਉਨ੍ਹਾਂ ਦੀ ਖਾਹਿਸ਼ ਪੂਰੀ ਨਹੀਂ ਹੋ ਸਕਦੀ। ਇਹ ਲੋਕ ਮੱਤ ਦੇ ਉਲਟ ਹੈ, ਅੱਖੀਂ ਦੇਖਕੇ ਖੂਹ ਵਿਚ ਛਾਲ ਕੌਣ ਮਾਰਨਾ ਚਾਹੇਗਾ ? ਘੜੀ ਦੀਆਂ ਸੂਈਆਂ ਹਮੇਸ਼ਾ ਅੱਗੇ ਵੱਲ ਤੁਰਦੀਆਂ ਹਨ, ਸਮਾਂ ਕਦੇ ਵੀ ਪਿੱਛੇ ਵੱਲ ਨਹੀਂ ਮੁੜਦਾ/ਝਾਕਦਾ। ਲੱਖ ਮੁਸ਼ਕਿਲਾਂ ਦੇ ਬਾਵਜੂਦ ਇਨਸਾਨ ਹਮੇਸ਼ਾਂ ਅਗਲੀਆਂ ਮੰਜ਼ਿਲਾਂ ਸਰ ਕਰਦਾ ਆਇਆ ਹੈ। ਕਮਜ਼ੋਰ ਲੋਕ ਹਮੇਸ਼ਾ ਪਿਛਾਂਹ ਦੇਖਣ ਦੇ ਆਦੀ ਹੁੰਦੇ ਹਨ, ਇਸ ਦੇ ਮਨੋਵਿਗਿਆਨਕ ਕਾਰਨ ਹੁੰਦੇ ਹਨ ਕਿ ਉਹ ਸਾਹਸ ਵਿਹੂਣੇ, ਹਿੰਮਤ ਤੋਂ ਸੱਖਣੇ ਅਤੀਤ ਵਿਚ ਹਾਰਾਂ ਹੰਢਾਉਣ ਦੇ ਆਦੀ ਹੋਏ ਸਮਾਜ ਦੇ ਲੋਕ ਹੁੰਦੇ ਹਨ । ਸ਼ਾਇਦ ਉਨ੍ਹਾਂ ਦੇ ਖੂਨ ਵਿਚ ਹੀ ਅਜਿਹਾ ਕੁੱਝ ਹੁੰਦਾ ਹੈ ਜਾਂ ਉਨ੍ਹਾਂ ਦੇ ਖੂਨ ਅੰਦਰ ਅਜਿਹੇ ਜੀਨਜ਼ (ਕਣ) ਮੌਜੂਦ ਹੁੰਦੇ ਹਨ ਕਿ ਉਹ ਚੰਗਾ ਸੋਚਣ ਦੇ ਯੋਗ ਹੀ ਨਹੀਂ ਰਹਿੰਦੇ। ਉਹ ਤਬਾਹੀ ਨੂੰ ਵੀ ਉਸਾਰੀ ਦੱਸ ਕੇ ਪ੍ਰਚਾਰ ਕਰਦੇ ਹਨ। ਅਜਿਹੀ ਸੋਚ ਦੇ ਮਾਲਕ ਵਿਨਾਸ਼ ਨੂੰ ਵਿਕਾਸ ਦੱਸਦੇ ਹੋਏ ਵੀ ਸ਼ਰਮਿੰਦੇ ਬਿਲਕੁੱਲ ਨਹੀਂ ਹੁੰਦੇ। ਆਮ ਲੋਕ ਹੀ ਅਜਿਹਾ ਸੁਣ ਕੇ ਸ਼ਰਮਿੰਦੇ ਅਤੇ ਹੈਰਾਨ ਹੁੰਦੇ ਹਨ।
       ਕਿਸੇ ਵੀ ਮਸਲੇ ਤੇ ਮੁਸ਼ਕਿਲ ਦਾ ਹੱਲ ਦੂਰਅੰਦੇਸ਼ੀ ਸੋਚ ਦੇ ਆਸਰੇ ਹੀ ਹੋ ਸਕਦਾ ਹੈ। ਸ਼ਰਤ ਇਹ ਹੈ ਕਿ ਉਹ ਲੋਕਰਾਜੀ ਪ੍ਰਥਾ ਅਤੇ ਇਨਸਾਫਪਸੰਦੀ 'ਤੇ ਅਧਾਰਤ ਹੋਵੇ। ਲੋਕਾਂ ਨੂੰ ਰਾਹਤ ਦੇਣਾ, ਲੋਕਾਂ ਅੰਦਰ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨਾ ਉਸਦਾ ਮਕਸਦ ਹੋਵੇ। ਸਮਾਜ ਅੰਦਰ ਵਿਗਿਆਨਕਤਾ ਦਾ ਪ੍ਰਚਾਰ ਆਉਣ ਵਾਲੀਆਂ ਪੀੜ੍ਹੀਆਂ/ਨਸਲਾਂ ਵਾਸਤੇ ਭਵਿੱਖੀ ਵਿਕਾਸ ਦਾ ਨਕਸ਼ਾ (ਰੋਡਮੈਪ) ਬਣਦਾ ਹੋਵੇ, ਇਸ ਨਾਲ ਹੀ ਭਵਿੱਖ ਦੇ ਉਜਲਾ ਹੋਣ ਦੀ ਆਸ ਕੀਤੀ ਜਾ ਸਕਦੀ ਹੈ। ਅਜੋਕੇ ਸਮਿਆਂ ਵਿਚ ਵੀ “ਨਿੰਬੂ-ਮਿਰਚੀ ਕਲਚਰ" ਦੇ ਨਵ-ਨਿਰਮਾਣ ਆਸਰੇ ਸਮਾਜ ਨੂੰ ਪਿੱਛੇ ਧੱਕਣ ਦੇ ਨਖਿੱਧ ਜਤਨ ਕਰਨ ਵਾਲੇ, ਅੰਧਵਿਸ਼ਵਾਸ ਫੈਲਾਉਣ ਵਾਲੇ ਆਗੂ ਸਮੇਂ ਦੇ ਹਾਣੀ ਨਹੀਂ ਹੋ ਸਕਦੇ। ਕਈ ਅਜਿਹੇ ਤਾਂ ਪਸ਼ੂਆਂ ਦੇ ਮੂਤਰ ਤੇ  ਗੋਹੇ ਵਿਚੋਂ ਹੀ ਵਧੀਆ ਪਰਫਿਊਮ/ ਜੀਹਨੂੰ ਆਪਾਂ ਪੰਜਾਬੀ ਵਾਲੇ ਅਤਰ ਫੁਲੇਲ ਕਹਿੰਦੇ ਹਾਂ ਉਹਦੇ ਵਰਗੀ ਸੁਗੰਧੀ ਆਉਂਦੀ ਦੱਸਦੇ ਹਨ ਅਸੀਂ ਤਾਂ ਪਸ਼ੂਆਂ ਦੇ ਗੋਹੇ ਦਾ ਫਸਲਾਂ ਵਿਚ ਪਾਉਣ ਵਾਸਤੇ ਢੇਰ /ਰੇਹ ਜਾਂ ਦੇਸੀ ਔਰਗੈਨਿਕ ਖਾਦ ਹੀ ਸੁਣਦੇ ਆਏ ਹਾਂ। ਅਜਿਹੇ ਨਖਿੱਧ ਕਾਰਜ ਕਰਨ ਵਾਲਿਆਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਉਹ ਇਕੀਵੀਂ ਸਦੀ ਵਿਚ ਰਹਿ ਰਹੇ ਹਨ – ਪਰ ਦੇਖ ਹਜ਼ਾਰਾਂ ਸਾਲ ਪਿੱਛੇ ਰਹੇ ਹਨ। ਉਸ ਸਮੇਂ ਵੱਲ ਜਿਸ ਅੰਦਰ ਹਰ ਤਰ੍ਹਾਂ ਦੀਆਂ ਬੇ-ਨਿਯਮੀਆਂ, ਵਿਤਕਰਿਆਂ, ਬੇ-ਇਨਸਾਫੀਆਂ ਅਤੇ ਮਨੁੱਖਾਂ ਅੰਦਰ ਜਨਮ-ਜਾਤ ਤੋਂ ਛੋਟੇ-ਵੱਡੇ ਕਹਿ ਕੇ ਪਾੜੇ ਪਾਉਣ ਦੇ ਅਤਿ ਨਿੰਦਣਯੋਗ ਕਾਰੇ ਹੁੰਦੇ ਰਹੇ। ਉਨ੍ਹਾਂ ਸਮਿਆਂ ਵਿਚ ਤਾਂ ਇਸੇ ਨੂੰ ਪੈਮਾਨਾ ਸਮਝ ਕੇ ਮਹਾਂਰਿਸ਼ੀ ਸ਼ੰਭੂਕ ਵਰਗਿਆਂ ਦੇ ਅਣਗਿਣਤ ਕਤਲ ਹੁੰਦੇ ਰਹੇ ਹਨ। ਇਨਸਾਨ ਨੂੰ ਇਨਸਾਨ ਸਮਝਣ ਤੋਂ ਇਨਕਾਰ ਕੀਤਾ ਜਾਂਦਾ ਰਿਹਾ, ਤਰਸ ਹੀ ਕੀਤਾ ਜਾ ਸਕਦਾ ਜਾਂ ਲਾਅਣਤ ਪਾਈ ਜਾ ਸਕਦੀ ਹੈ, ਐਹੋ ਜਹੇ ਸਮੇਂ ਉੱਤੇ ਅਤੇ ਉਸ ਸਮੇਂ ਨੂੰ ਸੁਨਿਹਰਾ ਯੁੱਗ ਕਹਿਣ ਵਾਲਿਆਂ ਉੱਤੇ। ਇਹੋ ਜਹੇ ਮੂਰਖਮੱਤੇ ਵਰਤਾਰਿਆਂ ਨਾਲ ਜੁੜਨ ਵਾਲੇ ਕਿਹੋ ਜਹੀ ਮਾਨਸਿਕਤਾ ਦੇ “ਲੋਕ`“ ਹੋ ਸਕਦੇ ਹਨ ? ਜਾਂ ਫੇਰ ਇਨ੍ਹਾਂ ਨੂੰ "ਸਮੇਂ ਦੇ ਸਰਾਪੇ ਹੋਏ ਜੀਊੜੇ" ਕਿਹਾ ਜਾ ਸਕਦਾ ਹੈ। ਕੀ ਅਜਿਹੇ "ਮਨੁੱਖਾਂ" ਦੀ ਖੋਪਰੀ ਅੰਦਰ ਦਿਮਾਗ ਵੀ ਹੁੰਦਾ ਹੋਵੇਗਾ ? ਇਹ ਸੋਚਣਾ ਤਾਂ ਬਣਦਾ ਹੀ ਹੈ। ਸੱਚਮੁੱਚ ਜਰੂਰ ਸੋਚਣਾ ਪਵੇਗਾ।
      ਮਨੁੱਖੀ ਭਾਈਚਾਰੇ ਨੂੰ ਜੋੜਨ ਵਾਲੀ ਤੰਦ ਭਾਵ ਖਿਲਰੇ ਮਣਕਿਆਂ ਨੂੰ ਮਾਲ਼ਾ ਬਨਾਉਣ ਵਾਲੀ ਡੋਰ ਤਾਂ ਪ੍ਰੇਮ ਅਤੇ ਸਾਂਝ ਹੈ। ਗੁਰਬਾਣੀ ਵਿਚ ਇਨਸਾਨ ਨੂੰ ਦਿੱਤੀ ਗਈ ਮੱਤ ਦਰਜ ਹੈ "ਜਿਨੁ ਪ੍ਰੇਮ ਕੀਆ ਤਿਨੁ ਹੀ ਪ੍ਰਭੁ ਪਾਇਆ" ਅਤੇ ਸੰਸਾਰ ਨੁੰ ਜਿਤਣ ਵਾਸਤੇ ਇਨਸਾਨ ਨੇ ਇਸ ਵਾਸਤੇ ਹੀਲਾ ਕਿੱਥੋਂ ਸ਼ੁਰੂ ਕਰਨਾ ਹੈ ਇਹਦੇ ਬਾਰੇ "ਮਨੁ ਜੀਤੈ ਜਗੁ ਜੀਤ" ਦਾ ਆਦੇਸ਼ ਦਿੱਤਾ ਗਿਆ ਹੈ । ਜੇ ਸਮਾਜ ਅੰਦਰੋਂ ਭਾਈਚਾਰਕ ਸਾਂਝ ਹੀ ਖਤਮ ਹੋ ਗਈ, ਜੇ ਇਕ ਦੂਜੇ ਦੇ ਔਖੇ ਵੇਲੇ ਕਿਸੇ ਦੂਜੇ ਦਾ ਦਰਦ ਮਹਿਸੂਸ ਕਰਨਾ ਹੀ ਛੱਡ ਦਿੱਤਾ ਤਾਂ ਮਨੁੱਖੀ ਹੋਂਦ ਕਿਸ ਕੰਮ? ਅਜਿਹੇ ਸਮੇਂ ਸੰਵੇਦਨਸ਼ੀਲ ਮਨੁੱਖ ਦੂਜੇ ਦੇ ਦੁੱਖ-ਦਰਦ ਦਾ ਦਾਰੂ ਬਣਨਾ ਲੋਚਦਾ ਹੈ। ਇਸ ਤਰ੍ਹਾਂ ਸਮਾਂ ਹੀ ਸੁਖਾਲਾ ਹੋ ਕੇ ਅੱਗੇ ਨਹੀਂ ਤੁਰਦਾ ਸਗੋਂ ਮਨੁੱਖ ਇਕ ਦੂਜੇ ਦੇ ਆਸਰੇ ਬਹੁਤ ਕੁੱਝ ਸਿੱਖਦਾ ਤੇ ਸਿਆਣਾ ਹੋਣ ਦੇ ਰਾਹੇ ਪੈਂਦਾ ਹੈ। ਇੱਥੋਂ ਹੀ ਸੱਭਿਆਤਾਵਾਂ ਦਾ ਸੁਮੇਲ ਤੇ ਵਿਕਾਸ ਹੁੰਦਾ ਹੈ। ਇੱਥੋਂ ਹੀ ਸੈਮੂਅਲ ਹਟਿੰਗਟਨ ਦਾ "ਸੱਭਿਆਤਾਵਾਂ ਦੇ ਭੇੜ" ਵਾਲਾ ਨਖਿੱਧ ਵਿਚਾਰ ਝੂਠਾ ਸਾਬਤ ਹੁੰਦਾ ਹੈ, ਕਿਉਂਕਿ ਸੱਭਿਆਤਾਵਾਂ ਦਾ ਵਿਕਾਸ ਸਾਂਝ ਦੇ ਅਧਾਰ 'ਤੇ ਲਗਾਤਾਰ ਪਣਪਿਆ ਜੋ ਅਜੇ ਵੀ ਜਾਰੀ ਹੈ। ਇੱਥੇ ਹੋਰ ਵੀ ਮੂਰਖਮੱਤੇ ਵਿਚਾਰ ਜੰਮਦੇ ਰਹੇ ਜਦੋਂ ਫੂਕੋਜਾਮਾ ਵਰਗਾ "ਇਤਹਾਸ ਦੇ ਅੰਤ" ਦੀ ਟਿੰਡ ਖੜਕਾਣੀ ਸ਼ੁਰੂ ਕਰਦਾ ਹੈ। ਆਧੁਨਿਕ ਹੋਣ ਦਾ ਅਰਥ ਬੇ-ਸਿਰ ਪੈਰ ਕਮਲ਼ ਕੁੱਟਣਾ ਨਹੀਂ ਹੁੰਦਾ ਸਗੋਂ ਜ਼ਿੰਦਗੀ ਦੇ ਯਥਾਰਥ ਨੂੰ ਪਹਿਚਾਣ ਕੇ ਮਨੁੱਖਤਾ ਦੀ ਹਰ ਪੱਖੋਂ ਤਕੜੇ ਹੋ ਕੇ ਪਹਿਰੇਦਾਰੀ ਕਰਨਾ ਵੀ ਹੁੰਦਾ ਹੈ। ਸਮਾਜਿਕ ਵਿਕਾਸ ਵਿਚੋਂ ਹੀ ਬੌਧਿਕ ਵਿਕਾਸ ਦੀਆਂ ਪੈੜਾਂ ਉੱਘੜਦੀਆਂ ਹਨ, ਇਸੇ ਬੌਧਿਕਤਾ ਦੇ ਆਸਰੇ ਸੰਸਾਰ ਦੇ ਹਰ ਪੱਖੋਂ ਨੈਣ-ਨਕਸ਼ ਬਦਲਣ ਦੀ ਨਿਸ਼ਾਨਦੇਹੀ ਕਰਦਿਆਂ ਉਸ ਉੱਤੇ ਅਮਲ ਕਰਨ ਬਾਰੇ ਹੌਸਲੇ ਨਾਲ ਅੱਗੇ ਵਧਿਆ ਜਾਂਦਾ ਹੈ। ਸੰਸਾਰ ਦੇ ਸਮਾਜਿਕ ਵਿਕਾਸ ਦਾ ਇਹੋ ਰਾਹ ਵੀ ਹੈ ਤੇ ਸੱਚ ਵੀ । ਇਹ ਕੁੱਝ ਦੇਖਣ, ਪਰਖਣ ਵਾਲੀਆਂ ਅੱਖਾਂ ਤੇ ਸੋਚ ਪਤਾ ਨਹੀਂ ਇਹ ਅਖੌਤੀ ਵਿਦਵਾਨ ਕਿੱਥੇ ਗੁਆ ਆਏ ਹਨ ? ਇਹੋ ਜਿਹਾਂ ਦਾ ਝੂਠਾ ਢੋਲ ਪਿੱਟਣ ਵਾਲੇ ਸ਼ਰਮ ਵੀ ਮਹਿਸੂਸ ਨਹੀਂ ਕਰਦੇ।
