Taya Bakrian Wala

ਦੋ ਆਰ ਦੀਆਂ ਦੋ ਪਾਰ ਦੀਆਂ - ਰਣਜੀਤ ਸਿੰਘ ਦੂਲੇ - ਤਾਇਆ ਬੱਕਰੀਆਂ ਵਾਲਾ

ਜੱਥੇਦਾਰਾਂ ਨੇ ਮੰਗੀਆਂ ਭਾਈ ਢੱਡਰੀਆਂ ਵਾਲੇ ਦੀਆਂ ਸੀ ਡੀਸ : ਖ਼ਬਰ
ਲੰਗਾਅ ਵਾਲੀ ਸਾਰੀ ਦੇਖ ਲਈ ਕਿ ਨਹੀਂ ?

ਨਕਲੀ ਪੁਲਸੀਆਂ ਬਣ ਕੇ ਲੁੱਟੇ 2 ਲੱਖ ਰੁਪਏ : ਖ਼ਬਰ
ਸ਼ੁਕਰ ਕਰੋ ! ਅਸਲੀ ਤੇ ਮਹਿੰਗਾ ਪੈ ਸਕਦਾ ਸੀ !

ਢੱਡਰੀਆਂ ਵਾਲੇ ਦੀਵਾਨ ਰੋਕਣ ਲਈ ਧੂਤੇ ਹੋਏ ਪੱਬਾਂ ਭਾਰ : ਖ਼ਬਰ
ਗਿਦੜਾਂ ਦੀ ਹੈੜ ਫਿਰਦੀ, ਕਹਿੰਦੇ ਅਸੀਂ ਸ਼ੇਰ ਮਾਰਨਾ !

ਜਪੁਜੀ ਸਾਹਿਬ ਪੜ੍ਹਿਆ ਨੀ ਗੱਲਾਂ ਕਰਦੇ ਨੇ ਦਸਮ ਦੀਆਂ : ਕਥਾਵਤਚਕ ਚੰਦਰ
ਤੇਰਾ ਫੂਫੜ ਪੰਥਪ੍ਰੀਤ ਤੇ ਮਾਲਵੇ 'ਚ  ਕਰੀਮ ਕੱਠੀ ਕਰੀ ਫਿਰਦੈ !

ਨਾਨਕਸ਼ਾਹੀ ਕਲੰਡਰ ਨੂੰ ਸੋਧਣ ਦਾ ਮਾਮਲਾ ਫੇਰ ਭਖਿਆ : ਖ਼ਬਰ
ਕਲੰਡਰ ਵਥੈਰਾ ਸੋਧ ਲਿਆ, ਹੁਣ ਤੇ ਗੰਦ ਸਮਾਜ ਸੌਧਣ ਦੀ ਸੋਚੋ ਭਾਈ !

ਢੱਡਰੀਆਂ ਵਾਲੇ ਦੀਵਾਨ ਅੰਮ੍ਰਿਤਸਰ ਵਿੱਚ ਨਹੀਂ ਹੌਣ ਦਿਆਂਗੇ : ਧੂਤੇ
ਕੂਕੜ ਵਾਂਗ ਨਾਂ ਦੇਊ ਤਾਂ ਕਿਹੜਾ ਦਿਨ ਨਾਂ ਚੜੂ ?

ਕਨੇਡਾ ਦੇ ਸਿੱਖਾਂ ਨੂੰ ਮਿਲੀ ਜਹਾਜ 'ਚ 6 ਇੰਚ ਦੀ ਕ੍ਰਿਪਾਨ ਪਾਉਣ ਦੀ ਇਜਾਜ਼ਤ : ਖ਼ਬਰ
ਜਿਹੜੀਆਂ ਹਰਕਤਾਂ ਧੂਤੇ ਕਰ ਰਹੇ ਆ ਇਸ ਹਿਸਾਬ ਨਾਲ ਤੇ ਕ੍ਰਿਪਾਨ ਖਿਆਲਾਂ 'ਚ ਪਾਇਆ ਕਰੋਗੇ !

ਮਜ਼ੂਦਾ ਹਾਲਤਾਂ ਤੋਂ ਜੱਥੇਦਾਰ ਹਨ ਦੁਖੀ ਤੇ ਪ੍ਰੇਸ਼ਾਨ : ਖ਼ਬਰ
ਪਰ! ਇਹਨਾਂ ਕੰਮਾਂ ਵਾਸਤੇ ਤਾਂ ਬੰਦਾ ਜਿਊਂਦਾ ਹੋਣਾਂ ਜਰੂਰੀ ਹੁੰਦਾ !

ਸ਼੍ਰੋਮਣੀ ਕਮੇਟੀ ਵਲੋਂ ਬਡੂੰਗਰ ਨੂੰ ਹਟਾਉਣ ਦੀਆਂ ਤਿਆਰੀਆਂ : ਖ਼ਬਰ
ਟੁੱਟ ਪੈਣੇ ਦਾ 15ਵਾਂ ਗੇੜਾ, ਪੂਣੀਆਂ ਮੈਂ ਦੋ ਕੱਤੀਆਂ !

ਅਜਨਾਲਾ ਨੇ ਛੱਡੀ ਸ਼ਰਬਤੀ ਜੱਥੇਦਾਰੀ : ਖ਼ਬਰ
ਕਿਤੇ ਇਹਨੂੰ ਵੀ ਨਾਲ਼ੇ ਵਾਲੇ ਬਾਬੇ ਬਡੂੰਗਰ ਵਾਲੀ ਬੁੱਰਕੀ ਤਾਂ ਨੀ ਪਾ ਤੀ !

ਢੱਡਰੀਆਂ ਵਾਲੇ ਵਾਦ ਵਿਵਾਦ ਵਾਲੀ ਕਥਾ ਨਾਂ ਕਰਨ : ਜੱਤੇਦਾਰ
..ਤੇ ਤੁਹਾਡੇ ਇਕ ਦੂਜੇ ਦੇ ਮੂੰਹ 'ਚ ਥੁੱਕ ਕੇ ਬ੍ਰਹਮਗਿਆਂਨੀ ਬਣਾਈ ਜਾਣ, ਕੋਈ ਵਾਦ ਵਿਵਾਦ ਨੀ ?

ਅਕਾਲ ਤਖਤ ਦਨਿਆਵੀ ਅਦਾਲਤਾਂ ਅਧੀਨ ਨਹੀਂ ਹੈ : ਬਲੁੰਗੜ
ਹਾਂ ਜੀ ਸਾਨੂੰ ਪਤਾ ! ਬਾਦਲਾਂ ਦੇ ਗਿੱਟਿਆਂ ਅਧੀਨ ਹੈ !

ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬ ਵਾਰੇ ਕੋਈ ਫੈਸਲਾ ਨਾ ਕਰ ਪਾਏ ਜੱਥੇਦਾਰ  : ਖ਼ਬਰ
ਲਾਸ਼ਾਂ ਵੀ ਕਦੇ ਫੈਸਲੇ ਕਰਦੀਆਂ ਵੇਖੀਆਂ ?

ਦੋ ਆਰ ਦੀਆਂ ਦੋ ਪਾਰ ਦੀਆਂ - ਰਣਜੀਤ ਸਿੰਘ ਦੂਲੇ - ਤਾਇਆ ਬੱਕਰੀਆਂ ਵਾਲਾ

17/10/17

ਸੁੱਚਾ ਸਿੰਘ ਨੇ ਕੀਤੀ ਅਕਾਲੀਆਂ ਦੀ ਹਮਾਇਤ : ਖ਼ਬਰ
ਮਰਾਸਣ ਨੂੰ ਕਹੋ ਵਈ ਨਾਲ਼ਾ ਘੁੱਟਕੇ ਬੰਨ੍ਹ ਲੈ, ਮੁੰਡਾ ਵਾਪਸ ਆ ਰਿਹਾ !

ਜੱਥੇਦਾਰਾਂ ਨੇ ਜਗੀਰ ਕੌਰ ਨੂੰ ਦਿੱਤੀ ਕਲੀਨ ਚਿੱਟ : ਖ਼ਬਰ
ਤੇਰੇ ਦਰ ਦੀ ਕੰਜਰੀ ਆਂ, ਜਿਦਾਂ ਮਰਜ਼ੀ ਨਚਾਅ ਲੈ ਤੂੰ !

ਸਰਬਤ ਖਾਲਸਾ ਜੱਥੇਦਾਰਾ ਕੀਤਾ ਬੀਬੀ ਜਗੀਰੋ ਨੂੰ ਤਲਬ : ਖ਼ਬਰ
ਮਿੱਤਰਾਂ 'ਚ ਸ਼ਰਤ ਲੱਗੀ ਆ, ਤੇਰੀ ਗੁੱਤ 'ਚ ਗੁਲਾਬੀ ਫੁੱਲ ਟੰਗਣਾਂ !

ਰਾਮ ਰਹੀਮ, ਰਾਮਪਾਲ, ਆਸਾ ਰਾਮ ਵਰਗੇ ਰਾਮ ਰਾਮ ਕਰਦੇ ਗਏ ਅੰਦਰ : ਖ਼ਬਰ
....ਤੇ ਆਪਣੇ ਭਾਬੀ ਰਾਮਦੇਵੀ ਦੀ ਸਾੜੀ ਕਦੋਂ ਕੁ ਤੱਕ ਹੀਰਚਰਣ ਕਰ ਰਹੇ ਹੋ ?

ਸੁੱਚਾ ਸਿੰਘ ਲੰਗਾਹ ਇਹੋਜਿਹੀ ਕਾਰਵਾਈ ਨਹੀਂ ਕਰ ਸਕਦਾ : ਸਿਮਰੋ
ਅੱਛਾ ਜੀ ? ਤੂੰ ਗੁਡੀਆਂ ਪਟੋਲੇ ਖੇਲ਼ਦੀ ਰਹੀ ਆਂ ਲੰਗਾਂਹ ਨਾਲ ?

ਹਨੀ ਇੱਕ ਸਿਆਣੀ ਕੁੜੀ ਹੈ : ਕੈਪਟਨ
ਇਹ ਅਰੂਸਾ ਤੋਂ ਮੀਂਡੀਆਂ ਪਟਾਊ ਮੈਨੂੰ ਲੱਗਦੈ !

ਢੱਡਰੀਆਂ ਵਾਲੇ ਨੇ ਹੁਣ ਤੱਕ ਵਿਆਹ ਕਿਉਂ ਨੀ ਕਰਾਇਆ : ਪੀਰ ਮੁਹੰਮਦ
ਜੇ ਇਨਾਂ ਹੀ ਫਿਕਰ ਆ ਤਾਂ ਪਹਿਲਾਂ ਆਪਣੇ ਫੁੱਫੜ ਧੂੰਮੇ ਨੂੰ ਤਾਂ ਰਿਸ਼ਤਾ ਕਰਾਦੇ !

ਕਿੰਗਰਾ ਨੇ ਗਾਏ ਭਾਜਪਾਈ ਦੇ ਸੋਹਲੇ : ਖ਼ਬਰ
ਤੁਹਾਨੂੰ ਨੀ ਪਤਾ ਸਿਆਣਾ ਕਾਂ ਕਿੱਥੇ ਬਹਿੰਦਾ ਹੁੰਦਾ ?

ਜੇ ਸ਼ਾਹ ਦੀ ਕੰਪਨੀ ਸਾਲ ਵਿੱਚ ਹੀ ਮਾਰੀ 50 ਹਜ਼ਾਰ ਤੋਂ 80 ਕਰੌੜ ਦੀ ਛਾਲ : ਖ਼ਬਰ
ਬਾਪੂ ਦੇ ਰਾਜ਼ 'ਚ ਕੰਪਨੀ ਛਾਲਾਂ ਨੀ ਮਾਰੂ , ਹੋਰ ਫੋੜ੍ਹੀਆਂ ਤੇ ਚੱਲੂ ?

ਕਮਿਸ਼ਨ ਰਣਜੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਨਹੀਂ ਦੇ ਰਹੀ ਸ਼ਪੱਸਟੀ ਕਰਣ : ਖ਼ਬਰ
ਦੈਣ ਵੀ ਕਿਦਾਂ ? ਸਾਰੇ ਸੂਹੀਏ ਕੁੱਤੇ ਤਾਂ ਥਾਣੇ ਵੱਲ ਨੂੰ ਭੱਜਦੈ ਆ !

ਮੈਂ ਆਪਣੀ ਜੌਬ ਸਮੇਂ ਕਦੇ ਵੀ ਫਸਟਕਲਾਸ ਸੀਟ ਨਹੀਂ ਲਈ : ਕਿਗਰਾ
ਤੇਰੇ ਲੱਛਣਾਂ ਦੇ ਹਿਸਾਬ ਨਾਲ ਤਾਂ ਤੂੰ ਖੱਚਰ ਰੈੜੀ ਦੇ ਵੀ ਲਾਇਕ ਨਹੀਂ ਚਵਲਾ !

ਮੈਂ ਸਰਬਤ ਖਾਲਸੇ ਵਾਲਿਆਂ ਨੂੰ ਜੱਥੇਦਾਰ ਹੀ ਨੀ ਸੰਮਝਦੀ : ਜਗੀਰੋ
ਮੰਨਿਆਂ ਤਾਂ ਤੂੰ ਪੂਰਨ ਸਿੰਘ ਨੂੰ ਵੀ ਨਹੀਂ ਸੀ, ਉਹ ਤਾਂ ਤੇਰੇ ਲੰਡੂ ਦਾ ਹੀ ਥਾਪਿਆ ਹੋਇਆ ਸੀ !

