Amarjit Singh Sidhu

ਗੀਤ - ਅਮਰਜੀਤ ਸਿੰਘ ਸਿੱਧੂ. ਬੱਧਨੀ ਕਲਾਂ 

ਜਖਮ ਚੁਰਾਸੀ ਵਾਲੇ ਸਦਾ ਹੀ ਰਸਦੇ ਰਹਿਣੇ ਆਂ। 

ਜਦ ਵੈਰੀ ਨੇ ਘੇਰਾ ਆ ਹਰਿਮੰਦਰ  ਨੂੰ ਪਾਇਆ ਸੀ,
ਅਕਾਲ ਤਖਤ ਨੂੰ ਟੈਂਕਾਂ ਤੋਪਾ ਦੇ ਨਾਲ ਉਡਾਇਆ ਸੀ, 
ਇਤਿਹਾਸ ਦੇ ਪੰਨੇ ਸਦਾ ਹਕੀਕਤ ਦੱਸਦੇ ਰਹਿਣੇ ਨੇ। 
ਜਖਮ--------
ਸਿੰਘ ਨਿਰਦੋਸ਼ੇ ਮਾਰੇ, ਕੀਤੀ ਸੀ ਅੱਤ ਜਾਲਮਾ ਨੇ, 
ਧੀਆਂ ਭੈਣਾਂ ਦੀ ਫੜ ਰੋਲੀ ਸੀ ਪੱਤ ਜਾਲਮਾਂ ਨੇ, 
ਸਾਡੇ ਹਿਰਦੇ ਅੰਦਰ ਇਹ ਭਾਂਬੜ ਮੱਚਦੇ ਰਹਿਣੇ ਨੇ। 
ਜਖਮ-------------
ਚੜਦੀ ਕਲਾਂ ਵਾਲੇ ਸਿੰਘ ਫੜ ਕੇ ਮਾਰ ਮੁਕਏ ਸੀ,
ਬਾਕੀਆਂ ਚੋ ਕੁਝ ਫੜ ਕੇ ਜੇਲਾਂ ਦੇ ਵਿਚ ਪਾਏ ਸੀ।
ਵਿਚ ਹਨੇਰੇ ਜਗਦੇ ਰਹਿਣੇ ਇਹ ਸਦਾ ਟਟਿਹਣੇ ਨੇ।
ਜਖਮ ਚਰਾਸੀ----------------
ਸੀ ਦਿੱਲੀ ਅੰਦਰ ਕੀਤਾ ਕਤਲੇਆਮ ਜਾਲਮਾਂ ਨੇ, 
ਸਿੱਖ ਬੇਦੋਸ਼ੇ ਸਾੜ ਦਿੱਤੇ ਸੀ ਸ਼ਰੇਆਮ ਜਾਲਮਾਂ ਨੇ, 
ਕਾਰੇ ਜਾਲਮ ਵਾਲੇ ਇਹ ਸੀਨੇ ਡੱਸਦੇ  ਰਹਿਣੇ ਨੇ। 
ਜਖਮ - - - - - - - -
ਮੁਢ ਕਦੀਮੋਂ ਚੱਲੀ ਰੀਤ ਇਹ ਤੁਰੀ ਆਊਂਦੀ ਹੈ, 
ਘੱਟ ਗਿਣਤੀ ਤੇ ਜਾਬਰ ਟੋਲੀ ਕਹਿਰ
ਕਮਾਉਂਦੀ ਹੈ, 
ਕਹਿਰ ਜਾਲਮਾਂ ਦੇ ਮਜਲੂਮਾਂ ਨੂੰ ਪੈਂਦੇ ਹਨ ਸਹਿਣੇ। 
ਜਖਮ ਚੁਰਾਸੀ--------------
ਅੱਜ ਵੀ ਸਾਨੂੰ ਯਾਦ ਉਜਾੜਾ ਜਦ ਚੇਤੇ ਆਉਂਦਾ ਏ, 
ਇਹ ਬਣ ਕੇ ਨਿੱਤ ਨਸੂਰ  ਸਿੱਖਾਂ ਦੇ ਦਰਦ ਵਧਾਉਂਦਾ ਏ, 
ਨਾਲ ਲਹੂ ਦੇ ਭਿੱਜੇ ਪੰਨੇ, ਦੱਸਦੇ ਰਹਿਣੇ ਨੇ। 
ਜਖਮ - - - - - - - - 
ਤੂੰ ਦਿੱਤੇ ਨੇ  ਦਿੱਲੀਏ,  ਗਹਿਰੇ ਫੱਟ    ਪੰਜਾਬ ਨੂੰ, 
ਅਮਰਜੀਤ ਨਾਲ ਬਹਿਕੇ, ਕਰ ਲਈਂ ਕਦੇ ਹਿਸਾਬ ਨੂੰ, 
ਸਿੱਧੂ ਹਮੇਸ਼ਾ  ਦਿਲ ਸਾਡੇ ਵਿੱਚ ਵੱਸਦੇ ਰਹਿਣੇ ਨੇ। 
 ਜਖਮ ਚੁਰਾਸੀ ਵਾਲੇ................ 
               