      ਇਹ ਬਹੁਤ ਔਖਾ ਸਮਾਂ ਹੈ ਕਿਉਂਕਿ ਵੱਡੀਆਂ ਹਕੂਮਤਾਂ ਅਤੇ ਫੈਸਲਾਕੁਨ ਅਹੁਦਿਆਂ 'ਤੇ "ਸਰਬਰਾਹ" ਬਣ ਕੇ ਬੈਠੇ ਬੌਣੀ ਸੋਚ ਵਾਲੇ ਆਪਣੇ ਕੱਦ ਢਲਦੀ ਦੁਪੈਹਰ ਵਾਲੇ ਪ੍ਰਛਾਂਵਿਆਂ ਨਾਲ ਮਿਣਦੇ ਹਨ ਅਤੇ ਆਪਣੇ "ਹੋਣ" ਤੇ "ਹੋਣੀ" ਦਾ ਗੈਰ-ਜ਼ਰੂਰੀ ਦਾਅਵਾ ਕਰਦੇ ਹਨ। ਇਸ ਪੱਖੋਂ ਉਹ ਕਦੇ ਵੀ ਸਹੀ ਨਹੀਂ ਹੋ ਸਕਦੇ, ਹਾਂ ! ਉਹ ਇਹਦੇ ਨਾਲ ਕੁੱਝ ਸਮੇਂ ਵਾਸਤੇ ਦਿਲ ਪਰਚਾ ਸਕਦੇ ਹਨ, ਪਰ ਸੂਰਜ ਡੁੱਬਣ ਬਾਅਦ ਪ੍ਰਛਾਵਾਂ ਨਜ਼ਰ ਨਹੀਂ ਆਉਂਦਾ ਉਦੋਂ ਕੀ ਕਰਨਗੇ ? ਅਜਿਹੇ ਲੋਕ ਝੂਠ ਦੇ ਘੋੜੇ `ਤੇ ਅਸਵਾਰ ਹੋ ਕੇ ਗੱਤੇ ਦੀਆਂ ਨਕਲੀ ਤਲਵਾਰਾਂ ਨਾਲ ਲੜਨ ਦਾ ਨਾਟਕ ਕਰਨ ਵਾਲੇ ਬਦਨਾਮੀ ਤੋਂ ਬਿਨਾਂ ਹੋਰ ਕੁੱਝ ਪ੍ਰਾਪਤ ਹੀ ਨਹੀਂ ਕਰ ਸਕਦੇ। ਇਸ ਰਾਹੇ ਤੁਰਨ ਵਾਲੇ ਤਾਬੜਤੋੜ ਜਤਨਾਂ ਦੇ ਬਾਵਜੂਦ ਵੀ ਸੱਚ ਦੇ ਵਿਹੜੇ ਨਹੀਂ ਪਹੁੰਚ ਸਕਦੇ। ਜਿਨ੍ਹਾਂ ਨੂੰ ਸਬੂਤਾਂ ਦੀ ਲੋੜ ਹੋਵੇ ਉਹ ਇਤਿਹਾਸ ਦੇ ਪੰਨੇ ਪਲਟ ਕੇ ਦੇਖ ਲੈਣ। ਉੱਥੇ ਅਜਿਹੇ ਨਖਿੱਧ ਲੋਕਾਂ ਦੇ ਨਾਮ ਦਰਜ ਹਨ ਜਿਨ੍ਹਾਂ ਨੇ ਦੂਜਿਆਂ ਦੀ ਸੋਚ ਅੰਦਰ ਹਨੇਰ ਦੇ ਪਸਾਰੇ ਵਰਗੇ ਕੁਕਰਮ ਹੀ ਕੀਤੇ ਹੀ ਲੱਭਣਗੇ।
     ਠੀਕ ਦਿਸ਼ਾ ਵੱਲ ਜਾਣ ਦਾ ਇਰਾਦਾ ਰੱਖਣ ਵਾਲਿਆਂ ਨੂੰ ਆਪਣੀ ਦਸ਼ਾ, ਦਿਸ਼ਾ, ਸੀਮਾਂ ਤੇ ਸਮਰੱਥਾ ਦਾ ਗਿਆਨ ਹੋਣਾ ਚਾਹੀਦਾ ਹੈ, ਸਮੇਂ ਨੂੰ ਉਂਗਲ ਲਾਉਣ ਦੀ ਹਿੰਮਤ ਅਤੇ ਹੌਸਲਾ ਹਰ ਔਕੜ ਦਾ ਰੁਖ ਬਦਲ ਸਕਦਾ ਹੈ। ਅਜੋਕੇ ਸਮੇਂ ਅੰਦਰ ਪੰਜਾਬੀ ਕੌਮ ਦੇ ਨਵ-ਨਿਰਮਾਣ ਦਾ ਸਵਾਲ ਉੱਚਾ ਕਰਨਾ ਜਰੂਰੀ ਵੀ ਹੈ ਤੇ ਹੋ ਵੀ ਰਿਹਾ ਹੈ। ਸਦੀਆਂ ਤੋਂ ਅਸੀਂ “ਸਭੈ ਸਾਂਝੀਵਾਲ ਸਦਾਇਣ.." ਦੇ ਝੰਡਾ ਬਰਦਾਰ ਬਣਕੇ ਆਪਣੀ ਹੋਂਦ ਤੇ ਹੋਣੀ ਦਾ ਪ੍ਰਗਟਾ ਕਰ ਰਹੇ ਹਾਂ। ਸਦੀਆਂ ਤੋਂ ਹੀ ਨਿੱਤ ਦਿਹਾੜੇ ਅਸੀਂ ਸਰਬੱਤ ਦੇ ਭਲੇ ਦਾ ਹੋਕਾ ਦਿੰਦਿਆਂ ਜਾਪ ਕਰਦੇ ਹਾਂ। ਪਰ ਅਫਸੋਸ ਕਿ ਜਾਤਾਂ-ਪਾਤਾਂ ਵਾਲਾ ਰੋਗ ਵੀ ਨਾਲ ਹੀ ਚੁੱਕੀ ਫਿਰਦੇ ਹਾਂ। ਇਸ ਨੂੰ ਆਪਣੇ ਨਾਲੋਂ ਤੋੜ ਕੇ ਸੁੱਟਣਾ ਪਵੇਗਾ। ਇਨਸਾਨ ਨੂੰ ਇਨਸਾਨ ਹੀ ਸਮਝਣਾ ਪਵੇਗਾ। ਧਰਮਾਂ ਵਾਲੇ ਅਤੇ ਸਿਆਸਤਾਂ ਵਾਲੇ ਆਪਣੇ ਵਲੋਂ ਆਮ ਕਰਕੇ ਝੂਠ ਬੋਲਦੇ ਹੋਏ ਵੀ "ਸਦੀਵੀ ਸੱਚ" ਦੇ ਬੋਲ ਬੋਲਣ ਦਾ ਦਾਅਵਾ ਕਰਦੇ ਹਨ, ਬਰਾਬਰੀ ਵਾਲੇ ਸਮਾਜ ਦੀਆਂ ਗੱਲਾਂ ਕਰਦੇ ਹਨ। ਫੇਰ ਇਹ ਬਰਾਬਰੀ ਵਾਲੇ ਸਮਾਜ ਦਾ ਸੁਪਨਾ ਬੁਝਾਰਤ ਕਿਉਂ ਬਣਿਆ ਹੋਇਆ ਹੈ? ਕੀ ਅਜੇ ਤੱਕ ਬਰਾਬਰੀ ਵਾਲੇ ਸਮਾਜ ਦੀ ਅਗਵਾਈ ਦਾ ਦਮ ਭਰਨ ਵਾਲੇ ਸੰਕਲਪ ਨੂੰ ਅਮਲ ਵਿਚ ਤਬਦੀਲ ਕਰਨ ਦਾ “ਗੁਰਮੰਤਰ" ਨਹੀਂ ਘੜ ਸਕੇ? ਜਾਂ ਇਤਹਿਾਸ ਤੋਂ ਸਬਕ ਸਿੱਖ ਕੇ ਸਿਰਜੇ ਹੋਏ 'ਗੁਰਮੰਤਰ' ਉੱਤੇ ਅਮਲ ਕਰਨੋਂ ਉੱਕ ਗਏ ? ਨਵੀਂ ਪੀੜ੍ਹੀ ਨੂੰ ਖਾਸ ਤੌਰ `ਤੇ ਇਸ ਬਾਰੇ ਸੋਚਣਾ ਪਵੇਗਾ। "ਬੇਗਮਪੁਰੇ" ਦਾ ਸਿਰਜਿਆ ਰਾਹ ਦੇਖਣ ਅਤੇ ਉਸ ਉੱਤੇ ਅਮਲ ਕਰਨ ਵੇਲੇ ਉਨ੍ਹਾਂ ਨੂੰ ਅੰਧਰਾਤਾ ਕਿਉਂ ਹੋ ਜਾਂਦਾ ਹੈ? ਇਹ ਰਾਹ ਤਾਂ ਸੱਚ ਦਾ ਰਾਹ ਹੈ।
      ਜਿਨ੍ਹਾਂ ਦਾ ਇਤਿਹਾਸ, ਬੋਲੀ/ਭਾਸ਼ਾ, ਖਿੱਤੇ ਦੀਆਂ ਸਾਂਝਾਂ ਵਾਲਾ ਸੱਭਿਆਚਾਰਕ ਭਾਈਚਾਰਾ ਹੋਵੇ, ਉੱਥੇ ਸਾਂਝਾਂ ਨੂੰ ਛੱਡ ਵਖਰੇਵਿਆਂ ਦੀ ਭਾਲ ਕਿਉਂ ਕੀਤੀ ਜਾਵੇ? ਅਮਨ-ਸ਼ਾਂਤੀ ਨਾਲ ਵਸਣ ਵਾਲੇ ਕਿਸੇ ਵੀ ਭਾਈਚਾਰੇ ਨੂੰ ਕਿਉਂ ਭੜਕਾਇਆ ਜਾਵੇ ? ਕਿਰਤੀਆਂ, ਕਿਸਾਨਾਂ ਭਾਵ ਹਰ ਵਰਗ ਦੇ ਮਿਹਨਤਕਸ਼ਾਂ ਵਲੋਂ ਆਪਣੀ ਕਿਰਤ ਦੀ ਰਾਖੀ ਵਾਸਤੇ ਕੀਤੇ ਜਾਂਦੇ ਸੰਘਰਸ਼ ਦਾ ਸਾਥ ਦੇਣਾ ਇਨਸਾਫ ਪਸੰਦ ਅਤੇ ਸਿਵਲ ਸੋਸਾਇਟੀ ਦੇ ਲੋਕਾਂ ਦਾ ਲਾਜ਼ਮੀ ਫ਼ਰਜ਼ ਹੁੰਦਾ ਹੈ, ਤਾਂ ਕਿ ਸਮਾਜ ਅੰਦਰ ਅਮਨ-ਚੈਨ ਬਣਿਆਂ ਰਵ੍ਹੇ । ਇੱਥੋਂ ਹੀ ਫਸਲਾਂ ਤੇ ਨਸਲਾਂ ਦੀ ਰਾਖੀ ਕਰਨ ਦਾ ਅਹਿਦ ਵੀ ਲਿਆ ਜਾਂਦਾ ਹੈ। ਸਾਂਝੇ ਸੰਘਰਸ਼ਾ ਵਿਚ ਕਈ ਵਾਰ ਇਹ ਸਵਾਲ ਸਿਰ ਚੁੱਕ ਲੈਂਦੇ ਹਨ ਕਿ ਕੀ ਲੋਕ ਸਿਆਸੀ-ਸਮਾਜੀ ਨਫਰਤੀ ਵਰਤਾਰਿਆਂ ਨੂੰ ਨਾ ਸਮਝ ਸਕੇ, ਕਿਸੇ ਨਾ ਕਿਸੇ ਧੜੇ ਦੇ ਪਿਛਲੱਗ ਹੋਣ ਦੇ ਆਦੀ ਹੋ ਗਏ। ਅਣਜਾਣੇ ਵਿਚ ਕਈ ਵਾਰ ਲੋਕ ਦੋਖੀਆਂ ਵਲੋਂ ਕੀਤੇ ਜਾਂਦੇ ਝੂਠੇ ਤੇ ਸ਼ਰਾਰਤੀ  ਪ੍ਰਚਾਰ ਨਾਲ ਗੁਮਰਾਹ ਹੋ ਕੇ ਧਰਮਾਂ ਦੇ ਅਨੁਯਾਈ ਵੀ ਅਜਿਹੇ ਵਰਤਾਰੇ ਦੇ ਸ਼ਿਕਾਰ ਹੋ ਕੇ ਧੜਿਆਂ ਵਿਚ ਵੰਡੇ ਆਮ ਕਰਕੇ ਪਿਆਰ ਤੇ ਸਾਂਝ ਦਾ ਰਾਹ ਤਿਆਗ ਬੈਠਦੇ ਹਨ।  