ਦੋ ਆਰ ਦੀਆਂ ਦੋ ਪਾਰ ਦੀਆਂ - ਰਣਜੀਤ ਸਿੰਘ ਦੂਲੇ - ਤਾਇਆ ਬੱਕਰੀਆਂ ਵਾਲਾ

09/10/17

ਅੰਨਾ ਹਜ਼ਾਰੇ ਫੇਰ ਸ਼ੁਰੂ ਕਰੇਗਾ ਅਦੋਲਨ : ਖ਼ਬਰ
ਓਹ ਭਾਈਆ ਬਚਦੇ ਚਾਰ ਦਿਨ ਅਰਾਮ ਨਾਲ ਕੱਟਲੈ, ਤੇਰੇ ਜਿਊਂਦੇ ਤਾਂ ਨੀ ਇਹ ਪੂਛਾਂ ਸਿੱਧੀਆਂ ਹੋਣੀਆਂ !

ਬਾਦਲਾਂ ਨੇ ਤਰੀਕੇ ਨਾਲ ਕੀਤਾ ਲੰਗਾਂਹ ਪਾਰਟੀ 'ਚੋਂ ਬਾਹਰ : ਖ਼ਬਰ
ਨੰਬਰ ਵਲਟੋਹਾ ਤੇ ਚੰਦੂ ਦਾ ਵੀ ਲੱਗਣ ਵਾਲਾ ਈ ਆ !"

ਲੰਗਾਹ ਇਹੋ ਜਿਹੀ ਹਰਕਤ ਨਹੀਂ ਕਰ ਸਕਦਾ : ਬੀਬੀ ਸਿਮਰੋ
ਲੱਗਦੈ ਬੀਬੀ ਨੇ ਸਾਰੇ ਸੀਨ ਗਹੁ ਨਾਲ ਨੀ ਦੇਖੇ !

ਹਨੀਪ੍ਰੀਤ ਵੀ ਗਈ ਅੰਦਰ : ਖ਼ਬਰ
ਸਦਾ ਦਵਾਲੀ ਸਾਧ ਦੀ ਸੱਤੋ ਪੈਰ ਬਸੰਤ ਹਮੇਸ਼ਾ ਨੀ ਰਹਿੰਦੀ !

ਜਗਮੀਤ ਸਿੰਘ ਦੇ ਭਾਰਤ ਆਉਣ ਤੇ ਕਰਾਂਗੇ ਸਨਮਾਮਤ : ਬੰਡੂਗਰ
ਸੱਜਣ ਵਾਰੀਂ ਭੂਆ ਦੇ ਗਿਆ ਸੀ ਦੋਗਲਿਆ ?

ਮੈਂ ਹਫਤੇ 'ਚ ਭਰ ਸਕਦਾ ਹਾਂ ਫ਼ਜਾਨਾ : ਸੁੱਖਾ
ਫੇਰ ਤੁੰ ਤੇ ਤੇਰਾ ਭਾਪਾ ਪਿਛਲੇ 10 ਸਾਲਾਂ ਛਣਛਣਾਂ ਫੜਦੇ ਰਹੇ !

ਜੱਥੇਦਾਰਾਂ ਨੇ ਲੰਗਾਹ ਨੂੰ ਪੰਥ 'ਚੋਂ ਛੇਕਿਆ : ਖ਼ਬਰ
..ਤੇ ਇਸ 10 ਨੰਬਰੀਏ ਨੂੰ ਪੰਥ 'ਚ ਲਿਆਦਾਂ ਕਿਹਦੇ ਕਹਿਣ ਤੇ ਸੀ ਚਵਲੋ ?!

ਸ਼੍ਰੋਮਣੀ ਕਮੇਟੀ ਬਦਮਾਸ਼ ਲੰਗਾਹ ਨੂੰ ਕਿਉਂ ਲਿਆ ਕਮੇਟੀ 'ਚ : ਖ਼ਬਰ
ਹੱਡਾਰੋੜੀ ਵਾਲੇ ਗਰੁੱਪ ਦੀ ਗਿਣਤੀ ਵਧਾਉਣ ਲਈ !

ਰਾਮਰਹੀਮ ਨੇ ਮੈਨੂੰ ਵੀ ਪਾਈ ਸੀ ਘੁੱਟ ਕੇ ਜੱਫੀ : ਰਾਖੀ ਸਾਵੰਤ
ਫੇਰ... ਤੈਂਨੂੰ ਕਿਹੜਾ ਘੁੱਟਣੀ ਨੀ ਸੀ ਆਉਂਦੀ !

ਦੋ ਆਰ ਦੀਆਂ ਦੋ ਪਾਰ ਦੀਆਂ - ਰਣਜੀਤ ਸਿੰਘ ਦੂਲੇ - ਤਾਇਆ ਬੱਕਰੀਆਂ ਵਾਲਾ

06/10/17

ਸਾਡਾ ਮੁੱਖ ਨਿਸ਼ਾਨਾ ਖਾਲਿਸਤਾਨ ਹੈ : ਦਲ ਖਾਲਸਾ
ਲੱਗੇ ਰਹੋ! ਨਾ ਨੋ ਮਣ ਤੇਲ ਹੋਵੇ ਨਾ ਰਾਧਾ ਨੱਚੇ !

ਹੇਮਕੁੰਟ ਨੂੰ ਜਾਂਦੇ 9 ਯਾਤਰੀ ਡੁੱਬੇ : ਖ਼ਬਰ
ਇੱਥੇ ਸਾਲੇ ਪੱਥਰ ਤਰੀ ਜਾਂਦੇ ਆ ਤੇ ਭਗਤ ਡੁੱਬੀ ਜਾਂਦੇ ਆ !

ਹਨੀਪ੍ਰੀਤ ਦੀ ਅਗਾਊ ਜਮਾਨਤ ਵਾਲੀ ਅਰਜ਼ੀ ਹੋਈ ਰੱਦ : ਖ਼ਬਰ
ਆਜਾ ਸੋਹਣੀਏ ਨੀ ਤੈਨੂੰ ਅੱਖੀਆਂ ਉਡੀਕ ਦੀਆਂ !

ਡੇਰਾ ਮੁੱਖੀ ਨੂੰ ਮੁਆਫੀ ਦੇਣ ਤੋਂ ਮੁਕਰਿਆ ਜੱਫੇਮਾਰ : ਖ਼ਬਰ
ਮਰੇ ਤੇ ਮੁੱਕਰੇ 'ਚ ਵੀ ਕੋਈ ਫਰਕ ਹੁੰਦਾ ?