 ਅਮਰਜੀਤ ਸਿੰਘ ਸਿੱਧੂ. ਬੱਧਨੀ ਕਲਾਂ 
+4917664197996 

ਗ਼ਜ਼ਲ - ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ

ਦੁੱਖਾਂ ਤਕਲੀਫਾਂ ਤੋਂ ਜੇ ਤੁੰ ਘਬਰਾਵੇਂਗਾ। 
ਤਾਂ ਟੀਸੀ ਤੇ ਝੰਡਾ ਕਿੱਦਾਂ ਲਹਿਰਾਵੇਂਗਾ।

ਪੈਰ ਪਸਾਰੇਂਗਾ  ਜੇ ਤੂੰ  ਚਾਦਰ  ਤੋਂ ਬਾਹਰ, 
ਤਾਂ ਖਿੱਚਾ ਧੂਹੀ ਵਿੱਚ ਹੀ ਵਕਤ ਟਪਾਵੇਂਗਾ।

ਜੇ ਸੱਟਾਂ ਦੀ ਚੀਸ ਤੂੰ ਦੱਬੇਂਗਾ ਦਿਲ ਅੰਦਰ, 
ਤਾਂ ਦਰਦਾਂ  ਤੋਂ ਛੁਟਕਾਰਾ  ਕਿੱਦਾਂ ਪਾਵੇਂਗਾ। 

ਜੇ ਕਰਨੀ ਛੱਡ ਕਮਾਈ ਵਿਹਲਾ ਬੈਠ ਗਿਆ,
ਤਾਂ ਢਿੱਡ ਦੀ ਅੱਗ ਨੁੰ ਕਿੱਦਾਂ ਦੱਸ ਬੁਝਾਵੇਂਗਾ।

ਕੁੱਲੀ  ਗੁੱਲੀ ਜੁੱਲੀ   ਜੀਵਨ  ਦਾ ਚੱਪੂ ਨੇ, 
ਬਿਂਨ ਇੰਨਾਂ ਦੇ ਵਿਚਕਾਰੇ ਗੋਤੇ ਖਾਵੇਂਗਾ। 

ਖੁਸ਼ ਰਹਿ ਕੇ ਜੇ  ਤੂੰ ਖੁਸ਼ ਰੱਖੇਂਗਾ  ਦੂਜੇ ਨੂੰ, 
ਫਿਰ ਮਾਣ ਸਦਾ ਹੀ ਤੂੰ ਲੋਕਾਂ ਵਿੱਚ ਪਾਵੇਂਗਾ। 

ਜੇ ਸਿਰ ਸਿੱਟ ਕੇ ਤੂੰ ਹਿੰਮਤ ਹਾਰ ਕੇ ਬੈਠ ਗਿਆ, 
ਮੰਜਿਲ ਤੇ ਪਹੁੰਚਣ ਤੋ ਪਹਿਲਾਂ ਥੱਕ ਜਾਵੇਂਗਾ। 

ਦੁੱਖ ਸੁੱਖ ਦੋਵੇਂ  ਜਿੰਦਗੀ ਦਾ  ਹਿੱਸਾ ਨੇ ਸਿੱਧੂ, 
ਭਾਣੇ ਵਿੱਚ ਰਹਿ ਜੀਵਨ ਖੁਸ਼ੀਆਂ 'ਚ ਬਿਤਾਵੇਂਗਾ।

ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ 

ਮੈਨੂੰ ਸਮਝ ਨਾ ਇਹ ਆਈਆਂ, ਹੁਣ ਤੱਕ ਗੱਲਾਂ ਤੇਰੀਆਂ। 
ਲੱਗਣ ਜਹਿਰ ਕਈ ਵਾਰੀ ਇਹ, ਬਹੁਤੀ ਵਾਰ ਗਨੇਰੀਆਂ।
ਸੱਚ ਹਮੇਸ਼ਾ ਫਲਦਾ ਫੁਲਦਾ, ਕਾਰਜ ਕਰ ਤੂੰ ਨੇਕੀ ਦੇ, 
ਕੂੜ ਕਮਾਈ ਕੰਮ ਨਾ ਆਉਣੀ, ਡੁਬਣ ਲੈ ਹੇਰਾ ਫੇਰੀਆਂ।
ਸਾਉਣ ਮਹੀਨਾ ਕੋਇਲਾਂ ਬੋਲਣ, ਅੰਬਾਂ ਤੇ ਹੈ ਬੂਰ ਪਿਆ, 
ਰੋਜ਼ ਉਡੀਕਾਂ ਮੁੜ ਆ ਸੱਜਣਾਂ, ਲਾਈਆਂ ਕਿਉਂ ਦੇਰੀਆਂ।
ਦੂੱਧ ਦਹੀਂ ਤਾਂ ਹਰ ਇਕ ਚੌਹਦਾਂ, ਪਰ ਆਵੇਗਾ ਇਹ ਕਿੱਥੋਂ,
ਸਭ ਡਰਦੇ ਹਾਂ  ਜਦ  ਸਾਭਣ  ਤੋਂ, ਅਪਣੇ ਘਰ 'ਚ ਲਵੇਰੀਆਂ।
ਜੇ ਕਰ ਸੂਰਜ ਡੁਬਿਆ ਹੈ ਤੇ, ਬੱਦਲ ਚੰਨ  ਲਕੋਇਆ ਹੈ, 
ਤਾਂ ਹੀ ਇਹ  ਡਰੌਣੀਆਂ  ਲੱਗਣ, ਰਾਤਾਂ  ਸਾਂਨੂੰ  ਨ੍ਹੇਰੀਆ।
ਰਾਖਾ ਬਣ ਕੇ ਸੱਚ ਦਾ ਕਿਉਂ ਤੂੰ, ਡਰਦਾ ਏਂ ਸੱਚ ਕਹਿਣ ਤੋਂ, 
ਹੱਕੀ   ਮੰਗਾਂ   ਸਭ  ਦੀਆਂ  ਨੇ,  ਮੇਰੀਆਂ  ਨਾ  ਤੇਰੀਆਂ। 
ਤਨ ਮਿੱਟੀ ਦੇ ਮਾਣ 'ਚ  ਫਸਕੇ, ਲੋਭ ਕਰੀ ਨਾਂ ਤੂੰ ਸਿੱਧੂ, 
ਲਾਲਚ ਕਰ ਪਛਤਾਉਂਦਾ ਬੰਦਾ, ਬੜ ਵਿੱਚ ਘੁੰਮਣ ਘੇਰੀਆਂ।

ਆਪਸ ਦੇ ਵਿੱਚ ਖਤਮ ਰਿਹਾ ਹੋ, ਦੱਸੋ ਹੈ ਕਿਉਂ ਸਤਿਕਾਰ ਹੁਣ। 
ਰੇਤ  ਤਰ੍ਹਾਂ  ਕਿਉਂ  ਕਿਰਦਾ  ਜਾਂਦਾ, ਹੈ  ਬੰਦੇ  ਦਾ  ਕਿਰਦਾਰ  ਹੁਣ। 

ਸਭ  ਕੁਝ  ਹੁੰਦੇ  ਹੋਏ  ਵੀ  ਉਹ, ਘਰ ਕਬਰਾਂ  ਦੇ  ਵਰਗੇ  ਬਣੇ, 
ਜਿਸ ਘਰ ਦੇ ਵਿਚ  ਮਾਂ ਪਿਉ ਦਾ ਵੀ, ਨਾ ਹੁੰਦਾ ਹੈ ਸਤਿਕਾਰ ਹੁਣ।

ਇਹ  ਧਰਤੀ  ਅੰਬਰ  ਬਨਸਪਤੀ, ਖੁਸ਼ਬੂ ਤਾਰੇ  ਤੇ ਚੰਨ ਹਵਾ। 
ਸਾਫ ਕਿਵੇਂ ਰਖਣੇ ਹਨ ਸਾਰੇ, ਇਹ ਅਪਣਾ ਹੈ ਅਧਿਕਾਰ ਹੁਣ। 

ਦਰਿਆ ਪਰਬਤ  ਜੰਗਲ ਬੇਲੇ, ਸਭ ਜੀਵਨ ਦਾ  ਹੀ ਸਰੋਤ  ਨੇ, 
ਬੰਦੇ  ਨੇ  ਤਾਂ  ਖੁਦ  ਹੀ  ਰੱਖੇ,  ਇੰਨਾਂ  ਦੇ ਵਿਚ  ਅੰਗਾਰ  ਹੁਣ। 

ਹਿੰਦੂ  ਮੁਸਲਿਮ  ਸਿੱਖ  ਇਸਾਈ, ਜੰਮਣ   ਵੇਲੇ   ਹੈ   ਕੌਣ ਸੀ, 
ਬੰਦੇ  ਦੀ  ਹਉਂਮੈ  ਨੇ  ਕੀਤੀ, ਧਰਮਾਂ  ਦੀ ਇਹ ਦੀਵਾਰ  ਹੁਣ।

ਮੋਹ ਮੁਹੱਬਤ ਖਤਮ ਹੋ ਗਏ, ਪੈ ਗਈ ਘਰ ਘਰ  ਵਿਚ ਵੰਡ ਹੈ,
ਤਾਂ ਹੀ ਪਹਿਲਾਂ  ਵਾਂਗ ਨੀ ਵਸਦੇ, ਸੁੱਖੀ ਸਾਡੇ  ਪਰਵਾਰ ਹੁਣ।

ਇਨਸਾਨੀਅਤ  ਨੂੰ  ਘੁਣ  ਵਾਂਗੂੰ,  ਪੈਸਾ  ਹੈ   ਵੇਖੋ  ਖਾ  ਰਿਹਾ,
ਤਾਂ ਹੀ ਸਿੱਧੂ ਆਪਣਿਆਂ ਵਿੱਚ, ਵਧ ਦੀ ਜਾਂਦੀ ਤਕਰਾਰ ਹੁਣ। 

ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ 
+4917664197996 

ਗ਼ਜ਼ਲ - ਅਮਰਜੀਤ ਸਿੰਘ ਸਿੱਧੂ 

ਇਹ ਜੀਵਨ ਹੈ ਚਾਰ ਦਿਹਾੜੇ , ਖੁਸ਼ ਰਹਿ ਕੇ ਵਕਤ ਟਪਾਇਆ ਕਰ। 
ਝੂਠ  ਮਕਾਰੀ  ਧੋਖਾ  ਠੱਗੀ, ਇਹ  ਕਰਨ   ਸਮੇਂ  ਘਬਰਾਇਆ  ਕਰ।

ਇਹ  ਵੀ  ਤੇਰੇ   ਵਰਗੇ  ਹੀ  ਨੇ,  ਹੱਕ  ਜਿਨ੍ਹਾਂ   ਦਾ   ਖੋਹਕੇ  ਖਾਨੈਂ, 
ਅਪਣਾ ਨਾਂ ਚਮਕਾਵਣ ਖਾਤਰ, ਮਾੜੇ ਤੇ ਜਬਰ ਨਾ ਢਾਇਆ ਕਰ। 

ਜੋ ਦਿਨ ਰਾਤੀਂ ਮਿਹਨਤ ਕਰਕੇ, ਢਿੱਡ ਅਵਾਮ ਦਾ ਭਰਨ ਹਮੇਸ਼ਾਂ, 
ਮਿਹਨਤਕਸ਼ ਦਾ ਸੰਗ ਵਿਹਲੜਾਂ, ਨਾ ਜੋਰ ਸਬਰ ਅਜਮਾਇਆ ਕਰ।

ਬੇਈਮਾਨਾਂ   ਚੋਰਾਂ   ਠੱਗਾਂ,  ਤੋਂ   ਜੇ   ਦੇਸ਼     ਬਚਾਉਣਾਂ   ਚੌਹਨੈਂ, 
ਵੋਟਾਂ ਪਾਵਣ   ਵੇਲੇ  ਸੱਜਣਾ, ਤੂੰ ਵੋਟ ਸਮਝ  ਕੇ ਪਾਇਆ ਕਰ। 

ਜੇਕਰ ਤੱਕਣਾ ਚੌਹਨਾਂ ਏ ਤੂੰ, ਉਜਲਾ ਹੋਇਆ ਭਵਿੱਖ ਮੁਲਕ ਦਾ, 
ਜਾਂਦੀ ਨਸ਼ਿਆਂ ਵੱਲ ਜਵਾਨੀ, ਦੇ ਤਾਈਂ ਬਹਿ ਸਮਝਾਇਆ ਕਰ। 