ਇਹ ਵੀ ਸੱਚ ਹੈ ਕਿ ਲੋਕਾਂ ਦਾ ਦਰਦ ਮਨ ਵਿਚ ਰੱਖਣ ਵਾਲੇ ਲੋਕ ਪੱਖੀ ਬੁ੍ੱਧੀਮਾਨਾਂ/ਬੁੱਧੀਜੀਵੀਆਂ ਨੇ ਆਮ ਲੋਕਾਂ ਵਾਸਤੇ ਹਾਅ ਦਾ ਨਾਅਰਾ ਹੀ ਨਹੀਂ ਮਾਰਿਆ ਸਗੋਂ ਔਖਿਆਂ ਸਮਿਆਂ ਅੰਦਰ ਉਹ ਲੋਕਾਂ ਦੇ ਰਾਹ ਦਸੇਰਾ ਵੀ ਸਾਬਿਤ ਹੁੰਦੇ ਰਹੇ ਹਨ। ਇਨਸਾਨੀਅਤ ਦੀ ਸੇਵਾ ਦਾ ਦਮ ਭਰਨ ਵਾਲਿਆਂ ਨੂੰ ਇਸ ਪਾਸੇ ਪਰਤਣਾ ਪਵੇਗਾ। ਬੁੱਧੀਜੀਵੀਆਂ ਨੂੰ ਸਮਾਜ ਦੇ ਸਾਂਝ ਭਰੇ ਸੁਚੱਜੇ ਮਨੁੱਖੀ ਵਿਹਾਰ ਵਾਲੇ ਪਾਸੇ ਸਮਾਜ ਨੂੰ ਮੋੜਨ ਵਾਸਤੇ ਆਪਣੀ ਬੌਧਿਕ ਸੂਝ, ਗਿਆਨ ਨੂੰ ਨਿਰਸਵਾਰਥ ਅਤੇ ਬੇਖ਼ੌਫ ਹੋ ਕੇ ਵਰਤਣਾ ਪਵੇਗਾ। ਮਨੁੱਖੀ ਮਨਾਂ ਨੂੰ ਹਲੂਣਾ ਦੇਣ ਵਾਸਤੇ ਆਪਣੀ ਸਰਗਰਮ ਭੂਮਿਕਾ ਨਿਭਾਉਣੀ ਪਵੇਗੀ। ਧੜਿਆਂ ਵਿਚ ਵੰਡੇ ਸਮਾਜ ਨੂੰ ਪਾਟੋਧਾੜ ਵਾਲੇ ਇਸ ਚਿੱਕੜ ਵਿਚੋਂ ਕੱਢਣਾਂ ਪਵੇਗਾ। ਉਹ ਹਮੇਸ਼ਾ ਸਾਂਝੇ ਵਿਰਸੇ/ਵਿਰਾਸਤ ਦੇ ਵਾਰਿਸ ਰਹੇ ਹਨ। ਸਾਡੇ ਕੋਲ ਭਗਤੀ ਤੇ ਸ਼ਕਤੀ ਦੇ ਸੁਮੇਲ ਵਾਲਾ ਸਾਂਝਾ ਵਿਰਸਾ ਹੈ, ਇਸ ਦੇ ਸੰਦੇਸ਼ ਤੋਂ ਸੇਧ ਲੈਣੀ ਚਾਹੀਦੀ ਹੈ। ਅਨਿਆਂ ਦੇ ਖਿਲਾਫ ਬਾਦਸ਼ਾਹੀਆਂ  ਨੂੰ ਵੰਗਾਰਨ ਦਾ ਜਜ਼ਬਾ ਤੇ ਆਪਣੇ ਲੋਕਾਂ ਵਾਸਤੇ ਲੜਦਿਆਂ ਜੁਆਨੀਆਂ ਦੀ ਪ੍ਰਵਾਹ ਨਾ ਕਰਦਿਆਂ ਜਾਨਾਂ ਵਾਰ ਦੇਣ ਦੀ ਸੂਰਬੀਰਤਾ ਵਾਲਾ ਸਾਂਝਾ ਵਿਰਸਾ ਹੈ। ਇਸ ਸਾਂਝੀ ਵਿਰਾਸਤ 'ਤੇ ਪਹਿਰਾ ਦੇਣਾ ਸਾਂਝਾ ਫਰਜ਼ ਹੋਣਾ ਚਾਹੀਦਾ ਹੈ।  ਅੱਜ ਵਾਲੀ ਇਨਸਾਨਾਂ ਅੰਦਰ ਫੁੱਟਪਾਊ ਤੇ ਨਫਰਤੀ ਸਿਆਸਤ ਦਾ ਜਵਾਬ ਲੋਕਾਂ ਦੀ ਮੁੱਹਬਤਾਂ ਵਾਲੀ ਸਾਂਝ ਭਰੀ ਸਰਗਰਮੀ ਹੋਵੇਗੀ, ਤਾਂ ਜੋ ਹੱਥੋਂ ਨਿਕਲਦੇ ਜਾਂਦੇ ਸਮੇਂ ਦੀਆਂ ਅੱਖਾਂ ਵਿਚ ਅੱਖਾ ਪਾ ਕੇ ਆਪਣੇ ਹੋਣ (ਹੋਂਦ) ਦੀ ਰਾਖੀ ਕੀਤੀ ਜਾ ਸਕੇ। ਅੱਜ ਜੇ ਕਹਿਣਾ ਹੋਵੇ ਤਾਂ ਪਿਛਲੇ ਸੱਤ ਮਹੀਨਿਆਂ ਤੋਂ ਭਾਰਤ ਦੀ ਧਰਤੀ 'ਤੇ ਆਪਣੀਆਂ ਮੰਗਾ ਖਾਤਰ ਅਤੇ ਆਪਣੀ ਹੋਂਦ ਬਚਾਉਣ ਲਈ ਕਿਸਾਨਾਂ ਵਲੋਂ ਲੜਿਆ ਜਾ ਰਿਹਾ ਅਣਖੀ ਸੰਘਰਸ਼ ਹੀ ਵੇਲੇ ਦਾ ਰਾਗ ਕਿਹਾ ਜਾ ਸਕਦਾ ਹੈ । ਇਹ ਭੁੱਲਣਾ ਨਹੀਂ ਚਾਹੀਦਾ ਕਿ ਸਮਿਆਂ ਨੇ ਕਦੇ ਵੀ ਆਪਣੇ ਆਪ ਕਰਵਟ ਨਹੀਂ ਬਦਲੀ ਇਸ ਤਬਦੀਲੀ ਦੀ ਚਾਲਕ ਸ਼ਕਤੀ ਹਮੇਸ਼ਾ ਸਮਿਆਂ ਤੋਂ ਅੱਗੇ ਹੋ ਕੇ ਤੁਰਨ ਵਾਲਾ ਜਾਗਰੂਕ, ਸੰਘਰਸ਼ਸ਼ੀਲ ਮਨੁੱਖ ਹੀ ਰਿਹਾ ਹੈ ।