ਕੈਪਟਨ ਨੇ ਰੋਕੀਆਂ ਪੈਨਸ਼ਨਾਂ ਤੇ ਹੋਰ ਭੱਤੇ : ਖ਼ਬਰ
ਆ ਮੰਤਰੀਆਂ ਸੰਤਰੀਆਂ ਦੀਆਂ ਤਨਖਾਹਾਂ ਤੇ ਭੱਤਿਆਂ ਲਈ ਖਜ਼ਾਨਾ ਲੂੰਲ਼ਾਂ ਵਾਲਾ ਬਾਬਾ ਭਰ ਜਾਂਦੈ ?

ਪੰਜਾਬ ਵਿੱਚ ਪੜਾ੍ਹਈ ਦੀ ਹਾਲਤ ਹੋਰ ਵਿਗੜੀ : ਖ਼ਬਰ
ਪੜਾਈ ਕਰਨੀ ਵੀ ਕੀ ਆ ? ਜਣਾਖਣਾਂ ਤੇ ਮੰਤਰੀ ਸੰਤਰੀ ਬਣਨ ਲਈ ਤਰਲੋਮੱਛੀ ਆ !

ਡੇਰਾਮੁੱਖੀ ਨੂੰ ਮੁਆਫੀ ਮਾਮਲੇ 'ਚ ਕਸੂਤਾ ਫਸਿਆ ਬਲੂੰਗੜ : ਖ਼ਬਰ
ਕੀਤੀਆਂ ਦੁਲੇ ਦੀਆਂ ਪੇਸ਼ ਲੱੱਦੀ ਨੂੰ; ਆਈਆਂ !

ਵੱਡੇ ਬਾਦਲ ਨੂੰ ਛੱਡ ਛੋਟੇ ਬਾਦਲ ਦੇ ਪਾਏ ਕਾਲੀ ਭਗਤਾਂ ਨੇ ਹਾਰ : ਖ਼ਬਰ
ਬੱੱਸ ਵਈ ਬਾਬਾ ਚੱਕ ਮੰਝੀ ਤੇ ਚਲ ਪਸ਼ੂਆਂ ਵਾਲੇ ਅੰਦਰ !

ਜੱਥੇਦਾਰ ਲੰਗਾਹ ਤੇ ਚੱਲੇਗਾ ਬਲਾਤਕਾਰ ਦਾ ਕੇਸ : ਖ਼ਬਰ
ਪਿਓ (ਡੇਰਾਮੁੱਖੀ ) ਪੇ ਪੂਤ ਨਸਲ ਪੇ ਘੌੜਾ, ਬਹੁੱਤਾ ਨੀ ਤੇ ਥੌੜਾ ਥੌੜਾ !

ਸੁੱਚਾ ਸਿੰਘ ਲੰਗਾਹ ਬਲਾਤਕਾਰੀ ਨਹੀਂ ਹੋ ਸਕਦਾ : ਚੰਦੁਮਾਜ਼ਰਾ
ਲੱਗਦੈ ਇਹਦਾ ਸੀਨ ਕੱਟਤਾ ਕਿਸੇ ਨੇ !

ਮੈਨੂੰ ਜਾਣਬੁੱਝ ਕੇ ਫਸਾਇਆ ਗਿਆ ਹੈ : ਲੰਗਾਹ
ਪਤੰਦਰਾ ਹੱਥਛੱਡ ਛੱਡ ਕੈਚੀਆਂ ਮਾਰਦਾ ਤੇ ਸ਼ਰੇਆਮ ਦਿਸ ਰਿਹਾਂ !

ਦੋ ਆਰ ਦੀਆਂ ਦੋ ਪਾਰ ਦੀਆਂ - ਰਣਜੀਤ ਸਿੰਘ ਦੂਲੇ - ਤਾਇਆ ਬੱਕਰੀਆਂ ਵਾਲਾ

26/09/17

ਪੰਜਾਬ ਵਿੱਚ ਸ਼ਰੇਆਮ ਵਿੱਕ ਰਿਹਾ ਹੈ ਚਿੱਟਾ : ਬੀਬੀ ਬਾਦਲ
ਲਓ ਵਈ ਦਿਓ ਵਧਾਈਆਂ, ਇਹਨੂੰ ਵੀ ਦਿਸਣ ਲੱਗ ਪਿਆ !

ਜੀ ਐਸ ਟੀ ਦੀ ਭਰਵਾਈ ਤੋਂ ਵੱਧ ਕਰ ਰਹੇ ਨੇ ਵਪਾਰੀ ਵਾਪਸੀ ਕਲੈਮ : ਖ਼ਬਰ
ਵਾਹ ਕਿਸਮਤ ਦੇ ਬਲੀਆ ਰਿੱਧੀ ਖੀਰ ਤੇ ਬਣ ਗਿਆ ਦਲੀਆ !

ਆਮ ਪਾਰਟੀ ਵਲੋਂ ਜਾਖੜ ਦਾ ਚੈਲਜ ਕਬੂਲ : ਖ਼ਬਰ
ਨੀ ਹੁਣ ਤੈਨੂੰ ਟੱਕਰਾਂਗੇ, ਸੱਜਰੇ ਸ਼ਰੀਕ ਤੇਰੇ ਬਣ ਕੇ !

ਕੈਪਟਨ ਸਰਕਾਰ ਕਰ ਰਹੀ ਹੈ ਕਿਸਾਨਾਂ ਦੀ ਦੂਰਦਸ਼ਾ : ਖ਼ਬਰ
ਹਾਕਾਂ ਮਾਰੀਆਂ ਬਲਾਇਆ ਕਈ ਵਾਰ ਮੈਂ ਕਿਸੇ ਨੇ ਮੇਰੀ ਗੱਲ ਨਾ ਸੁਣੀਂ !

ਲੱਖੋਵਾਲ ਦਾ ਮੁੰਡਾ ਬਣੇਗਾ ਕਿਸਾਨ ਯੂਨੀਅਨ ਦਾ ਪ੍ਰਧਾਨ : ਖ਼ਬਰ
ਕਿਉਂ ? ਕੋਈ ਬੰਦਾ ਹੈਨੀ ਪੰਜਾਬ 'ਚ ?

ਦਸਮ ਗ੍ਰੰਥ 'ਚ ਹਨ ਰਾਜੇ ਰਾਣੀਆਂ ਦੀਆਂ ਕਹਾਣੀਆਂ : ਜੱਥੇਦਾਰ
ਇਹ ਪਤੰਦਰ ਹੂਰੇ ਖਾਊ ਧੂਤਿਆਂ ਤੋਂ !

ਗੁਰਬਖਸ਼ ਸਿੰਘ ਫੇਰ ਹੋਇਆ ਮਰਨ ਲਈ ਤਿਆਰ : ਖ਼ਬਰ
ਲਓ ਵਈ ਐਦਕੀ ਇਹਨੂੰ ਵਿਚਾਰੇ ਨੂੰ ਰੁਖਸ਼ਤ ਕਰ ਹੀ ਦਿਓ !