ਸਿੱਧੂ ਕਹਿ ਸਰਕਾਰਾਂ ਨੂੰ ਇਹ, ਕਾਮੇ ਦੇਸ਼ ਦੇ ਰੀੜ ਦੀ ਹੱਡੀ, 
ਇੰਨਾਂ ਕਾਮੇ ਤੇ ਮਜ਼ਦੂਰਾਂ,  ਦਾ ਦੁੱਖ ਦਰਦ ਵੰਡਾਇਆ ਕਰ।

ਗ਼ਜ਼ਲ - ਅਮਰਜੀਤ ਸਿੰਘ ਸਿੱਧੂ

ਮੈਨੂੰ ਸਮਝ ਨਾ ਇਹ ਆਈਆਂ, ਹੁਣ ਤੱਕ ਗੱਲਾਂ ਤੇਰੀਆਂ। 
ਲੱਗਣ ਜਹਿਰ ਕਈ ਵਾਰੀ ਇਹ, ਬਹੁਤੀ ਵਾਰ ਗਨੇਰੀਆਂ।

ਸੱਚ ਹਮੇਸ਼ਾ ਫਲਦਾ ਫੁਲਦਾ, ਕਾਰਜ ਕਰ ਤੂੰ ਨੇਕੀ ਦੇ, 
ਕੂੜ ਕਮਾਈ ਕੰਮ ਨਾ ਆਉਣੀ, ਡੁਬਣ ਲੈ ਹੇਰਾ ਫੇਰੀਆਂ।

ਸਾਉਣ ਮਹੀਨਾ ਕੋਇਲਾਂ ਬੋਲਣ, ਅੰਬਾਂ ਤੇ ਹੈ ਬੂਰ ਪਿਆ, 
ਰੋਜ਼ ਉਡੀਕਾਂ ਮੁੜ ਆ ਸੱਜਣਾਂ, ਲਾਈਆਂ ਕਿਉਂ ਦੇਰੀਆਂ।

ਦੂੱਧ ਦਹੀਂ ਤਾਂ ਹਰ ਇਕ ਚੌਹਦਾਂ, ਪਰ ਆਵੇਗਾ ਇਹ ਕਿੱਥੋਂ,
ਸਭ ਡਰਦੇ ਹਾਂ  ਜਦ  ਸਾਭਣ  ਤੋਂ, ਅਪਣੇ ਘਰ 'ਚ ਲਵੇਰੀਆਂ।

ਜੇ ਕਰ ਸੂਰਜ ਡੁਬਿਆ ਹੈ ਤੇ, ਬੱਦਲ ਚੰਨ  ਲਕੋਇਆ ਹੈ, 
ਤਾਂ ਹੀ ਇਹ  ਡਰੌਣੀਆਂ  ਲੱਗਣ, ਰਾਤਾਂ  ਸਾਂਨੂੰ  ਨ੍ਹੇਰੀਆ।

ਰਾਖਾ ਬਣ ਕੇ ਸੱਚ ਦਾ ਕਿਉਂ ਤੂੰ, ਡਰਦਾ ਏਂ ਸੱਚ ਕਹਿਣ ਤੋਂ, 
ਹੱਕੀ   ਮੰਗਾਂ   ਸਭ  ਦੀਆਂ  ਨੇ,  ਮੇਰੀਆਂ  ਨਾ  ਤੇਰੀਆਂ। 

ਤਨ ਮਿੱਟੀ ਦੇ ਮਾਣ 'ਚ  ਫਸਕੇ, ਲੋਭ ਕਰੀ ਨਾਂ ਤੂੰ ਸਿੱਧੂ, 
ਲਾਲਚ ਕਰ ਪਛਤਾਉਂਦਾ ਬੰਦਾ, ਬੜ ਵਿੱਚ ਘੁੰਮਣ ਘੇਰੀਆਂ

 ਗ਼ਜ਼ਲ - ਅਮਰਜੀਤ ਸਿੰਘ ਸਿੱਧੂ

ਰਹਿਣ ਉਹ ਟੋਲਦੇ ਦਿਨ ਰਾਤ ਅਪਣੇ ਗੁੰਮ ਹਾਸੇ। 
ਨਦੀ ਵਿੱਚ ਰਹਿਣ ਵਾਲੇ ਲੋਕ ਦੱਸੋ ਕਿਉਂ ਪਿਆਸੇ। 

ਮੁਹੱਬਤ ਹੈ ਕਰੀ  ਜਿਸ ਨਾਲ  ਮੈਂ  ਬੇ- ਖੌਫ  ਕੀਤੀ, 
ਕਦੇ  ਨਾ  ਜਾਣ  ਦਿੱਤੇ  ਮੈਂ ਦਰਾਂ  ਤੋਂ  ਉਹ ਨਿਰਾਸੇ।