ਪੁੱਤ  ਪ੍ਰਦੇਸੀ  - ਕੇਹਰ ਸ਼ਰੀਫ਼ 

 ਲਿਖਤੁਮ  ਤੇਰਾ   ਪੁੱਤ  ਪ੍ਰਦੇਸੀ।
ਅੱਗੇ   ਮਾਤਾ   ਧਰਤ   ਪੰਜਾਬ।

ਅੱਖਰਾਂ  ਨੂੰ   ਪਹਿਰਾਵਾ  ਦਿੱਤਾ,
ਇਹ  ਧਰਤੀ  ਮੇਰੀ ਲਾਜਵਾਬ।

ਇਸ ਧਰਤੀ ਨੂੰ ਨਮਸਕਾਰ ਲੱਖ,
ਜਿਸ ਨੇ ਲਿਖੀ ਪਹਿਲੀ ਕਿਤਾਬ।

ਹਿੰਦ ਦਾ ਨੰਗਾ ਸਿਰ ਢਕਿਆ ਸੀ,
'ਚਾਦਰ'  ਸੀ   ਉਹ   ਬੇ-ਹਿਸਾਬ।

ਸੁੱਖੀਂ    ਵੱਸਦੇ    ਵਿਹੜੇ  ਅੰਦਰ,
ਕੀਹਨੇ  ਬੀਜਿਆ  ਦੱਸ  ਅਜ਼ਾਬ।

ਇਹ ਜਿਹੜੇ ਨਿਰਗੁਣੇ ਨੇ ਫਿਰਦੇ,
ਤੋਹਮਤਾਂ   ਵਰਗੇ   ਨਾ-ਮੁਰਾਦ।

ਹੱਥ   ਜੋੜਨ  ਵਾਲੇ  ਹੀ  ਪੁੱਛਣ,
ਸਾਥੋਂ   ਸਾਡਾ   "ਸਾਬ੍ਹ-ਕਿਤਾਬ"।

ਸਾਡੇ  ਅੰਨ  ਦੇ  ਨਾਲ  ਜੀਊਂਦੇ,
ਪੁੱਛਣ  'ਤੇ  ਨਾ   ਦੇਣ  ਜਵਾਬ।

ਇਸ ਧਰਤੀ ਕਦੇ ਹਾਰ ਨਾ ਮੰਨੀ,
ਜਿਸਦਾ ਨਾਮ  ਰਿਹਾ  ਪੰਜ-ਆਬ।

ਆਸ   ਰਹੇਗੀ   ਸਦਾ   ਜਿਉਂਦੀ,
ਇਹਦੇ  ਵਿਹੜੇ  ਖਿੜਨ ਗੁਲਾਬ।

ਗੈਰ ਸਿਆਸੀ ਟੋਟਕੇ --

ਉਹ ਤਾਂ ਵਿਕ ਗਏ ਮੰਡੀ ਦਾ ਮਾਲ ਬਣਕੇ
ਸ਼ਾਹੂਕਾਰਾਂ ਮੁੱਲ ਤਾਰ 'ਤਾ।

ਲੋਕੀ ਟੋਕਣਗੇ ਤਾਂ ਕੁਟਾਂਗੇ
ਆਪਾਂ ਕੱਠੇ ਹੋ ਕੇ ਲੁਟਾਂਗੇ ।

ਅਸੀਂ ਸੇਵਾ ਕਰਨ ਨੂੰ ਕਾਹਲ਼ੇ
ਲੋਕੀ  ਸਾਨੂੰ  ਠੱਗ  ਆਖਦੇ।

ਪੈ ਲੈਣ ਦੇ ਸਿੰਗਾਂ ਨੂੰ ਹੱਥ ਸਾਡਾ
ਫੇਰ ਆਪਣੇ  ਹੀ ਬੁੱਤ ਲਾਵਾਂਗੇ ।

ਲੋਕੀਂ ਰੋਣਗੇ ਅੱਖਾਂ ਨੂੰ ਥੁੱਕ ਲਾ ਕੇ
ਵੇਲਾ ਜਦੋਂ ਬੀਤ ਗਿਆ ।

ਢਿੱਲੀ ਪੱਗ ਤੇ ਲਮਕਦਾ ਨਾ਼ਲਾ

ਹਾਏ ਨੀ ਸਿਆਸਤੇ !! - ਕੇਹਰ ਸ਼ਰੀਫ਼ 

ਮਿਲੂ ਸਭ ਨੂੰ ਮੁਫਤ ਹੀ ਬਿਜਲੀ
ਪਾਗਲਖਾਨੇ ਪੈਣ ਲੁੱਡੀਆਂ !