ਸਾਡਾ ਮੁੱਖ ਨਿਸ਼ਾਨਾ ਖਾਲਿਸਤਾਨ ਹੈ : ਦਲ ਖਾਲਸਾ
ਨਾ ਨੌ ਮਣ ਤੇਲ ਹੋਵੇ ਨਾ ਰਾਧਾ ਨੱਚੇ, ਲੱਗੇ ਰਹੋ ਭਾਈ !

ਦੋ ਆਰ ਦੀਆਂ ਦੋ ਪਾਰ ਦੀਆਂ - ਰਣਜੀਤ ਸਿੰਘ ਦੂਲੇ - ਤਾਇਆ ਬੱਕਰੀਆਂ ਵਾਲਾ

19/09/17

ਰਾਹੁਲ ਗਾਧੀ ਨੂੰ ਕੋਈ ਨੀ ਪੁਛਦਾ : ਬਾਦਲ
ਹਾਲਤ ਤੇ ਯਾਰ ਤੁਹਾਡੀ ਵੀ ਲੱਸੀ ਮੰਗਣ ਵਾਲਿਆਂ ਵਰਗੀ ਹੀ ਹੈ !

ਮੁਸਲਮਾਨਾਂ ਦੀ ਮਦਦ ਲਈ ਪਹੁੰਚੀ ਵਰਮਾ ਖਾਲਸਾ ਐਡ : ਖ਼ਬਰ
ਦੋ ਚਾਰ ਧੂਤੇ ਵੀ ਨਾਲ ਲੈ ਜਾਣੇ ਸੀ ਪੱਗਾਂ ਕੱਠੀਆਂ ਕਰਕੇ ਲਿਆਉਣ ਲਈ !

ਕੈਪਟਨ ਨਹੀਂ ਦੇ ਪਾੲ ਰਿਹਾ ਮੁਲਾਜ਼ਮਾਂ ਦੀਆਂ ਤਨਖਾਹਾਂ : ਸੁੱਖਾ
ਤੁਹਾਡੀਆਂ ਦਿੱਤੀਆਂ ਹੀ ਸਾਭੀਆਂ ਜਾ ਰਹੀਆਂ ਮੁਲਾਜ਼ਮਾਂ ਤੋਂ !

ਪੁਲਸੀਏ ਦੇ ਘਰੋਂ ਮਿਲੀ ਭਾਰੀ ਮਾਤਰਾ 'ਚ ਸਮੈਕ : ਖ਼ਬਰ
ਯਾਰ ਕਦੇ ਕਿਸੇ ਨੂੰ ਔਫ ਡਿਊਟੀ ਵੀ ਲੌੜ ਪੈ ਸਕਦੀ ਆ !

ਕੈਪਟਨ ਨੇ ਖੂੰਡੇ ਦੀ ਥਾਂ ਹੱਥ 'ਚ ਫੜੀ ਖੂੰਡੀ : ਖ਼ਬਰ
ਭਾਈ ਏਸ ਉਮਰੇ ਸਾਰਾ ਕੁਸ਼ ਹੀ ਸੂੰਗੜ ਜਾਂਦਾ ਹੁੰਦਾ

ਇੰਡੀਆਂ ਵਲੋਂ ਬੂਲੈਟ ਟਰੈਨ ਚਲਾਉਣ ਦੀ ਤਿਆਰੀ : ਖ਼ਬਰ
ਚਵਲੋ, ਪੁਰਾਣੀਆਂ ਟਰੈਨਾ ਤੇ ਵਾਰ ਵਾਰ ਖੇਤਾਂ ਵਲ ਨੂੰ ਭੱਜ ਤੁਰਦੀਆਂ ਨੇ !

ਰਾਹੁਲ ਗਾਂਧੀ ਬੇਅਕਲ ਆਦਮੀ ਹੈ : ਚੰਦੂਮਾਜ਼ਰਾ
ਤੇਰੀ ਅਕਲ ਦੇ ਕਿਹੜਾ ਝੰਡੇ ਝੂਲਦੇ ਆ ?

ਦਾਦੂਵਾਲ ਦੇ ਬਿਆਨ ਤੋਂ ਭੜਕੇ ਕਾਲੀ : ਖ਼ਬਰ
ਆਪ ਹੀ ਕੀ ਕਿਰਪਾ ਸੇ ਤੋ ਜਿਹ ਸਜੈਂ ਹੈਂ !

ਚੰਦੂਮਾਜਰਾ ਨੇ ਕਾਂਗਰਸ ਵਿਰੁੱਧ ਕੱਢੀ ਰੱਜ ਕੇ ਭੜਾਸ : ਖ਼ਬਰ
ਕਿਹੜੇ ਪਾਸਿਓਂ ?

ਕੈਪਟਨ ਨੇ ਕਿਸਾਨਾਂ ਨੂੰ ਧੌਖਾ ਦਿੱਤਾ ਹੈ : ਚੀਮਾ
..ਤੇ ਤੁਸੀਂ ਕਿਹੜਾ ਕਿਸਾਨਾਂ ਨੂੰ ਮੌਢਿਆਂ ਤੇ ਚੱਕੀ ਫਿਰਦੈ ਸੀ ਪਤੰਦਰੋ ?

ਦੋ ਆਰ ਦੀਆਂ ਦੋ ਪਾਰ ਦੀਆਂ - ਰਣਜੀਤ ਸਿੰਘ ਦੂਲੇ - ਤਾਇਆ ਬੱਕਰੀਆਂ ਵਾਲਾ

12/09/17

ਸਿੱਧੂ ਨੇ ਸੱਤੀ ਵਾਲਾ ਆਹੁਦਾ ਦਿੱਤਾ ਪਾਤਰ ਨੂੰ : ਖ਼ਬਰ
ਚੱਕ ਚੱਰਖੀ ਪਰਾਂ੍ਹ ਕਰ ਪੀੜੀ, ਤਾਏ ਹੁਣਾਂ ਬੋਕ ਬੰਨਣਾਂ !

ਸੋਦਾ ਸਾਧ ਨੇ ਕੀਤੀ 10 ਵਿਸ਼ੇਸ ਵਿਆਕਿਤੀਆਂ ਨਾਲ ਮਿਲਣ ਦੀ ਮੰਗ : ਖ਼ਬਰ
ਮਲੂਕਾ ਐਂਡ ਪਾਰਟੀ ਦਿਓ ਦਰਸ਼ਨ !

ਪਟਨਾ ਸਾਹਿਬ ਦੀ ਕਮੇਟੀ ਕੀਤਾ ਸਰਨਾ ਧੜਾ ਹੋਇਆ ਕਾਬਜ਼ : ਖ਼ਬਰ
ਗੋਲਕ ਦੇਖ ਬਾਦਲਾਂ ਧਾਹ ਮਾਰੀ, ਰੱਬਾ ਇਹ ਵੀ ਹੁਣ ਕੋਈ ਹੋਰ ਲੈ ਚੱਲੈ ?