ਟੁਕਰ  ਨੂੰ  ਤਰਸਦੇ   ਵੇਖੇ  ਦੁਨੀਆਂ  ਦੇ  ਮੈਂ ਰਾਜੇ।
ਘਰੋਂ  ਬੇਘਰ   ਫਿਰਨ  ਹੋਏ  ਫੜੇ  ਨੇ  ਹੱਥ   ਕਾਸੇ। 

ਤਲੀ ਤੇ ਸਿਰ  ਜਿਨ੍ਹਾਂ ਰੱਖੇ, ਡਰਨ ਨਾ ਮੌਤ ਕੋਲੋਂ , 
ਜਿਨਾਂ ਨੂੰ  ਵੇਖ  ਜਾਲਮ ਨੇ,  ਲਏ ਸੀ  ਵੱਟ ਪਾਸੇ। 

ਤੌਫ਼ੀਕ਼ ਬਖਸ਼ ਮੇਰੇ ਮੌਲਾ, ਰਹਿਮ ਕਰ ਤੂੰ ਇਨ੍ਹਾ 'ਤੇ, 
ਨਸ਼ਿਉਂ ਬਚ ਜਾਣ ਇਹ ਬੱਚੇ, ਖਿੜਨ ਫਿਰ ਮੁੱਖ ਉਦਾਸੇ ।

ਘਰਾਂ ਅੰਦਰ ਖੁਸ਼ੀ ਨੱਚੇ ਨਸ਼ਾ ਜੇ ਨਾ ਵਿਕੇ ਫਿਰ 
ਭੁੱਕੀ ਚਿੱਟਾ ਤੁਲਨ ਨਾ ਮੁੜ  ਕੇ ਜੇ ਤੋਲੇ ਤੇ ਮਾਸੇ।

ਲਈ  ਹੈ  ਝੱਲ  ਬਹੁਤ  ਤਕਲੀਫ  ਰਹਿ ਕੇ ਵਿਦੇਸ਼ੀਂ, 
ਅਰਜ  ਸਿੱਧੂ  ਕਰੇ  ਮੁੜ ਵਤਨ  ਵਿਚ ਹੋ ਜਾਣ ਵਾਸੇ।

ਗ਼ਜ਼ਲ - ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ 

ਸੱਚ ਕਹਿਣੋ ਸ਼ਰਮਾਇਆ ਨਾ ਕਰ।
ਝੂਠ ਤੇ ਪਰਦਾ ਪਾਇਆ ਨਾ ਕਰ। 

ਤੇਰੀ  ਮਿਹਨਤ  ਤੇ ਉਹ ਪਲਦਾ, 
ਤਕੜੇ ਤੋਂ ਘਬਰਾਇਆ ਨਾ ਕਰ। 

ਘਰ ਵਿੱਚ ਜੇ ਹੈ ਤੂੰ ਖੁਸ਼ ਰਹਿਣਾ, 
ਬੀਵੀ ਨੂੰ ਤੜਫਾਇਆ ਨਾ ਕਰ। 

ਚੰਦ  ਛਿੱਲੜਾਂ  ਦੇ  ਪਿੱਛੇ  ਲੱਗ ਕੇ, 
ਅਪਣਾ ਆਪ ਭੂਲਾਇਆ ਨਾ ਕਰ। 

ਹੱਕ  ਬਿਗਾਨਾ  ਜ਼ਹਿਰ ਬਰਾਬਰ, 
ਹੱਕ ਬਿਗਾਨਾ ਖਾਇਆ ਨਾ ਕਰ।

ਚੁਗਲੀ   ਕਰਨੀ   ਹੁੰਦੀ   ਮਾੜੀ, 
ਬੱਲਦੀ ਤੇ ਘਿਉ ਪਾਇਆ ਨਾ ਕਰ। 

ਅਪਣੇ    ਤੋਂ    ਮਾੜੇ    ਨੂੰ    ਸਿੱਧੂ, 
ਉਗਲਾਂ ਉਪਰ ਨਚਾਇਆ ਨਾ ਕਰ।

ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ 
+4917664197996