ਵੰਡੀ ਜਾਨਾਂ ਐਂ 'ਮਰਾਰਜਾ' ਬਣਕੇ
ਪੈਸੇ ਦੱਸ ਕਿੱਥੋਂ ਆਉਣਗੇ !

ਪਹਿਲਾਂ ਚੋਣਾਂ ਤੋਂ ਵੰਡਣਗੇ ਲਾਰੇ
"ਕਰੰਟ" ਲੱਗੂ ਚੋਣਾਂ ਮਗਰੋਂ !

ਗੱਪਾਂ ਮਾਰਨ ਬੜੀ ਦੂਰੋਂ ਆਇਆ
ਗੱਪਾਂ ਦੇ ਇੱਥੇ ਪਿਉ ਬੈਠੇ ਆ !

ਰਾਜਨੀਤੀ ਦੇ ਵਪਾਰੀ ਨਵੇਂ ਆਏ
ਮੰਡੀ ਵਿਚ ਲੁੱਟ ਮਚ ਗਈ !

ਜਿਹੜੇ ਧੋਬੀ ਆਲੇ ਘਰ ਦੇ ਨਾ ਘਾਟ ਦੇ
ਸਿਆਸਤਾਂ ਦਾ ਭਾਅ ਪੁੱਛਦੇ !

ਆਮ ਆਦਮੀ ਬਣਨ ਦਾ ਨੁਸਖਾ
ਗਲ਼ ਵਿਚੋਂ ਟਾਈ ਲਾਹ ਦਿਉ !

ਜੇ ਤੂੰ ਦੇਖਣੇ ਸਿਆਸਤਾਂ ਦੇ ਰੰਗ ਐ
ਘੁੰਮ ਪਹਿਲਾਂ ਗਲ਼ੀਉ-ਗਲ਼ੀ !

ਆਟਾ ਦਾਲ ਦੇ ਨਸ਼ੇ 'ਤੇ ਲਾ ਕੇ ਲੋਕੀ
"ਸੱਤ ਤਾਰਾ" ਆਪ  ਹੋ ਗਏ !

ਇਸ ਧਰਤੀ ਨੂੰ ਸਵਰਗ ਬਨਾਉਣ ਦਾ
ਲਾਰਾ ਲਾ ਕੇ ਵੋਟਾਂ ਲੁੱਟਦੇ !

ਆਮ ਲੋਕ ਨਹੀਂ ਏਜੰਡੇ ਵਿਚ ਇਨ੍ਹਾਂ ਦੇ
ਧਨਾਢਾਂ ਦੀ ਕਰਨ ਚਾਕਰੀ !

ਲੋਕਾ ਕਦੋਂ ਤੱਕ ਦੁੱਖ ਰਹੇਂਗਾ ਭੋਗਦਾ
ਏਕਾ ਕਰ ਜਿੱਤ ਜਾਵੇਂਗਾ !!

ਕਿਰਤੀਆਂ ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ - ਕੇਹਰ ਸ਼ਰੀਫ਼

 ਆਦਿ ਕਾਲ ਤੋਂ ਹੀ ਕਿਰਤੀ ਮਨੁੱਖ ਨੇ ਇਤਿਹਾਸ ਆਪਣੇ ਖੂਨ ਨਾਲ ਲਿਖਿਆ ਹੈ। ਸਿਆਹੀ ਬਾਅਦ ਵਿਚ ਆਈ ਸੀ।
  ਹੱਕ-ਸੱਚ ਵਾਸਤੇ ਕੀਤੀਆਂ ਕੁਰਬਾਨੀਆਂ ਵਾਲੇ ਪਹਿਲੀ ਮਈ ਦੇ ਇਸ ਇਤਿਹਾਸਕ ਦਿਹਾੜੇ ਨੂੰ ਦੁਨੀਆਂ ਭਰ ਦੇ ਕਿਰਤ ਕਰਨ ਵਾਲੇ ਭਾਈ ਲਾਲੋ ਹਰ ਵਰ੍ਹੇ ਹੀ ਪ੍ਰਣ ਦਿਵਸ ਵਜੋਂ ਮਨਾਉਂਦੇ ਹਨ। ਬਹੁਤ ਲੰਮੇ ਸਮੇਂ ਤੋਂ ਇਹ ਕਿਰਤੀਆਂ ਦਾ ਕੌਮਾਂਤਰੀ ਤਿਉਹਾਰ ਬਣ ਚੁੱਕਾ ਹੈ, ਕਿਉਂਕਿ ਇਸ ਦੇ ਪਿੱਛੇ ਉਨ੍ਹਾਂ ਦੇ ਆਪਣੇ ਕੀਤੇ ਕੰਮ ਦੀ ਰਾਖੀ ਦੇ ਸੰਘਰਸ਼ਾਂ ਦਾ ਲੰਮਾ ਇਤਿਹਾਸ ਹੈ ਜੋ ਲਗਾਤਾਰ ਅਜੇ ਵੀ ਚੱਲ ਰਿਹਾ ਹੈ ਅਤੇ ਇਹ ਘੋਲ ਚੱਲਦਾ ਰਹੇਗਾ ਜਦੋਂ ਤੱਕ ਕੰਮ ਕਰਨ ਵਾਲੇ ਆਪਣੇ ਹੱਕਾਂ ਨੂੰ ਪ੍ਰਾਪਤ ਕਰਕੇ ਸੁਖ ਦੀ ਰੋਟੀ ਨਾ ਖਾਣ ਲੱਗ ਪੈਣ। ਜਦੋਂ ਤੱਕ ਇਨਸਾਫ ਦੇਣ ਵਾਲੇ ਭਾਈਚਾਰਕ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਨਹੀਂ ਹੋ ਜਾਂਦੀ। ਪੰਧ ਲੰਬਾ ਹੈ, ਮੰਜ਼ਿਲ ਅਣਦਿਸਦੀ ਪਰ ਸੰਘਰਸ਼ ਜਾਰੀ ਹੈ।