ਭ੍ਰਿਸ਼ਟਾਚਾਰ 'ਚ ਭਾਰਤ ਆਇਆ ਪਹਿਲੇ ਨੰਬਰ ਤੇ : ਖ਼ਬਰ
ਲੱਗਦੈ ਡਿਗੀਟਲ ਇੰਡੀਆਂ 'ਚ ਵਾੲਰੈਸ ਆ ਗਿਆ !

ਦਰਬਾਰ ਸਾਹਿਬ 'ਚ ਵਧ ਰਹੀਆਂ ਨੇ ਪਰਸ ਚੌਰੀ ਦੀਆਂ ਵਾਰਦਾਤਾਂ : ਖ਼ਬਰ
...ਤੇ ਹੋਰ ਹੁਣ ਬਲੂੰਗੜ ਮੱਕੜ ਦੇ ਹੋਟਲ 'ਚ ਰਾਤਾਂ ਗੁਜ਼ਾਰੂ ?

ਰੱਬ ਭਰੋਸੇ ਚਲ ਰਹੀ ਹੈ ਭਾਰਤੀ ਰੇਲ਼ : ਖ਼ਬਰ
ਦੇਸ਼ ਵੀ ਤਾਂ ਰੱਬ ਭਰੋਸੇ ਹੀ ਚਲਿਆ ਆ ਰਿਹਾ ਹੁਣ ਤੱਕ !

ਬਲੂੰਗੜ ਬਾਦਲਾਂ ਦਾ ਹੱਥਠੋਕਾ ਹੈ : ਮੋਹਕਮ ਸਿੰਘ
ਫੇਰ ? ਤੈਨੂੰ ਬਿੱਲ ਆਉਂਦਾ ?

ਮੀਤਾ ਸਾਧ ਕਰੌੜਾਂ ਦੀ ਵੇਚਦਾ ਸੀ ਫਲਾਂ ਦੀ ਟੋਕਰੀ : ਖ਼ਬਰ
ਤੇਰਾ ਵਿਕਦਾ ਜੈ ਕੌਰੇ ਪਾਣੀ, ਤਾਏ ਦਾ ਨਾਂ ਦੁੱਧ ਵਿਕਦਾ !

ਰਵੀਸ਼ ਕੁਮਾਰ ਨੇ ਠੋਕੀ ਮੋਦੀ ਦੀ ਮੰਜੀ : ਖ਼ਬਰ
ਬਚ ਬਚ ਕੇ ਚੱਲ ਸੱਜਣਾਂ, ਭੈੜਾ ਬੜਾ ਜ਼ਮਾਨਾ !

ਮੀਤੇ ਬਾਬੇ ਦੀ ਬੇਬੇ ਹੋਈ ਲਾਪਤਾ : ਖ਼ਬਰ
ਓਏ ਮੀਤਿਆ ਤੇਰੀ ਸ਼ਿੰਦੋ ਭੱਜਗੀ ਓਏ !

ਢੇਰੇ ਦੀ ਤਲਾਸ਼ੀ ਹੋਈ ਸ਼ੁਰੂ : ਖ਼ਬਰ
ਦਿਨ ਢਲਿਆ ਤੇ ਕਚੱਜ਼ੀ ਨੂੰ ਸਾਹ ਚੜਿਆ !

ਬੀਬੀ ਜਗੀਰੋ ਆਪਣਾਂ ਡੇਰਾ ਬੰਦ ਕਰੇ : ਰੰਧਾਵਾ
ਇਹ ਟੋਭਾ ਇਹ ਟੋਆ ਕਦੀ ਭਰਿਆ ?

ਦੋ ਆਰ ਦੀਆਂ ਦੋ ਪਾਰ ਦੀਆਂ - ਰਣਜੀਤ ਸਿੰਘ ਦੂਲੇ - ਤਾਇਆ ਬੱਕਰੀਆਂ ਵਾਲਾ

07/09/17

ਬਰਾਤੀਆਂ ਨੂੰ ਅਣਪਛਾਤੇ ਬੰਦਿਆਂ ਨੂੰ ਕੁੱਟਿਆ : ਖ਼ਬਰ
ਡੋਲ਼ੀ 'ਚ ਮਸ਼ੂਕ ਹੋਣੀ ਆਂ ਪਤੱਦਰੋ !

ਗੁਰਦਵਾਰੇ 'ਚ ਨਕਲੀ ਪ੍ਰਸ਼ਾਦ ਖਾਣ ਨਾਲ ਲੋਕ ਹੋਏ ਬੀਮਾਰ : ਖ਼ਬਰ
ਕਿੱਕਰਾਂ ਤੋਂ ਝੜੀਆਂ ਮਠਿਆਈਆਂ ਖਾ ਕੇ ਤਾਂ ਹੋਏ ਨੀ ਸੀ !

ਐਸ ਵਾਈ ਐਲ ਨਹਿਰ ਬਣਾ ਕੇ ਦੇਵੇ ਪੰਜਾਬ : ਹਾਈ ਕੋਰਟ
ਬੂੜੀ ਮਰਨ ਨੂੰ ਫਿਰੇ ਤੇ ਬੂੜਾ .........

ਸ਼੍ਰੀ ਦਰਬਾਰ ਸਾਹਿਬ ਪਹੁੰਚਿਆ ਗਲਤ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਤੇ ਜੱਥੇਦਾਰ ਚੁੱਪ : ਖ਼ਬਰ
ਉਹਦੀ ਚਾਬੀ ਮੁੱਕੀ ਹੋਈ ਹੋਣੀਂ ਆਂ ਸ਼ਾਇਦ !

ਮੋਦੀ ਸਰਕਾਰ ਨੇ ਜੁੱਤੀਆਂ ਤੇ 5% ਤੇ ਬਿਸਕੁਟਾਂ ਤੇ ਲਾਇਆ 18% ਜੀ ਐਸ ਟੀ ਟੈਕਸ : ਖ਼ਬਰ
ਫੇਰ ਜੁੱਤੀਆਂ ਹੀ ਖਾਓ ਭਾਈ ! ਸਸਤੀਆਂ ਪੈਣਗੀਆਂ !

ਸਿੱਧੂ ਹੋਇਆ ਕੈਪਟਨ ਵਿਰੋਧੀ : ਖ਼ਬਰ
ਕਾਹਤੋਂ ਕੁੜਤੀ ਸਮਾ ਕੇ ਪਾ ਲਈ ਤੰਗ ਬੱਲੀਏ ! ਕਦੀ ਮਿੱਤਰਾਂ ਦੀ ਖੰਘ ਵਿੱਚ ਖੰਘ ਬੱਲੀਏ !

ਆਮ ਪਾਰਟੀ ਧਰਮ ਨਿਰਪੱਖ ਪਾਰਟੀ ਹੈ : ਮਾਨ
ਪਰ ਤੂੰ ਤੇ ਆਪਣੇ ਹੀ ਧਰਮ ਵਾਲਿਆਂ ਦੇ ਪੈਰ ਨੀ ਲੱਗਣ ਦੇ ਰਿਹਾ ਭਗਤ ਸਿਆਂ ?

ਕੈਪਟਨ ਕਿਉਂ ਨੀ ਪਾ ਰਿਹਾ ਬਾਦਲਾਂ ਨੂੰ ਹੱਥ : ਖ਼ਬਰ
ਯਾਰ ਖੂੰਡਾ ਨੀ ਲੱਭਣ ਡਿਹਾ, ਪਤਾ ਨੀ ਸਹੁਰੀ ਦੀ ਅਰੂਸਾ ਨੇ ਇਧਰ ਊਦਰ ਕਰਤਾ ?

ਪੱਗ ਦੇ ਮਸਲੇ ਤੇ ਬੈਂਸ ਭਰਾ ਪਹੁੰਚੇ ਜੱਥੇਦਾਰ ਕੋਲ : ਖ਼ਬਰ
ਉਹ ਤਾਂ ਆਪਣੀ ਪਤਾ ਨੀ ਕਿਵੇਂ ਸਾਂਭੀ ਬੈਠਾ ?

ਨੂਰਮਹਿਲੀਏ ਲਾਸ਼ ਰਹੇਗੀ ਫਰਿੱਜ਼ਰ ਵਿੱਚ : ਕੋਰਟ
ਬਹੁੱਤ ਮਹਿਮਾਂ ਵਈ ਸਾਧ ਲਾਣੇ ਦੀ ! ਹੁਣ ਤਾਂ ਕੋਰਟਾਂ ਵੀ ਝੱਗਾ ਚੱਕ ਗਈਆਂ

ਬਾਬਾ ਠਾਕਰ ਸਿੰਘ ਦੀ ਫੋਟੋ ਲਾਈ ਗਈ ਆਜਇਬ ਘਰ ਵਿੱਚ : ਖ਼ਬਰ
ਹਰ ਸ਼ਾਖ ਪੇ ਉਲੂ ਬੈਠਾ ਖੁਦਾ ਜਾਨੇ ..........

ਚੰਡੀਗੜ ਸਰਕਾਰੀ ਦਫਤਰਾਂ ਚੋਂ ਪੰਜਾਬੀ ਹੋਈ ਗਾਇਬ : ਖ਼ਬਰ
ਉਹ ਤਾਂ ਕੈਪਟਨ ਸੋਂਹ ਖਾਣ ਵੇਲੇ ਪਿਛਲੀ ਜੇਬ 'ਚ ਪਾਈ ਫਿਰਦਾ ਸੀ !

ਐਸ ਵਾੲ ਅੇਲ ਮਸਲਾ ਫੇਰ ਭਕਾਇਆ ਚਟਾਲਿਆਂ ਨੇ : ਖ਼ਬਰ
ਰੰਡੀ ਤਾਂ ਰੰਡੇਪਾ ਕੱਟ ਲਵੇ ਪਰ ਮਸ਼ਟੰਡੇ ਕਾਹਨੂੰ ਕੱਟਣ ਦਿੰਦੇ ਆ ?

ਚਟਾਲੇ ਬੇਵਕੂਫ ਹਨ : ਸਿਮਰਨਜੀਤ ਮਾਨ
ਫੇਰ ਤੇਰੇ ਕਹਿਣ ਵਾਂਗੂ ਤੁਸੀਂ ਭਰਾ ਭਰਾ ਹੋ ਗਏ ਕਿ  ਨੀਂ ?

ਬਾਦਲਾਂ ਨੂੰ ਅੰਦਰ ਕਰੇ ਕੈਪਟਨ : ਸਿਮਰਨਜੀਤ ਮਾਨ
ਜਿੱਥੇ ਦੇਖੀ ਤਵਾ ਪਰਾਤ! ਊਥੇ ਕੱਟਾਂ ਦਿੱਨ ਤੇ ਰਾਤ !

ਦੋ ਆਰ ਦੀਆਂ ਦੋ ਪਾਰ ਦੀਆਂ - ਰਣਜੀਤ ਸਿੰਘ ਦੂਲੇ - ਤਾਇਆ ਬੱਕਰੀਆਂ ਵਾਲਾ

ਮੋਦੀ ਨੇ ਰਾਮਦੇਵ ਦਾ ਕਾਰੋਵਾਰ ਕੀਤਾ ਜੀ ਐਸ਼ ਟੀ ਤੋਂ ਬਾਹਰ : ਖ਼ਬਰ
ਸਿਰਫ ਇਸ ਕੰਜਰ ਦੇ ਹੀ ਅੱਛੇ ਦਿਨ ਆਏ ਆ !

ਓਮ ਸਵਾਮੀ ਦੇ ਅੋਰਤਾਂ ਨੇ ਫੇਰਿਆ ਛਿੱਤਰ : ਖ਼ਬਰ
ਬੱਚ ਕੇ ਰਹੋ ਸਾਧੋ ਵਈ, ਹੁਣ ਰੁੱਤ ਛਿਤਰਾਂ ਦੀ ਆਈ ਆ !

ਨਹਿੰਗ ਨੇ ਵੱਡਿਆ ਦੂਜੇ ਦਾ ਸਿਰ : ਖ਼ਬਰ
ਕੀ ਕਰਨ ਵਿਚਾਰੇ? ਦਸਮ ਗ੍ਰੰਥ 'ਚ ਵੀਰਰਸ ਹੀ ਇਨ੍ਹਾ ਹੈ !

ਪੁਲਿਸ ਵਾਲੇ ਸਮੈਕ ਪੀਂਦੇ ਫੜੇ ਗਏ : ਖ਼ਬਰ
ਓਹ ਤਾਂ ਮਾਲ਼ ਚੈਕ ਕਰਦੇ ਹੌਣੇਆਂ !

ਖਹਿਰਾ ਵਿਰੋਧੀ ਧਿਰ ਦੇ ਨੈਤਾ ਬਣਨ ਦੇ ਕਾਬਲ ਨਹੀਂ : ਜਗੀਰੋ
ਹੋਰ ਕਿਨਿਆਂ ਕੁ ਨੂੰ ਜਾਣਦੀਆਂ ਤੂੰ ਬੀਬੀ; ਜਿਹੜੇ ਕਾਬਲ ਨੀ ?

ਨਾ ਸਾਡੇ ਗੁਰੂ ਸੁਰੱਖਿਆਤ ਰਿਹਾ ਨਾਂ ਬਾਣੀ : ਮੰਡ
ਕੋਈ ਨੀ, ਜੱਥੇਦਾਰਾਂ ਨੂੰ ਤੇ ਤੱਤੀਵਾਹ ਨੀ ਲੱਗਣ ਦਿੰਦੇ ਅਗਲ਼ੇ !

ਹੇਮਕੁਟ ਦੀ ਯਾਤਰਾ ਨੂੰ ਗਏ ਸ਼ਰਦਾਲੂ ਹੋਏ ਲਾਪਤਾ : ਖ਼ਬਰ
ਉਹ ਕਿਤੇ ਸੁਰੰਗ ਲੱਘ ਕੇ ਸਵਰਗ ਦੇ ਸੇਬ ਸੰਤਰੇ ਨਾਂ ਛੱਕਣ ਚਲੇ ਗਏ ਹੌਣ ?

ਕੈਪਟਨ ਨੇ ਮਜੀਠੀਆ ਨੂੰ ਚੌਣਾਂ ਤੋ ਪਹਿਲਾਂ ਦਿੱਤੀ ਕਲੀਨ ਚੈਟ : ਖ਼ਬਰ
ਕੀ ਹੋਇਆ ? ਗਵਾ ਲਈ ਚਵਲ਼ ਨੇ ?

ਮੋਦੀ ਦੀ ਚਾਹ ਵਾਲੀ ਦੁਕਾਨ ਤੇ ਖਰਚੇ ਜਾਂਣਗੇ 100 ਕਰੌੜ : ਖ਼ਬਰ
ਹੋਰ ਫੜਾਓ ਬਾਂਦਰ ਹੱਥ ਕਿਰਪਾਨ ?

ਦੋ ਆਰ ਦੀਆਂ ਦੋ ਪਾਰ ਦੀਆਂ - ਰਣਜੀਤ ਸਿੰਘ ਦੂਲੇ - ਤਾਇਆ ਬੱਕਰੀਆਂ ਵਾਲਾ

ਦਰਬਾਰ ਸਾਹਿਬ ਦੇ ਪਾਠੀਆਂ ਨੇ ਕੀਤੀ ਭੈਟਾ ਵਧਾਉਣ ਦੀ ਮੰਗ : ਖ਼ਬਰ
ਭਾਈ ਜ਼ਰਾ ਅਟਕ ਲੈਂਦੇ ! ਹੁਣ ਸੁਖਾ ਆਪਣੇ ਪਾਠ ਲਈ ਪਾਠੀ ਨਾਗਪੁਰੋ ਮੰਗਾਊ ?

ਕੈਪਟਨ ਵਲੋਂ ਬੀਬੀ ਭੱਠਲ ਦੀ ਕੌਠੀ ਮਾਮਲੇ ਮਾਮਲੇ ਨੂੰ ਰਫਾਦਫਾ ਕਰਨ ਦੀ ਕੋਸ਼ਿਸ : ਖ਼ਬਰ
ਕੀ ਘੋਲ਼ ਕੇ ਤਬੀਤ ਪਿਲਾਤੇ, ਜਮ੍ਹਾਂ ਹੀ ਕੂਦ੍ਹਾਂ ਨੀ ?

ਸ਼੍ਰੋਮਣੀ ਕਮੇਟੀ ਤੇ ਬਾਦਲ ਦਲ ਇੱਕ ਹੀ ਹਨ : ਬਲੂੰਗੜ
ਇਹ ਹੂਰੇ ਖਾਊ ਬਾਦਲਾਂ ਤੋਂ , ਚਕਿਆ ਚੌਦਰਾਂ ਦਾ !

ਕਾਮਰੇਡਾਂ ਨੇ ਦਿੱਤੀਆਂ ਗ੍ਰਿਫਤਾਰੀਆਂ : ਖ਼ਬਰ
ਮੁੱਕ ਗਈ ਫੀਮ ਡੱਬੀ ਚੋਂ ਯਾਰੋ , ਹੁਣ ਕੋਈ..........

ਸਵੇਈਏ ਪੜ੍ਹ ਕੇ ਪਰਤੀ ਮੋਹਨ ਸਿੰਘ ਦੀ ਨਜ਼ਰ : ਖ਼ਬਰ
ਫੇਰ ਇਹ ਬਲੂੰਗੜ ਤੇ ਜੱਫੇਮਾਰ ਨੂੰ ਵੀ ਪੜ੍ਹਾਓ ਯਾਰ ; ਵਿਚਾਰੇ ਕੰਧਾਂ ਕੋਲ਼ਿਆਂ 'ਚ ਵੱਜ਼ਦੇ ਫਿਰਦੈ ਨੇ !

ਸ਼ਿਵਸੈਨਾਂ ਨੇ ਫੂਕਿਆ ਸੁਖਪਾਲ ਖਹਿਰਾ ਦਾ ਪੂਤਲਾ : ਖ਼ਬਰ
ਬਾਂਦਰ ਹੱਥ ਤੀਲੀ ਹੋੳਗੂ ਤਾਂ ਕਿਤੇ ਨਾਂ ਕਿਤੇ ਤਾਂ ਸਿਟੂਗਾ ਹੀ !

ਕਾਂਗਰਸ ਨੇ ਝੂਠ ਬੋਲਕੇ ਲਈਆਂ ਵੋਟਾਂ : ਸੁੱਖਾ
ਤੂੰ ਕਿਹੜਾ ਰਮਾਇਣ ਸੁਣਾਅ ਕਿ ਲਈਆਂ ਸੀ ਪਤੰਦਰਾ ?

ਚੋਰਾਂ ਨਾਲ ਫੋਟੋਆਂ ਖਿਚਾਉਣ ਤੇ ਊਲਝੇ ਪੁਲਸੀਏ : ਖ਼ਬਰ
ਕਿਉਂ ਨੀ ਵਈ ? ਇਹਨਾਂ 'ਚੋ ਕੱਲ ਨੂੰ ਕੋਈ ਮੰਤਰੀ ਵੀ ਹੋ ਸਕਦਾ !

ਦਿਲਗੀਰ ਨੇ ਕੀਤੀ ਜੱਫੇਮਾਰਾਂ ਸਾਹਮਣੇ ਪੇਸ਼ ਹੋਣ ਤੋਂ ਕੀਤੀ ਕੋਰੀ ਨਾਂਹ : ਖ਼ਬਰ
ਸਾਡੀ ਜੂਤੀ ਦੀਆਂ ਨੋਕਾਂ ਨੇ ਜਿਹਨਾਂ ਪਿੱਛੇ ਤੂੰ ਫਿਰਦੈਂ !

ਸੁਖਬੀਰ ਬਾਦਲ ਵਲੋਂ ਜਬਰ ਵਿਰੋਧੀ ਲਹਿਰ ਸ਼ੁਰੂ : ਖ਼ਬਰ
ਜਵਾਨੀ ਵੇਲੇ ਲੁਟੇ ਬਾਣੀਏਂ ਹੁਣ ਰੱਬ ਦੀ ਭਗਤਣੀ ਹੋਈ !